You are here

ਪੰਜਾਬ

ਰੁੱਖ ਲਗਾਉਣ ਨਾਲ ਮਿਲੇਗਾ ਸਾਫ ਸੁਥਰਾ ਵਾਤਾਵਰਨ- ਮਨਦੀਪ ਸਹੋਤਾ  

ਮਹਿਲ ਕਲਾਂ /ਬਰਨਾਲਾ- 31 ਜੁਲਾਈ-(ਗੁਰਸੇਵਕ ਸੋਹੀ)-ਧਰਤੀ ਤੇ ਦਿਨੋਂ ਦਿਨ ਘਟਦੀ ਰੁੱਖਾਂ ਦੀ ਗਿਣਤੀ        
ਸਮਾਜ ਚ ਸਿਹਤ ਸੰਕਟ ਲੈ ਕੇ ਆਵੇਗੀ ਇਸ ਲਈ ਹਰ ਮਨੁੱਖ ਨੂੰ ਘੱਟੋ ਘੱਟ ਦੋ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਵੱਖ ਵੱਖ ਕਾਰਨਾਂ ਕਰਕੇ ਦੂਸ਼ਿਤ ਹੋਏ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕੇ। ਇਹ ਵਿਚਾਰ ਮਨਦੀਪ ਲੋਕ ਭਲਾਈ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ ਨੇ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਠੁੱਲੀਵਾਲ, ਸੇਰਪੁਰ, ਟੱਲੇਵਾਲ ,ਕਾਲਾਬੂਲਾ, ਘਨੌਰੀ ਖੁਰਦ, ਸਲਗਮੇ ਅਤੇ ਬੀਹਲਾ ਵਿਖੇ ਬੂਟੇ ਲਾਉਣ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਚ ਲੈ ਚੁੱਕੀ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਹਨ ਅਤੇ ਅਸੀਂ ਆਕਸੀਜਨ ਮੁੱਲ ਖ਼ਰੀਦਣ ਲਈ ਮਜਬੂਰ ਹੋ ਗਏ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਸੀਂ ਦਰੱਖਤਾਂ ਨੂੰ ਹਰ ਰੋਜ਼ ਵੱਡੀ ਗਿਣਤੀ ਵਿੱਚ ਕੱਟ ਰਹੇ ਹਾਂ। ਉਨ੍ਹਾਂ ਦੀ ਥਾਂ ਨਵੇਂ ਰੁੱਖ ਨਹੀਂ ਲਗਾਏ ਜਾ ਰਹੇ। ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਸਭ ਤੋਂ ਵੱਡਾ ਤੇ ਸੌਖਾ ਤਰੀਕਾ ਇਹੀ ਹੈ ਕਿ ਹਰ ਇੱਕ ਮਨੁੱਖ ਰੁੱਖ ਲਗਾਵੇ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਲਵੇ ।ਇਸ ਲਈ ਸਾਡੀ ਲੋਕ ਭਲਾਈ ਫਾਊਂਡੇਸ਼ਨ ਦੀ ਟੀਮ ਵੱਲੋ ਇਹ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਅਸੀਂ ਵੱਖ ਵੱਖ ਗੁਰੂਘਰਾਂ, ਸਕੂਲਾਂ, ਸ਼ਮਸ਼ਾਨ ਘਾਟਾਂ, ਪੁਲਸ ਥਾਣਿਆਂ ਹਸਪਤਾਲਾਂ ,ਡਿਸਪੈਂਸਰੀਆਂ, ਪਿੰਡਾਂ ਦੇ ਪਾਰਕਾਂ ਸਮੇਤ ਹੋਰ ਸਾਂਝੀਆਂ ਥਾਵਾਂ ਤੇ ਬੂਟੇ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੂਟੇ ਲਾਉਣ ਤੋਂ ਇਲਾਵਾ ਗ਼ਰੀਬ ਲੋੜਵੰਦ ਲੜਕੀਆਂ ਦੇ ਵਿਆਹਾਂ ਵਿੱਚ ਮੱਦਦ ,ਮਰੀਜ਼ਾਂ ਨੂੰ ਦਵਾਈਆਂ ਸਮੇਤ ਹੋਰ ਵੱਖ ਵੱਖ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਬਲਜੀਤ ਸਿੰਘ ਢਿੱਲੋਂ, ਥਾਣਾ ਟੱਲੇਵਾਲ ਦੇ ਮੁਖੀ ਕਿ੍ਸਨ ਸਿੰਘ ਸਿੱਧੂ ,ਐਸ ਐਮ ਓ ਸੇਰਪੁਰ ਸਮੇਤ ਵੱਖ ਵੱਖ ਆਗੂਆਂ ਨੇ ਉਕਤ ਨੌਜਵਾਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਇਹੋ ਜਿਹੇ ਉਪਰਾਲੇ ਵੱਡੀ ਪੱਧਰ ਤੇ ਕਰਨੇ ਚਾਹੀਦੇ ਹਨ ਤਾਂ ਜੋ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾ ਸਕੀਏ। ਉਨ੍ਹਾਂ ਕਿਹਾ ਕਿ ਹਰ ਇਕ ਮਨੁੱਖ ਦਾ ਫਰਜ ਬਣਦਾ ਹੈ ਕਿ ਉਹ ਘੱਟੋ ਘੱਟ 2 ਪੌਦੇ ਲਗਾ ਕੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਏ ਐਸ ਆਈ ਮਨਜੀਤ ਸਿੰਘ ਠੁੱਲੀਵਾਲ, ਪ੍ਰਿੰਸੀਪਲ ਕੁਲਵਿੰਦਰ ਕੌਰ, ਥਾਣਾ ਸੇਰਪੁਰ ਦੇ ਮੁੱਖ ਮੁਨਸੀ ਰਾਜਵਿੰਦਰ ਸਿੰਘ, ਜਰਨੈਲ ਸਿੰਘ, ਲਖਵਿੰਦਰ ਸਿੰਘ ਹੇੜੀਕੇ, ਸੁਖਵੀਰ ਸਿੰਘ, ਰਘਵੀਰ ਸਿੰਘ ਸੇਰਪੁਰ, ਸੁਖਪਾਲ ਸਿੰਘ ਹੇਡ਼ੀਕੇ, ਰਾਮਦਾਸ ਸਿੰਘ ਹੇਡ਼ੀਕੇ ,ਬੇਅੰਤ ਸਿੰਘ, ਬੇਅੰਤ ਸਿੰਘ ਗੁਰਮਾ ਆਦਿ ਹਾਜ਼ਰ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਦਾ ਨਤੀਜਾ ਸ਼ਾਨਦਾਰ ਰਿਹਾ 

ਮਹਿਲ ਕਲਾਂ /ਬਰਨਾਲਾ - 31ਜੁਲਾਈ- (ਗੁਰਸੇਵਕ ਸਿੰਘ ਸੋਹੀ)- ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ   ਪਿੰਡ ਚੰਨਣਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਘੋਸ਼ਿਤ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਨਤੀਜਾ 100% ਰਿਹਾ ਹੈ। ਸਕੂਲ ਮੁਖੀ ਸ. ਜਗਤਾਰ ਸਿੰਘ ਜੀ ਨੇ ਦੱਸਿਆ ਕਿ ਸ਼ਿਵ ਕੁਮਾਰ ਪੁੱਤਰ ਹਰਜੀਤ ਕੁਮਾਰ ਨੇ 486/ 500 (97.5%) ਜਸਪ੍ਰੀਤ ਕੌਰ ਪੁੱਤਰ ਨਰਿੰਦਰਪਾਲ ਸਿੰਘ ਨੇ 461/500 (92.2) ਪੂਜਾ ਰਾਣੀ ਪੁੱਤਰੀ ਪਿਆਰਾ ਸਿੰਘ 451/500 (90.2). ਨੇ ਅੰਕ ਪ੍ਰਾਪਤ ਕਰਕੇ ਸਕੂਲ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਹੋਰਨਾਂ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ ਹਨ। ਸਕੂਲ ਮੁਖੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀਆ ਇਨ੍ਹਾਂ ਪ੍ਰਾਪਤੀਆਂ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਦਾ ਹੱਥ ਹੈ ਕਿਉਂਕਿ ਅਧਿਆਪਕਾਂ ਨੇ ਕਰੋਨਾ ਕਾਲ ਦੌਰਾਨ ਵੀ ਆਨਲਾਈਨ ਕਲਾਸਾਂ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸ.ਸਰਬਜੀਤ ਸਿੰਘ ਤੂਰ ਜੀ ਦਾ ਵੀ ਸੁਚੱਜੀ ਅਗਵਾਈ ਲਈ ਧੰਨਵਾਦ ਕੀਤਾ। ਸਰਦਾਰ ਜਗਤਾਰ ਸਿੰਘ ਜੀ ਨੇ ਆਪਣੇ ਅਤੇ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।

ਪਿੰਡ ਮੱਲਾ ਦੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਤੀ ਆਤਮ ਹੱਤਿਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਮੁੱਲਾ ਵਿਖੇ ਕਰਜ਼ੇ ਤੋਂ ਦੁਖੀ ਨੌਜਵਾਨ ਕਿਸਾਨ ਜੁਗਰਾਜ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਭਾਈ ਗੁਰਦੀਪ ਸਿੰਘ ਮੱਲਾ  ਨੇ ਦੱਸਿਆ ਕਿ ਜੁਗਰਾਜ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਮੱਲਾ ਕਰਜ਼ੇ ਤੋਂ ਬਹੁਤ ਦੁਖੀ ਸੀ ਤੇ ਉਨ੍ਹਾਂ ਸਾਰੀ ਜ਼ਮੀਨ ਵੀ ਗਹਿਣੇ ਪਈ ਸੀ  ਜਿਸ ਕਾਰਨ ਉਹ ਭਾਰੀ ਪ੍ਰੇਸ਼ਾਨੀ ਵਿਚ ਰਹਿੰਦਾ ਸੀ ਤੇ ਆਰਥਕ ਮੰਦੀ ਹਾਲਤ ਕਾਰਨ ਜੁਗਰਾਜ ਸਿੰਘ ਨੇ ਬੀਤੀ ਦਿਨੀਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ ।

ਮਾਤਾ ਮਹਿੰਦਰ ਕੌਰ ਤਲਵੰਡੀ ਨੂੰ ਹੰਝੂ ਭਿੱਜੀਆਂ ਅੱਖਾਂ ਨਾਲ ਦਿੱਤੀ ਵਿਦਾਈ

ਸਿੰਘ ਸਾਹਿਬ ਗਿਆਨੀ ਗੁੁਰਮਿੰਦਰ ਸਿੰਘ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੁੁਖਦੇਵ ਸਿੰਘ ਢੀਡਸਾਂ ਰਣਜੀਤ ਸਿੰਘ ਬ੍ਹਮਪੁੁਰਾ ਚਰਨਜੀਤ ਸਿੰਘ ਅਟਵਾਲ ,ਜਗਮੀਤ ਸਿੰਘ ਬਰਾੜ, ਡਾ. ਦਲਜੀਤ ਸਿੰਘ ਚੀਮਾਂ ਬਿਕਰਮ ਸਿੰਘ ਮਜੀਠੀਆ,ਹੀਰਾ ਸਿੰਘ ਗਾਬੜੀਆ,ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਸ਼ਰਧਾਂਜਲੀ ਭੇਂਟ 

