You are here

ਪੰਜਾਬ

ਬੇਹੱਦ ਜਰੂਰੀ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋ ਜ਼ਿੰਦਗੀ ਦੇ ਰਾਹਾਂ ਵਿੱਚ ਮੁਸੀਬਤਾਂ ਤਾਂ ਆਉਣਾ ਸੁਭਾਵਿਕ ਹੀ ਹੈ ।ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਤਰਾ ਚੜਾਅ ਆਉਂਦੇ ਹੀ ਰਹਿੰਦੇ ਹਨ।ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਅਸੀਂ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ।ਚਾਹੇ ਸਾਡੇ ਕੋਲ ਲੱਖ ਇਨਸਾਨ ਹੋਣ ਪਰ ਅਸੀਂ ਫਿਰ ਵੀ ਆਪਣੀ ਹੋਂਦ ਇਕੱਲੀ ਮਹਿਸੂਸ ਕਰਦੇ ਹਾਂ।ਅਜਿਹਾ ਇਸ ਲਈ ਹੁੰਦਾ ਕਿਉਕਿ ਅਸੀਂ ਜਿਸ ਚੀਜ ਨਾਲ ਨੇੜਤਾ ਮਹਿਸੂਸ ਕਰਦੇ ਜੇਕਰ ਉਹ ਸਾਡੇ ਤੋ ਦੂਰ ਹੋ ਜਾਂਦੀ ਹੈ ਤਾ ਅਸੀਂ ਅਜਿਹੀ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਾਂ ਭਾਵ ਅਸੀਂ ਸਭ ਕੁੱਝ ਕੋਲ ਹੁੰਦੇ ਵੀ ਸਿਰਫ ਉਸ ਚੀਜ ਨੂੰ ਹੀ ਲੱਭਦੇ ਰਹਿੰਦੇ ਹਾਂ ।ਜੋ ਸਾਡੇ ਤੋਂ ਖੁੱਸ ਚੁੱਕੀ ਹੁੰਦੀ ਹੈ।ਬੀਤੇ ਵੇਲੇ ਨੂੰ ਯਾਦ ਕਰਕੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਹੁਸੀਨ ਪਲ ਗੁਆ ਬੈਠਦੇ ਹਾਂ।ਜ਼ਰੂਰੀ ਨਹੀਂ ਹੁੰਦਾ ਕਿ ਜੇ ਅੱਜ ਔਖਾ ਸਮਾਂ ਆਇਆ ਹੈ ਕੱਲ ਨੂੰ ਵੀ ਏਹੋ ਹੀ ਰਹੇ ਕੀ ਪਤਾ ਪਰਮਾਤਮਾ ਨੇ ਤੁਹਾਡੇ ਲਈ ਚੰਗਾ ਸੋਚ ਰੱਖਿਆਂ ਹੋਵੇ ।ਤੁਹਾਡੀ ਜ਼ਿੰਦਗੀ ਦੇ ਆਉਣ ਵਾਲੇ ਪਲ ਚੰਗੇ ਹੋਣ।ਮੈ ਇਹ ਨਹੀਂ ਕਹਿੰਦੀ ਕੀ ਪੁਰਾਣੇ ਸਮੇਂ ਨੂੰ ਭੁੱਲੋ ਪਰ ਨਾਲ ਲੈਕੇ ਵੀ ਜ਼ਿੰਦਗੀ ਨਹੀਂ ਲੰਘਦੀ ਕਿਉਂਕਿ ਅਸੀਂ ਉਹਨਾਂ ਸਮਾਂ ਆਪਣੀ ਜ਼ਿੰਦਗੀ ਵਿੱਚ ਨਵੀਂਆਂ ਚੀਜ਼ਾਂ ਨੂੰ ਤਬਦੀਲੀਆਂ ਨੂੰ ਸਹਿਣ ਨਹੀਂ ਕਰ ਸਕਦੇ ਅਪਣਾ ਨਹੀਂ ਸਕਦੇ ਜਿੰਨਾ ਸਮਾਂ ਅਸੀਂ ਭੂਤਕਾਲ ਵਿੱਚੋਂ ਬਾਹਰ ਨਹੀਂ ਆਉਂਦੇ ।ਸੋ ਭੂਤਕਾਲ ਨੂੰ ਇੱਕ ਕੋਨੇ ਵਿੱਚ ਰੱਖ ਹਮੇਸ਼ਾ ਅੱਗੇ ਬਾਰੇ ਸੋਚਣਾ ਸਿੱਖੋ । ਬੇਹੱਦ ਜਰੂਰੀ ਹੋ ਜਾਦਾ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ।ਜੇਕਰ ਸਾਡੇ ਅੰਦਰ ਲੜਨ ਦੀ ਸ਼ਕਤੀ ਖ਼ਤਮ ਹੋ ਜਾਵੇਗੀ ਤਾਂ ਅਸੀਂ ਮੁਸੀਬਤਾਂ ਨਾਲ ਕਿਵੇਂ ਲੜ ਸਕਦੇ ਹਾਂ।ਮੁਸੀਬਤਾਂ ਤਾ ਜ਼ਿੰਦਗੀ ਵਿੱਚ ਪਾਣੀ ਦੇ ਵਹਾਅ ਦੀ ਤਰਾਂ ਆਉਦੀਆਂ ਰਹਿੰਦੀਆਂ ਹਨ ਤੇ ਸਾਹਸੀ ਬਹਾਦਰ ਲੋਕ ਉਹਨਾਂ ਨੂੰ ਪਾਰ ਕਰਦੇ ਜਾਂਦੇ ਹਨ ਇੱਕ ਦਿਨ ਮੰਜਿਲ ਪ੍ਰਾਪਤ ਕਰ ਲੈਂਦੇ ਹਨ।ਜੇਕਰ ਤੁਸੀਂ ਮੁਸੀਬਤਾਂ ਨੂੰ ਪਾਰ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਸਵੀਕਾਰ ਕਰ ਸਕਦੇ ਹੋ ।ਮੁਸੀਬਤਾਂ ਠੋਕਰਾਂ ਹੀ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ।ਸਿਆਣੇ ਕਹਿੰਦੇ ਹਨ ਕਿ ਠੋਕਰਾਂ ਖਾ ਕੇ ਅਕਲ ਆਉਂਦੀ ਹੈ।ਇਨਸਾਨ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਆਓ ਆਪਾ ਪ੍ਰਣ ਕਰੀਏ ਕਿ ਜੋ ਪਰਮਾਤਮਾ ਨੇ ਸਾਨੂੰ ਬੁੱਧੀ ਬਖ਼ਸ਼ੀ ਹੈ ਅਸੀਂ ਉਸਦਾ ਪ੍ਰਯੋਗ ਕਰਕੇ ਮੁਸੀਬਤਾਂ ਨੂੰ ਖਿੜੇ ਹੱਥ ਪ੍ਰਵਾਨ ਕਰਕੇ ਹੌਸਲੇ ਨਾਲ ਪਾਰ ਕਰਨਾ ਸਿੱਖੀਏ ।ਕਹਿੰਦੇ ਹਨ ਕਿ ਸਮੇਂ ਦੇ ਮਾੜੇ ਹਾਲਾਤਾਂ ਨੂੰ ਹੌਸਲੇ ਤੇ ਮਿਹਨਤ ਨਾਲ ਬਦਲਿਆ ਜਾ ਸਕਦਾ ।ਆਓ ਅਸੀਂ ਵੀ ਆਪਣਾ ਸਮਾਂ ਮਿਹਨਤ ਤੇ ਹੌਸਲੇ ਨਾਲ ਬਦਲੀਏ।ਕਦੇ ਵੀ ਮੁਸੀਬਤਾਂ ਅੱਗੇ ਦਿਲ ਨਾ ਹਾਰੀਏ।
ਗਗਨਦੀਪ ਧਾਲੀਵਾਲ ।

ਕੈਪਟਨ-ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਆਖੀ ਵੱਡੀ ਗੱਲ

ਚੰਡੀਗੜ੍ਹ- 08 ਦਸੰਬਰ (ਗੁਰਸੇਵਕ ਸੋਹੀ) :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਦੀ ਚੱਲ ਰਹੀ ਗੱਲਬਾਤ ਨੂੰ ਲੈ ਕੇ ਢੀਂਡਸਾ ਨੇ ਕਿਹਾ ਹੈ ਕਿ ਹਾਲੇ ਤਕ ਕੇਂਦਰੀ ਗ੍ਰਹਿ ਮੰਤਰੀ ਨਾਲ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਕ ਬੈਠਕ ਜ਼ਰੂਰ ਹੋਈ ਹੈ। ਇਹ ਗੱਲਬਾਤ ਕਾਫ਼ੀ ਸਕਾਰਾਤਮਕ ਰਹੀ ਹੈ। ਢੀਂਡਸਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੀ ਗ੍ਰਹਿ ਮੰਤਰੀ ਨਾਲ ਕਰੀਬ ਅੱਧਾ ਘੰਟਾ ਬੈਠਕ ਹੋਈ ਸੀ। ਗਠਜੋੜ ’ਤੇ ਕੁਝ ਵੀ ਤਤਕਾਲ ਕਹਿ ਸਕਣਾ ਮੁਸ਼ਕਿਲ ਹੈ ਕਿਉਂਕਿ ਇਹ ਫ਼ੈਸਲਾ ਪਾਰਟੀ ਨੇ ਲੈਣਾ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਵੀ ਕਿਹਾ ਹੈ ਕਿ ਉਹ ਪਾਰਟੀ ਪਲੇਟਫਾਰਮ ’ਤੇ ਗੱਲ ਰੱਖਣਗੇ ਕਿਉਂਕਿ ਗਠਜੋੜ ਵਿਚ ਕਾਫ਼ੀ ਕੁਝ ਨਿਰਧਾਰਤ ਹੁੰਦਾ ਹੈ।
ਉੱਧਰ, ਢੀਂਡਸਾ ਦੇ ਇਸ ਬਿਆਨ ਨਾਲ ਪੰਜਾਬ ਦੀ ਰਾਜਨੀਤੀ ਭਖ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਨਾਲ ਢੀਂਡਸਾ ਦੀ ਗੱਲਬਾਤ ਦਾ ਸਵਾਗਤ ਕੀਤਾ ਹੈ। ਕੈਪਟਨ ਨੇ ਕਿਹਾ ਕਿ ਹਮਖਿਆਲੀ ਪਾਰਟੀਆਂ ਨੂੰ ਇਕ ਮੰਚ ’ਤੇ ਆਉਣਾ ਚਾਹੀਦਾ ਹੈ।
ਉਂਝ ਢੀਂਡਸਾ ਦਾ ਆਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚਾਹੁੰਦਾ ਹੈ ਕਿ ਪੰਜਾਬ ਵਿਚ ਲੋਕ-ਹਿਤੈਸ਼ੀ ਪਾਰਟੀ ਬਣੇ, ਜਿਸ ਵਿਚ ਉਨ੍ਹਾਂ ਦਾ ਯੋਗਦਾਨ ਹੋਵੇ ਪਰ ਸਾਡੀ ਪਾਰਟੀ ਦਾ ਕੋਈ ਵੀ ਆਗੂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ’ਚ ਉਹ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾਉਣਾ ਨਹੀਂ ਚਾਹੁੰਦੇ ਬਲਕਿ ਉਨ੍ਹਾਂ ਦਾ ਮੁੱਖ ਉਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਹੈ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਗ਼ਮਾਂ ਦੀ ਭੱਠੀ 

ਉਹ ਬਣ ਜਾਂ ਫੇਰ ਉਹੀ ਬਣ ਜਾ ਇਹੀ ਸੋਚਦਾ ਰਿਹਾ ।
ਅਰਮਾਨਾਂ ਆਪਣਿਆਂ ਦਾ ਮੈਂ ਗਲਾ ਘੋਟਦਾ ਰਿਹਾ ।

ਉੱਜੜ ਗਈਆ ਪੇਪਰ ਸੱਧਰਾਂ ਸਭ ਦਿਲ ਮੇਰੇ ਦੀਆਂ 
ਇਕ ਉਡਾਰੀ ਉੱਚੀ ਦਿਲ ਲਾਉਣ ਦੀ ਲੋਚਦਾ ਰਿਹਾ ।

ਲੱਗ ਜਾਵੇ ਨਾ ਹਵਾ ਦਿਲ ਦੀ ਪੀੜ ਨੂੰ ਲਕੋ ਕੇ ਰੱਖਿਆਂ 
ਚਾਰੇ ਪੱਲਿਆ ਨੂੰ ਤਾਂ ਹੀ ਮੈਂ ਬੋਚਦਾ ਰਿਹਾ ।

ਸਹਾਰਾ ਦਿੱਤਾ ਸੀ ਜਿਨ੍ਹਾਂ ਹੱਥਾਂ ਨਾਲ ਉਹਨਾਂ ਨੂੰ 
ਉਹ ਜ਼ਾਲਿਮ ਉਨ੍ਹਾਂ ਹੱਥਾਂ ਦਾ ਮਾਸ ਨੋਚਦਾ ਰਿਹਾ ।

ਆਪਣੇ ਹੱਕ ਵਾਸਤੇ ਚੁੱਕਿਆ ਸੀ ਮੈਂ ਕਦਮ 
ਮੈਨੂੰ ਪਤਾ ਨਹੀਉਂ ਉਹ ਕਿਉਂ ਰੋਕਦਾ ਰਿਹਾ ।

ਕਦਮ ਕਦਮ ਤੇ ਜ਼ਿੰਦਗੀ ਮੈਨੂੰ ਧੋਖਾ ਦੇ ਰਹੀ ਏ 
ਐਪਰ ਹੁਣ ਨਾ ਡਰ ਮੈਨੂੰ ਆਪਣੀ ਮੌਤ ਦਾ ਰਿਹਾ ।

"ਸ਼ਾਇਰ "ਨੂੰ ਤੁਰ ਗਏ ਛੱਡ ਕੇ ਉਹ ਕੱਲਾ ਹੀ 
ਜਿਹਦੇ ਵਾਸਤੇ ਮੈਂ ਗ਼ਮਾਂ ਦੀ ਭੱਠੀ ਝੋਕਦਾ ਰਿਹਾ ।

 

2) 

ਦੁਨੀਆਂ ਦਾ ਖਿਆਲ ਅਸੀਂ ਛੱਡ ਕੇ ਨੀ ।
ਅੱਜ ਆ ਗਏ ਹਾਂ ਤੇਰੇ ਦੁਆਰ ਹੀਰੇ 

ਬਗਲੀ ਤਰਲਿਆ ਦੀ ਚਿੱਪੀ ਹੋਂਕਿਆ ਦੀ 
ਕਾਸਾ ਆਸਾਂ ਦਾ ਮੇਰੇ ਹੱਥ ਵਿਚਕਾਰ ਹੀਰੇ ।

ਚਿਮਟਾ ਚੌਕਰਾ ਦਾ ਮਾਲਾ ਹੰਝੂਆਂ ਦੀ 
ਬੱਸ ਤੇਰੇ ਨਾਮ ਦੀ ਰੱਟ ਲਗਾਤਾਰ ਹੀਰੇ ।

ਸਾਨੂੰ ਮਿੱਠੇ ਬੋਲਾਂ ਦੀ ਖ਼ੈਰ ਪਾ ਦੇ ।
ਅਸੀਂ ਤਾਂ ਇਸ਼ਕ ਦੇ ਹਾਂ ਬੀਮਾਰ ਹੀਰੇ 

ਦੱਸ ਕਿਹੜਾ ਕਰੇ ਇਲਾਜ ਮੇਰੇ ਰੋਗ ਦਾ ।
ਮੈਨੂੰ ਤਾਂ ਚੜਿਆ ਇਸ਼ਕ ਦਾ ਬੁਖਾਰ ਹੀਰੇ ।

ਤੇਰੀ ਮੇਰੀ ਇਹ ਪ੍ਰੀਤ ਕਹਾਣੀ ਨੀ ।
ਸਦਾ ਅਮਰ ਰਹੇਗੀ ਵਿੱਚ ਸੰਸਾਰ ਹੀਰੇ ।

ਜਿਹਦੀ ਝੋਲੀ ਚ ਹੋਣ ਲੱਖਾਂ ਗ਼ਮ ਯਾਰੋ ।
ਰੋ ਰੋ ਦਿਨ ਗੁਜਾਰਦਾ "ਸ਼ਾਇਰ " ਹੀਰੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪਿੰਡ ਗਾਲਬ ਰਣ ਸਿੰਘ ਵਿੱਚ ਇੱਕ ਰੋਜ਼ਾ ਕੱਬਡੀ ਟੂਰਨਾਮੈਂਟ 8 ਦਸੰਬਰ 2021

ਦਲਜਿੰਦਰ ਸਿੰਘ ਸਮਰਾ ਯੂ ਕੇ ਵਾਲੇ ਦੇ ਰਹੇ ਹਨ ਵਿਸ਼ੇਸ਼ ਸਹਿਯੋਗ

ਜਗਰਾਉਂ 7 ਦਸੰਬਰ (ਜਸਮੇਲ ਗ਼ਾਲਿਬ) ਇਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿੱਚ ਸ਼ਹੀਦ ਬਾਬਾ ਮੰਮਣ ਸਿੰਘ ਜੀ ਕੋਰੋਟਾਣਾ ਵਾਲਿਆਂ ਦੀ ਯਾਦਗਿਰੀ ਨੂੰ ਸਮਰਪਤ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ 8 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਕਬੱਡੀ 70 ਕਿੱਲੋ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ।ਇਸ ਵਿੱਚ 70 ਕਿਲੋ ਕੱਬਡੀ  ਨੂੰ ਪਹਿਲਾ ਇਨਾਮ 15000 ਤੇ ਦੂਸਰਾ ਇਨਾਮ 10000 ਦਾ ਦਿੱਤਾ ਜਾਵੇਗਾ ।ਇਸ ਕਬੱਡੀ ਟੂਰਨਾਮੈਂਟ ਵਿਚ ਬਿੱਲਾ ਗ਼ਾਲਿਬ  ਵੱਲੋਂ ਰੈਫਰੀ ਕੀਤੀ ਜਾਵੇਗੀ।ਇਸ ਟੂਰਨਾਮੈਂਟ ਚ ਕਬੱਡੀ ਟੂਰਨਾਮੈਂਟ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲਿਆ ਵਿੱਚ   ਦਲਜਿੰਦਰ ਸਿੰਘ ਯੂਕੇ,ਨਰਿੰਦਰ ਸਿੰਘ ਕਨੇਡਾ,ਇਕਬਾਲ ਸਿੰਘ ਕਨੇਡਾ, ਮਾਸਟਰ ਲਵਪ੍ਰੀਤ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਤੇਜਿੰਦਰ ਸਿੰਘ ਤੇਜ਼ੀ,ਪ੍ਰਭਜੋਤ ਸਿੰਘ,ਅਤੇ ਹੋਰ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਕਬੱਡੀ ਦੇ ਟੂਰਨਾਮੈਂਟ ਦੇ ਕਮੇਟੀ ਮੈਂਬਰ ਯੁਵਰਾਜ ਸਿੰਘ,ਸੰਜੀਵ,ਅਵਤਾਰ,ਖ਼ੁਸ਼ੀ ਪ੍ਰਭਜੋਤ ਪ੍ਰਭਜੋਤ,ਜ਼ੋਬਨ, ਜਸ਼ਨ  ਆਦਿ ਹਨ । ਇਸ ਕਬੱਡੀ ਟੂਰਨਾਮੈਂਟ ਵਿੱਚ ਕਬੱਡੀ ਖਿਡਾਰੀ ਅਮਨਾ ਗ਼ਾਲਿਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਇਸ ਕਬੱਡੀ ਟੂਰਨਾਮੈਂਟ ਵਿੱਚ ਕੁਡ਼ੀਆਂ ਦਾ ਵਿਸ਼ੇਸ਼ ਮੈਚ ਅਤੇ 50 ਸਾਲਾ ਦਾ ਕਬੱਡੀ ਸ਼ੋਅ ਮੈਚ ਕਰਵਾਇਆ ਜਾਵੇਗਾ।ਇਸ ਕਬੱਡੀ ਟੂਰਨਾਮੈਂਟ ਵਿੱਚ ਫਤਿਹਗਡ਼੍ਹ ਕੋਰੋਟਾਣਾ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਵੇਗੀ।ਇਸ ਸਮੇਂ ਮੈਂਬਰ ਸੋਮਨਾਥ,ਦਵਿੰਦਰ ਸਿੰਘ ਸਾਬਕਾ ਮੈਂਬਰ,ਸੁਖਵਿੰਦਰ ਸਿੰਘ ਸਾਬਕਾ ਮੈਂਬਰ,ਸਾਬਕਾ ਮੈਂਬਰ ਬਲਜੀਤ ਸਿੰਘ,ਕਬੱਡੀ ਕੋਚ ਕਾਕਾ ਸ਼ੇਖ਼ ਦੌਲਤ,ਮਾਸਟਰ ਲਵਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਪੁਲੀਸ ਅੱਤਿਆਚਾਰ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਫ਼ੈਸਲਾ 

16 ਵੱਖ ਵੱਖ ਜਥੇਬੰਦੀਆਂ ਦੀ ਜਗਰਾਉਂ ਵਿਖੇ ਹੋਈ ਮੀਟਿੰਗ, 20 ਦਸੰਬਰ ਨੂੰ ਲੱਗੇਗਾ ਧਰਨਾ  

ਜਗਰਾਉਂ 7 ਦਸੰਬਰ   ( ਜਸਮੇਲ ਗ਼ਾਲਿਬ    ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਜਾਂਚ-ਪੜਤਾਲਾਂ ਦੋਸ਼ੀ ਪਾਏ ਤੱਤਕਾਲੀ ਥਾਣਾ ਮੁਖੀ ਅਤੇ ਹੁਣ ਡੀ.ਅੈਸ.ਪੀ.ਭਵਾਨੀਗੜ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਖਿਲਾਫ਼ ਅੱਜ ਇਲਾਕੇ ਦੀਆਂ ਜ਼ੁਝਾਰੂ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ( ਏਕਤਾ ਡਕੌਂਦਾ), ਕਿਰਤੀ ਕਿਸਾਨ ਯੂਥ ਵਿੰਗ, ਪੇਂਡੂ ਮਜ਼ਦੂਰ ਯੂਨੀਅਨ, ਜ਼ਮਹੂਰੀ ਕਿਸਾਨ ਸਭਾ, ਕਿਸਾਨ ਬਚਾਓ ਮੋਰਚਾ, ਜੈ ਹਵਾਨ ਜੈ ਕਿਸਾਨ ਮੰਚ, ਸ਼ਹੀਦ ਕਰਤਾਰ ਸਿੰਘ ਸ਼ਰਾਭਾ ਭਲਾਈ ਮੰਚ, ਲੋਕ ਸੇਵਾ ਸੁਸਾਇਟੀ ਅਤੇ ਅੰਬੇਡਕਰੀ ਸੰਗਠਨਾਂ 'ਤੇ ਅਧਾਰਿਤ 16 ਵੱਖ-ਵੱਖ  ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਜੱਥੇਬੰਦੀਆਂ ਨੇ ਸਾਂਝੇ ਤੌਰ 'ਤੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਪ੍ਰੈਸ ਨੂੰ ਜਾਰੀ ਸਾਂਝੇ ਬਿਆਨ 'ਚ ਜਨਤਕ ਆਗੂ ਗੁਰਦੀਪ ਸਿੰਘ ਮੋਤੀ, ਤਰਲੋਚਨ ਝੋਰੜਾ, ਕਰਮਜੀਤ ਕੋਟਕਪੂਰਾ, ਇੰਦਰਜੀਤ ਧਾਲੀਵਾਲ, ਅਵਤਾਰ ਰਸੂਲਪੁਰ, ਸੁਖ ਜਗਰਾਉਂ ਤੇ ਬੂਟਾ ਸਿੰਘ ਮਲਕ ਨੇ ਕਿਹਾ ਕਿ ਪੁਲਿਸ ਦੀ ਆਨਾ-ਕਾਨੀ ਖਿਲਾਫ਼ ਜਨਤਕ ਸੰਘਰਸ਼ ਅਰੰਭ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਨ੍ਹਾਂ ਕਿਹਾ ਕਿ ਮਸਲ਼ੇ ਦੇ ਹੱਲ਼ ਲਈ ਪਹਿਲਾਂ ਚਿਤਾਵਨੀ ਵਜੋਂ 10 ਦਸੰਬਰ ਨੂੰ ਇੱਕ ਵੱਡਾ ਵਫਦ ਜਿਲ੍ਹਾ ਪੁਲਿਸ ਮੁਖੀ ਨੂੰ ਮਿਲੇਗਾ ਅਤੇ ਲੋੜ ਮੁਤਾਬਿਕ ਅੱਗੇ ਰੋਸ ਪ੍ਰਦਰਸ਼ਨ ਲਈ ਅਗਲੀ ਰਣਨੀਤੀ ਘੜੇਗਾ। ਇਸ ਸਮੇਂ ਮੀਟਿੰਗ ਵਿੱਚ ਮਾਸਟਰ ਗੁਰਮੇਲ਼ ਰੂਮੀ, ਸੱਤਪਾਲ ਦੇਹੜਕਾ, ਸਰਪੰਚ ਬਲਵੀਰ ਸਿੰਘ , ਕੁਲਦੀਪ ਸਿੰਘ, ਸੁਖਦੇਵ ਮੁਲਾਂਪੁਰ, ਹਰਜਿੰਦਰ ਸਿੰਘ ਘੁਮਾਣ , ਦੇਵ ਸਰਾਭਾ ਤੇ ਅਮਨ ਗੁੜੇ ਆਦਿ ਹਾਜ਼ਰ ਸਨ।

ਅਜੀਤਵਾਲ ਵਿਖੇ ਵੀ ਪੱਲੇਦਾਰਾਂ ਨੇ ਕੰਮ ਬੰਦ ਰੱਖਿਆ  

ਅਜੀਤਵਾਲ 7 ਦਸੰਬਰ (ਰੱਤੀ ਕੋਕਰੀ) ਅੱਜ ਅਜੀਤਵਾਲ ਵਿਖੇ ਪੱਲੇਦਾਰ ਯੂਨੀਅਨ ਵੱਲੋਂ ਸਾਰਾ ਦਿਨ ਕੰਮ ਬੰਦ ਰੱਖਿਆ ਗਿਆ।ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਲੇਬਰ ਪ੍ਰਧਾਨ ਰਮੇਸ਼ ਸਹੋਤਾ ਨੇ ਕਿਹਾ ਕਿ  ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਅਤੇ ਸਿੱਧਾ ਭੁਗਤਾਨ ਮਜ਼ਦੂਰਾਂ ਦੇ ਖਾਤੇ ਵਿੱਚ ਕੀਤਾ ਜਾਵੇ ਉਨ੍ਹਾਂ ਅੱਗੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਕੰਮ ਬੰਦ ਰੱਖਿਆ ਗਿਆ ਹੈ ਜੋ ਅਸੀਂ ਮੰਗ ਪੱਤਰ ਸਰਕਾਰ ਨੂੰ ਦਿੱਤਾ ਸੀ ਉਸ ਵਿਚ ਸਰਕਾਰ ਨੇ ਕੁਝ ਮੰਗਾਂ ਤਾਂ ਮੰਨ ਲਈਆਂ ਹਨ ਪਰ ਕੁਝ ਬਾਕੀ ਹਨ ਜਦ ਤੱਕ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ ਉਦੋਂ ਤੱਕ ਕੰਮ ਬੰਦ ਰੱਖਿਆ ਜਾਵੇਗਾ ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਕਾਰਜਕਾਰੀ ਪ੍ਰਧਾਨ ਗੁਰਮੇਲ ਸਿੰਘ ਸੈਕਟਰੀ ਰਾਮ ਸਿੰਘ ਬਲਜੀਤ ਸਿੰਘ ਸਾਧੂ ਸਿੰਘ ਦਰਸ਼ਨ ਸਿੰਘ ਬਲਵਿੰਦਰ ਸਿੰਘ ਬਲਕਰਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ

ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ  

ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੀ ਕੀਤੀ ਜਾਂਚ, ਗੁਰਦੇ ਦੀ ਪੱਥਰੀ ਅਤੇ ਬਵਾਸੀਰ ਦੀ ਦਵਾਈ ਦਿੱਤੀ ਮੁਫ਼ਤ 

ਮਹਿਲ ਕਲਾਂ/ ਬਰਨਾਲਾ- 6 ਦਸੰਬਰ- (ਗੁਰਸੇਵਕ ਸੋਹੀ ) ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਅਤੇ ਫਿੱਟ ਲਾਈਫ ਆਯੁਰਵੈਦਿਕ ਦਵਾਖਾਨਾ ਵੱਲੋਂ ਗੁਰਦੁਆਰਾ ਜੰਡਸਰ ਸਾਹਿਬ ਪ੍ਰਬੰਧਕ ਕਮੇਟੀ ਠੁੱਲੀਵਾਲ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਸ਼ਾ ਛੁਡਾਉਣ ਦੇ ਮਾਹਰ ਡਾ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਵੱਖ ਵੱਖ ਨਸ਼ਿਆਂ ਤੋਂ ਪੀੜਤ ਲੋਕਾਂ ਦੀ ਜਿਥੇ ਜਾਂਚ ਕੀਤੀ ਗਈ, ਉਥੇ ਉਨ੍ਹਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ ਪਰਮਿੰਦਰ ਸਿੰਘ ਹਮੀਦੀ ਨੇ ਦੱਸਿਆ ਕਿ ਪੰਜਾਬ ਚ ਗੰਧਲੇ ਹੋ ਚੁੱਕੇ ਵਾਤਾਵਰਨ ਕਾਰਨ ਜਿੱਥੇ ਅਨੇਕਾਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਉਥੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਚਿੱਟੇ ਨਾਲ ਹਰ ਰੋਜ਼ ਅਨੇਕਾਂ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ,ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਅਤੇ ਫਿੱਟ ਲਾਈਫ ਆਯੁਰਵੈਦਿਕ ਦਵਾਖਾਨਾ ਵੱਲੋਂ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਚੁੱਕਾ ਹੈ। ਨਸ਼ਿਆਂ ਦੀ ਗ੍ਰਿਫਤ ਚੋਂ ਬਾਹਰ ਆਏ ਨੌਜਵਾਨ ਅੱਜ ਸੁੱਖ ਭਰੀ ਜ਼ਿੰਦਗੀ ਜਿਉ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸ਼ਰਾਬ ਛਡਾਉਣ,ਗੁਰਦੇ ਦੀ ਪੱਥਰੀ,ਬਵਾਸੀਰ ਦੀ ਦਵਾਈ ਮੁਫਤ ਦਿੱਤੀ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਖਹਿੜਾ ਛੱਡ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਆਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ, ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ ਦੀ ਅਗਵਾਈ ਹੇਠ ਡਾ ਪਰਮਿੰਦਰ ਸਿੰਘ ਹਮੀਦੀ ਤੇ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਹੈਰੀ ਮਹਿਲ ਖੁਰਦ ,ਸੁਸਾਇਟੀ ਦੇ ਮੀਤ ਪ੍ਰਧਾਨ ਫ਼ਿਰੋਜ਼ ਖ਼ਾਨ,ਬਲਜਿੰਦਰ ਕੌਰ, ਗੁਰਦੀਸ਼ ਸਿੰਘ ਮੀਤ ਪ੍ਰਧਾਨ,ਸਕੱਤਰ  ਮੇਜਰ ਸਿੰਘ,ਭੋਲਾ ਸਿੰਘ ,ਦਰਸ਼ਨ ਸਿੰਘ,  ਗੁਰਜੀਤ ਸਿੰਘ, ਸੁਖਮਿੰਦਰ ਸਿੰਘ ਹਾਜਰ ਸਨ।

 ਕੁਲਦੀਪ ਸਿੰਘ ਸੈਣੀ ਦਾ ਢੁੱਡੀਕੇ ਸਕੂਲ ਵਿੱਚ ਪ੍ਰਿੰਸੀਪਲ ਲਾਉਣ ਤੇ ਵਿਰੋਧ

 ਅਜੀਤਵਾਲ  (ਬਲਵੀਰ ਸਿੰਘ ਬਾਠ )  ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿੱਚ ਕੁਲਦੀਪ ਸਿੰਘ ਸੈਣੀ ਜੋ ਡਿਪਟੀ ਡੀ ਈ ਓ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਸਨ ਜਿਨ੍ਹਾਂ ਦੇ ਲੁਧਿਆਣਾ ਅਧਿਆਪਕ ਜਥੇਬੰਦੀਆਂ ਨੇ ਭਾਰੀ ਵਿਰੋਧ ਕਰਕੇ ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੇ ਮਹਿਲਾਵਾਂ ਅਧਿਆਪਕਾਂ ਨਾਲ ਬਦਸਲੂਕੀ ਕਰਨ ਵਾਲੇ ਨੂੰ ਪ੍ਰਬੰਧਕੀ ਆਧਾਰ ਤੇ ਬ ਪ ਸ ਸ਼ ਸ ਸ ਸ ਢੁੱਡੀਕੇ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਆਰਡਰ ਕੀਤੇ ਹਨ  ਪਰ ਇਸ ਸਮੇਂ ਪਿੰਡ ਦੇ ਭਾਰਤੀ ਕਿਸਾਨ ਯੂਨੀਅਨ ਗਰਾਮ ਪੰਚਾਇਤ ਕ੍ਰਾਂਤੀਕਾਰੀ ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਸਕੂਲ ਮਨੇਜਮੈਂਟ ਕਮੇਟੀ ਸਪੋਰਟਸ  ਕਲੱਬਾਂ ਅਧਿਆਪਕ ਦਲ ਡੀਟੀਐਫ ਮਾਸਟਰ ਕਾਡਰ ਯੂਨੀਅਨ ਲੈਕਚਰਾਰ ਯੂਨੀਅਨ ਅਤੇ ਸਕੂਲ ਦੇ ਸਟਾਫ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਪ੍ਰਿੰਸੀਪਲ ਨੂੰ ਜੁਆਇਨ ਨਹੀਂ ਕਰਨ ਦਿੱਤਾ ਜਾਵੇਗਾ  ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਦੋਸ਼ਾਂ ਵਿੱਚ ਘਿਰੇ ਅਧਿਕਾਰੀਆਂ ਨੂੰ ਢੁੱਡੀਕੇ ਸਕੂਲ ਜੋ ਕਿ ਇਲਾਕੇ ਵਿੱਚ ਵਧੀਆ ਸਕੂਲ ਹੈ ਵਿੱਚ ਨਾ ਭੇਜਿਆ ਜਾਵੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ  ਪ੍ਰਧਾਨ ਗੁਰਸ਼ਰਨ ਸਿੰਘ ਮੀਤ ਪ੍ਰਧਾਨ ਸਤਨਾਮ ਸਿੰਘ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਮਾਸਟਰ ਗੁਰਚਰਨ ਸਿੰਘ ਪ੍ਰਧਾਨ ਗਦਰੀ ਬਾਬੇ ਕਮੇਟੀ  ਸਰਬਜੀਤ ਸਿੰਘ ਜਨਰਲ ਸਕੱਤਰ ਗਦਰੀ ਬਾਬੇ ਕਮੇਟੀ ਗੁਰਮੇਲ ਸਿੰਘ ਪੰਚ ਬਿੱਕਰ ਸਿੰਘ ਰਣਜੀਤ ਸਿੰਘ ਅਮਰਜੀਤ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਡਾ ਜਸਪ੍ਰੀਤ ਸਿੰਘ ਚਮਕੌਰ ਸਿੰਘ ਚੰਨੀ ਅਤੇ ਸਮੂਹ ਸਕੂਲ  ਸਟਾਪ ਹਾਜ਼ਰ ਸਨ
 

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ 

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ 

            ਪੰਜਾਬੀ ਸਾਹਿਤ ਜਗਤ ਚ ਅਨੇਕਾਂ, ਸਾਹਿਤਕਾਰਾਂ ਨੇ ਕਦਮ ਰੱਖਿਆ । ਜਿਨ੍ਹਾਂ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ ਮਾਣ , ਆਪਣੀ ਵੱਖਰੀ ਪਹਿਚਾਣ ਬਣਾ ਲਈ । ਪਾਠਕਾਂ ਦੇ ਜ਼ਿਹਨ ਚ ਘਰ ਕਰ ਲੈਣਾ , ਟਾਂਵੇ ਟਾਂਵੇ ਸਾਹਿਤਕਾਰ ਦੇ ਹਿੱਸੇ ਆਉਂਦਾ ਹੈ ।
           ਪਰ ਹੀਰਾ ਸਿੰਘ ਤੂਤ ਵਰਗੇ ਸਾਹਿਤਕਾਰ ਦੇ , ਇਹ ਸਭ ਕੁਝ ਹਿੱਸੇ ਆਇਆ । ਕਿਸੇ ਨੂੰ ਆਪਣੇ ਰੰਗ ਵਿਚ ਰੰਗਣਾ , ਹਰ ਕਿਸੇ ਦੇ ਵੱਸ ਦਾ ਨਹੀ । ਪਰ ਹੀਰਾ ਸਿੰਘ ਤੂਤ ਕੋਲ , ਸ਼ਬਦਾਂ ਦੀ ਅਜਿਹੀ ਬੀਨ ਹੈ, ਜੋ ਪਾਠਕਾਂ ਦੇ ਮਨ ਨੂੰ ਕੀਲ ਪਟਾਰੀ ਚ ਪਾਉਂਦੀ ਹੈ । ਏਨਾ ਦੇ ਫਿੱਕੇ ਰੰਗ ਵੀ , ਪਾਠਕਾਂ ਨੂੰ ਮਨ ਭਾਉਂਦੇ ।
         ਹੀਰਾ ਸਿੰਘ ਤੂਤ , ਆਪਣਾ ਪਹਿਲਾ ਕਾਵਿ ਸੰਗ੍ਰਹਿ 'ਫਿੱਕੇ ਰੰਗ' 2017 ਵਿਚ ਲੈ , ਪੰਜਾਬੀ ਸਾਹਿਤ ਜਗਤ ਵਿਚ ਕਦਮ ਰਖਿਆ। ਪਾਠਕਾਂ ਨੇ , ਇਸਨੂੰ ਮਣਾਂ ਮੂੰਹੀ ਪਿਆਰ ਦਿੱਤਾ । ਹੀਰਾ ਸਿੰਘ ਤੂਤ ਦੇ ਹੌਸਲੇ ਬੁਲੰਦ ਹੋਏ । ਓਨਾਂ ਮੁੜ ਫਿਰ ਪਿੱਛੇ ਨਾ ਦੇਖਿਆ , 2017 ਵਿਚ ਕਹਾਣੀ ਸੰਗ੍ਰਹਿ 'ਪਗਡੰਡੀਆਂ' ਨਾਵਲ 'ਬੱਸ ਏਦਾਂ ਹੀ' , ਉਸ ਤੋਂ ਬਾਅਦ 2018 ਚ' 'ਕੁਝ ਰੰਗ' ਤੇ 'ਬੇਰੰਗ' , 2019 ਚ' ਮਿੰਨੀ ਕਹਾਣੀ ਸੰਗ੍ਰਹਿ 'ਸ਼ਕਤੀ ਪ੍ਰਦਰਸ਼ਨ' ਤੇ ਕਾਵਿ ਸੰਗ੍ਰਹਿ 'ਮੇਰੇ ਹਿੱਸੇ ਦੀ ਲੋਅ' ਸਾਂਝਾ ਲੇਖ ਸੰਗ੍ਰਹਿ 'ਜਿਉਣ ਦਾ ਹੁਨਰ' ਬਾਲ ਕਾਵਿ ਸੰਗ੍ਰਹਿ 'ਤਾਰੇ ਅੰਬਰ ਦੇ' , 2020 ਚ' ਕਾਵਿ ਸੰਗ੍ਰਹਿ 'ਖਿਸਕਦੇ ਪਲ' ਤੇ ਸਾਂਝਾ ਕਾਵਿ ਸੰਗ੍ਰਹਿ 'ਹੱਕਾਂ ਦੀ ਜੰਗ' , 2021 ਵਿਚ ਮਿੰਨੀ ਕਹਾਣੀ ਸੰਗ੍ਰਹਿ 'ਇੱਕ ਮੁੱਠ ਚੀਰਨੀ ਦੀ' , ਕਾਵਿ ਸੰਗ੍ਰਹਿ 'ਫਿਜ਼ਾਵਾਂ ਦੇ ਰੰਗ' ਤੇ ਬਾਲ ਕਾਵਿ ਸੰਗ੍ਰਹਿ 'ਆਓ ਸਕੂਲ ਚੱਲੀਏ', ਬਾਲ ਪਾਠਕਾਂ ਦੇ ਮਨ ਤੇ ਡੂੰਘੀ ਛਾਪ ਛੱਡਦਾ ਹੈ । ਹੀਰਾ ਸਿੰਘ ਤੂਤ ਦੀ ਕਲਮ ਨੇ ਹਰ ਵਿਸ਼ਾ ਛੂਹਿਆ ਅਤੇ ਹੱਲ ਵੱਲ ਤੋਰਿਆ ।
       ਹੀਰਾ ਸਿੰਘ ਤੂਤ ਨੇ ਗੱਲਬਾਤ ਦੌਰਾਨ ਦੱਸਿਆ , 2022 ਚ' , ਇੱਕ ਸਾਂਝਾ ਕਾਵਿ ਸੰਗ੍ਰਹਿ 'ਕਲਮਾਂ ਦੇ ਰੰਗ' ਲੈ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਣਗੇ ।
         ਸਾਹਿਤ ਸਿਰਜਣ ਦੀ ਚੇਟਕ ਹੀਰਾ ਸਿੰਘ ਤੂਤ ਨੂੰ ,ਕਾਲਜ ਦੇ ਦਿਨਾਂ ਤੋਂ ਲੱਗੀ । ਓਨਾਂ ਦੀਆਂ ਰਚਨਾਵਾਂ , ਕਾਲਜ ਦੀ ਕੰਧ 'ਕੰਧ ਦਰਪਣ' ਦਾ ਸ਼ਿੰਗਾਰ ਬਣ ਦੀਆਂ । ਹੀਰਾ ਸਿੰਘ ਤੂਤ ਦਾ ਬਹੁਤਾ ਸਮਾਂ , ਕਾਲਜ ਦੀ ਲਾਇਬ੍ਰੇਰੀ ਵਿਚ ਬਤੀਤ ਹੁੰਦਾ । ਪੰਜਾਬੀ ਸਾਹਿਤ ਨਾਲ , ਅਜਿਹਾ ਗੂੜ੍ਹਾ ਪਿਆਰ ਪਿਆ । ਓਨਾਂ ਪ੍ਰਸਿੱਧ ਲੇਖਕਾਂ ਨੂੰ ਪੜਿਆ , ਜਿਵੇਂ :- ਬਲਵੰਤ ਗਾਰਗੀ , ਨਾਵਲਕਾਰ ਦਲੀਪ ਕੌਰ ਟਿਵਾਣਾ , ਸ਼ਿਵ ਕੁਮਾਰ ਬਟਾਲਵੀ , ਵੀਨਾ ਵਰਮਾ , ਬੂਟਾ ਸਿੰਘ ਸ਼ਾਦ , ਨਰਿੰਦਰ ਕਪੂਰ ਤੇ ਅਜੋਕੇ ਸਮੇਂ ਦੇ ਸਾਹਿਤਕਾਰ ਸਸੀਪਾਲ ਸਮੁੰਦਰਾ , ਨਿੰਦਰ ਘੁਗਿਆਣਵੀ, ਨਾਵਲਕਾਰ ਜੀਤ ਸਿੰਘ ਸੰਧੂ ਆਦਿ ਨੂੰ । ਜਿਨ੍ਹਾਂ ਦੀ ਲੇਖਣੀ ਨੇ , ਹੀਰਾ ਸਿੰਘ ਤੂਤ ਦੇ ਜ਼ਿਹਨ ਚ' , ਵੱਖਰੀ ਛਾਪ ਛੱਡੀ ।
       ਹੀਰਾ ਸਿੰਘ ਤੂਤ ਨਾਲ ਗੱਲਬਾਤ ਕੀਤੀ , ਓਨਾਂ ਕਿਹਾ 'ਹਾਲੇ ਤਾਂ , ਮੈਂ ਸੇਰ ਚ' ਪੂਣੀ ਨਹੀਂ ਕੱਤੀ । ਕਈ ਲੋਕ ਮੈਨੂੰ ਪੁੱਛਦੇ ਨੇ , ਹੀਰਾ ਸਿੰਘ ਤੂਤ , ਤੈਨੂੰ ਕਾਹਦੀ ਕਾਹਲੀ? ਐਨੀਆਂ ਕਿਤਾਬਾਂ ਲਿਖ ਛੱਡੀਆਂ , ਤਾਂ ਮੈਂ ਓਨਾ ਨੂੰ ਹੱਸ ਕੇ ਜਵਾਬ ਦਿੰਦਾ ਹਾਂ । ਜ਼ਿੰਦਗੀ ਦੀ ਕੀ ਗਰੰਟੀ ਹੈ ? ਜੋ ਵੀ ਸਾਹਿਤ ਦੀ ਆਮਦ , ਜ਼ਿਹਨ ਚ ਹੁੰਦੀ , ਮੈਂ ਲਿਖ ਛਪਵਾ ਲੈਂਦਾ ਹਾਂ । ਪਾਠਕਾਂ ਤੇ ਸਰੋਤਿਆਂ ਪਿਆਰ ਸਤਿਕਾਰ ਸਦਕਾ , ਓਨਾ ਦੀ ਕ਼ਲਮ ਬੁਲੰਦੀਆਂ ਛੂਹ ਰਹੀ । ਹੀਰਾ ਸਿੰਘ ਤੂਤ ਜਲੰਧਰ ਦੂਰਦਰਸ਼ਨ ਦੇ ਚਰਚਿੱਤ ਪ੍ਰੋਗਰਾਮ 'ਗੱਲਾਂ ਤੇ ਗੀਤ' ਚ', ਵੀ ਚਾਰ ਅਕਤੂਬਰ 2021 ਨੂੰ ਸ਼ਿਰਕਤ ਕਰ ਚੁੱਕੇ ਹਨ ।
         ਜੇਕਰ ਹੀਰਾ ਸਿੰਘ ਤੂਤ ਦੇ ਸਨਮਾਨਾਂ ਦੀ ਗੱਲ ਕਰੀਏ , ਹੁਣ ਤੱਕ ਏਨਾਂ ਨੂੰ , ਪੰਜਾਬੀ ਸਾਹਿਤ ਸਭਾ (ਸ੍ਰੀ ਮੁਕਤਸਰ ਸਾਹਿਬ) , ਸਰਕਾਰੀ ਕਾਲਜ ਜ਼ੀਰਾ (ਫਿਰੋਜ਼ਪੁਰ) , ਸ਼ਬਦ ਸਾਂਝ ਕੋਟਕਪੂਰਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ (ਫਿਰੋਜ਼ਪੁਰ) , ਪੰਜਾਬੀ ਸਾਹਿਤ ਸਭਾ (ਮੰਡੀ ਬਰੀਵਾਲਾ), ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਉਪਰ ਡੀ.ਸੀ (ਫਿਰੋਜ਼ਪੁਰ) ਵੱਲੋਂ , ਸੁੰਦਰ ਲਿਖਾਈ ਅਤੇ ਅਧਿਆਪਕ ਦਿਵਸ , ਜ਼ਿਲ੍ਹਾ ਤੇ ਬਲਾਕ ਪੱਧਰ ਤੇ  ਕਈ ਵਾਰ ਸਨਮਾਨਿਤ ਕੀਤਾ ਗਿਆ ।
            ਜੇਕਰ ਹੀਰਾ ਸਿੰਘ ਤੂਤ ਦੀ ਮੁੱਢਲੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਏਨਾ ਪਿੰਡ ਪੱਧਰ ਅਤੇ ਸੀਨੀਅਰ ਸੈਕੰਡਰੀ ਤੱਕ ਦੀ ਸਿੱਖਿਆ (ਫਿਰੋਜ਼ਪੁਰ ਛਾਉਣੀ) ਤੋਂ ਪ੍ਰਾਪਤ ਕਰ , ਸਰਕਾਰੀ ਬਰਜਿੰਦਰਾ ਕਾਲਜ (ਫ਼ਰੀਦਕੋਟ) ਤੋਂ ਐਮ.ਏ (ਪੰਜਾਬੀ/ਹਿਸਟਰੀ) ਅਤੇ ਬੀ.ਐਡ ਤੇ ਯੂ.ਜੀ.ਸੀ.ਨੈੱਟ (ਪੰਜਾਬੀ) ਆਦਿ , ਵਿੱਦਿਅਕ ਯੋਗਤਾ ਪ੍ਰਾਪਤ ਕੀਤੀਆਂ ।
           ਸਾਹਿਤ ਦੇ , ਇਸ ਹੀਰੇ ਦਾ ਜਨਮ ਅੱਠ ਦਸੰਬਰ 1980 ਨੂੰ ਪਿੰਡ ਤੂਤ (ਜ਼ਿਲ੍ਹਾ ਫਿਰੋਜ਼ਪੁਰ) ਚ', ਪਿਤਾ ਸੋਹਣ ਸਿੰਘ ਤੇ ਮਾਤਾ ਗੁਰਬਖਸ਼ ਕੌਰ ਦੇ ਨਿਵਾਸ ਹੋਇਆ । ਮਿਲਣਸਾਰ, ਮਿੱਠ ਬੋਲੜੇ ਅਤੇ ਸਿੱਧ ਪੱਧਰੇ , ਸੁਭਾਅ ਦੇ ਮਾਲਕ ਹੀਰਾ ਸਿੰਘ ਤੂਤ , ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ (ਪ੍ਰਾਈਵੇਟ ਅਧਿਆਪਕ) ਤੇ ਬੇਟੇ ਮਨਮੀਤ ਨਾਲ , ਖੁਸ਼ੀ ਖੁਸ਼ੀ ਪਿੰਡ ਤੂਤ ਚ', ਜੀਵਨ ਬਤੀਤ ਕਰ ਰਹੇ ਹਨ । ਹੀਰਾ ਸਿੰਘ ਤੂਤ ਦੇ ਪੀਰਾਂ ਫ਼ਕੀਰਾਂ ਵਰਗੇ ਸ਼ਬਦ, ਏਨਾਂ ਦੇ ਜੀਵਨ ਦਾ ਰਾਹ ਪੱਧਰਾ ਕਰ , ਬੁਲੰਦੀਆਂ ਤੱਕ ਪਹੁਚਾਉਣ । ਹੀਰਾ ਸਿੰਘ ਤੂਤ , ਇਕਾਗਰ ਚਿੱਤ ਹੋ , ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ । ਦੁਆਵਾਂ
                                    ਸ਼ਿਵਨਾਥ ਦਰਦੀ 
                          ਸੰਪਰਕ:- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਂਝੀ ਮੀਟਿੰਗ 7 ਨੂੰ 

ਐਕਸ਼ਨ ਕਮੇਟੀ ਬਣਾਉਣ ਦਾ ਸੱਦਾ  

ਪੰਦਰਾਂ ਸਾਲ ਤੋਂ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮੰਜੇ ਤੇ ਪਈ ਬੀਬੀ ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਲਈ ਹੋਵੇਗਾ ਸ਼ੰਘਰਸ਼

ਜਗਰਾਉਂ 5 ਦਸੰਬਰ (ਕੌਸ਼ਲ ਮੱਲਾ )  ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਮਾਣੂੰਕੇ ਤੇ ਨੌਜਵਾਨ ਵਿੰਗ ਦੇ ਕਨਵੀਨਰ ਮਨੋਹਰ ਸਿੰਘ ਨੇ ਇਕ ਸੰਖੇਪ ਮੀਟਿੰਗ ਉਪਰੰਤ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਪੁਲਿਸ ਅੱਤਿਆਚਾਰਾਂ ਤੋਂ ਪੀੜ੍ਹਤ ਅਤੇ ਥਾਣੇ 'ਚ ਕਰੰਟ ਲਗਾ ਕੇ ਨਕਾਰਾ ਕੀਤੀ ਲੜਕੀ ਕੁਲਵੰਤ ਕੌਰ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਮੂਹ ਇਨਸਾਫ਼ਪਸੰਦ ਲੋਕ ਆਗੂਆਂ ਅਤੇ ਪੁਲਿਸ ਜਬਰ ਦੇ ਵਿਰੋਧੀਆਂ ਨੂੰ 7 ਦਸੰਬਰ ਨੂੰ ਸਥਾਨਕ ਬੱਸ ਅੱਡੇ 'ਤੇ ਸ਼ਾਮ 3 ਵਜੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ ਤਾਂ ਕਿ ਇਕ ਵਿਸ਼ਾਲ ਧਰਨਾ ਉਲੀਕਿਆ ਜਾ ਸਕੇ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਗੂੜੀ ਨੀਂਦ 'ਚੋਂ ਜਗਾਇਆ ਜਾ ਸਕੇ। ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਤੋਂ ਬਿਨਾਂ ਯੂਨੀਵਰਸਲ ਹਿਊਮਨ ਰਾਈਟਸ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਜਬਰ-ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਕੁਲਦੀਪ ਸਿੰਘ, ਗੁਰਮੀਤ ਸਿੰਘ ਰਾਏਕੋਟ, ਦੇਵ ਸਰਾਭਾ, ਸਰਬਜੀਤ ਸਿੰਘ, ਤਾਰਾ ਸਿੰਘ ਸਿੱਧੂ ਤੇ ਪੀੜ੍ਹਤ ਪਰਿਵਾਰ ਹਾਜ਼ਰ ਸਨ।

ਕੈਬਨਿਟ ਮੰਤਰੀ ਰਾਣਾ ਅਤੇ ਦਾਖਾ ਵੱਲੋਂ ਦੋ ਕਰੋੜੀ ਪੁਲ਼ ਦਾ ਉਦਘਾਟਨ

ਜਗਰਾਉਂ, 4 ਦਸੰਬਰ ( ਜਸਮੇਲ ਗ਼ਾਲਿਬ  ) -ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਵਿਖੇ ਦੋ ਕਰੋੜ ਗਿਆਰਾਂ ਲੱਖ ਦੀ ਲਾਗਤ ਨਾਲ ਬਣੇ ਜੱਸੋਵਾਲ ਡਰੇਨ ਪੁਲ਼ ਦਾ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਚੇਅਰਮੈਨ ਮਲਕੀਤ ਸਿੰਘ ਦਾਖਾ, ਕੈਪਟਨ ਸੰਦੀਪ ਸੰਧੂ ਵੱਲੋਂ ਉਦਘਾਟਨ ਕੀਤਾ ਗਿਆ। ਕਈ ਪਿੰਡਾਂ ਨੂੰ ਜੋੜਣ ਵਾਲੇ ਇਸ ਪੁਲ਼ ਦੇ ਨਿਰਮਾਣ ਨੂੰ ਲੈ ਕੇ ਬੇਟ ਇਲਾਕੇ ਦੇ ਲੋਕਾਂ ਨੇ ਖੁਸ਼ੀ ਪ੍ਰਗਟਾਈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਹਰ ਵਰਗ ਨੂੰ ਮਹਿੰਗਾਈ ਦੇ ਮਕੜ ਜਾਲ ਵਿਚੋਂ ਕੱਢਿਆ ਹੈ। ਇਸ ਦੇ ਨਾਲ ਹੀ ਸਸਤੀ ਬਿਜਲੀ, ਤੇਲ, ਰੇਤਾ ਸਮੇਤ ਪਾਣੀ ਦੇ ਬਿੱਲ ਘਟਾਉਣ ਦੇ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੋਏ ਹਨ। ਥੋੜੇ ਸਮੇਂ ਵਿਚ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਵਾਲੀ ਕਾਂਗਰਸ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕਰਦਿਆਂ ਵਿਰੋਧੀ ਪਾਰਟੀਆਂ ਦੇ ਮੂੰਹ ਨੂੰ ਜ਼ਿੰਦਰੇ ਲਾ ਦਿੱਤੇ ਹਨ। ਉਨ੍ਹਾਂ ਜਗਰਾਓਂ ਹਲਕੇ ’ਚ ਹੋਏ ਵਿਕਾਸ ਕਾਰਜਾਂ ਲਈ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਸੱਜੀ ਬਾਂਹ ਸਨ, ਜਿਨ੍ਹਾਂ ਨੇ ਹੁਣ ਤਕ ਦੇ ਲੰਮੇ ਸਮੇਂ ਵਿਚ ਹਮੇਸ਼ਾ ਬਤੌਰ ਕਾਂਗਰਸ ਪਾਰਟੀ ਦੇ ਸੇਵਾਦਾਰ ਵਜੋਂ ਸੇਵਾਵਾਂ ਨਿਭਾਈਆਂ। ਭਵਿੱਖ ਵਿਚ ਵੀ ਪਾਰਟੀ ਉਨ੍ਹਾਂ ਨੂੰ ਇਸੇ ਤਰ੍ਹਾਂ ਮਾਣ, ਸਨਮਾਨ ਦਿੰਦੀ ਰਹੇਗੀ। ਸਮਾਗਮ ਦੌਰਾਨ ਬੇਟ ਇਲਾਕੇ ਦੇ ਸਰਪੰਚਾਂ ਸਮੇਤ ਵੱਡੇ ਇਕੱਠ ਨੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੂੰ ਇਸ ਵਾਰ ਵੀ ਜਗਰਾਓਂ ਹਲਕੇ ਤੋਂ ਪਾਰਟੀ ਵੱਲੋਂ ਉਮੀਦਵਾਰ ਐਲਾਨ ਦੀ ਅਪੀਲ ਕੀਤੀ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਪਾਰਟੀ ਨੂੰ ਉਨ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਇਹ ਪੁਲ਼ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਪੂਰਾ ਕੀਤਾ। ਇਹੀ ਨਹੀਂ ਇਤਿਹਾਸ ਗਵਾਹ ਹੈ ਕਿ ਬੇਟ ਇਲਾਕੇ ਦੇ ਜਦੋਂ ਵੀ ਵਿਕਾਸ ਹੋਇਆ, ਕਾਂਗਰਸ ਸਰਕਾਰ ਦੇ ਸਮੇਂ ਹੋਇਆ। ਇਸੇ ਬਦੌਲਤ ਬੇਟ ਇਲਾਕੇ ਨੇ ਵੀ ਹਮੇਸ਼ਾ ਚੋਣਾਂ ਵਿਚ ਕਾਂਗਰਸ ਨਾਲ ਖੜੇ ਹੋ ਕੇ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ। ਇਸ ਮੌਕੇ ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਭੈਣੀ, ਚੇਅਰਮੈਨ ਕਰਨ ਵੜਿੰਗ, ਸੁਰੇਸ਼ ਗਰਗ, ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਚੇਅਰਮੈਨ ਦਰਸ਼ਨ ਸਿੰਘ ਲੱਖਾ, ਸਾਬਕਾ  ਚੇਅਰਮੈਨ  ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ  , ਪ੍ਰਧਾਨ ਜਤਿੰਦਰਪਾਲ ਰਾਣਾ, ਜਗਜੀਤ ਸਿੰਘ, ਮਨੀ ਗਰਗ, ਜੀਵਨ ਸਿੰਘ ਬਾਘੀਆਂ, ਦਰਸ਼ਨ ਸਿੰਘ ਬੀਰਮੀ, ਭਜਨ ਸਿੰਘ ਸਵੱਦੀ, ਗੋਪਾਲ ਸ਼ਰਮਾ, ਐਸਡੀਓ ਜਤਿਨ ਸਿੰਗਲਾ, ਜੇਈ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਪਵਨ ਕੱਕੜ, ਸਰਪੰਚ ਪਰਮਿੰਦਰ ਸਿੰਘ ਟੂਸਾ ਲੋਧੀਵਾਲਾ  , ਸਰਪੰਚ ਜਤਿੰਦਰ ਸਿੰਘ ਸਿੰਧੂ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ,  ਸਰਪੰਚ ਜੋਗਿੰਦਰ ਸਿੰਘ ਢਿਲੋਂ ਮਲਸੀਹਾਂ ਬਾਜਣ  , ਸਰਪੰਚ ਰਣਜੀਤ ਸਿੰਘ, ਸਰਪੰਚ ਮਦਨ ਸਿੰਘ, ਸਰਪੰਚ ਮਹਿੰਦਰ ਸਿੰਘ, ਸਰਪੰਚ ਨਾਹਰ ਸਿੰਘ ਕੰਨੀਆਂ ਹੁਸੈਨੀ  , ਸਰਪੰਚ ਜਸਵੀਰ ਸਿੰਘ, ਸਰਪੰਚ ਮੰਗਲ ਸਿੰਘ ਸ਼ੇਰੇ ਵਾਲਾ  , ਸਰਪੰਚਅਮਰਦੀਪ ਸਿੰਘ, ਸਰਪੰਚ ਕੁਲਜਿੰਦਰ ਕੌਰ, ਅਮਰਜੀਤ ਸਿੰਘ, ਸਰਪੰਚ ਸੁਖਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਸ਼ਿੰਦਰ ਸਿੰਘ, ਸਰਪੰਚ ਮਨਜੀਤ ਸਿੰਘ, ਸਰਪੰਚ ਜਾਗੀਰ ਸਿੰਘ, ਸਰਪੰਚ ਦਰਸ਼ਨ ਸਿੰਘ, ਸਰਪੰਚ ਨਿਰਮਲ ਸਿੰਘ, ਜਗਦੀਸ਼ਰ ਸਿੰਘ, ਹਰਮਨ ਗਾਲਿਬ, ਕਾਮਰੇਡ ਨਛੱਤਰ ਸਿੰਘ, ਦਰਸ਼ਨ ਸਿੰਘ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਮੇਜਰ ਸਿੰਘ, ਨੰਬਰਦਾਰ ਮਲਕੀਤ ਸਿੰਘ, ਮਨੀ ਜੌਹਲ, ਕੌਂਸਲਰ ਜਗਜੀਤ ਜੱਗੀ ਆਦਿ ਹਾਜ਼ਰ ਸਨ।

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤਾ ਸਵੱਦੀ ਕਲਾਂ ਆਈ.ਟੀ.ਆਈ ਦਾ ਉਦਘਾਟਨ

ਮੁੱਖ ਮੰਤਰੀ ਚੰਨੀ ਦੀ ਅਗਵਾਈ ’ਚ ਸੂਬਾ ਤਰੱਕੀ ਦੀਆਂ ਲੀਹਾਂ ’ਤੇ--ਸੰਧੂ
ਮੁੱਲਾਂਪੁਰ ਦਾਖਾ 4 ਦਸੰਬਰ (ਸਤਵਿੰਦਰ ਸਿੰਘ ਗਿੱਲ)  - ਹਲਕਾ ਦਾਖਾ ਦੇ ਨਾਮਵਰ ਨਗਰ ਸਵੱਦੀ ਕਲਾਂ ਵਿੱਚ ਅੱਜ ਉਦਯੋਗਿਕ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਪੁੱਜੇ ਜਿਨ੍ਹਾਂ ਨੇ ਆਈ.ਟੀ.ਆਈ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਪੰਜਾਬ ਡਿਪੈਲਵਮੈਂਟ ਕਾਰਪੋਰੇਸ਼ਨ ਪੰਜਾਬ ਕ੍ਰਿਸਨ ਕੁਮਾਰ ਬਾਵਾ, ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪੇਡਾ ਦੇ ਵਾਇਸ ਚੇਅਰਮੈਨ ਡਾ. ਕਰਨ ਵੜਿੰਗ, ਐਨ.ਐਸ.ਯੂ.ਆਈ ਦੇ ਪ੍ਰਧਾਨ ਸੰਦੀਪ ਸਿੰਘ ਸੇਖੋਂ, ਖਾਦੀ ਬੋਰਡ ਦੇ ਵਾਇਸ ਚੇਅਰਮੈਨ ਮੇਜਰ ਸਿੰਘ ਭੈਣੀ, ਮਨਜੀਤ ਸਿੰਘ ਭਰੋਵਾਲ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ, ਸੁਰਿੰਦਰ ਸਿੰਘ ਟੀਟੂ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾ ਬੇਟ, ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ ਚੇਅਰਮੈਨ ਮਾਰਕੀਟ ਕਮੇਟੀ ਜਗਰਾਓ, ਮਨਪ੍ਰੀਤ ਸਿੰਘ ਸੇਖੋਂ ਈਸੇਵਾਲ, ਵਰਿੰਦਰ ਸਿੰਘ ਢਿੱਲੋ ਮਦਾਰਪੁਰਾ (ਦੋਵੇਂ ਕਾਂਗਰਸ ਬਲਾਕ ਪ੍ਰਧਾਨ), ਡਾਇਰੈਕਟਰ ਮੈਡਮ ਤਨੂੰ ਕੈਸ਼ਿਅਪ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਵਿਭਾਗ, ਏ.ਡੀ.ਸੀ ਮੈਡਮ ਨਯਨ ਜੱਸਲ, ਪਿ੍ਰੰ. ਬਲਜਿੰਦਰ ਸਿੰਘ ਆਈ.ਟੀ.ਆਈ. ਕਮਲਜੀਤ ਸਿੰਘ ਐੱਸ.ਡੀ.ਓ ਪੀ. ਡਬਲਯੂ.ਡੀ., ਜੇ.ਈ ਵਾਸੂ ਮੰਗਲਾ ਸਮੇਤ ਹੋਰ ਵੀ ਹਾਜਰ ਸਨ।
 ਇਸ ਮੌਕੇ ਕੈਬਨਿਟ ਮੰਤਰੀ ਰਾਣਾ ਆਈ.ਟੀ.ਆਈ ਦਾ ਉਦਘਾਟਨ ਕਰਨ ਉਪਰੰਤ ਵਿਸ਼ਾਲ ਪੰਡਾਲ ਵਿੱਚ ਪੁੱਜੇ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਿੱਥੇ ਅੱਜ ਆਈ.ਟੀ.ਆਈ ਦਾ ਉਦਘਾਟਨ ਕਰਨ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੀ ਹੈ, ਉੱਥੇ ਹੀ ਉਨ੍ਹਾਂ ਨੂੰ ਇਸ ਗੱਲ ਤੇ ਵੀ ਮਾਣ ਮਹਿਸੂਸ ਹੋ ਰਿਹਾ ਹੈ, ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਇਹ ਸੁਪਨਾ ਅੱਜ ਪੂਰਾ ਹੋਇਆ ਹੈ। ਜੋ ਉਨ੍ਹਾਂ ਨੇ ਅੱਜ ਤੋਂ ਕਰੀਬ 25-26 ਸਾਲ ਪਹਿਲਾ ਇਸ ਆਈ.ਟੀ.ਆਈ ਨੂੰ ਚਾਲੂ ਕਰਨ ਦਾ ਸੁਪਨਾ ਲਿਆ ਸੀ। ਉਨ੍ਹਾਂ ਇਸ ਉਦਯੋਗਿਕ ਸੰਸਥਾਂ ਵਾਸਤੇ ਕਰੀਬ 5 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਵੱਦੀ ਕਲਾਂ ਦੀ ਇਹ ਸਿਖਲਾਈ ਉਦਯੋਗਿਕ ਸੰਸਥਾਂ ਚੱਲ ਰਹੀ ਹੈ। ਇਸ ਮੌਕੇ ਸਵੱਦੀ ਕਲਾਂ ਅਤੇ ਸਵੱਦੀ (ਪੱਛਮੀ) ਦੀ ਗ੍ਰਾਂਮ ਪੰਚਾਇਤ ਵੱਲੋਂ ਜਿੱਥੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਸਨਮਾਨ ਕੀਤਾ ਉੱਥੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਉਕਤ ਦੋਵਾਂ ਪੰਚਾਇਤਾਂ ਦੀ ਤਰਫੋਂ ਸ਼ਾਂਝੇ ਤੌਰ ’ਤੇ ਹਰਮਿੰਦਰਪਾਲ ਸਿੰਘ ਬਿੱਟੂ ਨੇ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਸੰਧੂ ਦਾ ਧੰਨਵਾਦ ਕੀਤਾ।

ਇਸ ਮੌਕੇ ਕੈਪਟਨ ਸੰਧੂ ਨਾਲ ਸੀਨੀਅਰ ਕਾਂਗਰਸੀ ਦਰਸ਼ਨ ਸਿੰਘ ਬੀਰਮੀ ਕਾਂਗਰਸੀ ਆਗੂ, ਰਮਨਦੀਪ ਸਿੰਘ ਰਿੱਕੀ ਚੌਹਾਨ, ਰਣਜੀਤ ਸਿੰਘ ਹਾਂਸ, (ਦੋਵੇ ਜਿਲ੍ਹਾ ਪ੍ਰੀਸ਼ਦ) ਸਾਮ ਲਾਲ ਜਿੰਦਲ, ਗੁਲਵੰਤ ਸਿੰਘ ਜੰਡੀ, ਕਮਲਜੀਤ ਸਿੰਘ ਕਿੱਕੀ ਲਤਾਲਾ (ਤਿੰਨੇ ਵਾਇਸ ਚੇਅਰਮੈਨ), ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ,  ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਸ਼ਹਿਰੀ ਪ੍ਰਧਾਨ ਪਵਨ ਸਿਡਾਨਾ, ਪ੍ਰਧਾਨ ਤਰਲੋਕ ਸਿੰਘ ਸਵੱਦੀ, ਗੁਰਜੀਤ ਸਿੰਘ ਜੰਡੀ,  (ਬਲਾਕ ਸੰਮਤੀ ਮੈਂਬਰ), ਰਵਿੰਦਰ ਸਿੰਘ ਢੋਲਣ, ਸੁਰਿੰਦਰ ਸਿੰਘ ਕੈਲਪੁਰ, ਦਰਸ਼ਨ ਸਿੰਘ ਤਲਵੰਡੀ ਖੁਰਦ, ਪ੍ਰਮਿੰਦਰ ਸਿੰਘ ਤੂਰ ਮਾਜਰੀ, ਹਰਬੰਸ ਸਿੰਘ ਬਿੱਲੂ ਖੰਜਰਵਾਲ, ਲਖਵੀਰ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਗਾਂਧੀ, ਭਜਨ ਸਿੰਘ ਦੇਤਵਾਲ, ਗੁਰਜੀਤ ਸਿੰਘ ਈਸੇਵਾਲ,  ਭੁਪਿੰਦਰਪਾਲ ਸਿੰਘ ਚਾਵਲਾ, ਅਲਬੇਲ ਸਿੰਘ ਘਮਨੇਵਾਲ, ਸੁਖਵਿੰਦਰ ਸਿਘ ਟੋਨੀ ਭੱਠਾ ਧੂਆ, ਰੁਲਦਾ ਸਿੰਘ ਪੰਡੋਰੀ, ਸੁਰਿੰਦਰ ਸਿੰਘ ਡੀਪੀ ਢੱਟ, ਸਾਧੂ ਸਿੰਘ ਦਿਲਸ਼ਾਦ ਸ਼ੇਖੂਪੁਰਾ, ਮਾਲਵਿੰਦਰ ਸਿੰਘ ਗੁੜੇ, ਗੁਰਚਰਨ ਸਿੰਘ ਹਸਨਪੁਰ, ਗੁਰਚਰਨ ਸਿੰਘ ਗਿੱਲ ਤਲਵਾੜਾ, ਪ੍ਰਦੀਪ ਸਿੰਘ ਭਰੋਵਾਲ, ਦਰਸ਼ਨ ਸਿੰਘ ਵਿਰਕ, ਗੁਰਮੇਲ ਸਿੰਘ ਧੂਰਕੋਟ, ਹਰਭਜਨ ਸਿੰਘ ਸੇਖੋਂ ਬਾਸੀਆ (ਸਾਰੇ ਸਰਪੰਚ), ਪਰੇਮ ਸਿੰਘ ਸੇਖੋਂ ਬਾਸੀਆ, ਜਗਦੀਪ ਸਿੰਘ ਜੱਗਾ, ਕੁਲਦੀਪ ਸਿੰਘ ਧਾਲੀਵਾਲ, ਰਛਪਾਲ ਸਿੰਘ ਤਲਵਾੜਾ, ਸਤਿਨਾਮ ਸਿੰਘ ਸੱਤੂ (ਸਾਰੇ ਡਾਇਰੈਕਟਰ), ਸੀਨੀਅਰ ਯੂਥ ਅਨਿਲ ਜੈਨ, ਕਮਲਜੀਤ ਸਿੰਘ ਈਸੇਵਾਲ, ਰੋਮੀ ਛਪਾਰ, ਮਿੰਟੂ ਰੂੰਮੀ, ਸੇਵਾ ਸਿੰਘ ਖੇਲਾ, ਗੁਰਸੇਵਕ ਸਿੰਘ ਸੋਨੀ ਸਵੱਦੀ, ਜਸਵਿੰਦਰ ਸਿੰਘ ਮਿੰਨਾ, ਸੁਖਮੰਦਰ ਸਿੰਘ ਮਿੰਨਾ, ਜਗਰਾਜ ਸਿੰਘ ਪ੍ਰਧਾਨ ਕਲੱਬ, ਮਾ. ਜੋਰਾ ਸਿੰਘ, ਸਾਬਕਾ ਸਰਪੰਚ ਭਰਪੂਰ ਸਿੰਘ, ਰਵਿੰਦਰ ਸਿੰਘ ਪੰਚ, ਭਗਵਾਨ ਸਿੰਘ ਪੰਚ, ਜਗਦੇਵ ਸਿੰਘ ਪੰਚ, ਕਮਿੱਕਰ ਸਿੰਘ ਜੰਡੀ, ਧਰਮ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਰਾਮਪਾਲ ਸਿੰਘ ਪੰਚ, ਪ੍ਰੀਤ ਸਿੰਘ ਲੱਕੀ, ਪ੍ਰਧਾਨ ਬੂਟਾ ਸਿੰਘ, ਅਮਰਜੀਤ ਸਿੰਘ ਪੰਚ, ਕਰਮਜੀਤ ਸਿੰਘ ਹੀਰੋ ਸਮੇਤ ਕਾਂਗਰਸ ਦੀ ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ, ਜਿਲ੍ਹਾ ਮੀਤ ਪ੍ਰਧਾਨ ਜਸਵੀਰ ਕੌਰ ਸੱਗੂ, ਕੁਲਦੀਪ ਕੌਰ ਸਵੱਦੀ, ਸਰਬਜੋਤ ਕੌਰ ਬਰਾੜ, ਖੁਸ਼ਮਿੰਦਰ ਕੌਰ ਮੁੱਲਾਂਪੁਰ, ਸਮੇਤ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ ਜਿਸ ਵਿਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ ਸੋਹਣੀਆਂ ਜਨਾਨੀਆਂ ਦਾ ਝਾਕਾ ਲੈਣ ਦਾ ਆਦੀ ਹੈ।ਫਿਲਮ ਵਿੱਚ ਇਕ ਨਹੀਂ ਬਲਕਿ ਅਨੇਕਾਂ ਨਾਮਵਰ ਹੀਰੋਇਨਾਂ ਵਿਖਾਈ ਦਿੰਦੀਆਂ ਹਨ ਜੋ ਸਮੇਂ-ਸਮੇਂ ਸਿਰ ਗਿਰਧਾਰੀ ਲਾਲ ਦੀ ਜਿੰਦਗੀ ‘ਚ ਆਉਂਦੀਆਂ ਹਨ।  ਫਿਲਮ ‘ਚ ਪਿੰਡ ਦਾ ਕਲਚਰ ਵਿਖਾਉਣ ਲਈ 1940 ਦੇ ਸਮੇਂ ਦੇ ਪੁਰਾਣੇ ਘਰਾਂ ਦਾ ਸੈੱਟ ਲਿਆ ਗਿਆ ਹੈ। ਟਰੇਲਰ ਮੁਤਾਬਕ ਇਹ ਫਿਲਮ ਇੱਕ ਸਧਾਰਨ ਕਿਸਮ ਦੇ ਛੜੇ ਬੰਦੇ ਦੇ ਹਸੀਨ ਸੁਪਨਿਆਂ ਦੀ ਕਹਾਣੀ ਪੇਸ਼ ਕਰਦੀ ਹੈ ਜਿਸਨੂੰ ਪਿੰਡ ਦੀਆਂ ਸਾਰੀਆਂ ਜਨਾਨੀਆਂ ਚੰਗੀਆਂ ਲੱਗਦੀਆਂ ਹਨ ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਗਿਰਧਾਰੀ ਲਾਲ ਜੋ ਸਕੀਮਾਂ ਘੜ੍ਹਦਾ ਹੈ ਉਹੋ ਫਿਲਮ ਦੀ ਰੌਚਕਤਾ ਨੂੰ ਵਧਾਉਂਦੀਆਂ ਹਨ। ਫਿਲਮ ਦਾ ਗੀਤ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।ਗਿੱਪੀ ਗਰੇਵਾਲ ਵਲੋਂ ਖੁਦ ਡਾਇਰੈਕਟ ਕੀਤੀ ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ ।’ਸ਼ਾਵਾ ਨੀ ਗਿਰਧਾਰੀ ਲਾਲ’ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਹੈ ਅਤੇ ਫਿਲਮ ਦੇ  ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਹਨ।ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖਿਆ ਹੈ  ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ  ਨੇ ਲਿਖੇ ਹਨ। ਨਾਮੀ ਗੀਤਕਾਰ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ।ਆਉਣ ਵਾਲੀ 17 ਦਸੰਬਰ ਨੂੰ ਰਿਲੀਜ਼ ਹੋਣ ਜਾ  ਰਹੀ ਇਹ ਫਿਲਮ ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦੀ ਇੱਕ ਨਵੀਂ ਸੌਗਾਤ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ  9463828000

 

ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਜਥਾ ਦਿੱਲੀ ਲਈ ਰਵਾਨਾ

ਜਗਰਾਉਂ, 3 ਦਸੰਬਰ (ਜਸਮੇਲ ਗ਼ਾਲਿਬ)  ਅੱਜ ਜਗਰਾਉਂ ਰੇਲਵੇ ਸਟੇਸ਼ਨ ਤੋਂ ਬੀਕੇਯੂ ਡਕੌਂਦਾ ਦੇ ਜਿਲ੍ਹਾ ਸਕੱਤਰ ਤੇ ਬਲਾਕ ਪ੍ਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ ਹੋਇਆ, ਕਿਸਾਨ ਆਗੂਆਂ ਨੇਦੱਸਿਆ ਕਿ ਭਾਵੇਂ ਤਿੰਨੋ ਕਾਲੇ ਕਨੂੰਨ ਰੱਦ ਹੋ ਚੁੱਕੇ ਹਨ, ਕਿਸਾਨ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਹੀ ਇਹ ਵੱਡੀ ਜਿੱਤ ਦਰਜ ਕਰ ਸਕੇ ਹਨ,ਪਰ ਅਜੇ ਹੋਰ ਬਹੁਤ ਕੁਝ ਕਰਵਾਉਣਾ ਬਾਕੀ ਹੈ,ਖਾਸ ਕਰਕੇ ਹਜਾਰਾਂ ਕਿਸਾਨਾਂ ਤੇ ਝੂਠੇ ਕੇਸ ਦਰਜ ਕੀਤੇ ਗਏ ਹਨ,ਜਿੰਨ੍ਹਾਂ ਵਿਚ ਰਾਜ ਸਰਕਾਰਾਂ  ਦੇ ਨਾਲ ਨਾਲ ਕੇਂਦਰੀ ਖੇਤਰਾਂ ਦਿੱਲੀ ਅਤੇ ਚੰਡੀਗੜ੍ਹ ਵਿੱਚ ਵੀ ਦਰਜ ਕੇਸ ਵਾਪਸ ਕਰਵਾਉਣੇ ਜਰੂਰੀ ਹਨ।ਪੰਜਾਬ ਸਰਕਾਰ ਭਾਵੇਂ ਪਰਚੇ ਰੱਦ ਕਰਨ ਲਈ ਸਹਿਮਤ ਹੈ ਪਰ ਬਾਕੀ ਸਰਕਾਰਾਂ ਅਤੇ ਕੇਂਦਰੀ ਗ੍ਹਹਿ ਵਿਭਾਗ ਦੀ ਉਡੀਕ ਕੀਤੀ ਜਾ ਰਹੀ ਹੈ।  ਐਮ ਐੱਸ ਪੀ ਤੇ ਕਮੇਟੀ, ਪਰਾਲੀ ਬਿੱਲ ਅਤੇ ਬਿਜਲੀ ਸੋਧ ਬਿੱਲ ਬਾਰੇ ਵੀ ਕੋਈ ਠੋਸ ਤਜਵੀਜ਼ਾਂ ਨਹੀਂ ਆਈਆਂ । ਇਸ ਕਰਕੇ ਕਿਸਾਨਾਂ ਦੀ ਦਿੱਲੀ ਬੈਠਣਾ ਜਰੂਰੀ ਬਣਿਆ ਹੋਇਆ ਹੈ । ਜਿੰਨਾ ਚਿਰ ਸੰਯੁਕਤ ਕਿਸਾਨ ਮੋਰਚੇ ਦੇ ਅੱਗੋਂ ਵਿਚਕਾਰ ਕੋਈ ਇਸ ਗੱਲ ਦਾ ਫ਼ੈਸਲਾ ਨਹੀਂ ਹੋ ਜਾਂਦਾ ਓਨਾ ਚਿਰ ਜਥੇ ਇਸੇ ਤਰ੍ਹਾਂ ਜਾਂਦੇ ਰਹਿਣਗੇ  ਤੇ ਅਸੀਂ ਦਿੱਲੀ ਦੀਆਂ ਸਰਹੱਦਾਂ ਤੇ ਅਤੇ ਜਿੱਥੇ ਜਿੱਥੇ ਪੰਜਾਬ ਵਿੱਚ ਪ੍ਰਦਰਸ਼ਨ ਹੋ ਰਹੇਹਨ ਜਾਰੀ ਰਹਿਣਗੇ ।      

