You are here

ਪੰਜਾਬ

ਦਿੱਲੀ ਕਿਸਾਨ ਮੋਰਚਾ ਫਤਹਿ ਰੈਲੀ ਨੂੰ ਵੱਖ-ਵੱਖ ਬੁਲਾਰਿਆ ਨੇ ਕੀਤਾ ਸੰਬੋਧਨ  

ਹਠੂਰ,21,ਦਸੰਬਰ-(ਕੌਸ਼ਲ ਮੱਲ੍ਹਾ)-ਸਮੂਹ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ‘ਦਿੱਲੀ ਕਿਸਾਨ ਮੋਰਚਾ ਫਤਹਿ ਰੈਲੀ’ ਪਿੰਡ ਚਕਰ ਵਿਖੇ ਕਰਵਾਈ ਗਈ।ਇਸ ਰੈਲੀ ਦੀ ਸੁਰੂਆਤ ਪੰਡਿਤ ਸੋਮਨਾਥ ਰੋਡਿਆ ਵਾਲੇ ਦੇ ਕਵੀਸਰੀ ਜੱਥੇ ਨੇ ਕਿਸਾਨੀ ਸੰਘਰਸ ਨਾਲ ਸਬੰਧਤ ਕਵੀਸਰੀਆ ਪੇਸ ਕਰਕੇ ਕੀਤੀ।ਇਸ ਰੈਲੀ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੁਨੀਅਨ ਡਕੌਦਾ ਦੇ ਆਗੂ ਮਾਸਟਰ ਜਗਤਾਰ ਸਿੰਘ ਦੇਹੜਕਾ, ਕਮਲਜੀਤ ਖੰਨਾ,ਇੰਦਰਜੀਤ ਸਿੰਘ ਜਗਰਾਓ,ਤਰਸੇਮ ਸਿੰਘ ਬੱਸੂਵਾਲ, ਭਾਨਾ ਸਿੱਧੂ,ਗੁਰਪ੍ਰੀਤ ਸਿੰਘ ਸਿੱਧਵਾ ਕਲਾਂ,ਲੱਖਾ ਸਿਧਾਣਾ,ਸੁੱਖ ਜਗਰਾਓ,ਰੁਪਿੰਦਰ ਜਲਾਲ, ਸੁੱਖ ਮਾਨ,ਤਾਰਾ ਸਿੰਘ ਅੱਚਰਵਾਲ, ਆਦਿ ਨੇ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਕਿਸਾਨ-ਮਜਦੂਰ ਵਿਰੋਧੀ ਸਰਕਾਰ ਹੈ।ਜਿਸ ਨੇ ਕਿਸਾਨਾ ਦੇ ਸਬਰ ਨੂੰ ਪਰਖਦਿਆ ਇੱਕ ਸਾਲ ਬਾਅਦ ਕਾਲੇ ਕਾਨੂੰਨ ਵਾਪਸ ਲਏ ਹਨ।ਇਹ ਜਿੱਤ ਦੇਸ ਦੀਆ 32 ਕਿਸਾਨ ਜੱਥੇਬੰਦੀਆ ਅਤੇ ਸਮੂਹ ਸੰਘਰਸਸੀਲ ਲੋਕਾ ਦੀ ਜਿੱਤ ਹੈ।ਉਨ੍ਹਾ ਕਿਹਾ ਕਿ ਜਦੋ ਤੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ ਤਾਂ ਉਸ ਦਿਨ ਤੋ ਲੈ ਕੇ ਅੱਜ ਸਿਰਫ ਵਾਅਦੇ ਕੀਤੇ ਜਾ ਰਹੇ ਹਨ ਪਰ ਅਮਲੀ ਰੂਪ ਵਿਚ ਕੁਝ ਵੀ ਸਾਹਮਣੇ ਨਹੀ ਆ ਰਿਹਾ।ਉਨ੍ਹਾ ਕਿਹਾ ਕਿ 2015 ਤੋ ਲੈ ਕੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀ ਦੀਆ ਦੁੱਖਦਾਈ ਘਟਨਾਵਾ ਜਾਰੀ ਹਨ ਪਰ ਅਸਲੀ ਦੋਸੀਆ ਨੂੰ ਲੋਕਾ ਦੀ ਕਚਹਿਰੀ ਵਿਚ ਨੰਗਾ ਕਰਨ ਵਿਚ ਸੂਬਾ ਸਰਕਾਰ ਬੁਰੀ ਤਰ੍ਹਾ ਫੇਲ੍ਹ ਹੋ ਚੁੱਕੀ ਹੈ।ਉਨ੍ਹਾ ਕਿਹਾ ਕਿ ਅੱਜ ਪੰਜਾਬ ਵਿਚ ਚਿੱਟਾ,ਰੇਤ ਮਾਫੀਆ,ਕੇਵਲ ਮਾਫੀਆ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ।ਇਸ ਰੈਲੀ ਵਿਚ ਪਹੁੰਚੇ ਸਮੂਹ ਬੁਲਾਰਿਆ ਨੂੰ ਪ੍ਰਬੰਧਕੀ ਕਮੇਟੀ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ,ਕੁਲਵਿੰਦਰ ਸਿੰਘ ਤੱਤਲਾ,ਕੁਲਵਿੰਦਰ ਸਿੰਘ ਮਹਿਰਾ,ਬਲਦੇਵ ਸਿੰਘ, ਗੁਰਦੀਪ ਸਿੰਘ ਭੁੱਲਰ,ਤੇਜਾ ਸਿੰਘ,ਦਰਸਨ ਸਿੰਘ,ਮਨਜਿੰਦਰ ਸਿੰਘ,ਮੋਹਣ ਸਿੰਘ,ਵਜੀਰ ਸਿੰਘ, ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਮੈਬਰ,ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਫੋਟੋ ਕੈਪਸਨ-ਵੱਖ-ਵੱਖ ਬੁਲਾਰਿਆ ਨੂੰ ਸਨਮਾਨਿਤ ਕਰਦੇ ਹੋਈ ਪ੍ਰਬੰਧਕੀ ਕਮੇਟੀ।

ਸਾਗਰ ਸੂਦ ਅਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਅਹਿਸਾਸਾਂ ਦੀ ਸਾਂਝ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਬਰਨਾਲਾ ਨੂੰ ਕੀਤੀ ਗਈ ਭੇਂਟ -

ਜਲੂਰ /ਬਰਨਾਲਾ (ਗੁਰਸੇਵਕ ਸੋਹੀ ) ਮਿਤੀ-21-12-2021 ਨੂੰ ਸਾਗਰ ਸੂਦ ਅਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਅਹਿਸਾਸਾਂ ਦੀ ਸਾਂਝ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਬਰਨਾਲਾ ਵਿਖੇ ਰੀਲੀਜ ਕੀਤੀ ਗਈ।ਗਗਨਦੀਪ ਕੌਰ ਧਾਲੀਵਾਲ ਨੇ ਇਹ ਪੁਸਤਕ ਸ.ਸ.ਸ.ਸਕੂਲ ਜਲੂਰ ਬਰਨਾਲਾ ਦੀ ਲਾਇਬਰੇਰੀ ਨੂੰ ਭੇਂਟ ਕੀਤੀ।ਇਸ ਮੌਕੇ ‘ਤੇ ਸਕੂਲ ਦੇ ਅਧਿਆਪਕ ਸ੍ਰੀ ਜਸਵਿੰਦਰ ਸਿੰਘ ,ਸ੍ਰੀਮਤੀ ਨੀਰਜਾ ,ਸ੍ਰੀਮਤੀ ਬਿੰਦੀਆਂ ਸ਼ਰਮਾ ,ਸ੍ਰੀਮਤੀ ਚਰਨਜੀਤ ਕੌਰ ,ਸ੍ਰੀ ਲਖਵੀਰ ਸਿੰਘ ਜੀ ਸ਼ਾਮਿਲ ਸਨ।ਸ੍ਰੀਮਤੀ ਨੀਰਜਾ ਜੀ ਨੇ ਦੱਸਿਆ ਕਿ ਬੇਟੀ ਗਗਨਦੀਪ ਕੌਰ ਧਾਲੀਵਾਲ ਨੇ ਜਲੂਰ ਦੇ ਇਸ ਸਰਕਾਰੀ ਸਕੂਲ ਵਿੱਚੋਂ ਹੀ ਅਵੱਲ ਰਹਿ ਕੇ ਪਹਿਲੀ ਤੋਂ ਲੈਕੇ ਬਾਰਵੀਂ ਤੱਕ ਦੀ ਪੜ੍ਹਾਈ ਹਾਸਿਲ ਕੀਤੀ ਹੈ।ਸਾਹਿਤਕ ਰੁਚੀ ਗਗਨਦੀਪ ਨੂੰ ਸਕੂਲ ਸਮੇਂ ਤੋਂ ਹੀ ਸੀ।ਗੱਲ-ਬਾਤ ਕਰਦਿਆਂ ਅਧਿਆਪਕ ਜਸਵਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਗਗਨਦੀਪ ਕੌਰ ਧਾਲੀਵਾਲ ਉਹਨਾਂ ਦੇ ਸਕੂਲ ਤੇ ਪਿੰਡ ਦਾ ਚਮਕਦਾ ਸਿਤਾਰਾ ਹਨ।ਗਗਨਦੀਪ ਕੌਰ ਦਰਜਨ ਕਿਤਾਬਾਂ ਦੀ ਸੰਪਾਦਤ ਕਰ ਚੁੱਕੀ ਹੈ ।’ਅਹਿਸਾਸਾਂ ਦੀ ਸਾਂਝ ‘ ਸਾਂਝਾ ਕਾਵਿ ਸੰਗ੍ਰਹਿ ਕਿਤਾਬ ਜਿਸਦੇ ਮੁੱਖ ਸੰਪਾਦਕ ਸਾਗਰ ਸੂਦ ਜੀ ਤੇ ਸੰਪਾਦਕ ਗਗਨਦੀਪ ਕੌਰ ਧਾਲੀਵਾਲ ਹਨ ।ਇਸ ਪੁਸਤਕ ਵਿੱਚ ਵੱਖ ਵੱਖ ਨਵੀਂਆਂ ਉੱਭਰਦੀਆਂ ਕਲਮਾਂ ਦੀਆਂ ਰਚਨਾਵਾਂ ਸ਼ਾਮਿਲ ਹਨ।ਉਹਨਾਂ ਨੂੰ ਆਪਣੀ ਇਸ ਬੇਟੀ ‘ਤੇ ਬਹੁਤ ਮਾਣ ਹੈ ਜੋ ਏਨੀ ਛੋਟੀ ਉਮਰੇ ਸਾਹਿਤ ਦੀ ਸੇਵਾ ਕਰ ਰਹੀ ਹੈ ਤੇ ਸਾਹਿਤਕ ਖੇਤਰ ਵਿੱਚ ਆਉਣ ਲਈ ਨਵੀਂਆਂ ਕਲੀਆਂ ਨੂੰ ਉਭਾਰ ਰਹੀ ਹੈ ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਬੀਤ ਚੁੱਕੇ ਸਮਿਆਂ ਦੇ ਸੁੰਦਰ ਪੈਰਾਂ ਵਿੱਚ ।
ਯਾਦਾਂ ਦੀ ਝਾਂਜਰ ਹੈ ਪਰ ਝਣਕਾਰ ਨਹੀਂ ।

ਜੇਕਰ ਤੂੰ ਜਾਣਾ ਚਾਹੁੰਦਾ ਏ ਤਾਂ ਫੇਰ ਜਾ 
ਸੱਜਣ ਜਾਂਦੇ ਛੱਡ ਕੇ ਅੱਧ ਵਿਚਕਾਰ ਨਹੀਂ ।

ਗ਼ਮਾਂ ਤੋਂ ਬਿਨਾਂ ਜ਼ਿੰਦਗਾਨੀ ਜਿੰਦਗਾਨੀ  ਨੀ
ਸੁੰਦਰ ਫੁੱਲਾਂ ਨਾਲ ਜੇ ਕਰ ਖਾਰ ਨਹੀਂ ।

ਤਨਹਾਈ ਹੈ ਫੁੱਲ ਖਿੱਲੇ ਨੇ ਬਗੀਚੇ ਚ ਵਥੇਰੇ 
ਕੀਮਤ ਨਹੀਂ ਫੁੱਲਾਂ ਦੀ ਨੇੜੇ ਜੇ ਦਿਲਦਾਰ ਨਹੀਂ ।

ਸੇਜ ਕੰਡਿਆਂ ਦੀ ਬਹਿ ਗਿਆ ਮੈਂ ਡਾਹ ਕੇ 
ਕਿਉਂਕਿ ਮੇਰੇ ਲਈ ਦੁਨੀਆਂ ਤੇ ਪਿਆਰ ਨਹੀਂ ।

ਮੰਨਿਆ ਕੀ ਬੰਦੇ ਦਾ ਬੰਦੇ ਬਿਨਾਂ ਨਹੀਂ ਸਰਦਾ 
ਪਰ ਔਰਤ ਤੋਂ ਵਗੈਰ ਤਾਂ ਸੰਸਾਰ ਨਹੀਂ ।

ਇਸ਼ਕ ਦਾ ਦਰਿਆਂ ਸਮੁੰਦਰ ਤੋਂ ਲੱਖਾਂ ਡੂੰਘਾਂ 
ਬਿਨਾਂ ਚੱਪੂਆਂ ਤੋਂ ਹੁੰਦਾ ਪਾਰ ਨਹੀਂ ।

ਸੁੰਨੀ ਸੁੰਨੀ ਪਈ ਏ ਅੱਜ ਇਹ ਮਹਿਫਿਲ 
ਕਿਉਂਕਿ ਇਸ ਮਹਿਫਿਲ ਚ "ਸ਼ਾਇਰ "ਨਹੀਂ ।

 

2) ਕਬਰਾਂ ਦੇ ਵਿੱਚ 

ਛੁੱਪ ਛੁੱਪ ਕੇ ਮੈਨੂੰ ਰੋਣ ਦੀ ਆਦਤ ਪੈ ਗਈ ।
ਬੁੱਲਾਂ ਤੋਂ ਮੇਰੇ ਪਲ ਵਿੱਚ ਉਹ ਹਾਸੇ ਲੈ ਗਈ ।

ਸ਼ਰੇਆਮ ਰੋਵਾਂ ਤਾਂ ਲੋਕੀਂ ਖਿੜ ਖਿੜ ਹੱਸਦੇ ਨੇ 
ਚੋਰੀ ਚੋਰੀ ਰੋਵਾਂ ਤਾਂ ਲੋਕੀਂ ਪਾਗਲ ਦੱਸਦੇ  ਨੇ ।

ਉਹਦੀ ਯਾਦ ਚ  ਮੁੱਦਤਾਂ ਤੋਂ ਮੈਂ ਸੋਇਆ ਨਹੀਂ ।
ਲੋਕੀਂ ਸਮਝਣ ਮੈਂ ਉਹਦੀ ਯਾਦ ਚ ਰੋਇਆ ਨਹੀਂ ।

ਤੂੰ ਮੇਰੇ ਜ਼ਜ਼ਬਾਤਾਂ ਦੀ ਕਦਰ ਕਰੀ ਨਾ  ਕੋਈ ।
ਮੇਰੀ ਕੱਲੀ ਕੱਲੀ ਅੱਖ ਗ਼ਮਾਂ ਦੇ ਹੰਝੂ ਰੋਈ ।

ਤੇਰੇ ਕੋਲੋਂ ਵੱਖ ਹੋ ਕੇ ਮੈਥੋਂ ਰਿਹਾ ਨਹੀਂ ਜਾਂਦਾ ।
ਦਰਦ ਦਿਲ ਦਾ ਕਿਸੇ ਨੂੰ ਕਿਹਾ ਨਹੀਂ ਜਾਂਦਾ ।

ਸੱਚੀ ਮਿਸਾਲ ਬਣ ਜਾਣਾ ਸਾਡਾ ਪਿਆਰ ।
ਕਬਰਾਂ ਦੇ ਵਿੱਚ ਡੇਰਾ ਲਾ ਲਾਇਆ"ਸ਼ਾਇਰ "

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ  ✍️. ਸ਼ਿਵਨਾਥ ਦਰਦੀ

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ 

   'ਪੰਜਾਬ ਦਾ ਪੁੱਤ' , 'ਗਰੀਬਾਂ ਦਾ ਮਸੀਹਾ' , 'ਮੁਕਤੀਦਾਤਾ , 'ਅਸਲ ਹੀਰੋ', ਹੋਰ ਅਜਿਹੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ , ਬਾਲੀਵੁੱਡ ਅਭਿਨੇਤਾ , 'ਸੋਨੂੰ ਸੂਦ' ਨੂੰ  । ਪੰਜਾਬ ਦੇ , ਬਹੁਤ ਸਾਰੇ ਅਭਿਨੇਤਾ ਨੇ , ਬਾਲੀਵੁੱਡ ਅਭਿਨੈ ਕਰ ਵਾਹ ਵਾਹ ਖੱਟੀ ਹੋਵੇਗੀ । ਪਰ 'ਸੋਨੂੰ ਸੂਦ' ਨੇ , ਅਸਲ ਲੋਕਾਂ ਦਾ ਹੀਰੋ ਬਣ ਦਿਖਾਇਆ । ਜਿਥੇ ਕਿਤੇ ਵੀ , ਸੋਨੂੰ ਸੂਦ ਦੀ ਜ਼ਰੂਰਤ ਹੁੰਦੀ ਹੈ , ਮਸੀਹਾ ਬਣ ਖੜ੍ਹਾ ਹੋ ਜਾਂਦਾ ਹੈ । ਦੇਸ਼ ਦਾ 'ਆਂਧਰਾ ਪ੍ਰਦੇਸ਼' ਹੋਵੇ , ਜਾਂ ਫਿਰ 'ਤਾਮਿਲਨਾਡੂ' , ਜਿਥੇ ਕਿਤੇ ਵੀ ਲੋੜਵੰਦ ਦੀ ਆਵਾਜ਼ , 'ਸੋਨੂੰ ਸੂਦ' ਦੇ ਕੰਨਾਂ ਚ , ਪੈਂਦੀ , 'ਸੋਨੂੰ ਸੂਦ' ,ਆਪ ਜਾਂ 'ਸੂਦ ਚੈਰੀਟੇਬਲ ਟੀਮ' ਪਹੁੰਚ ਜਾਂਦੀ ।

               'ਕਰੋਨਾ ਕਾਲ' ਸਮੇਂ , ਜਦੋਂ ਲੋਕ ਘਰਾਂ ਵਿਚ ਬੰਦ ਸਨ । ਉਸ 'ਸੋਨੂੰ ਸੂਦ' ਆਪ ਤੇ ਏਨਾਂ ਦੀ 'ਚੈਰੀਟੇਬਲ ਟੀਮ' ਨੇ , ਭੁੱਖੇ ਪਿਆਸੇ , ਲੋਕਾਂ ਦੀ ਸਾਰ ਲਈ । ਲੋਕਾਂ ਨੂੰ ਘਰਾਂ ਤੱਕ ਪਹੁਚਾਉਣ ਦਾ , ਮਰੀਜ਼ਾਂ ਨੂੰ ਦਵਾਈਆਂ , ਆਕਸੀਜਨ , ਐਂਬੂਲੈਂਸਾਂ , ਆਈ ਸੀ ਯੂ ਬੈੱਡ ,ਵੈਟੀਲੇਟਰ , ਇਥੋਂ ਤੱਕ ਕਿ ਓਨਾਂ ਸੰਸਕਾਰ ਦਾ ਪ੍ਰਬੰਧ ਕੀਤਾ । ਜੋ ਕੰਮ ਸਰਕਾਰ ਦੇ , ਓਹ ਬਹੁਤ , ਸਾਰੇ ਕੰਮ 'ਸੋਨੂੰ ਸੂਦ' ਦੀ 'ਚੈਰੀਟੇਬਲ ਟੀਮ' ਨੇ ਕੀਤੇ । ਓਨਾਂ 'ਅਸਲ ਹੀਰੋ' ਦਾ ਅਭਿਨੈ ਕੀਤਾ । ਵਿਦੇਸ਼ਾਂ ਚ ਫਸੇ ਲੋਕਾਂ ਨੂੰ ਵੀ 'ਸੋਨੂੰ ਸੂਦ' ਦੇਸ਼ ਪਹੁੰਚਾਇਆ । ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਜੰਮਪਲ ਬਾਲੀਵੁੱਡ ਸਟਾਰ 'ਸੋਨੂੰ ਸੂਦ' ਲਈ , ਨਾ ਤਾਂ 'ਕੇਂਦਰ ਸਰਕਾਰ' ਨੇ , ਨਾ ਹੀ 'ਪੰਜਾਬ ਸਰਕਾਰ' ਨੇ ਸਨਮਾਨ ਰੱਖਿਆ । ਅੱਜ ਦੀ ਨੌਜਵਾਨ ਪੀੜ੍ਹੀ ਲਈ , 'ਸੋਨੂੰ ਸੂਦ' ਰਾਹ ਦਸੇਰਾ ਹਨ । 

     30 ਜੁਲਾਈ 1973 ਨੂੰ ਪੰਜਾਬ ਦੇ ਜ਼ਿਲ੍ਹਾ 'ਮੋਗਾ' ਦੇ , 'ਸ੍ਰੀ ਸ਼ਕਤੀ ਸੂਦ' ਦੇ ਘਰ , ਮਾਤਾ ਪ੍ਰਫੈਸਰ 'ਸਰੋਜ ਸੂਦ' ਜੀ ਕੁੱਖੋਂ ਜਨਮ ਲਿਆ । ਜਨਮ ਤੋਂ ਬਾਅਦ , ਓਨਾਂ ਪੜਾਈ ਨਾਗਪੁਰ ਵਿਚ ਪੂਰੀ ਕੀਤੀ । ਆਪਣੀ 'ਇੰਜਨੀਅਰ ਦੀ ਪੜ੍ਹਾਈ ਖ਼ਤਮ ਕਰਨ ਬਾਅਦ , ਓਨਾਂ 'ਮਾਡਲਿੰਗ' ਵੱਲ ਪੈਰ ਧਰਿਆ । ਸੋਨੂੰ ਸੂਦ , 'ਮਿਸਟਰ ਇੰਡੀਆ' ਵਿੱਚ 'ਮੁਕਾਬਲੇਬਾਜ਼' ਰਹੇ ।

      ਸੋਨੂੰ ਸੂਦ ਨੇ , ਅਭਿਨੈ ਦੀ ਸ਼ੁਰੂਆਤ 1999 ਦੀ ਤਾਮਿਲ ਫਿਲਮ 'ਕਲਾਝਾਗਰ' ਨਾਲ ਕੀਤੀ । 'ਸਾਊਥ' ਦੀਆਂ ਫਿਲਮਾਂ ਕਰਦੇ , 'ਸੋਨੂੰ ਸੂਦ' ਨੇ ਆਪਣੀ ਪਹਿਲੀ ਹਿੰਦੀ ਫਿਲਮ 2002 'ਸ਼ਹੀਦੇ ਏ ਆਜ਼ਮ' ਚ , 'ਸ਼ਹੀਦ ਭਗਤ ਸਿੰਘ' ਦਾ ਅਭਿਨੈ ਕਰ , ਦਰਸ਼ਕਾਂ ਦੇ ਦਿਲ ਤੇ ਛਾਪ ਛੱਡੀ । ਇਸ ਤੋਂ ਬਹੁਤ ਸਾਰੀਆਂ ਫਿਲਮਾਂ ਕਰ , ਨਾਮਣਾ ਖੱਟਿਆ , ਆਪਣੀ ਵੱਖਰੀ ਛਾਪ ਛੱਡੀ । ਹਰ ਕਿਰਦਾਰ ਨੂੰ , ਦਿਲੋਂ ਨਿਭਾ ਦਰਸ਼ਕਾਂ ਦਾ , "ਮਣਾਂ ਮੂੰਹੀਂ ਪਿਆਰ ਲਿਆਂ" । '2010' ਵਿਚ ਰੀਲੀਜ਼ ਹੋਈ , ਫਿਲਮ 'ਦਬੰਗ' ਚ, ਨੈਗੇਟਿਵ ਕਿਰਦਾਰ ਅਦਾ ਕਰ , 'ਆਈਫਾ ਅਵਾਰਡ' ਹਾਸਲ ਕੀਤਾ । ਸੋਨੂੰ ਸੂਦ , ਬਾਲੀਵੁੱਡ , ਟਾਲੀਵੁੱਡ ,ਕਾਲੀਵੁੱਡ ਤਿੰਨਾਂ ਚ ਕੰਮ ਕਰ ਚੁੱਕੇ ਹਨ । 'ਸੋਨੂੰ ਸੂਦ' ਨੇ , ਆਪਣੇ ਕੈਰੀਅਰ ਦੌਰਾਨ , ਤਾਮਿਲ , ਤੇਗਲੂ , ਕੰਨੜ, ਹਿੰਦੀ ਤੇ ਪੰਜਾਬੀ ਆਦਿ ਭਾਸ਼ਾਵਾਂ ਚ , ਫਿਲਮਾਂ ਕੀਤੀਆਂ ।

    ਬਾਲੀਵੁੱਡ ਸਟਾਰ 'ਸੋਨੂੰ ਸੂਦ' ਦਾ ਵਿਆਹ 1996 ਵਿਚ 'ਸੋਨਾਲੀ' ਨਾਲ ਹੋਇਆ । 'ਸੋਨੂੰ ਸੂਦ' ਦੀ ਪਤਨੀ 'ਸੋਨਾਲੀ' 'ਲਾਈਮਲਾਈਟ' ਤੋਂ ਦੂਰ ਰਹਿੰਦੀ ਹੈ । ਪਰ ਕਈ ਵਾਰ ਉਹ 'ਸੋਨੂੰ ਸੂਦ' ਨਾਲ ਈਵੈਂਟ ਚ , ਨਜ਼ਰ ਆ ਚੁੱਕੀ ਹੈ । 'ਸੋਨੂੰ ਸੂਦ' ਤੇ ਸੋਨਾਲੀ ਦੇ ਦੋ ਬੇਟੇ 'ਇਸ਼ਾਂਤ' ਤੇ 'ਅਯਾਨ ਸੂਦ'  ਹਨ । ਜੋ ਅੱਜਕਲ੍ਹ ਮੁੰਬਈ ਵਿਚ ਰਹਿ ਰਹੇ ਹਨ । ਸੋਨੂੰ ਸੂਦ ਦੀ ਵੱਡੀ ਭੈਣ 'ਮੋਨਿਕਾ ਸ਼ਰਮਾ' 'ਅਮਰੀਕਾ' ਤੇ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਵਿੱਚ ਰਹਿੰਦੇ ਹਨ ।

   2022 ਦੀਆਂ , ਵਿਧਾਨ ਸਭਾ ਚੋਣਾਂ ਵਿੱਚ , 'ਸੋਨੂੰ ਸੂਦ' ਦੀ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਜ਼ਿਲ੍ਹੇ ਤੋਂ ਚੋਣ ਲੜਨਗੇ । ਇੱਕ ਪ੍ਰੈਸ ਕਾਨਫਰੰਸ ਦੌਰਾਨ 'ਸੋਨੂੰ ਸੂਦ' ਤੇ ਓਨਾਂ ਦੀ ਛੋਟੀ ਭੈਣ 'ਮਾਲਵਿਕਾ' ਨੇ ਦੱਸਿਆ, ਇਹ ਚੋਣਾਂ , "ਲੋਕਾਂ ਦੀ ਸੇਵਾ ਲੜ ਰਹੇ ਹਾਂ" । ਪੱਤਰਕਾਰਾਂ ਨੇ 'ਸੋਨੂੰ ਸੂਦ' ਨੂੰ ਸਵਾਲ ਕੀਤਾ । ਤੁਸੀਂ ਕਿਉਂ ਨਹੀਂ ,ਚੋਣ ਲੜ ਰਹੇ ? ਓਨਾਂ ਕਿਹਾ , ਹਾਲੇ ਮੇਰਾ ਫ਼ਿਲਮਾਂ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ । ਅਸੀਂ ਕਿਸੇ ਦੇ ਵਿਰੋਧੀ ਨਹੀਂ , ਮੇਰੀ ਛੋਟੀ ਭੈਣ 'ਮਾਲਵਿਕਾ' ਰਾਜਨੀਤੀ ਆ ਕੇ , ਲੋਕ ਸੇਵਾ ਕਰਨਾ ਚਾਹੁੰਦੀ ਹੈ । 

   ਪਰ ਲੋਕ 'ਸੋਨੂੰ ਸੂਦ' 'ਪ੍ਰਧਾਨ ਮੰਤਰੀ' ਦੇ ਰੂਪ ਚ ਦੇਖਣਾ ਚਾਹੁੰਦੇ ਹਨ । ਬਹੁਤ ਸਾਰੇ 'ਐਪਸ' ਤੇ ਇਹੋ ਅਵਾਜ਼ ਹੈ । ਪੂਰੇ ਦੇਸ਼ ਦੀਆਂ ਦੁਆਵਾਂ 'ਸੋਨੂੰ ਸੂਦ' ਨਾਲ ਹੈ । 'ਸੋਨੂੰ ਸੂਦ' 'ਲੋਕਾਂ ਦਾ ਮਸੀਹਾ' ਬਣ ਨਾਲ-ਨਾਲ ਚਲਦਾ ਰਹੇ । 

                                           ਸ਼ਿਵਨਾਥ ਦਰਦੀ

                                  ਸੰਪਰਕ :- 9855155392

ਸ਼ਹੀਦਾਂ ਦੀ ਆਵਾਜ਼ ✍️ ਰਮੇਸ਼ ਕੁਮਾਰ ਜਾਨੂੰ

ਸ਼ਹੀਦਾਂ ਦੀ ਆਵਾਜ਼

 ਅਜੇ ਜਿਹੜੇ ਜਾਗੋ ਮੀਟੇ ਨੇ
    ਉਹਨਾਂ ਨੂੰ ਆਣ ਜਗਾਵਾਂ ਗਾ
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ।।

ਤੁਸੀਂ ਕਲਮਾਂ ਦੇ ਵਾਰਿਸ ਹੋ
     ਕਲਮ ਨੂੰ ਦਾਗ਼ ਨਾ ਲਾਇਓ
ਤੁਸੀਂ ਜੋ ਗੀਤ ਨੇ ਲਿਖਣੇ
     ਉਹ ਸਾਰੇ ਆਪ ਗਾਵਾਂਗਾ।।
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਏ ਤਨ ਹੈ ਵਾਂਗ ਕਬਰਾਂ ਦੇ
     ਜੇ ਵਿੱਚ ਮਰੀਆਂ ਜਮੀਰਾਂ ਨੇ
ਇਹਨਾਂ ਨੂੰ ਸੂਰਵੀਰਾਂ ਦੇ
     ਮੈਂ ਸਭ ਕਿੱਸੇ ਸੁਣਾਵਾਂ ਗਾ।।
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਜੋ ਹੱਥੋਂ ਖੋਹ ਕੇ ਖਾ ਜਾਂਦੇ
     ਰੋਟੀ ਮਜ਼ਦੂਰਾਂ ਦੀ
ਉਹਨਾਂ ਲਈ ਮੁਰਦਾਬਾਦੀ ਦੇ
     ਮੈਂ ਫਿਰ ਤੋਂ ਨਾਹਰੇ ਲਾਵਾਂਗਾ
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਮੈਂ ਭਗਤ ਸਿੰਘ ਹਾਂ ਸਰਾਭਾ ਹਾਂ
     ਕੋਈ ਵੀ ਫਰਕ ਨਹੀਂ ਪੈਂਦਾ
ਕਮਾਨਾਂ ਕੱਸ ਕੇ ਰੱਖਿਓ ਜੀ
    ਮੈਂ ਤਿੱਖਾ ਤੀਰ ਲਿਆਵਾਂ ਗਾ
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਰਮੇਸ਼ ਵੇ ਹੱਕਾਂ ਦੀ ਖਾਤਿਰ
     ਸਦਾ ਹੀ ਲੜਨਾਂ ਪੈਂਦਾ ਹੈ
ਮੈਂ ਜਾਨੂੰ ਨਾਲ ਆਜ਼ਾਦੀ ਨੂੰ
     ਛੇਤੀ ਹੀ ਆਣ ਮਿਲਾਵਾਂ ਗਾ।।
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

          ਲੇਖਕ-ਰਮੇਸ਼ ਕੁਮਾਰ ਜਾਨੂੰ
         ਫੋਨ ਨੰ:-98153-20080

ਸਿਆਸਤ ਦੀ ਪ੍ਰਯੋਗਸ਼ਾਲਾ ਬਣਿਆ ਪੰਜਾਬ ✍️. ਸਲੇਮਪੁਰੀ ਦੀ ਚੂੰਢੀ

 ਦੇਸ਼ ਦੇ ਕਈ ਹੋਰ ਸੂਬਿਆਂ ਦੇ ਨਾਲ ਪੰਜਾਬ ਵਿਚ ਵੀ ਅਗਲੇ ਸਾਲ 2022 ਵਿਚ ਵਿਧਾਨ-ਸਭਾ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਭਾਰਤ ਸਰਕਾਰ ਦਾ ਚੋਣ ਕਮਿਸ਼ਨ ਤੱਤਪਰ ਹੈ, ਉਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੇ ਨਾਂ ਹੇਠ ਤਰ੍ਹਾਂ ਤਰ੍ਹਾਂ ਦੇ ਨਾਟਕ ਖੇਡ ਕੇ ਭਰਮਾਉਣ ਲਈ ਇਕ ਦੂਜੇ ਨੂੰ ਫਾਡੀ ਰੱਖਣ ਵਿਚ ਲੱਗੇ ਹੋਏ ਹਨ । ਅਸਲ ਵਿਚ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚੋਣਾਂ ਦੌਰਾਨ ਜਿਹੜੀ ਸਿਆਸੀ ਪਾਰਟੀ ਵਧੀਆ ਨਾਟਕ ਖੇਡ ਕੇ ਲੋਕਾਂ ਨੂੰ ਖੁਸ਼ ਕਰਨ ਵਿਚ ਸਫਲ ਹੋ ਜਾਂਦੀ ਹੈ, ਉਹ ਰਾਜ-ਸੱਤਾ ਹਾਸਲ ਕਰਨ ਵਿਚ ਸਫਲ ਹੋ ਜਾਂਦੀ ਹੈ। ਇਸ ਵਾਰ ਪੰਜਾਬ ਚੋਣਾਂ ਦਾ ਸਮੀਕਰਨ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪਿਛਲੇ ਲੰਮੇ ਸਮੇਂ ਤੋਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਖਰਾ ਦਲ ਬਣਾ ਕੇ ਚੱਲ ਰਹੇ ਹਨ ਜਦ ਕਿ ਇਸੇ ਤਰ੍ਹਾਂ ਰਾਜਸੱਤਾ 'ਤੇ ਕਾਬਜ ਕਾਂਗਰਸ ਨੇ ਸਾਲ 2017 ਦੌਰਾਨ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾਂ ਜਿੱਤ ਕੇ ਮੀਲ ਪੱਥਰ ਕਾਇਮ ਕੀਤਾ ਸੀ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਚੁੱਕੇ ਹਨ, ਉਧਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਜਪਾ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਆਮ ਆਦਮੀ ਪਾਰਟੀ ਦੀ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਬਣੀ, ਜਿਸ ਕਰਕੇ ਇਹ ਪਾਰਟੀ ਆਪਣੇ ਰਾਜ ਦਾ ਦਿੱਲੀ ਮਾਡਲ ਵਿਖਾਕੇ ਚੋਣ ਮੈਦਾਨ ਵਿਚ ਹੈ। ਦੇਸ਼ ਵਿਚ ਚੱਲੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੀ ਸਿਆਸਤ ਦਾ ਸੁਆਦ ਚੱਖਣ ਲਈ ਵਿਉਂਤਬੰਦੀ ਕਰਨ ਲਈ ਤਿਆਰ ਹੋ ਗਈਆਂ ਹਨ, ਜਦ ਕਿ ਇਸ ਤੋਂ ਪਹਿਲਾਂ ਕਦੀ ਵੀ ਕਿਸਾਨਾਂ ਨੇ ਆਪਣੀ ਕੋਈ ਸਿਆਸੀ ਪਾਰਟੀ ਬਣਾ ਕੇ ਚੋਣਾਂ ਵਲ ਰੁਖ ਨਹੀਂ ਕੀਤਾ।
ਸ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਦਾ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਏ ਜਾਣ ਪਿੱਛੋਂ ਪੰਜਾਬ ਕਾਂਗਰਸ ਅੰਦਰ ਨਵੇਂ ਸਮੀਕਰਨ ਬਣ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਨਾਲ ਸਬੰਧਿਤ ਕੁਝ ਮੰਤਰੀਆਂ ਅਤੇ ਕੁਝ ਵਿਧਾਇਕਾਂ ਦਾ ਭਾਜਪਾ ਦੇ ਫੁੱਲ ਉਪਰ ਉੱਡ ਕੇ ਬੈਠਣ ਸਬੰਧੀ ਵੀ ਚਰਚੇ ਜੋਰਾਂ 'ਤੇ ਹਨ ਅਤੇ ਜੇਕਰ ਇਹ ਚਰਚੇ ਸੱਚ ਹੋ ਨਿਬੜੇ ਤਾਂ ਪੰਜਾਬ ਸਿਆਸਤ ਦੇ ਸਮੀਕਰਨ ਹੋਰ ਬਦਲ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਂਝ ਇਹ ਗੱਲ 16 ਆਨੇ ਸੱਚ ਹੈ ਕਿ ਸਿਆਸਤ ਵਿਚ ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਪੱਕਾ ਦੁਸ਼ਮਣ ਹੁੰਦਾ ਹੈ, ਸਿਆਸੀ ਆਗੂਆਂ ਦਾ ਸਿਰਫ ਤੇ ਸਿਰਫ ਇਕੋ-ਇਕ ਉਦੇਸ਼ ਹੁੰਦਾ ਹੈ ਕਿ ਕੁਰਸੀ ਕਿਵੇਂ ਹਥਿਆਉਣੀ ਹੈ? ਸਿਆਸੀ ਆਗੂਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਹਾਲਾਂਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਕਥਨ ਹੈ ਕਿ, 'ਰਾਜਨੀਤੀ ਇੱਕ ਅਜਿਹੀ ਚਾਬੀ ਹੈ, ਜਿਥੋਂ ਹਰ ਇਕ ਜਿੰਦਰਾ ਖੁੱਲ੍ਹਦਾ ਹੈ।' ਪਰ ਇਸ ਵੇਲੇ ਸਾਡੇ ਦੇਸ਼ ਦੀ ਰਾਜਨੀਤੀ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ। 
 ਇਸ ਵੇਲੇ ਪੰਜਾਬ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਜੋ ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ ਤਾਂ ਚੋਣਾਂ ਦੇ ਨਤੀਜੇ ਵੀ ਹੈਰਾਨੀਜਨਕ ਹੋਣਗੇ।  ਸਿਆਸੀ ਪਾਰਟੀਆਂ ਵਲੋਂ ਪਹਿਲਾਂ ਦੀ ਤਰ੍ਹਾਂ ਆਪੋ-ਆਪਣੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਤੋੜਨ - ਜੋੜਨ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਜਿਹੜੇ ਆਗੂ ਆਪਣੀਆਂ ਪਾਰਟੀਆਂ ਦੇ ਵੱਡੇ ਆਗੂਆਂ ਤੋਂ ਨਰਾਜ ਹਨ ਜਾਂ ਜਿਹੜੇ ਆਗੂਆਂ ਦਾ ਸਿਰਫ ਇਕ ਨੁਕਾਤੀ ਪ੍ਰੋਗਰਾਮ ਹੈ ਕਿ, ਉਨ੍ਹਾਂ ਨੂੰ ਸਿਰਫ ਤੇ ਸਿਰਫ ਕੁਰਸੀ ਚਾਹੀਦੀ ਹੈ, ਡੱਡੂਆਂ ਵਾਂਗ ਟਪੂਸੀ ਮਾਰਕੇ ਇੱਕ ਦੂਜੇ ਦੀ ਝੋਲੀ ਵਿਚ ਜਾ ਰਹੇ ਹਨ।
 ਇਸ ਵੇਲੇ ਪੰਜਾਬ ਦੀ ਸਮੁੱਚੀ ਸਿਆਸਤ ਵਿਚ ਭੁਚਾਲ ਆਇਆ ਹੋਇਆ ਹੈ ਜਦ ਕਿ ਪੰਜਾਬ ਇਸ ਵੇਲੇ ਸਿਆਸਤ ਲਈ ਇਕ ਅਦਭੁੱਤ ਪ੍ਰਯੋਗਸ਼ਾਲਾ ਬਣ ਰਿਹਾ ਹੈ, ਜਿਸ ਵਿਚ ਸ਼ਾਇਦ ਪਹਿਲੀ ਵਾਰੀ ਸਿਆਸਤ ਉਪਰ ਨਵੇਂ ਨਵੇਂ ਤਜਰਬਿਆਂ  ਦਾ ਦੌਰ ਚੱਲ ਰਿਹਾ। 
ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਹਰ ਰੋਜ ਕੋਈ ਨਾ ਕੋਈ ਨਵਾਂ ਐਲਾਨ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਸਿਆਸੀ ਪਾਰਟੀ ਦੇ ਆਗੂਆਂ ਵਲੋਂ ਇੱਕ ਮਦਾਰੀ ਦੀ ਤਰ੍ਹਾਂ ਆਪਣੇ ਲੱਛੇਦਾਰ ਭਾਸ਼ਣਾਂ ਦੀ ਇਕ ਡੁੱਗ - ਡੁੱਗੀ ਵਜਾਕੇ  ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਮਦਾਰੀਆਂ ਵਾਗੂੰ ਆਪਣੇ  ਝੋਲੇ ਵਿਚੋਂ ਤਰ੍ਹਾਂ ਤਰ੍ਹਾਂ ਦੇ ਮਨਮੋਹਣੇ ਫੁੱਲ  ਕੱਢ ਕੇ ਲੋਕਾਂ ਦੀਆਂ ਜੇਬਾਂ ਉਪਰ ਲਗਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਲੋਕ ਮਦਾਰੀਨੁਮਾ ਸਿਆਸੀ ਆਗੂਆਂ ਦੀਆਂ ਗੱਲਾਂ ਸੁਣ ਕੇ ਬਾਘੀਆਂ ਪਾ ਰਹੇ ਹਨ ਜਦਕਿ ਲੋਕ ਇਸ ਗੱਲ ਤੋਂ ਬੇਖਬਰ ਹਨ ਕਿ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਜੋ ਐਲਾਨ ਕੀਤੇ ਜਾ ਰਹੇ ਹਨ, ਦੇ ਲਈ ਰੁਪਏ ਕਿਥੋਂ ਆਉਣਗੇ? ਰੁਪਈਏ ਕਿਸੇ ਰੁੱਖ ਨੂੰ ਨਹੀਂ ਲੱਗਦੇ, ਟੈਕਸਾਂ/ਫੀਸਾਂ ਦੇ ਰੂਪ ਵਿਚ ਲੋਕਾਂ ਦੀਆਂ ਜੇਬਾਂ ਵਿਚੋਂ ਹੀ ਨਿਕਲਣਗੇ। ਸੱਚ ਤਾਂ ਇਹ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਬਹੁਤ ਹੀ ਚਲਾਕ ਦਿਮਾਗ ਦੇ ਮਾਲਕ ਹੁੰਦੇ ਹਨ, ਜਿਹੜੇ ਆਪਣੇ ਵਲੋਂ ਕੀਤੇ ਐਲਾਨਾਂ ਨੂੰ ਜਲਦੀ ਭੁੱਲ ਜਾਂਦੇ ਹਨ ਜਦ ਕਿ ਲੋਕ ਉਨ੍ਹਾਂ ਦੁਆਰਾ ਕੀਤੇ ਗਏ ਐਲਾਨਾਂ ਨੂੰ ਸੱਚ ਸਮਝ ਕੇ ਪੰਜ - ਪੰਜ ਸਾਲ ਤੱਕ ਆਪਣੇ ਜਿਹਨ ਵਿਚ ਬੰਨ੍ਹੀ ਰੱਖਦੇ ਹਨ ਅਤੇ  ਆਗੂਆਂ ਵਲੋਂ ਕੀਤੇ ਵਾਅਦਿਆਂ /ਐਲਾਨਾਂ ਅਤੇ ਦਿੱਤੇ ਭਰੋਸਿਆਂ ਨੂੰ ਲੈ ਕੇ ਆਪਣਾ ਬਹੁਮੁੱਲਾ ਸਮਾਂ ਚਰਚਾ ਕਰਦਿਆਂ ਅਜਾਈਂ ਗੁਆ ਲੈਂਦੇ ਹਨ। ਸਿਆਸੀ ਆਗੂ ਮੰਚ ਤੋਂ ਭਾਸ਼ਣ ਦੇ ਕੇ ਤਿੱਤਰ ਹੋ ਜਾਂਦੇ ਹਨ, ਤਾਂ ਪਿਛੋਂ ਲੋਕ ਜਾਂ ਤਾਂ ਮਹਿਫਲਾਂ ਵਿਚ ਜਾ ਕੇ ਭਾਸ਼ਣਾਂ ਦੀ ਚੀਰ-ਫਾੜ ਕਰਨ ਵਿਚ ਰੁੱਝ ਜਾਂਦੇ ਹਨ ਜਾਂ ਫਿਰ ਇੱਕ ਦੂਜੇ ਨੂੰ ਵਾਲਾਂ ਤੋਂ ਫੜਕੇ ਘੜੀਸਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਉਹ ਕਈ ਕਈ ਸਾਲ ਥਾਣਿਆਂ ਅਤੇ ਕਚਹਿਰੀਆਂ ਵਿਚ ਚੱਕਰ ਕੱਢਣ ਲਈ ਮਜਬੂਰ ਹੋ ਜਾਂਦੇ ਹਨ।
ਲੋਕ ਇਨਸਾਫ ਲੈਣ ਲਈ ਫਿਰ ਧਰਨੇ-ਪ੍ਰਦਰਸ਼ਨ ਕਰਦੇ ਹਨ ਤਾਂ ਫਿਰ ਸਿਆਸੀ ਆਗੂ ਇਨ੍ਹਾਂ ਧਰਨਿਆਂ - ਮੁਜਾਹਰਿਆਂ ਦਾ ਲੁਤਫ ਉਠਾਉਂਦੇ ਹੋਏ ਫਿਰ ਉਨ੍ਹਾਂ ਨੂੰ ਆਪਣੇ ਪਿਛੇ ਲਗਾਕੇ ਤਮਾਸ਼ਾ ਵੇਖਦੇ ਹਨ। ਬਸ, ਇਸ ਤਰ੍ਹਾਂ ਹੀ ਅੱਗੇ ਦੀ ਅੱਗੇ ਇਹ ਖੇਡ ਤਮਾਸ਼ਾ ਚੱਲਦਾ ਰਹਿੰਦਾ ਹੈ। 
-ਸੁਖਦੇਵ ਸਲੇਮਪੁਰੀ
09780620233
21 ਦਸੰਬਰ, 2021

ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਸਾਹਮਣੇ ਫ਼ਾਂਸੀ ਹੋਵੇ ਨਵਜੋਤ ਸਿੰਘ ਸਿੱਧੂ  

ਮਲੇਰਕੋਟਲਾ, 20  ਦਸੰਬਰ ( ਗੁਰਸੇਵਕ ਸੋਹੀ  )ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਫਾਂਸੀ ਦੇਣ ਦੀ ਵਕਾਲਤ ਕੀਤੀ ਹੈ। ਐਤਵਾਰ ਨੂੰ ਮਾਲੇਰਕੋਟਲਾ ਦੀ ਅਨਾਜ ਮੰਡੀ ਵਿਖੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਮਰਥਨ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਗੀਤਾ, ਕੁਰਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਬਾਹਰ ਲਿਆ ਕੇ ਫਾਂਸੀ ਦਿੱਤੀ ਜਾਵੇ। ਉਸ ਨੂੰ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਇਹ ਬੇਈਮਾਨੀ ਦੀ ਗਲਤੀ ਨਹੀਂ ਸਗੋਂ ਇਕ ਕੌਮ ਨੂੰ ਡੋਬਣ ਦੀ ਸਾਜ਼ਿਸ਼ ਹੈ। ਸਾਡੀਆਂ ਜੜ੍ਹਾਂ 'ਚ ਘੁਣ ਲਗਾਉਣ ਦੀ ਕੋਸ਼ਿਸ਼ ਹੈ। ਪੰਜਾਬੀ ਇਸ ਨੂੰ ਕਦੀ ਕਾਮਯਾਬ ਨਹੀਂ ਹੋਣ ਦਿਆਂਗੇ ਜੋ ਪੰਜਾਬੀਆਂ ਨਾਲ ਟਕਰਾਏਗਾ, ਉਹ ਚੂਰ-ਚੂਰ ਹੋ ਜਾਵੇਗਾ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ 'ਚ ਸਾਜ਼ਿਸ਼ ਘੜੀ ਜਾ ਰਹੀ ਹੈ। ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀਅਤ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਰਾਜਨੀਤੀ ਏਨੀ ਗੰਦੀ ਹੋ ਗਈ ਹੈ, ਮੈਲੀ ਹੋ ਗਈ ਹੈ, ਸਿਆਸਤ ਏਨੀ ਸਵਾਰਥੀ ਹੋ ਗਈ ਹੈ ਕਿ ਲੋਕ ਵੋਟਾਂ ਦੀ ਸਿਆਸਤ ਲਈ ਗੁਰੂ ਦੀ ਬੇਅਦਬੀ ਕਰਵਾ ਸਕਦੇ ਹਨ ਜੋ ਸ੍ਰੀ ਦਰਬਾਰ ਸਾਹਿਬ 'ਚ ਹੋਇਆ ਹੈ, ਉਹ ਕਿਸੀ ਮਸਜਿਦ ਜਾਂ ਮੰਦਰ 'ਚ ਵੀ ਹੋ ਸਕਦਾ ਹੈ।

ਨਹੀਂ ਹੋਈ ਪਹਿਚਾਣ ਸੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੀ  

ਪੁਲੀਸ ਵੱਲੋਂ ਜੰਗੀ ਪੱਧਰ ਤੇ ਹੋ ਰਹੀ ਹੈ ਛਾਣਬੀਣ  

ਅੰਮ੍ਰਿਤਸਰ, 20  ਦਸੰਬਰ  (ਜਸਮੇਲ ਗਾਲਿਬ )ਸ੍ਰੀ ਦਰਬਾਰ ਸਾਹਿਬ ਵਿਖੇ ਮਾਰੇ ਗਏ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਪਛਾਣ ਬਾਇਓਮੈਟ੍ਰਿਕ ਡਾਟਾਬੇਸ ਤੋਂ ਵੀ ਨਹੀਂ ਹੋ ਸਕੀ। ਸੋਮਵਾਰ ਸਵੇਰੇ ਪੁਲਿਸ ਤੇ ਸੁਵਿਧਾ ਕੇਂਦਰ ਦੀ ਇਕ ਟੀਮ ਸਿਵਲ ਹਸਪਤਾਲ ਤੇ ਪੋਸਟਮਾਰਟਮ ਹਾਊਸ ਪੁੱਜੀ, ਜਿੱਥੇ ਮ੍ਰਿਤਕ ਦੇ ਫਿੰਗਰ ਪ੍ਰਿੰਟ ਦਾ ਰਿਕਾਰਡ ਲਿਆ ਗਿਆ ਪਰ ਮ੍ਰਿਤਕ ਦੇ ਫਿੰਗਰ ਪ੍ਰਿੰਟ ਆਧਾਰ ਡਾਟਾਬੇਸ ਨਾਲ ਮੈਚ ਨਹੀਂ ਹੋਏ। ਇਸ ਤੋਂ ਇਲਾਵਾ ਪੁਲਿਸ ਨੇ ਆਪਣੇ ਕ੍ਰਿਮੀਨਲ ਰਿਕਾਰਡ ਤੋਂ ਵੀ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪੁਲਿਸ ਆਪਣੇ ਪੱਧਰ ਉਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਸ਼ਾਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੇ ਮੁਲਜ਼ਮ ਨੂੰ ਭੀੜ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਘਟਨਾ ਤੋਂ ਬਾਅਦ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਦੀ ਉਮਰ 9 ਸਾਲ ਸੀ। ਘੰਟਾ ਪਹਿਲਾਂ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ ਸੀ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਮਾਰੇ ਗਏ ਦੋਸ਼ੀਆਂ ਦੀ ਪਛਾਣ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ ਤਾਂ ਕੀ ਪੰਜਾਬ ਪੁਲਿਸ ਫੋਰੈਂਸਿਕ ਮਾਹਿਰਾਂ ਦੀ ਮਦਦ ਲਵੇਗੀ।

 

ਨਵਜੋਤ ਸਿੰਘ ਸਿੱਧੂ ਨੇ ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੂੰ ਤੁਰੰਤ ਚੱਕ ਪਹੁੰਚਾਇਆ ਹਸਪਤਾਲ

ਨਵਜੋਤ ਸਿੰਘ ਸਿੱਧੂ ਚ ਇਨਸਾਨੀਅਤ ਕਿੰਨੀ ਹੈ ਉਸ ਦੀ ਵੱਡੀ ਉਦਾਹਰਣ ਅੱਜ ਲੋਕਾਂ ਸਾਹਮਣੇ ਆਈ  

ਪਟਿਆਲਾ , 20 ਦਸੰਬਰ (ਗੁਰਸੇਵਕ ਸੋਹੀ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਦੋ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾ ਕੇ ਉਸ ਦਾ ਇਲਾਜ ਵੀ ਕਰਵਾਇਆ। ਸਿੱਧੂ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਪੈਸੇ ਜੁੱਤੇ ਅਤੇ ਬਾਅਦ ਵਿੱਚ ਹਸਪਤਾਲ ਦੇ ਡਾਕਟਰ ਨਾਲ ਗੱਲ ਕਰ ਕੇ ਹਾਲ ਚਾਲ ਜਾਣਿਆ। ਜਾਣਕਾਰੀ ਅਨੁਸਾਰ ਸੋਮਵਾਰ ਦੀ ਸਵੇਰ ਪਟਿਆਲਾ ਸਰਹਿੰਦ ਰੋਡ ਤੇ ਇਕ ਕਾਰ ਅਤੇ ਰੇਹੜੀ ਦੀ ਟੱਕਰ ਹੋਈ ਜਿਸ ਵਿੱਚ ਰੇਹੜੀ ਚਾਲਕ ਗੰਭੀਰ ਜ਼ਖ਼ਮੀ ਹੋ ਹੋ ਗਿਆ ਇਸੇ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਦਾ ਕਾਫ਼ਲਾ ਵੀ ਮੌਕੇ 'ਤੇ ਪੁੱਜ ਗਿਆ ਸਿੱਧੂ ਨੇ ਤੁਰੰਤ ਆਪਣੀ ਗੱਡੀ ਵਿੱਚੋ ਉੱਤਰਦਿਆਂ ਜਖਮੀ ਹੋਏ ਵਿਅਕਤੀ ਨੂੰ ਕਲਾਵੇ ਵਿੱਚ ਲਿਆ ਅਤੇ ਆਪਣੇ ਨਾਲ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਵਿੱਚ ਬਿਠਾ ਕੇ ਉਸ ਨੂੰ ਹਸਪਤਾਲ ਲਈ ਰਵਾਨਾ ਕੀਤਾ। ਇਸ ਦੌਰਾਨ ਨਵਜੋਤ ਸਿੱਧੂ ਨੇ ਆਪਣੀ ਜੇਬ ਵਿੱਚੋਂ ਨਗਦੀ ਜ਼ਖ਼ਮੀ ਵਿਅਕਤੀ ਨੌੰ ਸੌ ਪੰਜਾਹ ਚੰਗੀ ਤਰ੍ਹਾਂ ਇਲਾਜ ਕਰਵਾਉਣ ਲਈ ਕਿਹਾ। ਇਸ ਵਾਰ ਨਵਜੋਤ ਸਿੱਧੂ ਵੱਲੋਂ ਹਸਪਤਾਲ ਦੇ ਡਾਕਟਰਾਂ ਨਾਲ ਫੋਨ ਤੇ ਗੱਲ ਕਰਦਿਆਂ ਜ਼ਖ਼ਮੀ ਦਾ ਪੂਰਾ ਇਲਾਜ ਕਰਨ ਅਤੇ ਪੈਸੇ ਦੀ ਪ੍ਰਵਾਹ ਨਾ ਕਰਨ ਲਈ ਕਿਹਾ।

ਗੁਰਮਤਿ ਸੰਗੀਤ' ਦੇ ਮਹਾਨ ਵਿਦਵਾਨ ਪ੍ਰੋ: ਕਰਤਾਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪ੍ਰਦਾਨ ਪਦਮ ਸ੍ਰੀ ਪੁਰਸਕਾਰ ਡਿਪਟੀ ਕਮਿਸ਼ਨਰ ਰਾਹੀਂ ਹਸਪਤਾਲ ਪੁੱਜ ਕੇ ਭੇਂਟ

 ਸਿਹਤ ਖਰਾਬ ਹੋਣ ਕਾਰਨ ਪ੍ਰੋ: ਕਰਤਾਰ ਸਿੰਘ ਜੀ ਨਵੀਂ ਦਿੱਲੀ 'ਚ ਆਯੋਜਿਤ ਸਮਾਗਮ 'ਚ ਸ਼ਾਮਲ ਨਹੀਂ ਸਨ ਹੋ ਸਕੇ

ਲੁਧਿਆਣਾਃ 20 ਦਸੰਬਰ. (ਜਸਮੇਲ ਗ਼ਾਲਿਬ) ਗੁਰਮਤਿ ਸੰਗੀਤ ਮਾਰਤੰਡ ਪ੍ਰੋ: ਕਰਤਾਰ ਸਿੰਘ, ਜੋ ਡੀ.ਐਮ.ਸੀ. ਹੀਰੋ ਹਾਰਟ ਲੁਧਿਆਣਾ ਦੇ ਆਈ.ਸੀ.ਯੂ. 'ਚ ਜ਼ੇਰੇ ਇਲਾਜ਼ ਹਨ, ਨੂੰ ਭਾਰਤ ਦੇ ਰਾਸ਼ਟਰਪਤੀ ਦੀ ਤਰਫੋਂ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਹਸਪਤਾਲ ਪੁੱਜ ਕੇ ਪਦਮ ਸ਼੍ਰੀ ਪੁਰਸਕਾਰ ਸਪੁਰਦ ਕੀਤਾ।

ਪ੍ਰੋਫੈਸਰ ਕਰਤਾਰ ਸਿੰਘ ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾ ਦੇ ਵਡਮੁੱਲੇ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਿਹਤ ਸਮੱਸਿਆ ਦੇ ਚੱਲਦੇ ਉਹ ਰਾਸ਼ਟਰਪਤੀ ਭਵਨ ਵਾਲੇ ਸਮਾਗਮ ਵਿੱਚ ਸ਼ਾਮਲ ਨਹੀਂ ਸਨ ਹੋ ਸਕੇ। ਭਾਰਤ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਪਦਮ ਸ੍ਰੀ ਸਨਮਾਨ ਸਪੁਰਦ ਕੀਤਾ ਜੋ ਕਿ ਇਸ ਵੇਲੇ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਦੇ ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ਼ ਹਨ।

ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਬੇਟੀਆਂ ਮਨਜੀਤ ਕੌਰ ਤੇ ਸੁਖਬੀਰ ਕੌਰ, ਪੁੱਤਰ ਅਮਰਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ, ਨੂੰਹ ਅਮਰਜੀਤ ਕੌਰ ਤੇ ਪੋਤੇ-ਪੋਤੀਆਂ ਤੇ ਉਨ੍ਹਾਂ ਦੇ ਸੰਗੀਤ ਸ਼ਾਗਿਰਦ ਰਵਿੰਦਰ ਰੰਗੂਵਾਲ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਨਮਾਨ ਲਈ ਪ੍ਰੋ: ਕਰਤਾਰ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੋ: ਕਰਤਾਰ ਸਿੰਘ ਨੂੰ ਉਨ੍ਹਾਂ ਦੇ ਗੁਰਬਾਣੀ ਸੰਗੀਤ ਬਾਰੇ ਸਿਧਾਂਤਕ ਪੁਸਤਕਾਂ ਲਿਖਣ, ਗੁਰਬਾਣੀ ਦਾ ਰਾਗਾਂ ਮੁਤਾਬਕ ਗਾਇਨ ਅਤੇ ਸਿਖਲਾਈ ਦੇ ਖੇਤਰ ਵਿੱਚ ਬਹੁਤ ਵੱਜਾ ਯੋਗਦਾਨ ਹੈ। ਭਾਵੇਂ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਹਿਲਾਂ ਵੀ ਵੱਖ-ਵੱਖ ਉੱਚ ਪੱਧਰੀ ਸਨਮਾਨਾਂ ਨਾਲ ਨਵਾਜਿਆ ਗਿਆ ਹੈ,ਪਰ ਪਦਮ ਸ਼੍ਰੀ ਸਨਮਾਨ ਸਰਵੋਤਮ ਹੈ।

ਪ੍ਰੋਃ ਕਰਤਾਰ ਸਿੰਘ 13 ਸਾਲ ਦੀ ਉਮਰ ਤੋਂ ਸੰਗੀਤ ਅਭਿਆਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਸਿੱਧ ਸ਼ਾਸਤਰੀ ਸੰਗੀਤ ਦੇ ਰੂਪ 'ਤੰਤੀ ਸਾਜ਼' ਵਿੱਚ ਮੁਹਾਰਤ ਹਾਸਲ ਹੈ।

ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਣ ਦੇਣ 'ਤੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦਾ ਵੀ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪਹੁੰਚ ਕੇ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਸ਼ੁ਼ਕਾਰਾਨਾ ਕੀਤਾ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ ਸੰਗੀਤ ਲਈ ਟੈਗੋਰ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਰਾਗੀ ਐਵਾਰਡ ਅਤੇ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਅਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੈ। ਉਨ੍ਹਾਂ ਨੂੰ 9 ਅਕਤੂਬਰ, 2011 ਨੂੰ ਲੰਡਨ (ਯੂ.ਕੇ.) ਵਿੱਚ ਸਿੱਖ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ, ਅਤੇ ਯੂਨਾਈਟਿਡ ਕਿੰਗਡਮ ਵਿੱਚ ਸਿੱਖ ਡਾਇਰੈਕਟਰੀ ਦੁਆਰਾ ਚੋਟੀ ਦੇ 100 ਗਲੋਬਲ ਸਿੱਖਾਂ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ।

ਪਰੋਫੈਸਰ ਸਾਹਿਬ ਦੀਆਂ ਪੰਜ ਕਿਤਾਬਾਂ ਵੀ ਹਨ, ਜਿਨ੍ਹਾਂ ਦੀਆਂ ਕੁੱਲ 40 ਹਜ਼ਾਰ ਪ੍ਰਤੀਆਂ ਹਨ, ਜੋ ਕਿ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ 'ਗੁਰਮਤਿ ਸੰਗੀਤ' 'ਤੇ ਹਨ, ਜਦੋਂ ਕਿ ਉਨ੍ਹਾਂ ਦੀਆਂ ਦੋ ਹੋਰ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ। 3 ਅਪ੍ਰੈਲ 1928 ਨੂੰ ਲਾਹੌਰ (ਪਾਕਿਸਤਾਨ) ਦੇ ਪਿੰਡ ਘੁੰਮਣਕੇ ਵਿਖੇ ਜਨਮੇ ਪ੍ਰੋ: ਕਰਤਾਰ ਸਿੰਘ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਗੀਤ (ਵੋਕਲ ਅਤੇ ਇੰਸਟਰੂਮੈਂਟਲ) ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਗੁਰੂ ਨਾਨਕ ਗਰਲਜ਼ ਕਾਲਿਜ ਲੁਧਿਆਣਾ ਵਿੱਚ ਉਹ ਸਾਰੀ ਉਮਰ ਸੰਗੀਤ ਵਿਭਾਗ ਦੇ ਮੁਖੀ ਰਹੇ।

Deputy Commissioner hands over Padma Shri to Gurmat Sangeet legend Prof Kartar Singh

Owing to poor health, Prof Kartar Singh could not attend function hosted by President of India in New Delhi

Prof Kartar Singh presently admitted in ICU at Hero DMC Heart Institute Ludhiana

Ludhiana, December 20, (Iqbal Singh Rasulpur) On behalf of the President of India, Deputy Commissioner Ludhiana Varinder Kumar Sharma today handed over the prestigious Padma Shri to “Gurmat Sangeet” legend Prof Kartar Singh.

Prof Kartar Singh was awarded Padma Shri for his immense contribution to the field of art and owing to his health issues, he could not attend the function. Due to which, the Deputy Commissioner specially handed over the Padma Shri to Prof Kartar Singh, who is currently admitted at Hero DMC Heart Institute, here.

His family members including daughters Manjit Kaur and Sukhbir Kaur, sons Amarjit singh and Amritpal Singh, Daughter in law Amarjit Kaur, and grandchildren, were also present on the occasion.

Deputy Commissioner Varinder Kumar Sharma specially congratulated Prof Kartar Singh and his family members for this award. He said that Prof Kartar Singh has been awarded several prestigious honours for his contribution to Gurbani, which he has been practising since the age of 13 and has specialised in the popular classical music form of “tanti saaz”.

Prof Kartar Singh is one of the “Gurmat Sangeet” legends, who pursued his career in teaching music.

Expressing gratitude towards the government for recognising his services, his family members thanked the Deputy Commissioner for coming specially for handing over the prestigious Padma Shri.

The Union Government had awarded him the Sangeet Natak Akademi Award and Tagore Ratna Award for Music. He is also the recipient of the Punjab Government’s Shiromani Ragi Award, and Punjabi University’s Gurmat Sangeet Senior fellowship. He was also conferred Sikh Lifetime Achievement Award in London (UK) on October 9, 2011, and was also nominated to the Top 100 Global Sikhs by the Sikh Directory in the United Kingdom.

Singh also has five books, with a total of over 40,000 copies, on “Gurmat Sangeet”, published by the SGPC, to his credit, while his two other books were under publication. Born at Ghummanke village in Lahore (Pakistan) on April 3, 1928, Singh had done graduation and post-graduation in music (vocal and instrumental) from Panjab University, Chandigarh.

ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ 

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣ ਬਾਲੀਵੁੱਡ ਦੇ ਨਾਲ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਐਮੀ ਬਾਲੀਵੁੱਡ ਫਿਲਮ ’83’ ‘ਚ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਲੱਕੀ ਚਾਰਮ, ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਵਾਲੇ ਹਨ, ਜਿਸ ਕਾਰਨ ਐਮੀ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ-ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਦਾ ਮੌਕਾ ਮਿਲਿਆ ਹੈ। ਦਰਅਸਲ ਫਿਲਮ 83 ਦੇ ਟ੍ਰੇਲਰ ਨੂੰ ਬੁਰਜ ਖਲੀਫਾ ਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਐਮੀ ਵਿਰਕ ਪਹਿਲੇ ਪੋਲੀਵੁੱਡ ਅਦਾਕਾਰ ਹਨ ਜੋ ਦੁਬਈ ਦੇ ਬੁਰਜ ਖਿਲਾਫ ‘ਤੇ ਦਿਖਾਈ ਦਿੱਤੇ ਹਨ। ਇਹ ਐਮੀ ਅਤੇ ਉਨ੍ਹਾਂ ਦੀ ਟੀਮ ਸਮੇਤ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ।ਐਮੀ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਸਿਤਾਰਾ ਹੈ। ਜਿਸ ਨੇ ਕਿਸਮਤ, ਨਿੱਕਾ ਜ਼ੈਲਦਾਰ, ਬੰਬੂਕਾਟ ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਦੁਨੀਆ ਭਰ ਵਿੱਚ ਉਸ ਦੇ ਪ੍ਰਸ਼ੰਸਕ ਹਨ ਜੋ ਉਸਦੀ ਅਦਾਕਾਰੀ ਦੇ ਨਾਲ-ਨਾਲ ਉਸਦੀ ਗਾਇਕੀ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਜਦੋਂ ਦੁਬਈ ਵਿੱਚ ਉਸ ਦੇ ਪ੍ਰਸ਼ੰਸਕਾਂ ਨੂੰ ਇਸ ਸਮਾਗਮ ਬਾਰੇ ਪਤਾ ਲੱਗਿਆ ਤਾਂ ਉਹ ਸਾਰੇ ਆਪਣੇ ਪਸੰਦੀਦਾ ਸਿਤਾਰੇ ਦਾ ਸਮਰਥਨ ਕਰਨ ਅਤੇ ਪ੍ਰਸ਼ੰਸਾ ਕਰਨ ਲਈ ਇਕੱਠੇ ਹੋਏ।

ਫਿਲਮ '83', 1983 ਦੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਵਾਪਰੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਟੂਰਨਾਮੈਂਟ ਦੇ ਅੰਡਰਡਾਗ ਮੰਨੇ ਜਾਣ ਵਾਲੇ ਭਾਰਤ ਨੇ ਉਸ ਸਾਲ ਇਤਿਹਾਸ ਰਚਦੇ ਹੋਏ ਕੱਪ ਜਿੱਤਿਆ। ਟ੍ਰੇਲਰ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰਪੂਰ ਹੈ। ਫਿਲਮ ਦੇ ਹਰੇਕ ਕਲਾਕਾਰ ਨੇ ਮਿਸਾਲੀ ਕੰਮ ਕੀਤਾ ਹੈ, ਜਿਸ ਵਿੱਚ ਸਾਡੇ ਪਿਆਰੇ ਪੰਜਾਬੀ ਸਿਤਾਰੇ ਐਮੀ ਵਿਰਕ ਵੀ ਹਨ।'ਜੇਦਾਹ' ਦੇ 'ਰੈੱਡ ਸੀ ਫਿਲਮ ਫੈਸਟੀਵਲ' ਵਿੱਚ ਇਸ ਦੇ ਵਰਲਡ ਪ੍ਰੀਮੀਅਰ ਵਿੱਚ ਟ੍ਰੇਲਰ ਨੂੰ ਦਰਸ਼ਕਾਂ ਤੋਂ ਭਰਵਾ ਹੁੰਗਾਰਾ ਮਿਿਲਆ। ਫਿਲਮ ਦੇ ਟ੍ਰੇਲਰ 'ਚ ਐਮੀ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਕੁਝ ਹੀ ਸਕਿੰਟਾਂ 'ਚ ਉਹ ਦਿਲ ਜਿੱਤਣ 'ਚ ਕਾਮਯਾਬ ਹੋ ਗਿਆ ਹੈ। ਹਾਲਾਂਕਿ ਉਹ ਫਿਲਮ ਵਿੱਚ ਇੱਕ ਖਿਡਾਰੀ ਦਾ ਕਿਰਦਾਰ ਨਿਭਾਅ ਰਹੇ ਹਨ, ਪਰ ਐਮੀ ਨੇ ਇਸ ਭੂਮਿਕਾ ਵਿੱਚ ਆਪਣਾ ਸੁਆਦ ਅਤੇ ਵਾਇਬ ਦੋਵੇਂ ਜੋੜੇ ਹਨ, ਅਤੇ ਦਰਸ਼ਕਾਂ ਦੁਆਰਾ ਉਹਨਾਂ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਐਮੀ ਦੀ ਟਾਈਮਿੰਗ ਤੇ ਬਾਕਮਾਲ ਐਨਰਜੀ ਨੂੰ ਮਿਸ ਕਰਨਾ ਕੋਈ ਨਹੀਂ ਚਾਹੇਗਾ।ਕਬੀਰ ਖਾਨ ਦੁਆਰਾ ਨਿਰਦੇਸ਼ਤ, '83' ਵਿੱਚ ਕਪਿਲ ਦੇਵ ਦੇ ਰੂਪ ਵਿੱਚ ਰਣਵੀਰ ਸਿੰਘ, ਬਲਵਿੰਦਰ ਸਿੰਘ ਸੰਧੂ ਦੇ ਰੂਪ ਵਿੱਚ ਐਮੀ ਵਿਰਕ ਅਤੇ ਮਦਨ ਲਾਲ ਦੇ ਰੂਪ ਵਿੱਚ ਹਾਰਡੀ ਸੰਧੂ ਹਨ। ਫਿਲਮ ਇਸ ਕ੍ਰਿਸਮਸ 'ਤੇ 24 ਦਸੰਬਰ, 2021 ਨੂੰ ਰਿਲੀਜ਼ ਹੋਵੇਗੀ।

ਹਰਜਿੰਦਰ ਸਿੰਘ  ਜਵੰਦਾ  9463828000

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੋਂ 117 ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਮਦਦ ਲਈ -ਡਾ ਸਵਾਈਮਾਨ ਸਿੰਘ ਲਿਸਟ ਦੀ ਮੰਗ  -

ਕਿਸਾਨੀ ਸੰਘਰਸ਼ ਦੌਰਾਨ ਅਮਰੀਕਾ ਤੋਂ ਆਪਣਾ ਕਾਰੋਬਾਰ ਛੱਡ ਕੇ ਕਿਸਾਨੀ ਸੰਘਰਸ਼ ਵਿੱਚ ਕੁੱਦੇ ਡਾ ਸਵਾਈਮਾਨ ਸਿੰਘ ਨੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਤਰਨਤਾਰਨ ਤੋਂ ਸੰਗਤਾਂ ਵਿਚ ਖੜ੍ਹ ਕੇ ਕੀਤੀ ਬੇਨਤੀ  

ਆਪਣੇ ਕਾਰੋਬਾਰ ਆਪਣੇ ਘਰ ਆਪਣੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਅਮਰੀਕਾ ਤੋਂ ਆਪਣੇ ਸਭ ਕੁਝ ਛੱਡ ਕੇ ਕਿਸਾਨੀ ਸੰਘਰਸ਼ ਵਿਚ ਵੱਡਾ ਯੋਗਦਾਨ ਦੇਣ ਵਾਲੇ ਡਾ ਸਵਾਈਮਾਨ ਸਿੰਘ ਨੇ ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਪੰਜਾਬ ਫੇਰੀ ਦੌਰਾਨ ਲੋਕਾਂ ਦੀ ਮੰਗ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਝੋਲੀ ਅੱਡ ਕੇ ਗੁਹਾਰ ਲਾਈ  

ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਗੱਲਬਾਤ ਪੱਤਰਕਾਰ ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ  

 

 

 

 

 

 

 

 

 

ਪਿੰਡ ਦੋਦਾ ਦੇ ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਤੀਸਰੇ ਕਿਸਾਨ ਦੀ ਵੀ ਹੋਈ ਮੌਤ

ਦਿੱਲੀ ਤੋਂ ਕਿਸਾਨਾਂ ਦੀ ਵਾਪਸੀ ਤੇ ਰਸਤੇ ਵਿੱਚ ਹੋਏ ਐਕਸੀਡੈਂਟ ਦੌਰਾਨ ਪਹਿਲਾਂ ਦੋ ਕਿਸਾਨਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ  

  ਪਿੰਡ ਦੋਦਾ /ਸ੍ਰੀ ਮੁਕਤਸਰ ਸਾਹਿਬ  ਦਸੰਬਰ  (ਗੁਰਸੇਵਕ ਸੋਹੀ ) ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਕਿਸਾਨ ਅੰਦੋਲਨ ਦੀ ਸਮਾਪਤੀ ’ਤੇ ਬੀਤੀ 11 ਦਸੰਬਰ ਨੂੰ ਟਿਕਰੀ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਹਿਸਾਰ ਦੇ ਨੇੜੇ ਵਾਪਰੇ ਹਾਦਸੇ ’ਚ ਜ਼ਖ਼ਮੀ ਹੋਏ ਪਿੰਡ ਆਸਾ ਬੁੱਟਰ ਦੇ ਕਿਸਾਨ ਰਘੁਬੀਰ ਸਿੰਘ ਨੇ ਵੀ ਦਮ ਤੋੜ ਦਿੱਤਾ। ਉਹ ਮੋਹਾਲੀ ਦੇ ਮੈਕਸ ਹਸਪਤਾਲ ’ਚ ਦਾਖਲ ਸੀ। ਇਸ ਹਾਦਸੇ ’ਚ ਦੋ ਕਿਸਾਨਾਂ ਦੀ ਪਹਿਲਾਂ ਮੌਤ ਹੋ ਗਈ ਸੀ। ਜਦੋਂਕਿ ਉਕਤ ਕਿਸਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਪਿੰਡ ਆਸਾ ਬੁੱਟਰ ਦੇ ਕਿਸਾਨਾਂ ਦੀ ਬੀਤੀ 11 ਦਸੰਬਰ ਨੂੰ ਅਲ ਸਵੇਰ ਕਰੀਬ ਪੰਜ ਵਜੇ ਹਿਸਾਰ ਦੇ ਨੇੜੇ ਟਰੈਕਟਰ-ਟਰਾਲੀ ਨੂੰ ਪਿੱਛੋਂ ਇਕ ਕੈਂਟਰ ਨੇ ਟੱਕਰ ਮਾਰ ਦਿੱਤੀ ਸੀ। ਇਹ ਕਿਸਾਨ ਅੰਦੋਲਨ ਦੀ ਸਮਾਪਤੀ ’ਤੇ ਜਸ਼ਨ ਮਨਾਉਂਦੇ ਹੋਏ ਬੀਤੀ 10 ਦਸੰਬਰ ਦੀ ਰਾਤ ਨੂੰ ਆਪਣੇ ਪਿੰਡ ਆਸਾ ਬੁੱਟਰ ਲਈ ਵਾਪਸ ਚੱਲੇ ਸਨ। ਇਸ ਹਾਦਸੇ ’ਚ ਦੋ ਕਿਸਾਨਾਂ ਸੁਖਦੇਵ ਸਿੰਘ ਅਤੇ ਅਜੈਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦੋਂ ਕਿ 55 ਸਾਲਾ ਰਘੁਬੀਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਹਿਸਾਰ ਦੇ ਹਸਪਤਾਲ ਤੋਂ ਬਾਅਦ ਮੋਹਾਲੀ ਦੇ ਮੈਕਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਰੀੜ੍ਹ ਦੀ ਹੱਡੀ ’ਚ ਗੰਭੀਰ ਸੱਟ ਲੱਗੀ ਹੋਣ ਕਾਰਨ ਬੀਤੇ ਸ਼ਨਿਚਰਵਾਰ ਦੀ ਰਾਤ ਰਘੁਬੀਰ ਸਿੰਘ ਦੀ ਮੌਤ ਹੋ ਗਈ। ਰਘੁਬੀਰ ਸਿੰਘ ਛੋਟਾ ਕਿਸਾਨ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਕਿਸਾਨ ਅੰਦੋਲਨ ਦੌਰਾਨ ਉਹ ਜ਼ਿਆਦਾਤਰ ਸਮਾਂ ਟਿਕਰੀ ਬਾਰਡਰ ’ਤੇ ਹੀ ਰਿਹਾ ਸੀ। ਉਸ ਦੀ ਮੌਤ ਨਾਲ ਆਸਾ ਬੁੱਟਰ ਦੇ ਮ੍ਰਿਤਕ ਕਿਸਾਨਾਂ ਦੀ ਗਿਣਤੀ ਤਿੰਨ ਹੋ ਗਈ ਹੈ। ਪਿੰਡ ’ਚ ਉਸ ਦੀ ਮੌਤ ਨੂੰ ਲੈ ਕੇ ਸੋਗ ਦੀ ਲਹਿਰ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਪੰਜਾਬ ਦਾ ਮਾਹੌਲ ਸੁਖਾਵਾਂ ਰਖਣ ਦੀ ਸੰਗਤਾ ਨੂੰ ਕੀਤੀ ਗਈ ਅਪੀਲ

ਅੰਮ੍ਰਿਤਸਰ, (ਹਰਜੀਤ ਸਿੰਘ ਗਰੇਵਾਲ ) ਬੀਤੀ ਰਾਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਮੰਦਭਾਗੀ ਘਟਨਾ ਤੌ ਭਰੇ ਮਨ ਕਾਰਨ ਅਜ ਨਤਮਸਤਕ ਹੋਣ ਲਈ ਪਹੁੰਚਿਆ ਹਾ ਇਸ ਸਬਦ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਜ ਮੀਡੀਆ ਦੇ ਸਾਹਮਣੇ ਕਹੇ।ਅਜ ਉਹ ਸ਼ਾਮ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ ਅਤੇ ਬਾਦ ਵਿਚ ਬਾਹਰ ਆ ਕੇ ਉਹਨਾ ਕਿਹਾ ਕਿ ਮੇਰਾ ਮਨ ਇਸ ਘਟਨਾ ਨਾਲ ਬਹੁਤ ਹੀ ਭਾਵ ਪੂਰਨ ਹੋਇਆ ਹੈ ਜਿਸਦੇ ਚਲਦੇ ਮੈ ਸਿਰਫ ਗੁਰੂ ਘਰ ਹਾਜਰੀ ਭਰਣ ਪਹੁੰਚਿਆ ਸੀ ਮੇਰਾ ਮੀਡੀਆ ਨੂੰ ਸੰਬੋਧਿਤ ਕਰਨ ਦਾ ਕੋਈ ਵੀ ਪ੍ਰੋਗਰਾਮ ਨਹੀ ਸੀ।ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੌ ਸਵੇਰੇ ਮੀਡੀਆ ਵਿਚ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਪੁਲਿਸ ਪ੍ਰਸ਼ਾਸ਼ਨ ਵਲੌ ਵੀ ਸਜਿੰਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  । ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਹੋਣ ਕਾਰਨ ਪੰਜਾਬ ਜਾਂ ਦੇਸ਼ ਵਿਰੋਧੀ ਤਾਕਤਾਂ ਹਾਲਾਤ ਖਰਾਬ ਕਰਨ ਦੇ ਮਨਸੂਬੇ ਘੜ੍ਹ ਰਹੀਆਂ ਹਨ ਜਿਸ ਤੋਂ ਸਮੂਹ ਧਾਰਮਿਕ ਸੰਸਥਾਵਾਂ ਤੇ ਜਨਤਾ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨਾਲ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸਮੂਹ ਪੁਲਿਸ ਤੇ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਜ਼ੂਦ ਸਨ। ਇਸ ਮੰਦਭਾਗੀ ਘਟਨਾ ਸੰਬਧੀ ਉਹਨਾ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਦੇ ਲੱੲਈ ਪੰਜਾਬ ਦੀਆ ਸਾਰੀਆ ਏਜੰਸੀਆਂ ਨੂੰ ਕੰਮ ਤੇ ਲਗਾਇਆ ਗਿਆ ਹੈ ਜਲਦ ਹੀ ਇਸ ਸਾਰੇ ਮਾਮਲੇ ਦੀ ਕੌਖ ਕੀਤੀ ਜਾਵੇਗੀ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾ ਕਿ ਉਹ ਪੰਜਾਬ ਦੇ ਮਾਹੌਲ ਨੂੰ ਸਾਂਤ ਰਖਣ ਵਿਚ ਸਹਿਯੋਗ ਕਰਨ। ਜੋ ਵੀ ਤਾਕਤਾਂ ਸੂਬੇ ਵਿਚ ਅਜਿਹੀਆਂ ਹਰਕਤਾਂ ਕਰ ਰਹੇ ਹਨ ਉਹਨਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

 

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਅਤੇ ਅਹਿਮ ਬਿਆਨ  

ਬੇਅਦਬੀ ਦੀ ਘਟਨਾ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ  ਦੇ ਜਥੇਦਾਰ ਹਰਪ੍ਰੀਤ ਸਿੰਘ,ਕਿਹਾ- ਬੇਅਦਬੀ ਕਰਨ ਵਾਲਾ ਜ਼ਿੰਦਗੀ ਜਿਊਣ ਦੀ ਆਸ ਨਾ ਰੱਖੇ

 ਅੰਮ੍ਰਿਤਸਰ, 18 ਦਸੰਬਰ ( ਜਨ ਸ਼ਕਤੀ ਨਿਊਜ਼ ਬਿਊਰੋ)  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਬਹੁਤ ਹੀ ਮੰਦਭਾਗੀ । ਉਨ੍ਹਾਂ ਕਿਹਾ ਕਿ ਜਿਹੜਾ ਵੀ ਦੋਸ਼ੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਵੇਗਾ ਉਸ ਨੂੰ ਸਿੱਖ ਖ਼ੁਦ ਹੀ ਸੋਧਾ ਲਾਉਣਗੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਦਿਲ ਹੈ ਅਤੇ ਕੋਈ ਵੀ ਸਿੱਖਾਂ ਦੇ ਦਿਲ 'ਤੇ ਪੈਰ ਰੱਖ ਕੇ ਜ਼ਿੰਦਗੀ ਜਿਊਣ ਦੀ ਆਸ ਨਾ ਰੱਖੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੇਂ-ਸਮੇਂ ਤੇ ਹਮਲਾਵਰ ਆਏ ਹਨ। ਅਬਦਾਲੀ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾ ਕੇ ਆਪਣੇ ਆਪ ਨੂੰ ਜੇਤੂ ਤੇ ਬਹਾਦਰ ਸਾਬਤ ਕਰਨ ਦਾ ਯਤਨ ਕੀਤਾ, ਜਿਸ ਨੂੰ ਵੀ ਸਿੱਖਾਂ ਵੱਲੋਂ ਸੋਧਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਿਮਰਤਾ ਦੇ ਨਾਲ ਆਉਂਦਾ ਹੈ, ਉਸ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਨਾ ਕਰੇ। ਉਸ ਨੂੰ ਸਿੱਖ ਆਪ ਹੀ ਮੌਕੇ 'ਤੇ ਸੋਧਾ ਲਾਉਣਗੇ ਤੇ ਮੌਤ ਦੇ ਘਾਟ ਉਤਾਰਨਗੇ। ਜਥੇਦਾਰ ਨੇ ਕਿਹਾ ਕਿ ਚੋਣਾਂ ਦਾ ਦੌਰ ਆਇਆ ਹੈ ਅਤੇ ਸਰਕਾਰਾਂ ਦੀਆਂ ਘਟੀਆ ਹਰਕਤਾਂ ਚੱਲ ਰਹੀਆਂ ਹਨ। ਜਿਹੜੀਆਂ ਵੀ ਏਜੰਸੀਆਂ ਇਸ ਘਟਨਾ ਨੂੰ ਅੰਜਾਮ ਦੇ ਰਹੀਆਂ ਹਨ ਉਹ ਬਾਜ਼ ਆਉਣ ਅਤੇ ਇਨ੍ਹਾਂ ਏਜੰਸੀਆਂ ਦਾ ਸਰਕਾਰ ਪਰਦਾਫਾਸ਼ ਕਰੇ। ਦੋਸ਼ੀਆਂ ਨੂੰ ਸੰਗਤਾਂ ਮੌਕੇ 'ਤੇ ਹੀ ਸਜ਼ਾ ਦੇਵੇ ਜੇਕਰ ਘਟਨਾਵਾਂ ਕਰਨ ਵਾਲਿਆਂ ਨੂੰ ਰੋਕਿਆ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਹਿਬ   ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਆਇਆ ਸਾਹਮਣੇ  

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨਾਂ ਤੇ ਮੱਥਾ ਟੇਕਣ ਵਾਲੀ ਜਗ੍ਹਾ ਵਾਲੇ ਪਾਸਿਓਂ  ਜੰਗਲਾ ਟੱਪ ਕੇ ਨੌਜਵਾਨ ਰੁਮਾਲਾ ਸਾਹਿਬ ਉਪਰ ਚੜ੍ਹਿਆ  

ਰੋਜ਼ਾਨਾ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਸੰਭਾਲ ਦੇ ਪ੍ਰੋਗਰਾਮਾਂ ਵਿਚ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਨਾਲ ਵਿਘਨ ਪੈਂਦਾ ਪੈਂਦਾ ਟਲ ਗਿਆ  

ਸੰਗਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰ ਸਾਹਿਬਾਨ ਵੱਲੋਂ ਦੋਸ਼ੀ ਨੂੰ ਮੌਕੇ ਤੇ ਸੋਧਿਆ  

ਅੰਮ੍ਰਿਤਸਰ, 18 ਦਸੰਬਰ   (ਜਨ ਸ਼ਕਤੀ ਨਿਊਜ਼ ਬਿਊਰੋ )  ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ’ਤੇ ਚੱਲ ਰਹੇ ਰਹਿਰਾਸ ਸਾਹਿਬ ਜੀ ਦੇ ਪਾਠ ਦਰਮਿਆਨ ਇਕ ਪ੍ਰਵਾਸੀ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਕੀਤੀ ਗਈ। ਵਿਅਕਤੀ ਵਲੋਂ ਦਰਸ਼ਨ ਕਰਨ ਵਾਲੇ ਪਾਸਿਓਂਂ ਜੰਗਲਾ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਤਾਬਿਆ ਦੇ ਅਗਲੇ ਪਾਸੇ ਪਈ ਇਤਿਹਾਸਕ ਕਿਰਪਾਨ ਨੂੰ ਵੀ ਚੁੱਕ ਲਿਆ। ਖਿੱਚੋਤਾਣ ਦੇ ਵਿਚ ਪ੍ਰਵਾਸੀ ਵਿਅਕਤੀ ਦਾ ਪੈਰ ਵੀ ਤਾਬਿਆ ਦੇ ਅਗਲੇ ਪਾਸੇ ਲੱਗੇ ਰੁਮਾਲਿਆਂ ਅਤੇ ਸਿਹਰਿਆਂ ’ਤੇ ਪੈ ਗਿਆ। ਮੌਕੇ ’ਤੇ ਤਾਇਨਾਤ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਬਾਹਰ ਲਿਆਂਦਾ। ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਵੱਲੋਂ  ਇੱਕ ਮਾਤਰ ਵੀ ਹਰ ਰੋਜ਼ ਦੀ ਮਰਯਾਦਾ ਵਿੱਚ ਵਿਘਨ ਨਾ ਪੈਣ ਦਿੱਤਾ ਗਿਆ ।ਉਨ੍ਹਾਂ ਦੇ ਨਾਲ ਸਾਈਡ ’ਤੇ ਬੈਠੇ ਚੌਰ ਬਰਦਾਰ ਵੱਲੋਂ ਵੀਬੇਅਦਬੀ ਕਰਨ ਵਾਲੇ ਨੂੰ ਰੋਕਿਆ ਗਿਆ।  ਇਸ ਸਮੇਂ ਉਥੇ  ਮੌਜੂਦ ਬੈਠੀ ਸੰਗਤ ਵੀ ਇਕਦਮ ਖੜੀ ਹੋ ਗਈ। ਕਾਬੂ ਕੀਤੇ ਪ੍ਰਵਾਸੀ ਵਿਅਕਤੀ ਨੂੰ ਪਹਿਲਾਂ ਪ੍ਰਕਰਮਾ ਵਿਖੇ ਸੀਸੀਟੀਵੀ ਕੰਟਰੋਲ ਰੂਮ ਕਮਰਾ ਨੰਬਰ 50 ਵਿਖੇ ਲਿਆਂਦਾ ਗਿਆ। ਉਸ ਤੋਂ ਉਪਰੰਤ ਇਸ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖੜਿਆ ਗਿਆ। ਇਸੇ ਦਰਮਿਆਨ ਇਕ ਨਿੱਜੀ ਚੈਨਲ ’ਤੇ ਚੱਲ ਰਹੇ ਲਾਈਵ ਪ੍ਰਸਾਰਣ ’ਤੇ ਵੀ ਇਹ ਘਟਨਾ ਸੰਗਤਾਂ ਦੇ ਦੇਖਣ ਵਿਚ ਆ ਗਈ। ਜਿਸ ਦੇ ਫਲਸਰੂਪ ਇਹ ਵੀਡੀਆ ਸੋਸ਼ਲ ਮੀਡੀਆ ’ਤੇੇ ਅੱਗ ਵਾਂਗ ਫੈਲ ਗਈ, ਜਿਸ ਨੂੰ ਦੇਖਦਿਆਂ ਕੁਝ ਜਥੇਬੰਦੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ। ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਉਪਰੋਕਤ ਵਿਅਕਤੀ ਦੀ ਏਨੀ ਕੁੱਟਮਾਰ ਕੀਤੀ ਗਈ ਕਿ ਉਸ ਨੂੰ ਜਾਨੋ ਮਾਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇਸ ਘਟਨਾ ਦੇ ਸਾਹਮਣੇ ਆਉਣ ’ਤੇ ਮੌਕੇ ’ਤੇ ਪਹੁੰਚ ਗਏ। ਪੁਲਿਸ ਪ੍ਰਸ਼ਾਸਨ ਵੀ ਇਸ ਘਟਨਾ ਦੇ ਪਤਾ ਚੱਲਦਿਆਂ ਹੀ ਐੱਸਪੀ ਹਰਪਾਲ ਸਿੰਘ ਵੀ ਆਪਣੇ ਮੁਲਾਜਮਾਂ ਨਾਲ ਪਹੁੰਚ ਗਏ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਭੋਰਾਕੋਹਨਾ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਗੁਰਿੰਦਰ ਸਿੰਘ ਮਥਰੇਵਾਲ ਵੀ ਮੌਕੇ ’ਤੇ ਮੌਜੂਦ ਸਨ। ਸ਼੍ਰੋਮਣੀ ਕਮੇਟੀ ਵਲੋਂ ਮ੍ਰਿਤਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਇਸ ਸਬੰਧੀ ਅਗਲੇਰੀ ਕਾਰਵਾਈ ਵਿਚ ਰੁੱਝ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਲੁਧਿਆਣੇ ਦੇ ਇਕ ਵਿਅਕਤੀ ਵਲੋਂ ਸੁਖਮਨੀ ਸਾਹਿਬ ਦਾ ਗੁਟਕਾ ਵੀ ਸਰੋਵਰ ਵਿਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ, ਜਿਸ ਦੀ ਪੜਤਾਲ ਹਾਲੇ ਵੀ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ।

ਮਹਿਲ ਕਲਾਂ ਵਿਖੇ  ਗਰੀਨ ਬੀਟ ਗ੍ਰਾਸ ਦੀ ਹੋਈ ਸ਼ੁਰੂਆਤ  

ਨਾ ਮਾਤਰ ਕੀਮਤ ਤੇ ਪਿਲਾਈ ਜਾ ਰਹੀ ਹੈ ਬਿਨਾਂ ਭੇਦ-ਭਾਵ ਤੋਂ ਵੀਟ ਗ੍ਰਾਸ
ਸਰੀਰ ਦੀਆਂ ਸਾਰੀਆਂ  ਬਿਮਾਰੀਆਂ ਦਾ ਰਾਮਬਾਣ ਇਲਾਜ ਐ ਬੀਟ ਗ੍ਰਾਸ  

ਮਹਿਲ ਕਲਾਂ/ ਬਰਨਾਲਾ- 18 ਦਸੰਬਰ - ( ਗੁਰਸੇਵਕ ਸੋਹੀ  ) ਇਲਾਕਾ ਮਹਿਲ ਕਲਾਂ ਦੇ ਲੋਕਾਂ ਲਈ  ਗ੍ਰੀਨ ਬੀਟ ਗਰਾਸ ਜੂਸ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ । ਦਾਣਾ ਮੰਡੀ ਮਹਿਲਕਲਾਂ ਦੇ ਪਹਿਲੇ ਗੇਟ ਤੇ ਲੱਗੀ ਸਟਾਲ ਤੇ ਜਾਣਕਾਰੀ ਦਿੰਦਿਆਂ ਜਥੇਦਾਰ ਗੁਰਦੇਵ ਸਿੰਘ ਖ਼ਾਲਸਾ,  ਸਰਦਾਰ ਗੁਰਬਖਸ਼ ਸਿੰਘ ਅਤੇ ਬੰਤ ਸਿੰਘ ਪਿੰਡ ਮਹਿਲ ਖੁਰਦ ਨੇ  ਦੱਸਿਆ ਕਿ  ਅਸੀਂ ਇਹ ਸੇਵਾ 6 ਦਸੰਬਰ 2021 ਤੋਂ ਸ਼ੁਰੂ ਕੀਤੀ ਹੋਈ ਹੈ ਅਤੇ ਇਹ ਸੇਵਾ ਨਿਰੰਤਰ ਦੋ ਮਹੀਨੇ ਲਗਪਗ 5 ਫਰਵਰੀ 2022 ਤਕ ਚੱਲੇਗੀ । ਉਨ੍ਹਾਂ ਦੱਸਿਆ ਕਿ ਬੀਟ ਗਰਾਸ ਨੂੰ ਤਿਆਰ ਕਰਨ ਲਈ ਲੱਗਭੱਗ  2250 ਵਰਗ ਸਕੇਅਰ ਫੁੱਟ ਵਿੱਚ ਬਿਨਾਂ ਰੇਹ ਅਤੇ ਬਿਨਾਂ ਸਪਰੇਅ ਤੋਂ  ਆਪਣੇ ਹੱਥੀਂ ਕਣਕ ਬੀਜ ਕੇ ਤਿਆਰ ਕੀਤੀ ਗਈ ਹੈ । ਇਸ ਨੂੰ ਪਾਣੀ ਵੀ ਫੁਹਾਰੇ ਨਾਲ ਲਗਾਇਆ ਜਾਂਦਾ ਹੈ। ਬੱਚਿਆਂ ਵਾਂਗੂੰ ਇਸ ਦੀ ਸੰਭਾਲ ਕਰਨੀ ਪੈਂਦੀ ਹੈ । ਇਹ ਕਣਕ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਹੈ। ਇਸ ਨੂੰ ਕੱਟ ਕੇ ਜੂਸ ਤਿਆਰ ਕੀਤਾ ਜਾਂਦਾ ਹੈ। ਜਿੱਥੋਂ ਪਹਿਲੀ ਕਣਕ ਕੱਟੀ ਜਾਵੇ, ਉੱਥੇ ਦੁਬਾਰਾ ਫਿਰ ਕਣਕ ਨੂੰ ਬੀਜਿਆ ਜਾਂਦਾ ਹੈ, ਕਿਉਂਕਿ  15 ਤੋਂ 20 ਦਿਨਾਂ ਦੇ ਬਾਅਦ ਇਹ ਕਣਕ ਪੱਕ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਰੀਰ ਦੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ  ਲਈ ਇਕ ਰਾਮਬਾਣ ਦੀ ਤਰ੍ਹਾਂ ਹੈ। ਜਿਸ ਵਿੱਚ ਕੈਂਸਰ ਤੱਕ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੰਗਤਾਂ ਦੇ ਸਹਿਯੋਗ ਨਾਲ ਦੋ ਮਹੀਨੇ ਤੱਕ ਇਸ ਦਾ ਕੋਰਸ ਚੱਲੇਗਾ । ਜਿਹੜਾ ਵੀ ਕੋਈ ਭੈਣ, ਭਰਾ, ਬੱਚਾ, ਬੁੱਢਾ, ਤੰਦਰੁਸਤ ,ਬਿਮਾਰ  ਬੀਟ ਗ੍ਰਾਸ ਜੂਸ ਪੀਣਾ ਚਾਹੁੰਦਾ ਹੋਵੇ ,ਉਹ ਸਵੇਰੇ 8 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਦਾਣਾ ਮੰਡੀ ਦੇ ਪਹਿਲੇ ਗੇਟ ਤੇ ਆ ਕੇ ਪੀ ਸਕਦਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ ਮਹਿਲਕਲਾਂ ,ਗੁਰਤੇਜ ਸਿੰਘ ਸਹਿਜੜਾ,ਦਲਜੀਤ ਸਿੰਘ ਨਿਹਾਲੂਵਾਲ ਆਦਿ ਹਾਜ਼ਰ ਸਨ।

ਪੁਲਿਸ ਅੱਤਿਆਚਾਰ ਪੀੜ੍ਹਤ ਕੁਲਵੰਤ ਕੌਰ ਰਸੂਲਪੁਰ ਨਮਿਤ ਭੋਗ 19 ਦਸੰਬਰ

15 ਸਾਲ਼ ਜੂਝਦੀ ਰਹੀ ਪੁਲਿਸ ਜ਼ੁਲਮਾਂ ਦੇ ਖਿਲਾਫ਼ 

ਜਗਰਾਉਂ 18 ਦਸੰਬਰ ( ਜਸਮੇਲ ਗ਼ਾਲਿਬ ) ਸਾਲ 2004-05 ਵਿੱਚ  ਸਥਾਨਕ ਪੁਲਿਸ ਦੇ ਆਪੇ ਬਣੇ ਤੱਤਕਾਲੀ ਥਾਣਾ ਮੁਖੀ ਗਰਿੰਦਰ ਬੱਲ ਅਤੇ ਚੌੰਕੀ ਬੱਸ ਅੱਡਾ ਦੇ ਤੱਤਕਾਲੀ ਏ.ਅੈਸ.ਆਈ ਰਾਜਵੀਰ ਸਿੰਘ ਦੀ ਅਗਵਾਈ 'ਚ ਪੁਲਿਸ ਵਲੋਂ 14.07.2005 ਨੂੰ ਅੱਧੀ ਰਾਤ ਨੂੰ ਬਿਨਾਂ ਕਿਸੇ ਲੇਡੀ ਪੁਲਿਸ ਕਰਮਚਾਰੀ ਦੇ ਨੇੜਲੇ ਪਿੰਡ ਰਸੂਲਪੁਰ ਦੀਆਂ ਬੇਕਸੂਰ ਮਾਂ-ਧੀ ਨੂੰ ਘਰੋਂ ਚੁੱਕ ਕੇ ਥਾਣੇ 'ਚ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਅਤੇ ਪੁਲਿਸ ਕਰਮਚਾਰੀਆਂ ਨੇ ਸ਼ਰਾਬੀ ਹਾਲ਼ਤ ਵਿੱਚ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਇਸ ਨੌਜਵਾਨ ਧੀ ਕੁਲਵੰਤ ਕੌਰ ਅਤੇ ਮਾਤਾ ਸੁਰਿੰਦਰ ਕੌਰ ਨਾਲ ਅਲੱਗ-ਅਲੱਗ ਕਮਰਿਆਂ ਵਿੱਚ ਅਣ-ਮਨੁੱਖੀ ਵਤੀਰਾ ਕਰਦਿਆਂ ਤਸੀਹੇ ਦਿੱਤੇ ਸਨ। ਨਜ਼ਾਇਜ਼ ਹਿਰਾਸਤ ਦੋਰਾਨ ਸ਼ਰਾਬੀ ਹਾਲ਼ਤ 'ਚ ਲਗਾਏ ਕਰੰਟ ਕਾਰਨ ਕੁਲਵੰਤ ਕੌਰ ਹੋਲ਼ੀ-ਹੋਲ਼ੀ ਸਰੀਰਕ ਨਾੜਾ ਮਰਨ ਕਾਰਨ ਕੁੱਝ ਕੁ ਸਾਲਾਂ ਬਾਦ ਸਦਾ ਲਈ ਨਕਾਰਾ ਹੋ ਕੇ ਮੰਜੇ 'ਤੇ ਪਈ ਮੁੱਖ ਮੰਤਰੀ ਤੋਂ ਇਨਸਾਫ਼ ਜਾਂ ਮੌਤ ਮੰਗਦੀ -ਮੰਗਦੀ ਖੂਬਸੂਰਤ ਧੀ ਅੰਤ ਪਿੰਜ਼ਰ ਬਣ ਕੇ 10  ਦਸੰਬਰ 2021 ਨੂੰ ਦੁਨੀਆਂ ਛੱਡ ਗਈ ਪਰ ਜ਼ਿਉਂਦੇ ਜੀ ਇਨਸਾਫ਼ ਨਾ ਲੈ ਸਕੀ। ਸਥਾਨਕ ਪੁਲਿਸ ਨੇ ਮੌਤ ਤੋਂ ਬਾਦ ਤੱਤਕਾਲੀ ਥਾਣਾ ਮੁਖੀ ਹੁਣ ਡੀ.ਅੈਸ.ਪੀ. ਸਮੇਤ ਤਿੰਨ ਹੋਰਨਾਂ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 0342/2021 ਦਰਜ ਕੀਤਾ ਹੈ। ਪੁਲਿਸ ਅੱਤਿਆਚਾਰ ਖਿਲਾਫ਼ ਪੀੜ੍ਹਤ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀਆਂ ਜਨਤਕ ਜੱਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭੋਗ ਤੋਂ ਬਾਦ ਵੱਡਾ ਸੰਘਰਸ਼ ਵਿੱਢਣ ਅੈਲ਼ਾਨ ਪਹਿਲਾਂ ਹੀ ਕੀਤਾ ਹੋਇਆ ਹੈ। ਕੁਲਵੰਤ ਕੌਰ ਨਮਿਤ ਅੰਤਮ ਅਰਦਾਸ ਤੇ ਸ਼ਰਧਾਜ਼ਲੀ ਸਮਾਗਮ 19 ਦਸੰਬਰ ਗੁਰਦਵਾਰਾ ਬੁੰਗਾ ਸਾਹਿਬ ਨੇੜੇ ਰੇਲਵੇ ਫਾਟਕ ਕੱਚਾ ਮਲ਼ਕ ਰੋਡ ਜਗਰਾਉਂ ਵਿਖੇ ਠੀਕ 1.00 ਵਜੇ ਪਵੇਗਾ।

ਪੁਲਿਸ ਅੱਤਿਆਚਾਰ ਪੀੜ੍ਹਤ ਕੁਲਵੰਤ ਕੌਰ ਰਸੂਲਪੁਰ ਨਮਿਤ ਭੋਗ 19 ਦਸੰਬਰ

15 ਸਾਲ਼ ਜੂਝਦੀ ਰਹੀ ਪੁਲਿਸ ਜ਼ੁਲਮਾਂ ਦੇ ਖਿਲਾਫ਼ 

ਜਗਰਾਉਂ 18 ਦਸੰਬਰ ( ਜਸਮੇਲ ਗ਼ਾਲਿਬ ) ਸਾਲ 2004-05 ਵਿੱਚ  ਸਥਾਨਕ ਪੁਲਿਸ ਦੇ ਆਪੇ ਬਣੇ ਤੱਤਕਾਲੀ ਥਾਣਾ ਮੁਖੀ ਗਰਿੰਦਰ ਬੱਲ ਅਤੇ ਚੌੰਕੀ ਬੱਸ ਅੱਡਾ ਦੇ ਤੱਤਕਾਲੀ ਏ.ਅੈਸ.ਆਈ ਰਾਜਵੀਰ ਸਿੰਘ ਦੀ ਅਗਵਾਈ 'ਚ ਪੁਲਿਸ ਵਲੋਂ 14.07.2005 ਨੂੰ ਅੱਧੀ ਰਾਤ ਨੂੰ ਬਿਨਾਂ ਕਿਸੇ ਲੇਡੀ ਪੁਲਿਸ ਕਰਮਚਾਰੀ ਦੇ ਨੇੜਲੇ ਪਿੰਡ ਰਸੂਲਪੁਰ ਦੀਆਂ ਬੇਕਸੂਰ ਮਾਂ-ਧੀ ਨੂੰ ਘਰੋਂ ਚੁੱਕ ਕੇ ਥਾਣੇ 'ਚ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਅਤੇ ਪੁਲਿਸ ਕਰਮਚਾਰੀਆਂ ਨੇ ਸ਼ਰਾਬੀ ਹਾਲ਼ਤ ਵਿੱਚ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਇਸ ਨੌਜਵਾਨ ਧੀ ਕੁਲਵੰਤ ਕੌਰ ਅਤੇ ਮਾਤਾ ਸੁਰਿੰਦਰ ਕੌਰ ਨਾਲ ਅਲੱਗ-ਅਲੱਗ ਕਮਰਿਆਂ ਵਿੱਚ ਅਣ-ਮਨੁੱਖੀ ਵਤੀਰਾ ਕਰਦਿਆਂ ਤਸੀਹੇ ਦਿੱਤੇ ਸਨ। ਨਜ਼ਾਇਜ਼ ਹਿਰਾਸਤ ਦੋਰਾਨ ਸ਼ਰਾਬੀ ਹਾਲ਼ਤ 'ਚ ਲਗਾਏ ਕਰੰਟ ਕਾਰਨ ਕੁਲਵੰਤ ਕੌਰ ਹੋਲ਼ੀ-ਹੋਲ਼ੀ ਸਰੀਰਕ ਨਾੜਾ ਮਰਨ ਕਾਰਨ ਕੁੱਝ ਕੁ ਸਾਲਾਂ ਬਾਦ ਸਦਾ ਲਈ ਨਕਾਰਾ ਹੋ ਕੇ ਮੰਜੇ 'ਤੇ ਪਈ ਮੁੱਖ ਮੰਤਰੀ ਤੋਂ ਇਨਸਾਫ਼ ਜਾਂ ਮੌਤ ਮੰਗਦੀ -ਮੰਗਦੀ ਖੂਬਸੂਰਤ ਧੀ ਅੰਤ ਪਿੰਜ਼ਰ ਬਣ ਕੇ 10  ਦਸੰਬਰ 2021 ਨੂੰ ਦੁਨੀਆਂ ਛੱਡ ਗਈ ਪਰ ਜ਼ਿਉਂਦੇ ਜੀ ਇਨਸਾਫ਼ ਨਾ ਲੈ ਸਕੀ। ਸਥਾਨਕ ਪੁਲਿਸ ਨੇ ਮੌਤ ਤੋਂ ਬਾਦ ਤੱਤਕਾਲੀ ਥਾਣਾ ਮੁਖੀ ਹੁਣ ਡੀ.ਅੈਸ.ਪੀ. ਸਮੇਤ ਤਿੰਨ ਹੋਰਨਾਂ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 0342/2021 ਦਰਜ ਕੀਤਾ ਹੈ। ਪੁਲਿਸ ਅੱਤਿਆਚਾਰ ਖਿਲਾਫ਼ ਪੀੜ੍ਹਤ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀਆਂ ਜਨਤਕ ਜੱਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭੋਗ ਤੋਂ ਬਾਦ ਵੱਡਾ ਸੰਘਰਸ਼ ਵਿੱਢਣ ਅੈਲ਼ਾਨ ਪਹਿਲਾਂ ਹੀ ਕੀਤਾ ਹੋਇਆ ਹੈ। ਕੁਲਵੰਤ ਕੌਰ ਨਮਿਤ ਅੰਤਮ ਅਰਦਾਸ ਤੇ ਸ਼ਰਧਾਜ਼ਲੀ ਸਮਾਗਮ 19 ਦਸੰਬਰ ਗੁਰਦਵਾਰਾ ਬੁੰਗਾ ਸਾਹਿਬ ਨੇੜੇ ਰੇਲਵੇ ਫਾਟਕ ਕੱਚਾ ਮਲ਼ਕ ਰੋਡ ਜਗਰਾਉਂ ਵਿਖੇ ਠੀਕ 1.00 ਵਜੇ ਪਵੇਗਾ।