You are here

ਪੰਜਾਬ

ਕਾਲੇ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ:ਸਰਪੰਚ ਜਰਨੈਲ ਸਿੰਘ ਮੰਦਰ

ਜਗਰਾਉਂ (ਜਸਮੇਲ ਗ਼ਾਲਿਬ) ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਲਖੀਮਪੁਰ ਖੀਰੀ ਵਿਖੇ ਪਿਛਲੇ ਦਿਨੀਂ ਕਿਸਾਨਾਂ ਤੇ ਸਾਜ਼ਿਸ਼ ਤਹਿਤ ਚਾਰ ਕਿਸਾਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਅਜੈ ਮਿਸ਼ਰਾ ਦੇ ਪੁੱਤਰ   ਅਸ਼ੀਸ਼ ਮਿਸ਼ਰਾ ਅਤੇ ਉਹਦੇ ਸਾਥੀਆਂ ਨੇ ਗੱਡੀ ਚੜ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਅੱਜ ਪਿੰਡ ਮੰਦਰ ਦੇ  ਸਰਪੰਚ ਜਰਨੈਲ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰੋਸ ਜ਼ਾਹਰ ਕੀਤਾ। ਸਰਪੰਚ  ਜਰਨੈਲ ਸਿੰਘ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨ 2020 ਬਿਜਲੀ ਸੋਧ ਬਿੱਲ ਅਤੇ ਪਰਾਲੀ ਫੂਕ ਬਿਲ ਵਾਪਸ ਨਹੀਂ ਲੈਂਦੇ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ  ਕਾਨੂੰਨੀ ਗਰੰਟੀ ਨਹੀਂ ਦਿੱਤੀ ਜਾਂਦੀ ਓਨਾ ਚਿਰ ਸੰਘਰਸ਼ਸ਼ੀਲ ਜਥੇਬੰਦੀਆਂ ਅੰਦੋਲਨ ਜਾਰੀ ਰੱਖਣਗੀਆਂ।ਇਸ ਸਮੇਂ ਸਰਪੰਚ ਜਰਨੈਲ ਸਿੰਘ ਨੇ ਕਿਹਾ ਹੈ ਕਿ  ਕਿਸਾਨ ਅੰਦੋਲਨ ਵਿਚ ਤਨ ਮਨ ਅਤੇ ਧਨ ਨਾਲ ਵੱਡੇ ਪੱਧਰ ਚ ਸ਼ਾਮਿਲ ਹੋਵੇ ਤਾਂ ਕਿ ਮੋਦੀ ਦਾ ਅੜੀਅਲ ਵਤੀਰਾ ਭੰਨ ਕੇ ਖੇਤੀ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ।ਇਸ ਸਮੇਂ ਪਿੰਡ ਵਾਸੀ ਹਾਜ਼ਰ ਸਨ।

ਮਹਿਲ ਕਲਾਂ ਵਿਖੇ ਦੁਸਹਿਰਾ ਮੇਲਾ 15 ਅਕਤੂਬਰ ਨੂੰ

ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਹੇਗਾ ਦੁਸਹਿਰਾ...

ਮੇਲੇ ਚ ਉੱਘੇ ਲੋਕ ਗਾਇਕ ਭਰਨਗੇ ਹਾਜ਼ਰੀ.......

ਮਹਿਲ ਕਲਾਂ/ ਬਰਨਾਲਾ -14 ਅਕਤੂਬਰ (ਗੁਰਸੇਵਕ ਸੋਹੀ )  ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰੇ ਦਾ ਤਿਉਹਾਰ ਦੁਸਹਿਰਾ ਕਮੇਟੀ ਮਹਿਲ ਕਲਾਂ, ਦੋਵੇਂ ਗਰਾਮ ਪੰਚਾਇਤਾਂ, ਦੁਕਾਨਦਾਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਮਾਂਗਟ ਤੇ ਪ੍ਰਧਾਨ ਅਜਮੇਰ ਸਿੰਘ ਭੱਠਲ ਨੇ ਦੱਸਿਆ ਕਿ   15 ਅਕਤੂਬਰ ਨੂੰ (ਦਿਨ ਸ਼ੁੱਕਰਵਾਰ) ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਦੇ ਨਜ਼ਦੀਕ 15 ਵਾਂ ਦੁਸਹਿਰਾ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ ਵੱਖ ਕਿਸਾਨ, ਰਾਜਨੀਤਕ, ਧਾਰਮਿਕ ਤੇ ਸਮਾਜਕ ਜਥੇਬੰਦੀਆਂ ਦੇ ਆਗੂ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਵੱਖ ਵੱਖ ਥਾਵਾਂ ਤੋਂ ਪੁੱਜੇ ਲੋਕ ਗਾਇਕ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਇਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਇਸ ਦੁਸਹਿਰਾ ਮੇਲੇ ਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਮੁੱਖ ਸਲਾਹਕਾਰ ਹਰਪਾਲ ਪਾਲੀ ਵਜੀਦਕੇ, ਅਵਤਾਰ ਸਿੰਘ ਚੀਮਾ, ਸਿਕੰਦਰ ਸਿੰਘ ਨਿਹਾਲੂਵਾਲ ਅਤੇ ਚਮਕੌਰ ਸਿੰਘ ਮਹਿਲ ਕਲਾਂ ਹਾਜ਼ਰ ਸਨ।

ਸਮਾਜ ਸੇਵੀ ਸੰਸਥਾ ਨੇ ਝੁਗੀਆਂ ਵਾਲੇ ਬੱਚਿਆਂ ਨਾਲ਼ ਕੈਂਡਲ ਮਾਰਚ ਕੱਢਿਆ

ਮਹਿਲ ਕਲਾਂ/ ਬਰਨਾਲਾ- 13 ਅਕਤੂਬਰ- (ਗੁਰਸੇਵਕ ਸੋਹੀ)-ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਮਹਿਲ ਕਲਾਂ ਵਿੱਖੇ ਕਿਸਾਨ ਸਯੁੰਕਤ ਮੋਰਚੇ ਦੇ ਸੱਦੇ ਤੇ ਪਿੱਛਲੇ ਦਿਨੀਂ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਮਹਿਲ ਕਲਾਂ ਵਿੱਖੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਨੂੰ ਨਾਲ ਲੈ ਕਿ ਕੱਢਿਆ ਗਿਆ। ਇਹ ਮਾਰਚ ਲੁਧਿਆਣਾ ਬਰਨਾਲਾ ਹਾਈਵੇ ਤੋਂ ਹੁੰਦਾ ਹੋਇਆ ਮਹਿਲ ਕਲਾਂ ਦੇ ਪਿੰਡ ਵਿੱਚ ਵੀ ਗਿਆ ਅਤੇ ਛੋਟੇ ਛੋਟੇ ਬੱਚਿਆਂ ਨੇ ਸ਼ਹੀਦਾਂ ਦੇ ਨਾਅਰੇ ਵੀ ਲਗਾਏ। ਇਸ ਕੈਂਡਲ ਮਾਰਚ ਵਿੱਚ ਕਿਸਾਨੀ ਸਘੰਰਸ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਲਗਾਤਾਰ ਹਿੱਸਾ ਲੈਣ ਵਾਲਾ ਬੱਚਾ ਕਪਤਾਨ ਸਿੰਘ ਨੇ ਵੀ ਹਾਜਰੀ ਲਗਵਾਈ ਅਤੇ ਬੱਚਿਆਂ ਦੇ ਨਾਲ ਕੈਂਡਲ ਮਾਰਚ ਵਿੱਚ ਸ਼ਾਮਲ ਰਿਹਾ। ਇਸ ਵੇਲ਼ੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਮਹਿਲ ਕਲਾਂ ਅਤੇ ਜਰਨਲ ਸਕੱਤਰ ਰੰਮੀ ਸੋਢਾ ਨੇ ਕਿਹਾ ਸਾਡੀ ਸੁਸਾਇਟੀ ਵੱਲੋਂ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਲਈ ਫ੍ਰੀ ਸਿੱਖਿਆ ਦੇ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੱਜ ਉਹਨਾਂ ਨਾਲ ਮਿਲ ਕਿ ਸਯੁੰਕਤ ਮੋਰਚੇ ਦੇ ਸੱਦੇ ਤੇ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹਨਾਂ ਕਾਨੂੰਨਾਂ ਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲ਼ੇ ਸਮੇਂ ਵਿੱਚ ਇਹੋ ਜਿਹੀ ਘਟਨਾਵਾਂ ਨਾ ਹੋਣ। ਇਸ ਵੇਲ਼ੇ ਲੱਖਾ ਸਿੰਘ, ਮਨਜੀਤ ਕੌਰ, ਬਲਜਿੰਦਰ ਕੌਰ ਮਾਂਗੇਵਾਲ, ਪਲਕ, ਸੁਮਨ, ਅਰਸ, ਅਤੇ ਹੋਰ ਬੱਚਿਆਂ ਨੇ ਹਿੱਸਾ ਲਿਆ।

ਪਹਿਰੇਦਾਰ ਦੀ ਖ਼ਬਰ ਤੋਂ ਬਾਅਦ ਸਿੱਖ ਤੇ ਹਿੰਦੂ ਜਥੇਬੰਦੀਆਂ ਵਿਚਾਲੇ ਜਗਰਾਉਂ ’ਚ ਬਣਿਆ ਤਣਾਅ ਖ਼ਤਮ

ਪੁਲਿਸ ਵੱਲੋਂ ਦੋਵਾਂ ਧਿਰਾਂ ਦੀ ਲੰਮੀ ਮੀਟਿੰਗ ’ਚ ਕਰਵਾਈ ਸਹਿਮਤੀ

ਅਦਾਰਾ ਪਹਿਰੇਦਾਰ ਗੁਰੂ ਸਾਹਿਬ ਦੇ ਫਲਸਫ਼ੇ ਅਨੁਸਾਰ ਆਪਣੇ ਧਰਮ ਪ੍ਰਤੀ ਸ਼ਰਧਾ ਅਤੇ ਦੂਸਰੇ ਧਰਮਾਂ ਦੇ ਸਤਿਕਾਰ ਦਾ ਸੁਨੇਹਾ ਦਿੰਦਾ ਹੈ - ਜਸਪਾਲ ਸਿੰਘ ਹੇਰਾਂ

