You are here

ਪੰਜਾਬ

ਭਾਰਤੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਮਨਦੀਪ ਸਿੰਘ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਮੋਗਾ(ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖਦੌਲਤ)ਮੋਗਾ ਜ਼ਿਲ੍ਹਾ ਦੇ ਪਿੰਡ ਜੱਸਪੁਰ ਗਹਿਲੀਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਡਟ ਕੇ ਖੜ੍ਹੇ ਰਹਾਂਗੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਆਮ ਆਦਮੀ ਪਾਰਟੀ ਲਈ ਦਿਨ ਰਾਤ ਇਕ ਕਰ ਦੇਵਾਂਗੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸੀ ਸਰਕਾਰ ਸੀ ਉਨ੍ਹਾਂ ਦੇ ਵੱਡੇ ਵੱਡੇ ਵਾਅਦੇ ਕੀਤੇ ਖੋਖਲੇ ਸਾਬਤ ਹੋਏ ਪਰ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰਾਂਗੇ।ਭਾਰਤੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਡੇ ਵਡੇਰੇ ਅਕਾਲੀ ਕਾਂਗਰਸੀ ਅਕਾਲੀ ਕਾਂਗਰਸੀ ਸਰਕਾਰਾਂ ਨੂੰ ਵੋਟਾਂ ਪਾਉਂਦੇ ਰਹੇ ਹਨ ਪਰ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਵਾਂਗੇ ਤਾਂ ਕਿ ਜੋ ਪੰਜਾਬ ਦਾ ਵਿਕਾਸ  ਹੋ ਸਕੇ।ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਆਮ ਆਦਮੀ ਪਾਰਟੀ ਨਾਲ ਡਟ ਕੇ ਖਡ਼੍ਹੇ ਰਹਾਂਗੇ ਅਤੇ ਉਨ੍ਹਾਂ ਦਾ ਹਮੇਸ਼ਾ ਸਾਥ ਦਿੰਦੇ ਰਹਾਂਗੇ।

“ਇੱਕ ਪਿੰਡ ਇੱਕ ਬੂਥ” ‘ਤੇ ਅਮਲ ਕਰਨ ਦੀ ਅਹਿਮੀਅਤ ✍️ ਗੋਬਿੰਦਰ ਸਿੰਘ ਢੀਂਡਸਾ

ਭਾਰਤ ਇੱਕ ਲੋਕਤਾਂਤਰਿਕ ਦੇਸ ਹੈ ਅਤੇ ਇਸ ਦੇ ਵੱਖੋ ਵੱਖਰੇ ਸਥਾਨਾਂ ਤੇ ਸਮੇਂ ਸਮੇਂ ਤੇ ਨਿਰੰਤਰ ਚੋਣਾਂ ਦਾ ਕੰਮ ਚਲਦਾ ਰਹਿੰਦਾ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ, ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਅਹਿਮ ਹਨ ਜੋ ਕਿ ਪੰਜੇ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਚਲਦੀਆਂ ਰਹਿੰਦੀਆਂ ਹਨ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਚੁੱਕਾ ਹੈ, ਪੰਜਾਬ ਵਿੱਚ 20 ਫਰਵਰੀ ਨੂੰ ਇੱਕੋ ਗੇੜ ਵਿੱਚ ਮਤਦਾਨ ਹੋਵੇਗਾ ਅਤੇ 10 ਮਾਰਚ ਨੂੰ ਬਾਕੀ ਦੇ ਚਾਰ ਸੂਬਿਆਂ ਗੋਆ, ਉੱਤਰਾਖੰਡ, ਉੱਤਰਪ੍ਰਦੇਸ਼ ਅਤੇ ਮਨੀਪੁਰ ਨਾਲ ਵੋਟਾਂ ਦੀ ਗਿਣਤੀ ਹੋਵੇਗੀ। ਪੰਜਾਬ ਵਿੱਚ ਪਹਿਲੀ ਨਜ਼ਰਸਾਨੀ ਵਿੱਚ ਮੁੱਖ ਤੌਰ ਤੇ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ-ਬਸਪਾ ਗੱਠਜੋੜ ਵਿਚਕਾਰ ਹੈ, ਹੋਰਨਾਂ ਵਿੱਚ ਆਜ਼ਾਦ ਉਮੀਦਵਾਰਾਂ ਤੋਂ ਸਿਵਾਏ ਸੰਯੁਕਤ ਸਮਾਜ ਮੋਰਚਾ-ਸੰਯੁਕਤ ਸਮਾਜ ਪਾਰਟੀ ਗੱਠਜੋੜ, ਭਾਜਪਾ-ਕੈਪਟਨ-ਢੀਂਡਸਾ ਗੱਠਜੋੜ ਅਤੇ ਲੋਕ ਇਨਸਾਫ਼ ਪਾਰਟੀ ਆਦਿ ਸਰਗਰਮ ਹਨ। ਜਿੱਤ ਕਿਸਦੀ ਝੋਲੀ ਪੈਂਦੀ ਹੈ, ਕੌਣ ਕਿੰਨੀਆਂ ਸੀਟਾਂ ਪ੍ਰਾਪਤ ਕਰਦਾ ਹੈ ਇਹ ਪੰਜਾਬ ਦੇ ਵੋਟਰ ਫੈਸਲਾ ਕਰਨਗੇ।

ਇੱਕੋ ਪਿੰਡ/ਮਹੁੱਲੇ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਚੋਣਾਂ ਦੌਰਾਨ ਸਮਾਜਿਕ ਤਰੇੜ ਚਿੰਤਾਜਨਕ ਹੈ। ਚੋਣਾਂ ਦੌਰਾਨ ਹਿੰਸਾ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆ ਹਨ ਜੋ ਕਿ ਸਮਾਜਿਕ ਰਿਸ਼ਤਿਆਂ ਦਾ ਘਾਣ ਕਰ ਛੱਡਦੀਆਂ ਹਨ, ਪੀੜੀ ਦਰ ਪੀੜੀ ਦੁਸ਼ਮਣੀ ਦੀ ਪਿਊਂਦ ਲਗਾ ਜਾਂਦੀਆਂ ਹਨ। ਵੋਟਾਂ ਸਮੇਂ ਵੱਖੋ ਵੱਖਰੇ ਧੜਿਆਂ ਨਾਲ ਸੰਬੰਧਤ ਪਿੰਡਾਂ/ਸ਼ਹਿਰਾਂ ਦੇ ਵੋਟਰ ਲੀਡਰਾਂ ਪਿੱਛੇ ਬਹਿਸ ਕਰਦੇ, ਲੜਦੇ-ਝਗੜਦੇ ਆਮ ਦੇਖੇ ਜਾ ਸਕਦੇ ਹਨ, ਉਹਨਾਂ ਦੀ ਆਪਸੀ ਕੜੱਤਣ ਉਹਨਾਂ ਦੇ ਪਰਿਵਾਰਿਕ ਅਤੇ ਸਮਾਜਿਕ ਸੰਬੰਧਾਂ ਨੂੰ ਖੋਰਾ ਲਾ ਛੱਡਦੀ ਹੈ, ਇੱਕ ਦੂਜੇ ਪ੍ਰਤੀ ਵੈਰ ਦੀ ਭਾਵਨਾ ਨੂੰ ਪਾਲ ਛੱਡਦੇ ਹਨ ਜਦਕਿ ਸੰਬੰਧਤ ਵਿਅਕਤੀਆਂ ਦੇ ਲੀਡਰਾਂ ਨੂੰ ਇਹਨਾਂ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਉਹ ਸਿਰਫ਼ ਆਪਣੀ ਕੁਰਸੀ ਲਈ ਇਹਨਾਂ ਦਾ ਫਾਇਦਾ ਉਠਾਉਂਦੇ ਹਨ। ਅਯੋਕੇ ਲੀਡਰ ਤਾਂ ਡੱਡੂ ਟਪੂਸੀ ਲਾਉਣ ਵਿੱਚ ਮਾਹਿਰ ਹਨ ਕਿਉਂਕਿ ਲੀਡਰਾਂ ਨੂੰ ਇੱਕ ਪਾਰਟੀ ਤੋਂ ਉਮੀਦਵਾਰੀ ਦੀ ਟਿਕਟ ਨਾ ਮਿਲਣ ਤੇ ਝੱਟ ਵਿਰੋਧੀ ਪਾਰਟੀ ਵਿੱਚ ਚਲੇ ਜਾਂਦੇ ਹਨ, ਰਾਤੋ ਰਾਤ ਮਨ ਬਦਲਾਅ ਹੋ ਜਾਂਦਾ ਹੈ, ਉਸ ਤੋਂ ਟਿਕਟ ਪ੍ਰਾਪਤ ਕਰਦੇ ਹਨ ਜਿਸ ਪਾਰਟੀ ਨੂੰ ਪਹਿਲਾਂ ਉਹ ਪਾਣੀ ਪੀ ਪੀ ਭੰਡਦੇ ਰਹੇ ਹੋਣ ਤੇ ਲੀਡਰਾਂ ਪਿੱਛੇ ਅੱਖਾਂ ਮੀਟ ਘੁੰਮਦੇ ਵਰਕਰਾਂ ਦੇ ਮੂੰਹ ਅੱਡੇ ਤੇ ਅੱਡੇ ਰਹਿ ਜਾਂਦੇ ਹਨ, ਠੱਗੇ ਹੋਏ ਮਹਿਸੂਸ ਕਰਦੇ ਹਨ। 

ਪੋਲਿਗ ਸਟੇਸ਼ਨਾਂ ਦੇ ਬਾਹਰ ਵੱਖੋ ਵੱਖਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਲੱਗੇ ਪੋਲਿੰਗ ਬੂਥ ਆਪਸੀ ਪੇਂਡੂ ਭਾਈਚਾਰਕ ਸਾਂਝ ਵਿੱਚ ਵਿਖਰਾਵ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੋ ਨਿਬੜਦੇ ਹਨ। ਪੰਜਾਬ ਵਿੱਚ ਵਿਰਲੇ ਹੀ ਪਿੰਡ ਹੋਣਗੇ ਜਿੱਥੇ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਉਹਨਾਂ ”ਇੱਕ ਪਿੰਡ ਇੱਕ ਬੂਥ” ਦਾ ਨਾਅਰਾ ਲਾ ਕੇ ਇਸ ਨੂੰ ਅਮਲੀ ਰੂਪ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਹੈ। ਵੋਟ ਪਾਉਣੀ ਹਰ ਬਾਲਗ ਦਾ ਅਪਣਾ ਨਿੱਜੀ ਅਧਿਕਾਰ ਹੈ ਪਰੰਤੂ ਵੋਟਾਂ ਪਿੱਛੇ ਆਪਸੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਕਿਸੇ ਵੀ ਪੱਖੋਂ ਸਲਾਹੁਣਯੋਗ ਨਹੀਂ ਕਿਹਾ ਜਾ ਸਕਦਾ। ਚੋਣਾਂ ਦੌਰਾਨ ਆਪਣੀ ਗੱਲ ਦਲੀਲ ਦੇ ਆਧਾਰ ਤੇ ਸਹੀ ਸ਼ਬਦਾਵਲੀ ਵਿੱਚ ਰੱਖੀ ਜਾ ਸਕਦੀ ਹੈ, ਕਿਸੇ ਨੂੰ ਉਕਸਾਉਣ ਅਤੇ ਨੀਚਾ ਵਿਖਾਉਣਾ ਦੀ ਪ੍ਰਵਿਰਤੀ ਆਪ-ਮੁਹਾਰੇ ਰਿਸ਼ਤਿਆਂ ਵਿੱਚ ਪਾਟ ਪਾ ਦਿੰਦੀ ਹੈ, ਚੋਣਾਂ ਤਾਂ ਗੁਜ਼ਰ ਜਾਂਦੀਆਂ ਹਨ ਪਰੰਤੂ ਜ਼ਖਮ ਡੂੰਘੇ ਦੇ ਜਾਂਦੀਆਂ ਹਨ ਸੋ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਪਹਿਲ ਦੇਣੀ ਚਾਹੀਦੀ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤੇ ਸੱਜਣਾ, ਨੌਜਵਾਨ ਕਲੱਬਾਂ ਨੂੰ ਇੱਕ ਪਿੰਡ ਇੱਕ ਬੂਥ” ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਅਤੇ ਪਹਿਲਕਦਮੀ ਕਰਨੀ ਚਾਹੀਦੀ ਹੈ ਕਿ ਕੋਈ ਵੀ ਬਾਲਗ ਵੋਟ ਕਿਸੇ ਨੂੰ ਵੀ ਪਾਵੇ ਪਰੰਤੂ ਪੋਲਿੰਗ ਸ਼ਟੇਸ਼ਨ ਦੇ ਬਾਹਰ ਪੋਲਿੰਗ ਬੂਥ ਇੱਕ ਹੀ ਲੱਗੇਗਾ ਤੇ ਸਾਰੇ ਮਿਲਕੇ ਏਕੇ ਦਾ ਸਬੂਤ ਦੇਣਗੇ ਜਿਸ ਨਾਲ ਚੋਣਾਂ ਦੌਰਾਨ ਆਈ ਆਪਸੀ ਕੜੱਤਣ ਨੂੰ ਵੀ ਕੁਝ ਠੱਲ ਪਵੇਗੀ ਅਤੇ ਭਾਈਚਾਰਕ ਸਾਂਝ ਦੀ ਬੂਟੀ ਦੀ ਮਹਿਕ ਸਾਰੇ ਪਿੰਡ ਅਤੇ ਸ਼ਹਿਰ/ਮੁਹੱਲਿਆਂ ਨੂੰ ਖੁਸ਼ਬੋਆਂ ਵੰਡੇਗੀ। 

 

ਗੋਬਿੰਦਰ ਸਿੰਘ ਢੀਂਡਸਾ ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ –feedback.gobinder@gmail.com

ਆਓ ਸਾਂਭੀਏ ਰੁੱਖ ਤੇ ਪਰਿੰਦੇ ✍️ ਹਰਨਰਾਇਣ ਸਿੰਘ ਮੱਲੇਆਣਾ

ਹਰੜ ਦੇ ਦਰੱਖਤ ਹੇਠੋਂ ਸੁੱਕੇ ਪੱਤਿਆਂ ਨੂੰ ਸੰਭਰਦਿਆਂ ਇੱਕ ਨਿੱਕਾ ਜਿਹਾ ਚਿੱਟੇ ਰੰਗ ਦਾ ਆਂਡਾ ਬਹੁਕਰ ਨਾਲ ਦੂਰ ਜਾਹ ਰੁੜਿਆ ... ।
ਹਾਏ ਰੱਬਾ ! ਕਹਿ ਕੇ ਉਸ ਆੰਡੇ ਨੂੰ ਗੌਹੁ ਨਾਲ ਵੇਖਿਆ ਤੇ ਵਾਹਿਗੁਰੂ ਦਾ ਲੱਖ ਸ਼ੁਕਰ ਕੀਤਾ ਕੇ ਟੁੱਟਣੋਂ ਬਚ ਗਿਆ . .. !!
ਹਰੜ ਦੇ ਸੰਘਣੇ ਪੱਤਿਆਂ ਵਿੱਚ ਉਤਾਂਹ ਨੂੰ ਨਿਗਾਹ ਮਾਰੀ ਤਾਂ ਇੱਕ ਮੋਟੇ ਜਿਹੇ ਡੱਕਿਆਂ ਦਾ ਖਿੱਲਰਿਆ ਜਿਹਾ ਆਲ੍ਹਣਾ ਵੇਖਿਆ ... ਉਸ ਆਂਡੇ ਨੂੰ ਚੁੱਕ ਕੇ ਉਸ ਆਲਣੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਆਲ੍ਹਣੇ ਵਿੱਚ  ਹੋਰ ਆਂਡਾ ਦਿਸ ਗਿਆ ... ਨਿੱਕੀ ਜਿਹੀ ਕਾਲੀ ਚੁੰਝ ਵਾਲੀ ਚਿੜੀ , ਪਤਾ ਨਹੀਂ ਕਿੱਥੋਂ  ਆ ਟਪਕੀ ਤੇ ਆਵਦੀ ਸੁੰਦਰ ਮਨ ਨੂੰ ਮੋਹਣ ਵਾਲੀ ਆਵਾਜ਼ ਕੱਢਣ ਲੱਗੀ .. ਆਸੇ ਪਾਸੇ ਉੱਡਦੀ ਅਖੀਰ ਇੱਕ ਟਾਹਣੀ ਤੇ ਚੁੱਪ ਕਰ ਬੈਠ ਗਈ ... ਸ਼ਾਇਦ
ਉਸ ਨੇ ਹਮਦਰਦੀ ਨੂੰ ਸਮਝ ਲਿਆ ਜਾਂ ਬੇਵੱਸ ਚੁੱਪ ਹੋ ਗਈ ...ਮੈਂ ਉਹ ਆਂਡਾ ਵਿਰਲੇ ਜਿਹੇ ਡੱਕਿਆਂ ਵਿੱਚ ਮਸਾਂ ਟਿਕਦਾ ਕੀਤਾ .. ।
ਚਿੜੀ ਤੇ ਆਂਡਿਆਂ ਵਿਚਕਾਰ ਜੋ ਮੈਂ ਮਹਿਸੂਸ ਕੀਤਾ... ਉੱਥੇ ਉਸ ਅਕਾਲ ਪੁਰਖ ਦੀ ਰਚਨਾ ਅਤੇ ਅਜੀਬ ਵਰਤਾਰਾ ..,ਕਿਸੇ ਅਦਿੱਖ ਸ਼ਕਤੀ ਦਾ ਸਹਾਰਾ ਪ੍ਰਤੱਖ ਪ੍ਰਤੀਤ ਹੋਇਆ ... ।
ਦਰੱਖਤਾਂ ਦੇ ਪੱਤਿਆਂ ਦੀ ਛੱਤ ਹੇਠ ਮੀਂਹ ,ਝੱਖੜ ,ਠੰਡ , ਗਰਮੀ ਹਨੇਰੀ ਤੇ ਬੇੁਜ਼ਾਬਾਨੇ  ਪੰਛੀ ਕਿੰਝ ਬੱਚੇ  ਕੱਢਦੇ ਹਨ , ਪਾਲਦੇ ਹਨ , ਭੋਜਨ ਦੀ ਤਲਾ਼ਸ਼ ਕਰਦੇ ਹਨ ਤੇ ਜਿੰਦਾ ਰਹਿੰਦੇ ਹਨ....ਖਿਆਲੀ ਸਵਾਲ ਬਹੁਤ ਆਣ ਖੜੋਏ ...??
 ਸਾਡੇ ਕੋਲ ਅਨੇਕਾਂ ਸਹੂਲਤਾਂ ਖਾਣ-ਪੀਣ .. ਪਦਾਰਥ ਸਾਧਨ ਤੇ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਹਸਪਤਾਲ ,ਦਵਾਈਆਂ , ਵਹੀਕਲ ਪਤਾ ਨਹੀਂ ਕੀ ਕੁਝ ਹੈ ਪਰ ਅਸੀਂ ਫਿਰ ਵੀ ਉਸ ਅਕਾਲ ਪੁਰਖ ਦੀ ਰਜ਼ਾ  ਤੇ ਨਾਖੁਸ਼ ਭਟਕਣਾ ਵਾਲਾ ਜੀਵਨ ਬਤੀਤ ਕਰ ਰਹੇ ਹੈ... ।
ਮਨੁੱਖ ਦੀ ਪਦਾਰਥਾਂ ਦੀ ਦੌੜ ਨੇ ਸ਼ੈਤਾਨੀ ਆਤਮਾ ਦਾ ਰੂਪ ਧਾਰਨ ਕਰ ਲਿਆ ਹੈ ਤੇ ਦਿਨ ਰਾਤ ਬੇਚੈਨ ਹਿੱਲ੍ਹੇ ਹੋਏ ਦਿਮਾਗ ਵਾਲਿਆਂ ਵਾਂਗ ਭੱਜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹਨਾਂ ਬੇਜੁਬਾਨਿਆਂ , ਜੀਵ ਪਰਿੰਦਿਆ ਕੋਲ ਸਕੂਨ ਹੀ ਸਕੂਨ ਹੈ  .. ਉਸ ਸਿਰਜਹਾਰ ਦੇ ਭੈਅ ਵਿੱਚ ਹਨ ...ਸ਼ਾਤੀ ਵਿੱਚ ਰਹਿਕੇ ਹੱਦਾਂ ਸਰਹੱਦਾਂ ਤੋਂ ਬੇਪ੍ਰਵਾਹ ਮੌਜ ਆਨੰਦ ਵਿੱਚ ਹਨ ..!
ਸਾਰੀ ਕੁਦਰਤ ਉੱਤੇ ਮਨੁੱਖ ਨੇ ਕਬਜ਼ਾ ਕਰ ਖਿਲਵਾੜ ਕਰਨਾ ਸਿੱਖ ਲਿਆ ਹੈ ...ਹੋਰਜੀਵਾਂ  ਦੇ ਰੈਣ ਬਸੇਰੇ ਨੂੰ ਆਪਣੇ ਮਤਲਬ ਲਈ ਖਤਮ ਕਰਦਾ ਜਾ ਰਿਹਾ ਹੈ ..,ਜਦੋਂ ਕੇ ਉਸ ਸਿਰਜਣਹਾਰ ਨੇ ਇਹਨਾਂ ਨੂੰ ਵੀ ਬਰਾਬਰ ਦੇ ਹੱਕਦਾਰ ਬਣਾਇਆ ਹੈ ...।
ਹੋ ਸਕਦਾ ਹੈ , ਸਾਡੀ ਆਤਮਾ ਨੇ ਵੀ ਕਦੇ ਇਹਨਾਂ ਆਲ੍ਹਣਿਆਂ ਵਿੱਚ ਜੀਵਨ ਬਸਰ ਕੀਤਾ ਹੋਵੇ ਜਾਂ ਅਗਾੰਹ ਦੀ ਤਿਆਰੀ ਹੋਵੇ ਰੱਬ ਜਾਣਦਾ ਹੈ , ਪਰ .. ਅਸੀਂ ਮਖਮਲੀ ਪੁਸ਼ਾਕਾਂ ਵਾਲੇ , ਚਤੁਰ ਸਿਆਣੇ ਉਸ ਕਾਦਰ ਦੀ ਕੁਦਰਤ ਮੂਹਰੇ ਬਹੁਤ ਛੋਟੇ ਤੇ ਨਾ-ਸ਼ੁਕਰੇ ਲੱਗੇ ...ਜਿਹੜੇ ਉਸ ਸਿਰਜਣਹਾਰ  ਨੂੰ ਸਮਝ ਨਹੀਂ ਸਕੇ ਅਤੇ ਖੁਦ ਰੱਬ ਬਣ ਬੈਠੇ ਹਾਂ ....!!
 ਸਭ ਦਾ ਪਾਲਣਹਾਰ ਉਹ ਸਰਬ ਅਕਾਲ ਪੁਰਖ ਹੈ .. ਪਰ ਅਸੀਂ ਬੇਵਜ੍ਹਾ ਹੀ ਭਟਕਣਾ ਵਿੱਚ ਫਸੇ ਹੋਏ ਹਾਂ ...।
ਮਨ ਇਹੀ ਕਾਮਨਾ ਕਰਦਾ ਹੈ , ਐ  ਰੱਬਾ !
ਕਿਤ੍ਹੇ ਮਨੁੱਖ ਨੂੰ ਵੀ ਇਹਨਾਂ ਬੇਜ਼ੁਬਾਨ ਧਰਤੀ ਦੇ ਹੱਕਦਾਰ ਜਾਨਵਰਾਂ  ਪੰਛੀਆਂ ਜਿੰਨਾਂ ਸਬਰ ਸਿਦਕ ਦੇ.. ਅਸੀਂ ਵੀ ਇਹਨਾਂ ਵਾਂਗ ਸ਼ਾਤ ਚਿੱਤ ਰਹਿ  ਕੇ ਜੀਵਨ ਬਸਰ ਕਰਕੇ ਤੁਰਦੇ ਬਣੀਏ ...ਉਹਨਾਂ ਦੇ ਰਹਿਣ ਲਈ ਵੀ ਬਣਦਾ ਹੱਕ ਛੱਡੀਏ

-- ਹਰਨਰਾਇਣ ਸਿੰਘ ਮੱਲੇਆਣਾ

ਜਗਰਾਉਂ ਤੋਂ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਅਜ਼ਾਦ ਉਮੀਦਵਾਰ ਮੈਦਾਨ ਚ  -Video

ਇੰਜਨੀਅਰ ਸੁਰਿੰਦਰ ਸਿੰਘ ਸਹੋਤਾ ਜਗਰਾਉਂ ਨਾਲ ਵਿਸ਼ੇਸ਼ ਗੱਲਬਾਤ  ਪੱਤਰਕਾਰ ਡਾ ਮਨਜੀਤ ਸਿੰਘ ਲੀਲਾ  

ਅਵਤਾਰ ਸਿੰਘ ਚੀਮਨਾ ਜਗਰਾਉਂ ਤੋਂ ਅਜ਼ਾਦ ਲੜਨਗੇ ਚੋਣ  -ਗੇਜਾ ਰਾਮ  Video

ਕਾਂਗਰਸ ਪਾਰਟੀ ਦਾ ਉਮੀਦਵਾਰ ਨੂੰ ਲੈ ਕੇ ਕਲੇਸ਼ ਹੱਦਾਂ ਬੰਨ੍ਹੇ ਪਾਰ  

ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ

ਪਿੰਡ ਤਖਾਣਵੱਧ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭਰਵੀਂ ਇਕੱਤਰਤਾ  -Video

ਕਾਂਗਰਸ ਪਾਰਟੀ ਵੱਲੋਂ ਚੁਣੇ ਗਏ ਉਮੀਦਵਾਰ ਭੁਪਿੰਦਰ ਸਿੰਘ ਸਾਹੋਕੇ  ਦੇ ਚੋਣਾਂ ਨੂੰ ਲੈ ਕੇ ਵਿਚਾਰ  

ਪੱਤਰਕਾਰ ਬਲਬੀਰ ਸਿੰਘ ਬਾਠ ਦੀ ਵਿਸ਼ੇਸ਼ ਰਿਪੋਰਟ  

ਜੱਗਾ ਭਜਾਓ , "ਜਗਰਾਉਂ ਬਚਾਓ" ਦੇ ਨਾਆਰੇ ਲਾ ਕੇ ਜੱਗਾ ਹਿੱਸੋਵਾਲ ਦਾ ਫੂਤਲਾ ਫੂਕਿਆਂ

ਹਲਕਾ ਜਗਰਾਉਂ ਅੰਦਰ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਕਲੇਸ਼ ਨੇ ਧਾਰਿਆ ਭਿਆਨਕ ਰੂਪ  

ਵੱਡੀ ਗਿਣਤੀ ਵਿਚ ਸਥਾਨਕ ਲੀਡਰ ਅਤੇ ਆਗੂ ਹੋਏ ਐਲਾਨੇ ਉਮੀਦਵਾਰ ਦੇ ਖ਼ਿਲਾਫ਼ 

ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ

ਕਹਾਣੀ ( ਰੀਅਲ ਹੀਰੋ ) ✍️ ਸ਼ਿਵਨਾਥ ਦਰਦੀ

ਆਸੂ , ਡੈਡੀ ਦੇਖੋ ! ਮੈ ਬਜ਼ਾਰੋਂ ਬਹੁਤ ਵਧੀਆਂ , ਹੀਰੋ ਦੀ ਫੋਟੋ ਲੈ ਕੇ ਆਇਆ ਹਾਂ ।
        ਲਿਆ ਦਿਖਾ , ਕਿਹੜੇ ਹੀਰੋ ਦੀ ਫ਼ੋਟੋ ਲੈ ਕੇ ਆਇਆ ।
          ਆਹ ਦੇਖੋ , ਡੈਡੀ ਜੀ , 'ਅਕਸੈ ਕੁਮਾਰ' ਰੀਅਲ ਹੀਰੋ ।
      ਬੇਟਾ ਦੇਸ਼ ਰੀਅਲ ਹੀਰੋ , ਇਹ ਨਹੀ । ਦੇਸ਼ ਰੀਅਲ ਹੀਰੋ ਤਾਂ ਉਹ ਹੁੰਦੇ , ਜਿਹੜੇ ਦਿਨ ਰਾਤ ਸਾਡੇ ਹੱਕਾਂ ਲਈ ਸਰਕਾਰਾਂ ਮੱਥਾਂ ਲਾਉਂਦੇ ਹਨ ।
      ਬੇਟਾ , ਦੇਸ਼ ਰੀਅਲ ਹੀਰੋ ਸਨ , ਬਾਬਾ ਸਾਹਿਬ 'ਡਾਂ. ਭੀਮ ਰਾਓ ਅੰਬੇਡਕਰ ਜੀ' । ਜਿਨਾਂ ਨੇ ਗਰੀਬੀ ਚ ਰਹਿ , ਕਿਤਾਬਾਂ ਮੰਗ ਮੰਗ , ਸਟਰੀਟ ਲਾਈਟਾਂ ਚਾਨਣੇ ਬੈਠ ਪੜ੍ਹ ਲਿਖ ਕੇ , ਦੇਸ਼ ਦਾ ਦਿਨ  ਰਾਤ ਇੱਕ ਕਰ , ਸੰਵਿਧਾਨ ਲਿਖਿਆ  । ਅੱਜ ਸਾਨੂੰ ਪੜਨ ਲਿਖਣ ਤੇ ਨੌਕਰੀ ਕਰਨ ਦਾ ਮੌਕਾ , ਮਿਲ ਰਿਹਾ । ਜੇ ਓਹ ਸੰਵਿਧਾਨ ਨਾ ਲਿਖਦੇ । ਅਸੀ ਆਪਣੇ ਹੱਕਾਂ ਲਈ , ਧਰਨੇ ਨਹੀ ਲਾ ਸਕਦੇ ਸੀ । ਅਸੀਂ ਐਮ.ਐਲ.ਏ ਜਾਂ ਮੰਤਰੀ ਨਹੀਂ ਬਣ ਸਕਦੇ ਸੀ । ਜੇ ਓਹ ਸੰਵਿਧਾਨ ਨਾ ਲਿਖਦੇ , ਅੱਜ ਅਸੀਂ ਗੋਰੀਆਂ ਸਰਕਾਰਾਂ ਦੇ ਗੁਲਾਮ ਹੋਣਾ ਸੀ । ਸਾਨੂੰ , ਓਨਾਂ ਧੰਨਵਾਦ ਕਰਨਾ ਚਾਹੀਦਾ ।
 ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ । ਇੱਕ ਵੋਟ ਅਜਿਹੀ ਸ਼ਕਤੀ ਹੈ । ਜਿਸ ਕਰਕੇ  ਤਕੜੇ ਨੂੰ ਵੀ ਗਰੀਬ ਘਰ ਜਾਣਾ ਪੈਦਾ । ਵੋਟ ਨਾਲ , ਅਸੀ ਰਾਜਨੀਤਕ ਪਾਰਟੀ ਦਾ ਫੇਰ ਬਦਲ ਕਰ ਸਕਦੇ ਹਾਂ ।
ਕਦੇ ਵੀ ਬੇਟਾ , ਸ਼ਰਾਬ ਲਈ ਜਾਂ ਪੈਸੇ ਲਈ ਵੋਟ ਨਹੀਂ ਪਾਉਣੀ ਚਾਹੀਦੀ । ਵੋਟ ਨੂੰ ਵੇਚਣ ਵਾਲਾ , ਆਪਣੇ ਆਪ ਨੂੰ ਵੇਚਦਾ ਹੈ । ਵੋਟ ਇੱਕ ਸ਼ਕਤੀ ਹੈ ।
ਅੱਜ ਬਹੁਤ ਸਾਰੇ ਲੋਕ ਆਪਣੇ ਰੀਅਲ ਹੀਰੋ ਨੂੰ ਭੁੱਲ ਗਏ । ਹੁਣ ਦੱਸ ਬੇਟਾ , ਦੇਸ਼ ਦਾ ਰੀਅਲ ਹੀਰੋ ਕੌਣ ਹੈ ।

