You are here

ਪੰਜਾਬ

ਕਿਸਾਨ ਅੰਦੋਲਨ ਦੇ ਇੱਕ ਵਰ੍ਹੇ ਦਾ ਲੇਖਾ-ਜੋਖਾ ✍️  ਨਰਾਇਣ ਦੱਤ

8 ਅਕਤੂਬਰ 2021

ਭਾਰਤੀ ਇਤਿਹਾਸ ਅੰਦਰ 1947- 1984-2002-2019 ਦੇ ਸਾਲ ਕਾਲੇ ਵਰ੍ਹੇ ਹਨ। ਇਨ੍ਹਾਂ ਦੇ ਜ਼ਖ਼ਮ ਅਜੇ ਤੱਕ ਅੱਲੇ ਹਨ। ਮਨੁੱਖਤਾ ਦੀ ਨਸਲਕੁਸ਼ੀ ਦਾ ਇਹ ਦੌਰ ਸਦੀਆਂ ਬੀਤ ਜਾਣ ਬਾਅਦ ਵੀ ਯਾਦ ਰਹੇਗਾ। 5 ਜੂਨ 2020 ਦਾ ਦਿਨ ਭਾਰਤੀ ਇਤਿਹਾਸ ਵਿਚ ਇੱਕ ਹੋਰ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਇਸ ਦਿਨ ਆਰਡੀਨੈਂਸ ਰਾਹੀਂ ਦੋ ਖੇਤੀ ਕਾਨੂੰਨ ਅਤੇ ਜ਼ਰੂਰੀ ਵਸਤਾਂ ਸੋਧ ਐਕਟ ਜਾਰੀ ਕਰ ਦਿੱਤਾ। ਇਹ ਆਰਡੀਨੈਂਸ 27 ਸਤੰਬਰ 2020 ਨੂੰ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਕਾਨੂੰਨ ਦਾ ਦਰਜਾ ਹਾਸਲ ਕਰ ਗਏ। ਇਹ ਸਾਰਾ ਕੁਝ ਖੁੱਲ੍ਹੀ ਮੰਡੀ ਵਾਲੀਆਂ ਨੀਤੀਆਂ ਤਹਿਤ ਕੀਤਾ ਗਿਆ। ਭਾਰਤ ਵਿਚ ਇਹ ਨੀਤੀਆਂ 1990-91 ਵਿਚ ਨਰਸਿਮਹਾ ਰਾਓ-ਮਨਮੋਹਨ ਸਿੰਘ ਹਕੂਮਤ ਨੇ ਨਵੀਆਂ ਆਰਥਿਕ ਨੀਤੀਆਂ ਦੇ ਰੂਪ ਵਿਚ ਲਾਗੂ ਕੀਤੀਆਂ ਗਈਆਂ। ਨਤੀਜੇ ਵਜੋਂ ਸਾਡੇ ਅਮੀਰ ਕੁਦਰਤੀ ਸੋਮਿਆਂ ਉੱਪਰ ਡਾਕਾ ਮਾਰਨ ਦੀ ਵਿਉਂਤ ਤਹਿਤ ਇੱਕ ਇੱਕ ਕਰਕੇ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਦਾ ਅਪਨਿਵੇਸ਼ ਦੇ ਨਾਂ ਹੇਠ ਭੋਗ ਪਾਉਣਾ ਸ਼ੁਰੂ ਕੀਤਾ।.. 2014 ਵਿਚ ਮੋਦੀ ਹਕੂਮਤ ਆਉਣ ਤੇ ਆਰਥਿਕ ਸੁਧਾਰਾਂ ਦੀ ਰਫਤਾਰ ਤੇਜ਼ ਹੋਈ।
ਸੰਸਾਰ ਵਪਾਰ ਸੰਸਥਾ , ਜੋ ਖੁੱਲ੍ਹੀ ਮੰਡੀ ਦੇ ਵਿਸਥਾਰ ਲਈ ਬਣਾਈ ਗਈ ਸੀ, ਦੀਆਂ ਮੀਟਿੰਗਾਂ ਵਿਚ ਖੇਤੀ ਖੇਤਰ ਅਤੇ ਵਾਤਾਵਰਨ ਦਾ ਮੁੱਦਾ ਅਹਿਮ ਰਿਹਾ ਹੈ। ਖੇਤੀ ਨੂੰ ਕਿਸੇ ਸਮੇਂ ਉੱਤਮ ਅਤੇ ਵਪਾਰ ਨੂੰ ਮੱਧਮ ਸਮਝਿਆ ਜਾਂਦਾ ਸੀ। ਇਹ ਉਹ ਸਮਾਂ ਸੀ, ਜਦ 1960 ਵਿਆਂ ਅੰਦਰ ਅਨਾਜ ਦੀ ਥੁੜ੍ਹ ਦਾ ਸਾਹਮਣਾ ਕਰ ਰਹੇ ਭਾਰਤ ਉੱਪਰ ਸਾਮਰਾਜੀ ਮੁਲਕਾਂ ਨੇ ਆਪਣੀਆਂ ਸ਼ਰਤਾਂ ਥੋਪੀਆਂ। ਖੇਤੀ ਨੂੰ ਵਿਕਸਤ ਕਰਨ ਦੇ ਨਾਂ ਹੇਠ ਹਰੇ ਇਨਕਲਾਬ ਦੇ ਖਿਤਿਆਂ ਅੰਦਰ ਖੇਤੀਬਾੜੀ ਯੂਨੀਵਰਸਿਟੀਆਂ ਖੋਲ੍ਹੀਆਂ। ਮਸ਼ੀਨਰੀ, ਹਾਈਬ੍ਰਿਡ ਬੀਜ, ਰਸਾਇਣਕ ਖਾਦਾਂ, ਕੀਟਨਾਸ਼ਕ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਲਈ ਰਾਹ ਪੱਧਰਾ ਕੀਤਾ। ਸਿੱਟਾ ਇਹ ਨਿਕਲਿਆ ਕਿ ਕੁਝ ਹੀ ਸਾਲਾਂ ਵਿਚ ਭਾਰਤ ਅਨਾਜ ਪੱਖੋਂ ਆਤਮ-ਨਿਰਭਰ ਹੋ ਗਿਆ। ਹਰੇ ਇਨਕਲਾਬ ਵਾਲੇ ਖਿੱਤਿਆਂ ਅੰਦਰ ਝਾੜ ਵਧਿਆ। ਫਸਲਾਂ ਦੀ ਘੱਟੋ-ਘੱਟ ਕੀਮਤ ਤੈਅ ਹੋਣ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਕੁਝ ਹੱਦ ਤੱਕ ਸੁਧਰੀ , ਪਰ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਦੀ ਖੁਸ਼ਹਾਲੀ ਮੱਧਮ ਪੈਣ ਲੱਗੀ ਅਤੇ ਫਿਰ 1990 ਵਿਆਂ ਤੋਂ ਬਾਅਦ ਮੰਦਹਾਲੀ ਵੱਲ ਧੱਕੀ ਗਈ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਖੇਤੀ ਮਸ਼ੀਨਰੀ, ਰੇਹਾਂ, ਸਪਰੇਆਂ, ਹਾਈਬ੍ਰਿਡ ਬੀਜਾਂ ਆਦਿ ਉੱਪਰ ਨਿਰਭਰ ਬਣਾ ਦਿੱਤੀ ਗਈ। ਫਸਲ ਲਾਗਤਾਂ ਵਧਦੀਆਂ ਗਈਆਂ ਅਤੇ ਕੀਮਤਾਂ ਵਿਚ ਵਾਧਾ ਸੁੰਗੇੜ ਦਿੱਤਾ ਜਾਂਦਾ ਰਿਹਾ। ਖੇਤੀ ਸਬਸਿਡੀਆਂ ਵਿਚ ਲਗਾਤਾਰ ਕਟੌਤੀ ਕੀਤੀ ਗਈ ਕਿਉਂਕਿ ਹਾਕਮਾਂ ਨੇ 2018 ਤੱਕ ਸਬਸਿਡੀਆਂ ਖਤਮ ਕਰਨ ਬਾਰੇ ਸਹਿਮਤੀ ਦੇ ਦਿੱਤੀ ਸੀ। ਸਿੱਟਾ ਇਹ ਨਿੱਕਲਿਆ ਕਿ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਕਰ ਦਿੱਤਾ ਗਿਆ। ਹੁਣ ਸਰਕਾਰ ਨੇ ਖੇਤੀ ਕਾਨੂੰਨ ਲੈ ਆਈ ਹੈ। ਅਸਲ ਵਿਚ 2013 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਚ ਮੰਤਰੀ ਪੱਧਰ ਦੀ ਸੰਸਾਰ ਵਪਾਰ ਸੰਸਥਾ ਦੀ ਮੰਤਰੀ ਪੱਧਰ ਦੀ ਮੀਟਿੰਗ ਵਿਚ ਤੈਅ ਹੋਇਆ ਸੀ ਕਿ ਪਿੰਡਾਂ ਦੀ 40% ਵਸੋਂ ਖੇਤੀ ਕਿੱਤੇ ਵਿਚੋਂ ਬਾਹਰ ਕਰਕੇ ਸ਼ਹਿਰਾਂ ਵੱਲ ਧਕੇਲ ਦਿੱਤੀ ਜਾਵੇ। ਐੱਨਸੀਆਰਬੀ ਦੇ ਡੇਟਾ ਮੁਤਾਬਿਕ 2001-11 ਤੱਕ ਦਸ ਸਾਲਾਂ ਵਿਚ 86 ਲੱਖ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋਏ ਹਨ।
ਕੇਂਦਰੀ ਹਕੂਮਤ ਨੇ ਤਿੰਨੇ ਕਾਨੂੰਨ ਸਾਰੇ ਸੰਵਿਧਾਨਕ ਪਹਿਲੂਆਂ ਨੂੰ ਛਿੱਕੇ ਟੰਗ ਕੇ ਬਣਵਾ ਲਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਸਮੇਤ ਸਮੁੱਚੀ ਲੋਕਾਈ ਉੱਪਰ ਪੈਣ ਵਾਲੇ ਅਸਰ ਦੇ ਮੱਦੇਨਜ਼ਰ, ਕਰੋਨਾ ਸੰਕਟ ਦੇ ਬਾਵਜੂਦ, ਜ਼ੋਰਦਾਰ ਪ੍ਰਚਾਰ ਮੁਹਿੰਮ ਦੇ ਨਾਲ ਨਾਲ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਅਗਲੇ ਪੜਾਅ ਵਿਚ ਵੱਡੀਆਂ ਰੈਲੀਆਂ ਕਰਕੇ 25 ਸਤੰਬਰ ਦਾ ਪੰਜਾਬ ਬੰਦ ਅਤੇ ਪਹਿਲੀ ਅਕਤੂਬਰ ਤੋਂ ਸਮੁੱਚੇ ਪੰਜਾਬ ਅੰਦਰ ਵੱਖ ਵੱਖ ਥਾਵਾਂ ਤੇ ਰੇਲ ਪਟੜੀਆਂ ਜਾਮ ਕਰਨ, ਟੋਲ ਪਲਾਜ਼ੇ ਬੰਦ ਕਰਨ, ਰਿਲਾਇੰਸ ਦੇ ਮਾਲ ਤੇ ਪੈਟਰੋਲ ਪੰਪ ਘੇਰਨ ਦਾ ਐਲਾਨ ਕਰ ਦਿੱਤਾ। ਉਸ ਸਮੇਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅੰਦਰ ਇੰਨੀ ਕੁ ਸਾਂਝੀ ਸਮਝਦਾਰੀ ਬਣ ਗਈ ਕਿ ਕੇਂਦਰੀ ਹਕੂਮਤ ਵੱਲੋਂ ਸੰਸਾਰ ਵਪਾਰ ਸੰਸਥਾ ਦੇ ਦਬਾਅ ਤਹਿਤ ਇਹ ਕਾਨੂੰਨ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਅੰਨ੍ਹੇ ਮੁਨਾਫੇ ਬਖਸ਼ਣ ਦੇ ਨਾਲ ਨਾਲ ਖੇਤੀ ਖੇਤਰ ਸਮੇਤ ਪੇਂਡੂ ਸੱਭਿਅਤਾ ਦਾ ਉਜਾੜਾ ਕਰਨ ਲਈ ਲਿਆਂਦੇ ਹਨ। ਇਸ ਦਾ ਟਾਕਰਾ ਵਿਸ਼ਾਲ ਏਕਾ ਉਸਾਰ ਕੇ ਹੀ ਕੀਤਾ ਜਾ ਸਕਦਾ ਹੈ। ਫਿਰ ਤਾਂ ਹਾਕਮਾਂ ਦੀਆਂ ਕਿਸਾਨ/ਲੋਕ ਵਿਰੋਧੀ ਨੀਤੀਆਂ ਖਿਲ਼ਾਫ ਮੁਲਕ ਪੱਧਰ ਤੇ ਸਾਂਝ ਬਣਨੀ ਸ਼ੁਰੂ ਹੋ ਗਈ।
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ 26 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਨਾਅਰੇ ਦੀਆਂ ਤਿਆਰੀਆਂ ਦੇ ਨਾਲ ਨਾਲ ਹਰਿਆਣਾ ਦੀ ਖੱਟਰ ਸਰਕਾਰ ਕਿਸੇ ਵੀ ਕਿਸਾਨ ਨੂੰ ਹਰਿਆਣੇ ਵਿਚ ਦਾਖਲ ਨਾ ਹੋਣ ਦੇਣ ਦੀਆਂ ਫੜ੍ਹਾਂ ਮਾਰਨ ਲੱਗੀ। ਪੰਜਾਬ ਨਾਲ ਲਗਦੀਆਂ ਸਾਰੀਆਂ ਹੱਦਾਂ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤੀਆਂ। ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਖੜ੍ਹੀਆਂ ਕੀਤੀਆਂ, ਸੜਕਾਂ ਪੁੱਟ ਦਿੱਤੀਆਂ, ਸੜਕਾਂ ਤੇ ਟਿੱਬੇ ਉਸਾਰ ਦਿੱਤੇ, ਕੰਡਿਆਲੀ ਵਾੜ, ਭਾਰੀ ਪੱਥਰ ਸੁੱਟ ਦਿੱਤੇ, ਪਰ ਸ਼ਹੀਦ ਭਗਤ ਸਿੰਘ ਦੀ ਵਾਰਸ ਨੌਜਵਾਨ ਕਿਸਾਨੀ ਨੇ ਇਹ ਤਮਾਮ ਰੋਕਾਂ ਹਵਾ ਦੇ ਬੁੱਲਿਆਂ ਵਾਂਗ ਉਡਾ ਦਿੱਤੀਆਂ ਅਤੇ ਕਿਸਾਨਾਂ ਦੇ ਕਾਫਲੇ ਦਿੱਲੀ ਦੀਆਂ ਹੱਦਾਂ ਦੇ ਐਨ ਨੇੜੇ ਪਹੁੰਚ ਗਏ। ਪੁਲੀਸ ਦੀਆਂ ਭਾਰੀ ਰੋਕਾਂ ਨੇ ਜਦ ਕਿਸਾਨ ਕਾਫਲਿਆਂ ਨੂੰ ਰੋਕਿਆ ਤਾਂ ਦਿੱਲੀ ਨਾਲ ਲਗਦੀਆਂ ਸੜਕਾਂ ਨੂੰ ਸਿੰਘੂ, ਕੁੰਡਲੀ, ਟਿੱਕਰੀ, ਗਾਜ਼ੀਪੁਰ, ਪਲਵਲ ਉੱਪਰ ਹੀ ਡੇਰੇ ਜਮਾ ਲਏ ਜੋ ਅੱਜ ਜਾਰੀ ਹਨ। ਇਸ ਤੋਂ ਇਲਾਵਾ ਇੱਕ ਕਿਸਾਨ ਜਥੇਬੰਦੀ ਦਿੱਲੀ ਦੀ ਹੱਦ ਤੋਂ ਦਸ ਕਿਲੋਮੀਟਰ ਦੂਰ ਪਕੌੜਾ ਚੌਕ ਵਿਚ ਸੰਘਰਸ਼ ਦੇ ਮੈਦਾਨ ਵਿਚ ਡਟੀ ਹੋਈ ਹੈ।
ਬਦਲੇ ਸਰਮਾਏਦਾਰਾਨਾ ਰਿਸ਼ਤਿਆਂ ਦੇ ਬਾਵਜੂਦ ਜ਼ਮੀਨ ਦਾ ਸਵਾਲ ਅਹਿਮ ਬਣਿਆ ਹੋਇਆ ਹੈ। ਮੁਲਕ ਦੀ 55-60% ਵਸੋਂ ਅੱਜ ਵੀ ਖੇਤੀ ਤੇ ਨਿਰਭਰ ਹੈ । ਭਾਵੇਂ ਜੀਡੀਪੀ ਵਿਚ ਖੇਤੀਬਾੜੀ ਦਾ ਹਿੱਸਾ ਮਹਿਜ਼ 14% ਰਹਿ ਗਿਆ ਹੈ ਅਤੇ 14.5 ਕਰੋੜ ਕਿਸਾਨਾਂ ਅਤੇ 27 ਕਰੋੜ ਖੇਤ ਮਜ਼ਦੂਰਾਂ ਉੱਪਰ (ਤਕਰੀਬਨ 30%) ਸਿੱਧੇ ਰੂਪ ਵਿਚ ਅਸਰ ਪਵੇਗਾ। ਖੇਤੀ ਵਪਾਰ ਨਹੀਂ, ਜੀਵਨ ਆਧਾਰ ਹੈ। ਜਦ ਕਰੋਨਾ ਸੰਕਟ ਦੌਰਾਨ ਸਾਰਾ ਅਰਥਚਾਰਾ ਮੂਧੇ ਮੂੰਹ ਡਿੱਗਿਆ ਸੀ ਤਾਂ ਸਿਰਫ ਖੇਤੀ ਅਰਥਚਾਰਾ ਸੀ ਜਿਸ ਨੇ ਮੁਲਕ ਦੇ ਅਰਥਚਾਰੇ ਨੂੰ ਬਚਾ ਕੇ ਰੱਖਿਆ।
ਭਾਰਤ ਖੇਤੀ ਪ੍ਰਧਾਨ ਮੁਲਕ ਹੋਣ ਕਰਕੇ ਜਗੀਰਦਾਰੀ ਯੁੱਗ ਦੇ ਸਮੇਂ ਤੋਂ ਹੀ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ਾਂ ਦਾ ਦੌਰ ਚਲਦਾ ਆ ਰਿਹਾ ਹੈ। ਦੁੱਲਾ ਭੱਟੀ, ਬਾਬਾ ਬੰਦਾ ਸਿੰਘ ਬਹਾਦਰ ਦੇ ‘ਜ਼ਮੀਨ ਹਲਵਾਹਕ ਦੀ ਵਾਲੇ ਨਾਅਰੇ, ਚਾਚਾ ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਲਹਿਰ, ਪੈਪਸੂ ਦੀ ਮੁਜਾਰਾ ਲਹਿਰ, ਰਾਜਸਥਾਨ ਦੇ ਭੀਲਵਾੜਾ ਤੇ ਬਿਜੌਲੀਆ ਕਿਸਾਨ ਅੰਦੋਲਨ, ਤਿਭਾਗਾ ਕਿਸਾਨ ਲਹਿਰ ਤੋਂ ਇਲਾਵਾ ਸਮੇਂ ਸਮੇਂ ਅਨੁਸਾਰ ਜ਼ਮੀਨਾਂ ਦੀ ਰਾਖੀ ਦਾ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਅੱਜ ਦਾ ਕਿਸਾਨੀ ਅੰਦੋਲਨ ਰਾਜ ਜਾਂ ਮੁਲਕ ਦੀਆਂ ਹੱਦਾਂ ਪਾਰ ਕਰਕੇ ਸੰਸਾਰ ਪੱਧਰ ਤੇ ਫੈਲ ਗਿਆ ਹੈ।
ਅੰਦੋਲਨ ਦੀ ਅਗਵਾਈ ਕਰਨ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਆਗੂ ਟੀਮ ਨੇ ਵਿਚਾਰਾਂ ਦੀ ਪੱਧਰ ’ਤੇ ਸੂਝ ਨਾਲ ਅੰਦਰੂਨੀ ਵਿਰੋਧਾਂ ਅਤੇ ਬਾਹਰੀ ਤਾਕਤਾਂ ਨਾਲ ਨਜਿੱਠਿਆ ਹੈ। ਹੁਣ ਇਹ ਲੜਾਈ ਮਹਿਜ਼ ਖੇਤੀ ਕਾਨੂੰਨਾਂ ਖਿਲ਼ਾਫ ਲੜਾਈ ਨਾ ਹੋ ਕੇ ਕੇਂਦਰੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਖਿਲ਼ਾਫ ਵੱਡੀ ਲੜਾਈ ਦਾ ਹਿੱਸਾ ਹੈ। ਇਨਕਲਾਬੀ ਸ਼ਕਤੀਆਂ ਨੂੰ ਇਸ ਇਤਿਹਾਸਕ ਮਹਾਂ ਕਿਸਾਨ ਅੰਦੋਲਨ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਫ਼ਨਿਆਂ ਦਾ ਨਵਾਂ ਲੋਕ-ਪੱਖੀ ਸਮਾਜ ਸਿਰਜਣ ਜੱਦੋਜਹਿਦ ਅੱਗੇ ਵਧਾਉਣ ਦੀ ਲੋੜ ਹੈ।
ਲੇਖਕ  :-ਨਰਾਇਣ ਦੱਤ ਸੰਪਰਕ: 84275-11770

ਰਾਹੀਂ:- ਪੱਤਰਕਾਰ ਗੁਰਸੇਵਕ ਸੋਹੀ   ਮਹਿਲਕਲਾਂ- (ਬਰਨਾਲਾ )  

ਡਾ ਬਲਦੇਵ ਸਿੰਘ ਦੀ ਤਜਵੀਜ਼ ਦੇ ਆਧਾਰ ਤੇ ਪੰਜਾਬ ਦੇ ਸਕੂਲਾਂ ਵਿੱਚ ਸਮਾਂ ਤਬਦੀਲੀ ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਕਦਮ 

ਵਾਤਾਵਰਣ ਵਿੱਚ ਆਏ ਬਦਲਾਅ ਕਾਰਨ ਇਹ ਬਹੁਤ ਜ਼ਰੂਰੀ ਸੀ- ਡਾ ਬਲਦੇਵ ਸਿੰਘ   

ਜਗਰਾਉਂ , 8 ਅਕਤੂਬਰ (ਜਸਮੇਲ ਗ਼ਾਲਿਬ  / ਮਨਜਿੰਦਰ ਗਿੱਲ )ਡਾ ਬਲਦੇਵ ਸਿੰਘ ਜਿਨ੍ਹਾਂ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿਖੇ ਬਤੌਰ ਪ੍ਰਿੰਸੀਪਲ ਡਾਇਟ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਅਤੇ ਡਿਪਟੀ ਡਾਇਰੈਕਟਰ ਆਦਿ ਕੁੱਲ ਮਿਲਾ ਕੇ ਲਗਪਗ 30 ਸਾਲ ਸ਼ਾਨਦਾਰ ਇਨੋਵੇਟਿਵ  ਅਤੇ ਡਾਇਨਾਮਿਕ ਢੰਗ ਨਾਲ ਸੇਵਾ ਨਿਭਾਈ ਹੈ। ਸਿੱਖਿਆ ਸੁਧਾਰ ਲਈ ਬਹੁਤ ਮਿਹਨਤ ਕੀਤੀ ਅਤੇ ਸਿੱਖਿਆ ਵਿਭਾਗ ਵਿੱਚ ਲੋੜੀਂਦੀਆਂ ਤਬਦੀਲੀਆਂ ਲਈ ਨਵੇਂ ਨਵੇਂ ਫਾਰਮੂਲੇ ਪੇਸ਼ ਕੀਤੇ ਉਦਾਹਰਣ ਦੇ ਤੌਰ ਤੇ ਡਾ ਬਲਦੇਵ ਸਿੰਘ ਦੁਆਰਾ 2 ਸਾਲ ਚਾਰ ਸਮੈਸਟਰ ਡੀ ਐਡ (ਈ ਟੀ  ਟੀ) ਅਧਿਆਪਕ ਸਿੱਖਿਆ ਕੋਰਸਾਂ ਲਈ ਫਰੇਮ ਕੀਤਾ ਟੀਚਰ ਆਫ ਇੰਗਲਿਸ਼ ਦਾ ਸਿਲੇਬਸ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਟੀਚਰ ਐਜੂਕੇਸ਼ਨ ਵਿਭਾਗ ਵੱਲੋਂ ਪੰਜਾਬ ਸਟੇਟ  ਦੇ ਸਾਰੇ ਬੀ ਐਡ ਅਤੇ ਡਿਸਟ੍ਰਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਡਾਈਟ ਲਈ ਪ੍ਰਵਾਨ ਅਤੇ ਲਾਗੂ ਕੀਤਾ ਗਿਆ।  ਡਾ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਰਵ ਸਿੱਖਿਆ ਅਭਿਆਨ ਪ੍ਰਾਜੈਕਟ ਲਈ ਇੰਗਲਿਸ਼ ਦੀਆਂ ਵਰਕ ਬੁੱਕਸ ਅਤੇ  ਟੈਕਸਟ ਬੁੱਕ ਵੀ ਲਿਖੀਆਂ ਅਤੇ ਐਡਿਟ ਕੀਤੀਆਂ ਹਨ। ਇਹ ਅਧਿਕਾਰੀ 2012 ਤੋਂ ਸੋਚਦੇ ਆ ਰਹੇ ਸਨ ਕਿ ਪ੍ਰਚਲਤ ਪ੍ਰਥਾ ਦੇ ਅਧਾਰ ਤੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਗਰਮੀ ਅਤੇ ਸਰਦੀ ਦੇ ਆਰੰਭਕ ਸਮੇਂ ਵਿੱਚ ਯਕਦਮ ਇੱਕ ਘੰਟਾ ਜਲਦ 8 ਵਜੇ ਅਤੇ ਇੱਕ ਘੰਟਾ ਲੇਟ 9 ਵਜੇ ਕਰਨ ਦੀ ਤਬਦੀਲੀ  ਤਰਕ ਠੀਕ ਨਹੀਂ ਬੈਠਦੀ ਹੈ ।ਡਾ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਵਿਗਿਆਨਕ ਤੌਰ ਤੇ ਦੱਸਿਆ ਕਿ ਪਿਛਲੇ ਲਗਪਗ 30 ਸਾਲਾ  ਵਾਤਾਵਰਨ ਵਿਚ ਤਬਦੀਲੀ ਅਨੁਸਾਰ ਗਰਮੀਆਂ ਦਾ ਮੌਸਮ ਮਾਰਚ ਤੋਂ ਆਰੰਭ ਹੋ ਕੇ ਅਕਤੂਬਰ ਤਕ ਚੱਲਦੇ ਰਹਿਣ ਕਰਕੇ 6 ਤੋਂ ਵੱਧ ਕੇ 8 ਮਹੀਨੇ ਅਤੇ ਸਰਦੀਆਂ ਦਾ ਮੌਸਮ 6 ਤੋਂ ਘਟ ਕੇ 4 ਮਹੀਨੇ ਨਵੰਬਰ ਤੋਂ ਫਰਵਰੀ ਤਕ ਸੁੰਗੜ ਜਾਣ ਕਾਰਨ ਸਕੂਲਾਂ   ਦੇ ਗਰਮੀਆਂ ਅਤੇ ਸਰਦੀਆਂ ਦੇ ਸਮੇਂ ਵਿਚ ਯਕਦਮ ਇੱਕ ਘੰਟਾ ਜਲਦ ਅਤੇ ਇੱਕ ਘੰਟਾ ਲਈ ਆਰੰਭ ਕਰਨ ਦੀ ਬਜਾਏ ਗਰੈਜੂਲੀ ਪਹਿਲਾ ਅੱਧੇ ਘੰਟੇ ਅਤੇ ਫਿਰ ਪੂਰੇ ਘੰਟੇ ਦੀ ਤਬਦੀਲੀ ਕਰਨ ਦੀ ਪ੍ਰੈਕਟਿਸ ਅਮਲ ਵਿੱਚ ਲਿਆਂਦੀ ਜਾਵੇ । ਉਨ੍ਹਾਂ ਨੇ ਗਰਮੀਆਂ ਦੇ ਲੰਬੇ ਅਤੇ ਸਰਦੀਆਂ ਦੇ ਛੋਟੇ ਦਿਨਾਂ ਅਤੇ ਗਰੇਟ ਬ੍ਰਿਟੇਨ ਵਿਚ ਪ੍ਰਚੱਲਤ ਡੇਅ ਲਾਈਟ ਸੇਵਿੰਗ  ਟਾਈਮ ਡੀ ਐੱਲ ਐੱਸ ਟੀ ਦੀ ਤਰਤੀਬ ਤੇ ਫਾਰਮੂਲੇ ਨੂੰ ਆਪਣੀ ਤਰਜੀਹ ਦਾ ਆਧਾਰ ਬਣਾਇਆ ਤਾਂ ਡਾ ਬਲਦੇਵ ਸਿੰਘ ਨੇ ਇਸ ਸੋਚ ਅਤੇ ਪ੍ਰੈਕਟਿਸ ਨੂੰ ਆਧਾਰ ਬਣਾ ਕੇ  ਪਹਿਲਾਂ 2012 ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਫਿਰ ਸਤੰਬਰ 2019 ਅਤੇ ਹੁਣ ਫਿਰ ਸਤੰਬਰ 2021 ਰਾਹੀਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਮਾਣਯੋਗ ਸਕੱਤਰ ਆਦਿ ਨੂੰ ਰਜਿਸਟਰਡ ਪੱਤਰ ਰਾਹੀਂ ਵਰਨਣ ਕਰਕੇ ਸਕੂਲਾਂ ਦਾ ਅਕਤੂਬਰ ਅਤੇ ਮਾਰਚ ਦਾ ਆਰੰਭਕ ਸਮਾਂ 8.30 ਵਜੇ ਨਵੰਬਰ ਤੋਂ ਫਰਵਰੀ ਚਾਰ ਮਹੀਨੇ ਪੂਰੀ ਸਰਦੀ ਦਾ ਸਮਾਂ 9 ਵਜੇ ਮਾਰਚ ਦਾ ਸਮਾਂ ਫਿਰ 8.30 ਵਜੇ ਅਤੇ ਅਪ੍ਰੈਲ ਤੋਂ ਸਤੰਬਰ ਛੇ ਮਹੀਨੇ ਪੂਰੀ ਗਰਮੀ ਦਾ ਸਮਾਂ 8 ਵਜੇ ਕਰਨ ਦੀ ਤਜਵੀਜ਼ ਪੇਸ਼ ਕੀਤੀ ਜੋ ਵਿਭਾਗ ਵੱਲੋਂ ਅਕਤੂਬਰ 2019 ਤੋਂ ਪ੍ਰਵਾਨ ਅਤੇ ਫਿਰ ਅਕਤੂਬਰ 2021 ਤੋਂ ਲਾਗੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ  ਡਾ ਬਲਦੇਵ ਸਿੰਘ ਨੇ ਕਿਹਾ ਕਿ ਇਸ ਬਿਹਤਰ ਸਕੂਲ ਸਮਾਂ ਤਬਦੀਲ ਕਰਨ ਦੀ ਤਜਵੀਜ਼ ਨੂੰ ਪ੍ਰਵਾਨ ਕਰਕੇ ਸਿੱਖਿਆ ਵਿਭਾਗ ਨੇ ਡੀਪੀਆਈ ਸੈਕੰਡਰੀ ਡੀਪੀਆਈ ਐਲੀਮੈਂਟਰੀ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਪੰਜਾਬ ਸਟੇਟ ਦੇ ਸਾਰੇ ਸਰਕਾਰੀ ਸਕੂਲਾਂ ਵਿਖੇ ਤਜਵੀਜ਼ਤ ਸਮਾਂ ਲਾਗੂ ਕਰਨ ਦਾ ਨਿਯਮ ਅਮਲ ਵਿਚ ਲਿਆ ਕੇ ਬਹੁਤ ਪ੍ਰਸੰਸਾਯੋਗ ਫੈਸਲਾ ਕੀਤਾ ਹੈ।  ਲਗਪਗ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਦੇ ਇਸ ਸਮੇਂ ਦੇ ਬਦਲਾਅ ਦੀ ਸ਼ਲਾਘਾ ਕੀਤੀ ਹੈ ਅਤੇ ਇਹ ਸਭ ਸਕੂਲ ਅਧਿਆਪਕ ਬੱਚੇ ਅਤੇ ਸਭ ਲਈ ਲਾਹੇਵੰਦ ਹੋਵੇਗੀ ।    

