You are here

ਪੰਜਾਬ

ਮੈਡਮ ਕਿਰਨਜੀਤ ਕੌਰ ਨੂੰ ਸਪਸ ਪਿੰਡ  ਸੱਦੋਵਾਲ ਹੈੱਡ ਟੀਚਰ ਲਾਇਆ ਗਿਆ.

ਮਹਿਲ ਕਲਾਂ/ ਬਰਨਾਲਾ- 16 ਦਸੰਬਰ- (ਗੁਰਸੇਵਕ ਸੋਹੀ)-  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਦੋਵਾਲ ਵਿਖੇ ਮੈਡਮ ਕਿਰਨਦੀਪ ਕੌਰ ਵੱਲੋਂ ਬਤੌਰ ਹੈੱਡ ਟੀਚਰ ਜੁਆਇੰਨ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਸਪਸ ਸੱਦੋਵਾਲ, ਐੱਸ.ਐਮ.ਸੀ. ਕਮੇਟੀ ਅਤੇ ਵੱਖ ਵੱਖ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਅਧਿਆਪਕਾਂ ਵੱਲੋਂ   ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੈਡਮ ਕਿਰਨਦੀਪ ਕੌਰ ਵੱਲੋਂ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਪਿੰਡ ਸੱਦੋਵਾਲ, ਐੱਸ.ਐੱਮ.ਸੀ.ਕਮੇਟੀ ਚੇਅਰਮੈਨ ਅਤੇ ਮੈਂਬਰ, ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ, ਹੈੱਡ ਟੀਚਰ ਅਵਤਾਰ ਚੰਦ, ਹੈੱਡ ਟੀਚਰ ਸੁਖਵਿੰਦਰ ਸਿੰਘ, ਹੈੱਡ ਟੀਚਰ ਜਸਵੀਰ ਸਿੰਘ, ਜਗਦੀਪ ਸਿੰਘ, ਹਰਵਿੰਦਰ ਕੌਰ, ਪਰਵਿੰਦਰ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ, ਅੰਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।

ਮਹਿਲ ਕਲਾਂ ਟੋਲ ਪਲਾਜ਼ਾ ਤੇ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰੇ ਨੂੰ ਕੀਤਾ ਸਨਮਾਨਿਤ

ਮਹਿਲ ਕਲਾਂ /ਬਰਨਾਲਾ- 16  ਦਸੰਬਰ- (ਗੁਰਸੇਵਕ ਸੋਹੀ )- ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਦਿੱਲੀ ਦੇ ਵੱਖ ਵੱਖ ਬਾਡਰਾ ਤੇ ਲੱਗੇ ਹੋਏ ਧਰਨੇ ਖ਼ਤਮ ਕਰ ਦਿੱਤੇ ਗਏ ਹਨ ,ਉਥੇ ਮਹਿਲ ਕਲਾਂ ਦੇ ਟੋਲ ਪਲਾਜ਼ਾ ਤੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਉਸੇ ਤਰ੍ਹਾਂ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਭਾਵੇਂ ਕਿ ਸੰਯੁਕਤ ਕਿਸਾਨ ਮੋਰਚਾ ਪੰਦਰਾਂ ਦਸੰਬਰ ਨੂੰ ਸਾਰੇ ਧਰਨੇ ਖ਼ਤਮ ਕਰਨ ਦਾ ਐਲਾਨ ਕਰ ਚੁੱਕਾ ਸੀ ਪਰ ਟੋਲ ਪਲਾਜਾ ਵਲੋਂ ਪਿਛਲੇ ਦਿਨੀਂ ਵਧਾਏ ਗਏ ਟੋਲ ਦੇ ਰੇਟਾਂ ਨੂੰ ਲੈ ਕੇ ਕਿਸਾਨਾਂ ਤੇ ਆਮ ਲੋਕਾਂ ਚ ਫਿਰ ਰੋਸ ਪਾਇਆ ਜਾ ਰਿਹਾ ਸੀ,ਜਿਸ ਕਰ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ ਨੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਟੋਲ ਪਲਾਜ਼ਾ ਮਹਿਲ ਕਲਾਂ ਉਸੇ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਸੁਣਾ ਦਿੱਤਾ।ਅੱਜ ਭਾਵੇਂ ਕਿ ਰਿਲਾਇੰਸ ਪੰਪ ਸੰਘੇੜਾ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਇਆ ਹੋਇਆ ਪੱਕਾ ਮੋਰਚਾ ਉਠਾ ਦਿੱਤਾ ਗਿਆ ਹੈ ।ਪਰ ਟੋਲ ਪਲਾਜ਼ਾ ਮਹਿਲ ਕਲਾਂ ਤੇ ਲੱਗਿਆ ਪੱਕਾ ਮੋਰਚਾ ਉਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਧਨੇਰ,ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,ਮਲਕੀਤ ਸਿੰਘ ਈਨਾ,ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਕੁਲਵੰਤ ਰਾਏ ਪੰਡੋਰੀ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਦੇ ਸੂਬਾਈ ਪ੍ਰੈੱਸ ਸਕੱਤਰ ਡਾ ਮਿੱਠੂ ਮੁਹੰਮਦ,ਮਾਸਟਰ ਗੁਰਮੇਲ ਸਿੰਘ ਠੁੱਲੀਵਾਲ,ਮਾਸਟਰ ਪਸ਼ੌਰਾ ਸਿੰਘ ਹਮੀਦੀ,ਸ਼ਮਸ਼ੇਰ ਸਿੰਘ ਹੁੰਦਲ ,ਸ਼ਿੰਗਾਰਾ ਸਿੰਘ ਛੀਨੀਵਾਲ ਨੇ ਕਿਹਾ ਕਿ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਬਦੌਲਤ ਇਹ ਇਤਿਹਾਸਕ ਜਿੱਤ ਹੋਈ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਹਰ ਵਰਗ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਹੋਰ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ,ਜਦੋਂ ਤਕ ਉਨ੍ਹਾਂ ਦਾ ਹੱਲ ਨਹੀਂ ਹੋ ਜਾਂਦਾ ਸੰਯੁਕਤ ਕਿਸਾਨ ਮੋਰਚਾ ਅਗਵਾਈ ਕਰਦਾ ਰਹੇਗਾ।ਉਨ੍ਹਾਂ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਬੂਲਣ ਅਤੇ ਵੋਟਾਂ ਬਟੋਰੂ ਟੋਲੇ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਬੁਲਾਰਿਆਂ ਨੇ ਲੋਕ ਤੰਤਰ ਦੇ ਚੌਥੇ ਥੰਮ ਕਹੇ ਜਾਣ ਵਾਲੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ  ਕਿਸਾਨਾਂ ਦੀ ਹੋਈ ਇਸ ਵੱਡੀ ਜਿੱਤ ਵਿੱਚ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਜੋ ਕਿ ਸੰਘਰਸ਼ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ  ਬਿਨਾਂ ਕਿਸੇ ਲਾਲਚ ਦੇ ਆਪਣੀਆਂ ਨਿਰਸਵਾਰਥ ਸੇਵਾਵਾਂ ਦੇ ਰਹੇ ਹਨ ।ਜਿਸ ਕਰਕੇ ਉਹ ਹਮੇਸ਼ਾ  ਇਨ੍ਹਾਂ ਦੇ ਅਹਿਸਾਨਮੰਦ ਰਹਿਣਗੇ ਅਤੇ ਕਿਸਾਨੀ ਘੋਲ ਦੇ ਇਸ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣ ਵਾਲ਼ੇ ਇਤਿਹਾਸ ਦਾ ਹਿੱਸਾ ਪੱਤਰਕਾਰ ਭਾਈਚਾਰਾ ਵੀ ਬਣੇਗਾ। ਅਖੀਰ ਵਿੱਚ  ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਹਿਲ ਕਲਾਂ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ  
ਇਸ ਮੌਕੇ ਮਹਿਲ ਕਲਾਂ ਟੋਲ ਪਲਾਜ਼ੇ ਤੇ ਸਹਿਯੋਗ ਕਰਨ ਲਈ ਪੱਤਰਕਾਰ ਭਾਈਚਾਰੇ ਅਤੇ ਪਹਿਲੇ ਦਿਨ ਤੋਂ ਸੰਘਰਸ਼ ਵਿੱਚ ਜੁਟੇ ਬਜ਼ੁਰਗ ਮੇਜਰ ਸਿੰਘ ਛੀਨੀਵਾਲ ਕਲਾਂ ਦਾ ਸਨਮਾਨ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਮਹਿਲਕਲਾਂ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਜਾਰੀ ਸੀ।

ਡਾਕਟਰ ਮਨਮੋਹਨ ਜੀ ਨੂੰ ਸਦਮਾ .... ਨੌਜਵਾਨ ਸਪੁੱਤਰ ਦਾ ਦਿਹਾਂਤ

ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਮਹਿਲਕਲਾਂ/ ਬਰਨਾਲਾ- 16 ਦਸੰਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ   ਜਿਲ੍ਹਾ ਲੁਧਿਆਣਾ ਬਲਾਕ ਢੰਡਾਰੀ ਦੇ ਪ੍ਰਧਾਨ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ,ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਪੁੱਤਰ ਦੀਪੂ  ਅਚਾਨਕ ਅਕਾਲ ਚਲਾਣਾ ਕਰ ਗਏ। ਨੌਜਵਾਨ ਦੀਪੂ ਦੀ ਉਮਰ ਮਹਿਜ 26 ਸਾਲ ਦੇ ਕਰੀਬ ਸੀ । ਇਹ ਦੁਖਦਾਈ ਖ਼ਬਰ ਸੁਣਦਿਆਂ ਹੀ ਜਿਲ੍ਹਾ ਲੁਧਿਆਣਾ ਕਮੇਟੀ ਵਿੱਚ ਸੰਨਾਟਾ ਛਾ ਗਿਆ। ਨੌਜਵਾਨ ਸਪੁੱਤਰ ਦਾ ਤੁਰ ਜਾਣਾ ਬਹੁਤ ਹੀਂ ਦੁਖਦਾਇਕ ਹੈ।
  ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਗੂਆਂ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੋਹਾਲੀ, ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਮੀਡੀਆ ਇੰਚਾਰਜ ਪੰਜਾਬ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ ,ਡਾ ਬਚਨ ਸਿੰਘ ਜੀ ਭੁੱਟਾ ਜਿਲ੍ਹਾ ਚੇਅਰਮੈਨ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਗਗਨ ਜੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਸਕੱਤਰ ਡਾ ਬਲਜਿੰਦਰ ਸਿੰਘ ਸ਼ਿਮਲਾਪੁਰੀ, ਡਾ ਸੁਖਵਿੰਦਰ ਸਿੰਘ ਲੰਢਾ ਜਿਲ੍ਹਾ ਕੈਸ਼ੀਅਰ ਨੇ ਕਿਹਾ ਕਿ ਨੌਜਵਾਨ ਹੋਣਹਾਰ ਸਪੁੱਤਰ ਦਾ ਅਚਾਨਕ ਤੁਰ ਜਾਣਾ ਪਰਿਵਾਰ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰ ਤੇ ਇਸ ਪਈ ਅਤਿਅੰਤ ਬਿਪਤਾ ਵਿਚ ਮੈਡੀਕਲ ਪ੍ਰੈਕਟੀਸ਼ਨਰ ਜਿਲ੍ਹਾ ਲੁਧਿਆਣਾ ਹਮੇਸ਼ਾ ਡਾ ਮਨਮੋਹਨ ਸਿੰਘ ਢੰਡਾਰੀ ਜੀ ਦੇ ਨਾਲ ਹੈ ।ਸਪੁੱਤਰ ਦਾ ਵਿਛੋੜਾ ਇਕ ਅਕਹਿ ਸਦਮਾ ਹੈ।
  ਇਸ ਦੁੱਖ ਦੀ ਘੜੀ ਵਿੱਚ ਡਾ ਪ੍ਰਮਿੰਦਰ ਸਿੰਘ ਰੰਗੀਆਂ ਜਿਲ੍ਹਾ ਵਾਈਸ ਕੈਸ਼ੀਅਰ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾ ਅਮਰੀਕ ਸਿੰਘ ਦਿਓਲ ਸੀਨੀਅਰ ਮੀਤ ਪ੍ਰਧਾਨ, ਡਾ ਸੁਖਵਿੰਦਰ ਸਿੰਘ ਰੌਣੀ ਬਲਾਕ ਪ੍ਰਧਾਨ ਮਲੌਦ, ਡਾ ਬਚਿੱਤਰ ਸਿੰਘ ਰਾੜਾ ਸਾਹਿਬ, ਡਾ ਕੁਲਵਿੰਦਰ ਸਿੰਘ ਬਲਾਕ ਮਾਂਗਟ, ਡਾ ਤਰਸੇਮ ਲਾਲ ਬਲਾਕ ਮਾਂਗਟ, ਡਾ ਰਣਜੀਤ ਸਿੰਘ ਬਲਾਕ ਪ੍ਰਧਾਨ ਦੋਰਾਹਾ, ਡਾ ਜਗਤਾਰ ਸਿੰਘ ਜੀ ਸਾਹਨੇਵਾਲ ,ਡਾ ਤਾਰਾ ਸਿੰਘ ਸਾਹਨੇਵਾਲ, ਡਾ ਅਨਿਲ ਕੁਮਾਰ, ਡਾ ਅਰਮਾਨ, ਡਾ ਅਰੁਣ ਸ਼ਰਮਾ ਢੰਡਾਰੀ, ਡਾ ਸੁਮੀਤ ਸਿੰਘ ਸਰਾਂ ਗੁੱਜਰਵਾਲ ,ਡਾ ਹਰਬੰਸ ਸਿੰਘ ਬਸਰਾਓ ਆਦਿ ਨੇ ਨਾਲ ਸਨ

ਮੈਡੀਕਲ ਪ੍ਰੈਕਟੀਸ਼ਨਰ 19 ਦਸੰਬਰ ਨੂੰ ਕਰਨਗੇ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ :-ਡਾ. ਬਾਲੀ

ਮਹਿਲ ਕਲਾਂ/ ਬਰਨਾਲਾ- 16 ਦਸੰਬਰ-  (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ 19 ਦਸੰਬਰ ਨੂੰ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ ਕਰਨਗੇ ।ਉਕਤ ਜਾਣਕਾਰੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਜਾਰੀ ਇਕ ਪ੍ਰੈਸ ਨੋਟ ਰਾਹੀਂ ਕੀਤਾ ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲਾਰੇ ਲਾਊ ਨੀਤੀਆਂ ਤੋਂ ਤੰਗ ਆ ਕੇ ਇਹ ਫ਼ੈਸਲਾ ਲਿਆ ਗਿਆ ਹੈ ।ਕਿਉਂਕਿ ਪੰਜਾਬ ਸਰਕਾਰ ਨੇ 10 ਸਾਲ ਦੇ ਕਰੀਬ ਸਮਾਂ ਮੈਡੀਕਲ ਪ੍ਰੈਕਟੀਸ਼ਨਰਜ਼ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਹੀ ਬਤੀਤ ਕੀਤਾ ਹੈ ਤੇ ਹੁਣ ਆਹ ਚੰਨੀ ਸਰਕਾਰ ਵੱਲੋਂ ਉਨ੍ਹਾਂ ਦੇ ਮਸਲੇ ਨੂੰ ਊਠ ਦੇ ਬੁੱਲ੍ਹ ਵਾਂਗ ਲਮਕਾ ਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ ।ਡਾ ਬਾਲੀ ਨੇ ਕਿਹਾ ਕਿ ਸਰਕਾਰ ਨਸ਼ਿਆਂ ਦੀ ਆੜ ਹੇਠ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਲੋਕਾਂ ਨਾਲ ਨਸ਼ਿਆਂ ਨੂੰ ਖਤਮ ਕਰਨ ਦਾ ਕੀਤਾ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਲਈ ਬੇਹੂਦਾ ਰਸਤਾ ਅਖ਼ਤਿਆਰ ਕਰ ਰਹੀ ਹੈ ।ਜਦਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਨਸ਼ਿਆਂ ਦੇ ਵਪਾਰੀ ਸਰਕਾਰ ਤੇ ਪੁੁਲਿਸ ਦੇ ਹੀ ਦਾਰੋ-ਮਦਾਰ ਹਨ। ਇਸ ਮੁੱਦੇ ਨੂੰ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਗਲ ਪਾ ਕੇ ਆਪਣੇ ਗਲੋਂ ਗਲਾਮਾ ਲਾਹੁਣਾ ਚਾਹੁੰਦੀ ਹੈ ।ਬਾਲੀ ਨੇ ਐਲਾਨ ਕੀਤਾ ਕਿ ਸਰਕਾਰ ਦੀ ਇਸ ਘਟੀਆ ਕਾਰਗੁਜ਼ਾਰੀ ਦੇ ਚੱਲਦਿਆਂ ਰੋਸ ਵਜੋਂ  19 ਦਸੰਬਰ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ ।ਜਿਸ ਲਈ ਡਾ ਬਾਲੀ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਨਾਲ ਨਾਲ ਭਰਾਤਰੀ ਜਥੇਬੰਦੀਆਂ ਤੇ ਵੈਦ ਮੰਡਲ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ।

ਕੁਲਵੰਤ ਸਿੰਘ ਟਿੱਬਾ ਅੱਜ ਹੋਣਗੇ ਕਾਂਗਰਸ ਵਿੱਚ ਸ਼ਾਮਲ 

ਮਹਿਲ ਕਲਾਂ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ
  
ਮਹਿਲ ਕਲਾਂ/ ਬਰਨਾਲਾ- 16 ਦਸੰਬਰ-  (ਗੁਰਸੇਵਕ ਸੋਹੀ)-  ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਡੀ ਪੱਧਰ ਤੇ ਸਰਗਰਮੀਆਂ ਕਰਨ ਵਾਲੇ 'ਹੋਪ ਫਾਰ ਮਹਿਲ ਕਲਾਂ' ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ। ਪਤਾ ਲੱਗਿਆ ਹੈ ਕਿ ਕੁਲਵੰਤ ਸਿੰਘ ਟਿੱਬਾ ਵੱਡੇ ਕਾਂਗਰਸੀ ਨੇਤਾਵਾਂ ਦੇ ਸੰਪਰਕ 'ਚ ਸਨ ਅਤੇ ਮੁੱਢਲੇ ਦੌਰ ਦੀਆਂ ਮੀਟਿੰਗਾਂ ਵਿਚ ਕਾਂਗਰਸ ਵਿਚ ਉਨ੍ਹਾਂ ਦੀ ਸ਼ਮੂਲੀਅਤ ਤੈਅ ਹੋ ਚੁੱਕੀ ਹੈ। ਅੱਜ ਜਲੰਧਰ ਵਿੱਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਕੁਲਵੰਤ ਸਿੰਘ ਟਿੱਬਾ ਆਪਣੇ ਸਾਥੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣਗੇ।  ਇਲਾਕਾ ਮਹਿਲ ਕਲਾਂ ਵਿਚ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਰਾਹੀਂ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਚਰਚਾ ਵਿੱਚ ਆਏ ਕੁਲਵੰਤ ਸਿੰਘ ਟਿੱਬਾ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਮਹਿਲ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਟਿੱਬਾ, ਮਹਿਲ ਕਲਾਂ ਤੋਂ ਬਸਪਾ ਦੇ ਹਲਕਾ ਇੰਚਾਰਜ ਵੀ ਰਹਿ ਚੁੱਕੇ ਹਨ। ਸਾਲ 2019 ਵਿੱਚ ਬਸਪਾ ਦੀ ਸੂਬਾਈ ਲੀਡਰਸ਼ਿਪ ਨਾਲ ਨਾਰਾਜ਼ਗੀ ਤੋਂ ਬਾਅਦ ਬਤੌਰ ਹਲਕਾ ਇੰਚਾਰਜ ਤੋਂ ਅਸਤੀਫ਼ਾ ਦੇਣ ਉਪਰੰਤ ਉਨ੍ਹਾਂ ਨੇ ਆਪਣਾ ਸੰਗਠਨ 'ਹੋਪ ਫਾਰ ਮਹਿਲ ਕਲਾਂ' ਸ਼ੁਰੂ ਕਰਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਨਾ ਸ਼ੁਰੂ ਕੀਤਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਦੀ ਚੋਣ ਮੁਹਿੰਮ ਦੀ ਕਮਾਂਡ ਵੀ ਉਨ੍ਹਾਂ ਦੇ ਹੱਥਾਂ ਵਿੱਚ ਹੀ ਸੀ। ਲੋਕ ਮਸਲਿਆਂ ਦੇ ਹੱਲ ਲਈ ਕਾਨੂੰਨੀ ਨੁਕਤਿਆਂ 'ਤੇ ਕੰਮ ਕਰਨ ਵਾਲੇ ਕੁਲਵੰਤ ਸਿੰਘ ਟਿੱਬਾ ਹਲਕੇ ਦੀ ਕਮਜ਼ੋਰ ਲੀਡਰਸ਼ਿਪ ਨੂੰ ਮਹਿਲ ਕਲਾਂ ਇਲਾਕੇ ਦੇ ਪਛੜੇਪਣ ਲਈ ਜ਼ਿੰਮੇਵਾਰ ਮੰਨਦੇ ਹਨ। ਸੰਪਰਕ ਕਰਨ ਤੇ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਕਾਂਗਰਸ ਵਿੱਚ ਸਾਮਿਲ ਹੋਣ ਦੀ ਪੁਸ਼ਟੀ ਕੀਤੀ ਹੈ।

ਬੀਨੂੰ ਢਿੱਲੋਂ ਅਤੇ ਗੁਰਨਾਮ ਭੁੱਲਰ ਸਟਾਰਰ ਫਿਲਮ 'ਫੁੱਫੜ ਜੀ' ਦਾ ਡਿਜੀਟਲ ਪ੍ਰੀਮੀਅਰ  ਜ਼ੀ 5 'ਤੇ 17 ਦਸੰਬਰ ਨੂੰ 

ਜ਼ੀ 5, ਭਾਰਤ ਦੇ ਸਭ ਤੋਂ ਵੱਡੇ ਘਰੇਲੂ ਵੀਡੀਓ ਸਟ੍ਰੀਮਿੰਗ ਮੰਚ ਅਤੇ ਇੱਕ ਅਰਬ ਦਰਸ਼ਕਾਂ ਲਈ ਬਹੁ-ਭਾਸ਼ਾਈ ਕਹਾਣੀਕਾਰ, ਨੇ ਸਤੰਬਰ ਵਿੱਚ ਰੱਜ ਕੇ ਵੇਖੋ ਦੇ ਸਫਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦੇ ਹਿੱਸੇ ਵਜੋਂ ਇਸ ਨੇ ਪੁਆੜਾ, ਕਿਸਮਤ 2 ਅਤੇ ਜਿੰਨੇ ਜੰਮੇ ਸਾਰੇ ਨਿਕੰਮੇ ਵਰਗੀਆਂ ਧਮਾਕੇਦਾਰ ਪੰਜਾਬੀ ਫਿਲਮਾਂ ਰਿਲੀਜ਼ ਕੀਤੀਆਂ ਜਿਹਨਾਂ ਨੂੰ ਮੰਚ 'ਤੇ ਭਰਵਾਂ ਹੁੰਗਾਰਾ ਮਿਲਿਆ। ਹੁਣ ਜ਼ੀ 5 ਨੇ ਆਪਣੀ ਅਗਲੀ ਫਿਲਮ, 'ਫੁੱਫੜ ਜੀ' ਦੇ ਪ੍ਰੀਮੀਅਰ ਦੀ ਘੋਸ਼ਣਾ ਕੀਤੀ ਹੈ, ਜੋ ਬਾਕਸ ਆਫਿਸ 'ਤੇ ਸਫਲ ਹੋਣ ਤੋਂ ਬਾਅਦ ਹੁਣ 17 ਦਸੰਬਰ ਨੂੰ ਡਿਜੀਟਲ ਪ੍ਰੀਮੀਅਰ ਲਈ ਤਿਆਰ ਹੈ। ਇਸ ਫਿਲਮ 'ਚ ਜਿੱਥੇ ਤੁਸੀਂ ਵੱਡੇ ਅਤੇ ਛੋਟੇ ਜਵਾਈ 'ਚ ਨਿੱਕੇ ਨਿੱਕੇ ਝਗੜੇ ਦੇਖੋਗੇ, ਉੱਥੇ ਹੀ ਸਹੁਰੇ ਵਾਲੇ ਵੀ ਦੋਹਾਂ ਦੇ ਗੁੱਸੇ ਨੂੰ ਝੱਲਦੇ ਹੋਏ ਨਜ਼ਰ ਆਉਣਗੇ।ਇਸ ਫਿਲਮ ਵਿਚ ਬਿੰਨੂ ਢਿੱਲੋਂ ਵੱਡੇ ਫੁੱਫੜ ਦੇ ਰੂਪ ਵਿਚ ਅਤੇ ਡਾਇਮੰਡ ਬੁਆਏ ਗੁਰਨਾਮ ਭੁੱਲਰ ਛੋਟੇ ਫੁੱਫੜ ਦੇ ਰੂਪ ਵਿਚ ਨਜ਼ਰ ਆਉਣਗੇ, ਉਹਨਾਂ ਦੇ ਨਾਲ ਜੈਸਮੀਨ ਬਾਜਵਾ ਅਤੇ ਸਿਧਿਕਾ ਸ਼ਰਮਾ ਮੁੱਖ ਭੂਮਿਕਾਵਾਂ ਵਿਚ ਹਨ।ਪੰਕਜ ਬੱਤਰਾ ਵਲੋਂ ਨਿਰਦੇਸ਼ਿਤ, ਰਾਜੂ ਵਰਮਾ ਵਲੋਂ ਲਿਖੀ ਅਤੇ ਜ਼ੀ ਸਟੂਡੀਓਜ਼ ਤੇ ਕੇ. ਕੁਮਾਰ ਸਟੂਡੀਓਜ਼ ਵਲੋਂ ਨਿਰਮਿਤ ਇਹ ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਹੈ।

ਮਨੀਸ਼ ਕਾਲੜਾ, ਮੁਖ ਵਪਾਰੀ ਅਫਸਰ, ਜ਼ੀ 5 ਇੰਡੀਆ ਨੇ ਕਿਹਾ, “ਸਾਡੀ ਪੰਜਾਬ ਕੇਂਦਰਿਤ ਮੁਹਿੰਮ 'ਜ਼ੀ 5 ਰੱਜ ਕੇ ਵੇਖੋ' ਦੀ ਸਫਲ ਸ਼ੁਰੂਆਤ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਅਸੀਂ ਆਪਣੇ ਮਜ਼ਬੂਤ ਪੰਜਾਬੀ ਗਾਹਕਾਂ ਤੱਕ ਚੰਗਾ ਵਿਸ਼ਾ  ਪ੍ਰਦਾਨ ਕਰਨ ਲਈ ਆਪਣੇ ਯਤਨਾਂ ਨਾਲ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ। ਇਸ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਸਾਨੂੰ ਇੱਕ ਹੋਰ 'ਸਿੱਧਾ-ਥੀਏਟਰ' ਸਿਰਲੇਖ, 'ਫੁੱਫੜ ਜੀ' ਪੇਸ਼ ਕਰਨ ਵਿੱਚ ਖੁਸ਼ੀ ਹੋ ਰਹੀ ਹੈ, ਜੋ ਕਿ ਪੰਜਾਬ ਦੇ ਦਿਲਾਂ ਵਿੱਚ ਇੱਕ ਵਸੀ ਹੋਈ ਕਹਾਣੀ ਹੈ। ਅਸੀਂ ਇਸ ਵਿਸ਼ਾਲ ਉਪਭੋਗਤਾ ਅਧਾਰ ਨੂੰ ਸਾਡੇ ਵਿਸ਼ਾ ਦੀ ਪੇਸ਼ਕਸ਼ ਨਾਲ ਰੁਝੇ ਰੱਖਣ ਅਤੇ ਮਨੋਰੰਜਨ ਕਰਨ ਲਈ ਬਹੁਤ ਖੁਸ਼ ਹਾਂ।ਨਿਰਦੇਸ਼ਕ ਪੰਕਜ ਬੱਤਰਾ ਨੇ ਟਿੱਪਣੀ ਕੀਤੀ, “ਮੈਂ ਹਮੇਸ਼ਾ ਅਜਿਹੀਆਂ ਕਹਾਣੀਆਂ ਸੁਣਾਉਣ ਦੀ ਇੱਛਾ ਰੱਖਦਾ ਹਾਂ ਜੋ ਲੋਕਾਂ ਨਾਲ ਸਬੰਧਤ ਹੋਣ ਅਤੇ ਦਰਸ਼ਕਾਂ ਦਾ ਸਿਹਤਮੰਦ ਮਨੋਰੰਜਨ ਕਰਨ। ਅਭਿਨੇਤਾ ਬਿੰਨੂ ਢਿੱਲੋਂ ਨੇ ਟਿੱਪਣੀ ਕੀਤੀ, “ਅਸਲ-ਜੀਵਨ ਦੀਆਂ ਪਰੰਪਰਾਵਾਂ ਤੋਂ ਪ੍ਰੇਰਿਤ ਇਸ ਕਿਸਮ ਦੀਆਂ ਭੂਮਿਕਾਵਾਂ ਮੈਨੂੰ ਸੱਚਮੁੱਚ ਪਸੰਦ ਆਉਂਦੀਆਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਦੇ ਇੱਕ ਹਿੱਸੇ ਨੂੰ ਪ੍ਰਦਰਸ਼ਿਤ ਕਰਕੇ ਆਪਣੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੇ ਯੋਗ ਹਾਂ। ਅਭਿਨੇਤਾ ਗੁਰਨਾਮ ਭੁੱਲਰ ਨੇ ਕਿਹਾ, “ਮੈਂ ਜਦੋਂ ਤੋਂ ਇਸ ਫਿਲਮ ਦੀ ਸਕ੍ਰਿਪਟ ਪੜ੍ਹੀ ਉਦੋਂ ਤੋਂ ਮੈਂ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਅੱਜ ਵੀ, ਬਾਕਸ ਆਫਿਸ 'ਤੇ ਸਫਲ ਦੌੜ ਤੋਂ ਬਾਅਦ, ਮੈਂ ਇਸ ਪਰਿਵਾਰਕ ਮਨੋਰੰਜਨ ਲਈ ਉਨ੍ਹਾਂ  ਹੀ ਉਤਸ਼ਾਹਿਤ ਹਾਂ ਕਿਉਂਕਿ ਇਹ ਸਿਹਤਮੰਦ ਅਤੇ ਪਰਵਾਰਿਕ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਨੂੰ ਇਕੱਠੇ ਬੈਠ ਕੇ ਦੇਖੋਗੇ ਅਤੇ ਤੁਹਾਡੇ ਦੁਆਰਾ ਅਨੁਭਵ ਕੀਤੇ ਪਲਾਂ ਨੂੰ ਮੁੜ ਬਹਾਲ ਕਰੋਗੇ ।

ਹਰਜਿੰਦਰ ਸਿੰਘ

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਨਵਾਂ ਗੀਤ 'ਕੁਲਜੀਤੇ'

ਪੰਜਾਬੀ ਗਾਇਕ ਅਤੇ ਪਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਤੀਜਾ ਗੀਤ 'ਕੁਲਜੀਤੇ' ਹਾਲ ਹੀ ‘ਚ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ 'ਚ ਗਾਇਆ ਹੈ।'ਕੁਲਜੀਤੇ' ਗੀਤ ਨੂੰ ਮਸ਼ਹੂਰ ਗੀਤਕਾਰ ਅਤੇ ਗਾਇਕ ਵੀਤ ਬਲਜੀਤ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਜਿਸ ਨੂੰ ਦਰਸ਼ਕਾਂ  ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਹੈ ਇਸ ਫਿਲਮ ਦੇ  ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਹਨ।ਦੱਸ ਦਈਏ ਕਿ 17 ਦਸੰਬਰ ਨੂੰ ਆ ਰਹੀ ਇਹ ਫਿਲਮ ਪੰਜਾਬੀ ਸਿਨੇਮੇ ਦੇ ਇਤਿਹਾਸ ਵਿਚ ਇੱਕ ਅਜਿਹੀ ਪਹਿਲੀ ਫ਼ਿਲਮ ਹੋਵੇਗੀ ਜਿਸ ਵਿਚ ਚਾਰ ਦਰਜਨ ਤੋਂ ਵੱਧ ਨਾਮੀਂ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ ਮੁਤਾਬਕ ਹੀਰੋ ਗਿੱਪੀ ਗਰੇਵਾਲ ਹੈ, ਜਿਸਦੀਆਂ 7 ਹੀਰੋਇਨਾਂ ਹਨ। ਕਹਾਣੀ ਵਿਚ ਅਜਿਹੇ ਕਈ ਮਨੋਰੰਜਨ ਭਰੇ ਮੋੜ ਹਨ ਕਿ ਦਰਸ਼ਕਾਂ ਨੂੰ ਫੈਸਲਾ ਕਰਨਾ ਔਖਾ ਹੋ ਜਾਵੇਗਾ ਕਿ ਕਿਹੜੀ ਹੀਰੋਇਨ ਗਿੱਪੀ ਗਰੇਵਾਲ ਦਾ ਘਰ ਵਸਾਏਗੀ।ਫਿਲਮ ਦੇ ਨਿਰਦੇਸ਼ਕ ਖੁਦ ਗਿੱਪੀ ਗਰੇਵਾਲ  ਹਨ ਅਤੇ  ਫ਼ਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਲਿਖੀ ਹੈ  ਜਦਕਿ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।

ਹਰਜਿੰਦਰ ਸਿੰਘ 94638 28000

ਪੰਜਾਬ ਸਰਕਾਰ ਵੱਲੋਂ ਪੰਜਾਬੀ ਫਿਲਮ ਵਿਕਾਸ ਕੌਂਸਲ ਦਾ ਕੀਤਾ ਜਾਵੇਗਾ ਗਠਨ

ਚੰਡੀਗੜ੍ਹ, 16 ਦਸੰਬਰ ( ਜਵੰਦਾ)  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਫਿਲਮ ਵਿਕਾਸ ਕੌਂਸਲ, ਪੰਜਾਬ ਦੇ ਗਠਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਸਬੰਧੀ ਪ੍ਰਸਤਾਵ ਨੂੰ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਨਾਮੱਤੀ ਸੱਭਿਆਚਾਰਕ ਵਿਰਾਸਤ ਨੂੰ ਫਿਲਮਾਂ ਰਾਹੀਂ ਪ੍ਰਫੁੱਲਤ ਕਰਨਾ ਸਮੇਂ ਦੀ ਲੋੜ ਹੈ, ਜੋ ਕਿ ਅਜੋਕੇ ਸਮੇਂ ਵਿੱਚ ਸੰਚਾਰ ਦਾ ਨਵੀਨਤਮ ਅਤੇ ਪ੍ਰਭਾਵਸ਼ਾਲੀ ਸਾਧਨ ਹਨ। ਮੁੱਖ ਮੰਤਰੀ ਚੰਨੀ ਨੇ ਕਲਪਨਾ ਕੀਤੀ ਕਿ ਇਹ ਕਦਮ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਭਰ ਵਿੱਚ ਪ੍ਰਦਰਸ਼ਿਤ ਕਰਨ ਲਈ ਵਧੇਰੇ ਅਹਿਮ ਸਾਬਤ ਹੋਵੇਗਾ।ਮੁੱਖ ਮੰਤਰੀ ਨੇ ਇਹ ਗੱਲ ਅੱਜ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਪੰਜਾਬੀ ਕਲਾਕਾਰਾਂ, ਗਾਇਕਾਂ, ਸੰਗੀਤਕਾਰਾਂ ਅਤੇ ਬੈਕਗ੍ਰਾਊਂਡ `ਤੇ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਪਾਏ ਯੋਗਦਾਨ ਸਬੰਧੀ ਸਨਮਾਨਿਤ ਕਰਨ ਲਈ ਕਰਵਾਏ ਗਏ ਇੱਕ ਐਵਾਰਡ ਸਮਾਰੋਹ ਦੌਰਾਨ ਕਹੀ। ਪੰਜਾਬੀ ਫਿਲਮ, ਸੰਗੀਤ ਅਤੇ ਟੈਲੀਵਿਜ਼ਨ ਗਿਲਡ ਸੁਸਾਇਟੀ ਅਤੇ ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਏ ਇਸ ਸ਼ਾਨ-ਏ-ਪੰਜਾਬ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪੰਜਾਬੀ ਲੋਕ ਗਾਇਕ ਮਰਹੂਮ ਗੁਰਮੀਤ ਬਾਵਾ ਅਤੇ ਸਰਦੂਲ ਸਿਕੰਦਰ ਨੂੰ ਸ਼ਾਨ-ਏ-ਪੰਜਾਬ ਸ਼ਰਧਾਂਜਲੀ ਪੁਰਸਕਾਰ ਅਤੇ ਉੱਘੇ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਅਤੇ ਪੰਜਾਬੀ ਅਭਿਨੇਤਾ ਗੱਗੂ ਗਿੱਲ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਿੱਧੂ ਮੂਸੇਵਾਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਪੰਜਾਬੀ ਫ਼ਿਲਮ ਅਦਾਕਾਰ ਯੋਗਰਾਜ ਸਿੰਘ, ਉਪਾਸਨਾ ਸਿੰਘ, ਸਤਿੰਦਰ ਸੱਤੀ, ਰਣਜੀਤ ਬਾਵਾ, ਮਾਸਟਰ ਸਲੀਮ ਵੀ ਹਾਜ਼ਰ ਰਹੇ। ਦਿਨੇਸ਼ ਸਪੀਡ ਰਿਕਾਰਡਜ਼ ਸਕੱਤਰ ਪੰਜਾਬੀ ਫਿਲਮ, ਸੰਗੀਤ, ਟੀਵੀ ਗਿਲਡ ਸੁਸਾਇਟੀ ਨੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਲਈ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਧੰਨਵਾਦ ਕੀਤਾ।ਇਸ ਸਮਾਰੋਹ ਵਿੱਚ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰ ਸੰਜੇ ਕੁਮਾਰ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਕਮਲਪ੍ਰੀਤ ਕੌਰ ਬਰਾੜ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਮੰਤਰੀ ਵੱਲੋਂ  ਉੱਘੇ ਪੰਜਾਬੀ ਗਾਇਕ ਗਿੱਪੀ ਗਰੇਵਾਲ, ਸੁਨੰਦਾ ਸ਼ਰਮਾ, ਰਣਜੀਤ ਬਾਵਾ ਤੋਂ ਇਲਾਵਾ ਅਦਾਕਾਰ ਦੇਵ ਖਰੋੜ, ਗੁਰਲੇਜ ਅਖ਼ਤਰ ਅਤੇ ਕੁਲਵਿੰਦਰ ਕੈਲੀ ਨੂੰ ਵੀ ਸਨਮਾਨਿਤ ਕੀਤਾ ਗਿਆ।

ਰਾਏਕੋਟ ਚ ਕਾਂਗਰਸ ਪ੍ਰਧਾਨ ਸਿੱਧੂ ਨੇ ਕੀਤਾ ਕਾਮਿਲ ਬੋਪਾਰਾਏ ਦੇ ਹੱਕ ਚ ਕੀਤਾ ਵਿਸ਼ਾਲ ਰੈਲੀ ਨੂੰ ਸੰਬੋਧਨ

ਰਾਏਕੋਟ 16 ਦਸੰਬਰ ( ਗੁਰਸੇਵਕ ਸੋਹੀ )-ਆਗਾਮੀ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ’ਚ ਯੂਥ ਆਗੂ ਕਾਮਿਲ ਬੋਪਾਰਾਏ ਦੇ ਹੱਕ ’ਚ ਸਥਾਨਕ ਅਨਾਜ ਮੰਡੀ ਵਿੱਚ ਇਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸੂਬਾ ਕਾਰਜਕਾਰੀ ਪ੍ਰਧਾਨ ਕਲਜੀਤ ਸਿੰਘ ਨਾਗਰਾ, ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਸਮੇਤ ਹੋਰ ਕਈ ਆਗੂ ਸ਼ਾਮਲ ਹੋਏ। ਰੈਲੀ ’ਚ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਉੁਣ ਲਈ ਕੋਈ ਵੀ ਏਜੰਡਾਂ ਨਹੀ ਹੈ ਅਤੇ ਉਹ ਕੇਵਲ ਫੋਕੇ ਐਲਾਨ ਕਰਕੇ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਉਹ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕਜੁੱਟ ਹੋ ਕੇ ਕੰਮ ਕਰ ਰਹੇ ਹਨ, ਜਿਸ ਦੇ ਤਹਿਤ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਰੇਟਾਂ ਵਿੱਚ ਕਮੀ, ਪਾਣੀ ਦੇ ਬਿੱਲ ਅੱਧੇ ਕਰਨ ਤੋਂ ਇਲਾਵਾ ਰੇਤ ਅਤੇ ਕੇਬਲ ਮਾਫ਼ੀਏ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਸੂਬੇ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ।  ਉਨ੍ਹਾਂ ਕਿਹਾ ਕਿ ਡਾ. ਅਮਰ ਸਿੰਘ ਦੀ ਅਗਵਾਈ ’ਚ ਰਾਏਕੋਟ ਹਲਕੇ ਵਿੱਚ ਪੰਜ ਸੌ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਸਿਆਸਤ ਵਿੱਚ ਬਦਲਾਅ ਅਤੇ ਪੰਜਾਬ ਮਾਡਲ ਬਣਾਉਣ ਲਈ ਨੌਜਵਾਨ ਵਰਗ ਨੂੰ ਸਿਆਸਤ ਵਿੱਚ ਆਉਣ ਦਾ ਸੁਨੇਹਾ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਆਗੂ ਕਾਮਿਲ ਬੋਪਰਾਏ ਨੂੰ ਜਿਤਾ ਕੇ ਵਿਧਾਨਸਭਾ ਵਿੱਚ ਭੇਜਣ ਤਾਂ ਜੋ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਦਾ ਮੌਕਾ ਮਿਲ ਸਕੇ। ਆਪ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੇ ਜਲੰਧਰ ’ਚ ਹਵਾਈ ਅੱਡਾ ਬਣਾਉਣ ਦੇ ਐਲਾਨ ਤੇ ਤੰਜ ਕੱਸਦਿਆਂ ਸ. ਸਿੱਧੂ ਨੇ ਕਿਹਾ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਹੀ ਹਲਵਾਰਾ ਵਿਖੇ ਕੌਮਾਂਤਰੀ ਹਵਾਈ ਅੱਡਾ ਬਣ ਕੇ ਤਿਆਰ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਸ਼ਲਾਘਾ ਕਰਦਿਆ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਰੋਡਵੇਜ਼ ਰੋਜ਼ਾਨਾਂ ਇੱਕ ਕਰੋੜ ਦੇ ਮੁਨਾਫ਼ੇ ਵਿੱਚ ਚੱਲ ਰਹੀ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਅਤ ਨਾਲ ਸਬੰਧਤ ਮੁੱਦੇ ਲਗਾਤਾਰ ਸੰਸਦ ਵਿੱਚ ਉਠਾ ਰਹੇ ਹਨ ਅਤੇ ਅੱਗੇ ਵੀ ਉਠਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਐਮ.ਐਸ.ਪੀ ਦੇ ਮੁੱਦੇ ਤੋਂ ਉਹ ਪਹਿਲਾਂ ਹੀ ਲੋਕਸਭਾ ਵਿੱਚ ਪ੍ਰਾਈਵੇਟ ਬਿੱਲ ਲਿਆ ਚੁੱਕੇ ਹਨ, ਪ੍ਰੰਤੂ ਭਾਜਪਾ ਸਰਕਾਰ ਨੇ ਇਸ ਬਿੱਲ ’ਤੇ ਇਤਰਾਜ ਲਗਾ ਕੇ ਵਾਪਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਉਹ ਮੁੜ ਤੋਂ ਸੰਸਦ ਵਿੱਚ ਪੇਸ਼ ਕਰਨਗੇ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ, ਵਿਧਾਇਕ ਕੁਲਜੀਤ ਸਿੰਘ ਨਾਗਰਾ,  ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਵੀ ਸੰਬੋਧਨ ਕੀਤਾ ਗਿਆ। ਰੈਲੀ ਦੇ ਆਖ਼ੀਰ ਵਿੱਚ ਨੌਜਵਾਨ ਆਗੂ ਕਾਮਿਲ ਬੋਪਾਰਾਏ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਆਏ ਹੋਏ ਸਮੁੱਚੀ ਪਾਰਟੀ ਲਾਡਰਸ਼ਿਪ ਅਤੇ ਕਾਂਗਰਸੀ ਵਰਕਰਾਂ ਦਾ ਰੈਲੀ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮੇਜਰ ਸਿੰਘ ਭੈਣੀ, ਸ੍ਰੀਮਤੀ ਕੁਲਦੀਪ ਕੌਰ, ਜ਼ਿਲ੍ਹਾ ਪ੍ਰਧਾਨ ਗੁਰਦੀਪ ਕੌਰ,ਡਾ.ਅਰੁਣਦੀਪ ਸਿੰਘ ਤਲਵੰਡੀ , ਦੀਪਕ ਭਾਰਦਵਾਜ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਜ਼ਿਲ੍ਹਾ ਪ੍ਰਧਾਨ ਖੰਨਾ ਰਾਜਾ ਗਿੱਲ, ਓ.ਐਸ.ਡੀ ਜਗਪ੍ਰੀਤ ਸਿੰਘ ਬੁੱਟਰ, ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਪ੍ਰਭਦੀਪ ਸਿੰਘ ਨਾਰੰਗਵਾਲ, ਗੁਰਪਾਲ ਸਿੰਘ ਆਂਡਲੂ, ਨਰੈਣ ਦੱਤ, ਹਰਵਿੰਦਰ ਸਿੰਘ ਰਾਜਾ ਬਰਾੜ, ਮੀਤ ਪ੍ਰਧਾਨ ਰਣਜੀਤ ਕੌਰ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਇਮਰਾਨ ਖਾਨ,  ਕੌਂਸਲਰ ਮਨਜੀਤ ਕੌਰ ਰਾਏ, ਸ਼ਰਨਜੀਤ ਕੌਰ, ਉਮਾ ਰਾਣੀ, ਗੁਰਜੰਟ ਸਿੰਘ, ਕਮਲਜੀਤ ਵਰਮਾਂ, ਜਸਵੀਰ ਕੌਰ, ਸੁਖਵਿੰਦਰ ਕੌਰ, ਵਿਜੇ ਕੁਮਾਰੀ, ਗੁਰਦਾਸ ਮਾਨ, ਰਜਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਗਰੇਵਾਲ (ਸਾਰੇ ਕੌਂਸਲਰ), ਸਮਾਰਟ ਬਰਮ੍ਹੀ, ਬਲਜੀਤ ਸਿੰਘ ਹਲਵਾਰਾ, ਸੰਦੀਪ ਸਿੱਧੂ, ਚੇਅਰਮੈਨ ਅਵਤਾਰ ਸਿੰਘ ਬੁਰਜ, ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਸਰਪੰਚ ਬੀਰਦਵਿੰਦਰ ਗੋਲੂ, ਸਰਪੰਚ ਭੁਪਿੰਦਰ ਕੌਰ,  ਵਿਨੋਦ ਜੈਨ, ਏਵੰਤ ਜੈਨ, ਪ੍ਰੇਮ ਵਰਮਾਂ, ਸਰਪੰਚ ਪਰਮਜੀਤ ਸਿੰਘ ਟੂਸਾ, ਜਗਤਾਰ ਸਿੰਘ ਸੰਤ, ਅਮਰਜੀਤ ਸਿੰਘ, ਜਗਦੀਪ ਸਿੰਘ ਬਿੱਟੂ, ਜਨ. ਸਕੱਤਰ ਅਰਸ਼ਦ ਖਾਨ, ਸਰਪੰਚ ਹਰਮਿੰਦਰ ਪੱਪ, ਮੇਜਰ ਸਿੰਘ ਧੂਰਕੋਟ, ਗਿਆਨੀ ਗੁਰਦਿਆਲ ਸਿੰਘ, ਸੁਖਵੀਰ ਸਿੰਘ ਰਾਏ, ਸੁਰਜੀਤ ਸਿੰਘ ਰਾਏਕੋਟ, ਸਰਪੰਚ ਗੁਰਸੇਵਕ ਸਿੰਘ ਬੜਿੰਗ, ਸਰਪੰਚ ਜਗਦੇਵ ਸਿੰਘ, ਨਵਰਾਜ ਅਕਾਲਗੜ੍ਹ, ਈਸ਼ਵਰ ਸਿੰਘ ਸਿੱਧੂ, ਜੋਗਿੰਦਰਪਾਲ ਮੱਕੜ, ਮਹਿੰਦਰਪਾਲ ਸਿੰਘ ਤਲਵੰਡੀ, ਪਿ੍ਰੰਸ ਤਲਵੰਡੀ, ਕਾਲਾ ਬੱਸੀਆਂ, ਮੋਹਣ ਬਾਂਸਲ, ਜਗਸੀਪਰ ਸਿੰਘ, ਕੁਲਦੀਪ ਸਿੰਘ, ਸਰਪੰਚ ਦਰਸ਼ਨ ਸਿੰਘ ਮਾਨ, ਸਰਪੰਚ ਕੇਵਲ ਸਿੰਘ ਬਰ੍ਹਮੀ, ਸੁਖਵਿੰਦਰ ਸਿੰਘ ਆਂਡਲੂ, ਸਰਪੰਚ ਬਲਵਿੰਦਰ ਕੌਰ ਆਂਡਲੂ, ਸੰਮਤੀ ਮੈਂਬਰ ਰੁਪਿੰਦਰ ਕੌਰ, ਸਰਪੰਚ ਸੁਖਦੇਵ ਸਿੰਘ, ਸਰਪੰਚ ਚਰਨ ਸਿੰਘ ਬੁਰਜ ਨਕਲੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ  ਹਲਕੇ ਦੇ ਪੰਚ ਸਰਪੰਚ ਅਤੇ ਕਾਂਗਰਸੀ ਵਰਕਰ ਸ਼ਾਮਲ ਸਨ। 

 

 

ਸਾਹਿਤਕ ਸਮਾਗਮ ਯਾਦਗਾਰੀ ਹੋ ਨਿਬੜਿਆ

ਹਠੂਰ,15,ਦਸੰਬਰ-(ਕੌਸ਼ਲ ਮੱਲ੍ਹਾ)-ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਮਾਣੂੰਕੇ ਅਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਮਾਣੂੰਕੇ ਵਿਖੇ ਚਲਾਈ ਜਾ ਰਹੀ ਲਾਇਬ੍ਰੇਰੀ ਵਿਚ ਸਾਬਕਾ ਚੇਅਰਮੈਨ ਸਵ: ਰਾਜ ਕੁਮਾਰ ਗੋਇਲ ਦੇ ਜਨਮ ਦਿਨ ਨੂੰ ਸਮਰਪਿਤ ਪਹਿਲਾ ਸਾਹਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮਾ: ਹਰਬੰਸ ਸਿੰਘ ਅਖਾੜਾ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਸ਼੍ਰੋਮਣੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਅਤੇ ਪ੍ਰਿੰ: ਬਲਵੰਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਲ ਹੋਏ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਦੇ 100 ਦੇ ਕਰੀਬ ਵਿਿਦਆਰਥੀਆਂ ਅਤੇ ਸਿਲਾਈ ਸੈਂਟਰ ਦੀਆਂ 38 ਸਿਿਖਆਰਥਣਾਂ ਨੇ ਵੀ ਸਮੂਲੀਅਤ ਕੀਤੀ। ਟਰੱਸਟ ਦੇ ਜਨਰਲ ਸਕੱਤਰ ਜਗਰਾਜ ਸਿੰਘ ਰਾਜਾ ਨੇ ਮਹਿਮਾਨਾ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਟੇਜ਼ ਦੀ ਕਾਰਵਾਈ ਚਲਾਉਂਦਿਆਂ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਚੇਅਰਮੈਨ ਰਾਜ ਕੁਮਾਰ ਗੋਇਲ ਦੇ ਜਨਮ ਦਿਨ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਫਿਰ ਮਹਿਮਾਨਾਂ ਦੇ ਜੀਵਨ ’ਤੇ ਚਾਨਣਾ ਪਾਇਆ। ਟਰੱਸਟ ਦੀ ਚੇਅਰਪਰਸਨ ਪ੍ਰੇਮ ਲਤਾ ਗੋਇਲ, ਪ੍ਰਧਾਨ ਸਾਧੂ ਸਿੰਘ ਸੰਧੂ ਅਤੇ ਸਭਾ ਦੇ ਪ੍ਰਧਾਨ ਬਾਈ ਰਛਪਾਲ ਸਿੰਘ ਚਕਰ ਸਮੇਤ ਸਮੂਹ ਨੇ ਹਰਬੰਸ ਸਿੰਘ ਅਖਾੜਾ, ਅਮਰੀਕ ਸਿੰਘ ਤਲਵੰਡੀ, ਪ੍ਰਿੰ: ਬਲਵੰਤ ਸਿੰਘ ਸੰਧੂ ਦਾ ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ।ਇਸ ਉਪਰੰਤ ਪਾਠਕਾਂ ਦੇ ਰੂਬਰੂ ਹੁੰਦਿਆਂ ਮਾ: ਹਰਬੰਸ ਸਿੰਘ ਅਖਾੜਾ ਨੇ ਕਿਹਾ ਕੇ ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਜਿਸ ਨੂੰ ਵਾਚ ਕੇ ਇਨਸਾਨ ਮਹਾਨ ਬਣ ਸਕਦਾ ਹੈ।ਉਨਾਂ੍ਹ ਕਿਹਾ ਉਨਾਂ੍ਹ ਨੇ ਲਗਭੱਗ ਇਕ ਦਰਜਨ ਕਿਤਾਬਾਂ ਸਾਹਿਤ ਦੀ ਝੋਲ਼ੀ ਪਾਈਆਂ ਹਨ। ਅੱਜ ਇੱਥੇ ਉਸ ਦਾ ਸਨਮਾਨ ਕਰਕੇ ਉਨਾਂ੍ਹ ਨੂੰ ਜੋ ਮਾਣ ਦਿੱਤਾ ਉਹ ਇਸ ਨੂੰ ਕਦੇ ਵੀ ਨਹੀਂ ਭੁੱਲਣਗੇ।ਸ਼੍ਰੋਮਣੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਨੇ ਇਸ ਮੌਕੇ ਬੱਚਿਆਂ ਨੂੰ ਆਪਣੇ ਨਾਲ ਜੋੜਦਿਆਂ ਆਪਣੀ ਬਾਲ ਕਵਿਤਾ ਨੂੰ ਪੇਸ਼ ਕਰਦਿਆਂ ਆਖ਼ਰੀ ਵਾਕ ਅਧੂਰਾ ਛੱਡ ਕੇ ਬੱਚਿਆਂ ਰਾਹੀਂ ਉਸ ਨੂੰ ਪੂਰਾ ਕਰਵਾਉਣ ਦਾ ਅਨੋਖਾ ਤਰੀਕਾ ਅਪਣਾਇਆ ਜਿਸ ਨਾਲ ਬੱਚੇ ਦਿਲਚਸਪੀ ਨਾਲ ਵਿਚਾਰਾਂ ਸੁਣਦੇ ਰਹੇ।ਉਨ੍ਹਾਂ ਨੇ ਇਸ ਮੌਕੇ ਕਿਹਾ ਕੇ ਇਨਸਾਨ ਦੀਆਂ ਜ਼ਿੰਦਗੀ ਵਿਚ ਤਿੰਨ ਮਾਵਾਂ ਹੁੰਦੀਆਂ ਹਨ, ਜਨਮ ਦੇਣ ਵਾਲੀ ਮਾਂ ਤੋਂ ਇਲਾਵਾ ਮਾਂ ਬੋਲੀ ਅਤੇ ਧਰਤੀ ਮਾਂ। ਇਨਾਂ੍ਹ ਦੀ ਸੇਵਾ-ਸੰਭਾਲ ਕਰਨਾ ਸਾਡਾ ਸਭ ਦਾ ਫਰਜ਼ ਹੈ। ਉਨਾਂ੍ਹ ਕਿਹਾ ਕੇ ਚੇਅਰਮੈਨ ਰਾਜ ਕੁਮਾਰ ਦੀ ਯਾਦ ਵਿਚ ਇਹ ਲਾਇਬ੍ਰੇਰੀ ਖੋਲਣਾ ਜਿੱਥੇ ਉਨਾਂ੍ਹ ਨੂੰ ਸੱਚੀ ਸ਼ਰਧਾਂਜ਼ਲੀ ਹੈ, ਉੱਥੇ ਇਹ ਸਾਹਿਤ ਨਾਲ ਜੋੜਣ ਦਾ ਮਹਾਨ ਉਪਰਾਲਾ ਹੈ, ਜਿਸ ਲਈ ਉਹ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹਨ।ਉਨਾਂ੍ਹ ਕਿਹਾ ਕਿ ਅੱਜ ਇੱਥੇ ਉਸ ਦਾ ਕੀਤਾ ਸਨਮਾਨ ਉਸ ਨੂੰ ਮਿਲੇ ਰਾਸ਼ਟਰੀ ਸਨਮਾਨ ਨਾਲੋਂ ਵੀ ਵਡੇਰਾ ਲੱਗਿਆ।ਆਪਣੇ ਪਿੰਡ ਦੇ ਖਿਡਾਰੀਆਂ ਨੂੰ ਉਲੰਪਿਕ ਤੱਕ ਪਹੁੰਚਾ ਕੇ ਖੇਡ ਜਗਤ ਦੀਆਂ ਬੁਲੰਦੀਆਂ ’ਤੇ ਚਮਕਦੇ ਸਿਤਾਰੇ ਪ੍ਰਿੰ: ਬਲਵੰਤ ਸਿੰਘ ਸੰਧੂ ਨੇ ਇਸ ਮੌਕੇ ਰੂਬਰੂ ਹੁੰਦਿਆਂ ਕਿਹਾ ਕੇ ਗਿਆਨ ਲਾਇਬ੍ਰੇਰੀਆਂ ਵਿਚੋਂ ਹੀ ਮਿਲਦਾ ਹੈ।ਜੇਕਰ ਲੋਕ ਕਿਤਾਬਾਂ ਨਾਲ ਜੁੜਣਗੇ ਤਾਂ ਚੰਗੀ ਸੋਚ ਦੇ ਧਾਰਨੀ ਬਣਨਗੇ। ਉਨਾਂ੍ਹ ਕਿਹਾ ਕੇ ਵਿਿਦਆ ਹਰ ਸਮੱਸਿਆ ਦੇ ਹੱਲ ਦਾ ਮੁੱਖ ਸਰੋਤ ਹੈ।ਗਿਆਨ ਵਧਣ ਨਾਲ ਇਨਸਾਨ ਭਲੇ ਬੁਰ੍ਹੇ ਦੀ ਪਛਾਣ ਕਰਨ ਵਿਚ ਪ੍ਰਪੱਕ ਹੋ ਜਾਂਦਾ ਹੈ ਅਤੇ ਉਹ ਚੰਗੇ ਸਮਾਜ ਦੇ ਉਸਾਰਨ ਵਿਚ ਮੱਦਦ ਕਰ ਸਕਦਾ ਹੈ।ਉਨਾਂ੍ਹ ਨੇ ਅੱਜ ਮਿਲੇ ਸਨਮਾਨ ਦਾ ਜ਼ਿਕਰ ਕਰਦਿਆਂ ਕਿਹਾ ਕੇ ਅਜਿਹੇ ਸਨਮਾਨ ਕਿਸੇ ਵੀ ਇਨਸਾਨ ਨੂੰ ਉਸ ਦੇ ਖੇਤਰ ਵਿਚ ਹੋਰ ਵੀ ਪ੍ਰਪੱਕਤਾ ਨਾਲ ਕੰਮ ਕਰਨ ਦੀ ਲਗਨ ਪੈਦਾ ਕਰਦੇ ਹਨ। ਸਜਾਏ ਕਵੀ ਦਰਬਾਰ ਅਦੀਬ ਕੈਪਟਨ ਪੂਰਨ ਸਿੰਘ ਗਗੜਾ, ਜਗਦੀਸ਼ਪਾਲ ਮਹਿਤਾ, ਕਾਂਤਾ ਦੇਵੀ, ਮਨੀ ਹਠੂਰ, ਸਰਦੂਲ ਸਿੰਘ ਲੱਖਾ, ਗੁਰਜ਼ਿੰਦਰ ਸਿੰਘ ਬਿੱਟੂ, ਮੇਜਰ ਸਿੰਘ ਛੀਨਾ, ਬੇਬੀ ਅਕ੍ਰਤਿ ਗੋਇਲ, ਬੇਬੀ ਅੰਨਵਿ ਗੋਇਲ, ਗਿਆਨੀ ਜਰਨੈਲ ਸਿੰਘ ਨੇ ਕਾਵਿ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆਂ। ਅੰਤ ਵਿਚ ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਬਾਈ ਰਛਪਾਲ ਸਿੰਘ ਚਕਰ ਨੇ ਆਏ ਮਹਿਮਾਨਾਂ, ਬੱਚਿਆਂ, ਸਿਿਖਆਰਥੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਕਵੀ ਭੁਪਿੰਦਰ ਸਿੰਘ, ਡਾਇਰੈਕਟਰ ਕੁਲਦੀਪ ਲੋਹਟ,ਸਾਬਕਾ ਸਰਪੰਚ ਸਾਧੂ ਸਿੰਘ ਮਾਣੂੰਕੇ, ਹਰਪ੍ਰੀਤ ਸਿੰਘ ਅਖਾੜਾ, ਰੂੰਮੀ ਰਾਜ, ਪ੍ਰੇਮ ਕੁਮਾਰ ਗੋਇਲ,ਓਮ ਪ੍ਰਕਾਸ਼ ਗੋਇਲ,ਜੀਵਨ ਕੁਮਾਰ ਗੋਇਲ,ਗੋਲਡੀ ਗੋਇਲ,ਨਵਦੀਪ ਕੁਮਾਰ ਗੋਇਲ,ਸੋਮਨਾਥ ਗੋਇਲ, ਸਤਨਾਮ ਸਿੰਘ ਸੱਤੀ, ਇੰਦਰਜੀਤ ਸਿੰਘ, ਕਮਲਜੀਤ ਕੌਰ, ਗੁਰਮੀਤ ਕੌਰ, ਬਲਜੀਤ ਸਿੰਘ ਝੱਲੀ, ਅਮਨਦੀਪ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਕੌਰ ਲਾਇਬ੍ਰੇਰੀਅਨ, ਹਰਦੀਪ ਕੌਸ਼ਲ ਮੱਲ੍ਹਾ,ਆਰਿਵ ਗੋਇਲ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਸਮਾਗਮ ਦੌਰਾਨ ਹਰਬੰਸ ਸਿੰਘ ਅਖਾੜਾ, ਅਮਰੀਕ ਸਿੰਘ ਤਲਵੰਡੀ, ਪ੍ਰਿੰ: ਬਲਵੰਤ ਸਿੰਘ ਸੰਧੂ ਦਾ ਸਨਮਾਨ ਕਰਨ ਸਮੇਂ ਚੇਅਰਪਰਸਨ ਪ੍ਰੇਮ ਲਤਾ, ਪ੍ਰਧਾਨ ਸਾਧੂ ਸਿੰਘ ਸੰਧੂ, ਪ੍ਰਧਾਨ ਰਛਪਾਲ ਸਿੰਘ ਚਕਰ,ਸਮੂਹ ਟਰੱਸਟੀ ਅਤੇ ਸਾਹਿਤਕਾਰ।

Punjabi Singer ਬੱਬੂ ਮਾਨ ਵੱਲੋਂ ਜੂਝਦਾ ਪੰਜਾਬ ਜਥੇਬੰਦੀ ਦਾ ਗਠਨ

ਜਿਸ ਮਕਸਦ ਵਿਧਾਨ ਸਭਾ ਚੋਣਾਂ ’ਚ ਉਭਾਰੇਗੀ ਵੱਖ-ਵੱਖ ਮੁੱਦੇ

ਚੰਡੀਗੜ੍ਹ, 14 ਦਸੰਬਰ (ਜਨ ਸ਼ਕਤੀ ਨਿਊਜ਼ ਬਿਊਰੋ)   ਚੋਣਾਂ ਵਿਚ ਲੋਕ ਮੁੱਦਿਆਂ ਨੂੰ ਉਭਾਰਨ ਲਈ ਵੱਖ-ਵੱਖ ਖ਼ੇਤਰਾਂ ਵਿਚ ਕੰਮ ਕਰ ਰਹੇ ਬੁੱਧੀਜੀਵੀਆਂ ਨੇ ਜੂਝਦਾ ਪੰਜਾਬ ਜਥੇਬੰਦੀ ਦਾ ਗਠਨ ਕੀਤਾ ਹੈ। ਜੂਝਦਾ ਪੰਜਾਬ ਜਥੇਬੰਦੀ ਦੇ ਮੈਂਬਰਾਂ ਜਿਨ੍ਹਾਂ ’ਚ ਗਾਇਕ ਬੱਬੂ ਮਾਨ, ਅਭਿਨੇਤਰੀ ਗੁਲ ਪਨਾਗ, ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ, ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜੱਸਾ ਪੱਟੀ, ਸਾਬਕਾ ਕਮਿਸ਼ਨਰ (ਖੇਤੀਬਾੜੀ) ਬਲਵਿੰਦਰ ਸਿੰਘ ਸਿੱਧੂ, ਡਾ. ਸ਼ਿਆਮ ਸੁੰਦਰ ਦੀਪਤੀ, ਜੱਸ ਬਾਜਵਾ, ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਰਮਨਇੰਦਰ ਕੌਰ ਭਾਟੀਆ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਫਿਲਮਕਾਰ ਅਮਿਤੋਜ ਮਾਨ, ਹਮੀਰ ਸਿੰਘ ਤੇ ਗਾਇਕ ਰਣਜੀਤ ਬਾਵਾ ਨੇ ਅੱਜ ਸੂਬੇ ਦੇ ਵਿਕਾਸ ਤੇ ਲੋਕ ਭਲਾਈ ਲਈ 32 ਮੁੱਦਿਆ ਦਾ ਏਜੰਡਾ ਜਾਰੀ ਕੀਤਾ। ਜਿਸ ਵਿਚ ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਕਰਨ ਤੇ ਤੈਅ ਸਮੇਂ ਵਿਚ ਚੋਣ ਵਾਅਦੇ ਪੂਰੇ ਨਾ ਕਰਨ ’ਤੇ ਵਿਧਾਇਕ ਨੂੰ ਪਦਮੁਕਤ ਕਰਨ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਫੈਡਰਲ ਢਾਂਚੇ ਦੀ ਬਹਾਲੀ, ਖੇਤੀਬਾੜੀ ਲਈ ਪਾਲਿਸੀ ਤਿਆਰ ਕਰਨ ਸਣੇ ਵਿਧਾਨ ਸਭਾ ਚੋਣਾਂ ਵਿਚ ਔਰਤਾਂ ਲਈ 33 ਫ਼ੀਸਦ ਸੀਟਾਂ ਰਾਖਵੀਂਆਂ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੇਰੁਜ਼ਗਾਰੀ ਵੱਧ ਰਹੀ ਹੈ। ਜਿਸ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾ ਰਿਹਾ ਹੈ। ਅੰਨਦਾਤਾਂ ਨੂੰ ਬਣਦੇ ਹੱਕ ਨਾ ਮਿਲਣ ਕਰਕੇ ਖ਼ੁਦਕੁਸ਼ੀਆਂ ਦਾ ਰਾਹ ਚੁਨਣਾ ਪੈ ਰਿਹਾ ਹੈ। ਇਸ ਲਈ ਪੰਜਾਬ ਦੇ ਮੌਜੂਦਾ ਹਾਲਾਤ ’ਚ ਸੁਧਾਰ ਲਿਆਉਣ ਲਈ ਬੰਦੇ ਬਦਲਣ ਦੀ ਥਾਂ ਏਜੰਡੇ ਬਦਲਣ ਦੀ ਲੋੜ ਹੈ।‘ਜੂਝਦਾ ਪੰਜਾਬ’ ਜਥੇਬੰਦੀ ਵੱਲੋਂ ਜਾਰੀ ਕੀਤੇ ਗਏ ਏਜੰਡੇ ’ਚ ਸੂਬੇ ਦੇ ਸੰਘੀ ਢਾਂਚੇ ਦੀ ਬਹਾਲੀ, ਖੇਤੀਬਾੜੀ ਸਿਸਟਮ ’ਚ ਸੁਧਾਰ ਲਈ ਕਮਿਸ਼ਨ ਬਣਾਉਣ, ਮਨਰੇਗਾ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ, ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਅਤੇ ਟਰਾਂਸਪੋਰਟ, ਸ਼ਰਾਬ ਮਾਫੀਆਂ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੂੰ 1980ਵੀਂ ਪਹਿਲਾਂ ਵਾਂਗ ਸਿਵਲ ਪ੍ਰਸ਼ਾਸਨਿਕ ਕੰਟਰੋਲ ਅਧੀਨ ਲਿਆਂਦਾ ਜਾਵੇ। ਨਸ਼ਿਆਂ ’ਤੇ ਨੱਥ ਪਾਉਣਾ, ਸਿਹਤ, ਸਿੱਖਿਆ ਤੇ ਭਾਸ਼ਾ ਦਾ ਮੁੱਦਾ ਉਭਾਰਿਆ ਜਾਵੇ। ਜਥੇਬੰਦੀ ਨੇ ਚੋਣਾਂ ਦੌਰਾਨ ਖੇਡਾਂ, ਵਾਤਾਵਰਨ, ਟੋਲ ਪਲਾਜ਼ਿਆਂ ਨੂੰ ਖ਼ਤਮ ਕਰਨ ਅਤੇ ਸੂਬੇ ’ਚ ਰੁਜ਼ਗਾਰ ਪੈਦਾ ਕਰਨ ਦੀ ਜ਼ਿਕਰ ਕੀਤਾ ਹੈ। ਵਿਧਾਨ ਸਭਾ ਦੇ ਸੈਸ਼ਨਾਂ ਦਾ ਸਮਾਂ ਇਕ ਸਾਲ ਵਿਚ 90 ਦਿਨਾਂ ਦਾ ਹੋਣਾ ਚਾਹੀਦਾ ਹੈ। ਜਿਸ ਨਾਲ ਲੋਕਾਂ ਦੇ ਮੁੱਦਿਆ ’ਤੇ ਚਰਚਾ ਕੀਤੀ ਜਾ ਸਕੇ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ‘ਜੂਝਦਾ ਪੰਜਾਬ’ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ’ਚ ਜਾਵੇਗਾ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਨੇ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮੁਫ਼ਤਖੋਰੀ ਰਾਜਨੀਤੀ ਕਰਨ ਦੀ ਥਾਂ ਸੂਬੇ ਦੇ ਅਧਿਕਾਰਾਂ ਲਈ ਇਸ ਏਜੰਡੇ ’ਤੇ ਪਹਿਰਾ ਦੇਣ। ਉਨ੍ਹਾਂ ਕਿਹਾ ਕਿ ਜਿਹੜੀ ਰਾਜਸੀ ਪਾਰਟੀ ਏਜੰਡੇ ’ਤੇ ਪਹਿਰਾ ਨਹੀਂ ਦਿੰਦੀ ਤਾਂ ਚੋਣਾਂ ਵਿਚ ਉਸ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਵੋਟਾਂ ਮੰਗਣ ਵਾਲੇ ਸਿਆਸੀ ਆਗੂਆਂ ਨੂੰ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ।

 

ਪੰਜਾਬ ਸਿਆਂ ਤੈਨੂੰ ਮੁਬਾਰਕਾਂ ✍️. ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

- ਪੰਜਾਬ ਸਿਆਂ-
 ਤੈਨੂੰ ਬਹੁਤ ਬਹੁਤ ਮੁਬਾਰਕਾਂ!
ਤੂੰ ਖੇਤੀ ਕਾਨੂੰਨ ਨਹੀਂ,
ਦਿੱਲੀ ਜਿੱਤ ਕੇ
ਮੋੜਾ ਪਾਇਆ ਈ!
ਤੇਰੇ ਫਰਕਦੇ ਡੌਲਿਆਂ ਨੇ
ਜਗ ਨੂੰ ਫਿਰ ਦੱਸ ਦਿੱਤੈ
 ਕਿ ਤੂੰ ਜਾਗਦਾ ਏੰ!
ਪਰ-
 ਤੇਰੇ ਸਾਹਵੇਂ ਤਾਂ
ਇੱਕ ਹੋਰ ਵੱਡਾ ਦੈਂਤ
ਮੂੰਹ ਅੱਡ ਕੇ ਖੜੋਤਾ ਏ,
ਜਿਹੜਾ ਰੋਜ
 ਪੱਟਾਂ 'ਚ
ਟੀਕਾ ਬਣਕੇ,
ਗਲੇ ਚੋੰ
 ਸੁਆਦ ਬਣਕੇ
ਤੇਰੇ ਪੁੱਤਾਂ ਨੂੰ
ਸਿਵਿਆਂ ਤੱਕ ਢੋਹੀ ਜਾਂਦੈ!
ਜੇ ਤੂੰ ਖੇਤੀ ਕਾਨੂੰਨਾਂ ਵਾਂਗੂੰ
ਨਸ਼ਿਆਂ ਵਿਰੁੱਧ
ਯੁੱਧ ਨਾ ਲੜਿਆ
ਤਾਂ ਤੇਰੇ ਫਰਕਦੇ ਡੌਲੇ
ਢਿੱਲਕਣ ਲੱਗ ਪੈਣੇ ਨੇ!
ਫਿਰ ਤੂੰ -
ਜਗ ਨੂੰ ਮੂੰਹ ਦਿਖਾਉਣ
 ਜੋਗਾ ਨ੍ਹੀਂ ਰਹਿਣਾ!
ਤੈਨੂੰ ਬਹੁਤ ਪੈਣਾ,
ਦਰਦ ਸਹਿਣਾ!
ਪੰਜਾਬ ਸਿਆਂ!
ਤੂੰ ਇੱਕ ਹੋਰ ਹੰਭਲਾ ਮਾਰ
 ਤੋੜਦੇ ਨਸ਼ਿਆਂ ਦਾ,
ਤੇ ਨਸ਼ਿਆਂ ਦੇ ਸੁਦਾਗਰਾਂ ਦਾ ਲੱਕ!
ਤੂੰ ਤਾਂ
ਲੰਡਨ ਜਾ ਕੇ
ਗੋਰਿਆਂ ਉਪਰ ਧਾਵਾ ਬੋਲ ਦਿੱਤਾ ਸੀ!
ਹੁਣ ਤੇਰੇ ਤੋਂ
ਤੇਰੇ ਵਿਹੜੇ ਵਿਚ
 ਡੱਸਦਾ ਫਿਰਦਾ 'ਚਿੱਟਾ' ਸੱਪ
 ਕਿਉਂ ਨ੍ਹੀਂ ਫੇੰਹ ਹੁੰਦਾ?
ਇਸ ਦੀ ਵੀ ਫੇੰਹ ਦੇ ਸਿਰੀ
ਜਿਹੜਾ ਮੁੜਕੇ ਨਾ ਡੱਸੇ
ਤੇਰੇ ਪੁੱਤਾਂ, ਧੀਆਂ ਨੂੰ!
ਬਸ ਲੱਗਦੇ ਹੱਥ
ਇਕ ਹੋਰ ਹੰਭਲਾ ਮਾਰਦੇ!
ਇਹ ਕੰਮ ਤਾਂ ਭਾਵੇਂ ਸੌਖਾ ਨਹੀਂ।
ਪਰ ਖੇਤੀ ਕਾਨੂੰਨਾਂ ਨਾਲੋਂ ਔਖਾ ਨਹੀਂ!
ਇੱਕ ਹੋਰ ਹੰਭਲਾ ਮਾਰਦੇ!
ਪੰਜਾਬ ਸਿਆਂ!
ਬਸ!
ਇੱਕ ਹੋਰ ਹੰਭਲਾ ਮਾਰਦੇ!
ਉਂਝ ਤਾਂ ਤੈਨੂੰ
ਰੋਜ ਆਫਤਾਂ ਤੇ ਆਫਤਾਂ
 ਚੜ੍ਹੀਆਂ ਰਹਿੰਦੀਆਂ ਨੇ,
ਕਦੀ ਏਧਰੋੰ!
ਕਦੀ ਓਧਰੋਂ!
ਪਰ ਤੂੰ ਸ਼ੇਰ ਵਾਂਗੂੰ
ਡਟਿਆ ਰਹੀਂ!
ਤੇ ਗੁਲਾਬ ਦੇ ਫੁੱਲ ਵਾਂਗੂੰ
 ਖਿੜਿਆ ਰਹੀੰ!
-ਸੁਖਦੇਵ ਸਲੇਮਪੁਰੀ
09780620233
11 ਦਸੰਬਰ, 2021.

 ਜਨ ਸ਼ਕਤੀ

ਕਿਸਾਨੀ ਸੰਘਰਸ ਤੋ ਵਾਪਸ ਪਰਤੀਆ ਬੀਬੀਆ ਨੇ ਜਾਗੋ ਕੱਢੀ

ਹਠੂਰ,13,ਦਸੰਬਰ-(ਕੌਸ਼ਲ ਮੱਲ੍ਹਾ)-ਦਿੱਲੀ ਕਿਸਾਨੀ ਸੰਘਰਸ ਤੋ ਵਾਪਸ ਪਰਤੀਆ ਬੀਬੀਆ ਨੇ ਪਿੰਡ ਚਕਰ ਵਿਖੇ ਜਿੱਤ ਦੀ ਖੁਸੀ ਵਿਚ ਜਾਗੋ ਕੱਢੀ ਅਤੇ ਕੇਂਦਰ ਸਰਕਾਰ ਖਿਲਾਫ ਬੋਲੀਆ ਪੇਸ ਕੀਤੀਆ।ਇਸ ਮੌਕੇ ਬੀਬੀਆ ਨੇ ਆਪਣੇ ਸਿਰ ਤੇ ਜਾਗੋ ਚੱੁਕ ਕੇ ਪਿੰਡ ਦੀ ਮੁੱਖ ਫਿਰਨੀ ਤੋ ਇਲਾਵਾ ਪਿੰਡ ਦੀਆ ਵੱਖ-ਵੱਖ ਗਲੀਆ ਵਿਚੋ ਦੀ ਹੁੰਦੀਆ ਹੋਈਆ ਪਿੰਡ ਦੀ ਮੁੱਖ ਸੱਥ ‘ਪੈੜਾ’ ਤੇ ਦੇਰ ਰਾਤ ਜਾਗੋ ਸਮਾਪਤ ਕੀਤੀ।ਇਸ ਮੌਕੇ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਨੌਜਵਾਨਾ ਨੇ ਦੱਸਿਆ ਕਿ ਪਿੰਡ ਚਕਰ ਦੀਆ ਬੀਬੀਆ ਦਾ ਸੰਯੁਕਤ ਕਿਸਾਨ ਮੋਰਚੇ ਵਿਚ ਵੱਡਾ ਯੋਗਦਾਨ ਹੈ ਕਿਉਕਿ ਪਿੰਡ ਚਕਰ ਦੀਆ ਬੀਬੀਆ ਦੀ ਰੋਜਾਨਾ ਗੁਰੂ ਕਾ ਲੰਗਰ ਬਣਾਉਣ ਦੀ ਜਿਮੇਵਾਰੀ ਹੁੰਦੀ ਸੀ।ਇਸ ਮੌਕੇ ਸਮੂਹ ਬੀਬੀਆ ਨੂੰ ਸਮੂਹ ਗ੍ਰਾਮ ਪੰਚਾਇਤ,ਪਿੰਡ ਦੀਆ ਸਮਾਜ ਸੇਵੀ ਕਲੱਬਾ ਅਤੇ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਮੈਬਰ,ਆਹੁਦੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਫੋਟੋ ਕੈਪਸਨ:- ਦਿੱਲੀ ਸੰਘਰਸ ਤੋ ਪਿੰਡ ਚਕਰ ਪਰਤੀਆ ਬੀਬੀਆ ਪਿੰਡ ਵਿਚ ਜਾਗੋ ਕੱਢ ਦੀਆ ਹੋਈਆ । 

ਹੰਝੂ ਹੌਂਕੇ ✍️. ਸ਼ਿਵਨਾਥ ਦਰਦੀ

ਅੰਬਰ ਜਿਨ੍ਹਾਂ ਦਰਦ ਛੁਪਾ ਕੇ ,
ਅੱਖ ਵਿੱਚ , ਹੰਝੂ  ਭਰਦੇ ਨਾ ,
ਹੰਝੂ  ਹੌਂਕੇ , ਹਾਣੀ  ਬਣ   ਕੇ ,
ਇਤਰਾਜ਼ ,ਏਨਾ ਤੇ ਕਰਦੇ ਨਾ ।
ਮੇਰੀ ਰੂਹ ਤਾਂ , ਲੀਰਾਂ ਹੋ ਗਈ ,
ਸਭ ਕੁਝ ਛੱਡ , ਫ਼ਕੀਰਾਂ ਹੋ ਗਈ ,
ਦੌਲਤ ਸ਼ੋਹਰਤ , ਮਿੱਟੀ ਸਭ ਨੇ ,
ਰੰਗਲੇ ਸੁਪਨੇ , ਅੱਖ ਚ' ਭਰਦੇ ਨਾ ।
ਹੰਝੂ ਹੌਂਕੇ ______
ਪਿਆਰ ਦੇ ਨਾਲ , ਤਕਰਾਰ ਹੁੰਦਾ ,
ਇਹ  ਜ਼ਿੰਦਗੀ  ਦਾ , ਭਾਰ  ਹੁੰਦਾ ,
ਭੁੱਲ ਜਾਂਦੇ , ਸਭ  ਆਪਣਿਆਂ  ਨੂੰ ,
ਹੀਰਾਂ ਰਾਂਝੇ , ਸਰਦੀ ਚ' ਠਰਦੇ ਨਾ ।
ਹੰਝੂ ਹੌਂਕੇ ______
ਰਾਤਾਂ ਬਣ ਗਈਆਂ , ਪਹਾੜਾਂ ਵਰਗੀਆਂ ,
ਬੀਆਬਾਨ ,  ਓਹ  ਉਜਾੜਾਂ  ਵਰਗੀਆਂ ,
ਜਿੰਦ  ਆਪਣੀ ,  'ਦਰਦੀ'  ਨਿੱਤ  ਨਿੱਤ ,
ਸੱਪ  ਦੀ  ਜੀਭੇ  ,  ਕਦੇ  ਧਰਦੇ  ਨਾ ।
ਹੰਝੂ ਹੌਂਕੇ _______
                         ਸ਼ਿਵਨਾਥ ਦਰਦੀ 
                ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

PREPARATION SESSION ON “HOW TO PREPARE YOURSELF & BEST STRATEGY FOR PLACEMENT SESSION?” HELD AT KHALSA COLLEGE FOR WOMEN

Ludhiana, December 14 ,(Iqbal Singh Rasulpur) The Placement Cell, Khalsa College For Women, Ludhiana in collaboration with District 
Bureau of Employment and Enterprises, Ludhiana organized a placement preparation session on “how to prepare yourself & best strategy for placement session?”. Navdeep Singh, Deputy Chief Executive, DBEE, Ludhiana and Dr. Nidhi Singhi, Career Counsellor, DBEE
graced the event with their presence and also presentation. 
While addressing the students regarding upcoming government competitive exams, strategies for their preparation along with tips, revisionary plans before and after interview, 5 P’s for success i.e. Punctuality, Presentation, Posture, Politeness and Preparation, they shared their personal experiences, struggles and decisions taken by them to reach these heights in their respective career. They also emphasized on the skill development courses and competitive exams preparation portal and courses launched free of cost by the State Government. 
DBEE Ludhiana has also launched their Telegram Channel to connect the youth District Ludhiana, it's Pilot run is shared these college students, once everything is upto date, it will be launched for all the candidates n colleges.
The final year students from different streams found the session quite informative and unique. Dr. Priyaka Khanna, the Placement Coordinator thanked the guests for sparing their valuable time for the benefits of the students. Dr. (Mrs) Mukti Gill appreciated the efforts of the placement cell for organizing such valuable session.

""ਦਿੱਲੀ ਫਤਿਹ ਦਿਵਸ" ਤਹਿਤ ਕਿਸਾਨ ਯੂਨੀਅਨ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ

ਅਜੀਤਪਾਲ ਕੌਰ ਕਾਲਸਾਂ ਦੀ ਪਿੰਡ ਵਾਸੀਆਂ ਨੇ ਕੀਤੀ ਸ਼ਲਾਘਾ

ਮਹਿਲ ਕਲਾਂ/ ਬਰਨਾਲਾ-  (ਗੁਰਸੇਵਕ ਸੋਹੀ)-  ਸੰਘਰਸ਼ਾਂ ਦੇ ਵਿਰਾਸਤੀ ਪਿੰਡ ਕਾਲਸਾਂ ਵਿਖੇ ਅੱਜ ਕਿਸਾਨ ਅੰਦੋਲਨ ਨੂੰ ਸਮਰਪਤ ਦਿੱਲੀ ਫਤਿਹ ਦਿਵਸ ਦੀ ਖੁਸ਼ੀ ਵਿਚ ਕਿਸਾਨ ਯੋਧਿਆਂ ਦਾ ਵਿਸੇਸ ਸਨਮਾਨ ਕੀਤਾ ਗਿਆ ।ਇਹ ਸਨਮਾਨ ਸਵਰਗੀ ਸਰਦਾਰ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਦੇ ਸੰਸਥਾਪਕ ਅਤੇ ਪ੍ਰਬੰਧਕ ਮੈਡਮ ਅਜੀਤਪਾਲ ਕੌਰ ਗਿੱਲ,  ਮਾਤਾ ਨਿਰਮਲ ਕੌਰ ,ਸਟਾਲਨ ਪ੍ਰੀਤ ਕੌਰ, ਇੰਦਰਪ੍ਰੀਤ ਸਿੰਘ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ ।ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲੜੇ ਗਏ ਕਿਸਾਨੀ ਘੋਲ ਦੀ ਪਿੰਡਾਂ ਵਿੱਚ ਵਸਦੇ ਡਾਕਟਰਾਂ, ਕਿਸਾਨਾਂ, ਮਜ਼ਦੂਰਾਂ ਨੂੰ ਵਧਾਈ ਦਿੱਤੀ ਗਈ।ਡਾ ਜਗਜੀਤ ਸਿੰਘ ਨੇ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਗੀਤ ਦੀਆਂ ਸਤਰਾਂ "ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲੇ ਆਂ- ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ" ਨਾਲ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਘੋਲ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਕੇ ਏਕੇ ਦਾ ਸਬੂਤ ਦਿੱਤਾ।ਉਨ੍ਹਾਂ ਕਿਹਾ ਕਿ ਇਸ ਘੋਲ ਵਿੱਚ 2 ਮਹੀਨੇ ਦੇ ਬੱਚੇ ਤੋਂ ਲੈ ਕੇ 120 ਸਾਲ ਦੇ ਬਜ਼ੁਰਗ ਤਕ ਸਾਰੇ ਵਰਗਾਂ ਦੇ ਮਰਦ, ਔਰਤ, ਬੱਚੇ, ਬੁੱਢਿਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਪੂਰੀ ਦੁਨੀਆਂ ਵਿਚ ਲੜੇ ਗਏ ਇਸ ਸੰਘਰਸ਼ੀ ਕਿਸਾਨੀ ਘੋਲ ਦੀ ਪ੍ਰਸੰਸਾ ਹੋ ਰਹੀ ਹੈ। ਕਿਉਂਕਿ ਸਾਡੇ ਸਿਰੜੀ ਲੋਕਾਂ ਨੇ ਇਸ ਘੋਲ ਵਿੱਚ ਤੂਫ਼ਾਨ, ਹਨ੍ਹੇਰੀ, ਮੀਂਹ, ਬਰਸਾਤਾ, ਧੁੱਪ, ਗਰਮੀ, ਸਰਦੀ, 0 ਡਿਗਰੀ ਟੈਂਪਰੇਚਰ ਤੋਂ ਲੈ ਕੇ 50 ਡਿਗਰੀ ਟੈਂਪਰੇਚਰ ਤਕ ਆਪਣੇ ਪਿੰਡੇ ਤੇ ਹੰਢਾਇਆ। ਉਨ੍ਹਾਂ ਹੋਰ ਕਿਹਾ ਕਿ ਅਸੀਂ ਪੂਰੇ ਪੰਜਾਬ ਦੇ ਉਨ੍ਹਾਂ ਡਾ ਸਾਥੀਆਂ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ  ਡਾ ਮਿੱਠੂ ਮੁਹੰਮਦ ਮਹਿਲਕਲਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਲੀ ਦੇ ਵੱਖ ਵੱਖ ਵਾਰਡਾਂ ਤੇ  ਫਰੀ ਮੈਡੀਕਲ ਕੈਂਪ ਲਾ ਕੇ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਹੈ।
ਇਸ ਸਮੇਂ ਪਵਿੱਤਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ 'ਸ਼ਿਵਦੇਵ ਸਿੰਘ ਗਿੱਲ ਡਕੌਂਦਾ ਇਕਾਈ ਪ੍ਰਧਾਨ, ਗੁਰਮੇਲ ਸਿੰਘ ਗਿੱਲ ਯੂਨੀਅਨ ਇਕਾਈ  ਪ੍ਰਧਾਨ ,ਮਹਿੰਦਰ ਕੌਰ ਇਸਤਰੀ ਵਿੰਗ ਡਕੋਂਦਾ ਪ੍ਰਧਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਹਨਾਂ ਤੋਂ ਇਲਾਵਾ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਸੁਰਜੀਤ ਸਿੰਘ ਛਾਪਾ, ਡਾਕਟਰ ਕੇਸਰ ਖਾਨ ਮਾਂਗੇਵਾਲ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਸੁਖਵਿੰਦਰ ਸਿੰਘ ਠੁੱਲੀਵਾਲ  ਪੰਚਾਇਤ ਮੈਂਬਰ ਕੌਰ ਸਿੰਘ, ਮਨਜੀਤ ਕੌਰ, ਨਰਿੰਦਰ ਕੌਰ ,ਦਰਸ਼ਨ ਸਿੰਘ ,ਕਰਮਜੀਤ ਸਿੰਘ, ਜਗਜੀਤ ਸਿੰਘ ਨੰਬਰਦਾਰ, ਗੁਰਚਰਨ ਸਿੰਘ ,ਜਗਸੀਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ  ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਗਿੱਲ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਨਿਸ਼ਾਨ ਸਿੰਘ 'ਬਲੌਰ ਸਿੰਘ, ਮਨਜੀਤ ਸਿੰਘ ,ਸੁਖਦੇਵ ਸਿੰਘ, ਸੁਸਾਇਟੀ ਪ੍ਰਧਾਨ ਅਵਤਾਰ ਸਿੰਘ, ਜਸਵੰਤ ਸਿੰਘ, ਜਗਦੇਵ ਸਿੰਘ, ਨਵਜੋਤ ਸਿੰਘ ,ਅਵਤਾਰ ਸਿੰਘ ਮੈਂਬਰ, ਫੌਜੀ ਕਰਮਜੀਤ ਸਿੰਘ, ਦਰਸ਼ਨ ਸਿੰਘ ਝੱਲੀ, ਸੁਖਚੈਨ ਸਿੰਘ, ਸੁਖਦੇਵ ਸਿੰਘ, ਸੁੱਖਾ ਸੂਮਲ, ਬਲਦੇਵ ਸਿੰਘ ਸੂਮਲ ਪੀ ਆਰ ਟੀ ਸੀ ,ਪ੍ਰੀਤਮ ਸਿੰਘ,ਗੁਰਚਰਨ ਸਿੰਘ ਆਡ਼੍ਹਤੀਆ, ਮੇਜਰ ਸਿੰਘ ਗਿੱਲ ਆਡ਼੍ਹਤੀਆ ਪੂਰਨ ਸਿੰਘ ਸੋਢੀ,ਆਦਿ ਹਾਜ਼ਰ ਸਨ ।

‘’ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ, ਤੈਨੂੰ ਜਿੱਤ ਕੇ ਦਿੱਲੀਏ ਨੀ ਪੰਜਾਬ ਚੱਲਿਆ” ਫ਼ਤਿਹ ਤੇ ਧੰਨਵਾਦ ਮਾਰਚ ‘ਚ ਗੂੰਜੇ ਗਾਣੇ

ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਸੈਂਕੜੇ ਵਹੀਕਲਾ ਦੇ ਕਾਫ਼ਲੇ ਨਾਲ ਕੱਢਿਆ ਮਾਰਚ....

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ ਹਰ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕੀਤਾ ... 

ਲੋਕਾਂ ਵਲੋਂ ਦਿੱਤਾ ਪਿਆਰ ਤੇ ਸਤਿਕਾਰ ਦੇ ਸਦਾ ਰਿਣੀ ਰਹਾਂਗੇ  ...: ਡਾ ਕਾਲਖ.. 

ਮਹਿਲ ਕਲਾਂ/ ਬਰਨਾਲਾ- 14 ਦਸੰਬਰ-  (ਗੁਰਸੇਵਕ ਸੋਹੀ ) -ਸੰਯੁਕਤ ਕਿਸਾਨ ਮੋਰਚੇ ਵੱਲੋ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਜਿੱਤੇ ਗਏ ਅੰਦੋਲਨ ਵਿੱਚ ਖਾਸ ਥਾਂ ਰੱਖਣ ਵਾਲੇ ਮੋਰਚੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ' ਜਿੱਥੋਂ ਸੱਭ ਤੋਂ ਪਹਿਲਾ ਅਡਾਨੀ ਗਰੁਪ ਨੂੰ ਆਪਣੇ ਬੋਰਡ ਲਾਹੁਣ ਲਈ ਮਜਬੂਰ ਹੋਣਾ ਪਿਆ, ਉੱਥੋਂ ਟਰੈਕਟਰਾ, ਕਾਰਾ, ਜੀਪਾ ਤੇ ਮੋਟਰਸਾਈਕਲਾਂ ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਫ਼ਤਿਹ ਤੇ ਧੰਨਵਾਦ ਮਾਰਚ ਕੀਤਾ। ਇਹ ਮਾਰਚ ਅਡਾਨੀਆ ਦੀ ਖੁਸਕ ਬੰਦਰਗਾਹ ਤੋਂ ਸੁਰੂ ਹੋਕੇ ਪਿੰਡ ਕਿਲ੍ਹਾ ਰਾਏਪੁਰ, ਸਾਇਆ, ਡੇਹਲੋ, ਰੰਗੀਆਂ, ਘੁੰਗਰਾਣਾ, ਜੜਤੌਲੀ, ਮਹਿਮਾ ਸਿੰਘ ਵਾਲਾ, ਲੋਹਗੜ੍ਹ, ਨਾਰੰਗਵਾਲ, ਬੱਲੋਵਾਲ, ਚਮਿੰਡਾ, ਗੁੱਜਰਵਾਲ, ਸਰਾਭਾ, ਢੈਹਪੀ, ਖੰਡੂਰ, ਜੋਧਾਂ ਤੋਂ ਹੁੰਦਾ ਹੋਇਆ ਆਸੀਕਲਾਂ ਜਾ ਕੇ ਸਮਾਪਤ ਹੋਇਆ। ਜਿੱਥੇ ਵਿੱਚ ਮਾਰਚ ਵਿੱਚ ਜੋਸੀਲੇ ਨਾਹਰੇ ਲੱਗ ਰਹੇ ਸਨ, ਉੱਥੇ ਅੰਦੋਲਨ ਨਾਲ ਸੰਬੰਧਿਤ ਗੀਤ ਜਿਵੇਂ ‘’ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ, ਤੈਨੂੰ ਜਿੱਤ ਕੇ ਦਿੱਲੀਏ ਨੀ ਪੰਜਾਬ ਚੱਲਿਆ” ਆਦਿ ਉੱਪਰ ਭੰਗੜਾ ਵੀ ਪਾਇਆ ਜਾ ਰਿਹਾ ਸੀ। ਲੋਕਾਂ ਵੱਲੋਂ ਕਾਫ਼ਲੇ ਦੇ ਸਵਾਗਤ ਵਿੱਚ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਉਹਨਾਂ ਲਈ ਚਾਹ, ਮਠਿਆਈ ਤੇ ਫਲਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਸਹਾਇਕ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜਿਲ੍ਹਾ ਕੈਸ਼ੀਅਰ ਕੁਲਜੀਤ ਕੌਰ ਗਰੇਵਾਲ਼, ਜਨਵਾਦੀ ਇਸਤਰੀ ਸਭਾ ਦੀ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਡਾਕਟਰ ਜਸਵਿੰਦਰ ਸਿੰਘ ਕਾਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਹਮੇਸ਼ਾ ਹਰ ਤਰ੍ਹਾਂ ਦੇ 
ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਦੀ ਆਈ ਹੈ ਅਤੇ ਕਰਦੀ ਰਹੇਗੀ। ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ  ਜਿਹੜੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਅੰਦੋਲਨਕਾਰੀਆ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਨੂੰ ਕਿਰਤੀ ਕਿਸਾਨਾਂ ਤੇ ਭਰਾਤਰੀ ਜਥੇਬੰਦੀਆਂ ਦੇ ਸਿਰੜੀ ਸੰਘਰਸ਼ ਅੱਗੇ ਗੋਡੇ ਟੇਕਣੇ ਪਏ ਹਨ। ਜਿਹੜੀ ਕੇਂਦਰ ਸਰਕਾਰ ਇਕ ਇੰਚ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ, ਉਸ ਨੇ ਕੇਵਲ ਕਾਲੇ ਕਾਨੂੰਨ ਹੀ ਵਾਪਸ ਨਹੀਂ, ਸਗੋਂ ਕਿਸਾਨਾਂ ਦੀਆਂ ਦੂਜੀਆਂ ਮੰਗਾ ਮੰਨਣ ਦਾ ਅੱਕ ਵੀ ਚੱਬਣਾ ਪਿਆ ਹੈ। ਕਿਸਾਨਾਂ ਇਸ ਹੋਈ ਜਿੱਤ ਲਈ ਆਗੂਆਂ ਨੇ ਲੋਕਾਂ ਵੱਲੋਂ ਦਿੱਤੇ ਹਰ ਤਰਾਂ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾ ਸ਼ਹੀਦ ਹੋਏ ਅੰਦੋਲਨਕਾਰੀਆ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਇਸਤਰੀ ਸਭਾ ਪੰਜਾਬ ਦੀ ਆਗੂ ਜਰਨੈਲ ਕੌਰ, ਅਮਨਦੀਪ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ,ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਗੁਰਉਪਦੇਸ਼ ਸਿੰਘ ਘੁੰਗਰਾਣਾ,ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ,ਡਾਕਟਰ ਸੰਤੋਖ ਸਿੰਘ ਜੀ ਮਨਸੂਰਾਂ ਸਾਬਕਾ ਬਲਾਕ ਪ੍ਰਧਾਨ, ਡਾ ਰਹਿਮਦੀਨ ਭੋਗੀਵਾਲ, ਡਾ ਜਸਵਿੰਦਰ ਜੜਤੌਲੀ, ਡਾ ਬਿਕਰਮ ਦੇਵ ਘੁੰਗਰਾਣਾ ਜੀ ਸੀਨੀਅਰ ਆਗੂ, ਡਾ ਸੁਮੀਤ ਸਰਾਂ ਗੁੱਜਰਵਾਲ ,ਅਮਰਜੀਤ ਸਿੰਘ ਸ਼ੰਕਰ, ਰਾਜਵੀਰ ਸਿੰਘ, ਰਣਧੀਰ ਸਿੰਘ, ਦਵਿੰਦਰ ਸਿੰਘ, ਮਲਕੀਤ ਆਦਿ ਹਾਜਰ ਸਨ।

ਪੰਜਾਬੀਉ ਸਾਥ ਦਿਓ ਲੋਕ ਅਧਿਕਾਰ ਲਹਿਰ ਦੀ ਇਕੋ ਜਿੱਦ ਅਤੇ ਭਾਵਨਾ ਹੈ

ਇਸ ਵਾਰ ਵਿਧਾਨ ਸਭਾ ਵਿਚ ਚੋਰ , ਠੱਗ ਤੇ ਪੰਜਾਬ ਦੇ ਦੁਸ਼ਮਣ ਨਹੀਂ ਵੜਨ ਦੇਣੇ

ਮਹਿਲ ਕਲਾਂ/ ਬਰਨਾਲਾ- (ਗੁਰਸੇਵਕ ਸੋਹੀ ) ਲੋਕ ਅਧਿਕਾਰ ਲਹਿਰ ਵਲੋਂ ਅੱਜ ਪਿੰਡ ਖੇੜੀ ਚਹਿਲਾ, ਸ਼ੇਰਪੁਰ ਦੇ ਕਲੱਬ ਮੇੇੈੰਬਰਾਂ ਅਤੇ ਈਨਾਂ ਬਾਜਵਾ ਦੇ ਸੰਘਰਸ਼ੀ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਲੋਕ ਅਧਿਕਾਰ ਲਹਿਰ ਦੇ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ, ਡਾਕਟਰ ਜਸਵੰਤ ਸਿੰਘ, ਅਤੇ ਕਨਵੀਨਰ ਗੁਰਮੇਲ ਸਿੰਘ ਕਲਾਲਾ ਨੇ ਕਿਹਾ ਕੇ ਅਸੀਂ ਕਿਸਾਨ ,ਮਜ਼ਦੂਰ, ਮੁਲਾਜ਼ਿਮ , ਦੁਕਾਨਦਾਰ, ਵਪਾਰੀ ਨੂੰ ਇਕਠਾ ਕਰਕੇ ਦਮ ਲਵਾਂਗੇ।
 ਮਹਿਲ ਕਲਾਂ ਹਲਕੇ ਦੇ ਖੇੜੀ ਚਹਿਲਾਂ , ਸ਼ੇਰਪੁਰ ਦੇ ਕਲੱਬ ਮੇਂਬਰਾ ਅਤੇ ਪਿੰਡ ਈਨਾਂ ਬਾਜਵਾ ਵਿਚ ਸੂਝਵਾਨ ਸੰਵੇਦਨਸ਼ੀਲ ਪ੍ਰਤਿਭਾਵਾਨ ਪੰਜਾਬੀਆਂ ਨਾਲ ਮੀਟਿੰਗਾਂ ਕੀਤੀਆਂ ।
ਹਰਜੀਤ ਸਿੰਘ ਖਿਆਲੀ ਨੇ ਕਿਹਾ ਕੇ ਇਸ ਵਾਰ 2022 ਵਿਚ ਪੰਜਾਬ ਨੂੰ ਲੁੱਟਣ ਵਾਲਿਆਂ ਅਤੇ ਪੰਜਾਬ ਦੇ ਲੁੱਟ ਹੋ ਰਹੇ ਮਾਲਕਾ ਦੇ ਵਿਚਕਾਰ ਹੋਵੇਗੀ। ਓਨਾ ਨੇ ਕਿਹਾ ਕੇ ਲੋਕ ਅਧਿਕਾਰ ਲਹਿਰ ਸਭ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ। ਇਸ ਵਿਚ ਕੋਈ ਅਹੁਦਾ ਨਹੀਂ ਸਭ ਬਰਾਬਰ ਹਨ।  
ਕਿਸਾਨੀ ਅੰਦੋਲਨ ਦੀ ਜਿੱਤ ਦੇ ਜਸ਼ਨ ਸਦੀਵੀ ਹੋਣ,ਇਸ ਲਈ ਚੇਤੰਨ ਰਹਿਣਾ ਪਵੇਗਾ। ਲੋਕਾਂ ਦੀ ਸੂਝ ਪ੍ਰਚੰਡ ਤੇ ਪਰਪੱਕ ਹੋਣ ਨਾਲ ਹੀ ਅਗਲਾ ਸਫਰ ਅਸਲੀ ਮੰਜ਼ਿਲ ਵੱਲ ਜਾਵੇਗਾ।
ਬਹੁਤ ਜਲਦੀ ਪੰਜਾਬ ਦਾ ਏਜੰਡਾ ਬੁੱਧੀਜੀਵੀਆਂ ਤੇ ਕਲਾਕਾਰਾਂ ਵੱਲੋਂ ਪੇਸ਼ ਹੋਵੇਗਾ। ਪੰਜਾਬੀ ਏਜੰਡੇ ਤੇ ਖੜਨਗੇ  ਹੁਣ ਫੋਕੀਆਂ ਯੱਕੜਾਂ ਨਹੀਂ ਚਲਣੀਆਂ ।

ਨਵਜੋਤ ਸਿੰਘ ਸਿੱਧੂ ਤਾਂ ਵਰਤਿਆ ਗਿਆ-ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

(ਮੈਂ ਤਾਂ ਉਨਾਂ ਦੇ ਗਲੇ ਵਿੱਚ ਘੰਟੇ ਬੰਨ੍ਹ ਦਿੱਤੇ, ਜੋ ਖੁਦ ਨੂੰ ਸ਼ੇਰ ਦੱਸਦੇ ਸਨ, ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਹੈ, ਬਿੱਲੀ ਦੇ ਗਲੇ ਵਿੱਚ ਘੰਟੀ ਮੈਂ ਹੀ ਬਨੁੰਗਾਂ) ਦਬੰਗ, ਸੰਤ ਸਰੂਪ, ਅਰਫ਼ਣ ਮੌਲਾ, ਨੇਕ ਦਿਲ ਇਨਸਾਨ, ਨਵਜੋਤ ਸਿੰਘ ਸਿੱਧੂ ਐਮ ਐਲ ਏ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੂੰ ਮੈਂ ਨੇਕ ਨੀਅਤ ਨਾਲ ਕਹਿੰਦਾ ਹਾਂ, ਕਿ ਨਵਜੋਤ ਸਿੰਘ ਸਿੱਧੂ ਤੂੰ ਵਰਤਿਆ ਗਿਆ ਮੇਰੇ ਯਾਰ ਜਦੋਂ ਮੈਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਟੇਲੀਵਿਜਨ ਤੇ ਇੱਕ ਇੰਟਰਵਿਊ ਵਿੱਚ ਇਹ ਕਹਿੰਦੇ ਸੁਣਿਆ ਦੇਖਿਆ, ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਪਾਰਟੀ ਦੇ ਵਰਕਰਾਂ ਨੇਤਾਵਾਂ ਨੂੰ ਨਹੀਂ ਮਿਲ਼ਦਾ ਸੀ, ਨਾ ਹੀ, ਫੂਨ ਚੁੱਕ ਦਾ ਸੀ, ਏਥੋਂ ਤੱਕ ,ਰਾਹੁਲ ਗਾਂਧੀ ਦਾ ਫੂਨ ਵੀ ਨਹੀਂ ਚੁੱਕ ਦਾ ਸੀ ਮੈਂ ਇਹ ਸ਼ਬਦ ਸੁਣਨ ਸਾਰ ਹੀ ਸਮਝ ਗਿਆ ਸੀ, ਕਿ ਨਵਜੋਤ ਸਿੰਘ ਸਿੱਧੂ ਤਾਂ ਵਰਤਿਆ ਗਿਆ, ਮੇਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਕਾਂਗਰਸ ਪਾਰਟੀ ਦਾ ਛੋਟਾ ਬਡ਼ਾ ਮੇਰੇ ਵਰਗਾਂ ਅਸਲੀ ਕਾਂਗਰਸੀ ਵਰਕਰ  ਤੜਫ਼ ਰਿਹਾ ਹੈ, ਇਸ ਸਮੇਂ ਕਾਂਗਰਸ ਪਾਰਟੀ ਦਾ ਡਿਗ ਰਹੇ ਗ੍ਰਾਫ ਨੂੰ ਦੇਖਦੇ ਹੋਏ,  ਮੈਨੂੰ ਆਏਂ ਲਗਦਾ ਹੈ, ਜਿਵੇਂ 2007 ਵਿੱਚ ਕਾਂਗਰਸ ਪਾਰਟੀ ਨੇ ਚਾਂਦੀ ਦੇ ਥਾਲ ਵਿੱਚ ਰਖਕੇ ਪੰਜਾਬ ਦੇ ਰਾਜਭਾਗ ਵਾਲੀ ਕੁਰਸੀ ਅਕਾਲੀ ਦਲ ਨੂੰ ਦੇ ਦਿੱਤੀ ਸੀ, ਉਹਨਾਂ ਲਗਾਤਾਰ 10 ਸਾਲ 2017 ਤੱਕ ਪੰਜਾਬ ਉੱਪਰ ਹਕੂਮਤ ਕਿਤੀ ਸੀ, ਠੀਕ ਹੁਣ ਫੇਰ 2022 ਵਿੱਚ ਉਹੀ ਗੱਲਤੀ ਮੇਰੀ ਕਾਂਗਰਸ ਪਾਰਟੀ ਸੋਨੇ ਦੇ ਥਾਲ ਵਿੱਚ ਰਖਕੇ ਪੰਜਾਬ ਤੇ ਰਾਜ ਭਾਗ ਕਰਨ ਵਾਲ਼ੀ ਕੁਰਸੀ ਪੰਜਾਬ ਦੀ ਆਮ ਆਦਮੀ ਨੂੰ ਦੇਣ ਜਾਂ ਰਹੀਂ ਹੈ ? ਸੰਭਾਲੋ ਅਪਣੇ ਆਪ ਨੂੰ ਅਤੇ ਪੰਜਾਬ ਕਾਂਗਰਸ ਪਾਰਟੀ ਨੂੰ, ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਚੰਗੇਰੇ ਕੰਮ ਕਰਨ ਕਰਕੇ ਹੀ, ਲੋਕ ਪ੍ਰਿਆ ਹੋ ਰਹੇ ਹਨ, ਮੇਰੀ ਨੇਕ ਨੀਅਤ ਨਾਲ ਸਲਾਹ ਹੈ ਤੁਹਾਨੂੰ ਸਾਰਿਆਂ ਕਾਂਗਰਸ ਪਾਰਟੀ ਦੇ ਨੇਤਾਵਾਂ ਲੀਡਰਾਂ ਨੂੰ  ਕਿ, ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਰੱਖਣ ਵਾਲੀ ਗੱਲ ਕਰੋ ਅਤੇ 2022 ਦੀਆਂ ਚੋਣਾਂ ਨੂੰ ਜਿਤਕੇ, ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਨਾਕੇ, ਪੰਜਾਬ ਦੇ ਲੋਕਾਂ ਦੀ ਸੇਵਾ ਕਰੋ,ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਵਧਾਈ-ਪੰਡਿਤ ਰਮੇਸ਼ ਕੁਮਾਰ ਭਟਾਰਾ

ਮੇਰਾ ਮੂੰਹੋਂ ਬੋਲਿਆ ਪੁੱਤਰ, ਅਤੇ ਮਹਿੰਦਰ ਪਾਲ ਸਿੰਘ ਪੱਖੋ ਦਾ ਲੱਖਤੇ ਜਿਗ਼ਰ, ਸਵ: ਬਚਨ ਸਿੰਘ ਪੱਖੋ ex mla ਦਾ ਚਸ਼ਮੇਂ ਚਿਰਾਗ਼, ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਮੈਂ ਅਪਣੇ ਦਿੱਲ ਦੀਆਂ ਗਹਿਰਾਈਆਂ ਤੋਂ ਵਧਾਈ ਮੁਬਾਰਕਬਾਦ ਦਿੰਦਾ ਹਾਂ ਅਤੇ ਸਾਰਿਆਂ ਨਾਲੋਂ ਮਹੱਤਵ ਪੂਰਨ ਮੈਂ ਅਪਣੀ ਰੂਹ ਨਾਲ ਅਸ਼ੀਰਵਾਦ ਦਿੰਦਾ ਹਾਂ, ਮੈਂਨੂੰ ਆਂਏ ਲਗਦਾ ਹੈ ਜਿਵੇਂ ਮੇਰਾ ਪੁੱਤਰ ਦੀਪਕ ਕੁਮਾਰ ਭਟਾਰਾ ਹੀ ਬਰਨਾਲਾ ਜਿਲਾ ਕਾਂਗਰਸ ਪ੍ਰਧਾਨ ਬਣੀਆਂ ਹੋਵੇ,ਮੈਨੂੰ ਇਸ ਤੋਂ ਆਸ ਹੈ ਕਿ, ਇਹ, *ਮੇਰਾ, ਮੇਰੇ ਭਟਾਰਾ ਪਰਿਵਾਰ ਦਾ, ਅਪਣਾਂ, ਅਪਣੇ ਪੱਖੋ ਪਰਿਵਾਰ ਦਾ ਨਾਮ ਸਮਾਜ ਵਿੱਚ ਪੰਜਾਬ ਕਾਂਗਰਸ ਪਾਰਟੀ, ਦੇਸ਼ ਵਿੱਚ ਨਾਂਮ ਰੋਸ਼ਨ ਕਰੇਗਾ, ਪੁੱਤਰ ਲੱਕੀ ਪੱਖੋ ਇਸ ਵਕ਼ਤ ਸਾਰੇ ਦੇਸ਼ ਵਿੱਚੋਂ ਛੋਟੀ ਉਮਰ ਦੇ 36 ਸਾਲਾ ਨੌਜਵਾਨ ਨੂੰ ਬਰਨਾਲਾ ਜ਼ਿਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਨਾਇਆ ਹੈ ਕਾਂਗਰਸ ਪਾਰਟੀ ਨੇ, ਮੇਰੇ ਮਾਮਾ ਸਵ: ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ex Mla Barnala or ex Minister Punjab or ਸਵ: ਬਚਨ ਸਿੰਘ ਪੱਖੋ ex Mla ਭਦੌੜ ਕੱਟਰ ਟੱਕਸਾਲੀ ਕਾਂਗਰਸੀ ਵਰਕਰ ਆਗੂਆਂ ਨੂੰ ਲੋਕਾਂ ਦੀ ਸੇਵਾ ਕਰਨ ਉਪਰੰਤ ਹੀ ਲੋਕਾਂ ਨੇ ਇਹਣਾ ਦੋਹਾਂ ਨੂੰ ਆਪਣਾ ਲੀਡਰ ਨੇਤਾ ਮਨਿਆਂ ਸੀ, ਇਹਨਾਂ ਦੋਹਾਂ ਦੀ ਜੋੜੀ ਪੰਜਾਬ ਕਾਂਗਰਸ ਪਾਰਟੀ ਵਿੱਚ ਸਵ: ਦਰਬਾਰਾ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਤੇ ਮੁੱਖ ਮੰਤਰੀ ਪੰਜਾਬ ਦੇ ਧੜੇ ਨਾਲ ਖੜੀ ਰਹੀ ਸੀ, ਮੈਂ ਵੀ ਆਪਣੇ ਇਹਨਾਂ ਦੋਹਾਂ ਮਾਮਿਆਂ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਬਚਨ ਸਿੰਘ ਪੱਖੋ ਭਦੌੜ ਬਰਨਾਲਾ ਕਾਂਗਰਸ ਪਾਰਟੀ ਦੇ ਸਿਰ ਕੱਢ ਨੇਤਾਵਾਂ ਦੀ ਤੇ ਕਾਂਗਰਸ ਪਾਰਟੀ ਦੀ ਅੱਧੀ ਸੱਦੀ ਤੋਂ ਨਿਸ਼ਕਾਮ ਸੇਵਾ ਕਰਦਾ ਰਿਹਾ ਹਾਂ, ਮੈਂ ਕਾਂਗਰਸ ਪਾਰਟੀ ਦੀ ਅੱਜ ਤੱਕ ਵੀ ਨਿਸ਼ਕਾਮ ਸੇਵਾ ਕਰਦਾ ਆ ਰਿਹਾ ਹਾਂ ਅਤੇ ਸੇਵਾ ਕਰਦਾ ਰਹਾਂ ਗਾਂ, ਕਾਂਗਰਸ ਪਾਰਟੀ ਜ਼ਿਲਾ ਬਰਨਾਲਾ ਦੇ ਕਾਰਜਕਾਰੀ ਪ੍ਰਧਾਨ  ਜਗਤਾਰ ਸਿੰਘ ਧਨੌਲਾ ਪੁੱਤਰ ਸੁਖਦੇਵ ਸਿੰਘ ਠੇਕੇਦਾਰ, ਮੇਹਨਤੀ ਇੰਸਾਨ ਮੇਰਾ ਨਿੱਕਾ ਵੀਰ ਹੈ ਅਤੇ ਟਕਸਾਲੀ ਕਾਂਗਰਸੀ ਵਰਕਰ ਹੈ, ਰਾਜੀਵ ਲੂਬੀ ਤੇ ਜੱਗਾ ਮਾਨ ਵੀ ਕਾਂਗਰਸ ਪਾਰਟੀ ਦੇ ਤਕੜੇ ਵਰਕਰ ਹਨ, ਮੈਂ ਇਹਣਾ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਆਸ ਰੱਖਦਾ ਹਾਂ, ਕਿ, ਇਹ ਸਾਰੇ ਜਾਣੇ ਰਲਮਿਲ ਕੇ ਅਪਣੇ ਹੋਰਾਂ ਸਾਥੀਆਂ ਨੂੰ ਤੇ ਸਾਨੂੰ ਸਾਰਿਆਂ ਨੂੰ ਨਾਲ ਲੈਕੇ ਬਰਨਾਲਾ ਜਿਲਾ ਕਾਂਗਰਸ ਪਾਰਟੀ ਦਾ ਇਹ ਇਤਿਹਾਸਕ ਕਾਂਗਰਸ ਦਫ਼ਤਰ ਜਿਸ ਨੂੰ ਜ਼ਿਲਾ ਬਰਨਾਲਾ ਕਾਂਗਰਸੀ  ਵਡਵਡੇਰਿਆਂ  ਨੇ ਬੜੀਆਂ ਕੁਰਬਾਨੀਆਂ ਦੇਕੇ ਬਹੁਤ ਹੀ ਲਗਣ ਨਾਲ ਅਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਰਨਾਲਾ ਸ਼ਹਿਰ ਦੀ ਮਸ਼ਹੂਰ ਬੇਸ਼ਕੀਮਤੀ ਇਤਿਹਾਸ ਜਗਾਹ ਸ਼ਹੀਦ ਭਗਤ ਸਿੰਘ ਚੌਂਕ ਦੇ ਨਾਲ ਲੱਗਦੀ ਤੇ ਬਰਨਾਲਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਬਨਾਇਆ ਹੋਈਆਂ ਹੈ ਨੂੰ ਇਹ ਸਾਰੇ ਜਾਣੇ ਪਹਿਲ ਦੇ ਆਧਾਰ ਤੇ ਰਨੌਵੇਟ ਕਰਕੇ ਆਮ ਪਬਲਿਕ ਦੀ ਸਹੂਲਤ ਵਾਸਤੇ 24ਘੰਟੇਈਆਂ ਖੁਲਿਆ ਰਖਿਆ ਕਰਨਗੇ, ਮੇਰਾ ਇਹਨਾਂ ਨੂੰ ਪੂਰਾ ਸਹਿਯੋਗ ਤੇ ਆਸ਼ੀਰਵਾਦ ਹੈ, ਮੈਂ ਹਾਂ ਕਟਰ ਟਕਸਾਲੀ ਕਾਂਗਰਸੀ ਵਰਕਰ ਆਗੂ ਨੇਤਾ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924