You are here

ਪੰਜਾਬ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਵੱਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਮੰਗ ਪੱਤਰ               

  ਮਹਿਲ ਕਲਾਂ/ਸਾਦਿਕ-  5 ਅਗਸਤ - (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਿਲਾ ਫਰੀਦਕੋਟ ਵੱਲੋਂ ਕਾਂਗਰਸ ਦੇ ਮੌਜੂਦ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਫਰੀਦਕੋਟ ਪਹੁੰਚਣ ਸਮੇਂ ਆਪਣੀ ਜਥੇਬੰਦੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਮੰਗ ਪੱਤਰ ਅਤੇ ਸੰਨ 2017 ਦੀਆ ਚੋਣਾਂ ਕੀਤੇ ਵਾਅਦੇ ਨੂੰ ਯਾਦ ਕਰਵਾਉਣ ਲਈ ਚੋਣ ਮੈਨੀਫੈਸਟੋ ਦੀ ਕਾਪੀ ,ਜਿਸਦੇ 16 ਨੰਬਰ ਮਦ ਤੇ ਇਸ ਮੰਗ ਨੂੰ ਦਰਜ ਕੀਤਾ ਹੈ ,ਦਿੱਤਾ ਗਿਆ। ਇਸ ਮੋਕੇ ਜਿਲ੍ਹਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਅਤੇ ਜਿਲ੍ਹਾ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਉਚ ਪੱਧਰੀ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਡਾਕਟਰ   ਜਗਦੇਵ ਸਿੰਘ ਚਹਿਲ,ਡਾਕਟਰ ਸੁਖਦੇਵ ਰੋਮਾਣਾ ਜਰਨਲ ਸਕੱਤਰ ਬਾਜਾਖਾਨਾ,ਡਾਕਟਰ ਜਸਵਿੰਦਰ ਸਿੰਘ ਖੀਵਾ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਸਤਨਾਮ ਸਿੰਘ ਸਿੱਧੂ ਬਲਾਕ ਪ੍ਰਧਾਨ ਬਰਗਾੜੀ,ਡਾਕਟਰ ਸੁਖਚੈਨ ਸਿੰਘ ਸੰਧੂ ਬਲਾਕ ਪ੍ਰਧਾਨ ਕੋਟਕਪੂਰਾ ,ਡਾਕਟਰ ਸੁਰਜੀਤ ਸਿੰਘ ਸੇਰ ਸਿੰਘ ਵਾਲਾ ਬਲਾਕ ਪ੍ਰਧਾਨ ਸਾਦਿਕ,ਡਾਕਟਰ ਗੁਰਨੈਬ ਸਿੰਘ ਮੱਲ੍ਹਾ ਬਲਾਕ ਪ੍ਰਧਾਨ ਬਾਜਾਖਾਨਾ,ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈਂ,ਡਾਕਟਰ ਜਗਰੂਪ ਸਿੰਘ ਸੰਧੂ,ਡਾਕਟਰ ਨਰੇਸ਼ ਭਾਣਾ,ਡਾਕਟਰ ਅਮ੍ਰਿਤਪਾਲ ਸਿੰਘ ਟਹਿਣਾ ਬਲਾਖਕ ਪ੍ਰਧਾਨ ਫਰੀਦਕੋਟ, ਡਾਕਟਰ ਐਚ ਐਸ ਵੋਹਰਾ ਜਿਲ੍ਹਾ ਖਜਾਨਚੀ,ਡਾਕਟਰ ਗੁਰਜੰਟ ਸਿੰਘ ਝੱਖੜ ਵਾਲਾ ਆਦਿ ਜ਼ਿਲ੍ਹਾ ਬਾਡੀ ਟੀਮ ਨੇ ਤਾਜ ਪੈਲਿਸ ਫਰੀਦਕੋਟ ਵਿਖੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਅਤੇ ਉਹਨਾਂ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਇਸ ਮਸਲੇ ਨੂੰ ਜਰੂਰ ਹੱਲ ਕੀਤਾ ਜਾਵੇਗਾ।

   

ਬਲਾਕ ਸ਼ਹਿਣਾ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਦਿੱਤਾ ਨੂੰ ਮੰਗ ਪੱਤਰ

ਮਹਿਲ ਕਲਾਂ /ਬਰਨਾਲਾ- 5 ਅਗਸਤ- (ਗੁਰਸੇਵਕ ਸਿੰਘ ਸੋਹੀ)- ਬਲਾਕ ਸ਼ਹਿਣਾ ਦੇ ਸਰਪੰਚਾਂ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ (ਬਰਨਾਲਾ) ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਸਰਪੰਚ ਇੱਕ ਲੋਕਤੰਤਰ ਅਤੇ ਸਮਾਜ ਦਾ ਅੰਗ ਹਨ। ਪੰਜਾਬ ਦੇ ਵਿਕਾਸ ਅਤੇ ਤਰੱਕੀ ਵਿੱਚ ਇਨ੍ਹਾਂ ਦੇ ਅਹਿਮ ਰੋਲ ਹਨ। ਕਿਸੇ ਵੀ ਮੁਸ਼ਕਲ ਵਿੱਚ ਜਿਵੇਂ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਬਚਾਅ ਲਈ ਪਿੰਡਾਂ ਨੂੰ ਸੈਨੀਟਾਈਜ਼ਰ ਕਰਵਾ ਕੇ ਬਾਹਰੋਂ ਆਏ ਵਿਅਕਤੀਆਂ ਨੂੰ ਕੋਰ  ਰਟੀਨ ਕਰਕੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਵਾਕੇ ਅਤੇ ਲੋਕਾਂ ਨੂੰ ਕੱਚਾ ਪੱਕਾ ਰਾਸ਼ਨ ਮੁਹੱਈਆ ਕਰਵਾ ਕੇ ਸਮਾਜਿਕ ਸੇਵਾ ਦੀ ਅਹਿਮ ਭੂਮਿਕਾ ਨਿਭਾਈ ਹੈ। ਸਰਪੰਚ ਵੀ ਲੋਕਾਂ ਦੁਆਰਾ ਚੁਣਿਆ ਹੋਇਆ ਨੁਮਾਇੰਦਾ ਹੈ ਜੋ ਕਿ 24 ਘੰਟੇ ਸਮਾਜ ਸੇਵਾ ਲਈ ਹਾਜ਼ਰ ਰਹਿੰਦੇ ਹਨ। ਉਨ੍ਹਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਸੁਰੱਖਿਅਤ, ਮੁਸ਼ਕਲਾਂ ਨੂੰ ਦੇਖਦੇ ਹੋਏ ਬਲਾਕ ਸ਼ਹਿਣਾ ਦੇ ਸਰਪੰਚਾਂ ਵੱਲੋਂ ਹੇਠ ਲਿਖੀਆਂ ਮੰਗਾਂ ਦੀ ਮੰਗ ਕੀਤੀ ਗਈ ਹੈ।
1.ਸਰਪੰਚਾਂ ਦੀਆਂ ਜ਼ਿੰਮੇਵਾਰੀਆਂ ਅਤੇ ਸਮਾਜਕ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਤਨਖ਼ਾਹ 15 ਹਜ਼ਾਰ ਤੋਂ 25 ਹਜ਼ਾਰ ਕੀਤੀ ਜਾਵੇ ।
2.ਪੰਚਾਇਤ ਮੈਂਬਰਾਂ ਨੂੰ ਵੀ ਘੱਟੋ ਘੱਟ 10,000/- ਰੁਪਏ ਤਨਖ਼ਾਹ ਦੇਣੀ ਚਾਹੀਦੀ ਹੈ।
3.ਸਰਪੰਚਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਉਨ੍ਹਾਂ   ਨੂੰ ਟੋਲ ਪਲਾਜ਼ਾ ਮੁਆਫ਼ ਹੋਣਾ ਚਾਹੀਦਾ ਹੈ ਅਤੇ ਹਰ ਤਰ੍ਹਾਂ ਦੀ ਸਰਕਾਰੀ, ਗ਼ੈਰ ਸਰਕਾਰੀ ,ਪਾਰਕਿੰਗ ਫੀਸ ਮੁਆਫ਼ ਹੋਣੀ ਚਾਹੀਦੀ ਹੈ ।
4.ਪੰਚਾਇਤੀ ਰਾਜਾਂ ਵਿੱਚ ਸਰਪੰਚਾਂ ਨੂੰ ਜੋ ਅਧਿਕਾਰ ਦਿੱਤੇ ਗਏ ਹਨ ਉਹ ਜ਼ਮੀਨੀ ਪੱਧਰ ਤੇ ਲਾਗੂ ਹੋਣੇ ਚਾਹੀਦੇ ਹਨ ।
5.ਪੰਚਾਇਤੀ ਜ਼ਮੀਨਾਂ ਦਾ 33% ਕੱਟਿਆ ਜਾਂਦਾ ਫੰਡ ਬੰਦ ਹੋਣਾ ਚਾਹੀਦਾ ਹੈ ।
6.ਸਰਪੰਚਾਂ ਦੇ ਗਰਾਂਟ ਖ਼ਰਚੇ ਦਾ ਅਧਿਕਾਰ 25 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਤੱਕ ਕੀਤਾ ਜਾਣਾ ਚਾਹੀਦਾ ਹੈ।
7.ਮਨਰੇਗਾ ਰਾਹੀਂ ਕੀਤੇ ਕੰਮਾਂ ਦੀ  ਪੇਮੈਂਟ ਦਾ ਪੱਕਾ ਰਾਖਵਾਂ ਸਮਾਂ ਹੋਣਾ ਚਾਹੀਦਾ ਹੈ ।
8.ਸਰਪੰਚਾਂ ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮੁਲਾਜ਼ਮਾਂ ਦੀ ਤਰ੍ਹਾਂ ਵਾਧੂ ਧਾਰਾ ਲਾਗੂ ਕੀਤੀ ਜਾਵੇ ।ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਜੋਧਪੁਰ, ਸੁਖਵਿੰਦਰ ਸਿੰਘ ਕਲਕੱਤਾ ਸਹਿਣਾ, ਹਰਸ਼ਰਨ ਸਿੰਘ ਸਰਨਾ ਟੱਲੇਵਾਲ, ਜਗਦੀਪ ਸਿੰਘ ਮੱਲੀਆਂ, ਮਹਿੰਗਾ ਸਿੰਘ ਚੂੰਘਾਂ, ਇੰਦਰਜੀਤ ਸਿੰਘ ਜਵੰਦਾ ਕੋਠੇ, ਬਲੌਰ ਸਿੰਘ ਕੈਰੇੇ, ਗੁਰਜੰਟ ਸਿੰਘ ਢਿੱਲਵਾਂ ਨਾਭਾ, ਰੂਪ ਸਿੰਘ ਮਕਸੂਤ‍ਾ, ਪਰਮਿੰਦਰ ਸਿੰਘ ਧਰਮਪੁਰਾ ਮੋਡ਼, ਅੰਗਰੇਜ ਸਿੰਘ ਭਗਤਪੁਰਾ, ਗੁਰਮੀਤ ਕੌਰ ਨਿੰਮ ਸਿੰਘਵਾਲ ਮੌੜ, ਕਰਮਜੀਤ ਕੌਰ ਵਿਧਾਤਾ, ਰਾਜਵਿੰਦਰ ਸਿੰਘ ਰਾਮਗੜ੍ਹ, ਮਹਿੰਦਰ ਕੌਰ ਚੀਮਾ ,ਕਰਤਾਰ ਰਾਮ ਤਾਜੋਕੇ ਖੁਰਦ ,ਬੀਰਇੰਦਰ ਸਿੰਘ ਜ਼ੈਲਦਾਰ, ਈਸ਼ਰ ਸਿੰਘ, ਜਸਵੰਤ ਸਿੰਘ ਗਿੱਲ ਕੋਠੇ ,ਜਸਪ੍ਰੀਤ ਸਿੰਘ ਬੁਰਜ ਫ਼ਤਹਿਗੜ੍ਹ, ਜਗਤਾਰ ਸਿੰਘ ਜੰਗੀਆਣਾ, ਗੁਰਮੇਲ ਸਿੰਘ ਫਤਹਿਗੜ੍ਹ ਛੰਨਾਂ, ਗੁਰਮੇਲ ਕੌਰ ਨਾਨਕਪੁਰਾ ਮੌੜ, ਗੁਰਮੀਤ ਕੌਰ ਜੰਡਸਰ ਮੌੜ ਨੇ ਆਪਣੀਆਂ ਮੰਗਾਂ ਦੀ ਪੁਰਜ਼ੋਰ ਅਪੀਲ ਕੀਤੀ ।

ਚੇਤੇ ਆਉਂਦੇ ਨੇ ਮਾਪੇ ✍️. ਰਮੇਸ਼ ਕੁਮਾਰ ਜਾਨੂੰ

ਮਾਂ ਪਿਓ ਦੇ ਪਿਆਰ ਜਿਹੀ
    ਕਿਤੇ ਛਾਂ ਨਹੀਂ ਲੱਭਣੀ
ਤੇ ਮਾਂ ਪਿਓ ਦੀ ਗੋਦ ਜਿਹੀ
    ਕੋਈ ਥਾਂ ਨਹੀਂ ਲੱਭਣੀ।
ਸਿਰ ਤੇ ਟੁੱਟੇ ਪਹਾੜ ਤਾਂ ਚੇਤੇ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

