You are here

ਪੰਜਾਬ

ਚੋਣ ਸਰਵੇਖਣਾਂ ਤੋਂ ਸਾਵਧਾਨ! ✍️ ਸਲੇਮਪੁਰੀ ਦੀ ਚੂੰਢੀ

- ਦੋਸਤੋ!
 ਵੋਟਾਂ ਪੈਣ ਦੀਆਂ ਘੜੀਆਂ ਬਹੁਤ ਨੇੜੇ ਆ ਰਹੀਆਂ ਹਨ, ਜਿਸ ਕਰਕੇ ਸਾਰੀਆਂ ਹੀ ਸਿਆਸੀ ਜਥੇਬੰਦੀਆਂ ਦੇ ਉਮੀਦਵਾਰ /ਆਗੂ ਤੁਹਾਨੂੰ ਆ ਕੇ ਬਹੁਤ ਲਾਡ ਲੁਡਾਉਣਗੇ, ਤੁਹਾਡੇ ਬੱਚਿਆਂ ਦੀਆਂ ਨਲੀਆਂ ਪੂੰਝਣਗੇ, ਤੁਹਾਡੇ ਪਰਿਵਾਰਾਂ ਦੀਆਂ ਔਰਤਾਂ ਨੂੰ ਧੀ, ਭੈਣ, ਭੂਆ ਜੀ, ਬੇਬੇ ਜੀ, ਬੇਟੀ ਜੀ ਤੇ ਮਰਦਾਂ ਨੂੰ ਬਾਪੂ ਜੀ, ਚਾਚਾ ਜੀ, ਤਾਇਆ ਜੀ, ਫੁੱਫੜ ਜੀ, ਭਰਾ ਜੀ, ਵੀਰ ਜੀ ਤੇ ਬੇਟਾ ਜੀ ਕਹਿ ਕੇ ਭਰਮਾਉਣ ਦੀ ਕੋਸ਼ਿਸ਼ ਕਰਨਗੇ, ਵੋਟਾਂ ਦੇ ਦਿਨਾਂ ਵਿਚ ਤੁਹਾਡੇ ਨਾਲ ਉਮੀਦਵਾਰਾਂ ਦੀਆਂ ਗੂਹੜੀਆਂ ਰਿਸ਼ਤੇਦਾਰੀਆਂ ਵੀ ਸਾਹਮਣੇ ਆਉਣਗੀਆਂ, ਪਰ ਤੁਸੀਂ ਆਪਣੇ ਪਿੰਡੇ 'ਤੇ ਹੰਢਾਈਆਂ ਸੱਟਾਂ ਤੇ ਦਰਦ ਨੂੰ, ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਸਮੇਤ ਸਮੁੱਚੇ ਸਮਾਜ ਦੇ ਭਵਿੱਖ ਨੂੰ ਅਣਗੌਲਿਆ ਨਾ ਕਰਨਾ।
ਦੋਸਤੋ!
ਆਪਣੇ ਅਤੇ ਆਪਣੇ ਪਰਿਵਾਰ ਸਮੇਤ ਸਮੁੱਚੇ ਸਮਾਜ ਦੇ ਉੱਜਲ ਭਵਿੱਖ ਲਈ ਚੋਣ ਸਰਵੇਖਣਾਂ ਉਪਰ ਭੁੱਲ ਕੇ ਵੀ ਵਿਸ਼ਵਾਸ ਨਾ ਕਰਿਓ, ਕਿਉਂਕਿ ਚੋਣ ਸਰਵੇਖਣ ਕਰਵਾਉਣ ਲਈ ਸਾਰੀਆਂ ਹੀ ਸਿਆਸੀ ਜਥੇਬੰਦੀਆਂ ਵਲੋਂ ਭਾੜੇ ਦੀਆਂ ਏਜੰਸੀਆਂ / ਪੱਤਰਕਾਰਾਂ ਨੂੰ ਆਪਣੀ ਮੁੱਠੀ ਵਿੱਚ  ਰੱਖਿਆ ਹੋਇਆ ਹੈ, ਇਸ ਲਈ ਤੁਸੀਂ ਆਪਣੇ ਦਿਮਾਗ ਨਾਲ ਸੋਚ ਸਮਝ ਕੇ ਉਸ ਉਮੀਦਵਾਰ ਨੂੰ ਵੋਟ ਦੇਣਾ, ਜਿਹੜਾ ਤੁਹਾਡੇ ਪਰਿਵਾਰ ਅਤੇ ਸਮਾਜ ਲਈ ਵਰਦਾਨ ਬਣ ਸਕੇ।
ਦੋਸਤੋ! ਇੱਕ ਗੱਲ ਹੋਰ ਧਿਆਨ ਵਿਚ ਰੱਖਿਓ!!
 ਉਮੀਦਵਾਰਾਂ ਵਲੋਂ  ਤੁਹਾਨੂੰ ਦਿੱਤੀ ਸ਼ਰਾਬ ਦੀ ਇਕ ਬੋਤਲ, 500 ਰੁਪਏ ਜਾਂ ਵੱਧ ਤੋਂ ਵੱਧ 1000 ਰੁਪਏ ਦਿੱਤੇ, ਤੁਹਾਡੀ ਔਕਾਤ ਬਣ ਕੇ ਰਹਿ ਜਾਵੇਗੀ, ਪੰਜ ਸਾਲ ਤੁਸੀਂ ਮਰ ਮਰ ਕੇ ਜੀਣ ਲਈ ਮਜਬੂਰ ਹੋਵੋਗੇ! ਤੁਹਾਨੂੰ ਰੱਜ ਕੇ ਭੰਡਿਆ ਜਾਵੇਗਾ! ਇਸ ਲਈ ਆਪਣੀ ਵੋਟ ਦੀ ਕੀਮਤ ਪਛਾਣਦਿਆਂ ਬਹੁਤ ਹੀ ਸਮਝਦਾਰੀ ਨਾਲ ਸਹੀ ਉਮੀਦਵਾਰ ਦੀ ਚੋਣ ਕਰਨੀ। ਸਿਆਸੀ ਲੀਡਰ ਤਾਂ ਕਈ ਕਈ ਕਰੋੜ ਰੁਪਈਆਂ ਵਿਚ ਵਿਕਦੇ ਨੇ! ਫਿਰ ਵੀ ਉਹ ਬਦਨਾਮ ਨਹੀਂ ਹੁੰਦੇ, ਉਨ੍ਹਾਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪੈਂਦੇ ਨੇ! ਪਰ ਤੁਸੀਂ ਸ਼ਰਾਬ ਇੱਕ ਬੋਤਲ ਜਾਂ 500 ਰੁਪਏ ਲੈ ਕੇ ਬਦਨਾਮ ਹੋ ਜਾਂਦੇ ਹੋ।
ਦੋਸਤੋ! ਜਦੋਂ ਤੱਕ ਤੁਸੀਂ ਆਪਣੀਆਂ ਕੀਮਤੀ ਵੋਟਾਂ ਨਾਲ ਗਲਤ ਉਮੀਦਵਾਰਾਂ ਨੂੰ ਚੁਣ ਕੇ ਵਿਧਾਇਕ / ਮੈਂਬਰ ਲੋਕ ਸਭਾ ਬਣਾਉਂਦੇ ਰਹੋਗੇ, ਉਦੋਂ ਤਕ ਮਾਰਾਂ ਝੱਲ ਦੇ ਰਹੋਗੇ! ਇਸ ਲਈ ਦੋਸਤੋ! ਆਪਣੀ ਵੋਟ ਪਾਉਂਦੇ ਸਮੇਂ ਚੋਣ ਸਰਵੇਖਣਾਂ ਉਪਰ ਵਿਸ਼ਵਾਸ ਕਰਨ ਤੋਂ ਗੁਰੇਜ ਕਰਨਾ। ਸ਼ਰਾਬ ਦੀ ਬੋਤਲ ਵਿਚੋਂ ਆਪਣੇ ਉੱਜਲ ਭਵਿੱਖ ਦੀ ਆਸ ਨਾ ਰੱਖਿਓ!
ਦੋਸਤੋ! ਸ਼ਰਾਬ ਦੇ ਨਾਲ ਨਾਲ ਭੁੱਕੀ ਵੀ ਚੱਲੂ ਤੇ ਚਿੱਟਾ ਵੀ ਚੱਲੂ, ਪਰ ਤੁਸੀਂ ਪਾਸਾ ਵੱਟ ਕੇ ਲੰਘ ਜਾਓ! ਤੁਹਾਡੀ ਇੱਕ ਇੱਕ ਵੋਟ ਦੀ ਮਹੱਤਤਾ ਹੈ, ਇਸ ਲਈ ਤੁਸੀਂ ਆਪਣੀ ਵੋਟ ਦੀ ਕੀਮਤ ਨੂੰ ਪਛਾਣਦਿਆਂ ਚੰਗੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਾ।
-ਸੁਖਦੇਵ ਸਲੇਮਪੁਰੀ
09780620233
6 ਫਰਵਰੀ, 2022.

ਮੁਹੱਬਤਾਂ ਦੀ ਬਾਤ ਪਾਉਂਦੀ ਭਾਵਨਾਤਮਿਕ ਤੇ ਰੁਮਾਂਟਿਕ ਫ਼ਿਲਮ 'ਅੱਲ੍ਹੜ ਵਰੇਸ', ਸ਼ੂਟ ਹੋਇਆ ਸ਼ੁਰੂ 