ਪੁਸਤਕ ਰੀਵਿਊ (ਖਿਸਕਦੇ ਪਲ਼)

 

ਪੁਸਤਕ ਰੀਵਿਊ (ਖਿਸਕਦੇ ਪਲ਼)
ਲੇਖਕ: ਹੀਰਾ ਸਿੰਘ ਤੂਤ
ਸੰਪਰਕ
ਪੰਨੇ: ਛਿਆਨਵੇਂ
ਕੀਮਤ:120ਰੁਪਏ
ਪਬਲਿਸ਼ਰ: ਕੈਫੇ ਵਰਲਡ ਪੰਜਾਬ।

ਕਾਵਿ ਸੰਗ੍ਰਹਿ ਖਿਸਕਦੇ ਪਲ਼ ਹੀਰਾ ਸਿੰਘ ਤੂਤ ਜੀ ਦੀ ਦਸਵੀਂ ਪੁਸਤਕ ਹੈ,ਇਸ ਤੋਂ ਪਹਿਲਾਂ ਨੌਂ ਪੁਸਤਕਾਂ ਜਿਨ੍ਹਾਂ ਵਿੱਚ ਕਵਿਤਾਵਾਂ, ਕਹਾਣੀਆਂ,ਨਾਵਲ ਅਤੇ ਬਾਲ ਸਾਹਿਤ ਦੀ ਰਚਨਾ ਕੀਤੀ ਹੈ,ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਜਿਸ ਨੂੰ ਸਾਹਿਤਕ ਹਲਕਿਆਂ ਵਿੱਚ ਬਹੁਤ ਸਤਿਕਾਰਿਆ ਗਿਆ ਹੈ।ਇਹ ਦਸਵੀਂ ਪੁਸਤਕ ( ਕਾਵਿ ਸੰਗ੍ਰਹਿ) ਵਿੱਚ ਪਚੰਨਵੇਂ ਕਵਿਤਾਵਾਂ ਦਾ ਗੁਲਦਸਤਾ ਪੇਸ਼ ਕਰਦਿਆਂ ਤੂਤ ਸਾਹਿਬ ਨੇ ਬਾਕਮਾਲ ਸ਼ਬਦਾਵਲੀ ਪੇਸ਼ ਕਰਦਿਆਂ ਛੋਟੀ ਰਚਨਾ ਵਿੱਚ ਵੱਡਾ ਸੰਦੇਸ਼ ਦੇਣ ਦੀ ਪਿਰਤ ਨੂੰ ਬਰਕਰਾਰ ਰੱਖਦਿਆਂ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ। ਜਿਵੇਂ: ਚੁਰੰਨਵੇਂ ਨੰਬਰ ਪੇਜ ਤੇ (ਸਫ਼ਰ)ਨਾਮ ਦੀ ਕਵਿਤਾ ਵਿੱਚ:
ਕੁੱਝ ਰਾਹ ਮੈਂ ਚੁਣ ਲਏ ਨੇ
ਤੇ ਕੁੱਝ ਰਾਹਾਂ ਨੇ ਮੈਨੂੰ ਚੁਣ ਲਿਆ ਹੈ,
ਕੁੱਝ ਕੁ ਰਾਹਾਂ 'ਤੇ ਮੈਂ ਚੱਲਦਾ ਹਾਂ,
ਕਦੇ ਕੁੱਝ ਕੁ ਰਾਹ
ਮੇਰੇ ਨਾਲ਼ ਚੱਲਦੇ ਨੇ,
ਬੱਸ ! ਸਫ਼ਰ ਜਾਰੀ ਹੈ।

ਇਸ ਉਪਰੋਕਤ ਛੋਟੀ ਜਿਹੀ ਕਵਿਤਾ ਵਿੱਚ ਬੜਾ ਕੁੱਝ ਛੁਪਿਆ ਹੋਇਆ ਹੈ। ਲੇਖਕ ਨੇ ਆਪਣੇ ਵਲਵਲੇ ਪੇਸ਼ ਕਰਦਿਆਂ ਪਾਠਕਾਂ ਨੂੰ ਸੁਨੇਹਾ ਦਿੱਤਾ ਹੈ ਕਿ, ਹਾਲੇ ਆਉਣ ਵਾਲੇ ਸਮੇਂ ਵਿੱਚ ਮੇਰੇ ਵੱਲੋਂ ਇਸ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟਦਿਆਂ ਸਾਹਿਤ ਵਿੱਚ ਹੋਰ ਵੀ ਤਿਲ ਫੁਲ ਹਿੱਸਾ ਪਾਉਣ ਦੀ ਕੋਸ਼ਿਸ਼ ਜਾਰੀ ਰਹੇਗੀ। ਬਿਲਕੁਲ ਦੋਸਤੋ ਇਸ ਅੱਗੇ ਵੱਲ ਵਧਦੇ ਕਦਮਾਂ ਤੋਂ ਭਲੀ-ਭਾਂਤ ਪਤਾ ਲੱਗਦਾ ਹੈ ਕਿ, ਲੇਖਕ ਦੀਆਂ ਰਚਨਾਵਾਂ ਨੂੰ ਪਿਆਰਿਆ ਸਤਿਕਾਰਿਆ ਜਾ ਰਿਹਾ ਹੈ।
     ਇਸ ਹਥਲੀ ਪੁਸਤਕ ਖਿਸਕਦੇ ਪਲ਼ ਕਾਵਿ ਸੰਗ੍ਰਹਿ ਵਿਚ ਹਰ ਇੱਕ ਰਚਨਾ ਲੋਕਾਂ ਦੇ ਦਿਲਾਂ ਦੀ ਗੱਲ/ਤਰਜਮਾਨੀ ਕਰਦੀ ਆਪਣੇ ਆਪ ਵਿੱਚ ਵਿਲੱਖਣ ਹੈ।ਮੇਲੇ ਗੇਲੇ,ਅਣਖ, ਮੌਤ,ਹੌਸਲਾ, ਸਫ਼ਰ, ਕੁਦਰਤ,ਆਤਮ ਚਿੰਤਨ,ਈਦ,ਮਾੜੀ ਗੱਲ,ਪੁਨਰ ਜਨਮ, ਫ਼ਰਕ, ਅਲਵਿਦਾ, ਗੁੰਝਲਾਂ,ਸੱਜਣ ਤੁਰਗੇ, ਅਤੇ ਦਸਤਕ ਵਰਗੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਵਿੱਚ ਵੱਡੀਆਂ ਗੱਲਾਂ ਕਹਿਣ ਦੀ ਲੇਖਕ ਵੱਲੋਂ ਵਧੀਆ ਤੇ ਸਾਰਥਕ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਉਪਰੋਕਤ ਰਚਨਾਵਾਂ ਤੋਂ ਬਿਨਾਂ ਵੀ ਸਾਰੀਆਂ ਹੀ ਪੁਸਤਕ ਵਿਚਲੀਆਂ ਕਵਿਤਾਵਾਂ ਬਹੁਤ ਵਧੀਆ ਹਨ,ਜੋ ਆਪਾਂ ਸਭਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ।
          ਹੀਰਾ ਸਿੰਘ ਤੂਤ ਖੁਦ ਆਪਣੇ ਮੂੰਹੋਂ ਵੀ ਆਪਣੀ ਜ਼ਿੰਦਗੀ ਦੇ ਕੁੱਝ ਅਨੁਭਵ ਅਕਸਰ ਹੀ ਹਰ ਸਾਹਿਤ ਸਭਾ ਵਿੱਚ ਜਦੋਂ ਸਾਂਝੇ ਕਰਦਾ ਹੈ ਤਾਂ ਦੋਸਤੋ ਇੱਕ ਵਾਰ ਗੱਚ ਭਰ ਆਉਂਦਾ ਹੈ,ਜਿਸ ਇਨਸਾਨ ਨੇ ਖੁਦ ਇਹੋ ਜਿਹੇ ਪਲ ਆਪਣੇ ਤੇ ਹੰਢਾਏ ਹੋਣ,ਉਸ ਦੀਆਂ ਰਚਨਾਵਾਂ, ਕਹਾਣੀਆਂ ਨਾਵਲਾਂ ਵਿੱਚ ਉਸ ਦੇ ਅਨੁਭਵ ਝਲਕਣੇ ਸੁਭਾਵਿਕ ਹੁੰਦੇ ਹਨ।ਇਹੋ ਜਿਹੀਆਂ ਪੁਸਤਕਾਂ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ, ਅਤੇ ਸਟੇਜ ਉੱਤੇ ਲੇਖਕ ਵੱਲੋਂ ਕੀਤੀਆਂ ਗੱਲਾਂ ਪਾਠਕ ਨੂੰ ਝੰਜੋੜਦੀਆਂ ਹਨ। ਆਪਣੇ ਉੱਪਰ ਹੰਢਾਏ ਚੰਗੇ ਮਾੜੇ ਦਿਨਾਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਉਣਾ ਕਿਸੇ ਵਿਰਲੇ ਇਨਸਾਨ ਦੇ ਹਿੱਸੇ ਹੀ ਆਉਂਦਾ ਹੈ। ਕਵਿਤਾ ਵਗਦੀ ਗੰਗਾ ਹੁੰਦੀ ਹੈ ਤੇ ਆਪਣੇ ਨਾਲ ਵਹਾਉਣ ਅਤੇ ਤੋਰਨ ਦੀ ਸਮਰੱਥਾ ਰੱਖਦੀ ਹੈ,ਜੋ ਲੇਖਕ ਨੇ ਖੁਦ ਇਸ ਪੁਸਤਕ ਦੇ ਬਿਲਕੁਲ ਅਖੀਰਲੇ ਟਾਈਟਲ ਪੇਜ ਤੇ ਲਿਖਿਆ ਹੈ, ਮੈਂ ਇਸ ਗੱਲ ਨਾਲ ਬਿਲਕੁੱਲ ਸਹਿਮਤ ਹਾਂ।ਅਸਲ ਵਿੱਚ ਓਹੀ ਪੁਸਤਕ ਤੇ ਲੇਖਿਕ ਸੁਹਿਰਦ ਤੇ ਪ੍ਰੋੜ ਹੁੰਦਾ ਹੈ,ਜਿਸ ਦੀ ਪੁਸਤਕ/ਰਚਨਾਵਾਂ ਪਾਠਕਾਂ ਨੂੰ ਬੰਨ੍ਹ ਕੇ ਬਿਠਾਉਣ ਵਿੱਚ ਸਮਰੱਥ ਹੋਣ।ਇਸ ਉਪਰੋਕਤ ਗੱਲ ਤੇ ਹੀਰਾ ਸਿੰਘ ਤੂਤ ਪਹਿਰਾ ਦਿੰਦੇ ਹੋਏ ਆਪਣਾ ਸਫ਼ਰ ਜਾਰੀ ਰੱਖੇ ਇਹੀ ਓਸ ਅਕਾਲਪੁਰਖ ਅੱਗੇ ਅਰਦਾਸ ਬੇਨਤੀ ਜੋਦੜੀ ਹੈ।
             ਆਪਣੇ ਕਿੱਤੇ ਸਕੂਲੀ ਮਾਸਟਰ ਅਤੇ ਹੋਰ ਪਰਿਵਾਰਕ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਣਾ ਇਸ ਅਜੋਕੇ ਜ਼ਮਾਨੇ ਵਿੱਚ ਬਹੁਤ ਔਖਾ ਹੈ,ਜਿਸ ਨੂੰ ਹੀਰਾ ਸਿੰਘ ਤੂਤ ਨੇ ਬਾਖੂਬੀ ਕਰ ਵਿਖਾਇਆ ਹੈ, ਲਿਖਣਾ ਵੀ ਇੱਕ ਬਹੁਤ ਵੱਡੀ ਸਾਧਨਾਂ ਹੁੰਦੀ ਹੈ। ਪਾਠਕਾਂ ਨੂੰ ਇਸ ਕਲਮ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਹਨ,।ਹੀਰਾ ਸਿੰਘ ਤੂਤ ਆਪਣਾ ਇਹ ਸਫ਼ਰ ਜਾਰੀ ਰੱਖੇ ਇਹੀ ਅਰਦਾਸ ਹੈ। ਆਓ ਦੋਸਤੋ ਇਸ ਪੁਸਤਕ ਨੂੰ ਪੜੀਏ ਅਤੇ ਸਾਹਿਤਕ ਹਲਕਿਆਂ ਵਿੱਚ ਇਸ ਦਾ ਸਵਾਗਤ ਕਰੀਏ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

ਮੁੱਖ ਮੰਤਰੀ ਚੰਨੀ ਨੇ ਨੰਬਰਦਾਰਾਂ ਨੂੰ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ 5 ਦੀ ਚਮਕੌਰ ਸਾਹਿਬ ਰੈਲੀ ਮੁਲਤਵੀ

ਜਗਰਾਉਂ  3 ਦਸੰਬਰ (ਜਸਮੇਲ ਗ਼ਾਲਿਬ)ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਖੇ 5 ਦਸੰਬਰ ਨੂੰ  ਵਿਸ਼ਾਲ  ਰੈਲੀ ਕਰਨ ਦਾ ਫੈਸਲੇ ਤੋਂ ਬਾਅਦ ਹਰਕਤ ਚ ਆਈ ਚੰਨੀ  ਸਰਕਾਰ ਨੇ ਨੰਬਰਦਾਰਾਂ ਦਾ ਵਫ਼ਦ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬ ਤੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਖਾਈ ਦੀ ਅਗਵਾਈ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ।ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਵੀ ਹਾਜ਼ਰ ਰਹੇ ।ਮੁੱਖ ਮੰਤਰੀ ਨੇ ਬਸਤੇ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਮਤਾ ਲਿਆ ਕੇ ਨੰਬਰਦਾਰਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਸੂਬਾ ਪ੍ਰਧਾਨ ਗਾਲਿਬ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਭਰੋਸੇ ਤੋਂ ਬਾਅਦ ਯੂਨੀਅਨ ਨੇ ਸਰਬਸੰਮਤੀ ਨਾਲ 5 ਦਸੰਬਰ ਦੀ ਚਮਕੌਰ ਸਾਹਿਬ ਵਾਲੀ ਰੈਲੀ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਦਿੱਤੇ ਭਰੋਸੇ ਨੂੰ ਤੋੜਿਆ ਤਾਂ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਸਮੇਂ ਜ਼ਿਲ੍ਹਾ ਸਰਪ੍ਰਸਤ ਜੁਗਰਾਜ ਸਿੰਘ ਗਿੱਲ ਪ੍ਰਧਾਨ ਹਰਭਿੰਦਰ ਸਿੰਘ ਧਰਮਕੋਟ ਪ੍ਰਧਾਨ ਮਨਜੀਤ ਸਿੰਘ ਸੈਦੋਕੇ ਪ੍ਰਧਾਨ ਪਰਮਿੰਦਰ ਸਿੰਘ ਮੋਗਾ ਪ੍ਰੈੱਸ ਸਕੱਤਰ ਸਾਧੂ ਰਾਮ ਲੰਗੇਆਣਾ ਕੁਲਦੀਪ ਸਿੰਘ ਬੱਧਨੀ ਕਲਾਂ ਰਵੀ ਇੰਦਰਜੀਤ ਸਿੰਘ ਤੋਂ ਅਲਾਵਾ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ ।

ਪਿੰਡ ਕ੍ਰਿਪਾਲੇਵਾਲ 'ਚ ਕੁਲਵੰਤ ਸਿੰਘ ਟਿੱਬਾ ਨੇ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ/ਬਰਨਾਲਾ- 03 ਦਸੰਬਰ- (ਗੁਰਸੇਵਕ ਸੋਹੀ)-  ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਲਈ ਸਰਗਰਮ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਪਿੰਡ ਵਾਸੀਆਂ  ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਜਲਦ ਹੀ ਉਨ੍ਹਾਂ ਦੇ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਤੇ ਸੰਸਥਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਮਹੀਨਿਆਂਬੱਧੀ ਧੱਕੇ ਖਾਣੇ ਪੈਂਦੇ ਹਨ ਅਤੇ ਸਾਡੀ ਸੰਸਥਾ ਨੇ ਇਹ ਤਹੱਈਆ ਕੀਤਾ ਕਿ ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸਾਡੀ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੀ ਪਿੰਡ ਕ੍ਰਿਪਾਲੇਵਾਲ ਵਿਖੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਆਪਣੇ ਕੰਮਾਂ ਧੰਦਿਆਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਨਾਲ ਵੱਡੀ ਪੱਧਰ ਤੇ ਸੰਪਰਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਿੱਕੇ ਨਿੱਕੇ ਕੰਮਾਂ ਲਈ ਵੀ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਵੱਡੇ ਪੱਧਰ ਤੇ ਖੱਜਲ ਖੁਆਰੀ ਹੋ ਰਹੀ ਹੈ ਪਰ ਸਾਡੀ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।ਉਨ੍ਹਾਂ ਅਪੀਲ ਕੀਤੀ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਬਿਨਾਂ ਝਿਜਕ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਸੰਸਥਾ 'ਹੋਪ ਫਾਰ ਮਹਿਲ ਕਲਾਂ'  ਨਾਲ ਜੁੜ ਕੇ ਲੋਕ ਹਿੱਤਾਂ ਦੀ ਪ੍ਰਾਪਤੀ ਲਈ ਵਿੱਢੀ ਇਸ ਮੁਹਿੰਮ ਵਿਚ ਯੋਗਦਾਨ ਪਾਉਣ।ਇਸ ਮੌਕੇ ਪੰਚ ਸੰਸਾਰ ਸਿੰਘ,ਜੰਗੀਰ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਰਾਜੂ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਹਾਜ਼ਰ ਸਨ।

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਹਲਕਾ ਮਹਿਲ ਕਲਾਂ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ 

ਮਹਿਲ ਕਲਾਂ/ ਬਰਨਾਲਾ- 03 ਦਸੰਬਰ - (ਗੁਰਸੇਵਕ ਸੋਹੀ)-  ਅੱਜ ਹਲਕਾ ਮਹਿਲ ਕਲਾਂ ਵਿੱਚ ਲੋਕ ਅਧਿਕਾਰ ਲਹਿਰ ਹਲਕਾ ਮਹਿਲ ਕਲਾਂ ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਜਸਵੰਤ ਸਿੰਘ,, ਡਾਕਟਰ ਗੁਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ  ਪਿਛਲੇ ਸੱਤਰ ਪਝੰਤਰ ਸਾਲ ਤੋਂ ਰਵਾਇਤੀ ਪਾਰਟੀਆਂ ਸਾਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ। ਪਰ ਹੁਣ ਲੋਕ ਅਧਿਕਾਰ ਲਹਿਰ ਦੇ ਸੂਝਵਾਨ ਵਰਕਰ ਆਪਣਾ ਆਗੂ ਆਪ ਚੁਣਕੇ ਉਸਨੂੰ ਵਿਧਾਨ ਸਭਾ ਵਿੱਚ ਭੇਜਣਗੇ  ਜਿੱਥੇ ਉਹ ਸਾਡੇ ਤੇ ਸਾਡੇ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਲਿਖ ਕੇ ਨਵਾਂ ਪੰਜਾਬ ਸਿਰਜਣਗੇ। ਇਸ ਸਮੇਂ ਆਪਣੇ ਸੰਬੋਧਨ ਚ ਹਰਜੀਤ ਸਿੰਘ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਸਬ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ ਇਸ ਵਿੱਚ ਕੋਈ ਅਹੁਦਾ ਨਹੀ   ਸਬ ਬਰਾਬਰ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤਕ ਸਿਰਫ ਲੀਡਰ ਚੁਣੇ ਹਨ ਨੁਮਾਇਦੇ ਨਹੀਂ ਚੁਣੇ ਪਰ 2022 ਦੀ ਲੜਾਈ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਵਿਚਕਾਰ ਅਤੇ ਪੰਜਾਬ ਦੇ 3 ਕਰੋਡ਼ ਲੋਕਾਂ ਵਿਚਕਾਰ ਹੋਵੇਗੀ! ਇਸ ਸਮੇਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਲੋਕ ਅਧਿਕਾਰ ਲਹਿਰ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਵਿਸਵਾਸ ਦਿਵਾਉਣ ਦੇ ਨਾਲ ਨਾਲ ਹਰ ਘਰ ਵਿੱਚ ਲਹਿਰ ਨੂੰ ਲਿਜਾਣ ਲਈ ਪਰਣ ਕੀਤਾ।ਅਖੀਰ ਵਿੱਚ ਓਨਾ ਨੇ ਕਿਹਾ ਕੇ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦੇ ਲਈ ਹੁਣ ਆਮ ਲੋਕਾਂ ਨੂੰ ਮਿਲ ਕੇ ਸਿਰ ਜੋੜ ਕੇ ਇੰਨਾ ਲੋਟੂ ਸਰਕਾਰਾਂ ਦੇ ਵਿਰੁੱਧ ਇਕ ਧਿਰ ਬਣਾਉਣੀ ਪੈਣੀਆਂ ਤਾਂ ਜੋ ਇੰਨਾ ਲਹੂ ਪੀਣੀਆਂ ਜੋਕਾ ਸਰਕਾਰਾਂ ਤੋਂ ਖਹਿੜ੍ਹਾ ਛੁਡਾਇਆ ਜਾ ਸਕੇ!ਇਸ ਮੌਕੇ ਤੇ ਬਹਾਦਰ ਸਿੰਘ ਜੌਹਲ, ਨਛੱਤਰ ਸਿੰਘ ਕਲਕੱਤਾ, ਜਤਿੰਦਰ ਸੋਢਾ, ਬੰਟੀ ਸੋਢਾ, ਰਾਜੂ ਸੋਢਾ, ਜੱਸਾ, ਰਾਜਦੀਪ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਪਰਵਿੰਦਰ ਸਿੰਘ ਭੱਠਲ, ਗੁਰਦੀਪ ਸਿੰਘ ਮਾਨ, ਮਾਸਟਰ ਪਿੱਛੋਂਰ ਸਿੰਘ ਹਮੀਦੀ ਆਦਿ ਹਾਜਿਰ ਸਨ।

ਸ਼ਹਿਨਾਈਆਂ

ਸ਼ਹਿਨਾਈਆਂ*
ਸੁਖਦੀਪ ਸਿੰਘ ਸੋਹੀ s/oਮਲਕੀਤ ਸਿੰਘ ਸੋਹੀ ,ਪਿੰਡ ਨਰੈਣਗੜ੍ਹ ਸੋਹੀਆਂ (ਬਰਨਾਲਾ) ਦਾ ਵਿਆਹ ਕਰਨਵੀਰ ਕੌਰ D/oਬਲਵਿੰਦਰ ਸਿੰਘ ਪਿੰਡ ਖੋਟੇ (ਮੋਗਾ) ਦੇ ਨਾਲ ਹੋਇਆ।

ਪੱਤਰਕਾਰ ਗੁਰਸੇਵਕ ਸੋਹੀ ਬਰਨਾਲਾ 7347480582

ਮਾਮਲਾ ਪੁਲਿਸ ਜ਼ਬਰ ਦ‍ਾ-ਕਿਰਤੀ ਕਿਸਾਨ ਯੂਨੀਅਨ ਵਿੱਢੇਗੀ ਸੰਘਰਸ਼ 

ਭਵਿੱਖੀ ਰੂਪਰੇਖਾ ਲਈ ਜਲ਼ਦ ਹੋਵੇਗੀ ਸਾਂਝੀ ਮੀਟਿੰਗ 

ਜਗਰਾਉਂ 3 ਦਸੰਬਰ ( ਜਸਮੇਲ ਗ਼ਾਲਿਬ ) ਪੁਲਿਸ ਜ਼ਬਰ ਤੋਂ ਪੀੜ੍ਹਤ ਪਰਿਵਾਰ ਦਾ ਹਾਲ਼ ਜਾਨਣ ਤੋਂ ਬਾਦ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤਰਲੋਚਨ ਸਿੰਘ ਝੋਰੜਾ ਅਤੇ ਨੌਜਵਾਨ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਨੇ ਕਿਹਾ ਦਰਜਨ ਤੋਂ ਵਧੇਰੇ ਹੁਕਮਾਂ ਦੇ ਬਾਵਜੂਦ ਜਿਲ੍ਹਾ ਪੁਲਿਸ ਵਲੋਂ ਦੋਸ਼ੀ ਡੀ.ਅੈਸ.ਪੀ. ਖਿਲਾਫ਼ ਪਰਚਾ ਦਰਜ ਨਾਂ ਕਰਨਾ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਚੇਹਰੇ ਨੂੰ ਨੰਗਾ ਕਰਦਾ ਹੈ। ਦੋਵੇਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਲ਼ਦੀ ਹੀ ਇਲਾਕੇ ਦੀਆਂ ਸਮੂਹ ਇਨਸਾਫ਼ਪਸੰਦ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਬੁਲਾ ਕੇ ਦਿੱਲੀ ਮੋਰਚੇ ਵਰਗਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਜਗਰਾਉਂ ਪੁਲਿਸ ਦੇ ਪੱਖਪਾਤੀ ਵਤੀਰੇ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਵੀ ਕੀਤੀ। ਜਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀ ਡੀ.ਅੈਸ.ਪੀ. ਖਿਲਾਫ਼ ਕਾਰਵਾਈ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ।