You are here

ਪੰਜਾਬ

ਸੰਤ ਬਾਬਾ ਕੇਵਲ ਸਿੰਘ ਜੀ ਖੁਰਾਲਗੜ੍ਹ ਵਾਲਿਆਂ ਨੇ ਸਾਬਕਾ ਸਰਪੰਚ ਸਵਰਗੀ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਦਿੱਤਾ ਆਸ਼ੀਰਵਾਦ

 ਅਜੀਤਵਾਲ (ਬਲਵੀਰ ਸਿੰਘ ਬਾਠ )ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂੜਚੱਕ ਵਿਖੇ  ਸਾਬਕਾ  ਸਰਪੰਚ ਕੁਲਦੀਪ ਸਿੰਘ ਦੀ ਅੰਤਮ ਅਰਦਾਸ ਮੌਕੇ ਭੋਗ ਤੇ ਹਾਜ਼ਰੀ ਲਗਵਾਉਣ ਪਹੁੰਚੇ ਸੰਤ ਬਾਬਾ ਕੇਵਲ ਸਿੰਘ ਦੀ ਖੁਰਾਲਗਡ਼੍ਹ ਵਾਲਿਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ  ਬਾਬਾ ਕੇਵਲ ਸਿੰਘ ਨੇ ਕਿਹਾ ਕਿ ਸਾਬਕਾ ਸਰਪੰਚ ਕੁਲਦੀਪ ਸਿੰਘ ਦੀ ਬੇਵਕਤੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ  ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ  ਪਰ ਉਨ੍ਹਾਂ ਪਰਿਵਾਰਵੀ ਚੜ੍ਹਦੀ ਕਲਾ ਲਈ ਬੈਂਗਲੁਰੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਉਨ੍ਹਾਂ ਅੱਗੇ  ਕਿਹਾ ਕਿ ਉਸ ਅਕਾਲ ਪੁਰਖ ਦਾ ਭਾਣਾ ਮੰਨ ਕੇ  ਸਾਬਕਾ ਸਰਪੰਚ ਸਵਰਗੀ ਕੁਲਦੀਪ ਸਿੰਘ ਦੀ ਸੋਚ ਨੂੰ ਅੱਗੇ ਤੋਰਦੇ ਹੋਏ ਪਰਿਵਾਰ   ਸਰਬੱਤ ਦੇ ਭਲੇ ਲਈ ਅਤੇ ਸਮਾਜ ਸੇਵਾ ਲਈ ਅੱਗੇ ਆਵੇ ਅਤੇ   ਚੰਗੇ ਕੰਮਾਂ ਲਈ ਵਿਚਰੀਏ  ਇਹੀ ਸਵਰਗੀ ਸਾਬਕਾ ਸਰਪੰਚ  ਕੁਲਦੀਪ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

ਅਕਾਲੀ ਦਲ (ਸੰਯੁਕਤ) ਵੱਲੋਂ ਐਲਾਨੇ 12 ਜਰਨਲ ਸਕੱਤਰ,7 ਸੀਨੀਅਰ ਮੀਤ ਪ੍ਰਧਾਨ ,31 ਮੀਤ ਪ੍ਰਧਾਨ, 27 ਸਕੱਤਰ 2 ਖ਼ਜ਼ਾਨਚੀ 46 ਮੈਂਬਰੀ ਵਰਕਿੰਗ ਕਮੇਟੀ ਬਣਾਈ ਗਈ

ਮਹਿਲ ਕਲਾਂ/ ਬਰਨਾਲਾ -5 ਜੂਨ-(ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ)-ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ (ਮੈਂਬਰ ਰਾਜ ਸਭਾ) ਨੇ ਵਰਕਿੰਗ ਕਮੇਟੀ ਬਣਾਈ ਪਾਰਟੀ ਦੇ ਸੀਨੀਅਰ ਆਗੂਆਂ ਨਿਧੜਕ ਸਿੰਘ ਬਰਾੜ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਜੋ ਕਮਾਨ ਸੰਭਾਲੀ ਸੀ ਉਸ ਅਨੁਸਾਰ ਬਰਾੜ ਅਤੇ ਪੀਰ ਮੁਹੰਮਦ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਜ ਪਾਰਟੀ ਲਿਸਟ ਜਾਰੀ ਕਰ ਦਿੱਤੀ।ਉਨ੍ਹਾਂ ਨੇ ਦੱਸਿਆ ਹੈ ਕਿ ਜਿ਼ਲ੍ਹਾ ਪ੍ਰਧਾਨ ਅਤੇ ਪਾਰਟੀ ਦੇ ਨਿਧੜਕ ਆਗੂਆਂ ਦਾ ਐਲਾਨ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸ: ਰਣਜੀਤ ਸਿੰਘ ਬ੍ਰਹਮਪੁਰਾ ਅਗਲੇ ਦਿਨਾਂ ਵਿੱਚ ਕਰਨਗੇ। ਅੱਜ ਵਰਕਿੰਗ ਕਮੇਟੀ ਦੀ ਸੂਚੀ ਇਸ ਤਰ੍ਹਾਂ ਐਲਾਨੀ ਗਈ ਹੈ 
(ਸੀਨੀਅਰ ਮੀਤ ਪ੍ਰਧਾਨ)  
ਜਥੇਦਾਰ ਸੇਵਾ ਸਿੰਘ ਸੇਖਵਾਂ (ਸਾਬਕਾ ਕੈਬਨਿਟ ਮੰਤਰੀ)-ਸਰਦਾਰ ਜਗਦੀਸ਼ ਸਿੰਘ ਗਰਚਾ (ਸਾਬਕਾ ਕੈਬਨਿਟ ਮੰਤਰੀ)-ਸਰਦਾਰ ਬੀਰ ਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ)- ਜਥੇਦਾਰ ਉਜਾਗਰ ਸਿੰਘ ਬਡਾਲੀ (ਸਾਬਕਾ ਵਿਧਾਇਕ)-ਜੱਸਟਿਸ ਰਿਟਾ ਨਿਰਮਲ ਸਿੰਘ (ਸਾਬਕਾ ਵਿਧਾਇਕ)- ਸਰਦਾਰ ਸੁਖਵਿੰਦਰ ਸਿੰਘ ਔਲਖ (ਸਾਬਕਾ ਵਿਧਾਇਕ)- ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ( ਮੈਂਬਰ ਐੱਸ.ਜੀ.ਪੀ.ਸੀ)- ਜਨਰਲ ਸਕੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ (ਸਾਬਕਾ ਵਿਧਾਇਕ)- ਸਰਦਾਰ ਨਿਧੜਕ ਸਿੰਘ ਬਰਾੜ (ਸਾਬਕਾ ਸੂਚਨਾ ਕਮਿਸ਼ਨਰ)-ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ (ਸਾਬਕਾ ਪ੍ਰਧਾਨ)-ਸਰਦਾਰ ਮਨਮੋਹਨ ਸਿੰਘ ਸਠਿਆਲਾ (ਸਾਬਕਾ ਵਿਧਾਇਕ)-ਸਰਦਾਰ ਤੇਜਿੰਦਰਪਾਲ  ਸਿੰਘ ਸੰਧੂ (ਸਾਬਕਾ ਚੇਅਰਮੈਨ ਐਸਐਸਬੋਰਡ)-ਸਰਦਾਰ ਸੁਖਵੰਤ ਸਿੰਘ ਸਰਾਓ(ਮੈਂਬਰ ਪੀਪੀਐਸਸੀ)   -ਸਰਦਾਰ ਹਰਸੁਖ ਇੰਦਰ ਸਿੰਘ ਬੱਬੀ ਬਾਦਲ (ਸਾਬਕਾ ਯੂਥ ਪ੍ਰਧਾਨ)-ਸਰਦਾਰ ਮਨਜੀਤ ਸਿੰਘ ਦਸੂਹਾ,ਸਰਦਾਰ ਅਵਤਾਰ ਸਿੰਘ ਜੌਹਲ,ਜਥੇਦਾਰ ਮੱਖਣ ਸਿੰਘ ਨੰਗਲ (ਸਾਬਕਾ ਮੈਂਬਰ ਐੱਸ.ਜੀ.ਪੀ. ਸੀ)-ਜਥੇਦਾਰ ਅਰਜਨ ਸਿੰਘ ਸ਼ੇਰਗਿੱਲ,ਸਰਦਾਰ ਹਰਪ੍ਰੀਤ ਸਿੰਘ ਗਰਚਾ (ਮੈਂਬਰ ਐਸਜੀਪੀਸੀ)- ਸਕੱਤਰ ਮੇਜਰ ਸਿੰਘ ਖਾਲਸਾ ਲੁਧਿਆਣਾ,ਜਸਵੰਤ ਸਿੰਘ ਕੋਟੜਾ,ਡਾ ਕਾਰਜ ਸਿੰਘ ਧਰਮ ਸਿੰਘ ਵਾਲਾ,ਰਤਨ ਲਾਲ ਕੋਟਕਪੂਰਾ,ਸੁੱਖ ਮਨਦੀਪ ਸਿੰਘ ਸਿੱਧੂ ਡਿੰਪੀ ਮਾਨਸਾ,ਅਮਰ ਸਿੰਘ ਬੀ.ਏ,ਜਥੇਦਾਰ ਸਵਰਨਜੀਤ ਸਿੰਘ ਕੁਰਾਲੀਆ,ਗੁਰਬਚਨ ਸਿੰਘ ਨਾਨੋਕੀ,ਹਰਦੀਪ ਸਿੰਘ ਘੁੰਨਸ,ਜਸਵੰਤ ਸਿੰਘ ਜੱਗੀ,ਸਤਨਾਮ ਸਿੰਘ ਚੋਹਲਾ ਸਾਹਿਬ,ਪਿਰਤਪਾਲ ਸਿੰਘ ਕਕੜੀਆਂ,ਰਜੇਸ਼ ਕੁਮਾਰ ਸਿੰਗਲਾ,ਹਰਦੇਵ ਸਿੰਘ ਨਾਗੋਕੇ,ਜੈ ਪਾਲ ਸਿੰਘ ਸੈਣੀ,ਅਮਰਪਾਲ ਸਿੰਘ ਖਹਿਰਾ,ਲਖਵੀਰ ਸਿੰਘ ਪੰਨੂ,ਸਤਨਾਮ ਸਿੰਘ ਕਾਹਲੋਂ,ਜਸਵੰਤ ਸਿੰਘ ਖੁਣਖੁਣ,ਨਸੀਬ ਸਿੰਘ ਚੌਕ ਮਹਿਤਾ,ਮਨਮੋਹਨ ਸਿੰਘ ਘਰਿਆਲਾ,ਰਤਨ ਸਿੰਘ ਪੱਖੋਕੇ,ਦਰਬਾਰਾ ਸਿੰਘ ਬੱਗਾ,ਜਥੇਦਾਰ ਗੁਰਦੇਵ ਸਿੰਘ ਝਿੱਕਾ,ਪੰਜਾਬ ਸਿੰਘ ਸੰਧੂ,ਦਲਬੀਰ ਸਿੰਘ ਅਮਰਕੋਟ,ਮਦਨਮੋਹਨ ਦਿਓੜਾ,48 ਮੈਂਬਰੀ ਵਰਕਿੰਗ ਕਮੇਟੀ,ਮਾਨ ਸਿੰਘ ਗਰਚਾ,ਮਿੱਠੂ ਸਿੰਘ ਕਾਹਨੇਕੇ (ਮੈਂਬਰ ਐਸਜੀਪੀਸੀ)-ਅਜੀਤ ਸਿੰਘ ਚੰਦੂਰਾਈਆਂ,ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਐਸਜੀਪੀਸੀ)-ਜੀਤ ਸਿੰਘ ਸਿੱਧੂ ਲੌਂਗੋਵਾਲ,ਜੈਪਾਲ ਸਿੰਘ ਮੰਡੀਆਂ,ਜਥੇਦਾਰ ਸਰਦੂਲ ਸਿਕੰਦਰ ਥੇਹ ਬਿਆਸ,ਜਥੇਦਾਰ ਕੁਲਦੀਪ ਸਿੰਘ ਜਾਮਾਰਾਏ,ਜਥੇਦਾਰ ਸਤਨਾਮ ਸਿੰਘ ਧੁਨ,ਗੋਪਾਲ ਸਿੰਘ ਜਾਣੀਆਂ,ਭਗਵੰਤ ਸਿੰਘ ਭੱਟੀਆਂ,ਨਾਹਰ ਸਿੰਘ ਰਿਟਾਇਰ ਡੀ ਐੱਸ ਪੀ,ਮਹਿੰਦਰ ਸਿੰਘ ਗਿੱਲ ਐਡਵੋਕੇਟ,ਪਰਮਿੰਦਰ ਸਿੰਘ ਪੰਨੂ,ਗੁਰਦੀਪ ਸਿੰਘ ਚੰਨਣਕੇ,ਜਸਵਿੰਦਰ ਸਿੰਘ ਅਦਲੀਵਾਲ,ਹਰਭਜਨ ਸਿੰਘ ਜਵੰਦਪੁਰ,ਦਰਸ਼ਨ ਸਿੰਘ ਖਾਲਸਾ ਫ਼ਰੀਦਕੋਟ,ਨਫ਼ੇ ਵਿੱਚ ਭੁੱਲਣ,ਕੁਲਦੀਪ ਸਿੰਘ ਸਿੱਧੂ,ਸੁਰਿੰਦਰ ਸਿੰਘ ਰਿਆਇਤ,ਗੁਰਮੇਲ ਸਿੰਘ ਮਹਿਰਾਜ,23.ਮੱਖਣ ਸਿੰਘ ਬਠਿੰਡਾ,ਗੁਰਮੁਖ ਸਿੰਘ ਸੰਧੂ ਅਮਰਗੜ੍ਹ ਬਾਡੀਆਂ ਫ਼ਰੀਦਕੋਟ,ਅਵਤਾਰ ਸਿੰਘ ਸੈਣੀ ਬੰਗਾ,ਹਰਜੀਤ ਸਿੰਘ ਬਾਲੋ,ਸਤਵਿੰਦਰ ਸਿੰਘ ਘੜੂੰਆਂ,ਨਾਜਰ ਸਿੰਘ ਰਾਏਕੋਟ, ਭੁਪਿੰਦਰ ਸਿੰਘ ਸੇਮਾ,ਲਖਵੀਰ ਸਿੰਘ ਖਾਲਸਾ,ਕਰਮਜੀਤ ਸਿੰਘ ਪ੍ਰੈੱਸ ਕੋਸੜ,ਗੁਰਸੇਵਕ ਸਿੰਘ ਝੁਨੀਰ,ਗੁਰਜੀਵਨ ਸਿੰਘ ਸਰੌਦ,ਹਰਪ੍ਰੀਤ ਸਿੰਘ ਗੁਰਮ,ਸੁਰਜੀਤ ਸਿੰਘ ਇੰਗਲੈਂਡੀਆ,ਦਲੇਰ ਸਿੰਘ ਘਰਿਆਲੀ ਦਾਸੂਵਾਲ,ਸੁਖਵਿੰਦਰ ਸਿੰਘ ਵਲਟੋਹਾ' ਸੁਖਵਿੰਦਰ ਸਿੰਘ ਸ਼ਹਿਜਾਦਾ,ਗੁਰਮੇਲ ਸਿੰਘ ਮੋਜੋਵਾਲ,ਹੇਮਰਾਜ ਐਮਸੀ ਬਰਨਾਲਾ,ਤਜਿੰਦਰ ਸਿੰਘ ਸੋਢੀ ਜਲੰਧਰ,ਜਥੇਦਾਰ ਗੁਰਦੀਪ ਸਿੰਘ,ਜਗਤਾਰ ਸਿੰਘ ਭੈਣੀ,ਜਥੇਦਾਰ ਜਸਵਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਬਟਾਲਾ,ਗਗਨਦੀਪ ਸਿੰਘ ਰਿਆੜ,(ਰਾਜਨੀਤਕ ਸਲਾਹਕਾਰ)  
ਦਵਿੰਦਰ ਸਿੰਘ ਸੋਢੀ (ਸਾਬਕਾ ਜਰਨਲ ਸਕੱਤਰ)-(ਏਆਈਐਸਐਸ ਐਫ)-ਰਿਸ਼ੀਪਾਲ ਗੁਲਾਡੀ,ਦਫਤਰ ਸਕੱਤਰ,ਮਨਿੰਦਰਪਾਲ ਸਿੰਘ ਬਰਾੜ,ਖਜ਼ਾਨਚੀ,ਗੁਰਚਰਨ ਸਿੰਘ ਚੰਨੀ,ਸਾਹਿਬ ਸਿੰਘ ਬਡਾਲੀ (ਸਹਾਇਕ ਖਜ਼ਾਨਚੀ)-ਪ੍ਰਧਾਨ ਦਿੱਲੀ ਸਟੇਟ,ਹਰਮਨਜੀਤ ਸਿੰਘ,ਉਪ ਪ੍ਰਧਾਨ ਜਸਬੀਰ ਸਿੰਘ ਘੁੰਮਣ ਐਡਵੋਕੇਟ (ਸਾਬਕਾ ਪ੍ਰਧਾਨ ਏਆਈਐਸਐਸਐਫ)-ਗੁਰਸੇਵ ਸਿੰਘ ਹਰਪਾਲਪੁਰ,ਮਨਜੀਤ ਸਿੰਘ ਭੋਮਾ (ਸਾਬਕਾ ਪ੍ਰਧਾਨ ਏਆਈਐਸ ਐਸਐਫ)-ਹਰਬੰਸ ਸਿੰਘ ਮੰਝਪੁਰ (ਸਾਬਕਾ ਮੈਂਬਰ ਐਸਜੀਪੀਸੀ)-ਸਰੂਪ ਸਿੰਘ ਢੇਸੀ,ਬਲਵਿੰਦਰ ਸਿੰਘ ਵੇਈ ਪੁੂਈ (ਐਸਜੀਪੀਸੀਮੈਂਬਰ)-ਉੱਜਲ ਸਿੰਘ ਲੌਂਗੀਆ,ਦਲਜੀਤ ਸਿੰਘ ਲਾਲਪੁਰਾ,ਭੋਲਾ ਸਿੰਘ ਗਿੱਲਪੱਤੀ,ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ (ਚੰਡੀਗਡ਼੍ਹ)-ਅਜੀਤ ਸਿੰਘ ਕੁਤਬਾ,ਹਰਭੁਪਿੰਦਰ ਸਿੰਘ ਲਾਡੀ ਮੋਗਾ,ਮਾਸਟਰ ਜੌਹਰ ਸਿੰਘ (ਸਾਬਕਾ ਐਮਐਲਏ)-ਬਲਬੀਰ ਸਿੰਘ (ਸਾਬਕਾ ਐਸਜੀਪੀਸੀ ਮੈਂਬਰ)-ਅਬਦੁਲ ਗੁਫਾਰ,ਤੁਫੈਲ ਮੁਹੰਮਦ,ਗੁਰਤੇਜ ਸਿੰਘ ਝਨੇੜੀ,ਰਾਜਵਿੰਦਰ ਸਿੰਘ ਹਿੱਸੋਵਾਲ,ਹਰਮਨਦੀਪ ਸਿੰਘ ਗਿੱਲ,ਅਵਤਾਰ ਸਿੰਘ ਮੱਲ੍ਹਾ,ਸੁਖਵੰਤ ਸਿੰਘ ਟਿੱਲੂ,ਜਗਰੂਪ ਸਿੰਘ ਘੱਲ ਕਲਾਂ ਮੋਗਾ,ਕਰਨੈਲ ਸਿੰਘ ਮਾਧੋਪੁਰ,ਗੁਰਮੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਬਰਾੜ,ਕੁਲਵਿੰਦਰ ਸਿੰਘ ਝੰਡਾ,ਮਨਜੀਤ ਸਿੰਘ ਬਾਠ,ਕੌਰ ਸਿੰਘ ਖਾਰਾ ਦਰਸ਼ਨ ਸਿੰਘ ਨਬਖਸ਼ੀਵਾਲਾ,ਸੁਰਜੀਤ ਸਿੰਘ ਨੂਰਪੁਰ ਬੇਦੀ,ਗੁਰਦੀਪ ਸਿੰਘ ਚਮਕੌਰ ਸਾਹਿਬ ।

26 ਮਈ ਤੇ ਕੇਂਦਰ ਸਰਕਾਰ ਦੀ ਅਰਥੀ ਫੂਕਣ ਦੀ ਖ਼ਬਰ ਸਬੰਧੀ ਸਪੱਸ਼ਟੀਕਰਨ

ਮਹਿਲ ਕਲਾਂ /ਬਰਨਾਲਾ - (ਗੁਰਸੇਵਕ ਸਿੰਘ ਸੋਹੀ) 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਸੰਯੁਕਤ ਮੋਰਚਾ ਦਿੱਲੀ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਪੂਰੇ ਭਾਰਤ ਅਤੇ ਪੰਜਾਬ ਦੇ ਵੱਖ ਵੱਖ ਕਸਬਿਆਂ ਸ਼ਹਿਰਾਂ ਅਤੇ ਪਿੰਡਾਂ ਵਿੱਚ 26 ਮਈ ਨੂੰ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਸਨ । ਉਸ ਪ੍ਰੋਗਰਾਮ ਤਹਿਤ ਪਿੰਡ ਮਹਿਲ ਖੁਰਦ ਵਿਖੇ ਵੀ ਮੋਦੀ ਦਾ ਪੁਤਲਾ ਫੂਕਿਆ ਗਿਆ। ਜਿਸ ਦੀ ਖ਼ਬਰ 28ਮਈ ਦੇ ਅਖ਼ਬਾਰ ਵਿੱਚ ਲੱਗੀ ਸੀ।
ਮੈਂ ਡਾ ਅਮਰਜੀਤ ਸਿੰਘ ਕੁੱਕੂ ਪਿੰਡ ਮਹਿਲ ਖੁਰਦ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਰਨਾਲੇ ਜ਼ਿਲ੍ਹੇ ਦਾ ਜਨਰਲ ਸਕੱਤਰ  ਇਹ ਸਪਸ਼ਟ ਕਰਦਾ ਹਾਂ ਕਿ ਜੋ ਇਹ ਪੂਤਲਾ ਫ਼ੂਕਣ ਦਾ ਸਾਡੇ ਪਿੰਡ ਦਾ ਪ੍ਰੋਗਰਾਮ ਸੀ ,ਉਹ ਕਿਸਾਨਾਂ ਦੀਆਂ ਪਿੰਡ ਇਕਾਈਆਂ ਜਿਨ੍ਹਾਂ ਵਿੱਚ ਬੀ ਕੇ ਯੂ ਡਕੌਂਦਾ,ਬੀ ਕੇ ਯੂ ਕਾਦੀਆਂ, ਜਮਹੂਰੀ ਕਿਸਾਨ ਸਭਾ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਜੇਕਰ ਕਿਸੇ ਵੀ ਜਥੇਬੰਦੀ ਦਾ ਕੋਈ ਵੀ  ਬਾਹਰਲਾ ਵਿਅਕਤੀ ਸ਼ਾਮਲ ਹੋਇਆ ਹੈ। ਉਸ ਨਾਲ ਸਾਡਾ ਕੋਈ ਵੀ ਲੈਣ ਦੇਣ ਨਹੀਂ ਹੈ। ਇਸ ਤਰ੍ਹਾਂ ਦੇ ਅਰਥੀ ਫੂਕ ਮੁਜ਼ਾਹਰਿਆਂ ਵਿਚ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ ।
ਮੈਂ ਇਹ ਵੀ ਸਪੱਸ਼ਟ ਕਰਦਾ ਹਾਂ ਕੇ ਮੈਂ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੇ 6 ਸਾਲ ਰਿਹਾ ਹਾਂ। ਪਰ ਹੁਣ ਮੈਂ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੇ ਹਾਂ। ਸਾਡੇ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ ਅਤੇ ਜ਼ਿਲਾ ਪ੍ਰਧਾਨ ਜੱਗਾ ਸਿੰਘ ਮੌੜ ਹਨ।ਪਰ ਮੈਨੂੰ ਉਸ ਦਿਨ ਦੀ ਖ਼ਬਰ ਵਿਚ ਗ਼ਲਤੀ ਨਾਲ ਜ਼ਿਲ੍ਹਾ ਪ੍ਰਧਾਨ ਲਿਖਿਆ ਗਿਆ ਸੀ।
ਮੈਂ ਇਹ ਵੀ ਸਪੱਸ਼ਟ ਕਰਦਾ ਹਾਂ ਕਿ ਜੋ ਅਖ਼ਬਾਰ ਵਿੱਚ ਖ਼ਬਰ ਲੱਗੀ ਸੀ, ਉਹ ਮੇਰੇ ਪੱਤਰਕਾਰ ਵੀਰਾਂ ਵੱਲੋਂ ਸੰਯੁਕਤ ਮੋਰਚੇ ਦੀ ਖ਼ਬਰ ਕਰਕੇ ਹੀ ਲਗਾ ਦਿੱਤੀ ਗਈ ਸੀ। ਕਿਉਂਕਿ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਅਤੇ ਨੌਜਵਾਨਾਂ ਵੱਲੋਂ ਆਪੋ ਆਪਣੇ ਨੈੱਟ ਅਤੇ ਫੇਸਬੁੱਕ ਤੇ ਇਹ ਫੋਟੋਆਂ ਪਾ ਕੇ ਕੁਝ ਕੁ ਸ਼ਬਦ ਲਿਖ ਕੇ ਆਪਣੇ ਤੌਰ ਤੇ ਹੀ ਪ੍ਰਕਾਸ਼ਤ ਕਰ ਦਿੱਤਾ ਗਿਆ ਸੀ ।

ਪਿੰਡ ਜੰਡੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

ਸਿੱਧਵਾਂਬੇਟ, 5 ਜੂਨ  (ਡਾ ਮਨਜੀਤ ਸਿੰਘ ਲੀਲਾ )-  

ਅਜ ਮਿਤੀ 5/6/21 ਨੂੰ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਸਿਧਵਾਂ ਬੇਟ ਜੀ ਦੇ ਦਿਸਾ ਨਿਰਦੇਸ਼ਾ ਅਨੁਸਾਰ ਨਿਰਮਲ ਸਿੰਘ ਸਿਹਤ ਇਨਸਪੈਕਟਰ ਦੀ ਅਗਵਾਈ ਵਿੱਚ ਪਿੰਡ ਜੰਡੀ ਵਿਖੇ ਮਲੇਰੀਆ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਇਨਸਪੈਕਟਰ ਨਿਰਮਲ ਸਿੰਘ ਨੇ ਗਰਮੀਆਂ ਅਤੇ ਬਰਸਾਤਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮਲੇਰੀਆ ਬੁਖਾਰ ਦੇ ਕਾਰਨ  ਲੱਛਣ ਅਤੇ ਇਸ ਤੋ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੌਕੇ ਸੀ ਐਚ ਓ ਤਰਵਿੰਦਰ ਸਿੰਘ ਵਲੋਂ ਲੋਕਾਂ ਨੂੰ ਕੋਵਡ-19 ਦੀ ਵੈਕਸੀਨੇਸਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਸੀ ਐਚ ਓ ਤਰਵਿੰਦਰ ਸਿੰਘ ਸੁਖਜਿੰਦਰ ਸਿੰਘ ਹੈਲਥ ਵਰਕਰ ਰਾਜਵੰਤ ਕੌਰ ਏ ਐਨ ਐਮ ਦਰਸ਼ਨ ਸਿੰਘ ਜੀ ਓ ਜੀ ਅਤੇ ਪਿੰਡ ਦੇ ਲੋਕ ਹਾਜਰ ਸਨ।

ਸਿਆਸੀ ਸੀਰੀ ✍️.  ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ - 7
- ਕਿਸਾਨਾਂ ਵਲੋਂ ਕਿਸਾਨੀ ਦੀ ਹੋਂਦ ਬਚਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਇਸ ਸੰਘਰਸ਼ ਵਿਚ ਕੇਵਲ ਕਿਸਾਨ ਨਹੀਂ ਬਲਕਿ ਖੇਤ ਮਜਦੂਰ ਤਾਂ ਨਹੀਂ ਬਲਕਿ ਉਨ੍ਹਾਂ ਦੇ ਨੌਜਵਾਨ ਧੀਆਂ - ਪੁੱਤਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਬਹੁਤ ਸਾਰੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਤਾਂ ਦਿਹਾੜੀ ਛੱਡ ਕੇ ਦਿੱਲੀ ਨਹੀਂ ਜਾ ਸਕਦੇ ਪਰ ਉਹ ਆਪਣੇ ਬੱਚਿਆਂ ਨੂੰ ਜਰੂਰ ਭੇਜਦੇ ਹਨ। ਪੰਜਾਬ ਦਾ 'ਜੱਟ' ਜੋ ਸਿਰਫ ਆਪਣੇ ਆਪ ਨੂੰ 'ਕਿਸਾਨ' ਮੰਨਦਾ ਹੈ ਅਤੇ ਹੋਰ ਵਰਗ ਦੇ ਲੋਕ ਜਿਹੜੇ ਖੇਤੀ ਧੰਦੇ ਨਾਲ ਜੁੜੇ ਹੋਏ ਹਨ ਨੂੰ 'ਕਿਸਾਨ' ਮੰਨਣ ਲਈ ਤਿਆਰ ਨਹੀਂ ਹੈ, ਹਾਂ ਜੱਟ ਜਿਹੜਾ ਆਈ ਏ ਐਸ /ਆਈ ਪੀ ਐਸ ਜਾਂ ਹੋਰ ਉੱਚ ਅਧਿਕਾਰੀ ਜਾਂ ਮੁਲਾਜ਼ਮ ਹੈ, ਜਾਂ ਕੋਈ ਬਿਜਨਸ ਕਰਦਾ ਹੈ, ਖੇਤੀ ਨਹੀਂ ਕਰਦਾ, ਫਿਰ ਵੀ ਆਪਣੇ ਆਪ ਨੂੰ ਕਿਸਾਨ ਮੰਨਦਾ ਹੈ, ਇਹ ਕਾਰਨ ਹੈ ਕਿ ਜੱਟ ਨੇ ਹਮੇਸ਼ਾ ਖੇਤ ਮਜ਼ਦੂਰ ਜਿਸ ਵਿਚ ਵਿਸ਼ੇਸ਼ ਕਰਕੇ ਦਲਿਤ ਹੀ ਹਨ, ਨੂੰ ਗੁਲਾਮ ਬਣਾ ਕੇ ਰੱਖਣ ਲਈ ਮਾਨਸਿਕਤਾ ਬਣਾ ਕੇ ਰੱਖੀ ਹੈ ਅਤੇ ਜਦੋਂ ਅਸੀਂ ਧਾਰਮਿਕ ਸੰਸਥਾਵਾਂ ਦੀ ਗੱਲ ਕਰਦੇ ਹਾਂ ਤਾਂ ਉਥੇ ਵੀ ਦਲਿਤ ਸਮਾਜ ਨਾਲ 'ਵਿਤਕਰਾ' ਜਾਰੀ ਹੈ, ਹਾਲਾਂਕਿ ਗੁਰੂ ਸਾਹਿਬਾਨ ਵਲੋਂ ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੂੰ ਖਤਮ ਕਰਨ ਲਈ ਬਹੁਤ ਸੰਘਰਸ਼ ਕੀਤਾ ਗਿਆ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਸਿਰਫ ਨਾਟਕ ਕਰ ਰਹੇ ਹਾਂ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਗੁਰੂ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੀ ਕਾਰਜਕਾਰਨੀ ਕਮੇਟੀ ਵਿਚ  ਮੱਜਬੀ ਸਿੱਖ ਜਾਤੀ ਨਾਲ ਸਬੰਧਿਤ ਇਕ ਮੈਂਬਰ ਲੰਮਾ ਸਮਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਬਿਰਾਜਮਾਨ ਰਿਹਾ ਨੇ ਦੱਸਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਲਿਤਾਂ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਨੂੰ ਬਿਆਨਿਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਉਪਰ 'ਹਮੇਸ਼ਾ ਉੱਚ ਜਾਤੀ ਦੇ ਲੋਕਾਂ ਦਾ ਖਾਸ ਕਰਕੇ 'ਜੱਟਾਂ' ਦਾ ਕਬਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਸ਼੍ਰੋਮਣੀ ਕਮੇਟੀ ਵਿਚ ਵੀ ਦਲਿਤ ਇੱਕ ਸੀਰੀ ਦੀ ਤਰ੍ਹਾਂ ਹੀ ਵਿਚਰ ਰਹੇ ਹਨ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਜਿਹੜੇ ਬੰਦਿਆਂ ਕੋਲ ਹੈ, ਉਹ ਕਿਸੇ ਵੀ ਕੀਮਤ 'ਤੇ ਦਲਿਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀਆਂ ਚਾਬੀਆਂ ਨਹੀਂ ਫੜਾਉਣਾ ਚਾਹੁੰਦੇ, ਹਾਲਾਂਕਿ ਗੁਰੂ ਸਾਹਿਬਾਨ ਵਲੋਂ ਤਿਆਰ ਕੀਤੀਆਂ ਫੌਜਾਂ ਵਿਚ ਦਲਿਤਾਂ ਵਲੋਂ ਜੋ ਕੁਰਬਾਨੀਆਂ ਕੀਤੀਆਂ ਗਈਆਂ ਅਤੇ ਤਸੀਹੇ ਝੱਲੇ ਗਏ ਹਨ, ਸਬੰਧੀ ਇਤਿਹਾਸ ਗਵਾਹ ਹੈ। ਇਥੇ ਹੀ ਬਸ ਨਹੀਂ 1984 ਵਿਚ ਜਦੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਫੌਜੀ ਹਮਲਾ ਹੋਇਆ ਤਾਂ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਹਿਯੋਗ ਦੇਣ ਵਾਲਿਆਂ ਵਿਚ ਵੱਡੀ ਗਿਣਤੀ ਵਿਚ ਦਲਿਤ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਤਸੀਹੇ ਝੱਲੇ। ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਅਤੇ ਕਾਂਗਰਸ, ਜਿਸ ਦੀ ਕਮਾਨ ਹਮੇਸ਼ਾ 'ਜੱਟ' ਦੇ ਹੱਥ ਵਿਚ ਰਹੀ ਹੈ, 1984 ਦੇ ਘਟਨਾਕ੍ਰਮ ਨੂੰ ਲੈ ਕੇ ਅਤੇ ਬਾਅਦ ਵਿਚ  ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਆਪੋ-ਆਪਣੇ ਢੰਗ ਨਾਲ ਪੱਤਾ ਖੇਡ ਕੇ ਸਫਲ ਰਾਜਨੀਤੀ ਕਰ ਰਹੇ ਹਨ। 
-ਸੁਖਦੇਵ ਸਲੇਮਪੁਰੀ
09780620233
5 ਜੂਨ, 2021

ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ✍️. ਵਾਤਾਵਰਣ ਪ੍ਰੇਮੀ ਸ਼ ਹਰਨਰਾਇਣ ਸਿੰਘ ਮੱਲੇਆਣਾ  

ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ  ਕਈ ਸਦੀਆਂ ਪਹਿਲਾਂ ਮਨੁੱਖ ਨੇ ਕੁਦਰਤ ਦੀ ਗੋਦ ਵਿੱਚ ਰਹਿੰਦਿਆਂ ਉਸ ਦੇ ਓਟ ਆਸਰੇ ਵਿਚ ਆਪਣੇ ਆਪ ਨੂੰ ਜਿਊਂਦੇ ਰੱਖਣ ਦਾ ਢੰਗ ਸਿੱਖ  ਲਿਆ ਸੀ ਮੁੱਢ ਕਦੀਮ ਤੋਂ ਕੁਦਰਤ ਮਨੁੱਖ ਦੀ ਹਮਦਰਦ ਤੇ ਰਖਵਾਲੀ ਰਹੀ ਹੈ  ਪਰ ਬੰਦੇ ਨੇ ਕੁਦਰਤ ਦੀ ਨੇਕੀ ਭੁਲਾ ਕੇ ਉਸ ਨਾਲ ਅਜਿਹੀ ਛੇੜਛਾੜ ਸ਼ੁਰੂ ਕਰ ਦਿੱਤੀ ਕਿ  ਕੁਦਰਤ ਹੁਣ ਮਨੁੱਖ ਨੂੰ ਉਸ ਦੇ ਕੀਤੇ ਮਾੜੇ ਕੰਮਾਂ ਦੀ ਸਜ਼ਾ ਦੇਣ ਦੇ ਦੇਣ ਤੇ ਤੁਲੀ ਨਜ਼ਰ ਆਉਂਦੀ ਹੈ  ਕਰੋਨਾ ਤੇ ਬਲੈਕ ਫੰਗਸ ਵਰਗੀਆਂ ਮਹਾਂਮਾਰੀਆਂ ਵੱਡੇ ਪੱਧਰ ਤੇ ਫੈਲ ਰਹੀਆਂ ਹਨ   ਵਿਗਿਆਨਕ ਕਾਢਾਂ ਨੇ ਮਨੁੱਖ ਨੂੰ ਸੰਵਾਰਿਆ ਹੈ ਪਰ ਮਨੁੱਖ ਦੁਆਰਾ ਵਿਗਿਆਨਕ ਦੀ ਦੁਰਵਰਤੋਂ ਨੇ ਕੁਦਰਤ ਨੂੰ ਕਰੂਪ ਕਰ ਦਿੱਤਾ ਹੈ  ਕੁਦਰਤ ਦਾ ਨਿਯਮ ਹੈ ਜੇ ਤਸੀ ਉਸ ਦੇ ਨਿਯਮਾਂ ਨੂੰ ਭੰਗ ਕਰੋਗੇ ਤਾਂ ਉਹ ਤੁਹਾਡੇ ਲਈ ਵਿਨਾਸ਼ਕਾਰੀ ਅਸਰ  ਦਿਖਾਵੇਗੀ ਕੁਦਰਤ ਦੇ ਵਿਕਰਾਲ ਰੂਪ ਵਿੱਚ ਸਾਹਮਣੇ ਬੰਦੇ ਦੀ ਹੋਂਦ ਹਸਤੀ ਅਤੇ ਵਿਗਿਆਨਕ ਸਿਖਰ ਬਹੁਤ ਛੋਟੀ ਨਜ਼ਰ ਆਵੇਗੀ  ਸਿੱਟੇ ਵਜੋਂ ਭੂਚਾਲ ਹੜ੍ਹ ਸੁਨਾਮੀ ਬੇ ਮੌਸਮੀ ਮੀਂਹ ਗਲੇਸ਼ੀਅਰਾਂ ਦਾ ਪਿਘਲਣਾ ਜਵਾਲਾਮੁਖੀ ਦਾ ਫਟਣਾ ਜੰਗਲਾਂ ਦੀ ਤਬਾਹੀ ਭੌਂ ਖੋਰ  ਬਨਸਪਤੀ ਅਤੇ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦਾ ਖ਼ਾਤਮਾ ਪਾਣੀਆਂ ਦਾ ਖਾਰੇ ਹੋ ਜਾਣਾ ਰੇਡੀਏਸ਼ਨ ਦਾ ਵਧਣਾ ਰੁੱਤਾਂ ਮੌਸਮਾਂ ਦੇ ਮਿਜ਼ਾਜ ਬਦਲਣੇ ਆਲਮੀ ਤਪਸ਼ ਸਾਰੀਆਂ ਨਿਸ਼ਾਨੀਆਂ ਮਨੁੱਖਤਾ ਦੀ ਤਬਾਹੀ ਵੱਲ ਸੰਕੇਤ ਕਰਦੀਆਂ ਹਨ  ਸਭ ਤੋਂ ਪਹਿਲਾਂ ਉੱਤਰਾਖੰਡ ਦੀ ਗੱਲ ਕਰੀਏ ਤਾਂ ਕੇਦਾਰ ਨਾਥ ਵਿੱਚ ਵਾਪਰੇ ਕੁਦਰਤੀ ਕਹਿਰ ਨੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ  ਹਿਲਾ ਕੇ ਰੱਖ ਦਿੱਤਾ ਸੀ ਪਹਾੜਾਂ ਨੂੰ ਚੀਰ ਕੇ ਬਣਾਈਆਂ ਸੜਕਾਂ ਲਗਾਤਾਰ ਦੌੜ ਰਹੇ ਵਾਹਨਾਂ ਦੇ ਭਾਰ ਅਤੇ ਬਿਨਾਂ ਰੋਕ ਟੋਕ  ਲੋਕਾਂ ਦੇ ਸੰਵੇਦਨਸ਼ੀਲ ਥਾਵਾਂ ਤੇ ਭਾਰੀ ਇਕੱਠ ਨੇ ਇਸ ਇਲਾਕੇ ਨੂੰ ਬਰਬਾਦੀ ਵੱਲ ਤੋਰਿਆਕੁਦਰਤੀ ਜਲ ਸਰੋਤਾਂ ਦੇ ਰਾਹ ਰੋਕੇ ਗਏ ਜਲ ਸਰੋਤਾਂ ਵਿੱਚ ਮਲਵੇ ਦੀ ਰਿਕਾਵਟ ਨੇ ਜਿਹੜਾ ਕਹਿਰ ਢਾਹਿਆ ਉਸ ਦਾ      ਅੰਦਾਜਾ ਲਾਉਣਾ ਅਸੰਭਵ ਹੈ ਇਸੇ ਕਰਕੇ ਜਦੋਂ ਕਿਦਾਰ ਨਾਥ ਦੇ ਉੱਪਰਲੇ ਹਿੱਸੇ ਵਿੱਚ ਬੱਦਲ ਫਟਿਆ ਤਾਂ ਪਾਣੀ ਹੀ ਪਾਣੀ ਦੀ ਰੋਡ ਨੂੰ ਰਾਹ ਨਾ ਮਿਲਣ ਕਰਕੇ ਉਹ ਹਿਮਾਲਿਅਨ ਸੁਨਾਮੀ ਦਾ ਰੂਪ ਧਾਰਨ ਕਰ  ਗਿਆ ਅਤੇ ਸਿੱਟੇ ਵਜੋਂ ਕੁਝ ਮਿੰਟਾਂ ਵਿੱਚ ਹੀ ਕੀਮਤੀ ਜਾਨਾਂ ਤੇ ਬਹੁਤ ਸਰਮਾਇਆ ਨਸ਼ਟ ਹੋ ਗਿਆ       ਅੱਜ ਪੰਜਾਬ ਦੀ ਮਾਲਵਾ ਪੱਟੀ ਕੈਂਸਰ ਪੀੜ੍ਹੀਤ  ਹੈ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ   ਪਾਣੀ ਵਿੱਚ ਯੂਰੇਨੀਅਮ ਦੀ ਵਧੇਰੇ ਮਾਤਰਾ ਹੋਣ ਕਰਕੇ ਬੱਚੇ ਅਪੰਗ ਪੈਦਾ ਹੋ ਰਹੇ ਹਨ ਪਰ ਇਸ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ  ਮਾਲਵੇ ਦੀਆਂ ਨਹਿਰਾਂ ਕੱਸੀਆਂ ਵਿੱਚ ਕਾਲੇ ਰੰਗ ਦਾ ਗਾੜ੍ਹਾ ਤਰਲ ਪਦਾਰਥ ਪਾਣੀ ਦੇ ਰੂਪ ਵਿੱਚ ਵਹਿ ਰਿਹਾ ਹੈ  ਇਸੇ ਕਰਕੇ ਪਾਣੀ ਨੂੰ ਥੋੜ੍ਹਾ ਬਹੁਤਾ ਸੋਧ ਕੇ ਪੀਣ ਲਈ ਦਿੱਤਾ ਜਾ ਰਿਹਾ ਹੈ  ਫ਼ਸਲਾਂ ਤੇ ਵਰਤੇ ਜਾ ਰਹੇ ਕੀਟਨਾਸ਼ਕਾਂ ਬਾਰੇ ਠੋਸ ਨਿਯਮ ਬਣਾਉਣੇ ਚਾਹੀਦੇ ਹਨ  ਖੇਤਾਂ ਵਿੱਚ ਪੰਦਰਾਂ ਲੱਖ ਤੋਂ ਵਧੇਰੇ ਪੰਪ ਧਰਤੀ ਦੀ ਹਿੱਕ ਚੀਰ ਕੇ ਅੰਨ੍ਹੇਵਾਹ ਪਾਣੀ ਕੱਢ ਰਹੇ ਹਨ ਇਸ ਨਾਲ  ਧਰਤੀ ਹੇਠਾਂ ਖਲਾਅ ਬਣ ਰਿਹਾ ਹੈ ਜੋ ਕਿ ਭੂਚਾਲਾਂ ਦੀ ਆਫਤ ਨੂੰ ਸੱਦਾ ਦੇ ਰਿਹਾ ਹੈ  ਪਾਣੀ ਨੂੰ ਰੀਚਾਰਜ ਕਰਨ ਵਾਲੀ ਨੀਤੀ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋਡ਼ ਹੈ  ਵੱਡੀ ਆਬਾਦੀ ਦੂਸ਼ਤ ਪਾਣੀ ਨਾਲ ਦੰਦਾਂ ਹੱਡੀਆਂ ਅਤੇ ਅਲਰਜੀ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਈ ਹੈ  ਪੰਜਾਬ ਵਿੱਚ ਜੰਗਲਾਂ ਹੇਠ ਰਕਬਾ ਜੋ ਤੇਤੀ ਫ਼ੀਸਦੀ ਹੋਣਾ ਚਾਹੀਦਾ ਹੈ ਉਹ ਵੀ ਦੋ ਹਜਾਰ ਉਨੀ ਦੀ ਗਣਨਾ ਅਨੁਸਾਰ ਘਟ ਕੇ  3.67ਫਫ਼ੀਸਦੀ ਰਹਿ ਗਿਆ ਹੈ ਜੰਗਲਾਂ ਦੀ ਕਟਾਈ ਜਾਂ ਰੁੱਖਾਂ ਦੀ ਕਟਾਈ ਬਿਨਾਂ ਰੋਕ ਟੋਕ ਜਾਰੀ ਹੈਪੰਜਾਬ ਦੇ ਦਰਿਆਵਾਂ ਨਹਿਰਾਂ ਕੱਸੀਆਂ ਵਿੱਚ ਉਦਯੋਗਾਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ ਪਰ ਸਰਕਾਰ ਚੁੱਪ ਹੈ   ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਦੁਨੀਆਂ ਦੇ ਔਸਤ ਤਾਪਮਾਨ ਵਿਚ 1.4 ਤੋ 6.4ਡਿਗਰੀ ਸੈਲਸੀਅਸ ਤਕ ਵਾਧਾ ਹੋਣ ਕਰ ਕੇ ਜੀਵਾਂ ਦੀਆਂ ਤੀਹ ਫ਼ੀਸਦੀ ਪ੍ਰਜਾਤੀਆਂਸਨ   2050ਖ਼ਤਮ ਹੋ ਜਾਣਗੀਆਂ      ਅੱਜ ਸਾਨੂੰ ਕੁਝ ਅਜਿਹੇ ਠੋਸ ਕਦਮ ਚੁੱਕਣੇ ਪੈਣਗੇ ਜਿਸ ਨਾਲ ਵਾਤਾਵਰਨ ਸੰਕਟ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ  ਖੇਤਾਂ ਵਿਚ ਮਸ਼ੀਨਾਂ ਕੀਟਨਾਸ਼ਕਾਂ ਅਤੇ ਰਸਾਇਣਕ ੋਓਰ ਵਰਕਾਂ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰ ਦਿੱਤਾ ਜਾਵੇ  ਸਗੋਂ ਇਨ੍ਹਾਂ ਦੀ ਥਾਂ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਪਹਿਲ ਦਿੱਤੀ ਜਾਵੇ  ਖੇਤੀ ਆਧਾਰਤ ਲਘੂ ਉਦਯੋਗਾਂ ਨੂੰ ਬੜ੍ਹਾਵਾ ਦੇਣਾ ਹੋਵੇਗਾ  ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਣਾ ਜ਼ਰੂਰੀ ਹੈ ਘੱਟ ਕਾਰਬਨ ਨਿਕਾਸੀ ਤਕਨੀਕ ਨੂੰ ਪਹਿਲ ਦੇਣੀ ਹੋਵੇਗੀ  ਵਾਤਾਵਰਨ ਵਿਚ ਵਿਨਾਸ਼ ਦੀ ਕੀਮਤ ਤੇ ਮੁਨਾਫੇ ਤੇ ਆਧਾਰਤ ਪੂੰਜੀਵਾਦੀ ਵਿਵਸਥਾ ਦੇ ਖ਼ਿਲਾਫ਼ ਸੰਘਰਸ਼ ਇਸ ਦਿਸ਼ਾ ਵਿੱਚ  ਸਹੀ ਕਦਮ ਹੈ  ਉਨ੍ਹਾਂ ਦੀਆਂ  ਅਨਿਆਂ ਪੂਰਨ  ਪੂੰਜੀਵਾਦੀ ਵਿਵਸਥਾ ਦੇ ਖ਼ਾਤਮੇ ਅਤੇ ਇੱਕ ਨਿਆਂਪੂਰਨ ਸਮਾਜਵਾਦੀ ਵਿਵਸਥਾ ਦੇ ਨਿਰਮਾਣ ਨਾਲ ਹੀ ਵਾਤਾਵਰਨ ਦੀ  ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਰੁੱਖ ਲਾਉਣੇ ਤੇ ਲੱਗੇ ਹੋਏ ਬਚਾਉਣੇ ਸਾਡੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ  

ਸੋਨੀ ਗਾਲਿਬ ਨੇ ਭਾਰਤ ਦੇ ਸਾਰੇ ਨਾਗਰਿਕਾਂ ਲਈ ਮੁਫ਼ਤ ਟੀਕਾਕਰਨ ਦੀ ਸਹੂਲਤ ਦਾ ਮੁੱਦਾ ਰਾਸ਼ਟਰਪਤੀ ਕੋਲ ਚੁੱਕਿਆ

ਰੋਜ਼ਾਨਾ 1 ਕਰੋੜ ਟੀਕਾਕਰਨ ਦੀ ਗਰੰਟੀ ਦੇਣ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਲਈ ਮੁਫ਼ਤ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਐਸ.ਡੀ.ਐਮ. ਜਗਰਾਊਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਸੌਪਿਆ ਮੰਗ ਪੱਤਰ
ਜਗਰਾਓਂ, 4 ਜੁਨ (ਅਮਿਤ ਖੰਨਾ, ) ਜ਼ਿਲ•ਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਭਾਰਤ ਦੇ ਸਾਰੇ ਨਾਗਰਿਕਾਂ ਲਈ ਮੁਫਤ ਟੀਕਾਕਰਣ ਦੀ ਸਹੂਲਤ ਦਾ ਮੁੱਦਾ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਕੋਲ ਚੁੱਕਿਆ ਹੈ।ਉਨ•ਾਂ ਅੱਜ ਐਸ.ਡੀ.ਐਮ. ਜਗਰਾਉਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ•ਾਂ ਨਾਲ ਕਾਂਗਰਸ ਦੇ ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ, ਗੋਪਾਲ ਸ਼ਰਮਾ, ਸਤਿੰਦਰ ਤਤਲਾ ਅਤੇ ਸਰਪੰਚ ਨਵਦੀਪ ਗਰੇਵਾਲ ਵੀ ਸਨ।ਕਰਨਜੀਤ ਸਿੰਘ ਸੋਨੀ ਗਾਲਿਬ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਸੰਬੋਧਤ ਪੱਤਰ ਵਿੱਚ ਕਿਹਾ ਕਿ ਕੋਵਿਡ-19 ਮਹਾਂਮਾਰੀ ਕਰਕੇ ਲਗਭਗ ਹਰ ਭਾਰਤੀ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਅਥਾਹ ਦੁੱਖ ਝੱਲਣਾ ਪਿਆ ਹੈ।ਦੁੱਖ ਦੀ ਗੱਲ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੋਰੋਨਾ ਨਾਲ ਲੜਨ ਦੇ ਆਪਣੇ ਫਰਜ਼ ਨੂੰ ਪੂਰੀ ਤਰ•ਾਂ ਭੁਲਾ ਦਿੱਤਾ ਹੈ ਅਤੇ ਲੋਕਾਂ ਨੂੰ ਤਿਆਗ ਦਿੱਤਾ ਹੈ ਅਤੇ ਉਨ•ਾਂ ਨੂੰ ਆਪਣੀ ਰੱਖਿਆ ਆਪ ਕਰਨ ਲਈ ਛੱਡ ਦਿੱਤਾ ਹੈ। ਸੱਚਾਈ ਇਹ ਹੈ ਕਿ ਯੂਨੀਅਨ ਭਾਜਪਾ ਸਰਕਾਰ ਕੋਵਿਡ-19 ਪ੍ਰਬੰਧਾਂ ਵਿੱਚ ਨਾਕਾਮ ਰਹੀ ਹੈ ਅਤੇ ਇਸ ਅਪਰਾਧ ਲਈ ਦੋਸ਼ੀ ਹੈ.ਉਨ•ਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਹੀ ਇਕੋ ਇਕ ਸੁਰੱਖਿਆ ਹੈ ਅਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਟੀਕਾਕਰਣ ਰਣਨੀਤੀ ਗਲਤਫਹਿਮੀ ਅਤੇ ਭੁੱਲ ਦਾ ਇਕ ਖ਼ਤਰਨਾਕ ਕਾਕਟੇਲ ਰਹੀ ਹੈ। ਸਾਡੀ ਸਰਕਾਰ ਨੇ,ਟੀਕਾਕਰਨ ਦੀ ਯੋਜਨਾਬੰਦੀ ਲਈ ਆਪਣੇ ਫਰਜ਼ ਤੋਂ ਟਾਲਾ ਬੱਟਿਆ ਹੈ। ਸਾਡੀ ਸਰਕਾਰ ਟੀਕਿਆਂ ਦੀ ਖਰੀਦ ਤੋਂ ਮੁਨਾਸਿਬ ਤੌਰ ਤੇ ਅਣਜਾਣ ਹੈ। ਸਾਡੀ ਸਰਕਾਰ ਨੇ ਜਾਣਬੁੱਝ ਕੇ ਇੱਕ ਡਿਜੀਟਲ ਵੰਡ ਬਣਾਈ ਹੈ ਜਿਸ ਨਾਲ ਟੀਕਾਕਰਣ ਦੀ ਚਾਲ ਮੱਧਮ ਹੋ ਰਹੀ ਹੈ। ਸਾਡੀ ਸਰਕਾਰ ਉਸੇ ਵੈਕਸੀਨ ਲਈ 'ਮਲਟੀਪਲ ਪਰਾਈਸਿੰਗ ਸਲੈਬਜ਼' ਅਰਥਾਤ ਵੱਖਰੇ ਭਾਅ ਬਨਾਉਣ ਲਈ ਯਤਨਸ਼ੀਲ ਹੈ।ਜਿਵੇਂ ਕਿ ਦੂਜੇ ਮੁਲਕਾਂ ਨੇ ਮਈ 2020 ਤੋਂ ਵੈਕਸੀਨ ਦੀ ਖਰੀਦ ਲਈ ਆਰਡਰ ਦੇਣਾ ਸ਼ੁਰੂ ਕਰ ਦਿੱਤਾ, ਪਰ ਮੋਦੀ ਸਰਕਾਰ ਨੇ ਭਾਰਤ ਨੂੰ ਫੇਲ ਕਰ ਦਿੱਤਾ। ਇਨ•ਾਂ ਵੱਲੋਂ ਵੈਕਸੀਨ ਦਾ ਪਹਿਲਾ ਆਰਡਰ ਜਨਵਰੀ 2021 ਵਿਚ ਦਿੱਤਾ ਗਿਆ। ਉਨ•ਾਂ ਕਿਹਾ ਕਿ ਜਨਤਕ ਤੌਰ ਤੇ ਉਪਲੱਬਧ ਜਾਣਕਾਰੀ ਦੇ ਅਨੁਸਾਰ, ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਹੁਣ ਤੱਕ ਕੁੱਲ 140 ਕਰੋੜ ਦੀ ਆਬਾਦੀ ਲਈ ਸਿਰਫ 39 ਕਰੋੜ ਟੀਕੇ ਦੀਆਂ ਖੁਰਾਕਾਂ ਦਾ ਆਰਡਰ ਦਿੱਤਾ ਹੈ।ਭਾਰਤ ਸਰਕਾਰ ਦੇ ਅਨੁਸਾਰ, ਇਨ•ਾਂ ਵੱਲੋਂ 31 ਮਈ, 2021 ਤੱਕ 21.31 ਕਰੋੜ ਟੀਕੇ ਦੀ ਖੁਰਾਕ ਦਿੱਤੀ ਹੈ। ਪਰ, ਸਿਰਫ 4.45 ਕਰੋੜ ਭਾਰਤੀਆਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਹਨ, ਜੋ ਕਿ ਭਾਰਤ ਦੀ ਆਬਾਦੀ ਦਾ ਸਿਰਫ 3.17% ਹੈ। ਪਿਛਲੇ 134 ਦਿਨਾਂ ਵਿੱਚ, ਟੀਕਾਕਰਣ ਦੀ ਔਸਤਨ ਪ੍ਰਤੀ ਦਿਨ ਰਫ਼ਤਾਰ ਲਗਭਗ 16 ਲੱਖ ਟੀਕਾ ਖੁਰਾਕ ਹੈ। ਇਸ ਰਫ਼ਤਾਰ ਨਾਲ, ਸਾਨੂੰ ਆਪਣੀ ਬਾਲਗ ਆਬਾਦੀ ਦੇ ਟਾਕਾਕਰਨ ਲਈ ਤਿੰਨ ਸਾਲ ਲੱਗ ਜਾਣਗੇ। ਜੇਕਰ ਅਜਿਹੀ ਸਥਿਤੀ ਰਹੀ, ਤਾਂ ਅਸੀਂ ਆਪਣੇ ਸਾਥੀ ਨਾਗਰਿਕਾਂ ਨੂੰ ਕੋਰੋਨਾ ਦੀ ਤੀਜੀ ਲਹਿਰ ਤੋਂ ਕਿਵੇਂ ਬਚਾਵਾਂਗੇ? ਇਹ ਸਵਾਲ ਹੈ ਜਿਸਦਾ ਜਵਾਬ ਮੋਦੀ ਸਰਕਾਰ ਨੂੰ ਦੇਣਾ ਚਾਹੀਦਾ ਹੈੈ.ਗਾਲਿਬ ਨੇ ਕਿਹਾ ਕਿ ਜਿਵੇਂ ਸਾਡੇ ਨਾਗਰਿਕ ਭਿਆਨਕ ਮਹਾਂਮਾਰੀ ਦੇ ਮੱਧ ਵਿੱਚ ਕੋਰੋਨਾ ਤੋਂ ਸੰਕਰਮਿਤ ਹੋ ਰਹੇ ਹਨ, ਮੋਦੀ ਸਰਕਾਰ ਟੀਕੇ ਦੇ ਨਿਰਯਾਤ ਵਿੱਚ ਰੁੱਝੀ ਹੋਈ ਹੈ। ਹੁਣ ਤੱਕ, ਯੂਨੀਅਨ ਭਾਜਪਾ ਸਰਕਾਰ ਨੇ 6.63 ਕਰੋੜ ਟੀਕਿਆਂ ਦੀਆਂ ਖੁਰਾਕਾਂ ਦੂਜੇ ਦੇਸ਼ਾਂ ਨੂੰ ਭੇਜੀਆਂ ਹਨ। ਇਹ ਰਾਸ਼ਟਰ ਲਈ ਸਭ ਤੋਂ ਵੱਡੀ ਮੁਸੀਬਤ ਹੈ। ਉਨ•ਾਂ ਕਿਹਾ, ਂਮੋਦੀ ਸਰਕਾਰ ਦੁਆਰਾ ਨਿਰਧਾਰਤ ਟੀਕੇ ਲਈ ਬਹੁ-ਭਾਅ ਸਲੈਬ ਲੋਕਾਂ ਦੇ ਦੁੱਖ ਤੋਂ ਮੁਨਾਫਾ ਕਮਾਉਣ ਦੀ ਇਕ ਹੋਰ ਮਿਸਾਲ ਹੈਸੀਰਮ ਇੰਸਟੀਚਿਊਟ ਦੀ ਕੋਵੀਸ਼ਿਲਡ ਦੀ ਇਕ ਖੁਰਾਕ ਦੀ ਕੀਮਤ ਮੋਦੀ ਸਰਕਾਰ ਲਈ 150 ਰੁਪਏ, ਰਾਜ ਸਰਕਾਰਾਂ ਨੂੰ 300 ਰੁਪਏ ਅਤੇ ਨਿੱਜੀ ਹਸਪਤਾਲਾਂ ਲਈ 600 ਰੁਪਏ ਹੈ। ਭਾਰਤ ਬਾਇਓਟੈਕ ਦੀ ਕੋਵੈਕਸਿਨ ਦੀ ਇਕ ਖੁਰਾਕ ਦੀ ਕੀਮਤ ਮੋਦੀ ਸਰਕਾਰ ਲਈ 150 ਰੁਪਏ, ਰਾਜ ਸਰਕਾਰਾਂ ਲਈ 600 ਰੁਪਏ ਅਤੇ ਨਿੱਜੀ ਹਸਪਤਾਲਾਂ ਲਈ 1,200 ਰੁਪਏ ਹੈ। ਪ੍ਰਾਈਵੇਟ ਹਸਪਤਾਲ ਵੀ ਇਕ ਖੁਰਾਕ ਲਈ 1500 ਰੁਪਏ ਲੈ ਰਹੇ ਹਨ। ਦੋ ਖੁਰਾਕਾਂ ਦੀ ਪੂਰੀ ਕੀਮਤ ਦੀ ਗਣਨਾ ਕੀਤੀ ਜਾਣੀ ਚਾਹੀਦੀ ਹੈ। ਇਕੋ ਟੀਕੇ ਲਈ ਮੋਦੀ ਸਰਕਾਰ ਦੁਆਰਾ ਪ੍ਰਾਯੋਜਿਤ ਤਿੰਨ ਕੀਮਤ ਸਲੈਬ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਇਕ ਨੁਸਖਾ ਹੈ।ਸਮੇਂ ਦੀ ਲੋੜ ਇਹ ਹੈ ਕਿ ਯੂਨੀਅਨ ਭਾਜਪਾ ਸਰਕਾਰ ਨੂੰ ਵੈਕਸੀਨ ਖਰੀਦਣੀ ਚਾਹੀਦੀ ਹੈ ਅਤੇ ਭਾਰਤ ਦੇ ਲੋਕਾਂ ਨੂੰ ਟੀਕਾਕਰਨ ਲਈ ਰਾਜਾਂ ਅਤੇ ਨਿੱਜੀ ਹਸਪਤਾਲਾਂ ਨੂੰ ਮੁਫਤ ਸਪਲਾਈ ਕਰਨੀ ਚਾਹੀਦੀ ਹੈ। ਕੁਝ ਵੀ ਕਹੋ, ਭਾਰਤ ਅਤੇ ਭਾਰਤਵਾਸੀਆਂ ਲਈ ਇੱਕ ਵੱਡੀ ਪਰੇਸ਼ਾਨੀ ਹੈ।ਇਸ ਦੇ ਨਾਲ, ਸਾਨੂੰ ਆਪਣੀ 18 ਸਾਲ ਤੋਂ ਉਪਰ ਦੀ ਪੂਰੀ ਬਾਲਗ ਆਬਾਦੀ ਨੂੰ 31 ਦਸੰਬਰ, 2021 ਨੂੰ ਜਾਂ ਉਸ ਤੋਂ ਪਹਿਲਾਂ ਵੈਕਸੀਨ ਲਗਾਉਣ ਦੀ ਜ਼ਰੂਰਤ ਹੈ। ਇਹ ਸਾਡੇ ਲੋਕਾਂ ਨੂੰ ਬਚਾਉਣ ਦਾ ਇਕੋ ਇਕ ਰਸਤਾ ਹੈ। ਇਸ ਦੇ ਲਈ, ਇੱਕੋ ਇੱਕ ਹੱਲ ਹੈ ਕਿ ਇੱਕ ਦਿਨ ਵਿੱਚ ਘੱਟੋ ਘੱਟ ਇੱਕ ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾਵੇ ਨਾ ਕਿ ਮੌਜੂਦਾ ਔਸਤਨ ਦੇ ਮੁਤਾਬਕ ਇੱਕ ਦਿਨ ਵਿੱਚ ਸਿਰਫ 16 ਲੱਖ ਲੋਕ।ਇਸ ਲਈ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਉਹ ਮੋਦੀ ਸਰਕਾਰ ਨੂੰ ਹਰ ਰੋਜ ਇਕ ਕਰੋੜ ਟੀਕਾਕਰਨ ਅਤੇ ਵਿਸ਼ਵ ਵਿਆਪੀ ਮੁਫਤ ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦੇਣ। ਕੋਵਿਡ-19 ਮਹਾਂਮਾਰੀ ਨਾਲ ਲੜਨ ਅਤੇ ਬਿਮਾਰੀ ਨੂੰ ਹਰਾਉਣ ਦਾ ਇਹ ਇਕੋ ਇਕ ਰਸਤਾ ਹੈ। ਹਰ ਇਕ ਭਾਰਤੀ ਲਈ ਕੋਰੋਨਾ ਤੇ ਫਤਿਹ ਪਾਉਣ ਇਕੋ ਇਕ ਰਸਤਾ ਹੈ।

5 ਜੂਨ ਨੂੰ ਬੀਕੇਯੂ ਰਾਜੇਵਾਲ ਦੇ ਆਗੂਆਂ ਵੱਲੋਂ ਭਾਜਪਾ ਲੀਡਰਾਂ ਦੇ ਦਫਤਰਾਂ ਅੱਗੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ-ਨਿਰਭੈ ਸਿੰਘ ਗਿਆਨੀ   

ਦਿੱਲੀ - 4 ਜੂਨ -2021- (ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਹੋਏ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਜੀ ਨੇ ਪ੍ਰੈੱਸ ਨਾਲ ਸੰਪਰਕ ਕਰਨ ਤੇ ਕਿਹਾ ਕਿ 5 ਜੂਨ  ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਐਸਡੀਐਮ ਅਤੇ ਭਾਜਪਾ ਲੀਡਰਾਂ ਦੇ ਦਫਤਰਾਂ ਸਾਹਮਣੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ  ਕਾਲੇ ਕਾਨੂੰਨਾਂ ਦਾ ਘੱਟ ਦੁੱਖ ਹੈ ਜਿਹੜੇ ਕਿਸਾਨ ਪੰਜ ਸੌ ਦੇੇ ਕਰੀਬ ਕਿਸਾਨੀ ਸੰਘਰਸ ਵਿੱਚ ਕਿਸਾਨ ਸ਼ਹੀਦੀਆਂ ਪਾ ਗਏ ਹਨ ਅਤੇ ਕਦੇ ਵੀ ਨਾ ਭੁੱਲਣ ਵਾਲਾ ਜ਼ਖ਼ਮ ਦਿੱਤਾ ਜ਼ਾਲਮ ਸਰਕਾਰ ਨੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 6 ਮਹੀਨੇ ਹੋ ਗਏ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਅਖੀਰ ਦੇ ਵਿਚ ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਬਜ਼ੁਰਗ, ਨੌਜਵਾਨ, ਬੀਬੀਆਂ, ਭੈਣਾਂ 5 ਤਰੀਕ ਵੱਡੀ ਗਿਣਤੀ ਦੇ ਵਿੱਚ ਕਾਲੇ ਕਾਨੂੰਨਾ ਦੀਆਂ ਕਾਪੀਆਂ ਬੀਜੇਪੀ ਰੀਡਰਾਂ ਦੇ ਦਫ਼ਤਰਾਂ ਸਾਹਮਣੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਨ ਧਰਨਿਆਂ 'ਚ ਵੱਡੀ ਗਿਣਤੀ ਵਿਚ ਆਪਣੀ ਹਾਜ਼ਰੀ ਲਗਵਾਉਣ। ਇਸ ਸਮੇ ਜਰਨਲ ਸਕੱਤਰ ਉਂਕਾਰ ਸਿੰਘ ਰਜਿੰਦਰ ਸਿੰਘ ਕੋਟਪਨੈਚ ਜਰਨਲ ਸਕੱਤਰ ਲੁਧਿਆਣਾ, ਘੁੰਮਣ ਸਿੰਘ ਕਾਦੂਪੁਰ ਸਾਹਿਬ ਨਾਭਾ ਆਦਿ ਹਾਜ਼ਰ ਸਨ ।

ਮਾਮਲਾ ਪਿੰਡ ਦੇ ਸਰਪੰਚ ਤੇ ਐਸ.ਐਚ.ਓ ਵੱਲੋਂ ਜਾਤੀ ਅਪਸ਼ਬਦ ਬੋਲਣ ਦਾ - Video

ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਕਾਉਂਕੇ ਖੋਸਾਂ ਦੀ ਵਿਵਾਦਤ ਥਾਂ ਦਾ ਮੁਆਇਨਾ
ਜਗਰਾਉਂ, 03 ਜੂਨ- ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )-ਨਜ਼ਦੀਕੀ ਪਿੰਡ ਕਾਉਂਕੇ ਖੋਸਾ ਅਨੂਸੂਚਿਤ ਜਾਤੀਆਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਵੱਲੋਂ ਅਨੂਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਨੂੰ ਇੱਕ ਸ਼ਿਕਾਇਤ ਦੇ ਕੇ  ਕੁਲਵੰਤ ਸਿੰਘ, ਪ੍ਰਦੀਪ ਸਿੰਘ ਪੁਤਰ ਕੁਲਵੰਤ ਸਿੰਘ,  ਜਰਨੈਲ ਸਿੰਘ- ਸੁਖਚੈਨ ਸਿੰਘ, ਗੁਰਮੇਲ ਸਿੰਘ,  ਭਜਨ ਸਿੰਘ, ਅਵਤਾਰ ਸਿੰਘ ਅਤੇ ਐਸ.ਐੱਚ  ਓ ਜਸਪਾਲ ਸਿੰਘ ਧਾਲੀਵਾਲ ਵੱਲ ਹੋ ਰਹੀ ਧੱਕੇਸ਼ਾਹੀ ਅਤੇ ਜਾਤੀ  ਪ੍ਰਤੀ ਬੋਲੇ ਅੱਪ ਸ਼ਬਦਾਂ ਲਈ ਇਨ੍ਹਾਂ ਖਿਲਾਫ ਕਾਰਵਾਈ ਦੀ ਗੁਹਾਰ ਲਗਾਈ ਸੀ। ਜਿਸ ’ਤੇ ਕਾਰਵਾਈ ਕਰਦਿਆ ਅੱਜ ਅਨੂਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਮੈਂਬਰ ਗਿਆਨ ਚੰਦ, ਪ੍ਰਭ ਦਿਆਲ ਪਿੰਡ ਕਾਉਂਕੇ ਖੋਸਾ ਪੁੱਜੇ ਜਿੱਥੇ ਉਨ੍ਹਾਂ ਨੇ ਸ਼ਿਕਾਇਤਕਰਤਾ ਸਮੇਤ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਨ੍ਹਾਂ ਨੇ ਵਿਵਾਦਤ ਥਾਂ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਸ਼ਿਕਾਇਤ ਕਰਤਾ ਸਮੇਤ ਵੱਡੀ ਗਿਣਤ ਵਿੱਚ ਅਨੂਸੂਚਿਤ ਜਾਤੀਆਂ ਵਰਗ ਦੇ ਲੋਕਾਂ ਨੇ ਕਮਿਸ਼ਨ ਦੇ ਮੈਂਬਰਾਂ ਨੂੰ ਦੱਸਿਆ ਕਿ ਪਿੰਡ ਦੀ ਮੁਰੱਬੇਬੰਦੀ ਜੋ ਕਿ ਸਾਲ 1953 ਵਿੱਚ ਹੋਈ ਸੀ। ਉਸ ਸਮੇਂ ਦੀ ਸਰਕਾਰ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਵੱਲੋਂ ਅਨੂਸੂਚਿਤ ਜਾਤੀਆਂ ਨਾਲ ਸਬੰਧਤ ਲਈ ਕੱਚੇ ਮਕਾਨਾਂ ਲਈ ਅਤੇ ਪਸ਼ੂਆਂ ਦੀ ਚਿਰਾਂਦ ਵਾਸਤੇ 12 ਘੁਮਾ (10 ਏਕੜ) ਜ਼ਮੀਨ ਛੱਡੀ ਗਈ ਸੀ । ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਰਪੰਚ ਨੇ ਦਖਲ ਅੰਦਾਜ਼ੀ ਨਹੀਂ ਕੀਤੀ, ਅਨਸੂਚਿਤ ਜਾਤੀਆਂ ਲਈ ਇਹ ਤਾ ਜਗ੍ਹਾ ਨੀਵੇ ਥਾਂ ਤੇ ਹੈ। ਜਿਸ ਕਾਰਨ ਪਿੰਡ ਦਾ ਬਾਰਿਸ਼ ਅਤੇ ਨਾਲੀਆਂ ਦਾ ਪਾਣੀ  ਇਸ ਛੱਪੜ ਵਿੱਚ ਪੈਦਾ ਹੈ।  ਜਿੱਥੇ ਅੱਜ ਅਸੀ ਰਹਿ ਰਹੇ ਹਾਂ।ਉਨ੍ਹਾਂ ਦੱਸਿਆ ਕਿ ਸਰਪੰਚ ਨੇ ਪਹਿਲਾ ਪਿੰਡ ਦਾ ਜੋ ਛੱਪੜ ਸੀ ਉਸਦਾ ਕੁਝ ਹਿੱਸਾ ਨਾਲ ਲੱਗਦੇ ਘਰਾਂ ਨੂੰ ਵੇਚ ਦਿਾਤ ਹੈ। ਸਰਪੰਚ ਨੇ ਸਾਬਕਾ ਸਰਪੰਚ ਵੱਲੋਂ ਲਗਾਏ ਬੂਟੇ ਵੀ ਪੁੱਟ ਸੁੱਟੇ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸਰਪੰਚ ਵੱਲੋਂ ਬਿਨ੍ਹਾਂ ਟੈਂਡਰ ਤੋਂ ਬਿਨ੍ਹਾਂ ਬੋਲੀ ਤੋਂ ਇੱਕ ਬੰਦੇ ਬਿਨ੍ਹਾਂ ਕਿਸੇ ਆਗਿਆ ਦੇ ਮੱਛੀ ਪਾਲਣ ਦਾ ਠੇਕਾ ਦਿੱਤਾ ਗਿਆ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਸਰਪੰਚ ਦੀ ਸਰਕਾਰੇ-ਦਰਬਾਰੇ ਪਹੁੰਚ ਹੋਣ ਕਰਕੇ ਇਲਾਕਾ ਥਾਣਾ ਮੁੱਖ ਅਫਰਸ ਜਸਪਾਲ ਸਿੰਘ ਧਾਲੀਵਾਲ ਵੀ ਸਰਪੰਚ ਦੀ ਬੋਲੀ ਬੋਲ ਕੇ ਧਮਕੀਆਂ ਦੇਣ ਤੋਂ ਬਿਨ੍ਹਾਂ ਜਾਤੀ ਅਪਸ਼ਬਦ ਵੀ ਬੋਲ ਰਿਹਾ ਹੈ।ਐਸ.ਸੀ. ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਕਾਉਂਕੇ ਖੋਸਾ ਦੇ ਅਨੂਸੂਚਿਤ ਵਰਗ ਦੇ ਲੋਕਾਂ ਨੂੰ ਵਿਸਵਾਸ਼ ਦਆਇਆ ਕਿ ਉਨ੍ਹਾਂ ਨਾਲ ਬਿਲਕੁੱਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ , ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਦੌਰੇ ਦੌਰਾਨ ਸੀਨੀਅਰ ਅਧਿਕਾਰੀਆਂ ਦੀ ਗੈਰ ਮੌਜੂਦਗੀ ਦਾ ਸਖ਼ਤ ਨੋਟਿਸ ਲਿਆ।

Facebook Link : https://fb.watch/5UQIIz9J9F/

ਸਿਆਸੀ ਸੀਰੀ ✍️.  ਸਲੇਮਪੁਰੀ ਦੀ ਚੂੰਢੀ

     ਸਿਆਸੀ ਸੀਰੀ-6
- ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਇਸ ਵਾਰ ਉਨ੍ਹਾਂ ਨੂੰ ਪਾਰਟੀ ਟਿਕਟ ਮਿਲਣ ਦੀ ਉਮੀਦ ਨਹੀਂ ਹੈ, ਉਹ ਹੁਣ ਹੋਰਨਾਂ ਸਿਆਸੀ ਪਾਰਟੀਆਂ ਵਿਚ ਜਾਣ ਲਈ ਤਰਲੋ-ਮੱਛੀ ਹੈ ਰਹੇ ਹਨ ਤਾਂ ਉਥੇ ਜਾ ਕੇ ਟਿਕਟ ਦੀ ਪ੍ਰਾਪਤੀ ਕਰਕੇ ਮੁੜ ਤੋਂ ਕੁਰਸੀ ਪ੍ਰਾਪਤ ਕੀਤੀ ਜਾ ਸਕੇ, ਹਾਲਾਂਕਿ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਵਾਲੇ ਆਗੂ ਇਹ ਗੱਲ ਕਹਿ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿ, 'ਉਸ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਘਾਣ ਹੁੰਦਾ ਵੇਖ ਕੇ ਪਾਰਟੀ ਛੱਡੀ ਹੈ'। ਸੱਚ ਤਾਂ ਇਹ ਹੈ ਕਿ ਜਦੋਂ ਕੋਈ ਆਗੂ ਆਪਣੀ ਪਾਰਟੀ ਛੱਡਦਾ ਹੈ ਤਾਂ ਉਹ ਦੇਸ਼ ਜਾਂ ਸੂਬੇ ਜਾਂ ਲੋਕ ਹਿੱਤ ਲਈ ਨਹੀਂ ਛੱਡਦਾ ਬਲਕਿ ਆਪਣੇ ਨਿੱਜੀ ਮੁਫਾਦਾਂ ਕਰਕੇ ਇਧਰੋਂ - ਉਧਰ ਚਲਿਆ ਜਾਂਦਾ ਹੈ, ਕਿਉਂਕਿ ਉਸ ਨੂੰ ਆਪਣੀ ਕੁਰਸੀ ਜਾਣ ਦਾ ਡਰ ਸਤਾਉਣ ਲੱਗਦਾ ਹੈ। ਸਾਡੇ ਦੇਸ਼ ਦੇ ਵਿਧਾਇਕਾਂ / ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਜਮੀਰ ਸੰਸਾਰ ਦੇ ਹੋਰਨਾਂ ਦੇਸ਼ਾਂ ਦੇ ਆਗੂਆਂ ਦੀ ਤਰ੍ਹਾਂ ਨਹੀਂ, ਜਿਨ੍ਹਾਂ ਨੂੰ ਦੇਸ਼/ ਸਮਾਜ / ਲੋਕਾਂ ਦੇ ਹਿੱਤ ਪਿਆਰੇ ਹੋਣ। ਵਿਦੇਸ਼ਾਂ ਵਿਚ ਜਦੋਂ ਕਿਸੇ ਸਿਆਸੀ ਆਗੂ ਉਪਰ ਕੋਈ ਦੋਸ਼ ਲੱਗਦਾ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਂਦਾ ਹੈ, ਜਦਕਿ ਇਥੇ ਬਿਲਕੁਲ ਉਲਟ ਸਾਡੇ ਆਗੂ ਕੁਰਸੀ ਦੀਆਂ ਲੱਤਾਂ ਨੂੰ ਫੜ ਕੇ ਚਿੰਬੜ ਜਾਂਦੇ ਹਨ ਅਤੇ ਉਹ ਬੇਸ਼ਰਮ ਹੋਣ ਕਰਕੇ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦੀ ਆਤਮਾ ਮਰ ਚੁੱਕੀ ਹੁੰਦੀ ਹੈ, ਉਨ੍ਹਾਂ ਨੂੰ ਸਮਾਜ ਨਾਲ ਕੋਈ ਵੀ ਹਮਦਰਦੀ ਨਹੀਂ ਹੁੰਦੀ। ਖੈਰ ਇਸ ਵਾਰ ਕਿਸਾਨੀ ਮੁੱਦੇ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿਚ ਬਹੁਤ ਭੰਨ ਤੋੜ ਹੋਣ ਦੀ ਸੰਭਾਵਨਾ ਹੈ। ਇਸ ਵੇਲੇ ਪੰਜਾਬ ਦਾ 'ਜੱਟ' ਜੋ ਕਿਸਾਨੀ ਨਾਲ ਜੁੜਿਆ ਹੋਇਆ ਹੈ, ਨੇ ਬਿਲਕੁਲ ਚੁੱਪ ਵੱਟੀ ਹੋਈ ਹੈ, ਕਿਉਂਕਿ ਇਸ ਵੇਲੇ ਉਹ ਆਪਣੇ ਬਾਜੂਬਲ ਉਪਰ ਕਿਸਾਨੀ ਬਚਾਉਣ ਲਈ ਆਪਣੀ ਲੜਾਈ ਖੁਦ ਲੜ ਰਿਹਾ ਹੈ। ਪੰਜਾਬ ਦੇ ਕਿਸਾਨ ਦਾ ਵਿਸ਼ਵਾਸ ਕਾਂਗਰਸ ਅਤੇ ਅਕਾਲੀ ਦਲ ਤੋਂ ਉੱਠ ਚੁੱਕਿਆ ਹੈ, ਹਾਲਾਂਕਿ ਸੂਬੇ ਵਿਚ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਜੋ ਪੰਜਾਬ ਦੇ ਜੱਟ ਲਈ ਕੀਤਾ ਹੈ, ਨੂੰ ਵਰਨਣ ਨਹੀਂ ਕੀਤਾ ਜਾ ਸਕਦਾ। ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ 'ਜੱਟ' ਰਿਹਾ ਹੈ, ਜਿਸ ਨੇ ਹਮੇਸ਼ਾ 'ਜੱਟਾਂ' ਦੀ ਬਿਹਤਰੀ ਲਈ ਕਲਿਆਣਕਾਰੀ ਯੋਜਨਾਵਾਂ ਉਲੀਕੀਆਂ ਹਨ, ਜਿਸ ਕਰਕੇ ਅੱਜ ਪੰਜਾਬ ਦਾ ਜੱਟ ਮਹਿੰਗੀਆਂ ਕਾਰਾਂ, ਕੋਠੀਆਂ ਦਾ ਮਾਲਕ ਬਣਿਆ ਹੋਇਆ ਹੈ, ਅਤੇ ਖੇਤੀ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸੀਰੀ ਰੱਖੇ ਹੋਏ ਹਨ, ਜਦਕਿ ਇਸ ਦੇ ਉਲਟ ਦਲਿਤਾਂ ਦੇ ਜੀਵਨ ਪੱਧਰ ਵਿਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਹਾਂ, ਦਲਿਤ ਵਰਗ ' ਚੋਂ ਡਾ ਭੀਮ ਰਾਓ ਅੰਬੇਦਕਰ ਸਦਕਾ ਬਣੇ ਵਿਧਾਇਕਾਂ /ਮੈਂਬਰ ਲੋਕ ਸਭਾ /ਮੈਂਬਰ ਰਾਜ ਸਭਾ ਅਤੇ ਮੰਤਰੀਆਂ ਦਾ ਜੀਵਨ ਪੱਧਰ ਜਰੂਰ ਉੱਚਾ ਹੋਇਆ ਹੈ। ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸੂਬੇ ਵਿਚ ਕਾਫੀ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜਾਬ ਦਾ ਕਿਸਾਨ ਬਾਂਹ  ਫੜਾਉਣ ਤੋਂ ਆਨਾਕਾਨੀ ਕਰ ਰਿਹਾ ਹੈ। ਅਕਾਲੀਆਂ ਅਤੇ ਕਾਂਗਰਸ ਵਲੋਂ ਚੋਣਾਂ ਦੌਰਾਨ  ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ 1984 ਵਿਚ ਹਰਿਮੰਦਿਰ ਸਾਹਿਬ ਉਪਰ ਹੋਏ ਫੌਜੀ ਹਮਲੇ ਦਾ  ਜੋ ਹਰ ਵਾਰ ਪੱਤਾ ਖੇਡਿਆ ਜਾਂਦਾ ਸੀ, ਇਸ ਵਾਰ ਚੱਲਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਸੂਬੇ ਦੇ ਲੋਕ ਸਮਝ ਗਏ ਹਨ ਕਿ 'ਸੱਭ ਆਗੂ ਡਰਾਮਾ' ਕਰਦੇ ਹਨ। ਪੰਜਾਬ ਵਿਚ 'ਆਪ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਦਲ' ਵੀ ਆਪਣੀ ਹੋਂਦ ਨੂੰ ਲੈ ਕੇ ਹੱਥ ਪੱਲਾ ਮਾਰ ਰਿਹਾ ਹੈ ਜਦਕਿ ਭਾਜਪਾ ਵੀ ਸੂਬੇ ਦੇ ਕਿਸਾਨਾਂ ਖਾਸ ਕਰਕੇ ਖਾਸ ਜੱਟਾਂ ਅਤੇ ਦਲਿਤਾਂ ਨੂੰ ਆਪਣੇ ਨਾਲ ਜੋੜਨ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਤਰ੍ਹਾਂ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਕਿਸੇ ਦਲਿਤ ਨੂੰ 'ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ' ਬਣਾਉਣ ਲਈ ਬਿਆਨ ਦਿੱਤੇ ਜਾ ਰਹੇ ਹਨ। ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਹਨ ਅਤੇ ਇਨ੍ਹਾਂ ਸੀਟਾਂ ਵਿਚੋਂ 69 ਸੀਟਾਂ ਮਾਲਵਾ ਖੇਤਰ, 25 ਮਾਝਾ ਅਤੇ 23 ਦੁਆਬਾ ਖੇਤਰ ਨਾਲ ਸਬੰਧਿਤ ਹਨ। ਮਾਲਵਾ ਖੇਤਰ ਨਾਲ ਸਬੰਧਿਤ 69 ਸੀਟਾਂ ਵਿਚੋਂ 60 ਸੀਟਾਂ ਉਪਰ ਮੱਜਬੀ ਸਿੱਖਾਂ /ਵਾਲਮੀਕੀਆਂ ਦੀ 60 ਤੋਂ 80 ਫੀਸਦੀ ਵੋਟਾਂ ਹਨ, ਪਰ ਮਾਲਵਾ ਖੇਤਰ ਵਿਚ ਮੱਜਬੀ ਸਿੱਖਾਂ ਅਤੇ ਵਾਲਮੀਕੀਆਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਸੱਭ ਤੋਂ ਮਾੜੀ ਹੈ। ਉਹ ਅਜੇ ਵੀ ਗੁਲਾਮੀ ਭਰਿਆ ਜੀਵਨ ਕੱਟਣ ਲਈ ਮਜਬੂਰ ਹਨ ਜਦ ਕਿ ਦਲਿਤ ਸਮਾਜ ਵਿੱਚੋਂ ਬਣੇ ਵਿਧਾਇਕ /ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਤ੍ਰਾਸਦੀ ਇਹ ਹੈ ਕਿ ਉਹ 'ਸਿਆਸੀ ਸੀਰੀ' ਬਣਕੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਦਲਿਤ ਸਮਾਜ ਨਾਲ ਕੋਈ ਵੀ ਸਰੋਕਾਰ ਨਹੀਂ ਹੈ। ਅਕਾਲੀ ਦਲ /ਕਾਂਗਰਸ ਦੇ ਆਗੂ ਜਿਨ੍ਹਾਂ ਵਿਚ ਜੱਟਾਂ ਅਤੇ ਹੋਰ ਉੱਚ ਜਾਤੀ ਦੇ ਲੋਕਾਂ ਦਾ ਕਬਜ਼ਾ ਹੈ, ਦੇ ਵਿੱਚ ਦਲਿਤਾਂ ਨੂੰ ਛੱਡ ਕੇ ਬਾਕੀ ਦੇ ਆਗੂ 'ਸਿਆਸੀ ਸੀਰੀ' ਬਣਕੇ ਨਹੀਂ ਕੰਮ ਕਰਦੇ, ਉਹ ਸਿਰਫ ਜੇ ਡਰਦੇ ਹਨ ਤਾਂ ਮੌਕੇ ਦੀ ਸਰਕਾਰ ਦੇ 'ਵਿਜੀਲੈਂਸ ਵਿਭਾਗ' ਵਿਭਾਗ ਤੋਂ ਡਰਦੇ ਹੋਏ ਆਪਣੇ ਤੇਵਰ ਨਰਮ ਕਰ ਲੈਂਦੇ ਹਨ। ਪੰਜਾਬ ਵਿਚ ਇਸ ਵੇਲੇ 38 ਫੀਸਦੀ ਅਬਾਦੀ ਦਲਿਤ ਲੋਕਾਂ ਦੀ ਹੈ, ਜਿਸ ਵਿਚੋਂ 24 ਫੀਸਦੀ ਅਬਾਦੀ ਮੱਜਬੀ ਸਿੱਖਾਂ ਅਤੇ ਵਾਲਮੀਕੀਆਂ ਦੀ ਜਦਕਿ ਬਾਕੀ ਦੀ ਗਿਣਤੀ 14 ਫੀਸਦੀ ਅਬਾਦੀ ਰਵਿਦਾਸੀਆ ਵਰਗ ਸਮੇਤ ਹੋਰ ਅਨੂਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਵਿਚ ਆਉਂਦੇ ਲੋਕਾਂ ਦੀ ਹੈ। 
-ਸੁਖਦੇਵ ਸਲੇਮਪੁਰੀ
09780620233
3 ਜੂਨ, 2021

ਸਿਆਸੀ ਸੀਰੀ ✍️.  ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ - 5
- ਪੰਜਾਬ ਵਿਚ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਜੋੜ-ਤੋੜ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਲੋਂ ਦਲਿਤਾਂ ਨੂੰ ਭਰਮਾਉਣ ਲਈ ਨਵੇਂ ਪੱਤੇ ਵਰਤੇ ਜਾ ਰਹੇ ਹਨ। ਸਿਆਸੀ ਪਾਰਟੀਆਂ ਵਲੋਂ ਦਲਿਤਾਂ ਲਈ ਮੁੱਖ-ਮੰਤਰੀ ਅਤੇ ਉਪ ਮੁੱਖ ਮੰਤਰੀ ਵਰਗੇ ਅਹੁਦਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਸੁਪਰੀਮੋ ਉੱਚ ਜਾਤੀਆਂ ਖਾਸ ਕਰਕੇ 'ਜੱਟ' ਹੀ ਹਨ, ਭਲੀਭਾਂਤ ਜਾਣਦੇ ਹਨ ਕਿ ਇਸ ਵੇਲੇ ਪੰਜਾਬ ਦਾ ਜੱਟ ਕਿਸਾਨੀ ਮੁੱਦੇ ਨੂੰ ਲੈ ਕੇ ਕਿਸੇ ਵੀ ਸਿਆਸੀ ਪਾਰਟੀ ਨਾਲ ਚੱਲਣ ਦੀ ਬਜਾਏ ਚੁੱਪ ਵੱਟੀ ਬੈਠਾ ਹੈ, ਜਦਕਿ ਪੰਜਾਬ ਦਾ ਹਿੰਦੂ ਅੰਦਰੂਨੀ ਤੌਰ 'ਤੇ ਭਾਜਪਾ ਨਾਲ ਜੁੜਿਆ ਹੋਇਆ ਹੈ। ਫਿਰ ਇਕੱਲੇ ਦਲਿਤ ਹੀ ਰਹਿ ਗਏ ਹਨ, ਜਿਹੜੇ ਹਰ ਵਾਰ ਉੱਧਰ ਨੂੰ ਤੁਰ ਪੈਂਦੇ ਹਨ, ਜਿਹੜਾ ਉਨ੍ਹਾਂ ਨੂੰ 'ਮੁਫਤ ਕਣਕ-ਦਾਲ' ਦੇਈ ਜਾਵੇ। ਉਨ੍ਹਾਂ ਨੂੰ ਆਪਣੇ ਭਵਿੱਖ ਜਾਣੀ ਕਿ ਆਪਣੇ ਬੱਚਿਆਂ ਬਾਰੇ ਕੋਈ ਚਿੰਤਾ ਨਹੀਂ ਹੈ, ਉਹ ਉਨ੍ਹਾਂ ਕੋਲੋਂ ਸੀਰੀਪੁਣਾ ਛੁਡਵਾਉਣ ਲਈ ਕੋਈ ਉਚੇਚ ਨਹੀਂ ਕਰਦੇ, ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਧੀਆਂ - ਭੈਣਾਂ ਦੇ ਸਿਰਾਂ ਉਪਰ ਗੋਹੇ ਦਾ ਟੋਕਰਾ ਲੱਥੇ, ਹੱਥ ਵਿੱਚੋਂ ਝਾੜੂ ਛੁੱਟੇ, ਬੱਚਿਆਂ ਹੱਥੋਂ ਪਸ਼ੂ ਚਾਰਨ ਲਈ ਸੋਟੀ ਛੁੱਟੇ, ਜੱਟਾਂ ਦੇ ਘਰ ਸੀਰੀਪੁਣਾ ਤੋਂ ਖਹਿੜਾ ਛੁੱਟੇ, ਉਨ੍ਹਾਂ ਨੂੰ ਤਾਂ ਸਿਰਫ ਮੁਫਤ ਵਿਚ ਕਣਕ - ਦਾਲ ਅਤੇ ਬਿਜਲੀ ਮਿਲਣੀ ਚਾਹੀਦੀ ਹੈ। ਜਾਪਦਾ ਹੈ ਕਿ ਇਸ ਵਾਰ ਦਲਿਤਾਂ ਲਈ ਸਿਆਸੀ ਪਾਰਟੀਆਂ ਵਲੋਂ ਘਿਓ / ਖੰਡ / ਤੇਲ ਦੀ ਕੋਈ ਸਕੀਮ ਲਿਆਂਦੀ ਜਾ ਸਕਦੀ ਹੈ, ਤਾਂ ਜੋ ਪੰਜਾਬ ਦੀ ਵਾਗਡੋਰ 'ਜੱਟ' ਦੇ ਹੱਥ ਵਿਚ ਹੀ ਰਹੇ। ਭਲਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕਦੀ ਉਨ੍ਹਾਂ ਨੇ ਕਿਸੇ ਦਲਿਤ ਨੂੰ ਪੰਜਾਬ ਦਾ ਮੁੱਖ ਸਕੱਤਰ ਜਾਂ ਪੁਲਿਸ ਮੁਖੀ ਲਗਾਇਆ? ਪੰਜਾਬ 'ਤੇ ਕਾਬਜ ਰਹੀਆਂ ਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਜਿਲ੍ਹਿਆਂ ਵਿੱਚ ਕਿਸੇ ਦਲਿਤ ਅਧਿਕਾਰੀ ਨੂੰ ਡੀ ਸੀ ਅਤੇ ਜਿਲ੍ਹਾ ਪੁਲਿਸ ਮੁਖੀ ਲਗਾਉਣ ਲਈ ਤਿਆਰ ਨਹੀਂ, ਹੋਰ ਤਾਂ ਹੋਰ ਵੱਡੇ ਥਾਣਿਆਂ ਵਿਚ ਦਲਿਤਾਂ ਨੂੰ ਐਸ ਐਚ ਓ ਲਗਵਾਉਣ ਤੋਂ ਗੁਰੇਜ ਕੀਤਾ ਜਾਂਦਾ ਹੈ। ਦਲਿਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਹੁਣ ਤੱਕ ਦਲਿਤਾਂ ਨੂੰ ਸੰਵਿਧਾਨਿਕ ਰੂਪ ਵਿਚ ਮਿਲਿਆ ਨੌਕਰੀਆਂ ਵਿੱਚ ਰਾਖਵਾਂਕਰਨ ਅਤੇ ਤਰੱਕੀਆਂ ਦੇਣ ਤੋਂ ਅੜਿੱਕੇ ਡਾਹੇ ਜਾ ਰਹੇ ਹਨ, ਪਿੰਡਾਂ ਵਿਚ ਸਰਪੰਚ ਬਣਨ ਤੋਂ ਰੋਕਿਆ ਜਾ ਰਿਹਾ ਹੈ, ਉਹ ਦਲਿਤਾਂ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਕਿਵੇਂ ਬਣਾਉਣਗੀਆਂ? ਜੇ ਮੰਨ ਵੀ ਲਿਆ ਜਾਵੇ ਤਾਂ ਕਮਾਨ ਤਾਂ 'ਉੱਚ ਜਾਤੀ' ਦੇ ਲੋਕਾਂ ਕੋਲ ਹੀ ਰਹੇਗੀ। ਮੁੱਖ ਮੰਤਰੀ /ਉਪ ਮੁੱਖ ਮੰਤਰੀ ਸਿਰਫ ਇਕ 'ਸੀਰੀ' ਦੀ ਤਰ੍ਹਾਂ ਕੰਮ ਕਰੇਗਾ। ਪੰਜਾਬ ਵਿਚ  ਸਰਕਾਰੀ ਨੌਕਰੀਆਂ ਵਿੱਚ ਦਲਿਤ ਮੁਲਾਜ਼ਮਾਂ ਨੂੰ ਤਰੱਕੀਆਂ ਨੂੰ ਲੈ ਕੇ ਸਾਲ 2014 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਕ ਗੈਰ-ਸੰਵਿਧਾਨਕ ਪੱਤਰ ਜਾਰੀ ਕਰਵਾ ਕੇ ਰੋਕ ਲਗਾ ਰੱਖੀ ਸੀ, ਅਤੇ ਉਸ ਪੱਤਰ ਨੂੰ ਕਾਇਮ ਰੱਖਣ ਲਈ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵੀ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈ, ਦਲਿਤਾਂ ਨੂੰ ਤਰੱਕੀਆਂ ਦੇਣ ਤੋਂ ਵੰਚਿਤ ਕਰ ਕੇ ਰੱਖਿਆ ਹੋਇਆ ਹੈ।  ਦਲਿਤਾਂ ਨੂੰ ਆਪਣਾ ਭਵਿੱਖ ਕਣਕ-ਦਾਲ ਅਤੇ ਬਿਜਲੀ ਬਿੱਲਾਂ ਨੂੰ ਨਾ ਸਮਝਦੇ ਹੋਏ ਆਪਣੇ ਦਿਮਾਗ ਨਾਲ ਸੋਚ ਕੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਵੇਲੇ ਇੱਕ ਗੱਲ ਸਾਹਮਣੇ ਆਈ ਹੈ ਕਿ ਸਿਆਸੀ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਅਕਸਰ ਹੀ ਤਰ੍ਹਾਂ ਦੇ ਵਿੰਗ ਜਿਵੇਂ ਅਨੁਸੂਚਿਤ ਜਾਤੀ ਵਿੰਗ, ਪੱਛੜੀਆਂ ਸ਼੍ਰੇਣੀਆਂ ਵਿੰਗ, ਜਾਂ ਹੋਰ ਵੱਖ ਵੱਖ ਜਾਤੀਆਂ ਦੇ ਨਾਂ ਹੇਠ ਵਿੰਗ ਬਣਾਕੇ ਉਸ ਵਰਗ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਇਸ ਵਾਰ ਵਿੰਗਾਂ ਦੇ ਲੋਕ ਵਿੰਗਾਂ ਨੂੰ ਲੈ ਕੇ ਸੁਚੇਤ ਹੋ ਰਹੇ ਹਨ। ਅਕਾਲੀ ਦਲ ਬਾਦਲ ਵਲੋਂ ਪਿਛਲੇ ਦਿਨੀਂ 'ਰਾਜਪੂਤ ਭਾਈਚਾਰਾ' ਨਾਲ ਸਬੰਧਿਤ ਵਿੰਗ ਤਿਆਰ ਕਰਕੇ ਉਸ ਵਿੰਗ ਦਾ ਕੋਆਰਡੀਨੇਟਰ ਇੱਕ ਵਿਧਾਇਕ ਜੋ ਜੱਟ ਹੈ ਨੂੰ ਲਗਾ ਦਿੱਤਾ, ਨੂੰ ਲੈ ਕੇ ਰਾਜਪੂਤ ਭਾਈਚਾਰੇ ਵਿਚ ਵਿਰੋਧ ਖੜ੍ਹਾ ਹੋ ਗਿਆ। ਰਾਜਪੂਤਾਂ ਦਾ ਕਹਿਣਾ ਹੈ ਕਿ ਰਾਜਪੂਤ ਇੱਕ ਬਹਾਦਰ ਕੌਮ ਹੈ, ਜਿਹਡ਼ੀ ਆਪਣੇ ਚੰਗੇ /ਮਾੜੇ ਬਾਰੇ ਖੁਦ ਭਲੀ ਭਾਂਤ ਜਾਣੂੰ ਹੈ, ਫਿਰ ਰਾਜਪੂਤ ਭਾਈਚਾਰੇ ਦਾ ਵਿੰਗ ਬਣਾ ਕੇ ਕੋਆਰਡੀਨੇਟਰ ਕਿਸੇ 'ਜੱਟ' ਨੂੰ ਕਿਉਂ ਥੋਪਿਆ ਗਿਆ ਹੈ? ਰਾਜਪੂਤ ਭਾਈਚਾਰੇ ਵਲੋਂ ਬਗਾਵਤ ਦਾ ਚੁੱਕਿਆ ਗਿਆ ਝੰਡਾ ਇਕ ਬਹੁਤ ਵਧੀਆ ਪਹਿਲ ਕਦਮੀ ਹੈ, ਕਿਉਂਕਿ ਉਨ੍ਹਾਂ ਨੂੰ ਗਿਆਨ ਹੋ ਗਿਆ ਹੈ ਕਿ ਉਹ ਕਿਸੇ ਦੇ 'ਸੀਰੀ' ਬਣਕੇ ਕੰਮ ਨਹੀਂ ਕਰਨਗੇ, ਉਨ੍ਹਾਂ ਦੀ ਆਪਣੀ ਹੋਂਦ ਹੈ, ਜਿਸ ਨੂੰ ਉਹ ਜਿਉਂਦਾ ਰੱਖਣਗੇ। ਇਸੇ ਤਰ੍ਹਾਂ ਦਲਿਤਾਂ ਨੂੰ ਵੀ ਆਪਣੀ ਮਰੀ ਹੋਈ ਜਮੀਰ ਨੂੰ ਜਗਾਕੇ 'ਸੀਰੀਪੁਣਾ' ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ, ਉਹ ਜਿਸ ਵੀ ਸਿਆਸੀ ਪਾਰਟੀ ਵਿਚ ਹਨ, ਉਨ੍ਹਾਂ ਨੂੰ ਆਪਣੀ ਹੋਂਦ ਕਾਇਮ ਕਰਨੀ ਚਾਹੀਦੀ ਹੈ।
-ਸੁਖਦੇਵ ਸਲੇਮਪੁਰੀ
09780620233
2 ਜੂਨ, 2021

ਦਹਿਲੀਜ਼ ✍️. ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ

ਦਹਿਲੀਜ਼
ਕਿਸੇ ਦਾ ਵੀ ਦਿਲ ਦੀ ਦਹਿਲੀਜ਼ ਦੇ ਪੱਧਰ ਤੱਕ ਉੱਤਰ ਜਾਣਾ ਆਪਣੇ ਆਪ ਵਿੱਚ ਇੱਕ ਵਡਮੁੱਲੀ ਦਾਤ ਹੈ। ਕਿਤੇ ਨਾ ਕਿਤੇ ਤੁਹਾਡੇ ਵਿਚਾਰ ਜਦੋਂ ਦੂਸਰੇ ਵਿਅਕਤੀ ਦੇ ਵਿਚਾਰਾਂ ਨਾਲ਼ ਮੇਲ ਖਾਂਦੇ ਹਨ ਤਾਂ ਦਿਲ ਦੀ ਦਹਿਲੀਜ਼ ਤੇ ਦਸਤਕ ਹੋਣਾ ਸੁਭਾਵਿਕ ਹੋ ਜਾਂਦਾ ਹੈ। ਤੁਹਾਡੀ ਮਹੀਨਾਵਾਰ ਜਾਂ ਸਾਲਾਨਾ ਕਮਾਈ ਕਿੰਨੀ ਵੀ ਹੋਵੇ ਜਿਆਦਾ ਮਾਇਨੇ ਨਹੀਂ ਰੱਖਦੀ ਹੈ। ਹਾਂ, ਪੈਸਾ ਬਲਵਾਨ ਹੈ, ਲੋੜ ਮੁਤਾਬਿਕ ਮਾਇਆ ਹੋਣੀ ਵੀ ਚਾਹੀਦੀ ਹੈ, ਤਾਂ ਜ਼ੋ ਲੋੜੀਂਦੀਆਂ ਜ਼ਰੂਰੀ ਵਸਤਾਂ ਖ਼ਰੀਦੀਆਂ ਜਾ ਸਕਣ। ਸਾਲਾਨਾ ਵੇਤਨ ਚ ਵਾਧਾ ਜਾਂ ਤਰੱਕੀ ਕਿਤੇ ਨਾ ਕਿਤੇ ਮਨ ਨੂੰ ਖੁਸ਼ੀ ਦਿੰਦਾ ਹੈ। ਖੁਸ਼ੀ ਹੋਣੀ ਵੀ ਚਾਹੀਦੀ ਹੈ। ਪਰ ਇਸ ਤਰੱਕੀ ਦੇ ਦੌਰ ਵਿੱਚ ਜੋ ਅਹਿਮ ਗੱਲ ਦੇਖਣ ਚ ਆਉਂਦੀ ਹੈ ਕਿ ਜਿਵੇਂ ਹੀ ਕੋਈ ਤਰੱਕੀ ਦਾ ਰਾਹ ਫੜ ਲੈਂਦਾ ਹੈ ਤਾਂ ਅਕਸਰ ਹੀ ਇਨਸਾਨ ਦੀ ਧੌਣ ਦੀ ਹੱਡੀ ਚ ਬਲ ਵਧ ਜਾਂਦਾ ਹੈ ਅਰਥਾਤ ਹਉਮੈ ਵਧ ਜਾਂਦੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨਾਂ ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਹੁਣ ਤੱਕ ਰਹਿ ਕੇ ਓਹਨਾਂ ਤੋਂ ਕੁਝ ਸਿੱਖ ਕੇ ਅੱਗੇ ਵਧੇ ਹਾਂ, ਜੇਕਰ ਤਰੱਕੀ ਹੋਣ ਤੋਂ ਬਾਅਦ ਇਹ ਸਭ ਰਿਸ਼ਤੇ ਨਾਤੇ ਪਹਿਲਾਂ ਵਰਗੇ ਨਹੀਂ ਹਨ ਤਾਂ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਇਹ ਤਰੱਕੀ ਨਾਲ ਕਿੰਨੇ ਕੁ ਨਵੇਂ ਰਾਹ ਨਿਕਲਣ ਦੀ ਉਮੀਦ ਹੈ। ਜੇਕਰ ਇਹ ਸਭ ਦਾ ਇੱਕ ਗ੍ਰਾਫ ਤਿਆਰ ਕੀਤਾ ਜਾਵੇ, ਜਿਸ ਵਿਚ ਤੁਹਾਡੀ ਤਰੱਕੀ ਅਤੇ ਰਿਸ਼ਤੇ ਨਾਤਿਆਂ ਦੇ ਪੈਰਾਮੀਟਰ ਤੈਅ ਕੀਤੇ ਜਾਣ, ਉਦਾਹਰਨ ਦੇ ਤੌਰ ਤੇ ਜੇਕਰ ਮੇਲ ਜੋਲ/ ਰਿਸ਼ਤੇ ਨਾਤਿਆਂ ਵਾਲਾ ਗ੍ਰਾਫ ਡਿਗਦਾ ਜਾ ਰਿਹਾ ਹੈ, ਤਾਂ ਉਹ ਸਮਾਂ ਆਉਣਾ ਦੂਰ ਨਹੀਂ ਜਦੋਂ ਇਕੱਲਾਪਨ ਅੰਦਰੋ ਅੰਦਰੀ ਘੁਣ ਵਾਂਗ ਖਾਣ ਲੱਗ ਜਾਵੇਗਾ। ਤੁਹਾਡੇ ਦੁਆਰਾ ਬੋਲੇ ਗਏ ਬੋਲ ਸੁਣਨ ਵਾਲੇ ਦੇ ਦਿਲ ਚ ਘਰ ਕਰਨ ਵਾਲੇ ਹੋਣੇ ਚਾਹੀਦੇ ਹਨ, ਨਾਂ ਕਿ ਤੁਹਾਡੇ ਬੋਲਾਂ ਚ ਹਉਮੈ ਦੀ ਬਦਬੋ ਆਉਂਦੀ ਹੋਵੇ। ਬੁੱਲ੍ਹੇ ਸ਼ਾਹ ਜੀ ਬੋਲਣ ਬਾਰੇ ਲਿਖਦੇ ਹਨ ਕਿ
                                   
“ ਬੁੱਲ੍ਹਿਆ, ਮੰਦਿਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁੱਝ ਢਹਿੰਦਾ,
                                     
ਇੱਕ ਕਿਸੇ ਦਾ ਦਿਲ ਨਾ ਢਾਹਵੀਂ, ਰੱਬ ਦਿਲਾਂ ਵਿਚ ਰਹਿੰਦਾ।“
ਹੁਣ ਅਸੀਂ ਇਸ ਤੋਂ ਇਹ ਭਾਵ ਨਹੀਂ ਕੱਢਣਾ ਕਿ ਧਾਰਮਿਕ ਅਸਥਾਨ ਠੀਕ ਨਹੀਂ ਹਨ। ਸਭ ਧਰਮ ਅਤੇ ਧਾਰਮਿਕ ਅਸਥਾਨ ਸਨਮਾਨ ਯੋਗ ਹਨ। ਇੱਥੇ ਬੁੱਲ੍ਹੇ ਸ਼ਾਹ ਜੀ ਦਿਲ ਦੀ ਅਵਸਥਾ ਦੀ ਗੱਲ ਕਰਦੇ ਹਨ ਕਿ ਤੁਹਾਡੇ ਬੋਲ ਇੰਨੇ ਸ਼ਕਤੀਸ਼ਾਲੀ ਹਨ ਕਿ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਹ ਅਗਲੇ ਇਨਸਾਨ ਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ। ਸੋ, ਕੋਸ਼ਿਸ਼ ਕਰੀਏ ਕਿ ਰਲ ਮਿਲ ਕੇ ਪਿਆਰ ਨਾਲ ਰਹੀਏ। ਜਿਹੜੇ ਤੁਹਾਡੇ ਆਪਣੇ ਨੇ ਉਹਨਾਂ ਨੂੰ ਵੀ ਅਹਿਸਾਸ ਰਹੇ ਕਿ ਸਾਡਾ ਕੋਈ ਆਪਣਾ ਵੀ ਹੈ, ਜੋ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਗੱਲ ਨੂੰ ਸਮਝਦਾ ਹੈ। ਨਿਰਸਵਾਰਥ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਰਹੋ, ਚੰਗਾ ਪਰੋਸਦੇ ਰਹੋ ਤੇ ਆਨੰਦ ਮਾਣਦੇ ਰਹੋ। ਫਿਰ ਦੇਖੋ ਕਿ ਕਿਵੇਂ ਉਹ ਕਾਦਰ ਦੀ ਕੁਦਰਤ ਤੁਹਾਡੇ ਲਈ ਵੀ ਅਨੇਕਾਂ ਰਾਹ ਖੋਲਦੀ ਰਹੇਗੀ।
                           
ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ 
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਚੱਲ ਚੱਲੀਏ ✍️. ਤਰਵਿੰਦਰ ਕੌਰ ਝੰਡੋਕ

ਚੱਲ ਚੱਲੀਏ .......

 

ਚੱਲ ਚੱਲੀਏ ......

ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ ,

ਹੋਰ ਦੂਜਾ ਨਾ ਹੋਵੇ ਅਸਾੜਾ,

ਮਿਲ ਕੇ ਛੇੜ ਲਈਏ ਤੰਦ ਪਿਆਰ ਦੀ ,

ਨਾ ਬਾਤਾਂ ਮੁੱਕਣ ਦੁਬਾਰਾ ,

ਚੱਲ ਚੱਲੀਏ .......

ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ , 

ਇਕ ਦੂਜੇ ਨੂੰ ਦੇਖਦੇ ਰਹੀਏ ,

ਰੂਹਾਂ ਦਾ ਵਿਛੜ ਕੇ ਮਿਲਣਾ

ਦੁਬਾਰਾ ਵਿਛੜਣ ਦਾ ਨਾਮ ਨਾ ਲਈਏ

 

ਚੱਲ ਚੱਲੀਏ .......

"ਤਰਵਿੰਦਰ "ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ ,

ਛੇੜ ਲਈਏ ਪਿਆਰ ਦੀਆਂ ਬਾਤਾਂ ,

ਚੱਲ ਚੱਲੀਏ ....... 

 

 

ਤਰਵਿੰਦਰ ਕੌਰ ਝੰਡੋਕ

ਮੈਂ ਦੁਨੀਆਂ ਵੇਖਣੀ ✍️. ਤਰਵਿੰਦਰ ਕੌਰ ਝੰਡੋਕ

ਮੈਂ ਦੁਨੀਆਂ ਵੇਖਣੀ .........

ਚਾਰ ਦੀਵਾਰੀ ਤੋਂ ਉੱਪਰ ਜਾਂ ਕੇ ,

ਜਿਹੜੇ ਸੁਪਨਿਆਂ ਦਾ ਦਮ ਮੈਂ ਨਿੱਤ ਘੁੱਟਦੀ ,

ਮੈਂ ਦੁਨੀਆਂ ਵੇਖਣੀ .........

ਸੁਪਨਿਆਂ ਨੂੰ ਅੱਖੀ ਹਕੀਕਤ ਕਰਕੇ 

ਮੈਂ ਦੁਨੀਆਂ ਵੇਖਣੀ .........

ਜਿੱਥੇ ਦੱਬੇ ਨੇ ਮੇਰੇ ਸਭ ਅਰਮਾਨ ,

ਇਹਨਾਂ ਗਲਾ ਘੁੱਟੇ ਅਰਮਾਨਾਂ ਤੋਂ ਉੱਪਰ ਜਾ ਕੇ ,

ਮੈਂ ਦੁਨੀਆਂ ਵੇਖਣੀ .........

