You are here

ਪੰਜਾਬ

ਓਬੀਸੀ ਸੈੱਲ ਪੰਜਾਬ ਦੀ ਮੀਟਿੰਗ ਵਿਚ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ

           ਜਗਰਾਉਂ  (ਅਮਿਤ ਖੰਨਾ  )ਆਲ ਇੰਡੀਆ ਕਾਂਗਰਸ ਦੇ ਓਬੀਸੀ ਸੈੱਲ ਪੰਜਾਬ ਦੀ ਮੀਟਿੰਗ ਵਿਚ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਸੈੱਲ ਦੇ ਚੇਅਰਮੈਨ ਜਗਰਾਓਂ ਵਾਸੀ ਸੰਦੀਪ ਕੁਮਾਰ ਟਿੰਕਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਸਿੱਧੂ ਦਾ ਸਵਾਗਤ ਕਰਦਿਆਂ ਉਨਾਂ੍ਹ ਨੂੰ ਜਗਰਾਓਂ ਆਉਣ ਦਾ ਸੱਦਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਟਿੰਕਾ ਨੇ ਦੱਸਿਆ ਕਿ ਪਹਿਲੀ ਹੀ ਮੀਟਿੰਗ ਵਿਚ ਪ੍ਰਧਾਨ ਸਿੱਧੂ ਨੇ ਜਾਨ ਭਰ ਦਿੱਤੀ। ਉਨਾਂ੍ਹ ਨੇ ਪਾਰਟੀ ਦੇ ਸਮੂਹ ਵਿੰਗ ਅਤੇ ਸੈੱਲ ਨੂੰ ਨਾਲ ਲੈ ਕੇ ਪੰਜਾਬ ਕਾਂਗਰਸ ਨੂੰ ਅਤੀ ਬਲਸ਼ਾਲੀ ਬਨਾਉਣ ਲਈ ਦਿਨ ਰਾਤ ਇਕ ਕਰਨ ਦਾ ਭਰੋਸਾ ਦਿੰਦਿਆਂ ਦਾ ਸਾਥ ਮੰਗਿਆ। ਉਨਾਂ੍ਹ ਕਿਹਾ ਕਿ ਇਸ ਦੌਰਾਨ ਪ੍ਰ੍ਧਾਨ ਸਿੱਧੂ ਨੇ ਪੁਰਾਣੀਆਂ ਸਾਰੀਆਂ ਗੱਲਾਂ ਨੂੰ ਦਰ ਕਿਨਾਰ ਕਰਦਿਆਂ ਅਗਲੇ 5 ਸਾਲਾਂ ਲਈ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਰਾਜ ਦੇਣ ਲਈ ਸਾਰਿਆਂ ਦਾ ਸਹਿਯੋਗ ਮੰਗਿਆ। ਉਨਾਂ੍ਹ ਦੱਸਿਆ ਕਿ ਇਸ ਦੌਰਾਨ ਲੰਮੀਆਂ ਵਿਚਾਰ ਚਰਚਾ ਵਿਚ ਪੰਜਾਬ 'ਚ ਮੌਜੂਦਾ ਅਫਸਰਸ਼ਾਹੀ ਦੇ ਰਵੱਈਏ, ਜਨਤਾ ਦੇ ਕੰਮਾਂ, ਵਿਕਾਸ ਕਾਰਜਾਂ ਸਮੇਤ ਨਸ਼ਿਆਂ ਨੂੰ ਰੋਕਣ ਲਈ ਵਿਚਾਰਾਂ ਹੋਈਆਂ। ਇਸ ਮੌਕੇ ਓਬੀਸੀ ਦੇ ਆਗੂ ਅਤੇ ਵਿਧਾਇਕ ਰਜਿੰਦਰ ਸਿੰਘ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ, ਅਗਰ ਸੈਣੀ, ਕਾਰਜਕਾਰੀ ਪ੍ਰਧਾਨ ਸੰਗਤ ਸਿੰਘ, ਪਵਨ ਗੋਇਲ, ਕੁਲਜੀਤ ਸਿੰਘ ਨਾਗਰਾ, ਹਰਦੀਪ ਸਿੰਘ ਜੋਸਨ, ਗੁਰਪ੍ਰਰੀਤਮ ਸਿੰਘ ਮੋਗਾ, ਗੁਰਮਿੰਦਰ ਸਿੰਘ ਚਕਰ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਚਕਰ, ਸਰਪੰਚ ਗੁਰਜੀਤ ਸਿੰਘ, ਦਲਜੀਤ ਸਿੰਘ ਮਮਦੋਟ ਤੇ ਗੁਰਭੇਜ ਸਿੰਘ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਬਾਕੀ ਰਹਿੰਦੇ ਅਹੁਦੇਦਾਰਾਂ ਅਤੇ ਉਚ ਪੱਧਰੀ ਕਮੇਟੀ ਕੀਤੀ ਚੋਣ                          

ਡਾਕਟਰ ਜਗਦੇਵ ਸਿੰਘ ਚਹਿਲ ਉਚ ਪੱਧਰੀ ਕਮੇਟੀ ਦੇ ਚੇਅਰਮੈਨ ਅਤੇ ਡਾਕਟਰ ਕਸ਼ਮੀਰ ਸਿੰਘ ਜੈਤੋ ਵਾਇਸ ਚੇਅਰਮੈਨ ਲਈ ਚੁਣੇ ਗਏ

ਕੋਟਕਪੂਰਾ/ਮਹਿਲ ਕਲਾਂ-10 ਅਗਸਤ-(ਗੁਰਸੇਵਕ ਸੋਹੀ) ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸ਼ੇਰੇ ਪੰਜਾਬ ਰੈਸਟੋਰੈਂਟ ਤੇ ਕੀਤੀ ਗਈ ।ਜਿਸ ਵਿੱਚ ਉਚ ਪੱਧਰੀ ਕਮੇਟੀ ਜਿਲ੍ਹਾ ਕਮੇਟੀ ਅਤੇ ਸਮੂਹ ਬਲਾਕ ਪ੍ਰਧਾਨਾਂ ਅਤੇ ਜਿਲ੍ਹਾ ਡੈਲੀਗੇਟਾਂ ਨੇ ਸਮੂਲੀਅਤ ਕੀਤੀ। ਮੀਟਿੰਗ ਦੀ ਸ਼ੁਰੂਆਤ ਜਿਲ੍ਹਾ ਫਰੀਦਕੋਟ ਦੇ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਵੱਲੋਂ ਕੀਤੀ ਗਈ। ਜਿਸ ਵਿੱਚ ਵਿੱਚ ਪਿਛਲੇ ਦਿਨੀਂ ਜੰਥੇਬੰਦੀ ਵੱਲੋਂ ਜਿਲ੍ਹਾ ਫਰੀਦਕੋਟ ਅਤੇ ਹਲਕਾ ਜੈਤੋ ਦੇ ਮੌਜੂਦਾ ਐਮ ਐਲ ਏ ਜਾਂ ਵਿਰੋਧੀ ਧਿਰ ਦੇ ਆਗੂ ਜਾ ਪਾਰਟੀ ਪ੍ਰਧਾਨਾਂ ਨੂੰ ਮੰਗ ਪੱਤਰ ਦਿੱਤੇ ਗਏ। ਉਹਨਾਂ ਦੀ ਰੀਵੀਊ ਰਿਪੋਰਟ ਲਈ ਗਈ ਜਿਸ ਵਿੱਚ ਸਾਰੇ ਬਲਾਕਾਂ ਦੇ ਪ੍ਰਧਾਨਾਂ ਡੈਲੀਗੇਟਾਂ ਵੱਲੋਂ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਦੀ ਥੋੜੇ ਸਮੇਂ ਕੀਤੇ ਵੱਡੇ ਸਘਰੰਸ਼ਾਂ ਦੀ ਸ਼ਲਾਘਾ ਕੀਤੀ ਅਤੇ ਉਸ ਤੋਂ ਬਾਅਦ ਸਾਰੇ ਜਿਲ੍ਹਾ ਡੈਲੀਗੇਟਾਂ ਜਿਲ੍ਹਾ ਪ੍ਰਧਾਨ,ਖਜਾਨਚੀ ਅਤੇ ਜਿਲ੍ਹਾ ਜਰਨਲ ਸਕੱਤਰ ਇਨ੍ਹਾਂ ਸਾਰਿਆਂ ਦੀ ਸਹਿਮਤੀ ਨਾਲ ਡਾਕਟਰ ਜਗਦੇਵ ਸਿੰਘ ਚਹਿਲ ਨੂੰ  ਉਚ ਪੱਧਰੀ ਕਮੇਟੀ ਦੇ ਚੇਅਰਮੈਨ ਅਤੇ ਡਾਕਟਰ ਕਸ਼ਮੀਰ ਸਿੰਘ ਜੈਤੋ ਨੂੰ ਵਾਇਸ ਚੇਅਰਮੈਨ ਲਈ ਚੁਣਿਆ ਗਿਆ ਅਤੇ ਬਾਕੀ ਬਲਾਕਾਂ ਦੇ ਡੈਲੀਗੇਟਾਂ ਨੂੰ ਉਚ ਪੱਧਰੀ ਕਮੇਟੀ ਮੈਂਬਰ ਦੇ ਅਹੁਦੇ ਲਈ ਚੁਣਿਆ ਗਿਆ। ਜਿਲ੍ਹੇ ਦੇ ਬਾਕੀ ਸਹਾਇਕ ਅਹੁਦਿਆਂ ਲਈ ਡਾਕਟਰ ਰਾਜ ਸਿੰਘ ਪੰਜਗਰਾਈਂ ਨੂੰ ਜਿਲ੍ਹਾ ਸਹਾਇਕ ਸਕੱਤਰ, ਡਾਕਟਰ ਕਰਮ ਸਿੰਘ ਢਿਲਵਾਂ ਨੂੰ ਜਿਲ੍ਹਾ ਪ੍ਰੈਸ ਸਕੱਤਰ,ਡਾਕਟਰ ਗੁਰਪਾਲ ਸਿੰਘ ਮੋੜ ਨੂੰ ਜਥੇਬੰਦ ਬੰਧਕ ਸਕਤਰ,ਡਾਕਟਰ ਗੁਰਦੀਪ ਸਿੰਘ ਕਾਬਲ ਵਾਲਾ ਨੂੰ ਸਲਾਹਕਾਰ ,ਡਾਕਟਰ ਹਰਪਾਲ ਸਿੰਘ ਡੇਲਿਆਵਾਲੀ ਨੂੰ ਸਹਾਇਕ ਪ੍ਰੈਸ ਸਕੱਤਰ,ਡਾਕਟਰ ਰਕੇਸ਼ ਭਾਣਾ ਨੂੰ ਜਿਲ੍ਹਾ ਸਹਾਇਕ ਖਜਾਨਚੀ ਲਈ ਚੁਣਿਆ ਗਿਆ ਅਤੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਉਚ ਪੱਧਰੀ ਕਮੇਟੀ ਜਿਲ੍ਹਾ ਕਮੇਟੀ ਅਤੇ ਸਮੂਹ ਬਲਾਕ ਪ੍ਰਧਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਤਹਾਡੇ ਸਹਿਯੋਗ ਨਾਲ ਏਸੇ ਤਰ੍ਹਾਂ ਹੀ ਸਰਕਾਰ ਲੜਾਈਆਂ ਲੜਦੇ ਰਹਾਂਗੇ। ਇਸ ਮੋਕੇ ਬਲਾਕ ਪ੍ਰਧਾਨ ਡਾਕਟਰ ਗੁਰਨੈਬ ਸਿੰਘ ਮੱਲ੍ਹਾ, ਡਾਕਟਰ ਕੋਰ ਸਿੰਘ ਸੂਰਘੂਰੀ ਜਿਲਾ ਚੇਅਰਮੈਨ, ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈਂ ,ਡਾਕਟਰ ਜਸਵਿੰਦਰ ਸਿੰਘ ਖੀਵਾ,ਡਾਕਟਰ ਗੁਰਜੰਟ ਸਿੰਘ ਝੱਖੜ ਵਾਲਾ,ਡਾਕਟਰ ਸੁਖਚੈਨ ਸਿੰਘ ਸੰਧੂ ਬਲਾਕ ਪ੍ਰਧਾਨ ਕੋਟਕਪੂਰਾ ,ਡਾਕਟਰ ਸੁਰਜੀਤ ਸਿੰਘ ਖੋਸਾ ਬਲਾਕ ਪ੍ਰਧਾਨ ਸਾਦਿਕ ,ਡਾਕਟਰ ਹਰਭਜਨ ਸਿੰਘ ਸੇਵੇਵਾਲਾ ਬਲਾਕ ਪ੍ਰਧਾਨ ਜੈਤੋ ,ਡਾਕਟਰ ਸਤਨਾਮ ਸਿੰਘ ਸਿੱਧੂ ਬਲਾਕ ਪ੍ਰਧਾਨ ਬਰਗਾੜੀ, ਡਾਕਟਰ ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਡਾਕਟਰ,ਡਾਕਟਰ ਰੁਕੇਸ਼ ਕੁਮਾਰ ਜੈਤੋ,ਡਾਕਟਰ ਬਲਵਿੰਦਰ ਸਿੰਘ ਸਿਵਿਆਂ ਮੁੱਖ ਸਲਾਹਕਾਰ,ਡਾਕਟਰ ਜਗਸੀਰ ਸਿੰਘ ਸਮਾਲਸਰ, ਡਾਕਟਰ ਅਮ੍ਰਿਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਫਰੀਦਕੋਟ ,ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ ਬਲਾਕ ਪ੍ਰਧਾਨ ਖਾਰਾ ,ਡਾਕਟਰ ਇਕਬਾਲ ਸਿੰਘ ਸੰਗਰਾਹੂਰ,ਡਾਕਟਰ ਦਿਲਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦਾ 24 ਵਾਂ ਬਰਸੀ ਸਮਾਗਮ ਵਿੱਚ ਬੀ ਕੇ ਯੂ ਬਲਵੀਰ ਸਿੰਘ ਰਾਜੇਵਾਲ ਲਵਾਉਣਗੇ ਹਾਜ਼ਰੀ- ਨਿਰਭੈ ਸਿੰਘ ਗਿਆਨੀ  

