You are here

ਪੰਜਾਬ

ਸਿਰਮੌਰ ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ-ਗੁਰਭਜਨ ਗਿੱਲ  

ਜਗਰਾਉ,ਹਠੂਰ,26 ਜਨਵਰੀ-(ਕੌਸ਼ਲ ਮੱਲ੍ਹਾ)- ਪੰਜਾਬੀ ਦੀ ਸਿਰਮੌਰ  ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ ਹੈ। ਇਹ ਇੱਜ਼ਤ ਜੇਕਰ ਉਨ੍ਹਾਂ ਨੂੰ ਜਿਉਂਦੇ ਮਿਲ ਜਾਂਦਾ ਤਾਂ ਦੁਨੀਆ ਭਰ ਦੇ ਪੰਜਾਬੀ ਜਸ਼ਨ ਮਨਾਉਂਦੇ। ਹੁਣ ਸਾਡੀ ਇੱਕ ਅੱਖ ਵਿੱਚ  ਉਦਾਸੀ ਦੇ ਅੱਥਰੂ ਹਨ ਤੇ ਦੂਜੀ ਅੱਖ ਵਿੱਚ  ਖ਼ੁਸ਼ੀ ਦੇ। ਇਹ ਸ਼ਬਦ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ   ਨੇ ਬੋਲਦਿਆਂ ਕਿਹਾ ਕਿ ਗੁਰਮੀਤ ਬਾਵਾ ਜੀ ਪੰਜਾਬੀ ਲੋਕ ਵਿਰਾਸਤੀ ਗੀਤਾਂ ਦੇ ਸਫ਼ਲ ਪੇਸ਼ਕਾਰ ਸਨ। ਉਨ੍ਹਾਂ ਨੂੰ 1991 ਚ ਪਹਿਲੀ  ਵਾਰ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ  ਅਸਾਂ ਘੂਕਰ ਚਰਖ਼ੇ ਦੀ ਪ੍ਰੋਗਰਾਮ ਲਈ ਬੁਲਾਇਆ ਸੀ। ਉਸ ਵੇਲੇ ਮੁੱਖ ਮਹਮਾਿਨ ਡਾ: ਖੇਮ  ਸਿੰਘ ਗਿੱਲ ਸਾਬਕਾ ਵੀ ਸੀ ਪੰਜਾਬ ਐਗਰੀਕਲਚਰਲ ਯੂਨੀ:,ਭਾਗ ਸਿੰਘ  ਨਾਟਕਕਾਰ, ਸ ਕ ਆਹਲੂਵਾਲੀਆ ਡਾਇਰੈਕਟਰ ਸਭਆਚਿਾਰਕ ਮਾਮਲੇ ਤੇ ਜਗਦੇਵ ਸਿੰਘ  ਜੱਸੋਵਾਲ ਚੇਅਰਮੈਨ ਪ੍ਰੋ:ਮੋਹਨ ਸਿੰਘ  ਮੈਮੋਰੀਅਲ ਫਾਉਂਡੇਸ਼ਨ (ਰਜ:) ਨੇ  ਕਿਹਾ ਸੀ ਕਿ ਪੰਜਾਬ   ਸਰਕਾਰ ਗੁਰਮੀਤ ਬਾਵਾ ਜੀ ਦਾ ਨਾਮ ਪਦਮ ਸ਼੍ਰੀ ਲਈ ਭਾਰਤ ਸਰਕਾਰ ਨੂੰ ਸਿਫ਼ਾਰਿਸ਼ ਕਰੋ । ਇਹ ਸੁਪਨਾ ਹੁਣ ਤੀਕ ਅਧੂਰਾ ਸੀ ਜੋ ਉਨ੍ਹਾਂ ਦੇ ਸੰਸਾਰ ਵਿਛੋੜੇ  ਤੋਂ ਬਾਅਦ ਪੂਰਾ ਹੋਇਆ ਹੈ। ਇਸ ਮੌਕੇ ਬੋਲਦਿਆਂ ਪੰਜਾਬੀ ਲੋਕ ਗਾਇਕ ਤੇ ਭਾਰਤੀ ਸੰਗੀਤ ਨਾਟਕ ਐਕਾਡਮੀ ਪੁਰਸਕਾਰ ਵਿਜੇਤਾ ਪਰਮਜੀਤ ਸਿੰਘ ਸਿੱਧੂ  ਉਰਫ਼ ਪੰਮੀ ਬਾਈ ਨੇ ਕਿਹਾ ਕਿ  ਜੇਕਰ ਨਰਿੰਦਰ ਬੀਬਾ, ਸੁਰਿੰਦਰ ਕੌਰ , ਜਗਮੋਹਨ ਕੌਰ ਤੇ ਗੁਰਮੀਤ ਬਾਵਾ ਜੀ ਹਲਾਸ਼ੇਰੀ ਨਾ ਦੇਂਦੇ ਤਾਂ ਮੈਂ ਲੋਕ ਨਾਚ ਭੰਗੜੇ ਤੋਂ ਅੱਗੇ ਸੰਗੀਤ ਵੱਲ ਨਹੀ ਸੀ ਆਉਣਾ। ਗੁਰਮੀਤ ਬਾਵਾ ਜੀ ਨਾਲ ਲੋਕ ਗਾਇਕੀ ਮੰਚ ਸਾਂਝਾ ਕਰਕੇ ਹਮੇਸ਼ਾਂ ਭਰਪੂਰਤਾ ਦਾ ਅਹਿਸਾਸ ਹੁੰਦਾ ਸੀ। ਉਹ ਮੁਕੰਮਲ ਤੇ ਸੋਲਾਂ ਕਲਾ ਸੰਪੂਰਨ  ਗਾਇਕਾ ਸੀ ਜਿਨ੍ਹਾਂ  ਧੀਆਂ ਭੈਣਾਂ ਦੇ ਮਨ ਦੀ ਆਵਾਜ਼ ਨੂੰ ਪਦ ਪ੍ਰਦਾਨ ਕੀਤਾ।ਪੰਮੀ ਬਾਈ ਨੇ ਕਿਹਾ ਕਿ ਕੱਲ੍ਹ  ਸਵੇਰੇ  ਜਿੱਥੇ  ਸਾਡੇ ਲਈ ਸੰਸਾਰ ਪ੍ਰਸਿੱਧ ਗੀਤਕਾਰ  ਦੇਵ ਥਰੀਕੇ ਵਾਲੇ ਉਰਫ ਹਰਦੇਵ ਦਿਲਗੀਰ ਦੀ ਮੌਤ ਬਾਰੇ ਬੇਹੱਦ ਉਦਾਸ ਖ਼ਬਰ ਲਿਆਂਦੀ  ਉਥੇ ਸ਼ਾਮ ਨੂੰ ਗੁਰਮੀਤ ਬਾਵਾ ਜੀ ਨੂੰ ਪਦਮ ਭੂਸ਼ਨ ਮਿਲਣ ਦੀ ਖ਼ਬਰ ਵਿਸ਼ੇਸ਼ ਹੁਲਾਰਾ ਲੈ ਕੇ ਆਈ।ਇਸ ਮੌਕੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵੰਦਿਰ ਰੰਗੂਵਾਲ ਨੇ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਮਿਲੇ ਪਦਮ ਭੂਸ਼ਨ ਪੁਰਸਕਾਰ ਨੂੰ ਦੇਰ ਨਾਲ ਕੀਤਾ ਫ਼ੈਸਲਾ ਮੰਨਦਿਆਂ  ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ ।ਇਸ ਮੌਕੇ ਪੰਮੀ ਬਾਈ ਨੂੰ ਗੁਰਭਜਨ ਗਿੱਲ ਨੇ ਆਪਣੀ ਨਵ ਪ੍ਰਕਾਸ਼ਤ ਗ਼ਜ਼ਲ ਪੁਸਤਕ ਸੁਰਤਾਲ ਦੀ ਕਾਪੀ ਭੇਂਟ ਕੀਤੀ।ਇਸ ਮੌਕੇ ਮੀਟੰਗਿ ਵਿੱਚ ਹਰਦੇਵ ਦਿਲਗੀਰ   ਉਰਫ਼ ਦੇਵ ਥਰੀਕੇ ਵਾਲਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ  । ਲੋਕ ਵਿਰਾਸਤ  ਅਕਾਦਮੀ ਵੱਲੋਂ ਅਪੀਲ ਕੀਤੀ ਗਈ 28 ਜਨਵਰੀ ਨੂੰ ਦੁਪਹਿਰ  ਇੱਕ ਵਜੇ ਹਰਦੇਵ ਦਿਲਗੀਰ ਜੀ ਦੇ ਭੋਗ ਤੇ ਅੰਤਮਅਰਦਾਸ  ਇਸ ਪਿੰਡ ਥਰੀਕੇ(ਲੁਧਿਆਣਾ  ) ਵਿੱਚ  ਸਮੂਹ ਕਲਾਪ੍ਰਸਤ ਦੋਸਤ ਮੱਤਿਰ ਪੁੱਜਣ।

ਫੋਟੋ ਕੈਪਸਨ:-ਫੋਟੋ ਕੈਪਸਨ:-ਲੋਕ ਗਾਇਕ ਪੰਮੀ ਬਾਈ ਨੂੰ ਸੁਰਤਾਲ ਕਿਤਾਬ  ਭੇਟ ਕਰਦੇ ਹੋਏ ਪ੍ਰੋ:ਗੁਰਭਜਨ ਸਿੰਘ ਗਿੱਲ ਅਤੇ ਰਵਿੰਦਰ ਰੰਗੂਵਾਲ

ਪੱਤਰਕਾਰ ਚਰਨਜੀਤ ਸਿੰਘ ਢਿੱਲੋਂ ਦੇ ਮਾਤਾ ਦਰਸ਼ਨ ਕੌਰ ਢਿੱਲੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਮਾਤਾ ਜੀ ਦੇ ਵਿੱਛੜ ਜਾਣ ਨਾਲ ਢਿੱਲੋਂ ਪਰਿਵਾਰ ਸਦਮੇ ਚ  
ਜਗਰਾਉ,ਹਠੂਰ,26 ਜਨਵਰੀ-(ਕੌਸ਼ਲ ਮੱਲ੍ਹਾ)-ਜਗਰਾਓ ਤੋ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ  ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਦਰਸ਼ਨ  ਕੌਰ ਦਾ ਅਚਾਨਕ ਦੇਹਾਂਤ ਹੋ ਗਿਆ  । ਉਹ 88 ਵਰ੍ਹਿਆਂ ਦੇ ਸਨ। ਮਾਤਾ ਦਰਸ਼ਨ ਕੌਰ ਦੇ ਤਿੰਨ ਸਪੁੱਤਰ  ਹਨ। ਮਾਤਾ ਦਰਸ਼ਨ ਕੌਰ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ।ਉਨ੍ਹਾਂ ਦੇ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ਵਧਾਿਇਕ ਮਨਪ੍ਰੀਤ ਸਿੰਘ ਇਯਾਲੀ,ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕੈਪਟਨ ਸੰਦੀਪ ਸੰਧੂ,ਸਾਬਕਾ ਵਿਧਾਇਕ ਐਸ ਆਰ ਕਲੇਰ,ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,  ,ਚੇਅਰਮੈਨ ਕਾਕਾ ਗਰੇਵਾਲ,ਮਲਕੀਤ ਸਿੰਘ ਦਾਖਾ, ਬਿੰਦਰ ਮੰਡੀਲਾ,ਕਮਲਜੀਤ ਸੰਘਿ ਮੱਲ੍ਹਾ, ਦੀਦਾਰ ਸਿੰਘ ਮਲਕ , ਡੀ ਆਈ ਜੀ ਸੁਰਜੀਤ ਸਿੰਘ  ਅਤੇ ਪੁਲਸ ਜ਼ਿਲ੍ਹਾ ਲੁਧਿਆਣਾ  ਦਿਹਾਤੀ ਦੇ ਐੱਸ ਐੱਸ ਪੀ ਕੇਤਨ ਪਾਟਲ ਬਲਰਾਮ ,ਐੱਸ ਪੀ ਹੈੱਡਕੁਆਰਟਰ ਪ੍ਰਿਥੀਪਾਲ ਸਿੰਘ  ,ਐੱਸ ਪੀ ਮੈਡਮ ਗੁਰਮੀਤ ਕੌਰ, ਐੱਸ ਪੀ ਗੁਰਦੀਪ ਸਿੰਘ ,ਡੀ ਐੱਸ ਪੀ ਗੁਰਬੰਦਿਰ ਸਿੰਘ  , ਡੀ ਐੱਸ ਪੀ ਅਨਿਲ ਕੁਮਾਰ ਭਨੋਟ ਅਤੇ ਡੀਐੱਸਪੀ ਦਲਜੀਤ ਸਿੰਘ  ਵਿਰਕ  ਵੱਲੋਂ ਗਹਿਰੇ  ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਪੱਤਰਕਾਰ ਸੰਜੀਵ ਗੁਪਤਾ, ਪੱਤਰਕਾਰ  ਪਰਮਜੀਤ ਸਿੰਘ ਗਰੇਵਾਲ,ਪੱਤਰਕਾਰ ਚਰਨਜੀਤ ਸਿੰਘ  ਸਰਨਾ,ਪੱਤਰਕਾਰ  ਜਗਦੀਪ ਸਿੰਘ  ਸੱਗੂ,ਪੱਤਰਕਾਰ  ਤਜੰਦਿਰ ਸੰਘਿ ਚੱਢਾ, ਪੱਤਰਕਾਰ ਹਰਵੰਦਿਰ ਸੰਘਿ ਸੱਗੂ ,ਪੱਤਰਕਾਰ ਜਸਬੀਰ ਸ਼ੇਤਰਾ,ਪੱਤਰਕਾਰ ਰਜਨੀਸ਼ ਬਾਂਸਲ,ਪੱਤਰਕਾਰ ਹੇਮ ਰਾਜ ਬੱਬਰ,ਪੱਤਰਕਾਰ ਵਿਸ਼ਾਲ   ਅਤਰੇ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਪੱਤਰਕਾਰ ਸੰਜੀਵ ਅਰੋੜਾ,ਪੱਤਰਕਾਰ  ਭੁਪੰਦਿਰ ਸਿੰਘ ਮੁਰਲੀ,ਪੱਤਰਕਾਰ ਕਾਲਾ ਮਲਹੋਤਰਾ ਆਦ ਵਿੱਲੋਂ ਗਹਿਰੇ  ਦੁੱਖ ਦਾ ਪ੍ਰਗਟਾਵਾ ਕੀਤਾ ਗਿਆ  । ਇਸ ਮੌਕੇ ਲਾਇਨਜ਼ ਕਲੱਬ ਜਗਰਾਉਂ,ਸਮਾਜ ਸੇਵੀ ਸੰਸਥਾਵਾਂ,ਧਾਰਮਕ ਅਤੇ ਰਾਜਨੀਤਕ ਪਾਰਟੀਆਂ ਨੇ  ਵੀ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ   ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਮਾਤਾ ਦਰਸਨ ਕੌਰ ਦੀ ਵਿੱਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਜਿ ਪਾਠਾ ਦੇ ਭੋਗ 04 ਫਰਵਰੀ ਦਿਨ ਸੁੱਕਰਵਾਰ ਨੂੰ ਦੁਪਹਿਰ ਇੱਕ ਵਜੇ ਸ੍ਰੀ ਗੁਰਦੁਆਰਾ ਸਾਹਿਬ ਪਿੰਡ    ਮਲਕ (ਜਗਰਾਓ) ਵਿਖੇ ਪਾਏ ਜਾਣਗੇ। ਇੰਗਲੈਂਡ ਤੋਂ ਜਨ ਸ਼ਕਤੀ ਅਦਾਰੇ ਦੇ ਮਾਲਕ ਅਮਨਜੀਤ ਸਿੰਘ ਖਹਿਰਾ ਨੇ ਉਚੇਚੇ ਤੌਰ ਉਪਰ ਫੋਨ ਰਾਹੀਂ ਗੱਲਬਾਤ ਕਰਦੇ ਹੋਏ ਅਤਿ ਸਤਿਕਾਰਯੋਗ ਮਾਮੀ ਦਰਸ਼ਨ ਕੌਰ ਜੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ੳੁਨ੍ਹਾਂ ਮਾਮੀ  ਦਰਸ਼ਨ ਕੌਰ ਦੇ ਵਿੱਛੜ ਜਾਣ ਨਾਲ ਜਿੱਥੇ ਢਿੱਲੋਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਮਿੱਤਰਾਂ ਦੋਸਤਾਂ ਨੂੰ ਵੀ ਵੱਡਾ ਘਾਟਾ ਦੱਸਿਆ ।      

ਫੋਟੋ ਕੈਪਸਨ:-ਮਾਤਾ ਦਰਸਨ ਕੌਰ ਦੇ ਅੰਤਿਮ ਦਰਸਨ ਕਰਦੇ ਹੋਏ ਵੱਖ-ਵੱਖ ਆਗੂ 

ਥਾਣੇ ਅੱਗੇ ਸੰਭਾਵੀ ਪੱਕਾ ਮੋਰਚਾ ਭਰੋਸੇ ਮਗਰੋਂ ਮੁਲਤਵੀ

26 ਜਨਵਰੀ ਕਤਲਤੰਤਰ ਦਿਵਸ ਵਜੋਂ ਮਨਾਉਂਦਿਆਂ ਰੋਸ ਮਾਰਚ ਕੀਤਾ
ਜਗਰਾਉਂ 26 ਜਨਵਰੀ (ਜਸਮੇਲ ਗ਼ਾਲਿਬ /ਮੋਹਿਤ ਗੋਇਲ) ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਕੁਲਵੰਤ ਕੌਰ ਰਸੂਲਪੁਰ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਥਾਣਾ ਜਗਰਾਉਂ ਅੱਗੇ ਲੱਗਣ ਵਾਲਾ ਸੰਭਾਵੀ ਪੱਕਾ ਮੋਰਚਾ ਪ੍ਰਸਾਸ਼ਨ ਦੇ ਭਰੋਸੇ ਮਗਰੋਂ ਮੁਲ਼ਤਵੀ ਕਰ ਦਿੱਤਾ ਹੈ ਪਰ ਜਮਹੂਰੀ ਜੱਥੇਬੰਦੀਆਂ ਨੇ ਪਹਿਲਾਂ ਪਾਰਕ ਵਿੱਚ ਇਕੱਠੇ ਹੋ ਕੇ ਰੈਲ਼ੀ ਕਰਕੇ 26 ਜਨਵਰੀ ਨੂੰ ਕਤਲ਼ਤੰਤਰ ਦਿਵਸ ਵਜੋਂ ਮਨਾਇਆ ਫਿਰ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਇਸ ਸਮੇਂ ਹਾਜ਼ਰ ਸੈਂਕੜੇ ਜਮਹੂਰੀ ਲੋਕਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਸੰਭਾਵੀ ਪੱਕੇ ਧਰਨੇ ਦੇ ਮੱਦੇਨਜ਼ਰ ਸਥਾਨਕ ਐਸਪੀ ਡੀ ਨੇ ਕੱਲ ਜਥੇਬੰਦਕ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਗੁਰਿੰਦਰ ਬੱਲ ਸਮੇਤ ਬਾਕੀ ਦੋਸ਼ੀਆਂ ਨੂੰ ਦੀ ਗ੍ਰਿਫਤਾਰੀ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਅਤੇ ਉਨਾਂ ਸਮਾਂ ਸੰਘਰਸ਼ ਮੁਲਤਵੀ ਦੀ ਅਪੀਲ ਵੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਪੁਲਿਸ ਪ੍ਰਸਾਸ਼ਨ ਨੇ ਇਹ ਵਾਅਦਾ ਕੀਤਾ ਕਿ ਦੋਸ਼ੀਆਂ ਖਿਲਾਫ ਦਰਜ ਮੁਕੱਦਮਾ ਰੱਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂਡੇ ਭਰੋਸਾ ਮਗਰੋਂ ਜਥੇਬੰਦੀਆਂ ਨੇ ਸੰਭਾਵੀ ਪੱਕਾ ਮੋਰਚਾ ਇੱਕ ਮਹੀਨੇ ਲਈ ਮੁਲਤਵੀ ਕਰਦਿਆਂ ਅੱਜ 26 ਜਨਵਰੀ ਨੂੰ ਕਤਲਤੰਤਰ ਦਿਵਸ ਦੇ ਤੌਰ 'ਤੇ ਮਨਾਉਂਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਖਦਸ਼ਾ ਸੀ ਕਿ ਪੁਲਿਸ ਗ੍ਰਿਫਤਾਰੀ ਵਿੱਚ ਦੇਰੀ ਕਰਕੇ ਮੁਕੱਦਮਾ ਰੱਦ ਕਰਨ ਦੀ ਤਾਕ ਵਿੱਚ ਹੈ ਪਰ ਐਸਪੀ ਡੀ ਨੇ ਇਹ ਭਰੋਸਾ ਦਿੱਤਾ ਹੈ ਕਿ ਮੁਕੱਦਮਾ ਕਿਸੇ ਵਿੱਚ ਹਾਲਤ ਵਿੱਚ ਰੱਦ ਨਹੀਂ ਹੋਵੇਗਾ। ਇਸ ਸਮੇਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਬੀਕੇਯੂ ਡਕੌੱਦਾ ਦੇ ਪ੍ਰਧਾਨ ਰਾਮ ਸ਼ਰਨ, ਇੰਟਰਨੈਸ਼ਨਲ ਪੰਥਕ ਦਲ਼ ਕਿਸਾਨ ਬਚਾਓ ਮੋਰਚੇ ਦੇ ਆਗੂ ਸਰਪੰਚ ਹਰਚੰਦ ਸਿੰਘ ਚਕਰ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ, ਗਦਰੀ ਬਾਬੇ ਕਮੇਟੀ ਦੇ ਆਗੂ ਜਸਦੇਵ ਲਲਤੋਂ ਵੀ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਦੀ ਨਜ਼ਾਇਜ਼ ਹਿਰਾਸਤ ਦੇ ਦਸਤਾਵੇਜ਼ੀ ਸਬੂਤ ਮਿਸਲ਼ 'ਤੇ ਮੌਜੂਦ ਹਨ ਜੋ ਗ੍ਰਿਫਤਾਰੀ ਲਈ ਕਾਫੀ ਹਨ ਫਿਰ ਵੀ ਜੇਕਰ ਪੁਲਿਸ ਅਧਿਕਾਰੀਆਂ ਨੇ ਵਾਅਦਾ ਖਿਲਾਫ਼ੀ ਕੀਤੀ ਤਾਂ ਪ੍ਰਸ਼ਾਸ਼ਨ ਨੂੰ ਤਿੱਖੇ ਲੋਕ ਰੋਹ ਦ‍ਾ ਸਾਹਮਣਾ ਕਰਨਾ ਪਵੇਗਾ। ਇਸ ਰੋਸ ਧਰਨੇ ਵਿੱਚ ਹਲ਼ਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਜੱਥੇਦਾਰ ਦਲੀਪ ਸਿੰਘ ਚਕਰ, ਡੀ.ਟੀ.ਅੈਫ.ਆਗੂ ਮਲਕੀਅਤ ਜੰਡੀ, ਬਹੁਜਨ ਸਮਾਜ ਪਾਰਟੀ ਦੇ ਬਲਾਕ ਪ੍ਰਧਾਨ ਗੁਰਬਚਨ ਮਾਨ ਤੇ ਸਾਧੂ ਸਿੰਘ ਤੱਪੜ, ਬੂਟਾ ਸਿੰਘ ਮਲਕ, ਹਰੀ ਸਿੰਘ ਸਿਵੀਆ, ਇੰਦਰਜੀਤ ਧਾਲੀਵਾਲ, ਦਰਸ਼ਨ ਗਾਲਿਬ, ਬਲਵਿੰਦਰ ਪੋਨਾ, ਧਰਮ ਸਿੰਘ ਸੂਜਾਪੁਰ, ਏਟਕ ਆਗੂ ਜਗਦੀਸ਼ ਕਾਉਂਕੇ, ਮਜ਼ਦੂਰ ਆਗੂ ਸੋਨੀ ਸਿੱਧਵਾਂ, ਆਰਟਿਸਟ ਗੁਰਦੀਪ ਸਿੰਘ, ਗੁਰਚਰਨ ਸਿੰਘ ਸਮੇਤ ਨਿਹੰਗ ਸਿੰਘ ਬਾਬਾ ਚੜਤ ਸਿੰਘ, ਮਨਜੀਤ ਕੌਰ, ਜਸਵੀਰ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਬਲ਼ਜੀਤ ਕੌਰ ਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ-ਭੈਣਾਂ ਤੇ ਕਿਸਾਨ-ਮਜ਼ਦੂਰ ਲੋਕ ਹਾਜ਼ਰ ਸਨ।

 

ਗਣਤੰਤਰ ਦਿਵਸ ✍️ ਸਲੇਮਪੁਰੀ ਦੀ ਚੂੰਢੀ

ਗਣਤੰਤਰ ਦਿਵਸ ਦੇ ਅਰਥ
ਲੱਭਦਿਆਂ ਲੱਭਦਿਆਂ,
ਜਿੰਦਗੀ ਦੇ ਅਰਥ
ਗੁਆਚ ਗਏ ਨੇ!
ਸੁਫਨਾ ਲਿਆ ਸੀ ਕਿ-
ਸਾਡਾ ਸੰਵਿਧਾਨ ਹੋਵੇਗਾ!
ਸਾਡਾ ਕਾਨੂੰਨ ਹੋਵੇਗਾ!
ਸੱਭ ਦੀ ਰਾਖੀ ਕਰੇਗਾ!
ਸੱਭ ਖੁਸ਼ਹਾਲ ਹੋਣਗੇ!
ਪਰ ਵੇਖਿਆ ਤਾਂ ਪਤਾ ਲੱਗਾ ਕਿ -
ਸਾਡਾ ਸੰਵਿਧਾਨ!
ਸਾਡਾ ਕਾਨੂੰਨ!
ਤਾਂ ਧਨਾਢਾਂ ਨੇ ਮੁੱਠੀ ਵਿੱਚ
ਬੰਦ ਕਰਕੇ ਰੱਖ ਲਿਐ!
ਤੇ ਸਿਆਸਤ ਦੀ
ਕੱਠ-ਪੁਤਲੀ ਬਣ ਕੇ ਰਹਿ ਗਿਐ!
ਅਸੀਂ ਤਾਂ ਬਸ-
26 ਜਨਵਰੀ ਨੂੰ ਝੰਡਾ ਚੜ੍ਹਾਉਣ ਸਮੇਂ
ਇਕੱਠੀ ਕੀਤੀ ਭੀੜ ਹਾਂ!
ਸ਼ਾਇਦ ਅੰਬੇਦਕਰ
 ਵੇਖ ਕੇ
ਹੰਝੂ ਕੇਰਦਾ ਹੋਵੇਗਾ ਕਿ-
ਜਿਹੜੇ ਸੁਫਨੇ ਲੈ ਕੇ
ਸੰਵਿਧਾਨ ਸਿਰਜਿਆ ਸੀ,
ਅੱਜ ਛਲਣੀ ਛਲਣੀ
ਹੋ ਕੇ ਰਹਿ ਗਿਐ!
 ਵੇ ਲੋਕਾ-
ਯਾਦ ਰੱਖੀੰ
 ਦੇਸ਼ ਦਾ
'ਪਵਿੱਤਰ ਗ੍ਰੰਥ'
ਸੰਵਿਧਾਨ ਮਰਿਆ ਨਹੀਂ,
ਜਿਉਂਦਾ!
ਇਸ ਦੀ ਤੜਫਦੀ ਰੂਹ
 ਠਾਰਨ ਲਈ
ਲਤਾੜਿਆਂ ਵਿਚ,
ਢਾਰਿਆਂ ਵਿਚ,
ਇਨਕਲਾਬ ਦੀ ਚਿਣਗ
ਜਵਾਲਾ ਬਣਕੇ ਉੱਠੇਗੀ!
ਫਿਰ -
ਦੇਸ਼ ਦੀ ਤਸਵੀਰ!
ਲੋਕਾਂ ਦੀ ਤਕਦੀਰ!
ਸੂਰਜ ਬਣਕੇ ਉਭਰੇਗੀ!
-ਸੁਖਦੇਵ ਸਲੇਮਪੁਰੀ
09780620233
26 ਜਨਵਰੀ, 2022.

67 ਵਾ ਲਾਲਾ ਲਾਜਪਤ ਰਾਏ ਖੇਡ ਮੇਲਾ ਢੁੱਡੀਕੇ ਸ਼ੁਰੂ ਰਾਜਾ ਢੁੱਡੀਕੇ

29 ਜਨਵਰੀ ਨੂੰ ਮੇਜਰ ਲੀਗ ਕਬੱਡੀ ਫੈੱਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਹੋਣਗੇ ਫਸਵੇਂ ਮੁਕਾਬਲੇ ਸਰਪੰਚ ਢਿੱਲੋਂ
 ਅਜੀਤਵਾਲ (ਬਲਵੀਰ ਸਿੰਘ ਬਾਠ)   ਮੋਗਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੇ ਯਾਦਗਾਰੀ ਪਿੰਡ ਢੁੱਡੀਕੇ  ਅੱਜ 67 ਵਾਂ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੀ ਯਾਦ ਚ ਖੇਡ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਰਪੰਚ ਜਸਵੀਰ  ਸਿੰਘ ਢਿੱਲੋਂ ਨੇ ਦੱਸਿਆ ਕਿ ਮਿਤੀ 26ਜਨਵਰੀ  ਕੌਮੀ ਝੰਡਾ ਲਹਿਰਾਇਆ ਜਾਵੇਗਾ ਅਤੇ ਹਾਕੀ ਤੇ ਫੁਟਬਾਲ ਦੇ ਮੈਚ ਹੋਣਗੇ  ਮਿਤੀ 28ਨੌੰ ਲਾਲਾ ਲਾਜਪਤ ਰਾਏ ਜਨਮ ਅਸਥਾਨ ਤੇ ਬੱਚਿਆਂ ਦੇ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ  ਅਤੇ ਦਾਨੀ ਸੱਜਣਾਂ ਦਾ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ  ਮਿਤੀ 29 ਜਨਵਰੀ  ਨੂੰ  ਮੇਜਰ ਲੀਗ ਕਬੱਡੀ ਫੈੱਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ  ਪਹਿਲਾ ਇਨਾਮ  250 ਲੱਖ ਦੂਜਾ ਇਨਾਮ ਦੋ ਲੱਖ  ਹਾਕੀ ਓਪਨ ਦਾ ਪਹਿਲਾ ਨਾਮ ਪਚੱਤਰ ਹਜਾਰ ਦੂਜਾ ਇਨਾਮ ਇਕਾਹਠ ਹਜ਼ਾਰ ਰੁਪਏ  ਪਹਿਲਾ ਇਨਾਮ ਫੁੱਟਬਾਲ ਇਕੱਤੀ ਹਜਾਰ ਰੁਪਏ ਦੂਸਰਾ ਇਨਾਮ ਪੱਚੀ ਹਜ਼ਾਰ ਰੁਪਏ  ਤੋਂ ਇਲਾਵਾ ਲੱਖਾਂ ਰੁਪਏ ਦੇ ਇਨਾਮ ਖਿਡਾਰੀਆਂ ਨੂੰ ਮੌਕੇ ਤੇ ਦਿੱਤੇ ਜਾਣਗੇ  ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਇੱਕ ਵਾਰ ਫੇਰ  ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਖੇਡ ਮੇਲਾ ਐਨਆਰਆਈ ਵੀਰ  ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਢੁੱਡੀਕੇ ਦੇ ਸਹਿਯੋਗ ਨਾਲ  ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਇਸ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ

ਜ਼ਮੀਨ ਤੇ ਨਜਾਇਜ਼ ਕਬਜ਼ਾ, ਮਾਲਕ ਖਾ ਰਿਹਾ ਦਰ ਦਰ ਠੋਕਰਾਂ

ਕਿਉਂ ਜ਼ਮੀਨਾਂ ਤੇ ਹੋ ਰਹੇ ਨਾਜਾਇਜ਼ ਕਬਜ਼ੇ ? ਕਿਉਂ ਮਾਲਾ ਮਾਲ ਮਾਲਕਾਂ ਨੂੰ ਖਾਣੀਆਂ ਪੈਂਦੀਆਂ ਦਰ ਦਰ ਦੀਆਂ ਠੋਕਰਾਂ ? ਪੰਜਾਬ ਵਾਸੀਆਂ ਕੋਲ ਇਨ੍ਹਾਂ ਗੱਲਾਂ ਦੇ ਜਵਾਬ ਨੇ ਇਕ ਹੋਰ ਮਸਲਾ ਆਇਆ ਸਾਹਮਣੇ ਤੁਸੀਂ ਵੀ ਦੇਖੋ ਇਹ ਵੀਡੀਓ

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖ਼ਰਾਬ ਫ਼ਸਲਾਂ ਵਾਰੇ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਕੇ ਫ਼ਸਲਾਂ ਦਾ ਮੰਗਿਆ ਮੁਆਵਜ਼ਾ

ਖ਼ਰਾਬ ਫ਼ਸਲਾਂ ਬਾਰੇ ਐੱਸਡੀਐੱਮ ਨੇ ਤੁਰੰਤ ਦਿੱਤਾ ਪਟਵਾਰੀਆਂ ਨੂੰ ਗੋਦਾਵਰੀ ਕਰਨ ਦਾ ਹੁਕਮ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਛੱਬੀ ਜਨਵਰੀ ‘ਤੇ ਵਿਸ਼ੇਸ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ।ਇਹ ਤਿਉਹਾਰ ਹਿੰਦੂ ,ਮੁਸਲਿਮ ,ਸਿੱਖ ,ਇਸਾਈ ਰਲ ਕੇ ਮਨਾਉਂਦੇ ਹਨ ।
ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ।ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ ।ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ।
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।
ਗਗਨਦੀਪ ਕੌਰ ਧਾਲੀਵਾਲ ।

ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਨਹੀ ਰਹੇ,ਹਜਾਰਾ ਚਾਹੁੰਣ ਵਾਲਿਆ ਨੇ ਨਮ ਅੱਖਾ ਨਾਲ ਦਿੱਤੀ ਅੰਤਿਮ ਵਿਦਾਇਗੀ 

ਜਗਰਾਓ/ਹਠੂਰ, 26 ਜਨਵਰੀ-(ਕੌਸ਼ਲ ਮੱਲ੍ਹਾ)-ਪਿਛਲੇ 6 ਦਹਾਕਿਆ ਤੋ ਆਪਣੀ ਮਿਆਰੀ ਕਲਮ ਰਾਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਉਰਫ ਹਰਦੇਵ ਦਿਲਗੀਰ (83) ਨੇ ਆਪਣੀ ਜਿੰਦਗੀ ਦਾ ਆਖਰੀ ਸਾਹ ਮੰਗਲਵਾਰ ਨੂੰ ਸਵੇਰੇ 2:30 ਮਿੰਟ ਤੇ ਦੀਪਕ ਹਸਪਤਾਲ ਲੁਧਿਆਣਾ ਵਿਖੇ ਲਿਆ ਉਹ ਦਿਲ ਦੀ ਬਿਮਾਰੀ ਤੋ ਪੀੜ੍ਹਤ ਸਨ।ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਦਾ ਪਹਿਲਾ ਗੀਤ ਪ੍ਰੇਮ ਕੁਮਾਰ ਸ਼ਰਮਾ ਦੀ ਅਵਾਜ ਵਿਚ 1960 ਵਿਚ ਰਿਕਾਰਡ ਹੋਇਆ ਅਤੇ ਉਸ ਤੋ ਬਾਅਦ ਦੇਵ ਥਰੀਕੇ ਵਾਲੇ ਨੇ ਹਜ਼ਾਰਾ ਗੀਤ ਅਤੇ 32 ਕਿਤਾਬਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ।ਉਨ੍ਹਾ ਦੇ ਲਿਖੇ ਗੀਤ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ,ਸੁਰਿੰਦਰ ਛਿੰਦਾ,ਹੰਸ ਰਾਜ ਹੰਸ,ਕੁਲਦੀਪ ਪਾਰਸ,ਕਰਨੈਲ ਗਿੱਲ,ਦਲੇਰ ਪੰਜਾਬੀ,ਗੁਰਮੀਤ ਮੀਤ ਤੋ ਇਲਾਵਾ ਲਗਭਗ 500 ਕਲਾਕਾਰਾ  ਨੇ ਆਪਣੀ ਅਵਾਜ ਵਿਚ ਰਿਕਾਰਿਡ ਕਰਵਾਏ।ਸਾਲ 1995 ਵਿਚ ਪੰਜਾਬ ਸਰਕਾਰ ਵੱਲੋ ਦੇਵ ਥਰੀਕੇ ਵਾਲੇ ਨੂੰ ਮਰੂਤੀ ਕਾਰ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਅੱਜ ਉਨ੍ਹਾ ਦੀ ਮ੍ਰਿਤਕ ਦੇਹ ਨੂੰ ਫੁੱਲਾ ਨਾਲ ਸਜਾ ਕੇ ਪਿੰਡ ਦੇ ਸਮਸਾਨਘਾਟ ਤੱਕ ਇੱਕ ਕਾਫਲੇ ਦੇ ਰੂਪ ਵਿਚ ਲਿਆਦਾ ਗਿਆ ਇਸ ਮੌਕੇ ਉਨ੍ਹਾ ਨੂੰ ਪਿਆਰ ਕਰਨ ਵਾਲਿਆ ਨੇ ਨਮ ਅੱਖਾ ਨਾਲ ਅੰਤਿਮ ਵਿਦਾਇਗੀ ਦਿੱਤੀ।ਉਨ੍ਹਾ ਦੀ ਹੋਈ ਬੇਵਕਤੀ ਮੌਤ ਤੇ ਉਨ੍ਹਾ ਦੇ ਭਰਾ ਗੁਰਦੇਵ ਸਿੰਘ ਥਰੀਕੇ ਅਤੇ ਉਨ੍ਹਾ ਦੇ ਸਪੁੱਤਰ ਜਗਵੰਤ ਸਿੰਘ ਦੀਨਾ ਨਾਲ ਫਿਲਮੀ ਅਦਾਕਾਰ ਸੁਰਿੰਦਰ ਛਿੰਦਾ,ਗੀਤਕਾਰ ਅਮਰੀਕ ਸਿੰਘ ਤਲਵੰਡੀ,ਗੀਤਕਾਰ ਜੱਗਾ ਸਿੰਘ ਗਿੱਲ ਨੱਥੋਹੇੜੀ ਵਾਲਾ,ਪ੍ਰੋਫੈਸਰ ਗੁਰਭਜਨ ਸਿੰਘ ਗਿੱਲ,ਪ੍ਰੋਫੈਸਰ ਨਿਰਮਲ ਜੌੜਾ,ਗੀਤਕਾਰ ਗੀਤਾ ਦਿਆਲਪੁਰੇ ਵਾਲਾ, ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਗੀਤਕਾਰ ਬੰਤ ਰਾਮਪੁਰੇ ਵਾਲਾ, ਲੋਕ ਗਾਇਕ ਰਣਜੀਤ ਮਣੀ, ਲੋਕ ਗਾਇਕ ਬਲਵੀਰ ਬੋਪਾਰਾਏ,ਗੀਤਕਾਰ ਸੇਵਾ ਸਿੰਘ ਨੌਰਥ,ਗੀਤਕਾਰ ਮੇਵਾ ਸਿੰਘ ਨੌਰਥ, ਗੀਤਕਾਰ ਸਰਬਜੀਤ ਵਿਰਦੀ,ਗੀਤਕਾਰ ਭੁਪਿੰਦਰ ਸਿੰਘ ਸੇਖੋਂ,ਗੀਤਕਾਰ ਬਲਵੀਰ ਮਾਨ,ਗੀਤਕਾਰ ਮੀਤ ਸਕਰੌਦੀ ਵਾਲਾ,ਲੋਕ ਗਾਇਕ ਯੁਧਵੀਰ ਮਾਣਕ,ਬੀਬੀ ਸਰਬਜੀਤ ਮਾਣਕ, ਗੀਤਕਾਰ ਗੋਗੀ ਮਾਨਾ ਵਾਲਾ,ਲੋਕ ਗਾਇਕ ਸੁਖਵਿੰਦਰ ਪੰਛੀ,ਲੋਕ ਗਾਇਕਾ ਰਜਿੰਦਰ ਰੂਬੀ,ਲੋਕ ਗਾਇਕ ਜੋੜੀ ਹਾਕਮ ਬਖਤੜੀ ਵਾਲਾ-ਬੀਬਾ ਦਲਜੀਤ ਕੌਰ,ਲੋਕ ਗਾਇਕ ਪਾਲੀ ਦੇਤਵਾਲੀਆਂ,ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਕੇਵਲ ਜਲਾਲ,ਲੋਕ ਗਾਇਕ ਤਨਵੀਰ ਗੋਗੀ,ਲੋਕ ਗਾਇਕ ਨਜੀਰ ਮੁਹੰਮਦ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਅਵਤਾਰ ਬੱਲ,ਗਾਇਕ ਪ੍ਰਗਟ ਖਾਨ,ਗਾਇਕ ਜਗਦੇਵ ਖਾਨ,ਲੋਕ ਗਾਇਕ ਜਸਬੀਰ ਜੱਸ,ਕਿੱਕਰ ਡਾਲੇ ਵਾਲਾ,ਮੇਸੀ ਮਾਣਕ,ਸੁਰੇਸ ਯਮਲਾ,ਪ੍ਰਧਾਨ ਬਿੱਟੂ ਅਲਬੇਲਾ, ਗਾਇਕ ਮਾਣਕ ਸੁਰਜੀਤ, ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਮੈਬਰ ਪਾਰਲੀਮੈਟ ਮਹੁੰਮਦ ਸਦੀਕ,ਮੈਬਰ ਪਾਰਲੀਮੈਟ ਭਗਵੰਤ ਮਾਨ,ਗੀਤਕਾਰ ਬਚਨ ਬੇਦਿਲ,ਲੋਕ ਗਾਇਕ ਲਵਲੀ ਨਿਰਮਾਣ,ਵੀਰ ਸੁਖਵੰਤ,ਜਸਵੰਤ ਸਿੰਘ ਜੋਧਾ,ਚਰਨਜੀਤ ਸਿੰਘ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਰਵਿੰਦਰ ਸਿੰਘ ਰਵੀ ਦਾਖਾ,ਚਰਨ ਸਿੰਘ ਥਰੀਕੇ,ਰਵਿੰਦਰ ਦੀਵਾਨਾ,ਵਿਧਾਇਕ ਕੁਲਦੀਪ ਸਿੰਘ ਵੈਦ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਗੁਰਭਜਨ ਸਿੰਘ ਗਿੱਲ,ਕੇ ਕੇ ਬਾਵਾ,ਕਮਲ ਸਿੰਘ ਬਾਬਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉੱਘੇ ਮੰਚ ਸੰਚਾਲਿਕ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਬਾਪੂ ਦੇਵ ਥਰੀਕੇ ਵਾਲੇ ਦੀ ਵਿਛੜੀ ਰੂਹ ਦੀ ਸ਼ਾਤੀ ਲਈ 26 ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ ਕੀਤੇ ਜਾਣਗੇ ਅਤੇ 28 ਜਨਵਰੀ ਦਿਨ ਸੁੱਕਰਵਾਰ ਨੂੰ ਦੁਪਹਿਰ ਬਾਰਾ ਵਜੇ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਥਰੀਕੇ (ਲੁਧਿਆਣਾ) ਵਿਖੇ ਭੋਗ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਸੱਭਿਆਚਾਰਕ ਅਤੇ ਰਾਜਨੀਤਿਕ ਆਗੂ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।

 

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵਾਂ ਤੋਂ ਉਮੀਦਵਾਰ ਐਲਾਨਿਆ          

 ਪਾਰਟੀ ਹਾਈਕਮਾਨ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਇਸ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ.ਸੰਤ ਬਾਬਾ ਟਿੱਬਾ                  
                                    
 ਮਹਿਲਕਲਾਂ-26 ਜਨਵਰੀ -(ਗੁਰਸੇਵਕ ਸੋਹੀ ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਹਾਈ ਕਮਾਨ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬੀਜੇਪੀ ਅਤੇ ਲੋਕ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਦੇ ਮੱਦੇਨਜ਼ਰ ਆਪਣੇ ਹਿੱਸੇ ਆਈਆਂ ਸੀਟਾਂ ਉੱਪਰ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਲੜਾਉਣ ਲਈ ਜਾਰੀ ਕੀਤੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾ ਰਿਜ਼ਰਵ ਤੋਂ ਉੱਘੀ ਧਾਰਮਕ ਸ਼ਖ਼ਸੀਅਤ ਤੇ ਸਭ ਦੇ ਹਰਮਨ ਪਿਆਰੇ ਨੇਤਾ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਗਿਆ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਐਲਾਨ ਕੀਤੇ ਉਮੀਦਵਾਰ ਬਾਬਾ ਸੁਖਵਿੰਦਰ ਸਿੰਘ ਟਿੱਬਾ ਦਾ ਜਨਮ 13 ਜਨਵਰੀ 1963 ਨੂੰ ਮਾਤਾ ਮੇਹਰ ਕੌਰ ਦੀ ਕੁੱਖੋਂ ਪਿਤਾ ਗ਼ਰੀਬਦਾਸ ਦੇ ਘਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਵਿਖੇ ਹੋਇਆ ਸੰਤ ਬਾਬਾ ਟਿੱਬਾ ਨੇ ਐਮ ਏ ਗਿਆਨੀ ਐਮ ਏ ਪੰਜਾਬੀ ਬੀ ਐੱਡ ਤਕ ਦੀ ਸਿੱਖਿਆ ਹਾਸਲ ਕਰਨ ਉਪਰੰਤ ਅਧਿਆਪਨ ਦੇ ਕਿੱਤੇ ਨਾਲ ਜੁੜਨਾ ਕਰਕੇ ਆਪਣੀਆਂ ਸੇਵਾਵਾਂ ਨਿਭਉਂਦੇ ਰਹੇ ਉਨ੍ਹਾਂ ਨੇ 2021 ਵਿੱਚ ਬਤੌਰ ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਾਤਰੋਂ ਤੋਂ ਸੇਵਾਮੁਕਤ ਹੋਣ ਉਪਰੰਤ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵੱਲੋਂ ਵੋਰਸਾੲੇ ਸੰਤ ਬਾਬਾ ਸਾਧੂ ਰਾਮ ਉੱਥੇ ਸੰਤੋ ਗ਼ਰੀਬਦਾਸ ਤੋਂ ਬਾਅਦ 1992 ਵਿੱਚ ਚੌਥੀ ਗੱਦੀ ਨਸੀਬ ਵਜੋਂ ਧਰਮ ਪ੍ਰਚਾਰ ਦੀ ਸੇਵਾ ਨਿਭਾਉਣ ਪ੍ਰੇਰਤ ਹੋ ਕੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਘਰ ਬਣਾ ਕੇ ਦੇਣ ਵਰਗੇ ਸਮਾਜਸੇਵੀ ਕੰਮਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਪ੍ਰੇਰਨਾ ਸਦਕਾ ਰਾਜਨੀਤੀ ਦੇ ਖੇਤਰ ਵਿੱਚ ਆਉਣ ਕਾਰਨ ਅੱਜ ਉਹ ਹਲਕੇ ਦੇ ਲੋਕਾਂ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਅਤੇ ਨਜ਼ਦੀਕੀ ਧਾਰਮਕ ਸ਼ਖਸੀਅਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਕੇ ਜਿੱਥੇ ਉਨ੍ਹਾਂ ਦਾ ਮਾਣ ਵਧਾਇਆ ਉਥੇ ਆਪਣੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਮਾਣ ਵਧਾਇਆ ਸੰਤ ਬਾਬਾ ਟਿੱਬਾ ਨੂੰ ਟਿਕਟ ਦਿੱਤੇ ਜਾਣ ਤੇ ਹਲਕੇ ਦੇ ਵਰਕਰਾਂ ਤੇ ਆਗੂਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵੇਂ ਤੋ ਐਲਾਨੇ ਉਮੀਦਵਾਰ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਪਾਰਟੀ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਮੇਤ ਸਮੁੱਚੀ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ।

ਕਿਸਾਨ ਅੰਦੋਲਨ ਦੇ ਸ਼ਹੀਦ ਬਲਕਰਨ ਸਿੰਘ ਸੰਧੂ ਲੋਧੀਵਾਲਾ ਦੇ ਪਰਿਵਾਰ ਨੂੰ ਜਸਵਿੰਦਰ ਸਿੰਘ ਜੱਸੀ ਯੂਐੱਸਏ ਵੱਲੋਂ ਤਿੱਨ ਲੱਖ ਰੁਪਏ ਦੀ ਆਰਥਿਕ ਮੱਦਦ  

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਮਦਦਗਾਰ ਸ਼ਹੀਦਾਂ ਦੀਆਂ ਬਾਹਾਂ ਬਣਦੇ ਹਨ - ਸਰਪੰਚ ਲੋਧੀਵਾਲਾ

ਜਗਰਾਉਂ, 24  ਜਨਵਰੀ ( ਜਸਮੇਲ ਗ਼ਾਲਿਬ)  ਬਹੁਤ ਛੋਟੀ ਉਮਰ ਦੇ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਕਿਸਾਨੀ ਅੰਦੋਲਨ ਦੇ ਵਿਚ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਸ਼ਹੀਦੀ ਪਾਉਣ ਵਾਲਾ ਬਲਕਰਨ ਸਿੰਘ ਸੰਧੂ ਲੋਧੀਵਾਲਾ ਚਾਹੇ ਆਪਣੇ ਪਰਿਵਾਰ ਤੇ ਇਲਾਕਾ ਨਿਵਾਸੀਆਂ ਲਈ ਵਿਛੋੜੇ ਦੇ ਅੱਥਰੂ ਛੱਡ ਗਿਆ ਹੈ ਪਰ ਸਮਾਜ ਸੇਵੀ ਲੋਕਾਂ ਦਾ ਵੀ ਕਿਤੇ ਅੰਤ ਨਹੀਂ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜਨ ਲਈ ਫੁੱਲਾਂ ਵਾਂਗੂੰ ਉੱਗ ਪੈਂਦੇ ਹਨ।  ਇਸੇ ਤਰ੍ਹਾਂ ਹੀ ਜਸਵਿੰਦਰ ਸਿੰਘ ਜੱਸੀ ਯੂਐੱਸਏ ਨੇ ਸ਼ਹੀਦ ਬਲਕਰਨ ਸਿੰਘ ਦੇ ਪਰਿਵਾਰ ਦੀ ਮਾਲੀ ਮਦਦ ਲਈ ਅੱਜ ਉਨ੍ਹਾਂ ਦੇ ਪਿਤਾ ਪਵਿੱਤਰ ਸਿੰਘ ਸੰਧੂ ਗ੍ਰਾਮ ਪੰਚਾਇਤ ਪਿੰਡ ਲੋਧੀਵਾਲਾ ਦੇ ਸਰਪੰਚ ਪਰਮਿੰਦਰ ਸਿੰਘ ਟੂਸਾ ਸਮੂਹ ਨਗਰ ਨਿਵਾਸੀ ਦੀ ਹਾਜ਼ਰੀ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਗਿੱਲ , ਆਡ਼੍ਹਤੀਆ ਸਵਰਨ ਸਿੰਘ ਗਿੱਲ, ਅਮਨਦੀਪ ਸਿੰਘ ਗਿੱਲ, ਪਰਮਿੰਦਰ ਸਿੰਘ ਗਿੱਲ ਅਤੇ ਸਰਪੰਚ ਕੁਲਦੀਪ ਸਿੰਘ ਗਿੱਲ ਰਾਹੀਂ ਤਿੱਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪੁੱਜਦੀ ਕੀਤੀ  । ਇਸ ਸਮੇਂ ਪਵਿੱਤਰ ਸਿੰਘ ਸੰਧੂ ਨੇ ਜਸਵਿੰਦਰ ਸਿੰਘ ਜੱਸੀ USA ਅਤੇ ਸਮੂਹ ਉਨ੍ਹਾਂ ਦੇ ਪਰਿਵਾਰ ਦਾ ਕੋਟਨ ਕੋਟ ਧੰਨਵਾਦ ਕੀਤਾ  । ਇਸ ਸਮੇਂ ਨੰਬਰਦਾਰ ਇੰਦਰਜੀਤ ਸਿੰਘ ਖਹਿਰਾ ਲੋਧੀਵਾਲਾ , ਪ੍ਰਧਾਨ ਇਕਬਾਲ ਰਜਿੰਦਰਪਾਲ ਸਿੰਘ ਗੁਰਦੁਆਰਾ ਸਾਹਿਬ, ਪਰਮਪਾਲ ਸਿੰਘ ਗਿੱਲ, ਬਲਜੀਤ ਸਿੰਘ, ਬਲਜਿੰਦਰ ਸਿੰਘ ਟੂਸਾ, ਇਕਬਾਲ ਸਿੰਘ ਟੂਸਾ, ਪ੍ਰਧਾਨ ਜਗਦੇਵ ਸਿੰਘ ਗਿੱਦੜਵਿੰਡੀ, ਕੁਲਜਿੰਦਰ ਸਿੰਘ ਟੂਸਾ,  ਚਰਨਜੀਤ ਸਿੰਘ ਗਿੱਦੜਵਿੰਡੀ ,ਮਨਜਿੰਦਰ ਸਿੰਘ ਤਿਹਾੜਾ, ਹਰਜਿੰਦਰ ਸਿੰਘ ਗਿੱਲ ,ਮਹਿੰਦਰ ਸਿੰਘ, ਜੱਗਾ ਆਦਿ ਹਾਜ਼ਰ ਸਨ ।  

ਕਾਰੋਬਾਰੀ ਖਿੱਤੇ ‘ਚ ਉਚਕੋਟੀ ਮੁਕਾਮ ਅਤੇ ਪਹਿਚਾਣ ਰੱਖਦੀ ਪੰਜਾਬੀ ਸ਼ਖ਼ਸੀਅਤ ਸੰਗ ਵਿਆਹ ਦੇ ਬੰਧਨ ਵਿਚ ਬੱਝੇਗੀ ਸ਼ਾਹੀ ਘਰਾਣੇ ਦੀ ਸ਼ਹਿਜਾਦੀ : ਕਲਪਾਸ਼ਾ ਅੰਕਿਤਾ ਸ਼ਾ

ਅੰਤਰਰਾਸ਼ਟਰੀ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਵਿਚ ਮੋਹਰੀ ਰਹਿਣ ਅਤੇ ਸਪੈਸ਼ਲ ਬੱਚਿਆਂ ਲਈ ਮਸੀਹਾ ਹੋਣ ਦਾ ਮਾਣ ਕਰ ਰਹੀ ਲਗਾਤਾਰ ਹਾਸਿਲ  

                                    ਸੁੰਦਰਤਾਂ ਮੁਕਾਬਲਿਆਂ ਦੀ ਗੱਲ ਹੋਵੇ ਜਾਂ ਫ਼ਿਰ ਸਮਾਜਿਕ  ਖੇਤਰ ਵਿਚ ਨਿਭਾਏ ਜਾਣ ਵਾਲੇ ਫ਼ਰਜ਼ਾਂ  ਦੀ, ਇੰਨ੍ਹਾਂ ਦੋਹਾਂ ਹੀ ਖਿੱਤਿਆਂ ਵਿਚ ਉੜੀਸ਼ਾ ਨਾਲ ਸਬੰਧ ਰੱਖਦੀ ਹੋਣਹਾਰ ਮਹਿਲਾ ਕਲਪਾਸ਼ਾ ਅੰਤਿਕਾ ਸ਼ਾ ਮਾਣ ਭਰਿਆ ਨਾਂਅ ਬਣਕੇ ਉਭਰੀ ਹੈ । ਜਿੰਨ੍ਹਾਂ ਨੇ , ਵਿਲੱਖਣ ਮਾਣ, ਸਨਮਾਨ ਅਤੇ ਰੁਤਬੇ ਦਾ ਹੱਕਦਾਰ , ਆਪਣੇ ਆਪ ਨੂੰ ਬਣਾ ਲਿਆ ਹੈ।  ਪੁਰਾਤਨ ਭਾਰਤੀ ਰੀਤੀ ਰਿਵਾਜਾ, ਪਰੰਪਰਾਵਾਂ ਨਾਲ ਹਮੇਸ਼ਾ ਅੋਤ ਪੋਤ ਰਹਿਣ ਵਾਲੀ ਅਤੇ ਸ਼ਾਹੀ ਪਰਿਵਾਰ ਨਾਲ ਤਾਲੁਕ ਰੱਖਦੀ , ਇਸ ਪ੍ਰਤਿਭਾਵਾਨ ਮਹਿਲਾ ਨੇ , ਆਪਣੀਆਂ ਅਸਾਧਾਰਨ ਸਮਰੱਥਾਵਾਂ ਅਤੇ ਅਨੂੰਠੀ ਖੂਬਸੂਰਤੀ ਦੇ ਚਲਦਿਆਂ ਦੇਸ਼ ਅਤੇ ਵਿਦੇਸ਼ਾਂ ਵਿਚ ਆਪਣੀਆਂ ਬਹੁਕਲਾਵਾਂ ਦਾ ਲੋਹਾ ਮੰਨਵਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ । ਜੋ ਕਿ ਅਗਲੇ ਦਿਨ੍ਹਾਂ ਵਿਚ ਕਾਰੋਬਾਰੀ ਖਿੱਤੇ ‘ਚ ਉਚਕੋਟੀ ਮੁਕਾਮ ਅਤੇ ਪਹਿਚਾਣ ਰੱਖਦੀ , ਅਜਿਹੀ ਪੰਜਾਬੀ ਸ਼ਖ਼ਸੀਅਤ ਸੰਗ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ । ਜੋ ਕਿ ਉੜੀਸਾ ਭਰ ਵਿਚ ਕਾਰੋਬਾਰੀ ਖੇਤਰ ਨੂੰ ਨਵੇਂ ਆਯਾਮ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ।  

     ਭਾਰਤੀ ਕਲਚਰ , ਰੀਤੀ ਰਿਵਾਜ਼ਾ ਅਤੇ ਕਦਰਾਂ, ਕੀਮਤਾਂ ਨੂੰ ਦੁਨੀਆਭਰ ਵਿੱਚ ਪ੍ਰਚਾਰਿਤ , ਪ੍ਰਸਾਰਿਤ ਕਰਨ ਦੀ ਤਾਂਘ ਰੱਖਦੀ , ਇਹ ਬੇਮਿਸਾਲ ਮਹਿਲਾ ਪੰਜਾਬ ਅਤੇ ਪੰਜਾਬੀਅਤ ਨਾਲ ਸ਼ੁਰੂਆਤੀ, ਹਯਾਤੀ ਪੜਾਵਾਂ ਤੋਂ ਹੀ ਮੋਹ ਰੱਖਦੀ ਰਹੀ ਹੈ । ਜਿੰਨ੍ਹਾਂ ਇਕ ਅਹਿਮ ਮੁਲਾਕਾਤ ਦੌਰਾਨ ਦੱਸਿਆ ਕਿ , ਉੜੀਸਾ ਵਿਚ ਰਹਿਣ ਦੇ ਬਾਵਜੂਦ ਉਨਾਂ ਦੇਸ਼ ਦੇ ਹਰ ਹਿੱਸੇ ਅਤੇ ਪਰੰਪਰਾਵਾਂ ਨੂੰ ਜਾਣਨ , ਸਮਝਣ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਹੈ  ,ਅਤੇ ਇਹੀ ਵਜ੍ਹਾ ਹੈ ਕਿ ਪੰਜਾਬ ਦੇ ਹਰੇ ਭਰੇ ਖੇਤਾਂ ਨਾਲ ਬੰਨਿਆਂ ਅਤੇ ਸੱਭਿਆਚਾਰ ਦੀ ਵੀ ਉਹ ਕਾਇਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਉਸ ਹਿੱਸੇ ਜਿਸ ਦੀ ਮਹਿਮਾਨ ਨਵਾਜ਼ੀ ਦੀ ਗੱਲ ਹੀ ਨਿਰਾਲੀ ਹੈ , ਦੀ ਹੀ ਜੜ੍ਹਾ ਨਾਲ ਜੁੜੇ ਇਕ ਪ੍ਰਮੁੱਖ ਕਾਰੋਬਾਰੀ ਅਤੇ ਪੰਜਾਬੀ ਪਰਿਵਾਰ ਦੀ ਨੂੰਹ ਬਣਨ ਦਾ ਮਾਣ , ਉਨਾਂ ਨੂੰ ਹਾਸਿਲ ਹੋਣ ਜਾ ਰਿਹਾ ਹੈ। ਗਲੈਮਰ ਵਰਲਡ ਅਤੇ ਸ਼ਾਹੀ ਘਰਾਣੇ ਦੀ 'ਸ਼ਹਿਜ਼ਾਦੀ ਕਲਪਾਸ਼ਾ' ,'ਮਿਸ ਬਾਲਾਸੋਰ', 'ਮਿਸ ਉੜੀਸਾ' ਤੋਂ ਲੈ ਕੇ "ਮਿਸ ਫੋਟੋਜਨਿਕ ਇੰਡੀਆਂ" ਦਾ ਤਾਜ਼ ਆਪਣੀ ਝੋਲੀ ਪਾ ਚੁੱਕੀ ਹੈ , ਜਿਸ ਤੋਂ ਇਲਾਵਾ ਦੇਸ਼, ਵਿਦੇਸ਼ ਦੇ ਅਨੇਕਾਂ ਉਚ ਪੱਧਰੀ ਮੁਕਾਬਲਿਆਂ ਵਿਚ ਵੀ ਉਨਾਂ , ਆਪਣੀ ਖੂਬਸੂਰਤੀ ਅਤੇ ਕਲਾ ਨੂੰ ਸਨਮਾਨ ਅਤੇ ਮਾਣ ਦਵਾਉਣ ਦੀ ਕਾਮਯਾਬੀ ਹਾਸਿਲ ਕੀਤੀ ਹੈ।

     ਹਾਲਾਂਕਿ, ਇਹ ਸੁਣਨਾ ਅਤੇ ਵੇਖਣਾ ਹੈਰਾਨੀ ਪੈਦਾ ਕਰਦਾ ਹੈ ਕਿ ,ਖਾਸ਼ੀ ਸ਼ੋਹਰਤ ਹਾਸਿਲ ਕਰ ਲੈਣ ਦੇ ਬਾਵਜ਼ੂਦ , ਇਸ ਉੜੀਸੀਅਨ ਮੁਟਿਆਰ ਨੇ , ਸਿਨੇਮਾ ਖੇਤਰ ਵਿਚ ਕਿਸ਼ਮਤ ਅਜ਼ਮਾਈ ਕਰਨ ਦੀ ਬਜਾਏ ਸਮਾਜਿਕ ਵਜੂਦ ਤਾਲਾਸ਼ ਰਹੇ ਅੰਗਹੀਣ, ਮੰਦਬੁੱਧੀ ਅਤੇ ਅਨਾਥ ਬੱਚਿਆਂ ਨੂੰ ਸਮਾਜਿਕ ਬਰਾਬਰੀ ਅਤੇ ਚੰਗਾ ਜੀਵਨ ਦੇਣ ਨੂੰ ਹੀ ਆਪਣੇ ਜੀਵਨ ਉਦੇਸ਼ ਸਮਝ ਲਿਆ ਹੈ। ਬਾਲੀਵੁੱਡ ‘ਚ ਸ਼ਿਖਰ  ਵੱਲ ਵਧ ਸਕਦੇ ਕਰਿਅਰ ਨੂੰ ਪਾਸੇ ਰੱਖਦੇ ਹੋਏ , ਉਕਤ ਬੱਚਿਆ ਲਈ ਆਪਣਾ ਜੀਵਨ ਸਮਰਪਿਤ ਕਰ ਦੇਣ ਵਾਲੀ , ਇਸ ਮਾਣਮੱਤੀ ਸਖ਼ਸ਼ੀਅਤ ਨੇ ਦੱਸਿਆ ਕਿ , ਪੜ੍ਹਾਈ, ਸਿਹਤ ਜਿਹੀਆਂ ਮੁੱਢਲੀਆਂ ਸਮਾਜਿਕ ਸਹੂਲਤਾ ਤੋਂ ਵੀ ਕੋਰੇ ਜੀਵਨ ਹਾਲਾਤਾਂ ਦਾ ਸਾਹਮਣਾ ਕਰ ਰਹੇ , ਸਪੈਸਲ ਬੱਚਿਆ ਦਾ ਜੀਵਨ ਚੰਗੇਰ੍ਹਾ ਬਣਾਉਣ ਵਿਚ , ਉਹ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੀ ਹੈ ਅਤੇ ਇਸ ਲਈ ਅਜਿਹੇ ਹੀ ਯਤਨਾਂ ਨੂੰ ਬੇਹਤਰੀਣ ਰੂਪ ਵਿਚ ਸੰਪੂਰਨ ਕਰਵਾਉਣਾ ਹੀ ,ਉਨਾਂ ਦਾ ਮੁੱਖ ਜੀਵਨ ਉਦੇਸ਼ ਹੈ, ਜਿਸ ਲਈ ਉਨਾਂ 'ਅੰਕਿਤਾ ਸ਼ਾ ਫਾਊਡੇਸ਼ਨ' ਦੀ ਵੀ ਸਥਾਪਨਾ ਕੀਤੀ ਹੈ। ਜਿਸ ਦੀ ਰਹਿਨੁਮਾਈ ਹੇਠ , ਉਨਾਂ ਵੱਲੋਂ ਕੀਤੇ ਜਾ ਰਹੇ ਸਲਾਘਾਂਪੂਰਨ ਯਤਨਾਂ ਦੇ ਚਲਦਿਆਂ ਹੀ ਮਾਰਚ 2017 ਵਿਚ 'ਆਸਟਰੇਲੀਆਂ ਆਰਟ ਗੈਲਰੀਲ' ਵਿਚ , ਉਨਾਂ ਦਾ ਚਿੱਤਰ ਵੀ ਵਿਸ਼ੇਸ਼ ਤੌਰ ਤੇ ਸੰਸੋਭਿਤ ਕੀਤਾ ਗਿਆ ਹੈ। ਜੋ ਕਿ ਕੇਵਲ , ਉਨਾਂ ਲਈ ਹੀ ਬਲਕਿ ਉਨਾਂ ਵਰਗੀ ਹੀ ਸੋਚ ਰੱਖਦੀਆਂ ਸਾਰੀਆਂ ਭਾਰਤੀ ਮਹਿਲਾਵਾਂ ਲਈ ਫ਼ਖਰ ਦੀ ਗੱਲ ਹੈ। ਉਨਾਂ ਦੱਸਿਆ ਕਿ ਅਨਾਥ ਅਤੇ ਬੇਸਹਾਰਾ ਬੱਚਿਆ ਨਾਲ ਉਹ ਭਾਵਨਾਤਮਕ ਰੂਪ ਵਿਚ ਜੁੜੇ ਹੋਏ ਹਨ, ਕਿਉਂਕਿ ਉਨ੍ਹਾਂ ਹਮੇਸ਼ਾ ਮਹਿਸੂਸ਼ ਕੀਤਾ ਹੈ ਕਿ , ਝੁੱਗੀ, ਝੋਪੜੀਆਂ ਵਿਚ ਰਹਿਣ ਵਾਲੇ ਅਤੇ ਅਨਾਥ ਬੱਚਿਆ ਨੂੰ , ਅਜੇ ਵੀ ਉਨਾਂ ਸਾਰੀਆਂ ਸਮਾਜਿਕ ਸਹੂਲਤਾਂ ਤੋਂ ਮਹਿਰੂਮ ਰਹਿਣਾ ਪੈ ਰਿਹਾ ਹੈ । ਜੋ ਕਿ ਸਾਰੇ ਆਮ ਅਤੇ ਮੱਧ ਵਰਗੀ ਬੱਚਿਆਂ ਨੂੰ ਵੀ ਨਸ਼ੀਬ ਹੋ ਜਾਂਦੀਆਂ ਹਨ।

 ਦੁਨੀਆਂ ਭਰ ਵਿਚ ਸਮਾਜਿਕ ਖੇਤਰ ਮਸੀਹਾ ਬਣ ਉਭਰੀ । ਇਸ ਪ੍ਰਤਿਭਾਵਾਨ ਮੁਟਿਆਰ ਅਨੁਸਾਰ ਸਮਾਜਿਕ ਫਰਜ਼ਾ ਨੂੰ ਸਫਲਤਾਪੂਰਵਕ ਨਿਭਾਉਣ ਦੇ ਲਈ ਉਨਾਂ ਨੂੰ ਸਵੈਇਛੁੱਕ ਸੰਗਠਨ 'ਅਨੀਤਾ ਸ਼ਾਹ ਫਾਊਡੇਸ਼ਨ' ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ । ਜਿਸ ਨਾਲ ਉਨਾਂ ਨੂੰ ਆਪਣੇ ਸਮਾਜਿਕ ਖੇਤਰ ਫਰਜ਼ਾ ਨੂੰ ਸੰਪੂਰਨ ਕਰਵਾਉਣ ਵਿਚ ਕਾਫ਼ੀ ਮੱਦਦ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ , ਆਪਣੇ ਹੁਣ ਤੱਕ ਦੇ ਜੀਵਨ ਪੜਾਵਾਂ ਦੌਰਾਨ , ਉਨਾਂ ਦਾ ਇਕ ਮਾਤਰ ਉਦੇਸ਼ ਤਨਦੇਹੀ ਨਾਲ ਸਮਾਜਿਕ ਸਰੋਕਾਰਾਂ ਨੂੰ ਅੰਜ਼ਾਮ ਦੇਣਾ ਰਿਹਾ  ਹੈ । ਜਿਸ ਦੇ ਮੱਦੇਨਜ਼ਰ , ਉਹ ਸਪੈਸ਼ਲ ਬੱਚਿਆ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ , ਉਨਾਂ ਦੀਆਂ ਮੁੱਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਅਤੇ ਉਨਾਂ ਦਾ ਮਨੋਬਲ ਵਧਾਉਣ ਵਿਚ ਬਤੀਤ ਕਰਦੀ ਆ ਰਹੀ ਹੈ । ਜਿੰਨ੍ਹਾਂ ਨਾਲ  ਖੇਡਣਾ, ਉਨਾਂ ਦੀ ਪੜ੍ਹਾਈ ਅਤੇ ਉਚ ਸਿੱਖਿਆ ਮੁਹੱਈਆਂ ਕਰਵਾਉਣਾਂ , ਉਨਾਂ ਦੀਆਂ ਮੁੱਖ ਪਹਿਲਕਦਮੀਆਂ ਵਿਚ ਸ਼ਾਮਿਲ ਹੋ ਚੁੱਕਾ ਹੈ।

       'ਗਲੈਮਰ ਵਰਲਡ' ਅਤੇ ਸਮਾਜਿਕ ਖੇਤਰ ਦੀਆਂ ਰੰਗੀਨੀਆਂ ਅਤੇ ਉਦਾਸੀਆਂ ਨੂੰ ਨਵੀਂ ਸਵੇਰ ਵਾਲੇ ਰੰਗਾ ਨਾਲ ਸਰੋਬਾਰ ਕਰਨ ਵਾਲੀ , ਇਹ ਸ਼ਹਿਜ਼ਾਦੀ ਆਪਣੀ ਨਿੱਜੀ ਜਿੰਦਗੀ ਨੂੰ ਵੀ ਹੁਣ ਨਵੀਆਂ ਪਰੰਪਰਾਵਾਂ ਅਤੇ ਨਵੇਂ ਆਯਾਮ ਨਾਲ ਲੈਸ ਕਰਨਾ ਚਾਹੁੰਦੀ ਹੈ । ਜਿੰਨ੍ਹਾਂ ਅਨੁਸਾਰ ਸ਼ਾਹੀ ਘਰਾਣੇ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ , ਉਹ ਆਪਣੀਆਂ ਅਸਲ ਜੜ੍ਹਾਂ ਅਤੇ ਸੰਸਕਾਰਾਂ ਨਾਲ ਹਮੇਸ਼ਾ ਜੁੜੀ ਰਹੀ ਹੈ। ਜਿਸ ਦੇ ਮੱਦੇਨਜ਼ਰ ਹੀ , ਉਨਾਂ ਦੇ ਅਗਲੇ ਦਿਨ੍ਹੀ ਹੋਣ ਵਾਲੇ ਵਿਆਹ ਵਿਚ ਭਾਰਤੀ ਰੰਗਾਂ, ਪਰੰਪਰਾਵਾਂ ਅਤੇ ਸੱਭਿਆਚਾਰ ਦਾ ਅਨੂਠਾ ਸੁਮੇਲ ਵੇਖਣ ਨੂੰ ਮਿਲੇਗਾ। ਉਨਾਂ ਨੇ ਦੱਸਿਆ ਕਿ , ਵਿਆਹ ਦੇ ਬਾਅਦ ਵੀ ਉਨਾਂ ਵੱਲ ਸਮਾਜਿਕ ਜਿੰਮੇਵਾਰੀਆਂ ਨਿਭਾਏ ਜਾਣ ਦਾ ਸਿਲਸਿਲਾ ਪਹਿਲਾ ਵਾਂਗ ਜਾਰੀ ਰਹੇਗਾ । ਜਿਸ ਵਿਚ ਉਨਾਂ ਦੇ ਪਤੀ ਵੀ ਉਨਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ, ਜਿਸ ਨਾਲ ਉਨਾਂ ਨੂੰ ਆਪਣੇ ਇਹਨਾਂ ਫਰਜ਼ਾਂ ਨੂੰ , ਹੋਰ ਤਨਦੇਹੀ ਨਾਲ ਨਿਭਾਉਣ ਅਤੇ ਹੋਰ ਵਿਸਥਾਰਿਤ ਰੂਪ ਦੇਣ ਵਿਚ ਵੀ ਮੱਦਦ ਮਿਲੇਗੀ।                                                                                            

ਸ਼ਿਵਨਾਥ ਦਰਦੀ
ਸੰਪਰਕ :- 9855155392

ਸਾਖੀ ਭਾਈ ਭਿਖਾਰੀ ਜੀ ✍️ ਹਰਨਰਾਇਣ ਸਿੰਘ ਮੱਲੇਆਣਾ

ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਵਾਰ ਕਿਸੇ ਸਿੱਖ ਨੇ ਕਹਿ ਦਿੱਤਾ ਕਿ ਗੁਰੂ ਜੀ ਕੋਈ ਇਸ ਤਰਾਂ ਦਾ ਬੰਦਾ ਹੈ ਜਿਸ ਨੂੰ ਸੁਖ ਵੀ ਕਬੂਲ ਹੋਵੇ ਦੁੱਖ ਵੀ ਕਬੂਲ ਹੋਵੇ, ਇੱਜਤ ਵੀ ਕਬੂਲ ਹੋਵੇ ਬੇਜ਼ਤੀ ਵੀ ਕਬੂਲ ਹੋਵੇ, ਖੁਸ਼ੀਆਂ ਵੀ ਕਬੂਲ ਹੋਣ ਗ਼ਮੀਆਂ ਵੀ ਕਬੂਲ ਹੋਣ। ਜੋ ਹਰ ਅਵਸਥਾ ਵਿੱਚ ਇੱਕੋ ਜਿਹਾ ਹੀ ਰਹੇ। ਓਹ ਸਿੱਖ ਕਹਿਣ ਲੱਗਾ ਮਹਾਰਾਜ ਗੱਲਾਂ ਤਾਂ ਜਰੂਰ ਸੁਣੀਆਂ ਨੇ ਪਰ ਇਹੋ ਜਿਹਾ ਹੋਣਾ ਬਹੁਤ ਕਠਿਨ ਹੈ। ਮੈਨੂੰ ਨਹੀਂ ਲਗਦਾ ਕਿ ਕੋਈ ਇਹੋ ਜਿਹਾ ਹੋਵੇਗਾ। ਗੁਰੂ ਜੀ ਕਹਿਣ ਲੱਗੇ ਅਸੀਂ ਤੁਹਾਨੂੰ ਆਪਣੇ ਇੱਕ ਸਿੱਖ ਪਾਸ ਭੇਜਦੇ ਹਾਂ। ਉਸ ਸਿੱਖ ਦਾ ਨਾਮ ਭਾਈ ਭਿਖਾਰੀ ਹੈ। ਓਹ ਐਸੀ ਹੀ ਅਵਸਥਾ ਦੇ ਮਾਲਿਕ ਹਨ। ਤੁਸੀਂ ਉਹਨਾ ਕੋਲ ਜਾਓ ਅਤੇ ਇੱਕ ਰਾਤ ਉਹਨਾ ਕੋਲ ਰਹਿ ਕੇ ਆਓ।
ਸਿੱਖ ਭਾਈ ਭਿਖਾਰੀ ਜੀ ਦੇ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਭਾਈ ਭਿਖਾਰੀ ਦੁਕਾਨ ਤੇ ਹਨ। ਸਿੱਖ ਸਿੱਧਾ ਭਾਈ ਸਾਬ ਦੀ ਦੁਕਾਨ ਤੇ ਚਲਾ ਗਿਆ। ਭਾਈ ਭਿਖਾਰੀ ਜੀ ਘਿਓ ਵੇਚਿਆ ਕਰਦੇ ਸਨ। ਜਦੋਂ ਸਿੱਖ ਉਹਨਾ ਦੀ ਦੁਕਾਨ ਤੇ ਪਹੁੰਚਿਆ ਤਾਂ ਭਾਈ ਸਾਬ ਇੱਕ ਗ੍ਰਾਹਕ ਨਾਲ ਬਹਿਸ ਕਰ ਰਹੇ ਸਨ। ਗ੍ਰਾਹਕ ਘਿਓ ਦਾ ਇੱਕ ਪੈਸਾ ਘੱਟ ਦੇ ਕੇ ਕਹਿ ਰਿਹਾ ਸੀ ਕਿ ਮੈ ਇੱਕ ਪੈਸਾ ਬਾਅਦ ਵਿਚ ਦੇ ਦਵਾਂਗਾ ਪਰ ਭਾਈ ਸਾਬ ਕਹਿ ਰਹੇ ਸਨ ਕਿ ਅਸੀਂ ਉਧਾਰ ਨਹੀਂ ਦੇਂਦੇ। ਉਸ ਗ੍ਰਾਹਕ ਨੇ ਬੜਾ ਕਿਹਾ ਕਿ ਮੈਂ ਤੁਹਾਨੂੰ ਛੇਤੀ ਹੀ ਪੈਸਾ ਦੇ ਦੇਵਾਂਗਾ ਮੈਨੂੰ ਘਿਓ ਦੀ ਜਰੂਰਤ ਹੈ ਪਰ ਭਾਈ ਸਾਬ ਨੇ ਘਿਓ ਉਧਾਰ ਨਾ ਦਿੱਤਾ। ਇਹ ਵੇਖ ਕੇ ਸਿੱਖ ਥੋੜਾ ਨਿਰਾਸ਼ ਹੋ ਗਿਆ ਤੇ ਸੋਚਣ ਲੱਗਾ ਕਿ ਭਾਈ ਭਿਖਾਰੀ ਤਾਂ ਲਾਲਚੀ ਲਗਦੇ ਹਨ। ਥੋੜਾ ਮਨ ਵਿੱਚ ਨਿਰਾਸ਼ ਹੋਇਆ ਪਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਰਾਤ ਕੱਟ ਕੇ ਆਉਣੀ ਹੈ ਇਸ ਲਈ ਉਸ ਨੇ ਭਾਈ ਸਾਬ ਨੂੰ ਦਸਿਆ ਕਿ ਮੈਨੂੰ ਗੁਰੂ ਸਾਹਿਬ ਨੇ ਭੇਜਿਆ ਹੈ। ਭਾਈ ਭਿਖਾਰੀ ਜੀ ਬੜੇ ਖੁਸ਼ ਹੋਏ ਅਤੇ ਸਿੱਖ ਨੂੰ ਆਪਣੇ ਘਰ ਲੈ ਗਏ।
ਭਾਈ ਸਾਬ ਦੇ ਘਰ ਬਹੁਤ ਰੌਣਕ ਸੀ। ਮਿਠਾਈਆਂ ਤਿਆਰ ਹੋ ਰਹੀਆਂ ਸਨ। ਕੱਪੜੇ ਤਿਆਰ ਹੋ ਰਹੇ ਸਨ। ਸਿੱਖ ਦੇ ਪੁੱਛਣ ਤੇ ਪਤਾ ਲੱਗਾ ਕਿ ਭਾਈ ਸਾਬ ਦੇ ਪੁੱਤਰ ਦਾ ਵਿਆਹ ਸੀ। ਭਾਈ ਸਾਬ ਨੇ ਸਿੱਖ ਦਾ ਬੜਾ ਸਤਿਕਾਰ ਕੀਤਾ ਤੇ ਰਾਤ ਨੂੰ ਜਦ ਪ੍ਰਸ਼ਾਦਾ ਛਕਣ ਲੱਗੇ ਤਾਂ ਸਿੱਖ ਨੇ ਭਾਈ ਸਾਬ ਨੂੰ ਪਰਖਣ ਲਈ ਕਿਹਾ ਕਿ ਅਸੀਂ ਤਾਂ ਹੱਥ ਘਿਓ ਨਾਲ ਧੋਂਦੇ ਹਾਂ। ਭਾਈ ਸਾਬ ਨੇ ਘਿਓ ਦਾ ਪੀਪਾ ਲਿਆ ਕੇ ਹੱਥ ਧੁਆ ਦਿੱਤੇ। ਸਿੱਖ ਨੇ ਹੈਰਾਨ ਹੋ ਕੇ ਪੁੱਛਿਆ ਕਿ ਦੁਕਾਨ ਤੇ ਤਾਂ ਤੁਸੀਂ ਇੱਕ ਪੈਸੇ ਪਿੱਛੇ ਗ੍ਰਾਹਕ ਨਾਲ ਲੜ ਰਹੇ ਸੀ ਅਤੇ ਹੁਣ ਤੁਸੀਂ ਕਿੰਨੇ ਸਾਰੇ ਘਿਓ ਨਾਲ ਮੇਰੇ ਹੱਥ ਧੁਆ ਦਿੱਤੇ। ਭਾਈ ਸਾਬ ਕਹਿਣ ਲੱਗੇ ਕਿ ਉਹ ਮੇਰੀ ਕਿਰਤ ਸੀ, ਇਹ ਮੇਰੀ ਸੇਵਾ ਹੈ। ਕਿਰਤ ਵਿੱਚ ਮੇਰਾ ਨਿਯਮ ਹੈ ਕਿ ਮੈਂ ਇੱਕ ਪੈਸੇ ਦਾ ਵੀ ਉਧਾਰ ਨਹੀਂ ਕਰਦਾ। ਮੈਂ ਆਪਣੀ ਕਿਰਤ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ ਅਤੇ ਸੇਵਾ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ। ਇਹ ਸੁਣ ਕੇ ਸਿੱਖ ਦੇ ਮਨ ਵਿਚੋਂ ਭਾਈ ਸਾਬ ਪ੍ਰਤੀ ਗੁੱਸਾ ਖਤਮ ਹੋ ਗਿਆ।
ਰਾਤ ਨੂੰ ਭਾਈ ਸਾਬ ਨੇ ਸਿੱਖ ਨੂੰ ਸੌਣ ਲਈ ਕਮਰਾ ਦਿੱਤਾ ਤਾਂ ਸਿੱਖ ਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਕਮਰੇ ਵਿੱਚ ਇੱਕ ਪਾਸੇ ਓਹ ਫੱਟਾ ਪਿਆ ਸੀ ਜਿਸ ਉੱਤੇ ਮੁਰਦਿਆਂ ਨੂੰ ਲੈ ਕੇ ਜਾਂਦੇ ਨੇ। ਫੱਟੇ ਉੱਤੇ ਨਵਾਂ ਕੱਪੜਾ ਵਿਛਾ ਕੇ ਪੂਰੀ ਤਰਾਂ ਤਿਆਰ ਕੀਤਾ ਹੋਇਆ ਸੀ। ਸਿੱਖ ਨੂੰ ਇਹ ਸੋਚ ਕੇ ਨੀਂਦ ਨਹੀਂ ਸੀ ਆ ਰਹੀ ਕਿ ਇੱਕ ਪਾਸੇ ਘਰ ਵਿੱਚੋਂ ਬਰਾਤ ਜਾਣੀ ਹੈ ਅਤੇ ਦੂਜੇ ਪਾਸੇ ਘਰ ਵਿੱਚ ਮੁਰਦੇ ਨੂੰ ਲੈ ਕੇ ਜਾਣ ਵਾਲਾ ਫੱਟਾ ਸਜਾਇਆ ਹੋਇਆ ਪਿਆ ਹੈ। ਜਦ ਨੀਂਦ ਨਾ ਆਈ ਤਾਂ ਉਸ ਨੇ ਅੱਧੀ ਰਾਤ ਭਾਈ ਸਾਬ ਨੂੰ ਬੁਲਾਇਆ ਅਤੇ ਇਸ ਦਾ ਕਾਰਨ ਪੁੱਛਿਆ। ਭਾਈ ਭਿਖਾਰੀ ਜੀ ਕਹਿਣ ਲਗੇ ਕਿ ਸੁਖ ਦੁਖ ਦੋਵੇਂ ਜੁੜੇ ਹੋਏ ਹਨ। ਜਦੋਂ ਘਰ ਵਿੱਚ ਡੋਲੀ ਆਉਣੀ ਹੈ ਤਾਂ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ। ਉਸ ਵਕਤ ਫੱਟਾ ਤਿਆਰ ਕਰਨ ਦੀ ਭਾਜੜ ਪਵੇਗੀ ਇਸ ਲਈ ਮੈਂ ਪਹਿਲਾਂ ਹੀ ਫੱਟਾ ਤਿਆਰ ਕਰ ਲਿਆ ਹੈ। ਇਹ ਸੁਣ ਕੇ ਸਿੱਖ ਭਾਈ ਭਿਖਾਰੀ ਜੀ ਨੇ ਚਰਨਾਂ 'ਤੇ ਡਿੱਗ ਪਿਆ ਅਤੇ ਕਹਿਣ ਲੱਗਾ ਕਿ ਭਾਈ ਸਾਬ ਤੁਸੀ ਧੰਨ ਹੋ ਜੋ ਹਰ ਤਰਾਂ ਦੀ ਅਵਸਥਾ ਵਿੱਚ ਇੱਕ ਹੀ ਹੋ। ਇਸ ਦੇ ਨਾਲ ਸਿੱਖ ਕਹਿਣ ਲੱਗਾ ਕਿ ਭਾਈ ਸਾਬ ਮੇਰੇ ਮਨ ਵਿੱਚ ਇੱਕ ਸ਼ੰਕਾ ਵੀ ਆ ਗਿਆ ਹੈ ਕਿਰਪਾ ਕਰਕੇ ਓਵੀ ਦੂਰ ਕਰ ਦਵੋ ਕਿ ਜੇ ਤੁਹਾਡੇ ਪੁੱਤਰ ਨੇ ਚੜ੍ਹਾਈ ਹੀ ਕਰ ਜਾਣਾ ਹੈ ਤਾਂ ਫਿਰ ਇਸ ਦਾ ਵਿਆਹ ਕਰਨ ਦੀ ਕੀ ਲੋੜ ਹੈ। ਕਿਸੇ ਧੀ ਨੂੰ ਬੇਵਾ ਕਰਨ ਦੀ ਕੀ ਜਰੂਰਤ ਹੈ। ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦ੍ਰਿਸ਼ਟੀ ਨਾਲ ਅਕਾਲ ਪੁਰਖ ਨੇ ਮੈਨੂੰ ਇਹੀ ਸਮਝ ਪਾਈ ਹੈ ਕਿ ਇਸ ਧੀ ਨੇ ਬੇਵਾ ਦਾ ਜੀਵਨ ਹੀ ਗੁਜਰਨਾ ਹੈ ਇਸ ਲਈ ਅਕਾਲ ਪੁਰਖ ਦੀ ਮਰਜੀ ਦੇ ਵਿਰੁੱਧ ਜਾਣਾ ਮੇਰੇ ਵੱਸ ਦਾ ਹੀ ਨਹੀਂ ਹੈ। ਜੋ ਉਸ ਪਰਮਾਤਮਾ ਨੇ ਕਰਨਾ ਹੈ ਓਹ ਹੋਣਾ ਹੀ ਹੈ। ਮੈਨੂੰ ਅਕਾਲ ਪੁਰਖ ਨੇ ਗਿਆਨ ਦਿੱਤਾ ਹੈ ਕਿ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ ਅਤੇ ਲੜਕੀ ਨੇ ਬੇਵਾ ਦੀ ਜਿੰਦਗੀ ਗੁਜਰਨਿਹੈ ਪਰ ਇਸ ਨੂੰ ਬਦਲਣਾ ਮੇਰੇ ਵੱਸ ਨਹੀਂ ਹੈ।
ਇਸ ਤਰਾਂ ਉਸ ਸਿੱਖ ਦਾ ਸ਼ੰਕਾ ਦੂਰ ਹੋਇਆ ਕਿ ਸੱਚਮੁੱਚ ਹੀ ਅਜਿਹੇ ਗੁਰੂ ਦੇ ਪਿਆਰੇ ਹੁੰਦੇ ਹਨ ਜੋ ਹਰ ਸਥਿਤੀ ਵਿੱਚ ਇੱਕ ਅਵਸਥਾ ਵਿੱਚ ਰਹਿੰਦੇ ਹਨ

