You are here

ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਕਿਸਾਨ ਸੰਘਰਸ਼ ਦੀ ਹੋਈ ਜਿੱਤ

ਦੇਰ ਆਏ,ਦਰੁਸਤ ਆਏ।
  ਮਹਿਲ ਕਲਾਂ/ ਬਰਨਾਲਾ- 19 ਨਵੰਬਰ-  (ਗੁਰਸੇਵਕ ਸੋਹੀ)-  ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ   ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਮੌਕੇ ਕੇਂਦਰ ਸਰਕਾਰ ਵੱਲੋਂ ਤਿੱਨ ਖੇਤੀ ਸੰਬੰਧੀ ਕਾਲੇ ਕਾਨੂੰਨ ਵਾਪਸ ਲੈਣ ਦਾ ਕੀਤਾ ਗਿਆ ਫੈਸਲਾ ਦੇਸ਼ ਦੇ ਸਮੂਹ ਕਿਸਾਨਾਂ,ਕਿਸਾਨ ਜਥੇਬੰਦੀਆਂ ਅਤੇ ਲੋਕ -ਏਕਤਾ ਦੀ  ਜਿੱਤ ਹੈ ।ਇਸ ਲਈ ਸਮੂਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਬਹੁਤ ਬਹੁਤ ਵਧਾਈ।
   ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ  ਕਾਲੇ ਕਾਨੂੰਨ ਵਾਪਸ ਲੈਣ ਦੇ ਕੀਤੇ ਗਏ ਐਲਾਨ ਲਈ ਸਰਕਾਰ ਦਾ ਬਹੁਤ ਬਹੁਤ ਧੰਨਵਾਦ।
 ਅੱਜ ਦੀ ਇਤਿਹਾਸਕ ਜਿੱਤ ਸਮੇਂ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੂਹ ਕਿਸਾਨਾਂ ਨੂੰ ਨਮਨ ਕਰਦੇ ਹੋਏ  ਉਨ੍ਹਾਂ ਦੀ ਕੀਤੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਕੇਂਦਰ ਸਰਕਾਰ ਸ਼ਹੀਦ ਹੋਏ ਸਮੂਹ ਕਿਸਾਨਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਅਾਵਜ਼ਾ ਵੀ ਦੇਵੇ ।

ਰੱਬ ਨੂੰ ਮੰਨਣ ਵਾਲਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ -   ਸਰਪੰਚ ਡਿੰਪੀ  

ਕਾਲੇ ਕਾਨੂੰਨਾਂ ਦੇ ਰੱਦ ਹੋਣ ਦੀ ਖ਼ੁਸ਼ੀ ਵਿਚ ਵੰਡੇ ਲੱਡੂ ਤੇ ਪਾਏ ਭੰਗੜੇ

 ਅਜੀਤਵਾਲ ( ਬਲਵੀਰ ਸਿੰਘ ਬਾਠ ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ  ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ  ਪਰ ਅਚਾਨਕ ਅੱਜ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਹੁਕਮ ਨਾਲ ਕਿਸਾਨਾਂ ਮਜ਼ਦੂਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿਚ ਕਿਸਾਨਾਂ ਮਜ਼ਦੂਰਾਂ ਨੇ ਵੰਡੇ ਲੱਡੂ ਤੇ ਪਾਏ ਭੰਗੜੇ ਅਤੇ ਵਾਹਿਗੁਰੂ  ਦਾ ਕੀਤਾ ਸ਼ੁਕਰਾਨਾ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਨੇ ਦੱਸਿਆ ਕਿ  ਸੱਚੇ ਦਿਲੋਂ ਰੱਬ ਨੂੰ ਮੰਨਣ ਵਾਲਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਮਜ਼ਦੂਰਾਂ ਦੀ ਜਿੱਤ ਨਾਲ ਸਭ ਦੇ ਚਿਹਰੇ ਤੇ ਖੁਸ਼ੀ ਛਾਈ ਹੈ  ਇਸ ਦਾ ਸਭ ਤੋਂ ਵੱਡਾ ਸਿਹਰਾ ਰੱਬ ਨੂੰ ਮੰਨਣ ਵਾਲੇ ਪਿਆਰਿਆਂ ਨੂੰ ਜਾਂਦਾ ਹੈ ਪਿਛਲੇ ਇਕ ਸਾਲ ਤੋਂ ਸਿੰਘੁੂ ਬਾਰਡਰ ਤੇ ਲਗਾਤਾਰ ਚੱਲ ਰਹੇ ਗੁਰਬਾਣੀ ਦੇ ਜਾਪ  ਸਾਡੀ ਜਿੱਤ ਦਾ ਸਭ ਤੋਂ ਵੱਡਾ ਪ੍ਰਤੀਕ ਹਨ  ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਦਿੱਤੇ ਹੁਕਮ ਸ਼ਲਾਘਾਯੋਗ ਹਨ ਇਸ ਨਾਲ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹੇਗੀ ਅਤੇ ਕਿਸਾਨ  ਜਿੱਤ ਦੇ ਝੰਡੇ ਬੁਲੰਦ ਕਰਕੇ ਵਾਪਸ ਆਪਣੇ ਪਰਿਵਾਰਾਂ ਚ ਘਰਾਂ ਨੂੰ ਪਰਤਣਗੇ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ  

ਜਗਰਾਉਂ, 19 ਨਵੰਬਰ  (ਜਸਮੇਲ ਗ਼ਾਲਿਬ ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਰਹਿਬਰ ਨਾਮ ਜਪੋ ਕਿਰਤ ਕਰੋ ਵੰਡ ਛਕੋ ਦੇ ਸਿਧਾਂਤ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਉਪਰ ਅੱਜ ਸੰਪਾਦਕ ਅਮਨਜੀਤ ਸਿੰਘ ਖਹਿਰਾ ਅਦਾਰਾ ਜਨ ਸ਼ਕਤੀ, ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ  ਅਤੇ ਸਮਾਜਸੇਵੀ ਅਮਰਜੀਤ ਸਿੰਘ ਗਰੇਵਾਲ ਯੂਕੇ  ਵੱਲੋਂ ਸਮੂਹ ਦੇਸ਼ ਵਿਦੇਸ਼ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਨੂੰ ਬਹੁਤ ਬਹੁਤ ਮੁਬਾਰਕਾਂ । ਅਸੀਂ ਧੰਨਵਾਦੀ ਹਾਂ ਭਾਰਤ ਸਰਕਾਰ ਦੇ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ  ਜਿੰਨਾ ਅੱਜ ਕਾਲੇ ਕਾਨੂੰਨਾਂ ਨੂੰ ਅਪੀਲ ਕਰਨ ਦਾ ਸੁਨੇਹਾ ਦੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਭਾਰਤ ਦੇ ਕਿਸਾਨ ਮਜ਼ਦੂਰਾਂ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ  ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ । ਇਸਦੇ ਨਾਲ ਹੀ ਅਸੀਂ ਸਮੁੱਚੇ ਭਾਰਤ ਵਰਸ਼ ਦੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਇਕਜੁੱਟਤਾ ਦਾ ਐਡਾ ਵੱਡਾ ਪਲੇਟਫਾਰਮ ਖੜ੍ਹਾ ਕਰਕੇ  ਅੰਨਦਾਤਾ ਉੱਪਰ ਥੋਪੇ ਜਾਣ ਵਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ।   

ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ  

ਜਗਰਾਉਂ, 19  ਨਵੰਬਰ (ਕੌਸ਼ਲ ਮੱਲਾ ) ਜਗਰਾਉਂ ਹਲਕੇ ਦੇ ਅਗਾਂਹਵਧੂ ਪਿੰਡ ਡੱਲਾ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਨੂੰ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ  552 ਵੇ ਪ੍ਰਕਾਸ਼ ਪੁਰਬ ਉੱਪਰ ਬਹੁਤ ਬਹੁਤ ਵਧਾਈਆਂ ।  ਸਰਪੰਚ ਜਸਵਿੰਦਰ ਕੌਰ ਡਾਇਰੈਕਟਰ ਮਾਰਕੀਟ ਕਮੇਟੀ ਜਗਰਾਉਂ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਡੱਲਾ ਦੇ ਮੈਬਰ ਸਾਹਿਬਾਨ  ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106 ਵੇਂ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ

ਸਰਾਭਾ 17 ਨਵੰਬਰ (ਜਸਮੇਲ ਗ਼ਾਲਿਬ)  ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106 ਵੇਂ  ਸ਼ਹੀਦੀ ਦਿਵਸ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਲੁਧਿਆਣਾ ਦੇ ਵਖ ਵਖ ਬਲਾਕਾਂ ਚੋਂ ਸੈਂਕੜੇ ਕਿਸਾਨਾਂ ਮਜਦੂਰਾਂ ਨੇ ਵਖ ਵਖ  ਪਿੰਡਾਂ ਚੋਂ ਮੋਟਰਸਾਈਕਲਾਂ ਸਕੂਟਰਾਂ ਗੱਡੀਆਂ ਤੇ ਮਾਰਚ ਕਰਦਿਆਂ" ਕਾਲੇ ਕਾਨੂੰਨਾਂ ਤੋਂ ਮੁਕਤੀ ਦਾ ਰਾਹ = ਗਦਰ ਗਦਰ ਗਦਰ "ਦੇ ਨਾਰੇ ਗੁੰਜਾਉੰਦਿਆਂ ਸ਼ਹੀਦ ਦੇ ਪਿੰਡ ਸਰਾਭਾ ਵਿਖੇ ਪੁੱਜੇ । ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਦੇ ਵਖ  ਵਖ ਬਲਾਕਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੇ ਫੁੱਲ ਮਾਲਾਵਾਂ ਭੇਂਟ ਕੀਤੀਆਂ । ਇਸ ਸਮੇਂ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਓਨਾਂ ਨਾਲ ਇਸੇ ਦਿਨ ਲਾਹੋਰ ਸਾਜਿਸ਼ ਕੇਸ ਪਹਿਲਾ ਚ ਫਾਂਸੀ ਚੜਾ ਦਿੱਤੇ ਗਏ ਜਗਤ ਸਿੰਘ ਸੁਰ ਸਿੰਘ ਵਾਲਾ , ਵਿਸ਼ਨੂੰ ਗਣੇਸ਼ ਪਿੰਗਲੇ ,ਬਖਸੀਸ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ( ਤਿੰਨੇ ਗਿਲਾਂਵਾਲੀ) ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਸਮੁੱਚੇ ਕਿਰਤੀ ਲੋਕਾਂ ਤੇ ਇਕ ਕਰਜ ਹੈ। ਸਾਮਰਾਜਵਾਦ ਖਿਲਾਫ ਫਾਂਸੀ ਦਾ ਰੱਸਾ ਚੁੰਮਣ ਵਾਲੇ,  ਕਾਲੇ ਪਾਣੀਆਂ ਚ ਉਮਰਕੈਦਾਂ ਕੱਟਣ ਵਾਲੇ, ਘਰਾਂ ਦੀਆਂ ਕੁਰਕੀਆਂ ਕਰਾਉਣ ਵਾਲੇ ਸੈਂਕੜੇ ਗਦਰੀਆਂ ਦਾ ਸੁਪਨਾ ਇਕ ਲੁੱਟ ਰਹਿਤ ਸਮਾਜਵਾਦੀ ਰਾਜ ਦੀ ਸਥਾਪਨਾ ਸੀ । ਉਨਾਂ ਕਿਹਾ ਕਿ 74 ਸਾਲਾਂ ਦੀ ਆਜਾਦੀ ਨੇ ਅਮੀਰਾਂ ਦੇ, ਕਾਰਪੋਰੇਸ਼ਨਾਂ ਦੀਆਂ ਜਾਇਦਾਦਾਂ ਚ ਤਾਂ ਲੋਹੜੀਆਂ ਦਾ ਵਾਧਾ ਕੀਤਾ ਹੈ, ਪਰ ਗਰੀਬ ਕਿਸਾਨ ਮਜਦੂਰ ਖੁਦਕਸ਼ੀਆਂ ਤੇ ਭੁੱਖ, ਨੰਗ ਨਾਲ ਘੁਲਣ ਲਈ ਮਜਬੂਰ ਹੈ।ਸ਼ਹੀਦਾਂ ਦੇ ਸੁਪਨਿਆਂ ਨੂੰ ਮਿੱਟੀ ਚ ਰੋਲ ਰਹੇ ਹਾਕਮ ਸਾਮਰਾਜ ਨਿਰਦੇਸ਼ਿਤ  ਨਵੀਆਂ ਆਰਥਿਕ  ਤੇ ਸਨਅਤੀ ਨੀਤੀਆਂ ਰਾਹੀਂ ਕੁਲ ਸਰਕਾਰੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਕੰਟਰੋਲ ਕਰ ਰਹੇ ਹਨ  । ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ ਦੇਸ਼ ਭਰ ਦਾ ਕਿਸਾਨ ਸਵਾ ਸਾਲ ਤੋਂ ਸੰਘਰਸ਼ ਕਰਦਾ ਸ਼ਹੀਦੀ ਜਾਮ ਪੀ ਰਿਹਾ ਹੈ। ਸਨਅਤੀ ਮਜਦੂਰਾਂ ਤੇ ਮੁਲਾਜਮਾਂ ਦਾ ਗਲ ਘੁੱਟਣ ਲਈ ਨਵੇਂ ਕਿਰਤ ਕਨੂੰਨ ਭਾਜਪਾਈ ਹਾਕਮਾਂ ਵਲੋਂ ਪਾਸ ਕਰ ਦਿੱਤੇ ਗਏ ਹਨ। ਭਾਜਪਾ ਦਾ ਫਾਸ਼ੀਵਾਦ ਘਟਗਿਣਤੀਆਂ ਤੇ ਜਬਰ ਦਾ ,ਉਨਾਂ ਨੂੰ ਤੇ ਹਰ ਵਿਰੋਧ ਕਕਰਨ ਵਾਲੇ ਨੂੰ ਜੇਲਾਂ ਚ ਬੰਦ ਕਰਨ , ਦੇਸ਼ੋ ਦਰ ਬਦਰ ਕਰਨ ਦਾ ਲੋਕ ਵਿਰੋਧੀ ਕਾਰਾ ਕਰਦਾ ਲੋਕਾਂ ਦਾ ਦੁਸ਼ਮਣ ਨੰਬਰ ਇੱਕ ਬਣ ਚੁੱਕਿਆ ਹੈ। ਇਸ ਸਮੇਂ ਕਿਸਾਨਾਂ ਮਜਦੂਰਾਂ ਨੋਜਵਾਨਾਂ ਦਾ ਵਿਸ਼ਾਲ ਕਾਫਲਾ ਸਰਾਭਾ ਜੀ ਦੇ ਬੁੱਤ ਤੋਂ ਸ਼ਹੀਦ ਦੇ ਜੱਦੀ ਘਰ ਪੰਹੁਚਿਆ ਤੇ ਸਤਿਕਾਰ ਵਜੋਂ ਮਹਾਨ ਯੋਧੇ ਦੀ ਲਾਸਾਨੀ  ਸ਼ਹਾਦਤ ਨੂੰ ਨਮਸਕਾਰ ਕੀਤਾ। ਇਸ ਸਮੇਂ ਬੋਲਦਿਆਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ, ਗੁਰਪ੍ਰੀਤ ਸਿੰਘ ਸਿਧਾਂਤਿਕ ਪ੍ਰੈੱਸ ਸਕਤਰ, ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾਂ , ਹਰਦੀਪ ਸਿੰਘ ਗਾਲਬ, ਰਾਮਸਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਸ਼ਹੀਦ ਸਰਾਭਾ ਦੀ ਯਾਦ ਚ ਜਿਲੇ ਦੇ ਸਾਰੇ ਪਿੰਡਾਂ ਚ ਸ਼ਰਧਾਂਜਲੀ ਸਮਾਗਮ ਕਰਦਿਆਂ ਕਿਸਾਨਾਂ ਮਜਦੂਰਾਂ ਨੋਜਵਾਨਾਂ ਔਰਤਾਂ ਨੂੰ 25 ਨਵੰਬਰ ਨੂੰ ਦਿੱਲੀ ਸੰਘਰਸ਼ ਮੋਰਚਿਆਂ ਲਈ ਜੋਰਦਾਰ ਲਾਮਬੰਦੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਗਦਰੀ ਸ਼ਹੀਦਾਂ ਨੇ ਸਾਮਰਾਜ ਖਿਲਾਫ ਸਮਾਜਵਾਦ ਦੀ ਸਥਾਪਤੀ ਦੀ ਲੜਾਈ ਲੜੀ ਸੀ ,ਜੋ ਅੱਜ ਵੀ ਜਾਰੀ ਹੈ।ਉਨਾਂ ਕਿਹਾ ਕਿ  ਗਦਰੀ ਸ਼ਹੀਦਾਂ ਦਾ ਮਿਸ਼ਨ ਘਰ ਘਰ ਪਹੁੰਚਾਉਣ ਅਤੇ ਪੂਰਾ ਕਰਾਉਣ ਲਈ ਕਿਸਾਨ ਮਜਦੂਰ ਜਥੇਬੰਦੀਆਂ ਦਿਨ ਰਾਤ ਇਕ ਕਰ ਦੇਣਗੀਆਂ।

Facebook Video Link ; https://fb.watch/9kXe3J3V8H/

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ

ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ

ਫ਼ਰੀਦਕੋਟ, ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਵਿਸ਼ਵਕਰਮਾਂ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਸ਼੍ਰੀ ਸ਼ਿਵਨਾਥ ਦਰਦੀ (ਪ੍ਰਧਾਨ), ਸ਼੍ਰੀ ਧਰਮ ਪਰਵਾਨਾ (ਜਨਰਲ ਸਕੱਤਰ), ਪ੍ਰੋ.ਬੀਰ ਇੰਦਰ ਸਰਾਂ (ਪ੍ਰੈਸ ਅਤੇ ਮੀਡੀਆ ਸਕੱਤਰ) ਦੀ ਯੋਗ ਅਗਵਾਈ ਵਿੱਚ ਪੰਜਾਬੀ ਮਾਹ ਨੂੰ ਸਮਰਪਿਤ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੁਰਿੰਦਰ ਕੌਰ ਨੇ ਕੀਤੀ। ਇਸ ਮੌਕੇ ਪ੍ਰੋ. ਬੀਰ ਇੰਦਰ ਸਰਾਂ, ਸ਼੍ਰੀ ਸ਼ਿਵਨਾਥ ਦਰਦੀ ਅਤੇ ਸ਼੍ਰੀ ਧਰਮ ਪਰਵਾਨਾ ਨੇ ਸਾਂਝੇ ਰੂਪ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਬਾਰੇ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਅਤੇ ਪੰਜਾਬੀ ਮਾਂ-ਬੋਲੀ ਦੇ ਵਿਕਾਸ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ  ਪ੍ਰੋ. ਬੀਰ ਇੰਦਰ ਸਰਾਂ, ਸ਼੍ਰੀ ਸ਼ਿਵਨਾਥ ਦਰਦੀ ਅਤੇ ਸ਼੍ਰੀ ਧਰਮ ਪਰਵਾਨਾ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮਿਆਰੀ ਗੀਤ, ਕਵਿਤਾ, ਭਾਸ਼ਣ, ਚਿੱਤਰਕਾਰੀ, ਭੰਗੜਾ, ਗਿੱਧਾ, ਲੋਕ ਗੀਤ, ਪੇਂਡੂ ਖੇਡ ਆਦਿ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਇੰਟਰਨਸ਼ਿਪ ਵਾਲੇ ਵਿਦਿਆਰਥੀ-ਅਧਿਆਪਕਾਂ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ  ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਸਰਟੀਫ਼ਿਕੇਟ ਅਤੇ ਮੈਡਲ ਵੀ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਵਿਦਿਆਰਥੀ-ਅਧਿਆਪਕਾਂ ਨੇ ਖ਼ਾਸ ਯੋਗਦਾਨ ਦਿੱਤਾ। ਅੰਤ ਵਿੱਚ ਪ੍ਰਿੰਸੀਪਲ ਮੈਡਮ ਗੁਰਿੰਦਰ ਕੌਰ ਨੇ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

ਯਾਦਵਿੰਦਰ ਸਿੰਘ ਉੱਡਤ ਸਮੂਹ ਜ਼ਿਲ੍ਹਾ ਯੂਥ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ ਬਣੇ  

ਬੋਹਾ,17 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ ) ਨੌਜਵਾਨ ਆਗੂ ਯਾਦਵਿੰਦਰ ਸਿੰਘ ਉਡਤ  ਸਮੂਹ  ਜ਼ਿਲ੍ਹਾ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ  । ਜਾਣਕਾਰੀ ਲਈ ਦੱਸ ਦਈਕਿ ਯਾਦਵਿੰਦਰ ਸਿੰਘ ਉੱਡਤ ਆਪਣੇ ਪਿੰਡ ਦੀ ਯੂਥ ਕਲੱਬ ਅੰਦਰ ਵਧੀਆ ਸੇਵਾਵਾਂ ਨਿਭਾਉਣ ਕਰਕੇ ਅੱਜ ਇਸ ਮੁਕਾਮ ਤੇ ਪਹੁੰਚੇ ਹਨ । ਇਸ ਸਮੇਂ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦੇ ਆਖਿਆ ਇਲਾਕੇ ਭਰ ਤੋਂ ਕਲੱਬਾਂ ਵੱਲੋਂ ਦਿੱਤੇ ਗਏ ਮਾਣ ਸਨਮਾਨ ਨੂੰ ਬਰਕਰਾਰ ਰੱਖਦਿਆਂ ਤਨਦੇਹੀ ਨਾਲ ਕੰਮ ਕਰਕੇ ਸਮੁੱਚੇ ਸਮਾਜ ਨੂੰ ਵਧੀਆ ਸੇਧ ਦਿੱਤੀ ਜਾਵੇਗੀ ਜੋ ਕਿ ਮੇਰਾ ਮੁੱਢਲਾ ਫ਼ਰਜ਼ ਹੋਵੇਗਾ । ਉਨ੍ਹਾਂ ਅੱਗੇ ਆਖਿਆ  ਮੈਂ ਸਮੁੱਚੇ ਇਲਾਕੇ ਦੇ ਨੌਜਵਾਨਾਂ ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ  । ਹੋਰ ਅਹੁਦੇਦਾਰਾਂ ਚ ਸਤਨਾਮ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਨੂੰ ਚੇਅਰਮੈਨ, ਵਕੀਲ ਸਿੰਘ ਮੋਫਰ ਮੀਤ ਪ੍ਰਧਾਨ, ਤੋਤਾ ਸਿੰਘ ਹੀਰਕੇ ਸਕੱਤਰ , ਬਲਜਿੰਦਰ ਸਿੰਘ ਬੋਹਾ ਉਪ ਸਕੱਤਰ, ਗੁਰਦੀਪ ਸਿੰਘ ਅੱਕਾਂਵਾਲੀ ਖਜ਼ਾਨਚੀ, ਸਤਿਗੁਰ ਸਿੰਘ ਡੇਲੂਆਣਾ ਸਹਾਇਕ ਖ਼ਜ਼ਾਨਚੀ ,ਚਰਨਜੀਤ ਸਿੰਘ ਆਦਮਕੇ  ਸਲਾਹਕਾਰ, ਜਸਵੀਰ ਸਿੰਘ ਨੰਦਗਡ਼੍ਹ ਉਪ ਸਲਾਹਕਾਰ ,ਅਮਰਦੀਪ ਸਿੰਘ ਮੱਲ ਸਿੰਘ ਵਾਲਾ ਪ੍ਰਚਾਰਕ ਸਕੱਤਰ , ਸੁਖਜੀਤ ਸਿੰਘ ਬੀਰੇਂਕੇ ਕਲਾਂ ਮੰਚ ਸਕੱਤਰ ਤੋਂ ਇਲਾਵਾ ਅਮਨਜੋਤ ਸਿੰਘ ਭੀਮੜਾ ਮੈਂਬਰ, ਹਰਦੀਪ ਕੁਮਾਰ ਸ਼ਰਮਾ ਹਮੀਰਗਡ਼੍ਹ ਢੈਪਈ,  ਗੁਰਪ੍ਰੀਤ ਸਿੰਘ ਹਰੀਕੇ , ਅਮਨਦੀਪ ਸਿੰਘ ਮਾਨਸਾ ਮੈਂਬਰ ਚੁਣੇ ਗਏ ।

ਪੰਜਾਬ ਸਰਕਾਰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਜਲਦ ਭੇਜੇਗੀ ਪ੍ਰਸਤਾਵ - ਰਾਜਾ ਵੜਿੰਗ

- ਦਾਖਾ ਦੇ ਨਵੇਂ ਬੱਸ ਅੱਡੇ ਦਾ ਨਾਂ ਵੀ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ
- ਟਰਾਂਸਪੋਰਟ ਮੰਤਰੀ ਵੱਲੋਂ ਸਰਾਭਾ ਦੇ 106ਵੇਂ ਸ਼ਹੀਦੀ ਦਿਹਾੜੇ ਮੌਕੇ ਸਰਧਾਂਜਲੀ ਭੇਟ ਕੀਤੀ, ਜੱਦੀ ਘਰ ਵਿਖੇ ਵੀ ਕੀਤਾ ਨਮਨ
- ਲੁਧਿਆਣਾ ਤੋਂ ਸਰਾਭਾ ਪਿੰਡ ਤੱਕ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਬੱਸ ਸੇਵਾ ਚਲਾਉਣ ਦਾ ਕੀਤਾ ਐਲਾਨ
- ਆਪਣੇ ਅਖਤਿਆਰੀ ਫੰਡਾਂ 'ਚੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ
ਲੁਧਿਆਣਾ, 16 ਨਵੰਬਰ (ਜਸਮੇਲ ਗ਼ਾਲਿਬ  ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ  ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਨੂੰ ਸ਼ਰਧਾਂਜਲੀ ਵਜੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਲਈ ਛੇਤੀ ਹੀ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜੇਗੀ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਅਪੀਲ ਕਰੇਗੀ।

ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਸ਼ਹੀਦ ਨੂੰ ਸ਼ਰਧਾਂਜਲੀ ਹੋਵੇਗੀ ਜਿਸ ਨੇ 19 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ।

ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਦੀ ਤਜਵੀਜ਼ 'ਤੇ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਦਾਖਾ ਦੇ ਨਵੇਂ ਬੱਸ ਅੱਡੇ ਦਾ ਨਾਂ ਵੀ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਪ੍ਰਸਤਾਵ ਨੂੰ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਲੁਧਿਆਣਾ ਤੋਂ ਸਰਾਭਾ ਪਿੰਡ ਤੱਕ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਬੱਸ ਸੇਵਾ ਚਲਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆਪਣੇ ਅਖਤਿਆਰੀ ਫੰਡਾਂ ਵਿੱਚੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ।

ਵੜਿੰਗ ਨੇ ਕਿਹਾ ਕਿ ਉਹ ਦੇਸ਼ ਦੇ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਨਗੇ ਅਤੇ ਸ਼ਹੀਦਾਂ ਦੀ ਮਹਾਨ ਕੁਰਬਾਨੀ ਲਈ ਸਦਾ ਰਿਣੀ ਰਹਿਣਗੇ।

ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦਿੱਤੀ ਕੁਰਬਾਨੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰੇਗੀ।

ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਦਾਖਾ ਬੱਸ ਸਟੈਂਡ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਣ ਦੀ ਮੰਗ ਨੂੰ ਪ੍ਰਵਾਨ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇਸ਼ ਦੇ ਮਹਾਨ ਨਾਇਕ ਦੇ ਜੱਦੀ ਪਿੰਡ ਦੇ ਵਿਕਾਸ ਲਈ ਵਚਨਬੱਧ ਹੈ, ਜਿਨ੍ਹਾਂ ਨੇ ਇੰਨੀ ਛੋਟੀ ਉਮਰ ਵਿੱਚ ਸ਼ਹਾਦਤ ਦਿੱਤੀ ਸੀ।

ਬਾਅਦ ਵਿੱਚ ਕੈਬਨਿਟ ਮੰਤਰੀ ਰਾਜਾ ਵੜਿੰਗ, ਕੈਪਟਨ ਸੰਦੀਪ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਰਾਜ ਬਚਨ ਸਿੰਘ ਸੰਧੂ ਅਤੇ ਕਈ ਹੋਰਾਂ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਐਸ.ਡੀ.ਐਮ. ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਸਰਪੰਚ ਸੁਖਜਿੰਦਰ ਕੌਰ, ਸਪੋਰਟਸ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਅਮਰ ਸਿੰਘ, ਪ੍ਰੈਸ ਸਕੱਤਰ ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਰਾਜਬੀਰ ਸਿੰਘ, ਜਰਨੈਲ ਸਿੰਘ, ਬਿੰਦਰ ਯੂ.ਐਸ.ਏ., ਅਜੀਤ ਸਿੰਘ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।

Punjab Government to send proposal of naming Halwara Airport after Shaheed Kartar Singh Sarabha - Amarinder Singh Raja Warring 

Dakha New Bus stand to be named after martyr's name

Transport Minister pays tribute to legendary revolutionary on 106th martyrdom day, visits ancestral house 

Announces daily bus service of Punjab roadways from Ludhiana to Sarabha village 

Announces Rs 10 lakh from discretionary grant for development of Sarabha village 

Sarabha (Ludhiana), November 16:(Iqbal Singh Rasulpur)
Punjab Transport Minister Amarinder Singh Raja Warring on Tuesday announced that Punjab Government would soon send a proposal to Union Government for naming Halwara International Airport after Shaheed Kartar Singh Sarabha as a tribute to legendary revolutionary of the country. 

Presiding over the state level function organized to commemorate 106th Martyrdom Day of Shaheed Kartar Singh Sarabha in his ancestral village, Cabinet Minister Amarinder Singh Raja Warring said that the state government would soon urge the central government by sending a proposal.

He added that it would be tribute to youngest martyr of the country who attained martyrdom at the age of 19 years. 

On the proposal of Senior Congress leader Capt Sandeep Singh Sandhu, the Minister assured that Dakha's new bus stand would be named after martyr's name and the proposal in this regard would be taken up in today's cabinet meeting. 

Further, he announced a daily bus service of Punjab Roadways directly from Ludhiana to Sarabha village. Besides, a grant of Rs 10 lakh for the development of village from his own discretionary funds. 

Warring said that he would try to fulfill the footsteps of the greatest martyr of the country and would ever remain indebted to the martyrs for their supreme sacrifice. 

The sacrifice made by the martyr Kartar Singh Sarabha would ever act as a beacon to inspire the youth to serve the nation.

Senior leader of Congress Capt Sandeep Singh Sandhu thanked the cabinet minister for accepting the demands of sending proposal to central government for naming Halwara international airport and Dakha bus stand on martyr's name.

He said that the state government is committed for the development of the ancestral village of  legendary hero of country who got martyrdom at such a young age. 

Later, the Minister along with Capt Sandeep Sandhu, Deputy Commissioner Varinder Kumar Sharma, Ludhiana (Rural) SSP Raj Bachan Singh Sandhu and several others, visited the ancestral house of Shaheed Kartar Singh Sarabha and paid tributes to the martyr. 

On the occasion, the Cabinet Minister was also felicitated by the Shaheed Kartar Singh Sarabha Sports Club.

Prominent among present included Raikot MLA Jagtar Singh Jagga Hissowal, PMIDB Chairman Amarjit Singh Tikka, SDM Vikramjeet Singh Panthey, sarpanch Sukhjinder Kaur, sports club president Kuldeep Singh, secretary Amar Singh, press secretary Davinder Singh, Manpreet Singh, Rajbir Singh, Jarnail Singh, Binder USA, Ajit Singh, besides several others.

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ 106ਵੀਂ ਬਰਸੀ ਦੇ ਸਮਾਗਮ ਵਿੱਚ ਅੱਜ ਪਿੰਡ ਸਰਾਭਾ ਵਿਖੇ ਸ਼ਿਰਕਤ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ

ਪੱਖੋਵਾਲ   ( ਜਸਮੇਲ ਗ਼ਾਲਿਬ   ) ਅੱਜ 16 ਨਵੰਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ 106ਵੀਂ ਬਰਸੀ ਦੇ ਸਮਾਗਮ ਵਿੱਚ ਅੱਜ ਪਿੰਡ ਸਰਾਭਾ ਵਿਖੇ ਸ਼ਿਰਕਤ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ ਨੂੰ ਅਬ ਨਹੀਂ ਵੈੱਲਫੇਅਰ ਸੁਸਾਇਟੀ ਰਜਿ (ਲੁਧਿਆਣਾ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉੱਪਰ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਰਖਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਅਬ ਨਹੀਂ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਨੇ ਰਾਜਾ  ਵੜਿੰਗ ਸਾਹਿਬ ਨੂੰ ਦੱਸਿਆ ਕਿ ਅਬ ਨਹੀਂ 37 ਪੰਚਾਇਤਾਂ ਦੀ ਸਹਿਮਤੀ ਤੇ 15 ਵਿਧਾਇਕਾਂ ਦੀ ਸਮਰਥਨ ਪੱਤਰ ਅਤੇ ਕੇਂਦਰ ਸਰਕਾਰ ਵੱਲੋਂ ਇਸ ਏਅਰਪੋਰਟ ਦੇ ਨਾਮ ਤੇ ਸਹਿਮਤੀ ਵਾਲਾ ਪੱਤਰ ਆਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਵੜਿੰਗ ਸਾਹਿਬ ਨੇ ਸੰਸਥਾ ਨੂੰ ਭਰੋਸਾ ਦਵਾਇਆ ਕਿ ਇਸ ਸਬੰਧੀ ਜਲਦ ਹੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇਗਾ। ਇਸ ਸਮੇਂ ਹਲਕਾ ਰਾਏਕੋਟ ਦੇ ਵਿਧਾਇਕ ਜੱਗਾ ਹਿੱਸੋਵਾਲ ਅਤੇ ਹਲਕਾ ਦਾਖਾ ਇੰਚਾਰਜ ਸੰਦੀਪ ਸੰਧੂ ਵੀ ਹਾਜ਼ਰ ਸਨ। ਇਸ ਸਮੇਂ ਅਬ ਨਹੀਂ ਦੇ ਲੁਧਿਆਣਾ ਇੰਚਾਰਜ ਤਰਨਪ੍ਰੀਤ ਕੌਰ, ਮੈਂਬਰ ਪਰਮਿੰਦਰ ਕੌਰ, ਸੰਜੇ ਕੁਮਾਰ, ਸੋਨੂੰ ਸ਼ਰਮਾ ਦੇ ਨਾਲ਼ ਅਬ ਨਹੀਂ ਦੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਵੀ ਹਾਜ਼ਰ ਸਨ। ਇਸ ਸਮੇਂ ਸੱਤੀ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਢਾਈ ਸਾਲਾਂ ਤੋਂ ਇਸ ਏਅਰਪੋਰਟ ਦਾ ਨਾਮ ਸ਼ਹੀਦ ਦੇ ਨਾਮ ਤੇ ਰਖਵਾਉਣ ਲਈ ਸੰਘਰਸ਼ਸ਼ੀਲ ਹੈ।

ਟੁੱਟ ਚੁੱਕੇ ਤੇ ਕਮਜ਼ੋਰ ਹੋਏ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ ਆਗਾਮੀ ਸ਼ੋਅ 'ਤੇਰੇ ਦਿਲ ਵਿੱਚ ਰਹਿਣ ਦੇ'

 ਬਹੁਤੇ ਲੋਕ ਇਹ ਸੋਚਦੇ ਹਨ ਕਿ ਜਿਹੜੇ ਬੱਚੇ ਵਿਦੇਸ਼ੀ ਧਰਤੀ 'ਤੇ ਪੈਦਾ ਹੁੰਦੇ ਹਨ ਅਤੇ ਉਥੋਂ ਦੇ ਰੀਤੀ-ਰਿਵਾਜਾਂ ਵਿੱਚ ਪਲਦੇ ਹਨ, ਉਹ ਕਦੇ ਵੀ ਭਾਰਤੀ ਬੱਚਿਆਂ ਵਾਂਗ ਪਰਿਵਾਰਕ ਕਦਰਾਂ-ਕੀਮਤਾਂ ਨਹੀਂ ਰੱਖ ਸਕਦੇ ਅਤੇ ਉਹ ਜ਼ਿੰਮੇਵਾਰੀ ਲੈਣ ਦੇ ਯੋਗ ਨਹੀਂ ਹੁੰਦੇ। ਇਹ ਧਾਰਾਵਾਹਿਕ ਇੱਕ ਲੜੀ ਨੂੰ ਅੱਗੇ ਲਿਜਾਣ ਦਾ ਇਰਾਦਾ ਰੱਖਦਾ ਹੈ ਤੇ ਦਰਸਾਉਂਦਾ ਹੈ ਕਿ ਕਿਵੇਂ ਇੱਕ ਐਨ.ਆਰ.ਆਈ ਕੁੜੀ ਆਪਣੀ ਬੀਮਾਰ ਮਾਂ ਅਤੇ ਨਾਨੀ ਦੇ ਵਿੱਚਕਾਰ ਪਿਆਰ ਦੇ ਕਮਜ਼ੋਰ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੇ ਵਿਚਾਰ ਨਾਲ ਪੰਜਾਬ ਆ ਜਾਂਦੀ ਹੈ।ਇਸ ਧਾਰਾਵਾਹਿਕ ਵਿੱਚ ਇੱਕ ਅਜਿਹੀ ਕਹਾਣੀ ਨੂੰ ਦਿਖਾਇਆ ਜਾਵੇਗਾ ਜਿਸ ਵਿੱਚ ਇੱਕ ਮਾਂ ਆਪਣੀ ਧੀ ਨੂੰ ਪਰਿਵਾਰ ਦਾ ਹਿੱਸਾ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ, ਕਿਓਂਕਿ ਉਹ ਪਰਿਵਾਰ ਦੀ ਮਨਜ਼ੂਰੀ ਤੋਂ ਬਿਨਾਂ ਇੱਕ ਅੰਗਰੇਜ਼ ਨਾਲ ਪਿਆਰ ਵਿੱਚ ਪੈ ਜਾਂਦੀ ਹੈ ਅਤੇ ਉਸ ਨਾਲ ਵਿਆਹ ਕਰਨ ਲਈ ਘਰੋਂ ਭੱਜ ਜਾਂਦੀ ਹੈ ਅਤੇ ਇਸ ਸਦਮੇ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨੇ ਪਰਿਵਾਰ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਹਰ ਕੋਈ ਉਸ ਨੂੰ ਮ੍ਰਿਤਕ ਮੰਨ ਲੈਂਦਾ ਹੈ।ਬਦਲਦੇ ਸਮੇਂ ਦੇ ਨਾਲ, ਲੋਕ ਵੀ ਵਿਆਪਕ ਸੋਚ ਵਾਲੇ ਹੋ ਗਏ ਹਨ ਜੋ ਆਪਣੇ ਬੱਚਿਆਂ ਨੂੰ ਓਹਨਾ ਦੇ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਦਿੰਦੇ ਹਨ। ਪਰ ਦੂੱਜੇ ਪਾਸੇ ਅੱਜ ਵੀ ਕੁਝ ਪਰਿਵਾਰ ਅਜਿਹੇ ਹਨ ਜੋ ਆਪਣੇ ਬੱਚਿਆਂ ਦੀ ਪਸੰਦ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਦੇ ਵਿਆਹ ਦਾ ਫ਼ੈਸਲਾ ਖੁਦ ਕਰ ਲੈਂਦੇ ਹਨ।ਇਹ ਧਾਰਾਵਾਹਿਕ 22 ਨਵੰਬਰ 2021 ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:00 ਵਜੇ ਸਿਰਫ ਜ਼ੀ ਪੰਜਾਬੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ।

ਹਰਜਿੰਦਰ ਸਿੰਘ 94638 28000

ਪ੍ਰੈਸ ਡੇ ਮੌਕੇ  ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ "ਪੱਤਰਕਾਰੀ ਦੀ ਦਸ਼ਾ ਤੇ ਦਿਸ਼ਾ " 'ਤੇ ਸੈਮੀਨਾਰ

ਪੰਜਾਬ ਯੂਨੀਅਨ ਆਫ਼ ਜਰਨਲਿਸਟ ਵਲੋਂ ਸ਼ਹੀਦ ਸਰਾਭਾ ਦੇ ਘਰ ਦੀ ਖ਼ਸਤਾ ਹਾਲਤ ਨੂੰ ਲੈ ਕੇ ਸੰਘਰਸ਼ ਕਰਨ ਦਾ ਫ਼ੈਸਲਾ

ਜਗਰਾਉਂ  ( ਅਮਿਤ ਖੰਨਾ )ਪੰਜਾਬ ਯੂਨੀਅਨ ਆਫ਼ ਜਰਨਲਿਸਟ ਤੇ ਸੀ ਕੀ ਯੂਨੀਵਰਸਿਟੀ ਦੇ ਸਾਂਝੇ ਸਹਿਯੋਗ ਸਦਕਾ ਰਾਸ਼ਟਰੀ ਪ੍ਰੈਸ ਦਿਵਸ਼ ਅਤੇ ਬਾਲਾ ਸ਼ਹੀਦ ਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾਮਾ ਸ: ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪੰਜਾਬੀ ਪੱਤਰਕਾਰੀ ਖੇਤਰ ਦੀਆਂ ਨਾਮਵਰ ਹਸਤੀਆਂ ਨੂੰ ਲੋਕ ਪੱਖੀ ਕਲਮਕਾਰ ਮਰਹੂਮ ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਵੀ ਪ੍ਰਦਾਨ ਕੀਤੇ ਗਏ। ਸੈਮੀਨਾਰ ਦੀ ਅਰੰਭਤਾ ਤੋਂ ਪਹਿਲਾਂ ਉੱਘੇ ਕਾਲਮਨਵੀਸ਼ ਗੁਰਪ੍ਰੀਤ ਸਿੰਘ ਮੁੰਡਿਆਣੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ।ਇਸ ਉਪਰੰਤ "ਪੰਜਾਬੀ ਪੱਤਰਕਾਰੀ ਦੀ ਵਰਤਮਾਨ ਦਸ਼ਾ ਤੇ ਦਿਸ਼ਾ " 'ਤੇ ਵਿਸ਼ਾਲ ਸੈਮੀਨਾਰ ਹੋਇਆ ,ਜਿਸ ਵਿੱਚ ਪ੍ਰੋ.ਗੁਰਭਜਨ ਗਿੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ  ਮੁਖੀ( ਰਿਟਾਇਰਡ) , ਹਰਪ੍ਰੀਤ ਸਿੰਘ ਕਾਹਲੋ  ਸੰਪਾਦਕ ਅਨਮਿਊਟ ,ਤੇ ਸੰਤੋਖ ਗਿੱਲ ਨੇ ਪੰਜਾਬੀ ਪੱਤਰਕਾਰੀ ਨੂੰ ਚਣੌਤੀਆਂ ਬਾਰੇ ਸੰਖੇਪ ਰੂਪ ਵਿੱਚ ਚਰਚਾ ਕੀਤੀ। ਸੈਮੀਨਾਰ ਦੇ ਅਰੰਭ ਦੌਰਾਨ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਨੇ ਪਰਚਾ ਪੜ੍ਹਿਆ। ਸੰਤੋਖ ਗਿੱਲ ਨੇ  ਪੱਤਰਕਾਰੀ ਖੇਤਰ ਵਿੱਚ ਲੋਕ ਪੱਖੀ ਕਲਮਾਂ ਦੇ ਗੁਆਚ ਜਾਣ ਦੀ ਗੱਲ ਕਰਦਿਆਂ, ਆਖਿਆ ਕਿ ਲੋਕਤੰਤਰ ਦਾ ਚੌਥਾ ਥੰਮ  ਰਾਜਨੀਤਕ ਪਾਰਟੀਆਂ ਤੇ  ਕਾਰਪੋਰੇਟ ਘਰਾਣਿਆਂ ਦਾ ਗ਼ੁਲਾਮ ਹੁੰਦਾ ਜਾ ਰਿਹਾ ਹੈ।ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋ ਨੇ ਪੱਤਰਕਾਰਾਂ ਵਿੱਚ ਖੁੱਸਦੀ ਖ਼ੋਜੀ ਪ੍ਰਵਿਰਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦੀ ਪੱਤਰਕਾਰੀ ਸਿਰਫ਼ ਪ੍ਰੈਸ ਨੋਟ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਅੱਜ ਪੱਤਰਕਾਰੀ ਖੇਤਰ ਵਿੱਚ ਬਹੁ ਗਿਣਤੀ ਮੀਡੀਆ ਕਰਮੀ ਸਰਕਾਰੀ ਬੁਲਾਰੇ ਬਣ ਚੁੱਕੇ ਹਨ।ਸ: ਕਾਹਲੋਂ ਨੇ ਕਿਹਾ ਕਿ  ਕਰੋਨਾਂ ਮਹਾਂਮਾਰੀ ਦੌਰਾਨ ਬਹੁਤੇ ਪੱਤਰਕਾਰਾਂ ਦੀ ਕਾਰਗੁਜ਼ਾਰੀ ਨਾਂਹ ਪੱਖੀ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ੋਜੀ ਪ੍ਰਵਿਰਤੀ ਤੋਂ ਹਟਕੇ ਪ੍ਰੈਸ ਨੋਟ ਆਧਾਰਿਤ ਖ਼ਬਰਾਂ ਪ੍ਰਕਾਸ਼ਿਤ ਹੋਣ ਲੱਗ ਜਾਣ ਪੱਤਰਕਾਰ ਦੀ ਮੌਲਿਕਤਾ ਖ਼ਤਮ ਹੋ ਜਾਂਦੀ ਹੈ।ਉਹ ਨਿਰਪੱਖ ਪੱਤਰਕਾਰ ਨਾਂ ਹੋ ਕੇ ਪਬਲਿਕ ਰਿਲੇਸ਼ਨ ਅਫਸਰ  ਵਰਗਾ ਸਰਕਾਰੀ ਬੁਲਾਰਾ ਬਣ ਜਾਂਦਾ ਹੈ।ਇਸ ਮੌਕੇ  ਪ੍ਰੋ ਗੁਰਭਜਨ ਗਿੱਲ ਨੇ ਪੰਜਾਬੀ ਪੱਤਰਕਾਰੀ ਦੇ ਪਿਛੋਕੜ 'ਤੇ ਝਾਤ ਪਾਉਂਦਿਆਂ ਕਿਹਾ ਕਿ ਸ: ਸਰਾਭਾ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾਮਾ ਸਨ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸ਼ਹੀਦ ਸਰਾਭਾ ਦੇ ਸਾਥੀਆਂ ਦੀ ਅਣਗੌਲਿਆਂ ਕਰਕੇ ਉਨ੍ਹਾਂ ਦੀ ਸ਼ਹਾਦਤ ਨਾਲ ਇਨਸਾਫ਼ ਨਹੀਂ ਕਰ ਪਾਉਂਦੇ।ਸ: ਗਿੱਲ ਨੇ ਵਰਤਮਾਨ ਪੰਜਾਬੀ ਪੱਤਰਕਾਰੀ ਵਿੱਚ ਪੜਨ ਤੇ ਸਿੱਖਣ ਦੀ ਘਾਟ ਨੂੰ ਭਵਿੱਖ ਵਿੱਚ ਵੱਡੀ ਚੁਣੌਤੀ ਦੱਸਿਆ।ਇਸ ਮੌਕੇ ਪੱਤਰਕਾਰੀ ਖੇਤਰ ਵਿੱਚ ਕਾਰਜਸ਼ੀਲ ਹਲਕੇ ਦੀਆਂ ਚਰਚਿਤ ਕਲਮਾਂ ਜਿੰਨ੍ਹਾਂ ਵਿੱਚ ਸਾਹਿਤਕ ਪੱਤਰਕਾਰ ਅਜੀਤ ਪਿਆਸਾ , ਨਸ਼ਿਆਂ ਤੇ ਰੇਤ ਮਾਫ਼ੀਆ ਖ਼ਿਲਾਫ਼ ਨੰਗੇ ਧੜ ਲੜਨ ਵਾਲੇ ਨਿੱਡਰ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਤੇ ਖ਼ੋਜੀ ਪੱਤਰਕਾਰ ਤੇ ਉੱਘੇ ਕਾਲਮਨਵੀਸ਼ ਸੰਤੋਖ ਗਿੱਲ ਨੂੰ ਲੋਕ ਪੱਖੀ ਕਲਮਕਾਰ ਮਰਹੂਮ ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸੀ ਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਚਤੁਰਵੇਦੀ ਨੇ ਮੀਡੀਆ ਕਰਮੀਆਂ ਨੂੰ ਸਿੱਖਿਆ ਖੇਤਰ ਵੱਲ ਤਰਜੀਹੀ ਤੌਰ 'ਤੇ ਧਿਆਨ ਦੇਣ ਦੀ ਅਪੀਲ ਕੀਤੀ।ਡਾ.ਹਰਸ਼ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਵਿਦੇਸ਼ੀ ਨਿਵੇਸ਼ ਦਾ ਰੁਝਾਨ ਦੇਸ਼ ਖਾਸਕਰ ਪੰਜਾਬ ਲਈ ਬੇਹੱਦ ਖ਼ਤਰੇ ਤੋਂ ਖਾਲੀ ਨਹੀਂ ਹੈ। ਇਨ੍ਹਾਂ ਮੁੱਦਿਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਨੇ ਅੱਜ ਦੇ ਦਿਨ ਹੋਈ ਪ੍ਰੈਸ ਕੌਂਸਲ ਆਫ਼ ਇੰਡੀਆ ਦੀ ਸਥਾਪਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸਤੋਂ ਬਾਅਦ ਵਿਛੜੀ ਰੂਹ ਪੱਤਰਕਾਰ ਬਲਵਿੰਦਰ ਸਿੰਘ ਨੂੰ ਬੇਹੱਦ ਭਾਵੁਕਤਾ ਨਾਲ ਚੇਤੇ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਦੇ ਪੱਤਰਕਾਰੀ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਰਿਪੋਰਟ ਪੇਸ਼ ਕੀਤੀ।ਇਸ ਮੌਕੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਵਲੋਂ ਉਚੇਚੇ ਤੌਰ'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦੀ ਖ਼ਸਤਾ ਹਾਲਤ ਨੂੰ ਲੈ ਕੇ ਭਵਿੱਖ ਵਿੱਚ ਸਾਂਝਾ ਮੰਚ ਤਿਆਰ ਕਰਨ ਦਾ ਫ਼ੈਸਲਾ ਲਿਆ।ਸ: ਹੇਰਾਂ ਨੇ ਕਿਹਾ ਕਿ ਸ:ਸਰਾਭਾ ਜੱਦੀ ਨਿਸ਼ਾਨੀ ਉਨ੍ਹਾਂ ਦੇ ਘਰ ਦੀ ਹਾਲਤ ਨੂੰ ਸੁਧਾਰਨ ਲਈ ਜੇਕਰ ਸੰਘਰਸ਼ ਵੀ ਕਰਨਾਂ ਪਿਆ ਉਸਤੋਂ ਪਿੱਛੇ ਨਹੀਂ ਹਟਣਗੇ।ਇਸ ਮੌਕੇ ਮਾਰਕਿਟ ਕਮੇਟੀ ਜਗਰਾਉਂ ਦੇ ਚੇਅਰਮੈਨ ਕਾਕਾ ਗਰੇਵਾਲ,ਪ੍ਰੀਤਮ ਸਿੰਘ ਅਖਾੜਾ, ਕੁਲਦੀਪ ਸਿੰਘ ਲੋਹਟ, ਚਰਨਜੀਤ ਸਰਨਾਂ, ਸੁਖਦੇਵ ਗਰਗ, ਸ਼ਮਸ਼ੇਰ ਗਾਲਿਬ, ਕੌਂਸਲ ਮੱਲ੍ਹਾ, ਸਤਪਾਲ ਕਾਊਕੇ ...ਆਦਿ ਹਾਜ਼ਰ ਸਨ।

ਚੰਨੀ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲੋਕ ਪੱਖੀ ਮਤੇ ਪਾਸ ਕਰਕੇ ਕ੍ਰਾਂਤੀਕਾਰੀ ਕਦਮ ਚੁੱਕਿਆ.ਮੈਡਮ ਜੋਸੀ  

ਪੰਜਾਬ ਦੇ ਲੋਕ ਰਾਜ ਅੰਦਰ ਮੁੜ ਕਾਂਗਰਸ ਪਾਰਟੀ ਸਥਾਪਤ ਕਰਨਗੇ                                           

ਮਹਿਲ ਕਲਾਂ/ ਬਰਨਾਲਾ- 16 ਨਵੰਬਰ- ( ਗੁਰਸੇਵਕ ਸੋਹੀ )-  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਰਾਜ ਦੇ ਹਰ ਵਰਗ ਦੇ ਲੋਕਾਂ ਲਈ ਲਗਾਤਾਰ ਲਏ ਜਾ ਰਹੇ ਕ੍ਰਾਂਤੀਕਾਰੀ ਫ਼ੈਸਲਿਆਂ ਕਾਰਨ  ਰਾਜ ਦੇ ਲੋਕਾਂ ਦੀ ਲਹਿਰ ਪੂਰੀ ਤਰ੍ਹਾਂ ਕਾਂਗਰਸ ਦੇ ਹੱਕ ਵਿਚ ਚੱਲਣ ਕਰਕੇ ਅਗਲੀ ਸਰਕਾਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਥਾਪਤ ਕਰਨਗੇ ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਸਕੱਤਰ ਮੈਡਮ ਸੁਦੇਸ਼ ਜੋਸ਼ੀ ਹਮੀਦੀ ਨੇ ਪਿੰਡ ਹਮੀਦੀ ਵਿਖੇ ਪੁੱਤਰ ਸਮਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ  ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਪਾਸ ਕੀਤੇ ਮਤੇ ਕ੍ਰਾਂਤੀਕਾਰੀ ਕਦਮ ਚੁੱਕ ਕੇ ਲਏ ਫ਼ੈਸਲੇ  ਸ਼ਾਲਾਘਾਯੋਗ ਹਨ। ਇਹ ਵਿਚਾਰ ਕਾਂਗਰਸ ਦੇ ਸੀਨੀਅਰ ਆਗੂ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਅਤੇ 2013 ਦੇ ਸਮੇਂ ਅਕਾਲੀ ਸਰਕਾਰ ਵਲੋਂ ਬਣਾਏ ਕੰਟਰੈਕਟ ਫਾਰਮਿੰਗ ਐਕਟ ਨੂੰ ਰੱਦ ਕਰਕੇ ਮੁੜ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਖੜੀ ਰਹੇਗੀ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਮਹਿੰਗੀ ਬਿਜਲੀ ਦੇ ਸਮਝੌਤਿਆਂ ਦੀਆਂ ਦਰਾਂ ਸਬੰਧੀ ਵਾਈਟ ਪੇਪਰ ਜਾਰੀ ਕੀਤਾ ਹੈ। ਸਰਕਾਰ ਵਲੋਂ ਨਵੀਆਂ ਬਿਜਲੀ ਦਰਾਂ ਤੈਅ ਕਰੇਗੀ, ਜਿਸ ਨਾਲ ਸੂਬੇ ਵਿਚ ਬਿਜਲੀ ਹੋਰ ਸਸਤੀ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਇੱਕ ਵੱਡੇ ਹਮਲੇ ਬੀਐਸਐਫ ਦਾ ਦਾਇਰਾ ਵਧਾਉਣ ਖ਼ਿਲਾਫ਼ ਵੀ ਪੰਜਾਬ ਸਰਕਾਰ ਨੇ ਮਤਾ ਪਾਸ ਕਰਕੇ ਕੇਂਦਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਕਿਉਂਕਿ ਇਸ ਨਾਲ ਕੇਂਦਰ ਸਰਕਾਰ ਅਸਿੱਧੇ ਤਰੀਕੇ ਪੰਜਾਬ ਉਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਿਸਨੂੰ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੇ ਨਾਕਾਮ ਕੀਤਾ ਹੈ।ਅਕਾਲੀ ਰਾਜ ਦੌਰਾਨ ਹੋਏ ਮਾਫੀਆ ਲੁੱਟ ਦੀ ਜਾਂਚ ਦਾ ਫੈਸਲਾ ਵੀ ਪ੍ਰਸ਼ੰਸਾਯੋਗ ਹੈ। ਉਹਨਾਂ ਕਿਹਾ ਕਿ ਇਸਤੋਂ ਇਲਾਵਾ ਮਾਂ ਬੋਲੀ ਪੰਜਾਬੀ ਸਬੰਧੀ ਸਾਡੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਦਸਵੀਂ ਤੱਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਹੈ ਅਤੇ ਦਫਤਰਾਂ ਵਿਚ ਵੀ ਕੰਮ ਮਾਂ ਬੋਲੀ ਵਿੱਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮਾਤ ਭਾਸ਼ਾ ਦੇ ਹੱਕ ਵਿੱਚ ਇਹ ਫੈਸਲਾ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਅਕਾਲੀਆਂ ਦੀ ਸਰਕਾਰ ਵੀ ਨਹੀਂ ਲੈ ਸਕੀ। ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਸਰਕਾਰ ਪ੍ਰਤੀ ਕੋਈ ਸਵਾਲ ਨਹੀਂ ਰਿਹਾ, ਜਿਸ ਕਰਕੇ ਹੁਣ ਆਪ ਪਾਰਟੀ ਦੇ ਵਿਧਾਇਕ ਵੀ ਆਪਣੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਇਹਨਾਂ ਫੈਸਲਿਆਂ ਦੀ ਸਮੁੱਚੇ ਪੰਜਾਬ ਵਾਸੀ ਸਾਲਾਘਾ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ। ਉਨ੍ਹਾਂ ਇਸ ਮੌਕੇ ਸਮੂਹ ਲੋਕਾਂ ਨੂੰ ਬਠਿੰਡਾ ਅੰਮ੍ਰਿਤਸਰ ਪੁਰਸ਼ ਤੇਜ਼ੀ ਨਾਲ ਵਿਕਾਸ ਕਰਵਾਉਣਾ ਅਤੇ ਵਧੇਰੇ ਸਹੂਲਤਾਂ ਲੈਣ ਲਈ ਉਹਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਅਮਨਦੀਪ ਸਿੰਘ ਰਾਣੂ ਬਚਿੱਤਰ ਸਿੰਘ ਰਾਣੂ ਵੀ ਹਾਜ਼ਰ ਸਨ।

ਪਹਿਲਾ ਫਰੀ ਮੈਡੀਕਲ ਚੈੱਕ ਅੱਪ ਸਰਦਾਰਨੀ ਸੁਖਨਿੰਦਰ ਕੌਰ ਮੋਮੋ: ਚੈਰੀਟੇਬਲ ਹਸਪਤਾਲ ਲੁਹਾਰਾ ਵਿਖੇ

ਨਿਹਾਲ ਸਿੰਘ ਵਾਲਾ , 16 ਨਵੰਬਰ- (ਗੁਰਸੇਵਕ ਸੋਹੀ)- ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਲੁਹਾਰਾ ਵਿਖੇ ਸਰਦਾਰਨੀ ਸੁਖਨਿੰਦਰ ਕੌਰ ਮੋਮੋ ਚੈਰੀਟੇਬਲ ਹਸਪਤਾਲ ਮਿਤੀ 19 ਨਵੰਬਰ 2021 ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਫਰੀ ਚੈੱਕ ਅੱਪ ਕਰਨੇ ਕਰਕੇ ਫ੍ਰੀ ਟੈਸਟ E.C.G ਐਕਸ-ਰੇ ਅਤੇ ਹਰ ਤਰ੍ਹਾਂ ਦੀ ਦਵਾਈ ਫ੍ਰੀ ਦਿੱਤੀ ਜਾਵੇਗੀ। ਅੱਖਾਂ ਦਾ ਫ੍ਰੀ  ਚੈੱਕ-ਅੱਪ ਕਰਕੇ ਫੈਕੋ ਮਸ਼ੀਨ ਦੁਆਰਾ ਲੈਂਜ ਪਾਏ ਜਾਣਗੇ। ਡਾ ਰਾਜਵੰਤ ਹੇਅਰ (ਦਿਲ, ਚਮੜੀ, ਸਾਹ, ਦਮਾ ਰੋਗਾਂ ਦੇ ਮਾਹਰ) ਮਰੀਜ਼ਾਂ ਦਾ ਜਨਰਲ ਚੈਕ-ਅੱਪ ਕਰਨ ਲਈ 24 ਘੰਟੇ ਹਾਜ਼ਰ ਰਹਿੰਦੇ ਹਨ। ਡਾ ਚਰਨਜੀਤ ਸਿੰਘ ਹਰ ਰੋਜ਼ ਅੱਖਾਂ ਦਾ ਚੈਕ-ਅੱਪ ਕਰਦੇ ਹਨ। ਇੱਥੇ ਹਰ ਤਰ੍ਹਾਂ ਦੇ ਆਪ੍ਰੇਸ਼ਨ ਘੱਟ ਰੇਟਾਂ ਤੇ ਕੀਤੇ ਜਾਂਦੇ ਹਨ। ਡਾ "ਬੀ ਐਸ ਭੋਗਲ ਸਰਜਨ, ਇੱਥੇ 24 ਘੰਟੇ ਆਪਰੇਸ਼ਨ ਕਰਨ ਲਈ ਹਾਜ਼ਰ ਰਹਿੰਦੇ ਹਨ। ਹਸਪਤਾਲ ਵਿਚ ਮਿਲਣ ਵਾਲੀਆਂ ਸਹੂਲਤਾਂ -ਐਮਰਜੈਂਸੀ 24 ਘੰਟੇ ,ਹਰ ਰੋਜ਼ ਮਰੀਜ਼ ਦੇਖਣੇ, ਮਰੀਜ਼ ਦਾਖ਼ਲ ਕਰਨਾ, ਆਪ੍ਰੇਸ਼ਨ ਥੀਏਟਰ, ਐਕਸ-ਰੇ 16.ਦੰਦਾ ਦਾ ਵਿਭਾਗ, ਕੰਪਿਊਟਰਜ ਲੈਬਾਰਟਰੀ, ਕੰਪਿਊਟਰ E.C.G ,ਮ੍ਰਿਤਕ ਦੇਹ ਨੂੰ ਸੰਭਾਲਣ ਲਈ ਫਰਿੱਜ, ਬਿਨਾਂ ਟਾਂਕੇ ਤੋਂ ਫੋਕੂ ਮਸ਼ੀਨ ਨਾਲ ਅੱਖਾਂ ਦਾ ਆਪ੍ਰੇਸ਼ਨ, ਐਂਬੂਲੈਂਸ ਡਿਲਵਰੀ ਦਾ ਖ਼ਾਸ ਪ੍ਰਬੰਧ। ਗੁਰੂ ਕਾ ਲੰਗਰ ਅਤੁੱਟ ਵਰਤੇਗਾ ।

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਕੀਤੀ ਮੀਟਿੰਗ  

ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਫ਼ੈਸਲਿਆਂ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਲੋੜ-ਲਾਂਬਾ

ਮਹਿਲ ਕਲਾਂ/ ਬਰਨਾਲਾ- 16 ਨਵੰਬਰ ( ਗੁਰਸੇਵਕ ਸੋਹੀ )- ਕਾਂਗਰਸ ਹਾਈ ਕਮਾਨ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਬੂਥ ਪੱਧਰ ਤੇ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਕਰਨ, ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਤੱਕ ਲੈ ਕੇ ਜਾਣ,ਪਾਰਟੀ ਵਰਕਰਾਂ,ਆਗੂਆਂ,ਸਰਪੰਚਾਂ, ਪੰਚਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਦੁੱਖ ਤਕਲੀਫਾਂ ਸੁਣਨ ਨੂੰ ਲੈ ਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਬਜ਼ਰਬਰ ਇਸਾਨ ਖਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਸ਼ਗਨ ਪੈਲੇਸ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਰਾਸ਼ਟਰੀ ਯੂਥ ਸਕੱਤਰ ਤੇ ਜ਼ਿਲ੍ਹਾ ਬਰਨਾਲਾ ਦੇ ਅਰਜ਼ਰਵਰ ਸੀਤਾ ਰਾਮ ਲਾਂਬਾ ਅਤੇ ਹਲਕਾ ਮਹਿਲ ਕਲਾਂ ਦੀ ਅਰਜ਼ਰਵਰ ਇਸਾਨ ਖਾਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਦੇ ਵਿਚਾਰ ਜਾਣੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕੇ ਚ ਨਵੀਂ ਰਣਨੀਤੀ ਤਿਆਰ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੇਅਰਪਰਸਨ ਸਰਬਜੀਤ ਕੌਰ ਖੁੱਡੀ ਕਲਾਂ, ਬਲਾਕ ਸੰਮਤੀ ਬਰਨਾਲਾ ਦੇ ਚੇਅਰਮੈਨ ਹਰਦੇਵ ਸਿੰਘ ਸਰਾਂ ਠੀਕਰੀਵਾਲ, ਪੰਜਾਬ ਪੱਧਰੀ ਯੂਥ ਆਗੂ ਬੰਨੀ ਖਹਿਰਾ, ਮੁਖਤਿਆਰ ਸਿੰਘ ਪੱਖੋ ਕਲਾਂ, ਬਲਦੇਵ ਸਿੰਘ ਪੇਧਨੀ, ਗੁਰਦੀਪ ਸਿੰਘ ਦੀਵਾਨਾ, ਯੂਥ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਖੇੜੀ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਮਹਿਲਾ ਆਗੂ ਰਾਣੀ ਕੌਰ ਠੀਕਰੀਵਾਲਾ, ਸਾਬਕਾ ਬਲਾਕ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਅਤੇ ਬਾਬੂ ਰੋਸ਼ਨ ਲਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲਗਾਤਾਰ ਜੋਸ਼ ਭਰਦਾ ਜਾ ਰਿਹਾ ਹੈ। ਜਿਸ ਦਾ ਵੱਡਾ ਫ਼ਾਇਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ ਤਾਂ ਜੋ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਥਾਪਤ ਹੋ ਸਕੇ। ਅਖੀਰ ਚ ਜ਼ਿਲ੍ਹਾ ਅਬਜ਼ਰਬਰ ਸੀਤਾ ਰਾਮ ਲਾਂਬਾ ਨੇ ਕਿਹਾ ਕਿ ਮਹਿਲ ਕਲਾਂ ਹਲਕੇ ਚ ਕਾਂਗਰਸ ਪਾਰਟੀ ਦੇ ਵਰਕਰ ਤੇ ਆਗੂ ਪਾਰਟੀ ਨੂੰ ਸਮਰਪਿਤ ਹਨ, ਪਰ ਹਲਕਾ ਆਗੂਆਂ ਚ ਪੈਦਾ ਹੋਈਆਂ ਦੂਰੀਆਂ ਨੂੰ ਜਲਦ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਫ਼ੈਸਲਿਆਂ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਜਿੱਤ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਅਬਜ਼ਰਵਰ ਅਹਿਸਾਨ ਖਾ ਨੇ ਆਏ ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ,ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ ਹਮੀਦੀ,ਰਫੀਕ ਮੁਹੰਮਦ,ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਸਰਪੰਚ ਕਰਮ ਸਿੰਘ ਬਾਜਵਾ,ਸਰਪੰਚ ਗੁਰਪ੍ਰੀਤ ਸਿੰਘ ਰਾਏਸਰ,ਸਰਪੰਚ ਰਣਧੀਰ ਸਿੰਘ ਦੀਵਾਨਾ ,ਪਰਮਿੰਦਰ ਸਿੰਘ ਸੰਮੀ ਠੁੱਲੀਵਾਲ,ਬਲਵੰਤ ਸ਼ਰਮਾ ਹਮੀਦੀ, ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ,ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲ ਮਾਜਰਾ,ਗੁਰਕੀਮਤ ਸਿੰਘ ਸਿੱਧੂ,ਯੂਥ ਆਗੂ ਗਗਨ ਹੁੰਦਲ, ਪਟਵਾਰੀ ਹਰਪਾਲ ਟਿੰਕੂ ਠੀਕਰੀਵਾਲ, ਸੰਮਤੀ ਵਾਈਸ ਚੇਅਰਮੈਨ ਬੱਗਾ ਸਿੰਘ ਮਹਿਲਕਲਾਂ,ਬਲਾਕ ਸੰਮਤੀ ਦੇ ਚੇਅਰਮੈਨ ਹਰਵਿੰਦਰ ਸਰਾਂ,ਬੇਅੰਤ ਸਿੰਘ ਸਰਾਂ,ਨਾਜਰ ਸਿੰਘ ਧਾਲੀਵਾਲ,ਜਸਬੀਰ ਸਿੰਘ ਗਰੇਵਾਲ,ਸਰਪੰਚ ਵੀਰਪਾਲ ਕੌਰ ਧਨੇਰ ਸੁਮੀਤ ਵੱਡੀ ਗਿਣਤੀ ਚ ਕਾਂਗਰਸੀ ਆਗੂ ਹਾਜ਼ਰ ਸਨ।

ਗ਼ਦਰ ਲਹਿਰ ਦੇ ਮਹਾਨ ਯੋਧੇ ਦੇ ਚੋਂ ਗ਼ਦਰ ਰਾਹੀਂ ਅੰਗਰੇਜ਼ਾਂ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਵਾਲੇ ਸ਼ਹੀਦ ਸਰਾਭਾ ਨੂੰ ਜਗਰਾਉਂ ਰੇਲਵੇ ਸਟੇਸ਼ਨ ਤੇ ਸ਼ਰਧਾਂਜਲੀ ਭੇਟ  

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ 17 ਤਰੀਕ ਨੂੰ ਸਮੁੱਚੇ ਇਲਾਕੇ ਦੇ ਹਰੇਕ ਪਿੰਡ ਚੋਂ ਲੈ ਕੇ ਸਰਾਭਾ ਪਿੰਡ ਤੱਕ ਕੱਢਿਆ ਜਾਵੇਗਾ ਮੋਟਰਸਾਈਕਲ ਮਾਰਚ   

ਜਗਰਾਉਂ, 16 ਨਵੰਬਰ (ਜਸਮੇਲ ਗ਼ਾਲਿਬ ) ਗਦਰ ਲਹਿਰ ਦੇ ਮਹਾਨ ਯੋਧੇ , ਦੇਸ਼ ਚੋਂ ਗਦਰ ਰਾਹੀਂ ਅੰਗਰੇਜਾਂ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਬੜੀ ਛੋਟੀ ਉਮਰ ਚ ਜਾਨ ਨਿਛਾਞਰ ਕਰ ਗਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 106 ਵੀਂ ਬਰਸੀ ਤੇ ਕਿਸਾਨਾਂ ਮਜਦੂਰਾਂ ਨੇ ਅਪਣੇ ਯੋਧੇ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ  16 ਨਵੰਬਰ ਸ਼ਹੀਦ ਸਰਾਭਾ ਨਾਲ ਲਾਹੋਰ ਸਾਜਿਸ਼ ਕੇਸ  ਪਹਿਲਾ ਚ ਫਾਂਸੀ ਚੜਾਏ ਗਏ ਜਗਤ ਸਿੰਘ ਸੁਰ ਸਿੰਘ ਵਾਲਾ,ਵਿਸ਼ਨੂੰ ਗਣੇਸ਼ ਪਿੰਗਲੇ , ਸ਼ਹੀਦ ਬਖਸੀਸ਼ ਸਿੰਘ ,ਹਰਨਾਮ ਸਿੰਘ ਸਿਆਲਕੋਟੀ,ਸੁਰੈਣ ਸਿੰਘ ਵੱਡਾ,ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਾਂਵਾਲੀ ) ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਨਾਂ ਸੱਤਾਂ ਗਦਰੀ ਸ਼ਹੀਦਾਂ ਦੀ ਯਾਦ ਚ ਧਰਨਾਕਾਰੀਆਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ  ਧਰਨਾਕਾਰੀਆਂ ਨੇ ਸ਼ਹੀਦ ਸਰਾਭਾ ਦੀ ਤਸਵੀਰ ਤੇ ਫੁੱਲ ਪੱਤੀਆਂ ਭੇਂਟ ਕੀਤੀਆਂ।ਬਹਮੁਖੀ ਪ੍ਰਤਿਭਾ ਦਾ ਜਾਗਦਾ ਮਘਦਾ ,ਦਗ ਦਗ ਕਰਦਾ ਜਲੌਅ,ਸਤਰੰਗਾ ਲਹਿਰੀਆ ਬਣ ਕੇ ਸਰਬ ਸਮਿਆਂ ਵਿਚ ਫੈਲ ਜਾਣ ਵਾਲਾ ਕੌਤਕ, ਸੋਚਾਂ ਤੇ ਸੁਪਨਿਆਂ ਵਿਚ ਅੰਬਰੀਂ ਉਡਾਨ ਭਰਨ ਵਾਲਾ , ਸੜਦੇ ਬਲਦੇ ਤੱਤੇ ਰਾਹਾਂ ਦਾ ਪਾਂਧੀ ,ਜਿਸਨੇ ਜਿਧਰ ਤੁਰਿਆ ਨਵੀਆਂ ਰਾਹਾਂ ਉਲੀਕ ਦਿੱਤੀਆਂ।  ਸਿਰਫ  ਸੋਲਾਂ ਸਾਲ , ਦਸ ਮਹੀਨੇ ਚੋਵੀ ਦਿਨ ਦੀ ਉਮਰ ਚ ਗਦਰ ਪਾਰਟੀ ਚ ਸ਼ਾਮਲ ਹੋਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਜੋਸ਼ੀਲੇ ਨਾਰਿਆਂ ਦੀ ਗੂੰਜ ਚ ਸ਼ਰਧਾਂਜਲੀ ਭੇਟ ਕੀਤੀ ਤਾਂ ਮੰਚ ਤੋਂ " ਚੜਣ ਵਾਲਿਓ  ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਓਣ ਲੱਗਿਆਂ" ਦੀ ਹੇਕ ਵਾਲਾ ਪ੍ਰਸਿੱਧ ਗੀਤ ਗੂੰਜਿਆ।ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਅਤੇ ਗਦਰ ਪਾਰਟੀ ਚ ਛੋਟੀ ਉਮਰ ਦੇ ਬਾਵਜੂਦ ਨਿਭਾਈ ਸ਼ਾਨਾਮੱਤੀ ਤੇ ਲਾਸਾਨੀ ਭੂਮਿਕਾ ਬਾਰੇ ਖੁਲ ਕੇ ਵਿਚਾਰ ਰੱਖੇ। ਸਾਬਕਾ ਅਧਿਆਪਕ ਆਗੂ ਅਵਤਾਰ ਸਿੰਘ  ਗਿਲ ਨੇ ਬੋਲਦਿਆਂ ਕਿਹਾ ਕਿ ਗਦਰ ਲਹਿਰ ਦੇ ਯੋਧਿਆਂ ਦੀ ਕੁਰਬਾਨੀ ਸਾਡੇ ਲਈ ਮਹਾਨ ਪ੍ਰੇਰਨਾ ਸਰੋਤ ਹੈ। ਗਦਰੀ ਯੋਧਿਆਂ ਨੇ ਜਿਸ ਸਾਮਰਾਜ ਖਿਲਾਫ ਜੰਗ ਲੜੀ ਸੀ ਉਸੇ ਸਾਮਰਾਜ ਤੇ ਉਨਾਂ ਦੇ ਦੇਸੀ ਯਾਰਾਂ ਖਿਲਾਫ ਅਜ ਦੇਸ਼ ਭਰ ਚ ਕਿਰਤੀ ਕਿਸਾਨ ਸੰਘਰਸ਼ ਕਰ ਰਹੇ ਹਨ। ਸਾਮਰਾਜ ਖਿਲਾਫ ਸੰਘਰਸ਼ ਹੀ ਅਸਲ ਮਾਅਨਿਆਂ ਚ  ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਹੈ। ਇਸ ਸਮੇਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਨੇ ਦੱਸਿਆ ਕਿ 17ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਸੈਂਕੜੇ ਮੋਟਰਸਾਈਕਲ ਸਵਾਰ ਨੌਜਵਾਨ, ਕਿਸਾਨ ਮਜਦੂਰ ਕਾਫਲੇ ਬੰਨ ਕੇ ਵਖ ਵਖ ਪਿੰਡਾਂ ਚੋਂ ਮਾਰਚ ਕਰਦਿਆਂ ਪਿੰਡ ਸਰਾਭਾ ਪੰਹੁਚ ਸ਼ਹੀਦ ਦੇ ਬੁੱਤ ਤੇ ਸ਼ਰਧਾਂਜਲੀ ਭੇਟ ਕਰਨ ਗੇ  ਤੇ ਪਿੰਡਾਂ ਚ ਮਾਰਚ ਕਰਦਿਆਂ ਲੋਕਾਂ ਨੂੰ 25 ਨਵੰਬਰ ਨੂੰ ਹਜਾਰਾਂ ਦੀ ਗਿਣਤੀ ਚ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਮੋਰਚਿਆਂ ਤੇ ਪੰਹੁਚਣ ਦੀ ਅਪੀਲ ਕਰਨਗੇ।ਇਸ ਸਮੇਂ ਜਗਦੀਸ਼ ਸਿੰਘ,  ਮਦਨ ਸਿੰਘ,  ਅਜਾਇਬ ਸਿੰਘ  ਕੋਠੇ ਸ਼ੇਰਜੰਗ , ਮਲਕੀਤ ਸਿੰਘ,  ਹਰਭਜਨ ਸਿੰਘ ਦੌਧਰ ਆਦਿ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਰਾਏਕੋਟ ਦੀਆਂ ਸਮੂਹ ਇਕਾਈਆਂ ਦੇ ਮੈਂਬਰ ਸਾਹਿਬਾਨ ਦੇ ਧਿਆਨ ਹਿੱਤ ਜ਼ਰੂਰੀ ਸੂਚਨਾ  

ਰਾਏਕੋਟ15 ਨਵੰਬਰ(ਗੁਰਸੇਵਕ ਸਿੰਘ ਸੋਹੀ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਰਾਏਕੋਟ ਦੀਆਂ ਸਮੂਹ ਸਤਿਕਾਰਯੋਗ ਇਕਾਈਆਂ ਨੂੰ ਬਹੁਤ ਆਦਰ ਸਹਿਤ ਇੱਕ ਜ਼ਰੂਰੀ ਬੇਨਤੀ ਹੈ ਕਿ ਮਿਤੀ17 ਨਵੰਬਰ 2021 ਦਿਨ ਬੁੱਧਵਾਰ ਨੂੰ ਬਾਲ ਸ਼ਹੀਦ ਸ੍ਰ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।ਇਸ ਪਵਿੱਤਰ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਇੱਕ ਵਿਸ਼ਾਲ ਮਾਰਚ ਕੱਢਿਆ ਜਾਣਾ ਹੈ।ਇਸ ਮਾਰਚ ਵਿੱਚ ਮਾਈ,ਭਾਈ, ਬਜ਼ੁਰਗ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਕਾਫ਼ਲੇ ਬਣਾਕੇ ਝੰਡੇ ਲੈਕੇ ਸਕੂਟਰ, ਟਰੈਕਟਰ, ਮੋਟਰਸਾਈਕਲ, ਕਾਰਾਂ ,ਜੀਪਾਂ ਆਦਿ ਉੱਪਰ ਸਵਾਰ ਹੋਕੇ ਸ਼ਾਮਿਲ ਹੋਣ। ਅੱਚਰਵਾਲ, ਝੋਰੜਾਂ ਨੱਥੋਵਾਲ, ਧੂੜਕੋਟ, ਕਾਲਸ,ਬੋਪਾਰਾਏ ਖੁਰਦ ਗੋਬਿੰਦਗੜ੍ਹ, ਬੱਸੀਆਂ,ਜੱਟਪੁਰਾ ਆਦਿ ਅਤੇ ਰਾਏਕੋਟ ਦੇ ਨੇੜਲੇ ਪਿੰਡ ਸਵੇਰੇ ਠੀਕ 10:30 ਵਜੇ ਬਰਨਾਲਾ ਚੌਂਕ ਰਾਏਕੋਟ ਵਿਖੇ ਪਹੁੰਚਣ। ਨੂਰਪੁਰੇ ਦੇ ਨੇੜਲੇ ਪਿੰਡ ਠੀਕ ਸਵੇਰੇ 11:00 ਵਜੇ ਨੂਰਪੁਰਾ ਪਿੰਡ ਦਾ ਸਟੇਡੀਅਮ ਜੋ ਲੁਧਿਆਣਾ ਰੋਡ ਉੱਪਰ ਸਥਿੱਤ ਹੈ, ਉੱਥੇ ਪਹੁੰਚਣ। ਰਾਏਕੋਟ ਅਤੇ ਨੂਰਪੁਰੇ ਵਾਲਾ ਸਾਰਾ ਕਾਫ਼ਲਾ ਇਕੱਠਾ ਹੋ ਕੇ ਦੁਪਹਿਰੇ ਠੀਕ 12:00 ਵਜੇ ਹਲਵਾਰਾ ਪਿੰਡ ਦੇ ਮੁੱਖ ਬੱਸ ਸਟੈਂਡ ਉੱਪਰੋਂ ਸਰਾਭਾ ਰੋਡ ਪੈਕੇ ਸਰਾਭਾ ਪਿੰਡ ਪਹੁੰਚੇਗਾ। ਇਹ ਕਾਫ਼ਲਾ ਸਰਾਭਾ ਪਿੰਡ ਦੀਆਂ ਪਰਕਰਮਾਂ ਕਰਦਾ ਹੋਇਆ ਵੱਖ ਵੱਖ ਪਿੰਡਾਂ ਵਿੱਚ ਹੋਕੇ ਵਾਪਸ ਆਪੋ ਆਪਣੇ ਘਰਾਂ ਨੂੰ ਆਵੇਗਾ,ਧੰਨਵਾਦ। ਵੱਲੋਂ:ਮਹਿੰਦਰ ਸਿੰਘ ਕਮਾਲਪੁਰਾ ਪ੍ਰਧਾਨ ਜ਼ਿਲਾ ਲੁਧਿਆਣਾ ਅਤੇ ਰਣਧੀਰ ਸਿੰਘ ਉੱਪਲ ਪ੍ਰਧਾਨ ਬਲਾਕ ਰਾਏਕੋਟ ਭਾਰਤੀ ਕਿਸਾਨ ਯੂਨੀਅਨ ਡਕੌਂਦਾ।

 

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੰਘਰਸ਼ਾਂ ਦੀ ਹਮਾਇਤ ਦਾ ਐਲਾਨ

ਚੰਡੀਗੜ੍ਹ 15 ਨਵੰਬਰ ( ਇਕਬਾਲ ਸਿੰਘ ਰਸੂਲਪੁਰ     ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਭਰਾਤਰੀ ਸੰਘਰਸ਼ ਸਾਂਝ ਦੀ ਮਜ਼ਬੂਤੀ ਲਈ ਯਤਨਾਂ ਨੂੰ ਜਾਰੀ ਰੱਖਦਿਆਂ ਕਾਂਗਰਸੀ ਪੰਜਾਬ ਸਰਕਾਰ ਦੁਆਰਾ ਮੜ੍ਹੀਆਂ ਗਈਆਂ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਦਰੜੇ ਜਾ ਰਹੇ ਠੇਕਾ ਕਾਮਿਆਂ ਦੇ ਦੋ ਵਰਗਾਂ ਵੱਲੋਂ ਲੜੇ ਜਾ ਰਹੇ ਹੱਕੀ ਸੰਘਰਸ਼ਾਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 17 ਨਵੰਬਰ ਨੂੰ ਗੈਸਟ ਫੈਕਲਟੀ/ ਪਾਰਟ ਟਾਈਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਵੱਲੋਂ ਨਾਭਾ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਹਮਾਇਤੀ ਸ਼ਮੂਲੀਅਤ ਕੀਤੀ ਜਾਵੇਗੀ। ਕਿਉਂਕਿ ਉਨ੍ਹਾਂ ਨੂੰ ਇਸ ਲੰਬੇ ਸੇਵਾ ਕਾਲ ਦੇ ਆਧਾਰ 'ਤੇ ਪੱਕਾ ਕਰਨ ਦੀ ਵਾਜਬ ਹੱਕੀ ਮੰਗ ਮੰਨਣ ਦੀ ਬਜਾਏ ਚੰਨੀ ਸਰਕਾਰ ਨਵੀਂ ਪੱਕੀ ਭਰਤੀ ਦੇ ਧੋਖਾਦੇਹ ਅਮਲ ਰਾਹੀਂ ਸੇਵਾ-ਮੁਕਤ ਕਰਨ ਵਾਲੀ ਮਾਰੂ ਨੀਤੀ ਮੜ੍ਹਨ 'ਤੇ ਉਤਾਰੂ ਹੋਈ ਬੈਠੀ ਹੈ। ਦੂਜੇ ਪਾਸੇ ਮੋਰਿੰਡਾ ਵਿਖੇ ਇਸੇ ਤਰ੍ਹਾਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਕਈ-ਕਈ ਸਾਲਾਂ ਦੀ ਸਰਵਿਸ ਵਾਲੇ ਦੋ ਲੱਖ ਤੋਂ ਵੱਧ ਠੇਕਾ ਕਾਮਿਆਂ ਨੂੰ ਪੱਕੇ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੁਆਰਾ ਹਫ਼ਤਿਆਂ ਬੱਧੀ ਲਾਏ ਹੋਏ ਪੱਕੇ ਮੋਰਚੇ ਵਿੱਚ 19 ਨਵੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਕਾਨਫਰੰਸ ਵਿੱਚ ਵੀ ਹਮਾਇਤ ਵਜੋਂ ਕਿਸਾਨ ਸ਼ਾਮਲ ਹੋਣਗੇ।

‘ਕਿਸਮਤ 2’ ਨੂੰ ਮਿਲੀ ਸਫ਼ਲਤਾ ਅਤੇ ਸਰਾਹਣਾ ਬਾਅਦ , ਪੰਜਾਬੀ ਸਿਨੇਮਾਂ ਲਈ , ਅੱਗੇ ਹੋਰ ਚੰਗੇਰ੍ਹਾ ਕਰਨ ਲਈ ਯਤਨਸ਼ੀਲ ਰਹਾਗਾਂ :- ਐਮੀ ਵਿਰਕ 

ਪੰਜਾਬੀ ਸਿਨੇਮਾਂ ਖਿੱਤਾ ਹੋਵੇ ਜਾਂ ਫ਼ਿਰ ਪੰਜਾਬੀ ਸੰਗੀਤ ਜਗਤ ਦੋਨੋ ਖੇਤਰਾਂ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਦਾ ਮਾਣ ਹਾਸਿਲ ਕੀਤਾ ਹੈ , ਹੋਣਹਾਰ ਗਾਇਕ, ਅਦਾਕਾਰ ਐਮੀ ਵਿਰਕ ਨੇ ।  ਪੰਜਾਬ  ਅਤੇ ਪੰਜਾਬੀਅਤ ਕਦਰਾਂ, ਕੀਮਤਾਂ ਨੂੰ ਆਪਣੇ ਹਰ ਪ੍ਰੋਜੈਕਟ ਅਤੇ ਨਿੱਜੀ ਜੀਵਨ ਦਾ ਹਿੱਸਾ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ । ਇਸ ਬਾਕਮਾਲ ਅਦਾਕਾਰ ਦੀ ਹਾਲੀਆਂ ਰਿਲੀਜ਼ ਫ਼ਿਲਮ ‘ਕਿਸਮਤ 2’ ਅੱਜਕਲ ਦੇਸ਼- ਵਿਦੇਸ਼ ਵਿਚ ਦਰਸ਼ਕਾਂ ਦਾ ਅਥਾਹ ਪਿਆਰ, ਸਨੇਹ ਅਤੇ ਸਫ਼ਲਤਾ ਹਾਸਿਲ ਕਰ ਰਹੀ ਹੈ। ਜਿਸ ਨਾਲ ਅੱਗੇ ਹੋਰ ਬੇਹਤਰੀਣ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਵਿਚ ਜੁਟ ਚੁੱਕੇ ਹਨ । ਇਸ ਉਮਦਾ ਗਾਇਕ, ਅਦਾਕਾਰ ਨਾਲ , ਉਨਾਂ ਦੀ ਨਵੀਂ ਰਿਲੀਜ਼ ਫ਼ਿਲਮ ਅਤੇ ਆਉਣ ਵਾਲੇ ਹੋਰਨਾਂ ਪ੍ਰੋਜੈਕਟਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੇ ਪੇਸ਼ ਹਨ ਸੰਖੇਪ੍ਹ ਅੰਸ਼ :-  

ਸਵਾਲ :-‘ਕਿਸਮਤ 2’ ਨੂੰ ਦਰਸ਼ਕਾਂ ਦਾ ਚੁਫ਼ੇਰਿਓ ਪਿਆਰ, ਸਨੇਹ ਮਿਲ ਰਿਹਾ ਹੈ, ਕਿੱਦਾ ਦਾ ਮਹਿਸੂਸ ਕਰ ਰਹੇ ਹੋ , ਇਸ ਇਕ ਹੋਰ ਵੱਡੀ ਸਫ਼ਲਤਾ ਤੋਂ ਬਾਅਦ ?

ਐਮੀ ਵਿਰਕ:- ਇਸ ਖ਼ੁਸ਼ੀ ਨੂੰ ਸਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ , ਹਾਲਾਕਿ ਸ਼ੂਟਿੰਗ ਤੋਂ ਲੈ ਕੇ ਰਿਲੀਜ਼ ਤੱਕ ਮੇਰੇ ਸਮੇਤ ਪੂਰੀ ਟੀਮ ਦੇ ਮਨ੍ਹਾਂ ਵਿਚ, ਦਰਸ਼ਕਾਂ ਦੀ ਕਸੌਟੀ ਤੇ ਖਰਾ ਉਤਰਣ ਦਾ ਪੂਰਾ ਪ੍ਰੈਸ਼ਰ ਸੀ ,  ਜਿਸ ਨੂੰ ਭਾਂਪਦਿਆਂ ਹਰ ਪ੍ਰੋਜੈਕਟ ਦੀ ਤਰ੍ਹਾਂ, ਅਸਾਂ ਸਾਰਿਆਂ ਨੇ ਜੀਅ ਜਾਨ ਨਾਲ ਮਿਹਨਤ ਕੀਤੀ , ਉਸ ਜਨੂੰਨੀਅਤ ਅਤੇ ਕੀਤੇ ਦਿਨ ਰਾਤ ਇਕ ਦੀ ਹੌਸਲਾ ਅਫ਼ਜਾਈ ਕਰਕੇ ਚਾਹੁਣ ਵਾਲਿਆਂ ਨੇ ਅੱਗੇ ਸਾਡੀਆਂ ਉਨ੍ਹਾਂ ਪ੍ਰਤੀ ਜਿੰਮੇਵਾਰੀਆਂ ਹੋਰ ਵਧਾ ਦਿੱਤੀਆਂ ਹਨ।  
 
ਸਵਾਲ :- ਪਹਿਲੀ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ , ਇਸ ਦੂਸਰੇ ਫ਼ਿਲਮ ਸੀਕਵੇਲ ਨੂੰ ਹੋਰ ਵਿਲੱਖਣ ਸਿਨੇਮਾਂ ਢਾਂਚੇ ਵਿਚ ਢਾਲਣ ਲਈ ਕੀਤੇ ਖਾਸ ਉਪਰਾਲੇ , ਅਮਲ ਵਿਚ ਲਿਆਂਦੇ ਗਏੇ ?

ਐਮੀ ਵਿਰਕ :- ਫ਼ਿਲਮ ਦੇ ਮਿਊਜ਼ਿਕ ਨੂੰ , ਮਨ ਨੂੰ ਮੋਹ ਲੈਣ ਵਾਲਾ ਬਣਾਉਣ ਲਈ , ਜਿੱਥੇ ਮਿਊਜ਼ਿਕ ਡਾਇਰੈਕਟਰ ਵੱਲੋਂ ਪੂਰਾ ਟਿੱਲ ਲਾਇਆ ਗਿਆ। ਉਥੇ  ਕਹਾਣੀ, ਸਕਰੀਨ ਪਲੇ ਨੂੰ ਵੀ ਭਾਵਪੂਰਨ ਅਤੇ ਨਿਵੇਕਲਾ ਜਾਮਾ ਪਹਿਨਾਉਣ ਲਈ ਖਾਸੇ ਤਰੱਦਦ ਨਿਰਦੇਸ਼ਕ ਜਗਦੀਪ ਸਿੱਧੂ ਦੁਆਰਾ ਕੀਤੇ ਗਏ , ਜਿਸ ਤੋਂ ਇਲਾਵਾ ਲੋਕੇਸ਼ਨ ਵਾਈਜ਼ ਵੀ ਫ਼ਿਲਮ ਨੂੰ ਸ਼ਾਨਦਾਰ ਬਣਾਉਣਾ, ਸਾਡੀ ਪੂਰੀ ਟੀਮ ਦੀ ਵਿਸ਼ੇਸ਼ ਪਹਿਲਕਦਮੀ ਰਹੀ, ਜਿਸ ਨਾਲ ਫ਼ਿਲਮ ਦੇ ਹਰ ਪੱਖ ਨੂੰ ਜੋ ਤਰੋਤਾਜ਼ਗੀ ਮਿਲੀ, ਉਹ ਦਰਸ਼ਕਾਂ ਨੂੰ ਭਾ ਰਹੀ ਹੈ । 
  
ਸਵਾਲ:- ਕਿਸੇ ਵੀ ਫ਼ਿਲਮ ਨੂੰ ਸਵੀਕਾਰ ਕਰਨ ਤੋਂ ਪਹਿਲਾ , ਕਿੰਨਾਂ ਗੱਲ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋ,  ਕਿਰਦਾਰ ਜਾਂ ਫ਼ਿਰ ਪ੍ਰੋਡੋਕਸ਼ਨ ਹਾਊਸਜ਼ ਸੈੱਟਅੱਪ ?

ਐਮੀ ਵਿਰਕ:- ਕਿਰਦਾਰ, ਸੈੱਟਅੱਪ ਤੋਂ ਪਹਿਲਾ , ਜਿਸ ਪਹਿਲੇ ਪੁਆਇੰਟ ਤੇ ਫ਼ੋਕਸ ਕਰਦਾ ਹਾਂ, ਉਹ ਹੈ ਸਕ੍ਰਿਪਟ , ਇੱਥੇ ਇਹ ਵੀ ਇੰਮਪੋਰਟ ਨਹੀਂ ਹੁੰਦਾ ਮੇਰੇ ਲਈ ਕਿ ਲਿਖਣ ਵਾਲਾ ਨਾਮਵਰ ਹੀ ਹੋਵੇ, ਪਰ ਉਸ ਨੇ ਕੀ ਲਿਖਿਆ ਹੈ, ਇਹ ਜਾਂਚਣਾ ਬਹੁਤ ਜਰੂਰੀ ਹੁੰਦਾ ਹੈ , ਮੇਰੇ ਲਈ , ਕਿਉਂਕਿ ਕਹਾਣੀ, ਸਕਰੀਨ ਪਲੇ ਕਿਸੇ ਵੀ ਫ਼ਿਲਮ ਲਈ ਰੀੜ ਦੀ ਹੱਡੀ ਵਾਂਗ ਹੈ , ਜੋ ਦਰੁਸਤ ਨਹੀਂ ਹੋਵੇਗੀ ਤਾਂ ਫ਼ਿਰ ਸਰੀਰ ਵਾਂਗ ਫ਼ਿਲਮ ਨੂੰ ਵੀ ਸਹੀ ਅਕਾਰ ਵਿਚ ਨਹੀਂ ਢਾਲਿਆ ਜਾ ਸਕਦਾ। 

ਸਵਾਲ:-ਪਹਿਲੀ ਫ਼ਿਲਮ ਤੋਂ ਲੈ ਕੇ , ਹੁਣ ਤੱਕ ਦੇ ਸਫ਼ਰ ਨੂੰ ਆਪਣੀ ਸੋਚ ਅਨੁਸਾਰ ਕਿੱਦਾ ਆਂਕਦੇ ਹੋ ?

ਐਮੀ ਵਿਰਕ:- ਬਹੁਤ ਹੀ ਸ਼ਾਨਦਾਰ ਅਹਿਸਾਸ ਦੀ ਤਰ੍ਹਾਂ ਰਿਹਾ ਹੈ ‘ਅੰਗਰੇਜ਼’ ਤੋਂ ਲੈ ਕੇ ‘ਕਿਸਮਤ 2’ ਦਾ ਇਹ ਪੈਂਡਾ , ਪਹਿਲੀ ਫ਼ਿਲਮ ਵਿਚ ਗ੍ਰੇ ਸ਼ੇਡ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ, ਜਿਸ ਨੂੰ ਦਰਸ਼ਕਾਂ ਪਸੰਦ ਕੀਤਾ ਅਤੇ ਹੁਣ ਤੱਕ ਜੋ ਏਜ਼ ਹੀਰੋ ਏਨੀਆਂ ਫ਼ਿਲਮਾਂ ਕੀਤੀਆਂ, ਉਨ੍ਹਾਂ ਨੂੰ ਵੀ ਮਣਾਂਮੂੰਹੀ ਸਰਾਹਣਾ ਮਿਲੀ , ਇਸ ਤੋਂ ਵੱਧ 'ਖੁਸ਼ੀ ਅਤੇ ਸਫ਼ਲਤਾ' , ਮੇਰੇ ਜਿਹੇ ਨਿਮਾਣੇ ਕਲਾਕਾਰ ਲਈ ਕੀ ਹੋ ਸਕਦੀ ਹੈ। ਸੋ ਸ਼ੁਕਰਗੁਜ਼ਾਰ ਕਰਦਾ ਹਾਂ ,ਆਪਣੇ ਚਾਹੁਣ ਵਾਲਿਆਂ ਦਾ, ਜੋ ਚਾਹੇ ਗੀਤ ਹੋਵੇ ਜਾਂ ਫਿਰ ਫ਼ਿਲਮ , ਦੋਨਾਂ ਨੂੰ ਰੱਜਵਾਂ ਪਿਆਰ ਬਖਸ਼ ਰਹੇ। 

ਸਵਾਲ:- ਸਾਲ 2016 ਵਿਚ , ਤੁਹਾਡੇ ਵੱਲੋਂ ਮੋਜੂਦਾ ਕਿਸਾਨੀ ਹਾਲਾਤਾਂ ਦੀਆਂ ਤਰਸਯੋਗ ਸਥਿੱਤੀਆਂ ਬਿਆਨ ਕਰਦਾ ਗੀਤ ‘ਖਤ’ ਰਿਲੀਜ਼ ਕੀਤਾ ਗਿਆ। ਜਿਸ ਨੂੰ ਕਾਫ਼ੀ ਸਲਾਹੁਤਾ ਵੀ ਮਿਲੀ, ਪਰ ਉਸ ਉਪਰੰਤ ਇਸ ਤਰ੍ਹਾਂ ਦੇ ਭਾਵਪੂਰਨ ਅਤੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੇ , ਗੀਤਾਂ ਦੀ ਕਮੀ ਸੂਝਵਾਨ ਸਰੋਤੇ ਅਤੇ ਦਰਸ਼ਕ ਵਰਗ ਮਹਿਸੂਸ ਕਰ ਰਿਹਾ  ਤੁਹਾਡੇ ਪਾਸਿਓ ?

ਐਮੀ ਵਿਰਕ:- ਮੰਨਦਾ ਹਾਂ , ਕਿ ਫ਼ਿਲਮ ਕਰਿਅਰ ਦੇ ਰੁਝੇਵਿਆਂ ਭਰੇ ਸ਼ਡਿਊਲ ਦੇ ਚਲਦਿਆਂ , ਐਸਾ ਕਰਨਾ ਮੇਰੇ ਲਈ ਸੰਭਵ ਨਹੀਂ ਹੋ ਸਕਿਆ , ਪਰ ਖੁਦ ਜਿੰਮੀਦਾਰ ਪਰਿਵਾਰ ਨਾਲ ਸਬੰਧਤ ਹਾਂ, ਇਸ ਲਈ 'ਕਿਸਾਨ ਅਤੇ ਕਿਸਾਨੀ' ਲਈ ਹਮੇਸ਼ਾ ਖੜ੍ਹਾ ਰਿਹਾ ਹਾਂ ਅਤੇ ਖੜ੍ਹਾ ਰਹਾਗਾਂ। ਫ਼ਿਲਮੀ ਰੁਝੇਵਿਆਂ ਤੋਂ ਫੁਰਸਤ ਮਿਲਦਿਆਂ , ਹੁਣ ਜਲਦੀ ਹੀ ਇਸ ਦਿਸ਼ਾ ਵਿਚ ਕੁਝ ਖਾਸ ਕਰਨਾ ਮੇਰੀ ਵਿਸ਼ੇਸ਼ ਪਹਿਲਕਦਮੀ ਰਹੇਗੀ । 

ਸਵਾਲ:- ਤੁਹਾਡੀਆਂ ਹੁਣ ਤੱਕ ਦੀਆਂ ਪੰਜਾਬੀ ਫ਼ਿਲਮਜ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ, ਨਜ਼ਰੀ ਪੈਂਦਾ ਹੈ ਕਿ ਤੁਸੀ ਕੁਝ ਕੁ ਹੀ ਚੋਣਵੇ ਨਿਰਮਾਤਾਵਾਂ, ਨਿਰਦੇਸ਼ਕਾਂ, ਪ੍ਰੋਡੋਕਸ਼ਨ ਹਾਊਸਜ਼ ਨਾਲ ਜਿਆਦਾ ਕੰਮ ਕਰਦੇ ਹੋ, ਇਸ ਤਰ੍ਹਾਂ ਦੇ ਸੀਮਿਤ ਦਾਇਰੇ ਵਿਚ ਆਪਣੇ ਆਪ ਨੂੰ ਰੱਖਣ ਦਾ ਕੋਈ ਖਾਸ ਕਾਰਣ ? 

ਐਮੀ ਵਿਰਕ:- ਅਜਿਹਾ ਬਿਲਕੁਲ ਨਹੀਂ ਹੈ ਕਿ , ਮੈਂ ਕੇਵਲ ਵੱਡੇ ਨਿਰਮਾਤਾਵਾਂ, ਨਿਰਦੇਸ਼ਕਾਂ ਜਾਂ ਫ਼ਿਰ ਪ੍ਰੋਡੋਕਸ਼ਨ ਹਾਊਸਜ਼ ਨੂੰ ਹੀ ਤਰਜ਼ੀਹ ਦਿੰਦਾ ਹਾਂ, ਮੇਰੇ ਲਈ ਹਰ ਟੈਲੇਂਟਡ ਪਰਸ਼ਨ ਚਾਹੇ , ਉਹ ਨਵਾਂ ਹੀ ਕਿਉਂ ਨਾ ਹੋਵੇ , ਮਹੱਤਵ ਰੱਖਦਾ ਰਿਹਾ ਹੈ ਅਤੇ ਰੱਖਦਾ ਰਹੇਗਾ ।  ਇਸ ਨੂੰ ਕੇਵਲ ਇਤਫ਼ਾਕ ਹੀ ਕਹਾਗਾਂ ਕਿ ਜੇਕਰ ਕੁਝ ਫ਼ਿਲਮਜ਼ ਦੀ ਲੜ੍ਹੀ ਹਿੱਟ ਰਹੀ ਤਾਂ ਇੰਨ੍ਹਾਂ ਲੇਖਕਾਂ, ਨਿਰਦੇਸ਼ਕਾਂ ਨਾਲ ਜੁੜਾਵ ਕੁਝ ਵੱਧ ਨਜ਼ਰ ਆ ਰਿਹਾ ਹੈ , ਪਰ ਕਿਸੇ ਨੂੰ ਪ੍ਰਤਿਭਾਵਾਨ ਲੇਖਕ, ਨਿਰਦੇਸ਼ਕ ਜਾਂ ਨਿਰਮਾਤਾ ਨੂੰ ਨਜ਼ਰਅੰਦਾਜ਼ ਕਰਨਾ ,ਮੇਰੇ ਸੁਭਾਅ ਜਾਂ ਵਿਅਕਤੀਤਵ ਦਾ ਹਿੱਸਾ ਕਦੇ ਵੀ ਨਹੀਂ ਰਿਹਾ , ਨਾ ਕਦੇ ਅਜਿਹਾ ਹੋਵੇਗਾ।  
 
ਸਵਾਲ:- ‘ਭੁੱਜ ਦਾ ਪ੍ਰਾਈਡ ਆਫ਼ ਇੰਡੀਆਂ’ ਵਿਚਲੇ ਤੁਹਾਡੇ ਅਭਿਨੈ ਨੂੰ ਦਰਸ਼ਕਾਂ ਦੇ ਨਾਲ ਨਾਲ ਬਾਲੀਵੁੱਡ ਹਸਤੀਆਂ ਵੱਲੋਂ ਕਾਫ਼ੀ ਸਰਾਹਿਆਂ ਗਿਆ , ਬਾਲੀਵੁੱਡ ਸਿਨੇਮਾਂ ਪਰਦੇ ਤੇ ਅੱਗੇ ਕਦ ਦਰਸ਼ਕ ਤੁਹਾਨੂੰ ਵੇਖ ਸਕਣਗੇ ?

ਐਮੀ ਵਿਰਕ:- ਮਾਇਆਨਗਰੀ ਦੇ ਬੇਹਤਰੀਣ ਨਿਰਦੇਸ਼ਕ ਵਜੋਂ ਜਾਂਣੇ ਜਾਂਦੇ , ਨਿਰਦੇਸ਼ਕ ਕਬੀਰ ਖ਼ਾਨ ਦੀ ਅਪਕਮਿੰਗ ਰਿਲੀਜ਼ ‘83’ ਵਿਚ , ਜਿਸ ਵਿਚ ਕ੍ਰਿਕਟ ਜਗਤ ਦੇ ਉਮਦਾ ਖ਼ਿਡਾਰੀ ਰਹੇ ਅਤੇ  ਮਹਾਨ ਖ਼ੇਡ ਸਖ਼ਸੀਅਤ ਮੰਨੇ ਜਾਂਦੇ ,  'ਬਲਵਿੰਦਰ ਸਿੰਘ ਸੰਧੂ' ਦੇ ਕਿਰਦਾਰ ਵਿਚ ਨਜ਼ਰ ਆਵਾਂਗਾ।  ਮੇਰੇ ਅਭਿਨੈ ਸਫ਼ਰ ਦਾ ਬਹੁਤ ਹੀ ਨਾਯਾਬ ਤਜ਼ੁਰਬਾ ਰਹੀ ਹੈ। ਇਹ ਫ਼ਿਲਮ, ਜਿਸ ਵਿਚ ਰਣਬੀਰ ਸਿੰਘ, ਦੀਪਿਕਾ ਪਾਦੁਕੋਣ ਆਦਿ ਜਿਹੀਆਂ ਮੰਨੀਆਂ, ਪ੍ਰਮੰਨੀਆਂ ਅਤੇ ਜ਼ਹੀਨ ਸਿਨੇਮਾਂ ਹਸਤੀਆਂ ਨਾਲ ਕੰਮ ਕਰਨਾ  ਬੇਹੱਦ ਯਾਦਗਾਰੀ ਰਿਹਾ। 

ਸਵਾਲ:- ਆਗਾਮੀ ਸਿਨੇਮਾਂ ਯੋਜਨਾਵਾਂ ਅਤੇ ਰਿਲੀਜ਼ ਹੋਣ ਵਾਲੀਆਂ ਫ਼ਿਲਮਜ਼ ?

ਐਮੀ ਵਿਰਕ :- ਆਪਣੇ ਘਰੇਲੂ ਬੈਨਰਜ਼ ‘ਐਮੀ ਵਿਰਕ ਪ੍ਰੋਡੋਕਸ਼ਨ’ ਅਧੀਨ ਪੰਜਾਬੀ ਸਿਨੇਮਾਂ ਲਈ ਹੋਰ ਨਿਵੇਕਲੀਆਂ ਅਤੇ ਮਾਣ ਭਰੀਆਂ ਸਿਨੇਮਾਂ ਸਿਰਜਨਾਵਾਂ ਨੂੰ ਅੰਜ਼ਾਮ ਦੇਣ ਵੱਲ ਵਿਸ਼ੇਸ਼ ਤਵੱਜੋ ਦੇ ਰਿਹਾ ਹਾਂ, ਜਿਸ ਅਧੀਨ ਅਜੋਕੀ ਨੌਜਵਾਨੀ ਪੀੜ੍ਹੀ ਦੀ ਗਲਤ ਤਰੀਕਿਆਂ ਦੁਆਰਾ ਵਿਦੇਸ਼ ਜਾਣ ਦੀ ਤਾਂਘ ਬਿਆਨ ਕਰਦੀ ‘ਆਜ਼ਾ ਮੈਕਸੀਕੋ ਚੱਲੀਏ’ ਦਾ ਨਿਰਮਾਣ ਕਰ ਰਿਹਾ ਹਾਂ, ਜਿਸ ਤੋਂ ਇਲਾਵਾ ‘ਸ਼ੇਰ ਬੱਗਾ‘ , ‘ਸ਼ੋਕਣ-ਸ਼ੋਕਣੇ' ਵੀ ਜਲਦ ਦਰਸ਼ਕਾਂ ਸਨਮੁੱਖ ਹੋਣ ਜਾ ਰਹੀਆਂ ਹਨ।
                                       ਸ਼ਿਵਨਾਥ ਦਰਦੀ
                              ਸੰਪਰਕ :- 9855155392

ਬੀਕੇਯੂ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੇ ਭਰਾ ਦਾ ਦੇਹਾਂਤ.

ਭੋਗ ਤੇ ਅੰਤਿਮ ਅਰਦਾਸ 18 ਨਵੰਬਰ ਪਿੰਡ ਛੀਨੀਵਾਲ ਕਲਾਂ ਗੁਰਦੁਆਰਾ ਜੰਡਸਰ ਸਾਹਿਬ ਵਿਖੇ

ਮਹਿਲ ਕਲਾਂ/ ਬਰਨਾਲਾ- 15ਨਵੰਬਰ- (ਗੁਰਸੇਵਕ ਸੋਹੀ)- ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਕਰਨੈਲ ਸਿੰਘ %ਪ੍ਰੀਤਮ ਸਿੰਘ ਵਾਸੀ ਛੀਨੀਵਾਲ ਕਲਾਂ ਦਾ ਦੇਹਾਂਤ ਹੋ ਗਿਆ। ਉਹ 80 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਅਚਾਨਕ ਥੋੜ੍ਹਾ ਟੈਮ ਬਿਮਾਰ ਹੋਣ ਕਾਰਨ ਦੇਹਾਂਤ ਹੋ ਗਿਆ ਅਤੇ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਛੀਨੀਵਾਲ ਕਲਾਂ ਦੇ ਸ਼ਮਸ਼ਾਨਘਾਟ ਚ ਕਰ ਦਿੱਤਾ ਗਿਆ ਹੈ। ਸਰਦਾਰ ਕਰਨੈਲ ਸਿੰਘ ਬਹੁਤ ਹੀ ਨੇਕ ਸੁਭਾਅ ਦੇ ਸਨ ਹਮੇਸ਼ਾਂ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੇ ਤੇ ਲੋੜਵੰਦ ਲੋਕਾਂ ਦੇ ਨਾਲ ਖੜ੍ਹਦੇ ਸਨ।ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਅੰਤਮ ਅਰਦਾਸ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਮਿਤੀ 18 ਨਵੰਬਰ ਦਿਨ ਵੀਰਵਾਰ ਨੂੰ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਗੁਰਦੁਆਰਾ ਜੰਡਸਰ ਸਾਹਿਬ ਪਾਏ ਜਾਣਗੇ ।