You are here

ਪੰਜਾਬ

ਪੁਲਿਸ ਤਸ਼ੱਦਦ ਦੀ ਸ਼ਿਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਦਾ ਲਿਆ ਫੈਸਲਾ

ਜਨਤਕ ਜੱਥੇਬੰਦੀਆਂ ਦੀ ਮੀਟਿੰਗ
ਜਗਰਾਉਂ 13 ਜੁਲਾਈ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਦਲਿਤ ਲੜਕੀ ਕੁਲਵੰਤ ਕੌਰ ਰਸੂਲਪੁਰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦੇਣ ਵਿਚ ਸਥਾਨਕ ਪੁਲਿਸ ਅਫਸਰਾਂ ਦੀ ਦੋਗਲ਼ੀ ਨੀਤੀ ਖਿਲਾਫ਼  ਉਲੀਕੇ ਜਾਣ ਵਾਲੇ ਅਗਲੇ ਸੰਘਰਸ਼ ਸਬੰਧੀ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ,ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ , ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਤੇ ਯੂਥ ਆਗੂ ਜਸਵਿੰਦਰ ਹੈਪੀ ਤੋਂ ਇਲਾਵਾ ਜਗਰੂਪ ਸਿੰਘ , ਗੁਰਚਰਨ ਸਿੰਘ, ਰਾਮ ਸਿੰਘ, ਗੁਰਮੀਤ ਸਿੰਘ ਸਮੇਤ ਇਕਬਾਲ ਸਿੰਘ ਰਸੂਲਪੁਰ ਵੀ ਹਾਜ਼ਰ ਸਨ।  ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਝੋਰੜਾਂ ਤੇ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਤੱਤਕਾਲੀ ਥਾਣੇਦਾਰ ਗੁਰਿੰਦਰ ਬੱਲ ਹੁਣ ਡੀ.ਅੈਸ.ਪੀ. ਪਟਿਆਲਾ ਨੇ ਗਰੀਬ ਪਰਿਵਾਰ ਤੇ ਅੱਤਿਆਚਾਰ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ ਨੌਜਵਾਨ ਲੜਕੀ ਨੂੰ ਕਰੰਟ ਲਗਾ ਕੇ ਸਦਾ ਲਈ ਨਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਪਹਿਲਾਂ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ਼ ਨੂੰ ਮਿਲਿਆ ਜਾਵੇਗਾ ਅਤੇ ਫਿਰ ਲੋੜ ਮੁਤਾਬਕ ਵਿਆਪਕ ਪੱਧਰ 'ਤੇ ਜਨਤਕ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਇਨਸਾਫ਼ ਦੀ ਥਾਂ ਕੌਮੀ ਕਮਿਸ਼ਨਾਂ ਦੇ ਹੁਕਮਾਂ ਨੂੰ ਦਰਕਿਨਾਰ ਕਰਨਾ ਪੁਲਿਸ ਦਾ ਕਰੂਰਤਾ ਭਰਿਆ ਰਵਈਆ ਕਰਾਰ ਦਿੱਤਾ। ਮੀਟਿੰਗ ਵਿੱਚ ਉਨ੍ਹਾਂ ਵੋਟ ਵਟੋਰੂ ਸਿਆਸੀ ਲੀਡਰਾਂ 'ਤੇ ਨਿਸ਼ਾਨੇ ਸਾਧੇ।

ਮਾਤਾ ਦਲੀਪ ਕੌਰ ਦਿੱਲੀ ਧਰਨੇ ਤੋਂ 7 ਮਹੀਨਿਆਂ ਬਾਅਦ ਪਰਤੀ ਪਿੰਡ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨਤ         

            ਮਹਿਲ ਕਲਾਂ/ਬਰਨਾਲਾ- 13 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਵੱਲੋਂ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਦਿੱਲੀ ਬਾਰਡਰ ਤੇ ਪਿੰਡ ਮਹਿਲ ਖੁਰਦ ਦੀ ਮਾਤਾ ਦਲੀਪ ਕੌਰ ਲਗਾਤਾਰ ਦਿੱਲੀ ਧਰਨੇ ਤੇ ਸੱਤ ਮਹੀਨੇ ਤੋਂ ਸੰਘਰਸ਼ ਵਿਚ ਬੈਠੀ ਹੋਈ ਅੱਜ ਵਾਪਸ ਪਿੰਡ ਪਰਤੀ ਉਨ੍ਹਾਂ ਨੂੰ  ਮਹਿਲ ਕਲਾਂ ਟੋਲ ਪਲਾਜ਼ੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਪੰਜਾਬ ਦੀਆਂ ਬੀਬੀਆਂ ਤੇ ਜੋ ਦਿਨ ਰਾਤ ਕਿਸਾਨੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ । ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਮੂੰਮ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਜੀਐੱਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਦੇ ਹਰ ਵਰਗ ਨੂੰ ਆਰਥਕ ਪੱਖੋਂ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਬਲਕਿ ਕਿਸਾਨ ਵਿਰੋਧੀ ਸਾਬਤ ਹੋਈ ਅਤੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਨੂੰ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੇਕਰ ਕੇਂਦਰ ਸਰਕਾਰ ਨੇ ਛੇਤੀਂ ਕਿਸਾਨਾਂ ਦੀ ਗੱਲ ਨਾ ਸੁਣੀ ਤਾ ਸਰਕਾਰ ਨੂੰ ਹੋਰ ਤਿੱਖੇ ਸੰਘਰਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ  ਕੇਂਦਰ ਸਰਕਾਰ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਤਾਨਾਸ਼ਾਹੀ ਰੂਪ ਅਖ਼ਤਿਆਰ ਕਰ ਚੁੱਕੀ ਹੈ ਤੇ ਇਸਦਾ ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਜਾਨਾਂ ਦੇ ਕੇ ਭਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਘੋਲ ਦਾ ਮੁੱਖ ਮੰਤਵ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾ ਕੇ ਐੱਮਐੱਸਪੀ ਨੂੰ ਕਾਨੂੰਨੀ ਜਾਮਾ ਪਵਾਉਣਾ ਹੈ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਾਰਜ ਕਰ ਕੇ ਐੱਮਐੱਸਪੀ ਨੂੰ ਪੂਰੇ ਦੇਸ਼ 'ਚ ਕਾਨੂੰਨੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅਖੀਰ ਦੇ ਵਿੱਚ ਉਨ੍ਹਾਂ ਸਮੂਹ ਪੰਜਾਬ ਦੀਆਂ ਬੀਬੀਆਂ ਨੂੰ ਮਾਤਾ ਦਲੀਪ ਕੌਰ ਦੀ ਤਰ੍ਹਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਾਫ਼ਲੇ ਬੰਨ੍ਹ ਕੇ ਦਿੱਲੀ ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਇਸ ਸਮੇਂ ਉਨ੍ਹਾਂ ਨਾਲ ਜਗਰਾਜ ਸਿੰਘ, ਸਟੇਜ ਸੈਕਟਰੀ ਮਾਸਟਰ ਗੁਰਮੇਲ ਸਿੰਘ, ਅਜਮੇਰ ਮਹਿਲ ਕਲਾਂ, ਮਲਕੀਤ ਸਿੰਘ ਮਹਿਲ ਕਲਾਂ ਹਾਜ਼ਰ ਸਨ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਲਵਪ੍ਰੀਤ ਦੇ ਪਰਵਾਰ ਨੂੰ ਮਿਲ ਕੇ ਇਨਸਾਫ ਦਾ ਭਰੋਸਾ

ਮਨੀਸ਼ਾ ਗੁਲਾਟੀ ਕਿਹਾ :ਮਾਮਲੇ ਦੀ ਹੋਵੇਗੀ ਉਚ ਪੱਧਰੀ ਜਾਂਚ,ਪੂਰੇ ਨਿਆਂ ਦਾ ਦਿਵਾਇਆ ਭਰੋਸਾ ਧੋਖਾਧੜੀ ਦੇ ਕੇਸਾਂ ਸਬੰਧੀ ਸਖਤ ਨੀਤੀ ’ਤੇ ਦਿੱਤਾ ਜ਼ੋਰ

                ਧਨੌਲਾ ਬਰਨਾਲਾ- 13 ਜੁਲਾਈ- (ਗੁਰਸੇਵਕ ਸਿੰਘ ਸੋਹੀ) : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਲਵਪ੍ਰੀਤ (23 ਸਾਲ) ਮਾਮਲੇ ਵਿਚ ਅੱਜ ਧਨੌਲਾ ਨੇੜੇ ਕੋਠੇ ਗੋਬਿੰਦਪੁਰਾ ਵਿਖੇ ਪੁੱਜ ਕੇ ਮਿ੍ਰਤਕ ਦੀ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਲਵਪ੍ਰੀਤ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਗਿਆ। ਲਵਪ੍ਰੀਤ ਦੀ ਮਾਤਾ ਰੁਪਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਲਵਪ੍ਰੀਤ ਦਾ ਇੰਝ ਚਲੇ ਜਾਣਾ ਬਹੁਤ ਦੁਖਦਾਈ ਹੈ ਅਤੇ ਖਾਸ ਕਰ ਕੇ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਲਈ ਇਹ ਡੂੰਘਾ ਸਦਮਾ ਹੈ। ਇਸ ਮੌਕੇ ਉਨਾਂ ਲਵਪ੍ਰੀਤ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਅਤੇ ਨਿਆਂ ਦਾ ਭਰੋਸਾ ਦਿਵਾਇਆ। ਉਨਾਂ ਕਿਹਾ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ।
ਉਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਨਿਆਂ ਦਿਵਾਉਣ ਲਈ ਇੱਥੇ ਪਰਿਵਾਰ ਨੂੰ ਮਿਲਣ ਪੁੱਜੇ ਹਨ ਤਾਂ ਜੋ ਉਨਾਂ ਦਾ ਪੱਖ ਸੁਣਿਆ ਜਾਵੇ। ਉਨਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਤੋਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਖਤ ਨੀਤੀ ਦੀ ਮੰਗ ਕਰਨਗੇ ਤਾਂ ਜੋ ਵਿਦੇਸ਼ ਜਾਣ ਦੇ ਮਾਮਲਿਆਂ ਵਿਚ ਹੁੰਦੀ ਧੋਖਾਧੜੀ ਨੂੰ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਉਚ ਪੱਧਰ ’ਤੇ ਕਰਵਾਈ ਜਾਵੇਗੀ ਅਤੇ ਕਸੂਰਵਾਰਾਂ ਵਿਰੁੱਧ ਕਾਰਵਾਈ ਹੋਵੇਗੀ ਤੇ ਪੀੜਤਾਂ ਨੂੰ ਜ਼ਰੂਰ ਨਿਆਂ ਦਿਵਾਇਆ ਜਾਵੇਗਾ। ਉਨਾਂ ਕਿਹਾ ਕਿ ਉਹ ਕੈਨੇਡਾ ਦੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿਚ ਵੀ ਹਨ ਤਾਂ ਜੋ ਲਵਪ੍ਰੀਤ ਦੇ ਕੇਸ ਵਿਚ ਸਾਰੇ ਪੱਖਾਂ ਨੂੰ ਵਾਚਿਆ ਜਾ ਸਕੇ। ਇਸ ਮੌਕੇੇੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਅਜਿਹੇ ਮਾਮਲਿਆਂ ਦੇ ਪੀੜਤ ਵੱਡੀ ਗਿਣਤੀ ਹੋਰ ਲੋਕਾਂ ਨੂੰ ਵੀ ਮਿਲੇ, ਜਿਨਾਂ ਨੂੰ ਪੂਰੇ ਨਿਆਂ ਦਾ ਭਰੋਸਾ ਦਿੱਤਾ। ਉਨਾਂ ਪੰਜਾਬ ਦੀ ਨੌਜਵਾਨੀ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਧੀਆਂ-ਪੁੱਤਾਂ ਬਾਹਰ ਭੇਜਣ ਦੇ ਮਾਮਲੇ ਵਿਚ ਪੂਰੀ ਘੋਖ ਕਰਨ ਅਤੇ ਧੋਖਾਧੜੀ ਤੋਂ ਬਚਣ ਲਈ ਜਾਗੂਰਕ ਹੋਣ ਦੀ ਅਪੀਲ ਕੀਤੀ।

ਗਰੀਬ ਪਰਿਵਾਰਾਂ ਨੂੰ ਦਿੱਤੀ ਅਖ਼ਬਾਰ ਦੇ ਕਾਗਜ਼ ਤੋਂ ਲਿਫਾਫੇ ਬਣਾਉਣ ਦੀ ਸਿਖਲਾਈ

ਜਗਰਾਉਂ ਜੁਲਾਈ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਨਗਰ ਕੌਂਸਲ ਜਗਰਾਉਂ ਵਲੋਂ ਮਾਣਯੋਗ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ ਅਤੇ ਕਾਰਜ ਸਾਧਕ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਦੋਧਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਸੀ ਐਂਫ ਸੀਮਾ ਦੀ ਦੇਖ-ਰੇਖ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ 850ਅਖਬਾਰਾ ਦੇ ਲਿਫਾਫੇ ਮੋਟੀਵੇਟਰਾ ਦੇ ਸਹਿਯੋਗ ਨਾਲ ਗਰੀਬ ਪਰਿਵਾਰਾਂ ਦੇ ਲੋਕਾਂ ਨਾਲ ਮਿਲ ਕੇ ਅਖ਼ਬਾਰਾਂ ਤੋਂ ਲਿਫਾਫੇ ਬਣਾਏ ਗਏ ਅਤੇ ਇਸ ਦੋਰਾਨ ਇਹਨਾਂ ਪਰਿਵਾਰਾਂ ਨੂੰ ਅਖ਼ਬਾਰਾਂ ਤੋਂ ਲਿਫਾਫੇ ਬਣਾਉਣ ਦੀ ਸਿਖਲਾਈ ਦਿੱਤੀ ਗਈ, ਅਤੇ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਕਿਸ ਤਰ੍ਹਾਂ ਉਹ ਆਪਣੇ ਵਿਹਲੇ ਸਮੇਂ ਨੂੰ ਵਰਤੋ ਵਿੱਚ ਲਿਆ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਮਾਲੀ ਸਹਾਇਤਾ ਕਰ ਸਕਦੇ ਹਨ ਅਤੇ ਪਬਲਿਕ ਨੂੰ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾਂ ਕਰਨ ਸਬੰਧੀ ਅਵੇਅਰ ਕੀਤਾ ਅਤੇ ਲੋਕਾਂ ਨੂੰ ਵੇਸਟ ਅਖ਼ਬਾਰਾਂ ਤੋਂ ਲਿਫਾਫੇ ਆਦਿ ਬਣਾ ਕੇ ਸੋਰਸ ਇਨਕਮ ਸੰਬਦੀ ਵੀ ਅਵੇਅਰ ਕੀਤਾ ਗਿਆ। ਇਸ ਮੌਕੇ ਮੋਟੀਵੇਟਰ ਰਮਨਦੀਪ ਕੌਰ, ਅਕਾਸ਼ ਦੋਧਰੀਆ,ਮਹੀਰ ਦੋਧਰੀਆ,ਰਵੀ ਕੁਮਾਰ, ਧਰਮਵੀਰ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਫਰੀ ਮੈਡੀਕਲ ਕੈਂਪ

ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕੀਤਾ ਉਦਘਾਟਨ....

ਮੰਗਾਂ ਸੰਬੰਧੀ ਹਲਕਾ ਐਮ ਪੀ ਡਾ ਅਮਰ ਸਿੰਘ ਨੂੰ ਦਿੱਤਾ ਗਿਆ ਮੰਗ ਪੱਤਰ......
  ਮਹਿਲ ਕਲਾਂ/ਬਰਨਾਲਾ- 13 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਵਲੋਂ  ਦਿੱਲ ਤੇ ਸੂਗਰ ਦੀਆਂ ਬਿਮਾਰੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਫਰੀ ਮੈਡੀਕਲ ਕੈਂਪ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸਵੇਰੇ 10 ਵਜੇ ਤੌ 1 ਵਜੇ ਤੱਕ ਲਗਾਇਆ ਗਿਆ। ਜਿਸ ਵਿੱਚ ਮਰੀਜ਼ਾਂ ਦੀ ਮੁਫਤ ਈ ਸੀ ਜੀ, ਸੂਗਰ ਤੇ ਅੱਖਾਂ ਦਾ ਚੈੱਕ ਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੈਗਾ ਮੈਡੀਕਲ ਕੈਂਪ ਦਾ ਉਦਘਾਟਨ, ਉਚੇਚੇ ਤੌਰ ਪਹੁੰਚੇ ਮੁੱਖ ਮਹਿਮਾਨ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਸੇਵਾਵਾਂ ਕੁਲਵੰਤ ਹਾਰਟ ਸੈਂਟਰ ਲੁਧਿਆਣਾ ਅਤੇ ਸਰਾਂ ਆਈ ਕਲੀਨਿਕ ਗੁੱਜਰਵਾਲ ਅਤੇ ਮੈਡੀਕਲ ਪ੍ਰੈਕਟੀਸ਼ਨਰਜ ਬਲਾਕ ਪੱਖੋਵਾਲ ਵਲੋਂ ਬਿਲਕੁਲ ਮੁਫਤ ਦਿੱਤੀਆਂ ਗਈਆਂ।
  ਮੈਡੀਕਲ ਕੈਂਪ ਉਪਰੰਤ ਆਏ ਹੋਏ ਮਹਿਮਾਨਾਂ ਦਾ ਅਤੇ ਡਾਕਟਰਾਂ ਟੀਮਾਂ ਦਾ ਸਨਮਾਨ ਕੀਤਾ ਗਿਆ ਅਤੇ ਬਲਾਕ ਪੱਖੋਵਾਲ ਵਲੋਂ ਭਰਵੀਂ  ਮੀਟਿੰਗ ਕੀਤੀ। ਗਈ ਜਿਸ ਵਿੱਚ ਕਾਂਗਰਸੀ ਮੰਤਰੀਆਂ ਤੇ ਐਮ ਐਲ ਏ ਤੇ ਲੋਕ ਸਭਾ ਦੇ ਮੈਂਬਰਾਂ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ। ਮੀਟਿੰਗ ਸਮਾਪਤੀ ਤੋਂ ਬਾਅਦ ਇਕ ਜੋਰਦਾਰ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਮੌਜੂਦਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਦੇ ਦਫਤਰ ਦਾ ਘਿਰਾਓ ਕਰਕੇ ਉਹਨਾਂ ਦੀ ਪਾਰਟੀ ਦੇ ਚੇਅਰਮੈਨ ਅਤੇ ਦਫਤਰੀ ਇੰਚਾਰਜ ਨੂੰ ਮੰਗ ਪੱਤਰ ਸੌਂਪਿਆ ਗਿਆ ।
ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਸਰਕਾਰ ਬਣਨ ਤੌ ਪਹਿਲਾਂ ਆਪਣੇ ਚੌਣ ਮੈਨੀਫੈਸਟੋ ਮਦ ਨੰਬਰ 16  ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੋਂ ਪਹਿਲ ਦੇ ਅਧਾਰ ਤੇ ਮਸਲਾ ਹਲ ਕੀਤਾ ਜਾਵੇਗਾ, ਪਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਮਸਲਾ ਹੱਲ ਨਹੀਂ ਕੀਤਾ ਗਿਆ । ਇਸ ਮੌਕੇ ਮੋਗਾ ਜਿਲ੍ਹਾ ਦੇ ਪ੍ਰੈੱਸ ਸਕੱਤਰ ਡਾ ਕੁਲਦੀਪ ਸਿੰਘ ਨਿਹਾਲ ਸਿੰਘ ਵਾਲਾ, ਉੱਘੇ ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਨਿਹਾਲ ਸਿੰਘ ਵਾਲਾ ,ਡਾ ਕੇਸਰ ਸਿੰਘ, ਮੈਡਮ ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ ,ਮੈਡਮ ਡਾਕਟਰ ਰਮਨਦੀਪ ਕੌਰ ਜੀ ਬੱਲੋਵਾਲ ਬਲਾਕ ਕੈਸ਼ੀਅਰ, ਮੈਡਮ ਡਾਕਟਰ ਜਸਵਿੰਦਰ ਕੌਰ ਬਾੜੇਵਾਲ, ਡਾ ਰਚਨਪ੍ਰੀਤ ਮਾਣਕਵਾਲ , ਡਾਕਟਰ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ ਬਲਾਕ ਕਮੇਟੀ, ਡਾਕਟਰ ਹਰਜੀਤ ਸਿੰਘ ਭੈਣੀ ਅਰੋੜਾ, ਡਾਕਟਰ ਰਾਜੂ ਖਾਨ ਘੁਮਾਣ, ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਹਰਜਿੰਦਰ ਸਿੰਘ, ਡਾ ਸਤਿੰਦਰ ਸਿੰਘ ਜੀ ਪੱਖੋਵਾਲ, ਡਾ ਜਤਿੰਦਰ ਸਿੰਘ ਤਾਜਪੁਰ, ਡਾ ਰੂਪ ਬੱਸੀਆਂ, ਡਾ ਹਰਦਾਸ ਸਿੰਘ ਜੀ ਢੈਪਈ ਮੁੱਖ ਸਰਪ੍ਰਸਤ, ਡਾ ਸੰਜੇ ਮਿੰਨੀ ਛਪਾਰ, ਡਾ ਹਰਪ੍ਰੀਤ ਸਿੰਘ ਮਨਸੂਰਾਂ, ਡਾਕਟਰ ਸੰਤੋਖ ਸਿੰਘ ਮਨਸੂਰਾਂ, ਡਾ ਜਸਵਿੰਦਰ ਰਤਨ ,ਡਾ ਅਵਤਾਰ ਸਿੰਘ ਬ੍ਰਹਮਪੁਰ, ਡਾ ਅਵਤਾਰ ਸਿੰਘ ਭੱਟੀ, ਡਾ ਜਸਵੀਰ ਸਿੰਘ, ਡਾ ਅਵਤਾਰ ਸਿੰਘ ਜਾਂਗਪੁਰ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਫਰੀਦਕੋਟ ਦੇ ਜਿਲ੍ਹਾ ਪ੍ਰਧਾਨ ਬਣੇ ਡਾਕਟਰ ਰਸ਼ਪਾਲ ਸਿੰਘ ਸੰਧੂ

ਜ਼ਿਲ੍ਹਾ ਜਨਰਲ ਸਕੱਤਰ ਬਣੇ ਡਾਕਟਰ ਗੁਰਤੇਜ ਮਚਾਕੀ ........

ਮਹਿਲ ਕਲਾਂ/ਬਰਨਾਲਾ-ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸਨ ਜਿਲਾ ਫਰੀਦਕੋਟ ਦੇ ਪ੍ਰਧਾਨ ਸਵਰਗਵਾਸੀ ਡਾਕਟਰ ਜਗਜੀਤ ਸਿੰਘ ਖਾਲਸਾ ਦੀ ਮੌਤ ਹੋਣ ਤੋਂ ਬਾਅਦ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਦੇ ਅਹੁਦੇ ਨੂੰ ਪੂਰਾ ਕਰਨ ਲਈ ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸ਼ਨ ਦੀ ਉਚ ਪੱਧਰੀ ਕਮੇਟੀ ਵੱਲੋਂ ਸਮੂਹ ਬਲਾਕ ਪ੍ਰਧਾਨ, ਖਜਾਨਚੀ, ਜਰਨਲ ਸਕੱਤਰ ਅਤੇ ਜਿਲ੍ਹਾ ਡੈਲੀਗੇਟ ਦੀ ਸਹਿਮਤੀ ਨਾਲ ਸੇਰੇ ਪੰਜਾਬ ਢਾਬਾ ਕੋਟਕਪੂਰਾ ਵਿਖੇ ਡੈਲੀਗੇਟ ਇਜਲਾਸ ਕੀਤਾ ਗਿਆ । ਜਿਸ ਵਿੱਚ ਜਿਲ੍ਹਾ ਫਰੀਦਕੋਟ ਦੇ ਚੱਲ ਰਹੇ ਐਕਟਿੰਗ ਪ੍ਰਧਾਨ ਡਾਕਟਰ ਕੋਰ ਸਿੰਘ ਸੂਰਘੂਰੀ ਨੇ ਚੱਲ ਰਹੀ ਕਮੇਟੀ ਨੂੰ ਭੰਗ ਕਰਕੇ ਅਤੇ ਨਵੀਂ ਜਿਲ੍ਹਾ ਕਮੇਟੀ ਚੁਣਨ ਦੀ ਪ੍ਰਕਿਰਿਆ ਨੂੰ ਪੂਰਨ ਬਹੁਮਤ ਨਾਲ ਚੁਣਨ ਲਈ ਕਿਹਾ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੂੰ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਦੇ ਅਹੁਦੇ ਲਈ ਨਿਵਾਜਿਆ ਗਿਆ ।ਬਲਾਕ ਸਾਦਿਕ ਦੇ ਪ੍ਰਧਾਨ ਡਾਕਟਰ ਗੁਰਤੇਜ ਮਚਾਕੀ ਨੂੰ ਜਿਲ੍ਹਾ ਫਰੀਦਕੋਟ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ। ਡਾਕਟਰ ਐਚ ਐਸ ਵੋਹਰਾ ਨੂੰ ਖਜਾਨਚੀ,ਡਾਕਟਰ ਕੋਰ ਸਿੰਘ ਸੂਰਘੂਰੀ ਨੂੰ ਚੇਅਰਮੈਨ,ਡਾਕਟਰ ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ,ਡਾਕਟਰ ਗੁਰਸ਼ਰਨਜੀਤ ਸਿੰਘ ਪ੍ਰੈਸ ਸਕੱਤਰ,ਡਾਕਟਰ ਗੁਰਪਾਲ ਸਿੰਘ ਮੋੜ ਸਰਪ੍ਰਸਤ,ਡਾਕਟਰ ਵੈਦ ਬਗੀਚਾ ਸਿੰਘ ਮਨਚੰਦਾ ਸਰਪ੍ਰਸਤ,ਡਾਕਟਰ ਬਲਵਿੰਦਰ ਸਿੰਘ ਸਿਵਿਆਂ ਮੁੱਖ ਸਲਾਹਕਾਰ,ਡਾਕਟਰ ਗੁਰਦੀਪ ਸਿੰਘ ਬਰਾੜ ਮੀਤ ਪ੍ਰਧਾਨ, ਡਾਕਟਰ ਜਗਸੀਰ ਸਿੰਘ ਔਲਖ ਮੀਤ ਪ੍ਰਧਾਨ,ਡਾਕਟਰ ਰਕੇਸ਼ ਕੁਮਾਰ ਜੈਤੋ ਮੀਤ ਪ੍ਰਧਾਨ ਨੂੰ ਜਿਲ੍ਹਾ ਫਰੀਦਕੋਟ ਦੇ ਅਹੁਦਿਆਂ ਲਈ ਸਰਬਸੰਮਤੀ ਨਾਲ  ਚੁਣਿਆ ਗਿਆ ।ਅਖੀਰ ਵਿੱਚ ਨਵੀਂ ਚੁਣੀ ਗਈ ਜਿਲ੍ਹਾ ਕਮੇਟੀ ਵੱਲੋਂ ਆਪਣੇ ਅਹੁਦੇ ਕਬੂਲਦਿਆਂ ਸਾਰੇ ਮੈਂਬਰਾਂ ਨੂੰ ਵਿਸਵਾਸ ਦੁਆਇਆ ਕਿ ਉਹ ਆਪਣੀ ਜਥੇਬੰਦੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਜਲਦੀ ਹੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਲੰਮੇ ਸਮੇਂ ਤੋਂ ਲਟਕਦੀਆ ਆ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਵਿਰੁੱਧ ਸਘਰੰਸ਼ ਕਰਨ ਦਾ ਐਲਾਨ ਕਰਨਗੇ ।
ਇਹ ਚੋਣ ਡਾ ਜਗਦੇਵ ਚਹਿਲ, ਡਾ ਜਰਨੈਲ ਡੋਡ, ਡਾ ਜੀਤ ਪੱਖੀ, ਡਾ. ਇਕਬਾਲ ਸਿੰਘ, ਡਾ ਗੁਰਤੇਜ ਖਾਲਸਾ, ਡਾ ਜਗਸੀਰ ਕੋਟਕਪੂਰਾ, ਡਾ ਜਸਵਿੰਦਰ ਖੀਵਾ,ਡਾ ਕਸ਼ਮੀਰ ਸਿੰਘ ਜੈਤੋ,ਆਦਿ ਉਚ ਪੱਧਰੀ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਕੀਤੀ ਗਈ।ਇਸ ਨਵੀਂ ਚੁਣੀ ਗਈ ਕਮੇਟੀ ਨੂੰ ਸਮੂਹ ਬਲਾਕਾਂ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਵਧਾਈ ਦਿੱਤੀ ਜਿਨ੍ਹਾਂ ਡਾਕਟਰ ਗੁਰਨੈਬ ਸਿੰਘ ਮੱਲ੍ਹਾ ਬਲਾਕ ਪ੍ਰਧਾਨ ਬਾਜਾਖਾਨਾ,ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈਂ,ਡਾਕਟਰ ਸੁਖਚੈਨ ਸਿੰਘ ਸੰਧੂ ਬਲਾਕ ਪ੍ਰਧਾਨ ਕੋਟਕਪੂਰਾ,ਡਾਕਟਰ ਹਰਭਜਨ ਸਿੰਘ ਸੇਵੇਵਾਲਾ ਬਲਾਕ ਪ੍ਰਧਾਨ ਜੈਤੋ,ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ ਬਲਾਕ ਪ੍ਰਧਾਨ ਖਾਰਾ,ਡਾਕਟਰ ਗੁਰਦੀਪ ਸਿੰਘ ਬਰਾੜ ਬਲਾਕ ਪ੍ਰਧਾਨ ਬਰਗਾੜੀ,ਬਲਾਕ ਸਾਦਿਕ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸੇਰ ਸਿੰਘ ਵਾਲਾ ਅਤੇ ਮੀਤ ਪ੍ਰਧਾਨ ਡਾਕਟਰ ਭਾਰਤ ਭੂਸ਼ਨ ਜੀ,ਬਲਾਕ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੇਵਕ ਸਿੰਘ ਬਰਾੜ ਨੇ ਵਧਾਈ ਦਿੱਤੀ।

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਫਰੀਦਕੋਟ ਦੇ ਜਿਲ੍ਹਾ ਪ੍ਰਧਾਨ ਬਣੇ ਡਾਕਟਰ ਰਸ਼ਪਾਲ ਸਿੰਘ ਸੰਧੂ.

ਜ਼ਿਲ੍ਹਾ ਜਨਰਲ ਸਕੱਤਰ ਬਣੇ ਡਾਕਟਰ ਗੁਰਤੇਜ ਮਚਾਕੀ ........

                                                                              ਮਹਿਲ ਕਲਾਂ/ਬਰਨਾਲਾ- 12 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸਨ ਜਿਲਾ ਫਰੀਦਕੋਟ ਦੇ ਪ੍ਰਧਾਨ ਸਵਰਗਵਾਸੀ ਡਾਕਟਰ ਜਗਜੀਤ ਸਿੰਘ ਖਾਲਸਾ ਦੀ ਮੌਤ ਹੋਣ ਤੋਂ ਬਾਅਦ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਦੇ ਅਹੁਦੇ ਨੂੰ ਪੂਰਾ ਕਰਨ ਲਈ ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸ਼ਨ ਦੀ ਉਚ ਪੱਧਰੀ ਕਮੇਟੀ ਵੱਲੋਂ ਸਮੂਹ ਬਲਾਕ ਪ੍ਰਧਾਨ, ਖਜਾਨਚੀ, ਜਰਨਲ ਸਕੱਤਰ ਅਤੇ ਜਿਲ੍ਹਾ ਡੈਲੀਗੇਟ ਦੀ ਸਹਿਮਤੀ ਨਾਲ ਸੇਰੇ ਪੰਜਾਬ ਢਾਬਾ ਕੋਟਕਪੂਰਾ ਵਿਖੇ ਡੈਲੀਗੇਟ ਇਜਲਾਸ ਕੀਤਾ ਗਿਆ । ਜਿਸ ਵਿੱਚ ਜਿਲ੍ਹਾ ਫਰੀਦਕੋਟ ਦੇ ਚੱਲ ਰਹੇ ਐਕਟਿੰਗ ਪ੍ਰਧਾਨ ਡਾਕਟਰ ਕੋਰ ਸਿੰਘ ਸੂਰਘੂਰੀ ਨੇ ਚੱਲ ਰਹੀ ਕਮੇਟੀ ਨੂੰ ਭੰਗ ਕਰਕੇ ਅਤੇ ਨਵੀਂ ਜਿਲ੍ਹਾ ਕਮੇਟੀ ਚੁਣਨ ਦੀ ਪ੍ਰਕਿਰਿਆ ਨੂੰ ਪੂਰਨ ਬਹੁਮਤ ਨਾਲ ਚੁਣਨ ਲਈ ਕਿਹਾ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੂੰ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਦੇ ਅਹੁਦੇ ਲਈ ਨਿਵਾਜਿਆ ਗਿਆ ।ਬਲਾਕ ਸਾਦਿਕ ਦੇ ਪ੍ਰਧਾਨ ਡਾਕਟਰ ਗੁਰਤੇਜ ਮਚਾਕੀ ਨੂੰ ਜਿਲ੍ਹਾ ਫਰੀਦਕੋਟ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ। ਡਾਕਟਰ ਐਚ ਐਸ ਵੋਹਰਾ ਨੂੰ ਖਜਾਨਚੀ,ਡਾਕਟਰ ਕੋਰ ਸਿੰਘ ਸੂਰਘੂਰੀ ਨੂੰ ਚੇਅਰਮੈਨ,ਡਾਕਟਰ ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ,ਡਾਕਟਰ ਗੁਰਸ਼ਰਨਜੀਤ ਸਿੰਘ ਪ੍ਰੈਸ ਸਕੱਤਰ,ਡਾਕਟਰ ਗੁਰਪਾਲ ਸਿੰਘ ਮੋੜ ਸਰਪ੍ਰਸਤ,ਡਾਕਟਰ ਵੈਦ ਬਗੀਚਾ ਸਿੰਘ ਮਨਚੰਦਾ ਸਰਪ੍ਰਸਤ,ਡਾਕਟਰ ਬਲਵਿੰਦਰ ਸਿੰਘ ਸਿਵਿਆਂ ਮੁੱਖ ਸਲਾਹਕਾਰ,ਡਾਕਟਰ ਗੁਰਦੀਪ ਸਿੰਘ ਬਰਾੜ ਮੀਤ ਪ੍ਰਧਾਨ, ਡਾਕਟਰ ਜਗਸੀਰ ਸਿੰਘ ਔਲਖ ਮੀਤ ਪ੍ਰਧਾਨ,ਡਾਕਟਰ ਰਕੇਸ਼ ਕੁਮਾਰ ਜੈਤੋ ਮੀਤ ਪ੍ਰਧਾਨ ਨੂੰ ਜਿਲ੍ਹਾ ਫਰੀਦਕੋਟ ਦੇ ਅਹੁਦਿਆਂ ਲਈ ਸਰਬਸੰਮਤੀ ਨਾਲ  ਚੁਣਿਆ ਗਿਆ ।ਅਖੀਰ ਵਿੱਚ ਨਵੀਂ ਚੁਣੀ ਗਈ ਜਿਲ੍ਹਾ ਕਮੇਟੀ ਵੱਲੋਂ ਆਪਣੇ ਅਹੁਦੇ ਕਬੂਲਦਿਆਂ ਸਾਰੇ ਮੈਂਬਰਾਂ ਨੂੰ ਵਿਸਵਾਸ ਦੁਆਇਆ ਕਿ ਉਹ ਆਪਣੀ ਜਥੇਬੰਦੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਜਲਦੀ ਹੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਲੰਮੇ ਸਮੇਂ ਤੋਂ ਲਟਕਦੀਆ ਆ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਵਿਰੁੱਧ ਸਘਰੰਸ਼ ਕਰਨ ਦਾ ਐਲਾਨ ਕਰਨਗੇ ।
ਇਹ ਚੋਣ ਡਾ ਜਗਦੇਵ ਚਹਿਲ, ਡਾ ਜਰਨੈਲ ਡੋਡ, ਡਾ ਜੀਤ ਪੱਖੀ, ਡਾ. ਇਕਬਾਲ ਸਿੰਘ, ਡਾ ਗੁਰਤੇਜ ਖਾਲਸਾ, ਡਾ ਜਗਸੀਰ ਕੋਟਕਪੂਰਾ, ਡਾ ਜਸਵਿੰਦਰ ਖੀਵਾ,ਡਾ ਕਸ਼ਮੀਰ ਸਿੰਘ ਜੈਤੋ,ਆਦਿ ਉਚ ਪੱਧਰੀ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਕੀਤੀ ਗਈ।ਇਸ ਨਵੀਂ ਚੁਣੀ ਗਈ ਕਮੇਟੀ ਨੂੰ ਸਮੂਹ ਬਲਾਕਾਂ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਵਧਾਈ ਦਿੱਤੀ ਜਿਨ੍ਹਾਂ ਡਾਕਟਰ ਗੁਰਨੈਬ ਸਿੰਘ ਮੱਲ੍ਹਾ ਬਲਾਕ ਪ੍ਰਧਾਨ ਬਾਜਾਖਾਨਾ,ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈਂ,ਡਾਕਟਰ ਸੁਖਚੈਨ ਸਿੰਘ ਸੰਧੂ ਬਲਾਕ ਪ੍ਰਧਾਨ ਕੋਟਕਪੂਰਾ,ਡਾਕਟਰ ਹਰਭਜਨ ਸਿੰਘ ਸੇਵੇਵਾਲਾ ਬਲਾਕ ਪ੍ਰਧਾਨ ਜੈਤੋ,ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ ਬਲਾਕ ਪ੍ਰਧਾਨ ਖਾਰਾ,ਡਾਕਟਰ ਗੁਰਦੀਪ ਸਿੰਘ ਬਰਾੜ ਬਲਾਕ ਪ੍ਰਧਾਨ ਬਰਗਾੜੀ,ਬਲਾਕ ਸਾਦਿਕ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸੇਰ ਸਿੰਘ ਵਾਲਾ ਅਤੇ ਮੀਤ ਪ੍ਰਧਾਨ ਡਾਕਟਰ ਭਾਰਤ ਭੂਸ਼ਨ ਜੀ,ਬਲਾਕ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੇਵਕ ਸਿੰਘ ਬਰਾੜ ਨੇ ਵਧਾਈ ਦਿੱਤੀ।

ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੀ ਗਵਾਹੀ ਵਿੱਚ ਸਡ਼ਕ ਦੀ ਮੁਰੰਮਤ ਕਰਵਾਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਦੀਆਂ ਹਨ੍ਹੇਰੀਆਂ ਲਿਆ ਦਿੱਤੀਆਂ ਹਨ।ਜਿੱਥੇ ਪੰਜਾਬ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਰਵਾਏ ਜਾ ਰਹੇ ਹਨ  ਉਸੇ ਤਹਿਤ ਅਧੂਰੀਆਂ ਪਈਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਇਸੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਸਰਪੰਚ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਤਲਵੰਡੀ ਭੰਗੇਰੀਆਂ ਤੋਂ ਮੋਗਾ, ਤਲਵੰਡੀ ਭੰਗੇਰੀਆਂ ਤੋਂ   ਰੌਲੀ,ਅਤੇ ਤਲਵੰਡੀ ਭੰਗੇਰੀਆਂ ਤੋਂ ਬੁੱਗੀ ਪਰ ਬਾਈਪਾਸ ਸੜਕ ਦੀ ਮੁਰੰਮਤ ਕੀਤੀ ਗਈ।ਇਸ ਸਮੇਂ ਗੁਲਜ਼ਾਰ ਸਿੰਘ ਪ੍ਰਧਾਨ ਅਰਵਿੰਦਰ ਸਿੰਘ ਟੈਂਟ ਵਾਲੇ ਆਦਿ ਹਾਜ਼ਰ ਸਨ

ਜਨਮ ਦਿਨ ਮੁਬਾਰਕ  

ਗੋਲਡ ਮੈਡਲ ਲਿਸਟ ਹਾਕੀ ਖਿਡਾਰਨ ਜਸਮੀਨ ਕੌਰ ਮੀਨੂੰ %ਬਿੰਦਰ ਸਿੰਘ ਪਿੰਡ ਨਰੈਣਗੜ੍ਹ ਸੋਹੀਆਂ (ਬਰਨਾਲਾ)

ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲਾ ਹੀਰਾ ਗੰਭੀਰ ਬਿਮਾਰੀ ਦੀ ਜਕੜ ਵਿੱਚ ਆ ਕਿ ਬਾਂਹ ਫੜਨ ਵਾਲੇ ਹਮਦਰਦੀਆਂ ਦੀ ਉਡੀਕ ਵਿੱਚ ਹੈ 

ਆਪਣੀ ਜਿੰਗਦੀ ਦੇ 32 ਸਾਲ ਪੰਜਾਬੀ ਪੱਤਰਕਾਰੀ ਨੂੰ ਦੇਣ ਵਾਲਾ ਅਨਮੋਲ ਹੀਰਾ ਰਜਿੰਦਰਜੀਤ ਸਿੰਘ ਕਾਲਾਬੂਲਾ ਉਡੀਕਦਾ ਹੈ ਸੇਵਾ ਵਾਲੇ ਹੱਥ  
ਮਹਿਲ ਕਲਾਂ /ਬਰਨਾਲਾ - 11 ਜੁਲਾਈ- (ਗੁਰਸੇਵਕ ਸੋਹੀ)- ਰਜਿੰਦਰਜੀਤ ਸਿੰਘ ਕਾਲਾਬੂਲਾ ਦਾ ਜਨਮ 11 ਦਸੰਬਰ 1967 ਨੂੰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਪਿਤਾ ਸ. ਸੁਰਜੀਤ ਸਿੰਘ ਦੇ ਘਰ ਪਿੰਡ ਕਾਲਾਬੂਲਾ ਜਿਲ੍ਹਾ ਸੰਗਰੂਰ ਵਿਖੇ ਹੋਇਆ, ਇੱਕ ਮਿਹਨਤਕਸ਼ ਪਰਿਵਾਰ ਵਿੱਚ ਜਨਮੇ ਰਜਿੰਦਰਜੀਤ ਸਿੰਘ ਨੇ ਮਜਦੂਰੀ ਕਰਦਿਆਂ -ਕਰਦਿਆਂ ਬਾਰਵੀਂ ਅਤੇ ਪੰਜਾਬੀ ਆਨਰਜ਼ ਤੱਕ ਅੱਖਰ ਗਿਆਨ ਹਾਸਿਲ ਕੀਤਾ, ਵਿਦਿਆਰਥੀ ਜੀਵਨ ਤੋਂ ਹੀ ਰਜਿੰਦਰਜੀਤ ਵਿੱਚ ਜਿੱਥੇ ਸ਼ਬਦ ਨਾਲ ਜੁੜਨ ਦੀ ਤਾਂਘ ਸੀ ਉੱਥੇ ਆਪਣੇ ਵਰਗੇ ਦੱਬੇ ਕੁਚਲੇ ਲੋਕਾਂ ਤੇ ਹੁੰਦੇ ਅੱਤਿਆਚਾਰ ਨੂੰ ਵੇਖ -ਸੁਣ ਕਿ ਉਸਦੇ ਦਿਲ ਵਿੱਚ ਉੱਠਦੇ ਵਲਵਲੇ ਉਸਨੂੰ ਆਪ ਮੁਹਾਰੇ ਹੀ ਲੋਕ ਘੋਲਾਂ ਦੇ ਪਿੜ ਤੱਕ ਲੈ ਤੁਰੇ ਜਿੱਥੇ ਉਸਨੇ ਡਟ ਕਿ ਸੱਚ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ,ਜੇਕਰ ਰਾਜਿੰਦਰਜੀਤ ਨੂੰ ਲੱਗੀ ਸਾਹਿਤਕ ਚੇਟਕ ਦੀ ਗੱਲ ਕਰੀਏ ਤਾਂ ਅੱਠਵੀਂ ਦੇ ਪੇਪਰਾਂ ਪਿੱਛੋਂ ਵੱਡੇ ਵੀਰ ਸਰਵਣ ਸਿੰਘ ਪਾਸੋਂ ਮਿਲਿਆ ਜਸਵੰਤ ਸਿੰਘ ਕੰਵਲ ਦਾ ਨਾਵਲ "ਜੰਗਲ ਦੇ ਸ਼ੇਰ" ਉਸ ਲਈ ਇਸ ਖੇਤਰ ਵਿੱਚ ਆਉਣ ਦਾ ਰਸਤਾ ਬਣਿਆ, ਉਸ ਪਿੱਛੋਂ ਕਾਲਾਬੂਲਾ ਕਾਮਰੇਡ ਤੇਜਾ ਸਿੰਘ ਪਾਸੋਂ ਲਗਾਤਾਰ ਕਿਤਾਬਾਂ ਲੈ ਕੇ ਪੜਨ ਲੱਗ ਪਿਆ । ਫੇਰ ਉਸਨੇ ਕੰਵਲ ਸਾਹਿਬ ਦੇ ਸਾਰੇ ਨਾਵਲ ਲੱਭ -ਲੱਭ ਕੇ ਪੜ੍ਹੇ ਅਤੇ ਕਈ ਵਾਰ ਦਿਹਾੜੀਆਂ ਕਰਕੇ ਕਮਾਏ ਪੈਸਿਆਂ ਨਾਲ ਖ਼ਰੀਦ ਕੇ ਪੜ੍ਹੇ। ਨੌਵੀਂ ਅਤੇ ਦਸਵੀਂ ਜਮਾਤ ਵਿੱਚ ਸਕੂਲ ਦੀ ਲਾਇਬਰੇਰੀ ਵਿੱਚੋਂ ਵੀ ਕਈ ਚੰਗੀਆਂ ਕਿਤਾਬਾਂ ਲੈ ਕੇ ਪੜ੍ਹੀਆਂ। ਦਸਵੀਂ ਜਮਾਤ ਪਾਸ ਕਰਨ ਤੱਕ ਹੁਣ ਕਿਤਾਬਾਂ ਰਾਜਿੰਦਰਜੀਤ ਦੀਆਂ ਸਾਥੀ ਬਣ ਚੁੱਕੀਆਂ ਸਨ। ਰਾਜਿੰਦਰਜੀਤ ਨੂੰ ਵੇਖਣ ਵਾਲੇ ਭਲੀਭਾਂਤ ਜਾਣਦੇ ਹਨ ਕਿ ਉਹ ਜਿੱਧਰ ਵੀ ਜਾਂਦਾ ਉਸ ਕੋਲ ਸਾਹਿਤਕ ਕਿਤਾਬਾਂ /ਮੈਗਜ਼ੀਨ ਜ਼ਰੂਰ ਹੁੰਦੇ। 1986 ਵਿੱਚ ਉਹ ਸਾਹਿਤ ਸਭਾ ਸ਼ੇਰਪੁਰ ਨਾਲ ਜੁੜ ਗਿਆ। ਇਸ ਦੌਰਾਨ ਸਾਹਿਤ ਸਭਾ ਦੇ ਮੈਂਬਰਾਂ ਦੇ ਸਾਂਝੇ ਕਾਵਿ ਸੰਗ੍ਰਹਿ 'ਉਡਾਰੀਆਂ' ਵਿੱਚ ਛਪੀਆਂ ਉਸਦੀਆਂ ਦੋ ਕਵਿਤਾਵਾਂ ਨਾਲ ਉਸਦਾ ਬਤੌਰ ਲੇਖਕ ਸਫ਼ਰ ਸ਼ੁਰੂ ਹੋਇਆ। ਸਮਾਜ ਸੇਵਾ ਵਿੱਚ ਵੱਡਾ ਨਾਮ ਅਤੇ ਅਖੌਤੀਆਂ ਵਿਰੁੱਧ ਚੱਟਾਨ ਵਾਂਗ ਡਟਣ ਵਾਲੇ ਇਸ ਬੇਬਾਕ ਇਸ ਸਖ਼ਸ਼ ਨੇ ਸ਼ੇਰਪੁਰ ਵਿੱਚ ਤਰਕਸ਼ੀਲ ਸੁਸਾਇਟੀ ਦੀ ਸਥਾਪਨਾ ਮੌਕੇ ਮੋਢੀ ਮੈਂਬਰਾਂ ਵਿਚ ਕੰਮ ਵੀ ਕੀਤਾ ਅਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਕਿੰਨੇ ਹੀ ਲੋਕਾਂ ਨਾਲ ਮੱਥਾ ਲਾਇਆ। ਰਾਜਿੰਦਰਜੀਤ ਅਸਲ ਵਿੱਚ ਸਿਰੜੀ ਵਿਅਕਤੀ ਹੈ ਉਸਨੇ 1988 ਦੌਰਾਨ ਪਿੰਡ ਕਾਲਾਬੂਲਾ ਵਿੱਚ ਦਸਮੇਸ਼ ਨੌਜਵਾਨ ਕਲੱਬ ਦੀ ਸਥਾਪਨਾ ਕੀਤੀ ਸਵਰਗੀ ਸਾਹਿਤਕਾਰ ਗੁਰਨਾਮ ਸਿੰਘ ਭੱਠਲ ਦੀ ਯਾਦ ਵਿੱਚ ਲਾਇਬਰੇਰੀ ਚਾਲੂ ਕਰਕੇ ਲਾਇਬਰੇਰੀ ਦੇ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਈ। ਉਹ ਇੱਕ ਪਾਠਕ ਵੀ ਹੈ, ਇਲਾਕੇ ਵਿੱਚ ਜਾ ਬਾਹਰ ਕੋਈ ਸਾਹਿਤਕ ਸਮਾਗਮ ਅਜਿਹਾ ਨਹੀਂ ਹੋਣਾ ਜਿੱਥੇ ਰਾਜਿੰਦਰਜੀਤ ਕਾਲਾਬੂਲਾ ਦਿਖਾਈ ਨਾ ਦੇਵੇ, ਲਿਖਾਰੀ ਸਭਾ ਬਰਨਾਲਾ ਵੱਲੋਂ 'ਇਕ ਦਹਾਕਾ ਹੋਰ'ਸਾਹਿਤ ਸਮਾਗਮ ਸਮੇਂ ਕਰਵਾਏ ਗਏ ਪੰਜਾਬ ਪੱਧਰੀ 'ਪਾਠਕ ਮੁਕਾਬਲੇ' ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਤੀਜਾ ਅਤੇ ਪੰਜਵਾਂ ਸਥਾਨ ਵੀ ਪਿੰਡ  ਕਾਲਾਬੂਲਾ ਦੇ ਹਿੱਸੇ ਆਇਆ। ਪ੍ਰਬੰਧਕਾਂ ਨੇ ਪੁਸਤਕਾਂ,ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ।  2018 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਫਤਹਿਗੜ੍ਹ ਪੰਜਗਰਾਈਆਂ ਦੇ ਪ੍ਰਬੰਧਕਾਂ ਨੇ ਵੱਡੇ ਸਮਾਗਮ ਦੌਰਾਨ ਵਧੀਆ ਪਾਠਕ ਅਤੇ ਸਮਾਜ ਸੇਵੀ ਵਜੋਂ ਸਨਮਾਨਤ ਕੀਤਾ।  ਜੇ ਰਾਜਿੰਦਰਜੀਤ ਨੂੰ ਮਿਹਨਤ ਦਾ ਦੂਜਾ ਨਾਮ ਵੀ ਕਹਿ ਦਿਆਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ, ਸਾਈਕਲ ਤੇ ਮੋਟਰਸਾਈਕਲ ਤੇ ਸੈਂਕੜੇ ਕਿਲੋਮੀਟਰ ਦਾ ਰੋਜ਼ਾਨਾਂ ਦਾ ਸਫ਼ਰ ਉਸ ਲਈ ਆਮ ਜਹੀ ਗੱਲ ਸੀ, ਪਹਿਲਾਂ ਕੁਝ ਸਮਾਂ ਉਸਨੇ ਪਿੰਡਾਂ ਵਿਚ ਅਖ਼ਬਾਰਾਂ ਵੰਡਕੇ ਕਿਰਤ ਕੀਤੀ ਫਿਰ 1989 -90 ਦੌਰਾਨ ਰੋਜ਼ਾਨਾ 'ਚੜ੍ਹਦੀ ਕਲਾ' ਪਟਿਆਲਾ ਦਾ ਪੱਤਰਕਾਰ ਨਿਯੁਕਤ ਹੋਇਆ। 1993 ਵਿੱਚ 'ਅੱਜ ਦੀ ਆਵਾਜ਼' ਜਲੰਧਰ, 1996 'ਚ ਰੋਜ਼ਾਨਾ 'ਅਜੀਤ'ਜਲੰਧਰ, 2003 ਵਿੱਚ ਹਿੰਦ ਸਮਾਚਾਰ ਗਰੁੱਪ 'ਜਗ ਬਾਣੀ' ਜਲੰਧਰ, 2005 'ਚ 'ਦੇਸ਼ ਸੇਵਕ, 'ਹਮਦਰਦ' ਅਤੇ ਜਨ- ਜਾਗ੍ਰਿਤੀ'  2014 ਰੋਜ਼ਾਨਾ 'ਪੰਜਾਬੀ ਜਾਗਰਣ ' 2015 ਰੋਜ਼ਾਨਾ 'ਸਾਂਝੀ ਖ਼ਬਰ' ਲਈ ਕੰਮ ਕੀਤਾ ਅਤੇ ਅੱਜ ਤੱਕ ਪਿੱਛਲੇ ਸਾਲ 2020 ਤੋਂ ਰੋਜ਼ਾਨਾ 'ਚੜ੍ਹਦੀ ਕਲਾ' ਪਟਿਆਲਾ ਲਈ ਸ਼ੇਰਪੁਰ ਤੋਂ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਰਾਜਿੰਦਰਜੀਤ ਦੀ ਜਿੰਦਗੀ ਵਿੱਚ ਬਹੁਤ ਹਨੇਰੀਆਂ ਆਈਆਂ, ਬੜੇ ਤੁਫ਼ਾਨਾਂ ਨਾਲ ਉਸਨੇ ਟੱਕਰ ਲਈ ਪਰ ਕਦੇ ਹਾਲਾਤਾਂ ਨਾਲ ਸਮਝੌਤਾ ਨਾ ਕਰਨ ਵਾਲੇ ਇਸ ਕਦੇ ਆਪਣੇ ਅਸੂਲ ਨਹੀਂ ਤੋੜੇ, ਸਾਲ 1995 ਤੋਂ 1999 ਤੱਕ ਉਹ ਬਲਾਕ ਸਾਖਰਤਾ ਸੰਮਤੀ ਸ਼ੇਰਪੁਰ ਦਾ ਕੋਆਰਡੀਨੇਟਰ, ਪਿੰਡ ਦੀ ਪੰਚਾਇਤ ਦਾ ਮੈਂਬਰ ਅਤੇ ਫਿਰ ਪੰਚਾਇਤ ਸੰਮਤੀ ਸ਼ੇਰਪੁਰ ਦਾ ਮੈਂਬਰ ਵੀ ਰਿਹਾ। ਸਾਲ 2005 ਵਿੱਚ ਸਮਾਜ ਸੇਵੀ ਸੰਸਥਾ ਸਮਾਜ ਭਲਾਈ ਮੰਚ ਸ਼ੇਰਪੁਰ  ਦੀ ਸਥਾਪਨਾ ਕੀਤੀ ਤੇ ਇਸ ਸੰਸਥਾ ਰਾਹੀਂ ਹਜ਼ਾਰਾਂ ਪੇਂਡੂ ਲੜਕੀਆਂ ਅਤੇ ਔਰਤਾਂ ਨੂੰ ਕਿੱਤਾ ਸਿਖਲਾਈ ਅਤੇ ਅੱਖਰ -ਗਿਆਨ ਦੇਕੇ ਆਤਮ- ਨਿਰਭਰ ਕੀਤਾ। ਉਹ ਨਸ਼ਿਆਂ ਖਿਲਾਫ਼ ਨੰਗੇ ਪੈਰੀ ਪਿੰਡ -ਪਿੰਡ ਤੁਰਿਆ, ਪਿੰਡ -ਪਿੰਡ ਜਾ ਕੇ ਉਸਨੇ ਨਸ਼ਿਆਂ ਅਤੇ ਆਤਮ ਹੱਤਿਆਵਾਂ ਵਿਰੁਧ ਹੋਕਾ ਦਿੱਤਾ। ਰਾਜਿੰਦਰਜੀਤ ਦੀਆਂ ਇਹਨਾਂ ਮਾਣਮੱਤੀਆਂ ਸੇਵਾਵਾਂ ਬਦਲੇ 31 ਮਈ 2015 ਨੂੰ ਅੰਤਰਰਾਸ਼ਟਰੀ ਤੰਬਾਕੂ ਵਿਰੋਧੀ ਦਿਵਸ ਸਮੇਂ ਜਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਵਿਖੇ ਉਸ ਸਮੇਂ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰ. ਉਪਕਾਰ ਸਿੰਘ ਨੇ ਸਨਮਾਨਿਤ ਕੀਤਾ। ਅੱਜ ਵੀ ਸੰਸਥਾ ਸਮਾਜ ਭਲਾਈ ਮੰਚ ਸਿਹਤ ਸਿੱਖਿਆ ਅਤੇ ਵਾਤਾਵਰਨ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਕਰ ਰਹੀ ਹੈ।ਕੁਦਰਤ -ਮਾਨਵ ਕੇਂਦਰਿਤ ਲੋਕ ਲਹਿਰ ਅਤੇ 'ਪੰਛੀ ਪਿਆਰੇ' ਮੁਹਿੰਮ ਵਿੱਚ ਵੀ ਸਰਗਰਮੀ ਨਾਲ ਕੰਮ ਕਰਨ ਵਾਲੇ ਇਸ ਮਹਾਨ ਸਖ਼ਸ਼ ਨੂੰ ਹੁਣ ਗੁਰਦਿਆਂ ਦੀ ਨਾ ਮੁਰਾਦ ਬਿਮਾਰੀ ਨੇ ਇਸ ਕਦਰ ਜਕੜ ਲਿਆ ਹੈ ਕਿ ਉਹ ਨਾ ਚਾਹੁੰਦੇ ਹੋਏ ਵੀ ਮੰਜੇ ਦਾ ਹੋ ਕਿ ਰਹਿ ਗਿਆ ਹੈ, ਮਹੀਨੇ ਵਿੱਚ ਕਈ ਕਈ ਦਿਨ ਹਸਪਤਾਲਾਂ ਵਿੱਚ ਲੰਘਣ ਲੱਗ ਪਏ ਹਨ ਆਪਣੇ ਜੀਵਨ ਦੇ ਕਰੀਬ 32 ਸਾਲ ਪੰਜਾਬੀ ਪੱਤਰਕਾਰੀ ਅਤੇ ਲੋਕ ਹਿੱਤਾਂ ਲਈ ਲਗਾਉਣ ਵਾਲੇ ਇਸ ਸਖ਼ਸ਼ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਸਮਾਜ ਦੇ ਉਹ ਲੋਕ ਜਿਹਨਾਂ ਦੀ ਕੋਈ ਆਵਾਜ਼ ਨਹੀਂ ਬਣਦਾ ਉਹਨਾਂ ਦੀ ਇੱਕੋ ਇੱਕ ਆਸ ਰਾਜਿੰਦਰਜੀਤ ਕਾਲਾਬੂਲਾ ਹੀ ਹੈ, ਪਰ ਇੱਕ ਮਿਹਨਤਕਸ਼ ਕਿਰਤੀ ਪਰਿਵਾਰ ਦੇ ਇਸ ਅਣਥੱਕ ਪੁੱਤਰ ਨੂੰ ਆਏ ਦਿਨ ਹਸਪਤਾਲਾਂ ਦੇ ਵੱਡੇ ਖਰਚਾਂ ਨੇ ਜਿਵੇੰ ਥਕਾ ਦਿੱਤਾ ਹੋਵੇ, ਅਤੇ ਉਹ ਆਪਣੇ ਹਮਦਰਦੀਆਂ ਦੀ ਰਾਹ ਦੇਖ ਰਿਹਾ ਹੋਵੇ, ਸਾਰੀ ਉਮਰ ਅਸੂਲਾਂ ਤੇ ਅੜਨ ਤੇ ਖੜਨ ਵਾਲੇ ਲੋਕ ਜਿੰਦਗੀ ਦੇ ਪਿਛਲੇ ਹਿੱਸੇ ਵੀ ਕਦੇ ਹਾਲਤਾਂ ਅੱਗੇ ਖੁਦ ਝੁਕਦੇ ਨਹੀਂ ਹੁੰਦੇ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਉਸਨੂੰ ਅੱਜ ਮਿੱਤਰਾਂ ਤੇ ਸਨੇਹੀਆਂ ਦੀ ਮਦਦ ਦੀ ਲੋੜ ਹੈ, ਚਲੋ ਇੱਕ ਲੋਕ ਯੋਧੇ ਦੀ ਮਦਦ ਲਈ ਇੱਕ ਕਦਮ ਪੁੱਟੀਏ ਤਾਂ ਜੋ ਉਹ ਤੰਦਰੁਸਤ ਹੋ ਕਿ ਫਿਰ ਤੋਂ ਲੋਕਾਂ ਦੀ ਉਮੀਦ ਤੇ ਖਰਾ ਉੱਤਰ ਸਕੇ

ਪਿੰਡ ਨੱਥੋਵਾਲ ਵਿਖੇ ਢਾਈ ਏਕੜ ਵਿੱਚ ਵਿਕਸਤ ਕੀਤਾ ਜਾਵੇਗਾ ਜੰਗਲ

ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਵਾਤਾਵਰਨ ਨੂੰ ਸੰਭਾਲਣ ਦਾ ਉਪਰਾਲਾ

ਰਾਏਕੋਟ ,11 ਜੁਲਾਈ - (ਗੁਰਸੇਵਕ ਸਿੰਘ ਸੋਹੀ) - ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਾਂਹ ਵਧੂ ਪਿੰਡ ਨੱਥੋਵਾਲ ਵਾਸੀਆਂ ਨੇ ਪਿੰਡ ਵਿੱਚ ਖਾਲੀ ਪਾਈ ਖੇਤੀਯੋਗ ਜ਼ਮੀਨ ਨੂੰ ਜੰਗਲ ਵਜੋਂ ਵਿਕਸਤ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ। ਵਾਤਾਵਰਨ ਨੂੰ ਸੰਭਾਲਣ ਦਾ ਇਹ ਕਾਰਜ ਪਿੰਡ ਦੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਅਗਾਂਹ ਵਧੂ ਸੋਚ ਵਾਲੇ ਨੌਜਵਾਨ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਹੀਦ ਕੁਲਦੀਪ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਵਾਲੀ ਸੜਕ ਉੱਤੇ ਪਿੰਡ ਦੀ ਢਾਈ ਏਕੜ ਖਾਲੀ ਜ਼ਮੀਨ ਬੇਆਬਾਦ ਪਈ ਸੀ। ਪਿੰਡ ਵਾਲਿਆਂ ਦੀ ਆਪਸੀ ਸਹਿਮਤੀ ਨਾਲ ਇਸ ਜ਼ਮੀਨ ਉੱਤੇ ਜੰਗਲ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਸ਼ੁਰੂਆਤੀ ਗੇੜ੍ਹ ਵਿੱਚ ਡੇਢ ਏਕੜ ਜ਼ਮੀਨ ਉੱਤੇ ਜੰਗਲ ਲਗਾਇਆ ਜਾ ਰਿਹਾ ਹੈ ਜਦਕਿ ਇਕ ਏਕੜ ਕੁਝ ਸਮੇਂ ਬਾਅਦ ਵਿਕਸਤ ਕੀਤਾ ਜਾਵੇਗਾ। 
ਉਹਨਾਂ ਦੱਸਿਆ ਕਿ ਇਥੇ 20 ਤੋਂ ਵਧੇਰੇ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ, ਜਿੰਨਾ ਵਿੱਚ ਰਿਵਾਇਤੀ, ਫ਼ਲਦਾਰ, ਮੈਡੀਸਿਨਲ, ਵਾਤਾਵਰਨ ਸ਼ੁੱਧ ਕਰਨ ਵਾਲੇ ਅਤੇ ਛਾਂਦਾਰ ਬੂਟੇ ਸ਼ਾਮਿਲ ਹਨ। ਇਹਨਾਂ ਪੌਦਿਆਂ ਨੂੰ ਸੰਭਾਲਣ ਲਈ ਖੇਤੀਬਾੜੀ ਵਾਲੀ ਮੋਟਰ ਲਗਾਈ ਗਈ ਹੈ। ਇਸ ਜੰਗਲ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਪਿੰਡ ਵਾਲਿਆਂ ਨੇ ਸਾਂਝੇ ਤੌਰ ਉੱਤੇ ਲਈ ਗਈ ਹੈ। ਇਸ ਮੌਕੇ ਲੋਕ ਸਭਾ ਮੈਂਬਰ ਸ੍ਰ ਅਮਰ ਸਿੰਘ ਦੇ ਓ ਐਸ ਡੀ ਸ੍ਰ ਜਗਪ੍ਰੀਤ ਸਿੰਘ ਬੁੱਟਰ ਨੱਥੋਵਾਲ ਨੇ ਭਰੋਸਾ ਦਿੱਤਾ ਕਿ ਇਸ ਜੰਗਲ ਨੂੰ ਚੰਗੀ ਤਰ੍ਹਾਂ ਪ੍ਰਫੁੱਲਤ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਮਨਰੇਗਾ ਤਹਿਤ ਸਹਾਇਤਾ ਕੀਤੀ ਜਾਵੇਗੀ। 
ਪਿੰਡ ਵਾਸੀਆਂ ਨੇ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਜੰਗਲ ਲਗਾਉਣ ਲਈ ਅੱਗੇ ਆਉਣ। ਇਸ ਮੌਕੇ ਸ੍ਰ ਮਨਪ੍ਰੀਤ ਸਿੰਘ ਬੁੱਟਰ, ਸ੍ਰ ਜਗਦੇਵ ਸਿੰਘ, ਸ੍ਰ ਪ੍ਰੀਤਮ ਸਿੰਘ ਬੁੱਟਰ, ਸ੍ਰ ਗੁਰਸੇਵਕ ਸਿੰਘ ਸੇਬੀ, ਸ੍ਰ ਲੱਖਾ ਬੁੱਟਰ, ਸ੍ਰ ਸੀਰਾ ਮਠਾੜੂ, ਸ੍ਰ ਸਰਬਾ ਬੁੱਟਰ, ਸ੍ਰ ਹਰਵਿੰਦਰ ਸਿੰਘ ਬਿੱਟੂ, ਸ੍ਰ ਗੁਰਜੀਤ ਸਿੰਘ, ਹਾਕੀ ਕਲੱਬ ਨੱਥੋਵਾਲ, ਬਾਬਾ ਸਿੱਧ ਕਮੇਟੀ ਅਤੇ ਹੋਰ ਹਾਜ਼ਰ ਸਨ।

ਜਗਰਾਉਂ ਦੇ ਸਾਬਕਾ ਵਿਧਾਇਕ ਸ ਭਾਗ ਸਿੰਘ ਮੱਲ੍ਹਾ ਦੇ ਭਤੀਜੇ ਦਾ ਦੇਹਾਂਤ  

ਲੰਡਨ/ ਲੁਧਿਆਣਾ , 10 ਜੁਲਾਈ ( ਗਿਆਨੀ ਰਵਿੰਦਰਪਾਲ ਸਿੰਘ /  ਅਮਿਤ ਖੰਨਾ  )-

ਬਹੁਤ ਹੀ ਦੁਖਦਾਈ ਖ਼ਬਰ ਜਗਰਾਉਂ ਹਲਕੇ ਦੇ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਹਰਮਨ ਪਿਆਰੇ ਆਗੂ ਸਰਦਾਰ ਭਾਗ ਸਿੰਘ ਮੱਲ੍ਹਾ ਦੇ ਭਤੀਜੇ ਅਵਤਾਰ ਸਿੰਘ ਸਿੱਧੂ ਉਮਰ 68 ਪੁੱਤਰ ਜਗਸੀਰ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ । ਉਨ੍ਹਾਂ ਦੇ ਛੋਟੇ ਭਰਾ ਸਰਦਾਰ ਹਰਪਾਲ ਸਿੰਘ ਸਿੱਧੂ ਵਾਸੀ ਵਾਟਫੋਰਡ ਇੰਗਲੈਂਡ ਵੱਲੋਂ  ਮਿਲੀ ਜਾਣਕਾਰੀ ਅਨੁਸਾਰ  ਸਰਦਾਰ ਅਵਤਾਰ ਸਿੰਘ ਸਿੱਧੂ  ਦਾ ਅੰਤਮ ਸੰਸਕਾਰ 11 ਤਰੀਕ ਦਿਨ ਐਤਵਾਰ ਸਵੇਰੇ 9.30 ਵਜੇ ਪਿੰਡ ਮੱਲ੍ਹਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗਾ । ਸਰਦਾਰ ਅਵਤਾਰ ਸਿੰਘ ਦੇ ਨੇੜਲੇ ਸਾਥੀਆਂ ਤੋਂ  ਮਿਲੀ ਜਾਣਕਾਰੀ ਅਨੁਸਾਰ ਬਚਪਨ ਤੋਂ ਲੱਗ ਕੇ ਅੱਜ ਤਕ ਸਰਦਾਰ ਅਵਤਾਰ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਅਤੇ ਛੋਟੀ ਉਮਰ ਵਿੱਚ ਕਬੱਡੀ ਫੁੱਟਬਾਲ ਅਤੇ ਹੋਰ ਗੇਮਾਂ ਨੂੰ ਬੜਾ ਪਿਆਰ ਕਰਨ ਵਾਲੇ ਇਕ ਬਹੁਤ ਹੀ ਸਮਝਦਾਰ ਪਰਿਵਾਰ ਦੀਆਂ ਕਦਰਾਂ ਕੀਮਤਾਂ ਨੂੰ ਜਾਣਨ ਵਾਲੇ ਇਨਸਾਨ ਸਨ  । ਇਸ ਦੁੱਖ ਦੀ ਘੜੀ ਵਿੱਚ ਪ੍ਰੈੱਸ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਵਿੱਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ,  ਮੈਂਬਰ ਪਾਰਲੀਮੈਂਟ ਬਰਤਾਨੀਆ  ਤਨਮਨਜੀਤ ਸਿੰਘ ਢੇਸੀ ਸਲੋਹ UK, ਵਰਲਡ ਕੈਂਸਰ ਕੇਅਰ ਦੇ ਬਾਨੀ  ਡਾ ਕੁਲਵੰਤ ਸਿੰਘ ਧਾਲੀਵਾਲ UK , ਜਨਸ਼ਕਤੀ ਪੰਜਾਬ ਦੇ ਅਡੀਟਰ ਸੰਪਾਦਕ ਸ ਅਮਨਜੀਤ ਸਿੰਘ ਖਹਿਰਾ UK , ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਸਰਦਾਰ ਗੁਰਮੇਲ ਸਿੰਘ ਮੱਲ੍ਹੀ UK ,  ਜਗਰਾਉਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ , ਸੈਕਟਰੀ ਜਗਜੀਤ ਸਿੰਘ ਸਿੱਧੂ  , ਸਾਬਕਾ ਚੇਅਰਮੈਨ ਸਰਦਾਰ ਸਵਰਨ ਸਿੰਘ ਤਿਹਾਡ਼ਾ , ਸਵਰਗੀ ਸਾਬਕਾ ਚੇਅਰਮੈਨ ਸਰਦਾਰ ਰਛਪਾਲ ਸਿੰਘ ਤਲਵਾੜਾ  , ਗਿਆਨੀ ਅਮਰੀਕ ਸਿੰਘ ਰਾਠੌਰ ਮਨਚੈਸਟਰ ਵਾਲੇ UK  , ਸਰਦਾਰ ਗੁਰਚਰਨ ਸਿੰਘ ਜੌਹਲ ਮਡਿਆਣੀ ਵਾਲੇ UK , ਸਰਦਾਰ ਅਮਰਜੀਤ ਸਿੰਘ ਕਮਾਲਪੁਰਾ UK  , ਸ ਬਲਦੇਵ ਸਿੰਘ ਖਹਿਰਾ ਲੋਧੀਵਾਲਾ UK , ਸ ਸੰਤੋਖ ਸਿੰਘ ਸਿੱੱਧੂ ਮੱਲ੍ਹੇਵਾਲੇ UK, ਬੇਟ ਇਲਾਕੇ ਦੇ ਅਨੇਕਾਂ  ਸਾਬਕਾ ਅਤੇ ਮੌਜੂਦਾ ਪੰਚਾਂ ਸਰਪੰਚਾਂ ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀ ਆਦਿ ਨੇ ਗੁਰੂ ਸਾਹਿਬ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ ।       

        

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ ✍️. ਹਰਜਿੰਦਰ ਸਿੰਘ ਜਵੰਦਾ

ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਭਾਵਪੂਰਵਕ ਤਜੱਰਿਬਆ ਨੂੰ ਅਕਸਰ  ਹੀ ਸਾਂਝੇ ਕਰਦੇ ਰਹਿੰਦੇ ਹਨ। ਚੰਗੀ ਗੱਲ ਹੈ ਕਿ ਪੰਜਾਬੀ ਸਿਨਮੇ ਅਤੇ ਹੋਰ ਖੇਤਰੀ ਸਿਨਮੇ ਦੇ ਨਾਲ ਨਾਲ ਹੁਣ ਅੰਗਰੇਜ਼ੀ ਸਿਨਮੇ ਦਾ ਵੀ ਅਧਿਐਨ ਹੋ ਰਿਹਾ ਹੈ। ਇਸੇ ਤਰਜ਼ ‘ਤੇ ਦੋ ਬਹੁਤ ਹੀ ਡੂੰਘੀ ਸੋਚ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਵਿੱਚ ਹਨ।

ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਵਲੋਂ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਇਨ੍ਹਾਂ ਦੋ ਫ਼ਿਲਮਾਂ ‘ਚੋਂ ਇੱਕ ਫ਼ਿਲਮ ਪੰਜਾਬੀ ਹੈ ਜਿਸਦਾ ਨਾਂ ‘ਦਾ ਸਾਇਲੰਸ ਆਫ਼ ਲਾਇਨਜ਼’ ਹੈ ਜੋ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ਨੂੰ ਨਿਰਮਾਤਾ ਨੇ ਅੰਗਰੇਜ਼ੀ ਸਮੇਤ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕਰਨਾ ਹੈ। ਇਸ ਫ਼ਿਲਮ ਦੀ ਸੂਟਿੰਗ ਵਿਦੇਸ਼ਾਂ ਵਿੱਚ ਕੀਤੀ ਗਈ ਹੈ। ਨਿਰਮਾਤਾ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਬਹੁਤ ਵੱਡਾ ਮੈਸ਼ਜ ਦੇਵੇਗੀ। ਦੂਜੀ ਫ਼ਿਲਮ ‘ ਸੀਜ਼ਿਰ –ਦਾ ਕੈਚੀ ’ ਬਾਰੇ ਗੱਲ ਕਰਦਿਆਂ ਵਿਕਰਮ ਸੰਧੂ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਡਰਾਉਣੇ ਵਿਸ਼ੇ ਅਧਾਰਤ ਕਹਾਣੀ ਨੂੰ ਕਾਮੇਡੀ ਦਾ ਤੜਕਾ ਹੈ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਪੰਜਾਬੀ ਸਿਨਮੇ ਦੇ ਦਿੱਗਜ਼ ਅਦਾਕਾਰ ਹੌਬੀ ਧਾਲੀਵਾਲ ਦਾ ਬੇਟਾ ਜੈ ਸਿੰਘ ਧਾਲੀਵਾਲ ਬਾਲੀਵੁੱਡ ਵੱਲ ਕਦਮ ਵਧਾਵੇਗਾ। ਇਸ ਤੋਂ ਇਲਾਵਾ ਸੁਰਾ ਦੇ ਸਿਕੰਦਰ  ਮਰਹੂਮ ਫ਼ਨਕਾਰ ‘ ਸਰਦੂਲ ਸਿਕੰਦਰ ਦੇ ਬੇਟੇ ਵੀ ਬਾਲੀਵੁੱਡ  ਸੰਗੀਤਕ ਪਰਿਵਾਰਾਂ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ‘ਚ ਪਾਕਿਸਤਾਨੀ ਆਵਾਜ਼ਾਂ ਵੀ ਦਰਸ਼ਕਾਂ ਨੂੰ ਕੀਲਣ ਦੇ ਸਮਰੱਥ ਹੋਣਗੀਆਂ। ਦਿੱਵਿਆ ਫ਼ਿਲਮਜ਼ ਇੱਕ ਪ੍ਰੋਡਕਸ਼ਨ ਹਾਊਸ ਹੈ ਜੋ ਭਾਰਤ ਅਤੇ ਯੂਰਪ ਵਿੱਚ ਸਥਾਪਤ ਹੈ। ਇਸ ਹਾਊਸ ਨਾਲ ਚੰਗੀ ਸੋਚ ਵਾਲੇ ਤਜੱਰਬੇਕਾਰ ਨਿਰਮਾਤਾ ਨਿਰਦੇਸਕ ਤੇ ਤਕਨੀਕੀ ਕਲਾਕਾਰ ਜੁੜੇ ਹੋਏ ਹਨ। ਮਨੋਰੰਜਨ ਭਰੇ ਸਿਹਤਮੰਦ ਸਿਨਮੇ ਦੀ ਉਸਾਰੀ ਕਰਨਾ ਹੀ ਇਸਦਾ ਮੁੱਖ ਉਦੇਸ਼ ਹੈ।

 

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ✍️. ਰਮੇਸ਼ ਕੁਮਾਰ ਜਾਨੂੰ

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ 
-------------------------
ਜੇ ਤੂੰ ਸਭ ਜਾਣਦਾ ਏਂ, ਮੈਨੂੰ ਚੁੱਪ ਬਹਿਣ ਦੇ 
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਜੁਲਮਾਂ ਦੀ ਹੱਦ ਕਰ,ਭਾਂਵੇਂ ਰੱਜ-ਰੱਜ ਕੇ 
     ਖੋਤੀ ਆਉਣੀ ਬੌਹੜ ਥੱਲੇ,ਜਾਉ ਕਿੱਥੇ ਭੱਜ ਕੇ ।
ਆਉਂਦੇ ਨੇ ਤਰੀਕੇ ਬੜੇ ਸਾਨੂੰ ਹੱਕ ਲੈਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਆਪਣੇ ਹੀ ਨੰਹੂ ਅੱਜ,ਤਨ ਜਾਣ ਛਿੱਲਦੇ 
     ਬਿਨਾਂ ਕੁਰਬਾਨੀਆਂ ਤੋਂ,ਹੱਕ ਕਿਉਂ ਨਾ ਮਿਲਦੇ ।
ਸਾਡੇ ਵਿੱਚ ਜਜ਼ਬੇ ਨੇ ਵਾਰ ਤੇਰਾ ਸਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਬਹਿ ਗਿਆ ਏਂ ਕਾਹਨੂੰ ਬੂਹੇ,ਅਕਲਾਂ ਦੇ ਭੇੜ ਕੇ 
     ਆਇਆ ਜੇ ਸੈਲਾਬ ਲੈਜੂ,ਸਭ ਕੁਝ ਰੇੜ ਕੇ ।
ਠੰਢੀਆਂ ਹਵਾਵਾਂ 'ਚੋਂ' ਤੂਫਾਨ ਉੱਠ ਲੈਣ ਦੇ
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਫੇਰ ਕੋਈ ਬਣ ਕੇ,ਭਗਤ ਸਿੰਘ ਉੱਠ ਜੇ
     ਜਾਕੇ ਅਸੈਂਬਲੀ 'ਚ' ਬੰਬ ਹੀ ਨਾ ਸੁੱਟ ਦੇ ।
ਧਿਆਨ ਲਾਕੇ ਬੈਠੇ ਹਾਂ ਧਿਆਨ ਵਿੱਚ ਰਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਚੜ੍ਹਦੀ ਕਲਾ ਦੇ ਵਿੱਚ,ਰਹਿਣ ਸਦਾ ਹੱਸਦੇ 
     ਗੁਰੂਆਂ ਦੇ ਬੇਟੇ ਨਾ,ਮੈਦਾਨ ਵਿੱਚੋਂ ਭੱਜਦੇ ।
ਆਖਦਾ ਏ ਬਾਗੀ ਜਿਹੜਾ ਬਾਗੀ ਉਹਨੂੰ ਕਹਿਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਅਸੀਂ ਸਾਰੇ ਇੱਕ ਜਰਾ,ਗੌਰ ਨਾਲ ਤੱਕ ਓਏ 
     'ਰਮੇਸ਼' ਅਤੇ 'ਜਾਨੂੰ' ਕਦੇ,ਹੋਣੇ ਨਇਓਂ ਵੱਖ ਓਏ ।
ਉੱਚੀਆਂ ਨਾ ਕਰ ਕੰਧਾਂ ਵੈਰਾਂ ਦੀਆਂ ਢਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
                             ਲੇਖਕ-ਰਮੇਸ਼ ਕੁਮਾਰ ਜਾਨੂੰ 
                           ਫੋਨ ਨੰ:-98153-20080

ਚੰਨ ਬਣ ਗਿਆ ✍️. ਸ਼ਿਵਨਾਥ ਦਰਦੀ

ਚੰਨ ਬਣ ਗਿਆ

ਕੀਹਦੀ ਯਾਦ ਚ ਰੋਵੇਂ ਅੜੀਏ ,
ਕੀਹਦੇ ਖ਼ਤ ਫਰੋਲ ਰਹੀ ,
ਓਹ ਤਾਂ , ਅੜੀਏ ਚੰਨ ਬਣ ਗਿਆ ,
ਕਿਓਂ ਤੂੰ , ਜ਼ਿੰਦਗੀ ਰੋਲ ਰਹੀ ।
ਓਹ ਤਾਂ , ਬੁੱਤ ਹੈ , ਲੀਰਾਂ ਦਾ ,
ਜਿਨੂੰ ਮਾਲਕ ਸਮਝੇ , ਤਕਦੀਰਾਂ ਦਾ ,
ਆਪਣੇ ਆਪ ਨੂੰ ਸਾਂਭ ,
ਕਿਓਂ ਬਿਰਹੋਂ ਦੀ ਤੱਕੜੀ ਤੋਲ ਰਹੀ ।
ਓਹ ਤਾਂ ,ਅੜੀਏ ..................
ਏਥੇ ਪਲ ਭਰ ਵਿਚ ਤੋੜ ਦਿੰਦੇ ,
ਏਥੇ ਅੱਧ ਰਾਹਾਂ ਵਿਚ ਛੋੜ ਦਿੰਦੇ ,
ਸਭ ਝੂਠੇ ਵਾਅਦੇ ਕਸਮਾਂ ਨੇ ,
ਤੂੰ ਪਾਕ ਪਵਿੱਤਰ ਬੋਲ ਰਹੀ ।
ਓਹ ਤਾਂ ਅੜੀਏ ........................
ਸੌਦੇ ਹੁੰਦੇ , ਏਥੇ ਰਾਤਾਂ ਨੂੰ ,
ਸਭ ਭੁੱਲ ਜਾਂਦੇ ਪ੍ਰਭਾਤਾ ਨੂੰ ,
ਰੋਜ ਮੰਡੀ ਲੱਗਦੀ ਜਿਸਮਾਂ ਦੀ ,
'ਦਰਦੀ' ਕੋਲ ਭੇਦ ਖੋਲ ਰਹੀ ।
ਓਹ ਤਾਂ ਅੜੀਏ .......................
 

 

ਡੂੰਘੇ ਜਜ਼ਬਾਤ ✍️. ਇੰਦਰ ਸਰਾਂ (ਫ਼ਰੀਦਕੋਟ)

ਡੂੰਘੇ ਜਜ਼ਬਾਤ
 
ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ

ਤੂੰ ਤਾਂ ਸ਼ਾਇਦ ਭੁੱਲ ਗਿਆ ਏਂ
ਪਰ ਦਿਲ 'ਚ ਤੇਰੇ ਹੀ ਡੇਰੇ ਨੇ
ਤੈਨੂੰ ਰਤਾ ਹੁਣ ਫ਼ਰਕ ਨਾ ਪੈਣਾ
ਮੈਨੂੰ ਤੇਰੇ ਹੀ ਖ਼ਿਆਲ ਚੁਫ਼ੇਰੇ ਨੇ

ਕਦੇ ਪੁੱਛ ਦੇਖੀਂ ਤਨਹਾਈਆਂ ਨੂੰ
ਤੰਗ ਕਰਦੇ ਜੋ ਫ਼ਿਕਰ ਬਥੇਰੇ ਨੇ
ਤੇਰੀ ਖੁਸ਼ੀ ਖ਼ਾਤਿਰ ਬਰਬਾਦ ਹੋਏ
ਦੇਖ ਸਾਡੇ ਵੀ ਤਾਂ ਕਿੱਡੇ ਜ਼ੇਰੇ ਨੇ

ਦਿਲ ਤੈਨੂੰ ਕਰਦਾ ਰਹਿਣਾ ਯਾਦ
ਸੁਪਨਿਆਂ 'ਚ ਵੀ ਤੇਰੇ ਚਿਹਰੇ ਨੇ
ਇਹ ਨਾ ਸੋਚੀਂ ਕਦੇ ਫ਼ੇਰ ਮਿਲਾਂਗੇ
'ਇੰਦਰ' ਜ਼ਿੰਦਗੀ ਦੇ ਪੰਧ ਲਮੇਰੇ ਨੇ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਦਿੱਤੇ ਸਾਬਕਾ ਅਤੇ ਮੌਜੂਦਾ ਐਮ ਐਲ ਏ ਨੂੰ ਮੰਗ ਪੱਤਰ

ਮਹਿਲ ਕਲਾਂ/ ਬਰਨਾਲਾ -ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਸਰਕਾਰ ਦੇ ਮੰਤਰੀਆਂ ਤੇ ਐਮ ਐਲ ਏ ਦੀਆਂ ਕੋਠੀਆਂ ਦੇ ਘਿਰਾਓ ਕਰਕੇ, ਮੰਗ ਪੱਤਰ ਦਿੱਤੇ ਜਾ ਰਹੇ ਹਨ ।ਕਿਉਂਕਿ ਸਮੇਂ ਦੀਆਂ ਸਰਕਾਰਾਂ ਚੋਣ ਮੈਨੀਫੈਸਟੋ ਵਿੱਚ ਤਾਂ ਪੰਜਾਬ ਵਿਚ ਵਸਦੇ ਡਾਕਟਰਾਂ ਦਾ ਮਸਲਾ ਹੱਲ ਕਰਨ ਦੀਆਂ ਗੱਲਾਂ ਕਰਦੀਆਂ ਹਨ, ਪਰ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ  ਭੁੱਲ ਜਾਂਦੀਆਂ ਹਨ ।ਉਨ੍ਹਾਂ ਨੂੰ ਯਾਦ ਦਿਵਾਉਣ ਲਈ ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਹਲਕਾ ਮਹਿਲ ਕਲਾਂ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਾਬਕਾ ਐਮ ਐਲ ਏ ਬੀਬੀ ਹਰਚੰਦ ਕੌਰ ਘਨੌਰੀ ਨੂੰ ਮੰਗ ਪੱਤਰ ਦਿੱਤੇ ਗਏ ।   
ਇਸ ਸਮੇਂ ਜ਼ਿਲ੍ਹਾ ਖਜ਼ਾਨਚੀ ਡਾ ਜਸਵੰਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਮੀਰਾਂ ਲਈ ਡਾਕਟਰਾਂ ਦੀ ਜਰੂਰਤ ਹੈ, ਤਾਂ ਫ਼ਿਰ ਗਰੀਬਾਂ ਲਈ ਕਿਉਂ ਨਹੀਂ। 
ਬਲਾਕ ਪ੍ਰਧਾਨ ਡਾ: ਬਲਿਹਾਰ ਸਿੰਘ  ਨੇ ਕਿਹਾ ਅਮੀਰਾਂ ਲਈ ਤਾਂ ਵੱਡੇ ਵੱਡੇ ਨਰਸਿੰਗ ਹੋਮ/ਹਸਪਤਾਲ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੇ 80% ਗਰੀਬਾਂ ਲਈ ਪੇਂਡੂ ਡਾਕਟਰ ਹਨ ।ਫਿਰ ਸਮੱਸਿਆ ਕੀ ਹੈ ? ਕੀ ਸਰਕਾਰ ਬਿਨਾਂ ਦਵਾ-ਦਾਰੂ ਤੋਂ ਲੋਕਾਂ ਨੂੰ ਮਰਨ ਦੇਣਾ ਚਾਹੁੰਦੀ ਹੈ ? ਜੋ ਸਰਾਸਰ 80 ਪ੍ਤੀਸ਼ਤ ਲੋਕਾਂ ਦਾ ਕਤਲ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਨੇ ਕਿਹਾ ਕਿ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤੀਸ ਕੁਮਾਰ ਦੀ ਅਗਵਾਈ ਵਿੱਚ ਇੱਕ ਸਾਲ ਦਾ ਕੋਰਸ ਕਰਵਾ ਕੇ ਮੁਢਲੀ ਕਿਸਮ ਦੀ ਪੈ੍ਕਟਿਸ ਦਾ ਅਧਿਕਾਰ ਦਿੱਤਾ ਹੈ। ਮੱਧਿਆ ਪ੍ਦੇਸ਼ ਦੀ ਸਰਕਾਰ ਨੇ ਵਾਜਪਾਈ ਯੂਨੀਵਰਸਿਟੀ ਤੋਂ ਸਪੈਸ਼ਲਿਸਟ ਰੂਰਲ ਡਾਕਟਰ ਦਾ ਕੋਰਸ ਸ਼ੁਰੂ ਕਰਕੇ ਪਹਿਲ ਕੀਤੀ ਹੈ ।ਫਿਰ ਪੰਜਾਬ ਸਰਕਾਰ ਲਈ ਕਿਹੜੀ ਸਮੱਸਿਆ ਹੈ ? 
ਮੀਟਿੰਗ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਤੋਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਕਰਵਾਈ ਜਾਵੇ ।ਉਹਨਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਵਸਦੇ ਲਗਪਗ ਡੇਢ ਲੱਖ ਦੇ ਕਰੀਬ ਆਰ.ਐਮ.ਪੀ. ਡਾਕਟਰਾਂ ਦਾ ਮੁੱਦਾ ਠੋਸ ਰੂਪ ਵਿੱਚ ਵਿਧਾਨ ਸਭਾ ਵਿਚ ਰੱਖਣਗੇ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਕੇਸਰ ਖ਼ਾਨ, ਡਾ ਜਗਜੀਤ ਸਿੰਘ, ਡਾ ਪਰਮਿੰਦਰ ਕੁਮਾਰ, ਡਾ ਸੁਖਵਿੰਦਰ ਸਿੰਘ, ਡਾ ਗਗਨਦੀਪ ਸ਼ਰਮਾ, ਡਾ ਛੋਟੇ ਲਾਲ, ਡਾ ਬਲਦੇਵ ਸਿੰਘ, ਡਾ.ਮੁਹੰਮਦ ਸੁਬੇਗ, ਡਾ.ਮੁਹੰਮਦ ਬਸ਼ੀਰ, ਡਾ.ਸਤਨਾਮ ਸਿੰਘ, ਡਾ ਪਰਗਟ ਸਿੰਘ, ਡਾ ਉਤਮ ਸਿੰਘ, ਡਾ ਮੁਹੰਮਦ ਅਕਰਮ, ਡਾ ਜਗਤਾਰ ਸਿੰਘ, ਡਾ ਗੁਰਪ੍ਰੀਤ ਸਿੰਘ, ਡਾ ਗੁਰਦੇਵ ਸਿੰਘ, ਡਾ ਸੋਮਾ ਸਿੰਘ, ਡਾ ਅਜੈਬ ਸਿੰਘ, ਡਾ ਰਣਜੀਤ ਸਿੰਘ,ਡਾ ਅਜੈਬ ਸਿੰਘ,ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਸਾਹਿਬਾਨ ਮੌਜੂਦ ਸਨ।

ਦਿੱਲ ਤੇ ਸੂਗਰ ਦੀਆਂ ਬਿਮਾਰੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਮੈਡੀਕਲ ਕੈਂਪ ਭਲਕੇ..

ਮੀਟਿੰਗ ਤੋਂ ਬਾਅਦ ਮਾਰਚ ਕਰਕੇ ਡਾ.ਅਮਰ ਸਿੰਘ ਮੈਂਬਰ ਲੋਕ ਸਭਾ ਦਾ ਘਿਰਾਓ ਕਰਕੇ ਦਿੱਤਾ ਜਾਵੇਗਾ ਮੰਗ ਪੱਤਰ......

ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਰਨਗੇ ਉਦਘਾਟਨ......

ਮਹਿਲ ਕਲਾਂ/ਬਰਨਾਲਾ - 9 ਜੁਲਾਈ -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ :295) ਪੰਜਾਬ ਦੇ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਵਲੋਂ ਦਿਲ, ਸੂਗਰ ਦੀਆਂ ਬਿਮਾਰੀਆਂ,ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਮੁਫਤ ਮੈਡੀਕਲ ਕੈਂਪ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ 10 ਜੁਲਾਈ ਦਿਨ ਸਨਿਚਰਵਾਰ ਸਵੇਰੇ 10 ਵਜੇ  ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ।  ਜਿਸ ਵਿੱਚ ਮਰੀਜ਼ਾਂ ਦੀ ਮੁਫਤ ਈ ਸੀ ਜੀ ਸੂਗਰ ਤੇ ਅੱਖਾਂ ਦਾ ਚੈੱਕ ਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਸੇਵਾਵਾਂ ਕੁਲਵੰਤ ਹਾਰਟ ਸੈਂਟਰ ਲੁਧਿਆਣਾ ਅਤੇ ਸਰਾਂ ਆਈ ਹਸਪਤਾਲ ਗੁੱਜਰਵਾਲ ਵਲੋਂ ਦਿੱਤੀਆਂ ਜਾਣਗੀਆਂ। ਇਸ ਮੈਗਾ ਮੈਡੀਕਲ ਕੈਂਪ ਦਾ ਉਦਘਾਟਨ ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਆਪਣੇ ਕਰ ਕਮਲਾਂ ਨਾਲ ਕਰਨਗੇ ।
  ਇਹ ਜਾਣਕਾਰੀ ਦਿੰਦਿਆਂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਅਤੇ ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ, ਡਾਕਟਰ ਕੇਸਰ ਸਿੰਘ ਜੀ ਧਾਂਦਰਾ, ਡਾਕਟਰ ਬਿਕਰਮ ਦੇਵ ਘੁੰਗਰਾਣਾ ਜੀ ਨੇ ਕਿਹਾ ਕਿ ਇਸ ਮੌਕੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਭਲੇ ਲਈ ਅਰਦਾਸ ਵੀ ਕਰਵਾਈ ਜਾਵੇਗੀ ਅਤੇ ਮੁਫਤ  ਦਵਾਈਆਂ ਦਾ ਲੰਗਰ ਵੀ ਲਾਇਆ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਇਸ ਮੁਫਤ ਮੈਡੀਕਲ ਕੈਂਪ ਦਾ ਵਧ ਤੋਂ  ਵਧ ਲਾਹਾ ਪ੍ਰਾਪਤ ਕਰੋ ।
    ਉਹਨਾਂ ਨਾਲ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਪੂਰੇ ਪੰਜਾਬ ਦੇ ਕਾਂਗਰਸੀ ਲੀਡਰਾਂ ਦੇ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ, ਉਸ ਲੜੀ ਤਹਿਤ ਹੀ ਮੈਡੀਕਲ ਕੈਂਪ ਤੇ ਮੀਟਿੰਗ ਤੋੰ ਬਾਅਦ ਮੋਟਰਸਾਈਕਲ ਮਾਰਚ ਕਰਕੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਜੀ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਆਪ ਦੇ ਐਮ ਐਲ ਏ ਸਰਦਾਰ ਜੱਗਾ ਸਿੰਘ ਜੀ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ।
 ਇਸ ਮੌਕੇ ਹੋਰਨਾਂ ਤੋ ਇਲਾਵਾ ਮੈਡਮ ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਮੈਡਮ ਡਾਕਟਰ ਰਮਨਦੀਪ ਕੌਰ ਜੀ ਬੱਲੋਵਾਲ ,ਬਲਾਕ ਕੈਸ਼ੀਅਰ ਮੈਡਮ ਡਾਕਟਰ ਜਸਵਿੰਦਰ ਕੌਰ ਬਾੜੇਵਾਲ, ਡਾਕਟਰ ਨਵਦੀਪ ਕੌਰ ਜੀ ਲਲਤੋਂ ਕਲਾਂ ,ਡਾਕਟਰ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ ਬਲਾਕ ਕਮੇਟੀ, ਡਾਕਟਰ ਹਰਜੀਤ ਸਿੰਘ ਭੈਣੀ ਅਰੋੜਾ, ਡਾਕਟਰ ਰਾਜੂ ਖਾਨ ਘੁਮਾਣ, ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਹਰਜਿੰਦਰ ਸਿੰਘ ,ਡਾ ਸਤਿੰਦਰ ਸਿੰਘ ਜੀ ਪੱਖੋਵਾਲ ,ਡਾ ਜਤਿੰਦਰ ਸਿੰਘ ਤਾਜਪੁਰ, ਡਾ ਸਰੂਪ ਸਿੰਘ ਪੱਖੋਵਾਲ ਆਦਿ ਹਾਜ਼ਰ ਸਨ।

ਡਾਕਟਰ ਦੀਦਾਰ ਸਿੰਘ ਜੀ ਆਰਗੇਨਾਈਜੇਰ ਸੈਕਟਰੀ ਪੰਜਾਬ ਨੂੰ ਸਦਮਾ... ਨੌਜਵਾਨ ਸਾਲਾ ਸਾਹਿਬ ਦਾ ਦਿਹਾਂਤ.....

 ਆਗੂਆਂ ਵਲੋਂ ਡੂੰਘੇ ਦੁੱਖ ਦਾ ਇਜਹਾਰ ...ਮਹਿਲ ਕਲਾਂ /ਬਰਨਾਲਾ -9 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਰਗੇਨਾਈਜੇਰ ਸਕੱਤਰ ਡਾਕਟਰ ਦੀਦਾਰ ਸਿੰਘ ਜੀ ਮੁਕਤਸਰ ਸਾਹਿਬ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਾਲਾ ਸਾਹਿਬ ਮਾਸਟਰ ਪ੍ਰਮਿੰਦਰ ਸਿੰਘ ਸਿੰਘ ਜੀ ਮੋਗਾ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਉਮਰ ਮਹਿਜ 44 ਕੁ ਸਾਲ ਦੇ ਕਰੀਬ ਸੀ। ਮਾਸਟਰ ਜੀ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਆਗੂਆਂ ਨੇ ਪਰਿਵਾਰ ਨਾਲ ਤੇ ਡਾ ਦੀਦਾਰ ਸਿੰਘ ਜੀ ਮੁਕਤਸਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਲਈ ਇਹ ਬਹੁਤ ਹੀ ਦੁੱਖਦਾਈ ਸਮਾਂ ਹੈ। ਮਾਸਟਰ ਜੀ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਪਰਿਵਾਰ ਨੇ  ਇਕ ਕੀਮਤੀ ਹੀਰਾ ਗਵਾ ਲਿਆ ਹੈ।     
  ਉਹਨਾਂ ਨਾਲ ਦੁੱਖ ਪ੍ਰਗਟ ਕਰਦਿਆਂ ਆਗੂਆਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੋਹਾਲੀ', ਡਾ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਮਹਿੰਦਰ ਸਿੰਘ ਜੀ ਮੋਗਾ ਸਰਪ੍ਰਸਤ ਪੰਜਾਬ ,ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ ,ਡਾ ਬਲਕਾਰ ਸਿੰਘ ਜੀ ਸੇਰਗਿਲ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਡਾ ਸਰਬਜੀਤ ਸਿੰਘ ਅੰਮ੍ਰਿਤਸਰ ,ਡਾ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ ਪੰਜਾਬ ,ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ, ਡਾ ਹਾਕਮ ਸਿੰਘ ਪਟਿਆਲਾ, ਡਾ ਸੁਰਿੰਦਰ ਜੈਨਪੁਰੀ ਨਵਾਂ ਸਹਿਰ, ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ, ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਸੂਬਾ ਸੀਨੀਅਰ ਮੀਤ ਪ੍ਰਧਾਨ ,ਡਾ ਜੋਗਿੰਦਰ ਸਿੰਘ ਜੀ ਗੁਰਦਾਸਪੁਰ ,ਡਾ ਅਮਰਜੀਤ ਸਿੰਘ ਕੁੱਕੂ ਮਹਿਲ ਕਲਾਂ ਸਾਬਕਾ ਜਿਲ੍ਹਾ ਪ੍ਰਧਾਨ ਬਰਨਾਲਾ ,ਡਾ ਸੁਰਜੀਤ ਸਿੰਘ ਜੀ ਬਠਿੰਡਾ, ਡਾ ਕਰਨੈਲ ਸਿੰਘ ਜੀ ਜੋਗਾਨੰਦ ,ਡਾ ਵਿਜੈ ਡਾਕਟਰ ਜਗਦੇਵ ਸਿੰਘ ਚਾਹਲ ਜੀ  ਫਰੀਦਕੋਟ ਚੇਅਰਮੈਨ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ,ਡਾ ਰਛਪਾਲ ਸਿੰਘ ਮੱਲ੍ਹਾ ਫਰੀਦਕੋਟ, ਡਾਕਟਰ ਗੁਰਨੈਬ ਸਿੰਘ ਜੀ ਮੱਲਾ ਫਰੀਦਕੋਟ, ਡਾਕਟਰ ਅਵਤਾਰ ਸਿੰਘ ਜੀ ਜੱਸਲ ਮੁਕਤਸਰ ਸਾਹਿਬ, ਡਾਕਟਰ ਜਗਬੀਰ ਸਿੰਘ ਮੀਤ ਪ੍ਰਧਾਨ ਪੰਜਾਬ ਜਿਲ੍ਹਾ ਮੁਕਤਸਰ ਸਾਹਿਬ, ਡਾਕਟਰ ਰਛਪਾਲ ਸਿੰਘ ਮੁਕਤਸਰ ਸਾਹਿਬ ,ਡਾ ਅੰਗਰੇਜ਼ ਸਿੰਘ ਅਬੋਹਰ, ਡਾਕਟਰ ਹਰਬੰਸ ਸਿੰਘ ਅਟਵਾਲ ਜਿਲ੍ਹਾ ਫਾਜਲਿਕਾ ,ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਡਾ ਗੁਰਦੀਪ ਸਿੰਘ ਘੁੱਦਾ, ਡਾਕਟਰ ਬਲਰਾਜ ਸਿੰਘ ਰਾਜੂ ਸਮਾਲਸਰ ਸੀਨੀਅਰ ਮੀਤ ਪ੍ਰਧਾਨ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਲੁਧਿਆਣਾ, ਡਾ ਭਗਵੰਤ ਬੜੂੰਦੀ ਜਿਲ੍ਹਾ ਵਾਇਸ ਚੇਅਰਮੈਨ ਲੁਧਿਆਣਾ, ਡਾ ਅਮਿੰਤਪਾਲ ਜਿਲ੍ਹਾ ਜਰਨਲ ਸਕੱਤਰ, ਡਾ ਜਗਸੀਰ ਸਿੰਘ ਜਿਲ੍ਹਾ ਚੇਅਰਮੈਨ ਮੁਕਤਸਰ ਸਾਹਿਬ ,ਡਾ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਮੁਕਤਸਰ ਸਾਹਿਬ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਮਾਸਟਰ ਪ੍ਮਿੰਦਰ ਜੀ  ਦਾ ਅਚਨਚੇਤ ਸਦੀਵੀ ਵਿਛੋੜਾ, ਪਰਿਵਾਰ ਲਈ ਅਤੇ ਜਥੇਬੰਦੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਮਾਸਟਰ ਪ੍ਰਮਿੰਦਰ ਸਿੰਘ ਮੋਗਾ  ਜੀ ਦੀ ਅੰਤਿਮ ਅਰਦਾਸ ਮਿਤੀ 11/7/2021 ਨੂੰ  ਮੋਗਾ ਵਿਖੇ ਹੋਵੇਗੀ।

ਅੱਤਵਾਦ ਪੀੜ੍ਹਤ ਪਰਿਵਾਰ ਦਾ ਰਿਕਾਰਡ ਗੁੰਮ ?

ਸੂਚਨਾ ਕਮਿਸ਼ਨਰ ਵਲੋਂ ਅੈਸ.ਡੀ.ਅੈਮ.ਦਫ਼ਤਰ ਤਲ਼ਬ
1991 'ਚ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ ਘਰ ਦੇ ਤਿੰਨ ਜੀਅ
ਵਾਰਸ 29 ਸਾਲਾਂ ਤੋਂ ਤਰਸ ਰਹੇ ਨੇ ਸਰਕਾਰੀ ਸਹੂਲਤਾਂ ਨੂੰ
 ਜਗਰਾਉਂ , 9 ਜੁਲਾਈ (ਮਨਜਿੰਦਰ  ਗਿੱਲ ) ਸਥਾਨਕ ਦਫ਼ਤਰ ਉਪ ਮੰਡਲ਼ ਮੈਜਿਸਟ੍ਰੇਟ ਵਲੋਂ ਅੱਤਵਾਦ ਪੀੜਤ ਪਰਿਵਾਰ ਦਾ ਦਫ਼ਤਰੀ ਰਿਕਾਰਡ ਗੁੰਮ ਕਰਨ ਦਾ ਮਾਮਲਾ ਰਾਜ ਸੂਚਨਾ ਕਮਿਸ਼ਨ ਦੀ ਅਦਾਲਤ ਵਿਚ ਪੁੱਜ ਗਿਆ ਹੈ। ਸ਼ਿਕਾਇਤਕਰਤਾ ਤੇ ਮਨੁੱਖੀ ਅਧਿਕਾਰ ਸੰਸਥਾ ਦੇ ਸੂਬਾ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਕਿ ਸਾਲ 1991 'ਚ ਇਥੋਂ ਨੇੜਲੇ ਇਕ ਪਿੰਡ ਦੇ ਅਨੁਸੂਚਿਤ ਜਾਤੀ ਪਰਿਵਾਰ ਦੇ ਤਿੰਨ ਮੈਂਬਰ ਕਾਲ਼ੇ ਦੌਰ ਦੀ ਭੇਂਟ ਚੜ੍ਹ ਗਏ ਸਨ। ਉਨਾਂ ਦੱਸਿਆ ਕਿ ਪਰਿਵਾਰ ਦੇ ਮਰਨ ਵਾਲੇ ਤਿੰਨ ਮੈਂਬਰਾਂ 'ਚ ਪਰਿਵਾਰ ਦਾ ਮੁਖੀ, ਉਸ ਦੀ ਪਤਨੀ ਤੇ ਉਸ ਦਾ ਹੋਮਗਾਰਡ ਪੁੱਤਰ ਸੁਖਦੇਵ ਸਿੰਘ ਸ਼ਾਮਲ਼ ਸਨ। ਰਸੂਲਪੁਰ ਅਨੁਸਾਰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਪਰਿਵਾਰ ਦੇ ਬਾਕੀ ਜਿਉਂਦੇ ਬਚੇ ਵਾਰਸ ਮੈਂਬਰਾਂ ਨੂੰ ਬਣਦੀਆਂ ਸਰਕਾਰੀ ਸਹੂਲਤਾਂ ਦੇਣ ਸਬੰਧੀ ਦਫ਼ਤਰ ਉਪ ਮੰਡਲ਼ ਮੈਜਿਸਟ੍ਰੇਟ ਵਲੋਂ ਸਾਲ 1992 'ਚ ਇਕ ਵਾਰਸਨਾਮਾ ਤਸਦੀਕ ਕਰਦਿਆਂ ਇਕ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮਹਿਕਮਾ ਪੁਲਿਸ ਨੂੰ ਭੇਜਿਆ ਸੀ ਪਰ ਅਫਸੋਸ ਕਿ ਕਰੀਬ 29 ਲੰਘ ਜਾਣ 'ਤੇ ਵੀ ਅਜੇ ਤੱਕ ਪੀੜਤ ਪਰਿਵਾਰ ਨੂੰ ਬਣਦੀਆਂ ਸਰਕਾਰੀ ਸਹੂਲਤਾਂ ਪ੍ਰਾਪਤ ਨਹੀਂ ਹੋਈਆਂ। ਜਦ ਕਿ ਸਰਕਾਰੀ ਹਦਾਇਤਾਂ ਮੁਤਾਬਕ ਸਹੂਲਤਾਂ ਦੇਣ ਦੀ ਸਾਰੀ ਜਿੰਮੇਵਾਰੀ ਸਥਾਨਕ ਅੈਸ.ਡੀ.ਅੈਮ. ਦਫ਼ਤਰ ਦੀ ਬਣਦੀ ਸੀ। ਰਸੂਲਪੁਰ ਅਨੁਸਾਰ ਕਿ ਸੰਸਥਾ ਨੂੰ ਬੇਹੱਦ ਹੈਰਾਨੀ ਉਸ ਸਮੇਂ ਹੋਈ ਜਦ ਅੈਸ.ਡੀ.ਅੈਮ. ਦਫ਼ਤਰ ਨੇ ਆਰ.ਟੀ.ਆਈ. 'ਚ ਤਿੰਨ ਵੱਖ-ਵੱਖ ਆਪਾ-ਵਿਰੋਧੀ ਪੱਤਰ ਭੇਜੇ, ਪਹਿਲਾ ਕਿ "....ਕਿਸੇ ਸੂਚਨਾ ਦੀ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ"। ਦੂਜਾ ਕਿ... ਸਬੰਧਤ ਫਾਈਲ ਅੈਸ.ਡੀ.ਅੈਮ. ਦੀ ਅਦਾਲ਼ਤ 'ਚ ਅਜੇ ਵਿਚਾਰ ਅਧੀਨ ਹੈ। ਤੀਜਾ ਕਿ.......ਮੰਗਿਆ ਰਿਕਾਰਡ ਦਫ਼ਤਰ 'ਚ ਉਪਲੱਭਧ ਨਹੀਂ ਹੈ। ਰਸੂਲਪੁਰ ਨੇ ਦੱਸਿਆ ਕਿ ਜਦ ਜਗਰਾਉਂ ਇਲਾਕੇ ਦੇ ਬਾਕੀ ਅੱਤਵਾਦ ਪੀੜਤਾਂ ਪਰਿਵਾਰਾਂ ਦਾ ਰਿਕਾਰਡ ਦਫ਼ਤਰ ਵਿੱਚ ਮੌਜੂਦ ਹੈ ਤਾਂ ਇਸ ਪਰਿਵਾਰ ਦਾ ਕਿਉਂ ਨਹੀਂ ? ਉਨ੍ਹਾਂ ਕਿਹਾ ਕਿ ਮਾਮਲਾ ਸ਼ੱਕੀ ਹੋਣ ਕਰਕੇ ਸੰਸਥਾ ਨੇ "ਰਿਕਾਰਡ ਗੁੰਮ ਕਰਨ ਸਬੰਧੀ" ਇਕ ਵੱਖਰੀ ਸ਼ਿਕਾਇਤ, ਮੰਡਲ ਕਮਿਸ਼ਨਰ ਪਟਿਆਲਾ, ਚੀਫ਼ ਡਾਇਰੈਕਟਰ ਵਿੱਜ਼ੀਲੈੰਸ ਤੇ ਗਵਰਨਰ ਪੰਜਾਬ ਸਮੇਤ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਭੇਜ ਦਿੱਤੀ ਹੈ ਜਦ ਕਿ ਅੈਕਟ ਅਧੀਨ ਮਾਮਲੇ ਦੀ ਸੁਣਵਾਈ ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ (ਆਈ.ਪੀ.ਅੈਸ.) ਵਲੋਂ ਕੀਤੀ ਜਾ ਰਹੀ ਹੈ।