You are here

ਪੰਜਾਬ

ਲੁਧਿਆਣਾ ਬੰਬ ਧਮਾਕੇ ਤੋਂ ਉਪਜੇ ਸਮੀਕਰਨਾਂ ਉਪਰ ਮੇਰੀ ਵਿਚਾਰ  ✍️.  ਅਮਨਜੀਤ ਸਿੰਘ ਖਹਿਰਾ 

ਇਕ ਪੁਲੀਸ ਮੁਲਾਜ਼ਮ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਰੰਜਿਸ਼ ਕਾਰਨ ਹੋਏ ਧਮਾਕੇ  ਨੂੰ ਅਤਿਵਾਦੀ ਗਤੀਵਿਧੀਆਂ ਨਾਲ ਜੋੜ ਕੇ ਦੇਖਣਾ  ਸ਼ਾਇਦ ਪੁਲਿਟੀਕਲ ਲੋਕਾਂ ਦਾ ਮੋਟਿਫ਼ ਹੋਵੇ  ਪਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ  ਆਪਸੀ ਭਾਈਚਾਰਕ ਸਾਂਝ  ਅਤੇ  ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ। ਦੋ ਦਿਨਾਂ ਵਿੱਚ ਪੰਜਾਬ ਪੁਲੀਸ ਨੇ ਇਸ ਕੇਸ ਦੀ ਸਹੀ ਜਾਂਚ ਕਰਕੇ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ  । ਸਾਨੂੰ ਇਸ ਗੱਲ ਤੋਂ ਮੁਨਕਰ ਹੋਣ ਦੀ ਜ਼ਰੂਰਤ ਨਹੀਂ ਪਰ ਵਿਚਾਰਨ ਦੀ ਲੋੜ ਹੈ। 

ਕੇਂਦਰ ਵੱਲੋਂ ਸੂਬਿਆਂ ਦੇ ਮਾਮਲਿਆਂ ਵਿੱਚ ਦਖਲ ਲਗਾਤਾਰ ਵੱਧ ਰਿਹਾ ਹੈ। ਪਹਿਲਾਂ ਪੰਜਾਬ ਸਮੇਤ ਕੁਝ ਰਾਜਾਂ ’ਚ ਬੀ.ਐਸ.ਐੱਫ. ਦੇ ਅਧਿਕਾਰ ਖੇਤਰ ਨੂੰ 15 ਤੋਂ ਵਧਾਅ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ। ਇਹ ਵਿਵਾਦ ਹਾਲੇ ਮੁੱਕਾ ਨਹੀਂ ਹੁਣ ਆਨੇ-ਬਹਾਨੇ ਅਮਨ ਕਾਨੂੰਨ ਨਾਲ ਜੁੜੇ ਮਸਲਿਆਂ ਵਿੱਚ ਕੇਂਦਰ ਮਲੋਜੋਰੀ ਦਖਲ ਦੇ ਰਿਹਾ ਹੈ। ਬੇਸ਼ਕ ਕੇਂਦਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅਪਰਾਧਾਂ ਨੂੰ ਠੱਲ੍ਹਣ ਲਈ ਸੂਬਿਆਂ ਦੀ ਮੱਦਦ ਕਰ ਰਿਹਾ ਹੈ ਪ੍ਰੰਤੂ ਸਹਿਜ ਤਰੀਕੇ ਨਾਲ ਦਿੱਤਾ ਜਾ ਰਿਹਾ ਇਹ ਦਖਲ  ਆਉਣ ਵਾਲੇ ਸਮੇਂ ਵਿੱਚ ਸੂਬਿਆਂ ਲਈ ਵੱਡਾ ਖਤਰਾ ਬਣ ਸਕਦਾ ਹੈ। ਲੁਧਿਆਣਾ ਵਿਖੇ ਅਦਾਲਤ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਕੇਂਦਰ ਲਗਾਤਾਰ ਦਿਲਚਸਪੀ ਦਿਖਾਅ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਕੇਂਦਰ ਵੱਲੋਂ ਇਸ ਦੌਰਾਨ ਕੇਂਦਰੀ ਜਾਂਚ ਏਜੰਸੀ ਨੂੰ ਸਮਾਂਨਾਤਰ ਜਾਂਚ ਦੇ ਹੁਕਮ ਦੇ ਦਿੱਤੇ ਗਏ। ਇਸ ਦੌਰਾਨ ਕੇਂਦਰ ਵੱਲੋਂ ਪੰਜਾਬ ਸਰਕਾਰ ਤੋਂ ਲਗਾਤਾਰ ਰਿਪੋਰਟ ਵੀ ਮੰਗੀ ਜਾ ਰਹੀ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰਨ ਰਿਜਿਜੂ ਵੱਲੋਂ ਮੌਕੇ ’ਤੇ ਜਾਇਜ਼ਾ ਲੈਣ ਆਉਣਾ ਵੀ ਅਚੰਭਿਤ ਕਰ ਰਿਹਾ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ ਪ੍ਰੰਤੂ ਕਦੇ ਵੀ ਕੋਈ ਕੇਂਦਰੀ ਮੰਤਰੀ ਮੌਕੇ ’ਤੇ ਦੌਰਾ ਕਰਨ ਨਹੀਂ ਆਇਆ। ਕੇਂਦਰੀ ਮੰਤਰੀ ਦਾ ਇਹ ਕਹਿਣਾ ਕਿ ਇਸ ਘਟਨਾ ਦੀ ਜਾਂਚ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਇਕੱਠਾ ਕਰ ਰਹੀਆਂ ਹਨ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਿਹਾ ਹੈ। ਲੁਧਿਆਣੇ ਅੰਦਰ ਵਾਪਰੀ ਇਹ ਘਟਨਾ ਨਿੰਦਣਯੋਗ ਹੈ ਪਰ ਅਸੀਂ ਇਹ ਗੱਲ ਵੀ ਨਹੀਂ ਕਹਿ ਸਕਦੇ ਕਿ ਇਹ ਘਟਨਾ ਨਾਲ ਕਿਤੇ ਭਾਰਤ ਦੀ ਅਖੰਡਤਾ ਨੂੰ ਖ਼ਤਰਾ ਹੈ ।  

ਅਮਨ ਕਾਨੂੰਨ ਦਾ ਮਸਲਾ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਹੈ। ਉਂਝ ਸੂਬੇ ਆਪਣੀ ਮਰਜ਼ੀ ਨਾਲ ਕਿਸੇ ਘਟਨਾ ਦੀ ਜਾਂਚ ਦਾ ਜਿੰਮਾ ਕੇਂਦਰੀ ਏਜੰਸੀਆਂ ਨੂੰ ਸੌਂਪ ਸਕਦੇ ਹਨ। ਲੁਧਿਆਣਾ ਦੇ ਮਾਮਲੇ ਵਿੱਚ ਲਿਖਤੀ ਤੌਰ ’ਤੇ ਅਜਿਹਾ ਕੁਝ ਨਹੀਂ ਹੋਇਆ। ਪੰਜਾਬ ਸਰਕਾਰ ਦੀ ਜਬਾਨੀ-ਕਲਾਮੀ ਸਹਿਮਤੀ ਦੇ ਆਧਾਰ ’ਤੇ ਹੀ ਕੇਂਦਰੀ ਜਾਂਚ ਏਜੰਸੀ ਬੰਬ ਕਾਂਡ ਦੀ ਬਰਾਬਰ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸੁਚੇਤ ਹੋਣ ਦੀ ਜ਼ਰੂਰਤ ਹੈ।ਇੱਥੇ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਘਟਨਾ ਦਾ ਏਜੰਸੀਆਂ ਵੱਲੋਂ ਦਿੱਤੀਆਂ ਗਈਆਂ ਰਿਪੋਰਟਾਂ ਦੀ ਚੰਗੀ ਤਰ੍ਹਾਂ ਘੋਖ ਕਰਕੇ ਇਸ ਨੂੰ  ਜਨਤਕ ਕਰਕੇ ਪੰਜਾਬ ਸਰਕਾਰ ਦਾ ਅਤੇ ਭਾਰਤ ਸਰਕਾਰ ਦੇ ਰੋਲ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ।     ਸਰਕਾਰ ਵੱਖ-ਵੱਖ ਮਾਮਲਿਆਂ ਵਿੱਚ ਕੇਂਦਰੀ ਦਖਲ ਨੂੰ ਰੋਕਣ ਲਈ ਯਤਨ ਕਰੇ। ਪੰਜਾਬ ਦੇ ਹਾਲਾਤ ਦੂਜੇ ਸੂਬਿਆਂ ਨਾਲੋਂ ਵੱਖਰੇ ਹਨ। ਸੂਬੇ ਵਿੱਚ ਹਾਲੇ ਅਮਨ ਕਾਨੂੰਨ ਦਾ ਕੋਈ ਵੱਡਾ ਖਤਰਾ ਪੈਦਾ ਨਹੀਂ ਹੋਇਆ। ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕੇ ਮੇਰੀ ਸੋਚ ਮੁਤਾਬਕ  ਲੁਧਿਆਣਾ ਦੀ ਘਟਨਾ ਵੀ ਸਿੱਧੇ ਤੌਰ ’ਤੇ ਅੱਤਵਾਦੀ ਕਾਰਵਾਈ ਨਹੀਂ ਹੈ। ਇਸ ਘਟਨਾ ਨੂੰ ਨੌਕਰੀ ਤੋਂ ਕੱਢੇ ਹੋਏ ਇੱਕ ਪੁਲਿਸ ਮੁਲਾਜ਼ਮ ਨੇ ਨਿੱਜੀ ਰੰਜਿਸ਼ ਵਜੋਂ ਅੰਜ਼ਾਮ ਦਿੱਤਾ ਹੈ। ਮੈਂ ਸੋਚਦਾ ਹਾਂ  ਕੇਂਦਰ ਵੱਲੋਂ ਇਸ ਨੂੰ ਇੱਕ ਵੱਡੀ ਅੱਤਵਾਦੀ ਘਟਨਾ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਇਸ ਘਟਨਾ ਦਾ ਹੌਲੀ-ਹੌਲੀ ਸਿਆਸੀਕਰਨ ਕਰਨ ਦੇ ਯਤਨ ਹੋ ਰਹੇ ਹਨ। ਇੱਕ ਜੋ ਬਹੁਤ ਹੀ ਸਮਝਣ ਵਾਲੀ ਗੱਲ ਹੈ ਜਿਵੇਂ ਮੈਂ ਪਹਿਲਾਂ ਇਸ ਬਾਰੇ ਦੱਸਿਆ  ਲੁਧਿਆਣਾ ਦੇ ਬੰਬ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ ਅਤੇ ਉਹ ਦੋ ਦਿਨਾਂ ਦੇ ਵਿੱਚ ਹੀ ਦੋਸ਼ੀਆਂ ਤੱਕ ਪਹੁੰਚ ਗਈ ਹੈ। ਪੰਜਾਬ ਪੁਲਿਸ ਵੱਲੋਂ ਇਸ ਘਟਨਾ ਦੀ ਵਿਗਿਆਨਿਕ ਤਰੀਕੇ ਨਾਲ ਜਾਂਚ ਕੀਤੀ ਗਈ ਹੈ। ਪੁਲਿਸ ਦੇ ਬਹੁਤ ਹੀ ਯੋਗ ਅਧਿਕਾਰੀਆਂ ਨੇ ਇਸ ਘਟਨਾ ਦੇ ਸਾਰੇ ਭੇਤ ਲੱਭ ਲਏ ਹਨ। ਇਹ ਇਕ ਅਤਿ ਸ਼ਲਾਘਾਯੋਗ ਉਪਰਾਲਾ ਹੈ । ਜਿਸ ਵਿੱਚ ਮੈਂ ਸੋਚਦਾ ਹਾਂ  ਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜਾਂ ਦੀ ਪੁਲਿਸ ’ਤੇ ਭਰੋਸਾ ਕਾਇਮ ਰੱਖੇ। ਕੇਂਦਰੀ ਦਖਲ ਨਾਲ ਸੂਬਿਆਂ ਪੁਲਿਸ ਦੀ ਭਰੋਸੇਯੋਗਤਾ ’ਤੇ ਮਾੜਾ ਅਸਰ ਪੈਂਦਾ ਹੈ। ਹੁਣ ਜਦੋਂ ਪੰਜਾਬ ਪੁਲਿਸ ਨੇ ਲੁਧਿਆਣਾ ਘਟਨਾ ਦੀ ਜਾਂਚ ਲਗਭਗ ਮੁਕੰਮਲ ਕਰ ਲਈ ਹੈ ਤਾਂ ਕੇਂਦਰੀ ਜਾਂਚ ਏਜੰਸੀ ਨੂੰ ਬਰਾਬਰ ’ਤੇ ਜਾਂਚ ਨਹੀਂ ਕਰਨੀ ਚਾਹੀਦੀ। ਸਿਆਸੀ ਲਾਭ ਲੈਣ ਲਈ ਹੋਰ ਬਹੁਤ ਮੁੱਦੇ ਹਨ, ਲੁਧਿਆਣਾ ਦੀ ਘਟਨਾ ਨੂੰ ਇਸ ਵਿੱਚ ਨਾ ਘੜੀਸਿਆ ਜਾਵੇ ਤਾਂ ਸਮੁੱਚੇ ਭਾਰਤ ਦੇਸ਼ ਵਾਸੀਆਂ ਲਈ ਇਕ ਬਹੁਤ ਹੀ ਵਧੀਆ ਸੁਨੇਹਾ ਹੋਵੇਗਾ ਜੋ ਆਉਂਦੇ ਸਮੇਂ ਵਿੱਚ ਇਕ ਬਹੁਤ ਸਾਰਗਾਰ ਸਾਬਤ ਹੋਵੇਗਾ । 

ਅਮਨਜੀਤ ਸਿੰਘ ਖਹਿਰਾ  9878523331

ਟਰਾਂਸਪੋਰਟ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਰਾਜਾ ਵੜਿੰਗ ਦੀ ਇਕ ਅਹਿਮ ਮੀਟਿੰਗ

ਟਰਾਂਸਪੋਰਟ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਰਾਜਾ ਵੜਿੰਗ ਦੀ ਇਕ ਅਹਿਮ ਮੀਟਿੰਗ ਹੋਈ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਮਿਲਣਾ ਬਹੁਤ ਹੋਇਆ ਮੁਸ਼ਕਲ ਆਮ ਆਦਮੀ ਪਾਰਟੀ ਦੇ ਕਨਵੀਨਰ ਦਾ ਕਹਿਣਾ ਕਿ ਮੈਂ ਤਾਂ ਘੰਟੇ ਤੁਹਾਡੀ ਵੇਟ ਕਰਦਾ ਸੀ ਚਾਹ ਬਣਾ ਕੇ ਬੈਠਾ ਸੀ ਬਹੁਤ ਸਾਰੀਆਂ ਉੱਚੀਆਂ ਨੀਵੀਆਂ ਗੱਲਾਂ ਬਾਤਾਂ ਤੇ ਇਸ ਮੀਟਿੰਗ ਦਾ ਸਿੱਟਾ ਕੀ ਨਿਕਲਿਆ

 ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ 2022 ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਨਵੀਂ ਸਰਕਾਰ ਬਨਾਉਣ ਲਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਹਣਾ ਹੋਣ ਵਾਲੀਆਂ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦਾ 10 ਕੈਂਡੀਡੇਟਾ ਨੇ ਟਿਕਟ ਲੈਣ ਲਈ ਅਰਜ਼ੀ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਿੱਤੀਆਂ ਹਨ, ਪੰਜਾਬ ਕਾਂਗਰਸ ਪਾਰਟੀ ਦੀ ਸਕਰੀਨਿੰਗ ਟੀਮ ਇਹਣਾ ਅਰਜ਼ੀ ਪੱਤਰਾਂ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਕੋਲ ਦਿੱਲੀ ਭੇਜ ਦਿੰਦੀ ਹੈ, ਫਿਰ ਟਿਕਟ ਮਿਲਣ ਵਾਲੇ ਕੈਂਡੀਡੇਟ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਅਪਣੀ ਮੋਹਰ ਲਗਾਕੇ ਮੰਨਜ਼ੂਰੀ ਦੇਣੀ ਹੁੰਦੀ ਹੈ, ਇਸ ਲਈ ਕਾਂਗਰਸ ਪਾਰਟੀ ਦੀ ਹਾਈਕਮਾਂਡ ਅਪਣੇ ਔਬਜਰਬਰ ਨੁਮਾਇੰਦਿਆਂ ਨੂੰ ਭੇਜ ਦੀ ਹੈ, ਕਾਂਗਰਸ ਪਾਰਟੀ ਦਾ ਟਿਕਟ ਲੈਣ ਵਾਲੇ ਕੈਂਡੀਡੇਟਾ ਨੂੰ ਉਹਨਾਂ ਦੀ ਯੋਗਤਾ ਵਾਰੇ ਪੁੱਛਣ ਲਈ, ਵੈਸੇ ਕਾਂਗਰਸ ਪਾਰਟੀ ਅਪਣੇ ਹੋਰ ਸਰਕਾਰੀ, ਅਰਦ ਸਰਕਾਰੀ, ਆਦਿ ਆਦਿ ਅਦਾਰਿਆਂ ਤੋਂ ਵੀ C I D ਕੈਂਡੀਡੇਟਾ ਵਾਰੇ ਵੀ ਲੈਂਦੀ ਰਹਿੰਦੀ ਹੈ, ਹਲਕਾ ਵਿਧਾਨ ਸਭਾ ਬਰਨਾਲਾ ਤੋਂ ਅਸੀਂ ਚਾਰ 4 ਹਿੰਦੂ ਕੈਂਡੀਡੇਟਾ ਵਿੱਚੋਂ ਨੰਬਰ 1 ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਬਾਬਾ ਬੋਹੜ ਸਾਰਿਆਂ ਨਾਲੋਂ ਪੁਰਾਣਾਂ ਸੀਨੀਅਰ ਕੱਟਰ ਟੱਕਸਾਲੀ ਵਫ਼ਾਦਾਰ  ਤੁਜਰਬੇਕਾਰ ਕਾਂਗਰਸ ਪਾਰਟੀ ਵਿੱਚ ਸਾਰਿਆਂ ਝੱਖੜ ਹਨੇਰੀਆਂ ਨੂੰ ਸਹਾਰਦਾ ਹੋਇਆ ਬ੍ਰਦਾਸ਼ਤ ਕਰਦਾ ਹੋਇਆ, ਅਪਣੀ ਖੁਦ ਦੀ ਅਤੇ ਅਪਣੇ ਪਰਿਵਾਰ ਦੀ ਜਾਣ ਦੀ ਪ੍ਰਵਾਹ ਨਾ ਕਰਦਾ ਹੋਇਆ, ਕਾਂਗਰਸ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵਲੋਂ ਖਤਰਨਾਕ ਗੁਪਤ ਮਿਸ਼ਨ *Dangerous secret mission ਵਿੱਚ ਕੰਮ ਕਰਦਾ ਰਿਹਾ ਅਤੇ ਕਾਂਗਰਸ ਪਾਰਟੀ ਨੂੰ ਬੇਪਨਾਹ ਮੁੱਹਬਤ ਕਰਨ ਵਾਲਾ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਰੱਖਣ ਦੇ ਨਾਲ ਨਾਲ ਕਾਂਗਰਸ ਪਾਰਟੀ ਦੀ ਮਾਲੀ ਹਾਲਤ ਨੂੰ ਬਹੁਤ ਸੁਦ੍ਰਿੜ ਮਜ਼ਬੂਤ ਰੱਖਣ ਵਾਲਾ ਕਾਂਗਰਸ ਪਾਰਟੀ ਦਾ ਅਤੇ ਲੋਕਾਂ ਦਾ  ਹਰਮਨ ਪਿਆਰਾ ਮੈਂ ਖੁਦ ਹਾਂ 1 ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ, 2 ਬਰਨਾਲਾ ਵਿਧਾਨ ਸਭਾ ਤੋਂ ਸਾਬਕਾ ਕੈਂਡੀਡੇਟ ਰਿਹਾ ਹਰਦੀਪ ਗੋਇਲ ਧਨੌਲਾ, 3 ਮਹੇਸ਼ ਕੁਮਾਰ ਲੋਟਾ ਜੋ ਲਗਾਤਾਰ 20 ਸਾਲਾਂ ਤੋਂ ਬਰਨਾਲਾ ਨਗਰਪਾਲਿਕਾ ਦਾ MC ਰਿਹਾ ਹੈ, 4 ਅਸ਼ੀਸ਼ ਮਿੱਤਲ IAS  ਸਪੁੱਤਰ ਸ਼੍ਰੀ ਜਗਦੀਸ਼ ਮਿੱਤਲ IPS, ਅਸੀਂ ਉਪਰਲੇ 3 ਕੈਂਡੀਡੇਟ CASTLE ਮੈਰਿਜ ਪੈਲੇਸ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਕੱਠ ਹੋਇਆ ਜਿਸ ਵਿੱਚ ਕਾਂਗਰਸ ਪਾਰਟੀ ਦੇ 3 ਔਬਜਰਬਰ ਦਿੱਲੀ ਤੋਂ ਆਏ ਸਨ, ਉਹਨਾਂ ਵਿੱਚ ਇੱਕ ਔਬਜਰਬਰ ਨੇ ਸਟੇਜ ਸੰਭਾਲੀ ਬਾਕੀ 2 ਔਬਜਰਬਰ ਵੀ ਸਾਡੇ ਨਾਲ ਸਟੇਜ ਤੇ  ਲੱਗੇ ਹੋਏ ਸੋਫੀਆ ਤੇ ਬੈਠੇ ਸਨ, ਸਟੇਜ ਤੇ ਲੱਗੇ ਲਾਊਡਸਪੀਕਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨ ਲਈ ਅਤੇ ਅਪਣੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਿੱਲੀ ਵਲੋਂ ਭੇਜੇ ਗਏ ਇਹਨਾਂ ਤਿੰਨਾਂ  ਔਬਜਰਬਰਾ ਨੂੰ ਇਹ ਦੱਸਣ ਲਈ ਕਿ, ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਅਸੀਂ ਕਿਵੇਂ ਮਜ਼ਬੂਤ ਰੱਖਿਆ ਹੈ ਅਤੇ ਕਿਵੇਂ ਮਜ਼ਬੂਤ ਰਖਦੇ ਹੋਏ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਿਵੇਂ ਕਿਵੇਂ ਕੰਮ ਕਰਾਂਗੇ ਲਈ ਸਾਨੂੰ ਸਟੇਜ ਤੋਂ ਮਾਇਕ ਤੇ ਬੋਲਣਾ ਚਾਹੀਦਾ ਹੈ, ਇਹ ਅਸੀਂ ਤਿੰਨਾਂ ਕੈਂਡੀਡੇਟਾ ਨੇ ਇੱਕਠੇ ਹੋਕੇ ਇਹਨਾਂ ਤਿੰਨਾਂ ਔਬਜਰਬਰਾ ਨੂੰ ਕਿਹਾ ਲੇਕਿਨ ਇਹਨਾਂ ਔਬਜਰਬਰਾ ਨੇ 2 ਹੀ ਕੈਂਡੀਡੇਟਾ ਹਲਕਾ ਇੰਚਾਰਜ ਬਰਨਾਲਾ ਕੇਵਲ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਹੀ ਸਟੇਜ ਤੇ ਲੱਗੇ ਲਾਊਡਸਪੀਕਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਸਾਹਮਣੇ ਬੋਲਣ ਦਿੱਤਾ, ਲੇਕਿਨ, ਸਾਨੁੰ ਸਮਾਂ ਨਹੀਂ ਦਿੱਤਾ, ਮੈਂ ਏਥੇ ਇੱਕ ਗੱਲ ਸਾਫ਼ ਕਰ ਦਿੰਦਾ ਹਾਂ ਕਿ, ਸਾਡੇ ਵਿੱਚ ਕੋਈ ਜ਼ਾਤ ਪਾਤ ਫਿਰਕਾਪ੍ਰਸਤੀ ਨਹੀਂ ਹੈ, ਮੈਂਨੂੰ ਜਾਤ ਪਾਤ ਫਿਰਕਾਪ੍ਰਸਤੀ ਦੀ ਪਹਿਲੀ ਸੱਟ 1986 ਵਿੱਚ ਲੱਗੀ ਸੀ, ਜਦੋਂ ਪੰਜਾਬ ਯੂਥ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਨਹੀਂ ਬਨਾਇਆ ਸੀ, ਮੈਨੂੰ, ਮੇਰੇ ਮੁੰਹ ਤੇ ਹੀ ਉਸ ਵਕ਼ਤ ਦੇ ਆਲ ਇੰਡੀਆ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਮੁਕਲ ਵਾਸਨਿਕ ਨੇ ਮੈਨੂੰ ਇਹ ਕਿਹ ਸੀ, ਮੇਰੇ ਦੇਸ਼ ਕੇ ਕ੍ਰਮਠ ਯੋਧਾ ਨੌਜਵਾਨ ਰਮੇਸ਼ ਕੁਮਾਰ ਭਟਾਰਾ ਜੀ ਤੁਸੀਂ ਹਿੰਦੂ ਹੋ, ਕਾਂਗਰਸ ਪਾਰਟੀ ਕੀ ਹਾਈਕਮਾਂਡ ਕਿਸੇ ਸਿੱਖ ਨੌਜਵਾਨ ਨੂੰ ਪੰਜਾਬ ਯੂਥ ਕਾਂਗਰਸ ਪਾਰਟੀ ਦਾ ਪ੍ਰਧਾਨ ਬਨਾਉਣਾ ਚਾਹੁੰਦੀ ਹੈ, ਉਸ ਵਕ਼ਤ ਓਥੇ ਕੀ ਕਿ ਹੋਇਆ ਸੀ, ਇਹ ਇੱਕ ਹਕ਼ੀਕ਼ਤ ਭਰੀ ਲੰਮੀ ਸਟੋਰੀ ਹੈ, ਜਿਸ ਨੂੰ ਮੈਂ ਪਹਿਲਾਂ ਵਾਰ-ਵਾਰ ਲਿਖ ਚੁਕਿਆ ਹਾਂ ਹੁਣੇ ਜਿਹੇ ਕੁੱਝ ਸਮਾਂ ਪਹਿਲਾਂ ਹੀ ਆਏ ਕਿਹ ਲਵੋ ਕਿ, ਚਾਰ ਦਿਨ ਪਹਿਲਾਂ ਹੀ, ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੂੰ ਹਟਾਉਣ ਤੋਂ ਬਾਅਦ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਨਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਵਰਤਮਾਨ ਮੌਜੂਦਾ 77 MLA ਆਂ ਵਿੱਚੋਂ 44 MLA ਆਂ ਨੇ ਸ਼੍ਰੀ ਸੁਨੀਲ ਜਾਖੜ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ ਕਿ, ਪੰਜਾਬ ਦਾ ਮੁੱਖ ਮੰਤਰੀ ਸੁਨੀਲ ਜਾਖੜ ਨੂੰ ਬਨਾਇਆ ਜਾਵੇ, ਲੇਕਿਨ, ਕਾਂਗਰਸ ਪਾਰਟੀ ਦੀ ਹਾਈਕਮਾਂਡ ਵਿੱਚ ਬੈਠੀ ਪੰਜਾਬ ਦੇ ਹਿੰਦੂਆਂ ਦੀ ਕਾਤਲ ਨੇਤ੍ਰੀ ਅੰਬੀਕਾ ਸੋਨੀ ਨੇ ਸ਼ਰੇਆਮ ਦੇਸ਼ ਦੇ ਟੇਲੀਵਿਜਨ ਚੈਨਲਾਂ ਤੇ ਬੋਲਕੇ  ਕਾਂਗਰਸ ਪਾਰਟੀ ਦੀ ਹਾਈਕਮਾਂਡ  ਨੂੰ ਗੱਲਤ ਸਲਾਹ ਮਸ਼ਵਰਾ ਦੇਕੇ ਫਿਰਕਾਪ੍ਰਸਤੀ ਦੀ ਇਹ ਜ਼ਹਿਰ ਘੋਲੀ ਸੀ ਇਹ ਕਿਹਕੇ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣੇਂ, ਹਿੰਦੂ ਨਹੀਂ, ਮੈਂ ਇਹ ਦਾਵੇ ਨਾਲ ਕਹਿੰਦਾ ਹਾਂ, ਕਿ, ਪੰਜਾਬ ਵਿੱਚ ਫਿਰਕਾਪ੍ਰਸਤੀ ਦੀ ਇਹ  ਦਲੀਲ ਗੱਲ਼ਤ ਹੈ ਦੁੱਖ ਦਾਈ ਹੈ ਬਹੁਤ ਬਹੁਤ ਖਤਰਨਾਕ ਹੈ, ਚੰਗਾ ਭਾਈ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ, ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਮੈਡੀਕਲ ਪ੍ਰੈਕਟਿਸ਼ਨਰ ਐਸੋਸੀਐਸਨ ( ਰਜਿ 295) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁਖ ਮੰਤਰੀ ਅਤੇ ਸਿਹਤ ਮੰਤਰੀ ਓਂ ਪੀ ਸੋਨੀ ਦੀਆਂ ਕੋਠੀਆਂ ਅੱਗੇ ਭੁੱਖ ਹੜਤਾਲ 26 ਦਸੰਬਰ ਤੋਂ - ਡਾ ਬਾਲੀ

ਮਹਿਲਕਲਾਂ /ਬਰਨਾਲਾ - 26 ਦਸੰਬਰ- (ਗੁਰਸੇਵਕ ਸੋਹੀ ) - ਮੈਡੀਕਲ ਪ੍ਰੈਕਟਿਸ਼ਾਨਰ ਐਸੋਸੀਏਸ਼ਨ (ਰਜਿ 295)ਪੰਜਾਬ ਦੀ ਕੋਰ ਕਮੇਟੀ ਦੀ  ਅਹਿਮ ਮੀਟਿੰਗ ਡਾ ਰਮੇਸ਼ ਕੁਮਾਰ ਬਾਲੀ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਸਰਕਾਰ ਵਲੋਂ ਲਗਾਤਾਰ ਟਾਲ ਮਟੋਲ ਵਾਲੀ ਨੀਤੀ ਅਖਤਿਆਰ ਕਰਨ ਤੇ ਸੰਪਰਕ ਕਰਨ ਦਾ ਫੈਸਲਾ ਫੌਰੀ ਤੌਰ ਤੇ ਲਿਆ ਗਿਆ। ਜਿਸ ਅਨੁਸਾਰ ਇਹ ਫੈਸਲਾ ਕੀਤਾ ਗਿਆ ਹੈ ਕਿ 26 ਦਸੰਬਰ ਦਿਨ ਐਤਵਾਰ ਤੋ ਲਗਾਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਅਤੇ ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ ਪੀ ਸੋਨੀ ਦੇ ਨਿਵਾਸ ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ।  ਇਹ ਜਾਣਕਾਰੀ ਦਿੰਦਿਆਂ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਦਿੰਦਿਆਂ ਕਿਹਾ ਕਿ ਚੰਨੀ ਸਰਕਾਰ ਪਹਿਲੀਆਂ ਸਰਕਾਰਾਂ ਵਾਲੇ ਲਾਰੇ ਲੱਪੇ ਦੀਆਂ ਹੱਦ ਟੱਪ ਚੁਕੀ ਹੈ। ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ  ਜਾਣ ਬੁੱਝ ਕੇ ਊਠ ਦੇ ਬੁੱਲ ਵਾਂਗ ਲਮਕਾ ਕੇ ਸਿਹਤ ਕਾਰਪੋਰੇਟ ਨੂੰ ਥਾਪਾ ਦਿਤਾ ਜਾ ਰਿਹਾ ਹੈ। ਸੂਬਾ ਚੇਅਰਮੈਨ ਠਾਕਰਜੀਤ ਸਿੰਘ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ, ਵਰਕਿੰਗ ਪ੍ਰਧਾਨ ਸਤਨਾਮ ਸਿੰਘ ਦਿਓ, ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਸ਼ੇਰਗਿੱਲ ਡਾ ਮਾਘ ਸਿੰਘ ਮਾਣਕੀ ਸੂਬਾ ਕੈਸ਼ੀਅਰ ਡਾ ਮਹਿੰਦਰ ਸਿੰਘ ਮੋਗਾ ਸਰਪ੍ਰਸਤ ਪੰਜਾਬ,  ਡਾ ਜਗਦੀਸ਼ ਲਾਲ ਜੀ ਮੈਂਬਰ ਕੇਂਦਰੀ ਕਮੇਟੀ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਸੀਨੀਅਰ ਮੀਤ ਪ੍ਰਧਾਨ ਪੰਜਾਬ   ਡਾ ਰਣਜੀਤ ਸਿੰਘ ਰਾਣਾ, ਵਾਈਸ ਚੇਅਰਮੈਨ ਪੰਜਾਬ ਸੂਬਾ ਮੀਤ ਪ੍ਰਧਾਨ ਡਾ ਗੁਰਮਖ ਸਿੰਘ ਨੇ ਕਿਹਾ ਮੈਡੀਕਲ ਪਰੈਕਟੀਸਨਰਜ ਦਾ ਸਮਾਜਿਕ ਅਤੇ ਆਰਥਿਕ ਮਸਲਾ ਹੈ। ਇਸ ਨੂੰ ਰਾਜਨੀਤਿਕ ਪਾਣ ਚਾੜ ਕੇ ਹੱਲ ਨਹੀਂ ਕੀਤਾ ਜਾ ਰਿਹਾ ਹੈ। ਅਗਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
 ਇਸ ਤਹਿਤ ਵਖਰੇ ਵਖਰੇ ਜਿਲਿਆਂ  ਦੀ ਵੰਡ ਕੀਤੀ ਗਈ।
  ਮੁੱਖ ਮੰਤਰੀ ਦੀ ਨਿਵਾਸ ਸਥਾਨ ਤੇ ਜਿਲ੍ਹਾ: ਨਵਾਂ ਸਹਿਰ ( ਸਹੀਦ ਭਗਤ ਸਿੰਘ ਨਗਰ), ਸੰਗਰੂਰ,ਬਰਨਾਲਾ , ਮੋਹਾਲੀ ਪਟਿਆਲਾ, ਰੋਪੜ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ  ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਨਿਵਾਸ ਸਥਾਨ ਤੇ ਜਿਲ੍ਹਾ ਤਰਨਤਾਰਨ, ਜਿਲ੍ਹਾ ਗੁਰਦਾਸਪੁਰ, ਜਿਲ੍ਹਾ ਫਰੀਦਕੋਟ, ਜਿਲ੍ਹਾ ਮੁਕਤਸਰ ਸਾਹਿਬ, ਜਿਲ੍ਹਾ ਤਰਨਤਾਰਨ, ਜਿਲ੍ਹਾ ਮੋਗਾ, ਜਿਲ੍ਹਾ ਬਠਿੰਡਾ ਆਦਿ ਜਿਲ੍ਹੇ ਲੜੀਵਾਰ ਭੁੱਖ ਹੜਤਾਲ ਕਰਨਗੇ।

ਬਕਾ ਮੈਂਬਰ ਸਰਦਾਰ ਸੱਜਣ ਸਿੰਘ  ਸਰਾਂ ( ਭੋਤਨਾ) ਦੇ ਭੋਗ ਦੀ ਅੰਤਿਮ ਅਰਦਾਸ 26 ਦਸੰਬਰ ਦਿਨ ਐਤਵਾਰ ਨੂੰ ਪਿੰਡ ਭੋਤਨਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ

 97 ਸਾਲ ਦੇ ਸਨ ਸਰਦਾਰ ਸੱਜਣ ਸਿੰਘ ਭੋਤਨਾ

ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ

ਮਹਿਲ ਕਲਾਂ/ ਬਰਨਾਲਾ-26 ਦਸੰਬਰ- (ਗੁਰਸੇਵਕ ਸੋਹੀ)- ਜਿਲਾ ਬਰਨਾਲਾ  ਪਿੰਡ ਭੋਤਨਾ ਦੇ ਰਹਿਣ ਵਾਲੇ ਉੱਘੇ ਸਮਾਜਸੇਵੀ ਸੱਜਣ ਸਿੰਘ ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਿਨ੍ਹਾਂ ਦੇ ਭੋਗ ਦੀ ਅੰਤਿਮ ਅਰਦਾਸ ਪਿੰਡ ਭੋਤਨਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਸੱਜਣ ਸਿੰਘ 1947 ਦੀ ਵੰਡ ਦੇ ਗਵਾਹ ਸਨ ਜਿਨ੍ਹਾਂ ਨੇ ਬਟਵਾਰੇ ਦੋਰਾਨ ਹੋਏ ਦੰਗੇਇਆ ਦਾ ਦੁੱਖ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਸੱਜਣ ਸਿੰਘ ਆਪਣੇ ਪਿੱਛੇ ਕਾਫੀ ਵੱਡਾ ਪਰਿਵਾਰ ਛੱਡ ਗਏ ਹਨ। ਪਰਿਵਾਰ ਨਾਲ  ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦਿੰਦੇ ਸਨ। ਹਰ ਪਿੰਡ ਵਾਸੀ ਦੇ ਦੁੱਖ ਸੁੱਖ ਵਿੱਚ ਸਰੀਕ ਹੁੰਂਦੇ ਸਨ ਉਨ੍ਹਾਂ ਕਿਹਾ ਕਿ ਸੱਜਣ ਸਿੰਘ ਕਾਫੀ ਸਮਾਂ ਪੰਚਾਇਤ ਮੈਂਬਰ ਰਹੇ ਇਸ ਦੋਰਾਨ ਉਹਨਾਂ ਨੇ ਹਰ ਇੱਕ ਪਿੰਡ ਵਾਸੀ ਨਾਲ ਸਹੀ ਇਨਸਾਫ ਨੂੰ ਪਹਿਲ ਦਿੱਤੀ ਅਤੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਅਤੇ ਸਰਕਾਰੀ ਕੰਮਾਂ ਨੂੰ ਪੂਰੀ ਇਮਾਨਦਾਰੀ ਨਾਲ ਕੀਤਾ ਉਨ੍ਹਾਂ ਦੱਸਿਆ ਕਿ ਸੱਜਣ ਸਿੰਘ ਬਹੁਤ ਉੱਚੀ ਸੋਚ ਦੇ ਮਾਲਕ ਸਨ। ਅਤੇ 97 ਸਾਲ ਦੀ ਉਮਰ ਦੇ ਵਿਚਕਾਰਲੇ ਪੈਂਡੇ ਦੋਰਾਨ ਉਹਨਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਹਨ। ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ।

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਤ ਫਰੀ ਮੈਡੀਕਲ ਕੈਂਪ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ  ਵੱਲੋਂ ਫਰੀ ਸਿਹਤ ਸਹੂਲਤਾਂ

ਸਰਬੱਤ ਦਾ ਭਲਾ ਚੈਰੀਟੇਬਲ ਵੱਲੋਂ ਵਿਸ਼ੇਸ਼ ਸਹਿਯੋਗ

 ਮਹਿਲ ਕਲਾਂ/ ਬਰਨਾਲਾ- ਦਸੰਬਰ- (ਗੁਰਸੇਵਕ ਸੋਹੀ ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਫਤਿਹਗੜ੍ਹ ਸਾਹਿਬ ਵਿਖੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲੇ ਤੇ 25-26-27 ਅਤੇ 28 ਦਸੰਬਰ 2021 ਨੂੰ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।ਇਸ ਵਾਰ ਇਹ ਫਰੀ ਮੈਡੀਕਲ ਕੈਂਪ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ ਹੈ ।ਜਿਸ ਵਿੱਚ ਫਤਹਿਗੜ੍ਹ ਸਾਹਿਬ ਤੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਸੁਖਦੇਵ ਸਿੰਘ ਭਾਂਬਰੀ, ਜਰਨਲ ਸਕੱਤਰ ਡਾ ਬਹਾਦਰ ਸਿੰਘ, ਜ਼ਿਲ੍ਹਾ ਕੈਸ਼ੀਅਰ ਡਾ ਸੁਰਜੀਤ ਸਿੰਘ , ਉਪ ਪ੍ਰਧਾਨ ਡਾ ਦਵਿੰਦਰ ਸਿੰਘ, ਬਲਾਕ ਦੇ ਪ੍ਰਧਾਨ ਬਲਵਿੰਦਰ ਸਿੰਘ, ਡਾ ਹਰਮੀਤ ਸਿੰਘ,ਡਾ ਦਵਿੰਦਰ ਸਿੰਘ, ਡਾ ਰੋਹਿਤ ਕੁਮਾਰ,ਡਾ  ਸੁਰਜੀਤ ਸਿੰਘ, ਡਾ ਅਸ਼ੋਕ ਕੁਮਾਰ,  ਹਰਜਿੰਦਰ ਸਿੰਘ, ਜੁਗਰਾਜ ਸਿੰਘ, ਰਕੇਸ਼ ਕੁਮਾਰ, ਗੁਰਜੀਤ ਸਿੰਘ ,ਹਰਨੇਕ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ ,ਭਗਵਾਨ ਸਿੰਘ ,ਡਾ ਗੁਰਚਰਨ ਸਿੰਘ ਸਟੇਟ ਮੈਂਬਰ ਪੰਜਾਬ ਤੋਂ ਇਲਾਵਾ ਮਹਿਲ ਕਲਾਂ ਤੋਂ  ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਸੁਰਜੀਤ ਸਿੰਘ ਛਾਪਾ ,ਡਾ ਕੇਸਰ ਖ਼ਾਨ ਮਾਂਗੇਵਾਲ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਜਗਜੀਤ ਸਿੰਘ ਕਾਲਸਾਂ, ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਡਾ.ਨਾਹਰ ਸਿੰਘ, ਡਾ ਜਸਬੀਰ ਸਿੰਘ ,ਡਾ ਪ੍ਰਿੰਸ ਰਿਸ਼ੀ,  ਡਾ ਅਬਰਾਰ ਹਸਨ  ਆਦਿ ਨੇ ਵੀ ਮੈਡੀਕਲ ਕੈਂਪ ਦੇ ਵਿਚ ਸਹਾਇਤਾ ਲਈ ਵਿਸ਼ੇਸ਼ ਉਪਰਾਲਾ ਕੀਤਾ।

ਕਿਸਾਨੀ ਅੰਦੋਲਨ ਦੀ ਜਿੱਤ ਦੀ ਖ਼ੁਸ਼ੀ ਵਿੱਚ ਪਿੰਡ ਗਾਲਿਬ ਕਲਾਂ ਦੇ ਗੁਰਦੁਆਰਾ ਸਾਹਿਬ ਜੀ ਵਿੱਚ ਕਰਵਾਇਆ ਗਿਆ ਸਮਾਗਮ

ਜਗਰਾਉਂ 25 ਦਸੰਬਰ {ਜਸਮੇਲ ਗ਼ਾਲਿਬ) ਇਲਾਕੇ ਦੇ ਵੱਡੇ ਪਿੰਡ ਗਾਲਬ ਕਲਾਂ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਇਕਾਈ ਵਲੋਂ ਕਿਸਾਨ ਸੰਘਰਸ਼ ਦੀ ਜਿੱਤ ਦੀ ਖੁਸ਼ੀ ਚ ਗੁਰੂ ਸਹਿਬਾਨ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ  ਗਏ । ਇਸ ਸਮੇਂ ਪਿੰਡ ਦੇ ਵੱਡੇ ਗੁਰੂਦੁਆਰਾ ਸਾਹਿਬ ਵਿਖੇ ਪਿੰਡ ਇਕਾਈ, ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਅਰਦਾਸ ਉਪਰੰਤ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ ਦੀ ਮੰਚ ਸੰਚਾਲਨਾਂ ਹੇਠ ਲੋਕਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਲੋਕ ਆਗੂ ਕੰਵਲਜੀਤ ਖੰਨਾ,, ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਗਰਾਂਓ ਮਾਸਟਰ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ  ਬਲਾਕ ਸਕੱਤਰ ਰਾਏਕੋਟ,  ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੇਢ ਸਾਲ ਦੇ ਲੰਮੇ ਜਾਨ ਹੁਲਵੇਂ ਸੰਘਰਸ਼ ਚ ਉੱਸਰੀ  ਕਿਸਾਨ ਮੋਰਚੇ ਦੀ ਏਕਤਾ ਨੂੰ ਕਿਸੇ ਵੀ ਕੀਮਤ ਤੇ ਆਂਚ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਲੋਕ ਭਾਵਨਾਵਾਂ ਸਰਕਾਰ ਬਨਾਉਣਾ ਚਾਹੁੰਦੀਆਂ ਹਨ , ਪਰ ਅਜੋਕੇ ਹਾਲਾਤ ਚ ਸੰਘਰਸ਼ ਤੇ ਏਕਤਾ ਹੀ ਇਕੋ ਇਕ ਮੂਲਮੰਤਰ ਹੈ।ਉਨਾ ਯੂਰੀਆ ਦੀ ਕਿੱਲਤ ਖਿਲਾਫ ਐਸ ਡੀ ਐਮ ਦਫਤਰ ਦਾ ਸੱਦਾ ਦਿਤਾ। ਇਸ ਸਮੇਂ ਪਿੰਡ ਇਕਾਈ ਵਲੋ ਉਪਰੋਕਤ ਸਖਸ਼ੀਅਤਾਂ ਤੋਂ ਬਿਨਾਂ ਸੂਬਾਈ, ਜਿਲਾ ਤੇ ਬਲਾਕ ਪੱਧਰੀ ਆਗੂਆਂ ਸਮੇਤ ਸਹਿਯੋਗੀ ਐਨ ਆਰ ਆਈ ਵੀਰਾਂ , ਪਿੰਡ ਵਾਸੀਆਂ, ਨੋਜਵਾਨਾਂ, ਪੱਤਰਕਾਰਾਂ ਦਾ ਸਨਮਾਨ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਏ।ਇਸ ਸਮੇਂ ਹਰਦੀਪ ਸਿੰਘ ਗਾਲਬ, ਪਿੱਕਾ ਗਾਲਬ, ਤਰਸੇਮ ਸਿੰਘ ਬੱਸੂਵਾਲ,  ਕੇਵਲ ਸਿੰਘ ਈਸੇਵਾਲ, ਪਰਿਵਾਰ ਸਿੰਘ ਗਾਲਿਬ ਕਲਾਂ  ਦਰਸ਼ਨ ਸਿੰਘ ਗਾਲਬ, ਸਰਬਜੀਤ ਸਿੰਘ ਧੂੜਕੋਟ,  ਰਣਧੀਰ ਸਿੰਘ ਧੀਰਾ, ਰਾਮਸਰਨ ਸਿੰਘ ਰਸੂਲਪੁਰ, ਦੇਵਿੰਦਰ ਸਿੰਘ ਮਲਸੀਹਾਂ, ਧਰਮ ਸਿੰਘ ਸੂਜਾਪੁਰ,  ਪਰਮਜੀਤ ਸਿੰਘ ਸੱਵਦੀ , ਜਗਜੀਤ ਸਿੰਘ ਕਲੇਰ ਆਦਿ ਹਾਜ਼ਰ ਸਨ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਲਈ ਮੁਆਵਜਾ, ਨੌਕਰੀ ਅਤੇ ਯੂਰੀਆ ਦੀ ਕਿੱਲਤ ਸਬੰਧੀ ਸੰਘਰਸ਼ ਹਿਤ 28 ਦਿਸੰਬਰ ਨੂੰ ਜਿਲੇ ਦੀਆਂ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨਾਂ ਦੀ ਵਧਵੀਂ ਮੀਟਿੰਗ 11 ਵਜੇ ਸਵੇਰੇ ਡੱਲਾ ਰੋਡ ਜਗਰਾਂਓ ਯੂਨੀਅਨ ਦਫਤਰ ਵਿਖੇ ਬੁਲਾਈ ਗਈ ਹੈ।

ਕਿਹੜੀ ਰਾਜਨੀਤਕ ਪਾਰਟੀ ਇਸ ਵਾਰ ਕਰੇਗੀ ""ਸਾਹਾ ਦੀ ਗੱਲ""

ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਮੰਗ ਪੱਤਰ

ਜਗਰਾਉਂ , 25 ਦਸੰਬਰ (ਜਸਮੇਲ ਗ਼ਾਲਿਬ) ਧਰਤੀ ਮਾਂ ਦੇ 33 % ਹਿੱਸੇ ਨੂੰ ਰੁੱਖਾਂ ਨਾਲ ਸਜਾਉਣ ਦੇ ਯਤਨਾਂ ਵਿਚ ਲੱਗੀ ਸੰਸਥਾ ਗਰੀਨ ਪੰਜਾਬ ਮਿਸ਼ਨ ਟੀਮ ਜਿਥੇ ਜ਼ਮੀਨੀ ਪੱਧਰ ਤੇ ਕੰਮ ਕਰਕੇ ਜਗਰਾਓਂ ਅਤੇ ਆਸ ਪਾਸ ਦੇ ਇਲਾਕੇ ਵਿੱਚ ਡਾ ਮੀਆਂ ਵਾਕੀ ਜਪਾਨੀ ਵਿਧੀ ਨਾਲ ਬੂਟੇ ਲਗਾ ਰਹੀ ਹੈ ਓਥੇ ਸਰਕਾਰ ਦੇ ਅਜੰਡੇ ਵਿਚ ਗ੍ਰੀਨਰੀ ਦੇ ਮੁੱਧੇ ""ਸਾਹਾ ਦੀ ਗੱਲ"" ਨੂੰ ਲਿਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾ ਨੂੰ ਮਿਲ ਕੇ ਆਪਣੇ ਚੋਣ ਮਨੋਰਥ ਪੱਤਰ ਵਿਚ ਕੁਦਰਤੀ ਮਾਹਿਰਾਂ ਮੁਦਾਵਿਕ 33% ਧਰਤੀ ਦੇ ਹਿੱਸੇ ਉਪਰ ਰੁੱਖ ਲਗਾਉਣ ਲਈ ਅਹਿਮ ਸਥਾਨ ਦੇਣ ਲਈ ਮੰਗ ਪੱਤਰ ਦੇ ਰਹੀ ਹੈ, ਬੀਤੀ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਨੂੰ ਟੀਮ ਦਾ ਇਕ ਵਫਦ ਜਿਸ ਵਿਚ ਪ੍ਰੋ ਕਰਮ ਸਿੰਘ ਸੰਧੂ, ਸਤਪਾਲ ਸਿੰਘ ਦੇਹੜਕਾ, ਮੈਡਮ ਕੰਚਨ ਗੁਪਤਾ ਅਤੇ ਲਖਵਿੰਦਰ ਸਿੰਘ ਧੰਜਲ ਮਿਲੇ ਅਤੇ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਨਾਮ ਇਕ ਮੰਗ ਪੱਤਰ ਦਿੱਤਾ, ਪਾਰਟੀ ਪ੍ਰਧਾਨ ਸ੍ਰ ਸੁਖਵੀਰ ਸਿੰਘ ਬਾਦਲ ਅਤੇ ਸ੍ਰੀ ਐਸ ਆਰ ਕਲੇਰ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਪਾਰਟੀ ਲੋਕਾਂ ਦੇ ਸਾਹਾ ਦੀ ਗੱਲ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਰੂਰ ਕਰੇਗੀ

ਦਿਨ ਮੰਗਲਵਾਰ ✍️ ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ

ਦਿਨ ਮੰਗਲਵਾਰ
ਕਹਿੰਦੇ ਲੰਘ ਚੱਲਿਆ ਮੰਗਲਵਾਰ
ਚੜਿਆ ਪਿਆ ਕੁੱਕੜਾਂ ਨੂੰ ਬੁਖ਼ਾਰ
ਕਹਿੰਦੇ ਬੁੱਧਵਾਰ ਨੂੰ ਖਾ ਲਵਾਂਗੇ
ਢਿੱਡ ਹੋਰ ਵਧਾ ਲਵਾਂਗੇ
ਕਹਿੰਦੇ ਮੰਗਲਵਾਰ ਨੂੰ ਰਹਿੰਦਾ ਬਾਬਾ ਨੇੜੇ
ਬਾਕੀ ਦਿਨ ਬਾਬਾ ਕਿੱਥੇ ਜਾਂਦਾ
ਇਹ ਕੁੱਕੜ ਦੁਹਾਈ ਪਾਈ ਜਾਂਦਾਂ
ਭਲਿਆ ਲੋਕਾ ਤੇਰਾ ਬਹੁਤ ਔਖਾ
ਰੱਬ ਕਿਹੜਾ ਕਦੇ ਛੁੱਟੀ ਜਾਂਦਾ
ਜਿਹੜਾ ਤੂੰ ਮੰਗਲਵਾਰ ਨਹੀਂ ਖਾਂਦਾ
ਅੰਗ ਸੰਗ ਸਦਾ ਉਹ ਤੇਰੇ
ਇਹ ਗੱਲ ਨਾ ਜੇਹਨ ਚ ਤੇਰੇ
ਲਾ ਕੇ ਗੱਲ ਨਾ 'ਅਮਨ’ ਇਹ ਕਰਦਾ
ਰਹਿੰਦਾ ਏ ਬੱਸ ਰੱਬ ਤੋਂ ਡਰਦਾ
ਕਾਹਤੋਂ ਅੱਖਾਂ ਦੇ ਵਿੱਚ ਘੱਟਾ ਪਾਉਂਦਾ
ਖਾ ਲੈ ਜੇ ਤੂੰ ਖਾਣਾ ਚਾਹੁੰਦਾ
ਭੁਲੇਖੇ ਦੇ ਵਿੱਚ ਰੱਖਣ ਨੂੰ ਫਿਰਦਾ
ਬਹੁਤੀ ਦੇਰ ਨਾ ਕੰਮ ਇਹ ਤੁਰਦਾ
ਭਾਣੇ ਦੇ ਵਿੱਚ ਰਹਿਣਾ ਪੈਣਾ
ਇਹੀ ਹੈ ਗੁਰੂਆਂ ਦਾ ਕਹਿਣਾ
ਇਹੀ ਹੈ ਗੁਰੂਆਂ ਦਾ ਕਹਿਣਾ                                                                                                                                                  
 
ਡਾ. ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ. ਐੱਸ. ਐੱਫ. ਫਾਰਮੈਸੀ ਕਾਲਜ
ਮੋਗਾ
94654-23413

ਕੁਝ ਵੀ ਸੰਭਵ ਹੈ! ✍️ਸਲੇਮਪੁਰੀ ਦੀ ਚੂੰਢੀ

ਕੁਝ ਵੀ ਸੰਭਵ ਹੈ!
-ਪੰਜਾਬ ਵਾਸੀਓ!
ਘਬਰਾਇਓ ਨਾ, 
ਸਬਰ ਰੱਖਿਓ!
ਚੋਣਾਂ ਤੋਂ ਪਹਿਲਾਂ 
ਕੁੱਝ ਵੀ ਹੋ ਸਕਦੈ! 
ਕਿਸੇ ਵੀ ਗ੍ਰੰਥ 
ਦੀ ਹੋ ਸਕਦੀ ਐ ਬੇਅਦਬੀ, 
ਕਿਤੇ ਵੀ ਹੋ ਸਕਦੈ
ਬੰਬ ਧਮਾਕਾ! 
ਦੋਸਤੋ ਘਬਰਾਇਓ ਨਾ, 
 ਚੋਣਾਂ ਨੇ! 
ਚੋਣਾਂ ਵਿਚ 
ਕੁਝ ਵੀ ਸੰਭਵ ਹੈ, 
ਕਿਉਂਕਿ - 
ਸਿਆਸਤ ਵਿਚ 
ਕੁਰਸੀ ਤੋਂ ਉਪਰ 
ਕੁੱਝ ਨਹੀਂ ਹੁੰਦਾ! 
ਸਿਆਸਤ ਦੇ ਜਾਲ ਵਿਚ ਤਾਂ 
 ਸੁਰੱਖਿਆ ਏਜੰਸੀਆਂ ਵੀ 
ਨਿੱਸਲ ਹੋ ਕੇ 
ਬੈਠ ਜਾਂਦੀਆਂ ਨੇ ਦੋਸਤੋ! 
ਇਸ ਲਈ ਤੁਸੀਂ ਘਬਰਾਇਓ ਨਾ! 
ਸਿਆਸਤ ਵਿਚ 
 ਕੁਝ ਵੀ ਹੋ ਸਕਦੈ! 
ਇਥੇ ਕੁਝ ਵੀ ਸੰਭਵ ਹੈ! 
ਇਸ ਲਈ ਸਬਰ ਰੱਖਿਓ! 
ਸਬਰ ਦਾ ਫਲ਼ ਮਿੱਠਾ ਹੁੰਦੈ! 

-ਸੁਖਦੇਵ ਸਲੇਮਪੁਰੀ 
09780620233 
24 ਦਸੰਬਰ 2021.

ਮੁੱਖ ਮੰਤਰੀ ਪੰਜਾਬ ਵੱਲੋਂ ਮੰਨੀਆਂ ਮੰਗਾਂ ਹਫ਼ਤੇ 'ਚ ਲਾਗੂ ਕਰਨ ਦਾ ਭਰੋਸਾ ਪਰਖ਼ਣ ਅਤੇ ਕਈ ਹੋਰ ਰਹਿੰਦੀਆਂ ਮੰਗਾਂ ਮੰਨਣ 'ਤੇ ਜ਼ੋਰ ਪਾਉਣ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਜ਼ਿਲ੍ਹਾ ਪੱਧਰੇ ਧਰਨੇ 30 ਦਸੰਬਰ ਤੱਕ ਜਾਰੀ ਰੱਖਣ ਦਾ ਫੈਸਲਾ

ਚੰਡੀਗੜ੍ਹ 24 ਦਸੰਬਰ ( ਗੁਰਸੇਵਕ ਸੋਹੀ  ) ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨਾਲ ਗੱਲਬਾਤ ਸਮੇਂ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਪਾਸ ਸਮੇਂ ਦੀ ਕਿੱਲਤ ਕਾਰਨ ਪਹਿਲਾਂ ਮੰਨੀਆਂ ਹੋਈਆਂ ਪਰ ਲਾਗੂ ਨਾ ਕੀਤੀਆਂ 5 ਮੰਗਾਂ ਅਤੇ 2 ਹੋਰ ਫੌਰੀ ਮੰਗਾਂ ਹਫ਼ਤੇ ਦੇ ਵਿੱਚ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇਹ ਭਰੋਸੇ ਅਮਲੀ ਰੂਪ ਵਿਚ ਲਾਗੂ ਕਰਵਾਉਣ ਅਤੇ ਰਹਿੰਦੀਆਂ ਕਈ ਹੋਰ ਅਹਿਮ ਮੰਗਾਂ ਮੰਨਵਾਉਣ ਲਈ 15 ਜ਼ਿਲ੍ਹਿਆਂ ਵਿੱਚ ਡੀ ਸੀ ਜਾਂ ਐੱਸ ਡੀ ਐੱਮ ਦਫ਼ਤਰਾਂ ਅੱਗੇ ਧਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਨਰਮੇ ਅਤੇ ਝੋਨੇ ਦੀ ਫਸਲੀ ਤਬਾਹੀ ਦਾ ਮੁਆਵਜ਼ਾ 17000 ਰੁਪਏ ਪ੍ਰਤੀ ਏਕੜ ਕਾਸ਼ਤਕਾਰ ਕਿਸਾਨਾਂ ਨੂੰ ਅਤੇ ਵੱਖਰਾ 10% ਖੇਤ ਮਜ਼ਦੂਰਾਂ ਨੂੰ ਛੇਤੀ ਤੋਂ ਛੇਤੀ ਦੇਣ ਲਈ ਹਰ ਪ੍ਰਭਾਵਤ ਜ਼ਿਲ੍ਹੇ ਵਿੱਚ ਏ ਡੀ ਸੀ ਜਨਰਲ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਪੱਤਰ ਮੌਕੇ 'ਤੇ ਜਾਰੀ ਕੀਤਾ ਗਿਆ ਸੀ। ਨਿੱਜੀ ਖੰਡ ਮਿੱਲਾਂ ਨੂੰ ਵੇਚੇ ਗੰਨੇ ਦੀ 325 ਰੁਪਏ ਪ੍ਰਤੀ ਕੁਇੰਟਲ ਵਾਲ਼ੀ ਪਰਚੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਅੱਗੇ ਪੇਸ਼ ਕਰਨ 'ਤੇ 2 ਦਿਨਾਂ ਦੇ ਅੰਦਰ-ਅੰਦਰ 35 ਰੁਪਏ ਪ੍ਰਤੀ ਕੁਇੰਟਲ ਹੋਰ ਉਸਦੇ ਖਾਤੇ ਵਿੱਚ ਜਮ੍ਹਾ ਕਰਵਾਉਣ ਦੀ ਹਦਾਇਤ ਤੁਰੰਤ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ।। ਐਲਾਨੀ ਗਈ 3-3 ਲੱਖ ਰੁਪਏ ਦੀ ਰਾਹਤ ਅਤੇ ਨੌਕਰੀ ਸਮੇਤ ਕਰਜ਼ਾ ਮਾਫ਼ੀ ਤੋਂ ਵਾਂਝੇ ਰਹਿ ਗਏ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਇਹ ਰਾਹਤਾਂ ਹਫ਼ਤੇ ਦੇ ਵਿੱਚ ਵਿੱਚ ਦੇਣ ਲਈ ਜਨਤਕ ਨੋਟਿਸ ਜਾਰੀ ਕਰਕੇ ਦੁਬਾਰਾ ਸੂਚੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਵਿੱਚ ਪਿਤਾ, ਪੁੱਤਰ/ਧੀ ਜਾਂ ਪਤੀ ਪਤਨੀ ਕਿਸੇ ਦੇ ਸਿਰ ਵੀ ਕਰਜ਼ਾ ਹੋਵੇ ਤਾਂ ਉਹ ਮੰਨਿਆ ਜਾਵੇਗਾ ਅਤੇ ਨਾ ਵੀ ਹੋਵੇ ਤਾਂ ਆਰਥਿਕ ਤੰਗੀ ਵੀ ਖ਼ੁਦਕੁਸ਼ੀ ਦਾ ਕਾਰਨ ਮੰਨੀ ਜਾਵੇਗੀ। 5 ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਨੂੰ 2 ਲੱਖ ਰੁਪਏ ਦੀ ਕਰਜ਼ਾ ਮਾਫ਼ੀ ਲੈਂਡ ਮਾਰਗੇਜ਼ ਬੈਂਕ ਦੇ ਕਰਜ਼ਦਾਰਾਂ ਸਮੇਤ ਰਹਿੰਦੇ ਸਾਰੇ ਬੈਂਕਾਂ ਸੋਸਾਇਟੀਆਂ ਦੇ ਕਰਜ਼ਦਾਰਾਂ ਨੂੰ ਛੇਤੀ ਤੋਂ ਛੇਤੀ ਅਦਾ ਕੀਤੀ ਜਾਵੇਗੀ। ਅੰਦੋਲਨਕਾਰੀ ਕਿਸਾਨਾਂ ਵਿਰੁੱਧ ਦਰਜ ਸਾਰੇ ਪੁਲਿਸ ਕੇਸ ਵੀ ਹਫ਼ਤੇ ਦੇ ਅੰਦਰ ਅੰਦਰ ਵਾਪਸ ਲਏ ਜਾਣਗੇ। ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਂਝੇ ਰਹਿੰਦੇ ਵਾਰਸਾਂ ਨੂੰ 5-5 ਲੱਖ ਦਾ ਮੁਆਵਜ਼ਾ, 1-1 ਪੱਕੀ ਸਰਕਾਰੀ ਨੌਕਰੀ ਤੇ ਕਰਜ਼ਾ ਮਾਫ਼ੀ ਵੀ ਛੇਤੀ ਤੋਂ ਛੇਤੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਮਾਨਸਾ ਵਿਖੇ ਬੇਰੁਜ਼ਗਾਰ ਟੀਚਰਾਂ ਉੱਤੇ ਬੇਕਿਰਕ ਲਾਠੀਆਂ ਵਰ੍ਹਾਉਣ ਦੇ ਦੋਸ਼ੀ ਡੀ ਐੱਸ ਪੀ ਵਿਰੁੱਧ 2 ਦਿਨਾਂ ਵਿੱਚ ਕੇਸ ਦਰਜ ਕਰ ਕੇ ਮੁਅੱਤਲ ਕਰਨ ਅਤੇ ਟੌਲ ਪਲਾਜ਼ਾ ਦੇ ਪੁਰਾਣੇ ਰੇਟ ਹੀ ਵਸੂਲਣ ਦੀ ਹਦਾਇਤ ਪੰਜਾਬ ਸਰਕਾਰ ਵੱਲੋਂ ਤਾਂ ਤੁਰੰਤ ਜਾਰੀ ਕਰਨ ਅਤੇ ਕੇਂਦਰੀ ਮੰਤਰੀ ਸ੍ਰੀ ਗਡਕਰੀ ਵੱਲੋਂ ਵੀ ਇਸ ਲਈ ਸਹਿਮਤੀ ਹਾਸਲ ਕਰ ਲਏ ਜਾਣ ਦਾ ਦਾਅਵਾ ਕੀਤਾ ਗਿਆ ਸੀ। 
               ਇਸ ਤੋਂ ਇਲਾਵਾ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਦੇ ਕਰਜਾਗ੍ਰਸਤ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਹਰ ਘਰ ਰੁਜ਼ਗਾਰ ਅਤੇ ਮਾਰੂ ਨਸ਼ਿਆਂ ਦੇ ਖਾਤਮੇ ਵਰਗੇ ਅਹਿਮ ਚੋਣ ਵਾਅਦੇ ਲਾਗੂ ਕਰਨ ਅਤੇ ਕਿਸਾਨ ਮਜ਼ਦੂਰ ਪੱਖੀ ਸੂਦਖੋਰੀ ਕਰਜ਼ਾ ਕਾਨੂੰਨ ਬਣਾਉਣ ਸਮੇਤ ਵੱਡੇ ਸਰਮਾਏਦਾਰਾਂ, ਸਾਮਰਾਜੀ ਕਾਰਪੋਰੇਟਾਂ ਅਤੇ ਵੱਡੇ ਜਗੀਰਦਾਰਾਂ/ਸੂਦਖੋਰਾਂ ਤੋਂ ਮੋਟੇ ਟੈਕਸ ਵਸੂਲਣ ਵਰਗੇ ਕਈ ਹੋਰ ਰਹਿੰਦੇ ਅਹਿਮ ਮਸਲਿਆਂ ਦੇ ਹੱਲ ਲਈ 30 ਦਸੰਬਰ ਨੂੰ ਮੁੜ ਗੱਲਬਾਤ ਦਾ ਵਾਅਦਾ ਕੀਤਾ ਗਿਆ ਸੀ।
      ਕਿਸਾਨ ਆਗੂ ਨੇ ਦੱਸਿਆ ਕਿ ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ ਅਤੇ ਗੁਰਪ੍ਰੀਤ ਕੌਰ ਬਰਾਸ ਸ਼ਾਮਲ ਸਨ। ਬੁਲਾਰਿਆਂ ਵੱਲੋਂ ਬੀਤੇ ਦਿਨੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ 2-3 ਥਾਂਈਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਅਤੇ ਕੱਲ੍ਹ ਲੁਧਿਆਣੇ ਕਚਹਿਰੀ ਵਿੱਚ ਕੀਤੇ ਗਏ ਬੰਬ ਧਮਾਕੇ ਪਿੱਛੇ ਲੋਕ ਵਿਰੋਧੀ ਤਾਕਤਾਂ ਦੀ ਗਹਿਰੀ ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਰਾਜ ਸਰਕਾਰ ਵੱਲੋਂ ਤੁਰੰਤ ਨਿਰਪੱਖ ਪੜਤਾਲ ਰਾਹੀਂ ਇਨ੍ਹਾਂ ਸਾਜ਼ਸ਼ਾਂ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਗਈ। ਨਾਲ਼ ਹੀ ਸਮੂਹ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਤੇ ਇਨਸਾਫਪਸੰਦ ਲੋਕਾਂ ਨੂੰ ਅਜਿਹੇ ਸਾਜ਼ਸ਼ੀ ਅਨਸਰਾਂ ਵਿਰੁੱਧ ਪੂਰੀ ਚੌਕਸੀ ਵਰਤਣ ਦਾ ਸੱਦਾ ਵੀ ਦਿੱਤਾ ਗਿਆ। ਮੌਕੇ 'ਤੇ ਫ਼ੜੇ ਜਾਣ ਵੇਲੇ ਵੀ ਗੁੱਸੇ ਨੂੰ ਕਾਬੂ 'ਚ ਰੱਖਦਿਆਂ ਹਜੂਮੀ ਹਿੰਸਾ ਰਾਹੀਂ ਜਾਨੋਂ ਮਾਰਨ ਦੀ ਬਜਾਏ ਗਹਿਰੀ ਪੜਤਾਲ ਰਾਹੀਂ ਸਾਜ਼ਿਸ਼ ਦੇ ਅਸਲੀ ਦੋਸ਼ੀ ਨਸ਼ਰ ਕਰਨੇ ਚਾਹੀਦੇ ਹਨ, ਤਾਂ ਕਿ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਹਕੀਕੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਤੇ ਫਿਰਕੂ ਫ਼ਸਾਦ ਭੜਕਾਉਣ ਦੀਆਂ ਸਾਮਰਾਜੀ ਹਕੂਮਤੀ ਚਾਲਾਂ ਨੂੰ ਪਛਾੜਿਆ ਜਾ ਸਕੇ।
   
 ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ
 

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਲਾਂਪੁਰ ਨਵੇਂ ਬੱਸ ਸਟੈਂਡ ਦਾ ਉਦਘਾਟਨ  

ਮੁੱਲਾਂਪੁਰ, 23 ਦਸੰਬਰ (ਜਸਮੇਲ ਗ਼ਾਲਿਬ)  ਮੁੱਲਾਂਪੁਰ ਦਾਖਾ ਵਿਖੇ ਅੱਜ ਮਾਣਯੋਗ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਜੀ ਨੇ ਮੁੱਲਾਂਪੁਰ ਦੇ ਨਵੇਂ ਬਣੇ ਬੱਸ ਸਟੈਂਡ “ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਸਟੈਂਡ, ਮੁੱਲਾਂਪੁਰ ਦਾਖਾ” ਦਾ ਉਦਘਾਟਨ ਕਰ ਲੋਕਾਂ ਨੂੰ ਸੁਪੁਰਦ ਕੀਤਾ । ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਤੇ ਯੋਗ ਯਤਨਾਂ ਸਦਕਾ ਅੱਜ ਮੁੱਲਾਂਪੁਰ ਦਾਖਾ ਨੂੰ ਵੀ ਅੱਜ ਨਵੇਂ ਤਰੀਕੇ ਦੀਆਂ ਸਹੂਲਤਾਂ ਵਾਲਾ ਬੱਸ ਸਟੈਂਡ ਮਿਲ ਗਿਆ  । ਬਹੁਤ ਲੰਮੇ ਸਮੇਂ ਤੋਂ ਇਲਾਕਾ ਵਾਸੀਆਂ ਦੀ ਇਹ ਮੰਗ ਸੀ ਜੋ ਅੱਜ ਪੂਰੀ ਹੋਈ  । ਇਸ ਸ਼ੁੱਭ ਮੌਕੇ ਉੱਪਰ ਉਹਨਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੋਨੀ ਗ਼ਾਲਿਬ , ਕੈਪਟਨ ਸੰਦੀਪ ਸੰਧੂ, ਤੇਲੂ ਰਾਮ ਬਾਂਸਲ, ਜੱਸੀ ਖੰਗੂੜਾ, ਮਨਪ੍ਰੀਤ ਈਸੇਵਾਲ, ਮਨਜੀਤ ਭਾਰੋਵਾਲ ਕਰਨ ਵੜਿਗ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਇਸ ਸਮੇਂ ਇਸ ਖੁਸ਼ੀ ਨੂੰ ਸਾਂਝਾ ਕੀਤਾ  ।

 

 

 

ਲੁਧਿਆਣਾ ਦੀਆਂ ਕਚਹਿਰੀਆਂ ਵਿੱਚ ਅੱਜ ਵਾਪਰੀ ਘਟਨਾ  ਬਾਰੇ ਮਿਲੀ ਕੁਝ ਹੋਰ ਅਹਿਮ ਜਾਣਕਾਰੀ  

ਲੁਧਿਆਣਾ, 23 ਦਸੰਬਰ  (ਜਸਮੇਲ ਗ਼ਾਲਿਬ)

ਲੁਧਿਆਣਾ ਦੀਆਂ ਕਚਹਿਰੀਆਂ ਵਿੱਚ ਅੱਜ ਵਾਪਰੀ ਘਟਨਾ  ਬਾਰੇ ਮਿਲੀ ਕੁਝ ਹੋਰ ਅਹਿਮ ਜਾਣਕਾਰੀ  

ਅੱਜ ਜੋ ਲੁਧਿਆਣਾ ਵਿੱਚ ਦਿਨ ਦਿਹਾੜੇ ਕਚਹਿਰੀਆਂ ਵਿਚ ਇਕ ਵੱਡਾ ਧਮਾਕਾ ਹੋ ਗਿਆ ਸੀ ਉਸ ਦੇ ਬਾਰੇ ਕੁਝ ਅਹਿਮ ਸੁਰਾਗ ਸਾਹਮਣੇ ਆ ਰਹੇ ਹਨ  

ਹੁਣੇ ਹੁਣੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਦਿੱਤੀ ਅਹਿਮ ਜਾਣਕਾਰੀ  

ਕੀ ਹੈ ਉਹ ਅਹਿਮ ਜਾਣਕਾਰੀ ਤੁਸੀਂ ਵੀ ਸੁਣ ਲਵੋ  

ਲੁਧਿਆਣਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ  

ਇੱਕ ਵਿਲੱਖਣ ਕਹਾਣੀ ਤੇ ਅਧਾਰਿਤ ਹੋਵੇਗਾ ਜ਼ੀ ਪੰਜਾਬੀ ਦਾ ਨਵਾਂ ਧਾਰਾਵਾਹਿਕ 'ਨਯਨ-ਜੋ ਵੇਖੇ ਅਣਵੇਖਾ'  

ਭਾਰਤੀ ਟੈਲੀਵਿਜ਼ਨ ਉਦਯੋਗ ਦਹਾਕਿਆਂ ਤੋਂ ਪਰਿਵਾਰਕ ਡਰਾਮਾ, ਪੀਰੀਅਡ ਡਰਾਮਾ ਅਤੇ ਕਾਮੇਡੀ ਦਾ ਹਵਾਲਾ ਦਿੰਦੇ ਹੋਏ ਕਈ ਸ਼ੈਲੀਆਂ ਪੇਸ਼ ਕਰ ਰਿਹਾ ਹੈ। ਇਸ ਵਾਰ ਜ਼ੀ ਪੰਜਾਬੀ ਦੇ ਨਿਰਮਾਤਾਵਾਂ ਨੇ ਆਪਣੇ ਦਰਸ਼ਕਾਂ ਨੂੰ ਇੱਕ ਅਲੌਕਿਕ ਥ੍ਰਿਲਰ ਡਰਾਮਾ 'ਨਯਨ-ਜੋ ਵੇਖੇ ਜੋ ਵੇਖੇ ਅਣਵੇਖਾ' ਨਾਲ ਮਨੋਰੰਜਿਤ ਕਰਨ ਦਾ ਫੈਸਲਾ ਕੀਤਾ ਹੈ।ਇਹ ਧਾਰਾਵਾਹਿਕ, ਇੱਕ ਪਿੰਡ ਦੀ ਕੁੜੀ 'ਨਯਨ' ਦੀ ਕਹਾਣੀ ਹੈ ਜਿਸਦੀ ਭੂਮਿਕਾ ਅਦਾਕਾਰਾ ਅੰਕਿਤ ਸੈਲੀ ਨਿਭਾਉਗੀ। ਨਯਨ ਦੀ ਕਹਾਣੀ ਦਰਸਾਉਂਦਾ ਹੈ ਜੋ ਭਵਿੱਖ ਨੂੰ ਵੇਖਣ ਦੀ ਸ਼ਕਤੀ ਨਾਲ ਨਵਾਸੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ, ਨਯਨ ਇਸ ਤੋਹਫ਼ੇ ਨਾਲ ਸੰਘਰਸ਼ ਕਰਦੀ ਦਿਖਾਇ ਦੇਵੇਗੀ ਕਿਉਂਕਿ ਉਸਦੇ ਪਿੰਡ ਦੇ ਲੋਕ ਉਸਦੇ ਇਸ ਤਾਉਫੇ ਨੂੰ ਇੱਕ ਸ਼ਰਾਪ ਮੰਨਦੇ ਹਨ।'ਨਯਨ - ਜੋ ਵੇਖੇ ਅਣਵੇਖਾ' ਧਾਰਾਵਾਹਿਕ 3 ਜਨਵਰੀ 2022 ਤੋਂ ਪ੍ਰੀਮੀਅਰ ਕੀਤਾ ਜਾਵੇਗਾ, ਅਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਚੈਨਲ ਨੇ ਹਮੇਸ਼ਾ ਨਵੀਂ ਕਹਾਣੀ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਅਤੇ ਇਸ ਨੂੰ ਅੱਗੇ ਲਿਜਾਂਦੇ ਹੋਏ ਇਸ ਵਿਲੱਖਣ ਕਹਾਣੀ ਨਾਲ ਹੋਰ ਮਨੋਰੰਜਿਤ ਕਰਨ ਜਾ ਰਿਹਾ ਹੈ। 
ਹਰਜਿੰਦਰ ਸਿੰਘ 94638 28000

ਤਿੰਨ ਜਨਵਰੀ ਦੇ ਰੋਸ ਧਰਨੇ ਲਈ ਲੋਕਾ ਨੂੰ ਕੀਤਾ ਲਾਮਵੰਦ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਪੁਲਿਸ ਦੇ ਇੱਕ ਡੀ ਐਸ ਪੀ,ਐਸ ਐਚ ਓ ਅਤੇ ਇੱਕ ਸਾਬਕਾ ਸਰਪੰਚ ਤੇ 15 ਸਾਲਾ ਬਾਅਦ ਹੋਏ ਮੁਕੱਦਮੇ ਦਰਜ ਤੋ ਬਾਅਦ ਉਨ੍ਹਾ ਨੂੰ ਗ੍ਰਿਫਤਾਰ ਕਰਵਾਉਣ ਲਈ ਜਨਤਕ ਜੱਥੇਬੰਦੀਆ ਵੱਲੋ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਦੇ ਦਫਤਰ ਜਗਰਾਓ ਵਿਖੇ ਤਿੰਨ ਜਨਵਰੀ ਨੂੰ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਰੋਸ ਧਰਨੇ ਨੂੰ ਹੋਰ ਮਜਬੂਤ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ,ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ,ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਰਸੂਲਪੁਰ,ਮੱਲ੍ਹਾ,ਮਾਣੂੰਕੇ ਅਤੇ ਝੋਰੜਾ ਦੇ ਲੋਕਾ ਨੂੰ ਧਰਨੇ ਵਿਚ ਪਹੁੰਚਣ ਲਈ ਲਾਮਵੰਦ ਕੀਤਾ ਗਿਆ।ਇਸ ਮੌਕੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ,ਅਵਤਾਰ ਸਿੰਘ ਰਸੂਲਪੁਰ,ਨਿਰਮਲ ਸਿੰਘ ਧਾਲੀਵਾਲ ਅਤੇ ਮਨੋਹਰ ਸਿੰਘ ਝੋਰੜਾ ਨੇ ਕਿਹਾ ਕਿ ਤਿੰਨ ਜਨਵਰੀ ਨੂੰ ਸਵੇਰੇ ਦਸ ਵਜੇ ਜਗਰਾਓ ਦੇ ਕਮੇਟੀ ਪਾਰਕ ਵਿਚ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਬਾਰਾ ਵਜੇ ਐਸ ਐਸ ਪੀ ਦੇ ਦਫਤਰ ਤੱਕ ਪੈਦਲ ਮਾਰਚ ਕਰਕੇ ਰੋਸ ਪ੍ਰਦਰਸਨ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸਨ ਨੂੰ ਵੱਖ-ਵੱਖ ਇਨਸਾਫ ਪਸੰਦ ਜੱਥੇਬੰਦੀਆ ਦੇ ਆਗੂ ਸੰਬੋਧਨ ਕਰਨਗੇ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਤਿੰਨ ਜਨਵਰੀ ਦੇ ਰੋਸ ਧਰਨੇ ਵਿਚ ਵੱਧ ਤੋ ਵੱਧ ਸਮੂਲੀਅਤ ਕਰੋ ਤਾਂ ਜੋ ਮ੍ਰਿਤਕ ਕੁਲਵੰਤ ਕੌਰ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।ਇਸ ਮੌਕੇ ਉਨ੍ਹਾ ਦੋਸੀ ਡੀ ਐਸ ਪੀ ਅਤੇ ਐਸ ਐਚ ਓ ਦੇ ਖਿਲਾਫ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਬੀਬੀ ਮਨਪ੍ਰੀਤ ਕੌਰ ਧਾਲੀਵਾਲ,ਦਰਸਨ ਸਿੰਘ ਧਾਲੀਵਾਲ,ਨਿਰਮਲ ਸਿੰਘ ਜਗਰਾਓ,ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਗੁਰਮੇਲ ਸਿੰਘ ਰਸੂਲਪੁਰ,ਸੁਖਦੇਵ ਸਿੰਘ ਮਾਣੂੰਕੇ,ਜਸਪਾਲ ਸਿੰਘ ਮੱਲ੍ਹਾ,ਸਵਰਨ ਸਿੰਘ ਮੱਲ੍ਹਾ,ਰਣਜੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਡੀ ਐਸ ਪੀ ਅਤੇ ਐਸ ਐਚ ਓ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਆਗੂ।

ਲੁਧਿਆਣਾ ਦੇ ਕੋਰਟ ਕੰਪਲੈਕਸ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਹਸਪਤਾਲ ਪਹੁੰਚੇ ਜ਼ਖਮੀਆਂ ਦਾ ਪੁੱਛਿਆ ਹਾਲ ਚਾਲ

ਲੁਧਿਆਣਾ, 23 ਦਸੰਬਰ (ਜਸਮੇਲ ਗ਼ਾਲਿਬ  )  ਲੁਧਿਆਣਾ ਕੋਰਟ ਕੰਪਲੈਕਸ ਦੇ ਹਾਦਸੇ ਤੋ ਬਾਅਦ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਹਸਪਤਾਲ ਜਾਕੇ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ ਜਾਣਿਆ। ਉਸ ਸਮੇਂ ਮਾਨਯੋਗ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕੇ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰੱਖਣ ਦੇ ਲਈ ਅਸੀ ਸਾਰੇ ਪੰਜਾਬ ਵਾਸੀ ਇੱਕ ਹਾਂ । ਦੋਸ਼ੀਆਂ ਨੂੰ ਕਿਸੇ ਵੀ ਹਾਲ ਚ ਬਖਸ਼ਿਆ ਨਹੀ ਜਾਵੇਗਾ 

ਜੇ ਅਵਤਾਰ ਸਿੰਘ ਵਿਰਕ ਨੂੰ ਸਦਮਾ , ਮਾਤਾ ਦਾ ਦੇਹਾਂਤ  

ਜਗਰਾਉਂ , 22 ਦਸੰਬਰ  (ਜਸਮੇਲ ਗ਼ਾਲਿਬ ) ਸਿਟੀ ਸਬ ਡਿਵੀਜ਼ਨ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਜੇ ਈ ਅਵਤਾਰ ਸਿੰਘ ਵਿਰਕ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਸੁਖਦੇਵ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ । ਮਾਤਾ ਸੁਖਦੇਵ ਕੌਰ ਦੇ ਮਿਲਾਪੜੇ ਸੁਭਾਅ ਨੂੰ ਭੁਲਾਇਆ ਨਹੀਂ ਜਾ ਸਕਦਾ । ਮਾਤਾ ਸੁਖਦੇਵ ਕੌਰ ਪਿੱਛੇ ਪਿੰਡ ਵਿਰਕ ਜ਼ਿਲ੍ਹਾ ਲੁਧਿਆਣਾ ਤੋਂ ਹਾਲ ਵਾਸੀ ਵਾਰਡ ਨੰਬਰ 2 ਜਗਰਾਉਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ । ਇਸ ਬਿਮਾਰੀ ਤਹਿਤ ਫਾਨੀ ਸੰਸਾਰ ਨੂੰ 18 ਤਰੀਕ ਨੂੰ ਅਲਵਿਦਾ ਆਖ ਗਏ । ਇਸ ਦੁੱਖ ਦੇ ਸਮੇਂ ਧਾਰਮਿਕ ਸਮਾਜਿਕ ਰਾਜਨੀਤਕ ਆਗੂ ਵੱਲੋਂ ਵਿਰਕ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਮਾਤਾ ਸੁਖਦੇਵ ਕੌਰ ਜੀ ਦੇ ਨਮਿੱਤ ਸਹਿਜ ਪਾਠ ਦੇ ਭੋਗ  ਅਤੇ ਅੰਤਿਮ ਅਰਦਾਸ  ਗੁਰਦੁਆਰਾ ਸਾਹਿਬ ਦਸ਼ਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ 27 ਦਸੰਬਰ  ਦਿਨ ਸੋਮਵਾਰ ਦੁਪਹਿਰ 12 ਵਜੇ ਹੋਣਗੇ ।    

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ ਵਿਖੇ ਤਿੰਨ ਸਮਾਜਸੇਵੀ ਪਰਿਵਾਰਾਂ ਵੱਲੋਂ ਸਕੂਲ ਦੇ ਕਾਰਜ ਲਈ 1ਲੱਖ 36 ਹਜ਼ਾਰ ਦਿ ਸਹਾਇਤਾ ਭੇਟ ਕੀਤੀ

ਪ੍ਰਿੰਸੀਪਲ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਸਮਾਜਸੇਵੀ ਪਰਿਵਾਰਾਂ ਦਾ ਕੀਤਾ ਸਨਮਾਨ                            

ਮਹਿਲਕਲਾਂ/ ਬਰਨਾਲਾ-22  ਦਸੰਬਰ- (ਗੁਰਸੇਵਕ ਸੋਹੀ )-  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ ਵਿਖੇ ਉੱਘੇ ਸਮਾਜ ਸੇਵੀ ਐੱਨ. ਆਰ. ਆਈ ਬਾਬੂ ਸਿੰਘ ਧਾਲੀਵਾਲ ਵਲੋਂ 1ਲੱਖ .ਸਾਧੂ ਸਿੰਘ ਕੈਨੇਡੀਅਨ ਨੇ 25 ਹਜ਼ਾਰ ਅਤੇ ਮਨਮੋਹਣ ਸਿੰਘ ਉੱਪਲ ਵੱਲੋਂ 11ਹਜ਼ਾਰ ਦੀ ਸਹਾਇਤਾ ਸਮਾਜ ਸੇਵੀ ਸਾਬਕਾ ਸਰਪੰਚ ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ ਦੇ ਉਪਰਾਲੇ ਸਦਕਾ ਸਕੂਲ ਦੇ ਵੱਖ- ਵੱਖ ਕਾਰਜਾਂ ਲਈ ਪ੍ਰਿੰਸੀਪਲ ਜਗਤਾਰ ਸਿੰਘ ਨੂੰ ਸਮੂਹ ਸਟਾਫ ਅਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਭੇਟ ਕੀਤੀ। ਇਸ ਮੌਕੇ ਸਮਾਜ ਸੇਵੀ ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਨੇ ਸਮਾਜ ਸੇਵੀ ਐੱਨ.ਆਰ. ਆਈ ਬਾਬੂ ਸਿੰਘ ਧਾਲੀਵਾਲ ਸਾਧੂ ਸਿੰਘ ਕਨੇਡੀਅਨ ਮਨੋਹਰ ਸਿੰਘ ਵੱਲੋਂ ਸਕੂਲ ਦੇ ਕਾਰਜਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਇਨ੍ਹਾਂ ਪਰਿਵਾਰਾਂ ਵੱਲੋਂ ਪਹਿਲਾਂ ਹੀ ਪਿੰਡ ਦੇ ਸਾਂਝੇ ਭਲਾਈ ਕੰਮਾਂ ਅਤੇ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ ਉਥੇ ਪਿੰਡ ਦੇ ਸਕੂਲ ਅਤੇ ਹਸਪਤਾਲ ਦਿ ਕਾਰਜਾਂ ਲਈ ਵੀ ਦਿਲ ਖੋਲ੍ਹ ਕੇ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਹੋਰਨਾਂ ਸਮਾਜਸੇਵੀ ਪਰਿਵਾਰਾਂ ਨੂੰ ਵੀ ਅੱਗੇ ਆ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਸਮਾਜਸੇਵੀ ਇਨ੍ਹਾਂ ਰਾਹੀਂ ਬਾਬੂ ਸਿੰਘ ਕਾਮੇਡੀਅਨ ਸਾਧੂ ਸਿੰਘ ਚੰਨਣਵਾਲ ਅਤੇ ਮਨਮੋਹਨ ਸਿੰਘ ਉੱਪਲ ਵੱਲੋਂ ਸਕੂਲ ਦੇ ਕਾਰਜਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਵਿਸ਼ੇਸ਼ ਸਨਮਾਨ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਸਮਾਜਸੇਵੀ ਆੜ੍ਹਤੀਆ ਕੁਲਬੀਰ ਸਿੰਘ ਗਿੱਲ, ਜਰਨੈਲ ਸਿੰਘ ਜੈਲੀ, ਚੇਅਰਮੈਨ ਕੁਲਵਿੰਦਰ ਸਿੰਘ ਚੰਨਣਵਾਲ, ਭਗਵਾਨ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਬਾਠ, ਬਲਵਿੰਦਰ ਸਿੰਘ, ਜਗਸੀਰ ਸਿੰਘ, ਹਰਪ੍ਰੀਤ ਸਿੰਘ ਅਤੇ ਪ੍ਰੇਮ ਸਿੰਘ ਤੋਂ ਇਲਾਵਾ ਹੋਰ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।

ਜਥੇਬੰਦੀ ਦੀ ਮਜ਼ਬੂਤੀ ਲਈ ਪਿੰਡ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਨਵੀਆਂ ਇਕਾਈਆਂ ਦਾ ਗਠਨ ਕਰਕੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆ ਕੇ ਅਹੁਦੇਦਾਰੀਆਂ ਦੇ ਕੇ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ.ਨਿਰਭੈ ਛੀਨੀਵਾਲ  

ਪਿੰਡ ਠੀਕਰੀਵਾਲ ਵਿਖੇ ਨਵੀਂ ਇਕਾਈ ਦਾ ਗਠਨ ਜਗਰੂਪ ਸਿੰਘ ਠੀਕਰੀਵਾਲਾ ਬਣੇ ਇਕਾਈ ਪ੍ਰਧਾਨ                     

ਮਹਿਲ ਕਲਾਂ/ ਬਰਨਾਲਾ- 22 ਦਸੰਬਰ- (ਗੁਰਸੇਵਕ ਸੋਹੀ )- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਪਿੰਡ ਠੀਕਰੀਵਾਲ ਵਿਖੇ ਕਿਸਾਨ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਮੀਤ ਪ੍ਰਧਾਨ ਮੁਖਤਿਆਰ ਸਿੰਘ ਬੀਹਲਾ, ਜ਼ਿਲ੍ਹਾ ਆਗੂ ਸਾਧੂ ਸਿੰਘ ਛੀਨੀਵਾਲ, ਬਲਾਕ ਮਹਿਲ ਕਲਾਂ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਕਾਕਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀਆਂ ਹਦਾਇਤਾਂ ਅਨੁਸਾਰ ਜਥੇਬੰਦੀ ਨੂੰ ਪਿੰਡ ਬਲਾਕ ਜ਼ਿਲ੍ਹਾ ਪੱਧਰ ਤੇ ਹੋਰ ਵਧੇਰੇ ਮਜ਼ਬੂਤ ਕਰਨ ਲਈ ਨਵੀਆਂ ਇਕਾਈਆਂ ਦਾ ਗਠਨ ਕਰਕੇ ਮਿਹਨਤੀ ਕਿਸਾਨ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਅੱਗੇ ਲਿਆ ਕੇ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਸਾਨ ਵਰਕਰਾਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਝੰਡੇ ਹੇਠ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪਿੰਡ ਠੀਕਰੀਵਾਲ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਜਗਰੂਪ ਸਿੰਘ ਨੂੰ ਇਕਾਈ ਪ੍ਰਧਾਨ, ਨਾਜ਼ਮ ਸਿੰਘ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਨੂੰ ਪ੍ਰੈਸ ਸਕੱਤਰ, ਰਾਜਵਿੰਦਰ ਸਿੰਘ ਨੂੰ ਖਜ਼ਾਨਚੀ, ਰਾਮ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਪ੍ਰਤਾਪ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਸਰੂਪ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਨਵੇਂ ਚੁਣੇ ਇਕਾਈ ਪ੍ਰਧਾਨ ਜਗਰੂਪ ਸਿੰਘ ਠੀਕਰੀਵਾਲ ਨੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜੋ ਜ਼ਿੰਮੇਵਾਰੀ ਪਿੰਡ ਪੱਧਰ ਤੇ ਮੈਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਜਥੇਬੰਦੀ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਜਥੇਬੰਦੀ ਨਾਲ ਜੁੜੇ ਜਾਵੇਗਾ।

ਚੰਨੀ ਸਰਕਾਰ ਦੇ ਵਿਕਾਸ ਅੱਗੇ ਆਪ ਦਾ ਦਿੱਲੀ ਮਾਡਲ ਫ਼ੇਲ੍ਹ ਕੇਜਰੀਵਾਲ ਝੂਠਾ ਤੇ ਮੌਕਾਪ੍ਰਸਤ.ਢਿੱਲੋਂ  

ਕੰਧੋਂ ਨੰਗਲ ਅਤੇ ਅਮਲਾ ਸਿੰਘ ਵਾਲਾ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡੇ       

ਮਹਿਲ ਕਲਾਂ/ਬਰਨਾਲਾ- 22 ਦਸੰਬਰ- (ਗੁਰਸੇਵਕ ਸੋਹੀ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕਰਕੇ ਪੰਜਾਬ ਨੂੰ ਵਿਕਾਸ ਪੱਖੋਂ ਇੱਕ ਮਾਡਲ ਸੂਬਾ ਬਣਾਇਆ ਜਾ ਰਿਹਾ ਹੈ। ਇਹ ਵਿਚਾਰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਿੰਡ ਨੰਗਲ ਅਤੇ ਅਮਲਾ ਸਿੰਘ ਵਾਲਾ ਵਿਖੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਭੇਟ ਕਰਨ ਉਪਰੰਤ ਜਨਤਕ ਇਕੱਠਾ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ ਕਿਹਾ ਕਿ ਕਾਂਗਰਸ ਦੇ ਵਿਕਾਸ ਅੱਗੇ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਫ਼ੇਲ੍ਹਹੋ ਕੇ ਰਹਿ ਗਿਆ ਕਿਉਂਕਿ ਕੇਜਰੀਵਾਲ ਝੂਠਾ ਤੇ ਮੌਕਾਪ੍ਰਸਤ ਆਦਮੀ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਮਾਡਲ ਦਾ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੀ ਹੋਈ ਹੈ। ਜਦਕਿ ਸੱਚਾਈ ਇਹ ਹੈ ਕਿ ਦਿੱਲੀ ਦੇ ਸਿਹਤ ਮਾਡਲ ਬਾਰੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਕਾਲ ਦੌਰਾਨ ਹੀ ਪਤਾ ਲੱਗ ਗਿਆ ਸੀ, ਜਦੋਂ ਕੋਰੋਨਾ ਕਾਰਨ ਲੋਕਾਂ ਨੂੰ ਆਕਸੀਜਨ ਅਤੇ ਬੈਡ ਤੱਕ ਨਹੀਂ ਮਿਲੇ। ਹੋਰ ਤਾਂ ਹੋਰ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਆਕਸੀਜਨ ਨਾ ਮਿਲਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦਿੱਲੀ ਦੇ ਮੁਹੱਲਾ ਕਲੀਨਿਕਾਂ ਵਿੱਚ ਡਾਕਟਰ ਤੱਕ ਨਹੀਂ ਹਨ। ਸਿੱਖਿਆ ਮਾਮਲੇ ਵਿੱਚ ਪੰਜਾਬ ਦਾ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹੈ, ਜਦਕਿ ਦਿੱਲੀ ਛੇਵੇਂ ਸਥਾਨ ਤੇ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਇਸੇ ਤਰ੍ਹਾਂ ਅਕਾਲੀ ਦਲ ਦੀ ਦਸ ਸਾਲ ਸਰਕਾਰ ਰਹੀ, ਪਰ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋਇਆ। ਜਦਕਿ ਕਾਂਗਰਸ ਦੀ ਸਰਕਾਰ ਦੇ ਰਾਜ ਦੌਰਾਨ ਪਿੰਡਾਂ ਨੂੰ ਲੱਖਾਂ-ਕਰੋੜਾਂ ਦੀਆਂ ਗ੍ਰਾਂਟਾਂ ਆਈਆਂ। ਇਸ ਮੌਕੇ ਪਿੰਡ ਨੰਗਲ ਦੇ ਸਰਪੰਚ ਸਰਪੰਚ ਦਰਸ਼ਨ ਸਿੰਘ ਅਤੇ ਪਿੰਡ ਅਮਲਾ ਸਿੰਘ ਵਾਲਾ ਦੇ ਸਰਪੰਚ ਜਸ਼ਨਜੀਤ ਸਿੰਘ ਤੇ ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਮਾਨ ਵਲੋਂ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਕੁਮਾਰ ਲੂਬੀ, ਨੰਗਲ ਤੋਂ ਸੰਸਾਰ ਸਿੰਘ ਦਿਉਲ, ਬੱਗਾ ਸਿੰਘ, ਮੱਖਣ ਸਿੰਘ, ਸਿੰਦਰ ਸਿੰਘ ਫ਼ੌਜੀ, ਬਿੱਕਰ ਸਿੰਘ, ਬਲਜਿੰਦਰ ਸਿੰਘ (ਸਾਰੇ ਪੰਚ), ਗੁਰਮੇਲ ਸਿੰਘ ਕਾਲਾ, ਸੁਰਜੀਤ ਸਿੰਘ, ਯੂਥ ਆਗੂ ਗੱਗੀ ਸਿੰਘ, ਮਨੀ ਸਿੰਘ, ਰਾਜ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ, ਗੁਰਮੇਲ ਸਿੰਘ ਢਿੱਲੋਂ, ਅਮਰਜੀਤ ਸਿੰਘ ਅਤੇ ਪਿੰਡ ਅਗਲਾ ਸਿੰਘ ਵਾਲਾ ਤੋਂ  ਬਲਦੇਵ ਸਿੰਘ, ਜੀਤ ਸਿੰਘ, ਜਰਨੈਲ ਸਿੰਘ, ਰਘਵੀਰ ਸਿੰਘ, ਕੁਲਦੀਪ ਕੌਰ, ਹਰਬੰਸ ਕੌਰ, ਹਾਕਮ ਸਿੰਘ, (ਸਾਰੇ ਪੰਚ), ਸ਼ੇਰ ਸਿੰਘ, ਸਰਬਜੀਤ ਸਿੰਘ ਰੌਣਕ, ਸਾਬਕਾ ਸਰਪੰਚ ਸੁਖਦੇਵ ਸਿੰਘ ਵੀ ਹਾਜ਼ਰ ਸਨ।