You are here

ਪੰਜਾਬ

ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਨੂੰ ਜ਼ਮਾਨਤ ਨਹੀਂ ਮਿਲ ਸਕੀ  

ਲੁਧਿਆਣਾ, 17 ਜਨਵਰੀ ( ਜਸਮੇਲ ਗ਼ਾਲਿਬ )  ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰਦਿਆਂ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ । ਇਸ ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਹੋਵੇਗੀ । ਚੋਣਾਂ ਦੇ ਇਸ ਨਾਜ਼ੁਕ ਸਮੇਂ ਉੱਪਰ ਵਿਧਾਇਕ ਬੈਸ ਦਾ ਕਾਨੂੰਨੀ ਪ੍ਰਕਿਰਿਆ ਚ ਉਲਝ ਜਾਣਾ ਮੰਦਭਾਗਾ  ।  

22 ਸਾਲਾਂ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ  - Video

ਪਿੰਡ ਕੋਕਰੀ ਕਲਾਂ ਦਾ ਨੌਜਵਾਨ ਜੋ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਜਿਸ ਨੂੰ ਉਸ ਦੇ ਸਾਥੀਆਂ ਹੀ ਮਾਰ ਮੁਕਾਇਆ  

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ  

Facebook Video Link ; https://fb.watch/aBuDHT5dDr/

ਸਿੱਧਵਾਂ ਬੇਟ ਅੰਦਰ ਦੁਕਾਨ ਅੰਦਰ ਵੜ ਕੇ ਪਿਸਤੌਲ ਦੀ ਨੋਕ ਤੇ ਚੋਰਾਂ ਨੇ ਕੀਤੀ ਲੁੱਟ - Video

 ਇਕ ਹੋਰ ਘਟਨਾ ਛੋਟੇ ਹਾਥੀ ਦੇ ਡਰਾੲੀਵਰ ਨੂੰ ਸ਼ਰ੍ਹੇਆਮ ਬਜ਼ਾਰ ਦੇ ਵਿੱਚ ਲੁੱਟ ਲਿਆ, ਬਾਜ਼ਾਰ ਦੇ ਲੋਕਾਂ ਨੇ ਇਹ ਨਜ਼ਾਰਾ ਆਪਣੇ ਅੱਖੀਂ ਖੜ੍ਹ ਕੇ ਦੇਖਿਆ , ਤੁਸੀਂ ਵੀ ਦੇਖ ਲਵੋ , ਚੋਰੀ ਦੀਆਂ ਵਾਰਦਾਤਾਂ ਨੇ ਇਲਾਕੇ ਦੇ ਅੰਦਰ ਪਾਇਆ ਦਹਿਸ਼ਤ , ਦੋਵੇਂ ਘਟਨਾਵਾਂ ਸੀਸੀਟੀਵੀ ਕੈਮਰੇ ਉਪਰ ਕੈਦ - ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ

Facebook Video Link ; https://fb.watch/aBuckq1yyl/

ਹੁਣੇ ਹੁਣੇ ਹਥਿਆਰਾਂ ਦੀ ਨੋਕ ਤੇ ਲੁੱਟ 4 ਲੱਖ ਰੁਪਏ ਦੇਖੋ ਸੀ.ਸੀ.ਟੀ.ਵੀ ਕੈਮਰੇ ਦੀ ਵੀਡੀਓ- Video

ਪੰਜਾਬ ਅੰਦਰ ਆਏ ਦਿਨ ਹੋ ਰਹੀਆਂ ਲੁੱਟਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਦੀਆਂ ਹਨ

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ

Facebook Video Link ; https://fb.watch/aBta9grrmr/

ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਧੀਆਂ ਦੀ  ਲੋਹੜੀ ਮਨਾਈ  

ਗਇਕ ਪਾਲੀ ਦੇਤਵਾਲੀਆ ਨੇ ਲੋਕ ਗੀਤ ਨਾਲ ਦਰਸਕਾਂ ਦੀ ਅੱਖਾਂ ਚੋ ਨਿਕਲੇ ਹੰਝੂ

ਮਹਿਲ ਕਲਾਂ /ਬਰਨਾਲਾ 17 ਜਨਵਰੀ ( ਗੁਰਸੇਵਕ ਸਿੰਘ ਸੋਹੀ ) ਕਸਬਾ ਮਹਿਲ ਕਲਾਂ ਵਿਖੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਧੀਆਂ ਦੀ ਤੀਜੀ ਲੋਹੜੀ ਮਨਾਈ ਗਈ। ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਧੀਆਂ ਨੂੰ ਲੋਹੜੀ ਦੇ ਰੂਪ ਵਿੱਚ ਪਿਆਰ ਤੇ ਵਧਾਈ ਦਿੱਤੀ ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪੁੱਜੇ ਡੀ ਐੱਸ ਪੀ ਮਹਿਲ ਕਲਾਂ ਨੇ ਵੀ ਧੀਆਂ ਨੂੰ ਪਿਆਰ ਸਤਿਕਾਰ ਦਿੱਤਾ । ਉਨ੍ਹਾਂ ਕਿਹਾ ਕਿ ਸਾਨੂੰ ਪੁਤਰਾਂ ਦੇ ਪਿਆਰ ਵਿੱਚ ਧੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਧੀਆਂ ਪੁੱਤਰਾਂ ਤੋਂ ਵੀ ਵੱਧ ਪਿਆਰ ਲੈਂਦੀਆਂ ਹਨ । ਇਸ ਮੌਕੇ ਹੋਰ ਵੀ ਸਮਾਜ ਸੇਵਆ ਨੇ ਧੀਆਂ ਦੀ ਲੋਹੜੀ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।  ਇਸ ਸੋਸਾਇਟੀ ਵੱਲੋਂ ਧੀਆਂ ਨੂੰ ਚਾਂਦੀ ਦੇ ਕੜੇ ਅਤੇ ਗਰਮ ਕੰਬਲ ਵੀ ਦਿੱਤੇ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਲੋਕ ਗਾਇਕ ਪਾਲ਼ੀ ਦੇਤਵਾਲੀਆ ਨੇ ਲੋਕ ਗੀਤ ਗਾ
ਕੇ ਦਰਸਕਾਂ ਦੀਆਂ ਅੱਖਾਂ ਵਿਚੋਂ ਹੂੰਝੂ ਨਿਕਲਣ ਲਈ ਮਜਬੂਰ ਕੀਤਾ। ਇਸ ਮੌਕੇ ਗਾਇਕ ਬਲਵੀਰ ਚੋਟੀਆਂ ਤੇ ਜਸਮੀਨ ਚੋਟੀਆਂ, ਜੱਸੀ ਕੌਰ ਨੇ ਵੀ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਸਮਾਗਮ ਵਿਚ ਮੁੱਖ ਪ੍ਰਬੰਧਕ ਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਧੀਆਂ ਦੀ ਲੋਹੜੀ ਤੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਧੀਆਂ ਪ੍ਰਤੀ ਮਾਪਿਆਂ ਨੂੰ ਪਿਆਰ ਕਰਨ ਸਬੰਧੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਪ੍ਰੈੱਸ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਨੇ ਇਸ ਇਸ ਮਹਾਨ ਕਾਰਜ ਵਿੱਚ ਸ਼ਿਰਕਤ ਕੀਤੀ। ਜਿੰਨਾ ਵਿੱਚ ਪ੍ਰੈਸ ਕਲੱਬ ਮਹਿਲ ਕਲਾਂ ,ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ,ਅਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ, ਬਰਨਾਲਾ ਜਨਰਲਿਸਟ ਐਸੋਸੀਏਸ਼ਨ ਤੋਂ ਵੀ ਸਮੁੱਚੀ ਪ੍ਰੈਸ ਟੀਮ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਮਾਜ ਸੇਵੀ ਰਮਨਦੀਪ ਕੌਰ ਮਰਖਈ, ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਇਸ ਮਹਾਨ ਕਾਰਜ ਦੀ ਸਰਾਹਨਾ ਕੀਤੀ ਅਤੇ ਨੰਨੀਆਂ ਧੀਆਂ ਨੂੰ ਪਿਆਰ ਦਿੱਤਾ। ਹਾਜਰ ਪਤਵੰਤਿਆਂ ਅਤੇ ਵੱਖ ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸੁਸਾਇਟੀ ਅਹੁਦੇਦਾਰਾਂ ਪਰਮਿੰਦਰ ਸਿੰਘ ਹਮੀਦੀ, ਫਿਰੋਜ ਖਾਨ, ਹਰਜੀਤ ਸਿੰਘ ਹੈਰੀ ਰਵਿੰਦਰ ਸਿੰਘ ਰੰਮੀ ਸੋਡਾ ਸੁਰਿੰਦਰ ਕੋਮਲ ,ਬਲਜਿੰਦਰ ਕੌਰ ਮਾਂਗੇਵਾਲ,ਜਗਜੀਤ ਸਿੰਘ ਮਾਹਲ,  ਡਾ ਜਰਨੈਲ ਸਿੰਘ ਸੋਨੀ  ,ਹਰਪ੍ਰੀਤ ਕੌਰ ਬਮਰਾਹ,ਗੁਰਸੇਵਕ ਸਿੰਘ ਸਹੋਤਾ,ਰਜਿੰਦਰ ਸਿੰਘ ਜਿੰਦਲ (ਜਿੰਦਲ ਇੰਟਰਪ੍ਰਾਈਜ਼ਿਜ਼ ਵਾਲੇ)  ਨੇ ਯਾਦਗਾਰੀ  ਚਿੰਨ੍ਹ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਟਿੱਬਾ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ,ਅਕਾਲੀ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਰਿੰਕਾ ਕੁਤਬਾ-ਬਾਹਮਣੀਆਂ, ਸਰਪੰਚ ਜਸਵਿੰਦਰ ਸਿੰਘ ਮਾਂਗਟ, ਪ੍ਰਧਾਨ ਪੱਤਰਕਾਰ ਰਜਿੰਦਰ ਸਿੰਘ ਬਰਾੜ,ਮਨੋਜ ਸਰਮਾ,ਅਮਨਦੀਪ ਸਿੰਘ ਭੋਤਨਾ, ਬਲਰਾਮ ਸਿੰਘ ਚੱਠਾ, ਅਵਤਾਰ ਸਿੰਘ ਚੱਠਾ,ਅਵਤਾਰ ਸਿੰਘ ਅਣਖੀ,ਡਾ ਮਿੱਠੂ ਮੁਹੰਮਦ, ਪ੍ਰੇਮ ਕੁਮਾਰ ਪਾਸੀ,ਜਗਜੀਤ ਸਿੰਘ ਕੁਤਬਾ,ਮਨਜੀਤ ਸਿੰਘ ਮਿੱਠੇਵਾਲ,ਸੋਨੀ ਮਾਂਗੇਵਾਲ,ਗੁਰਸੇਵਕ ਸਿੰਘ ਸੋਹੀ,ਬਲਵੰਤ ਸਿੰਘ ਚੁਹਾਣਕੇ, ਜਗਰਾਜ ਸਿੰਘ ਮੂੰਮ, ਰਮਨਦੀਪ ਸਿੰਘ ਠੁੱਲੀਵਾਲ,ਪ੍ਰਦੀਪ ਸਿੰਘ ਲੋਹਗੜ,ਸਮਾਜ ਸੇਵੀ ਸਰਬਜੀਤ ਸਿੰਘ ਸੰਭੁੂ, ਹੈਰੀ ਮਾਂਗਟ,ਜੀਤ ਕੌਰ ਦਹੀਆ ਮਾਨਸਾ,ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ਮਹਿਲ ਕਲਾਂ,ਪੰਚ ਬਲਜੀਤ ਸਿੰਘ ਵਜੀਦਕੇ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਤੇ ਮੋਹਤਬਰ ਆਗੂ ਹਾਜ਼ਰ ਸਨ।ਇਸ ਸਮੇਂ ਸਟੇਜ ਦੀ  ਕਾਰਵਾਈ ਉੱਘੇ ਪੱਤਰਕਾਰ ਤੇ ਲੇਖਕ ਹਰਪਾਲ ਸਿੰਘ ਪਾਲੀ ਵਜੀਦਕੇ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।

ਪੰਜਾਬ ਵੋਟਾਂ ਦੀ ਤਰੀਕ ਤਬਦੀਲੀ , ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ, 17 ਜਨਵਰੀ - ਪੰਜਾਬ ਵਿਚ ਵੋਟਾਂ ਦੀ ਤਰੀਕ ਬਦਲ ਗਈ ਹੈ । ਹੁਣ ਵੋਟਾਂ 14 ਨੂੰ ਨਹੀਂ  20 ਫਰਵਰੀ ਨੂੰ ਪੈਣਗੀਆਂ । ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ । ਭਾਰਤ ਚੋਣ ਕਮਿਸ਼ਨ ਵਲੋਂ ਇਹ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਣਗੇ । ਉੱਥੇ ਹੀ 1 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੈ । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੱਲ੍ਹ ਚੋਣ ਕਮਿਸ਼ਨਰ ਵੱਲੋਂ 22 ਜਨਵਰੀ ਤੱਕ ਚੋਣ ਜਲਸਿਆਂ ਸੂਬੇ ਚ ਰੈਲੀਆਂ ਤੇ ਰੋਡ ਸ਼ੋਆਂ ਤੇ ਵੀ ਪਾਬੰਦੀ ਲਾਈ ਹੈ । 

 

 

ਨਸੇ ਦੇ ਆਦੀ ਦੋਸਤਾ ਨੇ ਹੀ ਕੀਤਾ ਬੇਰਹਿਮੀ ਨਾਲ 22 ਸਾਲਾ ਦੋਸਤ ਦਾ ਕਤਲ

ਮੋਗਾ/ਅਜੀਤਵਾਲ, 16 ਜਨਵਰੀ (ਰੱਤੀ) ਪਿੰਡ ਕੋਕਰੀ ਕਲਾਂ ਦੇ ਫੋਟੋਗਰਾਫਰ 22 ਸਾਲਾ ਪਰਵਿੰਦਰ ਸਿੰਘ ਨੂੰ ਨਸੇ ਦੇ ਆਦੀ 2 ਦੋਸਤਾ ਵੱਲੋ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਅਜੀਤਵਾਲ ਦੇ ਥਾਣਾ ਮੁੱਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਕਰੀ ਕਲਾਂ ਦੀ ਰਹਿਣ ਵਾਲੀ ਕਿਰਨਪਾਲ ਕੌਰ ਨੇ 13 ਜਨਵਰੀ ਨੂੰ ਸਵੇਰੇ ਪੁਲੀਸ ਨੂੰ ਸ਼ਿਕਾਇਤ ਕਰਕੇ ਇਹ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ 22 ਸਾਲਾ ਪਰਵਿੰਦਰ ਸਿੰਘ ਪਿੰਡ ਹੀ ਫੋਟੋ ਸਟੂਡੀਓ ਦਾ ਕੰਮ ਕਰਦਾ ਹੈ 12 ਜਨਵਰੀ ਦੀ ਸਵੇਰ ਨੂੰ 10 ਵਜੇ ਪਿੰਡ ਤਲਵੰਡੀ ਮੱਲੀਆਂ ਦੇ ਉਹਦੇ ਦੋਸਤ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਤੇ ਲਾਲ ਸਿੰਘ ਲਾਲੂ ਉਨ੍ਹਾਂ ਦੇ ਘਰ ਆਏ ਅਤੇ ਕੋਕਰੀ ਜਲਾਲਾਬਾਦ ਰੋਡ ਤੇ ਪੀਰ ਦੀ ਦਰਗਾਹ ਤੇ ਫੋਟੋ ਕਰਵਾਉਣ ਦੀ ਗੱਲ ਕਰਕੇ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਚਲੇ ਗਏ।ਜਦੋਂ ਦੇਰ ਸ਼ਾਮ ਤੱਕ ਪਰਵਿੰਦਰ ਸਿੰਘ ਘਰ ਨਹੀਂ ਆਇਆ ਤਾਂ ਅਸੀਂ ਆਪਣੇ ਤੌਰ ਤੇ ਉਸ ਦੀ ਭਾਲ ਕਰਨ ਲੱਗੇ ਤੇ ਜਿਨ੍ਹਾਂ ਦੋਸਤਾਂ ਨਾਲ ਉਹ ਗਿਆ ਸੀ ਉਨ੍ਹਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਲੱਗੇ ਪਰ ਕੁਝ ਪਤਾ ਨਹੀਂ ਲੱਗਿਆ ਅਖੀਰ 13 ਜਨਵਰੀ ਨੂੰ ਅਸੀਂ ਪੁਲੀਸ ਨੂੰ ਲਿਖਤ ਸ਼ਿਕਾਇਤ ਕੀਤੀ ਤੇ ਪੁਲਸਿ ਨੇ ਪਰਵਿੰਦਰ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ।ਜਦ ਪੁਲੀਸ ਨੇ ਸਖ਼ਤੀ ਨਾਲ ਗੁਰਪ੍ਰੀਤ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਮਹੀਨਾ ਪਹਿਲੇ ਉਹਦੇ ਛੋਟੇ ਭਰਾ ਦਾ ਵਿਆਹ ਸੀ ਅਤੇ ਉਸ ਨੇ ਆਪਣੇ ਦੋਸਤ ਪਰਵਿੰਦਰ ਸਿੰਘ ਨੂੰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਵਾਉਣ ਲਈ ਬੁੱਕ ਕੀਤਾ ਸੀ ਪਰ ਉਹਦੇ ਪਿਤਾ ਨੇ ਬਲਵਿੰਦਰ ਸਿੰਘ ਤੋਂ ਫੋਟੋਗ੍ਰਾਫੀ ਕਰਵਾਉਣ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਪਰਵਿੰਦਰ ਸਿੰਘ ਦਾ ਪਿਤਾ ਸੁਖਜਿੰਦਰ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ।ਇਸ ਗੱਲ ਤੋਂ ਗੁੱਸੇ ਵਿੱਚ ਆਏ ਪਰਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਦੇ ਪਿਤਾ ਦੇ ਸੰਬੰਧ ਵਿਚ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਆਪਣੇ ਦੋਸਤ ਲਾਲ ਸਿੰਘ ਦੀ ਸਹਾਇਤਾ ਨਾਲ ਯੋਜਨਾ ਬਣਾ ਕੇ 12 ਜਨਵਰੀ ਨੂੰ ਪਲਵਿੰਦਰ ਸਿੰਘ ਨੂੰ ਦਰਗਾਹ ਤੇ ਫੋਟੋਗ੍ਰਾਫੀ ਕਰਵਾਉਣ ਦਾ ਬਹਾਨਾ ਬਣਾ ਕੇ ਨਾਲ ਲੈ ਗਏ ਤੇ ਤਲਵਾਰ ਨਾਲ ਬੁਰੀ ਤਰ੍ਹਾਂ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਕੋਕਰੀ ਕਲਾਂ ਜਲਾਲਾਬਾਦ ਰੋਡ ਸੂਏ ਦੇ ਵਿਚ ਸੁੱਟ ਦਿੱਤੀ ਪੁਲੀਸ ਨੇ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ਤੇ ਪਰਵਿੰਦਰ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ।ਥਾਣਾ ਮੁਖੀ ਅਜੀਤਵਾਲ ਇੰਸਪੈਕਟਰ ਦਲਜੀਤ ਸਿੰਘ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਦੂਜੇ ਪਾਸੇ ਅੱਜ ਇਸ ਨੌਜਵਾਨ ਦੇ ਦਿਨ ਦਿਹਾੜੇ ਹੋਏ ਕਤਲ ਕਾਂਡ ਦੀ ਪੈਰਵੀ ਕਰਨ ਅਤੇ ਇਨਸਾਫ਼ ਲੈਣ ਲਈ ਪਿੰਡ ਦੇ ਸਾਝੇ ਇਕੱਠ ਵਿੱਚ 10 ਮੈਂਬਰੀ ਐਕਸ਼ਨ ਕਮੇਟੀ ਕਾਇਮ ਕੀਤੀ ਗਈ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਬੋਧਨ ਕੀਤਾ ਤੇ ਘਟਨਾ ਨੂੰ ਮੰਦਭਾਗਾ ਕਿਹਾ ਅਤੇ ਇਸ ਕਤਲ ਦਾ ਖੁਰਾ ਖੋਜ ਲੱਭਣ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਕਰਾਉਣ ਲਈ ਸ਼ੰਘਰਸ਼ ਦੇ ਰਾਹ ਪੈਣ ਲਈ ਕਿਹਾ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਐਕਸ਼ਨ ਕਮੇਟੀ ਨੇ ਕਾਤਲਾਂ ਦੀ ਤੇ ਕਤਲ ਦੇ ਮੁਕੱਦਮੇ ਦਰਜ ਅਤੇ ਗ੍ਰਿਫਤਾਰ ਕਰਨ ਅਤੇ ਨਸ਼ਾ ਤਸ਼ਕਰਾਂ ਦੇ ਗਰੋਹ ਦਾ ਪਰਦਾਫਾਸ਼ ਕਰਨ ਤਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਇਸ ਮੌਕੇ ਐਕਸ਼ਨ ਕਮੇਟੀ ਮੈਂਬਰ ਗੁਰਜੰਟ ਸਿੰਘ 2, ਹੰਸਾ ਸਿੰਘ ਮਜ਼ਦੂਰ ਆਗੂ, ਮਨਦੀਪ ਸਿੰਘ, ਗੁਰਮੀਤ ਕੌਰ 2, ਸ਼ਿੰਦਰ ਕੌਰ 2, ਗੁਰਪ੍ਰੀਤ ਸਿੰਘ ਗੋਰਾ, ਸੁੱਖਦੇਵ ਸਿੰਘ ਸੁੱਖਾ, ਭੁਪਿੰਦਰ ਸਿੰਘ ਭਿੰਦਾ ਅਤੇ ਗੁਰਸੇਵਕ ਸਿੰਘ ਤੋਂ ਇਲਾਵਾ ਸੈਕੜੇ ਪਿੰਡ ਵਾਸੀ ਹਾਜ਼ਰ ਸਨ
ਪਿੰਡ ਕੋਕਰੀ ਕਲ਼ਾਂ ਵਿਖੇ ਸੁਖਦੇਵ ਸਿੰਘ ਕੋਕਰੀ ਪਿੰਡ ਵਾਸੀਆਂ ਨੰ ਸੰਬੋਧਨ ਕਰਦੇ ਹੋਏ 

