You are here

ਪੰਜਾਬ

ਪਿੰਡ ਮੱਲੇਆਣਾ ਵਿਖੇ ਡਾ ਸਾਹਿਬ ਸਿੰਘ ਨਾਟਕਕਾਰ ਜੀ ਦਾ ਨਾਟਕ ਸੰਮਾਂ ਵਾਲੀ ਡਾਂਗ ਕਰਵਾਇਆ ਗਿਆ

ਨਿਹਾਲ ਸਿੰਘ ਵਾਲਾ, 14 ਫਰਵਰੀ( ਬਲਬੀਰ ਸਿੰਘ ਬਾਠ ) ਅੱਜ 14 ਤਰੀਕ ਦਿਨ ਸੋਮਵਾਰ ਨੂੰ ਪਿੰਡ ਮੱਲੇਆਣਾ ਵਿਖੇ ਡਾ ਸਾਹਿਬ ਸਿੰਘ ਨਾਟਕਕਾਰ ਜੀ ਦਾ ਨਾਟਕ ਸੰਮਾਂ ਵਾਲੀ ਡਾਂਗ ਕਰਵਾਇਆ ਗਿਆ ਹੈ ।ਇਸ ਨਾਟਕ ਵਿਚ ਡਾ ਸਾਹਿਬ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਕਾਰਪੋਰੇਟ ਘਰਾਣੇ ਤੇ ਸਰਕਾਰਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਲੁੱਟਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦੇ ਬਣਦੇ ਭਾਅ ਨਹੀਂ ਦਿੱਤੇ ਜਾਂਦੇ ਤੇ ਕਿਸ ਤਰ੍ਹਾਂ ਸਰਕਾਰਾਂ ਨੇ ਹਰੇ ਇਨਕਲਾਬ ਦੇ ਨਾਂ ਤੇ ਕੀਟਨਾਸ਼ਕ ਦਵਾਈਆਂ ਤੇ ਇਸ ਧਰਤੀ ਨੂੰ ਲਵਾ ਦਿੱਤਾ ਹੈ ।ਉਨ੍ਹਾਂ ਨੇ ਇਸ ਨਾਟਕ ਵਿਚ ਇਹ ਸਮਝਾਇਆ ਕਿ ਕਿਵੇਂ ਪੁਰਾਣੇ ਸਮਿਆਂ ਵਿਚ ਅਸੀਂ ਇਕ ਜਾਂ ਦੋ ਹੀ ਫ਼ਸਲਾਂ ਬੀਜਦੇ  ਸੀ ਤੇ ਕਿਸ ਤਰ੍ਹਾਂ ਅਸੀਂ ਵੱਧ ਫ਼ਸਲਾਂ ਦੇ ਲਾਲਚਾਂ ਅਤੇ ਮੰਗਿਆਈ ਨੇ ਸਾਨੂੰ ਵੱਧ ਫ਼ਸਲਾਂ ਉਗਾਉਣ ਲਈ ਮਜ਼ਬੂਰ ਕਰ ਦਿੱਤਾ ਤੇ ਅਸੀਂ ਧਰਤੀ ਨੂੰ ਨਸ਼ੱਈ ਬਣਾ ਦਿੱਤਾ ਇਹ ਸਾਰੀ ਚਾਲ ਸਰਕਾਰਾਂ ਦੀ ਸੀ ਉਨ੍ਹਾਂ ਦੱਸਿਆ ਕਿ ਇਹ ਕਿਸਾਨਾਂ ਦਾ ਕਸੂਰ ਨਹੀਂ ਇਹ ਸਰਕਾਰਾਂ ਨੇ ਹਰੇ ਇਨਕਲਾਬ ਦੇ ਨਾਂ ਤੇ ਧਰਤੀ ਨੂੰ ਅਪਾਹਜ ਬਣਾ ਦਿੱਤਾ ।
                      ਇਸ ਮੌਕੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਜੀ ਨੇ ਸੰਬੋਧਨ ਕਰਦਿਆਂ  ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ । ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਸਰਕਾਰਾਂ ਨੇ ਸਾਨੂੰ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬਿਠਾਈ ਰੱਖਿਆ ਪਰ ਕਿਸਾਨਾਂ ਨੇ ਹਾਰ ਨਹੀਂ ਮੰਨੀ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ ਕਿਸੇ ਵੀ ਪਾਰਟੀ ਨੇ ਆਪਣਾ ਮੈਨੀਫੈਸਟੋ ਨਹੀਂ ਦਿੱਤਾ ਕੋਈ ਵੀ ਪਾਰਟੀ ਸਿੱਖਿਆ ਸਿਹਤ ਸਹੂਲਤਾਂ ਤੇ ਕਿਸਾਨਾਂ ਦੇ ਕਰਜ਼   ਐਮ ਐਸ ਪੀ ਤੇ ਨਹੀਂ ਬੋਲ ਰਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਜਿੰਨਾ ਚਿਰ ਲੋਕ   ਜਾਗਰੂਕ ਨਹੀਂ   ਹੁੰਦੇ ਉਨ੍ਹਾਂ ਚਿਰ ਸਰਕਾਰਾਂ ਇਸੇ ਤਰ੍ਹਾਂ ਹੀ ਸਾਨੂੰ ਲੁੱਟਦੀਆਂ ਰਹਿਣਗੀਆਂ ਅਤੇ ਝੂਠੇ ਵਾਅਦੇ ਕਰਦੀਆਂ ਰਹਿਣਗੀਆਂ ।    
     ਇਸੇ ਤਰ੍ਹਾਂ ਹੀ  ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ ਰਾਉਕੇ ਤੇ ਬਲਾਕ ਪ੍ਰਧਾਨ ਨਾਜ਼ਰ ਸਿੰਘ   ਖਾਈ ਸਿੰਘ  ਜੀ   ਨੇ ਸੰਬੋਧਨ ਕਰਦਿਆਂ  ਕਹਾ ਕੇ ਜੋ ਮਿਹਨਤਕਸ਼  ,ਨੌਜਵਾਨਾਂ ਵਿਦਿਆਰਥੀਆਂ ਲਈ 16 ਨੂੰ ਕਾਨਫਰੰਸ ਰੱਖੀ ਗਈ ਹੈ ਉਸ ਵਿਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।ਉਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਲਈ ਕੇਹਾ ਅਤੇ ਆਪਣੇ ਹੱਕਾਂ ਲਈ ਲੜਨ ਲਈ ਅਪੀਲ ਕੀਤੀ । ਇਸ ਵਿੱਚ ਸ਼ਾਮਲ ਮੱਲੇਆਣਾ ਤੋਂ ਪ੍ਰਧਾਨ    ਬਲਕਰਨ ਸਿੰਘ, ਬੇਅੰਤ ਸਿੰਘ ਸ਼ਿੰਦਰ ਸਿੰਘ, ਚੰਦ ਸਿੰਘ ,    ਹਰਮਨ ਸਿੰਘ, ਪ੍ਰਿਤਪਾਲ ਸਿੰਘ,ਵਿੱਕੀ ਸਿੰਘ  ਵਿੱਕੀ ਸਿੰਘ, ਰਾਜ ਸਿੰਘ,  ਜੱਸੀ ਸਿੰਘ  ਕਿਰਨਦੀਪ ਸਿੰਘ,  ਨਵਦੀਪ ਸਿੰਘ,  ਕੇਵਲ ਸਿੰਘ  ਤੇ ਲੋਪੋ ਤੋਂ   ਮਾਛੀ ਕਿਆਂ ਤੋਂ ਤੇ ਰਾਊਕਿਆਂ ਤੋਂ ਸਾਥੀ ਆਏ  । 
ਜਾਰੀਕਰਤਾ ਕੋ ਕਨਵੀਨਰ   ਬੇਅੰਤ ਸਿੰਘ ਮੱਲੇਆਣਾ 

ਕਾਨਫਰੰਸ ਦਾ ਨਾਅਰਾ ਇਨਕਲਾਬੀ ਬਦਲ ਉਸਾਰੋ ਹੋਵੇਗਾ 

16 ਫਰਵਰੀ ਦੀ ਮੋਗਾ ਕਾਨਫਰੰਸ ਦੀ ਤਿਆਰੀ ਸਬੰਧੀ ਪਿੰਡਾਂ ਵਿੱਚ ਰੈਲੀਆਂ ਜਾਰੀ 

ਨਿਹਾਲ ਸਿੰਘ ਵਾਲਾ, 12 ਫਰਵਰੀ(ਬਲਬੀਰ ਸਿੰਘ ਬਾਠ ) 16 ਫ਼ਰਵਰੀ ਨੂੰ ਮੋਗੇ ਦੀ ਨਵੀਂ ਅਨਾਜ ਮੰਡੀ ਵਿੱਚ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਕਰਵਾਈ ਜਾ ਰਹੀ""ਇਨਕਲਾਬੀ ਬਦਲ ਉਸਾਰੋ" ਕਾਨਫਰੰਸ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਵਲੋਂ ