You are here

ਪੰਜਾਬ

16 ਸਾਲਾਂ ਤੋਂ ਤੜਫ ਰਹੇ ਐਸ.ਸੀ. ਪਰਿਵਾਰ ਨੇ ਲਗਾਈ ਹੁਣ 'ਚੰਨੀ' ਨੂੰ ਗੁਹਾਰ

ਪੀੜ੍ਹਤ ਮੁੱਖ ਮੰਤਰੀ ਕੈਪਟਨ ਤੋਂ ਵੀ ਮੰਗ ਚੁੱਕੇ ਆ 'ਮੌਤ' ਦੀ ਭੀਖ਼
ਜਗਰਾਉਂ 3 ਅਕਤੂਬਰ ( ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ )  ਅੱਧੀ ਰਾਤ ਨੂੰ ਥਾਣੇ 'ਚ ਮਾਂ-ਧੀ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਵਾਲੇ ਸਥਾਨਕ ਸ਼ਹਿਰੀ ਥਾਣੇ ਦੇ ਥਾਣਾਮੁਖੀ ਕਹਾਉਂਦੇ ਉਸ ਸਮੇਂ ਦੇ ਠਾਣੇਦਾਰ ਖਿਲਾਫ਼ ਕਾਰਵਾਈ ਲਈ ਪੀੜ੍ਹਤ ਅੈਸ.ਸੀ.ਪਰਿਵਾਰ 16 ਸਾਲਾਂ ਤੋਂ ਦਰ-ਦਰ ਭਟਕ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨੇ ਦੋਸ਼ ਲਗਾਇਆ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਨੂੰ ਵੀ ਦਰਕਿਨਾਰ ਕਰਦਿਆਂ ਸਿਆਸੀ ਦਬਾਅ ਤੇ ਕਥਿਤ ਡੀਲ਼ ਅਧੀਨ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਲੰਬੇ ਸਮੇਂ ਤੋਂ ਪਟਿਆਲੇ ਤਾਇਨਾਤ ਹੈ ਅਤੇ ਮਹਿਲਾਂ ਦੀ ਦਖਲ਼ਅੰਦਾਜ਼ੀ ਕਾਰਨ ਕਾਨੂੰਨੀ ਕਾਰਵਾਈ ਤੋਂ ਬਚ ਰਿਹਾ ਹੈ। ਪੀੜ੍ਹਤ ਪਰਿਵਾਰ ਨੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।
 

ਕਿਸਾਨਾਂ ਵੱਲੋਂ ਅੱਜ ਭਾਜਪਾ ਆਗੂਆਂ ਰਾਕੇਸ਼ ਗੋਇਲ ਦੀ ਹੋ ਰਹੀ ਮੀਟਿੰਗ ਵਾਲੀ ਥਾਂ ਦਾ ਹੋਇਆ ਘਿਰਾਓ

ਭਾਜਪਾ ਆਗੂ ਅਤੇ ਵਰਕਰ ਮੀਟਿੰਗ ਵਿਚੇ ਛੱਡ ਹੋਏ ਰਫੂਚੱਕਰ 

ਨਵੇਂ ਭਾਜਪਾ ਵਿੱਚ ਸ਼ਾਮਲ ਹੋਏ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦਾ ਇਲਾਕੇ ਦੇ ਕਿਸਾਨਾਂ ਵੱਲੋਂ ਹੋਵੇਗਾ ਸਮਾਜਿਕ ਬਾਈਕਾਟ   

ਜਗਰਾਉਂ , 2 ਅਕਤੂਬਰ  (ਜਸਮੇਲ ਗ਼ਾਲਿਬ ) ਜਗਰਾਓ ਰੇਲ ਪਾਰਕ ਧਰਨੇ ਚ ਅੱਜ ਪਤਾ ਲੱਗਣ ਤੇ ਕਿ ਭਾਜਪਾ ਦਾ ਪੰਜਾਬ ਦਾ ਸੋਸ਼ਲ ਮੀਡੀਆ ਇੰਚਾਰਜ ਜਗਰਾਓਂ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਕਰ ਰਿਹਾ ਹੈ ਤਾਂ  ਉਸੇ ਸਮੇਂ ਕਿਸਾਨਾਂ ਮਜਦੂਰਾਂ ਨੇ ਮੀਟਿੰਗ ਸਥਲ ਦਾ ਘਿਰਾਓ ਕਰ ਲਿਆ।  ਜਿਲਾ ਸਕੱਤਰ ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਕਿਸਾਨਾਂ ਮਜਦੂਰਾਂ ਨੇ ਡਿਸਪੋਜ਼ਲ ਰੋਡ ਤੇ ਕਤਿਆਲਾਂ ਦੇ ਮੰਦਰ ਚ ਮੀਟਿੰਗ ਕਰ ਰਹੇ ਭਾਜਪਾ ਲੀਡਰ ਅਤੇ ਵਰਕਰ ਮੌਕਾ ਤਾੜ ਕੇ  ਮੰਦਰ ਦੇ  ਪਿਛਲੇ ਦਰਵਾਜੇ ਤੋ ਭੱਜਣ ਚ ਕਾਮਯਾਬ ਹੋ ਗਏ।  ਇਸ ਸਮੇਂ ਕਿਸਾਨਾਂ ਮਜਦੂਰਾਂ ਨੇ ਧਾਰਮਿਕ ਸਥਾਨ ਤੇ ਲੱਗੀਆਂ ਭਾਜਪਾ ਦੀਆਂ ਫਲੈਕਸਾਂ ਲਾਹ ਕੇ ਪਾੜ ਦਿੱਤੀਆਂ। ਇਸ ਸਮੇਂ  ਇਕਤਰ ਞਖ ਞਖ ਪਿੰਡਾਂ ਤੋ ਦਸ ਮਿੰਟ  ਦੇ ਨੋਟਿਸ ਤੇ ਪੰਹੁਚੇ ਕਿਸਾਨਾਂ  ਮਜਦੂਰਾਂ ਨੂੰ ਅਪਣੇ ਸੰਬੋਧਨ ਚ ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿਧਵਾਂ, ਲੋਕ ਆਗੂ ਕੰਵਲਜੀਤ ਖੰਨਾ ਨੇ  ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮੁਤਾਬਕ ਭਾਜਪਾ ਨੂੰ  ਨਾ ਪਿੰਡਾਂ ਚ ਤੇ ਨਾ ਹੀ ਸ਼ਹਿਰਾਂ ਚ ਕੋਈ ਸਮਾਗਮ  ਕਰਨ ਦਿੱਤਾ  ਜਾਵੇਗਾ।ਉਨਾਂ ਇਸ ਧਾਰਮਿਕ ਸਥਾਨ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ  ਕਿ ਭਵਿੱਖ ਚ ਇਸ ਥਾਂ ਤੇ ਕਿਸੇ ਤਰਾਂ ਦੀ ਮੀਟਿੰਗ ਦੀ ਸੂਹ ਮਿਲਣ ਤੇ ਮੰਦਿਰ ਪ੍ਰਧਾਨ ਦੇ ਘਰ ਤੇ ਦੁਕਾਨ ਮੂਹਰੇ ਧਰਨਾ ਦਿੱਤਾ ਜਾਵੇਗਾ।ੳਪਰੰਤ ਕਿਸਾਨਾਂ ਮਜਦੂਰਾਂ ਨੇ ਮੀਟਿੰਗ ਸਥਲ ਤੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਕਿਸਾਨਾਂ ਮਜਦੂਰਾਂ ਨੇ ਮੋਟਰਸਾਈਕਲਾਂ, ਸਕੂਟਰਾਂ ,ਗੱਡੀਆਂ ਤੇ ਡਿਸਪੋਜ਼ਲ ਰੋਡ, ਸਬਜੀ ਮੰਡੀ ਰੋਡ, ਲਾਜਪਤਰਾਏ ਰੋਡ , ਰੇਲਵੇ ਰੋਡ ਤੋਂ ਹੁੰਦੇ ਹੋਏ ਰੇਲ ਪਾਰਕ ਤਕ ਝੋਨੇ ਦੀ ਖਰੀਦ ਤੇ ਲਾਈ ਪਾਬੰਦੀ ਖਿਲਾਫ ਮੋਦੀ ਹਕੂਮਤ ਵਿਰੁੱਧ ਜੋਰਦਾਰ ਰੋਸ ਮਾਰਚ ਕੀਤਾ ਤੇ ਝੋਨੇ ਦੀ ਸੂਬੇ ਭਰ ਚ ਖਰੀਦ ਤੁਰੰਤ ਚਾਲੂ ਕਰਨ ਦੀ ਮੰਗ  ਕੀਤੀ। ਇਸੇ ਦੋਰਾਨ ਰੇਲਵੇ ਸਟੇਸ਼ਨ ਤੇ ਮਾਸਟਰ ਧਰਮ ਸਿੰਘ ਦੀ ਅਗਵਾਈ ਚ ਕਿਸਾਨ ਮੋਰਚਾ ਜਾਰੀ ਰਿਹਾ। ਇਸ ਸਮੇਂ ਪਿੰਡ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦੇ ਭਾਜਪਾ ਚ ਸ਼ਾਮਲ ਹੋਣ ਦੀ ਨਿੰਦਾ ਕਰਦਿਆਂ ਪਿੰਡ ਤੇ ਇਲਾਕਾਵਾਸੀਆਂ ਨੂੰ ਉਸ ਦਾ ਸਮਾਜਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਹਰਚੰਦ ਸਿੰਘ ਢੋਲਣ, ਕੁਲਵਿੰਦਰ ਸਿੰਘ ਢੋਲਣ, ਦਲਜੀਤ ਸਿੰਘ ਰਸੂਲਪੁਰ, ਦੇਵਿੰਦਰ ਸਿੰਘ ਕਾਉਂਕੇ, ਗੁਰਇਕਬਾਲ ਸਿੰਘ ਰੂਮੀ, ਜਗਜੀਤ ਸਿੰਘ ਕਲੇਰ, ਬਲਬੀਰ ਸਿੰਘ ਅਗਵਾੜ ਲੋਪੋ ,ਮਦਨ ਸਿੰਘ,  ਬਲਦੇਵ ਸਿੰਘ ਫੋਜੀ, ਕਰਨੈਲ ਸਿੰਘ ਭੋਲਾ ਅਤੇ  ਟਹਿਲ ਸਿੰਘ ਅਖਾੜਾ ਵੀ ਹਾਜ਼ਰ ਸਨ।

ਵਾਰਡ ਨੰਬਰ 23 ਦੇ ਵਿਚ ਸਟਰੀਟ ਲਾਈਟਾਂ ਲਗਵਾਈਆਂ

 ਜਗਰਾਉਂ(ਅਮਿਤਖੰਨਾ ,ਪੱਪੂ  )ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ ਅਤੇ  ਕੌਂਸਲਰ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ (ਕਾਮਰੇਡ) , ਅਤੇ ਐਡਵੋਕੇਟ ਵਰਿੰਦਰ ਸਿੰਘ ਕਲੇਰ  ਦੀ  ਮਾਤਾ  ਕੌਸਲਰ ਕਮਲਜੀਤ ਕੌਰ ਕਲੇਰ ਦੀ ਅਗਵਾਈ ਵਿੱਚ ਵਾਰਡ ਨੰਬਰ 23 ਦੀ ਸਟਰੀਟ ਲਾਈਟ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਹੈ। ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਕਲੇਰ ਨੇ ਕਿਹਾ ਕਿ ਵਾਰਡ ਦੇ ਵਿੱਚ ਸਾਰੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ  ਇਸ ਮੌਕੇ   ਨਗਰ ਕੌਂਸਲ ਦੇ ਸਟਰੀਟ ਲਾਈਟ ਦਫਤਰ ਇੰਚਾਰਜ ਹਰੀਸ਼ ਕੁਮਾਰ, ਪਰਮਜੀਤ ਸਿੰਘ ਛੀਨਾ, ਇਲੈਕਟਰੀਸ਼ਨ ਤੀਰਥ ਸਿੰਘ, ਆਤਮਾ ਸਿੰਘ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ।

Millions of quintals of wheat are getting spoiled in Amritsar government wheat warehouse

ਅੰਮ੍ਰਿਤਸਰ ਸਰਕਾਰੀ ਕਣਕ ਦੇ ਗੋਦਾਮ ਵਿੱਚ ਲੱਖਾਂ ਕੁਇੰਟਲ ਕਣਕ ਹੋ ਰਹੀ ਹੈ ਖ਼ਰਾਬ 

ਇਹ ਖ਼ਰਾਬ ਕਣਕ ਆਮ ਲੋਕਾਂ ਦੇ ਘਰ ਤੱਕ ਖਾਣ ਲਈ  ਪਹੁੰਚੇਗੀ 

ਮੁਅੱਤਲ ਏਐਫਐਸਓ ਨੇ ਕੀਤੇ ਖੁਲਾਸੇ  

ਪੁਲਸ ਵੀ ਮੌਕੇ ਤੇ ਪੁੱਜੀ ਅਤੇ ਕਾਰਵਾਈ ਕਰਨ ਦੀ ਗੱਲ ਕਹੀ  

ਅੰਮ੍ਰਿਤਸਰ ਤੋਂ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  

ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਅੰਮ੍ਰਿਤਸਰ ਦੇ ਇੱਕ ਸਰਕਾਰੀ ਕਣਕ ਗੋਦਾਮ ਵਿੱਚ ਲੱਖ ਕਵੈਂਟਲ ਕਣਕ ਮਿੱਟੀ ਮਿਲ ਰਹੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਇਹ ਕਣਕ ਖਾਣ ਲਈ ਆਮ ਲੋਕਾਂ ਦੇ ਘਰਾਂ ਤੱਕ ਪਹੁੰਚੇਗੀ।

ਇਹ ਤਸਵੀਰਾਂ ਦੇਖ ਕੇ ਤੁਹਾਨੂੰ ਵੀ ਹੰਝੂ ਆ ਜਾਣਗੇ ਕਿਉਂਕਿ ਇਸ ਕਣਕ ਵਿੱਚ ਮਿੱਟੀ ਹੈ ਜਾਂ ਮਿੱਟੀ ਵਿੱਚ ਕਣਕ ਹੈ, ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ । ਪਰ ਇਹ ਕਣਕ  ਗੋਦਾਮ ਵਿੱਚ ਲੋਕਾਂ ਦੇ ਘਰ ਲਈ ਰਵਾਨਾ ਹੋ ਰਿਹਾ ਹੈ, ਇਸਦੀ ਜਾਣਕਾਰੀ ਮੁਅੱਤਲ ਏ ਐਫ ਐਸ ਓ  ਨੂੰ ਜਦੋਂ ਪਤਾ ਲੱਗਾ ਤਾਂ ਉਹ ਪੁਲਿਸ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਇਸਦਾ ਖੁਲਾਸਾ ਕੀਤਾ ਅਤੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ । ਪਰ ਸਵਾਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਗੋਦਾਮ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਤੀਜੇ ਵਜੋਂ, ਅੱਜ ਵੀ ਉਹੀ ਕਣਕ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ, ਹੁਣ ਤੁਸੀਂ ਖੁਦ ਫੈਸਲਾ ਕਰੋ ਕਿ ਕੀ ਇਹ ਕਣਕ ਨੂੰ ਖਾਧਾ ਜਾ ਸਕਦਾ ਹੈ ਜਾਂ ਜੇ ਕੋਈ ਇਸਨੂੰ ਖਾਂਦਾ ਹੈ, ਤਾਂ ਉਸਦੀ ਹਾਲਤ ਕੀ ਹੋਵੇਗੀ । ਇਸ ਦੀ ਪੂਰੀ ਜਾਣਕਾਰੀ ਲਈ ਦੇਖੋ ਵੀਡੀਓ  

Facebook Video Link; https://fb.watch/8nQfKBnOB3/

 

ਢੁੱਡੀਕੇ ਪਿੰਡ ਵਾਸੀਆਂ ਨੇ ਇੱਕ ਵਾਰ ਦਿੱਤਾ  ਪ੍ਰੀਤਮ ਦੇ ਹੱਕ ਵਿਚ ਵੱਡਾ ਫਤਵਾ

 ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ  ਪਿੰਡ  ਵਾਸੀ
ਅਜੀਤਵਾਲ (ਬਲਵੀਰ ਸਿੰਘ ਬਾਠ )ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪਿੰਡ ਵਾਸੀਆਂ ਵੱਲੋਂ ਅੱਜ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿੱਚ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਪਿੰਡ ਵਾਸੀਆਂ ਨੇ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਇਕ ਵਾਰ ਫਿਰ ਤੋਂ ਵੱਡੀ ਅਪੀਲ ਕਰਦਿਆਂ ਟਿਕਟ ਦੀ ਮੰਗ ਕੀਤੀ ਕਿ ਜੇਕਰ ਪਰੀਤਮ ਸਿੰਘ ਢੁੱਡੀਕੇ  ਨੌੰ ਪਾਰਟੀ ਟਿਕਟ ਦਿੰਦੀ ਹੈ ਤਾਂ ਪਿੰਡ ਵਾਸੀ ਵੱਡੀ ਲੀਡ ਨਾਲ ਜਿਤਾ ਕੇ ਤੋਰਨਗੇ ਵਿਧਾਨ ਸਭਾ ਵਿੱਚ  ਅੱਜ ਉਨ੍ਹਾਂ ਪਰੀਤਮ ਸਿੰਘ ਢੁੱਡੀਕੇ ਨੂੰ ਵਿਸਵਾਸ਼ ਦਿਵਾਇਆ ਅੱਗੇ ਤਨ ਮਨ ਧਨ ਨਾਲ ਪ੍ਰੀਤਮ ਸਿੰਘ ਦੇ ਹੱਕ ਵਿਚ ਫਤਵਾ ਦੇਣਗੇ  ਕਿਉਂਕਿ ਪਿੰਡ ਵਾਸੀ ਪ੍ਰੀਤਮ ਸਿੰਘ ਨੂੰ ਐਮ ਐਲ ਏ ਦੇਖਣ ਲਈ ਬੜੇ ਉਤਾਵਲੇ ਨਜ਼ਰ ਆਏ  ਇਸ ਸਮੇਂ ਪ੍ਰੀਤਮ ਸਿੰਘ ਢੁੱਡੀਕੇ ਨੇ ਸਾਰੇ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਜੇ ਪਾਰਟੀ ਨੇ ਮਾਣ ਬਖ਼ਸ਼ਿਆ ਤਾਂ ਸਾਰੀਆਂ ਰੜਕਾਂ ਕੱਢ ਦਿਆਂਗਾ  ਇਸ ਸਮੇਂ ਉਨ੍ਹਾਂ ਨਾਲ ਲੰਬੜਦਾਰ ਕਰਨੈਲ ਸਿੰਘ ਅਵਤਾਰ ਸਿੰਘ ਸੁਖਦੇਵ ਸਿੰਘ ਗੁਰਦੀਪ ਸਿੰਘ ਮਹਿੰਦਰ ਸਿੰਘ ਜੋਰਾ ਸਿੰਘ ਲੰਬੜਦਾਰ  ਕੁਲਦੀਪ ਸਿੰਘ ਗੁਰਚਰਨ ਸਿੰਘ ਗੁਰਦੀਪ ਸਿੰਘ ਰਣਜੀਤ ਸਿੰਘ ਸੋਮਾ ਸਿੰਘ ਮੋਹਣ ਸਿੰਘ ਲਾਲ ਸਿੰਘ ਬੂਟਾ ਸਿੰਘ ਗੁਰਚਰਨ ਸਿੰਘ  ਅਤੇ ਨੌਜਵਾਨ ਆਗੂ ਰਾਜੂ ਢੁੱਡੀਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ

ਪਿੰਡ ਹਮੀਦੀ ਵਿਖੇ ਅਨਾਜ ਮੰਡੀ, ਪਿੰਡ ਦੀ ਫਿਰਨੀ ਅਤੇ ਧਰਮਸ਼ਾਲਾ ਦੇ ਉਦਘਾਟਨ ਕੀਤੇ            

 ਮਹਿਲ ਕਲਾਂ/ਬਰਨਾਲਾ-30 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪਿੰਡ ਹਮੀਦੀ ਦੀ ਸਰਪੰਚ ਜਸਪ੍ਰੀਤ ਕੌਰ ਮਾਂਗਟ ਅਤੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੀ ਗਰਾਂਟ 56 ਲੱਖ ਦੀ ਲਾਗਤ ਨਾਲ ਅਨਾਜ ਮੰਡੀ ਦੇ ਨੀਵੇਂ ਹੋ ਚੁੱਕੇ ਫੜ ਨੂੰ ਨਵੇਂ ਸਿਰਿਓਂ ਉੱਚਾ ਕਰਕੇ ਬਣਾਉਣ, ਗੁਰਦੁਆਰਾ ਸਾਹਿਬ ਤੋਂ ਪਿੰਡ ਦੀ ਵਾਟਰ ਵਰਕਸ ਤੱਕ ਇੱਕ ਕਿਲੋਮੀਟਰ ਦੀ ਫਿਰਨੀ ਵਾਲੀ ਸੜਕ ਰਿਪੇਆਰ 19.61ਲੱਖ ਦੀ ਲਾਗਤ ਅਤੇ ਰਮਦਾਸੀਆਂ ਸਿੱਖਾਂ ਦੀ ਧਰਮਸ਼ਾਲਾ ਨੂੰ 4 ਲੱਖ ਦੀ ਲਾਗਤ ਨਾਲ ਰੈਨੋਵੇਸਨ ਕਰਨ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਜਿੱਥੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿੰਡਾਂ ਦਾ ਸਰਬਪੱਖੀ ਵਿਕਾਸ ਅਤੇ ਹਰ ਵਰਗ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਦੇ ਕੇ ਭਾਰੀ ਲਾਭ ਪਹੁੰਚਾਇਆ ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਤੇਜ਼ ਕਰਨ ਅਤੇ ਲੋੜਵੰਦ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਲਈ ਲਗਾਤਾਰ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਕਾਗਰਸ ਸਰਕਾਰ ਵੱਲੋਂ 53 ਲੱਖ ਲੋਕਾਂ ਦੇ ਪੁਰਾਣੇ ਬਿਜਲੀ ਬਿੱਲ ਮੁਆਫ ਕਰਕੇ ਪੁਰਾਣੇ ਬਿੱਲ ਦਾ ਭੁਗਤਾਨ ਪਾਵਰਕਾਮ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1500 ਰੁਪਏ ਦੀ ਦੁਬਾਰਾ ਕੁਨੈਕਸ਼ਨ ਲਾਉਣ ਦੀ ਫੀਸ ਨੂੰ ਵੀ ਸਰਕਾਰ ਵਲੋਂ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਦਕਾ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ, ਪੰਚ ਜਸਵਿੰਦਰ ਸਿੰਘ ਮਾਂਗਟ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ ਨੇ ਪੰਜਾਬ ਸਰਕਾਰ ਵੱਲੋਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਪਿੰਡ ਦੇ ਕਰਵਾਏ ਗਏ ਸਰਬਪੱਖੀ ਵਿਕਾਸ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਤੋ ਹੁਣ ਤੱਕ ਪਿੰਡ ਦੇ ਵਿਕਾਸ ਕਾਰਜਾਂ ਦੇ 2 ਕਰੋਡ਼ ਦੇ ਕਰੀਬ ਗਰਾਂਟ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਇੰਟਰਲਾਕ ਇੱਟਾਂ ਪਾ ਕੇ ਪੱਕਾ ਕਰਨ ਨਵੇਂ ਪਾਰਕ ਬਣਾਉਣ ਧਰਮਸ਼ਾਲਾ ਦੀ ਉਸਾਰੀ, ਅਨਾਜ ਮੰਡੀ ਦਾ ਨੀਵਾਂ ਹੋ ਚੁੱਕਿਆ ਫੜ੍ਹ ਪੱਕਾ ਕਰਨ ਸਮੇਤ ਹੋਰ ਵੱਖ ਵੱਖ ਵਿਕਾਸ ਕਾਰਜ ਕਰਵਾ ਕੇ ਪਿੰਡ ਨੂੰ ਇਕ ਨਮੂਨੇ ਦਾ ਪਿੰਡ ਬਣਾਇਆ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਪਿੰਡ ਅੰਦਰ ਕਮਿਊਨਿਟੀ ਹਾਲ ਬਣਾਉਣ, ਗੰਦੇ ਨਾਲੇ ਲਈ ਢੁਕਵੀਂ ਵਿਸੇਸ਼ ਗਰਾਂਟ ਜਾਰੀ ਕਰਨ ਅਤੇ ਪਿੰਡ ਹਮੀਦੀ ਤੋਂ ਖਿਆਲੀ ਤਕ ਕੱਚੇ ਪਏ 4 ਕਿਲੋਮੀਟਰ ਦੇ ਰਸਤੇ ਨੂੰ ਪੱਕਾ ਕਰਕੇ ਸੜਕ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਮੰਡੀ ਬੋਰਡ ਦੇ ਜੇਈ ਪ੍ਰਦੀਪ ਸਿੰਘ ਬਾਪਲਾ, ਠੇਕੇਦਾਰ ਗਰਗ, ਇੰਜਨੀਅਰ ਹਰਬੰਸ ਸਿੰਘ ਅਕਲੀਆ, ਸੀਨੀਅਰ ਕਾਂਗਰਸੀ ਆਗੂ ਡਾ ਬਲਵੰਤ ਸ਼ਰਮਾ ਹਮੀਦੀ, ਰਾਜਬੀਰ ਸਿੰਘ ਰਾਣੂ, ਪੰਚ ਅਮਰਜੀਤ ਸਿੰਘ ਢੀਂਡਸਾ, ਪੰਚ ਸਰਬਜੀਤ ਕੌਰ ਪਾਲ, ਕੁਲਦੀਪ ਸਿੰਘ ਰੰਧਾਵਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਪਾਲ, ਗੁਰਮੀਤ ਸਿੰਘ ਪਾਲਾ, ਰਣਧੀਰ ਸਿੰਘ, ਸਨੀ ਸਿੰਘ, ਬਿੱਟੂ ਸਿੰਘ, ਪਿਆਰਾ ਸਿੰਘ ਪਾਲ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਤੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਦਿੱਤਾ ਮੁੱਖ ਮੰਤਰੀ ਚੰਨੀ ਨੂੰ ਮੰਗ ਪੱਤਰ-ਡਾ ਬਾਲੀ 

ਜਲਦੀ ਹੀ ਕਰਾਂਗੇ ਸੂਬਾ ਕਮੇਟੀ ਨਾਲ ਮੀਟਿੰਗ...ਮੁੱਖ ਮੰਤਰੀ......
  ਮਹਿਲ ਕਲਾਂ/ ਬਰਨਾਲਾ 30 ਸਤੰਬਰ- (ਗੁਰਸੇਵਕ ਸਿੰਘ ਸੋਹੀ)-  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਨੇ ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰਨੀ ਨੂੰ ਆਪਣੀਆਂ ਮੰਗਾਂ  ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਤੁਹਾਡੀ ਮੀਟਿੰਗ ਬੁਲਾਈ ਜਾਵੇਗੀ ਅਤੇ ਮਸਲੇ ਦਾ ਹੱਲ ਕੀਤਾ ਜਾਵੇਗਾ। ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਡਾ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਚ ਇਕੱਠੇ ਹੋ ਕੇ ਮੋਟਰਸਾਈਕਲਾਂ,ਕਾਰਾਂ, ਜੀਪਾਂ ਤੇ ਸਵਾਰ ਹੋ ਕੇ, ਹੱਥ ਵਿੱਚ ਝੰਡੇ ਲਹਿਰਾਓਦੇ ਹੋਏ ਇਨਕਲਾਬ ਜਿੰਦਾਬਾਦ ਦੇ ਨਾਹਰੇ ਮਾਰਦੇ ਹੋਏ ,ਨਵਾਂ ਸ਼ਹਿਰ ਤੋਂ ਤੁਰੇ ਤਾਂ ਪੁਲਿਸ ਦੇ ਕਾਫਲੇ ਨੇ ਸੁੂਗਰ ਮਿੱਲ ਕੋਲ ਰੋਕ ਲਿਆ। ਪੁਲਿਸ ਨੇ ਮੁੱਖ ਮੰਤਰੀ ਸਾਹਿਬ ਨੂੰ ਮਿਲਾਉਣ ਦਾ ਭਰੋਸਾ ਦਿੱਤਾ। ਪੁਲਿਸ ਦੀਆਂ ਗੱਡੀਆਂ ਦੁਆਰਾ ਸੁਬਾਈ ਪ੍ਰਧਾਨ ਡਾਕਟਰ ਰਮੇਸ਼ ਬਾਲੀ ਨੂੰ ਤੇ ਜਿਲਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੂੰ ਮਿਲਣ ਸਹੀਦ ਭਗਤ ਸਿੰਘ ਦੀ ਸਮਾਰਕ ਤੇ ਲਿਜਾਇਆ ਗਿਆ। ਪਰ ਪੁਲੀਸ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਕਰਵਾ ਸਕੀ ।ਇਸੇ ਦੌਰਾਨ ਰੋਹ ਵਿੱਚ ਆਏ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ,ਜਿੱਥੋਂ ਜੀ ਮੁੱਖ ਮੰਤਰੀ ਦਾ ਕਾਫ਼ਲਾ ਗੁਜ਼ਰਨਾ ਸੀ, ਉਥੇ ਰੋਡ ਜਾਮ ਕਰ ਦਿੱਤਾ ਤਾਂ ਪੁਲਿਸ ਅਧਿਕਾਰੀ ਦੁਆਰਾ ਹਰਕਤ ਵਿੱਚ ਆ ਗਏ। ਤੁਰੰਤ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਈ  ਗਈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਸੱਦੀ ਜਾਵੇਗੀ।
 ਇਸ ਕਾਫਲੇ ਦੀ ਅਗਵਾਈ ਸੂਬਾ ਪ੍ਰਧਾਨ ਡਾਕਟਰ ਰਮੇਸ਼ ਬਾਲੀ, ਸੂਬਾ ਚੇਅਰਮੈਨ ਡਾ ਠਕਰਜੀਤ ਸਿੰਘ, ਜਿਲ੍ਹਾ ਚੇਅਰਮੈਨ ਡਾ ਸੁਰਿੰਦਰ ਜੈਨ ਪੁਰੀ ,ਜਿਲਾ ਪ੍ਰਧਾਨ ਬਲਕਾਰ ਕਟਾਰੀਆ, ਡਾ ਪ੍ਰੇਮ ਸਲੋਹ ਸਕੱਤਰ, ਡਾ ਕਸਮੀਰ ਸਿੰਘ ਖਜਾਨਚੀ, ਡਾ ਅਵਤਾਰ ਬਾਲੀ ਜਿਲਾ ਪ੍ਰੈਂਸ ਸਕੱਤਰ ,ਡਾ ਬਲਵੀਰ ਗਰਚਾ, ਡਾ ਸੂਬਾ ਮੀਤ ਪ੍ਰਧਾਨ ਗੁਰਮੁਖ ਸਿੰਘ, ਡਾ ਮੰਗਤ ਰਾਏ, ਡਾ ਰਾਜਿੰਦਰ ਲੱਕੀ, ਡਾ ਅਨਪਿੰਦਰ ਸਿੰਘ, ਡਾ ਭੁਪਿੰਦਰ ਭੌਰ, ਡਾ ਅਮਿਰਤ ਲਾਲ, ਡਾ ਜਸਵੀਰ ਸਿੰਘ ਗੜ੍ਹੀ, ਡਾ ਜਗੀਰ ਸਿੰਘ, ਡਾ ਜਤਿੰਦਰ ਸਹਿਗਲ, ਡਾ ਨਿਰਮਲ ਸਿੰਘ ਵੀ ਹਾਜ਼ਰ ਹੋਏ ।ਇਕੱਠੇ ਹੋਏ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਉਹਨਾਂ ਦੀ ਸਮਾਰਕ ਤੇ ਲੰਡੂ ਵੰਡੇ ।

 

ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਅਕਾਲੀ- ਬਸਪਾ ਉਮੀਦਵਾਰ ਵੀਰ ਸੰਗਰੂਰ ਨਾਲ 5 ਲੱਖ ਦੀ ਠੱਗੀ

ਲਾਲਚ ‘ਚ ਆ ਕੇ ਖਰੀਦ ਲਿਆ ਨਕਲੀ ਸੋਨਾ,ਠੱਗ ਹੋਏ ਰਫੂਚੱਕਰ

ਮਹਿਲ ਕਲਾਂ /ਬਰਨਾਲਾ- 28 ਸਤੰਬਰ- (ਗੁਰਸੇਵਕ ਸੋਹੀ)- ਨੌਸਰਬਾਜ਼ਾਂ ਵੱਲੋਂ ਆਮ ਲੋਕਾਂ ਨਾਲ ਵੱਖ ਵੱਖ ਤਰੀਕਿਆਂ ਨਾਲ ਠੱਗੀ ਕੀਤੇ ਜਾਣ ਦੀਆਂ ਖ਼ਬਰਾਂ ਅਸੀਂ ਅਕਸਰ ਸੁਣਦੇ-ਪੜਦੇ ਰਹਿੰਦੇ ਹਾਂ ਪਰ ਇਕ ਤਾਜ਼ਾ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਸੰਗਰੂਰ ਨੇ ਲਾਲਚ ਵਿੱਚ ਆ ਕੇ ਆਪਣੇ ਪੰਜ ਲੱਖ ਰੁਪਏ ਗੁਆ ਲਏ। ਜਾਣਕਾਰੀ ਅਨੁਸਾਰ ਬਸਪਾ ਆਗੂ ਚਮਕੌਰ ਸਿੰਘ ਵੀਰ ਸੰਗਰੂਰ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਧੂਰੀ ਪੁਲੀਸ ਕੋਲ ਪੰਜ ਲੱਖ ਦੀ ਠੱਗੀ ਕਰਨ ਵਾਲੇ ਨੌਸਰਬਾਜਾਂ ਵਿਰੁੱਧ ਕਾਰਵਾਈ ਕਰਨ ਲਈ ਅਰਜ਼ੀ ਦਿੱਤੀ ਹੈ।ਪੁਲੀਸ ਨੂੰ  ਦਿੱਤੀ ਅਰਜ਼ੀ ਅਨੁਸਾਰ ਚਮਕੌਰ ਸਿੰਘ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸਰਬਜੀਤ ਸਿੰਘ ਮੀਮਸਾ ਨੇ ਯੂਪੀ ਵਾਸੀ ਰਾਹੁਲ ਤੇ ਰਾਜੂ ਨਾਂ ਦੇ ਵਿਅਕਤੀਆਂ ਵੱਲੋਂ 10 ਲੱਖ ਰੁਪਏ ਤੋਂ ਵੱਧ ਦਾ ਸੋਨਾ ਸਿਰਫ 5 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ।
ਬਸਪਾ ਦੇ ਸੂਬਾ ਸਕੱਤਰ ਤੇ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ ਨੇ ਲਾਲਚ ‘ਚ ਆਕੇ ਆਪਣੇ ਬੈਂਕ ਖਾਤੇ ‘ਚੋਂ ਮਿਤੀ 16 ਅਗਸਤ 2021 ਨੂੰ ਪੰਜ ਲੱਖ ਰੁਪਏ ਕਢਵਾ ਕੇ ਧੂਰੀ ਪੁਲ ਨੇੜੇ ਸੂਆ ਵਿਖੇ ਰਾਹੁਲ ਤੇ ਰਾਜੂ ਨੂੰ ਪੈਸੇ ਦੇ ਕੇ ਸੋਨਾ ਲੈ ਲਿਆ ਅਤੇ ਬਆਦ ‘ ਜਾਂਚ ਦੌਰਾਨ ਇਹ ਸੋਨਾ ਨਕਲੀ ਨਿਕਲਿਆ ਤਾਂ ਬਸਪਾ ਆਗੂ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਨੌਸਰਬਾਜ਼ਾਂ ਦੀ ਭਾਲ ਕੀਤੀ ਪਰ ਉਹ ਰਫੂਚੱਕਰ ਹੋ ਚੁੱਕੇ ਸਨ। ਜਦੋਂ ਬਸਪਾ ਉਮੀਦਵਾਰ ਚਮਕੌਰ ਸਿੰਘ ਵੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਠੱਗੀ ਦਾ ਪੀੜਤ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ। ਜਦੋਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਤੁਸੀਂ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਕੇ ਠੱਗਾਂ ਨੂੰ ਦਿੱਤੇ ਅਤੇ ਧੂਰੀ ਪੁਲਸ ਨੂੰ ਸ਼ਿਕਾਇਤ ਤੁਹਾਡੇ ਨਾਮ ਤੇ ਦਿੱਤੀ ਗਈ ਹੈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਕਿਸਾਨ ਮਜ਼ਦੂਰਾਂ ਦਾ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਜਗਰਾਉਂ ਤੇ ਧਰਨੇ ਦਾ 364  ਦਿਨ  

ਜਗਰਾਉਂ 28 ਸਤੰਬਰ (ਜਸਮੇਲ ਗ਼ਾਲਿਬ )364 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਮਜਦੂਰ  ਧਰਨੇ ਚ ਅੱਜ ਸਭ ਤੋਂ ਪਹਿਲਾਂ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪੁਲਸ ਸਟੇਸ਼ਨ ਸਾਹਮਣੇ ਅੰਗਰੇਜ ਹਕੂਮਤ ਵਲੋਂ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤੀ ਗਈ ਆਜਾਦੀ ਲਹਿਰ ਦੀ ਵੀਰਾਂਗਨਾ ਮਾਂਤਾਗਨੀ ਹਾਜਰਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।1942 ਚ  ਅੱਜ ਦੇ ਦਿਨ 29 ਸਿਤੰਬਰ ਨੂੰ ਸ਼ਹੀਦ  ਕੀਤੀ ਇਸ ਆਜਾਦੀ ਘੁਲਾਟਣ ਨੂੰ ਬੰਗਾਲੀ  ਲੋਕ ਗਾਂਧੀ ਬੁਰਰੀ ਦੇ ਨਾਂ ਨਾਲ ਜਾਣਦੇ ਹਨ।ਅੱਜ  ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਚਲੇ ਇਸ ਧਰਨੇ ਚ ਸਭ ਤੋਂ ਪਹਿਲਾਂ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਤੇ ਸਮੂਹ ਇਲਾਕਾ ਵਾਸੀ, ਬੰਦ ਚ ਸ਼ਾਮਲ ਕਿਸਾਨਾਂ, ਦਿਹਾਤੀ ਮਜਦੂਰਾਂ,ਦੁਕਾਨਦਾਰਾਂ ,ਵਪਾਰੀਆਂ ਨੋਜਵਾਨਾਂ,ਔਰਤਾਂ, ਬੱਚਿਆਂ ਦਾ ਧੰਨਵਾਦ ਕਰਦਿਆਂ ਲੋਕ ਏਕਤਾ ਦਾ ਜੱਕ ਹੋਰ ਵਿਸ਼ਾਲ ਕਰਨ ਦੀ ਮੁਬਾਰਕਬਾਦ ਦਿੱਤੀ। ਮੋਰਚੇ ਵਲੋਂ ਸਾਰੇ ਹੀ ਪਿੰਡਾਂ, ਸੰਸਥਾਵਾਂ , ਵਿਅਕਤੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ  ਚਾਹ, ਪਰਸ਼ਾਦਿਆ ,ਪਾਣੀ ,ਚੋਲਾਂ ਦੇ ਲੰਗਰ ਲਈ ਵਿਤੋਂ ਵਧ ਯਤਨ ਜੁਟਾਏ। ਇਸ ਸਮੇਂ ਅਪਣੇ ਸੰਬੋਧਨ ਚ ਬੁਲਾਰਿਆਂ ਨੇ ਜੀ ਟੀ ਰੋਡ ਅਤੇ ਰੇਲਵੇ ਟਰੈਕ ਦੇ ਧਰਨੇ ਚ ਰਿਕਾਰਡ ਤੋੜ ਹਾਜਰੀ ਅਤੇ ਪ੍ਰਬੰਧਾਂ ਤੇ ਤਸੱਲੀ ਜਾਹਰ ਕੀਤੀ।ਸੰਬੋਧਨ ਕਰਦਿਆਂ ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬ, ਤਰਸੇਮ ਸਿੰਘ ਬਸੂਵਾਲ ,ਹਰਭਜਨ ਸਿੰਘ ਦੌਧਰ ਨੇ ਕਿਹਾ ਕਿ ਬੀਤੇ ਕਲ ਪੰਜਾਬ ਭਰ ਦੇ ਸਾਰੇ ਮੋਰਚਿਆਂ ਚ ਕਿਸਾਨਾਂ ਮਜਦੂਰਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੀ ਵਧਾਈ ਸਾਂਝੀ ਕਰਦਿਆਂ ਉਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਪੰਜਾਬ ਕਾਂਗਰਸ ਚ ਇਕ ਵੇਰ ਫਿਰ ਤਿੱਖੇ ਹੋਏ ਕੁਰਸੀ ਵਿਵਾਦ ਨੂੰ ਪੂੰਜੀਵਾਦੀ ਮੌਕਾਪ੍ਰਸਤ ਸਿਆਸਤ ਦਾ ਲਾਜਮੀ ਸਿੱਟਾ ਕਰਾਰ ਦਿੱਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਅਪਣੇ ਸੰਬੋਧਨ ਚ ਮਜਦੂਰ ਵਰਗ ਦੀਆਂ ਮੰਗਾਂ ਅਤੇ ਸਰਕਾਰ ਨਾਲ ਚਲ ਰਹੀ ਗੱਲਬਾਤ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮਜਬੂਰ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨਾਂ ਪਾਵਰਕਾਮ ਵਲੋਂ ਪਿੰਡਾਂ ਚ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਨੂੰ ਨਾ ਲਗਣ ਦੇਣ ਲਈ ਜਦੋਜਹਿਦ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।ਇਸ ਸਮੇਂ  ਧਰਮ।ਸਿੰਘ ਸੂਜਾਪੁਰ,ਹਰਚੰਦ ਸਿੰਘ ਢੋਲਣ,ਗੁਰਬਖਸ਼ ਸਿੰਘ ਕੋਠੇ ਸ਼ੇਰਜੰਗ, ਜਗਦੀਸ਼ ਸਿੰਘ, ਦਲਜੀਤ ਸਿੰਘ ਰਸੂਲਪੁਰ,  ਸਮਸ਼ੇਰ ਸਿੰਘ ਮਲਕ, ਮਦਨ ਸਿੰਘ , ਕੁੰਡਾ ਸਿੰਘ ਕਾਊਂਕੇ ਆਦਿ ਸ਼ਾਮਲ ਸਨ।

ਸਰਕਾਰੀ ਹਾਈ ਸਕੂਲ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਜਗਰਾਉਂ (ਜਸਮੇਲ ਗ਼ਾਲਿਬ)ਅੱਜ ਸਰਕਾਰੀ ਸਕੂਲ ਦੌਲੇਵਾਲਾ ਮਾਇਰ ਪਿੰਡ ਵਿੱਚ ਸਰਪੰਚ ਜਰਨੈਲ ਸਿੰਘ ਪਿੰਡ ਮੰਦਰ  ਅਤੇ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ   ਸ਼ਹੀਦ ਭਗਤ ਸਿੰਘ ਦਾ ਜਨਮ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਸਰਪੰਚ ਜਰਨੈਲ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿਚ ਅਹਿਮ ਯੋਗਦਾਨ ਦਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋ ਦੇਸ਼ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ ਅੱਗੋਂ ਉਨ੍ਹਾਂ ਬੀਬੀਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਕ੍ਰਾਂਤੀਕਾਰੀ ਯੋਧਿਆਂ ਬਾਰੇ ਦੱਸਿਆ ਅਤੇ ਪੜ੍ਹਾਇਆ ਜਾਵੇ ਜੋ ਬੱਚੇ ਵੱਡੇ  ਹੋ ਕੇ ਦੇਸ਼ ਅਤੇ ਸਮਾਜ ਲਈ ਕੁਝ ਕਰਨ ਦੀ ਸੇਧ ਲੈ ਸਕਣ ਇਸ ਤੋਂ ਇਲਾਵਾ ਬੀਬੀ ਭੈਣਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਸਮੇਂ ਸੁਰਿੰਦਰ ਸਿੰਘ ਮੰਦਰ, ਡਾ ਗੁਰਦੇਵ ਸਿੰਘ ਦੌਲੇ,ਕਲੱਬ ਮੈਂਬਰ ਆਦਿ ਹਾਜ਼ਰ ਸਨ।

ਸਾਨੂੰ ਹਮੇਸ਼ਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ:ਅਮਰਜੀਤ ਕੌਰ ਮਠਾੜੂ

ਜਗਰਾਉਂ (ਜਸਮੇਲ ਗ਼ਾਲਿਬ)ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ (ਫਿਰੋਜ਼ਪੁਰ)ਅਮਰਜੀਤ ਕੌਰ ਮਠਾੜੂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਭਵਿੱਖ ਬਚਾਉਣਾ ਹੈ ਜਾਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜ ਨਾਂ ਹੈ ਇਹ ਸਾਡੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਸਾਨੂੰ ਆਪਣੇ ਸ਼ਹੀਦਾਂ ਤੋਂ ਸੇਧ ਲੈਣੀ ਚਾਹੀਦੀ ਹੈ ਉਨ੍ਹਾਂ ਦੇ ਪੂਰਨਿਆਂ ਤੇ ਚੱਲਣਾ  ਚਾਹੀਦਾ ਹੈ।ਉਨ੍ਹਾਂ ਕਿਹਾ ਹੈ ਕਿ  ਸਾਨੂੰ ਸ਼ਹੀਦਾਂ ਦੇ ਦਿਖਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ । ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਾਲੇ ਕਾਨੂੰਨਾਂ ਬਾਰੇ ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਸਾਡੀ ਮੌਤ ਦੇ ਵਾਰੰਟ ਹਨ ਜਿਸ ਨਾਲ ਸਾਡੇ ਹਰ ਵਰਗ ਤੇ ਅਸਰ ਪਵੇਗਾ ਇਨ੍ਹਾਂ ਨੇ ਆਖਿਆ ਹੈ ਕਿ ਪ੍ਰਧਾਨ ਮਠਾੜੂ ਨੇ ਆਖਿਆ ਹੈ ਕਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਅਤੇ  ਜੋ ਸਹੂਲਤਾਂ ਤੁਹਾਨੂੰ ਦਿੱਲੀ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਓਹੀ ਸਹੂਲਤਾਂ ਤੁਹਾਨੂੰ ਪੰਜਾਬ ਵਿਚ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਵੀ ਪੰਜਾਬ ਨੂੰ ਗੁਲਾਮ ਬਣਾਇਆ ਹੋਇਆ ਹੈ ਜੇ ਤੁਸੀਂ ਇਨ੍ਹਾਂ ਪਾਰਟੀਆਂ ਤੋਂ ਗੁਲਾਮੀ ਤੋਂ ਆਜ਼ਾਦ ਹੋਣਾ ਹੈ ਤਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ।

ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਨੌਜਵਾਨ ਵੀਰ ਕਿਸਾਨੀ ਅੰਦੋਲਨ ਨਾਲ ਜੁੜੇ ਰਹਿਣ -ਮਨਜੀਤ ਰਾਏ  ਰਾਜਾ ਢੁੱਡੀਕੇ

ਅਜੀਤਵਾਲ (ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ ਵੱਲੋਂ ਤਿੱਨ  ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਮਜਦੂਰਾਂ ਵੱਲੋਂ ਦਿੱਲੀ ਦੇ ਵੱਖ ਵੱਖ ਪਾਰਟੀਆਂ ਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਇੱਕ ਵਾਰ ਫੇਰ ਤੋਂ ਨੌਜਵਾਨ ਵੀਰ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਕਿਸਾਨੀ ਅੰਦੋਲਨ ਨਾਲ ਜੁੜੇ  ਰਹਿਮ ਦੀ ਅਪੀਲ ਕਰਦਿਆਂ ਪ੍ਰਧਾਨ ਮਨਜੀਤ ਰਾਏ ਅਤੇ ਰਾਜਾ ਢੁੱਡੀਕੇ ਜਨ ਸਾਈਟ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ  ਉਨ੍ਹਾਂ ਸਾਂਝੇ ਤੌਰ ਤੇ ਕਿਹਾ ਕਿ ਇਹ ਸੰਘਰਸ਼ ਕਲਾ ਕਿਸਾਨੀ ਸੰਘਰਸ਼ ਨਹੀਂ ਸਭ ਧਰਮਾਂ ਦਾ ਸਾਂਝਾ ਕਿਸਾਨੀ ਅੰਦੋਲਨ ਬਣ ਚੁੱਕਿਆ ਹੈ ਅਤੇ ਸਾਰੇ ਧਰਮਾਂ ਦੇ ਲੋਕ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ  ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰਾਂ ਵੱਲੋਂ ਇਹ ਵਿੱਢਿਆ ਸੰਘਰਸ਼ ਖਾਲੀ ਹੱਥ ਵਾਪਸ ਨਹੀਂ ਜਾਵੇਗਾ ਅਸੀਂ ਇੱਥੋਂ ਜਿੱਤ ਦੇ ਝੰਡੇ ਬੁਲੰਦ ਕਰਕੇ ਕਾਲੇ ਬਿਲਾਂ ਨੂੰ  ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਾਗੇ ਇਹ ਮੇਰਾ ਕਿਸਾਨ ਮਜ਼ਦੂਰ ਵਿਰੋਧੀ ਹਨ ਅਤੇ ਘਾਤਕ ਹਨ ਅਸੀਂ ਇਨ੍ਹਾਂ ਬਿਲਾਂ ਨੂੰ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਹੋਣ ਦੇਵਾਂਗੇ  ਬਿਲਾਂ ਨੂੰ ਰੱਦ ਕਰਵਾਉਣ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ

ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌੜ ਵਿਖੇ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ

ਬਰਨਾਲਾ/ ਭਦੌੜ- 28 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਇਕ ਪਾਸੇ ਸਰਕਾਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਵਧੀਆ ਪਡ਼੍ਹਾਈ ਕਰਵਾਉਣ ਲਈ ਦਾਅਵੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਚ ਆਪਣੇ ਬੱਚੇ ਪੜ੍ਹਾਉਣ ਲਈ ਲੱਖਾਂ ਰੁਪਏ ਐਡ ਤੇ ਖ਼ਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਦਾਖਲ ਕਰਵਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਅੰਦਰ ਅਜਿਹੇ ਅਨੇਕਾਂ ਸਕੂਲ ਹਨ। ਜਿੱਥੇ ਹਜ਼ਾਰਾਂ ਪੋਸਟਾਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ -ਨਾਲ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਜਿਸ ਕਾਰਨ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਰਹੇ ਹਨ। ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਦੌੜ ਵਿਖੇ ਇਸ ਸਮੇਂ 986 ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਜਿਨ੍ਹਾਂ ਲਈ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ੇ ਪੜ੍ਹਾਉਣ ਲਈ 40 ਅਧਿਆਪਕਾਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਹਨ। ਇਨ੍ਹਾਂ 40 ਪੋਸਟਾਂ ਚੋਂ 20 ਦੇ ਕਰੀਬ ਪੋਸਟਾਂ ਭਰੀਆਂ ਹੋਈਆਂ ਹਨ। ਜਦਕਿ 20 ਪੋਸਟਾਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਖ਼ਾਲੀ ਹਨ। ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ।
ਕਿਹੜੀਆਂ ਕਿਹੜੀਆਂ ਪੋਸਟਾਂ ਮਨਜ਼ੂਰ ਹਨ ਅਤੇ ਕਿਹੜੀਆਂ ਖਾਲੀ ਹਨ ? ਕੁੱਲ 40 ਪੋਸਟਾਂ ਮਨਜ਼ੂਰ ਹਨ। ਜਿਨ੍ਹਾਂ ਚੋਂ ਲੈਕਚਰਾਰ ਪੰਜਾਬੀ ਪੋਸਟਾਂ 2 ਚੋਂ 2 ਖਾਲੀ,ਅੰਗਰੇਜ਼ੀ ਦੀਆਂ 2 ਪੋਸਟਾਂ ਚ 2 ਖਾਲੀ, ਹਿਸਟਰੀ 1ਪੋਸਟ  ਚੋਂ ਖਾਲੀ, ਹਿਸਾਬ ਦੀ 1ਪੋਸਟ 1ਭਰੀ ਹੋਈ ਹੈ। ਕੈਮਿਸਟਰੀ 1ਪੋਸਟ 1ਭਰੀ ਹੋਈ ਹੈ। ਫਿਜ਼ਿਕਸ 1ਪੋਸਟ 1ਖਾਲੀ, ਫਿਜ਼ੀਕਲ ਐਜੂਕੇਸ਼ਨ 1ਪੋਸਟ 1ਹੀ ਖਾਲੀ, ਪੌਲੀਟੀਕਲ ਸਾਇੰਸ 1ਪੋਸਟ 1ਖਾਲੀ ,ਵਾਇਓਲੋਜੀ 1ਪੋਸਟ 1ਹੀ ਖਾਲੀ, ਮਾਸਟਰ ਕੇਡਰ ਅੰਗਰੇਜ਼ੀ ਮਾਸਟਰ 4 ਪੋਸਟਾਂ ਜਿਸ ਚੋਂ 3 ਭਰੀਆਂ ਹੋਈਆਂ ਹਨ 1ਖਾਲੀ, ਹਿੰਦੀ 2 ਚੋਂ 2 ਖਾਲੀ, ਪੰਜਾਬੀ ਮਾਸਟਰ 4 ਪੋਸਟਾਂ 4 ਦੀਆਂ 4 ਭਰੀਆਂ ਹੋਈਆਂ। ਡੀ, ਪੀ, ਈ,ਦੀ 1ਪੋਸਟ 1ਹੀ ਖਾਲੀ, ਸਾਇੰਸ ਮਾਸਟਰ 5 ਪੋਸਟਾਂ ਚੋਂ 5 ਹੀ ਖਾਲੀ ਹਨ। ਸਮਾਜਿਕ ਸਿੱਖਿਆ 2 ਪੋਸਟਾਂ ਚ 2 ਭਰੀਆਂ ਹੋਈਆਂ ਹਨ। ਹਿਸਾਬ ਮਾਸਟਰ 4 ਚੋਂ 4 ਭਰੀਆਂ ਹੋਈਆਂ ਹਨ। ਅ/ਕ ਟੀਚਰ 1ਪੋਸਟ 1ਹੀ ਖਾਲੀ। ਕੰਪਿਊਟਰ 4 ਪੋਸਟਾਂ 4 ਹੀ ਭਰੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਕੂਲ ਚ ਸਾਇੰਸ ਵਿਸ਼ੇ ਨਾਲ ਸਬੰਧਤ 5 ਪੋਸਟਾਂ ਹਨ। ਜਿਨ੍ਹਾਂ 5 ਪੋਸਟਾਂ ਚ 5 ਹੀ ਖਾਲੀ ਹੋਣ ਕਾਰਨ ਵਿਦਿਆਰਥੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਲਾਕੇ ਭਰ ਚੋਂ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਲੋਕਾਂ ਹਾਈਵੇ ਕੀਤਾ ਜਾਮ  

ਹਰੀਆਂ ਪੱਗਾਂ ਅਤੇ ਚੁੰਨੀਆਂ ਦਾ ਆਇਆ ਹੜ੍ਹ , ਨੌਜਵਾਨ ਵਹੀਰਾਂ ਘੱਤ ਕੇ ਪਹੁੰਚੇ    

ਲੋਕਾਂ ਦਾ ਕਹਿਣਾ ਮੋਦੀ ਸਰਕਾਰ ਨ੍ਹੇਰੇ ਚ ਨਾ ਰਹੇ ਅਸੀਂ ਸਭ ਇਕ ਹਾ ਕਾਲੇ ਕਾਨੂੰਨ ਵਾਪਸ ਵਾਪਸ ਕਰਵਾ ਕੇ ਹੀ ਚੈਨ ਲਵਾਂਗਾ

ਜਗਰਾਉਂ 27 ਸਤੰਬਰ (ਜਸਮੇਲ ਗ਼ਾਲਿਬ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ  ਖੇਤੀ ਦੇ ਕਾਲੇ ਕਨੂੰਨਾਂ ਖਿਲਾਫ ਦੇਸ਼ ਵਿਆਪੀ ਭਾਰਤ ਬੰਦ ਸਮੇਂ ਅੱਜ  ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਅੱਜ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਦਿੱਤੇ ਇਸ ਵਿਸ਼ਾਲ ਧਰਨੇ ਚ ਲੋਕਾਂ ਦੇ ਉਤਸ਼ਾਹ ਨੇ ਇਕਤੱਰਤਾ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਪਿਛਲੇ ਸਾਲ ਇਸੇ ਥਾਂ ਤੋਂ ਕਾਲੇ ਕਾਨੂੰਨਾਂ ਖਿਲਾਫ  ਪੰਜਾਬ ਬੰਦ ਕਰਕੇ ਦੇਸ਼ ਪੱਧਰੇ ਸੰਘਰਸ਼ ਦਾ ਆਗਾਜ ਕੀਤਾ ਸੀ। ਇਸ ਸਮੇਂ ਸਭ ਤੋ ਪਹਿਲਾਂ ਅੱਜ ਦੇ ਦਿਨ ਵਿਛੋੜਾ ਦੇ ਗਏ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਰਸੀ ਤੇ,ਕਿਸਾਨ ਲਹਿਰ ਦੇ ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸ਼ਹੀਦ ਭਗਤ ਸਿੰਘ ਦੇ ਕਲ ਆਉਣ ਵਾਲੇ ਜਨਮਦਿਨ ਤੇ ਸਾਰੇ ਧਰਨਾਕਾਰੀਆਂ ਨਾਲ ਮੁਬਾਰਕਬਾਦ ਸਾਂਝੀ ਕੀਤੀ ਗਈ।  ਇਸ ਸਮੇਂ "ਚੜਣ ਵਾਲਿਓ ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ " ਗੀਤ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਭਾਅਜੀ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਤੇ ਫੁੱਲ ਪੱਤੀਆਂ ਭੇਂਟ ਕੀਤੀਆਂ । ਇਸ ਸਮੇਂ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ,ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਲੋਕ ਆਗੂ ਕੰਵਲਜੀਤ ਖੰਨਾ, ਬਲਵਿੰਦਰ ਸਿੰਘ ਕੋਠੇ ਪੋਨਾ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ, ਬੇਟੀ ਨਵਨੀਤ ਕੌਰ ਗਿੱਲ,ਸੁੱਖ ਜਗਰਾਓਂ  ਅਤੇ ਕੁਲਦੀਪ ਸਿੰਘ  ਗੁਰੂਸਰ ,ਪਾਲ ਸਿੰਘ ਡੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਾਈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਤਾਂ ਹੀ ਹੈ ਪਰ ਇਸ ਤੋਂ ਵੀ ਵੱਧ ਕੇ ਅਸਲ ਜੰਗ ਸਾਮਰਾਜਵਾਦ ਖਿਲਾਫ ਹੈ। ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਨਿਜੀਕਰਨ, ਉਦਾਰੀਕਰਨ,  ਸੰਸਾਰੀਕਰਨ  ਦੀਆਂ ਸਾਮਰਾਜੀ ਨੀਤੀਆਂ ਰਾਹੀਂ ਹੜਪਣ ਤੋਂ ਬਾਅਦ ਹੁਣ ਖੇਤੀ ਸੈਕਟਰ ਨੂੰ ਖਾਣ ਆ ਰਿਹਾ ਕਾਰਪੋਰੇਟ ਸਾਡਾ ਦੁਸ਼ਮਣ ਨੰਬਰ ਇੱਕ ਹੈ। ਉਨਾਂ ਕਿਹਾ ਕਿ ਯੂ ਐਨ ਓ ਦੀ ਜਨਰਲ ਅਸੈਂਬਲੀ ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਝੂਠ ਬੋਲ ਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਤੋਂ ਬੇਇੱਜਤੀ ਕਰਵਾ ਕੇ ਆਇਆ ਹੈ ਕਿਉਂਕਿ ਸਾਲ ਭਰ ਤੋਂ ਦਿੱਲੀ ਬਾਰਡਰਾਂ ਤੇ ਕਿਸਾਨਾਂ ਦੇ ਮਨੁੱਖੀ  ਅਧਿਕਾਰਾਂ ਨੂੰ ਰੋਲ ਰਿਹਾ ਭਾਜਪਾ ਆਗੂ ਮੋਦੀ ਕਿਸੇ ਵੀ ਤਰਾਂ ਮਨੁੱਖੀ ਹੱਕਾਂ ਦਾ ਅਲੰਬਰਦਾਰ ਨਹੀਂ ਹੋ ਸਕਦਾ।ਇਸ  ਸਮੇਂ ਸਾਰੇ ਹੀ ਬੁਲਾਰਿਆਂ ਨੇ ਗੋਤਮ ਅਡਾਨੀ ਦੀ ਗੁਜਰਾਤ ਦੀ  ਮੁੰਦਰਾ ਬੰਦਰਗਾਹ ਤੋਂ ਫੜੇ ਚਿੱਟੇ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਰਪੋਰੇਟ ਖੇਤੀ ਤੇ ਕਬਜੇ ਦੇ ਨਾਲ ਨਾਲ ਨਸ਼ੇ ਦੇ ਸਮੁੰਦਰ ਚ ਡੋਬਣ ਲਈ ਪੱਬਾਂ ਭਾਰ ਹਨ।ਉਨਾਂ ਗੋਤਮ ਅਡਾਨੀ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਜੋਰਦਾਰ ਮੰਗ  ਕੀਤੀ।ਇਸ  ਸਮੇਂ ਇਪਟਾ ਮੌਗਾ ਦੀ ਟੀਮ ਨੇ ਅਤਿਅੰਤ ਮਨਮੋਹਕ  ਗੀਤ, ਭੰਡਾਂ ਦਾ ਤੇ ਪ੍ਰਸਿਧ ਨਾਟਕ  "ਡਰਨਾ"  ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਿਨਾਂ ਅਜ ਸਥਾਨਕ ਰੇਲਵੇ ਸਟੇਸ਼ਨ ਤੇ ਭਾਰਤੀ  ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੈੰਡੂ ਮਜਦੂਰ ਯੂਨੀਅਨ( ਮਸ਼ਾਲ ) ਦੇ ਵਰਕਰਾਂ ਨੇ ਰੇਲਵੇ ਲਾਈਨ ਤੇ ਭਾਰਤ ਬੰਦ ਦੇ ਸੱਦੇ ਤਹਿਤ ਰੇਲ ਜਾਮ ਕੀਤੀ।ਇਸ ਸਮੇਂ ਧਰਮ ਸਿੰਘ ਸੂਜਾਪੁਰ,  ਮਦਨ ਸਿੰਘ,  ਜਗਦੀਸ਼ ਸਿੰਘ ,ਕਰਨੈਲ ਸਿੰਘ ਭੋਲਾ ਨੇ ਸੰਬੋਧਨ ਕੀਤਾ।ਕਿਸਾਨਾਂ ਮਜਦੂਰਾਂ ਨੇ ਰੇਲ ਜਾਮ ਕਰਕੇ ਭਾਰਤ ਬੰਦ ਨੂੰ ਕਾਮਯਾਬ ਕੀਤਾ। ਖੰਡ ਮਿੱਲ ਧਰਨੇ ਚ ਪਿੰਡ ਅਖਾੜਾ,ਕੋਠੇ ਬੱਗੂ ਦੇ ਵਰਕਰਾਂ ਨੇ ਚਾਹ ਦਾ ਲੰਗਰ , ਪਿੰਡ ਗੁਰੂਸਰ, ਸ਼ੇਰਪੁਰਾ, ਕਲੇਰਾਂ , ਚਕਰ , ਭੰਮੀਪੁਰਾ ਦੇ ਵਰਕਰਾਂ ਨੇ ਪ੍ਰਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ। ਮੰਚ ਸੰਚਾਲਨ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਬਾਖੂਬੀ ਨਿਭਾਈ।

ਪੱਤੋ ਹੀਰਾ ਸਿੰਘ ਦੇ ਵਰਕਰਾਂ ਨੇ ਵੀ ਦਿੱਤਾ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਫਤਵਾ

 ਜੇ ਪਾਰਟੀ ਵੱਲੋਂ ਟਿਕਟ ਮਿਲਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ
 ਅਜੀਤਵਾਲ (ਬਲਵੀਰ ਸਿੰਘ ਬਾਠ 0  ਹਲਕਾ ਨਿਹਾਲ ਸਿੰਘ ਵਾਲਾ ਦਾ ਸੰਭਾਵੀ ਚੋਣ ਦੰਗਲ ਉਸ ਸਮੇਂ ਭਖਦਾ ਨਜ਼ਰ ਆਇਆ ਜਦੋਂ ਪੱਤੋ ਹੀਰਾ ਸਿੰਘ ਦੇ ਅਕਾਲੀ ਵਰਕਰਾਂ ਨੇ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਫਤਵਾ ਦਿੰਦਿਆ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਪ੍ਰੀਤਮ ਸਿੰਘ ਢੁੱਡੀਕੇ ਨੂੰ ਉਮੀਦਵਾਰ ਵਜੋਂ  ਟਿਕਟ ਮਿਲਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਅਕਾਲੀ ਲੀਡਰ ਜਰਨੈਲ ਸਿੰਘ ਪੱਤੋਂ ਹੀਰਾ ਨੇ ਕਿਹਾ ਕਿ ਅੱਜ ਪਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿਚ ਅਕਾਲੀ ਵਰਕਰਾਂ ਨੇ ਪ੍ਰੀਤਮ ਸਿੰਘ ਢੁੱਡੀਕੇ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ  ਕਿ ਜੇਕਰ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਐਲਾਨ ਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ  ਜਰਨੈਲ ਸਿੰਘ ਨੇ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਪ੍ਰੀਤਮ ਸਿੰਘ ਢੁੱਡੀਕੇ ਇਕ ਪੁਰਾਣੇ ਟਕਸਾਲੀ ਵਰਕਰ ਵਜੋਂ 1978 ਤੋਂ ਲੈ ਕੇ ਅੱਜ ਤੱਕ ਇਕਇਕੋ ਪਾਰਟੀ ਨਾਲ ਜੁਡ਼ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਰਕਰ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ ਪਾਰਟੀ ਦਾ ਹਰ ਹੁਕਮ ਨੂੰ ਮੰਨਦਿਆਂ ਉਨ੍ਹਾਂ ਹੁਣ ਤੱਕ ਪਾਰਟੀ ਦੀ ਚਡ਼੍ਹਦੀ ਕਲਾ ਲਈ ਕੰਮ  ਗੀਤਾ ਅੱਜ ਪਰੀਤਮ ਸਿੰਘ ਢੁੱਡੀਕੇ ਦਾ ਉਨ੍ਹਾਂ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਪ੍ਰੀਤਮ ਸਿੰਘ ਦੇ ਹੱਕ ਚ ਫਤਵਾ  ਦਿੱਤਾ ਇਸ ਸਮੇਂ ਪ੍ਰੀਤਮ ਸਿੰਘ ਢੁੱਡੀਕੇ ਨੇ ਪੱਤੋ ਹੀਰਾ ਸਿੰਘ ਦੇ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਸੇਵਾ ਦਿੰਦੀ ਹੈ ਤਾਂ ਤਨਦੇਹੀ ਅਤੇ ਈਮਾਨਦਾਰੀ ਨਾਲ ਹਲਕੇ ਦੀ ਸੇਵਾ ਦਿਨ ਰਾਤ ਕਰਨ ਲਈ ਯਤਨਸ਼ੀਲ ਹੋਣਗੇ  ਇਸ ਸਮੇਂ ਉਨ੍ਹਾਂ ਨਾਲ ਜਰਨੈਲ ਸਿੰਘ  ਧਰਮਪਾਲ ਸਿੰਘ ਕੁਲਵੰਤ ਸਿੰਘ ਸੁਖਜੀਤ ਸਿੰਘ ਰਾਜਿੰਦਰ ਸਿੰਘ ਕਮਲਜੀਤ ਸਿੰਘ ਮਨਪ੍ਰੀਤ ਸਿੰਘ ਮੇਘ ਸਿੰਘ ਲੈਂਬਰ ਸਿੰਘ  ਜਸਕਰਨ ਸਿੰਘ ਬਿੰਦਰ ਸਿੰਘ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ

ਢੁੱਡੀਕੇ ਵਾਸੀ ਪ੍ਰੀਤਮ ਸਿੰਘ ਨੂੰ ਐਮ ਐਲ ਏ ਦੇਖਣ ਲਈ ਕਾਹਲੇ

 ਪਿੰਡ ਵਾਸੀਆਂ ਨੇ ਵੱਡੀ ਪੱਧਰ ਤੇ ਫਤਵਾ ਦੇ ਕੇ ਪਾਰਟੀ ਹਾਈ ਕਮਾਂਡ ਤੋਂ ਸੰਭਾਵੀ ਉਮੀਦਵਾਰ ਪ੍ਰੀਤਮ ਸਿੰਘ ਨੂੰ ਟਿਕਟ ਦੇਣ ਦੀ ਮੰਗ ਨੇ ਜ਼ੋਰ ਫੜਿਆ
ਅਜੀਤਵਾਲ ( ਬਲਵੀਰ ਸਿੰਘ ਬਾਠ )  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਅਤੇ ਗਦਰੀ ਬਾਬਿਆਂ ਦੀ ਪਵਿੱਤਰ ਧਰਤੀ ਪਿੰਡ ਢੁੱਡੀਕੇ ਦੇ ਜੰਮਪਲ ਪ੍ਰਧਾਨ ਪ੍ਰੀਤਮ ਸਿੰਘ ਟੂ ਬੀ ਕੇ ਡਾ ਜਿਸ ਦਿਨ ਤੋਂ ਸੰਭਾਵੀ ਉਮੀਦਵਾਰ ਵਜੋਂ ਨਾਂ ਉੱਭਰ ਕੇ ਸਾਹਮਣੇ ਆਇਆ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਪੱਬਾਂ ਭਾਰ ਹੋ ਕੇ  ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਤੋਂ ਪ੍ਰੀਤਮ ਸਿੰਘ ਢੁੱਡੀਕੇ ਵਾਸਤੇ ਸੰਭਾਵੀ ਉਮੀਦਵਾਰ ਲਈ ਟਿਕਟ ਦੀ ਮੰਗ ਨੇ ਪੂਰਾ ਜ਼ੋਰ ਫੜ ਲਿਆ ਹੈ  ਪ੍ਰੀਤਮ ਸਿੰਘ ਢੁੱਡੀਕੇ ਨੂੰ ਟਿਕਟ ਦਬਾਉਣ ਲਈ ਕਾਲੇ ਲੋਕਾਂ ਨੇ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ  ਅੱਜ ਪਿੰਡ ਵਾਸੀਆਂ ਨੇ ਇਕ ਮੀਟਿੰਗ ਦੇ ਆਯੋਜਨ ਸਮੇਂ ਜਨਸੰਘ ਤੇ ਨਿਊਜ਼ ਨਾਲ ਕੁੱਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਬਹੁਤ ਹੀ ਨੇਕ ਤੇ ਸਾਊ ਸੁਭਾਅ ਦੇ ਮਾਲਕ ਅਤੇ ਸਾਫ ਸੁਥਰੇ  ਇਨਸਾਨ ਪਰੀਤਮ ਸਿੰਘ ਢੁੱਡੀਕੇ ਜੋ ਕਿ ਪਿਛਲੇ ਵੀਹ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ  ਪਿੰਡ ਵਾਸੀਆਂ ਨੇ ਹਾਈ ਕਮਾਂਡ ਤੋਂ ਪ੍ਰੀਤਮ ਸਿੰਘ ਢੁੱਡੀਕੇ ਦੇ ਪੱਖ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਕਿਹਾ ਕਿ ਇਸ ਟਕਸਾਲੀ ਵਰਕਰ ਨੂੰ ਬਣਦਾ ਮਾਣ ਸਨਮਾਨ  ਦੇ ਕੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਤੌਰ ਟਿਕਟ ਦੇ ਕੇ ਨਿਵਾਜਿਆ ਜਾਵੇ  ਵਰਕਰਾਂ ਨੇ ਕਿਹਾ ਕਿ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਪ੍ਰਧਾਨ  ਪ੍ਰੀਤਮ ਸਿੰਘ ਢੁੱਡੀਕੇ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਕਿਉਂਕਿ ਹਰ ਪਿੰਡ ਦਾ ਬੱਚਾ ਬੱਚਾ ਪ੍ਰੀਤਮ ਸਿੰਘ ਦੇ ਪੱਖ ਵਿੱਚ ਹਾਅ ਦਾ ਨਾਅਰਾ  ਮਾਰਦਾ ਨਜ਼ਰ ਆਇਆ ਇਸ ਸਮੇਂ ਪ੍ਰੀਤਮ ਸਿੰਘ ਢੁੱਡੀਕੇ ਨੇ ਆਪਣੇ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਹੋਇਆਂ ਸੰਬੋਧਨ ਕੀਤਾ  ਕਿ ਜੇਕਰ ਪਾਰਟੀ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਬਖ਼ਸ਼ਦੀ ਹੈ ਤਾਂ ਦਿਨ ਰਾਤ ਮਿਹਨਤ ਕਰਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਤੱਤਪਰ ਰਹਿਣਗੇ

CM Punjab First Cabinet Meeting

 ਮੁੱਖ ਮੰਤਰੀ ਚੰਨੀ ਦੀ ਪਹਿਲੀ ਕੈਬਨਿਟ ਮੀਟਿੰਗ 'ਚ ਕਿਸਾਨ ਅੰਦੋਲਨ 'ਤੇ ਚਰਚਾ, ਭਾਰਤ ਬੰਦ ਨੂੰ ਦਿੱਤਾ ਸਮਰਥਨ

ਚੰਡੀਗੜ੍ਹ 27 ਸਤੰਬਰ (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਹਿਲੀ ਕੈਬਨਿਟ ਮੀਟਿੰਗ ਜਾਰੀ ਹੈ। ਮੁੱਖ ਮੰਤਰੀ ਚਰਨਜੀਤ ਸਿੰੰਘ ਚੰਨੀ ਦੀ ਅਗਵਾਈ ਹੇਠ ਚੱਲ ਰਹੀ ਕੈਬਨਿਟ ਮੀਟਿੰਗ ਵਿਚ ਇਕ ਵੱਡਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਤੇ ਐਸਡੀਐਮਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਦੇ ਸਰਪੰਚਾਂ ਤੇ ਕੌਂਸਲਰਾਂ ਦੇ ਆਈਕਾਰਡ ਬਣਾਉਣ, ਜਿਨ੍ਹਾਂ ਨਾਲ ਉਹ ਸਰਕਾਰੀ ਦਫ਼ਤਰਾਂ ਤੇ ਸਿਵਲ ਸਕੱਤਰੇਤ ਚੰਡੀਗਡ਼੍ਹ ਦੇ ਦਫ਼ਤਰ ਵਿਚ ਐਂਟਰੀ ਲੈ ਸਕਣਗੇ। ਦੱਸਣਯੋਗ ਹੈ ਕਿ ਸਿਰਫ਼ ਵੱਡੇ ਅਧਿਕਾਰੀਆਂ ਅਤੇ ਵੀਆਈਪੀਜ਼ ਤੇ ਸਕੱਤਰੇਤ ਦੇ ਮੁਲਾਜ਼ਮਾਂ ਦੀ ਐਂਟਰੀ ਹੀ ਸਿਵਲ ਸਕੱਤਰੇਤ ਵਿਚ ਹੁੰਦੀ ਹੈ। ਮੰਤਰੀਆਂ ਦੀ ਪੂਰੀ ਕੌਂਸਲ ਦੀ ਪਹਿਲੀ ਮੀਟਿੰਗ ਕਿਸਾਨਾਂ ਨਾਲ ਏਕਤਾ ਪ੍ਰਗਟ ਕਰਨ ਲਈ ਬੁਲਾਈ ਗਈ ਮੀਟਿੰਗ ਸੀ। ਸਿਰਫ ਕਿਸਾਨਾਂ ਦੇ ਮੁੱਦਿਆਂ 'ਤੇ ਹੀ ਵਿਚਾਰ ਵਟਾਂਦਰਾ ਕੀਤਾ ਗਿਆ । ਏਜੰਡੇ ਦੇ ਹੋਰ ਸਾਰੇ ਨੁਕਤੇ ਅਗਲੀ ਮੀਟਿੰਗ ਲਈ ਮੁਲਤਵੀ ਕਰ ਦਿੱਤੇ ਗਏ ਹਨ। ਅਗਲੀ ਮੀਟਿੰਗ 1 ਅਕਤੂਬਰ 2021 ਨੂੰ ਹੋਵੇਗੀ। ਮੀਟਿੰਗ ਸ਼ੁਰੂ ਹੋਣ ਵੇਲੇ ਮੁੱਖ ਮੰਤਰੀ ਨੇ ਸਾਰੇ ਨਵੇਂ ਕੈਬਨਿਟ ਸਹਿਯੋਗੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਹਰ ਪੰਜਾਬੀ ਲਈ ਖੁਸ਼ਹਾਲੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਦੀ ਜ਼ਰੂਰਤ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਦੇ ਨਵੇਂ ਬਣੇ ਸਮੂਹ ਮੰਤਰੀ ਅੱਜ ਆਪਣਾ ਅਹੁਦਾ ਸੰਭਾਲਿਆ। ਮੁੱਖ ਮੰਤਰੀ ਵੱਲੋਂ ਅੱਜ ਹੀ ਵਿਭਾਗਾਂ ਦੀ ਵੰਡ ਕਰਨ ਦੀ ਉਮੀਦ ਹੈ

ਭਾਰਤ ਬੰਦ ਦੇ ਸੱਦੇ ਤੇ ਟੋਲ ਪਲਾਜਾ ਮਹਿਲ ਕਲਾਂ ਤੇ ਉਮੜਿਆ ਕਿਸਾਨਾਂ ਤੇ ਮਜਦੂਰਾਂ ਦਾ ਹਜਾਰਾਂ ਦਾ ਇਕੱਠ

ਸਵੇਰੇ 6 ਵਜੇ ਤੋਂ ਸਾਮ 4 ਵਜੇ ਤੱਕ ਕਿਸਾਨਾਂ ਨੇ ਆਵਾਜਾਈ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ/ਬਰਨਾਲਾ- 27 ਸਤੰਬਰ-(ਗੁਰਸੇਵਕ ਸੋਹੀ)ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟੋਲ ਪਲਾਜਾ ਮਹਿਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਗਵਾਈ ਹੇਠ ਸਵੇਰ 6 ਵਜੇ ਤੋਂ 4 ਵਜੇ ਤੱਕ ਆਵਾਜਾਈ ਤੇ ਬਜਾਰ ਬੰਦ ਕਰਵਾਇਆ ਗਿਆ। ਇਸ ਰੋਸ ਮਾਰਚ ਚ ਮਹਿਲ ਕਲਾਂ ਤੇ ਆਸ ਪਾਸ ਦੇ ਇਲਾਕਿਆਂ ਤੋਂ ਕਿਸਾਨ ਤੇ ਮਜਦੂਰ ਵੱਡੀ ਗਿਣਤੀ ਚ ਪਹੁੰਚੇ। ਇਸ ਮੌਕੇ ਦੁਕਾਨਦਾਰ ਯੂਨੀਅਨ, ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ (ਰਜਿ:295) ਦੇ ਆਗੂਆ ਸਮੇਤ ਵੱਖ ਵੱਖ ਜਥੇਬੰਦੀਆ ਨੇ ਸਮੂਲ਼ੀਅਤ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,  ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਹਿਜੜਾ, ਮੈਡੀਕਲ ਪ੍ਰੈਟਕਸੀਨਰਜ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਮੰਗਤ ਸਿੰਘ ਸਿੱਧੂ, ਅਜਮੇਰ ਸਿੰਘ ਮਹਿਲ ਕਲਾਂ, ਮਾ ਗੁਰਮੇਲ ਸਿੰਘ ਠੁੱਲੀਵਾਲ, ਢਾਡੀ ਪਰਮਜੀਤ ਸਿੰਘ ਖਾਲਸਾ, ਪ੍ਰਦੀਪ ਕੌਰ ਧਨੇਰ, ਅਜਮੇਰ ਸਿੰਘ ਹੁੰਦਲ,ਨਾਨਕ ਸਿੰਘ ਅਤੇ ਬਲਜਿੰਦਰ ਸਿੰਘ ਪ੍ਰਭੂ ਨੇ ਕਿਹਾ ਕਿ ਪੰਜਾਬ ਨੂੰ ਪੈਰਾ ਸਿਰ ਕਰਨ ਲਈ ਪੰਜਾਬ ਦੇ ਕਿਸਾਨਾਂ ਦਾ ਅਹਿਮ ਰੋਲ ਹੈ। ਜਦੋਂ ਵੀ ਦੇਸ ਦੀ ਆਰਥਿਕਤਾ ਹਿੱਲੀ ਹੈ ਤਾਂ ਕਿਸਾਨਾਂ ਮਜਦੂਰਾਂ ਨੇ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਪਾਸ ਕੀਤੇ ਤਿੰਨੇ ਕਿਸਾਨੀ ਕਾਨੂੰਨਾਂ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ । ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਦਾ ਕਿਸਾਨ ਪਿਛਲੇ 1 ਸਾਲ ਤੋਂ ਪੰਜਾਬ ਦੀਆਂ ਸੜਕਾਂ ਤੇ ਧਰਨਾ ਲਗਾ ਕੇ ਬੈਠਾ ਹੈ। ਹੁਣ   ਕਿਸਾਨ- ਮਜ਼ਦੂਰ 10 ਮਹੀਨਿਆਂ  ਤੋਂ ਦਿੱਲੀ ਦੇ ਬਾਰਡਰਾ ਤੇ ਬੈਠਾ ਸਹਾਦਤਾ ਦੇ ਜਾਮ ਪੀ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਹ ਕਾਨੂੰਨ ਰੱਦ ਨਾ ਕੀਤੇ ਤਾ ਅਗਲਾ ਹੋਰ ਤਿੱਖਾ ਸੰਘਰਸ ਵਿੱਡਿਆ ਜਾਵੇਗਾ। ਇਸ ਮੌਕੇ ਢਾਡੀ ਕਰਨੈਲ ਸਿੰਘ ਛਾਪਾ ਤੇ ਸਾਧੂ ਸਿੰਘ ਠੁੱਲੀਵਾਲ ਦੇ ਜੱਥਿਆਂ ਵੱਲੋਂ ਢਾਡੀ ਵਾਰਾਂ ਪੇਸ ਕੀਤੀਆਂ ਗਈਆਂ। ਇਸ ਮੌਕੇ ਠਾਠਾ ਮਾਰਦੇ ਇਕੱਠ ਚ ਕਿਸਾਨਾਂ ਮਜਦੂਰਾਂ ਨੇ ਸੰਘਰਸ਼ ਦੀ ਜਿੱਤ ਤੱਕ ਡਟੇ ਰਹਿਣ ਦਾ ਪ੍ਰਣ ਲਿਆ। ਇਸ ਮੌਕੇ ਅਜਮੇਰ ਸਿੰਘ ਹੁੰਦਲ, ਸਰਬਜੀਤ ਸਿੰਘ ਸੰਭੂ,, ਡਾ ਕੇਸਰ ਖਾਨ ਮਾਂਗੇਵਾਲ  ,ਬਲਜਿੰਦਰ ਸਿੰਘ, ਡਾ ਬਲਿਹਾਰ ਸਿੰਘ, ਡਾ ਜਗਜੀਤ ਸਿੰਘ, ਡਾ ਸੁਰਜੀਤ ਸਿੰਘ,ਡਾ ਸੁਖਵਿੰਦਰ ਸਿੰਘ, ਡਾ ਮਿੱਤਰਪਾਲ ਸਿੰਘ ਗਾਗੇਵਾਲ, ਰਣਜੀਤ ਸਿੰਘ ਕਲਾਲਾ,ਜਥੇਦਾਰ ਮੁਖਤਿਆਰ ਸਿੰਘ ਛਾਪਾ, ਯਾਦਵਿੰਦਰ ਸਿੰਘ ਯਾਦੂ ਛਾਪਾ, ਜਸਵੰਤ ਸਿੰਘ ਸੋਹੀ, ਮੱਘਰ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਧਾਲੀਵਾਲ, ਬੱਬੂ ਸਿੰਘ ਛਾਪਾ,ਪ੍ਰਧਾਨ ਅਵਤਾਰ ਸਿੰਘ ਚੀਮਾ,ਡਾ ਅਮਰਜੀਤ ਸਿੰਘ ਕੁੱਕੂ, ਡਾ ਬਲਦੇਵ ਸਿੰਘ ਧਨੇਰ ,ਡਾ ਜਰਨੈਲ ਸਿੰਘ ਸਹੌਰ ,ਡਾ ਨਿਰਮਲ ਸਿੰਘ ਆਦਿ ਹਾਜਰ ਸਨ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਪੰਜਗਰਾਈਂ ਨੇ ਆਪਣੇ ਮੈਂਬਰਾਂ ਨੂੰ ਆਈ ਕਾਰਡ ਅਤੇ ਪ੍ਰਮਾਣ ਪੱਤਰ ਕੀਤੇ ਜਾਰੀ

ਮਹਿਲ ਕਲਾਂ , 27 ਸਤੰਬਰ (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)  ਦੇ ਬਲਾਕ ਪੰਜਗਰਾਈਂ ਵੱਲੋਂ ਅੱਜ ਮੀਹਨਵਾਰ ਮੀਟਿੰਗ ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਕੋਰ ਸਿੰਘ ਸੁਰਘੂਰੀ, ਡਾਕਟਰ ਗੁਰਤੇਜ ਸਿੰਘ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਵਿਸ਼ੇਸ਼ ਤੌਰ ਪਹੁੰਚੇ ।ਮੀਟਿੰਗ ਦੀ ਸ਼ੁਰੂਆਤ ਤੋਂ ਸਾਡੇ ਬਹੁਤ ਹੀ ਸਤਿਕਾਰ ਯੋਗ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸੰਧੂ ਜੀ ਦੀ ਤੰਦਰੁਸਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ। ਡਾਕਟਰ ਜਗਦੇਵ ਸਿੰਘ ਚਹਿਲ, ਡਾਕਟਰ ਕੋਰ ਸਿੰਘ ਸੁਰਘੂਰੀ, ਡਾਕਟਰ ਗੁਰਤੇਜ ਮਚਾਕੀ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਏਕਤਾ ਅਤੇ ਪ੍ਰਾਪਤੀਆਂ ਤੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ ਅਤੇ ਮੀਟਿੰਗ ਵਿੱਚ ਆਏ ਨੋਨ ਮੈਂਬਰਾਂ ਨੂੰ ਜੱਥੇਬੰਦੀ ਵਿਚ ਮੈਂਬਰ ਸਿਪ ਲੈਣ ਲਈ ਅਤੇ ਆਪਣੇ ਨਾਲ ਦੇ ਪਿੰਡਾਂ ਵਿਚ ਕੰਮ ਕਰਦੇ ਡਾਕਟਰ ਨੂੰ ਜੱਥੇਬੰਦੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਅਤੇ ਬਾਅਦ ਵਿੱਚ ਸਾਰੇ ਮੈਂਬਰਾਂ ਨੂੰ ਆਈ ਕਾਰਡ ਵੰਡੇ ਗਏ। ਇਸ ਮੌਕੇ ਸਮੂਹ ਅਹੁਦੇਦਾਰਾਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 115 ਵਾਂ ਜ਼ਨਮ ਦਿਨ ਵੀ ਮਨਾਇਆ ਗਿਆ ਅਤੇ ਸਰਦਾਰ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਪਾਉਣ ਸਮੇਂ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਏ ਗਏ। ਡਾਕਟਰ ਜਸਵਿੰਦਰ ਸਿੰਘ ਖੀਵਾ ਵੱਲੋਂ ਆਏਂ ਜ਼ਿਲ੍ਹਾ ਕਮੇਟੀ ਅਹੁਦੇਦਾਰਾਂ ਨੂੰ ਜੀ ਆਇਆਂ ਕਿਹਾ ।  ਇਸ ਮੌਕੇ ਡਾਕਟਰ ਜਗਸੀਰ ਸਿੰਘ ਔਲਖ, ਡਾਕਟਰ ਰਾਜ ਸਿੰਘ ਪੰਜਗਰਾਈਂ, ਡਾਕਟਰ ਬਲਵੀਰ ਸਿੰਘ ਸਾਬਕਾ ਬਲਾਕ ਪ੍ਰਧਾਨ, ਡਾਕਟਰ ਗੁਰਜੰਟ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਜੀਤ ਸਿੰਘ, ਡਾਕਟਰ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

 

ਪੱਗ ਜਾਂ ਜਿੰਮੇਵਾਰੀ .✍️ ਰਮੇਸ਼ ਕੁਮਾਰ ਜਾਨੂੰ

ਪੱਗ ਬੰਨਣ ਤੋਂ ਪਹਿਲਾਂ ਇੱਕ ਵਾਰੀ 
     ਇਸ ਗੱਲ ਤੇ ਜਰਾ ਵਿਚਾਰ ਹੋਵੇ
 
ਤੂੰ ਹੱਕ ਤੇ ਸੱਚ ਦੀ ਗੱਲ ਕਰਨੀ 
     ਜੇ ਗੂੜ੍ਹਾ ਪੱਗ ਦੇ ਨਾਲ ਪਿਆਰ ਹੋਵੇ 

ਪੱਗ ਬੰਨ ਕੇ ਬੁਰਾਈ ਤੋਂ ਦੂਰ ਰਹੀਂ 
     ਪੱਗ ਐਂਵੇ ਨਾ ਖੱਜਲ ਖੁਆਰ ਹੋਵੇ 

ਤੇਰੇ ਕਰਕੇ ਪਾਏ ਪੱਗ ਨੂੰ ਹੱਥ ਕੋਈ 
     ਇਸ ਗੱਲ ਦਾ ਆਪ ਤੂੰ ਜਿੰਮੇਵਾਰ ਹੋਵੇ 

ਪੱਗ ਬੰਨ ਕੇ ਨੇਕੀ ਕਮਾ ਏਨੀ 
     ਤੇਰੀ ਪੱਗ ਦਾ ਸਦਾ ਸਤਿਕਾਰ ਹੋਵੇ 

ਪੱਗ ਬੰਨ ਕੇ ਵੇਖ ਰਮੇਸ਼ ਜਾਨੂੰ 
     ਪੱਗ ਬਾਝ ਨਾ ਕੋਈ ਸਰਦਾਰ ਹੋਵੇ 

ਪੱਗ ਸਿਰ ਤੇ ਉਹੀ ਸੋਭਦੀ ਏ
     ਜਿਹੜੀ ਇੱਜਤਾਂ ਦੀ ਪਹਿਰੇਦਾਰ ਹੋਵੇ 
                         
                      ਲੇਖਕ- ਰਮੇਸ਼ ਕੁਮਾਰ ਜਾਨੂੰ 
                     ਫੋਨ ਨੰ:-98153-20080