ਸ: ਹਰਨਰਾਇਣ ਸਿੰਘ ਮੱਲੇਆਣਾ

ਦਸਤਾਰ ✍️ ਹਰਨਰਾਇਣ ਸਿੰਘ ਮੱਲੇਆਣਾ

ਸਮੁੱਚੀ ਦੁਨੀਆਂ ਵਿੱਚ ਸਿੱਖ ਆਪਣੀ ਦਸਤਾਰ ਤੋਂ ਪਛਾਣਿਆ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਨੂੰ ਸਰੀਰ ਦਾ ਹੀ ਅੰਗ ਮੰਨਿਆ ਜਾਂਦਾ ਹੈ। ਦਸਤਾਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ। ਦਸਤਾਰ ਨੂੰ ਜਿੱਥੇ ਸਰਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਰੂਹਾਨੀਅਤ ਦੀ ਵੀ ਪ੍ਰਤੀਕ ਹੈ। ਸਿੱਖ ਧਰਮ ਦੇ ਨਿਯਮਾਂ ਮੁਤਾਬਿਕ ਸਿੱਖ ਦੀ ‘ਸਾਬਤ ਸੂਰਤ’ ਸਿਰ ਉੱਪਰ ਦਸਤਾਰ ਨਾਲ ਹੀ ਪੂਰੀ ਹੰਦੀ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ: ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ਵਸਤਰ।’ ਦਸਤਾਰ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਕਈ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਵੇਂ ਅੰਗਰੇਜ਼ੀ ਭਾਸ਼ਾ ਵਿੱਚ ‘ਟਰਬਨ’, ਫਰੈਂਚ ਵਿੱਚ ‘ਟਲਬੈਂਡ’, ਤੁਰਕੀ ਵਿੱਚ ‘ਸਾਰੀਕ’, ਲਾਤੀਨੀ ਭਾਸ਼ਾ ਵਿੱਚ ‘ਮਾਈਟਰ’, ਫਰਾਂਸੀਸੀ ਵਿੱਚ ‘ਟਬੰਦ’, ਰੁਮਾਨੀ ਵਿੱਚ ‘ਤੁਲੀਪਾਨ’ , ਇਰਾਨੀ ਵਿੱਚ ‘ਸੁਰਬੰਦ’, ਜਰਮਨੀ, ਸਪੇਨ, ਪੁਰਤਗੇਜ਼ੀ ਤੇ ਇਤਾਲਵੀ ਵਿੱਚ ‘ਟਰਬਾਂਦੇ’ ਤੇ ਸੰਸਕ੍ਰਿਤ ਵਿੱਚ ‘ਉਸ਼ਣੀਸ਼’ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਹੈ, ਜਿਸ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਾਜਣਾ ਪਿੱਛੋਂ ਹਰੇਕ ਸਿੱਖ ਲਈ ਸਜਾਉਣਾ ਲਾਜ਼ਮੀ ਬਣਾ ਦਿੱਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸਮੇਂ ਜਦੋਂ ਅਖਾੜੇ ਵਿੱਚ ਕੋਈ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸੀ ਤਾਂ ਉਸ ਜੇਤੂ ਪਹਿਲਵਾਨ ਨੂੰ ‘ਦੁਮਾਲੇ’ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਮੁਗ਼ਲ ਹਕੂਮਤ ਵੱਲੋਂ ਜਦੋਂ ਸ਼ਾਹੀ ਫਰਮਾਨ ਜਾਰੀ ਕਰ ਕੇ ਦਸਤਾਰ ਸਜਾਉਣ ’ਤੇ ਪਾਬੰਦੀ ਲਗਾ ਕੇ ਇੱਕ ਵਿਸ਼ੇਸ਼ ਵਰਗ ਵਾਸਤੇ ਇਸ ਹੱਕ ਨੂੰ ਰਾਖਵਾਂ ਕੀਤਾ ਗਿਆ ਤਾਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਹੁਕਮ ਦੀ ਪ੍ਰਵਾਹ ਨਾ ਕਰਦਿਆਂ ਸਿੱਖਾਂ ਨੂੰ ਸੁੰਦਰ ਦਸਤਾਰਾਂ ਸਜਾਉਣ ਦਾ ਹੁਕਮ ਦਿੱਤਾ। ਗੁਰੂ ਜੀ ਖ਼ੁਦ ਵੀ ਸੁੰਦਰ ਦਸਤਾਰ ਸਜਾਉਂਦੇ ਸਨ, ਜਿਸ ਦੀ ਗਵਾਹੀ ਢਾਡੀ ਨੱਥਾ ਮੱਲ ਤੇ ਅਬਦੁੱਲਾ ਦੀ ਵਾਰ ਵਿੱਚੋਂ ਮਿਲਦੀ ਹੈ। ਇਸ ਵਿੱਚ ਗੁਰੂ ਜੀ ਦੀ ਦਸਤਾਰ ਸਬੰਧੀ ਵਡਿਆਈ ਕੀਤੀ ਗਈ ਹੈ: ਦੋ ਤਲਵਾਰਾਂ ਬੱਧੀਆਂ, ਇਕ ਮੀਰ ਦੀ ਇਕ ਪੀਰ ਦੀ। ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ੍ਹ ,ਦਰਵਾਜ਼ਾ ਬਲਖ ਬਖੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। 1699 ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਖ਼ਾਲਸਾ ਪੰਥ ਸਾਜਿਆ ਤਾਂ ਗੁਰੂ ਜੀ ਨੇ ਖ਼ਾਲਸੇ ਨੂੰ ਕੇਸਾਂ ਦੀ ਸੰਭਾਲ ਲਈ ਸਿਰ ’ਤੇ ਦਸਤਾਰ ਸਜਾਉਣਾ ਵੀ ਦ੍ਰਿੜ੍ਹ ਕਰਵਾਇਆ। ‘ਰਹਿਤਨਾਮਿਆਂ’ ਵਿੱਚ ਵੀ ਇਸ ਬਾਰੇ ਜ਼ਿਕਰ ਮਿਲਦਾ ਹੈ। ਸਿੱਖ ਨੂੰ ਆਪਣੀ ਦਸਤਾਰ ਨੂੰ ਟੋਪੀ ਵਾਂਗ ਉਤਾਰਨ ਤੇ ਮੁੜ ਉਸ ਉਤਾਰੀ ਹੋਈ ਦਸਤਾਰ ਨੂੰ ਸਿਰ ਉਤੇ ਰੱਖਣ ਤੋਂ ਵੀ ਵਰਜਿਆ ਗਿਆ ਹੈ। ਇਸ ਤੋਂ ਇਲਾਵਾ ਕੇਸਾਂ ਨੂੰ ਦੋ ਵਾਰ ਕੰਘਾ ਕਰ ਕੇ ਦਸਤਾਰ ਨੂੰ ਪੂਣੀ ਕਰ ਕੇ ਬੰਨ੍ਹਣ ਦੀ ਵੀ ਤਾਕੀਦ ‘ਰਹਿਤਨਾਮਿਆਂ’ ਵਿੱਚ ਮਿਲਦੀ ਹੈ। ਜੇ ਦਸਤਾਰ ਦੇ ਇਤਿਹਾਸਕ ਪਿਛੋਕੜ ਵੱਲ ਤੇ ਸੰਸਾਰ ਦੀਆਂ ਦੂਜੀਆਂ ਕੌਮਾਂ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਕੁਝ ਸ੍ਰੋਤਾਂ ਤੋਂ ਪਤਾ ਲੱਗਦਾ ਹੈ ਕਿ ਦਸਤਾਰ ਨੂੰ ਪਹਿਲਾਂ ਪੱਗ ਜਾਂ ਪਗੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ ਵਰਤਮਾਨ ਸਮੇਂ ਵੀ ਪ੍ਰਚੱਲਿਤ ਹੈ। ਦਸਤਾਰ ਜਾਂ ਪੱਗ ਕਈ ਧਰਮਾਂ, ਕੌਮਾਂ, ਦੇਸ਼ਾਂ ਦੇ ਸੱਭਿਆਚਾਰਕ ਰੀਤੀ-ਰਿਵਾਜਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਦਿ ਕਾਲ ਤੋਂ ਹੀ ਬੰਨ੍ਹੀ ਜਾਂਦੀ ਰਹੀ ਹੈ। ਦਸਤਾਰ ਜਾਂ ਪੱਗ ਮੁੱਢ ਕਦੀਮ ਤੋਂ ਹੀ ਸਮੁੱਚੇ ਏਸ਼ੀਆ ਤੇ ਦੁਨੀਆਂ ਦੇ ਪੂਰਬਾਰਧ ਹਿੱਸੇ ਵਿਚ ਇੱਜ਼ਤ ਦੀ ਨਿਸ਼ਾਨੀ ਤੇ ਸਿਰ ’ਤੇ ਧਾਰਨ ਕਰਨ ਦੀ ਮੁੱਖ ਪੁਸ਼ਾਕ ਮੰਨੀ ਗਈ ਹੈ। ਦਸਤਾਰ ਦੀ ਲੰਬਾਈ ਤੇ ਬੰਨ੍ਹਣ ਦੇ ਰੰਗ ਅਤੇ ਢੰਗ ਤੋਂ ਬੰਨ੍ਹਣ ਵਾਲੇ ਦੇ ਰੁਤਬੇ ਦਾ ਅਹਿਸਾਸ ਤੇ ਪ੍ਰਗਟਾਵਾ ਹੁੰਦਾ ਹੈ। ਪੱਗ ਸਬੰਧੀ ਇਹ ਵੀ ਧਾਰਨਾ ਹੈ ਕਿ ਇਹ ਪਹਿਲਾਂ ਮਸ਼ਰਿਕ ਵਿੱਚੋਂ ਸ਼ੁਰੂ ਹੋਈ ਹੈ। ਮੁਸਲਮਾਨਾਂ ਦੇ ਨਬੀ ਹਜ਼ਰਤ ਮੁਹੰਮਦ ਸਾਹਿਬ ਵੀ ਪੱਗ ਬੰਨ੍ਹਦੇ ਸਨ। ਵੱਖ-ਵੱਖ ਸੱਭਿਆਚਾਰਾਂ ਤੇ ਸਮਾਜਾਂ ਵਿੱਚ ਪੱਗ ਜਾਂ ਦਸਤਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ, ਜੋ ਖ਼ੁਸ਼ੀ-ਗਮੀ ਆਦਿ ਦੇ ਮਨੁੱਖੀ ਸੰਸਕਾਰਾਂ ਤੇ ਵਿਹਾਰਾਂ ਨਾਲ ਵੀ ਜੁੜੀ ਹੋਈ ਹੈ। ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ ਬੰਨ੍ਹੀ ਜਾਂਦੀ ਹੈ। ਨਿਹੰਗ ਸਿੰਘਾਂ ਦੀ ਦਸਤਾਰ ਜਿਸ ਨੂੰ ‘ਦੁਮਾਲਾ’ ਕਿਹਾ ਜਾਂਦਾ ਹੈ, ਕਈ ਗਜ਼ ਲੰਬੀ ਹੁੰਦੀ ਹੈ। ਇਸ ਤੋਂ ਇਲਾਵਾ ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਪਿਸ਼ੌਰੀ, ਤੁਰਲੇ ਵਾਲੀ, ਅਫ਼ਗਾਨੀ, ਪ੍ਰੈਜ਼ੀਡੈਂਟ ਗਾਰਡ ਆਦਿ ਦਸਤਾਰਾਂ ਦੇ ਰੂਪ ਪ੍ਰਚੱਲਿਤ ਹਨ। ਸਿੱਖ ਧਰਮ ਵਿਚ ਦਸਤਾਰ, ਸਿੱਖ ਦੇ ਆਚਰਨ ਨੂੰ ਉਚੇਰਾ ਬਣਾਉਂਦੀ ਹੈ। ਸਿੱਖ ਦੀ ਦਸਤਾਰ ਦਿਖਾਵੇ ਦੀ ਨਹੀਂ ਸਗੋਂ ਉਸ ਦੀ ਰਹਿਣੀ-ਬਹਿਣੀ ਤੇ ਉੱਚੇ-ਸੁੱਚੇ ਆਚਰਨ ਦਾ ਪ੍ਰਤੀਕ ਹੈ। ਸਿੱਖ ਹਮੇਸ਼ਾਂ ਆਪਣੀ ਪੱਗ ਦੀ ਲਾਜ ਪਾਲਦਾ ਹੈ। ਉਹ ਸੰਸਾਰ ਵਿੱਚ ਵਿਚਰਦਿਆਂ ਅਜਿਹਾ ਕੋਈ ਕੰਮ ਨਹੀਂ ਕਰਦਾ, ਜਿਸ ਨਾਲ ਉਸ ਦੀ ਦਸਤਾਰ ਨੂੰ ਕੋਈ ਦਾਗ਼ ਜਾਂ ਪ੍ਰਸ਼ਨ-ਚਿੰਨ੍ਹ ਲੱਗੇ। ਸਿੱਖ ਧਰਮ ਵਿੱਚ ਦਸਤਾਰ ਦਾ ਬਹੁਤ ਮਹੱਤਵ ਹੈ। ਦਸਤਾਰ ਜਿੱਥੇ ਸਰਦਾਰੀ ਤੇ ਉੱਚੇ ਇਖਲਾਕ ਦੀ ਪ੍ਰਤੀਕ ਹੈ, ਉਥੇ ਇਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਇਤਿਹਾਸ ਵਿੱਚ ਸਿੰਘ-ਸਿੰਘਣੀਆਂ ਦੀਆਂ ਲਾਸਾਨੀ ਸ਼ਹੀਦੀਆਂ ਦੀ ਵੀ ਗਵਾਹੀ ਭਰਦੀ ਹੈ। ਦਸਤਾਰ ਸਾਨੂੰ ਦਸਮ ਪਾਤਸ਼ਾਹ ਦੇ ਨੀਹਾਂ ਵਿੱਚ ਚਿਣੇ ਗਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵੀ ਯਾਦ ਦਿਵਾਉਂਦੀ ਹੈ। ਕਿਸੇ ਦੀ ਦਸਤਾਰ ਲਾਹੁਣਾ ਸਿੱਖ ਧਰਮ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ। ਮੁਗ਼ਲ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤਕ ਆਪਣੇ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਨੂੰ ਦਸਤਾਰ ਬੰਨ੍ਹਣ ਦੇ ਹੱਕ ਨੂੰ ਕਾਇਮ ਰੱਖਣ ਲਈ ਕਈ ਵਾਰ ਜੱਦੋ-ਜਹਿਦ ਕਰਨੀ ਪਈ ਹੈ, ਜਿਸ ਵਿੱਚ ਕੌਮ ਨੂੰ ਦਸਤਾਰ ਲਈ ਕਾਨੂੰਨੀ ਲੜਾਈ ਲੜਨ ਤੋਂ ਇਲਾਵਾ ਮੋਰਚੇ ਤਕ ਲਗਾ ਕੇ ਸੰਘਰਸ਼ ਕਰਨਾ ਪਿਆ ਹੈ। ਸਿੱਖ ਦੀ ਦਸਤਾਰ ਜਿੱਥੇ ਉਸ ਦੀ ਖ਼ੁਦ ਦੀ ਇੱਜ਼ਤ-ਆਬਰੂ ਦੀ ਪ੍ਰਤੀਕ ਹੈ, ਉੱਥੇ ਲੋੜ ਪੈਣ ’ਤੇ ਸਿੱਖ ਆਪਣੀ ਦਸਤਾਰ ਰਾਹੀਂ ਦੂਜਿਆਂ ਦੀ ਇੱਜ਼ਤ ਨੂੰ ਰੁਲਣ ਤੋਂ ਬਚਾਉਣ ਲਈ ਵੀ ਤਤਪਰ ਰਹਿੰਦਾ ਹੈ। ਅੱਜ ਆਧੁਨਿਕਤਾ ਦੀ ਦੌੜ ਵਿੱਚ ਸਾਡੇ ਆਲੇ-ਦੁਆਲੇ ਅਜਿਹਾ ਸਮਾਜ ਸਿਰਜਿਆ ਜਾ ਰਿਹਾ ਹੈ, ਜਿਸ ਕਾਰਨ ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ ਪਸਰ ਰਿਹਾ ਹੈ। ਸਿੱਖ ਨੌਜਵਾਨ ਦਸਤਾਰ ਲਈ ਕੀਤੀਆਂ ਕੁਰਬਾਨੀਆਂ ਭਰਿਆ ਇਤਿਹਾਸ ਭੁੱਲਦੇ ਜਾ ਰਹੇ ਹਨ। ਅੱਜ ਸਾਨੂੰ ਲੋੜ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਦੀ ਕਾਇਮੀ ਪ੍ਰਤੀ ਕੀਤੇ ਸੰਘਰਸ਼ਾਂ ਬਾਰੇ ਦੱਸਣ ਦੀ ਹੈ ਤਾਂ ਕਿ ਉਹ ਪਤਿਤਪੁਣੇ ਦਾ ਰਾਹ ਛੱਡ ਕੇ ਸਿਰਾਂ ’ਤੇ ਦਸਤਾਰਾਂ ਸਜਾ ਕੇ ਆਪਣੀ ਨਿਵੇਕਲੀ ਪਛਾਣ ਕਾਇਮ ਰੱਖ ਸਕਣ।

ਸ: ਹਰਨਰਾਇਣ ਸਿੰਘ ਮੱਲੇਆਣਾ

ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੀ ਕੋਆਰਡੀਨੇਟਰ ਕਸ਼ਮੀਰ ਕੌਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਜਗਰਾਉਂ 23 ਜਨਵਰੀ (ਜਸਮੇਲ ਗ਼ਾਲਿਬ}ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਕੋਆਰਡੀਨੇਟਰ ਬੀਬੀ ਕਸ਼ਮੀਰ ਕੌਰ ਜੀ ਨੂੰ ਪ੍ਰਧਾਨ  ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ।ਇਸ ਸਮੇਂ ਬੀਬੀ ਕਸ਼ਮੀਰ ਕੌਰ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀਆਂ ਮਾਡ਼ੀਆਂ ਨੀਤੀਆਂ ਕਾਰਨ  ਅਕਾਲੀ ਦਲ ਵਿੱਚ ਜਾਣਾ ਪਿਆ।ਇਸ ਸਮੇਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਿਸ ਨੇ ਪੰਜਾਬ ਦੀ ਜਨਤਾ ਨੂੰ ਹਰ ਪੱਖ ਦੀਆਂ ਸੁਵਿਧਾ ਪ੍ਰਦਾਨ ਕੀਤੀਆਂ ਸਨ ਤੇ ਹੁਣ 2022 ਵਿੱਚ ਸ਼੍ਰੋਮਣੀ  ਅਕਾਲੀ ਦਲ ਦੀ ਸਰਕਾਰ  ਬਣੇਗੀ। ਇਸ ਸਮੇਂ ਅਕਾਲੀ ਵਰਕਰ ਵੀ ਹਾਜ਼ਰ ਸਨ।

ਮਾਮਲਾ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਦਾ ਕਾਰਕੁਨਾਂ ਦੀਆਂ ਲਗਾਈਆਂ ਡਿਊਟੀਆਂ