ਨਸ਼ਿਆਂ ਦੇ ਵਿੱਚ ਪੈ ਕੇ
    ਦਿੱਤਾ ਰੋਲ ਜਵਾਨੀ ਨੂੰ
ਕੌਡੀਆਂ ਦੇ ਭਾਅ ਦਿੱਤਾ ਏ
    ਤੂੰ ਤੋਲ ਜਵਾਨੀ ਨੂੰ
ਵਿੱਚ ਜਵਾਨੀ ਤੁਰ ਜਾਏ ਪੁੱਤ ਤਾਂ ਰੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

ਘਰ ਵਿੱਚ ਬੈਠੀ ਧੀ ਦੀ ਚਿੰਤਾ
    ਖਾਈ ਜਾਂਦੀ ਏ
ਲਾਡਾਂ ਦੇ ਨਾਲ ਪਾਲੀ ਕਦੋਂ
    ਵਿਆਹੀ ਜਾਂਦੀ ਏ
ਸੋਚਾਂ ਸੋਚਦੇ ਰਹਿੰਦੇ ਕਿੱਥੇ ਸੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

'ਰਮੇਸ਼' ਵੇ ਮਾਪੇ ਹੋਣ ਤਾਂ ਨਇਓਂ
    ਲੋੜ ਹਜ਼ਾਰਾਂ ਦੀ
'ਜਾਨੂੰ' ਤੂੰ ਵੀ ਕੁਝ ਤਾਂ ਕਰ ਲੈ
    ਕਦਰ ਪਿਆਰਾਂ ਦੀ
ਤੁਰ ਜਾਵਣ ਇੱਕ ਵਾਰ ਤਾਂ ਮੁੜ ਨਾ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।
                               
                          ਲੇਖਕ- ਰਮੇਸ਼ ਕੁਮਾਰ ਜਾਨੂੰ
                          ਫੋਨ ਨੰ:-98153-20080

ਖ਼ਾਰਾਂ ✍️. ਸ਼ਿਵਨਾਥ ਦਰਦੀ

ਖ਼ਾਰਾਂ

 ਹੱਕਾਂ ਦੇ ਲਈ ਲੜਨ ਵਾਲੇ ,

ਮੈਂ ਵਿਕਦੇ ਵੇਖੇ ਵਿਚ ਬਜ਼ਾਰਾਂ ,

ਕੁਝ ਵਿਕ ਜਾਂਦੇ , ਕੁਝ ਦਬ ਜਾਂਦੇ 

ਹੇਠ , ਸਮੇਂ ਦੀਆਂ ਸਰਕਾਰਾਂ ।

ਫੋਕੀ ਟੋਹਰ ਜੋਗਾ ਬੰਦਾ ਰਹਿ ਗਿਆ ,

ਲੋਨ ਤੇ ਲੈਂਦਾ ਕੋਠੀਆਂ ਕਾਰਾਂ ।

ਕੁਦਰਤ ਦਾ , ਅੱਜ ਬਣਕੇ ਵੈਰੀ ,

ਮਾਰੇ , ਚਿੜੀਆਂ , ਘੁੱਗੀਆਂ , ਗਟਾਰਾਂ ।

ਗੰਗਾ ਦੇ ਵਿਚ ਸੁੱਟ ਕੇ ਗੰਦ ,

ਪਾਣੀ ਭਾਲਦਾ , ਠੰਡਾ ਮਿੱਠਾ ਠਾਰਾਂ ।

ਕਾਰਖਾਨੇ ਲਾ , ਹਵਾ ਜ਼ਹਿਰੀਲੀ ਕੀਤੀ 

ਪ੍ਰਦੂਸ਼ਣ ਪਾਇਆ , ਆਪਣੇ ਤੇ ਭਾਰਾ ।

ਰੱਬ ਦਾ ਕੋਈ , ਦੋਸ਼ ਨਾ 'ਦਰਦੀ' 

ਬੰਦਾ ਬੰਦੇ ਨਾਲ ਕੱਢਦਾ ਖ਼ਾਰਾਂ ।

           ਸ਼ਿਵਨਾਥ ਦਰਦੀ 

    ਸੰਪਰਕ:- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ 

ਸੀ੍ ਗੁਰੂ ਰਵਿਦਾਸ ਜੀ ਦਾ ਮਿਸ਼ਨ ਤੇ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਹੋਕਾ

8 ਵਾਂ ਚੇਤਨਾ ਮਾਰਚ ਮਹਿਲ ਕਲਾਂ ਤੋਂ ਖੁਰਾਲਗੜ੍ਹ ਸਾਹਿਬ ਤੱਕ

ਮਹਿਲ ਕਲਾਂ/ਬਰਨਾਲਾ- 3 ਅਗਸਤ- (ਗੁਰਸੇਵਕ ਸਿੰਘ ਸੋਹੀ)- ਅੱਜ ਸੀ੍ ਗੁਰੂ ਰਵਿਦਾਸ ਮਿਸ਼ਨ ਪੰਜਾਬ ਕਮੇਟੀ ਦੀ ਮਹਿਲ ਕਲਾਂ ਹਲਕੇ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਪੰਡੋਰੀ ਵਿਖੇ ਹੋਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਸਮੂਹ ਆਗੂਆਂ ਨੇ ਕਿਹਾ ਕਿ ਇਹ ਮੀਟਿੰਗ ਵਿਸ਼ਾਲ ਚੇਤਨਾ ਮਾਰਚ ਦੀ ਵਿਚਾਰਾਂ ਕੀਤੀਆਂ, ਇਹ ਮੀਟਿੰਗ ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਖੇੜੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਗੁਰੂ ਰਵਿਦਾਸ ਮਿਸ਼ਨ ਪੰਜਾਬ ਵੱਲੋਂ 14 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਤੋਂ ਮੋਟਰਸਾਈਕਲ, ਗੱਡੀਆਂ ਤੇ ਸੰਗਤਾਂ ਵੱਡੀ ਗਿਣਤੀ ਵਿਚ ਇਸ 8ਵਾਂ ਚੇਤਨਾ ਮਾਰਚ ਵਿੱਚ ਸ਼ਾਮਲ ਹੋਣਗੇ, ਚੇਤਨਾ ਮਾਰਚ ਰਾਹੀਂ ਜਵਾਨੀ, ਕਿਸਾਨੀ, ਰੁੱਖ ਲਗਾਉ, ਸਮਾਜਿਕ ਬੁਰਾਈਆਂ ਦੇ ਵਿਰੁੱੱਧ ਤੇ ਬੇਗਮਪੁਰਾ ਸੰਕਲਪ ਦੇ ਪਸਾਰ ਲਈ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਇਸ ਮਿਸ਼ਨ ਵਿਚ ਹੁੰਮ ਹੁਮਾ ਕੇ ਪਹੁੰਚਣ ਦੀ ਕਿਰਪਾ ਕਰਨੀ।14 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਤੋਂ ਚੇਤਨਾ ਮਾਰਚ ਚੱਲ ਕੇ ਮਹਿਲ ਖੁਰਦ, ਪੰਡੋਰੀ,ਛਾਪਾ, ਲੋਹਟਬੱਦੀ, ਛਪਾਰ, ਅਹਿਮਦਗੜ੍ਹ, ਰਾੜਾ ਸਾਹਿਬ, ਮਾਛੀਵਾੜਾ ਸਾਹਿਬ ,ਰਾਹੋਂ, ਨਵਾਂ ਸ਼ਹਿਰ, ਗੜ੍ਹਸ਼ੰਕਰ ਤੋਂ ਇਹਨਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਹੁੰਦਿਆਂ ਹੋਇਆਂ ਤੱਪ ਅਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚਰਨ ਛੋਹ ਧਰਤੀ ਪ੍ਰਾਪਤ ਗੁਰਦੁਆਰਾ ਸਾਹਿਬ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਖੇੜੀ ਨੇ ਸਾਰੀ ਜਾਣਕਾਰੀ ਦਿੱਤੀ। ਇਸ ਮੌਕੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਹਰਪਾਲ ਸਿੰਘ ਪੰਡੋਰੀ, ਮੀਤ ਪ੍ਰਧਾਨ ਮੇਜਰ ਸਿੰਘ ਮੁਬਾਰਕਪੁਰ, ਬੇਅੰਤ ਸਿੰਘ ਛਾਪਾ, ਨਰੈਣ ਸਿੰਘ ਛਾਪਾ, ਹਰਜਿੰਦਰ ਸਿੰਘ ਭਗਵਾਨਪੁਰਾ,ਜੱਸੀ ਕੁਰੜ,ਦੀਪ ਸਿੰਘ ਨੰਗਲ, ਡਾਕਟਰ ਤੇਜਿੰਦਰ, ਹਰਬੰਸ ਸਿੰਘ ਪੰਡੋਰੀ, ਜਗਤਾਰ ਸਿੰਘ,ਇੰਦਰ ਫੌਜੀ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਪਰਿਵਾਰਕ ਕਾਫਲਾ ਪਟਨਾ ਸਾਹਿਬ ਅਤੇ ਕਲਕੱਤਾ ਬੰਦਰਗਾਹ ਦੀ ਯਾਤਰਾ ਤੋ ਵਾਪਿਸ ਪਰਤਿਆ

ਮਹਿਲ ਕਲਾਂ/ਬਰਨਾਲਾ-3 ਅਗਸਤ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਰਨਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਅਤੇ ਜਿਲ੍ਹਾ ਵਾਈਸ ਚੇਅਰਮੈਨ ਡਾਕਟਰ ਭਗਵੰਤ ਸਿੰਘ ਬੜੂੰਦੀ ਤੇ ਡਾਕਟਰ ਕੇਸਰ ਸਿੰਘ ਜੀ ਧਾਂਦਰਾ ਪ੍ਰੈਸ ਸਕੱਤਰ ਦੀ ਸੁਚੱਜੀ ਅਗਵਾਈ ਹੇਠ ਧਾਰਮਿਕ ਸਥਾਨਾਂ ਤੇ ਹੋਰ ਅਸਥਾਨਾਂ ਦੀ ਯਾਤਰਾ ਕਰਕੇ ਵਾਪਸ ਪਰਤ ਆਇਆ ਹੈ ।
ਮੈਡੀਕਲ ਪ੍ਰੈਕਟੀਸ਼ਨਰ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਵਲੋਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਅਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ,ਸਾਹਿਬ-ਏ -ਕਮਾਲ, ਸਰਬੰਸਦਾਨੀ ,ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ,ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਅਰਦਾਸ ਕਰਵਾਈ ਗਈ। ਜਿਥੇ ਗੁਰਦੁਆਰਾ ਪਟਨਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਜੀ ਨੇ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਸਾਹਿਬ ਬਖਸਿਸ ਕੀਤਾ ਗਿਆ। ਮੈਬਰਾਂ ਦੀਆਂ ਮਨੋਕਾਮਨਾ ਲਈ ਇਲਾਹੀ ਬਾਣੀ ਦਾ ਜਾਪ ਕੀਤਾ ਗਿਆ। ਉਸ ਤੋਂ ਬਾਅਦ ਪਟਨਾ ਸਾਹਿਬ ਜੀ ਦੇ ਹੋਰ ਗੁਰਧਾਮਾਂ ਦੀ ਯਾਤਰਾ ਕੀਤੀ ਗਈ। ਪਵਿੱਤਰ ਗੰਗਾ ਦੇ ਦਰਸਨ ਵੀ ਕਰਵਾਏ ਗਏ ।
 ਉਸ ਤੋਂ ਬਾਅਦ ਇਹ ਪਰਿਵਾਰਕ ਮੈਂਬਰਾਂ ਦਾ ਕਾਫਲਾ ਕਲਕੱਤਾ ਬੰਦਰਗਾਹ ਵਿਖੇ ਪਹੁਚਿਆ। ਜਿਥੇ ਬੰਦਰਗਾਹ ਤੇ ਘੁੰਮਣ ਫਿਰਨ ਤੋ ਇਲਾਵਾ ਇਥੋਂ ਦੇ ਪ੍ਰਸਿੱਧ ਅਸਥਾਨਾਂ ਜਿਵੇਂ ਕਿ ਲੰਡਨ ਹਾਉਸ ਈਕੋ ਪਾਰਕ ਅਤੇ ਬੀਚ ਹਾਵੜਾ ਬਰਿਜ, ਮਹਾਰਾਣੀ ਵਿਕਟੋਰੀਆ ਪਾਰਕ, ਤਾਰਾ ਮੰਡਲ ,ਬਾਬੂ ਘਾਟ ਚਰਚ, ਮੈਸਲੀਅਮਨ ਪਾਰਕ ਆਦਿ ਦੀ ਯਾਤਰਾ ਕਰਵਾਈ ਗਈ ।
  ਇਸ ਪਰਿਵਾਰਕ ਕਾਫਲੇ ਵਿੱਚ ਡਾਕਟਰ ਧਰਮਿੰਦਰ ਪੱਬੀਆਂ, ਮੈਡਮ ਕਮਲਜੀਤ ਕੌਰ, ਬੇਟੀ ਗੁਰਲੀਨ ਪੱਬੀਆਂ, ਸਰਦਾਰ ਬਹਾਦਰ ਸਿੰਘ ਜੀ ਪੱਬੀਆਂ, ਮਾਤਾ ਕੁਲਵੰਤ ਕੌਰ ਜੀ ਪੱਬੀਆ, ਡਾ ਰਾਜੂ ਖਾਨ ਸੁਧਾਰ, ਡਾਕਟਰ ਪੁਸਪਿੰਦਰ ਬੋਪਾਰਾਏ ਬਲਾਕ ਸੈਕਟਰੀ, ਮਾਤਾ ਜਸਮੇਲ ਕੌਰ ਜੀ ਕਾਲਖ, ਮੈਡਮ ਕਮਲਜੀਤ ਕੌਰ ਕਾਲਖ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ ਲੁਧਿਆਣਾ, ਅਨਵੀਰ ਕਾਲਖ, ਡਾ ਅਵਤਾਰ ਸਿੰਘ ਭੱਟੀ, ਡਾ ਹਰਬੰਸ ਸਿੰਘ ਬਸਰਾਓ, ਮੈਡਮ ਸੁਰਿੰਦਰਪਾਲ ਕੌਰ ਜੀ ਬੜੂੰਦੀ, ਡਾ ਕਰਨੈਲ ਸਿੰਘ ਜੱਸੋਵਾਲ ,ਡਾ ਗੁਰਚਰਨ ਸਿੰਘ ਛਪਾਰ ਆਦਿ ਹਾਜ਼ਰ ਸਨ। 
 ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਯਾਤਰਾ ਦਾ ਮਕਸਦ ਸਮੂਹ ਪ੍ਰੈਕਟੀਸ਼ਨਰਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਅਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਜਨਮ ਭੋਇੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਅਰਦਾਸ ਕਰਵਾਉਣਾ ਸੀ।
 ਬਲਾਕ ਪੱਖੋਵਾਲ ਵਲੋਂ ਪਹਿਲਾਂ ਵੀ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਅਨੇਕਾਂ ਗੁਰਧਾਮਾਂ ਦੀ ਯਾਤਰਾ ਕਰਵਾਈ ਜਾ ਚੁੱਕੀ ਹੈ। ਪਰ ਇਸ ਵਾਰ ਪੰਜਾਬ ਤੋਂ ਬਾਹਰ ਪ੍ਰਸਿੱਧ ਅਸਥਾਨਾਂ ਦੇ ਦਰਸਨ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਸਾਡੀਆਂ ਉਚ ਪੱਧਰੀ ਕਮੇਟੀਆਂ ਨੂੰ ਇਸ ਬਾਬਤ ਹੋਰ ਹੰਭਲਾ ਮਾਰਨ ਦੀ ਲੋੜ ਹੈ ਤਾਂ ਕਿ ਆਪਸੀ ਪਰਿਵਾਰਕ ਸਾਂਝਾ ਨੂੰ ਹੋਰ ਮਜਬੂਤ ਕੀਤਾ ਜਾ ਸਕੇ।

ਬਾਬਰ ਦੀਆਂ ਰਗਾਂ ਵਿੱਚ ਮੱਧ ਏਸ਼ੀਆ ਦੇ ਦੋ ਮਹਾਨ ਯੋਧਿਆ ਦਾ ਖ਼ੂਨ ਦੌੜਦਾ ਸੀ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਭਾਰਤ ਵਿੱਚ ਦਿੱਲੀ ਸਲਤਨਤ ਦਾ ਅੰਤ ਹੋ ਗਿਆ ਅਤੇ ਇਸਦੇ ਖੰਡਰਾਂ ਉੱਪਰ ਮੁਗਲ ਸਾਮਰਾਜ ਦੀ ਨੀਂਹ ਰੱਖੀ ਗਈ।ਮੁਗਲ ਸਾਮਰਾਜ ਦਾ ਸੰਸਥਾਪਕ ਜਹੀਰਉੱਦੀਨ ਮੁਹੰਮਦ ਬਾਬਰ ਸੀ।ਉਹ ਮੱਧ ਏਸ਼ੀਆ ਦੀਆਂ ਤੁਰਕ ਅਤੇ ਮੰਗੋਲ ਜਾਤੀਆਂ ਨਾਲ ਸੰਬੰਧ ਰੱਖਦਾ ਸੀ।ਉਸਨੇ 1526 ਈ. ਵਿੱਚ ਪਾਨੀਪਤ ਦੇ ਮੈਦਾਨ ਵਿੱਚ ਦਿੱਲੀ ਦੇ ਆਖਰੀ ਅਫ਼ਗ਼ਾਨ ਸੁਲਤਾਨ ਇਬਰਾਹਿਮ ਲੋਧੀ ਨੂੰ ਹਰਾ ਦਿੱਤਾ ਅਤੇ ਅੱਗੇ ਵੱਧ ਕੇ ਦਿੱਲੀ ਤੇ ਆਗਰਾ ਉੱਤੇ ਆਪਣਾ ਅਧਿਕਾਰ ਜਮਾ ਲਿਆ।ਇਸ ਤਰ੍ਹਾਂ ਉਸਨੇ ਭਾਰਤ ਵਿੱਚ ਇੱਕ ਨਵੇਂ ਵੰਸ਼ ਦੀ ਸਥਾਪਨਾ ਕੀਤੀ ਜੋ ਕਿ ਮੁਗਲ-ਵੰਸ਼ ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਵੰਸ਼ ਦੇ ਸ਼ਾਸਕਾਂ ਦੇ ਹੱਥਾਂ ਵਿੱਚ ਭਾਰਤ ਦੇ ਭਾਗਾਂ ਦੀ ਵਾਗ-ਡੋਰ ਕੋਈ ਤਿੰਨ ਸੌ ਸਾਲ ਤੱਕ ਰਹੀ।
ਬਾਬਰ ਦਾ ਜਨਮ 14 ਫ਼ਰਵਰੀ 1483 ਈ.ਨੂਂ ਫਰਗਾਨਾ ਦੀ ਰਾਜਧਾਨੀ ਅੰਦੀਜਾਨ ਵਿਖੇ ਹੋਇਆ।ਉਸ ਦਾ ਅਸਲੀ ਨਾਮ ਜਹੀਰਉੱਦੀਨ ਮੁਹੰਮਦ ਸੀ ਉਸਦੇ ਮਿੱਤਰ ਅਤੇ ਦੇਸ-ਵਾਸੀ ਉਸ ਨੂੰ ਇਸ ਔਖੇ ਨਾਂ ਨਾਲ ਨਹੀਂ ਪੁਕਾਰ ਸਕਦੇ ਸਨ ਇਸ ਲਈ ਉਹ ਉਸਨੂੰ ਬਾਬਰ ਦੇ ਨਾਂ ਨਾਲ ਸੰਬੋਧਨ ਕਰਨ ਲੱਗ ਪਏ।’ਬਾਬਰ’ ਤੁਰਕੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ‘ਬੱਬਰ ਸ਼ੇਰ’।ਬਾਬਰ ਦਾ ਪਿਤਾ ਉਮਰ ਸ਼ੇਖ ਮਿਰਜ਼ਾ ਫਰਗਾਨਾ ਦਾ ਹਾਕਮ ਸੀ ਅਤੇ ਉਹ ਅਮੀਰ ਤੈਮੁਰ ਦੇ ਵੰਸ਼ ਨਾਲ ਸੰਬੰਧ ਰੱਖਦਾ ਸੀ।ਉਸਦੀ ਮਾਤਾ ਦਾ ਨਾਂ ਕੁਤਲੁਗ ਨਿਗਾਰ ਖ਼ਾਨਮ ਸੀ।ਜੋ ਕਿ ਮੰਗੋਲ ਨੇਤਾ ਚੰਗੇਜ ਦੇ ਵੰਸ਼ ਵਿੱਚੋਂ ਸੀ।ਇਸ ਤਰ੍ਹਾਂ ਬਾਬਰ ਦੀਆਂ ਰਗਾਂ ਵਿੱਚ ਮੱਧ ਏਸ਼ੀਆ ਦੇ ਦੋ ਮਹਾਨ ਯੋਧਿਆ ਦਾ ਖ਼ੂਨ ਦੌੜਦਾ ਸੀ।
ਬਾਬਰ ਨੇ ਤੁਰਕੀ ,ਫ਼ਾਰਸੀ ਅਤੇ ਅਰਬੀ ਭਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਲਿਆ ਸੀ।ਉਸਨੇ ਆਪਣੀ ਆਤਮ ਕਥਾ ਵਿੱਚ ਕਿਹਾ ਹੈ ਕਿ ਉਸਦਾ ਅਧਿਆਪਕ ਸ਼ੇਖ ਮੁਜੀਬ ਸੀ।ਬਾਬਰ ਦੀ ਨਾਨੀ ਏਸਾਨ ਦੌਲਤ ਬੇਗਮ ਨੇ ਉਸ ਵਿੱਚ ਅਤਿਅੰਤ ਸਾਹਸ,ਆਤਮ ਵਿਸ਼ਵਾਸ ਅਤੇ ਦ੍ਹਿੜ ਨਿਸ਼ਚੇ ਜਿਹੇ ਉੱਤਮ ਗੁਣ ਕੁੱਟ-ਕੁੱਟ ਕੇ ਭਰ ਦਿੱਤੇ ਸਨ ਅਤੇ ਉਸਦੀ ਦਾਦੀ ਸ਼ਾਹ ਸੁਲਤਾਨਾ ਬੇਗਮ ਨੇ ਉਸ ਨੂੰ ਵਿਵਹਾਰ ਅਤੇ ਸ਼ਿਸ਼ਟਾਚਾਰ ਦੇ ਚੰਗੇ-ਚੰਗੇ ਨਿਯਮ ਸਿਖਾਏ।ਬਾਬਰ ਦੇ ਪਹਾੜੀ ਦੇਸ਼ ਦੀ ਜਲਵਾਯੂ ਨੇ ਵੀ ਉਸ ਦੇ ਵਿਅਕਤੀਤਵ ਉੱਤੇ ਪ੍ਰਭਾਵ ਪਾਇਆ।1494 ਈ.ਵਿੱਚ ਬਾਜ਼ਾਰ ਦੇ ਪਿਤਾ ਦੀ ਕਬੂਤਰ ਉਡਾਉਦੇ-ਉਡਾਉਦੇ ਆਪਣੇ ਮਹਿਲ ਦੇ ਸਿਖਰ ਤੋ ਥੱਲੇ ਡਿੱਗਣ ਜਾਣ ਕਾਰਨ ਮੌਤ ਹੋ ਗਈ ਅਤੇ ਬਾਬਰ ਦੀ ਉਮਰ ਉਸ ਸਮੇ 11 ਸਾਲ ਸੀ , ਫਰਗਨਾ ਦੀ ਗੱਦੀ ਉੱਤੇ ਬੈਠਿਆ।1497 ਈ.ਵਿੱਚ ਬਾਬਰ ਨੇ ਸ਼ਕਰਕੰਦ ਦੀ ਜਿੱਤ ਪ੍ਰਾਪਤ ਕੀਤੀ।ਪਰ ਇਹ ਜਿੱਤ ਸਦੀਵੀ ਨਾ ਬਣ ਸਕੀ।1497 ਤੋ 1504 ਈ.ਤੱਕ ਬਾਬਰ ਦੀ ਹਸਤੀ ਅਵਾਰਾ ਵਰਗੀ ਸੀ।ਇੱਕ ਅਜਿਹੇ ਰਾਜੇ ਵਰਗੀ ਜਿਸਦਾ ਕੋਈ ਰਾਜ ਨਹੀਂ ਸੀ।ਉਸਨੂੰ ਇਸ ਤਰ੍ਹਾਂ ਠੁਕਰਾਇਆ ਜਾਂਦਾ ਸੀ ਜਿਵੇ ਕਿ ਸਮੁੰਦਰ ਦੇ ਕੰਢੇ ਪਏ ਹੋਏ ਕੰਕਰ ਨੂੰ ।1502 ਤੋ 1504ਈ. ਤੱਕ ਦਾ ਸਮਾਂ ਬਾਬਰ ਦੇ ਜੀਵਨ ਦਾ ਬਹੁਤ ਔਖਾ ਸਮਾਂ ਸੀ।ਉਸਨੂੰ ਦੁੱਖਾਂ ਤੇ ਗਰੀਬੀ ਦਾ ਸਾਹਮਣਾ ਕਰਨਾ ਪਿਆ।ਸਾਰੇ ਸਾਥੀ ਤੇ ਸੰਬੰਧੀ ਉਸਨੂੰ ਧੋਖਾ ਦੇ ਗਏ। ਬਾਬਰ ਆਪਣੀ ਆਤਮ- ਕਥਾ ਵਿੱਚ ਲਿਖਦਾ ਹੈ ਕਿ “ਮੈ ਸੰਸਾਰ ਵਿੱਚ ਆਪਣੀ ਆਤਮਾ ਤੋਂ ਬਿਨਾਂ ਕਿਸੇ ਨੂੰ ਵੀ ਵਫ਼ਾਦਾਰ ਮਿੱਤਰ ਅਤੇ ਆਪਣੇ ਦਿਲ ਤੋ ਸਿਵਾਏ ਕਿਸੇ ਨੂੰ ਵੀ ਭਰੋਸੇਯੋਗ ਨਹੀਂ ਪਾਇਆ।1504 ਈ.ਗਜਨੀ ਨੂੰ ਜਿੱਤ ਲਿਆ।1507 ਈ.ਵਿੱਚ ਉਸਨੇ ‘ਬਾਦਸ਼ਾਹ’ ਦੀ ਉਪਾਧੀ ਧਾਰਨ ਕੀਤੀ।ਉਜਬੇਗਾ ਤੋ ਬਾਬਰ ਨੇ ‘ਤੁਲਗੁਮਾ’ ਨਾਮੀ ਯੁੱਧ ਦਾ ਢੰਗ ,ਮੰਗੋਲਾਂ ਤੋ ਛੁਪ ਕੇ ਵਾਰ ਕਰਨ ਤੇ ਦੁਸ਼ਮਣ ਨੂੰ ਖ਼ਤਰਨਾਕ ਸਥਾਨ ਤੇ ਲਿਆ ਕੇ ਲੜਾਈ ਕਰਨ ਦਾ ਢੰਗ ਅਤੇ ਈਰਾਨੀਆਂ ਤੋਂ ਉਸਨੇ ਤੋਪਖ਼ਾਨੇ ਦੀ ਵਰਤੋਂ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ।ਬਾਬਰ ਨੇ ਭਾਰਤ ਉੱਤੇ 1519 ਦੀ.ਤੋਂ 1526 ਤੱਕ ਪੰਜ ਹਮਲੇ ਕੀਤੇ।ਬਾਬਰ ਨੇ ਭਾਰਤ ਉੱਤੇ ਪਹਿਲਾ ਹਮਲਾ 1519 ਈ.ਵਿੱਚ ਖਰੂਦੀ ਜਾਤੀ ਯੂਸਫਜਾਈ ਦੇ ਵਿਰੁੱਧ,ਦੂਜਾ ਹਮਲਾ 1519 ਈ.ਵਿੱਚ,ਤੀਜਾ ਹਮਲਾ 1520 ਈ. ਵਿੱਚ ,ਚੌਥਾ ਹਮਲਾ 1524 ਈ. ਵਿੱਚ,ਪੰਜਵਾਂ ਹਮਲਾ 1525-1526 ਈ. ਵਿੱਚ ਕੀਤਾ ।ਇਸ ਤੋਂ ਇਲਾਵਾ ਬਾਬਰ ਨੇ 1526 ਈ.ਪਾਨੀਪਤ ਦੀ ਲੜਾਈ ,1527 ਈ. ਵਿੱਚ ਖਾਨਵਾ ਦੀ ਲੜਾਈ,1528 ਈ.ਵਿੱਚ ਚੰਦੇਰੀ ਦੀ ਲੜਾਈ 1529 ਈ.ਵਿੱਚ ਘਾਗਰਾ ਦੀ ਲੜਾਈ ਲੜੀ।ਅੰਤ 26 ਦਸੰਬਰ 1530 ਈ. ਵਿੱਚ ਬਾਬਰ ਦੀ ਮੌਤ ਹੋ ਗਈ।ਮੌਤ ਦੇ ਬਾਅਦ ਬਾਬਰ ਦੇ ਮ੍ਰਿਤ ਸਰੀਰ ਨੂੰ
ਆਗਰੇ ਤੋਂ ਕਾਬਲ ਲੈ ਜਾਇਆ ਗਿਆ ਅਤੇ ਉੱਥੇ ਇੱਕ ਸੁੰਦਰ ਸ਼ਥਾਨ ਤੇ ਦਫ਼ਨਾ ਦਿੱਤਾ ਗਿਆ ।

ਗਗਨਦੀਪ ਧਾਲੀਵਾਲ ਝਲੂਰ
ਬਰਨਾਲਾ ।

ਮਾਤਾ ਵਿੱਦਿਆ ਦੇਵੀ ਕਲਾ ਸਾਹਿਤਕ ਮੰਚ ਫ਼ਰੀਦਕੋਟ ਦੀ ਪਠੇਲੀ ਮਾਸਿਕ ਇਕੱਤਰਤਾ

ਫ਼ਰੀਦਕੋਟ , 3 ਅਗਸਤ -- ਮਾਤਾ ਵਿੱਦਿਆ ਦੇਵੀ ਕਲਾ ਸਾਹਿਤਕ ਮੰਚ ਫ਼ਰੀਦਕੋਟ ਦੀ ਪਠੇਲੀ ਮਾਸਿਕ ਇਕੱਤਰਤਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਦਫ਼ਤਰ ਫ਼ਰੀਦਕੋਟ ਵਿਖੇ ਪ੍ਰਧਾਨ ਸ਼੍ਰੀ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਅਤੇ ਸ. ਬਲਵਿੰਦਰ ਸਿੰਘ ਫਿੱਡੇ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿੱਚ ਦੋ ਦਰਜਨ ਦੇ ਕਰੀਬ ਸਾਹਿਤਕਾਰਾਂ ਨੇ ਭਾਗ ਲਿਆ। ਇਸ ਪਠੇਲੀ ਇਕੱਤਰਤਾ ਦੌਰਾਨ ਪਹੁੰਚੇ ਹੋਏ ਸਾਹਿਤਕਾਰਾਂ ਨੇ ਇਸ ਮੰਚ ਨੂੰ ਸਫ਼ਲ ਬਣਾਉਣ ਲਈ ਉਸਾਰੂ ਸੁਝਾਅ ਦਿੱਤੇ।ਇਸ ਮੌਕੇ ਮਾਤਾ ਵਿੱਦਿਆ ਦੇਵੀ ਸਾਹਿਤਕ ਮੰਚ ਫ਼ਰੀਦਕੋਟ ਦੇ ਮੁੱਖ ਸਰਪ੍ਰਸਤ ਸ਼ਾਮ ਸੁੰਦਰ ਕਾਲਡ਼ਾ, ਸਰਪ੍ਰਸਤ ਜਗੀਰ ਸੱਧਰ, ਪ੍ਰਧਾਨ ਸ਼ਿਵਨਾਥ ਦਰਦੀ, ਜਨਰਲ ਸਕੱਤਰ ਧਰਮ ਪਰਵਾਨਾ, ਪ੍ਰੈਸ ਸਕੱਤਰ ਇੰਦਰ ਸਰਾਂ, ਖ਼ਜ਼ਾਨਚੀ ਮਨਜਿੰਦਰ ਗੋਲੀ, ਬਲਵਿੰਦਰ ਸਿੰਘ ਫਿੱਡੇ, ਜਤਿੰਦਰ ਪਾਲ ਸਿੰਘ ਟੈਕਨੋ, ਜੀਤ ਕੰਮੇਆਣਾ, ਈਸ਼ਰ ਸਿੰਘ ਲੰਬਵਾਲੀ, ਬਲਵੰਤ ਗੱਖੜ, ਸਾਹਿਬ ਕੰਮੇਆਣਾ, ਲਖਵਿੰਦਰ ਕੋਟਸੁਖੀਆ, ਹੈਰੀ ਭੋਲੂਵਾਲਾ, ਜੱਗਾ ਰੱਤੇਵਾਲਾ, ਕੁਲਵੰਤ ਸਰੋਤਾ,  ਸਰਬਰਿੰਦਰ ਸਿੰਘ ਬੇਦੀ ਆਦਿ ਨੇ ਇਸ ਮਾਸਿਕ ਇਕੱਤਰਤਾ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਵੀ ਦਰਬਾਰ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿਚ ਬਿਹਤਰੀਨ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਗਈ।

 

ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ ਜਿਹੜੀਆਂ ਕੌਮਾਂ ਕੁਰਬਾਨੀ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਕੱਖਾਂ ਵਾਂਗੂੰ ਰੁਲ ਜਾਂਦੀਆਂ ਨੇ ਸਵਰਨ ਸਿੰਘ ਐਬਟਸਫੋਰਡ ਕੈਨੇਡਾ

ਅਜੀਤਵਾਲ ( ਬਲਵੀਰ ਸਿੰਘ ਬਾਠ  ) ਪੰਜਾਬ ਦਾ ਇਤਿਹਾਸਕ ਪਿੰਡ ਢੁੱਡੀਕੇ ਗ਼ਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਵਰਗੇ ਸੂਰਬੀਰ ਯੋਧਿਆਂ ਦਾ ਪਿੰਡ ਹੈ  ਇਸ ਪਿੰਡ ਵਿੱਚ ਗਦਰੀ ਬਾਬਿਆਂ ਦਾ ਇੱਕ ਅਸਥਾਨ ਸੋਹਣਾ ਬਣਿਆ ਅਤੇ ਪ੍ਰਬੰਧਕ ਕਮੇਟੀ ਕੰਮਕਾਰ ਕਰ ਰਹੀ ਹੈ  ਪਰ ਪਿਛਲੇ ਕਈ ਮਹੀਨਿਆਂ ਤੋਂ ਸੀ ਗਰਾਊਂਡ ਅੰਦਰ ਘਾਹ ਦਾ ਕੰਮ ਕਰ ਨਹੀਂ ਕੀਤਾ ਗਿਆ ਜਿਸ ਕਾਰਨ ਕਾਫ਼ੀ ਵੱਡਾ ਹੋਣ ਕਰਕੇ  ਵਿਰੋਧੀ ਧਿਰ ਵੱਲੋਂ ਕਮੇਟੀ ਉੱਪਰ ਵੱਡਾ ਇਲਜ਼ਾਮ ਲਾਏ ਜਾ ਰਹੇ ਹਨ ਕਿ ਕਾਮੇਡੀ ਕੰਮਕਾਰ ਸਹੀ ਤਰੀਕੇ ਨਾਲ ਨਹੀਂ ਕਰਦੀ  ਕਮੇਟੀ ਨੂੰ ਪੂਰਾ ਸਹਿਯੋਗ ਦੇਣ ਲਈ ਅਤੇ ਰਹਿੰਦੇ ਕੰਮ ਕਾਰਾਂ ਨੂੰ ਨੇਪਰੇ ਚਾੜ੍ਹਨ ਲਈ ਢੁੱਡੀਕੇ ਪਿੰਡ ਦੇ ਜੰਮਪਲ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵਾਲਿਆਂ ਨੇ ਜਨ ਸਕਤੀ ਨਿਊਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ ਕਿ ਸਾਰੇ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜ੍ਹੇ ਜਾਣਗੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਐਨ ਆਰ ਆਈ ਵੀਰਾਂ ਨੇ ਗ਼ਦਰੀ ਬਾਬਿਆਂ ਦੀ ਯਾਦਗਾਰ ਬਣਾਉਣ ਲਈ ਵੱਡੇ ਪੱਧਰ ਤੇ ਪੰਦਰਾਂ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ  ਉਨ੍ਹਾਂ ਕਿਹਾ ਕਿ ਗ਼ਦਰੀ ਬਾਬੇ ਸਾਡੇ ਵਿਰਾਸਤੀ ਬਾਬੇ ਸਨ ਜਿਨ੍ਹਾਂ ਨੇ ਸਾਡੇ ਲਈ ਅੰਗਰੇਜ਼ਾਂ ਹਕੂਮਤਾਂ ਨਾਲ ਲੜਾਈਆਂ ਲੜ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ  ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਕਿਹਾ ਕਿ ਜਿਹੜੀਆਂ ਕੌਮਾਂ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਹ ਕੌਮਾਂ ਕੱਖਾਂ ਵਾਂਗੂੰ ਰੁਲ ਜਾਂਦੀਆਂ ਹਨ ਇਸ ਲਈ ਰਲਮਿਲ ਕੇਸਾਂ ਦੇ ਦੌਰ ਦੇ ਗਦਰੀ ਬਾਬੇ  ਅਤੇ ਸੂਰਬੀਰ ਯੋਧਿਆਂ ਦੀਆਂ ਯਾਦਗਾਰਾਂ ਬਣਾ ਕੇ ਸਾਂਝੇ ਕੰਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ  ਇਹ ਯਾਦਗਾਰਾਂ ਸਭ ਦੀਆਂ ਸਾਂਝੀਆਂ ਯਾਦਗਾਰਾਂ ਹਨ ਇਨ੍ਹਾਂ ਯਾਦਗਾਰਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੈਰ ਵਿਰੋਧ ਰਖਣਾ ਮਾਨਸਿਕਤਾ ਦਾ ਸਬੂਤ ਦਿੰਦਾ ਹੈ ਇਸ ਲਈ ਆਓ ਸਾਰੇ  ਰਲ ਮਿਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝੀਆਂ ਯਾਦਗਾਰਾਂ ਬਣਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਅੱਗੇ ਆਈਏ ਅਤੇ ਰਲਮਿਲ ਕੇ ਰਹਿਣ ਦਾ ਪ੍ਰਣ ਕਰੀਏ  ਉਨ੍ਹਾਂ ਕਿਹਾ ਕਿ ਐਨਆਰਈ ਭਰਾਵਾਂ ਨੂੰ ਨਗਰ ਦੇ ਸਾਰੇ ਵਸਨੀਕ ਇੱਕੋ ਹੀ ਮਾਲਾ ਦੇ ਮਣਕੇ ਪਰੋਏ ਹਨ ਕੋਈ ਭੇਦਭਾਦ ਕੋਈ ਪੱਖਪਾਤ ਨਹੀਂ ਹੈ  ਆਪਣੇ ਦਿਲਾਂ ਚੋਂ ਨਫਰਤ ਨੂੰ ਕੱਢਦੇ ਹੋਏ ਆਓ ਚੰਗੇ ਕੰਮਾਂ ਲਈ ਅੱਗੇ ਵਧੀਏ ਅਤੇ ਪਿੰਡ ਨੂੰ ਸਾਫ ਸੁੱਥਰਾ ਬਣਾਈਏ ਅਤੇ ਪਿੰਡ ਦੀ ਤਰੱਕੀ ਲਈ ਯਤਨਸ਼ੀਲ ਉਪਰਾਲੇ ਕਰੀਏ
 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਬਲਾਕ ਬਾਘਾਪੁਰਾਣਾ ਦੀ ਹੋਈ ਸਰਬਸੰਮਤੀ ਨਾਲ ਚੋਣ

ਲਏ ਗਏ ਅਹਿਮ ਫੈਸਲੇ

ਮਹਿਲ ਕਲਾਂ/ਬਾਘਾਪੁਰਾਣ- 2 ਅਗਸਤ   (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੇ ਜ਼ਿਲ੍ਹਾ ਮੋਗਾ ਦੇ ਬਲਾਕ ਬਾਘਾਪੁਰਾਣਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਮਹਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਡੇਰਾ ਬਾਬਾ ਕੌਲ ਦੱਸਦੇ ਡੇਰਾ ਸਾਹਿਬ ਸਮਾਲਸਰ ਵਿਖੇ ਹੋਈ ।ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮੁਹੰਮਦ ਮਹਿਲ ਕਲਾਂ ਬਰਨਾਲਾ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਜ਼ਿਲ੍ਹਾ ਬਰਨਾਲਾ ਦੇ ਆਗੂ ਡਾ ਕੇਸ਼ਰ ਖਾਨ ਮਾਂਗੇਵਾਲ, ਡਾ ਸੁਰਜੀਤ ਸਿੰਘ ਛਾਪਾ,ਡਾ ਕੁਲਦੀਪ ਸਿੰਘ ਗੋਹਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।.
ਮੀਟਿੰਗ ਦੇ ਸ਼ੁਰਆਤ ਵਿੱਚ ਜਥੇਬੰਦੀ ਵੱਲੋਂ ਦਿੱਲੀ ਸੰਯੁਕਤ ਕਿਸਾਨ ਮੋਰਚੇ ਵਿੱਚ ਹੁਣ ਤੱਕ 600 ਤੋਂ ਵੱਧ ਕਿਸਾਨੀ ਸੰਘਰਸ ਵਿੱਚ ਸ਼ਹੀਦ ਹੋਏ ਹਰ ਵਰਗ ਦੇ ਲੋਕਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।
 ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਐਮ ਪੀਜ਼ ਦੇ ਘਿਰਾਓ ਕਰ ਕੇ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਗਏ ਹਨ ਲਗਪਗ ਸਾਰੇ ਈ ਐਮ ਐਲ ਏ ਅਤੇ ਐਮ ਪੀਜ਼ ਨੇ ਪਿੰਡਾਂ ਵਿੱਚ ਬੱਸ ਦੇ ਆਰਐਮਪੀ ਡਾਕਟਰਾਂ ਨੂੰ ਭਾਰਤ ਦੇ ਬਾਕੀ ਸੂਬਿਆਂ ਦੀ ਤਰ੍ਹਾਂ ਫਰੰਟ ਲਾਈਨ ਦੇ ਸਿਹਤ ਕਾਮੇ ਘੋਸ਼ਿਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਲਦੀ ਹੀ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਜਾ ਰਹੇ ਹਾਂ। ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ਨੇ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਕੋਰੋਨਾ ਕਾਲ 2019-2020-2021 ਵਿਚ ਪੂਰੇ ਪੰਜਾਬ ਵਿਚ  ਆਰ,ਐਮ.ਪੀ ਡਾਕਟਰਾਂ ਨੇ ਪਿੰਡਾਂ ਵਿੱਚ ਵਸਦੇ ਆਪਣੇ ਲੋਕਾਂ ਦੀਆਂ ਡੋਰ ਟੂ ਡੋਰ ਜਾ ਕੇ ਜਾਨਾਂ ਬਚਾਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਜਥੇਬੰਦੀ ਵੱਲੋਂ ਲੱਖਾਂ ਦੀ ਤਦਾਦ ਵਿੱਚ ਫਰੀ ਮਾਸਕ ਵੰਡੇ ਗਏ। ਹਜ਼ਾਰਾਂ ਦੀ ਤਦਾਦ ਵਿਚ ਸੈਨੇਟਾਈਜ਼ਰ ਵੰਡੇ ਗਏ ਅਤੇ 25 ਸਤੰਬਰ 2020  ਤੋਂ ਸ਼ੁਰੂ ਹੋਏ ਕਿਸਾਨੀ ਮੋਰਚੇ ਵਿੱਚ ਹੁਣ ਤੱਕ ਫਰੀ ਮੈਡੀਕਲ ਕੈਂਪ ਚੱਲ ਰਹੇ ਹਨ । 
ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ਨੇ ਕਿਹਾ ਕਿ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਵਿਚ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ।ਜਿਸ ਦੀ ਮਿਸਾਲ ਅੱਜ ਬਲਾਕ ਬਾਘਾਪੁਰਾਣਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਮਿਲਦੀ ਹੈ ।
ਇਸ ਸਮੇਂ ਬਲਾਕ ਬਾਘਾਪੁਰਾਣਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਡਾ ਸੁਖਚੈਨ ਸਿੰਘ ਸੇਖਾ, ਵਾਈਸ ਪ੍ਰਧਾਨ ਡਾ. ਬਲਰਾਜ ਸਿੰਘ, ਕੈਸ਼ੀਅਰ ਡਾ ਬੂਟਾ ਸਿੰਘ, ਸਹਾਇਕ ਕੈਸ਼ੀਅਰ ਡਾ ਜਸਪ੍ਰੀਤ ਸਿੰਘ ਹੈਪੀ, ਚੇਅਰਮੈਨ ਡਾ ਗੁਰਤੇਜ ਸਿੰਘ, ਵਾਈਸ ਚੇਅਰਮੈਨ ਡਾ ਕੁਲਵਿੰਦਰ ਸਿੰਘ, ਪ੍ਰੈੱਸ ਸਕੱਤਰ ਡਾ ਗੁਲਜ਼ਾਰ ਮੁਹੰਮਦ,ਸਹਾਇਕ ਪ੍ਰੈੱਸ ਸਕੱਤਰ ਡਾ ਜਗਦੇਵ ਸਿੰਘ, ਸਟੇਜ ਸੈਕਟਰੀ ਡਾ ਪਰਮਜੀਤ ਸਿੰਘ, ਜਨਰਲ ਸਕੱਤਰ ਡਾ ਲਖਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ  ਪਰਮਿੰਦਰ ਸਿੰਘ, ਜ਼ਿਲ੍ਹਾ ਜਿਲ੍ਹਾ ਕਮੇਟੀ ਮੈਂਬਰ ਡਾ ਬਲਰਾਜ ਸਿੰਘ,   ਸਹਾਇਕ ਜਨਰਲ ਸਕੱਤਰ ਡਾ ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਡਾ ਇਕਬਾਲ ਸਿੰਘ ਅਤੇ ਸਲਾਹਕਾਰ ਡਾ ਬਲਵਿੰਦਰ ਸਿੰਘ,ਡਾ ਸੁਖਵਿੰਦਰ ਸਿੰਘ, ਡਾ ਨਿਰਮਲ ਸਿੰਘ, ਡਾ ਆਤਮਾ ਸਿੰਘ, ਡਾ ਜਗਸੀਰ ਸਿੰਘ, ਡਾ ਰਾਣਾ ਸਿੰਘ, ਡਾ ਬਲਵੰਤ ਸਿੰਘ, ਡਾ ਸਲੀਮ ਖਾਨ, ਡਾ ਸ਼ਫੀਕ ਮੁਹੰਮਦ, ਡਾ ਅਮਨਦੀਪ ਕੌਰ,ਡਾ ਸੁਖਪ੍ਰੀਤ ਕੌਰ, ਡਾ ਹੁਸ਼ਿਆਰ ਸਿੰਘ, ਡਾ ਗੁਰਪ੍ਰੀਤ ਸਿੰਘ ,ਡਾ ਮੁਕੇਸ਼ ਕੁਮਾਰ, ਡਾ ਅਜੈਬ ਸਿੰਘ, ਡਾ ਕਮਲ,ਡਾ ਬਾਵਾ ਜੀ,ਡਾ ਸ਼ਰਮਾ ਜੀ ਸਰਬਸੰਮਤੀ ਨਾਲ ਚੁਣੇ ਗਏ ।

ਸ ਕਲੱਬ ਮਹਿਲ ਕਲਾਂ ਨੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਲਗਾਈਆਂ 101 ਤ੍ਰਿਵੈਣੀਆਂ

ਮਹਿਲ ਕਲਾਂ/ ਬਰਨਾਲਾ- 2 ਅਗਸਤ-(ਗੁਰਸੇਵਕ ਸਿੰਘ ਸੋਹੀ)-  ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ਼ ਬਣਾਉਣ ਲਈ ਪਿੰਡ-ਪਿੰਡ ਤ੍ਰਿਵੈਣੀਆਂ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਪਹਿਲੇ ਪੜਾਅ ਦੀ ਸਮਾਪਤੀ ਸਰਕਾਰੀ ਹਾਈ ਸਕੂਲ ਠੁੱਲੀਵਾਲ, ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ, ਠੁੱਲੀਵਾਲ ਵਿਖੇ ਕੀਤੀ ਗਈ। ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ 30 ਜੂਨ ਨੂੰ ਇਤਿਹਾਸਕ ਗੁਰਦੁਆਰਾ ਕਾਲਾਮਲ੍ਹਾ ਸਾਹਿਬ ਛਾਪਾ ਤੋਂ ਇਹ ਮੁਹਿੰਮ ਆਰੰਭੀ ਗਈ ਸੀ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਦੇ ਦਰਜਨਾਂ ਪਿੰਡਾਂ 'ਚ 101 ਤ੍ਰਿਵੈਣੀਆਂ ਜਿਸ 'ਚ ਨਿੰਮ, ਬਰੋਟਾ, ਪਿੱਪਲ਼ ਆਦਿ ਸ਼ਾਮਿਲ ਹਨ, ਪਿੰਡਾਂ ਦੀਆਂ ਸਾਂਝੀਆਂ ਥਾਵਾਂ ਸ਼ਮਸ਼ਾਨਘਾਟ, ਸਕੂਲ, ਗੁਰੂ ਘਰਾਂ ਅੰਦਰ ਲਗਾਈਆਂ ਹਨ। ਉਨ੍ਹਾਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ 'ਚ ਇਸ ਮੁਹਿੰਮ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਅਣਖੀ, ਥਾਣੇਦਾਰ ਸਤਪਾਲ ਸਿੰਘ, ਐੱਸ.ਡੀ.ਓ. ਪਾਵਰਕਾਮ ਸਤਪਾਲ ਸਿੰਘ ਧੌਲ਼ਾ ਨੇ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਮਨੁੱਖੀ ਜ਼ਿੰਦਗੀ ਲਈ ਰੁੱਖਾਂ ਦੀ ਮਹੱਤਤਾ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਕਲੱਬ ਦੇ ਸੀਨੀ: ਮੀਤ ਪ੍ਰਧਾਨ ਰਮਨਦੀਪ ਸਿੰਘ ਧਾਲੀਵਾਲ, ਮੀਤ ਪ੍ਰਧਾਨ ਮੇਘਰਾਜ ਜ਼ੋਸ਼ੀ, ਜਗਸੀਰ ਸਿੰਘ ਧਾਲੀਵਾਲ, ਮੁੱਖ ਸਲਾਹਕਾਰ ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਕਰਮਗੜ੍ਹ, ਪ੍ਰਦੀਪ ਸਿੰਘ ਦਿਹੜ ਨੇ ਸਮੂਹ ਯੂਥ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਨੂੰ ਗੰਦਲੇ ਵਾਤਾਵਰਨ ਦੀ ਸ਼ੁੱਧਤਾ ਲਈ ਵਧੇਰੇ ਰੁੱਖ ਲਗਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਬਲਜੀਤ ਕੌਰ, ਬਾਬਾ ਸਤਬੀਰ ਸਿੰਘ ਗੁਰਦੁਆਰਾ ਸ਼ਹੀਦਾਂ, ਸਰਪੰਚ ਦਿਲਬਾਗ ਸਿੰਘ, ਸਕੂਲ ਇੰਚਾਰਜ਼ ਮਨਪ੍ਰੀਤ ਕੌਰ, ਜਗਦੇਵ ਸਿੰਘ ਸੋਹੀ, ਪਰਮਿੰਦਰ ਸਿੰਘ ਸ਼ੰਮੀ, ਹਰੀ ਸਿੰਘ ਪ੍ਰਧਾਨ, ਜਰਨੈਲ ਸਿੰਘ ਭੋਲਾ, ਜੋਗਿੰਦਰ ਸਿੰਘ ਸਹੌਰ, ਮਾ: ਅਮਰਜੀਤ ਸਿੰਘ, ਅਰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਸੁਖਪਾਲ ਸਿੰਘ, ਬਿੰਦੂ ਬਾਲਾ, ਸ਼ਿਵ ਲਾਲ, ਕਿਰਨ ਜੋਸ਼ੀ, ਤੇਜਿੰਦਰ ਕੌਰ, ਦਰਸ਼ਨ ਸਿੰਘ ਜੇ.ਈ., ਰੁਲਦੂ ਸਿੰਘ ਜੇ.ਈ.ਆਦਿ ਹਾਜ਼ਰ ਸਨ।

8 ਵੀਂ ਵਿਸ਼ਵ ਪੰਜਾਬੀ ਕਾਨਫਰੰਸ 21,22 ਤੇ 23 ਦਸੰਬਰ ਨੂੰ - ਰੋਸ਼ਨ ਪਾਠਕ

ਕੈਨੇਡਾ ਦੇ ਮਿਸੀਸਾਗਾ ਵਿੱਚ ਹੋਵੇਗੀ ਕਾਨਫਰੰਸ - ਕੁਲਵੰਤ ਸਿੰਘ ਟਿੱਬਾ 

ਮਹਿਲ ਕਲਾਂ/ਬਰਨਾਲਾ- 2 ਅਗਸਤ- (ਗੁਰਸੇਵਕ ਸਿੰਘ ਸੋਹੀ)- ਕੈਨੇਡਾ ਆਧਾਰਤ ਸੰਸਥਾ 'ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ' ਵੱਲੋਂ ਚੇਅਰਮੈਨ ਰੋਸ਼ਨ ਪਾਠਕ ਦੀ ਅਗਵਾਈ ਹੇਠ ਕੈਨੇਡਾ ਦੇ ਮਿਸੀਸਾਗਾ ਵਿੱਚ 8 ਵੀਂ ਵਿਸ਼ਵ ਪੰਜਾਬੀ ਕਾਨਫਰੰਸ 21,22 ਤੇ 23 ਦਸੰਬਰ ਨੂੰ ਕੈਨੇਡਾ ਦੇ ਮਿਸੀਸਾਗਾ ਵਿੱਚ ਹੋਵੇਗੀ।ਇਹ ਪ੍ਰਗਟਾਵਾ ਸੰਸਥਾ ਦੇ ਚੀਫ ਸਪੋਕਸਪਰਸਨ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਪ੍ਰਸਿੱਧ ਵਿਦਵਾਨਾਂ ਵੱਲੋਂ ਲਿਖੇ ਖੋਜ ਪੱਤਰਾਂ ਦਾ ਇੱਕ ਸੋਵੀਨਾਰ ਜਾਰੀ ਕੀਤਾ ਜਾਵੇਗਾ, ਜੋ ਜਲਦ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ। ਸ੍ਰੀ ਟਿੱਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਵਿੱਚ 18,19 ਅਤੇ 20 ਜੂਨ 2021 ਨੂੰ ਹੋਣ ਵਾਲੀ ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਰਕੇ ਸੰਸਥਾ ਵੱਲੋਂ ਕੀਤੀ ਜਾ ਰਹੀ ਇਸ ਕਾਨਫ਼ਰੰਸ ਨੂੰ ਥੋੜ੍ਹੇ ਸਮੇਂ ਲਈ ਟਾਲਿਆ ਗਿਆ ਸੀ ਤੇ ਹੁਣ ਦਸੰਬਰ ਵਿੱਚ ਇਹ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 20 ਮੁਲਕਾਂ ਤੋਂ ਪ੍ਰਸਿੱਧ ਵਿਦਵਾਨ ਅਤੇ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ ਅਤੇ ਸਮੂਹ ਡੈਲੀਗੇਟਾਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਤੋਹਫ਼ੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ ਅਤੇ ਅੰਤਰਰਾਸ਼ਟਰੀ ਪੱਧਰ ਦਾ "ਵਿਸ਼ਵ ਸਾਂਤੀ ਪੁਰਸਕਾਰ" ਵੀ ਦਿੱਤਾ ਜਾਵੇਗਾ। ਚੇਅਰਮੈਨ ਰੋਸ਼ਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੈਨੇਡਾ ਸਮੇਤ ਯੂਰਪ ਅਤੇ ਏਸ਼ੀਆ ਦੇ ਹੋਰ ਮੁਲਕਾਂ ਵਿੱਚ ਵਿਸ਼ਵ ਸ਼ਾਂਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਪ੍ਰਸਾਰ ਲਈ ਵੱਡੀ ਪੱਧਰ ਤੇ ਕਾਰਜ ਕਰ ਰਹੀ ਹੈ । ''ਵਿਸ਼ਵ ਸ਼ਾਂਤੀ ਵਿੱਚ ਪੰਜਾਬੀਆਂ ਦਾ ਯੋਗਦਾਨ'' ਵਿਸ਼ੇ ਤੇ ਹੋ ਰਹੀ ਇਸ ਕਾਨਫਰੰਸ ਵਿੱਚ ਪਾਂਡੀਚਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ, ਸੇਂਟ ਸੋਲਜਰ ਇੰਸਟੀਚਿਊਟ ਗਰੁੱਪ ਦੇ ਮਾਲਕ ਅਨਿੱਲ ਚੋਪੜਾ, ਸਿੰਮੀ ਚੋਪੜਾ, ਨਿਰਵੈਰ ਸਿੰਘ ਅਰੋੜਾ, ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ,ਪਿਰਥੀਪਾਲ ਸਿੰਘ ਐਸਪੀ ਪੰਜਾਬ ਪੁਲੀਸ, ਸਾਊਥਹਾਲ ਇੰਗਲੈਂਡ ਦੀ ਡਿਪਟੀ ਮੇਅਰ ਮੋਹਿੰਦਰ ਕੌਰ ਮਿੱਢਾ ਸਮੇਤ ਉੱਘੀਆਂ ਸਖਸ਼ੀਅਤਾਂ ਸਮੂਲੀਅਤ ਕਰਨਗੀਆ। ਪੰਜਾਬ ਚੈਪਟਰ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ, ਹਰਿਆਣਾ ਚੈਪਟਰ ਦੇ ਪ੍ਰਧਾਨ ਡਾ. ਨਾਇਬ ਸਿੰਘ ਮੰਡੇਰ, ਕੁਲਵੰਤ ਕੌਰ ਚੰਨ (ਫਰਾਂਸ),ਪਾਕਿਸਤਾਨੀ ਮੂਲ ਦੇ  ਵਿਦਵਾਨ ਮਕਸੂਦ ਚੌਧਰੀ,ਵੀਨਾ ਰਾਣੀ ਬਟਾਲਾ,ਕ੍ਰਿਸ਼ਨ ਸਿੰਘ, ਪ੍ਰੋ ਸੁਸ਼ੀਲ ਕੁਮਾਰ ਆਜ਼ਾਦ, ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ, ਡਾ. ਮਨਪ੍ਰੀਤ ਗੌੜ, ਡਾ. ਦੇਵਿੰਦਰ ਬੀਬੀਪੁਰੀਆ ਕਰਨਾਲ,ਸਤਬੀਰ ਪੂਨੀਆ ਹਿਸਾਰ ਯੂਨੀਵਰਸਿਟੀ, ਰਸ਼ਮੀ ਸ਼ਰਮਾ, ਸੰਜੇ ਕੁਮਾਰ,ਅਵਨੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਸਿੰਘ, ਨਰਿੰਦਰ ਸਿੰਘ ਬਟਾਲਾ,ਡਾ. ਰਵਿੰਦਰ ਕੌਰ ਭਾਟੀਆ, ਡਾ ਬੀਰਬਲ, ਹੈਪੀ ਸੇਠੀ ਰੱਤੀਆ,ਕ੍ਰਿਸ਼ਨ ਚਿੱਤਰਕਾਰ, ਆਸ਼ਾ ਸਰਮਾ ਤੇ ਡਾ.ਪ੍ਰਵੀਨ ਆਦਿ ਆਗੂ ਕਾਨਫ਼ਰੰਸ ਦੀ ਕਾਮਯਾਬੀ ਲਈ ਕੰਮ ਕਰ ਰਹੇ ਹਨ।

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 24 ਵੀਂ ਬਰਸੀ ਸਮਾਗਮ ਦੀਆਂ ਪਿੰਡਾਂ ਵਿੱਚ ਤਿਆਰੀਆਂ 

ਗਦਰ ਲਹਿਰ ਦੇ ਸ਼ਹੀਦ ਰਹਿਮਤ ਅਲੀ ਦੇ ਪਿੰਡ ਵਜੀਦਕੇਕਲਾਂ ਤੋਂ ਕੀਤੀ ਸ਼ੁਰੂਆਤ -ਨਰਾਇਣ ਦੱਤ 

ਮਹਿਲਕਲਾਂ /ਬਰਨਾਲਾ- 2 ਅਗਸਤ-(ਗੁਰਸੇਵਕ ਸਿੰਘ ਸੋਹੀ)- ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ 24 ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਗਦਰ ਲਹਿਰ ਦੇ ਸ਼ਹੀਦ ਰਹਿਮਤ ਅਲੀ ਦੇ ਪਿੰਡ ਵਜੀਦਕੇਕਲਾਂ ਤੋਂ ਸ਼ੁਰੂ ਹੋ ਗਈਆਂ ਹਨ। ਵਜੀਦਕੇਕਲਾਂ ਤੋਂ ਬਾਅਦ ਪੈਪਸੂ ਮੁਜਾਰਾ ਲਹਿਰ ਦੇ ਪਿਡ ਅਮਲਾ ਸਿੰਘ ਵਾਲਾ ਤੋਂ ਉਪਰੰਤ ਪਿੰਡ ਹਮੀਦੀ ਵਿਖੇ ਸਮਾਗਮ ਕੀਤੇ ਗਏ।ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਮਲਕੀਤ ਸਿੰਘ ਵਜੀਦਕੇਕਲਾਂ, ਜਗਰਾਜ ਸਿੰਘ   ਹਰਦਾਸਪੁਰਾ, ਅਮਰਜੀਤ ਸਿੰਘ ਕੁੱਕੂ,ਅਮਨਦੀਪ ਸਿੰਘ ਰਾਏਸਰ, ਅਜਮੇਰ ਸਿੰਘ ਕਾਲਸਾਂ ਨੇ ਇਸ ਵਾਰ ਸ਼ਹੀਦ ਕਿਰਨਜੀਤ ਕੋਰ ਦੇ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਨ ਬਾਰੇ ਲਏ ਇਤਿਹਾਸਕ ਫੈਸਲੇ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਵੱਲੋਂ ਨਿਭਾਈ ਅਹਿਮ ਭੁਮਿਕਾ ਖਾਸ ਕਰ ਕਿਸਾਨ ਮਰਦ ਔਰਤਾਂ ਦੀ ਮਿਸਾਲੀ ਭੁਮਿਕਾ ਬਦਲੇ ਧੰਨਵਾਦ ਕੀਤਾ। ਆਗੂਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਅਤੇ ਬਿਜਲੀ ਸੋਧ ਬਿਲ-2021 ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲਦਾ ਸੰਘਰਸ਼ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਪਰ ਮੋਦੀ ਹਕੂਮਤ ਰਤਾ ਭਰ ਵੀ ਗੰਭੀਰ ਨਹੀਂ ਹੈ।ਇੱਕ ਵਾਰ ਕਰੋੜਾਂ ਕਰੋੜ ਲੋਕਾਂ ਦੇ ਉਜਾੜੇ ਦਾ ਸਵਾਲ ਹੈ ਤੇ ਦੂਜੇ ਪਾਸੇ ਚੰਦ ਕੁ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤ ਹਨ। ਇਸ ਲਈ ਸਭਨਾਂ ਇਨਸਾਫਪਸੰਦ ਲੋਕਾਂ ਦਾ ਫਰਜ ਹੈ ਕਿ ਕਿਸਾਨ ਅੰਦੋਲਨ ਦੀ ਸਫਲਤਾ ਲਈ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਈਏ। ਆਗੂਆਂ ਇਹ ਵੀ ਦੱਸਿਆ ਕਿ ਮਹਿਲਕਲਾਂ ਦੀ ਇਤਿਹਾਸਕ ਧਰਤੀ ਉੱਤੇ 12 ਅਗਸਤ ਨੂੰ ਦਾਣਾ ਮਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ। ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਰਚਨਾ “ਲੀਰਾਂ” ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਲੋਕਾਂ ਨੇ ਬਹੁਤ ਸਲਾਹਿਆ। ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂਆਂ ਨੇ ਸਮੂਹ ਪਿੰਡ ਨਿਵਾਸੀਆਂ ਨੂੰ 12 ਅਗਸਤ 10 ਵਜੇ ਦਾਣਾ ਮੰਡੀ ਮਹਿਲਕਲਾਂ ਵੱਧ ਤੋਂ ਵੱਧ ਰਾਸ਼ਨ, ਦੁੱਧ ਅਤੇ ਆਰਥਿਕ ਸਹਾਇਤਾ ਇਕੱਠੀ ਕਰਕੇ ਕਾਫਲੇ ਬੰਨ੍ਹ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਆਗੂਆਂ ਦੱਸਿਆ ਕਿ ਇਹ ਮੁਹਿੰਮ ਇਸੇ ਤਰ੍ਹਾਂ 10 ਅਗਸਤ ਤੱਕ ਲਗਾਤਾਰ ਜਾਰੀ ਰਹੇਗੀ।ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਵਿੱਚ ਕਰਨੈਲ ਸਿੰਘ, ਹਰਬੰਸ ਸਿੰਘ ਵਜੀਦਕੇਕਲਾਂ,ਲਾਲ ਸਿੰਘ, ਨਾਨਕ ਸਿੰਘ, ਬੂਟਾ ਸਿੰਘ, ਅਮਰਜੀਤ ਸਿੰਘ, ਸਿੰਦਰਪਾਲ ਕੌਰ, ਜਸਵਿੰਦਰ ਕੌਰ ਅਮਲਾ ਸਿੰਘ ਵਾਲਾ, ਗੋਪਾਲ ਕ੍ਰਿਸ਼ਨ, ਜਗਰਾਜ ਸਿੰਘ, ਨਿਰਮਲ ਸਿੰਘ, ਪਿਸ਼ੌਰਾ ਸਿੰਘ ਹਮੀਦੀ, ਬੱਗਾ ਸਿੰਘ ਨੇ ਅਹਿਮ ਭੁਮਿਕਾ ਨਿਭਾਈ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਮਹਿਲ ਕਲਾਂ ਦੀ ਹੋਈ ਮਹੀਨਾਵਾਰ ਮੀਟਿੰਗ

ਮਹਿਲ ਕਲਾਂ/ਬਰਨਾਲਾ- 2 ਅਗਸਤ (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ:295) ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀ ਇਕ ਮਹੀਨਾਵਾਰ ਮੀਟਿੰਗ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਡਾ  ਬਲਿਹਾਰ ਸਿੰਘ ਗੋਬਿੰਦਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਮੀਟਿੰਗ ਦੇ ਸ਼ੁਰੂਆਤ ਵਿੱਚ ਜਥੇਬੰਦੀ ਵੱਲੋਂ ਦਿੱਲੀ ਕਿਸਾਨੀ ਸੰਯੁਕਤ ਮੋਰਚੇ ਵਿੱਚ ਹੁਣ ਤੱਕ 600 ਤੋਂ ਵੱਧ ਕਿਸਾਨੀ ਸੰਘਰਸ ਵਿੱਚ ਸ਼ਹੀਦ ਹੋਏ ਹਰ ਵਰਗ ਦੇ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ 1 ਜੁਲਾਈ ਡਾਕਟਰ-ਦਿਵਸ ਤੋਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿਚ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ  ਐਮ ਪੀਜ ਦੇ ਘਿਰਾਓ ਕਰਕੇ ਜਥੇਬੰਦੀ ਦੇ ਮੰਗ ਪੱਤਰ ਦਿੱਤੇ ਗਏ ਹਨ।
ਲਗਪਗ ਸਾਰੇ ਹੀ ਐਮ ਐਲ ਏ ਅਤੇ ਐਮ ਪੀਜ਼ ਨੇ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਭਾਰਤ ਦੇ ਬਾਕੀ ਸੂਬਿਆਂ ਦੀ ਤਰ੍ਹਾਂ ਫਰੰਟ ਲਾਈਨ ਦੇ ਸਿਹਤ ਕਾਮੇ ਘੋਸ਼ਿਤ ਕਰਨ ਦੀ ਸਿਫ਼ਾਰਸ਼ ਕੀਤੀ ਹੈ । .
ਜ਼ਿਲ੍ਹਾ ਆਗੂ ਡਾ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਪਿਛਲੇ ਸਮੇਂ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਲਗਾਏ ਗਏ ਫਰੀ ਮੈਡੀਕਲ ਕੈਂਪ ਤੇ ਬਲਾਕ ਮਹਿਲ ਕਲਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕਰਨਾ ਅਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਬਲਾਕ ਮਹਿਲਕਲਾਂ ਦੇ ਡਾ ਸਾਥੀਆਂ ਦਾ ਸਨਮਾਨ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ ।
ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਨੇ ਪਿਛਲੇ ਸਮੇਂ ਦੌਰਾਨ ਹੋਈਆਂ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।
ਸਕੱਤਰ ਡਾ ਸੁਰਜੀਤ ਸਿੰਘ ਛਾਪਾ ਨੇ ਕਿਹਾ ਕਿ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਜਥੇਬੰਦੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਜਿਸ ਦੀ ਮਿਸਾਲ ਵੱਖ ਵੱਖ ਜ਼ਿਲ੍ਹਿਆਂ ਦੇ ਬਲਾਕਾਂ ਦੇ ਵੱਡੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਇਕ ਝੰਡੇ ਥੱਲੇ ਸ਼ਾਮਲ ਹੋ ਰਹੇ ਹਨ ।  
 ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਨਾਲ ਜੁੜੇ ਨਵੇਂ ਡਾਕਟਰ ਸਾਥੀਆਂ ਨੂੰ ਆਈ ਕਾਰਡ ਅਤੇ ਪ੍ਰਮਾਣ ਪੱਤਰ ਜਾਰੀ ਕੀਤੇ ਗਏ ਹਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ, ਸਕੱਤਰ ਡਾ ਸੁਰਜੀਤ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ, ਚੇਅਰਮੈਨ ਡਾ ਜਗਜੀਤ ਸਿੰਘ, ਪ੍ਰਧਾਨ ਡਾ ਬਲਿਹਾਰ ਸਿੰਘ, ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਡਾ ਪ੍ਰਿੰਸ ਰਿਸ਼ੀ, ਡਾ ਸੁਖਵਿੰਦਰ ਸਿੰਘ ਘਨੌਰ, ਡਾ ਨਾਹਰ ਸਿੰਘ, ਡਾ ਪਰਮਿੰਦਰ ਕੁਮਾਰ, ਵੈਦ ਬਾਕਿਬ ਅਲੀ ,ਡਾ ਸ਼ਕੀਲ ਮੁਹੰਮਦ, ਡਾ ਬਸ਼ੀਰ ਖ਼ਾਨ, ਡਾ ਸਤਨਾਮ ਸਿੰਘ, ਡਾ ਜਸਬੀਰ ਸਿੰਘ ਜੱਸੀ, ਡਾ ਸੁਖਪਾਲ ਸਿੰਘ ਛੀਨੀਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾ ਸਾਹਿਬਾਨ  ਹਾਜ਼ਰ ਸਨ।

ਦੋਹਰਾ ਚਿਹਰਾ ✍️. ਸੰਦੀਪ ਦਿਉੜਾ

ਕਰਤਾਰ ਕੋਰ  ਆਪਣੇ ਪੁੱਤਰ ਨਾਲ ਆਪਣੀ ਧੀ ਦੀਆਂ ਗੱਲਾਂ ਕਰ ਰਹੀ ਸੀ,ਆਪਣੀ ਮੀਤਾ ਨੂੰ ਉਸਦੇ ਸਹੁਰੇ ਵਾਲੇ ਬਹੁਤ ਤੰਗ ਕਰਦੇ ਹਨ। ਹੁਣ ਕੀ ਗੱਲ ਹੋ ਗਈ ਮਾਤਾ.....? ਹੋਣਾ ਕੀ ਹੈ ਜਦੋਂ ਉਹਨਾਂ ਨੂੰ ਪਤਾ ਹੈ ਬਈ ਮੀਤਾ ਨੋਕਰੀ ਕਰਦੀ ਹੈ ਤਾਂ ਫਿਰ ਉਹ ਘਰ ਦੇ ਛੋਟੇ- ਛੋਟੇ ਕੰਮ ਕਿੱਥੋ ਕਰ ਲਵੇ। ਮਾਤਾ ਉਹਨਾਂ ਦੇ ਘਰ ਸਾਰੇ ਦਿਨ ਲਈ ਕੰਮ ਕਰਨ ਵਾਲੀ ਲੱਗੀ ਹੋਈ ਤਾਂ ਹੈ ਫੇਰ ਕੀ ਪਰੇਸ਼ਾਨੀ ਹੈ? ਨਾ ਪੁੱਤਰ ਤਿੰਨ ਜੀਆਂ ਦੀ ਰੋਟੀ ਪਕਾਉਣਾ ਕੋਈ ਕੰਮ ਹੀ ਨਹੀਂ ਹੁੰਦਾ ਪਹਿਲਾਂ ਸਾਰਾ ਦਿਨ ਸਕੂਲ ਵਿੱਚ ਮਗਜ਼ ਖਪਾਈ ਕਰੇ ਤੇ ਰਾਤ ਨੂੰ ਰੋਟੀ ਟੁੱਕ... ਆਖਿਰ ਇਨਸਾਨ ਹੈ ਮਸ਼ੀਨ ਤਾਂ ਨਹੀਂ। ਪਰ ਮਾਤਾ ਰੋਟੀ ਟੁੱਕ ਤਾਂ ਤੇਰੀ ਨੂੰਹ ਵੀ ਕਰਦੀ ਹੈ ,ਸਾਰਾ ਦਿਨ ਬੈਂਕ ਵਿੱਚ ਕੰਮ ਕਰਕੇ ਵੀ...! ਨੂੰਹ ਦੀ ਗੱਲ ਹੋਰ ਹੁੰਦੀ ਹੈ ਪੁੱਤ ਉਹਦਾ ਤਾਂ ਫ਼ਰਜ਼ ਹੀ ਬਣਦਾ ਹੈ। ਮੁੰਡਾ ਮਾਂ ਦੀ ਗੱਲ ਸੁਣ ਇਕਦਮ ਚੁੱਪ ਕਰ ਜਾਦਾ ਹੈ। ਬਾਹਰ ਨੂੰਹ ਸੱਸ ਦੀਆਂ ਗੱਲਾਂ ਸੁਣ ਉਸਦੇ ਦੋਹਰੇ ਚਿਹਰੇ ਬਾਰੇ ਸੋਚਦੀ ਦਾਲ ਬਨਾਉਣ ਰਸੋਈ ਵਿੱਚ ਚਲੀ ਜਾਂਦੀ ਤੇ "ਆਪ ਨੂੰ ਹੀ ਪੁੱਛ ਰਹੀ ਹੈ ਤੂੰ ਕਿਸੇ ਦੀ ਧੀ ਨਹੀਂ ਹੈ"|

 

                             ਸੰਦੀਪ ਦਿਉੜਾ

ਕਿਸਾਨ ਆਗੂਆਂ ਨੂੰ ਮੁੱਖ ਮੰਤਰੀ ਵਜੋਂ ਦਾਅ ਲਾਉਣਾ ਪੈਣਾ ✍️. ਅਵਤਾਰ ਸਿੰਘ ਰਾਏਸਰ  

ਮੁੱਖ ਮੰਤਰੀ ਵਜੋਂ ਦਾਅ ਲਾਉਣਾ ਪੈਣਾ ਹੈ ਕਿਉਂਕਿ ਗਾਂਧੀ ਪਰਿਵਾਰ ਕੈਪਟਨ ਤੋਂ ਜਿਆਦਾ ਕਿਸੇ ਹੋਰ ਆਗੂ ਤੇ ਵਿਸ਼ਵਾਸ ਨਹੀਂ ਕਰ ਸਕਦਾ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮੇਂ ਮੁੱਖ ਮੰਤਰੀ ਵਜੋਂ ਬੁਰੀ ਤਰ੍ਹਾਂ ਫਲਾਪ ਹੋ ਚੁੱਕੇ ਹਨ ਪਰ ਪਰਸਾਂਤ ਕਿ ਸੋਰ ਐਂਡ ਕੰਪਨੀ ਕਰਕੇ ਉਹ ਦਮਦਾਰ ਆਗੂ ਵਜੋਂ ਫ਼ਿਰ ਤੋਂ ਸਾਹਮਣੇ ਆ ਸਕਦੇ ਹਨ ਪਰ ਇਸ ਵਾਰ ਉਨ੍ਹਾਂ ਦਾ ਰਸਤਾ ਕੰਡਿਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੂੰ ਪਾਰਟੀ ਅੰਦਰਲੇ ਤੇ ਬਾਹਰਲੇ ਦੋਨੋ ਪਾਸੇ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪੈਣਾ ਹੈ। ਲੋਕ ਹੁਣ ਪਰਸਾਂਤ ਕਿਸੋਰ ਦੇ ਦਾਅ ਪੇਚ ਵੀ ਸਮਝਣ ਲੱਗ ਪਏ ਹਨ। 
ਤੀਸਰੀ ਪਰਮੁੱਖ ਸਿਆਸੀ ਪਾਰਟੀ ਅਕਾਲੀ ਦਲ ਤੇ ਬਸਪਾ ਗਠਜੋੜ ਹੈ। ਪਾਰਟੀ ਪਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਹੀ ਇਸਦਾ ਚਿਹਰਾ ਮੋਹਰਾ ਹਨ। ਪਰਿਵਾਰਵਾਦ ਤੇ ਭਰਿਸ਼ਟਾਚਾਰ ਸਮੇਤ ਚਿੱਟੇ ਨਸਿਆ ਦਾ ਸਾਮ੍ਹਣਾ ਕਰਨ ਕਰਕੇ ਇਹਨਾਂ ਦਾ ਜਮੀਨੀ ਆਧਾਰ ਵੀ ਲਗਾਤਾਰ ਖਿਸਕਦਾ ਰਿਹਾ ਹੈ। ਪਾਰਟੀ ਪਿਛਲੇ ਸਮੇਂ ਵਿੱਚ ਬੁਰੀ ਤਰ੍ਹਾਂ ਟੁੱਟ ਭੱਜ ਦਾ ਸਿਕਾਰ ਰਹੀ। ਸ ਸੁਖਦੇਵ ਸਿੰਘ ਢੀਂਡਸਾ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵਰਗੇ ਕੱਦਵਾਰ ਆਗੂਆਂ ਦਾ ਅਲੱਗ ਹੋ ਕੇ ਆਪਣੀ ਪਾਰਟੀ ਬਣਾਉਣਾ ਤੇ ਪਰਕਾਸ਼ ਸਿੰਘ ਬਾਦਲ ਦਾ ਸਿਆਸੀ ਦਰਿਸ ਤੋਂ ਪਾਸੇ ਹੋ ਜਾਣਾ ਪਾਰਟੀ ਲਈ ਮਾਰੂ ਸਾਬਤ ਹੋ ਰਿਹਾ ਹੈ। 
 ਨਵੀਆਂ ਸਿਆਸੀ ਪਾਰਟੀਆਂ ਚੋ ਕਿਰਤੀ ਕਿਸਾਨ ਸੇਰੇ ਪਾਰਟੀ ਲੋਕ ਅਧਿਕਾਰ ਲਹਿਰਾ ਤੇ ਸਰਵਜਨ ਸਮਾਜ ਪਾਰਟੀ ਸਮੇਤ ਹੋਰ ਛੋਟੇ ਛੋਟੇ ਗਰੁੱਪ ਆਪੋ ਵਿੱਚ ਵੰਡੇ ਹੋਏ ਹੋਣ ਕਰਕੇ ਹਜੇ ਪੰਜਾਬ ਦੇ ਸਿਆਸੀ ਦਰਿਸ ਤੇ ਅਪਣੀ ਹੋਦ ਵਿਖਾਉਦੇ ਵਜਹ ਨਜ਼ਰ ਨਹੀਂ ਆ ਰਹੇ। ਕਮਾਲ ਦੀ ਗੱਲ ਹੈ ਕਿ ਕਿਰਤੀ ਕਿਸਾਨ ਸੇਰੇ ਪੰਜਾਬ ਪਾਰਟੀ ਦੇ ਪਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਬੇਜਮੀਨੇ ਲੋਕਾਂ ਨੂੰ ਦੋ ਦੋ ਏਕੜ ਜਮੀਨ ਤੋਂ ਇਲਾਵਾ ਡੋਡਿਆਂ ਦੀ ਖੇਤੀ ਦਾ ਵਾਅਦਾ ਵੀ ਕਰ ਚੁੱਕੇ ਹਨ। ਉਨ੍ਹਾਂ ਨਾਲ ਪਾਰਟੀ ਦੇ ਜਨ ਸਕੱਤਰ ਐਸ ਆਰ ਲੱਧੜ ਰਿਟਾ ਆਈ ਪੀ ਐਸ ਵੀ ਪੰਜਾਬ ਦੇ ਕਈ ਜਿਲ੍ਹੇ ਬਤੌਰ ਡੀ ਸੀ ਰਹੇ ਹੋਣ ਕਰਕੇ ਪੰਜਾਬ ਵਿੱਚ ਜਾਣਿਆ ਪਛਾਣਿਆ ਚਿਹਰਾ ਹੈ ਤੇ ਬਹੁਤ ਜ਼ਿਆਦਾ ਪਰਭਾਵ ਸਾਲੀ ਹਨ। 
ਪਰ ਜਦ ਅਜੌਕੇ ਰਾਜਸੀ ਮਾਹੌਲ ਤੇ ਗੱਲ ਤੁਰਦੀ ਹੈ ਤਾਂ ਕਿਤੇ ਨਾ ਕਿਤੇ ਜਾਕੇ ਗੱਲ ਦਿੱਲੀ ਕਿਸਾਨ ਮੋਰਚੇ ਤੇ ਜਾਕੇ ਰੁਕ ਜਾਂਦੀ ਹੈ। ਪੰਜਾਬ ਦਾ ਅਵਾਮ ਦਿੱਲੀ ਬੈਠੇ ਆਗੂਆਂ ਵੱਲੋਂ ਆਉਂਦੇ ਸੰਦੇਸ਼ ਵੱਲ ਦੇਖ ਰਹੇ ਹਨ
। ਹੁਣ ਦਿੱਲੀ ਮੋਰਚੇ ਵਿੱਚ ਜੰਗ ਲੜ ਰਹੇ ਆਗੂਆਂ ਨੂੰ ਮੌਕੇ ਦੀ ਨਬਜ ਪਛਾਣ ਕੇ ਵਿਉਂਤ ਬੰਦੀ ਬਨਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।

 

ਜਨਮ ਦਿਨ ਮੁਬਾਰਕ

 ਜਨਮ ਦਿਨ ਮੁਬਾਰਕ
      ਅਕਾਸ਼ਦੀਪ ਸਿੰਘ ਕੁਤਬਾ s/o ਪੱਤਰਕਾਰ ਜਗਜੀਤ ਸਿੰਘ ਕੁਤਬਾ

ਕੈਪਟਨ ਸੰਦੀਪ ਸੰਧੂ ਨਾਲ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਅਹੁਦੇਦਾਰਾਂ ਨੇ ਕੀਤੀ ਮੀਟਿੰਗ  

ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਬਾਰੇ ਹੋਇਆ ਵਿਚਾਰ ਵਟਾਂਦਰਾ  

ਮੁੱਲਾਂਪੁਰ , 1 ਅਗਸਤ  (ਡਾ ਮਨਜੀਤ ਸਿੰਘ ਲੀਲਾ/ ਜਸਮੇਲ ਗ਼ਾਲਿਬ )  ਜਰਨਲਿਸਟ ਪ੍ਰੈੱਸ ਕਲੱਬ ਰਜਿਸਟਰਡ ਪੰਜਾਬ ਦੀ ਟੀਮ ਸੂਬਾ ਪ੍ਰਧਾਨ ਮਨਜੀਤ ਮਾਨ ਦੀ ਅਗਵਾਈ ਵਿੱਚ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ. ਡੀ.ਕੈਪਟਨ ਸੰਦੀਪ ਸੰਧੂ ਨੂੰ ਉਹਨਾਂ ਦੇ ਗ੍ਰਹਿ ਵਿਖੇ  ਮਿਲੇ ।ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਅਤੇ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਸੂਬਾ ਸ੍ਰਪਰਸਤ ਜੇ ਐਸ ਸੰਧੂ ਸੂਬਾ ਜਰਨਲ ਸਕੱਤਰ ਦੋਆਬਾ ਐਕਸਪ੍ਰੈਸ ਦੇ ਸੰਪਾਦਕ ਸਤੀਸ਼  ਜੌੜਾ , ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਜਿਲ੍ਹਾ  ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ, ਪੱਤਰਕਾਰ ਲਖਵਿੰਦਰ ਸਿੰਘ ਮਹਿਤਪੁਰ, ਮਲਕੀਤ ਸਿੰਘ ਨਾਗਰਾ, ਬਾਬਾ ਬਲਜਿੰਦਰ ਸਿੰਘ ਛੰਨਾ ਪ੍ਰਧਾਨ ਬਾਬਾ ਬੁੱਢਾ ਦਲ ਇੰਟਰਨੈਸ਼ਨਲ ਗ੍ਰੰਥੀ ਸਭਾ ਭਾਰਤ  ਹਾਜ਼ਰ ਸਨ ।

ਆਪਣਿਆਂ ਦੇ ਹੀ ਧੱਕੇ ਦਾ ਸ਼ਿਕਾਰ ਹੋਇਆ ਹੈਪੀ ਬਾਜਵਾ- ਰਜਿੰਦਰ ਰਾਜੂ ਠੀਕਰੀਵਾਲ

ਹਲਕਾ ਮਹਿਲ ਕਲਾਂ ਚ ਵੀ ਟਕਸਾਲੀ ਕਾਂਗਰਸੀ ਵਰਕਰਾਂ ਚ ਨਿਰਾਸ਼ਾ, 

ਹਲਕਾ ਮਹਿਲ ਕਲਾਂ ਵੱਲ ਵੀ ਧਿਆਨ ਦੇਵੇ ਹਾਈ ਕਮਾਨ

ਮਹਿਲ ਕਲਾਂ/ਬਰਨਾਲਾ- 31 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਾਂਗਪੁਰ ਦੇ ਜੁਝਾਰੂ ਵਰਕਰ ਤੇ ਸਾਫ ਸੁਥਰੇ ਅਕਸ ਵਾਲੇ ਵਰਕਰ ਹੈਪੀ ਬਾਜਵਾ ਵੱਲੋਂ ਕੀਤੀ ਖੁਦਕੁਸ਼ੀ ਤੇ ਸੀਨੀਅਰ ਕਾਂਗਰਸੀ ਆਗੂ ਤੇ ਪੰਚਾਇਤੀ ਰਾਜ ਬੋਰਡ ਦੇ ਚੇਅਰਮੈਨ ਰਾਜਿੰਦਰ ਰਾਜੂ ਠੀਕਰੀਵਾਲ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਰਾਜਿੰਦਰ ਰਾਜੂ ਠੀਕਰੀਵਾਲ ਨੇ ਕਿਹਾ ਕਿ ਹੈਪੀ ਬਾਜਵਾ ਕਾਂਗਰਸ ਦੇ ਉਹ ਵਰਕਰ ਸਨ, ਜੋ ਸਖ਼ਤ ਮਿਹਨਤ ਕਰ ਰਹੇ ਸਨ। ਕਾਂਗਰਸ ਨੂੰ ਪ੍ਰਣਾਏ ਹੋਣ ਕਰਕੇ ਇਲਾਕੇ ਵਿੱਚ ਉਨ੍ਹਾਂ ਦਾ ਚੰਗਾ ਅਸਰ ਰਸੂਖ ਸੀ। ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪੁੱਜਦਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਸਨ, ਪਰ ਕਾਂਗਰਸ ਦੇ ਹੀ ਸੀਨੀਅਰ ਲੀਡਰਾਂ ਨੇ ਹੈਪੀ ਬਾਜਵਾ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਹੈਪੀ ਬਾਜਵਾ ਦੇ ਆਖ਼ਰੀ ਬੋਲ ਦਿਲ ਚੀਰਵੇਂ ਹਨ, ਜਿਸ ਵਿੱਚ ਉਹ ਅਰਦਾਸ ਕਰ ਰਹੇ ਹਨ ਕਿ ਉਹ ਅਗਲੇ ਜਨਮ ਵਿੱਚ ਵੀ ਕਾਂਗਰਸੀ ਹੀ ਜੰਮਣ। ਅੱਜ ਅਜਿਹੇ ਵਰਕਰਾਂ ਦੀ ਕਦਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਵੀ ਕਾਂਗਰਸੀ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ, ਜਿੱਥੇ ਦਲ ਬਦਲੂਆਂ ਨੂੰ ਵੱਡੇ ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਉਥੇ ਟਕਸਾਲੀ ਕਾਂਗਰਸੀ ਘਰਾਂ ਚ ਬਹਿਣ ਲਈ ਮਜਬੂਰ ਹਨ। ਹਲਕਾ ਮਹਿਲ ਕਲਾਂ ਦੇ ਟਕਸਾਲੀ ਕਾਂਗਰਸੀ ਲੰਮੇ ਸਮੇਂ ਤੋਂ ਹਲਕਾ ਉਮੀਦਵਾਰ ਬਦਲੇ ਜਾਣ ਦੀ ਮੰਗ ਕਰ ਰਹੇ ਹਨ, ਇਸ ਵਾਰ ਟਕਸਾਲੀ ਕਾਂਗਰਸੀਆਂ ਨੂੰ ਆਸ ਹੈ ਕਿ ਕਾਂਗਰਸ ਹਾਈਕਮਾਨ ਨਵੇਂ ਚਿਹਰੇ ਨੂੰ ਹਲਕਾ ਮਹਿਲ ਕਲਾਂ ਤੋਂ ਚੋਣ ਮੈਦਾਨ ਵਿੱਚ ਉਤਾਰੇਗੀ। ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਘਰਾਂ ਚ ਨਿਰਾਸ਼ ਬੈਠੇ ਕਾਂਗਰਸੀ ਵਰਕਰਾਂ ਚ ਉਤਸ਼ਾਹ ਪੈਦਾ ਹੋਇਆ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਫਿਰ ਤੋਂ ਸਰਕਾਰ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਵੱਲ ਕਾਂਗਰਸ ਹਾਈ ਕਮਾਨ ਨੇ ਧਿਆਨ ਨਾ ਦਿੱਤਾ ਤਾਂ ਹੈਪੀ ਬਾਜਵਾ ਵਰਗੀ ਘਟਨਾ ਮਹਿਲ ਕਲਾਂ ਵਿੱਚ ਵੀ ਵਾਪਰ ਸਕਦੀ ਹੈ, ਕਿਉਕਿ ਬਹੁਤ ਸਾਰੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਟਕਸਾਲੀ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਨਵੇਂ ਚਿਹਰੇ ਨੂੰ ਮੌਕਾ ਦੇਣ ਤਾਂ ਜੋ ਹਲਕਾ ਮਹਿਲ ਕਲਾਂ ਚ ਜਿੱਤ ਦਾ ਝੰਡਾ ਬੁਲੰਦ ਹੋ ਸਕੇ।