You are here

ਪੰਜਾਬ

ਡੀ.ਆਈ.ਜੀ. ਲੁਧਿਆਣਾ ਵੱਲੋਂ ਰੇਂਜ ਐਸ.ਐਸ.ਪੀਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ

ਨਿਰਦੇਸ਼ ਦਿੱਤੇ, ਆਪਣੇ ਇਲਾਕਿਆਂ ਦੀ ਵਧਾਈ ਜਾਵੇ ਚੌਕਸੀ

ਲੁਧਿਆਣਾ/ਜਗਰਾਉਂ 26 ਅਗਸਤ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) - ਡੀ.ਆਈ.ਜੀ. ਲੁਧਿਆਣਾ ਰੇਂਜ ਸ.ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਤਿੰਨ ਸੀਨੀਅਰ ਪੁਲਿਸ ਕਪਤਾਨਾਂ (ਐਸ.ਐਸ.ਪੀ.), ਹੋਰ ਰੇਂਜ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਖੇਤਰਾਂ ਵਿੱਚ ਹਰ ਪੱਖੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਰੱਖਣ ਦੇ ਨਿਰਦੇਸ਼ ਦਿੱਤੇ।ਐਸ.ਐਸ.ਪੀ. ਐਸ.ਬੀ.ਐਸ. ਨਗਰ ਸ.ਹਰਮਨਬੀਰ ਸਿੰਘ ਗਿੱਲ, ਐਸ.ਐਸ.ਪੀ. ਜਗਰਾਉਂ ਸ.ਗੁਰਦਿਆਲ ਸਿੰਘ, ਐਸ.ਐਸ.ਪੀ. ਖੰਨਾ ਸ.ਗੁਰਸ਼ਰਨ ਸਿੰਘ ਅਤੇ ਹੋਰਨਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀ.ਆਈ.ਜੀ. ਸ.ਗੁਰਪ੍ਰੀਤ ਸਿੰਘ ਭੁੱਲਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰਨ।ਉਨ੍ਹਾਂ ਵਿਸ਼ੇਸ਼ ਤੌਰ 'ਤੇ ਪੁਲਿਸ ਮੁਖੀਆਂ ਦੀ ਅਗਵਾਈ ਵਾਲੀ ਰਾਤ ਦੀ ਗਸ਼ਤ, ਸ਼ਹਿਰਾਂ ਦੇ ਪ੍ਰਵੇਸ਼ ਸਥਾਨਾਂ ਨੂੰ ਸੀਲ ਕਰਨ, ਸਖਤ ਚੈਕਿੰਗ ਅਤੇ ਨਾਕਿਆਂ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਪ੍ਰਭਾਵੀ ਉਪਾਵਾਂ ਲਈ ਰੋਜ਼ਾਨਾ ਮੀਟਿੰਗਾਂ ਦੇ ਨਾਲ-ਨਾਲ 24 ਘੰਟੇ ਸਥਿਤੀ ਦੀ ਨਿਗਰਾਨੀ ਕਰਨ ਲਈ ਕਿਹਾ।ਡੀ.ਆਈ.ਜੀ. ਨੇ ਕਿਹਾ ਕਿ ਪ੍ਰਮੁੱਖ ਥਾਵਾਂ ਜਿਵੇਂ ਭੀੜ-ਭਾੜ ਵਾਲੇ ਬਾਜ਼ਾਰਾਂ ਆਦਿ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਥਾਣਿਆਂ ਅਤੇ ਪੀ.ਸੀ.ਆਰ. ਜਾਂ ਰੂਰਲ ਰੈਪਿਡ ਰਿਸਪਾਂਸ ਟੀਮ ਦੁਆਰਾ ਲੋਕਾਂ ਦੁਆਰਾ ਅਪਰਾਧ ਜਾਂ ਦੁਰਘਟਨਾ ਦੇ ਸੰਬੰਧ ਵਿੱਚ ਕੀਤੀ ਗਈ ਕਿਸੇ ਵੀ ਕਾਲ ਦਾ ਤੁਰੰਤ ਜਵਾਬ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਇਸ ਤੋਂ ਇਲਾਵਾ, ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਉਨ੍ਹਾਂ ਨੂੰ ਤੁਰੰਤ ਨਿਆਂ ਯਕੀਨੀ ਬਣਾਉਣ ਵਿੱਚ ਸਭ ਤੋਂ ਵੱਧ ਤਰਜੀਹ ਦੇਣ ਲਈ ਵੀ ਕਿਹਾ।ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਆਪਣੇ-ਆਪਣੇ ਖੇਤਰਾਂ ਵਿੱਚ ਚੌਕਸੀ ਵਧਾਈ ਜਾਣੀ ਚਾਹੀਦੀ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਨਾਕਿਆਂ ਦੀ ਖੁਦ ਨਿਗਰਾਨੀ ਕਰਨ। ਇਸ ਤੋਂ ਇਲਾਵਾ, ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਜ ਵਿਰੋਧੀ ਅਨਸਰਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਬਾਜ਼ ਵਾਲੀ ਅੱਖ ਰੱਖਣ ਦੇ ਨਾਲ-ਨਾਲ ਜ਼ਮਾਨਤ 'ਤੇ ਆਏ ਅਪਰਾਧੀਆਂ ਦੀ ਨਿਗਰਾਨੀ ਨੂੰ ਵੀ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਪੀ.ਸੀ.ਆਰ. ਅਤੇ ਰੂਰਲ ਰੈਪਿਡ ਰਿਸਪਾਂਸ ਟੀਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਦੁਆਰਾ ਅਪਰਾਧ ਜਾਂ ਦੁਰਘਟਨਾ ਦੇ ਸੰਬੰਧ ਵਿੱਚ ਕੀਤੀ ਗਈ ਕਿਸੇ ਵੀ ਕਾਲ ਦਾ ਜਵਾਬ ਤੁਰੰਤ ਦੇਣ।ਡੀ.ਆਈ.ਜੀ. ਨੇ ਕਿਹਾ ਕਿ ਸਾਰਿਆਂ ਨੂੰ ਆਪਣੀ ਡਿਊਟੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਵਿੱਚ ਵਿਸ਼ਵਾਸ ਹੋਵੇ।ਭੁੱਲਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਵੱਲੋਂ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਦਾ ਕੀਤਾ ਵਿਸ਼ੇਸ਼ ਸਨਮਾਨ

  ਮਹਿਲ ਕਲਾਂ/ਸਾਦਿਕ- 25 ਅਗਸਤ- (ਗੁਰਸੇਵਕ ਸੋਹੀ)- ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਖਾਰਾ ਦੀ ਮਹੀਨਾਵਾਰ ਮੀਟਿੰਗ ਪਿੰਡ ਵਾੜਾ ਦੁਰਾਕਾ ਦੇ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ,ਡਾਕਟਰ ਗੁਰਤੇਜ ਮਚਾਕੀ ਜਿਲ੍ਹਾ ਜਰਨਲ ਸਕੱਤਰ,ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉਚ ਪੱਧਰੀ ਕਮੇਟੀ,ਡਾਕਟਰ ਕੋਰ ਸਿੰਘ ਸੂਰਘੂਰੀ ਜਿਲਾ ਚੇਅਰਮੈਨ,ਡਾਕਟਰ ਜਸਵਿੰਦਰ ਸਿੰਘ ਖੀਵਾ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਜਸਵੀਰ ਸਿੰਘ ਸਮਾਲਸਰ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਗੁਰਪਾਲ ਸਿੰਘ ਮੋੜ ਜਿਲ੍ਹਾ ਜਥੇਬੰਦਕ ਸਕੱਤਰ,ਡਾਕਟਰ ਕੇਵਲ ਕਿਰਸ਼ਨ ਸ਼ਰਮਾ ਸਾਬਕਾ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਗੁਰਤੇਜ ਸਿੰਘ ਖਾਲਸਾ ਉਚ ਪੱਧਰੀ ਕਮੇਟੀ ਮੈਂਬਰ ਨੇ ਮੁੱਖ ਮਹਿਮਾਨ ਵਜੋਂ  ਸ਼ਿਰਕਤ ਕੀਤੀ ਅਤੇ ਸਭ ਤੋਂ ਪਹਿਲਾਂ ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਮਿਤੀ 10-7-2021 ਨੂੰ ਹੋਈ ਜਿਲ੍ਹਾ ਕਮੇਟੀ ਦੀ ਚੋਣ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਜੋ ਜਿਲੇ ਦੀ ਚੋਣ ਬਹੁਮਤ ਦੇ ਫੈਸਲੇ ਨਾਲ ਕੀਤੀ ਗਈ ਅਤੇ ਉਹਨਾਂ ਆਪਣੇ ਵੱਲੋਂ ਅਤੇ ਆਪਣੀ ਸਮੁੱਚੀ ਬਲਾਕ ਕਮੇਟੀ ਅਤੇ ਸਮੂਹ ਮੈਂਬਰਾਂ ਵੱਲੋਂ ਵਧਾਈ ਦਿੱਤੀ ਉਨ੍ਹਾਂ ਕਿਹਾ ਇਸ ਵਾਰ ਜਿਲ੍ਹਾ ਕਮੇਟੀ ਦੀ ਵਾਂਗ ਡੋਰ ਬਹੁਤ ਸੂਝਵਾਨ ਅਤੇ ਅਣਥੱਕ ਆਗੂਆ ਨੂੰ ਜੰਥੇਬੰਦੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਸਾਨੂੰ ਵਿਸ਼ਵਾਸ ਹੈ ਉਹ ਸਾਰੇ ਬਲਾਕਾਂ ਦੇ ਸਹਿਯੋਗ  ਨਾਲੇ ਜੋ ਪਿਛਲੇ ਦਿਨੀਂ ਜਿਲ੍ਹਾ ਬਾਡੀ ਵੱਲੋਂ ਸਰਕਾਰ ਵਿਰੁੱਧ ਕੀਤੇ ਸਘਰੰਸ਼ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਸਾਡੇ ਬਲਾਕ ਨੂੰ ਹੁਕਮ ਜਾਰੀ ਕਰੇਗੀ ਅਸੀਂ ਉਸ ਪੂਰੀ ਤਨਦੇਹੀ ਨਾਲ ਜੰਥੇਬੰਦੀ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਗੇ ਅਤੇ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਬਲਾਕ ਖਾਰਾ ਦੇ ਮੈਂਬਰਾਂ ਨੂੰ ਆਪਣੇ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਕਿ ਜੇਕਰ ਅਸੀਂ ਆਪਣੀ ਰੋਜ਼ੀ ਰੋਟੀ ਜਾ ਆਪਣੇ ਕਿਤੇ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਪਹਿਲਾਂ ਦੀ ਤਰ੍ਹਾਂ ਇਕ ਮੁੱਠ ਹੋਕੇ ਇੱਕੋ ਝੰਡੇ ਥੱਲੇ ਇਕੱਠੇ ਹੋ ਕੇ ਲੜਾਈ ਲੜ ਸਕਦੇ ਹਾਂ ਤਾਂ ਅਸੀਂ ਗੁੰਗੀ ਬੋਲੀ ਸਰਕਾਰ ਨੂੰ ਆਪਣੀ ਮੰਗਾ ਦਾ ਹਲ ਕਰਨ ਲਈ ਮਜਬੂਰ ਕਰ ਸਕਦੇ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਵਿਸ਼ਵਾਸ਼ ਦਿਵਾਇਆ ਕਿ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਸਾਰੇ ਬਲਾਕ ਮੈਂਬਰਾਂ ਅਤੇ ਬਲਾਕ ਕਮੇਟੀਆ ਦੇ ਸਹਿਯੋਗ ਨਾਲ ਸੰਘਰਸ਼ ਨੂੰ ਵੱਡੇ ਪੱਧਰ ਕਰਨ ਦਾ ਜਲਦੀ ਤੋਂ ਜਲਦੀ ਪਰੋਗਰਾਮ ਬਣਾਕੇ ਬਲਾਕ ਪ੍ਰਧਾਨਾਂ ਨੂੰ ਦੱਸਿਆ ਜਾਵੇਗਾ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਬਲਾਕ ਖਾਰਾ ਦੇ ਸਮੂਹ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਆਪਣੀ ਜੰਥੇਬੰਦੀ ਦੇ ਆਈ ਕਾਰਡ ਅਤੇ ਪ੍ਮਾਨਪੱਤਰ ਜਾਰੀ ਕੀਤੇ ਗਏ ਅਤੇ ਅਖੀਰ ਵਿੱਚ ਬਲਾਕ ਖਾਰਾ ਦੀ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਆਪਣੇ ਬਲਾਕ ਵਿਚ ਪਹੁੰਚੇ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੋਕੇ ਡਾਕਟਰ ਦਿਲਜੀਤ ਸਿੰਘ ਢਿੱਲੋਂ ਬਲਾਕ ਸਕੱਤਰ,ਡਾਕਟਰ ਠਾਣਾ ਸਿੰਘ ਬਲਾਕ ਚੇਅਰਮੈਨ,ਡਾਕਟਰ ਮਨਜੀਤ ਸਿੰਘ ਬਲਾਕ ਖਜਾਨਚੀ,ਡਾਕਟਰ ਸੁਖਜਿੰਦਰ ਸਿੰਘ ਸਟੇਜ ਸਕੱਤਰ ਤੋਂ ਇਲਾਵਾ ਆਦਿ ਹਾਜ਼ਰ ਸਨ।

Air India ਦੀ Amritsar-Birmingham ਡਾਇਰੈਕਟ ਫਲਾਈਟ 3 ਸਤੰਬਰ ਤੋਂ ਹੋਵੇਗੀ ਸ਼ੁਰੂ

ਕੋਰੋਨਾ ਮਹਾਂਮਾਰੀ ਦੌਰਾਨ ਦਸੰਬਰ 2020 ਇਸ ਨੂੰ ਬੰਦ ਕਰ ਦਿੱਤਾ ਗਿਆ ਸੀ  

Birmingham / ਅੰਮ੍ਰਿਤਸਰ, ਅਗਸਤ  (ਏਜੰਸੀ ) ਪੰਜਾਬ ਤੇ ਬਰਮਿੰਘਮ ਵਿਚ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ ਅਤੇ ਖੁਸ਼ੀ ਦੀ ਖਬਰ ਸਾਹਮਣੇ ਆਈ । ਪਿਛਲੇ ਕਈ ਮਹੀਨਿਆਂ ਤੋਂ ਬੰਦ ਏਅਰ ਇੰਡੀਆ ਨੇ ਅੰਮ੍ਰਿਤਸਰ-ਬਰਮਿੰਘਮ ਫਲਾਈਟ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਬ੍ਰਿਟੇਨ ਵੱਲੋਂ ਭਾਰਤ ਨੂੰ ਲਾਲ ਸੂਚੀ ਵਿਚੋਂ ਹਟਾਉਣ ਤੋਂ ਬਾਅਦ ਏਅਰ ਇੰਡੀਆ ਨੇ ਅੰਮ੍ਰਿਤਸਰ ਲੰਡਨ ਫਲਾਈਟ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ  ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਹਫਤਾਵਾਰੀ ਉਡਾਣ ਨੁੰ ਵੀ ਸ਼ੁਰੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਅੰਮ੍ਰਿਤਸਰ-ਬਰਮਿੰਘਮ ਉਡਾਣ 3 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਹਰ ਹਫਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ਾਮ 3 ਵਜੇ ਉਡਾਣ ਭਰੇਗੀ। ਬਰਮਿੰਘਮ ਤੋਂ ਇਹ ਉਡਾਣ ਸ਼ਨੀਵਾਰ ਨੂੰ ਪਹੁੰਚੇਗੀ। ਸ਼ਨੀਵਾਰ ਰਾਤ 7.30 ਵਜੇ ਫਲਾਈਟ ਅੰਮ੍ਰਿਤਸਰ ਪਹੁੰਚੇਗੀ।

ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ, ਦੋਵਾਂ ਦੇਸ਼ਾਂ ਦੇ ਵਿੱਚ ਇਹ ਉਡਾਣ ਦਸੰਬਰ 2020 ਵਿੱਚ ਰੱਦ ਕਰ ਦਿੱਤੀ ਗਈ ਸੀ। ਹਾਲਾਤ ਆਮ ਹੋਣ ਤੋਂ ਬਾਅਦ ਹੁਣ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਇਸ ਫਲਾਈਟ ਦੀ ਮੰਗ ਨੂੰ ਲੈ ਕੇ ਬੜੇ ਵੱਡੇ ਪੱਧਰ ਉੱਪਰ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਬਰਤਾਨੀਆ ਅਤੇ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵੱਲੋਂ ਵੱਡਾ ਵੱਲੋ ਵੱਡਾ ਜੱਦੋਜਹਿਦ ਕੀਤਾ ਗਿਆ ਸੀ । ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਲਾਭ ਹੋਵੇਗਾ। ਪਹਿਲਾਂ ਯਾਤਰੀਆਂ ਨੂੰ ਬਰਮਿੰਘਮ ਜਾਣ ਲਈ ਦਿੱਲੀ ਤੋਂ ਫਲਾਈਟ ਫੜਨੀ ਪੈਂਦੀ ਸੀ। ਹੁਣ ਉਹ ਸਿੱਧਾ ਅੰਮ੍ਰਿਤਸਰ ਤੋਂ ਉੱਥੇ ਜਾ ਸਕੇਗਾ। 3 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਫਲਾਈਟ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ 'ਤੇ ਵੀ ਛੇਤੀ ਹੀ ਵੇਖੀ ਜਾ ਸਕਦੀ ਹੈ।

ਪੰਜਾਬ ’ਚ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤ,ਬਗ਼ਾਵਤੀ ਵਿਧਾਇਕਾਂ ਵਿੱਚ ਹੋਈ ਮੀਟਿੰਗ  

4 ਮੰਤਰੀਆਂ ਤੇ ਦੋ ਦਰਜਨ ਵਿਧਾਇਕਾਂ ਨੇ ਕਿਹਾ, ‘ਸਾਨੂੰ ਕੈਪਟਨ ’ਤੇ ਭਰੋਸਾ ਨਹੀਂ

ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ, ਚਰਨਜੀਤ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਕਾਂਗਰਸ ਪ੍ਰਧਾਨ ਨੂੰ ਮਿਲਣ ਲਿਆ ਫ਼ੈਸਲਾ 

ਚੰਡੀਗੜ੍ਹ, 24 ਅਗਸਤ  (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਖੁੱਲ੍ਹੀ ਬਗਾਵਤ ਕਰਦਿਆਂ ਪੰਜਾਬ ਦੇ ਘੱਟੋ-ਘੱਟ 4 ਮੰਤਰੀਆਂ ਅਤੇ ਰਾਜ ਦੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਚੋਣ ਵਾਅਦੇ ਪੂਰੇ ਕਰਨ ਵਿੱਚ ਮੁੱਖ ਮੰਤਰੀ ’ਤੇ ਕੋਈ ਭਰੋਸਾ ਨਹੀਂ ਹੈ ਤੇ ਉਨ੍ਹਾਂ ਅਸਿੱਧੇ ਤੌਰ ’ਤੇ ਉਨ੍ਹਾਂ ਦੇ ਬਦਲ ਦੀ ਮੰਗ ਕਰ ਦਿੱਤੀ। ਇਸ ਸਬੰਧੀ ਰਾਜ ਦੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਦਲਣਾ ਪਾਰਟੀ ਹਾਈਕਮਾਂਡ ਦਾ ਅਧਿਕਾਰ ਹੈ ਪਰ ਉਨ੍ਹਾਂ ਦਾ ਮੁੱਖ ਮੰਤਰੀ ’ਤੇ ਵਿਸ਼ਵਾਸ ਨਹੀਂ ਰਿਹਾ। ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਤੋਂ ਇੱਕ ਦਿਨ ਪਹਿਲਾਂ ਹੋਈ ਇਹ ‘ਬਗ਼ਾਵਤ’ ਨੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਲੜਾਈ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਸੈਕਟਰ 39 ਸਥਿਤ ਨਿਵਾਸ 'ਤੇ ਬੁਲਾਈ ਬੈਠਕ ਦੌਰਾਨ ਵਿਆਪਕ ਸਹਿਮਤੀ ’ਤੇ ਪਹੁੰਚਣ ਤੋਂ ਬਾਅਦ ਹੋਰ ਚਾਰ ਮੰਤਰੀਆਂ ਨੇ ਵਿਧਾਇਕਾਂ ਦੇ ਨਾਲ ਪੰਜ ਮੈਂਬਰੀ ਵਫ਼ਦ ਨੂੰ ਛੇਤੀ ਤੋਂ ਛੇਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦਾ ਅਧਿਕਾਰ ਦਿੱਤਾ।

ਹਾਲਾਂਕਿ ਨਵਜੋਤ ਸਿੰਘ ਸਿੱਧੂ ਮੀਟਿੰਗ ਵਿੱਚ ਮੌਜੂਦ ਨਹੀਂ ਸਨ ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ, ਚਰਨਜੀਤ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਕਾਂਗਰਸ ਪ੍ਰਧਾਨ ਨੂੰ ਮਿਲਣ ਲਈ ਸਮਾਂ ਮੰਗਣਗੇ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਨੇ ਕਿਹਾ ਕਿ ਇਹ ਯਕੀਨੀ ਹੈ ਕਿ ਕਾਂਗਰਸ ਮੌਜੂਦਾ ਮੁੱਖ ਮੰਤਰੀ ਅਧੀਨ ਚੋਣਾਂ ਨਹੀਂ ਜਿੱਤ ਸਕੇਗੀ।

 

 

