You are here

ਪੰਜਾਬ

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਰਸੂਲਪੁਰ ਅੱਜ ਸਦੀਵੀ ਵਿਛੋੜਾ ਦੇ ਗਏ 

 

ਸੁਧਾਰ ,ਮਈ 2021 -(ਜਗਰੂਪ ਸਿੰਘ ਸੁਧਾਰ)-

ਉਹ ਪਿਛਲੇ ਦੋ ਦਿਹਾਕਿਆ ਤੋ  ਜੱਥੇਬੰਦੀ ਵਲੋ ਤਹਿ ਕੀਤੇ ਪ੍ਰੋਗਰਾਮਾ ਤਹਿਤ ਕਿਸਾਨਾ ਅਤੇ ਮਜਦੂਰਾ ਲਈ ਸੰਘਰਸ ਕਰਦੇ ਆ ਰਹੇ  ਸਨ  ਕਿਸਾਨਾ ਦੇ ਹੱਕਾ ਲਈ  ਸੰਘਰਸ  ਕਰਦਿਆ  ਉਨਾਂ  ਨੂੰ 2006 ਵਿੱਚ ਫਰੀਦਕੋਟ ਜੇਲ ਵੀ ਕੱਟਣੀ ਪਈ  ਮੌਜੂਦਾ ਖੇਤੀ ਕਾਨੂੰਨਾ ਵਿਰੋਧੀ ਸੰਘਰਸ ਦੀ ਸੁ਼ਰੂਆਤ  ਵੇਲੇ ਉਨਾਂ ਕਿਸਾਨਾ ਨੂੰ ਲਾਮਬੰਦ  ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੁਣ ਪਿਛਲੇ ਕੁਝ ਮਹੀਨਿਆ ਤੋ ਬਿਮਾਰ ਚਲੇ ਆ ਰਹੇ ਸਨ ਉਨਾ ਦੀ ਬੇਵਕਤ ਜਾਨ ਨਾਲ ਪਰਿਵਾਰ ਅਤੇ ਸਮਾਜ ਨੂੰ  ਨਾ ਪੂਰਾ  ਹੋਣ  ਵਾਲਾ  ਘਾਟਾ ਪਿਆ  ਹੈ 

ਇਸ ਸਮੇ ਕਿਰਤੀ ਕਿਸਾਨ ਯੂਨੀਅਨ  ਦੇ ਆਗੂ  ਤਿਰਲੋਚਨ ਸਿੰਘ  ਗੁਰਬਖਸ਼ ਸਿੰਘ  ਸੁਧਾਰ  ਜਗਰੂਪ ਸਿੰਘ  ਗੁਰਚਰਨ ਸਿੰਘ ਨਿਰਮਲ  ਸਿੰਘ ਅਜੈਬ  ਸਿੰਘ  ਹਰਦੇਵ  ਸਿੰਘ ਪੇਂਡੂ ਮਜਦੂਰ ਯੂਨੀਅਨ੍ਰ ਦੇ ਅਵਤਾਰ  ਸਿੰਘ ਆਦਿ  ਹਾਜਾਰ ਸਨ

ਸਰਬਸੰਮਤੀ ਨਾਲ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਪ੍ਰੈਸ ਕਲੱਬ ਦੀ ਹੋਈ ਚੋਣ ਰਾਜਿੰਦਰ ਸਿੰਘ ਬਰਾੜ ਚੁਣੇ ਪ੍ਰਧਾਨ-Video

ਬਰਨਾਲਾ-ਮਈ-2021-(ਗੁਰਸੇਵਕ ਸਿੰਘ ਸੋਹੀ)-

ਬਰਨਾਲਾ ਸ਼ਹਿਰ ਦੇ ਸਰਗਰਮ ਪੱਤਰਕਾਰਾਂ ਦੀ ਇਕੱਤਰਤਾ ਕਪਿਲ ਪੈਲੇਸ ਵਿਖੇ ਹੋਈ, ਜਿਸ ਵਿੱਚ ਬਰਨਾਲਾ ਸ਼ਹਿਰ ਦੀਆਂ ਪੱਤਰਕਾਰੀ ਖੇਤਰ ਵਿੱਚ ਵਰਿਆਂ ਤੋਂ ਲੋਕ ਹਿੱਤਾਂ ਦੀ ਗੱਲ ਕਰਦੀਆਂ ਕਲਮਾਂ ਦੇ ਮਾਲਕ ਪੱਤਰਕਾਰਾਂ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਅਤੇ ਚੈਨਲਾਂ ਦੇ ਰਿਪੋਰਟਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੀਨੀਅਰ ਪੱਤਰਕਾਰ ਰਾਮ ਸ਼ਰਨ ਗੋਇਲ, ਕੁਲਦੀਪ ਸੂਦ, ਗੁਰਪ੍ਰੀਤ ਸਿੰਘ ਲਾਡੀ, ਰਾਜਿੰਦਰ ਸਿੰਘ ਬਰਾੜ, ਹਰਿੰਦਰਪਾਲ ਨਿੱਕਾ, ਰਾਜਮਹਿੰਦਰ ਅਤੇ ਨਿਰਮਲ ਸਿੰਘ ਪੰਡੋਰੀ ਨੇ ਪੱਤਰਕਾਰਤਾ ਲਈ ਚਣੌਤੀਆਂ ਭਰਪੂਰ ਦੌਰ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦੇ ਹੋਏ ਪੱਤਰਕਾਰ ਭਾਈਚਾਰੇ ਨੂੰ ਇੱਕ ਮਜ਼ਬੂਤ ਪਲੇਟਫਾਰਮ ’ਤੇ ਇਕੱਠੇ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਨੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦਾ ਗਠਨ ਕੀਤਾ, ਜਿਸਦਾ ਸਰਬਸੰਮਤੀ ਨਾਲ ਰਾਜਿੰਦਰ ਸਿੰਘ ਬਰਾੜ ਨੂੰ ਪ੍ਰਧਾਨ, ਹਰਿੰਦਰਪਾਲ ਨਿੱਕਾ ਨੂੰ ਜਨਰਲ ਸਕੱਤਰ, ਨਰਿੰਦਰ ਅਰੋੜਾ ਖਜਾਨਚੀ ਅਤੇ ਨਿਰਮਲ ਸਿੰਘ ਪੰਡੋਰੀ ਨੂੰ ਪੀ ਆਰ ਓ ਚੁਣਿਆ ਗਿਆ। ਉਕਤ ਅਹੁਦੇਦਾਰਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਰਾਮ ਸ਼ਰਨਦਾਸ ਗੋਇਲ, ਕੁਲਦੀਪ ਸੂਦ, ਅਸ਼ੋਕ ਭਾਰਤੀ ਅਤੇ ਭੁਪਿੰਦਰ ਜਿੰਦਲ ਨੂੰ ਸਰਪ੍ਰਸਤ ਚੁਣਿਆ ਗਿਆ। ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਨੇ ਹਾਜ਼ਰ ਪੱਤਰਕਾਰਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਮੁਸ਼ਕਿਲਾਂ ਦੇ ਹੱਲ ਅਤੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਲਈ ਸਰਕਾਰੇ ਦਰਬਾਰੇ ਸੁਹਿਰਦਤਾ ਨਾਲ ਯਤਨ ਕਰਨਗੇ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਨੇ ਕਿਹਾ ਕਿ ਬਰਨਾਲਾ ਦੇ ਪੱਤਰਕਾਰਾਂ ਦੀ ਚਿਰਾਂ ਤੋਂ ਲਟਕਦੀ ਮੰਗ ਪ੍ਰੈੰਸ ਭਵਨ ਦੇ ਨਿਰਮਾਣ ਲਈ ਹਰ ਪੱਖੋਂ ਯਤਨ ਤੇਜ਼ ਕੀਤੇ ਜਾਣਗੇ।

ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਬਰਨਾਲਾ ਦੇ ਅਹੁਦੇਦਾਰਾਂ ਵੱਲੋਂ ਜ਼ਿਲ੍ਹੇ ਦੇ 100 ਸਾਲਾਂ ਫੌਜੀ ਬਾਪੂ ਦਰਬਾਰਾ ਸਿੰਘ ਜੀ ਨੂੰ ਸਨਮਾਨਿਤ ਕੀਤਾ

ਮਹਿਲ ਕਲਾਂ/ਬਰਨਾਲਾ-ਮਈ 2021 (ਗੁਰਸੇਵਕ ਸਿੰਘ ਸੋਹੀ)-

ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਬਰਨਾਲਾ ਦੇ ਅਹੁਦੇਦਾਰਾਂ ਨੇ ਜ਼ਿਲ੍ਹੇ ਦੇ ਸੌ ਸਾਲਾਂ ਬਾਪੂ ਦਰਬਾਰਾ ਸਿੰਘ ਜੀ ਨੂੰ ਵਿਸ਼ੇਸ਼ ਸਨਮਾਨਿਤ ਕੀਤੇ ਗਏ। ਪ੍ਰਧਾਨ ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਚ ਆਪਣੇ ਸਾਥੀਆਂ ਸਮੇਤ ਜ਼ਿਲ੍ਹੇ ਦੇ ਸਭ ਵੈਟਰਨ ਸਿਪਾਹੀ ਬਾਪੂ ਦਰਬਾਰਾ ਸਿੰਘ ਜੀ ਨੂੰ ਸਿਰੋਪਾ ਨਾ ਕੇ ਸਨਮਾਨਿਤ ਕੀਤਾ ਗਿਆ। ਬਾਪੂ ਦਰਬਾਰਾ ਸਿੰਘ ਦਾ ਜਨਮ ਪਿੰਡ ਬੁੱਗਰਾ ਵਿਖੇ ਸਾਲ 1921ਵਿੱਚ ਇੱਕ ਗਰੀਬ ਪਰਿਵਾਰ ਵਿੱਚ ਸਰਦਾਰ ਮੇਹਰ ਸਿੰਘ ਜੀ ਦੇ ਘਰ ਹੋਇਆ।1ਅਗਸਤ 1943 ਵਿੱਚ ਮਹਾਰਾਜਾ ਪਟਿਆਲਾ ਦੀ ਫੌਜ ਵਿਚ ਭਰਤੀ ਹੋਏ।1947 ਵਿੱਚ ਰਿਆਸਤੀ ਫੌਜ ਭੰਗ ਕਰ ਕੇ ਇੰਡੀਅਨ ਆਰਮੀ ਬਣਾ ਦਿੱਤੀ ਗਈ।ਜਿਸ ਦਾ ਨਾਮ ਪੰਜਾਬ ਰੈਜੀਮੈਂਟ ਰੱਖ ਦਿੱਤਾ।1948 ਵਿਚ ਪਾਕ ਕਵਾਈਲਿਆ ਨੇ ਜੰਮੂ ਕਸ਼ਮੀਰ ਤੇ ਹਮਲਾ ਕਰ ਦਿੱਤਾ। ਪੰਜਾਬ ਬਟਾਲੀਅਨ ਜਿਸ ਵਿੱਚ ਸਰਦਾਰ ਦਰਬਾਰਾ ਸਿੰਘ ਸ਼ਾਮਲ ਸਨ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਕਸ਼ਮੀਰ ਵਿਚ ਭੇਜਿਆ ਗਿਆ। ਜਿਸ ਯੁੱਧ ਵਿਚ ਸਰਦਾਰ ਦਰਬਾਰਾ ਸਿੰਘ ਨੂੰ ਗਲੈਟਰੀ ਅਵਾਰਡ ਵੀ ਮਿਲਿਆ।1953 ਵਿੱਚ ਫੌਜ ਤੋਂ ਰਿਟਾਇਰ ਹੋਕੇ ਬਾਪੂ ਦਰਬਾਰਾ ਸਿੰਘ ਅੱਜ ਕੱਲ ਆਪਣੇ ਪੁੱਤਰਾਂ ਅਤੇ ਪਰਿਵਾਰ ਵਿੱਚ ਤੰਦਰੁਸਤੀ ਨਾਲ ਰਹਿ ਰਹੇ ਹਨ। ਬਾਪੂ ਦਰਬਾਰਾ ਸਿੰਘ ਜੀ ਨੂੰ ਸਨਮਾਨਿਤ ਕਰਦੇ ਸਮੇਂ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਨਾਲ ਸੈਨਿਕ ਵਿੰਗ ਦੇ ਅਹੁਦੇਦਾਰਾਂ ਸੋਹਣ ਸਿੰਘ ਭੱਠਲ, ਸੂਬੇਦਾਰ ਮੇਜਰ ਦਰਸ਼ਨ ਸਿੰਘ ਧਾਲੀਵਾਲ,ਕੈਪਟਨ ਮੋਹਣ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਹੌਲਦਾਰ ਪ੍ਰਗਟ ਸਿੰਘ, ਹੌਲਦਾਰ ਸੁਖਜੀਤ ਸਿੰਘ ਔਲਖ,ਚਰਨ ਸਿੰਘ, ਗੁਲਜ਼ਾਰ ਮੁਹੰਮਦ, ਸਿਪਾਹੀ ਜੱਗਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਮਾਸਟਰ ਭੋਲਾ ਸਿੰਘ ਜੀ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

ਡਾ ਗੁਰਨਾਇਬ ਸਿੰਘ ਮੱਲ੍ਹਾ ਦੇ ਪਿਤਾ  ਦੀ ਮੌਤ ਤੇ ਆਗੂਆਂ ਵੱਲੋਂ ਦੁੱਖ ਦਾ ਪ੍ਗਟਾਵਾ

 ਮਹਿਲ ਕਲਾਂ/ਬਰਨਾਲਾ ਮਈ 2021 (ਗੁਰਸੇਵਕ ਸਿੰਘ ਸੋਹੀ)
ਡਾ. ਗੁਰਨਾਇਬ ਸਿੰਘ ਮੱਲਾ ਦੇ ਪਿਤਾ ਜੀ ਦੀ ਹੋਈ ਅਚਾਨਕ ਮੌਤ 'ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295) ਦੇ ਆਗੂਆਂ ਵੱਲੋਂ ਮੱਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸੇ ਅਤੇ ਪਿੱਛੇ ਪਰਿਵਾਰ ਨੂੰ  ਭਾਣਾ ਮੰਨਣ ਦਾ ਬਲ ਬਖ਼ਸ਼ੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,, ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਸੰਗਰੂਰ, ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਬਰਨਾਲਾ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ,,ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੂਬਾ ਵਾਈਸ ਚੇਅਰਮੈਨ ਸਤਨਾਮ ਸਿੰਘ ਦੇਉ ਅੰਮਿ੍ਤਸਰ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਮੀਤ ਪ੍ਰਧਾਨ ਡ ਸੁਰਜੀਤ ਸਿੰਘ ਬਠਿੰਡਾ, ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਸੰਗਰੂਰ, ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ ,ਸੂਬਾ ਮੀਤ ਪ੍ਰਧਾਨ ਡਾ ਜਗਵੀਰ ਸਿੰਘ ਮੁਕਤਸਰ, ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਜੋਗਾਨੰਦ, ਸੂਬਾ  ਆਗੂ ਡਾ ਰਜੇਸ ਸਰਮਾਂ ਲੁਧਿਆਣਾ, ਡਾ ਮਲਕੀਤ ਸਿੰਘ, ਡਾ ਹਾਕਮ ਸਿੰਘ ,ਡਾ ਸੁਖਦੇਵ ਸਿੰਘ ਭਾਂਬਰੀ ਫ਼ਤਿਹਗਡ਼੍ਹ ਸਾਹਿਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ ,ਡਾ ਬਾਜ਼ ਕੰਬੋਜ ਅਬੋਹਰ, ਸੂਬਾ ਸਹਾਇਕ  ਸਕੱਤਰ ਡਾ ਰਿੰਕੂ ਫਤਹਿਗਡ਼੍ਹ ਸਾਹਿਬ, ਡਾ ਬਲਵਿੰਦਰ ਸਿੰਘ ਬਰਗਾੜੀ, ਡਾ ਬਗੀਚਾ ਸਿੰਘ ਮਨਚੰਦਾ, ਡਾ ਕੌਰ ਸਿੰਘ ਸੂਰਘੁਰੀ ਜ਼ਿਲ੍ਹਾ ਪ੍ਰਧਾਨ ,ਡਾ ਗੁਰਪਾਲ ਸਿੰਘ ਮੌੜ ਜਿਲ੍ਹਾ ਜਰਨਲ ਸਕੱਤਰ ,ਜ਼ਿਲ੍ਹਾ ਵਿੱਤ ਸਕੱਤਰ ਡਾ ਐਸ ਐਨ ਵੋਹਰਾ, ਬਲਾਕ ਪ੍ਰਧਾਨ ਡਾ ਗੁਰਦੀਪ ਸਿੰਘ ਬਰਗਾੜੀ, ਬਲਾਕ ਪ੍ਰਧਾਨ ਡਾ.ਰਸ਼ਪਾਲ ਸਿੰਘ ਫ਼ਰੀਦਕੋਟ,, ਬਲਾਕ ਪ੍ਰਧਾਨ ਡਾ ਹਰਭਜਨ ਸਿੰਘ ਜੈਤੋ, ਬਲਾਕ ਪ੍ਰਧਾਨ ਡਾ ਗੁਰਤੇਜ ਸਿੰਘ ਸਾਦਿਕ,ਬਲਾਕ ਪ੍ਰਧਾਨ ਡਾ ਗੁਰਤੇਜ ਸਿੰਘ ਸਾਦਿਕ, ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਖਾਰਾ, ਬਲਾਕ ਪ੍ਰਧਾਨ ਡਾ ਮੰਦਰ ਸਿੰਘ ਪੰਜਗਰਾਈਂ ,ਬਲਾਕ ਪ੍ਰਧਾਨ ਡਾ ਸੁਖਚੈਨ ਸਿੰਘ ਕੋਟਕਪੂਰਾ, ਬਲਾਕ ਪ੍ਰਧਾਨ ਡਾ ਜਰਨੈਲ ਸਿੰਘ ਡੋਡ ਬਾਜਾਖਾਨਾ ,ਡਾ ਕਸ਼ਮੀਰ ਸਿੰਘ ਜੈਤੋ ,ਡਾ ਮਨਜੀਤ ਸਿੰਘ ਬਰਾੜ, ਡਾ ਕੇਵਲ ਕ੍ਰਿਸ਼ਨ ਢੀਮਾਂਵਾਲੀ,ਆਦਿ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਸੂਬਾ ਤਾਲਮੇਲ ਕਮੇਟੀ ਆਗੂ ਡਾ ਜਗਦੇਵ ਸਿੰਘ ਚਹਿਲ  ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾ ਪੱਧਰੀ ਮੀਟਿੰਗ ਹੋਈ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਸੂਬਾ ਪੱਧਰੀ ਐਮਰਜੈਂਸੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਚੋਂ ਸਟੇਟ ਕਮੇਟੀ ਮੈਂਬਰ ਸ਼ਾਮਲ ਹੋਏ।ਇਸ ਮੀਟਿੰਗ ਵਿਚ ਅਹਿਮ ਫੈਸਲੇ ਕੀਤੇ ਗਏ ਕਰੁਨਾ ਮਹਾਂਮਾਰੀ ਦੇ ਇਸ ਦੂਸਰੇ ਦੌਰ ਵਿਚ ਵੱਡੀ ਪੱਧਰ ਤੇ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਛਮੀ ਬੰਗਾਲ, ਬਿਹਾਰ, ਕਰਨਾਟਕਾ ,ਮੱਧ ਪ੍ਰਦੇਸ਼ ਆਦਿ ਸੂਬਿਆਂ ਵਾਂਗ ਪਿੰਡਾਂ ਵਿੱਚ ਕੰਮ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਰੰਟ ਲਾਈਨ ਦੇ ਸਿਹਤ ਕਾਮੇ ਘੋਸ਼ਤ ਕਰ ਕੇ ਕੋਰੋਨਾ ਵਿੱਚ ਵਿਸ਼ੇਸ਼ ਡਿਊਟੀਆਂ ਲਗਾਈਆਂ ਜਾਣ ਤਾਂ ਕਿ ਇਸ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੀ 85% ਲੋਕਾਂ ਦੀ ਆਬਾਦੀ ਇਨ੍ਹਾਂ ਮੈਡੀਕਲ ਪਟੀਸ਼ਨਾਂ ਉੱਪਰ ਹੀ ਨਿਰਭਰ ਹੈ ।ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਅਸੀਂ ਆਪਣੀ ਆਵਾਜ਼ ਸਰਕਾਰ ਤੱਕ ਕਈ ਵਾਰ ਪਹੁੰਚਾ ਚੁੱਕੇ ਹਾਂ ,ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ।ਹੁਣ ਜ਼ਿਲ੍ਹਾ ਪੱਧਰ ਤੇ  ਡੀ.ਸੀ.ਸਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਆਪਣੀ ਆਵਾਜ਼ ਪਹੁੰਚਾਈ ਜਾਵੇਗੀ। ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦੇ ਪਹਿਲੇ ਦੌਰ ਸਮੇਂ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਪਿੰਡ ਪੱਧਰ ਤੇ ,ਬਲਾਕ ਪੱਧਰ ਤੇ  ਲੱਖਾਂ ਦੇ ਹਿਸਾਬ ਨਾਲ ਸੇਨੇਟਾਈਜ਼ਰ ਅਤੇ ਮਾਸਕ ਵੰਡ ਕੇ ਇਕ ਰਿਕਾਰਡ ਪੈਦਾ ਕੀਤਾ ਅਤੇ ਆਪਣੇ ਲੋਕਾਂ ਦੀਆਂ ਕੋਰੋਨਾ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਈਆਂ। ਸਟੇਟ ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਰੰਟ ਲਾਈਨ ਦੇ ਸਿਹਤ ਕਾਮੇ ਘੋਸਤ ਕਰਕੇ, ਜ਼ਮੀਨੀ ਪੱਧਰ ਤੇ ਡਿਊਟੀਆਂ ਲਗਾ ਕੇ ,ਕੋਵਿਡ -19 ਦੇ ਦੂਸਰੇ ਦੌਰ ਦੇ ਮਾਰੂ ਹਮਲੇ ਤੋਂ ਪਿੰਡਾਂ ਵਿੱਚ ਵਸਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ,ਸੂਬਾ ਚੇਅਰਮੈਨ ਡਾ ਠਾਕੁਰਜੀਤ ਮੁਹਾਲੀ ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਸੰਗਰੂਰ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ,ਸੂਬਾ ਪ੍ਰੈੱਸ ਸਕੱਤਰ  ਡਾ ਰਾਜੇਸ ਰਾਜੂ ਫਤਿਹਗੜ੍ਹ ਸਾਹਿਬ ,ਡਾ ਵੇਦ ਪ੍ਕਾਸ ਰੋਪੜ੍,ਡਾ ਜੋਗਿੰਦਰ ਸਿੰਘ ਗੁਰਦਾਸਪੁਰ ,ਡਾ ਸੁਰਿੰਦਰ ਪਾਲ ਜੈਨਪੁਰੀ, ਡਾ ਭਗਵੰਤ ਸਿੰਘ ਬੜੂਦੀ ਲੁਧਿਆਣਾ ,ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ,ਡਾ ਪਰੇਮ ਸਲੋਹ ,ਡਾ ਰੇਸਮ ਰਾਜੂ ਲੁਧਿਆਣਾ,ਡਾ ਹਰਬੰਸ ਸਿੰਘ ਬਸਰਾਉ, ਡਾ ਜੈਨਪੁਰੀ ਸਾਹਿਬ ਲੁਧਿਆਣਾ ਆਦਿ ਹਾਜਰ ਸਨ।

ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵੱਲੋਂ ਮਰੀਜ ਦੇ ਇਲਾਜ ਤੋਂ ਵੱਧ ਬਿੱਲ ਦਾ ਮਾਮਲਾ ਗਰਮਾਇਆ-Video

ਬਿੱਲ ਦੀ ਬਕਾਇਆ ਰਕਮ ਬਦਲੇ ਹਸਪਤਾਲ ਦੇ ਮੁਲਾਜ਼ਮ ਨੇ ਮੰਗੇ ਗਹਿਣੇ 

ਲੋਕ ਇਨਸਾਫ ਪਾਰਟੀ ਆਈ ਪੀੜਤ ਪਰਿਵਾਰ ਦੇ ਹੱਕ ਵਿੱਚ 

ਪੁਲਿਸ ਕਰ ਰਹੀ ਹੈ ਮਾਮਲੇ ਦੀ ਬਰੀਕੀ ਨਾਲ ਜਾਂਚ

 ਅੰਮ੍ਰਿਤਸਰ, ਮਈ  2021( ਹਰਜੀਤ ਸਿੰਘ ਗਰੇਵਾਲ)  

ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਖੇ ਇਲਾਜ ਲਈ ਆਏ ਪਰਿਵਾਰ ਨੇ ਹਸਪਤਾਲ ਉੱਤੇ ਇਲਾਜ ਤੋਂ ਵੱਧ ਬਿੱਲ ਬਣਾਉਣ ਦਾ ਮਾਮਲਾ ਸਾਮਣੇ ਆਇਆ ਹੈ,ਜਿਸ ਦੌਰਾਨ ਪੀੜਤ ਪਰਿਵਾਰ ਮੈਂਬਰਾਂ ਨੇ ਇਨਸਾਫ ਲੈਣ ਵਾਸਤੇ ਲੋਕ ਇਨਸਾਫ ਪਾਰਟੀ ਦੇ ਧਿਆਨ ਵਿੱਚ ਸਾਰਾ ਮਾਮਲਾ ਲੈਂਦਾ,

 ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿੱਜੀ ਹਸਪਤਾਲ ਵਿੱਚ ਦਾਖਲ ਮਰੀਜ਼ ਦੀ ਵਾਰਸ ਨਿਰਮਲ ਕੌਰ ਵਾਸੀ ਚੇਤਨਪੁਰਾ ਨੇ ਕਿਹਾ ਕਿ ਉਹ ਆਪਣੀ ਭਰਜਾਈ ਮਨਜੀਤ ਕੌਰ ਦਾ ਇਲਾਜ ਕਰਵਾਉਣ ਲਈ ਉਸਨੂੰ ਉਕਤ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸਦੇ ਅਪ੍ਰੇਸ਼ਨ ਵਾਸਤੇ ਹਸਪਤਾਲ ਦੇ ਡਾਕਟਰਾਂ ਵੱਲੋਂ  ਪਹਿਲਾ 10 ਹਜ਼ਾਰ ਰੁਪਿਆ ਮੰਗਿਆ ਗਿਆ ਪਰ ਬਾਅਦ ਵਿੱਚ ਸਾਡੇ ਕੋਲੋਂ ਵੱਡੀ ਰਕਮ ਦੀ ਮੰਗ ਕੀਤੀ ਗਈ। ਅਸੀਂ ਹੁਣ ਤੱਕ ਹਸਪਤਾਲ ਨੂੰ ਮਰੀਜ਼ ਦੇ ਛੱਡਣ ਤੱਕ ਇਕ ਲੱਖ ਚਾਲੀ ਹਜ਼ਾਰ, ਫਿਰ 50 ਹਜ਼ਾਰ ਤੇ ਇਸਦੇ ਇਲਾਵਾ 85 ਹਜ਼ਾਰ ਦਵਾਈਆਂ ਦਾ ਤੇ ਮਰੀਜ਼ ਛੱਡਣ ਸਮੇਂ 40 ਹਜ਼ਾਰ ਰੁਪਏ ਹੋਰ ਦੇ ਚੁੱਕੇ ਹਾਂ। ਜਿਸ ਵਿਚੋਂ ਸਾਨੂੰ 50 ਹਜ਼ਾਰ ਦੀ ਰਸੀਦ ਨਹੀਂ ਦਿੱਤੀ ਗਈ। ਅਸੀਂ ਕਿਹਾ ਕਿ ਸਾਡੇ ਕੋਲ 30 ਹਜ਼ਾਰ ਰੁਪਏ ਘੱਟ ਨੇ ਤਾਂ 

ਇਸ ਤੇ ਹਸਪਤਾਲ ਦੇ ਮੁਲਾਜ਼ਮ ਨੇ ਕਿਹਾ ਕਿ ਜੇ ਨਹੀਂ ਤਾਂ ਜਮਾਨਤ ਦੇ ਤੌਰ ਤੇ ਗਹਿਣਾ ਦੇ ਦਿਓ। ਅਸੀਂ ਕਿਹਾ ਕਿ ਤੁਸੀਂ ਸਾਡੇ ਪਾਸੋਂ ਚੈਕ ਲੈ ਲਓ ਪਰ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ। ਨਿਰਮਲ ਕੌਰ ਨੇ ਕਿਹਾ ਕਿ ਸਾਡੇ ਮਰੀਜ਼ ਦਾ ਸਵੇਰ ਤੋਂ ਕੋਈ ਇਲਾਜ ਵੀ ਨਹੀਂ ਹੋ ਰਿਹਾ। ਉਸਨੇ ਜਮਾਨਤ ਦੇ ਤੌਰ ਤੇ ਲਿਆਂਦੇ ਗਹਿਣੇ ਦਿਖਾਉਂਦਿਆਂ ਕਿਹਾ ਕਿ ਹਸਪਤਾਲ ਵਾਲਿਆਂ ਨੇ ਸਾਨੂੰ ਹਾਲੇ ਤੱਕ 50 ਹਜ਼ਾਰ ਰੁਪਿਆਂ ਦੀ ਰਸੀਦ ਵੀ ਨਹੀਂ ਦਿੱਤੀ। ਉਸਨੇ ਕਿਹਾ ਕਿ ਸਾਨੂੰ ਕਿਸੇ ਨੇ ਲੋਕ ਇਨਸਾਫ਼ ਪਾਰਟੀ ਵਾਲਿਆਂ ਦੀ ਦੱਸ ਪਾਈ ਤਾਂ ਅਸੀਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਭਗਤੂਪੁਰਾ ਪਾਸ ਆਏ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ,ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਜੀ ਹਸਪਤਾਲ ਖਿਲਾਫ ਸਬੰਧਤ ਥਾਣੇ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।

ਉਥੇ ਹੀ ਇਸ ਸਬੰਧ ਵਿੱਚ ਲੋਕ ਇਨਸਾਫ਼ ਪਾਰਟੀ ਦੇ ਸੁਖਜਿੰਦਰ ਸਿੰਘ ਭਗਤੂਪੁਰਾ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਦੇ ਵੀ ਕਿਸੇ ਗਰੀਬ ਨਾਲ 

ਧੱਕਾ ਨਹੀਂ ਹੋਣ ਦੇਵੇਗੀ ਜਿੱਥੇ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਦਿੱਤਾ ਹੈ ਓਥੇ ਥਾਣਾ ਮਜੀਠਾ ਵਿਖੇ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ਼ ਦਰਖਾਸਤ ਵੀ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਦੇ ਬਿੱਲ ਤੇ ਟੈਸਟਾਂ ਦੇ ਪੈਸਿਆਂ ਦੇ ਇਲਾਵਾ ਹਸਪਤਾਲ ਵਾਲਿਆਂ ਦਵਾਈਆਂ ਦੇ ਬਿੱਲ ਵੀ ਬਹੁਤ ਵੱਡੇ-ਵੱਡੇ 

ਬਣਾਏ ਨੇ । ਉਨ੍ਹਾਂ ਕਿਹਾ ਕਿ ਹਸਪਤਾਲ ਵਿਰੁੱਧ ਕਾਰਵਾਈ ਕਰਦਿਆਂ ਨਿਰਮਲ ਕੌਰ ਨੂੰ ਇਨਸਾਫ਼ ਦਿਵਾ ਕੇ ਰਹਾਂਗੇ ਭਾਵੇਂ ਇਸਦੇ ਲਈ ਕੋਈ ਵੀ ਕਦਮ ਕਿਉਂ ਨਾ ਚੁੱਕਣਾ ਪਵੇ। ਉਨ੍ਹਾਂ ਕਿਹਾ ਕਿ ਉਹ ਇਸਦੀ ਸ਼ਿਕਾਇਤ ਐਸ ਐਮ ਓ ਨੂੰ ਵੀ ਕਰਨਗੇ।

ਇਸ ਸਬੰਧ ਵਿਚ ਜਾਂਚ ਅਧਿਕਾਰੀ ਏ ਐਸ ਆਈ ਗੁਰਮੀਤ ਸਿੰਘ ਨੇ ਕਿਹਾ ਕਿ ਨਿਰਮਲ ਕੌਰ ਵੱਲੋਂ ਇੱਕ ਨਿਜੀ ਹਸਪਤਾਲ ਖਿਲਾਫ  ਸ਼ਿਕਾਇਤ ਦਿੱਤੀ ਗਈ ਹੈ, ਸਾਰੇ ਮਾਮਲੇ ਦੀ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨ 

ਅਨੁੰਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook Link for Video;  https://fb.watch/5EnRRIjsyU/

ਪਰਵਾਸੀ ਭਾਰਤੀ ਸਵ ਮਹਿੰਦਰ ਸਿੰਘ ਦੇ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਢੁੱਡੀਕੇ ਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਭੇਜੀ

ਅਜੀਤਵਾਲ , (ਬਲਵੀਰ ਸਿੰਘ ਬਾਠ  )ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਟੂ ਟੀਕੇ ਜਾਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿੱਚ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਹਰੇਕ ਹਫ਼ਤੇ ਜਥਾ ਭੇਜ ਰਹੀ ਹੈ  ਅਤੇ ਸਰਗਰਮੀ ਨਾਲ ਸੰਯੁਕਤ ਕਿਸਾਨ ਮੋਰਚਾ ਨਾਲ ਹਿੱਸਾ ਲੈ ਰਹੀ ਹੈ ਨੂੰ ਅਮਰੀਕਾ ਵਿੱਚ ਵਸਦੇ ਸਵਰਗੀ ਮਹਿੰਦਰ ਸਿੰਘ ਪੱਟੀ ਝੰਡਾ ਦੇ ਸਪੁੱਤਰਾਂ ਜਗਤਾਰ ਸਿੰਘ ਪ੍ਰੀਤਮ ਸਿੰਘ ਤਲਵਿੰਦਰ ਸਿੰਘ ਨੇ ਪੱਚੀ ਹਜ਼ਾਰ ਰੁਪਏ ਦੀ ਮਾਇਕ ਸਹਾਇਤਾ ਭੇਜੀ  ਜਾਣਕਾਰੀ ਦਿੰਦਿਆਂ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਗੁਰਦੇਵ ਸਿੰਘ ਅਤੇ ਕਰਨੈਲ ਸਿੰਘ ਰਾਏ ਰਮਨਦੀਪ ਬਾਬਰੀ ਤੇ ਗੋਲਡੀ ਹਾਕੀ ਖਿਡਾਰੀ ਕੈਨੇਡੀਅਨ ਨੇ ਦਸ ਹਜ਼ਾਰ ਰੁਪਏ ਅਤੇ ਕੁਲਤਾਰ ਸਿੰਘ ਗੋਲਡੀ ਪ੍ਰਧਾਨ ਟਰੱਕ ਯੂਨੀਅਨ ਅਜੀਤਵਾਲ ਨੇ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਪ੍ਰਧਾਨ ਗੁਰਸ਼ਰਨ ਸਿੰਘ ਨੂੰ ਭੇਟ ਕੀਤੀ ਗਈ  ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਗੁਰਦੇਵ ਸਿੰਘ ਮਾਸਟਰ ਗੁਰਚਰਨ ਸਿੰਘ ਗ਼ਦਰੀ ਬਾਬੇ ਕਮੇਟੀ ਦੇ ਪ੍ਰਧਾਨ ਜਗਜੀਵਨ ਸਿੰਘ ਸਤਪਾਲ ਸਿੰਘ ਅਮਰ ਸਿੰਘ  ਯੂਨੀਅਨ ਦੇ ਅਹੁਦੇਦਾਰ ਗੁਰਮੀਤ ਸਿੰਘ ਪੰਨੂ ਸਤਨਾਮ ਸਿੰਘ ਬਾਬਾ ਜੋਗਿੰਦਰ ਸਿੰਘ ਜਗਰੂਪ ਸਿੰਘ ਤੀਰਥ ਧੰਨਵਾਦ ਦਲਜੀਤ ਸਿੰਘ ਅਵਤਾਰ ਸੁਪਰੀਤ ਸਿੰਘ ਚਮਕੌਰ ਸਿੰਘ ਚੰਨੀ ਗੁਰਦੀਪ ਚਹਿਲ ਗੁਰਮੇਲ ਸਿੰਘ ਜਤਿੰਦਰਪਾਲ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਸਰਾ ਪੱਤੇ ਝੰਡਾ ਸਾਬਕਾ ਸਰਪੰਚ ਗੁਰਦੇਵ ਸਿੰਘ ਜਲੌਰ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਪਿੰਡ ਵਾਸੀ ਹਾਜ਼ਰ ਸਨ

ਜਗਰਾਂਊ ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ ਦੌਸ਼ੀ ਕਾਬੂ

ਵਾਰਦਾਤਾਂ ਨੂੰ ਅੰਜਾਮ ਦੇਣ 'ਚ ਗੈਂਗਸਟਰਾਂ ਦਾ ਵੀ ਕਰਦੇ ਸਨ ਸਹਿਯੋਗ
ਮਾਮਲਾ ਬੀਤੇ ਦਿਨੀਂ ਦਾਣਾ ਮੰਡੀ ਜਗਰਾਊਂ 'ਚ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨ ਦਾ-
ਜਗਰਾਂਊ, 21 ਮਈ (ਅਮਿਤ ਖੰਨਾ  ) -

ਬੀਤੇ ਦਿਨੀਂ ਦਾਣਾ ਮੰਡੀ ਜਗਰਾਉਂ ਵਿਖੇ ਪੁਲਿਸ ਪਾਰਟੀ 'ਤੇ ਕਾਰ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ ਏ.ਐਸ.ਆਈ. ਭਗਵਾਨ ਸਿੰਘ ਅਤੇ ਏ.ਐਸ.ਆਈ. ਦਲਵਿੰਦਰਜੀਤ ਸਿੰਘ ਸ਼ਹੀਦ ਹੋ ਗਏ ਸਨ, ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਜਗਰਾਂਊ ਪੁਲਿਸ ਵਲੋਂ ਦੋਸ਼ੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੈਸ.ਐਸ.ਪੀ. ਲੁਧਿਆਣਾ (ਦਿਹਾਤੀ) ਚਰਨਜੀਤ ਸਿੰਘ ਸੋਹਲ ਵੱਲੋਂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 15 ਮਈ, 2021 ਨੂੰ ਸੀ.ਆਈ.ਏ, ਸਟਾਫ ਜਗਰਾਂਉ ਦੇ ਏ.ਐਸ.ਆਈ ਭਗਵਾਨ ਸਿੰਘ, ਏ.ਐਸ.ਆਈ ਦਲਵਿੰਦਰਜੀਤ ਸਿੰਘ ਅਤੇ ਪੀ.ਐਚ.ਜੀ ਰਾਜਵਿੰਦਰ ਸਿੰਘ ਮਾੜੇ ਅਨਸਰਾਂ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਨਵੀ ਦਾਣਾ ਮੰਡੀ ਜਗਰਾਂਉ ਤੋਂ ਲੰਡੇ ਫਾਟਕਾਂ ਵੱਲ ਨੂੰ ਜਾ ਰਹੇ ਸੀ ਤਾਂ ਮੰਡੀ ਦੇ ਸ਼ੈੱਡਾਂ ਦੇ ਥੱਲੇ ਇੱਕ ਆਈ-10 ਕਾਰ ਅਤੇ ਇੱਕ ਕੈਂਟਰ ਖੜੇ ਸੀ, ਜਿਹਨਾਂ ਨੂੰ ਚੈੱਕ ਕਰਨ ਲੱਗੇ ਤਾਂ ਗੱਡੀ ਵਿੱਚ ਬੈਠੇ ਵਿਆਕਤੀਆਂ ਨੇ ਪੁਲਿਸ ਪਾਰਟੀ ਪਰ ਫਾਇਰੰਗ ਕਰ ਦਿੱਤੀ ਸੀ। ਜਿਸ ਨਾਲ ਏ.ਐਸ.ਆਈ ਭਗਵਾਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਏ.ਐਸ.ਆਈ ਦਲਵਿੰਦਰਜੀਤ ਸਿੰਘ ਦੀ ਵੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਤੇ ਮੁਕੱਦਮਾ ਨੰਬਰ 93 ਮਿਤੀ 16-05-2021 ਨੂੰ ਜੁਰਮ 302/307/397/353/186/34 ਭ/ਦ ਅਤੇ 25,27/54/59 ਆਰਮਜ ਐਕਟ ਵਾਧਾ ਜੁਰਮ 212/216/120-ਬੀ/420/467/468 ਭ/ਦ ਥਾਣਾ ਸਿਟੀ ਜਗਰਾਉ ਬਰਖਿਲਾਫ ਜੈਪਾਲ ਸਿੰਘ ਵਾਸੀ ਦਸ਼ਮੇਸ਼ ਨਗਰ ਫਿਰੋਜਪੁਰ, ਬਲਜਿੰਦਰ ਸਿੰਘ ਉਰਫ ਬੱਬੀ  ਵਾਸੀ ਮਾਹਲਾ ਖੁਰਦ ਥਾਣਾ ਬਾਘਾਪੁਰਾਣਾ, ਜਸਪ੍ਰੀਤ ਸਿੰਘ ਉਰਫ ਜੱਸੀ  ਵਾਸੀ ਖਰੜ ਜਿਲ੍ਹਾ ਮੋਹਾਲੀ ਅਤੇ  ਦਰਸ਼ਨ ਸਿੰਘ  ਵਾਸੀ ਸਹੌਲੀ ਥਾਣਾ ਜੋਧਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਮਿਤੀ 19-05-2021 ਨੂੰ ਗੁਰਪ੍ਰੀਤ ਸਿੰਘ ਉਰਫ ਲੱਕੀ  ਵਾਸੀ ਧੱਲੇਕੇ ਜਿਲ੍ਹਾ ਮੋਗਾ, ਰਮਨਪ੍ਰੀਤ ਕੌਰ ਉਰਫ ਰਮਨ ਪਤਨੀ ਗੁਰਪ੍ਰੀਤ ਸਿੰਘ ਵਾਸੀ ਧੱਲੇਕੇ ਜਿਲ੍ਹਾ ਮੋਗਾ, ਸਤਪਾਲ ਕੌਰ ਉਰਫ ਨੋਨੀ ਪਤਨੀ ਦਰਸ਼ਨ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ, ਗਗਨਦੀਪ ਸਿੰਘ ਉਰਫ ਨੰਨਾ  ਵਾਸੀ ਸਹੌਲੀ ਥਾਣਾ ਜੋਧਾਂ ਅਤੇ ਜਸਪ੍ਰੀ਼ਤ ਸਿੰਘ  ਵਾਸੀ ਅੱਬੂਵਾਲ ਹਾਲ ਵਾਸੀ ਆਤਮ ਨਗਰ ਜਗਰਾਉ ਨੂੰ ਨਾਮਜ਼ਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕੱਲ 20 ਮਈ, 2021 ਨੂੰ ਗੁਰਪ੍ਰੀਤ ਸਿੰਘ ਉਰਫ ਲੱਕੀ, ਰਮਨਪ੍ਰੀਤ ਕੌਰ ਉਰਫ ਰਮਨ ਵਾਸੀਆਨ ਧੱਲੇਕੇ ਜਿਲ੍ਹਾ ਮੋਗਾ ਨੂੰ ਗੇਟ ਬੋਪਾਰਾਏ ਬਾਹੱਦ ਪਿੰਡ ਬੁਢੇਲ ਤੋ ਗ੍ਰਿਫਤਾਰ ਕਰਕੇ ਦੋਸ਼ੀ ਗੁਰਪ੍ਰੀਤ ਸਿੰਘ ਦੀ ਪੁੱਛਗਿੱਛ ਦੌਰਾਨ ਨਾਨਕਚੰਦ ਸਿੰਘ ਉਰਫ ਨਾਨਕ ਉਰਫ ਢੋਲੂ ਵਾਸੀ ਸਹੌਲੀ ਜਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ। ਸਤਪਾਲ ਕੌਰ ਉਰਫ ਨੋਨੀ ਪਤਨੀ ਦਰਸ਼ਨ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ, ਗਗਨਦੀਪ ਸਿੰਘ ਉਰਫ ਨੰਨਾ ਪੁੱਤਰ ਗੁਰਦੇਵ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ ਅਤੇ ਜਸਪ੍ਰੀ਼ਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਅੱਬੂਵਾਲ ਹਾਲ ਵਾਸੀ ਆਤਮ ਨਗਰ ਜਗਰਾਉ ਅਤੇ ਨਾਨਕਚੰਦ ਸਿੰਘ ਉਰਫ ਨਾਨਕ ਉਰਫ ਢੋਲੂ ਵਾਸੀ ਸਹੌਲੀ ਨੂੰ ਬਾਹੱਦ ਪਿੰਡ ਸਹੌਲੀ ਤੋ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਪਾਸੋਂ ਨਾਜਾਇਜ ਅਸਲਾ ਤੇ ਕਾਰ ਦੇ ਜਾਅਲੀ ਦਸਤਾਵੇਜ ਵੀ ਬਰਾਮਦ ਹੋਏ ਹਨ। ਸੋਹਲ ਨੇ ਦੱਸਿਆ ਕਿ ਇਹ ਸਾਰੇ ਦੋਸ਼ੀ ਰਲਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਗੈਂਗਸਟਰਾਂ ਦਾ ਸਹਿਯੋਗ ਕਰਦੇ ਹਨ ਅਤੇ ਗੈਗਸ਼ਟਰ ਜੈਪਾਲ ਸਿੰਘ ਦੇ ਗਰੁੱਪ ਤੱਕ ਸਮਾਨ ਪਹੁੰਚਾਉਣ ਵਿੱਚ ਵੀ ਮੱਦਦ ਕਰਦੇ ਹਨ। ਜਿਨ੍ਹਾਂ ਬਰਾਮਦ ਕੀਤਾ ਗਿਆ ਅਸਲਾ ਕਿਸੇ ਸੁਰਖਿਅਤ ਜਗ੍ਹਾ 'ਤੇ ਛੁਪਾ ਕੇ ਰੱਖਣਾ ਸੀ। ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਮੋਗਾ ਦੇ ਪਿੰਡ ਲੰਗੇਆਣਾ ਚ ਮੈਂਗਾ21 ਖੇਤਾਂ ਚ ਡਿੱਗਿਆ

 ਆਪਣੀ ਜਾਨ ਦੇ ਕੇ ਪਾਇਲਟ ਨੇ ਬਚਾਈ ਲੋਕਾਂ ਦੀ ਜਾਨ
 ਅਜੀਤਵਾਲ -ਮੋਗਾ ,(ਬਲਵੀਰ ਸਿੰਘ ਬਾਠ )

ਬੀਤੀ ਰਾਤ ਮੌਕੇ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਚ ਮੈਗਾ 21 ਖੇਤਾਂ ਜਾ ਡਿੱਗਿਆ ਜਿਸ ਨੇ ਰਾਜਸਥਾਨ ਤੋਂ ਉਡਾਣ ਭਰੀ ਸੀ  ਬਾਈਕ ਪਾਇਲਟ ਨੇ ਪਿੰਡ ਤਾਂ ਬਚਾ ਲਿਆ ਪਰ ਉਸ ਦੀ ਮੌਕੇ ਤੇ ਮੌਤ ਹੋ ਗਈ  ਕਿਉਂਕਿ ਪਾਇਲਟ ਨੇ ਛਾਲ ਮਾਰੀ ਤਾਂ ਪੈਰਾਸ਼ੂਟ ਦਾ ਫਲੋ ਨਹੀਂ ਬਣਿਆ  ਜਿਸ ਕਰ ਕੇ ਬੁਰੇ ਤਰੀਕੇ ਨਾਲ ਥੱਲੇ ਡਿੱਗਣ ਨਾਲ ਪਾਇਲਟ ਦੀ ਮੌਤ ਹੋ ਗਈ  ਛੇ ਪਾਇਲਟ ਨੇ ਆਵਦੀ ਜਾਨ ਦੇ ਕੇ ਲੋਕਾਂ ਦੇ ਜਾਨ ਬਚਾਈ ਜਹਾਜ਼ ਪਿੰਡ ਚ ਡਿੱਗਦਾ ਤਾਂ ਪਤਾ ਨਹੀਂ ਕਿੰਨੀਆਂ ਜਾਨਾਂ ਜਾਣੀਆਂ ਸੀ ਜਹਾਜ਼ ਨੂੰ ਅੱਗ ਲੱਗੀ ਹੋਣ ਦੇ ਬਾਵਜੂਦ ਵੀ ਕੋਸ਼ਿਸ ਕਰ ਕੇ ਖੇਤਾਂ ਵੱਲ ਸਿਟਿਆ ਪਰ ਜਦ ਆਪ ਬਾਹਰ ਸਾਹਬ ਮਾਰੀ ਪਰ ਫਰੂਟ ਦਾ ਫਲੋ ਨਹੀਂ ਬਣਿਆ ਜਿਸ ਕਾਰਨ ਪਾਇਲਟ ਦੀ ਮੌਕੇ ਤੇ ਮੌਤ ਹੋ ਗਈ  ਸੰਗਤਾਂ ਵੱਲੋਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ ਜੇ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ

ਫਾਰਮਰ ਇਨ ਡੇਂਜਰ ਗੀਤ ਦਾ ਪੋਸਟਰ ਰਿਲੀਜ਼   

ਯੂਕੇ ਦੀ ਧਰਤੀ ਤੋਂ 25 ਮਈ ਨੂੰ ਹੋਵੇਗਾ ਗੀਤ ਤੁਹਾਡੇ ਰੂਬਰੂ   

ਮਾਨਚੈਸਟਰ , ਗਿਆਨੀ ਅਮਰੀਕ ਸਿੰਘ ਰਾਠੌਰ  

ਭਾਰਤ ਦੀ ਧਰਤੀ ਉਪਰ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਮਾਨਚੈਸਟਰ ਦੇ ਨੌਜਵਾਨ ਸੁਖਬੀਰ ਪਾਲ ਸਿੰਘ ਜਾਬਾ ਵੱਲੋਂ ਆਪਣੀ ਮਿਹਨਤ ਦੇ ਨਾਲ ਦੋ ਭਾਸ਼ੀਏ ਗੀਤ ਫਾਰਮਰ ਇਨ ਡੇਂਜਰ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ  । ਸਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਵਿਦੇਸ਼ਾਂ ਦੀ ਧਰਤੀ ਉੱਪਰ ਵੀ ਕਿਸਾਨ ਸੰਘਰਸ਼ ਨੂੰ ਲੈ ਕੇ ਨੌਜਵਾਨ ਚਿੰਤਤ ਹਨ ਅਤੇ ਭਾਰਤ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੇ ਵਿਰੋਧ ਵਿਚ ਅੱਗੇ ਆ ਰਹੇ ਹਨ । ਪੱਚੀ ਮਈ ਨੂੰ ਰਿਲੀਜ਼ ਹੋਣ ਜਾ ਰਹੇ ਇਸ ਕਲਚਰ ਅਤੇ ਸਮੇਂ ਦੇ ਅਨੁਕੂਲ ਗੀਤ ਵਿੱਚ ਸਭ ਕੁਸ਼ ਬਹੁਤ ਹੀ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ । ਜਿੱਥੇ ਯੂ ਕੇ ਵਿਚ ਇਸ ਗੀਤ ਪ੍ਰਤੀ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ ਉਥੇ ਪੰਜਾਬ ਵਾਸੀਆਂ ਨੂੰ ਵੀ  ਬੇਨਤੀ ਹੈ ਕਿ ਇਸ ਗੀਤ ਨੂੰ 25 ਮਈ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਵੇ।   

 

ਬਹੁਤ ਚੰਗੀ ਖਬਰ ਹੈ,ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ-ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੰਡੀਗੜ੍ਹ

ਇਹ ਬਹੁਤ ਚੰਗੀ ਖਬਰ ਹੈ,ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ,ਖ਼ਬਰ ਮੁਤਾਬਿਕ ਸ਼ਹਿਰ ਬਰਨਾਲਾ ਦੇ 10 ਤੋਂ 15 ਕਿਲੋਮੀਟਰ ਦੇ ਘੇਰੇ ਵਿੱਚ  ਆਉਂਣ ਵਾਲੇ 28 ਪਿੰਡ ਵੀ ਇਸ ਬਰਨਾਲਾ ਮਾਸਟਰ ਪਲਾਨ ਵਿੱਚ ਆਉਣਗੇ, ਮੇਰੀ ਸਮਝ ਮੁਤਾਬਿਕ ਸ਼ਹਿਰ ਬਰਨਾਲਾ ਦੇ ਨਾਲ ਲਗਦੇ ਇਹਨਾਂ ਕਸਬਿਆਂ, ਧਨੋਲਾ, ਸ਼ੇਰਪੁਰ, ਮਹਿਲ ਕਲਾਂ, ਸਹਿਣਾ, ਤਪਾ, ਅਤੇ ਹੰਡਿਆਇਆ ਇਲਕੇ  ਦੇ ਪਿੰਡ ਹੀ ਹੋਣਗੇ, ਇਹ ਬਹੁਤ ਹੀ ਚੰਗੀ ਗੱਲ ਹੈ,  ਬੇਸ਼ੱਕ ਮੈਂ ਕਿਸੇ ਯੋਜਨਾ ਬੋਰਡ ਦਾ ਮੈਂਬਰ ਨਹੀਂ ਹਾਂ, ਲੇਕਿਨ ਮੈਂ ਅਪਣੇ ਸ਼ਹਿਰ ਬਰਨਾਲਾ ਦਾ ਜੰਮਪਲ ਸ਼ਹਿਰੀ ਹੋਣ ਦੇ ਨਾਤੇ ਮੇਰੀ ਇਹ ਨੇਕ ਸਲਾਹ ਹੈ, ਕਿ, ਬਰਨਾਲ਼ਾ ਮਾਸਟਰ ਪਲਾਨ  ਨੂੰ ਤਿਆਰ ਕਰ ਰਹੇ ਬੁਧੀਜੀਵੀ ਯੋਜਨਾ ਬਨਾਉਣ ਵਾਲੇ ਪਲੇਨਿੰਗ ਕਾਰਾਂ ਨੂੰ, ਇਸ ਖ਼ਬਰ ਮੁਤਾਬਿਕ ਬਰਨਾਲਾ ਮਾਸਟਰ ਪਲਾਨ  ਤਿਆਰੀ ਦੇ ਕੰਢੇ ਤੇ ਹੈ, ਤਾਂ ਇਸ ਬਰਨਾਲਾ ਮਾਸਟਰ ਪਲਾਨ ਵਿੱਚ ਹੁਣੇ ਹੀ ਇੰਝ ਕਿੱਤਾ ਜਾ ਸਕਦਾ ਹੈ, ਇਸ ਨੂੰ ਬਰਨਾਲਾ ਤੋਂ 20 ਕਿਲੋਮੀਟਰ ਤੱਕ ਕਿੱਤਾ ਜਾਵੇ ਤਾਂ ਕਿ ਕਸਬਾ ਭਦੋੜ ਵੀ ਵਿੱਚ ਸ਼ਾਮਲ ਹੋ ਜਾਵੇ, ਮੇਰੀ ਦੁਸਰੀ ਨੇਕ ਸਲਾਹ ਇਸ ਹੈ ਕਿ,  ਇਸ ਨੂੰ 20 ਸਾਲਾ ਤੋਂ 50 ਸਾਲਾਂ ਤੱਕ ਜਨਤਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਵਿਕਾਸ ਦੇ ਆਧਾਰ ਤੇ ਤਿਆਰ ਕਰਨਾ ਚਾਹੀਦਾ ਹੈ ਤਾਂਕਿ, 20-25ਸਾਲਾ ਨੌਜਵਾਨਾਂ ਨੂੰ 50 ਸਾਲ ਦੀ ਉਮਰ ਤੱਕ 25 ਸਾਲਾਂ ਲਈ ਪਰਮਾਨੇੰਟ ਰੋਜ਼ਗਾਰ ਮੁਹੱਈਆ ਕਰਵਾਈਆਂ ਜਾ ਸਕੇ, 

ਸੁਪਨਾ ✍️ ਗਗਨਦੀਪ ਧਾਲੀਵਾਲ ਝਲੂਰ

ਮੈਂ ਦੁੱਖਾਂ-ਸੁੱਖਾਂ ਦੇ ਘੇਰੇ ਤੋਂ ਜਦ ਬਾਹਰ ਆਵਾਂਗੀ 
ਆਪਣਾ ਹਰ ਸੁਪਨਾ ਨਵਾਂ ਸਜਾਵਾਂਗੀ 
ਨਾ ਖ਼ੁਦ ਤੋਂ ਜਿਆਦਾ ਕਿਸੇ ‘ਤੇ ਵਿਸ਼ਵਾਸ ਕਰਾਂਗੀ 
ਨਾ ਕਿਸੇ ਨੂੰ ਜਿਆਦਾ ਚਾਹਾਂਗੀ 
ਆਪਣੀ ਜ਼ਿੰਦਗੀ ਖੁਸ਼ੀਆਂ ਸੰਗ ਬਿਤਾਵਾਂਗੀ 
ਨਾ ਕੋਈ ਹੋਵੇਗੀ ਕਮਜ਼ੋਰੀ ਮੇਰੀ 
ਨਾ ਕਿਸੇ ਨੂੰ ਖ਼ਾਸ ਬਣਾਵਾਂਗੀ 
ਜੇ ਹੋਊ ਪੈਦਾ ਮੇਰੇ ਰਾਸਤੇ ਵਿੱਚ ਕੋਈ ਰੁਕਾਵਟ 
ਤਾਂ ਮੈਂ ਖ਼ੁਦ ਹੀ ਨਿਪਟਾਵਾਂਗੀ 
ਸਾਬਿਤ ਕਰ ਸਕਾਂ ਮੈਂ ਖ਼ੁਦ ਨੂੰ ਨਿਰਦੋਸ਼ 
ਨਾ ਕਿਸੇ 'ਤੇ ਇਲਜਾਮ ਲਾਗਾਵਾਂਗੀ 
ਖੁਦਗਰਜ ਬੇਵਫ਼ਾ ਨਾਲ ਨਾ ਪਿਆਰ ਜਤਾਵਾਂਗੀ 
ਇਨਾਂ ਗੱਲਾਂ ਨਾਲ ਮੈਂ ਆਪਣੀ ਜ਼ਿੰਦਗੀ ਰੁਸ਼ਨਾਵਾਂਗੀ
ਹਰ ਇੱਕ ਸੁਪਨਾ ਲਿਖਣ ਤੋਂ ਪਹਿਲਾਂ 
ਗਗਨ ਹਕੀਕਤ ਵਿੱਚ ਅਜਮਾਵਾਂਗੀ।

ਗਗਨਦੀਪ ਕੌਰ

ਮਹਿਲਾ ਕਾਵਿ ਮੰਚ ਪੰਜਾਬ ਇਕਾਈ ਅੰਮ੍ਰਿਤਸਰ ਦਾ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ

ਗਗਨਦੀਪ ਧਾਲੀਵਾਲ ,ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ਇਕਾਈ

ਅੱਜ ਮਿਤੀ 19.05.21 ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦਾ ਮਈ  ਮਹੀਨੇ ਦਾ ਕਵੀ ਦਰਬਾਰ ਡਾ: ਪੂਨਮ ਗੁਪਤ (ਪ੍ਰਧਾਨ  ਮਹਿਲਾ ਕਾਵਿ ਮੰਚ ਪੰਜਾਬ ਇਕਾਈ) ਜੀ ਦੀ ਰਹਿਨੁਮਾਈ ਹੇਠ   ਮੀਡੀਆ ਪਰਵਾਜ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਪੂਰੀ ਟੀਮ ਵੱਲੋਂ ਜ਼ੂਮ ਐਪ ਰਾਹੀਂ ਆਯੋਜਿਤ ਕੀਤਾ ਗਿਆ। ਡਾ ਕੁਲਦੀਪ ਸਿੰਘ ਦੀਪ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਹ ਕਵੀ ਦਰਬਾਰ ਮਾਂ ਦਿਵਸ ਨੂੰ ਸਮਰਪਿਤ ਸੀ।
          ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਜਨਰਲ ਸਕੱਤਰ ਰਣਜੀਤ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਮੰਚ ਸੰਚਾਲਨ ਦੀ ਭੂਮਿਕਾ ਮਨਦੀਪ ਕੌਰ ਰਤਨ  ਵੱਲੋਂ   ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿਚ ਡਾ: ਪੂਨਮ ਗੁਪਤ  ਜੀ, ਗਗਨਦੀਪ ਕੌਰ ਧਾਲੀਵਾਲ ਜਸਵਿੰਦਰ ਕੌਰ,ਰਣਜੀਤ  ਕੌਰ,ਰੰਜਨਾ ਸ਼ਰਮਾ,ਮਨਦੀਪ ਕੌਰ ਸੰਧੂ,ਨਵਜੀਤ ਕੌਰ,ਵੀਨਾ  ਰਾਣੀ,ਜਸਪ੍ਰੀਤ ਕੌਰ,ਰਿਤੂਗਗਨ,ਨਵਜੋਤ  ਕੌਰ  ਬਾਜਵਾ,ਜਤਿੰਦਰ ਕੌਰ, ਰਣਜੀਤ ਕੌਰ ਬਾਜਵਾ ,ਬਲਵਿੰਦਰ ਕੌਰ ਬਲ, ਹਰਮੀਤ ਕੌਰ ਮੀਤ,ਨਵਜੋਤ ਕੌਰ ਬਟਾਲਾ,ਰਜਵੰਤ ਕੌਰ ਸੈਣੀ,ਪ੍ਰਿ:ਗੁਰਬਾਜ ਸਿੰਘ ਛੀਨਾ ਨੇ ਆਪਣੀਆਂ ਭਾਵਪੂਰਤ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ।ਅੱਜ ਦੇ ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਲਹਿੰਦੇ ਪੰਜਾਬ ਤੋਂ ਸਤਿਕਾਰਯੋਗ ਨਦੀਮ ਅਫ਼ਜਲ ਨਦੀਮ ਤੇ ਸਗੀਰ ਤਬੱਸਮ ਜੀ ਨੇ ਸ਼ਿਰਕਤ ਕੀਤੀ ।ਜਸਪ੍ਰੀਤ ਕੌਰ ਨੇ ਸੋਹਣੇ ਅਲਫਾਜ਼ ਮਿੱਠੀ ਆਵਾਜ਼ ਵਿੱਚ ਗੀਤ ਦੇ ਰੂਪ 'ਚ ਪੇਸ਼ ਕੀਤੇ।ਸਭ ਕਲਮਾਂ ਨੇ ਵੱਖ ਵੱਖ ਅੰਦਾਜ਼ ਵਿੱਚ ਮਨੋਭਾਵਾਂ ਨੂੰ ਕਵਿਤਾਵਾਂ,ਗੀਤਾਂ, ਗਜਲਾਂ ਰਾਹੀਂ ਪੇਸ਼ ਕੀਤਾ ਜੋ ਸਚਮੁੱਚ ਕਾਬਲੇ ਤਾਰੀਫ਼ ਸਨ।ਸਮੁੱਚੇ ਰੂਪ ਵਿੱਚ ਅੰਮ੍ਰਿਤਸਰ ਇਕਾਈ ਦਾ ਇਹ ਕਵੀ ਦਰਬਾਰ ਸ਼ਲਾਘਾਯੋਗ ਰਿਹਾ ਤੇ ਆਪਣੀ ਸਾਰਥਕਤਾ ਨੂੰ ਪੂਰਦਾ ਹੋਇਆ ਨਪੇਰੇ ਚੜ੍ਹਿਆ।

ਹਲਕਾ ਨਿਹਾਲ ਸਿੰਘ ਵਾਲਾ ਚ ਕਾਂਗਰਸ ਨੂੰ ਲੱਗਾ ਵੱਡਾ ਝਟਕਾ

ਸਰਪੰਚ ਜਸਵੀਰ ਕੌਰ ਕੋਕਰੀ ਹੇਰਾਂ ਅਕਾਲੀ ਦਲ ਚ ਸ਼ਾਮਲ

ਅਜੀਤਵਾਲ,( ਬਲਵੀਰ  ਸਿੰਘ ਬਾਠ ) ਅੱਜ ਹਲਕਾ ਨਿਹਾਲ ਸਿੰਘ ਵਾਲਾ ਚ ਹੋਇਆ ਵੱਡਾ ਧਮਾਕਾ ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਜੋ ਕੇ ਟਕਸਾਲੀ ਕਾਂਗਰਸੀ ਪਰਿਵਾਰ ਲੰਬੜਦਾਰ ਨਰੰਜਣ ਸਿੰਘ ਦਾ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ  ਜਿਨ੍ਹਾਂ ਦਾ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਨੇ ਸਿਰੋਪਾਓ ਕੇ ਜੀ ਆਇਆਂ ਨੂੰ ਆਖਿਆ  ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਵੀਰ ਕੌਰ ਕੋਕਰੀ ਹੇਰਾਂ ਨੇ ਦੱਸਿਆ ਕਿ ਸਾਡਾ ਪਰਿਵਾਰ ਬਾਪੂ ਨਰੰਜਣ ਸਿੰਘ ਲੰਬੜਦਾਰ ਜੀ ਪਿਛਲੇ ਚਾਲੀ ਸਾਲਾਂ ਤੋਂ ਕਾਂਗਰਸ  ਦੀ ਸੇਵਾ ਕਰਦੇ ਆ ਰਹੇ ਹਨ ਪਰ  ਕਾਂਗਰਸ  ਪਾਰਟੀ ਨੇ ਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਹਮੇਸ਼ਾ ਹੀ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਕਾਂਗਰਸ ਦੇ ਸਰਪੰਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡਾ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸੀ ਸਮਝਦੇ  ਇਸ ਤੋਂ ਇਲਾਵਾ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਪੰਚਾਇਤ ਮੈਂਬਰਾਂ ਨੂੰ ਦਿੱਤੀਆਂ ਜਾਂਦੀਆਂ ਸਨ  ਜਿਸ ਨਾਲ ਸਾਡੇ ਸਰਪੰਚੀ ਦੇ ਅਕਸ ਨੂੰ ਵੱਡੀ ਠੇਸ ਪਹੁੰਚਦੀ  ਮੌਜੂਦਾ ਸਰਪੰਚ ਹੋਣ ਦੇ ਨਾਂ ਤੇ ਅੱਖੋਂ ਪਰੋਖੇ ਅਤੇ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ  ਪਰ ਹੁਣ ਕਾਂਗਰਸ ਪਾਰਟੀ ਵਿਚ ਸਾਡਾ ਦਮ ਘੁੱਟਣ ਲੱਗ ਗਿਆ ਇਸ ਲਈ ਅਸੀਂ ਸਖ਼ਤ ਫ਼ੈਸਲਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ  ਅਤੇ ਅੱਜ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੇ ਅਸ਼ੀਰਵਾਦ ਸਦਕਾ ਹਲਕਾ ਚਾਰਜ ਨਿਹਾਲ ਸਿੰਘ ਵਾਲਾ ਦੇ ਭੁਪਿੰਦਰ ਸਿੰਘ ਸਾਹੋਕੇ ਨੇ ਸਿਰੋਪਾਓ  ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ  ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮਿਹਨਤੀ ਵਰਕਰਾਂ ਦਾ ਮਾਣ ਸਨਮਾਨ ਰੱਖਦਾ ਹੈ  ਇਸ ਸਮੇਂ ਲੰਬੜਦਾਰ ਨਰੰਜਣ ਸਿੰਘ  ਕੋਕਰੀ ਹੇਰਾਂ ਸੁਖਦੇਵ ਸਿੰਘ ਕੋਕਰੀ ਹੇਰਾਂ  ਜਥੇਦਾਰ ਇੰਦਰਜੀਤ ਸਿੰਘ ਰਾਜਾ ਅਜੀਤਵਾਲ  ਅਜਮੇਰ ਸਿੰਘ ਕੋਕਰੀ ਹੇਰਾਂ ਬਲਜੀਤ ਸਿੰਘ ਬੱਲੀ  ਪੀ ਏ ਰਜਿੰਦਰ ਸਿੰਘ ਸੋਢੀ  ਇਸ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ

ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣੇ ਜ਼ਰੂਰੀ -ਸਰਪੰਚ ਡਿੰਪੀ, ਸਰਪੰਚ ਗੋਰਾ

ਅਜੀਤਵਾਲ , (ਬਲਵੀਰ ਸਿੰਘ ਬਾਠ)

ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣੇ ਜ਼ਰੂਰੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਸਮਾਜ ਸੇਵੀ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ  ਅਤੇ ਸਰਪੰਚ ਗੁਰਪ੍ਰੀਤ ਸਿੰਘ ਗੋਰਾ ਕੋਕਰੀ ਕਲਾਂ ਨੇ  ਜਨ ਸਕਤੀ  ਨਿਊਜ਼ ਨਾਲ ਕੁਝ ਸਾਂਝੀਆਂ ਵਿਚਾਰਾਂ ਪ੍ਰਗਟ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਅੱਜ ਮਤਲਬੀ ਮਨੁੱਖ ਰੁੱਖਾਂ ਦੀ ਕਟਾਈ ਕਰਨ ਵੱਲ ਜ਼ੋਰ ਦੇ ਰਿਹਾ ਹੈ  ਪਰ ਉਸ ਨੂੰ ਇਹ ਨਹੀਂ ਪਤਾ ਕਿ ਰੁੱਖ ਲਗਾਉਣੇ ਕਿੰਨੇ ਜ਼ਰੂਰੀ ਹਨ  ਕਿਉਂਕਿ ਧਰਤੀ ਹੇਠਲੇ ਪਾਣੀ ਦੇ  ਪੱਧਰ ਨੂੰ ਉੱਚਾ ਚੁੱਕਣ ਲਈ  ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਰੁੱਖ ਲਗਾਉਣੇ ਅਤਿ ਜ਼ਰੂਰੀ ਹਨ  ਸਰਪੰਚ ਸਾਹਿਬਾਨਾਂ ਨੇ  ਦੱਸਿਆ ਕਿ  ਵਾਤਾਵਰਨ ਦੀ ਸ਼ੁੱਧਤਾ ਲਈ ਹਰ ਮਨੁੱਖ ਲਾਵੇ ਇਕ ਰੁੱਖ  ਕਿਉਂਕਿ  ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ  ਅਤੇ ਪ੍ਰਦੂਸ਼ਣ ਰਹਿਤ ਸ਼ੁੱਧ ਵਾਤਾਵਰਨ  ਸਾਨੂੰ ਰੁੱਖਾਂ ਤੋਂ ਹੀ ਮਿਲਦਾ ਹੈ ਜ਼ਿੰਦਗੀ ਜਿਊਣ ਲਈ ਸਾਨੂੰ ਸਭ ਨੂੰ ਆਪਣੇ ਹਰ ਇੱਕ ਘਰ ਘਰ ਵਿੱਚ ਰੁੱਖ ਲਗਾਉਣੇ ਅਤਿ ਜ਼ਰੂਰੀ ਹਨ  ਰੁੱਖਾਂ ਦਾ ਹਰਿਆ ਭਰਿਆ ਵਾਤਾਵਰਣ  ਬੀਮਾਰੀਆਂ ਤੋਂ ਬਚਾਉਣ ਲਈ ਲਾਭਦਾਇਕ ਹੈ ਆਓ ਸਾਰੇ ਰਲ ਮਿਲ ਕੇ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਈਏ

ਪਤਰਕਾਰ ਮੋਹਿਤ ਗੋਇਲ ਅਤੇ ਏਕਤਾ ਰਾਣੀ ਗੋਇਲ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੇ ਮੁਬਾਰਕਾਂ

ਅਦਾਰਾ ਜਨ ਸ਼ਕਤੀ ਨਿਊਜ਼ ਵਲੋਂ ਪਤਰਕਾਰ ਮੋਹਿਤ ਗੋਇਲ ਅਤੇ ਏਕਤਾ ਰਾਣੀ ਗੋਇਲ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੇ ਬਹੁਤ ਬਹੁਤ ਮੁਬਾਰਕਾਂ

ਜਗਰਾਉਂ,  20 ਮਈ 2021(ਕੁਲਦੀਪ ਸਿੰਘ ਕੋਮਲ )

Punjab Youth Clubs to play pivotal role in fight against Covid19: chairman Sukhwinder Singh Bindra

Inaugurates 40th Covid19 vaccination camp organised by Punjab Youth Development Board at Shaheed Baba Deep Singh Ji Gurudwara today

Ludhiana, May 19-2021 -(Iqbal Singh Rasulpur/Manjinder Gill)-

Punjab Youth Development Board chairman Sukhwinder Singh Bindra today said that the Punjab Youth Clubs would play a pivotal role in fight against Covid19. He said that all the youth clubs associated with the board are being motivated to encourage residents of their respective villages to get vaccinated in large numbers.

Bindra inaugurated a camp Shaheed Baba Deep Singh Ji Gurdwara Sahib, here.

PYDB chairman Sukhwinder Singh Bindra today informed that in a bid to provide best healthcare to the residents, the PYDB has successfully organised 40 vaccination camps till now.

He informed that he is personally motivating all PYDB members and youth clubs across the state for organising such camps in their respective areas so that we can weed out Covid19 from our society.

Working shoulder to shoulder with Capt Amarinder Singh led Punjab government in the war against Covid-19 pandemic by intensifying vaccination drive, PYDB under the chairmanship of Sukhwinder Singh Bindra has been motivating all the youth. He said that even Capt Amarinder Singh has announced that Rs 10 lakh special grant would be provided to the villages that achieve 100% vaccination.

Sukhwinder Singh Bindra said that all youth of the state is being motivated to get themselves vaccinated. He said that the PYDB is making concerted efforts to administer the dose of the Covid19 vaccine to all eligible people and PYDB would leave no stone unturned to ensure speedy coverage of those eligible at the earliest.

The Chairman said that only accelerated vaccination drive can help to build herd immunity resulting in breaking the transmission chain of the infectious disease.

Prominent among those present on the occasion included Surinder Pal Singh Bindra, Amarjeet Singh Tikka, Baba Ajit Singh, Sukhminder Singh Lally, Gurcharan Singh, besides several others.

ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਐਸ ਆਈ ਟੀ ਦੀਆਂ ਰਿਪੋਰਟਾਂ ਵਿਚ ਕਦੇ ਵੀ ਪੁਲਿਸ ਫਾਇਰਿੰਗ ਤੇ ਬੇਅਦਬੀ  ਕੇਸਾਂ ਲਈ ਤਤਕਾਲੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਦੋਸ਼ੀ ਨਹੀਂ ਠਹਿਰਾਇਆ - ਬਿਕਰਮ ਸਿੰਘ ਮਜੀਠੀਆ

ਹਾਈ ਕੋਰਟ ਦਾ ਫੈਸਲਾ ਗੁਰੂ ਸਾਹਿਬਾਨ ਵੱਲੋਂ ਇਲਾਹੀ ਇਨਸਾਫ ਦੀ ਸ਼ੁਰੂਆਤ

ਮਜੀਠੀਆ ਨੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਖੁਦਾਈ ਫੈਸਲੇ ਤੇ ਗੁਰੂ ਸਾਹਿਬਾਨ ਦੇ ਫੈਸਲੇ ਦੀ ਸ਼ੁਰੂਆਤ

ਸਿੱਧੂ ਰਾਮ ਰਹੀਮ ਦੀ ਤੁਲਨਾ ਗੁਰੂ ਨਾਨਕ ਦੇਵ ਨਾਲ ਕਰਦਾ ਫੜਿਆ ਗਿਆ

ਮਜੀਠੀਆ ਨੇ ਸਿੱਧੂ ਵੱਲੋਂ ਰਾਮ ਰਹੀਮ ਦੇ ਪੈਰੀਂ ਹੱਥ ਲਾਉਣ ਦੀਆਂ ਤਸਵੀਰਾਂ ਤੇ ਵੀਡੀਓ ਵਾਲੇ ਵਿਸਫੋਟਕ ਸਬੂਤ ਕੀਤੇ ਜਾਰੀ

ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਲੋਕਾਂ ਦੀ ਕੋਰੋਨਾ ਪੀੜਾ ਪ੍ਰਤੀ ਬੇਰਹਿਮ ਬੇਰੁਖੀ ਖਤਮ ਕਰਨ

ਕਿਹਾ ਕਿ ਲੋਕਾਂ ਨੂੰ ਬਚਾਉਣ ਲਈ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਕੰਮ ਕਰੋ

ਅਕਾਲੀ ਦਲ ਨੇ ਸਿਆਸੀ ਬਦਲਾਖੋਰੀ ਲਈ ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਦਾ ਕੀਤਾ ਵਿਰੋਧ; 

ਕਿਹਾ ਕਿ ਬਦਲਾਖੋਰੀ ਦੀ ਇਸ ਰਾਜਨੀਤੀ ਦਾ ਸਾਡੇ ਤੋਂ ਵੱਧ ਸ਼ਿਕਾਰ ਹੋਰ ਕੋਈ ਨਹੀਂ ਹੋਇਆ

1984 ਦੇ ਸਿੱਖ ਕਤਲੇਆਮ ਮਗਰੋਂ ਕਾਂਗਰਸ ਦਾ ਮੁਲਕ ਚਿ ਹੋਂਤ ਗਿਆ

ਹੁਣ ਬੇਅਦਬੀ ’ਤੇ ਝੂਠ ਬੋਲਣ ਮਗਰੋਂ ਪੰਜਾਬ ਵਿਚ ਇਸਦਾ ਖਾਤਮਾ ਹੋ ਜਾਵੇਗਾ

ਚੰਡੀਗੜ੍ਹ, 18 ਮਈ 2021 (ਜਨ ਸ਼ਕਤੀ ਨਿਊਜ )

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੇ ਝੂਠ ਦੇ ਉਲਟ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸ ਆਈ ਟੀ ਵੱਲੋਂ ਦਾਇਰ ਰਿਪੋਰਟ ਵਿਚ ਕਦੇ ਵੀ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਗਰੋ. ਹੋ ਰਹੇ ਰੋਸ ਵਿਖਾਵਿਆਂ ’ਤੇ ਪੁਲਿਸ ਫਾਇਰਿੰਗ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦੋਵੇਂ ਰਿਪੋਰਟਾਂ ਵਿਚ ਸਪਸ਼ਟ ਤੇ ਜ਼ੋਰਦਾਰ ਢੰਗ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਾਮਲਿਆਂ ਜਾਂ ਇਸ ਮਗਰੋਂ ਹੋਈ ਪੁਲਿਸ ਫਾਇਰਿੰਗ ਦਾ ਦੋਸ਼ੀ ਠਹਿਰਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। 

ਇਥੇ ਪਾਰਟੀ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਰਿਪੋਰਟਾਂ ਦੀਆਂ  ਸਿਫਾਰਸ਼ਾਂ ਵਿਚ ਕਿਤੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਗਲਤ ਕੰਮ ਦਾ ਦੋਸ਼ੀ ਨਹੀਂ ਪਾਇਆ ਗਿਆ ਜਿਵੇਂ ਕਿ ਦਾਅਵੇ ਉਹਨਾਂ ਦੇ ਸਿਆਸੀ ਵਿਰੋਧੀ ਕਰ ਰਹੇ ਹਨ। 

ਸ੍ਰੀ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਕਮਿਸ਼ਨ ਦੀ ਰਿਪੋਰਟ ਮੌਕੇ ’ਤੇ ਪੜ੍ਹ ਕੇ ਸੁਣਾ ਕੇ ਆਪਣੀ ਗੱਲ ਸਾਬਤ ਕੀਤੀ। ਉਹਨਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੇ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੰਮ ਕੀਤਾ ਜਦਕਿ ਹਾਈ ਕੋਰਟ ਨੈ ਆਪਣੇ ਫੈਸਲੇ ਵਿਚ ਦੋਵਾਂ ਵਿਚੋਂ ਕਿਸੇ ਨੂੰ ਵੀ ਸੱਚ ਜਾਂ ਸਹੀ ਨਹੀਂ ਪਾਇਆ। 

ਅਕਾਲੀ ਆਗੂ ਨੇ ਇਹ ਵੀ ਜ਼ੋਰ ਦ ਕੇ ਕਾਂਗਰਸ ਜਾਂ ਆਪ ਵਿਚ ਇਸਦੇ ਵਿਰੋਧੀਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ ਮੁੜ ਦੁਹਰਾਈ ਤੇ ਕਿਹਾ ਕਿ ਉਹ ਲੋਕਾ ਦੇ ਸਾਹਮਣੇ ਜਾਂ ਮੀਡੀਆ ਦੇ ਸਾਹਮਣੇ ਉਹ ਸਬੂਤ ਪੇਸ਼ ਕਰਨ ਜਿਸਦਾ ਉਹ ਦਾਅਵਾ ਬੇਅਦਬੀ ਮਾਮਲਿਆਂ ਵਿਚ ਅਕਾਲੀ ਆਗੂਆਂ ਖਿਲਾਫ ਸਬੂਤ ਹੋਣ ਬਾਰੇ ਕਰਦੇ ਹਨ। 

ਉਹਨਾਂ ਕਿਹਾ ਕਿ ਮਾਂ ਦਾ ਦੁੱਧ ਪੀਤਾ ਹੈ ਤਾਂ ਮਦਾਨ ਵਿਚ ਆ ਕੇ ਸਬੂਤ ਪੇਸ਼ ਕਰੋ। 

ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਇਹ ਸਬੂਤ ਸੀ ਜਾਂ ਹੈ ਤਾਂ ਫਿਰ ਉਹਨਾਂ ਨੇ ਇਹ ਕਦੇ ਵੀ ਖਾਲਸਾ ਪੰਥ ਜਾਂ ਐਸ ਆਈ ਟੀ ਜਾਂ ਅਦਾਲਤ ਦੇ ਸਾਹਮਣੇ ਪੇਸ਼ ਕਿਉਂ ਨਹੀਂ ਕੀਤੇ ਤੇ ਉਹਨਾਂ ਦਾ ਅਜਿਹਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਲਸਾ ਪੰਥ ਨਾਲ ਧੋਖਾ ਤੇ ਗੱਦਾਰੀ ਹੈ। ਉਹਨਾਂ ਪੁੱਛਿਆ ਕਿ ਕੀ ਇਹ ਬੇਅਬਦੀ ਨਹੀਂ ਕਿ ਦੋਸ਼ੀ ਨੂੰ ਸਜ਼ਾ ਦੁਆਉਣ ਲਈ ਮੌਜੂਦ ਸਬੂਤ ਵਰਤਿਆ ਨਾ ਜਾਵੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਾਖੜ, ਸੁੱਖੀ ਰੰਧਾਵਾ, ਚੰਨੀ  ਤੇ ਸਿੱਧੂ ਇਹ ਸਾਰੇ ਖਾਲਸਾ ਪੰਥ ਤੇ ਨਿਆਂਪਾਲਿਕਾ ਨੂੰ ਜਵਾਬ ਦੇਹ ਹਨ ਕਿ ਇਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਬਾਰੇ ਸਬੂਤ ਕਿਉਂ ਛੁਪਾ ਕੇ ਰੱਖੇ। 

ਸ੍ਰੀ ਮਜੀਠੀਆ ਨੇ ਇਸ ਮੌਕੇ ਤਸਵੀਰਾਂ ਤੇ ਵੀਡੀਓ ਸਬੂਤ ਪੇਸ਼ ਕੀਤੇ ਜਿਹਨਾਂ ਵਿਚ ਨਵਜੋਤ ਸਿੰਘ ਸਿੱਧੂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਪੈਰੀਂ ਹੱਥ ਲਾਉਂਦੇ ਦਿਸਦੇ ਹਨ ਅਤੇ ਉਸਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਦੇ ਦਿਸਦੇ ਹਨ। ਉਹਨਾਂ ਕਿਹਾ ਕਿ ਇਹ ਇਸ ਰਾਮ ਰਹੀਮ ਦੇ ਭਗਤ ਦੀ ਅਸਲ ਸੱਚਾਈ ਤੇ ਇਸਦਾ ਕਿਰਦਾਰ ਹੈ। ਉਹਨਾਂ ਕਿਹਾ ਕਿ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਰਗੇ ਵਸਤਰ ਪਾ ਕੇ ਬੇਅਦਬੀ ਕੀਤੀ ਸੀ। ਇਸ ਤੋਂ ਖਫਾ ਜਾਂ ਗੁੱਸਾ ਹੋਣ ਦੀ ਥਾਂ ਸਿੱਧੂ  ਇਸ ਧਾਰਮਿਕ ਠੱਗ ਦੀ ਤਲਨਾ ਗੁਰੂ ਨਾਨਕ ਪਾਤਸ਼ਾਹ ਨਾਲ ਆਪ ਕਰ ਰਿਹਾ ਹੈ। 

ਸ੍ਰੀ ਮਜੀਠੀਆ ਨੇ ਆਪਣੀ ਪੈ੍ਰਸ ਕਾਨਫਰੰਸ ਦੌਰਾਨ ਪੰਜਾਬ ਵਿਚ ਕੋਰੋਨਾ ਮਹਾਮਾਰੀ ਕਾਰਨ ਉਪਜੇ ਹਾਲਾਤ ਨੂੰ ਬੇਹੱਦ ਨਾਜ਼ੁਕ ਤੇ ਖਤਰਨਾਕ ਸਥਿਤੀ ਕਰਾਰ ਦਿੱਤਾ ਹੈ।  ਉਹਨਾਂ ਕਿਹਾ ਕਿ ਇਹ ਮਹਾਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਨੇ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ ਅਤੇ ਇਹ ਸਰਕਾਰ ਪੀੜਤਾਂ ਖਾਸ ਤੌਰ ’ਤੇ ਗਰੀਬਾਂ ਪ੍ਰਤੀ ਬਹੁਤ ਬੇਰਹਿਮ ਬੇਰੁਖੀ ਵਰਤ ਰਹੀ ਹੈ। 

ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਕੋਰੋਨਾ ਧਮਾਕੇ ਦੇ ਹਾਲਾਤਾਂ ’ਤੇ ਬੈਠਾ ਹੈ ਕਿਉਂਕਿ ਇਹ ਮਹਾਮਾਰੀ ਹੁਣ ਪਿੰਡਾਂ ਵਿਚ ਵੜ੍ਹ ਰਹੀ ਹੈ ਜਿਥੇ ਬਹੁ ਗਿਣਤੀ ਲੋਕ ਰਹਿੰਦੇ ਹਨ। ਉਹਨਾਂ ਕਿਹਾ ਕਿ ਹਾਲਾਤ ਬਹੁਤ ਚਿੰਤਾਜਨਕ ਤੇ ਖਤਰਨਾਕ  ਹਨ ਜਿਸ ਲਈ ਪੰਜਾਬੀਆਂ ਨੂੰ ਬਚਾਉਣ ਵਾਸਤੇ ਸਾਨੂੰ ਸਭ ਨੂੰ ਰਲ ਕ ਕੰਮ ਕਰਨਾ ਚਾਹੀਦਾ ਹੈ ਤੇ ਅਸੀਂ ਆਪਣੀਆਂ ਸਿਆਸੀ ਲੜਾਈਆਂ ਬਾਅਦ ਵਿਚ ਲੜ ਸਕਦੇ ਹਾਂ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਇਸ ਵੇਲੇ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚਲਦਿਆਂ ਮਨੁੱਖਤਾ ਨੂੰ ਇਸ ਮਾਰੂ ਵਾਇਰਸ ਤੋਂ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ। 

ਬੇਅਦਬੀ ਮਾਮਲੇ ਦੀ ਗੱਲ ਕਰਦਿਆਂ ਸੀ ਮਜੀਠੀਆ ਨੇ ਕਿਹਾ ਕਿ ਕੁੰਵਰ ਜਿਵੇ ਪ੍ਰਤਾਪ ਸਿੰਘ ਤੇ ਜਸਟਿਸ ਰਣਜੀਤ ਸਿੰਘ ਵੱਲੋਂ ਅਕਾਲੀ ਆਗੂਆਂ ਨੂੰ ਦੋਸ਼ੀ ਠਹਿਰਾਉਣ ਤੇ ਸਿਆਸੀ ਤੌਰ ’ਤੇ ਖਤਮ ਕਰਨ ਦੇ ਯਤਨਾਂ ਵਿਚ ਅਸਫਲਤਾ ਉਸ ਅਕਾਲ ਪੁਰਖ ਵੱਲੋਂ ਇਲਾਹੀ ਨਿਆਂ ਦੀ ਸ਼ੁਰੂਆਤ ਹੈ। ਉਹਨਾਂ ਕਿਹਾ ਕਿ ਕੈਪਟਨ, ਸਿੱਧੂ, ਜਾਖੜ ਆਦਿ ਤੇ ਇਹਨਾਂ ਦੀ ਪਾਰਟੀ ਨੂੰ ਹੁਣ ਅਕਾਲ ਪੁਰਖ ਦੀ ਮਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ  ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਬਾਰੇ ਝੂਠੇ ਕਸੀਦੇ ਪੜ੍ਹੇ। 

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਾਖੜ, ਰੰਧਾਵਾ, ਪ੍ਰਤਾਪ ਬਾਜਵਾ ਤੇ ਤ੍ਰਿਪਤ ਰਾਜਿੰਦਰ ਬਾਜਵਾ ਤੇ ਬਲਬੀਰ ਤੇ ਨਵਜੋਤ ਸਿੱਧੂ ਆਦਿ ਦੇ ਕੋਰੇ ਝੂਠ ਤੇ ਜਸਟਿਸ ਰਣਜੀਤ ਸਿੰਘ ਸੇਵਾਮੁਕਤ ਦੀਆਂ ਰਿਪੋਰਟਾ ਬਾਰੇ ਤੇ ਇਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ  ਦੀਆਂ ਰਿਪੋਰਟਾਂ ਬਾਰੇ ਬੋਲਿਆ ਝੂਠ ਇਹਨਾਂ ਦੀਆਂ ਰਿਪੋਰਟਾਂ ਨੇ ਹੀ ਬੇਨਕਾਬ ਕਰ ਦਿੱਤਾ ਹੈ। 

ਕਾਂਗਰਸ ਵਿਚ ਚਲ ਰਹੇ ਅੰਦਰਨੀ ਕਲੇਸ਼ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕੈਪਟਨ ਤੇ ਉਹਨਾਂ ਦਾ ਗੈਂਗ ਇਸ ਮਾਮਲੇ ’ਤੇ ਸਿਆਸੀ ਮਤਭੇਦ ਹੋਣ ਦਾ ਡਰਾਮਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਬਰਸਾਤੀ ਡੱਡੂਆਂ ਵਾਂਗ ਰੱਟ ਸਿਰਫ ਇਸ ਕਰ ਕੇ ਲਗਾਈ ਹੋਈ ਹੈ ਕਿਉਂਕਿ ਉਹਨਾਂ ਨੁੰ ਪਤਾ ਹੈ ਕਿ ਆਉਂਦੀਆਂ ਚੋਣਾਂ ਵਿਚ ਉਹਨਾਂ ਦਾ ਨਮੋਸ਼ੀ ਭਰਿਆ ਸਫਾਇਆ ਤੈਅ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਜੁੰਡਲੀ ਕਮਿਸ਼ਨ ਤੇ ਐਸ ਆਈ ਟੀ ਦੀਆਂ ਰਿਪੋਰਟਾਂ ਬਾਰੇ ਹੀ ਕੋਠੇ ਝੂਠ ਬੋਲ ਰਹੇ ਹਨ ਤਾਂ ਜੋ ਕਿ ਬੇਅਦਬੀ ਦੇ ਦੁਖਦਾਈ ਮਾਮਲੇ ’ਤੇ ਪਵਿੱਤਰ ਤੇ ਸ਼ਰਧਾਵਾਨ ਸਿੱਖਾਂ ਦੀਆਂ ਅੱਖਾਂ ਵਿਚ ਘਟਾ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਜੁਡੀਸ਼ੀਅਲ ਕਮਿਸ਼ਨ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਐਸ ਆਈ ਟੀ ਵੱਲੋਂ ਸਾਫ, ਖੁੱਲ੍ਹੇਆਮ ਤੇ ਸਪਸ਼ਟ ਤੌਰ ’ਤੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਾਇਰਿੰਗ ਕੇਸਾਂ ਜਾਂ ਬੇਅਦਬੀ ਮਾਮਲਿਆਂ ਵਿਚ ਦੋਸ਼ੀ ਠਹਿਰਾਉਣ ਤੋਂ ਨਾਂਹ ਕੀਤੀ ਗਈ ਹੈ। 

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਾਖੜ, ਰੰਧਾਵਾ, ਦੋਵੇਂ ਬਾਜਵੇ ਪ੍ਰਤਾਪ ਤੇ ਤ੍ਰਿਪਤ ਰਾਜਿੰਦਰ ਅਤੇ ਦੋਵੇਂ ਸਿੱਧੂ ਬਲਬੀਰ ਤੇ ਨਵਜੋਤ ਆਦਿ ਵੱਲੋਂ ਜਸਟਿਸ ਰਣਜੀਤ ਸਿੰਘ ਸੇਵਾ ਮੁਕਤ ਦੀ ਰਿਪੋਰਟ ਤੇ ਆਪਣੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਬਾਰੇ ਬੋਲੇ ਜਾ ਰਹੇ ਕੋਰੇ ਝੂਠ ਕਮਿਸ਼ਨ ਤੇ ਕੁੰਵਰ ਵਿਜੇ ਪ੍ਰਤਾਪ ਦੀਆਂ ਅੰਤਿਮ ਰਿਪੋਰਟਾਂ ਵਿਚ ਹੀ ਬੇਨਕਾਬ ਤੇ ਝੂਠੇ ਤੇ ਗਲਤ ਸਾਬਤ ਹੋਏ ਹਨ। 

ਉਹਨਾਂ ਕਿਹਾ ਕਿ ਇਹ  ਆਗੂ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲੇ ’ਤੇ ਸਿਰਫ ਸਿਆਸੀ ਹਊਆ ਖੜ੍ਹਾ ਕਰਨ ਜਿਸ ਵਿਚ ਨਵਜੋਤ ਸਿੱਧੂ ਮਾਹਿਰ ਹੈ, ਆਪਣੀ ਘਟੀਆ ਸ਼ਬਦਾਵਾਲੀ ਤੇ ਜਾਅਲੀ ਹੰਝੂਆਂ ਦਾ ਸਮੁੰਦਰ ਬਣਾਉਣ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਇਸ ਵਿਅਕਤੀ ਨੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਦੀ ਰੈਲੀ ਵਿਚ ਵੀ ਇਹੀ ਕੀਤਾ ਸੀ ਤੇ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਬਾਦਲ ਫਾਹੇ ਨਹੀਂ ਟੰਗੇ ਜਾਂਦੇ, ਉਹ ਚੈਨ ਨਾਲ ਸੌਂ ਨਹੀਂ ਸਕਦਾ। ਉਹਨਾਂ ਕਿਹਾ ਕਿ ਉਸ ਵੇਲੇ ਤੋਂ ਲੈ ਕੇ ਅਗਲੇ ਦੋ ਸਾਲਾਂ ਤੱਕ ਕਿਸੇ ਨੇ ਵੀ ਇਸਦੇ ਮੂੰਹੋਂ ਬੇਅਦਬੀ ਬਾਰੇ ਕੁਝ ਨਹੀਂ ਸੁਣਿਆ। ਹੁਣ ਇਸ ਵੇਲੇ ਕਾਂਗਰਸੀ ਆਗੂ ਬਰਸਾਤੀ ਡੱਡੂ ਬਣ ਗਏ ਹਨ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇਹਨਾਂ ਦਾ ਮੁਕੰਮਲ ਸਫਾਇਆ ਹੋ ਜਾਵੇਗਾ।

ਸ੍ਰੀ ਮਜੀਠੀਆ ਨੇ ਜਸਟਿਸ ਰਣਜੀਤ ਸਿੰਘ ਦੀ ਫਾਇਰਿੰਗ ਘਟਨਾ ਬਾਰੇ ਰਿਪੋਰਟ ਪੜ੍ਹ ਕੇ ਸੁਣਾਈ ਜਿਸ ਵਿਚ ਸਾਬਕਾ ਜੱਜ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਗਵਾਹਾਂ ਨੇ ਪੁਸ਼ਟੀ ਕੀਤੀ ਹੈ ਕਿ ਸ੍ਰੀ ਬਾਦਲ ਨੇ ਪ੍ਰਸ਼ਾਸਨ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਸਨ ਕਿ ਬੇਅਦਬੀ ਮਾਮਲੇ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜਾਣ ਦਿੱਤਾ ਜਾਵੇ ਤੇ ਇਹਨਾਂ ਨੂੰ ਰੋਕਣ ਲਈ ਤਾਕਤ ਦੀ ਬਿਲਕੁਲ ਵੀ ਵਰਤੋਂ ਨਾ ਕੀਤੀ ਜਾਵੇ।  ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕੈਪਟਨ ਦੀ ਅਗਵਾਈ ਵਿਚ ਕਾਂਗਰਸੀ ਆਗੂ ਸ਼ਰਮ ਲਾਹ ਕੇ ਝੂਠ ਬੋਲ ਰਹੇ ਹਨ ਤੇ ਲੋਕਾਂ ਨੂੰ ਦੱਸ ਰਹੇ ਹਨ ਕਿ ਕਮਿਸ਼ਨ ਤੇ ਐਸ ਆਈ ਟੀ ਨੇ ਤਤਕਾਲੀ ਮੁੱਖ ਮੰਤਰੀ ਨੂੰ ਇਸਦਾ ਦੋਸ਼ੀ ਪਾਇਆ ਹੈ।

ਸ੍ਰੀ ਮਜੀਠੀਆ ਨੇ ਕਿਹਾ ਕਿ ਗੁਰੂ ਮਹਾਰਾਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਕਾਲੀ ਦਲ ਤੇ ਖਾਲਸਾ ਪੰਥ ਨੂੰ ਨਿਆਂ ਦਿੱਤਾ ਹੈ ਤੇ ਸਿੱਖਾਂ ਦੇ ਕਾਤਲਾਂ ਤੇ ਸਿੱਖਾਂ ਅਤੇ ਸਾਰੀ ਮਨੁੱਖਤਾ ਦੇ ਦੇ ਸਰਵਉਚ ਪਵਿੱਤਰ ਸਥਾਨ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਟੈਂਕ ਚੜ੍ਹਾਵੁਣ ਵਾਲਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹਨਾਂ ਸਿੱਖ ਵਿਰੋਧੀ ਗੁੰਡਿਆਂ ਦੇ ਹੱਥ ਹਜ਼ਾਰਾਂ ਮਾਸੂਮ ਸਿੱਖਾਂ ਦੇ ਕਤਲ ਨਾਲ ਰੰਗ ਹਨ ਤੇ ਇਹ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਫੌਜੀ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਣਗਿਣਤ ਸਰੂਪ ਤਬਾਹ ਕਰਨ ਤੇ ਬੇਅਦਬੀ ਕਰਨ ਦੇ ਦੋਸ਼ੀ ਹਨ।

ਉਹਨਾਂ ਕਿਹਾ ਕਿ ਕਾਂਗਰਸ ਨੇ 1984 ਵਿਚ ਸਿੱਖ ਕਤਲੇਆਮ ਕੀਤਾ ਤੇ ਪਾਰਟੀ ਨੂੰ ਗੁਰੂ ਸਾਹਿਬ ਨੇ ਸਜ਼ਾ ਦਿੱਤੀ ਤੇ ਉਸ ਵੇਲੇ ਤੋਂ ਇਸਦਾ ਪਤਨ ਹੀ ਹੋ ਰਿਹਾ ਹੈ ਤੇ ਇਹ ਸਾਰੇ ਮੁਲਕ ਵਿਚ ਖਤਮ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿਚ ਕਾਂਗਰਸ ਦੇ ਖਾਤਮੇ ਦੀ ਵਾਰੀ ਹੈ ਕਿਉਂਕਿ ਇਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਪਾਪ ਕੀਤੇ ਹਨ। 

ਸ੍ਰੀ ਮਜੀਠੀਆ ਨੇ ਇਸ ਗੱਲ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਕਿ ਮੁੱਖ ਮੰਤਰੀ ਦੇ ਪਾਰਟੀ ਦੇ ਅੰਦਰ ਤੇ ਬਾਹਰ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਦਲਾਖੋਰੀ ਦੀ ਇਸ ਰਾਜਨੀਤੀ ਦੀ ਪੀੜਾ ਨੂੰ ਅਕਾਲੀ ਦਲ ਨਾਲੋਂ ਜ਼ਿਆਦਾ ਹੋਰ ਕਿਸੇ ਨੇ ਨਹੀਂ ਹੰਢਾਇਆ। ਉਹਨਾਂ ਕਿਹਾ ਕਿ ਇਸੇ ਕੈਪਟਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸਾਂ ਵਿਚ ਫਸਾਇਆ ਤੇ ਜੇਲ੍ਹ ਭੇਜਿਆ ਸੀ। ਉਹਨਾਂ ਕਿਹਾ ਕਿ ਅਸੀਂ ਇਸ ਘਿਨੌਣੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਦੇ ਹਾਂ।

ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ  ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਦਾ ਹੋਇਆ ਅੰਤਿਮ ਸੰਸਕਾਰ  

ਸ਼ਰਧਾਜਲੀ ਸਮਾਗਮ 24 ਮਈ ਨੂੰ ਹੋਵੇਗਾ

ਅੰਮ੍ਰਿਤਸਰ,18 ਮਈ 2021( ਜਸਮੇਲ ਗ਼ਾਲਿਬ  / ਮਨਜਿੰਦਰ ਗਿੱਲ  ) -

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ  ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੇ ਦਿਨੀਂ 15 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੰਗਰਾਣਾ ਸਾਹਿਬ ਤਰਨਤਾਰਨ ਰੋਡ ਵਿਖੇ ਧਾਰਮਿਕ ਰਸਮਾਂ ਨਾਲ ਤੇ ਜੈਕਾਰਿਆਂ ਦੀ ਗੂੰਜ ਵਿਚ ਕੀਤਾ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਸਪਾਲ ਸਿੰਘ, ਗਿਆਨੀ ਰਾਮ ਸਿੰਘ ,ਸੁਖਦੇਵ ਸਿੰਘ ਭੂਰਾ ਕੋਹਨਾ, ਭਾਈ ਜਗਬੀਰ ਸਿੰਘ , ਤਲਬੀਰ ਸਿੰਘ ਗਿੱਲ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਬਲਵਿੰਦਰ ਸਿੰਘ ਜੌੜਾ ਸਿੰਘਾ ਸਮੇਤ ਹੋਰ ਪੰਥਕ ਸ਼ਖ਼ਸੀਅਤਾਂ ਅਤੇ ਜਥੇਦਾਰ ਵੇਦਾਂਤੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵੀ ਹਾਜ਼ਰ ਸਨ। ਗਿਆਨੀ ਵੇਦਾਂਤੀ ਦਾ ਸ਼ਰਧਾਜਲੀ ਸਮਾਗਮ 24 ਮਈ ਨੂੰ ਹੋਵੇਗਾ। ਉਸ ਸਮੇਂ ਇੰਗਲੈਂਡ ਦੀ ਧਰਤੀ ਤੋਂ ਅਨੇਕਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਚਾਹੁਣ ਵਾਲਿਆਂ ਨੇ  ਜਨ ਸ਼ਕਤੀ ਨਿਊਜ਼ ਦੇ ਮਾਧਿਅਮ ਰਾਹੀਂ  ਗਿਆਨੀ ਜੀ ਦੇ ਪਰਿਵਾਰ ਨੂੰ ਆਪਣੇ ਸ਼ੋਕ ਸੰਦੇਸ਼ ਭੇਜੇ। ਜਿਨ੍ਹਾਂ ਵਿਚ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ, ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ , ਸਰਦਾਰ ਗੁਰਚਰਨ ਸਿੰਘ ਜੌਹਲ ਵਾਰਿੰਗਟਨ  , ਗਿਆਨੀ ਅਮਰੀਕ ਸਿੰਘ ਜੀ ਰਾਠੌਰ ਮਨਚੈਸਟਰ ਵਾਲੇ  ,ਪ੍ਰਭਜੋਤ ਸਿੰਘ  , ਗਿਆਨੀ ਰਵਿੰਦਰਪਾਲ ਸਿੰਘ  , ਸਰਦਾਰ ਸੁਖਦੇਵ ਸਿੰਘ ਚੱਠਾ  ਸਟੋਕ ਆਨ ਟਰੈਂਟ  , ਸਰਦਾਰ ਦਲਜੀਤ ਸਿੰਘ ਜੌਹਲ  , ਸਰਦਾਰ ਰਣਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਲਿਵਰਪੂਲ  ,   ਭਾਈ ਗੁਰਬਚਨ ਸਿੰਘ ਜੀ ਪ੍ਰਸਿੱਧ ਰਾਗੀ ਅਤੇ ਸਮੂਹ ਇੰਗਲੈਂਡ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰ ਸਹਿਬਾਨ ਅਤੇ ਸਾਧ ਸੰਗਤ  ।  

 

 

ਅਕਾਲੀ ਦਲ ਨੂੰ ਛੱਡ ਕੇ 25 ਮੁਸਲਮਾਨ ਭਾਈਚਾਰੇ ਦੇ ਪਰਿਵਾਰ ਕਾਂਗਰਸ ਚ ਸ਼ਾਮਲ ਸਰਪੰਚ ਰਵੀ ਸ਼ਰਮਾ

ਚੇਅਰਮੈਨ ਲੱਖਾ ਨੇ ਮੁਸਲਮਾਨ ਭਾਈਚਾਰੇ ਦੇ ਪਰਿਵਾਰਾਂ ਨੂੰ ਆਖਿਆ ਜੀ ਆਇਆਂ ਨੂੰ
ਅਜੀਤਵਾਲ,( ਬਲਵੀਰ ਸਿੰਘ ਬਾਠ)

   ਮੋਗੇ ਜ਼ਿਲ੍ਹੇ ਦੇ ਪਿੰਡ ਤਖਾਣਵੱਧ ਵਿਖੇ ਕਾਂਗਰਸ ਅਤੇ ਸਰਪੰਚ ਰਵੀ ਸ਼ਰਮਾ ਦੀ ਸਖ਼ਤ ਮਿਹਨਤ ਨੂੰ ਉਸ ਸਮੇਂ ਵੱਡਾ ਬੂਰ ਪਿਆ ਜਦੋਂ ਮੁਸਲਮਾਨ  ਪੱਚੀ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ  ਜਿਨ੍ਹਾਂ ਨੂੰ ਚੇਅਰਮੈਨ ਲਖਵੀਰ ਸਿੰਘ ਲੱਖਾ ਅਤੇ ਸਰਪੰਚ ਰਵੀ ਸ਼ਰਮਾ ਜੀ ਨੇ ਹਾਰ ਪਾ ਕੇ ਜੀ ਆਇਆਂ ਨੂੰ ਆਖਿਆ  ਜਾਨ ਸਕਤੀ  ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਰਵੀ ਸ਼ਰਮਾ ਨੇ  ਆਖਿਆ ਕਿ ਅੱਜ ਪਿੰਡ ਤਖਾਣਵੱਧ ਦੇ ਪੱਚੀ ਮੁਸਲਮਾਨ ਪਰਿਵਾਰ ਅਕਾਲੀ ਦਲ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ  ਉਨ੍ਹਾਂ ਕਿਹਾ ਕਿ ਇਹ  ਭਾਈਚਾਰੇ ਨੂੰ ਕਾਂਗਰਸ ਦੀਆਂ ਗਤੀਆਂ ਵਿਧੀਆਂ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ  ਦੇਖਦੇ ਹੋਏ ਆਪਣੇ ਵਾਰਡ ਚ ਵਿਕਾਸ ਕਾਰਜ ਕਰਵਾਉਣ ਲਈ ਕਾਂਗਰਸ ਪਾਰਟੀ ਦਾ ਪੱਲਾ ਫੜਦਿਆਂ ਕਿਹਾ ਕਿ  ਅਸੀਂ ਹਮੇਸ਼ਾ ਕਾਂਗਰਸ ਪਾਰਟੀ ਨਾਲ ਖੜ੍ਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੜ੍ਹੇ ਰਹਾਂਗੇ  ਇਸ ਸਮੇਂ ਚੇਅਰਮੈਨ ਲੱਖਾਂ ਨੇ ਰਵੀ ਸਰਪੰਚ ਰਵੀ ਸ਼ਰਮਾ ਨੂੰ ਵਧਾਈ ਦਿੰਦਿਆਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਜੀ ਆਇਆਂ ਆਖਿਆ  ਉਨ੍ਹਾਂ ਕਿਹਾ ਕਿ ਇਹ ਸਾਰੇ ਸਰਪੰਚ ਰਵੀ ਸ਼ਰਮਾ ਦੇ ਸਖ਼ਤ ਮਿਹਨਤ ਦਾ ਨਤੀਜਾ ਹੈ ਜਿਸ ਕਰਕੇ ਲੋਕ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਨਾਲ ਜੁੜ ਰਹੇ ਹਨ  ਉਨ੍ਹਾਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਹਲਕੇ ਵਿਚ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