You are here

ਪੰਜਾਬ

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਦੁਸਯੰਤ ਗੌਤਮ ਦਾ ਭਰਵਾਂ ਸਵਾਗਤ ਕੀਤਾ 

ਜਗਰਾਓਂ 4 ਜਨਵਰੀ (ਅਮਿਤ ਖੰਨਾ)-ਭਾਜਪਾ ਪੰਜਾਬ ਦੇ ਦਿਲ ਵਿਚ ਵੱਸਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਚ ਪੰਜਾਬ ਤੇ ਕਿਸਾਨਾਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੋਣ ਦਾ ਦਾਅਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਸੂਬਾ ਇੰਚਾਰਜ ਦੁਸਯੰਤ ਗੌਤਮ ਨੇ ਸੋਮਵਾਰ ਦੇਰ ਸ਼ਾਮ ਜਗਰਾਓਂ ਵਿਖੇ ਕੀਤਾ।ਭਾਜਪਾ ਵੱਲੋਂ ਭਲਕੇ ਫ਼ਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਿਫ਼ਰੋਜ਼ਪੁਰ ਜਾਂਦੇ ਸਮੇਂ ਜਗਰਾਓਂ ਦੇ ਦੀਪਕ ਢਾਬਾ ਵਿਖੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਦੁਸਯੰਤ ਗੌਤਮ ਦਾ ਭਰਵਾਂ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਦੁਸਯੰਤ ਗੌਤਮ ਨੇ ਪੀਐੱਮ ਮੋਦੀ ਦੀ ਰੈਲੀ ਨੂੰ ਜਿੱਥੇ ਸਰਕਾਰੀ ਸਮਾਗਮ ਕਰਾਰ ਦਿੱਤਾ ਉੱਥੇ ਦੱਸਿਆ ਮੋਦੀ ਪੰਜਾਬ ਦੇ ਬਿਹਤਰੀ ਲਈ ਕਈ ਐਲਾਨ ਕਰਨਗੇ। ਉਨ੍ਹਾਂ ਕਿਹਾ ਇਹ ਰੈਲੀ ਇਤਿਹਾਸਿਕ ਹੋਣ ਦੇ ਨਾਲ ਪੰਜਾਬ ਦੀ ਰਾਜਨੀਤੀ ਵਿਚ ਮੀਲ ਪੱਥਰ ਸਾਬਤ ਕਰੇਗੀ। ਵਿਰੋਧੀਆਂ ਵੱਲੋਂ ਈਡੀ ਤੇ ਕੇਂਦਰੀ ਏਜੰਸੀਆਂ ਦੇ ਦਬਾਅ ਵਿਚ ਕਾਂਗਰਸੀਆਂ ਤੇ ਅਕਾਲੀਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਤੇ ਲਗਾਏ ਜਾ ਦੋਸ਼ਾਂ ਸਬੰਧੀ ਦੁਸਯੰਤ ਗੌਤਮ ਨੇ ਕਿਹਾ ਮਾਂ-ਪੁੱਤਰ (ਸੋਨੀਆ ਗਾਂਧੀ ਤੇ ਰਾਹੁਲ ਗਾਂਧੀ) ਜ਼ਮਾਨਤ ਤੇ ਹਨ ਜੇਕਰ ਅਜਿਹਾ ਹੁੰਦਾ ਤਾਂ ਉਹ ਕਾਂਗਰਸ ਛੱਡ ਭਾਜਪਾ ਚ ਹੁੰਦੇ। ਉਨ੍ਹਾਂ ਕਿਹਾ ਸਾਰੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਾਲੀ ਸੂਚੀ ਖ਼ਤਮ ਕਰਨੀ, ਕਰਤਾਰਪੁਰ ਰਸਤਾ ਖੋਲ੍ਹਣਾ, ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਤੇ ਕਿਸਾਨਾਂ ਦੀ ਆਰਥਿਕ ਮਦਦ ਕਰਨ ਦਾ ਕੰਮ ਪੀਐੱਮ ਮੋਦੀ ਨੇ ਹੀ ਕੀਤਾ ਹੈ ਇਸ ਕਰ ਕੇ ਪੰਜਾਬੀਆਂ ਦੇ ਦਿਲਾਂ ਵਿਚ ਭਾਜਪਾ ਵੱਸਦੀ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਸੂਬਾ ਕਾਰਜਕਾਰਣੀ ਮੈਂਬਰ ਮੇਜਰ ਸਿੰਘ ਦੇਤਵਾਲ, ਡਾ. ਰਾਜਿੰਦਰ ਸ਼ਰਮਾ, ਸੰਜੀਵ ਢੰਡ, ਨਵਦੀਪ ਗਰੇਵਾਲ, ਸੰਚਿਤ ਗਰਗ, ਪ੍ਰਦੀਪ ਜੈਨ, ਜਗਦੀਸ਼ ਓਹਰੀ, ਅਨਮੋਲ ਕਤਿਆਲ, ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਦਰਸ਼ਨ ਲਾਲ ਸੰਮੀ, ਲਾਕੇਸ਼ ਟੰਡਨ, ਡਾ. ਬੀ.ਬੀ ਸਿੰਗਲਾ, ਮੋਹਿਤ ਅਗਰਵਾਲ, ਮੋਨੂੰ ਗੋਇਲ, ਹਿਤੇਸ਼ ਗੋਇਲ, ਸਤੀਸ਼ ਕਾਲੜਾ ਸਮੇਤ ਭਾਜਪਾ ਵਰਕਰ ਹਾਜ਼ਰ ਸਨ।

ਵਿਧਾਇਕ ਬਿਲਾਸਪੁਰ ਨੇ ਲੋਕਾਂ ਨੂੰ ਕਰੋਨਾ / ਓਮੀਕਰੋਨ ਵਾਇਰਸ ਤੋਂ  ਸੁਚੇਤ ਤੇ ਸੰਜਮ ਤੋਂ ਕੰਮ ਲੈਣ ਦੀ ਅਪੀਲ

ਮੋਗਾ 4 ਜਨਵਰੀ (ਰੱਤੀ) ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਪੰਜਾਬ ਚ ਵਧਦੇ ਕਰੋਨਾ / ਓਮੀਕਰੋਨ ਵਾਇਰਸ ਸਬੰਧੀ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਥਿਤੀ ਚ ਹਲਕਾ ਨਿਵਾਸੀ ਸੁਚੇਤ ਅਤੇ ਸੰਜਮ ਤੋਂ ਕੰਮ ਲੈਣ । ਉਨ੍ਹਾਂ ਸਰਕਾਰ ਤੇ ਵਰਦਿਆਂ ਕਿਹਾ ਕਿ ਪਿਛਲੇ ਅਤਿਅੰਤ ਬੁਰੇ ਹਾਲਾਤ ਜੋ ਕਰੋਨਾ ਕਾਰਨ ਉਪਜੇ ਸਨ ਕਾਂਗਰਸ  ਸਰਕਾਰ ਉਨ੍ਹਾਂ ਨਾਲ ਨਜਿੱਠਣ ਤੋਂ ਬਿਲਕੁਲ ਅਸਫਲ ਰਹੀ ਹੈ । ਗਰੀਬ ਕਿਸਾਨ ਵਪਾਰੀ ਅਤੇ ਹਰ ਵਰਗ ਤਰਾਹ ਤਰਾਹ ਕਰ ਰਿਹਾ ਸੀ । ਲੱਖਾਂ ਜ਼ਿੰਦਗੀਆਂ   ਕਰੋਨਾ ਜਾਂ ਕਰੋਨਾ ਕਾਰਨ ਹੋਏ ਨੁਕਸਾਨ ਕਾਰਨ ਮੌਤ ਦੀ ਭੇਂਟ ਚੜ ਗਈਆਂ ਸਨ। ਪੰਜਾਬ ਵਿੱਚ ਐਨ ਆਰ ਆਈਜ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਲੋਕਾਂ ਦੀ ਬਾਂਹ ਫੜੀ ਪਰ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਦਿੱਲੀ ਚ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਕਰੋਨਾ ਕਾਲ ਚ ਹਰ ਸੰਭਵ ਸਹਾਇਤਾ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਜੇਕਰ ਪੰਜਾਬ ਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਗਰੀਬ ਮਜ਼ਦੂਰ ਕਿਸਾਨ ਵਪਾਰੀ ਵਰਗ ਦੀਆਂ ਵਿਸ਼ੇਸ਼ ਲੋੜਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਾਂ ਕਿ ਲਾਕਡਾਊਨ ਦਾ ਬਹਾਨਾ ਲਾ ਕੇ ਆਪਣਾ ਪੱਲਾ ਫੜ ਝਾੜਨਾ ਚਾਹੀਦਾ ਹੈ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਜੇਕਰ ਇਸ ਵਾਰ ਵੀ  ਸਰਕਾਰ ਲੋਕਾਂ ਨੂੰ ਪਿਛਲੀ ਵਾਰ ਆਪਣੇ ਹਾਲ ਤੇ ਛੱਡਿਆ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ  ਪੰਜਾਬ ਵਾਸੀਆਂ ਦੇ ਹਿਤਾਂ ਲਈ ਸੰਘਰਸ਼ ਕਰੇਗੀ ।
ਤਸਵੀਰ - ਵਿਧਾਇਕ  ਮਨਜੀਤ ਸਿੰਘ ਬਿਲਾਸਪੁਰ ਦੀ ਫਾਈਲ ਫੋਟੋ

ਸਿੱਖ ਨੌਜਵਾਨ ਆਗੂਆਂ ਵੱਲੋਂ ਲੁਧਿਆਣਾ ਡੀ ਸੀ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ  

ਲੁਧਿਆਣਾ, 4 ਜਨਵਰੀ (ਜਸਮੇਲ ਗ਼ਾਲਿਬ ) ਅੱਜ ਲੁਧਿਆਣਾ ਦੇ ਡੀਸੀ ਰਾਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਿੱਖ ਕੋਮ ਨੂੰ ਇਕ ਵੱਖਰੀ ਕੋਮ ਵੱਜੋ ਭਾਰਤੀ ਸੰਵਿਧਾਨ ਵਿੱਚ ਮਾਨਤਾ ਦਿੱਤੀ ਜਾਵੇ| ਇਸ ਤੋ ਇਲਾਵਾ ਪੰਜਾਬ ਵਿੱਚ ਹੋ ਰਾਹੀਆ ਬੇਆਦਬੀਆ ਚਾਹੇ ਉਹ ਕਿਸੇ ਵੀ ਧਰਮ ਦਾ ਧਾਰਮਿਕ ਗ੍ਰੰਥ ਹੋਵੇ| ਉਸ ਉਪਰ ਸਖਤ ਕਨੂੰਨ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਸਿੱਖ ਆਗੂ ਭਵਨਦੀਪ ਸਿੰਘ, ਮਨਦੀਪ ਸਿੰਘ ਸਿੱਧੂ , ਤੇਜਿੰਦਰ ਸਿੰਘ ਬਿੱਟਾ , ਅਮ੍ਰੀਤਪਾਲ ਸਿੰਘ ਮਲਕਪੁਰ , ਹੈਰੀ ਲੋਹਾਰਾ ਹਾਜਰ ਰਹੇ। 

