You are here

ਪੰਜਾਬ

ਤ੍ਰਿਣਮੂਲ ਕਾਂਗਰਸ ਦੀ  ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ 

ਮਮਤਾ ਬੈਨਰਜੀ ਦੇਸ਼ ਦੀ ਇਮਾਨਦਾਰ ਨੇਤਾ-ਪੰਜਾਬ ਪ੍ਰਧਾਨ ਮਨਜੀਤ ਸਿੰਘ ਮੁਹਾਲੀ

ਸਮਾਜ ਸੇਵੀ ਮਨਦੀਪ ਸਿੰਘ ਸਹੋਤਾ ਹੋਣਗੇ ਮਹਿਲ ਕਲਾਂ ਤੋਂ ਉਮੀਦਵਾਰ 

ਮਹਿਲ ਕਲਾਂ/ ਬਰਨਾਲਾ- 19 ਅਕਤੂਬਰ- (ਗੁਰਸੇਵਕ ਸੋਹੀ)  ਤ੍ਰਿਣਮੂਲ ਕਾਂਗਰਸ ਪੰਜਾਬ ਵੱਲੋਂ ਪਿੰਡ ਦੀਦਾਰਗੜ੍ਹ ਵਿਖੇ ਰੱਖੀ ਗਈ ਇਕ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਇਸ ਮੀਟਿੰਗ ਚ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮੁਹਾਲੀ,ਸੂਬਾ ਸਕੱਤਰ ਭੁਪਿੰਦਰ ਸਿੰਘ ,ਸੂਬਾ ਸਕੱਤਰ ਡਾ ਦਲਜੀਤ ਸਿੰਘ ਚੌਹਾਨ,ਬਲਬੀਰ ਸਿੰਘ ਅਤੇ ਮਹੰਤ ਭੰਗੂ ਸਵਾਮੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਵਰਕਰਾਂ ਦੀ ਭਰਵੀਂ ਮੀਟਿੰਗ ਸਮੇਂ ਪਾਰਟੀ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਵੱਲੋਂ ਸਹੋਤਾ ਲੋਕ ਭਲਾਈ ਫਾਉਂਡੇਸ਼ਨ ਦੀਦਾਰਗਡ਼੍ਹ ਦੇ ਪ੍ਰਧਾਨ ਮਨਦੀਪ ਸਹੋਤਾ ਨੂੰ ਤ੍ਰਿਣਮੂਲ ਕਾਂਗਰਸ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਇੰਚਾਰਜ ਅਤੇ ਸੰਭਾਵੀ ਉਮੀਦਵਾਰ ਲਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਨਜੀਤ ਸਿੰਘ ਮੋਹਾਲੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੌਮੀ ਪ੍ਰਧਾਨ ਮਮਤਾ ਬੈਨਰਜੀ ਲਗਾਤਾਰ ਸਰਕਾਰ ਬਣਾ ਰਹੀ ਹੈ। ਲੰਘੀਆਂ ਵਿਧਾਨ ਸਭਾ ਚੋਣਾਂ ਚ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਦੀ ਸੂਚੀ ਟੀਮ ਨੂੰ ਹਰਾ ਕੇ ਪੱਛਮੀ ਬੰਗਾਲ ਵਿੱਚ ਮੁੜ ਤੋਂ ਆਪਣੀ ਸਰਕਾਰ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਮਮਤਾ ਬੈਨਰਜੀ ਦੀ ਇਮਾਨਦਾਰ ਸਵੀ ਤੋਂ ਜਾਣੂ ਹੈ ਇਸ ਲਈ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਲਿਆਉਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜਾਬ ਆਉਣਗੇ ਤੇ 117 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਜਾਵੇਗੀ। ਉਨ੍ਹਾਂ ਮਨਦੀਪ ਸਿੰਘ ਸਹੋਤਾ ਨੂੰ ਪਾਰਟੀ ਚ ਸ਼ਾਮਲ ਕਰਦਿਆਂ ਸਵਾਗਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਮਨਦੀਪ ਸਿੰਘ ਸਹੋਤਾ ਨੇ ਕਿਹਾ ਕਿ ਉਹ ਤ੍ਰਿਣਮੂਲ ਕਾਂਗਰਸ ਵੱਲੋਂ ਹਲਕਾ ਮਹਿਲ ਕਲਾਂ ਚ ਈਮਾਨਦਾਰੀ ਨਾਲ ਕੰਮ ਕਰਨਗੇ, ਹਲਕਾ ਮਹਿਲ ਕਲਾਂ ਤੋਂ ਜਿੱਤ ਪ੍ਰਾਪਤ ਕਰ ਕੇ ਪਾਰਟੀ ਦੀ ਮਜ਼ਬੂਤੀ ਲਈ ਕਦਮ ਚੁੱਕਣਗੇ। ਇਸ ਮੌਕੇ ਸਹੋਤਾ ਲੋਕ ਭਲਾਈ ਫਾਉਂਡੇਸ਼ਨ ਦੀਦਾਰਗਡ਼੍ਹ ਵੱਲੋਂ ਪੁੱਜੇ ਹੋਏ ਅਹਿਮ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਫਾਊਂਡੇਸ਼ਨ ਦੇ ਵਾਈਸ ਪ੍ਰਧਾਨ ਮਨਜੀਤ ਸਿੰਘ ਖੇੜੀ,ਜਨਰਲ ਸਕੱਤਰ ਰਾਮ ਦਾਸ ਸਿੰਘ, ਵਿੱਤ ਸਕੱਤਰ ਸਪਿੰਦਰ ਸਿੰਘ,ਲੀਗਲ ਐਡਵਾਈਜ਼ਰ ਐਡਵੋਕੇਟ ਸੰਦੀਪ ਕੌਰ ,ਪ੍ਰੈਸ ਸਕੱਤਰ ਹਰਮਨਦੀਪ ਸਿੰਘ,ਮੈਂਬਰ ਸੁਖਪਾਲ ਸਿੰਘ ਹੇਡ਼ੀਕੇ,ਜਸਬੀਰ ਸਿੰਘ, ਬਲਵੰਤ ਸਿੰਘ,ਤਰਸੇਮ ਚੰਦ, ਜਤਿੰਦਰ ਸਿੰਘ, ਲਖਵਿੰਦਰ ਸਿੰਘ ,ਕਰਨ ਸੰਧੂ ਹੇੜੀਕੇ ਅਤੇ ਚਰਨਜੀਤ ਸਿੰਘ ਹਾਜ਼ਰ ਸਨ।

ਕਰੇਟਿਵ ਆਰਟਸ ਮਹਿਲ ਕਲਾਂ ਦਾ ਸ਼ੁਭ ਮਹੂਰਤ ਹੋਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਓਟ ਆਸਰਾ ਲੈ ਕੇ ਕੀਤੀ ਸ਼ੁਰੂਆਤ

ਮਹਿਲ ਕਲਾਂ /ਬਰਨਾਲਾ- 19 ਅਕਤੂਬਰ- (ਗੁਰਸੇਵਕ ਸੋਹੀ )"ਕਰੇਟਿਵ ਆਰਟਸ" ਮਹਿਲ ਕਲਾਂ ਦਾ ਉਦਘਾਟਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਰਾਜਨੀਤਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਰੇਟਿਵ ਆਰਟਸ ਮਹਿਲ ਕਲਾਂ ਦੇ ਮਾਲਕ ਇੰਦਰਜੀਤ ਸਿੰਘ ਰਵੀ ਬਰਨਾਲਾ, ਮਿੱਠੂ ਸਿੰਘ ਬਰਨਾਲਾ ਅਤੇ ਮਨੀ ਸਹੋਤਾ ਨੇ ਕਿਹਾ ਕਿ ਘਰਾਂ ਦੀ ਸਜਾਵਟ, ਵਾਲਪੇਪਰ, ਦੁਕਾਨਾਂ ਦੇ ਇਸ਼ਤਹਾਰ,ਸਮਾਜਕ, ਰਾਜਨੀਤਕ ਤੇ ਧਾਰਮਿਕ ਸਮਾਗਮਾਂ ਲਈ ਫਲੈਕਸਾਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੋਠੀਆਂ ਦੀਆਂ ਕੰਧਾਂ ਨੂੰ ਆਉਂਦੀ ਸਲ੍ਹਾਬ ਤੋਂ ਹੁਣ ਵਾਲਪੇਪਰ ਰਾਹੀਂ ਛੁਟਕਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਇਲਾਕੇ ਲੋਕਾਂ ਲਈ ਵਿਸੇਸ਼ ਛੋਟ ਦਿੱਤੀ ਜਾ ਰਹੀ ਹੈ। ਇਸ ਮੌਕੇ ਅਮਨ ਆਰਟਸ ਬਰਨਾਲਾ ਦੇ ਮਾਲਕ ਅਮਨਦੀਪ ਸਿੰਘ ਤੇ ਰਣਜੀਤ ਸਿੰਘ ਵੱਲੋਂ ਰੀਬਨ ਕੱਟ ਕੇ ਦੁਕਾਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੀ ਐੱਸ ਇਮੀਗ੍ਰੇਸ਼ਨ ਸਰਵਿਸ ਦੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਗਾਗੇਵਾਲ, ਜਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ,ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਜਸਬੀਰ ਸਿੰਘ ਵਜੀਦਕੇ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ,ਸਤਿਕਰਤਾਰ ਵੈੱਬ ਚੈਨਲ ਦੇ ਡਾਇਰੈਕਟਰ ਹਰਪਾਲ ਪਾਲੀ ਵਜੀਦਕੇ 
,ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ, ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਰਪ੍ਰਸਤ ਪ੍ਰੇਮ ਕੁਮਾਰ ਪਾਸੀ,ਪ੍ਰਧਾਨ ਡਾ ਮਿੱਠੂ ਮੁਹੰਮਦ,ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ,ਸੀਨੀਅਰ ਪੱਤਰਕਾਰ ਨਿਲਮਲ ਸਿੰਘ ਪੰਡੋਰੀ, ਅਵਤਾਰ ਸਿੰਘ ਚੀਮਾ,ਫ਼ਿਰੋਜ਼ ਖ਼ਾਨ,ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਅਤੇ ਗੁਰਦੇਵ ਸਿੰਘ ਮਹਿਲ ਖੁਰਦ,ਦੁਸਹਿਰਾ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਭੱਠਲ ਨੇ ਕਿਹਾ ਕਿ ਬਾਲ ਪੇਪਰ ਤੇ ਫਲੈਕਸਾਂ ਦੇ ਕਾਰੋਬਾਰ ਦੀ ਕਸਬਾ ਮਹਿਲ ਕਲਾਂ ਚ ਵੱਡੀ ਘਾਟ ਸੀ, ਇਸ ਨਾਲ ਇਲਾਕਾ ਨਿਵਾਸੀਆਂ ਨੂੰ ਆਪਣੇ ਫਲੈਕਸ ਤੇ ਵਾਲਪੇਪਰਾ ਲਈ ਦੂਰ ਜਾਣ ਦੀ ਲੋੜ ਨਹੀਂ ਰਹੇਗੀ।ਇਸ ਮੌਕੇ ਮੰਡੀ ਸੁਪਰਵਾਈਜ਼ਰ ਰਜਿੰਦਰ ਸਿੰਘ ਗੋਗੀ ਛੀਨੀਵਾਲ,ਗੁਰਮੀਤ ਸਿੰਘ ਲਾਡੀ ਬਾਪਲਾ,ਪੱਤਰਕਾਰ ਜਸਵੰਤ ਸਿੰਘ ਲਾਲੀ,ਤਰਸੇਮ ਖਾਨ,ਚਮਕੌਰ ਸਿੰਘ ਮਿੱਠੂ, ਸਾਬਕਾ ਪੰਚ ਦਰਸਨ ਸਿੰਘ, ਡਾ ਗੁਰਪ੍ਰੀਤ ਸਿੰਘ ਨਾਹਰ,ਬਿੱਟੂ ਸਿੰਘ ਸਹੋਤਾ, ਮਨਦੀਪ ਕੁਮਾਰ ਮੋਨੋ,ਪ੍ਰਦੀਪ ਨਿਹਾਲਵਾਲ,ਪਵਨ ਕੁਮਾਰ, ਪੰਡਤ ਹਿਤੈਸ, ਸੱਤਾ ਸੰਘੇੜਾ, ਜੱਸੀ ਸਹੋਤਾ ਆਦਿ ਹਾਜਰ ਸਨ।

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ `ਤੇ ਫੌਰੀ ਕਾਬੂ ਪਾਵੇ ਸਰਕਾਰ -ਪਰਮਿੰਦਰ ਢੀਂਡਸਾ  

ਮਹਿਲ ਕਲਾਂ /ਬਰਨਾਲਾ- 19 ਅਕਤੂਬਰ (ਗੁਰਸੇਵਕ ਸੋਹੀ)- ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸਖ਼ਤ ਵਿਰੋਧ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਕੀਮਤਾਂ `ਤੇ ਕਾਬੂ ਪਾਉਣ ਦੀ ਮੰਗ ਕੀਤੀ ਹੈ। ਪੰਜਾਬ ਸਣੇ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ `ਤੇ ਪਹੁੰਚ ਗਈਆਂ ਹਨ। ਕੇਂਦਰ ਸਣੇ ਸੂਬਾ ਸਰਕਾਰ ਨੂੰ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਅਪੀਲ ਹੈ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਇਸ ਤੋਂ ਪਹਿਲਾਂ ਵੀ ਵਧੀਆਂ ਕੀਮਤਾਂ ਦੇ ਖ਼ਿਲਾਫ਼ ਸੂਬਾ ਪੱਧਰ `ਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ ਸਨ। ਜੇਕਰ ਹਾਲੇ ਵੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਰਾਹਤ ਨਹੀ ਦਿੱਤੀ ਗਈ ਤਾਂ ਪਾਰਟੀ ਮੁੜ ਇਸ ਦੇ ਵਿਰੁੱਧ ਸੰਘਰਸ਼ ਤਿੱਖਾ ਕਰੇਗੀ।
ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਕਾਰਨ ਜਿੱਥੇ ਆਮ ਲੋਕ ਦੁਖੀ ਹਨ, ਉੱਥੇ ਹੀ ਪੰਜਾਬ ਸਮੇਤ ਹੋਰ ਰਾਜਾਂ ਦੀਆਂ ਸਰਕਾਰਾਂ ਦੇ ਪੱਧਰ `ਤੇ ਇਸ ਨੂੰ ਘੱਟ ਕਰਨ ਨੂੰ ਲੈ ਕੇ ਫਿਲਹਾਲ ਕੋਈ ਕਦਮਨਹੀਂ ਚੁੱਕੇ ਜਾ ਰਹੇ ਹਨ। ਪਹਿਲਾਂ ਜਦੋਂ ਵੀ ਤੇਲ-ਗੈਸ ਦੀਆਂ ਕੀਮਤਾਂ ਵਧਦੀਆਂ ਸਨ ਤਾਂ ਵਿਰੋਧੀ ਧਿਰ ਵਿਰੋਧ ਕਰਦੀ ਸੀ ਪਰ ਹੁਣ ਕਿਸੇ ਕੋਲ ਲੋਕਾਂ ਦੀ ਆਵਾਜ਼ ਬਣਨ ਦਾ ਸਮਾਂ ਹੀ ਨਹੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਸੂਬਾ ਸਰਕਾਰ ਵੀ ਇਸ ਲੱਕ ਤੋੜਵੇਂ ਵਾਧੇ ਤੇ ਚੁੱਪ ਹੈ ਅਤੇ ਵਿਰੋਧੀ ਪਾਰਟੀਆਂ ਵੀ ਚੁੱਪ ਧਾਰੀਂ ਬੈਠੀਆਂ ਹਨ।
ਮਹਿੰਗਾਈ `ਤੇ ਕਾਬੂ ਪਾਉਣਾ ਸਰਕਾਰਾਂ ਦਾ ਕੰਮ ਹੈ। ਜਿਹੜੀ ਸਰਕਾਰ ਮਹਿੰਗਾਈ ਨੂੰ ਕਾਬੂ ਵਿੱਚ ਨਹੀ ਰੱਖ ਸਕਦੀ, ਉਸ ਦੇ ਕੰਮ ਕਰਨ ਦੀ ਨੀਅਤ ਲੋਕ-ਪੱਖੀ ਨਹੀ ਹੁੰਦੀ ਹੈ ਅਤੇ ਮੌਜੂਦਾ ਹਾਲਾਤ ਵਿੱਚ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਮਹਿੰਗਾਈ `ਤੇ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈਆਂ ਹਨ।ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਲਗਾਤਾਰ ਰਸੋਈ ਗੈਸ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ, ਦੂਜੇ ਪਾਸੇ ਘਰੇਲੂ ਗੈਸ ਸਿਲੰਡਰਾਂ `ਤੇ ਦਿੱਤੀ ਜਾਣ ਵਾਲੀ ਸਬਸਿਡੀ `ਤੇ ਰੋਕ ਲਗਾਈ ਜਾ ਰਹੀ ਹੈ।ਇਸ ਤਰ੍ਹਾਂ ਆਮ ਆਦਮੀ ਨੂੰ ਦੋਹਰੀ ਮਾਰ ਪੈ ਰਹੀ ਹੈ।
ਸਾਡੀ ਸਰਕਾਰ ਤੋਂ ਮੰਗ ਹੈ ਕਿ ਵਧੀਆਂ ਹੋਈਆਂ ਕੀਮਤਾਂ ਵਾਪਿਸ ਲਈਆਂ ਜਾਣ ਅਤੇ ਉਤਪਾਦ ਡਿਊਟੀ ਘੱਟ ਕਰ ਕੇ ਲੋਕਾਂ ਨੂੰ ਬੇਲਗਾਮ ਹੋ ਰਹੀ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ। ਜੇਕਰ ਸੂਬੇ ਵਿੱਚ ਫਿ਼ਰ ਵੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨਹੀ ਘਟਾਈਆਂ ਜਾਂਦੀਆਂ ਤਾਂ ਪਾਰਟੀ ਇਸਦੇ ਖਿ਼ਲਾਫ਼ ਸੰਘਰਸ਼ ਵਿੱਢੇਗੀ ।

ਗਾਇਕ ਐਮੀ ਵਿਰਕ ਦੇ ਨਵੇਂ ਰੋਮਾਂਟਿਕ ਗੀਤ 'ਪਿਆਰ ਦੀ ਕਹਾਣੀ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਚੰਡੀਗੜ੍ਹ 19 ਅਕਤੂਬਰ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਇੰਡਸਟਰੀ ਨੂੰ 'ਪੁਆੜਾ' ਅਤੇ 'ਕਿਸਮਤ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ, ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਆਪਣੇ ਨਵੇਂ ਸਿੰਗਲ ਟਰੈਕ 'ਪਿਆਰ ਦੀ ਕਹਾਣੀ' ਨਾਲ ਸੰਗੀਤ ਦੇ ਨਵੇਂ ਰਿਕਾਰਡ ਤੋੜਨ ਲਈ ਤਿਆਰ ਹੈ। ਅੱਜ ਰਿਲੀਜ਼ ਹੋਇਆ ਇਹ ਗੀਤ ਇੱਕ ਰੋਮਾਂਟਿਕ ਲਵ ਟ੍ਰੈਕ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਾ ਹੈ। ਬਹੁਤ ਹੀ ਸੋਹਣੀ ਸੋਹਣੀ ਪ੍ਰਤੀਕ੍ਰਿਯਾਵਾਂ ਇਸ ਗੀਤ ਨੂੰ ਮਿਲ ਰਹੀਆਂ ਹਨ।ਇਹ ਦਿਲ ਨੂੰ ਛੂਹ ਲੈਣ ਵਾਲੀ ਧੁਨ, 'ਪਿਆਰ ਦੀ ਕਹਾਣੀ' , ਨੂੰ ਚੰਡੀਗੜ੍ਹ ਦੇ ਕੁਝ ਬਹੁਤ ਹੀ ਸ਼ਾਨਦਾਰ ਸਥਾਨਾਂ 'ਤੇ ਸ਼ੂਟ ਕੀਤਾ ਗਿਆ ਹੈ।ਮੁੱਖ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ ਵਾਰ ਐਮੀ ਨੇ ਮਸ਼ਹੂਰ ਦੱਖਣੀ ਭਾਰਤੀ ਅਭਿਨੇਤਰੀ 'ਨਿੱਕੀ ਗਲਰਾਨੀ' ਨਾਲ ਮਿਲ ਕੇ ਕੰਮ ਕੀਤਾ ਹੈ। ਅਦਾਕਾਰਾ ਨੂੰ ਇਸ ਗੀਤ ਨਾਲ ਪੰਜਾਬੀ ਇੰਡਸਟਰੀ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਨਿੱਕੀ ਨੇ 30 ਤੋਂ ਵੱਧ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਹੈ।ਦਿਲ ਨੂੰ ਛੂਹ ਲੈਣ ਵਾਲੇ ਬੋਲ ਰਾਜ ਫਤਿਹਪੁਰੀਆ ਦੁਆਰਾ ਦਿੱਤੇ ਗਏ ਹਨ ਅਤੇ ਸੰਨੀ ਵਿਰਕ ਦਾ ਪਿਆਰਾ ਸੰਗੀਤ ਐਮੀ ਵਿਰਕ ਦੀ ਜਾਦੂਈ ਆਵਾਜ਼ ਨਾਲ ਤਿਆਰ ਕੀਤਾ ਗਿਆ ਹੈ ਜੋ 'ਪਿਆਰ ਦੀ ਕਹਾਣੀ' ਨੂੰ ਅਸਾਨੀ ਨਾਲ ਪੰਜਾਬੀ ਸੰਗੀਤ ਇੰਡਸਟਰੀ ਦੇ ਸਭ ਤੋਂ ਪਿਆਰੇ ਗੀਤਾਂ ਵਿੱਚੋਂ ਇੱਕ ਬਣਾਉਂਦਾ ਹੈ ਜਿਸ ਨੂੰ ਤੁਸੀਂ ਵਾਰ ਵਾਰ ਸੁਣਨਾ ਚਾਹੋਗੇ। ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਨਵਜੀਤ ਬੁੱਟਰ ਨੇ।ਇਹ ਗੀਤ ਸਾਰੇਗਾਮਾ ਮਿਯੂਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਜਗਰਾਉਂ ਰੇਲਵੇ ਸਟੇਸ਼ਨ ਉੱਪਰ ਰੋਕੀਆਂ ਰੇਲਾਂ  

ਜਗਰਾਉਂ, 18 ਅਕਤੂਬਰ (ਜਸਮੇਲ ਗ਼ਾਲਿਬ  / ਰਾਣਾ ਸ਼ੇਖਦੌਲਤ )ਦੇਸ਼ ਭਰ ਚ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ,ਲਖੀਮਪੁਰ ਖੀਰੀ ਦੇ ਕਾਤਲਾਂ  ਨੂੰ ਸਜਾਵਾਂ ਦਿਵਾਉਣ ਲਈ, ਕੇਂਦਰ ਸਰਕਾਰ ਵਲੋਂ ਅੱਧੇ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਕੇ ਕੇਂਦਰ ਸਾਸ਼ਿਤ ਪ੍ਰਦੇਸ਼ ਚ ਬਦਲਣ ਵਿਰੁੱਧ ਜਗਰਾਓਂ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।ਮੁੱਖ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਚ ਹਜਾਰਾਂ ਲੋਕ ਇਸ ਜਾਮ ਚ ਸ਼ਾਮਲ ਹੋਏ।ਇਸ ਸਮੇਂ ਸਭ ਤੋਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਵੱਡੀ ਗਿਣਤੀ ਚ ਮਰਦ ਔਰਤ ਕਿਸਾਨਾਂ ਮਜਦੂਰਾਂ ਨੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਲਖਵੀਰ ਸਿੰਘ ਸਿੱਧੂ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਨੇ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ।ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ,ਇੰਦਰਜੀਤ ਸਿੰਘ ਧਾਲੀਵਾਲ , ਗੁਰਪ੍ਰੀਤ ਸਿੰਘ ਸਿੱਧਵਾ, ਰਾਮਸਰਨ ਸਿੰਘ ਰਸੂਲਪੁਰ, ਨਿਰਮਲ ਸਿੰਘ ਭਮਾਲ  ,ਸੁਖਵਿੰਦਰ ਸਿੰਘ ਬੂਰਜ ਨਕਲੀਆ, ਨਵਨੀਤ ਕੌਰ ਗਿੱਲ,ਅਮਨਦੀਪ ਕੋਰ ਕਲਸੀ,ਸੁਖਵਿੰਦਰ ਸਿੰਘ ਕੁਤਬਾ,ਬਲਰਾਜ ਸਿੰਘ ਕੋਟੳਮਰਾ, ਤਾਰਾ ਸਿੰਘ ਅਗਰਵਾਲ,ਤਰਸੇਮ ਸਿੰਘ ਬੱਸੂਵਾਲ, ਹਰਬੰਸ ਸਿੰਘ ਅਖਾੜਾ,ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਅੱਜ ਦੇਸ਼ ਭਰ ਚ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਦਾ ਸੱਤਾ ਦਾ ਨਸ਼ਾ ਲਾਹੁਣ, ਗਰੂਰ ਚਕਨਾਚੂਰ ਕਰਨ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ।ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਇਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕਦੇ ਕਰਨਾਲ,ਕਦੇ ਮੋਗਾ, ਕਦੇ ਲਖੀਮਪੁਰ ਖੀਰੀ ,ਕਦੇ ਸਿੰਘੂ ਬਾਰਡਰ ਤੇ ਕਤਲ ਜਿਹੇ ਹਮਲੇ ਕਰਕੇ ਮੋਦੀ ਹਕੂਮਤ ਇਕ ਭਰਮ ਨੂੰ ਪੁਗਾਉਣ ਦਾ ਅਸਫਲ ਯਤਨ  ਕਰ ਰਹੀ ਹੈ।ਕਿਸਾਨ ਅੰਦੋਲਨ ਨੇ ਪਿਛਲੇ ਸਮੇਂ ਚ ਜਿਸ ਸੰਜਮ,ਸਬਰ,ਸੰਤੋਖ ਅਤੇ ਨਿਰਮਾਣਤਾ ਮੁਜਾਹਰਾ ਕੀਤਾ ਹੈ ਉਸਨੇ ਕਾਰਪੋਰੇਟਾਂ ਅਤੇ  ਭਾਜਪਾ ਆਰ ਐਸ ਐਸ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਾਲੇ ਕਾਨੂੰਨ ਵਿਰੋਧੀ ਅੰਦੋਲਨ ਅਸਲ ਚ ਸਾਮਰਾਜੀ ਸ਼ਕਤੀਆਂ ਖਿਲਾਫ ਸੰਸਾਰ ਪੱਧਰੀ ਲੋਕ ਸੰਘਰਸ਼ ਦਾ ਅਟੁੱਟ ਅੰਗ ਹੈ।ਦੇਸ਼ ਭਰ ਚ ਸਰਕਾਰੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਵੇਚਣ , ਲੱਕ ਤੋੜ ਮਹਿੰਗਾਈ ਰਾਹੀਂ ਲੋਕਾਂ ਦਾ ਕਚੂਮਰ ਕੱਢਣ ,ਗਰੀਬੀ ਚ ਸਾਡਾ ਦੇਸ਼ 116 ਦੇਸ਼ਾਂ ਚ 102 ਵੇ ਨੰਬਰ ਤੇ ਪੰਹੁਚਣਾ 75 ਸਾਲਾਂ ਦੀ ਆਜਾਦੀ ਦੀ ਦੇਣ ਹੈ ਜੋਕਿ ਅਸਲ ਚ ਗੁਲਾਮੀ ਹੈ।ਦੇਸ਼ ਨੂੰ ਪੂਰੀ ਤਰਾਂ ਸਾਮਰਾਜੀ ਕਾਰਪੋਰੇਸ਼ਨਾਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ  ਸੰਸਾਰ ਭਰ ਚ  ਅੱਜ  ਕਿਰਤੀ ਲੋਕ ਸਾਮਰਾਜੀ ਲੁੱਟ ਖਿਲਾਫ ਸੜਕਾਂ ਤੇ ਨਿਕਲੇ ਹੋਏ ਹਨ।ਦੂਨੀਆਂ ਭਰ ਚ ਲੋਕ ਲੁੱਟ ਦੇ ਪ੍ਰਬੰਧ ਖਿਲਾਫ ਹੁਣ ਫੈਸਲਾਕੁੰਨ ਮੁਕਾਮ ਤੇ ਪੰਹੁਚ ਚੁੱਕਾ ਹੈ ।ਇਸ ਸਮੇਂ ਬੁਲਾਰਿਆਂ ਨੇ 25 ਅਕਤੂਬਰ ਨੂੰ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਨ ਖਿਲਾਫ  ਰੋਸ ਪ੍ਰਦਰਸ਼ਨ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਕੀਤਾ ਜਾ ਜਾਵੇਗਾ । ਇਸ ਸਮੇਂ ਰਣਧੀਰ ਸਿੰਘ ਬੱਸੀਆਂ,ਧਰਮ ਸਿੰਘ ਸੂਜਾਪੁਰ, ਦੇਵਿੰਦਰ ਸਿੰਘ ਕਾਉਂਕੇ, ਬਲੋਰ ਸਿੰਘ ਫੇਰੂਰਾਈਂ, ਅਜਾਇਬ ਸਿੰਘ ਰੂਪਾਪੱਤੀ, ਹਰਦੇਵ ਸਿੰਘ ਅਖਾੜਾ,ਟਹਿਲ ਸਿੰਘ ਅਖਾੜਾ, ਸਰਬਜੀਤ ਸਿੰਘ ਧੂੜਕੋਟ ,ਬਲਬੀਰ ਸਿੰਘ ਅਗਵਾੜ ਲੋਪੋ , ਜਸਵਿੰਦਰ ਸਿੰਘ ਭਮਾਲ, ਮਨਜਿੰਦਰ ਸਿੰਘ ਜੱਟਪੁਰਾ ਆਦਿ ਹਾਜ਼ਰ ਸਨ ।

ਕੌਲਾ ਦਾ ਕਿੱਸਾ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਸਥਾਈ÷  ਉਦੋਂ ਸਹੁੰ ਨਾ ਖਾਂਦਾ ਸੀ ਬਾਬਲਾ ।
ਡੋਲੀ ਚੜ੍ਹਕੇ ਜਦ ਮੈਂ ਆਈ ।
ਅੱਜ ਆ ਕੇ ਵਿਜੇ ਨੇ ਬਾਬਲਾ 
ਮੈਨੂੰ ਝੂੱਠੀ ਤੁਹਮਤ ਲਾਈ 
ਬਾਂਹੋ ਫੜ ਕੇ ਕੌਲਾ ਨੂੰ 
ਮਹਿਲੋਂ ਕੱਢ ਕੇ ਬਾਹਰ ਬਿਠਾਇਆ 
ਮੈਂ ਤਾਂ ਬਿਨਾਂ ਕਸੂਰੋ ਸੀ (ਬਾਬਲਾ)
ਨਹੀਂ ਸੱਚ ਵਿਜੇ ਨੂੰ ਆਇਆ 

2  ਬਿਨਾਂ ਹੁਕਮ ਉਸਦੇ ਮੈਂ 
ਘਰ ਤੋਂ ਬਾਹਰ ਪੈਰ ਨਾ ਤਰਦੀ ।
ਚਲਦੀ ਵਿੱਚ ਲਕੀਰਾਂ ਦੇ 
ਵੇ ਮੈਂ ਪਤੀ ਦੇਵ ਤੋਂ ਡਰਦੀ ।
ਬੈਠੀ ਰੋਂਦੀ ਕੌਲਾ ਵੇ 
ਲਿਖਿਆ ਫਲ ਕਰਮਾ ਦਾ ਪਾਇਆ 
ਮੈਂ.................

3  ਕਰਕੇ ਚੁੱਲਾ ਪੈਰਾਂ ਦਾ
ਮੈਂ ਵਿੱਚ ਅੱਗ ਲੱਕੜਾ ਦੀ ਪਾਈ ।
ਤਵਾ ਧਰ ਕੇ ਗਾਰੇ ਦਾ 
ਰੋਟੀ ਉਸਦੇ ਉੱਤੇ ਪਕਾਈ।
ਮੇਰਾ ਸੱਚ ਨਤਾਰਨ ਨੂੰ 
ਪਾਣੀ ਧਾਗੇ ਨਾਲ ਕੱਢਵਾਇਆ 
ਮੈਂ............

4 ਨੌਕਰ ਲੱਗੀ ਮੈਹਰੀ ਦੀ 
ਗਾਲਾਂ ਨਿੱਤ ਸ਼ਾਮ ਨੂੰ  ਖਾਂਦੀ ।
ਭੱਠੀ ਲਈ ਬਾਲਣ ਨੂੰ 
(ਵੇ) ਕੌਲਾ ਉੱਠ ਸਵੇਰੇ ਜਾਂਦੀ ।
ਰੋਟੀ ਮਿਲਦੀ ਸੁੱਕੀ ਵੇ  
ਉਹ ਹੀ ਖਾ ਕੇ ਵਕਤ ਲੰਘਾਇਆ 
ਮੈਂ..........

5  ਜਿਹੜੀ ਹੁਕਮ ਚਲਾਉਂਦੀ ਸੀ 
ਅੱਜ ਉਹ ਵਿੱਚ ਹੁਕਮ ਦੇ ਚੱਲਦੀ ।
ਤੇਰੀ ਇੱਜ਼ਤ ਬਾਬਲਾ ਵੇ
ਅੱਜ ਪਈ ਮਿੱਟੀ ਦੇ ਵਿੱਚ ਰੁੱਲਦੀ ।
ਧੀ ਤਾਂ ਮਰਜੂ ਤੇਰੀ ਵੇ 
ਜੇ ਨਾ ਸਾਰ ਨਾ ਡੁੱਬਦੀ ਨੂੰ ਆਇਆ 
ਮੈਂ............

6  ਜੇ ਬਾਬਲ ਮਿਲ ਜਾਵੇ 
ਮੈਂ ਤਾਂ ਦਿਲ ਦੀਆਂ ਖੋਲ ਸੁਣਾਵਾਂ ।
ਮਾਰ ਗੰਢਾਸਾ ਗਰਦਨ ਤੇ
ਫੇਰ ਵੀ ਚਿੱਤ ਨਾ ਰੱਤਾ ਬੁਲਾਵਾਂ ।
ਪਿੰਡ ਮੈਨੂੰ ਦਿਸੇ "ਪਪਰਾਲਾ "ਨਾ 
ਜਿੱਥੇ ਬਾਬਲਾ"ਸ਼ਾਇਰ "ਡੇਰਾ ਲਾਇਆ
ਮੈਂ.......

7 ਮੈਂ ਤਾਂ ਬਿਨਾਂ ਕਸੂਰੋ ਸੀ  ਬਾਬਲਾ 
ਨਾ ਸੱਚ ਵੀਜੇ ਨੂੰ ਆਇਆ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਐਮਐਲਏ ਸਰਦਾਰ ਕੁਲਵੰਤ ਸਿੰਘ ਪੰਡੋਰੀ ਨੇ ਮਹਿਲ ਕਲਾਂ ਦੁਸਹਿਰੇ ਦੋਰਾਨ ਰੱਖੇ ਗਏ ਸਮਾਗਮ ਵਿੱਚ ਹਾਜ਼ਰੀ ਲਗਵਾਈ

ਮਹਿਲ ਕਲਾਂ/ਬਰਨਾਲਾ- 18 ਅਕਤੂਬਰ- (ਗੁਰਸੇਵਕ ਸੋਹੀ)- ਕਸਬਾ ਮਹਿਲ ਕਲਾਂ ਵਿਖੇ 15 ਵੇ ਦੁਸਹਿਰੇ ਦੋਰਾਨ  ਸਮਾਗਮ ਇੱਕ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਤੋਂ ਇਲਾਵਾ ਹੋਰ ਵੀ ਕਾਫੀ ਨਾਂਮਵਰ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਡੋਰੀ ਨੇ ਦੱਸਿਆ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕਰੋਨਾ ਮਹਾਂਮਾਰੀ ਦੋਰਾਨ ਖ਼ੁਸ਼ੀਆਂ ਦੇ ਤਿਉਹਾਰਾ ਨੂੰ ਨਹੀਂ ਮਨਾਇਆ ਗਿਆ। 
ਉਨ੍ਹਾਂ ਕਿਹਾ ਕਿ ਮੈਂ ਦੁਸਹਿਰਾ ਕਮੇਟੀ ਦੇ ਇਸ ਸ਼ਾਨਦਾਰ ਉਪਰਾਲੇ ਦੀ ਦਿਲੋਂ ਸ਼ਲਾਘਾ ਕਰਦਾਂ ਹਾਂ ਜਿਨ੍ਹਾਂ ਨੇ ਇੱਕ ਵੱਖਰੀ ਤਰ੍ਹਾਂ ਨਾਲ ਦੁਸਹਿਰੇ ਦੇ ਤਿਉਹਾਰ ਨੂੰ ਮਨਾਇਆ ਹੈ ਜਿਸ ਰਾਵਣ ਦਾ ਪੁਤਲਾ ਨਹੀਂ ਫੂਕਿਆ ਗਿਆ ਜਿਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਗਿਆ ਹੈ ਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਇਸ ਪਹਿਲ ਤੋਂ ਸਬਕ ਲੈਣਾ ਚਾਹੀਦਾ ਹੈ ਤਾਂ ਜੋ ਵਧ ਰਹੀ ਮਹਿਗਾਈ ਤੇ ਖ਼ਰਾਬ ਹੋ ਰਹੇ ਵਾਤਾਵਰਣ ਤੋਂ ਬਚਿਆ ਜਾ ਸਕੇ ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ ਤੇ ਸਮੂਹ ਕਮੇਟੀ ਮੈਂਬਰਾਂ ਨੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਕਮੇਟੀ ਦੇ ਸਲਾਹਕਾਰ ਸਰਦਾਰ ਹਰਪਾਲ ਸਿੰਘ (ਪਾਲ਼ੀ) ਬਜੀਦਕੇ ਨੇ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਇਸ ਤਿਉਹਾਰ ਨੂੰ ਪ੍ਰਦੂਸ਼ਨ ਰਹਿਤ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਉਨ੍ਹਾਂ ਕਿਹਾ ਕਿ ਖੁਸ਼ੀਆਂ ਮਨਾਉਣ ਦੇ ਨਾਲ ਨਾਲ ਸਾਨੂੰ ਆਪਣੇ ਵਾਤਾਵਰਣ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਵੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅਜਿਹੇ ਕੰਮਾਂ ਲਈ ਅੱਗੇ ਆਉਣ ਲਈ ਅਪੀਲ ਕੀਤੀ
 ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਫੀ ਨਾਂਮ ਚਿੰਨ ਹਸਤੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਏ ਸੀ ਪੀ
 ਸੁਗਮ ਅਗਰਵਾਲ, ਐਸ ਐਂਚ ਓ ਟੱਲੇਵਾਲ ਮੁਨੀਸ਼ ਕੁਮਾਰ, ਪ੍ਰਧਾਨ ਅਜਮੇਰ ਸਿੰਘ ਭੱਠਲ, ਤੋਂ ਇਲਾਵਾ ਜਸਵਿੰਦਰ ਸਿੰਘ ਮਾਂਗਟ, ਮੁੱਖ ਸਲਾਹਕਾਰ ਪਾਲੀ ਵਜੀਦਕੇ, ਅਵਤਾਰ ਸਿੰਘ ਚੀਮਾ, ਸਿਕੰਦਰ ਸਿੰਘ ਨਿਹਾਲੂਵਾਲ, ਚਮਕੌਰ ਸਿੰਘ ਮਿੱਠੂ ਆਦਿ ਹਾਜ਼ਰ ਸਨ ।

ਸਾਦੇ ਤੇ ਵਿਲੱਖਣ ਢੰਗ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਦੁਸਹਿਰਾ ਮੇਲਾ ਕਿਸਾਨੀ ਸੰਘਰਸ਼ ਨੂੰ ਕੀਤਾ ਸਮਰਪਿਤ

ਮਹਿਲ ਕਲਾਂ /ਬਰਨਾਲਾ- 18 ਅਕਤੂਬਰ- ( ਗੁਰਸੇਵਕ ਸੋਹੀ )ਦੁਸਹਿਰਾ ਕਮੇਟੀ ਮਹਿਲ ਕਲਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੁਸਹਿਰਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਕਿਸਾਨ,ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕ ਗਾਇਕ ਤੇ ਸੂਫ਼ੀ ਅੰਦਾਜ਼ ਵਾਲੇ ਸਾਈਂ ਸੁਲਤਾਨ, ਰਬਾਬ ਸੰਧੂ,ਹਰਦੀਪ ਸਰਪੰਚ, ਹਰਬੰਸ ਸੱਤਾ ਅਤੇ ਗਾਇਕ ਮਣੀ ਹਠੂਰ ਨੇ ਕਿਸਾਨੀ ਸੰਘਰਸ਼ ਅਤੇ ਸੱਭਿਆਚਾਰ ਨਾਲ ਸਬੰਧਤ ਲੋਕ ਗੀਤ ਪੇਸ਼ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਡੀ ਐਸ ਪੀ ਸ਼ੁਭਮ ਅਗਰਵਾਲ, ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਤੇ ਯੂਥ ਆਗੂ ਬੰਨੀ ਖਹਿਰਾ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਭਾਈ ਮਨਜੀਤ ਸਿੰਘ ਸਹਿਜੜਾ,ਸਹੋਤਾ ਲੋਕ ਭਲਾਈ ਵੈੱਲਫੇਅਰ ਸੋਸਾਇਟੀ (ਦੀਦਾਰਗਡ਼੍ਹ) ਦੇ ਪ੍ਰਧਾਨ ਮਨਦੀਪ ਸਿੰਘ ਸਹੋਤਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਕਿਸਾਨੀ ਸੰਘਰਸ਼ ਚੱਲਣ ਕਰਕੇ ਇਸ ਮੇਲੇ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਨਾ ਪ੍ਰਬੰਧਕਾਂ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਮਾਂਗਟ,ਪ੍ਰਧਾਨ ਅਜਮੇਰ ਸਿੰਘ ਭੱਠਲ,ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਮੁੱਖ ਸਲਾਹਕਾਰ ਹਰਪਾਲ ਪਾਲੀ ਵਜੀਦਕੇ ਅਤੇ ਸਲਾਹਕਾਰ ਅਵਤਾਰ ਸਿੰਘ ਚੀਮਾ ਦੀ ਅਗਵਾਈ ਹੇਠ ਕਲਾਕਾਰਾਂ, ਜਥੇਬੰਦੀਆਂ ਦੇ ਆਗੂਆਂ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ,ਯੂਥ ਆਗੂ ਰੂਬਲ ਗਿੱਲ ਕੈਨੇਡਾ,ਪੰਚਾਇਤ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੇਖੋਂ,ਸਰਪੰਚ ਬਲੌਰ ਸਿੰਘ ਕਲੇਰ,ਪੁਲਸ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਮੁਨੀਸ਼ ਕੁਮਾਰ, ਬਲਦੇਵ ਸਿੰਘ ਗਾਗੇਵਾਲ,ਲੋਕ ਭਲਾਈ ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ,ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ,ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਤਰਸੇਮ ਸਿੰਘ ਗਹਿਲ, ਏਕਮ ਸਿੰਘ ਦਿਓਲ, ਜਗਸੀਰ ਸਿੰਘ ਸਿੱਧੂ,ਜਗਜੀਤ ਸਿੰਘ ਮਾਹਲ,ਨਿਰਭੈ ਸਿੰਘ ਛੀਨੀਵਾਲ,ਸੁਸ਼ੀਲ ਕੁਮਾਰ ਬਾਂਸਲ, ਸੁਖਦੇਵ ਸਿੰਘ ਘੋਟੀ,ਸਿਕੰਦਰ ਸਿੰਘ ਨਿਹਾਲੂਵਾਲ, ਚਮਕੌਰ ਸਿੰਘ ਮਿੱਠੂ,ਸ਼ੇਰ ਸਿੰਘ ਰਵੀ, ਭੁਪਿੰਦਰ ਧਨੇਰ, ਗੁਰਪ੍ਰੀਤ ਸਿੰਘ ਅਣਖੀ,ਫ਼ਿਰੋਜ਼ ਖ਼ਾਨ,ਪ੍ਰੇਮ ਕੁਮਾਰ ਪਾਸੀ,ਸਬ ਇੰਸਪੈਕਟਰ ਸੱਤਪਾਲ ਸਿੰਘ ਹਾਜ਼ਰ ਸਨ।

ਡਾਕਟਰਾਂ ਨੇ ਤੜਕਸਾਰ ਘੇਰਿਆ ਮੁੱਖ ਮੰਤਰੀ ਪੰਜਾਬ ਦਾ ਕਾਫਲਾ

ਖ਼ੁਫ਼ੀਆ ਤੰਤਰ ਹੋਇਆ ਫੇਲ੍ਹ.....

ਕਾਂਗਰਸ ਸਰਕਾਰ ਦਾ ਘਿਰਾਓ  ਰਹੇਗਾ ਜਾਰੀ....ਸੂਬਾ ਪ੍ਰਧਾਨ ਡਾ.ਰਮੇਸ਼ ਬਾਲੀ ...

ਮਹਿਲ ਕਲਾਂ/ ਬਰਨਾਲਾ- 18 ਅਕਤੂਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ ਵਲੋਂ ਤੜਕਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ  ਘਿਰਾਓ ਕੀਤਾ ਗਿਆ। ਜਿਸਦੀ ਅਗਵਾਈ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਕੀਤੀ। ਉਹਨਾਂ ਨਾਲ ਡਾ ਜਸਵਿੰਦਰ ਕਾਲਖ ਸਕੱਤਰ ਜਨਰਲ ਸਕੱਤਰ ਪੰਜਾਬ ਅਤੇ ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ ਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ  ਪੰਜਾਬ ਮੌਜੂਦ ਸਨ।
ਸੈਕੜਿਆਂ ਦੀ ਗਿਣਤੀ ਵਿੱਚ ਸਵੇਰੇ ਸਵੱਖਤੇ 7 ਵਜੇ ਇਕੱਠੇ ਹੋਏ ਮੈਡੀਕਲ ਪ੍ਰੈਕਟੀਸ਼ਨਰਾਂ  ਵੱਲੋ  "ਪੰਜਾਬ ਸਰਕਾਰ ਮੁਰਦਾਬਾਦ " "ਸਾਡੀਆਂ ਮੰਗਾਂੰ ਪੂਰੀਆਂ ਕਰੋ " ਦੇ ਨਾਅਰੇ ਮਾਰਦੇ ਹੋਏ ਮੁੱਖ ਮੰਤਰੀ ਦੇ ਨਿਵਾਸ ਪਹੁੰਚੇ। ਜਿਥੇ ਪੁਲਿਸ ਰੋਕਾਂ' ਪੁਲਿਸ ਨਾਲ ਝੜਪਾਂ ਦੇ ਬਾਵਜੂਦ ਮੁੱਖ ਮੰਤਰੀ ਵਿਰੋਧ ਪ੍ਦਸਨ ਜਾਰੀ ਰਿਹਾ ।
 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਜਦੋਂ ਲੰਘਣ ਲਗਿਆ ਤਾਂ ਜੋਸ ਵਿਚ ਆਏ ਪ੍ਰੈਕਟੀਸ਼ਨਰਾਂ ਨੇ ਬੁਲੰਦ ਅਵਾਜ਼ ਵਿੱਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਆਪਣੀ ਅਵਾਜ਼ ਅੰਨੀ ਬੋਲੀ ਸਰਕਾਰ ਤਕ ਪਹੁੰਚਾਈ। 
ਆਗੂਆਂ ਨੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ  ਮੌਜੂਦਾ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਗਿਆ ਹੈ। ਇਹ ਸੰਘਰਸ਼ ਆਪਣੀਆਂ ਹੱਕੀ ਮੰਗਾਂ ਮਨਵਾਉਣ ਤਕ ਜਾਰੀ ਰਹੇਗਾ। ਉਸ ਤੌ ਬਾਅਦ ਮੋਰਿੰਡਾ ਫਲਾਈਓਵਰ ਕੋਲ ਪ੍ਰੈਕਟੀਸ਼ਨਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਆਗੂਆਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਸੂਬਾ ਪ੍ਰਧਾਨ ,ਡਾ ਕਾਲਖ ,ਡਾ ਮਾਘ ਸਿੰਘ ਜੀ ਮਾਣਕੀ ,ਡਾ ਮਹਿੰਦਰ ਸਿੰਘ ਮੋਗਾ ,ਡਾ ਦੀਦਾਰ ਸਿੰਘ ਮੁਕਤਸਰ, ਡਾ ਠਾਕੁਰਜੀਤ ਸਿੰਘ ਮੋਹਾਲੀ ,ਡਾ ਗੁਰਮੁੱਖ ਸਿੰਘ ਜੀ ਮੋਹਾਲੀ, ਡਾ ਮਿੱਠੂ ਮੁਹੰਮਦ ਬਰਨਾਲਾ ,ਡਾ ਗੁਰਚਰਨ ਸਿੰਘ, ਡਾ ਰਿੰਕੂ ਕੁਮਾਰ  ਫਤਿਹਗੜ੍ਹ ਸਾਹਿਬ, ਡਾ ਗੁਰਮੀਤ ਸਿੰਘ ਰੋਪੜ ਆਦਿ  ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੌਣ ਮੈਨੀਫੈਸਟੋ ਵਿੱਚ 16 ਨੰਬਰ ਮੱਦ ਵਿੱਚ ਸਰਕਾਰ ਬਣਨ ਤੇ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ,ਪਰ ਪੌਣੇ ਪੰਜ ਸਾਲ ਬੀਤਣ ਦੇ ਬਾਅਦ ਵੀ ਮਸਲਾ ਹੱਲ ਨਹੀਂ ਕੀਤਾ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੇ ਖਿਲਾਫ਼ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਸਮੂਹ ਪ੍ਰੈਕਟੀਸ਼ਨਰਾਂ ਨੂੰ ਇਸ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।ਇਸ ਸਮੇਂ  ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਡਾ ਸੁਖਦੇਵ ਸਿੰਘ ਭਾਂਬਰੀ, ਡਾ ਸੁਰਜੀਤ ਸਿੰਘ ਚਨਾਰਥਲ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਕੇਸਰ ਖਾਨ ਮਾਂਗੇਵਾਲ ਜਿਲ੍ਹਾ ਪ੍ਰਧਾਨ ਬਰਨਾਲਾ ,ਡਾ ਬਲਿਹਾਰ ਸਿੰਘ, ਡਾ ਰਾਜ ਕੁਮਾਰ ਵਰਕਿੰਗ ਪ੍ਰਧਾਨ ਮੋਹਾਲੀ, ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ ,ਡਾਕਟਰ ਜਗਜੀਤ ਸਿੰਘ ਚੇਅਰਮੈਨ ਜਿਲ੍ਹਾ ਬਰਨਾਲਾ, ਡਾ ਰਘਵੀਰ ਸਿੰਘ ਬੜੌਦੀ, ਡਾ ਕੁਲਵੀਰ ਸਿੰਘ ਮੋਹਾਲੀ, ਡਾ ਬਲਜਿੰਦਰ ਸਿੰਘ ਪ੍ਰਧਾਨ ਨਵਾਂਗਾਓਂ ,ਡਾ ਹੈਪੀ ਪ੍ਰਧਾਨ ਮੰਡੀ ਗੋਬਿੰਦਗੜ੍ਹ, ਡਾ ਹਰਬੰਸ ਸਿੰਘ ਬਸਰਾਓ, ਡਾ ਮੇਵਾ ਸਿੰਘ ਭੈਣੀ ਲੁਧਿਆਣਾ, ਡਾ ਸਹਿਗਲ ਨਵਾਂ ਸਹਿਰ' ਡਾ ਪਰੇਮ ਸਲੋਹ ਨਵਾਂ ਸਹਿਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਪ੍ਰੈਕਟੀਸ਼ਨਰ ਹਾਜਰ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਬਲਾਕ ਮਹਿਲ ਕਲਾਂ ਦੇ ਆਗੂ ਡਾ ਸੁਰਜੀਤ ਸਿੰਘ ਛਾਪਾ,ਡਾ ਧਰਮਿੰਦਰ ਸਿੰਘ ਰਾਏਸਰ,ਡਾ ਬਲਦੇਵ ਸਿੰਘ ਲੋਹਗਡ਼,ਡਾ ਸੁਖਪਾਲ ਸਿੰਘ ਛੀਨੀਵਾਲ ਨੇ ਦਿੱਤੀ।

ਨਵਜੋਤ ਸਿੰਘ ਸਿੱਧੂ ਦੀ  ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ  

ਇਹ ਚਿੱਠੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਫੇਸਬੁੱਕ  ਉੱਪਰ ਸਾਂਝੀ ਵੀ ਕੀਤੀ  

ਕੀ ਹੈ ਉਹ ਚਿੱਠੀ ? ਪੜ੍ਹੋ  

ਜਗਰਾਉਂ, 17 ਅਕਤੂਬਰ (ਜਨ ਸ਼ਕਤੀ ਨਿਉੂਜ਼ ਬਿਉਰੋ ) 

ਸ੍ਰੀਮਤੀ ਸੋਨੀਆ ਗਾਂਧੀ ਜੀ                                                                

ਮਾਣਯੋਗ ਕਾਂਗਰਸ ਪ੍ਰਧਾਨ,

ਭਾਰਤੀ ਰਾਸ਼ਟਰੀ ਕਾਂਗਰਸ।

ਸਤਿਕਾਰਯੋਗ ਸ੍ਰੀਮਤੀ ਜੀ,

ਲੋਕਾਂ ਦੁਆਰਾ ਦਿੱਤੀ ਲੋਕਤੰਤਰਿਕ ਅਤੇ ਆਰਥਿਕ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਦੇ ਲੋਕ ਪੱਖੀ ਏਜੰਡੇ ਦਾ ਪ੍ਰਚਾਰ ਕਰਦਿਆਂ ਤੁਹਾਡੀ ਮਾਣਯੋਗ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ 2017 ਦੀ ਵਿਧਾਨ ਸਭਾ ਚੋਣ ਦੋ-ਤਿਹਾਈ ਬਹੁਮਤ ਨਾਲ ਜਿੱਤੀ। ਵਿਕਾਸ ਦੇ ‘ਪੰਜਾਬ ਮਾਡਲ’ ਜਿਸ ਮੁਤਾਬਕ ਰਾਜ ਦੀ ਆਮਦਨ ਦੇ ਅਧਿਕਾਰਿਤ ਸੋਮੇ ਨਿੱਜੀ ਜੇਬਾਂ ਵਿੱਚ ਜਾਣ ਦੀ ਬਜਾਏ ਰਾਜ ਨੂੰ ਵਾਪਸ ਮਿਲਣੇ ਚਾਹੀਦੇ ਹਨ, ਦੀ ਪੈਰਵਾਈ ਕਰਦੇ ਹੋਏ ਮੈਂ ਨਿੱਜੀ ਤੌਰ 'ਤੇ 55 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ, ਜਿਨ੍ਹਾਂ ਵਿੱਚੋਂ 53 ਅਸੀਂ ਜਿੱਤੇ। ਮੈਂ ਇੱਕ ਵਿਧਾਇਕ, ਪੰਜਾਬ ਕੈਬਨਿਟ ਵਿੱਚ ਮੰਤਰੀ ਅਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਦੀ ਭੂਮਿਕਾ ਵਿੱਚ ਇਸੇ ਏਜੰਡੇ ਉੱਤੇ ਅਣਥੱਕ ਮੇਹਨਤ ਕੀਤੀ ਹੈ। ਪੰਜਾਬ ਭਰ ਦੇ ਪਾਰਟੀ ਵਰਕਰਾਂ ਨਾਲ ਡੂੰਘੇ ਵਿਚਾਰ-ਵਟਾਂਦਰੇ ਤੇ ਸਲਾਹ-ਮਸ਼ਵਰੇ ਤੋਂ ਬਾਅਦ ਅਤੇ 17 ਸਾਲਾਂ ਦੇ ਆਪਣੇ ਜਨਤਕ ਜੀਵਨ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਦੀ ਗਹਿਰੀ ਸਮਝ ਸਦਕਾ ਮੈਂ ਪੰਜਾਬ ਦੇ ਦਰਦ ਨਾਲ ਭਿੱਜੀ ਆਪਣੀ ਰੂਹ ਦੀ ਆਵਾਜ਼ ਨਾਲ ਆਖ ਰਿਹਾ ਹਾਂ ਕਿ ਇਹ ਪੰਜਾਬ ਦੇ ਪੁਨਰ-ਉੱਥਾਨ ਅਤੇ ਪੈਦਾ ਹੋ ਚੁੱਕੇ ਨਿਘਾਰ ਤੋਂ ਉਸਦੀ ਖ਼ਲਾਸੀ ਦਾ ਇਹ ਆਖਰੀ ਮੌਕਾ ਹੈ। ਪੰਜਾਬ ਨਾਲ ਜੁੜੇ ਅਤਿ ਗੰਭੀਰ ਮੁੱਦੇ ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਜੋ ਪਿਛਲੇ ਮੁੱਖ ਮੰਤਰੀ ਨੂੰ ਦਿੱਤੇ ਗਏ 18-ਨੁਕਾਤੀ ਏਜੰਡੇ ਵਿਚ ਦਰਸ਼ਾਏ ਗਏ ਸਨ, ਅੱਜ ਵੀ ਸਭ ਤੋਂ ਵੱਧ ਪ੍ਰਸੰਗਿਕ ਹਨ। ਸੰਗਠਨ ਦੁਆਰਾ ਮਿਲੀ ਜ਼ਿੰਮੇਵਾਰੀ ਅਧੀਨ, ਪੰਜਾਬ ਦਾ ਆਲੰਬਰਦਾਰ ਹੋਣ ਦੇ ਨਾਤੇ ਮੈਂ ਕਾਰਜਕਾਰਨੀ ਉੱਪਰ ਨਜ਼ਰ ਰੱਖਦਿਆਂ ਉਪਰੋਕਤ ਏਜੰਡੇ ਦੇ ਹਰੇਕ ਨੁਕਤੇ ਉੱਪਰ ਦ੍ਰਿੜਤਾ ਨਾਲ ਖੜ੍ਹਾ ਹਾਂ।

ਦਹਾਕਿਆਂ ਤੱਕ ਪੰਜਾਬ ਦੇਸ਼ ਦਾ ਸਭ ਤੋਂ ਅਮੀਰ ਸੂਬਾ ਰਿਹਾ ਪਰ ਅੱਜ ਇਹ ਭਾਰਤ ਦਾ ਸਭ ਤੋਂ ਕਰਜ਼ਈ ਸੂਬਾ ਹੈ। ਪਿਛਲੇ 25 ਸਾਲਾਂ ਤੋਂ ਬੇਹੱਦ ਮਾੜੇ ਵਿੱਤ ਪ੍ਰਬੰਧ ਕਾਰਨ ਪੰਜਾਬ ਲੱਖਾਂ ਕਰੋੜ ਕਰਜੇ ਦੀ ਦਲਦਲ ਅੰਦਰ ਡੁੱਬ ਗਿਆ ਹੈ। ਕਰਜ਼ੇ ਵਿੱਚ ਡੁੱਬੇ ਸੂਬੇ ਨੂੰ ਇਸ ਦੀ ਤਰਸਯੋਗ ਹਾਲਤ ਉੱਪਰ ਛੱਡਕੇ ਆਮਦਨ ਦੇ ਜਨਤਕ ਸੋਮਿਆਂ ਦਾ ਵਹਾਅ ਕੁੱਝ ਕੁ ਤਾਕਤਵਰ ਲੋਕਾਂ ਨੂੰ ਨਿਰੰਤਰ ਅਮੀਰ ਬਣਾਈ ਜਾ ਰਿਹਾ ਹੈ। ਭਾਜਪਾ ਦੇ 7 ਸਾਲਾਂ ਦੇ ਰਾਜ ਦੌਰਾਨ ਜੀ.ਐਸ.ਟੀ. ਦੀ ਅਦਾਇਗੀ, ਪੇਂਡੂ ਵਿਕਾਸ ਫੰਡ ਦਾ ਭੁਗਤਾਨ, ਅਨੁਸੂਚਿਤ ਜਾਤੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਆਦਿ ਦੇ ਵਿੱਤੀ ਬਕਾਏ ਦਾ ਭੁਗਤਾਨ ਕਰਦੇ ਸਮੇਂ ਪੰਜਾਬ ਨਾਲ ਹੋਏ ਵਿਤਕਰਾ ਨੇ ਪੰਜਾਬ ਦੀ ਆਰਥਿਕ ਮੰਦਹਾਲੀ ਨੂੰ ਹੋਰ ਵਧਾਇਆ ਹੈ। ਪੰਜਾਬ ਸਿਰ ਵਧਦੇ ਕਰਜ਼ੇ ਦੇ ਭਾਰ ਦੇ ਫ਼ਲਸਰੂਪ ਆਪਣੇ ਆਮਦਨ ਦੇ ਸੋਮਿਆਂ ਦੀ ਵਰਤੋਂ ਅਸੀਂ ਪੁਰਾਣੇ ਕਰਜ਼ੇ ਅਤੇ ਇਸ ਉੱਤੇ ਵਿਆਜ ਦੀ ਅਦਾਇਗੀ ਲਈ ਹੀ ਕਰ ਰਹੇ ਹਾਂ। ਜਦਕਿ ਸੂਬੇ ਵਿਚ ਬੁਨਿਆਦੀ ਵਿਕਾਸ ਕਾਰਜਾਂ ਨੂੰ ਚਲਾਉਣ, 60 : 40 ਅਨੁਪਾਤ ਵਾਲੀਆਂ ਸਾਂਝੀਆਂ ਕੇਂਦਰੀ ਵਿਕਾਸ ਯੋਜਨਾਵਾਂ ਵਿੱਚ ਨਿਵੇਸ਼ ਕਰਨ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸਾਲ ਨਵਾਂ ਕਰਜ਼ਾ ਚੁੱਕਣਾ ਪੈਂਦਾ ਹੈ। ਪੰਜਾਬ ਵਿੱਚ ਤਕਰੀਬਨ ਇੱਕ ਲੱਖ ਸਰਕਾਰੀ ਅਸਾਮੀਆਂ ਖਾਲੀ ਹਨ, ਸਾਧਨਾਂ ਦੀ ਘਾਟ ਕਾਰਨ ਸਰਕਾਰੀ ਨੌਕਰੀਆਂ ਸਭ ਤੋਂ ਘੱਟ ਉਜਰਤਾਂ ਅਤੇ ਠੇਕੇ ਉੱਤੇ ਭਰੀਆ ਜਾਂਦੀਆਂ ਹਨ, ਸਕੂਲ ਅਧਿਆਪਕਾਂ ਨੂੰ ਘੱਟੋ-ਘੱਟ ਤਨਖਾਹ ਉੱਤੇ 3 ਸਾਲਾਂ ਦੇ ਪਰਖ ਕਾਲ (probation) ਉੱਤੇ ਕੰਮ ਕਰਨਾ ਪੈਂਦਾ ਹੈ, 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ 5 ਸਾਲਾਂ ਤੋਂ ਹੋ ਰਹੀ ਦੇਰੀ ਰਾਜ ਕੋਲ ਆਮਦਨ ਦੇ ਲੋੜੀਂਦੇ ਸੋਮੇ ਨਾ ਹੋਣ ਕਾਰਨ ਹੀ ਹੈ।

ਮੈਂ ਹਮੇਸ਼ਾਂ ਸਾਡੀ ਪਾਰਟੀ ਦੀਆਂ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਸਭ ਤੋਂ ਗਰੀਬ ਨੂੰ ਗਰੀਬੀ ‘ਚੋਂ ਕੱਢਿਆ ਜਾ ਸਕੇ, ਕਤਾਰ ਵਿਚ ਅਖੀਰ ‘ਤੇ ਖੜ੍ਹੇ ਵਿਅਕਤੀ ਨੂੰ ਮੌਕੇ ਦਿੱਤੇ ਜਾ ਸਕਣ, ਪਰ ਇਹ ਜੁਗ-ਪਲਟਾਊ ਹੱਲ ਹਨ ਅਤੇ ਪੰਜਾਬ ਨੂੰ ਬਰਬਾਦ ਕਰ ਰਹੇ ਮਾਫੀਆ ਨਾਲ ਜੁੜੇ ਸ਼ਕਤੀਸ਼ਾਲੀ ਲੋਕਾਂ ਵੱਲੋਂ ਮੈਨੂੰ ਪਸੰਦ ਨਾ ਕਰਨ ਦਾ ਇਹ ਵੀ ਇੱਕ ਮੁੱਖ ਕਾਰਨ ਹੈ। ਅੱਜ ਮੈਂ 18-ਨੁਕਾਤੀ ਏਜੰਡੇ ਦੇ ਤਰਜ਼ੀਹੀ ਕਾਰਜ, 2017 ਦੀ ਪ੍ਰਚਾਰ ਮੁਹਿੰਮ ਅਤੇ ਚੋਣ ਮਨੋਰਥ-ਪੱਤਰ ਦੇ ਵਾਅਦੇ ਜੋ ਰਾਜ ਸਰਕਾਰ ਨੂੰ ਲਾਜ਼ਮੀ ਪੂਰੇ ਕਰਨੇ ਚਾਹੀਦੇ ਹਨ ਤੁਹਾਡੇ ਅੱਗੇ ਰੱਖ ਰਿਹਾਂ ਹਾਂ। ਇਨ੍ਹਾਂ ਮੁੱਦਿਆਂ ਦੀ ਲੜਾਈ ਵਿਚ ਸਾਡੇ ਮਾਰਗਦਰਸ਼ਕ ਆਗੂ ਸ੍ਰੀ ਰਾਹੁਲ ਗਾਂਧੀ ਜੀ ਸਨ ਤੇ ਉਨ੍ਹਾਂ ਨੇ ਇਹਨਾਂ ਮੁੱਦਿਆਂ ਉੱਪਰ ਪੰਜਾਬ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਵਿੱਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ। ਮੁੱਦਿਆਂ ਦੀ ਸ਼ੁਰੂਆਤ ਮੈਂ ਪੰਜਾਬ ਦੀ ਆਤਮਾ ਉੱਪਰ ਹੋਏ ਹਮਲੇ ਦੇ ਇਨਸਾਫ਼ ਦੀ ਮੰਗ ਤੋਂ ਕਰ ਰਿਹਾ ਹਾਂ :-

1. ਬੇਅਦਬੀ ਦਾ ਇਨਸਾਫ਼ : - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਪਿਛਲੇ ਮੁੱਖ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਰੂਪ ਵਿਚ ਪੰਜਾਬ ਦੇ ਲੋਕ ਪੰਜਾਬ ਦੀ ਆਤਮਾ ਉੱਪਰ ਹੋਏ ਹਮਲੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

2. ਨਸ਼ੇ : - ਨਸ਼ੇ ਦੇ ਕੋੜ੍ਹ ਨੇ ਪੰਜਾਬ ਦੀ ਲਗਭਗ ਇੱਕ ਪੂਰੀ ਪੀੜ੍ਹੀ ਨੂੰ ਰੋਗੀ ਬਣਾ ਦਿੱਤਾ ਹੈ। ਅਜਿਹੀ ਵਿਕਰਾਲ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਦੀ ਲੋੜ ਹੁੰਦੀ ਹੈ, ਜਿਵੇਂ ਕਿ ਮੈਂ ਹਮੇਸ਼ਾਂ ਆਖਦਾ ਹਾਂ ਕਿ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਸਿਖਰ ਤੋਂ ਹੇਠਾਂ ਵੱਲ ਵਹਿੰਦਾ ਹੈ, ਇਸ ਲਈ ਭ੍ਰਿਸ਼ਟਾਚਾਰ ਨੂੰ ਨੱਥ ਉਪਰੋਂ ਪੈਣੀ ਚਾਹੀਦੀ ਹੈ। ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿੱਚ ਦਰਜ ਪੰਜਾਬ ਵਿੱਚ ਨਸ਼ਾ ਤਸਕਰੀ ਪਿਛਲੇ ਵੱਡੇ ਮਗਰਮੱਛ ਤੁਰੰਤ ਲਾਜ਼ਮੀ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।​

3. ਖੇਤੀ : - ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਅਤੇ ਜਿਵੇਂ ਕਿ ਅਸੀਂ ਸਾਰੇ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ, ਪੰਜਾਬ ਸਰਕਾਰ ਨੂੰ ਇਹ ਐਲਾਨ ਕਰਕੇ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਉੱਤੇ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ, ਤਿੰਨ ਕਾਲੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਸਤਲੁਜ-ਜਮਨਾ ਲਿੰਕ (SYL) ਦੇ ਮਾਮਲੇ ਵਿੱਚ ਕੀਤਾ ਸੀ, ਅਜਿਹੇ ਫ਼ੈਸਲਾਕੁਨ ਹੱਲ ਦੀ ਅੱਜ ਜ਼ਰੂਰਤ ਹੈ। ਨਾਲ ਹੀ ਲਾਜ਼ਮੀ ਹੈ ਕਿ ਇਸ ਹੱਲ ਨੂੰ ਜ਼ਮੀਨੀ ਪੱਧਰ ਉੱਪਰ ਢਾਂਚਾਗਤ ਤਬਦੀਲੀਆਂ ਲਿਆ ਕੇ ਆਧਾਰ ਦੇਣਾ ਚਾਹੀਦਾ ਹੈ। ਰਾਜ ਦੇ ਫੰਡਾਂ ਦੁਆਰਾ ਕਿਸਾਨਾਂ ਦੇ ਨਿਯੰਤਰਣ ਅਧੀਨ ਕੋਲਡ ਸਟੋਰਾਂ ਅਤੇ ਐਗਰੋ-ਪ੍ਰੋਸੈਸਿੰਗ ਉਦਯੋਗ ਵਰਗੇ ਬੁਨਿਆਦੀ ਢਾਂਚੇ ਦੀ ਉਸਾਰੀ, ਕਿਸਾਨਾਂ ਨੂੰ ਖੇਤੀਬਾੜੀ ਆਧਾਰਿਤ ਸਹਿਕਾਰੀ ਉੱਦਮਾਂ ਉੱਤੇ ਨਿਯੰਤਰਣ ਅਤੇ ਖ਼ੁਦਮੁਖ਼ਤਿਆਰੀ ਦੇਣ ਲਈ ਸਹਿਕਾਰਤਾ ਕਨੂੰਨਾਂ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ। ਸਹਿਕਾਰੀ ਸਭਾਵਾਂ ਦਾ ਵੱਧ ਤੋਂ ਵੱਧ ਵਿਸਤਾਰ ਕਰਨਾ ਚਾਹੀਦਾ ਹੈ ਤਾਂ ਜੋ ਸੀਮਾਂਤ ਅਤੇ ਛੋਟੇ ਕਿਸਾਨਾਂ ਦੀ ਭੰਡਾਰਨ, ਖੇਤੀ-ਪ੍ਰੋਸੈਸਿੰਗ ਅਤੇ ਵਪਾਰ ਤੱਕ ਪਹੁੰਚ ਬਣ ਸਕੇ। ਸਰਕਾਰੀ ਮਾਲਕੀ ਵਾਲੀਆਂ ਕਾਰਪੋਰੇਸ਼ਨਾਂ ਬਨਣ ਜੋ ਐਮ.ਐਸ.ਪੀ ਉੱਤੇ ਕੇਵਲ ਕਣਕ ਅਤੇ ਚਾਵਲ ਹੀ ਨਹੀਂ ਸਗੋਂ ਹੋਰ ਫ਼ਸਲਾਂ ਜਿਵੇਂ ਕਿ ਤੇਲ-ਬੀਜ ਅਤੇ ਦਾਲਾਂ ਵੀ ਖਰੀਦਣ। ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਫ਼ਲਾਂ-ਸਬਜ਼ੀਆਂ ਦੀ ਖਰੀਦ ਲਈ ਨੀਤੀ ਲਿਆਉਣੀ ਚਾਹੀਦੀ ਹੈ।

4. ਬਿਜਲੀ : - ਸਾਰੇ ਘਰੇਲੂ ਖਪਤਕਾਰਾਂ, ਖਾਸ ਕਰਕੇ ਸਬਸਿਡੀ ਦੇ ਅਸਿੱਧੇ ਬੋਝ ਕਾਰਨ ਸਭ ਤੋਂ ਵੱਧ ਪੀੜਿਤ ਸ਼ਹਿਰੀ ਘਰੇਲੂ ਖਪਤਕਾਰਾਂ ਨੂੰ ਸਸਤੀ ਅਤੇ 24 ਘੰਟੇ ਬਿਜਲੀ ਸਪਲਾਈ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਉਦਯੋਗਿਕ ਅਤੇ ਵਪਾਰਕ ਵਰਤੋਂ ਲਈ ਬਿਜਲੀ ਦਰਾਂ ਘਟਾਉਂਦੇ ਹਾਂ ਅਤੇ ਖੇਤੀ ਲਈ ਮੁਫ਼ਤ ਬਿਜਲੀ ਦਿੰਦੇ ਹਾਂ। ਸਾਨੂੰ ਸਾਰੇ ਘਰੇਲੂ ਖਪਤਕਾਰਾਂ ਨੂੰ ਨਿਰਧਾਰਤ ਬਿਜਲੀ ਸਬਸਿਡੀ ਦੇਣੀ ਚਾਹੀਦੀ ਹੈ, ਚਾਹੇ ਇਹ ਬਿਜਲੀ ਦੀ ਕੀਮਤ 3 ਰੁਪਏ ਪ੍ਰਤੀ ਯੂਨਿਟ ਤੱਕ ਘਟਾਉਣ ਦੇ ਰੂਪ ਵਿਚ ਹੋਵੇ ਜਾਂ ਸਭ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਰੂਪ ‘ਚ।

5. ਬਿਜਲੀ ਖਰੀਦ ਸਮਝੌਤੇ (PPAs) : - ਸਾਡੇ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਬਿਜਲੀ ਖਰੀਦ ਸਮਝੌਤਿਆਂ ਉੱਤੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਸਾਰੇ ਨੁਕਸਦਾਰ ਬਿਜਲੀ ਖਰੀਦ ਸਮਝੌਤੇ ਰੱਦ ਕੀਤੇ ਜਾਣ। ਇਸਦੇ ਨਾਲ ਹੀ ਦੇਸ਼ ਵਿੱਚ ਕੋਲੇ ਦੀ ਘਾਟ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਸਤੀ ਸੂਰਜੀ ਊਰਜਾ ਅਤੇ ਆਮ ਘਰਾਂ ਦੀਆਂ ਛੱਤਾਂ ਤੇ ਤੇਜ਼ੀ ਨਾਲ ਵੱਡੇ ਪੱਧਰ ਉਪਰ ਸੰਸਥਾਈ ਇਮਾਰਤਾਂ ਉੱਪਰ ਗਰਿੱਡ ਨਾਲ ਜੁੜੇ ਸੋਲਰ ਪੈਨਲ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ ਪੰਜਾਬ ਨੂੰ ਬਿਜਲੀ ਮੰਗ ਦੀ ਪੂਰਤੀ ਵਾਸਤੇ ਸਮਾਰਟ, ਸਸਤੇ ਅਤੇ ਕੁਸ਼ਲ ਬਿਜਲੀ ਖਰੀਦ ਸਮਝੌਤਿਆਂ (PPAs) ਵੱਲ ਵਧਣਾ ਚਾਹੀਦਾ ਹੈ।

6. ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੀ ਭਲਾਈ : - ਸਰਕਾਰ ਵਿੱਚ ਸਹੂਲਤਾਂ ਤੋਂ ਸੱਖਣੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਹਾਈ ਕਮਾਂਡ ਦੁਆਰਾ ਦਲਿਤ ਮੁੱਖ ਮੰਤਰੀ ਦੀ ਨਿਯੁਕਤੀ ਦੇ ਪ੍ਰਗਤੀਸ਼ੀਲ ਫ਼ੈਸਲੇ ਤੋਂ ਬਾਅਦ ਵੀ ਇਸ ਵਰਗ ਨੂੰ ਸੂਬੇ ਵਿੱਚ ਬਰਾਬਰ ਮਾਤਰਾ ਵਿਚ ਪ੍ਰਤੀਨਿਧਤਾ ਨਹੀਂ ਮਿਲ ਰਹੀ। ਸਾਡੇ ਮੰਤਰੀ ਮੰਡਲ ਵਿੱਚ ਘੱਟੋ-ਘੱਟ ਇੱਕ ਮਜ਼੍ਹਬੀ ਸਿੱਖ, ਦੁਆਬੇ ਤੋਂ ਦਲਿਤਾਂ ਦਾ ਇਕ ਪ੍ਰਤੀਨਿਧ, ਮੰਤਰੀ ਮੰਡਲ ਵਿੱਚ ਪੱਛੜੀ ਜਾਤੀ ਭਾਈਚਾਰੇ ਦੇ ਘੱਟੋ-ਘੱਟ ਦੋ ਨੁਮਾਇੰਦੇ ਹੋਣੇ ਚਾਹੀਦੇ ਹਨ। ਰਾਖਵੇਂ ਹਲਕਿਆਂ ਦੇ ਵਿਕਾਸ ਲਈ 25 ਕਰੋੜ ਦਾ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਨਾਲ ਹੀ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ 5 ਮਰਲੇ ਦੇ ਪਲਾਟ, ਹਰ ਦਲਿਤ ਪਰਿਵਾਰ ਲਈ ਪੱਕੀ ਛੱਤ ਲਈ ਰਕਮ, ਬੇਜ਼ਮੀਨੇ ਗਰੀਬਾਂ ਨੂੰ ਵਾਹੀਯੋਗ ਜ਼ਮੀਨ, ਪੜ੍ਹਾਈ ਜਾਰੀ ਰੱਖਣ ਵਾਸਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦਾ ਬਕਾਇਆ ਦਿੰਦਿਆਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਸ਼ੁਰੂ ਕਰਨ ਤੇ ਜ਼ੁੰਮੇਵਾਰੀ ਤੈਅ ਕਰਨ ਦੇ ਕੀਤੇ ਆਪਣੇ ਵਾਅਦੇ ਸਾਨੂੰ ਪੂਰੇ ਕਰਨੇ ਚਾਹੀਦੇ ਹਨ। 

7. ਰੁਜ਼ਗਾਰ : - ਕਰਮਚਾਰੀ ਜੱਥੇਬੰਦੀਆਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦੇ ਨਾਲ ਨਾਲ ਹਜ਼ਾਰਾਂ ਖਾਲੀ ਸਰਕਾਰੀ ਅਸਾਮੀਆਂ ਨੂੰ ਰੈਗੁਲਰ ਪੱਧਰ ‘ਤੇ ਭਰਨਾ ਚਾਹੀਦਾ ਹੈ। 20 ਤੋਂ ਵੱਧ ਯੂਨੀਅਨਾਂ (ਅਧਿਆਪਕ, ਡਾਕਟਰ, ਨਰਸਾਂ, ਲਾਈਨ-ਮੈਨ, ਸਫ਼ਾਈ-ਕਰਮਚਾਰੀ ਆਦਿ) ਰਾਜ ਭਰ ਵਿੱਚ ਵਿਰੋਧ ਕਰ ਰਹੀਆਂ ਹਨ। ਸਾਨੂੰ ਹਮਦਰਦੀ ਨਾਲ ਉਨ੍ਹਾਂ ਦੀਆਂ ਵਿਚਾਰ ਅਧੀਨ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਮੈਂ ਪ੍ਰਦੇਸ਼ ਕਾਂਗਰਸ ਨੂੰ ਮਿਲੀ ਹਰੇਕ ਅਰਜ਼ੀ ਅਤੇ ਮੰਗ-ਪੱਤਰ ਸਭ ਦੇ ਵਿਕਾਸ ਲਈ ਕਦਮ ਚੁੱਕਣ ਖ਼ਾਤਰ ਸੰਬੰਧਤ ਮੰਤਰਾਲੇ ਨੂੰ ਭੇਜ ਰਿਹਾ ਹਾਂ। ਸਰਕਾਰ ਆਪਣੇ ਵਿੱਤੀ ਸਾਧਨਾਂ ਨੂੰ ਧਿਆਨ ਵਿਚ ਰੱਖਦਿਆਂ ਵਿਚਾਰ-ਵਟਾਂਦਰੇ, ਸਲਾਹ-ਮਸ਼ਵਰੇ ਲਈ ਆਪਣੇ ਬੂਹੇ ਖੁੱਲ੍ਹੇ ਰੱਖੇ ਅਤੇ ਜੋ ਵੀ ਕਰ ਸਕਦੀ ਹੈ ਹਰ ਹੀਲੇ ਕਰੇ।

8. ਸਿੰਗਲ ਵਿੰਡੋ ਸਿਸਟਮ : - ਉਦਯੋਗ ਅਤੇ ਕਾਰੋਬਾਰ, ਉੱਨਤੀ ਅਤੇ ਵਿਕਾਸ ਦੇ ਸਭ ਤੋਂ ਵੱਡੇ ਵਾਹਕ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਸਮੇਂ ਦੌਰਾਨ ਬਾਦਲਾਂ ਦੁਆਰਾ ਖੜ੍ਹਾ ਕੀਤਾ ਗਿਆ ਮਾਫੀਆ ਰਾਜ, ਖੱਜਲ-ਖੁਆਰੀ ਵਾਲਾ ਮਾਹੌਲ ਅਤੇ ਭ੍ਰਿਸ਼ਟ ਸਰਕਾਰੀ ਨੀਤੀਆਂ ਕਾਰਨ ਕੰਪਨੀਆਂ ਪੰਜਾਬ ਛੱਡ ਦੂਜੇ ਸੂਬਿਆਂ ਵੱਲ ਭੱਜ ਰਹੀਆਂ ਹਨ ਨਤੀਜੇ ਵੱਜੋਂ ਪੰਜਾਬ ਵਿਚ ਤੇਜ਼ੀ ਨਾਲ ਉਦਯੋਗਿਕ ਪਤਨ ਹੋਇਆ ਹੈ। ਅਕਾਲੀਆਂ ਨੇ ਆਪਣੇ ਰਾਜ ਦੌਰਾਨ ਮੁਕਾਬਲੇ ਵਾਲੇ ਬਾਜ਼ਾਰਾਂ ਨੂੰ ਤਬਾਹ ਕਰ ਦਿੱਤਾ ਅਤੇ ਨਿਯੰਤਰਿਤ ਏਕਾਧਿਕਾਰ (ਜਿਵੇਂ ਸ਼ਰਾਬ, ਆਵਾਜਾਈ, ਕੇਬਲ ਆਦਿ) ਸਥਾਪਤ ਕੀਤੇ। ਪੰਜਾਬ ਦੇ ਨੌਜਵਾਨਾਂ ਕੋਲ ਐਗ੍ਰੋ-ਪ੍ਰੋਸੈਸਿੰਗ ਇੰਡਸਟਰੀ, ਬੁਣਾਈ (knitting) ਅਤੇ ਹੌਜ਼ਰੀ ਆਦਿ ਵਰਗੇ ਉਦਯੋਗਾਂ ਲਈ ਹੁਨਰ, ਗਿਆਨ ਅਤੇ ਉਤਪਾਦਨ ਸਮਰੱਥਾ ਵਧਾਉਣ ਵਾਲਾ ਆਪਸੀ ਤਾਲਮੇਲ ਹੈ, ਇਸ ਲਈ ਕਾਰੋਬਾਰ ਕਰਨ ਦੀ ਸੌਖ (EODB) ਵਧਾਉਣ ਅਤੇ ਅਜਿਹੇ ਉਦਯੋਗਾਂ ਨੂੰ ਪੰਜਾਬ ਵਾਪਸ ਲਿਆਉਣ ਉੱਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਕਾਰੋਬਾਰ ਨੂੰ ਸੌਖਾ ਬਣਾਉਣ (EODB) ਲਈ ਇੱਕ ਕਾਨੂੰਨੀ ਰੂਪ-ਰੇਖਾ ਬਨਾਉਣ  ਵਿੱਚ ਕਾਬਿਲ-ਏ-ਤਾਰੀਫ਼ ਕੰਮ ਕੀਤਾ ਹੈ, ਪਰ ਪ੍ਰਬੰਧਕੀ ਅੰਕੜੇ ਅਤੇ ਖੋਜ ਅਧਿਐਨ ਦਰਸਾਉਂਦੇ ਹਨ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਅਹਿਮ ਕਾਨੂੰਨੀ ਵਿਵਸਥਾਵਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰਦੇ। ਸੋ ਕਾਰੋਬਾਰ ਕਰਨ ਨੂੰ ਸੌਖਾ (EODB) ਬਨਾਉਣ ਦੇ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਵਧੇਰੇ ਸੁਧਾਰਾਂ ਨੂੰ ਲਾਗੂ ਕਰਨ, ਸਮਾਂਬੱਧ ਸਿੰਗਲ ਵਿੰਡੋ ਕਲੀਅਰੈਂਸ ਨੂੰ ਸਮਰੱਥ ਬਣਾਉਣ, ਰੁਜ਼ਗਾਰ ਪੈਦਾ ਕਰਨ ਵਾਲੇ ਉਦਯੋਗਾਂ ਉੱਤੇ ਵਿਸ਼ੇਸ਼ ਧਿਆਨ ਦੇ ਨਾਲ ਨਾਲ ਛੋਟੇ ਅਤੇ ਮੱਧ ਉਦਯੋਗਾਂ (MSMEs) ਨੂੰ ਸਹਾਇਤਾ ਦੇਣ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। 

9. ਔਰਤਾਂ ਅਤੇ ਯੁਵਾ ਸਸ਼ਕਤੀਕਰਨ : ਨੌਜਵਾਨਾਂ ਅਤੇ ਔਰਤਾਂ ਨੂੰ ਸਸ਼ਕਤ ਕਰਨਾ ਸਮਾਜਿਕ ਪਰਿਵਰਤਨ, ਆਰਥਿਕ ਉੱਨਤੀ ਅਤੇ ਤਕਨਾਲੋਜੀਕਲ ਖੋਜਾਂ ਦੀ ਕੁੰਜੀ ਹੈ। ਪੰਜਾਬ ਦੇ ਨੌਜਵਾਨਾਂ ਅਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਅਤੇ ਇਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼ਾਸਨ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਲਈ ਤੇ ਉਨ੍ਹਾਂ ਨੂੰ ਤਾਕਤ ਦੇਣ ਲਈ ਪੰਜਾਬ ਨੂੰ ਨੌਜਵਾਨਾਂ ਲਈ ਵਿਸ਼ੇਸ਼ ਨੀਤੀ ਲਿਆਉਣੀ ਚਾਹੀਦੀ ਹੈ। ਖੇਡਾਂ, ਹੁਨਰ ਵਿਕਾਸ ਅਤੇ ਸਟਾਰਟਅਪ ਸੱਭਿਆਚਾਰ ਲਈ ਬੁਨਿਆਦੀ ਢਾਂਚਾ ਉਸਾਰਨ ਅਤੇ ਵਧਾਉਣ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਮਾਨਯੋਗ ਕਾਂਗਰਸ ਪ੍ਰਧਾਨ ਜੀ ਤੁਹਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਔਰਤਾਂ ਲਈ 50% ਰਾਖਵਾਂਕਰਨ ਲਾਗੂ ਕਰਨ ਦਾ ਵਿਸ਼ੇਸ਼ ਮੌਕਾ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਵੱਜੋਂ ਮੈਨੂੰ ਪ੍ਰਾਪਤ ਹੋਇਆ। ਰਾਜਨੀਤੀ, ਸ਼ਾਸਨ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਅਜਿਹੇ ਹੋਰ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

10. ਸ਼ਰਾਬ : - 2017 ਵਿੱਚ ਸਾਡੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਤੋਂ ਲੈ ਕੇ ਮੈਂ ਇਸ ਮੁੱਦੇ ਲਈ ਲੜ ਰਿਹਾ ਹਾਂ। ਤਾਮਿਲਨਾਡੂ ਵਾਂਗ ਪੰਜਾਬ ਨੂੰ ਸ਼ਰਾਬ ਦੇ ਵਪਾਰ ਨੂੰ ਸੂਬਾ ਸਰਕਾਰ ਦੁਆਰਾ ਚਲਾਈ ਜਾ ਰਹੀ ਕਾਰਪੋਰੇਸ਼ਨ ਅਧੀਨ ਲਿਆ ਕੇ ਇਸ ਉੱਪਰ ਆਪਣਾ ਏਕਾਧਿਕਾਰ ਸਥਾਪਤ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਖ਼ੁਦ ਡਿਸਟਿਲਰੀਆਂ ਅਤੇ ਸ਼ਰਾਬ ਦੇ ਠੇਕਿਆਂ ਦੀ ਮਾਲਕ ਹੋਣੀ ਚਾਹੀਦੀ ਹੈ, ਜਿਸ ਨਾਲ ਹਜ਼ਾਰਾਂ ਨੌਕਰੀਆਂ ਦੇ ਨਾਲ ਨਾਲ ਰਾਜ ਨੂੰ ਘੱਟੋ-ਘੱਟ 20,000 ਕਰੋੜ ਰੁਪਏ ਤੋਂ ਵੱਧ ਸਾਲਾਨਾ ਮਾਲੀਆ ਮਿਲੇਗਾ।

11. ਰੇਤਾ ਖੁਦਾਈ : - ਰੇਤਾ ਇੱਕ ਆਮ ਕੁਦਰਤੀ ਸਾਧਨ ਹੈ ਜਿਸ ਉੱਪਰ ਲੋਕਾਂ ਦਾ ਹੱਕ ਹੈ, ਨਾ ਕਿ ਕੁੱਝ ਕੁ ਤਾਕਤਵਰ ਲੋਕਾਂ ਦਾ। ਰੇਤੇ ਦੀ ਖੁਦਾਈ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਦੀ ਭਲਾਈ ਲਈ ਅਤੇ ਸੂਬੇ ਲਈ ਨਿਰੰਤਰ ਮਾਲੀਆ ਕਮਾਉਣ ਵਾਸਤੇ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਕੋਲ ਖਪਤਕਾਰਾਂ ਨੂੰ ਨਿਰਧਾਰਤ ਦਰਾਂ 'ਤੇ ਸਸਤਾ ਰੇਤਾ ਮੁਹੱਈਆ ਕਰਦੇ ਹੋਏ ਰੇਤ ਮਾਈਨਿੰਗ ਤੋਂ ਘੱਟੋ -ਘੱਟ 2000 ਕਰੋੜ ਸਾਲਾਨਾ ਮਾਲੀਆ ਕਮਾਉਣ ਦੀ ਸਮਰੱਥਾ ਹੈ। ਪਰ ਬਾਦਲ ਸਰਕਾਰ ਦੌਰਾਨ ਪੰਜਾਬ ਨੇ ਪ੍ਰਤੀ ਸਾਲ ਸਿਰਫ਼ 40 ਕਰੋੜ ਕਮਾਈ ਕੀਤੀ, ਜੋ ਸਾਡੇ ਸ਼ਾਸਨ ਦੌਰਾਨ ਕੁੱਝ ਸੌ ਕਰੋੜ ਰੁਪਏ ਤੱਕ ਵਧ ਗਈ। ਸਾਨੂੰ ਮੁਫ਼ਤ ਰੇਤੇ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਇਸਨੂੰ ਮਾਫੀਆ ਲਈ ਮੁਫ਼ਤ ਉਪਲਬਧ ਨਹੀਂ ਕਰਾਉਣਾ ਚਾਹੀਦਾ, ਕਿਉਂਕਿ ਰੇਤਾ ਮੁਫ਼ਤ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਤੋਂ ਆਵਾਜਾਈ ਅਤੇ ਮਜ਼ਦੂਰੀ ਦੇ ਖਰਚੇ ਲਏ ਜਾਣਗੇ। ਰਾਜ ਨੂੰ ਹਰ ਲੋੜਵੰਦ ਖਪਤਕਾਰ ਲਈ ਰੇਤ ਦੀ ਵਾਜਬ ਕੀਮਤ ਨਿਰਧਾਰਤ ਕਰਨੀ ਚਾਹੀਦੀ ਹੈ ਅਤੇ ਇਸਦੀ ਵਿਕਰੀ ਲਈ ਇੱਕ ਆਨਲਾਈਨ ਪੋਰਟਲ ਸਥਾਪਤ ਕਰਨਾ ਚਾਹੀਦਾ ਹੈ। ਲੰਮੇ ਸਮੇਂ ਲਈ ਰੇਤੇ ਦੀ ਸਪਲਾਈ ਖ਼ਾਤਰ ਸਟਾਕ ਯਾਰਡ ਅਤੇ ਸਰਕਾਰੀ ਮਾਲਕੀ ਵਾਲੇ ਟ੍ਰਾਂਸਪੋਰਟ ਨੈਟਵਰਕ ਸਥਾਪਤ ਕਰਨ ਵਾਸਤੇ ਰੇਤਾ ਖੁਦਾਈ ਨਿਗਮ (Sand Mining Corporation) ਸਥਾਪਤ ਹੋਣੀ ਚਾਹੀਦੀ ਹੈ।

12. ਆਵਾਜਾਈ : - ਕੁਸ਼ਲਤਾ ਨਾਲ ਪ੍ਰਬੰਧਿਤ ਜਨਤਕ ਆਵਾਜਾਈ ਰਾਹੀਂ ਪੰਜਾਬ ਕੋਲ ਕਿਸੇ ਜਨਤਕ ਨਿਵੇਸ਼ ਦੁਆਰਾ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਕੇ ਰੁਜ਼ਗਾਰ ਵਧਾਉਣ ਦੇ ਨਾਲ ਨਾਲ ਹਜ਼ਾਰਾਂ ਕਰੋੜ ਦੀ ਕਮਾਈ ਕਰਨ ਦੀ ਸਮਰੱਥਾ ਹੈ। ਸਾਡੇ ਮੌਜੂਦਾ ਟਰਾਂਸਪੋਰਟ ਮੰਤਰੀ ਪਹਿਲਾਂ ਹੀ ਕੁਸ਼ਲਤਾ ਨਾਲ ਕੰਮ ਕਰ ਰਹੇ ਹਨ। ਪੰਜਾਬ ਦੀਆਂ ਸੜਕਾਂ ਉੱਤੇ ਚੱਲ ਰਹੀਆਂ 13,000 ਗ਼ੈਰ-ਕਾਨੂੰਨੀ ਜਾਂ ਬਗ਼ੈਰ ਪਰਮਿਟ ਬੱਸਾਂ ਨੂੰ ਹਟਾ ਕੇ, ਪੰਜਾਬ ਦੇ ਨੌਜਵਾਨਾਂ ਨੂੰ ਪਰਮਿਟ ਜਾਰੀ ਕਰਕੇ, ਪੀ.ਆਰ.ਟੀ.ਸੀ ਦੇ ਅਧੀਨ ਲਾਭਦਾਇਕ ਰੂਟ ਲਿਆ ਕੇ, ਪੀ.ਆਰ.ਟੀ.ਸੀ ਦੀਆਂ ਲਗਜ਼ਰੀ ਬੱਸਾਂ ਨੂੰ ਬਾਦਲ ਦੀਆਂ ਬੱਸਾਂ ਦੀ ਥਾਂ ਚਲਾ ਕੇ ਸਾਨੂੰ ਆਵਾਜਾਈ ਮੰਤਰੀ ਦੀ ਪਿੱਠ ‘ਤੇ ਜ਼ਰੂਰ ਖੜ੍ਹਣਾ ਚਾਹੀਦਾ ਹੈ। ਸਾਧਾਰਨ ਬੱਸਾਂ ਉੱਤੇ ਸੜਕ ਟੈਕਸ ਲਗਜ਼ਰੀ ਬੱਸਾਂ ਨਾਲੋਂ ਜ਼ਿਆਦਾ ਹੈ, ਹਾਲਾਂਕਿ ਨਿੱਜੀ ਲਗਜ਼ਰੀ ਬੱਸਾਂ ਉੱਤੇ ਆਮ ਬੱਸਾਂ ਨਾਲੋਂ ਜ਼ਿਆਦਾ ਟੈਕਸ ਲਗਾਇਆ ਜਾਣਾ ਚਾਹੀਦਾ ਹੈ।

13. ਕੇਬਲ ਮਾਫੀਆ : - ਸੂਬੇ ਦੀ ਆਮਦਨ ਵਧਾਉਣ, ਹਜ਼ਾਰਾਂ ਨੌਕਰੀਆਂ ਦਾ ਰਾਹ ਖੋਲ੍ਹਣ ਅਤੇ ਸੂਬੇ ਵਿੱਚ ਬਾਦਲਾਂ ਦੁਆਰਾ ਚਲਾਏ ਜਾ ਰਹੇ ਕੇਬਲ ਮਾਫੀਆ ਦਾ ਲੱਕ ਭੰਨ੍ਹਣ ਲਈ "ਪੰਜਾਬ ਮਨੋਰੰਜਨ ਅਤੇ ਮਨੋਰੰਜਨ ਟੈਕਸ (ਸਥਾਨਕ ਸਰਕਾਰਾਂ ਦੁਆਰਾ ਵਸੂਲੀ ਅਤੇ ਉਗਰਾਹੀ) ਬਿੱਲ 2017" ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਪੰਜਾਬ ਦੇ ਨਿਰੰਤਰ ਹੋ ਰਹੇ ਨੁਕਸਾਨ ਨੂੰ ਰੋਕਣ ਦਾ ਇਹ ਆਖਰੀ ਹੰਭਲਾ ਹੋ ਸਕਦਾ ਹੈ ਜਾਂ ਫਿਰ ਬਾਦਲਾਂ ਦੀ ਸਰਪ੍ਰਸਤੀ ਹੇਠ ਸੂਬੇ ਉੱਤੇ ਰਾਜ ਕਰਨ ਵਾਲਾ ਮਾਫੀਆ-ਰਾਜ ਪੰਜਾਬ ਨੂੰ ਵਿੱਤੀ ਐਮਰਜੈਂਸੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਖੇਤੀ ਸੰਕਟ ਨੂੰ ਉਸ ਹੱਦ ਤੱਕ ਲੈ ਜਾਵੇਗਾ ਜਿੱਥੋਂ ਮੁੜਣਾ ਅਸੰਭਵ ਹੋਵੇਗਾ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਨ੍ਹਾਂ ਨੁਕਤਿਆਂ ਉੱਪਰ ਵਿਚਾਰ ਕਰੋ ਅਤੇ ਸੂਬਾ ਸਰਕਾਰ ਨੂੰ ਆਪਣੀ ਬੌਧਿਕ ਸੇਧ ਦਿਓ ਕਿ ਉਹ ਤੁਰੰਤ ਪੰਜਾਬ ਦੇ ਲੋਕਾਂ ਦੇ ਬੇਹਤਰੀਨ ਹਿੱਤਾਂ ਲਈ ਕੰਮ ਕਰੇ।

ਬਹੁਤ-ਬਹੁਤ ਧੰਨਵਾਦ।

ਨਵਜੋਤ ਸਿੰਘ ਸਿੱਧੂ

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਹੈ ਫ਼ਿਲਮ ‘ਪਾਣੀ 'ਚ ਮਧਾਣੀ’ - ਗਿੱਪੀ ਗਰੇਵਾਲ

ਪੰਜਾਬੀ ਫਿਲਮ ‘ਪਾਣੀ 'ਚ ਮਧਾਣੀ’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਪੰਜਾਬੀ ਦਰਸ਼ਕਾਂ ਵਿਚ ਕਾਫੀ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਦੱਸ ਦਈਏ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਉਹਨਾਂ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਖੂਬਸੂਰਤ ਤੇ ਬਾਕਮਾਲ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਉਣਗੇ । ਇਹ ਜੋੜੀ ਸਾਨੂੰ 12 ਸਾਲਾਂ ਬਾਅਦ ਵੱਡੇ ਪਰਦੇ ਤੇ ਨਜ਼ਰ ਆਏਗੀ ਅਤੇ ਟ੍ਰੇਲਰ ਵਿਚ ਹੀ ਇਹਨਾਂ ਦੋਵਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਉਂ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਏਨੇ ਥੋੜ੍ਹੇ ਸਮੇਂ 'ਚ ਇਹ 7 ਮਿਲੀਅਨ ਵਿਊਜ਼ ਵੀ ਪਾਰ ਕਰ ਚੁੱਕਿਆ ਹੈ। ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਵੱਲੋਂ  'ਪਾਣੀ ਚ ਮਧਾਣੀ' ਫਿਲਮ 5 ਨਵੰਬਰ 2021 ਨੂੰ ਸਿਨੇਮਾ ਘਰਾਂ ਵਿਚ ਪਰਦਾਪੇਸ਼ ਹੋਵੇਗੀ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦੀ ਧਮਾਕੇਦਾਰ ਪੰਡ ਹੈ ਜਿਸ ਵਿਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇੱਕ ਵੱਖਰੀ ਸੋਚ ਵਾਲੇ ਨਿਰਦੇਸ਼ਕ, ਵਿਜੇ ਕੁਮਾਰ ਅਰੋੜਾ (ਦਾਦੂ ) ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ ਐਸ ਏ) ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ ।ਸੰਗੀਤ ਹੰਬਲ ਮਿਉਜ਼ਿਕ 'ਤੇ ਰਿਲੀਜ਼ ਕੀਤਾ ਜਾਵੇਗਾ।ਜਤਿੰਦਰ ਸ਼ਾਹ 'ਪਾਣੀ ਚ ਮਧਾਣੀ' ਦੇ ਸੰਗੀਤ ਨਿਰਦੇਸ਼ਕ ਹਨ। ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ।ਫ਼ਿਲਮ ਸਬੰਧੀ ਅਦਾਕਾਰ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਫ਼ਿਲਮ‘ਪਾਣੀ 'ਚ ਮਧਾਣੀ’ ਦਰਸ਼ਕਾਂ ਨੂੰ ਨਿਸ਼ਚਿਤ ਰੂਪ ਤੋਂ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਰੋਮਾਂਟਿਕ ਪੈਕੇਜ ਹੈ , ਜਿਸ ਵਿਚ ਰੋਮਾਂਸ, ਕਾਮੇਡੀ, ਡਰਾਮਾ ਆਦਿ ਦੀ ਕੋਈ ਕਮੀ ਨਹੀਂ ਹੈ।ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਸਾਨੂੰ ਆਪਣੀ ਫਿਲਮ ਨੂੰ ਲੈ ਕੇ ਕਾਫੀ ਉਮੀਦ ਹੈ ਅਤੇ ਇਹ ਫਿਲਮ ਪੋਲੀਵੁਡ ਵਿੱਚ ਇੱਕ ਵਖਰਾ ਇਤਿਹਾਸ ਬਣਾਏਗੀ।

ਹਰਜਿੰਦਰ ਸਿੰਘ ਜਵੰਦਾ

9463828000

ਪਾਤਸ਼ਾਹੀ ਛੇਵੀਂ ਗੁਰਦੁਆਰਾ ਮੰਜੀ ਸਾਹਿਬ ਗੁਰੂਸਰ ਮੱਦੋਕੇ ਵਿਖੇ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਕਾਰ ਸੇਵਾ ਸ਼ੁਰੂ

ਅਜੀਤਵਾਲ (ਬਲਵੀਰ ਸਿੰਘ ਬਾਠ )  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਅਤੇ ਪਾਤਸ਼ਾਹੀ ਛੇਵੀਂ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਮੱਦੋਕੇ ਵਿਖੇ ਮੰਜੀ ਸਾਹਿਬ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਦਾ ਕੰਮ  ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੰਗੀ ਪੱਧਰ ਤੇ ਚੱਲ ਰਿਹਾ ਹੈ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੁਖਮੰਦਰ ਸਿੰਘ ਅਤੇ  ਗੁਰੂ ਘਰ ਦੇ ਮੈਨੇਜਰ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੀ ਸੇਵਾ ਲਈ ਵੱਧ ਤੋਂ ਵੱਧ ਸੰਗਤ  ਆਪਣਾ ਦਸਵੰਧ ਕੱਢ ਕੇ ਯੋਗਦਾਨ ਪਾਵੇ  ਜਿਸ ਨਾਲ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਕਾਰ ਸੇਵਾ ਦਾ  ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਸਕੇ  ਉਨ੍ਹਾਂ ਅੱਗੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਗੁਰੂਸਰ ਮੱਦੋਕੇ ਵਿਖੇ ਸੰਗਰਾਂਦ ਮੱਸਿਆ ਅਤੇ ਪਵਿੱਤਰ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ

ਨੌਜਵਾਨ ਨਿਰਮਾਤਾ ਵਜੋਂ ਮਾਣਮੱਤੀ ਭੱਲ ਕਾਇਮ ਕਰ ਰਿਹਾ : ਬਿਕਰਮਜੀਤ ਮਾਨ 

ਪੰਜਾਬ ਦੇ ਮਲਵਈ ਖੇਤਰ ਅਧੀਨ ਆਉਂਦੇ ਨਗਰ ਗਿੱਦੜ੍ਹਬਾਹਾਂ , ਜ਼ਿਲ੍ਹਾ ਮੁਕਤਸਰ ਸਾਹਿਬ ਨਾਲ ਸਬੰਧਤ ਸਵ. ਮੇਹਰ ਮਿੱਤਲ , ਹਾਕਮ ਸ਼ੂਫ਼ੀ ਤੋਂ ਇਲਾਵਾ ਗੁਰਦਾਸ ਮਾਨ ਜਿਹੀਆਂ ਕਈ ਸ਼ਖ਼ਸੀਅਤਾਂ ਨੇ , ਦੁਨੀਆਂ ਭਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ ਦਾ ਮਾਣ ਹਾਸਿਲ ਕੀਤਾ ਹੈ। ਜਿੰਨ੍ਹਾਂ ਦੀ ਹੀ ਗੋਰਵਸ਼ਾਲੀ ਪਰੰਪਰਾ ਅਤੇ ਲੜ੍ਹੀ ਨੂੰ , ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸੇ ਇਲਾਕੇ ਨਾਲ ਸਬੰਧਤ ਹੋਣਹਾਰ ਨੌਜਵਾਨ ਬਿਕਰਮਜੀਤ ਮਾਨ , ਜੋ ਨੌਜਵਾਨ ਫ਼ਿਲਮ ਨਿਰਮਾਤਾ ਵਜੋਂ , ਅੱਜਕਲ ਬਾਲੀਵੁੱਡ, ਹਾਲੀਵੁੱਡ ਗਲਿਆਰਿਆਂ ਵਿਚ ਮਜਬੂਤ ਪੈੜ੍ਹਾ ਸਥਾਪਿਤ ਕਰਦਾ ਜਾ ਰਿਹਾ ਹੈ। ਪੰਜਾਬੀਅਤ ਕਦਰਾਂ, ਕੀਮਤਾਂ ਨੂੰ ਆਪਣੇ ਜੀਵਨ ਦਾ ਅਮਿਟ ਹਿੱਸਾ ਸਮਝਣ ਵਾਲੇ ਇਕ ਜਿੰਮੀਦਾਰ ਅਤੇ ਪੜ੍ਹੇ ਲਿਖੇ ਪਰਿਵਾਰ ਨਾਲ ਤਾਲੁਕ ਰੱਖਦੇ , ਇਸ ਪ੍ਰਤਿਭਾਸ਼ਾਲੀ ਨੌਜਵਾਨ ਦੇ ਜੀਵਨ ਅਤੇ ਫ਼ਿਲਮ ਕੈਰੀਅਰ ਵੱਲ ਨਜਰਸਾਨੀ ਕੀਤੀ ਗਈ ਤਾਂ , ਉਨ੍ਹਾਂ ਦੱਸਿਆ ਕਿ ਗਲੈਮਰ ਵਰਲਡ ਨਾਲ ਜੁੜਨ ਦੀ ਤਾਂਘ ਬਚਪਣ ਤੋਂ ਹੀ ਮਨ ਅਤੇ ਜਿਹਨ ਵਿਚ ਹਾਵੀ ਹੋਣ ਲੱਗ ਪਈ ਸੀ । ਜਿਸ ਦੇ ਮੱਦੇਨਜ਼ਰ ਕਾਲਜ   ਦੀ ਪੜ੍ਹਾਈ ਤੋਂ ਬਾਅਦ , ਆਪਣੇ ਆਪ ਨੂੰ ਪੂਰਨ ਰੂਪ ਵਿਚ , ਇਸ ਸਨਅਤ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ , ਕਿ ਇਸ ਖਿੱਤੇ ਵਿਚ ਰਸਮੀ ਸ਼ੁਰੂਆਤ ਬਤੌਰ ਲਾਈਨ ਨਿਰਮਾਤਾ ਤੋਂ ਸ਼ੁਰੂ ਕੀਤੀ । ਜਿਸ ਦੌਰਾਨ ਨਾਮਵਰ ਫ਼ਿਲਮੀ ਸ਼ਖ਼ਸੀਅਤਾਂ ਪਾਸੋ ਪ੍ਰੋਡੋਕਸ਼ਨ ਅਤੇ ਫ਼ਿਲਮੀ ਬਾਰੀਕੀਆਂ ਨੂੰ ਜਾਣਨ, ਸਮਝਣ ਦਾ ਮੌਕਾ ਮਿਲਿਆ।  ਮਾਇਆਨਗਰੀ ਮੁੰਬਈ ਤੋਂ ਲੈ ਕੇ ਹਾਲੀਵੁੱਡ ਅਤੇ ਪੰਜਾਬੀ ਸਿਨੇਮਾਂ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲਤਾ ਹਾਸਿਲ ਕਰ ਰਹੇ । ਇਸ ਜ਼ਹੀਨ ਨੌਜਵਾਨ  ਨੇ ਅੱਗੇ ਦੱਸਿਆ ਕਿ , ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਸ਼ੁਰੂਆਤੀ ਪੜ੍ਹਾਅ ਦੌਰਾਨ ਹੀ ਉਨਾਂ ਨੂੰ ਲਾਇਨ ਨਿਰਮਾਤਾ ਵਜੋਂ  ਮੁਬਾਰਕਾਂ ਮਿਲੀਆਂ । ਫ਼ਲਾਇੰਗ ਜੱਟ, ਜੀਰੋ ਡਾਰਕ 30, ਮੁੰਡੇ ਯੂ.ਕੇ ਦੇ, ਯਾਰਾਂ ਨਾਲ ਬਹਾਰਾਂ, ਛੱਲਾ, ਰਾਇਜ਼ ਆਫ਼ ਖ਼ਾਲਸਾ ਜਿਹੀਆਂ ਚਰਚਿਤ ਅਤੇ ਉਲੇਖਯੋਗ ਫ਼ਿਲਮਜ਼ ਕਰਨ ਦਾ ਫ਼ਖਰ ਹਾਸਿਲ ਹੋ ਚੁੱਕਾ ਹੈ।  ਇਸ ਤੋਂ ਇਲਾਵਾ ਆਉਂਦੇ ਦਿਨ੍ਹੀ ਨੈਟਫਲਿਕਸ ਦੀ "ਅਲੀ ਅੱਬਾਸ ਜ਼ਫਰ" ਨਿਰਦੇਸ਼ਿਤ , ਇਕ ਫ਼ਿਲਮ ਅਤੇ "ਦਿਲਜੀਤ ਦੁਸਾਂਝ" ਸਟਾਰ , ਇਕ ਹੋਰ ਅਹਿਮ ਫ਼ਿਲਮ ਕਰਨਾ ਵੀ , ਉਨਾਂ ਦੀਆਂ ਅਹਿਮ ਪ੍ਰਾਪਤੀਆਂ ਹਨ। ਉਨ੍ਹਾਂ ਦੱਸਿਆ ਕਿ ਬਾਲੀਵੁੱਡ, ਹਾਲੀਵੁੱਡ , ਪੰਜਾਬੀ ਫ਼ਿਲਮਜ਼ ਦੇ ਨਾਲ ਨਾਲ , ਜੇ.ਕੇ ਸੀਮਿੰਟ, ਕੋਲਗੇਟ, ਸਕੋਡਾ, ਮਾਈਕਰੋਸੋਫ, ਫੋਰਡ, ਸ਼ਪੋਟੀਫਾਈ , ਅਰਬਨ ਕਲੈਪ ਜਿਹੀਆਂ ਕਈ ਵੱਡੀਆਂ ਐਡ ਫ਼ਿਲਮਜ਼ ਅਤੇ ਮਿਊਜ਼ਿਕ ਵੀਡੀਓਜ਼ ਤੋਂ ਇਲਾਵਾ ਕਮਰਸ਼ੀਅਲ ਆਦਿ ਸੰਪੂਰਨ ਕਰਵਾਉਣ ਵਿਚ ਵੀ , ਉਨਾਂ ਵੱਲੋਂ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਚਰਚਾ ਕਰਦਿਆਂ ਦੱਸਿਆ , ਕਿ ਆਉਂਦੇ ਦਿਨ੍ਹੀ ਨਿਰਮਾਤਾ ਵਜੋਂ ਵੀ , ਇਕ ਵੱਡੇ ਓ.ਟੀ.ਟੀ ਪਲੇਫ਼ਾਰਮ ਲਈ ਇਕ ਥ੍ਰਿਲਰ ਫ਼ਿਲਮ "ਥਰੀ ਕੱਟ" ਦਾ ਨਿਰਮਾਣ ਕਰਨ ਜਾ ਰਹੇ ਹਨ, ਜਿਸ ਦਾ ਜਿਆਦਾਤਰ ਹਿੱਸਾ ਲੰਦਨ ਵਿਖੇ ਸ਼ੂਟ ਕੀਤਾ ਜਾਵੇਗਾ। ਜਿਸ ਲਈ ਲੋਕੇਸ਼ਨ ਆਦਿ ਦਾ ਜਾਇਜਾ ਲੈਣ ਲਈ ਅੱਜਕਲ , ਉਹ ਯੂ. ਕੇ ਦੌਰੇ ਤੇ ਹਨ । ਜਿੱਥੇ ਐਡ ਫ਼ਿਲਮਜ਼, ਮਿਊਜ਼ਿਕ ਵੀਡੀਓਜ਼, ਹਿੰਦੀ ਫ਼ਿਲਮਜ਼ , ਕਮਰਸ਼ੀਅਲ ਆਦਿ ਕਰਵਾਉਣ ਵਿਚ ਵੀ , ਉਨਾਂ ਵੱਲੋਂ ਆਉਣ ਵਾਲੇ ਦਿਨ੍ਹਾ ਵਿਚ , ਇੱਕ ਅਹਿਮ ਭੂਮਿਕਾ ਨਿਭਾਈ ਜਾਵੇਗੀ।         
                          ਸ਼ਿਵਨਾਥ ਦਰਦੀ ,
                   ਸੰਪਰਕ :- 9855155392

ਡਿਪੂ ਹੋਲਡਰ ਵਿਰੁੱਧ ਕੀਤੇ ਦਰਜ ਮਾਮਲੇ ਨੂੰ ਪਿੰਡ ਵਾਸੀ ਤੇ ਲਾਭਪਾਤਰੀਆਂ ਨੇ ਦੱਸਿਆ ਸ਼ਾਜਿਸ਼

ਇੱਕ ਦੋ ਦਿਨ੍ਹਾ ਵਿੱਚ ਵੰਡੀ ਜਾਵੇਗੀ ਲ਼ਾਭਪਾਤਰੀਆਂ ਨੂੰ ਉਨ੍ਹਾਂ ਦੀ ਜਮ੍ਹਾਂ ਹੋਈ ਕਣਕ: ਗੁਰਲਾਲ ਸਿੰਘ
ਅਜੀਤਵਾਲ, 15 ਅਕਤੂਬਰ (ਰੱਤੀ ਕੋਕਰੀ) ਨੇੜਲੇ ਪਿੰਡ ਕੋਕਰੀ ਕਲਾਂ ਵਿਖੇ ਇੱਕ ਡਿਪੂ ਹੋਲਡਰ ਤੇ ਪੁਲਿਸ ਵੱਲੋਂ ਅਣਵੰਡੀ ਕਣਕ ਸਬੰਧੀ ਦਰਜ ਕੀਤੇ ਗਏ ਮਾਮਲੇ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਲਾਭਪਾਤਰੀਆਂ ਦਾ ਇਕੱਠ ਹੋਇਆ। ਜਿਸ ਦੌਰਾਨ ਜਿੱਥੇ ਲਾਭਪਾਤਰੀਆਂ ਨੇ ਜਿੱਥੇ ਡਿਪੂ ਹੋਲਡਰ ਕੋਲ ਜਮ੍ਹਾਂ ਪਈ ਕਣਕ ਥਾਣਾ ਅਜੀਤਵਾਲ ਪੁਲਿਸ ਵੱਲੋਂ ਜਬਰਦਸਤੀ ਚੱੁਕ ਕੇ ਲੈ ਜਾਣ  ਸਬੰਧੀ ਜੰਮ ਕੇ ਨਾਅਰੇਬਾਜੀ ਕੀਤੀ। ਉੱਥੇ ਡਿਪੂ ਹੋਲਡਰ ਗੌਰੀ ਸ਼ੰਕਰ ਵਿਰੱੁਧ ਦਰਜ ਮਾਮਲੇ ਨੂੰ ਸਾਜਿਸ਼ ਦਾ ਕਰਾਰ ਦਿੰਦਿਆਂ ਮਾਮਲੇ ਨੂੰ ਰੱਦ ਕਰਨ ਲਈ ਵੀ ਮੰਗ ਕੀਤੀ। ਪੁਲਿਸ ਇਸ ਨੂੰ ਵੱਡਾ ਮਸਲੇ ਨੂੰ ਵੱਡਾ ਮਾਮਲਾ  ਸਮਝ ਕੇ ਪਰਚਾ ਦਰਜ ਕਰ ਚੱੱੁਕੀ, ਦੂਜੇ ਪਾਸੇ ਪਿੰਡ ਵਾਸੀ , ਪੰਚਾਇਤ ਅਤੇ ਨੀਲੇ ਕਾਰਡ ਧਾਰਕ ਡਿਪੂ ਹੋਲਡਰ ਨੂੰ ਨਿਰਦੋਸ਼ ਮੰਨ ਰਹੇ ਹਨ। ਕਾਰਡ ਧਾਰਕ ਜਿੰਨ੍ਹਾ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਿਲ ਸਨ ਨੇ ਆਪਣੇ ਕਾਰਡ ਵਿਖਾਉਦਿਆਂ ਕਿਹਾ ਕਿ ਜੋ ਸਾਨੂੰ ਕਣਕ ਸਾਡੇ ਕਾਰਡਾ ਅਨੁਸਾਰ ਸਰਕਾਰ ਤੋ ਮਿਲੀ ਸੀ ਤੇ ਅਸੀ ਆਪਣੀ ਨਿੱਜੀ ਕਣਕ ਇਸ ਡਿਪੂ ਹੋਲਡਰ ਦੀ ਚੱਕੀ ਤੇ ਜਮ੍ਹਾਂ ਕਰਵਾਈ ਹੋਈ ਸੀ, ਇਹ ਕੋਈ ਨਜਾਇਜ ਨਹੀਂ ਹੈ। ਉਨ੍ਹਾ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸ਼ਨ ਜਾਂਚ  ਕਰਕੇ ਪੁਲਿਸ ਤੋ ਸਾਡੀ ਕਣਕ ਵਾਪਿਸ ਦਿਵਾਏ। ਕੁਝ ਅਤਿ ਗਰੀਬ ਲਾਭਪਾਤਰੀਆਂ ਨੇ ਭਰੇ ਮਨ ਨਾਲ ਇਹ ਵੀ ਕਿਹਾ ਕਿ ਤਿਉਹਾਰਾ ਦੇ ਦਿਨ ਹੋਣ ਕਰਕੇ ਸਾਡੇ ਘਰ ਇੱਕ ਡੰਗ ਆਟਾ ਵੀ ਨਹੀਂ ਹੈ ਤੇ ਅਸੀ ਭੁੱਖੇ ਮਰਨ ਲਈ ਮਜਬੂਰ ਹਾਂ।ਕਿਉਕਿ ਸਾਡੀ ਸਾਰੀ ਕਣਕ ਇਸ ਡਿਪੂ ਹੋਲਡਰ ਦੀ ਚੱਕੀ ਤੇ ਜਮਾਂ ਸੀ। ਦੱਸ ਦਈਏ ਕਿ ਪੁਲਿਸ ਵੱਲੋਂ ਜੋ ਡਿਪੂ ਹੋਲਡਰ ਦੁਬਾਰਾ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਤੋ ਪਹਿਲਾ ਬਾਇਓਮੈ੍ਰਟਿਕ ਰਾਹੀਂ ਸਰਕਾਰੀ ਮਸ਼ੀਨ ਤੇ ਕੱਟੀਆਂ ਪਰਚੀਆਂ, ਰਜਿਸਟਰ ਅਤੇ ਨੀਲੇ ਕਾਰਡ ਨੂੰ ਵੀ ਪੁਲਿਸ ਵੱਲੋਂ ਜਬਰੀ ਥਾਣੇ ਲਿਜਾਣ ਦੀ ਇਕੱਤਰ ਪਿੰਡ ਤੇ ਲਾਭਪਾਤਰੀਆਂ ਨੇ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ। ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ ਤੇ ਨਾਇਬ ਤਹਿਸੀਲਦਾਰ ਮਨਵੀਰ ਕੌਰ, ਆਈ.ਪੀ.ਐਸ ਮਹੁੰਮਦ ਸਰਫਰਾਜ ਆਲਮ ਤੇ ਸਹਾਇਕ ਜਿਲ੍ਹਾ ਫੂਡ ਸਪਲਾਈ ਅਫਸਰ ਗੁਰਲਾਲ ਸਿੰਘ ਸੰਧੂ, ਥਾਣਾ ਮੁਖੀ ਵੀਰਪਾਲ ਕੌਰ, ਕਾਨੂੰਗੋ ਸਤਨਾਮ ਸਿੰਘ ਇੱਥੇ ਚਾਰ ਜਗ੍ਹਾ ਤੇ ਪਏ ਸਟਾਕ ਦੀਆਂ ਸਾਰਾ ਦਿਨ ਤਕਸੀਮਾ ਜਰਬ੍ਹਾਂ ਵਿੱਚ ਉਲਝੇ ਰਹੇ ਤੇ ਭੱਖੇ ਪਿਆਸੇ ਲਾਭਪਾਤਰੀ ਕਣਕ ਮਿਲਣ ਦੀ ਆਸ ਤੇ ਘੰਟਿਆ ਬੱਧੀ ੳੇੁਕਤ ਅਫਸਰਾ ਦਾ ਇਤੰਜਾਰ ਕਰਦੇ ਰਹੇ। ਉਕਤ ਮਾਮਲੇ ਸਬੰਧੀ ਆਈ.ਪੀ.ਐਸ ਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਇੱਥੇ ਗਿਣਤੀ ਵਿੱਚ ਕੁਝ 555 ਕੁਇੰਟਲ ਕਣਕ ਪਾਈ ਗਈ। ਜਦ ਕਿ ਇੱਥੇ 419 ਕੁਇੰਟਲ ਦਾ ਰਿਕਾਰਡ ਹੈ। ਇਸ ਵਾਧੂ ਸਟਾਕ ਬਾਰੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਆਈ.ਪੀ.ਐਸ ਨੇ ਕਿਹਾ ਕਿ ਜੋ ਸਟਾਕ ਹੈ ਫੂਡ ਸਪਲਾਈ ਵਿਭਾਗ ਇਸ ਦੀ ਵੰਡ ਕਰੇਗਾ। ਜੋ ਵਾਧੂ ਸਟਾਕ ਹੈ ਉਸ ਦੇ ਅੰਕੜੇ ਤੇ ਰਿਕਾਰਡ ਇਕੱਤਰ ਕਰਕੇ ਫਿਰ ਕਾਰਵਾਈ ਹੋਵੇਗੀ। ਕੁੱਲ 4 ਜਗ੍ਹਾ ਤੇ 1422 ਬੋਰੇ ਸਟਾਕ ‘ਚ ਪਏ ਸਨ, ਇੱਥੇ ਪਏ ਸਟਾਕ ਦੀਆਂ ਚਾਬੀਆਂ ਫੂਡ ਸਪਲਾਈ ਵਿਭਾਗ ਨੂੰ ਸਪੁਰਦ ਕੀਤੀਆਂ ਗਈਆਂ ਹਨ ਤੇ ਇੱਕ ਦੋ ਦਿਨ੍ਹਾ ਵਿੱਚ ਲਾਭਪਾਤਰੀਆਂ ਨੂੰ ਉਨ੍ਹਾ ਦੀ ਕਣਕ ਵੰਡ ਦਿੱਤੀ ਜਾਵੇਗੀ। ਪੁਲਿਸ ਤੇ ਪਿੰਡ ਵਾਸੀਆਂ ‘ਚ ਡਿਪੂ ਹੋਲਡਰ ਮਾਮਲੇ ‘ਚ ਕਸ਼ਮਕਸ਼ ਬਣੀ ਹੋਈ ਹੈ। ਪਿੰਡ ਦੇ ਮੋਹਤਬਾਰ ਵਿਅਕਤੀ ਅਤੇ ਕਾਰਡ ਧਾਰਕ ਮੁਕੱਦਮਾ ਰੱਦ ਕਰਵਾਉਣ ਵਿਰੁੱਧ ਡਟੇ ਹੋਏ ਹਨ। ਪੁਲਿਸ ਦੇ ਮਨ ਵਿੱਚ ਧੜਕੂ ਕਾਰਨ ਪਿੰਡ ਕੋਕਰੀ ਕਲ਼ਾਂ ਵਿਖੇ ਨਿਰੰਤਰ ਪੁਲਿਸ ਦੀਆਂ ਗੱਡੀਆਂ ਗੇੜੀਆਂ ਮਾਰ ਰਹੀਆਂ ਹਨ।

ਦੇ ਤੇ ਵਿਲੱਖਣ ਢੰਗ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਦੁਸਹਿਰਾ ਮੇਲਾ ਕਿਸਾਨੀ ਸੰਘਰਸ਼ ਨੂੰ ਕੀਤਾ ਸਮਰਪਿਤ

ਮਹਿਲ ਕਲਾਂ /ਬਰਨਾਲਾ- 16 ਅਕਤੂਬਰ- ( ਗੁਰਸੇਵਕ ਸੋਹੀ )ਦੁਸਹਿਰਾ ਕਮੇਟੀ ਮਹਿਲ ਕਲਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੁਸਹਿਰਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਕਿਸਾਨ,ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕ ਗਾਇਕ ਤੇ ਸੂਫ਼ੀ ਅੰਦਾਜ਼ ਵਾਲੇ ਸਾਈਂ ਸੁਲਤਾਨ, ਰਬਾਬ ਸੰਧੂ,ਹਰਦੀਪ ਸਰਪੰਚ, ਹਰਬੰਸ ਸੱਤਾ ਅਤੇ ਗਾਇਕ ਮਣੀ ਹਠੂਰ ਨੇ ਕਿਸਾਨੀ ਸੰਘਰਸ਼ ਅਤੇ ਸੱਭਿਆਚਾਰ ਨਾਲ ਸਬੰਧਤ ਲੋਕ ਗੀਤ ਪੇਸ਼ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਡੀ ਐਸ ਪੀ ਸ਼ੁਭਮ ਅਗਰਵਾਲ, ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਤੇ ਯੂਥ ਆਗੂ ਬੰਨੀ ਖਹਿਰਾ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਭਾਈ ਮਨਜੀਤ ਸਿੰਘ ਸਹਿਜੜਾ,ਸਹੋਤਾ ਲੋਕ ਭਲਾਈ ਵੈੱਲਫੇਅਰ ਸੋਸਾਇਟੀ (ਦੀਦਾਰਗਡ਼੍ਹ) ਦੇ ਪ੍ਰਧਾਨ ਮਨਦੀਪ ਸਿੰਘ ਸਹੋਤਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਕਿਸਾਨੀ ਸੰਘਰਸ਼ ਚੱਲਣ ਕਰਕੇ ਇਸ ਮੇਲੇ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਨਾ ਪ੍ਰਬੰਧਕਾਂ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਮਾਂਗਟ,ਪ੍ਰਧਾਨ ਅਜਮੇਰ ਸਿੰਘ ਭੱਠਲ,ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਮੁੱਖ ਸਲਾਹਕਾਰ ਹਰਪਾਲ ਪਾਲੀ ਵਜੀਦਕੇ ਅਤੇ ਸਲਾਹਕਾਰ ਅਵਤਾਰ ਸਿੰਘ ਚੀਮਾ ਦੀ ਅਗਵਾਈ ਹੇਠ ਕਲਾਕਾਰਾਂ, ਜਥੇਬੰਦੀਆਂ ਦੇ ਆਗੂਆਂ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ,ਯੂਥ ਆਗੂ ਰੂਬਲ ਗਿੱਲ ਕੈਨੇਡਾ,ਪੰਚਾਇਤ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੇਖੋਂ,ਸਰਪੰਚ ਬਲੌਰ ਸਿੰਘ ਕਲੇਰ,ਪੁਲਸ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਮੁਨੀਸ਼ ਕੁਮਾਰ, ਬਲਦੇਵ ਸਿੰਘ ਗਾਗੇਵਾਲ,ਲੋਕ ਭਲਾਈ ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ,ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ,ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਤਰਸੇਮ ਸਿੰਘ ਗਹਿਲ, ਏਕਮ ਸਿੰਘ ਦਿਓਲ, ਜਗਸੀਰ ਸਿੰਘ ਸਿੱਧੂ,ਜਗਜੀਤ ਸਿੰਘ ਮਾਹਲ,ਨਿਰਭੈ ਸਿੰਘ ਛੀਨੀਵਾਲ,ਸੁਸ਼ੀਲ ਕੁਮਾਰ ਬਾਂਸਲ, ਸੁਖਦੇਵ ਸਿੰਘ ਘੋਟੀ,ਸਿਕੰਦਰ ਸਿੰਘ ਨਿਹਾਲੂਵਾਲ, ਚਮਕੌਰ ਸਿੰਘ ਮਿੱਠੂ,ਸ਼ੇਰ ਸਿੰਘ ਰਵੀ, ਭੁਪਿੰਦਰ ਧਨੇਰ, ਗੁਰਪ੍ਰੀਤ ਸਿੰਘ ਅਣਖੀ,ਫ਼ਿਰੋਜ਼ ਖ਼ਾਨ,ਪ੍ਰੇਮ ਕੁਮਾਰ ਪਾਸੀ,ਸਬ ਇੰਸਪੈਕਟਰ ਸੱਤਪਾਲ ਸਿੰਘ ਹਾਜ਼ਰ ਸਨ।

ਖੇਡ ਲੈ ਕਬੱਡੀ ✍️ ਦਿਲਸ਼ਾਨ

ਛੱਡ ਆਲਸ ਤੇ ਮਿਹਨਤ ਤੂੰ ਕੜੀ ਕਰ   ਲੈ, ਛੱਡ ਡਰਨਾ ਤੇ ਉਂਗਲ ਤੂੰ ਖੜੀ ਕਰ ਲੈ, ਖੜ ਰੇਡਰ ਦੇ ਮੂਹਰੇ ਜੇ ਪਹਾੜ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ---                                                                                      

ਲੱਖਾਂ ਤੇ ਕਰੋੜਾਂ ਦੀ ਐ ਹੋਗੀ ਇਹ ਕਬੱਡੀ ਉਏ, ਇੱਕ ਵਾਰੀ ਖੇਡੀ ਜੀਹਨੇਂ ਮੁੜਕੇ ਨਾਂ ਛੱਡੀ ਉਏ, ਲਾ ਲੈ ਡੰਡ ਜੇਕਰ ਦਮਦਾਰ ਬਣਨਾਂ,

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ---                                                   

ਰੱਖੀਂ ਤੂੰ ਬਣਾਕੇ ਦੂਰੀ ਨਸ਼ਿਆਂ ਤੋਂ ਕੋਹਾਂ ਦੀ, ਕਰ ਨੇਕ ਕਮਾਈ ਲੋੜ ਕੀ ਐ ਲੁੱਟਾਂ ਖੋਹਾਂ ਦੀ, ਟੀਮ ਆਪਣੀ ਦਾ ਜੇ ਤੂੰ ਸਰਦਾਰ ਬਣਨਾਂ,

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ-----                                                  

ਚੰਗੀਆਂ ਖੁਰਾਕਾਂ ਖਾ ਕੇ ਸਿੱਖ ਥਾਪੀ ਮਾਰਨੀਂ, ਲੱਗ ਜਾਵੇ ਜੱਫਾ ਜੇ ਹਿੰਮਤ ਨੀਂ ਹਾਰਨੀਂ, ਧਾਵੀ ਸਿਰੇ ਦਾ ਜੇ ਤੂੰ ਵੀ ਹੁਸ਼ਿਆਰ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ-----                                   

ਲੱਗੇ "ਦਿਲਸ਼ਾਨ" ਨੂੰ ਵੀ ਖੇਡ ਇਹ ਪਿਆਰੀ ਉਏ, ਰੱਬ ਕਰੇ ਬਚੇ ਰਹਿਣ ਸੱਟ ਤੋਂ ਖਿਡਾਰੀ ਉਏ, ਜੇ ਤੂੰ ਖੇਡ ਦੇ ਮੈਦਾਨਾਂ ਦਾ ਸ਼ਿੰਗਾਰ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ------             

ਦਿਲਸ਼ਾਨ  ਪਿੰਡ ਤੇ ਡਾਕਖਾਨਾ ਲੰਡੇ ਜਿਲਾ ਮੋਗਾ ਪਿੰਨ ਕੋਡ 142049   ਮੋਬਾਈਲ 9914304172

ਅੱਜ ਦੇ ਦਿਨ ਭਰਾ ਦਾ ਵਿਸ਼ਵਾਸ ਹਾਰਿਆ ਸੀ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦਾ ਦਿਨ ਸਾਨੂੰ ਇਸ ਗੱਲ ਲਈ ਚੇਤੰਨ ਕਰਦਾ ਹੈ ਕਿ ਕਦੀ ਵੀ ਕਿਸੇ ਭਰਾ ਦਾ ਭਰਾ ਧੋਖੇਬਾਜ਼ ਅਤੇ ਫਰੇਬੀ ਨਹੀਂ ਹੋਣਾ ਚਾਹੀਦਾ, ਕਿਉਂਕਿ ਧੋਖੇਬਾਜ ਭਰਾ ਸੋਨੇ ਦੀ ਲੰਕਾ ਤਬਾਹ ਕਰਵਾ ਦਿੰਦਾ ਹੈ। ਦੋਸਤੋ ਲਾਲਚ ਬਹੁਤ ਬੁਰੀ ਬਲਾ ਹੁੰਦੀ ਹੈ ਤਾਂ ਹੀ ਤਾਂ ਅੱਜ ਇੱਕ ਇੱਕ ਇੰਚ ਲਈ ਭਰਾ ਭਰਾ ਨੂੰ ਮਾਰ ਰਿਹਾ ਹੈ।
ਅੱਜ ਦਾ ਦਿਨ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਮਹਾਤਮਾ ਰਾਵਣ ਵਰਗਾ ਭਰਾ ਹਰ ਭੈਣ ਨੂੰ ਮਿਲਣਾ ਚਾਹੀਦਾ ਹੈ, ਜਿਹੜਾ ਆਪਣੀ ਭੈਣ ਦੀ ਬੇਪਤੀ ਦਾ ਬਦਲਾ ਲੈ ਸਕੇ ਤਾਂ ਜੋ ਅੱਜ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਬਜੁਰਗ ਔਰਤ ਨਾਲ ਹੋ ਰਹੇ ਬਲਾਤਕਾਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹਿਆ ਜਾ ਸਕੇ। 
ਅੱਜ ਕੋਈ ਵੀ ਔਰਤ ਨਾ ਤਾਂ ਘਰ ਵਿਚ ਅਤੇ ਨਾ ਹੀ ਘਰ ਤੋਂ ਬਾਹਰ ਸੁਰੱਖਿਅਤ ਹੈ।
ਅੱਜ ਦਾ ਦਿਨ ਬਹੁਤ ਹੀ ਅਫਸੋਸਜਨਕ ਦਿਨ ਹੈ, ਕਿਉਂਕਿ ਅੱਜ ਦੇ ਦਿਨ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਟੁੱਟਿਆ ਸੀ, ਵਿਸ਼ਵਾਸ ਹਾਰਿਆ ਸੀ, ਜਿਸ ਕਾਰਨ ਇੱਕ ਮਹਾਨ ਵਿਦਵਾਨ ਅਤੇ ਯੋਧੇ ਦੀ ਮੌਤ ਹੋਈ ਸੀ। ਵਿਦਵਾਨਾਂ ਅਤੇ ਯੋਧਿਆਂ ਦੀਆਂ ਮੌਤਾਂ ਉਪਰ ਜਸ਼ਨ ਨਹੀਂ ਸੋਗ ਮਨਾਈਦਾ, ਸਗੋਂ ਜਿਹੜੇ ਪਤੀ  ਆਪਣੀ ਪਤਨੀ ਨੂੰ ਕੁੱਟਦੇ ਨੇ, ਮਾਰਦੇ ਨੇ, ਘਰੋਂ ਬਾਹਰ ਕੱਢ ਦਿੰਦੇ ਨੇ, ਜਮੀਨ, ਕੁਰਸੀ ਅਤੇ ਪੈਸੇ ਦੇ ਲਾਲਚ ਵਿਚ ਆ ਕੇ ਆਪਣੀ ਪਤਨੀ ਨੂੰ ਦੂਜੇ ਮਰਦਾਂ ਅੱਗੇ ਪੇਸ਼ ਕਰਦੇ ਨੇ, ਆਪਣੀ ਪਤਨੀ ਉਪਰ ਸ਼ੱਕ ਕਰਦੇ ਨੇ,ਜਾਂ ਜਿਹੜੇ ਭਰਾ ਆਪਣੀ ਭੈਣ ਦੀ ਰਾਖੀ ਕਰਨ ਵਿਚ ਨਾਕਾਮ ਹੁੰਦੇ ਹਨ, ਉਨ੍ਹਾਂ ਨੂੰ ਲਾਹਣਤਾਂ ਪਾਈ ਦੀਆਂ ਨੇ! 
ਦੋਸਤੋ! ਅੱਜ ਦਾ ਦਿਨ ਬੁਰਾਈ ਉਪਰ ਸੱਚਾਈ ਦੀ ਜਿੱਤ ਦਾ ਪ੍ਰਤੀਕ ਨਹੀਂ ਬਲਕਿ ਅੱਜ ਦੇ ਦਿਨ ਤਾਂ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਹਾਰਿਆ ਸੀ! 
ਜਦੋਂ ਇੱਕ ਭਰਾ ਦੀ ਬਦਨੀਤੀ ਅਤੇ ਬੇਈਮਾਨੀ ਨਾਲ ਭਰੀ ਮਾਨਸਿਕਤਾ ਨਾਲ ਦੂਜੇ ਭਰਾ ਦਾ ਘਰ ਤਬਾਹ ਹੋ ਜਾਵੇ, ਕਤਲ ਹੋ ਜਾਵੇ, ਅੰਤ ਹੋ ਜਾਵੇ ਤਾਂ ਮਠਿਆਈਆਂ ਨਹੀਂ ਵੰਡੀ ਦੀਆਂ, ਖੁਸ਼ੀਆਂ ਨਹੀਂ ਮਨਾਈ ਦੀਆਂ, ਜਸ਼ਨ ਨਹੀਂ ਕਰੀ ਦੇ ਸਗੋਂ ਦਿਮਾਗ ਨਾਲ ਸੋਚੀਦਾ, ਵਿਚਾਰੀ ਦਾ  ਤਾਂ ਜੋ ਭਵਿੱਖ ਵਿਚ ਜਿਹੇ ਮੰਦਭਾਗੇ ਰੁਝਾਨ ਨੂੰ ਰੋਕਿਆ ਜਾ ਸਕੇ, ਕਿਉਂਕਿ ਕੱਲ੍ਹ ਨੂੰ ਖੁਦ ਸਾਡੇ ਨਾਲ ਵੀ ਅਜਿਹਾ ਮਾੜਾ ਵਾਪਰਦਾ ਸਕਦਾ ਹੈ। 
ਸੱਚ ਤਾਂ ਇਹ ਵੀ ਹੈ ਕਿ-
 'ਤਿਉਹਾਰ ਆਮ ਲੋਕਾਂ ਲਈ
 ਨੁਕਸਾਨ ਹੁੰਦੇ ਨੇ! 
 ਵਪਾਰੀ 'ਤੇ ਪੁਜਾਰੀ ਲਈ
 ਵਰਦਾਨ ਹੁੰਦੇ ਨੇ! 
-ਸੁਖਦੇਵ ਸਲੇਮਪੁਰੀ
09780620233
15 ਅਕਤੂਬਰ, 2021.

ਪਿੰਡ ਕੁਤਬਾ ਵਿਖੇ ਲਗਾਇਆ ਗਿਆ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ

ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਹਿਤ ਸਹੂਲਤਾਂ ਦੇ ਤਹਿਤ ਬਰਨਾਲਾ ਰੈਡ ਕਰਾਸ ਸੁਸਾਇਟੀ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ.....

 ਮਹਿਲ ਕਲਾਂ /ਬਰਨਾਲਾ- 15 ਅਕਤੂਬਰ (ਗੁਰਸੇਵਕ ਸੋਹੀ)- ਬਰਨਾਲਾ ਰੈਡ ਕਰਾਸ ਸੁਸਾਇਟੀ ਦੀ ਟੀਮ ਵੱਲੋਂ ਪਿੰਡ ਪਿੰਡ ਜਾ ਕੇ ਅੱਖਾਂ ਦੇ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਗੱਲਬਾਤ ਦੌਰਾਨ ਬਰਨਾਲਾ ਰੈਡ ਕਰਾਸ ਸੁਸਾਇਟੀ ਦੇ ਸੈਕਟਰੀ ਸਰਬਣ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਚੈੱਕਅਪ ਤੋਂ ਬਾਅਦ ਮਰੀਜ਼ਾਂ ਨੂੰ ਦਵਾਈਆਂ ਤੇ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਕੁਤਬਾ ਵਿਖੇ ਕਾਫੀ ਮਰੀਜ਼ਾਂ ਨੂੰ ਚੈੱਕ ਕਰ ਰਹੇ ਹਾਂ ਜਿਨ੍ਹਾਂ ਵਿੱਚੋਂ ਸੀਰੀਅਸ ਕੇਸਾਂ ਦਾ ਬਰਨਾਲਾ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾਵੇਗਾ ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਇਸ ਮੌਕੇ ਕੁਤਬਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਵੀ ਇਸ ਕੈਂਪ ਵਿੱਚ ਹਾਜ਼ਰੀ ਲਗਵਾਈ ਤੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਸਲਾਹਕਾਰ ਸਰਦਾਰ ਅਜੀਤ ਸਿੰਘ ਸੰਧੂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਰਾਹੀਂ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਇਹਨਾਂ ਸਕੀਮਾਂ ਰਾਹੀਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਜੋ ਲੋਕ ਕਿਸੇ ਨਾਂ ਕਿਸੇ ਕਾਰਨ ਆਪਣੇ ਸਰੀਰ ਨੂੰ ਹੋ ਵਾਲੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਨਹੀਂ ਕਰਵਾ ਸਕਦੇ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ, ਨੇ ਵੀ ਰੈਡ ਕਰਾਸ ਸੁਸਾਇਟੀ ਬਰਨਾਲਾ, ਕੁਤਬਾ ਵੈਲਫੇਅਰ ਸੁਸਾਇਟੀ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਬਰਨਾਲਾ ਰੈਡ ਕਰਾਸ ਸੁਸਾਇਟੀ ਦੇ ਕਾਫੀ ਮੈਂਬਰ ਮੌਜੂਦ ਸਨ ਜਿਨ੍ਹਾਂ ਸਰਵਣ ਸਿੰਘ ਸੈਕਟਰੀ ਰੈਡ ਕਰਾਸ ਸੁਸਾਇਟੀ ਬਰਨਾਲਾ, ਅਮਨਦੀਪ ਸਿੰਘ ਫਾਰਮਾਂ ਸ਼ਿਸ਼ਟ ਡਾ ਅਮਲੋਦੀਪ ਕੋਰ ਆਈ ਸਰਜਨ ਡਾ ਇੰਦੂ ਬਾਂਸਲ, ਸ੍ਰੀ ਰਾਜ ਕੁਮਾਰ, ਤੋਂ ਇਲਾਵਾ ਸਰਦਾਰ ਅਜੀਤ ਸਿੰਘ ਸੰਧੂ ਸਰਜਨ ਡਾ ਇੰਦੂ ਬਾਂਸਲ, ਸ੍ਰੀ ਰਾਜ ਕੁਮਾਰ ਤੋਂ ਇਲਾਵਾ ਸਰਦਾਰ ਅਜੀਤ ਸਿੰਘ ਸੰਧੂ ਸਰਦਾਰ ਮੁਕੰਦ ਸਿੰਘ ਰਾਏ, ਤੋਂ ਇਲਾਵਾ ਹੋਰ ਵੀ ਕਾਫ਼ੀ ਮੈਂਬਰ ਸਹਿਬਾਨਾਂ ਨੇ ਇਸ ਕੈਂਪ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ।

ਦੁਸਹਿਰੇ ਦੇ ਤਿਉਹਾਰ ਤੇ ਵਿਸ਼ੇਸ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸਾਡੇ ਦੇਸ਼ ਵਿੱਚ ਅਨੇਕਾਂ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ।ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਤਿਉਹਾਰਾਂ ਨੂੰ ਮਨਾਉਣ ਦੀ ਰੀਤ ਸਦੀਆਂ ਤੋਂ ਚੱਲਦੀ ਆ ਰਹੀ ਹੈ।ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।ਦੋਸਤੋਂ ਹਰ ਇੱਕ ਤਿਉਹਾਰ ਤੋਂ ਸਾਨੂੰ ਕੋਈ ਨਾ ਕੋਈ ਸਿੱਖਿਆ ਜਿਵੇਂ ਸੱਭਿਆਚਾਰਕ ਸੰਸਕ੍ਰਿਤੀ ,ਇਤਿਹਾਸਿਕ ,ਨੈਤਿਕ ਮੁੱਲਾਂ,ਆਦਿ ਬਾਰੇ ਜਾਣਕਾਰੀ ਮਿਲਦੀ ਹੈ।
ਦੋਸਤੋ ਦੁਸਹਿਰੇ ਦੇ ਤਿਉਹਾਰ ਦਾ ਸਭ ਨੂੰ ਚਾਅ ਹੁੰਦਾ ਹੈ ਕਿਉਂਕਿ ਇਸ ਤਿਉਹਾਰ ਤੋਂ ਸਰਦੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਲਗਾਤਾਰ ਬਾਕੀ ਤਿਉਹਾਰ ਆਉਣੇ ਸ਼ੁਰੂ ਹੋ ਜਾਂਦੇ ਹਨ।ਕਈ ਪਰਿਵਾਰਾਂ ਵਿੱਚ ਵਿਆਹ ਸ਼ੁਰੂ ਹੋ ਜਾਂਦੇ ਹਨ।
ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ।ਇਹ ਤਿਉਹਾਰ ਦੀਵਾਲੀ ਤੋਂ ਵੀਹ ਦਿਨ ਪਹਿਲਾ ਮਨਾਇਆ ਜਾਂਦਾ ਹੈ।ਇਸ ਦਿਨ ਭਗਵਾਨ ਰਾਮ ਜੀ ਨੇ ਸੀਤਾ ਮਾਤਾ ਜੀ ਨੂੰ ਰਾਵਣ ਦੀ ਕੈਦ ਚੋਂ ਮੁਕਤ ਕਰਵਾਇਆ ਅਤੇ ਉਸਤੇ ਜਿੱਤ ਪ੍ਰਾਪਤ ਕੀਤੀ ਸੀ।
ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ।ਦੋਸਤੋਂ ਦੁਸਹਿਰੇ ਤੋਂ ਪਹਿਲਾ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਉਸਨੂੰ ਵੀ ਦੁਸਹਿਰੇ ਵਾਲੇ ਦਿਨ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਦੁਸਹਿਰੇ ਵਾਲੇ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹਨ ।ਬੱਚਿਆਂ ਨੂੰ ਦੁਸਹਿਰਾ ਦੇਖਣ ਦਾ ਬੜਾ ਹੀ ਚਾਅ ਹੁੰਦਾ ਹੈ।ਵੱਖ -ਵੱਖ ਸ਼ਹਿਰਾਂ ਵਿੱਚ ਝਲਕੀਆਂ ਦਿਖਾਈਆਂ ਜਾਂਦੀਆਂ ਹਨ। ਦੁਸਹਿਰੇ ਤੋਂ ਪਹਿਲਾ ਕਥਾ (ਰਮਾਇਣ)ਵੀ ਸੁਣਾਈ ਜਾਂਦੀ ਹੈ।ਰਾਮ-ਰੀਲਾ ਦਿਖਾਈ ਜਾਂਦੀ ਹੈ।ਦੁਸਹਿਰੇ ਦਾ ਚਾਅ ਮੈਨੂੰ ਵੀ ਬਹੁਤ ਹੁੰਦਾ ਹੈ ਦੋਸਤੋਂ ।ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਤਾਂ ਅਸੀਂ ਸਾਰੇ ਜਾਣੇ ਪਾਪਾ ਨਾਲ ਬਰਨਾਲੇ ਦੁਸਹਿਰਾ ਦੇਖਣ ਜਾਂਦੇ ਸੀ ਰਾਮ ਲਛਮਣ ਦੀਆਂ ਝਾਕੀਆਂ ਦੇਖ ਕੇ ਬੜੇ ਖੁਸ਼ ਹੁੰਦੇ ਸੀ ਕਈ ਵਾਰ ਤੀਰ ਕਮਾਨ ਲੈਣ ਦੀ ਵੀ ਜਿੱਦ ਕਰਦੇ ਸੀ।ਤੇ ਨਿੱਕੇ ਨਿੱਕੇ ਪਿਸਤੌਲ ਖਰੀਦ ਲੈਂਦੇ ਸੀ ਉਹ ਲਾਲ ਗੋਲ ਬਿੰਦੀਆਂ ਵਾਲੇ ਪਟਾਖੇ ਲੈਂਦੇ ਸੀ ਜੋ ਪਿਸਤੌਲ ਵਿੱਚ ਪਾਕੇ ਚੱਲਦੇ ਸਨ ਉਹ ਪਟਾਖੇ ਅਸੀਂ ਦੀਵਾਲੀ ਤੱਕ ਵਜਾਈ ਹੀ ਜਾਂਦੇ ਸੀ ਪਰ ਦੋਸਤੋਂ ਅੱਜ ਉਹ ਦੁਸਹਿਰੇ ਦੇ ਦਿਨ ਨਹੀਂ ਰਹੇ ਜੋ ਕਦੇ ਬਚਪਨ ਵਿੱਚ ਹੋਇਆਂ ਕਰਦੇ ਸੀ।ਦੋਸਤੋ ਦੁਸਹਿਰੇ ਵਾਲੇ ਦਿਨ ਲੋਕ ਘਰਾਂ ਵਿੱਚ ਕਈ ਤਰਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ।ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਉਹਨਾਂ ਵਿੱਚ ਕਈ ਤਰਾਂ ਦੇ ਪਟਾਕੇ ਪੋਟਾਸ ਭਰਿਆ ਜਾਂਦਾ ਹੈ।ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਸ੍ਰੀ ਰਾਮ ਚੰਦਰ ਜੀ ਦੁਆਰਾ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ।ਸ਼ਾਮ ਨੂੰ ਲੋਕ ਮੇਲਾ ਵੇਖ ਕੇ ਖੁਸ਼ੀ-ਖੁਸ਼ੀ ਮਠਿਆਈਆਂ,
ਖਿਡੌਣੇ ਆਦਿ ਖ਼ਰੀਦ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਇਹ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ।

ਗਗਨਦੀਪ ਧਾਲੀਵਾਲ ।

ਈ.3 ਏ.ਈ. ਲੈ ਕੇ ਆ ਰਿਹੈ ਦੁਬਈ ਵਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨੋਰੰਜਨ ਲਈ ਵੱਡਾ ਲਾਇਵ ਸ਼ੋਅ 

ਸਟਾਰ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਸੋਨਮ ਬਾਜਵਾ, ਮਨਿੰਦਰ ਬੂਟਰ ਅਤੇ ਮੰਨਤ ਨੂਰ ਭਰਨਗੇ ਹਾਜ਼ਰੀ

ਕੋਵਿਡ-19 ਮਹਾਂਮਾਰੀ ਦੇ ਡਰ-ਭੈਅ ਤੋਂ ਮੁਕਤ ਹੁੰਦਿਆਂ ਹੀ ਦੇਸ਼-ਦੁਨਿਆਂ ਵਿਚ ਮਨੋਰੰਜਨ ਦੇ ਸਾਰੇ ਪਲੇਟਫਾਰਮ ਮੁੜ ਖੁੱਲ ਗਏ ਹਨ। ਇਸੇ ਤਹਿਤ   ਈ.3 ਯੂ.ਕੇ. ਵਲੋਂ ਫ਼ਿਲਮੀ ਤੇ ਗਾਇਕੀ ਖੇਤਰ ਵਿਚ ਵੱਡੀ ਪਹਿਚਾਣ ਬਣੇ ਸਟਾਰਾਂ ਨੂੰ ਇਨਾਂ ਸੰਗੀਤਕ ਤੇ ਮਨੋਰੰਜਿਕ ਪ੍ਰੋਗਰਾਮਾਂ ਵਿਚ ਸ਼ਾਮਿਲ ਕੀਤਾ ਗਿਆ ਹੈ। 12 ਨਵੰਬਰ 2021 ਨੂੰ ਹੋਣ ਵਾਲੇ ਦੁਬਈ, ਸਯੁੰਕਤ ਅਰਬ ਅਮੀਰਾਤ ਦੇ ਕੋਕਾ-ਕੋਲਾ ਅਰੇਨਾ ਵਿੱਚ ਦੇਸੀ ਪਰਿਵਾਰਕ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿੱਚ ਪੰਜਾਬੀ ਸਟਾਰ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਪ੍ਰਸਿੱਧ ਅਭਿਨੇਤਰੀ ਸੋਨਮ ਬਾਜਵਾ, ਮਨਿੰਦਰ ਬੂਟਰ ਅਤੇ ਮੰਨਤ ਨੂਰ ਇੱਕ ਸ਼ਾਨਦਾਰ ਸਮਾਰੋਹ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਈ.3 ਏ.ਈ. ਲਾਈਵ ਸ਼ੋਅ ਵਿੱਚ ਦੱਖਣੀ ਏਸ਼ੀਆਈ ਸੰਗੀਤ ਅਤੇ ਸਭਿਆਚਾਰ ਦੀ ਨੁਮਾਇੰਦਗੀ ਕਰਨਗੇ। ਦੁਬਈ ਵਿੱਚ ਆਪਣੇ ਪਹਿਲੇ ਪ੍ਰਦਰਸ਼ਨ ਲਈ, ਐਮੀ ਵਿਰਕ- ਕਿਸਮਤ, ਜ਼ਿੰਦਾਬਾਦ ਯਾਰੀਆਂ, ਵੰਗ ਦੇ ਨਾਪ ਵਰਗੀਆਂ ਅਤੇ ਗੈਰੀ ਸੰਧੂ ਇੱਲੀਗਲ ਵੈਪਨ, ਯੇਹ ਬੇਬੀ ਅਤੇ ਬੰਦਾ ਬਣਜਾ ਵਰਗੀਆਂ ਹਿੱਟ ਐਲਬਮਾਂ ਦੇ ਗਾਣਿਆਂ ਨੂੰ ਪ੍ਰਦਰਸ਼ਿਤ ਕਰਨਗੇ। ਬ੍ਰਿਟੇਨ ਵਿੱਚ ਮੋਹਰੀ ਦੱਖਣੀ ਏਸ਼ੀਆਈ ਲਾਈਵ ਸੰਗੀਤ ਅਤੇ ਮਨੋਰੰਜਨ ਏਜੰਸੀ ਦੇ ਰੂਪ ਵਿੱਚ, ਸ਼ੋਅ ਦੀ ਮੇਜ਼ਬਾਨੀ ਈ.3 ਯੂ.ਕੇ ਰਿਕਾਰਡ ਲੇਬਲ ਅਤੇ ਪ੍ਰਬੰਧਨ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਸਨੇ ਅੰਤਰਰਾਸ਼ਟਰੀ ਦੱਖਣੀ ਏਸ਼ੀਆਈ ਉਦਯੋਗ ਦੇ ਸੱਚਮੁੱਚ ਵਿਸ਼ਵ ਪੱਧਰੀ ਕਲਾਕਾਰਾਂ ਨੂੰ ਸੱਦਾ ਦਿੱਤਾ ਹੈ। ਪਹਿਲਾਂ 2017 ਅਤੇ 2019 ਵਿੱਚ ਈ.3 ਯੂ.ਕੇ ਲਾਈਵ ਸ਼ੋਅ ਵਿੱਚ ਉਤਪਾਦਨ ਅਤੇ ਮਨੋਰੰਜਨ ਦਾ ਇੱਕ ਅਵਿਸ਼ਵਾਸ਼ਯੋਗ ਉੱਚ ਪੱਧਰ ਸਥਾਪਤ ਕਰਨ ਤੋਂ ਬਾਅਦ, ਉੱਚ ਪ੍ਰੋਫਾਈਲ ਸੰਗੀਤ ਸਮਾਰੋਹ ਹੁਣ ਦੁਬਈ, ਯੂਏਈ ਵਿੱਚ ਵਿਭਿੰਨ ਦਰਸ਼ਕਾਂ ਲਈ ਲਿਆਂਦਾ ਜਾ ਰਿਹਾ ਹੈ।ਈ.3 ਯੂ.ਕੇ ਦੇ ਡਾਇਰੈਕਟਰ ਨੇ ਦੱਸਿਆ ਕਿ “ਤੁਹਾਡੇ ਸਾਰੇ ਮਨਪਸੰਦ ਗੀਤਾਂ ਦੇ ਨਾਲ ਨਾਲ, ਹਰ ਇੱਕ ਪ੍ਰਦਰਸ਼ਨ ਰੋਸ਼ਨੀ, ਡਾਂਸ ਅਤੇ ਆਤਿਸ਼ਬਾਜੀ ਪ੍ਰਦਰਸ਼ਨਾਂ ਦਾ ਸ਼ਾਨਦਾਰ ਵਿਜ਼ੂਅਲ ਡਿਸਪਲੇ ਹੋਣ ਦਾ ਵਾਅਦਾ ਵੀ ਕਰਦਾ ਹੈ। ਕੋਵਿਡ 19 ਮਹਾਂਮਾਰੀ ਦੇ ਕਾਰਨ, ਲਾਈਵ ਮਨੋਰੰਜਨ ਅਤੇ ਇਵੈਂਟਸ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਪਰ ਜਿਵੇਂ ਕਿ ਵਿਸ਼ਵ ਹੌਲੀ ਹੌਲੀ ਠੀਕ ਹੋ ਰਿਹਾ ਹੈ, ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਸੁਰੱਖਿਅਤ ਪਰ ਅਨੰਦਮਈ ਤਜਰਬਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਮਨੋਰੰਜਨ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਏ ਅਤੇ 'ਚਾਨਣ ਦਾ ਚਾਨਣ' ਜੋ ਹੋਰ ਪ੍ਰਮੋਟਰਾਂ ਨੂੰ ਸ਼ੋਅ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਸੀਂ ਇੱਕ ਹੋਰ ਇਤਿਹਾਸਕ ਮੀਲ ਪੱਥਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਤੁਹਾਡੇ ਲਈ ਈ.3 ਏ.ਈ. ਲਾਈਵ 2021 ਲਿਆਉਂਦੇ ਹਾਂ।ਇਹ ਇਸ ਤੋਂ ਵਧੀਆ ਨਹੀਂ ਹੋ ਸਕਦਾ! ਦੁਬਈ, ਤਾਰੀਖ ਨੂੰ ਨਿਸ਼ਾਨਬੱਧ ਕਰੋ ਅਤੇ ਆਪਣੇ ਕਾਰਜਕ੍ਰਮ ਨੂੰ ਸਪਸ਼ਟ ਰੱਖੋ ਕਿਉਂਕਿ ਐਮੀ ਵਿਰਕ, ਗੈਰੀ ਸੰਧੂ, ਸੋਨਮ ਬਾਜਵਾ, ਮਨਿੰਦਰ ਬੂਟਰ ਅਤੇ ਮੰਨਤ ਨੂਰ ਕੋਕਾ-ਕੋਲਾ ਅਖਾੜੇ ਵਿੱਚ ਤੁਹਾਡਾ ਮਨੋਰੰਜਨ ਕਰਨ ਲਈ ਆ ਰਹੇ ਹਨ।

ਹਰਜਿੰਦਰ ਸਿੰਘ 9463828000