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਮੁਕਰਰ-Video

ਮੁੱਖ ਮੰਤਰੀ ਪੰਜਾਬ ਅਤੇ ਕਿਸਾਨਾਂ ਵਿਚ ਹੋਈ ਅੱਜ ਦੀ ਮੀਟਿੰਗ ਵਿੱਚ  ਅਹਿਮ ਫੈਸਲਾ
ਕਿਸਾਨਾਂ ਦੇ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਮੂੰਹ ਮਿੱਠਾ ਕਰਾ ਕੇ ਫ਼ੈਸਲੇ ਦਾ  ਕੀਤਾ ਸਵਾਗਤ
ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਵਿਚ ਗੰਨੇ ਦੀ ਕੀਮਤ ਬਾਰੇ  ਲਾਇਆ ਧਰਨਾ ਖ਼ਤਮ
ਅੱਜ ਦੇ ਇਸ ਫੈਸਲੇ ਨਾਲ ਪੂਰੇ ਪੰਜਾਬ ਵਿੱਚ ਕਿਸਾਨਾਂ ਦੀ ਹੋਈ ਜੈ ਜੈਕਾਰ ਤੇ  ਸਰਕਾਰ ਨੂੰ ਵੀ ਮਿਲੀ ਰਾਹਤ

ਸੂਬੇ ਵਿੱਚ ਗੰਨੇ ਦਾ ਭਾਅ ਹੁਣ ਗੁਆਂਢੀ ਸੂਬੇ ਹਰਿਆਣਾ ਨਾਲੋਂ 2 ਰੁਪਏ ਵੱਧ ਹੋਇਆ

Facebook video link ; https://fb.watch/7B0qTa71uK/

ਚੰਡੀਗੜ੍ਹ  24 ਅਗਸਤ  (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2021-22 ਲਈ ਗੰਨੇ ਦੇ ਪਿੜਾਈ ਸੀਜ਼ਨ ਲਈ ਸੂਬੇ ਵਿੱਚ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਜੋ ਗੁਆਂਢੀ ਸੂਬੇ ਹਰਿਆਣਾ ਨਾਲੋਂ 2 ਰੁਪਏ ਵੱਧ ਹੈ, ਕਰਨ ਦੇ ਐਲਾਨ ਦੇ ਹੁੰਗਾਰੇ ਵਜੋਂ ਪੰਜਾਬ ਦੇ ਗੰਨਾ ਕਿਸਾਨਾਂ ਨੇ ਮੰਗਲਵਾਰ ਨੂੰ ਆਪਣਾ ਸੰਘਰਸ਼ ਖਤਮ ਕਰਨ ਦਾ ਫੈਸਲਾ ਕੀਤਾ।

ਇਹ ਮਾਮਲਾ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਕਿਸਾਨ ਯੂਨੀਅਨ ਆਗੂਆਂ ਨਾਲ ਮੀਟਿੰਗ ਵਿੱਚ ਹੱਲ ਹੋਇਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਐਲਾਨੇ ਜਾਂਦੇ ਗੰਨੇ ਦੇ ਭਾਅ (ਐਸ.ਏ.ਪੀ.) ਵਿੱਚ ਵਾਧੇ ਦੀ ਸਹਿਮਤੀ ਦਿੰਦਿਆਂ ਕਿਹਾ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਸੂਬੇ ਦੀ ਵਿੱਤੀ ਸਥਿਤੀ ਕਾਰਨ ਸਰਕਾਰ ਨੂੰ ਗੰਨੇ ਦਾ ਢੁੱਕਵਾਂ ਭਾਅ ਵਧਾਉਣ ਲਈ ਰੋਕੀ ਰੱਖਿਆ। ਕਿਸਾਨ ਯੂਨੀਅਨ ਆਗੂਆਂ ਨੇ ਪਹਿਲਾਂ ਕਿਹਾ ਕਿ ਪੰਜਾਬ ਇਸ ਸਮੇਂ ਦੌਰਾਨ ਹਰਿਆਣਾ ਦੀ ਤਰਜ਼ ‘ਤੇ ਗੰਨੇ ਦਾ ਭਾਅ ਵਧਾਉਣ ਵਿੱਚ ਨਾਕਾਮ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੱਸਿਆ ਲਈ ਕਿਸਾਨਾਂ ਉਤੇ ਦੋਸ਼ ਨਹੀਂ ਦਿੱਤਾ ਜਾ ਸਕਦਾ ਜਿਹੜੀ ਕਿ ਪੰਜਾਬ ਦੇ ਮਾੜੇ ਵਿੱਤੀ ਹਾਲਾਤਾਂ ਕਾਰਨ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਨਾਲ ਹਨ ਅਤੇ ਉਨ੍ਹਾਂ ਦੀ ਭਲਾਈ ਲਈ ਹਮੇਸ਼ਾ ਆਪਣਾ ਸਰਵੋਤਮ ਕਰਨਾ ਚਾਹੁੰਦੇ ਹਨ, ਸੂਬੇ ਦੇ ਵਿੱਤੀ ਸੰਕਟ ਕਾਰਨ ਉਹ ਪਹਿਲਾਂ ਗੰਨੇ ਦਾ ਭਾਅ ਵਧਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਆਰਥਿਕ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਹਿਕਾਰੀ ਤੇ ਪ੍ਰਾਈਵੇਟ ਖੰਡ ਮਿੱਲਾਂ ਨਾਲ ਜੁੜੇ ਕਿਸਾਨਾਂ ਦੀਆਂ ਲੋੜਾਂ ਦਾ ਸੰਤੁਲਨ ਬਣਾਉਣਾ ਬਹੁਤ ਔਖਾ ਹੈ।

ਰਾਣਾ ਗੁਰਜੀਤ ਸਿੰਘ ਜੋ ਕਾਂਗਰਸ ਦੇ ਵਿਧਾਇਕ ਤੋਂ ਇਲਾਵਾ ਖੁਦ ਖੰਡ ਮਿੱਲ ਦੇ ਮਾਲਕ ਵੀ ਹਨ, ਨੇ ਗੰਨੇ ਦਾ ਭਾਅ ਵਧਾਉਣ ਲਈ ਕਿਸਾਨਾਂ ਦੀ ਮੰਗ ਦੀ ਹਮਾਇਤ ਕੀਤੀ।

ਸੰਯੁਕਤ ਕਿਸਾਨ ਮੋਰਚਾ ਜੋ ਬੀਤੇ ਕਈ ਦਿਨਾਂ ਤੋਂ ਗੰਨਾ ਕਿਸਾਨਾਂ ਦਾ ਅੰਦੋਲਨ ਚਲਾ ਰਿਹਾ ਹੈ, ਦੀ ਨੁਮਾਇੰਦਗੀ ਕਰ ਰਹੇ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਸਮੱਸਿਆ ਸੁਲਝਾਉਣ ਅਤੇ ਗੰਨੇ ਦੇ ਭਾਅ ਵਿਚ ਵਾਧੇ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ਵਿਖੇ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਪੰਜਾਬ ਦੇ ਕਿਸਾਨਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 5 ਲੱਖ ਰੁਪਏ ਦਾ ਮੁਆਵਜ਼ੇ ਦੇਣ ਦੇ ਕਦਮ ਦੀ ਵੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਵੱਲੋਂ ਮੰਗ ਨੂੰ ਪ੍ਰਵਾਨ ਕਰਨ ਤੋਂ ਖੁਸ਼ੀ ਜ਼ਾਹਰ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ ਸਮੇਤ ਸੰਯੁਕਤ ਮੋਰਚੇ ਦੇ ਨੁਮਾਇੰਦਿਆਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।

ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਵਿੱਚੋਂ ਰਾਜੇਵਾਲ ਤੋਂ ਇਲਾਵਾ ਕੁਲਵੰਤ ਸਿੰਘ ਸੰਧੂ, ਹਰਮੀਤ ਕਾਦੀਆ, ਜੰਗਵੀਰ ਸਿੰਘ ਚੌਹਾਨ, ਹਰਿੰਦਰ ਸਿੰਘ ਲੱਖੋਵਾਲ, ਮੁਕੇਸ਼ ਚੰਦਰ, ਕੁਲਦੀਪ ਸਿੰਘ ਵਜੀਦਪੁਰ, ਬਲਦੇਵ ਸਿੰਘ ਸਿਰਸਾ, ਬਲਦੇਵ ਸਿੰਘ ਦੱਪਰ ਤੇ ਬਲਵਿੰਦਰ ਸਿੰਘ ਔਲਖ ਹਾਜ਼ਰ ਸਨ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਲ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੰਸਦ ਮੈਂਬਰ ਪਰਨੀਤ ਕੌਰ ਤੇ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਡਾ. ਰਾਜ ਕੁਮਾਰ ਵੇਰਕਾ, ਫਤਹਿਜੰਗ ਸਿੰਘ ਬਾਜਵਾ, ਨਵਜੇਤ ਸਿੰਘ ਚੀਮਾ ਤੇ ਸੁਸ਼ੀਲ ਕੁਮਾਰ ਰਿੰਕੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁੱਧ ਤਿਵਾੜੀ, ਵਿੱਤ ਕਮਿਸ਼ਨਰ ਸਹਿਕਾਰਤਾ ਕੇ ਸਿਵਾ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਖੇਤੀਬਾੜੀ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਤੇ ਕੇਨ ਕਮਿਸ਼ਨਰ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।

ਪ੍ਰਭਜੀਤ ਸਿੰਘ ਗਿੱਲ ਪਤਨੀ ਕਮਲਜੀਤ ਕੌਰ ਗਿੱਲ ਵਾਸੀ ਚੂਹੜ ਚੱਕ ਨੇ ਵਿਆਹ ਦੀ 18ਵੀ ਵਰੇਗੰਢ ਮਨਾਈ 

ਪ੍ਰਭਜੀਤ ਸਿੰਘ ਗਿੱਲ ਪਤਨੀ ਕਮਲਜੀਤ ਕੌਰ ਗਿੱਲ ਵਾਸੀ ਚੂਹੜ ਚੱਕ ਨੇ ਵਿਆਹ ਦੀ 18ਵੀ ਵਰੇਗੰਢ ਮਨਾਈ 
 

ਦਿਵਿਆ ਚੈਨਲ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਏ ਵਨ ਪੰਜਾਬੀ ਚੈਨਲ ਦੇ ਚੀਫ ਬਿਓਰੋ ਲਕਸ਼ਦੀਪ ਗਿੱਲ ਨੂੰ ਗਹਿਰਾ ਸਦਮਾ

ਸਹੁਰਾ ਸਰਦਾਰ ਗੁਰਮੀਤ ਸਿੰਘ ਰੰਧਾਵਾ ਦੀ ਅੰਤਮ ਅਰਦਾਸ ਅੱਜ

ਮਹਿਲਕਲਾਂ/ਬਰਨਾਲਾ- 24 ਅਗਸਤ- (ਗੁਰਸੇਵਕ ਸਿੰਘ ਸੋਹੀ)- ਦਿਵਿਆ ਚੈਨਲ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਏ ਵਨ ਪੰਜਾਬੀ ਚੈਨਲ ਦੇ ਚੀਫ ਬਿਊਰੋ ਲਕਸ਼ਦੀਪ ਗਿੱਲ ਮਹਿਲ ਕਲਾਂ ਦੇ ਸਤਿਕਾਰ ਯੋਗ ਸਹੁਰਾ ਸਾਬ੍ਹ 16 ਅਗਸਤ ਦਿਨ ਸੋਮਵਾਰ ਨੂੰ ਆਪਣੇ ਗ੍ਰਹਿ ਰਾੜਾ ਸਾਹਿਬ ਵਿਖੇ  8:30 ਵਜੇ ਸਵੇਰੇ ਅੰਤਿਮ ਸਾਹਾਂ ਦੀ ਪੂੰਜੀ ਪੂਰੀ ਕਰਦੇ ਹੋਏ ਸੰਸਾਰਕ ਯਾਤਰਾ ਪੂਰੀ ਕਰ ਗਏ। ਲਕਸ਼ਦੀਪ ਗਿੱਲ ਮਹਿਲ ਕਲਾਂ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੇ ਮਿੱਠੇ ਬੋਲੜੇ, ਨਿੱਘੇ ਸੁਭਾਅ ,ਗਰੀਬਾਂ ਅਤੇ ਜ਼ਰੂਰਤਮੰਦਾਂ ਦਾ ਹਮੇਸ਼ਾ ਸਾਥ ਦੇਣ ਵਾਲੇ ਸਰਦਾਰ ਗੁਰਮੀਤ ਸਿੰਘ ਰੰਧਾਵਾ ਆਪਣੇ ਪਿੱਛੇ ਆਪਣਾ ਪਰਿਵਾਰ, ਪਤਨੀ ਤੋਂ ਇਲਾਵਾ ਤਿੰਨ ਵਿਵਾਹਤ ਬੇਟੀਆਂ ਅਤੇ ਇਕ ਬੇਟਾ ਤੇ ਨੂੰਹ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ ।
ਉਨ੍ਹਾਂ ਦੀ ਅੰਤਮ ਅਰਦਾਸ 25 ਅਗਸਤ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਰਾੜਾ ਸਾਹਿਬ ਵਿਖੇ ਹੋਵੇਗੀ । ਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲੀਆਂ ਸ਼ਖ਼ਸੀਅਤਾਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਈਸ਼ਰ ਸਿੰਘ ਮਿਹਰਬਾਨ, ਐਸ ਜੀ ਪੀ ਸੀ ਮੈਂਬਰ ਹਰਪਾਲ ਸਿੰਘ ਜੱਲ੍ਹਾ, ਸੁਖਮਿੰਦਰਪਾਲ ਸਿੰਘ ਗਰੇਵਾਲ, ਰਘਵੀਰ ਸਿੰਘ ਸਹਾਰਨਮਾਜਰਾ, ਸਾਬਕਾ ਐਮ ਐਲ ਏ ਮਨਜੀਤ ਸਿੰਘ  ਘੁਡਾਣੀ ,ਭੁਪਿੰਦਰ ਸਿੰਘ ਚੀਮਾ ,ਸਰਪੰਚ ਹਰਿੰਦਰਪਾਲ ਸਿੰਘ ਹਨੀ, ਬਲਵੰਤ ਸਿੰਘ ਘਲੋਟੀ ,ਡੀ ਐੱਸ ਪੀ ਰਜਿੰਦਰ ਸਿੰਘ ਰੰਧਾਵਾ , ਜੱਗਾ ਸਿੰਘ ਕਟਾਹਰੀ, ਮਨਜੀਤ ਸਿੰਘ ਨੰਬਰਦਾਰ, ਹੋਮ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਰਾਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਕਿਸਾਨ ਯੂਨੀਅਨ ਦੇ ਸੂਬਾਈ ਆਗੂ ਮਨਜੀਤ ਧਨੇਰ,ਕੁਲਦੀਪ ਚੰਦ ਮਿੱਤਲ, ਰਿੰਕਾਂ ਕੁਤਬਾ ਬਾਹਮਣੀਆਂ ,ਐਮਐਲਏ ਕੁਲਵੰਤ ਸਿੰਘ ਪੰਡੋਰੀ, ਜਗਰਾਜ ਹਰਦਾਸਪੁਰਾ, ਜੱਗ੍ਹਾ ਛਾਪਾ ,ਮਾਸਟਰ ਮਲਕੀਅਤ ਸਿੰਘ ,ਆਜ਼ਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਵਜੀਦਕੇ, ਪ੍ਰੈੱਸ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਅਣਖੀ ਅਤੇ  ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰੇ ਚੋਂ ਪ੍ਰੇਮ ਕੁਮਾਰ ਪਾਸੀ, ਭੁਪਿੰਦਰ ਧਨੇਰ ,ਡਾ ਸ਼ੇਰ ਸਿੰਘ ਰਵੀ, ਨਰਿੰਦਰ ਢੀਂਡਸਾ ,ਅਵਤਾਰ ਕੁਰਡ, ਡਾ ਕੁਲਦੀਪ ਗੋਹਲ ,ਡਾ ਮਿੱਠੂ ਮੁਹੰਮਦ ,ਗੁਰਸੇਵਕ ਸੋਹੀ, ਅਜੈ ਟੱਲੇਵਾਲ ,ਜਗਜੀਤ ਸਿੰਘ ਮਾਹਲ ,ਜਗਜੀਤ ਸਿੰਘ ਕੁਤਬਾ ,ਡਾ ਪਰਮਿੰਦਰ ਸਿੰਘ, ਡਾ ਫਿਰੋਜ਼ ਖ਼ਾਨ , ਨਿਰਮਲ ਪੰਡੋਰੀ ,ਗੁਰਸੇਵਕ ਸਹੋਤਾ, ਜਸਵਿੰਦਰ ਛਿੰਦਾ, ਮਨਜੀਤ ਮਿੱਠੇਵਾਲ, ਗੁਰਭਿੰਦਰ ਗੁਰੀ , ਲਵਲੀ ਕੁਮਾਰ ਆਦਿ ਸ਼ਾਮਲ ਸਨ  ।

ਖੇਤੀ ਮਾਹਰਾਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਵੀ ਰਹੀ ਬੇਸਿੱਟਾ

ਜਲੰਧਰ ਧਰਨਾ ਰਹੇਗਾ ਜਾਰੀ 

ਟੋਲ ਪਲਾਜ਼ੇ ਜਾਮ ਕਰਨ ਦਾ ਫ਼ੈਸਲਾ ਫਿਲਹਾਲ ਟਾਲਿਆ

ਜਲੰਧਰ , 23 ਅਗਸਤ (ਜਸਮੇਲ ਗ਼ਾਲਿਬ , ਮਨਜਿੰਦਰ ਗਿੱਲ)   ਗੰਨੇ ਦੀਆਂ ਕੀਮਤਾਂ ਲੈ ਨੂੰ ਕੇ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਡੀਸੀ ਦਫਤਰ ਜਲੰਧਰ ਵਿਖੇ ਚੰਡੀਗੜ੍ਹ ਤੋਂ ਆਏ ਖੇਤੀ ਮਾਹਰਾਂ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਮੀਟਿੰਗ ਵੀ ਕਿਸੇ ਨਤੀਜੇ ’ਤੇ ਨਹੀਂ ਪੁੱਜ ਸਕੀ। ਹਾਲਾਂਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਭਲਕੇ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ ਜਿਸ ਵਿਚ ਗੰਨੇ ਦੇ ਭਾਅ ਬਾਰੇ ਕੋਈ ਫੈਸਲਾ ਹੋਣ ਦੀ ਸੰਭਾਵਨਾ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਫਿਲਹਾਲ ਮੰਗਲਵਾਰ ਤੋਂ ਕਿਸਾਨਾਂ ਵੱਲੋਂ ਜਿਹੜੀ ਟੋਲ ਪਲਾਜ਼ੇ ਬੰਦ ਕਰ ਕੇ ਪੰਜਾਬ ਵਿਚ ਜਾਮ ਲਾਉਣ ਦੀ ਕਾਲ ਦਿੱਤੀ ਗਈ ਸੀ, ਉਸ ਨੂੰ ਟਾਲ ਦਿੱਤਾ ਗਿਆ ਹੈ, ਪਰ ਜਲੰਧਰ ਵਿਖੇ ਚੱਲ ਰਿਹਾ ਰੇਲ ਤੇ ਸੜਕੀ ਆਵਾਜਾਈ ਰੋਕਣ ਦਾ ਧਰਨਾ ਜਾਰੀ ਰਹੇਗਾ। ਅਗਲੇ ਸੰਘਰਸ਼ ਦੀ ਰੂਪਰੇਖਾ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਐਲਾਨੀ ਜਾਵੇਗੀ।

ਨਾਕੇ ਤੇ ਤਾਇਨਾਤ ਪੁਲਸ ਕਰਮਚਾਰੀਆ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼

“ਨਾਕੇ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੇ ਟਾਰਚ ਮਾਰਕੇ ਬੈਲੈਰੋ ਗੱਡੀ ਨੂੰ ਕੀਤਾ ਰੁਕਣ ਦਾ ਇਸ਼ਾਰਾ,ਅੱਗੋਂ ਬੈਲੈਰੋ ਗੱਡੀ ਚਾਲਕਾਂ ਨੇ ਪੁਲਿਸ ਕਰਮਚਾਰੀਆਂ ‘ਤੇ ਹੀ ਗੱੜੀ ਚੜਾਉਣ ਦਾ ਕੀਤਾ ਯਤਨ

ਮਹਿਲ ਕਲਾਂ /ਬਰਨਾਲਾ- 23 ਅਗਸਤ- (ਗੁਰਸੇਵਕ ਸੋਹੀ)- ਐਸ.ਐਸ.ਪੀ.ਸੰਦੀਪ ਗੋਇਲ ਦੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਤਬਾਦਲਾ ਹੋ ਜਾਣ ‘ਤੇ ਤਿੰਨ ਸ਼ਰਾਰਤੀ ਅਨਸਰਾਂ ਦਾ ਹੌਂਸਲਾ ਇਸ ਕਦਰ ਵਧਿਆ ਕਿ ਉਨ੍ਹਾਂ ਨੇ ਨਾਕੇ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਦੇ ਕੀਤੇ ਗਏ ਰੁਕਣ ਦੇ ਇਸ਼ਾਰੇ ਨੂੰ ਅਣਦੇਖਾ ਕਰਕੇ ਪੁਲਿਸ ਕਰਮਚਾਰੀਆਂ ਉਪਰ ਗੱਡੀ ਤੱਕ ਚੜਾਉਣ ਦਾ ਯਤਨ ਕੀਤਾ, ਪ੍ਰੰਤੂ ਪੁਲਿਸ ਕਰਮਚਾਰੀ ਇਸ ਘਟਨਾ ਦੌਰਾਨ ਬਾਲ-ਬਾਲ ਬਚ ਗਏ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਕੜ੍ਹੀ ਮਸ਼ੱਕਤ ਕਰਦਿਆਂ ਬੈਲੈਰੋ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਹੈ। ਜਦੋਂਕਿ ਤੀਸਰੇ ਵਿਅਕਤੀ ਦੀ ਭਾਲ ਲਈ ਪੁਲਿਸ ਵੱਲੋਂ ਜੰਗੀ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਹਾਇਕ ਥਾਣੇਦਾਰ ਮੱਖਣ ਸ਼ਾਹ ਨੇ ਆਪਣੀ ਜਾਨ ਬਚਾਉਂਦਿਆਂ ਗੱਡੀ ਨੂੰ ਰੋਕਣ ਲਈ ਗੱਡੀ ਦੇ ਟਾਇਰ ‘ਤੇ ਕੀਤੇ ਚਾਰ ਫਾਇਰ, ਪ੍ਰੰਤੂ ਫ਼ਿਰ ਵੀ ਭੱਜ ਨਿਕਲੇ ਸਨ ਬੈਲੈਰੋ ਸਵਾਰ ਵਿਅਕਤੀ
ਤਪਾ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਐਸ.ਪੀ.ਪੀਬੀਆਈ. ਜਗਵਿੰਦਰ ਸਿੰਘ ਚੀਮਾ ਅਤੇ ਡੀ.ਐਸ.ਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਇੰਚਾਰਜ ਯੈਂਕੀ ਨੇ ਆਪਣਾ ਬਿਆਨ ਕਲਮਬੰਦ ਕਰਵਾਇਆ ਕਿ ਬੀਤੀ ਰਾਤ ਉਨ੍ਹਾਂ ਨੇ ਸਮੇਤ ਪੁਲਸ ਪਾਰਟੀ ਭਦੌੜ ਤਿੰਨਕੋਣੀ ਵਿਖੇ ਨਾਕਾ ਲਗਾਇਆ ਹੋਇਆ ਸੀ। ਜਦੋਂ ਪਿੰਡ ਜੰਗੀਆਣਾ ਸਾਈਡ ਤੋਂ ਇੱਕ ਬੈਲੈਰੋ ਕੈਂਪਰ ਗੱਡੀ ਆਉਂਦੀ ਦਿਖਾਈ ਦਿੱਤੀ ਤਾਂ ਉਨ੍ਹਾਂ ਨੇ ਟਾਰਚ ਮਾਰਕੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਡਰਾਈਵਰ ਨੇ ਗੱਡੀ ਦੀ ਰਫ਼ਤਾਰ ਤੇਜ਼ ਕਰ ਕੇ ਨਾਕੇ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਮਾਰ ਦੇਣ ਦੀ ਨੀਅਤ ਨਾਲ ਪੁਲਸ ਪਾਰਟੀ ਵੱਲ ਨੂੰ ਕਰਕੇ ਭਜਾ ਲਈ। ਇਸਤੋਂ ਬਾਅਦ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਗੱਡੀ ਰੋਕਣ ਲਈ ਸੂਚਨਾ ਅੱਗੇ ਸਹਾਇਕ ਥਾਣੇਦਾਰ ਮੱਖਣ ਸ਼ਾਹ ਨੂੰ ਥਾਣਾ ਸ਼ਹਿਣਾ ਵਿਖੇ ਕਰ ਦਿੱਤੀ । ਜਿੰਨਾਂ ਨੇ ਪੁਲਿਸ ਪਾਰਟੀ ਸਮੇਤ ਗੱਡੀ ਨੂੰ ਰੋਕਣ ਲਈ ਗਿੱਲ ਕੋਠੇ ਨਾਕਾਬੰਦੀ ਕਰ ਲਈ, ਪ੍ਰੰਤੂ ਫ਼ਿਰ ਤੋਂ ਡਰਾਈਵਰ ਨੇ ਆਪਣੀ ਗੱਡੀ ਤੇਜ਼ ਕਰ ਕੇ ਪੁਲਿਸ ਕਰਮਚਾਰੀਆਂ ਵੱਲ ਸਿੱਧੀ ਕਰ ਦਿੱਤੀ

ਪਿੰਡ ਕਲਾਲਾ ਵਿਖੇ ਕਿਸਾਨਾਂ ਨੇ ਕੀਤੀ ਭਰਵੀਂ ਮੀਟਿੰਗ

ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ

ਮਹਿਲ ਕਲਾਂ/ ਬਰਨਾਲਾ- 23 ਅਗਸਤ- (ਗੁਰਸੇਵਕ ਸੋਹੀ)- ਪਿੰਡ ਕਲਾਲਾ ਵਿਖੇ ਕਿਸਾਨ ਭਰਾਵਾਂ ਦੀ ਇੱਕ ਵੱਡੀ ਇੱਕਤਰਤਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਕਲਾਲਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਮੂਹ ਕਿਸਾਨਾਂ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਕਲਾਲਾ, ਭੋਲਾ ਸਿੰਘ, ਜੋਧ ਸਿੰਘ ਟਿਵਾਣਾ, ਦੀਪਾ ਸਿੰਘ ਟਿਵਾਣਾ,ਮਲਕੀਤ ਸਿੰਘ, ਬਿੰਦਰ ਸਿੰਘ, ਵਿੱਕੀ ਸਿੰਘ ਕਲਾਲਾ, ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਧਰਨਾ ਲਗਾ ਕੇ ਬੈਠੇ ਹਨ। ਪੰਜਾਬ ਸਮੇਤ ਦੇਸ਼ ਦੀਆਂ ਕਈ ਸਟੇਟਾਂ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਦੇ ਪਿੰਡਾਂ ਚੋਂ ਹਫ਼ਤਾਵਾਰੀ ਕਾਫ਼ਲੇ ਰਵਾਨਾ ਹੁੰਦੇ ਹਨ, ਦਿੱਲੀ ਵਿਖੇ ਜਾਣ ਵਾਲੇ ਕੱਪੜਿਆਂ ਅਤੇ ਦਿੱਲੀ ਸੰਘਰਸ਼ ਲਈ ਫੰਡ ਨੂੰ ਲੈ ਕੇ ਅੱਜ ਕਿਸਾਨਾਂ ਨੇ ਭਰਵੀਂ ਮੀਟਿੰਗ ਕੀਤੀ ਜਿਸ ਵਿੱਚ ਕਿਸਾਨੀ ਮਸਲਿਆਂ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਲਗਾਤਾਰ ਦਬਾਅ ਬਣ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਕਿਸਾਨਾਂ ਦੀ ਇੱਕਜੁੱਟਤਾ ਕਾਰਨ ਕਾਲੇ ਕਾਨੂੰਨ ਰੱਦ ਹੋਣਗੇ। ਉਨ੍ਹਾਂ ਸਮੂਹ ਕਿਸਾਨਾਂ ਨੂੰ ਦਿੱਲੀ ਵਿਖੇ ਚੱਲ ਰਹੇ ਇਸ ਕਿਸਾਨ ਸੰਘਰਸ਼ ਵਿਚ ਵੱਡੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਦੀਪ ਸਿੰਘ ਮਾਨ, ਦੀਪਾ ਸਿੰਘ ਕਲਾਲਾ, ਕੁਲਦੀਪ ਸਿੰਘ,ਜਗਤਾਰ ਸਿੰਘ ਤਾਰੀ, ਪਰਮਜੀਤ ਸਿੰਘ ਪੰਮਾ, ਲੱਖਾ ਸਿੰਘ, ਮਾਸਟਰ ਗੁਰਵਿੰਦਰ ਸਿੰਘ ਕਲਾਲਾ, ਜਥੇਦਾਰ ਰੂਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਸਿਹਤ ਵਿਭਾਗ ਵੱਲੋਂ ਤੰਬਾਕੂ ਐਕਟ ਅਧੀਨ ਕੱਟੇ ਗਏ ਚਲਾਨ

ਸਿਹਤ ਵਿਭਾਗ ਵੱਲੋਂ ਇਸ ਸਾਲ ਹੁਣ ਤੱਕ ਕੋਟਪਾ ਅਧੀਨ ਕੁੱਲ 441 ਚਲਾਨ ਕੱਟੇ ਗਏ- ਸਿਵਲ ਸਰਜਨ

ਮਹਿਲ ਕਲਾਂ /ਬਰਨਾਲਾ- 23 ਅਗਸਤ- (ਗੁਰਸੇਵਕ ਸੋਹੀ)- ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਬਰਨਾਲਾ ਵਿੱਚ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।
ਇਸ ਸਬੰਧੀ ਵਧੇਰੇ ਜਾਣਕਾਰ ਦਿੰਦਿਆ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਕੁਲਦੀਪ ਸਿੰਘ ਜਿਲਾ ਮਾਸ ਮੀਡੀਆ ਅਫਸਰ, ਗੁਰਮੇਲ ਸਿੰਘ ਢਿੱਲੋਂ ਤੇ ਭੁਪਿੰਦਰ ਸਿੰਘ ਹੈਲਥ ਇੰਸਪੈਕਟਰ, ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ, ਸੁਰਿੰਦਰ ਸਿੰਘ ਵਿਰਕ ਤੇ ਜਗਜੀਤ ਸਿੰਘ ਮਲਟੀਪਰਜ ਹੈਲਥ ਵਰਕਰ ਵੱਲੋਂ ਸਬਜੀ ਮੰਡੀ 22 ਏਕੜ, ਮਾਰਕਿਟ 16 ਏਕੜ ਮਾਰਕੀਟ ਤੇ ਬੱਸ ਸਟੈਂਡ ਵਿੱਚ ਤੰਬਾਕੂ ਵਿਕਰੇਤਾਵਾਂ ਵੱਲੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦਾ ਜਨਤਕ ਥਾਵਾਂ `ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ 1510 ਰੁਪਏ ਦੇ 15 ਚਲਾਨ ਕੱਟੇ ਗਏ।
ਡਾ ਔਲ਼ਖ ਨੇ ਦੱਸਿਆ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਗੈਰ ਕਾਨੂੰਨੀ ਹੈ ਤੇ "ਕੋਟਪਾ" ਅਧੀਨ ਕਿਸੇ ਵੀ ਜਨਤਕ ਸਥਾਨ ਤੇ ਸਿਗਰੇਟ,ਬੀੜੀ ਜਾਂ ਕਿਸੇ ਹੋਰ ਤਰੀਕੇ ਨਾਲ ਤੰਬਾਕੂਨੋਸ਼ੀ ਦੀ ਮਨਾਹੀ, ਤੰਬਾਕੂ ਉਤਪਾਦਾਂ ਦੀ ਕਿਸੇ ਵੀ ਤਰੀਕੇ ਨਾਲ ਮਸ਼ਹੂਰੀ ਤੇ ਪਾਬੰਦੀ ਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆ ਨੂੰ ਤੰਬਾਕੂ ਉਤਪਾਦ ਵੇਚਣ ਤੇ ਖਰੀਦਣ ਦੀ ਸਖਤ ਮਨਾਹੀ ਹੈ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਾਲ ਹੁਣ ਤੱਕ ਕੋਟਪਾ ਐਕਟ ਅਧੀਨ 8220 ਰੁਪਏ ਦੇ ਕੁੱਲ 441 ਚਲਾਨ ਸਾਰੇ ਜਿਲੇ ਵਿੱਚ ਕੀਤੇ ਜਾ ਚੁੱਕੇ ਹਨ।ਜੇਕਰ ਕੋਈ ਵੀ ਤੰਬਾਕੂ ਵਿਕਰੇਤਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਜਾਂ ਕੋਟਪਾ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ

ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਅਤੇ ਕਸ਼ਮੀਰ ਦੇ ਮਸਲੇ ਤੇ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਦੋਵੇਂ ਸਲਾਹਕਾਰ ਰਿਹਾਇਸ਼ ’ਤੇ ਤਲਬ

ਚੰਡੀਗੜ੍ਹ, 23 ਅਗਸਤ ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  )

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਾਕਿਸਤਾਨ ਤੇ ਕਸ਼ਮੀਰ ਨੂੰ ਲੈ ਕੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਪਣੇ ਦੋਵੇਂ ਸਲਾਹਕਾਰਾਂ ਮਾਲਵਿੰਦਰ ਸਿੰਘ ਮਲੀ ਤੇ ਪਿਆਰੇ ਲਾਲ ਗਰਗ ਨੂੰ ਅੱਜ ਆਪਣੀ ਰਿਹਾਇਸ਼ ’ਤੇ ਤਲਬ ਕੀਤਾ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਚਿਤਾਵਨੀ ਦਿੱਤੀ ਸੀ ਕਿ ਉਪਰੋਕਤ ਸਲਾਹਕਾਰਾਂ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਸੂਬਾ ਸਰਕਾਰ ਤੇ ਦੇਸ਼ ਦੇ ਅਮਨ ਤੇ ਸਥਿਰਤਾ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।

ਦਰਗਾਹ ਬਾਬਾ ਨਬੀ ਬਖਸ਼ ਵਿਖੇ 23ਵਾਂ ‘ਮੇਲਾ ਕਠਾਰ ਦਾ’ 13  ਤੇ 14 ਸਤੰਬਰ 2021 ਨੂੰ-ਭਾਨਾ ਐੱਲ.ਏ

ਚੰਡੀਗੜ੍ਹ, 23 ਅਗਸਤ (ਜਵੰਦਾ)- ਕਰੋਨਾ ਦੀ ਭੇਂਟ ਚੜ੍ਹਨ ਤੋਂ ਬਾਅਦ ਹੁਣ ਲੰਮੇਂ ਸਮੇਂ ਬਾਅਦ ਪੰਜਾਬ 'ਚ ਮੇਲੇ ਲੱਗਣੇ ਮੁੜ ਸ਼ੁਰੂ ਹੋ ਗਏ ਹਨ ਜਿਸ ਦੇ ਚਲਦਿਆਂ ਹੁਣ ਸੂਬੇ ਭਰ  ‘ਚ ਮੇਲਿਆਂ ਕਾਰਨ ਰੌਣਕ ਵਾਪਸ ਆਉਣ ਦੇ ਆਸਾਰ ਬਣ ਗਏ ਹਨ। ਦੱਸ ਦਈਏ ਕਿ ਅਗਸਤ ਅਤੇ ਸਤੰਬਰ ਦੇ ਮਹੀਨੇ ‘ਚ ਲੱਗਣ ਵਾਲੇ ਮੇਲਿਆਂ ਦੀ ਪੰਜਾਬ ਦੇ ਲੋਕ ਕਾਫੀ ਸਮੇਂ ਤੋਂ ਉਡੀਕ ਕਰਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਦੀ ਸੰਗਤ ਲਈ ਵੀ ਖੁਸ਼ਖਬਰੀ ਹੈ ਕਿ 23ਵਾਂ ‘ਮੇਲਾ ਕਠਾਰ ਦਾ’ ਜੋ ਪਿਛਲੇ ਸਾਲ ਕਰੋਨਾ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਆਉਣ ਵਾਲੀ 13 ‘ਤੇ 14 ਸਤੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ  ਨੇ ਦੱਸਿਆ ਕਿ ਉਨਾਂ ਵਲੋਂ ਕਠਾਰ ਮੇਲੇ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਉਨਾਂ ਵਲੋਂ ਪੂਰੀ ਸਾਵਧਾਨੀ ਦੇ ਨਾਲ  ਇਹ ਮੇਲਾ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਨਾਮੀ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ ਅਤੇ ਇਸ ਸਬੰਧੀ ‘ਮੇਲਾ ਕਠਾਰ ਦਾ’ ਪੋਸਟਰ  ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

ਡਾ ਕੁਲਵਿੰਦਰ ਸਿੰਘ ਮਾਂਗਟ, ਡਾ ਸੰਦੀਪ ਕੌਰ ਦੀ ਨਵੀ ਕਲੀਨਕ ਦਾ ਉਦਘਾਟਨ

ਬਰਨਾਲਾ/ਖੁੱਲ੍ਹਣੀ-(ਗੁਰਸੇਵਕ ਸੋਹੀ)  ਮੈਡੀਕਲ ਪ੍ਰੈਕਟੀਸ਼ਨਰਐਸੋਸੀਏਸ਼ਨ ਪੰਜਾਬ ਦੇ ਬਲਾਕ ਮਾਂਗਟ ਤੇ ਜਿਲ੍ਹਾ ਮੈਂਬਰ ਡਾਕਟਰ ਕੁਲਵਿੰਦਰ ਸਿੰਘ ਜੀ  ਮਾਂਗਟ ਦੀ ਪਤਨੀ ਮੈਡਮ ਡਾਕਟਰ ਸੰਦੀਪ ਕੌਰ ਜੀ ਦੀ ਨਵੀਂ ਕਲੀਨਕ ਦਾ ਉਦਘਾਟਨ ਵਿਸੇਸ ਤੌਰ ਤੇ ਪਹੁੰਚੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਅਤੇ ਜਿਲ੍ਹਾ ਵਾਈਸ ਚੇਅਰਮੈਨ ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।
   ਇਸ ਸੁਭ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਸਾਫ ਸੁਥਰੀ ਪ੍ਰੈਕਟਿਸ ਜਾਇਜ ਫੀਸ ਨੇਕ ਸਲਾਹ ਲੋੜਬੰਦ ਲੋਕਾਂ ਨੂੰ ਸਸਤਾ ਇਲਾਜ ਤੇ ਮਾਨਵਤਾ ਦੀ ਸੇਵਾ ਕਰਨ ਤੇ ਜੋਰ ਦਿੱਤਾ। 
 ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ, ਤਾਂ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਲੁਧਿਆਣਾ ਹਮੇਸ਼ਾ ਉਹਨਾਂ ਦੇ ਨਾਲ ਹੈ।
  ਆਗੂਆਂ ਨੇ ਜਿਲ੍ਹਾ ਲੁਧਿਆਣਾ ਦੇ ਵਖ ਵਖ ਬਲਾਕਾਂ ਦੇ ਐਸ ਐਮ ਓਜ ਅਤੇ ਐਮ ਓ ਵਲੋਂ ਪ੍ਰੈਕਟੀਸ਼ਨਰਾਂ  ਦੀਆਂ ਲਿਸਟਾਂ ਮੰਗਣ ਸਬੰਧੀ ਕਿਹਾ। ਅਫਸਰਸ਼ਾਹੀ ਇਹਨਾਂ ਕੰਮਾਂ ਤੋ ਬਾਜ ਆਵੇ ਨਹੀਂ ਤਾਂ ਉਹਨਾਂ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਘਿਰਾਓ ਕੀਤੇ ਜਾਣਗੇ। ਉਹਨਾਂ ਸਮੂਹ ਪ੍ਰੈਕਟੀਸ਼ਨਰਾਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ।ਅਗਰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤਰੁੰਤ ਆਪਣੇ ਬਲਾਕ ਲੀਡਰਸ਼ਿਪ ਨਾਲ ਸੰਪਰਕ ਕਰੋ।

ਰੁੱਖ ਲਗਾਉਣੇ ਹਰ ਇਕ ਇਨਸਾਨ ਦਾ ਮੁੱਢਲਾ ਫਰਜ਼  -ਸੰਤ ਬਾਬਾ ਅਰਵਿੰਦਰ ਸਿੰਘ ਜੋਨੀ

 ਅਜੀਤਵਾਲ (ਬਲਵੀਰ ਸਿੰਘ ਬਾਠ)   ਮੋਗੇ ਜ਼ਿਲ੍ਹੇ ਦੇ ਇਤਿਹਾਸਕ ਨਗਰ ਤਖਾਣਬੱਧ ਠਾਠ ਇਸਰ ਦਰਬਾਰ ਤਖਾਣਬੱਧ ਵਿਖੇ ਸੰਤ ਬਾਬਾ ਅਰਵਿੰਦਰ ਸਿੰਘ ਜੌਨੀ ਜੀ ਅਗਵਾਈ ਹੇਠ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸਾਰੇ ਮੈਂਬਰਾਂ ਦੀ ਯੋਜਨਾਬੱਧ ਤਰੀਕੇ ਨਾਲ  ਵੱਡੀ ਪੱਧਰ ਤੇ ਬੂਟੇ ਲਾਏ ਗਏ ਇਸ ਸਮੇਂ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬਾਬਾ ਜੌਨੀ ਨੇ ਕਿਹਾ ਕਿ ਰੁੱਖ ਲਗਾਉਣੇ ਹਰ ਇਕ ਇਨਸਾਨ ਦਾ ਮੁੱਢਲਾ ਫ਼ਰਜ਼ ਹੈ  ਕਿਉਂਕਿ ਰੁੱਖਾਂ ਤੋਂ ਸਾਨੂੰ ਆਕਸੀਜਨ ਤੋਂ ਇਲਾਵਾ ਅਨੇਕਾਂ ਹੀ ਬਿਮਾਰੀਆਂ ਤੋਂ ਇਕ ਰੁੱਖ ਹੀ ਹਨ ਜੋ ਸਾਨੂੰ ਬਚਾ ਸਕਦੇ ਹਨ  ਇਸ ਤੋਂ ਇਲਾਵਾ ਘਟ ਰਿਹਾ ਪਾਣੀ ਦਾ ਪੱਧਰ ਨੂੰ ਉੱਚਾ ਚੁੱਕਣ ਅਤੇ ਵਾਤਾਵਰਣ ਨੂੰ ਸੁੰਦਰਤਾ ਬਣਾਈ ਰੱਖਣ ਵਿੱਚ ਰੁੱਖਾਂ ਦਾ ਸਭ ਤੋਂ ਵੱਡਾ ਵਡਮੁੱਲਾ ਯੋਗਦਾਨ ਹੈ  ਇਸ ਸਮੇਂ ਸਰਪੰਚ ਕੁਲਵੰਤ ਸਿੰਘ ਮੀਤ ਪ੍ਰਧਾਨ ਜਗਰਾਜ ਸਿੰਘ ਸੋਨੂ ਜਗਰਾਜ ਸਿੰਘ ਹੌਲਦਾਰ ਸੁਖਚੈਨ ਸਿੰਘ  ਜੱਗਾ ਸਿੰਘ ਨੰਬਰਦਾਰ ਰੇਸ਼ਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ  ਨੌਜਵਾਨ ਹਾਜ਼ਰ ਸਨ

ਪੰਜਾਬੀ ਸੱਭਿਆਚਾਰ ਅਤੇ ਆਜ਼ਾਦੀ ਕਿੱਥੇ ਅਤੇ ਕਦੋਂ  ? Video

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਵਿੱਚ ਆਜ਼ਾਦੀ ਕਿੱਥੇ ਅਤੇ ਕਦੋਂ  ! ਪ੍ਰਿੰਸੀਪਲ ਦਲਜੀਤ ਕੌਰ ਹਠੂਰ , ਪ੍ਰੋ ਕਰਮ ਸਿੰਘ ਸੰਧੂ  ਅਤੇ ਮਾਸਟਰ ਅਵਤਾਰ ਸਿੰਘ ਜਗਰਾਉਂ  ਦੀ ਵਿਸ਼ੇਸ਼ ਗੱਲਬਾਤ। 

Facebook Link ; https://fb.watch/7xNyHefbDs/

3 ਗ਼ਜ਼ਲਾਂ  -✍️. ਜਸਵਿੰਦਰ ਸ਼ਾਇਰ "ਪਪਰਾਲਾ "

1. ਗ਼ਜ਼ਲ

ਕੋਈ ਨਾ ਕਿਸੇ ਦਾ ਦਰਦੀ ਇੱਥੇ ।
ਸੱਭ ਮਤਲਬ ਦਾ ਸੰਸਾਰ ਯਾਰੋਂ ।

ਹੋ ਗਿਆ ਮੁਸ਼ਕਿਲ ਕਰਨਾ ਅੱਜ ਕੱਲ੍ਹ
ਹਰੇਕ ਉੱਤੇ ਹੱਦੋਂ ਵੱਧ ਇਤਵਾਰ ਯਾਰੋਂ

ਨਾਲ ਜੀਣ ਤੇ ਮਰਨ ਦੀਆਂ ਖਾਂਦੇ ਸੀ ਜੋ ਕਸਮਾਂ ।
ਦੁੱਖ ਵੇਲੇ ਛੱਡ ਗਏ ਉਹੀ ਦਿਲਦਾਰ ਯਾਰੋਂ ।

ਦਿਲ ਚ ਰਿਹਾ ਨਾ ਦਰਦ ਕਿਸੇ ਦੇ ਲਈ
ਵਿਰਲਾ ਹੀ ਤੋੜ ਚੜਾਉਂਦਾ ਪਿਆਰ ਯਾਰੋਂ ।

ਆਪਣੇ ਹੱਕਾਂ ਲਈ ਹਰ ਕੋਈ ਲੱਗਦਾ ਏ
ਮਜ਼ਲੂਮਾ ਤੇ ਦੁਖੀਆਂ ਦੀ ਕੌਣ ਸੁਣੇ ਪੁਕਾਰ ਯਾਰੋਂ ।

ਆਪਣੀ ਕਲਮ ਦੇ ਲਈ ਅੱਜ ਕੁਰਬਾਨ ਹੋ ਗਿਆ
ਉਹ ਨਿਮਾਣਾ,ਉਹ ਝੱਲਾ,ਉਹ "ਸ਼ਾਇਰ " ਯਾਰੋਂ ।

2. ਗ਼ਜ਼ਲ

ਮੇਰਾ ਦਿਲ ਕਰਦਾ ਏ ਕੁੱਝ ਕਹਿਣ ਨੂੰ
ਐਪਰ ਕੁੱਝ ਕਹਿਆ ਨਹੀਂ ਜਾਂਦਾ ।

ਮੇਰਾ ਖਾਮੋਸ਼ ਰਹਿਣ ਨੂੰ ਦਿਲ ਕਰਦਾ ਏ
ਐਪਰ ਖਾਮੋਸ਼ ਮੈਥੋਂ ਰਹਿਆ ਨਹੀਂ ਜਾਂਦਾ ।

ਮੇਰਾ ਉੱਚੀ ਉੱਚੀ ਰੋਣ ਨੂੰ ਦਿਲ ਕਰਦਾ ਏ
ਪਰ ਮੇਰੇ ਤੋਂ ਰੋਇਆ ਨਹੀਂ ਜਾਂਦਾ ।

ਹੱਸਣੇ ਨੂੰ ਮੇਰਾ ਦਿਲ ਕਰਦਾ ਏ
ਤਾਂ ਮੇਰੇ ਕੋਲੋਂ ਹੱਸਿਆ ਨਹੀਂ ਜਾਂਦਾ ।

ਦਿਲ ਕਰਦਾ ਏ ਕਿ ਕੁੱਝ ਲਿਖਾਂ ਮੈਂ
ਪਰ ਕੁੱਝ ਲਿਖਿਆ ਵੀ ਨਹੀਂ ਜਾਂਦਾ ।

ਕਿਸੇ ਚੀਜ਼ ਨੂੰ ਪਾਉਣ ਲਈ ਦਿਲ ਤੜਫਦਾ ਏ
ਪਰ ਉਸ ਨੂੰ ਪਾਇਆ ਨਹੀਂ ਜਾਂਦਾ ।

ਕਿਸੇ ਦੀ ਉਡੀਕ ਕਰਨ  ਨੂੰ ਦਿਲ ਕਰਦਾ ਏ
ਪਰ ਉਹਨੂੰ ਉਡੀਕਿਆ ਨਹੀਂ ਜਾਂਦਾ ।
ਹਰ ਕੋਈ ਮੈਨੂੰ "ਸ਼ਾਇਰ ਸ਼ਾਇਰ " ਆਖਦਾ
ਪਰ "ਸ਼ਾਇਰ "ਅਖਵਾਉਣ ਨੂੰ ਦਿਲ ਨੀ ਕਰਦਾ ।

3. ਗ਼ਜ਼ਲ

ਰੁੱਲ ਜਾਂਦੇ ਮਿੱਟੀ ਚ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ।
ਖੁਦ ਕਦੇ ਅਮਲ ਨੀ ਕਰਦੇ ਹੋਰਾਂ ਨੂੰ ਸਮਝਾਉਣ ਵਾਲੇ ।

ਮੰਦਿਰ ਮਸੀਤਾਂ ਗੁਰੂਦੁਵਾਰਿਆ ਚ ਕੀਹਨੂੰ ਲੱਭਦੇ ਨੇ
ਵੱਸਦੇ ਘਰਾਂ ਦਿਆਂ ਦੀਵਿਆਂ ਨੂੰ ਨਿੱਤ ਬੁਝਾਉਣ ਵਾਲੇ ।

ਕਿਸੇ ਨੂੰ ਕੋਈ ਕੀ ਰਸਤਾ ਵਿਖਾਵੇ ਇਸ ਜੱਗ ਉੱਤੇ
ਗੁੰਮਰਾਹ ਹੋ ਰਹੇ ਨੇ ਖੁਦ ਰਸਤਾ ਦਿਖਾਉਣ ਵਾਲੇ ।

ਤੂੰ ਵੀ ਤਾਂ ਰਹਿ ਰਿਹਾ ਏ ਇਸੇ ਦੇਸ਼ ਦੇ ਅੰਦਰ
ਝੰਡਾ ਆਫ਼ਤਾ ਦਾ ਨਿੱਤ ਹੀ ਝੁਲਾਉਣ ਵਾਲੇ ।

ਉਹੀ ਜ਼ਿੰਦਗੀ ਤੋਂ ਧੋਖਾ ਨੇ ਖਾ ਜਾਂਦੇ ਅਕਸਰ
ਜ਼ਿੰਦਗੀ ਦਾ ਪਾਠ ਹੋਰਾਂ ਨੂੰ ਪੜਾਉਣ ਵਾਲੇ ।

ਮਾਸੂਮਾਂ ਦੀਆਂ ਸੱਧਰਾਂ ਦਾ ਕਤਲ ਕਰਕੇ ਵੇਖੇ ਨੇ
ਇੱਥੇ ਫੇਰ ਗੰਗਾ ਚ ਡੁੱਬਕੀਆ ਲਾਉਣ ਵਾਲੇ ।

"ਸ਼ਾਇਰ " ਨਾ ਮਾਣ ਕਰ ਇਸ ਚੰਦਰੀ ਦੁਨੀਆਂ ਦਾ
ਬਹੁਤ ਬੈਠੇ ਨੇ ਇੱਥੇ ਆਣ ਤੇ ਜਾਣ ਵਾਲੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

 

ਗੱਲਾਂ ਪਹਿਲਾਂ ਵਾਲੀਆਂ ✍️. ਰਮੇਸ਼ ਕੁਮਾਰ ਜਾਨੂੰ

ਗੱਲਾਂ ਪਹਿਲਾਂ ਵਾਲੀਆਂ

ਹੱਥਾਂ ਨਾਲ ਪਹਿਲਾਂ ਕੰਮਕਾਰ ਹੁੰਦਾ ਸੀ
     ਹਰ ਬੰਦੇ ਕੋਲ ਰੁਜ਼ਗਾਰ ਹੁੰਦਾ ਸੀ
ਬੰਦਿਆਂ ਦੀ ਜਗ੍ਹਾ ਤੇ ਮਸ਼ੀਨਾਂ ਹੁਣ ਲਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ ਗੱਲਾਂ ਪਹਿਲਾਂ ਵਾਲੀਆਂ

ਫੇਸਬੁੱਕ ਉੱਤੇ ਹੁਣ ਯਾਰ ਮਿਲਦੇ
     ਫੋਨ ਤੇ ਸੁਣਾਉਂਦੇ ਰਹਿੰਦੇ ਹਾਲ ਦਿਲ ਦੇ
ਬੋਹੜ ਥੱਲੇ ਬਹਿ ਕੇ ਜਿਹੜੇ ਸੀਪਾਂ ਲਾਉਂਦੇ ਸੀ
     ਭੱਠੀ ਉੱਤੇ ਬਹਿ ਕੇ ਜਿਹੜੇ ਬਾਤਾਂ ਪਾਉਂਦੇ ਸੀ
ਫੋਨ ਤੇ ਮਨਾਉਂਦੇ ਹੁਣ ਲੋਹੜੀਆਂ-ਦਿਵਾਲੀਆਂ
       ਹੁਣ ਕਿੱਥੇ ਰਹਿ ਗਈਆਂ ਨੇ-----

ਲੱਸੀ-ਦੁੱਧ ਹੋ ਗਈ ਏ ਵਈ ਗੱਲ ਕੱਲ੍ਹ ਦੀ
     ਹਰ ਥਾਂ ਤੇ ਹੁਣ ਤਾਂ ਸ਼ਰਾਬ ਚਲਦੀ
ਘਰੋ-ਘਰੀ ਵਿਆਹ ਦੀ ਵੇਖੋ ਗੱਲ ਮੁੱਕ ਗਈ
     ਕੋਰਟ ਵਿੱਚ ਹੁੰਦੇ ਨੇ ਵਕੀਲ ਬੁੱਕ ਵਈ
ਵੇਖੋ-ਵੇਖੀ ਕੋਰਟ ਵਿੱਚ ਮੈਰਿਜਾਂ ਕਰਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਗੱਲ ਭਾਵੇਂ ਬੜੀ ਏ ਪੁਰਾਣੀ ਦੋਸਤੋ
     ਬਦਲੀ ਨਾ ਜਰਾ ਵੀ ਕਹਾਣੀ ਦੋਸਤੋ
ਵੋਟਾਂ ਵੇਲੇ ਲਾਰੇ-ਲੱਪੇ ਲਾਈ ਜਾਂਦੇ ਨੇ
     ਸਾਰਿਆਂ ਦਾ ਘੁੱਗੂ ਵੀ ਵਜਾਈ ਜਾਂਦੇ ਨੇ
ਗੱਲਾਂ ਸੁਣ ਐਵੇਂ ਨਾ ਵਜਾਈ ਜਾਓ ਤਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਉਲਟਾ ਰਮੇਸ਼ ਕੀ ਜਮਾਨਾ ਆ ਗਿਆ
     ਸਾਦਗੀ ਨੂੰ ਜਾਨੂੰ ਕਿਹੜਾ ਕੀੜਾ ਖਾ ਗਿਆ
ਫੈਸ਼ਨ ਦੀ ਰੱਖ ਦਿੱਤੀ ਹੱਦ ਭੰਨ ਕੇ
     ਜੀਨ ਪਾ ਕੇ ਕੁੜੀ ਫਿਰੇ ਮੁੰਡਾ ਬਣ ਕੇ
ਮੁੰਡਿਆਂ ਨੇ ਪਾਈਆਂ ਹੁਣ ਝਾਂਜਰਾਂ ਤੇ ਵਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

              ਲੇਖਕ-ਰਮੇਸ਼ ਕੁਮਾਰ ਜਾਨੂੰ
             ਫੋਨ ਨੰ:-98153-20080

"ਵਿਸਵ ਫੋਟੋਗ੍ਰਾਫੀ ਦਿਵਸ" ਕਿਸਾਨਾਂ ਨਾਲ ਟੋਲ ਪਲਾਜ਼ਾ ਮਹਿਲ ਕਲਾਂ ਤੇ ਮਨਾਇਆ ਗਿਆ

ਮਹਿਲ ਕਲਾਂ/ ਬਰਨਾਲਾ- 20 ਅਗਸਤ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ (ਰਜਿ:) ਵੱਲੋਂ ਇਸ ਵਾਰ ‘‘ਵਿਸ਼ਵ ਫੋਟੋਗ੍ਰਾਫ਼ੀ ਦਿਵਸ’’ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ। ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਤੇ ਆਲ ਇੰਡੀਆ ਫੋਟੋਗ੍ਰਾਫ਼ਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਪੀਪੀਏ ਦੀਆਂ ਸਥਾਨਕ ਇਕਾਈਆਂ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਏ ਕਿਸਾਨੀ ਧਰਨਿਆਂ ’ਚ ਸ਼ਮੂਲੀਅਤ ਕੀਤੀ। ਮਹਿਲ ਕਲਾਂ ਟੋਲ ਪਲਾਜ਼ਾ ’ਤੇ ਪਿਛਲੇ 11 ਮਹੀਨਿਆਂ ਤੋਂ ਲੱਗੇ ਧਰਨੇ ਵਿੱਚ ਸ਼ੇਰਪੁਰ, ਮਹਿਲ ਕਲਾਂ, ਹਮੀਦੀ, ਰਾਏਸਰ ਦੇ ਫੋਟੋਗ੍ਰਾਫ਼ਰਾ ਨੇ ਪੀਪੀਏ ਦੇ ਬੈਨਰ ਹੇਠ ਭਰਵੀਂ ਗਿਣਤੀ ’ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਆਲ ਇੰਡੀਆ ਫੋਟੋਗ੍ਰਾਫ਼ਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਪੀਪੀਏ ਦੇ ਸੂਬਾ ਜਨਰਲ ਸਕੱਤਰ ਮੰਗਤ ਸਿੰਘ ਕਪੂਰਥਲਾ, ਸੂਬਾ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਲੋਹੀਆਂ ਖਾਸ, ਸਾਊਥ ਜ਼ੋਨ  ਦੇ ਜੁਆਇੰਟ ਸੈਕਟਰੀ ਨਿਰਮਲ ਸਿੰਘ ਪੰਡੋਰੀ ਨੇ ਸੰਬੋਧਨ ਕਰਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ਪ੍ਰਤੀ ਫੋਟੋਗ੍ਰਾਫ਼ਰਾਂ ਦੀ ਪੂਰੀ ਹਮਾਇਤ ਸੰਬੰਧੀ ਵਚਨਬੱਧਤਾ ਪ੍ਰਗਟ ਕੀਤੀ। ਸ. ਗੁਰਨਾਮ ਸਿੰਘ ਸ਼ੇਰਪੁਰ ਨੇ ਫੋਟੋਗ੍ਰਾਫ਼ੀ ਦਿਵਸ ਸੰਬੰਧੀ ਅਤੇ ਫੋਟੋਗ੍ਰਾਫ਼ੀ ਦੇ ਇਤਿਹਾਸ ਬਾਰੇ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਖ਼ੇਤੀ ਕਾਨੂੰਨ ਤੇ ਹੋਰ ਲੋਕ ਵਿਰੋਧੀ ਹਕੂਮਤੀ ਨੀਤੀਆਂ ਦਾ ਸੰਤਾਪ ਲੋਕਾਂ ਨੂੰ ਇਸ ਕਰਕੇ ਝੱਲਣਾ ਪੈ ਰਿਹਾ ਹੈ ਕਿਉਂਕਿ ਹਕੂਮਤਾਂ ਨਿੱਕੇ-ਨਿੱਕੇ ਮਸਲਿਆਂ ਕਾਰਨ ਲੋਕਾਂ ਦੀ ਆਪਸੀ ਫੁੱਟ ਤੋਂ ਵਾਕਿਫ਼ ਹਨ। ਇਸ ਮੌਕੇ ਜੋਨ ਪ੍ਰਧਾਨ ਜਸਵੀਰ ਰਾਏਸਰ, ਜ਼ਿਲਾ ਪ੍ਰਧਾਨ ਮਨਦੀਪ ਸ਼ਰਮਾ, ਗੁਰਚਰਨ ਸਿੰਘ ਪ੍ਰੀਤ ਸਮੇਤ ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀਆਂ ਇਕਾਈਆਂ ਸ਼ੇਰਪੁਰ,ਮਹਿਲ ਕਲਾਂ, ਹਮੀਦੀ, ਰਾਏਸਰ, ਸੁਧਾਰ, ਧੂਰੀ ਦੇ ਸਾਰੇ ਮੈਂਬਰ/ਫੋਟੋਗ੍ਰਾਫ਼ਰ ਹਾਜ਼ਰ ਸਨ।

ਵਿਸ਼ਵ ਫੋਟੋਗ੍ਰਾਫੀ ਦਿਵਸ ਕਿਉਂ ਮਨਾਇਆ ਜਾਂਦਾ ਹੈ-ਜਗਤਾਰ ਗਿੱਲ

ਮਹਿਲ ਕਲਾਂ/ਬਰਨਾਲਾ -20 ਅਗਸਤ - (ਗੁਰਸੇਵਕ ਸਿੰਘ ਸੋਹੀ)-ਆਮ ਕਹਾਵਤ ਵਿਚ ਕਿਹਾ ਜਾਂਦਾ ਹੈ । 
ਕਿਸੇ ਵਿਅਕਤੀ ਜਾਂ ਘਟਨਾ ਨੂੰ ਤਸਵੀਰ ਵਿੱਚ ਕੈਦ ਕਰਨਾ ਆਪਣੇ ਆਪ ਵਿੱਚ ਇਤਿਹਾਸ ਦਾ ਸੰਗ੍ਰਹਿ ਹੈ। ਦੁਨੀਆ ਦੀ ਪਹਿਲੀ ਤਸਵੀਰ 195 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਦੁਨੀਆ ਦੀ ਪਹਿਲੀ ਫੋਟੋ 1826 ਵਿੱਚ ਫਰਾਂਸ ਵਿੱਚ ਲਈ ਗਈ ਸੀ । ਫਰਾਂਸ ਦੇ ਜੋਸਫ ਨਾਈਸਫੋਰ ਅਤੇ ਲੂਯਿਸ ਡੇਗੁਏਰ ਨੇ ਫੋਟੋ ਖਿਚਵਾ ਕੇ ਇਤਿਹਾਸ ਰਚਿਆ ਅਤੇ ਇਸ ਪ੍ਰਾਪਤੀ ਨੂੰ 'ਡਾਗਰੋਟਾਈਪ' ਪ੍ਰਕਿਰਿਆ ਵਜੋਂ ਜਾਣਿਆ ਜਾਂਦਾ ਸੀ। 19 ਅਗਸਤ 1839 ਨੂੰ ਫਰਾਂਸ ਦੀ ਸਰਕਾਰ ਨੇ ਅਧਿਕਾਰਤ ਤੌਰ ਤੇ ਇਸ ਪ੍ਰਕਿਰਿਆ ਨੂੰ ਦੁਨੀਆ ਦੇ ਹਵਾਲੇ ਕਰ ਦਿੱਤਾ ਸੀ । ਉਦੋਂ ਤੋਂ "ਵਿਸ਼ਵ ਫੋਟੋਗ੍ਰਾਫੀ ਦਿਵਸ" 19 ਅਗਸਤ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ  ਕਰਨਾ ਹੈ l
   ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉੱਘੇ ਫੋਟੋਗ੍ਰਾਫਰ ਜਗਤਾਰ ਸਿੰਘ ਗਿੱਲ" ਗਿੱਲ ਸਟੂਡੀਓ ਮਹਿਲ ਕਲਾਂ "ਨੇ ਦੱਸਿਆ ਕਿ ਇਸ ਸਾਲ ਦਾ ਇਹ " ਵਿਸ਼ਵ ਫੋਟੋਗ੍ਰਾਫੀ ਦਿਵਸ "ਆਲ ਇੰਡੀਆ ਪੱਧਰ ਤੇ ਦਿੱਲੀ ਕਿਸਾਨੀ ਸੰਯੁਕਤ ਮੋਰਚੇ ਨੂੰ ਸਮਰਪਿਤ ਕਰਕੇ ਮਨਾਇਆ ਗਿਆ ।ਜਿਸ ਵਿੱਚ   ਫੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਲੋਕ ਬੈਠੇ ਹਨ, ਉਨ੍ਹਾਂ ਨਾਲ ਜਾ ਕੇ" ਵਿਸ਼ਵ ਫੋਟੋਗ੍ਰਾਫੀ ਦਿਵਸ" ਮਨਾਇਆ ਜਾਵੇ ।ਜਿਸ ਦੀ ਕੜੀ ਬਾਝੋਂ ਮਹਿਲਕਲਾਂ ਟੋਲ ਪਲਾਜ਼ੇ ਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ ਅਤੇ ਕਿਸਾਨਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਗਈ ।
ਫੋਟੋਗ੍ਰਾਫੀ ਐਸੋਸੀਏਸ਼ਨ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਜਿੰਨਾ ਚਿਰ ਕਿਸਾਨੀ ਸੰਘਰਸ਼ ਚੱਲਦਾ ਹੈ, ਸਮੂਹ ਪੰਜਾਬ ਦੇ ਫੋਟੋਗ੍ਰਾਫਰਜ਼ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ।