You are here

ਪੰਜਾਬ

ਹਿੰਮਤਪੁਰਾ ਦੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ 'ਚ ਮੌਤ, ਪਿੰਡ ਵਿਚ ਸੋਗ ਦੀ ਲਹਿਰ

ਨਿਹਾਲ ਸਿੰਘ ਵਾਲਾ ,ਅਜੀਤਵਾਲ,ਮਾਰਚ 2021-( ਬਲਬੀਰ ਸਿੰਘ ਬਾਠ)

 ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ ਨੌਜਵਾਨ ਕਿਸਾਨ ਜਗਦੀਪ ਸਿੰਘ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਹਿੰਮਤਪੁਰਾ ਦੇ ਦੋ ਸਕੇ ਭਰਾ ਪਿਛਲੇ ਦਿਨੀਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈਣ ਗਏ ਹੋਏ ਸਨ। ਬੀਤੇ ਦਿਨੀ ਉਹ ਜਦ ਵਾਪਸ ਆਪਣੇ ਪਿੰਡ ਪਰਤ ਰਹੇ ਸਨ। ਉਨ੍ਹਾਂ ਦਾ ਸੰਗਰੂਰ ਬਾਈਪਾਸ ਨਜ਼ਦੀਕ ਸੜਕ ਹਾਦਸਾ ਹੋਣ ਕਰਕੇ ਉਹ ਜ਼ੇਰੇ ਇਲਾਜ ਸਨ। ਜਿਸ ਦੌਰਾਨ ਜਗਦੀਪ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਬਾਬਾ ਕੁਲਦੀਪ ਸਿੰਘ ਮਾਹਲਾ ਦੇ ਮਾਤਾ ਸੁਖਵਿੰਦਰ ਕੌਰ ਦਾ ਦੇਹਾਂਤ ਤੇ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਅਜੀਤਵਾਲ ਬਲਵੀਰ ਸਿੰਘ ਬਾਠ 

 ਗੁਰੂ ਘਰ ਦੇ ਪ੍ਰਸਿੱਧ ਰਾਗੀ ਅਤੇ ਕਥਾ ਵਾਚਕਾਂ ਬਾਬਾ ਕੁਲਦੀਪ ਸਿੰਘ ਮਾਹਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਅਚਾਨਕ ਉਨ੍ਹਾਂ ਦੀ ਮਾਤਾ ਸੁਖਵਿੰਦਰ ਕੌਰ   ਦਾ ਦੇਹਾਂਤ ਹੋ ਗਿਆ  ਮਾਤਾ ਜੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ  ਅੱਜ ਬਾਬਾ ਕੁਲਦੀਪ ਸਿੰਘ ਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ  ਸਾਬਕਾ ਖਾਦੀ ਬੋਰਡ ਡਾਇਰੈਕਟਰ ਰਾਜਵੰਤ ਸਿੰਘ ਮਾਹਲਾਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਚੇਅਰਮੈਨ ਬੀਬੀ ਅਮਰਜੀਤ ਕੌਰ ਸਾਹੋਕੇ  ਚੇਅਰਮੈਨ ਰਣਧੀਰ ਸਿੰਘ ਢਿੱਲੋਂ  ਸਾਬਕਾ ਸਰਪੰਚ ਕੁਲਦੀਪ ਸਿੰਘ ਚੂਹੜਚੱਕ  ਪੱਤਰਕਾਰ  ਬਲਵੀਰ ਸਿੰਘ ਬਾਠ  ਸੁਖਮੰਦਰ ਸਿੰਘ ਕਲੇਰ ਜਸਵਿੰਦਰ ਸਿੰਘ ਡੇਅਰੀ ਵਾਲਾ ਸੁਖਵਿੰਦਰ ਸਿੰਘ ਸੁੱਖੀ ਮਨਜੀਤ ਸਿੰਘ ਢਿੱਲੋਂ  ਆਪ ਆਗੂਆਂ ਨੇ ਬਾਬਾ ਕੁਲਦੀਪ ਸਿੰਘ ਨਾਲ ਮਾਤਾ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਮਾਤਾ ਸੁਖਵਿੰਦਰ ਕੌਰ   ਜੀ ਦੇ ਆਤਮਿਕ ਸ਼ਾਂਤੀ ਲਈ ਰੱਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਦਿਨ ਸੋਮਵਾਰ ਪਿੰਡ ਮਾਹਲਾ ਕਲਾਂ ਜ਼ਿਲ੍ਹਾ ਮੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ

ਰੋਇੰਗ ਇਨਡੋਰ ਵਿੱਚ ਵਧੀਆ ਖੇਡ ਪ੍ਰਦਰਸ਼ਨ ਲਈ ਬੀਰਪਾਲ ਕੌਰ ਦਾ ਵਿਸ਼ੇਸ਼ ਸਨਮਾਨ

ਅਜੀਤਵਾਲ ਬਲਵੀਰ ਸਿੰਘ ਬਾਠ

 ਇਤਿਹਾਸਕ ਪਿੰਡ ਢੁੱਡੀਕੇ ਵਿਖੇ ਰੋਇੰਗ ੲਿਨਡੋਰ ਚੈਂਪੀਅਨਸ਼ਿਪ ਟੂਰਨਾਮੈਂਟ ਕਰਵਾਇਆ ਗਿਆ  ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਗੁਰਮੀਤ ਸਿੰਘ ਜੀ ਖੋਸੇ ਕੋਟਲੇ ਵਾਲਿਆਂ ਵੱਲੋਂ ਕਰ ਕਮਲਾਂ ਨਾਲ ਕੀਤਾ ਗਿਆ ਜਨ ਸਕਤੀ  ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਰੋਇੰਗ ਇਨਡੋਰ ਚੈਂਪੀਅਨਸ਼ਿਪ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ  ਉਨ੍ਹਾਂ ਕਿਹਾ ਕਿ ਇਨਡੋਰ ਰੋਇੰਗ ਇਨਡੋਰ ਵਿੱਚ ਲੜਕੀ ਬੀਰਪਾਲ ਕੌਰ  ਵੱਲੋਂ ਵਧੀਆ ਖੇਡ ਪ੍ਰਦਰਸ਼ਨ ਬਦਲੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ  ਅਤੇ ਰੋਇੰਗ ਇਨਡੋਰ ਮੁੱਖ ਪ੍ਰਬੰਧਕਾਂ ਵੱਲੋਂ ਹੌਸਲਾ ਅਫ਼ਜਾਈ ਕਰਦੇ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ  ਇਸ ਸਮੇਂ ਕਰਨਲ ਪੀ ਕੇ ਓਬਰਾਏ ਮੈਡਮ ਮਨਦੀਪ ਕੌਰ ਮਨਜਿੰਦਰ ਕੌਰ  ਮਾਸਟਰ ਗੁਰਚਰਨ ਸਿੰਘ ਗੁਰਮੇਲ ਸਿੰਘ ਇੰਡੀਆ ਗੁਰਮੀਤ ਸਿੰਘ ਹਾਂਸ ਰਾਜੂ ਗਿੱਲ  ਅਤੇ ਖੇਡ ਪ੍ਰਬੰਧਕ ਤੇ ਨਗਰ ਨਿਵਾਸੀ ਹਾਜ਼ਰ ਸਨ

ਕਪੂਰੇ ਟੂਰਨਾਂਮੈਂਟ ਦੇ ਐਮ ਪੀ ਮੁਹੰਮਦ ਸਦੀਕ ਦਾ ਵਿਸ਼ੇਸ਼ ਸਨਮਾਨ

ਅਜੀਤਵਾਲ ਬਲਵੀਰ  ਸਿੰਘ ਬਾਠ  

ਇੱਥੋਂ ਨਜ਼ਦੀਕ ਪਿੰਡ ਕਪੂਰੇ ਵਿਖੇ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਚ ਇਨਾਮਾਂ ਦੀ ਵੰਡ ਕਰਨ ਪਹੁੰਚੇ ਐੱਮਪੀ ਮੁਹੰਮਦ ਸਦੀਕ ਦਾ  ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਨ ਸਕਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ   ਕਿ ਕੱਬਡੀ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ  ਇਸ ਟੂਰਨਾਮੈਂਟ ਚ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਪਹੁੰਚੇ ਐੱਮਪੀ ਫ਼ਰੀਦਕੋਟ ਮੁਹੰਮਦ ਸਦੀਕ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਸਮੇਂ ਉਨ੍ਹਾਂ ਨਾਲ ਐੱਮ ਐੱਲ ਏ ਕਾਕਾ ਲੋਹਗੜ੍ਹ ਤੋਂ ਇਲਾਵਾ ਪਿੰਡ ਕਪੂਰੇ ਦੀ ਖੇਡ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ  ਅਤੇ ਨਗਰ ਨਿਵਾਸੀ ਹਾਜ਼ਰ ਸਨ

Kisan Protest ਬਡਬਰ ਟੋਲ ਪਲਾਜਾ ਬਰਨਾਲਾ ਵਿਖੇ ਭਾਰਤ ਬੰਦ ਦੇ ਸੱਦੇ ਤੇ ਜ਼ੋਰਦਾਰ ਪ੍ਰਦਰਸ਼ਨ -Video

ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਕੋਸਿਆ ਮੋਦੀ ਸਰਕਾਰ ਨੂੰ ਆਓ ਦੇਖਦੇ ਹਾਂ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਜੋ ਤੁਸੀਂ ਸੁਣਿਆ ਅਤੇ ਹੋਰ ਬਹੁਤ ਕੁਝ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ  

Youtube; https://youtu.be/QEYO64NffHE

 

Facebook ; https://fb.watch/4yZ36KpeM4/

LIVE Punjabi Virsa & Sabhyachar || ਪੰਜਾਬੀ ਵਿਰਸਾ ਅਤੇ ਸੱਭਿਆਚਾਰ

Punjabi Virsa & Sabhyachar ( 26 March 2021) Every Friday 10.30am Punjabi Virsa and Sabhyachar Programme key host Principal Daljeet Kaur ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ

ਜੋ ਤੁਸੀਂ ਸੁਣਿਆ ਅਤੇ ਹੋਰ ਬਹੁਤ ਕੁਝ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ 

Youtube; https://youtu.be/gvZsAOyFHJ4

Facebook;https://fb.watch/4yTfohaweJ/

SGPC ਸ਼੍ਰੋਮਣੀ ਕਮੇਟੀ ਵੱਲੋਂ 912 ਕਰੋੜ 59 ਲੱਖ ਰੁਪਏ ਦਾ ਬਜਟ ਪਾਸ

ਅੰਮ੍ਰਿਤਸਰ, 30 ਮਾਰਚ 2021- (ਜਸਮੇਲ ਗਾਲਿਬ / ਮਨਜਿੰਦਰ ਗਿੱਲ)-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਅੰਮ੍ਰਿਤਸਰ) ਦੇ ਸਾਲਾਨਾ ਬਜਟ ਇਜਲਾਸ ਵਿੱਚ ਅੱਜ 912 ਕਰੋੜ 59 ਲੱਖ 26 ਹ‍ਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਇਹ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਇਆ। ਬਜਟ 40 ਕਰੋੜ 66 ਲੱਖ ਰੁਪਏ ਘਾਟੇ ਵਾਲਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਬਜਟ ਪੇਸ਼ ਕੀਤਾ। ਉਨ੍ਹਾਂ ਇਸ ਵਰ੍ਹੇ ਦੀ ਅਨੁਮਾਨਤ ਆਮਦਨ 871 ਕਰੋੜ 93 ਲੱਖ ਰੁਪਏ ਹੋਵੇਗੀ। ਗੁਰਦੁਆਰਿਆਂ ਦੀ ਆਮਦਨ ’ਤੇ ਇਹ ਪ੍ਰਭਾਵ ਕਰੋਨਾ ਕਾਰਨ ਪਿਆ ਹੈ, ਜਿਸ ਕਾਰਨ ਬਜਟ ਵੀ ਪ੍ਰਭਾਵਿਤ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕਰਕੇ ਯੂਐੱਨਓ ਕੋਲੋਂ ਮੰਗ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦਿੱਤੀ ਜਾਵੇ। ਇਜਲਾਸ ਵੱਲੋਂ ਮਤਾ ਪਾਸ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਤੇ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਜਲਾਸ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਬਜਟ ਇਜਲਾਸ ਵਿੱਚ ਬਰਗਾੜੀ ਕਾਂਡ ਦੀ ਨਿੰਦਾ ਕਰਦਿਆਂ ਪਰਮਾਤਮਾ ਅੱਗੇ ਦੋਸ਼ੀਆ ਖ਼ਿਲਾਫ਼ ਕਾਰਵਾਈ ਦੀ ਅਰਜੋਈ ਕੀਤੀ ਗਈ।

 

ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ

ਦਿਵੰਸ਼ਿਕਾ ਘਾਰੂ  ਨੂੰ ਜਨਮ  ਦਿਨ  ਦੀਆਂ ਲੱਖ ਲੱਖ ਮੁਬਾਰਕਾਂ

ਢੁੱਡੀਕੇ ਵਿਖੇ ਹੋਈ ਪਹਿਲੀ ਰੋਇੰਗ ਚੈਂਪੀਅਨਸ਼ਿਪ  

ਅਜੀਤਵਾਲ,ਮਾਰਚ  2021 ( ਬਲਵੀਰ ਸਿੰਘ ਬਾਠ) 

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਫਾਸਟ ਗਰੋਇੰਗ ਇਨਡੋਰ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ  ਜਿਸ ਦਾ ਉਦਘਾਟਨ ਸੰਤ ਬਾਬਾ ਗੁਰਮੀਤ ਸਿੰਘ ਦੀ ਖੋਸੇ ਕੋਟਲੇ ਵਾਲਿਆਂ ਨੇ ਕੀਤਾ  ਇਸ ਟੂਰਨਾਮੈਂਟ ਚ ਜੂਨੀਅਰ ਤੇ ਸੀਨੀਅਰ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ  ਜੇਤੂ ਬੱਚਿਆਂ ਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ  ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪੀ ਕੇ ਓਬਰਾਏ ਅਰਜੁਨਾ ਐਵਾਰਡੀ ਤੇ ਮਨਦੀਪ ਕੌਰ ਵਿਰਕ ਪ੍ਰਧਾਨ ਪੰਜਾਬ ਐਮਚਿਓਰ ਰੋਇੰਗ ਐਸੋਸੀਏਸ਼ਨ  ਮੈਂ ਇਸ ਟੂਰਨਾਮੈਂਟ ਚ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਵੀ ਦਿੱਤਾ  ਇਸ ਟੂਰਨਾਮੈਂਟ ਬਾਰੇ ਜਾਣ ਸਕਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ   ਰੋਇੰਗ ਇਨਡੋਰ ਟੂਰਨਾਮੈਂਟ ਕਰਵਾਉਣ ਦਾ ਮੇਨ ਮਕਸਦ ਬੱਚਿਆਂ ਨੂੰ ਚੰਗੀ ਸੇਧ ਦੇਣ ਦਾ ਅਤੇ ਕੁਰੀਤੀਆਂ ਤੋਂ ਬਚਣ ਲਈ ਬਹੁਤ ਵੱਡਾ ਉਪਰਾਲਾ  ਉਨ੍ਹਾਂ ਕਿਹਾ ਕਿ ਸਾਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵੱਲੋਂ  ਹਰ ਤਰ੍ਹਾਂ ਦੀ ਮਾਲੀ ਮੱਦਦ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਵਾਏ ਜਾਣਗੇ  ਇਸ ਸਮੇਂ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ  ਅਤੇ ਗੁਰਮੇਲ ਸਿੰਘ ਇੰਡੀਆ ਨੇ ਸਟੇਜ ਦੀ ਕਾਰਵਾਈ ਖੂਬ ਨਿਭਾਈ  ਇਸ ਤੋਂ ਇਲਾਵਾ ਅੱਠ ਅਕੈਡਮੀਆਂ ਦੇ ਕੋਚਾਂ ਨੇ ਵੀ ਆਪਣੇ ਬੱਚਿਆਂ ਨਾਲ ਟੂਰਨਾਮੈਂਟ ਚ ਸ਼ਿਰਕਤ ਕੀਤੀ  ਬੱਚਿਆਂ ਨੂੰ ਹੱਲਾਸ਼ੇਰੀ ਦੇਣ ਚ ਗੁਰਮੀਤ ਸਿੰਘ ਹਾਂਸ ਨੇ ਵੀ ਅਹਿਮ ਰੋਲ ਅਦਾ ਕੀਤਾ  ਇਸ ਸਮੇਂ ਮੋ ਮੋਗਾ ਰੋਇੰਗ ਐਸੋਸੀਏਸ਼ਨ  ਇੰਦਰਪਾਲ ਸਿੰਘ ਢਿੱਲੋਂ ਰਾਜੂ ਗਿੱਲ ਤੋਂ ਇਲਾਵਾ  ਨਗਰ ਪੰਚਾਇਤ ਅਤੇ ਪੁਲਸ ਪ੍ਰਸ਼ਾਸਨ ਨੇ ਵੀ ਆਪਣੀ ਹਾਜ਼ਰੀ ਲਵਾਈ  ਇਹ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਸਮਾਪਤ

ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਘਨੱਈਆ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਾਏ ਗਏ 

ਜਨਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ ਜਗਰੂਪ ਸਿੰਘ ਸੁਧਾਰ ਨੇ ਵੀ ਕੀਤਾ ਖੂਨਦਾਨ  

ਸ੍ਰੀ ਅਨੰਦਪੁਰ ਸਾਹਿਬ,  ਮਾਰਚ 2021( ਜਨ ਸ਼ਕਤੀ ਨਿਊਜ਼ ) 

ਸਿੱਖਾਂ ਦੀ ਇਕ ਬਹੁਤ ਵੱਡੀ ਜਿਹੜੀ ਅਗਾਂਹ ਵਧੂ ਸੋਚ ਉਸ ਦਾ ਪ੍ਰਤੀਕ ਹੈ ਤੁਹਾਨੂੰ ਦੱਸ ਦਈਏ ਕਿ  ਇਨ੍ਹਾਂ ਦਿਨਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਦਾ ਧਾਰਮਿਕ ਦਿਨ ਮਨਾਇਆ ਜਾ ਰਿਹਾ ਹੋਲਾ ਮਹੱਲਾ ਸਮੁੱਚੀ ਦੁਨੀਆਂ ਵਿੱਚ ਵੱਸਦੇ ਸਿੱਖ ਇਸ ਹੋਲੇ ਮਹੱਲੇ ਤੇ ਸ੍ਰੀ ਆਨੰਦਪੁਰ ਸਾਹਿਬ ਨਾਲ ਜੁੜਦੇ ਹਨ ਜੇ ਉੱਥੇ ਨਹੀਂ ਪਹੁੰਚ ਸਕਦੇ ਤਾਂ ਕਿਸੇ ਨਾ ਕਿਸੇ  ਤਰੀਕੇ ਨਾਲ ਦੇਖਣਾ ਚਾਹੁੰਦੇ ਹਨ ਇਸ ਹੋਲੇ ਮਹੱਲੇ ਦੇ ਇਨ੍ਹਾਂ ਦਿਨਾਂ ਨੂੰ  ਇਸੇ ਤਰ੍ਹਾਂ ਬਹੁਤ ਵੱਡੇ ਵੱਡੇ ਲੰਗਰ ਚੱਲਦੇ ਹਨ ਕਿਤੇ ਮਣਾਂ ਮੂੰਹੀ ਜਲੇਬੀਆਂ ਪੱਕ ਰਹੀਆਂ ਹਨ ਕਿਤੇ ਮਣਾਂਮੂੰਹੀਆਂ ਪਕੌੜੇ ਪੱਕ ਰਹੇ ਹਨ ਤੇ ਕਿਤੇ ਪ੍ਰਸ਼ਾਦਿ ਦਾ ਲੰਗਰ ਤੇ ਹੋਰ ਮਠਿਆਈਆਂ ਦੇ ਲੰਗਰ ਤੁਸੀਂ ਗੱਲ ਕਰੋਗੇ  ਕਿ ਕਿਹੜੇ ਪਦਾਰਥ ਖਾਣੇ ਨੇ ਉਹ ਪਦਾਰਥ ਤੁਹਾਨੂੰ  ਲੰਗਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਮੁਹੱਈਆ ਹੁੰਦੇ ਹਨ ਇਸੇ ਤਰ੍ਹਾਂ ਹੁਣ ਇੱਕ ਨਵੀਂ ਪ੍ਰੰਪਰਾ ਜਿਹੜੀ ਚੱਲ ਰਹੀ ਹੈ  ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਸੀ ਕਿ ਦਵਾਈਆਂ ਦੇ ਲੰਗਰ ਲੱਗ ਰਹੇ ਨੇ ਅਤੇ ਇਸ ਵਾਰ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ   ਖੂਨਦਾਨ ਜੋ ਕਿ ਇਕ ਵੱਡਮੁੱਲਾ ਦਾਨ ਹੈ ਉਸਦੇ ਵੀ ਕੈਂਪ ਲਗਾਏ ਗਏ । ਸਾਡੇ ਪ੍ਰਤੀਨਿਧ ਜਗਰੂਪ ਸਿੰਘ ਸੁਧਾਰ ਨੇ ਵੀ ਆਪਣੇ ਤੌਰ ਤੇ ਉੱਤੇ ਦਾਨੀ ਬਣ ਕੇ ਖ਼ੂਨਦਾਨ ਕੈਂਪ ਦੇ ਵਿੱਚ ਖ਼ੂਨਦਾਨ ਕੀਤਾ ਤੇ ਉਨ੍ਹਾਂ ਨੇ ਵੀਡੀਓ ਰਾਹੀਂ ਸੁਨੇਹਾ ਵੀ ਦਿੱਤਾ ਕਿ ਕਿੰਨਾ ਜ਼ਰੂਰੀ ਹੈ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਖੂਨਦਾਨ ਕਰਨਾ ਤੇ ਚੰਗਾ ਵੀ ਲੱਗਿਆ ਉਨ੍ਹਾਂ ਨੇ ਆਖਿਆ  । ਉਸ ਸਮੇਂ ਸੁਖਜੀਤ ਸਿੰਘ ਲੁਧਿਆਣਾ ਹਜ਼ਾਰਾ ਸਿੰਘ ਲਖਵਿੰਦਰ ਸਿੰਘ ਰਿੰਕੀ ਡਾ ਰਘੂਨਾਥ  ਹਸਪਤਾਲ ਦੀ ਟੀਮ ਲੁਧਿਆਣਾ ਤੋਂ ਆਈ ਹੋਈ ਸੀ  । ਡਾ ਆਰ ਕੇ ਬਾਂਸਲ, ਡਾ ਸਾਹਿਲ ਬਾਂਸਲ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਗਿੱਲ ਤੇ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।  

 

ਹੋਲੀ! ✍️ ਸਲੇਮਪੁਰੀ ਦੀ ਚੂੰਢੀ -

      ਹੋਲੀ!
ਸਾਲ ਬਾਅਦ ਨਹੀਂ,
ਇਥੇ ਰੋਜ ਹੋਲਿਕਾ ਜਲਾਈ ਜਾਂਦੀ ਐ,
ਕਦੀ ਮਾਂ ਦੀ ਕੁੱਖ ਵਿੱਚ
ਮੜੀਆਂ ਬਣਾਕੇ!
ਕਦੀ ਖੇਤਾਂ ਵਿਚ ਘਾਹ ਖੋਤਣ,
ਕਦੀ ਬਾਲਣ ਚੁੱਗਣ,
ਕਦੀ ਘਰ ਵਿਚ ਭਾਂਡੇ ਮਾਂਜਣ ਆਈ ਅਬਲਾ ਨਾਲ ਜਬਰ-ਜਿਨਾਹ ਕਰਕੇ!
ਆਖਰ ਕਦ ਤਕ ਜਲਦੀ ਰਹੇਗੀ,
 ਹੋਲਿਕਾ!

-ਸੁਖਦੇਵ ਸਲੇਮਪੁਰੀ
09780620233
29 ਮਾਰਚ 2021

ਥਾਣਾ ਭਦੌੜ ਦੇ ਐੱਸ.ਐੱਚ.ਓ ਨੂੰ ਪਿੰਡ ਅਲਕਡ਼ੇ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨਤ 

ਬਰਨਾਲਾ/ਭਦੌੜ-ਮਾਰਚ 2021-(ਗੁਰਸੇਵਕ ਸਿੰਘ ਸੋਹੀ)-

ਐਸ.ਐਸ.ਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਇਲਾਕੇ ਦੇ ਵਿਚ ਦਿਨ-ਰਾਤ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਐੱਸ.ਐੱਚ.ਓ ਗੁਰਪ੍ਰੀਤ ਸਿੰਘ ਥਾਣਾ ਭਦੌੜ ਨੂੰ ਪਿੰਡ ਅਲਕੜੇ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਦੇਵ ਕੌਰ ਦੇ ਸਪੁੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਜਦੋਂ ਦੇ ਨਿਧੜਕ ਐਸ.ਐਚ.ਓ ਗੁਰਪ੍ਰੀਤ ਸਿੰਘ ਆਏ ਹਨ ਨਸ਼ੇੜੀਆਂ ਅਤੇ ਸਮੱਗਲਰਾਂ ਦੇ ਹੱਥਾਂ ਪੈਰਾਂ ਨੂੰ ਪਈ ਹੋਈ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਸਮੱਗਲਰ ਅਤੇ ਕਰੀਮੀਨਲ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣ। ਇਸ ਮੌਕੇ ਉਨ੍ਹਾਂ ਨਾਲ ਪੰਚ ਲਖਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਬਲੌਰ ਸਿੰਘ, ਪੰਚ ਬਲਵੀਰ ਸਿੰਘ ਫੌਜੀ, ਪੰਚ ਜਸਬੀਰ ਸਿੰਘ, ਪੰਚ ਸੁਖਮੰਦਰ ਸਿੰਘ ਪੰਚ ਸਾਹਿਬਾਨ ਵੀ ਹਾਜ਼ਰ ਸਨ  ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨਣਵਾਲ ਵਿਖੇ ਦਾਖਲਾ ਸ਼ੁਰੂ

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ) -

ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ  6 ਵੀਂ ਤੋਂ 12 ਕਲਾਸ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨਣਵਾਲ ਵਿੱਚ ਦਾਖ਼ਲ ਕਰਵਾਉ। ਮਾਪਿਆਂ ਵੱਲੋਂ ਬੱਚਿਆਂ ਦੇ ਭਵਿੱਖ ਲਈ ਸਕੂਲ ਦਾ ਦੌਰਾ ਜ਼ਰੂਰ ਕੀਤਾ ਜਾਵੇ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਜਗਤਾਰ ਸਿੰਘ ਨੇ ਕਿਹਾ ਕਿ 11ਵੀਂ ਅਤੇ 12 ਵੀਂ ਵਿਚ ਆਈਲੈਟਸ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਪੜ੍ਹਾਈ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦੀ ਸਹੂਲਤ। ਅੱਠਵੀਂ ਜਮਾਤ ਤਕ ਦੁਪਹਿਰ ਦੇ ਪੌਸ਼ਟਿਕ ਅਤੇ ਬਦਲਵੇਂ ਖਾਣੇ ਦਾ ਪ੍ਰਬੰਧ। ਸ਼ਾਨਦਾਰ ਤੇ ਖੁੱਲ੍ਹੀ ਹਵਾਦਾਰ ਇਮਾਰਤ ਅਤੇ ਖੇਡਾਂ ਲਈ ਖੁੱਲ੍ਹਾ ਮੈਦਾਨ। ਆਰ.ਓ.ਟੀ, ਐੱਲ.ਐੱਫ.ਡੀ. ਰੂਮ, ਕੰਪਿਊਟਰ ਸਾਇੰਸ ਲੈਬ ਅਤੇ ਈ. ਕੰਟੈਂਟ ਲੈਬ।ਕਮਜ਼ੋਰ ਵਿਦਿਆਰਥੀਆਂ ਲਈ ਵੱਖਰੀ ਕੋਚਿੰਗ। ਸ਼ੁੱਧ ਪੀਣ ਵਾਲਾ ਪਾਣੀ ਅਤੇ ਆਰ ਓ ਸਿਸਟਮ। ਲੜਕੀਆਂ ਦੀ ਆਤਮ ਸੁਰੱਖਿਆ ਲਈ ਕਰਾਟੇ ਦੀ ਕੋਚਿੰਗ ਦਾ ਖ਼ਾਸ ਪ੍ਰਬੰਧ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖਾਸ ਸਹੂਲਤਾਂ। ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਮੈਥ, ਸਾਇੰਸ ਅੰਗਰੇਜ਼ੀ ਵਿੱਚ ਪੜ੍ਹਾਏ ਜਾਂਦੇ ਹਨ ਛੇਵੀਂ ਤੋਂ ਅੱਠਵੀਂ ਤਕ ਕਿੱਤਾ ਮੁਖੀ ਸਿੱਖਿਆ ਦਾ ਪ੍ਰਬੰਧ। ਉੱਚ ਯੋਗਤਾ ਪ੍ਰਾਪਤ, ਤਜਰਬੇਕਾਰ ਅਤੇ ਮਿਹਨਤੀ ਸਟਾਫ ।

 

ਦਿੱਲੀ ਸਰਕਾਰ ਕਿਸਾਨਾਂ ਤੇ ਪਾਏ ਝੂਠੇ ਪਰਚੇ ਰੱਦ ਕਰੇ - ਮੱਖਣ ਸ਼ਰਮਾ   

ਮੋਦੀ ਕਿਸਾਨਾਂ ਦੀਆਂ ਜਾਨਾਂ ਲੈਣੀਆਂ ਬੰਦ ਕਰੇ                                                                                                                      
ਬਰਨਾਲਾ/ਮਹਿਲ ਕਲਾਂ-ਮਾਰਚ 2021  -(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 6 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ ਤਿੰਨੋਂ ਬਿੱਲ ਵਾਪਸ ਲੈਣੇ ਹੀ ਪੈਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ  ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀਹ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ   ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਠੰਢੇ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰੇ ਬਿਨਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ 6 ਮਹੀਨਿਆਂ ਤੋਂ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਜਾਰੀ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ 3 ਆਰਡੀਨੈਂਸਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

Kisan Protest ਕਪੂਰਥਲਾ ਮੁਕੰਮਲ ਬੰਦ ।। ਭਾਰਤ ਬੰਦ ਨੂੰ ਭਰਵਾਂ ਹੁੰਗਾਰਾ-VIDEO

Kisan Protest ਕਪੂਰਥਲਾ ਮੁਕੰਮਲ ਬੰਦ ।। ਭਾਰਤ ਬੰਦ ਨੂੰ ਭਰਵਾਂ ਹੁੰਗਾਰਾ

ਕਪੂਰਥਲਾ ਤੋਂ ਪੱਤਰਕਾਰ ਗੁਰਵਿੰਦਰ ਸਿੰਘ ਬਿੱਟੂ ਦੀ ਵਿਸ਼ੇਸ਼ ਰਿਪੋਰਟ

ਸਿਰਫਿਰੇ ਆਸ਼ਕ ਨੇ ਫੋਕੀ ਟੋਹਰ ਬਣਾਉਣ ਲਈ ਕੀਤਾ ਸੀ,ਡਾਕਟਰ ਨਰਸ ਦਾ ਕਤਲ-VIDEO

ਸਿਰਫਿਰੇ ਆਸ਼ਕ ਨੇ ਫੋਕੀ ਟੋਹਰ ਬਣਾਉਣ ਲਈ ਕੀਤਾ ਸੀ,ਡਾਕਟਰ ਨਰਸ ਦਾ ਕਤਲ

ਕਿਵੇਂ ਰੁੱਕਣਗੀਆਂ ਸਮਾਜ ਵਿੱਚ ਹੋਣ ਵਾਲੀਆਂ ਇਹ ਘਟਨਾਵਾਂ।

ਪੱਤਰਕਾਰ ਜਸਮੇਲ ਗਾਲਿਬ ਅਤੇ ਰਾਣਾ ਸ਼ੇਖਦੌਲਤ ਦੀ ਰਿਪੋਰਟ

DC ASKS SDMs AND REVENUE OFFICERS TO SUBMIT THEIR DETAILED PROPOSALS FOR REVISION IN COLLECTOR RATES

DC ASKS SDMs AND REVENUE OFFICERS TO SUBMIT THEIR DETAILED PROPOSALS FOR REVISION IN COLLECTOR RATES, IF ANY

COLLECTOR RATES TO FINALIZED BY THE STATE GOVERNMENT IN LARGER PUBLIC INTEREST

Ludhiana, March 27-2021 (Iqbql Singh Rasulpur)

Deputy Commissioner Varinder Kumar Sharma today asked the Sub Divisional Magistrates and Revenue Officers to submit their detailed proposals for revision in the Collector Rates, if any, for registration of land deeds in the district.

Chairing a meeting with the SDMs and the Revenue Officers, the Deputy Commissioner said that the review in the collector rates have been pending since long and any such decision has to be taken after a thorough brainstorming.

He said that the officers must get a proper feedback from all the stakeholders at grass root level and submit their report to him by this week.

Sharma said that the basic thumb rule for the review of the collector rate must be to accord top priority to the interest of the general public at every cost.

The Deputy Commissioner further said that after getting report from all the SDMs and the Revenue Officers the district administration would compile the report and send it to the state government for the necessary action.

He said that this was a preliminary meeting and the compilation of the report would take place after minute deliberations with the officers of the district administration.

Sharma said that the officers must ensure that the report from them was submitted well in time for the further necessary action.

Prominent among present occasion included SDMs Amrinder Singh Malhi, Dr Baljinder Singh Dhillon, Mankanwal Singh Chahal, Geetika Singh, Harbans Singh, Dr Himanshu Gupta, Tehsildars, Naib Tehsildars, besides several others.

ਸੁਰਗਵਾਸੀ ਕੈਪਟਨ ਗੁਰਦਿਆਲ ਸਿੰਘ ਜੀ ਦੇ ਦੋ ਸਪੁੱਤਰਾਂ ਨੇ   ਟਾਟਾ 407 ਗੱਡੀ ਭਿੰਡਰ ਖੁਰਦ ਦੀ ਕਿਸਾਨ ਯੂਨੀਅਨ ( ਉਗਰਾਹਾਂ ਗਰੁੱਪ ) ਨੂੰ ਦਾਨ ਵਜੋਂ ਦਿੱਤੀ

ਭਿੰਡਰ , 26 ਮਾਰਚ  2021 ( ਜਸਮੇਲ ਗ਼ਾਲਿਬ / ਮਨਜਿੰਦਰ ਗਿੱਲ ) 

ਭਿੰਡਰਾਂ ਪਿੰਡ ਦੀ ਕਿਸਾਨ ਯੂਨੀਅਨ ਨੂੰ ਸੇਵਾ ਦੇ ਰੂਪ ਵਿੱਚ ਪੱਕੇ ਤੌਰ ਤੇ ਗੱਡੀ ਲੈ ਕੇ ਦਿੱਤੀ । ਅੱਜ ਜਿੱਥੇ ਪੰਜਾਬ ਦਾ ਕਿਸਾਨ , ਆਪਣੀਆਂ ਜਮੀਨਾਂ ਬਚਾਉਣ ਲਈ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਦੀ ਕੇਂਦਰ ਦੀ ਸਰਕਾਰ ਨਾਲ ਫੈਸਲਾਕੁੰਨ ਲੜਾਈ ਲੜ ਰਿਹੈ ਹੈ । ਉਥੇ ਹੀ ਪੰਜਾਬੀ ਦਾਨੀ ਸੱਜਣ ਆਪਣੀ ਕਿਰਤ ਕਮਾਈ ਵਿੱਚੋ ਆਪਣਾ ਦਸਵੰਧ ਕੱਢ ਕੇ ਕਿਸਾਨ ਮੋਰਚੇ ਦੀ ਆਰਥਿਕ ਮੱਦਦ ਵੀ ਕਰ ਰਹੇ ਹਨ । ਇਸ ਕੜੀ ਤਹਿਤ ਪਿੰਡ ਭਿੰਡਰ ਖੁਰਦ ( ਮੋਗਾ ) ਦੇ ਸਵ ਕੈਪਟਨ ਗੁਰਦਿਆਲ ਸਿੰਘ ਜੀ ਦੇ ਦੋ ਸਪੁੱਤਰਾਂ ਜਗਦੀਪ ਸਿੰਘ ਅਤੇ ਹਰਦੀਪ ਸਿੰਘ ਕਨੈਡੀਅਨ ਵੱਲੋ ਅੱਜ ਟਾਟਾ 407 ਗੱਡੀ ਭਿੰਡਰ ਖੁਰਦ ਦੀ ਕਿਸਾਨ ਯੂਨੀਅਨ ( ਉਗਰਾਹਾਂ ਗਰੁੱਪ ) ਨੂੰ ਦਾਨ ਵਜੋਂ ਦਿੱਤੀ ਗਈ । ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਜਿੱਥੇ ਇੱਕ ਦੂਜੇ ਵਧਾਈਆਂ ਦਿੱਤੀਆਂ , ਉਥੇ ਜਗਦੀਪ ਸਿੰਘ ਤੇ ਹਰਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਵੀ ਕੀਤਾ । ਜਿੰਨਾ ਨੇ ਭਿੰਡਰਾਂ ਦੇ ਕਿਸਾਨ ਯੋਧਿਆਂ ਲਈ ਇਨਾਂ ਵੱਡਾ ਪਰ-ਉਪਕਾਰ ਕੀਤਾ ।

LUDHIANA ADMINISTRATION’s NEW INITIATIVE ‘VACCINE AT DOORSTEPS’ TO COVER MAXIMUM BENEFICIARIES

SPECIAL CAMPS TO BE HELD IN DIFFERENT AREAS TO FACILITATE PEOPLE FOR VACCINATION NEAR TO THEIR HOMES

MCs, SARPANCHES, INDUSTRIAL HOUSES, RESIDENT WELFARE ASSOCIATIONS, MARRIAGE PALACES/RESTAURANTS/HOTELS & OTHERS TO CONTACT ADMINISTRATION FOR ORGANISING SUCH CAMPS

MAIDEN CAMP HELD IN MAMTA ASHU’S WARD

Ludhiana, March 26-2021 (Iqbal Singh Rasulpur)

Amid the sharp uptick in the Covid-19 cases in Ludhiana, the district administration on Friday has launched a unique initiative ‘Vaccine at Doorsteps’ to inoculate a larger population in a short period to break the transmission chain of virus.

Inaugurating the first camp organised with the efforts of area councillor Mamta Ashu and area resident Dr SB Pandhi in the Partap Colony Park, Pakhowal Road, here, Deputy Commissioner Varinder Kumar Sharma along with Municipal Councillor Mamta Ashu, said that as per experts, the second wave of Coronavirus is more intense and infectious so it becomes more significant to provide the shield to the maximum population by vaccinating them.

He said under the ‘Vaccine at Doorsteps’ initiative, there is no need to go and stand in the queue at the vaccination centre as now health teams will visit particular area/factory/village/residential society or private establishments for which the need is just to dial up administration for vaccination camp in their localities or premises.

Deputy Commissioner disclosed that the administration will send the health teams to vaccinating all eligible at all places from where it would receive the call.

Urging the people to shun hesitance and embrace the vaccine, Sharma stressed that our scientists have left no stone unturned to develop the vaccine and accepting it social responsibility towards the nation, we should get the vaccine at the earliest to save the precious lives from the pandemic.

He said when there was no vaccine, people were drying in large numbers and praying for vaccine and now the vaccine is here, the people must come forward to get a jab to win the war against the pandemic.

Soliciting wholehearted support of the people, Municipal Councillor Mamta Ashu said this is the best system for people as instead of standing in a queue and wasting time, health teams will vaccinate at their doorsteps.

Dr Bishav Mohan from DMCH said that we need to expedite the inoculation drive amid the sudden spurt in the Covid cases, especially among the younger population so all entitled must take benefit of this drive to get Covid shot.

ADC (D) Sandeep Kumar, Civil Surgeon Dr Sukhjeevan Kakkar, DIO Dr Kiran Gill, besides several others were also present on the occasion.

ਤਲਵੰਡੀ ਪਰਿਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਮੁਬਾਰਕਾਂ ਦਿੰਦੇ ਹੋਏ  

 ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਏਸ਼ੀਅਨ ਸਾਈਕਿਲੰਗ ਕੰਨਫੈਡਰੇਸ਼ਨ ਦਾ ਉਪ-ਪ੍ਰਧਾਨ ਚੁਣਿਆ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਲਾਡੀ ਚਹਿਲ ਸਹੌਲੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਤੇ ਏਸ਼ੀਆ 'ਚ ਸਾਈਕਲਿੰਗ ਦੀ ਖੇਡ ਨੂੰ ਉਤਸ਼ਾਹਿਤ ਕੀਤੇ ਜਾਣ 'ਤੇ ਦੁਬਈ 'ਚ ਹੋਈ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੀ ਬੈਠਕ ਦੌਰਾਨ ਯੂ.ਸੀ.ਆਈ. ਦੇ ਪ੍ਰਧਾਨ ਡੇਵਿਡ ਲੈਪਰਟੀਐਂਟ ਅਤੇ ਏ.ਸੀ.ਸੀ. ਦੇ ਪ੍ਰਧਾਨ ਓਸਾਮਾ ਅਲ ਸਫ਼ਰ ਵਲੋਂ 'ਏ.ਸੀ.ਸੀ. ਮੈਰਿਟ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਗਿਆ । ਢੀਂਡਸਾ ਪਰਿਵਾਰ ਇੱਕ ਬੇਦਾਗ  ਪਰਿਵਾਰ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਕਰਨਗੇ ।ਵਾਹਿਗੁਰੂ ਢੀਂਡਸਾ ਪਰਿਵਾਰ ਤੇ ਇੰਝ ਹੀ ਮਿਹਰ ਭਰਿਆ ਹੱਥ ਰੱਖਣ ਅਤੇ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ਣ ਤਲਵੰਡੀ ਪਰਿਵਾਰ ਢੀਂਡਸਾ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਖੜਾ ਰਹੇਗਾ ਅਤੇ ਦਿਲ ਦੀਆਂ ਗਹਿਰਾਈਆਂ ਵਿਚੋ ਤਲਵੰਡੀ ਪਰਿਵਾਰ ਵੱਲੋ ਸ: ਪਰਮਿੰਦਰ ਸਿੰਘ ਢੀਂਡਸਾ ਨੂੰ ਮੁਬਾਰਕਬਾਦ ਦਿੰਦੇ  ਹੋਏ ।