ਜਗਰਾਉਂ, 12 ਅਕਤੂਬਰ ( ਅਮਿਤ ਖੰਨਾ /ਪੱਪੂ / ਸਤਪਾਲ ਸਿੰਘ ਦੇਹਡ਼ਕਾ ) ਪਹਿਰੇਦਾਰ ਅਖ਼ਬਾਰ ’ਚ ਸ ਸੁਖਬੀਰ ਸਿੰਘ ਬਾਦਲ ਵੱਲੋਂ ਚਿੰਤਪੁਰਨੀ ਮੰਦਿਰ ਦੀ ਫੇਰੀ ਤੋਂ ਬਾਅਦ ਵਿਰੋਧ ’ਚ ਛੱਪੀ  ਖ਼ਬਰ ਨੂੰ ਲੈ ਕੇ ਜਗਰਾਉਂ ’ਚ ਸਿੱਖ ਤੇ ਹਿੰਦੂ ਜਥਬੰਦੀਆਂ ਦੇ ਆਹਮੋ-ਸਾਹਮਣੇ ਹੋ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਸ਼ਾਂਤ ਕਰਨ ਨੂੰ ਲੈ ਕੇ ਅੱਜ ਸਾਰਾ ਦਿਨ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਰਿਹਾ । ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਗੁਰਦਿਆਲ ਸਿੰਘ ਵੱਲੋਂ ਡੀ.ਐਸ.ਪੀ. ਸਿਟੀ ਦਲਜੀਤ ਸਿੰਘ ਖੱਖ ਦੀ ਡਿਊਟੀ ਲਾ ਕੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਅਤੇ ਜਗਰਾਉਂ ਦੇ ਪੱਤਰਕਾਰਾਂ ਦੀ ਇੱਕ ਮੀਟਿੰਗ ’ਚ ਇਸ ਮੁੱਦੇ ’ਤੇ ਲੰਬੀ ਵਿਚਾਰ ਤੋਂ ਬਾਅਦ ਜਗਰਾਉਂ ਸ਼ਹਿਰ ’ਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਦੀ ਸਹਿਮਤੀ ਬਣਾਈ ਗਈ । ਇਸ ਸਹਿਮਤੀ ’ਚ ਪੱਤਰਕਾਰਾਂ ਵੱਲੋਂ ਵੀ ਰੋਲ ਨਿਭਾਉਂਦਿਆਂ ਇਸ ਮਾਮਲੇ ਨੂੰ ਰਾਜਸੀ ਧਿਰਾਂ ਵੱਲੋਂ ਆਪਣੇ ਹਿੱਤਾਂ ਲਈ ਵਰਤ ਕੇੇ ਜਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਲਾਹਾ ਖੱਟਣ ਨੂੰ ਰੋਕਿਆ। ਇਸੇ ਦੌਰਾਨ ਹੀ ਇੱਕ ਨਿੱਜੀ ਚੈਨਲ ਵੱਲੋਂ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨਾਲ ਕੀਤੀ ਇੱਕ ਵਿਸ਼ੇਸ਼ ਇੰਟਰਵਿਊ ਪੇਸ਼ ਕੀਤੀ ਗਈ । ਜਿਸ ’ਚ ਜਸਪਾਲ ਸਿੰਘ ਹੇਰਾਂ ਵੱਲੋਂ ਕਿਹਾ ਗਿਆ ਕਿ ਉਨਾ ਦੀ ਮਨਸ਼ਾ ਕਦੇ ਕਿਸੇ ਦਾ ਨਿਰਾਦਰ ਕਰਨ ਦੀ ਨਹੀਂ ਰਹੀ ਸਗੋਂ ਉਨਾ ਗੁਰੂ ਸਾਹਿਬ ਦੇ ਫਲਸਫ਼ੇ ਦੀ ਗੱਲ ਕਰਦਿਆ ਇਹ ਵੀ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਸਾਂਝੀਵਾਲਤਾ ਦੇ ਪ੍ਰਤੀਕ ਹਨ । ਉਨਾ ਇਹ ਵੀ ਕਿਹਾ ਕਿ ਹਰ ਵਿਅਕਤੀ ਆਪਣੇ ਧਰਮ ’ਚ ਪਰਪੱਖ ਹੋਣਾ ਚਾਹੀਦਾ ਹੈ । ਉਨਾ ਇਸ ਮੁੱਦੇ ਨੂੰ ਲੈ ਕੇ ਕਈ ਰਾਜਨੀਤਕ ਆਗੂਆਂ ਵੱਲੋਂ ਫੈਲਾਏ ਗਲਤ ਪ੍ਰਚਾਰ ਦੌਰਾਨ ਇਸ ਗੱਲ ’ਤੇ ਅਫਸੋਸ ਵੀ ਪ੍ਰਗਟਾਇਆ ਕਿ ਕਈ ਲੋਕ ਅਦਾਰਾ ਪਹਿਰੇਦਾਰ ਅਤੇ ਉਨਾ ਵੱਲੋਂ ਕਹੇ ਲਫ਼ਜ਼ਾਂ ਨੂੰ ਕਿਸੇ ਧਰਮ ਦੇ ਖਿਲਾਫ਼ ਕਿਉਂ ਵਰਤ ਰਹੇ ਹਨ? ਅੱਜ ਦੀ ਲੰਮੀ ਚੱਲੀ ਇਸ ਮੀਟਿੰਗ ’ਚ ਜ਼ਿਲਾ ਪੁਲਿਸ ਮੁਖੀ ਐੱਸ.ਐੱਸ.ਪੀ ਗੁਰਦਿਆਲ ਸਿੰਘ ਅਤੇ ਡੀ.ਐਸ.ਪੀ ਸਿਟੀ ਦਲਜੀਤ ਸਿੰਘ ਖੱਖ ਨੇ ਬਹੁਤ ਹੀ ਸੁਖਾਵੇਂ ਤੇ ਸ਼ਾਂਤ ਮਾਹੌਲ ’ਚ ਹੋਈ ਇਸ ਮੀਟਿੰਗ ’ਚ ਸ਼ਹਿਰ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਅੱਜ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਚੇਤਵਨੀ ਵੀ ਦਿੱਤੀ ਕਿ ਜਗਰਾਉਂ ਸ਼ਹਿਰ ’ਚ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਇਸ ਮੀਟਿੰਗ ’ਚ ਪਹਿਰੇਦਾਰ ਵੱਲੋਂ ਬਿਊਰੋ ਚੀਫ਼ ਚਰਨਜੀਤ ਸਿੰਘ ਸਰਨਾ, ਜ਼ਿਲਾ ਇੰਚਾਰਜ ਪ੍ਰਤਾਪ ਸਿੰਘ ਤੋਂ ਇਲਾਵਾ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ, ਸੰਜੀਵ ਗੁਪਤਾ, ਪਰਮਜੀਤ ਸਿੰਘ ਗਰੇਵਾਲ, ਸਤਪਾਲ ਸਿੰਘ ਦੇਹੜਕਾ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਗੌਰਵ ਖੁੱਲਰ, ਰਾਜ ਭਾਰਦਵਾਜ, ਸੰਜੀਵ ਮਲਹੋਤਰਾ ਰਿੰਪੀ, ਗੋਪੀ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ, ਹਰਵਿੰਦਰ ਬਾਂਸਲ, ਕਪਿਲ ਬਾਂਸਲ, ਅਮਰਜੀਤ ਪੰਡਿਤ, ਸੁਰਿੰਦਰ ਖੰਨਾ, ਅਮਿਤ ਸ਼ਰਮਾ ਅਤੇ ਹਨੀ ਗੋਇਲ, ਡਿੰਪਲ ਆਦਿ ਹਾਜ਼ਰ ਸਨ । ਸਾਰੇ ਸੂਝਵਾਨ ਤੇ ਚੰਗੇ ਹਿੰਦੂ ਭਰਾਵਾਂ ਦਾ ਬਹੁਤ ਧੰਨਵਾਦ ਜਿਨ੍ਹਾ ਦੂਰਅੰਦੇਸ਼ੀ ਨਾਲ ਫੈਸਲੇ ਕੀਤੇ । 

ਡਾਕਟਰ ਸਵੈਮਾਨ ਸਿੰਘ ਕਾਰਡਿਕ ਧਨੇਰ ਵਾਸੀਆਂ ਵੱਲੋਂ ਸਨਮਾਨਿਤ

ਮਹਿਲਕਲਾਂ /ਬਰਨਾਲਾ-11 ਅਕਤੂਬਰ- (ਗੁਰਸੇਵਕ ਸਿੰਘ ਸੋਹੀ )-  ਦੀਵਾਨਾ ਵਿਖੇ ਨੌਜਵਾਨ ਬੱਚੇ ਬੱਚੀਆਂ ਦੇ ਉਤਸ਼ਾਹੀ ਸਮਾਗਮ ਤੋਂ ਵਾਪਸ ਪਰਤ ਰਹੇ ਪਿੰਡ ਧਨੇਰ ਵਿੱਚ ਡਾਕਟਰ ਸਵੈਮਾਨ ਸਿੰਘ ਕਾਰਡਿਕ ਕੈਲੇਫੋਰਨੀਆਂ ਦਾ ਮਾਨ ਸਨਮਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਸਨਮਾਨ ਸਮਾਗਮ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਧਨੇਰ, ਗੁਰਜੀਤ ਸਿੰਘ, ਸਾਬਕਾ ਸਰਪੰਚ ਜਸਮਿੰਦਰ ਸਿੰਘ ਹਾਂਸ, ਸੁਖਦੇਵ ਸਿੰਘ ਗਰੇਵਾਲ ,ਡਾਕਟਰ ਸੁਖਵਿੰਦਰ ਸਿੰਘ ਗਰੇਵਾਲ ,ਮਨਦੀਪ ਸਿੰਘ ,ਜਸਵਿੰਦਰ ਸਿੰਘ ,ਰੂੜਾ ਰਾਮ, ਹਰਜਿੰਦਰ ਸਿੰਘ ਗਿੱਲ, ਕਿਰਨਪਾਲ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਦਲਜੀਤ ਸਿੰਘ ਨੰਬਰਦਾਰ, ਸੁਖਵਿੰਦਰ ਕੌਰ ,ਰਾਜਦੀਪ ਕੌਰ ,ਅਮਰਜੀਤ ਕੌਰ, ਪ੍ਰਦੀਪ ਕੌਰ, ਜਤਿੰਦਰ ਕੌਰ, ਪ੍ਰਮਿੰਦਰ ਕੌਰ, ਸਤਵੰਤ ਕੌਰ, ਅਮਨਦੀਪ ਸਿੰਘ, ਜੋਗਿੰਦਰ ਸਿੰਘ ,ਹੰਸਾ ਸਿੰਘ ,ਮਨਜੀਤ ਕੌਰ ,ਲਖਵੀਰ ਕੌਰ ਆਦਿ ਹਾਜ਼ਰ ਸਨ। ਡਾਕਟਰ ਸਵੈਮਾਨ ਸਿੰਘ ਨੇ ਵੱਧ ਤੋਂ ਵੱਧ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ ਤੇ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹਰ ਕਿਸਮ ਦੀਆਂ ਦੁਸਵਾਰੀਆਂ ਅਤੇ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਦਾ ਸਾਹਮਣਾ ਕਰਦੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਰੱਖਣ ਚਾਹੀਦਾ ਹੈ। ਇਸ ਸਮੇਂ ਮਨਜੀਤ ਸਿੰਘ ਧਨੇਰ ਨੇ ਕਿਹਾ 12 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਯੂਪੀ ਵਿੱਚ ਭਾਜਪਾ ਦੇ ਮੰਤਰੀ ਦੇ ਬੇਟੇ ਵੱਲੋਂ ਸ਼ਹੀਦ ਕੀਤੇ ਗਏ ਕਿਸਾਨਾਂ ਅਤੇ ਪੱਤਰਕਾਰ ਨੂੰ ਹਰ ਪਿੰਡ/ ਕਸਬੇ/ ਸ਼ਹਿਰ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਜਾਵੇ ਅਤੇ ਪਿੰਡ ਪਿੰਡ ਅਤੇ ਚੱਲਦੇ ਮੋਰਚਿਆਂ ਅੰਤਿਮ ਅਰਦਾਸ ਕਰਨ ਦੀ ਅਪੀਲ ਕੀਤੀ ਗਈ। ਸ਼ਾਮ ਨੂੰ ਸਾਂਝੇ ਤੌਰ ਤੇ ਮੋਮਬੱਤੀ ਮਾਰਚ ਕੀਤੇ ਜਾਣ ਅਤੇ ਹਰ ਘਰ ਅੱਗੇ ਪੰਜ ਪੰਜ ਮੋਮਬੱਤੀਆਂ ਬਾਲੀਆਂ ਜਾਣ। ਦੁਸਹਿਰੇ ਤੇ ਮੋਦੀ, ਅਮਿਤ ਸ਼ਾਹ, ਤੋਮਰ ਦੇ ਪੁਤਲੇ ਫੂਕੇ ਜਾਣ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 23 ਦੇ ਘਿਰਾਓ ਵਿੱਚ ਮੋਹਰੀ ਰੋਲ ਅਦਾ ਕਰਾਂਗੇ... ਡਾ ਕਾਲਖ.

ਮਹਿਲ ਕਲਾਂ /ਬਰਨਾਲਾ-11 ਅਕਤੂਬਰ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਬਲਾਕ ਪੱਖੋਵਾਲ ਦੀ ਮਹੀਨਾਵਾਰ ਮੀਟਿੰਗ ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਪੰਜਾਬ ਦੇ ਆਗੂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਿਸੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਤੇ ਬਲਾਕ ਆਗੂਆਂ ਤੋ ਇਲਾਵਾ ਸੈਂਕੜੇ ਮੈਬਰਾਂ ਨੇ ਹਿੱਸਾ ਲਿਆ।
ਆਗੂਆਂ ਨੇ ਸਾਂਝੇ ਤੌਰ ਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਮੌਜੂਦਾ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਕਿਹਾ ਕਿ ਜੋ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ, ਉਸ ਵਿੱਚ ਮੋਹਰੀ ਰੋਲ ਅਦਾ ਕੀਤਾ ਜਾਵੇਗਾ । 
ਇਸ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਜੋ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਉਸ ਵਿੱਚ ਬਲਾਕ ਪੱਖੋਵਾਲ ਵਲੋਂ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਜਾਵੇਗੀ। 
ਮੀਟਿੰਗ ਦੌਰਾਨ ਮੈਬਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਨਵੇਂ  ਬਣੇ ਮੈਬਰਾਂ ਨੂੰ ਸਰਟੀਫਿਕੇਟ ਅਤੇ ਅਡੈਂਟੀਕਾਰਡ ਤਕਸੀਮ ਕੀਤੇ ਗਏ। ਆਗੂਆਂ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੌਣ ਮੈਨੀਫੈਸਟੋ ਵਿੱਚ 16 ਨੰਬਰ ਮੱਦ ਵਿੱਚ ਸਰਕਾਰ ਬਣਨ ਤੇ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ।ਪਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੇ ਖਿਲਾਫ਼ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਸਮੂਹ ਪ੍ਰੈਕਟੀਸ਼ਨਰਾਂ ਨੂੰ ਇਸ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। 
ਇਸ ਮੌਕੇ ਇਸਤਰੀ ਵਿੰਗ ਤੋ ਡਾਕਟਰ ਰਮਨਦੀਪ ਕੌਰ ਬੱਲੋਵਾਲ ਬਲਾਕ ਕੈਸੀਅਰ ,ਡਾ ਜਸਵਿੰਦਰ ਕੌਰ ਬਾੜੇਵਾਲ, ਡਾ ਰਮਨਦੀਪ ਕੌਰ ਪੰਡੋਰੀ, ਡਾ ਨਵਦੀਪ ਕੌਰ ਜੀ ਲਲਤੋਂ ਕਲਾਂ, ਡਾ ਜਸਵੀਰ ਕੌਰ ਮਾਣੂੰਕੇ, ਡਾ ਪਰਵਿੰਦਰ ਕੌਰ ਰਕਬਾ ਆਦਿ ਵੀ ਹਾਜਰ ਸਨ ।
ਇਸ ਮੀਟਿੰਗ ਨੂੰ ਡਾ ਜਸਵਿੰਦਰ ਜੜਤੌਲੀ, ਡਾ ਧਰਮਿੰਦਰ ਪੱਬੀਆਂ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਡਾਕਟਰ ਰੂਪ ਸਿੰਘ ਜੀ ਬੱਸੀਆਂ, ਡਾ ਹਰਬੰਸ ਸਿੰਘ ਬਸਰਾਓ, ਡਾ ਭਗਤ ਸਿੰਘ ਤੁਗਲ , ਡਾ ਸੁਖਦੇਵ ਸਿੰਘ ਨੰਗਲ, ਡਾ ਹਰਦਾਸ ਸਿੰਘ ਜੀ ਢੈਪਈ ਮੁੱਖ ਸ੍ ਸਰਪ੍ਰਸਤ, ਵੈਦ ਜਸਵੀਰ ਸਿੰਘ ਜੀ ਲਲਤੋਂ ਕਲਾਂ, ਡਾਕਟਰ ਪੁਸਪਿੰਦਰ ਬੋਪਾਰਾਏ ਬਲਾਕ ਸਕੱਤਰ ਆਦਿ ਨੇ ਵੀ ਸੰਬੋਧਨ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ ਰਣਜੀਤ ਸਿੰਘ ਪੱਖੋਵਾਲ, ਡਾ ਸਤਿੰਦਰ ਤਾਜਪੁਰ, ਡਾ ਹਰਦੀਪ ਧੂਲਕੋਟ, ਡਾ ਹਰਦੀਪ ਸਿੰਘ ਫੱਲੇਵਾਲ, ਡਾ ਸੁਮੀਤ ਸਰਾਂ ਆਈ ਕਲੀਨਿਕ ਗੁੱਜਰਵਾਲ, ਡਾ ਜਤਿੰਦਰ ਤਾਜਪੁਰ, ਡਾ ਸਮਸ਼ੇਰ ਸਿੰਘ ਫਰਵਾਲੀ, ਡਾ ਹਰਮਨ ਜੋਤ ਘੁਮਾਣ, ਡਾ ਪ੍ਰਣਬ ਰਾਏ ਤੋ ਇਲਾਵਾ ਵੱਡੀ ਗਿਣਤੀ ਵਿਚ ਡਾ ਸਾਹਿਬਾਨ ਹਾਜਰ ਸਨ।

