You are here

ਪੰਜਾਬ

ਪੁਲਿਸ ਵੱਲੋਂ ਲੋਕ ਮਿੱਤਰਤਾ ਪਹਿਲ ਮੁਹਿੰਮ ਦੀ ਸ਼ੁਰੂਆਤ ਕੀਤੀ

  ਮਹਿਲ ਕਲਾ/ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ)- ਐਸਐਸਪੀ ਬਰਨਾਲਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੀ ਐੱਸ ਪੀ ਮਹਿਲ ਕਲਾਂ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਅੱਜ ਪੁਲਸ ਥਾਣਾ ਮਹਿਲ ਕਲਾਂ ਵਿਖੇ ਹਲਕੇ ਦੇ ਪੰਚਾਂ ,ਸਰਪੰਚਾਂ ,ਪੱਤਰਕਾਰਾਂ ਤੇ ਮੋਹਤਵਰ ਵਿਅਕਤੀਆਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ" ਲੋਕ ਮਿੱਤਰਤਾ ਪਹਿਲ " ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਵਧ ਰਹੇ ਚਿੱਟੇ ਵਰਗੇ ਨਸ਼ਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡੀ ਐਸ ਪੀ ਮਹਿਲ ਕਲਾਂ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਵਿੱਚ ਲੋਕਾਂ ਦਾ ਸਹਿਯੋਗ  ਬਹੁਤ ਹੀ ਜ਼ਰੂਰੀ ਹੈ ਤੇ ਨਸ਼ੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ ਐੱਚ ਓ ਠੁੱਲੀਵਾਲ ਅਮਰੀਕ ਸਿੰਘ ਨੇ ਕਿਹਾ  ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਹਰਕਤਾਂ ਬਾਰੇ ਜਾਗਰੂਕ ਹੋਣ ਕਿ ਜੇ ਸਾਡਾ ਬੱਚਾ ਕੀ ਕਰ ਰਿਹਾ ਹੈ ਤਾਂ ਹੀ ਨਸ਼ਿਆਂ ਨੂੰ ਠੱਲ੍ਹ ਪੈ ਸਕਦੀ ਹੈ। ਇਸ ਮੌਕੇ ਪੁਲਸ ਸਟਾਫ ਤੋਂ ਇਲਾਵਾ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ, ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਬੀ ਕੇ ਯੂ ਦੇ ਆਗੂ ਜਸਪਾਲ ਸਿੰਘ ਕਲਾਲ ਮਾਜਰਾ, ਰੂਬਲ ਗਿੱਲ, ਸਰਬਜੀਤ ਸਿੰਘ ਆਡ਼੍ਹਤੀਆਂ ਅਤੇ ਹਲਕੇ ਦੇ ਪੰਚ, ਸਰਪੰਚ ਅਤੇ ਪੱਤਰਕਾਰ ਹਾਜ਼ਰ ਸਨ ।

ਦਿੱਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ "ਭਾਰਤ ਬੰਦ" ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੂਰਨ ਹਮਾਇਤ

ਮਹਿਲ ਕਲਾਂ /ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਪਿਛਲੇ 25 ਸਤੰਬਰ 2020 ਤੋਂ ਕਿਸਾਨੀ ਸੰਘਰਸ਼ਾਂ ਦੀ ਹਮਾਇਤ ਕਰਦੀ ਆ ਰਹੀ ਹੈ । "ਕਿਸਾਨ + ਮਜ਼ਦੂਰ+ਡਾਕਟਰ ਏਕਤਾ ਜ਼ਿੰਦਾਬਾਦ" ਦੇ ਬੈਨਰ ਹੇਠ ਦਿੱਲੀ ਵਿਚ ਚੱਲ ਰਹੇ ਸੰਯੁਕਤ ਕਿਸਾਨੀ ਮੋਰਚੇ ਵਿੱਚ ਲਗਾਤਾਰ ਸ਼ਮੂਲੀਅਤ ਕਰਕੇ ਫਰੀ ਮੈਡੀਕਲ ਕੈਂਪਾਂ ਵਿੱਚ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਨ । 
ਸੰਯੁਕਤ ਕਿਸਾਨੀ ਮੋਰਚੇ ਵੱਲੋਂ ਹੁਣ 27 ਸਤੰਬਰ 2021ਦੇ ਬੰਦ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਅਤੇ ਪਹਿਲਾਂ ਦੀ ਤਰ੍ਹਾਂ ਮੈਡੀਕਲ ਕੈਂਪ ਲਗਾ ਕੇ ਸਿਹਤ ਸੇਵਾਵਾਂ ਦੇਣਗੇ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰ੍ਹਾਂ ਸੂਬਾ ਸਰਕਾਰਾਂ ਵੀ ਦੋਗਲੀ ਰਣਨੀਤੀ ਅਪਣਾਈ ਬੈਠੀਆਂ ਹਨ ।ਪਿਛਲੇ ਇਕ ਸਾਲ ਤੋਂ ਕਿਸਾਨੀ ਸੰਘਰਸ਼ ਪੂਰਨ ਤੌਰ ਤੇ ਸ਼ਾਂਤੀ ਪੂਰਬਕ ਚੱਲ ਰਿਹਾ ਹੈ ।ਪਰ ਕੇਂਦਰ ਦੀ ਸਰਕਾਰ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ।ਸੂਬਾ ਪ੍ਰਧਾਨ ਡਾ ਬਾਲੀ ਨੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨਾਲ ਉਸ ਸਮੇਂ ਤੱਕ ਲੜਦੇ ਰਹਾਂਗੇ, ਜਦੋਂ ਤਕ ਅੰਦੋਲਨ ਦੀ ਜਿੱਤ ਨਹੀਂ ਹੋ ਜਾਂਦੀ।
ਉਨ੍ਹਾਂ ਕਿਹਾ ਕਿ ਦੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਡਾਕਟਰ ਸਾਹਿਬਾਨ 27 ਸਤੰਬਰ ਦੇ ਸੰਘਰਸ਼ ਵਿਚ ਵੱਡੀ ਪੱਧਰ ਤੇ ਸ਼ਮੂਲੀਅਤ ਕਰਨਗੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਬੈਨਰ ਹੇਠ ਹਰ ਥਾਂ ਤੇ,ਫਰੀ ਮੈਡੀਕਲ ਕੈਂਪ ਲਾ ਕੇ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ, ਡਾ ਮਹਿੰਦਰ ਸਿੰਘ ਗਿੱਲ ਮੋਗਾ, ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ, ਡਾ ਠਾਕੁਰਜੀਤ ਸਿੰਘ ਮੁਹਾਲੀ, ਡਾ ਮਹਿੰਦਰ ਸਿੰਘ ਅਜਨਾਲਾ, ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਸੰਗਰੂਰ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਦੀਦਾਰ ਸਿੰਘ ਮੁਕਤਸਰ, ਡਾ ਮਿੱਠੂ ਮੁਹੰਮਦ ਬਰਨਾਲਾ, ਡਾ ਸੁਰਜੀਤ ਸਿੰਘ ਬਠਿੰਡਾ, ਡਾ ਰਜੇਸ਼ ਕੁਮਾਰ ਲੁਧਿਆਣਾ ਅਤੇ ਡਾ ਕਰਨੈਲ ਸਿੰਘ ਜੋਗਾਨੰਦ ਆਦਿ ਹਾਜ਼ਰ ਸਨ ।

ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਮਹਿਲ ਕਲਾਂ/ਬਰਨਾਲਾ - 25 ਸਤੰਬਰ- (ਗੁਰਸੇਵਕ ਸੋਹੀ)- ਸਮਾਜ ਅੰਦਰ ਦਿਨ ਬ ਦਿਨ ਵਧਦੇ ਜਾ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਅਨਾਜ ਮੰਡੀ ਮਹਿਲ ਕਲਾਂ ਵਿਖ਼ੇ ਕਰਵਾਇਆ ਗਿਆ! ਇਸ ਮੌਕੇ ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰਜੀਤ ਸਿੰਘ, ਹਰਜੀਤ ਸਿੰਘ ਖਿਆਲੀ, ਡਾਕਟਰ ਗੁਰਪ੍ਰੀਤ ਸਿੰਘ, ਮੰਗਤ ਸਿੰਘ ਸਿੱਧੂ, ਜਥੇਦਾਰ ਅਜਮੇਰ ਸਿੰਘ ਨੇ ਕਿਹਾ ਕੇ ਬੇਰੁਜਗਾਰੀ ਦੇ ਝੰਬੇ ਨੌਜਵਾਨ ਨਸ਼ਿਆਂ ਦੀ ਦਲ ਦਲ ਚ ਧਸ ਰਹੇ ਹਨ। ਨੌਜਵਾਨਾਂ ਨੂੰ ਬਚਾਉਣ ਲਈ ਸਮੇ ਦੀਆਂ ਸਰਕਾਰਾਂ ਨੇ ਕੋਈ ਠੋਸ ਨੀਤੀ ਨਹੀਂ ਬਣਾਈ। ਅੱਜ ਚਿੱਟਾ ਵਰਗੇ ਭਯਾਨਕ ਨਸ਼ਾ ਲੋਕਾਂ ਦੇ ਘਰ ਘਰ ਪ੍ਰਵੇਸ ਕਰ ਚੁੱਕਾ ਹੈ ।ਪਰ ਸਮੇ ਦੀਆਂ ਸਰਕਾਰਾਂ ਕੁੰਬਕਰਨੀ ਨੀਂਦ ਸੁੱਤੀਆਂ ਪਾਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹੋ ਕੇ ਨਸ਼ਾ ਤਸਕਰਾ ਦਾ ਸਮਾਜਿਕ ਬਾਈਕਾਟ ਕਰਨ ਲਈ ਕਿਹਾ। ਗੀਤਕਾਰ ਮਨਪ੍ਰੀਤ ਟਿਵਾਣਾ, ਜਸਵੀਰ ਸਿੰਘ ਖੇੜੀ ਨੇ ਕਿਹਾ ਕੇ ਜੇਕਰ ਅਸੀਂ ਕਿਸਾਨੀ ਮੋਰਚਾ ਜਿੱਤਦੇ ਹਾਂ ਤਾਂ ਇਹ ਮਸਲੇ ਬਹੁਤ ਹੱਦ ਤਕ ਹੱਲ ਹੋ ਜਾਣਗੇ। ਇਸ ਸਮੇਂ ਮਾਸਟਰ ਜਰਨੈਲ ਸਿੰਘ, ਬੂਟਾ ਸਿੰਘ ਜਗਰਾਓਂ, ਜਗਰਾਜ ਸਿੰਘ ਹਾਰਦਾਸਪੁਰਾ, ਜਤਿੰਦਰ ਸੋਢਾ, ਨੰਬਰਦਾਰ ਗੁਰਮੇਲ ਸਿੰਘ, ਬੰਟੀ ਸੋਢਾ, ਹੈਪੀ ਧਾਲੀਵਾਲ, ਪਰਗਟ ਸਿੰਘ, ਰਾਜੂ ਸੋਢਾ, ਇੰਦਰਜੀਤ ਸਿੰਘ, ਨਿਰਮਲ ਸਿੰਘ, ਫੁੱਟਬਾਲ ਕਲੱਬ, ਦਸ਼ਮੇਸ਼ ਕਲੱਬ ਅਤੇ ਸਰਾਭਾ ਕਲੱਬ ਦੇ ਮੇਂਬਰ ਆਦਿ ਹਾਜਰ ਸਨ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮਾਏ ਸੁਣ ਪੁਕਾਰ ਨੀ ਮੇਰੀ ।
ਦਿਲ ਦੀ ਹਾਹਾ ਕਾਰ ਨੀ ਮੇਰੀ ।

ਗਮ ਦੀ ਚੱਕੀ ਜਿੰਦ ਨਿਮਾਣੀ 
ਪਿਸੀ ਪੁੜਾਂ ਵਿਚਕਾਰ ਨੀ ਮੇਰੀ ।

ਹੰਝੂ ਵਗਦੇ ਨੈਣਾਂ ਵਿੱਚੋਂ 
ਕਿਸਮਤ ਦੇਗੀ ਹਾਰ ਨੀ ਮੇਰੀ ।

ਜੋਗੀ ਗੇੜਾ ਕਦ ਲਾਵਣਗੇ 
ਧੂਣੀ ਠੰਡੀ ਠਾਰ ਨੀ ਮੇਰੀ ।

ਹੁਣ ਕੋਈ ਫਰਮਾਇਸ਼ ਨਾ ਚੱਲੂ 
ਹਾਰ ਗਈ ਸਰਕਾਰ ਨੀ ਮੇਰੀ ।

ਔੜੇ ਨਾਲ ਕੁੱਝ ਝੱਲੀ ਬਣਗੀ 
ਹੋਗੀ ਸੋਚ ਬਿਮਾਰ ਨੀ ਮੇਰੀ ।

"ਸ਼ਾਇਰ "ਮੇਰਾ ਘਰ ਮੁੜ ਆਵੇ
ਸੁਣਦਾ ਨਾ ਕਰਤਾਰ ਨੀ ਮੇਰੀ ।

2)

ਮਾਏ ਮੈਨੂੰ ਜ਼ਹਿਰ ਚੜਿਆ ।
ਭੈੜਾ ਨਾਗ ਇਸ਼ਕ ਦਾ ਲੜਿਆ ।

ਚੰਦਨ ਵਰਗਾ ਤਨ ਸੀ ਮੇਰਾ
ਭੱਠੀ ਹਿਜ਼ਰਾ ਦੀ ਵਿੱਚ ਸੜਿਆ ।

ਉਹੀਓ ਗਈਐ ਮਾਰ ਉਡਾਰੀ
ਜਿਸ ਸੀ ਮੈਂ ਲਿਖਿਆ ਪੜਿਆ ।

ਕੀਹਨੂੰ ਅੱਲੇ ਜ਼ਖ਼ਮ ਵਿਖਾਵਾਂ 
ਮੇਰਾ ਅੰਗ ਅੰਗ ਜਾਂਦਾ ਸੜਿਆ ।

ਕੇਹੜਾ ਵੈਦ ਉਤਾਰੂ ਦੱਸੀਂ
ਇਸ਼ਕੇ ਦਾ ਜੋ ਤੇਈਆ ਚੜਿਆ ।

ਉਸਦੇ ਬਾਝੋਂ "ਸ਼ਾਇਰ " ਨੇ  ਤਾਂ 
ਪੱਲਾ ਮੌਤ ਦੇ ਵਾਲਾ ਫੜਿਆ।

ਦਿਲ ਦੇ ਸੀ ਅਰਮਾਨ ਲੱਖਾਂ ਹੀ 
ਪੱਤੇ ਪੱਤਝੜ ਵਾਂਗੂੰ ਝੜਿਆ ।

ਕੀ ਮੁੱਲ ਲਗਦਾ ਸੀ ਵੇ ਤੇਰਾ
ਪਾਰ ਲਗਾ ਦਿੰਦਾ ਜੇ ਘੜਿਆ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

 ਕਿਸਾਨ ਸੰਘਰਸ਼ ਦੇ 359 ਵੇ ਦਿਨ ਜਗਰਾਉਂ ਰੇਲਵੇ ਪਾਰਕ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨ ਮਜ਼ਦੂਰ  

 27 ਸਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ  -  ਧਾਲੀਵਾਲ ਢੋਲਣ
 ਹਰੇਕ ਬਲਾਕ ਦੀਆਂ ਅੱਡੋ ਅੱਡੀ  ਧਰਨੇ ਦੀਆਂ ਲੱਗੀਆਂ ਡਿਊਟੀਆਂ - ਕੰਵਲਜੀਤ ਖੰਨਾ

ਜਗਰਾਉਂ , 25 ਸਤੰਬਰ  (ਜਸਮੇਲ ਗ਼ਾਲਿਬ)  359 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਸੰਘਰਸ਼ ਮੋਰਚੇ ਚ ਬੀਤੀ ਰਾਤ ਟਿਕਰੀ ਬਾਰਡਰ ਸੰਘਰਸ਼ ਮੋਰਚੇ ਚੋਂ ਵਾਪਸ ਪਰਤੇ ਪਿੰਡ ਭੰਮੀਪੁਰਾ ਕਲਾਂ ਦੇ ਜਗਸੀਰ ਸਿੰਘ ਸ਼ੀਰਾ ਦੇ ਚਲਾਣੇ ਤੇ ਧਰਨਾਕਾਰੀਆਂ ਵਲੋਂ ਡੂੰਘਾ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਛੋਟੀ ਕਿਸਾਨੀ ਨਾਲ ਸਬੰਧਤ ਜਗਸੀਰ ਸਿੰਘ ਪੰਜ ਛੇ ਦਿਨ ਪਹਿਲਾਂ ਹੀ ਟੀਕਰੀ 
ਬਾਰਡਰ  ਮੋਰਚੇ ਤੋਂ ਵਾਪਸ ਪਰਤਿਆ ਸੀ।ਉਹ ਅਪਣੇ ਪਿੱਛੇ ਦੋ ਬੱਚੇ ਤੇ ਵਿਧਵਾ ਨੂੰ ਛੱਡ ਗਿਆ ਹੈ। ਅਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਭਮੀਪੁਰਾ ਇਕਾਈ ਨੇ ਜਥੇਬੰਦੀ ਦਾ ਝੰਡਾ ਸੰਘਰਸ਼ੀ ਸਾਥੀ ਦੀ ਦੇਹ ਤੇ ਸਨਮਾਨ ਵਜੋਂ ਅਰਪਿਤ ਕੀਤਾ। ਅਜ ਦੇ ਇਸ ਧਰਨੇ ਚ ਜਗਦੀਸ਼ ਸਿੰਘ ਦੀ ਮੰਚ ਸੰਚਾਲਨਾ ਹੇਠ ਲਖਵੀਰ ਸਿੱਧੂ ਦੇ ਗੀਤਾਂ ਤੋਂ ਬਾਅਦ ਅਮਨ ਰਸੂਲਪੁਰ ਨੇ ਡਾ ਸੋਮਪਾਲ ਹੀਰਾ ਦਾ ਲਿਖਿਆ ਨਾਟਕ "ਗੋਦੀ ਮੀਡੀਆ ਝੂਠ ਬੋਲਦਾ ਹੈ" ਖੇਡ ਕੇ ਭਾਜਪਾ ਹਕੂਮਤ ਦੇ ਜੜੀਂ ਤੇਲ ਦਿੱਤਾ।  ਇਸ ਸਮੇਂ ਪਰਵਾਰ ਸਿੰਘ ਡੱਲਾ ਅਤੇ ਕਰਤਾਰ ਸਿੰਘ ਵੀਰਾਨ ਨੇ ਵੀ ਗੀਤ ਤੇ ਵਾਰਾਂ ਪੇਸ਼ ਕੀਤੀਆਂ। ਇਸ ਸਮੇਂ ਅਪਣੇ ਸੰਬੋਧਨ ਚ  ਬਿਜਲੀ ਮੁਲਾਜ਼ਮ ਆਗੂ ਜਸਵੰਤ ਸਿੰਘ ਨੇ ਕਿਂਸਾਨ ਸੰਘਰਸ਼ ਦਾ ਇਕ ਸਾਲ ਅੱਜ ਦੇ ਦਿਨ ਪੂਰਾ ਹੋਣ ਤੇ ਧਰਨਾਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਲਾਜਮ ਵੀ 27 ਸਿਤੰਬਰ ਦੇ ਭਾਰਤ ਬੰਦ ਚ ਸ਼ਾਮਲ ਹੋਣਗੇ। ਇਸ ਸਮੇਂ ਇੱਕ ਮਤੇ ਰਾਹੀਂ ਆਸਾਮ ਵਿਖੇ ਭਾਜਪਾ ਹਕੂਮਤ ਵਲੋਂ ਅਦਾਲਤ ਚ ਮਾਮਲਾ ਹੋਣ ਦੇ ਬਾਵਜੂਦ ਘੱਟ ਗਿਣਤੀ ਮੁਸਲਮਾਨਾਂ ਨੂੰ ਪਿੰਡ ਚੋਂ ਉਜਾੜਣ ਲਈ ਪੁਲਸ ਵਲੋਂ  ਅਣਮਨੁੱਖੀ ਤਰੀਕੇ ਨਾਲ ਕੋਹ ਕੋਹ ਕੇ ਤੜਪਾਉਣ ਅਤੇ  ਗੋਲੀਆਂ ਮਾਰ ਕੇ ਤਿੰਨ ਞਿਅਕਤੀਆਂ ਨੂੰ ਮਾਰ ਮੁਕਾਉਣ ਦੀ ਘਟਨਾ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਫਾਸ਼ੀਵਾਦੀ ਭਾਜਪਾ ਹਕੂਮਤ ਘੱਟਗਿਣਤੀ ਧਰਮ ਦੇ ਲੋਕਾਂ ਨੂੰ ਮੁਲਕ ਚ ਦੋ ਨੰਬਰ ਦੇ ਸ਼ਹਿਰੀ ਸਮਝਦੀ ਹੈ ਤੇ ਇਕ ਕਾਤਲ ਸਰਕਾਰ ਹੈ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਅਤੇ ਹਰਚੰਦ  ਸਿੰਘ ਢੋਲਣ ਨੇ ਕਿਹਾ ਕਿ 27 ਸਿਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਜਾਰੀ ਹਨ। ਬਲਾਕ ਜਗਰਾਂਓ ਦੇ ਕਿਸਾਨ ਮੋਗਾ ਜਗਰਾਂਓ ਜੀ ਟੀ ਰੋਡ ਤੇ ਖੰਡ ਮਿੱਲ ਦੇ ਸਾਹਮਣੇ, ਰੇਲਵੇ ਸਟੇਸ਼ਨ ਜਗਰਾਂਓ, ਸਿਧਵਾਂਬੇਟ ਬਲਾਕ ਦੇ ਕਿਸਾਨ ਸਿਧਵਾਂਬੇਟ ਵਿਖੇ ਕਿਸ਼ਨਪੁਰਾ ਚੋਂਕ,ਬਲਾਕ ਹੰਬੜਾਂ ਦੇ ਕਿਸਾਨ ਹੰਬੜਾ ਲੁਧਿਆਣਾ ਰੋਡ ਤੇ ਗੌਂਸਪੁਰ ਲਾਗੇ, ਭੂੰਦੜੀ ਚੋਂਕ,  ਰਾਏਕੋਟ ਅਤੇ ਸੁਧਾਰ ਬਲਾਕ ਦੇ ਕਿਸਾਨ ਕ੍ਰਮਵਾਰ ਬਠਿੰਡਾ ਲੁਧਿਆਣਾ ਮੁੱਖ ਸੜਕ ਤੇ ਰਾਏਕੋਟ ਵਿਖੇ ਬਰਨਾਲਾ ਚੋਂਕ ਅਤੇ ਸੁਧਾਰ ਲਾਗੇ ਹਿੱਸੋਵਾਲ ਟੋਲ ਪਲਾਜਾ ਤੇ ਸੋਮਵਾਰ ਸਵੇਰੇ 6ਵਜੇ ਤੋਂ ਸ਼ਾਮ 4 ਞਜੇ ਤਕ ਜਾਮ ਲਾਉਣਗੇ। ਉਨਾਂ ਸਮੂਹ ਦੁਕਾਨਦਾਰ, ਵਪਾਰੀ , ਰੇਹੜੀ ਫੜੀ ਵਾਲੇ ਮਜਦੂਰ ਵੀਰਾਂ  , ਸਕੂਲ ਤੇ ਕਾਲਜ ਮੈਨੇਜਮੈਂਟਾਂ , ਪ੍ਰਾਈਵੇਟ ਅਦਾਰਿਆਂ ਨੂੰ ਕਾਲੇ ਕਨੂੰਨਾਂ ਖਿਲਾਫ ਭਾਰਤ ਬੰਦ ਨੂੰ  ਕਾਮਯਾਬ ਕਰਨ ਲਈ ਸਾਥ ਦੇਣ ਦੀ ਅਪੀਲ ਕੀਤੀ ਹੈ। ਉਸ ਦਿਨ ਐਂਬੂਲੈਸ ਸੇਵਾਵਾਂ,ਮਰੀਜਾਂ, ਵਿਦੇਸ਼ ਜਾ ਰਹੇ ਲੋਕਾਂ ਨੂੰ ਛੋਟ ਹੋਵੇਗੀ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਹ ਭਾਰਤ ਬੰਦ ਇਤਿਹਾਸਕ ਤੇ ਮਿਸਾਲੀ ਹੋਵੇਗਾ,ਜਿਸ ਵਿਚ ਲੱਖਾਂ ਲੋਕ ਭਾਗ ਲੈਣਗੇ। ਉਨਾਂ ਕਿਹਾ ਕਿ ਕਿਂਸਾਨੀ ਬਚੇਗੀ ਤਾਂ ਦੂਜੇ ਕਿੱਤੇ ਬਚਣਗੇ।ਅਜ ਕਿਂਸਾਨ ਯੂਨੀਅਨ ਵਲੋਂ ਸ਼ਹਿਰ ਦੀਆਂ ਅਨੇਕਾਂ  ਸਸਥਾਵਾਂ ਨੂੰ ਬੰਦ ਚ ਸ਼ਾਮਲ ਹੋਣ ਲਈ ਮਿਲਕੇ ਅਪੀਲ ਕੀਤੀ ਗਈ ਤੇ ਸ਼ਹਿਰ ਦੇ ਸਾਰੇ ਬਾਜਾਰਾਂ ਚ ਸਪੀਕਰ ਰਾਹੀਂ ਪ੍ਰਚਾਰ ਕੀਤਾ ਗਿਆ। ਇਸ ਦੋਰਾਨ ਮੁਸਲਿਮ ਸਮਾਜ,  ਆੜਤੀਆ ਐਸੋਸੀਏਸ਼ਨਾਂ ਅਨਾਜ ਤੇ ਸਬਜੀ ਮੰਡੀ, ਕੈੰਟਰ ਤੇ ਫੌਰ ਵ੍ਹੀਲਰ ਅਪਰੇਟਰ ਯੂਨੀਅਨ,  ਸ਼ਹੀਦ ਊਧਮ ਸਿੰਘ ਟੈਕਸੀ ਅਪਰੇਟਰ ਯੂਨੀਅਨ,  ਪ੍ਰਾਈਵੇਟ ਸਕੂਲ ਮੈਨੇਜਮੈਂਟ ਐਸੋਸੀਏਸ਼ਨ,ਰੇਡੀਮੇਡ ਮਰਚੈਂਟਸ ਐਸੋਸੀਏਸ਼ਨ, ਅਨਾਰਕਲੀ ਬਾਜਾਰ  ਦੁਕਾਨਦਾਰ ਐਸੋਸੀਏਸ਼ਨ,   ਕਰਿਆਨਾ ਮਰਚੈਂਟਸ ਐਸੋਸੀਏਸ਼ਨ, ਕਪੜਾ ਮਰਚੈਂਟਸ ਐਸੋਸੀਏਸ਼ਨ,  ਬਾਰਬਰ ਯੂਨੀਅਨ, ਆਟੋ ਰਿਕਸ਼ਾ ਵਰਕਰ ਯੂਨੀਅਨ, ਮਸ਼ੀਨਰੀ ਡੀਲਰ ਐਸੋਸੀਏਸ਼ਨ,  ਫਰਟੀਲਾਈਜ਼ਰ ਡੀਲਰ ਐਸੋਸੀਏਸ਼ਨ , ਸਬਜੀ ਮੰਡੀ ਮਜਦੂਰ ਯੂਨੀਅਨ,  ਬਾਰ ਐਸੋਸੀਏਸ਼ਨ,  ਟਰੱਕ ਚਾਲਕ ਯੂਨੀਅਨ,  ਨੰਬਰਦਾਰ ਯੂਨੀਅਨ,  ਡੀ ਏ ਵੀ ਕਾਲਜ ਅਧਿਆਪਕ ਯੂਨੀਅਨ , ਰੇਹੜੀ ਯੂਨੀਅਨ, ਪੇੰਡੂ ਮਜਦੂਰ ਯੂਨੀਅਨ (ਮਸ਼ਾਲ) , ਫੂਡ ਐਂਡ ਅਲਾਈਡ ਞਰਕਰਜ ਯੂਨੀਅਨ ਇਨਕਲਾਬੀ ਕੇਂਦਰ ਪੰਜਾਬ,  ਨਕਸ਼ਾਨਵੀਸ ਯੂਨੀਅਨ ਆਦਿ ਸੰਸਥਾਵਾਂ ਨੇ ਭਾਰਤ ਬੰਦ ਚ ਸ਼ਾਮਲ ਹੋਣਗੇ।ਇਸ ਦੋਰਾਨ ਸ਼ਹੀਦ ਉਧਮ ਸਿੰਘ ਵੈਲਫੇਅਰ ਕਲੱਬ,  ਹੈਲਪਿੰਗ ਹੈੱਡ, ਕਰ ਭਲਾ ਹੋ ਭਲਾ, ਖਾਲਸਾ ਏਡ, ਗੁਰੂ ਆਸਰਾ ਕਲੱਬ, ਸਿੱਖ ਬ੍ਰਦਰਹੁੱਡ ਨੇ ਵੀ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ।
 

ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦਾ ਪਲੜਾ ਭਾਰੀ

ਪਿੰਡ ਵਾਸੀਆਂ ਵੀ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਨਿੱਤਰੇ
ਅਜੀਤਵਾਲ ( ਬਲਵੀਰ ਸਿੰਘ ਬਾਠ)  ਮੋਗੇ ਜ਼ਿਲ੍ਹੇ ਦੇ  ਇਤਿਹਾਸਕ ਪਿੰਡ ਢੁੱਡੀਕੇ  ਦੇ ਜੰਪਲ ਪ੍ਰਧਾਨ ਪ੍ਰੀਤਮ ਸਿੰਘ  ਢੁੱਡੀਕੇ ਦੀਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਨਿਭਾਈਆਂ  ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ  ਪਾਰਟੀ ਪ੍ਰਧਾਨ ਵੱਲੋਂ  ਕਿਸੇ ਸਮੇਂ ਵੀ ਹਲਕੇ ਦੇ ਸੰਭਾਵੀ ਉਮੀਦਵਾਰ ਵੱਲੋਂ ਉੱਭਰ ਕੇ ਸਾਹਮਣੇ ਨਜ਼ਰ ਆ ਰਹੇ ਹਨ  ਅੱਜ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਵਿਖੇ  ਅਕਾਲੀ ਦਲ ਪਾਰਟੀ ਦੇ ਮੋਹਤਵਾਰ ਵਿਅਕਤੀਆਂ  ਵੱਲੋਂ ਵੱਡੀ ਪੱਧਰ ਤੇ  ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ  ਜਿਸ ਵਿੱਚ ਪ੍ਰੀਤਮ ਸਿੰਘ  ਕੀ ਸੇਵਾ ਨੂੰ ਦੇਖਦੇ ਹੋਏ  ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਮੁਬਾਰਕਬਾਦ ਦਿੱਤੀ  ਗਈ  ਇਸ ਸਮੇਂ ਪ੍ਰੀਤਮ ਸਿੰਘ ਨੇ  ਆਪਣੇ ਜੱਦੀ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ  ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ   ਐੱਮ ਐੱਲ ਏ ਦੀ ਟਿਕਟ ਦਿੱਤੀ ਜਾਂਦੀ ਹੈ ਤਾਂ  ਉਹ ਹਾਈ ਕਮਾਂਡ ਅਤੇ ਪਿੰਡ ਵਾਸੀਆਂ ਦਾ ਹਮੇਸ਼ਾਂ ਰਿਣੀ ਰਹੇਗਾ  ਅਤੇ ਤਨ ਮਨ ਧਨ ਨਾਲ ਹਲਕੇ ਦੇ ਲੋਕਾਂ ਦੀ  ਸੇਵਾ ਕਰਦਾ ਰਹੇਗਾ  ਇਸ ਸਮੇਂ  ਉਨ੍ਹਾਂ ਨਾਲ  ਰਣਜੀਤ ਸਿੰਘ ਧੰਨਾ  ਲਾਲਾ ਲਾਜਪਤ ਰਾਏ  ਇਸ ਅਸਥਾਨ ਦੇ ਚੇਅਰਮੈਨ  ,ਇਕਬਾਲ ਸਿੰਘ ਲੰਬਰਦਾਰ  ,ਗੁਰਦੇਵ ਸਿੰਘ ਪੰਚ ਜਰਨੈਲ ਸਿੰਘ ਪੰਚ ਸੋਨੀ ਪੰਚ  ਮਨਜੀਤ ਸਿੰਘ ਮੋਹਨ ਲਾਲ ਬੂਟਾ ਸਿੰਘ ਸਾਬਕਾ ਪ੍ਰਧਾਨ ਸੁਸਾਇਟੀ ਦੇ  ਪਾਤੂ  ਸਿੰਘ  ਰਾਜਾ ਸਿੰਘ ਢੁੱਡੀਕੇ ਮੁਕੰਦ ਸਿੰਘ  ਨਿਰਮਲ ਸਿੰਘ ਹਨੀ ਸਿੰਘ ਬਹਾਦਰ ਸਿੰਘ ਨਛੱਤਰ ਸਿੰਘ ਬਿੱਟੂ ਸਿੰਘ  ਜੋਤੀ ਢੁੱਡੀਕੇ  ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ

ਇੱਕ ਭਲਾ ਪੁਰਸ਼ ਸੀ ਆਇਆ

ਇੱਕ ਭਲਾ ਪੁਰਸ਼ ਸੀ ਆਇਆ
ਹੋ ਗਏ ਨੇ ਇੱਕੱਤਰ ਬਣਾ ਕੇ ਟੋਲੀ
ਚਿੱਟੇ ਕਾਲੇ ਗੋਰੇ ਮੱਧਮ ਤੇ ਵੱਖ ਵੱਖ ਵਰਗਾਂ ਦੀ ਬੋਲੀ
ਛਿੜ ਪਿਆ ਸੀ ਵਿਸ਼ਾ ਉਥੇ ਅੰਦਰੂਨੀ ਸੁੱਖ ਦੁੱਖ ਦਾ
ਕੋਠੀਆਂ ਕਾਰਾਂ ਧੱਕੇਸ਼ਾਹੀ ਤੇ ਨਾ ਮਿਟਣ ਵਾਲੀ ਭੁੱਖ ਦਾ
ਕਹਿੰਦੇ ਕਿੰਨੀ ਕੁ ਹੈ ਭਾਈ ਲੋੜ ਤੁਹਾਡੀ
ਇਹੀ ਹੋਇਆ ਨਾ ਅਹਿਸਾਸ ਕਦੇ
ਕਹਿੰਦੇ ਲੋੜੋਂ ਵੱਡੀਆਂ ਛਾਲਾਂ ਜੇ ਵੱਜਣ
ਤਦ ਹੋਵਾਂਗੇ ਅਸੀਂ ਖੁਸ਼ਹਾਲ ਬੜੇ
ਹੋਈ ਇਹ ਤਰੱਕੀ ਜਾਂ ਫਿਰ ਹੋਈ ਨਿਲਾਮੀ ਏ
ਆਪਣੀ ਹੀ ਇਸ ਰੂਹ ਅੰਦਰ ਭਰੀ ਪਈ ਗੁਲਾਮੀ                           

ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ 
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਮੈਥੋਂ ਤਾਂ ਹੁਣ ਜੀ ਨੀ ਹੋਣਾ ।
ਘੁੱਟ ਗਮਾਂ ਦਾ ਪੀ ਨੀ ਹੋਣਾ ।

ਬੋਲਾਂ ਗਾ  ਸੱਚ ਰੁਕਣਾ ਔਖਾ,
ਬੁੱਲਾਂ ਨੂੰ ਵੀ ਸੀਅ ਨੀ ਹੋਣਾ ।

ਉਦੋਂ ਆਏ ਤਾਂ ਕੀ ਆਏ,
ਤਨ ਵਿੱਚ ਸਾਹ ਜਦ ਹੀ ਨੀ ਹੋਣਾ ।

ਧੱਕੇ ਮੁੱਕੇਬਾਜ਼ੀ ਤਾਹਨੇ ਗਾਲਾਂ,
ਬਿਨਾਂ ਤੇਰੇ ਕੀ ਕੀ ਨੀ ਹੋਣਾ ।

ਲੱਭੋਗੇ ਜਦ ਅਸਲ ਪਤੇ ਤੇ,
"ਸ਼ਾਇਰ " ਉੱਥੇ ਵੀ ਨੀ ਹੋਣਾ ।

ਬਾਲੋਂਗੇ ਜਦ ਨਾਂ ਦਾ ਦੀਵਾ ,
ਥੋਡੇ ਘਰ ਵਿੱਚ ਸੀ ਨੀ ਹੋਣਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਭੋਗ ਤੇ ਵਿਸ਼ੇਸ਼  

ਜਗਰਾਉਂ ਕਰਨੈਲ ਗੇਟ ਵਾਸੀ ਸ ਗੁਰਬਚਨ ਸਿੰਘ ਆਪਣੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ  

ਜਗਰਾਉਂ 24 ਸਤੰਬਰ  ( ਗੁਰਕੀਰਤ ਜਗਰਾਉਂ  / ਮਨਜਿੰਦਰ ਗਿੱਲ ) ਸ ਹਰਪਿੰਦਰ ਸਿੰਘ ਅਤੇ ਸ ਅਮਨਦੀਪ ਸਿੰਘ ਰਾਜੂ ( ਮੋਟਾ ਤੇਲ ਵਾਲਾ )ਦੇ ਸਤਿਕਾਰਯੋਗ ਪਿਤਾ ਜੀ ਸ ਗੁਰਬਚਨ ਸਿੰਘ 18 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਸ ਗੁਰਬਚਨ ਸਿੰਘ ਜੀ ਆਪਣੇ ਆਲੇ ਦੁਆਲੇ ਇਕ ਬਹੁਤ ਹੀ ਚੰਗੀ ਸ਼ਖ਼ਸੀਅਤ ਦੇ ਤੌਰ ਤੇ ਇਲਾਕੇ ਵਿੱਚ ਅਸਰ ਰਸੂਖ਼ ਰੱਖਣ ਵਾਲੇ ਵਿਅਕਤੀ ਸਨ ।  ਜਿੱਥੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਵੱਡਾ ਘਾਟਾ ਪਿਆ ਉੱਥੇ ਜਨ ਸ਼ਕਤੀ ਨਿਊਜ਼ ਆਧਾਰਾਂ ਦੇ ਮਾਲਕ ਅਮਨਜੀਤ ਸਿੰਘ ਖਹਿਰਾ ਯੂ ਕੇ ਵਾਸੀ  ਨੁੰ ਵੀ ਪਿਤਾ ਸਾਮਾਨ ਬਜ਼ੁਰਗਾਂ ਦੇ ਵਿਛੋੜਾ ਦੇ ਜਾਣ ਦਾ ਗਹਿਰਾ ਸਦਮਾ ਲੱਗਾ ।ਅੱਜ ਅਮਨਜੀਤ ਸਿੰਘ ਖਹਿਰਾ ਨੇ ਉਚੇਚੇ ਤੌਰ ਤੇ ਜਨਸ਼ਕਤੀ ਨਿਊਜ਼ ਦੇ ਪੱਤਰਕਾਰ ਗੁਰਕੀਰਤ ਜਗਰਾਉਂ ਨਾਲ ਗੱਲਬਾਤ ਕਰਦੇ ਕਿਹਾ 2011 ਤੋਂ ਜਦੋ ਦਾ ਇਨ੍ਹਾਂ ਬਜ਼ੁਰਗਾਂ ਨੂੰ ਮਿਲਿਆ ਸੀ ਉਸ ਸਮੇਂ ਤੋਂ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਗਰੀਬ ਅਤੇ ਜ਼ਰੂਰਤਮੰਦ ਵਿਅਕਤੀ ਦੇ ਨਾਲ ਖੜ੍ਹਨਾ ਅਤੇ ਸੱਚ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਅਜੋਕੇ ਕਰਾਮਾਤੀ ਜੀਵਨ ਦੇ ਵਿੱਚ ਸਭ ਤੋਂ ਵੱਡੀ ਖੱਟੀ ਹੈ ਉਨ੍ਹਾਂ ਕਿਹਾ ਕਿ ਬਾਪੂ ਗੁਰਬਚਨ ਸਿੰਘ ਦੀ ਕਹੀ ਹੋਈ ਗੱਲ ਪੱਲੇ ਬੰਨ੍ਹ ਚਾਹੇ ਵੱਡੇ ਵੱਡੇ ਨੁਕਸਾਨ ਵੀ ਹੋਏ ਪਰ ਮੈਂ ਆਪਣੀ ਰਹਿੰਦੀ ਜ਼ਿੰਦਗੀ ਸਚਾਈ ਦਾ ਜ਼ਰੂਰਤਮੰਦ ਵਿਅਕਤੀ ਦੇ ਨਾਲ ਖੜ੍ਹਨ ਦਾ ਅਤੇ ਸੱਚ ਦਾ ਪੱਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਸਦਕਾ ਜੋ ਵਾਅਦਾ ਕੀਤਾ ਪੂਰਾ ਕਰਾਂਗਾ । ਮੈਂ ਅੱਜ ਇਹ ਅਰਦਾਸ ਕਰਦਾ ਹਾਂ ਕਿ ਬਾਪੂ ਗੁਰਬਚਨ ਸਿੰਘ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਨਾਂ ਵਿਚ ਨਿਵਾਸ ਦੇਣ ਬਹੁਤ ਦੁੱਖ ਹੋਇਆ ਕੇ ਇਕ ਬਹੁਤ ਹੀ ਚੰਗੇ ਇਨਸਾਨ ਦਾ ਸਾਡੇ ਸਿਰ ਤੋਂ ਹੱਥ ਉੱਠ ਗਿਆ। ਇਸ ਸਮੇਂ ਉਨ੍ਹਾਂ ਦੇ ਛੋਟੇ ਸਪੁੱਤਰ ਅਮਨਦੀਪ ਸਿੰਘ ਰਾਜੂ ਨੇ ਗੱਲ ਕਰਦੇ ਦੱਸਿਆ ਕਿ 26 ਸਤੰਬਰ 2021 ਦਿਨ ਐਤਵਾਰ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕਰਨੈਲ ਗੇਟ ਗਲੀ ਨੰਬਰ 6 ਐਲ ਵਿਖੇ ਦੁਪਹਿਰ ਬਾਰਾਂ ਤੋਂ ਇੱਕ ਵਜੇ ਤਕ ਬਾਪੂ ਗੁਰਬਚਨ ਸਿੰਘ ਜੀ ਦੀ ਅੰਤਮ  ਅਰਦਾਸ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ।     

ਪਿੰਡ ਮੱਦੋਕੇ ਦੇ ਵਾਸੀ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ  ਚ  ਨਿੱਤਰੇ    ਟਿਕਟ ਦੀ ਮੰਗ

ਪ੍ਰੀਤਮ ਸਿੰਘ ਢੁੱਡੀਕੇ ਹੋ ਸਕਦੇ ਹਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ
 ਅਜੀਤਵਾਲ (ਬਲਵੀਰ ਸਿੰਘ ਬਾਠ) ਬੀਤੇ ਦਿਨੀਂ ਹਲਕਾ ਨਿਹਾਲ ਸਿੰਘ ਵਾਲਾ ਚ ਐੱਮ ਐੱਲ ਏ ਦੀ ਟਿਕਟ  ਨੂੰ ਲੈ ਕੇ ਵੱਖ ਵੱਖ ਆਗੂਆਂ ਵੱਲੋਂ ਆਪਣੀ ਸੰਭਾਵੀ ਉਮੀਦਵਾਰੀ ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਉਥੇ ਹੀ ਅੱਜ ਪਿੰਡ ਮੱਦੋਕੇ ਵਿਖੇ  ਅਕਾਲੀ ਦਲ ਵਰਕਰਾਂ ਵਲੋਂ ਵੱਡਾ ਇਕੱਠ  ਕੀਤਾ ਗਿਆ ਜਿਸ ਵਿਚ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ  ਦੇ ਹੱਕ ਵਿੱਚ ਨਿੱਤਰੇ ਵਰਕਰਾਂ ਨੇ ਅਕਾਲੀ ਦਲ ਹਾਈ ਕਮਾਂਡ ਕੋਲੋਂ ਟਿਕਟ ਦੀ ਮੰਗ ਦੀ ਦਾਅਵੇਦਾਰੀ ਪੇਸ਼ ਕੀਤੀ ਗਈ  ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਤਮ ਸਿੰਘ ਢੁੱਡੀਕੇ ਇੱਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਵਰਕਰ ਹਨ ਜੋ ਪਿਛਲੇ ਚਾਲੀ ਸਾਲਾਂ  ਅਕਾਲੀ ਦਲ ਨਾਲ ਜੁਡ਼ ਕੇ ਹਰ ਇੱਕ ਦੇ ਦੁੱਖ ਸੁਖ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਬੜੀ ਮਿਹਨਤ ਕੀਤੀ ਹੈ ਉਨ੍ਹਾਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ  ਅਤੇ ਜਥੇਦਾਰ ਤੋਤਾ ਸਿੰਘ ਜੀ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਆਦਿ ਤੋਂ ਹਲਕਾ ਨਿਹਾਲ ਸਿੰਘ ਵਾਲੇ ਦੀ ਸੰਭਾਵੀ ਟਿਕਟ ਲਈ ਪ੍ਰੀਤਮ ਸਿੰਘ ਢੁੱਡੀਕੇ ਲਈ ਦਾਅਵੇਦਾਰੀ ਪੇਸ਼ ਕੀਤੀ  ਅਕਾਲੀ ਵਰਕਰਾਂ ਵੱਲੋਂ ਪੁਰਜ਼ੋਰ ਹਾਈ ਕਮਾਂਡ ਕੋਲੋਂ ਮੰਗ ਵੀ ਕੀਤੀ ਗਈ

ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫਲ ਬਨਾਉਣ ਲਈ ਬੀਕੇਯੂ ਰਾਜੇਵਾਲ ਵੱਲੋਂ ਮੀਟਿੰਗ

ਮਹਿਲ ਕਲਾਂ/ ਬਰਨਾਲਾ- 24 ਸਤੰਬਰ- (ਗੁਰਸੇਵਕ ਸੋਹੀ)- ਕੇਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਲਗਾਤਾਰ ਦਿੱਲੀ ਦੇ ਬਾਰਡਰਾਂ ਉੱਪਰ ਅਤੇ ਪੰਜਾਬ ਦੇ ਅੰਦਰ ਵੱਖ ਵੱਖ ਥਾਵਾਂ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਲਈ ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਬੀਕੇਯੂ ਰਾਜੇਵਾਲ ਵੱਲੋਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਦੀ ਤਿਆਰੀ ਲਈ ਬੀਕੇਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਨਰਭੈ ਸਿੰਘ ਗਿਆਨੀ ਦੀ ਅਗਵਾਈ ਹੇਠ ਪਿੰਡ ਛੀਨੀਵਾਲ ਕਲਾਂ ਵਿਖੇ ਮੀਟਿੰਗ ਹੋਈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀਆਂ ਹਦਾਇਤਾਂ ਅਨੁਸਾਰ ਬੀਕੇਯੂ ਰਾਜੇਵਾਲ ਵੱਲੋਂ ਪਿੰਡਾਂ ਅੰਦਰ ਮੀਟਿੰਗਾ ਕੀਤੀਆ ਜਾ ਰਹੀਆ ਹਨ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ, ਜਿਲਾ ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਅਜਮੇਰ ਸਿੰਘ ਹੁੰਦਲ, ਮੁਖਤਿਆਰ ਸਿੰਘ ਬੀਹਲਾ, ਜਗਤਾਰ ਸਿੰਘ ਜੱਗੀ ਚੰਨਣਵਾਲ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਚੰਨਣਵਾਲ, ਬੀਹਲਾ,  ਕਲਾਲ ਮਾਜਰਾ, ਧਨੇਰ, ਮੂੰਮ, ਮਹਿਲ ਕਲਾਂ, ਮਹਿਲ ਖੁਰਦ, ਕੁਰੜ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਦੋ ਦਿਨ ਲਗਾਤਾਰ ਮੀਟਿੰਗਾਂ ਕਰਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਸਯੁੰਕਤ ਮੋਰਚੇ ਦੇ ਸੱਦੇ ਤੇ 27 ਸਤੰਬਰ ਨੂੰ ਜਿਲਾ ਬਰਨਾਲਾ ਦੇ ਵੱਖ ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਜਾਵੇਗਾ ਇਸ ਲਈ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਇੱਕ ਦਿਨ ਚੁਕਣਾ ਹੀ ਪੈਣਾ ਹੈ। ਇਸ ਮੌਕੇ ਦਰਵਾਰ ਸਿੰਘ ਗਹਿਲ, ਪੰਚ ਨਿਰਭੈ ਸਿੰਘ ਛੀਨੀਵਾਲ ਕਲਾਂ, ਹਾਕਮ ਸਿੰਘ ਕੁਰੜ, ਸਾਧੂ ਸਿੰਘ ਛੀਨੀਵਾਲ ਕਲਾਂ, ਬਾਬੂ ਸਿੰਘ, ਕੋਰ ਸਿੰਘ,ਗੁਰਦੀਪ ਸਿੰਘ ਗਹਿਲ, ਮਨੀ ਚੰਨਣਵਾਲ, ਅਮਨਦੀਪ ਸਿੰਘ ਅਮਨਾ ਬੀਹਲਾ, ਅਮਰਜੀਤ ਸਿੰਘ ਚੰਨਣਵਾਲ, ਬਹਾਲ ਸਿੰਘ ਕੁਰੜ, ਮਲਕੀਤ ਸਿੰਘ ਕੁਰੜ, ਬਲਵੰਤ ਸਿੰਘ ਛੀਨੀਵਾਲ ਆਦਿ ਆਗੂ ਹਾਜ਼ਰ ਸਨ।

ਕਬਰਸਤਾਨ ਦੀ ਖੁਦਾਈ  ਕਰਦਿਆਂ ਮਿਲੇ ਮਨੁੱਖੀ ਪਿੰਜਰ ਤੇ ਦੱਬੇ ਹੋਏ ਮਿੱਟੀ ਦੇ ਘੜੇ.

ਪੰਜਾਬ ਦੇ ਮੁਸਲਿਮ ਆਗੂ ਬੋਲੇ...ਨਾ ਫਰੋਲੋ ਸਾਡੇ ਪੂਰਵਜਾਂ ਦੀਆਂ ਕਬਰਾਂ.... ਮੌਕੇ ਤੇ ਪਹੁੰਚਿਆ ਪ੍ਰਸ਼ਾਸਨ.... ਖੁਦਾਈ ਦਾ ਕੰਮ ਰੁਕਵਾਇਆ...

ਮਹਿਲ ਕਲਾਂ/ਬਰਨਾਲਾ-ਸਤੰਬਰ- (ਗੁਰਸੇਵਕ ਸੋਹੀ)- ਬਲਾਕ ਮਹਿਲ ਕਲਾਂ ਦੇ ਅਧੀਨ ਪਿੰਡ ਰੈਸਲ ਵਿਖੇ ਪੰਜਾਬ ਵਕਫ਼ ਬੋਰਡ ਵੱਲੋਂ ਇੱਕ ਜ਼ਿਮੀਂਦਾਰ ਨੂੰ ਪਟੇ ਤੇ ਦਿੱਤੀ ਜ਼ਮੀਨ ਚੋਂ ਮਨੁੱਖੀ ਹੱਡੀਆਂ ਨਿਕਲਣ ਤੋਂ ਬਾਅਦ ਮੁਸਲਿਮ ਭਾਈਚਾਰੇ ਅੰਦਰ ਭਾਰੀ ਰੋਸ ਫੈਲ ਗਿਆ। ਮੌਕੇ ਤੇ ਇਕੱਠੇ ਹੋਏ ਮੁਸਲਿਮ ਆਗੂਆਂ ਨੇ ਵਕਫ਼ ਬੋਰਡ ਦੇ ਪ੍ਰਬੰਧਕਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਨਾਅਰੇਬਾਜ਼ੀ ਵੀ ਕੀਤੀ। ਮਾਹੌਲ ਤਣਾਪੂਰਨ ਹੁੰਦਿਆਂ ਹੀ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜ਼ਿਮੀਂਦਾਰ ਨੂੰ ਜ਼ਮੀਨ ਦੀ ਖੁਦਾਈ ਕਰਨ ਤੋਂ ਰੋਕ ਦਿੱਤਾ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਵਕਫ ਬੋਰਡ ਦੁਆਰਾ ਪਟੇ ਤੇ ਦਿੱਤੀ ਗਈ ਜ਼ਮੀਨ  ਵਾਲੀ ਜਗ੍ਹਾ ਤੇ ਸਾਡਾ ਪੁਰਾਣਾ ਕਬਰਿਸਤਾਨ ਹੈ ।ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਵਕਫ ਬੋਰਡ ਵੱਲੋਂ ਪਿੰਡ ਰਾਏਸਰ ਦੇ ਹੀ ਇੱਕ ਕਿਸਾਨ ਸੁਖਦੇਵ ਸਿੰਘ ਸੁੱਖਾ ਨੂੰ ਵਕਫ਼ ਬੋਰਡ ਦੀ ਮਾਲਕੀ ਦੀ ਕੁੱਝ ਕੁ ਜ਼ਮੀਨ ਪਟੇ ਉੱਤੇ ਦਿੱਤੀ ਹੋਈ ਸੀ। ਇਸ ਜਗ੍ਹਾ ਤੇ ਜਦੋਂ ਸਬੰਧਤ ਸੁਖਦੇਵ ਸਿੰਘ ਮਿੱਟੀ ਦੀ ਪੁਟਾਈ ਕਰ ਰਿਹਾ ਸੀ ਤਾਂ ਉੱਥੋਂ ਮਨੁੱਖੀ ਹੱਡੀਆਂ ਦੇ ਟੁਕੜੇ, ਪਿੰਜਰ ਨਿਕਲਣੇ ਸ਼ੁਰੂ ਹੋ ਗਏ। ਇਸ ਮੌਕੇ ਪਿੰਡ ਵਾਸੀਆਂ ਮੁਹੰਮਦ ਹੰਸ, ਮੋਹਰ ਸਾਹ, ਕਾਕਾ ਖਾਂ ਰਾਏਸਰ, ਪਾਲਾ ਖਾਂ ,ਯੂਸੁਫ਼ ਖਾਂ, ਮੁਹੰਮਦ ਤਾਜ ਚੰਨਣਵਾਲ ,ਅਕਬਰ ਖਾਂ, ਭੋਲਾ ਖਾਨ, ਲਾਲੀ ਖਾਂ ,ਯੂਸੁਫ਼ ਖਾਂ, ਜਗਮੋਹਨ ਸ਼ਾਹ ਆਦਿ ਨੇ ਕਿਹਾ ਕਿ ਪਿੰਡ ਰਾਏਸਰ ਦੀ ਇਸ ਜ਼ਮੀਨ ਉੱਤੇ ਭਾਰਤ/ਪਾਕਿਸਤਾਨ ਵੰਡ ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਦਾ ਪੁਰਾਤਨ ਕਬਰਸਤਾਨ ਸੀ। ਜਿਥੇ ਉਹ ਮ੍ਰਿਤਕ ਲਾਸਾਂ ਨੂੰ ਦਫ਼ਨਾਉਂਦੇ ਸਨ। ਇਸ ਦੀ ਤਸਦੀਕ ਜ਼ਮੀਨ ਵਿੱਚੋਂ ਉਨ੍ਹਾਂ ਦੇ ਪੂਰਵਜਾਂ ਦੀਆਂ ਮ੍ਰਿਤਕ ਦੇਹਾਂ ਦੇ ਪਿੰਜਰਾਂ ਤੋਂ ਹੋ ਚੁੱਕੀ ਹੈ। ਰੋਸ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਵੱਲੋਂ ਸਥਾਨਕ ਮੁਸਲਮਾਨ ਭਾਈਚਾਰੇ ਦੀ ਸਹਿਮਤੀ ਤੋਂ ਬਿਨਾਂ ਹੀ ਇਸ ਜ਼ਮੀਨ ਨੂੰ ਪੱਟੇ ਉੱਤੇ ਲਾਲਚ ਵੱਸ ਦੇ ਦਿੱਤਾ ਗਿਆ ਹੈ। ਉਨ੍ਹਾਂ ਦੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜ਼ਿਮੀਂਦਾਰ ਇਸ ਥਾਂ ਨਾਜਾਇਜ਼ ਤੌਰ ਤੇ ਮਿੱਟੀ ਪੁੱਟ ਕੇ ਵੱਖ ਵੱਖ ਥਾਵਾਂ ਉਤੇ ਭਰਤ ਪਾਉਣ ਲਈ ਸੁੱਟ ਰਿਹਾ ਸੀ। ਜਿੱਥੇ ਉਨ੍ਹਾਂ ਦੇ ਦਫਨ ਕੀਤੀਆਂ ਦੇਹਾਂ ਦਾ ਨਿਰਾਦਰ ਹੋ ਰਿਹਾ ਹੈ। ਜਿਹੜਾ ਕਿ ਸ਼ਰੀਅਤ ਦੇ ਖ਼ਿਲਾਫ਼ ਤਾਂ ਹੈ ਹੀ, ਇਸ ਤਰ੍ਹਾਂ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਇਆ ਜਾ ਰਿਹਾ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ।ਵੱਖ ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਮੁਸਲਿਮ ਆਗੂਆਂ ਨੇ ਕਿਸਾਨ ਸੁਖਦੇਵ ਸਿੰਘ ਨੂੰ ਕਿਹਾ ਕਿ ਉਹ ਇਸ ਜ਼ਮੀਨ ਤੇ ਹੋਰ ਖੁਦਾਈ ਨਾ ਕਰੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੂਰਾ  ਮੁਸਲਮਾਨ ਭਾਈਚਾਰਾ ਪੰਜਾਬ ਵਕਫ਼ ਬੋਰਡ ਵੱਲੋਂ ਲੈ ਗਏ ਨਾਜਾਇਜ਼ ਤੌਰ ਤੇ ਪੈਸੇ ਸੁਖਦੇਵ ਨੂੰ ਦਬਾਉਣ ਲਈ ਸਹਾਇਤਾ ਕਰੇਗਾ। ਇਸ ਮੌਕੇ ਉਨ੍ਹਾਂ ਵਕਫ਼ ਬੋਰਡ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਤਹਿਸੀਲਦਾਰ ਬਰਨਾਲਾ ਸੰਦੀਪ ਸਿੰਘ,, ਏ ਐੱਸ ਪੀ ਮਹਿਲਕਲਾਂ ਸ਼ੁਭਮ ਅਗਰਵਾਲ, ਅਤੇ ਐਸਐਚਓ ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਸਲਮਾਨ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਪੂਰੇ ਮਾਮਲੇ ਦੀ ਜਾਂਚ ਪਡ਼ਤਾਲ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਕਫ਼ ਬੋਰਡ ਦਾ ਕੋਈ ਵੀ ਫ਼ੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸਾਨ  ਦੁਆਰਾ ਮਿੱਟੀ ਪੁੱਟਣ ਦਾ ਕੰਮ ਰੋਕ ਦਿੱਤਾ ਗਿਆ ਹੈ। ਉੱਧਰ ਦੂਜੇ ਪਾਸੇ ਜ਼ਮੀਨ ਦੀ ਵਾਹੀ ਕਰਨ ਵਾਲੇ ਸੁਖਦੇਵ ਸਿੰਘ ਸੁੱਖਾ ਨੇ ਕਿਹਾ ਕਿ ਉਹ ਇਸ ਸਥਾਨ ਤੋਂ ਮਿੱਟੀ ਪੁੱਟ ਕੇ ਪੱਧਰਾ ਕਰ ਰਿਹਾ ਸੀ ਤਾਂ ਇੱਥੇ ਮਨੁੱਖੀ ਪਿੰਜਰ ਮਨੁੱਖੀ ਹੱਡੀਆਂ ਅਤੇ ਟੁੱਟੇ ਹੋਏ ਘੜੇ ਮਿਲਣ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕ ਇੱਥੇ ਪੁਰਾਣੇ ਸਮਿਆਂ ਚ ਕਬਰਸਤਾਨ ਹੋਣ ਦਾ ਦਾਅਵਾ ਕਰ ਰਹੇ। ਸਬੰਧਤ ਸੁਖਦੇਵ ਸਿੰਘ ਸੁੱਖਾ ਨੇ ਪ੍ਰਸ਼ਾਸਨ ਨੂੰ ਅਤੇ ਮੁਸਲਮਾਨ ਭਾਈਚਾਰੇ ਨੂੰ  ਕਿਹਾ ਕਿ ਜਿੰਨਾ ਚਿਰ ਕਾਨੂੰਨੀ ਪੱਖ ਤੋਂ ਕੋਈ ਫ਼ੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਜ਼ਮੀਨ ਦੀ ਖੁਦਾਈ ਨਹੀਂ ਕਰੇਗਾ ।

ਮਹਿਲ ਕਲਾਂ ਵਿਖੇ ਸਨਮਾਨ ਸਮਾਰੋਹ ਅਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਐਨਆਰਆਈ ਭਰਾਵਾਂ, ਸਕੂਲੀ ਬੱਚੀਆਂ ਦਾ ਸਨਮਾਨ ਕੀਤਾ

ਮਹਿਲ ਕਲਾਂ/ਬਰਨਾਲਾ- 23 ਸਤੰਬਰ- (ਗੁਰਸੇਵਕ ਸੋਹੀ)-  ਐਨਆਰਆਈ ਭਰਾਵਾਂ ਦਾ ਪੰਜਾਬ ਦੀ ਕਿਸਾਨੀ ਸੰਘਰਸ਼ ਅਤੇ ਸਮਾਜ ਸੇਵੀ ਕੰਮਾਂ ਚ ਯੋਗਦਾਨ ਅਤੇ ਅਜੋਕਾ ਪੰਜਾਬ ਦਸ਼ਾ ਅਤੇ ਦਿਸ਼ਾ ਤੇ ਹੱਲ ਵਿਸ਼ਿਆਂ ਤੇ ਵਿਸ਼ਿਆਂ ਉਪਰ ਸਤਿਕਰਤਾਰ ਵੈਬ ਚੈਨਲ ਤੇ ਸਮੁੱਚੀ ਫਿਲਮੀ ਟੀਮ ਵੱਹਰਪਾਲ ਸਿੰਘ ਪਾਲੀ ਅਤੇ ਗੁਰਸੇਵਕ ਸਿੰਘ ਸਹੋਤਾ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਚਿੰਤਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਾਜ਼ਰੀਨਾਂ ਵੱਲੋਂ ਕਿਸਾਨੀ ਸੰਘਰਸ਼ ਚ ਸ਼ਹੀਦ ਹੋਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੈਮੀਨਾਰ ਚ ਬੋਲਦਿਆਂ ਸੀਨੀਅਰ ਪੱਤਰਕਾਰ ਹਰਇੰਦਰ ਸਿੰਘ ਨਿੱਕਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਸ੍ਰੀ ਗੁਰੂ ਨਾਨਕ ਦੇਵ ਸਲੱਮ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਭਾਨ ਸਿੰਘ ਜੱਸੀ, ਸੀਨੀਅਰ ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਸਮਾਜਸੇਵੀ ਗੁਰਮੇਲ ਸਿੰਘ ਮੌੜ, ਇੰਜਨੀਅਰ ਸਪਿੰਦਰ ਸਿੰਘ,ਮੁਸਲਿਮ ਫਰੰਟ ਪੰਜਾਬ ਦੇ ਆਗੂ ਹਮੀਦ ਮੁਹੰਮਦ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਦੇ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਪੰਥਕ ਆਗੂ ਦਰਸ਼ਨ ਸਿੰਘ ਮੰਡੇਰ, ਗੁਰਦੀਪ ਸਿੰਘ ਦੀਵਾਨਾ, ਡੇਰਾ ਬਾਬਾ ਭਜਨ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਅਤੇ ਪਿੰਡ ਵਜੀਦਕੇ ਖੁਰਦ ਦੇ ਸਰਪੰਚ ਕਰਮ ਸਿੰਘ ਬਾਜਵਾ  ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਬਰਕਰਾਰ ਰੱਖਣ ਲਈ ਐਨ ਆਰ ਆਈ ਭਰਾਵਾਂ ਦਾ ਵੱਡਾ ਰੋਲ ਹੈ। ਪੰਜਾਬ ਦੀ ਧਰਤੀ ਅਤੇ ਘਰਾਂ ਨੂੰ ਛੱਡ ਕੇ ਕਿਰਤ ਕਮਾਈਆਂ ਕਰਨ ਲਈ ਵਿਦੇਸ਼ਾਂ ਦੀਆਂ ਧਰਤੀਆਂ ਤੇ ਬੈਠੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਹਮੇਸ਼ਾ ਚਿੰਤਤ ਰਹਿੰਦੇ ਹਨ। ਗ਼ਰੀਬ ਪਰਿਵਾਰਾਂ, ਸਕੂਲੀ ਬੱਚਿਆਂ ਅਤੇ ਗ਼ਰੀਬ ਲੜਕੀਆਂ ਦੇ ਵਿਆਹ ਸਮੇਤ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਿਹਾ ਸੰਘਰਸ਼ ਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਹਰ ਇਕ ਪੰਜਾਬੀ ਨੂੰ ਲਾਮਬੰਦ ਹੋਣ ਦੀ ਲੋੜ ਹੈ। ਇਸ ਮੌਕੇ ਸਤਿਕਰਤਾਰ ਯੂ ਟਿਊਬ ਚੈਨਲ ਤੇ ਫਿਲਮੀ ਟੀਮ ਵੱਲੋਂ ਸਮਾਗਮ ਵਿੱਚ ਪੁੱਜੀਆਂ ਵੱਖ ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਹਰਪਾਲ ਸਿੰਘ ਪਾਲੀ ਵਜੀਦਕੇ,ਸੀਨੀਅਰ  ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਅਤੇ ਬਲਜੀਤ ਸਿੰਘ ਚੋਪੜਾ ਸਮਾਗਮ ਚ ਪੁੱਜੀਆਂ ਸਖਸ਼ੀਅਤਾ ਦਾ ਧੰਨਵਾਦ ਕੀਤਾ। ਇਸ ਮੌਕੇ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ ,ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲਾ, ਸਹੋਤਾ ਲੋਕ ਭਲਾਈ ਫਾਉਂਡੇਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਸਹੋਤਾ ਦੀਦਾਰਗਡ਼੍ਹ  , ਮਨੈਜਰ ਮਹਿੰਦਰ ਸਿੰਘ ਚੁਹਾਣਕੇ ,ਸਮਾਜ ਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ,
ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਕੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੈਪੀ  ,ਜਗਤਾਰ ਸਿੰਘ ਪੰਡੋਰੀ, ਸਰਬਜੀਤ ਸਿੰਘ ਫੌਜੀ, ਦਰਸ਼ਨ ਸਿੰਘ ਹਰੀ ਪੰਡੋਰੀ,  ਸਿਕੰਦਰ ਸਿੰਘ ਮਹਿਲ ਖੁਰਦ, ਅਵਤਾਰ ਸਿੰਘ ਚੀਮਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗਿਆਨੀ ਜਗਸੀਰ ਸਿੰਘ,  ਪੱਤਰਕਾਰ ਅਵਤਾਰ ਸਿੰਘ ਅਣਖੀ, ਬਲਵਿੰਦਰ ਸਿੰਘ ਵਜੀਦਕੇ,ਗੁਰਮੀਤ ਸਿੰਘ ਬਰਨਾਲਾ, ਮਨੋਜ ਸ਼ਰਮਾ, ਨਿਰਮਲ ਸਿੰਘ ਪੰਡੋਰੀ, ਜਸਵੰਤ ਸਿੰਘ ਲਾਲੀ, ਬਲਦੇਵ ਸਿੰਘ ਗਾਗੇਵਾਲ, ਜਗਸੀਰ ਸਿੰਘ ਸਹਿਜੜਾ, ਸ਼ੇਰ ਸਿੰਘ ਰਵੀ, ਜਸਬੀਰ ਸਿੰਘ ਵਜੀਦਕੇ ,ਜਗਜੀਤ ਸਿੰਘ ਮਾਹਲ, ਫ਼ਿਰੋਜ਼ ਖ਼ਾਨ, ਲਕਸ਼ਦੀਪ ਗਿੱਲ ,ਪ੍ਰੇਮ ਕੁਮਾਰ ਪਾਸੀ, ਜਗਜੀਤ ਸਿੰਘ ਕੁਤਬਾ, ਜਗਰਾਜ ਸਿੰਘ ਮੂੰਮ,ਪਰਦੀਪ ਸਿੰਘ ਲੋਹਗੜ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਰਾਜਿੰਦਰ ਸਿੰਘ ਗੋਗੀ ਛੀਨੀਵਾਲ, ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਛੀਨੀਵਾਲ ਕਲਾਂ, ਜਥੇਦਾਰ ਮਹਿੰਦਰ ਸਿੰਘ ਸਹਿਜੜਾ, ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਰਵਿੰਦਰ ਸਿੰਘ ਸੇਖੋਂ ਮੂੰਮ, ਹਰਜੀਤ ਸਿੰਘ ਹੈਰੀ ਮਹਿਲ ਖੁਰਦ,ਪੰਚ ਗੋਬਿੰਦ ਸਿੰਘ, ਅਜਮੇਰ ਸਿੰਘ ਭੱਠਲ, ਬਲਜੀਤ ਸਿੰਘ ਚੋਪੜਾ, ਗੁਲਾਬ ਸਿੰਘ, ਬੂਟਾ ਸਿੰਘ ਸ਼ੇਰਪੁਰ ਅਤੇ ਮਨੀ ਵਜੀਦਕੇ,ਗੁਰਮੇਲ ਸਿੰਘ ਨਿਹਾਲੂਵਾਲ,ਪਰਮਿੰਦਰ ਸਿੰਘ ਸੰਮੀ,ਜਰਨੈਲ ਸਿੰਘ ਠੁੱਲੀਵਾਲ,ਡਾ ਦਲਬਾਰ ਸਿੰਘ ਮਹਿਲ ਕਲਾਂ, ਰੰਮੀ ਸੋਡਾ,ਪ੍ਰਵੀਨ ਲਤਾ ਸਹੋਤਾ, ਮਨੀ ਸਹੋਤਾ, ਇੰਦਰ ਸਹੋਤਾ ਬਰਨਾਲਾ, ਡਾ ਜਰਨੈਲ ਸਿੰਘ ਸੋਨੀ ,ਜਗਮੋਹਣ ਸ਼ਾਹ ਰਾਏਸਰ ਅਤੇ ਗੁਰਪਿਆਰ ਸਿੰਘ ਟਿੱਬਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।

ਮਹਿਲ ਕਲਾਂ ਵਿਖੇ ਸਨਮਾਨ ਸਮਾਰੋਹ ਅਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਐਨਆਰਆਈ ਭਰਾਵਾਂ, ਸਕੂਲੀ ਬੱਚੀਆਂ ਦਾ ਸਨਮਾਨ ਕੀਤਾ

ਮਹਿਲ ਕਲਾਂ/ਬਰਨਾਲਾ- 23 ਸਤੰਬਰ- (ਗੁਰਸੇਵਕ ਸੋਹੀ)-  ਐਨਆਰਆਈ ਭਰਾਵਾਂ ਦਾ ਪੰਜਾਬ ਦੀ ਕਿਸਾਨੀ ਸੰਘਰਸ਼ ਅਤੇ ਸਮਾਜ ਸੇਵੀ ਕੰਮਾਂ ਚ ਯੋਗਦਾਨ ਅਤੇ ਅਜੋਕਾ ਪੰਜਾਬ ਦਸ਼ਾ ਅਤੇ ਦਿਸ਼ਾ ਤੇ ਹੱਲ ਵਿਸ਼ਿਆਂ ਤੇ ਵਿਸ਼ਿਆਂ ਉਪਰ ਸਤਿਕਰਤਾਰ ਵੈਬ ਚੈਨਲ ਤੇ ਸਮੁੱਚੀ ਫਿਲਮੀ ਟੀਮ ਵੱਹਰਪਾਲ ਸਿੰਘ ਪਾਲੀ ਅਤੇ ਗੁਰਸੇਵਕ ਸਿੰਘ ਸਹੋਤਾ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਚਿੰਤਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਾਜ਼ਰੀਨਾਂ ਵੱਲੋਂ ਕਿਸਾਨੀ ਸੰਘਰਸ਼ ਚ ਸ਼ਹੀਦ ਹੋਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੈਮੀਨਾਰ ਚ ਬੋਲਦਿਆਂ ਸੀਨੀਅਰ ਪੱਤਰਕਾਰ ਹਰਇੰਦਰ ਸਿੰਘ ਨਿੱਕਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਸ੍ਰੀ ਗੁਰੂ ਨਾਨਕ ਦੇਵ ਸਲੱਮ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਭਾਨ ਸਿੰਘ ਜੱਸੀ, ਸੀਨੀਅਰ ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਸਮਾਜਸੇਵੀ ਗੁਰਮੇਲ ਸਿੰਘ ਮੌੜ, ਇੰਜਨੀਅਰ ਸਪਿੰਦਰ ਸਿੰਘ,ਮੁਸਲਿਮ ਫਰੰਟ ਪੰਜਾਬ ਦੇ ਆਗੂ ਹਮੀਦ ਮੁਹੰਮਦ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਦੇ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਪੰਥਕ ਆਗੂ ਦਰਸ਼ਨ ਸਿੰਘ ਮੰਡੇਰ, ਗੁਰਦੀਪ ਸਿੰਘ ਦੀਵਾਨਾ, ਡੇਰਾ ਬਾਬਾ ਭਜਨ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਅਤੇ ਪਿੰਡ ਵਜੀਦਕੇ ਖੁਰਦ ਦੇ ਸਰਪੰਚ ਕਰਮ ਸਿੰਘ ਬਾਜਵਾ  ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਬਰਕਰਾਰ ਰੱਖਣ ਲਈ ਐਨ ਆਰ ਆਈ ਭਰਾਵਾਂ ਦਾ ਵੱਡਾ ਰੋਲ ਹੈ। ਪੰਜਾਬ ਦੀ ਧਰਤੀ ਅਤੇ ਘਰਾਂ ਨੂੰ ਛੱਡ ਕੇ ਕਿਰਤ ਕਮਾਈਆਂ ਕਰਨ ਲਈ ਵਿਦੇਸ਼ਾਂ ਦੀਆਂ ਧਰਤੀਆਂ ਤੇ ਬੈਠੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਹਮੇਸ਼ਾ ਚਿੰਤਤ ਰਹਿੰਦੇ ਹਨ। ਗ਼ਰੀਬ ਪਰਿਵਾਰਾਂ, ਸਕੂਲੀ ਬੱਚਿਆਂ ਅਤੇ ਗ਼ਰੀਬ ਲੜਕੀਆਂ ਦੇ ਵਿਆਹ ਸਮੇਤ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਿਹਾ ਸੰਘਰਸ਼ ਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਹਰ ਇਕ ਪੰਜਾਬੀ ਨੂੰ ਲਾਮਬੰਦ ਹੋਣ ਦੀ ਲੋੜ ਹੈ। ਇਸ ਮੌਕੇ ਸਤਿਕਰਤਾਰ ਯੂ ਟਿਊਬ ਚੈਨਲ ਤੇ ਫਿਲਮੀ ਟੀਮ ਵੱਲੋਂ ਸਮਾਗਮ ਵਿੱਚ ਪੁੱਜੀਆਂ ਵੱਖ ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਹਰਪਾਲ ਸਿੰਘ ਪਾਲੀ ਵਜੀਦਕੇ,ਸੀਨੀਅਰ  ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਅਤੇ ਬਲਜੀਤ ਸਿੰਘ ਚੋਪੜਾ ਸਮਾਗਮ ਚ ਪੁੱਜੀਆਂ ਸਖਸ਼ੀਅਤਾ ਦਾ ਧੰਨਵਾਦ ਕੀਤਾ। ਇਸ ਮੌਕੇ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ ,ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲਾ, ਸਹੋਤਾ ਲੋਕ ਭਲਾਈ ਫਾਉਂਡੇਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਸਹੋਤਾ ਦੀਦਾਰਗਡ਼੍ਹ  , ਮਨੈਜਰ ਮਹਿੰਦਰ ਸਿੰਘ ਚੁਹਾਣਕੇ ,ਸਮਾਜ ਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ,
ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਕੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੈਪੀ  ,ਜਗਤਾਰ ਸਿੰਘ ਪੰਡੋਰੀ, ਸਰਬਜੀਤ ਸਿੰਘ ਫੌਜੀ, ਦਰਸ਼ਨ ਸਿੰਘ ਹਰੀ ਪੰਡੋਰੀ,  ਸਿਕੰਦਰ ਸਿੰਘ ਮਹਿਲ ਖੁਰਦ, ਅਵਤਾਰ ਸਿੰਘ ਚੀਮਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗਿਆਨੀ ਜਗਸੀਰ ਸਿੰਘ,  ਪੱਤਰਕਾਰ ਅਵਤਾਰ ਸਿੰਘ ਅਣਖੀ, ਬਲਵਿੰਦਰ ਸਿੰਘ ਵਜੀਦਕੇ,ਗੁਰਮੀਤ ਸਿੰਘ ਬਰਨਾਲਾ, ਮਨੋਜ ਸ਼ਰਮਾ, ਨਿਰਮਲ ਸਿੰਘ ਪੰਡੋਰੀ, ਜਸਵੰਤ ਸਿੰਘ ਲਾਲੀ, ਬਲਦੇਵ ਸਿੰਘ ਗਾਗੇਵਾਲ, ਜਗਸੀਰ ਸਿੰਘ ਸਹਿਜੜਾ, ਸ਼ੇਰ ਸਿੰਘ ਰਵੀ, ਜਸਬੀਰ ਸਿੰਘ ਵਜੀਦਕੇ ,ਜਗਜੀਤ ਸਿੰਘ ਮਾਹਲ, ਫ਼ਿਰੋਜ਼ ਖ਼ਾਨ, ਲਕਸ਼ਦੀਪ ਗਿੱਲ ,ਪ੍ਰੇਮ ਕੁਮਾਰ ਪਾਸੀ, ਜਗਜੀਤ ਸਿੰਘ ਕੁਤਬਾ, ਜਗਰਾਜ ਸਿੰਘ ਮੂੰਮ,ਪਰਦੀਪ ਸਿੰਘ ਲੋਹਗੜ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਰਾਜਿੰਦਰ ਸਿੰਘ ਗੋਗੀ ਛੀਨੀਵਾਲ, ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਛੀਨੀਵਾਲ ਕਲਾਂ, ਜਥੇਦਾਰ ਮਹਿੰਦਰ ਸਿੰਘ ਸਹਿਜੜਾ, ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਰਵਿੰਦਰ ਸਿੰਘ ਸੇਖੋਂ ਮੂੰਮ, ਹਰਜੀਤ ਸਿੰਘ ਹੈਰੀ ਮਹਿਲ ਖੁਰਦ,ਪੰਚ ਗੋਬਿੰਦ ਸਿੰਘ, ਅਜਮੇਰ ਸਿੰਘ ਭੱਠਲ, ਬਲਜੀਤ ਸਿੰਘ ਚੋਪੜਾ, ਗੁਲਾਬ ਸਿੰਘ, ਬੂਟਾ ਸਿੰਘ ਸ਼ੇਰਪੁਰ ਅਤੇ ਮਨੀ ਵਜੀਦਕੇ,ਗੁਰਮੇਲ ਸਿੰਘ ਨਿਹਾਲੂਵਾਲ,ਪਰਮਿੰਦਰ ਸਿੰਘ ਸੰਮੀ,ਜਰਨੈਲ ਸਿੰਘ ਠੁੱਲੀਵਾਲ,ਡਾ ਦਲਬਾਰ ਸਿੰਘ ਮਹਿਲ ਕਲਾਂ, ਰੰਮੀ ਸੋਡਾ,ਪ੍ਰਵੀਨ ਲਤਾ ਸਹੋਤਾ, ਮਨੀ ਸਹੋਤਾ, ਇੰਦਰ ਸਹੋਤਾ ਬਰਨਾਲਾ, ਡਾ ਜਰਨੈਲ ਸਿੰਘ ਸੋਨੀ ,ਜਗਮੋਹਣ ਸ਼ਾਹ ਰਾਏਸਰ ਅਤੇ ਗੁਰਪਿਆਰ ਸਿੰਘ ਟਿੱਬਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਸਤਾਈ ਤਰੀਕ ਦੇ ਬੰਦ ਦੇ ਪ੍ਰੋਗਰਾਮਾਂ ਬਾਰੇ ਜਗਰਾਉਂ ਤੇ ਆਸ ਪਾਸ ਦੇ ਇਲਾਕਿਆਂ ਲਈ ਜਾਣਕਾਰੀ

ਜਗਰਾਉਂ 23 ਸਤੰਬਰ  (ਜਸਮੇਲ ਗਾਲਿਬ) ਸਮੂਹ ਕਾਰੋਬਾਰੀ, ਦੁਕਾਨਦਾਰ ਐਸੋਸੀਏਸ਼ਨਾਂ, ਮਜਦੂਰ, ਮੁਲਾਜ਼ਮ ਜਥੇਬੰਦੀਆ ਅਤੇ ਕਿਸਾਨ ਅੰਦੋਲਨ ਦੀਆਂ ਹਿਤੈਸ਼ੀ ਭੈਣਾਂ ਤੇ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ 27 ਸਿਤੰਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਚਲਦਿਆਂ ਅਪਣੇ ਕਾਰੋਬਾਰ, ਦੁਕਾਨਾਂ, ਅਦਾਰੇ , ਬਾਜਾਰ ਪੂਰੀ ਤਰਾਂ ਬੰਦ ਰੱਖੇ ਜਾਣ ਜੀ। ਉਸ ਦਿਨ ਰੇਲਵੇ ਸਟੇਸ਼ਨ ਜਗਰਾਂਓ ਉਪਰ ਰੇਲਵੇ ਲਾਈਨ ਅਤੇ ਜਗਰਾਂਓ ਮੋਗਾ  ਜੀ ਟੀ ਰੋਡ ਖੰਡ ਮਿੱਲ ਦੇ ਸਾਹਮਣੇ ਟ੍ਰੈਫਿਕ ਜਾਮ ਧਰਨੇ ਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਆਪ ਜੀ ਦੀ ਅਤੇ ਆਪਜੀ ਦੇ ਮੈਂਬਰਾਂ ਅਤੇ ਸਾਥੀਆਂ, ਸਾਥਣਾਂ ਦੀ ਹਾਜਰੀ ਜਰੂਰੀ ਹੈ ਜੀ। ਮੋਦੀ ਹਕੂਮਤ ਦਾ ਕਿਸਾਨ ਤੇ ਲੋਕ ਵਿਰੋਧੀ ਹਠ ਤੇ ਬੇਸ਼ਰਮੀ ਵਿਸ਼ਾਲ ਤਾਕਤ  ਤੇ ਜੋਰ ਦੀ ਮੰਗ ਕਰਦਾ ਹੈ।650 ਸ਼ਹੀਦੀਆਂ ਅਤੇ ਪੂਰਾ ਇਕ ਸਾਲ ਲੰਮਾ ਸੰਘਰਸ਼  ਵੀ ਅਜੇ ਨਾਕਾਫੀ ਹੈ।ਕਾਰਪੋਰੇਟਾਂ ਦੀ ਇਸ ਦਲਾਲ ਭਾਜਪਾ ਤੋਂ ਕਿਸਾਨ ਤੇ ਲੋਕਵਿਰੋਧੀ ਕਾਲੇ ਕਨੂੰਨ ਰੱਦ ਕਰਵਾਉਣ ਲਈ ਤੁਹਾਡੇ ਪਹਿਲਾਂ ਵਾਂਗ ਪਰ ਉਸ ਤੋਂ ਵੀ ਜਿਆਦਾ ਵੱਡੇ ਸਹਿਯੋਗ ਦੀ ਜਰੂਰਤ ਹੈ ਜੀ।ਧੰਨਵਾਦ ਤੇ ਸ਼ੁਭਇਛਾਵਾਂ ਸਹਿਤ: ਕੰਵਲਜੀਤ ਖੰਨਾ

ਤੁਸੀ ਹੀ ਦੱਸੋ ਕੀ ਅਜ਼ਾਦ ਹਾਂ ਮੈਂ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸੰਨ 1947 ਤੋਂ ਲੈਕੇ ਹੁਣ ਤੱਕ ਦਾ ਬੇਰੁਜ਼ਗਾਰ ਹਾਂ ਮੈਂ ।
ਬੇਰੁਜ਼ਗਾਰੀ ਬਹੁਤ ਹੀ ਭਿਆਨਕ ਸਮੱਸਿਆ ਹੈ।ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਇੱਕ ਗੰਭੀਰ ਮੁੱਦਾ ਬਣ ਰਿਹਾ ਹੈ ।ਭਾਰਤ ਵਿਚ ਇਸਦੇ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਬੜੀ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਅੱਜ ਦੇ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ।
ਰੁਜ਼ਗਾਰ ਦਫਤਰਾਂ ਦੇ ਰਜਿਸਟਰਾਂ ਅਨੁਸਾਰ ਸੰਨ 1956 ਵਿਚ ਕੇਵਲ 7.6 ਲੱਖ ਆਦਮੀ ਬੇਰੁਜ਼ਗਾਰ ਸਨ, ਪਰ ਸੰਨ 1967 ਵਿਚ ਇਹ ਗਿਣਤੀ26 ਵੱਖ ਨੂੰ ਪੁੱਜ ਗਈ।ਵਰਤਮਾਨ ਸਮੇਂ ਤਾਂ ਬੇਰੁਜ਼ਗਾਰਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ ।ਸਾਡੀ ਸਿੱਖਿਅਤ ਨੌਜਵਾਨ ਪੀੜੀ ਲੱਖਾਂ ਪੈਸੇ ਲਾ ਕੇ ਉਚੇਰੀਆਂ ਡਿਗਰੀਆਂ ਪ੍ਰਾਪਤ ਕਰਕੇ ਅੱਜ ਲੋਕ-ਤੰਤਰੀ ਦੇਸ਼ ਵਿੱਚ ਸੜਕਾਂ ਉੱਪਰ ਧਰਨੇ ਦੇਣ ਲਈ ਮਜਬੂਰ ਹੈ ।ਆਪਣੇ ਹੱਕਾਂ ਲਈ ਆਪਣੇ ਹੱਕ ਦੇ ਰੁਜ਼ਗਾਰ ਲਈ ਲੋਕ-ਤੰਤਰੀ ਸਰਕਾਰ ਨੂੰ ਜਗਾ ਰਹੀ ਹੈ ਕਿ ਉਸਦੇ ਦੇਸ਼ ਦਾ ਆਉਣ ਵਾਲਾ ਭਵਿੱਖ (ਬੇਰੁਜ਼ਗਾਰ ਅਧਿਆਪਕ ਵਰਗ ) ਅੱਜ ਸੜਕਾਂ ‘ਤੇ ਬੈਠਾ ਹੋਇਆਂ ਹੈ।ਇਹ ਸਭ ਦੇਖ ਕੇ ਵੀ ਸਰਕਾਰ ਵੱਲੋ ਘਰ-ਘਰ ਰੁਜ਼ਗਾਰ ਦਾ ਕੀਤਾ ਹੋਇਆਂ ਵਾਅਦਾ ਵੀ ਯਾਦ ਨਹੀਂ ਆ ਰਿਹਾ ।ਪਿਛਲੇ ਮਹੀਨੇ ਤੋਂ ਮਨੀਸ ਵੀਰ ਜੋ ਸੰਗਰੂਰ ਵਿਖੇ ਸਮਾਜਿਕ ਸਿੱਖਿਆ ,ਪੰਜਾਬੀ ,ਹਿੰਦੀ ਦੀਆਂ 9000 ਪੋਸਟਾਂ ਦੀ ਮੰਗ ਲਈ ਟੈਂਕੀ ਉੱਪਰ ਬੈਠਿਆ ਹੋਇਆਂ ਹੈ।ਕਿਸੇ ਦਾ ਵੀ ਉਸ ਵੱਲ ਕੋਈ ਧਿਆਨ ਨਹੀ ਹੈ।ਨਾ ਹੀ ਕੋਈ ਭਰੋਸਾ ਦਿਵਾਇਆ ਗਿਆ ਹੈ।ਜ਼ਰ੍ਹਾ ਸੋਚੋ ਲੋਕਾਂ ਦੁਆਰਾਂ ਹੀ ਲੋਕਾਂ ਲਈ ਚੁਣੀ ਗਈ ਲੋਕ-ਤੰਤਰੀ ਸਰਕਾਰ ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਅਧਿਆਪਕਾਂ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦੇ ਰਹੀ । ਪੰਜ-ਸਾਲਾ ਯੋਜਨਾਵਾਂ ਦੇ ਹਿਸਾਬ ਅਨੁਸਾਰ ਸੰਨ 1972 ਵਿਚ ਪੌਣੇ ਦੋ ਕਰੋੜ ਵਿਅਕਤੀ ਬੇਰੁਜ਼ਗਾਰ ਘੂੰਮ ਰਹੇ ਸਨ।ਦੇਸ ਦੀ ਤਾਕਤ ਨੌਜਵਾਨ ਪੀੜੀ ਹੁੰਦੀ ਹੈ।ਕਿਹਾ ਜਾਂਦਾ ਹੈ ਕਿ ਇੱਕ ਸਿੱਖਿਅਤ ਵਿਅਕਤੀ ਹੀ ਦੇਸ ਦੀ ਤਰੱਕੀ ਦਾ ਰਾਹ ਤੇ ਆਉਣ ਵਾਲੇ ਸਮੇਂ ਦਾ ਭਵਿੱਖ ਹੁੰਦਾ ਹੈ।ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਅੱਜ ਦਾ ਸਿੱਖਿਅਤ ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ ਜੋ ਕਿ ਖ਼ਤਰਾ ਮਹਿਸੂਸ ਕਰ ਰਿਹਾ ਹੈ ਨੌਕਰੀ ਦਾ ਹੱਕਦਾਰ ਹੋਣ ਦੇ ਬਾਵਜੂਦ ਵੀ ਜੋ ਥਾਂ-ਥਾਂ ਤੇ ਠੇਡੇ ਖਾ ਰਿਹਾ ਹੈ।ਪ੍ਰਸ਼ਾਸਨ ਵੱਲੋਂ ਧੱਕੇ ਦਾ ਸ਼ਿਕਾਰ ਹੋ ਰਿਹਾ ਹੈ।ਪੜ ਲਿਖ ਕੇ ਡਿਗਰੀਆਂ ਨੂੰ ਇੱਕ ਕਾਗ਼ਜ਼ ਦੇ ਰੂਪ ਵਿੱਚ ਹੱਥਾਂ ਵਿੱਚ ਲੈਕੇ ਘੁੰਮ ਰਿਹਾ ਹੈ ਇੰਝ ਲੱਗਦਾ ਹੈ ਕਿ ਜਿਵੇ ਇਹਨਾਂ ਦਾ ਕੋਈ ਮੁੱਲ ਨਹੀਂ ਸਿਰਫ ਇੱਕ ਕੋਰੇ ਕਾਗ਼ਜ਼ ਦੀ ਤਰ੍ਹਾਂ ਹਨ ।ਅਜਿਹਾ ਕਿਓ ਹੋ ਰਿਹਾ ਹੈ ਕਿਉਂਕਿ ਸਾਡੇ ਦੁਆਰਾਂ ਚੁਣੀ ਗਈ ਲੋਕ-ਤੰਤਰੀ ਸਰਕਾਰ ਪੜੇ ਲਿਖੇ ਵਰਗ ਵੱਲ ਧਿਆਨ ਨਹੀਂ ਦੇ ਰਹੀ ।ਜਿਸ ਤਰ੍ਹਾਂ ਵੋਟਾਂ ਵੇਲੇ ਧਿਆਨ ਦਿੱਤਾ ਜਾਂਦਾ ਹੈ ਜੇਕਰ ਓਸੇ ਤਰ੍ਹਾਂ ਸੱਤਾ ਵਿੱਚ ਆਉਣ ਤੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਦਾ ਹਰ ਇੱਕ ਸਿੱਖਿਅਤ ਵਿਦਿਆਰਥੀ ਆਪਣੀ ਰੋਜੀ ਰੋਟੀ ਕਮਾ ਰਿਹਾ ਹੁੰਦਾ ਨਾ ਕਿ ਸੜਕਾਂ ਤੇ ਰੁਲ ਰਿਹਾ ਹੁੰਦਾ ।ਅਜਿਹੇ ਹਾਲਾਤ ਦੇਖ ਕੇ ਮੇਰੀ ਕਲਮ ਅੱਜ ਵੀ ਸਤਿਗੁਰ ਨਾਨਕ ਜੀ ਨੂੰ ਪੁਕਾਰ ਰਹੀ ਹੈ

ਭੁੱਖਮਰੀ ,ਬੇਰੁਜ਼ਗਾਰੀ ਪੈ ਗਈ ਵਿੱਚ ਜ਼ਮਾਨੇ ਦੇ ,
ਮਿੱਠਾ-ਮਿੱਠਾ ਰਾਗ ਨਾ ਛੇੜੇ ਕੋਈ ਵਾਂਗ ਮਰਦਾਨੇ ਦੇ ,
ਵਿੱਚੋਂ ਖਾਲ਼ੀ ਖਿੱਦੋਆ,ਪਾਟੀਆਂ ਲੀਰਾਂ ਨੇ ,
ਸਤਿਗੁਰ ਨਾਨਕ ਆਜਾ ਪੈ ਗਈਆਂ ਜੱਗ ‘ਤੇ ਪੀੜਾਂ ਨੇ ।

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਅਧਿਆਪਕ ਭਰਤੀ ਨਹੀਂ ਕੀਤੀ ਗਈ ।ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਹਰ ਸਾਲ ਹੋਣਾ ਚਾਹੀਦਾ ਹੈ ।
ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ।ਮਾਸਟਰ ਕਾਡਰ ਪੰਜਾਬੀ ,ਸਮਾਜਿਕ ਸਿੱਖਿਆ ,ਹਿੰਦੀ ਆਦਿ ਵਿਸ਼ਿਆਂ ਵੱਲ ਕੋਈ ਧਿਆਨ ਨਹੀਂ ।ਇਹਨਾਂ ਵਿਸ਼ਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਓ ਕੀਤਾ ਜਾ ਰਿਹਾ ਹੈ। ਕੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਲੋੜ ਨਹੀਂ। ਇਨ੍ਹਾਂ ਮੰਗਾਂ ਨੂੰ ਲੈਕੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਵਾਰ ਵਾਰ ਆਪਣੇ ਹੱਕਾਂ ਲਈ ਧਰਨੇ ਦਿੱਤੇ ਜਾ ਰਹੇ ਹਨ ਤਾ ਜੋ ਸਰਕਾਰ ਨੂੰ ਜਾਣੂ ਕਰਵਾਇਆਂ ਜਾ ਸਕੇ ਕਿ ਪੜਿਆ ਲਿਖਿਆਂ ਵਰਗ ਬੇਰੁਜ਼ਗਾਰ ਹੈ।
ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੁਣੇ ਗਏ ਹਨ।ਜਿੰਨਾਂ ਤੋਂ ਬੇਰੁਜ਼ਗਾਰ ਅਧਿਆਪਕ ਵਰਗ ਨੂੰ ਬਹੁਤ ਉਮੀਦਾਂ ਹਨ ।ਅਸੀਂ ਆਸ ਕਰਦੇ ਹਾਂ ਕਿ ਉਹ ਬੇਰੁਜ਼ਗਾਰ ਅਧਿਆਪਕਾਂ ਵੱਲ ਧਿਆਨ ਦੇਣਗੇ ਤੇ ਪੰਜਾਬੀ ,ਸਾਮਾਜਿਕ ਸਿੱਖਿਆ ,ਹਿੰਦੀ ਵਿਸ਼ਿਆਂ ਨਾਲ ਇਨਸਾਫ਼ ਹੋਵੇਗਾ।ਇਹਨਾਂ ਵਿਸ਼ਿਆਂ ਦੀਆਂ ਪੋਸਟਾਂ ਜਲਦ ਹੀ ਜਾਰੀ ਕਰਨਗੇ।ਸੋ ਅੰਤ ਵਿੱਚ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ।ਨੌਜਵਾਨ ਸਿੱਖਿਅਤ ਵਰਗ ਨੂੰ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ।

ਗਗਨਦੀਪ ਧਾਲੀਵਾਲ ।

2022 ਦੇ ਇਲੈਕਸ਼ਨ ਜਤਾਉਣ ਲਈ ਮੁੱਖ ਮੰਤਰੀ ਕੀ ਕਰੇ - ਭਟਾਰਾ    

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਲਈ ਸਮਾਂ ਹੈ 2022 ਦੇ ਇਲੈਕਸ਼ਨ ਕਾਂਗਰਸ ਪਾਰਟੀ ਨੂੰ ਪੰਜਾਬ ਜਿਤਾਉਣ ਲਈ

1, ਬੁੜਾਪਾ ਪਿਨਸ਼ਨ ਨੂੰ 3000/ ਰੁਪਏ ਕਿੱਤਾ ਜਾਵੇ, 

2, ਪੰਜਾਬ ਵਿੱਚ 3 ਮਰਲੇ ਘਰਾਂ ਦੇ ਪਾਣੀ ਸੀਵਰੇਜ ਦੇ ਬਿਲਾ ਨੂੰ ਮੁਆਫ਼ ਕਿਤਾ ਜਾਵੇ, 

3, ਔਰਤਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨਾ ਚਾਲੂ ਰਖਿਆ ਜਾਵੇ, 4, ਪੰਜਾਬ ਦੇ ਛੋਟੇ ਬਡੇ ਦੁਕਾਨਦਾਰਾਂ ਵਪਾਰੀਆਂ, ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਨੂੰ ਵੀ ਕੋਈ ਰਾਹਤ ਦਿੱਤੀ ਜਾਵੇ, 

5, ਸ਼ਗਨ ਸਕੀਮ ਨੂੰ ਲਾਗੂ ਰਖਿਆ ਜਾਵੇ, 

6, ਸਕੂਲਾਂ ਵਿੱਚ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਕਾਪੀਆਂ ਦਿੱਤੀਆਂ ਜਾਨ,

7, ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਮੈਦਾਨ ਖੋਲੇ ਜਾਣ,

8, ਪਿੰਡਾਂ ਸ਼ਹਿਰਾਂ ਵਿੱਚ ਪਹਿਲ ਦੇ ਆਧਾਰ ਤੇ ਜ਼ਰੂਰਤਮੰਦ ਲੋਕਾਂ ਨੂੰ ਮੇਡਿਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ,

 9, ਬੇਰੋਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਦੇਣ ਦਾ ਹੜ ਲਿਆਂਦਾ ਜਾਵੇ,

10, ਸਰਕਾਰੀ ਨੌਕਰੀਆਂ ਦੇਣ ਲਈ Education ਯੋਗਤਾ +2 ਕਿੱਤੀ ਜਾਵੇ,

11,ਪਿੰਡਾਂ ਸ਼ਹਿਰਾਂ ਵਿੱਚ ਇੰਟਰਨੈੱਟ ਵਾਈ ਫਾਈ ਦੀ ਫ੍ਰੀ ਸੇਵਾ ਸ਼ੁਰੂ ਜਲਦੀ ਸ਼ੁਰੂ ਕੀਤੀ ਜਾਵੇ,

12, ਗੳਆ ਦੇ ਨਾਂਮ ਤੇ ਕਰੋੜਾਂ ਅਰਬਾਂ ਰੁਪਏ ਪੰਜਾਬ ਸਰਕਾਰ ਇਕੱਠੇ ਕਰਦੀ ਆਈ ਰਹੀ ਹੈ, ਲੇਕਿਨ ਪੰਜਾਬ ਵਿੱਚ ਗੳਆ ਦੀ ਬੇਅਦਵੀ ਹੋ ਰਹੀ ਹੈ, ਇਹਣਾ ਗੳਆ ਦਾ ਖਾ ਰਹੇ ਹਾਂ, ਇਹਣਾ ਗੳਆ ਦੇ ਹੀ ਡੰਡੇ ਮਾਰੇਂ ਜਾ ਰਹੇ ਹਾਂ, ਗੳਆ ਵਾਸਤੇ ਨਮੀਆ ਗੳਸਾਲਾਵਾਂ ਬਨਾਇਆ ਜਾਣ,

13, ਲੰਮੇ ਸਮੇਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਨੂੰ ਸ਼ਾਨਤੀ ਨਾਲ ਕਿਸਾਨਾਂ ਦੀਆਂ ਮੰਗਾ ਨੂੰ ਮੋਦੀ ਸਰਕਾਰ ਤੋਂ ਮਨੰਵਾਕੇ ਅੰਦੋਲਨ ਨੂੰ ਸਮਾਪਤ ਕਰਵਾਕੇ ਕਿਸਾਨਾਂ ਦੀ ਖਜਲ ਖ਼ੁਆਰੀ ਨੂੰ ਖਤਮ ਕਿਤਾ ਜਾਵੇ, ਤਾਂ ਕਿ, ਕਿਸਾਨ ਅਪਣੇ ਅਪਣੇ ਘਰਾਂ ਨੂੰ ਵਾਪਸ ਆ ਜਾਂਣ।

 

 ਹੁਣ ਮੈਂ ਅਪਣੇ ਘਰ ਦੀ ਗੱਲ ਕਰਦਾ ਹਾਂ, ਕਾਂਗਰਸ ਪਾਰਟੀ ਦੇ ਵਰਕਰ ਨਿਰਾਸ਼ ਹਨ, ਕਾਂਗਰਸ ਪਾਰਟੀ ਦੇ ਵਰਕਰਾਂ ਦੀ ਅਵਾਜ਼ ਨੂੰ ਸੁਣੀਂ ਜਾਵੇ, ਕਾਂਗਰਸ ਦੇ ਵਰਕਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਿਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ, ਮੈਂ ਹਾਂ ਕਟਰ ਟਕਸਾਲੀ ਕਾਂਗਰਸੀ ਵਰਕਰ ਆਗੂ ਨੇਤਾ---- ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਇੱਕ ਚੰਗਾ ਵਿਦਿਆਰਥੀ ਬਣ ਸਕਦਾ ਹੈ ਆਉਣ ਵਾਲੇ ਸਮੇਂ ਦਾ ਭਵਿੱਖ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਖਤ ਮਿਹਨਤ ਲਗਨ ਨਾਲ ਵਿੱਦਿਆ ਹਾਸਿਲ ਕਰਕੇ ਆਪਣੇ ਟੀਚੇ ਮਿੱਥ ਕੇ ਮੰਜਿਲ ਦੀ ਪ੍ਰਾਪਤੀ ਵੱਲ ਵੱਧਦਾ ਹੈ।ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ।ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ । ਇਹ ਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫ਼ਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ । ਪੜ੍ਹਾਈ ਵਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ ।ਇੱਕ ਚੰਗੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ ਪਿਆਰ ਤੇ ਸਤਿਕਾਰ ਵਾਲਾ ਰੱਖਣਾ ਚਾਹੀਦਾ ਹੈ।ਅਕਸਰ ਹੀ ਦੇਖਿਆਂ ਜਾਂਦਾ ਹੈ ਉਹੀ ਵਿਦਿਆਰਥੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖ਼ਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜ਼ਰੂਰਤ ਹੈ, ਜੋ ਆਪਣੀ ਮਿਹਨਤ ਨਾਲ ਪਛੜੇ ਦੇਸ਼ ਨੂੰ ਤਰੱਕੀ ਦੀ ਟੀਸੀ `ਤੇ ਲੈ ਜਾਣ। ਵੱਡਿਆਂ ਅਤੇ ਗੁਰੂਆਂ ਦਾ ਆਦਰ ਕਰਨ ਵਾਲਾ, ਨਿਯਮਬੱਧ ਅਤੇ ਮਿਹਨਤੀ ਨੌਜਵਾਨ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦਾ ਹੈ।ਰੌਜਾਨਾ ਦੀ ਜ਼ਿੰਦਗੀ ਵਿੱਚ ਦੇਖਿਆਂ ਜਾਂਦਾ ਹੈ ਕਿ ਕਈ ਵਿਦਿਆਰਥੀ ਅਸਫਲ ਹੋ ਜਾਂਦੇ ਹਨ ਤੇ ਛੇਤੀ ਹੀ ਹੌਸਲਾ ਹਾਰ ਜਾਂਦੇ ਹਨ ਜੋ ਤਰੱਕੀਆਂ ਦੀਆਂ ਲੀਹਾਂ ਤੋਂ ਮੁੱਖ ਮੋੜ ਲੈਂਦੇ ਹਨ।ਪਰ ਸਫਲ ਵਿਦਿਆਰਥੀ ਬਣਨ ਲਈ ਮਿਹਨਤ, ਅਨੁਸ਼ਾਸਨ, ਸਮੇਂ ਦੇ ਪਾਬੰਦ,ਇੱਕ ਸਕਾਰਾਤਮਕ ਰਵੱਈਆ, ਅਤੇ ਹੋਰ ਬਹੁਤ ਸਾਰੇ ਗੁਣ ਹੋਣੇ ਜ਼ਰੂਰੀ ਹਨ।ਇਹ ਸਾਰੇ ਚੰਗੇ ਗੁਣਾਂ ਦਾ ਉਪਯੋਗ ਵਿਦਿਆਰਥੀ ਨੂੰ ਨਿਸ਼ਚਤ ਤੌਰ 'ਤੇ ਇਕ ਵਧੀਆ ਵਿਦਿਆਰਥੀ ਬਣਾ ਦੇਵੇਗਾ।
ਇੱਕ ਚੰਗਾ ਵਿਦਿਆਰਥੀ ਹੀ ਬੁਰੀ ਸੰਗਤ ਤੋਂ ਬੱਚਦਾ ਅਤੇ ਚੰਗੇ ਆਚਰਣ ਵਾਲੇ ਗੁਣ ਗ੍ਰਹਿਣ ਕਰਦਾ ਹੈ।
ਇਸ ਕਰਕੇ ਚੰਗਾ ਵਿਦਿਆਰਥੀ ਉਹੀ ਹੈ, ਜੋ ਸਕੂਲਾਂ ਅਤੇ ਕਾਲਜਾਂ ਵਿਚ ਮਿਲਣ ਵਾਲੀ ਵਿੱਦਿਆ ਦੇ ਮਹੱਤਵ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ ਦੇ ਘੋਲ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪਣਾ ਇਹ ਜੀਵਨ ਇਕ ਸਾਧ ਵਾਂਗ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਇਸ ਜੀਵਨ ਉੱਪਰ ਹੀ ਉਸ ਦੀ ਆਉਣ ਵਾਲੀ ਜ਼ਿੰਦਗੀ ਦੀ ਰੂਪ-ਰੇਖਾ ਉਸਰੇਗੀ।ਇੱਕ ਚੰਗਾ ਵਿਦਿਆਰਥੀ ਹਮੇਸ਼ਾ ਹੀ ਆਪਣੇ ਭਵਿੱਖ ਲਈ ਚਿੰਤਤ ਰਹਿੰਦਾ ਹੈ।
ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਗੁਣ ਹੈ। ਉਸ ਨੂੰ ਵੱਡਿਆਂ-ਛੋਟਿਆਂ ਨਾਲ ਬੋਲਦੇ ਸਮੇਂ ਆਪਣੇ ਮੂੰਹ ਵਿਚੋਂ ਨਿਕਲਦੇ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਮਿੱਠਤ ਅਤੇ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ।ਕਹਿੰਦੇ ਹਨ ਕਿ ਮਿੱਠਾ ਬੋਲਣ ਨਾਲ ਹਰ ਇੱਕ ਦਾ ਦਿਲ ਜਿੱਤਿਆ ਜਾ ਸਕਦਾ ਹੈ।
ਵਿਦਿਆਰਥੀ ਇਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ-ਕੀੜਾ ਨਹੀਂ ਬਣਨਾ ਚਾਹੀਦਾ । ਅਸਲ ਵਿਚ ਆਪਣੀਆਂ ਪਾਠ-ਪੁਸਤਕਾਂ ਤੋਂ ਬਿਨਾਂ ਹੋਰ ਪੁਸਤਕਾਂ ਤੇ ਅਖ਼ਬਾਰਾਂ ਰਸਾਲਿਆਂ ਨੂੰ ਪੜ੍ਹ ਕੇ ਵਿਦਿਆਰਥੀ ਨੂੰ ਰਾਜਨੀਤੀ, ਅਰਥ-ਵਿਗਿਆਨ ਤੇ ਵਿਗਿਆਨ ਦੀਆਂ ਨਵੀਨ ਕਾਢਾਂ ਸੰਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਪਰ ਉਸ ਨੂੰ ਸਰਗਰਮ ਹੋ ਕੇ ਰਾਜਨੀਤੀ ਵਿਚ ਵੀ ਹਿੱਸਾ ਲੈਣਾ ਚਾਹੀਦਾ ਤੇ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਰਾਜਨੀਤੀ ਦੇ ਸਿਧਾਂਤਾਂ ਨੂੰ ਪੜ੍ਹਨ, ਵੱਖ-ਵੱਖ ਲਹਿਰਾਂ, ਰਾਜਸੀ ਪਾਰਟੀਆਂ ਤੇ ਸੰਸਾਰ ਰਾਜਨੀਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਲਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਉਹ ਆਪਣੀ ਪੜ੍ਹਾਈ ਸਮਾਪਤ ਕਰ ਕੇ ਸਕੂਲ ਜਾਂ ਕਾਲਜ ਵਿਚੋਂ ਬਾਹਰ ਆਵੇ, ਤਾਂ ਉਹ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਪੂਰੀ ਤਰ੍ਹਾਂ ਯੋਗ ਹੋਵੇ । ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ਼ ਤੇ ਅਗਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ ।ਇੱਕ ਚੰਗਾ ਵਿਦਿਆਰਥੀ ਇੱਕ ਚੰਗਾ ਨੇਤਾ (ਲੀਡਰ)ਹੋਣਾ ਚਾਹੀਦਾ ਹੈ।ਚੰਗੇ ਵਿਦਿਆਰਥੀ ਵਿੱਚ ਨੈਤਿਕਾਂ ਮੁੱਲਾਂ ਦਾ ਹੋਣਾ ਜ਼ਰੂਰੀ ਹੈ।ਜਿਵੇ ਕਿ ਸੱਚਾਈ,ਇਮਾਨਦਾਰੀ ,ਨੇਕੀ,ਵੱਡਿਆਂ ਦਾ ਸਤਿਕਾਰ ਆਦਿ।ਚੰਗੇ ਵਿਦਿਆਰਥੀ ਨੂੰ ਆਪਣਾ ਸਮਾਂ ਬੇਕਾਰ ਨਹੀਂ ਗੁਆਉਣਾ ਚਾਹੀਦਾ। ਉਸ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।ਇੱਕ ਚੰਗਾ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਬਣ ਸਕਦਾ ਹੈ।ਵਿਦਿਆਰਥੀ ਨੂੰ ਅਨੁਸ਼ਾਸਨ ਦਾ ਪਾਬੰਦ ਵੀ ਹੋਣਾ ਚਾਹੀਦਾ ਹੈ।ਉਸ ਨੂੰ ਆਪਣੇ ਸਾਰੇ ਕੰਮ ਨੇਮ ਨਾਲ ਕਰਨ ਦੇ ਨਾਲ ਨਾਲ ਸਕੂਲ ਜਾਂ ਕਾਲਜ ਵਿਚ ਬਣੇ ਨੇਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।ਅਧਿਆਪਕਾਂ ਨੂੰ ਹਮੇਸ਼ਾ ਸਤਿਕਾਰ ਦੇਣ ਵਾਲਾ ਤੇ ਸਮਾਜ ਦੀ ਸੇਵਾ ਕਰਨ ਵਾਲਾ ਵਿਦਿਆਰਥੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ।ਚੰਗੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਇਹ ਸਮਾਂ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗਾ ਬਣਾਉਣ, ਸਮਾਜ ਸੇਵਾ ਕਰਨ, ਅਨਪੜ੍ਹਤਾ ਨੂੰ ਦੂਰ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਵਿਚ ਗੁਜ਼ਾਰਨ ਤੇ ਆਪਣੇ ਆਪ ਨੂੰ ਭਵਿੱਖ ਵਿਚ ਜ਼ਿੰਮੇਵਾਰ ਰਾਜਸੀ ਆਗੂ ਬਣਾਉਣ ਲਈ ਤਿਆਰ ਕਰਨ ਕਿਉਂਕਿ ਇਸ ਵਿਚ ਹੀ ਵਿਦਿਆਰਥੀ ਜਮਾਤ ਸੁਮੱਚੀ ਨੌਜਵਾਨ ਪੀੜੀ ਤੇ ਦੇਸ਼ ਦਾ ਭਲਾ ਹੈ ।ਵਰਤਮਾਨ ਸਾਡੇ ਦੇਸ਼ ਦੇ ਜੋ ਹਾਲਾਤ ਹਨ ਹੁਣ ਸਾਨੂੰ ਆਪਣੇ ਦੇਸ਼ ਦੇ ਲਈ ਕੁੱਝ ਕਰਨਾ ਚਾਹੀਦਾ ਹੈ ਤੇ ਦੇਸ਼ ਲਈ ਕੁੱਝ ਕਰਨ ਵਿਚ ਜੋ ਹਿੱਸਾ ਇਕ ਚੰਗਾ ਪੜਿਆ ਲਿਖਿਆ ਵਿਅਕਤੀ ਕਰ ਸਕਦਾ ਹੈ, ਉਹ ਇਕ ਅਨਪੜ੍ਹ ਜਾਂ ਅੱਧ-ਪੜਿਆ ਨਹੀਂ ਕਰ ਸਕਦਾ । ਜਿਸ ਆਦਮੀ ਵਿਚ ਸਿਆਣਪ, ਗੰਭੀਰਤਾ ਤੇ ਤਜਰਬਾ ਨਹੀਂ ਹੁੰਦਾ।ਅੱਜ ਪੰਜਾਬ ਦੀ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਪੰਜਾਬ ਦੇ ਹਰ ਇੱਕ ਵਰਗ ਨੂੰ ਲੋਕ-ਤੰਤਰੀ ਸਰਕਾਰ ਤੋ ਵੀ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ਼ਣਾ ਪੈ ਰਿਹਾ ਹੈ।ਪੰਜਾਬ ਦੇ ਨੌਜਵਾਨ ਪੜ ਲਿਖ ਕੇ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਅੱਜ ਸੜਕਾਂ ‘ਤੇ ਹਨ।ਪ੍ਰਸ਼ਾਸਨ ਵੱਲੋਂ ਇਹਨਾਂ ਆਉਣ ਵਾਲੇ ਭਵਿੱਖਤ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।ਸੋ ਅੱਜ ਦਾ ਨੌਜਵਾਨ ਵਿਦਿਆਰਥੀ ਵਰਗ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਤੇ ਆਪਣੇ ਹੱਕਾਂ ਲਈ ਸਰਕਾਰ ਨੂੰ ਜਾਗਰੂਕ ਕਰ ਸਕਦਾ ਹੈ।

ਗਗਨਦੀਪ ਧਾਲੀਵਾਲ ।

ਪਿਆਰ ਮੁਹੱਬਤਾਂ ਦੀ ਅਨੌਖੀ ਦਾਸਤਾਨ ‘ਕਿਸਮਤ 2’ ✍️  ਹਰਜਿੰਦਰ ਸਿੰਘ ਜਵੰਦਾ 

 ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ ਰੂਪਮਾਨ ਕਰੇਗੀ। ਪਿਆਰ ਮੁਹੱਬਤ ਦੀ ਇਸ ਨਿਵੇਕਲੀ ਕਹਾਣੀ ਨੂੰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਬਹੁਤ ਹੀ ਖੂਬਸੂਰਤੀ ਨਾਲ ਪਰਦੇ ‘ਤੇ ੳਤਾਰਿਆ ਹੈ। ‘ਸ਼੍ਰੀ ਨਰੋਤਮ ਜੀ ਸਟੂਡੀਓਜ਼’ ਦੇ ਬੈਨਰ ਹੇਠ ਨਿਰਮਾਤਾ ਜੋੜੀ ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੀ ਇਸ ਫ਼ਿਲਮ ਨੂੰ ‘ਜੀ ਸਟੂਡੀਓਜ਼’ ਵਲੋਂ ਪੇਸ਼ ਕੀਤਾ ਗਿਆ ਹੈ। ਪਹਿਲੀ ਫ਼ਿਲਮ ਦੀ ਗੱਲ ਕਰੀਏ ਤਾਂ 2018 ‘ਚ ਰਿਲੀਜ਼ ਹੋਈ ‘ਕਿਸਮਤ’ ਨੇ ਵਿਆਹ ਕਲਚਰ ਤੇ ਕਾਮੇਡੀ ਸਿਨਮੇ ਤੋਂ ਅੱਕੇ ਦਰਸ਼ਕਾਂ ਨੂੰ ਰੁਮਾਂਟਿਕਤਾ ਭਰੇ ਸੰਗੀਤਕ ਸਿਨਮੇ ਨਾਲ ਜੋੜਿਆ। ਅਚਾਨਕ ਆਈ ਇਸ ਫ਼ਿਲਮ ਦੀ  ਕਹਾਣੀ ਅਤੇ ਗੀਤ-ਸੰਗੀਤ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ਵਿੱਚ ‘ਕਿਸਮਤ 2’ ਦੀ ਕਲਪਨਾ ਸ਼ੁਰੂ ਹੋਣੀ ਲਾਜ਼ਮੀ ਸੀ, ਜਿਸਨੂੰ ਪੂਰਾ ਕਰਨ ਲਈ ਫ਼ਿਲਮ ਦੀ ਪੂਰੀ ਟੀਮ ਵਲੋਂ ਮੇਹਨਤ ਕੀਤੀ ਗਈ। ਗੀਤਕਾਰ ਜਾਨੀ ਦੇ ਲਿਖੇ ਗੀਤਾਂ ਨੂੰ ਬੀ ਪਰਾਕ ਨੇ ਸੰਗੀਤਬੱਧ ਕੀਤਾ। ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਨੂੰ ਜਬਰਦਸ਼ਤ  ਡਾਇਲਾਗਾਂ ਨਾਲ ਸ਼ਿੰਗਾਰਿਆ, ਜੋ ਹੁਣ 23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ।  ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਂ ਹੈ ਕਿ ‘ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ। ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੇ ਮੁਤਾਬਕ ਉਨਾਂ ਨੂੰ ਪੂਰੀ ਊਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫ਼ਿਲਮ ਦਾ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹੈ। ਫ਼ਿਲਮ ‘ਚ ਐਮੀ ਵਿਰਕ, ਸਰਗੁਣ ਮਹਿਤਾ, ਤਾਨੀਆ, ਹਰਦੀਪ ਗਿੱਲ, ਸਤਵੰਤ ਕੌਰ, ਅੰਮ੍ਰਿਤ ਅੰਬੇ, ਬਲਵਿੰਦਰ ਬੁਲਟ ਆਦਿ ਕਲਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ । ਗੀਤ ਜਾਨੀ ਨੇ ਲਿਖੇ ਹਨ।

ਹਰਜਿੰਦਰ ਸਿੰਘ ਜਵੰਦਾ 

 

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ (295) ਬਲਾਕ ਸਾਦਿਕ ਨੇ ਕੀਤਾ ਦੋ ਸਾਲਾਂ ਦਾ ਲੇਖਾ ਜੋਖਾ

ਲਗਾਤਾਰ ਤਿੰਨ ਵਾਰ ਗੈਰ ਹਾਜ਼ਰ ਹੋਣ ਵਾਲੇ ਮੈਂਬਰ ਦੀ ਕੀਤੀ ਜਾਵੇਗੀ ਮੈਂਬਰ ਸ਼ਿਪ ਖਾਰਜ.....                                 

ਮਹਿਲ ਕਲਾਂ/ ਸਾਦਿਕ 18 ਸਤੰਬਰ - (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਦੀ ਮਹੀਨਾਵਾਰ ਮੀਟਿੰਗ ਅੱਜ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਡਾਕਟਰ ਸੁਰਜੀਤ ਸਿੰਘ ਖੋਸਾ ਬਲਾਕ ਪ੍ਰਧਾਨ ਸਾਦਿਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਦਿਨੀ ਜ਼ਿਲ੍ਹਾ ਕਮੇਟੀ ਵੱਲੋਂ ਆਪਣੀਆਂ ਮੰਗਾਂ ਮਨਾਉਣ ਲਈ ਫ਼ਰੀਦਕੋਟ,ਕੋਟਕਪੂਰਾ ਅਤੇ ਜੈਤੋ ਦੇ ਸਿਆਸੀ ਵਿਧਾਇਕਾਂ ਨੂੰ ਮੰਗ ਪਤੱਰ ਦਿੱਤੇ ਗਏ ਸਨ, ਉਨ੍ਹਾਂ ਦੀ ਰੀਵਿਊ ਰੀਪੋਰਟ ਲਈ ਗਈ। ਜਿਸ ਵਿੱਚ ਬਲਾਕ ਸਾਦਿਕ ਦੇ ਸਮੂਹ ਮੈਂਬਰਾਂ ਜ਼ਿਲ੍ਹਾ ਕਮੇਟੀ ਅਤੇ ਉੱਚ ਪੱਧਰੀ ਕਮੇਟੀ ਦੀ ਭਰਭੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਦੇ ਜੁਝਾਰੂ ਆਗੂਆਂ ਨੂੰ ਆਪਣੇ ਹੱਕਾਂ ਲਈ ਸਰਕਾਰ ਨਾਲ ਇਸ ਸ਼ੰਘਰਸ ਨੂੰ ਵੱਡੇ ਪੱਧਰ ਤੇ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ ।ਬਲਾਕ ਦੇ ਜਨਰਲ ਸਕੱਤਰ ਡਾਕਟਰ ਪਰਮੇਸ਼ਰ ਸਿੰਘ ਬੇਗੂ ਵਾਲਾ ਨੇ ਦੋ ਸਾਲਾਂ ਦੀ ਸੈਕਟਰੀ ਰਿਪੋਰਟ ਪੜਕੇ ਸੁਣਾਈ। ਉਸ ਤੋਂ ਬਾਅਦ ਬਲਾਕ ਸਾਦਿਕ ਦੇ ਖਜ਼ਾਨਚੀ ਡਾਕਟਰ ਜਗਰੂਪ ਸਿੰਘ ਸੰਧੂ ਨੇ ਦੋ ਸਾਲਾਂ ਦੀ ਖਜ਼ਾਨਚੀ ਰਿਪੋਰਟ ਪੜਕੇ ਸੁਣਾਈ। ਬਲਾਕ ਦੇ ਸਾਰੇ ਮੈਂਬਰਾਂ ਨੇ ਦੋਵਾਂ ਨੂੰ ਹੱਥ ਖੜੇ ਕਰਕੇ ਸਹਿਮਤੀ ਦਿੱਤੀ। ਬਾਅਦ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਣਾਮੀ ਹਸਪਤਾਲ ਤੋਂ ਡਾਕਟਰ ਪੀਯੂਸ਼ ਐਮ,ਬੀ,ਬੀ,ਐਸ,ਡੀ ਵਿਸ਼ੇਸ਼ ਤੌਰ ਪਹੁੰਚੇ, ਜਿਨ੍ਹਾਂ ਨੇ ਬਲਾਕ ਮੈਂਬਰਾਂ ਨੂੰ ਹੱਡੀਆਂ,ਗੋਡਿਆਂ ਜੋੜਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਅਖੀਰ ਵਿੱਚ  ਡਾਕਟਰ ਗੁਰਤੇਜ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਨੇ ਜੀ ਆਇਆਂ ਕਿਹਾ ਅਤੇ ਸਮੂਹ ਬਲਾਕ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਡਾਕਟਰ  ਪੀਯੂਸ਼ ਨੂੰ ਸਿਰੋਪਾਉ ਦੇ ਸਨਮਾਨਿਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਬਸੰਤ ਸਿੰਘ ਸੰਧੂ, ਡਾਕਟਰ ਦੀਸ਼ਾ ਸਾਦਿਕ, ਡਾਕਟਰ ਭਾਰਤ ਭੂਸ਼ਣ ਸੀਨੀਅਰ ਮੀਤ ਪ੍ਰਧਾਨ, ਡਾਕਟਰ ਬੱਬੂ ਦੀਪ ਸਿੰਘ ਵਾਲਾ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਧਰਮਿੰਦਰ ਸਿੰਘ, ਡਾਕਟਰ ਧਰਮਪਾਲ ਸਿੰਘ, ਡਾਕਟਰ ਲਖਵਿੰਦਰ ਸਿੰਘ, ਡਾਕਟਰ ਰੂਪ ਸਿੰਘ, ਡਾਕਟਰ ਗੁਰਸੇਵਕ ਸਿੰਘ, ਡਾਕਟਰ ਤਰਸੇਮ ਸਿੰਘ, ਡਾਕਟਰ ਗੁਰਵਿੰਦਰ ਚੰਨੀਆਂ, ਡਾਕਟਰ ਰਣਜੀਤ ਸਿੰਘ, ਡਾਕਟਰ ਚੰਦਰ ਮਿਡੂਮਾਨ, ਡਾਕਟਰ ਵਾਰਿੰਦਰ ਸ਼ਰਮਾ ਆਦਿ ਹਾਜ਼ਰ ਸਨ।