You are here

ਪੰਜਾਬ

ਬਜ਼ੁਰਗਾਂ ਦੀ ਅਸੀਸ ਮਨੁੱਖ ਲਈ ਪ੍ਰਮਾਤਮਾ ਦੀ ਬਖਸ਼ਿਸ਼ ਦੇ ਰਾਹ ਖੋਲ੍ਹਦੀਆਂ ਹਨ-ਵਿਧਾਇਕ ਧੌਲਾ  

ਹਾਕਮ ਸਿੰਘ ਮੌੜ ਨਮਿੱਤ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ  

ਮਹਿਲ ਕਲਾਂ/ਬਰਨਾਲਾ- ਜੂਨ-  (ਗਸਰਸੇਵਕ ਸਿੰਘ ਸੋਹੀ)- ਸ ਹਾਕਮ ਸਿੰਘ ਸਾਬਕਾ ਪੰਚ ਦੀ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਮੌੜ ਨਾਭਾ ਦੇ ਗੁਰਦੁਆਰਾ ਦੁੱਲਮਸਰ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਇਆ।ਜਿਸ ਵਿੱਚ ਵੱਖ -ਵੱਖ ਰਾਜਨੀਤਕ,ਧਾਰਮਿਕ,ਸਮਾਜ ਸੇਵੀ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ।ਸ਼ਰਧਾਂਜਲੀ ਸਮਾਗਮ ਦੌਰਾਨ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ ਅਤੇ ਗਿਆਨੀ ਜਗਸੀਰ ਸਿੰਘ ਮਹਿਲ ਕਲਾਂ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਿਰਮਲ ਸਿੰਘ ਧੌਲਾ ,ਜਥੇ ਅਜਮੇਰ ਸਿੰਘ ਮਹਿਲ ਕਲਾਂ, ਬੀਕੇਯੂ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਪੱਤਰਕਾਰ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ  ਹਾਕਮ ਸਿੰਘ ਵੱਲੋਂ ਆਪਣੇ ਜੀਵਨ ਦੌਰਾਨ ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰੋਲ ਅਦਾ ਕੀਤਾ ਤੇ ਪੰਚਾਇਤ ਮੈਂਬਰ ਹੁੰਦਿਆਂ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ।ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲਦਿਆਂ ਉਨ੍ਹਾਂ ਦੇ ਸਪੁੱਤਰ ਜਗਦੇਵ ਸਿੰਘ ਅਤੇ ਛੋਟੇ ਪੁੱਤਰ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ।ਜਿਸ ਕਰਕੇ ਹਲਕੇ ਦੇ ਲੋਕ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਹਨ ।ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਅਸੀਸ ਮਨੁੱਖ ਲਈ ਪ੍ਰਮਾਤਮਾ ਦੀ ਬਖਸ਼ਿਸ਼ ਦੇ ਰਾਹ ਖੋਲ੍ਹਦੀਆਂ ਹਨ। ਅੱਜ ਲੋੜ ਹੈ ਕਿ ਅਸੀਂ ਆਪਣੇ ਮਾਂ ਬਾਪ ਦੇ ਕਹੇ ਅਨੁਸਾਰ ਜੀਵਨ ਜਿਉਂ ਕੇ ਇੱਕ ਸੋਹਣਾ ਸਮਾਜ ਸਿਰਜੀਏ। ਅਖ਼ੀਰ ਵਿੱਚ ਗੁਰਮੇਲ ਸਿੰਘ ਮੌੜ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ।ਇਸ ਮੌਕੇ  ਕਾਂਗਰਸੀ ਮੰਤਰੀ ਵਿਜੈ ਇੰਦਰ ਸਿੰਗਲਾ, ਗੁਰਪ੍ਰੀਤ ਕਾਂਗੜ ,ਕਾਂਗਰਸ ਆਈ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ,ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਡਾ ਪਰਮਿੰਦਰ ਸਿੰਘ ਹਮੀਦੀ ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਪੱਤਰਕਾਰ ਭਾਈਚਾਰਾ ਮਹਿਲ ਕਲਾਂ, ਸ਼ੇਰਪੁਰ, ਸਹਿਣਾ,ਗੁਰਦੁਆਰਾ ਪਾਤਸ਼ਾਹੀ ਮਹਿਲ ਕਲਾਂ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਆਏ ਸ਼ੋਕ ਸੰਦੇਸ਼ ਵੀ ਪੜ੍ਹੇ ਗਏ ।ਇਸ ਮੌਕੇ ਚੇਅਰਪਰਸਨ ਸਰਬਜੀਤ ਕੌਰ ਖੁੱਡੀ ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ,ਮਾਸਟਰ ਹਰਬੰਸ ਸਿੰਘ ਸ਼ੇਰਪੁਰ,ਗੁਰਸ਼ਰਨ ਸਿੰਘ ਠੀਕਰੀਵਾਲ,ਆਡ਼੍ਹਤੀਆ  ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ,ਬਲਤੇਜ ਸਿੰਘ ਸਿੱਧੂ ,ਡਾ ਦਿਲਬਾਗ ਸਿੰਘ ਮਹਿਲ ਕਲਾਂ, ਪਰਮਜੀਤ ਕੌਰ, ਪਰਮਜੀਤ ਕੌਰ ਧੌਲਾ, ਰਾਣੀ ਕੌਰ ਠੀਕਰੀਵਾਲ ,ਪਰਮਜੀਤ ਕੌਰ ,ਸਰਬਜੀਤ ਕੌਰ ਹਮੀਦੀ, ਸਾਬਕਾ ਪੁਲਸ ਅਧਿਕਾਰੀ ਮਨਜੀਤ ਸਿੰਘ ਗੁਰੂ,ਜੱਗਾ ਸਿੰਘ ਮੌੜ ,ਕਾਕਾ ਸਿੰਘ ਸੂਚ ਪੱਤੀ,ਸੁਖਦੇਵ ਸਿੰਘ ਕੋਠੀ ਮਹਿਲ ਕਲਾਂ,ਸਾਬਕਾ ਸਰਪੰਚ ਪ੍ਰਗਟ ਸਿੰਘ ਠੀਕਰੀਵਾਲ,ਮਲਕੀਤ ਸਿੰਘ ਮਾਨ ਠੀਕਰੀਵਾਲ,ਸਰਪੰਚ ਜਗਤਾਰ ਸਿੰਘ ਚੀਮਾ, ਪੰਚ ਜਗਸੀਰ ਸਿੰਘ ,ਨਿਰਮਲ ਸਿੰਘ ਨਿੰਮਾ ਛੀਨੀਵਾਲ, ਨਿਰਭੈ ਸਿੰਘ ਛੀਨੀਵਾਲ,ਡਾ ਇਕਬਾਲ ਸਿੰਘ ਠੁੱਲੇਵਾਲ,ਸੂਰਤ ਸਿੰਘ ਬਾਜਵਾ ਗੁਰਧਿਆਨ ਸਿੰਘ ਸਹਿਜੜਾ, ਸੁਰਿੰਦਰ ਸਿੰਘ ਛਿੰਦਾ ਵਜੀਦਕੇ ਖੁਰਦ ਸਰਪੰਚ ਗੁਰਪ੍ਰੀਤ ਸਿੰਘ ਰਾਏਸਰ, ਬਲਦੀਪ ਸਿੰਘ ਸਰਪੰਚ ਮਹਿਲ ਖੁਰਦ, ਸੁਖਵਿੰਦਰ ਸਿੰਘ ਧਾਲੀਵਾਲ ਸਹਿਣਾ ,ਗਾਇਕ ਮੁਨਸ਼ੀ ਖਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ,ਆਡ਼੍ਹਤੀਆ ਸੁਭਾਸ਼ ਚੰਦ ਕੁਰੜ ਵਾਲੇ, ਗੁਰਮੇਲ ਸਿੰਘ ਨਿਹਾਲੂਵਾਲ ,ਡਾ ਬਲਬੀਰ ਸਿੰਘ ਸੰਘੇੜਾ, ਮੈਨੇਜਰ ਬਿੱਟੂ ਸ਼ਰਮਾ ਬਰਨਾਲਾ ,ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਲਾਡੀ  ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਹੈਪੀ ਬੀਹਲਾ, ਰਾਜੂ ਪੰਡੋਰੀ, ਜਗਜੀਤ ਸਿੰਘ ਮੋਮੀ ਖਿਆਲੀ, ਬਵਨ ਸਿੰਘ ਖਿਆਲੀ, ਜਗਦੇਵ ਸਿੰਘ ਮੌੜ,  ਲਐਡਵੋਕੇਟ ਸਰਬਜੀਤ ਸਿੰਘ ਨੰਗਲ, ਜਗਪਾਲ ਸਿੰਘ ਜੱਗੀ,ਫੌਜੀ ਗੁਰਵਿੰਦਰ ਸਿੰਘ ,ਗੁਰਵਿੰਦਰ ਸਿੰਘ,   ਗੁਰਕਮਲ ਸਿੰਘ ਸਮੇਤ ਵੱਡੀ ਗਿਣਤੀ ਚ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ ।

ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ-Video

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ
‘ਆਪ’ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਕੁੰਵਰ ਵਿਜੇ ਪ੍ਰਤਾਪ‘ ਤੇ ਸਵਾਲ ਉੱਠੇ

ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉਹ ਉਨ੍ਹਾਂ ਵਿਧਾਇਕਾਂ ਨੂੰ ਹੇਠਾਂ ਲਿਆਉਣਗੇ ਜਿਨ੍ਹਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।

ਪੰਜਾਬ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਮੌਕੇ ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਸੰਵਿਧਾਨ ਦੀ ਸਹੁੰ ਚੁੱਕਣ ਵਾਲੇ ਅਧਿਕਾਰੀ ਨੇ ਅੱਜ ਪੂਰੇ ਦੇਸ਼ ਲਈ ਅਫਸੋਸਨਾਕ ਦਿਨ ਨਹੀਂ ਹੋ ਸਕਦਾ। ਨਹੀਂ ਹੋਣਾ ਚਾਹੀਦਾ ਅਧਿਕਾਰੀ ਦੀ ਜ਼ਿੰਮੇਵਾਰੀ ਨਿਆਂ ਦੇਣਾ ਹੈ, ਪਰ ਉਸਦੀ ਕਾਰਵਾਈ ਇੰਨੀ ਗਲਤ ਸੀ ਕਿ ਉਸਨੇ ਪੂਰੇ ਪੁਲਿਸ ਵਿਭਾਗ ਅਤੇ ਯੂ ਪੀ ਐਸ ਸੀ ਸਿਸਟਮ ਤੇ ਕਾਲਾ ਡੀਬੀਏ ਲਗਾ ਦਿੱਤਾ।

 ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਸਿੱਧੂ ਦਾ ਭਵਿੱਖ ਉਦੋਂ ਆ ਰਿਹਾ ਹੈ ਜਦੋਂ ਉਹ ਬਾਦਲੋ ਦੇ ਨਾਲ ਸਨ, ਉਹ ਉਨ੍ਹਾਂ ਨੂੰ ਆਪਣਾ ਪਿਤਾ ਕਹਿੰਦੇ ਸਨ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਪਿਤਾ ਵੀ ਕਿਹਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਉਹ ਵਿਧਾਇਕ ਪੰਜਾਬ ਸਰਕਾਰ ਨੂੰ ਨੌਕਰੀ ਦਿੱਤੀ ਹੈ, ਜਦੋਂ ਉਨ੍ਹਾਂ ਦੀ ਸਰਕਾਰ ਆਉਂਦੀ ਹੈ, ਉਹ ਉਨ੍ਹਾਂ ਨੂੰ ਕੰਨ ਨਾਲ ਫੜਣਗੇ ਅਤੇ ਹੇਠਾਂ ਆ ਜਾਣਗੇ ਅਤੇ ਕੇਸ ਦਰਜ ਕਰਾਉਣਗੇ.

ਉਸਨੇ ਕਿਹਾ ਕਿ ਸਾਰਿਆਂ ਦੀ ਨਿਗ੍ਹਾ ਉਸ ਅਫਸਰ ਵੱਲ ਹੋਣੀ ਚਾਹੀਦੀ ਹੈ ਜਿਸਨੇ ਤਿਆਗ ਮਾਮਲੇ ਵਿਚ ਜਾਂਚ ਕੀਤੀ ਸੀ, ਪਰ ਉਸਨੇ ਰਾਜਨੀਤਿਕ ਬਿਕਰਮ ਮਜੀਠੀਆ ਦੀ ਅਗਵਾਈ ਵਿਚ ਆਪਣੀ ਰਿਪੋਰਟ ਬਣਾਉਂਦਿਆਂ ਕਿਹਾ ਕਿ ਅੱਜ ਕਾਂਗਰਸ ਅਤੇ ਆਪ ਦੀ ਮਿਲੀਭੁਗਤ ਦੇ ਸਬੂਤ ਪਹਿਲਾਂ ਦਿੱਲੀ ਵਿਚ ਪਾਏ ਗਏ। ਕਾਂਗਰਸ ਦੀ ਮਦਦ ਨਾਲ ਕੇਜਰੀਵਾਲ ਨੇ ਸਰਕਾਰ ਬਣਾਈ, ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਕਾਂਗਰਸ ਵਿੱਚ ਜਾਂਦੇ ਹਨ, ਤਿੰਨ ਸਾਲ ਕਾਂਗਰਸ ਵਿੱਚ ਰਹੇ, ਫਿਰ ‘ਆਪ’ ਵਿੱਚ ਆਏ।

 ਅਨਹੋਨਰ ਨੇ ਕਿਹਾ ਕਿ ਜਾਂਚ ਕੌਣ ਚਲਾ ਰਿਹਾ ਸੀ, ਕੇਜਰੀਵਾਲ ਕੈਪਟਨ ਜਾਖੜ ਮਿਲ ਕੇ ਜਾਂਚ ਚਲਾ ਰਹੇ ਸਨ, ਉਨ੍ਹਾਂ ਦਾ ਮੁੱਖ ਉਦੇਸ਼ ਰਾਜਨੀਤੀ ਸੀ, ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਲਿਖਿਆ ਕਿ ਕੁੰਵਰ ਵਿਜੇ ਪ੍ਰਤਾਪ ਨੇ ਰਾਜਨੀਤਿਕ Theੰਗ ਨਾਲ ਦਿੱਤੇ ਫੈਸਲੇ ਦੁਆਰਾ ਇੰਟਰਵਿed ਦਿੱਤੀ। ਹਾਈ ਕੋਰਟ ਨੇ ਅੱਜ ਸੱਚ ਸਾਬਤ ਕੀਤਾ.

 ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਅਤੇ 'ਆਪ' ਨੇ ਮਿਲ ਕੇ ਇਕ ਖੇਡ ਖੇਡਿਆ, ਜਿਸ ਦਾ ਖੁਲਾਸਾ ਅੱਜ ਉਦੋਂ ਹੋਇਆ ਜਦੋਂ ਕੁੰਵਰ ਵਿਜੇ ਪ੍ਰਤਾਪ 'ਆਪ' ਵਿਚ ਸ਼ਾਮਲ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਪੁਲਿਸ ਦਾ ਪਹਿਲਾਂ ਹੀ ਇਕ ਰਾਜਨੀਤਕ ਸੰਬੰਧ ਸੀ।ਉਨ੍ਹਾਂ ਕਿਹਾ ਕਿ ਇਹ ਸਭ ਲੈਣ ਲਈ ਕੀਤਾ ਗਿਆ ਸੀ ਉਨ੍ਹਾਂ ਦੇ ਰਾਜਨੀਤਿਕ ਜੀਵਨ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਉਸ ਦਾ ਨਾਰਕੋ ਟੈਸਟ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।

ਉਨ੍ਹਾਂ ਕਿਹਾ ਕਿ ਅੱਜ ਕੇਜਰੀਵਾਲ ਨੇ ਪੰਜਾਬ ਨੂੰ ਸਿੱਖ ਚਿਹਰਾ ਦੇਣ ਦੀ ਗੱਲ ਕੀਤੀ।ਇਸਦਾ ਅਰਥ ਹੈ ਭਗਵੰਤ ਮਾਨ ਦਾ ਪਤਾ ਵੀ ਕੱਟ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਧਾਰਨ ਚਾਰ ਸਾਲਾਂ ਵਿੱਚ ਕੁਝ ਨਹੀਂ ਕੀਤਾ, ਜੇਕਰ ਅਸੀਂ ਉਨ੍ਹਾਂ ਦੀ ਸਹਾਇਤਾ ਨਾਲ ਚੱਲਾਂਗੇ। ਕੰਮ ਕਰੋ, ਫਿਰ ਵੋਟ ਦਿਓ ਇਸ ਲਈ ਕਾਂਗਰਸ ਵੱਲੋਂ ਮੁੱਦੇ ਨੂੰ ਮੋੜਨ ਦਾ ਕੰਮ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਵਿੱਚ ਦੇਰ ਰਾਤ ਤਰਨਤਾਰਨ ਰੋਡ ’ਤੇ ਦੋ ਨੌਜਵਾਨਾਂ’ ਤੇ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ-Video

ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

ਇਕ ਨੌਜਵਾਨ ਦੀ ਮੌਤ, ਦੂਸਰੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਦੋਵੇਂ ਭਰਾ ਆਬਕਾਰੀ ਵਿੱਚ ਕੰਮ ਕਰਦੇ ਸਨ

ਘਟਨਾ ਸੀਸੀਟੀਵੀ 'ਤੇ ਫੜੀ ਗਈ

ਪੁਲਿਸ ਨੇ ਸੀਸੀਟੀਵੀ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਅੰਮ੍ਰਿਤਸਰ ਦੇ ਤਰਨਤਾਰਨ ਰੋਡ 'ਤੇ ਦੇਰ ਰਾਤ ਕੰਮ ਤੋਂ ਘਰ ਵਾਪਸ ਆ ਰਹੇ ਦੋ ਭਰਾਵਾਂ' ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਦੋਨਾਂ ਭਰਾਵਾਂ 'ਤੇ ਇੰਨੇ ਤੇਜ਼ੀ ਨਾਲ ਹਮਲਾ ਕੀਤਾ ਗਿਆ ਕਿ ਅਵਤਾਰ ਸਿੰਘ ਨਾਮੀ ਨੌਜਵਾਨ ਦੀ ਮੌਕੇ' ਤੇ ਹੀ ਮੌਤ ਹੋ ਗਈ। ਪੂਰਾ ਇਸ ਘਟਨਾ ਨੂੰ ਲਗਾਏ ਗਏ ਸੀਸੀਟੀਵੀ ਵਿਚ ਕੈਦ ਕਰ ਲਿਆ ਗਿਆ ਸੀ ਅਤੇ ਮ੍ਰਿਤਕ ਅਵਤਾਰ ਸਿੰਘ ਦੇ ਰਿਸ਼ਤੇਦਾਰਾਂ ਅਨੁਸਾਰ ਕੁਝ ਲੋਕ ਉਸ ਦੇ ਬੇਟੀਆਂ ਨੂੰ ਗਾਲਾਂ ਕੱ keptਦੇ ਰਹੇ ਅਤੇ ਰਾਤ ਨੂੰ ਉਸ ਦੇ ਬੇਟੇ 'ਤੇ ਹਮਲਾ ਕਰ ਦਿੱਤਾ ਗਿਆ। ਉਸਦਾ ਬੇਟਾ ਐਕਸਾਈਜ਼ ਵਿਚ ਕੰਮ ਕਰਦਾ ਸੀ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਿਆਂ ਦਿਵਾਓ, ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਦਾ ਪਿਤਾ ਜੋ ਇਕ ਦੋਸ਼ੀ ਹੈ, ਪੰਜਾਬ ਪੁਲਿਸ ਵਿਚ ਕੰਮ ਕਰਦਾ ਹੈ।

ਪੁਲਿਸ ਇੰਸਪੈਕਟਰ ਪ੍ਰਨੀਤ ਦੇ ਅਨੁਸਾਰ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਇੱਕ ਘਟਨਾ ਵਾਪਰੀ ਹੈ, ਇਹ ਲੜਾਈ ਕਾਰ ਨੂੰ ਬਾਹਰ ਕੱ ofਣ ਦੀ ਪ੍ਰਕਿਰਿਆ ਵਿੱਚ ਹੋਈ ਹੈ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੇ ਦੀ ਪਛਾਣ ਕਰ ਲਈ ਗਈ ਹੈ, ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ

ਕੋਟਕਪੂਰਾ ਗੋਲੀ ਕਾਂਡ ਬਾਰੇ ਸਿਟ ਵੱਲੋਂ ਪ੍ਰਕਾਸ਼ ਸਿੰਘ ਬਾਦਲ ਪਾਸੋਂ ਪੁੱਛ ਪੜਤਾਲ ਜਾਰੀ

ਚੰਡੀਗੜ੍ਹ, 22 ਜੂਨ (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)-  

ਕੋਟਕਪੂਰਾ ਪੁਲੀਸ ਗੋਲੀਕਾਂਡ ਦੀ ਘਟਨਾ ਦੀ ਜਾਂਚ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਛ ਪੜਤਾਲ ਕਰ ਰਹੀ ਹੈ। ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਟੀਮ ਸਾਬਕਾ ਮੁੱਖ ਮੰਤਰੀ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਐੱਮਐੱਲਏ ਫਲੈਟ ਵਿੱਚ ਪੁੱਛ ਪੜਤਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਐੱਸਆਈਟੀ ਨੇ 16 ਜੂਨ ਨੂੰ ਮੁਹਾਲੀ ਦੇ ਰੈਸਟ ਹਾਊਸ ਵਿੱਚ ਪੈਨਲ ਸਾਹਮਣੇ ਪੇਸ਼ ਹੋਣ ਵਿੱਚ ਅਸਮਰੱਥਾ ਜ਼ਾਹਰ ਕੀਤੀ ਸੀ। ਖਰਾਬ ਸਿਹਤ ਅਤੇ ਆਪਣੀ ਉਮਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਐੱਸਆਈਟੀ ਨੂੰ ਆਪਣੇ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ’ਤੇ ਆਉਣ ਲਈ ਕਿਹਾ ਸੀ ਅਤੇ ਜਿਸ ਤਹਿਤ ਇਹ ਅੱਜ ਪੁੱਛਗਿੱਛ ਕੀਤੀ ਜਾ ਰਹੀ ਹੈ ।

ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ‘ਆਪ’ ਵਿੱਚ ਸ਼ਾਮਲ -Video

ਅੰਮ੍ਰਿਤਸਰ , 21 ਜੂਨ (ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ )

ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ‘ਆਪ’ ਵਿੱਚ ਸ਼ਾਮਲ ਹੋ ਗਏ।

ਉਨ੍ਹਾਂ ਦਾ ‘ਆਪ’ ਵਿੱਚ ਸ਼ਾਮਲ ਹੋਣ ’ਤੇ ਸ੍ਰੀ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਵਾਗਤ ਕੀਤਾ। ਸਥਾਨਕ ਸਰਕਟ ਹਾਊਸ ਵਿਚ ਰੱਖੇ ਇਕ ਸੰਖੇਪ ਸਮਾਗਮ ਦੌਰਾਨ ‘ਆਪ’ ਵਿੱਚ ਸ਼ਾਮਲ ਹੋਣ ਮਗਰੋਂ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਉਹ ਪਾਰਅੀ ਰਾਹੀਂ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਦੇਣਗੇ। ਇਸ ਸਿਆਸਤ ਵਿਚ ਪੰਜਾਬ ਦਾ ਹਰ ਵਾਸੀ ਸ਼ਾਮਲ ਹੋਵੇਗਾ। ਇਹ ਸਿਆਸਤ ਸਰਬੱਤ ਦੇ ਭਲੇ ਲਈ ਹੋਵੇਗੀ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਲਈ ਉਮੀਦਵਾਰ ਸਿੱਖ ਸ਼ਖ਼ਸੀਅਤ ਹੀ ਹੋਵੇਗੀ। ਪੰਜਾਬ ਦੇ ਲੋਕ ਹੁਣ ਇੱਥੋਂ ਦੀ ਰਾਜਨੀਤੀ ਵਿਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਦਿੱਲੀ ਵਿੱਚ ਸਥਾਪਤ ‘ਆਪ’ ਦੀ ਸਰਕਾਰ ਵਾਂਗ ਵੱਡੀਆਂ ਸਹੂਲਤਾਂ ਚਾਹੁੰਦੇ ਹਨ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਨੂੰ ਆਪਣਾ ਅਫ਼ਸਰ ਭਰਾ ਆਖਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਗ ਦੇ ਲੋਕਾਂ ਦੀ ਪਾਰਟੀ ਹੈ । ਇਸ ਦੌਰਾਨ ਕੁਝ ਲੋਕਾਂ ਵੱਲੋਂ ਸ੍ਰੀ ਕੇਜਰੀਵਾਲ ਦਾ ਹਵਾਈ ਅੱਡੇ ਦੇ ਸਾਹਮਣੇ ਅਤੇ ਸਰਕਟ ਹਾਊਸ ਦੇ ਬਾਹਰ ਵਿਰੋਧ ਵੀ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਵਾਪਸ ਜਾਓ ਦੇ ਨਾਅਰੇ ਲਗਾਏ।

ਬਰਗਾੜੀ ਮੋਰਚਾ ਖ਼ਤਮ ਕਰਨ ਲਈ ਮੁਤਵਾਜ਼ੀ ਜਥੇਦਾਰ ਮੰਡ ਨੇ ਅਕਾਲ ਤਖ਼ਤ ਸਾਹਿਬ ’ਤੇ ਮੰਗੀ ਮਾਫ਼ੀ

ਅੰਮ੍ਰਿਤਸਰ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਬਰਗਾੜੀ ਵਿਖੇ ਸਾਢੇ ਛੇ ਮਹੀਨੇ ਚਲਾਏ ਮੋਰਚੇ ਨੂੰ ਸਫਲਤਾ ਤੋਂ ਪਹਿਲਾਂ ਖ਼ਤਮ ਕਰਨ ਲਈ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਧੋਖੇ ਵਿਚ ਆ ਕੇ ਉਨ੍ਹਾਂ ਨੇ ਇਸ ਸਫਲਤਾ ਪੂਰਵਕ ਚੱਲ ਰਹੇ ਮੋਰਚੇ ਨੂੰ ਖ਼ਤਮ ਕਰ ਦਿੱਤਾ ਸੀ ਪਰ ਸਰਕਾਰ ਨੇ ਇਨਸਾਫ਼ ਦੇਣ ਵਿਚ ਧੋਖਾ ਕੀਤਾ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੀ ਬਾਦਲ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਵਿਚ ਸੰਗਤ ਨੂੰ ਇਨਸਾਫ਼ ਦੇਣ ਵਿਚ ਧੋਖਾ ਕੀਤਾ ਸੀ, ਉਸੇ ਤਰ੍ਹਾਂ ਮੌਜੂਦਾ ਸਰਕਾਰ ਨੇ ਵੀ ਧੋਖਾ ਦੇ ਕੇ ਚੱਲ ਰਹੇ ਬਰਗਾੜੀ ਮੋਰਚੇ ਵਿਚ ਪੁੱਜ ਕੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਇਸ ਮਾਮਲੇ ਵਿਚ ਇਨਸਾਫ਼ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਯੋਗਾ ✍️. ਸਲੇਮਪੁਰੀ ਦੀ ਚੂੰਢੀ

                ਯੋਗਾ
 ਯੋਗਾ ਨਹੀਂ,
ਢਿੱਡ ਭਰਨ ਲਈ
 ਰੋਟੀ ਦਾ ਟੁਕੜਾ ਚਾਹੀਦੈ!
ਭੁੱਖਿਆਂ ਤੋਂ
ਨਾ  ਯੋਗ ਹੁੰਦੈ,
ਨਾ ਯੋਗਾ ਹੁੰਦੈ!
-ਸੁਖਦੇਵ ਸਲੇਮਪੁਰੀ
09780620233
21 ਜੂਨ 2021

ਸਰਪੰਚ ਜਸਵੀਰ  ਸਿੰਘ ਢਿੱਲੋਂ ਹੋਣਗੇ ਹਲਕੇ ਮੋਗੇ ਤੋਂ ਸੰਭਾਵੀ ਉਮੀਦਵਾਰ

 ਅਜੀਤਵਾਲ ( ਬਲਵੀਰ ਸਿੰਘ ਬਾਠ ) ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਨੌਜਵਾਨ ਸਮਾਜ ਸੇਵੀ ਸਰਪੰਚ ਜਸਵੀਰ ਸਿੰਘ ਢਿੱਲੋਂ ਬਾਰੇ ਗੁਪਤ ਸੂਤਰਾਂ ਤੋਂ ਪਤਾ ਲੱਗਣ ਤੇ ਪਤਾ ਚੱਲਿਆ ਕਿ ਕਿਆਸ ਰਾਈਆਂ ਫੁੱਲ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਆਉਣ ਵਾਲੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਚ ਨੌਜਵਾਨ ਸਰਪੰਚ ਜਸਵੀਰ ਸਿੰਘ ਢਿੱਲੋਂ ਨੌਜਵਾਨ ਦਿਲਾਂ  ਦੀ ਧੜਕਣ ਬਣ ਕੇ ਹਲਕਾ ਮੋਗੇ ਤੋਂ ਸੰਭਾਵੀ ਉਮੀਦਵਾਰ ਹੋਣਗੇ ਹਲਕਾ ਮੋਗਾ ਦੇ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਦਾ ਦੌਰਾ ਕਰ ਕੇ ਪਤਾ ਚੱਲਿਆ ਕਿ  ਲੋਕਾਂ ਦੀਆਂ ਵਿਕਾਸ ਪੱਖੋਂ ਆ ਰਹੀਆਂ ਮੁਸ਼ਕਲਾਂ ਅਤੇ ਸਮਾਜਸੇਵੀ ਅਤੇ ਵਿਕਾਸ ਭਲਾਈ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਮੁਹਿੰਮ ਆਰੰਭੀ ਜਾਵੇਗੀ  ਜਿਸ ਨਾਲ ਇਨ੍ਹਾਂ ਦੀ  ਚੋਣ ਲੜਨ ਦਾ ਰਸਤਾ ਸਾਫ ਨਜ਼ਰ ਆ ਰਿਹਾ ਹੈ  ਕਈ ਨੌਜਵਾਨ ਵੀਰਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਰਪੰਚ ਜਸਬੀਰ ਸਿੰਘ ਢਿੱਲੋਂ ਹਲਕਾ ਮੋਗੇ ਤੋਂ ਸੰਭਾਵੀ ਉਮੀਦਵਾਰ ਦੀ ਚੋਣ ਲੜ ਕੇ ਐਮ ਐਲ ਏ ਬਣਨਗੇ ਅਤੇ  ਹਲਕੇ ਮੋਗੇ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਉਮੀਦਵਾਰ  ਹਲਕਾ ਮੋਗੇ ਨੂੰ ਮਿਲਣਾ ਬਹੁਤ ਖੁਸ਼ੀ ਦੀ ਗੱਲ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹਲਕੇ ਮੋਗੇ ਦੀ ਦਿੱਖ ਨੂੰ ਨਵੀਂ ਦਿਸ਼ਾ ਮਿਲ ਜਾ ਰਹੀ ਹੈ  ਨੌਜਵਾਨੀ ਵੋਟਰਾਂ ਵਿਚ ਖੁਸ਼ੀ ਦੀ ਲਹਿਰ  ਆਉਣ ਵਾਲਾ ਸਮਾਂ ਕੁਝ ਹੋਰ ਹੀ ਨਜ਼ਾਰਾ ਪੇਸ਼ ਕਰੇਗਾ

ਗੁੱਡੂ ਸਕੂਲੇ ਜਾਏਗਾ ✍️.  ਰਮੇਸ਼ ਕੁਮਾਰ ਜਾਨੂੰ

ਗੁੱਡੂ ਸਕੂਲੇ ਜਾਏਗਾ
------------------
ਤੂੰ ਸੋਹਣਾ ਗੁੱਡੂ ਏਂ
ਤੂੰ ਬਾਉ ਗੁੱਡੂ ਏਂ
     ਗੁੱਡੂ ਸਕੂਲੇ ਜਾਏਗਾ 
     ਤੇ ਸਭ ਨੂੰ ਪੋਇਮ ਸੁਣਾਏ ਗਾ।।
ਏ-ਐਪਲ ਦੇ ਨਾਲ-ਨਾਲ 
ੳ-ਊਠ ਵੀ ਪੜ੍ਹ ਲੈਣਾ 
     ਇਸ ਕਲਮ 'ਚ' ਬੜੀ ਹੀ ਤਾਕਤ ਏ
     ਇਹਨੂੰ ਘੁੱਟ ਕੇ ਬੇਟਾ ਫ਼ੜ ਲੈਣਾ।।
ਜੋ ਮੋਤੀ ਵਿੱਚ ਕਿਤਾਬਾਂ ਦੇ 
ਦੋਵੇਂ ਨਿੱਕੀਆਂ ਮੁੱਠੀਆਂ ਭਰ ਲੈਣਾ 
     ਇਸ ਗਿਆਨ ਦੇ ਡੂੰਘੇ ਸਾਗਰ ਨੂੰ 
     ਤੂੰ ਝੋਲੀ ਦੇ ਵਿੱਚ ਧਰ ਲੈਣਾ ।।
ਫਿਰ ਸੂਰਜ ਤੇਰਾ ਹੋਵੇਗਾ 
ਤੇ ਚਾਨਣ ਰਾਹ ਵਿਖਾਏ ਗਾ
     ਗੁੱਡੂ ਸਕੂਲੇ ਜਾਏਗਾ 
     ਤੇ ਸਭ ਨੂੰ ਪੋਇਮ ਸੁਣਾਏਗਾ।।
                      ਲੇਖਕ-ਰਮੇਸ਼ ਕੁਮਾਰ ਜਾਨੂੰ
                    ਫੋਨ ਨੰ:-98153-20080

ਚਹੇਤੇ ਵਿਧਾਇਕਾਂ ਦੇ ਪੁੱਤਾਂ ਨੂੰ ਮਲਾਈਦਾਰ ਨੌਕਰੀਆਂ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ  

ਕੈਪਟਨ ਸਰਕਾਰ ਦਾ ਰੁਜ਼ਗਾਰ ਦੇਣ ਦਾ ਵਾਅਦਾ ਪੰਜਾਬ ਵਾਸੀਆਂ ਲਈ ਨਹੀ ਸਗੋਂ ਕਾਂਗਰਸੀ ਵਿਧਾਇਕਾਂ ਲਈ ਸੀ ।ਪਰਮਿੰਦਰ ਸਿੰਘ ਢੀਂਡਸਾ  

ਮਹਿਲ ਕਲਾਂ/ ਬਰਨਾਲਾ -20 ਜੂਨ (ਗੁਰਸੇਵਕ ਸਿੰਘ ਸੋਹੀ)- ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਛਿੱਕੇ ਟੰਗ ਆਪਣੇ ਚਹੇਤਿਆਂ `ਤੇ ਮਿਹਰਬਾਨ ਹੋਣ ਨਾਲ ਉਨ੍ਹਾਂ ਦਾ ਲੋਕ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਬੇਟੇ ਨੂੰ ਪੁਲਿਸ ਇੰਸਪੈਕਟਰ ਅਤੇ ਰਾਕੇਸ਼ ਪਾਂਡੇ ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਦੀਆਂ ਮਲਾਈਦਾਰ ਨੌਕਰੀਆਂ ਦੇ ਕੇ ਸੂਬੇ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਧੋਖਾ ਦਿੱਤਾ ਹੈ। 2017 ਵਿੱਚ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਇਹ ਵਾਅਦਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਨਹੀ ਸਗੋਂ ਅਮੀਰ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਲਈ ਕੀਤਾ ਗਿਆ ਸੀ।
ਬੜੇ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਦੇ ਨੌਜਵਾਨ ਨੌਕਰੀਆਂ ਲੈਣ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੱਚੇ ਅਧਿਆਪਕ,ਮੁਲਾਜ਼ਮ ਸਰਕਾਰ ਨੂੰ ਰੈਗੁਲਰ ਕਰਨ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਇਨ੍ਹਾਂ ਨੌਜਵਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਜ਼ੁਲਮ ਢਾਹ ਰਹੀ ਹੈ। ਉਨ੍ਹਾ ਕਿਹਾ ਕਿ ਸੂਬੇ ਵਿੱਚ ਹਾਲਾਤ ਇਹ ਬਣ ਚੁੱਕੇ ਹਨ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਦੂਜੇ ਪਾਸੇ ਕੈਪਟਨ ਸਰਕਾਰ ਇਸ ਸਭ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਅਮੀਰ ਕਾਂਗਰਸੀ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸੀ ਵਿਧਾਇਕਾਂ ਦੇ ਪੁੱਤਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ ਤੁਰੰਤ ਰੱਦ ਕਰਨੀਆਂ ਚਾਹੀਦੀਆਂ ਹਨ।ਕੈਪਟਨ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੀਤਾ ਗਿਆ ਵਾਅਦਾ ਪੂਰਾ ਕਰਨ ਚਾਹੀਦਾ ਹੈ। ਇਸਤੋਂ ਇਲਾਵਾ ਸਰਕਾਰ ਕੱਚੇ ਅਧਿਆਪਕਾਂ,ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵੀ ਪ੍ਰਬੰਧ ਕਰੇ।

ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਨੌਜਵਾਨ ਨੂੰ ਮੋਟਰਸਾਈਕਲ' ਤੇ ਅਗਵਾ ਕਰਕੇ ਅੰਮ੍ਰਿਤਸਰ ਛੇਹਰਟਾ ਤੋਂ ਫਰਾਰ -Video

ਅਗਵਾਕਾਰ ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਨੌਜਵਾਨ ਨੂੰ ਮੋਟਰਸਾਈਕਲ' ਤੇ ਅਗਵਾ ਕਰਕੇ ਅੰਮ੍ਰਿਤਸਰ ਛੇਹਰਟਾ ਤੋਂ ਫਰਾਰ ਹੋ ਗਿਆ 
ਪੂਰੀ ਘਟਨਾ ਸੀ ਸੀ ਟੀ ਵੀ ਕੈਮਰੇ 'ਤੇ ਫਸੀ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਪਿਸਤੌਲ ਦੀ ਨੋਕ 'ਤੇ ਇਕ ਮੋਟਰਸਾਈਕਲ' ਤੇ ਅਗਵਾ ਕੀਤੇ ਜਾਣ ਤੋਂ ਬਾਅਦ ਇਕ 16 ਸਾਲਾ ਨੌਜਵਾਨ ਨੂੰ ਦਿਨ ਦਿਹਾੜੇ ਅਮ੍ਰਿਤਸਰ ਛੇਹਰਟਾ ਤੋਂ ਅਗਵਾ ਕਰ ਲਿਆ ਗਿਆ ਸੀ, ਸਾਰੀ ਘਟਨਾ ਸੀਸੀਟੀਵੀ ਕੈਮਰੇ 'ਤੇ ਕੈਦ ਹੋ ਗਈ ਸੀ।ਇੱਕ ਮਾਮਲਾ ਅੰਮ੍ਰਿਤਸਰ ਛੇਹਰਟਾ ਤੋਂ ਸਾਹਮਣੇ ਆਇਆ ਸੀ, ਜਿਥੇ ਇਕ ਏ. 16 ਸਾਲਾ ਨੌਜਵਾਨ ਨੂੰ ਪਹਿਲਾਂ ਅਗਵਾ ਕੀਤਾ ਗਿਆ ਸੀ ਅਤੇ ਇਕਾਂਤ ਜਗ੍ਹਾ 'ਤੇ ਲਿਜਾਇਆ ਗਿਆ ਸੀ ਅਤੇ ਜਾਨਲੇਵਾ ਹਥਿਆਰਾਂ ਨਾਲ ਉਸ ਦੇ ਸਿਰ' ਤੇ ਸੱਟ ਮਾਰੀ ਗਈ, ਕਿਸੇ ਤਰ੍ਹਾਂ ਨੌਜਵਾਨ ਉੱਥੋਂ ਭੱਜਣ ਵਿਚ ਸਫਲ ਹੋ ਗਿਆ ਅਤੇ ਉਸ ਨੇ ਆਪਣੇ ਪਰਿਵਾਰ ਨੂੰ ਬੁਲਾਇਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਹਸਪਤਾਲ ਵਿਚ ਇਲਾਜ ਕੀਤਾ
ਦੂਜੇ ਪਾਸੇ, ਉੱਚ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਿਡਨਾਪ੍ਰੋ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਿਡਨਪ੍ਰੋ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਅਨੁਸੂਚਿਤ ਜਾਤੀ ਦੇ ਰਾਸ਼ਟਰੀ ਚੇਅਰਮੈਨ ਵਿਜੇ ਸਾਪਲਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ -Video

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਵਿਚਾਰ ਚਰਚਾ

ਮੈ ਐਸ ਸੀ ਕਮਿਸ਼ਨ ਦਾ ਸੰਵਿਧਾਨਿਕ ਪੋਸਟ ਤੇ ਬੈਠਾ ਵਿਅਕਤੀ ਹਾ:- ਵਿਜੇ ਸਾਪਲਾ 

ਮੇਰਾ ਚੌਣਾ ਜਾ ਕਿਸਾਨ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ, ਰਾਜਨੀਤਿਕ ਟਿਪਣੀ ਕਰਨ ਤੌ ਕੀਤਾ ਗੁਰੇਜ

ਅੰਮ੍ਰਿਤਸਰ:- ਅਨੁਸੂਚਿਤ ਜਾਤੀ ਦੇ ਰਾਸ਼ਟਰੀ ਚੇਅਰਮੈਨ ਵਿਜੇ ਸਾਪਲਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਉਹਨਾ ਦੇ ਨਾਲ ਜਿਲਾ ਬੀਜੇਪੀ ਇਕਾਈ ਦੇ ਆਗੂ ਵੀ ਵਡੀ ਗਿਣਤੀ ਵਿਚ ਮੌਜੂਦ ਸੀ।

ਇਸ ਮੌਕੇ ਗਲਬਾਤ  ਉਹਨਾ ਕਿਹਾ ਕਿ ਮੈ ਐਸ ਸੀ ਕਮਿਸ਼ਨ ਦੀ ਸੰਵਿਧਾਨਿਕ ਪੋਸਟ ਤੇ ਬੈਠਾ ਵਿਅਕਤੀ ਹਾ ਜਿਸਦੇ ਚਲਦੇ ਮੈ ਕੋਈ ਵੀ ਰਾਜਨੀਤਿਕਰਦਿਆਂਕ ਟਿਪਣੀ ਨਹੀ ਕਰਨੀ ਚਾਹੁੰਦਾ ਮੇਰਾ ਚੌਣਾ ਜਾ ਕਿਸਾਨ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੈ ਸਿਰਫ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਹਾ ਅਤੇ ਸਿੰਘ ਸਾਬ ਨਾਲ ਮੁਲਾਕਾਤ ਕਰ ਅਨੁਸੂਚਿਤ ਜਾਤੀਆਂ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿ ਕੁਝ ਕੁ ਕੇਸਾਂ ਐਸ ਸੀ ਨਾਲ ਧੱਕੇ ਸੰਬਧੀ ਉਹਨਾ ਕਿਹਾ ਕਿ ਅਜਿਹਾ ਨਹੀ ਹੌਣਾ ਚਾਹੀਦਾ।ਬਾਕੀ ਮੇਰੀ ਕੋਈ ਹੋਰ ਮੰਸਾ ਨਹੀ ਸੀ।

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

 

ਬਦਲਾਅ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਬਦਲਾਅ

ਕੁੱਝ ਸਮਾਂ ਬਦਲਿਆ
ਕੁੱਝ ਸੱਜਣ ਬਦਲੇ
ਕੁੱਝ ਤਰੀਕੇ ਬਦਲੇ
ਕੁੱਝ ਗ਼ੈਰ ਬਦਲੇ
ਕੁੱਝ ਆਪਣੇ ਬਦਲੇ
ਕੁੱਝ ਸ਼ਰੀਕੇ ਬਦਲੇ
ਕੁੱਝ ਮੌਸਮ ਬਦਲੇ
ਕੁੱਝ ਬੇ-ਰੁੱਤੇ ਬਦਲੇ
ਕੁੱਝ ਸਲੀਕੇ ਬਦਲੇ
ਕੁੱਝ ਆਪਣੇ ਬਣਾ ਸਾਹ ਬਦਲੇ
ਕੁੱਝ ਕੱਢ ਮਤਲਬ ਰਾਹ ਬਦਲੇ
ਕੁੱਝ ਪੱਥਰ ਤੇ ਕੁੱਝ ਫੁੱਲ ਬਦਲੇ
ਕੁੱਝ ਕੰਡਿਆਂ ਦੇ ਪਾ ਮੁੱਲ ਬਦਲੇ
ਕੁੱਝ ਪਿਆਰਾਂ ਦੇ ਵਿੱਚ ਘੋਲ ਜ਼ਹਿਰ ਬਦਲੇ
ਕੁੱਝ ਪਿੰਡੋਂ ਜਾ ਸ਼ਹਿਰ ਬਦਲੇ
ਕੁੱਝ ਬਣ ਨਗ ਮੁੰਦਰੀ ਦਾ ਬਦਲੇ
‘ਗਗਨ’ ਕੁੱਝ ਬਣ ਗਲ ਦਾ ਹਾਰ ਬਦਲੇ ।

ਆਓ ਜਾਣੀਏ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਆਓ ਜਾਣੀਏ 
ਕੌਣ ਸਨ ਕੌਮੀ ਅੰਦੋਲਨ ਦੇ ਆਗੂ ਰਾਜਾ ਰਾਮ ਮੋਹਨ ਰਾਏ
ਰਾਜਾ ਰਾਮ ਮੋਹਨ ਰਾਏ (1772-1833)
ਰਾਜਾ ਰਾਮ ਮੋਹਨ ਰਾਏ (19ਵੀਂ ਸਦੀ ਦੇ )ਭਾਰਤਵਰਸ਼ ਦੇ ਇੱਕ ਮਹਾਨ ਸੁਧਾਰਕ ਸਨ । ਉਹਨਾਂ ਨੂੰ ‘ਭਾਰਤ ਦੇ ਕੌਮੀ ਅੰਦੋਲਨ ਦਾ ਪੈਗ਼ੰਬਰ ‘ ਹੋਣ ਦਾ ਮਾਣ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਭਾਰਤੀ ਪੁਨਰਜਾਗਰਨ ਦਾ ਅਗਵਾਨ ਮੰਨਿਆ ਜਾਂਦਾ ਹੈ।ਰਾਜਾ ਰਾਮ ਮੋਹਨ ਰਾਏ ਦਾ ਜਨਮ 1772 ਈ.ਵਿੱਚ ਹੁਗਲੀ ਜਿਲੇ ਵਿੱਚ ਸਥਿਤ ਰਾਧਾਨਗਰ ਨਾਮੀ ਪਿੰਡ ਵਿੱਚ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਰਮਾਕਾਂਤ ਅਤੇ ਮਾਤਾ ਦਾ ਨਾਮ ਤਰਨੀ ਦੇਵੀ ਸੀ। ਉਨ੍ਹਾਂ ਨੇ ਸੰਸਕ੍ਰਿਤ ,ਫ਼ਾਰਸੀ ,ਅਰਬੀ ,ਆਦਿ ਭਾਰਤੀ ਭਸ਼ਾਵਾਂ ਵਿੱਚ ਵਿੱਦਿਆ ਪ੍ਰਾਪਤ ਕੀਤੀ। ਜਦੋਂ ਰਾਮ ਮੋਹਨ ਰਾਏ ਨੂੰ ਈਸਟ ਇੰਡੀਆ ਕੰਪਨੀ ਵਿੱਚ ਨੌਕਰੀ ਦਾ ਮੌਕਾ ਮਿਲਿਆਂ ਤਾਂ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਦਾ ਵੀ ਅਧੀਐਨ ਕੀਤਾ ।ਰਾਜਾ ਰਾਮ ਮੋਹਨ ਰਾਏ ਨੇ ਕੇਵਲ ਨੌ ਵਰ੍ਹਿਆਂ ਤੱਕ ਕੰਪਨੀ ਦੀ ਨੌਕਰੀ ਕੀਤੀ । ਕਈ ਪੁਸਤਕਾਂ ਵਿੱਚ ਇਹ ਨੌਕਰੀ ਦਾ ਸਮਾਂ ਦਸ ਸਾਲ ਦਿੱਤਾ ਹੋਇਆ ਹੈ। ਸੰਨ 1828 ਵਿੱਚ ਉਨ੍ਹਾਂ ਨੇ ‘ਬ੍ਰਹਮੋ ਸਮਾਜ’ ਨੀਂਹ ਰੱਖੀ ।ਰਾਜਾ ਰਾਮ ਮੋਹਨ ਰਾਏ ਨੇ ਬੰਗਲਾ ਵਿੱਚ ‘ਸੰਵਾਦ ਕੌਮੁਦੀ’ ਅਤੇ ਫ਼ਾਰਸੀ ਵਿੱਚ ‘ਮਿਰਾਤੁਲ ਅਖਬਾਰ’ ਸਮਾਚਾਰ ਪੱਤਰ ਚਲਾਏ। 1811 ਈ. ਵਿੱਚ ਉਹਨਾਂ ਦੇ ਭਰਾ ਜਗਮੋਹਨ ਦੀ ਮੌਤ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ‘ਬ੍ਰਹਮੋ ਸਮਾਜ ‘ ਦੀ ਸਥਾਪਨਾ ਨਾਲ ਭਾਰਤ ਵਿੱਚ ਇੱਕ ਨਵੀਂ ਸੱਭਿਅਤਾ ਦਾ ਆਰੰਭ ਹੋਇਆ, ਜਿਸ ਵਿੱਚ ਪੂਰਬ ਅਤੇ ਪੱਛਮ ਦੀਆਂ ਸੱਭਿਅਤਾਵਾਂ ਦਾ ਮਿਸ਼ਰਣ ਸੀ। 
ਰਾਜਾ ਰਾਮ ਮੋਹਨ ਰਾਏ ਨੇ ‘ਸਤੀ  ਦੀ ਰਸਮ‘ ਦਾ ਵਿਰੋਧ ਕੀਤਾ। ਉਨ੍ਹਾਂ ਨੇ ਵਿਲੀਅਮ ਬੈਟਿੰਗ ਰਾਹੀਂ ਸਤੀ ਦੀ ਰਸਮ ਦੇ ਵਿਰੁੱਧ ਉਠਾਏ ਗਏ ਕਦਮਾਂ ਨੂੰ ਸਫ਼ਲ ਬਨਾਉਣ ਵਿੱਚ ਬਹੁਮੁੱਲੀ ਸਹਾਇਤਾ ਦਿੱਤੀ ।1823 ਈ. ਦੇ ‘ ਪ੍ਰੈਸ ਆਰਡੀਨੈਂਸ ‘ ਦਾ ਸਖਤ ਵਿਰੋਧ ਕੀਤਾ ।1830 ਈ. ਵਿੱਚ ਰਾਮ ਮੋਹਨ ਰਾਏ ਇੰਗਲੈਡ ਗਏ ।1832 ਈ. ਵਿੱਚ ਰਾਜਾ ਰਾਮ ਮੋਹਨ ਰਾਏ ਨੇ ਫਰਾਂਸ ਦੀ ਯਾਤਰਾ ਕੀਤੀ ।ਉਹਨਾਂ ਨੇ ਜਿਊਰੀ ਐਕਟ (1872 ਈ. )ਦੀ ਸਖਤ ਅਲੋਚਨਾ ਕੀਤੀ ਅਤੇ ਉਸਨੂੰ ਸਰਕਾਰ ਦਾ ਇੱਕ ਅਨਿਆਈ ਕਦਮ ਕਿਹਾ ।ਡਾਕਟਰ ਆਰ.ਸੀ. ਮਜੂਮਦਾਰ ਲਿਖਦੇ ਹਨ ਕਿ ਰਾਜਾ ਰਾਮ ਮੋਹਨ ਰਾਏ ਪਹਿਲੇ ਭਾਰਤੀ ਸਨ ,ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੀਆਂ ਤਕਲੀਫ਼ਾਂ ਤੇ ਸ਼ਿਕਾਇਤਾਂ ਨੂੰ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖਿਆ ।ਰਾਜਾ ਰਾਮ ਮੋਹਨ ਰਾਏ ਅੰਗਰੇਜ਼ੀ ਵਿੱਦਿਆ ਦਾ ਪ੍ਰਚਾਰ ਕਰਨ ਦੇ ਪੱਖ ਵਿੱਚ ਸਨ। ਇਸ ਲਈ ਉਹਨਾਂ ਨੇ ਕਲਕੱਤੇ ਵਿੱਚ ਇੱਕ ਸਕੂਲ ਕਾਇਮ ਕੀਤਾ ਅਤੇ ਭਾਰਤੀ ਗਵਰਨਰ ਜਨਰਲ ਲਾਰਡ ਐਮਹਰਸਟ ਨੂੰ ਇਸ ਖੇਤਰ ਵਿੱਚ ਉਦਾਰਤਾ -ਪੂਰਨ ਕਦਮ ਚੁੱਕਣ ਦੀ ਪ੍ਰਾਰਥਨਾ ਕੀਤੀ।
ਉਹਨਾਂ ਦਾ ਵਿਸ਼ਵਾਸ ਸੀ ਕਿ ਗਣਿਤ ,ਦਰਸ਼ਨ ,ਰਸਾਇਣ ਆਦਿ ਦੇ ਅਧਿਐਨ ਨਾਲ ਭਾਰਤੀਆਂ ਨੂੰ ਬਹੁਤ ਲਾਭ ਹੋਵੇਗਾ ।ਉਹਨਾਂ ਦੀ ਮੌਤ 27 ਸਤੰਬਰ 1833 ਈ. ਵਿੱਚ ਬ੍ਰਿਸਟਲ (ਇੰਗਲੈਂਡ ਵਿੱਚ ) ਦੇ ਅਸਥਾਨ ਉੱਤੇ ਹੋਈ ।ਬ੍ਰਿਸਟਲ ਵਿੱਚ ਹੀ ਉਹਨਾਂ ਦੀ ਸਮਾਧੀ ਬਣਾਈ ਗਈ।
ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ

ਵੱਖਰੀ ਹੀ ਸੋਚ ✍️. ਗਗਨਦੀਪ ਧਾਲੀਵਾਲ

ਵੱਖਰੀ ਹੀ ਸੋਚ, ਵੱਖਰੀ ਹਰ ਅਦਾ ਸਾਡੀ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ ,

ਬਣ ਜਾਈਏ ਕਦੇ ਦੁਆ,ਕਦੇ ਜ਼ਖ਼ਮਾਂ ਤੇ ਮਰਹਮ ,

ਕਦੇ ਝੂਠ ਉੱਤੇ ਵੱਜਦੀ ਸੱਚ ਦੀ ਤਿੱਖੀ ਨੌਕੀਲ ਹਾਂ। 

 

ਅੱਤ ਦੀ ਡੋਲਦੇ ਹਾਂ ਖੰਡ ਮਿੱਠੇ ਬੋਲਾਂ ਚੋਂ,

ਨਿਚੋੜਦੇ ਹਾਂ ਰੱਤ ਕੌੜੇ ਬੋਲਾਂ ਚੋਂ,

ਕਈਆ ਲਈ ਮਿੱਠੇ ਕਈਆ ਲਈ ਨਮਕੀਨ ਹਾਂ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ। 

 

ਦਲ ਬਦਲੂ ਤਾਂ ਨਾ  ਸਾਡੇ ਪੁਰਖਿਆ 'ਚ ਸੀ,

ਚਾਪਲੂਸੀ ਕਰਨੀ ਤਾਂ ਨਾ ਸਾਡੀ ਪੀੜੀਆਂ 'ਚ ਸੀ,

ਫੜ ਪਾ ਲਵੇ ਜੋ ਪਟਾਰੀ ਨਫ਼ਰਤਾਂ ਦੇ ਜ਼ਹਿਰ ਨੂੰ,

ਅਸੀਂ ਪਿਆਰ ਵਾਲੀ ਉਹ ਬੀਨ ਹਾਂ। 

 

ਕਿਸੇ ਦੇ ਕੰਮਾਂ 'ਚ ਅੜਿੱਕਾ ਅਸੀਂ ਲਾਉਂਦੇ ਨਹੀਂ ,

ਬਿਨਾਂ ਵਜ੍ਹਾ ਦਿਲ ਕਿਸੇ ਦਾ ਦੁਖਾਉਂਦੇ ਨਹੀਂ ,

ਹੱਸਦਿਆਂ ਦੇ ਨਾਲ ਹੱਸਦੇ, ਰੋਂਦਿਆਂ ਦੇ ਨਾਲ ਰੋਂਦੇ,

ਐਨੇ ਖੁਸ਼ ਮਿਜਾਜ਼ ਤੇ ਗ਼ਮਗੀਨ ਹਾਂ। 

 

ਵਹਿਮ ਪਾ ਲਿਆ ਏ ਜਿੰਨਾ ਕੱਢ ਦੇਣਾ ਏ,

ਕਰ ਮਿਹਨਤਾਂ ਮੰਜ਼ਿਲ ਨੂੰ ਪਾ ਲੈਣਾ ਏ ,

ਕਿਸੇ ਮੋਢੇ ਉੱਤੇ ਧਰ ਨਿਸ਼ਾਨਾ ਅਸੀਂ ਲਾਉਂਦੇ ਨਹੀਂ ,

ਸੱਚ ਦੇ ਪੁਜਾਰੀ ਅਸੀਂ ਨਾ ਦਿੰਦੇ ਕੋਈ ਦਲੀਲ ਹਾਂ।

 

ਜੀ ਕਹਿੰਦੇ ਹਾਂ ਜੀ ਕਹਾਉਂਦੇ ਹਾਂ ,

ਉੱਤੋ ਉੱਤੋ ਰੱਖਦੇ ਨਹੀਂ ਕਿਸੇ ਨਾਲ ਵੀ,

ਜਿਸ ਨਾਲ ਲਾਉਂਦੇ ਹਾਂ ਯਾਰੀ ਦਿਲੋਂ ਨਿਭਾਉਂਦੇ ਹਾਂ,

ਵਾਰ ਦੇਈਏ ਯਾਰਾਂ ਲਈ ਜਿੰਦ ਜਾਨ ,

ਧਾਲੀਵਾਲ ਦੋਸਤੀ ਦੇ ਰੰਗਾਂ ਨਾਲ ਰੰਗੀਨ ਹਾਂ ,

‘ਗਗਨ’ ਕਈਆਂ ਲਈ ਖੱਟੀ ਲੱਸੀ , 

ਕਈਆਂ ਲਈ ਦੁੱਧ ਤੇ ਕਰੀਮ ਹਾਂ ।

ਲਫਜ ✍️. ਤਰਵਿੰਦਰ ਕੌਰ ਝੰਡੋਕ

ਓਹਦਾ ਪਿਆਰ ਜਿਵੇਂ ਜਾਪੇ

ਸਦੀਵੀਆਂ ਕਾਲੀਆਂ ਰਾਤਾਂ ਵਿੱਚ,

ਖੋਹ ਗਿਆ 

ਓਹਦਾ ਨਾ ਆਉਣਾ,

ਮੇਰਾ ਦਿਲ ਬੈਚੇਨ ਹੋਣਾ,

ਘਬਰਾਉਟ ਦਾ ਅਹਿਸਾਸ ਕਰਵਾਉਦਾ,

ਪਰ ਬੀਤਿਆਂ ਸਮਾਂ ਮੁੜ ਨਹੀਂ ਅਾਉਂਦਾ,

"ਝੰਡੋਕ"ਜਿਵੇਂ  ਮੂੰਹੋ ਬੋਲੇ ਤਿੱਖੇ ਕਮਾਨੋਂ ਲਫਜ

ਅੱਖਾਂ ਭਰ ਭਰ ✍️.  ਸ਼ਿਵਨਾਥ ਦਰਦੀ

ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ ,

ਕੁਲਹਿਣੇ ਵੇਲੇ ਹੋਈਆਂ , ਓਨਾਂ ਮੁਲਾਕਾਤਾਂ ਨੂੰ ।

ਪਿਆਰ ਭਰੇ , ਤੇਰੇ ਖੱਤ ਕਿਵੇਂ ਮੈਂ ਪਾੜਾਂ ਨੀਂ ,

ਇਸ਼ਕ ਦੀ ਸ਼ੂਲੀ ,  ਆਪਣੇ ਆਪ ਨੂੰ ਚਾੜਾ ਨੀਂ ,

ਵੱਖ ਕਿਵੇਂ ਮੈਂ ਕਰਾਂ , ਦਿੱਤੀਆਂ ਤੇਰੀਆਂ ਸੌਗਾਤਾਂ ਨੂੰ ।

ਅੱਖਾਂ ਭਰ ਭਰ ....................................

ਭੁਲਦੇ ਨਾ ਭੁਲਾਇਆ , ਲੱਖ  ਓਹ ਥਾਂ ਨੀ ,

ਬਸ ਅਧੂਰੇ ਰਹਿ ਗਏ , ਦਿਨ ਵਿਚ ਚਾਅ ਨੀਂ ,

ਕਾਲੀਆਂ ਕਰ ਗਿਆ , ਮੇਰੀਆਂ ਤੂੰ ਪ੍ਰਭਾਤਾਂ ਨੂੰ ।

ਅੱਖਾਂ ਭਰ ਭਰ.....................................

ਨਾ ਅੰਬਰਾਂ ਵਿੱਚ ਤਾਰੇ , ਨਾ ਚੰਨ ਹੀ ਦਿੱਸਦਾ ,

ਦਰਦੀ ਦੀ ਕਲਮ ਚੋਂ ,  ਖੂਨ ਪਿਆ ਰਿਸਦਾ ,

ਅੱਜ ਰੋਵੇਂ ਦੇਖ ਮਨੁੱਖੀ , ਓਹ ਜਾਤਾਂ ਪਾਤਾਂ ਨੂੰ ।

ਅੱਖਾਂ ਭਰ ਭਰ .............................      

   ਸ਼ਿਵਨਾਥ ਦਰਦੀ ਸੰਪਰਕ 98551/55392                                           

 ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕੀਤੀ ਸੂਬਾ ਪੱਧਰੀ ਮੀਟਿੰਗ-video

ਇੱਕ ਜੁਲਾਈ ਤੋਂ ਕਾਂਗਰਸ ਦੇ ਸਾਰੇ ਐਮ.ਐਲ.ਏ  ਅਤੇ ਮੰਤਰੀਆਂ ਦਾ ਕੀਤਾ ਜਾਵੇਗਾ ਘਿਰਾਓ ਅਤੇ ਦਿੱਤੇ ਜਾਣਗੇ ਮੰਗ ਪੱਤਰ  ..

ਸਿਹਤ ਵਰਕਰ ਦਾ ਦਰਜਾ ਦਿੱਤੇ ਜਾਣ ਦੀ ਕੀਤੀ ਮੰਗ  ....

ਮਹਿਲ ਕਲਾਂ/ਬਰਨਾਲਾ -ਜੂਨ (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਰੌਇਲ ਪਾਰਟੀ ਹਾਲ ਮਹਿਲ ਕਲਾਂ ਵਿਖੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਕਮੇਟੀ ਦੀ ਇਸ ਸੂਬਾਈ ਮੀਟਿੰਗ ਨੂੰ ਆਰਗੇਨਾਈਜ ਸੂਬਾ ਸੀਨੀਅਰ ਮੀਤ ਪ੍ਰਧਾਨ  ਡਾ. ਮਿਠੂ ਮੁਹੰਮਦ ਵਲੋਂ ਕੀਤਾ ਗਿਆ। ਜਿਸ ਵਿੱਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਸੰਗਰੂਰ ,ਸੂਬਾ ਸੀਨੀਅਰ  ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਬਰਨਾਲਾ, ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ, ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਸੰਗਰੂਰ,ਸੂਬਾ ਸਹਾਇਕ ਸਕੱਤਰ ਡਾ ਰਿੰਕੂ ਕੁਮਾਰ ਫ਼ਤਹਿਗਡ਼੍ਹ ਸਾਹਿਬ, ਸੂੁਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਆਗੂ ਡਾ ਬਲਬੀਰ ਸਿੰਘ ਮੁਹਾਲੀ ,ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਧੂਰੀ ਸੰਗਰੂਰ,ਸੂਬਾ ਸਹਾਇਕ ਖਜ਼ਾਨਚੀ ਡਾ ਕਰਨੈਲ ਸਿੰਘ ਜੋਗਾਨੰਦ ਬਠਿੰਡਾ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਡਾ ਗਿਆਨ ਚੰਦ ਬਠਿੰਡਾ,ਸੂਬਾ ਪ੍ਰੈੱਸ ਸਕੱਤਰ ਡਾ ਰਜੇਸ਼ ਕੁਮਾਰ ਲੁਧਿਆਣਾ ,ਸੂਬਾ ਵਰਕਿੰਗ ਪ੍ਰਧਾਨ ਡਾ ਸਤਨਾਮ ਸਿੰਘ ਦੇਉ ਅੰਮਿ੍ਤਸਰ , ਸੂਬਾ ਮੀਤ ਪ੍ਰਧਾਨ ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ ਅਤੇ ਡਾ ਗਗਨਦੀਪ ਸ਼ਰਮਾ ਬਰਨਾਲਾ ਆਦਿ ਹਾਜ਼ਰ ਹੋਏ ।
ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ਨੇ ਕਿਹਾ ਮੈਡੀਕਲ ਪੈ੍ਕਟੀਸ਼ਨਰਜ਼ ਦਾ ਮਸਲਾ ਹੱਲ ਕਰਨ ਵਿੱਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਡਾ: ਬਾਲੀ ਨੇ ਕਿਹਾ ਕਿ ਇਹ ਸਰਕਾਰ ਮੈਡੀਕਲ ਪੈ੍ਕਟੀਸ਼ਨਰਜ਼ ਦੇ ਮਸਲੇ ਨੂੰ ਉਠ ਦੇ ਬੁਲ੍ਹ ਵਾਂਗ ਲਮਕਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਸਰਕਾਰਾਂ ਆਪਣੇ ਚੋਣ ਮੈਨੀਫੈਸਟੋ ਵਿਚ ਲਿਖ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਕਰਨ ਦਾ ਦਾਅਵਾ ਤਾਂ ਕਰਦੀਆਂ ਹਨ,ਪਰ ਚੋਣਾਂ ਜਿੱਤਣ ਤੋਂ ਬਾਅਦ ਭੁੱਲ ਜਾਂਦੀਆਂ ਹਨ । ਡਾ ਬਾਲੀ ਨੇ ਕਿਹਾ ਕਿ ਇੱਕ ਜੁਲਾਈ ਤੋਂ  ਕਾਂਗਰਸ ਦੇ ਸਾਰੇ ਮੰਤਰੀਆਂ ਅਤੇ ਐੱਮ ਐੱਲ ਏ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾਣਗੇ  ਅਤੇ ਵਿਰੋਧੀ ਪਾਰਟੀਆਂ ਦੇ ਐੱਮ ਐੱਲ ਏ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ । ਅਗਰ ਸਰਕਾਰ ਸਾਡਾ ਮਸਲਾ ਹੱਲ ਨਹੀਂ ਕਰਦੀ ਤਾਂ ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰੇਗੀ।
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਸਾਰੇ ਜ਼ਿਲ੍ਹਿਆਂ ਦੀ ਜ਼ਿਲ੍ਹਾ ਵਾਈਜ਼ ਰਿਪੋਰਟ ਪ੍ਰਾਪਤ ਕੀਤੀ ।ਜਿਸ ਵਿਚ ਜਥੇਬੰਦੀ ਦੀ 26 ਵੀਂ ਵਰ੍ਹੇਗੰਢ ਨੂੰ ਮਨਾਉਣ ਸਬੰਧੀ,ਜ਼ਿਲ੍ਹਿਆਂ ਦੇ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਸਬੰਧੀ, ਕੋਰੋਨਾ ਮਹਾਵਾਰੀ ਦੌਰਾਨ ਵੱਖ ਵੱਖ ਜਿਲਿਆਂ  ਦੇ ਵੱਲੋਂ ਪਾਏ ਯੋਗਦਾਨ ਸਬੰਧੀ ਵਿਚਾਰ ਚਰਚਾ ਕੀਤੀ ਗਈ।ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਹੋਰਨਾਂ  ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਪਿੰਡਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਸਿਹਤ ਕਰਮਚਾਰੀ ਦਾ ਦਰਜਾ ਦੇ ਕੇ ਮਾਨਤਾ ਦਿੱਤੀ ਜਾਵੇ।
 ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵੱਲੋਂ ਕੀਤੀ ਗਈ ਨਿਵੇਕਲੀ ਪਹਿਲ ਦੇ ਆਧਾਰ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਬਠਿੰਡਾ ਜ਼ਿਲ੍ਹਾ ਦੇ ਸਾਰੇ ਬਲਾਕਾਂ ਦੇ ਸੰਘਰਸ਼ੀ ਡਾਕਟਰ ਸਹਿਬਾਨਾਂ ਨੂੰ ਸੂਬਾ ਕਮੇਟੀ ਵੱਲੋਂ ਜਲਦੀ ਹੀ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ ।
ਸੰਘਰਸ਼ ਸਬੰਧੀ ਵਿੱਢੇ ਗਏ ਪ੍ਰੋਗਰਾਮ ਨੂੰ ਇਕ ਜੁਲਾਈ ਡਾਕਟਰ ਦਿਵਸ ਤੇ ਤਿੱਖਾ ਸੰਘਰਸ਼ ਸ਼ੁਰੂ ਕਰਕੇ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਉਲੀਕੇ ਗਏ ਹਨ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਕੇਸਰ ਖਾਨ ਮਾਂਗੇਵਾਲ,ਡਾ ਸੁਖਵਿੰਦਰ ਸਿੰਘ ਬਾਪਲਾ,ਡਾ ਸੁਰਜੀਤ ਸਿੰਘ ਛਾਪਾ,ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਡਾ ਨਾਹਰ ਸਿੰਘ, ਡਾ ਸ਼ਕੀਲ ਮੁਹੰਮਦ,ਡਾ ਛੋਟੇ ਲਾਲ ਪ੍ਰਤਾਪ,ਡਾ ਪਰਮਜੀਤ ਸਿੰਘ ਖ਼ਾਲਸਾ,ਡਾ ਬਸ਼ੀਰ ਖਾਨ ਰੂਡ਼ੇਕੇ,ਡਾ. ਸਤਨਾਮ ਸਿੰਘ ਆਦਿ ਹਾਜ਼ਰ ਸਨ।

ਸੁਲਤਾਨਵਿੰਡ ਰੋਡ ਤੇ ਆਰਵ ਪ੍ਰੋਡਕਸ਼ਨ ਅਤੇ ਕਲਾਕਾਰ ਸੰਗੀਤ ਐਕਟਿੰਗ ਅਕੈਡਮੀ ਦਾ ਉਦਘਾਟਨ ਕੀਤਾ

ਆਈਪੀਐਸ ਅਧਿਕਾਰੀ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ

ਪੰਜਾਬ (ਸਮਰਾ )ਕੋਵਿਡ -19 ਦੀ ਮਹਾਂਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਲਗਭਗ ਖਤਮ ਹੋ ਰਹੀ ਹੈ। ਇਸ ਕਰੋਨਾ ਕਾਲ ਤੇ ਕਲਾਕਾਰਾਂ ਨੂੰ ਮੰਦੀ ਤੋਂ ਗੁਜ਼ਰਨਾ ਪੈ ਰਿਹਾ ਹੈ। ਮਹਾਮਾਰੀ ਤੋਂ ਪ੍ਰਭਾਵਿਤ ਹੋਏ ਕਲਾਕਾਰਾਂ ਨੂੰ ਕਲਾਕਾਰ ਸੰਗੀਤ ਅਕੈਡਮੀ ਦੁਆਰਾ ਰੋਜ਼ਗਾਰ ਦਵਾਇਆ ਜਾਵੇਗਾ। ਇਸ ਮੌਕੇ ਤੇ ਵਿਨੀਤ ਸਰੀਨ, ਘੁੱਲੇ ਸ਼ਾਹ ਜੀ, ਆਦਿੱਤਿਆ ਭਾਟੀਆ, ਜਸਕੀਰਤ ਸਿੰਘ, ਬਲਰਾਜ ਸਿੰਘ, ਕੁਲਵੰਤ ਸਿੰਘ, ਹਰਪਾਲ ਠੱਠੇ ਵਾਲਾ, ਸ਼ੇਰਾ ਬੋਹੜਵਾਲੀਆ, ਸ਼ਾਹੀ ਕੁਲਵਿੰਦਰ, ਅਮਰ ਨਿਮਾਣਾ, ਲਾਡੀ ਨਿੱਝਰ, ਜਤਿਨ ਸਿਲਵੀਆ, ਅਕੈਡਮੀ ਦੇ ਐਮ.ਡੀ ਲਲਿਤ ਮਹਿਤਾ ਅਤੇ ਹੋਰ ਮੌਜ਼ੂਦ ਸਨ।

 

 

ਕੈਪਸ਼ਨ - ਆਈਪੀਐਸ ਅਧਿਕਾਰੀ ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ. ਜੀ ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਆਰਵ ਪ੍ਰੋਡਕਸ਼ਨ ਅਤੇ ਕਲਾਕਾਰ ਸੰਗੀਤ ਅਕੈਡਮੀ ਦੇ ਐਮ.ਡੀ ਲਲਿਤ ਮਹਿਤਾ ਅਤੇ ਹੋਰ

ਪਿੰਡ ਕੁਤਬਾ ਵਿਖੇ ਮੋਜੂਦਾ ਸਰਪੰਚ ਕੁਲਦੀਪ ਕੌਰ ਸੰਧੂ ਦੀ ਦੇਖ-ਰੇਖ ਹੇਠ ਚੱਲਾਇਆ ਜਾ ਰਿਹਾ ਹੈ ਪਿੰਡ ਕੁਤਬਾ ਦੀਆਂ ਗਲੀਆਂ ਨਾਲੀਆਂ ਦਾ ਕੰਮ  

ਗਲੀਆਂ ਵਿੱਚ ਲਗਾਈਆ ਜਾ ਰਹੀਆਂ ਹਨ ਇਟਰਲੋਕ ਇੱਟਾਂ

ਮਹਿਲ ਕਲਾਂ/ਬਰਨਾਲਾ- 17 ਜੂਨ- (ਗੁਰਸੇਵਕ ਸਿੰਘ ਸੋਹੀ)- ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਕੁਤਬਾ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਕਾਫੀ ਖ਼ਰਾਬ ਹੋਣ ਕਰਕੇ ਮੋਜੂਦਾ ਸਰਪੰਚ ਕੁਲਦੀਪ ਕੌਰ ਸੰਧੂ ਵੱਲੋਂ ਸਾਰੇ ਪਿੰਡ ਦੀਆਂ ਗਲੀਆਂ ਵਿੱਚ ਇੰਟਰਲੋਕ ਇੱਟਾਂ ਲਗਾਈਆ ਜਾ ਰਹੀਆਂ ਹਨ ਅਤੇ ਨੀਵੀਆਂ ਹੋ ਚੁਕੀਆਂ ਨਾਲੀਆਂ ਨੂੰ ਵੀ ਉੱਚਾ ਚੁੱਕ ਕੇ ਬਣਾਇਆ ਜਾ ਰਿਹਾ ਹੈ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਪੰਚ ਕੁਲਦੀਪ ਕੌਰ ਸੰਧੂ ਆਪਣੇ ਕਾਰਜਕਾਲ ਦੌਰਾਨ ਬਹੁਤ ਹੀ ਵਧੀਆ ਢੰਗ ਨਾਲ ਪੰਚਾਇਤ ਦੇ ਕੰਮ ਕਾਜ ਦੇਖ ਰਹੇ ਹਨ ਅਤੇ ਪਿੰਡ ਦੇ ਹਰ ਮਸਲੇ ਨੂੰ ਬਹੁਤ ਹੀ ਵਧੀਆ ਤਰੀਕੇ ਸੰਭਾਲਦੇ ਹਨ ਇਸ ਮੌਕੇ ਸਰਪੰਚ ਕੁਲਦੀਪ ਕੌਰ ਸੰਧੂ ਨੇ ਕਿਹਾ ਕਿ ਸਾਡੀ ਪੰਚਾਇਤ ਦੀ ਹਰ ਪੱਖੋਂ ਪੂਰੀ ਕੋਸ਼ਿਸ਼ ਹੈ ਕਿ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣ ਤਾਂ ਜ਼ੋ ਪਿੰਡ ਵਾਲਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਸਮੁੱਚੀ ਪੰਚਾਇਤ ਨੂੰ ਬਹੁਤ ਯੋਗਦਾਨ ਹੈ  ਉਨ੍ਹਾਂ ਕਿਹਾ ।‌ਕਿ ਸਾਡੇ ਪਿੰਡ ਵਿੱਚ ਜਿੱਥੇ ਗ੍ਰਿਡ,ਤੇ ਵਧੀਆ ਦਾਣਾ ਮੰਡੀ, ਡਿਸਪੈਂਸਰੀ,ਸਹੂਲਤਾਂ ਨਾਲ ਲੈਸ ਸ਼ਮਸ਼ਾਨ ਘਾਟ,ਬੱਚਿਆਂ ਦੇ ਖੇਡਣ ਲਈ ਗਰਾਉਂਡ,ਪੰਚਾਇਤ ਘਰ ਬਜ਼ੁਰਗਾਂ ਦੇ ਬੈਠਣ ਲਈ ਅਰਾਮ ਘਰ ,ਐਗਰੀਕਲਚਰ ਸੋਸਾਇਟੀ ਵਰਗੀਆਂ ਸਹੂਲਤਾਂ ਹਨ ਉੱਥੇ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਇਸ ਲਈ ਅਸੀਂ ਸਮੇਂ ਸਮੇਂ ਤੇ ਸਰਕਾਰਾਂ ਤੋਂ ਗ੍ਰਾਂਟਾਂ ਦੀ ਮੰਗ ਰੱਖਾਂਗੇ ਤਾਂ ਜ਼ੋ ਹੋਰ ਵੀ ਜਰੂਰਤ ਦੀਆਂ ਚੀਜ਼ਾਂ ਮਹੁਈਆ ਕਰਵਾਇਆ ਜਾ ਸਕਣ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਵੀ ਮੋਜੂਦਾ ਪੰਚਾਇਤ ਦੇ ਕੰਮਾਂ ਨੂੰ ਸਰਾਹਿਆ ਤੇ ਹਮੇਸ਼ਾ ਪੰਚਾਇਤ ਦੇ ਕੰਮਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਮੂਹ ਪਿੰਡ ਵਾਸੀ ਮੋਜੂਦ ਸਨ ਜਿਨ੍ਹਾਂ ਵਿੱਚ ਸਰਦਾਰ ਅਵਤਾਰ ਸਿੰਘ ਧਨੋਆ, ਦਰਸ਼ਨ ਸਿੰਘ ਠੇਕੇਦਾਰ, ਜੰਗ ਸਿੰਘ ਠੇਕੇਦਾਰ, ਗੁਲਸ਼ਨ ਸਿੰਘ, ਸੰਤ ਰਾਮ, ਅਕਬਰ ਅਲੀ ਮੈਂਬਰ ਕੁਤਬਾ ਵੈਲਫੇਅਰ ਸੁਸਾਇਟੀ ਆਦਿ ਮੈਂਬਰ ਸਾਹਿਬਾਨ ਮੋਜੂਦ ਸਨ