You are here

ਪੰਜਾਬ

ਮਹਿਲ ਕਲਾਂ ਦੇ ਟੋਲ ਟੈਕਸ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਨੂੰ ਮਿਲਿਆ ਲਾਮਿਸਾਲ ਹੁੰਗਾਰਾ

ਦੁੱਲੇ ਭੱਟੀ ਦੀ ਸ਼ਹਾਦਤ ਨੂੰ ਕੀਤਾ ਯਾਦ   

ਮਹਿਲ ਕਲਾਂ/ਬਰਨਾਲਾ- 26 ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਨੂੰ ਅੱਜ ਲਾਮਿਸਾਲ ਹੁੰਗਾਰਾ ਮਿਲਿਆ ।  ਬੱਸਾਂ ,ਟਰੱਕਾਂ ,ਕਾਰਾਂ, ਜੀਪਾਂ ਦੀ ਪੀਂਪੀਂ ਬੰਦ ਰਹੀ, ਬਜਾਰਾਂ ਅੰਦਰ ਸੁੰਨ ਪਸਰੀ ਰਹੀ ਤੇ ਸੜਕਾਂ ਉੱਪਰ ਸੁੰਨ ਛਾਈ ਰਹੀ। ਸੜਕਾਂ ਉੱਪਰ ਸਿਰਫ ਕਿਸਾਨੀ ਦੇ ਝੰਡਿਆਂ ਦਾ ਹੀ ਹਰ ਪਾਸੇ ਝਲਕਾਰਾ ਪੈਂਦਾ ਸੀ। ਸਵੇਰ 6 ਵਜੇ ਹਾਲੇ ਸੂਰਜ ਦੀ ਲਾਲੀ ਨੇ ਭਾਂ ਵੀ ਨਹੀਂ ਸੀ ਮਾਰੀ ਕਿ ਮਹਿਲ ਕਲਾਂ ਦੇ ਟੋਲ ਟੈਕਸ ਵਿਖੇ ਇਕੱਠੇ ਹੋਏ ਸੈਂਕੜੇ ਜੁਝਾਰੂ ਕਾਫਲਿਆਂ ਦੀ ਮੋਦੀ ਹਕੂਮਤ-ਮੁਰਦਾਬਾਦ,ਖੇਤੀ ਕਾਨੂੰਨ-ਰੱਦ ਕਰੋ ਦੀ ਰੋਹਲੀ ਗਰਜ ਸੁਣਾਈ ਦੇਣ ਲੱਗ ਪਈ। ਅੱਜ ਦੇ ਕਿਸਾਨ/ਲੋਕ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮਲਕੀਤ ਸਿੰਘ ਈਨਾ ਮਹਿਲ ਕਲਾਂ, ਪਵਿੱਤਰ ਸਿੰਘ ਲਾਲੀ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਦਲਿਤ ਆਗੂ ਕੁਲਵੰਤ ਸਿੰਘ ਟਿੱਬਾ, ਪਰਦੀਪ ਕੌਰ ਗਰੇਵਾਲ ਧਨੇਰ, ਜਗਰਾਜ ਸਿੰਘ ਹਰਦਾਸਪੁਰਾ,ਡਾ ਜਰਨੈਲ ਸਿੰਘ ਗਿੱਲ, ਜਸਵੀਰ ਸਿੰਘ ਖੇੜੀ, ਸਿੰਗਾਰਾ ਸਿੰਘ ਛੀਨੀਵਾਲ, ਕੇਵਲ ਸਿੰਘ ਸਹੌਰ, ਕੁਲਵੀਰ ਸਿੰਘ ਔਲਖ, ਮਾ ਬਲਜਿੰਦਰ ਪ੍ਰਭੂ, ਮਾ ਗੁਰਮੇਲ ਸਿੰਘ ਠੁੱਲੀਵਾਲ, ਮਜਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ, ਅਮਰਜੀਤ ਸਿੰਘ ਕੁੱਕੂ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਜਗਤਾਰ ਸਿੰਘ ਛੀਨੀਵਾਲ ਤੇ ਮੰਗਤ ਸਿੰਘ ਸਿੱਧੂ ਨੇ ਮੋਦੀ ਹਕੂਮਤ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਹਕੂਮਤ ਸਾਡੇ ਦੁੱਲੇ ਭੱਟੀ ਦਾ ਇਤਿਹਾਸ,ਜਿਸ ਨੂੰ 26 ਮਾਰਚ 1589 ਨੂੰ ਮੁਗਲ ਬਾਦਸ਼ਾਹ ਨੇ ਕਤਲ ਕਰਕੇ ਕਿਸਾਨ ਲਹਿਰ ਨੂੰ ਖੂਨ`ਚ ਡਬੋਣ ਦਾ ਭਰਮ ਪਾਲਿਆ ਸੀ, ਪਰ ਸ਼ਹੀਦਾਂ ਦੀਆਂ ਕੁਰਬਾਨੀਆਂ ਕਦੇ ਵੀ ਅਜਾਈਂ ਨਹੀਂ ਜਾਂਦੀਆਂ ਸਗੋਂ ਇਹ ਕੁਰਬਾਨੀਆਂ/ਸ਼ਹਾਦਤਾਂ ਸੰਘਰਸ਼ਾਂ ਦੀ ਖੁਰਾਕ ਬਣ ਜਾਇਆ ਕਰਦੀਆਂ ਹਨ। ਅੱਜ ਵੀ ਦੁੱਲੇ ਭੱਟੀ ਦੇ ਵਾਰਸਾਂ ਨੇ ਉਸ ਦੀ ਕੁਰਬਾਨੀ ਨੂੰ ਮੋਦੀ ਹਕੂਮਤ ਖਿਲ਼ਾਫ ਚੱਲ ਰਹੇ ਸੰਘਰਸ਼ਾਂ ਦੇ ਪਿੜਾਂ ਅੰਦਰ ਸਿਜਦਾ ਕਰਦਿਆਂ ਅਹਿਦ ਕੀਤਾ ਕਿ ਹਰ ਕੁਰਬਾਨੀ ਦੇਕੇ ਮੋਦੀ ਹਕੂਮਤ ਦੇ ਕਿਸਾਨ/ਲੋਕ ਵਿਰੋਧੀ ਹੱਲੇ ਨੂੰ ਪਛਾੜਿਆ ਜਾਵੇਗਾ। ਇਸ ਮੌਕੇ ਭਾਗ ਸਿੰਘ ਕੁਰੜ, ਬਚਿੱਤਰ ਸਿੰਘ ਧਾਲੀਵਾਲ ਰਾਏਸਰ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਡਾ ਨਾਹਰ ਸਿੰਘ ,ਡਾ ਜਸਬੀਰ ਸਿੰਘ ਜੱਸੀ, ਡਾ ਸੁਖਪਾਲ ਸਿੰਘ , ਸਮਾਜ ਸੇਵੀ ਸਰਬਜੀਤ ਸਿੰਘ ਸੰਭੂ ,ਅਮਰਜੀਤ ਸਿੰਘ ਬੱਸੀਆਂ ਵਾਲੇ,ਬਲਜੀਤ ਸਿੰਘ ਸੋਢਾ, ਆੜਤੀਆਂ ਸਰਬਜੀਤ ਸਿੰਘ ਸਰਬੀ,ਰੂਬਲ ਗਿੱਲ ਕਨੇਡਾ, ਗੁਰੀ ਔਲਖ, ਹਾਕਮ ਸਿੰਘ ਸੇਖੋ,ਮਿੱਤਰਪਾਲ ਸਿੰਘ ਗਾਗੇਵਾਲ,ਸਤਨਾਮ ਸਿੰਘ ਸੱਤਾ ਧਨੇਰ, ਮੋਹਨ ਸਿੰਘ ਰਾਏਸਰ,ਮਾ ਸੁਖਦੇਵ ਸਿੰਘ ਕੁਰੜ, ਰਵੀ ਧਨੇਰ, ਮਜਦੂਰ ਆਗੂ ਏਕਮ ਸਿੰਘ ਛੀਨੀਵਾਲ, ਢਾਡੀ ਪਰਮਜੀਤ ਸਿੰਘ ਪੰਮਾ, ਲਾਇਨਮੈਨ ਜਸਵਿੰਦਰ ਸਿੰਘ ਚੰਨਣਵਾਲ, ਬਾਬਾ ਸੇਰ ਸਿੰਘ ਖਾਲਸਾ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਮਿੱਠੂ ਸਿੰਘ ਕਲਾਲਾ,ਬਲਜਿੰਦਰ ਸਿੰਘ ਭੱਪ ,ਬੇਅੰਤ ਸਿੰਘ ਸਮੇਤ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਹਾਜਰ ਸਨ।