ਸਹੀ ਕਿਹਾ ਡੈਡੀ ਜੀ , ਮੈ ਬਜਾਰ ਗਿਆ ਤਾਂ , ਦੇਸ਼ ਰੀਅਲ ਹੀਰੋ 'ਡਾਂ. ਅੰਬੇਡਕਰ ਜੀ' ਦੀ ਫੋਟੋ ਲੈ ਕੇ ਆਊਂਗਾ ।
ਸ਼ਿਵਨਾਥ ਦਰਦੀ ਸੰਪਰਕ :- 9855155392 ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਵੱਲੋਂ ਤਜਿੰਦਰ ਕੌਰ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ

ਜਗਰਾਉਂ 27 ਜਨਵਰੀ(ਜਸਮੇਲ ਗ਼ਾਲਿਬ)ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ਼ ਪਾਰਟੀ ਲਈ ਬੀਬਾ ਤਜਿੰਦਰ ਕੌਰ ਤੇਜੀ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ । ਬੀਬੀ ਤੇਜੀ ਸੰਧੂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਸ਼ਹਿਰੀ ਪ੍ਰਧਾਨ ਜਗਰੂਪ ਸਿੰਘ ਸੋਹੀ ਨੇ ਦੱਸਿਆ ਹੈ ਕਿ ਕੱਲ੍ਹ ਦਿਨ  ਸ਼ੁੱਕਰਵਾਰ 28 ਤਰੀਕ ਨੂੰ ਬੀਬੀ ਤੇਜੀ ਸੰਧੂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

ਬੀਬੀ ਹਰਚੰਦ ਕੌਰ ਘਨੌਰੀ ਹੋਣਗੇ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ

ਮਹਿਲ ਕਲਾਂ/ ਬਰਨਾਲਾ- 27 ਜਨਵਰੀ- (ਗੁਰਸੇਵਕ ਸੋਹੀ ) -ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੂੰ  ਕਾਂਗਰਸ ਹਾਈਕਮਾਨ  ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਪੰਜਵੀਂ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਬੀਬੀ ਹਰਚੰਦ ਕੌਰ ਘਨੌਰੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਤੇ ਪੰਚਾ ਸਰਪੰਚਾ ਨੇ ਘਰ ਪੁੱਜ ਕੇ ਵਧਾਈਆਂ ਦਿੱਤੀਆਂ। ਆਪਣੇ ਨਾਮ ਦੇ ਐਲਾਨ ਤੋਂ ਬਾਅਦ ਬੀਬੀ ਹਰਚੰਦ ਕੌਰ ਘਨੌਰੀ ਨੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਮੱਥਾ ਟੇਕ ਕੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਚ ਰਹਿ ਕੇ ਕੰਮ ਕਰ ਰਹੀ  ਹਾਂ । ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਘਰ ਘਰ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਅਤੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਕੇ ਇਹ ਸੀਟ ਪਾਰਟੀ ਦੀ ਝੋਲੀ ਪਾਈ ਜਾਵੇਗੀ ਅਤੇ ਪਹਿਲਾਂ ਵੀ ਦੋ ਵਾਰ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਪੰਚਾ- ਸਰਪੰਚਾ, ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੂੰ ਇਨ੍ਹਾਂ ਚੋਣਾਂ ਵਿੱਚ ਜੁੱਟ ਜਾਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਅਬਜ਼ਰਬਰ ਸੀਤਾ ਰਾਮ ਲਾਂਬਾ,ਹਲਕਾ ਅਬਜ਼ਰਵਰ ਈਸ਼ਾਨ ਖ਼ਾਨ ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਵਾਈਸ ਚੇਅਰਮੈਨ ਰਵਿੰਦਰ ਕੁਮਾਰ ਜਿੰਦਲ, ਬਲਾਕ ਮਹਿਲ ਕਲਾ ਦੇ ਪ੍ਰਧਾਨ ਤੇ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ,ਕਾਨੂੰਨਗੋ ਉਜਾਗਰ ਸਿੰਘ ਛਾਪਾ,ਸਰਪੰਚ ਕਰਮ ਸਿੰਘ ਬਾਜਵਾ,ਸਰਪੰਚ ਗੁਰਮੀਤ ਸਿੰਘ ਧਨੇਰ,ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ,ਬਲਾਕ ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ,ਚੇਅਰਮੈਨ ਰਜਿੰਦਰ ਸਿੰਘ ਰਾਜੂ ਠੀਕਰੀਵਾਲਾ,ਜਸਪਿੰਦਰ ਸਿੰਘ ਸਰਾਂ ਵਜੀਦਕੇ,ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਜਰਨੈਲ ਸਿੰਘ ਭੋਲਾ ਠੁੱਲੀਵਾਲ,ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ,ਬਲਵੰਤ ਸਰਮਾਂ,ਰਾਜਵੀਰ ਸਿੰਘ ਰਾਣੂ ਹਮੀਦੀ, ਕਾਗਰਸੀ ਆਗੂ ਅਸੋਕ ਕੁਮਾਰ ਅਗਰਵਾਲ ਮਹਿਲ ਕਲਾ ,ਮਨੋਜ ਕੁਮਾਰ ਨਾਈਵਾਲਾ  ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜਰ ਸਨ।

ਅਦਾਕਾਰਾ ਸ਼ਹਿਨਾਜ਼ ਗਿੱਲ ਦਾ 28 ਵਾਂ ਜਨਮ ਦਿਵਸ ਬਰਨਾਲਾ ਵਿਖੇ ਮਨਾਇਆ ਗਿਆ

ਮਹਿਲ ਕਲਾਂ/ ਬਰਨਾਲਾ- 27 ਜਨਵਰੀ   (ਗੁਰਸੇਵਕ ਸੋਹੀ)- ਅੱਜ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਦੇ 28 ਵੇਂ ਜਨਮ ਦਿਵਸ ਤੇ ਉਹਨਾਂ ਦੇ ਵੱਖ ਵੱਖ ਦੇਸ਼ਾਂ ਦੇ ਫੈਨ ਜਿਵੇਂ ਯੂ ਕੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੋਂ ਇਲਾਵਾ ਭਾਰਤ, ਪੰਜਾਬ ਦੇ ਬਠਿੰਡਾ, ਮਾਨਸਾ, ਬਰਨਾਲਾ ਵਿਖੇ ਜ਼ਰੂਰਤਮੰਦ ਗਰੀਬ ਲੋਕਾਂ ਨੂੰ ਕੰਬਲ ਵੰਡ ਕੇ ਇਹ ਜਨਮ ਦਿਵਸ ਮਨਾਇਆ ਗਿਆ ।ਇਸ ਕੜੀ ਅਧੀਨ ਸ੍ਰੀਮਤੀ ਰਿਤੂ ਸਿੰਗਲਾ ਵੱਲੋਂ ਬਰਨਾਲਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਜ਼ਰੂਰਤਮੰਦ ਗਰੀਬ ਪਰਿਵਾਰਾਂ ਨੂੰ ਸ਼ਹਿਨਾਜ਼ ਗਿੱਲ ਦੇ ਜਨਮਦਿਨ ਤੇ ਕੰਬਲ ਵੰਡੇ ਗਏ।

ਬਹੁਪੱਖੀ ਸਖ਼ਸੀਅਤ ਦਾ ਮਾਲਕ, ਸੀਰਤ ਤੇ ਸੂਰਤ ਦਾ ਸੋਹਣਾ ਗੀਤਕਾਰ- ਮੋਨੇ ਵਾਲਾ 

ਹੋਸ਼ਿਆਰਪੁਰ ਜਿਲੇ ਦੇ ਇੱਕ ਪਿੰਡ ਮੋਨਾ ਕਲਾਂ ਤੋਂ ਸੰਬੰਧ ਰੱਖਦੇ ਮੋਨੇ ਵਾਲੇ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਜਿਵੇਂ ਕਿ ਬਚਪਨ ਵਿੱਚ ਓਹਨਾ ਨੂੰ ਬਹੁਤ ਚਾਅ ਚੜਦਾ ਸੀ ਜਦੋਂ ਕਿਸੇ ਗੀਤ ਵਿੱਚ ਕਿਸੇ ਗੀਤਕਾਰ ਦਾ ਨਾਮ ਬੋਲਿਆ ਜਾਂਦਾ ਸੀ। ਉਨਾਂ ਦਿਨਾਂ ਵਿੱਚ ਦੇਬੀ ਮਖਸੂਸਪੁਰੀ, ਬਲਵੀਰ ਬੋਪਾਰਾਏ ਆਦਿ ਗੀਤਕਾਰਾਂ ਦੇ ਗੀਤਾਂ ਤੋਂ ਉਹ ਬਹੁਤ ਪ੍ਰਭਾਵਿਤ ਰਹੇ। ਉਹ ਉਨਾਂ ਦੇ ਲਿਖੇ ਗੀਤਾਂ ਵਿੱਚ ਆਪਣਾ ਨਾਮ ਜੋੜਕੇ ਗਾਉਣ ਦੀ ਕੋਸ਼ਿਸ਼ ਕਰਦੇ ਸਨ। ਹੋਲੀ ਹੋਲੀ ਗੀਤਕਾਰੀ ਵੱਲ ਉਹਨਾਂ ਦਾ ਰੁਝਾਨ ਹੋਰ ਵੀ ਵੱਧਦਾ ਗਿਆ।ਇਸ ਖੇਤਰ ਵਿੱਚ ਕੁਝ ਸਾਲਾਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਉਨਾਂ ਦੇ ਗੀਤ ਨੂੰ ਰਿਕਾਰਡ ਕੀਤਾ ਗਿਆ। ਉਹ ਇਸ ਬਾਰੇ ਗੱਲ ਕਰਦੇ ਦੱਸਦੇ ਨੇ ਕਿ ਨਾਮੀ ਸੰਗੀਤਕਾਰ ਜੋੜੀ "ਦੇਸੀ ਕਰੂ" ਨੇ ਓਹਨਾ ਦਾ ਪਹਿਲਾ ਗੀਤ "ਦੇ ਕੇ ਮਹਿੰਗਿਆ ਬਰੈਂਡਾਂ ਦੇ ਤੂੰ ਕਪੜੇ, ਮੁੰਡਾ ਕੀਤੇ ਮੁੱਲ ਨੀ ਲੈ ਲਿਆ" ਜੋਰਡਨ ਸੰਧੂ ਦੀ ਆਵਾਜ਼ ਵਿੱਚ ਰਿਕਾਰਡ ਕੀਤਾ। ਇਸ ਤੋਂ ਬਾਅਦ ਗੀਤਾ ਬੈਂਸ ਉਨਾਂ ਨਾਲ ਗੱਲ ਕਰਦੇ ਕਰਦੇ ਮਿਸ ਪੂਜਾ ਨਾਲ ਕੰਮ ਕਰਨ ਦਾ ਮੌਕਾ ਮਿਿਲਆ ਅਤੇ "ਪੂਜਾ ਕਿਵੇਂ ਆ" ਫਿਲਮ ਚ ਉਨਾਂ ਦੇ ਗੀਤ ਗਾਏ ਗਏ।ਇਥੇ ਜ਼ਿਕਰਯੋਗ ਹੈ ਕਿ ਮੋਨੇ ਵਾਲਾ ਨੇ ਨੇ ਗੀਤਕਾਰੀ ਸਫ਼ਰ ਦੇ ਸ਼ੁਰੂ ਚ ਆਪਣਾ ਨਾਮ "ਕੁਮਾਰ ਸਨੀ" ਰੱਖਿਆ ਸੀ। ਕਾਫੀ ਸਮੇਂ ਬਾਅਦ ਫੇਰ ਉਨਾਂ ਨੇ ਆਪਣਾ ਨਾਮ "ਮੋਨੇ ਵਾਲਾ" ਰੱਖਿਆ।ਵੈਸੇ ਤਾਂ ਮੋਨੇ ਵਾਲਾ ਬਹੁਪੱਖੀ ਕਲਾ ਦੇ ਧਨੀ ਹਨ ਉਹ ਤਕਰੀਬਨ ਹਰ ਸਥਿਤੀ ਤੇ ਗੀਤ ਲਿਖਦੇ ਹਨ ਪਰ ਓਹਨਾ ਨੂੰ ਰੋਮਾਂਸ, ਪ੍ਰੇਮ ਪਿਆਰ ਵਾਲੇ ਗੀਤ ਲਿਖਣਾ ਜ਼ਿਆਦਾ ਪਸੰਦ ਹੈ। ਉਹ ਰੂਹਦਾਰੀ ਨਾਲ ਢੂੰਘੀ ਸਾਂਝ ਸਮਝਦੇ ਹਨ। ਖਾਲੀ ਸਮੇਂ ਵਿੱਚ ਵੀ ਉਹ ਸ਼ਾਇਰੀ ਸੁਨਣਾ, ਕਿਤਾਬਾਂ ਪੜਨਾ ਜਾਂ ਜਿਮ ਜਾਣਾ ਪਸੰਦ ਕਰਦੇ ਹਨ।ਅੱਜ ਕੱਲ ਦੇਖਿਆ ਜਾਂਦਾ ਹੈ ਕਿ ਪੰਜਾਬੀ ਗੀਤਾਂ ਵਿੱਚ ਸ਼ਾਇਰੀ ਅਲੋਪ ਜਿਹੀ ਹੁੰਦੀ ਜਾ ਰਹੀ ਹੈ। ਲੋਕੀ ਪੱਛਮੀ ਸਭਿਅਤਾ ਦੇ ਪ੍ਰਭਾਵ ਸਦਕਾ ਓਦਾਂ ਦਾ ਹੀ ਗਾਉਣਾ ਅਤੇ ਸੁਨਣਾ ਚਾਹੁੰਦੇ ਹਨ। ਮਜਬੂਰਨ ਗੀਤਕਾਰ ਵੀ ਓਦਾਂ ਦਾ ਲਿਖਦੇ ਹਨ। ਮੋਨੇ ਵਾਲਾ ਇਸ ਚਾਲ ਰਹੇ ਰੁਝਾਨ ਤੋਂ ਸਹਿਮਤ ਨਹੀਂ ਹਨ। ਉਹ ਹਮੇਸ਼ਾ ਚੰਗੀ ਗਾਇਕੀ ਅਤੇ ਗੀਤਕਾਰੀ ਦਾ ਸਮਰਥਨ ਕਰਦੇ ਹਨ। ਕੁਝ ਗੀਤਕਾਰਾਂ ਜਿਵੇਂ ਹਰਮਨਜੀਤ, ਮਨਵਿੰਦਰ ਮਾਨ ਦਾ ਨਾਂ ਲੈ ਕੇ ਉਹ ਕਹਿੰਦੇ ਨੇ ਕਿ ਇਹ ਵੀ ਗੀਤਕਾਰੀ ‘ਚ ਚੰਗਾ ਕੰਮ ਕਰ ਰਹੇ ਹਨ। ਲੋਕੀ ਚੰਗਾ ਲਿਿਖਆ, ਗਾਇਆ ਜ਼ਰੂਰ ਪਸੰਦ ਕਰਦੇ ਹੀ ਹਨ।ਮੋਨੇ ਵਾਲਾ ਨੇ ਆਪਣੀ ਬਾਕਮਾਲ ਗੀਤਕਾਰੀ ਨਾਲ ਕਈ ਨਾਮੀ ਗਾਇਕਾਂ ਨਾਲ ਕੰਮ ਕੀਤਾ ਹੈ। ਜਿਹਨਾਂ ਚੋਂ ਕੁਝ ਨਾਮ ਗਿੱਪੀ ਗਰੇਵਾਲ, ਸਿੰਗਾ, ਜੋਰਡਨ ਸੰਧੂ, ਮਿਸ ਪੂਜਾ, ਮੀਕਾ ਸਿੰਘ, ਬੋਹੇਮੀਆ, ਬਾਦਸ਼ਾਹ, ਰੋਮੀ ਟਾਹਲੀ, ਮਲਕੀਤ ਸਿੰਘ, ਦਿਲਪ੍ਰੀਤ ਢਿੱਲੋਂ, ਗੁਲਾਬ ਸਿੱਧੂ, ਜੱਸੀ ਸੋਹਲ ਮੁੱਖ ਹਨ। ਕੁਝ ਗੀਤ ਜਿਵੇਂ "ਖਰੇ ਖ਼ਰੇ ਖਰੇ ਜੱਟ ਬੱਲੀਏ" ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ, "ਜਿਨ੍ਹਾਂ ਕੁ ਦਿਮਾਗ ਤੇਰਾ ਪੱਟ ਹੋਣੀਏ ਓਨਾ ਕੁ ਤਾਂ ਜੱਟ ਦਾ ਖ਼ਰਾਬ ਰਹਿੰਦਾ ਏ" ਮਿਸ ਪੂਜਾ ਦੀ ਆਵਾਜ਼ ਵਿੱਚ, 100 ਗੁਲਾਬ ਅਤੇ ਲਾਈਫ ਲਾਈਨ, ਸਿੰਗਾ ਵੱਲੋਂ, ਨਹੀਂ ਨੱਚਣਾ, ਮਲਕੀਤ ਸਿੰਘ ਅਤੇ ਹੋਰ ਵੀ ਗੀਤ ਬਹੁ ਚਰਚਿਤ ਹੋਏ।ਸਾਲ 2022 ਵਿੱਚ  ਉਨਾਂ ਦੇ ਹੋਰ ਵੀ ਕਈ ਗੀਤ ਰਿਲੀਜ਼ ਹੋਣ ਦੀ ਤਿਆਰੀ ਵਿੱਚ ਹਨ।