" ਤਰਵਿੰਦਰ "ਨਾ ਕਈ ਬੇੜੀ , ਨਾ ਕੋਈ ਬੰਦਿਸ਼ 

ਰੱਬਾ ਚਾਰੋਂ ਤਰਫ਼ ਹੋਵੇ ਤੇਰਾ ਹੀ ਨਾਮ 

ਮੈਂ ਦੁਨੀਆਂ ਵੇਖਣੀ .........

ਭੁੱਲ ਜਾਵਾਂ ਕੀਤੇ ਗੁਨਾਹਾਂ ਜਾ ਕਰਮਾਂ ਦੀ ਵੱਜੀ ਇਕ- ਮਾਰ ,

ਬੱਸ ਇਕ ਵਾਰ ਮੈਂ ਖੁੱਲ ਕੇ ਦੁਨੀਆਂ ਵੇਖਣੀ.......

ਸਿਵਿਆਂ ਤੱਕ ਜਾਣ ਤੋਂ ਪਹਿਲਾਂ , ਮੇਰਾ ਇਕੋ - ਇਕ ਚਾਅ ,

ਮੈਂ ਦੁਨੀਆਂ ਵੇਖਣੀ !

 

 

ਤਰਵਿੰਦਰ ਕੌਰ ਝੰਡਕ

ਕਦ ਮੁੜਕੇ ਆਉਣਗੇ ਉਹ ਦਿਨ ✍️. ਤਰਵਿੰਦਰ ਕੌਰ ਝੰਡੋਕ

ਕਦ ਮੁੜਕੇ ਆਉਣਗੇ ਉਹ ਦਿਨ

ਭਾਈਚਾਰੇ ਦਾ ਰਾਹ ਕਿੱਥੇ ਗਿਆ ,

ਜਿੱਥੇ ਸਾਰੇ ਰਲ ਮਿਲ ਖੁਸ਼ੀ ਦੇ ਗੀਤ ਗਾਉਂਦੇ ਸੀ ,

ਕਦਰਾਂ ਕੀਮਤਾਂ ਨੂੰ ਜੋ ਭੁੱਲੀ ਬੈਠੇ ਨੇ ਸਾਰੇ ,

ਜੋ ਸੱਚ ਦਾ ਰਾਹ ਦਿਖਾਉਂਦੇ ਸੀ,

 

ਕਦ ਮੁੜਕੇ ਆਉਣਗੇ ਉਹ ਦਿਨ ?

ਗੱਲ ਗੱਲ ਤੇ ਪਿਆਰ ਭਰੀ ਜੋ ਸਾਂਝ ਪਾਉਂਦੇ ਸੀ,

ਉਹ ਦਿਨ ਕਿੱਥੇ ਗਏ ,

ਜੋ ਆਪਣਾ ਕਹਿ ਕੇ ਅਾਪਣਾ ਹੱਕ ਜਤਾਉਂਦੇ ਸੀ,

 

ਕਦ ਮੁੜਕੇ ਆਉਣਗੇ ਉਹ ਦਿਨ ?

ਪੈਸਿਆਂ ਦੇ ਲੋਭ ਲਾਲਚ ਵਿਚ ਹੁਣ ,

ਆਪਣਿਆਂ ਦੀ ਕਦਰ ਜੋ ਗਵਾਈ ਬੈਠੇ ,

ਰਿਸ਼ਤਿਆਂ ਨੂੰ ਸੂਲੀ ਚਾੜ੍ਹ ,

ਮੋਹ ਮਾਇਆਂ ਦੇ ਚੱਕਰਾਂ ਵਿਚ ,

ਜੋ ਆਪਣੀ ਮੱਤ ਗਵਾਈ ਬੈਠੇ ,

ਨਾ ਰਿਹਾ ਕੋਈ ਆਪਸੀ ਪਿਆਰ ,

ਨਾ ਰਹੀ ਕੋਈ ਭਾਈਚਾਰਕ ਸਾਂਝ ,

ਰਿਸ਼ਤਿਆਂ ਨੂੰ ਪੈਸੇ ਦੇ ਛਿੱਕੂ ਵਿਚ ਟੰਗ ਕੇ ,

ਆਪਣਾ ਜ਼ਮੀਰ ਜੋ ਗਵਾਈ ਬੈਠੇ ,

 

ਕਦ ਮੁੜਕੇ ਆਉਣਗੇ ਉਹ ਦਿਨ?

ਗੁਰਦੁਆਰੇ ,ਮੰਦਿਰਾਂ ਤੇ ਮਸਜਿਦਾਂ ਵਿਚ ,

ਪੈਸਿਆਂ ਦੇ ਜੋ ਗੋਰਖ ਧੰਦੇ ਚੱਲਦੇ ,

ਗੁਰਬਾਣੀ ਨੂੰ ਪੜ੍ਹਣੋ ਛੱਡ ,

ਪੈਸਿਆਂ ਦੀ ਹਨੇਰੀ ਪਿੱਛੇ ਲੱਗ ਕੇ  ,

ਆਪਣਾ ਸੁਨਹਿਰੀ ਜੀਵਨ ,

ਜੋ ਗਵਾਈ ਬੈਠੇ ,

 

 " ਤਰਵਿੰਦਰ " ਕਦ ਮੁੜਕੇ ਆਉਣਗੇ ਉਹ ਦਿਨ !!

 

ਤਰਵਿੰਦਰ ਕੌਰ ਝੰਡੋਕ

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ-ਸੀਰੀ-4
- ਪਿਛਲੇ ਅੰਕਾਂ ਵਿਚ ਮੈਂ ਦਲਿਤ ਵਰਗ ਨਾਲ ਸਬੰਧਿਤ ਵਿਧਾਇਕਾਂ / ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤ੍ਰਾਸਦੀ ਬਾਰੇ ਲਿਖਿਆ ਸੀ ,ਕਿ ਉਹ  ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਵਲੋਂ ਸੰਵਿਧਾਨਿਕ ਰਾਖਵਾਂਕਰਨ ਦੀ ਦੇਣ ਸਦਕਾ, ਜਿਸ ਸਿਆਸੀ ਪਾਰਟੀ ਦੀ ਟਿਕਟ ਤੋਂ ਕੁਰਸੀ 'ਤੇ ਬਿਰਾਜਮਾਨ ਹੋਏ ਹਨ, ਦੇ ਵਿੱਚ ਉਨ੍ਹਾਂ ਦੀ ਆਪਣੀ ਕੋਈ ਵੀ ਹੋਂਦ ਨਹੀਂ ਹੈ ਅਤੇ ਉਹ ਆਪੋ ਆਪਣੀ ਪਾਰਟੀ ਵਿਚ ਬਤੌਰ 'ਸਿਆਸੀ ਸੀਰੀ' ਬਣਕੇ ਜਿੰਦਗੀ ਕੱਟ ਰਹੇ ਹਨ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਤੈਨਾਤ  ਦਲਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਇਹੀ ਤ੍ਰਾਸਦੀ ਹੈ। ਵੇਖਣ ਵਿਚ ਆਇਆ ਹੈ ਕਿ ਬਹੁਤੇ ਦਲਿਤ ਅਧਿਕਾਰੀ ਤਾਂ ਆਪਣੀ ਜਾਤ ਲੁਕੋ ਕੇ ਰੱਖ ਦੇ ਹਨ, ਉਹ ਆਪਣੇ ਪਿਛੇ ਕੋਈ ਅਜਿਹਾ ਗੋਤ ਵਗੈਰਾ ਲਿਖ ਲੈਂਦੇ ਹਨ, ਜਿਸ ਤੋਂ ਇਹ ਪ੍ਰਤੀਤ ਹੋਵੇ ਕਿ ਉਹ ਤਾਂ ਉੱਚ ਜਾਤੀ ਨਾਲ ਸਬੰਧਿਤ ਹੈ। ਇੱਕ ਵਾਰ ਦੀ ਗੱਲ ਹੈ ਕਿ ਮੈਂ ਇਕ ਆਈ ਏ ਐਸ ਅਧਿਕਾਰੀ ਜੋ ਦਲਿਤ ਸਮਾਜ ਨਾਲ ਸਬੰਧਤ ਰੱਖਦਾ ਸੀ, ਹੁਣ ਸੇਵਾ ਮੁਕਤ ਹੋ ਚੁੱਕਿਆ ਹੈ, ਦੇ ਦਫਤਰ ਵਿਚ ਅਚਾਨਕ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਵੜਿਆ ਤਾਂ ਵੇਖਿਆ ਕਿ ਉਥੇ ਦਫਤਰ ਵਿਚ ਮੌਜੂਦ ਪੰਜਾਬ ਸਰਕਾਰ ਦੇ ਇਕ ਵਿਭਾਗ ਦਾ ਚੇਅਰਮੈਨ ਵੀ ਮੌਜੂਦ ਸੀ।ਦਲਿਤ ਆਈ ਏ ਐਸ ਅਧਿਕਾਰੀ ਆਪਣੇ ਹੀ ਦਫਤਰ ਵਿਚ ਬੈਠੇ ਚੇਅਰਮੈਨ ਦੇ ਗੋਡੇ ਫੜੀ ਬੈਠਾ ਸੀ। ਆਈ ਏ ਐਸ ਅਧਿਕਾਰੀ ਦੇ ਸੀਰੀਪੁਣਾ ਨਾਲ ਸਬੰਧਿਤ ਇਹ ਸਾਰਾ ਵਰਤਾਰਾ ਵੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ ਕਿ ਜਿਸ ਸਮਾਜ ਦੇ ਆਹਲਾ ਦਰਜੇ ਦੇ ਅਧਿਕਾਰੀਆਂ ਦੀ ਇਹ ਤ੍ਰਾਸਦੀ ਹੈ, ਉਥੇ ਇਸ ਸਮਾਜ ਦੇ ਆਮ ਲੋਕਾਂ ਨੂੰ  ਗੁਲਾਮਾਂ ਵਰਗੀ ਜਿੰਦਗੀ ਕੱਟਣੀ ਹੀ ਪਵੇਗੀ। ਲੁਧਿਆਣਾ ਜਿਲ੍ਹੇ ਵਿੱਚ ਹੈਬੋਵਾਲ ਵਾਲੇ ਪਾਸੇ ਪੰਜਾਬ ਸਰਕਾਰ ਵਲੋਂ ਸਮਾਜ ਦੇ ਦਲਿਤ ਵਰਗ ਲਈ 'ਮਹਾਰਿਸ਼ੀ ਵਾਲਮੀਕਿ ਨਗਰ' ਦੇ ਨਾਂ ਇਕ ਵੱਡ ਅਕਾਰੀ ਕਾਲੌਨੀ ਉਸਾਰੀ ਹੋਈ ਹੈ, ਜਿਸ ਵਿਚ ਦਲਿਤਾਂ ਦੀ ਵਿੱਤ ਮੁਤਾਬਿਕ ਉਨ੍ਹਾਂ ਲਈ 35-35 ਗਜ ਦੇ ਮਕਾਨ ਹਨ, ਜੋ ਉਨ੍ਹਾਂ ਨੂੰ ਸਰਕਾਰ ਵਲੋਂ ਕਿਸ਼ਤਾਂ 'ਤੇ ਮੁਹੱਈਆ ਕਰਵਾਏ ਗਏ ਸਨ। ਬਹੁਤ ਸਾਰੇ ਦਲਿਤ ਆਪਣੇ ਮਕਾਨ ਵੇਚ ਕੇ ਇੱਧਰ ਉੱਧਰ ਚਲੇ ਗਏ ਹਨ। ਇਸ ਵੇਲੇ ਇਸ ਨਗਰ ਵਿਚ ਬਹੁ ਗਿਣਤੀ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਹੋ ਗਈ ਹੈ ਕਿਉਂਕਿ ਉਨ੍ਹਾਂ ਨੇ ਦੋ ਦੋ ਤਿੰਨ ਤਿੰਨ ਮਕਾਨ ਖ੍ਰੀਦ ਕੇ ਆਪਣੀ ਰਿਹਾਇਸ਼ ਕੋਠੀਆਂ ਵਿਚ ਬਦਲ ਲਈ ਹੈ। ਇਸ ਨਗਰ ਵਿਚ ਇਸ ਵੇਲੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਡਾਕਟਰ, ਇਨਕਮ ਟੈਕਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ /ਕਰਮਚਾਰੀਆਂ ਤੋਂ ਇਲਾਵਾ ਵਪਾਰੀ ਅਤੇ ਉੱਚ ਆਮਦਨ ਵਾਲੇ ਲੋਕਾਂ ਦਾ ਵਾਸਾ ਹੋ ਚੁੱਕਿਆ ਹੈ, ਜਿਸ ਕਰਕੇ ਇਸ ਵੇਲੇ ਇਥੇ ਰਹਿ ਰਹੇ ਲੋਕਾਂ ਨੇ 'ਮਹਾਰਿਸ਼ੀ ਵਾਲਮੀਕਿ ਨਗਰ' ਤੋਂ ਇਸ ਨਗਰ ਦਾ ਨਾਂ 'ਰਿਸ਼ੀ ਨਗਰ' ਬਣਾਕੇ ਰੱਖ ਦਿੱਤਾ ਹੈ ਤਾਂ ਜੋ ਉਨ੍ਹਾਂ ਦਾ 'ਸਮਾਜਿਕ ਰੁਤਬਾ' ਕਾਇਮ ਰਹਿ ਸਕੇ।ਇਸ ਵੇਲੇ ਮਹਾਰਿਸ਼ੀ ਵਾਲਮੀਕਿ ਨਗਰ ਵਿਚ ਜਮੀਨ ਬਹੁਤ ਮਹਿੰਗੀ ਹੋ ਚੁੱਕੀ ਹੈ। ਲੁਧਿਆਣਾ ਸ਼ਹਿਰ ਵਿੱਚ ਵਾਲਮੀਕਿ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਸਿਆਸੀ ਅਤੇ ਧਾਰਮਿਕ ਆਗੂ ਹਨ, ਜਿਨ੍ਹਾਂ ਦਾ ਕਾਫੀ ਨਾਂ ਹੈ, ਜੋ ਹਮੇਸ਼ਾ ਗੱਲਾਂ ਤਾਂ ਯੁੱਗ ਪਲਟਾਉਣ ਦੀਆਂ ਕਰਦੇ ਹਨ, ਪਰ ਉਹ ਉਨ੍ਹਾਂ ਅਖੌਤੀ ਉੱਚ ਜਾਤੀ ਦੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾ ਸਕੇ, ਜਿਨ੍ਹਾਂ ਨੇ ' ਮਹਾਰਿਸ਼ੀ ਵਾਲਮੀਕਿ ਨਗਰ' ਦਾ ਨਾਂ ਬਦਲਾਅ ਕੇ 'ਰਿਸ਼ੀ ਨਗਰ' ਬਣਾ ਦਿੱਤਾ ਹੈ, ਫਿਰ ਇਹ 'ਸਿਆਸੀ ਸੀਰੀ' ਵਾਲਮੀਕੀਆਂ ਹੱਥੋਂ ਝਾੜੂ ਕਦੋਂ ਛੁਡਵਾਉਣਗੇ, ਇਨ੍ਹਾਂ ਤੋਂ ਦਲਿਤ ਸਮਾਜ ਕੀ ਆਸ ਰੱਖ ਸਕਦਾ ਹੈ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਦਲਿਤ ਅਧਿਕਾਰੀਆਂ / ਕਰਮਚਾਰੀਆਂ ਦਾ ਵੀ ਇਹੀ ਹਾਲ ਹੈ, ਉਨ੍ਹਾਂ ਦੇ ਮੂੰਹ 'ਤੇ ਵੀ 'ਛਿਕਲੀ' ਅਤੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਉਹ ਤਾਂ ਡਰਦੇ ਮਾਰੇ ਡਾ ਅੰਬੇਦਕਰ ਸਾਹਿਬ ਦਾ ਨਾਂ ਲੈਣ ਵੀ ਤਿਆਰ ਨਹੀਂ ਹੁੰਦੇ, ਜਿਸ ਦੀ ਬਦੌਲਤ ਉਨ੍ਹਾਂ ਨੂੰ 'ਕੁਰਸੀ' ਨਸੀਬ ਹੋਈ ਹੈ। ਹੋਰ ਤਾਂ ਹੋਰ ਉਹ ਜਦੋਂ ਆਪਣੇ ਦਫਤਰਾਂ ਵਿਚ ਕੋਈ ਤਸਵੀਰ ਲਗਵਾਉਣ ਦੀ ਗੱਲ ਕਰਦੇ ਹਨ ਤਾਂ 'ਡਾ ਅੰਬੇਦਕਰ' ਦੀ ਤਸਵੀਰ ਲਗਵਾਉਣ ਤੋਂ ਸਹਿਮ ਜਾਂਦੇ ਹਨ।
-ਸੁਖਦੇਵ ਸਲੇਮਪੁਰੀ
09780620233
1 ਜੂਨ, 2021.