ਸਰਕਾਰੀ ਸਨਮਾਨਾਂ ਨਾਲ ਪਿੰਡ ਤਲਵੰਡੀ ਰਾਏ ਨੇੜੇ ਰਾਏਕੋਟ (ਲੁੁਧਿਆਣਾ) ਵਿਖੇ ਅੰਤਿਮ ਸੰਸਕਾਰ 

ਰਾਏਕੋਟ , (ਗੁਰਸੇਵਕ ਸੋਹੀ ) ਅਕਾਲੀ ਦਲ ਤੇ ਸ਼੍ਰੋਮਣੀ ਗੁੁਰਦੁੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਲੋਹਪੁੁਰਸ਼ ਜਥੇ. ਜਗਦੇਵ ਸਿੰਘ ਤਲਵੰਡੀ ਦੀ ਧਰਮਪਤਨੀ ਮਾਤਾ ਮਹਿੰਦਰ ਕੌਰ ਤਲਵੰਡੀ (91) ਦੀ ਪਿਛਲੀ ਦਿਨੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਸੀ, ਜਿਨ੍ਹਾਂ ਨੂੰ ਤਤਕਾਲੀ ਮੁੱਖ ਮੰਤਰੀ ਪਰਕਾਸ਼ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਹਪੁੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਮੌਤ ਪਿੱਛੋਂ ਮਾਤਾ ਮਹਿੰਦਰ ਕੌਰ ਨੂੰ ਜਥੇਦਾਰ ਤਲਵੰਡੀ ਦੀਆਂ ਪੰਥ ਪਰਤੀ ਕੁੁਰਬਾਨੀਆਂ ਸਦਕਾਂ ਉਮਰ ਭਰ ਲਈ ਪੰਜਾਬ ਸਰਕਾਰ ਦੇ ਕੈਬਨਿਟ ਰੈਂਕ ਦਾ ਰੁੁਤਬੇ ਦੇ ਕੇ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਸਨ। ਜਿੰਨਹਾਂ ਦਾ ਅੱਜ ਪਿੰਡ ਤਲਵੰਡੀ ਰਾਏ ਨੇੜੇ ਰਾਏਕੋਟ (ਲੁੁਧਿਆਣਾ) ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਅੰਤਿਮ ਸੰਸਕਾਰ ਦੌਰਾਨ ਸਿੰਘ ਸਾਹਿਬ ਗਿਆਨੀ ਗੁੁਰਮਿੰਦਰ ਸਿੰਘ ਗੰ੍ਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੁੁਖਦੇਵ ਸਿੰਘ ਢੀਡਸਾਂ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ (ਸੰਯੁੁਕਤ), ਸਰਪਰਸਤ ਰਣਜੀਤ ਸਿੰਘ ਬ੍ਹਮਪੁੁਰਾ ਸ਼ੋ੍ਮਣੀ ਅਕਾਲੀ ਦਲ (ਸੰਯੁੁਕਤ), ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਡਾ. ਦਲਜੀਤ ਸਿੰਘ ਚੀਮਾਂ ਬੁੁਲਾਰਾ ਸ਼ੋ੍ਮਣੀ ਅਕਾਲੀ ਦਲ,  ਬਿਕਰਮ ਸਿੰਘ ਮਜੀਠੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਜਗਮੀਤ ਸਿੰਘ ਬਰਾੜ ਸਾਬਕਾ ਸਾਂਸਦ , ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਵਿਧਾਇਕ ਮਨਪਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਭਾਈ ਗੁੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਸੋ੍ਮਣੀ ਅਕਾਲੀ ਦਲ, ਜਥੇਦਾਰ ਕੇਵਲ ਸਿੰਘ ਬਾਦਲ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ, ਨਿਧੜਕ ਸਿੰਘ ਆਦਿ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਨਾਂਦੇੜ, ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਜਥੇ ਵਲੋਂ ਮਿ੍ਤਕ ਦੇਹ ਤੇ ਦੁੁਸਾਂਲੇ ਅਤੇ ਲੋਈਆਂ ਸਮੇਤ ਫੁੱਲਮਾਲਾ ਅਰਪਿਤ ਕੀਤੀ। ਇਸ ਮੌਕੇ ਭਾਈ ਰਾਜਦੀਪ ਸਿੰਘ ਅਰਦਾਸੀਆ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵੱਲੋਂ ਅਰਦਾਸ ਕੀਤੀ ਗਈ, ਜਦਕਿ ਪੰਜਾਬ ਪੁੁਲਿਸ ਟੁੁਕੜੀ ਵਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਪ੍ਰਸਾਸਨ ਵਲੋਂ ਜਗਰਾਓਂ ਦੇ ਏਡੀਸੀ ਡਾ. ਨਯਨ ਤੇ ਰਾਏਕੋਟ ਦੇ ਐੱਸਡੀਐੱਮ ਦੀ ਦੇਖ-ਰੇਖ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।ਇਸ ਮੌਕੇ ਵੱਡੇ ਸਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਛੋਟੇ ਸਪੁੱਤਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼ੋ੍ਮਣੀ ਕਮੇਟੀ ਵੱਲੋਂ ਅੰਤਿਮ ਸਸਕਾਰ ਸਮੇਂ ਚਿਖਾ ਨੂੰ ਅਗਨੀ ਦਿੱਤੀ ਗਈ। ਇਸ ਮੌਕੇ ਰਾਜਦੀਪ ਸਿੰਘ ਆਂਡਲੂ, ਜਗਤਾਰ ਸਿੰਘ ਤਲਵੰਡੀ, ਗੁੁਰਪੀਤ ਸਿੰਘ ਤਲਵੰਡੀ, ਜਗਤਾਰ ਸਿੰਘ ਭੈਣੀ ਬੜਿੰਗਾ, ਗੁੁਰਦੀਪ ਸਿੰਘ ਬਸਰਾਓੁੁ, ਜਸਵਿੰਦਰ ਸਿੰਘ ਸੁੁਧਾਰ, ਡਾਇਰੈਕਟਰ ਬਲਵੰਤ ਸਿੰਘ ਜੰਟਾ ਆਦਿ ਹਾਜ਼ਰ ਸਨ।

ਸ ਹਰਦਿਆਲ ਸਿੰਘ ਸਹੌਲੀ (ਭੰਗੜਾ ਕੋਚ )ਨੇ ਆਪਣਾ 65 ਵਾਂ ਜਨਮਦਿਨ ਬੂਟੇ ਦਾਨ ਕਰਕੇ ਮਨਾਇਆ  

ਜੀ ਟੀ ਬੀ ਨੈਸ਼ਨਲ ਕਾਲਜ ਦਾਖਾ ਦੇ ਅਧਿਆਪਕ ਅਤੇ  ਬੱਚਿਆਂ ਨੂੰ ਜਾਗਰੂਕ ਕਰਨ ਲਈ ਵੰਡੇ ਗਏ ਬੂਟੇ  

ਮੁੱਲਾਂਪੁਰ , 30 ਜੁਲਾਈ  (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) ਅੱਜ ਸਾਡੇ ਭੰਗੜਾ ਜਗਤ ਵਿੱਚ ਸਮੇਂ ਦੀ ਵੱਡੀ ਲੋੜ ਜਿੱਥੇ ਬੱਚਿਆਂ ਨੂੰ ਭੰਗੜੇ ਪ੍ਰਤੀ  ਲੱਚਰ ਤੋਂ ਪਰ੍ਹੇ ਹਟ ਕੇ ਸਮਾਜਿਕ ਜੀਵਨ ਨਾਲ ਜੁੜੇ ਹੋਏ ਇਤਿਹਾਸ , ਸਾਹਿਤ ਅਤੇ ਗੀਤਾ ਨਾਲ ਜੋੜਨ ਦਾ  ਸਰਦਾਰ ਹਰਦਿਆਲ ਸਿੰਘ ਸਹੌਲੀ ਵੱਲੋਂ ਵੱਡੇ ਪੱਧਰ ਉੱਪਰ  ਉਪਰਾਲਾ ਕੀਤਾ ਜਾ ਰਿਹਾ ਹੈ । ਉੱਥੇ ਹੀ ਉਨ੍ਹਾਂ ਵੱਲੋਂ ਅੱਜ ਆਪਣੇ 65 ਵੇਂ ਜਨਮਦਿਨ ਨੂੰ ਲੈ ਕੇ ਅੱਜ ਦੇ ਅਜੋਕੇ ਸਮੇਂ ਵਿੱਚ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ  ਇਕ ਨਵੀਂ ਉਦਾਹਰਨ ਪੇਸ਼ ਕਰਦੇ ਹੋਏ ਜੀਟੀਬੀ ਨੈਸ਼ਨਲ ਕਾਲਜ ਦਾਖਾ ਨੂੰ ਪ੍ਰਿੰਸੀਪਲ ਸਰਦਾਰ ਅਵਤਾਰ ਸਿੰਘ , ਮੈਨੇਜਮੈਂਟ ਸਟਾਫ਼ ,  ਅਧਿਆਪਕ ਅਤੇ ਬੱਚਿਆਂ ਦੀ ਮੌਜੂਦਗੀ ਵਿਚ ਇਕ ਵੱਡੀ ਖੇਪ ਮੈਡੀਸਨ ਬੂਟਿਆਂ ਦੀ ਦਾਨ ਵਜੋਂ ਦਿੱਤੀ ਗਈ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸ ਹਰਦਿਆਲ ਸਿੰਘ ਸਹੌਲੀ ਨੇ ਆਖਿਆ  ਅੱਜ ਉਹ ਸ ਅਮਨਜੀਤ ਸਿੰਘ ਖਹਿਰਾ ਗਲੋਬਲ ਅੰਬੈਸਡਰ ਗਰੀਨ ਪੰਜਾਬ ਮਿਸ਼ਨ ਟੀਮ  ਵੱਲੋਂ ਦਿੱਤੀ ਗਈ ਪ੍ਰੇਰਨਾ ਅਨੁਸਾਰ ਆਪਣੇ ਕਿਸੇ ਵੀ ਕਾਰਜ ਵਿਚ ਪੌਦਿਆਂ ਨੂੰ ਮੁੱਖ ਬਣਾਉਣਾ ਆਉਂਦੇ ਸਮੇਂ ਵਿੱਚ ਸਾਡੇ ਜੀਵਨ ਦਾ ਸਭ ਤੋਂ ਲਾਹੇਵੰਦ ਫ਼ੈਸਲਾ ਹੋਵੇਗਾ ਮੈਂ ਤਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਜੇ ਹਰੇਕ ਆਪਣੇ ਕਾਰਜ ਵਿੱਚ ਬੂਟਿਆਂ ਨੂੰ ਪਹਿਲ ਦਿਓ ਬੂਟਿਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ। ਉਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਆਖਿਆ ਸ ਹਰਦਿਆਲ ਸਿੰਘ ਸਹੌਲੀ ਦੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਬੂਟਿਆਂ ਪ੍ਰਤੀ ਅੱਜ ਸਮੁੱਚੇ ਕਾਲਜ ਅਤੇ ਆਲੇ ਦੁਆਲੇ ਨੂੰ ਇਕ ਵੱਡਾ ਹੋਕਾ ਦੇਣ ਦਾ ਜੋ ਉਪਰਾਲਾ ਉਨ੍ਹਾਂ ਵੱਲੋਂ ਕੀਤਾ ਗਿਆ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਸਦਾ ਤੰਦਰੁਸਤੀ ਬਖ਼ਸ਼ੇ ਅਤੇ ਉਹ ਇਸ ਤਰ੍ਹਾਂ ਹੀ ਚੰਗੇ ਸਮਾਜਿਕ ਕੰਮ ਕਰਦੇ ਰਹਿਣ। ਪ੍ਰਿੰਸੀਪਲ ਸਾਹਿਬ ਨੇ ਅੱਗੇ ਕਿਹਾ ਕੀ ਅਸੀਂ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਨਿਰਸੁਆਰਥ  ਪਿਛਲੇ ਕਈ ਦਿਨਾਂ ਤੋਂ ਸ ਹਰਦਿਆਲ ਸਿੰਘ  ਭੰਗੜੇ ਦੀਆਂ ਕਲਾਸਾਂ ਅਤੇ ਸਕਿੱਲ ਡਿਵੈਲਪਮੈਂਟ ਦੇ ਕੋਰਸਾਂ ਦੀਆਂ ਕਲਾਸਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ।  

ਸਾਬਕਾ ਮੰਤਰੀ ਨੇ ਸੁਣਿਆ ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਧੀ ਦਰਦ

12 ਸਾਲਾਂ ਤੋਂ ਤੜਫ ਰਹੀ ਏ ਮੰਜੇ 'ਤੇ ਕੁਲਵੰਤ ਕੌਰ

ਥਾਣਮੁਖੀ ਨੇ ਥਾਣੇ 'ਚ ਲਗਾਇਆ ਸੀ ਕਰੰਟ

ਜਗਰਾਉਂ 29 ਜੁਲਾਈ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) ਦਲਿਤ ਪਰਿਵਾਰ ਨਾਲ ਸਬੰਧਤ ਸਥਾਨਕ ਸਿਟੀ ਥਾਣੇ ਦੇ ਮੁਖੀ ਰਹੇ ਗੁਰਿੰਦਰ ਬੱਲ ਦੇ ਕਰੰਟ ਲਗਾਉਣ ਨਾਲ 12 ਸਾਲਾਂ ਤੋਂ ਮੰਜੇ 'ਤੇ ਨਕਾਰਾ ਪਈ ਕੁਲਵੰਤ ਕੌਰ ਰਸੂਲਪੁਰ ਦਾ ਦਰਦ ਸੁਣਨ ਲਈ ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਪੀੜਤਾ ਦੇ ਘਰ ਪਹੁੰਚੇ। ਪ੍ਰੈਸ ਨੂੰ ਭੇਜੇ ਇਕ ਨੋਟ ਰਾਹੀਂ ਸਾਬਕਾ ਮੰਤਰੀ ਦੇ ਨਾਲ ਆਏ ਸਪੋਰਟਸ ਵਿੰਗ ਦੇ ਬਲਾਕ ਪ੍ਰਧਾਨ ਯੋਧਾ ਭਲਵਾਨ ਨੇ ਦੱਸਿਆ ਕਿ ਥਾਣਾਮੁਖੀ ਦੇ ਅੱਤਿਆਚਾਰਾਂ ਦੀ ਸ਼ਿਕਾਰ ਹੋਈ ਗਰੀਬ ਧੀ ਦੀ ਹਾਲ਼ਤ ਦੇਖ ਕੇ ਸਾਬਕਾ ਮੰਤਰੀ  ਬੇਹੱਦ ਦੁਖੀ ਹੋਏ ਅਤੇ ਤੁਰੰਤ ਪੁਲਿਸ ਅਧਿਕਾਰੀ ਤੋਂ  ਦੋਸ਼ੀਆਂ ਖਿਲ਼ਾਫ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਹਾਸਲ਼ ਕਰਦਿਆਂ ਜਲ਼ਦ ਇਨਸਾਫ਼ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੰਜੇ 'ਤੇ ਨਕਾਰਾ ਪਈ ਧੀ ਨੇ ਰੋ-ਰੋ ਕੇ ਆਪਣਾ ਦੁਖੜਾ ਸੁਣਾਇਆ ਅਤੇ ਸਾਬਕਾ ਮੰਤਰੀ ਨੇ ਪਰਿਵਾਰ ਨੂੰ ਜਲ਼ਦੀ ਇਨਸਾਫ਼ ਦਿਵਾਉਣ ਦਾ ਭਰੋਸਾ ਦਿੰਦਿਆਂ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਦੀ ਗੱਲ਼ ਵੀ ਆਖੀ। ਕਾਬਲ਼ੇਗੌਰ ਹੈ ਕਿ ਮੁੱਖ ਮੰਤਰੀ ਨੂੰ 50 ਰੁਪਏ ਦੇ ਅਸਟਾਂਮ ਪੇਪਰ 'ਤੇ ਪੱਤਰ ਲ਼ਿਖ ਕੇ ਮੌਤ ਮੰਗਣ ਤੋਂ ਬਾਦ ਲੰਘੀ 23 ਜੂਨ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਪੀੜਤਾ ਦੇ ਘਰ ਪਹੁੰਚੇ ਸਨ ਅਤੇ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਬਣਾ ਕੇ 15 ਦਿਨਾਂ 'ਚ ਇਨਸਾਫ਼ ਦੇਣ ਗੱਲ਼ ਆਖੀ ਸੀ ਪਰ ਇੱਕ ਮਹੀਨੇ ਤੋਂ ਵਧੇਰੇ ਸਮਾਂ ਲੰਘ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਸਮੇਂ ਸਾਬਕਾ ਮੰਤਰੀ ਨਾਲ ਯੂਥ ਆਗੂ ਸਾਜਨ ਮਲਹੋਤਰਾ, ਮਨੀ ਗਰਗ ਤੇ ਯੋਧਾ ਵੀ ਹਾਜ਼ਰ ਸਨ।

ਲੋਹਪੁਰਸ਼ ਜਥੇਦਾਰ ਤਲਵੰਡੀ ਦੀ ਪਤਨੀ ਮਹਿੰਦਰ ਕੌਰ ਤਲਵੰਡੀ ਦਾ ਪੀਜੀਆਈ 'ਚ ਦੇਹਾਂਤ

ਚੰਡੀਗੜ੍ਹ, 29 ਜੁਲਾਈ (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਰਹੂਮ ਜਥੇਦਾਰ ਲੋਹਪੁਰਸ਼ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮਹਿੰਦਰ ਕੌਰ (91) ਦਾ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਮਾਤਾ ਜੀ ਦਾ ਸੰਸਕਾਰ ਕੱਲ 30 ਜੁਲਾਈ ਸ਼ੁੱਕਰਵਾਰ ਸ਼ਾਮ 3 ਵਜੇ ੳੁਹਨਾਂ ਦੇ ਜੱਦੀ ਪਿੰਡ ਤਲਵੰਡੀ ਰਾਏ ਕੀਤਾ ਜਾਵੇਗਾ। ਉਹ 91 ਵਰਿਆਂ ਦੇ ਸਨ। ਉਹ ਆਪਣੇ ਪਿੱਛੇ ਦੋ ਪੁੱਤਰੀਆਂ ਹਰਜੀਤ ਕੌਰ ਤਲਵੰਡੀ, ਮਨਜੀਤ ਕੌਰ ਅਤੇ ਦੋ ਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਛੱਡ ਗਏ ਹਨ । ਮਾਤਾ ਮਹਿੰਦਰ ਕੌਰ ਵੱਲੋਂ ਵੀ ਪੰਜਾਬੀ ਸੂਬੇ ਲਈ ਦੋ ਮਹੀਨੇ ਸਜ਼ਾ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਉਸ ਸਮੇਂ ਕਟੀ ਜਦੋਂ ਉਨ੍ਹਾਂ ਦੀ ਵੱਡੀ ਪੁੱਤਰੀ ਹਰਜੀਤ ਕੌਰ ਛੇ ਮਹੀਨਿਆਂ ਦੀ ਸੀ। ਦੂਜੇ ਪਾਸੇ ਉਨ੍ਹਾਂ ਦੇ ਪਤੀ ਜਥੇਦਾਰ ਜਗਦੇਵ ਜਥੇਦਾਰ ਤਲਵੰਡੀ ਹਿਸਾਰ ਜੇਲ੍ਹ ਵਿੱਚ ਸਨ। ਮਾਤਾ ਮਹਿੰਦਰ ਕੌਰ ਵੱਲੋਂ ਐਮਰਜੈਂਸੀ ਦੌਰਾਨ ਵੀ ਦੋ ਮਹੀਨੇ ਜੇਲ੍ਹ ਦੀ ਸਜ਼ਾ ਕੱਟੀ ਗਈ ਅਤੇ ਜਥੇਦਾਰਨੀ ਜੀ ਨੇ ਲੰਮਾ ਸਮਾਂ ਦਿੱਲੀ ਤਿਹਾੜ ਜੇਲ੍ਹ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਵੀਹ ਜੇਲ੍ਹ ਕੱਟੀ । 

ਮਾਤਾ ਮਹਿੰਦਰ ਕੌਰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਪ੍ਰਾਪਤ ਸਨ 

ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ 2014 'ਚ ਹੋਈ ਮੌਤ ਸਮੇਂ ਹੀ ਉਨ੍ਹਾਂ ਦੀ ਪਤਨੀ ਮਾਤਾ ਮਹਿੰਦਰ ਕੌਰ ਨੂੰ ਜਥੇਦਾਰ ਤਲਵੰਡੀ ਵੱਲੋਂ ਪੰਜਾਬੀ ਸੂਬੇ ਲਈ ਦਿੱਤੀਆਂ ਕੁਰਬਾਨੀਆਂ ਬਦਲੇ ਉਮਰ ਭਰ ਲਈ ਪੰਜਾਬ ਸਰਕਾਰ ਦੇ ਕੈਬਨਿਟ ਰੈਂਕ ਦਾ ਰੁਤਬਾ ਦੇ ਕੇ ਸਹੂਲਤਾਂ ਦਿੱਤੀਆਂ ਸਨ ।

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਤੇ ਕੀਤਾ ਦੁੱਖ ਦਾ ਪ੍ਰਗਟਾਵਾ  

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਮੈਨੂੰ ਸਰਦਾਰਨੀ ਮੋਹਿੰਦਰ ਕੌਰ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਜੋ ਕਿ ਉੱਚ ਗੁਣਾਂ ਦੀ ਧਾਰਨੀ ਅਤੇ ਨੇਕ ਨੀਅਤ ਵਾਲੀ ਸਖ਼ਸ਼ੀਅਤ ਸਨ।’’ ਮੁੱਖ ਮੰਤਰੀ ਨੇ ਦੁਖੀ ਪਰਿਵਾਰ, ਸਾਕ-ਸਨੇਹੀਆਂ ਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

 

ਹੁਣ ਕਿਸਾਨ ਮਜਦੂਰ ਮਿਲਕੇ ਪੰਜਾਬ ਨੂੰ ਸਿਆਸੀ ਬਦਲ ਦੇਣ 

ਪੰਜਾਬ ਵਿੱਚ ਫਰਵਰੀ 2022  ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ  ਪਰਮੁੱਖ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ। ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹਨਾਂ ਪਾਰਟੀਆਂ ਨੂੰ ਪਿੰਡਾਂ ਸਹਿਰਾਂ ਵਿੱਚ ਲੋਕਾਂ ਦੇ ਜਬਰਦਸਤ ਰੋਹ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਅੱਜ ਹਾਲ ਇਹ ਬਣ ਗਏ ਹਨ ਕਿ ਸਾਰੀਆਂ ਹੀ ਰਵਾਇਤੀ ਧਿਰਾਂ ਦੇ ਪੈਰਾਂ ਹੇਠਾਂ ਸਿਆਸੀ ਜਮੀਨ ਖਿਸਕ ਚੁੱਕੀ ਹੈ ਤੇ ਉਹ ਅੱਕੀ ਪਲਾਹੀ ਛੋਟੇ ਮਾਰ ਰਹੀਆਂ ਹਨ। ਸੋਸਲ ਮੀਡੀਆ ਦੀ ਆਮਦ ਨੇ ਇਹਨਾਂ ਸਿਆਸੀ ਪਾਰਟੀਆਂ ਦਾ ਅੰਦਰਲਾ ਖੋਖਲਾਪਨ ਬੇਪਰਦ ਕਰ ਦਿੱਤਾ ਹੈ ਜਿਸ ਕਰਕੇ ਕਾਂਗਰਸ  ਅਕਾਲੀ ਦਲ ਤੇ ਆਪ ਸਮੇਤ ਭਾਜਪਾ ਇਸ ਵਕਤ ਬੁਰੀ ਤਰ੍ਹਾਂ ਤਿਲਮਿਲਾਈਆ ਹੋਈਆਂ ਹਨ। ਇਹ ਸਭ ਸਿਆਸੀ ਪਾਰਟੀਆਂ ਦੇ ਆਗੂ ਪੰਜਾਬ ਦੀ ਜਨਤਾ ਸਾਹਮਣੇ ਨਿਰਉਤਰ ਹੋਕੇ ਰਹਿ ਗਏ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਿਆਸੀ ਪਾਰਟੀਆਂ ਹੁਣ ਗੋਦੀ ਮੀਡੀਆ ਤੇ ਹੀ ਨਿਰਭਰ ਹਨ। ਪੰਜਾਬ ਦੇ ਲੋਕ ਅਕਾਲੀ ਦਲ ਨੂੰ ਸਵਾਲ ਕਰਦੇ ਹਨ ਕਿ ਦਸ ਸਾਲ ਦੇ ਰਾਜ ਵਿੱਚ ਦਲਿਤ ਉੱਪ ਮੁੱਖ ਮੰਤਰੀ ਕਿਉਂ ਨੀ ਬਣਾਇਆ। ਇਸ ਤਰ੍ਹਾਂ ਕਾਗਰਸ ਦੇ ਨਵੇਂ ਬਣਾਏ ਪੰਜਾਬ ਪਰਧਾਨ ਨਵਜੋਤ ਸਿੰਘ ਸਿੱਧੂ ਵੀ ਸੋਸਲ ਮੀਡੀਆ ਤੇ ਆਪਹੁਦਰੀਆਂ ਕਾਰਣ ਮਖੌਲ ਦੇ ਪਾਤਰ ਬਣ ਗਏ ਹਨ। 
ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਤਾਂ ਪਿਛਲੇ ਸਮੇਂ ਵਿੱਚ ਇਸਦੇ ਵਿਰੋਧੀ ਧਿਰ ਦੇ ਰੋਲ ਵਜੋਂ ਇਹ ਆਪਣਾ ਚੰਗਾ ਪਰਦਰਸ਼ਨ ਕਰਨ ਵਿੱਚ ਨਕਾਮ ਹੀ ਰਹੀ ਹੈ। ਪਾਰਟੀ ਵਿੱਚ ਲਗਾਤਾਰ ਦੋਫ਼ਾੜ ਪੈਣ ਕਾਰਨ ਤੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਤੋਂ ਹੀ ਪਾਰਟੀ ਨੂੰ ਚਲਾਉਣ ਕਰਕੇ ਪੰਜਾਬ ਦੇ ਬੁੱਧੀਜੀਵੀ ਵਰਗ ਖਾਸ ਕਰ ਸਿੱਖ ਹਲਕਿਆਂ ਦੇ ਦਿਲਾਂ ਵਿੱਚ ਪਾਰਟੀ ਲਈ  2017 ਵਾਲਾ ਉਤਸਾਹ ਨਹੀਂ ਰਿਹਾ। ਕੁੱਲ ਮਿਲਾਕੇ ਇਸ ਪਾਰਟੀ ਅੰਦਰ ਸੀ ਐਮ ਦੇ ਚਿਹਰੇ ਨੂੰ ਲੈਕੇ ਵੀ ਵੱਡਾ ਬਬਾਲ ਪੈਦਾ ਹੋਇਆ ਪਿਆ ਹੈ।  ਭਗਵੰਤ ਮਾਨ ਕੋਲ ਉਹ ਸੰਵੇਦਨਾ ਨਹੀਂ ਤੇ ਐਸ ਐਸ ਫੂਲਕਾ ਪਹਿਲਾਂ ਹੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਕੁੰਵਰ ਵਿਜੈ ਪਰਤਾਪ ਸਿੰਘ  ਵੀ  ਅਫਸਰ ਸਾਹੀ ਨਾਲ ਜੁੜੇ ਹੋਏ ਕਾਰਣ ਬਣਦਾ ਪਰਭਾਵ ਨਹੀਂ ਛੱਡ ਸਕੇ। ਹਾਂ ਪਾਰਟੀ ਕੋਲ ਸਿਰਫ਼ ਇੱਕ ਚਿਹਰਾ ਹੈ ਜੋ ਕਿ ਦਲਿਤ ਵਰਗ ਚੋ ਆਉਂਦਾ ਹੈ। ਉਹ ਹੈ ਸਾਬਕਾ ਅੈਪ ਪੀ ਸ ਸਾਧੂ ਸਿੰਘ ਫਰੀਦਕੋਟ। ਦਲਿਤ ਵਰਗ ਤੇ ਪਾਰਟੀ ਉਨ੍ਹਾਂ ਨੂੰ ਲੈਕੇ ਸਾਇਦ ਹੀ ਕੋਈ ਦਾਅ ਲਾ ਸਕੇ। 

ਦਿੱਲੀ ਸਿੰਘੁੂ ਬਾਰਡਰ ਤੇ ਕਿਸਾਨਾਂ ਦੇ ਹੌਸਲੇ ਬੁਲੰਦ

ਪਾਰਲੀਮੈਂਟ ਚ ਕਿਸਾਨ ਆਪਣਾ ਚਲਾਉਣਗੇ ਸੰਸਦ

ਦਿੱਲੀ - 29 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਨਰਿੰਦਰ ਮੋਦੀ ਦੀ ਸੈਂਟਰ ਸਰਕਾਰ ਨੇ ਕਿਸਾਨਾਂ ਪ੍ਰਤੀ ਤਿੰਨ     ਕਾਲੇ ਕਾਨੂੰਨ ਪਾਸ ਕਰਕੇ ਦਿਨ ਨੂੰ ਰਾਤ ਬਣਾਉਣ ਦਾ ਯਤਨ ਕਰ ਰਹੀ ਹੈ ਅਤੇ ਸੰਯੁਕਤ ਮੋਰਚਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਣ ਦੇਵੇਗਾ। ਲਗਾਤਾਰ ਸਾਢੇ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਪੰਜਾਬ, ਹਰਿਅਾਣਾ ਹੋਰ ਸਟੇਟਾਂ ਦੇ ਮਿਹਨਤਕਸ਼ ਲੋਕ ਵਿਰੋਧ ਕਰ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਦੱਸਿਆ ਹੈ ਕਿ ਜਦੋਂ ਤੱਕ ਪਾਰਲੀਮੈਂਟ ਦਾ ਸਾਂਸਦ ਚੱਲੂਗਾ ਉਦੋਂ ਤਕ ਕਿਸਾਨ ਆਪਣਾ ਸੰਸਦ ਚਲਾਉਣਗੇ। ਉਨ੍ਹਾਂ ਕਿਹਾ ਕਿ ਬਾਰਡਰਾਂ ਉੱਪਰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਨੇ ਨਵੀਂ ਕਰਵਟ ਲਈ ਹੈ। ਨੌਜਵਾਨਾਂ ਨੂੰ ਜਿੰਦਗੀ ਦੇ ਅਸਲ ਅਰਥ ਸਮਝਣ ਦੇ ਸਮਰੱਥ ਬਣਾਇਆ ਹੈ। ਹੁਣ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਜਮੀਨਾਂ ਦੀ ਰਾਖੀ ਲਈ ਜਥੇਬੰਦ ਹੋਏ ਨੌਜਵਾਨਾਂ ਦੀ ਰੋਹਲੀ ਗਰਜ ਪਾਰਲੀਮੈਂਟ ਦੇ ਬਿਲਕੁਲ ਨੇੜਿਉਂ ਸੁਣਾਈ ਦੇਣ ਲੱਗੀ ਹੈ। ਇਸ ਰੋਹਲੀ ਗਰਜ ਨੇ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀਆ ਸਟੇਜਾਂ ਤੋਂ ਹਾਕਮਾਂ ਨੂੰ ਲਲਕਾਰਾਂ ਸੁਣਾਈ ਦਿੰਦੀਆਂ ਹਨ। ਇਹ ਅਸਲ ਮਾਅਨਿਆਂ ਵਿੱਚ ਅਹਿਮ ਪ੍ਰਾਪਤੀ ਵਜੋਂ ਵੇਖਿਆ ਜਾਣ ਵਾਲਾ ਵਰਤਾਰਾ ਹੈ ਜੋ ਸਦੀਵੀ ਯਾਦ ਬਣ ਰਿਹਾ ਹੈ। ਇਹ ਬਦਲ ਹਾਕਮਾਂ ਨੂੰ ਭੁਤ ਬਣ ਡਰਾ ਰਿਹਾ ਹੈ। ਇਸੇ ਕਰਕੇ ਮੋਦੀ ਹਕੂਮਤ ਦਾ ਇੱਕ ਤੋਂ ਬਾਅਦ ਦੂਜਾ ਮੰਤਰੀ ਅੱਭੜਵਾਹ ਬੇਸਿਰ ਪੈਰ ਜਬਲੀਆਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸਰਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ ਤੇ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਠਰੰਮੇ, ਸਿਦਕ, ਦਲੇਰੀ, ਜੋਸ਼ ,ਸੰਜਮ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਪਰਗਟ ਸਿੰਘ ਕੋਟ ਪਨੈਚ, ਮੁਖਤਿਆਰ ਸਿੰਘ ਬੀਹਲਾ ਖੁਰਦ, ਘੁਮਣ ਸਿੰਘ ਜਰਨਲ ਸੈਕਟਰੀ ਪੰਜਾਬ, ਅਵਤਾਰ ਸਿੰਘ ਕੈਦੂਪੁਰ, ਹਾਕਮ ਸਿੰਘ ਮੀਤ ਪ੍ਰਧਾਨ ਬਰਨਾਲਾ, ਉਂਕਾਰ ਸਿੰਘ ਹਾਜ਼ਰ ਸਨ  ।

ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਦੇ ਵਿਰੁੱਧ ਲਾਈ ਖ਼ਬਰ ਬੇਬੁਨਿਆਦ -ਪ੍ਰਧਾਨ ਮਾਸਟਰ ਗੁਰਚਰਨ ਸਿੰਘ

 ਸ਼ਰਾਰਤੀ ਅਨਸਰ ਕਮੇਟੀ ਨੂੰ ਬਦਨਾਮ ਕਰਨ ਦੀਆਂ  ਕੋਝੀਆਂ ਚਾਲਾਂ ਤੋਂ ਬਾਜ਼ ਆਉਣ
ਅਜੀਤਵਾਲ, ( ਬਲਵੀਰ ਸਿੰਘ ਬਾਠ)   ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਗਦਰੀ ਬਾਬਿਆਂ ਦੀ ਯਾਦ ਚ  ਗਦਰੀ ਬਾਬੇ ਯਾਦਗਾਰੀ ਪ੍ਰਬੰਧਕ ਕਮੇਟੀ  ਵੇ ਬਰੋਦਾ ਪਿਛਲੇ ਦਿਨੀਂ ਇਕ ਨਿੱਜੀ ਅਖਬਾਰ ਦੇ ਪੱਤਰਕਾਰ ਵੱਲੋਂ ਅਚਨ ਚੇਤ ਬੇਬੁਨਿਆਦ ਖ਼ਬਰ ਲਾਉਣ ਤੇ ਅੱਜ ਗਦਰੀ ਬਾਬੇ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਜਿਸ ਨੂੰ ਤਾੜਨਾ ਦਿੰਦੇ ਹੋਏ ਪਿਛਲੇ ਦਿਨੀਂ ਅਖ਼ਬਾਰ ਚ ਲੱਗੀ ਖ਼ਬਰ ਦਾ ਸਪੱਸ਼ਟੀਕਰਨ ਦਿੱਤਾ   ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਵੱਡੀ ਪੱਧਰ ਤੇ ਕੰਮ ਕਰ ਰਹੀ ਹੈ  ਗ਼ਦਰੀ ਬਾਬੇ ਪ੍ਰਬੰਧ ਕਮੇਟੀ ਵੱਲੋਂ ਅਠਾਰਾਂ ਜੂਨ ਨੂੰ ਗਦਰੀ ਬਾਬਾ ਰੂੜ ਸਿੰਘ ਗਦਰੀ ਬਾਬਾ ਈਸ਼ਰ ਸਿੰਘ ਦੀ ਸ਼ਹਾਦਤ ਛੋਟੇ ਪੱਧਰ ਤੇ ਪੰਚਾਇਤ ਨਗਰ ਨਿਵਾਸੀ ਅਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਮਨਾਈ ਗਈ  ਇਸ ਤੋਂ ਇਲਾਵਾ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਵੱਲੋਂ ਇਕ ਸਫਾਈ ਵਾਸਤੇ ਸੇਵਾਦਾਰ ਮਾਲੀ ਰੱਖਿਆ ਹੋਇਆ ਸੀ ਜੋ ਦੋ ਮਹੀਨਿਆਂ ਤੋਂ ਬਿਮਾਰ ਹੋਣ ਕਾਰਨ  ਆਪਣੀ ਡਿਊਟੀ ਪੂਰੀ ਤਰ੍ਹਾਂ ਨਹੀਂ ਨਿਭਾ ਸਕਿਆ ਜਿਸ ਬਾਰੇ ਏਡੀਸੀ ਸਾਹਿਬ ਅਤੇ ਬੀ ਡੀ ਓ ਆਫਿਸ ਤੋਂ ਫਾਈਲ ਤਿਆਰ ਕਰਵਾ ਕੇ  ਅਪਰੂਵਲ  ਡੀਸੀ ਦਫ਼ਤਰ ਭੇਜ ਦਿੱਤੀ ਗਈ  ੲਿਸ ਤੋਂ ੲਿਲਾਵਾ ਬਾਜਾ ਪੱਤੀ ਵੱਲੋਂ ਛੱਪਡ਼ ਦੀ ਸਫਾਈ ਦਾ ਕੰਮ ਮਿੱਟੀ ਕੱਢਣ ਦਾ ਤੇ ਪਾਣੀ ਕੱਢਣ ਦਾ ਚੱਲ ਰਿਹਾ ਸੀ ਜਿਸ ਕਰਕੇ ਕਮੇਟੀ ਦੀ ਪਾਰਕ ਵਿੱਚ ਕਾਂ ਨਹੀਂ ਲਗਾਇਆ ਜਾ ਰਿਹਾ ਹੈ  ਉਨ੍ਹਾਂ ਕਿਹਾ ਕਿ ਕਮੇਟੀ ਨੇ ਇਹ ਯਾਦਗਾਰਾਂ ਬਿਨਾਂ ਸਰਕਾਰੀ ਸਹਾਇਤਾ ਤੋਂ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੀ ਮਦਦ ਨਾਲ ਤਿਆਰ ਕਰਵਾਈਆਂ ਹਨ  ਕਿਉਂਕਿ ਪੰਦਰਾਂ ਲੱਖ ਰੁਪਿਆ ਐਨਆਰਆਈ ਵੀਰਾਂ ਵੱਲੋਂ ਮਾਲੀ ਮੱਦਦ ਗ਼ਦਰੀ ਬਾਬੇ ਯਾਦਗਾਰ ਪ੍ਰਬੰਧ ਕਮੇਟੀ ਨੂੰ ਭੇਜੀ ਗਈ ਸੀ  ਇਸ ਸਮੇਂ ਜਨਰਲ ਸਕੱਤਰ ਸਰਬਜੀਤ ਸਿੰਘ ਮਾਸਟਰ ਗੋਪਾਲ ਸਿੰਘ ਖਜ਼ਾਨਚੀ ਮਾਸਟਰ ਹਰੀ ਸਿੰਘ ਅਤੇ ਤਰਸੇਮ ਸਿੰਘ ਪ੍ਰੈੱਸ ਸਕੱਤਰ  ਜੋਗਿੰਦਰ ਸਿੰਘ ਚਮਕੌਰ ਸਿੰਘ ਫੌਜੀ  ਸਤਨਾਮ ਸਿੰਘ ਹਰਜਿੰਦਰ ਸਿੰਘ ਬੇਅੰਤ ਸਿੰਘ ਹਾਜ਼ਰ ਸਨ ਜਿਨ੍ਹਾਂ ਨੇ ਪਿਛਲੇ ਦਿਨੀਂ ਗਦਰੀ ਬਾਬੇ ਪ੍ਰਬੰਧਕ ਕਮੇਟੀ ਵਿਰੁੱਧ ਲੱਗੀ ਖ਼ਬਰ ਦਾ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ ਰੋਸ ਪ੍ਰਗਟ ਕੀਤਾ

ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਸੰਭਵ:-ਮਨਦੀਪ ਸਿੰਘ ਸਹੋਤਾ

ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਚ ਲਗਾਏ ਬੂਟੇ  

ਮਹਿਲਾ ਕਲਾਂ /ਬਰਨਾਲਾ -28 ਜੁਲਾਈ (ਗੁਰਸੇਵਕ ਸਿੰਘ ਸੋੋਹੀ)- ਲੋਕ ਭਲਾਈ ਕੰਮਾਂ ਵਿੱਚ ਥੋੜ੍ਹੇ ਸਮੇਂ ਵਿਚ ਇਕ ਵੱਖਰੀ ਤੇ ਸਮਾਜ ਵਿੱਚ ਚੰਗਾ ਨਾਮਣਾ ਖੱਟਣ ਵਾਲੀ ਸੰਸਥਾ ਮਨਦੀਪ ਸਿੰਘ ਸਹੋਤਾ ਲੋਕ ਭਲਾਈ ਫਾਉਂਡੇਸ਼ਨ ਵੱਲੋਂ ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਨੂੰ ਕੁੱਝ ਹੱਦ ਤਕ ਸ਼ੁੱਧ ਬਣਾਉਣ ਦੇ ਕੀਤੇ ਉਪਰਾਲੇ ਨੂੰ ਲੈ ਕੇ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਗੁੁਰਮ, ਗੁੰਮਟੀ,ਹਮੀਦੀ ,ਬੜੀ ,ਟਿੱਬਾ ,ਮਨਾਲ  ਆਦਿ ਵਿਖੇ ਸਾਂਝੀਆਂ ਥਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਫੁੱਲਦਾਰ ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਭਲਾਈ ਫਾਊਂਡੇਸ਼ਨ ਦੇ ਸਰਪ੍ਰਸਤ ਮਨਦੀਪ ਸਿੰਘ ਸਹੋਤਾ ਨੇ ਕਿਹਾ ਕਿ ਕੁਦਰਤ ਨਾਲ ਮਨੁੱਖ ਦਾ ਡੂੰਘਾ ਰਿਸ਼ਤਾ ਹੈ, ਸੁਰੂ ਤੋਂ ਅੰਤ ਤੱਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ। ਰੁੱਖ ਉਸ ਪਰਮਾਤਮਾ ਵੱਲੋਂ ਮਨੁੱਖ ਨੂੰ ਦਿੱਤੇ ਗਏ ਅਨਮੋਲ ਤੋਹਫੇ ਹਨ। ਉਹ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਧਰਤੀ ਤੇ ਰਹਿੰਦੇ ਹਰੇਕ ਸੰਜੀਵ ਪ੍ਰਾਣੀ ਲਈ ਬਹੁਤ ਜ਼ਰੂਰੀ ਹਨ। ਇਥੋਂ ਤੱਕ ਕਿ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚਲਦਾ ਰਹਿ ਸਕਦਾ ਹੈ। ਮਨਦੀਪ ਸਹੋਤਾ ਨੇ ਕਿਹਾ ਕਿ ਰੁੱਖ ਮਨੁੱਖ ਦੇ ਸੱਚੇ ਮਿੱਤਰ ਹਨ। ਕਿਉਂਕਿ ਜੋ ਅੱਜ ਤੱਕ ਸਾਇੰਸ ਨਹੀਂ ਕਰ ਸਕੀ, ਉਹ ਮੁਫ਼ਤ ਵਿੱਚ ਰੁੱਖ ਸਾਡੇ ਲਈ ਕਰ ਰਹੇ ਹਨ। ਉਹ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਜ਼ਜ਼ਬ ਕਰਦੇ ਹਨ, ਰੁੱਖ ਧਰਤੀ ਤੇ ਤਾਪਮਾਨ ਨੂੰ ਕਾਬੂ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਡੀ ਫਾਊਡੇਸ਼ਨ ਵੱਲੋਂ ਰੁੱਖ ਲਗਾਉਣ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ,ਰਾਸ਼ਨ ਅਤੇ ਕੁੜੀਆਂ ਦੇ ਵਿਆਹ ਮੌਕੇ ਲੋੜੀਂਦਾ ਮੱਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਡਾ ਇਕਬਾਲ ਸਿੰਘ ਠੁੱਲੇਵਾਲ ,ਸੁਖਪਾਲ ਸਿੰਘ ਹੇਡ਼ੀਕੇ, ਰਾਮਦਾਸ ਸਿੰਘ ਹੇਡ਼ੀਕੇ ,ਬੇਅੰਤ ਸਿੰਘ, ਬੇਅੰਤ ਸਿੰਘ ਗੁਰਮਾ, ਬਲਬੀਰ ਸਿੰਘ ਸਹੋਤਾ ,ਗੁਰਮੀਤ ਸਿੰਘ ਆਦਿ ਹਾਜ਼ਰ ਸਨ ।

ਗਿੱਧਾ, ਭੰਗੜਾ, ਲੋਕ ਬੋਲੀਆਂ ਅਤੇ ਪੁਰਾਤਨ ਵਿਰਸੇ ਦੀ ਕੀਤੀ ਪੇਸ਼ਕਾਰੀ  

ਮਹਿਲ ਕਲਾਂ /ਬਰਨਾਲਾ -28 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪਿੰਡ ਵਜੀਦਕੇ ਖੁਰਦ ਵਿਖੇ ਸਾਉਣ ਮਹੀਨੇ   
ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੌਜਵਾਨ ਲੜਕੀਆਂ ਅਤੇ ਸੁਆਣੀਆਂ ਵੱਲੋਂ ਪੀਂਘਾਂ ਪਾ ਕੇ ਲੋਕ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਫੁਲਕਾਰੀਆਂ, ਚਰਖੇ, ਮਧਾਣੀਆਂ, ਲਾਲਟੈਣ,ਚਾਦਰਾਂ, ਪੁਰਾਤਨ ਡਿਜ਼ਾਈਨਾਂ ਦੀਆਂ ਦਰੀਆਂ ਅਤੇ ਖੇਸ  ਦੀ ਪ੍ਰਦਰਸ਼ਨੀ ਲਾ ਕੇ ਬੱਚਿਆਂ ਨੂੰ ਉਨ੍ਹਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਕਰਮ ਸਿੰਘ ਬਾਜਵਾ,ਪੰਚ ਜਸਵੀਰ ਸਿੰਘ ਗਰੇਵਾਲ,ਹਰਬੰਸ ਲਾਲ,ਸਤਨਾਮ ਸਿੰਘ ਵਿਰਕ,ਪੰਚ ਡਾ ਗੋਬਿੰਦ ਸਿੰਘ ,ਬਲਜੀਤ ਸਿੰਘ ਬਬਲੂ,ਨਛੱਤਰ ਸਿੰਘ,ਪੰਚ ਬਿਮਲਾ ਰਾਣੀ,ਪੰਚ ਜਸਵੀਰ ਕੌਰ ਅਤੇ ਜੱਸੀ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਹੋਰਨਾਂ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਲੱਗਦੀਆਂ ਤੀਆਂ ਨੌਜਵਾਨ ਲੜਕੀਆਂ ਅਤੇ ਨਵ ਵਿਆਹੀਆਂ ਵਹੁਟੀਆਂ ਲਈ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਅਹਿਮ ਤਿਉਹਾਰ ਹੈ,ਇਸ ਮੌਕੇ ਲੜਕੀਆਂ ਇਕੱਠੀਆਂ ਹੋ ਕੇ ਖ਼ੁਸ਼ੀ ਦੇ ਗੀਤ ਗਾਉਂਦੀਆਂ ਹਨ ਅਤੇ ਬੋਲੀਆਂ ਪਾ ਕੇ ਖੁਸ਼ੀ ਸਾਂਝੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇੰਟਰਨੈੱਟ ਦਾ ਯੁੱਗ ਹੋਣ ਕਰਕੇ ਨਵੀਂ ਪੀੜ੍ਹੀ ਇਸ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਰ ਸਾਲ ਕੀਤੇ ਜਾਇਆ ਕਰਨਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਸਤਨਾਮ ਕੌਰ ਦੀ ਅਗਵਾਈ ਹੇਠ ਗਿੱਧਾ ਭੰਗੜਾ ਅਤੇ ਲੋਕ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬਜ਼ੁਰਗ ਔਰਤਾਂ ਨੇ ਸਿੱਠਣੀਆਂ ਅਤੇ ਹੋਰ ਲੋਕ ਬੋਲੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਗੁਰਬਖਸ਼ ਸਿੰਘ, ਅਦਾਕਾਰ ਹਰਪਾਲ ਸਿੰਘ ਪਾਲੀ ਵਜੀਦਕੇ ਅਤੇ ਮਹਿੰਦਰ ਸਿੰਘ ਹਾਜ਼ਰ ਸਨ।

ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਪਾਰਕ ਦਾ ਉਦਘਾਟਨ ਤ੍ਰਿਵੈਣੀਆਂ ਲਗਾ ਕੇ ਕੀਤਾ-ਮੈਡਮ ਬਬਲੀ ਕੌਰ ਸੀਮਾ

ਮਹਿਲ ਕਲਾਂ/ਬਰਨਾਲਾ 28 ਜੁਲਾਈ- (ਗੁਰਸੇਵਕ ਸੋਹੀ)- ਇੱਥੋਂ ਨੇੜਲੇ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਪਾਰਕ ਦਾ ਉਦਘਾਟਨ ਤ੍ਰਿਵੈਣੀਆਂ ਲਗਾ ਕੇ ਕੀਤਾ ਗਿਆ। ਇਸ ਮੌਕੇ ਮੈਡਮ ਬਬਲੀ ਸੀਮਾ ਨੇ ਦੱਸਿਆ ਕਿ ਇਸ ਬਣ ਰਹੇ ਪਾਰਕ ਦੀ ਗਰਾਂਟ ਕੈਬਿਨਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਜੀ ਵੱਲੋਂ ਤਿੰਨ ਲੱਖ ਰੁਪਏ ਭੇਜੀ ਗਈ ਹੈ। ਇਸ ਮੌਕੇ ਸੁੱਖਾ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਬਣ ਰਹੇ ਪਾਰਕ ਦਾ ਨੌਜਵਾਨਾਂ ਨੂੰ ਬਹੁਤ ਹੀ ਲਾਭ ਮਿਲੇਗਾ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰਾਂਟਾਂ ਭੇਜੀਆਂ ਜਾ ਰਹੀਆਂ ਹਨ। ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਅਤੇ ਮੈਡਮ ਰਜ਼ੀਆ ਸੁਲਤਾਨਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਸਮੇਂ ਪੰਚ ਬਲਜੀਤ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਪਵਨਦੀਪ ਲੋਹਗੜ੍ਹ, ਬੌਬੀ ਸਿੰਘ, ਬਲਵੰਤ ਸਿੰਘ ਚੌਹਾਣਕੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਦਾ ਜੱਥਾ ਸਰਬੱਤ ਦੇ ਭਲੇ ਲਈ ਪਟਨਾ ਸਾਹਿਬ ਰਵਾਨਾ

ਮਹਿਲ ਕਲਾਂ /ਬਰਨਾਲਾ- 28 ਜੁਲਾਈ- (ਗੁਰਸੇਵਕ ਸੋਹੀ) ਸਾਹਿਬ-ਏ-ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ (ਬਿਹਾਰ) ਦੇ ਦਰਸ਼ਨ ਦੀਦਾਰ ਕਰਨ ਲਈ, ਸਰਬੱਤ ਦੇ ਭਲੇ ਲਈ ਅਰਦਾਸ ਕਰਨ ਲਈ ਅਤੇ  ਪੂਰੇ ਪੰਜਾਬ ਵਿਚ ਵਸਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਦੇ ਸਮੂਹ ਆਗੂ ਵਰਕਰ ਦੀ ਸਿਹਤਯਾਬੀ ਲਈ ਅਤੇ ਖ਼ਾਸਕਰ ਪਿਛਲੇ 10 ਮਹੀਨਿਆਂ ਤੋਂ ਦਿੱਲੀ ਵਿੱਚ ਬੈਠੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕਰਨ ਲਈ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਦਾ ਡਾਕਟਰੀ ਕਾਫ਼ਲਾ ਅੱਜ ਰਵਾਨਾ ਹੋਇਆ 
ਇਸ ਦੀ ਅਗਵਾਈ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ' ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਧਰਮਿੰਦਰ ਪੱਬੀਆਂ, ਡਾ ਗੁਰਚਰਨ ਸਿੰਘ ਕਾਨ੍ਹ ਛਪਾਰ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਆਦਿ ਡਾਕਟਰ ਸਾਹਿਬਾਨਾਂ ਨੇ ਸਾਂਝੇ ਤੌਰ ਤੇ ਕੀਤੀ ।
 ਸੀਨੀਅਰ ਲੀਡਰਸਿਪ ਸਦਕਾ ਇਹ ਜੱਥਾ ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ) ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਜਾਵੇਗੀ ਅਤੇ  ਹੋਰ ਗੁਰਧਾਮਾਂ ਦੇ ਦਰਸਨ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਵੱਖ ਵੱਖ ਸਥਾਨਾਂ ਦੀ ਯਾਤਰਾ ਕੀਤੀ ਜਾਵੇਗੀ। 
  ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਉਲੀਕੇ ਕਾਂਗਰਸੀ ਮੰਤਰੀਆਂ ਤੇ ਐਮ ਐਲ ਏ ਦਾ ਘਿਰਾਓ ਕਰਕੇ ਮੰਗ ਪੱਤਰ ਦੇਣ ਤੋਂ ਬਾਅਦ ਬਲਾਕ ਪੱਖੋਵਾਲ ਵਲੋਂ ਆਪਣੇ ਮੈਬਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈਕੇ ਪਟਨਾ ਸਾਹਿਬ ਦੇ ਗੁਰਧਾਮਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ।
 ਇਸ ਜੱਥੇ ਵਿੱਚ ਮਾਤਾ ਜਸਮੇਲ ਕੌਰ ਜੀ, ਕਾਲਖ ਮੈਡਮ ਕਮਲਜੀਤ ਕੌਰ ਕਾਲਖ (ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ), ਸਰਦਾਰ ਬਹਾਦਰ ਸਿੰਘ ਜੀ ਪੱਬੀਆਂ, ਮਾਤਾ ਕੁਲਵੰਤ ਕੌਰ ਜੀ ਪੱਬੀਆਂ, ਸੈਕਟਰੀ  ਡਾ  ਪੁਸਪਿੰਦਰ ਬੋਪਾਰਾਏ, ਡਾਕਟਰ ਰਾਜੂ ਖਾਨ ਘੁਮਾਣ ,ਡਾ ਕਰਨੈਲ ਸਿੰਘ ਜੱਸੋਵਾਲ, ਅਨਵੀਰ ਕਾਲਖ  ਵੀ ਹਾਜਰ ਸਨ।

ਕੋਠੇ ਹਰੀ ਸਿੰਘ ਦੀ ਸੰਗਤ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਨਾਨਕਸਰ ਕਲੇਰਾਂ, ( ਬਲਵੀਰ ਸਿੰਘ ਬਾਠ ) ਪੂਰੀ ਦੁਨੀਆਂ ਵਿੱਚ  ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਨਾਲ ਲਗਦੇ ਕੋਠੇ ਹਰੀ ਸਿੰਘ ਦੀ ਸੰਗਤ ਵੱਲੋਂ ਸਰਪੰਚ ਸੁਰਜੀਤ ਸਿੰਘ ਦੀ ਰਹਿਨੁਮਾਈ ਹੇਠ ਠੰਡੇ ਮਿੱਠੇ ਜਲ ਦੀ ਨਾਨਕਸਰ ਵਿਖੇ ਛਬੀਲ  ਲਗਾਈ ਗਈ  ਜਨਸੰਘ ਦੇ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਸੁਰਜੀਤ ਸਿੰਘ ਕੋਠੇ ਹਰੀ ਸਿੰਘ ਨੇ ਦੱਸਿਆ ਕਿ ਨੌਜਵਾਨ ਵੀਰਾਂ ਅਤੇ ਨਗਰ ਦੀ ਸੰਗਤ ਦੇ ਸਹਿਯੋਗ ਨਾਲ  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਾਨਕਸਰ ਕਲੇਰਾਂ ਦੇ ਮੁੱਖ ਗੇਟ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ  ਉਨ੍ਹਾਂ ਦੱਸਿਆ ਕਿ ਨੌਜਵਾਨ ਵੀਰਾਂ ਨੇ ਤਨ ਮਨ ਧਨ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ

 

ਪ੍ਰੈੱਸ ਕਲੱਬ ਵੱਲੋਂ ਪਿੰਡ ਪਿੰਡ ਤ੍ਰਿਵੈਣੀਆਂ ਲਾਉਣ ਦੀ ਮੁਹਿੰਮ ਪਿੰਡ ਮਹਿਲ ਕਲਾਂ ਚ 13 ਤ੍ਰਿਵੈਣੀਆਂ ਲਗਾਈਆਂ

ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼

ਮਹਿਲ ਕਲਾਂ/ ਬਰਨਾਲਾ- 27 ਜੁਲਾਈ-   (ਗੁਰਸੇਵਕ ਸੋਹੀ) 2019-2020-2021 ਦੀ ਕਰੋਨਾ ਮਹਾਮਾਰੀ ਦੌਰਾਨ ਸਾਡੇ ਲੋਕਾਂ ਨੂੰ ਵੱਡੇ ਪੱਧਰ ਤੇ ਆਕਸੀਜਨ ਦੀ ਕਮੀ ਝੱਲਣੀ ਪਈ। ਕਿਓੰਕਿ ਅਸੀਂ ਰੁੱਖਾਂ ਦੀ ਧੜਾਧੜ ਕਟਾਈ ਵੱਡੀ ਪੱਧਰ ਤੇ ਕਰ ਰਹੇ ਹਾਂ ।ਕਰੋਨਾ ਦੀ ਭਿਆਨਕ  ਬੀਮਾਰੀ ਦੌਰਾਨ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਸਿਰਫ਼ ਆਕਸੀਜਨ ਘਟਣ ਦੀ ਵਜ੍ਹਾ ਨਾਲ ਗਈਆਂ । ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਸੀਜਨ ਦੀ ਕਮੀ ਨਾ ਰਹੇ,ਇਸ ਗੱਲ ਨੂੰ ਲੈ ਕੇ ਚਿੰਤਤ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਇਹ ਤਹੱਈਆ ਕੀਤਾ ਗਿਆ ਕਿ ਪਿੰਡ ਪਿੰਡ ਤ੍ਰਿਵੈਣੀਆਂ ਲਗਾਈਆਂ ਜਾਣ। ਜਿਸ ਵਿਚ ਨਿੰਮ, ਬੋਹੜ , ਪਿੱਪਲ ਰਵਾਇਤੀ ਬੂਟੇ ਹੁੰਦੇ ਹਨ
"ਤ੍ਰਿਵੈਣੀ ਲਗਾਓ "ਮੁਹਿੰਮ ਤਹਿਤ ਅੱਜ ਬਾਗਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ 13 ਤ੍ਰਿਵੈਣੀਆਂ ਲਗਾਈਆਂ ਗਈਆਂ ।ਇਸ ਸਮੇਂ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ, ਮੁੱਖ ਸਲਾਹਕਾਰ ਬਲਵੰਤ ਸਿੰਘ ਚੌਹਾਣਕੇ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ,ਮੰਦਰ ਸਿੰਘ  ਹਲਵਾਈ ,ਰੋਸ਼ਨ ਕਲਾਲ ਮਾਜਰਾ,ਸ਼ਮਸ਼ੇਰ ਅਲੀ ਆਦਿ ਤੋਂ ਇਲਾਵਾ ਕਮੇਟੀ ਮੈਂਬਰ ਮੌਜੂਦ ਸਨ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ 101 ਤ੍ਰਿਵੈਣੀ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।ਜੋ ਕਿ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚੋਂ ਗਰਾਮ ਪੰਚਾਇਤਾਂ , ਕਲੱਬਾਂ ,ਐੱਨ ਜੀ ਓ ,ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਸਮੇਤ ਬਾਕੀ ਪਿੰਡਾਂ ਨੂੰ ਵੀ ਹਰਿਆ ਭਰਿਆ ਬਣਾਉਣ ਲਈ 1000 ਤ੍ਰਿਵੈਣੀ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਸ ਵਿੱਚ ਲਗਪਗ ਤਿੱਨ ਹਜਾਰ ਦਰੱਖਤ ਲੱਗਣਗੇ ।

ਕਿਸਾਨਾ ਨੇ ਚੋਰ ਫੜ੍ਹ ਕੇ ਹਠੂਰ ਪੁਲਿਸ ਦੇ ਹਵਾਲੇ ਕੀਤਾ

ਹਠੂਰ,27,ਜੁਲਾਈ-(ਕੌਸ਼ਲ ਮੱਲ੍ਹਾ)-ਖੇਤਾ ਦੀਆ ਮੋਟਰਾ ਤੋ ਬਿਜਲੀ ਦੀਆ ਤਾਰਾ ਅਤੇ ਟਰਾਸਫਾਰਮਰ ਵਿਚੋ ਤਾਬਾ ਚੋਰੀ ਕਰਨ ਵਾਲੇ ਚੋਰ ਨੂੰ ਅੱਜ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਕਿਸਾਨਾ ਨੇ ਫੜ੍ਹ ਕੇ ਹਠੂਰ ਪੁਲਿਸ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਪ੍ਰਧਾਨ ਜੋਰਾ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਪਿੰਡ ਡੱਲਾ ਦੇ ਕਿਸਾਨਾ ਦੀਆ ਮੋਟਰਾ ਤੋ ਅਨੇਕਾ ਵਾਰ ਬਿਜਲੀ ਦੀਆ ਤਾਰਾ ਅਤੇ ਟਰਾਸਫਾਰਮਰ ਚੋਰੀ ਹੋਏ ਹਨ ਜਿਸ ਤੋ ਇਲਾਕੇ ਦੇ ਕਿਸਾਨਾ ਵੀਰ ਬਹੁਤ ਪ੍ਰੇਸਾਨ ਸਨ ਅਤੇ ਕਿਸਾਨ ਆਪਣੀਆ ਮੋਟਰਾ ਦੀ ਰਾਖੀ ਕਰ ਰਹੇ ਸਨ ਤਾਂ ਬੀਤੀ ਰਾਤ ਮੱਖਣ ਸਿੰਘ ਪੁੱਤਰ ਦਰਸਨ ਸਿੰਘ ਦੀ ਮੋਟਰ ਤੋ ਤਾਰਾ ਚੋਰੀ ਕਰਨ ਰਹੇ ਪਿੰਡ ਦੇ ਹੀ ਇੱਕ ਨਸੇੜੀ ਨੌਜਵਾਨ ਨੂੰ ਦੇਖਿਆ ਤਾਂ ਉਹ ਮੌਕੇ ਤੋ ਫਰਾਰ ਹੋ ਗਿਆ।ਜਿਸ ਨੂੰ ਅੱਜ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਕਿਸਾਨਾ ਨੇ ਇੱਕ ਕਿਸਾਨ ਦੀ ਮੋਟਰ ਤੋ ਫੜ੍ਹ ਕੇ ਹਠੂਰ ਪੁਲਿਸ ਦੇ ਏ ਐਸ ਆਈ ਸੁਲੱਖਣ ਸਿੰਘ ਦੇ ਹਵਾਲੇ ਕੀਤਾ।ਇਸ ਮੌਕੇ ਕਾਬੂ ਕੀਤਾ ਨੌਜਵਾਨ ਖੁਦ ਮੰਨਿਆ ਕਿ ਮੈ ਇੱਕ ਦਰਜਨ ਤੋ ਵੱਧ ਮੋਟਰਾ ਦੀਆ ਤਾਰਾ ਚੋਰੀ ਕੀਤੀਆ ਹਨ,ਟਰਾਸਫਾਰਮਰ ਵਿਚੋ ਤਾਬਾ-ਤੇਲ ਚੋਰੀ ਕੀਤਾ ਅਤੇ ਲੋਕਾ ਦੇ ਪਸੂਆ ਵਾਲੇ ਘਰਾ ਦੇ ਦਰਵਾਜੇ ਚੋਰੀ ਕੀਤੇ ਹਨ ਜੋ ਮੈ ਜਗਰਾਓ ਦੇ ਇੱਕ ਕਬਾੜੀਏ ਨੂੰ ਸਸਤੇ ਰੇਟ ਤੇ ਵੇਚੇ ਹਨ।ਮੈ ਇਹ ਚੋਰੀ ਚਿੱਟਾ ਪੀਣ ਲਈ ਕਰਦਾ ਹਾਂ ਅਤੇ ਪਹਿਲਾ ਵੀ ਚੋਰੀ ਦੇ ਕੇਸ ਵਿਚ ਜੇਲ ਜਾ ਚੁੱਕਾ ਹਾਂ।ਉਸ ਨੌਜਵਾਨ ਨੇ ਮੰਨਿਆ ਕਿ ਮੇਰੇ ਨਾਲ ਪਿੰਡ ਡੱਲਾ,ਦੇਹੜਕਾ ਅਤੇ ਕਾਉਕੇ ਕਲਾਂ ਦੇ ਤਿੰਨ ਚਾਰ ਨੌਜਵਾਨ ਹਨ ਜੋ ਚੋਰੀ ਸਮੇਂ ਮੇਰਾ ਸਾਥ ਦਿੰਦੇ ਹਨ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ,ਪ੍ਰਧਾਨ ਜੋਰਾ ਸਿੰਘ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨ ਵੀਰਾ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਚੋਰਾ ਦੇ ਗਰੋਹ ਨੂੰ ਜਲਦੀ ਕਾਬੂ ਕਰਕੇ ਜੇਲ ਦੀਆ ਸਲਾਖਾ ਪਿਛੇ ਭੇਜਿਆ ਜਾਵੇ ਨਹੀ ਤਾਂ ਅਸੀ ਸਮੂਹ ਪਿੰਡ ਵਾਸੀ ਪੁਲਿਸ ਥਾਣਾ ਹਠੂਰ ਅੱਗੇ ਰੋਸ ਪ੍ਰਦਰਸਨ ਕਰਾਗੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਚਰਨ ਸਿੰਘ ਸਰਾਂ,ਗੁਰਚਰਨ ਸਿੰਘ ਸਿੱਧੂ,ਨਾਜਰ ਸਿੰਘ,ਕਰਮਜੀਤ ਸਿੰਘ,ਕੰਮੀ ਡੱਲਾ,ਕਾਬਲ ਸਿੰਘ,ਜਗਤਾਰ ਸਿੰਘ,ਦਲਜੀਤ ਸਿੰਘ,ਦਿਲਬਾਗ ਸਿੰਘ,ਗੁਰਨਾਮ ਸਿੰਘ,ਕੁਲਵਿੰਦਰ ਸਿੰਘ,ਇਕਬਾਲ ਸਿੰਘ,ਸੁਖਦੇਵ ਸਿੰਘ,ਘੋਨਾ ਸਿੰਘ,ਪਾਲਾ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਹਠੂਰ ਪੁਲਿਸ ਦੇ ਏ ਐਸ ਆਈ ਸੁਲੱਖਣ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਤਫਤੀਸ ਕਰਕੇ ਜਲਦੀ ਮਾਮਲਾ ਦਰਜ ਕਰ ਕੀਤਾ ਜਾਵੇਗਾ।

 

ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ 5 ਨੂੰ 

ਸੂਬਾ ਪੱਧਰੀ ਡੈਲੀਗੇਟ ਇਜਲਾਸ ਹੋਵੇਗਾ ਰਾਏਕੋਟ ਨੇੜੇ 

ਰਾਏਕੋਟ, ( ਸੁਰਜੀਤ ਸਿੰਘ ਲੱਖਾ/ਗੁਰਸੇਵਕ ਸੋਹੀ ) ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ ਮੀਟਿੰਗ  ਮੰਡੇਰ ਪੈਲੇਸ ਦੱਦਾਹੂਰ ਵਿਖੇ 5 ਅਗਸਤ ਨੂੰ ਕਰਾਈ ਜਾ ਰਹੀ ਹੈ,  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ,  ਜਨਰਲ ਸਕੱਤਰ ਰਣਧੀਰ ਸਿੰਘ ਫੱਗੂਵਾਲਾ ਅਤੇ ਕੌਮੀ ਡੈਲੀਗੇਟ ਆਰ ਕੇ ਪਰਦੀਪ ਨੇ ਦੱਸਿਆ ਕਿ  ਇਸ ਮੀਟਿੰਗ ਵਿਚ ਪੂਰੇ ਪੰਜਾਬ ਤੋਂ ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀਆਂ ਇਕਾਈਆਂ ਦੇ ਡੈਲੀਗੇਟ ਪਹੁੰਚ ਕੇ ਸੂਬਾ ਪ੍ਰਧਾਨ ਦੀ ਚੋਣ ਕਰਨਗੇ ਅਤੇ ਮੀਟਿੰਗ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਦੀਆਂ ਐਸੋਸੀਏਸ਼ਨਾਂ ਦੇ ਆਗੂ  ਵਿਸ਼ੇਸ਼ ਤੌਰ ਤੇ  ਪਹੁੰਚ ਕੇ ਫੋਟੋਗ੍ਰਾਫਰਜ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅਤੇ ਫੋਟੋਗ੍ਰਾਫੀ ਨੂੰ ਹੋਰ ਵਧੀਆ ਬਣਾਉਣ ਵਿਚ ਵਿਚਾਰ ਵਟਾਂਦਰਾ ਕਰਨਗੇ। ਨਵੇਂ ਯੁੱਗ ਦੀ ਅਤਿ ਆਧੁਨਿਕ  ਤਕਨੀਕ ਨਾਲ ਵੀਡੀਓਗਰਾਫੀ ਅਤੇ ਫੋਟੋਗ੍ਰਾਫਰੀ ਵਾਲੇ ਜਾਣਕਾਰੀ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਪੰਜਾਬ ਪੱਧਰੀ ਇਸ ਡੈਲੀਗੇਟ ਇਜਲਾਸ ਵਿਚ ਪੰਜਾਬ ਫੋਟੋਗ੍ਰਾਫਰ  ਐਸੋਸੀਏਸ਼ਨ ਸਮੂਹ ਡੈਲੀਗੇਟ ਦਾ ਪਹੁੰਚਣਾ ਅੰਤੀ ਜਰੂਰੀ ਹੋਵੇਗਾ। ਇਸ ਮੌਕੇ ਸੁਨੀਲ ਸਿੰਗਲਾ, ਅਵਤਾਰ ਸਿੰਘ, ਜਗਸੀਰ ਸਿੰਘ, ਮਨਦੀਪ ਸਿੰਘ ਚਾਹਲ,ਸਰਬਜੀਤ ਸਿੰਘ, ਰਿੱਕੀ ਸਿੰਘ ਜੱਟਪੁਰਾ ਆਦਿ ਹਾਜਰ ਸਨ।   

ਫੋਟੋ ਕੈਪਸਨ :- ਸੂਬਾ ਪ੍ਰਧਾਨ ਗੁਰਨਾਮ ਸਿੰਘ ਸੇਰਪੁਰ, ਰਣਧੀਰ ਸਿੰਘ ਅਤੇ ਪਰਦੀਪ ਸਿੰਘ ਡੈਲੀਗੇਟ ਇਜਲਾਸ ਸਬੰਧੀ ਜਾਣਕਾਰੀ ਦਿੰਦੇ ਹੋਏ ।

ਠੇਕੇਦਾਰ ਦੀ ਅਣਗਹਿਲੀ ਕਾਰਨ ਪਿੰਡ ਮੂੰਮ ਅਤੇ ਗਾਗੇਵਾਲ ਦੇ ਲੋਕ ਔਖੇ  

ਕੁਲਵੰਤ ਸਿੰਘ ਟਿੱਬਾ ਅਤੇ ਕਿਸਾਨ ਆਗੂ ਹਰਦਾਸਪੁਰਾ ਨੇ ਮੌਕੇ ਦਾ ਜਾਇਜ਼ਾ ਲਿਆ  

ਪੁਲ ਦੇ ਨਿਰਮਾਣ ਵਿੱਚ ਦੇਰੀ ਬਣੀ ਪਿੰਡ ਵਾਸੀਆਂ ਲਈ ਜੀਅ ਦਾ ਜੰਜਾਲ  

ਮਹਿਲ ਕਲਾਂ/ਬਰਨਾਲਾ -ਜੁਲਾਈ- (ਗੁਰਸੇਵਕ ਸਿੰਘ ਸੋਹੀ) ਮਹਿਲ ਕਲਾਂ ਦੇ ਨੇੜਲੇ ਪਿੰਡ ਮੂੰਮ ਵਿਖੇ ਇੱਕ ਡਰੇਨ ਦੇ ਉਸਾਰੀ ਅਧੀਨ ਪੁਲ, ਪਿੰਡ ਮੂੰਮ ਅਤੇ ਗਾਗੇਵਾਲ ਦੇ ਲੋਕਾਂ ਲਈ ਜੀਅ ਦਾ ਜੰਜਾਲ ਬਣ ਚੁੱਕਿਆ ਹੈ।ਪੁੱਲ ਦੀ ਉਸਾਰੀ ਦੇ ਕੰਮ ਵਿੱਚ ਹੋ ਰਹੀ ਬੇਲੋੜੀ ਦੇਰੀ ਅਤੇ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਕਾਰਨ ਪਿੰਡ ਵਾਸੀ ਪ੍ਰੇਸ਼ਾਨੀ "ਚੋਂ ਲੰਘ ਰਹੇ ਹਨ। ਚੱਕ ਦਾ ਪੁੱਲ ਤੋਂ ਪਿੰਡ ਸੱਦੋਵਾਲ ਤੇ ਗਾਗੇਵਾਲ ਵਿਚਕਾਰ ਡਰੇਨ ਤੇ ਨਵੇਂ ਬਣਾਏ ਜਾ ਰਹੇ ਪੁੱਲ ਦੇ ਨਿਰਮਾਣ ਵਿੱਚ ਹੋ ਰਹੀ ਦੇਰੀ, ਠੇਕੇਦਾਰ ਵੱਲੋਂ ਆਰਜੀ ਲਾਂਘਾ ਨਾ ਬਣਾਉਣ ਵਿਰੁੱਧ ਪਿੰਡ ਮੂੰਮ, ਸੱਦੋਵਾਲ ਤੇ ਗਾਗੇਵਾਲ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸਬੰਧਿਤ ਠੇਕੇਦਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਆਗੂ ਜਗਰਾਜ ਸਿੰਘ ਹਰਦਾਸਪੁਰਾ ਤੇ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਿਰਮਾਣ ਅਧੀਨ ਪੁਲ ਦੀ ਉਸਾਰੀ ਦਾ ਕੰਮ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਸਬੰਧਤ ਠੇਕੇਦਾਰ ਵੱਲੋਂ ਆਰਜ਼ੀ ਲਾਂਘਾ ਸਹੀ ਢੰਗ ਨਾਲ ਨਾ ਬਣਾਉਣ ਕਰਕੇ ਕਈ ਰਾਹਗੀਰ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਹਰਦਾਸਪੁਰਾ ਅਤੇ ਟਿੱਬਾ ਨੇ ਕਿਹਾ ਕਿ ਸਬੰਧਤ ਠੇਕੇਦਾਰ ਦੀ ਅਣਗਹਿਲੀ ਕਾਰਨ ਜ਼ਖ਼ਮੀ ਹੋਏ ਰਾਹਗੀਰਾਂ ਲਈ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸਹੀ ਢੰਗ ਨਾਲ ਲਾਂਘਾ ਉਪਲੱਬਧ ਨਾ ਕਰਵਾਉਣ ਕਰਕੇ ਪਿੰਡ ਮੂੰਮ ਦੇ ਕਿਸਾਨਾਂ ਨੂੰ ਪੁਲ ਤੋਂ ਪਾਰ ਵਾਲੇ ਪਾਸੇ ਆਪਣੇ ਖੇਤਾਂ ਵਿੱਚ ਜਾਣ ਲਈ ਦੱਸ ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਸ ਪੁਲ ਬਾਰੇ ਉਨ੍ਹਾਂ ਵੱਲੋਂ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ,ਜਿਨ੍ਹਾਂ ਵੱਲੋਂ ਅਧੂਰੇ ਪਏ ਕੰਮ ਨੂੰ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲੌਰ ਸਿੰਘ ਮੂੰਮ, ਅਮਰਜੀਤ ਸਿੰਘ ਗਾਗੇਵਾਲ, ਸੁਖਮਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਬੀਰ ਜੱਸੀ ਗਾਗੇਵਾਲ, ਰੂਪ ਸਿੰਘ ਮੂੰਮ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਰਾਏਸਰ ਪੰਜਾਬ, ਰੁਪਿੰਦਰਪਾਲ ਸਿੰਘ, ਅਰਸ਼ਦੀਪ ਸਿੰਘ ਚਹਿਲ, ਪ੍ਰੀਤਕਮਲ ਸਿੰਘ ਚਹਿਲ,ਕੁਲਵਿੰਦਰ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ,ਹਰਬੰਸ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

ਸਵਰਗੀ ਸਰਦਾਰ ਅਜੈਬ ਸਿੰਘ ਕਾਲਖ ਦੀ ਪਹਿਲੀ ਬਰਸੀ ਮਨਾਈ

ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਪਿਤਾ ਦੀ ਬਰਸੀ ਤੇ ਵਿਸੇਸ਼

ਮਹਿਲ ਕਲਾਂ/ਬਰਨਾਲਾ- ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਦੇ ਪਿਤਾ ਸਰਦਾਰ ਅਜੈਬ ਸਿੰਘ ਦੀ ਪਹਿਲੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ। ਜਿਸ ਵਿੱਚ ਸਰਦਾਰ ਜਸਵੰਤ ਸਿੰਘ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਤੇ ਜਸਵੀਰ ਸਿੰਘ ਸਪੁੱਤਰੀ ਸਰਬਜੀਤ ਕੌਰ, ਜਵਾਈ ਸਰਦਾਰ ਹਰਜਿੰਦਰ ਸਿੰਘ ਜੀ.ਪੀ.ਐਚ.ਡੀ ਚੰਡੀਗੜ੍ਹ ਆਦਿ ਪਰਿਵਾਰਕ ਮੈਂਬਰਾਂ ਨੇ ਸਾਂਝੇ ਤੌਰ ਤੇ ਮਨਾਈ ਅਤੇ ਆਪਣੇ ਘਰ ਪਿਤਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ  ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ।
ਇਸ ਮੌਕੇ ਸਮੂਹ ਰਿਸ਼ਤੇਦਾਰਾਂ,ਮੁਹੱਲਾ ਤੇ ਪਿੰਡ ਨਿਵਾਸੀਆਂ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਦੇ ਆਗੂਆਂ ਨੇ ਹਾਜਰੀ ਲੁਆਈ।
 ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਨਾਲ ਸਾਥੀ ਮੰਗਤ ਰਾਮ ਪਾਸਲਾ, ਉਘੇ ਬੁਧੀਜੀਵੀ  ਪ੍ਰੋਫੈਸਰ ਜੈਪਾਲ ਜੀ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਜੀ ,ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ, ਪ੍ਰਧਾਨ ਮੈਡੀਕਲ  ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ,  ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ  ਪੰਜਾਬ, ਡਾ ਰਾਜੇਸ਼ ਸ਼ਰਮਾ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ, ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਬਲਕਾਰ ਸਿੰਘ ਜੀ ਸੇਰਗਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਸੁਰਜੀਤ ਸਿੰਘ ਬਠਿੰਡਾ ,ਡਾ ਕਰਨੈਲ ਸਿੰਘ ਜੋਗਾਨੰਦ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਡਾ ਜਗਦੇਵ ਸਿੰਘ ਚਾਹਲ ਜੀ ਫਰੀਦਕੋਟ, ਜਿਲ੍ਹਾ ਵਾਈਸ ਚੇਅਰਮੈਨ ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ,ਜਿਲ੍ਹਾ ਪ੍ਰਧਾਨ ਡਾ ਅਵਤਾਰ ਸਿੰਘ ਜੀ ਲਸਾੜਾ,ਡਾ ਰਾਜੇਸ਼ ਸ਼ਰਮਾ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਕੇਸਰ ਧਾਂਦਰਾ, ਡਾ ਸੰਤੋਖ ਮਨਸੂਰਾਂ, ਡਾਕਟਰ ਜਸਮੇਲ ਲਲਤੋਂ, ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਡਾ ਜਸਵਿੰਦਰ ਕੌਰ ਬਾੜੇਵਾਲ ,ਡਾਕਟਰ ਨਵਦੀਪ ਕੌਰ ਜੀ ਲਲਤੋਂ ਕਲਾਂ, ਵੈਦ ਜਸਵੀਰ ਸਿੰਘ ਜੀ ਲਲਤੋਂ ਕਲਾਂ, ਡਾ ਜਸਵਿੰਦਰ ਜੜਤੌਲੀ, ਡਾ ਬਿਕਰਮਦੇਵ ਘੁੰਗਰਾਣਾ, ਡਾ ਗੁਲਾਮ ਹਸਨ ਅਲੀ ਜੀ,ਡਾ ਸੁਖਦੇਵ ਸਿੰਘ ਜੀ ਨੰਗਲ ,ਧੀ ਜਵਾਈ ਨਿਰਮਲ ਸਿੰਘ ਜਲਾਲਦੀਵਾਲ , ਕਰਮਜੀਤ ਕੌਰ ,ਹਰਦੇਵ ਸਿੰਘ ਬ੍ਰਹਮਪੁਰ ,ਰੁਪਿੰਦਰ ਕੌਰ, ਪਰਮਜੀਤ ਸਿੰਘ ਸੁਧਾਰ, ਪਰਮਜੀਤ ਸਿੰਘ, ਚਰਨਜੀਤ ਸਿੰਘ, ਕਰਨੈਲ ਸਿੰਘ ਕਾਲਖ, ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਕੱਤਰ ਹਰਨੇਕ ਗੁੱਜਰਵਾਲ, ਸਕਿੰਦਰ ਮਨਸੂਰਾਂ, ਰਾਣਾ ਲਤਾਲਾ, ਜਮਹੂਰੀ ਕਿਸਾਨ ਸਭਾ ਦੇ ਜਗਤਾਰ ਚਕੋਹੀ ਜੀ, ਰਘਬੀਰ ਬੈਨੀਪਾਲ, ਅਮਰਜੀਤ ਸਹਿਜਾਦ ,ਉਘੇ ਪੱਤਰਕਾਰ ਡਾਕਟਰ ਪ੍ਦੀਖ ਜੋਧਾਂ ਕਨੇਡਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਆਦਿ  ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ  ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।