ਆਗਾਮੀ ਪੰਜਾਬੀ ਫੀਚਰ ਫਿਲਮ 'ਅੱਲ੍ਹੜ ਵਰੇਸ' ਇਕ ਪ੍ਰੇਮ ਕਹਾਣੀ ਹੈ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਰਮਾਨ ਬੇਦਿਲ ਦੇ ਨਾਲ ਇੰਡਸਟਰੀ ‘ਚ ਆ ਰਹੇ  ਨਵੇਂ ਚਿਹਰਾ ਜਾਨਵੀਰ ਕੌਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇੰਨਾ ਹੀ ਨਹੀਂ ਇਹ ਫਿਲਮ ਦੋਵੇਂ ਕਲਾਕਾਰਾਂ ਲਈ ਡੈਬਿਊ ਫਿਲਮ ਹੋਵੇਗੀ ਜੋ 12 ਫਰਵਰੀ 2022 ਤੋਂ ਆਪਣੀ ਸ਼ੂਟ ਦੀ ਸ਼ੁਰੂਆਤ ਕਰਨ ਜਾ ਰਹੇ ਨੇ।ਨਿਰਦੇਸ਼ਕ ਸ਼ਿਵਮ ਸ਼ਰਮਾ ਅਤੇ ਨਿਰਮਾਤਾ ਟੌਪ ਹਿੱਲ ਮੂਵੀਜ਼ ਦੀ ਇਸ ਫਿਲਮ ਦੀ ਕਹਾਣੀ ਕੇ.ਐਸ. ਰੰਧਾਵਾ ਨੇ ਲਿਖੀ ਹੈ ਅਤੇ ਸਕਰੀਨਪਲੇ ਅਤੇ ਸੰਵਾਦ ਹੰਸਪਾਲ ਸਿੰਘ ਅਤੇ ਜੱਸ ਬਰਾੜ ਵੱਲੋਂ ਕੀਤਾ ਗਿਆ ਹੈ। ਫਿਲਮ ਦੇ ਗੀਤਾਂ ਦੇ ਬੋਲ ਮਸ਼ਹੂਰ ਗੀਤਕਾਰ 'ਬਚਨ ਬੇਦਿਲ' ਨੇ ਲਿਖੇ ਹਨ। ਫਿਲਮ ਦੀ ਘੋਸ਼ਣਾ ਲਈ ਆਯੋਜਿਤ ਪ੍ਰੈੱਸ ਕਾਨਫਰੰਸ ਦੇ ਮੌਕੇ 'ਤੇ, ਸਾਰੇ ਕਲਾਕਾਰਾਂ ਅਤੇ ਟੀਮ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਦਰਸ਼ਕਾਂ ਤੋਂ ਕੀ ਉਮੀਦ ਰੱਖਦੇ ਹਨ।ਗਾਇਕ ਅਤੇ ਹੁਣ ਅਭਿਨੇਤਾ, ਅਰਮਾਨ ਬੇਦਿਲ ਤੋਂ ਜਦੋਂ ਫਿਲਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੈਂ ਫਿਲਮ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਉਤਸੁਕ ਹਾਂ। ਜਦੋਂ ਮੈਨੂੰ ਪਹਿਲੀ ਵਾਰ ਇਹ ਸਕ੍ਰਿਪਟ ਮਿਲੀ ਤਾਂ ਮੈਂ ਆਪਣੇ ਕਿਰਦਾਰ ਤੋਂ ਬਹੁਤ ਭਰਭਾਵਿਤ ਹੋਇਆ ਅਤੇ ਮੈਨੂੰ ਭਰੋਸਾ ਹੈ ਕਿ ਦਰਸ਼ਕ ਇਸ ਕਿਰਦਾਰ ਨੂੰ ਬਹੁਤ ਪਸੰਦ ਕਰਨਗੇ। ਜਾਨਵੀਰ ਕੌਰ ਨੇ ਵੀ ਆਪਣੀ ਪਹਿਲੀ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਕਿਰਦਾਰ ਦੀ ਭੂਮਿਕਾ ਲਈ ਚੁਣੇ ਜਾਣ ਤੇ ਖੁਸ਼ੀ ਸਾਂਝੀ ਕੀਤੀ ਤੇ ਕਿਹਾ, “ਮੈਨੂੰ ਇਸ ਫਿਲਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ, ਅਤੇ ਮੈਨੂੰ ਪੰਜਾਬ ਦੇ ਸਭ ਤੋਂ ਮਸ਼ਹੂਰ ਗਾਇਕ ਅਰਮਾਨ ਬੇਦਿਲ ਨਾਲ ਸਕ੍ਰੀਨ ਸਾਂਝਾ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਜਦੋਂ ਤੋਂ ਮੈਂ ਪਹਿਲੀ ਵਾਰ ਸਕ੍ਰਿਪਟ ਪੜ੍ਹੀ ਹੈ, ਇਸ ਫਿਲਮ ਨੇ ਮੇਰੀ ਦਿਲਚਸਪੀ ਨੂੰ ਵਧਾ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਨੂੰ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਦੇਖਣਗੇ”।ਟੌਪ ਹਿੱਲ ਮੂਵੀਜ਼ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ, “ਸਾਨੂੰ ਪੂਰਾ ਯਕੀਨ ਹੈ ਕਿ 'ਅੱਲ੍ਹੜ ਵਰੇਸ' ਹਰ ਕਿਸੇ ਦੀਆਂ ਭਾਵਨਾਵਾਂ ਨੂੰ ਉਜਾਗਰ ਕਰੇਗੀ। ਇਸ ਦੇ ਗੀਤ ਵੀ ਬੇਸ਼ੱਕ, ਫਿਲਮ ਨੂੰ ਦੇਖਣ ਦਾ ਇਕ ਹੋਰ ਠੋਸ ਕਾਰਨ ਹਨ ਕਿਉਂਕਿ ਇਹ ਖੁਸ਼ੀ, ਰੰਗ ਅਤੇ ਪਿਆਰ ਨਾਲ ਭਰਪੂਰ ਹੋਣਗੇ”।

ਹਰਜਿੰਦਰ ਸਿੰਘ ਜਵੰਦਾ  9463828000

ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹਲਕਾ ਦਾਖਾ ਦੇ ਕਾਂਗਰਸੀ ਵਰਕਰ  

ਚੰਨੀ ਨੇ ਸੰਧੂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ 

ਮੁੱਲਾਂਪੁਰ ਦਾਖਾ,( ਸਤਵਿੰਦਰ ਸਿੰਘ ਗਿੱਲ ) ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ  ਕਾਂਗਰਸ ਹਾਈਕਮਾਨ ਵੱਲੋਂ ਸ੍ਰੀ ਰਾਹੁਲ ਗਾਂਧੀ ਨੇ ਜਿਵੇਂ ਹੀ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿਚ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ  ।ਹਰਸ਼ਿਲਾ ਰਿਜ਼ੋਰਟ ਵਿਖੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਚੰਨੀ ਦੇ ਨਾਂ ਦਾ ਸਵਾਗਤ ਕੀਤਾ ਗਿਆ। ਕਾਗਰਸ ਦੀ ਰੈਲੀ  ਖ਼ਤਮ ਹੋਣ ਤੋਂ ਬਾਅਦ ਜਿਵੇਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ  ਗੱਡੀਆਂ ਦੇ ਕਾਫਲੇ ਨਾਲ ਰੈਲੀ ਵਾਲੀ ਥਾ ਤੋਂ  ਮੁੱਲਾਂਪੁਰ ਸ਼ਹਿਰ ਵੱਲ ਰਵਾਨਾ ਹੋਏ ਤਾ ਵਿਧਾਨ ਸਭਾ ਹਲਕਾ ਦਾਖਾ ਦੇ  ਕਾਗਰਸ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਹਲਕਾ ਦਾਖਾ ਦੇ ਵੱਖ ਵੱਖ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਹੋਈ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ   ਫੁੱਲਾਂ ਦੀ ਵਰਖਾ ਕਰਕੇ ਆਪਣੇ ਮਹਿਬੂਬ ਨੇਤਾ ਚਰਨਜੀਤ ਸਿੰਘ  ਚੰਨੀ ਦਾ ਹਲਕਾ ਦਾਖਾ ਵਿਚ ਪਹੁੰਚਣ ਤੇ ਸਵਾਗਤ ਕੀਤਾ ।ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ  ਸਿੰਘ ਸੰਧੂ  ਨੇ ਸਰ੍ਹੋਂ ਦਾ ਤੇਲ ਚੋਅ ਕੇ ਚੰਨੀ ਦਾ ਮੁੱਲਾਂਪੁਰ ਵਿਖੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਵਾਗਤ  ਕੀਤਾ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਹਲਕਾ ਦਾਖਾ ਦੇ ਸਮੂਹ ਵਰਕਰਾਂ ਤੇ ਕਾਂਗਰਸੀ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਸੰਦੀਪ ਸੰਧੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ  ਤਾਂ ਜੋ ਹਲਕਾ ਦਾਖਾ ਨੂੰ ਵਿਕਾਸ ਕਾਰਜਾਂ ਵਿੱਚ ਹੋਰ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ  । ਅੱਜ ਜਿਸ ਤਰ੍ਹਾਂ ਹਜਾਰਾਂ ਦੀ ਗਿਣਤੀ ਵਿੱਚ ਲੋਕ ਪੁਹੰਚੇ ਹੋਏ ਸਨ।ਉਨ੍ਹਾਂ ਦੇ ਇੱਕਠ ਨੂੰ ਦੇਖ ਕੇ ਅੱਜ ਹਲਕਾ ਦਾਖਾ ਦੀ ਤਸਵੀਰ ਬਦਲੀ ਬਦਲੀ ਨਜ਼ਰ ਆਈ।ਇਸ ਮੌਕੇ ਤੇ ਹਲਕਾ ਦਾਖਾ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ  ।

ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਚਰਨਜੀਤ ਸਿੰਘ ਚੰਨੀ -ਰਾਹੁਲ ਗਾਂਧੀ 

ਮੁੱਲਾਂਪੁਰ ਦਾਖਾ, 6 ਫਰਵਰੀ (ਸਤਵਿੰਦਰ ਸਿੰਘ ਗਿੱਲ) ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚੇਹਰੇ ਦੇ ਰੂਪ ਵਜੋਂ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ ਤਾਂ ਹਰਸ਼ਿਲਾ ਰਿਜ਼ੋਰਟ ਵਿਖੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਚੰਨੀ ਦੇ ਨਾਂ ਦਾ ਸਵਾਗਤ ਕੀਤਾ ਗਿਆ ਅਤੇ ਰਾਹੁਲ ਗਾਂਧੀ ਜਿੰਦਾਬਾਦ, ਚਰਨਜੀਤ ਸਿੰਘ ਚੰਨੀ ਜਿੰਦਾਬਾਦ ਅਤੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਦੇ ਨਾਅਰੇ ਲਾ ਕੇ ਆਸਮਾਨ ਗੁੰਜਾ ਦਿੱਤਾ। ਇਸ ਤੋਂ ਪਹਿਲਾਂ ਪਾਰਟੀ ਦੇ ਪੰਜਾਬ ਕੈਂਪੇਨ ਕਮੇਟੀ ਦੇ ਇੰਚਾਰਜ਼ ਸੁਨੀਲ ਜਾਖੜ ਨੇ ਭਾਜਪਾ, ਆਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ 700 ਕਿਸਾਨਾਂ ਦੀ ਸ਼ਹੀਦੀ ਦੇ ਜਿੰਮੇਵਾਰ ਕਹਿੰਦਿਆਂ ਅਤੇ ਲਖੀਮਪੁਰ ਖੀਰੀ ਦੇ ਦੇ ਕਿਸਾਨਾਂ ਦੇ ਕਾਤਲਾਂ ਦਾ ਹਿਸਾਬ ਲੈਣ ਲਈ ਅਗਾਮੀ ਚੋਣਾਂ ਵਿੱਚ ਉਨ੍ਹਾ ਨੂੰ ਸਬਕ ਸਿਖਾਉਣ ਲਈ ਵੰਗਾਰਿਆ। ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਪੰਜਾਬ ਅਤੇ ਪੰਜਾਬੀਅਤ ਦਾ ਆਸ਼ਿਕ ਦੱਸਦਿਆਂ ਕਿਹਾ ਕਿ ਉਹ ਸਰਕਾਰ ਆਉਣ ਤੋਂ ਬਾਅਦ ਪਾਰਟੀ ਦੇ ਵਰਕਰਾਂ ਨੂੰ ਸਾਰੀਆਂ ਚੇਅਰਮੈਨੀਆਂ ਨਾਲ ਨਿਵਾਜਣਗੇ। ਮੁੱਖ ਮੰਤਰੀ ਚੰਨੀ ਨੇ ਇਸ ਸਮੇਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ 111 ਦਿਨਾਂ ਦੇ ਕਾਰਜ ਕਾਲ ਵਿੱਚ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਨਾਲ ਸੂਬੇ ਦੇ ਲੋਕਾਂ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਅਤੇ ਲੋਕ ਲਾਭ ਹਿਤ ਸਕੀਮਾਂ ਲਾਗੂ ਕੀਤੀਆਂ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆਗੂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਤੋਂ ਪਹਿਲਾਂ ਸੂਬੇ ਦੇ ਪਾਰਟੀ ਆਗਆਂ ਨੂੰ ਹੀਰੇ ਕਹਿੰਦਿਆਂ ਕਿਹਾ ਕਿ ਉਨ੍ਹਾ ਆਪ ਇਹ ਫੈਸਲਾ ਨਹੀ ਕੀਤਾ ਕਿ ਸੂਬੇ ਵਿੱਚ ਅਗਾਮੀ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਵੇਗਾ ਬਲਕਿ ਇਹ ਪੰਜਾਬ ਦੇ ਲੋਕਾਂ ਨੇ ਅਤੇ ਪੰਜਾਬ ਦੀ ਸਾਰੀ ਕਾਂਗਰਸ ਪਾਰਟੀ ਨੇ ਕੀਤੀ ਮੰਗ ਹੈ ਕੇ ਚੰਨੀ  ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ, ਰਵਨੀਤ ਬਿੱਟੂ, ਕੈਪਟਨ ਸੰਦੀਪ ਸੰਧੂ, ਮੇਅਰ ਲੁਧਿਆਣਾ ਬਲਕਾਰ ਸਿੰਘ ਸੰਧੂ, ਭਾਰਤ ਭੂਸ਼ਨ ਆਸ਼ੂ, ਜਗਤਾਰ ਸਿੰਘ ਜੱਗਾ, ਲਖਵੀਰ ਸਿੰਘ ਲੱਖਾ, ਸੰਜੀਵ ਤਲਵਾਰ, ਕਰਮਜੀਤ ਸੋਨੀ ਗਾਲਿਬ, ਅਸ਼ਵਨੀ ਸ਼ਰਮਾ ਆਦਿ ਵੀ ਸਟੇਜ ਤੇ ਹਾਜਰ ਸਨ।

 ਉੱਘੇ ਕਬੱਡੀ ਖਿਡਾਰੀ  ਸਵਰਨਾ ਵੈਲੀ ਨੂੰ ਸਦਮਾ ਪਿਤਾ ਦੀ ਹੋਈ ਅਚਾਨਕ ਮੌਤ

ਅਜੀਤਵਾਲ ( ਬਲਵੀਰ ਸਿੰਘ ਬਾਠ ) ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜਚੱਕ ਦੇ ਜੰਮਪਲ ਅਤੇ ਕਬੱਡੀ ਜਗਤ ਵਿੱਚ ਵੱਡਾ ਨਾਮ ਅਤੇ ਨਾਮਣਾ ਖੱਟਣ ਵਾਲੇ ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜਚੱਕ   ਕਬੱਡੀ ਖਿਡਾਰੀ ਸਵਰਨਾ ਵੈਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ  ਪਿਤਾ ਸਮਾਜ ਸੇਵੀ ਸੁਖਦੇਵ ਸਿੰਘ ਸੇਬੀ  ਦੀ ਬੀਤੀ ਕੱਲ੍ਹ  ਅਚਾਨਕ ਮੌਤ  ਹੋ ਜਾਣ ਕਾਰਨ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ  ਸਮਾਜ ਸੇਵੀ ਆਗੂ ਸੁਖਦੇਵ ਸਿੰਘ ਸੇਬੀ ਦੀ ਮੌਤ ਦੀ ਖਬਰ ਸੁਣਦਿਆਂ ਸਾਰ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ  ਉਨ੍ਹਾਂ ਨੂੰ ਚਾਹੁਣ ਵਾਲਿਆਂ ਦਾ  ਪਰਿਵਾਰ ਨਾਲ ਦੁੱਖ ਵੰਡਾਉਣ ਲਈ ਤਾਂਤਾ ਲੱਗ ਗਿਆ  ਜਨਸ਼ਕਤੀ ਨਿਊਜ ਗੱਲਬਾਤ ਕਰਦਿਆਂ ਸਪੁੱਤਰ ਮੰਦਰ ਸਿੰਘ ਨੇ ਦੱਸਿਆ ਕਿ ਬਾਪੂ ਜੀ ਸੁਖਦੇਵ ਸਿੰਘ ਸੇਬੀ ਦੀ ਅਚਾਨਕ ਮੌਤ ਨਾਲ ਪਰਿਵਾਰ ਅਤੇ ਊਰਜਾਉਣ ਵਾਲਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਉਨ੍ਹਾਂ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨ ਕਮਲਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ  ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਉਨ੍ਹਾਂ ਕਿਹਾ ਕਿ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ  ਧਾਰਮਿਕ ਅਤੇ ਰਾਜਨੀਤਕ  ਸ਼ਖ਼ਸੀਅਤਾਂ  ਤੋਂ ਇਲਾਵਾ ਸਮਾਜ ਸੇਵੀ ਆਗੂ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਕਬੱਡੀ ਖਿਡਾਰੀ ਤੇ ਪ੍ਰੇਮੀਆਂ ਵੱਲੋਂ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਆ ਨਾਨਕਸਰ ਦੇ ਮਹਾਪੁਰਸ਼ ਸੰਤ ਬਾਬਾ ਲੱਖਾ ਸਿੰਘ ਜੀ ਤੋਂ ਅਸ਼ੀਰਵਾਦ

 ਨਾਨਕਸਰ (ਬਲਵੀਰ ਸਿੰਘ ਬਾਠ  ) ਪੂਰੀ ਦੁਨੀਆਂ ਚ ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਵਿਖੇ ਅੱਜ ਨਤਮਸਤਕ ਹੋਣ ਪਹੁੰਚੇ ਕਾਂਗਰਸ ਪਾਰਟੀ ਦੇ 2022 ਦੇ ਮੁੱਖ ਮੰਤਰੀ ਦੇ ਅਹੁਦੇ   ਉਮੀਦਵਾਰ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ  ਸੰਤ ਬਾਬਾ ਲੱਖਾ ਸਿੰਘ ਜੀ ਮੌਜੂਦਾ ਮੁਖੀ ਨਾਨਕਸਰ ਕਲੇਰਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ  ਜਨ ਸ਼ਕਤੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਭਾਈ ਧਰਮਿੰਦਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ  ਦਸਿਆ ਕਿ ਅੱਜ ਮਾਂਹਪੁਰਸ਼ਾਂ ਤੋਂ ਅਸ਼ੀਰਵਾਦ ਲੈਣ ਲਈ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ  ਪਹੁੰਚੇ  ਉਨ੍ਹਾਂ ਨੂੰ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ  ਇਸ ਸਮੇਂ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਆਖ਼ਰ ਹਾਜ਼ਰ ਸਨ  ਇਸ ਸਮੇਂ ਹਲਕਾ  ਦਾਖਾ ਦੇ ਸੰਦੀਪ ਸਿੰਘ ਸੰਧੂ ਅਤੇ ਹਲਕਾ ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਭਾਈ ਮਾਣਾ ਸਿੰਘ ਭਾਈ ਜਸਬੀਰ ਸਿੰਘ ਜੱਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ

ਹਲਕਾ ਮਹਿਲ ਕਲਾਂ ਚ ਕਾਂਗਰਸ ਦੀ ਸਥਿਤੀ ਡਾਵਾਂਡੋਲ  

ਆਮ ਆਦਮੀ ਪਾਰਟੀ ਆਪਣੇ ਚੋਣ ਪ੍ਰਚਾਰ ਚ ਸਭ ਤੋਂ ਅੱਗੇ                                

ਮਹਿਲ ਕਲਾ/ ਬਰਨਾਲਾ 6 ਫਰਵਰੀ (ਗੁਰਸੇਵਕ ਸੋਹੀ )- ਪੰਜਾਬ ਅੰਦਰ ਵੀਹ ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮੁੱਚੀਆਂ ਰਾਜਸੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।ਜੇਕਰ ਪੂਰੇ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਲੋਕਾਂ ਨੇ ਵੱਡੇ ਵੱਡੇ ਸੰਘਰਸ਼ਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ ਹੈ ਜਿਸ ਕਰਕੇ ਮਹਿਲ ਕਲਾਂ ਦੀ ਧਰਤੀ ਨੂੰ ਸੰਘਰਸ਼ਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।ਜੇਕਰ ਗੱਲ ਕਰੀਏ ਅਗਾਮੀ ਚੋਣਾਂ ਦੀ ਤਾਂ ਇਸ ਹਲਕੇ ਤੋਂ ਸੱਤਾ ਤੇ ਕਾਬਜ਼ ਪਾਰਟੀ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ ਨੂੰ ਜ਼ਬਰਦਸਤ ਵਿਰੋਧ ਦੇ ਬਾਵਜੂਦ ਟਿਕਟ ਦੇ ਕੇ ਮੈਦਾਨ ਚ ਉਤਾਰਿਆ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਚਮਕੌਰ ਸਿੰਘ ਬੀਰ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਜੰਟ ਸਿੰਘ ਕੱਟੂ,ਆਮ ਆਦਮੀ ਪਾਰਟੀ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸੰਯੁਕਤ ਸਮਾਜ ਮੋਰਚੇ ਵੱਲੋਂ ਐਡਵੋਕੇਟ ਜਸਬੀਰ ਸਿੰਘ ਖੇੜੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਗੱਠਜੋੜ ਵੱਲੋਂ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲੇ ਤੋਂ ਇਲਾਵਾ ਅੱਧੀ ਦਰਜਨ ਹੋਰ ਉਮੀਦਵਾਰ ਚੋਣ ਮੈਦਾਨ ਚ ਹਨ ।ਪਰ ਇਸ ਹਲਕੇ ਤੋਂ  ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਦੀ ਚੋਣ ਸਰਗਰਮੀ ਮੱਠੀ ਹੀ ਜਾਪ ਰਹੀ ਹੈ ।ਜਿਨ੍ਹਾਂ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ  ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਉਂਕਿ ਬੀਬੀ ਧਨੌਰੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਇਹ ਕਾਂਗਰਸ ਵਿੱਚ ਬਗ਼ਾਵਤ ਹੋ ਗਈ ਸੀ ਪਰ ਹਾਈ ਕਮਾਂਡ ਨੇ ਇਸ ਜ਼ਬਰਦਸਤ ਵਿਰੋਧ ਦੇ ਬਾਵਜੂਦ ਬੀਬੀ ਘਨੌਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ।ਜਿਸ ਦੀ ਮਿਸਾਲ  ਕਾਂਗਰਸ ਪਾਰਟੀ ਦੀ ਚੋਣ ਕੰਪੇਨ ਤੋਂ ਦੇਖਿਆ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਕਸਾਲੀ ਕਾਂਗਰਸੀ ਆਗੂਆਂ ਨੇ ਇੱਕ ਟਿਕਟ ਦੇ ਦਾਅਵੇਦਾਰ ਉਮੀਦਵਾਰ ਦੇ ਦਫ਼ਤਰ ਵਿੱਚ ਮੀਟਿੰਗ ਕਰਕੇ ਬੀਬੀ ਘਨੌਰੀ ਖ਼ਿਲਾਫ਼ ਅਗਲਾ ਐਲਾਨ ਨੌੰ ਫਰਵਰੀ ਨੂੰ ਕਰਨ ਦਾ ਅੈਲਾਨ ਕੀਤਾ ਹੈ। ਹੁਣ ਅੱਗੇ ਕੀ ਹੁੰਦਾ ਹੈ ਇਹ ਸਮੇਂ ਦੀ ਬੁੱਕਲ ਵਿੱਚ ਹੈ ।ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਮਕੌਰ ਸਿੰਘ ਵੀਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਭਾਵੇਂ ਤੇ ਚਮਕੌਰ ਸਿੰਘ ਵੀਰ ਵੱਡੀ ਗਿਣਤੀ ਚ ਅਕਾਲੀ ਆਗੂਆਂ ਨੂੰ ਆਪਣੇ ਨਾਲ ਤੋਰਨ ਵਿੱਚ ਸਫ਼ਲ ਹੋਏ ਹਨ ,ਪਰ ਉਨ੍ਹਾਂ ਦੀ ਹੀ ਪਾਰਟੀ ਦੇ ਕੁਝ ਆਗੂ ਅੰਦਰੋ ਅੰਦਰੀ ਉਨ੍ਹਾਂ ਨਾਲ  ਨਾਰਾਜ਼ ਚੱਲੇ ਆ ਰਹੇ ਹਨ ,ਜੋ ਕਿ ਉਨ੍ਹਾਂ ਦੀ ਚੋਣ ਲਈ ਘਾਤਕ ਸਿੱਧ ਹੋ ਸਕਦੇ ਹਨ।ਚਮਕੌਰ ਸਿੰਘ ਵੀਰ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਮੇਂ ਦੌਰਾਨ ਕੀਤੇ ਵਿਕਾਸ ਕਾਰਜਾਂ ਨੂੰ ਲੈ ਕੇ ਵੋਟਾਂ ਮੰਗਦੇ ਹਨ। ਆਮ ਆਦਮੀ ਪਾਰਟੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਟਿਕਟ ਦੇ ਕੇ ਮੁੜ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਜਿਨ੍ਹਾਂ ਦੀ ਚੋਣ ਸਰਗਰਮੀਆਂ ਅੱਜ ਦੇ ਸਮੇਂ ਦੌਰਾਨ ਸਭ ਤੋਂ ਅੱਗੇ ਹਨ।ਕਿਉਂਕਿ ਪੰਡੋਰੀ ਦੀ ਚੋਣ ਨੂੰ ਨੌਜਵਾਨ ਆਪਣੇ ਹੱਥਾਂ ਵਿੱਚ ਲੈ ਕੇ ਚੱਲ ਰਹੇ ਹਨ।ਪਰ ਹਲਕੇ ਦੇ ਬਹੁਤੇ ਪਿੰਡਾਂ ਵਿੱਚ ਉਨ੍ਹਾਂ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨਾਲ ਰਾਬਤਾ ਨਾ ਕਾਇਮ ਰੱਖਣ ਦੇ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜ਼ਿਕਰਯੋਗ ਹੈ ਕਿ ਪਿਛਲੀਆ ਵਿਧਾਨ ਸਭਾ ਚੋਣਾਂ ਦੌਰਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਚੋਣ ਮੈਦਾਨ ਚ ਉਤਾਰੀ ਬੀਬੀ ਹਰਚੰਦ ਕੌਰ ਘਨੌਰੀ ਤੀਜੇ ਨੰਬਰ ਤੇ ਰਹੇ ਸਨ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਜੰਟ ਸਿੰਘ ਕੱਟੂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਜੋ ਕਿ ਆਪਣੇ ਨਰਮ ਦਿਲ ਅਤੇ ਮਿਲਾਪੜੇ ਸੁਭਾਅ ਕਾਰਨ  ਹਲਕੇ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਇਸ ਦਾ ਵੱਡਾ ਕਰਨੇ ਕੇ ਸ. ਕੱਟੂ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨਾਲ  ਉਨ੍ਹਾਂ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਆ ਰਹੇ ਹਨ, ਸਮੁੱਚੇ  ਲੋਕਾਂ ਦਾ ਸਰਕਾਰੇ ਦਰਬਾਰੇ ਕੰਮਕਾਜ ਕਰਾਉਂਦੇ ਸਨ। ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਹੋਂਦ ਚ ਆਏ ਸੰਯੁਕਤ ਮੋਰਚੇ ਦੇ ਨੌਜਵਾਨ ਉਮੀਦਵਾਰ ਜਸਵੀਰ ਸਿੰਘ ਖੇੜੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਚ ਉਤਾਰਿਆ ਹੈ। ਜੋ ਕਿ ਇੱਕ ਪੜ੍ਹੇ ਲਿਖੇ ਤੇ ਕਿਸਾਨੀ ਸੰਘਰਸ਼ ਵਿਚ ਆਪਣਾ  ਮੋਹਰੀ ਰੋਲ ਅਦਾ ਕਰਦੇ ਆ ਰਹੇ ਹਨ।ਜਿਸ ਕਾਰਨ ਉਹ ਹਲਕੇ ਦੇ ਲੋਕਾਂ ਨੂੰ ਆਪਣਾਪਨ ਮਹਿਸੂਸ ਕਰਵਾ ਰਹੇ ਹਨ ਤੇ ਹਲਕੇ ਦੇ ਲੋਕ ਉਨ੍ਹਾਂ ਨੂੰ ਪੁੱਤਾਂ ਵਾਂਗ ਪਿਆਰ ਦੇ ਰਹੇ ਹਨ। ਜਸਬੀਰ ਸਿੰਘ ਖੇੜੀ ਵੀ ਉਕਤ ਚੋਣਾਂ ਵਿਚ ਕੋਈ ਕ੍ਰਿਸ਼ਮਾ ਕਰ ਸਕਦੇ ਹਨ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਪੰਜਾਬ ਲੋਕ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਚ ਉਤਾਰੇ ਧਾਰਮਿਕ ਸ਼ਖ਼ਸੀਅਤ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਦਾ ਚੋਣ ਪ੍ਰਚਾਰ  ਸਭ ਉਮੀਦਵਾਰਾਂ ਤੋਂ ਵੱਖਰਾ ਹੀ ਹੈ ।ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਦੀ ਸ਼ਖ਼ਸੀਅਤ ਮੁਤਾਬਿਕ ਹੀ ਉਨ੍ਹਾਂ ਦਾ ਚੋਣ ਪ੍ਰਚਾਰ ਸ਼ਾਂਤਮਈ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ ਹਾਥੀ ਦੀ ਚਾਲ ਚਲਦੇ ਹੋਏ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।ਸੰਤ  ਟਿੱਬੇ ਵਾਲਿਆਂ ਦੀ ਧਾਰਮਿਕ ਸ਼ਖ਼ਸੀਅਤ ਹੁਣ ਉਨ੍ਹਾਂ ਲਈ ਰਾਮਬਾਣ ਸਾਬਤ ਹੋ ਰਹੀ ਹੈ।ਜਿਸ ਨਾਲ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਹਲਕੇ ਦੇ ਕਈ ਦਿੱਗਜ ਰਾਜਸੀ ਆਗੂ ਅੰਦਰੋ ਅੰਦਰੀ ਉਨ੍ਹਾਂ ਨਾਲ  ਰਾਬਤਾ ਕਾਇਮ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਇਨ੍ਹਾਂ ਉਕਤ ਉਮੀਦਵਾਰਾਂ ਤੋਂ ਇਲਾਵਾ ਭਾਰਤੀ ਕੰਮਿਊਨਿਸਟ ਪਾਰਟੀ, ਮਾਰਕਸਵਾਦੀ ਲੈਨਿਨਵਾਦੀ ਵੱਲੋਂ ਕਾਮਰੇਡ ਗੁਰਪ੍ਰੀਤ  ਸਿੰਘ ਰੂੜੇਕੇ, ਆਪਣੀ ਏਕਤਾ ਪਾਰਟੀ ਵੱਲੋਂ ਤੇਜਾ ਸਿੰਘ ਕਾਲਾਬੂਲਾ,ਸਮਾਜਵਾਦੀ ਪਾਰਟੀ ਵੱਲੋਂ ਹਰਬੰਸ ਸਿੰਘ ਸਮੇਤ ਗੁਰਮੇਲ ਸਿੰਘ ਨੈਸ਼ਨਲ ਆਪਣੀ ਪਾਰਟੀ  ਵੱਲੋਂ ਅਤੇ  ਗੁਰਤੇਜ ਸਿੰਘ ਦਾਨਗਡ਼੍ਹ ਸੁਪਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਜੋ ਕੇ ਉਕਤ ਉਮੀਦਵਾਰ ਹਲਕੇ ਦੀ ਰਾਜ ਸੀ ਹਵਾ ਪਲਟਣ ਵਿੱਚ ਅਹਿਮ ਰੋਲ ਅਦਾ ਕਰਨਗੇ।ਹੁਣ ਦੇਖਣਾ ਹੋਵੇਗਾ ਕਿ ਹਲਕਾ ਮਹਿਲ ਕਲਾਂ ਦੇ ਸੰਘਰਸ਼ੀ ਲੋਕ ਕਿਸ ਉਮੀਦਵਾਰ ਦੇ ਸਿਰ ਤੇ ਜਿੱਤ ਵਾਲਾ ਤਾਜ ਧਰਦੇ ਹਨ ਇਹ ਸਮੇਂ ਦੀ ਬੁੱਕਲ ਵਿੱਚ ਹੈ।

ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਚਰਨਜੀਤ ਸਿੰਘ ਚੰਨੀ

ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਚਰਨਜੀਤ ਸਿੰਘ ਚੰਨੀ  - ਰਾਹੁਲ ਗਾਂਧੀ  

ਮੁੱਲਾਂਪੁਰ , 06 ਫਰਵਰੀ (ਸਤਵਿੰਦਰ ਸਿੰਘ )- ਚਰਨਜੀਤ ਸਿੰਘ ਚੰਨੀ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ । ਨਵਜੋਤ ਸਿੰਘ ਸਿੱਧੂ ਅਤੇ ਸਾਰੀ ਲੀਡਰਸ਼ਿਪ ਨੇ ਚੰਨੀ ਨੂੰ ਜੀ ਆਇਆਂ ਆਖਿਆ । 

ਸੀ ਪੀ ਆਈ (ਐਮ)ਦੇ ਜਝਾਰੂ ਆਗੂ ਭਗਵਾਨ ਸਿੰਘ ਬਾਗੀਆਂ ਨਹੀ ਰਹੇ        

ਜਗਰਾਓ,ਹਠੂਰ,06,ਫਰਵਰੀ-(ਕੌਸ਼ਲ ਮੱਲ੍ਹਾ)-ਸੀ ਪੀ ਆਈ (ਐਮ)ਦੇ ਜਝਾਰੂ ਆਗੂ ਕਾਮਰੇਡ ਭਗਵਾਨ ਸਿੰਘ ਬਾਗੀਆਂ ਨਹੀ ਰਹੇ ਅੱਜ ਉਨ੍ਹਾ ਦੀ ਅਰਥੀ ਨੂੰ ਫੁੱਲਾ ਨਾਲ ਸਜਾ ਕੇ ਸਮਸਾਨ ਘਾਟ ਤੱਕ ਲਿਆਦਾ ਗਿਆ।ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪਾਰਟੀ ਦਾ ਲਾਲ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੰਦਿਆ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਬਾਗੀਆਂ ਸੀ ਪੀ ਆਈ (ਐਮ)ਦੇ ਇੱਕ ਵਫਾਦਾਰ ਅਤੇ ਮਿਹਨਤੀ ਆਗੂ ਸਨ।ਜਿਨ੍ਹਾ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਉਨ੍ਹਾ ਦੇ ਜਾਣ ਨਾਲ ਸੀ ਪੀ ਆਈ (ਐਮ) ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਸੀ ਪੀ ਆਈ (ਐਮ) ਪਾਰਟੀ ਵੱਲੋ ਉਨ੍ਹਾ ਨੂੰ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ ਕਿਉਕਿ ਅਜਿਹੇ ਆਗੂ ਸਦੀਆ ਬਾਅਦ ਪੈਦਾ ਹੁੰਦੇ ਹਨ।ਜਿਨ੍ਹਾ ਨੇ ਲੋਕ ਪੱਖੀ ਮੰਗਾ ਨੂੰ ਲੈ ਕੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਵੱਡੇ ਸੰਘਰਸ ਕੀਤੇ ਹੋਣ।ਇਸ ਮੌਕੇ ਉਨ੍ਹਾ ਨਾਲ ਸਕੱਤਰੇਤ ਮੈਬਰ ਸਤਨਾਮ ਸਿੰਘ ਬੜੈਚ,ਜਿਲ੍ਹਾ ਸਕੱਤਰ ਬਲਜੀਤ ਸਿੰਘ ਸਾਹੀ,ਕਾਮਰੇਡ ਰੂਪ ਬਸੰਤ ਬੜੈਚ,ਤਹਿਸੀਲ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਮੇਹਰ ਸਿੰਘ,ਬਲਬੰਤ ਸਿੰਘ,ਗੁਰਮੀਤ ਸਿੰਘ ਮੀਤਾ, ਗੁਰਮੀਤ ਸਿੰਘ ਮੱਦੇਪੁਰ,ਗੁਰਮੀਤ ਸਿੰਘ ਗੋਸਵਾਲ,ਖੜਕ ਸਿੰਘ,ਮਲਕੀਤ ਸਿੰਘ,ਸਿੰਦਰਪਾਲ ਸਿੰਘ,ਕੇਵਲ ਸਿੰਘ ਦਾਨੇਵਾਲ ਪਰਜੀਆ,ਜੰਗ ਸਿੰਘ,ਅਮਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਕਾਮਰੇਡ ਭਗਵਾਨ ਸਿੰਘ ਬਾਗੀਆਂ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਆਗੂ।

ਪਿੰਡ ਸ਼ੇਰਪੁਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਅਰਜਨ ਸਿੰਘ ਖੇਲਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪੁੱਛੇ ਸੁਆਲ

ਜਗਰਾਉਂ , 05 ਫ਼ਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ) ਅੱਜ ਇਤਿਹਾਸਕ ਪਿੰਡ ਸ਼ੇਰਪੁਰ ਕਲਾਂ ਵਿਖੇ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਕਰਨ ਆਏ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਅਰਜਨ ਸਿੰਘ ਖੇਲਾ ਤੇ ਦਰਜਨਾਂ ਸਾਥੀਆਂ ਵਲੋਂ ਘਿਰਾਓ ਕੀਤਾ ਗਿਆ । ਪਿੰਡ ਚ ਕਾਂਗਰਸ ਪਾਰਟੀ ਦੇ ਸਮਰਥਕਾਂ ਵਲੋਂ ਲਗਾਏ ਪੰਡਾਲ ਚ ਕਿਸਾਨਾਂ ਨੇ ਕਾਂਗਰਸੀ ਉਮੀਦਵਾਰ ਨੂੰ ਪਿਛਲੇ ਪੰਜ ਸਾਲਾਂ ਦੀ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਬਾਰੇ ਸਵਾਲ ਕੀਤੇ।ਕਿਸਾਨ ਆਗੂਆਂ ਨੇ ਬਾਬਾ ਨੰਦ ਸਿੰਘ ਦੇ ਨਗਰ ਸ਼ੇਰਪੁਰਾ ਨੂੰ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਐਲਾਨੀ ਡੇਢ ਕਰੋੜ ਦੀ ਗ੍ਰਾਂਟ ਪਿੰਡ ਨੂੰ ਅਜੇ ਤਕ ਨਾ ਦੇਣ ਬਾਰੇ ਕੀਤੇ ਸਵਾਲ ਦਾ ਵੀ ਕਾਂਗਰਸੀ ਉਮੀਦਵਾਰ ਕੋਲ ਕੋਈ ਜਵਾਬ ਨਹੀਂ ਸੀ। ਕਿਸਾਨਾਂ ਨੇ ਕਰੋਨਾ ਦੀ ਆੜ ਚ ਬੰਦ ਪਏ ਸਕੂਲ ਖੋਲਣ ਦੀ ਵੀ ਜੋਰਦਾਰ ਮੰਗ ਕੀਤੀ ਤੇ ਫਸਲਾਂ ਦੇ ਖਰਾਬੇ ਦੇ ਮੁਆ ਜੇ ਬਾਰੇ ਵੀ ਓਮੀਦਵਾਰ ਦਾ ਪਖ ਜਾਨਣਾ ਚਾਹਿਆ।ਜਵਾਬ ਦੇਣ ਤੇ ਤਸੱਲੀ ਕਰਾਉਣ ਚ ਸਾਹਮਣੇ ਆਈ ਅਸਫਲਤਾ ਨੂੰ ਦੇਖ ਕੇ ਕਾਂਗਰਸੀ ਸਮਰਥਕਾਂ ਨੇ ਡੰਡ ਪਾਉਂਦਿਆਂ ਤੇ ਧੱਕਾ ਮੁਖੀ ਕਰਦਿਆਂ ਓਥੋਂ ਖਿਸਕਣ ਚ ਹੀ ਭਲਾਈ ਸਮਝੀ। ਇਸ ਸਮੇਂ ਬਲਦੇਵ ਸਿੰਘ ਫੋਜੀ,ਅਰਵਿੰਦ ਸਿੰਘ,  ਡਾ ਅਮਰਜੀਤ ਸਿੰਘ, ਜਗਵਿੰਦਰ ਸਿੰਘ, ਗੁਰਜੀਤ ਸਿੰਘ ਤੂਰ, ਗੁਰਜੰਟ ਸਿੰਘ, ਜਗਜੀਤ ਸਿੰਘ ਜੱਗਾ, ਅਮਨਦੀਪ ਸਿੰਘ, ਜੁਝਾਰਸਿੰਘ, ਅਜੀਤ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਅਮ੍ਰਿਤ ਪਾਲ ਸਿੰਘ ਲਾਦੀ,ਜਗਰਾਜ ਸਿੰਘ ਲਾਡੀ ਹਾਜਰ ਸਨ । 

ਅੱਜ ਇਸ ਤੂੰ ਤੂੰ ਮੈਂ ਮੈਂ ਵਿੱਚ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਤੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਤੂੰ ਹੀ ਜਗਰਾਉਂ ਹਲਕੇ ਵਿੱਚ ਸਵਾਲ ਪੁੱਛੇ ਜਾ ਰਹੇ ਹਨ  ਇਹ ਕਿਉਂ  ਕੀ ਇਨ੍ਹਾਂ ਕਿਸਾਨ ਆਗੂਆਂ ਦੀਆਂ ਤਾਰਾਂ ਦੂਜੀਆਂ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਹਨ  ਇਸ ਗੱਲ ਦਾ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਚਰਚਾ ਰਿਹਾ ।

 

ਪਿੰਡ ਮੱਲੇਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੀ ਮੀਟਿੰਗ  

ਅਜੀਤਵਾਲ, 05 ਫ਼ਰਵਰੀ (  ਜਨ ਸ਼ਕਤੀ ਨਿਊਜ਼ ਬਿਊਰੋ )ਅੱਜ ਪਿੰਡ ਮੱਲੇਆਣਾ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਯੂਥ ਵਿੰਗ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਸੰਬੋਧਨ ਕਰਦਿਆਂ ਬਲਾਕ ਖਜ਼ਾਨਚੀ ਬਲਕਰਨ ਸਿੰਘ ਅਤੇ ਯੂਥ ਵਿੰਗ ਦੇ ਕਨਵੀਨਰ ਬੇਅੰਤ ਸਿੰਘ ਤੇ ਯੂਥ ਇਕਾਈ ਦੇ  ਪ੍ਰਧਾਨ ਰਜਿੰਦਰ ਸਿੰਘ ਹਰਮਨ ਨੇ ਪਿੰਡ ਦੇ ਨੌਜਵਾਨਾਂ ਨਾਲ ਅਤੇ ਪਿੰਡ ਦੇ ਸਕੂਲ ਦੇ ਅਧਿਆਪਕਾਂ ਨਾਲ  ਸਕੂਲ ਖੋਲ੍ਹਣ ਦੇ ਲਈ ਗੱਲਬਾਤ ਕੀਤੀ ਅਤੇ ਅਧਿਆਪਕਾਂ ਦੀ ਰਾਇ  ਲਈ ਇਕਾਈ ਦੇ ਸਕੱਤਰ ਸੁਰਿੰਦਰ ਸਿੰਘ ਅਤੇ ਮੁੱਖ ਸਕੱਤਰ ਰਾਜ ਸਿੰਘ ਨੇ ਸੰਬੋਧਨ ਕਰਦਿਆਂ  ਦੱਸਿਆ ਕੇ   7 ਫ਼ਰਵਰੀ ਨੂੰ ਪੰਜਾਬ ਬੰਦ ਦੇ ਸੱਦੇ ਤੇ ਲਾਮਬੰਦ ਕੀਤਾ ਅਤੇ ਕੇਹਾ ਸਰਕਾਰਾਂ   ਸਕੂਲਾਂ ਨੂੰ ਬੰਦ ਕਰ ਕੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਰਹੀਆਂ ਹਨ ਇਸ ਤੋਂ ਜਾਣੂ ਕਰਵਾਇਆ  ਇਸ ਮੀਟਿੰਗ ਵਿੱਚ ਸ਼ਾਮਲ ਸਾਥੀ ਯੂਥ ਵਿੰਗ ਦੇ ਸਕੱਤਰ  ਗਰਜੰਟ ਸਿੰਘ ਬੱਬੂ, ਪਿਰਤਪਾਲ ਸਿੰਘ,ਜਸਪ੍ਰੀਤ ਸਿੰਘ ਜੱਸਾ , ਕੇਵਲ ਸਿੰਘ, ਰੂਪ ਸਿੰਘ, ਰਾਮ ਸਿੰਘ,  ਕਿਰਨਦੀਪ ਸਿੰਘ ਜਗਸੀਰ ਸਿੰਘ ,ਮਨਪ੍ਰੀਤ ਸਿੰਘ, ਜਸਬੀਰ ਸਿੰਘ ਨਿੱਕਾ , ਕੁਲਦੀਪ ਸਿੰਘ ਕੀਪਾ ਆਦਿ ਸ਼ਾਮਲ ਸਨ

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਵੱਲੋਂ ਜਨਮ ਦਿਨ ਅਤੇ ਸਨਮਾਨ ਸਮਾਰੋਹ ਆਯੋਜਿਤ

ਫ਼ਰੀਦਕੋਟ,  ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋੰ ਜਨਮ-ਦਿਨ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸਦੇ ਤਹਿਤ ਜਨਵਰੀ ਮਹੀਨੇ ਦੇ ਜਨਮ ਦਿਨ ਮਨਾਏ ਗਏ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ ਅਤੇ ਵਤਨਵੀਰ ਜ਼ਖ਼ਮੀ ਦਾ ਜਨਮ ਦਿਨ ਮਨਾਇਆ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ। ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ ਜਿਸਦੇ ਬਾਅਦ ਆਏ ਹੋਏ ਮਹਿਮਾਨ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ, ਗੀਤਾਂ , ਕਵਿਤਾਵਾਂ ਨਾਲ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾਇਆ। ਪ੍ਰੈਸ ਸਕੱਤਰ ਪ੍ਰੋ. ਬੀਰ ਇੰਦਰ ਸਰਾਂ, ਖ਼ਜ਼ਾਨਚੀ ਜਤਿੰਦਰ ਪਾਲ ਸਿੰਘ ਟੈਕਨੋ ਅਤੇ ਮੈਂਬਰਾਂ ਸਰਬਿੰਦਰ ਸਿੰਘ ਬੇਦੀ, ਰਾਜ ਗਿੱਲ, ਕੁਲਵਿੰਦਰ ਵਿਰਕ, ਜਗੀਰ ਸੱਧਰ, ਬਲਧੀਰ ਧੀਰ, ਹੈਰੀ ਭੋਲੂਵਾਲਾ, ਆਦਿ ਨੇ ਪ੍ਰਧਾਨ ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ ਅਤੇ ਵਤਨਵੀਰ ਜ਼ਖ਼ਮੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਪ੍ਰੋ.ਬੀਰ ਇੰਦਰ ਸਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹਰ ਮਹੀਨੇ ਦੇ ਅੰਤ ਵਿੱਚ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਜਨਮ ਦਿਨ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਇਆ ਕਰੇਗਾ । ਪ੍ਰਧਾਨ ਸ਼ਿਵਨਾਥ ਦਰਦੀ ਨੇ ਐਲਾਨ ਕੀਤਾ ਕਿ ਜਲਦੀ ਹੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਵੀਂ ਚੋਣ ਅਤੇ ਪੁਨਰਗਠਨ ਕੀਤਾ ਜਾਵੇਗਾ। ਪ੍ਰੋ.ਬੀਰ ਇੰਦਰ ਸਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਲਦ ਹੀ ਇੱਕ ਸਾਂਝਾ ਕਾਵਿ-ਸੰਗ੍ਰਹਿ ਲੋਕ-ਅਰਪਣ ਕੀਤਾ ਜਾ ਰਿਹਾ ਹੈ।

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਵੱਲੋਂ ਜਨਮ ਦਿਨ ਅਤੇ ਸਨਮਾਨ ਸਮਾਰੋਹ ਆਯੋਜਿਤ

ਫ਼ਰੀਦਕੋਟ,  ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋੰ ਜਨਮ-ਦਿਨ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸਦੇ ਤਹਿਤ ਜਨਵਰੀ ਮਹੀਨੇ ਦੇ ਜਨਮ ਦਿਨ ਮਨਾਏ ਗਏ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ ਅਤੇ ਵਤਨਵੀਰ ਜ਼ਖ਼ਮੀ ਦਾ ਜਨਮ ਦਿਨ ਮਨਾਇਆ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ। ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ ਜਿਸਦੇ ਬਾਅਦ ਆਏ ਹੋਏ ਮਹਿਮਾਨ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ, ਗੀਤਾਂ , ਕਵਿਤਾਵਾਂ ਨਾਲ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾਇਆ। ਪ੍ਰੈਸ ਸਕੱਤਰ ਪ੍ਰੋ. ਬੀਰ ਇੰਦਰ ਸਰਾਂ, ਖ਼ਜ਼ਾਨਚੀ ਜਤਿੰਦਰ ਪਾਲ ਸਿੰਘ ਟੈਕਨੋ ਅਤੇ ਮੈਂਬਰਾਂ ਸਰਬਿੰਦਰ ਸਿੰਘ ਬੇਦੀ, ਰਾਜ ਗਿੱਲ, ਕੁਲਵਿੰਦਰ ਵਿਰਕ, ਜਗੀਰ ਸੱਧਰ, ਬਲਧੀਰ ਧੀਰ, ਹੈਰੀ ਭੋਲੂਵਾਲਾ, ਆਦਿ ਨੇ ਪ੍ਰਧਾਨ ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ ਅਤੇ ਵਤਨਵੀਰ ਜ਼ਖ਼ਮੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਪ੍ਰੋ.ਬੀਰ ਇੰਦਰ ਸਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹਰ ਮਹੀਨੇ ਦੇ ਅੰਤ ਵਿੱਚ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਜਨਮ ਦਿਨ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਇਆ ਕਰੇਗਾ । ਪ੍ਰਧਾਨ ਸ਼ਿਵਨਾਥ ਦਰਦੀ ਨੇ ਐਲਾਨ ਕੀਤਾ ਕਿ ਜਲਦੀ ਹੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਵੀਂ ਚੋਣ ਅਤੇ ਪੁਨਰਗਠਨ ਕੀਤਾ ਜਾਵੇਗਾ। ਪ੍ਰੋ.ਬੀਰ ਇੰਦਰ ਸਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਲਦ ਹੀ ਇੱਕ ਸਾਂਝਾ ਕਾਵਿ-ਸੰਗ੍ਰਹਿ ਲੋਕ-ਅਰਪਣ ਕੀਤਾ ਜਾ ਰਿਹਾ ਹੈ।

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਵੱਲੋਂ ਜਨਮ ਦਿਨ ਅਤੇ ਸਨਮਾਨ ਸਮਾਰੋਹ ਆਯੋਜਿਤ

ਫ਼ਰੀਦਕੋਟ,  ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋੰ ਜਨਮ-ਦਿਨ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸਦੇ ਤਹਿਤ ਜਨਵਰੀ ਮਹੀਨੇ ਦੇ ਜਨਮ ਦਿਨ ਮਨਾਏ ਗਏ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ ਅਤੇ ਵਤਨਵੀਰ ਜ਼ਖ਼ਮੀ ਦਾ ਜਨਮ ਦਿਨ ਮਨਾਇਆ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ। ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ ਜਿਸਦੇ ਬਾਅਦ ਆਏ ਹੋਏ ਮਹਿਮਾਨ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ, ਗੀਤਾਂ , ਕਵਿਤਾਵਾਂ ਨਾਲ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾਇਆ। ਪ੍ਰੈਸ ਸਕੱਤਰ ਪ੍ਰੋ. ਬੀਰ ਇੰਦਰ ਸਰਾਂ, ਖ਼ਜ਼ਾਨਚੀ ਜਤਿੰਦਰ ਪਾਲ ਸਿੰਘ ਟੈਕਨੋ ਅਤੇ ਮੈਂਬਰਾਂ ਸਰਬਿੰਦਰ ਸਿੰਘ ਬੇਦੀ, ਰਾਜ ਗਿੱਲ, ਕੁਲਵਿੰਦਰ ਵਿਰਕ, ਜਗੀਰ ਸੱਧਰ, ਬਲਧੀਰ ਧੀਰ, ਹੈਰੀ ਭੋਲੂਵਾਲਾ, ਆਦਿ ਨੇ ਪ੍ਰਧਾਨ ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ ਅਤੇ ਵਤਨਵੀਰ ਜ਼ਖ਼ਮੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਪ੍ਰੋ.ਬੀਰ ਇੰਦਰ ਸਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹਰ ਮਹੀਨੇ ਦੇ ਅੰਤ ਵਿੱਚ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਜਨਮ ਦਿਨ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਇਆ ਕਰੇਗਾ । ਪ੍ਰਧਾਨ ਸ਼ਿਵਨਾਥ ਦਰਦੀ ਨੇ ਐਲਾਨ ਕੀਤਾ ਕਿ ਜਲਦੀ ਹੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਵੀਂ ਚੋਣ ਅਤੇ ਪੁਨਰਗਠਨ ਕੀਤਾ ਜਾਵੇਗਾ। ਪ੍ਰੋ.ਬੀਰ ਇੰਦਰ ਸਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਲਦ ਹੀ ਇੱਕ ਸਾਂਝਾ ਕਾਵਿ-ਸੰਗ੍ਰਹਿ ਲੋਕ-ਅਰਪਣ ਕੀਤਾ ਜਾ ਰਿਹਾ ਹੈ।

ਫੁੱਲਾਂ ਦੀ ਵਰਖਾ ਦੇ ਰੂਪ ਉਮੜ ਕੇ ਆ ਰਿਹਾ ਇਆਲੀ ਲਈ ਲੋਕਾਂ ਦਾ ਪਿਆਰ

ਜਲਸਿਆਂ 'ਚ ਪੁੱਜਣ 'ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾਂਦਾ ਹੈ ਇਆਲੀ ਦਾ ਸਵਾਗਤ 
ਮੁੱਲਾਂਪੁਰ ਦਾਖਾ, 5ਫਰਵਰੀ(ਸਤਵਿੰਦਰ ਸਿੰਘ ਗਿੱਲ )—ਜਿਉਂ ਜਿਉਂ ਵੋਟਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਹਲਕਾ ਦਾਖਾ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਚੋਣ ਪ੍ਰਚਾਰ ਪੂਰੇ ਸਿਖ਼ਰਾਂ 'ਤੇ ਪਹੁੰਚਦਾ ਜਾ ਰਿਹਾ, ਸਗੋਂ ਹਲਕੇ ਵਿੱਚ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਲੋਕਾਂ ਦਾ ਪਿਆਰ ਫੁੱਲਾਂ ਦੀ ਵਰਖਾ ਦੇ ਵਿੱਚ ਉਮੜ ਕੇ ਸਾਹਮਣੇ ਆ ਰਿਹਾ ਹੈ।ਜਿਸ ਦੌਰਾਨ ਪਿੰਡਾਂ ਅਤੇ ਸ਼ਹਿਰ ਵਿੱਚ ਹੋ ਰਹੇ ਚੋਣ ਜਲਸਿਆਂ ਵਿੱਚ ਪੁੱਜੇ ਆਪਣੇ ਮਹਿਬੂਬ ਨੇਤਾ ਦਾ ਸਵਾਗਤ ਢੋਲ ਦੇ ਡੱਗਿਆਂ ਦੀ ਤਾਲ ਅਤੇ ਫੁੱਲਾਂ ਦੀ ਵਰਖਾ ਕਰਕੇ ਕਰਦੇ ਹਨ, ਬਲਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਗਲਾਂ ਵਿੱਚ ਫੁੱਲਾਂ ਦਾ ਹਾਰ ਪਾ ਕੇ ਆਪਣੇ ਨਗਰ ਵਿਚ "ਜੀ ਆਇਆਂ ਨੂੰ" ਆਖਦੇ ਹਨ, ਆਪਣੇ ਪ੍ਰਤੀ ਲੋਕਾਂ ਦਾ ਇਹ ਪਿਆਰ ਅਤੇ ਸਤਿਕਾਰ ਦੇਖ ਕੇ ਗਦਗਦ ਹੋ ਉੱਠੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਇਹ ਪਿਆਰ, ਮਾਣ ਅਤੇ ਸਤਿਕਾਰ ਉਸ ਦੀ ਤਾਕਤ ਹਨ, ਜੋ ਉਸ ਨੂੰ ਹੋਰ ਅੱਗੇ ਬਿਹਤਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਆਖਿਆ ਕਿ ਜ਼ਿਮਨੀ ਚੋਣ ਵਿਚ ਹਲਕਾ ਦਾਖਾ ਦੇ ਲੋਕਾਂ ਨੇ ਸਰਕਾਰੀ ਜਬਰ ਜ਼ੁਲਮ ਦੀ ਪਰਵਾਹ ਨਾ ਕਰਦਿਆਂ ਉਨ੍ਹਾਂ ਨੂੰ ਜਿੱਤ ਦਾ ਮਾਣ ਬਖ਼ਸ਼ਿਆ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕਾਂ ਉਪਰ ਪੂਰਾ ਵਿਸ਼ਵਾਸ ਹੈ ਕਿ ਉਹ ਇਸੇ ਤਰ੍ਹਾਂ ਫਿਰ ਆਪਣੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨਗੇ।

ਚਰਨਜੀਤ ਸਿੰਘ ਚੰਨੀ ਸੂਬੇ ਦਾ ਸਭ ਤੋਂ ਜਿਆਦਾ ਪੜ੍ਹਿਆ ਲਿਖਿਆ ਮੁੱਖ ਮੰਤਰੀ ਬਣਿਆ – ਕੈਪਟਨ ਸੰਧੂ

ਭਰੋਵਾਲ ਕਲਾਂ ਮਾ. ਬਿੱਕਰ ਸਿੰਘ ਦੇ ਗ੍ਰਹਿ ਵਿਖੇ ਸੰਦੀਪ ਸੰਧੂ ਨਾਲ ਕੀਤੀ ਮੀਟਿੰਗ 
ਮੁੱਲਾਂਪੁਰ ਦਾਖਾ 05 ਫਰਵਰੀ  ( ਸਤਵਿੰਦਰ ਸਿੰਘ ਗਿੱਲ    ) – ਦੇਸ਼ ਅਜ਼ਾਦ ਤੋਂ ਬਾਅਦ ਜੇਕਰ ਪੰਜਾਬ ਦਾ ਸਭ ਤੋਂ ਵੱਧ ਪੜੇ-ਲਿਖੇ ਮੁੱਖ ਮੰਤਰੀ ਦਾ ਮਾਣ ਹਾਸਲ ਹੋਇਆ ਉਹ ਚਰਨਜੀਤ ਸਿੰਘ ਚੰਨੀ ਨੂੰ ਹੋਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਭਰੋਵਾਲ ਕਲਾਂ ਵਿਖੇ ਚੈਅਰਮੇਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਮਾ ਬਿੱਕਰ ਸਿੰਘ ਸਿੰਮਕ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਨਾਲ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ਼ਾਂਝੇ ਕੀਤੇ। ਇਸ ਤੋਂ ਪਹਿਲਾ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਜਸਟਿਸ ਗੁਰਨਾਮ ਸਿੰਘ ਨੂੰ ਮਾਣ ਪ੍ਰਾਪਤ ਹੋਇਆ ਹੈ। 
 ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਨੇ ਕਿਹਾ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਕੈਪਟਨ ਸੰਦੀਪ ਸਿੰਘ ਸੰਧੂੁ ਦੇ ਹੱਥ ਮਜਬੂਤ ਕਰਕੇ ਕਾਂਗਰਸ ਪਾਰਟੀ ਨੂੰ ਦਾਖੇ ਹਲਕੇ ਵਿੱਚੋ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ ਤਾਂ ਕਿ ਅਉਣ ਵਾਲੇ ਸਮੇਂ ਵਿੱਚ ਰਹਿੰਦੇ ਕੰਮਕਾਰ ਹੋਰ ਵੀ ਵਧੀਆ ਹੋਣ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਪ੍ਰਦੀਪ ਸਿੰਘ, ਸੁਰਜੀਤ ਸਿੰਘ ਠੁਲੇਦਾਰ, ਪੰਚ ਦਲਜੀਤ ਸਿੰਘ, ਮਾ. ਬਿਕਰ ਸਿੰਘ ਸਿੰਮਕ, ਦਰਸਨ ਸਿੰਘ ਪਟਵਾਰੀ, ਜੱਥੇਦਾਰ ਪ੍ਰਧਾਨ ਗੁਰਬਖਸ ਸਿੰਘ, ਪੰਚ ਤਰਲੋਕ ਸਿੰਘ, ਨਛੱਤਰ ਸਿੰਘ ਪੱਪੂ , ਮੈਂਬਰ ਜਸਵੰਤ ਸਿੰਘ, ਬੰਤ ਸਿੰਘ, ਕਰਮਜੀਤ ਸਿੰਘ ਕੰਮਾ, ਪ੍ਰਧਾਨ ਸੰਤੋਖ ਸਿੰਘ, ਪ੍ਰਿਤਪਾਲ ਸਿੰਘ, ਕਮਲਜੀਤ ਸਿੰਘ ਦਿਉਲ, ਪਰਮਿੰਦਰ ਸਿੰਘ ਦਿਉਲ, ਕਰਨੈਲ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ,  ਕੁਲਦੀਪ ਸਿੰਘ ਗਰੇਵਾਲ ਅਤੇ ਮਾਣਕ ਭਰੋਵਾਲ  ਆਦਿ ਹਾਜਰ ਸਨ।
ਫੋਟੋ ਤੇ ਕੈਪਸ਼ਨ– ਪਿੰਡ ਭਰੋਵਾਲ ਵਿਖੇ ਮਾ. ਬਿੱਕਰ ਸਿੰਘ ਦੇ ਘਰ ਕੈਪਟਨ ਸੰਦੀਪ ਸਿੰਘ ਸੰਧੂ ਦਾ ਸਨਮਾਨ ਕਰਨ ਸਮੇਂ ਪਿੰਡ ਵਾਸੀ

ਬੱਚਿਆਂ ਦੇ ਸੁਰੱਖਿਅਤਭਵਿੱਖਲਈ ਸਕੂਲ ਪ੍ਰਬੰਧਕਾਂ ਅਤੇ ਸਟਾਫਵਲੋਂਸ਼ਾਂਤਮਈ ਰੋਸ ਪ੍ਰਦਰਸ਼ਨਕੀਤਾਗਿਆ

ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਸਕੂਲਾਂ ਦੀ ਜੂਝਾਰੂ ਜੱਥੇਬੰਦੀ “ਫੈਡਰੇਸ਼ਨ ਆੱਫ਼ ਪ੍ਰਾਈਵੇਟ ਸਕੂਲਜ਼ਐਂਡ ਐਸੋਸੀਏਸ਼ਨ”ਦੇ ਪ੍ਰਧਾਨਡਾHਜਗਜੀਤਸਿੰਘ ਧੂਰੀ ਦੇ ਸੱਦੇ ਤੇ ਸਕੂਲ ਦੇਪ੍ਰਿੰਸੀਪਲ, ਵਾਇਸ ਪ੍ਰਿੰਸੀਪਲ,  ਸਟਾਫ਼ ਅਤੇ ਦਰਜ਼ਾਚਾਰ ਮੁਲਾਜਮਾਂ ਨੇ “ਸਿੱਖਿਆਬਚਾਓ ਅਤੇ ਰੁਜ਼ਗਾਰਬਚਾਓ” ਦੇ ਬੈਨਰਅਧੀਨਸ਼ਾਂਤਮਈਰੋਸ ਪ੍ਰਦਰਸ਼ਨਕੀਤਾ। ਹਲਕੇ ਵਿੱਚਪੈਂਦੇ ਟੋਲਪਲਾਜਾ ਉੱਪਰਵੱਖ^ਵੱਖ ਸਕੂਲਾਂਤੋਂਆਏ ਸਟਾਫ਼ ਨੇ ਵੱਡੀਗਿਣਤੀਵਿੱਚਆਪਣਾ ਰੋਸ ਜ਼ਾਹਰਕੀਤਾ। ਸਾਰੇ ਸਕੂਲਾਂਦਾ ਸਟਾਫ਼ ਮੰਗਕਰਰਿਹਾ ਸੀ ਕਿਜਦੋਂਬਾਕੀ ਸਭ ਕੁੱਝ ਖੁੱਲਾ ਹੈ ਤਾਂਗਿਆਨ ਦੇ ਦਰਵਾਜੇ ਬੰਦਕਿਉਂੈ ਹਨ।ਸਾਰਿਆਂ ਨੇ ਮੰਗਕੀਤੀਕਿਿਸੱਖਿਆ ਅਤੇ ਰੁਜ਼ਗਾਰਦਾ ਸ਼ੋਸ਼ਣ ਬੰਦਹੋਵੇ। ਉਹਨਾਂਕਿਹਾਕਿਕਰੋਨਾ ਦੀ ਸਚਾਈਕਿਸਾਨ ਸੰਘਰਸ਼ ਨੇ ਹੀ ਸਾਹਮਣੇ ਲਿਆਦਿੱਤੀ ਸੀ। ਲੋਕਾਂ ਨੂੰ ਬੇਬੁਨਿਆਦਡਰਾਇਆਜਾਰਿਹਾ ਹੈ। ਇੱਕਹਜ਼ਾਰ ਦੀ ਰੈਲੀਵਿੱਚਕਰੋਨਾਨਹੀਂਆ ਸਕਦਾ, ਪੈਂਤੀਵਿਿਦਆਰਥੀਆਂ ਦੀ ਕਲਾਸ ਵਿੱਚਆ ਸਕਦਾ ਹੈ। ਲੰਬੇ ਸਮੇਂ ਤੋਂ ਸਕੂਲ ਬੰਦਹੋਣਕਾਰਨਵਿਿਦਆਰਥੀਡਿਪਰੈਸ਼ਨਦਾਸ਼ਿਕਾਰਹੋਰਹੇਹਨ।ਸਾਂਝੇਤੌਰਤੇਬੁਲਾਰਿਆਂਨੇਕਿਹਾਕਿਸਿਸਟਮਵਿਿਦਆਰਥੀਆਂਤੋਂਵਿੱਦਿਆ, ਖਿਡਾਰੀਆਂਤੋਂਸਿਹਤ ਅਤੇ ਖੁਦ ਕਮਾ ਕੇ ਖਾਣਵਾਲਿਆਂ ਦੇ ਮੰੂਹ ਵਿੱਚੋਂ ਬੁਰਕੀਖੋਹਰਿਹਾ ਹੈ। ਅੱਜਵਿੱਦਿਆ ਦੇ ਮੰੰਦਰਬੰਦ ਹੋ ਰਹੇ ਹਨ।ਅਧਿਆਪਕ  ਅਤੇ ਵਰਕਰ ਬੇਰੁਜ਼ਗਾਰ ਹੋ ਰਹੇ ਹਨ।ਲੋਕ ਸਰਕਾਰਾਂਤੋਂਰੁਜ਼ਗਾਰਮੰਗਦੇ ਹਨ, ਅਸੀਂਕੰਮਕਰਨ ਦੀ ਇਜਾਜ਼ਤ।ਪ੍ਰਿੰਸੀਪਲ ਸਾਹਿਬ ਨੇੇ ਕਿਹਾਕਿ ਹੁਣਮਾਤਾਪਿਤਾ ਸਾਹਿਬਾਨਆਪਣੇ ੇ ਬੱਚਿਆਂ ਦੇ ਭਵਿੱਖਬਾਰੇ ਜਾਗਰੂਕ ਹੋ ਚੁੱਕੇ ਹਨ। ਜੇਕਰਹੋਰ ਦੇਰੀ ਹੋਈਤਾਂ ਸਿਸਟਮ ਨੂੰ ਲੋਕਰੋਹਝੱਲਣਾਵੀਔਖਾ ਹੋ ਸਕਦਾਹੈ।ਜੇਕਰਹੋਰ ਸਟੇਟਾਵਿੱਚਸਕੂਲ ਖੁੱਲਸਕਦੇਹਨ, ਤਾਂਪੰਜਾਬਵਿੱਚਕਿਉਂ ਨਹੀਂ।ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤੋ ਵਾਝਾਂਕਿਉਂ ਰੱਖਿਆਜਾਰਿਹਾ ਹੈ।ਅੱਜਲੋਕਾਂ ਨੂੰ ਗੁਮਰਾਹ ਅਤੇ ਦਿਸ਼ਾਹੀਣਕਰਨਦੀਆਂਕੋਸ਼ਿਸ਼ਾਂਕੀਤੀਆਂਜਾਰਹੀਆਹਨ।ਇਸ ਮੌਕੇ ਤੇ ਸਕੂਲ ਵਲੋਂ ਚੇਅਰਮੈਨਬਲਦੇਵ ਬਾਵਾ, ਪ੍ਰਿੰਸੀਪਲਨਵਨੀਤਚੌਹਾਨ ਨੇ ਵੀਵੱਖ^ਵੱਖ ਸਕੂਲਾਂ ਤੋ ਆਏੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਸੰਬੋਧਿਤਕੀਤਾ।ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਲਖਵੀਰਸਿੰਘ ਸੰਧੂ, ਲਖਵੀਰਸਿੰਘ ਉੱਪਲ, ਜਗਸੀਰਸਿੰਘ, ਜਗਦੀਪਸਿੰਘ ਅਤੇ ਬਾਕੀ ਸਟਾਫਵੀਹਾਜਿਰ ਸਨ।ਪ੍ਰਬੰਧਕੀਕਮੇਟੀਵਲੋ ਪ੍ਰਧਾਨਮਨਜੋਤ ਕੁਮਾਰ, ਮੈਨੇਜਿੰਗਡਾਇਰੈਕਟਰ ਸH ਸੁਖਵਿੰਦਰਸਿੰਘ, ਮੈਨੇਜਰਮਨਦੀਪਚੌਹਾਨ ਨੇ ਮੰਗਕੀਤੀਕਿ ਸਕੂਲਾਂ ਨੂੰ ਜਲਦੀਖੋਲ ਕੇ ਵਿਿਦਆਰਥੀਆਂ ਦੇ ਹੋ ਰਹੇ ਬੋਧਿਕ ਨੁਕਸਾਨ ਨੂੰ ਰੋਕਿਆਜਾਵੇ। ਅੰਤਵਿੱਚਬਲਦੇਵ ਬਾਵਾਪ੍ਰਿੰਸੀਪਲਐਮHਐਲHਡੀ ਸਕੂਲ, ਅਤੇ ਪ੍ਰਿੰਸੀਪਲਨਵਨੀਤਚੌਹਾਨਵਲੋ ਸਕੂਲ ਦੇ ਸਮੂਹ ਸਟਾਫ ਦੇ ਨਾਲ^ਨਾਲਬਾਕੀ ਸਕੂਲਾਂ ਤੋ ਆਏ ਪ੍ਰਬੰਧਕਾਂ ਅਤੇ ਸਟਾਫਦਾਧੰਨਵਾਦਕੀਤਾ।ਮਾਤਾਪਿਤਾ ਸਾਹਿਬਾਨਵਿੱਚਵੀ ਸਕੂਲ ਬੰਦਦਾਭਾਰੀ ਰੋਸ ਹੈ।ਜੇਕਰਆਉਣ ਵਾਲੇ ਸਮੇਂ ਵਿੱਚ ਸਕੂਲ ਨਹੀਂ ਖੁੱਲਦੇ ਤਾਂਫੈਡਰੈਸ਼ਨਆਫਪ੍ਰਾਈਵੇਟ ਸਕੂਲ ਦੇ ਸੱਦੇ ਤੇ ਮਾਤਾਪਿਤਾ ਸਾਹਿਬਾਨਵਲੋਂਵੀ ਰੋਸ ਪ੍ਰਦਰਸ਼ਨਕੀਤਾ ਜਾਵੇਗਾ।

ਡੀ.ਏ.ਵੀ.ਸੈਂਨਟਰੀ ਪਬਲਿਕ ਸਕੂਲ, ਵਿਖੇ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਉੱਤੇ ਹਵਨ ਯੱਗ ਆਯੋਜਨ ਕੀਤਾ 

ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਅੱਜ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਉੱਤੇ ਡੀ.ਏ.ਵੀ.ਸੈਂਨਟਰੀ ਪਬਲਿਕ ਸਕੂਲ, ਜਗਰਾਉਂ ਵਿਖੇ ਹਵਨ ਯੱਗ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਜੀ ਨੇ ਸ਼ਹਿਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਨ੍ਹਾਂ ਵਿੱਚ ਸ੍ਰੀ ਮਾਨ ਰਜਿੰਦਰ ਜੈਨ (ਮੈਂਬਰ ਲੋਕ ਸਭਾ ਸੁਸਾਇਟੀ)  ਗੁਲਸ਼ਨ ਅਰੋੜਾ (ਚੇਅਰਮੈਨ), ਕਲਭੂਸ਼ਨ ਗੁਪਤਾ( ਸੈਕਟਰੀ ਲੋਕ ਸੇਵਾ ਸੁਸਾਇਟੀ), ਭਾਰਤ ਭੂਸ਼ਣ ਸਿੰਗਲਾ, ਐਡਵੋਕੇਟ ਗੋਇਲ ਸਾਹਿਬ, ਪ੍ਰਿੰਸੀਪਲ ਨਰੇਸ਼ ਵਰਮਾ, ਸ੍ਰੀ ਮਾਨ ਅਸ਼ਵਨੀ ਸਿੰਗਲਾ(ਐੱਲ.ਐਮ. ਸੀ. ਮੈਂਬਰ), ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ (ਖਾਲਸਾ ਸਕੂਲ) ਡਾਕਟਰ ਮਦਨ ਮਿੱਤਲ, ਸ੍ਰੀ ਮਾਨ ਅਨੁਜ ਸ਼ਰਮਾ (ਪ੍ਰਿੰਸੀਪਲ ਡੀ.ਏ.ਵੀ ਕਾਲਜ ਜਗਰਾਉਂ), ਜਗਦੇਵ ਜੈਨ (ਪ੍ਰੈਜ਼ੀਡੈਂਟ ਆਰੀਆ ਸਭਾ), ਸ੍ਰੀਮਤੀ ਗੀਤਿਕਾ ਬੱਬਰ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਹੋਏ। ਹਵਨ ਦਾ ਸ਼ੁੱਭ ਆਰੰਭ ਮੰਤਰਾਂ ਦੇ ਉਚਾਰਨ ਅਤੇ ਪਵਿੱਤਰ ਧੁਨੀਆਂ ਨਾਲ ਹੋਇਆ। ਮਾਤਾ ਸਰਸਵਤੀ ਜੀ ਦੀ ਪੂਜਾ ਬੰਦਨਾ ਨਾਲ ਇਸ ਹਵਨ ਦਾ ਸਮਾਪਨ ਹੋਇਆ ।ਸਕੂਲ ਦੇ ਪ੍ਰਿੰਸੀਪਲ ਸ੍ਰੀ ਮਾਨ ਬਿ੍ਜ ਮੋਹਨ ਬੱਬਰ ਜੀ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮਾਤਾ ਸਰਸਵਤੀ ਜੀ ਅੱਗੇ ਅਰਦਾਸ ਕੀਤੀ ਕਿ ਸਾਰਿਆਂ ਤੇ ਮਾਤਾ ਜੀ ਦਾ ਆਸ਼ੀਰਵਾਦ ਅਤੇ ਮਿਹਰਾਂ ਦੀ ਬਖਸ਼ਿਸ਼ ਬਣੀ ਰਹੇ। ਸਕੂਲ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਸਾਰੇ ਸਟਾਫ਼ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅਜਿਹੇ ਕਾਰਜ ਤੇ ਖ਼ੁਸ਼ੀ ਦਾ ਅਨੁਭਵ ਕੀਤਾ

ਬੇ ਵਕਤੇ ਮੀਂਹ ਨੇ ਕਿਸਾਨਾਂ ਦਾ ਕੀਤਾ ਬੁਰਾ ਹਾਲ  

ਪ੍ਰਸ਼ਾਸਨ ਨੂੰ ਦਿੱਤੇ ਮੰਗ ਪੱਤਰਾਂ ਉੱਪਰ ਨਹੀਂ ਹੁੰਦੀ ਕੋਈ ਸੁਣਵਾਈ  

ਸੱਤ ਫਰਵਰੀ ਨੂੰ ਦੋ ਘੰਟਿਆਂ ਲਈ ਜਗਰਾਉਂ ਰਾਏਕੋਟ ਸਿੱਧਵਾਂ ਬੇਟ ਹੰਬੜਾਂ ਸੁਧਾਰ  ਵਿਖੇ ਕੀਤਾ ਜਾਵੇਗਾ ਚੱਕਾ ਜਾਮ  - ਕਿਸਾਨ ਆਗੂ  

ਜਗਰਾਉਂ , 0 4 ਫਰਵਰੀ (ਜਸਮੇਲ ਗ਼ਾਲਿਬ )ਜਗਰਾਂਓ ਸਿੱਧਵਾਂਬੇਟ ਇਲਾਕੇ ਚ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਦਰਜਨਾਂ ਪਿੰਡਾਂ ਚ ਫਸਲਾਂ ਵਿਸ਼ੇਸ਼ਕਰ ਆਲੂਆਂ ਦੀ ਫਸਲ ਦੇ ਭਾਰੀ ਨੁਕਸਾਨ ਦੇ ਮੁਆਵਜੇ ਦੀ ਪੂਰਤੀ ਲਈ ਕਿਸਾਨਾਂ ਚ ਭਾਰੀ ਹਾਹਾਕਾਰ ਮਚੀ ਹੋਈ ਹੈ। ਇਕ ਅੰਦਾਜ਼ੇ ਮੁਤਾਬਿਕ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਮਾਨਸਿਕ ਪੀੜਾ ਝਲ ਰਹੇ ਕਿਸਾਨਾਂ ਨੇ ਐਸ ਡੀ ਐਮ ਜਗਰਾਂਓ ਦਫਤਰ ਅੱਗੇ ਦੋ ਧਰਨੇ ਦੇ ਕੇ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਦੀ ਮੰਗ ਉਠਾਈ। ਪਰ ਇਸ ਮਾਮਲੇ ਚ ਪ੍ਰਸਾਸ਼ਨ ਦੀ ਢਿੱਲ ਮਠ ਤੇ ਵਿਧਾਨਸਭਾ ਚੋਣਾਂ ਦੇ ਦਬਾਅ ਦੇ ਚਲਦਿਆਂ ਕੋਈ ਠੋਸ ਕਾਰਵਾਈ ਸਾਹਮਣੇ ਨਾ ਆਉਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਪੁੱਜਾ।ਡੀ ਸੀ ਲੁਧਿਆਣਾ ਦੀ ਗੈਰਹਾਜ਼ਰੀ ਚ ਵਫਦ ਨੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਏ ਡੀ ਸੀ ਸ਼੍ਰੀ ਰਾਹੁਲ ਚੱਬਾ ਨਾਲ ਇਸ ਮਾਮਲੇ ਤੇ ਲਿਖਤੀ ਮੰਗਪੱਤਰ ਪੇਸ਼ ਕਰਦਿਆਂ ਗਲਬਾਤ ਕੀਤੀ। ਏ ਡੀ ਸੀ ਸ਼੍ਰੀ ਚੱਬਾ ਨੇ ਦੱਸਿਆ ਕਿ ਇਸ ਮਾਮਲੇ ਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਡਿਪਟੀ ਕਮਿਸ਼ਨਰ ਦਫਤਰ ਵਲੋਂ ਅੱਜ ਜਾਰੀ ਕਰ ਦਿੱਤੇ ਗਏ ਹਨ। ਸਬੰਧਤ ਤਹਿਸੀਲਦਾਰਾ ਰਾਹੀਂ ਇਕ ਦੋ ਦਿਨ ਦੇ ਵਿਚ ਵਿਚ ਗਿਰਦਾਵਰੀ ਦਾ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਸਮੇਂ ਪਿੰਡ ਮੱਲਾ ਦੀ ਮੁਰੱਬਾਬੰਦੀ ਨਾ ਹੋਣ ਕਾਰਣ ਗਿਰਦਾਵਰੀ ਦੇ ਅਮਲ ਸਬੰਧੀ ਦਿੱਕਤ ਵੀ ਜਿਲਾ ਅਧਿਕਾਰੀ ਦੇ ਧਿਆਨ ਚ ਲਿਆਂਦੀ ਗਈ। ਵਫਦ ਨੇ ਜਗਰਾਂਓ ਦੇ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੋਹਰ ਸਿੰਘ ਹਰਗੋਬਿੰਦ ਪੁਰਾ ਨੂੰ ਅਜੇ ਤਕ ਪੰਜ ਲੱਖ ਰੁਪਏ ਦਾ ਮੁਆਵਜੇ ਦਾ ਚੈਕ ਨਾ ਮਿਲਣ ਪ੍ਰਤੀ ਤੇ ਬਾਕੀ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਅਜੇ ਤਕ ਨੌਕਰੀ ਨਾ ਮਿਲਣ ਸਬੰਧੀ ਵੀ ਰੋਸ ਦਾ ਇਜ਼ਹਾਰ ਕੀਤਾ ਗਿਆ। ਵਫਦ  ਨੇ  ਕਰੋਨਾ ਦੀ ਆੜ ਚ ਬੰਦ ਸਕੂਲ ਤੁਰੰਤ ਖੋਲੇ ਦੀ ਵੀ ਮੰਗ ਕਰਦਿਆਂ ਕਿਹਾ ਕਿ ਦੋ ਸਾਲ ਤੋਂ ਬੱਚਿਆਂ ਦੀ ਪੜਾਈ ਦਾ ਬੇਹਦ ਨੁਕਸਾਨ ਹੋ ਰਿਹਾ ਹੈ। ਦੇਸ਼ ਦੇ ਦੂਜੇ ਰਾਜਾਂ ਚ ਸਕੂਲ ਖੁਲ ਗਏ ਹਨ ਤਾਂ ਪੰਜਾਬ ਸਰਕਾਰ ਨੂੰ ਵੀ ਤੁਰੰਤ ਸਕੂਲ ਖੋਲਣ ਦਾ ਫੈਸਲਾ ਲੈਣਾ ਚਾਹੀਦਾ ਹੈ। ਵਫਦ ਨੇ ਕਿਹਾ ਕਿ ਨਾ ਦੀ ਹਾਲਤ ਚ ਪੰਜਾਬ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 7 ਫਰਵਰੀ ਨੂੰ ਦੋ ਘੰਟੇ ਲਈ ਮਜਬੂਰਨ ਚੱਕਾ ਜਾਮ ਕੀਤਾ ਜਾਵੇਗਾ। ਇਹ ਜਾਮ ਜਗਰਾਂਓ,  ਰਾਏਕੋਟ, ਸਿੱਧਵਾਂਬੇਟ,  ਹੰਬੜਾਂ, ਸੁਧਾਰ ਵਿਖੇ ਦੁਪਹਿਰ 12 ਵਜੇ ਤੋਂ ਦੋ ਵਜੇ ਤਕ ਜਾਮ ਲਗਾਏ ਜਾਣਗੇ।ਇਸ  ਸਮੇਂ ਵਫਦ ਚ ਸੁਖਵਿੰਦਰ ਸਿੰਘ ਹੰਬੜਾਂ, ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿਧਵਾਂ, ਤਰਸੇਮ ਸਿੰਘ ਬੱਸੂਵਾਲ, ਬੇਅੰਤ ਸਿੰਘ ਬਾਣੀਏਆਲ ਆਦਿ ਆਗੂ ਹਾਜ਼ਰ ਸਨ।

ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਨੇ ਲਾਇਆ ਧਰਨਾ - Video

ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਨੇ ਬੀਜੇਪੀ ਦੀ ਵਾਅਦਾ ਖ਼ਿਲਾਫ ਝਾਂਸੀ ਰਾਣੀ ਚੌਕ ਵਿਚ ਲਾਇਆ ਧਰਨਾ 

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZhmGstDjk/