You are here

ਪੰਜਾਬ

ਗ਼ਰੀਬ ਦੀ ਜੂਨ ✍️ ਮਨਪ੍ਰੀਤ ਮੁਸਾਫ਼ਿਰ

ਬੰਦਾ ਜੋ ਦਿਨ ਰਾਤ ਏਹੀ ਸੋਚੇ ,ਪੈਸਾ ਕਿਵੇਂ ਕਮਾਵਾਂ?
ਆਪ ਕੀ ਖਾਵਾਂ ਤੇ ਕੀ ਔਲਾਦ ਦੇ ਮੂੰਹ ਵਿੱਚ ਪਾਵਾਂ?

ਕੰਮ ਕਰ ਕੇ ਮੁੜ੍ਹਕਾ ਉਹਦਾ ਗਿੱਟਿਆਂ ਤੱਕ ਚੋਂਦਾ ਏ।
ਇੱਧਰ ਮਾਲਿਕ ਟੱਪਦਾ ਏ , ਘਰੇ ਨਿਆਣਾ ਰੋਂਦਾ ਏ।

ਨੈਣਾਂ ਚ ਰਹੇ ਉਦਾਸੀ ਉਹਦੇ  ,ਚੈਨ ਵੀ ਨਾ ਆਉਂਦਾ।
ਕਿਧਰੇ ਨਾ ਚਿੱਤ ਲੱਗੇ ਨਾ ਸੱਥ ਵਿਚ ਬੈਠਣ ਭਾਉਂਦਾ।

ਜਿਧਰੇ ਕਿਧਰੇ ਕੰਮ ਮਿਲੇ,ਮਸਾਂ ਹੀ ਧੇਲਾ ਕਮਾਉਂਦਾ।
ਬੱਚੇ ਨੂੰ ਗੋਦੀ ਚੁੱਕ,ਪਤਾ ਨੀ ਮੇਲਾ ਕਿਵੇਂ ਦਿਖਾਉਂਦਾ?

ਵਿਹੜੇ ਚ ਡਾਹੀ ਮੰਜੀ ਉੱਤੇ ਨੀਂਦ ਕਦੇ ਆਉਂਦੀ ਨਾ।
ਸਾਕ ਨਾ ਸਬੰਧੀ ਤੇ ਤਾਈ ਚਾਚੀ ਵੀ ਬੁਲਾਉਂਦੀ ਨਾ।

ਬੱਚੀ ਨੇ ਅਵਾਜ਼ ਦਿੱਤੀ , ਪਾਪਾ! ਬੈਗ ਨਵਾਂ ਲੈ ਦਿਉ।
ਤੇ ਜਲਦ ਫੀਸ ਭਰ ਦੇਣੀ, ਮੈਡਮ ਜੀ ਨੂੰ ਕਹਿ ਦਿਉ।

ਜ਼ਿਹਨ ਵਿੱਚ ਸੋਚੇ ਗਰੀਬੜਾ!ਜਾਮਾ ਹੋਇਆ ਲੀਰ।
ਕੀ ਬਣੂੰਗਾ ਮੇਰੀ ਧੀ ਦਾ ਉਹਦੀ ਚੀਕਾਂ ਮਾਰੇ ਜ਼ਮੀਰ?

ਅੱਜ ਦੇ ਵੇਲੇ ਵਿੱਚ,ਗਰੀਬ ਦੀ ਹੈ ਜੂਨ ਬੜ੍ਹੀ ਮਾੜੀ।
ਕੁਝ ਵੀ ਪੱਲੇ ਨਾ ਪੈਂਦਾ, ਪੂਰੀ ਉਮਰ ਹੈ ਦੇਹੀ ਸਾੜੀ।

ਮੈਡਮ ਜੀ ਨੇ ਫੋਨ ਕੀਤਾ,ਪੇਪਰਾਂ ਦੀ ਫ਼ੀਸ ਭਰ ਦਿਉ।
ਇੱਕ ਮੈਂ ਫਾਰਮ ਦਿਆਂਗੀ, ਦਸਤਖ਼ਤ ਵੀ ਕਰ ਦਿਉ।

ਆਨਲਾਈਨ ਕਲਾਸਾਂ ਵੇਲੇ,ਪਾਪਾ! ਲੈ ਦੋ ਇੱਕ ਫ਼ੋਨ।
ਜੇ ਕਲਾਸ ਨਾ ਲਾਈ,ਮੈਡਮ ਨੇ ਲੱਗ ਜਾਣਾ ਸੁਣਾਉਣ।

ਟੱਚ ਫ਼ੋਨ ਲੈ ਕੇ ਵਿੱਚ ਨੈੱਟ ਪੈੱਕ ਮਹੀਨੇ ਦਾ ਪਵਾ ਦਿਉ।
ਪੇਪਰ ਹੋਣ ਵਾਲੇ ਸ਼ੁਰੂ ਨੇ, ਮੈਨੂੰ ਸ਼ੀਟਾਂ ਵੀ ਦਿਵਾ ਦਿਉ।

ਬਾਰਵੀਂ ਪਾਸ ਹੋ ਗਈ ਦਾਖਲਾ ਕਾਲਜ ਚ ਭਰਾ ਦਿਉ।
ਤੇ ਨਾਲ ਮੈਨੂੰ ਇੱਕ ਕੰਪਿਊਟਰ ਕੋਰਸ ਵੀ ਕਰਾ ਦਿਉ।

ਲਓ ਸਮਾਂ ਪਾ ਕੇ ਹੁਣ ਘਰਵਾਲੀ ਵੀ ਮੰਜੇ ਤੇ ਪੈ ਗਈ।
ਚਲਦੀ ਸੀ ਜੋ ਡਿਗਰੀ ਉਹ ਉੱਥੇ ਅਧੂਰੀ ਰਹਿ ਗਈ।

ਸਭ ਅੰਗ ਸਾਕ ਕਹਿਣ, ਹੁਣ ਕੁੜੀ ਨੂੰ ਵਿਆਹ ਦਿਉ।
ਲੈਣਾ ਕੀ ਪੜ੍ਹਾਈਆਂ ਤੋਂ,ਚਾਰ ਕ ਪੈਸੇ ਝੋਲੀ ਪਾ ਦਿਉ।

ਕਰਨਾ ਵਿਆਹ ਏ ਤਾਂ ,ਪੈਸਾ ਵੀ ਚੰਗਾ ਲਾਉਣਾ ਪਊ।
ਹੋਇਆ ਨਾ ਜੇ ਹੱਲ ਤਾਂ ਘਰ ਗਿਰਵੀ ਰਖਾਉਣਾ ਪਊ।

ਮੰਗ ਬੜ੍ਹੀ ਕੀਤੀ, ਸਾਹੁਰਿਆਂ ਨੇ ਮੂੰਹ ਬੜਾ ਅੱਡਿਆ।
ਜੜ੍ਹ ਚ ਪਾ ਕੇ ਦਾਤੀ,ਉਹਨਾ ਤਾਂ ਪੋਟਾ- ਪੋਟਾ ਵੱਡਿਆ।

ਧੀ ਟੁਰ ਗਈ ਸਹੁਰਿਆਂ ਨੂੰ ਤੇ ਕੱਲਾ ਹੋ ਬਹਿ ਗਿਆ।
ਮੰਜੇ ਤੇ ਪਈ ਪਤਨੀ ਤੇ ਟੁੱਟਾ ਘਰ ਪੱਲੇ ਰਹਿ ਗਿਆ।

ਰਾਤ ਨੂੰ ਪਿਆ ਸੋਚੇ,ਬੰਦਾ ਕਿਵੇਂ ਬੰਦੇ ਨੇ ਹੀ ਠੱਗਿਆ?
ਅੱਧੀ ਰਾਤ ਬੀਤੀ ਤੇ, ਦਿਲ ਚ ਦਰਦ ਹੋਣ ਲੱਗਿਆ।

ਉੱਠਿਆ ਤੇ ਕੋਲ ਘੜੇ ਚੋਂ ਪਾਣੀ ਦੀ ਘੁੱਟ ਭਰ ਲਈ।
ਫਿਰ ਲੋੜ੍ਹ ਪਊ, ਬੋਤਲ ਸਿਰਾਣੇ ਕੋਲ ਹੀ ਧਰਨ ਦੀ।

ਮਨਪ੍ਰੀਤ ਮੁਸਾਫ਼ਿਰ

ਐੱਸ ਸੀ ਵਿਦਿਆਰਥੀਆਂ ਦੀ ਫੀਸ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪਤੱਰ

ਮਹਿਲ ਕਲਾਂ/ਬਰਨਾਲਾ- (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਕਮੇਟੀ ਦੀ ਅਗਵਾਈ ਹੇਠ ਜਥੇਬੰਦੀਆਂ ਦੇ ਇਕ ਵਫ਼ਦ ਵੱਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਰਾਹੀਂ 13 ਅਕਤੂਬਰ 2021 ਨੂੰ ਜਾਰੀ ਕੀਤੇ ਪੱਤਰ ਰਾਹੀਂ ਸਕੂਲਾਂ ਵਿੱਚ ਦਸਵੀਂ ਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਐਸ.ਸੀ ਵਿਦਿਆਰਥੀਆਂ ਦੀਆ ਭਰਾਈਆਂ ਜਾ ਰਹੀਆਂ ਫ਼ੀਸਾਂ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕੇ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਉੱਪਰ ਆਪਣਾ ਇੱਕ ਮੰਗ ਪੱਤਰ ਦਿੱਤਾ ਅਤੇ ਵਧਾਈਆਂ ਫੀਸਾਂ ਅਤੇ ਭਰਾਏ ਜਾ ਰਹੇ ਜੁਰਮਾਨੇ ਦੇ ਲਏ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । 
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਚ ਪਡ਼੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਸਕੂਲਾਂ ਵਿੱਚ ਐਸ ਸੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਸਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 29 ਅਕਤੂਬਰ 2021 ਤੱਕ 1300 ਰੁਪਏ ਅਤੇ ਬਾਰ੍ਹਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 1700 ਰੁਪਏ ਫੀਸਾਂ 8 ਨਵੰਬਰ 2021 ਤੱਕ ਵਸੂਲਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਅਨੁਸਾਰ ਇਕ ਹਫ਼ਤਾ ਲੇਟ ਫ਼ੀਸ ਭਰਨ ਤੇ ਵਿਦਿਆਰਥੀ ਪਾਸੋ 500 ਰੁਪਏ ਦੋ ਹਫ਼ਤੇ ਲੇਟ ਫ਼ੀਸ ਭਰਨ ਤੇ 1000 ਰੁਪਏ ਤਿੰਨ ਹਫ਼ਤੇ ਲੇਟ ਫੀਸ ਭਰਨ ਤੇ 2000 ਰੁਪਏ  ਲੇਟ ਫੀਸ ਭਰਨ ਲਿਆ ਫ਼ੈਸਲਾ ਸਿੱਧੇ ਤੌਰ ਤੇ ਗ਼ਰੀਬ ਅਤੇ ਮਜ਼ਦੂਰ ਵਿਰੋਧੀ ਫ਼ੈਸਲੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਟੇਢੇ ਢੰਗ ਨਾਲ ਸਿੱਖਿਆ ਵਿਭਾਗ ਦਾ ਨਿੱਜੀਕਰਨ ਨੂੰ ਬੜਾਵਾ ਦੇਣ ਤੇ ਤੁਲੀ ਹੋਈ ਹੈ ।ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕਦੇ ਸਿੱਖਿਆ ਨੂੰ ਮੁਫ਼ਤ ਦੇਣ ਐਸ ਸੀ ਵਰਗ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਅਤੇ ਬਿਜਲੀ ਮੀਟਰਾਂ ਦੇ ਬਕਾਏ ਮੁਆਫ ਕਰਨ ਅਤੇ ਤਿੱਨ ਸੌ ਯੂਨਿਟ ਤਕ ਬਿਜਲੀ ਮੁਆਫ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਚੋਣ ਸਟੰਟ ਕਰਕੇ ਲੋਕਾਂ ਨੂੰ ਵੋਟ ਬਟੋਰ ਲਈ ਡਰਾਮੇਬਾਜ਼ੀ ਕਰ ਰਹੀਆਂ ਪਰ ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਰਾਹ ਤੇ ਚਲਦਿਆਂ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫੀਸਾਂ ਵਿਚ ਬੇਲੋੜਾ ਵਾਧਾ ਕਰਕੇ ਵਿਦਿਆਰਥੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਜੋ ਕਿ ਜਥੇਬੰਦੀਆਂ ਸਰਕਾਰ ਦੇ ਅਜਿਹੇ ਨਵੇਂ ਨਵੇਂ ਫ਼ੈਸਲਿਆਂ ਨੂੰ ਕਦੇ ਲਾਗੂ ਨਹੀਂ ਹੋਣ ਦੇਣਗੀਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਸਵੀਂ ਅਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ ਬੇਲੋੜਾ ਕੀਤੇ ਵਾਅਦੇ ਅਤੇ ਜੁਰਮਾਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਲੁੱਟ ਕਰਨੀ ਬੰਦ ਨਾ ਕੀਤੀ ਤਾਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਬਰਨਾਲਾ ਅੰਦਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੋਤ ਤਿਵਾਡ਼ੀ ਨੇ ਜਥੇਬੰਦੀਆਂ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸਬੰਧੀ ਉਹ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਪੰਜਾਬ ਸਰਕਾਰ ਤੱਕ  ਪਹਿਲ ਦੇ ਅਧਾਰ ਤੇ ਪਹੁੰਚਦਾ ਕਰਨਗੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ ਆਦਿ ਵੀ ਹਾਜ਼ਰ ਸਨ।

 

ਮਹਿਲਕਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ

ਲੋਕ ਮਿੱਤਰਤਾ ਪਹਿਲ" ਤਹਿਤ ਪੁਲਿਸ ਪਬਲਿਕ/ਕਮੇਟੀ ਦੀ 5 ਕਿਲੋਮੀਟਰ  ਦੀ ਮੈਰਾਥਨ ਦੌੜ......

ਆਈ ਪੀ ਐਸ ਸ਼ੁਭਮ ਅਗਰਵਾਲ ਅਤੇ ਥਾਣਾ ਮੁਖੀ ਅਮਰੀਕ ਸਿੰਘ ਸਮੇਤ  ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ.....   

ਮਹਿਲ ਕਲਾਂ/ ਬਰਨਾਲਾ- 30 ਅਕਤੂਬਰ ( ਗੁਰਸੇਵਕ ਸੋਹੀ )- ਅੱਜ ਸਵੇਰੇ ਲੋਕ ਮਿੱਤਰਤਾ ਪਹਿਲ ਤਹਿਤ ਪੁਲੀਸ ਪਬਲਿਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐੱਸ ਏ ਐੱਸ ਪੀ ਮਹਿਲਕਲਾਂ  ਦੀ ਅਗਵਾਈ ਵਿੱਚ  "Run For Unity" ਤੰਦਰੁਸਤੀ ਅਤੇ ਏਕਤਾ ਦੇ ਮਕਸਦ ਤਹਿਤ 5 ਕਿਲੋਮੀਟਰ ਮੈਰਾਥਨ ਮਿਤੀ 30-10-2021 ਨੂੰ ਸਵੇਰੇ 6ਵਜੇ ਟੋਲ ਪਲਾਜ਼ਾ ਮਹਿਲ ਕਲਾਂ ਤੋਂ ਸ਼ੁਰੂ ਕਰਵਾਈ ਗਈ। ਜਿਸ ਵਿਚ ਸਕੂਲ ਦੇ ਵਿਦਿਆਰਥੀ, ਸਪੋਰਟਸ ਕਲੱਬ ਅਤੇ ਪੁਲਸ ਕਰਮਚਾਰੀਆਂ ਨੇ ਹਿੱਸਾ ਲਿਆ।ਸ੍ਰੀ  ਸ਼ੁਭਮ ਅਗਰਵਾਲ ਵੱਲੋਂ ਨੌਜਵਾਨਾਂ ਨਾਲ ਭੱਜ ਕੇ ਖ਼ੁਦ ਇਸ 5 ਕਿਲੋਮੀਟਰ ਮੈਰਾਥਨ ਦੌੜ ਨੂੰ ਮੁਕੰਮਲ ਕੀਤਾ ਗਿਆ। ਇਸ ਮੈਰਾਥਨ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਲੋਕ ਮਿੱਤਰਤਾ ਦੇ ਲੋਗੋ ਵਾਲੀਆਂ ਟੀ ਸ਼ਰਟਾਂ ਵੰਡੀਆਂ ਗਈਆਂ । ਪਹਿਲੀਆਂ 5 ਪੁਜੀਸ਼ਨਾਂ ਤੇ ਆਉਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਇਸ ਮੈਰਾਥਨ ਦੌੜ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ  Participation ਸਰਟੀਫਿਕੇਟ ਵੀ ਦਿੱਤੇ ਗਏ। ਦੌੜ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਦੌੜ ਵਿਚ ਪਹਿਲੇ ਨੰਬਰ ਤੇ ਹਰਪ੍ਰੀਤ ਸਿੰਘ ਚੌਹਾਨਕੇ ਖੁਰਦ ,ਦੂਸਰੇ ਨੰਬਰ ਤੇ ਗੁਰਮੀਤ ਸਿੰਘ ਮਹਿਲਕਲਾਂ, ਤੀਸਰੇ ਨੰਬਰ ਗੁਰਜੀਤ ਸਿੰਘ ਮਹਿਲਕਲਾਂ, ਚੌਥੇ ਨੰਬਰ ਤੇ ਚਮਕੌਰ ਸਿੰਘ ਚੌਹਾਨਕੇ ਖੁਰਦ ਅਤੇ ਪੰਜਵੇਂ ਨੰਬਰ ਤੇ ਹਰਜਿੰਦਰ ਸਿੰਘ ਮਹਿਲ ਕਲਾਂ ਅਤੇ ਮਹਿੰਦਰ ਸਿੰਘ ਵਧਾਤੇ ਮੋਹਰੀ ਰਹੇ । ਇਸ ਤੋਂ ਇਲਾਵਾ ਪੁਲਸ ਮਹਿਕਮੇ ਦੇ ਕਰਮਚਾਰੀਆਂ ਵਿੱਚੋਂ ਪਹਿਲੇ ਨੰਬਰ ਤੇ ਸ° ਥ°ਬਲਵੰਤ ਸਿੰਘ ਦੂਸਰੇ ਤੇ  ਜਬਰਜੋਸ ਸਿੰਘ ਆਏ। ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐਸ ਵੱਲੋਂ  "ਲੋਕ ਮਿੱਤਰਤਾ ਪਹਿਲ" ਨੂੰ ਅੱਗੇ ਵਧਾਉਂਦੇ ਹੋਏ ਸ਼ਾਮਲ ਹੋਣ ਵਾਲੇ ਨੌਜਵਾਨਾਂ ਨਾਲ ਮਿੱਤਰ ਤੌਰ ਤੇ ਗੱਲਬਾਤ ਕੀਤੀ। ਨਸ਼ਿਆਂ ਦੀ ਰੋਕਥਾਮ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨਾਲ ਸ਼ੇਅਰ ਕਰਨ ਤੇ ਇਸ ਦੇ ਖਾਤਮੇ ਸਬੰਧੀ ਪੁਲਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ। ਨੌਜਵਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪੁਲੀਸ ਪ੍ਰਸ਼ਾਸਨ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ। ਉਹ ਕਿਸੇ ਵੀ ਟਾਈਮ ਕੋਈ ਵੀ ਪਰਿਵਾਰਕ ਸਮੱਸਿਆ, ਸਮਾਜਿਕ ਸਮੱਸਿਆ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਥਾਣਾ ਮੁਖੀ ਸਰਦਾਰ ਬਲਜੀਤ ਸਿੰਘ, ਇੰਸਪੈਕਟਰ ਰਾਜਪਾਲ ਸਿੰਘ, ਥਾਣੇਦਾਰ ਅਮਰੀਕ ਸਿੰਘ, ਥਾਣੇਦਾਰ ਮੁਨੀਸ਼ ਕੁਮਾਰ, ਰੀਡਰ ਬਲਵੀਰ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਅਧਿਕਾਰੀ ਸਮੇਤ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਸਨ ।

'ਹੋਪ ਫਾਰ ਮਹਿਲ ਕਲਾਂ ਵੱਲੋਂ ਸਮਾਜਸੇਵੀ ਪ੍ਰਵਾਸੀ ਭਾਰਤੀ ਭੋਲਾ ਸਿੰਘ ਸ਼ੇਰਪੁਰ ਦਾ ਸਨਮਾਨ 

ਸ਼ੇਰਪੁਰ /ਬਰਨਾਲਾ- 30 ਅਕਤੂਬਰ-   (ਗੁਰਸੇਵਕ ਸੋਹੀ)-  ਇਲਾਕੇ ਵਿੱਚ ਲੋਕ ਹਿਤਾਂ ਨੂੰ ਸਮਰਪਿਤ ਆਮ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਅਣਥੱਕ ਯਤਨ ਕਰਨ ਵਾਲੀ ਸਰਗਰਮ ਜਥੇਬੰਦੀ  "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋ ਸਮਾਜਸੇਵੀ ਅਤੇ ਪ੍ਰਵਾਸੀ ਭਾਰਤੀ ਭੋਲਾ ਸਿੰਘ ਯੂਐੱਸਏ ਸੇਵਾਮੁਕਤ ਐੱਸਡੀਓ ਬਿਜਲੀ ਬੋਰਡ ਨੂੰ ਤੌਰ ਤੇ ਸਨਮਾਨਤ ਕੀਤਾ ਗਿਆ। ਸਮਾਜਸੇਵੀ ਭੋਲਾ ਸਿੰਘ ਐੱਸਡੀਓ ਵੱਲੋਂ ਕੀਤੇ ਲੋਕ ਪੱਖੀ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਨਿਰਸਵਾਰਥ ਭਾਵਨਾ ਨਾਲ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਨੇ ਇੱਕ ਮਾਨਵਤਾ ਪੱਖੀ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਇਸ ਨੌਜਵਾਨ ਨੇ ਆਪਣੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਤਹੱਈਆ ਕਰਕੇ ਮਾਨਵਤਾਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਸ ਪਰਿਵਾਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਵੀ ਵੱਡੀ ਪੱਧਰ ਤੇ ਲੋਕ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਹਨ। ਪ੍ਰਵਾਸੀ ਭਾਰਤੀ ਭੋਲਾ ਸਿੰਘ ਨੇ 'ਹੋਪ ਫਾਰ ਮਹਿਲ ਕਲਾਂ' ਤੇ ਲੋਕ ਭਲਾਈ ਸੁਸਾਇਟੀ ਮਹਿਲ ਕਲਾਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਤੇ ਭ੍ਰਿਸ਼ਟਾਚਾਰ ਵਿਰੁੱਧ ਕੁਲਵੰਤ ਸਿੰਘ ਟਿੱਬਾ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਸਮਾਜਿਕ ਮੁਹਿੰਮ 'ਹੋਪ ਫਾਰ ਹਿਲ ਕਲਾਂ' ਦੀ ਸਮੁੱਚੀ ਟੀਮ ਨੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।ਇਸ ਮੌਕੇ ਸਮਾਜ ਸੇਵਕ ਵੈੱਲਫੇਅਰ ਸੁਸਾਇਟੀ ਘਨੌਰੀ ਦੇ ਪ੍ਰਧਾਨ ਅਮਰੀਕ ਸਿੰਘ ਮਾਨ, ਬਲਵਿੰਦਰ ਸਿੰਘ, ਹੈਪੀ ਸਿੰਘ ਆਦਿ ਹਾਜ਼ਰ ਸਨ।

ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ✍️ ਜਸਵਿੰਦਰ ਸ਼ਾਇਰ "ਪਪਰਾਲਾ "

1 ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ਰੋਂਦੀਆਂ ਛੱਡ ਮਾਵਾਂ ਨੂੰ ।
 ਪੱਲੇ ਬੰਨ ਕੇ ਲੈ ਜਾ ਪੁੱਤ ਮਾਂ ਦੀਆਂ ਦੁਆਵਾਂ ਨੂੰ ।
 

 2 ਜਾ ਕੇ ਪ੍ਰਦੇਸ਼ਾਂ ਚ ਜਾਵੀਂ ਨਾ ਮੈਨੂੰ ਭੁੱਲ ਪੁੱਤਰਾ ।
 ਮਾਂ ਦੀ ਲੋਰੀਆਂ ਦਾ ਪਾਵੀਂ ਤੂੰ ਮੁੱਲ ਪੁੱਤਰਾਂ ।
 ਭੇਜੂ  ਨਿੱਤ ਹੀ ਸੁਨੇਹੇ ਵਗਦੀਆ ਹਵਾਵਾਂ ਨੂੰ
 ਪ੍ਰਦੇਸ਼ਾਂ........
 

3 ਕਰਕੇ ਜਮੀਨ ਗਹਿਣੇ ਤੈਨੂੰ ਪ੍ਰਦੇਸ਼ਾਂ ਚ ਘੱਲਿਆ ।
ਕਰਜ਼ਾ ਉਤਾਰ ਨਹੀਂਉ ਹੋਣਾ ਬਾਪੂ ਤੋਂ ਕੱਲਿਆ ।
ਸੱਜੇ ਹੋਰ ਵੀ ਪੜਾਉਣਾ ਛੋਟੇ ਭਰਾਵਾਂ ਨੂੰ
ਪ੍ਰਦੇਸ਼ਾਂ............

4 ਤੈਥੋਂ ਨਿੱਕੀ ਭੈਣ ਦਾ ਵਿਆਹ ਵੀ ਹਜੇ ਕਰਨਾ ।
ਕੱਲ੍ਹੇ ਤੇਰੇ ਬਾਪੂ ਦੀ ਕਮਾਈ ਨਾਲ ਨਹੀਂ ਸਰਨਾ ।
ਪਹਿਲਾਂ ਹੀ ਕਰਜ਼ਾ ਦੇਣਾ ਪਇਆ
 ਸਾਹਵਾਂ ਨੂੰ ।
ਪ੍ਰਦੇਸ਼ਾਂ.......

5 ਜੇ ਇੱਥੇ ਮਿਲ ਜਾਵੇ ਰੁਜ਼ਗਾਰ ਲੋੜ ਕੀ ਪ੍ਰਦੇਸ਼ਾਂ ਦੀ ।
ਇੱਥੇ ਨੌਕਰੀ ਤੇ ਕੁਰਸੀ ਵੀ ਵੱਡੇ ਵੱਡੇ ਸੇਠਾ ਦੀ ।
ਇਹ ਤਾਂ ਆਪਣੀ ਟੌਹਰ ਵਾਸਤੇ ਕੁਚਲ ਦਿੰਦੇ ਗਰੀਬਾਂ ਦੇ ਚਾਵਾਂ ਨੂੰ
ਪ੍ਰਦੇਸ਼ਾਂ........

6 ਇੱਥੇ ਫੇਰ ਕਿਉਂ ਵਿਲਕਣ ਚੂੜਾ ਵਾਲੀ ਨਾਰਾਂ ਵੇ।
ਜੇਕਰ ਇੱਥੇ ਹੋਵਣ ਚੱਜ ਦੀਆਂ ਸਾਡੀਆਂ ਸਰਕਾਰਾਂ ਵੇ।
ਜੇ ਮੁੱਲ ਨਹੀ  ਪੈਂਦਾ "ਸ਼ਾਇਰ "
ਕੀ ਫਾਇਦਾ ਲਿਖਣ ਦਾ ਕਵਿਤਾਵਾਂ ਨੂੰ
ਪ੍ਰਦੇਸ਼ਾਂ.........

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨਾਂ ਨੂੰ ਐਮਰਜੈਂਸੀ ਕਾਲ ਤੇ ਟਿਕਰੀ ਬਾਰਡਰ ਦਿੱਲੀ ਪਹੁੰਚਣ ਦੀ ਬੇਨਤੀ

ਜਗਰਾਉਂ ,30 ਅਕਤੂਬਰ  ( ਜਸਮੇਲ ਗ਼ਾਲਿਬ)  ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪ੍ਰੈਸ ਨਾਲ ਸੁਨੇਹਾ ਸਾਂਝਾ ਕਰਦਿਆਂ ਦੱਸਿਆ । ਸਮੂਹ ਪਿੰਡ ਇਕਾਈਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਕਾਲ ਹੈ ਕਿ ਸਾਰੇ ਪਿੰਡਾਂ ਚੋਂ ਵਧ ਤੋਂ ਵੱਧ ਸਾਥੀ ਦਿੱਲੀ ਟੀਕਰੀ ਬਾਰਡਰ ਤੇ ਪੰਹੁਚਣ।ਇਸ ਸਬੰਧੀ ਅੱਜ ਜਿਲਾ ਕਮੇਟੀ ਦੀ ਮੀਟਿੰਗ ਚ ਸਾਰੇ ਬਲਾਕ ਆਗੂਆਂ ਦੀ ਹਾਜਰੀ ਚ ਫੈਸਲਾ ਹੋਇਆ ਕਿ ਪਹਿਲੀ ਨਵੰਬਰ ਹਰ ਪਿੰਡ ਚੋਂ 10 ਸਾਥੀ ਸਮੇਤ ਭੈਣਾਂ ਦਿੱਲੀ ਟਿਕਰੀ ਬਾਰਡਰ ਵੱਲ ਚਾਲੇ ਪਾਉਣ । ਸਾਰੇ ਪਿੰਡਾਂ ਦੇ ਸਾਥੀਆਂ ਨੇ ਪਹਿਲੀ ਨਵੰਬਰ ਸੋਮਵਾਰ ਸ਼ਾਮ ਚਾਰ ਵਜੇ ਜਗਰਾਓਂ ਰੇਲਵੇ ਸਟੇਸ਼ਨ ਤੇ ਇਕਤਰ ਹੋ ਕੇ ਬਹਾਦਰਗੜ੍ਹ ਜਾਣ ਵਾਲੀ ਟ੍ਰੇਨ ਤੇ ਚੜਣਾ ਹੈ।ਸਾਰੇ ਇਕਾਈ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਹਰ ਹਾਲਤ ਇਸ ਹਿਦਾਇਤ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਸਾਰੇ ਪਿੰਡ ਅਪਣੇ ਅਪਣੇ ਜਥੇਬੰਦੀ ਦੇ ਝੰਡੇ ਲੈ ਕੇ ਆਉਣ ਜੀ।ਕਿਸੇ ਵੀ ਕਿਸਮ ਦੀ ਸੁਸਤੀ ਜਾਂ ਅਣਗਹਿਲੀ ਸਾਲ ਭਰ ਤੋਂ ਚਲ ਰਹੇ ਕਿਸਾਨ ਸੰਘਰਸ਼ ਲਈ ਨੁਕਸਾਨਦੇਹ ਹੋਵੇਗੀ। ਕਿਉਂਕਿ ਮੋਦੀ ਸਰਕਾਰ ਬੈਰੀ ਕੇਡ  ਹਟਾਉਣ ਦੇ ਬਹਾਨੇ ਸਾਡਾ ਮੋਰਚਾ ਖਿੰਡਾਉਣ ਦਾ ਕੁਕਰਮ ਕਰ ਸਕਦੀ ਹੈ। ਇਸ ਲਈ ਝੋਨੇ ਦੇ ਕਸ ਦੇ ਬਾਵਜੂਦ ਜਮੀਨਾਂ ਤੇ ਖੇਤੀ ਬਚਾਉਣ ਲਈ ਇਸ ਕੰਮ ਚ ਕੋਈ ਢਿੱਲ ਸਾਡੇ ਲਈ ਕੀਤੀ ਕਰਾਈ ਖੂਹ ਚ ਪਾਉਣ ਦੇ ਤੁਲ ਹੋਵੇਗੀ। ਹੁਣੇ ਹੀ ਤਿਆਰੀ ਸ਼ੁਰੂ ਕਰ ਦਿਓ ਜੀ। ਕਲ  ਸ਼ਾਮ ਸੱਤ  ਵਜੇ ਤਕ ਅਪਣੇ ਅਪਣੇ ਬਲਾਕ ਸਕੱਤਰ ਨੂੰ ਇਸ ਤਿਆਰੀ ਸਬੰਧੀ ਜਾਣਕਾਰੀ ਦਿਓ ਜੀ ਅਤਿ ਜਰੂਰੀ ਹੈ। 

ਜਨਮ ਦਿਨ ਮੁਬਾਰਕ  

ਜਸਮੀਤ ਸਿੰਘ ਖਹਿਰਾ ਪੁੱਤਰ ਹਰਮਿੰਦਰ ਸਿੰਘ ਖਹਿਰਾ  ਮਾਤਾ ਹਰਮੀਤ ਕੌਰ ਖਹਿਰਾ ਪਿੰਡ ਸਲੇਮਪੁਰਾ (ਸਿਧਵਾਬੇਟ ) ਨੂੰ ਜਨਮਦਿਨ ਮੁਬਾਰਕ ।

ਹੁਣ ਹੋਵੇਗਾ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਪਿੰਡਾਂ ਸ਼ਹਿਰਾਂ ਵਿੱਚ ਵੜਨ ਤੇ ਘਿਰਾਓ  

ਨਰਮੇ ਝੋਨੇ ਦੀ ਤਬਾਹੀ ਦੇ ਮੁਆਵਜ਼ੇ ਬਾਰੇ ਧਾਰੀ ਚੰਨੀ ਸਰਕਾਰ ਦੀ ਇਸ ਚੁੱਪ ਨੂੰ ਤੋੜਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਿਆ ਗਿਆ ਫ਼ੈਸਲਾ  

ਬਠਿੰਡਾ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਘਿਰਾਓ ਦੇ ਪੰਜਵੇਂ ਦਿਨ ਨਰਮੇ ਝੋਨੇ ਦੀ ਤਬਾਹੀ ਦੇ ਮੁਆਵਜ਼ੇ ਬਾਰੇ ਧਾਰੀ ਚੰਨੀ ਸਰਕਾਰ ਦੀ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਇਹ ਘਿਰਾਓ ਸਮਾਪਤ ਕਰਕੇ ਕੱਲ੍ਹ ਤੋਂ ਕਾਂਗਰਸੀ ਮੰਤਰੀਆਂ ਵਿਧਾਇਕਾਂ ਦਾ ਪਿੰਡਾਂ ਸ਼ਹਿਰਾਂ ਵਿੱਚ ਆਉਣ'ਤੇ ਘਿਰਾਓ ਕਰਨ ਅਤੇ ਝੂਠ ਦੇ ਪੁਲੰਦਿਆਂ 'ਤੇ ਕਾਟੇ ਮਾਰਨ ਦਾ ਐਲਾਨ

 ਬਠਿੰਡਾ ( ਗੁਰਸੇਵਕ ਸਿੰਘ ਸੋਹੀ   ) ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਅਤੇ ਗੜੇਮਾਰੀ ਝੱਖੜ ਮੀਂਹ ਨਾਲ ਝੋਨੇ ਤੇ ਹੋਰ ਫ਼ਸਲਾਂ ਦੀ ਹੋਈ ਤਬਾਹੀ ਦਾ ਕਿਸਾਨਾਂ ਮਜ਼ਦੂਰਾਂ ਵਾਸਤੇ ਪੂਰਾ ਮੁਆਵਜ਼ਾ ਲੈਣ ਖਾਤਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਥਾਨਕ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਕੀਤੇ ਗਏ ਘਿਰਾਓ ਵਿੱਚ ਅੱਜ ਪੰਜਵੇਂ ਦਿਨ ਵੀ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਅੱਜ ਵੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਗੁਰੂ ਨਾਨਕ ਸਕੂਲ ਧੋਬੀਆਣਾ ਬਸਤੀ ਬਠਿੰਡਾ ਵਿਖੇ ਆਉਣ ਦੀ ਮੌਕੇ 'ਤੇ ਭਿਣਕ ਪੈਣ ਸਾਰ ਰੋਹ 'ਚ ਆਏ ਕਿਸਾਨਾਂ ਮਜ਼ਦੂਰਾਂ ਔਰਤਾਂ ਦਾ ਵੱਡਾ ਕਾਫ਼ਲਾ ਜ਼ੋਸ਼ੀਲੇ ਨਾਹਰੇ ਲਾਉਂਦਾ ਉੱਥੇ ਪੁੱਜ ਗਿਆ। ਅਸਲ ਵਿੱਚ ਉੱਥੇ ਪਹੁੰਚਿਆ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਵੀ ਕਿਸਾਨਾਂ ਦਾ ਕਾਫ਼ਲਾ ਦੇਖਣਸਾਰ ਉੱਥੋਂ ਦੌੜ ਗਿਆ ਤੇ ਮੰਤਰੀ ਨੂੰ ਵੀ ਆਪਣਾ ਦੌਰਾ ਰੱਦ ਕਰਨਾ ਪਿਆ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਮਨਜੀਤ ਕੌਰ ਤੋਲਾਵਾਲ, ਸਰਬਜੀਤ ਕੌਰ ਘੋਲੀਆ, ਕਮਲਜੀਤ ਕੌਰ ਬਰਨਾਲਾ ਅਤੇ ਸ਼ਾਮਲ ਜ਼ਿਲ੍ਹਿਆਂ ਬਲਾਕਾਂ ਦੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਟਿਕਰੀ ਬਾਰਡਰ ਵਿਖੇ ਸ਼ੱਕੀ ਹਾਦਸੇ ਵਿੱਚ ਸ਼ਹੀਦ ਹੋਈਆਂ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਜੁਝਾਰੂ ਔਰਤਾਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਤੋਂ ਇਲਾਵਾ ਰਾਤੀਂ ਸ਼ਹੀਦ ਹੋਏ ਜੇਠੂਕੇ ਦੇ ਕਿਸਾਨਾਂ ਧਰਮ ਸਿੰਘ ਤੇ ਰਿਪਨ ਸਿੰਘ ਦੀਆਂ ਮਿਰਤਕ ਦੇਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਪਿੰਡ ਖੀਵਾ ਦਿਆਲੂਵਾਲਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਦੇ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਪੰਜਾਂ ਸ਼ਹੀਦਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਮੁਕੰਮਲ ਕਰਜ਼ਾ ਮੁਕਤੀ ਅਤੇ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਕਾਂਗਰਸ ਦੀ ਚੰਨੀ ਸਰਕਾਰ 'ਤੇ ਦੋਸ਼ ਲਾਇਆ ਕਿ ਉਸਨੇ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜ਼ਾ ਲੈਣ ਲਈ ਕਿਸਾਨਾਂ ਵੱਲੋਂ ਖਜ਼ਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਵੀ 15 ਦਿਨ ਨਜ਼ਰਅੰਦਾਜ਼ ਕਰੀ ਰੱਖਿਆ ਅਤੇ ਹੁਣ ਸਕੱਤਰੇਤ ਘਿਰਾਓ ਦੇ ਪੰਜਵੇਂ ਦਿਨ ਵੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ। ਉਲਟਾ ਕਾਂਗਰਸ ਦੀ ਚੰਨੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਅਤੇ ਸ਼ਹਿਰਾਂ/ਪਿੰਡਾਂ ਦੇ ਚੌਕਾਂ 'ਚ ਵੱਡੇ ਬੈਨਰ ਲਗਵਾ ਕੇ ਪੀੜਤ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਦੇਣ ਬਾਰੇ ਨੰਗਾ ਚਿੱਟਾ ਝੂਠ ਬੋਲਿਆ ਗਿਆ ਹੈ ਅਤੇ ਪੰਜਾਬ ਦੇ ਖੇਤੀ ਮੰਤਰੀ ਵੱਲੋਂ ਤਬਾਹ ਹੋਏ ਨਰਮੇ ਦਾ ਰਕਬਾ 7 ਲੱਖ ਏਕੜ ਦੀ ਥਾਂ ਸਿਰਫ਼ 2 ਲੱਖ ਏਕੜ ਬਣਾ ਕੇ ਪੇਸ਼ ਕਰਨ ਲਈ ਕੋਰਾ ਝੂਠ ਬੋਲਿਆ ਗਿਆ ਹੈ। ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਨ੍ਹਾਂ ਝੂਠੇ ਸਿਆਸਤਦਾਨਾਂ ਦੀ ਕਿਸਾਨ ਆਗੂਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਨਰਮੇ ਅਤੇ ਝੋਨੇ ਦੀ ਮੁਕੰਮਲ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਦੇ ਹਿਸਾਬ ਅਤੇ ਖੇਤ ਮਜ਼ਦੂਰਾਂ ਨੂੰ ਨਰਮਾ-ਚੁਗਾਈ ਦੇ ਰੁਜ਼ਗਾਰ ਉਜਾੜੇ ਬਦਲੇ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜ਼ਾ ਦਿੱਤਾ ਜਾਵੇ। ਤਬਾਹੀ ਦੀਆਂ ਦੋਸ਼ੀ ਨਕਲੀ ਬੀਜ/ਦਵਾਈਆਂ ਬਣਾਉਣ ਵੇਚਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨਾਲ ਮਿਲੀਭੁਗਤ ਦੇ ਸਰਕਾਰੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇਸ ਤਬਾਹੀ ਤੋਂ ਪੀੜਤ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਮੁਕੰਮਲ ਕਰਜ਼ਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੁਦਰਤੀ ਕਰੋਪੀ ਨਾਲ ਹੋਈ ਫ਼ਸਲੀ ਤਬਾਹੀ ਦਾ ਭਾਰ ਵੀ ਇਕੱਲੇ ਅੰਨਦਾਤੇ ਕਿਸਾਨਾਂ ਉੱਤੇ ਨਾ ਪਾਇਆ ਜਾਵੇ ਸਗੋਂ ਜਨਤਕ ਖਜ਼ਾਨੇ ਵਿਚੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਜਥੇਬੰਦੀ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਸ੍ਰੀ ਜੇਠੂਕੇ ਨੇ ਐਲਾਨ ਕੀਤਾ ਕਿ ਚੰਨੀ ਸਰਕਾਰ ਵੱਲੋਂ ਮੁਆਵਜ਼ੇ ਦੀਆਂ ਹੱਕੀ ਮੰਗਾਂ ਬਾਰੇ ਧਾਰੀ ਹੋਈ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਹੁਣ ਸਕੱਤਰੇਤ ਦੇ ਘਿਰਾਓ ਦੀ ਥਾਂ ਕੱਲ੍ਹ ਤੋਂ ਪੰਜਾਬ ਭਰ ਵਿੱਚ ਕਾਂਗਰਸੀ ਮੰਤਰੀਆਂ,ਵਿਧਾਇਕਾਂ ਤੇ ਉੱਚ ਰਾਜਸੀ ਆਗੂਆਂ ਵੱਲੋਂ ਪਿੰਡਾਂ ਸ਼ਹਿਰਾਂ ਵਿੱਚ ਆਉਣ 'ਤੇ ਉਨ੍ਹਾਂ ਦੇ ਘਿਰਾਓ ਵੀ ਉਕਤ ਮੰਗਾਂ ਮੰਨੇ ਜਾਣ ਤੱਕ ਭਾਜਪਾ ਆਗੂਆਂ ਵਾਂਗ ਹੀ ਕੀਤੇ ਜਾਣਗੇ। ਨਾਲ ਹੀ "ਨਰਮੇ ਦਾ ਢੁੱਕਵਾਂ ਮੁਆਵਜ਼ਾ" ਵਾਲੇ ਸਰਕਾਰੀ ਬੈਨਰਾਂ ਉੱਤੇ ਵੀ ਪੰਜਾਬ ਭਰ ਵਿੱਚ ਕਾਲੇ ਰੰਗ ਦੇ ਕਾਟੇ ਮਾਰੇ ਜਾਣਗੇ। ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ 40 ਥਾਂਵਾਂ'ਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚਿਆਂ ਤੋਂ ਇਲਾਵਾ ਜਥੇਬੰਦੀ ਵੱਲੋਂ ਅੱਜ ਮੋਰਿੰਡਾ ਵਿਖੇ ਚੰਨੀ ਸਰਕਾਰ ਵਿਰੁੱਧ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਮੰਗਾਂ ਲਈ ਲਾਏ ਗਏ ਵਿਸ਼ਾਲ ਧਰਨੇ ਵਿੱਚ ਵੀ ਹਮਾਇਤੀ ਸ਼ਮੂਲੀਅਤ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਬਠਿੰਡਾ ਸਟੇਜ 'ਤੇ ਅਗਾਂਹਵਧੂ ਨਾਟਕ "ਹੱਕ ਕਿਸਾਨਾਂ ਦੇ" ਦਾ ਮੰਚਨ ਜੈ-ਹੋ ਰੰਗ ਮੰਚ ਨਿਹਾਲਸਿੰਵਾਲਾ ਦੇ ਨਿਰਦੇਸ਼ਕ ਸੁਖਦੇਵ ਸਿੰਘ ਲੱਧੜ ਦੁਆਰਾ ਅਤੇ "ਰਾਜਨੀਤਕ ਕਤਲ" ਕਲਾ ਮੰਚ ਇਪਟਾ ਮੋਗਾ ਦੇ ਨਿਰਦੇਸ਼ਕ ਜਸ ਰਿਆਜ਼ ਦੁਆਰਾ ਪੇਸ਼ ਕੀਤੇ ਗਏ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਅੱਜ ਵੀ ਕਿਸਾਨਾਂ ਦੀ ਹਮਾਇਤ ਵਿੱਚ ਚੇਅਰਮੈਨ ਮੇਘ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲੇ ਰਾਹੀਂ ਸ਼ਮੂਲੀਅਤ ਕੀਤੀ ਗਈ ਅਤੇ ਸੰਘਰਸ਼ ਫੰਡ ਵੀ ਦਿੱਤਾ ਗਿਆ।। ਬੁਲਾਰਿਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਮੁਲਕ ਪੱਧਰੇ ਕਿਸਾਨ ਘੋਲ਼ ਨੂੰ ਅੱਗੇ ਵਧਾਉਂਦਿਆਂ ਦਿੱਲੀ ਟਿਕਰੀ ਬਾਰਡਰ ਸਮੇਤ ਪੰਜਾਬ ਵਿਚਲੇ ਸਾਰੇ ਪੱਕੇ ਮੋਰਚਿਆਂ ਵਿੱਚ ਅਤੇ ਨਵੇਂ ਐਲਾਨ ਲਾਗੂ ਕਰਨ ਲਈ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਜਾਗਰੂਕ ਤੇ ਲਾਮਬੰਦ ਕੀਤਾ ਜਾਵੇ।

ਗੁਰਦੁਆਰਾ ਭਾਈ ਭਗਤੂਆਣਾ ਸਾਹਿਬ (ਗਹਿਲ) ਵਿਖੇ ਵਾਲ ਪੇਪਰ ਅਤੇ ਸੀਲਿੰਗ ਦੀ ਸੇਵਾ ਕਰਵਾਈ

ਮਹਿਲ ਕਲਾਂ /ਬਰਨਾਲਾ- 29 ਅਕਤੂਬਰ- (ਗੁਰਸੇਵਕ ਸੋਹੀ)- ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ  ਵੱਡਾ ਘੱਲੂਘਾਰਾ 1762 ਦਸਵੀਂ ਨਾਲ ਸਬੰਧਿਤ ਅਸਥਾਨ ਹੈ। ਇਸ ਅਸਥਾਨ ਤੇ ਧੰਨ ਧੰਨ ਬਾਬਾ ਭਾਈ ਭਗਤੂ ਜੀ ਅਤੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਨਾਲ ਸੀ ਦਰਬਾਰ ਸਾਹਿਬ ਦੇ ਅੰਦਰ ਸਾਰੇ ਹਾਲ ਨੂੰ ਸਰਦਾਰ ਚਮਨ ਸਿੰਘ ਉਰਫ ਚੀਨਾ ਵੱਲੋਂ ਸੰਗਤਾ ਅਤੇ ਐਨ, ਆਰ, ਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਜਥੇਦਾਰ ਬਲਦੇਵ ਸਿੰਘ ਜੀ ਚੂੰਘਾਂ ਮੈਂਬਰ SGPC ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਊਨ ਸੀਲਿੰਗ ਕਰਕੇ ਅਤੇ ਸਾਰੀਆਂ ਕੰਧਾ ਨੂੰ ਬਹੁਤ ਸੋਹਣੇ ਵਾਲ ਪੇਪਰ ਨਾਲ ਸ਼ਿੰਗਾਰਿਆ ਗਿਆ ਹੈ। ਦਰਬਾਰ ਸਾਹਿਬ ਅੰਦਰੋਂ ਅਤਿ ਸੁੰਦਰ  ਬਣਾਇਆ ਗਿਆ ਹੈ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਸੀਲਿੰਗ ਫ਼ੈਨ ਅਤੇ ਪਰਦੇ ਵੀ ਨਵੇਂ ਲਗਾਏ ਗਏ ਹਨ। ਇਸ ਕਾਰਜ ਦੀ ਸੇਵਾ ਵਿਚ  ਤਕਰੀਬਨ 8 ਲੱਖ 50 ਹਜ਼ਾਰ ਰੁਪਏ ਖਰਚ ਹੋਏ ਹਨ। ਗੁਰੂ ਘਰ ਦੀ ਕਮੇਟੀ ਵੱਲੋਂ ਭਾਈ ਚਿਮਨ ਸਿੰਘ (ਚੀਨਾ) ਦਾ ਸਿਰਪਾਓੁ + ਲੋਈ ਪਾਕੇ ਸਨਮਾਨ ਕੀਤਾ ਗਿਆ ਅਤੇ ਸਮੂਹ ਸਹਿਯੋਗੀ ਸੰਗਤਾ ਦਾ ਜਥੇਦਾਰ ਬਲਦੇਵ ਸਿੰਘ ਜੀ ਚੂੰਘਾਂ ਵੱਲੋਂ ਧੰਨਵਾਦ ਕੀਤਾ ਗਿਆ। ਹੋਰ ਵੀ ਦਾਨੀ ਸੱਜਣਾ ਦਾ ਗੁਰੂ ਦੀ ਬਖ਼ਸ਼ਿਸ਼ ਸਿਰਪਾਓੁ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਸਮੇ ਦਾਸ ਅਮਰੀਕ ਸਿੰਘ ਮੈਨੇਜਰ, ਭਾਈ ਜਸਪਾਲ ਸਿੰਘ ਇੰਚਾਰਜ ਗਹਿਲ, ਭਾਈ ਹਾਕਮ ਸਿੰਘ ਹੈਡ ਗ੍ਰੰਥੀ, ਭਾਈ ਮਨਪ੍ਰੀਤ ਸਿੰਘ ਹੈਡ ਰਾਗੀ, ਸ੍ਰ:ਗੁਰਮੇਲ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਆਦਿ ਪਤਵੰਤੇ ਸੱਜਣ ਹਾਜ਼ਰ ਸਨ ।

ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਵਿੱਚੋਂ ਹੀ ਲਗਾਇਆ ਜਾਵੇ

ਮਹਿਲ ਕਲਾਂ /ਬਰਨਾਲਾ-29  ਅਕਤੂਬਰ (ਗੁਰਸੇਵਕ ਸੋਹੀ)-  ਪੰਜਾਬ ਦਾ ਮੁਸਲਮਾਨ ਭਾਈਚਾਰਾ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਵਕਫ਼ ਬੋਰਡ ਸੁਰੱਖਿਅਤ ਹੱਥਾਂ ਵਿੱਚ ਨਹੀਂ ਜਿਸ ਕਰਕੇ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਵਿੱਚੋਂ ਹੀ ਲਗਾਇਆ ਜਾਵੇ ਤਾਂ ਜੋ ਮੁਸਲਮਾਨ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਹੋ ਸਕਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁਸਲਿਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਮੀਦ ਮੁਹੰਮਦ ਚੌਹਾਨਕੇ, ਹੰਸੋ ਮੁਹੰਮਦ ਬਰਨਾਲਾ, ਸਕੱਤਰ ਸੁਖਵਿੰਦਰ ਖ਼ਾਨ ਧੌਲਾ, ਸਹਾਇਕ ਸਕੱਤਰ ਡਾਕਟਰ ਕੇਸਰ ਖ਼ਾਨ,ਐਗਜ਼ੈਕਟਿਵ ਮੈਂਬਰ ਮੋਹਰ ਸ਼ਾਹ ਰਾਏਸਰ, ਪਾਲਾ ਖ਼ਾਨ ਮੁਹੰਮਦ ਤਾਜ ਚੰਨਣਵਾਲ, ਅਕਬਰ ਖਾਨ ਖਿਆਲੀ ਅਤੇ ਅਨੈਤਿਕ ਖਾਣ ਕੁਤਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਜਨਾਬ ਜੁਨੈਦ ਰਜ਼ਾ ਖਾਨ ਚੇਅਰਮੈਨ ਪੰਜਾਬ ਵਕਫ ਬੋਰਡ ਵੱਲੋਂ ਦਿੱਤੇ ਅਸਤੀਫ਼ੇ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਇਕ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਲਿਆ ਗਿਆ ਫ਼ੈਸਲਾ ਹੈ ਜਦਕਿ ਇਖ਼ਲਾਕੀ ਤੌਰ ਤੇ ਨਹੀਂ। ਪੰਜਾਬ ਦੇ ਮੁਸਲਮਾਨ ਭਾਈਚਾਰੇ ਚ ਲੰਮੇ ਸਮੇਂ ਤੋਂ ਪੰਜਾਬ ਵਕਫ ਬੋਰਡ ਚ ਇਮਾਨਦਾਰ ਤੇ ਸਾਫ ਸੁਥਰੇ ਅਕਸ ਵਾਲੇ ਅਧਿਕਾਰੀ ਦੇਖਣ ਦੀ ਤਮੰਨਾ ਹੈ ਪਰ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਹੀ ਉੱਚ ਅਹੁਦਿਆਂ ਤੇ ਤਾਇਨਾਤ ਕੀਤਾ ਜਾਂਦਾ ਸੀ, ਜਿਸ ਕਰਕੇ ਪੰਜਾਬ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਅੰਨ੍ਹੀ ਲੁੱਟ ਕੀਤੀ ਗਈ। ਸਰਕਾਰਾਂ ਦੀ ਚਹੇਤਿਆਂ ਵੱਲੋਂ ਪੰਜਾਬ ਵਕਫ ਬੋਰਡ ਦੀਆਂ ਜ਼ਮੀਨਾਂ ਨੂੰ ਮਨ ਮਰਜ਼ੀਆਂ ਰਾਹੀਂ ਪਟਿਆਂ ਤੇ ਦਿੱਤਾ ਗਿਆ ਅਤੇ ਮੁਸਲਮਾਨ ਭਾਈਚਾਰੇ ਦੀ ਰਾਇ ਤਕ ਨਹੀਂ ਜਾਣੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਮੁਸਲਮਾਨ ਭਾਈਚਾਰੇ ਦਾ ਇੱਕ ਵੱਡਾ ਅਦਾਰਾ ਹੈ ਜਿਸ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ ਤੇ ਪੰਜਾਬ ਵਕਫ ਬੋਰਡ ਚ ਵੀ ਜ਼ਿਲ੍ਹਿਆਂ ਨਾਲ ਸਬੰਧਤ ਮੈਂਬਰ ਸ਼ਾਮਲ ਕੀਤੇ ਜਾਣ, ਤਾਂ ਜੋ ਜ਼ਿਲ੍ਹਿਆਂ ਦੀ ਕੰਮਕਾਰ ਨੂੰ ਸਬੰਧਤ ਮੈਂਬਰ ਹੀ ਦੇਖ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨਾਂ ਵੱਲੋਂ ਵੱਡੀਆਂ ਧਾਂਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਅਖੀਰ ਮੁਸਲਮਾਨ ਆਗੂਆਂ ਨੇ ਐਚ ਆਰ ਮੋਫਰ ਨੂੰ ਸੂਬਾ ਪ੍ਰਧਾਨ ਤੇ ਮੁਹੰਮਦ ਹੰਸ ਮਾਨਸਾ ਖੁਰਦ ਨੂੰ ਪੰਜਾਬ ਦੇ ਚੇਅਰਮੈਨ ਲਾਏ ਜਾਣ ਦੀ ਮੰਗ ਕੀਤੀ।

ਐੱਸ ਸੀ ਵਿਦਿਆਰਥੀਆਂ ਦੀ ਫੀਸ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪਤੱਰ     

  ਮਹਿਲ ਕਲਾਂ/ਬਰਨਾਲਾ- 29 ਅਕਤੂਬਰ- (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਕਮੇਟੀ ਦੀ ਅਗਵਾਈ ਹੇਠ ਜਥੇਬੰਦੀਆਂ ਦੇ ਇਕ ਵਫ਼ਦ ਵੱਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਰਾਹੀਂ 13 ਅਕਤੂਬਰ 2021 ਨੂੰ ਜਾਰੀ ਕੀਤੇ ਪੱਤਰ ਰਾਹੀਂ ਸਕੂਲਾਂ ਵਿੱਚ ਦਸਵੀਂ ਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਐਸ.ਸੀ ਵਿਦਿਆਰਥੀਆਂ ਦੀਆ ਭਰਾਈਆਂ ਜਾ ਰਹੀਆਂ ਫ਼ੀਸਾਂ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕੇ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਉੱਪਰ ਆਪਣਾ ਇੱਕ ਮੰਗ ਪੱਤਰ ਦਿੱਤਾ ਅਤੇ ਵਧਾਈਆਂ ਫੀਸਾਂ ਅਤੇ ਭਰਾਏ ਜਾ ਰਹੇ ਜੁਰਮਾਨੇ ਦੇ ਲਏ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । 
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਚ ਪਡ਼੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਸਕੂਲਾਂ ਵਿੱਚ ਐਸ ਸੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਸਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 29 ਅਕਤੂਬਰ 2021 ਤੱਕ 1300 ਰੁਪਏ ਅਤੇ ਬਾਰ੍ਹਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 1700 ਰੁਪਏ ਫੀਸਾਂ 8 ਨਵੰਬਰ 2021 ਤੱਕ ਵਸੂਲਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਅਨੁਸਾਰ ਇਕ ਹਫ਼ਤਾ ਲੇਟ ਫ਼ੀਸ ਭਰਨ ਤੇ ਵਿਦਿਆਰਥੀ ਪਾਸੋ 500 ਰੁਪਏ ਦੋ ਹਫ਼ਤੇ ਲੇਟ ਫ਼ੀਸ ਭਰਨ ਤੇ 1000 ਰੁਪਏ ਤਿੰਨ ਹਫ਼ਤੇ ਲੇਟ ਫੀਸ ਭਰਨ ਤੇ 2000 ਰੁਪਏ  ਲੇਟ ਫੀਸ ਭਰਨ ਲਿਆ ਫ਼ੈਸਲਾ ਸਿੱਧੇ ਤੌਰ ਤੇ ਗ਼ਰੀਬ ਅਤੇ ਮਜ਼ਦੂਰ ਵਿਰੋਧੀ ਫ਼ੈਸਲੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਟੇਢੇ ਢੰਗ ਨਾਲ ਸਿੱਖਿਆ ਵਿਭਾਗ ਦਾ ਨਿੱਜੀਕਰਨ ਨੂੰ ਬੜਾਵਾ ਦੇਣ ਤੇ ਤੁਲੀ ਹੋਈ ਹੈ ।ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕਦੇ ਸਿੱਖਿਆ ਨੂੰ ਮੁਫ਼ਤ ਦੇਣ ਐਸ ਸੀ ਵਰਗ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਅਤੇ ਬਿਜਲੀ ਮੀਟਰਾਂ ਦੇ ਬਕਾਏ ਮੁਆਫ ਕਰਨ ਅਤੇ ਤਿੱਨ ਸੌ ਯੂਨਿਟ ਤਕ ਬਿਜਲੀ ਮੁਆਫ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਚੋਣ ਸਟੰਟ ਕਰਕੇ ਲੋਕਾਂ ਨੂੰ ਵੋਟ ਬਟੋਰ ਲਈ ਡਰਾਮੇਬਾਜ਼ੀ ਕਰ ਰਹੀਆਂ ਪਰ ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਰਾਹ ਤੇ ਚਲਦਿਆਂ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫੀਸਾਂ ਵਿਚ ਬੇਲੋੜਾ ਵਾਧਾ ਕਰਕੇ ਵਿਦਿਆਰਥੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਜੋ ਕਿ ਜਥੇਬੰਦੀਆਂ ਸਰਕਾਰ ਦੇ ਅਜਿਹੇ ਨਵੇਂ ਨਵੇਂ ਫ਼ੈਸਲਿਆਂ ਨੂੰ ਕਦੇ ਲਾਗੂ ਨਹੀਂ ਹੋਣ ਦੇਣਗੀਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਸਵੀਂ ਅਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ ਬੇਲੋੜਾ ਕੀਤੇ ਵਾਅਦੇ ਅਤੇ ਜੁਰਮਾਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਲੁੱਟ ਕਰਨੀ ਬੰਦ ਨਾ ਕੀਤੀ ਤਾਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਬਰਨਾਲਾ ਅੰਦਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੋਤ ਤਿਵਾਡ਼ੀ ਨੇ ਜਥੇਬੰਦੀਆਂ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸਬੰਧੀ ਉਹ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਪੰਜਾਬ ਸਰਕਾਰ ਤੱਕ  ਪਹਿਲ ਦੇ ਅਧਾਰ ਤੇ ਪਹੁੰਚਦਾ ਕਰਨਗੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ ਆਦਿ ਵੀ ਹਾਜ਼ਰ ਸਨ।

ਕਾਵਿ ਸੰਗ੍ਰਹਿ : ਸਹਿਮੇ ਸਹਿਮੇ ਲੋਕ ; ਬਾ ਕਮਾਲ ਰਚਨਾ ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ
ਲੇਖਕ :- ਜਸਬੀਰ ਮੀਰਾਂਪੁਰ 
ਸੰਪਰਕ :- 81988/21530
ਪ੍ਰਕਾਸ਼ਨ :- ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
  
       'ਸਹਿਮੇ ਸਹਿਮੇ ਲੋਕ' ਕਾਵਿ ਸੰਗ੍ਰਹਿ , ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਦੂਜੀ ਹੱਥ ਲਿਖਤ ਕਾਵਿ ਸੰਗ੍ਰਹਿ ਹੈ । ਕਾਵਿ ਸੰਗ੍ਰਹਿ ਦਾ ਟਾਈਟਲ ਪੜ੍ਹ , ਪਤਾ ਲੱਗ ਜਾਂਦਾ ਹੈ ਕਿ ਲੋਕਾਂ ਦੇ ਸਹਿਮੇ / ਡਰੇ ਹੋਣ ਦਾ । ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ , ਲੇਖਕ ਨੇ , ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ । ਲੇਖਕ ਲੋਕਾਂ ਸਹਿਮੇ / ਡਰੇ ਹੋਣ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੈ । ਲੇਖਕ ' ਜਸਬੀਰ ਮੀਰਾਂਪੁਰ' ਨੇ ਬੜੇ ਸੁਚੱਜੇ ਢੰਗ ਨਾਲ, ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਨਜ਼ਮਾਂ ਰਾਹੀਂ , ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ । ਲੇਖਕ ਚੰਗੀ ਤਰ੍ਹਾਂ ਲੋਕਤੰਤਰ ਦੇ ਤਾਣੇ-ਬਾਣੇ ਨੂੰ ਜਾਣਦਾ ਹੈ, ਤੇ ਸਵਾਲ ਕਰਦਾ ਹੈ  :-
                                ਜੰਤਰ ਹੈ ਜਾਂ ਮੰਤਰ ਹੈ ,
                               ਕੀ ਇਹ ਲੋਕਤੰਤਰ ਹੈ ?
                               ਭੁੱਖੇ ਮਰਨ ਕਿਰਤੀ ਏਥੇ ,
                              ਇਹ ਕਿਹੜੀ ਤੰਤਰ ਹੈ ?
ਲੇਖਕ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ , ਕਿਰਤੀ ਹੱਕੀ ਮੰਗਾਂ ਲਈ , ਹਾਕਮਾਂ ਨੂੰ ਵਾਸਤਾ ਪਾਉਦੀਆਂ , ਕਵਿਤਾਵਾਂ ਲਿਖ , ਕਿਸਾਨਾਂ , ਕਿਰਤੀਆਂ ਦਾ ਹੌਸਲਾ ਅਫ਼ਜ਼ਾਈ ਕਰਦਾ ਹੈ ਤੇ ਹਾਕਮਾਂ ਨੂੰ ਕਹਿੰਦਾ ਹੈ ਕਿ ,
        ਤੇਰੇ ਵੱਲੋਂ ਹਾਕਮਾਂ , ਜੋ ਦੁਰਕਾਰੇ ਬੰਦੇ ਉਠੇ ਨੇ,
       ਲੇਖਾਂ , ਮੌਸਮਾਂ ਤੇ ਸਰਕਾਰਾਂ ਦੇ ਮਾਰੇ ਬੰਦੇ ਉਠੇ ਨੇ ।
ਲੇਖਕ ਬਦਲ ਰਹੇ , ਭਾਰਤ ਤੇ ਕਾਬਜ਼ ਚੋਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ , ਤੇ ਲਿਖਦਾ ਹੈ :-
                ਪਹਿਲਾਂ ਹੋਰ , ਹੁਣ ਹੋ ਗਿਆ ਹੋਰ ਭਾਰਤ ,
                ਕਰੀਂ ਬੈਠਾ ਕਬਜ਼ਾ, ਤੇਰੇ ਤੇ ਚੋਰ ਭਾਰਤ ।
ਅੱਜ ਹਰ ਮਨੁੱਖ ਦੀ ਜ਼ਰੂਰਤ ਰੁਜ਼ਗਾਰ ਹੈ । ਜਦੋਂ ਤੱਕ ਮਨੁੱਖ ਕੋਈ ਰੁਜ਼ਗਾਰ ਨਾ ਮਿਲੇ , ਉਸਦਾ ਮਨ ਅਸ਼ਾਂਤ ਰਹਿੰਦਾ । ਰੁਜ਼ਗਾਰ ਖਾਤਿਰ ਮਨੁੱਖ ਦੇਸੋਂ ਪਰਦੇਸ ਹੋ ਰਿਹਾ। ਲੋਕ ਸੜਕਾਂ ਤੇ ਉਤਰ ਧਰਨੇ ਲਾ , ਰਹੇ ਹਨ । ਲੇਖਕ ਨੇ ਸਰਕਾਰਾਂ ਨੂੰ ਗੁਹਾਰ ਲਾ ਲਿਖਦਾ ਹੈ :- 
          ਨਾ ਮੁਫ਼ਤ ਬਿਜਲੀ , ਨਾ ਮੁਫ਼ਤ ਅਨਾਜ ਚਾਹੀਦੈ ,
          ਸਾਡੇ ਵਿਹਲੇ ਲੋਕ ਨੇ ਹਾਕਮਾਂ , ਕੰਮਕਾਜ ਚਾਹੀਦੈ ।
ਲੇਖਕ ਲੋਕਾਂ ਦੇ ਸਹਿਮ ਤੇ ਡਰ ਪੇਸ਼ ਕਰਦੀ , ਕਵਿਤਾ ਜੋ ਕਾਵਿ ਸੰਗ੍ਰਹਿ ਦਾ ਟਾਈਟਲ ਬਣੀ ਹੈ । ਉਸ ਵਿਚ ਲਿਖਦਾ :-
      ਲੋਕ ਨੇ ਸਹਿਮੇ ਸਹਿਮੇ ਤੇ ਹਵਾ ਚ' ਹੈ ਵਿਰਲਾਪ,
   ਰੁੱਸੀਆਂ ਹੋਈਆਂ ਬਹਾਰਾਂ ,ਏਥੇ ਚਾਵਾਂ ਚੜਿਆ ਤਾਪ । 
ਏਨਾਂ ਤੋਂ ਇਲਾਵਾ ਕਾਵਿ ਸੰਗ੍ਰਹਿ 'ਸਹਿਮੇ ਸਹਿਮੇ ਲੋਕ' , ਹੋਰ ਸੁੰਦਰ ਰਚਨਾਵਾਂ ਹਨ , ਜਿਵੇਂ 'ਮਾਂ ਰੁੱਲਦੀ ਵੇਖੀ', ਵੰਡ ਵੰਡਾਰਾਂ ,ਲਾਕਡਾਊਨ , ਮੇਕ ਇਨ ਇੰਡੀਆ, ਹਿੰਦ -ਪਾਕਿ ,ਸ਼ਹੀਦ ਤੇ ਵਾਕਫੀਅਤ ਆਦਿ , ਬਾ ਕਮਾਲ ਰਚਨਾਵਾਂ ਹਨ । ਜੋ ਪਾਠਕਾਂ ਦੇ ਮਨ ਤੇ ਰਾਜ ਕਰਨਗੀਆਂ । ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ । ਸ਼ਬਦਾਂ ਦੀ ,ਹਰ ਥਾਂ ਠੀਕ ਵਰਤੋਂ । 
    ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਕ਼ਲਮ ਨੂੰ ਪਰਮਾਤਮਾ ਤਾਕਤ ਬਖਸ਼ੇ । ਮੇਰੀਆਂ ਦੁਆਵਾਂ , ਏਨਾਂ ਦੀ ਕ਼ਲਮ ਬੁਲੰਦੀਆਂ ਸਰ ਕਰੇ । ਆਮੀਨ
                                 ਸ਼ਿਵਨਾਥ ਦਰਦੀ 
                           ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਕਿਉਰਿਟੀ ਅੰਪਲਾਇਜ਼ ਨੇ ਦਿੱਤਾ ਮੰਗ ਪੱਤਰ  

ਫਰੀਦਕੋਟ ( ਦਰਦੀ ) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਦੇ ਸਕਿਓਰਟੀ ਇੰਪਲਾਈਜ਼ ਯੂਨੀਅਨ ਵੱਲੋ ਸ੍ਰ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ , ਸ੍ਰ.ਰਾਜਦੀਪ ਸਿੰਘ ਬਰਾੜ ਏ.ਡੀ.ਸੀ ਜਰਨਲ ਫਰੀਦਕੋਟ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ । ਇਸ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ , ਸ਼ਿਵਨਾਥ ਦਰਦੀ ਨੇ ਦੱਸਿਆ , ਆਉਣ ਵਾਲੇ ਦਿਨਾਂ ਚ ਜਥੇਬੰਦੀ ਮੋਰਿੰਡੇ ਬੈਠੀਆਂ , ਜਥੇਬੰਦੀਆਂ ਨਾਲ ਰਲ , ਆਊਟ ਸੋਰਸਿੰਗ ਮੁਲਾਜ਼ਮਾਂ ਦੀ ਪੱਕੇ ਹੋਣ ਦੀ ਲੜਾਈ ਵਿੱਚ ਹਿੱਸਾ ਪਾਉਣਗੇ । ਇਸ ਸਮੇਂ ਹਾਜਰ , ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ , ਖਜਾਨਚੀ ਰਾਜੀਵ ਸ਼ਰਮਾ , ਸੁਪਰਵਾਈਜ਼ਰ ਨਰਿੰਦਰ ਜੱਜਾ , ਹਰਫੂਲ ਸਿੰਘ , ਜਗਸੀਰ ਸ਼ਾਹੀ , ਬੂਟਾ ਸਿੰਘ , ਡਾਂ. ਰਣਜੀਤ ਸਿੰਘ , ਬ੍ਰਿਜ ਕਿਸ਼ੋਰ , ਗਮਦੂਰ ਬੀਹਲੇਵਾਲਾ , ਮਨਵੀਰ ਸਿੰਘ , ਰਾਜਵੀਰ ਘਾਰੂ , ਰਾਮ ਬਿਲਾਸ , ਮਨਿੰਦਰ ਸਿੰਘ ,  ਸੁਦੇਸ਼ ਕੁਮਾਰ ਲਾਡਾ ਆਦਿ ।

ਸਮਾਜ ਵਿੱਚ ਨਾਰੀ ਦੀ ਭੂਮਿਕਾ ਤੇ ਸ਼ਸ਼ਕਤੀਕਰਨ ਵਿਸ਼ੇ`ਤੇ ਪਟਿਆਲਾ ਵਿਖੇ ਸੈਮੀਨਾਰ

ਲੜਕੀਆਂ ਸਰਗਰਮ ਰਾਜਨੀਤੀ ਦਾ ਹਿੱਸਾ ਬਣਕੇ ਸਮਾਜਿਕ ਬਦਲਾਅ ਵਿੱਚ ਆਪਣਾ ਯੋਗਦਾਨ ਪਾਉਣ.....ਪਰਮਿੰਦਰ ਢੀਂਡਸਾ  

ਪਟਿਆਲਾ 28 ਅਕਤੂਬਰ- (ਗੁਰਸੇਵਕ ਸੋਹੀ)-  ਅੱਜ ਅਜਿਹਾ ਕੋਈ ਖੇਤਰ ਨਹੀ ਹੈ ਜਿਥੇ ਨਾਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ ਅਤੇ ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਅਨੇਕ ਖੇਤਰਾਂ ਵਿੱਚ ਲੜਕੀਆਂ ਲੜਕਿਆਂ ਤੋਂ ਵੀ ਅੱਗੇ ਲੰਘ ਚੁੱਕੀਆਂ ਹਨ। ਸਰਗਰਮ ਰਾਜਨੀਤੀ ਵਿੱਚ ਵੀ ਔਰਤਾਂ ਦੀ ਭਾਗੀਦਾਰੀ ਵਧੀ ਹੈ ਪਰ ਹਾਲੇ ਵੀ ਜਿ਼ਆਦਾਤਰ ਲੜਕੀਆਂ ਰਾਜਨੀਤੀ ਵਿੱਚ ਆਉਣ ਤੋਂ ਗੁਰੇਜ਼ ਕਰ ਰਹੀਆਂ ਹਨ ਜੋ ਕਿ ਚੰਗਾ ਸੰਕੇਤ ਨਹੀ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਪਣੀਆਂ ਨੀਤੀਆਂ ਮੁਤਾਬਕ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਿ਼ੰਮੇਵਾਰੀਆਂ ਸੌਂਪਣ ਲਈ ਵਚਨਬੱਧ ਹੈ ਅਤੇ ਪਾਰਟੀ ਦੀ ਇਹ ਵਿਚਾਰਧਾਰਾ ਹੈ ਕਿ ਦੇਸ਼ ਅਤੇ ਸੂਬੇ ਦੀ ਨੀਤੀ-ਨਿਰਮਾਣ ਦੀ ਪ੍ਰਕਿਰਿਆ ਨੌਜਵਾਨ ਵਰਗ ਵਿਸ਼ੇਸ਼ ਤੌਰ `ਤੇ ਲੜਕੀਆਂ ਦੀ ਵੀ ਭਾਗੀਦਾਰੀ ਹੋਣੀ ਬਹੁਤ ਲਾਜ਼ਮੀ ਹੈ।
ਨੌਜਵਾਨਾਂ ਨੂੰ ਕੇਵਲ ਸਿਆਸੀ ਰੈਲੀਆਂ ਵਿੱਚ ਨਾਅਰੇ ਲਗਾਉਣ ਲਈ ਹੀ ਨਹੀ ਵਰਤਿਆ ਨਹੀ ਜਾਣਾ ਚਾਹੀਦਾ ਸਗੋਂ ਸੂਬੇ ਦੇ ਹਰੇਕ ਅਹਿਮ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਈ ਜਾਣੀ ਚਾਹੀਦੀ ਹੈ। ਅੱਜ ਲੋੜ ਹੈ ਕਿ ਪੰਜਾਬ ਦਾ ਨੌਜਵਾਨ ਸਰਗਰਮ ਰਾਜਨੀਤੀ ਦਾ ਹਿੱਸਾ ਬਣੇ ਅਤੇ ਆਪਣੀ ਉਰਜਾ ਅਤੇ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਕੌਮਾਂਤਰੀ, ਕੌਮੀ ਅਤੇ ਸੂਬਾ ਪੱਧਰ `ਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਕੇ ਨਵੇਂ ਕੀਰਤੀਮਾਨ ਸਥਾਪਤ ਕਰੇ।
  ਪੰਜਾਬੀਆਂ ਨੇ ਵਿਸ਼ਵ ਪੱਧਰ `ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਲੜਕੀਆਂ ਵੀ ਆਪਣੀ ਇੱਛਾ ਸ਼ਕਤੀ ਨੂੰ ਮਜਬੂਤ ਕਰਕੇ ਵੱਡੀਆਂ ਬੁਲੰਦੀਆਂ ਹਾਸਲ ਕਰਨ। ਲੜਕੀਆਂ ਨੂੰ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਜੁੜਕੇ ਪੰਜਾਬ ਨੂੰ ਨਵੀਂ ਲੀਹਾਂ ਤੇ ਤੋਰਨ ਲਈ ਯੋਗਦਾਨ ਪਾਉਣ ਦੀ ਅਪੀਲ ਹੈ।
ਇਸ ਤੋਂ ਪਹਿਲਾਂ ਸੈਮੀਨਾਰ ਵਿੱਚ ਜਿਥੇ ਪੰਜਾਬੀ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜ਼ਾਂ ਤੋਂ ਆਈਆਂ ਵਿਦਿਆਰਥਣਾਂ ਅਤੇ ਪਾਰਟੀ ਦੇ ਯੂਥ ਆਗੂਆਂ ਵੱਲੋਂ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤਾ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ। ਸੈਮੀਨਾਰ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ: ਅਮਨਬੀਰ ਸਿੰਘ ਚੈਰੀ, ਸ: ਨਾਹਰ ਸਿੰਘ, ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ, ਯੂਥ ਇਸਤਰੀ ਵਿੰਗ ਦੀ ਪ੍ਰਧਾਨ ਐਡਵੋਕੇਟ ਮਹਿਕਪ੍ਰੀਤ ਕੌਰ, ਐਡਵੋਕੇਟ ਗਗਨਦੀਪ ਸਿੰਘ ਸੁਨਾਮ, ਡਾ.ਗੁਰਲੀਨ ਕੌਰ ਪ੍ਰਧਾਨ ਲੜਕੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ.ਜਤਿੰਦਰ ਗਰੇਵਾਲ, ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ, ਐਡਵੋਕੇਟ ਮਨਿੰਦਰ ਸਿੰਘ, ਡਾ.ਜਗਦੇਵ ਸਿੰਘ ਢਿੱਲੋਂ, ਅਵਤਾਰ ਸਿੰਘ ਰੁੜਕੀ, ਬਿੱਟੂ ਦਫ਼ਤਰੀਆਲਾ,ਸਤਿਗੁਰ ਸਿੰਘ ਸੱਤੀ, ਮਹਾਂਵੀਰ ਸਿੰਘ, ਐੱਮੀ ਗੁੱਜਰ, ਕੁਲਵੀਰ ਮਕਰੋੜ ਸਾਹਿਬ, ਹੈਰੀ ਬਡਰੁੱਖਾਂ ਅਤੇ ਜਗਮੀਤ ਸਿੰਘ ਜੁਗਨੂੰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।

ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਸਰ: ਜਸਵੰਤ ਸਿੰਘ ਜੌਹਲ ਪੰਡੋਰੀ ਦਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ/ ਬਰਨਾਲਾ- 28 ਅਕਤੂਬਰ-   (ਗੁਰਸੇਵਕ ਸੋਹੀ)- ਦਸਹਿਰਾ ਕਮੇਟੀ ਮਹਿਲ ਕਲਾਂ ਵੱਲੋਂ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰੋਲ ਅਦਾ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ ਕਰਨ ਦੀ ਵਿੱਢੀ ਮੁਹਿੰਮ ਤਹਿਤ ਅੱਜ  ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਦਾ ਮਾਰਕੀਟ ਕਮੇਟੀ ਦੇ ਦਫ਼ਤਰ ਚ ਜਾ ਕੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਭੱਠਲ ,ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਮੁੱਖ ਸਲਾਹਕਾਰ ਪਾਲੀ ਵਜੀਦਕੇ ਅਤੇ ਅਵਤਾਰ ਸਿੰਘ ਚੀਮਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਪਿੰਡ ਛੀਨੀਵਾਲ ਕਲਾਂ ਵਿਖੇ ਗਰਾਮ ਸਭਾ ਦੇ ਮੈਂਬਰਾਂ ਦਾ ਇਜਲਾਸ ਬੁਲਾਇਆ

ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਭੇਜੀਆਂ ਗਰਾਂਟਾਂ ਤੇ ਆਉਂਦੀਆਂ ਸਹੂਲਤਾਂ ਸਬੰਧੀ ਕੀਤੀ ਵਿਚਾਰ ਚਰਚਾ

ਮਹਿਲ ਕਲਾਂ/ਬਰਨਾਲਾ- 28 ਅਕਤੂਬਰ- (ਗੁਰਸੇਵਕ ਸੋਹੀ)- ਨੇੜਲੇ ਪਿੰਡ ਛੀਨੀਵਾਲ ਕਲਾਂ ਵਿਖੇ ਸਰਪੰਚ ਸਿਮਲਜੀਤ ਕੌਰ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਅਤੇ ਗ਼ਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਪੰਜ ਪੰਜ ਮਰਲੇ ਦੇ ਪਲਾਟਾਂ ਨੂੰ ਲੈ ਕੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ। ਇਸ ਮੌਕੇ ਪੰਚਾਇਤ ਸਕੱਤਰ ਜਸਵਿੰਦਰ ਸਿੰਘ ਨੇ ਪਿੰਡ ਦੇ ਵਿਕਾਸ ਕਾਰਜਾਂ ਚ ਤੇਜ਼ੀ ਲਿਆਉਣ ਸੰਬੰਧੀ ਗਰਾਮ ਸਭਾ ਦੇ ਮੈਂਬਰਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਗਰਾਮ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਰਪੰਚ ਸਿਮਲਜੀਤ ਕੌਰ, ਸਹਿਕਾਰੀ ਸਭਾ ਸੁਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ ਤੇ ਨੰਬਰਦਾਰ ਅਵਤਾਰ ਸਿੰਘ ਛੀਨੀਵਾਲ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਹਰ ਨਗਰ ਨਿਵਾਸੀ ਦਾ ਵੱਡਾ ਯੋਗਦਾਨ ਹੈ। ਸਮੁੱਚੀ ਗਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਸਾਰੇ ਹੀ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ ਉਥੇ ਪਿੰਡ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਪੁਖ਼ਤਾ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਮਨਰੇਗਾ ਤੇ ਹੋਰ ਸਰਕਾਰੀ ਸਹੂਲਤਾਂ ਪੁੱਜਦੀਆਂ ਕਰਨ ਲਈ ਸਮੇਂ ਸਮੇਂ ਫਾਰਮ ਭਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬੇਘਰੇ ਪਰਿਵਾਰਾਂ ਨੂੰ ਘਰ ਦੇਣ ਤਹਿਤ 5-5 ਮਰਲੇ ਦੇ ਪਲਾਟ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਲੋੜਵੰਦਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਵਿਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਪੰਚਾਇਤੀ ਜ਼ਮੀਨ ਵਿੱਚੋਂ ਕੱਟ ਕੇ ਦਿੱਤੇ ਜਾਣਗੇ। ਉਨ੍ਹਾਂ ਗਰਾਮ ਸਭਾ ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਪਰਿਵਾਰ ਕਿਸੇ ਸਹੂਲਤ ਤੋਂ ਸੱਖਣਾ ਹੈ ਤਾਂ ਉਹ ਗਰਾਮ ਪੰਚਾਇਤ ਨੂੰ ਮਿਲ ਕੇ ਜਾਣੂ ਕਰਵਾ ਸਕਦਾ ਹੈ। ਇਸ ਮੌਕੇ ਗਰਾਮ ਪੰਚਾਇਤ ਵੱਲੋਂ ਵੱਖ ਵੱਖ ਭਲਾਈ ਸਕੀਮਾਂ ਦੇ ਫਾਰਮ ਭਰੇ ਗਏ।  ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ,ਪੰਚ ਗੁਰਦੀਪ ਕੌਰ,ਪੰਚ ਕੌਰ ਸਿੰਘ,ਪੰਚ ਰਾਜਾ ਸਿੰਘ,ਪੰਚ ਸਮਸੇਰ ਸਿੰਘ,ਪੰਚ ਜਸਪਾਲ ਸਿੰਘ,ਗੋਬਿੰਦ ਸਿੰਘ,ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਛੀਨੀਵਾਲ,ਗੁਰਮੀਤ ਕੌਰ ਤੇ ਸ਼ਿੰਗਾਰਾ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।

ਪਿੰਡ ਚੰਨਣਵਾਲ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫਤਰ ਮਹਿਲ ਕਲਾਂ ਦਾ ਘਿਰਾਓ

ਕੇਂਦਰ ਤੇ ਰਾਜ ਸਰਕਾਰਾਂ ਮਿਲ਼ ਕੇ ਮਨਰੇਗਾ ਸਕੀਮ ਖਤਮ ਕਰਨਾ ਚਾਹੁੰਦੀਆਂ ਹਨ ਕਾਮਰੇਡ ਜਗਰਾਜ ਰਾਮਾਂ,,,,,,

ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਪਿੰਡ ਚੰਨਣਵਾਲ ਦੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿਵਾਉਣ ਨੂੰ ਲੈ ਕੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ                                                        

ਮਜ਼ਦੂਰਾਂ ਨੂੰ ਮੰਗਲਵਾਰ ਤੱਕ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਜਾਵੇਗਾ.ਬੀਡੀਪੀਓ ਮਹਿਲ ਕਲਾਂ 
 
ਮਹਿਲਕਲਾਂ/ ਬਰਨਾਲਾ- 28 ਅਕਤੂਬਰ (ਗੁਰਸੇਵਕ ਸੋਹੀ)  ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਨੂੰ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਪਿੰਡ ਚੰਨਣਵਾਲ ਵਿਖੇ ਬੰਦ ਪਏ ਮਨਰੇਗਾ ਸਕੀਮ ਦੇ ਕੰਮ ਨੂੰ ਚਾਲੂ ਕਰਵਾਉਣ ਨੂੰ ਨੂੰ ਲੈ ਕੇ ਮਜ਼ਦੂਰਾਂ ਦੇ ਸਹਿਯੋਗ ਨਾਲ ਬੀਡੀਪੀਓ ਦਫਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਦਾ ਕੰਮ ਪਹਿਲ ਦੇ ਅਧਾਰ ਤੇ ਦੇਣ ਦੀ ਮੰਗ ਕੀਤੀ ਇਸ ਮੌਕੇ ਹਾਲਤਾਂ ਨੂੰ ਦੇਖਦੇ ਹੋਏ ਬੀਡੀਪੀਓ ਮਹਿਲ ਕਲਾਂ ਨੇ ਮਜ਼ਦੂਰਾਂ ਨੂੰ ਮੰਗਲਵਾਰ ਤੱਕ ਕੰਮ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਸਮੂਹ ਮਜ਼ਦੂਰ ਯੂਨੀਅਨ ਦੇ ਆਗੂ ਮੋਜੂਦ ਸਨ ਜਿਨ੍ਹਾਂ ਵਿੱਚ ਮਨਰੇਗਾ ਰੁਜਗਾਰ ਪ੍ਰਾਪਤ ਯੂਨੀਅਨ ਜਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਕਾਮਰੇਡ ਜਗਰਾਜ ਸਿੰਘ ਰਾਮਾ ਉੱਥੇ ਜਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ ਨੇ ਧਰਨੇ ਸਮੇਂ ਜੁੜੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਨੂੰ ਤੋਡ਼ ਕੇ ਲਗਾਤਾਰ ਮਜ਼ਦੂਰ ਪੱਖੀ ਅਧਿਕਾਰ ਤਹਿਤ ਮਿਲਦੀਆਂ ਮਜ਼ਦੂਰਾਂ ਨੂੰ ਸਕੀਮਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਮਜ਼ਦੂਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਭੁੱਖਮਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਯੂ ਪੀ ਏ ਦੀ  ਕੇਂਦਰ ਸਰਕਾਰ ਵਿੱਚ ਖੱਬੀਆਂ ਪਾਰਟੀਆਂ ਦੇ ਭਾਈਵਾਲ ਹੁੰਦਿਆਂ ਹੋਇਆਂ ਕੇਂਦਰ ਸਰਕਾਰ ਤੋਂ 100 ਦਿਨਾ ਗਰੰਟੀ ਯੋਜਨਾ ਸਕੀਮ ਤਹਿਤ ਮਨਰੇਗਾ ਐਕਟ ਤਹਿਤ ਕੰਮ ਦਿਵਾਇਆ ਅਤੇ ਫੂਡ ਸਕਿਉਰਿਟੀ ਐਕਟ ਲਾਗੂ ਕਰਵਾ ਕੇ ਮਜ਼ਦੂਰਾਂ ਨੂੰ ਸਸਤੇ ਦਰਾਂ ਉਪਰ ਨਾਜ਼ ਅਤੇ ਚਾਵਲ ਮੁਹੱਈਆ ਕਰਵਾਏ ਪਰ ਅੱਜ ਕੇਂਦਰ ਤੇ ਰਾਜ ਸਰਕਾਰਾਂ ਅੱਜ ਮਿਲ ਕੇ ਮਜ਼ਦੂਰਾਂ ਦੀਆਂ ਸਹੂਲਤਾਂ ਨੂੰ ਬੰਦ ਕਰਨ ਤੇ ਤੁਲੀਆਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਕੇਂਦਰ ਰਾਜ ਸਰਕਾਰਾਂ ਨਾਲ ਮਿਲ ਕੇ ਅਫ਼ਸਰਸ਼ਾਹੀ ਮਨਰੇਗਾ ਐਕਟ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਕੇ ਮਜ਼ਦੂਰਾ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਮਜ਼ਦੂਰਾਂ ਨੂੰ ਆਰਥਿਕ ਸੰਕਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰੇ ਮਜ਼ਦੂਰਾਂ ਨੂੰ ਇੱਕਮੁੱਠ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦੀ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਤੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਅਤੇ ਪੰਜ ਪੰਜ ਮਰਲੇ ਦੇ ਪਲਾਟ ਪਹਿਲ ਦੇ ਆਧਾਰ ਤੇ ਦੇਣ ਦੀ ਮੰਗ ਕੀਤੀ ਉਕਤ ਆਗੂਆਂ ਨੇ ਇਸ ਮੌਕੇ ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਅਤੇ 5 ਸਿਆਸੀ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਬਰਨਾਲਾ ਮਨਰੇਗਾ ਦੇ ਏਪੀਓ ਗਗਨਦੀਪ ਸਿੰਘ ਨੇ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜ ਕਿ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਮੰਗਲਵਾਰ ਤਕ ਮਜ਼ਦੂਰਾਂ ਦੇ ਐਸਟੀਮੇਟ ਪਾਸ ਕਰਵਾ ਕੇ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਕੰਮ ਪਹਿਲ ਦੇ ਆਧਾਰ ਤੇ ਦਿੱਤਾ ਜਾਵੇਗਾ ਇਸ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਰਾਜ ਸਿੰਘ ਰਾਮਾਂ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਲਾਕ ਦੇ ਅਧਿਕਾਰੀਆਂ ਨੇ ਮੰਗਲਵਾਰ ਤੱਕ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਤਾਂ ਬੁੱਧਵਾਰ ਨੂੰ ਮੁੜ ਬੀਡੀਪੀਓ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਬੂਟਾ ਸਿੰਘ ਚੰਨਣਵਾਲ ਮਜ਼ਦੂਰ ਆਗੂ ਜਨਰਲ ਸਿੰਘ ਨਾਇਬ ਸਿੰਘ ਮਲਕੀਤ ਸਿੰਘ ਲਛਮਣ ਸਿੰਘ ਲਾਲ ਸਿੰਘ ਸੁਰਜੀਤ ਸਿੰਘ ਅਮਨਦੀਪ ਕੌਰ ਹਰਪਾਲ ਕੌਰ ਮਨਜੀਤ ਕੌਰ ਹਰਬੰਸ ਕੌਰ ਕੁਲਵਿੰਦਰ ਕੌਰ ਸੁਰਜੀਤ ਕੌਰ ਮਨਦੀਪ ਕੌਰ ਆਦਿ ਤੋ ਇਲਾਵਾ ਹੋਰ ਮਜ਼ਦੂਰ ਵੀ ਹਾਜ਼ਰ ਸਨ ।

ਮੁੱਖ ਮੰਤਰੀ ਚਰਨਜੀਤ ਸਿੰਘ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨਾਲ ਹੋ ਰਿਹਾ ਪੰਜਾਬ ਵਾਸੀਆਂ ਨੂੰ ਭਾਰੀ ਲਾਭ -ਬੀਬੀ ਘਨੋਰੀ 

ਪਿੰਡ ਕਲਾਲ ਮਾਜਰਾ ਵਿਖੇ ਬਿਜਲੀ ਬਕਾਏ ਮੁਆਫ ਕਰਵਾਉਣ ਸਬੰਧੀ ਕੈਂਪ ਲਗਾ ਕੇ 62 ਲੋੜਵੰਦਾਂ ਦੇ ਫਾਰਮ ਭਰੇ                                       

ਮਹਿਲ ਕਲਾਂ /ਬਰਨਾਲਾ- 28 ਅਕਤੂਬਰ- (ਗੁਰਸੇਵਕ ਸੋਹੀ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਚਲਾ ਕੇ ਹਰ ਵਰਗ ਦੇ ਲੋਕਾਂ ਨੂੰ ਭਾਰੀ ਲਾਭ ਪਹੁੰਚਾਇਆ ਜਾ ਰਿਹਾ ਇਹ ਵਿਚਾਰ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਕਲਾਲ ਮਾਜਰਾ ਵਿਖੇ 2 ਕਿਲੋਵਾਟ ਮਨਜ਼ੂਰਸ਼ੁਦਾ ਲੋੜ ਤਕ ਦੇ ਘਰੇਲੂ ਖਪਤਕਾਰਾਂ ਦੇ ਖਡ਼੍ਹੇ ਬਿਜਲੀ ਬਕਾਇਆ ਨੂੰ ਮੁਆਫ ਕਰਵਾਉਣ ਸਬੰਧੀ ਕੈਪ ਲਗਾ ਕਿ 62 ਲੋੜਵੰਦ ਲੋਕਾਂ ਦੇ ਫਾਰਮ ਭਰਨ ਉਪਰੰਤ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 2 ਕਿਲੋਵਾਟ ਮਨਜ਼ੂਰ ਸੁਦਾ ਲੋਡ ਤਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਖਡ਼੍ਹੇ ਬਿਜਲੀ ਬਕਾਇਆ ਨੂੰ ਮੁਆਫ਼ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਅੰਦਰ ਕੈਂਪ ਲਗਾ ਕੇ ਫਾਰਮ ਭਰੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜਿੱਥੇ ਚੰਨੀ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਉਥੇ ਲੋੜਵੰਦ ਲੋਕਾਂ ਨੂੰ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਲੋਕ ਭਲਾਈ ਦੇ ਕਾਰਜ ਤੇਜ਼ੀ ਨਾਲ ਮੁਕੰਮਲ ਹੋਣ ਲੱਗੇ ਅਤੇ ਹਰ ਵਰਗ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਮਿਲਣ ਲੱਗੀਆਂ ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਕਰਾਉਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਇਸ ਮੌਕੇ ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਕਲਾਲਮਾਜਰਾ ਨੇ ਗਰਾਮ ਪੰਚਾਇਤ ਵੱਲੋਂ ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਲੋੜਵੰਦ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਪਹਿਚਾਣ ਲਈ ਲਗਾਤਾਰ ਫਾਰਮ ਭਰਨ ਦੀ ਵਿੱਢੀ ਮੁਹਿੰਮ ਦੀ ਸਲਾਘਾ ਕੀਤੀ ਇਸ ਮੌਕੇ ਸਬ ਡਵੀਜ਼ਨ ਮਹਿਲਕਲਾਂ ਐਸਡੀਓ ਜਸਦੇਵ ਸਿੰਘ ਜੇ ਈ ਕੁਲਵੀਰ ਸਿੰਘ ਔਲਖ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲ ਮਾਜਰਾ ਸਾਬਕਾ ਚੇਅਰਪਰਸਨ ਸਰਬਜੀਤ ਕੌਰ ਪੰਚ ਬੰਤ ਸਿੰਘ ਜੋਗਿੰਦਰ ਸਿੰਘ ਸਤਿੰਦਰ ਕੌਰ ਮਨਪ੍ਰੀਤ ਕੌਰ ਗੁਰਮੀਤ ਕੌਰ ਸਰਬਜੀਤ ਕੌਰ ਅੰਗਰੇਜ਼ ਕੌਰ ਸੰਦੀਪ ਕੌਰ ਜਗਰੂਪ ਕੌਰ ਜਸਪਾਲ ਕੌਰ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਮੋਹਤਬਰ ਵਿਅਕਤੀ ਹਾਜਰ ਸਨ ।

ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ ਵੱਲੋਂ ਪਾਈਪ ਲਾਈਨ ਦਾ ਕੰਮ ਚਾਲੂ ਕਰਵਾਇਆ  

ਮਹਿਲ ਕਲਾਂ/ ਬਰਨਾਲਾ- 28 ਅਕਤੂਬਰ - (ਗੁਰਸੇਵਕ ਸੋਹੀ)-  ਪਿੰਡ ਛੀਨੀਵਾਲ ਕਲਾਂ ਵਿਖੇ  ਸਮੁੱਚੇ ਪਿੰਡ ਨੂੰ ਪੀਣ ਵਾਲੇ ਸ਼ੁੱਧ ਪਾਣੀ ਨੂੰ ਘਰਾਂ ਤਕ ਪਹੁੰਚਾਉਣ ਲਈ ਸਮੁੱਚੀ ਪੰਚਾਇਤ ਵੱਲੋਂ ਸਿਰ ਤੋੜ ਯਤਨ ਜਾਰੀ ਹਨ।ਇਸੇ ਤਹਿਤ ਅੱਜ ਸਰਪੰਚ ਸਿਮਲਜੀਤ ਕੌਰ ਤੇ ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਚ ਪਾਈਪ ਲਾਇਨ ਦਾ ਕੰਮ ਚਾਲੂ ਕੀਤਾ ਗਿਆ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਸਿਮਲਜੀਤ ਕੌਰ ਅਤੇ ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਉਕਤ ਪਾਈਪ ਲਾਈਨ ਦਾ ਜੋ ਕੰਮ ਚਾਲੂ ਕੀਤਾ ਗਿਆ ਹੈ। ਉਸ ਉੱਪਰ 30 ਲੱਖ ਤੋਂ ਵਧੇਰੇ ਦੀ ਰਾਸ਼ੀ ਖ਼ਰਚ ਹੋਣ  ਦਾ ਅੰਦਾਜ਼ਾ ਹੈ ।ਉਨ੍ਹਾਂ ਕਿਹਾ ਕਿ ਇਸ ਨਾਲ ਵਾਟਰ ਸਪਲਾਈ ਤੋਂ ਪਾਣੀ ਦੀ ਸਪਲਾਈ ਲੈਣ ਵਾਲੇ ਖਪਤਕਾਰਾਂ ਨੂੰ ਵੱਡਾ ਫਾਇਦਾ ਮਿਲੇਗਾ ਕਿਉਂਕਿ ਪੁਰਾਣੀਆਂ ਪਾਈਪ ਲਾਈਨਾਂ ਤੋਂ ਨਵੇਂ ਕੁਨੈਕਸ਼ਨ ਜੋੜਨ ਕਰਕੇ ਪਾਣੀ ਦੀ ਸਪਲਾਈ ਵਿਚ ਦਿੱਕਤ ਆ ਰਹੀਆਂ ਸਨ।ਜਿਸ ਕਰਕੇ ਗਰਾਮ ਪੰਚਾਇਤ ਵੱਲੋਂ ਜਲ ਸਪਲਾਈ ਵਿਭਾਗ ਅੱਗੇ ਮੰਗ ਰੱਖੀ ਗਈ ਸੀ।ਉਨ੍ਹਾਂ ਜਲ ਖ਼ਪਤਕਾਰਾਂ ਨੂੰ ਵਾਟਰ ਸਪਲਾਈ ਵਿਭਾਗ ਤੋਂ ਉਹਨੇ ਪਾਣੀ ਸਹੀ ਤੇ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ਪੰਚ ਕੌਰ ਸਿੰਘ ਪੰਚ ਸ਼ਮਸ਼ੇਰ ਸਿੰਘ,ਪੰਚ ਜਸਪਾਲ ਸਿੰਘ, ਪੰਚ ਰਾਜਾ ਸਿੰਘ,ਪੰਚ ਗੁਰਦੀਪ ਕੌਰ, ਗੁਰਮੇਲ ਸਿੰਘ ਛੀਨੀਵਾਲ,ਨੰਬਰਦਾਰ ਅਵਤਾਰ ਸਿੰਘ ਛੀਨੀਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ,ਜੇ ਈ ਮੈਡਮ ਕਮਲਪ੍ਰੀਤ ਕੌਰ,ਐਸ ਡੀ ਓ ਵਾਟਰ ਸਪਲਾਈ, ਬਲਵਿੰਦਰ ਸਿੰਘ,ਸੁਖਵਿੰਦਰ ਸਿੰਘ, ਮੇਜਰ ਸਿੰਘ,ਪਰਵਿੰਦਰ ਸਿੰਘ, ਹੰਸਾ ਸਿੰਘ,ਮਨਜੀਤ ਕੌਰ, ਦਰਸ਼ਨ ਸਿੰਘ,ਠੇਕੇਦਾਰ ਹੇਮ ਰਾਜ ਕੁਮਾਰ,ਰਾਜਿੰਦਰ ਸਿੰਘ ਗੋਗੀ, ਦਰਸ਼ਨ ਸਿੰਘ ਅਤੇ ਤੀਰਥ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ (ਰਜਿ:) ਵੱਲੋਂ ਡਾ ਮਿੱਠੂ ਮੁਹੰਮਦ ਮਹਿਲ ਕਲਾਂ   "ਸੂਬਾ ਪ੍ਰੈੱਸ ਸਕੱਤਰ ਪੰਜਾਬ "ਨਿਯੁਕਤ    

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸੂਬਾ ਆਗੂਆਂ ਵੱਲੋਂ ਵਧਾਈਆਂ

ਮਹਿਲ ਕਲਾਂ/ ਬਰਨਾਲਾ- 26 ਅਕਤੂਬਰ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਇਕ ਵਿਸ਼ਾਲ ਰੈਲੀ ਮੋਰਿੰਡਾ ਵਿਖੇ ਕੀਤੀ ਗਈ। ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਸੂਬਾਈ ਆਗੂਆਂ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਡਾਕਟਰ ਸਹਿਬਾਨ ਇਕੱਤਰ ਹੋਏ।
 ਠਾਠਾਂ ਮਾਰਦੇ ਇਸ ਹਜਾਰਾਂ ਦੇ ਇਕੱਠ ਵਿਚ ਆਲ ਇੰਡੀਆ ਮੈਡੀਕਲ ਫੈਡਰੇਸ਼ਨ (ਰਜਿ:) ਦਿੱਲੀ ਦੇ ਕੇਂਦਰੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ, ਕੇਂਦਰੀ ਸੈਕਟਰੀ ਜਨਰਲ ਫਾਇਨਾਂਸ ਡਾ ਜਸਵਿੰਦਰ ਸਿੰਘ ਕਾਲਖ, ਕੇਂਦਰੀ ਸੀਨੀਅਰ ਮੀਤ ਪ੍ਰਧਾਨ ਡਾ ਠਾਕੁਰਜੀਤ ਸਿੰਘ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਜਥੇਬੰਦੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ "ਸੂਬਾ ਪ੍ਰੈੱਸ ਸਕੱਤਰ ਪੰਜਾਬ "ਨਿਯੁਕਤ ਕਰਕੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਇਸ ਨਿਯੁਕਤੀ ਤੇ ਲੁਧਿਆਣਾ ਤੋਂ ਡਾ ਰਮੇਸ਼ ਸ਼ਰਮਾ,ਸੰਗਰੂਰ ਤੋਂ ਡਾ ਮਾਘ ਸਿੰਘ,, ਡਾ ਅਨਵਰ ਭਸੌੜ,ਡਾ  ਧਰਮਪਾਲ ਸਿੰਘ ਭਵਾਨੀਗਡ਼੍ਹ , ਅੰਮਿ੍ਤਸਰ ਤੋਂ ਡਾ ਸਤਨਾਮ ਸਿੰਘ ਦਿਓ,ਡਾ ਰਣਜੀਤ ਸਿੰਘ ਰਾਣਾ, ਬਰਨਾਲਾ ਤੋਂ ਡਾਕਟਰ ਕੇਸਰ ਖਾਨ ,ਡਾ ਬਲਿਹਾਰ ਸਿੰਘ,ਮੁਹਾਲੀ ਤੋਂ ਡਾ ਜਗਦੀਸ਼ ਸਿੰਘ ਡਾ ਗੁਰਮੁਖ ਸਿੰਘ ,ਮੋਗਾ ਤੋਂ ਡਾ ਮਹਿੰਦਰ ਸਿੰਘ ਗਿੱਲ ,ਡਾ ਪਰਗਟ ਸਿੰਘ, ਬਠਿੰਡਾ ਤੋਂ ਡਾ ਕਰਨੈਲ ਸਿੰਘ, ਡਾ ਸੁਰਜੀਤ ਸਿੰਘ, ਪਟਿਆਲਾ ਤੋਂ ਡਾ ਬਲਕਾਰ ਸਿੰਘ ਸ਼ੇਰਗਿੱਲ, ਡਾ ਹਾਕਮ ਸਿੰਘ ,ਮੁਕਤਸਰ ਤੋਂ ਡਾ ਦੀਦਾਰ ਸਿੰਘ ,ਡਾ  ਜਗਬੀਰ ਸਿੰਘ ,ਅਜਨਾਲਾ ਤੋਂ ਡਾ ਮਹਿੰਦਰ ਸਿੰਘ ਸੋਹਲ, ਫਤਹਿਗਡ਼੍ਹ ਸਾਹਿਬ ਤੋਂ ਡਾ ਰਿੰਕੂ ਕੁਮਾਰ ,ਡਾ ਗੁਰਚਰਨ ਸਿੰਘ ,ਰੋਪੜ ਤੋਂ ਡਾ ਵੇਦ ਪ੍ਰਕਾਸ਼ ,ਡਾ ਗੁਰਵੀਰ ਸਿੰਘ, ਅਬੋਹਰ ਤੋਂ ਡਾ ਅੰਗਰੇਜ਼ ਸਿੰਘ ,ਬਾਬਾ ਬਕਾਲਾ ਤੋਂ ਡਾ ਮਲਕੀਤ ਸਿੰਘ,ਜਲੰਧਰ ਤੋਂ ਡਾ ਰਵਿੰਦਰ ਕੁਮਾਰ ,ਡਾ ਰਾਜ ਕੁਮਾਰ ,ਪਠਾਨਕੋਟ ਤੂੰ ਡਾਕਟਰ ਜਗਦੀਸ਼ ਰਾਜ ,ਡਾ ਜਸਬੀਰ ਸਿੰਘ  , ਆਦਿ ਸੂਬਾਈ ਆਗੂਆਂ ਨੇ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੂੰ ਮੁਬਾਰਕਬਾਦ ਦਿੱਤੀ  ।