ਮਹਿਲਕਲਾਂ/ਬਰਨਾਲਾ- 10 ਅਗਸਤ- (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੀ     24 ਵੇਂ ਬਰਸੀ ਸਮਾਗਮ ਵਿੱਚ 12 ਅਗਸਤ ਨੂੰ ਬੀਕੇਯੂ ਬਲਵੀਰ ਸਿੰਘ ਰਾਜੇਵਾਲ ਪਹੁੰਚ ਕੇ ਆਪਣੇ ਕੀਮਤੀ ਵਿਚਾਰ ਪੇਸ ਕਰਨਗੇ । ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਕਿਹਾ ਹੈ ਕਿ 24 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਤੋਂ ਸ਼ੁਰੂ ਹੋਈ ਔਰਤ ਜਬਰ ਵਿਰੋਧੀ ਜੰਗ ਹੋਰ ਵਧੇਰੇ ਜੋਸ਼ ਨਾਲ ਜਾਰੀ ਹੈ।ਸਗੋਂ ਹੁਣ ਤਾਂ ਇਹ ਜੰਗ ਮੌਜੂਦਾ ਦੌਰ ਚ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਖਿੱਚ ਰਹੇ ਕਿਸਾਨ ਅੰਂਦੋਲਨ ਨੂੰ ਸਮਰਪਿਤ ਕਰ ਦਿੱਤੀ ਹੈ।ਕਿਉਂਕਿ ਮੋਦੀ ਹਕੂਮਤ ਨੇ ਕਿਸਾਨੀ ਨੂੰ ਤਬਾਹੀ ਵੱਲ ਧੱਕਣ ਸਮੇਤ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਲਿਆਂਦੇ ਤਿੰਨ ਖੇਤੀ ਵਿਰੋਧੀ ਬਿਲ ਅਤੇ ਬਿਜਲੀ ਬਿਲ-2021 ਲਿਆਕੇ ਵੱਡੀ ਚੁਣੌਤੀ ਪੇਸ਼ ਕੀਤੀ ਹੈ।ਮੋਦੀ ਹਕੂਮਤ ਸਾਮਰਾਜ ਤਾਕਤਾਂ ਸਮੇਤ ਚੰਦ ਕੁ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤਾਂ ਲਈ ਕਰੋੜਾਂ ਕਰੋੜ ਲੋਕਾਂ ਸਮੇਤ ਪੇਂਡੂ ਸੱਭਿਅਤਾ ਦੇ ਉਜਾੜਨ ਤੇ ਤੁਲੀ ਹੋਈ ਹੈ। ਇਸ ਲਈ ਆਪਣਾ ਨੈਤਿਕ ਫਰਜ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਲਈ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਈਏ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਕਲਾਂ ਦੀ ਇਤਿਹਾਸਕ ਧਰਤੀ ਉੱਤੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਅੱਠ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ ।ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ, ਗਹਿਲ ਸਾਧੂ ਸਿੰਘ ਛੀਨੀਵਾਲ, ਦਰਬਾਰ ਸਿੰਘ ਗਹਿਲ, ਹਾਕਮ ਸਿੰਘ ਮੀਤ ਪ੍ਰਧਾਨ, ਜੱਗੀ ਪ੍ਰਧਾਨ ਚੰਨਣਵਾਲ, ਮਨੀ ਚੰਨਣਵਾਲ,  ਸਾਬਕਾ ਅਮਰਜੀਤ ਸਿੰਘ ਸਰਪੰਚ ਗਹਿਲ, ਮੁਖਤਿਆਰ ਸਿੰਘ ਬੀਹਲਾ ਖ਼ੁਰਦ, ਹਰਦੇਵ ਸਿੰਘ ਕਾਕਾ ਆਦਿ ਹਾਜ਼ਰ ਸਨ ।

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਨੌਜਵਾਨਾਂ ਨੇ ਦਿਖਾਇਆ ਦਮ 

ਮਹਿਲ ਕਲਾਂ/ਬਰਨਾਲਾ- 10 ਅਗਸਤ- (ਗੁਰਸੇਵਕ ਸਿੰਘ ਸੋਹੀ)- ਇੱਥੋਂ ਦੀ ਚੋਪੜਾ ਪੱਤੀ ਵਿੱਚ ਲੋਕ ਅਧਿਕਾਰ ਲਹਿਰ ਦੀ ਅਹਿਮ ਮੀਟਿੰਗ ਸੀ ਹਰਜੀਤ ਸਿੰਘ ਖਿਆਲੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਨੌਜਵਾਨ ਵਰਗ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਸ ਗੁਰਪ੍ਰੀਤ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਪਿਛਲੇ ਸੱਤਰ ਪਝੰਤਰ ਸਾਲ ਤੋਂ ਰਵਾਇਤੀ ਪਾਰਟੀਆਂ ਸਾਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ। ਪਰ ਹੁਣ ਲੋਕ ਅਧਿਕਾਰ ਲਹਿਰ ਦੇ ਸੂਝਵਾਨ ਵਰਕਰ ਆਪਣਾ ਆਗੂ ਆਪ ਚੁਣਕੇ ਉਸਨੂੰ ਵਿਧਾਨ ਸਭਾ ਵਿੱਚ ਭੇਜਣਗੇ  ਜਿੱਥੇ ਉਹ ਸਾਡੇ ਤੇ ਸਾਡੇ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਲਿਖ ਕੇ ਨਵਾਂ ਪੰਜਾਬ ਸਿਰਜਣਗੇ। ਇਸ ਸਮੇਂ ਆਪਣੇ ਸੰਬੋਧਨ ਚ ਹਰਜੀਤ ਸਿੰਘ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਸਬ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ ਇਸ ਵਿੱਚ ਕੋਈ ਅਹੁਦਾ ਨਹੀ ਸਬ ਬਰਾਬਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਵਾਰ ਆਮ ਆਦਮੀ ਪਾਰਟੀ ਨੇ ਸਬ ਤੋਂ ਜਿਆਦਾ ਪੈਸਾ ਇਕੱਠਾ ਕੀਤਾ ਪਰ ਲੋਕਾਂ ਦੀ ਸਹੀ ਨੁਮਾਇੰਦਗੀ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਹੋਈ। ਇਸ ਸਮੇਂ ਨੌਜਵਾਨਾਂ ਨੇ ਲੋਕ ਅਧਿਕਾਰ ਲਹਿਰ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਵਿਸਵਾਸ ਦਿਵਾਉਣ ਦੇ ਨਾਲ ਨਾਲ ਹਰ ਘਰ ਵਿੱਚ ਲਹਿਰ ਨੂੰ ਲਿਜਾਣ ਲਈ ਪਰਣ ਕੀਤਾ।

ਪੰਜਾਬੀ ਇੰਡਸਟਰੀ ਨੂੰ ਮਿਲਿਆ ਨਵਾਂ ਚੇਹਰਾ, ਫ਼ਿਲਮਾਂ 'ਚ ਰਵਲੀਨ ਰੂਪ ਦੀ ਐਂਟਰੀ

ਪੰਜਾਬੀ ਫ਼ਿਲਮਾਂ, ਨਾਟਕਾਂ ਜ਼ਰੀਏ ਹਰ ਦਿਨ ਨਵੇਂ-ਨਵੇਂ ਚਿਹਰੇ ਅੱਗੇ ਆ ਰਹੇ ਹਨ ਜੋ ਆਪਣਾ ਉਚਾ ਨਾਂ ਬਣਾਊਣ ਲਈ ਦਿਨ ਰਾਤ ਮਿਹਨਤ ਕਰਦੇ ਹਨ। ਅਜਿਹੇ ਲੋਂਕਾ ‘ਚੋਂ ਇੱਕ ਨਾਂ  ਹੈ ਰਵਲੀਨ ਰੂਪ  ਜੋ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਤੇ ਗਾਇਕ ਨਿੰਜਾ ਨਾਲ ਆ ਰਹੀ ਫ਼ਿਲਮ ‘ਰੱਬਾ ਮੈਨੂੰ ਮਾਫ਼ ਕਰੀਂ’ ਵਿਚ ਨਜਰ ਆਵੇਗੀ। ਇਹ ਫ਼ਿਲਮ ਉਸਦੀ ਪਹਿਲੀ ਫਿਲਮ ਹੈ ਜਿਸਦੀ ਸੂਟਿੰਗ ਲੰਡਨ ਵਿਖੇ ਕੀਤੀ ਗਈ ਹੈ। ਇਸ ਫ਼ਿਲਮ ਤੋਂ  ਰਵਲੀਨ ਨੂੰ ਬਹੁਤ ਆਸਾਂ ਹਨ। ਉਸਨੂੰ ਉਮੀਦ ਹੈ ਕਿ ਇਹ ਫ਼ਿਲਮ ਉਸਦੀ ਜਿੰਦਗੀ ਬਦਲ ਦੇਵੇਗੀ  
ਚੰਡੀਗੜ੍ਹ ਦੀ ਜੰਮਪਲ ਰਵਲੀਨ ਦਾ ਕਹਿਣਾ ਹੈ ਕਿ ਉਹ ਪੰਜਾਬੀ ਫ਼ਿਲਮਾਂ ਦੇ ਇਲਾਵਾ ਬਾਲੀਵੁੱਡ ਤੇ ਹਾਲੀਵੁੱਡ ਫ਼ਿਲਮਾਂ ਤੱਕ ਜਾਣ ਦੀ ਵੀ ਇਛੁਕ ਹੈ , ਜਿਸ ਲਈ ਉਹ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਉਸਨੇ ਦੱਸਿਆ  ਕਿ ਉਸਨੇ ਇੱਕ ਬਾਲੀਵੁੱਡ ਫ਼ਿਲਮ ‘ਸੰਗੀਨ’ ਵੀ ਸ਼ਾਈਨ ਕੀਤੀ ਹੈ ਜਿਸ ਲਈ ਉਹ ਵੱਖਰੇ ਤੌਰ ਤੇ ਟਰੇਨਿੰਗ ਲੈ ਰਹੀ ਹੈ। ਰਵਲੀਨ ਨੇ ਦੱਸਿਆ ਕਿ ੳਸਨੂੰ ਪੜਾਈ ਦੇ ਨਾਲ-ਨਾਲ ਨਾਟਕਾਂ ‘ਚ ਕੰਮ ਕਰਨ ਦਾ ਸ਼ੌਂਕ ਸੀ ਜਿਸ ਨੇ ਉਸਨੂੰ ਫ਼ਿਲਮਾਂ ਵੱਲ ਆਉਣ ਦਾ ਰਾਹ ਵਿਖਾਇਆ। ਉਸਨੇ ਕਈ ਸਾਲ ਮਾਡਲਿੰਗ ਵੀ ਕੀਤੀ । ਵੱਡੇ ਵੱਡੇ ਬਰਾਂਡਾਂ ਲਈ ਕੰਮ ਵੀ ਕੀਤਾ ਪਰ ਊਸਨੂੰ ਫ਼ਿਲਮੀ ਪਰਦੇ ‘ਤੇ ਆਉਣਾ ਹੀ ਵੱਡਾ ਸੁਪਨਾ ਸੀ ਜੋ ਇਸ ਫ਼ਿਲਮ ਰਾਹੀਂ ਪੂਰਾ ਹੋ ਰਿਹਾ ਹੈ। ਇਲੈਕਟੀਕਲ ਇੰਜਨੀਅਰਿੰਗ ਵਿੱਚ ਮਾਸਟਰਜ਼ ਡਿਗਰੀ ਪ੍ਰਾਪਤ ਰਵਲੀਨ ਨੂੰ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ ਹੈ। ਊਸਨੂੰ ਆਸ ਹੈ ਕਿ ਹੁਣ ਦਰਸ਼ਕ ਵੀ ਉਸਨੂੰ ਆਪਣਾ ਪਿਆਰ ਦੇਣਗੇ ਤੇ ਬਹੁਤ ਜਲਦ ਉਹ ਆਪਣੀ ਕਲਾ ਸਦਕਾ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰੇਗੀ ।
ਹਰਜਿੰਦਰ ਸਿੰਘ ਜਵੰਦਾ 9463828000

ਵਿਮੁਕਤ ਸਮਾਜ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਮੋਰਚਾ ਗਠਤ ਕਰਨ ਲਈ ਸੂਬਾ ਦਫ਼ਤਰ ਵਿਖੇ ਕੀਤੀ ਅਪੀਲ

ਜਗਰਾਉਂ ਅਗਸਤ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਵਿਮੁਕਤ ਜਾਤੀਆਂ ਸੰਗਠਨ ਦੇ ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਨੇ ਦਸਿਆ ਕਿ ਉਹ ਪੰਜਾਬ ਡੀ ਐਨ ਟੀ, ਵਿਮੁਕਤ ਸਮਾਜ ਦਾ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਵਿਖੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਵਿਮੁਕਤ ਜਾਤੀਆਂ ਸੰਗਠਨ ਦਾ ਪਾਰਟੀ ਦੇ ਅੰਦਰ ਇੱਕ ਮੌਰਚਾ ਗੰਠਨ ਕਰਨ ਲਈ ਅਪੀਲ ਕੀਤੀ ‌ਅਤੇ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਦੀ ਲੈਟਰਪੈਡ ਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਨੂੰ ਸੌਂਪਿਆ ਗਿਆ, ਉਸ ਸਮੇਂ ਪਾਰਟੀ ਪ੍ਰਦੇਸ਼  ਪ੍ਰਧਾਨ ਅਸ਼ਵਨੀ ਸ਼ਰਮਾ, ਅਤੇ ਸਕੱਤਰ ਰਾਜੇਸ਼ ਬਾਘਾ,ਸਮਾਜ ਦੇ ਆਹੁਦੇਦਾਰਾਂ ਨੂੰ ਮਿਲੇ ਅਤੇ ਜਲਦ ਹੀ ਇਸ ਵਿਸੇ ਤੇ ਵਿਚਾਰ ਕਰਨ ਲਈ ਕਿਹਾ 
ਇਸ ਮੌਕੇ ਤੇ ਸੰਗਠਨ ਦੇ ਪੰਜਾਬ ਪ੍ਰਧਾਨ ਤੇ ਐਕਸ ਚੈਅਰਮੈਨ ਭਲਾਈ ਬੋਰਡ ਪੰਜਾਬ ਮੰਜੀਤ ਸਿੰਘ ਬੁੱਟਰ ਅਤੇ ਸਾਬਕਾ ਸੈਂਸਰ ਬੋਰਡ ਮੈਬਰ ਜਸਪਾਲ ਸਿੰਘ ਪੰਜਗਰਾਈਂ ਡਾ ਰਾਜਪਾਲ ਸਿਵਿਆਂ ਤੇ ਸਮਾਜ ਸੇਵੀ ਹਰਦੇਵ ਸਿੰਘ ਮਾੜੀ ਸ਼ਾਮਲ ਸਨ।

ਪਿੰਡ ਰਾਮਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ 

ਗਿੱਧਾ, ਲੋਕ ਬੋਲੀਆਂ ਅਤੇ ਪੁਰਾਤਨ ਵਿਰਸੇ ਦੀ ਕੀਤੀ ਪੇਸ਼ਕਾਰੀ  

ਮੋਗਾ/ਨਿਹਾਲ ਸਿੰਘ ਵਾਲਾ- 9 ਅਗਸਤ- (ਗੁਰਸੇਵਕ ਸਿੰਘ ਸੋਹੀ)- ਪਿੰਡ ਰਾਮਾ ਵਿਖੇ ਡੇਰਾ ਬਾਗ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਕਰਮ ਦਾਸ ਦੀ ਅਗਵਾਈ ਵਿੱਚ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੌਜਵਾਨ ਲੜਕੀਆਂ ਅਤੇ ਸੁਆਣੀਆਂ ਵੱਲੋਂ ਲੋਕ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਮੌਕੇ ਗਿਆਨੀ ਕੁਲਵਿੰਦਰ ਸਿੰਘ, ਗੋਰਾ ਸਿੰਘ, ਪ੍ਰਧਾਨ ਭਗਵਾਨ ਸਿੰਘ, ਪਰਮਿੰਦਰ ਸਿੰਘ, ਜਗਰੂਪ ਸਿੰਘ, ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਹੋਰਨਾਂ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਲੱਗਦੀਆਂ ਤੀਆਂ ਨੌਜਵਾਨ ਲੜਕੀਆਂ ਅਤੇ ਨਵ ਵਿਆਹੀਆਂ ਵਹੁਟੀਆਂ ਲਈ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਅਹਿਮ ਤਿਉਹਾਰ ਹੈ, ਇਸ ਮੌਕੇ ਲੜਕੀਆਂ ਇਕੱਠੀਆਂ ਹੋ ਕੇ ਖ਼ੁਸ਼ੀ ਦੇ ਗੀਤ ਗਾਉਂਦੀਆਂ ਹਨ ਅਤੇ ਬੋਲੀਆਂ ਪਾ ਕੇ ਖੁਸ਼ੀ ਸਾਂਝੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇੰਟਰਨੈੱਟ ਦਾ ਯੁੱਗ ਹੋਣ ਕਰਕੇ ਨਵੀਂ ਪੀੜ੍ਹੀ ਇਸ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਰ ਸਾਲ ਕੀਤੇ ਜਾਇਆ ਕਰਨਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਕਰਮਜੀਤ ਕੌਰ ਦੀ ਅਗਵਾਈ ਹੇਠ ਗਿੱਧਾ ਭੰਗੜਾ ਅਤੇ ਲੋਕ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬਜ਼ੁਰਗ ਔਰਤਾਂ ਨੇ ਸੈਂਟਰ ਸਰਕਾਰ ਵੱਲੋਂ ਮਜ਼ਦੂਰਾਂ ਅਤੇ ਕਿਸਾਨਾਂ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ ਉਸ ਦੇ ਖ਼ਿਲਾਫ਼ ਬੋਲੀਆਂ ਪਾ ਕੇ ਪਿੱਟ ਸਿਆਪਾ ਕੀਤਾ ਅਤੇ ਹੋਰ ਲੋਕ ਬੋਲੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਹਰੀ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ, ਗੁਰਲਾਲ ਸਿੰਘ, ਬਲਵੀਰ ਸਿੰਘ, ਮਿੰਟੂ ਸਿੰਘ, ਲਖਵੀਰ ਸਿੰਘ ਹਾਜ਼ਰ ਸਨ।

ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀਆਂ ਪ੍ਰਾਪਤੀਆਂ ਵੇਖਦੇ ਹੋਏ ਨਵੇਂ ਮੈਂਬਰਾਂ ਨੇ ਕੀਤੀ ਸ਼ਮੂਲੀਅਤ

ਸਤੰਬਰ ਵਾਲੀ ਮੀਟਿੰਗ ਤੇ ਹੋਵੇਗੀ ਕਲੱਬ ਦੀ 2 ਸਾਲ ਲਈ ਚੋਣ

ਮਹਿਲ ਕਲਾਂ/ ਬਰਨਾਲਾ-  9 ਅਗਸਤ (ਗੁਰਸੇਵਕ ਸਿੰਘ ਸੋਹੀ)- ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਪ੍ਰਧਾਨਗੀ ਹੇਠ ਜਗਜੀਤ ਮਾਹਲ ਦੇ ਦਫਤਰ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿੱਚ ਕਲੱਬ ਵਿੱਚ ਨਵੇਂ ਚਿਹਰਿਆਂ ਨੇ ਜੋਆਨਿੰਗ ਕੀਤੀ ਗਈ ।ਜਿਨ੍ਹਾਂ ਵਿੱਚ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪੱਤਰਕਾਰ ਡਾ ਪਰਮਿੰਦਰ ਸਿੰਘ ਹਮੀਦੀ ,ਪੱਤਰਕਾਰ ਮਨਜੀਤ ਸਿੰਘ ਮਿੱਠੇਵਾਲ, ਜਸਵਿੰਦਰ ਸਿੰਘ ਛਿੰਦਾ, ਕੁਲਦੀਪ ਸਿੰਘ ਗੋਹਲ ਨਿਹਾਲ ਸਿੰਘ ਵਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਡਾਕਟਰ ਮਿੱਠੂ ਮਹੁੰਮਦ ਤੇ ਸਮੂਹ ਔਹਦੇਦਾਰਾਂ ਨੇ ਨਵੇਂ ਮੈਂਬਰ ਸਾਹਿਬਾਨ ਦਾ ਸਵਾਗਤ ਕੀਤਾ।
ਇਸ ਮੌਕੇ ਸਮੂਹ ਮੈਂਬਰ ਸਾਹਿਬਾਨ ਦੀ ਮੋਜੂਦਗੀ ਵਿੱਚ ਕਲੱਬ ਦੇ ਪ੍ਰਧਾਨ ਡਾਕਟਰ ਮਿੱਠੂ ਮਹੁੰਮਦ ਵੱਲੋਂ ਕਲੱਬ ਵਿੱਚ ਪਾਏ ਗਏ ਮਤਿਆਂ ਤੇ ਰੋਸ਼ਨੀ ਪਾਈ ਗਈ। ਜਿੰਨਾ ਵਿੱਚ ਪ੍ਰੈਸ ਕਲੱਬ ਦੀ ਨਵੀਂ ਨਿਯੁਕਤੀ ਤੇ ਵੀ ਵਿਚਾਰ ਕੀਤਾ ਗਿਆ ਤੇ ਕਲੱਬ ਦੇ ਪਿਛਲੇ ਕਾਰਜਕਾਲ ਦਾ ਵੀ ਵਿਸਥਾਰਪੂਰਵਕ ਲੇਖਾ ਜੋਖਾ ਕੀਤਾ ਗਿਆ। ਇਸ ਮੋਕੇ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਸਮੂਹ ਮੈਂਬਰ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰਤਾ ਦਾ ਮੁੱਖ ਕੰਮ ਪੱਬਲਿਕ ਦਾ ਵਿਸ਼ਵਾਸ ਬਣਾਏ ਰੱਖਣਾ ਤੇ ਦੁਨੀਆਂ ਤੇ ਹੋ ਰਹੀਆ ਗਤੀਵਿਧੀਆਂ ਦਾ ਸਪਸ਼ਟੀਕਰਨ ਕਰਨਾ ਹੈ, ਤਾਂ ਜੋ ਸਮਾਜ ਨੂੰ ਸਹੀ ਸੇਧ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਇੱਕ ਪੱਤਰਕਾਰ ਨੂੰ ਪਾਰਟੀਆਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਪੱਤਰਕਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਲਮ ਕਿਸੇ ਦੀ ਗੁਲਾਮ ਨਹੀਂ ਹੈ ਤੇ ਇੱਕ ਚੰਗੇ ਪੱਤਰਕਾਰ ਦੀ ਕਲਮ ਵਿੱਚੋਂ ਸਿਰਫ਼ ਸਚਾਈ ਤੇ ਇਮਾਨਦਾਰੀ ਦੀ ਝਲਕ ਦਿਖਾਈ ਦੇਣੀ ਚਾਹੀਦੀ ਹੈ। ਇਸ ਮੋਕੇ ਸੀਨੀਅਰ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਨੇ ਵੀ ਸਮੂਹ ਮੈਂਬਰ ਸਾਹਿਬਾਨ ਨੂੰ ਹਰ ਸਮੇਂ ਇੱਕਠੇ ਰਹਿਣ ਦੀ ਅਪੀਲ ਕੀਤੀ ਤੇ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਆਉਣ ਲਈ ਕਿਹਾ ਅਤੇ ਸੀਨੀਅਰ ਪੱਤਰਕਾਰ ਪ੍ਰੇਮ ਕੁਮਾਰ ਪਾਸੀ ਨੇ ਨਵੇਂ ਕਲੱਬ ਮੈਂਬਰਾਂ ਦਾ ਹਾਰ ਪਾ ਕਿ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ  ਡਾਕਟਰ ਮਿੱਠੂ ਮਹੁੰਮਦ ਨੇ ਅਗਲੀ ਮੀਟਿੰਗ ਤੇ ਨਵੀਂ ਚੋਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਧਾਨ ਡਾਕਟਰ ਮਿੱਠੂ ਮਹੁੰਮਦ, ਪ੍ਰੇਮ ਕੁਮਾਰ ਪਾਸੀ, ਗੁਰਸੇਵਕ ਸਿੰਘ ਸਹੋਤਾ, ਨਿਰਮਲ ਸਿੰਘ ਪੰਡੋਰੀ, ਡਾਕਟਰ ਪਰਮਿੰਦਰ ਸਿੰਘ, ਭੁਪਿੰਦਰ ਧਨੇਰ ,ਗੁਰਸੇਵਕ ਸਿੰਘ ਸੋਹੀ,ਨਰਿੰਦਰ ਸਿੰਘ ਢੀਂਡਸਾ, ਮਨਜੀਤ ਸਿੰਘ ਮਿੱਠੇਵਾਲ, ਜਗਜੀਤ ਸਿੰਘ ਕੁਤਬਾ ,ਜਸਵਿੰਦਰ ਸਿੰਘ ਛਿੰਦਾ, ਕੁਲਦੀਪ ਸਿੰਘ ਗੋਹਲ , ਆਦਿ ਮੈਂਬਰ ਸਾਹਿਬਾਨ ਹਾਜ਼ਰ ਸਨ। ਕੁਝ ਕਾਰਨਾਂ ਕਰਕੇ ਜਿਹੜੇ ਮੈਂਬਰ ਨਹੀਂ ਆ ਸਕੇ ਉਨ੍ਹਾਂ ਨੇ ਆਪਣੀ ਕਾਲ-ਕਾਨਫ਼ਰੰਸ ਰਾਹੀਂ ਹਾਜ਼ਰੀ ਲਵਾਈ। ਜਿਨ੍ਹਾਂ ਵਿੱਚ ਜਗਜੀਤ ਸਿੰਘ ਮਾਹਲ, ਫਿਰੋਜ਼ ਖਾਨ, ਅਜੇ ਟੱਲੇਵਾਲ, ਲਕਸ ਗਿੱਲ, ਸੰਦੀਪ ਗਿੱਲ, ਸ਼ੇਰ ਸਿੰਘ ਰਵੀ ਵਜੀਦਕੇ ਅਤੇ ਗੁਰਪਿੰਦਰ ਸਿੰਘ ਗੁਰੀ ਸ਼ਾਮਲ ਸਨ  ।

 

ਪਟਵਾਰੀ ਪ੍ਰੀਖਿਆ - ਹੋਈ ਸਰਕਾਰੀ ਲੁੱਟ ਤੇ ਨਾਲੇ ਖੱਜਲ ਖ਼ੁਆਰੀ !!! ✍️. ਅਮਨਜੀਤ ਸਿੰਘ ਖਹਿਰਾ 

ਸਰਕਾਰਾਂ ਦੀ ਪੈਸਾ ਇਕੱਠਾ ਕਰਨ ਦੀ ਸੋਚ ਅਤੇ ਲੋਕਾਂ ਨੂੰ ਵਰਤਣ ਦਾ ਤਰੀਕਾ ਆਓ ਆਪਾਂ ਵੀ ਕਰਦੇ ਹਾਂ ਕੁਝ ਵਿਸ਼ਲੇਸ਼ਣ ; 

ਪੰਜਾਬ ‘ਚ 1152 ਪਟਵਾਰੀਆਂ ਜ਼ਿਲੇਦਾਰਾਂ ਤੇ ਕਲਰਕਾਂ ਦੀ ਭਰਤੀ ਲਈ ਪ੍ਰੀਖਿਆ ਲਈ ਜਾ ਰਹੀ ਹੈ। ਮਾਮੂਲੀ ਤਨਖ਼ਾਹ ਤੇ ਮੋਟੀ ਰਿਸ਼ਵਤ ਵਾਲੀਆਂ ਇਨ੍ਹਾਂ ਅਸਾਮੀਆਂ ਲਈ ਢਾਈ ਲੱਖ ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਪਹਿਲਾਂ ਸਰਕਾਰ ਨੇ ਭਰਤੀ ਲਈ ਬੇਰੁਜ਼ਗਾਰਾਂ ਦੀ ਜੇਬ ਵਿੱਚੋਂ ਪ੍ਰਤੀ ਉਮੀਦਵਾਰ 800 ਰੁਪਏ ਕੱਢ ਕੇ 16 ਕਰੋੜ ਰੁਪਏ  ਇਕੱਠੇ ਕੀਤੇ , ਫਿਰ ਪੜ੍ਹੇ ਵਿਖੇ ਲੋਕਾਂ ਨੂੰ ਹੋਰ ਪੜ੍ਹਾਉਂਣ ਦੇ ਨਾਮ ‘ਤੇ ਖੁੱਲ੍ਹੇ ਸੈਂਟਰਾਂ ਨੇ ਪ੍ਰਤੀ ਉਮੀਦਵਾਰ 10 ਹਜ਼ਾਰ ਤੋਂ 20 ਹਜ਼ਾਰ ਰੁਪੈ ਲਏ। ਜੇਕਰ ਤਿਆਰੀ ਕਰਨ ਵਾਲੇ ਡੇਢ ਕੁ ਲੱਖ ਵੀ ਮੰਨ ਲਈਏ ਤੇ ਫੀਸ ਅੱਧ ਵਿਚਾਲੇ 15 ਹਜ਼ਾਰ ਮੰਨੀਏ ਤਾਂ ਮੁੰਡੇ ਕੁੜੀਆਂ ਨੇ 1090 ਪਟਵਾਰੀਆਂ , 26 ਕਲਰਕਾਂ ਤੇ 36 ਜ਼ਿਲੇਦਾਰਾਂ ਲਈ 2 ਅਰਬ 25 ਕਰੋੜ ਰੁਪੈ ਫੂਕ ਸੁੱਟੇ ਹਨ ।ਮਾੜੀ ਨੀਅਤ ਵਾਲੇ ਅਫਸਰਾਂ ਨੇ ਪ੍ਰੀਖਿਆ ਲਈ ਵੀ ਦੂਰ ਦੁਰਾਡੇ ਦੇ ਪ੍ਰੀਖਿਆ ਕੇਂਦਰ ਅਲਾਟਮੈਂਟ ਕੀਤੇ ਹਨ । ਇਸ ਤਰੀਕੇ ਬੱਸ ਜਾਂ ਕਾਰ ਜੀਪ ਦਾ ਪ੍ਰਤੀ ਉਮੀਦਵਾਰ ਇੱਕ ਹਜ਼ਾਰ ਰੁਪੈ ਖ਼ਰਚਾ ਹੋਰ ਪੈ ਗਿਆ ਹੈ। ਇਹ ਖਰਚ ਵੀ 23 ਕਰੋੜ ਬਣਦਾ ਹੈ । ਜੇਕਰ ਛੁਪੇ ਖ਼ਰਚਿਆਂ ਨੂੰ ਛੱਡਕੇ ਆਹ ਮੋਟੇ ਖ਼ਰਚੇ ਜੋੜੀਏ ਤਾਂ ਪੰਜਾਬ ਦੇ ਬੇਰੁਜਗਾਰ ਮੁੰਡੇ ਕੁੜੀਆਂ ਦੀਆਂ ਜੇਬਾਂ ਵਿੱਚੋਂ ਦੋ ਅਰਬ 65 ਕਰੋੜ ਰੁਪੈ ਲੁੱਟ ਲਏ ਗਏ ਹਨ। ਹੈਰਾਨੀ ਹੈ ਕਿ ਤਿਆਰੀ  ਕਰਵਾਉਂਣ ਵਾਲੇ ਸੈਂਟਰ ਮਾਲਕ 1152 ਅਸਾਮੀਆਂ ‘ਤੇ ਡੇਢ ਲੱਖ ਮੁੰਡੇ ਕੁੜੀਆਂ ਨੂੰ ਪੱਕਾ ਭਰਤੀ ਕਰਾ ਦੇਣ ਹੋਣ ਦੇ ਦਾਅਵੇ ਠੋਕ ਰਹੇ ਹਨ। ਜੇਕਰ ਬੇਰੁਜ਼ਗਾਰਾਂ ਦੀਆਂ ਜੇਬਾਂ ‘ਚੋ ਟੇਢੇ ਢੰਗ ਨਾਲ ਕੱਢੇ ਗਏ ਇਨ੍ਹਾਂ ਪੈਸਿਆਂ ਦੀ ਗੱਲ ਕਰੀਏ ਤਾਂ 2 ਅਰਬ 65 ਕਰੋੜ ਰੁਪੈ ਨਾਲ 1190 ਮੁੰਡੇ ਕੁੜੀਆਂ ਨੂੰ 18 ਸਾਲ ਤੱਕ 10,309 ਰੁਪਏ  ਤਨਖ਼ਾਹ ਦਿੱਤੀ ਜਾ ਸਕਦੀ ਹੈ। ਅਜੇ ਤਾ ਫੀਸਾਂ ਭਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਹੈ ਜੇਕਰ ਸਾਰੇ ਦਾ  ਹਿਸਾਬ ਲਾਇਆ ਜਾਵੇ ਸਾਢੇ ਤਿੰਨ ਅਰਬ ਦੇ ਕਰੀਬ ਰੁਪਈਆ ਬਣਦਾ ਹੈ  । ਪਰ ਸਰਕਾਰੀ ਕੁਰਸੀਆਂ ‘ਤੇ ਬੈਠੇ ਨੇਤਾਵਾਂ ਤੇ ਅਫਸਰਾਂ ਨੂੰ ਕੀ ਲੋਕ ਜਿਵੇਂ ਮਰਜ਼ੀ ਮਰਦੇ ਤੇ ਲੁੱਟੇ ਜਾਂਦੇ ਰਹਿਣ । ਹੁਣ ਸੋਚਣਾ ਤੁਸੀਂ ਹੈ ਕਿ ਕਿੰਨਾ ਚਿਰ ਅਸੀਂ ਇਹ ਜ਼ਲਾਲਤ ਦੀ ਜ਼ਿੰਦਗੀ  ਅਤੇ  ਇਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਰਹਿਣਾ ਹੈ ।

ਅਮਨਜੀਤ ਸਿੰਘ ਖਹਿਰਾ   

ਜਨਮ ਦਿਨ ਮੁਬਾਰਕ 

ਜਪਸਿਮਰਨ ਕੌਰ ਸਪੁੱਤਰੀ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਮਾਤਾ ਬੇਅੰਤ ਕੌਰ ਪਿੰਡ ਨਰੈਣਗੜ੍ਹ ਸੋਹੀਆਂ ਜ਼ਿਲ੍ਹਾ (ਬਰਨਾਲਾ)

ਅਦਾਰਾ ਜਨ ਸ਼ਕਤੀ ਨਿਊਜ਼ ਵੱਲੋਂ ਬੇਟੀ ਜਪਸਿਮਰਨ ਕੌਰ ਦੇ ਜਨਮਦਿਨ ਦੀਆਂ ਸਮੂਹ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਬੇਟੀ ਨੂੰ ਲੰਮੀ ਉਮਰ ਚੰਗੀ ਸਿੱਖਿਆ ਅਤੇ ਮਾਤਾ ਪਿਤਾ ਦਾ ਆਗਿਆਕਾਰੀ ਹੋਣ ਦਾ ਬਲ ਬਖਸ਼ਣ ।  

ਵਾਤਾਵਰਨ ਪ੍ਰੇਮੀ ਮਾਸਟਰ ਹਰਨਰਾਇਣ ਸਿੰਘ ਦੀ ਬਦਲੀ ਅਖਾੜਾ ਸਕੂਲ ਤੋਂ ਕੋਠੇ ਅੱਠ ਚੈੱਕ ਜਗਰਾਉਂ ਵਿਖੇ ਹੋਈ  

ਪਿਛਲੇ ਦੋ ਸਾਲ ਅਖਾੜਾ ਸਕੂਲ ਅੰਦਰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੇ ਉਪਰਾਲੇ ਕੀਤੇ ਗਏ

ਗੰਧਲੇ ਹੋਏ ਵਾਤਾਵਰਣ ਨੂੰ ਬਚਾਉਣ ਲਈ ਜਨਤਾ ਨੂੰ ਜਾਗਰੂਕ ਕੀਤਾ ਗਿਆ

ਜਗਰਾਉਂ , 7 ਅਗਸਤ  (ਜਸਮੇਲ ਗ਼ਾਲਿਬ, ਮਨਜਿੰਦਰ ਗਿੱਲ)  ਵਾਤਾਵਰਨ ਪ੍ਰੇਮੀ ਮਾਸਟਰ  ਹਰਨਰੈਣ ਸਿੰਘ ਜੀ ਸਰਕਾਰੀ ਪ੍ਰਾਇਮਰੀ ਸਕੂਲ ਅਖਾੜਾ ਤੋਂ ਬਦਲੀ ਉਪਰੰਤ ਕੋਠੇ ਅੱਠ ਸਕੂਲ ਵਿੱਚ ਜੁਆਇਨ ਕੀਤਾ ,ਪਿਛਲੇ ਸਕੂਲ ਵਿੱਚ ਉਨ੍ਹਾਂ ਦੁਆਰਾ ਸ਼ਲਾਘਾਯੋਗ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਿੰਡ ਅਖਾੜਾ ਦੇ ਪਤਵੰਤੇ ਸੱਜਣਾਂ ਵੱਲੋਂ  ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਕਾਬਲੇ ਤਾਰੀਫ਼ ਸਿਫ਼ਤਾਂ ਕੀਤੀਆਂ ਜਾ ਰਹੀਆਂ ਨੇ ,ਸਕੂਲ ਵਿਚ  ਜਿੱਥੇ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਬਹੁਤ ਉੱਚਾ ਚੁੱੱਕਿਆ ਉੱਥੇ  ਬੱਚਿਆਂ ਨੂੰ ਦਰੱਖਤਾਂ ਦੀ ਮਹੱਤਤਾ ਅਤੇ ਦਰੱਖਤਾਂ ਦੀ ਕੀ ਲੋੜ ਹੈ ਭਰਪੂਰ ਜਾਣਕਾਰੀ ਸਮੇਂ ਸਮੇਂ ਤੇ ਦਿੰਦੇ ਰਹੇ ਹਨ ਉਨ੍ਹਾਂ ਦੀਆਂ ਦਿੱਤੀਆਂ ਸੇਵਾਵਾਂ ਨੂੰ ਪਿੰਡ ਵਾਸੀ ਅਤੇ ਅਖਾੜੇ ਸਕੂਲ ਦਾ ਸਮੂਹ ਸਟਾਫ ਸਦਾ ਯਾਦ ਰੱਖੇਗਾ ਅਤੇ ਹਮੇਸ਼ਾ  ਉਨ੍ਹਾਂ ਦਾ ਰਿਣੀ ਰਹੇਗਾ ਅੱਜ ਸਮੂਹ ਸਟਾਫ ਵੱਲੋਂ ਮਾਸਟਰ ਹਰਨਰਾਇਣ  ਸਿੰਘ ਜੀ ਨੂੰ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਵਿਦਾ ਕੀਤਾ ਗਿਆ। ਆਪਣੀ ਵਿਦਾਇਗੀ ਸਮੇਂ ਮਾਸਟਰ ਹਰਨਰਾਇਣ ਸਿੰਘ  ਜੀ ਨੇ ਆਪਣੀ ਚਲਾਈ ਹੋਈ  ਰਹੁ ਰੀਤ ਅਨੁਸਾਰ ਸਕੂਲ ਦੇ ਹੈੱਡ ਟੀਚਰ ਸ ਲਖਵੀਰ ਸਿੰਘ ਜੀ ਨੂੰ ਅਤੇ ਸਮੂਹ ਸਟਾਫ ਨੂੰ  ਇਕ ਕਿਤਾਬ "ਅਦਿੱਖ ਸ਼ਕਤੀ ਪ੍ਰਤੱਖ ਸ਼ਕਤੀ" ਭੇਟ ਕੀਤੀ ਗਈ  ।  ਅਖਾੜਾ ਸਕੂਲ ਦੇ ਸਮੂਹ ਸਟਾਫ  ਵੱਲੋਂ ਮਾਸਟਰ ਹਰਨਾਰਾਇਣ ਸਿੰਘ ਜੀ ਦਾ ਸਕੂਲ ਵਿੱਚ ਨਿਭਾਈਆਂ ਸੇਵਾਵਾਂ ਸਦਕੇ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ  ਬਹੁਤ ਬਹੁਤ ਧੰਨਵਾਦ ਕੀਤਾ ਗਿਆ ,ਵਾਹਿਗੁਰੂ ਜੀ ਇਸੇ ਤਰ੍ਹਾਂ ਹੀ ਹਰਨਰਾਇਣ ਸਿੰਘ ਜੀ ਤੋਂ ਵਾਤਾਵਰਨ ਪ੍ਰਤੀ, ਰੁੱਖਾਂ ਪ੍ਰਤੀ, ਕਿਤਾਬਾਂ ਪ੍ਰਤੀ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਦੀ ਅਰਦਾਸ ਬੇਨਤੀ ਵੀ ਕੀਤੀ । ਇਸ ਮੌਕੇ ਮੁੱਖ ਅਧਿਆਪਕ ਸ ਲਖਵੀਰ ਸਿੰਘ , ਸ ਬਲਜਿੰਦਰ ਸਿੰਘ ਹਾਂਸ, ਸ੍ਰੀਮਤੀ  ਤਰਨਜੀਤ ਕੌਰ, ਸ੍ਰੀਮਤੀ ਰਸ਼ਵਿੰਦਰ ਕੌਰ ,ਸ੍ਰੀਮਤੀ  ਲਲਿਤਾ ਕੁਮਾਰੀ, ਸ਼੍ਰੀਮਤੀ ਸਾਧਨਾ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਰਾਜਿੰਦਰ ਕੌਰ ਤੇ ਸੁਖਦੀਪ ਕੌਰ ਹਾਜ਼ਰ ਸਨ

ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਅੱਗੇ ਬਾਂਦਰ ਨੱਚੇ ! ਸਲੇਮਪੁਰੀ ਦੀ ਚੂੰਢੀ

ਦੇਸ਼ ਵਿੱਚ ਮਨੂੰਵਾਦੀ ਵਿਚਾਰਧਾਰਾ ਵਾਲਿਆਂ ਦੀ ਮਾਨਸਿਕਤਾ ਇੰਨੀ ਬਿਮਾਰ ਹੋ ਚੁੱਕੀ ਹੈ ਕਿ ਉਹ ਦਲਿਤ ਜਾਤੀ ਨਾਲ ਸੰਬੰਧ ਵਿਦਵਾਨਾਂ, ਬੁੱਧੀਜੀਵੀਆਂ, ਵਿਗਿਆਨੀਆਂ, ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਜੱਜਾਂ ਅਧਿਆਪਕਾਂ ਅਤੇ ਖਿਡਾਰੀਆਂ ਸਮੇਤ ਹਰੇਕ ਨਿਪੁੰਨ ਵਿਅਕਤੀਆਂ ਦੀ ਕਾਬਲੀਅਤ ਨੂੰ ਸਿਫਰ ਵਿਚ ਬਦਲਣ ਲਈ ਘਟੀਆ ਹਰਕਤਾਂ ਕਰਨ ਵਿਚ ਲੱਗੇ ਰਹਿੰਦੇ ਹਨ। ਹੁਣ ਜਦੋਂ ਟੋਕੀਓ ਵਿਚ ਉਲੰਪਿਕ-2020 ਖੇਡਾਂ ਚੱਲ ਰਹੀਆਂ ਹਨ ਤਾਂ ਦੇਸ਼ ਦੇ ਮਨੂੰਵਾਦੀ ਲੋਕ ਦੇਸ਼ ਦੇ ਖਿਡਾਰੀਆਂ ਨੂੰ ਭਾਰਤੀ ਖਿਡਾਰੀ ਮੰਨਣ ਦੀ ਬਜਾਏ ਉਨ੍ਹਾਂ ਦੀਆਂ ਜਾਤਾਂ - ਕੁਜਾਤਾਂ ਪਰਖ ਕੇ ਉਨ੍ਹਾਂ ਉਪਰ ਜਾਤੀ ਹਮਲੇ ਕਰਨ ਲੱਗ ਪਏ ਹਨ।ਦੇਸ਼ ਲਈ ਕਿੰਨੀ ਦੁਖਦਾਇਕ ਅਤੇ ਅਫਸੋਸਜਨਕ ਖਬਰ ਹੈ ਕਿ ਹਾਕੀ ਦੀ ਟੀਮ ਜਦੋਂ ਸੈਮੀਫਾਈਨਲ ਮੁਕਾਬਲੇ ਵਿਚ ਅਰਜਨਟੀਨਾ ਤੋਂ ਹਾਰ ਗਈ ਤਾਂ ਹਰਿਦੁਆਰ ਲਾਗੇ ਪਿੰਡ ਰੋਸ਼ਨਬਾਦ ਜੋ ਮਨੂੰਵਾਦੀਆਂ ਦਾ ਗੜ੍ਹ ਹੈ, ਉਥੇ ਹੀ ਹਾਕੀ ਦੀ ਉਲੰਪਿਕ ਸਟਾਰ ਵੰਦਨਾ ਕਟਾਰੀਆ ਦਾ ਘਰ ਹੈ, ਦੇ ਅੱਗੇ ਮਨੂੰਵਾਦੀ ਲੋਕਾਂ ਨੇ ਉਸ ਦੀ ਜਾਤੀ ਨੂੰ ਲੈ ਕੇ ਸ਼ਬਦੀ ਹਮਲਾ ਕੀਤਾ,ਗਾਲ੍ਹਾਂ ਕੱਢੀਆਂ ਅਤੇ ਕੱਪੜੇ ਉਤਾਰ ਕੇ ਬਾਂਦਰਾਂ ਵਾਗੂੰ ਨੱਚੇ। ਇਸ ਮੌਕੇ ਮਨੂੰਵਾਦੀ ਬਾਂਦਰਾਂ ਨੇ ਉੱਚੀ ਬੋਲਦਿਆਂ ਕਿਹਾ ਕਿ ਹਾਕੀ ਦੀ ਟੀਮ ਹਾਰਨ ਦਾ ਕਾਰਨ ਟੀਮ ਵਿਚ ਦਲਿਤ ਖਿਡਾਰਨਾਂ ਹਨ। ਹਮਲਾਵਰਾਂ ਨੇ ਵੰਦਨਾ ਕਟਾਰੀਆ ਦੇ ਪਰਿਵਾਰਕ ਮੈਂਬਰਾਂ ਨੂੰ ਗੰਦੀਆਂ ਗਾਲ੍ਹਾਂ ਕੱਢਦਿਆਂ ਕਿਹਾ ਕਿ ਜੇਕਰ ਟੀਮ ਵਿਚ ਦਲਿਤ ਖਿਡਾਰਨਾਂ ਜਿਹਨਾਂ ਦੀ ਗਿਣਤੀ ਜਿਆਦਾ ਹੈ, ਨਾ ਹੁੰਦੀਆਂ ਤਾਂ ਭਾਰਤ ਨੇ ਗੋਲਡ ਮੈਡਲ ਜਿੱਤ ਲੈਣਾ ਸੀ। ਮਨੂੰਵਾਦੀ ਬਾਂਦਰਾਂ ਨੂੰ ਸ਼ਾਇਦ ਪਤਾ ਨਹੀਂ ਕਿ ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਇਥੇ ਤੱਕ ਪਹੁੰਚਾਉਣ ਲਈ ਵੰਦਨਾ ਦਾ ਕਿੰਨਾ ਵੱਡਾ ਯੋਗਦਾਨ ਹੈ। ਵੰਦਨਾ ਕਟਾਰੀਆ ਦੀ ਹੈਟ੍ਰਿਕ ਨੂੰ ਬਹੁਤੇ ਦਿਨ ਵੀ ਨਹੀਂ ਹੋਏ। ਫਿਰ ਹਰ ਮੈਚ ਵਿੱਚ ਉਸਦੀ ਖੇਡ ਉਚ ਮਿਆਰੀ ਰਹੀ ਹੈ। ਉਸਨੇ ਦੁਨੀਆਂ ਦੀਆਂ ਉੱਤਮ ਦਰਜੇ ਦੀਆਂ ਟੀਮਾਂ ਦੀ ਰੱਖਿਆ ਕਤਾਰ ਨੂੰ ਵਖਤ ਪਾਈ ਰੱਖਿਆ ਹੈ। ਵੰਦਨਾ ਟੀਮ ਦਾ ਧੁਰਾ ਹੈ। ਵੰਦਨਾ ਟੀਮ ਦੀ ਜਿੰਦਜਾਨ ਹੈ।
ਭਲਾ ਮਨੂੰਵਾਦੀਆਂ ਨੂੰ ਕੋਈ ਇਹ ਪੁੱਛੇ ਕਿ ਅੱਜ ਦੇਸ਼ ਦੇ ਸਮੂਹ ਸੂਬਿਆਂ ਸਮੇਤ ਦੇਸ਼ ਦੀ ਵਾਗਡੋਰ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਦੇ ਹੱਥ ਵਿਚ ਹੈ, ਫਿਰ ਦੇਸ਼ ਨੇ ਅਜਾਦੀ ਦੇ 75 ਸਾਲਾਂ ਬਾਅਦ ਵੀ ਵਿਕਾਸ ਕਿਉਂ ਨਹੀਂ ਕੀਤਾ? ਦੁਨੀਆ ਦੇ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਹੜੇ ਬਾਅਦ ਵਿਚ ਅਜਾਦ ਹੋਏ ਪਰ ਇਸ ਵੇਲੇ ਉਨ੍ਹਾਂ ਦੀ ਦੁਨੀਆ ਵਿਚ ਤੂਤਕੀ ਬੋਲਦੀ ਹੈ ਅਤੇ ਉਨ੍ਹਾਂ ਵਲੋਂ ਕੀਤੀ ਗਈ ਤਰੱਕੀ ਨੂੰ ਵਰਨਣ ਨਹੀਂ ਕੀਤਾ ਜਾ ਸਕਦਾ ਜਦਕਿ ਭਾਰਤ ਦੇ ਕਰੋੜਾਂ ਲੋਕ ਅੱਜ ਵੀ ਭੁੱਖਮਰੀ ਨਾਲ ਜੂਝ ਰਹੇ ਹਨ। ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਚੋਟੀ ਦੀ ਹਾਕੀ ਖਿਡਾਰਨ ਰਾਣੀ ਰਾਮਪਾਲ ਵੀ ਇੱਕ ਮਜਦੂਰ ਦੀ ਬੇਟੀ ਹੈ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਤੇ ਦੇਸ਼ ਦੀ ਅਜਾਦੀ ਨੂੰ ਬਰਕਰਾਰ ਰੱਖਣ ਲਈ ਕਿਰਤੀ ਲੋਕਾਂ ਦਾ ਯੋਗਦਾਨ ਰਿਹਾ ਹੈ, ਜਦਕਿ ਸਰਮਾਏਦਾਰਾਂ, ਵੱਡੇ ਵਪਾਰੀਆਂ ਅਤੇ ਅਮੀਰਾਂ ਨੇ ਦੇਸ਼ ਨੂੰ ਵੇਚਿਆ ਹੈ, ਲੁੱਟਿਆ ਹੈ ਅਤੇ ਲੁੱਟ ਦਾ ਪੈਸਾ ਬਾਹਰਲੇ ਦੇਸ਼ਾਂ ਦੀਆਂ ਬੈਂਕਾਂ ਵਿਚ ਧੱਕਿਆ ਹੈ। ਮਜਦੂਰਾਂ, ਕਿਰਤੀਆਂ ਅਤੇ ਕਿਸਾਨਾਂ ਨੇ ਹਮੇਸ਼ਾ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਜਹਿਦੋ ਜਹਿਦ ਕੀਤੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ ਜਦ ਕਿ ਦੂਜੇ ਲੋਕ ਮਲਾਈ ਖਾਣ ਲਈ ਵਿਉਂਤਬੰਦੀਆਂ ਗੁੰਦਦੇ ਰਹਿੰਦੇ ਹਨ।

ਅਸੀਂ ਗੁੰਡੇ ਨਹੀਂ  ✍️  ਬਲਵੀਰ ਸਿੰਘ ਬਾਠ

ਅਸੀਂ ਗੁੰਡੇ ਨਹੀਂ 
ਸਾਡੇ ਪੰਜਾਬ ਦੀ ਧਰਤੀ ਰਿਸ਼ੀਆਂ ਮੁਨੀਆਂ ਗ਼ਦਰੀ ਬਾਬੇ ਸੂਰਬੀਰ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਤੇ ਅਨੇਕਾਂ ਹੀ  ਪੀਰ ਪੈਗੰਬਰਾਂ ਜਾਂਦਾ ਹੈ ਰਾਜੇ ਮਹਾਰਾਜਿਆਂ ਨੇ ਜਨਮ ਲਿਆ ਪਰ ਇਸੇ ਧਰਤੀ ਤੇ ਵੱਸਦੇ  ਰੰਗਲੀ ਦੁਨੀਆਂ ਵਿੱਚ ਅਸੀਂ ਸਭ ਤੋਂ ਵੱਡੇ ਗੁੰਡੇ ਹਾਂ ਕਿਉਂਕਿ ਅੱਜ ਸਮਾਜ ਵਿੱਚ ਲੋਕ ਧੀ ਨੂੰ ਕੁੱਖ ਵਿੱਚ ਕਤਲ ਕਰ ਦਿੰਦੇ ਹਨ ਅਤੇ ਦਾਜ ਦਹੇਜ ਪਿੱਛੇ ਲੜਕੀ ਨੂੰ ਮਿੱਟੀ ਦਾ ਤੇਲ ਪਾ ਕੇ ਜਿਉਂਦੀ ਨੂੰ ਸਾੜ ਦਿੱਤਾ  ਜਾਂਦਾ ਰਿਹਾ ਹੈ ਇਹ ਸਾਰੀਆਂ ਗੱਲਾਂ ਸਾਡੇ ਸਮਾਜ ਵਿੱਚ ਅਸੀਂ ਮੁੱਢ ਕਦੀਮੀ ਤੋਂ ਦੇਖਦੇ ਆ ਰਹੇ ਹਾਂ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਅਤੇ ਫਿਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਗੁੰਡੇ ਨਹੀਂ  ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰਲੇ ਗੁੰਡੇ ਨੂੰ ਮਾਰਨਾ ਪਵੇਗਾ ਉਸ ਤੋਂ ਬਾਅਦ ਮਹੱਲੇ ਉਸਤੋਂ ਬਾਅਦ ਪਿੰਡ ਉਸਤੋਂ ਬਾਅਦ ਹਲਕਾ ਤਹਿਸੀਲ ਜ਼ਿਲ੍ਹਾ  ਪੰਜਾਬ ਫਿਰ ਅਸੀਂ ਦੇਸ਼ ਦੀ ਤਰੱਕੀ ਲਈ ਯਤਨਸ਼ੀਲ ਹੋਵਾਂਗੇ ਫਿਰ ਹੀ ਅਸੀਂ ਬੱਚਿਆਂ ਦੇ ਭਵਿੱਖ ਔਰਤ ਦੀ ਇੱਜ਼ਤ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ  ਕਿਉਂਕਿ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਕੱਲੀਆਂ ਸਰਕਾਰਾਂ ਖਤਮ ਨਹੀਂ ਕਰ ਸਕਦੀਆਂ ਇਨ੍ਹਾਂ ਦੇ ਖਾਤਮੇ ਲਈ ਸਾਨੂੰ ਸਭ ਨੂੰ  ਆਪਣੇ ਅੰਦਰਲੇ ਗੁੰਡੇ ਨੂੰ ਮਾਰ ਕੇ  ਇੱਕ ਮੁੱਠ ਹੋ ਕੇ  ਚੰਗਾ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ

 ਨਵਜੋਤ ਸਿੰਘ ਸਿੱਧੂ ਦਾ ਕੀਤਾ ਜ਼ੋਰਦਾਰ ਸਵਾਗਤ ਅਤੇ ਖੁਸ਼ੀ ਚ ਵੰਡੇ ਲੱਡੂ ਪਾਏ ਭੰਗੜੇ  ਸੱਤਪਾਲ ਢੁੱਡੀਕੇ

ਅਜੀਤਵਾਲ,( ਬਲਵੀਰ ਸਿੰਘ ਬਾਠ)  ਕਾਂਗਰਸ ਹਾਈ ਕਮਾਨ ਵੱਲੋਂ ਕੀਤਾ ਗਿਆ ਸ਼ਲਾਘਾਯੋਗ ਫ਼ੈਸਲਾ ਜਿਸ ਦੇ ਅਧੀਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ  ਪਾਰਟੀ ਦਾ ਪੰਜਾਬ ਪ੍ਰਧਾਨ ਨਿਯੁਕਤ ਕਰਨ ਤੇ ਅੱਜ ਸੱਤਪਾਲ  ਢੁੱਡੀਕੇ ਦੀ ਯੋਗ ਅਗਵਾਈ ਹੇਠ ਨਵਜੋਤ ਸਿੰਘ ਸਿੱਧੂ ਦੇ ਮੋਗੇ ਆਉਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿਚ ਲੱਡੂ ਵੰਡੇ ਗਏ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸੱਤਪਾਲ ਢੁੱਡੀਕੇ ਨੇ ਕਿਹਾ ਕਿ ਆਉਣ ਵਾਲੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਡੀ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਪੰਜਾਬ ਨੂੰ ਇਕ ਸਾਫ ਸੁਥਰਾ   ਚੰਗੇ ਅਕਸ ਵਾਲਾ ਅਤੇ ਇਮਾਨਦਾਰ ਲੀਡਰ ਜੋ ਕਿ ਪੰਜਾਬ ਕਾਂਗਰਸ  ਪ੍ਰਧਾਨ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ  ਅਤੇ ਨੌਜਵਾਨ ਪੀੜ੍ਹੀ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਰੋਲ ਮਾਡਲ ਮੰਨਦੇ ਹੋਏ ਚੋਣਾਂ ਵਿੱਚ ਵੱਡੇ ਪੱਧਰ ਤੇ ਹਾਅ ਦਾ ਨਾਅਰਾ ਮਾਰਦੇ ਨਜ਼ਰ ਆਵੇਗੀ  ਇਸ ਸਮੇਂ ਉਨ੍ਹਾਂ ਕਾਂਗਰਸ ਹਾਈ ਕਮਾਂਡ ਨੇ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਅੱਜ ਖੁਸ਼ੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ

ਉਲੰਪੀਅਨ ਸਿਮਰਨਜੀਤ ਦੇ ਸਨਮਾਨ ਤੇ ਵਿਸ਼ੇਸ਼

ਉਲੰਪੀਅਨ ਮੁੱਕੇਬਾਜ਼ ਸਿਮਰਨਜੀਤ ਦਾ ਬੀ. ਬੀ. ਐਸ.ਬੀ. ਕਾਨਵੈਂਟ ਸਕੂਲ ਵੱਲੋਂ ਕੀਤਾ ਗਿਆ ਸ਼ਾਨਦਾਰ ਸਵਾਗਤ

ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਚਕਰ ਵੱਲੋਂ ਲੁੁਧਿਆਣਾ ਜਿਲੇ੍ਹ ਦੇ ਪਿੰਡ ਚਕਰ ਦੀ ਧੀ ਉਲੰਪੀਅਨ
ਮੁੱਕੇਬਾਜ਼ ਸਿਮਰਨਜੀਤ ਦਾ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਜਿਸ ਦੌਰਾਨ ਸਕੂਲ ਦੇ
ਡਾਇਰੈਕਟਰ ਮੈਡਮ ਸ਼੍ਰੀ ਮਤੀ ਅਨੀਤਾ ਕੁਮਾਰੀ, ਸਮੂਹ ਸਟਾਫ ਮੈਂਬਰ ਅਤੇ ਵਿਿਦਆਰਥੀਆਂ ਵੱਲੋਂ
ਸਿਮਰਨਜੀਤ ਕੌਰ ਨੂੰ ਫੁੱਲਾਂ ਦੇ ਹਾਰ ਪਹਿਨਾਏ ਗਏ ਅਤੇ ਉਸਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ
ਵਿਿਦਆਰਥੀਆਂ ਨੂੰ ਸਿਮਰਨਜੀਤ ਵੱਲੋਂ ਤੈਅ ਕੀਤੀਆਂ ਲੀਹਾਂ ਤੇ ਚੱਲਣ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼
ਦਾ ਨਾਂ ਰੋਸ਼ਨ ਕਰਨ ਲਈ ਪ੍ਰਰਿਤ ਕੀਤਾ ਗਿਆ। ਇਸ ਉਪਰੰਤ ਸਕੂਲ ਦੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ ਨੇ
ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਚਕਰ ਦੀ ਇਸ ਹੋਣਹਾਰ ਬੇਟੀ ਨੇ ਉਲੰਪਿਕ ਖੇਡਾਂ ਵਿੱਚ
ਭਾਗ ਲੈ ਕੇ ਕੇਵਲ ਚਕਰ ਪਿੰਡ ਦਾ ਹੀ ਨਹੀ ਬਲਕਿ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਮੋਕੇ ਸਕੂਲ ਦੇ
ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ
ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,
ਡਇਰੈਕਟਰ ਰਾਜੀਵ ਸੱਗੜ ਅਤੇ ਡਇਰੈਕਟਰ ਮੈਡਮ ਅਨੀਤਾ ਕੁਮਾਰੀ ਜੀ ਮੌਜੂਦ ਸਨ।

ਪੁਲੀਸ ਤਸ਼ੱਦਦ ਦਾ ਸ਼ਿਕਾਰ ਕੁਲਵੰਤ ਕੌਰ ਦੀ ਲੜਾਈ ਲੜੇਗੀ ਸੁਪਰੀਮ ਕੋਰਟ ਐਡਵੋਕੇਟ ਗੁਰਕੀਰਤ ਕੌਰ-Video

17 ਸਾਲ ਤੋਂ ਇਨਸਾਫ ਦੀ ਉਡੀਕ ਵਿਚ ਮੰਗ ਰਹੀ ਹੈ ਮੌਤ

 ਕੇਂਦਰੀ ਗ੍ਰਹਿ ਮੰਤਰੀ ਰਹੇ ਮਰਹੂਮ ਬੂਟਾ ਸਿੰਘ ਦੀ ਬੇਟੀ ਐਡਵੋਕੇਟ ਗੁਰਕੀਰਤ ਕੌਰ ਅੱਜ ਕੁਲਵੰਤ ਕੌਰ ਦਾ ਪਤਾ ਲੈਣ ਲਈ ਪਹੁੰਚੇ

 ਉਨ੍ਹਾਂ ਇਹ ਸਾਰਾ ਕੁਝ ਦੇਖ ਕੇ ਕੀ ਆਖਿਆ ਤੁਸੀਂ ਵੀ ਸੁਣ ਲਵੋ

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਦੀ ਵਿਸ਼ੇਸ਼ ਰਿਪੋਰਟ  

 

Facebook Link ; https://fb.watch/7cWRIE-VZj/

ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਵਿਖੇ ਪਸ਼ੂਆਂ ਦੀ ਭਿਆਨਕ ਬਿਮਾਰੀ ਦੇ ਇਲਾਜ ਲਈ ਵਰਲਡ ਕੈਂਸਰ ਕੇਅਰ ਆਈ ਅੱਗੇ 

 ਡੀ ਸੀ ਮੋਗਾ ਨੂੰ ਦਵਾਈਆਂ ਦੀ ਇਕ ਵੱਡੀ ਖੇਪ ਕਰਵਾਈ ਮੁਹੱਈਆ  

ਮੋਗਾ , 6 ਅਗਸਤ  (ਰਾਣਾ ਸ਼ੇਖਦੌਲਤ / ਜੱਜ ਮਸੀਤਾਂ )  ਪੰਜਾਬ ਦੇ ਇਤਿਹਾਸਿਕ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਵਿਖੇ ਪਸ਼ੂਆਂ ਨੂੰ ਲਾਗ ਲੱਗਣ ਕਾਰਨ ਬਿਮਾਰੀ ਫੈਲੀ ਹੋਈ ਹੈ, ਜਿਸਦੇ ਚਲਦੇ ਪਿੰਡ ਰਾਊਕੇ ਦੇ ਜੰਮਪਲ ਇੰਗਲੈਂਡ ਵਾਸੀ ਡਾ ਕੁਲਵੰਤ ਸਿੰਘ ਧਾਲੀਵਾਲ ਦੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਅੱਜ ਪਸ਼ੂਆਂ ਦੇ ਇਲਾਜ ਲਈ ਦਵਾਈਆਂ ਦੀ ਇੱਕ ਵੱਡੀ ਖੇਪ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਜੀ ਨੂੰ ਮੁਹੱਈਆ ਕਰਵਾਈ ਗਈ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਆਖਿਆ ਕਿ ਚਾਹੇ ਸਾਡਾ ਮੁੱਖ ਮਕਸਦ ਲੋਕਾਂ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਬਚਾਉਣਾ ਹੈ  ਪਰ ਅੱਜ ਜੇਕਰ ਪੰਜਾਬ ਦੇ ਵਿੱਚ ਪਸ਼ੂਆਂ ਦੀ ਇਸ ਤਰ੍ਹਾਂ ਦੀ ਭਿਆਨਕ ਬੀਮਾਰੀ ਫੈਲ ਜਾਂਦੀ ਹੈ ਤਾਂ ਉਸ ਦੀ ਰੋਕਥਾਮ ਲਈ ਆਪਣੇ ਭੈਣਾਂ ਭਰਾਵਾਂ ਨੂੰ ਪੰਜਾਬ ਵੱਸਦਿਆਂ ਨੂੰ ਉੱਜੜਨ ਤੋਂ ਬਚਾਉਣ ਲਈ ਸਾਡਾ ਇਹ ਫ਼ਰਜ਼ ਬਣਦਾ ਹੈ ਜਿਸ ਤਹਿਤ ਅਸੀਂ ਅੱਜ ਦੀਨਾ ਸਾਹਿਬ ਪਿੰਡ ਵਾਸੀਆਂ ਦੇ ਲਈ ਡੀ ਸੀ ਮੋਗਾ ਨੂੰ ਇਕ ਵੱਡਾ ਦਵਾਈਆਂ ਦੀ ਖੇਪ ਪਹੁੰਚਦੀ ਕੀਤੀ ਹੈ  । ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਵੀ ਕੀਤੀ ਕਿ ਗੁਰੂ ਸਾਹਿਬ ਉਨ੍ਹਾਂ ਬੇਜ਼ੁਬਾਨ ਪਸ਼ੂਆਂ ਨੂੰ ਇਸ ਤਰ੍ਹਾਂ ਦੀ ਭਿਆਨਕ ਬਿਮਾਰੀ ਤੋਂ ਬਚਾਉ ।

 

ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਮਜ਼ਦੂਰ ਦੀ ਪੱਠੇ ਕੁਤਰਦਿਆਂ ਕਰੰਟ ਲੱਗਣ ਨਾਲ ਹੋਈ ਮੌਤ

ਮਹਿਲ ਕਲਾਂ/ ਬਰਨਾਲਾ- 6 ਅਗਸਤ- (ਗੁਰਸੇਵਕ ਸਿੰਘ ਸੋਹੀ)- ਥਾਣਾ ਟੱਲੇਵਾਲ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਉਸ ਵੇਲੇ ਸੋਗ ਦਾ ਮਾਹੌਲ ਫੈਲ ਗਿਆ ਜਦੋਂ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਖੇਮ ਸਿੰਘ (33) ਪੁੱਤਰ ਅਵਤਾਰ ਸਿੰਘ ਆਪਣੇ ਘਰ ਬਿਜਲੀ ਵਾਲੀ ਮਸ਼ੀਨ ਤੇ ਪੱਠੇ ਕੁਤਰ ਰਿਹਾ ਸੀ। ਅਚਾਨਕ ਮਸ਼ੀਨ ਦੇ ਵਿੱਚ ਕਰੰਟ ਆ ਗਿਆ। ਕਰੰਟ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ ਤੁਰੰਤ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।ਖੇਮ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਅਤੇ ਪਤਨੀ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਮ੍ਰਿਤਕ ਦੇ ਪਿਤਾ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਟੱਲੇਵਾਲ ਦੀ ਪੁਲਸ ਵਲੋਂ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਪਿੱਛੋਂ ਮਿ੍ਰਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਇਸ ਮੌਕੇ ਸਮੁੱਚੇ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਬਣਦਾ ਯੋਗ ਮੁਆਵਜ਼ਾ ਮਿਲਣਾ ਚਾਹੀਦਾ ਹੈ ।

ਸਿਵਲ ਹਸਪਤਾਲ ਬਰਨਾਲਾ ਦੇ ਸਮੂਹ ਡਾਕਟਰਾਂ ਵੱਲੋਂ ਛੇਵੇਂ ਪੇ ਕਮਿਸ਼ਨ ਖ਼ਿਲਾਫ਼ ਨਾਅਰੇਬਾਜ਼ੀ 

ਮਹਿਲ ਕਲਾਂ /ਬਰਨਾਲਾ -5 ਅਗਸਤ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਲਾਗੂ ਛੇਵੇਂ ਪੇ ਕਮਿਸ਼ਨ ਖਿਲਾਫ਼ ਜਿੱਥੇ ਪੰਜਾਬ ਭਰ ਦੇ ਮੁਲਾਜ਼ਮ ਵਰਗ ਵੱਲੋਂ ਇਸਨੂੰ ਮੁਲਾਜ਼ਮ ਵਿਰੋਧੀ ਕਰਾਰ ਦਿੰਦਿਆਂ ਇਸਦਾ ਲਗਾਤਾਰ ਵਿਰੋਧ ਜਾਰੀ ਹੈ ਉੱਥੇ ਹੀ ਸਿਵਲ ਹਸਪਤਾਲ ਬਰਨਾਲਾ ਦੇ ਸਮੂਹ ਡਾਕਟਰਾਂ ਵੱਲੋਂ ਸੇਵਾਵਾਂ ਤੋਂ ਮੁਕੰਮਲ ਤਾਲਾਬੰਦੀ ਕਰਕੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਜਬਰਦਸਤ ਨਾਅਰੇ ਬਾਜੀ ਕੀਤੀ। ਇਸ ਸਮੇਂ ਸਿਵਲ ਸਰਜਨ ਬਰਨਾਲਾ ਡਾ ਜਸਵੀਰ ਸਿੰਘ ਔਲਖ, ਡਾ ਅਵਿਨਾਸ਼ ਬਾਂਸਲ, ਡਾ ਚਰਨਜੀਤ ਸਿੰਘ, ਡਾ ਰਾਜ ਕੁਮਾਰ, ਡਾ ਇੰਦੂ ਬਾਲਾਕ ਸਮੇਤ ਸਾਰੇ ਡਾ ਨੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਾਡੇ ਹੱਕ ਨਾ ਬਹਾਲ ਕੀਤੇ ਤਾਂ ਇਸ ਸਟਰੈਕ ਨੂੰ ਵੱਡੇ ਪੱਧਰ ਤੇ ਲਿਜਾਇਆ ਜਾਵੇਗਾ।

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦਾ 24 ਵਾਂ ਬਰਸੀ ਸਮਾਗਮ

ਦਾਣਾ ਮੰਡੀ ਵਿੱਚੋਂ ਪੋਸਟਰ/ਪਰਚਾਰ ਮੁਹਿੰਮ ਲਈ ਕਾਫਲੇ ਰਵਾਨਾ.... ਕਲਾਲਾ...

ਮਹਿਲਕਲਾਂ/ਬਰਨਾਲਾ- 5 ਅਗਸਤ- (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ 24 ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਨੂੰ ਅੱਗੇ ਤੋਰਦਿਆਂ ਅੱਜ ਦਾਣਾ ਮੰਡੀ ਵਿੱਚੋਂ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਵਿੱਚ ਪੂਰੇ ਇਲਾਕੇ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਟੀਮਾਂ ਨੂੰ ਰਵਾਨਾ ਕੀਤਾ ਗਿਆ। ਹਰ ਟੀਮ ਤਕਰੀਬਨ 20 ਪਿੰਡਾਂ ਅੰਦਰ ਬੱਝਵੀਂ ਪੋਸਟਰ/ਪਰਚਾਰ ਮੁਹਿੰਮ ਪੂਰੀ ਕਰੇਗੀ। ਇਸ ਸਮੇਂ ਇਕੱਤਰ ਹੋਏ ਜੁਝਾਰੂ ਕਾਫਲਿਆਂ ਨੂੰ ਸੰਖੇਪ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਆਗੂਆਂ ਮਨਜੀਤ ਧਨੇਰ, ਸੁਰਿੰਦਰ ਜਲਾਲਦੀਵਾਲ, ਪ੍ਰੀਤਮ ਦਰਦੀ, ਜਰਨੈਲ ਸਿੰਘ ਚੰਨਣਵਾਲ, ਗੁਰਮੇਲ ਸਿੰਘ ਠੁੱਲੀਵਾਲ, ਗੁਰਦੇਵ ਸਿੰਘ ਮਾਂਗੇਵਾਲ,ਬਲਦੇਵ ਸਿੰਘ ਧਨੇਰ, ਅਮਰਜੀਤ ਕੁੱਕੂ ਅਤੇ ਗੁਰਦੇਵ ਸਿੰਘ ਮਹਿਲਖੁਰਦ ਨੇ ਕਿਹਾ ਕਿ 24 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਤੋਂ ਸ਼ੁਰੂ ਹੋਈ ਔਰਤ ਜਬਰ ਵਿਰੋਧੀ ਜੰਗ ਹੋਰ ਵਧੇਰੇ ਜੋਸ਼ ਨਾਲ ਜਾਰੀ ਹੈ।ਸਗੋਂ ਹੁਣ ਤਾਂ ਇਹ ਜੰਗ ਮੌਜੂਦਾ ਦੌਰ ਚ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਖਿੱਚ ਰਹੇ ਕਿਸਾਨ ਅੰਂਦੋਲਨ ਨੂੰ ਸਮਰਪਿਤ ਕਰ ਦਿੱਤੀ ਹੈ।ਕਿਉਂਕਿ ਮੋਦੀ ਹਕੂਮਤ ਨੇ ਕਿਸਾਨੀ ਨੂੰ ਤਬਾਹੀ ਵੱਲ ਧੱਕਣ ਸਮੇਤ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਲਿਆਂਦੇ ਤਿੰਨ ਖੇਤੀ ਵਿਰੋਧੀ ਬਿਲ ਅਤੇ ਬਿਜਲੀ ਬਿਲ-2021 ਲਿਆਕੇ ਵੱਡੀ ਚੁਣੌਤੀ ਪੇਸ਼ ਕੀਤੀ ਹੈ।ਮੋਦੀ ਹਕੂਮਤ ਸਾਮਰਾਜ ਤਾਕਤਾਂ ਸਮੇਤ ਚੰਦ ਕੁ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤਾਂ ਲਈ ਕਰੋੜਾਂ ਕਰੋੜ ਲੋਕਾਂ ਸਮੇਤ ਪੇਂਡੂ ਸੱਭਿਅਤਾ ਦੇ ਉਜਾੜਨ ਤੇ ਤੁਲੀ ਹੋਈ ਹੈ। ਇਸ ਲਈ ਆਪਣਾ ਨੈਤਿਕ ਫਰਜ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਲਈ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਈਏ।ਆਗੂਆਂ ਇਹ ਵੀ ਦੱਸਿਆ ਕਿ ਮਹਿਲਕਲਾਂ ਦੀ ਇਤਿਹਾਸਕ ਧਰਤੀ ਉੱਤੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਅੱਠ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ।ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂਆਂ ਨੇ ਸਮੂਹ ਮਿਹਨਤੀ ਲੋਕਾਂ ਨੂੰ 12 ਅਗਸਤ 10 ਵਜੇ ਦਾਣਾ ਮੰਡੀ ਮਹਿਲਕਲਾਂ ਵੱਧ ਤੋਂ ਵੱਧ ਰਾਸ਼ਨ, ਦੁੱਧ ਅਤੇ ਆਰਥਿਕ ਸਹਾਇਤਾ ਇਕੱਠੀ ਕਰਕੇ ਵਿਸ਼ੇਸ਼ ਕਰਕੇ ਕਿਸਾਨ ਔਰਤਾਂ ਨੂੰ ਕਾਫਲੇ ਬੰਨ੍ਹ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।ਇਸ ਸਮੇਂ ਗੁਰਜੰਟ ਸਿੰਘ, ਕੁਲਵੀਰ ਸਿੰਘ ,ਰਾਜਪਤੀ, ਅਮਨਦੀਪ ਸਿੰਘ ਰਾਏਸਰ, ਜੱਗੀ ਰਾਏਸਰ, ਕੁਲਵਿੰਦਰ ਸਿੰਘ, ਹਰਪਾਲ ਪਾਲੀ, ਰਜਿੰਦਰ ਸਿੰਘ ਖਿਆਲੀ, ਜਗਤਾਰ ਸਿੰਘ, ਗੁਰਮੇਲ ਸਿੰਘ ਮੂੰਮ, ਜੱਗਾ ਸਿੰਘ ਛਾਪਾ, ਮਾ.ਦਰਸ਼ਨ ਸਿੰਘ,ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਚੁਹਾਣਕੇਕਲਾਂ ਵੀ ਹਾਜਰ ਸਨ।