You are here

ਪੰਜਾਬ

ਚਰਨਜੀਤ ਸਿੰਘ ਚੰਨੀ ਸੂਬੇ ਦਾ ਸਭ ਤੋਂ ਜਿਆਦਾ ਪੜ੍ਹਿਆ ਲਿਖਿਆ ਮੁੱਖ ਮੰਤਰੀ ਬਣਿਆ – ਕੈਪਟਨ ਸੰਧੂ

ਭਰੋਵਾਲ ਕਲਾਂ ਮਾ. ਬਿੱਕਰ ਸਿੰਘ ਦੇ ਗ੍ਰਹਿ ਵਿਖੇ ਸੰਦੀਪ ਸੰਧੂ ਨਾਲ ਕੀਤੀ ਮੀਟਿੰਗ 
ਮੁੱਲਾਂਪੁਰ ਦਾਖਾ 05 ਫਰਵਰੀ  ( ਸਤਵਿੰਦਰ ਸਿੰਘ ਗਿੱਲ    ) – ਦੇਸ਼ ਅਜ਼ਾਦ ਤੋਂ ਬਾਅਦ ਜੇਕਰ ਪੰਜਾਬ ਦਾ ਸਭ ਤੋਂ ਵੱਧ ਪੜੇ-ਲਿਖੇ ਮੁੱਖ ਮੰਤਰੀ ਦਾ ਮਾਣ ਹਾਸਲ ਹੋਇਆ ਉਹ ਚਰਨਜੀਤ ਸਿੰਘ ਚੰਨੀ ਨੂੰ ਹੋਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਭਰੋਵਾਲ ਕਲਾਂ ਵਿਖੇ ਚੈਅਰਮੇਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਮਾ ਬਿੱਕਰ ਸਿੰਘ ਸਿੰਮਕ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਨਾਲ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ਼ਾਂਝੇ ਕੀਤੇ। ਇਸ ਤੋਂ ਪਹਿਲਾ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਜਸਟਿਸ ਗੁਰਨਾਮ ਸਿੰਘ ਨੂੰ ਮਾਣ ਪ੍ਰਾਪਤ ਹੋਇਆ ਹੈ। 
 ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਨੇ ਕਿਹਾ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਕੈਪਟਨ ਸੰਦੀਪ ਸਿੰਘ ਸੰਧੂੁ ਦੇ ਹੱਥ ਮਜਬੂਤ ਕਰਕੇ ਕਾਂਗਰਸ ਪਾਰਟੀ ਨੂੰ ਦਾਖੇ ਹਲਕੇ ਵਿੱਚੋ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ ਤਾਂ ਕਿ ਅਉਣ ਵਾਲੇ ਸਮੇਂ ਵਿੱਚ ਰਹਿੰਦੇ ਕੰਮਕਾਰ ਹੋਰ ਵੀ ਵਧੀਆ ਹੋਣ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਪ੍ਰਦੀਪ ਸਿੰਘ, ਸੁਰਜੀਤ ਸਿੰਘ ਠੁਲੇਦਾਰ, ਪੰਚ ਦਲਜੀਤ ਸਿੰਘ, ਮਾ. ਬਿਕਰ ਸਿੰਘ ਸਿੰਮਕ, ਦਰਸਨ ਸਿੰਘ ਪਟਵਾਰੀ, ਜੱਥੇਦਾਰ ਪ੍ਰਧਾਨ ਗੁਰਬਖਸ ਸਿੰਘ, ਪੰਚ ਤਰਲੋਕ ਸਿੰਘ, ਨਛੱਤਰ ਸਿੰਘ ਪੱਪੂ , ਮੈਂਬਰ ਜਸਵੰਤ ਸਿੰਘ, ਬੰਤ ਸਿੰਘ, ਕਰਮਜੀਤ ਸਿੰਘ ਕੰਮਾ, ਪ੍ਰਧਾਨ ਸੰਤੋਖ ਸਿੰਘ, ਪ੍ਰਿਤਪਾਲ ਸਿੰਘ, ਕਮਲਜੀਤ ਸਿੰਘ ਦਿਉਲ, ਪਰਮਿੰਦਰ ਸਿੰਘ ਦਿਉਲ, ਕਰਨੈਲ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ,  ਕੁਲਦੀਪ ਸਿੰਘ ਗਰੇਵਾਲ ਅਤੇ ਮਾਣਕ ਭਰੋਵਾਲ  ਆਦਿ ਹਾਜਰ ਸਨ।
ਫੋਟੋ ਤੇ ਕੈਪਸ਼ਨ– ਪਿੰਡ ਭਰੋਵਾਲ ਵਿਖੇ ਮਾ. ਬਿੱਕਰ ਸਿੰਘ ਦੇ ਘਰ ਕੈਪਟਨ ਸੰਦੀਪ ਸਿੰਘ ਸੰਧੂ ਦਾ ਸਨਮਾਨ ਕਰਨ ਸਮੇਂ ਪਿੰਡ ਵਾਸੀ

ਬੱਚਿਆਂ ਦੇ ਸੁਰੱਖਿਅਤਭਵਿੱਖਲਈ ਸਕੂਲ ਪ੍ਰਬੰਧਕਾਂ ਅਤੇ ਸਟਾਫਵਲੋਂਸ਼ਾਂਤਮਈ ਰੋਸ ਪ੍ਰਦਰਸ਼ਨਕੀਤਾਗਿਆ

ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਸਕੂਲਾਂ ਦੀ ਜੂਝਾਰੂ ਜੱਥੇਬੰਦੀ “ਫੈਡਰੇਸ਼ਨ ਆੱਫ਼ ਪ੍ਰਾਈਵੇਟ ਸਕੂਲਜ਼ਐਂਡ ਐਸੋਸੀਏਸ਼ਨ”ਦੇ ਪ੍ਰਧਾਨਡਾHਜਗਜੀਤਸਿੰਘ ਧੂਰੀ ਦੇ ਸੱਦੇ ਤੇ ਸਕੂਲ ਦੇਪ੍ਰਿੰਸੀਪਲ, ਵਾਇਸ ਪ੍ਰਿੰਸੀਪਲ,  ਸਟਾਫ਼ ਅਤੇ ਦਰਜ਼ਾਚਾਰ ਮੁਲਾਜਮਾਂ ਨੇ “ਸਿੱਖਿਆਬਚਾਓ ਅਤੇ ਰੁਜ਼ਗਾਰਬਚਾਓ” ਦੇ ਬੈਨਰਅਧੀਨਸ਼ਾਂਤਮਈਰੋਸ ਪ੍ਰਦਰਸ਼ਨਕੀਤਾ। ਹਲਕੇ ਵਿੱਚਪੈਂਦੇ ਟੋਲਪਲਾਜਾ ਉੱਪਰਵੱਖ^ਵੱਖ ਸਕੂਲਾਂਤੋਂਆਏ ਸਟਾਫ਼ ਨੇ ਵੱਡੀਗਿਣਤੀਵਿੱਚਆਪਣਾ ਰੋਸ ਜ਼ਾਹਰਕੀਤਾ। ਸਾਰੇ ਸਕੂਲਾਂਦਾ ਸਟਾਫ਼ ਮੰਗਕਰਰਿਹਾ ਸੀ ਕਿਜਦੋਂਬਾਕੀ ਸਭ ਕੁੱਝ ਖੁੱਲਾ ਹੈ ਤਾਂਗਿਆਨ ਦੇ ਦਰਵਾਜੇ ਬੰਦਕਿਉਂੈ ਹਨ।ਸਾਰਿਆਂ ਨੇ ਮੰਗਕੀਤੀਕਿਿਸੱਖਿਆ ਅਤੇ ਰੁਜ਼ਗਾਰਦਾ ਸ਼ੋਸ਼ਣ ਬੰਦਹੋਵੇ। ਉਹਨਾਂਕਿਹਾਕਿਕਰੋਨਾ ਦੀ ਸਚਾਈਕਿਸਾਨ ਸੰਘਰਸ਼ ਨੇ ਹੀ ਸਾਹਮਣੇ ਲਿਆਦਿੱਤੀ ਸੀ। ਲੋਕਾਂ ਨੂੰ ਬੇਬੁਨਿਆਦਡਰਾਇਆਜਾਰਿਹਾ ਹੈ। ਇੱਕਹਜ਼ਾਰ ਦੀ ਰੈਲੀਵਿੱਚਕਰੋਨਾਨਹੀਂਆ ਸਕਦਾ, ਪੈਂਤੀਵਿਿਦਆਰਥੀਆਂ ਦੀ ਕਲਾਸ ਵਿੱਚਆ ਸਕਦਾ ਹੈ। ਲੰਬੇ ਸਮੇਂ ਤੋਂ ਸਕੂਲ ਬੰਦਹੋਣਕਾਰਨਵਿਿਦਆਰਥੀਡਿਪਰੈਸ਼ਨਦਾਸ਼ਿਕਾਰਹੋਰਹੇਹਨ।ਸਾਂਝੇਤੌਰਤੇਬੁਲਾਰਿਆਂਨੇਕਿਹਾਕਿਸਿਸਟਮਵਿਿਦਆਰਥੀਆਂਤੋਂਵਿੱਦਿਆ, ਖਿਡਾਰੀਆਂਤੋਂਸਿਹਤ ਅਤੇ ਖੁਦ ਕਮਾ ਕੇ ਖਾਣਵਾਲਿਆਂ ਦੇ ਮੰੂਹ ਵਿੱਚੋਂ ਬੁਰਕੀਖੋਹਰਿਹਾ ਹੈ। ਅੱਜਵਿੱਦਿਆ ਦੇ ਮੰੰਦਰਬੰਦ ਹੋ ਰਹੇ ਹਨ।ਅਧਿਆਪਕ  ਅਤੇ ਵਰਕਰ ਬੇਰੁਜ਼ਗਾਰ ਹੋ ਰਹੇ ਹਨ।ਲੋਕ ਸਰਕਾਰਾਂਤੋਂਰੁਜ਼ਗਾਰਮੰਗਦੇ ਹਨ, ਅਸੀਂਕੰਮਕਰਨ ਦੀ ਇਜਾਜ਼ਤ।ਪ੍ਰਿੰਸੀਪਲ ਸਾਹਿਬ ਨੇੇ ਕਿਹਾਕਿ ਹੁਣਮਾਤਾਪਿਤਾ ਸਾਹਿਬਾਨਆਪਣੇ ੇ ਬੱਚਿਆਂ ਦੇ ਭਵਿੱਖਬਾਰੇ ਜਾਗਰੂਕ ਹੋ ਚੁੱਕੇ ਹਨ। ਜੇਕਰਹੋਰ ਦੇਰੀ ਹੋਈਤਾਂ ਸਿਸਟਮ ਨੂੰ ਲੋਕਰੋਹਝੱਲਣਾਵੀਔਖਾ ਹੋ ਸਕਦਾਹੈ।ਜੇਕਰਹੋਰ ਸਟੇਟਾਵਿੱਚਸਕੂਲ ਖੁੱਲਸਕਦੇਹਨ, ਤਾਂਪੰਜਾਬਵਿੱਚਕਿਉਂ ਨਹੀਂ।ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤੋ ਵਾਝਾਂਕਿਉਂ ਰੱਖਿਆਜਾਰਿਹਾ ਹੈ।ਅੱਜਲੋਕਾਂ ਨੂੰ ਗੁਮਰਾਹ ਅਤੇ ਦਿਸ਼ਾਹੀਣਕਰਨਦੀਆਂਕੋਸ਼ਿਸ਼ਾਂਕੀਤੀਆਂਜਾਰਹੀਆਹਨ।ਇਸ ਮੌਕੇ ਤੇ ਸਕੂਲ ਵਲੋਂ ਚੇਅਰਮੈਨਬਲਦੇਵ ਬਾਵਾ, ਪ੍ਰਿੰਸੀਪਲਨਵਨੀਤਚੌਹਾਨ ਨੇ ਵੀਵੱਖ^ਵੱਖ ਸਕੂਲਾਂ ਤੋ ਆਏੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਸੰਬੋਧਿਤਕੀਤਾ।ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਲਖਵੀਰਸਿੰਘ ਸੰਧੂ, ਲਖਵੀਰਸਿੰਘ ਉੱਪਲ, ਜਗਸੀਰਸਿੰਘ, ਜਗਦੀਪਸਿੰਘ ਅਤੇ ਬਾਕੀ ਸਟਾਫਵੀਹਾਜਿਰ ਸਨ।ਪ੍ਰਬੰਧਕੀਕਮੇਟੀਵਲੋ ਪ੍ਰਧਾਨਮਨਜੋਤ ਕੁਮਾਰ, ਮੈਨੇਜਿੰਗਡਾਇਰੈਕਟਰ ਸH ਸੁਖਵਿੰਦਰਸਿੰਘ, ਮੈਨੇਜਰਮਨਦੀਪਚੌਹਾਨ ਨੇ ਮੰਗਕੀਤੀਕਿ ਸਕੂਲਾਂ ਨੂੰ ਜਲਦੀਖੋਲ ਕੇ ਵਿਿਦਆਰਥੀਆਂ ਦੇ ਹੋ ਰਹੇ ਬੋਧਿਕ ਨੁਕਸਾਨ ਨੂੰ ਰੋਕਿਆਜਾਵੇ। ਅੰਤਵਿੱਚਬਲਦੇਵ ਬਾਵਾਪ੍ਰਿੰਸੀਪਲਐਮHਐਲHਡੀ ਸਕੂਲ, ਅਤੇ ਪ੍ਰਿੰਸੀਪਲਨਵਨੀਤਚੌਹਾਨਵਲੋ ਸਕੂਲ ਦੇ ਸਮੂਹ ਸਟਾਫ ਦੇ ਨਾਲ^ਨਾਲਬਾਕੀ ਸਕੂਲਾਂ ਤੋ ਆਏ ਪ੍ਰਬੰਧਕਾਂ ਅਤੇ ਸਟਾਫਦਾਧੰਨਵਾਦਕੀਤਾ।ਮਾਤਾਪਿਤਾ ਸਾਹਿਬਾਨਵਿੱਚਵੀ ਸਕੂਲ ਬੰਦਦਾਭਾਰੀ ਰੋਸ ਹੈ।ਜੇਕਰਆਉਣ ਵਾਲੇ ਸਮੇਂ ਵਿੱਚ ਸਕੂਲ ਨਹੀਂ ਖੁੱਲਦੇ ਤਾਂਫੈਡਰੈਸ਼ਨਆਫਪ੍ਰਾਈਵੇਟ ਸਕੂਲ ਦੇ ਸੱਦੇ ਤੇ ਮਾਤਾਪਿਤਾ ਸਾਹਿਬਾਨਵਲੋਂਵੀ ਰੋਸ ਪ੍ਰਦਰਸ਼ਨਕੀਤਾ ਜਾਵੇਗਾ।

ਡੀ.ਏ.ਵੀ.ਸੈਂਨਟਰੀ ਪਬਲਿਕ ਸਕੂਲ, ਵਿਖੇ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਉੱਤੇ ਹਵਨ ਯੱਗ ਆਯੋਜਨ ਕੀਤਾ 

ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਅੱਜ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਉੱਤੇ ਡੀ.ਏ.ਵੀ.ਸੈਂਨਟਰੀ ਪਬਲਿਕ ਸਕੂਲ, ਜਗਰਾਉਂ ਵਿਖੇ ਹਵਨ ਯੱਗ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਜੀ ਨੇ ਸ਼ਹਿਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਨ੍ਹਾਂ ਵਿੱਚ ਸ੍ਰੀ ਮਾਨ ਰਜਿੰਦਰ ਜੈਨ (ਮੈਂਬਰ ਲੋਕ ਸਭਾ ਸੁਸਾਇਟੀ)  ਗੁਲਸ਼ਨ ਅਰੋੜਾ (ਚੇਅਰਮੈਨ), ਕਲਭੂਸ਼ਨ ਗੁਪਤਾ( ਸੈਕਟਰੀ ਲੋਕ ਸੇਵਾ ਸੁਸਾਇਟੀ), ਭਾਰਤ ਭੂਸ਼ਣ ਸਿੰਗਲਾ, ਐਡਵੋਕੇਟ ਗੋਇਲ ਸਾਹਿਬ, ਪ੍ਰਿੰਸੀਪਲ ਨਰੇਸ਼ ਵਰਮਾ, ਸ੍ਰੀ ਮਾਨ ਅਸ਼ਵਨੀ ਸਿੰਗਲਾ(ਐੱਲ.ਐਮ. ਸੀ. ਮੈਂਬਰ), ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ (ਖਾਲਸਾ ਸਕੂਲ) ਡਾਕਟਰ ਮਦਨ ਮਿੱਤਲ, ਸ੍ਰੀ ਮਾਨ ਅਨੁਜ ਸ਼ਰਮਾ (ਪ੍ਰਿੰਸੀਪਲ ਡੀ.ਏ.ਵੀ ਕਾਲਜ ਜਗਰਾਉਂ), ਜਗਦੇਵ ਜੈਨ (ਪ੍ਰੈਜ਼ੀਡੈਂਟ ਆਰੀਆ ਸਭਾ), ਸ੍ਰੀਮਤੀ ਗੀਤਿਕਾ ਬੱਬਰ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਹੋਏ। ਹਵਨ ਦਾ ਸ਼ੁੱਭ ਆਰੰਭ ਮੰਤਰਾਂ ਦੇ ਉਚਾਰਨ ਅਤੇ ਪਵਿੱਤਰ ਧੁਨੀਆਂ ਨਾਲ ਹੋਇਆ। ਮਾਤਾ ਸਰਸਵਤੀ ਜੀ ਦੀ ਪੂਜਾ ਬੰਦਨਾ ਨਾਲ ਇਸ ਹਵਨ ਦਾ ਸਮਾਪਨ ਹੋਇਆ ।ਸਕੂਲ ਦੇ ਪ੍ਰਿੰਸੀਪਲ ਸ੍ਰੀ ਮਾਨ ਬਿ੍ਜ ਮੋਹਨ ਬੱਬਰ ਜੀ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮਾਤਾ ਸਰਸਵਤੀ ਜੀ ਅੱਗੇ ਅਰਦਾਸ ਕੀਤੀ ਕਿ ਸਾਰਿਆਂ ਤੇ ਮਾਤਾ ਜੀ ਦਾ ਆਸ਼ੀਰਵਾਦ ਅਤੇ ਮਿਹਰਾਂ ਦੀ ਬਖਸ਼ਿਸ਼ ਬਣੀ ਰਹੇ। ਸਕੂਲ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਸਾਰੇ ਸਟਾਫ਼ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅਜਿਹੇ ਕਾਰਜ ਤੇ ਖ਼ੁਸ਼ੀ ਦਾ ਅਨੁਭਵ ਕੀਤਾ

ਬੇ ਵਕਤੇ ਮੀਂਹ ਨੇ ਕਿਸਾਨਾਂ ਦਾ ਕੀਤਾ ਬੁਰਾ ਹਾਲ  

ਪ੍ਰਸ਼ਾਸਨ ਨੂੰ ਦਿੱਤੇ ਮੰਗ ਪੱਤਰਾਂ ਉੱਪਰ ਨਹੀਂ ਹੁੰਦੀ ਕੋਈ ਸੁਣਵਾਈ  

ਸੱਤ ਫਰਵਰੀ ਨੂੰ ਦੋ ਘੰਟਿਆਂ ਲਈ ਜਗਰਾਉਂ ਰਾਏਕੋਟ ਸਿੱਧਵਾਂ ਬੇਟ ਹੰਬੜਾਂ ਸੁਧਾਰ  ਵਿਖੇ ਕੀਤਾ ਜਾਵੇਗਾ ਚੱਕਾ ਜਾਮ  - ਕਿਸਾਨ ਆਗੂ  

ਜਗਰਾਉਂ , 0 4 ਫਰਵਰੀ (ਜਸਮੇਲ ਗ਼ਾਲਿਬ )ਜਗਰਾਂਓ ਸਿੱਧਵਾਂਬੇਟ ਇਲਾਕੇ ਚ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਦਰਜਨਾਂ ਪਿੰਡਾਂ ਚ ਫਸਲਾਂ ਵਿਸ਼ੇਸ਼ਕਰ ਆਲੂਆਂ ਦੀ ਫਸਲ ਦੇ ਭਾਰੀ ਨੁਕਸਾਨ ਦੇ ਮੁਆਵਜੇ ਦੀ ਪੂਰਤੀ ਲਈ ਕਿਸਾਨਾਂ ਚ ਭਾਰੀ ਹਾਹਾਕਾਰ ਮਚੀ ਹੋਈ ਹੈ। ਇਕ ਅੰਦਾਜ਼ੇ ਮੁਤਾਬਿਕ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਮਾਨਸਿਕ ਪੀੜਾ ਝਲ ਰਹੇ ਕਿਸਾਨਾਂ ਨੇ ਐਸ ਡੀ ਐਮ ਜਗਰਾਂਓ ਦਫਤਰ ਅੱਗੇ ਦੋ ਧਰਨੇ ਦੇ ਕੇ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਦੀ ਮੰਗ ਉਠਾਈ। ਪਰ ਇਸ ਮਾਮਲੇ ਚ ਪ੍ਰਸਾਸ਼ਨ ਦੀ ਢਿੱਲ ਮਠ ਤੇ ਵਿਧਾਨਸਭਾ ਚੋਣਾਂ ਦੇ ਦਬਾਅ ਦੇ ਚਲਦਿਆਂ ਕੋਈ ਠੋਸ ਕਾਰਵਾਈ ਸਾਹਮਣੇ ਨਾ ਆਉਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਪੁੱਜਾ।ਡੀ ਸੀ ਲੁਧਿਆਣਾ ਦੀ ਗੈਰਹਾਜ਼ਰੀ ਚ ਵਫਦ ਨੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਏ ਡੀ ਸੀ ਸ਼੍ਰੀ ਰਾਹੁਲ ਚੱਬਾ ਨਾਲ ਇਸ ਮਾਮਲੇ ਤੇ ਲਿਖਤੀ ਮੰਗਪੱਤਰ ਪੇਸ਼ ਕਰਦਿਆਂ ਗਲਬਾਤ ਕੀਤੀ। ਏ ਡੀ ਸੀ ਸ਼੍ਰੀ ਚੱਬਾ ਨੇ ਦੱਸਿਆ ਕਿ ਇਸ ਮਾਮਲੇ ਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਡਿਪਟੀ ਕਮਿਸ਼ਨਰ ਦਫਤਰ ਵਲੋਂ ਅੱਜ ਜਾਰੀ ਕਰ ਦਿੱਤੇ ਗਏ ਹਨ। ਸਬੰਧਤ ਤਹਿਸੀਲਦਾਰਾ ਰਾਹੀਂ ਇਕ ਦੋ ਦਿਨ ਦੇ ਵਿਚ ਵਿਚ ਗਿਰਦਾਵਰੀ ਦਾ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਸਮੇਂ ਪਿੰਡ ਮੱਲਾ ਦੀ ਮੁਰੱਬਾਬੰਦੀ ਨਾ ਹੋਣ ਕਾਰਣ ਗਿਰਦਾਵਰੀ ਦੇ ਅਮਲ ਸਬੰਧੀ ਦਿੱਕਤ ਵੀ ਜਿਲਾ ਅਧਿਕਾਰੀ ਦੇ ਧਿਆਨ ਚ ਲਿਆਂਦੀ ਗਈ। ਵਫਦ ਨੇ ਜਗਰਾਂਓ ਦੇ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੋਹਰ ਸਿੰਘ ਹਰਗੋਬਿੰਦ ਪੁਰਾ ਨੂੰ ਅਜੇ ਤਕ ਪੰਜ ਲੱਖ ਰੁਪਏ ਦਾ ਮੁਆਵਜੇ ਦਾ ਚੈਕ ਨਾ ਮਿਲਣ ਪ੍ਰਤੀ ਤੇ ਬਾਕੀ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਅਜੇ ਤਕ ਨੌਕਰੀ ਨਾ ਮਿਲਣ ਸਬੰਧੀ ਵੀ ਰੋਸ ਦਾ ਇਜ਼ਹਾਰ ਕੀਤਾ ਗਿਆ। ਵਫਦ  ਨੇ  ਕਰੋਨਾ ਦੀ ਆੜ ਚ ਬੰਦ ਸਕੂਲ ਤੁਰੰਤ ਖੋਲੇ ਦੀ ਵੀ ਮੰਗ ਕਰਦਿਆਂ ਕਿਹਾ ਕਿ ਦੋ ਸਾਲ ਤੋਂ ਬੱਚਿਆਂ ਦੀ ਪੜਾਈ ਦਾ ਬੇਹਦ ਨੁਕਸਾਨ ਹੋ ਰਿਹਾ ਹੈ। ਦੇਸ਼ ਦੇ ਦੂਜੇ ਰਾਜਾਂ ਚ ਸਕੂਲ ਖੁਲ ਗਏ ਹਨ ਤਾਂ ਪੰਜਾਬ ਸਰਕਾਰ ਨੂੰ ਵੀ ਤੁਰੰਤ ਸਕੂਲ ਖੋਲਣ ਦਾ ਫੈਸਲਾ ਲੈਣਾ ਚਾਹੀਦਾ ਹੈ। ਵਫਦ ਨੇ ਕਿਹਾ ਕਿ ਨਾ ਦੀ ਹਾਲਤ ਚ ਪੰਜਾਬ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 7 ਫਰਵਰੀ ਨੂੰ ਦੋ ਘੰਟੇ ਲਈ ਮਜਬੂਰਨ ਚੱਕਾ ਜਾਮ ਕੀਤਾ ਜਾਵੇਗਾ। ਇਹ ਜਾਮ ਜਗਰਾਂਓ,  ਰਾਏਕੋਟ, ਸਿੱਧਵਾਂਬੇਟ,  ਹੰਬੜਾਂ, ਸੁਧਾਰ ਵਿਖੇ ਦੁਪਹਿਰ 12 ਵਜੇ ਤੋਂ ਦੋ ਵਜੇ ਤਕ ਜਾਮ ਲਗਾਏ ਜਾਣਗੇ।ਇਸ  ਸਮੇਂ ਵਫਦ ਚ ਸੁਖਵਿੰਦਰ ਸਿੰਘ ਹੰਬੜਾਂ, ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿਧਵਾਂ, ਤਰਸੇਮ ਸਿੰਘ ਬੱਸੂਵਾਲ, ਬੇਅੰਤ ਸਿੰਘ ਬਾਣੀਏਆਲ ਆਦਿ ਆਗੂ ਹਾਜ਼ਰ ਸਨ।

ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਨੇ ਲਾਇਆ ਧਰਨਾ - Video

ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਨੇ ਬੀਜੇਪੀ ਦੀ ਵਾਅਦਾ ਖ਼ਿਲਾਫ ਝਾਂਸੀ ਰਾਣੀ ਚੌਕ ਵਿਚ ਲਾਇਆ ਧਰਨਾ 

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZhmGstDjk/

ਥੋੜ੍ਹੇ ਸਮੇਂ ਵਿਚ ਹਲਕਾ ਦਾਖਾ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਕੈਪਟਨ ਸੰਦੀਪ ਸੰਧੂ-Video

 ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨਾਲ ਪੱਤਰਕਾਰ ਰਣਜੀਤ ਸਿੱਧਵਾਂ ਦੀ ਵਿਸ਼ੇਸ਼ ਗੱਲਬਾਤ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZh143nQHU/

ਲੱਤਾਂ ਤੋੜਨ ਦੀ ਹੋਈ ਗੁਰਦੁਆਰਾ ਸਾਹਿਬ ਚੋਂ ਅਨਾਊਮੈਂਟ, ਕਮੇਟੀ ਬਦਲਣ ਨੂੰ ਲੈ ਕੇ ਹੋਇਆ ਵਿਵਾਦ-Video

 

ਗੁਰੂ ਦੀ ਗੋਲਕ ਗਰੀਬਾਂ ਦਾ ਮੂੰਹ ਹੈ ਪਰ ਫਿਰ ਵੀ ਲੋਕੀ ਭੁੱਲ ਜਾਂਦੇ ਨੇ, ਗੁਰਦੁਆਰਾ ਸਾਹਿਬ ਪਿੰਡ ਸਿੰਘਾਂਵਾਲਾ ਜਿਲ੍ਹਾ ਮੋਗਾ ਦਾ ਹੈ ਜਿੱਥੇ ਕਮੇਟੀ ਬਦਲਣ ਲਈ ਹਰ ਰੋਜ਼ ਭੜਕਾਊ ਅਨਾਊਮੈਂਟਾਂ ਹੋ ਰਹੀਆਂ ਹਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਪਰ ਅਜਿਹਾ ਹੋਣਾ ਸਿੱਖ ਕੌਮ ਲਈ ਧੱਬਾ ਹੈ 

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZgo5iHLft/

ਪ੍ਰਭ ਆਸਰਾ ਨਿਆਸਰਿਆਂ ਲਈ ਘਰ,ਫੇਰੂਰਾਈ,ਲੁਧਿਆਣਾ,ਮੰਦ ਬੁੱਧੀ ਤੇ ਬੇਸਹਾਰਿਆ ਦਾ ਆਸਰਾ -Video

ਪ੍ਰਭ ਆਸਰਾ ਨਿਆਸਰਿਆਂ ਲਈ ਘਰ  

ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਗੁਹਾਰ  ਮੰਦਬੁੱਧੀ ਤੇ ਬੇ ਸਹਾਰਿਆਂ ਦਾ ਆਸਰਾ ਬਣਨ ਲਈ ਅੱਗੇ ਆਉਣ ਲਈ ਬੇਨਤੀ  