23 ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਦੀ ਕੋਠੀ ਦਾ ਕਰਾਂਗੇ  ਘਿਰਾਓ....ਸੂਬਾ ਪ੍ਰਧਾਨ ਡਾ ਰਮੇਸ਼ ਬਾਲੀ

ਯੂ ਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ......  
 
ਮਹਿਲ ਕਲਾਂ /ਬਰਨਾਲਾ- 10 ਅਕਤੂਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਫੋਨ ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪੱਧਰੀ ਮੀਟਿੰਗ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ। ਪਹਿਲੇ ਮਤੇ ਰਾਹੀਂ ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਅਤੇ ਸੰਯੁਕਤ ਕਿਸਾਨ ਮੋਰਚਾ ਵਿੱਚ ਹੁਣ ਤਕ 650 ਤੋਂ ਜ਼ਿਆਦਾ ਸਹੀਦ ਹੋਏ ਕਿਸਾਨਾਂ -ਮਜ਼ਦੂਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਯੂਪੀ ਕਤਲ ਕਾਂਡ ਦੇ ਸਬੰਧਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਪੁਰਜੋਰ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ  ਇਹ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੀ 23 ਅਕਤੂਬਰ ਨੂੰ ਪੰਜਾਬ 'ਚ ਕਾਂਗਰਸ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। 
ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ   2017 ਵਿੱਚ ਜਦੋਂ ਕਾਂਗਰਸ ਸਰਕਾਰ  ਹੋਂਦ ਵਿੱਚ ਆਈ ਸੀ ਤਾਂ ਇਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਮੱਦ ਨੰਬਰ 16 ਤੇ ਲਿਖ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਕੀਤਾ ਹੱਲ ਜਾਵੇਗਾ। ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸਨ, ਤਾਂ ਉਨ੍ਹਾਂ ਨੇ ਆਪਣੀਆਂ ਮੰਗਾਂ ਪ੍ਰਤੀ ਮੁੱਖ ਮੰਤਰੀ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਜਲਦੀ ਹੀ ਥੋੜ੍ਹੇ ਦਿਨਾਂ ਵਿਚ ਮੈਂ ਖ਼ੁਦ ਆਪ ਮੀਟਿੰਗ ਲਵਾਂਗਾ । ਪਰ ਅਜੇ ਤੱਕ  ਮੀਟਿੰਗ ਲਈ ਸੱਦਾ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖ਼ੀਰਲੇ ਹਫ਼ਤੇ ਜਾਂ ਦਸੰਬਰ ਦੇ ਪਹਿਲੇ ਹਫ਼ਤੇ   ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ। ਇਸ ਲਈ ਅਸੀਂ ਮੁੱਖ ਮੰਤਰੀ ਚੰਨੀ ਨਾਲ ਗੱਲ ਕਰਨਾ ਚਾਹੁੰਦੇ ਸੀ ,ਪਰ ਉਨ੍ਹਾਂ ਨੇ ਸਾਨੂੰ ਅਜੇ ਤਕ ਕੋਈ ਟਾਈਮ ਨਹੀਂ ਦਿੱਤਾ। ਜਿਸ ਤੋਂ ਅਸੀਂ ਆਪਣੀ ਕਮੇਟੀ ਵਿੱਚ ਫ਼ੈਸਲਾ ਕੀਤਾ ਹੈ ਕਿ  ਆਪਣੀ ਆਵਾਜ਼ ਸਰਕਾਰ ਤਕ ਪਹੁੰਚਾਉਣ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ 23 ਅਕਤੂਬਰ 2021 ਨੂੰ ਘਿਰਾਓ ਕਰਾਂਗੇ। ਜਿਸ ਵਿੱਚ ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ  ਮੈਡੀਕਲ ਪ੍ਰੈਕਟੀਸ਼ਨਰਜ਼ ਪਹੁੰਚਣਗੇ। ਇਸ ਸਮੇਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਡਾ ਮਾਘ ਸਿੰਘ ਮਾਣਕੀ ਸੰਗਰੂਰ ,ਡਾ ਰਾਜੇਸ਼ ਸ਼ਰਮਾ ਲੁਧਿਆਣਾ ,ਡਾ ਠਾਕੁਰਜੀਤ ਸਿੰਘ ਮੁਹਾਲੀ,ਡਾ ਮਹਿੰਦਰ ਸਿੰਘ ਗਿੱਲ ਮੋਗਾ, ਡਾ ਧਰਮਪਾਲ ਸਿੰਘ ਭਵਾਨੀਗੜ੍ਹ ਸੰਗਰੂਰ, ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ, ਡਾ ਦੀਦਾਰ ਸਿੰਘ ਮੁਕਤਸਰ ਸਾਹਿਬ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਗੁਰਚਰਨ ਸਿੰਘ ਡਾ ਸਤਨਾਮ ਸਿੰਘ ਦੇਉ ਤਰਨਤਾਰਨ ,ਡਾ ਜੋਗਿੰਦਰ ਸਿੰਘ ਸੰਧੂ,ਗੁਰਮੁੱਖ ਸਿੰਘ ਮੁਹਾਲੀ  ਆਦਿ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਚੋਂ ਡਾਕਟਰ ਸਾਹਿਬਾਨ ਹਾਜ਼ਰ ਸਨ।

ਗੁਣਤਾਜ ਪ੍ਰੈੱਸ ਕਲੱਬ ਦੇ ਖਜ਼ਾਨਚੀ ਡਾ ਪਰਮਿੰਦਰ ਸਿੰਘ ਹਮੀਦੀ ਨੂੰ ਸਦਮਾ ਚਾਚੇ ਦੇ ਲੜਕੇ ਦਾ ਦੇਹਾਂਤ।

  ਮਹਿਲ ਕਲਾਂ/ ਬਰਨਾਲਾ- 9 ਅਕਤੂਬਰ (ਗੁਰਸੇਵਕ ਸੋਹੀ)-  ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ  ਦੇ ਖਜਾਨਚੀ ਡਾ ਪਰਮਿੰਦਰ ਸਿੰਘ ਹਮੀਦੀ ਦੇ ਚਾਚਾ ਜੀ ਦਾ ਲੜਕਾ ਰਾਤ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।ਉਨ੍ਹਾਂ ਦੀ ਬੇਵਕਤੀ ਮੌਤ ਤੇ ਸਮੂਹ ਗੁਣਤਾਜ ਪ੍ਰੈੱਸ ਕਲੱਬ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਤੇ ਪਰਿਵਾਰ ਨਾਲ ਹਮੇਸ਼ਾ ਇਸ ਦੁੱਖ ਦੀ ਘੜੀ ਵਿੱਚ ਹਰ ਤਰ੍ਹਾਂ ਲਈ ਬੰਮਰਾਹ ਪਰਿਵਾਰ ਦੇ ਨਾਲ ਹੈ। ਵੀਰ ਜਗਤਾਰ ਸਿੰਘ ਬੰਮਰਾਹ ਦਾ  ਅੰਤਿਮ ਸੰਸਕਾਰ ਅੱਜ 10 ਅਕਤੂਬਰ ਨੂੰ ਪਿੰਡ ਹਮੀਦੀ (ਬਰਨਾਲਾ ਵਿਖੇ  ਵਿਖੇ 9.30 ਵਜੇ ਕੀਤਾ ਜਾਵੇਗਾ। ਜੋ ਵੀ ਦੋਸਤ ਮਿੱਤਰ ਪਹੁੰਚ ਸਕਦਾ ਜਰੂਰ ਪਹੁੰਚੋ। 
ਵੱਲੋਂ-ਡਾ ਮਿੱਠੂ ਮੁਹੰਮਦ (ਪ੍ਰਧਾਨ)
ਗੁਰਸੇਵਕ ਸਿੰਘ ਸਹੋਤਾ (ਜਨਰਲ ਸਕੱਤਰ)
9878711074(ਫਿਰੋਜ਼ ਖਾਨ)

ਨਿਹੱਥੇ ਕਿਸਾਨਾਂ ਦਾ ਖੂਨ ਵਹਾਕੇ ਯੋਗੀ ਅਤੇ ਮੋਦੀ ਹਕੂਮਤ ਆਪਣਾ ਹੋਸ਼ ਗੁਆ ਬੈਠੀ। ਸਰ: ਮਲਕੀਤ ਸਿੰਘ ਹਠੂਰ     

ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਰਚੀ ਜਾ ਰਹੀ ਹੈ ਸਾਜ਼ਿਸ਼ 

ਹਠੂਰ/ ਲੁਧਿਆਣਾ- 10 ਅਕਤੂਬਰ  (ਗੁਰਸੇਵਕ ਸੋਹੀ)- 32 ਜਥੇਬੰਦੀਆਂ ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਲਈ ਰੇਲਵੇ ਸਟੇਸ਼ਨ ਤੇ ਲਾਇਆ ਧਰਨਾ ਅੱਜ 375 ਵੇਂ ਦਿਨ ਵੀ ਪੂਰੇ ਜੋਸ਼ੋ- ਖਰੋਸ਼ ਨਾਲ ਜਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਮਲਕੀਤ ਸਿੰਘ ਹਠੂਰ ਨੇ ਲਖੀਮਪੁਰ ਖੀਰੀ (ਯੂਪੀ) ਦੀ ਬੇਹੱਦ ਦੁਖਦਾਈ ਭਟਕਾਊ ਤੇ ਨਿੰਦਾਜਨਕ ਘਟਨਾ ਦੀ ਚੀਰਫਾੜ ਕੀਤੀ। ਉਨ੍ਹਾਂ ਕਿਹਾ ਕੇ ਮੋਦੀ ਅਤੇ ਯੋਗੀ ਹਕੂਮਤ ਨਿਹੱਥੇ ਕਿਸਾਨਾਂ ਦਾ ਖੂਨ ਵਹਾਕੇ ਆਪਣਾ ਹੋਸ਼ ਗਵਾ ਬੈਠੀ ਹੈ।ਘਟਨਾ ਦੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਾਹਰ ਕਰਨ ਗਏ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਰਸਤੇ ਚ ਰੋਕ ਕੇ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਇਸ ਨੂੰ ਸਿਰੇ ਦਾ ਗੈਰਜਮਹੂਰੀ ਤੇ ਗੈਰਸੰਵਿਧਾਨਕ ਕਦਮ ਕਰਾਰ ਦਿੱਤਾ। ਉਨਾਂ ਕਿਹਾ ਕਿ ਯੋਗੀ ਤੇ ਮੋਦੀ ਹਕੂਮਤ ਵਲੋਂ 9 ਬੇਕਸੂਰ ਲੋਕਾਂ ਦੀ ਜਾਨ ਲੈਣ ਦਾ ਜੋ ਖਤਰਨਾਕ ਕੁਕਰਮ ਕੀਤਾ ਗਿਆ ਹੈ ਇਸ ਦਾ ਸਿਆਸੀ ਇਵਜਾਨਾ ਦੇਸ਼ ਦੇ ਲੋਕ ਜਰੂਰ ਹਾਸਲ ਕਰਨਗੇ। ਉਨਾਂ ਸਾਰੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਅਤਿਅੰਤ ਮੰਦਭਾਗੀ ਘਟਨਾ ਤੇ ਪੂਰੇ ਸੰਸਾਰ ਨੇ ਦੁੱਖ ਪ੍ਰਗਟਾਇਆ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੁੰਹ ਠਾਕਿਆ ਗਿਆ ਜਿਸ ਨੇ ਅਜੇ ਤਕ ਅਫਸੋਸ ਦਾ ਇਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ। ਉਨਾਂ ਸੁਪਰੀਮ ਕੋਰਟ ਨੂੰ ਇਕ ਸਾਲ ਬਾਅਦ ਆਈ ਜਾਗ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਕਾਲੇ ਕਨੂੰਨਾਂ ਨੂੰ ਰੋਕਣ ਦਾ ਮੁੱਦਾ ਨਹੀਂ ਹੈ, ਸਗੋਂ ਮੁੱਦਾ ਸਿਰਫ ਤੇ ਸਿਰਫ ਰੱਦ ਕਰਨ ਦਾ ਹੈ। ਕਿਸਾਨਾਂ ਨੇ 700 ਤੋਂ ਉਪਰ ਕੁਰਬਾਨੀਆਂ ਦੇ ਕੇ ਇਸ ਸੰਘਰਸ਼ ਚ ਇਕ ਕੀਤਾ ਦਿਨ ਰਾਤ ਸੁਪਰੀਮ ਕੋਰਟ ਦੀਆਂ ਘੁਰਕੀਆਂ ਸੁਨਣ ਲਈ ਨਹੀਂ ਕੀਤਾ।ਉਨਾਂ ਨੋਇਡਾ ਦੀ ਇਕ ਬੀਬੀ ਵਲੋਂ ਪਾਈ ਰਿੱਟ ਤੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਨ ਦੀ ਵੀ ਨਿੰਦਾ ਕੀਤੀ ਕਿ ਪੱਖਪਾਤ ਤੇ ਖੜੀ ਕੋਰਟ ਨੂੰ ਇਸ ਅਤਿਅੰਤ ਸੰਵੇਦਨਸ਼ੀਲ ਮਸਲੇ ਚ ਨਿਰਪੱਖਤਾ ਤੋਂ ਹੀ ਕੰਮ ਲੈਣਾ ਚਾਹੀਦਾ ਹੈ। ਇਕ ਪਾਸੇ ਮੋਦੀ ਸਰਕਾਰ ਸੰਘਰਸ਼ ਨੂੰ ਖੂਨ ਚ ਡੋਬਣ ਦੀ ਗੰਦੀ ਖੇਡ ਖੇਡ ਰਹੀ ਹੈ ਤੇ ਦੂਜੇ ਬੰਨੇ ਕਾਨੂੰਨ ਨੂੰ ਕਠਪੁਤਲੀ ਬਣਾ ਰਹੀ ਹੈ। ਉਨ੍ਹਾਂ ਸ਼ਹੀਦ ਕਿਸਾਨਾਂ ਦੇ ਨਾਲ ਗੁੰਡਾਗਰਦੀ ਦਾ ਸ਼ਿਕਾਰ ਹੋਏ ਇਕ ਪੱਤਰਕਾਰ ਦੀ ਮੌਤ ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ।

ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਕੇਵਲ ਸਿੰਘ ਢਿੱਲੋਂ , ਕਰਨਇੰਦਰ ਸਿੰਘ ਢਿੱਲੋਂ

ਮਹਿਲ ਕਲਾਂ/ ਬਰਨਾਲਾ- 10 ਅਕਤੂਬਰ - ( ਗੁਰਸੇਵਕ ਸੋਹੀ ) -ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਦੀਪ ਸਿੰਘ ਚੰਨੀ ਦੇ ਵਿਆਹ ਵਿੱਚ ਸ਼ਾਮਲ ਹੋਣ ਦੋਰਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦਿੱਤੀਆਂ । ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹੋਰ ਵੀ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਪੁੱਤਰ ਦੇ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ।
 ਗੱਲਬਾਤ ਦੌਰਾਨ ਸੀਨੀਅਰ ਕਾਂਗਰਸੀ ਆਗੂ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਾਰੇ ਦਰਜ਼ਾ ਬਦਰਜਾ ਲੀਡਰਾਂ ਨੂੰ ਭਰਪੂਰ ਸਨਮਾਨ ਦਿੱਤਾ। ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਵੇ। ਉਹਨਾਂ ਦੱਸਿਆ ਕਿ ਇਸ ਖੂਸ਼ੀ ਦੀ ਘੜੀ ਵਿੱਚ ਬਹੁਤ ਸਾਰੇ ਕਲਾਕਾਰ ਵੀਰਾਂ ਨੇ ਵੀ ਹਾਜ਼ਰੀ ਲਗਵਾ ਕਿ ਚੰਨੀ ਸਰਕਾਰ ਨੂੰ ਮੁਬਾਰਕਬਾਦ ਦਿੱਤੀ ਤੇ ਜੋੜੀ ਨੂੰ ਆਸ਼ੀਰਵਾਦ ਦਿੱਤਾ। ਉਹਨਾਂ ਕਿਹਾ ਕਿ ਚੰਨੀ ਸਰਕਾਰ ਦਾ ਕਹਿਣਾ ਹੈ ਕਿ ਇਸ ਸੁਭਾਗੇ ਸਮੇਂ ਤੋਂ ਬਾਅਦ ਫਿਰ ਪੰਜਾਬ ਦੇ ਵਿਕਾਸ ਕਾਰਜਾਂ ਲਈ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
 ਇਸ ਮੌਕੇ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਵੀ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਾਂਗਰਸ ਸਰਕਾਰ ਹਮੇਸ਼ਾਂ ਤੋਂ ਹੀ ਪੰਜਾਬ ਦੇ ਵਿਕਾਸ ਲਈ ਅਹਿਮ ਰੋਲ ਨਿਭਾਉਂਦੀ ਰਹੀ ਹੈ ਹੁਣ ਵੀ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ।

ਪੰਜਾਬ ਲਈ ਇਕ ਚੰਗੇ ਪਹਿਲ ਦੀ ਪ੍ਰਸੰਸਾ...ਗੁਣਤਾਜ ਪ੍ਰੈੱਸ ਕਲੱਬ ਆਗੂ.

ਮਹਿਲ ਕਲਾਂ/ਬਰਨਾਲਾ- 10 ਅਕਤੂਬਰ-(ਗੁਰਸੇਵਕ ਸੋਹੀ)-  "ਇੱਕ ਚੰਗੇ ਕਦਮ ਦੀ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਤਾਰੀਫ ਕਰਨੀ ਬਣਦੀ ਆ ਜੀ "ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੁਆਰਾ ਆਪਣੇ ਸਪੁੱਤਰ ਦੇ ਅਨੰਦ ਕਾਰਜ ਸਮੇ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਅਰਦਾਸ ਕਰਵਾਉਣੀ ਅਤੇ ਪੰਗਤ ਚ ਬੈਠ ਕੇ ਗੁਰੂ ਜੀ ਦਾ ਲੰਗਰ ਛਕਣਾ, ਇਸ ਗੱਲ ਦੀ ਦਿਲ ਦੀਆਂ ਗਹਿਰਾਈਆਂ ਤੋ ਜਿੱਥੇ ਵਧਾਈ ਦਿੰਦਾ ਹੈ ,ਉੱਥੇ ਧੰਨਵਾਦ ਕਰਦੇ ਹਾ ਕਿ ਵਿਆਹਾਂ ਚ ਚੰਗੀ ਰੋਟੀ ਅਤੇ ਹੋਰ ਫੈਸ਼ਨਵਾਦ ਦੇ ਚਾਅ ਚ ਬੁਰੀ ਤਰ੍ਹਾਂ ਡੁੱਬ ਚੁੱਕੇ ਸਾਡੇ ਸਮਾਜ ਦਾ ਕਰੋੜਾਂ ਅਰਬਾਂ ਰੁਪਇਆ ਬਰਬਾਦ ਕਰ ਦਿੱਤਾ ਜਾਂਦਾ ਹੈ। ਜੇਕਰ ਸੂਬੇ ਦਾ ਮੁਖੀ ਇਸ ਤਰਾਂ ਦੀ ਪਹਿਲ ਕਦਮੀ ਕਰਦਾ ਹੈ ਤਾਂ ਇਹ ਸਾਦਗੀ ਜਿੱਥੇ ਇੱਕ ਚੰਗਾ ਸੁਨੇਹਾ ਦੇਵੇਗੀ, ਉੱਥੇ ਬਹੁਤ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰੇਗੀ ਕਿ ਜੇਕਰ ਵਿਆਹ ਵਿੱਚ ਵੀ ਪੰਗਤ ਚ ਬੈਠ ਕੇ ਸੂਬੇ ਦਾ ਮੁੱਖ ਮੰਤਰੀ ਅਤੇ ਉਸਦਾ ਪਰਿਵਾਰ ਲੰਗਰ ਛਕ ਸਕਦਾ ਹੈ ,ਤਾਂ ਆਮ ਇਨਸਾਨ ਫੌਕੀ ਟੌਹਰ ਬਣਾਉਣ ਲਈ  ਕਿਉ ਉੱਜੜ ਰਿਹਾ ਹੈ। ਸਾਨੂੰ ਸਮਝਣ ਦੀ ਬਹੁਤ ਲੋੜ ਹੈ
ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ, ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਖਜ਼ਾਨਚੀ ਡਾ ਪਰਮਿੰਦਰ ਸਿੰਘ ,ਫ਼ਿਰੋਜ਼ ਖ਼ਾਨ, ਨਿਰਮਲ ਸਿੰਘ ਪੰਡੋਰੀ,ਭੁਪਿੰਦਰ ਧਨੇਰ, ਡਾ ਸ਼ੇਰ ਸਿੰਘ ਰਵੀ, ਨਰਿੰਦਰ ਸਿੰਘ ਢੀਂਡਸਾ, ਡਾ ਕੁਲਦੀਪ ਗੋਹਲ, ਅਜੇ ਟੱਲੇਵਾਲ 'ਜਗਜੀਤ ਮਾਹਲ, ਜਗਜੀਤ ਕੁਤਬਾ ,ਜਸਵਿੰਦਰ ਛਿੰਦਾ, ਸੰਦੀਪ ਗਿੱਲ ,ਮਨਜੀਤ ਮਿੱਠੇਵਾਲ ,ਲਕਸ਼ਦੀਪ ਗਿੱਲ ਗੁਰਭਿੰਦਰ ਗੁਰੀ ,ਲਵਲੀ ਸਿੰਘ, ਗੁਰਸੇਵ ਸਿੰਘ ਸੋਹੀ, ਗੁਰਜੰਟ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ ।

ਜਨਮਦਿਨ ਦੀਆਂ ਮੁਬਾਰਕਾਂ 

ਲੇਖਕ ਪ੍ਰੋ.ਬੀਰ ਇੰਦਰ ਸਰਾਂ (ਫ਼ਰੀਦਕੋਟ) ਨੂੰ ਜਨ ਸ਼ਕਤੀ ਨਿਊਜ਼ ਅਦਾਰਾ ਵੱਲੋਂ ਜਨਮਦਿਨ ਦੀਆਂ ਮੁਬਾਰਕਾਂ 

ਮਾਸਟਰ ਗੁਰਚਰਨ ਸਿੰਘ ਢੁੱਡੀਕੇ ਦੀ ਪਲੇਠੀ ਪੁਸਤਕ ' ਇਲਾਕਾ ਢੁੱਡੀਕੇ ਦੇ ਉੱਘੇ ਖਿਡਾਰੀ ਲੋਕ ਅਰਪਣ  

ਮਾਸਟਰ ਗੁਰਚਰਨ ਸਿੰਘ ਢੁੱਡੀਕੇ ਪਿੰਡ ਦਾ ਸਿਰਨਾਵਾਂ ਹਨ -ਸਰਪੰਚ ਜਗਤਾਰ ਸਿੰਘ ਧਾਲੀਵਾਲ
ਪੰਜਾਬੀ ਦੇ ਸਿਰਮੌਰ ਲੇਖਕ ਮਾਸਟਰ ਗੁਰਚਰਨ ਸਿੰਘ ਦੀ ਪਲੇਠੀ ਕਿਤਾਬ ਦੀ ਹੋਈ ਘੁੰਡ ਚੁਕਾਈ ਲੇਖਕ ਪਾਠਕ ਮੰਚ ਵੱਲੋਂ ਦਿੱਤੀਅਾਂ ਮੁਬਾਰਕਾਂ