ਪਿੰਡ ਗ਼ਾਲਿਬ ਰਣ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ

ਜਗਰਾਉਂ 4 ਜਨਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿਚ ਗੁਰਦੁਆਰਾ ਪ੍ਰਬੰਧ ਕਮੇਟੀ,ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ 5 ਜਨਵਰੀ ਦਿਨ ਬੁੱਧਵਾਰ ਨੂੰ  ਸਜਾਇਆ ਜਾ ਰਿਹਾ ਹੈ।ਗੁਰਦੁਆਰਾ ਸਾਹਿਬ ਤੋਂ ਕੀਰਤਨ ਸ਼ੁਰੂ ਹੋ ਕੇ  ਵੱਖ ਵੱਖ ਪਿੰਡਾਂ ਦੇ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਚ ਹੀ ਸਮਾਪਤੀ ਹੋਵੇਗੀ। ਪੜਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਵਰਤਾਏ ਜਾਣਗੇ  ।ਇਸ ਕੀਰਤਨ ਵਿਚ ਅੰਤਰਰਾਸ਼ਟਰੀ ਢਾਡੀ ਜਥਾ ਭਾਈ ਪ੍ਰੇਮ ਸਿੰਘ ਪਦਮ ਅਤੇ ਉਸਦੇ ਸਾਥੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ।ਇਸ ਨਗਰ ਕੀਰਤਨ ਵਿਚ ਬੈਂਡ ਵਾਜਾ ਅਤੇ ਗੱਤਕਾ ਪਾਰਟੀ  ਦੇ ਨਜ਼ਾਰੇ ਦੇਖਣਯੋਗ ਹੋਣਗੇ।ਇਸ ਸਮੇਂ ਪ੍ਰਧਾਨ ਸਰਤਾਜ ਸਿੰਘ, ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਗੁਰਮੀਤ ਸਿੰਘ ਫੌਜੀ,ਸੁਰਿੰਦਰਪਾਲ ਸਿੰਘ ਫੌਜੀ ,ਸਰਪੰਚ ਜਗਦੀਸ਼ ਚੰਦ ਸ਼ਰਮਾ ,ਮੈਂਬਰ ਨਿਰਮਲ ਸਿੰਘ,ਮੈਂਬਰ ਰਣਜੀਤ ਸਿੰਘ, ਮੈਂਬਰ ਜਗਸੀਰ ਸਿੰਘ,ਮੈਂਬਰ ਜਸਵਿੰਦਰ ਸਿੰਘ,ਮੈਂਬਰ ਸੋਮਨਾਥ,ਜਸਵਿੰਦਰ ਸਿੰਘ ਬੱਗਾ,ਅਤੇ ਵੱਡੀ ਗਿਣਤੀ ਵਿੱਚ ਪ੍ਰਬੰਧਕ ਹਾਜ਼ਰ ਸਨ।

 

ਜਿੰਨੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਹਨ, ਉਹ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਦਿੱਤੀਆਂ ਹਨ-ਬਰਜਿੰਦਰ ਸਿੰਘ ਮੱਖਣ ਬਰਾੜ

ਬਲਦੇਵ ਸਿੰਘ ਮਾਣੂਕੇ ਦੇ ਹੱਕ ਵਿਚ ਅਜੀਤਵਾਲ ਵਿਖੇ ਕੀਤਾ ਚੋਣ ਜਲਸੇ ਨੂੰ ਸੰਬੋਧਨ 
ਅਜੀਤਵਾਲ, 3 ਜਨਵਰੀ ( ਰੱਤੀ ) ਅਕਾਲੀ ਦਲ ਜੋ ਵਾਅਦੇ ਲੋਕਾਂ ਨਾਲ ਕਰਦਾ ਹੈ, ਉਹ ਹਮੇਸ਼ਾ ਪੂਰਾ ਕਰਦਾ ਹੈ  ਕਾਂਗਰਸ ਵਾਂਗ ਸਿਰਫ਼ ਵੋਟਾਂ ਬਟੋਰਨ ਲਈ ਵਾਅਦੇ ਨਹੀਂ ਕਰਦਾ।ਕਾਂਗਰਸ ਤੇ ਆਮ ਆਦਮੀ ਪਾਰਟੀ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੂਰੀ ਜੰਗ ਚੱਲ ਰਹੀ ਹੈ ਤੇ ਦੋਵੇਂ ਪਾਰਟੀਆਂ ਇਸ ਮੁੱਦੇ 'ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ ਨੇ ਅੱਜ ਅਜੀਤਵਾਲ ਵਿਖੇ ਹਲਕਾ ਨਿਹਾਲ ਸਿੰਘ ਵਾਲਾ ਤੋ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋ ਚੋਣ ਮੈਦਾਨ ਚ’ ਉਤਾਰੇ ਉਮੀਦਵਾਰ ਜੱਥੇਦਾਰ ਬਲਦੇਵ ਸਿਮਘ ਮਾਣੂਕੇ ਦੇ ਹੱਕ ਵਿਚ ਸਾਬਕਾ ਪੰਚ ਸੁਖਵਿੰਦਰ ਸਿੰਘ ਨੀਟਾ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਨੰੁ ਸੰਬੋਧਨ ਕਰਦਿਆਂ ਕੀਤਾ।ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਡੰਗ ਹੀ ਟਪਾ ਰਹੇ ਹਨ ਤੇ ਗਰੀਬ ਵਰਗ ਦੀਆਂ ਵੋਟਾਂ ਬਟੋਰਨ ਦੀ ਕੋਸ਼ਿਸ ਕਰ ਰਹੇ ਹਨ ਪਰ ਗਰੀਬ ਵਰਗ ਹੁਣ ਕਾਂਗਰਸ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਕਾਂਗਰਸ ਤੋਂ ਪਾਸਾ ਵੱਟ ਚੁੱਕਿਆ ਹੈ। ਅੱਜ ਤੱਕ ਜਿੰਨੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਹਨ, ਉਹ ਸਭ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਦਿੱਤੀਆਂ ਹਨ, ਕਾਂਗਰਸ ਸਰਕਾਰ ਨੇ ਲੋਕਾਂ ਨੂੰ ਹੋਰ ਸਹੂਲਤਾਂ ਤਾ ਕੀ ਦੇਣੀਆਂ ਸੀ ਸਾਡੀ ਸਰਕਾਰ ਵੱਲੋ ਦਿੱਤੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ, ਬਰਾੜ ਨੇ ਦੱਸਿਆਂ ਕਿ ਮੋਗਾ ਵਿਚ ਸਾਡੀ ਸਰਕਾਰ ਨੇ 182 ਸੇਵਾ ਕੇਦਰ ਖੋਲੇ ਸਨ ਤੇ ਅੱਜ ਸਿਰਫ 13 ਹੀ ਚਲਦੇ ਹਨ ਜਿਸ ਕਾਰਨ ਆਮ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ ਜੋ ਕਿ ਮੁੱਖ ਮੰਤਰੀ ਰਹਿੰਦੇ ਹੋਏ ਵੀ ਲੋਕਾਂ ਵਿਚ ਰਹੇ, ਜਦਕਿ ਕਾਂਗਰਸ ਦਾ ਮੁੱਖ ਮੰਤਰੀ ਤਾਂ ਪੰਜ ਸਾਲ ਦਿਖਾਈ ਹੀ ਨਹੀਂ ਦਿੱਤਾ।ਪਿੰਡ ਵਾਸੀਆਂ ਨੇ ਬਰਾੜ ਨੂੰ ਵਿਸ਼ਵਾਸ਼ ਦੁਆਇਆਂ ਕਿ ਉਹ ਇਸ ਹਲਕੇ ਤੇ ਬਲਦੇਵ ਸਿੰਘ ਮਾਣੂਕੇ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ।ਅੰਤ ਵਿਚ ਮੱਖਣ ਬਰਾੜ ਨੇ ਸਰਪੰਚ ਬਲਜੀਤ ਸਿੰਘ ਨੂੰ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਸੁਖਵਿੰਦਰ ਸਿੰਘ ਨੀਟਾ ਨੂੰ ਸੀ. ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਜਸਵਿੰਦਰ ਸਿੰਘ ਨੂੰ ਸੀ.ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਸਤਨਾਮ ਸਿੰਘ ਸੰਧੂ ਨੂੰ ਜਰਨਲ ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਹਰਦੀਪ ਸਿੰਘ ਨੂੰ ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਮਨਿੰਦਰਪਾਲ ਸਿੰਘ ਨੂੰ ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਦੀਪ ਸੰਧੂ ਨੂੰ ਸੀ ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ ਨਿਯੁਕਤ ਕਰਨ ਉਪਰੰਤ ਨਿਯੁਕਤੀ ਪੱਤਰ ਦਿੱਤੇ।ਇਸ ਮੋਕੇ ਉਮੀਦਵਾਰ ਬਲਦੇਵ ਸਿੰਘ ਮਾਣੂਕੇ, ਰਣਵਿੰਦਰ ਸਿੰਘ ਪੱਪੂ, ਚੇਅਰਮੈਨ ਖਣਮੁੱਖ ਭਾਰਤੀ, ਚੇਅਰਮੇਨ ਰਣਧੀਰ ਸਿੰਘ ਢਿੱਲੋ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸਰਕਲ ਪ੍ਰਧਾਨ ਇੰਦਰਜੀਤ ਸਿੰਘ ਰਾਜਾ, ਮੋਹਨ ਲਾਲ, ਡਾ ਨਿਰਮਲ ਸਿੰਘ ਅਜੀਤਵਾਲ ਰੇਸ਼ਮ ਸਿੰਘ ਚੂਹੜਚੱਕ, ਸਰਪੰਚ ਬਲਜੀਤ ਸਿੰਘ ਚੁਗਾਵਾ,ਰਾਜਿੰਦਰਪਾਲ ਸਿੰਘ ਚੇਅਰਮੈਨ, ਮੀਕਾ ਸਿੰਘ ਸਰਪੰਚ, ਲਾਡੀ ਵਾਲੀਆਂ, ਨਿਰਮਲ ਸਿੰਘ ਨਿੰਮਾ ਅਜੀਤਵਾਲ, ਨਿੰਮਾ ਸੰਧੂ, ਪੰਚ ਸਰਬਣ ਸਿੰਘ ਚੁਹੜਚੱਕ ਤੋ ਇਲਾਵਾ ਵੱਡੀ ਗਿਣਤੀ ਚ’ ਪਿੰਡ ਵਾਸੀ ਹਾਜਰ ਸਨ। ਬਰਜਿੰਦਰ ਸਿੰਘ ਮੱਖਣ ਬਰਾੜ ਅਜੀਤਵਾਲ ਵਿਖੇ ਪਾਰਟੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਨਾਲ ਹਨ ਉਮੀਦਵਾਰ ਬਲਦੇਵ ਸਿੰਘ ਮਾਣੂਕੇ, ਸੁਖਵਿੰਦਰ ਸਿੰਘ ਨੀਟਾ ਤੇ ਪਿੰਡ ਵਾਸੀ।

ਸ਼ਿੰਗਾਰ ਸਟੂਡੀਓ ਮੁੱਲਾਂਪੁਰ ਦੇ ਮਾਲਕ ਸ ਨਰਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਉੱਘੇ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ ਨੂੰ ਗਹਿਰਾ ਸਦਮਾ  

ਜਗਰਾਉਂ, 3 ਜਨਵਰੀ (ਜਸਮੇਲ ਗ਼ਾਲਿਬ ) ਸ ਨਰਿੰਦਰ ਸਿੰਘ ਸਪੁੱਤਰ ਸਵਰਗਵਾਸੀ ਹਰੀ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਮੁੱਲਾਂਪੁਰ ਸ਼ਿੰਗਾਰ ਸਟੂਡੀਓ ਮੁੱਲਾਂਪੁਰ ਦੇ ਮਾਲਕ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ।  ਉਹ ਪਿਛਲੇ ਕੁਝ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ । ਮਿਤੀ 28 ਦਸੰਬਰ ਦੀ ਸ਼ਾਮ ਨੂੰ ਉਨ੍ਹਾਂ ਨੂੰ ਦੀਪਕ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ । ਮਿਤੀ 3 ਜਨਵਰੀ ਨੂੰ ਸਵੇਰੇ ਛੇ ਵੱਜ ਕੇ ਵੀਹ ਮਿੰਟ ਤੇ ਉਨ੍ਹਾਂ ਨੇ ਆਖ਼ਰੀ ਸਾਹ ਲਏ  । ਉਨ੍ਹਾਂ ਦੀ ਧਰਮ ਪਤਨੀ ਪਲਵਿੰਦਰ ਕੌਰ  ,ਵੱਡੇ ਸਪੁੱਤਰ ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨਾਲ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ।  ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 7 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਕਾਲਜ ਰੋਡ  ਮੁੱਲਾਂਪੁਰ ਵਿਖੇ ਪੈਣਗੇ। ਦੁੱਖ  ਦੀ ਘੜੀ ਵਿੱਚ ਸ ਹਰਨਰਾਇਣ ਸਿੰਘ ਮੱਲੇਆਣਾ ਡੂੰਘੇ ਸਦਮੇ ਵਿੱਚ ਹਨ ਕਿਉਂਕਿ ਸ ਨਰਿੰਦਰ ਸਿੰਘ ਦੀ ਧਰਮ ਪਤਨੀ ਪਲਵਿੰਦਰ ਕੌਰ ਵਾਤਾਵਰਨ ਪ੍ਰੇਮੀ ਹਨ ਨਰੈਣ ਸਿੰਘ ਮੱਲੇਆਣਾ ਦੇ ਸ਼ੱਕੀ ਭੈਣ ਹਨ। ਇਸ ਸਮੇਂ ਸ ਅਮਨਜੀਤ ਸਿੰਘ ਖਹਿਰਾ, ਸਹਾਇਕ ਪ੍ਰੋਫੈਸਰ ਰਸਾਇਣ ਵਿਗਿਆਨ ਸ ਸਤਵੀਰ ਸਿੰਘ , ਸ ਚਮਕੌਰ ਸਿੰਘ ਪਟਿਆਲਾ, ਬਿੱਕਰ ਸਿੰਘ ਅਖਾੜਾ, ਬਹਾਦਰ ਸਿੰਘ ਅਖਾੜਾ, ਸ ਸਤਪਾਲ ਸਿੰਘ ਦੇਹਡ਼ਕਾ ਮੁਖੀ ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

 

 

 

 

 

ਕੁਲਵੰਤ ਕੌਰ ਦੇ ਕਾਤਲ ਪੁਲਿਸ ਡੀ ਐਸ ਪੀ ਗੁਰਿੰਦਰ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਹੋਇਆ ਰੋਹ ਭਰਪੂਰ ਮੁਜਾਹਰਾ 

ਐਸ ਐਸ ਪੀ ਦਾ ਘਿਰਾਉ ਕਰਕੇ ਕੀਤਾ ਚੱਕਾ ਜਾਮ 

7 ਜਨਵਰੀ ਨੂੰ ਹੋਵੇਗਾ ਅਗਲ਼ੇ ਸੰਘਰਸ਼ ਦਾ ਅੈਲ਼ਾਨ ਸਾਂਝੀ ਮੀਟਿੰਗ ਸੱਦੀ

ਜਗਰਾਉਂ 3 ਜਨਵਰੀ ( ਜਸਮੇਲ ਗ਼ਾਲਿਬ / ਅਮਿਤ ਖੰਨਾ ) ਅੱਜ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਕੁਲਵੰਤ ਕੌਰ ਦੇ ਕਾਤਲ ਗੁਰਿੰਦਰ ਬੱਲ ਨੂੰ ਬਰਖਾਸਤ ਕਰਕੇ, ਦੋਸ਼ੀ ਏ ਐਸ ਆਈ ਰਾਜਬੀਰ ਸਿੰਘ, ਸਰਪੰਚ ਰਣਜੀਤ ਸਿੰਘ, ਪੰਚ ਧਿਆਨ ਨੂੰ ਗ੍ਰਿਫਤਾਰ ਕਰਾਉਣ, 16 ਸਾਲ ਐਫ ਆਈ ਆਰ ਦਰਜ ਕਰਨ 'ਚ ਲੰਘਾਉਣ ਵਾਲੇ ਮੌਕੇ ਦੇ ਉਚ ਪੁਲਿਸ ਅਫਸਰਾਂ ਖਿਲਾਫ ਧਾਰਾ 166, 166ਏ ਦੇ ਤਹਿਤ ਪਰਚਾ ਦਰਜ ਕਰਨ, ਗੁਰਿੰਦਰ ਬੱਲ ਸਮੇਤ ਦੋਸ਼ੀਆਂ ਨੂੰ ਬਚਾ ਰਹੇ ਸਿਆਸਤਦਾਨਾਂ ਦੇ ਚਿਹਰੇ ਬੇਪਰਦ ਕਰਨ ਦੀ ਮੰਗ ਨੂੰ ਲੈ ਕੇ ਜਗਰਾਉਂ ਸ਼ਹਿਰ ਵਿੱਚ ਰੋਸ ਭਰਪੂਰ ਮੁਜਾਹਰਾ ਕਰਕੇ ਐਸ ਐਸ ਪੀ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਪਰ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਬੇਹੱਦ ਘਟੀਆ ਰਿਹਾ। ਇਸ ਕਰਕੇ 7 ਜਨਵਰੀ ਨੂੰ ਜਥੇਬੰਦੀਆਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ। ਸਟੇਜ ਸਕੱਤਰ ਦੀ ਭੂਮਿਕਾ ਮਨੋਹਰ ਸਿੰਘ ਝੋਰੜਾਂ ਨੇ ਨਿਭਾਈ। ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਝੋਰੜਾਂ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਇਨਕਲਾਬੀ ਕੇਂਦਰ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਇਹ ਕਹਿਣਾ ਨਿਰਾਆਧਾਰ ਹੈ ਇੰਨਕੁਆਰੀ ਚੱਲ ਰਹੀ ਹੈ। ਕਿਉਂਕਿ ਗੈਰ ਜਮਾਨਤੀ ਧਾਰਾ ਅਧੀਨ ਦਰਜ  ਐਫ ਆਈ ਆਰ ਤੋਂ ਤੁਰੰਤ ਬਾਅਦ ਗ੍ਰਿਫਤਾਰੀ ਬਣਦੀ ਹੈ। ਪੇਂਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਤਾਰੀ, ਸੁਖਦੇਵ ਸਿੰਘ ਭੂੰਦੜੀ, ਬਲਦੇਵ ਸਿੰਘ ਜੀ ਲਤਾਲਾ ਨੇ ਕਿਹਾ ਕਿ ਆਈ ਪੀ ਸੀ ਦੀ ਧਾਰਾ 304 ਗੈਰ ਜਮਾਨਤੀ ਹੈ। ਐਸ ਸੀ ਐਸ ਟੀ ਐਕਟ ਵੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਾ ਹੈ। ਪਰ ਪੁਲਿਸ ਡੀਐਸਪੀ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਾ ਕਰਕੇ ਖੁਦ ਦੇ ਬਣਾਏ ਕਾਨੂੰਨ ਦੀ ਹੀ ਉਲੰਘਣਾ ਕਰ ਰਹੀ ਹੈ। ਸੀਟੂ ਦੇ ਆਗੂ ਪ੍ਰਕਾਸ਼ ਸਿੰਘ ਬਰਮੀਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਾ ਕਰਨ ਦਾ ਇੱਕੋ ਇੱਕ ਕਾਰਨ ਸਿਆਸੀ ਦਬਾਅ ਹੈ। ਪੁਲਿਸ ਅਤੇ ਸਰਕਾਰ ਰਲ ਕੇ ਗੁਰਿੰਦਰ ਬੱਲ ਨੂੰ ਜਮਾਨਤ ਕਰਵਾ ਲੈਣ ਜਾਂ ਹੋਰ ਕਿਸੇ ਕਾਨੂੰਨੀ ਚੋਰ ਮੋਰੀ ਦੇ ਰਾਹੀਂ ਬਚ ਨਿਕਲਣ ਦਾ ਮੌਕਾ ਦੇ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਗਰਾਉਂ ਪੁਲਿਸ ਨੇ ਮੰਗਾਂ ਨਾ ਮੰਨੀਆਂ ਤਾਂ ਮੀਟਿੰਗ ਕਰਕੇ ਅੱਗੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਕਤ ਤੋਂ ਇਲਾਵਾ ਕਮਲਜੀਤ ਖੰਨਾ, ਸੁਖਮਿੰਦਰ ਸਿੰਘ ਗੱਜਣਵਾਲਾ, ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਰੂੰਮੀ, ਨਿਰਮਲ ਧਾਲੀਵਾਲ, ਬਾਬਾ ਬਲਵੀਰ ਸਿੰਘ ਚੀਮਾ, ਬਾਬਾ ਦਰਸ਼ਨ ਸਿੰਘ ਲੋਪੋ ਨਿਹੰਗ ਸਿੰਘ,ਅੰਗਰੇਜ਼ ਮੋਗਾ ਰਾਜ ਟੋਡਰਪੁਰ ਦਰਸ਼ਨ ਨਾਹਰ ਬਲਰਾਜ ਰਾਜੂ ਮੋਹਣ ਅੌਲਖ ਪ੍ਰਕਾਸ਼ ਹਿਸੋਵਾਲ ਕੁੱਲ ਹਿੰਦ  ਕਿਸਾਨ ਸਭਾ ਬਲਜੀਤ ਸਿੰਘ ਗਰੇਵਾਲ ਜਿਲ੍ਹਾ ਸਕੱਤਰ ਸਤਨਾਮ ਵੜੈਚ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਕੋਟਉਮਰਾ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜੁਆਇੰਟ ਸਕੱਤਰ ਬੂਟਾ ਸਿੰਘ ਹਾਂਸ ਭਰਭੂਰ ਸਿੰਘ ਛੱਜਾਵਾਲ ਮੁਖਤਿਆਰ ਸਿੰਘ ਸੀਟੂ ਆਗੂ ਬਲਦੇਵ ਸਿੰਘ ਰੂਮੀ ਪਾਲ ਸਿੰਘ ਭੰਮੀਪੁਰਾ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਹਾਕਮ ਸਿੰਘ ਡੱਲਾ ਪ੍ਰਧਾਨ ਕੁੱਲ ਖੇਤ ਮਜ਼ਦੂਰ ਯੂਨੀਅਨ ਅੰਗਰੇਜ਼ ਸਿੰਘ ਮੋਗਾ ਗੁਰਮੀਤ ਸਿੰਘ ਮਹਿਣਾ ਦਵਿੰਦਰ ਸਿੰਘ ਅੰਮਿ੍ਤਸਰ , ਜਗਤਾਰ ਡੱਲਾ ਹਰਬੰਸ ਸਿੰਘ ਲੋਹਟਬੱਦੀ ਸਕੱਤਰ ਦਿਹਾਤੀ ਮਜ਼ਦੂਰ ਸਭਾ ਦਵਿੰਦਰ ਸਿੰਘ ਸੰਤ ਸ਼ਿਪਾਹੀ ਦਲ ਲੁਧਿਆਣਾ ਬਲਦੇਵ ਲਤਾਲਾ ਸ਼ਿਕੰਦਰ ਸਿੰਘ ਜ਼ੜਤੌਲੀ ਸਾਬਕਾ ਅਧਿਆਪਕ ਆਗੂ ਜੋਗਿੰਦਰ ਅਜ਼ਾਦ ਜਸਦੇਵ ਲ਼ਲਤੋਂ ਕੁਲਦੀਪ ਸਿੰਘ ਡੱਲਾ ਜਿਲ੍ਹਾ ਪ੍ਰਧਾਨ ਸਾਧੂ ਸਿੰਘ ਤੱਪੜ ਆਦਿ ਹਾਜ਼ਰ ਸਨ।

ਸੱਚ ਜਾਣਿਓ ਹਰ ਇੱਕ ਰਿਸ਼ਤਾ ਸਮਾਂ ਅਤੇ ਧਿਆਨ ਮੰਗਦਾ ਹੈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ ਵੱਲ ਸਮਾਂ ਤੇ ਧਿਆਨ ਨਾ ਦਿੱਤਾ ਜਾਵੇ ਤਾ ਇਹ ਬਿਖਰਨੇ ਸ਼ੁਰੂ ਹੋ ਜਾਂਦੇ ਹਨ।ਹਰ ਇੱਕ ਰਿਸ਼ਤਾ ਸਮਾਂ ਤੇ ਧਿਆਨ ਮੰਗਦਾ ਹੈ।ਜਿਸ ਇਨਸਾਨ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹਨ ਜਾਂ ਫਿਰ ਇਹ ਦੋਨੋਂ ਚੀਜ਼ਾਂ ਇਨਸਾਨ ਆਪਣੇ ਰਿਸ਼ਤਿਆਂ ਨੂੰ ਨਹੀਂ ਦੇ ਪਾ ਰਿਹਾ ਤਾਂ ਸਮਝੋ ਉਹ ਕਿਤੇ ਨਾ ਕਿਤੇ ਆਪਣੇਪਨ ਪਿਆਰ ਦੀ ਨਿੱਘ ਤੋਂ ਦੂਰ ਜਾ ਰਿਹਾ ਹੈ ।ਅੱਜ ਦੀ ਦੁਨੀਆਂ ਆਧੁਨਿਕ ਸਹੂਲਤਾਂ ਦੀ ਬਣ ਗਈ ਹੈ ।ਜਿਵੇਂ ਕਿ ਮੋਬਾਇਲ,ਗੇਮਾਂ,ਹੋਰ ਆਧੁਨਿਕ ਸਹੂਲਤਾਂ ਨੇ ਆਧੁਨਿਕ ਮਨੁੱਖ ਨੂੰ ਇੰਨਾਂ ਕੁ ਵਿਅਸਤ ਕਰ ਦਿੱਤਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਨਹੀਂ ਹੈ।ਵੈਸੇ ਵੀ ਅੱਜ ਦਾ ਮਨੁੱਖ ਆਪਣੀਆਂ ਸੁੱਖ ਸਹੂਲਤਾਂ ਲਈ ਏਨਾ ਸੁਆਰਥੀ ਹੋ ਚੁੱਕਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਹੋਣਾ ਦੂਰ ਦੀ ਗੱਲ ਹੈ ਉਹ ਧਿਆਨ ਵੀ ਨਹੀ ਦੇ ਪਾਉਂਦਾ ।ਉਹ ਹਰ ਰੋਜ ਦੀ ਭੱਜ ਦੌੜ ਵਿੱਚ ਆਪਣੇ ਰਿਸ਼ਤੇਦਾਰਾਂ ਵੱਲ ਬੇ ਧਿਆਨਾ ਹੋ ਜਾਂਦਾ ਹੈ ।ਮਾ-ਬਾਪ ਭੈਣ-ਭਰਾ ਪਤੀ-ਪਤਨੀ ,ਦਾਦਾ-ਦਾਦੀ ,ਧੀ-ਪੁੱਤਰ ਅਜਿਹੇ ਰਿਸ਼ਤੇ ਹਨ ਜੋ ਇੱਜ਼ਤ ਤੇ ਪਿਆਰ ਨਾਲ ਹੀ ਵੱਧਦੇ ਫੁਲਦੇ ਹਨ।ਇਹ ਰਿਸ਼ਤੇ ਸਮਾਂ ਤੇ ਧਿਆਨ ਮੰਗਦੇ ਹਨ।ਜਦੋਂ ਮਨੁੱਖ ਇੰਨਾਂ ਵੱਲ ਸਮਾਂ ਤੇ ਧਿਆਨ ਦੇਣੋ ਹੱਟ ਜਾਂਦਾ ਹੈ ਤਾਂ ਇਹ ਰਿਸ਼ਤੇ ਬਿਖਰਨੇ ਸ਼ੁਰੂ ਹੋ ਜਾਂਦੇ ਹਨ ।ਇਹਨਾਂ ਵਿੱਚਲੀ ਆਪਸੀ ਪਿਆਰ ਦੀ ਨਿੱਘ ਖ਼ਤਮ ਹੋ ਜਾਂਦੀ ਹੈ।ਮਨੁੱਖ ਆਪਣਿਆ ਤੋਂ ਦੂਰ ਹੋ ਜਾਂਦਾ ਹੈ।ਰਿਸ਼ਤਿਆਂ ਦੀ ਮਜ਼ਬੂਤ ਨੀਂਹ ਲਈ ਸਮਾਂ ਬਹੁਤ ਜ਼ਰੂਰੀ ਹੈ।ਮਾ-ਬਾਪ ਆਪਣੇ ਬੱਚਿਆ ਲਈ ਸਭ ਤੋਂ ਵੱਧ ਸਮਾਂ ਦਿੰਦੇ ਹਨ।ਤੇ ਬੁਢਾਪੇ ਵਿੱਚ ਆਸ ਕਰਦੇ ਹਨ ਉਹ ਬੱਚੇ ਉਹਨਾਂ ਨੂੰ ਸਮਾਂ ਦੇਣ ਤੇ ਧਿਆਨ ਵੀ।ਬੱਚਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਉਣ।ਪਤੀ-ਪਤਨੀ ਦਾ ਰਿਸ਼ਤਾ ਵੀ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ।ਜੇਕਰ ਪਤੀ -ਪਤਨੀ ਦੋਨੋ ਇੱਕ ਦੂਜੇ ਲਈ ਸਮਾਂ ਦਿੰਦੇ ਹਨ ਤਾ ਇਹ ਰਿਸ਼ਤਾ ਬਹੁਤ ਚੰਗੀ ਤਰਾਂ ਹੋ ਨਿਬੜਦਾ ਹੈ।ਭੈਣ ਭਰਾ ,ਧੀ-ਪੁੱਤਰ ਇਹ ਰਿਸ਼ਤੇ ਤਾ ਹੀ ਮਜ਼ਬੂਤ ਬਣਨਗੇ ਜੇਕਰ ਇਹਨਾਂ ਰਿਸ਼ਤਿਆਂ ਨੂੰ ਸਮਾਂ ਦਿੱਤਾ ਜਾਵੇ।ਮੈ ਬਹੁਤ ਰਿਸ਼ਤੇ ਆਪਣਿਆਂ ਦੇ ਪਿਆਰ ਦੀ ਘਾਟ ਕਾਰਨ ਸਮੇ ਦੀ ਘਾਟ ਕਾਰਨ ਟੁੱਟਦੇ ਦੇਖੇ ਹਨ।ਜੋ ਕਦੇ ਵੀ ਨਹੀ ਜੁੜਦੇ ।ਆਪਣਿਆਂ ਲਈ ਸਮਾਂ ਧਿਆਨ ਨਾ ਦੇਣਾ ਮਨੁੱਖ ਨੂੰ ਇਕੱਲਾ ਕਰ ਦਿੰਦਾ ਹੈ।ਆਓ ਸਾਰੇ ਆਪਣਿਆਂ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਮਾਂ ਤੇ ਧਿਆਨ ਦੇਈਏ ਤਾ ਜੋ ਟੁੱਟਦੇ ਰਿਸ਼ਤਿਆਂ ਨੂੰ ਬਚਾਇਆ ਜਾ ਸਕੇ।

-ਗਗਨਦੀਪ ਕੌਰ ਧਾਲੀਵਾਲ ।
9988933161

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਚ

ਸੰਗਰੂਰ 2 ਜਨਵਰੀ ( ਗੁਰਸੇਵਕ ਸਿੰਘ ਸੋਹੀ  ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਅੱਜ ਵੀ ਜਾਰੀ ਰਿਹਾ। ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਪ੍ਰੈੱਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਚੰਨੀ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਮੰਨੀਆਂ ਸਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ। ਮੁੱਖ ਮੰਗਾ ਜਿਵੇਂ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦੇ ਖ਼ਰਾਬੇ ਦੇ ਸੰਬੰਧ 'ਚ 17000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਅਤੇ ਮੁਆਵਜ਼ੇ ਦਾ 10 % ਮਜ਼ਦੂਰਾਂ ਨੂੰ ਦੇਣਾ, ਗੰਨੇ ਦਾ ਭਾਅ 365 ਰੁਪਏ ਪ੍ਰਤੀ ਕੁਇੰਟਲ ਦੇਣਾ, ਖੁਦਕਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਤੇ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦੇਣਾ, ਢਾਈ ਏਕੜ ਵਾਲੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੇ ਟਿਊਬਵੈੱਲ ਕੁਨੈਕਸ਼ਨ ਤੁਰੰਤ ਦੇਣੇ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨਾ ਅਤੇ ਅੰਦੋਲਨਕਾਰੀ ਕਿਸਾਨਾਂ 'ਤੇ ਪਾਏ ਪਰਚੇ ਰੱਦ ਕਰਨਾ, ਟੋਲ ਪਲਾਜ਼ਾ ਦੇ ਵਧੇ ਹੋਏ ਰੇਟ ਵਾਪਸ ਲੈਣਾ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਬਣਦਾ ਬਕਾਇਆ ਦੇਣਾ ਅਤੇ ਬਹਾਲ ਕਰਨਾ, ਘਰ ਘਰ ਰੁਜ਼ਗਾਰ ਦੇਣਾ, ਨਸ਼ਾ ਮਾਫੀਆ ਸਮੇਤ ਸਭ ਤਰ੍ਹਾਂ ਦਾ ਮਾਫੀਆ ਖ਼ਤਮ ਕਰਨਾ, ਜਨਤਕ ਅਦਾਰੇ ਵੇਚਣੇ ਬੰਦ ਕਰਨੇ। ਚੌਣਾਂ ਦਾ ਸਮਾਂ ਨਜ਼ਦੀਕ ਆਉਂਦਾ ਵੇਖ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾ ਆਮ ਲੋਕਾਂ ਨੂੰ ਵੋਟਾਂ ਲਈ ਭਰਮਾਂ ਰਹੀਆਂ ਹਨ। ਜੋ ਫ਼ਸਲ ਮੀਂਹ ਅਤੇ ਗੜੇਮਾਰੀ ਨਾਲ ਤਬਾਹ ਹੋਈ ਉਸ ਦੀ ਪੂਰੀ ਰਿਪੋਰਟ ਅਜੇ ਤੱਕ ਡੀਸੀ ਦਫ਼ਤਰਾਂ ਤੱਕ ਪਹੁੰਚਦੀ ਨਹੀਂ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਹਨ। ਪੰਜਾਬ ਦੀ ਧਰਤੀ 'ਤੇ ਮੋਦੀ ਦਾ ਵਿਰੋਧ ਜ਼ਿਲ੍ਹਾ ਪੱਧਰਾ 'ਤੇ ਵੱਡੇ ਇਕੱਠ ਕਰਕੇ ਕੀਤਾ ਜਾਵੇਗਾ। 2 ਅਤੇ 3 ਜਨਵਰੀ ਨੂੰ ਪੂਰੇ ਪੰਜਾਬ ਦੇ ਹਰਇੱਕ ਪਿੰਡ 'ਚ ਮੋਦੀ ਹਕੂਮਤ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਸਮੇਂ ਕਿਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਬਲਵੀਰ ਸਿੰਘ ਕੋਹਰੀਆ, ਬੰਟੀ ਢੀਂਡਸਾ, ਜਸਵੀਰ ਕੌਰ ਮਹਿਲਕਲਾਂ, ਬਲਜੀਤ ਕੌਰ ਖਡਿਆਲ, ਦਰਸ਼ਨ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ ਹੱਥੋਆ, ਜੋਗਿੰਦਰ ਸਿੰਘ ਖੇੜੀ ਨਾਗਾ, ਰਣਜੀਤ ਸਿੰਘ ਲੌਂਗੋਵਾਲ, ਅਜੈਬ ਸਿੰਘ ਲੱਖੇਵਾਲ, ਮਹਿੰਦਰ ਸਿੰਘ ਨਮੋਲ, ਸ਼ੇਰ ਸਿੰਘ ਮਹੋਲੀ ਅਤੇ ਨਿਰਮਲ ਸਿੰਘ ਆਦਿ ਆਗੂ ਹਾਜ਼ਰ ਸਨ। 
ਜਾਰੀ ਕਰਤਾ : - ਦਰਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ

ਰਹਿੰਦੀ ਦੁਨੀਆਂ ਤੱਕ ਇਸ ਦਸਤਾਰ ਦੀ ਯਾਦ ਕਾਇਮ ਰਹੇਗੀ ✍️ ਹਰਨਰਾਇਣ ਸਿੰਘ ਮੱਲੇਆਣਾ

ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਵਾਰ ਬਟਾਲੇ ਦੇ ਲਾਗੇ ਪਿੰਡ ਵਿੱਚ ਪ੍ਰਚਾਰ ਲਈ ਗਏ ਤਾਂ ਕਿਸੇ ਪ੍ਰੇਮ ਵਾਲੀ ਸੰਗਤ ਨੇ ਸੰਤਾਂ ਨੂੰ ਓਹਨਾ ਦੇ ਘਰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸੰਤ ਜੀ ਆਪਣੇ ਸਿੰਘਾਂ ਨਾਲ ਓਹਨਾ ਘਰ ਪ੍ਰਸ਼ਾਦਾ ਛਕਣ ਲਈ ਗਏ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਸੰਗਤ ਨੇ ਸੰਤ ਜੀ ਨੂੰ ਨੀਲੇ ਰੰਗ ਦੀ ਦਸਤਾਰ ਭੇਂਟ ਕੀਤੀ। ਸੰਤ ਜੀ ਦੇ ਦਸਤਾਰ ਫੜ੍ਹ ਲਈ ਤੇ ਆਪਣੇ ਨਾਲ ਆਏ ਸਾਰੇ ਸਿੰਘਾਂ ਵੱਲ ਨਜ਼ਰ ਮਾਰੀ। ਸਾਰੇ ਸਿੰਘਾਂ ਵਿਚੋਂ ਬਾਬਾ ਜਰਨੈਲ ਸਿੰਘ ਜੀ ਦੀ ਦਸਤਾਰ ਦਾ ਰੰਗ ਥੋੜਾ ਉਤਰਿਆ ਹੋਇਆ ਵੇਖ ਕੇ ਸੰਤਾਂ ਨੇ ਓਹ ਦਸਤਾਰ ਬਾਬਾ ਜਰਨੈਲ ਸਿੰਘ ਜੀ ਨੂੰ ਦੇ ਦਿੱਤੀ। ਪ੍ਰੇਮੀ ਪਰਿਵਾਰ ਚਾਹੁੰਦਾ ਸੀ ਕਿ ਇਹ ਦਸਤਾਰ ਸੰਤ ਆਪਣੇ ਸਿਰ ਤੇ ਸਜਾਉਣ ਇਸ ਲਈ ਇਹ ਵੇਖ ਕੇ ਪਰਿਵਾਰ ਨੂੰ ਥੋੜਾ ਠੀਕ ਨਾ ਲੱਗਾ। ਸੰਤਾਂ ਨੇ ਸੰਗਤ ਦੇ ਚਿਹਰੇ ਤੋਂ ਇਹ ਭਾਂਪ ਲਿਆ ਅਤੇ ਪਰਿਵਾਰ ਨੂੰ ਕਹਿਣ ਲੱਗੇ ਕਿ ਇਸ ਦਸਤਾਰ ਦੀ ਯਾਦ ਰਹਿੰਦੀ ਦੁਨੀਆਂ ਤੱਕ ਰਹੇਗੀ। ਸੰਤਾਂ ਦੀ ਇਹ ਗੱਲ ਇੱਕ ਰਮਜ਼ ਦੀ ਤਰਾਂ ਸੀ ਜੋ ਪਰਿਵਾਰ ਨੂੰ ਓਸ ਵੇਲੇ ਸਮਝ ਨਾ ਲੱਗੀ ਪਰ ਉਦੋਂ ਸਮਝ ਆਈ ਜਦੋਂ ਸੰਤ ਕਰਤਾਰ ਸਿੰਘ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾਇਆ। ਸੰਤ ਜਰਨੈਲ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕੀਤੀ ਅਤੇ ਆਪਣਾ ਇੱਕ ਇੱਕ ਸਾਹ ਪੰਥ ਦੀ ਸੇਵਾ ਵਿੱਚ ਲਗਾ ਦਿੱਤਾ ਅਤੇ ਪੰਥ ਦੀ ਸੇਵਾ ਲਈ ਸ਼ਹੀਦ ਹੋ ਗਏ। ਇੱਕ ਐਸੀ ਕੁਰਬਾਨੀ ਕੀਤੀ ਕਿ ਰਹਿੰਦੀ ਦੁਨੀਆਂ ਤੱਕ ਇਹ ਕੁਰਬਾਨੀ ਯਾਦ ਰਹੇਗੀ।

-ਹਰਨਰਾਇਣ ਸਿੰਘ ਮੱਲੇਆਣਾ

ਐਸ ਐਸ ਪੀ ਦਫ਼ਤਰ ਅੱਗੇ ਧਰਨਾ 03 ਜਨਵਰੀ , ਨਿਹੰਗ ਸਿੰਘ ਦਲ਼ ਵੀ ਹੋਣਗੇ ਸ਼ਾਮਲ਼

ਜਗਰਾਉਂ 2 ਜਨਵਰੀ ( ਜਸਮੇਲ ਗ਼ਾਲਿਬ ) ਕੁਲਵੰਤ ਕੌਰ ਰਸੂਲਪੁਰ ਦੀ ਮੌਤ ਦੇ ਮੁੱਖ ਦੋਸ਼ੀ ਤੱਤਕਾਲੀ ਥਾਣਾ ਸਿਟੀ ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਅੈਸ.ਆਈ. ਰਾਜਵੀਰ ਤੇ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਲਈ ਸਮੂਹ ਜਨਤਕ ਜੱਥੇਬੰਦੀਆਂ ਵਲੋਂ ਅੱਜ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾ ਤੇ ਬਲਵਿੰਦਰ ਸਿੰਘ ਪੋਨਾ, ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਗੁਰਦੀਪ ਸਿੰਘ ਤਹਿਸੀਲ ਸਕੱਤਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਸਮੁੱਚੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ 3 ਜਨਵਰੀ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਧਰਨੇ ਦੀਆਂ ਲੱਗਭੱਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।  ਉਨ੍ਹਾਂ ਕਿਹਾ ਕਿ ਇਲਾਕੇ ਦ ਲੱਗਭੱਗ ਸਾਰੇ ਪਿੰਡਾਂ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਚੁੱਕਾ ਹੈ। ਉਨ੍ਹਾਂ ਇਲਾਕੇ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਧਰਨੇ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕਰਦੇ ਹੋਏ ਆਸ ਪ੍ਰਗਟਾਈ ਕਿ ਇਨਸਾਫ਼ ਦੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈਣਗੇ।

ਲਗਾਤਾਰ 8 ਦਿਨ ਚੱਲੀ ਭੁੱਖ ਹਡ਼ਤਾਲ  ਹੋਈ ਖਤਮ

ਉੱਚ ਅਧਿਕਾਰੀਆਂ ਵੱਲੋਂ  ਮੁੱਖ ਮੰਤਰੀ ਚੰਨੀ ਨਾਲ ਜਲਦ ਮੀਟਿੰਗ ਦਾ ਭਰੋਸਾ

ਮਹਿਲਕਲਾਂ/ ਬਰਨਾਲਾ - 02 ਜਨਵਰੀ-  (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਕੋਠੀ ਅੱਗੇ ਅਤੇ  ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓ ਪੀ ਸੋਨੀ ਦੀ ਅੰਮਿ੍ਤਸਰ ਕੋਠੀ ਅੱਗੇ 26 ਦਸੰਬਰ 2021 ਤੋਂ ਲਗਾਤਾਰ ਜ਼ਿਲ੍ਹਾ ਵਾਈਜ਼  ਭੁੱਖ ਹੜਤਾਲ ਕੀਤੀ ਗਈ ਸੀ ।  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੀ ਭੁੱਖ ਹਡ਼ਤਾਲ ਅੱਜ ਉੱਚ ਅਧਿਕਾਰੀਆਂ ਨੇ ਖ਼ਤਮ ਕਰਵਾਈ। ਸੂਬਾ ਪ੍ਰੈੱਸ ਸਕੱਤਰ ਪੰਜਾਬ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ  ਮੈਡੀਕਲ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਵੇਰੇ 9 ਵਜੇ ਭੁੱਖ ਹੜਤਾਲ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਸੰਗਰੂਰ  ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਕੋਠੀ ਤੋਂ ਥੋੜ੍ਹੀ ਦੂਰ ਦਾਣਾ ਮੰਡੀ ਕੋਲ ਮੈਡੀਕਲ ਪ੍ਰੈਕਟੀਸ਼ਨਰ  ਇਕੱਠੇ ਹੋਏ । ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੈਲੀ ਕਰਨ ਤੋਂ ਬਾਅਦ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਮੁੱਖ ਮੰਤਰੀ ਚੰਨੀ ਦੀ ਕੋਠੀ ਨੂੰ ਜਾਣ ਵਾਲੇ ਰਸਤੇ  ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਬੋਲਦਿਆਂ ਕਿਹਾ ਕਿ ਸਰਕਾਰ ਦਾ ਅੜੀਅਲ ਵਤੀਰਾ ਸਵਾ ਲੱਖ ਦੇ ਕਰੀਬ ਪਿੰਡਾਂ ਵਿੱਚ ਵਸਦੇ  ਉਨ੍ਹਾਂ ਡਾਕਟਰਾਂ ਨਾਲ  ਧੋਖਾ ਹੈ, ਜਿਹੜਾ ਪੰਜਾਬ ਦੇ 80 ਪ੍ਰਤੀਸ਼ਤ ਲੋਕਾਂ ਨਾਲ ਸਿੱਧੇ ਤੌਰ ਤੇ   ਜੁੜੇ ਹੋਏ ਹਨ। ਡਾ ਬਾਲੀ ਨੇ ਕਿਹਾ ਕਿ ਇਹ ਸਮਾਜਿਕ ਅਤੇ ਰੁਜ਼ਗਾਰਵਾਦੀ ਮਸਲਾ ਹੈ, ਜਿਸ ਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੜ੍ਹ ਕੇ ਇਸ ਮਸਲੇ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ ।ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ, ਸੂਬਾ ਖਜ਼ਾਨਚੀ ਡਾ ਮਾਘ ਸਿੰਘ, ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ, ਚੇਅਰਮੈਨ ਡਾ ਸੁਰਿੰਦਰ ਪਾਲ ਸਿੰਘ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ,ਜ਼ਿਲ੍ਹਾ ਸਕੱਤਰ ਡਾ ਹਰਮੇਸ਼  ਕਾਲੀਆ, ਜ਼ਿਲ੍ਹਾ ਸਕੱਤਰ ਡਾ ਪ੍ਰੇਮ ਸਲੋਹ, ਜ਼ਿਲ੍ਹਾ ਖ਼ਜ਼ਾਨਚੀ ਡਾ ਕਸ਼ਮੀਰ ਸਿੰਘ ਬਛੌੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਆਖ਼ਰ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਤਿੱਖਾ ਕੀਤਾ ਜਾਵੇਗਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਬਲਕਾਰ ਕਟਾਰੀਆ, ਡਾਕਟਰ ਪ੍ਰੇਮ ਸਲੋਹ, ਡਾਕਟਰ ਸੁਰਿੰਦਰ ਪਾਲ ਸਿੰਘ ਜੈਨਪੁਰ, ਡਾਕਟਰ ਬਲਵੀਰ ਗਰਚਾ, ਡਾਕਟਰ ਕਸ਼ਮੀਰ ਸਿੰਘ, ਡਾਕਟਰ ਭੁਪਿੰਦਰ ਭੌਰਾ, ਡਾਕਟਰ ਅਮ੍ਰਿਤ ਫਰਾਲਾ, ਡਾਕਟਰ ਜਤਿੰਦਰ ਸਹਿਗਲ, ਡਾਕਟਰ ਅਨੁਪਿੰਦਰ ਸਿੰਘ, ਡਾਕਟਰ ਸਤਨਾਮ ਸਿੰਘ, ਡਾਕਟਰ ਸੁਰਿੰਦਰ ਮਹਾਲੋਂ, ਡਾਕਟਰ ਸੁਧੀਰ ਬੰਗਾ, ਡਾਕਟਰ ਧਰਮਪਾਲ, ਡਾਕਟਰ ਏ ਬੀ ਅਰੋੜਾ ਡਾਕਟਰ ਜਸਵੀਰ ਗੜ੍ਹੀ, ਡਾਕਟਰ ਅਵਤਾਰ ਥੋਪੀਆ, ਡਾਕਟਰ ਮੰਗਤ ਰਾਏ, ਡਾਕਟਰ ਲਖਵੀਰ ਸਿੰਘ ਆਦਿ ਹਾਜ਼ਰ ਸਨ ।

ਔਰਤ ਕਿਸਾਨ ਆਗੂਆਂ ਅਤੇ ਵੱਖ-ਵੱਖ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ

ਅਜੀਤਵਾਲ, 02 ਜਨਵਰੀ  ( ਬਲਬੀਰ ਸਿੰਘ ਬਾਠ) ਇਤਿਹਾਸਿਕ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਵਿੱਚ ਕਿਸਾਨ ਆਗੂਆਂ ਤੋਂ ਬਿਨਾਂ ਆਪਣੇ ਆਪਣੇ ਖੇਤਰ ਰਾਹੀਂ ਰੋਲ ਨਿਭਾਉਣ ਵਾਲੀਆਂ ਅਤੇ ਪਿੰਡ ਮੱਲੇਆਣਾ ਦੀਆਂ ਸ਼ਖਸੀਅਤਾਂ ਨੂੰ ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡ ਮੱਲੇਆਣਾ ਵੱਲੋਂ ਸਨਮਾਨਿਤ ਕੀਤਾ ਗਿਆ। ਪਿੰਡ ਇਕਾਈ ਦੇ ਪ੍ਰਧਾਨ ਬਲਕਰਨ ਸਿੰਘ, ਬੇਅੰਤ ਸਿੰਘ ਮੱਲੇਆਣਾ ਦੇ ਹੱਥੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਆਗੂ ਰਮਿੰਦਰ ਪਟਿਆਲਾ, ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਡਾ. ਹਰਗੁਰਪ੍ਰਤਾਪ, ਨਵਦੀਪ ਨੰਗਲ(ਦੀਪ ਹਸਪਤਾਲ), ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰਾਜੇਆਣਾ, ਜਗਵਿੰਦਰ ਕੌਰ ਰਾਜੇਆਣਾ, ਸਮੁੱਚੀ ਜਿਲਾ ਤੇ ਤਹਿਸੀਲ ਪੱਧਰੀ ਲੀਡਰਸ਼ਿਪ ਤੋਂ ਬਿਨਾਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਆਗੂ ਰਾਜਦੀਪ ਸਿੰਘ, ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਦੀ ਟੀਮ, ਗੁਰਦੁਆਰਾ ਪ੍ਰਬੰਧਕ ਕਮੇਟੀ ਮੱਲੇਆਣਾ ਦੇ ਪ੍ਰਧਾਨ ਜਗਦੀਸ਼ ਸਿੰਘ, ਮੱਲੇਆਣਾ ਦੇ NRI ਦੇ ਪਰਿਵਾਰਾਂ, ਉਗਰਾਹਾਂ ਦੇ ਇਕਾਈ ਪ੍ਰਧਾਨ ਸਾਧੂ ਸਿੰਘ ਮੱਲੇਆਣਾ ਅਤੇ ਪਿੰਡ ਮੱਲੇਆਣਾ ਦੇ ਉਨ੍ਹਾਂ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਪਿੰਡ ਮੱਲੇਆਣਾ ਇਕਾਈ ਦੇ ਸ਼ਿੰਦਰ ਸਿੰਘ, ਰਾਮਪਾਲ ਸਿੰਘ, ਵਿੱਕੀ, ਜੱਸੀ, ਕੇਵਲ ਸਿੰਘ, ਰੂਪ ਸਿੰਘ, ਰਾਜ ਸਿੰਘ, ਹਰਮੇਲ ਸਿੰਘ, ਜਸਪ੍ਰੀਤ ਸਿੰਘ, ਡਾਕਟਰ ਬਹਾਦੁਰ ਸਿੰਘ ਨੇ ਪਿੰਡ ਇਕਾਈ ਦੇ ਸੱਦੇ 'ਤੇ ਪਹੁੰਚਣ ਦਾ ਸਾਰਿਆਂ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਾਡੇ ਪ੍ਰਤੀਨਿਧ ਨਾਲ ਸਮਾਜ ਸੇਵੀ ਹਰਨਰਾਇਣ ਸਿੰਘ ਮੱਲੇਆਣਾ ਨੇ ਇਹ ਸਾਰਾ ਸੁਨੇਹਾ ਸਾਂਝਾ ਕੀਤਾ ।

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ
ਬਹੁਤ ਕੁੱਝ ਬਦਲੇਗਾ! 
ਕੁੱਝ ਵੀ ਨ੍ਹੀਂ ਬਦਲੇਗਾ!
ਹਾਂ, ਜੇ ਬਦਲੇਗਾ ਤਾਂ 
ਕੰਧ ਨਾਲ ਲਟਕ ਦੇ 
ਕਲੰਡਰ ਉਪਰ ਸਾਲ ਬਦਲੇਗਾ! 
 ਲੋਕਾਂ ਨੂੰ 
ਫਸਾਉਣ ਲਈ ਜੰਜਾਲ ਬਦਲੇਗਾ! 
ਸਰਮਾਏਦਾਰਾਂ ਦੀ 
ਆਮਦਨ ਦੇ ਅੰਕੜੇ 
ਬਦਲਣਗੇ! 
ਮਿਹਨਤਕਸ਼ਾਂ ਦੀਆਂ ਜੇਬਾਂ 'ਚ 
ਬਸ, ਭਾਨ ਦੇ ਪੈਸੇ ਖੜਕਣਗੇ! 
ਨੇਤਾਵਾਂ ਦੀ ਸੋਚ 
ਨਹੀਂ ਬਦਲੇਗੀ 
 ਗੁਲਾਮ ਬਣਾ ਕੇ ਰੱਖਣ ਦੀ! 
ਦੇਸ਼ ਨੂੰ ਲੁੱਟਣ ਦੀ! 
ਮਾਸੂਮਾਂ ਨੂੰ ਕੁੱਟਣ ਦੀ! 
ਖੁਦਕੁਸ਼ੀਆਂ  ਦਾ ਦੌਰ 
ਚੱਲਦਾ ਰਹੇਗਾ? 
ਲੁਟੇਰਾ ਫਲਦਾ ਰਹੇਗਾ! 
ਵਿਹੜੇ ਵਾਲੀਆਂ 
 ਘਾਹ ਖੋਤਣ ਤੁਰੀਆਂ ਰਹਿਣਗੀਆਂ!
ਬਾਲਣ ਚੁਗਦੀਆਂ ਰਹਿਣਗੀਆਂ ! 
 ਪੈਰਾਂ 'ਚ 
ਸੂਲਾਂ ਚੁੱਭਦੀਆਂ ਰਹਿਣਗੀਆਂ! 
 ਨਸ਼ਿਆਂ ਦਾ ਦੌਰ 
ਚਲਦਾ ਰਹੇਗਾ! 
ਸਿਵਾ ਬਲਦਾ ਰਹੇਗਾ! 
ਗੱਭਰੂ ਡਮਰੂ ਬਣਕੇ 
ਖੜਕਦੇ ਰਹਿਣਗੇ! 
ਪੁਲਿਸ ਵਾਲਿਆਂ 
ਦੀਆਂ ਅੱਖਾਂ 'ਚ 
ਰੜਕਦੇ ਰਹਿਣਗੇ! 
ਕੰਮੀਆਂ ਦੇ ਕੋਠੇ 
ਚੋਂਦੇ ਰਹਿਣਗੇ! 
 ਬੱਚੇ ਕਲਫੀ ਨੂੰ 
ਰੋਂਦੇ ਰਹਿਣਗੇ! 
ਪੀੜ੍ਹੀ ਸਿਰ ਪੀੜ੍ਹੀ 
ਕਰਜਾ ਚੜ੍ਹਦਾ ਰਹੇਗਾ! 
ਪੁੱਤ, ਪੋਤਾ 
ਭਰਦਾ ਰਹੇਗਾ! 
ਦਾਲ - ਆਟਾ ਸਕੀਮ 
ਚੱਲਦੀ ਰਹੇਗੀ। 
ਮੁਫਤ ਬਿਜਲੀ
 ਬਲਦੀ ਰਹੇਗੀ! 
ਲੋਕਾਂ ਦੀ ਕਿਸਮਤ 
ਸੜਦੀ ਰਹੇਗੀ! 
ਸਿਆਸਤ ਦੀ ਖੇਡ 
ਚੱਲਦੀ ਰਹੇਗੀ!
ਪੈਰਾਂ ਦੀਆਂ ਬਿਆਈਆਂ! 
 ਅੱਟਣਾਂ ਦੀਆਂ ਦੁਹਾਈਆਂ ! 
ਅੱਖਾਂ ਦੀ ਗਿੱਡ! 
ਭੁੱਖੇ ਢਿੱਡ! 
 ਨਹੀਂ ਬਦਲਣਗੇ? 
ਪਰ - 
ਬਦਲ ਲਈ ਤਾਂਘ 
ਕਰਦੇ ਰਹਿਣਗੇ! 
ਆਪਣੇ ਹੱਕਾਂ ਲਈ 
ਲੜਦੇ ਰਹਿਣਗੇ! 
ਇਸੇ ਲਈ - 
ਨਵਾਂ ਵਰ੍ਹਾ ਮੁਬਾਰਕ ਹੋਵੇ! 
-ਸੁਖਦੇਵ ਸਲੇਮਪੁਰੀ
09780620233
1 ਜਨਵਰੀ, 2022

ਫਰਕ ✍️ ਵਤਨਵੀਰ ਜ਼ਖ਼ਮੀ

ਬੰਦੇ ਅਤੇ ਮੈਨ ਵਿੱਚ
ਪੱਖੇ ਅਤੇ ਫੈਨ ਵਿੱਚ
ਕੜੀ ਅਤੇ ਚੇਨ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਬੱਲੇ ਅਤੇ ਬੈਂਚ ਵਿੱਚ
ਉਹ ਅਤੇ ਦੈਟ ਵਿੱਚ
ਚੂਹੇ ਅਤੇ ਰੈਂਟ ਵਿੱਚ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ
ਵੇਚਣ ਅਤੇ ਸੇਲ ਵਿੱਚ
ਪੂਛ ਅਤੇ ਟੇਲ ਵਿੱਚ
ਕੈਦ ਅਤੇ ਜੇਲ੍ਹ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਦੰਦ ਅਤੇ ਟੀਥ ਵਿੱਚ
ਮਾਸ ਅਤੇ ਮੀਟ ਵਿੱਤ
ਧੋਖੇ ਅਤੇ ਚੀਟ ਵਿੱਚ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ
ਖਾਲ਼ੀ ਅਤੇ ਡੈਸ਼ ਵਿੱਚ
ਪੈਸੇ ਅਤੇ ਕੈਸ਼ ਵਿੱਚ
ਟੌਹਰ ਅਤੇ ਡੈਹਸ਼ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਦੌੜ ਅਤੇ ਰੇਸ ਵਿੱਚ
ਵਤਨ ਅਤੇ ਦੇਸ਼ ਵਿੱਚ
ਬਲੈਂਕਿਟ ਅਤੇ ਖੇਸ ਵਿੱਚ
ਕੋਈ ਫਰਕ ਨਹੀਂ ਮਿੱਤਰੋ ਕੋਈ ਫਰਕ ਨਹੀਂ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ

ਵਤਨਵੀਰ ਜ਼ਖ਼ਮੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰਾਂ ਤੇ ਧਰਨਾ 12 ਵੇਂ ਦਿਨ ਵੀ ਜਾਰੀ

 ਸੰਗਰੂਰ 31 ਦਸੰਬਰ ( ਗੁਰਸੇਵਕ ਸਿੰਘ ਸੋਹੀ    ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਬਾਰਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦੇ ਮਸਲਿਆਂ ਨੂੰ ਅਣਸੁਣਿਆ ਕਰਨ ਦੇ ਰੋਸ ਵਜੋਂ ਡੀਸੀ ਦਫ਼ਤਰ ਦੇ ਤਿੰਨੇ ਗੇਟਾਂ ਦਾ ਮੁਕੰਮਲ ਘਿਰਾਓ ਕੀਤਾ ਗਿਆ। ਸੂਬੇ ਦੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ 5 ਜਨਵਰੀ 2022 ਨੂੰ ਮੋਦੀ ਦੀ ਪੰਜਾਬ ਫੇਰੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਵੇਂਗਾ। 3 ਅਤੇ 4 ਜਨਵਰੀ 2022 ਨੂੰ ਪਿੰਡਾਂ 'ਚ ਮੋਦੀ ਸਰਕਾਰ ਵਿਰੁੱਧ ਮੁਜ਼ਾਹਰੇ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰ ਰਹੀ। ਚੰਨੀ ਸਰਕਾਰ ਨੇ ਮੰਨਿਆ ਕਿ ਨਰਮੇ ਦੀ ਫਸਲ ਦੇ ਖ਼ਰਾਬੇ ਦੇ ਸੰਬੰਧ 'ਚ 17000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਅਤੇ 10 % ਮਜ਼ਦੂਰਾਂ ਨੂੰ ਦੇਣਾ, ਘਰ ਘਰ ਪੱਕਾ ਰੁਜ਼ਗਾਰ ਦੇਣਾ, ਅੰਦੋਲਨ ਕਰ ਰਹੇ ਕਿਸਾਨਾਂ 'ਤੇ ਪਾਏ ਪੁਲਿਸ ਕੇਸ ਰੱਦ ਕਰਨੇ, ਗੰਨੇ ਦਾ ਭਾਅ 365 ਰੁਪਏ ਪ੍ਰਤੀ ਕੁਇੰਟਲ ਦੇਣਾ, ਖੁਦਕਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਕਰਜ਼ਾ ਖ਼ਤਮ ਕਰਨਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਤੇ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦੇਣਾ, ਢਾਈ ਏਕੜ ਵਾਲੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੇ ਟਿਊਬਵੈੱਲ ਕੁਨੈਕਸ਼ਨ ਦੇਣੇ, ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲ੍ਹਾਂ 'ਚ ਧੱਕਣਾ, 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮੁਆਫ਼ ਕਰਨਾ ਆਦਿ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰ ਰਹੀ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਲੋਕ ਮਾਰੂ ਨੀਤੀਆਂ ਲੋਕਾਂ 'ਤੇ ਲਾਗੂ ਕੀਤੀਆਂ ਜਾ ਰਹੀਆਂ ਹਨ। ਮੋਦੀ ਹਕੂਮਤ ਨੇ ਚੌਣਾਂ ਤੋਂ ਪਹਿਲਾਂ ਸਮੂਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਸਾਲ ਕਰੋੜਾ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਇਸ ਦੇ ਉਲਟ ਕਰੋਨਾ ਦੀ ਆੜ ਹੇਠ ਮਹਿੰਗਾਈ ਵਧਾ ਦਿੱਤੀ ਗਈ। ਭਾਰਤ ਅੰਦਰ ਖੇਤੀ ਤੋਂ ਬਿਨਾਂ ਕੋਈ ਰੁਜ਼ਗਾਰ ਨਹੀਂ ਰਿਹਾ ਪਰ ਸਾਡੇ 'ਤੇ ਰਾਜ ਕਰਦੀਆਂ ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਰਹੀਆਂ ਹਨ। ਚੌਣਾਂ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਸਤਾ ਹਥਿਆਉਣ ਲਈ ਵਾਅਦੇ ਤਾਂ ਕਰਦੀਆਂ ਹਨ ਪਰ ਸਤਾ 'ਤੇ ਕਾਬਜ਼ ਹੋਣ ਪਿੱਛੋਂ ਭੁੱਲ ਜਾਂਦੀਆਂ ਹਨ। ਚੌਣਾਂ ਦਾ ਸਮਾਂ ਨਜ਼ਦੀਕ ਆਉਂਦਾ ਵੇਖ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾ ਆਮ ਲੋਕਾਂ ਨੂੰ ਵੋਟਾਂ ਲਈ ਭਰਮਾਂ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾ ਨਾ ਮੰਨੇ ਜਾਣ ਤੱਕ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਨ ਸਮੇਂ ਹਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਰੋਸ਼ਨ ਮੂਨਕ, ਮੱਖਣ ਸਿੰਘ ਪਾਪੜਾ, ਸੁਖਪਾਲ ਸਿੰਘ ਮਾਣਕ, ਸਤਨਾਮ ਸਿੰਘ, ਚਰਨਜੀਤ ਸਿੰਘ ਸੰਤਪੁਰਾ, ਚਮਕੋਰ ਸਿੰਘ ਹਥਨ, ਜਸਵੀਰ ਸਿੰਘ ਗੱਗੜਪੁਰ, ਦਰਸ਼ਨ ਸਿੰਘ ਧੂਰੀ, ਗੋਬਿੰਦਰ ਸਿੰਘ ਮੰਗਵਾਲ ਅਤੇ ਅਮਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ
 

ਨਵਾਂ ਸਾਲ ✍️ ਦਿਲਸ਼ਾਨ ਲੰਡੇ ( ਮੋਗਾ )

ਨਵਾਂ ਸਾਲ ਨਵੇਂ-ਨਵੇਂ ਰੰਗ ਲੈ ਕੇ ਆ ਗਿਆ,                                         

ਖੁਸ਼ੀਆਂ ਤੇ ਖੇੜੇ ਖ਼ੁਦ ਸੰਗ ਲੈ ਕੇ ਆ ਗਿਆ ,                                         

ਫੁੱਲਾਂ ਵਾਲ਼ੀ ਖਿੜੀ ਗੁਲਜ਼ਾਰ ਵਾਂਗਰਾਂ,        

ਜ਼ਿੰਦਗੀ ਜਿਉਣ ਦੀ ਉਮੰਗ ਲੈ ਕੇ ਆ ਗਿਆ ,                                         

ਵੱਖਰੀ ਹੀ ਲੋਰ ਜਿਹੀ ਜਾਪੇ ਚੜ੍ਹਦੀ,        

ਹਾਸਿਆਂ ਦੇ ਵਾਲ਼ੀ ਜਿਵੇਂ ਭੰਗ ਲੈ ਕੇ ਆ ਗਿਆ ,                                          

ਕਿਰਦੇ ਫੁੱਲਾਂ ਦਾ ਅਹਿਸਾਸ ਹੋਈ ਜਾਵੇ,                                                

 ਮਹਿਕਦੀਆਂ ਕਲੀਆਂ ਦੀ ਸੁਗੰਧ ਲੈ ਕੇ ਆ ਗਿਆ,                                     

ਨਵੀਆਂ ਕਹਾਣੀਆਂ ਨੂੰ ਸਿਰਜਣ ਵਾਲ਼ਾ ਕੋਈ,                                         

ਸਾਡੇ ਤਾਂਈਂ ਪਹੁੰਚਾਉਣ ਕੋਈ ਪ੍ਰਸੰਗ ਲੈ ਕੇ ਆ ਗਿਆ ,                                 

ਕੰਨਾਂ ਵਿੱਚ ਲੱਗੇ ਕੋਈ ਮਿਠਾਸ ਘੁਲ਼ਦੀ,                                        

ਵੱਖਰੀ ਜਿਹੀ ਧੁਨ ਤੇ ਤਰੰਗ ਲੈ ਕੇ ਆ ਗਿਆ ,                                            

ਜਾਪੇ 'ਦਿਲਸ਼ਾਨ' ਤਾਂਈਂ ਮੌਸਮ ਸੁਹਾਵਣਾ,                                     

ਬਹਾਰਾਂ ਨਾਲ਼ ਜਿਵੇਂ ਕੋਈ ਸਬੰਧ ਲੈ ਕੇ ਆ ਗਿਆ ---

 

ਦਿਲਸ਼ਾਨ ਪਿੰਡ ਤੇ ਡਾਕਖਾਨਾ ਲੰਡੇ ਜਿਲਾ ਮੋਗਾ 9914304172

 

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ , ਤੇ ਆ ਰਿਹਾ ਦੋ ਹਜ਼ਾਰ ਬਾਈ ✍️. ਸ਼ਿਵਨਾਥ ਦਰਦੀ

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ ,
ਤੇ ਆ ਰਿਹਾ , ਦੋ ਹਜ਼ਾਰ ਬਾਈ ,
ਹਰ ਇਕ ਨੂੰ ਖੁਸ਼ੀ ਦੇਵੀ ਰੱਬਾ ,
ਨਾ ਰੂਹ ਕਿਸੇ ਦੀ ਵੀ ਸਤਾਈਂ ।
ਬਣੇ ਰਹਿਣ , ਸਭ ਰਿਸ਼ਤੇ ਨਾਤੇ ,
ਗਲ ਮਿਲਦੇ ਰਹਿਣ , ਸਭ ਚਾਵਾਂ
ਜੀਵਣ ,  ਭੈਣਾਂ ਦੇ  ਭਾਈ ਸਾਰੇ ,
ਜਿਉਂਦੀਆਂ ਰਹਿਣ , ਸਭ ਮਾਵਾਂ ,
ਬਣੀ ਰਹੇ , ਹਰ ਇਕ ਦੀ ਜੋੜੀ ,
ਨਾ ਪਿਉ ਕਿਸੇ ਦਾ ਮਾਰ ਮਿਟਾਈਂ ।
ਹਰ ਇਕ ...................
ਪਿਆਰ ਮੁਹੱਬਤ ਵੰਡਣ ਸਾਰੇ ,
ਮਿਟ ਜਾਵਣ  ,  ਝਗੜੇ  ਝੇੜੇ ,
ਜਸ਼ਨ ਮਨਾਉਣ , ਰਲ ਮਿਲ ਕੇ ,
ਇੱਕ   ਦੂਜੇ   ਦੇ   ਵਿਹੜੇ ,
ਜਾਤ ਪਾਤ ,ਊਚ ਨੀਚ ਤੇ ਵੰਡ ਵੰਡਾਈ ਦਾ ,
ਨਾ ਕਲੇਸ਼ , ਕਿਸੇ ਘਰ ਪਾਈ ।
ਹਰ ਇਕ...................... 
ਮਰੇ ਨਾ , ਜਵਾਨ ਕੋਈ ਸਰਹੱਦ ਤੇ ,
ਰੌਲਾ ਸਭ ਮੁਕਾਦੇ ,
ਸਮਝੇ , ਹਰ ਬੰਦਾ  ਬੰਦੇ  ਨੂੰ
ਕੋਈ , ਐਸਾ ਜਾਮ ਪਿਆਦੇ
ਵੈਰ ਵਿਰੋਧ ,ਮਿਟ ਜਾਵਣ ਸਭ
ਕੋਈ ਕਵਿਤਾ 'ਦਰਦੀ' ਤੋਂ ਲਿਖਾਈ ।
ਹਰ ਇਕ.......................
                     ਸ਼ਿਵਨਾਥ ਦਰਦੀ
              ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ
ਨਵੇਂ ਵਰ੍ਹੇ ਦੀ
ਦਹਿਲੀਜ਼ ਉੱਤੇ,
ਪੈਰ ਰਾਹੀ ਨੇ ਧਰਿਆ!
ਨਵੇਂ ਵਰ੍ਹੇ ਦੀਆਂ
ਨਵੀਂਆਂ ਸੋਚਾਂ,
ਨਵਾਂ ਸੂਰਜ ਹੈ ਚੜ੍ਹਿਆ!
ਵੇਖ ਪੈਰਾਂ ਦੀਆਂ
ਪਾਟੀਆਂ ਬਿਆਈਆਂ,
ਕਿਤੇ ਡੋਲ ਨਾ ਜਾਵੀਂ ਅੜਿਆ!
ਕਿਤੇ ਡੋਲ ਨਾ ਜਾਵੀਂ
ਅੜਿਆ!!

-ਸੁਖਦੇਵ ਸਲੇਮਪੁਰੀ
09780620233
31 ਦਸੰਬਰ, 2021

ਹਲਕਾ ਵਿਧਾਨ ਸਭਾ ਗੁਰੂਹਰਸਾਏ ਵਿੱਚ ਸਮੁੱਚੀ ਰਾਏ ਸਿੱਖ ਬਰਾਦਰੀ ਚੋਣਾਂ ਸਬੰਧੀ ਮੀਟਿੰਗ 2 ਜਨਵਰੀ ਨੂੰ:ਸੂਬਾ ਪ੍ਰਧਾਨ ਕਸ਼ਮੀਰ ਕੌਰ ਕਰਨਾਵਲ

ਜਗਰਾਉਂ 31ਦਸੰਬਰ(ਜਸਮੇਲ ਗ਼ਾਲਿਬ)ਵਿਧਾਨ ਸਭਾ ਹਲਕਾ ਗੁਰੂਸਹਾਏ ਵਿੱਚ ਸਮੁੱਚੀ ਰਾਏ ਸਿੱਖ ਬਰਾਦਰੀ ਦੀ ਵਲੋਂ  ਮੀਟਿੰਗ 2 ਜਨਵਰੀ ਦਿਨ ਐਤਵਾਰ ਪਿੰਡ ਸਵਾਇਆ ਰਾਏ ਉਤਾਡ਼ ਵਿਚ ਸਮਾਂ ਕਰੀਬ 12 ਵਜੇ ਰੱਖੀ ਗਈ ਹੈ  ਪ੍ਰੈੱਸ ਨੂੰ ਜਾਣਕਾਰੀ ਸੂਬਾ ਪ੍ਰਧਾਨ ਰਾਏ   ਸਿੱਖ ਸਮਾਜ ਦੀ (ਮਹਿਲਾ ਵਿੰਗ) ਕਸ਼ਮੀਰ ਕੌਰ ਕਰਨਾਵਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਰਿਆਂ ਨੂੰ ਜਿਵੇਂ ਕਿ ਸਰਪੰਚਾਂ, ਸਾਬਕਾ ਸਰਪੰਚਾਂ,ਪੰਚਾਂ, ਸੰਮਤੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਨੰਬਰਦਾਰਾਂ,ਮੁਲਾਜ਼ਮ ਵਰਗ ਅਤੇ ਨੌਜਵਾਨ ਭਰਾਵਾਂ ਬੀਬੀਆਂ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੀਟਿੰਗ ਵਿੱਚ ਇਲੈਕਸ਼ਨ  ਦੇ ਸਬੰਧੀ ਵਿਚਾਰ ਚਰਚਾ ਕੀਤੀ ਜਾਣੀ ਹੈ ਸਮੁੱਚੀ ਰਾਏ   ਸਿੱਖ ਬਰਾਦਰੀ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਂਦੀ ਹੈ।ਇਸ ਸਮੇਂ ਹਰਦੀਪ ਸਿੰਘ ਪ੍ਰਧਾਨ ਆਲ ਇੰਡੀਆ ਰਾਏ ਸਿੱਖ ਸ਼੍ਰੋਮਣੀ ਪੰਚਾਇਤ ਦਫ਼ਤਰ ਗੁਰੂਹਰਸਾਏ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।