ਸ਼ਹੀਦ ਜਥੇਦਾਰ ਭਾਈ ਚੜਤ ਸਿੰਘ ਰਾਉਕੇ ਕਲਾਂ ਦੀ ਬਰਸੀ ਮਨਾਈ ।

ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ :- ਕੈਪਟਨ ਰੋਡੇ

ਬੱਧਨੀ ਕਲਾਂ (ਜਸਮੇਲ ਗ਼ਾਲਿਬ) ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸਿੱਖ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਚੜ੍ਹਤ ਸਿੰਘ ਰਾਉਕੇ ਕਲਾਂ ਦਾ ਸ਼ਹੀਦੀ ਦਿਹਾੜਾ   ਗੁਰਦੁਆਰਾ ਜੰਡ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਰਾਊਕੇ ਕਲਾਂ ਵਿਖੇ ਮਨਾਇਆ ਗਿਆ| ਇਸ ਸਮੇਂ ਪੁਹੰਚੇ ਕੈਪਟਨ ਹਰਚਰਨ ਸਿੰਘ ਰੋਡੇ ਭਰਾਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਰੋਡੇ ਨੇ ਜਥੇਦਾਰ ਚੜ੍ਹਤ ਸਿੰਘ ਰਾਊਕੇ ਦੀ ਸ਼ਹਾਦਤ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਵਲੋਂ ਸਿੱਖ ਕੌਮ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਵਿੱਚ ਹਜਾਰਾਂ ਸਿੱਖ ਨੌਜਵਾਨਾਂ ਦੀਆਂ ਸ਼ਹਾਦਤਾਂ ਹੋਈਆਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸਿੱਖਾਂ ਨੇ ਇਨਸਾਫ ਦੀ ਲੜਾਈ ਲੜੀ ਪ੍ਰੰਤੂ ਅੱਜ ਵੀ ਸਰਕਾਰਾਂ ਸਿੱਖਾਂ ਤੇ ਜ਼ੁਲਮ ਢਾਹ ਰਹੀਆਂ ਹਨ | ਸਾਰੇ ਬੁਲਾਰਿਆਂ ਨੇ ਇੱਕ ਮੱਤ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਸਿੱਖ ਕੌਮ ਤੇ ਹੋ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਦੀ ਅਪੀਲ ਕੀਤੀ,ਅਤੇ ਚੱਲ ਰਹੇ ਕਿਸਾਨੀ ਸੰਘਰਸ਼ ਤੇ ਗੱਲ ਕਰਦਿਆਂ ਕਿਹਾ ਇਹ ਕਨੂੰਨ ਇਕੱਲੇ ਕਿਸਾਨਾਂ ਵਾਸਤੇ ਹੀ ਨਹੀ ਸਮੁੱਚੇ ਵਰਗਾਂ ਬਾਬਤ ਹੀ ਘਾਟੇਵੰਦ ਅਤੇ ਫਾਹੇ ਦਾ ਫੰਦਾਂ ਹੈ। ਮੁੱਖ ਬੁਲਾਰੇ ਬਲਵਿੰਦਰ ਸਿੰਘ ਰੋਡੇ ਨੇ ਕਿਹਾ ਕਿ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ ਸਾਰੀਆਂ ਸਰਕਾਰਾਂ ਆਪਣੀ ਆਪਣੀ ਡਫਲੀ ਵਜਾ ਰਹੀਆਂ ਹਨ | ਸਿੱਖ ਕੌਮ ਨੂੰ ਆ ਰਹੀਆਂ ਦਰਪੇਸ਼ ਚਣੌਤੀਆਂ ਖ਼ਿਲਾਫ਼ ਡੱਟਣ ਦੀ ਲੋੜ ਹੈ | ਇਸ ਸਮੇਂ ਢਾਡੀ ਜੱਥਾ ਪ੍ਰੇਮ ਸਿੰਘ ਪਦਮ ਅਤੇ ਕਵੀਸ਼ਰੀ ਜਥਾ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਨੇ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸੁਖਵਿੰਦਰ ਸਿੰਘ ਅਗਵਾਨ ਭਤੀਜੇ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਮੁੱਖ ਸੇਵਾਦਾਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਅਗਵਾਨ,ਜਗਤਾਰ ਸਿੰਘ ਰੋਡੇ (ਮੈਂਬਰ ਸ਼੍ਰੋਮਣੀ ਕਮੇਟੀ ) ਭਤੀਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਹਰੀ ਸਿੰਘ ਕਾੳਕੇਂ ਸਪੁੱਤਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕਾੳਕੇਂ,ਕੁਲਦੀਪ ਸਿੰਘ ਰੋਡੇ, ਗੁਰਸੇਵਕ ਸਿੰਘ ਭਾਣਾ, ਸੁਖਰਾਜ ਸਿੰਘ ਨਿਆਮੀਵਾਲਾ ਸਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ, ਹਰਜਿੰਦਰ ਸਿੰਘ ਜਿੰਦਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਹਿਗਡ਼੍ਹ ਸਾਹਿਬ,  ਰਾਜਵਿੰਦਰ ਸਿੰਘ ਗੋਲਡੀ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਅਮਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਅਮਰਿੰਦਰ ਸਿੰਘ ਸੰਧੂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਵੀਰ ਸਿੰਘ ਅੰਮ੍ਰਿਤਸਰ ਸਾਹਿਬ, ਰਾਜਵਿੰਦਰ ਸਿੰਘ ਜ਼ਿਲਾ ਪ੍ਰਧਾਨ ਫਰੀਦਕੋਟ ਪਰਮਿੰਦਰ ਸਿੰਘ ਜ਼ਿਲਾ ਪ੍ਰਧਾਨ ਰੋਪੜ, (ਸਾਰੇ ਜਿਲ੍ਹਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ) ਭਾਈ ਰਣਜੀਤ ਸਿੰਘ ਖ਼ਾਲਸਾ ਲੰਗੇਆਣਾ ਸੀਨੀਅਰ ਮੀਤ ਪ੍ਰਧਾਨ ਮੋਗਾ, ਜਰਨੈਲ ਸਿੰਘ ਸਰਪੰਚ ਰਾਉਕੇ ਕਲਾਂ, ਬਿੱਟੂ ਸਰਪੰਚ ਬੀਡ਼ ਰਾਉਕੇ,  ਬੂਟਾ ਸਿੰਘ ਰਾਉਕੇ, ਸੁੱਖੀ ਰਾਊਕੇ,  ਕਮਲਜੀਤ ਕੌਰ ਮੈਂਬਰ ਬਲਾਕ ਸੰਮਤੀ, ਮੰਨਾ ਬੱਧਨੀ ਐਮ ਸੀ, ਲਛਮਣ ਸਿੰਘ ਰਾਊਕੇ ਕਰਮਜੀਤ ਸਿੰਘ ਖਾਲ਼ਸਾ ਨਵਦੀਪ ਸਿੰਘ ਧੂੜਕੋਟ ਸਪੁੱਤਰ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ, ਅਮਰਜੀਤ ਸਿੰਘ ਤਖਾਣਵੱਧ, ਸੁਖਮੰਦਰ ਸਿੰਘ ਬੱਧਨੀ ਕਲਾਂ, ਬਲਵੀਰ ਸਿੰਘ ਬੱਧਨੀ, ਆਦਿ ਹਾਜ਼ਰ ਸਨ | ਇਸ ਸਮੇਂ ਸ਼ਹੀਦ ਭਾਈ ਚੜ੍ਹਤ ਸਿੰਘ ਦੇ ਸਪੁੱਤਰ ਕੁਲਵੰਤ ਸਿੰਘ ਰਾਊਕੇ ਅਤੇ ਪਿੰਡ ਦੀ ਪੰਚਾਇਤ ਵਲੋਂ ਸਿੱਖ ਸੰਘਰਸ਼ ਦੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਨੂੰ ਸਿਰਪਾਓ ਨਾਲ ਸਨਮਾਨ ਵੀ ਕੀਤਾ ਗਿਆ| ਸਟੇਜ਼ ਦੀ ਸੇਵਾ ਗੁਰਚਰਨ ਸਿੰਘ ਬੀੜ ਰਾਊਕੇ ਨੇ ਨਿਭਾਈ।

ਪ੍ਰੈੱਸ ਕਲੱਬ ਧਰਮਕੋਟ ਦੀ ਹੋਈ ਅਹਿਮ ਮੀਟਿੰਗ ਸਤੀਸ਼ ਧਰਮਕੋਟ ਬਣੇ ਪੈ੍ਸ ਕਲਬ ਦੇ ਪ੍ਰਧਾਨ

 

ਧਰਮਕੋਟ( ਜਸਮੇਲ ਗ਼ਾਲਿਬ   ) ਅੱਜ ਪ੍ਰੈੱਸ ਕਲੱਬ ਧਰਮਕੋਟ ਦੀ ਅਹਿਮ ਮੀਟਿੰਗ ਦਵਿੰਦਰ ਸਿੰਘ ਬਿੱਟੂ, ਪ੍ਰਦੀਪ ਕੁਮਾਰ ਧਵਨ ਸੀਨੀਅਰ  ਪੱਤਰਕਾਰਾਂ ਦੀ,ਪ੍ਰਧਾਨਗੀ ਹੇਠ ਧਰਮਕੋਟ ਵਿਖੇ ਹੋਈ ਏਸ ਮੀਟਿੰਗ ਦੌਰਾਨ ਹਾਜ਼ਰ ਸਮੂਹ ਪੱਤਰਕਾਰਾਂ ਵੱਲੋਂ ਧਰਮ ਕੋਟ ਪੈ੍ਸ ਕਲੱਬ ਦਾ ਗਠਨ ਕੀਤੇ ਜਾਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਇਨ੍ਹਾਂ ਵਿਚਾਰਾਂ ਤੋਂ ਬਾਅਦ ਪੱਤਰਕਾਰੀ ਖੇਤਰ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਹਾਜ਼ਰ ਸਮੂਹ ਪੱਤਰਕਾਰਾਂ ਨੇ ਸਰਬ ਸੰਮਤੀ ਨਾਲ ਪ੍ਰੈੱਸ ਕਲੱਬ ਦੀ ਚੋਣ ਕੀਤੀ ਗਈ ਜਿਸ ਵਿਚ ਸਤੀਸ਼ ਕੁਮਾਰ ਧਰਮਕੋਟ ਨੂੰ ਪ੍ਰੈੱਸ ਕਲੱਬ ਧਰਮਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਰਮਜੀਤ ਸਿੰਘ ਧਰਮਕੋਟ ਨੂੰ ਮੀਤ ਪ੍ਰਧਾਨ, ਅਤੇ ਸਤਨਾਮ ਸਿੰਘ ਘਾਰੂ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਰਾਜੇਸ਼ ਕੁਮਾਰ ਅਹੂਜਾ ਨੂੰ ਪ੍ਰੈਸ ਕਲੱਬ ਧਰਮਕੋਟ ਦਾ ਵਿਤ  ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਨਵੇਂ ਚੁਣੇ ਗਏ ਪ੍ਰਧਾਨ ਤੇ ਅਹੁਦੇਦਾਰਾਂ ਵੱਲੋਂ ਹਾਜ਼ਰ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਯੋਗਦਾਨ ਦੇਣਗੇ ਅਤੇ ਪ੍ਰੈੱਸ ਕਲੱਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ  ਸਮਾਜ ਸੇਵਾ ਦੇ ਕੰਮਾਂ ਵਿਚ ਵੀ ਆਪਣਾ ਯੋਗਦਾਨ ਪਾਇਆ ਜਾਵੇਗਾ ਇਸ ਮੌਕੇ ਤੇ ਰਤਨ ਸਿੰਘ ਧਰਮਕੋਟ, ਜਸਵੀਰ ਸਿੰਘ ਨਸੀਰੇਵਾਲਾ, ਰਾਜੇਸ ਅਹੂਜਾ,ਅਮਰੀਕ ਸਿੰਘ ਛਾਬੜਾ, ਯਸ਼ ਨੋਹਰੀਆ, ਗੁਰਮੁਖ ਸਿੰਘ ਸਿੱਧੂ, ਮਹਿੰਦਰ ਸਿੰਘ ਵਿਰਕ,ਗੁਰਦੀਪ ਸਿੰਘ, ਰਵਿੰਦਰ ਕੁਮਾਰ, ਰਿੱਕੀ ਕੈਲਵੀ, ਤੋਂ ਇਲਾਵਾ ਹੋਰ ਪੱਤਰਕਾਰ ਹਾਜ਼ਰ ਸਨ  ।

ਭਾਰਤ ਬੰਦ ਸਫਲ ਕਰਨ ਲਈ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਵੱਲੋਂ ਰੈਲੀ ਤੇ ਸ਼ਹਿਰ ਵਿੱਚ ਮਾਰਚ 

ਮੋਗਾ, 26 ਮਾਰਚ 2021 ( ਗੁਰਦੇਵ ਗ਼ਾਲਬ /ਗੁਰਕੀਰਤ ਜਗਰਾਉਂ    )

ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ  ) ਵੱਲੋਂ 26 ਮਾਰਚ ਨੂੰ ਕਿਸਾਨੀ ਮੰਗਾਂ ਮੰਨਵਾਉਣ ਲਈ ਭਾਜਪਾ ਸਰਕਾਰ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਨੇਚਚ ਪਾਰਕ ਮੋਗਾ ਵਿਖੇ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਤੇ ਹੋਰ ਜਨਤਕ ਜਮਹੂਰੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਨੇ ਪ੍ਭਾਵਸ਼ਾਲੀ ਰੈਲੀ ਕੀਤੀ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਹਿੱਸਾ ਲਿਆ ।ਰੈਲੀ ਨੂੰ ਸੰਬੋਧਨ ਕਰਦਿਆਂ ਸਥਾਨਕ ਆਗੂਆਂ ਸੁਰਿੰਦਰ ਸਿੰਘ ਮੋਗਾ, ਹਰਜੀਤ ਸਿੰਘ ਐਡਵੋਕੇਟ, ਮਹਿੰਦਰ ਪਾਲ ਲੂੰਬਾ, ਦਿਗਵਿਜੇ ਪਾਲ ਸ਼ਰਮਾ, ਪੇ੍ਮ ਕੁਮਾਰ ਮੋਗਾ, ਬਲਵਿੰਦਰ ਸਿੰਘ ਰੋਡੇ, ਜੰਗੀਰ ਸਿੰਘ ਖੋਖਰ,ਵਿਜੈ ਸ਼ਰਮਾ, ਸੁਖਦੇਵ ਸਿੰਘ ਬਰਾੜ, ਜਗਵੀਰਨ ਕੌਰ ,ਸ਼ਵਿੰਦਰ ਪਾਲ ਕੌਰ ਨੇ ਕਿਹਾ ਕਿ ਕਿਸਾਨ ਆਗੂਆਂ ਨਾਲ 12 ਮੀਟਿੰਗਾਂ ਕਰਕੇ ਤਿੰਨ ਖੇਤੀ ਕਾਨੂੰਨਾਂ ਨੂੰ ਨੁਕਸਦਾਰ ਮੰਨ ਕੇ ਸੋਧਾਂ ਲਈ ਹਾਮੀ ਭਰ ਕੇ ਕਪਟੀ ਮੋਦੀ ਸਰਕਾਰ ਹੁਣ ਉਲਟਾ ਕਿਸਾਨਾਂ ਸਿਰ ਕਾਨੂੰਨ ਰੱਦ ਕਰਨ ਦੀ ਅੜੀ ਕਰਨ ਦਾ ਗਲਤ ਦੋਸ਼ ਲਗਾ ਰਹੀ ਹੈ ।ਕਿਸਾਨਾਂ ਦੇ ਸੰਘਰਸ਼ ਨੂੰ ਹੁਣ ਸਮੁੱਚੇ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਸਮੇਤ ਯੂ .ਐਨ.ਓ . ਤੋਂ ਭਰਵੀਂ ਹਮਾਇਤ ਮਿਲ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਨ ਅੰਦੋਲਨ ਬਣ ਚੁੱਕਾ ਹੈ ।ਬੁਲਾਰਿਆਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਰੱਦ ਕਰਨ ਸਮੇਤ ਸਾਰੀਆਂ ਕਿਸਾਨ ਮੰਗਾਂ ਤੁਰੰਤ ਮੰਨਣ ਦੀ ਕੇਂਦਰ ਦੀ ਭਾਜਪਾ ਹਕੂਮਤ ਤੋਂ ਜ਼ੋਰਦਾਰ ਮੰਗ ਕੀਤੀ ।ਬਾਅਦ ਵਿੱਚ ਸ਼ਹਿਰ ਦੇ ਬਜ਼ਾਰਾਂ ਵਿੱਚ ਜ਼ੋਰਦਾਰ ਰੋਸ ਮਾਰਚ ਕਰਦਿਆਂ ਸ਼ਹਿਰ ਦੇ ਦੁਕਾਨਦਾਰ ਵੀਰਾਂ ਨੂੰ ਸਾਰਾ ਦਿਨ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ।ਇਸ ਤੋਂ ਪਹਿਲਾਂ 25 ਮਾਰਚ ਨੂੰ ਕਿਸਾਨ ਆਗੂਆਂ ਨਾਲ ਮਿਲ ਕੇ ਸੰਘਰਸ਼ ਸਹਾਇਤਾ ਕਮੇਟੀ ਮੋਗਾ ਨੇ ਸਾਰੇ ਮੋਗਾ ਸ਼ਹਿਰ ਵਿੱਚ ਮੁਨਿਆਦੀ ਕਰਕੇ ਸ਼ਹਿਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਵੀ ਕੀਤੀ ਸੀ ।ਮਾਰਚ ਦੇ ਅਖੀਰ ਵਿੱਚ ਮੇਨ ਚੌਂਕ ਮੋਗਾ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਚੱਕਾ ਜਾਮ ਵਿੱਚ ਸ਼ਮੂਲੀਅਤ ਕੀਤੀ ।              ਜਾਰੀ ਕਰਤਾ :- ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ 

ਫਸਟ ਇਨਡੋਰ ਰੋਇੰਗ ਪੰਜਾਬ ਸਟੇਟ ਚੈਂਪੀਅਨਸ਼ਿਪ ਢੁੱਡੀਕੇ ਵਿਖੇ 28 ਮਾਰਚ ਨੂੰ ਜਸਬੀਰ ਸਿੰਘ ਗਿੱਲ

ਅਜੀਤਵਾਲ ਬਲਵੀਰ ਸਿੰਘ ਬਾਠ  

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ  28ਮਾਰਚ ਨੂੰ ਬਾਬਾ ਪਾਖਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਦੀਆਂ ਗਰਾਊਂਡਾਂ ਚ  ਫਾਸਟ ਇਨਡੋਰ ਰੋਇੰਗ ਪੰਜਾਬ ਸਟੇਟ ਚੈਂਪੀਅਨਸ਼ਿਪ ਹੋ ਰਹੀ ਹੈ  ਚੈਂਪੀਅਨਸ਼ਿਪ ਵਿੱਚ ਸਬ ਜੂਨੀਅਰ ਅਤੇ ਸਬ ਸੀਨੀਅਰ ਮੁਕਾਬਲੇ ਹੋਣਗੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ   ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਗੁਰਮੀਤ ਸਿੰਘ ਖੋਸਾ ਕੋਟਲੇ ਵਾਲੇ ਠੀਕ ਦਸ ਵਜੇ ਕਰਨਗੇ ਅਤੇ ਇਨਾਮਾਂ ਦੀ ਵੰਡ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਕਰਨਗੇ  ਵਿਸ਼ੇਸ਼ ਮਹਿਮਾਨ ਪੀ ਕੇ ਓਬਰਾਏ ਅਰਜਨਾ ਅਵਾਰਡੀ  ਅਤੇ ਮਨਿੰਦਰ ਕੌਰ ਵਿਰਕ ਪ੍ਰਧਾਨ ਪੰਜਾਬ  ਐਮਚਿਓਰ ਰੋਇੰਗ ਐਸੋਸੀਏਸ਼ਨ ਹੋਣਗੇ  ਸਰਕਾਰ ਦੀਆਂ ਕੋਬਡ 19 ਦੀਆਂ ਪਾਲਣਾ ਅਨੁਸਾਰ ਕੀਤੀਆਂ ਜਾਣਗੀਆਂ  ਇਸ ਸਮੇਂ ਸਕੱਤਰ ਪ੍ਰਧਾਨ ਮੋਗਾ ਰੋਇੰਗ ਐਸੋਸੀਏਸ਼ਨ ਇੰਦਰਪਾਲ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ  ਤੋਂ ਇਲਾਵਾ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ

ਕਿਸਾਨੀ ਅੰਦੋਲਨ ਕਾਲੇ ਬਿੱਲ ਰੱਦ ਕਰਵਾ ਕੇ ਹੀ ਦਮ ਲਵੇਗਾ ਸਰਪੰਚ ਜਸਬੀਰ ਕੌਰ ਹੇਰ

ਅਜੀਤਵਾਲ ਬਲਵੀਰ ਸਿੰਘ ਬਾਠ  ਸੈਂਟਰ ਸਰਕਾਰ ਵੱਲੋਂ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਜਿਸ ਦਾ ਦੇਸ਼ ਦੇ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਕਰਨ ਲਈ ਦਿੱਲੀ ਦੇ  ਬਾਡਰਾਂ ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸਰਪੰਚ ਜਸਵੀਰ ਕੌਰ ਹੇਅਰ ਨੇ ਕੁੱਝ ਬੇਚਾਰਾ  ਸਾਂਝੀਆਂ ਕਰਦੇ ਹੋਏ ਕੀਤਾ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਲੇ ਬਿੱਲ ਰੱਦ ਕਰਵਾ ਕੇ ਹੀ ਦਮ ਲਵੇਗਾ  ਕਿਉਂਕਿ ਅੱਜ ਪੰਜਾਬ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਿਆ ਹੈ ਅਤੇ ਸਭ ਧਰਮਾਂ ਦਾ ਸਾਂਝਾ ਤੇ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਮੰਨਿਆ ਜਾ ਰਿਹਾ ਹੈ  ਕਿਸਾਨੀ ਅੰਦੋਲਨ ਅੱਜ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਾਲੇ ਬਿੱਲ ਰੱਦ ਕਰਵਾ ਕੇ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਦਮ ਲਵੇਗਾ  ਅਤੇ ਜਿੱਤ ਕੇ ਹੀ ਵਾਪਸ ਘਰਾਂ ਨੂੰ ਮੋਡ਼ਨਗੇ ਕਿਸਾਨ ਆਗੂ  ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਭ ਨੂੰ ਲੋੜ ਹੈ ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ  ਆਓ ਆਪਾਂ ਸਾਰੇ ਰਲ ਮਿਲ ਕੇ ਕਿਸਾਨ ਕਿਸਾਨੀ ਅੰਦੋਲਨ ਦਾ ਇਕ ਹਿੱਸਾ ਬਣ ਕੇ ਆਪਣੀ ਆਪਣੀ ਡਿਊਟੀ ਤਨਦੇਹੀ ਅਤੇ ਬਾਖ਼ੂਬੀ ਨਾਲ ਨਿਭਾਈਏ

 

ਬਿਰਧ ਆਸ਼ਰਮ ਸੇਵਾ ਸੁਸਾਇਟੀ ਮਹਿਲ ਕਲਾਂ ਵੱਲੋਂ ਕੁਲਵੰਤ ਸਿੰਘ ਟਿੱਬਾ ਸਨਮਾਨਤ  

ਮਹਿਲ ਕਲਾਂ/ਬਰਨਾਲਾ-ਮਾਰਚ 2021-(ਗੁਰਸੇਵਕ ਸਿੰਘ ਸੋਹੀ)

ਬਿਰਧ ਆਸ਼ਰਮ ਸੇਵਾ ਸੁਸਾਇਟੀ (ਰਜਿ) ਮਹਿਲ ਕਲਾਂ ਵੱਲੋਂ ਇਲਾਕੇ ਅੰਦਰ ਲੋਕ ਹਿੱਤਾਂ ਲਈ ਸਰਗਰਮ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ  ਕੁਲਵੰਤ ਸਿੰਘ ਟਿੱਬਾ ਨੂੰ ਲੋਕ ਹਿਤਾਂ ਦੀ ਰਾਖੀ ਲਈ ਸੁਰੂ ਕੀਤੀ ਮੁਹਿੰਮ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਆਸ਼ਰਮ ਦੇ ਪ੍ਰਧਾਨ ਅਤੇ ਪ੍ਰਸਿੱਧ ਬੁੱਤ ਤਰਾਸ਼ ਲਖਵੀਰ ਸਿੰਘ ਗੰਗੋਹਰ ਦੀ ਅਗਵਾਈ ਹੇਠ ਆਯੋਜਿਤ ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਥਾ ਦੇ ਆਗੂ ਡਾ. ਗੁਰਪ੍ਰੀਤ ਸਿੰਘ ਨਾਹਰ ਨੇ ਕਿਹਾ ਕਿ ਇਲਾਕੇ ਅੰਦਰ ਕੁਲਵੰਤ ਸਿੰਘ ਟਿੱਬਾ ਦੀ ਅਗਵਾਈ ਹੇਠ ਸਰਗਰਮੀ ਨਾਲ ਕੰਮ ਕਰ ਰਹੀ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਯਤਨਾਂ ਨਾਲ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਸੁਣਵਾਈ ਹੋਣ ਲੱਗੀ ਹੈ ਅਤੇ ਉਨ੍ਹਾਂ ਦੇ ਮਹੀਨਿਆਂ ਤੋਂ ਰੁਕੇ ਕਾਰਜ ਨੇਪਰੇ ਚੜ੍ਹਨ ਲੱਗੇ ਹਨ।ਡਾ. ਨਾਹਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਖੁਰਦ ਦੀਆਂ ਮਜਦੂਰ ਪਰਿਵਾਰ ਦੀਆਂ ਸਕੀਆਂ ਭੈਣਾਂ ਦੇ ਕਤਲ ਮਾਮਲੇ ਵਿੱਚ  ਕੁਲਵੰਤ ਸਿੰਘ ਟਿੱਬਾ ਵਲੋਂ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਵਿਚ ਨਿਭਾਈ ਅਹਿਮ ਭੂਮਿਕਾ ਨਾਲ ਇਲਾਕਾ ਮਹਿਲ ਕਲਾਂ ਦਾ ਨਾਂ ਵੀ ਰੌਸ਼ਨ ਹੋਇਆ ਹੈ।ਇਸ ਮੌਕੇ ਕੁਲਵੰਤ ਸਿੰਘ ਟਿੱਬਾ ਨੇ ਬਿਰਧ ਆਸ਼ਰਮ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਲਾਕੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਪਰੇਸ਼ਾਨੀ ਆ ਰਹੀ ਹੈ,ਉਹ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹਨ ਤਾਂ ਕਿ ਪੀਡ਼ਤ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਰਧ ਆਸ਼ਰਮ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਗੰਗੋਹਰ, ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਖ਼ਾਲਸਾ, ਨੀਲਾ ਸਿੰਘ ਮਹਿਲ ਕਲਾਂ, ਕੌਰ ਸਿੰਘ, ਗੁਰਪਿਆਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਏਸ਼ੀਅਨ ਸਾਇਕਲਿੰਗ ਕਨ   ਫੈਡਰੇਸ਼ਨ ਦੇ ਉਪ ਪ੍ਰਧਾਨ ਚੁਣੇ।

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਭਾਰਤ ਤੇ ਏਸ਼ੀਆ ਚ ਸਾਈਕਲਿੰਗ ਦੀ ਖੇਡ ਨੂੰ ਵਧਾਵਾ ਦੇਣ ਲਈ ਅੱਜ ਦੁਬਈ ਵਿੱਚ ਏਸ਼ੀਅਨ ਸਾਈਕਲਿੰਗ ਕੰਨਫੈੱਡਰੇਸ਼ਨ ਦੀ ਬੈਠਕ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੂੰ ਏ ਸੀ ਸੀ ਮੈਰਿਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਯੂ ਸੀ ਆਈ ਦੇ ਪ੍ਰਧਾਨ ਡੇਵਿਡ ਲੈਂਪੀਰਟੀਐਟ ਅਤੇ ਏ ਸੀ ਸੀ ਦੇ ਪ੍ਰਧਾਨ ਓਬਾਮਾ ਅਲ ਸਫਰ  ਨੇ ਇਹ ਐਵਾਰਡ ਦਿੱਤਾ। ਇਸ ਉਨ੍ਹਾਂ ਨੇ ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦਾ ਉੱਪ ਪ੍ਰਧਾਨ ਵੀ ਚੁਣਿਆ ਗਿਆ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਨਫੈਡਰੇਸ਼ਨ ਦੇ ਉਪ ਪ੍ਰਧਾਨ ਵਜੋਂ ਮੇਰੀ ਕੋਸ਼ਿਸ਼ ਰਹੇਗੀ ਕਿ ਏਸ਼ੀਆ ਦੇ ਨਾਲ ਨਾਲ ਪੰਜਾਬ ਚ ਵੀ ਸਾਈਕਲਿੰਗ ਦੀ ਖੇਡ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ।

ਪਿੰਡ ਲੋਧੀਵਾਲਾ ਦੇ 22 ਸਾਲਾ ਨੌਜਵਾਨ ਬਲਕਰਨ ਸਿੰਘ ਸੰਧੂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਲਾਲ ਕੀਤੇ ਸ਼ਰਧਾ ਦੇ ਫੁੱਲ ਭੇਟ  -VIDEO

ਸਿੱਧਵਾਂਬੇਟ/ ਜਗਰਾਉਂ , ਮਾਰਚ 2021( ਡਾ ਮਨਜੀਤ ਸਿੰਘ ਲੀਲ੍ਹਾ  )-   

ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਲਈ ਆਪਣੇ ਟਰੈਕਟਰ-ਟਰਾਲੀ 'ਤੇ ਰਾਸ਼ਨ ਤੇ ਬਾਲਣ ਲਿਜਾਣ ਸਮੇਂ ਪਾਣੀਪਤ (ਹਰਿਆਣਾ) ਵਿਖੇ ਸੜਕ ਹਾਦਸੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਲਾਗਲੇ ਪਿੰਡ ਲੋਧੀਵਾਲਾ ਦੇ 22 ਸਾਲਾ ਨੌਜਵਾਨ ਬਲਕਰਨ ਸਿਘ ਸੰਧੂ ਪੁੱਤਰ ਕਿਸਾਨ ਪਵਿੱਤਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਨਜ਼ਦੀਕੀ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲਾ  ਵਿਖੇ ਹੋਇਆ । ਅੰਤਿਮ ਅਰਦਾਸ ਉਪਰੰਤ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਐਸ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਜ਼ਿਲਾ ਲੁਧਿਆਣਾ ਦਿਹਾਤੀ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ,ਕਾਂਗਰਸੀ ਆਗੂ ਪ੍ਰੀਤਮ ਸਿੰਘ ਅਖਾੜਾ, ਕਿਸਾਨ ਆਗੂ ਬਲਦੇਵ ਸਿੰਘ ਜੀਰਾ, ਕਿਸਾਨ ਆਗੂ ਨਿਰਮਲ ਸਿੰਘ ਭੁਮਾਲ, ਅਧਿਆਪਕ ਆਗੂ ਇੰਦਰਜੀਤ ਸਿੰਘ ਸਿੱਧੂ, ਭਾਈ ਬਲਜੀਤ ਸਿੰਘ ਸੋਢੀਵਾਲ਼ਾ ਨੇ ਆਖਿਆ ਕਿ ਭਾਵੇਂ ਹਰ ਇਨਸਾਨ ਨੇ ਇਸ ਫ਼ਾਨੀ ਦੁਨੀਆਂ ਨੂੰ ਛੱਡਕੇ ਇਕ ਦਿਨ ਚਲੇ ਜਾਣਾ ਹੈ ਪਰ ਜੋ ਇਨਸਾਨ ਸਮਾਜ ਲਈ ਕੁਝ ਕਰਕੇ ਇਸ ਦੁਨੀਆਂ ਤੋਂ ਜਾਂਦਾ ਹੈ ਉਸ ਦੀ ਸ਼ਹਾਦਤ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣ ਜਾਂਦੀ ਹੈ ।  ਇਸ ਮੌਕੇ 'ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਸ਼ੋਕ ਸੰਦੇਸ਼ ਭੇਜੇ ਗਏ । ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਵਾਈਸ ਚੇਅਰਮੈਨ ਵਰਦੀਪ ਸਿੰਘ ਦੀਪਾ, ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਕਾਂਗਰਸੀ ਆਗੂ ਮਨੀ ਗਰਗ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਤਪਾਲ ਸਿੰਘ ਦੇਹਡ਼ਕਾ ,ਪ੍ਰੋ ਕਰਮ ਸਿੰਘ ਸੰਧੂ ,ਸਰਦਾਰ ਮੇਜਰ ਸਿੰਘ ਛੀਨਾ , ਸਰਪੰਚ ਪਰਮਜੀਤ ਸਿੰਘ, ਸਰਪੰਚ ਜੋਗਿੰਦਰ ਸਿੰਘ ਮਲਸੀਹਾਂ ਬਾਜਣ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਸਰਪੰਚ ਜਗਜੀਤ ਸਿੰਘ ਤਿਹਾੜਾ, ਸਰਪੰਚ ਜਤਿੰਦਰਪਾਲ ਸਿੰਘ ਸਫ਼ੀਪੁਰਾ, ਸਰਪੰਚ ਰਣਜੀਤ ਸਿੰਘ, ਸੁਭਾਸ਼ ਮਿੱਤਲ, ਜਗਜੀਤ ਸਿੰਘ ਕਾਉਂਕੇ, ਜਗਤ ਟੂਸਾ, ਅਰਸ ਗਰੇਵਾਲ, ਅਮਨ ਥਿੰਦ, ਅਵੀ ਗਰੋਵਰ, ਤਨਵੀਰ ਮੁੱਲਾਂਪੁਰ, ਪਵੀ ਵਿਰਕ, ਮਨਪ੍ਰੀਤ ਭੱਠਲ, ਤੇਜਿੰਦਰ ਸਿੰਘ ਲੋਧੀਵਾਲਾ  , ਇੰਦਰਜੀਤ ਸਿੰਘ ਲੋਧੀਵਾਲਾ, ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ, ਕਿਸਾਨ ਆਗੂ ਗੁਰਮੇਲ ਸਿੰਘ ਰੂਮੀ, ਕੁਲਦੀਪ ਸਿੰਘ ਗਿੱਲ, ਸਾਬਕਾ ਸਰਪੰਚ ਅਵਤਾਰ ਸਿੰਘ, ਜਥੇਦਾਰ ਸੁਖਦੇਵ ਸਿੰਘ ਗਿੱਦੜਵਿੰਡੀ, ਗੁਰਸਰਨ ਸਿੰਘ, ਭੋਲਾ ਪੰਡਿਤ, ਜੈਲਦਾਰ ਗੁਰਦੀਪ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਸਨਮਾਨ ਸਮਾਗਮ 

ਲੁਧਿਆਣਾ,ਮਾਰਚ 2021--(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-

ਅੱਜ ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਪਿੰਡ ਮਲਕ ਪੁਰ ਵਿਖੇ ਮਨਪ੍ਰੀਤ ਸਿੰਘ ਇਆਲੀ ਐਮ ਐਲ ਏ  ਹਲਕਾ ਦਾਖਾ ਦੀ ਅਗਵਾਈ ਵਿਚ  ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨਾਂ ਗੁਰਦੀਪ ਸਿੰਘ ਗੋਸ਼ਾ ਯੂਥ ਅਕਾਲੀ ਦਲ  ਲੁਧਿਆਣਾ ਸ਼ਹਿਰੀ , ਪ੍ਰਭਜੋਤ ਸਿੰਘ ਧਾਲੀਵਾਲ ਯੂਥ ਅਕਾਲੀ ਦਲ  ਲੁਧਿਆਣਾ ਦਿਹਾਤੀ ਨੂੰ ਸਨਮਾਨਿਤ ਕੀਤਾ ਗਿਆ ।  ਅਸੀਂ  ਉਮੀਦ ਕਰਦੇ ਹਾਂ ਤੇ ਵਧਾਈ ਦਿੰਨੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ  ਲੀਡਰਸ਼ਿਪ ਦਾ ਜਿੰਨਾ ਨੇ ਇਹ ਦੋ ਸਾਬਿਤ ਸੂਰਤ ਸਿੱਖ ਨੌਜਵਾਨਾਂ ਨੂੰ ਇਹ ਜਿੰਮੇਵਾਰੀ ਸੌਂਪੀ । ਜੋ ਸ਼੍ਰੋਮਣੀ ਅਕਾਲੀ ਦਲ ਤੇ ਇਹ ਇਲਜ਼ਾਮ ਲਗਦਾ ਸੀ ਕਿ ਸਿੱਖ ਨੌਜਾਵਨੀ ਤੇ ਪੰਥਕ ਰਵਾਇਤਾਂ ਤੋਂ ਦੂਰ ਚਲਾ ਗਿਆ ਸੀ ।   ਅਸੀਂ ਉਮੀਦ ਕਰਦੇ ਹਾਂ ਕਿ  ਇਹ ਨੌਜਵਾਨ  ਸਿੱਖ  ਰਵਾਇਤਾਂ ਤੇ  ਪੰਥਕ ਮੁੱਦਿਆਂ ਨੂੰ ਪਹਿਲ ਦਿੰਦੇ ਹੋਏ ਪੰਥਕ ਰਾਜਨੀਤੀ ਚ ਨਵੀਆਂ ਲੀਹਾਂ ਉੱਤੇ ਪਹਿਰਾ ਦੇਣਗੇ ਤੇ ਸਿੱਖ ਨੌਜਵਾਨਾਂ ਨੂੰ ਪੰਥਕ ਰਾਜਨੀਤੀ ਚ ਨਾਲ ਲੈ ਕੇ  ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਨੌਜਾਵਨੀ ਨੂੰ ਜਾਗਰੂਕ ਕਰਨਗੇ ਇਹੀ ਆਸ ਕਰਦੇ  ਹਾਂ । ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਤੋਂ ਵੀ ਵਧੇਰੇ ਸਿੱਖ ਚਿਹਰਿਆਂ ਨੂੰ ਤੇ ਪੰਥਕ ਰਵਾਇਤਾਂ ਨੂੰ ਪਹਿਲ ਦੇਵੇਗਾ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ  ਜਾਣਿਆ ਜਾਂਦਾ ਹੈ । ਇਸ ਮੌਕੇ ਅਕਾਲੀ ਆਗੂ ਮਨਦੀਪ ਸਿੰਘ  ਸਿੱਧੂ  ਅਤੇ  ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਬਾਬਾ ਜੰਗ ਸਿੰਘ  ,ਭਾਈ ਭਵਨਦੀਪ ਸਿੰਘ ਪਰੈਟੀ ਗਿੱਲ ਅੰਮ੍ਰਿਤਪਾਲ ਸਿੰਘ ਮਲਕ ਪੁਰ ਮਨੀ ਗਰੇਵਾਲ ਬੁਟਾਹਰੀ ਸਾਬਕਾ ਬਲਾਕ ਸੰਮਤੀ ਮੈਂਬਰ ਯੂਥ ਅਕਾਲੀ ਦਲ ਬਾਦਲ ਜਗਰਾਜ ਖਹਿਰਾ ਹਰਸ਼ ਸੰਧੂ ਸਾਹਨੇਵਾਲ ਅਮਰਿੰਦਰ ਬੁਲਾਰਾ ਵਰਪਰੀਤ ਮਲਕਪੁਰ ਸਨੀ ਮਲਕਪੁਰ ਯਾਦਵਿੰਦਰ ਸਿੰਘ ਯਾਦੂ ਜਗਮੋਹਨ ਦਿਓਲ ਸੋਨੂ ਢਾਡੀ ਅਪਜਿੰਦਰ ਸਿੰਘ ਗੋਲਡੀ ਹੈਰੀ ਲੁਹਾਰਾ ਹਾਜਰ ਸਨ ।

ਪਿੰਡ ਅਲਕਡ਼ੇ ਦਾ ਵਿਕਾਸ ਸ਼ਹਿਰੀ ਤਰਜ਼ ਤੇ ਕਰਵਾ ਕੇ ਨਕਸ਼ਾ ਬਦਲਿਆ ਜਾ ਰਿਹਾ ਹੈ।  

 ਭਦੌੜ /ਬਰਨਾਲਾ -ਮਾਰਚ-(ਗੁਰਸੇਵਕ ਸਿੰਘ ਸੋਹੀ)- ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਐਮ,ਐਲ,ਏ ਬੀਬੀ ਸੁਰਿੰਦਰ ਕੌਰ ਵਾਲੀਆ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜੇ ਵਿਖੇ ਸਰਪੰਚ ਬਲਦੇਵ ਕੌਰ ਦੀ ਅਗਵਾਈ ਵਿੱਚ 1080 ਫੁੱਟ ਸੀਵਰੇਜ ਪਾਈਪ ਲਾਈਨ ਪਾ ਕੇ ਪਿੰਡ ਵਿੱਚ ਪਏ ਬਹੁਤ ਸਾਲਾਂ ਤੋਂ ਗੰਦੇ ਪਾਣੀ ਦਾ ਨਿਕਾਸ ਕੀਤਾ ਗਿਆ। ਇਸ ਸਮੇਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਮੰਤਰੀ ਗੁਰਪ੍ਰੀਤ ਕਾਂਗੜ ਦਾ ਧੰਨਵਾਦ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਰ: ਬਲਦੇਵ ਕੌਰ ਦੇ ਸਪੁੱਤਰ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕੇ ਸਰਕਾਰਾਂ ਦੀਆਂ ਗ੍ਰਾਂਟਾਂ ਨਾਲ-ਨਾਲ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਸ਼ਹਿਰੀ ਤਰਜ ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ 17 ਲੱਖ ਦੀ ਲਾਗਤ ਨਾਲ ਇੰਟਰਲੌਕ ਗਲੀਆਂ ਵਿਚ ਲਾ ਕੇ ਨਾਲੀਆਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ 350 ਲੱਖ ਦੀ ਲਾਗਤ ਨਾਲ ਗਰਾਊਂਡ ਬਣਾਇਆ ਗਿਆ। ਉਨ੍ਹਾਂ ਕਿਹਾ ਕੇ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਪੰਚਾਇਤ ਵੱਲੋਂ ਸਰਕਾਰਾਂ ਦੀਆਂ ਗ੍ਰਾਂਟਾਂ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਕਰਵਾ ਕੇ ਪਿੰਡ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਤੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਸਰਕਾਰਾਂ ਦੇ ਨਾਲ-ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਪਿੰਡ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਤਾ ਪਾਇਆ ਜਾਂਦਾ ਹੈ ਤਾ ਪਿੰਡ ਵਾਸੀ ਅੱਗੇ ਆ ਕੇ ਪੰਚਾਇਤ ਨਾਲ ਖੜ੍ਹ ਕੇ ਆਪਣੇ ਵੱਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ ।ਇਸ ਮੌਕੇ ਪੰਚ ਲਖਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਬਲੌਰ ਸਿੰਘ, ਪੰਚ ਬਲਵੀਰ ਸਿੰਘ ਫੌਜੀ, ਪੰਚ ਜਸਵੀਰ ਸਿੰਘ, ਪੰਚ ਗੁਰਦੀਪ ਸਿੰਘ, ਬਲਬੀਰ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ ਪੰਚ ਆਦਿ ਹਾਜ਼ਰ ਸਨ ।

ਸੈਂਟਰ ਸਰਕਾਰ ਕਿਸਾਨੀ ਅੰਦੋਲਨ ਨੂੰ ਸਮਝਣ ਦੀ ਜਲਦੀ ਕੋਸ਼ਿਸ ਕਰੇ । ਮਹੰਤ ਯਾਦਵਿੰਦਰ ਸਿੰਘ          

ਦਿਨੋਂ-ਦਿਨ ਸ਼ਹੀਦ ਹੁੰਦੇ ਜਾ ਰਹੇ ਹਨ ਮਾਵਾਂ ਦੇ ਪੁੱਤ......       

ਮਹਿਲ ਕਲਾਂ/ਬਰਨਾਲਾ-ਮਾਰਚ -(ਗੁਰਸੇਵਕ ਸਿੰਘ ਸੋਹੀ)- ਮੋਦੀ ਦੀ ਸਰਕਾਰ ਵੱਲੋਂ ਕਿਸਾਨ,ਮਜ਼ਦੂਰਾਂ ਪ੍ਰਤੀ ਤਿੰਨ ਕਾਲੇ ਕਾਨੂੰਨ ਪਾਸ ਕਰ ਕੇ ਆਪਣਾ ਹੋਸ਼ ਗਵਾ ਬੈਠੀ ਹੈ ਰੋਜ਼ਾਨਾ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ ਸੈਂਟਰ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਾਲੇ ਕਾਨੂੰਨ ਤੁਰੰਤ ਰੱਦ ਕਰੇ। ਤਕਰੀਬਨ 6 ਮਹੀਨਿਆਂ ਤੋਂ ਦਿਨ ਰਾਤ ਕੜਾਕੇ ਦੀ ਠੰਢ ਵਿੱਚ ਜੀ.ਟੀ ਰੋੜ, ਰੇਲਵੇ ਸਟੇਸ਼ਨਾਂ ਅਤੇ 3 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਬਜ਼ੁਰਗ, ਮਾਤਾ, ਭੈਣਾਂ ਅਤੇ ਬੀਬੀਆਂ ਨੂੰ ਰੋਲਿਆ ਜਾ ਰਿਹਾ ਹੈ। ਦਿੱਲੀ ਵਿਖੇ ਚੱਲ ਰਹੇ ਸਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਗੁੰਡਾਗਰਦੀ ਦਾ ਨਾਚ ਕਰਿਆ ਉਨ੍ਹਾਂ ਗੁੰਡਿਆਂ ਤੇ ਤੁਰੰਤ ਸਖ਼ਤ ਕਾਰਵਾਈ ਕਰ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਮਹੰਤ ਯਾਦਵਿੰਦਰ ਸਿੰਘ ਨਿਰਮਲਾ ਡੇਰਾ ਚੰਨਣਵਾਲ ਨੇ ਕਿਹਾ ਕਿ ਸਭ ਵਰਗ ਨੂੰ ਪਾਰਟੀ ਬਾਜ਼ੀ ਰਾਜਨੀਤੀ ਜਾਤ-ਪਾਤ ਅਤੇ ਭਰਮ ਭੁਲੇਖੇ ਕੱਢ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ ਦੇ ਲਈ ਡਟਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਅੱਜ ਮੁੱਖ ਸਮੇਂ ਦੀ ਲੋੜ ਹੈ। ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ 3 ਕਾਲੇ ਕਾਨੂੰਨ ਖੇਤੀਬਾਡ਼ੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕ ਸਾਥ ਦੇ ਰਹੇ ਹਨ ਅਤੇ ਕਿਸਾਨੀ ਸੰਘਰਸ਼ ਨੂੰ ਧਾਰਮਿਕ,ਸਮਾਜਿਕ,ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਅਤੇ ਹਰ ਵਰਗ ਦੀ ਵੀ ਵੱਡੇ ਪੱਧਰ ਤੇ ਹਮਾਇਤ ਪ੍ਰਾਪਤ ਹੈ। ਕਿਸਾਨ ਮਾਰੂ ਖੇਤੀ ਭਿਆਨਕ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰ ਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਮਰਾਏਦਾਰ ਪੱਖੀ ਕਾਨੂੰਨ ਬਣਾ ਕੇ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ ਅਤੇ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਦੇਸ਼ ਦੇ ਕਿਸਾਨ ਮਜ਼ਦੂਰ ਬਰਦਾਸ਼ਤ ਨਹੀਂ ਕਰਨਗੇ। ਅਖੀਰ ਵਿੱਚ ਮਹੰਤ ਯਾਦਵਿੰਦਰ ਜੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਉਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ ਅਜੇ ਵੀ ਤੁਹਾਡੇ ਕੋਲ ਵਕਤ ਹੈ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨਾ ਬੰਦ ਕਰ ਦਿਓ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਰੱਦ ਕਰ ਦੇਣਾ ਹੈ। ਇਹ ਕਿਸਾਨੀ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਮਾਤਾ, ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਓ ਆਪਾਂ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਆਪਾਂ ਸਾਰੇ ਭਾਰਤੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਜ਼ਮੀਨਾਂ ਲਈ ਅਤੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਇਸ ਦਿੱਲੀ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰੀਏ ਕਿਉਂਕਿ ਜਿੱਥੇ ਔਰਤਾਂ ਬੱਚੇ ਬਜ਼ੁਰਗ ਮਾਤਾ ਭੈਣਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ ।ਉਨ੍ਹਾਂ ਸਮੂਹ ਵਰਗ ਦੇ ਲੋਕਾਂ ਅਪੀਲ ਕੀਤੀ ਹੈ ਕਿ ਦਿੱਲੀ ਜਾਣ ਸਮੇਂ ਵਹੀਕਲ ਨਾਲ 2 ਡਰਾਈਵਰਾਂ ਦਾ ਹੋਣਾ ਅਤਿ ਜ਼ਰੂਰੀ ਹੈ ।

ਜ਼ਬਾਨੀ ਜੜ੍ਹਾਂ ਪੁੱਟਣ ਨੂੰ ਕਾਲ਼ੇ ਜ਼ਾਲਮ ਸਰਕਾਰ ਦੀਆਂ ਚੇਅਰਮੈਨ ਢਿੱਲੋਂ

ਦਿੱਲੀ ਬਲਵੀਰ ਸਿੰਘ ਬਾਠ

 ਪਿਛਲੇ ਦਿਨਾਂ ਤੋਂ ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ   ਨੈਸ਼ਨਲ  ਐਵਾਰਡੀ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਪਿੰਡ ਦੇ ਨੌਜਵਾਨਾਂ ਦਾ ਲੰਗਰ ਦੀ ਸੇਵਾ ਕਰਦਿਆਂ  ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਜਨ ਸਕਤੀ  ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ  ਕਿਹਾ ਕਿ ਇਹ ਖੇਤੀ ਆਰਡੀਨੈਂਸ ਬਿਲ ਅਸੀਂ ਹਰ ਹਾਲਤ ਵਿੱਚ ਵਾਪਸ ਕਰਵਾ ਕੇ ਹੀ ਪੰਜਾਬ  ਪੰਜਾਬ ਨੂੰ ਮੁੜਾਂਗੇ  ਉਨ੍ਹਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼  ਪੂਰੇ ਦੇਸ਼ ਦੇ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਸੰਘਰਸ਼ ਮੰਨਿਆ ਜਾ ਰਿਹਾ ਹੈ  ਇਸ ਸੰਘਰਸ਼ ਵਿੱਚ ਛੋਟੇ ਬੱਚੇ ਤੋਂ ਲੈ ਕੇ ਮਾਤਾਵਾਂ ਭੈਣਾਂ ਬਜ਼ੁਰਗਾਂ ਆਦਿ ਨੌਜਵਾਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸਭ ਤੋਂ ਵੱਡਾ ਯੋਗਦਾਨ ਪਾਇਆ  ਉਨ੍ਹਾਂ ਸੈਂਟਰ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਜਲਦੀ ਤੋਂ ਜ਼ਲਦੀ ਇਹ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕੀਤੇ ਜਾਣ ਉਨ੍ਹਾਂ ਗੁੱਸੇ ਦੇ ਲਹਿਜੇ ਭਰਦਿਆਂ ਕਿਹਾ ਕਿ ਜਵਾਨੀ ਜੜ੍ਹਾਂ ਪੁੱਟਣ ਨੂੰ ਕਾਲੀ ਜ਼ਾਲਮ ਸਰਕਾਰ ਦੀਆਂ  ਇਸ ਸਮੇਂ ਉਨ੍ਹਾਂ ਸੈਂਟਰ ਦੀ ਭਾਜਪਾ ਸਰਕਾਰ ਨੂੰ ਸਭ ਤੋਂ ਮਾੜੀ ਸਰਕਾਰ ਦੱਸਿਆ  ਕਿਉਂਕਿ ਭਾਜਪਾ ਸਰਕਾਰ ਨੇ ਖੇਤੀ ਆਰਡੀਨੈਂਸ ਜੋ ਬਿੱਲ ਪਾਸ ਕੀਤੇ ਹਨ ਉਨ੍ਹਾਂ ਦਾ ਵਿਰੋਧ ਕਾਰਨ ਹੀ ਕਿਸਾਨੀ ਸੰਘਰਸ਼ ਆਪਣੀਆਂ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ  ਇਸ ਸਮੇਂ ਉਨ੍ਹਾਂ ਨਾਲ ਸਾਬਕਾ ਪੰਚਾਇਤ ਮੈਂਬਰ ਬਲਜਿੰਦਰ ਸਿੰਘ ਮਨਜੀਤ ਸਿੰਘ ਢਿੱਲੋਂ ਜਿੰਦਰ   ਸਿੰਘ ਡੇਅਰੀ ਵਾਲਾ ਸੁਖਵੰਤ ਸਿੰਘ ਸੁੱਖੀ  ਬਾਬਾ ਕੁਲਦੀਪ ਸਿੰਘ ਮਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਚੂਹੜਚੱਕ ਦੇ ਨੌਜਵਾਨ ਹਾਜ਼ਰ ਸਨ

ਕਿਸਾਨੀ ਅੰਦੋਲਨ ਚ ਨੌਜਵਾਨਾਂ ਦਾ ਵੱਡਾ ਯੋਗਦਾਨ ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ  

ਖੇਤੀ ਆਰਡੀਨੈਂਸ ਬਿਲਾਂ ਦੇ ਖ਼ਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਵੱਡਾ ਰੋਲ ਅਦਾ ਕੀਤਾ ਨੌਜਵਾਨਾਂ ਨੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜਸੇਵੀ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਕੁਝ ਵਿਚਾਰ ਸਾਂਝੇ ਕਰਦੇ ਹੋਏ ਕੀਤਾ  ਸਰਪੰਚ ਢਿੱਲੋਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੋਵੇਗਾ ਕਿਉਂਕਿ ਪੰਜਾਬ ਦਾ ਨੌਜਵਾਨ ਹੁਣ ਜਾਗ ਚੁੱਕਿਆ ਹੈ  ਜਿੱਥੇ ਨੌਜਵਾਨਾਂ ਨੇ ਬੈਰੀਕੇਡ ਤੋੜ ਕੇ ਪਾਣੀ ਦੀਆਂ ਵਾਛੜਾਂ ਨੂੰ ਝੱਲਦੇ ਹੋਏ ਸਰਕਾਰਾਂ  ਨਾਲ ਡਟ ਕੇ ਮੁਕਾਬਲਾ ਕੀਤਾ  ਉੱਥੇ ਕਿਸਾਨੀ ਅੰਦੋਲਨ ਵਿਚ ਵੱਡਾ ਰੋਲ ਵੀ ਅਦਾ ਕੀਤਾ ਹੈ ਨੌਜਵਾਨਾਂ ਨੇ  ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹਾਲਾਤਾਂ ਨੂੰ ਨਵੀਂ ਦਿੱਖ ਦੇਣ ਲਈ ਨੌਜਵਾਨ ਇਕ ਵੱਡਾ ਰੋਲ ਅਦਾ ਕਰੇਗਾ ਜਿਸ ਨਾਲ ਸਿਆਸਤ ਵਿੱਚ  ਸਿਆਸਤ ਵਿੱਚ ਵੀ ਫੇਰਬਦਲ ਹੋ ਸਕਦਾ ਹੈ  ਕਿਉਂਕਿ ਪੰਜਾਬ ਦਾ ਨੌਜਵਾਨ ਅੱਜ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾਅ ਰਿਹਾ ਹੈ ਅਤੇ ਸੈਂਟਰ ਸਰਕਾਰ ਦੇ ਖਿਲਾਫ ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ

ਗ਼ਰੀਬ ਲੜਕੀਆਂ ਦੀ ਸ਼ਾਦੀ ਲਈ 21 ਹਜ਼ਾਰ ਰੁਪਏ ਦੀ ਮਾਲੀ ਮਦਦ ਭੇਟ ਸਵਰਨ ਸਿੰਘ ਕੈਨੇਡਾ

ਅਜੀਤਵਾਲ ਬਲਵੀਰ ਸਿੰਘ ਬਾਠ

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਸਮਾਜ ਸੇਵੀ  ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵੱਲੋਂ  ਇਤਿਹਾਸਕ ਕਦਮ ਚੁੱਕਦਿਆਂ ਹੋਇਆਂ ਅੱਜ ਉਨ੍ਹਾਂ ਆਪਣੀ ਨੇਕ ਕਮਾਈ ਚੋਂ ਗ਼ਰੀਬ ਲੜਕੀਆਂ ਦੇ ਵਿਆਹ ਲਈ ਇੱਕੀ ਹਜ਼ਾਰ ਰੁਪਏ ਦੀ ਮਾਲੀ ਮੱਦਦ  ਭੇਟ ਕੀਤੀ ਗਈ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਦੱਸਿਆ ਕਿ  ਉਨ੍ਹਾਂ ਦੇ ਘਰ ਵਿਖੇ ਪਿਛਲੇ ਕਈ ਰੋਜ਼ ਤੋਂ ਇਕ ਗ਼ਰੀਬ ਪਰਿਵਾਰ ਮਿਲਣ ਲਈ ਆਇਆ ਸੀ ਜਿਨ੍ਹਾਂ ਦੇ ਦੋ ਲਡ਼ਕੀਆਂ ਦੀ ਸ਼ਾਦੀ  ਹੈ  ਅੱਜ ਉਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਇਸ ਗ਼ਰੀਬ ਪਰਿਵਾਰ ਲਈ ਇੱਕੀ ਹਜ਼ਾਰ ਰੁਪਏ ਦੀ ਮਾਲੀ ਮੱਦਦ ਲੜਕੀਆਂ ਦੀ ਸ਼ਾਦੀ ਕਰਵਾਉਣ ਵਾਸਤੇ ਪਰਿਵਾਰ ਨੂੰ  ਆਪਣੇ ਘਰ ਵਿਖੇ ਮਾਣ ਸਤਿਕਾਰ ਨਾਲ ਭੇਟ ਕੀਤੀ ਗਈ  ਉਨ੍ਹਾਂ ਕਿਹਾ ਕਿ ਮੈਨੂੰ ਗ਼ਰੀਬ ਦੀ ਮਦਦ ਕਰ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਇਸ ਕਰਕੇ ਮੈਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰੀਬ ਪਰਿਵਾਰਾਂ ਦੀ  ਮਾਲੀ ਮੱਦਦ ਲਈ ਵਿਸ਼ੇਸ਼ ਉਪਰਾਲਾ ਕਰਦਾ ਰਹਿੰਦਾ ਹਾਂ  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢ ਕੇ ਗ਼ਰੀਬ ਅਤੇ ਬੇਸਹਾਰਾ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਚੰਗਾ ਅਤੇ ਨਰੋਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ  ਇਸ ਸਮੇਂ ਉਨ੍ਹਾਂ ਨਾਲ ਮੇਜਰ ਸਿੰਘ ਬਰਗਾੜੀ ਸਿੰਘ ਵਿਜੈ ਵਰਮਾ ਤੋਂ ਇਲਾਵਾ  ਪਿੰਡ ਵਾਸੀ ਹਾਜ਼ਰ ਸਨ

DC CALLS UPON YOUTH TO FOLLOW THE FOOTSTEPS OF MARTYRS

PAYS FLORAL TRIBUTE TO SHAHEED SUKHDEV ON 90TH MARTYRDOM DAY

PROJECT APPROVED TO WIDENING ROAD LEADING TO MARTYR'S ANCESTRAL HOUSE FROM CHAURA BAZAR

Ludhiana, March 23 - 2021 (Iqbal Singh Rasulpur)-

Deputy Commissioner Varinder Kumar Sharma on Tuesday called upon the youth to take inspiration from the supreme sacrifice made by our great heroes to safeguard the unity and integrity of the country.

While presiding over a function organised by North Zone Cultural Centre (NZCC) Patiala to pay homage to Shaheed Sukhdev Ji on the martyrdom day at his ancestral house in Mohalla Naughra today, the Deputy Commissioner said that Shaheed Sukhdev Ji along with Shaheed Bhagat Singh Ji and Shaheed Rajguru Ji laid down their lives for the sake of the country and the countrymen would ever remain indebted to them.

He said that it was a matter of great pride for all of us that the martyrdom day of the great heroes was being observed in a befitting manner. He said that the youth and students must take inspiration from their lives and serve the country with zeal and commitment.

The Deputy Commissioner further said that these great sons of the soil had sacrificed their lives for emancipating the country from the shackles of foreign imperialism.

He said that martyrs were not confined to any religion, community or region as they were the pride of whole nation and a fountain head of inspiration for the coming generations.

Sharma pointed out that real tribute to our great martyrs was to follow the footsteps shown by them and contribute in the socio-economic growth of the state and the country.

He also recalled that that our great freedom fighters made supreme sacrifice for the betterment of coming generations and to ensure holistic progress of the country and the state adding that all of us should make strenuous efforts to cherish he aspirations of our freedom fighters.

Calling that the day is also observed as Youth Empowerment Day, Deputy Commissioner said that India is a country with the highest population of youths in the world and they have a huge responsibility on their shoulders to make India a superpower on the earth.

He said that the society, administration, and nation will always be thankful to martyrs who served the country with patriotic fervour to defend its sovereignty.

Ravinder Sharma, programme officer, NZCC, Patiala said that Deepika Pokharana, Director, North zone cultural centre, Patiala has taken the initiative to organise this event and NZCC, Patiala, Ministry of Culture, Govt. of India in collaboration with District Administration, Ludhiana is going make this event as an annual feature.

Meanwhile, the Deputy Commissioner also said that Punjab Government has deputed SDM Dr Baljinder Singh to acquire land for widening the road leading to ancestral house from Chaura Bazaar.

Prominent among present occasion included MLA Surinder Dawar, Congress Ashwani sharma, senior deputy mayor Sham sunder malhotra, Councillor Anil Parthi, Ashok Thapar, karan Thapar, Sandeep Thapar, Tribhuwan Thapar, SDM Dr Baljinder Singh Dhillon, Himanshu Walia, besides several others.

DC ASKS RURAL DEVELOPMENT AND LOCAL GOVERNMENT DEPARTMENTS TO PULL UP SOCKS

DC ASKS RURAL DEVELOPMENT AND LOCAL GOVERNMENT DEPARTMENTS TO PULL UP SOCKS FOR COMPLETING WORKS UNDER SVC AND PUEIP WITHIN STIPULATED TIME PERIOD

DC REVIEWS IMPLEMENTATION OF ONGOING PROJECTS UNDER PUNJAB URBAN ENVIRONMENT IMPROVEMENT AND SMART VILLAGE CAMPAIGN PROGRAM

Ludhiana, March 23- 2021 (Iqbal Singh Rasulpur)

Deputy Commissioner Varinder Kumar Sharma on Tuesday reviewed the implementation of ongoing projects under Punjab Urban Environment Improvement Program (PUEIP) and Smart Village Campaign (SVC) scheme.

Chairing a meeting to discuss progress of the Punjab Urban Environment Improvement Program (PUEIP) and Smart Village Campaign in Bachat Bhawan, the Deputy Commissioner asked the Sub Divisional Magistrates (SDMs) and officials of Rural Development and Panchayat Department to ensure that the works were started and completed within the stipulated timeframe for the well being of the people.

He said that it was the need of hour for giving fillip to the overall development of the Ludhiana. He directed the officers to adhere to the timelines for the completion of ongoing projects under the scheme.

He told that there should be not be further delay in submission of utilization certificates so that further funding can be sought.

He said that the funds would give a major impetus to the overall development of the urban and rural areas of the district.

Sharma told that there was a need to have an elaborate mechanism for the efficient execution and timely completion of the development projects under these schemes for the wellbeing of the people.

He said that execution of the works is being monitored constantly by him and reports are being sent to high-ups accordingly.

Deputy Commissioner said that the main motive of the schemes was to ensure comprehensive development of the urban and rural areas of the district.

On the occasion, Additional Deputy Commissioner Sandeep Kumar and others were present.

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ! *ਸੁੱਕੀ ਰੋਟੀ*✍️ ਸਲੇਮਪੁਰੀ ਦੀ ਚੂੰਢੀ

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ! ਸਲੇਮਪੁਰੀ ਦੀ ਚੂੰਢੀ -

       *ਸੁੱਕੀ ਰੋਟੀ*

ਤੇਰੀ 'ਲੁੱਟ' ਦੇ ਗਲ ਵਿਚ ਹਾਰ ਪੈਂਦੇ!                 

ਸਾਡੀ 'ਕਿਰਤ' ਨੂੰ ਫਾਂਸੀ ਲੱਗਦੀ ਆ!

ਤੂੰ ਪੀਵੇੰ ਪਿਆਲੇ ਖੂਨਾਂ ਦੇ,

ਸਾਡੀ 'ਸੁੱਕੀ ਰੋਟੀ' ਚੁਭਦੀ ਆ!

 'ਦੇਸ਼ ਭਗਤੀ' ਦੇ ਨਾਂ ਲੁੱਟਦਾ ਏੰ!

ਸਾਡੀ 'ਵਾਜ ਤੈਨੂੰ ਦੁਖਦੀ ਆ!

ਤੂੰ ਖੇਡੇੰ  ਖੇਡ ਚਲਾਕੀ ਦੀ,

ਸਾਡੇ ਅੰਦਰ ਅਗਨੀ ਧੁਖਦੀ ਆ!

ਘਰ ਬੈਠੇ 'ਤੇ ਪਰਚਾ ਮੜ੍ਹ ਦੇਵੇੰ,

 'ਬਗ਼ਾਵਤ' ਤਾਹੀਓਂ ਉੱਠਦੀ ਆ!

ਤੂੰ ਆਖੇਂ ਸਾਨੂੰ 'ਅੱਤਵਾਦੀ'

ਤੇਰੇ ਅੰਦਰ 'ਬੇਈਮਾਨੀ' ਫੁੱਟਦੀ ਆ!

ਸਾਡੀ ਹਿੱਕ 'ਤੇ ਸੂਰਜ ਸੰਘਰਸ਼ਾਂ ਦਾ 

ਇਹੀਓ ਗੱਲ ਨਾ ਤੈਨੂੰ ਪਚਦੀ ਆ!

ਸੁਖਦੇਵ ਸਲੇਮਪੁਰੀ

09780620233

23 ਮਾਰਚ, 2021

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਇ ਨੌਜਵਾਨ ਸ ਬਲਕਰਨ ਸਿੰਘ ਸੰਧੂ ਮਿੱਠੂ ਲੋਧੀਵਾਲਾ ਦੇ ਨਮਿਤ ਅੰਤਮ ਅਰਦਾਸ 23 ਤਰੀਕ ਮੰਗਲਵਾਰ  

ਜਗਰਾਓ  ,22 ਮਾਰਚ ( ਜਸਮੇਲ ਗ਼ਾਲਿਬ, ਡਾ ਮਨਜੀਤ ਸਿੰਘ ਲੀਲਾ )-

ਸਰਕਾਰੀ ਜ਼ੁਲਮ ਦੇ ਸਤਾਏ ਹੋਏ ਮਾਪੇ ਅੱਜ ਆਪਣੇ ਪੁੱਤਰਾਂ ਨੂੰ ਭਰ ਜਵਾਨੀ ਮੌਕੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਸ਼ਹੀਦੀਆਂ ਦੇਣ ਤੋਰਨ ਲਈ ਮਜਬੂਰ ਹਨ। ਇਸੇ ਤਰ੍ਹਾ  ਇੱਕ ਘਟਨਾ ਵਾਪਰੀ ਪਿੰਡ ਲੋਧੀਵਾਲਾ ਪਵਿੱਤਰ ਸਿੰਘ ਸੰਧੂ ਮਾਣੂਕਿਆਂ ਵਾਲਿਆਂ ਦੇ ਪਰਿਵਾਰ ਦੇ ਨਾਲ  ਜਿਨ੍ਹਾਂ ਦਾ ਬੇਟਾ 22 ਸਾਲਾ ਸ ਬਲਕਰਨ ਸਿੰਘ ਸੰਧੂ ਜਿਸ ਨੂੰ ਮਿੱਠੂ ਤੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਭਰ ਜਵਾਨੀ ਅੰਦਰ ਕਿਸਾਨੀ ਸੰਘਰਸ਼ ਲਈ ਫਰੰਟ ਲਾਈਨ ਦਿੱਲੀ ਦੇ ਬਾਡਰਾ ਉਪਰ ਡਟੇ ਹੋਏ ਕਿਸਾਨ ਮਜ਼ਦੂਰਾਂ ਲਈ ਰਾਸ਼ਨ ਦੀ ਸਮੱਗਰੀ ਲੈ ਕੇ  ਜਾਂਦਾ ਪਾਣੀਪਤ ਕੋਲ ਰਸਤੇ ਵਿੱਚ ਸ਼ਹੀਦ ਹੋ ਗਿਆ । ਜਿਸ ਦੇ ਨਮਿਤ ਅੰਤਮ ਅਰਦਾਸ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਸੋਢੀਵਾਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ 23 ਤਰੀਕ ਦਿਨ ਮੰਗਲਵਾਰ ਨੂੰ ਦੁਪਹਿਰ ਇੱਕ ਵਜੇ ਹੋਵੇਗੀ  । 

ਜਾਣਕਾਰੀ ਲਈ ਦੱਸ ਦੇਈਏ ਕਿ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਸੋਢੀਵਾਲਾ (ਜਗਰਾਓਂ ਨਕੋਦਰ ਰੋਡ ਉੱਪਰ ਸਥਿਤ ਪਿੰਡ ਲੀਲਾ ਮੇਘ ਸਿੰਘ ) ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਇਸੇ ਤਰ੍ਹਾਂ ( ਲੁਧਿਆਣਾ ਫਿਰੋਜ਼ਪੁਰ ਰੋਡ ਸਿੱਧਵਾਂ ਬੇਟ ਅਤੇ ਕਿਸ਼ਨਪੁਰਾ ਦੇ ਵਿਚਕਾਰ  ਪਿੰਡ ਲੋਧੀਵਾਲਾ) ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। 

ਜਿਸ ਦਾ ਸਿੱਧਾ ਪ੍ਰਸਾਰਨ ਅਸੀਂ ਤੁਹਾਨੂੰ ਦਿਖਾਵਾਂਗੇ ਯੂਟਿਊਬ ਅਤੇ ਫੇਸਬੁੱਕ ਰਾਹੀਂ 12 ਵਜੇ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲਾ ਤੋਂ ਲਿੰਕ

https://www.facebook.com/JanShaktiPunjabiNews

https://www.youtube.com/janshaktinewspunjab  

ਪਿੰਡ ਅਲਕਡ਼ੇ ਦਾ ਵਿਕਾਸ ਸ਼ਹਿਰੀ ਤਰਜ਼ ਤੇ ਕਰਵਾ ਕੇ ਨਕਸ਼ਾ ਬਦਲਿਆ ਜਾ ਰਿਹਾ ਹੈ

ਭਦੌੜ /ਬਰਨਾਲਾ -ਮਾਰਚ 2021 -(ਗੁਰਸੇਵਕ ਸਿੰਘ ਸੋਹੀ)- ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਐਮ,ਐਲ,ਏ ਬੀਬੀ ਸੁਰਿੰਦਰ ਕੌਰ ਵਾਲੀਆ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜੇ ਵਿਖੇ ਸਰਪੰਚ ਬਲਦੇਵ ਕੌਰ ਦੀ ਅਗਵਾਈ ਵਿੱਚ 1080 ਫੁੱਟ ਸੀਵਰੇਜ ਪਾਈਪ ਲਾਈਨ ਪਾ ਕੇ ਪਿੰਡ ਵਿੱਚ ਪਏ ਬਹੁਤ ਸਾਲਾਂ ਤੋਂ ਗੰਦੇ ਪਾਣੀ ਦਾ ਨਿਕਾਸ ਕੀਤਾ ਗਿਆ। ਇਸ ਸਮੇਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਮੰਤਰੀ ਗੁਰਪ੍ਰੀਤ ਕਾਂਗੜ ਦਾ ਧੰਨਵਾਦ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਰ: ਬਲਦੇਵ ਕੌਰ ਦੇ ਸਪੁੱਤਰ ਲਖਵਿੰਦਰ   ਸਿੰਘ ਲੱਖਾ ਨੇ ਕਿਹਾ ਕੇ ਸਰਕਾਰਾਂ ਦੀਆਂ ਗ੍ਰਾਂਟਾਂ ਨਾਲ-ਨਾਲ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਸ਼ਹਿਰੀ ਤਰਜ ਤੇ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਪਿੰਡ ਵਿੱਚ 17 ਲੱਖ ਦੀ ਲਾਗਤ ਨਾਲ ਇੰਟਰਲੌਕ ਗਲੀਆਂ ਵਿਚ ਲਾ ਕੇ ਨਾਲੀਆਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ 350 ਲੱਖ ਦੀ ਲਾਗਤ ਨਾਲ ਗਰਾਊਂਡ ਬਣਾਇਆ ਗਿਆ।  ਉਨ੍ਹਾਂ ਕਿਹਾ ਕੇ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਪੰਚਾਇਤ ਵੱਲੋਂ ਸਰਕਾਰਾਂ ਦੀਆਂ ਗ੍ਰਾਂਟਾਂ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਕਰਵਾ ਕੇ ਪਿੰਡ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਤੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਸਰਕਾਰਾਂ ਦੇ ਨਾਲ-ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਪਿੰਡ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਤਾ ਪਾਇਆ ਜਾਂਦਾ ਹੈ ਤਾ ਪਿੰਡ ਵਾਸੀ ਅੱਗੇ ਆ ਕੇ ਪੰਚਾਇਤ ਨਾਲ ਖੜ੍ਹ ਕੇ ਆਪਣੇ ਵੱਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ ।ਇਸ ਮੌਕੇ ਪੰਚ ਲਖਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਬਲੌਰ ਸਿੰਘ, ਪੰਚ ਬਲਵੀਰ ਸਿੰਘ ਫੌਜੀ, ਪੰਚ ਜਸਵੀਰ ਸਿੰਘ, ਪੰਚ ਗੁਰਦੀਪ ਸਿੰਘ, ਬਲਬੀਰ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ ਪੰਚ ਆਦਿ ਹਾਜ਼ਰ ਸਨ  ।