You are here

ਪੰਜਾਬ

ਨਜ਼ਾਇਜ਼ ਹਿਰਾਸਤ 'ਚ ਰੱਖੀ ਪੀੜ੍ਹਤਾ ਦਾ ਹੋਇਆ ਅੰਤਮ ਸਸਕਾਰ 

ਭੋਗ ਤੱਕ ਸਾਰੇ ਜੱਥੇਬੰਦਕ ਅੈਕਸ਼ਨ ਮੁਲ਼ਤਵੀ

ਜਗਰਾਉਂ  ( ਜਸਮੇਲ ਗ਼ਾਲਿਬ ) ਨਜ਼ਾਇਜ਼ ਹਿਰਾਸਤ 'ਚ ਹੋਏ ਜੁਲ਼ਮਾਂ ਤੋਂ ਪੀੜ੍ਹਤ ਕੁਲਵੰਤ ਕੌਰ, ਜੋ ਪਰਸੋ ਦਮ ਤੋੜ ਗਈ ਸੀ, ਦਾ ਪਰਿਵਾਰ ਅਤੇ ਇਲਾਕੇ ਦੀ ਜਨਤਕ ਜੱਥੇਬੰਦੀਆਂ ਵਲੋਂ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਦਲਿਤ ਪਰਿਵਾਰ ਦੀ ਧੀ ਕੁਲਵੰਤ ਕੌਰ ਨੂੰ ਉਸ ਦੀ ਮਾਤਾ ਸਮੇਤ ਅਾਪੇ ਬਣੇ ਥਾਣਾਮੁਖੀ ਏ.ਅੈਸ.ਆਈ ਗੁਰਿੰਦਰ ਬੱਲ ਨੇ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਨ਼ਜ਼ਾਇਜ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕੀਤਾ ਸੀ ਅਤੇ ਕਰੰਟ ਲਗਾਇਆ ਸੀ। ਜੋ ਪਿਛਲੇ ਲੰਬੇ ਸਮੇਂ ਤੋਂ ਮੰਜੇ ਤੇ ਨਕਾਰਾ ਪਈ ਸੀ। ਪੀੜ੍ਹਤਾ ਤੇ ਕੀਤੇ ਜ਼ੁਲਮਾਂ ਨੂੰ ਛੁਪਾਉਣ ਲਈ ਹੀ ਗੁਰਿੰਦਰ ਬੱਲ਼ ਨੇ ਮ੍ਰਿਤਕਾ ਦੇ ਭਰਾ ਇਕਬਾਲ ਸਿੰਘ ਨੂੰ ਫਰਜ਼ੀ ਗਵਾਹ ਅਤੇ ਕਾਗਜ਼ਾਤ ਬਣਾ ਕੇ ਕਥਿਤ ਕਤਲ਼ ਦੇ ਕੇਸ ਵਿੱਚ ਫਸਾ ਦਿੱਤਾ ਸੀ। ਦਰਜ ਮੁਕੱਦਮੇ ਦਾ ਮੁੱਖ ਮੁਲਜ਼ਮ ਗੁਰਿੰਦਰ ਬੱਲ਼ ਅੱਜ ਕੱਲ਼ ਸੰਗਰੂਰ ਜਿਲ੍ਹੇ ਦੀ ਭਵਾਨੀਗੜ ਸਬ ਡਵੀਜ਼ਨ ਵਿਖੇ ਡੀ.ਅੈਸ.ਪੀ. ਲੱਗਾ ਹੋਇਆ ਹੈ। ਸਥਾਨਕ ਪੁਲਿਸ ਵਲੋ ਕਰੀਬ 16 ਸਾਲਾਂ ਬਾਦ ਅਤੇ ਪੀੜ੍ਹਤਾ ਦੀ ਮੌਤ ਉਪਰੰਤ ਜੱਥੇਬੰਦਕ ਦਬਾਅ ਅਧੀਨ ਡੀ.ਅੈਸ.ਪੀ. ਗੁਰਿੰਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਫਰਜ਼ੀ ਗਵਾਹ ਬਣੇ ਸਰਪੰਚ ਹਰਜੀਤ ਸਿੰਘ ਤੇ ਪੰਚ ਧਿਆਨ ਸਿੰਘ ਖਿਲਾਫ਼ ਵੱਖ -ਵੱਖ ਧਰਾਵਾ ਅਧੀਨ ਥਾਣਾ ਸਿਟੀ ਵਿੱਚ ਬੀਤੇ ਕੱਲ਼ ਮੁਕੱਦਮਾ ਦਰਜ ਕਰ ਲਿਆ। ਸਸਕਾਰ ਤੋਂ ਬਾਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਆਗੂਆਂ ਤਰਲੋਚਨ ਸਿੰਘ, ਦਲੀਪ ਸਿੰਘ ਤੇ ਅਵਤਾਰ ਸਿੰਘ ਤਾਰੀ ਨੇ ਕਿਹਾ ਦੋਸ਼ੀਅਾਂ ਖਿਲਾਫ਼ ਪਰਚਾ ਦਰਜ ਕਰਨਾ ਇਨਸਾਫ਼ ਲੈਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੈ, ਜਦਕਿ ਚਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਅਦਾਲਤੀ ਕਾਰਵਾਈ ਕਰਵਾਉਣੀ ਜਰੂਰੀ ਹੈ। ਉਨ੍ਹਾਂ ਕਿਸੇ ਵੀ ਕਿਸਮ ਦੀ ਪੁਲਿਸੀਆ ਵਾਅਦਾ ਵਿਰੁੱਧ ਭੋਗ ਤੋਂ ਬਾਦ ਅਗਲੇ ਸੰਘਰਸ਼ ਦੀ ਰਣਨੀਤੀ ਤਹਿ ਕਰਨ ਦਾ ਅੈਲ਼ਾਨ ਵੀ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਪੀੜ੍ਹਤਾ ਦੇ ਭੋਗ ਤੱਕ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾਂ ਕੀਤਾ ਤਾਂ ਸੰਘਰਸ਼ ਉਲੀਕਿਆ ਜਾਵੇਗਾ। ਇਸ ਸਮੇਂ ਸਾਬਕਾ ਵਿਧਾਇਕ ਅੈਸ.ਆਰ. ਕਲੇਰ, ਕੌੰਸਲ਼ਰ ਰਾਜੂ ਠੁਕਰਾਲ, ਜੱਥੇਦਾਰ ਦਲੀਪ ਸਿੰਘ ਚਕਰ, ਨਿਰਮਲ ਸਿੰਘ ਧਾਲੀਵਾਲ, ਬਹੁਜਨ ਆਗੂ ਮਾਸਟਰ ਰਛਪਾਲ ਸਿੰਘ ਸਮੇਤ ਨੇੜਲੇ ਰਿਸ਼ਤੇਦਾਰ-ਮਿੱਤਰ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਮਾਣ ਸਨਮਾਨ ਦਿੱਤਾ 

 ਸਵਰਗੀ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਗੁਲਜ਼ਾਰ ਸਿੰਘ ਰਣੀਕੇ  ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ
 ਅਜੀਤਵਾਲ  (ਬਲਵੀਰ  ਸਿੰਘ ਬਾਠ ) ਇਤਿਹਾਸਕ ਪਿੰਡ ਚੂਹੜਚੱਕ ਦੇ ਜੰਮਪਲ ਅਤੇ ਮਿਹਨਤੀ ਤੇ ਨਿਧੜਕ ਆਗੂ ਸਾਬਕਾ ਸਰਪੰਚ ਸਵ ਕੁਲਦੀਪ ਸਿੰਘ ਚੂਹੜਚੱਕ ਦੇ ਗ੍ਰਹਿ ਵਿਖੇ ਅੱਜ ਗੁਲਜ਼ਾਰ ਸਿੰਘ ਰਣੀਕੇ ਨੇ  ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ  ਅਤੇ ਨਿਧੜਕ ਆਗੂ ਸਾਬਕਾ ਸਰਪੰਚ ਕੁਲਦੀਪ ਸਿੰਘ ਚੂਹੜਚੱਕ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਸੀ  ਉਨ੍ਹਾਂ ਦੀ ਅਚਨਚੇਤ ਮੌਤ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਇਹੋ ਜਿਹੇ ਮਿਹਨਤੀ ਵਰਕਰਾਂ ਦੀ  ਪਾਰਟੀ ਨੂੰ ਹਮੇਸ਼ਾ ਹੀ ਲੋੜ ਹੁੰਦੀ ਹੈ ਜਿਨ੍ਹਾਂ ਦੇ ਸਿਰ ਤੇ ਅਸੀਂ ਪਾਰਟੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਪਹੁੰਚਾ ਸਕਦੇ ਹਾਂ  ਇਸ ਸਮੇਂ ਉਨ੍ਹਾਂ ਨਾਲ  ਸਾਬਕਾ ਸਰਪੰਚ ਬੀਬੀ ਸੁਰਿੰਦਰ ਕੌਰ ਮੈਂਬਰ ਜਗਤਾਰ ਸਿੰਘ ਮੈਂਬਰ ਨਸੀਬ ਸਿੰਘ ਲਵਪ੍ਰੀਤ ਸਿੰਘ ਆਕਾਸ਼ਦੀਪ ਸਿੰਘ  ਮਨਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਬਹਾਦਰ ਸਿੰਘ ਨਸੀਬ ਸਿੰਘ ਮੈਂਬਰ ਸਤਨਾਮ ਸਿੰਘ ਤੋ ਇਲਾਵਾ ਵੱਡੀ ਪੱਧਰ ਤੇ ਪਾਰਟੀ ਵਰਕਰ ਹਾਜ਼ਰ ਸਨ

ਹੱਕ ਮੰਗਦੇ ਅਧਿਆਪਕਾਂ 'ਤੇ ਤਸ਼ੱਦਦ ਦੇ ਵਿਰੋਧ 'ਚ ਸਾਂਝੇ ਅਧਿਆਪਕ ਮੋਰਚੇ ਨੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ 

 ਬੇਰੁਜ਼ਗਾਰਾਂ ਨੂੰ ਪੱਕਾ ਸਰਕਾਰੀ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕਰਨ ਦੀ ਕੀਤੀ ਮੰਗ

ਮੁੱਖ ਮੰਤਰੀ ਦੀ ਮਾਨਸਾ ਫੇਰੀ ਮੌਕੇ ਅੰਨ੍ਹੇਵਾਹ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ 

ਮਹਿਲ ਕਲਾਂ/ ਬਰਨਾਲਾ- 13 ਦਸੰਬਰ- (ਗੁਰਸੇਵਕ ਸੋਹੀ ):-  ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਤੇ ਕੱਚੇ ਅਧਿਆਪਕਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਦਿੱਤੇ ਤਹਿਸੀਲ ਪੱਧਰੀ ਐਕਸ਼ਨਾਂ ਦੇ ਸੱਦੇ ਤਹਿਤ ਬਲਾਕ ਮਹਿਲ ਕਲਾਂ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਕੇ ਸਖ਼ਤ ਰੋਸ ਜ਼ਾਹਰ ਕੀਤਾ ਗਿਆ ਅਤੇ ਮਾਨਸਾ ਵਿਖੇ ਬੇਰੁਜ਼ਗਾਰਾਂ ਉੱਪਰ ਹੋਏ ਪੁੁਲਸੀਆ ਤਸ਼ੱਦਦ ਨੂੰ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀ ਸ਼ਰਮਨਾਕ ਘਟਨਾ ਕਰਾਰ ਦਿੱਤਾ ਗਿਆ। ਮੋਰਚੇ ਨੇ ਕੱਚੇ ਮੁਲਾਜ਼ਮ ਪੱਕੇ ਕਰਨ, ਬੇਰੁਜ਼ਗਾਰਾਂ ਨੂੰ ਪੱਕਾ ਸਰਕਾਰੀ ਰੁਜ਼ਗਾਰ ਦੇਣ, ਨਵੀਆਂ ਭਰਤੀਆਂ ਮੁਕੰਮਲ ਕਰਨ ਅਤੇ ਮਾਨਸਾ ਲਾਠੀਚਾਰਜ਼ ਲਈ ਜ਼ਿੰਮੇਵਾਰ ਡੀ ਐੱਸ ਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ ਵੀ ਕੀਤੀ।
 ਸਾਂਝੇ ਅਧਿਆਪਕ ਮੋਰਚੇ ਦੇ ਮਾਲਵਿੰਦਰ ਸਿੰਘ ਬਰਨਾਲਾ, ਰਘਵੀਰ ਚੰਦ ਕਰਮਗੜ, ਬਲਜਿੰਦਰ ਪ੍ਰਭੂ, ਨਿਰਮਲ ਸਿੰਘ ਚੁਹਾਣਕੇ, ਸਤੀਸ਼ ਸਹਿਜੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੌਂਸਮਈ ਨਕਸ਼ੇ ਕਦਮਾਂ ਉਪਰ ਹੀ ਚੱਲ ਰਹੀ ਹੈ। ਜਿਸ ਦਾ ਪ੍ਰਗਟਾਵਾ ਮੌਜੂਦਾ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਲੋਕਾਂ ਬਾਰੇ ਵੱਖ-ਵੱਖ ਸਟੇਜਾਂ ਤੋਂ ਕੀਤੀਆਂ ਗ਼ੈਰ ਜ਼ਿੰਮੇਵਾਰਾਨਾ ਟਿੱਪਣੀਆਂ ਕਰਨ, ਸੰਘਰਸ਼ੀ ਲੋਕਾਂ ਉੱਪਰ ਪੁਲੀਸ ਕੇਸ ਦਰਜ ਕਰਨ ਅਤੇ ਡੀ.ਜੇ. ਚਲਾ ਕੇ ਲੋਕਾਂ ਦੀ ਆਵਾਜ਼ ਦਬਾਉਣ ਵਰਗੇ ਗ਼ੈਰਵਾਜਬ ਫ਼ੈਸਲਿਆਂ ਤੋਂ ਸਾਫ ਜ਼ਾਹਰ ਹੁੰਦਾ ਹੈ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮ ਸਮੇਤ ਸਿੱਖਿਆ ਪ੍ਰੋਵਾਈਡਰ, ਵਲੰਟੀਅਰ ਅਧਿਆਪਕ, ਆਈ.ਈ.ਵੀ, ਮੈਰੀਟੋਰੀਅਸ ਤੇ ਆਦਰਸ਼ ਸਕੂਲ ਸਟਾਫ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਾ ਹੋਸਟਲਾਂ ਦਾ ਸਟਾਫ ਅਤੇ ਨਾਨ ਟੀਚਿੰਗ ਕਰਮਚਾਰੀ ਬਿਨਾਂ ਸ਼ਰਤ ਵਿਭਾਗਾਂ ਵਿੱਚ ਪੱਕੇ ਕੀਤੇ ਜਾਣ, ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਬੇਰੁਜ਼ਗਾਰਾਂ ਲਈ ਪੱਕੇ ਸਰਕਾਰੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਸਿੱਖਿਆ ਵਿਭਾਗ ਵਿਚ ਸ਼ੁਰੂ ਕੀਤੀਆਂ ਨਵੀਂ ਭਰਤੀਆਂ (ਪ੍ਰੀ ਪ੍ਰਾਇਮਰੀ 8393, ਪ੍ਰਾਇਮਰੀ ਦੀਆਂ 2364, 6635 ਆਦਿ) ਫੌਰੀ ਪੂਰੀਆਂ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਸੈਕੰਡਰੀ ਵਿੱਚ ਸਾਰੇ ਵਿਸ਼ਿਆਂ ਦੀਆਂ ਬਣਦੀਆਂ ਸਾਰੀਆਂ ਖਾਲੀ ਅਸਾਮੀਆਂ ਅਨੁਸਾਰ ਨਵੀਂ ਭਰਤੀ ਦੇ ਇਸ਼ਤਿਹਾਰ ਜਾਰੀ ਕੀਤੇ ਜਾਣ।ਇਸ ਸਮੇਂ ਹਰਮਨਜੀਤ ਸਿੰਘ ਕੁਤਬਾ, ਜਰਨੈਲ ਸਿੰਘ ਗੁੰਮਟੀ, ਹਰਗੁਰਮੀਤ ਸਿੰਘ ਕਲਾਲਾ, ਹਰਪਾਲ ਸਿੰਘ, ਅਵਤਾਰ ਸਿੰਘ ਕਾਲਸਾਂ, ਬਿਕਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ

ਜਨਵਰੀ ਵਿੱਚ ਹੋਵੇਗੀ ਸਾਲਾਨਾ ਚੋਣ...
ਸੰਯੁਕਤ ਕਿਸਾਨ ਮੋਰਚਾ ਦੀ ਜਿੱਤ ਦੀਆਂ ਕੀਤੀਆਂ ਖ਼ੁਸ਼ੀਆਂ ਸਾਂਝੀਆਂ   ...

ਮਹਿਲ ਕਲਾਂ/ ਬਰਨਾਲਾ 13 ਦਸੰਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਮੀਤ ਪ੍ਰਧਾਨ ਡਾ ਨਾਹਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਡਾ ਕੇਸਰ ਖਾਨ ਮਾਂਗੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਮੀਟਿੰਗ ਦੇ ਸ਼ੁਰੂ ਵਿਚ ਡਾ ਮਿੱਠੂ ਮੁਹੰਮਦ ਮਹਿਲਕਲਾਂ ਦੇ ਪਿਤਾ ਦੇ ਅਤੇ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਦੀ ਦੀ ਮਾਤਾ ਅਤੇ ਡਾ ਸੁਰਜੀਤ ਸਿੰਘ ਛਾਪਾ ਦੇ ਚਾਚਾ ਜੀ ਦੀ ਹੋਈ ਅਚਾਨਕ ਮੌਤ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ  ਸ਼ਰਧਾਂਜਲੀ ਭੇਂਟ ਕੀਤੀਆਂ ਗਈਆਂ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ ਮਿੱਠੂ ਮੁਹੰਮਦ ਨੇ ਜਾਣਕਾਰੀ ਦਿੱਤੀ ਕਿ ਅੱਜ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਇਕ ਵਫ਼ਦ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਜਿਸ ਵਿਚ ਡਾ ਬਾਲੀ ਦੁਆਰਾ ਜਥੇਬੰਦੀ ਦੀਆਂ ਹੱਕੀ ਮੰਗਾਂ ਪ੍ਰਤੀ ਜਾਣੂ ਕਰਵਾਇਆ ਗਿਆ ।ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਮਸਲਾ ਜਿੱਥੇ ਜ਼ਮੀਨੀ ਪੱਧਰ ਤੇ ਸਾਡੇ ਲੋਕਾਂ ਨਾਲ ਜੁੜਿਆ ਹੋਇਆ ਹੈ,ਉਥੇ ਇਹ ਸਮਾਜਿਕ ਅਤੇ ਆਰਥਿਕ ਮਸਲਾ ਵੀ ਹੈ। ਇਸ ਨੂੰ ਪਹਿਲ ਦੇ ਆਧਾਰ ਤੇ ਬਹੁਤ ਜਲਦ ਹੱਲ ਕਰ ਲਿਆ ਜਾਵੇਗਾ । 
ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਖਾਨ ਮਾਂਗੇਵਾਲ ਨੇ "ਡਾਕਟਰ ਕਿਸਾਨ ਮਜ਼ਦੂਰ  ਏਕਤਾ ਜ਼ਿੰਦਾਬਾਦ " ਦੇ ਨਾਅਰੇ ਨਾਲ ਹੋਈ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਸਮੂਹ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਅਤੇ ਪੂਰੇ ਪੰਜਾਬ ਵਿੱਚੋਂ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਲੱਗੇ ਫਰੀ ਮੈਡੀਕਲ ਕੈਂਪਾਂ ਗੁਰਸੇਵਕ ਸੋਹੀ  ਵਿੱਚ ਸੇਵਾ ਨਿਭਾਉਣ ਵਾਲੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਡਾਕਟਰ ਸਾਹਿਬਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਬਲਾਕ ਸਕੱਤਰ ਡਾ ਸੁਰਜੀਤ ਸਿੰਘ ਛਾਪਾ ਅਤੇ ਬਲਾਕ ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਨੇ ਕਿਹਾ ਕਿ ਜਨਵਰੀ ਮਹੀਨੇ ਵਿਚ ਜਥੇਬੰਦੀ ਦੀ ਸਾਲਾਨਾ ਚੋਣ ਹੋਵੇਗੀ। ਜਿਸ ਵਿਚ ਸਾਰੇ ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ ।
ਇਸ ਸਮੇਂ ਹੋਰਨਾਂ ਤੋਂ ਇਲਾਵਾ  ਡਾ ਮਿੱਠੂ ਮੁਹੰਮਦ,ਡਾ ਕੇਸਰ ਖਾਨ ,ਡਾ ਬਲਿਹਾਰ ਸਿੰਘ ,ਡਾ ਸੁਰਜੀਤ ਸਿੰਘ,ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਜਗਜੀਤ ਸਿੰਘ ਕਾਲਸਾਂ, ਡਾ ਬਲਦੇਵ ਸਿੰਘ , ਡਾ ਨਾਹਰ ਸਿੰਘ, ਡਾ ਸ਼ਕੀਲ ਬਾਪਲਾ,ਡਾ  ਜਸਬੀਰ ਸਿੰਘ,ਡਾ ਪਰਮਿੰਦਰ ਕੁਮਾਰ,ਡਾ ਮੁਕਲ ਸ਼ਰਮਾ ਅਤੇ ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਸਾਹਿਬਾਨ ਹਾਜ਼ਰ ਸਨ।