ਮੇਰੇ ਬਚਪਨ ਵਾਲੀ ਸਾਂਝੀ ਮਾਈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਮੇਰੇ ਬਚਪਨ ਵਾਲੀ ਸਾਂਝੀ ਮਾਈ ………………
ਦੋਸਤੋਂ ਨਰਾਤਿਆਂ ਦੇ ਆਉਣ ਤੋਂ ਕੁੱਝ ਦਿਨ ਪਹਿਲਾ ਪਿੰਡਾਂ ਵਿੱਚ ਬੱਚਿਆਂ ਵਿੱਚ ਖ਼ਾਸ ਕਰ ਕਰਕੇ ਕੁੜੀਆਂ ਵਿੱਚ ਸਾਂਝੀ ਮਾਈ ਦੀ ਤਿਆ੍ਰਰੀ ਸ਼ੁਰੂ ਹੋ ਜਾਂਦੀ ਹੈ।ਇਹ ਰੌਣਕ ਕਿਸੇ ਇੱਕ ਦੇ ਘਰ ਜਾਂ ਸਾਂਝੀ ਥਾਂ ਵਿੱਚ ਲੱਗਦੀ ਹੈ।ਮੈਨੂੰ ਵੀ ਅਸੀਂ ਆਪਣੇ ਬਚਪਨ ਦੀ ਸਾਂਝੀ ਮਾਈ ਯਾਦ ਆ ਗਈ ਹੈ।ਜਦੋਂ ਅਕਤੂਬਰ ਮਹੀਨਾ ਆਉਣ ਵਾਲਾ ਹੁੰਦਾ ਸੀ ਜਾਂ ਦੁਸਹਿਰੇ ਦੇ ਤਿਉਹਾਰ ਬਾਰੇ ਪਤਾ ਲੱਗ ਜਾਂਦਾ ਸੀ ਤਾਂ ਮਹੀਨਾ ਪਹਿਲਾ ਹੀ ਅਸੀਂ ਸਾਰੇ ਰਲ ਕੇ ਘਰ ਦੇ ਕੋਲੋਂ ਟੋਭੇ ਵਿੱਚੋਂ ਚੀਕਣੀ ਮਿੱਟੀ ਪੁੱਟਣ ਚਲੇ ਜਾਂਦੇ ਸੀ ਉਸ ਸਮੇਂ ਮਿੱਟੀ ਘਰ ਦੇ ਨੇੜੇ ਟੋਭੇ ਦੀ ਪੱਤਣ ‘ਤੇ ਹੀ ਮਿਲਦੀ ਸੀ।ਸਾਰੇ ਆਂਢ ਗੁਆਂਢ ਦੇ ਬੱਚੇ ਖ਼ਾਸਕਰ ਕੁੜੀਆਂ ਸਾਰੀਆਂ ਇਕੱਠੀਆਂ ਹੋਕੇ ਮਿੱਟੀ ਲੈਣ ਚਲੀਆਂ ਜਾਂਦੀਆਂ ।ਇਹ ਸਾਰਾ ਸਮਾਨ ਉਸ ਘਰ ਵਿੱਚ ਰੱਖਿਆਂ ਹੁੰਦਾ ਸੀ ਜਿੰਨਾਂ ਨੇ ਸਾਂਝੀ ਮਾਈ ਦੀ ਸੁੱਖ ਸੁੱਖੀ ਹੁੰਦੀ ਸੀ ।ਚੀਕਣੀ ਮਿੱਟੀ ਨੂੰ ਕੁੱਟ ਕੇ ਛਾਣ ਕੇ ਆਟੇ ਵਾਂਗ ਗੁੰਨ ਲੈਂਦੇ ਸੀ ਤੇ ਫਿਰ ਉਸਦੇ ਤਾਰੇ ਬਣਾਉਂਦੇ ਸੀ ਛੋਟਿਆਂ ਬੱਚਿਆਂ ਨੂੰ ਤਾਰੇ ਨਹੀਂ ਆਉਂਦੇ ਸਨ ਤਾਂ ਉਹਨਾਂ ਨੂੰ ਤਾਰੇ ਧੁੱਪੇ ਸੁੱਕਣੇ ਪਾਉਣ ਦਾ ਕੰਮ ਦਿੱਤਾ ਜਾਂਦਾ ਸੀ।ਸਕੂਲੋਂ ਆਉਣ ਸਾਰ ਸ਼ਾਮ ਦੇ ਚਾਰ ਵਜੇ ਹੀ ਤਾਰੇ ਬਣਾਉਣ ਲੱਗ ਜਾਂਦੇ ਸੀ।ਸਾਂਝੀ ਮਾਈ ਦੇ ਲਈ ਲੋੜੀਦੇ ਸਮਾਨ ਲਈ ਸਾਰਿਆਂ ਤੋਂ ਥੋੜ੍ਹੇ ਬਹੁਤੇ ਪੈਸੇ ਜਾਂ ਦਾਣੇ ਇਕੱਠੇ ਕੀਤੇ ਜਾਂਦੇ ਸੀ।ਸਾਰੇ ਜਾਣੇ ਰਲ ਕੇ ਹੀ ਸਾਂਝੀ ਮਾਈ ਤਿਆਰ ਕਰਦੇ ਸੀ।ਅੱਜ ਵੀ ਓਸੇ ਤਰ੍ਹਾਂ ਹੀ ਸਾਂਝੀ ਮਾਈ ਦੇ ਸਾਰੇ ਅੰਗ ਬਣਾਏ ਜਾਂਦੇ ਹਨ।ਮੂੰਹ ਉੱਪਰ ਕੋਡੀਆਂ ਜਾ ਕੱਚ ਦੀਆਂ ਗੋਲ਼ੀਆਂ ਲਗਾਈਆਂ ਜਾਂਦੀਆਂ ਹਨ।ਸਾਰੇ ਗਹਿਣੇ ਵੀ ਬਣਾਏ ਜਾਂਦੇ ਹਨ।ਇਹ ਸਾਰੇ ਅੰਗ ਚੰਦ, ਸੂਰਜ, ਤਾਰੇ ਗਹਿਣੇ ਸੁੱਕ ਜਾਂਦੇ ਹਨ।ਤਾਂ ਇਹਨਾਂ ਨੂੰ ਕਲੀ ਕੀਤੀ ਜਾਦੀ ਹੈ।ਪਹਿਲਾ ਨਰਾਤੇ ਵਾਲੇ ਦਿਨ ਘਰ ਦੀ ਇੱਕ ਕੰਧ ਤੇ ਪਹਿਲਾ ਗੋਹਾ ਮਿਟੀ ਥੱਪਿਆ ਜਾਂਦਾ ਹੈ। ਫਿਰ ਉਸ ਉਪਰ ਸਾਂਝੀ ਮਾਈ ਤੇ ਤਾਰੇ ਵੀ ਚਿਪਕਾ ਦਿੱਤੇ ਜਾਂਦੇ ਹਨ।ਸਾਂਝੀ ਮਾਈ ਉੱਤੇ ਗੋਟੇ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ।ਸਾਂਝੀ ਮਾਈ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌਂ ਰਾਤਾਂ (ਨਰਾਤਿਆਂ ) ਦੌਰਾਨ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀ ਮਾਈ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਤਾਰਿਆ ਦਾ ਬਰੋਟਾ ਵੀ ਲਾਇਆ ਜਾਂਦਾ ਹੈ।ਇਸ ਲੋਕ ਦੇਵੀ ਦਾ ਸਬੰਧ ਲੋਕ ਧਰਮ ਨਾਲ ਹੈ।ਪਹਿਲੇ ਨਰਾਤੇ ਮੂਰਤੀ ਹੇਠਾਂ ਕੋਰੇ ਕੁੱਜੇ ਵਿੱਚ ਜਾਂ ਭੁੰਜੇ ਹੀ ਕਿਆਰੀ ਬਣਾ ਕੇ ਜੌਂ ਬੀਜੇ ਜਾਂਦੇ ਹਨ। ਕੁੜੀਆਂ ਹਰ ਰੋਜ਼ ਸਵੇਰੇ ਪਾਣੀ ਪਾ ਇਸਨੂੰ ਮੱਥਾ ਟੇਕਦੀਆ ਹਨ। ਸਵੇਰੇ ਸਾਂਝੀ ਨੂੰ ਜਗਾਉਂਦੀਆਂ ਹਨ ।ਗੀਤ ਵੀ ਗਾਉਂਦੀਆਂ ਹਨ।

ਜਾਗ ਸਾਂਝੀ ਜਾਗ,
ਤੇਰੇ ਮੱਥੇ ਲੱਗੇ ਭਾਗ,
ਤੇਰੇ ਪੱਟੀਆਂ ਸਿਰ ਸੁਹਾਗ।

ਉੱਠ ਮੇਰੀ ਸਾਂਝੀ ਉੱਠ ਕੇ ਕੂੰਡਾ ਖੋਲ
ਕੁੜੀਆਂ ਆਈਆਂ ਤੇਰੇ ਕੋਲ ।
ਹਰ ਸ਼ਾਮ ਕੁੜੀਆਂ ਮੂਰਤੀ ਅੱਗੇ ਦੀਵੇ ਜਗਾਉਦੀਆਂ ਤੇ ਗੀਤ ਗਾਉਦੀਆਂ ਹਨ।ਆਰਤੀ ਇਸ ਪ੍ਰਕਾਰ ਸ਼ੁਰੂ ਕਰਦੀਆਂ ਹਨ।

ਪਹਿਲੀ ਆਰਤੀ ਕਰਾ ਕਰਾਰ।
ਜੀਵੇ ਮੰਗ ਵੀਰ ਪਿਆਰ।
ਵੀਰ ਪਿਆਰ ਦੀਆਂ ਅੜੀਆ।
ਸ਼ਿਵ ਦੁਆਲੇ ਖੜ੍ਹੀਆ।
ਅਸੀਂ ਹਰਿ ਦਾ ਦਰਸ਼ਨ ਪਾਇਆ।

ਸਾਂਝੀ ਮਾਈ ਦੀ ਗਹਿਣਿਆਂ ਦੀ ਮੰਗ ਪੂਰੀ ਕਰਨ ਲਈ ਕੁੜੀਆਂ ਵੱਲੋਂ ਰਲ ਕੇ ਇਹ ਗੀਤ ਗਾਇਆ ਜਾਂਦਾ ਹੈ

ਮੇਰੀ ਸਾਂਝੀ ਤਾਂ ਮੰਗਦੀ
ਛੱਜ ਭਰ ਗਹਿਣੇ?
ਕਿੱਥੋਂ ਲਿਆਵਾ ਮੇਰੀ ਸਾਂਝੀ
ਮੈਂ ਛੱਜ ਭਰ ਗਹਿਣੇ?
ਵੀਰ ਮੇਰਾ ਸੁਣਿਆਰੇ ਦਾ ਸਾਖੀ
ਉਥੇ ਲਿਆਵਾ ਮੈਂ ਛੱਜ ਭਰ ਗਹਿਣੇ।
ਤੂੰ ਲੈ ਮੇਰੀ ਸਾਂਝੀ
ਛੱਜ ਭਰ ਗਹਿਣੇ।

ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵਕਤ ਕੀਤੀ ਜਾਂਦੀ ਹੈ। ਦੇਵੀ ਦੀ ਆਰਤੀ ਉਤਾਰਨ ਉਪਰੰਤ ਦੇਵੀ ਨੂੰ ਭੇਟ ਕੀਤਾ ਪੰਜੀਰੀ ਦਾ ਪ੍ਰਸ਼ਾਦ ਜਾ ਖਿੱਲਾਂ ਦਾ ਭੋਗ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਆਰਤੀ ਤੋਂ ਬਾਅਦ ਸਾਰੇ ਬੱਚੇ ਆਟੇ ਦੀ ਸੁੱਕੀ ਪੰਜੀਰੀ ਦੀਆਂ ਮੂੰਹ ਵਿੱਚ ਫੱਕਾ ਮਾਰਦੇ ਭੱਜੇ ਆਉਂਦੇ । ਦੁਸਹਿਰੇ ਵਾਲੇ ਦਿਨ, ਕੁੜੀਆਂ ਸਵੇਰੇ ਤਿੰਨ ਚਾਰ ਵਜੇ ਉੱਠ ਕੇ ਉਸੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਉਤਰ ਕੇ
ਗੀਤ ਗਾਉਂਦੀਆਂ ਔਰਤਾਂ ਅਤੇ ਬਚਿਆਂ ਦੇ ਟੋਲਿਆਂ ਵਲੋਂ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਚੰਨ ਤੇ ਸੂਰਜ ਨੂੰ ਰੱਖਿਆਂ ਜਾਂਦਾ ਸੀ ਦੀਵਾਲੀ ਤੱਕ।ਉਸ ਸਮੇਂ ਸਾਂਝੀ ਮਾਈ ਲਈ ਗੀਤ ਗਾਇਆ ਜਾਂਦਾ ਹੈ

ਨਾ ਗੋਅ ਮੇਰੀਏ ਸਾਂਝੀਏ,
ਵਰੇ ਦਿਨਾਂ ਨੂੰ ਫੇਰ ਆਵਾਂਗੇ,
ਤੈਨੂੰ ਫੇਰ ਲਿਆਵਾਂਗੇ।
ਇਸ ਤੋਂ ਬਾਅਦ ਗੁਰੂ ਘਰ ਮੱਥਾ ਟੇਕ ਕੇ ਫਿਰ ਸਾਰਿਆਂ ਨੂੰ
ਭੋਗ ਵੰਡਿਆਂ ਜਾਂਦਾ ਹੈ।ਅਸੀਂ ਸਾਰੇ ਹੀ ਬੜੇ ਚਾਅ ਨਾਲ ਭੋਗ ਕੋਲੀਆਂ ਵਿੱਚ ਪਵਾ ਕੇ ਖਾਂਦੇ ਸੀ।ਓਸੇ ਦਿਨ ਹੀ ਕੁੜੀਆਂ
ਜੌਂਆਂ ਦੀਆਂ ਹਰੀਆਂ ਲਿਟਾਂ ਭਰਾਵਾਂ ਦੀਆਂ ਪੱਗੜੀਆਂ ਜਾਂ ਕੰਨਾਂ ਉੱਤੇ ਟੰਗਦੀਆਂ ਹਨ।ਉਸ ਦਿਨ ਗੰਨਾ ਚੂਪਣਾ ਚੰਗਾ ਸਮਝਿਆਂ ਜਾਂਦਾ ਹੈ।ਦਿਨ ਚੜ੍ਹਨ ‘ਤੇ ਸਾਰੇ ਅਸੀਂ ਫਿਰ ਗੰਨੇ ਚੂਪਦੇ ਤੇ ਦੁਸਹਿਰਾ ਦੇਖਣ ਜਾਂਦੇ ਸੀ।ਬਚਪਨ ਵਿੱਚ ਇਹ ਸਾਂਝੀ ਮਾਈ ਦੀ ਤਿਆਰੀ ਤੋਂ ਲੈਕੇ ਦੀਵਾਲੀ ਤੱਕ ਇਹ ਦਿਨ ਬੜੇ ਹੀ ਚਾਅ ਮਸਤੀ ਭਰਪੂਰ ਹੁੰਦੇ ਸੀ ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

ਓਪਨ ਮਾਇਕ ਸਟੂਡੀਓਜ਼ ਪੰਜਾਬੀ ਸੰਗੀਤਕ ਖੇਤਰ ‘ਚ ਮਚਾ ਰਿਹੈ ਧਮਾਲ

ਪਾਲੀਵੁੱਡ ‘ਚ ਸੰਘਰਸ ਕਰ ਰਹੇ ਚਹਿਰਿਆਂ ਲਈ ਇੱਕ ਚੰਗਾ ਪਲੇਟਫਾਰਮ ਸਿੱਧ ਹੋ ਰਿਹੈ

ਪੇਂਡੂ ਅਤੇ ਅਰਧ-ਸ਼ਹਿਰੀ ਸਥਾਨਾਂ ਦੀ ਕਾਬਲ ਪ੍ਰਤੀਭਾਵਾਂ ਨੂੰ ਇੱਕ ਰੰਗ ਮੰਚ ਦੇਣ ਲਈ- ਗਾਇਨ, ਲਿਖਾਈ, ਅਦਾਕਾਰੀ, ਮਾਡਲਿੰਗ, ਸੰਗੀਤ ਅਤੇ ਵਾਜਾ ਯੰਤਰਾਂ ਦੀ ਰਚਨਾ ਕਰਨ ਲਈ- ਓਪਨ ਮਾਇਕ ਸਟੂਡੀਓਜ਼ ਨਾਮ ਦਾ ਇੱਕ ਸਟਾਰਟਅਪ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਦੇ ਲਾਂਚ ਦੇ ਨਾਲ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਲੋਕਾਂ ਦੇ ਪਿਆਰੇ ਪੰਜਾਬੀ ਫਿਲਮ ਨਿਰਮਾਤਾ ਯੁਵਰਾਜ ਤੁੰਗ ਦੀ ਇੱਕ ਪਹਿਲ, ਜਿਹਨਾਂ ਨੇ ਬੰਬੂਕਾਟ, ਵੇਖ ਬਰਾਤਾਂ ਚੱਲੀਆਂ, ਅਫਸਰ, ਭਲਵਾਨ ਸਿੰਘ ਵਰਗੀਆਂ ਹੋਰ ਫਿਲਮਾਂ ਦਾ ਨਿਰਮਾਣ ਕੀਤਾ, ਓਪਨਮਾਇਕ ਦਾ ਉਦੇਸ਼ ਨਵੀਆਂ ਪ੍ਰਤੀਭਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਹੈ ਜਿਵੇਂ ਨਵੇਂ ਨੂੰ ਅਧਿਆਪਨ ਅਤੇ ਸਿੱਖਿਅਤ ਕਰਨ ਤੋਂ ਲੈ ਕੇ ਉਨ੍ਹਾਂ ਦੇ ਗੀਤ ਲਾਂਚ ਕਰਨ ਅਤੇ ਉਨ੍ਹਾਂ ਨੂੰ ਵੱਖਰਾ ਓਟੀਟੀ ਅਤੇ ਹੋਰ ਡਿਜਿਟਲ ਪਲੇਟਫਾਰਮ ਉੱਤੇ ਕੰਮ ਦਵਾਉਣ ਵਿੱਚ ਮਦਦ ਕਰਨਾ। ਯੁਵਰਾਜ ਤੁੰਗ ਦਾ ਕਹਿਣਾ ਹੈ ਕਿ ਉਨਾਂ ਨੇ ਹਮੇਸ਼ਾ ਸੰਗੀਤ, ਸਿੰਫਨੀ ਅਤੇ ਮਹੱਤਵਪੂਰਣ ਵਿਜ਼ੁਅਲ ਕੰਟੈਂਟ ਦੇ ਪ੍ਰਤੀ ਇੱਕ ਰੁਹਾਨੀ ਝੁਕਾਵ ਮਹਿਸੂਸ ਕੀਤਾ ਹੈ। ਇਸ ਕਰਕੇ ਮੈਂ ਪਹਿਲਾਂ ਕੁੱਝ ਫਿਲਮਾਂ ਬਣਾਈਆਂ ਹਨ। ਹੁਣ ਮੈਂ ਇੱਕ ਅਜਿਹੇ ਲੇਬਲ ਵੱਲ ਕੰਮ ਕਰ ਰਿਹਾ ਹਾਂ ਜੋ ਸਾਰਥਕ ਸੰਗੀਤ ਲਈ ਸਿਆਣਿਆ ਜਾਂਦਾ ਹੈ। ਓਪਨ ਮਾਇਕ ਸਟੂਡੀਓ ਮਿਸ਼ਨ ਸੰਗੀਤ ਦੇ ਵੱਖਰੇ ਖੇਤਰਾਂ ਦੇ ਕਲਾਕਾਰਾਂ ਨੂੰ ਪ੍ਰਸ਼ਿਕਸ਼ਣ ਅਤੇ ਪ੍ਰਸ਼ਿਕਸ਼ਿਤ ਕਰਨ ਵਿੱਚ ਮਦਦ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੰਗ ਮੰਚ ਪ੍ਰਦਾਨ ਕਰਨਾ ਹੈ।ਉਹ ਅੱਗੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਹੈ ਕਿ ਉਹ ਜੋ ਵੀ ਗੀਤ ਸੰਗੀਤ ਲੈ ਕੇ ਆਉਣਗੇ, ਉਹ ਦਰਸ਼ਕਾਂ ਲਈ ਭਰੋਸੇਮੰਦ ਹੋਵੇਗਾ ਅਤੇ ਜਿਸ ਨੂੰ ਦਰਸ਼ਕ ਲੰਬੇ ਸਮੇਂ ਤੱਕ ਸੰਜੋ ਕੇ ਰੱਖ ਸਕਣਗੇ। ਰਤਨਅਮੋਲ ਸਿੰਘ ਦੇ ਅਗਵਾਈ ਵਿੱਚ ਯੁਵਰਾਜ ਤੁੰਗ, ਕੰਪਨੀ ਦੇ ਬਿਜ਼ਨਸ ਅਤੇ ਫਾਇਨੇਸ ਆਪਰੇਸ਼ਨ ਦੇ ਸੰਚਾਲਨ ਦੇ ਨਾਲ ਨਾਲ ਸੰਸਥਾ ਦੇ ਟੈਲੇਂਟ ਮੈਂਨੇਜਮੇਂਟ ਦੀ ਦੇਖਭਾਲ ਵੀ ਕਰਨਗੇ। ਰਤਨਅਮੋਲ ਸਿੰਘ ਸੀ.ਡੀ.ਸੀ.ਐਲ, ਚੰਡੀਗੜ ਦੇ ਇੱਕ ਉੱਦਮੀ ਅਤੇ ਸੀ.ਈ.ਓ ਹੋਣ ਦੇ ਨਾਲ ਨਾਲ ਇਨਕਾਰਪੋਰੇਟੇਡ ਇਨਲਿਵੇਨ ਸਕਿਲਸ ਇੰਡਿਆ ਪ੍ਰਾਇਵੇਟ ਲਿਿਮਟਡ ਦੇ ਡਾਇਰੇਕਟਰ ਹਨ- ਜੋ ਸਕਿਲ ਡਵਲਪਮੈਂਟ ਅਤੇ ਆਈ.ਟੀ.ਈ.ਏਸ ਸਪੇਸ ਵਿੱਚ ਇੱਕ ਪ੍ਰਮੁੱਖ ਐਨ.ਐੱਸ.ਡੀ.ਸੀ ਪਾਰਟਨਰ ਹੈ। ਰਤਨਅਮੋਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਬਿਜ਼ਨਸ ਮੈਂਨੇਜਮੇਂਟ ਅਤੇ ਸਕਿਲ ਡਵਲਪਮੇਂਟ ਇੰਡਸਟਰੀ ਵਿੱਚ ਮੇਰਾ ਅਨੁਭਵ, ਸੰਗੀਤ ਦੇ ਪ੍ਰਤੀ ਮੇਰਾ ਜਨੂੰਨ,  ਓਪਨ ਮਾਇਕ ਨੂੰ ਕਈ ਤਰ੍ਹਾਂ ਮਦਦ ਕਰੇਗਾ। ਮੈਨੂੰ ਇਹ ਵੀ ਲੱਗਦਾ ਹੈ ਕਿ ਅੱਜ ਦੀ ਬਹੁਤ ਜਿਆਦਾ ਪ੍ਰਤੀਸਪਰਧੀ ਐਂਟਰਟੇਨਮੈਂਟ ਇੰਡਸਟਰੀ  ਦੇ ਸਾਰੇ ਮੋਰਚੀਆਂ ਉੱਤੇ ਕੜੀ ਮਿਹਨਤ ਦੀ ਮੰਗ ਕਰਦਾ ਹੈ। ਇਸ ਲਈ,  ਅਸੀਂ ਓਪਨ ਮਾਈਕ ਵਿੱਚ ਕਾਸਿਅਸ ਕੰਟੇਂਟ ਪ੍ਰੋਡਿਊਸਰਜ਼ ਦੇ ਰੂਪ ਵਿੱਚ, ਆਪਣੇ ਦਰਸ਼ਕਾਂ ਲਈ ਦਿਲ ਖਿਚਵਾਂ ਅਤੇ ਸਾਰਥਕ ਸੰਗੀਤ ਲਿਆਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਨਾਲ ਹੀ, ਅਸੀਂ ਇਹ ਪੱਕਾ ਕਰਾਂਗੇ ਕਿ ਸਾਡੇ ਨਾਲ ਜੁੜੇ ਹਰ ਕਲਾਕਾਰ ਨੂੰ ਆਰਥਕ ਰੂਪ ਵਿਚ ਉਸਦਾ ਹੱਕ ਮਿਲ ਸਕੇ ।

ਹਰਜਿੰਦਰ ਸਿੰਘ 94638 28000

ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ ✍️ ਗੋਬਿੰਦਰ ਸਿੰਘ ਢੀਂਡਸਾ

ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ ਹੁੰਦੇ ਹਨ ਜਿਵੇਂ ਕਿ ਦਿਲ ਦੀ ਗਤੀ ਦਾ ਵੱਧਣਾ, ਰਕਤ ਚਾਪ ਵਿੱਚ ਵਾਧਾ ਆਦਿ। ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦਾ ਹੈ ਅਤੇ ਇੱਕ ਕ੍ਰੋਧਿਤ ਵਿਅਕਤੀ ਦੇ ਸੋਚਣ ਅਤੇ ਵਿਚਾਰਨ ਦੀ ਸ਼ਕਤੀ ਜ਼ੀਰੋ ਹੋ ਜਾਂਦੀ ਹੈ।

ਗੁੱਸੇ ਦਾ ਕੋਈ ਵੀ ਚਰਨ ਸਹਿਜ ਨਹੀਂ ਹੈ। ਗੁੱਸਾ ਮਨੁੱਖੀ ਭਾਵ ਦੀ ਚਰਮ ਸੀਮਾ ਹੈ। ਜਦ ਕਦੇ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਵਿਸ਼ਵਾਸ ਟੁੱਟਦਾ ਹੈ, ਸਵੈ ਮਾਣ ਜਾਂ ਅਹੰਕਾਰ ਨੂੰ ਧੱਕਾ ਵੱਜਦਾ ਹੈ ਜਾਂ ਉਮੀਦਾਂ ਤੇ ਖਰਾ ਨਾ ਉਤਰਨ ਆਦਿ ਕਾਰਨ ਗੁੱਸਾ ਜਨਮ ਲੈਂਦਾ ਹੈ। ਗੁੱਸਾ ਜੁਆਲਾਮੁੱਖੀ ਵਾਂਗ ਫੁੱਟਦਾ ਹੈ ਤੇ ਨੁਕਸਾਨ ਕਰਦਾ ਹੈ।

ਗੁੱਸਾ ਆਉਣ ਪਿੱਛੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ। ਡਰ ਨੂੰ ਗੁੱਸੇ ਦਾ ਜਨਕ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ ਕਿਉਂਕਿ ਜਦ ਵਿਅਕਤੀ ਡਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੁੱਸੇ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਗੁੱਸੇ ਨੂੰ ਕਾਇਰਤਾ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਜਿਹਨਾਂ ਵਿੱਚ ਸਬਰ ਤੇ ਸਾਹਸ ਦੀ ਘਾਟ ਹੁੰਦੀ ਹੈ, ਉਹ ਕ੍ਰੋਧਿਤ ਹੁੰਦੇ ਹਨ। 

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਸੋ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾ ਜ਼ਰੂਰ ਸੋਚਣਾ ਚਾਹੀਦਾ ਹੈ। ਕਿਸੇ ਕਾਰਨ ਵੱਸ ਹਾਲਾਤ ਵਿਗੜਦੇ ਵੇਖ ਉੱਥੋਂ ਪਾਸਾ ਵੱਟਣਾ ਵਧੇਰੇ ਸਾਰਥਕ ਹੈ। ਗੁੱਸੇ ਅਤੇ ਲੜਾਈ ਨਾਲ ਤੁਸੀਂ ਜਿੱਤ ਤਾਂ ਸਕਦੇ ਹੋ ਪਰੰਤੂ ਕਿਸੇ ਨੂੰ ਅਪਣਾ ਨਹੀਂ ਬਣਾ ਸਕਦੇ। ਗੁਸੈਲੇ ਵਿਅਕਤੀ ਦਾ ਕੋਈ ਮਿੱਤਰ ਨਹੀਂ ਬਣਨਾ ਪਸੰਦ ਕਰਦਾ ਅਤੇ ਬੇਕਾਬੂ ਗੁੱਸਾ ਤੁਹਾਡੀ ਨੇਕ ਨਾਮੀ ਨੂੰ ਵੀ ਖ਼ਰਾਬ ਕਰਦਾ ਹੈ।

ਖੁਸ਼ੀਂ ਵਿੱਚ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਗੁੱਸੇ ਵਿੱਚ ਕੋਈ ਫੈਸਲਾ। ਪਾਣੀ ਅਕਸਰ ਨਿਵਾਣ ਵੱਲ ਨੂੰ ਜਾਂਦਾ ਹੈ ਸੋ ਗੁੱਸੇ ਦੀ ਇੱਕ ਫਿਤਰਤ ਵੀ ਹੈ ਕਿ ਇਹ ਆਪ ਤੋਂ ਮਾੜੇ ਤੇ ਹੀ ਨਿਕਲਦਾ ਹੈ, ਤਕੜੇ ਅੱਗੇ ਤਾਂ ਚੁਰਕਦਾ ਨਹੀਂ। ਘਰ, ਦਫ਼ਤਰੀ ਜਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਤਣਾਅ ਨੂੰ ਕੰਟਰੋਲ ਕਰਕੇ ਆਪਣੇ ਸਬਰ ਤੇ ਸਹਿਜਤਾ ਨੂੰ ਵਧਾਉਣਾ ਚਾਹੀਦਾ ਹੈ, ਜੇਕਰ ਕੋਈ ਸਮੱਸਿਆ ਹੈ ਉਸਦੇ ਸਾਰਥਕ ਹੱਲ ਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੁੱਸਾ ਕੀਤਾ ਜਾਵੇ।

ਜ਼ਿੰਦਗੀ ਵਿੱਚ ਉਤਾਰ ਚੜਾਅ ਅਹਿਮ ਅੰਗ ਹਨ, ਇਹ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ ਕਿ ਤੁਸੀਂ ਕਿਸੇ ਹਾਲਾਤ ਵਿੱਚ ਕਿਵੇਂ ਮਹਿਸੂਸ ਕਰੋਗੇ ਪਰੰਤੂ ਇਹ ਜ਼ਰੂਰ ਤੁਹਾਡੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਉਸ ਸਮੇਂ ਆਪਣੇ ਜ਼ਜਬਾਤਾਂ ਨੂੰ ਕਿਵੇਂ ਜ਼ਾਹਰ ਕਰਦੇ ਹੋ, ਤੁਹਾਨੂੰ ਗੁੱਸੇ ਵਿੱਚ ਭੜਕਣ ਦੀ ਲੋੜ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ ਕਿ ਜਿਹੜਾ ਗੁੱਸੇ ਵਿੱਚ ਧੀਮਾ ਹੈ, ਉਹ ਸੂਰਬੀਰ ਨਾਲੋ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।

ਗੁੱਸੇ ‘ਤੇ ਕਾਬੂ ਰੱਖ ਕੇ ਜ਼ਿੰਦਗੀ ਨੂੰ ਹੋਰ ਬੇਹਤਰੀ ਨਾਲ ਮਾਣਿਆ ਜਾ ਸਕਦਾ ਹੈ। ਪ੍ਰਸਿੱਧ ਕਵੀ ਸ਼ੇਖ ਸਾਅਦੀ ਅਨੁਸਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਭਸਮ ਕਰੇ, ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਸਾੜ ਕੇ ਸੁਆਹ ਕਰਦੀ ਹੈ। ਗੁੱਸੇ ਸਮੇਂ ਆਪਣੇ ਆਪ ਤੇ ਰੱਖੇ ਨਿਯੰਤ੍ਰਣ ਕਰਕੇ ਤੁਸੀਂ ਭਵਿੱਖ ਦੀਆਂ ਕਈਆਂ ਸਮੱਸਿਆਵਾਂ ਤੋਂ ਆਪਣਾ ਬਚਾ ਕਰ ਸਕਦੇ ਹੋ। 

 

 ਗੋਬਿੰਦਰ ਸਿੰਘ ਢੀਂਡਸਾ 

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ) ਜ਼ਿਲ੍ਹਾ: ਸੰਗਰੂਰ (ਪੰਜਾਬ) bardwal.gobinder@gmail.com

ਟਰਾਲੀ ਪਲਟ ਜਾਣ ਕਾਰਨ ਮਹਿਲ ਕਲਾਂ ਵਾਸੀ ਔਰਤ ਦੀ ਮੌਤ

ਪਿੰਡ ਕਾਉਂਕੇ ਕਲਾਂ ਨੇੜੇ ਵਾਪਰੇ ਹਾਦਸੇ ਚ 19 ਸਰਧਾਲੂ ਗੰਭੀਰ ਜ਼ਖ਼ਮੀ

ਮਹਿਲ ਕਲਾਂ/ ਬਰਨਾਲਾ-  ਅਕਤੂਬਰ- (ਗੁਰਸੇਵਕ ਸੋਹੀ)-ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਸਮਾਗਮ ਚ ਨਾਨਕਸਰ ਕਲੇਰਾਂ ਵਿਖੇ ਸ਼ਾਮਲ ਹੋਣ ਤੋਂ ਬਾਅਦ ਪਿੰਡ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਟਰਾਲੀ ਪਲਟ ਜਾਣ ਕਾਰਨ ਇਕ ਔਰਤ ਦੀ ਮੌਤ ਅਤੇ 19 ਲੋਕ ਗੰਭੀਰ ਰੂਪ ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਦੱਸਣਯੋਗ ਹੈ ਕਿ ਨਾਨਕਸਰ ਕਲੇਰਾਂ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਨੂੰ ਲੈ ਕੇ ਸਮਾਗਮ ਹੋ ਰਹੇ ਸਨ ।ਅੱਜ ਸ਼ਾਮ ਨੂੰ ਜਦੋਂ ਸ਼ਰਧਾਲੂਅਾਂ ਦੀ ਟਰਾਲੀ ਨਾਨਕਸਰ ਕਲੇਰਾਂ ਤੋਂ ਪਿੰਡ ਕਾਉਂਕੇ ਕਲਾਂ ਜਗਰਾਉਂ ਕੋਲ ਪਹੁੰਚੀ ਤਾਂ ਟਰਾਲੀ ਪਲਟ ਜਾਣ ਕਾਰਨ ਵਾਪਰੇ ਹਾਦਸੇ ਵਿਚ ਬਲਜਿੰਦਰ ਕੌਰ ਪਤਨੀ ਜਗੀਰ ਸਿੰਘ ਵਾਸੀ ਜੱਟ ਸਿੱਖ ਮਹਿਲ ਕਲਾਂ ਵਾਸੀ ਇਕ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਚ ਸਾਮਲ ਜ਼ਖ਼ਮੀ ਸ਼ਰਧਾਲੂਆਂ ਨੂੰ ਜਗਰਾਉਂ ਦੇ ਕਲਿਆਣੀ ਅਤੇ ਜੁਨੇਜਾ ਸਮੇਤ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਕਈ ਸ਼ਰਧਾਲੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਕਤ ਭਿਆਨਕ ਸੜਕੀ ਹਾਦਸੇ ਕਾਰਨ ਪਿੰਡ ਚ ਸੋਗ ਦੀ ਲਹਿਰ ਦੌੜ ਗਈ।

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਮਿਲੇ ਹਲਕੇ ਦੀ ਸੇਵਾ ਨੂੰ ਨੇਪਰੇ ਚਾੜਨ ਲਈ ਅੱਜ ਬਲਦੇਵ ਸਿੰਘ ਮਾਣੂਕੇ ਹਰਿਮੰਦਰ ਸਾਹਿਬ ਹੋਏ ਨਤਮਸਤਕ

ਕਾਂਗਰਸ ਨੂੰ ਟੱਕਰ ਦੇਣ ਲਈ ਬਲਦੇਵ ਸਿੰਘ ਮਾਣੂੰਕੇ ਨੇ ਲਿਆ ਗੁਰੂ ਸਾਹਿਬ ਤੋਂ ਅਸ਼ੀਰਵਾਦ
ਅਜੀਤਵਾਲ , (ਬਲਵੀਰ ਸਿੰਘ ਬਾਠ ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਬਲਦੇਵ ਸਿੰਘ ਮਾਣੂੰਕੇ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ  ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਅੱਜ ਬਲਦੇਵ ਸਿੰਘ ਮਾਣੂੰਕੇ ਨੇ ਪਾਰਟੀ ਵਰਕਰਾਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਚੋਣਾਂ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਨੂੰ ਵੱਡੀ ਟੱਕਰ ਦੇਣ ਲਈ ਅੱਜ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਚ ਉਤਰਨ ਦਾ ਫ਼ੈਸਲਾ ਕੀਤਾ  ਬਲਦੇਵ ਸਿੰਘ ਮਾਣੂੰਕੇ ਨੇ ਜਨਸੰਘ ਦੇ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਜੇ ਮੈਂ ਪਾਰਟੀ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਕ ਗਰੀਬ ਪਰਿਵਾਰ ਨੂੰ ਟਿਕਟ ਦੇ ਕੇ ਮਾਣ ਬਖ਼ਸ਼ਿਆ ਹੈ  ਇਸ ਸਮੇਂ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਸਰਕਲ ਪ੍ਰਧਾਨ ਡਾਲਾ ਨੰਬਰਦਾਰ ਦੌਧਰ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਵਰਕਰ ਹਾਜ਼ਰ ਸਨ

ਪਿੰਡ ਮੱਲੇਆਣਾ ਦੇ ਪਤਵੰਤਿਆਂ ਦੀ ਜਗਰਾਉਂ ਵਿਖੇ ਹਰਨਰਾਇਣ ਸਿੰਘ ਮੱਲੇਆਣਾ ਵਾਤਾਵਰਨ ਪ੍ਰੇਮੀ ਨਾਲ ਵਿਸ਼ੇਸ਼ ਮੀਟਿੰਗ  

ਜਗਰਾਉਂ , 7 ਅਕਤੂਬਰ (ਗੁਰਕੀਰਤ ਜਗਰਾਉਂ, ਮਨਜਿੰਦਰ ਗਿੱਲ )ਅੱਜ ਪਿੰਡ ਮੱਲੇਆਣਾ ਦੇ ਪਤਵੰਤੇ ਸੱਜਣਾਂ ਵੱਲੋਂ ਸ ਹਰਨਰਾਇਣ ਸਿੰਘ ਮੱਲੇਆਣਾ ਦੇ ਗ੍ਰਹਿ ਵਿਖੇ ਪਹੁੰਚ ਕੁਝ ਅਹਿਮ ਵਿਚਾਰਾਂ ਕੀਤੀਆਂ ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਪਿੰਡ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਪਿੰਡ ਵਾਸੀਆਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਪਿੰਡ ਮੱਲੇਆਣਾ ਵਾਸੀਆਂ ਦੀ ਇਹ ਮੁਸ਼ਕਲ ਕੇ  ਨਹਿਰੀ ਪਾਣੀ ਸਹੀ  ਢੰਗ ਨਾਲ ਖੇਤ ਵਿੱਚ ਨਹੀਂ ਆ ਰਿਹਾ । 9 ਸਾਲ ਪਹਿਲਾਂ ਬਣੇ ਖਾਲ ਵਿਚ ਪਾਈਪਾਂ ਪਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।  ਇਸ ਤੋਂ ਇਲਾਵਾ ਕਿਉਂ ਕੇ ਹਰਨਰਾਇਣ ਸਿੰਘ ਮੱਲੇਆਣਾ  ਵਾਤਾਵਰਨ ਪ੍ਰੇਮੀ ਹਨ ਅਤੇ ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਮੋਢੀਆਂ ਵਿੱਚੋਂ ਹਨ  ਇਸ ਲਈ  ਪਿੰਡ ਦੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੇ ਯਤਨ  ਕੀਤੇ ਜਾਣ ਉੱਪਰ ਵੀ ਅਹਿਮ ਵਿਚਾਰਾਂ ਹੋਈਆਂ । ਇਸ ਸਮੇਂ ਉਚੇਚੇ ਤੌਰ ਤੇ ਪਹੁੰਚੇ  ਖੇਤੀਬਾੜੀ ਅਫ਼ਸਰ ਰਕਦਿਰਪ੍ਰੀਤ ਸਿੰਘ ਅਤੇ ਉਨ੍ਹਾਂ ਨਾਲ ਸ ਹਰਮੇਲ ਸਿੰਘ , ਸ ਪਿਆਰਾ ਸਿੰਘ , ਜਗਜੀਤ ਸਿੰਘ, ਪਾਲਾ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ  । ਜਿੱਥੇ ਉਨ੍ਹਾਂ ਨੂੰ ਹਰਨੈਣ ਸਿੰਘ ਮੱਲੇਆਣਾ ਵੱਲੋਂ ਪੌਦੇ ਦੇ ਕੇ ਸਨਮਾਨਤ ਵੀ ਕੀਤਾ ਗਿਆ । 

ਧੀ ਰਾਣੀ  ✍️    ਦਿਲਸ਼ਾਨ

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,

ਖੁਸ਼ੀਆਂ,ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                  

- ਓਦਣ ਦੀ ਐ ਰੌਣਕ ਵਿਹੜੇ ਵਿਚ ਰਹਿੰਦੀ, 

ਰੱਬ ਦਾ ਨਾਂਉਂ ਹਰ ਵੇਲੇ ਹੈ ਉਹ ਲੈਂਦੀ,                         

ਜਾਂਦੀ ਮੇਰੇ ਸਾਰੇ ਦੁੱਖ ਵੰਡਾਈ ਧੀ ਰਾਣੀ, 

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                

-ਜਨਮੀ ਸੀ ਜਿਸ ਦਿਨ ਉਹ ਭਾਗਾਂ ਭਰਿਆ ਸੀ,                 

 ਜੀਕਣ ਕੋਈ ਰਹਿਮਤ ਵਾਲ਼ਾ ਬੱਦਲ ਵਰਿਆ ਸੀ,              

ਜਿੰਦਗੀ ਦੇ ਵਿੱਚ ਕੀਤੀ ਆਣ ਰੁਸ਼ਨਾਈ ਧੀ ਰਾਣੀ,            

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                        

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ।                  

-ਨੀਵੀਂ ਪਾ ਕੇ ਚੱਲਣਾ ਉਹਦੀ ਆਦਤ ਹੈ,                         

ਹਰ ਕੰਮ ਵਿੱਚ ਉਹ ਲੈਂਦੀ ਮੇਰੀ ਇਜਾਜ਼ਤ ਹੈ,                   

ਜਾਵੇ ਮੇਰਾ ਹਰ ਇੱਕ ਹੁਕਮ ਵਜਾਈ ਧੀ ਰਾਣੀ,                 

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                 

ਦਿਲਸ਼ਾਨ ਦੁਆਵਾਂ ਮੰਗਦਾ ਰਹਿੰਦਾ ਰੂਹ ਲਾ ਕੇ,               

ਤੱਤੀ ਵਾਅ ਨਾਂ ਲੱਗੇ ਸਹੁਰੇ ਘਰ ਜਾ ਕੇ,                          

ਡੋਲੀ ਵਿੱਚ ਬਿਠਾ ਨਹੀਂ ਜਾਣੀ ਭੁਲਾਈ ਧੀ ਰਾਣੀ,               

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।

------------

ਦਿਲਸ਼ਾਨ

ਪਿੰਡ ਤੇ ਡਾਕਖਾਨਾ ਲੰਡੇ ,

ਜਿਲਾ ਮੋਗਾ ਪਿੰਨ ਕੋਡ 142049  

ਮੋਬਾਈਲ 9914304172

ਲਖੀਮਪੁਰ ਖੀਰੀ ਦੀ ਘਟਨਾ ਅਤੇ ਕਾਲੇ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਪਿੰਡ ਸੁਧਾਰ ਦੇ ਕਿਸਾਨ ਦਾ ਸੰਸਕਾਰ ਹੋਇਆ 

ਗੁਰੂਸਰ ਸੁਧਾਰ (ਹਰਦਿਆਲ ਸਿੰਘ ਸਹੌਲੀ) ਦੇਸ਼ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੁੱਧ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ ਉਧਰ ਸੁਧਾਰ ਪਿੰਡ ਦੇ ਕਿਸਾਨ ਪਰਮਜੀਤ ਸਿੰਘ ਪੁੱਤਰ ਜੋਰਾ ਸਿੰਘ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਵਿਚ ਹਿੱਸਾ ਲੈਣ ਉਪਰੰਤ ਆਪਣੇ ਪਿੰਡ ਪਰਤਿਆ ਸੀ ਕਿਸਾਨਾਂ ਤੇ ਲਖੀਮਪੁਰ ਖੀਰੀ ਯੂ ਪੀ ਦੀ ਘਟਨਾ ਨੂੰ ਨਾ ਝੱਲਦਿਆਂ ਹੋਇਆ ਖੁਦਕੁਸ਼ੀ ਨੋਟ ਲਿਖ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਪਰਮਜੀਤ ਸਿੰਘ ਦਾ ਅੱਜ ਸੁਧਾਰ ਵਿਖੇ ਸੰਸਕਾਰ ਕੀਤਾ ਗਿਆ ਜਿੱਥੇ ਰਾਜੇਵਾਲ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਬਰਮੀ, ਕਰਮਜੀਤ ਸਿੰਘ ਗੋਲਡੀ ਅਕਾਲੀ ਆਗੂ, ਜੱਥੇਦਾਰ ਜਸਵਿੰਦਰ ਸਿੰਘ ਸੁਧਾਰ, ਜਸਵਿੰਦਰ ਸੋਨੀ, ਭਗਵੰਤ ਸਿੰਘ ਸਾਬਕਾ ਸਰਪੰਚ, ਸਿਕੰਦਰ ਸਿੰਘ,ਹਰਮੇਲ ਸਿੰਘ, ਹਰਮਿੰਦਰ ਸਿੰਘ ਪੱਪ ਸਰਪੰਚ ਸੁਧਾਰ,ਕਮਿਕਰ ਸਿੰਘ ਅੱਬੂਵਾਲ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ ਆਦਿ ਇਲਾਕਾ ਨਿਵਾਸੀ ਹਾਜਰ ਸਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਅਹੁਦੇਦਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ 

ਮਹਿਲ ਕਲਾਂ/ ਬਰਨਾਲਾ- 6 ਅਕਤੂਬਰ- (ਗੁਰਸੇਵਕ ਸੋਹੀ)- ਪਾਰਟੀ ਨੇ 4 ਜਨਰਲ ਸਕੱਤਰ,14 ਮੀਤ ਪ੍ਰਧਾਨ,23 ਸਕੱਤਰ, 4 ਜਿ਼ਲ੍ਹਾ ਪ੍ਰਧਾਨ, 14 ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਆਗੂਆਂ ਨੂੰ ਵੱਡੇ ਪੱਧਰ `ਤੇ ਜ਼ਿੰਮੇਵਾਰੀਆਂ ਸੌਂਪੀਆਂ 
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਸਲਾਹ-ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦਾ ਐਲਾਨ ਕਰਨ ਲਈ ਪਾਰਟੀ ਦੇ ਦਫ਼ਤਰ ਸਕੱਤਰ ਸ: ਮਨਿੰਦਰਪਾਲ ਸਿੰਘ ਬਰਾੜ ਨੇ ਪਾਰਟੀ ਦਫ਼ਤਰ ਤੋਂ ਅੱਜ ਨਵ-ਨਿਯੁਕਤ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਪਾਰਟੀ ਅੰਦਰ ਕੁੱਝ ਹੋਰ ਆਗੂਆਂ ਦੀਆਂ ਨਿਯੁਕਤੀਆਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। 
ਅੱਜ ਐਲਾਨੇ ਗਏ ਅਹੁਦੇਦਾਰਾਂ ਦੀ ਸੂਚੀ ਇਸ ਪ੍ਰਕਾਰ ਹੈ :
ਜਨਰਲ ਸਕੱਤਰ
1. ਸ:ਸਤਨਾਮ ਸਿੰਘ ਮਨਾਵਾ
2. ਸ:ਹਰਪ੍ਰੀਤ ਸਿੰਘ ਗੁਰਮ
3. ਸ:ਪ੍ਰਿਤਪਾਲ ਸਿੰਘ ਹਵੇਲੀ
4. ਸ:ਮਨਦੀਪ ਸਿੰਘ ਖਿਜਰਾਵਾਦ
ਮੀਤ ਪ੍ਰਧਾਨ
1. ਸ:ਬਲਜੀਤ ਸਿੰਘ ਸਿੱਧੂ
2. ਸ:ਸੁਰਜੀਤ ਸਿੰਘ ਚੱਕ ਢੇਰੀ
3. ਸ:ਮੇਜਰ ਸਿੰਘ ਸੰਗਤਪੁਰਾ
4. ਸ:ਕੇਵਲ ਸਿੰਘ ਜਲਾਨ
5. ਸ:ਗਗਨਦੀਪ ਸਿੰਘ ਬੈਂਸ
6. ਸ:ਜੀਤ ਸਿੰਘ ਲੌਂਗੋਵਾਲ
7. ਸ:ਪ੍ਰਦੀਪ ਸਿੰਘ ਵਾਲੀਆ
8. ਗਿਆਨੀ ਗਿਆਨ ਸਿੰਘ ਬਾਵਾ
9. ਸ:ਹਰਬੰਸ ਸਿੰਘ ਚੀਮਾ
10. ਸ:ਗੁਰਮੇਲ ਸਿੰਘ ਠਸਕਾ
11. ਸ:ਟਹਿਲ ਸਿੰਘ ਮੰਡਵੀ
12. ਸ:ਕੌਰ ਸਿੰਘ ਮੌੜਾਂ
13. ਸ:ਮੁਖਤਿਆਰ ਸਿੰਘ ਧਰਮਸੋਤ
14. ਸ:ਸੂਰਤ ਸਿੰਘ ਖੂਈ ਖੇੜਾ
ਸਕੱਤਰ
1. ਸ:ਮਨਪ੍ਰੀਤ ਸਿੰਘ ਚੰਡੀਗੜ੍ਹ
2. ਸ:ਮਹਿੰਦਰ ਸਿੰਘ ਬਨਾਰਸੀ
3. ਸ:ਅਜੈਬ ਸਿੰਘ ਲਦਾਲ
4. ਸ:ਰਾਮ ਸਿੰਘ ਮਟਰਾਂ
5. ਸ:ਭੁਪਿੰਦਰ ਸਿੰਘ ਖਰੜ
6. ਸ:ਖਜਾਨ ਸਿੰਘ ਕਰੌਂਦਾ
7. ਸ:ਸਤਪਾਲ ਸਿੰਘ ਅੰਨਦਾਨਾ
8. ਸ:ਗੁਰਸੰਤ ਸਿੰਘ ਭੁਟਾਲ
9. ਸ:ਚਮਕੌਰ ਸਿੰਘ ਮੋਰਾਂਵਾਲੀ
10. ਸ਼੍ਰੀ ਅਸ਼ੋਕ ਕੁਮਾਰ ਚੀਮਾ
11. ਸ:ਜਸਵੰਤ ਸਿੰਘ ਭੱਠਲ
12. ਸ:ਗੁਰਮੀਤ ਸਿੰਘ ਮਾਮਦਪੁਰ
13. ਸ:ਗੁਰਦਿਆਲ ਸਿੰਘ ਢਾਡੀ ਲੱਖਪੁਰਾ (ਫਗਵਾੜਾ)
14. ਸ:ਗੁਰਚਰਨ ਸਿੰਘ ਔਲਖ
15. ਮਾਸਟਰ ਰਾਮ ਸਿੰਘ ਦੇਹਲਾਂ
16. ਸ:ਅਮਰੀਕ ਸਿੰਘ ਸੰਗਤੀਵਾਲਾ
17. ਸ:ਗੁਰਮੇਲ ਸਿੰਘ ਦਿੜ੍ਹਬਾ
18. ਸ:ਹਰਭਜਨ ਸਿੰਘ ਦੁੱਗਾਂ
19. ਸ:ਸੁਰਿੰਦਰ ਸਿੰਘ ਕਲੇਰ ਮੋਹਾਲੀ
20. ਸ:ਰਸ਼ਪਾਲ ਸਿੰਘ ਬਠਿੰਡਾ
21. ਸ:ਕਿਤਾਬਾ ਸਿੰਘ ਅੰਨਦਾਨਾ
22. ਸ:ਗੁਰਤੇਜ ਸਿੰਘ ਜੰਡਵਾਲਾ ਖ਼ਰਤਾ
23. ਸ਼੍ਰੀ ਪ੍ਰੇਮ ਕੱਟੂ  
ਜ਼ਿਲ੍ਹਾ ਪ੍ਰਧਾਨ ਦਿਹਾਤੀ ਮਲੇਰਕੋਟਲਾ
1. ਸ:ਗੁਰਜੀਵਨ ਸਿੰਘ ਸਰੌਦ
ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਲੇਰਕੋਟਲਾ
1. ਜਨਾਬ ਖੁਸ਼ੀ ਮੁਹੰਮਦ  
ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤਰਨ ਤਾਰਨ
1. ਸ:ਕਰਮਵੀਰ ਸਿੰਘ ਪੰਨੂ
ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ
1. ਸ:ਭੋਲਾ ਸਿੰਘ ਗਿੱਲ ਪੱਤੀ
ਪ੍ਰਧਾਨ ਬਾਜ਼ੀਗਰ ਵਿੰਗ
1. ਸ਼੍ਰੀ ਅੰਬੂ ਰਾਮ
ਸਿਆਸੀ ਸਲਾਹਕਾਰ
1. ਸ:ਹਰਜਿੰਦਰ ਸਿੰਘ ਬੌਬੀ ਗਰਚਾ
ਮੀਡੀਆ ਸਲਾਹਕਾਰ
1. ਸ:ਗੁਰਮੀਤ ਸਿੰਘ ਜੌਹਲ
ਸਪੋਕਸਪਰਸਨ/ ਸਲਾਹਕਾਰ ਇਸਤਰੀ ਵਿੰਗ
1. ਬੀਬੀ ਸਵਰਾਜ ਕੌਰ ਘੁੰਮਣ
ਸਿਆਸੀ ਸਕੱਤਰ  ਸੁਖਦੇਵ ਸਿੰਘ ਢੀਂਡਸਾ
1. ਮਾਸਟਰ ਦਲਜੀਤ ਸਿੰਘ ਸੁਨਾਮ
2. ਸ:ਮਨਸ਼ਾਂਤ ਸਿੰਘ ਢੀਂਡਸਾ ਅਮਰਗੜ੍ਹ
ਸਹਾਇਕ ਖਾਜ਼ਾਨਕੀ
1. ਸ਼੍ਰੀ ਲਾਜਪਤ ਰਾਏ ਸੁਨਾਮ
ਵਰਕਿੰਗ ਕਮੇਟੀ ਮੈਂਬਰ
1. ਸ਼੍ਰੀ ਰਾਜੇਸ਼ ਕੁਮਾਰ ਪੱਪੀ ਖਨੌਰੀ
2. ਸ:ਕੁਲਵਿੰਦਰ ਸਿੰਘ ਡਸਕਾ
3. ਸ:ਅਮਰਜੀਤ ਸਿੰਘ ਧਾਲੀਵਾਲ
4. ਸ:ਰਣਜੀਤ ਸਿੰਘ ਫ਼ਤਹਿਗੜ੍ਹ
5. ਸ:ਗੁਰਚਰਨ ਸਿੰਘ ਝੱਲੀਆਂ
6. ਸ਼੍ਰੀ ਪ੍ਰਕਾਸ਼ ਅੰਨਦਾਨਾ
7. ਚੌਧਰੀ ਚਰਨਦਾਸ ਤਲਵੰਡੀ
8. ਸ:ਜਰਨੈਲ ਸਿੰਘ ਰਾਮਾ ਮੋਗਾ
9. ਸ:ਜਰਨੈਲ ਸਿੰਘ ਚਿੱਤਰਕਾਰ
10. ਸ:ਤਰਲੋਚਨ ਸਿੰਘ ਮਲੇਰਕੋਟਲਾ
11. ਸ:ਦਰਸ਼ਨ ਸਿੰਘ ਮਲੇਰਕੋਟਲਾ
12. ਸ:ਗੁਰਮੇਲ ਸਿੰਘ ਮਲੇਰਕੋਟਲਾ
13. ਜਥੇਦਾਰ ਚੱਗੜ ਸਿੰਘ ਡਸਕਾ
14. ਸ:ਬੇਅੰਤ ਸਿੰਘ ਟਾਹਲੀਵਾਲਾ ਜੱਟਾਂ

 ਸਿੱਖ ਕੌਮ ਦੇ ਹਿੱਤ ਲਈ ਐੱਸ.ਜੀ.ਪੀ.ਸੀ ਤੋਂ ਬਾਦਲਾਂ ਦਾ ਕਬਜਾ ਹਟਾਉਣਾ ਲਾਜ਼ਮੀ - ਜਥੇਦਾਰ ਤਲਵੰਡੀ 

ਐੱਸ.ਜੀ.ਪੀ.ਸੀ ਦੀਆਂ ਚੋਣਾਂ ਕਰਵਾਉਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਐੱਸ.ਜੀ.ਪੀ.ਸੀ ਮੈਂਬਰਾਂ ਤੇ ਸਾਬਕਾ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, 4 ਅਕਤੂਬਰ 2021(ਜਨ ਸ਼ਕਤੀ ਨਿਊਸ ਬਿਊਰੋ)   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਚੋਣਾਂ ਦਾ ਅਮਲ ਸਚਾਰੂ ਢੰਗ ਨਾਲ ਨਿਰਧਾਰਿਤ ਸਮੇਂ `ਤੇ ਨੇਪਰੇ ਚਾੜ੍ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਬਾਰੇ ਮਾਮਲਾ ਦਰਜ ਕਰਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਦੇ ਇੱਕ ਵਫ਼ਦ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਵਰੁਣ ਰੂਜਾਮ ਨਾਲ ਮੁਲਾਕਾਤ ਕਰਕੇ ਉਪਰੋਕਤ ਵਿਸਿ਼ਆਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਐੱਸ.ਜੀ.ਪੀ.ਸੀ. ਦੇ ਐਗਜੈਕਟਿਵ ਮੈਂਬਰ ਸ: ਮਿੱਠੂ ਸਿੰਘ ਕਾਹਨੇਕੇ ਅਤੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਵਫ਼ਦ ਦੇ ਮੈਂਬਰਾਂ ਵੱਲੋਂ ਪੰਜਾਬ ਦੇ ਗ੍ਰਹਿ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਜਾਣੀ ਸੀ ਪਰ ਕੁੱਝ ਜਰੂਰੀ ਰੁਝੇਵਿਆਂ ਕਾਰਨ ਗ੍ਰਹਿ ਮੰਤਰੀ ਵਫਦ ਦੇ ਮੈਂਬਰਾਂ ਨੂੰ ਨਹੀ ਮਿਲ ਸਕੇ। ਵਫ਼ਦ ਨੇ ਆਪਣੀ ਮੰਗਾਂ ਸਬੰਧੀ ਮੈਮੋਰੰਡਮ ਸੌਂਪਦਿਆਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾਂ ਨਾਲ ਧਿਆਨ ਦੇਵੇਗੀ। ਵਫਦ ਵਿੱਚ ਜਥੇਦਾਰ ਹਰਦੇਵ ਸਿੰਘ ਰੋਗਲਾ, ਜਥੇਦਾਰ ਮਲਕੀਅਤ ਸਿੰਘ ਚੰਗਾਲ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ,ਜਥੇਦਾਰ ਹਰਬੰਸ ਸਿੰਘ ਮੰਝਪੁਰ,ਜਥੇਦਾਰ ਮਨਜੀਤ ਸਿੰਘ ਬੱਪੀਆਣਾ,ਜਥੇਦਾਰ ਰਘਬੀਰ ਸਿੰਘ,ਜਥੇਦਾਰ ਕੁਲਵੰਤ ਸਿੰਘ, ਜਥੇਦਾਰ ਕੌਰ ਸਿੰਘ ਖਾਰਾ ਆਦਿ ਸ਼ਾਮਿਲ ਸਨ।

ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਣ ਮਗਰੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਵਫਦ ਦੇ ਮੈਂਬਰਾਂ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ `ਤੇ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦਾ ਕਬਜਾ ਹੈ ਅਤੇ ਇਸੇ ਕਾਰਨ ਪਿਛਲੇ ਕਰੀਬ 10 ਸਾਲਾਂ ਤੋਂ ਐੱਸ.ਜੀ.ਪੀ.ਸੀ ਦੀਆਂ ਚੋਣਾਂ ਨਹੀ ਹੋ ਸਕੀਆਂ ਹਨ। ਉਨ੍ਹਾਂ ਦੱਸਿਆ ਕਿ ਐੱਸ.ਜੀ.ਪੀ.ਸੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਵੱਲੋਂ ਕਰੀਬ ਇੱਕ ਸਾਲ ਪਹਿਲਾਂ ਜਸਟਿਸ (ਰਿਟਾ) ਐੱਸ.ਐੱਸ ਸਾਰੋਂ ਨੂੰ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ ਨੂੰ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਨਹੀ ਕਰਵਾਈਆਂ ਗਈਆਂ ਹਨ। ਮੈਂਬਰਾਂ ਨੇ ਦੱਸਿਆ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਕਮੇਟੀ ਐਡਵੋਕੇਟ ਈਸ਼ਰ ਸਿੰਘ ਦੀ ਬਣਾਈ ਗਈ ਸੀ, ਉਸ ਵੱਲੋਂ ਆਪਣੀ ਰਿਪੋਰਟ ਪਿਛਲੇ ਸਾਲ ਪੇਸ਼ ਕਰਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣ ਦੀ ਸਿਫਾਰਸ਼ ਕੀਤੀ ਸੀ ਪਰ ਅੱਜ ਤੱਕ ਨਾਂ ਤਾਂ ਲਾਪਤਾ ਹੋਏ ਪਾਵਨ ਸਰੂਪਾਂ ਦਾ ਕੁੱਝ ਪਤਾ ਲੱਗਾ ਹੈ ਅਤੇ ਨਾ ਹੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਹੈ।

ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸਿੱਖ ਕੌਮ ਦੇ ਹਿੱਤ ਲਈ ਐੱਸ.ਜੀ.ਪੀ.ਸੀ ਤੋਂ ਬਾਦਲਾਂ ਦਾ ਕਬਜਾ ਹਟਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਦੋਸਤੀ ਜੱਗ-ਜ਼ਾਹਰ ਹੈ। ਇਸ ਲਈ ਕੈਪਟਨ ਸਰਕਾਰ ਨੇ ਐੱਸ.ਜੀ.ਪੀ.ਸੀ ਦੀਆਂ ਚੋਣਾਂ ਨੇਪਰੇ ਨਹੀ ਚੜ੍ਹਨ ਦਿੱਤੀਆਂ ਸਨ ਅਤੇ ਨਾ ਹੀ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਜਾਂਚ ਅਰੰਭੀ ਜਾ ਸਕੀ ਹੈ। ਜਥੇਦਾਰ ਤਲਵੰਡੀ ਨੇ ਕਿਹਾ ਪਰ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਮੀਦ ਹੈ ਕਿ ਉਹ ਐੱਸ.ਜੀ.ਪੀ.ਸੀ ਦੀਆਂ ਚੋਣਾਂ ਜਲਦ ਕਰਵਾਉਣਗੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਜਰੂਰ ਚੁੱਕਣਗੇ।

ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਕੈਪਟਨ ਸਰਕਾਰ ਵੇਲੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੇਕਾਂ ਵਾਰ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋਸ਼ੀਆਂ ਨੂੰ ਸ਼ਜਾਵਾਂ ਦਵਾਉਣ ਬਾਰੇ ਬਿਆਨ ਦੇ ਚੁੱਕੇ ਹਨ ਪਰ ਹਰ ਵਾਰ ਉਹ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਮਿਲੀਭੁਗਤ ਕਾਰਨ ਮਜਬੂਰ ਵਿਖਾਈ ਦਿੰਦੇ ਰਹੇ ਹਨ ਜਥੇਦਾਰ ਤਲਵੰਡੀ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀ ਹਨ ਅਤੇ ਗ੍ਰਹਿ ਮੰਤਰਾਲਾ ਖ਼ੁਦ ਸੁਖਜਿੰਦਰ ਸਿੰਘ ਰੰਧਾਵਾ ਕੋਲੇ ਹੈ ਤਾਂ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਸਿੱਖ ਕੌਮ ਨਾਲ ਕੀਤੇ ਹਰੇਕ ਵਾਅਦੇ ਨੂੰ ਹੁਣ ਜਰੂਰ ਪੂਰਾ ਕਰਨਗੇ।

ਬਲਦੇਵ ਸਿੰਘ ਮਾਣੂੰਕੇ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ  

ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ ਵੰਡੇ ਲੱਡੂ ਤੇ ਪਾਏ ਭੰਗੜੇ
ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾ  
ਹਲਕਾ ਨਿਹਾਲ ਸਿੰਘ ਵਾਲਾ ਤੋਂ  ਸੇਵਾ ਦਾ ਮੌਕਾ ਮਿਲਣ ਤੇ ਪਾਰਟੀ ਹਾਈਕਮਾਂਡ ਦਾ ਅਤੇ ਧੰਨਵਾਦ -ਬਲਦੇਵ ਸਿੰਘ ਮਾਣੂੰਕੇ
 ਅਜੀਤਵਾਲ  9ਬਲਵੀਰ  ਸਿੰਘ ਬਾਠ)  ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਅੱਜ  ਬਲਦੇਵ ਸਿੰਘ ਮਾਣੂੰਕੇ ਨੂੰ ਹਲਕੇ ਦਾ ਮੁੱਖ ਸੇਵਾਦਾਰ ਲਾਹੁਣ ਤੇ  ਭਾਈ ਪਾਰਟੀ ਹਾਈ ਕਮਾਂਡ ਦਾ ਅਤੇ ਧੰਨਵਾਦ ਕਰਦਿਆਂ ਬਲਦੇਵ ਸਿੰਘ ਮਾਣੂੰਕੇ ਨੇ ਜਨ ਸਕਤੀ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੇਵਾ ਦਾ ਮੌਕਾ ਦੇ ਕੇ ਸੰਭਾਵੀ ਉਮੀਦਵਾਰ ਦਾ ਜੋ ਐਲਾਨ ਕਰ ਦਿੱਤਾ  ਇਸ ਨਾਲ ਸਾਰੇ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ  ਬਲਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਬਿਨਾਂ ਪੱਖਪਾਤ ਤੋਂ ਮੈਂ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਤੱਤਪਰ ਰਹੂੰਗਾ ਅਤੇ ਆਉਣ ਵਾਲੇ ਵਿਧਾਨ  ਸਭਾ ਦੀਆਂ ਚੋਣਾਂ ਵਿੱਚ ਜਿੱਤ ਦੇ ਝੰਡੇ ਬੁਲੰਦ ਕਰਕੇ ਪਾਰਟੀ ਦੀ ਝੋਲੀ ਪਾਵਾਂਗਾਉਨ੍ਹਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਥੇਦਾਰ ਤੋਤਾ ਸਿੰਘ ਦੀ ਸਾਬਕਾ ਕੈਬਨਿਟ ਮੰਤਰੀ  ਜ਼ਿਲ੍ਹਾ ਜਥੇਦਾਰ ਤੀਰਥ ਸਿੰਘ ਮਾਹਲਾ ਬਰਜਿੰਦਰ ਸਿੰਘ ਮੱਖਣ ਬਰਾਡ਼ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਸਾਰੇ ਸਰਕਲ ਜਥੇਦਾਰ  ਤੋਂ ਇਲਾਵਾ ਸਰਪੰਚ ਪੰਚ ਅਤੇ ਸਾਰੇ ਹਲਕੇ ਦੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਅਤੇ ਧੰਨਵਾਦ

 

ਬੀ.ਜੇ.ਪੀ.ਸੰਘੀ ਗੁੰਡਿਆਂ ਵੱਲੋਂ ਕਿਸਾਨਾਂ ਨੂੰ ਸ਼ਹੀਦ ਕਰਨ ਤੇ ਗੋਲੀਬਾਰੀ ਕਰਕੇ ਜਖ਼ਮੀ ਕਰਨ ਖਿਲਾਫ਼ ਡੀ.ਟੀ.ਐੱਫ.ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

ਬਲਾਕ ਮਹਿਲ ਕਲਾਂ ਵਿਖੇ ਵੱਖ-ਵੱਖ ਸਕੂਲਾਂ ਅੱਗੇ  ਤਸਵੀਰਾਂ ਸਾੜ ਕੀਤੀ ਨਾਅਰੇਬਾਜ਼ੀ
ਪੂਰੇ ਘਟਨਾਕ੍ਰਮ ਦੀ ਜਾਂਚ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਦੁਆਰਾ ਕਰਵਾਈ ਜਾਵੇ-ਚੁਹਾਣਕੇ

ਮਹਿਲ ਕਲਾਂ /ਬਰਨਾਲਾ- 4 ਅਕਤੂਬਰ- (ਗੁਰਸੇਵਕ ਸੋਹੀ)-  ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪੱਧਰੀ ਫੈਸਲੇ ਅਨੁਸਾਰ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਦੀ ਅਗਵਾਈ ਹੇਠ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਅੱਜ ਸਸਸਸ ਮੂੰਮ, ਸਹਸ ਮਾਂਗੇਵਾਲ, ਸਹਸ ਸਹੌਰ ਅਤੇ ਸਮਿਸ ਗੁੰਮਟੀ ਅੱਗੇ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਅਜੰਡੇ ਤਹਿਤ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਥਾਂ ਆਰ.ਐੱਸ.ਐੱਸ.ਦੀ ਫਾਸੀਵਾਦੀ ਵਿਚਾਰਧਾਰਾ ਤਹਿਤ ਸਰਕਾਰੀ ਸ਼ਹਿ ਪ੍ਰਾਪਤ ਸੰਘੀ ਗੁੰਡਾ ਟੋਲਿਆਂ ਵੱਲੋਂ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੋਨੀ ਵਿਰੁੱਧ ਰੋਸ਼ ਪ੍ਰਦਰਸ਼ਨ ਕਰਨ ਵਾਲੇ ਚਾਰ ਕਿਸਾਨਾਂ ਨੂੰ ਬੇਦਰਦੀ ਦੇ ਘਾਟ ਉਤਾਰਦਿਆਂ ਸ਼ਹੀਦ ਕਰਨ ਅਤੇ ਲੱਗਭੱਗ15 ਵਿਅਕਤੀ ਕੇਂਦਰੀ ਮੰਤਰੀ ਦੇ ਪੁੱਤਰ ਤੇ ਉਸਦੇ ਸਾਥੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਜਖਮੀ ਕਰਨ ਖਿਲਾਫ਼ ਮੋਦੀ-ਯੋਗੀ-ਸ਼ਾਹ ਦੀ ਜਿੰਮੇਵਾਰ ਜੁੰਡਲੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਹਨਾਂ ਦੀਆਂ ਤਸਵੀਰਾਂ ਨੂੰ ਸਾੜਦਿਆਂ  ਨਿਰਮਲ ਚੁਹਾਣਕੇ ਨੇ ਯੂ.ਪੀ.ਤੇ ਕੇਂਦਰ ਸਰਕਾਰ ਖਿਲਾਫ਼ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਤੇ ਯੋਗੀ ਸਰਕਾਰ ਦੁਆਰਾ ਕਿਸਾਨਾਂ ਤੇ ਕੀਤਾ ਜੁਲਮ ਬੀ.ਜੇ.ਪੀ.ਸਰਕਾਰ ਦੇ ਖਾਤਮੇ ਚ' ਆਖਰੀ ਕਿੱਲ ਸਾਬਤ ਹੋਏਗਾ।ਉਹਨਾਂ ਕਿਹਾ ਕਿਸਾਨਾਂ ਤੇ ਹੋਏ ਇਸ ਹਮਲੇ ਵਿੱਚ ਸ਼ਾਮਲ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸਰਾ ਟੋਨੀ ਅਤੇ ਹੋਰਨਾਂ ਵਿਰੁੱਧ ਸੈਕਸ਼ਨ 302 ਦੇ ਅਧੀਨ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਪੂਰੇ ਭਿਆਨਕ ਘਟਨਾਕ੍ਰਮ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੁਆਰਾ ਕਰਵਾਈ ਜਾਵੇ।ਉਹਨਾਂ ਕਿਹਾ ਕਿ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਹਿੰਸਾ ਨੂੰ ਭੜਕਾਉਣ ਵਾਲੇ ਬਿਆਨਾਂ ਕਾਰਨ ਹਰਿਆਣਾ ਦੇ ਮੁੱਖ ਮੰਤਰੀ ਸੰਵਿਧਾਨਿਕ ਅਹੁਦੇ ਤੋਂ ਅਸਤੀਫ਼ਾ ਦੇਣ।ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜਿੰਦਰ ਪ੍ਰਭੂ ਜ਼ਿਲ੍ਹਾ ਪ੍ਰੈਸ ਸਕੱਤਰ , ਜ਼ਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਚੁਹਾਣਕੇ, ਬਲਾਕ ਮੀਤ ਪ੍ਰਧਾਨ ਭਰਪੂਰ ਸਿੰਘ, ਬਲਾਕ ਸਕੱਤਰ ਰਘਬੀਰ ਚੰਦ ਕਰਮਗੜ੍ਹ, ਲਖਵੀਰ ਠੁੱਲੀਵਾਲ, ਸੁਖਪ੍ਰੀਤ ਬੜੀ ਰਜਿੰਦਰ ਸਿੰਗਲਾ, ਦਰਸ਼ਨ ਖੇੜੀ, ਤੋਂ ਇਲਾਵਾ ਵੱਡੀ ਗਿਣਤੀ ਚ' ਪਿੰਡ ਵਾਸੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਦਿ ਹਾਜਰ ਸਨ।

ਕੌਮਾਂਤਰੀ ਅਹਿੰਸਾ ਦਿਵਸ - 2 ਅਕਤੂਬਰ ✍️.  ਗੋਬਿੰਦਰ ਸਿੰਘ ਢੀਂਡਸਾ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਮਿਤੀ 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਗਾਂਧੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀਬਾਈ ਦੇ ਘਰ ਮੋਹਨ ਦਾਸ ਕਰਮਚੰਦ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਹੋਇਆ। ਸਾਲ 1948 ਵਿੱਚ 30 ਜਨਵਰੀ ਦੀ ਸ਼ਾਮ 5 ਵੱਜਕੇ 17 ਮਿੰਟਾਂ ਤੇ ਨਾਥੂਰਾਮ ਗੋਡਸੇ ਅਤੇ ਉਸਦੇ ਸਹਿਯੋਗੀ ਗੋਪਾਲਦਾਸ ਨੇ ਬਿਰਲਾ ਹਾਊਸ ਵਿੱਚ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਵੀਂ ਦਿੱਲੀ ਦੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ ਸਥਿਤ ਹੈ।

ਗਾਂਧੀ ਨੂੰ ‘ਮਹਾਤਮਾ’ ਦੇ ਨਾਂ ਨਾਲ ਸਭ ਤੋਂ ਪਹਿਲਾਂ 1915 ਵਿੱਚ ਰਾਜਵੈਦ ਜੀਵਰਾਮ ਕਾਲੀਦਾਸ ਨੇ ਸੰਬੋਧਿਤ ਕੀਤਾ ਸੀ। 4 ਜੂਨ 1944 ਨੂੰ ਸਿੰਗਾਪੁਰ ਰੇਡੀਓ ਤੋਂ ਇੱਕ ਸੰਦੇਸ਼ ਵਿੱਚ ਮਹਾਤਮਾ ਗਾਂਧੀ ਨੂੰ ਪਹਿਲੀਵਾਰ ਸੁਭਾਸ਼ ਚੰਦਰ ਬੋਸ ਨੇ ‘ਰਾਸ਼ਟਰ ਪਿਤਾ’ ਕਹਿ ਕੇ ਸੰਬੋਧਿਤ ਕੀਤਾ ਸੀ।

ਮਹਾਤਮਾ ਗਾਂਧੀ ਦਾ ਦਰਸ਼ਨ ਅਤੇ ਉਹਨਾਂ ਦੀ ਵਿਚਾਰਧਾਰਾ ਸੱਚ ਅਤੇ ਅਹਿੰਸਾ ਭਗਵਤ ਗੀਤਾ ਅਤੇ ਹਿੰਦੂ ਮੰਨਤਾਂ, ਜੈਨ ਧਰਮ ਅਤੇ ਲਿਓ ਟਾਲਸਟਾਏ ਦੀ ਸ਼ਾਂਤੀਵਾਦੀ ਇਸਾਈ ਧਰਮ ਦੀ ਸਿੱਖਿਆਵਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੇ ਸੱਤ ਸਮਾਜਿਕ ਬੁਰਾਈਆਂ ਸਿਧਾਂਤਾ ਬਿਨ੍ਹਾਂ ਰਾਜਨੀਤੀ, ਮਿਹਨਤ ਬਿਨ੍ਹਾਂ ਸੰਪੱਤੀ, ਆਤਮ ਚੇਤਨਾ ਬਿਨ੍ਹਾਂ ਆਨੰਦ, ਚਰਿੱਤਰ ਬਾਝੋਂ ਗਿਆਨ, ਨੈਤਿਕਤਾ ਬਾਝੋਂ ਵਪਾਰ, ਮਾਨਵਤਾ ਤੋਂ ਬਿਨ੍ਹਾਂ ਵਿਗਿਆਨ ਅਤੇ ਬਲੀਦਾਨ ਤੋਂ ਬਿਨ੍ਹਾਂ ਪੂਜਾ ਗਿਣਾਈਆਂ ਸਨ।

ਜਨਵਰੀ 2004 ਵਿੱਚ ਨੋਬਲ ਪੁਰਸਕਾਰ ਜੇਤੂ ਸ਼ਿਰੀਨ ਇਬਾਦੀ ਨੇ ਅਹਿੰਸਾ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਕੌਮਾਂਤਰੀ ਅਹਿੰਸਾ ਦਿਵਸ ਦੀ ਗੱਲ ਰੱਖੀ। ਭਾਰਤ ਨੇ ਇਸਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਰੱਖਿਆ ਅਤੇ 191 ਦੇਸ਼ਾਂ ਵਿੱਚੋਂ 140 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਅਤੇ 15 ਜੂਨ 2007 ਨੂੰ ਗਾਂਧੀ ਜਯੰਤੀ ਨੂੰ ਕੌਮਾਂਤਰੀ ਪੱਧਰ ਤੇ ਅਹਿੰਸਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ।

ਅਹਿੰਸਾ ਦਾ ਸ਼ਾਬਦਿਕ ਅਰਥ ਹੈ  ਹਿੰਸਾ ਰਹਿਤ ਪ੍ਰਵਿਰਤੀ। ਇਹ ਸ਼ਬਦ ਸੁਣਨ ਵਿੱਚ ਆਸਾਨ ਲੱਗਦਾ ਹੈ ਪਰੰਤੂ ਜੀਵਨ ਦੀ ਕਠਿਨਾਈਆਂ ਨਾਲ ਜੂਝਦੇ ਹੋਏ ਇਸਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਹੈ। ਹਿੰਸਾਤਮਕ ਰਵੱਈਏ ਨਾਲ ਬੰਦੇ ਨੂੰ ਜਿੱਤ ਤਾਂ ਹਾਸਿਲ ਹੋ ਜਾਂਦੀ ਹੈ ਪਰੰਤੂ ਆਤਮਿਕ ਸ਼ਾਂਤੀ ਕਦੇ ਨਹੀਂ ਮਿਲਦੀ ਅਤੇ ਸਹੀ ਜੀਵਨ ਜਿਊਣ ਲਈ ਆਤਮਿਕ ਸ਼ਾਂਤੀ ਅਹਿਮ ਹੈ, ਸਮਰਾਟ ਅਸ਼ੋਕ ਦੀ ਉਦਾਹਰਨ ਇਸਦੀ ਤਸਦੀਕੀ ਕਰਦੀ ਹੈ।

ਗੁੱਸਾ ਅਤੇ ਹੰਕਾਰ ਅਹਿੰਸਾ ਦੇ ਵੱਡੇ ਦੁਸ਼ਮਣ ਹਨ ਅਤੇ ਅਹਿੰਸਾ ਕੋਈ ਕੱਪੜਾ ਨਹੀਂ ਕਿ ਜਦ ਦਿਲ ਕੀਤਾ ਪਾ ਲਿਆ, ਇਹ ਇੱਕ ਜਜ਼ਬਾਤ ਹੈ ਜੋ ਦਿਲ ਵਿੱਚ ਵਸਦਾ ਹੈ। ਅਹਿੰਸਾ ਦਿਮਾਗੀ ਵਿਵਹਾਰ ਨਹੀਂ ਸਗੋਂ ਮਾਨਸਿਕ ਵਿਚਾਰ ਹੈ। ਅੱਜ ਦੇ ਸਮੇਂ ਵਿੱਚ ਅਹਿੰਸਾ ਕਿਤਾਬੀ ਪੰਨ੍ਹਿਆਂ ਤੱਕ ਸਿਮਟਦੀ ਜਾ ਰਹੀ ਹੈ ਜਦਕਿ ਇਸਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਪਰਮਾਤਮਾ ਵਿੱਚ ਯਕੀਨ ਰੱਖਣ ਵਾਲਾ ਅਹਿੰਸਾ ਸੰਬੰਧੀ ਦਿਲਚਸਪੀ ਰੱਖਦਾ ਹੈ ਅਚੇ ਸੱਚ, ਅਹਿੰਸਾ ਦਾ ਰਾਹ ਜਿੰਨਾ ਔਖਾ ਹੈ ਉਸਦਾ ਅੰਤ ਓਨਾ ਹੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਹੈ।

ਦੇਸ਼ ਦਾ ਦੁਖਾਂਤ ਹੈ ਕਿ ਵੱਖੋ ਵੱਖਰੇ ਸੂਬਿਆਂ ਵਿੱਚ ਸਮੇਂ ਸਮੇਂ ਦੇ ਹਿੰਸਾ ਦੀ ਘਟਨਾਵਾਂ ਵਾਪਰੀਆਂ ਹਨ, ਇਹਨਾਂ ਦੰਗਿਆਂ ਵਿੱਚ ਹਜ਼ਾਰਾਂ ਬੇਨਿਰਦੋਸ਼ੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਦੇਸ਼ ਵਿੱਚ ਹੁੰਦੇ ਧਾਰਮਿਕ ਫਿਰਕੂਪੁਣੇ, ਹਿੰਸਾ ਪਿੱਛੇ ਸਿੱਧੇ ਅਸਿੱਧੇ ਰਾਜਨੀਤਿਕ ਦਲਾਂ ਦੀ ਸ਼ੈਅ ਨਿੰਦਣਯੋਗ ਹੈ। ਭਾਰਤ ਮਹਾਤਮਾ ਗਾਂਧੀ ਦਾ ਦੇਸ਼ ਹੈ ਇੱਥੇ ਅਹਿੰਸਾ ਦੇ ਆਦਰਸ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਸਮੁੱਚੀ ਦੁਨੀਆਂ ਵਿੱਚ ਸ਼ਾਂਤੀ, ਪਿਆਰ ਅਤੇ ਮਿਲਵਰਤਣ ਦੀ ਵਿਚਾਰਧਾਰਾ ਦੀ ਅਮਲੀ ਅਗਵਾਈ ਕਰ ਸਕੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ : ਸੰਗਰੂਰ (ਪੰਜਾਬ)

ਈਮੇਲ : bardwal.gobinder@gmail.com

ਥਾਣਾ ਭਾਦਸੋਂ ਦੇ ਇਲਾਕੇ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ 

ਅੱਜ ਸਵੇਰੇ ਨੰਗੇ ਸਿਰ ਸਣੇ ਜੁੱਤੀ ਥੜ੍ਹਾ ਸਾਹਿਬ ਉੱਪਰ ਆ ਚੜ੍ਹਿਆ ਵਿਅਕਤੀ  

ਪਟਿਆਲਾ,3  ਅਕਤੂਬਰ ( ਗੁਰਸੇਵਕ ਸਿੰਘ ਸੋਹੀ ) ਥਾਣਾ ਭਾਦਸੋਂ ਇਲਾਕੇ ਦੇ ਪਿੰਡ ਦਿੱਤੂਪੁਰ ਜੱਟਾਂ ਵਿਚ ਅੱਜ ਸਵੇਰੇ ਸਾਢੇ ਕੁ ਪੰਜ ਵਜੇ ਦੇ ਕਰੀਬ ਪਿੰਡ ਦੇ ਹੀ ਇਕ ਵਿਅਕਤੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਿੰਡ ਦੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਮੀਡੀਆ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਿੱਤੂਪੁਰ ਜੱਟਾਂ ਦਾ ਵਾਸੀ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਕੌਮ ਜੱਟ ਸਿੱਖ ਅੱਜ ਤੜਕੇ ਤਕਰੀਬਨ ਸਾਢੇ ਪੰਜ ਵਜੇ ਸਣੇ ਜੁੱਤੀ ਨੰਗੇ ਸਿਰ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਅੰਦਰ  ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੇ ਅਸਥਾਨ ਥੜ੍ਹਾ ਸਾਹਿਬ ਉਪਰ ਚੜ੍ਹ ਗਿਆ। ਜਦ ਉਹ ਪਾਠ ਕਰ ਰਹੇ ਗ੍ਰੰਥੀ ਸਾਹਿਬਾਨ ਕੋਲ ਪਹੁੰਚਿਆ ਤਾਂ ਦਰਬਾਰ ਵਿੱਚ ਮੌਜੂਦ ਹੋਰ ਲੋਕਾਂ ਨੇ ਉਸ ਨੂੰ ਫੜ ਲਿਆ  । ਇਸੇ ਘਟਨਾਕ੍ਰਮ ਦੌਰਾਨ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੁਸ਼ੋਭਤ ਕਿਰਪਾਨ ਚੁੱਕ ਲਈ  ਅਤੇ ਕ੍ਰਿਪਾਨ ਲੈ ਪਿੰਡ ਵਿਚ ਭੱਜ ਗਿਆ ।   ਇਹ ਸਾਰਾ ਘਟਨਾਕ੍ਰਮ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਉੱਪਰ ਕੈਦ ਵੀ ਹੋ ਗਿਆ  । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਜਗਦੀਪ ਸਿੰਘ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਕੈਂਸਰ ਦੀ ਬਿਮਾਰੀ ਕਾਰਨ ਉਸ ਦੀ ਬਾਂਹ ਵੀ ਕੱਟੀ ਹੋਈ ਹੈ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਥਾਣਾ ਭਾਦਸੋਂ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਿਸ ਉਪਰ ਧਾਰਾ 295A/ 380 ਅਧੀਨ ਮੁਕੱਦਮਾ ਦਰਜ ਹੋਇਆ ਹੈ । ਬਾਕੀ ਇਸ ਦੀ ਹੋਰ ਵੀ ਛਾਣਬੀਣ ਕਰਕੇ ਇਸ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ।

ਹਲਕਾ ਨਿਹਾਲ ਸਿੰਘ ਵਾਲਾ ਚ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੀ ਬੋਲਣ ਲੱਗੀ ਤੁੂਤੀ

 ਨੇੜੇ ਆਉਂਦੀਆਂ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਚ ਵਿਰੋਧੀਆਂ ਨੂੰ ਪਾਇਆ ਵਖ਼ਤ
ਅਜੀਤਵਾਲ ( ਬਲਵੀਰ ਸਿੰਘ ਬਾਠ  ) ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੀ ਬੋਲਣ ਲੱਗੇ ਤੁੂਤੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਹਲਕਾ ਨਿਹਾਲ ਸਿੰਘ ਵਾਲਾ ਦੀ ਸੇਵਾ ਦੀ ਮੰਗ ਕਰਦਿਆਂ ਪਰੀਤਮ ਸਿੰਘ ਢੁੱਡੀਕੇ ਨੇ ਵਿਰੋਧੀਆਂ  ਵਿਰੋਧੀਆਂ ਨੂੰ ਵਖਤ ਪਾ ਦਿੱਤਾ ਹੈ  ਕਿਉਂਕਿ ਹਲਕੇ ਦੇ ਸਾਰੇ ਪਿੰਡਾਂ ਵਿਚ ਪਰੀਤਮ ਸਿੰਘ ਢੁੱਡੀਕੇ ਦੇ ਨਾਮ ਦਾ ਡੰਕਾ ਬੱਝਣਾ ਸ਼ੁਰੂ ਹੋ ਚੁੱਕਿਆ ਹੈ  ਜਨਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਨੇ ਦੱਸਿਆ ਕਿ ਪਿਛਲੇ ਪੱਚੀ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਪ੍ਰੀਤਮ ਸਿੰਘ ਨੇ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ  ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਟਿਕਟ ਦੀ ਮੰਗ ਕਰਦਿਆਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ  ਜਿੱਤ ਦੇ ਝੰਡੇ ਬੁਲੰਦ ਕਰਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ  ਅਤੇ ਹਲਕੇ ਦੇ ਲੋਕਾਂ ਦੀ ਦਿਨ ਰਾਤ ਸੇਵਾ ਕਰਨਗੇ  ਉਨ੍ਹਾਂ ਅੱਗੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਸ ਲਈ ਵਿਰੋਧੀਆਂ ਨੂੰ ਆਪਣੀ ਹਾਰ ਦਾ ਵਖਤ ਪੈ ਚੁੱਕਿਆ ਹੈ  ਉਨ੍ਹਾਂ ਕਿਹਾ ਜੇ ਮੈਂ ਧੰਨਵਾਦੀ ਹਾਂ ਹਲਕੇ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਲਈ ਪਾਰਟੀ ਪ੍ਰਧਾਨ ਕੋਲੋਂ ਹਲਕੇ ਦੀ ਸੇਵਾ ਲਈ ਟਿਕਟ ਦੀ ਮੰਗ ਕੀਤੀ ਸੀ

ਇਨਡੋਰ ਐਂਡ ਵਾਟਰ ਸਪੋਰਟਸ ਟੂਰਨਾਮੈਂਟ ਚੱਕ ਕਲਾਂ ਮਿਤੀ 10 ਤਰੀਕ ਨੂੰ -ਪ੍ਰਧਾਨ ਗੁਰਮੇਲ ਸਿੰਘ ਇੰਡੀਆ

 ਅਜੀਤਵਾਲ (ਬਲਵੀਰ ਸਿੰਘ ਬਾਠ)  ਪੰਜਾਬ ਦੇ ਪ੍ਰਸਿੱਧ ਪਿੰਡ ਚੱਕ ਕਲਾਂ ਵਿਖੇ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਨਡੋਰ ਐਂਡ ਵਾਟਰ ਸਪੋਰਟਸ  ਟੂਰਨਾਮੈਂਟ ਮਿਤੀ 10 10 2021 ਨੂੰ ਕਰਵਾਇਆ ਜਾ ਰਿਹਾ ਹੈ ਕੋਚ ਗੁਰਮੇਲ ਸਿੰਘ ਇੰਡੀਆ ਨੇ ਜਨਸ਼ਕਤੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਇਨਡੋਰ ਰੋਇੰਗ ਸਾਰੇ ਈਵੈਂਟ ਵਾਲੀਬਾਲ ਸ਼ੂਟਿੰਗ ਮੀਡੀਅਮ ਪੰਜਾਬ ਪੱਧਰੀ  ਮੁੰਡੇ ਕੁੜੀਆਂ ਦੌੜਾਂ ਅੰਡਰ ਦੱਸ ਸੌ ਮੀਟਰ ਅਤੇ ਦੋ ਸੌ ਮੀਟਰ  ਓਪਨ ਐਥਲੈਟਿਕਸ ਕੁੜੀਆਂ ਦੀਆਂ ਦੌੜਾਂ ਸੌ ਮੀਟਰ ਦੋ ਸੌ ਮੀਟਰ ਅਤੇ ਅੱਠ ਸੌ ਮੀਟਰ  ਇਸ ਅਥਲੈਟਿਕਸ ਕੁੜੀਆਂ ਦੀਆਂ ਦੌੜਾਂ ਸੌ ਮੀਟਰ ਦੋ ਸੌ ਮੀਟਰ ਅੱਠ ਸੌ ਮੀਟਰ  ਓਪਨ ਐਥਲੈਟਿਕਸ ਲੜਕਿਆਂ ਦੀਆਂ ਦੌੜਾਂ ਚਾਰ ਸੌ ਮੀਟਰ  ਰੱਸਾਕਸੀ ਦਸ ਮੈਂਬਰੀ ਪਿੰਡ ਵਾਰ ਪਹਿਲੀ ਵਾਰ ਪੇਂਡੂ ਟੂਰਨਾਮੈਂਟ ਵਿਚ ਔਰਤਾਂ ਦੇ ਮੁਕਾਬਲੇ ਇਕ ਮਟਕਾ ਦੌੜ ਦੂਜਾ ਸੂਈ ਧਾਗਾ ਤੀਜਾ  ਨਿੰਬੂ ਚਮਚਾ ਚੌਥਾ ਮਿਊਜ਼ਿਕ ਚੇਅਰ ਪੰਜਵਾਂ ਜਲੇਬੀ ਦੌੜ ਅੰਡਰ ਦੱਸ  ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਕਿਸੇ ਵੀ ਖਿਡਾਰੀ ਤੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਵੇਗੀ ਸਾਰੀਆਂ ਟੀਮਾਂ ਸਮੇਂ ਸਿਰ ਪਹੁੰਚ ਕੇ ਐਂਟਰੀ  ਕਰਵਾਉਣ ਗੁਰੂ ਕਾ ਲੰਗਰ ਅਤੁੱਟ ਵਰਤੇਗਾ

ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦੇ ਕਬਰਸਤਾਨ ਚੋਂ ਨਿਕਲੀਆਂ ਕਬਰਾਂ ਲਈ ਸਾਰੇ ਧਾਰਮਿਕ ਆਗੂਆਂ ਨੇ ਕੀਤੀ ਸਾਂਝੀ (ਦੁਆ )ਅਰਦਾਸ 

ਕਬਰਸਤਾਨ ਦੀ ਚਾਰਦੀਵਾਰੀ ਦਾ ਕੰਮ ਜਲਦੀ ਸ਼ੁਰੂ ਕਰਾਂਗੇ....ਪਿੰਡ ਵਾਸੀ
 ਬਰਨਾਲਾ /ਮਹਿਲ ਕਲਾਂ- 3 ਅਕਤੂਬਰ- (ਗੁਰਸੇਵਕ ਸੋਹੀ)- ਪਿਛਲੇ ਸਮੇਂ ਦੌਰਾਨ ਪੂਰੇ ਭਾਰਤ ਹੀ ਨਹੀਂ         
ਬਲਕੇ ਆਲ ਵਰਲਡ ਚ' ਚਰਚਾ ਦਾ ਵਿਸਾ ਬਣੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦਾ ਕਬਰਸਥਾਨ, ਜਿਸ ਵਿਚੋਂ ਇਨਸਾਨੀ ਪਿੰਜਰ, ਇਨਸਾਨੀ ਹੱਡੀਆਂ ਅਤੇ ਇਨਸਾਨੀ ਖੋਪੜੀਆਂ ਮਿਲਣ ਤੇ ਸੁਰਖੀਆਂ ਵਿਚ ਆ ਗਿਆ ਸੀ ।
ਜਾਣਕਾਰੀ ਅਨੁਸਾਰ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਪਿੰਡ ਦੇ ਇਕ ਕਿਸਾਨ ਨਾਲ ਮਿਲੀਭੁਗਤ ਕਰਕੇ ਕਬਰਸਥਾਨ ਦੀ ਜਗ੍ਹਾ 99 ਸਾਲਾ ਪਟੇ ਤੇ ਦੇ ਦਿੱਤੀ ਸੀ ।ਜਦੋਂ ਉਕਤ ਕਿਸਾਨ ਆਪਣੇ ਟਰੈਕਟਰ ਨਾਲ ਕਬਰਸਤਾਨ ਵਾਲੀ ਜਗ੍ਹਾ ਨੂੰ ਪੱਧਰਾ ਕਰਨ ਲੱਗਿਆ ਤਾਂ ਉਸ ਵਿਚੋਂ ਇਨਸਾਨੀ ਪਿੰਜਰ ,ਪੁਰਾਣੇ ਘੜੇ, ਇਨਸਾਨੀ ਹੱਡੀਆਂ ਆਦਿ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਦੌਰਾਨ ਪਿੰਡ ਦੇ ਉੱਦਮੀ ਨੌਜਵਾਨਾਂ ਨੇ ਵੀਡੀਓ ਬਣਾ ਕੇ ਨੈੱਟ ਤੇ ਵਾਇਰਲ ਕਰ ਦਿੱਤੀ ਸੀ।ਜਿਸ ਦੌਰਾਨ ਪੂਰੇ ਪੰਜਾਬ ਵਿੱਚੋਂ ਵੱਖ ਵੱਖ ਮੁਸਲਿਮ ਜਥੇਬੰਦੀਆਂ, ਫੈਡਰੇਸ਼ਨਾਂ, ਕਲੱਬਾਂ ਪਿੰਡ ਰਾਇਸਰ ਵਿਖੇ ਵੱਡੀ ਪੱਧਰ ਤੇ ਪਹੁੰਚ ਗਈਆਂ । 
ਜਿਨ੍ਹਾਂ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ,ਸੂੁਬਾ ਚੇਅਰਮੈਨ ਦਿਲਬਰ ਮੁਹੰਮਦ ਖਾਨ,ਐਡਵੋਕੇਟ ਮੋਬੀਨ ਬੁਖਾਰੀ ਮਾਲੇਰਕੋਟਲਾ,ਡੀ ਸੀ ਬਰਨਾਲਾ ਤੇਜ ਪ੍ਰਕਾਸ਼ ਸਿੰਘ ਫੂਲਕਾ,ਏ ਸੀ ਪੀ ਸ਼ਿਵਮ ਅਗਰਵਾਲ, ਐਸਐਚਓ ਅਮਰੀਕ ਸਿੰਘ ਥਾਣਾ ਠੁੱਲੀਵਾਲ, ਐਸਐਚਓ ਬਲਜੀਤ ਸਿੰਘ ਥਾਣਾ ਮਹਿਲ ਕਲਾਂ, ਐੱਸਐੱਚਓ ਮਨੀਸ਼ ਕੁਮਾਰ ਥਾਣਾ ਟੱਲੇਵਾਲ ਅਤੇ ਪਿੰਡ ਵਾਸੀਆਂ ਦੀ ਸੂਝ ਬੂਝ ਸਦਕਾ ਇਹ ਮਸਲਾ ਹੱਲ ਕਰਵਾ ਲਿਆ ਗਿਆ । ਜਿਸ ਵਿੱਚ ਉਕਤ ਕਿਸਾਨ ਨੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਕਬਰਸਤਾਨ ਦੀ ਸਾਰੀ ਜ਼ਮੀਨ ਆਪਣੇ ਮੁਸਲਿਮ ਭਾਈਚਾਰੇ ਹਵਾਲੇ ਕਰ ਦਿੱਤੀ।  
ਇਨ੍ਹਾਂ ਕਬਰਾਂ ਵਿੱਚੋਂ ਨਿਕਲੇ ਹੋਏ ਮਨੁੱਖੀ ਪਿੰਜਰਾਂ ਨੂੰ ਦੁਬਾਰਾ ਦਫਨਾਇਆ ਗਿਆ। ਅੱਜ ਉਨ੍ਹਾਂ  ਰੂਹਾਂ ਦੇ ਨਮਿੱਤ ,ਸਾਂਝੇ ਤੌਰ ਤੇ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਨੇ (ਦੁਆ) ਅਰਦਾਸ ਕੀਤੀ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਪਟਵਾਰੀ ਦਲਬਾਰਾ ਸਿੰਘ ,ਜਸਵਿੰਦਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਸੋਹੀ,ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਹੰਸ ਮੁਹੰਮਦ ਜ਼ੀਲਾ, ਮੋਹਰ ਸ਼ਾਹ, ਕਾਕਾ ਖਾਨ, ਜਗਮੋਹਣ ਸ਼ਾਹ,ਦਿਲਾਬਰ ਸ਼ਾਹ, ਸੁਖਦੀਪ ਖਾਨ, ਲਾਲੀ ਖਾਨ, ਪਾਲਾ ਖਾਨ, ਯੂਸਫ ਖਾਨ, ਫਿਰੋਜ਼ ਖਾਨ, ਖੁਸ਼ੀ ਮੁਹੰਮਦ, ਦਿਲਬਾਰ ਖਾਨ, ਸਫੀ ਖਾਨ ,ਚਮਕੌਰ ਖਾਨ, ਬੂਟਾ ਸ਼ਾਹ, ਮੋਹਣ ਸਿੰਘ ਗਿੱਲ, ਬਲਵੀਰ ਸਿੰਘ, ਲੱਡੂ ਸ਼ਾਹ, ਹੁਸੈਨ ਮੁਹੰਮਦ, ਨਾਜ਼ਰ ਸ਼ਾਹ, ਪਾਲਾ ਖਾਨ, ਨਜ਼ੀਰ ਮੁਹੰਮਦ,ਅਸਲਮ ਖਾਨ ਆਦਿ ਸਮੇਤ  ਪਿੰਡ ਵਾਸੀ ਸ਼ਾਮਲ ਸਨ ।
 ਅਖੀਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਭਾਰਤ ਵਿੱਚ ਵਸਦੇ ਸਮੂਹ ਮੁਸਲਮਾਨ ਭਾਈਚਾਰੇ ਸਮੇਤ, ਵੱਖ ਵੱਖ ਧਾਰਮਿਕ ,ਰਾਜਨੀਤਕ  ਜਥੇਬੰਧਕ ,ਫੈਡਰੇਸ਼ਨਾਂ, ਕਲੱਬਾਂ,ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ  ਕੀਤਾ,ਜਿਨ੍ਹਾਂ ਦੇ ਸਹਿਯੋਗ ਨਾਲ ਕਬਰਿਸਤਾਨ ਦੀ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਵਾਪਸ ਮਿਲੀ ਹੈ । ਉਨ੍ਹਾਂ ਹੋਰ ਕਿਹਾ ਕਿ ਕਬਰਸਤਾਨ ਦੀ ਚਾਰਦੀਵਾਰੀ ਦਾ ਕੰਮ ਵੀ  ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਵਿਚ ਉਨ੍ਹਾਂ ਨੇ ਪੰਜਾਬ ਵਾਸੀਆਂ ਅਤੇ ਦੇਸ਼ ਵਿਦੇਸ਼ ਵਸਦੇ ਆਪਣੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਵੱਡੇ ਅਤੇ ਸਾਂਝੇ ਕੰਮ ਲਈ ਆਰਥਿਕ ਮੱਦਦ ਦੀ ਅਪੀਲ ਵੀ ਕੀਤੀ ।

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ

ਮਹਿਲ ਕਲਾਂ/ਬਰਨਾਲਾ- 3 ਅਕਤੂਬਰ- (ਗੁਰਸੇਵਕ ਸੋਹੀ)- ਅੱਜ ਹਲਕਾ ਮਹਿਲ ਕਲਾਂ ਵਿੱਚ ਪੈਂਦੇ ਪਿੰਡ 
ਬਾਦਸ਼ਾਹਪੁਰ ਵਿੱਚ ਲੋਕ ਅਧਿਕਾਰ ਲਹਿਰ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ  ਪਿਛਲੇ 75 ਸਾਲ ਤੋਂ ਰਵਾਇਤੀ ਪਾਰਟੀਆਂ ਸਾਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ। ਪਰ ਹੁਣ ਲੋਕ ਅਧਿਕਾਰ ਲਹਿਰ ਦੇ ਸੂਝਵਾਨ ਵਰਕਰ ਆਪਣਾ ਆਗੂ ਆਪ ਚੁਣਕੇ ਉਸਨੂੰ ਵਿਧਾਨ ਸਭਾ ਵਿੱਚ ਭੇਜਣਗੇ। ਜਿੱਥੇ ਉਹ ਸਾਡੇ ਤੇ ਸਾਡੇ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਲਿਖ ਕੇ ਨਵਾਂ ਪੰਜਾਬ ਸਿਰਜਣਗੇ। ਇਸ ਸਮੇਂ ਆਪਣੇ ਸੰਬੋਧਨ ਚ ਹਰਜੀਤ ਸਿੰਘ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਸਬ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ। ਇਸ ਵਿੱਚ ਕੋਈ ਅਹੁਦਾ ਨਹੀ   ਸਭ ਬਰਾਬਰ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤਕ ਸਿਰਫ ਲੀਡਰ ਚੁਣੇ ਹਨ। ਨੁਮਾਇਦੇ ਨਹੀਂ ਚੁਣੇ। ਪਰ 2022 ਦੀ ਲੜਾਈ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਵਿਚਕਾਰ ਅਤੇ ਪੰਜਾਬ ਦੇ 3 ਕਰੋਡ਼ ਲੋਕਾਂ ਵਿਚਕਾਰ ਹੋਵੇਗੀ । ਇਸ ਸਮੇਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਲੋਕ ਅਧਿਕਾਰ ਲਹਿਰ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਵਿਸਵਾਸ ਦਿਵਾਉਣ ਦੇ ਨਾਲ ਨਾਲ ਹਰ ਘਰ ਵਿੱਚ ਲਹਿਰ ਨੂੰ ਲਿਜਾਣ ਲਈ ਪਰਣ ਕੀਤਾ। ਅਖੀਰ ਵਿੱਚ ਓਨਾ ਨੇ ਕਿਹਾ ਕੇ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦੇ ਲਈ ਹੁਣ ਆਮ ਲੋਕਾਂ ਨੂੰ ਮਿਲ ਕੇ ਸਿਰ ਜੋੜ ਕੇ ਇੰਨਾ ਲੋਟੂ ਸਰਕਾਰਾਂ ਦੇ ਵਿਰੁੱਧ ਇਕ ਧਿਰ ਬਣਾਉਣੀ ਪੈਣੀ ਆ ਤਾਂ ਜੋ ਇੰਨਾ ਲਹੂ ਪੀਣੀਆਂ ਜੋਕਾਂ ਸਰਕਾਰਾਂ ਤੋਂ ਖਹਿੜ੍ਹਾ ਛੁਡਾਇਆ ਜਾ ਸਕੇ। ਇਸ ਮੌਕੇ ਤੇ ਬਹਾਦਰ ਸਿੰਘ ਜੌਹਲ ਮਹਿਲ ਕਲਾਂ, ਰਣਧੀਰ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਗੁਰਤੇਜ ਸਿੰਘ ਆਦਿ ਹਾਜਿਰ ਸਨ।