You are here

ਪੰਜਾਬ

ਥੋੜ੍ਹੇ ਸਮੇਂ ਵਿਚ ਹਲਕਾ ਦਾਖਾ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਕੈਪਟਨ ਸੰਦੀਪ ਸੰਧੂ-Video

 ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨਾਲ ਪੱਤਰਕਾਰ ਰਣਜੀਤ ਸਿੱਧਵਾਂ ਦੀ ਵਿਸ਼ੇਸ਼ ਗੱਲਬਾਤ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZh143nQHU/

ਲੱਤਾਂ ਤੋੜਨ ਦੀ ਹੋਈ ਗੁਰਦੁਆਰਾ ਸਾਹਿਬ ਚੋਂ ਅਨਾਊਮੈਂਟ, ਕਮੇਟੀ ਬਦਲਣ ਨੂੰ ਲੈ ਕੇ ਹੋਇਆ ਵਿਵਾਦ-Video

 

ਗੁਰੂ ਦੀ ਗੋਲਕ ਗਰੀਬਾਂ ਦਾ ਮੂੰਹ ਹੈ ਪਰ ਫਿਰ ਵੀ ਲੋਕੀ ਭੁੱਲ ਜਾਂਦੇ ਨੇ, ਗੁਰਦੁਆਰਾ ਸਾਹਿਬ ਪਿੰਡ ਸਿੰਘਾਂਵਾਲਾ ਜਿਲ੍ਹਾ ਮੋਗਾ ਦਾ ਹੈ ਜਿੱਥੇ ਕਮੇਟੀ ਬਦਲਣ ਲਈ ਹਰ ਰੋਜ਼ ਭੜਕਾਊ ਅਨਾਊਮੈਂਟਾਂ ਹੋ ਰਹੀਆਂ ਹਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਪਰ ਅਜਿਹਾ ਹੋਣਾ ਸਿੱਖ ਕੌਮ ਲਈ ਧੱਬਾ ਹੈ 

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZgo5iHLft/

ਪ੍ਰਭ ਆਸਰਾ ਨਿਆਸਰਿਆਂ ਲਈ ਘਰ,ਫੇਰੂਰਾਈ,ਲੁਧਿਆਣਾ,ਮੰਦ ਬੁੱਧੀ ਤੇ ਬੇਸਹਾਰਿਆ ਦਾ ਆਸਰਾ -Video

ਪ੍ਰਭ ਆਸਰਾ ਨਿਆਸਰਿਆਂ ਲਈ ਘਰ  

ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਗੁਹਾਰ  ਮੰਦਬੁੱਧੀ ਤੇ ਬੇ ਸਹਾਰਿਆਂ ਦਾ ਆਸਰਾ ਬਣਨ ਲਈ ਅੱਗੇ ਆਉਣ ਲਈ ਬੇਨਤੀ  

 ਪੱਤਰਕਾਰ  ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZfQV8fPhA/

ਕਵੀਸਰ ਅਤੇ ਲੇਖਕ ਧਰਮ ਸਿੰਘ ਧਾਲੀਵਾਲ ਨੂੰ ਦਿੱਤੀਆ ਸਰਧਾਜਲੀਆ          

 ਹਠੂਰ,4,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਲੇਖਕ ਅਤੇ ਕਵੀਸਰ ਧਰਮ ਸਿੰਘ ਧਾਲੀਵਾਲ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਸ੍ਰੀ ਗੁਰਦੂਆਰਾ ਸਾਹਿਬ ਪਿੰਡ ਕੁੱਸਾ ਵਿਖੇ ਪਾਏ ਗਏ।ਇਸ ਮੌਕੇ ਕਵੀਸਰ ਧਰਮ ਸਿੰਘ ਧਾਲੀਵਾਲ ਦੇ ਸਪੁੱਤਰ ਪ੍ਰਸਿੱਧ ਲੋਕ ਗਾਇਕ ਗੁਰਦੀਪ ਸਿੰਘ ਧਾਲੀਵਾਲ ਯੂ ਐਸ ਏ ਨੇ ਆਪਣੇ ਪਿਤਾ ਨੂੰ ਭਾਵੁਕ ਹੁੰਦਿਆ ਸਰਧਾਜਲੀਆ ਭੇਂਟ ਕਰਦਿਆ ਕਿਹਾ ਕਿ ਭਾਵੇ ਅੱਜ ਇਸ ਸਰਧਾਜਲੀ ਸਮਾਗਮ ਵਿਚ ਸੱਭਿਆਚਾਰਕ ਅਤੇ ਰਾਜਨੀਤਿਕ ਸਖਸੀਅਤਾ ਪਹੁੰਚੀਆ ਹਨ ਪਰ ਮੈ ਸੋਚਦਾ ਹਾ ਕਿ ਮੇਰੇ ਤੋ ਵੱਧ ਮੇਰੇ ਪਿਤਾ ਜੀ ਦੇ ਸਾਦੇ ਜੀਵਨ ਬਾਰੇ ਹੋਰ ਕੋਈ ਨਹੀ ਜਾਣਦਾ।ਜਿਨ੍ਹਾ ਨੇ ਪਰਿਵਾਰਕ ਜਿਮੇਵਾਰੀਆ ਨਿਭਾਉਦਿਆ ਸੰਘਰਸਮਈ ਜੀਵਨ ਬਤੀਤ ਕੀਤਾ।ਇਸ ਮੌਕੇ ਉਨ੍ਹਾ ਸਰਧਾਂਜਲੀ ਸਮਾਗਮ ਵਿਚ ਪਹੁੰਚੇ ਪਤਵੰਤਿਆ ਦਾ ਧੰਨਵਾਦ ਕੀਤਾ।ਇਸ ਮੌਕੇ ਕਵੀਸਰ ਧਰਮ ਸਿੰਘ ਧਾਲੀਵਾਲ ਦੀ ਯਾਦ ਵਿਚ ਪਿੰਡ ਕੁੱਸਾ ਦੇ ਵੱਖ-ਵੱਖ ਧਾਰਮਿਕ ਸਥਾਨਾ ਅਤੇ ਸਮਾਜ ਸੇਵੀ ਸੰਸਥਾਵਾ ਲਈ ਧਾਲੀਵਾਲ ਪਰਿਵਾਰ ਵੱਲੋ ਸਹਾਇਤਾ ਰਾਸੀ ਦਾਨ ਕੀਤੀ ਗਈ।ਇਸ ਮੌਕੇ ਉਨ੍ਹਾ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਤੇਜਿੰਦਰ ਸਿੰਘ ਧਾਲੀਵਾਲ,ਜਗਸੀਰ ਸਿੰਘ ਲੁਹਾਰਾ,ਰਣਜੀਤ ਕੁਮਾਰ ਬਾਵਾ,ਸੁਖਜੀਵਨ ਸਿੰਘ,ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਚਰਨ ਸਿੰਘ ਰਾਮਾ,ਭਾਈ ਬਲਵੀਰ ਸਿੰਘ ਲੱਖਾ,ਲੋਕ ਗਾਇਕ ਬਲਵੀਰ ਬੋਪਾਰਾਏ,ਬਿੱਟੂ ਅਲਬੇਲਾ,ਗੁਰਪ੍ਰੀਤ ਸਿੰਘ ਯੂ ਐਸ ਏ,ਪਰਦੀਪ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਮੀਨੀਆ, ਕਸ਼ਮੀਰ ਸਿੰਘ, ਹਰਪਾਲ ਸਿੰਘ ਮੱਲ੍ਹਾ,ਹਰਦੀਪ ਕੌਸ਼ਲ ਮੱਲ੍ਹਾ,ਹਰਪਾਲ ਸਿੰਘ ਕੁੱਸਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਵੀਸਰ ਧਰਮ ਸਿੰਘ ਧਾਲੀਵਾਲ ਦੀ ਤਸਵੀਰ ਤੇ ਫੁੱਲ ਭੇਂਟ ਕਰਦੇ ਹੋਏ ਆਗੂ।

ਐਸ.ਐਸ.ਪੀ.ਮੋਗਾ ਵੱਲੋਂ ਜ਼ਰੂਰੀ ਸੂਚਨਾ

ਮੋਗਾ(ਉਂਕਾਰ ਸਿੰਘ ਦੌਲੇਵਾਲ, ਰਣਜੀਤ ਸਿੰਘ ਰਾਣਾ ਸ਼ੇਖਦੌਲਤ)ਐੱਸ ਐੱਸ ਪੀ ਸਰਦਾਰ ਚਰਨਜੀਤ ਸਿੰਘ ਸੋਹਲ ਵੱਲੋਂ ਆਪ ਸਭ ਸਤਿਕਾਰਯੋਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ,5 ਫ਼ਰਵਰੀ 2022 ਦਿਨ ਸ਼ਨੀਵਾਰ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ।ਅਗਲੇ ਕੁਝ ਦਿਨਾਂ ਤਕ ਬੱਚਿਆਂ ਨੂੰ ਆਪਣੀ ਮੋਟਰਸਾਈਕਲ ਦੇ ਅੱਗੇ ਬੈਠਾ ਕੇ ਸਫ਼ਰ ਨਾ ਕਰੋ,ਅਤੇ ਗੱਡੀ ਹੌਲੀ ਚਲਾਓ ਪਤੰਗ ਅਤੇ ਧਾਗੇ (ਡੋਰ) ਤੋਂ  ਸਾਵਧਾਨ  ਰਹੋ।ਹੈਲਮੇਟ ਲਗਾ ਕੇ ਸਫਰ ਕਰੋ,ਅਤੇ ਗਰਦਨ ਦੁਆਲੇ ਇੱਕ ਮਫ਼ਲਰ ਲਗਾਓ ਕਿਉਂਕਿ ਇਸ ਨਾਲ ਧਾਗਾ ਜਾਂ ਡੋਰ ਤੁਹਾਡਾ ਗਲਾ ਨਹੀਂ ਕੱਟ ਸਕਦਾ।ਕਿਰਪਾ ਕਰ ਕੇ ਇਹ ਸੰਦੇਸ਼ ਆਪਣੀ ਜਾਣ ਪਛਾਣ ਵਾਲਿਆਂ ਨੂੰ ਭੇਜੋ ਅਤੇ ਆਪ ਵੀ ਸਾਵਧਾਨ ਰਹੋ ।

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਨੂੰ ਮਿਲਿਆ ਚੋਣ ਨਿਸ਼ਾਨ ਮੰਜਾ

ਜਗਰਾਉਂ (ਅਮਿਤ ਖੰਨਾ)  ਜਗਰਾਉਂ ਐੱਸਡੀਐੱਮ ਦਫ਼ਤਰ ਵੱਲੋਂ ਅੱਜ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਗਏ ਜਿਨ੍ਹਾਂ ਦੇ ਸੰਯੁਕਤ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ  ਜਿਸ ਦੇ ਵਿਚ ਕਿਸਾਨ ਵੀਰਾਂ ਵਿੱਚ ਖੁਸ਼ੀ ਪਾਈ ਗਈ ਇਸ ਮੌਕੇ ਗੱਲਬਾਤ ਕਰਦਿਆਂ ਉਮੀਦਵਾਰ ਕੁਲਦੀਪ ਸਿੰਘ ਡੱਲਾ ਅਤੇ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਚੋਣ ਨਿਸ਼ਾਨ ਉਨ੍ਹਾਂ ਨੂੰ ਲਾਂਚ ਕੀਤਾ ਗਿਆ ਹੈ ਜੇਕਰ ਇਹੀ ਚੋਣ ਨਿਸ਼ਾਨ ਦੋ ਦਿਨ ਪਹਿਲਾਂ ਮਿਲਿਆ ਹੁੰਦਾ ਉਨ੍ਹਾਂ ਦੇ ਚੋਣ ਮੁਹਿੰਮ ਹੁਣ ਤਕ ਤੇਜ਼ੀ ਫੜ ਚੁੱਕੀ ਹੁੰਦੀ ਪਰ ਉਨ੍ਹਾਂ ਇਹ ਉਨ੍ਹਾਂ ਦੀ ਟੀਮ ਪੂਰੇ ਉਤਸ਼ਾਹ ਨਾਲ ਕੰਮ ਕਰਨ ਨੂੰ ਤਿਆਰ ਹੋ ਚੁੱਕੇ ਹਨ  ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਉਡੀਕ ਰਹੇ ਹਨ ਉਨ੍ਹਾਂ ਇਹ ਕਿਹਾ ਕਿ ਪੂਰੇ ਪੰਜਾਬ ਵਿੱਚ ਸਾਡੀ ਪਾਰਟੀ ਨੇ ਚੋਣ ਨਿਸ਼ਾਨ ਮੰਜਾ ਹੀ ਮੰਗਿਆ ਸੀ ਜਗਰਾਉਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਚੋਣ ਨਿਸ਼ਾਨ  ਉਨ੍ਹਾਂ ਨੂੰ ਲੜਕੇ ਲੈਣਾ ਪਿਆ  ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੋਣ ਮੁਹਿੰਮ ਅੱਜ ਤੋਂ ਸ਼ੁਰੂ ਕਰਦਿਅਾਂ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਤਰ੍ਹਾਂ ਕਿਸਾਨੀ ਏਕਤਾ ਨੇ  ਦਿੱਲੀ ਵਿੱਚ ਅਾਪਣਾ ਅੰਦੋਲਨ ਜਿੱਤਿਆ ਸੀ ਉਸੇ ਤਰ੍ਹਾਂ ਹੁਣ ਚੋਣਾਂ ਦਾ ਅੰਦੋਲਨ ਵੀ ਉਹ ਪੂਰੀ ਏਕਤਾ ਨਾਲ ਜਿੱਤਣਗੇ  ਇਸ ਮੌਕੇ ਕਨਵੀਨਰ  ਹਰਚੰਦ ਸਿੰਘ ਚਕਰ ਬੂਟਾ ਸਿੰਘ ਮਲਕ ਹਰਕ੍ਰਿਸ਼ਨ ਸਿੰਘ ਕੋਠੇ ਜੀਵੇ ਜਸਵਿੰਦਰ ਸਿੰਘ ਬਲਵੀਰ ਸਿੰਘ ਬੱਬੂ ਲਵਪ੍ਰੀਤ ਸਿੰਘ ਕੋਟਮਾਨ ਹਾਜ਼ਰ ਸਨ

ਸ੍ਰੀਮਤੀ ਰਾਜ ਰਾਣੀ ਦਾ ਨਮਿਤ ਭੋਗ 8 ਫਰਵਰੀ ਨੂੰ 

ਜਗਰਾਓਂ 4 ਫ਼ਰਵਰੀ (ਅਮਿਤ ਖੰਨਾ)- ਜਗਰਾਉਂ ਦੇ ਬਾਂਸਲ ਪਰਿਵਾਰ ਨੂੰ ਸਮੇਂ ਗਹਿਰਾ ਸਦਮਾ ਲੱਗਿਆ  ਸੰਜੇ ਬਾਂਸਲ ਦੀ ਮਾਤਾ ਸ੍ਰੀਮਤੀ ਰਾਜ ਰਾਣੀ  ਧਰਮ ਪਤਨੀ ਜੋਗਿੰਦਰ ਪਾਲ   26 ਜਨਵਰੀ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ  ਪ੍ਰਭੂ ਚਰਨਾਂ ਚ  ਜਾ ਬਿਰਾਜੇ ਹਨ  ਉਨ੍ਹਾਂ ਦੇ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਪਗੜੀ  8 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ  2 ਵਜੇ ਗੀਤਾ ਭਵਨ ਸੁਭਾਸ਼ ਗੇਟ ਵਿਖੇ  ਹੋਵੇਗੀ

ਸਿੱਖਿਆ ਬਚਾਓ, ਰੁਜ਼ਗਾਰ ਬਚਾਓ" ਲਈ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਰੋਸ ਪ੍ਰਦਰਸ਼ਨ 

ਜਗਰਾਓਂ 4 ਫ਼ਰਵਰੀ (ਅਮਿਤ ਖੰਨਾ)-  ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਵਰ੍ਹਦੇ ਮੀਂਹ ਵਿੱਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ਤੇ ਟੋਲ ਪਲਾਜ਼ਾ ਚੌਂਕੀਮਾਨ ਵਿਖੇ "ਸਿੱਖਿਆ ਬਚਾਓ, ਰੁਜ਼ਗਾਰ ਬਚਾਓ"  ਮਿਸ਼ਨ ਤਹਿਤ ਰੋਸ ਪ੍ਰਦਰਸ਼ਨ ਕੀਤਾ।  ਇਸ ਸਬੰਧੀ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਨੂੰ ਬਚਾਉਣ ਲਈ ਅਧਿਆਪਕ, ਡਰਾਈਵਰ, ਕੰਡਕਟਰ ਤੇ ਸਕੂਲਾਂ ਦੇ ਸਾਰੇ ਮੁਲਾਜ਼ਮ ਆਪਣੀ ਲੜਾਈ ਆਪ ਲੜਨ ਅਤੇ ਮਾਪਿਆਂ ਤੇ ਸਮਾਜ ਦਾ ਸਹਿਯੋਗ ਲੈਣ । ਇਸ ਮੌਕੇ ਗੱਲ ਕਰਦਿਆਂ ਸਕੂਲ ਪ੍ਰਤੀਨਿਧਾਂ ਨੇ ਕਿਹਾ ਕਿ ਕੋਰੋਨਾ ਦੀ ਆਡ਼ ਵਿੱਚ ਜਿਥੇ ਵਿਿਦਆਰਥੀਆਂ ਦੇ ਭਵਿੱਖ ਸਿੱਖਿਆ ਤੇ ਵਿੱਦਿਅਕ ਅਦਾਰਿਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਸੈਲਫ ਲਰਨਿੰਗ ਸੰਸਥਾ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨਹੀਂ ਕਰ ਰਹੇ ਬਲਕਿ ਸਾਡੇ ਰੁਜ਼ਗਾਰ ਨੂੰ ਸਰਕਾਰ ਕੋਰੋਨਾ ਦੇ ਨਾਮ ਹੇਠ ਖੋਹ ਰਹੀ ਹੈ। ਵਰਕਰਾਂ ਨੇ ਕਿਹਾ ਕਿ ਜੇਕਰ ਸਕੂਲ ਨਹੀਂ ਖੁੱਲ੍ਹਣਗੇ ਤਾਂ ਅਸੀਂ ਵੋਟਾਂ ਵੀ ਨਹੀਂ ਪਾਵਾਂਗੇ। ਇਸ ਮੌਕੇ ਐੱਮਐੱਲਡੀ ਸਕੂਲ ਤਲਵੰਡੀ ਕਲਾਂ ਤੋਂ ਸ. ਤਾਰਾ ਸਿੰਘ, ਸਪਰਿੰਗ ਡਿਊ ਸਕੂਲ ਨਾਨਕਸਰ ਤੋਂ ਸ. ਗੁਰਚਰਨ ਸਿੰਘ, ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਤੋਂ ਸ. ਸਰਬਜੀਤ ਸਿੰਘ, ਤੇਜਸ ਪਬਲਿਕ ਸਕੂਲ ਸਿੱਧਵਾਂ ਖੁਰਦ ਤੋਂ ਸਰਦਾਰ ਬਸੰਤ ਸਿੰਘ ਬਲੌਜ਼ਮ ਕਾਨਵੈਂਟ ਸਕੂਲ ਲੀਲਾਂ ਮੇਘ ਸਿੰਘ ਤੋਂ ਸ. ਜਗਦੀਪ ਸਿੰਘ, ਨਿਊ ਪੰਜਾਬ ਪਬਲਿਕ ਸਕੂਲ ਜਗਰਾਉਂ ਤੋਂ ਸ. ਗੁਰਮੇਲ ਸਿੰਘ, ਜੀਐਚਜੀ ਅਕੈਡਮੀ ਜਗਰਾਉਂ ਤੋਂ ਸ. ਜਗਦੇਵ ਸਿੰਘ ਆਦਿ ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਝੰਡੀਆਂ ਲੈ ਕੇ ਭਾਗ ਲਿਆ।

ਐਤਵਾਰ ਨੂੰ ਰਾਹੁਲ ਗਾਂਧੀ ਦੀ ਹਲਕਾ ਦਾਖਾ ’ਚ ਹੋਵੇਗੀ ਆਮਦ 

ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਲਾਈਆਂ ਕਾਂਗਰਸੀਆਂ ਵਰਕਰਾਂ ਦੀਆਂ ਡਿਊਟੀਆਂ
ਮੁੱਲਾਂਪੁਰ ਦਾਖਾ 04 ਫਰਵਰੀ (ਸਤਵਿੰਦਰ ਸਿੰਘ ਗਿੱਲ  )– 20 ਫਰਵਰੀ ਨੂੰ ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਆਪਣੀ ਪੰਜਾਬ ਲੈ ਕੇ ਸ਼੍ਰੀ ਰਾਹੁੁਲ ਗਾਂਧੀ 6 ਫਰਵਰੀ ਦਿਨ ਐਤਵਾਰ ਨੂੰ)  ਹਲਕਾ ਦਾਖਾ ਅੰਦਰ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਲੈ ਕੇ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਆਪਣੇ ਮੁੱਖ ਦਫਤਰ ਵਿਖੇ ਕਾਂਗਰਸੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। 
         ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਆਪਣੇ ਮਹਿਬੂਬ ਨੇਤਾ ਸ਼੍ਰੀ ਰਾਹੁਲ ਗਾਂਧੀ ਦੇ ਸਵਾਗਤ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਕੈਪਟਨ ਸੰਧੂ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਦੂਸਰੀ ਵਾਰ ਹਲਕਾ ਦਾਖਾ ਵਿੱਚ ਆ ਰਹੇ ਹਨ ਪਹਿਲਾ ਉਹ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਵੇਲੇ ਹਲਕੇ ਦਾਖੇ ਅੰਦਰ ਆਏ ਸਨ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰ. ਨਵਜੋਤ ਸਿੰਘ ਸਿੱਧੂ ਸਮੇਤ ਹੋਰ ਵੀ ਸੀਨੀਅਰ ਲੀਡਰਸ਼ਿਪ ਹੋਵੇਗੀ। ਇਸ ਮੌਕੇ ਹਲਕਾ ਦਾਖਾ ਨਾਲ ਸਬੰਧਤ ਵੱਡੀ ਤਾਦਾਦ ਵਿੱਚ ਆਗੂ ਤੇ ਵਰਕਰ ਹਾਜਰ ਸਨ।

ਕਰੋਨਾ ਦੀ ਆੜ ਵਿਚ ਕੀਤੇ ਹੋਏ ਬੰਦ ਸਕੂਲਾਂ ਨੂੰ ਖੁਲਵਾਉਣ ਲਈ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ

ਬਰਨਾਲਾ /ਮਹਿਲ ਕਲਾਂ- 04 ਫ਼ਰਵਰੀ- (ਗੁਰਸੇਵਕ ਸੋਹੀ)-  ਕਰੋਨਾ ਦੀ ਆੜ ਵਿੱਚ ਕੀਤੇ ਬੰਦ ਸਕੂਲਾਂ ਦੇ ਵਿਰੋਧ ਵਿੱਚ ਲੋਕਾਂ ਅਤੇ ਅਧਿਆਪਕਾਂ ਵਿੱਚ ਵਿਰੋਧ ਉੱਠ ਰਿਹਾ ਹੈ, ਅੱਜ ਸਰਕਾਰੀ ਪ੍ਰਾਇਮਰੀ ਸਕੂਲਾਂ ਮੂੰਮ ਵਿਖੇ ਸੰਬੋਧਨ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਵਿੱਤ ਸਕੱਤਰ ਬਲਜਿੰਦਰ ਪ੍ਰਭੂ ਨੇ ਕਿਹਾ ਕਿ ਪੰਜਾਬ ਵਿਚ ਵੋਟਾਂ ਦੇ ਮੱਦੇਨਜ਼ਰ ਰਾਜਨੀਤਕ ਲੋਕਾਂ ਵੱਲੋਂ ਬਹੁਤ ਵੱਡੇ ਇਕੱਠ ਕੀਤੇ ਜਾ ਰਹੇ ਹਨ। ਪੈਲਸਾਂ ਵਿੱਚ ਵਿਆਹ ਨਾਲ ਸਬੰਧਤ ਹਜ਼ਾਰ ਬਾਰਾਂ ਸੋ ਤੱਕ ਦੇ ਇਕੱਠ ਹੋ ਰਹੇ ਹਨ। ਬਜ਼ਾਰਾਂ ਵਿਚ ਕਿਸੇ ਕਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਕਰੋਣਾ ਦੀ ਆੜ ਵਿੱਚ ਕੇਵਲ ਤੇ ਕੇਵਲ ਸਕੂਲਾਂ ਅਤੇ ਕਾਲਜਾਂ ਨੂੰ ਹੀ ਬੰਦ ਕੀਤਾ ਹੋਇਆ ਹੈ। ਸਰਕਾਰਾਂ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਹੁਣ ਲੋਕ ਬਾਖੂਬੀ ਸਮਝਣ ਲੱਗ ਪਏ ਹਨ ਕਿ ਕਾਰਪੋਰੇਟ ਸੈਕਟਰ ਦੀਆਂ ਦਲਾਲ ਸਰਕਾਰਾਂ ਸਾਡੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਅਪਾਹਜ ਬਣਾਉਣ ਲਈ ਸਕੂਲਾਂ ਨੂੰ ਬੰਦ ਕਰ ਰਹੀਆਂ ਹਨ। ਬੰਦ ਸਕੂਲਾਂ ਦੇ ਵਿਰੋਧ ਵਿੱਚ ਇੱਥੇ ਲੋਕਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੂੰਮ ਅੱਗੇ ਰੋਸ ਪ੍ਰਦਰਸ਼ਨ ਕਰਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਕੂਲਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਵਿਦਿਆਰਥੀ ਪੜ੍ਹ ਸਕਣ। ਬੁਲਾਰਿਆਂ ਨੇ ਇਹ ਵੀ ਕਿਹਾ ਅੱਜ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੇਕਰ ਸਰਕਾਰ ਆਪਣੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ‌। 7 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਜਾਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਮੇਂ ਅਧਿਆਪਕ ਕਰਮਜੀਤ ਸਿੰਘ, ਪਰਦੀਪ ਕੌਰ, ਜਸਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਬੱਗਾ ਸਿੰਘ, ਮੈਹਣ ਸਿੰਘ,ਭਿੰਦਾ ਸਿੰਘ,ਕਾਕਾ ਸਿੰਘ,ਲੱਖਾ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਸਨ।

ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਪੰਜਾਬ ਦਾ ਚੇਹਰਾ ਐਲਾਨਣਾ ਚਾਹੁੰਦੀ ਹੈ ਦਿੱਲੀ ਵਿੱਚ ਕਾਂਗਰਸ ਪਾਰਟੀ ✍️ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਪੰਜਾਬ ਦਾ ਚੇਹਰਾ ਐਲਾਨਣਾ ਚਾਹੁੰਦੀ ਹੈ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਹਾਈਕਮਾਂਡ, ਇਹ ਮੈਨੂੰ ਅੱਜ ਸਵੇਰੇ ਤੜਕਸਾਰ ਹੀ, ਮੇਰੇ ਇਲਮ ਸਦਕਾ ਰਾਹੁਲ ਗਾਂਧੀ ਦੇ ਮੰਨਣ ਦਿਲ ਦੀ ਅਵਸਥਾ ਤੋਂ ਪਤਾ ਚੱਲਿਆ ਹੈ, ਬਾਕੀ ਪਰਸੋਂ 6 ਤਾਰੀਖ 2022 ਨੂੰ ਲੁਧਿਆਣਾ ਵਿੱਚ ਪੰਜਾਬ ਕਾਂਗਰਸ ਪਾਰਟੀ ਦੀ ਵਰਚੁਅਲ ਰੈਲੀ ਵਿੱਚ ਕੀ ਹੁੰਦਾ ਹੈ, ਇਹ ਰੱਬ ਜੀ ਹੀ ਜਾਣਦੇ ਹਨ, ਮੈਂ ਹਾਂ, ਬ੍ਰਾਹਮਣ ਪੰਡਿਤ ਸਪੁਰਚੂਲੀਸਟ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਵਿਧਾਇਕ ਇਆਲੀ ਵੱਲੋਂ ਕੋਰੋਨਾ ਗਾਈਡ ਲਾਈਨਜ਼ ਦੇ ਮੱਦੇ ਨਜ਼ਰ ਸਕੂਲ/ਕਾਲਜ਼ ਖੋਲ੍ਹਣ ਦੀ ਮੰਗ 

ਮੁੱਲਾਂਪੁਰ ਦਾਖਾ, 3 ਫਰਵਰੀ(ਸਤਵਿੰਦਰ ਸਿੰਘ ਗਿੱਲ )— ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਲਗਾਈਆਂ ਵੱਖ-ਵੱਖ ਪਾਬੰਦੀਆਂ ਦੌਰਾਨ ਵਿੱਦਿਅਕ ਅਦਾਰੇ ਮੁੜ ਬੰਦ ਕਰਨ ਰੱਖਣ ਦੇ ਲਏ ਫੈਸਲੇ ਦਾ ਸਕੂਲ/ਕਾਲਜ਼ ਪ੍ਰਬੰਧਕ, ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਕੋਰੋਨਾ ਗਾਈਡਲਾਈਨਜ਼ ਦੇ ਮੱਦੇਨਜ਼ਰ ਸਕੂਲ/ਕਾਲਜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਬੇਸ਼ੱਕ ਅਜੋਕੇ ਕੰਪਿਊਟਰਾਈਜ਼ ਆਧੁਨਿਕ ਯੁੱਗ ਵਿੱਚ ਸਿੱਖਿਆ ਦਾ ਕਾਫ਼ੀ ਮਹੱਤਵ ਹੈ ਪ੍ਰੰਤੂ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਕਾਰਨ ਸਕੂਲ/ਕਾਲਜ਼ ਤੇ ਵਿਦਿਅਕ ਅਦਾਰੇ ਪਹਿਲਾਂ ਹੀ ਕਾਫ਼ੀ ਸਮਾਂ ਬੰਦ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਵੀ ਸਰਕਾਰਾਂ ਨੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਹੋਰਨਾਂ ਪਾਬੰਦੀਆਂ ਸਮੇਤ ਸਕੂਲਾਂ ਕਾਲਜਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਪ੍ਰੰਤੂ ਸਰਕਾਰੀ ਦਫ਼ਤਰਾਂ ਦੇ ਕੰਮਕਾਰ ਚੱਲ ਰਹੇ ਹਨ ਅਤੇ ਪੰਜ ਸੂਬਿਆਂ ਦੀ ਚੋਣਾਂ ਸਬੰਧੀ ਇਕੱਠ ਕਰਨ ਲਈ ਵੀ ਰਿਆਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ ਬੰਦ ਹੋਣ ਕਾਰਨ ਬੱਚਿਆਂ ਦੀ ਪਡ਼੍ਹਾਈ ਤੇ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ, ਸਗੋਂ ਮੋਬਾਈਲ ਫੋਨ ਰਾਹੀਂ ਆਨਲਾਈਨ ਪੜ੍ਹਾਈ ਕਰ ਰਹੇ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ, ਬਲਕਿ ਆਨਲਾਈਨ ਪੜ੍ਹਾਈ ਨਾਲ ਬੱਚੇ ਸੁਚੱਜੇ ਢੰਗ ਨਾਲ ਪੜ੍ਹਾਈ ਨਹੀਂ ਕਰ ਪਾਉਂਦੇ, ਉੱਥੇ ਹੀ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਕਾਰਨ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਰਹੇ ਹਨ, ਜੋ ਉਨ੍ਹਾਂ ਦੇ ਭਵਿੱਖ ਲਈ ਕਾਫ਼ੀ ਖ਼ਤਰਨਾਕ ਸਾਬਤ ਹੋਵੇਗਾ। ਵਿਧਾਇਕ ਇਆਲੀ ਨੇ ਮੰਗ ਕੀਤੀ ਹੈ ਕਿ ਅਜੋਕੇ ਸਮੇਂ ਸਿੱਖਿਆ ਦੇ ਮਹੱਤਵ ਨੂੰ ਦੇਖ ਦੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਸਕੂਲ/ ਕਾਲਜ਼ ਤੇ ਵਿਦਿਅਕ ਅਦਾਰੇ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਚਮਕੌਰ ਸਿੰਘ ਵੀਰ ਵੱਲੋਂ ਤਾਲਮੇਲ ਕਮੇਟੀ ਦੀ ਮੀਟਿੰਗ

ਬਰਨਾਲਾ/ ਮਹਿਲ ਕਲਾਂ- 03 ਫਰਵਰੀ (ਗੁਰਸੇਵਕ ਸੋਹੀ)-  ਅੱਜ ਮਹਿਲ ਕਲਾਂ ਵਿਖੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸਰਦਾਰ ਚਮਕੌਰ ਸਿੰਘ ਵੀਰ ਉਮੀਦਵਾਰ ਹਲਕਾ ਮਹਿਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਲਕੇ ਦੇ ਚਾਰ ਚਾਰ ਪਿੰਡਾਂ ਦੇ ਜ਼ੋਨ ਬਣਾ ਕੇ ਦੋਨੋਂ ਪਾਰਟੀਆਂ ਦੇ ਜ਼ਿੰਮੇਵਾਰ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਚਮਕੌਰ ਸਿੰਘ ਵੀਰ ਨੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਸਾਥੀਆਂ ਦੀ ਹੋਵੇਗੀ ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੇ ਵਿਕਾਸ ਲਈ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ ਅਤੇ ਮਹਿਲ ਕਲਾਂ ਦੀ ਭੂਮਿਕਾ ਵੀ ਅਹਿਮ ਹੋਵੇਗੀ ਇਸ ਸਮੇਂ ਸਰਦਾਰ ਬਚਿੱਤਰ ਸਿੰਘ' ਸਰਕਲ ਗਹਿਲ, ਸਰਦਾਰ ਬਲਰਾਜ ਸਿੰਘ ਕਾਕਾ, ਸ ਸੁਖਵਿੰਦਰ ਸਿੰਘ ਸੁੱਖਾ, ਸਰਕਲ ਮਹਿਲਕਲਾਂ, ਸਰਦਾਰ ਗੁਰਦੀਪ ਸਿੰਘ ਛਾਪਾ ਸਰਕਲ ਛਾਪਾ, ਡਾ ਸੁਖਵਿੰਦਰ ਸਿੰਘ ਨਿਹਾਲੂਵਾਲ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਖੁਰਦ, ਕਾਰਜਕਾਰੀ ਪ੍ਰਧਾਨ ਬਸਪਾ ਮਹਿਲ ਕਲਾਂ ਬੂਟਾ ਸਿੰਘ ਚੀਮਾ, ਮੀਤ ਪ੍ਰਧਾਨ ਡਾ ਕੁਲਵੰਤ ਸਿੰਘ ਠੀਕਰੀਵਾਲ, ਦਾਰਾ ਸਿੰਘ, ਜਸਬੀਰ ਸਿੰਘ ਜੱਸੀ, ਜ਼ਿਲਾ ਪ੍ਰਧਾਨ ਹਵਾ ਸਿੰਘ ਹਨ੍ਹੇਰੀ, ਜ਼ੋਨ ਇੰਚਾਰਜ ਦਰਸ਼ਨ ਸਿੰਘ ਸਕੱਤਰ ਬਸਪਾ ਪੰਜਾਬ ,ਤੇਜਿੰਦਰ ਦੇਵ ਸਿੰਘ ਸੀਨੀਅਰ ਅਕਾਲੀ ਆਗੂ, ਗੁਰਸੇਵਕ ਸਿੰਘ ਗਾਗੇਵਾਲ, ਬਲਦੇਵ ਸਿੰਘ ,ਗੁਰਪ੍ਰੀਤ ਸਿੰਘ ਮੂੰਮ ,ਅਜਾਇਬ ਸਿੰਘ ਬੜੀ, ਸੁਖਦੇਵ ਸਿੰਘ ਟਿੱਬਾ, ਨਾਰੰਗ ਸਿੰਘ ਮਾਹਮਦਪੁਰ ,ਭੋਲਾ ਸਿੰਘ ਛੀਨੀਵਾਲ' ਪ੍ਰਿਤਪਾਲ ਸਿੰਘ ਛੀਨੀਵਾਲ ਕਲਾਂ, ਕਰਨੈਲ ਸਿੰਘ ,ਗੁਰਚਰਨ ਸਿੰਘ ਮਹਿਲਕਲਾਂ, ਡਾ ਸੋਮਾ ਸਿੰਘ ਗੰਡੇਵਾਲ, ਸਰਬਜੀਤ ਸਿੰਘ ਖੇਡ਼ੀ ,ਦਰਸ਼ਨ ਸਿੰਘ ਬਾਜਵਾ, ਬਲਦੇਵ ਸਿੰਘ ਬੀਹਲਾ ਆਦਿ ਹਾਜ਼ਰ ਸਨ ।

ਵਿਧਾਨ ਸਭਾ ਚੋਣਾਂ ਦੋਰਾਨ ਵੋਟਾਂ ਮੰਗਣ ਲਈ ਆ ਰਹੇ ਨੇਤਾਵਾਂ ਨੂੰ ਕੀਤੇ ਜਾਣ ਵਾਲੇ ਸਵਾਲ ✍️ ਕੰਵਲਜੀਤ ਖੰਨਾ

* ਤੁਹਾਡੀ ਪਾਰਟੀ ਨਿੱਜੀਕਰਨ ਤੇ ਠੇਕੇਦਾਰੀ ਕਰਨ ਦੀਆਂ ਨੀਤੀਆਂ ਨੂੰ ਗਲਤ ਸਮਝਦੀ ਹੈ ਜਾਂ ਠੀਕ
* ਤੁਹਾਡੀ ਪਾਰਟੀ ਸੰਸਾਰ ਵਪਾਰ ਸੰਸਥਾ ਚੋਂ ਭਾਰਤ ਨੂੰ ਬਾਹਰ ਕੱਢਣ ਦੇ ਹੱਕ ਚ ਹੈ ਜਾਂ ਵਿਰੋਧ ਵਿਚ ਹੈ।
 * ਖੇਤੀ  ਸੈਕਟਰ ਨੂੰ ਬਚਾਉਣ ਲਈ ਉਨਾਂ ਕੋਲ ਕਈ ਨਵੀਂ ਖੇਤੀ ਨੀਤੀ ਹੈ ਤਾਂ ਉਹ ਨੀਤੀ ਸਪਸ਼ਟ ਕਰੋ
* ਕਿਸਾਨਾਂ ਸਿਰ ਚੜੇ ਇਕ ਲੱਖ ਕਰੋੜ ਰੁਪਏ ਦਾ ਕਰਜਾ ਕਿਵੇਂ ਰੱਦ ਕਰੋਗੇ।
* ਦੇਸ਼ ਭਰ ਚੋਂ ਗਰੀਬੀ ਤੇ ਬੇਰੁਜ਼ਗਾਰੀ ਦੂਰ ਕਰਨ ਦਾ ਤੁਹਾਡੇ ਕੋਲ ਕੀ ਕੋਈ ਰੋਡ ਮੈਪ ਹੈ।
* ਕਿਸਾਨਾਂ ਨੂੰ ਲਾਹੇਵੰਦ ਖੇਤੀ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੀ ਤੁਹਾਡੀ ਪਾਰਟੀ ਲਾਗੂ ਕਰਵਾਏਗੀ।
* ਬੇਰੁਜ਼ਗਾਰਾਂ ਲਈ ਬੇਰੁਜ਼ਗਾਰੀ ਭੱਤਾ ਕਿਨਾਂ ਤੇ ਕਿਵੇਂ ਦਿਓਗੇ।
* ਜਮੀਨ ਦੀ ਸਹੀ ਵੰਡ ਲਈ 17 ਏਕੜ ਹੱਦਬੰਦੀ ਦਾ ਕਨੂੰਨ ਕੀ ਉਹ ਲਾਗੂ ਕਰਨ ਦੇ ਹੱਕ ਚ ਹਨ ਕਿ ਨਹੀਂ ? ਜੇ ਹਨ ਤਾਂ ਕੀ ਵਾਧੂ ਜਮੀਨ ਬੇਜ਼ਮੀਨਿਆਂ ਚ ਵੰਡਣਗੇ ਕਿ ਨਹੀਂ।
*ਗਰੀਬ ਪਰਿਵਾਰਾਂ ਲਈ ਜਨਤਕ ਵੰਡ ਪ੍ਰਣਾਲੀ ਜਾਰੀ ਰੱਖੀ ਜਾਵੇਗੀ ਕਿ ਨਹੀਂ ?
* ਨਵੇਂ ਲੇਬਰ ਕੋਡ ਰੱਦ ਕਰਕੇ ਮਜਦੂਰਾਂ ਦੇ ਹੱਕਾਂ ਵਾਲੇ ਕਿਰਤ ਕਨੂੰਨ ਕੀ ਉਹ ਲਾਗੂ ਕਰਨਗੇ ਜਾਂ ਨਹੀਂ।
* ਕਾਰਪੋਰੇਟਾਂ ਨਾਲ ਪਿਛਲੇ ਲੰਮੇ ਸਮੇਂ ਚ ਕੀਤੇ ਸਾਰੇ ਦੇਸ਼ ਵਿਰੋਧੀ ਸਮਝੋਤੇ ਰੱਦ ਕਰਨਗੇ ਕਿ ਨਹੀਂ? ਕੀ ਉਹ ਵੱਡੇ ਕਾਰਪੋਰੇਟਾਂ ਤੇ ਚਾਲੀ ਪ੍ਰਤੀਸ਼ਤ ਟੈਕਸ ਲਗਾਉਣਗੇ?
*ਓਨਾਂ ਕੋਲ ਪੈਟਰੋਲ, ਡੀਜ਼ਲ ਗੈਸ, ਰਸੋਈ ਗੈਸ ਦੇ ਰੇਟ ਅੱਧੇ ਕਰਨ ਦਾ ਕੀ ਤਰੀਕਾ ਹੈ।
* ਉਨਾਂ ਕੋਲ ਮਹਿੰਗਾਈ ਖਤਮ ਕਰਨ ਦੀ ਕੀ ਨੀਤੀ ਹੈ?
* ਕੀ ਉਹ ਕੇਜੀ ਤੋਂ ਪੀ ਜੀ ਤੱਕ ਹਰ ਬੱਚੇ ਨੂੰ ਵਿਦਿਆ ਮੁਫਤ ਕਰਨਗੇ ? ਤਾਂ ਕੀ ਉਹ ਨਿੱਜੀ ਸਕੂਲਾਂ ਦਾ ਸਰਕਾਰੀ ਕਰਨ ਕਰਨ ਗੇ ਕਿ ਨਹੀਂ ?
* ਹਰ ਨਾਗਰਿਕ ਨੂੰ ਮੁਫਤ ਇਲਾਜ ਦੇਣ ਦਾ ਓਨਾਂ ਕੋਲ ਕਈ ਪ੍ਰੋਗਰਾਮ ਹੈ।*ਬਹੁਗਿਣਤੀ ਆਮ ਲੋਕਾਂ ਤੋਂ ਸਿੱਖਿਆ ਦਾ ਹੱਕ ਖੋਹਣ ਲਈ ਕੋਮੀ ਸਿਖਿਆ ਨੀਤੀ 2020 ਨੂੰ ਕੀ ਉਹ ਰੱਦ ਕਰਨਗੇ?
 * ਇਸ ਦੇਸ਼ ਨੂੰ ਘੁਣ ਵਾਂਗ ਖਾ ਰਹੇ ਭਰਿਸ਼ਟਾਚਾਰ ਨੂੰ ਖਤਮ ਕਰਨ ਦਾ ਉਨਾਂ ਕੋਲ ਕੀ ਯੋਜਨਾ ਹੈ ?
* ਦੇਸ਼ ਦੇ 40 ਪ੍ਰਤੀਸ਼ਤ  ਬੇਘਰੇ ਗਰੀਬ ਲੋਕਾਂ ਨੂੰ ਉਹ ਘਰ ਕਿਵੇਂ ਦੇਣਗੇ?
* ਔਰਤ ਵਰਗ ਰਾਤ ਸਮੇਂ ਘਰੋਂ ਬਾਹਰ ਬੇਖੌਫ ਹੋ ਕੇ ਨਿਕਲੇ ,ਇਸ ਬਾਰੇ ਉਹ ਕੀ ਕਰਨਗੇ।
* ਦੇਸ਼ ਭਰ ਚ ਲੋਕਾਂ ਤੇ ਥੋਪੇ ਯੂ ਏ ਪੀ ਏ ਅਤੇ ਅਫਸਪਾ ਜਿਹੇ ਕਾਲੇ ਕਨੂੰਨ ਰੱਦ ਕਰਨਗੇ ਕਿ ਨਹੀਂ ?ਸੋਸ਼ਲ ਮੀਡੀਆ, ਫਿਲਮਾਂ, ਗਾਣਿਆਂ ਚ ਲੱਚਰਤਾ, ਨੰਗੇਜਵਾਦ ,ਅਸ਼ਲੀਲਤਾ ਨੂੰ ਖਤਮ ਕਰਨ ਦੀ ਉਨਾਂ ਕੋਲ ਕੀ ਯੋਜਨਾਬੰਦੀ ਹੈ?
* ਮਾਲ ਮਹਿਕਮੇ,ਪੁਲਸ ਵਿਭਾਗ,ਸਾਰੇ ਸਰਕਾਰੀ ਵਿਭਾਗਾਂ ਵਿੱਚ ਰਿਸ਼ਵਤ ਖੋਰੀ ਨੂੰ ਉਹ ਕਿਵੇਂ ਰੋਕਣਗੇ?
 * ਸੂਬੇ ਭਰ ਚ ਅਵਾਰਾ ਪਸ਼ੂਆਂ ਦਾ ਹੱਲ ਉਹ ਕਿਵੇਂ ਕਰਨਗੇ ? ਕੀ ਉਹ ਸੜਕਾਂ ਤੇ ਲੱਗੇ ਟੋਲ ਪਲਾਜੇ ਖਤਮ ਕਰਨਗੇ?
* ਜਨਤਕ ਖੇਤਰ ਦੇ ਅਦਾਰਿਆਂ ਸੜਕਾਂ, ਬੀਮਾਰ, ਬੈਂਕਾਂ, ਕੋਇਲਾ ਖਾਣਾਂ, ਬਿਜਲੀ ਬੋਰਡਾਂ, ਸਿਹਤ, ਸਿੱਖਿਆ, ਰੇਲਵੇ, ਜਹਾਜ਼ਰਾਨੀ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਨੀਤੀ/ਸਮਝੌਤੇ ਰੱਦ ਕਰੋਗੇ?
 * ਘਰ-ਘਰ ਰੁਜ਼ਗਾਰ ਦੇਣ, ਹਰ ਸਾਲ ਇੱਕ ਕਰੋੜ ਨਵੀਆਂ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਬਣਿਆ?
* ਸਾਰੇ ਵਿਭਾਗਾਂ ਵਿੱਚ ਪੱਕਾ ਰੁਜ਼ਗਾਰ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਆਪਣੀ ਨੀਤੀ ਦੱਸੋ?
*ਆਊਟਸੋਰਸ ਅਤੇ ਠੇਕੇਦਾਰੀ ਪੑਬੰਧ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਆਪਣੀ ਨੀਤੀ ਦੱਸੋ?
*ਕਾਲਾ ਧਨ ਬਾਹਰੋਂ ਲਿਆ ਕੇ ਗਰੀਬਾਂ ਵਿੱਚ ਵੰਡਣ ਦੇ ਵਾਅਦੇ ਦਾ ਕੀ ਬਣਿਆ?
*ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਦਾ ਕੀ ਬਣਿਆ?
*ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਦਾ ਕੀ ਬਣਿਆ?
 * ਨਸ਼ੇ, ਰੇਤਾ ਬਜਰੀ, ਕੇਬਲ ਅਤੇ ਟਰਾਂਸਪੋਰਟ ਮਾਫੀਏ ਨੂੰ ਨਕੇਲ ਪਾਉਣ ਦੇ ਵਾਅਦੇ ਬਾਰੇ ਦੱਸੋ?
*ਵਿਧਾਇਕਾਂ/ਪਾਰਲੀਮੈਂਟ ਮੈਂਬਰਾਂ/ਮੰਤਰੀਆਂ ਦੀਆਂ ਤਨਖਾਹਾਂ/ਭੱਤੇ/ਪੈਨਸ਼ਨਾਂ   ਘਟਾਉਣ ਬਾਰੇ ਆਪਣੀ ਨੀਤੀ ਚੋਣ ਮੈਨੀਫੈਸਟੋ ਵਿੱਚ ਦਰਜ ਕਿਉਂ ਨਹੀਂ ਕੀਤੀ?
*ਕਰੋਨਾ ਬਹਾਨੇ ਜਬਰੀ ਲੌਕਡਾਊਨ ਥੋਪਣ ਬਾਰੇ ਤੁਹਾਡੀ ਪਾਰਟੀ ਨੇ ਕਦੇ ਵਿਰੋਧ ਕਿਉਂ ਨਹੀਂ ਕੀਤਾ?

                                 ਲੋਕਾਂ/ਵੋਟਰਾਂ ਵੱਲੋਂ ਸਾਰੇ ਉਮੀਦਵਾਰਾਂ ਨੂੰ ਸਵਾਲ ਕਰਕੇ ਠੋਸ ਜਵਾਬ ਲੈਣਾ ਉਨਾਂ ਦਾ ਜਮਹੂਰੀ ਹੱਕ ਹੈ।ਕੋਸ਼ਿਸ਼ ਕਰੋ ਉਹ ਇਨਾਂ ਮੁੱਦਿਆਂ ਨੂੰ ਪੂਰਾ ਕਰਨ ਦਾ ਭਰੋਸਾ ਲੈਣ ਲਈ ਨੇਤਾ ਤੋਂ ਹਲਫੀਆ ਬਿਆਨ  ਹਾਸਲ ਕਰਨ।ਇਹ ਸਵਾਲ ਸਾਰੀਆਂ ਹੀ ਪਾਰਟੀਆਂ ਨੂੰ ਕੀਤੇ ਜਾਣ। ਇਕੱਠੇ ਹੋਕੇ ਝੰਡੇ ਲੈ ਕੇ ਸਾਰੇ ਓਮੀਦਵਾਰਾਂ ਨਾਲ ਤਰਕ ਦਲੀਲ ਤੇ ਸਬਰ ਨਾਲ ਅਪਣੇ ਸਵਾਲ ਰੱਖੋ।

ਹੋਰ ਸੁਝਾਵਾਂ ਲਈ ਤੇ ਜਾਣਕਾਰੀ ਲਈ ਸੰਪਰਕ ਕਰੋ...
ਕੰਵਲਜੀਤ ਖੰਨਾ, ਮੋਬਾਇਲ ਨੰਬਰ:- 94170 67344

 

32 ਸਾਲ ਤੋਂ ਜੁਝਾਰੂ ਸਿੰਘ ਦੀ ਮਾਤਾ ਆਪਣੇ ਪੁੱਤ ਨੂੰ ਦਰਵਾਜ਼ਾ ਖੋਲ੍ਹ ਉਡੀਕਦੀ ਆਖ਼ਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ   

ਸ਼ਹੀਦ ਸੁਖਦੇਵ ਸਿੰਘ ਸੁੱਖਾ ਜਲਾਲਾਬਾਦ ਪੂਰਬੀ ਮੋਗਾ ਦੀ ਮਾਤਾ ਬਚਨ ਕੌਰ 1 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ  

ਮਾਤਾ ਬਚਨ ਕੌਰ ਅਤੇ ਉਨ੍ਹਾਂ ਦੇ ਪੁੱਤਰ 32 ਸਾਲ ਪਹਿਲਾਂ  ਝੂਠੇ ਪੁਲੀਸ ਮੁਕਾਬਲੇ ਚ ਸ਼ਹੀਦ ਹੋਏ ਸੁਖਦੇਵ ਸਿੰਘ ਸੁੱਖਾ ਨਮਿੱਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 11 ਫ਼ਰਵਰੀ ਨੂੰ    

ਧਰਮਕੋਟ , 3 ਫਰਵਰੀ ( ਜਸਮੇਲ ਗ਼ਾਲਿਬ)  1984 ਦੇ ਕਾਲੇ ਦੌਰ ਨੇ ਕੁਝ ਪਰਿਵਾਰਾਂ ਨੂੰ ਇਸ ਤਰ੍ਹਾਂ ਦੇ ਜ਼ਖ਼ਮ ਦਿੱਤੇ  ਜਿਨ੍ਹਾਂ ਉੱਪਰ ਸਾਰੀ ਉਮਰ ਕੋਈ ਮੱਲ੍ਹਮ ਲਾਉਣ ਵਾਲਾ ਵੀ ਪੈਦਾ ਨਾ ਹੋਇਆ।  ਅਨੇਕਾਂ ਰੂਹਾਂ ਦਰ ਦਰ ਠੋਕਰਾਂ ਖਾਧੀਆਂ ਆਪਣੇ ਚਾਹੁਣ ਵਾਲਿਆਂ ਨੂੰ  ਰੋਂਦੇ ਕਰਲਾਉਂਦੇ ਛੱਡ ਇਸ ਸੰਸਾਰ ਤੋਂ ਆਪਣੇ ਦਿਲ ਵਿਚ ਅਨੇਕਾਂ ਮੰਗਾਂ ਰੀਝਾਂ ਤੇ ਸੱਧਰਾਂ ਲੈ ਕੇ ਵਿੱਛੜ ਰਹੀਆਂ ਹਨ । ਇਸੇ ਹੀ ਕਾਲੇ ਦੌਰ ਦੀ ਉਪਜ 1990 ਵਿੱਚ ਧੂਰੀ ਪੁਲੀਸ ਵੱਲੋਂ ਬੱਸ ਚੋਂ ਉਤਾਰ ਕੇ ਅੰਨ੍ਹਾ ਤਸ਼ੱਦਦ ਕਰ ਕੁਝ ਦਿਨਾਂ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਫੇਰ ਜੇਲ੍ਹ ਤੋਂ ਰਿਮਾਂਡ ਤੇ ਲਿਆ ਕੇ ਪੁਲੀਸ ਮੁਤਾਬਕ ਹੱਥਕੜੀਆਂ ਨਾਲ ਭਗੌੜਾ ਬਣਾ ਦਿੱਤਾ ਪਰ ਨਹੀਂ ਉਸੇ ਦਿਨ ਸ਼ਹੀਦ ਕਰ ਦਿੱਤਾ ਸੁਖਦੇਵ ਸਿੰਘ ਸੁੱਖਾ ਜਲਾਲਾਬਾਦ ਪੂਰਬੀ ਜਿਸ ਦਾ 1990 ਦੀ ਇਸ ਘਟਨਾ ਤੋਂ ਪੰਜ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਜਿਸ ਦਾ ਪਿਤਾ ਸਰਦਾਰ ਸਿਕੰਦਰ ਸਿੰਘ ਪਹਿਲਾਂ ਹੀ ਆਪਣੇ ਪੁੱਤਰਾ ਦੇ ਇਨਸਾਫ਼ ਲਈ ਲੜਾਈ ਲੜਦਾ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕਾ ਹੈ । ਪਰ ਮਾਤਾ ਬਚਨ ਕੌਰ 32 ਸਾਲ ਆਪਣੇ ਪੁੱਤ ਦੀ ਉਡੀਕ ਕਰਦੀ ਦਰ ਦਰ ਧੱਕੇ ਖਾਂਦੀ ਭਟਕਦੀ  ਨਾ ਤਾਂ ਪਰਿਵਾਰ ਨੂੰ ਉਸ ਦੀਆਂ ਅੰਤਮ  ਰਸਮਾਂ ਪੂਰੀਆਂ ਕਰਨ ਦਾ ਕੋਈ ਮੌਕਾ ਮਿਲਿਆ ਅੱਜ ਜਦੋਂ ਮਾਤਾ ਬਚਨ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ  ਉਨ੍ਹਾਂ ਦੇ ਅੰਤਮ ਅਰਦਾਸ ਦੇ ਨਾਲ ਹੀ ਉਨ੍ਹਾਂ ਦੇ ਪੁੱਤ ਸ਼ਹੀਦ ਸੁਖਦੇਵ ਸਿੰਘ ਸੁੱਖਾ ਜਲਾਲਾਬਾਦ ਪੂਰਬੀ ਦੀ ਵੀ ਅੰਤਮ ਅਰਦਾਸ ਇੱਕੋ ਸਮੇਂ ਮਾਤਾ ਦੇ ਨਾਲ 11 ਫਰਵਰੀ ਦਿਨ ਸ਼ੁੱਕਰਵਾਰ ਬਾਅਦ ਦੁਪਹਿਰ ਬਾਬਾ ਸ਼ਾਇਦ ਕਬੀਰ ਗੁਰਦੁਆਰਾ ਸਾਹਿਬ ਜਲਾਲਾਬਾਦ ਪੂਰਬੀ ਨਜ਼ਦੀਕ ਧਰਮਕੋਟ ਵਿਖੇ ਹੋਵੇਗੀ  । ਇਹ ਜਾਣਕਾਰੀ ਮਾਤਾ ਬਚਨ ਕੌਰ ਦੇ ਵੱਡੇ ਸਪੁੱਤਰ ਬਲਦੇਵ ਸਿੰਘ ਮਸਕੀਨ ਜੋ 1978 ਤੋਂ ਦਮਦਮੀ ਟਕਸਾਲ ਤੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਮੂਹਰਲੀ ਕਤਾਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਜਿੰਨਾ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਜੇਲ੍ਹ ਵਿੱਚ ਬਿਤਾਇਆ  ਨੇ ਸਾਡੇ ਪ੍ਰਤੀਨਿਧ ਨਾਲ ਸਾਂਝੀ ਕੀਤੀ। ਇੱਥੇ ਜਾਣਕਾਰੀ ਲਈ ਦੱਸ ਦੇਈਏ  ਕਿ ਮਾਤਾ ਬਚਨ ਕੌਰ ਆਪਣੇ ਪਿੱਛੇ  ਸ਼ਹੀਦ ਸੁਖਦੇਵ ਸਿੰਘ ਸੁੱਖਾ ਤੋਂ ਇਲਾਵਾ ਤਿੰਨ ਧੀਆਂ ਅਤੇ ਤਿੰਨ ਪੁੱਤਰਾਂ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਨੂੰ  ਰੋਂਦਾ ਕੁਰਲਾਉਂਦਾ ਛੱਡ ਗਈ ਹੈ । ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਲੋਕਾਂ ਵੱਲੋਂ ਮਾਤਾ ਬਚਨ ਕੌਰ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਜਿਨ੍ਹਾਂ ਦਾ ਸਸਕਾਰ 2 ਫਰਵਰੀ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ ।  

ਸਵ ਸਰਦਾਰਨੀ ਦਰਸ਼ਨ ਕੌਰ ਢਿੱਲੋਂ ਨਮਿੱਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 4 ਫਰਵਰੀ ਨੂੰ  

ਜਗਰਾਉਂ , 02 ਫਰਵਰੀ (ਜਸਮੇਲ ਗ਼ਾਲਿਬ ) ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ ਦੇ ਮਾਤਾ ਸਰਦਾਰਨੀ ਦਰਸ਼ਨ ਕੌਰ ਢਿੱਲੋਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ  । ਉਨ੍ਹਾਂ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ  ਅੰਤਿਮ ਅਰਦਾਸ 4 ਫਰਵਰੀ 2022 ਦਿਨ ਸ਼ੁੱਕਰਵਾਰ ਨੂੰ  ਦੁਪਹਿਰ 01 ਵਜੇ ਤੋਂ 02 ਵਜੇ ਗੁਰਦੁਆਰਾ ਲੰਮੇ ਪੱਤੀ ਪਿੰਡ ਮਲਕ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ  । ਮਿਲੀ ਜਾਣਕਾਰੀ ਅਨੁਸਾਰ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ ਅਤੇ ਪਰਿਵਾਰ ਵੱਲੋਂ ਸਮੂਹ ਇਲਾਕਾ ਨਿਵਾਸੀ ਅਤੇ ਸੱਜਣਾਂ ਮਿੱਤਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ। 

ਨੋਟ  : ਹੋਰ ਜਾਣਕਾਰੀ ਲਈ ਫੋਟੋ ਵਿੱਚ ਲੱਗੇ ਇਸ਼ਤਿਹਾਰ ਨੂੰ ਪੜ੍ਹੋ  ।

ਜਗਰਾਉਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੱਗਾ ਹਿੱਸੋਵਾਲ ਕਿਸਾਨ ਆਗੂਆਂ ਤੋਂ ਪੁੱਛੇ ਗਏ ਸਵਾਲਾਂ ਦੇ ਘੇਰੇ ਚ  

ਤੂੰ ਤੂੰ ਮੈਂ ਮੈਂ ਦੇ ਵਿੱਚ ਸਵਾਲਾਂ ਨੂੰ ਅੱਖੋਂ ਪਰੋਖੇ ਕਰਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ --- ਪਿੰਡ ਵਾਸੀ ਆਪਸ ਉਲਝਣ   

ਫਸਲਾਂ ਦੇ ਖਰਾਬੇ ਦੀ ਵਿਸ਼ੇਸ਼  ਗਿਰਦਾਵਰੀ ਦੇ ਹੁਕਮ ਅਜੇ ਤਕ ਡੀ ਸੀ ਲੁਧਿਆਣਾ ਵਲੋਂ ਜਾਰੀ ਨਾ ਹੋਣ,ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਨਾ ਦੇਣ ,ਕਰੋਨਾ ਦੀ ਆੜ ਚ ਬੰਦ ਪਏ ਸਕੂਲ ਖੋਲਣ ਬਾਰੇਪੁੱਛੇ ਸਵਾਲਾਂ ਦਾ ਕੋਈ ਜਵਾਬ ਨਾ ਮਿਲਿਆ

ਜਗਰਾਉਂ , 02 ਫ਼ਰਵਰੀ  (ਜਸਮੇਲ ਗ਼ਾਲਿਬ ) ਸਿਧਵਾਂ ਕਲਾਂ ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਪੰਹੁਚੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਨੂੰ ਕਿਸਾਨਾਂ ਨੋਜਵਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ । ਇਸ ਸਮੇਂ ਸ਼੍ਰੀ ਜੱਗਾ ਜਦੋਂ ਅਪਣੇ ਸੰਬੋਧਨ ਚ ਹਲਕੀਆਂ ਫੁਲਕੀਆਂ ਗੱਲਾਂ ਕਰਕੇ ਹਟੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ  ਕਿਸਾਨਾਂ ਨੇ ਪੁੱਛਿਆ ਕਿ ਕੀ ਉਹ ਦੇਸ਼ ਭਰ ਚ ਕਾਂਗਰਸ ਵਲੋਂ ਪਿਛਲੇ ਤੀਹ ਸਾਲਾਂ ਤੋਂ ਲਾਗੂ ਕੀਤੀਆਂ ਗਈਆਂ ਨਿਜੀ ਕਰਨ ਤੇ ਠੇਕੇਦਾਰੀ ਕਰਨ ਦੀਆਂ ਨੀਤੀਆਂ ਦੇ ਹੱਕ ਚ ਹਨ  ਕਿ ਵਿਰੋਧ ਚ। ਜੱਗਾ ਦਾ ਉਤਰ ਸੀ ਕਿ ਉਹ ਇਨਾਂ ਨੀਤੀਆਂ ਦੇ ਵਿਰੋਧੀ ਹਨ ਤਾਂ ਫਿਰ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਨੀਤੀਆਂ ਤੋਂ ਉਲਟ ਹੋ ਤਾਂ ਉਨਾਂ ਕੋਲ ਕੋਈ ਜਵਾਬ ਨਹੀਂ ਸੀ।ਜਦੋਂ ਪੁੱਛਿਆ ਗਿਆ ਕਿ ਤੁਸੀਂ ਸੰਸਾਰ ਵਪਾਰ ਸੰਸਥਾਂ ਦੇ ਹੱਕ ਚ ਹੋ ਕਿ ਉਲਟ । ਓਨਾਂ ਨੇ ਕਿਹਾ ਕਿ ਉਲਟ।ਤਾਂ ਫਿਰ ਪੁੱਛਿਆ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਰਾਜ ਚ ਤਾਂ  WTO ਦੀਆਂ ਸਭ ਸ਼ਰਤਾਂ ਨੂੰ ਪ੍ਰਵਾਨ ਕੀਤਾ ਗਿਆ ਸੀ ਭਲਾ ਕਿਓਂ ਤਾਂ ਓਨਾਂ ਕੋਲ ਕੋਈ ਜਵਾਬ ਨਹੀਂ ਸੀ। ਇਸ ਸਮੇਂ ਕਿਸਾਨ ਆਗੂਆਂ ਨੇ ਫਸਲਾਂ ਦੇ ਖਰਾਬੇ ਦੀ ਵਿਸ਼ੇਸ਼  ਗਿਰਦਾਵਰੀ ਦੇ ਹੁਕਮ ਅਜੇ ਤਕ ਡੀ ਸੀ ਲੁਧਿਆਣਾ ਵਲੋਂ ਜਾਰੀ ਨਾ ਹੋਣ,ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਨਾ ਦੇਣ ,ਕਰੋਨਾ ਦੀ ਆੜ ਚ ਬੰਦ ਪਏ ਸਕੂਲ ਖੋਲਣ ਬਾਰੇ ਪੁੱਛਿਆ ਗਿਆ ਤਾਂ ਕਾਂਗਰਸੀ ਉਮੀਦਵਾਰ ਵਲੋ  ਕੋਈ ਠੋਸ ਕਾਰਵਾਈ ਕਰਨ ਦੀ ਥਾਂ ਪਲਾ ਛੁਡਾਉਣ ਚ  ਹੀ ਬੇਹਤਰੀ ਸਮਝੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡਾਂ ਚ ਆਉਣ ਤੇ ਦੂਜੀਆਂ ਸਿਆਸੀ ਪਾਰਟੀਆਂ ਨਾਲ ਵੀ ਸਵਾਲ ਜਵਾਬ ਕੀਤੇ ਜਾਣਗੇ।ਉਨਾਂ ਕਿਹਾ ਕਿ ਜਥੇਬੰਦੀ ਵਲੋਂ ਸ਼ੋਸ਼ਲ ਮੀਡੀਆ ਤੇ ਬਾਕਾਇਦਾ ਇਕ ਸਵਾਲ ਨਾਮਾ ਜਾਰੀ ਕੀਤਾ ਗਿਆ ਹੈ ਤਾਂ ਕਿ ਹਰ ਪਿੰਡ ਵਿੱਚ ਓਮੀਦਵਾਰਾਂ ਨੂੰ ਸਵਾਲ ਕੀਤੇ ਜਾਣਗੇ।ਉਂਝ ਸਾਨੂੰ ਪਤਾ ਹੈ ਕਿ ਕਿਸੇ ਵੀ ਵੋਟ ਪਾਰਟੀ ਕੋਲ ਉਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ।ਉਨਾਂ ਕਿਹਾ ਕਿ ਲੋਕਾਂ ਦੇ ਹਰ ਤਰਾਂ ਦੇ ਮਸਲਿਆਂ ਦਾ ਹੱਲ ਸਿਰਫ ਤੇ ਸਿਰਫ ਸੜਕਾਂ ਤੇ ਸੰਘਰਸ਼ ਹੀ ਹੈ। ਸੰਘਰਸ਼ ਦਾ ਚਮਤਕਾਰ ਹੀ ਸੀ ਕਿ ਕਾਲੇ ਕਨੂੰਨ ਰੱਦੀ ਦੀ ਟੋਕਰੀ ਚ ਸੁੱਟਣ ਲਈ ਮੋਦੀ ਹਕੂਮਤ ਮਜਬੂਰ ਹੋਈ ਹੈ।

ਨਜ਼ਾਇਜ਼ ਮਾਈਨਿੰਗ ਦਾ ਮਾਮਲਾ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜਾ

ਜਗਰਾਉਂ,ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-ਸਤਲੁਜ ਦਰਿਆ ਤੇ ਹੋ ਰਹੀ ਨਜਾਇਜ ਮਾਈਨਿੰਗ ਦਾ ਮਾਮਲਾ ਜਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜ ਗਿਆ ਹੈ।ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਜੋਰਾ ਸਿੰਘ ਪੁੱਤਰ ਬਾਕਰ ਸਿੰਘ ਪਿੰਡ ਗੋਰਸੀਆ ਖਾਨ ਮਹੁੰਮਦ ਅਤੇ ਕੁਲਵੀਰ ਸਿੰਘ ਪੁੱਤਰ ਮੁਨਸ਼ਾ ਸਿੰਘ ਪਿੰਡ ਅੱਕੂਵਾਲ ਨੇ ਦੱਸਿਆ ਕਿ ਵਿਧਾਨ ਸਭਾ ਦੀਆ ਚੋਣਾ ਨੂੰ ਮੁੱਖ ਰੱਖਦਿਆ ਸੂਬੇ ਵਿਚ ਹਾਈ ਅਲੱਰਟ ਜਾਰੀ ਕੀਤਾ ਗਿਆ ਹੈ ਅਤੇ ਦਿਨ-ਰਾਤ ਪੁਲਿਸ ਵੱਲੋ ਨਾਕੇ ਬੰਦੀ ਕੀਤੀ ਜਾਦੀ ਹੈ ਪਰ ਸਤਲੁਜ ਦਰਿਆ ਦੇ ਪਿੰਡ ਅੱਕੂਵਾਲ ਦੀ ਜਮੀਨ ਵਿਚੋ ਕੁਝ ਦਿਨ ਪਹਿਲਾ ਰਾਤ ਸਮੇ ਰੇਤ ਮਾਫੀਆ ਵੱਲੋ 70 ਤੋ 80 ਟਰਾਲੀਆ ਰੇਤਾ ਚੋਰੀ ਕੀਤਾ ਗਿਆ ਹੈ ਪਰ ਥਾਣਾ ਸਿੱਧਵਾ ਬੇਟ ਦੀ ਪੁਲਿਸ ਨੇ ਰੇਤ ਮਾਫੀਆ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ।ਜਿਸ ਕਰਕੇ ਅਸੀ ਲੁਧਿਆਣਾ ਦੇ ਡਿਪਟੀ ਕਮਿਸਨਰ ਨੂੰ ਬੇਨਤੀ ਪੱਤਰ ਦਿੱਤਾ ਹੈ।ਉਨ੍ਹਾ ਕਿਹਾ ਕਿ ਜੇਕਰ ਰੇਤ ਮਾਫੀਆ ਖਿਲਾਫ ਜਲਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਨਸਾਫ ਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਥਾਣਾ ਸਿੱਧਵਾ ਬੇਟ ਅੱਗੇ ਰੋਸ ਪ੍ਰਦਰਸਨ ਕਰਨਗੇ।ਉਨ੍ਹਾ ਦੱਸਿਆ ਕਿ ਰੇਤਾ ਚੋਰੀ ਕਰਨ ਵਾਲਿਆ ਦੇ ਖਿਲਾਫ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਵੀ ਬੇਨਤੀ ਪੱਤਰ ਦੇ ਦਿੱਤਾ ਹੈ।ਇਸ ਮੌਕੇ ਉਨ੍ਹਾ ਨਾਲ ਕਿਸਾਨ ਅਤੇ ਮਜਦੂਰ ਹਾਜ਼ਰ ਸਨ।

ਨਵਜੋਤ ਸਿੰਘ ਸਿੱਧੂ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਾ ਕਰਨਾ ਦੱਸਿਆ ਆਪਣਾ ਚੋਣਾਂ ਲੜਨ ਦਾ ਮੁੱਖ ਮਕਸਦ-Video

ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਉਤਰੇ ਚੋਣ ਮੈਦਾਨ ਚ ..... ਹਲਕਾ ਅੰਮ੍ਰਿਤਸਰ ਪੂਰਬੀ ਤੋਂ ਅੱਜ ਉਨ੍ਹਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਕੀਤੇ ਦਾਖਲ ...... 

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aVkWGXdOeN/