ਜਗਰਾਉਂ 23 ਜਨਵਰੀ( ਜਸਮੇਲ ਗ਼ਾਲਿਬ ) ਕਰੀਬ 16 ਸਾਲ ਪਹਿਲਾਂ ਮਾਂ-ਧੀ ਨੂੰ ਥਾਣੇ ਵਿੱਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਦੇ ਮੁੱਖ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਦੋਸ਼ੀ ਰਾਜਵੀਰ ਸਿੰਘ ਅਤੇ ਕਤਲ਼ ਕੇਸ ਵਿੱਚ ਬਣੇ ਫਰਜ਼ੀ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ 26 ਜਨਵਰੀ ਨੂੰ ਥਾਣਾ ਸਿਟੀ ਮੂਹਰੇ ਲਗਾਏ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਵਿੱਚ ਆਮ ਲੋਕਾਂ ਦੀ ਭਰਵੀਂ ਸ਼ਮੂਲ਼ੀਅਤ ਲਈ ਅੱਜ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਰਮਵਾਰ ਪਿੰਡ ਮੱਲਾਂ, ਰਸੂਲਪੁਰ, ਮਾਣੂੰਕੇ, ਲੱਖਾ, ਹਠੂਰ ਬੁਰਜ਼ ਕਾਲ਼ਾਲ਼ਾ ਆਦਿ ਪਿੰਡਾਂ 'ਚ  ਜੱਥੇਬੰਦਕ ਕਾਰਕੁਨਾਂ ਨਾਲ ਮੀਟਿੰਗਾਂ ਕੀਤੀਆਂ ਅਤੇ 26 ਜਨਵਰੀ ਨੂੰ ਥਾਣਾ ਸਿਟੀ ਮੂਹਰੇ ਲੱਗ ਰਹੇ ਅਣਮਿਥੇ ਰੋਸ ਧਰਨੇ 'ਚ ਭਰਵੀੰ ਸ਼ਮੂਲ਼ੀਅਤ ਯਕੀਨੀ ਬਣਾਉਣ ਲਈ ਡਿਉਟੀਆਂ ਲਗਾਈਆਂ ਗਈਆਂ। ਇਸ ਸਬੰਧ ਵਿੱਚ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਅਫਸਰਾਂ ਨੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਕੁਲਵੰਤ ਕੌਰ ਤੇ ਮਾਤਾ ਸੁਰਿੰਦਰ ਕੌਰ ਵਾਸੀਆਨ ਰਸੂਲਪੁਰ ਨੂੰ 16 ਸਾਲ਼ ਪਹਿਲਾਂ ਨਾਂ ਸਿਰਫ਼ ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਸਗੋਂ ਅੱਤਿਆਚਾਰ ਨੂੰ ਛੁਪਾਉਣ ਲਈ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਨੂੰ ਫਰਜ਼ੀ ਗਵਾਹ ਤੇ ਫਰਜ਼ੀ ਕਾਗਜ਼ਾਤ ਬਣਾ ਕੇ ਝੂਠੇ ਕਤਲ਼ ਕੇਸ ਵਿੱਚ ਫਸਾ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਪੀੜ੍ਹਤਾ ਕੁਲਵੰਤ ਕੌਰ ਪੁਲਿਸ ਮੁਲਾਜ਼ਮਾਂ ਵਲੋਂ ਲਗਾਏ ਕਰੰਟ ਕਾਰਨ 15-16 ਸਾਲ ਸਰੀਰਕ ਤੌਰ ਅਤੇ ਨਕਾਰਾ ਹੋਈ ਮੰਜੇ ਪਈ ਤਫੜਦੀ ਰਹੀ ਤੇ ਲੰਘੀ 10 ਦਸੰਬਰ ਨੂੰ ਮਰ ਗਈ ਸੀ ਤੇ ਮਰਨ ਤੋਂ ਬਾਦ ਦੋਸ਼ੀਆਂ ਖਿਲਾਫ਼ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਹੋਇਆ ਹੈ ਪਰ ਗ੍ਰਿਫਤਾਰੀ ਨਹੀਂ ਹੋ ਰਹੀ। ਰਸੂਲਪੁਰ ਅਨੁਸਾਰ ਮ੍ਰਿਤਕਾ ਦਾ ਭਰਾ ਲੱਗਭੱਗ 10 ਸਾਲ ਬਾਦ ਝੂਠੇ ਕਤਲ਼ ਕੇਸ ਵਿਚੋਂ ਬਰੀ ਵੀ ਹੋ ਗਿਆ ਸੀ ਅਤੇ ਉਸ ਨੇ ਲੱਗਭੱਗ 35 ਹਜ਼ਾਰ ਚਿੱਠੀਆਂ ਪੱਤਰ ਲ਼ਿਖ ਕੇ ਪੁਲਿਸ ਦਾ ਝੂਠ ਨੰਗਾ ਕੀਤਾ ਹੈ।

ਲੱਖਾ ਸਿਧਾਣਾ ਹੀ ਹੋਣਗੇ ਮੌੜ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ  

ਕਿਸਾਨਾਂ ਵੱਲੋਂ ਲੱਖੇ ਦਾ ਨਾਂ ਐਲਾਨ ਹੁੰਦਿਆਂ ਹੀ ਪੂਰੇ ਮਾਲਵੇ ਖੇਤਰ ਵਿਚ ਵੰਡੇ ਜਾ ਰਹੇ ਹਨ ਲੱਡੂ  

ਲੁਧਿਆਣਾ, 22 ਜਨਵਰੀ (ਜਸਮੇਲ ਗ਼ਾਲਿਬ  )ਸੰਯੁਕਤ ਸਮਾਜ ਮੋਰਚੇ ਵੱਲੋਂ ਹੁਣੇ ਹੁਣੇ ਪੈਂਤੀ ਉਮੀਦਵਾਰਾਂ ਦੀ ਸੂਚੀ ਵਿੱਚ ਉੱਘੇ ਸਮਾਜ ਸੇਵੀ ਤੇ ਕਿਸਾਨ ਅੰਦੋਲਨ ਵਿਚ ਵਾਰ ਵਾਰ  ਜਾਨ ਨੂੰ ਜੋਖਮ ਵਿੱਚ ਪਾਉਣ ਵਾਲੇ ਲੱਖਾ ਸਧਾਣਾ ਨੂੰ ਵਿਧਾਨ ਸਭਾ ਹਲਕਾ ਮੌੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ  । ਲੱਖਾ ਸਧਾਣਾ ਦਾ ਲੋਕਾਂ ਨਾਲ ਪਿਆਰ  ਇਸ ਕਦਰ ਉਮੜ ਰਿਹਾ ਹੈ ਕਿ ਐਲਾਨ ਹੁੰਦਿਆਂ ਸਾਰ ਹੀ ਪੂਰੇ ਮਾਲਵਾ ਖੇਤਰ ਵਿੱਚ  ਖ਼ੁਸ਼ੀ ਅੰਦਰ ਥਾਂ ਥਾਂ ਤੇ ਲੱਡੂ ਵੰਡੇ ਜਾ ਰਹੇ ਹਨ ।

ਭਾਜਪਾ ਵਲੋਂ ਜਗਰਾਉਂ ਹਲਕੇ ਤੋਂ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ

ਜਗਰਾਓਂ 22 ਨਵੰਬਰ (ਅਮਿਤ ਖੰਨਾ) ਪੰਜਾਬ ਭਾਜਪਾ ਵਲੋਂ ਅੱਜ ਚੋਣਾਂ ਲਈ ਐਲਾਨੀ 34 ਉਮੀਦਵਾਰਾਂ ਦੀ ਸੂਚੀ 'ਚ ਜਗਰਾਉਂ ਹਲਕੇ ਤੋਂ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ੍ਟ ਭਾਵੇਂ ਇਸ ਹਲਕੇ ਤੋਂ ਭਾਜਪਾ ਦੀ ਸਹਿਯੋਗੀ ਪੰਜਾਬ ਲੋਕ ਕਾਂਗਰਸ ਵਲੋਂ ਉਮੀਦਵਾਰ ਐਲਾਨੇ ਜਾਣ ਬਾਰੇ ਚਰਚਾ ਚੱਲ ਰਹੀ ਸੀ, ਪਰ ਇਸੇ ਦੌਰਾਨ ਹੀ ਭਾਜਪਾ ਵਲੋਂ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੇ ਵੀ ਇਸ ਹਲਕੇ 'ਚ ਅੰਦਰਖਾਤੇ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਜਗਰਾਉਂ ਹਲਕਾ ਗੱਠਜੋੜ 'ਚ ਭਾਜਪਾ ਦੇ ਹਿੱਸੇ 'ਚ ਆਉਣ ਤੋਂ ਬਾਅਦ ਅੱਜ ਭਾਜਪਾ ਵਲੋਂ ਇਸ ਹਲਕੇ ਤੋਂ ਕੰਵਰ ਨਰਿੰਦਰ ਸਿੰਘ ਦੇ ਨਾਂਅ ਤੇ ਮੋਹਰ ਲਗਾ ਦਿੱਤੀ ਹੈ ੍ਟ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਰੈਵੀਨਿਊ ਅਫ਼ਸਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵੀ ਰਹੇ ਹਨ ਤੇ ਕਰੀਬ ਡੇਢ ਸਾਲ ਪਹਿਲਾਂ ਸੇਵਾ ਮੁਕਤ ਹੋਣ ਤੋਂ ਬਾਅਦ ਭਾਜਪਾ ਨਾਲ ਜੁੜ ਗਏ ਸਨ ਤੇ ਹੁਣ ਪਾਰਟੀ ਵਲੋਂ ਉਨ੍ਹਾਂ ਦੀਆਂ ਰਾਜਨੀਤਿਕ ਸਰਗਰਮੀਆਂ ਨੂੰ ਦੇਖਦਿਆਂ ਚੋਣ ਮੈਦਾਨ ਚ ਉਤਾਰਿਆ ਗਿਆ ੍ਟ ਭਾਵੇਂ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਤੌਰ ਚ ਜਗਰਾਉਂ ਚ ਨਹੀਂ ਵਿਚਰੇ, ਪਰ ਭਾਜਪਾ ਦੀ ਸਥਾਨਕ ਇਕਾਈ ਚ ਜ਼ਰੂਰ ਪ੍ਰਭਾਵ ਰੱਖਦੇ ਹਨ ੍ਟ ,  ਦੂਸਰੇ ਪਾਸੇ ਇਹ ਵੀ ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ, ਲੁਧਿਆਣਾ ਜ਼ਿਲ੍ਹੇ ਦੇ ਇਕ ਕਾਂਗਰਸੀ ਵਿਧਾਇਕ ਤੇ ਅਕਾਲੀ ਦਲ ਦੇ ਸਾਬਕਾ ਸਪੀਕਰ ਦੇ ਵੀ ਨੇੜਲੇ ਰਿਸ਼ਤੇਦਾਰ ਹਨ

ਹਰ ਰੋਜ਼ ਈ ਓ ਦੀ ਬਦਲੀ ਨਾਲ ਨਗਰ ਕੌਂਸਲ ਦਾ ਕੰਮ ਪ੍ਰਭਾਵਿਤ ਹੋ ਰਿਹਾ 

ਜਗਰਾਉਂ , 22 ਜਨਵਰੀ (  ਜਸਮੇਲ ਗ਼ਾਲਿਬ /ਗੁਰਕੀਰਤ ਜਗਰਾਉਂ)  ਜਗਰਾਉਂ ਨਗਰ ਕੌਂਸਲ ਹਮੇਸ਼ਾ ਕਿਸੇ ਨੇ ਕਿਸੇ ਕਾਰਨ ਕਰਕੇ ਚਰਚਾ ਵਿਚ ਰਹਿੰਦੀ ਹੈ। ਆਏ ਦਿਨ ਘਪਲੇ ਬੇਨਿਯਮੀਆਂ ਦੀਆਂ ਘਟਨਾਵਾਂ ਅਖ਼ਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ । ਪਰ ਹੁਣ ਕਈ ਮਹੀਨਿਆਂ ਤੋਂ ਲਗਾਤਾਰ ਈ ਓ ਦੀ ਬਦਲੀ ਹਰ ਵਕਤ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀ ਰਹਿੰਦੀ ਹੈ ।   ਜਗਰਾਉਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦੀ ਕੁਝ ਦਿਨਾਂ ਬਾਅਦ ਹੀ ਹੁੰਦੀ ਬਦਲੀ ਨਾਲ ਨਗਰ ਕੌਂਸਲ ਦਾ ਕੰਮ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜਿਸ ਦੀ ਉੱਚ ਅਧਿਕਾਰੀ ਅਤੇ ਰਾਜਸੀ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ  ਜਾਣਕਾਰੀ ਮੁਤਾਬਕ ਤਕਰੀਬਨ ਅੱਠ ਮਹੀਨਿਆਂ ਵਿਚ ਨਗਰ ਕੌਂਸਲ ਜਗਰਾਓਂ ਵਿਖੇ ਲਗਪਗ ਸੱਤ ਅੱਠ ਈਓ ਇਥੋਂ ਬਦਲ ਚੁੱਕੇ ਹਨ।  ਨਵਾਂ ਆਇਆ ਅਧਿਕਾਰੀ ਅਜੇ ਕੌਂਸਲ ਦੇ ਕੰਮਾਂ ਤੋਂ ਜਾਣੂ ਹੀ ਨਹੀਂ ਹੁੰਦਾ ਜਦ ਨੂੰ ਉਸ ਦੀ ਬਦਲੀ ਦੇ ਆਰਡਰ ਆ ਜਾਂਦੇ ਹਨ ।  ਇਸ ਸਾਰੇ ਮਸਲੇ ਤੇ ਅੱਜ ਕੰਵਲਜੀਤ ਖੰਨਾ ਅਤੇ ਨਗਰ ਸੁਧਾਰ ਸਭਾ ਜਗਰਾਉਂ ਦੇ ਪ੍ਰਧਾਨ ਅਵਤਾਰ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ । ਨਗਰ ਕੌਂਸਲ ਲੋਕਾਂ ਨਾਲ ਜੁੜੇ ਹੋਏ ਕੰਮਾਂ ਪਤੀ ਬਿਲਕੁਲ ਹੀ ਲਾਪ੍ਰਵਾਹ ਨਜ਼ਰ ਆ ਰਹੀ ਹੈ । ਜਿਸ ਦਾ ਖਮਿਆਜ਼ਾ ਜਗਰਾਉਂ ਵਾਸੀ ਭੁਗਤ ਰਹੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਰਕਾਰ ਨੂੰ ਇਸ ਗੱਲ ਦੀ ਤਾੜਨਾ ਵੀ ਕੀਤੀ ਕਿ ਇਸ ਵੱਲ ਗੌਰ ਕੀਤਾ ਜਾਵੇ ਜ਼ਿੰਮੇਵਾਰੀ ਦੇ ਅਹਿਸਾਸ ਦੇ ਨਾਲ ਕੰਮ ਕੀਤਾ ਜਾਵੇ  ਨਹੀਂ ਤਾਂ ਲੋਕਾਂ ਦਾ ਰੋਹ ਅਤੇ ਗੁੱਸਾ ਵਧ ਰਿਹਾ ਹੈ। ਜਗਰਾਉਂ ਨਗਰ ਕੌਂਸਲ ਜਿੱਥੇ ਹਰ ਰੋਜ਼ ਹੀ ਧਰਨੇ ਤੇ ਮੁਜ਼ਾਹਰਿਆਂ ਦਾ ਅੱਡਾ ਪਹਿਲਾਂ ਹੀ ਬਣ ਚੁੱਕੀ ਹੈ ਉਸ ਵਿਚ ਮਜਬੂਰਨ ਹੋਰ ਲੋਕਾਂ ਨੂੰ ਵੀ ਇਸ ਰਸਤੇ ਨੂੰ ਅਪਣਾਉਣਾ ਪਵੇਗਾ  । 

ਸ਼੍ਰੋਮਣੀ ਅਕਾਲੀ ਦਲ ਦੇ ਆਗੂ  ਬਿਕਰਮ ਮਜੀਠੀਆ ਕੱਲ੍ਹ  ਕਰਨਗੇ ਮੁੱਖ ਮੰਤਰੀ ਚੰਨੀ ਖਿਲਾਫ ਕਰੋੜਾਂ ਦੇ ਘਪਲਿਆਂ ਦੇ ਖੁਲਾਸੇ

ਚੰਡੀਗੜ੍ਹ, 21 ਜਨਵਰੀ (ਜਸਮੇਲ ਗ਼ਾਲਿਬ ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਟਵਿੱਟਰ ਅਕਾਊਂਟ ‘ਤੇ ਐਲਾਨ ਕੀਤਾ ਹੈ ਕਿ ਕੱਲ੍ਹ ਨੂੰ 12 ਵਜੇ ਉਹ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਬਹੁਕਰੋੜੀ ਘਪਲਿਆਂ ਦਾ ਪਰਦਾਫਾਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਭਾਣਜੇ ‘ਤੇ ਈ ਡੀ ਦੇ ਛਾਪਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਲੁੱਟ ਦਾ ਹਿੱਸਾ ਕਾਂਗਰਸ ਹਾਈਕਮਾਂਡ ਤੱਕ ਜਾਂਦਾ ਸੀ। ਇੱਕ ਹੋਰ ਟਵੀਟ ‘ਚ ਉ ਨ੍ਹਾਂ ਕਿਹਾ ਕਿ ਈ ਡੀ ਨੇ ਉਨ੍ਹਾਂ ਦੇ ਭਾਣਜੇ ਦੀ ਰਿਹਾਇਸ਼ ਤੋਂ 11 ਕਰੋੜ ਤੋਂ ਵੱਧ ਕੈਸ਼ ਤੇ ਸੋਨਾ ਬਰਾਮਦ ਕੀਤਾ ਹੈ। ਕਾਂਗਰਸ ਹਾਈਕਮਾਂਡ ਮੁੱਖ ਮੰਤਰੀ ਖਿਲਾਫ ਕਾਰਵਾਈ ਕਰਨ ਦੀ ਬਜਾਏ ਭਾਰਤੀ ਚੋਣ ਕਮਿਸ਼ਨ ਨੂੰ ਈ ਡੀ ਦੇ ਛਾਪੇ ਬੰਦ ਕਰਾਉਣ ਲਈ ਕਹ ਰਹੀ ਹੈ।