 ਪੱਤਰਕਾਰ  ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZfQV8fPhA/

ਕਵੀਸਰ ਅਤੇ ਲੇਖਕ ਧਰਮ ਸਿੰਘ ਧਾਲੀਵਾਲ ਨੂੰ ਦਿੱਤੀਆ ਸਰਧਾਜਲੀਆ          

 ਹਠੂਰ,4,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਲੇਖਕ ਅਤੇ ਕਵੀਸਰ ਧਰਮ ਸਿੰਘ ਧਾਲੀਵਾਲ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਸ੍ਰੀ ਗੁਰਦੂਆਰਾ ਸਾਹਿਬ ਪਿੰਡ ਕੁੱਸਾ ਵਿਖੇ ਪਾਏ ਗਏ।ਇਸ ਮੌਕੇ ਕਵੀਸਰ ਧਰਮ ਸਿੰਘ ਧਾਲੀਵਾਲ ਦੇ ਸਪੁੱਤਰ ਪ੍ਰਸਿੱਧ ਲੋਕ ਗਾਇਕ ਗੁਰਦੀਪ ਸਿੰਘ ਧਾਲੀਵਾਲ ਯੂ ਐਸ ਏ ਨੇ ਆਪਣੇ ਪਿਤਾ ਨੂੰ ਭਾਵੁਕ ਹੁੰਦਿਆ ਸਰਧਾਜਲੀਆ ਭੇਂਟ ਕਰਦਿਆ ਕਿਹਾ ਕਿ ਭਾਵੇ ਅੱਜ ਇਸ ਸਰਧਾਜਲੀ ਸਮਾਗਮ ਵਿਚ ਸੱਭਿਆਚਾਰਕ ਅਤੇ ਰਾਜਨੀਤਿਕ ਸਖਸੀਅਤਾ ਪਹੁੰਚੀਆ ਹਨ ਪਰ ਮੈ ਸੋਚਦਾ ਹਾ ਕਿ ਮੇਰੇ ਤੋ ਵੱਧ ਮੇਰੇ ਪਿਤਾ ਜੀ ਦੇ ਸਾਦੇ ਜੀਵਨ ਬਾਰੇ ਹੋਰ ਕੋਈ ਨਹੀ ਜਾਣਦਾ।ਜਿਨ੍ਹਾ ਨੇ ਪਰਿਵਾਰਕ ਜਿਮੇਵਾਰੀਆ ਨਿਭਾਉਦਿਆ ਸੰਘਰਸਮਈ ਜੀਵਨ ਬਤੀਤ ਕੀਤਾ।ਇਸ ਮੌਕੇ ਉਨ੍ਹਾ ਸਰਧਾਂਜਲੀ ਸਮਾਗਮ ਵਿਚ ਪਹੁੰਚੇ ਪਤਵੰਤਿਆ ਦਾ ਧੰਨਵਾਦ ਕੀਤਾ।ਇਸ ਮੌਕੇ ਕਵੀਸਰ ਧਰਮ ਸਿੰਘ ਧਾਲੀਵਾਲ ਦੀ ਯਾਦ ਵਿਚ ਪਿੰਡ ਕੁੱਸਾ ਦੇ ਵੱਖ-ਵੱਖ ਧਾਰਮਿਕ ਸਥਾਨਾ ਅਤੇ ਸਮਾਜ ਸੇਵੀ ਸੰਸਥਾਵਾ ਲਈ ਧਾਲੀਵਾਲ ਪਰਿਵਾਰ ਵੱਲੋ ਸਹਾਇਤਾ ਰਾਸੀ ਦਾਨ ਕੀਤੀ ਗਈ।ਇਸ ਮੌਕੇ ਉਨ੍ਹਾ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਤੇਜਿੰਦਰ ਸਿੰਘ ਧਾਲੀਵਾਲ,ਜਗਸੀਰ ਸਿੰਘ ਲੁਹਾਰਾ,ਰਣਜੀਤ ਕੁਮਾਰ ਬਾਵਾ,ਸੁਖਜੀਵਨ ਸਿੰਘ,ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਚਰਨ ਸਿੰਘ ਰਾਮਾ,ਭਾਈ ਬਲਵੀਰ ਸਿੰਘ ਲੱਖਾ,ਲੋਕ ਗਾਇਕ ਬਲਵੀਰ ਬੋਪਾਰਾਏ,ਬਿੱਟੂ ਅਲਬੇਲਾ,ਗੁਰਪ੍ਰੀਤ ਸਿੰਘ ਯੂ ਐਸ ਏ,ਪਰਦੀਪ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਮੀਨੀਆ, ਕਸ਼ਮੀਰ ਸਿੰਘ, ਹਰਪਾਲ ਸਿੰਘ ਮੱਲ੍ਹਾ,ਹਰਦੀਪ ਕੌਸ਼ਲ ਮੱਲ੍ਹਾ,ਹਰਪਾਲ ਸਿੰਘ ਕੁੱਸਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਵੀਸਰ ਧਰਮ ਸਿੰਘ ਧਾਲੀਵਾਲ ਦੀ ਤਸਵੀਰ ਤੇ ਫੁੱਲ ਭੇਂਟ ਕਰਦੇ ਹੋਏ ਆਗੂ।

ਐਸ.ਐਸ.ਪੀ.ਮੋਗਾ ਵੱਲੋਂ ਜ਼ਰੂਰੀ ਸੂਚਨਾ

ਮੋਗਾ(ਉਂਕਾਰ ਸਿੰਘ ਦੌਲੇਵਾਲ, ਰਣਜੀਤ ਸਿੰਘ ਰਾਣਾ ਸ਼ੇਖਦੌਲਤ)ਐੱਸ ਐੱਸ ਪੀ ਸਰਦਾਰ ਚਰਨਜੀਤ ਸਿੰਘ ਸੋਹਲ ਵੱਲੋਂ ਆਪ ਸਭ ਸਤਿਕਾਰਯੋਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ,5 ਫ਼ਰਵਰੀ 2022 ਦਿਨ ਸ਼ਨੀਵਾਰ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ।ਅਗਲੇ ਕੁਝ ਦਿਨਾਂ ਤਕ ਬੱਚਿਆਂ ਨੂੰ ਆਪਣੀ ਮੋਟਰਸਾਈਕਲ ਦੇ ਅੱਗੇ ਬੈਠਾ ਕੇ ਸਫ਼ਰ ਨਾ ਕਰੋ,ਅਤੇ ਗੱਡੀ ਹੌਲੀ ਚਲਾਓ ਪਤੰਗ ਅਤੇ ਧਾਗੇ (ਡੋਰ) ਤੋਂ  ਸਾਵਧਾਨ  ਰਹੋ।ਹੈਲਮੇਟ ਲਗਾ ਕੇ ਸਫਰ ਕਰੋ,ਅਤੇ ਗਰਦਨ ਦੁਆਲੇ ਇੱਕ ਮਫ਼ਲਰ ਲਗਾਓ ਕਿਉਂਕਿ ਇਸ ਨਾਲ ਧਾਗਾ ਜਾਂ ਡੋਰ ਤੁਹਾਡਾ ਗਲਾ ਨਹੀਂ ਕੱਟ ਸਕਦਾ।ਕਿਰਪਾ ਕਰ ਕੇ ਇਹ ਸੰਦੇਸ਼ ਆਪਣੀ ਜਾਣ ਪਛਾਣ ਵਾਲਿਆਂ ਨੂੰ ਭੇਜੋ ਅਤੇ ਆਪ ਵੀ ਸਾਵਧਾਨ ਰਹੋ ।

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਨੂੰ ਮਿਲਿਆ ਚੋਣ ਨਿਸ਼ਾਨ ਮੰਜਾ

ਜਗਰਾਉਂ (ਅਮਿਤ ਖੰਨਾ)  ਜਗਰਾਉਂ ਐੱਸਡੀਐੱਮ ਦਫ਼ਤਰ ਵੱਲੋਂ ਅੱਜ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਗਏ ਜਿਨ੍ਹਾਂ ਦੇ ਸੰਯੁਕਤ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ  ਜਿਸ ਦੇ ਵਿਚ ਕਿਸਾਨ ਵੀਰਾਂ ਵਿੱਚ ਖੁਸ਼ੀ ਪਾਈ ਗਈ ਇਸ ਮੌਕੇ ਗੱਲਬਾਤ ਕਰਦਿਆਂ ਉਮੀਦਵਾਰ ਕੁਲਦੀਪ ਸਿੰਘ ਡੱਲਾ ਅਤੇ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਚੋਣ ਨਿਸ਼ਾਨ ਉਨ੍ਹਾਂ ਨੂੰ ਲਾਂਚ ਕੀਤਾ ਗਿਆ ਹੈ ਜੇਕਰ ਇਹੀ ਚੋਣ ਨਿਸ਼ਾਨ ਦੋ ਦਿਨ ਪਹਿਲਾਂ ਮਿਲਿਆ ਹੁੰਦਾ ਉਨ੍ਹਾਂ ਦੇ ਚੋਣ ਮੁਹਿੰਮ ਹੁਣ ਤਕ ਤੇਜ਼ੀ ਫੜ ਚੁੱਕੀ ਹੁੰਦੀ ਪਰ ਉਨ੍ਹਾਂ ਇਹ ਉਨ੍ਹਾਂ ਦੀ ਟੀਮ ਪੂਰੇ ਉਤਸ਼ਾਹ ਨਾਲ ਕੰਮ ਕਰਨ ਨੂੰ ਤਿਆਰ ਹੋ ਚੁੱਕੇ ਹਨ  ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਉਡੀਕ ਰਹੇ ਹਨ ਉਨ੍ਹਾਂ ਇਹ ਕਿਹਾ ਕਿ ਪੂਰੇ ਪੰਜਾਬ ਵਿੱਚ ਸਾਡੀ ਪਾਰਟੀ ਨੇ ਚੋਣ ਨਿਸ਼ਾਨ ਮੰਜਾ ਹੀ ਮੰਗਿਆ ਸੀ ਜਗਰਾਉਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਚੋਣ ਨਿਸ਼ਾਨ  ਉਨ੍ਹਾਂ ਨੂੰ ਲੜਕੇ ਲੈਣਾ ਪਿਆ  ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੋਣ ਮੁਹਿੰਮ ਅੱਜ ਤੋਂ ਸ਼ੁਰੂ ਕਰਦਿਅਾਂ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਤਰ੍ਹਾਂ ਕਿਸਾਨੀ ਏਕਤਾ ਨੇ  ਦਿੱਲੀ ਵਿੱਚ ਅਾਪਣਾ ਅੰਦੋਲਨ ਜਿੱਤਿਆ ਸੀ ਉਸੇ ਤਰ੍ਹਾਂ ਹੁਣ ਚੋਣਾਂ ਦਾ ਅੰਦੋਲਨ ਵੀ ਉਹ ਪੂਰੀ ਏਕਤਾ ਨਾਲ ਜਿੱਤਣਗੇ  ਇਸ ਮੌਕੇ ਕਨਵੀਨਰ  ਹਰਚੰਦ ਸਿੰਘ ਚਕਰ ਬੂਟਾ ਸਿੰਘ ਮਲਕ ਹਰਕ੍ਰਿਸ਼ਨ ਸਿੰਘ ਕੋਠੇ ਜੀਵੇ ਜਸਵਿੰਦਰ ਸਿੰਘ ਬਲਵੀਰ ਸਿੰਘ ਬੱਬੂ ਲਵਪ੍ਰੀਤ ਸਿੰਘ ਕੋਟਮਾਨ ਹਾਜ਼ਰ ਸਨ

ਸ੍ਰੀਮਤੀ ਰਾਜ ਰਾਣੀ ਦਾ ਨਮਿਤ ਭੋਗ 8 ਫਰਵਰੀ ਨੂੰ 

ਜਗਰਾਓਂ 4 ਫ਼ਰਵਰੀ (ਅਮਿਤ ਖੰਨਾ)- ਜਗਰਾਉਂ ਦੇ ਬਾਂਸਲ ਪਰਿਵਾਰ ਨੂੰ ਸਮੇਂ ਗਹਿਰਾ ਸਦਮਾ ਲੱਗਿਆ  ਸੰਜੇ ਬਾਂਸਲ ਦੀ ਮਾਤਾ ਸ੍ਰੀਮਤੀ ਰਾਜ ਰਾਣੀ  ਧਰਮ ਪਤਨੀ ਜੋਗਿੰਦਰ ਪਾਲ   26 ਜਨਵਰੀ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ  ਪ੍ਰਭੂ ਚਰਨਾਂ ਚ  ਜਾ ਬਿਰਾਜੇ ਹਨ  ਉਨ੍ਹਾਂ ਦੇ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਪਗੜੀ  8 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ  2 ਵਜੇ ਗੀਤਾ ਭਵਨ ਸੁਭਾਸ਼ ਗੇਟ ਵਿਖੇ  ਹੋਵੇਗੀ

ਸਿੱਖਿਆ ਬਚਾਓ, ਰੁਜ਼ਗਾਰ ਬਚਾਓ" ਲਈ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਰੋਸ ਪ੍ਰਦਰਸ਼ਨ 

ਜਗਰਾਓਂ 4 ਫ਼ਰਵਰੀ (ਅਮਿਤ ਖੰਨਾ)-  ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਵਰ੍ਹਦੇ ਮੀਂਹ ਵਿੱਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ਤੇ ਟੋਲ ਪਲਾਜ਼ਾ ਚੌਂਕੀਮਾਨ ਵਿਖੇ "ਸਿੱਖਿਆ ਬਚਾਓ, ਰੁਜ਼ਗਾਰ ਬਚਾਓ"  ਮਿਸ਼ਨ ਤਹਿਤ ਰੋਸ ਪ੍ਰਦਰਸ਼ਨ ਕੀਤਾ।  ਇਸ ਸਬੰਧੀ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਨੂੰ ਬਚਾਉਣ ਲਈ ਅਧਿਆਪਕ, ਡਰਾਈਵਰ, ਕੰਡਕਟਰ ਤੇ ਸਕੂਲਾਂ ਦੇ ਸਾਰੇ ਮੁਲਾਜ਼ਮ ਆਪਣੀ ਲੜਾਈ ਆਪ ਲੜਨ ਅਤੇ ਮਾਪਿਆਂ ਤੇ ਸਮਾਜ ਦਾ ਸਹਿਯੋਗ ਲੈਣ । ਇਸ ਮੌਕੇ ਗੱਲ ਕਰਦਿਆਂ ਸਕੂਲ ਪ੍ਰਤੀਨਿਧਾਂ ਨੇ ਕਿਹਾ ਕਿ ਕੋਰੋਨਾ ਦੀ ਆਡ਼ ਵਿੱਚ ਜਿਥੇ ਵਿਿਦਆਰਥੀਆਂ ਦੇ ਭਵਿੱਖ ਸਿੱਖਿਆ ਤੇ ਵਿੱਦਿਅਕ ਅਦਾਰਿਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਸੈਲਫ ਲਰਨਿੰਗ ਸੰਸਥਾ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨਹੀਂ ਕਰ ਰਹੇ ਬਲਕਿ ਸਾਡੇ ਰੁਜ਼ਗਾਰ ਨੂੰ ਸਰਕਾਰ ਕੋਰੋਨਾ ਦੇ ਨਾਮ ਹੇਠ ਖੋਹ ਰਹੀ ਹੈ। ਵਰਕਰਾਂ ਨੇ ਕਿਹਾ ਕਿ ਜੇਕਰ ਸਕੂਲ ਨਹੀਂ ਖੁੱਲ੍ਹਣਗੇ ਤਾਂ ਅਸੀਂ ਵੋਟਾਂ ਵੀ ਨਹੀਂ ਪਾਵਾਂਗੇ। ਇਸ ਮੌਕੇ ਐੱਮਐੱਲਡੀ ਸਕੂਲ ਤਲਵੰਡੀ ਕਲਾਂ ਤੋਂ ਸ. ਤਾਰਾ ਸਿੰਘ, ਸਪਰਿੰਗ ਡਿਊ ਸਕੂਲ ਨਾਨਕਸਰ ਤੋਂ ਸ. ਗੁਰਚਰਨ ਸਿੰਘ, ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਤੋਂ ਸ. ਸਰਬਜੀਤ ਸਿੰਘ, ਤੇਜਸ ਪਬਲਿਕ ਸਕੂਲ ਸਿੱਧਵਾਂ ਖੁਰਦ ਤੋਂ ਸਰਦਾਰ ਬਸੰਤ ਸਿੰਘ ਬਲੌਜ਼ਮ ਕਾਨਵੈਂਟ ਸਕੂਲ ਲੀਲਾਂ ਮੇਘ ਸਿੰਘ ਤੋਂ ਸ. ਜਗਦੀਪ ਸਿੰਘ, ਨਿਊ ਪੰਜਾਬ ਪਬਲਿਕ ਸਕੂਲ ਜਗਰਾਉਂ ਤੋਂ ਸ. ਗੁਰਮੇਲ ਸਿੰਘ, ਜੀਐਚਜੀ ਅਕੈਡਮੀ ਜਗਰਾਉਂ ਤੋਂ ਸ. ਜਗਦੇਵ ਸਿੰਘ ਆਦਿ ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਝੰਡੀਆਂ ਲੈ ਕੇ ਭਾਗ ਲਿਆ।

ਐਤਵਾਰ ਨੂੰ ਰਾਹੁਲ ਗਾਂਧੀ ਦੀ ਹਲਕਾ ਦਾਖਾ ’ਚ ਹੋਵੇਗੀ ਆਮਦ 

ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਲਾਈਆਂ ਕਾਂਗਰਸੀਆਂ ਵਰਕਰਾਂ ਦੀਆਂ ਡਿਊਟੀਆਂ
ਮੁੱਲਾਂਪੁਰ ਦਾਖਾ 04 ਫਰਵਰੀ (ਸਤਵਿੰਦਰ ਸਿੰਘ ਗਿੱਲ  )– 20 ਫਰਵਰੀ ਨੂੰ ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਆਪਣੀ ਪੰਜਾਬ ਲੈ ਕੇ ਸ਼੍ਰੀ ਰਾਹੁੁਲ ਗਾਂਧੀ 6 ਫਰਵਰੀ ਦਿਨ ਐਤਵਾਰ ਨੂੰ)  ਹਲਕਾ ਦਾਖਾ ਅੰਦਰ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਲੈ ਕੇ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਆਪਣੇ ਮੁੱਖ ਦਫਤਰ ਵਿਖੇ ਕਾਂਗਰਸੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। 
         ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਆਪਣੇ ਮਹਿਬੂਬ ਨੇਤਾ ਸ਼੍ਰੀ ਰਾਹੁਲ ਗਾਂਧੀ ਦੇ ਸਵਾਗਤ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਕੈਪਟਨ ਸੰਧੂ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਦੂਸਰੀ ਵਾਰ ਹਲਕਾ ਦਾਖਾ ਵਿੱਚ ਆ ਰਹੇ ਹਨ ਪਹਿਲਾ ਉਹ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਵੇਲੇ ਹਲਕੇ ਦਾਖੇ ਅੰਦਰ ਆਏ ਸਨ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰ. ਨਵਜੋਤ ਸਿੰਘ ਸਿੱਧੂ ਸਮੇਤ ਹੋਰ ਵੀ ਸੀਨੀਅਰ ਲੀਡਰਸ਼ਿਪ ਹੋਵੇਗੀ। ਇਸ ਮੌਕੇ ਹਲਕਾ ਦਾਖਾ ਨਾਲ ਸਬੰਧਤ ਵੱਡੀ ਤਾਦਾਦ ਵਿੱਚ ਆਗੂ ਤੇ ਵਰਕਰ ਹਾਜਰ ਸਨ।

ਕਰੋਨਾ ਦੀ ਆੜ ਵਿਚ ਕੀਤੇ ਹੋਏ ਬੰਦ ਸਕੂਲਾਂ ਨੂੰ ਖੁਲਵਾਉਣ ਲਈ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ

ਬਰਨਾਲਾ /ਮਹਿਲ ਕਲਾਂ- 04 ਫ਼ਰਵਰੀ- (ਗੁਰਸੇਵਕ ਸੋਹੀ)-  ਕਰੋਨਾ ਦੀ ਆੜ ਵਿੱਚ ਕੀਤੇ ਬੰਦ ਸਕੂਲਾਂ ਦੇ ਵਿਰੋਧ ਵਿੱਚ ਲੋਕਾਂ ਅਤੇ ਅਧਿਆਪਕਾਂ ਵਿੱਚ ਵਿਰੋਧ ਉੱਠ ਰਿਹਾ ਹੈ, ਅੱਜ ਸਰਕਾਰੀ ਪ੍ਰਾਇਮਰੀ ਸਕੂਲਾਂ ਮੂੰਮ ਵਿਖੇ ਸੰਬੋਧਨ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਵਿੱਤ ਸਕੱਤਰ ਬਲਜਿੰਦਰ ਪ੍ਰਭੂ ਨੇ ਕਿਹਾ ਕਿ ਪੰਜਾਬ ਵਿਚ ਵੋਟਾਂ ਦੇ ਮੱਦੇਨਜ਼ਰ ਰਾਜਨੀਤਕ ਲੋਕਾਂ ਵੱਲੋਂ ਬਹੁਤ ਵੱਡੇ ਇਕੱਠ ਕੀਤੇ ਜਾ ਰਹੇ ਹਨ। ਪੈਲਸਾਂ ਵਿੱਚ ਵਿਆਹ ਨਾਲ ਸਬੰਧਤ ਹਜ਼ਾਰ ਬਾਰਾਂ ਸੋ ਤੱਕ ਦੇ ਇਕੱਠ ਹੋ ਰਹੇ ਹਨ। ਬਜ਼ਾਰਾਂ ਵਿਚ ਕਿਸੇ ਕਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਕਰੋਣਾ ਦੀ ਆੜ ਵਿੱਚ ਕੇਵਲ ਤੇ ਕੇਵਲ ਸਕੂਲਾਂ ਅਤੇ ਕਾਲਜਾਂ ਨੂੰ ਹੀ ਬੰਦ ਕੀਤਾ ਹੋਇਆ ਹੈ। ਸਰਕਾਰਾਂ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਹੁਣ ਲੋਕ ਬਾਖੂਬੀ ਸਮਝਣ ਲੱਗ ਪਏ ਹਨ ਕਿ ਕਾਰਪੋਰੇਟ ਸੈਕਟਰ ਦੀਆਂ ਦਲਾਲ ਸਰਕਾਰਾਂ ਸਾਡੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਅਪਾਹਜ ਬਣਾਉਣ ਲਈ ਸਕੂਲਾਂ ਨੂੰ ਬੰਦ ਕਰ ਰਹੀਆਂ ਹਨ। ਬੰਦ ਸਕੂਲਾਂ ਦੇ ਵਿਰੋਧ ਵਿੱਚ ਇੱਥੇ ਲੋਕਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੂੰਮ ਅੱਗੇ ਰੋਸ ਪ੍ਰਦਰਸ਼ਨ ਕਰਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਕੂਲਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਵਿਦਿਆਰਥੀ ਪੜ੍ਹ ਸਕਣ। ਬੁਲਾਰਿਆਂ ਨੇ ਇਹ ਵੀ ਕਿਹਾ ਅੱਜ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੇਕਰ ਸਰਕਾਰ ਆਪਣੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ‌। 7 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਜਾਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਮੇਂ ਅਧਿਆਪਕ ਕਰਮਜੀਤ ਸਿੰਘ, ਪਰਦੀਪ ਕੌਰ, ਜਸਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਬੱਗਾ ਸਿੰਘ, ਮੈਹਣ ਸਿੰਘ,ਭਿੰਦਾ ਸਿੰਘ,ਕਾਕਾ ਸਿੰਘ,ਲੱਖਾ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਸਨ।

ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਪੰਜਾਬ ਦਾ ਚੇਹਰਾ ਐਲਾਨਣਾ ਚਾਹੁੰਦੀ ਹੈ ਦਿੱਲੀ ਵਿੱਚ ਕਾਂਗਰਸ ਪਾਰਟੀ ✍️ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਪੰਜਾਬ ਦਾ ਚੇਹਰਾ ਐਲਾਨਣਾ ਚਾਹੁੰਦੀ ਹੈ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਹਾਈਕਮਾਂਡ, ਇਹ ਮੈਨੂੰ ਅੱਜ ਸਵੇਰੇ ਤੜਕਸਾਰ ਹੀ, ਮੇਰੇ ਇਲਮ ਸਦਕਾ ਰਾਹੁਲ ਗਾਂਧੀ ਦੇ ਮੰਨਣ ਦਿਲ ਦੀ ਅਵਸਥਾ ਤੋਂ ਪਤਾ ਚੱਲਿਆ ਹੈ, ਬਾਕੀ ਪਰਸੋਂ 6 ਤਾਰੀਖ 2022 ਨੂੰ ਲੁਧਿਆਣਾ ਵਿੱਚ ਪੰਜਾਬ ਕਾਂਗਰਸ ਪਾਰਟੀ ਦੀ ਵਰਚੁਅਲ ਰੈਲੀ ਵਿੱਚ ਕੀ ਹੁੰਦਾ ਹੈ, ਇਹ ਰੱਬ ਜੀ ਹੀ ਜਾਣਦੇ ਹਨ, ਮੈਂ ਹਾਂ, ਬ੍ਰਾਹਮਣ ਪੰਡਿਤ ਸਪੁਰਚੂਲੀਸਟ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਵਿਧਾਇਕ ਇਆਲੀ ਵੱਲੋਂ ਕੋਰੋਨਾ ਗਾਈਡ ਲਾਈਨਜ਼ ਦੇ ਮੱਦੇ ਨਜ਼ਰ ਸਕੂਲ/ਕਾਲਜ਼ ਖੋਲ੍ਹਣ ਦੀ ਮੰਗ 

ਮੁੱਲਾਂਪੁਰ ਦਾਖਾ, 3 ਫਰਵਰੀ(ਸਤਵਿੰਦਰ ਸਿੰਘ ਗਿੱਲ )— ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਲਗਾਈਆਂ ਵੱਖ-ਵੱਖ ਪਾਬੰਦੀਆਂ ਦੌਰਾਨ ਵਿੱਦਿਅਕ ਅਦਾਰੇ ਮੁੜ ਬੰਦ ਕਰਨ ਰੱਖਣ ਦੇ ਲਏ ਫੈਸਲੇ ਦਾ ਸਕੂਲ/ਕਾਲਜ਼ ਪ੍ਰਬੰਧਕ, ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਕੋਰੋਨਾ ਗਾਈਡਲਾਈਨਜ਼ ਦੇ ਮੱਦੇਨਜ਼ਰ ਸਕੂਲ/ਕਾਲਜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਬੇਸ਼ੱਕ ਅਜੋਕੇ ਕੰਪਿਊਟਰਾਈਜ਼ ਆਧੁਨਿਕ ਯੁੱਗ ਵਿੱਚ ਸਿੱਖਿਆ ਦਾ ਕਾਫ਼ੀ ਮਹੱਤਵ ਹੈ ਪ੍ਰੰਤੂ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਕਾਰਨ ਸਕੂਲ/ਕਾਲਜ਼ ਤੇ ਵਿਦਿਅਕ ਅਦਾਰੇ ਪਹਿਲਾਂ ਹੀ ਕਾਫ਼ੀ ਸਮਾਂ ਬੰਦ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਵੀ ਸਰਕਾਰਾਂ ਨੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਹੋਰਨਾਂ ਪਾਬੰਦੀਆਂ ਸਮੇਤ ਸਕੂਲਾਂ ਕਾਲਜਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਪ੍ਰੰਤੂ ਸਰਕਾਰੀ ਦਫ਼ਤਰਾਂ ਦੇ ਕੰਮਕਾਰ ਚੱਲ ਰਹੇ ਹਨ ਅਤੇ ਪੰਜ ਸੂਬਿਆਂ ਦੀ ਚੋਣਾਂ ਸਬੰਧੀ ਇਕੱਠ ਕਰਨ ਲਈ ਵੀ ਰਿਆਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ ਬੰਦ ਹੋਣ ਕਾਰਨ ਬੱਚਿਆਂ ਦੀ ਪਡ਼੍ਹਾਈ ਤੇ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ, ਸਗੋਂ ਮੋਬਾਈਲ ਫੋਨ ਰਾਹੀਂ ਆਨਲਾਈਨ ਪੜ੍ਹਾਈ ਕਰ ਰਹੇ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ, ਬਲਕਿ ਆਨਲਾਈਨ ਪੜ੍ਹਾਈ ਨਾਲ ਬੱਚੇ ਸੁਚੱਜੇ ਢੰਗ ਨਾਲ ਪੜ੍ਹਾਈ ਨਹੀਂ ਕਰ ਪਾਉਂਦੇ, ਉੱਥੇ ਹੀ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਕਾਰਨ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਰਹੇ ਹਨ, ਜੋ ਉਨ੍ਹਾਂ ਦੇ ਭਵਿੱਖ ਲਈ ਕਾਫ਼ੀ ਖ਼ਤਰਨਾਕ ਸਾਬਤ ਹੋਵੇਗਾ। ਵਿਧਾਇਕ ਇਆਲੀ ਨੇ ਮੰਗ ਕੀਤੀ ਹੈ ਕਿ ਅਜੋਕੇ ਸਮੇਂ ਸਿੱਖਿਆ ਦੇ ਮਹੱਤਵ ਨੂੰ ਦੇਖ ਦੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਸਕੂਲ/ ਕਾਲਜ਼ ਤੇ ਵਿਦਿਅਕ ਅਦਾਰੇ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਚਮਕੌਰ ਸਿੰਘ ਵੀਰ ਵੱਲੋਂ ਤਾਲਮੇਲ ਕਮੇਟੀ ਦੀ ਮੀਟਿੰਗ

ਬਰਨਾਲਾ/ ਮਹਿਲ ਕਲਾਂ- 03 ਫਰਵਰੀ (ਗੁਰਸੇਵਕ ਸੋਹੀ)-  ਅੱਜ ਮਹਿਲ ਕਲਾਂ ਵਿਖੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸਰਦਾਰ ਚਮਕੌਰ ਸਿੰਘ ਵੀਰ ਉਮੀਦਵਾਰ ਹਲਕਾ ਮਹਿਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਲਕੇ ਦੇ ਚਾਰ ਚਾਰ ਪਿੰਡਾਂ ਦੇ ਜ਼ੋਨ ਬਣਾ ਕੇ ਦੋਨੋਂ ਪਾਰਟੀਆਂ ਦੇ ਜ਼ਿੰਮੇਵਾਰ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਚਮਕੌਰ ਸਿੰਘ ਵੀਰ ਨੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਸਾਥੀਆਂ ਦੀ ਹੋਵੇਗੀ ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੇ ਵਿਕਾਸ ਲਈ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ ਅਤੇ ਮਹਿਲ ਕਲਾਂ ਦੀ ਭੂਮਿਕਾ ਵੀ ਅਹਿਮ ਹੋਵੇਗੀ ਇਸ ਸਮੇਂ ਸਰਦਾਰ ਬਚਿੱਤਰ ਸਿੰਘ' ਸਰਕਲ ਗਹਿਲ, ਸਰਦਾਰ ਬਲਰਾਜ ਸਿੰਘ ਕਾਕਾ, ਸ ਸੁਖਵਿੰਦਰ ਸਿੰਘ ਸੁੱਖਾ, ਸਰਕਲ ਮਹਿਲਕਲਾਂ, ਸਰਦਾਰ ਗੁਰਦੀਪ ਸਿੰਘ ਛਾਪਾ ਸਰਕਲ ਛਾਪਾ, ਡਾ ਸੁਖਵਿੰਦਰ ਸਿੰਘ ਨਿਹਾਲੂਵਾਲ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਖੁਰਦ, ਕਾਰਜਕਾਰੀ ਪ੍ਰਧਾਨ ਬਸਪਾ ਮਹਿਲ ਕਲਾਂ ਬੂਟਾ ਸਿੰਘ ਚੀਮਾ, ਮੀਤ ਪ੍ਰਧਾਨ ਡਾ ਕੁਲਵੰਤ ਸਿੰਘ ਠੀਕਰੀਵਾਲ, ਦਾਰਾ ਸਿੰਘ, ਜਸਬੀਰ ਸਿੰਘ ਜੱਸੀ, ਜ਼ਿਲਾ ਪ੍ਰਧਾਨ ਹਵਾ ਸਿੰਘ ਹਨ੍ਹੇਰੀ, ਜ਼ੋਨ ਇੰਚਾਰਜ ਦਰਸ਼ਨ ਸਿੰਘ ਸਕੱਤਰ ਬਸਪਾ ਪੰਜਾਬ ,ਤੇਜਿੰਦਰ ਦੇਵ ਸਿੰਘ ਸੀਨੀਅਰ ਅਕਾਲੀ ਆਗੂ, ਗੁਰਸੇਵਕ ਸਿੰਘ ਗਾਗੇਵਾਲ, ਬਲਦੇਵ ਸਿੰਘ ,ਗੁਰਪ੍ਰੀਤ ਸਿੰਘ ਮੂੰਮ ,ਅਜਾਇਬ ਸਿੰਘ ਬੜੀ, ਸੁਖਦੇਵ ਸਿੰਘ ਟਿੱਬਾ, ਨਾਰੰਗ ਸਿੰਘ ਮਾਹਮਦਪੁਰ ,ਭੋਲਾ ਸਿੰਘ ਛੀਨੀਵਾਲ' ਪ੍ਰਿਤਪਾਲ ਸਿੰਘ ਛੀਨੀਵਾਲ ਕਲਾਂ, ਕਰਨੈਲ ਸਿੰਘ ,ਗੁਰਚਰਨ ਸਿੰਘ ਮਹਿਲਕਲਾਂ, ਡਾ ਸੋਮਾ ਸਿੰਘ ਗੰਡੇਵਾਲ, ਸਰਬਜੀਤ ਸਿੰਘ ਖੇਡ਼ੀ ,ਦਰਸ਼ਨ ਸਿੰਘ ਬਾਜਵਾ, ਬਲਦੇਵ ਸਿੰਘ ਬੀਹਲਾ ਆਦਿ ਹਾਜ਼ਰ ਸਨ ।

ਵਿਧਾਨ ਸਭਾ ਚੋਣਾਂ ਦੋਰਾਨ ਵੋਟਾਂ ਮੰਗਣ ਲਈ ਆ ਰਹੇ ਨੇਤਾਵਾਂ ਨੂੰ ਕੀਤੇ ਜਾਣ ਵਾਲੇ ਸਵਾਲ ✍️ ਕੰਵਲਜੀਤ ਖੰਨਾ

* ਤੁਹਾਡੀ ਪਾਰਟੀ ਨਿੱਜੀਕਰਨ ਤੇ ਠੇਕੇਦਾਰੀ ਕਰਨ ਦੀਆਂ ਨੀਤੀਆਂ ਨੂੰ ਗਲਤ ਸਮਝਦੀ ਹੈ ਜਾਂ ਠੀਕ
* ਤੁਹਾਡੀ ਪਾਰਟੀ ਸੰਸਾਰ ਵਪਾਰ ਸੰਸਥਾ ਚੋਂ ਭਾਰਤ ਨੂੰ ਬਾਹਰ ਕੱਢਣ ਦੇ ਹੱਕ ਚ ਹੈ ਜਾਂ ਵਿਰੋਧ ਵਿਚ ਹੈ।
 * ਖੇਤੀ  ਸੈਕਟਰ ਨੂੰ ਬਚਾਉਣ ਲਈ ਉਨਾਂ ਕੋਲ ਕਈ ਨਵੀਂ ਖੇਤੀ ਨੀਤੀ ਹੈ ਤਾਂ ਉਹ ਨੀਤੀ ਸਪਸ਼ਟ ਕਰੋ
* ਕਿਸਾਨਾਂ ਸਿਰ ਚੜੇ ਇਕ ਲੱਖ ਕਰੋੜ ਰੁਪਏ ਦਾ ਕਰਜਾ ਕਿਵੇਂ ਰੱਦ ਕਰੋਗੇ।
* ਦੇਸ਼ ਭਰ ਚੋਂ ਗਰੀਬੀ ਤੇ ਬੇਰੁਜ਼ਗਾਰੀ ਦੂਰ ਕਰਨ ਦਾ ਤੁਹਾਡੇ ਕੋਲ ਕੀ ਕੋਈ ਰੋਡ ਮੈਪ ਹੈ।
* ਕਿਸਾਨਾਂ ਨੂੰ ਲਾਹੇਵੰਦ ਖੇਤੀ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੀ ਤੁਹਾਡੀ ਪਾਰਟੀ ਲਾਗੂ ਕਰਵਾਏਗੀ।
* ਬੇਰੁਜ਼ਗਾਰਾਂ ਲਈ ਬੇਰੁਜ਼ਗਾਰੀ ਭੱਤਾ ਕਿਨਾਂ ਤੇ ਕਿਵੇਂ ਦਿਓਗੇ।
* ਜਮੀਨ ਦੀ ਸਹੀ ਵੰਡ ਲਈ 17 ਏਕੜ ਹੱਦਬੰਦੀ ਦਾ ਕਨੂੰਨ ਕੀ ਉਹ ਲਾਗੂ ਕਰਨ ਦੇ ਹੱਕ ਚ ਹਨ ਕਿ ਨਹੀਂ ? ਜੇ ਹਨ ਤਾਂ ਕੀ ਵਾਧੂ ਜਮੀਨ ਬੇਜ਼ਮੀਨਿਆਂ ਚ ਵੰਡਣਗੇ ਕਿ ਨਹੀਂ।
*ਗਰੀਬ ਪਰਿਵਾਰਾਂ ਲਈ ਜਨਤਕ ਵੰਡ ਪ੍ਰਣਾਲੀ ਜਾਰੀ ਰੱਖੀ ਜਾਵੇਗੀ ਕਿ ਨਹੀਂ ?
* ਨਵੇਂ ਲੇਬਰ ਕੋਡ ਰੱਦ ਕਰਕੇ ਮਜਦੂਰਾਂ ਦੇ ਹੱਕਾਂ ਵਾਲੇ ਕਿਰਤ ਕਨੂੰਨ ਕੀ ਉਹ ਲਾਗੂ ਕਰਨਗੇ ਜਾਂ ਨਹੀਂ।
* ਕਾਰਪੋਰੇਟਾਂ ਨਾਲ ਪਿਛਲੇ ਲੰਮੇ ਸਮੇਂ ਚ ਕੀਤੇ ਸਾਰੇ ਦੇਸ਼ ਵਿਰੋਧੀ ਸਮਝੋਤੇ ਰੱਦ ਕਰਨਗੇ ਕਿ ਨਹੀਂ? ਕੀ ਉਹ ਵੱਡੇ ਕਾਰਪੋਰੇਟਾਂ ਤੇ ਚਾਲੀ ਪ੍ਰਤੀਸ਼ਤ ਟੈਕਸ ਲਗਾਉਣਗੇ?
*ਓਨਾਂ ਕੋਲ ਪੈਟਰੋਲ, ਡੀਜ਼ਲ ਗੈਸ, ਰਸੋਈ ਗੈਸ ਦੇ ਰੇਟ ਅੱਧੇ ਕਰਨ ਦਾ ਕੀ ਤਰੀਕਾ ਹੈ।
* ਉਨਾਂ ਕੋਲ ਮਹਿੰਗਾਈ ਖਤਮ ਕਰਨ ਦੀ ਕੀ ਨੀਤੀ ਹੈ?
* ਕੀ ਉਹ ਕੇਜੀ ਤੋਂ ਪੀ ਜੀ ਤੱਕ ਹਰ ਬੱਚੇ ਨੂੰ ਵਿਦਿਆ ਮੁਫਤ ਕਰਨਗੇ ? ਤਾਂ ਕੀ ਉਹ ਨਿੱਜੀ ਸਕੂਲਾਂ ਦਾ ਸਰਕਾਰੀ ਕਰਨ ਕਰਨ ਗੇ ਕਿ ਨਹੀਂ ?
* ਹਰ ਨਾਗਰਿਕ ਨੂੰ ਮੁਫਤ ਇਲਾਜ ਦੇਣ ਦਾ ਓਨਾਂ ਕੋਲ ਕਈ ਪ੍ਰੋਗਰਾਮ ਹੈ।*ਬਹੁਗਿਣਤੀ ਆਮ ਲੋਕਾਂ ਤੋਂ ਸਿੱਖਿਆ ਦਾ ਹੱਕ ਖੋਹਣ ਲਈ ਕੋਮੀ ਸਿਖਿਆ ਨੀਤੀ 2020 ਨੂੰ ਕੀ ਉਹ ਰੱਦ ਕਰਨਗੇ?
 * ਇਸ ਦੇਸ਼ ਨੂੰ ਘੁਣ ਵਾਂਗ ਖਾ ਰਹੇ ਭਰਿਸ਼ਟਾਚਾਰ ਨੂੰ ਖਤਮ ਕਰਨ ਦਾ ਉਨਾਂ ਕੋਲ ਕੀ ਯੋਜਨਾ ਹੈ ?
* ਦੇਸ਼ ਦੇ 40 ਪ੍ਰਤੀਸ਼ਤ  ਬੇਘਰੇ ਗਰੀਬ ਲੋਕਾਂ ਨੂੰ ਉਹ ਘਰ ਕਿਵੇਂ ਦੇਣਗੇ?
* ਔਰਤ ਵਰਗ ਰਾਤ ਸਮੇਂ ਘਰੋਂ ਬਾਹਰ ਬੇਖੌਫ ਹੋ ਕੇ ਨਿਕਲੇ ,ਇਸ ਬਾਰੇ ਉਹ ਕੀ ਕਰਨਗੇ।
* ਦੇਸ਼ ਭਰ ਚ ਲੋਕਾਂ ਤੇ ਥੋਪੇ ਯੂ ਏ ਪੀ ਏ ਅਤੇ ਅਫਸਪਾ ਜਿਹੇ ਕਾਲੇ ਕਨੂੰਨ ਰੱਦ ਕਰਨਗੇ ਕਿ ਨਹੀਂ ?ਸੋਸ਼ਲ ਮੀਡੀਆ, ਫਿਲਮਾਂ, ਗਾਣਿਆਂ ਚ ਲੱਚਰਤਾ, ਨੰਗੇਜਵਾਦ ,ਅਸ਼ਲੀਲਤਾ ਨੂੰ ਖਤਮ ਕਰਨ ਦੀ ਉਨਾਂ ਕੋਲ ਕੀ ਯੋਜਨਾਬੰਦੀ ਹੈ?
* ਮਾਲ ਮਹਿਕਮੇ,ਪੁਲਸ ਵਿਭਾਗ,ਸਾਰੇ ਸਰਕਾਰੀ ਵਿਭਾਗਾਂ ਵਿੱਚ ਰਿਸ਼ਵਤ ਖੋਰੀ ਨੂੰ ਉਹ ਕਿਵੇਂ ਰੋਕਣਗੇ?
 * ਸੂਬੇ ਭਰ ਚ ਅਵਾਰਾ ਪਸ਼ੂਆਂ ਦਾ ਹੱਲ ਉਹ ਕਿਵੇਂ ਕਰਨਗੇ ? ਕੀ ਉਹ ਸੜਕਾਂ ਤੇ ਲੱਗੇ ਟੋਲ ਪਲਾਜੇ ਖਤਮ ਕਰਨਗੇ?
* ਜਨਤਕ ਖੇਤਰ ਦੇ ਅਦਾਰਿਆਂ ਸੜਕਾਂ, ਬੀਮਾਰ, ਬੈਂਕਾਂ, ਕੋਇਲਾ ਖਾਣਾਂ, ਬਿਜਲੀ ਬੋਰਡਾਂ, ਸਿਹਤ, ਸਿੱਖਿਆ, ਰੇਲਵੇ, ਜਹਾਜ਼ਰਾਨੀ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਨੀਤੀ/ਸਮਝੌਤੇ ਰੱਦ ਕਰੋਗੇ?
 * ਘਰ-ਘਰ ਰੁਜ਼ਗਾਰ ਦੇਣ, ਹਰ ਸਾਲ ਇੱਕ ਕਰੋੜ ਨਵੀਆਂ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਬਣਿਆ?
* ਸਾਰੇ ਵਿਭਾਗਾਂ ਵਿੱਚ ਪੱਕਾ ਰੁਜ਼ਗਾਰ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਆਪਣੀ ਨੀਤੀ ਦੱਸੋ?
*ਆਊਟਸੋਰਸ ਅਤੇ ਠੇਕੇਦਾਰੀ ਪੑਬੰਧ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਆਪਣੀ ਨੀਤੀ ਦੱਸੋ?
*ਕਾਲਾ ਧਨ ਬਾਹਰੋਂ ਲਿਆ ਕੇ ਗਰੀਬਾਂ ਵਿੱਚ ਵੰਡਣ ਦੇ ਵਾਅਦੇ ਦਾ ਕੀ ਬਣਿਆ?
*ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਦਾ ਕੀ ਬਣਿਆ?
*ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਦਾ ਕੀ ਬਣਿਆ?
 * ਨਸ਼ੇ, ਰੇਤਾ ਬਜਰੀ, ਕੇਬਲ ਅਤੇ ਟਰਾਂਸਪੋਰਟ ਮਾਫੀਏ ਨੂੰ ਨਕੇਲ ਪਾਉਣ ਦੇ ਵਾਅਦੇ ਬਾਰੇ ਦੱਸੋ?
*ਵਿਧਾਇਕਾਂ/ਪਾਰਲੀਮੈਂਟ ਮੈਂਬਰਾਂ/ਮੰਤਰੀਆਂ ਦੀਆਂ ਤਨਖਾਹਾਂ/ਭੱਤੇ/ਪੈਨਸ਼ਨਾਂ   ਘਟਾਉਣ ਬਾਰੇ ਆਪਣੀ ਨੀਤੀ ਚੋਣ ਮੈਨੀਫੈਸਟੋ ਵਿੱਚ ਦਰਜ ਕਿਉਂ ਨਹੀਂ ਕੀਤੀ?
*ਕਰੋਨਾ ਬਹਾਨੇ ਜਬਰੀ ਲੌਕਡਾਊਨ ਥੋਪਣ ਬਾਰੇ ਤੁਹਾਡੀ ਪਾਰਟੀ ਨੇ ਕਦੇ ਵਿਰੋਧ ਕਿਉਂ ਨਹੀਂ ਕੀਤਾ?

                                 ਲੋਕਾਂ/ਵੋਟਰਾਂ ਵੱਲੋਂ ਸਾਰੇ ਉਮੀਦਵਾਰਾਂ ਨੂੰ ਸਵਾਲ ਕਰਕੇ ਠੋਸ ਜਵਾਬ ਲੈਣਾ ਉਨਾਂ ਦਾ ਜਮਹੂਰੀ ਹੱਕ ਹੈ।ਕੋਸ਼ਿਸ਼ ਕਰੋ ਉਹ ਇਨਾਂ ਮੁੱਦਿਆਂ ਨੂੰ ਪੂਰਾ ਕਰਨ ਦਾ ਭਰੋਸਾ ਲੈਣ ਲਈ ਨੇਤਾ ਤੋਂ ਹਲਫੀਆ ਬਿਆਨ  ਹਾਸਲ ਕਰਨ।ਇਹ ਸਵਾਲ ਸਾਰੀਆਂ ਹੀ ਪਾਰਟੀਆਂ ਨੂੰ ਕੀਤੇ ਜਾਣ। ਇਕੱਠੇ ਹੋਕੇ ਝੰਡੇ ਲੈ ਕੇ ਸਾਰੇ ਓਮੀਦਵਾਰਾਂ ਨਾਲ ਤਰਕ ਦਲੀਲ ਤੇ ਸਬਰ ਨਾਲ ਅਪਣੇ ਸਵਾਲ ਰੱਖੋ।

ਹੋਰ ਸੁਝਾਵਾਂ ਲਈ ਤੇ ਜਾਣਕਾਰੀ ਲਈ ਸੰਪਰਕ ਕਰੋ...
ਕੰਵਲਜੀਤ ਖੰਨਾ, ਮੋਬਾਇਲ ਨੰਬਰ:- 94170 67344