ਹਰਜਿੰਦਰ ਸਿੰਘ ਜਵੰਦਾ 9463828000

ਸੰਤ ਮਹੰਤ ਪ੍ਰਤਾਪ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਤ ਜਪ ਤਪ ਸਮਾਗਮ ਮਨਾਇਆ ਗਿਆ  

ਜਗਰਾਉਂ, 27 ਜਨਵਰੀ (ਬਲਦੇਵ/ ਸਲੀਲ ਜਗਰਾਉਂ)  ਅੱਜ ਨਾਨਕਸਰ ਕਲੇਰਾਂ ਵਿਖੇ ਸੰਤ ਮਹੰਤ ਪ੍ਰਤਾਪ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਤ ਜਪ ਤਪ ਸਮਾਗਮ ਕਰਵਾਇਆ ਗਿਆ ਇਸ ਸਮੇਂ ਮਹਾਂਪੁਰਸ਼ ਬਾਬਾ ਗੁਰਚਰਨ ਸਿੰਘ ਜੀ ਕਲੇਰਾਂ ਵਾਲੇ ,ਬਾਬਾ ਸੇਵਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਭਾਈ ਗੁਰਮੀਤ ਸਿੰਘ ਮੋਹੀ, ਭਾਈ ਸ਼ੇਰ ਸਿੰਘ ਜੀ ਸੁਨਾਮ, ਹੈੱਡ ਰਾਗੀ ਭਾਈ ਗੁਰਮੇਲ ਸਿੰਘ ਜੀ ਨਾਨਕਸਰ ਕਲੇਰਾਂ, ਭਾਈ ਸੁਖਜੀਤ ਸਿੰਘ ਜੀ ਫਿਰੋਜ਼ਪੁਰ, ਬਾਬਾ ਜਸਵਿੰਦਰ ਸਿੰਘ ਜੀ ਖੰਜਰਵਾਲ, ਭਾਈ ਗੁਰਮੁਖ ਸਿੰਘ ਫਗਵਾੜੇ ਵਾਲੇ, ਮਹੰਤ ਕੁਲਦੀਪ ਸਿੰਘ, ਭਾਈ ਹਰਨੇਤ ਸਿੰਘ ਜੀ ,ਭਾਈ ਨਿਸ਼ਾਵਰ ਸਿੰਘ, ਭਾਈ ਭਾਗ ਸਿੰਘ ਜੀ ਨਾਨਕਸਰ ਕਲੇਰਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਮੁੱਖ ਸੇਵਾਦਾਰ ਬਾਬਾ ਮਹੰਤ ਹਰਬੰਸ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।  ਇਸ ਸਮੇਂ ਭਾਈ ਰਣਜੀਤ ਸਿੰਘ, ਭਾਈ ਸਰਬਜੀਤ ਸਿੰਘ ਬੱਦੋਵਾਲ, ਭਾਈ ਠਾਕੁਰ ਸਿੰਘ ਵਿਰਕ, ਭਾਈ ਸੁਬੇਗ ਸਿੰਘ, ਭਾਈ ਪਵਨਦੀਪ ਸਿੰਘ ਗਰੇਵਾਲ, ਭਾਈ ਚਮਕੌਰ ਸਿੰਘ ,ਰਵੀ  ਗੱਬਰ ਲੁਧਿਆਣਾ, ਭਾਈ ਕੁਲਦੀਪ ਸਿੰਘ ਬੱਧਨੀ ਕਲਾਂ ,ਭਾਈ ਪਰਮਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ, ਬਾਬਾ ਹਰਚਰਨ ਸਿੰਘ ਆਦਿ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਜਲੇਬੀਆਂ ਪਕੌੜਿਆਂ ਦੇ ਲੰਗਰ ਦੀ ਅਤੁੱਟ ਸੇਵਾ ਕੀਤੀ ਗੁਰੂ ਕਾ ਲੰਗਰ ਚਾਹ ਆਦਿ ਨਿਰਵਿਘਨ ਸੇਵਾ ਚੱਲੀਆਂ  । 

ਸੰਗਤ ਵੱਲੋਂ ਸਾਲਾਨਾ ਸਮਾਗਮਾਂ ਚ ਭਾਰੀ ਹਾਜ਼ਰੀ  

ਜਗਰਾਉਂ, 27 ਜਨਵਰੀ  (ਬਲਦੇਵ / ਸੁਨੀਲ ਜਗਰਾਉਂ  ) ਜਗਰਾਉਂ ਦੇ ਨਜ਼ਦੀਕ ਹੀ ਪਿੰਡ ਅਖਾੜੇ  ਕੌਲ ਵਗਦੀ ਨਹਿਰ ਦੇ ਬਿਲਕੁਲ ਲਾਗੇ ਹਰ ਸਾਲ ਮਾਘ ਦੇ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੰਪਟ ਪਾਠ ਸਾਹਿਬ ਜੀ ਦੇ ਮਿਤੀ 8 ਜਨਵਰੀ ਤੋਂ ਪ੍ਰਕਾਸ਼ ਹੋ ਚੁੱਕੇ ਹਨ  । ਇਸ ਸਮੇਂ ਅਖਾੜੇ ਵਾਲੀ ਨਹਿਰ ਦੇ ਕੋਲ ਚੱਲ ਰਹੇ ਸਮਾਗਮਾਂ ਚ ਸੰਗਤਾਂ ਦਾ ਹੜ੍ਹ  ਆਮ ਹੀ ਵੇਖਣ ਨੂੰ ਮਿਲ ਰਿਹਾ ਹੈ  । ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਰੋਜ਼ਾਨਾ ਇਸ ਸਥਾਨਾਂ ਉਪਰ ਹਾਜ਼ਰੀ ਭਰਦੀਆਂ ਹਨ। ਇਥੇ ਹਰ ਸਮੇਂ ਲੰਗਰ ਅਤੁੱਟ ਵਰਤਦਾ ਰਹਿੰਦਾ ਹੈ।  ਪ੍ਰਸ਼ਾਦਿਆਂ ਨਾਲ ਤਿੰਨ ਤਿੰਨ ਦਾਲਾਂ ਸਬਜ਼ੀਆਂ ਮਿੱਠੇ ਚੌਲ ਖੀਰ ਆਦਿ ਹਰ ਸਮੇਂ ਸੰਗਤਾਂ ਲਈ ਵਰਤਾਏ ਜਾਂਦੇ ਹਨ । ਸਮਾਗਮਾਂ ਚ ਸੇਵਾਦਾਰ ਵੀਰ ਭੈਣਾਂ ਦਾ ਵੀ ਹੜ੍ਹ ਆਇਆ ਹੋਇਆ ਹੈ ਸੇਵਾਦਾਰ ਕਿਧਰੇ ਸਬਜ਼ੀਆਂ ਚੀਰਦੇ ਭਾਂਡੇ ਧੋਂਦੇ ਚਾਹ ਲੰਗਰ ਵਰਤਾਉਂਦੇ ਨਜ਼ਰ ਆ ਰਹੇ ਹਨ।  ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਸੰਗਤਾਂ ਲੰਗਰ ਛਕਦੀਆਂ ਅਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਹਨ  । ਕਈ ਦਹਾਕਿਆਂ ਤੋਂ ਲਗਾਤਾਰ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਰਵਾਹ ਮਾਘ ਦੇ ਮਹੀਨੇ ਇਸੇ ਤਰ੍ਹਾਂ ਚੱਲਦੇ ਹਨ  । ਇਹ ਸਾਰਾ ਸਮਾਗਮ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਕੋਠੇ ਪੋਨੇ ਜੀ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਲਾਕਾ ਨਿਵਾਸੀ ਅਤੇ ਨੇੜਲੇ ਪਿੰਡਾਂ ਤੋਂ ਨੌਜਵਾਨ ਅਤੇ ਬੀਬੀਆਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਇਸ ਸਮੇਂ ਭਾਈ ਸਰਬਜੀਤ ਸਿੰਘ ਸਰਬਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਮਾਗਮ 13 ਫਰਵਰੀ ਤੱਕ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਚਲਦਾ ਰਹੇਗਾ ।

  

 

ਪੁਲੀਸ ਤਸ਼ੱਦਦ ਦਾ ਸ਼ਿਕਾਰ ਕੁਲਵੰਤ ਕੌਰ ਲਈ ਇਨਸਾਫ਼ ਨੂੰ ਲੈ ਕੇ 26 ਜਨਵਰੀ ਸੁਤੰਤਰਤਾ ਦਿਵਸ ਦੀ ਥਾਂ ਬਣਿਆ ਕਤਲਤੰਤਰ ਦਿਵਸ 

ਤਕਰੀਬਨ 16 ਸਾਲ ਰੋਲ ਖੋਲ੍ਹ ਕੇ ਆਪਣੇ ਪ੍ਰਾਣ ਤਿਆਗਣ ਵਾਲੀ ਕੁਲਵੰਤ ਕੌਰ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ  

ਪੱਤਰਕਾਰ ਜਸਮੇਲ ਗ਼ਾਲਿਬ /ਮੋਹਿਤ ਗੋਇਲ ਦੀ ਵਿਸ਼ੇਸ਼ ਰਿਪੋਰਟ   

ਚੜ੍ਹਦੀ ਕਲਾ ਫਿਜੀਕਲ ਅਕੈਡਮੀ ਕਿਸ਼ਨਪੁਰਾ ਕਲਾਂ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ

ਚੜ੍ਹਦੀ ਕਲਾ ਫਿਜੀਕਲ ਅਕੈਡਮੀ ਕਿਸ਼ਨਪੁਰਾ ਕਲਾਂ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਨਾਲ ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਗੱਲਬਾਤ

ਹਲਕਾ ਧਰਮਕੋਟ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਹੋ ਰਹੀ ਹੈ ਜੈ ਜੈਕਾਰ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਜ਼ਮੀਨ ਦੀ ਰਜਿਸਟਰੀ ਕਰਵਾ ਲਈ ਪਰ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ

 ਦੂਸਰੀ ਪਾਰਟੀ ਨੇ ਕਿਹਾ ਕਿ ਸਾਨੂੰ ਗੁੰਮਰਾਹ ਕਰਕੇ ਰਜਿਸਟਰੀ ਕਰਵਾ ਲਈ ਸਾਡੇ ਨਾਲ ਧੋਖਾ ਕੀਤਾ ਸਾਬਕਾ ਫੋਜੀ ਨੇ, ਵੀਡੀਓ ਦੇਖੋ ਅਤੇ ਦੱਸਣਾ ਕੋਣ ਗਲਤ ਕੋਣ ਸਹੀ ?

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ

ਸੁਖਵਿੰਦਰ ਸਿੰਘ ਟਿੱਬਾ ਦੇ ਦਫ਼ਤਰ ਦਾ ਉਦਘਾਟਨ ਕਰਨ ਪਰਮਿੰਦਰ ਸਿੰਘ ਢੀਂਡਸਾ ਪੁੱਜੇ  

ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਸੁਖਵਿੰਦਰ ਸਿੰਘ ਟਿੱਬਾ  ਦੇ ਦਫ਼ਤਰ ਦਾ ਉਦਘਾਟਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤਾ ਗਿਆ  

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ  

ਹਲਕਾ ਦਾਖਾ ਦੇ ਸਿੱਧਵਾਂ ਬੇਟ ਕਸਬੇ ਤੋਂ ਲੋਕਾਂ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ 

ਹਲਕਾ ਦਾਖਾ ਤੋਂ ਕਿਹੜੀ ਪਾਰਟੀ ਮਾਰੇਗੀ ਬਾਜ਼ੀ  ? ਤੁਹਾਡਾ ਹਲਕਾ ਤੁਹਾਡੇ ਵਿਚਾਰ ਲੋਕਾਂ ਤੱਕ  

20 ਫ਼ਰਵਰੀ ਨੂੰ ਵੋਟਾਂ ਅਤੇ 10 ਮਾਰਚ ਨੂੰ ਨਤੀਜੇ ,ਕੀ ਕਹਿਣਾ ਹੈ ਸਿੱਧਵਾਂਬੇਟ ਵਾਸੀਆਂ ਦਾ ਤੁਸੀਂ ਵੀ ਜਾਣ ਲਵੋ ....

ਇਕ ਆਜ਼ਾਦਾਨਾ ਤੌਰ ਤੇ ਕਿਸੇ ਵੀ ਪ੍ਰਭਾਵ ਤੋਂ ਬਿਨਾਂ ਕੀਤੀ ਹੋਈ ਗੱਲਬਾਤ ਤੁਹਾਡੇ ਸਾਹਮਣੇ  .....

ਪੱਤਰਕਾਰ ਡਾ ਮਨਜੀਤ ਸਿੰਘ ਲੀਲਾ ਦੇ ਨਾਲ ਜਲ ਸ਼ਕਤੀ ਨਿਊਜ਼ ਪੰਜਾਬ ਦੀ ਟੀਮ ਦੀ ਵਿਸ਼ੇਸ਼ ਰਿਪੋਰਟ ....

ਕਿਸੇ ਵੀ ਮਸਲੇ ਅਤੇ ਮੁੱਦੇ ਨੂੰ ਘਰ ਘਰ ਤੱਕ ਪਹੁੰਚਦਾ ਕਰਨ ਲਈ ਤੁਸੀਂ ਸਾਨੂੰ ਇਸ ਨੰਬਰ 9878523331 ਉਪਰ ਵ੍ਹੱਟਸਐਪ ਸੁਨੇਹਾ ਭੇਜੋ ਅਸੀਂ ਤੁਹਾਡੇ ਨਾਲ ਆਪ ਸੰਪਰਕ ਕਰਾਂਗੇ ... ਅਮਨਜੀਤ ਸਿੰਘ ਖਹਿਰਾ.......