  ਅਜੀਤਵਾਲ (ਬਲਵੀਰ  ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਦੇ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਮੰਚ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਵਲੋਂ ਇਲਾਕੇ ਦੇ ਉੱਘੇ ਖਿਡਾਰੀ ਤੇ ਲਿਖੀ ਪੁਸਤਕ ਉਹਨਾਂ ਖਿਡਾਰੀਆਂ ਵਲੋਂ ਲੋਕ ਅਰਪਣ ਕੀਤੀ ਗਈ । ਮੰਚ ਦੇ ਜਨਰਲ ਸਕੱਤਰ ਮਾਸਟਰ ਹਰੀ ਸਿੰਘ ਨੇ ਕਿਹਾ ਕਿ ਇਹ ਕਿਤਾਬ ਪੜਨ ਵਾਲੀ ਤਾਂ ਹੀ ਹੈ, ਸਾਂਭਣ ਵਾਲੀ ਹੈ। ਗੁਰਚਰਨ ਜੋ ਖੇਡਾਂ, ਖੇਡ ਮੇਲੇ ਤਕਰੀਬਨ 30 ਸਾਲਾਂ ਤੋਂ ਜੁੜਿਆ ਹੋਣ ਕਰਕੇ  ਖਿਡਾਰੀਆਂ ਨੂੰ ਜਾਣਦਾ ਹੈ, ਤਾਂ ਹੀ ਇੰਨੇ ਖਿਡਾਰੀਆਂ 68 ਜਾਣਿਆਂ ਵਾਰੇ ਲਿਖਿਆ । ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਨੇ ਕਿਹਾ ਕਿ ਮਾਸਟਰ ਜੀ ਨੇ ਖਿਡਾਰੀਆਂ ਨੂੰ ਮੁਫਤ ਟਿਊਸ਼ਨ ਪੜਾਈਆਂ ਤੇ ਦਾਨੀ ਸੱਜਣਾਂ ਤੋਂ ਸਹਾਇਤਾ ਲੈ ਕੇ ਖਿਡਾਰੀਆਂ ਤੇ ਲੋੜਵੰਦ ਵਿਦਿਆਰਥੀਆਂ ਦੀ ਬਹੁਤ ਸਹਾਇਤਾ ਕੀਤੀ । ਸਾਬਕਾ ਜਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਹੁਣ ਦਾ ਸਮਾਂ ਪੈਸੇ ਦੀ ਦੌੜ ਵਾਲਾ ਕਿਹਾ ਜਾਂਦਾ ਹੈ,  ਇਸ ਵਿੱਚ ਗੁਰਚਰਨ ਨੇ 20 ਸਾਲਾਂ ਤੋਂ ਮੁਫਤ ਟਿਊਸ਼ਨ ਪੜਾ ਰਿਹਾ । ਇਸ ਦੇ ਪੜਾਏ ਹੋਏ ਵਿਦਿਆਰਥੀ ਨੌਕਰੀ ਤੇ ਲੱਗੇ ਹੋਏ ਨੇ। ਮਾਸਟਰ ਗੁਰਚਰਨ ਸਿੰਘ ਨੇ ਬੋਲਦਿਆ ਕਿਹਾ ਕਿ ਇਹ ਪੁਸਤਕ ਆਪਣੇ ਪਿਤਾ ਮੁਖਤਿਆਰ ਸਿੰਘ ਅਤੇ ਮਾਤਾ ਸਵਰਗੀ ਅਮਰ ਕੌਰ ਨੂੰ ਸਮਰਪਿਤ ਕੀਤੀ ਹੈ। ਮੈਂ ਬਾਪੂ ਨਾਲ 10 ਸਾਲ ਦੀ ਉਮਰ ਤੋਂ ਕਾਲਜ ਵਿੱਚ ਸਵੇਰੇ ਪਹਿਲਾਂ ਹਾਕੀ ਦੇ ਮੈਚ ਦੇਖਣੇ ਜਿਸ ਵਿੱਚ ਢੁੱਡੀਕੇ ਦੇ ਜਸਵੰਤ ਸਿੰਘ ਜਮਨਾ, ਗੁਰਮੇਲ ਜੈਲੋ,ਸੁਰਜੀਤ ਸੀਤਾ ਦਰਸ਼ਨ ਸਿੰਘ ਦਰਸ਼ੀ, ਅਮਰਜੀਤ ਦੰਦ ਤਖਾਣਵੱਧ, ਇਕਬਾਲ ਦੌਧਰ, ਵਰਗੇ ਖਿਡਾਰੀ ਖੇਡਦੇ ਦੇਖੇ । ਕਬੱਡੀ ਖਿਡਾਰੀ ਬਿੰਦੀ ਮੱਦੋਕੇ, ਮੋਹਲਾ ਮੱਦੋਕੇ, ਦਰਸ਼ਨ ਤੇ ਬਿੰਦਰ ਬਿਲਾਸਪੁਰੀਏ, ਮੰਦਰ ਲੰਡਿਆਂ ਵਾਲਾ, ਸੀਰਾ ਭਿੰਡਰ ਦੇਖੇ ਹਨ। ਇਹਨਾਂ ਵਾਰੇ ਲਿਖਿਆ । ਗੁਰਚਰਨ ਨੇ ਮਹਿੰਦਰ ਸਿੰਘ ਮਿੰਦੀ ਭਾਜੀ  ਦੇ ਬੇਟੇ ,ਜਸਵੀਰ ਸਿੰਘ ਏਸ਼ੀਅਨ ਰੋਇੰਗ ਗੋਲਡ ਮੈਡਲਿਸਟ , ਕਬੱਡੀ ਖਿਡਾਰੀ ਦਿਆਲਾ ਢੁੱਡੀਕੇ, ਰਜਿੰਦਰ ਗੁਗੂ, ਜੋਗਿੰਦਰ ਝੰਡੇਆਣਾ, ਬਲਵਿੰਦਰ ਗੁੰਨਾ ਨੈਸ਼ਨਲ ਕਬੱਡੀ ਦਾ ਖਿਡਾਰੀ, ਜੌਨੀ, ਹਾਕੀ ਦੇ ਖਿਡਾਰੀ ਸਤਨਾਮ ਸੋਨੀ ਬੁੱਟਰ, ਢੁੱਡੀਕੇ ਦੇ ਹਰਬੰਸ ਫੌਜੀ, ਮੇਜਰ ਮੇਜੀ, ਸੁਖਦੇਵ, ਜਗਤਾਰ ਘਾਲੀ, ਜੱਗਾ, ਫੁੱਟਬਾਲ ਦੇ ਕੋਕਰੀ ਕਲਾਂ ਦੇ ਮਨਜੀਤ, ਜਗਜੀਤ, ਗੁਰਿੰਦਰਪਾਲ, ਜੁਡੋ ਦੇ ਡਾਕਟਰ ਰਾਜੂ, ਅੰਗਰੇਜ ਵੀ ਸੀ ਆਰ ਜੋ ਕਬੱਡੀ ਦਾ ਵੀ ਖਿਡਾਰੀ ਹੈ, ਇਹਨਾਂ ਸਾਰਿਆਂ ਵਾਰੇ ਦੱਸਿਆ । ਇਹਨਾਂ ਦਾ ਕਿਤਾਬ ਵਿੱਚ ਸ਼ਬਦ ਚਿਤਰ ਕੀਤਾ ਹੈ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਪ੍ਰਿੰਸੀਪਲ ਬਲਦੇਵ ਬਾਵਾ ਜੀ ਨੇ ਆਏ ਹੋਏ ਖਿਡਾਰੀਆਂ ਤੇ ਹੋਰ ਮੋਹਤਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਢੁੱਡੀਕੇ ਪਿੰਡ ਗਦਰੀ ਬਾਬਿਆਂ,  ਲੇਖਕਾਂ ਦੇ ਨਾਮ ਨਾਲ ਪ੍ਰਸਿੱਧ ਹੈ, ਜਿਸ ਦੇ ਸੰਸਾਰ ਪ੍ਰਸਿਧ ਨਾਵਲਕਾਰ ਜਸਵੰਤ ਸਿੰਘ ਕੰਵਲ, ਮਾਸਟਰ ਹਰੀ ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਅਜੀਤ ਸਿੰਘ, ਦਰਸ਼ਨ ਸਿੰਘ ਹੋਏ ਨੇ, ਉਥੇ ਹੁਣ  ਰਮਨਪ੍ਰੀਤ ਕੌਰ, ਬੇਅੰਤ ਬਾਵਾ ਨੇ ਕਹਾਣੀ ਸੰਗ੍ਰਹਿ ਦੀ ਪੁਸਤਕ ਲਿਖੀ ਹੈ, ਉਥੇ ਗੁਰਚਰਨ ਸਿੰਘ ਨੇ ਇਸ ਨੇ ਇਹ ਪੁਸਤਕ ਲਿਖ ਕੇ ਹੋਰ ਵਾਧਾ ਕੀਤਾ । ਇਹ ਹੋਰ ਕਿਤਾਬਾਂ ਵੀ ਲਿਖਣਗੇ । ਇਸ ਮੌਕੇ ਗੁਰਚਰਨ ਦੀ ਪਤਨੀ ਸੇਵਾ ਮੁਕਤ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਗੁਰਜੀਤ ਬਰਾੜ, ਸਾਬਕਾ ਸਰਪੰਚ ਗੁਰਦੇਵ ਸਿੰਘ, ਇੰਦਰਪਾਲ ਸਿੰਘ ਢਿੱਲੋਂ,ਚਮਕੌਰ ਫੌਜੀ, ਮਾਸਟਰ ਜੈਕਬ  ਬਲਰਾਜ ਬੱਲੂ, ਹਰਜੀਤ, ਦਵਿੰਦਰ, ਹੈਪੀ  ਜੌਨੀ, ਗੁਰਦੀਪ ਟੋਨੀ, ਹਰਪ੍ਰੀਤ ਪੀਤਾ ਪੁੱਤਰ ਸਵ ਮਹਿੰਦਰ ਸਿੰਘ ਮਿੰਦੀ ਭਾਜੀ,ਦਲਜੀਤ ਸਿੰਘ ਤਖਾਣਵੱਧ, ਹਰਕਰਨ, ਅਕਸ਼ਦੀਪ ਤੇ  ਬਹੁਤ ਗਿਣਤੀ ਵਿੱਚ ਸਕੂਲ ਹਾਕੀ,ਜੂਡੋ ਖਿਡਾਰੀ ਸ਼ਾਮਲ ਸਨ। ਸਟੇਜ ਦੀ ਕਾਰਵਾਈ ਸਰਬਜੀਤ ਸਿੰਘ ਨੇ ਬਾਖੂਬੀ ਨਿਭਾਈ ।

 

 

ਮੁੱਖ ਮੰਤਰੀ ਵੱਲੋਂ ਸਾਦਗੀ ਦਾ ਆਗਾਜ਼

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਜਸਨੀਤ ਦੇ ਵਿਆਹ ਮੌਕੇ ਗੁਰੂ ਘਰ ਵਿੱਚ ਪੰਕਤ ਚ ਬੈਠ ਕੇ ਲੰਗਰ  ਸਕਦਿਆਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਇਸ ਨਾਲ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਅਤੇ ਮੁੱਖ ਮੰਤਰੀ ਵੱਲੋਂ ਸਾਦਗੀ ਦਾ ਆਗਾਜ਼ ਕੀਤਾ ਗਿਆ
 ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ

ਬਿਮਾਰ ਮਾਨਸਿਕਤਾ! ✍️ ਸਲੇਮਪੁਰੀ ਦੀ ਚੂੰਢੀ -

ਮਾਨਸਿਕ ਸਿਹਤ ਦਿਵਸ 'ਤੇ ਵਿਸ਼ੇਸ਼ ; ਬਿਮਾਰ ਮਾਨਸਿਕਤਾ!  ਸਲੇਮਪੁਰੀ ਦੀ ਚੂੰਢੀ -
 ਅੱਜ 10 ਅਕਤੂਬਰ ਹੈ, ਅੱਜ ਦੇ ਦਿਨ ਭਾਰਤ ਸਮੇਤ ਪੂਰੇ ਸੰਸਾਰ ਭਰ ਵਿੱਚ 'ਮਾਨਸਿਕ ਸਿਹਤ ਦਿਵਸ' ਮਨਾਇਆ ਜਾ ਰਿਹਾ ਹੈ। ਸੰਸਾਰ ਵਿੱਚ ਮਾਨਸਿਕ ਦਿਵਸ ਮਨਾਉਣ ਦੀ ਸ਼ੁਰੂਆਤ ਅੱਜ ਦੇ ਦਿਨ 1992 ਵਿਚ ਸ਼ੁਰੂ ਹੋਈ ਸੀ ਅਤੇ ਉਸ ਵੇਲੇ ਸੰਸਾਰ ਦੇ ਲਗਭਗ 150 ਦੇਸ਼ਾਂ ਵਲੋਂ ਮਾਨਸਿਕ ਦਿਵਸ ਮਨਾਉਣ ਦਾ ਅਹਿਦ ਲਿਆ ਸੀ।  ਮਾਨਸਿਕ ਦਿਵਸ ਮਨਾਉਣ ਦਾ ਮੁੱਖ ਮਕਸਦ ਸੰਸਾਰ ਦੇ ਹਰੇਕ ਨਾਗਰਿਕ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾ ਕੇ ਰੱਖਣ ਲਈ ਪ੍ਰੇਰਿਤ ਕਰਦਿਆਂ ਜਾਗਰੂਕ ਕਰਨਾ ਹੈ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰ ਸਕੇ। ਅੱਜ ਮਨੁੱਖ ਦੇ ਚਾਰ-ਚੁਫੇਰੇ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਵਾਤਾਵਰਣ ਘੱਤਿਆ ਹੋਣ ਕਰਕੇ ਉਹ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਗੁਜਰ ਰਿਹਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕਿਆ ਹੈ। ਮਾਨਸਿਕ ਤੌਰ 'ਤੇ ਬਿਮਾਰ ਮਨੁੱਖ ਕਈ ਵਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਮਾਨਸਿਕ ਪ੍ਰੇਸ਼ਾਨੀ ਤੋਂ ਪੀੜ੍ਹਤ ਮਨੁੱਖ ਦਾ ਕੰਮ ਕਰਨ ਵਿਚ ਮਨ ਨਹੀਂ ਲੱਗਦਾ।ਬਿਮਾਰ ਮਾਨਸਿਕਤਾ ਨਾਲ ਜੂਝ ਰਿਹਾ ਮਨੁੱਖ ਜਿਥੇ ਆਪਣੇ ਆਪ ਨੂੰ ਮੁਸ਼ਕਿਲਾਂ ਵਿਚ ਸੁੱਟ ਬੈਠਦਾ ਹੈ, ਉਥੇ ਉਹ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ  ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦੀ ਅੱਗ ਵਿਚ ਧੱਕ ਦਿੰਦਾ ਹੈ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਮਾਨਸਿਕ ਰੋਗੀ ਦਾ ਇਲਾਜ ਕਰਵਾ ਕੇ ਉਸ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਇਆ ਜਾ ਸਕਦਾ ਹੈ, ਪਰ ਬਿਮਾਰ ਮਾਨਸਿਕਤਾ ਵਾਲੇ ਰੋਗੀਆਂ ਦਾ ਇਲਾਜ ਕਿਵੇਂ ਕੀਤਾ ਜਾਵੇ, ਨੂੰ ਲੈ ਕੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਹੱਥ ਖੜ੍ਹੇ ਹੋ ਜਾਂਦੇ ਹਨ।
ਭਾਰਤ ਵਿੱਚ ਇਸ ਵੇਲੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਨੇ  ਸਮੁੱਚਾ ਦੇਸ਼ ਨੂੰ ਤਬਾਹੀ ਵੱਲ ਲਿਜਾਣ ਲਈ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਜਿਸ ਕਰਕੇ ਸਮਾਜ ਦੇ ਆਮ ਲੋਕ ਅੱਜ ਤ੍ਰਾਹ ਤ੍ਰਾਹ ਕਰ ਰਹੇ ਹਨ। ਬਿਮਾਰ ਮਾਨਸਿਕਤਾ ਤੋਂ ਪੀੜ੍ਹਤ ਲੋਕਾਂ ਵਲੋਂ ਅੱਜ ਆਮ ਲੋਕਾਂ ਨੂੰ ਕੁਚਲਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਅੱਜ ਜਿਹੜੇ ਲੋਕ ਕੁਰਸੀ ਉਪਰ ਬੈਠੇ ਹਨ, ਉਹ ਆਪਣੀ ਕੁਰਸੀ ਬਚਾਉਣ ਲਈ ਅਤੇ ਜਿਹੜੇ ਲੋਕਾਂ ਕੋਲ ਕੁਰਸੀ ਨਹੀਂ ਉਹ ਕੁਰਸੀ ਖੋਹਣ ਲਈ ਅਤੇ ਜਿਹੜੇ ਲੋਕਾਂ ਕੋਲੋਂ ਕੁਰਸੀ ਖੁਸ ਗਈ ਹੈ, ਉਹ ਕੁਰਸੀ ਹਥਿਆਉਣ ਲਈ ਲੋਕਾਂ ਨੂੰ ਆਪਸ ਵਿਚ ਲੜਾਕੇ ਰੋਜ ਨਵੀਆਂ ਨਵੀਆਂ ਨਕਾਰਾਤਮਕ ਚਾਲਾਂ ਚੱਲ ਰਹੇ ਹਨ। ਭਾਰਤ ਵਿਚ ਬਿਮਾਰ ਮਾਨਸਿਕਤਾ ਵਾਲੇ ਸਰਮਾਏਦਾਰ ਦੇਸ਼ ਦਾ ਸਾਰਾ ਧਨ ਅਤੇ ਸਾਰੀ ਜਮੀਨ ਅਤੇ ਹਰ ਪ੍ਰਕਾਰ ਦੇ ਵਪਾਰ ਉਪਰ ਕਬਜ਼ਾ ਕਰਨ ਲਈ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲੱਗੇ ਪਏ ਹਨ। ਬਿਮਾਰ ਮਾਨਸਿਕਤਾ ਵਾਲੇ ਧਰਮ ਦੇ ਠੇਕੇਦਾਰ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾ ਕੇ ਆਪਣੀ ਰੋਟੀ ਕਮਾ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਜਾਤ-ਪਾਤ ਦੇ ਨਾਂ 'ਤੇ ਜਾਤੀ ਸੂਚਕ ਸ਼ਬਦ ਬੋਲਕੇ ਪ੍ਰੇਸ਼ਾਨ ਕਰਨ ਵਿਚ ਮਾਣ ਮਹਿਸੂਸ ਕਰ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਧਰਨਾ ਦੇ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ /ਫੈਕਟਰੀ ਮਜਦੂਰਾਂ ਨੂੰ ਕੁਚਲ ਕੇ ਮਾਰ ਦੇਣ ਵਿਚ ਆਪਣੇ ਆਪ ਨੂੰ ਵਧੀਆ ਹੁਕਮਰਾਨ ਹੋਣ ਦਾ ਸਰਟੀਫਿਕੇਟ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਸ਼ਰੇਆਮ ਆਪ-ਸ਼ਬਦ ਬੋਲ ਕੇ ਆਪਣੀ ਮੂਰਖਤਾ ਭਰੀ ਲਿਆਕਤ ਦਾ ਸਬੂਤ ਦੇਣ ਵਿਚ ਖੁਸ਼ੀ ਮਹਿਸੂਸ ਕਰ ਰਹੇ ਹਨ।
ਆਪਣੇ ਡੇਰਿਆਂ ਅਤੇ ਆਪਣੇ ਧਾਰਮਿਕ ਸਥਾਨਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਬਿਮਾਰ ਮਾਨਸਿਕਤਾ ਵਾਲੇ ਬਾਬੇ /ਸਾਧ ਅਤੇ ਪੁਜਾਰੀ ਆਮ ਲੋਕਾਂ ਨੂੰ ਰੱਬ, ਸਵਰਗ - ਨਰਕ, ਦੁੱਖ-ਸੁੱਖ ਅਤੇ ਜੰਮਣ-ਮਰਨ ਦੇ ਵਹਿਮਾਂ - ਭਰਮਾਂ ਦਾ ਡਰ ਪੈਦਾ ਕਰਨ ਵਿਚ ਲੱਗੇ ਹੋਏ ਹਨ।
ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਜੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦਾ ਇਲਾਜ ਕਰਨ ਲਈ ਕੋਈ ਦਵਾਈ ਹੈ ਤਾਂ ਉਕਤ ਮਾਨਸਿਕ ਪੀੜ੍ਹਤਾਂ ਦਾ ਇਲਾਜ ਜਰੂਰ ਕਰਨ ਲਈ ਅੱਗੇ ਆਉਣ, ਨਹੀਂ ਤਾਂ ਭਾਰਤ ਦੇ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਜਾਵੇਗਾ ਅਤੇ ਉਨ੍ਹਾਂ ਕੋਲ ਖੁਦਕੁਸ਼ੀਆਂ ਕਰਨ ਤੋਂ ਬਿਨਾਂ ਹੋਰ ਕੋਈ ਵੀ ਰਾਹ ਨਹੀਂ ਬਚੇਗਾ, ਕਿਉਂਕਿ ਉਨ੍ਹਾਂ ਕੋਲ ਖਾਣ ਲਈ ਰੋਟੀ ਵੀ ਨਹੀਂ ਹੋਵੇਗੀ ਜਾਂ ਫਿਰ ਮੁਫਤ ਦੀ ਕਣਕ, ਦਾਲ ਅਤੇ ਚੌਲ ਲੈਣ ਲਈ ਕਤਾਰਾਂ ਵਿਚ ਖੜ੍ਹੇ ਹੋ ਇੱਕ - ਦੂਜੇ ਨਾਲ ਲੜਨ ਜੋਗੇ ਰਹਿ ਜਾਣਗੇ ਅਤੇ ਬਿਮਾਰ ਮਾਨਸਿਕਤਾ ਵਾਲੇ ਇਹ ਤਮਾਸ਼ਾ ਵੇਖ ਵੇਖ ਕੇ ਖੁਸ਼ ਹੋਣਗੇ।
-ਸੁਖਦੇਵ ਸਲੇਮਪੁਰੀ
09780620233
10 ਅਕਤੂਬਰ, 2021.

ਮੇਰੇ ਪੰਜਾਬ ਅਤੇ ਮੇਰੀ ਕਿਸਮਤ ਇਹ ਦੁੱਖਾਂਤ ਹੈ ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਮੇਰੇ ਪੰਜਾਬ ਅਤੇ ਮੇਰੀ ਕਿਸਮਤ ਇਹ ਦੁੱਖਾਂਤ ਹੈ ਮੇਰੇ ਭਾਰਤ ਦੇਸ਼ ਦਾ ਕਿ, ਸਾਨੂੰ ਭਾਜਪਾ ਪਾਰਟੀ ਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਹੁਤ ਹੀ ਜਿੱਦੀ ਸੁਭਾਅ ਦੇ ਮਿਲੇ ਹਨ, ਪੰਜਾਬ ਦੇ ਨਾਲ ਨਾਲ ਸਾਰੇ ਅਪਣੇ ਭਾਰਤ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਇੱਕ ਸਾਲ ਤੋਂ ਵੱਧ ਦਾ ਸਮਾਂ ਹੋਗਿਆ ਹੈ, ਇਹਨਾਂ ਕਿਸਾਨਾਂ ਵਿੱਚੋਂ 700/ ਕਿਸਾਨ ਨੇ ਸ਼ਹੀਦੀਆਂ ਦਿੱਤੀਆਂ ਹਨ  ਲੇਕਿਨ ਅਪਣੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨ ਉਪਰ  ਜੂੰ ਤੱਕ ਨਹੀਂ ਰਹੇਂਗੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਮੰਨੇਗਾ, ਮੈਂ ਸਮਝਦਾ ਹਾਂ, ਇਸ ਦੇ 2 ਹੱਲ ਹਨ, 1 ਕਿਸਾਨ ਅੰਦੋਲਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਕੋਲ ਜਾਣ, ਜਾਕੇ ਦੇਸ਼ ਦੇ ਕਿਸਾਨਾਂ ਦਾ ਦੁੱਖ ਰੋਣ, 2 ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਹਜੇ ਲਿਖਤੀ ਰੂਪ ਵਿੱਚ ਕਾਂਗਰਸ ਪਾਰਟੀ ਛੱਡੀ ਨਹੀਂ ਹੈ,ਹਜੇ ਤਾਂ ਮੁੰਹ ਜੁਬਾਨੀ ਹੀ ਗੱਲਾਂਬਾਤਾਂ ਹਨ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਸਿਰ ਕੱਢ ਨੇਤਾ ਹਨ ਅਤੇ ਸ਼ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਬਾ ਬੁੱਢਾ ਬੋਹੜ ਪੰਜਾਬ ਦੇ ਮੁੱਖ ਮੰਤਰੀ ਰਹੇ ਸਤਿਕਾਰਯੋਗ ਪ੍ਰਕਾਸ਼ ਸਿੰਘ ਬਾਦਲ ਜੀ ਅਤੇ ਪੰਜਾਬ ਭਾਜਪਾ ਪਾਰਟੀ ਦੀ ਬੇਦਾਗ਼ ਸ਼ਖਸੀਅਤ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ ਸਰਕਾਰ, ਇਹ ਤਿੰਨੇ ਪੰਜਾਬ ਦੇ ਸਤਿਕਾਰਯੋਗ ਨੇਤਾਵਾਂ ਨੂੰ ਇੱਕਠੇ ਹੋ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੋਲ ਜਾਣ ਚਾਹੀਦਾ ਹੈ, ਕਿਸਾਨਾਂ ਦੀਆਂ ਮੁਸਕਲਾਂ ਵਾਰੇ ਦਸਨਾ ਚਾਹੀਦਾ ਹੈ, ਤਾਂਕਿ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਜਾਵੇ, ਇਸ ਤਰ੍ਹਾਂ ਕਰਨ ਨਾਲ ਪੰਜਾਬ  ਭਾਰਤ ਦੇਸ਼ ਦੇ ਨਾਗਰਿਕਾਂ ਦੀ ਕਿਸਮਤ ਵੀ ਚਮਕ ਜਾਵੇਗੀ, ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਨੂੰ ਕਹਿੰਦਾ ਹਾਂ ਕਿ, ਪੰਜਾਬ ਵਿੱਚ ਵਾਪਸ ਆ ਜਾਵੋਂ, ਤਾਂਕਿ, ਪੰਜਾਬ ਕਾਂਗਰਸ ਪਾਰਟੀ ਦਾ ਅਤੇ ਪੰਜਾਬ ਸਰਕਾਰ ਦੇ ਕਰੋਨਾ ਵਾਰਿਸ ਦੀ ਵਜਾਹ ਕਰਕੇ ਲੌਕਡਾਉਣ ਲਗਣ ਕਾਰਨ ਕੰਮ ਕਾਜ ਰੁਕ ਗਏ ਸਨ, ਫਿਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਫਿਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਗਏ ਹਨ ਇਹਨਾਂ ਕਾਰਨਾਂ ਕਰਕੇ ਪੈੰਡਿੰਗ ਕੰਮ ਰੁਕੇ ਹੋਏ ਹਨ, ਹੁਣ ਇਹਨਾਂ ਸਾਰੇ ਕੰਮਾਂ ਕਾਰਾਂ ਨੂੰ  ਸੁਚਾਰੂ ਢੰਗ ਨੇਪੜੇ ਚਾੜਿਆ ਜਾਵੇ ਇਹ ਮੇਰੀ ਗੁਜਾਰਿਸ਼ ਹੈ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੂੰ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਨੂੰ, ਕਿਉਂਕਿ, ਹੁਣ ਤਾਂ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਇਲੈਕਸ਼ਨ ਹੁਣ ਬਿਲਕੁਲ ਸਿਰ ਉਪਰ ਖ਼ੜੇ ਹਨ, ਸ਼ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਤੂੜ ਪਟੀ ਜਾਂਦਾ ਹਨ, ਪੰਜਾਬ ਦੇ ਲੋਕਾਂ ਦੇ ਨਾਲ ਸੰਪਰਕ ਸਾਧਦੇ ਹੋਏ ਘਰ ਘਰ ਜਾ ਰਹੇ ਹਨ, ਅਤੇ ਸ਼ਰਧਾ ਨਾਲ ਸੁਖਬੀਰ ਸਿੰਘ ਬਾਦਲ ਜੀ ਨੇ ਜਗਤ ਜਨਨੀ ਮਾਤਾ ਚਿੰਤਪੂਰਨੀ ਦੇ ਮੰਦਿਰ ਵਿੱਚ ਜਾਕੇ ਅਪਣਾ ਸ਼ਿਸ਼ ਝੁਕਾਕੇ ਮੱਥਾ ਟੇਕਿਆ ਹੈ, ਇਸ ਤਰ੍ਹਾਂ ਕਰਨ ਨਾਲ ਸੁਖਬੀਰ ਸਿੰਘ ਬਾਦਲ ਨੇ ਸੰਸਾਰ ਵਿੱਚ ਜਨਜਾਤ ਭਾਈ ਚਾਰਕ ਸਾਂਝ ਵਿੱਚ ਇੱਕ ਪੱਕਾ ਵਿਸ਼ਵਾਸ ਰਖਦੇ ਹੋਏਆਂ ਨੇ ਸੰਸਾਰ ਨੂੰ ਸਬੂਤ ਸੌੰਪੇ ਹੈ, ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਗਾਇਕ "ਪਰਵੇਜ਼ ਅਖ਼ਤਰ" ਦੇ ਨਵੇਂ ਸਿੰਗਲ ਟਰੈਕ " ਟਰਨਿੰਗ ਬੈਕ" ਦੀ ਸ਼ੂਟਿੰਗ ਹੋਈ ਮੁਕੰਮਲ :- ਗੀਤਕਾਰ ਬਿੱਟੂ ਵਾਂਦਰ ਜਟਾਣਾਂ

ਇੱਕ ਨਿੱਜੀ ਜਾਣਕਾਰੀ ਦਿੰਦਿਆਂ , ਗੀਤਕਾਰ "ਬਿੱਟੂ ਵਾਂਦਰ ਜਟਾਣਾ" ਜੀ ਨੇ ਦੱਸਿਆ। ਪੰਜਾਬੀ ਦੇ ਉਭਰਦੇ ਗਾਇਕ "ਪਰਵੇਜ਼ ਅਖ਼ਤਰ" ਦਾ ਸਿੰਗਲ ਟਰੈਕ " ਟਰਨਿੰਗ ਬੈਕ " ਗੀਤ ਦੀ ਸ਼ੂਟਿੰਗ ਮੁਕੰਮਲ ਹੋ ਗਈ । ਇਸ ਗੀਤ ਵਿੱਚ ਮੁੱਖ ਰੋਲ ਮਾਡਲ "ਯਸ਼" ਨੇ ਕੀਤਾ । ਉਸ ਤੋਂ ਇਲਾਵਾ ਗੀਤ ਚ , ਸਰਬਜੀਤ ਸਾਗਰ , ਛਿੰਦਾ ਸਿੰਘ ਛਿੰਦਾ , ਰਾਜਪਾਲ ਕੌਰ ,  ਰਣਜੀਤ ਸਿੰਘ ਬਿੱਟਾ , ਸਲੀਮ ਅਖ਼ਤਰ , ਤਰੁਣਦੀਪ ਸਿੰਘ , ਅਰਸ਼ਦੀਪ ਕੌਰ , ਹਰਪ੍ਰੀਤ ਕੌਰ , ਜਗਜੀਤ ਗਿੱਲ , ਗੁਰਮੇਲ ਸਿੰਘ ਅਤੇ ਬਰਾੜ ਪ੍ਰਿੰਸ ਨੇ , ਆਪਣਾ ਰੋਲ ਬਾਖੂਬੀ ਨਿਭਾਇਆ । 
     ਇਸ ਸਿੰਗਲ ਟਰੈਕ ਦੇ ਵੀਡੀਓ ਡਾਇਰੈਕਟਰ, ਬਲੌਰ ਸਿੰਘ , ਅਜੇ ਕਾਂਗੜਾ , ਸਕਰੀਨ ਪਲੇਅ ਬੇਅੰਤ ਸਿੰਘ , ਮੇਕਅੱਪ ਮੈਨ ਧਰਮਾਂ ਮੋਗਾ ਜੀ ਹਨ । ਇਸ ਸਿੰਗਲ ਟਰੈਕ ਗੀਤ ਨੂੰ ਕਲਮਬੱਧ ਕੀਤਾ ਹੈ , ਗੀਤਕਾਰ "ਬਿੱਟੂ ਵਾਂਦਰ ਜਟਾਣਾ" ਜੀ । ਸਿੰਗਲ ਟਰੈਕ " ਟਰਨਿੰਗ ਬੈਕ" ਬਹੁਤ ਜਲਦ ਸਰੋਤਿਆ ਦੀ ਕਚਹਿਰੀ ਵਿੱਚ ਹਾਜ਼ਰ ਹੋਵੇਗਾ । ਜਿਸ ਨੂੰ ਸਰੋਤੇ ਮਣਾਂ ਮੂੰਹੀਂ ਪਿਆਰ ਦੇਣਗੇ ।

ਸ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਸਤਰੀ ਵਿੰਗ ਦਾ ਵਿਸਥਾਰ

ਮਹਿਲ ਕਲਾਂ/ ਬਰਨਾਲਾ- ਅਕਤੂਬਰ- (ਗੁਰਸੇਵਕ ਸੋਹੀ)-  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਐਡਵੋਕੇਟ ਮਹਿਕਪ੍ਰੀਤ ਕੌਰ ਖ਼ਾਲਸਾ ਨੂੰ ਇਸਤਰੀ ਯੂਥ ਵਿੰਗ ਦੀ ਪ੍ਰਧਾਨ ਅਤੇ ਐਡਵੋਕੇਟ ਚਰਨਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੀਮਤੀ ਦਿਵਿਆ ਪ੍ਰਿਆ ਨੂੰ ਇਸਤਰੀ ਅਕਾਲੀ ਦਲ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ।
ਪਾਰਟੀ ਦੇ ਮੁੱਖ ਦਫ਼ਤਰ ਵਿੱਚ ਰੱਖੀ ਪੱਤਰਕਾਰ ਮਿਲਣੀ ਦੌਰਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰੇਗਾ ਅਤੇ ਇਸਦੇ ਲਈ ਸਮੁੱਚੇ ਪੰਜਾਬ ਵਿੱਚ ਜਿ਼ਲ੍ਹਾ ਪੱਧਰ `ਤੇ ਇਸਤਰੀ ਯੂਥ ਵਿੰਗ ਵਿੱਚ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਐਡਵੋਕੇਟ ਮਹਿਕਪ੍ਰੀਤ ਕੌਰ ਮਿਹਨਤੀ ਅਤੇ ਇਮਾਨਦਾਰ ਅਤੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਯੂਥ ਆਗੂ ਹਨ ਜੋ ਸਮੁੱਚੇ ਪੰਜਾਬ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਇਸਤਰੀ ਯੂਥ ਵਿੰਗ ਦੀਆਂ ਸਰਗਰਮੀਆਂ ਵਧਾਉਣਗੇ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣਗੇ। ਬੀਬੀ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੇ ਨੌਜਵਾਨ ਵਿਸ਼ੇਸ਼ ਤੌਰ `ਤੇ ਲੜਕੀਆਂ ਨੂੰ ਸਰਗਰਮ ਰਾਜਨੀਤੀ ਦਾ ਹਿੱਸਾ ਬਣਾਇਆ ਜਾਵੇ ਅਤੇ ਉਹ ਆਪਣੀ ਉਰਜਾ ਅਤੇ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਕੌਮੀ ਅਤੇ ਸੂਬਾ ਪੱਧਰ `ਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਕੇ ਨਵੇਂ ਕੀਰਤੀਮਾਨ ਸਥਾਪਿਤ ਕਰਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਦੀ ਸਰਗਰਮ ਰਾਜਨੀਤੀ ਵਿੱਚ ਭਾਗੀਦਾਰੀ ਵਧਾਉਣ ਲਈ ਉਨ੍ਹਾਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਪੱਤਰਕਾਰਾਂ ਵੱਲੋਂ ਲਖੀਮਪੁਰ ਖੀਰੀ ਵਿੱਚ ਵਾਪਰੀ ਦਰਦਨਾਕ ਘਟਨਾ ਦੇ ਸਬੰਧ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਸ: ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੀੜਤ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਮੁਆਵਜੇ ਦੀ ਰਕਮ ਵਧਾਉਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਬੀਬੀ ਅਨੁਪਿੰਦਰ ਕੌਰ ਸੰਧੂ, ਸਲਾਹਕਾਰ ਬੀਬੀ ਸਵਰਾਜ ਕੌਰ ਘੁੰਮਣ, ਬੀਬੀ ਮਨਜੀਤ ਕੌਰ ਅਤੇ ਬੀਬੀ ਹਰਜੀਤ ਕੌਰ ਆਦਿ ਮੌਜੂਦ ਸਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪਹੁੰਚਿਆ  

ਪੱਤਰਕਾਰ ਰਮਨ ਕਸਯਪ ਅਤੇ ਲਵਪ੍ਰੀਤ ਸਿੰਘ ਦੇ  ਪਿਤਾ ਨਾਲ ਘਰਾ ਵਿੱਚ ਜਾਕੇ ਦੁੱਖ ਸਾਝਾ ਕੀਤਾ      

ਮੋਦੀ ਸਰਕਾਰ ਬਿਨਾ ਕਿਸੇ ਦੇਰੀ ਦੇ ਅਜੇ ਮਿਸਰਾ ਨੂੰ ਕੇਦਰੀ ਵਜਾਰਤ ਚੋ ਬਾਹਰ ਕੱਢੇ-ਕਰਨੈਲ ਸਿੰਘ ਪੀਰਮੁਹੰਮਦ 

 ਭਾਜਪਾ ਹੋਵੇ ਜਾ ਕਾਂਗਰਸ ਕਿਸਾਨਾਂ ਲਈ ਇਹ ਦੋਵੇ ਪਾਰਟੀਆ ਹੀ ਘਾਤਕ -  ਰਣਜੀਤ ਸਿੰਘ ਤਲਵੰਡੀ     

ਲਖਮੀਰਪੁਰ, 8 ਅਕਤੂਬਰ (ਗੁਰਸੇਵਕ ਸੋਹੀ)- ਉੱਤਰ ਪ੍ਰਦੇਸ਼ ਦੇ ਜਿ਼ਲ੍ਹਾ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਨਿਰਦਈ ਕਤਲ ਦੀ ਵਾਪਰੀ ਘਟਨਾ ਦੇ ਵਿਰੋਧ ਵਿੱਚ ਵੀਰਵਾਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਦਾ ਵਫਦ ਲਖੀਮਪੁਰ ਖੀਰੀ ਪਹੁੰਚ ਗਿਆ । ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਗਏ ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ, ਸ: ਰਣਧੀਰ ਸਿੰਘ ਰੱਖੜਾ, ਸ: ਮਨਪ੍ਰੀਤ ਸਿੰਘ ਤਲਵੰਡੀ ਅਤੇ ਸ੍ ਰਵਿੰਦਰ ਸਿੰਘ ਸਾਹਪੁਰ ਸ਼ਾਮਿਲ ਹਨ। ਕੱਲ ਉੱਤਰਪ੍ਰਦੇਸ਼ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋ ਬਾਅਦ ਇਸ ਵਫਦ ਨੂੰ ਸਾਮ ਨੂੰ ਜਦ ਪੁਲਿਸ ਨੇ ਛੱਡਿਆ ਤਾ ਵਫਦ 8 ਘੰਟਿਆ ਦਾ ਸਫਰ ਤੈਅ ਕਰਕੇ ਰਾਤ ਪੂਰਨਪੁਰ ਵਿਖੇ ਠਹਿਰਨ ਤੋ ਬਾਅਦ ਅੱਜ ਦੁਪਹਿਰ ਲਖਮੀਰਪੁਰ ਖੀਰੀ ਵਿਖੇ ਪਹੁੰਚਿਆ ਜਿਥੇ ਵਫਦ ਨੇ ਪੀੜਤ ਪਰਿਵਾਰਾ ਨਾਲ ਉਹਨਾ ਦੇ ਪਿੰਡਾ ਵਿੱਚ ਜਾਕੇ  ਮੁਲਾਕਾਤ ਕੀਤੀ ਤੇ ਹੌਸਲਾ ਦਿੱਤਾ। ਪਾਰਟੀ ਆਗੂਆਂ ਦੀ ਅੱਜ ਫਿਰ ਪੁਲਿਸ ਅਧਿਕਾਰੀਆਂ ਨਾਲ ਥਾ ਥਾ ਲਗਾਏ ਨਾਕਿਆ ਤੇ  ਤਕਰਾਰ ਹੋਈ ਪਰ ਲੰਮੀ ਬਹਿਸ ਤੋ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਜਾਣ  ਦਿੱਤਾ ਗਿਆ । ਵਫਦ ਦੇ ਆਗੂ ਸ: ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੋਏ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ ਅੱਜ ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ।  ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਇਸ ਹਾਦਸੇ ਲਈ ਜਿੰਮੇਵਾਰ  ਕੇਦਰੀ ਗ੍ਰਹਿ ਮੰਤਰੀ ਅਜੇ ਮਿਸਰਾ ਤੇ ਉਸ ਦੇ ਮੁੰਡੇ ਅਸੀਸ ਮਿਸਰਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀ ਦਬਾ ਸਕਦੀ ਹੈ ਅਤੇ ਇਸ ਹਾਦਸੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀ ਜਾਵੇਗੀ।ਇਸ ਮੌਕੇ ਸੀਨੀਅਰ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਖੇਤੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਨਹੀ ਤਾ  ਕਿਸਾਨ ਸੰਘਰਸ਼ ਨਰਿੰਦਰ ਮੋਦੀ ਸਰਕਾਰ ਲਈ ਕਫਨ ਵਿੱਚ  ਕਿੱਲ ਸਾਬਤ ਹੋਵੇਗਾ। ਇਸ ਮੌਕੇ ਸ੍ ਭਵਨਜੀਤ ਸਿੰਘ ਸਮਰਾਲਾ , ਦਲਬੀਰ ਸਿੰਘ ਮੱਲਮਾਜਰਾ, ਸਵਿੰਦਰ ਸਿੰਘ ਟਿਵਾਣਾ, ਸੁਖਮੰਦਰ ਸਿੰਘ, ਜਗਦੀਸ਼ ਸਿੰਘ ਪ੍ਰਧਾਨ,ਸਤਿਗੁਰ ਸਿੰਘ ਨਮੋਲ,  ਸੋਹਣ ਸਿੰਘ ਬਾਬਾ,  
ਬਲਵੰਤ ਸਿੰਘ ਸੋਨੂੰ,  ਮੇਜਰ ਸਿੰਘ ਸੰਗਤਪੁਰਾ , ਹਰਜੀਤ ਸਿੰਘ ਟੱਪਰੀਆਂ , ਮਨਿੰਦਰਪਾਲ ਸਿੰਘ , ਹਰਵਿੰਦਰ ਸਿੰਘ ਦੀਪ ਹਾਜਰ ਸਨ। ਇਸੇ ਦੌਰਾਨ ਭਗਵੰਤ ਨਗਰ ਚੌਕੜਾ ਫਾਰਮ ਜਿਲਾ ਲਖੀਮਪੁਰ ਉੱਤਰਪ੍ਰਦੇਸ਼ ਵਿਖੇ ਕੇਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਦੇ ਮੁੰਡੇ ਦੀ ਥਾਂਰ ਗੱਡੀ ਥੱਲੇ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਅਤੇ ਪੱਤਰਕਾਰ ਰਾਮਕਸਯਪ ਨੂੰ ਸਹੀਦ ਕਰ ਦਿੱਤਾ ਗਿਆ ਸੀ ਦੇ ਪਿਤਾ ਸ੍ ਸਤਨਾਮ ਸਿੰਘ ਅਤੇ ਪੱਤਰਕਾਰ ਰਾਮਕਸਯਪ ਦੇ ਪਿਤਾ ਰਾਮ ਦੇ ਨੂੰ ਸ੍ਰੌਮਣੀ ਅਕਾਲੀ ਦਲ ਸੰਯੁਕਤ ਦਾ ਵਫਦ ਸ੍ਰ ਰਣਜੀਤ ਸਿੰਘ ਤਲਵੰਡੀ ਦੇ ਨਾਲ ਸ੍ ਕਰਨੈਲ ਸਿੰਘ ਪੀਰਮੁਹੰਮਦ, ਸ੍ ਰਣਧੀਰ ਸਿੰਘ ਰੱਖੜਾ ਅਤੇ ਸ੍ ਮਨਪ੍ਰੀਤ ਸਿੰਘ ਤਲਵੰਡੀ ਗਹਿਰਾ ਦੁੱਖ ਸਾਝਾ ਕੀਤਾ ।

ਕਿਸਾਨ ਜਥੇਬੰਦੀਆਂ ਨੇ ਬਿਜਲੀ ਬੋਰਡ ਜਗਰਾਉਂ ਦਾ ਕੀਤਾ ਘਿਰਾਓ,ਐਕਸੀਅਨ ਨੇ ਛੇ ਘੰਟੇ ਬਿਜਲੀ ਦੇਣ ਦਾ ਕੀਤਾ ਵਾਅਦਾ

ਜਗਰਾਉਂ (ਜਸਮੇਲ ਗ਼ਾਲਿਬ)ਸੂਬੇ ਭਰ ਚ ਝੋਨੇ ਲਈ ਆਖਰੀ ਪਾਣੀ ਦੀ ਝਾਕ ਤੇ ਸੋਕਾ ਪੈਣ ਦੇ ਡਰੋਂ ਇਸ ਸੀਜਨ ਚ ਕਿਸਾਨ ਇਕ ਵੇਰ ਫੇਰ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਏ ਹਨ। ਪੰਜਾਬ ਸਰਕਾਰ ਦਾ ਦਸ ਘੰਟੇ ਨਿਰੰਤਰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਦਾ ਵਾਦਾ ਵਫਾ ਨਾ ਹੋਣ ਕਾਰਨ ਕਿਸਾਨਾਂ ਨੇ ਜਥੇਬੰਦ ਹੋ ਸੜਕਾਂ ਤੇ ਬਿਜਲੀ ਦਫਤਰ ਘੇਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਕੱਲ ਗਾਲਬ ਕਲਾਂ ਗਰਿਡ ਤੇ ਅਤੇ ਸਿਧਵਾਂਬੇਟ ਰੋਡ ਗਰਿਡ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ।  ਇਸੇ ਲੜੀ ਚ ਅੱਜ ਫੇਰ ਸਥਾਨਕ ਐਕਸੀਅਨ ਦਫਤਰ ਦਾ ਕਾਉਂਕੇ ਕਲਾਂ ਪਿੰਡ ਦੇ ਕਿਸਾਨਾਂ ਵਲੋਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਘਿਰਾਓ ਕੀਤਾ ਗਿਆ।ਇਸੇ ਤਰਾਂ ਅਜ ਲੱਖਾ , ਰੂਮੀ, ਰਾਏਕੋਟ,  ਸੁਧਾਰ ਬਿਜਲੀ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ।  ਇਸ ਸਮੇਂ ਐਕਸੀਅਨ ਜਗਰਾਓਂ ਨੇ ਹਰ ਹਾਲਤ ਘੱਟੋ ਘੱਟ  ਛੇ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਦਾ ਵਿਸਵਾਸ਼ ਦਿਵਾਇਆ। ਇਸ ਸਮੇਂ ਕਾਉਂਕੇ ਪਿੰਡ ਦੇ ਕਿਸਾਨ ਆਗੂ ਕੁਲਦੀਪ ਸਿੰਘ ਕੀਪਾ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਰੇਸ਼ਮ ਸਿੰਘ ਆਦਿ ਹਾਜਰ ਸਨ। ਇਸੇ ਦੋਰਾਨ ਰੇਲ ਪਾਰਕ ਜਗਰਾਓਂ ਵਿਖੇ ਚਲ ਰਿਹਾ ਕਿਸਾਨ ਧਰਨਾ ਅੱਜ 373 ਵੇਂ ਦਿਨ ਚ ਦਾਖਲ ਹੋਇਆ। ਕਿਸਾਨ ਆਗੂ ਬੰਤਾ ਸਿੰਘ ਡੱਲਾ ਦੀ ਅਗਵਾਈ ਚ ਚਲੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਪੰਜਾਬ ਸਰਕਾਰ ਤੋਂ ਰਹਿ ਦੇ ਕਿਸਾਨ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਪੰਜ ਪੰਜ ਲੱਖ ਰੁਪਏ ਦੇ ਚੈਕ, ਸਰਕਾਰੀ ਨੌਕਰੀ ਦੇ ਹੁਕਮ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ ।ਉਨਾਂ ਕਿਹਾ ਕਿ ਗੁਰ ਤੇਗ ਬਹਾਦਰ ਨਗਰ ਜਗਰਾਓ ਦੇ ਵਸਨੀਕ ਗੁਰਪ੍ਰੀਤ ਸਿੰਘ ਅਤੇ ਪਿੰਡ ਰੂਮੀ ਦੀ ਬੀਬੀ ਗੁਰਮੀਤ ਕੌਰ ਦੇ ਪੀੜਤ ਪਰਿਵਾਰ ਲਈ ਅਜੇ ਤਕ ਚੈਕ ਜਾਰੀ ਨਾ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਇਸ ਮੰਗ ਦਾ ਫੌਰੀ ਹਲ ਨਾ ਕੀਤਾ ਗਿਆ ਤਾਂ ਕਿਸਾਨ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ।ਇਸ ਦੋਰਾਨ ਯੂਰੀਆ ਅਤੇ ਡੀ ਏ ਪੀ ਦੀ ਘਾਟ ਦੇ ਮਸਲੇ ਤੇ ਸਥਾਨਕ ਐਸ ਡੀ ਐਮ ਵਲੋਂ ਸੱਦੀ ਮੀਟਿੰਗ ਚ ਖੁਦ ਉਨਾਂ ਵਲੋਂ ਡੇਢ ਘੰਟਾ ਸਮਾਂ ਲੰਘ ਜਾਣ ਦੇ ਬਾਵਜੂਦ ਨਾ ਪੰਹੁਚਣ ਤੇ  ਕਿਸਾਨਾਂ ਨੇ ਮੀਟਿੰਗ ਦਾ ਬਾਈਕਾਟ ਕਰਕੇ  ਨਾਅਰੇ ਬਾਜੀ ਕਰਕੇ ਵਾਕਆਊਟ ਕਰ ਦਿਤਾ।ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਬੰਧਤ ਮਹਿਕਮੇ ਵਲੋਂ ਜਗਰਾਓ ਤਹਿਸੀਲ ਚ ਡੀ ਏ ਪੀ ਦੀ  ਮੰਗ ਮੁਤਾਬਕ ਮਾਤਰਾ ਪੂਰੀ ਕਰਨ ਲਈ ਤੇ ਜਗਰਾਓ ਚ ਡੀ ਏ ਪੀ ਦਾ ਰੈਕ ਲਾਹੁਣ ਲਈ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾਵੇ।ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ ਸਿੱਧਵਾਂ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬਸੂਵਾਲ,ਦਰਸ਼ਨ ਸਿੰਘ ਗਾਲਬ, ਹਰਚੰਦ ਸਿੰਘ ਢੋਲਣ ਆਦਿ ਆਗੂ ਹਾਜ਼ਰ ਸਨ।