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

  ਸਿਆਸੀ ਸੀਰੀ-3
- ਪਿਛਲੇ ਅੰਕ-2 ਵਿਚ ਮੈਂ ਲਿਖਿਆ ਸੀ ਕਿ ਦੇਸ਼ ਵਿਚ ਜਿੰਨੀਆਂ ਵੀ ਟ੍ਰੇਡ ਯੂਨੀਅਨਾਂ / ਸਰਕਾਰੀ ਤੇ ਗੈਰ-ਸਰਕਾਰੀ ਮੁਲਾਜ਼ਮਾਂ / ਪੈਨਸ਼ਨਰਜ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਹਨ, ਦੀ ਕਮਾਨ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਦੇ ਹੱਥ ਵਿਚ ਹੈ ਅਤੇ ਇਨ੍ਹਾਂ ਜਥੇਬੰਦੀਆਂ / ਸੰਸਥਾਵਾਂ ਵਿੱਚ  ਅਨੁਸੂਚਿਤ ਜਾਤੀਆਂ/ ਜਨਜਾਤੀਆਂ ਨਾਲ ਸਬੰਧਿਤ ਕੰਮ ਕਰ ਰਹੇ ਆਗੂ ਜੁੱਤੀਆਂ ਚੱਟਣ ਲਈ ਮਜਬੂਰ ਹੁੰਦੇ ਹਨ, ਭਾਵ ਟ੍ਰੇਡ ਯੂਨੀਅਨਾਂ ਵਿਚ ਦਲਿਤ ਆਗੂ 'ਸਿਆਸੀ ਸੀਰੀ' ਬਣਕੇ ਵਿਚਰਦੇ ਹਨ, ਕਿਉਂਕਿ ਦਲਿਤਾਂ ਨੂੰ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੋਂ ਲਾਂਭੇ ਰੱਖਿਆ ਜਾਂਦਾ ਹੈ। ਅੱਜ ਮੈਂ ਧਾਰਮਿਕ ਅਦਾਰਿਆਂ ਵਿੱਚ ਦਲਿਤਾਂ ਦੇ 'ਸੀਰੀਪੁਣਾ' ਦੀ ਗੱਲ ਕਰਾਂਗਾ। ਜਿੰਦਗੀ ਦਾ ਹਕੀਕੀ ਸੱਚ ਹੈ ਕਿ ਸਿੱਖ ਧਰਮ ਦੇ ਮੋਢੀ ਗੁਰੂਆਂ ਨੇ ਜਦੋਂ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਵੇਖਿਆ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਜਾਤ-ਪਾਤ ਅਤੇ ਊਚ-ਨੀਚ ਦੀਆਂ ਕੰਧਾਂ ਜੋ ਬ੍ਰਾਹਮਣਵਾਦ ਅਤੇ ਮਨੂੰਵਾਦ ਨੇ ਖੜੀਆਂ ਕੀਤੀਆਂ ਸਨ, ਨੂੰ ਮਿਟਾਉਣ ਲਈ 'ਮਾਨਵਤਾ' ਦਾ ਸੁਨੇਹਾ ਦਿੱਤਾ ਪਰ ਅਫਸੋਸ 'ਸਿੱਖ ਧਰਮ' ਅੱਜ ਵੀ ਜਾਤ-ਪਾਤ ਅਤੇ ਊਚ-ਨੀਚ ਦੀ ਘੁੰਮਣ-ਘੇਰੀ ਵਿਚ ਬੁਰੀ ਤਰ੍ਹਾਂ ਗੜੁੱਚ ਹੈ।
ਜਥੇਦਾਰ ਭਾਈ ਸਾਹਿਬ ਜੁਗਿੰਦਰ ਸਿੰਘ ਵੇਦਾਂਤੀ ਜਦੋਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਬਣੇ ਤਾਂ ਉਹ ਲੁਧਿਆਣਾ ਜਿਲ੍ਹੇ ਵਿੱਚ ਪੈਂਦੇ ਪਿੰਡ ਵਲੀਪੁਰ ਕਲਾਂ ਨੇੜੇ ਹੰਬੜਾਂ ਵਿਖੇ ਆਪਣੇ ਨਜਦੀਕੀ ਰਿਸ਼ਤੇਦਾਰ ਦੇ ਘਰ ਆਏ। ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਜਥੇਦਾਰ ਸਾਹਿਬ ਦੇ ਸਨਮਾਨ ਵਿਚ ਜੋ ਸਮਾਗਮ ਰੱਖਿਆ ਗਿਆ ਸੀ, ਦੇ ਵਿੱਚ ਸ਼ਾਮਲ ਹੋਣ ਲਈ ਮੈਨੂੰ ਵੀ ਪਰਿਵਾਰ ਵਲੋਂ ਸੱਦਾ ਦਿੱਤਾ ਗਿਆ ਸੀ, ਕਿਉਂਕਿ ਉਸ ਪਰਿਵਾਰ ਨਾਲ ਮੇਰਾ ਵੀ ਬਹੁਤ ਪਿਆਰ ਹੈ। ਸਮਾਗਮ ਦੌਰਾਨ ਮੈਨੂੰ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਕੁਚਲਣ ਅਤੇ ਦਬਾਉਣ ਲਈ ਕੇਂਦਰ ਸਰਕਾਰ ਵਲੋਂ ਘੜੀਆਂ ਜਾ ਰਹੀਆਂ ਸਾਜਿਸ਼ਾਂ ਉਪਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਜਦੋਂ ਮੈਂ ਉਨ੍ਹਾਂ ਨੂੰ ਨਿਮਰਤਾ ਸਹਿਤ ਇਹ ਪੁੱਛਿਆ ਕਿ 'ਸਿੱਖ ਕੌਮ' ਵਿਚ ਜਾਤ-ਪਾਤ ਨੂੰ ਖਤਮ ਕਰਨ ਲਈ ਤੁਸੀਂ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹੋ, ਤੁਸੀਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪਿੰਡਾਂ ਵਿਚ ਜਾਤਾਂ-ਕੁਜਾਤਾਂ ਦੇ ਨਾਂ 'ਤੇ ਚੱਲ ਰਹੇ ਵੱਖ ਵੱਖ ਗੁਰਦੁਆਰਿਆਂ ਨੂੰ ਇੱਕ ਕਰਵਾਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕਦੇ ਹੋ, ਪਿੰਡਾਂ ਵਿਚ ਦਲਿਤਾਂ ਅਤੇ ਜੱਟਾਂ ਦੀਆਂ ਮੜੀਆਂ ਵੀ ਵੱਖਰੀਆਂ ਹਨ, ਨੂੰ ਇਕੱਠਾ ਕਰ ਸਕਦੇ ਹੋ। ਮੇਰੀ ਗੱਲ ਸੁਣ ਤੋਂ ਬਾਅਦ ਜਥੇਦਾਰ ਸਾਹਿਬ ਆਖਣ ਲੱਗੇ ਕਿ,"ਮੈਂ ਵੀ ਚਾਹੁੰਦਾ ਹਾਂ ਕਿ ਗੁਰਦੁਆਰੇ ਇਕੱਠੇ ਹੋਣ, ਮੜੀਆਂ ਸਾਂਝੀਆਂ ਹੋਣ, ਪਰ ਮੈਂ ਇਸ ਸਬੰਧੀ ਕੋਈ ਵੀ ਹੁਕਮਨਾਮਾ ਜਾਰੀ ਕਰਨ ਤੋਂ ਅਸਮਰੱਥ ਹਾਂ, ਕਿਉਂਕਿ ਮੇਰੇ ਹੱਥ ਬੰਨ੍ਹੇ ਹੋਏ ਹਨ, ਉਪਰਲੇ ਜਾਤ-ਪਾਤ ਖਤਮ ਕਰਨ ਦੇ ਖਿਲਾਫ ਹਨ।" ਸੱਚ ਹੈ ਕਿ ਭਾਵੇਂ ਅਕਾਲ ਤਖਤ ਸਾਹਿਬ ਹੋਵੇ ਭਾਵੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਕਮਾਨ ਹਮੇਸ਼ਾ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਹੱਥ ਵਿਚ ਹੀ ਰਹੀ ਅਤੇ ਕਦੀ ਵੀ ਇੰਨਾ ਸਿੱਖ ਸੰਸਥਾਵਾਂ ਤੋਂ ਸਿੱਖ ਧਰਮ ਵਿਚੋਂ ਜਾਤ-ਪਾਤ ਖਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜਾਤ-ਪਾਤ ਦੇ ਚੱਕਰ ਤੋਂ ਮੁਕਤ ਨਹੀਂ ਹੈ,ਸਿੱਖ ਧਰਮ ਦੀਆਂ ਨੀਹਾਂ ਮਜਬੂਤ ਕਰਨ ਲਈ ਦਲਿਤਾਂ ਵਲੋਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਨੂੰ ਵਰਨਣ ਨਹੀਂ ਕੀਤਾ ਜਾ ਸਕਦਾ, ਪਰ ਸਿੱਖ ਧਰਮ ਦੇ ਠੇਕੇਦਾਰ ਦਲਿਤਾਂ ਨੂੰ ਆਪਣੇ 'ਸੀਰੀ' ਬਣਾਕੇ ਰੱਖਣ ਲਈ ਗੁਰਦੁਆਰਿਆਂ ਵਿਚ ਬੈਠ ਕੇ ਵਿਚਾਰਾਂ ਕਰਦੇ ਹਨ। 
-ਸੁਖਦੇਵ ਸਲੇਮਪੁਰੀ
09780620233
30 ਮਈ 2021

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ-2
- ਬੀਤੇ ਦਿਨੀਂ ਮੈਂ ਲਿਖਿਆ ਸੀ ਕਿ ਅਨੂਸੂਚਿਤ ਜਾਤੀਆਂ /ਜਨਜਾਤੀਆਂ / ਪੱਛੜੇ ਕਬੀਲਿਆਂ ਨਾਲ ਸਬੰਧਿਤ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ /ਮੰਤਰੀ / ਚੇਅਰਮੈਨ ਹਨ, ਉਨ੍ਹਾਂ ਵਿਚੋਂ ਇਕ - ਅੱਧੇ ਨੂੰ ਛੱਡ ਕੇ ਬਾਕੀ ਸਾਰੇ ਹੀ ਆਪੋ-ਆਪਣੀ ਸਿਆਸੀ ਪਾਰਟੀ ਜਿਥੋਂ ਉਨ੍ਹਾਂ ਨੇ ਕੁਰਸੀ ਪ੍ਰਾਪਤ ਕੀਤੀ ਹੈ, ਦੇ ਵਿੱਚ ਉਹ 'ਸਿਆਸੀ ਸੀਰੀ' ਦੇ ਤੌਰ 'ਤੇ ਜਿੰਦਗੀ ਕੱਟਣ ਲਈ ਮਜਬੂਰ ਹਨ, ਕਿਉਂਕਿ ਜਿਸ ਸਮਾਜ ਵਿਚ ਉਹ ਪੈਦਾ ਹੋਏ ਹਨ ਅਤੇ ਜਿਸ ਸਮਾਜ ਵਿਚ ਰਾਖਵਾਂਕਰਨ ਦਾ ਲਾਭ ਉਠਾ ਕੇ ਅੱਗੇ ਹਨ, ਪ੍ਰਤੀ ਉਨ੍ਹਾਂ ਦੀ ਜਮੀਰ ਮਰ ਚੁੱਕੀ ਹੈ। ਉਨ੍ਹਾਂ ਦੇ ਸਾਹਮਣੇ ਕੋਈ 'ਜਾਤੀ-ਸੂਚਕ' ਸ਼ਬਦਾਂ ਦੀ ਵਰਤੋਂ ਕਰਕੇ ਗਾਲ੍ਹਾਂ ਕੱਢੀ ਜਾਵੇ, ਉਹ ਗਰਦਨ ਸੁੱਟ ਕੇ ਸੁਣੀ ਜਾਂਦੇ ਹਨ। ਇਹ ਹੀ ਹਾਲ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ / ਟਰੱਕ ਯੂਨੀਅਨਾਂ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਜਥੇਬੰਦੀ ਜਾਂ ਸਮਾਜ ਸੇਵੀ ਸੰਸਥਾ ਹੈ, ਦੇ ਵਿੱਚ ਦਲਿਤ ਬਤੌਰ 'ਸੀਰੀ' ਕੰਮ ਕਰਦੇ ਰਹਿੰਦੇ ਹਨ। ਦਲਿਤਾਂ ਦਾ ਕੰਮ ਸਮਾਗਮ ਤੋਂ ਪਹਿਲਾਂ ਦਰੀਆਂ ਵਿਛਾਉਣਾ ਕੁਰਸੀਆਂ ਡਾਹੁਣੀਆਂ ਅਤੇ ਫਿਰ ਸਮਾਗਮ ਪਿਛੋਂ ਕੁਰਸੀਆਂ ਅਤੇ ਦਰੀਆਂ ਇਕੱਠੀਆਂ ਕਰਨਾ ਵੀ ਉਨ੍ਹਾਂ ਦੇ ਹਿੱਸੇ ਆਉਂਦਾ ਹੈ। ਗੱਲ ਕੀ ਦਲਿਤ ਕੇਵਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਵਿਚਰਦਿਆਂ ਹੀ 'ਸਿਆਸੀ ਸੀਰੀ' ਨਹੀਂ ਬਲਕਿ ਉਹ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ ਤੋਂ ਇਲਾਵਾ ਆਪਣੇ ਆਪ ਨੂੰ ਧਾਰਮਿਕ ਜਾਂ ਸਮਾਜ ਸੇਵੀ ਸੰਸਥਾਵਾਂ ਅਖਵਾਉਣ ਵਾਲੀਆਂ ਜੱਥੇਬੰਦੀਆਂ  ਦੇ ਵਿੱਚ ਉਹ 'ਸੀਰੀ' ਦੀ ਤਰ੍ਹਾਂ ਹੀ ਕੰਮ  ਕਰਨ ਲਈ ਮਜਬੂਰ ਹਨ। ਜਿਨ੍ਹੀਆਂ ਵੀ ਸਿਆਸੀ ਜਾਂ ਗੈਰ ਸਿਆਸੀ ਜਾਂ ਸਮਾਜ ਸੇਵੀ ਜਥੇਬੰਦੀਆਂ ਹਨ, ਦੇ ਪ੍ਰਧਾਨ,ਸਕੱਤਰ ਜਨਰਲ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਵਰਗੇ ਮਹੱਤਵਪੂਰਨ ਅਹੁਦਿਆਂ ਤੋਂ ਦਲਿਤਾਂ ਨੂੰ ਲਾਂਭੇ ਰੱਖਿਆ ਜਾਂਦਾ ਹੈ, ਜੇ ਕੋਈ ਦਲਿਤ ਆਪਣੇ ਸਮਾਜ ਦੇ 'ਹੱਕ ਅਤੇ ਹਿੱਤ ਲਈ ਅਵਾਜ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਅਵਾਜ ਨੂੰ ਦਬਾ ਦਿੱਤਾ ਜਾਂਦਾ ਹੈ, ਪਹਿਲੀ ਗੱਲ ਤਾਂ ਦਲਿਤ ਆਪਣਾ ਮੂੰਹ ਬੰਦ ਹੀ ਰੱਖਦੇ ਹਨ। 
-ਸੁਖਦੇਵ ਸਲੇਮਪੁਰੀ
09780620233
29 ਮਈ, 2021

ਯਾਰਾਂ ਦਾ ਯਾਰ ਤੇ ਭਰਾਵਾਂ ਦਾ ਭਰਾ ਸੀ ਸਰਪੰਚ ਕੁਲਦੀਪ ਸਿੰਘ ਚੂਹੜਚੱਕ

ਅਜੀਤਵਾਲ (ਬਲਵੀਰ ਸਿੰਘ ਬਾਠ )

  ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਆਉਦੀ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤੱਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਹਨ  ਉਨ੍ਹਾਂ ਲੋਕਾਂ ਵਿੱਚੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੈਂਦੇ ਚੂਹੜਚੱਕ ਦੇ ਸਵਰਗੀ ਕੁਲਦੀਪ ਸਿੰਘ ਯਾਰਾਂ ਦੇ ਯਾਰ ਤੇ ਭਰਾਵਾਂਦੇ ਭਰਾ ਵਾਂਗਰਾਂ ਹਰ ਇੱਕ ਨੂੰ ਗਲ਼ ਨਾਲ ਲਾਉਣਾ ਇਹ ਉਨ੍ਹਾਂ ਚ ਵੱਡੀ ਖ਼ਾਸੀਅਤ ਸੀ ਮੇਰੇ ਵਰਗਾ ਵਿਅਕਤੀ ਜਦ ਉਹਨਾਂ ਦੇ ਘਰ ਦੋ ਦੁਆਰੇ ਜਾਂਦਾ ਤਾਂ ਖੁਸ਼ ਹੋ ਕੇ ਮਿਲਣਾ ਸੁੱਖ ਸਾਂਦ ਪੁੱਛਣਾਜੋ ਜੀਅ ਆਵੇ ਸੋ ਰਾਜ਼ੀ ਜਾਵੇ ਕਹਿਣੀ ਤੇ ਕਰਨੀ ਸੱਚ ਹੁੰਦੀ ਸੀ ਬਾਈ ਜੀ ਦੀ ਮੌਤ ਦੀ ਖਬਰ ਸੁਣ ਕੇ  ਹਿਰਦੇ ਵਲੂੰਧਰੇ ਗਏ  ਪਹਿਲਾਂ ਤਾਂ ਇਸ ਖਬਰ ਦਾ ਵਿਸ਼ਵਾਸ ਹੀ ਨਹੀਂ ਹੋਇਆ  ਪਰ ਫਿਰ ਕੁਝ ਨਜ਼ਦੀਕੀ ਵੀਰਾਂ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਕਿ ਇਹ ਗੱਲ ਸੱਚ ਹੋ ਗਈ  ਜਿਉਣਾ ਮਰਨਾ ਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਹੈ  ਬਾਈ ਜੀ ਦੇ ਤੁਰ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ  ਪਰ ਮੈਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦਾ ਹਾਂ ਕਿ ਇਸ ਰੱਬੀ ਰੂਹ ਨੂੰ ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ੇ  ਇਸੇ ਪਰਿਵਾਰ ਅਤੇ ਸਕੇ ਸਬੰਧੀਆਂ ਯਾਰਾਂ ਦੋਸਤਾਂ ਮਿੱਤਰ ਪਿਆਰਿਆਂ ਨੂੰ  ਭਾਣਾ ਮੰਨਣ ਦਾ ਬਲ ਬਖਸ਼ੇਪਰਮਾਤਮਾ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ  ਧੰਨਵਾਦ ਜੀ  ਬਾਠ

ਕੋਰੜਾ  ✍️  ਵੀਰਪਾਲ ਕੌਰ ਕਮਲ

ਕੋਰੜਾ  

ਉੱਠ ਕੇ ਸਵੇਰੇ ਟਹਿਲਣੇ ਚੱਲੀਏ

 ਨਾਮ ਜੋ ਗੁਰਾਂ ਦਾ ਧਿਆਉਂਦੇ ਚੱਲੀਏ 

ਸੋਚ ਰੱਖੋ ਸਾਫ ਤੇ ਸੁਚੱਜੀ ਬੋਲਣੀ 

ਮਿੱਠੇ ਬੋਲਾਂ ਨਾਲ ਮਿਸ਼ਰੀ ਹੈ ਘੋਲਣੀ  

 

ਸਾੜਾ ਛੱਡ ਦਿਓ ਦਿਲੀ ਜੀ ਪਾਵਣਾ 

ਸਭਨਾਂ ਦੇ ਦੁੱਖ ਸੁੱਖ ਹਿੱਸੇ ਆਵਣਾ

 ਚੰਗੇ ਕਮੀ ਕਦੇ ਕਰੀਏ ਨਾ ਦੇਰ ਜੀ

 ਕੁਦਰਤ ਆਪੇ ਦੇਣੇ ਦਿਨ ਫੇਰ ਜੀ  

 

ਮਾੜੀ ਸੋਚ ਲੈ ਜੇ ਪਿੱਛੇ ਵੱਲ ਬੰਦੇ ਨੂੰ 

ਸਿੱਧੀ ਨੀਤ ਨਾਲ ਕਰੋ ਕੰਮ ਧੰਦੇ ਨੂੰ

ਬੰਦਿਆਂ ਦੀ ਦਾਰੂ ਕਹਿੰਦੇ ਹੈਗਾ ਬੰਦਾ ਜੀ  

ਬੋਲੋ ਨਾ ਜ਼ੁਬਾਨੋ ਕਦੇ ਮੰਦਾ ਚੰਗਾ ਜੀ  

 

 ਕਾਨੀ ਤੇ ਦਵਾਤ ਨਾਲ ਲਿਖੋ ਸੱਚ ਜੀ 

ਹੀਰਿਆਂ ਨੂੰ ਹੀਰਾ ਕਹੋ ਕੱਚ ਕੱਚ ਜੀ 

‘ਕਮਲਵੀਰ, ਤੋਂ ਕੱਚਾ ਪੱਕਾ ਲਿਖ ਦੀ 

ਵੱਡਿਆਂ ਦੇ ਕੋਲੋਂ ਰਹੀਂ ਸਦਾ ਸਿੱਖਦੀ  

 ਵੀਰਪਾਲ ਕੌਰ ਕਮਲ  8569001590