ਦੋ ਵਿਭਾਗਾਂ ਦੀ ਨਲਾਇਕੀ ਕਾਰਨ ਸਰਕਾਰੀ ਰੁੱਖ ਸੰਪਤੀ ਬਣ ਰਹੀ ਹੈ ਕੂੜੇ ਦਾ ਢੇਰ  

ਆਰ ਟੀ ਆਈ ਰਾਹੀਂ ਪ੍ਰਾਪਤ ਕੀਤੀ ਸੂਚਨਾ ਰਾਹੀਂ ਹੋਇਆ ਖੁਲਾਸਾ 

ਮਹਿਲ ਕਲਾਂ/ ਬਰਨਾਲਾ- 12 ਦਸੰਬਰ- (ਗੁਰਸੇਵਕ ਸੋਹੀ )ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਕੰਮਾਂ ਪ੍ਰਤੀ ਕਿੰਨੀ ਕੁੁੁ ਸੁੁਹਿਰਦਤਾ ਦਿਖਾਈ ਜਾਂਦੀ ਹੈ ,ਉਨ੍ਹਾਂ ਬਾਰੇ ਬਾਰੇ ਅਕਸਰ ਹੀ ਅਖ਼ਬਾਰਾਂ ਵਿੱਚ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ।ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ  ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ  ਕਾਰਨ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਪ੍ਰੰਤੂ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ।ਅਜਿਹੀ ਹੀ ਕੰਮਚੋਰੀ ਦੀ ਘਟਨਾ ਬਰਨਾਲਾ ਜ਼ਿਲ੍ਹੇ ਦੇ ਨਹਿਰੀ ਵਿਭਾਗ ਵਿਚ ਦੇਖਣ ਨੂੰ ਮਿਲੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕੰਮਚੋਰ ਅਫਸਰਾਂ ਅਤੇ ਕਰਮਚਾਰੀਆਂ ਦੇ ਖਿਲਾਫ ਸ਼ਖਤ ਕਾਰਵਾਈ ਕਰਕੇ ਸਰਕਾਰੀ ਰੁੱਖ ਸ਼ੰਪਤੀ ਨੂੰ ਬਚਾਏ ਜ਼ਾਣ ਦੀ ਸਾਡੇ ਪੱਤਰਕਾਰ ਵਲੋਂ ਆਰ ਟੀ ਆਈ ਐਕਟ 2005 ਅਧੀਨ ਐਸ .ਡੀ. ਓ. ਨਹਿਰੀ ਵਿਭਾਗ ਦੇ ਸਬ ਡਵੀਜ਼ਨ ਸਹਿਣਾ, ਐਟ ਰਾਮਪੁਰਾ। ਪਾਸੋਂ ਨਹਿਰੀ ਆਰਾਮ ਘਰ ਸਹਿਣਾ ਵਿੱਚ ਸੁੱਕੇ ਖੜ੍ਹੇ, ਡਿੱਗੇ , ਰੁੱਖਾਂ ਦੀ ਕੁੱਲ ਗਿਣਤੀ,ਸੁਮਾਰੀ ਰਿਕਾਰਡ,ਸੁੱਕੇ -ਡਿੱਗੇ ਰੁੱਖਾਂ ਦੀ ਕਟਾਈ ਕਰਵਾਉਣ ਲਈ ਕੀਤੀ ਗਈ ਵਿਭਾਗੀ ਕਾਰਵਾਈ ਬਾਰੇ ਸੰਨ 2001ਤੋਂ 2021 ਤੱਕ  ਸੂਚਨਾ ਮੰਗੀ ਸੀ ।
 ਓਹਨਾਂ ਦੇ ਦਫ਼ਤਰ ਵਲੋਂ ਦਫ਼ਤਰੀ ਪੱਤਰ ਨੰ:369 ਮਿਤੀ 7-7-2021 ਅਤੇ ਪੱਤਰ ਨੰ: 422 ਮਿਤੀ 16-8-2021 ਨਾਲ ਭੇਜੀ ਗਈ ਸੂਚਨਾ ਅਨੁਸਾਰ ਇਨ੍ਹਾਂ ਰੁੱਖਾਂ ਦਾ ਕੋਈ ਸੁਮਾਰੀ ਰਿਕਾਰਡ ਤਿਆਰ ਨਹੀਂ ਕੀਤਾ ਗਿਆ , ਐਸ ਡੀ  ਓ ਵਲੋਂ ਪੱਤਰ ਨੰ:507 ਮਿਤੀ 6-11-2017 ਨੂੰ 291 ਰੁੱਖਾਂ ਵਾਰੇ  ਕਾਰਜਕਾਰੀ ਇੰਜੀਨੀਅਰ ਨਹਿਰ ਮੰਡਲ  ਬਠਿੰਡਾ ਨੂੰ ਰੁੱਖਾਂ ਦੇ ਨਿਪਟਾਰੇ ਵਾਰੇ ਲਿਖਿਆ ਸੀ। ਓਹਨਾਂ ਦੇ ਦਫ਼ਤਰ ਵਲੋਂ ਐਸ ਡੀ  ਓ ਰਾਮਪੁਰਾ ਦੇ ਓੁਪਰੋਕਤ ਪੱਤਰ ਦੇ ਹਵਾਲੇ ਵਿੱਚ ਆਪਣੇ ਦਫਤਰੀ ਪੱਤਰ ਨੰ : 8876-77/38-ਜੀ ਮਿਤੀ 9-11-2017 ਨਾਲ ਵਣ ਮੰਡਲ ਅਫਸਰ ਸੰਗਰੂਰ ਨੂੰ  ਸੁੱਕੇ ਖੜੇ ,ਡਿੱਗੇ ਰੁੱਖਾਂ ਸਬੰਧੀ ਕਾਰਵਾਈ ਕਰਨ ਲਈ ਲ਼ਿਖਿਆ ਸੀ। ਇਸ ਪੱਤਰ ਓੁਪੱਰ ਵਣ ਮੰਡਲ ਅਫਸਰ  ਸੰਗਰੂਰ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਕਾਰਜਕਾਰੀ ਇੰਜੀਨੀਅਰ ਨਹਿਰ ਮੰਡਲ ਬਠਿੰਡਾ ਵਲੋਂ ਦੁਵਾਰਾ ਇੱਕ ਯਾਦ ਪੱਤਰ ਪਹਿਲਾਂ ਭੇਜੇ ਗਏ ਪੱਤਰ ਦਾ ਹਵਾਲਾ ਦਿੰਦੇ ਹੋਏ, ਦਫ਼ਤਰੀ ਪੱਤਰ ਨੰ: 323-24/38-ਜੀ ਮਿਤੀ 10-1-2019 ਨਾਲ ਭੇਜਿਆ। ਇਹ ਪੱਤਰ ਵਣ ਮੰਡਲ ਅਫਸਰ ਸੰਗਰੂਰ ਵਲੋਂ  ਆਪਣੇ ਦਫਤਰੀ ਪਿੱਠ ਅੰ: ਨੰ: 10328 ਮਿਤੀ 23-1-2019 ਰਾਹੀਂ ਵਣ ਰੇਂਜ ਅਫਸਰ ਬਰਨਾਲਾ ਨੂੰ ਬਣਦੀ ਕਾਰਵਾਈ ਕਰਨ ਲਈ ਭੇਜਿਆ ਗਿਆ ,ਪ੍ਰੰਤੂ ਰੇਂਜ ਅਫਸਰ ਬਰਨਾਲਾ ਵਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਜਿਸ ਕਰਕੇ ਸਰਕਾਰ ਦੀ ਕਰੋੜਾਂ ਰੁਪਏ ਦੀ ਰੁੱਖ ਸੰਪਤੀ ਬਰਬਾਦ ਹੋ ਰਹੀ ਹੈ ।
 ਪ੍ਰਾਪਤ ਕੀਤੀ ਸੂਚਨਾ ਵਿੱਚੋਂ ਇਹ ਗੱਲ ਨਿਕਲਕੇ ਸਾਹਮਣੇ ਆਓਂਦੀ ਹੈ ਕਿ 291 ਰੁੱਖਾਂ ਦੇ ਇਸ ਮਾਮਲੇ ਵਿੱਚ ਨਹਿਰੀ ਵਿਭਾਗ ਵਲੋਂ 2001 ਤੋਂ 2021ਤੱਕ ਭਾਵ ਵੀਹਾਂ ਸਾਲਾਂ ਵਿੱਚ ਸਿਰਫ ਇੱਕ ਵਾਰ ਹੀ ਇਨ੍ਹਾਂ ਰੁੱਖਾਂ ਵੱਲ ਧਿਆਨ ਦਿੱਤਾ  ਗਿਆ ਹੈ। ਇਹ ਦਿੱਤਾ ਗਿਆ ਧਿਆਨ ਵੀ ਵਣ ਵਿਭਾਗ ਦੀ ਵੱਡੀ ਨਲਾਇਕੀ ਕਾਰਨ ਕਿਸੇ ਕੰਮ ਨਹੀਂ ਆਇਆ , ਜਦੋਂ ਕਿ ਰੁੱਖ ਪਿਛਲੇ ਤੀਹ ਸਾਲਾਂ ਤੋਂ ਡਿੱਗੇ ,ਸੁੱਕੇ ,ਟੁੱਟੇ ਹੋਏ ਹਨ । ਜੇਕਰ ਇਨ੍ਹਾਂ ਰੁੱਖਾਂ ਦੀ ਕੀਮਤ ਸਰਕਾਰੀ ਰੁਆਲਿਟੀ ਰੇਟਾਂ ਅਨੁਸਾਰ ਵੀ ਅੰਕੀ ਜਾਵੇ ਤਾਂ ਲੱਖਾਂ ਰੁਪਏ, ਅਤੇ ਬਜ਼ਾਰ ਵਿੱਚ ਇਹਨਾਂ  ਰੁੱਖਾਂ ਦੀ ਲੱਕੜ ਦੀ ਕੀਮਤ ਕਰੋਡ਼ਾਂ ਰੁਪਏ  ਬਣਦੀ ਹੈ। ਕਿਓਂ ਕਿ ਇਹਨਾਂ ਰੁੱਖਾਂ ਵਿੱਚ ਸੀਸਮ ( ਟਾਹਲੀ ) ਦੇ ਦਸ ਫੁੱਟ ਲਪੇਟ ਤੱਕ ਦੇ ਰੁੱਖ ਕਾਫੀ ਵੱਡੀ ਗਿਣਤੀ ਵਿੱਚ ਸਾਮਿਲ ਹਨ । ਸੀਸਮ ਕਿਸਮ ਦੇ ਸਰਕਾਰੀ ਰੁੱਖ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ( ਮੌਜੂਦਾ ਅਤੇ ਸੇਵਾ ਮੁਕਤ ) ਦੀਆਂ ਕੋਠੀਆਂ ਦਾ ਸਿੰਗਾਰ ਬਣ ਚੁੱਕੇ ਹਨ । ਇਨ੍ਹਾਂ ਰੁੱਖਾਂ ਦਾ ਸੁਮਾਰੀ ਰਿਕਾਰਡ ਤਿਆਰ ਨਾ ਕਰਨਾ ਵੀ  ਨਹਿਰ ਵਿਭਾਗ ਦੀ ਬਦਨੀਤੀ ਨੂੰ ਜਾਹਿਰ ਕਰਦਾ ਹੈ , ਵਣ ਮੈਨੂਅਲ ਮੁਤਾਬਕ ਕਿਸੇ ਵੀ ਸਰਕਾਰੀ ਵਿਭਾਗਾਂ ਵਿੱਚ ਖੜੀ ਰੁੱਖ ਸੰਪਤੀ ਨੂੰ ਸੰਭਾਲਣ ਲਈ ਰੁੱਖਾਂ ਦਾ ਸੁਮਾਰੀ ਰਿਕਾਰਡ ਤਿਆਰ ਕਰਨਾ ਜਰੂਰੀ ਹੈ। ਨਹਿਰੀ ਅਤੇ ਵਣ ਵਿਭਾਗ ਵਲੋਂ  ਕੀਤੀ ਜਾ ਰਹੀ ਦੇਰੀ ਕਾਰਨ ਸਹਿਣਾ ਅਰਾਮ ਘਰ ਵਿੱਚ ਪਏ ਕੀਮਤੀ ਸੁੱਕੇ ਰੁੱਖ ਸਿਓੂਂਕ ਦੀ ਭੁੱਖ ਮਿਟਾਓੁਂਦੇ ਹੋਏ ਕੂੜੇ ਦਾ ਢੇਰ ਬਣ ਰਹੇ ਹਨ । ਇਸੇ ਤਰਾਂ ਦੇ ਰੁੱਖ ਸਮੁੱਚੇ ਪੰਜਾਬ ਦੇ ਨਹਿਰੀ ਆਰਾਮਘਰਾਂ ਵਿੱਚ ਪਏ ਗਲ- ਸ਼ੜ ਰਹੇ ਹਨ ਜੋ ਕਿ ਸਰਕਾਰ ਦੇ ਖਾਲੀ ਖਜਾਨੇ ਨੂੰ ਵੱਡੀ ਰਾਹਿਤ ਦੇ ਸਕਦੇ ਹਨ।
 ਹੁਣ ਦੇਖਣਾ ਇਹ ਹੋਵੇਗਾ ਕਿ ਬਰਨਾਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਹੋ ਜਿਹੇ ਕੰਮਚੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕੀ ਠੋਸ ਕਾਰਵਾਈ ਕਰਦੀ ਹੈ ,ਤਾਂ ਕੇ ਅੱਗੇ ਤੋਂ ਕਿਸੇ ਹੋਰ ਵੀ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਕ ਵੱਡੀ ਨਸੀਹਤ ਮਿਲ ਸਕੇ ।

ਖੂਬ ਸਰਾਹਿਆ ਜਾ ਰਿਹੈ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਨਵਾਂ ਗੀਤ 'ਗੋਰੀ ਦੀਆਂ ਝਾਂਜਰਾਂ'

ਪੰਜਾਬ ਦੇ ਨਾਮੀ ਗਾਇਕ ਤੇ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਦੀ  ਅਗਾਮੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਦੂਜਾ ਗੀਤ 'ਗੋਰੀ ਦੀਆਂ ਝਾਂਜਰਾਂ' ਹਾਲ ਹੀ 'ਚ ਗਾਇਕਾ ਸੁਨਿਧੀ ਚੌਹਾਨ ਦੀ ਸੁਰੀਲੀ  ਆਵਾਜ਼ 'ਚ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਹੈ।ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਨੂੰ ਨਾਮੀ ਗੀਤਕਾਰ ਕੁਮਾਰ ਨੇ ਕਲਮਬੱਧ ਕੀਤਾ ਹੈ ਅਤੇ  ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।ਇਸ ਗੀਤ ਦੀ ਵੀਡੀਓ ਪੰਜਾਬੀ ਸਾਭਿਆਚਾਰਕ ਰੰਗਾਂ ਨੂੰ ਉਭਾਰ ਰਹੀ ਹੈ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮ ਵਿੱਚ ਸੱਤ ਹੀਰੋਇਨਾਂ ਹਨ, ਪਰ ਫਿਲਮ ਦਾ ਇਹ ਗੀਤ ਸਾਡੀ ਪਸੰਦੀਦਾ ਫ਼ਿਲਮੀ 'ਜੋੜੀ' ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ 'ਤੇ ਫਿਲਮਕਾਂਣ ਕੀਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫਿਲਮ ਦੇ ਟਾਈਟਲ ਟਰੈਕ 'ਸ਼ਾਵਾ ਨੀ ਗਿਰਧਾਰੀ ਲਾਲ' ਨੂੰ ਵੀ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।ਫ਼ਿਲਮ ਦੇ ਬੇਹਤਰੀਨ ਸੰਗੀਤ 'ਤੇ ਦਿਲ ਖਿਚਵੇਂ ਟਰੈਲਰ ਦੇ ਰੀਲੀਜ਼ ਹੋਣ ਤੋਂ ਬਾਅਦ ਦਰਸ਼ਕਾਂ 'ਚ  ਫਿਲਮ ਪ੍ਰਤੀ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਦੱਸ ਦਈਏ ਕਿ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੇ ਸਾਂਝੇ ਬੈਨਰ ਹੇਠ ਬਣੀ ਅਤੇ ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਗਿੱਪੀ ਗਰੇਵਾਲ ਵਲੋਂ ਖੁਦ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਦੀ ਕਹਾਣੀ ਵੀ ਖੁਦ ਗਿੱਪੀ ਗਰੇਵਾਲ ਨੇ ਲਿਖੀ ਹੈ  ਜਦਕਿ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨ।ਪੁਰਾਤਨ ਸੱਭਿਆਚਾਰ ਅਤੇ ਰੀਤ ਰਿਵਾਜ਼ਾਂ ਨਾਲ ਜੁੜੀ ਇਹ ਫ਼ਿਲਮ ਜਿੱਥੇ ਕਾਮੇਡੀ ਅਤੇ ਰੁਮਾਂਟਿਕਤਾ ਭਰੀ ਹੈ ਉੱਥੇ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਅਤੇ ਰਿਸ਼ਤਿਆਂ ਦਾ ਮੋਹ ਦਰਸਾਉਂਦੀ ਮਨੋਰੰਜਨ ਭਰਪੂਰ ਕਹਾਣੀ ਹੈ ਜੋ ਕਿ ਆਉਣ ਵਾਲੀ 17 ਦਸੰਬਰ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ

ਗਾਇਕ ਹਸਰਤ ਦਾ ਨਵਾਂ ਗੀਤ ਇੰਬਰੇਸ ਹੋਇਆ ਰਿਲੀਜ਼

“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”

ਕਿਸੇ ਨੂੰ ਗੱਲ ਲਾਉਣਾ ਸ਼ੁਰੂ ਤੋਂ ਹੀ ਇੱਕ ਆਦਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ| ਆਮ ਤੌਰ ਤੇ ਆਪਣੀ ਬਰਾਬਰੀ ਦੇ ਬੰਦਿਆਂ ਨੂੰ ਹੀ ਗਲ ਲਾਉਣ ਦਾ ਰਿਵਾਜ਼
ਰਿਹਾ ਹੈ| ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਕਿਸੇ ਖਾਸ ਮੌਕੇ ਉੱਤੇ ਗਲ ਲਾਇਆ ਜਾਂਦਾ ਹੈ| ਪਰ ਅੱਜ ਅਸੀਂ ਜਿਸ ਗਲ ਲਾਉਣ ਦੀ ਗੱਲ ਕਰ ਰਹੇ ਹਾਂ ਉੱਥੇ
ਦਿਨ, ਤਿਓਹਾਰ, ਮੌਕੇ, ਰਿਵਾਜ਼ ਆਦਿ ਕਿਸੇ ਤਰਾਂ ਦਾ ਕੋਈ ਸੰਬੰਧ ਨਹੀਂ ਹੈ| ਗੱਲ ਸਿਰਫ ਕਿਸੇ ਨੂੰ ਆਦਰ ਸਹਿਤ ਗਲ ਲਾਉਣ ਦੀ ਹੋ ਰਹੀ ਹੈ| ਉਸ ਲਈ ਵੀ ਜੋ
ਤੁਹਾਡੇ ਲਈ ਕੁਝ ਕਰ ਸਕਦਾ ਹੈ ਅਤੇ ਉਸ ਲਈ ਵੀ ਜੋ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦਾ|ਪਿਛਲੇ ਦਿਨੀ ਇੱਕ ਬਹੁਤ ਪ੍ਰਭਾਵਸਾਹਲੀ ਗੀਤ ਰਿਲੀਜ਼
ਹੋਇਆ ਹੈ| ਗੀਤ ਦਾ ਸਿਰਲੇਖ ਅੰਗਰੇਜ਼ੀ ਸ਼ਬਦ “ਇੰਬਰੇਸ” ਹੈ| ਦੇਖਿਆ ਜਾਵੇ ਪੰਜਾਬੀ ਸ਼ਬਦ ਕੋਸ਼ ਵਿਚ ਇਸ ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ| ਕਿਸੇ ਨੂੰ
ਗਲਵਕੜੀ ਪਾਉਣੀ ਹੀ “ਇੰਬਰੇਸ” ਹੋਣਾ ਨਹੀਂ ਬਣਦੀ| ਗੀਤ ਦੇ ਬੋਲਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾ ਸਾਰੀ ਕਾਇਨਾਤ ਨੂੰ ਬਾਹਾਂ ਵਿੱਚ ਘੁੱਟ ਲੈਣਾ ਹੀ
“ਇੰਬਰੇਸ” ਨੂੰ ਸ਼ਾਇਦ ਪਰਿਭਾਸ਼ਿਤ ਕਰ ਸਕਦਾ ਹੈ|
“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”
ਇਸ ਗੀਤ ਨੂੰ ਜਿਸ ਸ਼ਿੱਦਤ ਨਾਲ ਹਰਜਿੰਦਰ ਜੋਹਲ ਨੇ ਲਿਖਿਆ ਹੈ, ਓਨੀ ਹੀ ਢੂੰਘਾਈ ਨਾਲ   ਨੇ ਗਾਇਆ ਵੀ ਹੈ| ਹਸਰਤ ਅਤੇ ਨਵਨੀਤ ਜੌੜਾ ਦੀ ਜੁਗਲਬੰਦੀ
ਨੇ ਸੰਗੀਤਕ ਧੁਨਾਂ ਸਿਰਜੀਆਂ ਹਨ| ਗੀਤ ਦੇ ਬੋਲ ਲਿਖੇ ਜਾਣ ਤੋਂ ਲੈਕੇ ਗੀਤ ਦੇ ਗਾਉਣ ਤੱਕ ਦਾ ਸਫ਼ਰ ਬਹੁਤ ਚੁਣੌਤੀ ਭਰਪੂਰ ਰਿਹਾ| ਅੱਜ ਕਲ ਚਲ ਰਹੇ ਦੌਰ ਦੇ
ਹਿਸਾਬ ਨਾਲ ਸਿਖਿਆਦਾਇਕ ਲਿਖਣਾ ਅਤੇ ਗਾਉਣਾ ਬਹੁਤ ਔਖਾ ਬਣ ਗਿਆ ਹੈ| ਫੇਰ ਗੱਲ ਆਉਂਦੀ ਹੈ ਗੀਤ ਦੇ ਫਿਲਮਾਂਕਣ ਦੀ| ਜੇ ਗੀਤ ਦਾ ਫਿਲਮਾਂਕਣ
ਉਸ ਦਰਜੇ ਦਾ ਨਾ ਹੁੰਦਾ ਤਾਂ ਗੀਤ ਦੀ ਰੂਹ ਨਾਲ ਇਨਸਾਫ ਨਹੀਂ ਸੀ ਹੋ ਸਕਣਾ| ਇਸ ਕੰਮ ਨੂੰ ਨੇਪਰੇ ਚਾੜ੍ਹਿਆ ਸੋਨੀ ਠੁੱਲ੍ਹੇਵਾਲ ਅਤੇ ਨਵੀਂ ਜੇਠੀ ਦੀ ਜੋੜੀ ਨੇ|
ਜਿਨ੍ਹਾਂ ਨੇ ਇੱਕ ਇੱਕ ਸ਼ਬਦ ਨੂੰ ਬਹੁਤ ਕਲਾਤਮਕ ਰੂਪ ਚ ਪੇਸ਼ ਕੀਤਾ| ਗੱਲ ਇਥੇ ਹੀ ਨਹੀਂ ਮੁੱਕ ਜਾਂਦੀ| ਸਾਰਾ ਕੁਝ ਤਿਆਰ ਹੋਣ ਤੋਂ ਬਾਅਦ ਗੱਲ ਆ ਜਾਂਦੀ ਹੈ
ਉਸਦੀ ਪੇਸ਼ਕਾਰੀ ਦੀ| ਗੀਤ ਦੀ ਪੇਸ਼ਕਾਰੀ ਮਨੀ ਮਨਜੋਤ ਦੀ ਹੈ ਜਿਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਅਰਥਪੂਰਨ ਗੀਤ ਪੇਸ਼ ਕੀਤੇ ਹਨ| ਅਖੀਰ ਇੱਕ ਇੱਕ
ਕਰਕੇ ਸਾਰੇ ਮੋਤੀ ਮਾਲਾ ਵਿੱਚ ਪਰੋਏ ਜਾਂਦੇ ਹਨ ਅਤੇ ਗੀਤ ਦੇ ਸਿਰਲੇਖ ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ|ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੋਣ ਦੇ ਬਾਵਜੂਦ ਵੀ ਸ਼ਬਦ
ਨਾਲ ਕੋਈ ਛੇੜ ਛੱਡ ਨਹੀਂ ਕੀਤੀ ਗਈ| ਕਿਓਂਕਿ ਆਪਣੀ ਭਾਸ਼ਾ ਵਿਚ ਓਨਾ ਭਾਵਪੂਰਨ ਸ਼ਬਦ ਨਹੀਂ ਹੈ|ਜਿਵੇਂ ਜਿਵੇਂ ਗੀਤ ਅੱਗੇ ਵਧਦਾ ਜਾਂਦਾ ਹੈ ਓਵੇਂ ਓਵੇਂ ਲੂ
ਕੰਡੇ ਖੜੇ ਹੋਣ ਲਗਦੇ ਹਨ| ਗੀਤ ਦੀ ਬੁਨਿਆਦ ਸ਼ੁਰੂ ਤੋਂ ਹੀ ਬਹੁਤ ਮਜਬੂਤ ਰਹੀ ਹੈ ਇਹਨਾਂ ਸਭ ਕਾਰਨਾਂ ਸਦਕਾ ਹੀ ਗੀਤ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਵੀ
ਮਿਲ ਰਿਹਾ ਹੈ| ਪੰਜਾਬੀ ਸਿਨੇਮਾ ਜਗਤ ਦੇ ਕੁਝ ਉੱਘੇ ਕਲਾਕਾਰ ਜਿਵੇਂ ਆਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ
ਬੋਲੀ ਆਦਿ ਨੇ ਗੀਤ ਉੱਤੇ ਆਪਣੇ ਭਾਵੁਕ ਵਿਚਾਰ ਸਾਂਝੇ ਕੀਤੇ ਹਨ| ਜੋਬਨ ਸੰਧੂ, ਜਪੁਜੀ ਖੈਹਰਾ, ਕੰਵਰ ਗਰੇਵਾਲ, ਅਨੂ ਮਨੁ ਆਦਿ ਕਲਾਕਾਰਾਂ ਨੇ ਗੀਤ ਨੂੰ
ਆਪਣੇ ਆਪਣੇ ਅੰਦਾਜ਼ ਨਾਲ ਫੇਸਬੁੱਕ ਤੇ ਸਾਂਝਾ ਕੀਤਾ ਹੈ| ਪੰਜਾਬੀ ਸਾਹਿਤਿਕ ਸੂਝਵਾਨ ਜਿਵੇਂ ਗੁਰਤੇਜ ਕੋਹਾਰਵਾਲਾ, ਜਸਵੰਤ ਸਿੰਘ ਜ਼ਫ਼ਰ ਆਦਿ ਨੇ ਗੀਤ ਪ੍ਰਤੀ
ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ|ਕਿਸੇ ਦੇ ਪ੍ਰਤੀ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਨੂੰ ਹੀ ਅੰਗਰੇਜ਼ੀ ਭਾਸ਼ਾ ਵਿੱਚ “ਇੰਬਰੇਸ” ਨਾਂ ਦਿੱਤਾ ਗਿਆ ਹੈ| ਅੱਜ ਕਲ
ਦੀ ਪੀੜੀ ਨੂੰ ਇਸ ਸ਼ਬਦ ਦੀ ਜ਼ਮੀਨੀ ਪੱਧਰ ਤੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਚੰਗਾ ਸਮਾਜ ਉਸਾਰਿਆ ਜਾ ਸਕੇ ਅਤੇ ਇਹਨਾਂ ਗੀਤਾਂ ਨੂੰ ਵੱਧ ਤੋਂ ਵੱਧ
ਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਵੀ ਸੂਝਵਾਨ ਲਿਖਾਰੀ ਅਤੇ ਗਾਇਕ ਹੋਰ ਵੀ ਗੀਤ ਤਿਆਰ ਕਰ ਸਕਣ|
ਹਰਜਿੰਦਰ ਸਿੰਘ ਜਵੰਦਾ

12 ਦਸੰਬਰ ਦੇ ਰੇਲ ਜਾਮ ਐਕਸ਼ਨ ਚ ਸ਼ਾਮਲ ਹੋਵੇਗੀ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ)

ਜਗਰਾਉਂ ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਪੇਂਡੂ ਮਜਦੂਰ ਯੂਨੀਅਨ (ਮਸ਼ਾਲ) 12 ਦਿਸੰਬਰ ਦੇ ਮਜਦੂਰ ਜਥੇਬੰਦੀਆਂ ਵਲੋ ਕੀਤੇ ਜਾ ਰਹੇ ਰੇਲ ਜਾਮ ਐਕਸ਼ਨ ਚ ਸ਼ਾਮਲ ਹੌਵੇਗੀ। ਇਸ ਗਲ ਦਾ ਪ੍ਰਗਟਾਵਾ ਅਜ ਇੱਥੇ ਜਥੇਬੰਦੀ ਦੇ ਆਗੂਆਂ ਮਦਨ ਸਿੰਘ ਅਤੇ ਜਸਵਿੰਦਰ ਸਿੰਘ ਭਮਾਲ ਨੇ ਕੀਤਾ।ਉਨਾਂ ਕਿਹਾ ਕਿ ਪੰਜਾਬ ਦੀਆਂ ਪੇੰਡੂ/ਖੇਤ ਮਜਦੂਰ ਜਥੇਬੰਦੀਆਂ ਵਲੋਂ ਸੂਬੇ ਭਰ ਚ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਵਾਦਾ ਖਿਲਾਫੀ ਵਿਰੁੱਧ ਇਹ ਰੋਸ ਐਕਸ਼ਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਮਾਜ ਦੇ ਸਭ ਤੋਂ ਵੱਧ ਦਬੇ ਕੁਚਲੇ ਵਰਗ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਇਸ ਸੰਘਰਸ਼ ਦੋਰਾਨ ਪਹਿਲਾਂ ਪਟਿਆਲਾ ਤੇ ਫਿਰ ਮੋਰਿੰਡੇ ਵਡੇ ਰੋਸ ਪ੍ਰਦਰਸ਼ਨ ਕੀਤੇ । ਮੁੱਖ ਮੰਤਰੀ ਚੰਨੀ ਨਾਲ ਹੋਈਆਂ ਮੀਟਿੰਗਾਂ ਚ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜ ਮਰਲੇ ਦੇ ਪਲਾਟ, ਲਾਲ ਲਕੀਰ ਦੇ ਅੰਦਰ ਘਰਾਂ ਦੀ ਰਜਿਸਟਰੀ,ਬਿਜਲੀ ਬਿੱਲਾਂ ਦੇ ਬਕਾਏ ਰੱਦ, ਬਿਨਾਂ ਫੀਸ ਪੁੱਟੇ ਮੀਟਰ ਦੁਬਾਰਾ ਲਗਾਉਣ ,ਰਾਸ਼ਨ ਡਿੱਪੂਆਂ ਤੇ ਪੂਰੀ ਮਾਤਰਾ ਚ  ਸ਼ੁੱਧ ਰਾਸ਼ਨ , ਪੇਂਡੂ ਸਹਿਕਾਰੀ ਸੁਸਾਇਟੀਆਂ ਚ 25% ਹਿੱਸੇਦਾਰੀ ਤੇ ਪੰਜਾਹ ਹਜਾਰ ਤਕ ਦੇ ਕਰਜੇ,,ਪੰਚਾਇਤੀ ਜਮੀਨਾਂ ਚ ਤੀਜਾ ਹਿੱਸਾ, ਮਨਰੇਗਾ ਸਕੀਮ ਦੀ ਦਿਹਾੜੀ ਰੇਟ ਵਧਾਉਣ ਆਦਿ ਮੰਗਾਂ ਲਈ ਚਲ ਰਹੇ ਮਜਦੂਰ ਸੰਘਰਸ਼ ਪ੍ਰਤੀ ਸਰਕਾਰੀ ਰਵਈਏ ਖਿਲਾਫ ਇਹ ਰੇਲ ਜਾਮ ਕੀਤਾ ਜਾ ਰਿਹਾ ਹੈ।ਇਸ ਦੋਰਾਨ ਪਿੰਡਾਂ ਤੇ ਗਰੀਬ ਬਸਤੀਆਂ ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।ਬੀਤੇ ਦਿਨ ਮੁਹੱਲਾ ਮੁਕੰਦਪੁਰੀ ਚ ਕਰਨੈਲ ਸਿੰਘ ਭੋਲਾ TV ਨੇ ਇਸ ਰੇਲ ਜਾਮ ਚ ਭਾਗ ਲੈਣ ਦਾ ਐਲਾਨ ਕੀਤਾ।ਉਨਾਂ ਦਸਿਆ ਕਿ ਦੁਪਹਿਰ 12 ਵਜੇ ਤੋਂ ਚਾਰ ਵਜੇ ਤਕ ਕੀਤੇ ਜਾ ਰਹੇ ਇਸ ਜਾਮ ਦੀ ਸਫਲਤਾ ਲਈ ਫੂਡ ਏਜੰਸੀਆਂ ਦੇ ਮਜਦੂਰਾਂ ਦੀ  ਵਿਸ਼ਾਲ ਮੀਟਿੰਗ ਚ  ਵੀ ਇਸ ਐਕਸ਼ਨ ਚ ਭਾਗ ਲੈਣ ਦਾ ਐਲਾਨ ਕੀਤਾ ਗਿਆ ਹੈ।

ਮਾਮਲਾ ਪੁਲਿਸ ਅੱਤਿਆਚਾਰਾਂ ਦਾ  - ਵਫਦ ਜਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ ਜਲ਼ਦ ਕਾਰਵਾਈ ਦਾ ਭਰੋਸਾ 

ਪੁਲਿਸ ਅੱਤਿਆਚਾਰ ਤੋਂ ਇਹ ਅਭਾਗਣ ਧੀ ਇਨਸਾਫ਼ ਮੰਗਦੀ-ਮੰਗਦੀ ਦਮ ਤੋੜ ਗਈ

20 ਤਰੀਕ ਦਾ ਧਰਨਾ ਜਾਰੀ ਰਹੇਗਾ- ਆਗੂ

ਜਗਰਾਉਂ 10 ਦਸੰਬਰ (   ਜਸਮੇਲ ਗ਼ਾਲਿਬ ) ਪੁਲਿਸ ਜੁਲ਼ਮ ਤੋਂ ਪੀੜ੍ਹਤ ਦਲਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਡੀ.ਅੈਸ.ਪੀ.ਭਵਾਨੀਗੜ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਤਹਿ ਪ੍ਰੋਗਰਾਮ ਅਨੁਸਾਰ ਅੱਜ ਇਲਾਕੇ ਦੀਆਂ ਜੱਥੇਬੰਦੀਆਂ ਦਾ ਭਰਵਾਂ ਵਫਦ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤਰਲਿਚਨ ਸਿੰਘ ਝੋਰੜਾਂ ਨੌਜਵਾਨ ਭਾਰਤ ਸਭਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਮਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ( ਏਕਤਾ ਡਕੌਂਦਾ),  ਦੇ ਆਗੂਆਂ ਅਤੇ ਅੰਬੇਡਕਰੀਆਂ ਦਾ  ਇਕ ਵਫਦ ਜਿਲ੍ਹਾ ਪੁਲਿਸ ਮੁਖੀ ਜਗਰਾਉਂ ਰਾਜ ਬਚਨ ਸਿੰਘ ਸੰਧੂ ਨੂੰ ਮਿਲਿਆ  ਪ੍ਰੈਸ ਨੂੰ ਜਾਰੀ ਸਾਂਝੇ ਬਿਆਨ 'ਚ ਜਨਤਕ ਆਗੂਆਂ ਨੇ ਕਿਹਾ ਕਿ ਪੁਲਿਸ ਦੀ ਆਨਾ-ਕਾਨੀ ਖਿਲਾਫ਼ ਮਿਲੇ ਵਫਦ ਨੂੰ ਭਰੋਸਾ ਮਿਲਿਆ ਹ੍ਯੈ ਕਿ ਜਲਦ ਇਨਸਾਫ਼ ਮਿਲੇਗਾ।ਦੂਜੇ ਪੁਲਿਸ ਅੱਤਿਆਚਾਰ ਤੋਂ ਇਹ ਅਭਾਗਣ ਧੀ ਇਨਸਾਫ਼ ਮੰਗਦੀ-ਮੰਗਦੀ ਦਮ ਤੋੜ ਗਈ।ਭਾਰਤੀ ਕਾਨੂੰਨ ਪ੍ਰਬੰਧ ਅਤੇ ਅਖੌਤੀ ਲੋਕ ਪੱਖੀ ਕਹਾਉਦੇ ਲੀਡਰਾਂ ਦੇ ਮੂੰਹ ਚਪੇੜ ਹੈ। ਜਿਕਰਯੋਗ ਹੈ ਕਿ ਰਸੂਲਪੁਰ ਵਾਸੀ ਮਾਂ-ਧੀ ਨੂੰ ਮੌਕੇ ਥਾਣਾਮੁਖੀ ਨੇ ਅੱਧੀ ਰਾਤ ਨੂੰ ਥਾਣੇ ਚ ਕਰੰਟ ਲਗਾ ਕੇ ਅੱਤਿਆਚਾਰ ਕੀਤਾ ਸੀ ਪਰਿਵਾਰ ਲੰਬੇ ਸਮੇ ਇਨਸਾਫ਼ ਮੰਗਦਾ ਆ ਰਿਹਾ ਹੈ।

ਮਿਤੀ 13 ਦਿਸੰਬਰ ਸੋਮਵਾਰ ਸਵੇਰੇ 9 ਵਜੇ ਰੇਲ ਪਾਰਕ ਜਗਰਾਓ ਵਿਖੇ ਵੱਡੀ ਮੀਟਿੰਗ

ਸਿੱਧਵਾਂਬੇਟ, ਰਾਏਕੋਟ ਬਲਾਕਾਂ ਅਧੀਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਇਕਾਈਆਂ ਦੇ ਪ੍ਰਧਾਨ ਤੇ ਸਕੱਤਰ ਸਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 13 ਦਿਸੰਬਰ ਸੋਮਵਾਰ ਸਵੇਰੇ 9 ਵਜੇ ਰੇਲ ਪਾਰਕ ਜਗਰਾਓ ਵਿਖੇ ਵੱਡੀ ਮੀਟਿੰਗ ਰੱਖੀ ਗਈ ਹੈ । 
ਆਪ ਸਭ ਨੇ ਹਰ ਹਾਲਤ ਸਮੇਂ ਸਿਰ ਪੰਹੁਚਣਾ ਹੈ ਜੀ।    
 *15 ਦਿਸੰਬਰ ਨੂੰ ਰੇਲ ਪਾਰਕ ਜਗਰਾਓ ਸੰਘਰਸ਼ ਮੋਰਚੇ ਚ  ਸਵੇਰੇ 11 ਵਜੇ ਸਾਰੇ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਚ ਵੀਰਾਂ,ਭੈਣਾਂ, ਨੌਜਵਾਨਾਂ ਦਾ ਇਕੱਠ ਕਰਨਾ ਹੈ।ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਪੂਰੀ ਤਾਕਤ ਲਗਾਕੇ ਇਹ ਇਕੱਠ ਕਰਨਾ ਹੈ। 
ਇਥੇ ਕਾਨਫਰੰਸ ਤੋਂ ਬਾਅਦ ਸ਼ਹਿਰ ਵਿੱਚ ਵੱਡਾ ਧੰਨਵਾਦ ਤੇ ਜੇਤੂ ਮਾਰਚ ਕਰਾਂਗੇ।ਜਲੇਬੀਆਂ ਤੇ ਪਕੌੜਿਆਂ ਦਾ ਲੰਗਰ ਚੱਲੇਗਾ। 
ਦੇਸ਼ ਵਿਦੇਸ਼ ਦੀ ਪ੍ਰੈੱਸ ਕਵਰੇਜ ਹੋਵੇਗੀ। ਆਪਾਂ ਸ਼ਹੀਦ ਕਿਸਾਨਾਂ ਮਜਦੂਰਾਂ ਨੂੰ ਸ਼ਰਧਾਂਜਲੀ ਦੇਵਾਂਗੇ ਅਤੇ ਜਿੱਤ ਦਾ ਜਸ਼ਨ ਵੀ ਮਨਾਵਾਂਗੇ।                 
 *ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ 12 ਦਿਸੰਬਰ ਨੂੰ ਜਦੋਂ ਦਿੱਲੀ ਤੋਂ ਕਾਫਲੇ ਪਿੰਡਾਂ ਚ ਪੰਹੁਚਣ ਤਾਂ ਸਾਰੇ ਪਿੰਡਾਂ ਦੀਆਂ ਜੂਹਾਂ ਤੇ ਸਾਰੇ ਪਿੰਡ ਵਾਸੀ ਓਨਾਂ ਦੇ ਸਵਾਗਤ ਲਈ ਖੜੇ ਹੋਣ ਜੀ।     
ਜਿੱਤ ਦੀਆਂ ਮੁਬਾਰਕਾਂ ਸਾਰੇ ਵੀਰਾਂ , ਸਾਰੀਆਂ ਭੈਣਾਂ ਨੂੰ।   

 ਵਲੋਂ- 
ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ,  ਜਗਤਾਰ ਸਿੰਘ ਦੇਹੜਕਾ, ਰਾਮਸਰਨ ਸਿੰਘ ਰਸੂਲਪੁਰ, ਰਣਧੀਰ ਸਿੰਘ  ਬੱਸੀਆਂ

ਬੀਜੇਪੀ ਨਾਲ ਚੱਲ ਰਹੀ ਹੈ ਗੱਲਬਾਤ - ਪਰਮਿੰਦਰ ਸਿੰਘ ਢੀਂਡਸਾ  Video

ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤੇ ਭਾਜਪਾ ਨਾਲ ਗੱਠ ਜੋੜ ਦੇ ਸੰਕੇਤ। ਇੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕਿ ਭਾਜਪਾ ਨਾਲ ਮੀਟਿੰਗ ਕੀਤੀ ਗਈ ਹੈ ਆਉਣ ਵਾਲੇ ਸਮੇਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕਿ ਭਾਜਪਾ ਨਾਲ ਜਾ ਸਕਦਾ ਸਯੁੰਕਤ ਮੋਰਚਾ ਅਤੇ ਸਿਧੂੱ ਮੂਸੇਵਾਲੇ ਤੇ ਬੋਲੇ ਕਿ ਸਿਰਫ ਵੋਟਾਂ ਲੈਣ ਲਈ ਕਾਗਰਸ਼ ਨੇ ਸ਼ਾਮਿਲ ਕੀਤਾ ਸਿੱਧੂ ਮੂਸੇਵਾਲੇ ਵਾਲੇ ਨੂੰ ਪਰ ਲੋਕ ਸਮਝਦੇ ਨੇ

ਪਰਮਿੰਦਰ ਸਿੰਘ ਢੀਂਡਸਾ ਦੀ ਪ੍ਰੈੱਸ ਨਾਲ ਗੱਲਬਾਤ  

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਚੇਅਰਮੈਨ ਜਸਵੰਤ ਸਿੰਘ ਜੌਹਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ

ਲੋਕਾਂ ਦਾ ਨੇਤਾ ਜਸਵੰਤ ਜੌਹਲ ਸਾਥੋਂ ਹਮੇਸ਼ਾ ਲਈ ਦੂਰ ਚਲਾ ਗਿਆ- ਢੀਂਡਸਾ 

ਮਹਿਲ ਕਲਾਂ/ਬਰਨਾਲਾ - 10 ਦਸੰਬਰ - (ਗੁਰਸੇਵਕ ਸੋਹੀ )- ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ,ਸੀਨੀਅਰ ਕਾਂਗਰਸੀ ਆਗੂ ਸਰਪੰਚ ਜਸਵੰਤ ਸਿੰਘ ਜੌਹਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਪੰਡੋਰੀ (ਬਰਨਾਲਾ ) ਵਿਖੇ ਹੋਇਆ। ਇਸ ਮੌਕੇ ਪ੍ਰਕਾਸ਼ ਕਰਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਜਗਾਧਰੀ ਵਾਲੀਆਂ ਬੀਬੀਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਰਾਜਨੀਤਕ ,ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਸਰਪੰਚਾਂ ਪੰਚਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ। ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ,ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲੇ,ਸੀਨੀਅਰ ਕਾਂਗਰਸੀ ਆਗੂ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਚੇਅਰਮੈਨ ਜਸਵੰਤ ਸਿੰਘ ਜੌਹਲ ਦਾ ਸਮੁੱਚਾ ਜੀਵਨ ਲੋਕਾਂ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਜਿੱਥੇ ਲੰਮਾ ਸਮਾਂ ਸਿਆਸੀ ਕੈਰੀਅਰ ਦੇ ਚਲਦਿਆਂ 2003 ਤੋਂ ਪਿੰਡ ਦੀ ਅਗਵਾਈ ਕੀਤੀ, ਉਥੇ ਆਪਣੀ ਲਗਨ ਦੇ ਕਰਕੇ ਬਲਾਕ ਪ੍ਰਧਾਨ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਬਣੇ। ਉਹ ਕਾਂਗਰਸ ਪਾਰਟੀ ਦੇ ਸਿਰੜੀ ਸਿਪਾਹੀ ਸਨ। ਜਸਵੰਤ ਸਿੰਘ ਜੌਹਲ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਲੋਕਾਂ ਦਾ ਇੱਕ ਨੇਤਾ ਹਮੇਸ਼ਾ ਲਈ ਚਲਿਆ ਗਿਆ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਜੌਹਲ ਨੂੰ ਇਕ ਸਾਂਝੇ ਆਗੂ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਕਮਲ ਬੋਪਾਰਾਏ ਹਲਕਾ ਇੰਚਾਰਜ ਰਾਏਕੋਟ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਵਾਈਸ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ,ਬੀ ਡੀ ਪੀ ਓ ਜਸਵੰਤ ਸਿੰਘ ਬੜੈਚ, ਮਹੰਤ ਗੁਰਮੀਤ ਸਿੰਘ ਠੀਕਰੀਵਾਲਾ,ਪਰਮਜੀਤ ਸਿੰਘ ਜੌਂਟੀ ਮਾਨ,ਮਾ ਹਰਬੰਸ ਸਿੰਘ ਸ਼ੇਰਪੁਰ, ਯੂਥ ਕਾਂਗਰਸ ਪੰਜਾਬ ਦੇ ਆਗੂ ਬੰਨੀ ਖਹਿਰਾ, ਸਾਬਕਾ ਸਰਪੰਚ ਕੁਲਵੰਤ ਸਿੰਘ ਲੋਹਗੜ੍ਹ, ਐਡਵੋਕੇਟ ਗੁਰਿੰਦਰ ਸਿੰਘ ਗਿੰਦੀ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ,ਕਰਨ ਘੁਮਾਣ ਕਨੇਡਾ,ਜੁਗਰਾਜ ਸਿੰਘ ਛਾਪਾ ਕਮਲ ਧਾਲੀਵਾਲ,
ਡੀ ਐਮ ਓ ਮੰਡੀ ਬੋਰਡ ਜਸਪਾਲ ਸਿੰਘ,ਸਕੱਤਰ ਡੀਨਪਾਲ ਸਿੰਘ,ਸਕੱਤਰ ਮਨਪ੍ਰੀਤ ਸਿੰਘ,ਪਰਮਿੰਦਰ ਸਿੰਘ ਪੰਜ ਗਰਾਈਆਂ,ਮੁਲਾਜ਼ਮ ਆਗੂ ਰਾਜਿੰਦਰ ਸਿੰਘ ਗੋਗੀ,ਸੁਖਮਿੰਦਰ ਸਿੰਘ ਧੂਰਕੋਟੀਆ,ਰੀਡਰ ਡੀ ਐੱਸ ਪੀ ਗੁਰਦੀਪ ਸਿੰਘ,ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ,ਹਰਦੀਪ ਸਿੰਘ ਘੁੰਨਸ,ਹਰਸ਼ਦੀਪ ਸਿੰਘ ਬਿੱਟੂ,ਰਾਜਬੀਰ ਸਿੰਘ ਰਾਣੂੰ ਹਮੀਦੀ ,ਮਨਦੀਪ ਸਿੰਘ ਗਰੇਵਾਲ,ਕਲੱਬ ਪ੍ਰਧਾਨ ਨਿਰਭੈ ਸਿੰਘ,ਸਰਪੰਚ ਕਰਮ ਸਿੰਘ ਬਾਜਵਾ,ਆਡ਼੍ਹਤੀਆ ਵਿਜੇ ਕੁਮਾਰ,ਸੁਰੇਸ਼ ਕੁਮਾਰ ਬਿੱਲੂ,ਗਗਨ ਬਾਂਸਲ,ਮਿੰਟੂ ਲੋਹਗੜ,ਅਕਾਲੀ ਆਗੂ ਗੁਰਦੀਪ ਸਿੰਘ ਛਾਪਾ, ਗੁਰਦੀਪ ਸਿੰਘ ਦੀਵਾਨਾ,ਸਰਪੰਚ ਰਣਧੀਰ ਸਿੰਘ ਦੀਵਾਨਾ,ਬਲਦੇਵ ਸਿੰਘ ਪੇਧਨੀ,ਡਾ ਬਲਵੰਤ ਰਾਏ ਸਰਮਾਂ ਹਮੀਦੀ,ਪੰਚ ਗੁਰਪ੍ਰੀਤ ਸਿੰਘ ਚੀਨਾ,ਪ੍ਰੋਪਟੀ ਐਡਵਾਇਜਰ ਜਗਤਾਰ ਸਿੰਘ ਪੰਡੋਰੀ, ਫੌਜੀ ਸਰਬਜੀਤ ਸਿੰਘ ਮਹਿਲ ਕਲਾਂ,ਸੁਖਦੇਵ ਸਿੰਘ ਚੱਕ,ਸਰਪੰਚ ਰਾਜਾ ਬੀਹਲਾ,ਸੁਰਿੰਦਰ ਸਿੰਘ ਪੱਪੀ ਪੰਡੋਰੀ,ਕਿਸਾਨ ਆਗੂ ਅਵਤਾਰ ਸਿੰਘ ਚੀਮਾ ਮਹਿਲ ਕਲਾਂ ,ਬੀਕੇਯੂ ਕਾਦੀਆਂ ਦੇ ਆਗੂ ਯਾਦਵਿੰਦਰ ਸਿੰਘ ਯਾਦੂ ਛਾਪਾ,ਜਗਰੂਪ ਸਿੰਘ ਕਲਾਲਮਾਜਰਾ,ਬਲਜੀਤ ਸਿੰਘ ਨਿਹਾਲੂਵਾਲ,ਜਗਰਾਜ ਸਿੰਘ ਛਾਪਾ,ਸਤਨਾਮ ਸਿੰਘ ਪੱਤੀ,ਸਰਪੰਚ ਜਤਿੰਦਰ ਸਿੰਘ ਨਾਈਵਾਲਾ,ਐਮ ਸੀ ਧਰਮ ਸਿੰਘ,ਡਾ ਅਮਰਜੀਤ ਸਿੰਘ ਮਹਿਲ ਕਲਾਂ, ਬਿੱਟੂ ਚੀਮਾਂ,ਮੁਖਤਿਆਰ ਸਿੰਘ ਛਾਪਾ,ਐਡਵੋਕੇਟ ਜਸਵੀਰ ਸਿੰਘ ਖੇੜੀ,ਗੁਰਸਰਨ ਸਿੰਘ ਠੀਕਰੀਵਾਲ, ਚੇਅਰਪਰਸਨ ਸਰਬਜੀਤ ਕੌਰ ਖੁੱਡੀ,ਦਰਸਨ ਸਿੰਘ ਹਰੀ,ਨੱਥਾ ਸਿੰਘ ਬਾਠ ਪੰਡੋਰੀ, ਅਲਵੇਲ ਸਿੰਘ ਜੌਹਲ,ਸਰਪ੍ਰੀਤ ਸਿੰਘ ਜੌਹਲ ਸਮੇਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਪੰਚ ਸਰਪੰਚ ਤੇ ਲੋਕ ਹਾਜ਼ਰ ਸਨ। ਇਸ ਮੌਕੇ ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ,ਸਿਮਰਜੀਤ ਸਿੰਘ ਜੌਹਲ ਪੰਡੋਰੀ,ਅਮਨਦੀਪ ਸਿੰਘ ਜੌਹਲ  ਅਤੇ ਰੂਬਲ ਗਿੱਲ ਕੈਨੇਡਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਜ਼ਿੰਮੇਵਾਰੀ ਸੀਨੀਅਰ ਆਗੂ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਨੇ ਨਿਭਾਈ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਵਫ਼ਦ

ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਹੱਲ.. ਮੁੱਖ ਮੰਤਰੀ ਪੰਜਾਬ  
ਮਹਿਲਕਲਾਂ/ ਬਰਨਾਲਾ- 10 ਦਸੰਬਰ - (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦਾ ਤਿੰਨ ਮੈਂਬਰੀ ਵਫ਼ਦ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ  ਮਿਲਿਆ। ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਚੰਨੀ ਨਾਲ ਮੀਟਿੰਗ ਤੈਅ ਹੋਣ ਤੇ ਵੀ ਮੀਟਿੰਗ ਨਹੀਂ ਹੋ ਸਕੀ ਸੀ । ਇਸ ਦੇ ਰੋਸ ਵਜੋਂ ਅੱਜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ  ਨੇ ਰਾਇਤ ਬਾਹਰਾ ਇੰਸਟੀਚਿਊਟ ਦੇ ਕੈਂਪ ਅੱਗੇ ਇਕੱਠੇ ਹੋਏ। ਪੁਲੀਸ ਪਾਰਟੀ ਦੇ ਡਾ ਐਸ ਪੀ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਰੋਸ ਨੂੰ ਦੇਖਦੇ ਹੋਏ ਤਿੰਨ ਮੈਂਬਰੀ ਵਫਦ ਦੀ ਮੁਲਾਕਾਤ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨਾਲ ਕਰਵਾਈ।  ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ' ਸੂਬਾ ਮੀਤ ਪ੍ਰਧਾਨ ਡਾ ਵੇਦ ਪ੍ਰਕਾਸ਼ ਅਤੇ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ  ਕਟਾਰੀਆ ਸ਼ਾਮਲ ਹੋਏ। ਇਸ ਸਮੇਂ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਤਰ ਹੋਏ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਅਗਵਾਈ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ਸੂਬਾ ਮੀਤ ਪ੍ਰਧਾਨ ਡਾ ਗੁਰਮੁਖ ਸਿੰਘ ਜ਼ਿਲ੍ਹਾ ਸਕੱਤਰ ਡਾ ਪ੍ਰੇਮ ਸਲੋਹ ਜ਼ਿਲਾ ਕੈਸ਼ੀਅਰ ਡਾ ਕਸ਼ਮੀਰ ਸਿੰਘਅਤੇ ਡਾ ਗੁਰਮੀਤ ਸਿੰਘ ਰੋਪੜ ਨੇ ਕੀਤੀ ।
ਵਫਦ ਦੀ ਗੱਲਬਾਤ ਸੁਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਜਾਇਜ਼ ਠਹਿਰਾਇਆ ਅਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਤੁਹਾਡੇ ਮਸਲੇ ਬਾਰੇ ਮੈਨੂੰ ਪੂਰੀ ਜਾਣਕਾਰੀ ਹੈ। ਇਹ ਵਿਚਾਰ ਅਧੀਨ ਹੈ। ਇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਉਨ੍ਹਾਂ ਨੇ ਇਕੱਤਰ ਹੋਏ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਸਲਾ ਸਮਾਜਿਕ ਅਤੇ ਆਰਥਿਕ ਮਸਲਾ ਹੈ ।ਜਿਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਲਿਆ ਜਾਵੇਗਾ। ਇਸ ਸਮੇਂ ਬਲਾਕ  ਪ੍ਰਧਾਨ ਡਾ ਤੇਜਿੰਦਰ ਸਹਿਗਲ, ਡਾ ਮੰਗਤ ਰਾਏ ,ਡਾ ਅੰਮ੍ਰਿਤ ਲਾਲ  ਸਕੱਤਰ , ਡਾ ਸੁਰਿੰਦਰ ਕਾਹਲੋਂ ,ਡਾ ਮਨਜੀਤ ਸਿੰਘ, ਡਾ ਸੰਜੀਵ ਕੁਮਾਰ, ਡਾ ਪਵਨ ਤਾਜੋਵਾਲ ,ਡਾ ਮਨਜਿੰਦਰ ਵੰਗਾਂ, ਡਾ ਜੀਵਨ ਸਿੰਘ, ਡਾ ਸੁਖਮੰਦਰ ਸਿੰਘ ਬਡਾਲੀ, ਡਾ ਜਗਦੀਸ਼ ਬੰਗੜ ,ਡਾ ਚਰਨਜੀਤ ਸਿੰਘ ਭਰੋਮਾਜਰਾ, ਡਾ ਰਜੇਸ਼ ਮੇਨਕਾ, ਡਾ ਗੁਰਨਾਮ ਸਿੰਘ, ਡਾ ਲੇਖ ਰਾਜ ,ਡਾ ਜਸਬੀਰ ਗੜੀ,  ਡਾ ਸੁਰਿੰਦਰ ਨੌਰਥ, ਡਾ ਅਵਤਾਰ ਧੂਪੀਆ, ਡਾ ਰਾਮ ਲਾਲ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਤਦਾਦ ਵਿਚ ਡਾ ਸਾਹਿਬਾਨ ਸ਼ਾਮਲ ਸਨ।

15 ਸਾਲ ਪਹਿਲਾਂ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਬੀਬੀ ਕੁਲਵੰਤ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਪੰਜਾਬ ਦੀ ਇਸ ਦੁੱਖਾਂ ਮਾਰੀ ਧੀ ਨੇ ਆਪਣੇ ਆਖਰੀ ਸਾਹ ਵੀ ਇਨਸਾਫ਼ ਲਈ ਗੁਹਾਰ ਲਾਉਂਦਿਆਂ ਪੂਰੇ ਕੀਤੇ 

ਇਸ ਕਰੱਪਟ ਸਰਕਾਰੀ ਤਾਣੇ ਬਾਣੇ ਅਤੇ ਪ੍ਰਸ਼ਾਸਨ ਨੇ ਨਹੀਂ ਦਿੱਤਾ ਵਿਚਾਰੀ ਨੂੰ ਇਨਸਾਫ  

10 ਦਸੰਬਰ ਬਾਅਦ ਦੁਪਹਿਰ ਭਾਰਤ ਵਾਸੀਆਂ ਉੱਪਰ ਆਪਣੇ ਨਾਲ ਹੋਏ ਧੱਕੇ ਦੇ ਸਵਾਲ ਛੱਡ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਈ  

ਹੋਰ ਜਾਣਕਾਰੀ ਲਈ ਤੁਸੀਂ ਸਮਾਂ ਵੀਚਾਰ ਕੇ ਇਸ ਫੋਨ ਨੰਬਰ 8872200515 ਤੇ ਫੋਨ ਕਰ ਸਕਦੇ ਹੋ  

ਜਗਰਾਉਂ , 10 ਦਸੰਬਰ  ਪੱਤਰਕਾਰ ਜਸਮੇਲ ਗ਼ਾਲਿਬ  

ਖ਼ੂਬਸੂਰਤ ਚਿਹਰੇ ਤੋਂ ਹੱਡੀਆਂ ਦਾ ਪਿੰਜਰ ਬਣੀ ਪੰਜਾਬ ਦੀ ਨੌਜਵਾਨ ਧੀ ਕੁਲਵੰਤ ਕੌਰ ਪੁਲੀਸ ਤਸ਼ੱਦਦ ਉੱਪਰ ਕਾਲਖ ਮਲ ਅੱਜ ਪੂਰੀ ਹੋ ਗਈ

ਬੱਤੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ  

ਦਿੱਲੀ /ਸਿੰਘੂ ਬਾਰਡਰ , 9 ਦਸੰਬਰ  (ਗੁਰਸੇਵਕ ਸੋਹੀ ) 

ਪੰਜਾਬ ਦੀ ਬੱਤੀ ਜਥੇਬੰਦੀਆਂ ਦੀ ਸਿੰਘ ਬਾਡਰ ਦਿੱਲੀ ਉੱਪਰ ਹੋਈ ਅਹਿਮ ਮੀਟਿੰਗ ਵਿੱਚ ਲਏ ਗਏ ਅਹਿਮ ਫ਼ੈਸਲੇ  

1) 9 ਦਸੰਬਰ ਨੂੰ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ ਤੇ ਤੋਂ ਫਤਹਿ ਅਰਦਾਸ ਹੋਵੇਗੀ । 

2) 11 ਦਸੰਬਰ ਨੂੰ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੋਂ ਸਵੇਰੇ 9 ਵਜੇ ਵਾਪਸੀ ਰਵਾਨਗੀ ।

3)13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। 

4)15 ਦਸੰਬਰ ਨੂੰ ਪੰਜਾਬ ਚ ਚਲਦੇ ਸਾਰੇ ਮੋਰਚੇ ਸਮਾਪਿਤ ਜਾਣਗੇ  ।

ਬੇਹੱਦ ਜਰੂਰੀ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋ ਜ਼ਿੰਦਗੀ ਦੇ ਰਾਹਾਂ ਵਿੱਚ ਮੁਸੀਬਤਾਂ ਤਾਂ ਆਉਣਾ ਸੁਭਾਵਿਕ ਹੀ ਹੈ ।ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਤਰਾ ਚੜਾਅ ਆਉਂਦੇ ਹੀ ਰਹਿੰਦੇ ਹਨ।ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਅਸੀਂ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ।ਚਾਹੇ ਸਾਡੇ ਕੋਲ ਲੱਖ ਇਨਸਾਨ ਹੋਣ ਪਰ ਅਸੀਂ ਫਿਰ ਵੀ ਆਪਣੀ ਹੋਂਦ ਇਕੱਲੀ ਮਹਿਸੂਸ ਕਰਦੇ ਹਾਂ।ਅਜਿਹਾ ਇਸ ਲਈ ਹੁੰਦਾ ਕਿਉਕਿ ਅਸੀਂ ਜਿਸ ਚੀਜ ਨਾਲ ਨੇੜਤਾ ਮਹਿਸੂਸ ਕਰਦੇ ਜੇਕਰ ਉਹ ਸਾਡੇ ਤੋ ਦੂਰ ਹੋ ਜਾਂਦੀ ਹੈ ਤਾ ਅਸੀਂ ਅਜਿਹੀ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਾਂ ਭਾਵ ਅਸੀਂ ਸਭ ਕੁੱਝ ਕੋਲ ਹੁੰਦੇ ਵੀ ਸਿਰਫ ਉਸ ਚੀਜ ਨੂੰ ਹੀ ਲੱਭਦੇ ਰਹਿੰਦੇ ਹਾਂ ।ਜੋ ਸਾਡੇ ਤੋਂ ਖੁੱਸ ਚੁੱਕੀ ਹੁੰਦੀ ਹੈ।ਬੀਤੇ ਵੇਲੇ ਨੂੰ ਯਾਦ ਕਰਕੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਹੁਸੀਨ ਪਲ ਗੁਆ ਬੈਠਦੇ ਹਾਂ।ਜ਼ਰੂਰੀ ਨਹੀਂ ਹੁੰਦਾ ਕਿ ਜੇ ਅੱਜ ਔਖਾ ਸਮਾਂ ਆਇਆ ਹੈ ਕੱਲ ਨੂੰ ਵੀ ਏਹੋ ਹੀ ਰਹੇ ਕੀ ਪਤਾ ਪਰਮਾਤਮਾ ਨੇ ਤੁਹਾਡੇ ਲਈ ਚੰਗਾ ਸੋਚ ਰੱਖਿਆਂ ਹੋਵੇ ।ਤੁਹਾਡੀ ਜ਼ਿੰਦਗੀ ਦੇ ਆਉਣ ਵਾਲੇ ਪਲ ਚੰਗੇ ਹੋਣ।ਮੈ ਇਹ ਨਹੀਂ ਕਹਿੰਦੀ ਕੀ ਪੁਰਾਣੇ ਸਮੇਂ ਨੂੰ ਭੁੱਲੋ ਪਰ ਨਾਲ ਲੈਕੇ ਵੀ ਜ਼ਿੰਦਗੀ ਨਹੀਂ ਲੰਘਦੀ ਕਿਉਂਕਿ ਅਸੀਂ ਉਹਨਾਂ ਸਮਾਂ ਆਪਣੀ ਜ਼ਿੰਦਗੀ ਵਿੱਚ ਨਵੀਂਆਂ ਚੀਜ਼ਾਂ ਨੂੰ ਤਬਦੀਲੀਆਂ ਨੂੰ ਸਹਿਣ ਨਹੀਂ ਕਰ ਸਕਦੇ ਅਪਣਾ ਨਹੀਂ ਸਕਦੇ ਜਿੰਨਾ ਸਮਾਂ ਅਸੀਂ ਭੂਤਕਾਲ ਵਿੱਚੋਂ ਬਾਹਰ ਨਹੀਂ ਆਉਂਦੇ ।ਸੋ ਭੂਤਕਾਲ ਨੂੰ ਇੱਕ ਕੋਨੇ ਵਿੱਚ ਰੱਖ ਹਮੇਸ਼ਾ ਅੱਗੇ ਬਾਰੇ ਸੋਚਣਾ ਸਿੱਖੋ । ਬੇਹੱਦ ਜਰੂਰੀ ਹੋ ਜਾਦਾ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ।ਜੇਕਰ ਸਾਡੇ ਅੰਦਰ ਲੜਨ ਦੀ ਸ਼ਕਤੀ ਖ਼ਤਮ ਹੋ ਜਾਵੇਗੀ ਤਾਂ ਅਸੀਂ ਮੁਸੀਬਤਾਂ ਨਾਲ ਕਿਵੇਂ ਲੜ ਸਕਦੇ ਹਾਂ।ਮੁਸੀਬਤਾਂ ਤਾ ਜ਼ਿੰਦਗੀ ਵਿੱਚ ਪਾਣੀ ਦੇ ਵਹਾਅ ਦੀ ਤਰਾਂ ਆਉਦੀਆਂ ਰਹਿੰਦੀਆਂ ਹਨ ਤੇ ਸਾਹਸੀ ਬਹਾਦਰ ਲੋਕ ਉਹਨਾਂ ਨੂੰ ਪਾਰ ਕਰਦੇ ਜਾਂਦੇ ਹਨ ਇੱਕ ਦਿਨ ਮੰਜਿਲ ਪ੍ਰਾਪਤ ਕਰ ਲੈਂਦੇ ਹਨ।ਜੇਕਰ ਤੁਸੀਂ ਮੁਸੀਬਤਾਂ ਨੂੰ ਪਾਰ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਸਵੀਕਾਰ ਕਰ ਸਕਦੇ ਹੋ ।ਮੁਸੀਬਤਾਂ ਠੋਕਰਾਂ ਹੀ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ।ਸਿਆਣੇ ਕਹਿੰਦੇ ਹਨ ਕਿ ਠੋਕਰਾਂ ਖਾ ਕੇ ਅਕਲ ਆਉਂਦੀ ਹੈ।ਇਨਸਾਨ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਆਓ ਆਪਾ ਪ੍ਰਣ ਕਰੀਏ ਕਿ ਜੋ ਪਰਮਾਤਮਾ ਨੇ ਸਾਨੂੰ ਬੁੱਧੀ ਬਖ਼ਸ਼ੀ ਹੈ ਅਸੀਂ ਉਸਦਾ ਪ੍ਰਯੋਗ ਕਰਕੇ ਮੁਸੀਬਤਾਂ ਨੂੰ ਖਿੜੇ ਹੱਥ ਪ੍ਰਵਾਨ ਕਰਕੇ ਹੌਸਲੇ ਨਾਲ ਪਾਰ ਕਰਨਾ ਸਿੱਖੀਏ ।ਕਹਿੰਦੇ ਹਨ ਕਿ ਸਮੇਂ ਦੇ ਮਾੜੇ ਹਾਲਾਤਾਂ ਨੂੰ ਹੌਸਲੇ ਤੇ ਮਿਹਨਤ ਨਾਲ ਬਦਲਿਆ ਜਾ ਸਕਦਾ ।ਆਓ ਅਸੀਂ ਵੀ ਆਪਣਾ ਸਮਾਂ ਮਿਹਨਤ ਤੇ ਹੌਸਲੇ ਨਾਲ ਬਦਲੀਏ।ਕਦੇ ਵੀ ਮੁਸੀਬਤਾਂ ਅੱਗੇ ਦਿਲ ਨਾ ਹਾਰੀਏ।
ਗਗਨਦੀਪ ਧਾਲੀਵਾਲ ।

ਕੈਪਟਨ-ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਆਖੀ ਵੱਡੀ ਗੱਲ

ਚੰਡੀਗੜ੍ਹ- 08 ਦਸੰਬਰ (ਗੁਰਸੇਵਕ ਸੋਹੀ) :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਦੀ ਚੱਲ ਰਹੀ ਗੱਲਬਾਤ ਨੂੰ ਲੈ ਕੇ ਢੀਂਡਸਾ ਨੇ ਕਿਹਾ ਹੈ ਕਿ ਹਾਲੇ ਤਕ ਕੇਂਦਰੀ ਗ੍ਰਹਿ ਮੰਤਰੀ ਨਾਲ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਕ ਬੈਠਕ ਜ਼ਰੂਰ ਹੋਈ ਹੈ। ਇਹ ਗੱਲਬਾਤ ਕਾਫ਼ੀ ਸਕਾਰਾਤਮਕ ਰਹੀ ਹੈ। ਢੀਂਡਸਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੀ ਗ੍ਰਹਿ ਮੰਤਰੀ ਨਾਲ ਕਰੀਬ ਅੱਧਾ ਘੰਟਾ ਬੈਠਕ ਹੋਈ ਸੀ। ਗਠਜੋੜ ’ਤੇ ਕੁਝ ਵੀ ਤਤਕਾਲ ਕਹਿ ਸਕਣਾ ਮੁਸ਼ਕਿਲ ਹੈ ਕਿਉਂਕਿ ਇਹ ਫ਼ੈਸਲਾ ਪਾਰਟੀ ਨੇ ਲੈਣਾ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਵੀ ਕਿਹਾ ਹੈ ਕਿ ਉਹ ਪਾਰਟੀ ਪਲੇਟਫਾਰਮ ’ਤੇ ਗੱਲ ਰੱਖਣਗੇ ਕਿਉਂਕਿ ਗਠਜੋੜ ਵਿਚ ਕਾਫ਼ੀ ਕੁਝ ਨਿਰਧਾਰਤ ਹੁੰਦਾ ਹੈ।
ਉੱਧਰ, ਢੀਂਡਸਾ ਦੇ ਇਸ ਬਿਆਨ ਨਾਲ ਪੰਜਾਬ ਦੀ ਰਾਜਨੀਤੀ ਭਖ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਨਾਲ ਢੀਂਡਸਾ ਦੀ ਗੱਲਬਾਤ ਦਾ ਸਵਾਗਤ ਕੀਤਾ ਹੈ। ਕੈਪਟਨ ਨੇ ਕਿਹਾ ਕਿ ਹਮਖਿਆਲੀ ਪਾਰਟੀਆਂ ਨੂੰ ਇਕ ਮੰਚ ’ਤੇ ਆਉਣਾ ਚਾਹੀਦਾ ਹੈ।
ਉਂਝ ਢੀਂਡਸਾ ਦਾ ਆਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚਾਹੁੰਦਾ ਹੈ ਕਿ ਪੰਜਾਬ ਵਿਚ ਲੋਕ-ਹਿਤੈਸ਼ੀ ਪਾਰਟੀ ਬਣੇ, ਜਿਸ ਵਿਚ ਉਨ੍ਹਾਂ ਦਾ ਯੋਗਦਾਨ ਹੋਵੇ ਪਰ ਸਾਡੀ ਪਾਰਟੀ ਦਾ ਕੋਈ ਵੀ ਆਗੂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ’ਚ ਉਹ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾਉਣਾ ਨਹੀਂ ਚਾਹੁੰਦੇ ਬਲਕਿ ਉਨ੍ਹਾਂ ਦਾ ਮੁੱਖ ਉਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਹੈ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਗ਼ਮਾਂ ਦੀ ਭੱਠੀ 

ਉਹ ਬਣ ਜਾਂ ਫੇਰ ਉਹੀ ਬਣ ਜਾ ਇਹੀ ਸੋਚਦਾ ਰਿਹਾ ।
ਅਰਮਾਨਾਂ ਆਪਣਿਆਂ ਦਾ ਮੈਂ ਗਲਾ ਘੋਟਦਾ ਰਿਹਾ ।

ਉੱਜੜ ਗਈਆ ਪੇਪਰ ਸੱਧਰਾਂ ਸਭ ਦਿਲ ਮੇਰੇ ਦੀਆਂ 
ਇਕ ਉਡਾਰੀ ਉੱਚੀ ਦਿਲ ਲਾਉਣ ਦੀ ਲੋਚਦਾ ਰਿਹਾ ।

ਲੱਗ ਜਾਵੇ ਨਾ ਹਵਾ ਦਿਲ ਦੀ ਪੀੜ ਨੂੰ ਲਕੋ ਕੇ ਰੱਖਿਆਂ 
ਚਾਰੇ ਪੱਲਿਆ ਨੂੰ ਤਾਂ ਹੀ ਮੈਂ ਬੋਚਦਾ ਰਿਹਾ ।

ਸਹਾਰਾ ਦਿੱਤਾ ਸੀ ਜਿਨ੍ਹਾਂ ਹੱਥਾਂ ਨਾਲ ਉਹਨਾਂ ਨੂੰ 
ਉਹ ਜ਼ਾਲਿਮ ਉਨ੍ਹਾਂ ਹੱਥਾਂ ਦਾ ਮਾਸ ਨੋਚਦਾ ਰਿਹਾ ।

ਆਪਣੇ ਹੱਕ ਵਾਸਤੇ ਚੁੱਕਿਆ ਸੀ ਮੈਂ ਕਦਮ 
ਮੈਨੂੰ ਪਤਾ ਨਹੀਉਂ ਉਹ ਕਿਉਂ ਰੋਕਦਾ ਰਿਹਾ ।

ਕਦਮ ਕਦਮ ਤੇ ਜ਼ਿੰਦਗੀ ਮੈਨੂੰ ਧੋਖਾ ਦੇ ਰਹੀ ਏ 
ਐਪਰ ਹੁਣ ਨਾ ਡਰ ਮੈਨੂੰ ਆਪਣੀ ਮੌਤ ਦਾ ਰਿਹਾ ।

"ਸ਼ਾਇਰ "ਨੂੰ ਤੁਰ ਗਏ ਛੱਡ ਕੇ ਉਹ ਕੱਲਾ ਹੀ 
ਜਿਹਦੇ ਵਾਸਤੇ ਮੈਂ ਗ਼ਮਾਂ ਦੀ ਭੱਠੀ ਝੋਕਦਾ ਰਿਹਾ ।

 

2) 

ਦੁਨੀਆਂ ਦਾ ਖਿਆਲ ਅਸੀਂ ਛੱਡ ਕੇ ਨੀ ।
ਅੱਜ ਆ ਗਏ ਹਾਂ ਤੇਰੇ ਦੁਆਰ ਹੀਰੇ 

ਬਗਲੀ ਤਰਲਿਆ ਦੀ ਚਿੱਪੀ ਹੋਂਕਿਆ ਦੀ 
ਕਾਸਾ ਆਸਾਂ ਦਾ ਮੇਰੇ ਹੱਥ ਵਿਚਕਾਰ ਹੀਰੇ ।

ਚਿਮਟਾ ਚੌਕਰਾ ਦਾ ਮਾਲਾ ਹੰਝੂਆਂ ਦੀ 
ਬੱਸ ਤੇਰੇ ਨਾਮ ਦੀ ਰੱਟ ਲਗਾਤਾਰ ਹੀਰੇ ।

ਸਾਨੂੰ ਮਿੱਠੇ ਬੋਲਾਂ ਦੀ ਖ਼ੈਰ ਪਾ ਦੇ ।
ਅਸੀਂ ਤਾਂ ਇਸ਼ਕ ਦੇ ਹਾਂ ਬੀਮਾਰ ਹੀਰੇ 

ਦੱਸ ਕਿਹੜਾ ਕਰੇ ਇਲਾਜ ਮੇਰੇ ਰੋਗ ਦਾ ।
ਮੈਨੂੰ ਤਾਂ ਚੜਿਆ ਇਸ਼ਕ ਦਾ ਬੁਖਾਰ ਹੀਰੇ ।

ਤੇਰੀ ਮੇਰੀ ਇਹ ਪ੍ਰੀਤ ਕਹਾਣੀ ਨੀ ।
ਸਦਾ ਅਮਰ ਰਹੇਗੀ ਵਿੱਚ ਸੰਸਾਰ ਹੀਰੇ ।

ਜਿਹਦੀ ਝੋਲੀ ਚ ਹੋਣ ਲੱਖਾਂ ਗ਼ਮ ਯਾਰੋ ।
ਰੋ ਰੋ ਦਿਨ ਗੁਜਾਰਦਾ "ਸ਼ਾਇਰ " ਹੀਰੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪਿੰਡ ਗਾਲਬ ਰਣ ਸਿੰਘ ਵਿੱਚ ਇੱਕ ਰੋਜ਼ਾ ਕੱਬਡੀ ਟੂਰਨਾਮੈਂਟ 8 ਦਸੰਬਰ 2021

ਦਲਜਿੰਦਰ ਸਿੰਘ ਸਮਰਾ ਯੂ ਕੇ ਵਾਲੇ ਦੇ ਰਹੇ ਹਨ ਵਿਸ਼ੇਸ਼ ਸਹਿਯੋਗ

ਜਗਰਾਉਂ 7 ਦਸੰਬਰ (ਜਸਮੇਲ ਗ਼ਾਲਿਬ) ਇਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿੱਚ ਸ਼ਹੀਦ ਬਾਬਾ ਮੰਮਣ ਸਿੰਘ ਜੀ ਕੋਰੋਟਾਣਾ ਵਾਲਿਆਂ ਦੀ ਯਾਦਗਿਰੀ ਨੂੰ ਸਮਰਪਤ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ 8 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਕਬੱਡੀ 70 ਕਿੱਲੋ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ।ਇਸ ਵਿੱਚ 70 ਕਿਲੋ ਕੱਬਡੀ  ਨੂੰ ਪਹਿਲਾ ਇਨਾਮ 15000 ਤੇ ਦੂਸਰਾ ਇਨਾਮ 10000 ਦਾ ਦਿੱਤਾ ਜਾਵੇਗਾ ।ਇਸ ਕਬੱਡੀ ਟੂਰਨਾਮੈਂਟ ਵਿਚ ਬਿੱਲਾ ਗ਼ਾਲਿਬ  ਵੱਲੋਂ ਰੈਫਰੀ ਕੀਤੀ ਜਾਵੇਗੀ।ਇਸ ਟੂਰਨਾਮੈਂਟ ਚ ਕਬੱਡੀ ਟੂਰਨਾਮੈਂਟ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲਿਆ ਵਿੱਚ   ਦਲਜਿੰਦਰ ਸਿੰਘ ਯੂਕੇ,ਨਰਿੰਦਰ ਸਿੰਘ ਕਨੇਡਾ,ਇਕਬਾਲ ਸਿੰਘ ਕਨੇਡਾ, ਮਾਸਟਰ ਲਵਪ੍ਰੀਤ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਤੇਜਿੰਦਰ ਸਿੰਘ ਤੇਜ਼ੀ,ਪ੍ਰਭਜੋਤ ਸਿੰਘ,ਅਤੇ ਹੋਰ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਕਬੱਡੀ ਦੇ ਟੂਰਨਾਮੈਂਟ ਦੇ ਕਮੇਟੀ ਮੈਂਬਰ ਯੁਵਰਾਜ ਸਿੰਘ,ਸੰਜੀਵ,ਅਵਤਾਰ,ਖ਼ੁਸ਼ੀ ਪ੍ਰਭਜੋਤ ਪ੍ਰਭਜੋਤ,ਜ਼ੋਬਨ, ਜਸ਼ਨ  ਆਦਿ ਹਨ । ਇਸ ਕਬੱਡੀ ਟੂਰਨਾਮੈਂਟ ਵਿੱਚ ਕਬੱਡੀ ਖਿਡਾਰੀ ਅਮਨਾ ਗ਼ਾਲਿਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਇਸ ਕਬੱਡੀ ਟੂਰਨਾਮੈਂਟ ਵਿੱਚ ਕੁਡ਼ੀਆਂ ਦਾ ਵਿਸ਼ੇਸ਼ ਮੈਚ ਅਤੇ 50 ਸਾਲਾ ਦਾ ਕਬੱਡੀ ਸ਼ੋਅ ਮੈਚ ਕਰਵਾਇਆ ਜਾਵੇਗਾ।ਇਸ ਕਬੱਡੀ ਟੂਰਨਾਮੈਂਟ ਵਿੱਚ ਫਤਿਹਗਡ਼੍ਹ ਕੋਰੋਟਾਣਾ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਵੇਗੀ।ਇਸ ਸਮੇਂ ਮੈਂਬਰ ਸੋਮਨਾਥ,ਦਵਿੰਦਰ ਸਿੰਘ ਸਾਬਕਾ ਮੈਂਬਰ,ਸੁਖਵਿੰਦਰ ਸਿੰਘ ਸਾਬਕਾ ਮੈਂਬਰ,ਸਾਬਕਾ ਮੈਂਬਰ ਬਲਜੀਤ ਸਿੰਘ,ਕਬੱਡੀ ਕੋਚ ਕਾਕਾ ਸ਼ੇਖ਼ ਦੌਲਤ,ਮਾਸਟਰ ਲਵਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਪੁਲੀਸ ਅੱਤਿਆਚਾਰ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਫ਼ੈਸਲਾ 

16 ਵੱਖ ਵੱਖ ਜਥੇਬੰਦੀਆਂ ਦੀ ਜਗਰਾਉਂ ਵਿਖੇ ਹੋਈ ਮੀਟਿੰਗ, 20 ਦਸੰਬਰ ਨੂੰ ਲੱਗੇਗਾ ਧਰਨਾ  

ਜਗਰਾਉਂ 7 ਦਸੰਬਰ   ( ਜਸਮੇਲ ਗ਼ਾਲਿਬ    ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਜਾਂਚ-ਪੜਤਾਲਾਂ ਦੋਸ਼ੀ ਪਾਏ ਤੱਤਕਾਲੀ ਥਾਣਾ ਮੁਖੀ ਅਤੇ ਹੁਣ ਡੀ.ਅੈਸ.ਪੀ.ਭਵਾਨੀਗੜ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਖਿਲਾਫ਼ ਅੱਜ ਇਲਾਕੇ ਦੀਆਂ ਜ਼ੁਝਾਰੂ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ( ਏਕਤਾ ਡਕੌਂਦਾ), ਕਿਰਤੀ ਕਿਸਾਨ ਯੂਥ ਵਿੰਗ, ਪੇਂਡੂ ਮਜ਼ਦੂਰ ਯੂਨੀਅਨ, ਜ਼ਮਹੂਰੀ ਕਿਸਾਨ ਸਭਾ, ਕਿਸਾਨ ਬਚਾਓ ਮੋਰਚਾ, ਜੈ ਹਵਾਨ ਜੈ ਕਿਸਾਨ ਮੰਚ, ਸ਼ਹੀਦ ਕਰਤਾਰ ਸਿੰਘ ਸ਼ਰਾਭਾ ਭਲਾਈ ਮੰਚ, ਲੋਕ ਸੇਵਾ ਸੁਸਾਇਟੀ ਅਤੇ ਅੰਬੇਡਕਰੀ ਸੰਗਠਨਾਂ 'ਤੇ ਅਧਾਰਿਤ 16 ਵੱਖ-ਵੱਖ  ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਜੱਥੇਬੰਦੀਆਂ ਨੇ ਸਾਂਝੇ ਤੌਰ 'ਤੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਪ੍ਰੈਸ ਨੂੰ ਜਾਰੀ ਸਾਂਝੇ ਬਿਆਨ 'ਚ ਜਨਤਕ ਆਗੂ ਗੁਰਦੀਪ ਸਿੰਘ ਮੋਤੀ, ਤਰਲੋਚਨ ਝੋਰੜਾ, ਕਰਮਜੀਤ ਕੋਟਕਪੂਰਾ, ਇੰਦਰਜੀਤ ਧਾਲੀਵਾਲ, ਅਵਤਾਰ ਰਸੂਲਪੁਰ, ਸੁਖ ਜਗਰਾਉਂ ਤੇ ਬੂਟਾ ਸਿੰਘ ਮਲਕ ਨੇ ਕਿਹਾ ਕਿ ਪੁਲਿਸ ਦੀ ਆਨਾ-ਕਾਨੀ ਖਿਲਾਫ਼ ਜਨਤਕ ਸੰਘਰਸ਼ ਅਰੰਭ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਨ੍ਹਾਂ ਕਿਹਾ ਕਿ ਮਸਲ਼ੇ ਦੇ ਹੱਲ਼ ਲਈ ਪਹਿਲਾਂ ਚਿਤਾਵਨੀ ਵਜੋਂ 10 ਦਸੰਬਰ ਨੂੰ ਇੱਕ ਵੱਡਾ ਵਫਦ ਜਿਲ੍ਹਾ ਪੁਲਿਸ ਮੁਖੀ ਨੂੰ ਮਿਲੇਗਾ ਅਤੇ ਲੋੜ ਮੁਤਾਬਿਕ ਅੱਗੇ ਰੋਸ ਪ੍ਰਦਰਸ਼ਨ ਲਈ ਅਗਲੀ ਰਣਨੀਤੀ ਘੜੇਗਾ। ਇਸ ਸਮੇਂ ਮੀਟਿੰਗ ਵਿੱਚ ਮਾਸਟਰ ਗੁਰਮੇਲ਼ ਰੂਮੀ, ਸੱਤਪਾਲ ਦੇਹੜਕਾ, ਸਰਪੰਚ ਬਲਵੀਰ ਸਿੰਘ , ਕੁਲਦੀਪ ਸਿੰਘ, ਸੁਖਦੇਵ ਮੁਲਾਂਪੁਰ, ਹਰਜਿੰਦਰ ਸਿੰਘ ਘੁਮਾਣ , ਦੇਵ ਸਰਾਭਾ ਤੇ ਅਮਨ ਗੁੜੇ ਆਦਿ ਹਾਜ਼ਰ ਸਨ।