ਡਾ ਸੁਖਵਿੰਦਰ ਸਿੰਘ ਬਾਪਲਾ ਬਣੇ ਸਰਬਸੰਮਤੀ ਨਾਲ ਤੀਜੀ ਵਾਰ ਵਿੱਤ ਸਕੱਤਰ

ਡਾ ਸੁਰਜੀਤ ਸਿੰਘ ਛਾਪਾ ਚੁਣੇ ਗਏ ਸਰਬ ਸੰਮਤੀ ਨਾਲ ਬਲਾਕ ਪ੍ਰਧਾਨ 
ਡਾ ਬਲਿਹਾਰ ਸਿੰਘ ਬਣੇ ਬਲਾਕ ਸਰਪ੍ਰਸਤ

ਮਹਿਲ ਕਲਾਂ /ਬਰਨਾਲਾ 16 ਜਨਵਰੀ ( ਗੁਰਸੇਵਕ ਸੋਹੀ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਪੰਜਾਬ  ਡਾ ਮਿੱਠੂ ਮੁਹੰਮਦ ਨੇ ਸ਼ਮੂਲੀਅਤ ਕੀਤੀ ।ਪ੍ਰਧਾਨ ਡਾ ਬਲਿਹਾਰ ਸਿੰਘ ਨੇ ਪ੍ਰਧਾਨਗੀ ਰਿਪੋਰਟ ਪੇਸ਼ ਕੀਤੀ ਜਿਸ ਨੂੰ  ਸਰਬਸੰਮਤੀ ਨਾਲ ਸਾਰੇ ਮੈਂਬਰਾਂ ਨੇ ਪਾਸ ਕੀਤਾ। ਸੈਕਟਰੀ ਡਾ ਸੁਰਜੀਤ ਸਿੰਘ ਛਾਪਾ ਨੇ ਸੈਕਟਰੀ ਰਿਪੋਰਟ ਪੇਸ਼ ਕੀਤੀ। ਜਿਸ ਤੇ ਉਸਾਰੂ ਬਹਿਸ ਕਰਨ ਉਪਰੰਤ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਨੇ ਸਾਲਾਨਾ ਲੇਖਾ ਜੋਖਾ ਪਡ਼੍ਹ ਕੇ ਸੁਣਾਇਆ। ਜਿਸ ਨੂੰ ਸਰਬਸੰਮਤੀ ਨਾਲ ਮੈਂਬਰਾਂ ਨੇ ਪਾਸ ਕੀਤਾ ।ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ ਨੇ ਬਲਾਕ ਮਹਿਲ ਕਲਾਂ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਸੂਬਾ ਕਮੇਟੀ ਦੀਆਂ ਪ੍ਰਾਪਤੀਆਂ ਅਤੇ ਕੀਤੇ ਗਏ ਸੰਘਰਸ਼ਾਂ ਸਬੰਧੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸੇ ਦੌਰਾਨ 2 ਵਜੇ ਪੁਰਾਣੀ  ਕਮੇਟੀ ਭੰਗ ਕੀਤੀ ਗਈ ਅਤੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਡਾ ਬਲਿਹਾਰ ਸਿੰਘ ਨੇ ਆਪਣੇ ਪ੍ਰਧਾਨਗੀ ਪਦ ਤੋਂ ਅਸਤੀਫਾ ਦਿੰਦਿਆਂ ਆਪਣੀ ਜਗ੍ਹਾ ਤੇ ਡਾ ਸੁਰਜੀਤ ਸਿੰਘ ਛਾਪਾ ਨੂੰ ਪ੍ਰਧਾਨ ਐਲਾਨਿਆ। ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਨੂੰ ਬਲਾਕ ਮਹਿਲ ਕਲਾਂ ਦਾ ਸਰਪ੍ਰਸਤ ਥਾਪਿਆ ।ਇਸੇ ਦੌਰਾਨ ਡਾਕਟਰ ਕੇਸਰ ਖਾਨ ਮਾਂਗੇਵਾਲ ਨੂੰ ਜ਼ਿਲ੍ਹਾ ਪ੍ਰਧਾਨ ,ਡਾ ਜਗਜੀਤ ਸਿੰਘ ਖਾਲਸਾ ਨੂੰ ਬਲਾਕ ਚੇਅਰਮੈਨ , ਡਾਕਟਰ ਸੁਖਵਿੰਦਰ ਸਿੰਘ ਠੁੱਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਡਾ ਨਾਹਰ ਸਿੰਘ ਨੂੰ ਮੀਤ ਪ੍ਰਧਾਨ, ਡਾ ਸੁਬੇਗ ਮੁਹੰਮਦ ਨੂੰ ਮੀਤ ਪ੍ਰਧਾਨ, ਡਾ ਪਰਮਿੰਦਰ ਕੁਮਾਰ ਨਿਹਾਲੂਵਾਲ ਨੂੰ ਜਨਰਲ ਸਕੱਤਰ, ਡਾ ਗੁਰਭਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ , ਡਾ ਸੁਖਵਿੰਦਰ ਸਿੰਘ ਬਾਪਲਾ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ  ਵਿੱਤ ਸਕੱਤਰ  ਚੁਣਿਆ ਗਿਆ। ਇਸੇ ਦੌਰਾਨ ਏਰੀਆ ਕਮਾਂਡਰ ਡਾ ਪਰਮੇਸ਼ਵਰ ਸਿੰਘ ਬਰਨਾਲਾ, ਡਾ ਸੁਖਪਾਲ ਸਿੰਘ ਛੀਨੀਵਾਲ ,ਬਲਦੇਵ ਸਿੰਘ ਲੋਹਗੜ, ਮੁਕੁਲ ਸ਼ਰਮਾ ਮਨਾਲ  ਆਦਿ ਚੁਣੇ ਗਏ ।ਇਸੇ ਦੌਰਾਨ ਸਰਬਸੰਮਤੀ ਨਾਲ ਸੀਮਾ ਰਾਣੀ ਸੰਘੇੜਾ ਨੂੰ ਸਰਬਸੰਮਤੀ ਨਾਲ ਇਸਤਰੀ ਵਿੰਗ ਦੀ ਪ੍ਰਧਾਨ ਚੁਣਿਆ ਗਿਆ ।

ਪਿੰਡ ਕੁਤਬਾ ਵਿਖੇ ਗੁਰੂ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਨਗਰ ਕੀਰਤਨ

ਮਹਿਲ ਕਲਾਂ /ਬਰਨਾਲਾ 16 ਜਨਵਰੀ (ਗੁਰਸੇਵਕ ਸੋਹੀ )- ਪਿੰਡ ਕੁਤਬਾ ਵਿਖੇ ਪੁਰਾਣਾ ਸ਼ਹੀਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ  ਸਜਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦਾ ਪਿੰਡ ਅੰਦਰ ਵੱਖ ਵੱਖ ਪੜ੍ਹਾਵਾਂ ਉੱਪਰ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਾਗੀ ਗੁਰਦੀਪ ਸਿੰਘ ਦੇ ਜਥੇ ਵੱਲੋਂ ਆਪਣੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ,ਮੀਤ ਪ੍ਰਧਾਨ ਹਾਕਮ ਸਿੰਘ ,ਖਜ਼ਾਨਚੀ ਗੁਰਮੀਤ ਸਿੰਘ, ਸੈਕਟਰੀ ਮਾਸਟਰ ਕਰਨੈਲ ਸਿੰਘ, ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਦੇ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਕੌਮ ਲਈ ਜਬਰ ਜ਼ੁਲਮ ਦਾ ਟਾਕਰਾ ਕਰਦਿਆਂ ਸਮੁੱਚੇ ਪਰਿਵਾਰ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੀ ਰਾਖੀ ਕੀਤੀ । ਅੱਜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਵਧੇਰੇ ਅੰਮ੍ਰਿਤਪਾਨ ਕਰਕੇ ਸਿੱਖੀ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਵੱਖ ਵੱਖ ਪੜ੍ਹਾਵਾਂ ਪਰ ਸੰਗਤਾਂ ਲਈ ਚਾਹ, ਪਕੌੜਿਆਂ ਆਦਿ ਦੇ ਲੰਗਰ ਲਗਾਏ  ਗਏ । ਇਸ ਮੌਕੇ ਕਮੇਟੀ ਮੈਂਬਰ ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਮੁਕੰਦ ਸਿੰਘ, ਹਰਜੀਤ ਸਿੰਘ ਤੋ ਇਲਾਵਾ ਹੋਰ ਸੰਗਤਾਂ ਵੱਡੀ  ਗਿਣਤੀ ਚ ਹਾਜ਼ਰ ਸਨ   ।

ਬੱਚੇ ਜੁਝਾਰ ਸਿੰਘ ਦੀ ਲੋਹੜੀ ਦੀ ਖੁਸ਼ੀ ਮੌਕੇ ਕਰਵਾਇਆ ਗਿਆ ਗੁਰਮਤਿ ਸਮਾਗਮ

  ਬਰਨਾਲਾ/ਮਹਿਲ ਕਲਾਂ 16 ਜਨਵਰੀ  (ਗੁਰਸੇਵਕ ਸੋਹੀ )-ਕੈਨੇਡਾ ਵਿੱਚ ਵੱਸਦੇ ਸਿੱਖ ਨੌਜਵਾਨ ਨਵਪ੍ਰੀਤ ਸਿੰਘ ਨੇ ਜਿੱਥੇ ਸਿੱਖੀ ਸਰੂਪ ਨੂੰ ਸੰਭਾਲਿਆ ਹੋਇਆ ਹੈ,ਉੱਥੇ ਉਹਨਾਂ ਲੋਹੜੀ ਮੌਕੇ ਬਾਹਰੋ ਆ ਕੇ ਆਪਣੇ ਪੁੱਤਰ ਜੁਝਾਰ ਸਿੰਘ ਦੀ ਲੋਹੜੀ ਦੀ ਖੁਸ਼ੀ ਮਨਾਉਦਿਆ ਗੁਰਦੁਆਰਾ ਸਿੰਘ ਸਭਾ ਕਰਮਗੜ੍ਹ ਵਿਖੇ ਇਕ ਵਿਸੇਸ਼ ਗੁਰਮਤਿ ਸਮਾਗਮ ਕਰਵਾਇਆ।ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਸੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿੱਥੇ ਵੱਖ-ਵੱਖ ਰਾਗੀ ਜੱਥਿਆਂ ਤੇ ਕਥਾ-ਵਾਚਕਾਂ ਵਲੋ ਗੁਰਮਤਿ ਦੀਆਂ ਵਿਚਾਰਾਂ ਪੇਸ਼ ਕੀਤੀਆਂ ਗਈਆਂ। ਉੱਥੇ ਭਾਈ ਹਰਜਿੰਦਰ ਸਿੰਘ ਮਾਝੀ ਵੱਲੋ ਕਥਾ ਕਰਨ ਤੋਂ ਬਾਅਦ ਵਿਸੇਸ ਤੌਰ ਤੇ ਪਹੁੰਚੇ ਭਾਈ ਬਲਦੇਵ ਸਿੰਘ ਵਡਾਲਾ ਰਾਗੀ ਅੰਮ੍ਰਿਤਸਰ ਨੇ ਗੁਰਮਤਿ ਇਤਿਹਾਸ ਤੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੇ ਢਿੱਲੋੰ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ। ਸ੍ਰ. ਸੁਖਵੀਰ ਸਿੰਘ ਢਿੱਲਵ ਨੇ ਇਸ ਮੌਕੇ ਆਈ ਸੰਗਤ ਨੂੰ ਜੀ ਆਇਆਂ ਆਖਦਿਆ ਉਹਨਾ ਦਾ ਧੰਨਵਾਦ ਕੀਤਾ। ਭਾਈ ਵਡਾਲਾ ਨੇ ਵਿਚਾਰਾ ਕਰਦਿਆਂ ਕਿਹਾ ਕਿ ਸਮੇਂ ਦੀ ਤ੍ਰਾਸਦੀ ਹੈ ਕਿ ਅਸੀਂ ਆਪਣੇ ਨਿੱਜੀ ਮਨੋਰਥਾਂ ਕਰਕੇ ਆਪਣੇ ਗੁਰੂ ਤੇ ਆਪਣੀ ਵਿਰਾਸਤ ਤੋਂ ਵਾਂਝੇ ਹੋ ਗਏ ਹਾਂ।ਇਸ ਕਰਕੇ ਸਾਡਾ ਭਵਿੱਖ ਅਸੁਰੱਖਿਅਤ ਹੈ। ਲੋਡ਼ ਹੈ ਗੁਰ ਇਤਿਹਾਸ ਨੂੰ ਆਪਣੇ ਬੱਚਿਆ ਤੱਕ ਪਹੁੰਚਾਉਣ ਦੀ,ਤਾਂ ਜੋ ਬੱਚੇ ਸਿੱਖੀ ਦੀਆ ਜੜ੍ਹਾਂ ਨਾਲ ਜੁੜੇ ਰਹਿਣ।ਅਰਥਾਤ ਸਾਨੂੰ ਆਪਣੇ ਗੁਰੂ ਨਾਲ ਜੁੜੇ ਰਹਿਣਾ ਚਾਹੀਦਾ ਹੈ।ਅੱਜ ਤੁਹਾਡੇ ਇਲਾਕੇ ਦੇ ਬੱਚੇ ਨੇ ਵਿਦੇਸ਼ਾਂ ਵਿੱਚ ਵਸਦਿਆ ਵੀ ਸਿੱਖੀ ਸਰੂਪ ਨੂੰ ਸੰਭਾਲਿਆ ਹੋਇਆ ਹੈ ਤੇ ਸਾਰਾ ਪਰਿਵਾਰ ਗੁਰੂ ਦੀ ਸਿੱਖਿਆ ਤੇ ਚਲਦਿਆਂ ਗੁਰੂ ਨਾਲ ਜੁੜਿਆ ਹੋਇਆ ਹੈ। ਵਿਦੇਸ਼ ਵਿੱਚ ਆਪਣੀ ਸਿੱਖੀ ਦੀ ਪਹਿਚਾਣ ਰੱਖਦਾ ਹੈ।ਇਸ ਮੌਕੇ ਕਾਂਗਰਸੀ ਆਗੂ ਜਗਦੇਵ ਸਿੰਘ,ਸਾਬਕਾ ਮੈਂਬਰ ਹਰਕੇਸ਼ ਸਿੰਘ,ਸਾਬਕਾ ਪੰਚ ਸੁਰਜੀਤ ਸਿੰਘ,ਬੀਰ ਸਿੰਘ,ਰਮਨਦੀਪ ਸਿੰਘ ਢਿੱਲਵ,ਸੰਦੀਪ ਸਿੰਘ ਕੈਨੇਡੀਅਨ, ਗੁਰਦੁਆਰਾ ਕਮੇਟੀ ਪ੍ਰਧਾਨ ਦਲਜੀਤ ਸਿੰਘ,ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਬਲਵੰਤ ਸਿੰਘ ਉਪੱਲੀ, ਇਕਾਈ ਪ੍ਰਧਾਨ ਜਸਵੀਰ ਸਿੰਘ,ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਤੇ ਲਵਪ੍ਰੀਤ ਸਿੰਘ, ਯਮਨਦੀਪ ਸਿੰਘ, ਗੁਰਪ੍ਰੀਤ ਸਿੰਘ,ਆਗੂ ਗੁਰਦੀਪ ਸਿੰਘ, ਜਸਵੀਰ ਸਿੰਘ ਤੋ ਇਲਾਵਾ ਸਮੂਹ ਵੱਡੀ ਗਿਣਤੀ ਵਿੱਚ ਮਾਤਾਵਾਂ ਭੈਣਾਂ ਤੇ ਪਿੰਡ ਵਾਸੀ ਮੌਜੂਦ ਸਨ।

ਵਿਆਹ ਦੀ ਵਰ੍ਹੇਗੰਢ

ਪੱਤਰਕਾਰ ਜਸਮੇਲ ਗ਼ਾਲਿਬ ਅਤੇ ਰਾਜ ਕੌਰ ਵਾਸੀ ਗਾਲਿਬ ਰਣ ਸਿੰਘ (ਜਗਰਾਓਂ) ਨੂੰ ਵਿਆਹ ਦੀ 11ਵੀਂ ਵਰ੍ਹੇਗੰਢ ਦੀਆ ਬਹੁਤ ਬਹੁਤ ਮੁਬਾਰਕਾਂ

ਗਾਇਕ  ਕਾਕਾ ਦਾ ਰੋਮਾਂਟਿਕ ਲਵ ਟ੍ਰੈਕ 'ਇਕ ਕਹਾਨੀ'  ਸਾਰੇਗਾਮਾ ਮਿਊਜ਼ਿਕ  ਦੇ ਯੂ ਟਿਊਬ   ਚੈਨਲ 'ਤੇ ਹੋਇਆ  ਰਿਲੀਜ਼ 

ਪੰਜਾਬੀ ਇੰਡਸਟਰੀ ਨੂੰ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ, ਆਪਣੇ ਵਿਲੱਖਣ ਅੰਦਾਜ਼ ਲਈ ਜਾਣੇ ਜਾਂਦੇ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਤੁਹਾਡੇ ਸਾਲ ਦੀ ਸ਼ੁਰੂਆਤ ਨੂੰ ਹੋਰ ਖਾਸ ਬਣਾਉਣ ਲਈ ਤਿਆਰ ਹਨ। ਆਪਣੇ ਨਵੇਂ ਸਿੰਗਲ ਟਰੈਕ 'ਇਕ ਕਹਾਨੀ' ਦੇ ਨਾਲ। ਇਹ ਇੱਕ ਰੋਮਾਂਟਿਕ ਲਵ ਟ੍ਰੈਕ ਹੈ ਜੋ ਅੱਜ ਰਿਲੀਜ਼ ਹੋਇਆ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।

ਇਕ ਕਹਾਣੀ, ਦਿਲ ਟੁੱਟਣ ਤੋਂ ਬਾਅਦ ਠੀਕ ਹੋਣ ਅਤੇ ਮੁੜ ਸੁਰਜੀਤ ਕਰਨ ਦੀ ਕਹਾਣੀ ਦੀ ਪੜਚੋਲ ਕਰਦੀ ਹੈ। ਆਪਣੀ ਕਿਸਮ ਦੇ ਕਿਸੇ ਵੀ ਹੋਰ ਦੇ ਉਲਟ, ਇਹ ਦਿਲ ਤੋੜਨ ਵਾਲਾ ਵੀਡੀਓ ਬ੍ਰੇਕਅੱਪ ਤੋਂ ਬਾਅਦ ਸਿੱਖਣ ਅਤੇ ਨਵਿਆਉਣ ਨਾਲ ਖਤਮ ਹੁੰਦਾ ਹੈ। 'ਇਕ ਕਹਾਣੀ' ਨਾਮ ਦੀ ਇਹ ਦਿਲ ਨੂੰ ਛੂਹ ਲੈਣ ਵਾਲੀ ਧੁਨੀ ਪੰਜਾਬ ਦੀਆਂ ਕੁਝ ਸਭ ਤੋਂ ਸ਼ਾਨਦਾਰ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ ਅਤੇ ਕੁਝ ਸੈੱਟ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ ਜੋ ਤੁਹਾਨੂੰ ਬਾਲੀਵੁੱਡ ਦਾ ਅਹਿਸਾਸ ਦਿਵਾਉਣਗੇ।

ਇਹ ਗੀਤ ਸੰਗੀਤ ਮਾਵੇਨ ਕਾਕਾ ਦੁਆਰਾ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਗਿਆ ਹੈ, ਸਤਨਾਮ ਅਤੇ ਸੰਗੀਤ ਨਿਰਮਾਤਾ ਅਰਿਜੀਤ ਅਤੇ ਰੂਪ ਘੁਮੰਥੇ ਦੁਆਰਾ ਨਿਰਦੇਸ਼ਤ ਹੈ। ਇਹ ਗੀਤ ਇੱਕ ਜੋੜੇ ਦੀ ਇੱਕ ਦਿਲ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ ਨੂੰ ਦਰਸਾਉਂਦਾ ਹੈ ਜੋ ਸਿਰਫ ਹਰ ਇੱਕ ਅੱਥਰੂ, ਅਤੇ ਇਕ ਦੂਜੇ ਲਈ ਉਦਾਸੀ ਨੂੰ ਛੱਡਣ ਲਈ ਵੱਖ ਹੋ ਜਾਂਦੇ ਹਨ। ਗੀਤ 'ਚ ਬਕਮਾਲ ਤੇ ਦਮਦਾਰ ਹੇਲੀ ਸ਼ਾਹ ਨੂੰ ਕਾਸਟ ਕੀਤਾ ਗਿਆ ਹੈ, ਵੀਡੀਓ ਸਭ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਹੋਰ ਦਿਲ ਤੋੜਨ ਵਾਲੀਆਂ ਕਹਾਣੀਆਂ ਦੇ ਉਲਟ, ਇਹ ਟਰੈਕ ਬ੍ਰੇਕ-ਅਪ ਤੋਂ ਬਾਅਦ ਆਪਣੇ ਆਪ ਨੂੰ ਲੱਭਣ 'ਤੇ ਕੇਂਦ੍ਰਤ ਕਰਦਾ ਹੈ, ਹੈਲੀ ਨੇ ਕੁਝ ਮਸ਼ਹੂਰ ਟੈਲੀਵਿਜ਼ਨ ਸ਼ੋਅ ਜਿਵੇਂ ਕਿ ਸਵਰਾਗਿਨੀ, ਦੇਵਾਂਸ਼ੀ, ਸੂਫੀਆਨਾ ਪਿਆਰ ਮੇਰਾ, ਇਸ਼ਕ ਮੈਂ ਮਰਜਾਵਾਂ ਅਤੇ ਹੋਰ ਨਾਟਕਾਂ ਵਿੱਚ ਕੰਮ ਕੀਤਾ ਹੈ। ਉਸਨੇ ਅਜੇ ਤੱਕ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਹੁਣ ਇਹਨਾਂ ਨੂੰ ਕਾਕਾ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਵੀਡੀਓ, ਦੂਜੇ 'ਤੇ ਨਿਰਭਰਤਾ ਅਤੇ ਸੁੱਖ-ਸਹੂਲਤਾਂ ਤੋਂ ਪਰੇ ਲੰਘਦੇ ਹੋਏ, ਉਹਨਾਂ ਦੇ ਸਵੈ ਲਈ ਇੱਕ ਦੇ ਮੁੱਲ ਨੂੰ ਵਧਾਉਂਦਾ ਹੈ। ਇਹ ਗੀਤ ਨਿਸ਼ਚਤ ਤੌਰ 'ਤੇ ਦੁਖੀ ਦਿਲ ਟੁੱਟਣ ਵਾਲੇ ਕਿਸੇ ਵੀ ਵਿਅਕਤੀ ਲਈ ਦੇਖਣਾ ਲਾਜ਼ਮੀ ਹੈ।

ਗੀਤ ਬਾਰੇ ਗੱਲ ਕਰਦੇ ਹੋਏ ਕਾਕਾ ਨੇ ਕਿਹਾ, "ਇਕ ਕਹਾਣੀ ਬਹੁਤ ਹੀ ਵੱਖਰਾ ਅਤੇ ਵਿਲੱਖਣ ਟਰੈਕ ਹੈ ਅਤੇ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਹ ਅਸਲ ਵਿੱਚ ਕੋਈ ਗੀਤ ਨਹੀਂ ਹੈ, ਇਹ ਇੱਕ ਬਹੁਤ ਹੀ ਛੋਟੀ ਕਹਾਣੀ ਹੈ। ਜਦੋਂ ਮੈਂ ਗੀਤ ਲਿਖਣਾ ਸ਼ੁਰੂ ਕੀਤਾ ਸੀ, ਇਹ ਪਹਿਲਾ ਗੀਤ ਸੀ ਜੋ ਸੁਣੇ ਜਾਣ ਦਾ ਹੱਕਦਾਰ ਸੀ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਸਿੱਧੇ ਤੌਰ 'ਤੇ ਛੂਹੇਗਾ। ਮੈਨੂੰ ਉਮੀਦ ਹੈ ਕਿ ਮੇਰੇ ਦਰਸ਼ਕ ਮੇਰੇ ਕੰਮ ਨੂੰ ਪਸੰਦ ਕਰਨਗੇ ਜਿਵੇਂ ਮੇਰੀਆਂ ਪਿਛਲੀਆਂ ਰਚਨਾਵਾਂ ਨੂੰ ਪਿਆਰ ਕੀਤਾ ਗਿਆ ਹੈ।

ਗੀਤ ਨੂੰ ਅੱਗੇ ਫਿਲਮਾਉਂਦੇ ਹੋਏ, ਹੈਲੀ ਸ਼ਾਹ ਨੇ ਕਿਹਾ, “ਜਦੋਂ ਮੈਨੂੰ ਕਾਕਾ ਨਾਲ ਪੰਜਾਬੀ ਮਿਊਜ਼ਿਕ ਵੀਡੀਓ ਵਿੱਚ ਕੰਮ ਕਰਨ ਦਾ ਇਹ ਵੱਖਰਾ ਮੌਕਾ ਮਿਲਿਆ ਤਾਂ ਮੈਂ ਬਹੁਤ ਉਤਸ਼ਾਹਿਤ ਸੀ। ਮੈਨੂੰ ਗੀਤ ਦੀ ਕਹਾਣੀ ਅਤੇ ਦੋ ਵਿਅਕਤੀਆਂ ਵਿਚਕਾਰ ਪਿਆਰ ਅਤੇ ਦਿਲ ਟੁੱਟਣ ਦੀ ਕਹਾਣੀ ਨੂੰ ਦਰਸਾਉਣ ਦਾ ਤਰੀਕਾ ਪਸੰਦ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਵੱਖਰੇ ਅਵਤਾਰ ਵਿੱਚ ਮੇਰੀ ਸ਼ਲਾਘਾ ਕਰਨਗੇ। "

ਗੀਤ ਨੂੰ ਸਾਰਾਗਾਮਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹਰਜਿੰਦਰ ਸਿੰਘ ਜਵੰਦਾ 

ਮਨਜੀਤ ਕੌਰ ਸਿੱਧਵਾਂ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਨਿਯੁਕਤ

ਜਗਰਾਉਂ 16 ਜਨਵਰੀ  (ਜਸਮੇਲ ਗ਼ਾਲਿਬ)ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੈਡਮ ਬਲਬੀਰ ਰਾਣੀ ਸੋਢੀ ਨੇ ਆਲ ਇੰਡੀਆ ਮਹਿਲਾ ਕਾਂਗਰਸ ਐਕਟਿੰਗ ਪ੍ਰਧਾਨ ਮੈਡਮ ਨੀਤਾ ਡਿਸੂਜਾ ਤੇ ਇੰਚਾਰਜ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਮੈਡਮ ਮਮਤਾ ਭੁਪੇਸ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਬੀਬੀ ਮਨਜੀਤ ਕੌਰ ਸਿੱਧਵਾਂ ਨੂੰ  ਪਾਰਟੀ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਨਿਯੁਕਤ ਕੀਤਾ ਅਤੇ ਮੌਕੇ ਤੇ ਹੀ ਨਿਯੁਕਤੀ ਪੱਤਰ ਦਿੱਤਾ।ਇਸ ਮੌਕੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਨਵਨਿਯੁਕਤ ਬੀਬੀ ਮਨਜੀਤ ਕੌਰ ਸਿੱਧਵਾਂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮੈਡਮ ਸੋਨੀਆ ਗਾਂਧੀ ਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਮੈਡਮ ਬਲਵੀਰ ਰਾਣੀ ਸੋਢੀ ਸਮੇਤ ਸਮੁੱਚੀ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਵਿਧਾਨ ਸਭਾ ਚੋਣਾਂ ਚ  ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ  ਲਈ ਲੋਕਾਂ ਨੂੰ ਪ੍ਰੇਰਿਤ ਕਰਨਗੇ ।

ਜ਼ੀ ਪੰਜਾਬੀ ਦੇ 2 ਸਾਲ ਪੂਰੇ ਹੋਣ ‘ਤੇ ਚੀਫ ਚੈਨਲ ਅਫਸਰ ਰਾਹੁਲ ਰਾਓ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ

ਪੰਜਾਬ ਦੇ ਪਹਿਲੇ ਜੀ ਈ ਸੀ ਚੈਨਲ, ਜ਼ੀ ਪੰਜਾਬੀ ਨੇ ਫਿਕਸ਼ਨ ਅਤੇ ਨੋਨ ਫਿਕਸ਼ਨ ਸੀਰੀਅਲਾਂ, ਸੰਗੀਤ ਅਤੇ ਫਿਲਮਾਂ ਨੂੰ ਪੇਸ਼ ਕਰ ਕੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਟੇਲੀਵਿਜਨ ਇੰਡਸਟਰੀ ਵਿੱਚ 2 ਸਾਲ ਪੂਰੇ ਕਰ ਲਏ ਹਨ। ਇਸ ਅਵਸਰ ਤੇ ਚੈਨਲ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ, ਜ਼ੀ ਪੰਜਾਬੀ ਦੇ ਚੀਫ਼ ਚੈਨਲ ਅਫਸਰ- ਸ਼੍ਰੀ ਰਾਹੁਲ ਰਾਓ ਨੇ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨਾਲ ਇੱਕ ਤਾਜ਼ਾ ਗੱਲਬਾਤ ਹੋਈ 'ਤੇ ਜਦੋਂ ਪਿਛਲੇ 2 ਸਾਲਾਂ ਵਿੱਚ ਜ਼ੀ ਪੰਜਾਬੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੁੱਛਿਆ ਗਿਆ ਤਾਂ ਸ੍ਰੀ ਰਾਓ ਨੇ ਕਿਹਾ, “ਜ਼ੀ ਪੰਜਾਬੀ ਦੇ ਦੋ ਸਾਲਾਂ ਵਿਚ ਬਹੁਤ ਹਾਇਲਿਟਸ ਰਹੇ ਹਨ, ਜੀ ਈ ਸੀ ਕਲਾਸ ਵਿਚ ਸਬ ਤੋਂ ਉੱਤਮ ਹੋਣ ਤੋਂ ਲੈ ਕੇ ਸੀਰੀਅਲਾਂ ਦੇ ਨੰਬਰ 1 ਹੋਣ ਤਕ' ਤੇ ਅਰਬਨ ਪੰਜਾਬ ਦੇ ਦਰਸ਼ਕਾਂ ਲਈ ਏੰਟਰਟੇਨਮੇੰਟ ਦੀ  ਨੰਬਰ 1 ਪਸੰਦ ਬਣਨ ਤੋਂ ਲੈ ਕੇ ਪੰਜਾਬ ਦੀਆਂ ਮਸ਼ਹੂਰ ਹਸਤੀਆਂ- ਗੁਰਦਾਸ ਮਾਨ, ਜੈਜ਼ੀ ਬੀ, ਜੈ ਦੇਵ ਕੇ.ਆਰ, ਸੋਨੂੰ ਕੱਕੜ, ਗੁਰਪ੍ਰੀਤ ਘੁੱਗੀ, ਹਰਭਜਨ ਸਿੰਘ, ਨੀਰੂ ਬਾਜਵਾ, ਸੋਨਮ ਬਾਜਵਾ, ਜੱਸੀ ਗਿੱਲ, ਮਾਸਟਰ ਸਲੀਮ, ਮੰਨਤ ਨੂਰ, ਜਸਵਿੰਦਰ ਭੱਲਾ। ਉਪਾਸਨਾ ਸਿੰਘ, ਪਰਮੀਤ ਸੇਠੀ, ਅੰਗਦ ਹਸੀਜਾ ਅਤੇ ਕਰਨ ਮਹਿਰਾ ਤਕ ਸਾਡੇ ਸ਼ੋਅ ਨਾਲ ਜੁੜੇ ਮੁੰਬਈ ਤੋਂ ਕੁਝ ਮਹਾਨ ਪ੍ਰਤਿਭਾ ਮਸ਼ਹੂਰ ਹਸਤੀਆਂ ਵੀ ਸਨ। ਹਾਲਾਂਕਿ ਸਾਡੇ ਲਈ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਦਰਸ਼ਕਾਂ ਨੇ ਸਾਡੇ 'ਤੇ ਜੋ ਪਿਆਰ ਅਤੇ ਸਨੇਹ ਪਾਇਆ ਹੈ ਅਤੇ ਸਾਨੂੰ ਪੰਜਾਬ ਦਾ ਸਭ ਤੋਂ ਚਾਹੇਤਾ ਚੈਨਲ ਬਣਾ ਦਿੱਤਾ ਹੈ।ਪੰਜਾਬੀ ਮਨੋਰੰਜਨ ਉਦਯੋਗ ਹੁਣ ਵਿਕਸਤ ਹੋ ਰਿਹਾ ਹੈ ਅਤੇ ਦਰਸ਼ਕ ਵੀ ਵੱਖ-ਵੱਖ ਵਿਸ਼ੇ ਨੂੰ ਪਸੰਦ ਕਰਦੇ ਹਨ, ਇਸ ਲਈ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਓਹਨਾ ਦੇ ਮੁਤਾਬਿਕ ਹੁਣ ਮਾਰਕੀਟ ਵਿੱਚ ਕਿਹੜੇ ਵਿਸ਼ੇ ਦੀ ਡਿਮਾਂਡ ਜਾਂਦਾ ਹੈ, ਤਾਂ ਓਹਨਾ ਨੇ ਜਵਾਬ ਦਿੰਦੇ ਕਿਹਾ, “ਪੰਜਾਬ ਦਾ ਇੱਕ ਅਮੀਰ ਸੱਭਿਆਚਾਰ ਅਤੇ ਇਤਿਹਾਸ ਹੈ ਜੋ ਪੰਜਾਬ ਦੇ ਸਾਰੇ ਵਿਿਸ਼ਆਂ ਦੀ ਪੇਸ਼ਕਸ਼ ਵਿੱਚ ਝਲਕਦਾ ਹੈ। ਉਨਾਂ ਵਲੋਂਂ ਹਰ ਤਰਾਂ ਦੀ ਸ਼ੈਲੀ ਨੂੰ ਅਹਮਿਯਤ ਦਿੱਤੀ ਗਈ ਹੈ ਪਰ ਟੀਵੀ 'ਤੇ ਦਰਸ਼ਕਾਂ ਦੀ ਪਸੰਦ ਅੱਜ ਵੀ ਡਰਾਮਾ ਜਾਪਦੀ ਹੈ।ਸੰਗੀਤ ਪੰਜਾਬ ਦੇ ਦਰਸ਼ਕਾਂ ਦੇ ਨਾਲ ਇੱਕ ਮਜ਼ਬੂਤ ਦਰਸ਼ਕਤਾ ਦਾ ਸਹਾਰਾ ਬਣਿਆ ਹੋਇਆ ਹੈ ਅਤੇ ਅਸਲ ਵਿੱਚ, ਵਿਸ਼ਵ ਵੀ ਪੰਜਾਬੀ ਗੀਤਾਂ ਨੂੰ ਚੰਗਾ ਹੁੰਗਾਰਾ ਦੇ ਰਿਹਾ ਹੈ।ਜ਼ੀ ਨੇ ਸਾਰੀਆਂ ਭਾਸ਼ਾਵਾਂ ਵਿੱਚ ਅਭਿਨੈ ਕੀਤਾ ਹੈ ਅਤੇ ਹੁਣ ਉਨ੍ਹਾਂ ਨੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਵੀ ਆਪਣੇ ਪੈਰ ਪੱਕੇ ਕਰ ਲਏ ਹਨ। ਇਸ ਲਈ ਇਹ ਦੇਖਣਾ ਅਸਲ ਵਿੱਚ ਦਿਲਚਸਪ ਹੋਵੇਗਾ ਕਿ ਮਨੋਰੰਜਨ ਦੇ ਲਿਹਾਜ਼ ਨਾਲ ਇਹ ਨਵਾਂ ਸਾਲ ਜ਼ੀ ਲਈ ਕੀ ਲੈ ਕੇ ਆਵੇਗਾ ਅਤੇ ਦਰਸ਼ਕ ਨਿਰਮਾਤਾਵਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹਨ। ਜਿਸ ਦਾ ਜਵਾਬ ਸ਼੍ਰੀ ਰਾਓ ਨੇ ਦਿੱਤਾ, “ਅਸੀਂ ਇਸ ਸਾਲ ਦੇ ਦੌਰਾਨ ਕਈ ਨਵੇਂ ਸ਼ੋਅ ਲਾਂਚ ਕਰਾਂਗੇ ਤਾਂ ਜੋ ਦਰਸ਼ਕਾਂ ਲਈ ਵੱਡੇ-ਵੱਡੇ ਨਾਨ-ਫਿਕਸ਼ਨ ਸ਼ੋਅ ਅਤੇ ਵੱਡੀਆਂ ਬਲਾਕਬਸਟਰ ਫਿਲਮਾਂ ਦੇ ਨਾਲ-ਨਾਲ ਦਰਸ਼ਕਾਂ ਲਈ ਕਲਾਸ ਦਾ ਵਧੀਆ ਮਨੋਰੰਜਨ ਲਿਆਇਆ ਜਾ ਸਕੇ। ਸਥਿਤੀ ਦੀ ਇਜਾਜ਼ਤ ਦਿੰਦੇ ਹੋਏ ਅਸੀਂ ਆਪਣੇ ਦਰਸ਼ਕਾਂ ਦੇ ਨੇੜੇ ਹੋਣਾ ਚਾਹੁੰਦੇ ਹਾਂ ਅਤੇ ਪੰਜਾਬ ਦੇ ਹਰ ਘਰ ਤੱਕ ਪਹੁੰਚਣਾ ਚਾਹੁੰਦੇ ਹਾਂ।
ਹਰਜਿੰਦਰ ਸਿੰਘ 

ਕਾਂਗਰਸ ਪਾਰਟੀ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਟਿਕਟ ਦੇ ਕੇ ਸਹੀ ਫ਼ੈਸਲਾ ਲਿਆ - ਅਮਿਤ ਸਚਦੇਵਾ  

ਜਗਰਾਓਂ 16 ਜਨਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਟਿਕਟ ਦੇ ਕੇ ਸਹੀ ਅਤੇ ਵਧੀਆ ਫ਼ੈਸਲਾ ਲਿਆ  ਭੁਪਿੰਦਰ ਸਿੰਘ ਸਾਹੋਕੇ ਜੋ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੁਪਿੰਦਰ ਸਿੰਘ ਸਾਹੋਕੇ ਦੇ ਨਜ਼ਦੀਕੀ ਸਾਥੀ  ਫ਼ਰੀਦ ਟ੍ਰੈਵਲ ਜਗਰਾਉਂ ਦੇ ਐੱਮ ਡੀ ਅਮਿਤ ਸਚਦੇਵਾ ਨੇ  ਗੱਲਬਾਤ ਕਰਦਿਆਂ ਦੱਸਿਆ ਕਿ  ਭੁਪਿੰਦਰ ਸਿੰਘ ਸਾਹੋਕੇ ਨੂੰ ਵੱਡੀ ਲੀਡ ਨਾਲ ਜਿੱਤਣਗੇ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੇ ਦੁੱਖ ਸੁੱਖ ਚ ਖੜ੍ਹ ਰਹੇ ਹਨ ਤੇ ਨਿਹਾਲ ਸਿੰਘ ਵਾਲਾ ਅਤੇ ਸਭ ਤੋਂ ਮਜ਼ਬੂਤ ਉਮੀਦਵਾਰ ਹਨ  ਉਨ੍ਹਾਂ ਕਿਹਾ ਕਿ ਨਿਹਾਲ ਸਿੰਘ ਵਾਲਾ ਵਿਖੇ ਜਿਥੇ ਕਾਂਗਰਸੀ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਹੈ ਉੱਥੇ ਲੋਕ ਵੀ ਪੂਰੀ ਤਰ੍ਹਾਂ ਖੁਸ਼ ਹਨ

ਲੋਕ ਰਾਏ ਮੁਤਾਬਕ ਕਾਂਗਰਸ ਪਾਰਟੀ ਵਲੋ ਰਾਏਕੋਟ ਹਲਕੇ ਤੋਂ ਕਮਲ ਬੋਪਾਰਾਏ ਨੂੰ ਉਮੀਦਵਾਰ ਬਣਾਉਣਾ ਸਹੀ ਫ਼ੈਸਲਾ

ਰਾਏਕੋਟ, (ਗੁਰਸੇਵਕ ਸੋਹੀ) ਕਾਂਗਰਸ ਵੱਲੋਂ ਐਲਾਨੀ ਸੂਚੀ ਵਿਚ ਹਲਕਾ ਰਾਏਕੋਟ ਤੋਂ ਕਾਮਿਲ ਅਮਰ ਬੋਪਾਰਾਏ ਨੂੰ ਕਾਂਗਰਸੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਮਿਲ ਬੋਪਾਰਾਏ ਐੱਮਪੀ ਡਾ. ਅਮਰ ਸਿੰਘ ਦੇ ਸਪੁੱਤਰ ਹਨ। ਕਾਂਗਰਸ ਵੱਲੋਂ ਚਾਹੇ ਕਾਮਿਲ ਨੂੰ ਅੱਜ ਅਧਿਕਾਰਤ ਤੌਰ 'ਤੇ ਉਮੀਦਵਾਰ ਐਲਾਨਿਆ ਗਿਆ ਪਰ ਮਹੀਨਾ ਪਹਿਲਾਂ ਰਾਏਕੋਟ 'ਚ ਹੋਈ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਮੀਦਵਾਰ ਐਲਾਨ ਚੁੱਕੇ ਸਨ।

ਹਾਲਾਂਕਿ ਇਸ ਦਾ ਕਾਮਿਲ ਬੋਪਾਰਾਏ ਦੇ ਵਿਰੋਧੀ ਖੇਮੇ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਵੀ ਟਿਕਟ ਮੰਗੀ ਗਈ। ਤਮਾਮ ਅਟਕਲਾਂ ਤੇ ਵਿਰਾਮ ਚਿੰਨ੍ਹ ਲਾਉਂਦਿਆਂ ਹਾਈਕਮਾਨ ਵੱਲੋਂ ਕਾਮਿਲ ਬੋਪਾਰਾਏ ਨੂੰ ਬਤੌਰ ਕਾਂਗਰਸੀ ਉਮੀਦਵਾਰ ਬਣਾਉਣ ਨਾਲ ਉਨ੍ਹਾਂ ਨੂੰ ਰਾਏਕੋਟ ਤੋਂ ਕਾਫੀ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਦੀ ਸਰਕਾਰ ਰਹਿੰਦਿਆਂ ਹਲਕਾ ਇੰਚਾਰਜ ਰਾਏਕੋਟ ਰਹਿੰਦਿਆਂ ਕਾਮਿਲ ਬੋਪਾਰਾਏ ਵੱਲੋਂ ਹਲਕਾ ਰਾਏਕੋਟ 'ਚ ਜਿੱਥੇ ਸਰਕਾਰੀ ਡਿਗਰੀ ਕਾਲਜ, ਆਈਟੀਆਈ, ਜੱਚਾ-ਬੱਚਾ ਸਿਹਤ ਕੇਂਦਰ, ਸ਼ਹੀਦ ਈਸ਼ਰ ਸਿੰਘ ਸਿਹਤ ਕੇਂਦਰ ਝੋਰੜਾਂ, ਜਲਾਲਦੀਵਾਲ, ਬਰ੍ਹਮੀ ਵਿਖੇ 66 ਕੇਵੀ ਗਰਿੱਡ ਬਣਵਾਏ, ਸ਼ਹਿਰ 'ਚ ਦੋ ਪਾਰਕਾਂ, ਇਕ ਕਮਿਊਨਿਟੀ ਸੈਂਟਰ ਬਣਵਾਇਆ ਤੇ ਕਰੋੜਾਂ ਰੁੁਪਏ ਦੀ ਲਾਗਤ ਨਾਲ ਸ਼ਹਿਰ 'ਚ ਸੀਵਰੇਜ ਪਾਇਆ ਜਾ ਰਿਹਾ ਹੈ। ਪਿੰਡਾਂ ਨੂੰ ਜੋੜਦੀਆਂ ਿਲੰਕ ਸੜਕਾਂ ਨੂੰ 18 ਫੁੱਟਾ ਕੀਤਾ ਤੇ ਮੁਰੰਮਤ ਕਰਵਾਈਆਂ ਤੇ ਸ਼ਹਿਰ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ ਹੈ।

ਕੈਬਨਿਟ ਮੰਤਰੀ ਕੋਟਲੀ ਲਈ ਸੱਤਾ ਵਿਰੋਧੀ ਲਹਿਰ ਚੁਣੌਤੀ, ਹੈਟ੍ਰਿਕ ਲਈ ਕਰਨੀ ਪਵੇਗੀ ਮਿਹਨਤ 

 

ਖੰਨਾ, 15 ਜਨਵਰੀ (ਜਸਮੇਲ ਗ਼ਾਲਿਬ) ਖੰਨਾ ਵਿਧਾਨ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਲਗਾਤਾਰ ਤੀਜੀ ਵਾਰ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਹਨ। ਕੋਟਲੀ ਇਸ ਵਾਰ ਜਿੱਤ ਦੀ ਹੈਟ੍ਰਿਕ ਦੀ ਤਿਆਰੀ ਕਰ ਰਹੇ ਹਨ, ਪਰ ਸੱਤਾ ਵਿਰੋਧੀ ਲਹਿਰ ਅਤੇ ਸ਼ਹਿਰੀ ਵੋਟਰਾਂ ਦੀ ਨਾਰਾਜ਼ਗੀ ਉਨ੍ਹਾਂ ਦੇ ਰਾਹ ’ਚ ਰੁਕਾਵਟ ਬਣ ਸਕਦੀ ਹੈ। ਇਸ ਤੋਂ ਪਾਰ ਹੋਣਾ ਕੋਟਲੀ ਲਈ ਵੱਡੀ ਚੁਣੌਤੀ ਬਣਨ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਪਹਿਲੀ ਵਾਰ 2012 ’ਚ ਖੰਨਾ ਤੋਂ ਚੋਣ ਲੜੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਤਲਵੰਡੀ ਨੂੰ ਹਰਾਇਆ। 2017 ’ਚ ਤਿਕੋਣੇ ਮੁਕਾਬਲੇ ’ਚ ਆਪ ਦੇ ਅਨਿਲ ਦੱਤ ਫੱਲੀ ਨੂੰ ਹਾਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਤਲਵੰਡੀ ਤੀਜੇ ਸਥਾਨ ’ਤੇ ਰਹੇ। ਪਰ, ਇਸ ਵਾਰ ਹਾਲਾਤ ਕਾਫ਼ੀ ਬਦਲ ਗਏ ਹਨ।

2017 ਤੋਂ 2022 ਤਕ ਕੋਟਲੀ ਸਰਕਾਰ ’ਚ ਰਹੇ ਅਤੇ ਆਖ਼ਰ ’ਚ ਮੰਤਰੀ ਵੀ ਬਣੇ। ਅਜਿਹੇ ’ਚ ਇਸ ਵਾਰ ਉਨ੍ਹਾਂ ਦੇ ਕੰਮਾਂ ਦਾ ਅਨੁਮਾਨ ਲੋਕ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਟਲੀ ਕੇਂਦਰ ਦੀ ਅੰਮ੍ਰਿਤ ਸਕੀਮ ਦੇ ਜ਼ਰੀਏ ਹੋਏ ਸੀਵਰੇਜ ਸੁਰ ਵਾਰਟ ਸਪਲਾਈ ਪ੍ਰਾਜੈਕਟ ਤੋਂ ਇਲਾਵਾ ਕੇਂਦਰ ਦੀ ਐੱਸਪੀਵੀ ਸਕੀਮ ਤਹਿਤ ਹੋਏ ਫੋਕਲ ਪੁਆਇੰਟ ਦੇ ਵਿਕਾਸ ਨੂੰ ਲੈ ਕੇ ਆਪਣੇ ਖ਼ਾਤੇ ’ਚ ਪਾ ਕੇ ਪ੍ਰਚਾਰ ਕਰ ਰਹੇ ਹਨ। ਇਸ ’ਤੇ ਭਾਜਪਾ ਲਗਾਤਾਰ ਉਨ੍ਹਾਂ ’ਤੇ ਹਮਲੇ ਕਰ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਲਾਈਨ ਪਾਰ ਇਲਾਕੇ ਦੀ ਦੁਰਦਸ਼ਾ ਅਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਨਾ ਪੂਰਾ ਕਰਨ ਕਾਰਨ ਵੀ ਗੁਰਕੀਰਤ ਕੋਟਲੀ ਦਾ ਰਾਹ ਸੌਖਾ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲ ਰਹੀ ਹੈ। 

ਢਾਡੀ ਗੁਰਬਖਸ ਸਿੰਘ ਅਲਬੇਲਾ ਦੀ ਬਰਸੀ 21 ਜਨਵਰੀ ਨੂੰ

ਹਠੂਰ,15,ਜਨਵਰੀ-(ਕੌਸ਼ਲ ਮੱਲ੍ਹਾ)-ਪੰਥ ਦੀ ਸਿਰਮੌਰ ਸ਼ਖਸ਼ੀਅਤ ਸ੍ਰੋਮਣੀ ਢਾਡੀ ਸਵ:ਗੁਰਬਖਸ ਸਿੰਘ ਅਲਬੇਲਾ ਦੀ ਛੇਵੀ ਬਰਸੀ ਮਨਾਉਣ ਸਬੰਧੀ ਅੱਜ ਸਥਾਨਿਕ ਕਸਬਾ ਵਿਖੇ ਮੀਟਿੰਗ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਬਲਤੇਜ ਸਿੰਘ ਅਲਬੇਲਾ ਨੇ ਦੱਸਿਆ ਕਿ ਸਵ:ਗੁਰਬਖਸ ਸਿੰਘ ਅਲਬੇਲਾ ਦੀ ਛੇਵੀ ਬਰਸੀ 21 ਜਨਵਰੀ ਨੂੰ ਪਿੰਡ ਬੁਰਜ ਰਾਜਗੜ੍ਹ (ਨੇੜੇ ਸਲਾਬਤਪੁਰਾ) ਵਿਖੇ ਮਨਾਈ ਜਾ ਰਹੀ ਹੈ ਅਤੇ 20 ਜਨਵਰੀ ਨੂੰ ਸੰਤ ਲਾਲ ਮੁਨੀ ਸਮਾਜ ਸੇਵਾ ਸੁਸਾਇਟੀ ਬੁਰਜ ਰਾਜਗੜ੍ਹ ਦੀ ਅਗਵਾਈ ਹੇਠ ਅੱਖਾ ਦਾ ਫਰੀ ਚੈਕਅੱਪ ਕੈਪ ਅਤੇ ਖੂਨ ਦਾਨ ਕੈਪ ਲਾਇਆ ਜਾਵੇਗਾ।ਉਨ੍ਹਾ ਦੱਸਿਆ ਕਿ 21 ਜਨਵਰੀ ਸਵੇਰੇ ਦਸ ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਜਾਣਗੇ,ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ ਅਤੇ ਢਾਡੀ ਦਰਬਾਰ ਸਜਾਇਆ ਜਾਵੇਗਾ,ਜਿਸ ਵਿਚ ਪੰਥ ਦੇ ਮਹਾਨ ਢਾਡੀ ਜੱਥੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰਨਗੇ।ਇਸ ਮੌਕੇ ਗੁਰੁ ਕਾ ਲੰਗਰ ਅਟੁੱਤ ਵਰਤਾਇਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬਿੱਟੂ ਅਲਬੇਲਾ,ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ, ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਪਰਮਜੀਤ ਸਿੰਘ ਰਾਜਗੜ੍ਹ,ਪਰਮਿੰਦਰ ਸਿੰਘ ਸਹੌਰ,ਹਰਦੀਪ ਸਿੰਘ,ਸਤਨਾਮ ਸਿੰਘ ਲਾਲੀ,ਸਾਬਕਾ ਸਰਪੰਚ ਕਰਮਜੀਤ ਸਿੰਘ,ਸਾਬਕਾ ਸਰਪੰਚ ਗੁਰਜੀਤ ਸਿੰਘ,ਮਨਜੀਤ ਕੌਰ,ਭੋਲਾ ਸਿੰਘ,ਸੁਰਜੀਤ ਸਿੰਘ ਅਲਬੇਲਾ,ਰਾਜਵੀਰ ਸਿੰਘ, ਰਜਿੰਦਰ ਕੁਮਾਰ ਸ਼ਰਮਾ,ਆਤਮਾ ਸਿੰਘ,ਗੁਰਪ੍ਰੀਤ ਸਿੰਘ,ਕੁਲਵੰਤ ਸਿੰਘ,ਰਾਜਵਿੰਦਰ ਸਿੰਘ,ਸਾਧੂ ਸਿੰਘ,ਸਮਾਜ ਸੇਵਕ ਇਕਬਾਲ ਮੁਹੰਮਦ ਮੀਨੀਆ,ਅਰਮਾਨ ਵੀਰ ਅਲਬੇਲਾ,ਗੀਤਕਾਰ ਗੁਰਤੇਜ ਹਠੂਰ,ਗਗਨ ਹਠੂਰ,ਮਨੀ ਹਠੂਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਸ੍ਰੋਮਣੀ ਢਾਡੀ ਸਵ:ਗੁਰਬਖਸ ਸਿੰਘ ਅਲਬੇਲਾ ਦੀ ਬਰਸੀ ਮਨਾਉਣ ਸਬੰਧੀ ਮੀਟਿੰਗ ਕਰਦੀ ਹੋਈ ਪ੍ਰਬੰਧਕੀ ਕਮੇਟੀ ਅਤੇ ਹੋਰ।

ਬੇਗਾਨੀ ਖੁਰਲੀ ਦੇ ਪੱਠੇ! ✍️ ਸਲੇਮਪੁਰੀ ਦੀ ਚੂੰਢੀ

-  ਕੁੱਝ ਬੰਦਿਆਂ ਦੀ ਬਿਰਤੀ
ਪਸ਼ੂਆਂ
 ਵਰਗੀ ਹੁੰਦੀ ਐ,
 ਆਪਣੇ ਪੱਠੇ
ਖਾ ਕੇ,
ਬੇਗਾਨੀ ਖੁਰਲੀ
 'ਤੇ ਜਾ ਕੇ
ਮੂੰਹ ਮਾਰਦੇ ਨੇ
 ਉਥੇ ਜਿਵੇਂ ਵੜੇਵੇਂ ਹੋਣ!
ਖਾਣ ਲਈ ਮੇਵੇ ਹੋਣ!
ਕੁੱਝ ਬੰਦੇ ਤਾਂ
ਰੱਜਦੇ ਈ ਨ੍ਹੀਂ,
ਪੱਠੇ ਖਾ ਕੇ,
ਮੂੰਹ ਲਮਕਾ ਕੇ,
ਰੱਸਾ ਚੱਬਣ ਲੱਗ ਜਾਂਦੇ ਨੇ!
ਕੁੱਝ
ਰੱਸਾ ਤੁੜਾਕੇ,
 ਪਿੱਠ ਘੁੰਮਾਕੇ,
ਬੇਗਾਨੀ ਖੁਰਲੀ
ਚੱਟ ਕੇ
ਮੱਛੀ ਵਾਂਗੂੰ
ਪੱਥਰ ਚੱਟ ਕੇ
ਵਾਪਸ ਆਉਂਦੇ ਨੇ!
ਕੁੱਝ ਕਈ ਖੁਰਲੀਆਂ
  ਟੱਪ ਦੇ ਨੇ!
ਸੁਆਦਲੇ ਪੱਠੇ ਲੱਭਦੇ ਨੇ,
 ਕੀਲਾ ਛੱਡ ਕੇ ਭੱਜਦੇ ਨੇ!
ਕੁੱਝ ਸਿੰਙ ਮਾਰਦੇ ਮਾਲਕ ਦੇ!
ਸਿਰ ਗਲੀਆਂ ਕਰਦੇ ਪਾਲਕ ਦੇ!
 ਕੁੱਝ ਪਸ਼ੂਆਂ ਵਾਗੂੰ ਵਿਕਦੇ ਨੇ!
ਫਿਰ ਵੀ ਚੰਗੇ ਦਿਸਦੇ ਨੇ!
ਕੁੱਝ ਸ਼ੇਰਾਂ ਵਰਗੇ ਹੁੰਦੇ ਨੇ!
 ਘਾਹ ਨਹੀਂ ਮਾਸ ਖਾਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਮਰਿਆ ਸ਼ਿਕਾਰ ਨਾ ਮੂੰਹ ਨੂੰ ਲਾਉਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਬਸ, ਅਣਖ ਨਾਲ ਜਿਉਂਦੇ ਨੇ!!
-ਸੁਖਦੇਵ ਸਲੇਮਪੁਰੀ
09780620233
15 ਜਨਵਰੀ, 2022.

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਖੁਸ਼ੀਆਂ ਭਰਿਆ ਨਵਾਂ ਸਾਲ 2022

ਖੁਸ਼ੀਆਂ ਭਰਿਆ ਨਵਾਂ ਸਾਲ ਲੈ ਕੇ ਆਵੀਂ ਮੇਰੇ ਮਾਲਕਾਂ ।
ਹਰੇਕ ਵਿਹੜੇ ਦੇ ਵਿੱਚ ਦੀਵੇ ਖੁਸ਼ੀ ਦੇ ਜਗਾਵੀਂ ਮੇਰੇ ਮਾਲਕਾਂ ।

ਹੋਵੇ ਨਾ ਕੋਈ ਖੂਨ ਖਰਾਬਾ ਹਰ ਪਾਸੇ ਪਿਆਰ ਹੋਵੇ ।
ਧੀਆਂ ਪੁੱਤਰਾਂ ਦੀ ਜਨਨੀ ਦਾ ਇੱਥੇ ਪੂਰਾ ਸਤਿਕਾਰ ਹੋਵੇ ।
ਦਹੇਜ ਦੇ ਲੋਭੀਆਂ ਤੋਂ ਨਿਰਦੋਸ਼ਾ ਦੀ ਜਾਨ ਬਚਾਈ ਮੇਰੇ ਮਾਲਕਾਂ 
ਖੁਸ਼ੀਆਂ ******

ਗਰੀਬੀ ਬੀਮਾਰੀ ਨਾ ਨਸ਼ਿਆਂ ਦਾ ਕੋਈ ਸ਼ਿਕਾਰ ਹੋਵੇ ।
ਕਿਸੇ ਦਾ ਜਵਾਨ ਪੁੱਤ ਨਾ ਮਰੇ ਦੁੱਖੀਂ ਨਾ ਕੋਈ ਪਰਿਵਾਰ ਹੋਵੇ ।
ਸਾਰਿਆ ਤੇ ਮੇਹਰ ਤੂੰ ਕਮਾਈ ਮੇਰੇ ਮਾਲਕਾਂ 
ਖੁਸ਼ੀਆਂ *******

ਰਾਖੀ ਜੋ ਦੇਸ਼ ਦੀ ਕਰਦੇ ਉਨ੍ਹਾਂ ਦਾ ਵੀ ਖਿਆਲ ਰੱਖੀਂ ।
ਪੁੱਤ ਜਿੰਨਾਂ ਦੇ ਫੌਜੀ ਉਨ੍ਹਾਂ ਦੇ ਵਿਹੜੇ ਖੁਸ਼ਹਾਲ ਰੱਖੀਂ ।
ਦੇਸ਼ ਪ੍ਰਤੀ ਫਰਜ਼ ਤੋਂ ਨਾ ਉਨ੍ਹਾਂ ਨੂੰ ਡੁਲਾਵੀ ਮੇਰੇ 
ਖੁਸ਼ੀਆਂ *****
ਹੋਵੇ ਨਾ ਕਿਸੇਨੂੰ ਗਮੀ ਬੱਸ ਖਿੜੀ ਗੁਲਜ਼ਾਰ ਰਵੇ ।
ਬੱਸ ਹਰੇਕ ਦੇ ਮੁੱਖੜੇ ਤੇ ਤੇਰਾ ਹੀ ਸਤਿਕਾਰ ਰਵੇ ।
"ਸ਼ਾਇਰ " ਤੋਂ ਸਦਾ ਹੀ ਸੱਚ ਲਿਖਾਈ ਮੇਰੇ ਮਾਲਕਾਂ 
ਖੁਸ਼ੀਆਂ *******

2) ਜ਼ਿਆਦਾ 

ਚੁੱਭ ਗਈ ਨੇ ਨਜ਼ਰਾ ਉਹ ਕਟਾਰਾਂ ਤੋ ਜ਼ਿਆਦਾ।
ਤੇਰੀ ਜ਼ੁਲਫਾ ਬੇਹੋਸ਼ ਕੀਤੇ ਨੇ ਹਜ਼ਾਰਾਂ ਤੋਂ ਜ਼ਿਆਦਾ ।

ਜਿੱਧਰ ਵੀ ਜਾਵੇ ਮਹਿਕਾਂ ਹੀ ਮਹਿਕਾਂ ਖਿਲਾਰ ਦੇਵੇਂ
ਹੁਸਨ ਤੇਰੇ ਤੇ ਚੜਿਆ ਸੱਜਣਾਂ ਬਹਾਰਾ ਤੋਂ ਜ਼ਿਆਦਾ ।

ਜਦੋਂ ਤੂੰ ਹੱਸਦੀ ਤਾਂ ਪੂਰੀ ਕਾਇਨਾਤ ਖਿੱਲੇ ਉੱਠਦੀ 
ਸੱਜਣਾ ਤੇਰੀ ਅੱਖ ਦੀ ਮਾਰ ਹਥਿਆਰਾਂ ਤੋਂ ਜ਼ਿਆਦਾ ।

ਤੇਰਾ ਦੀਦਾਰ ਵੀ ਰੱਬ ਦੇ ਦੀਦਾਰ ਤੋਂ ਘੱਟ ਨਹੀਉਂ 
ਇਕ ਤੇਰੀ ਜਿੱਤ ਦੀ ਖੁਸ਼ੀ ਮੈਨੂੰ ਹਾਰਾਂ ਤੋਂ ਜ਼ਿਆਦਾ ।

ਜਦ ਵੀ ਕੋਈ ਜ਼ਖ਼ਮ ਮੇਰਾ ਦਰਦ ਕਰਦਾ ਏ" ਸ਼ਾਇਰ "
ਮੈਂ ਫੁੱਲਾਂ ਨੂੰ ਸਲਾਮ ਆਖਦਾ ਖ਼ਾਰਾਂ ਤੋਂ ਜ਼ਿਆਦਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220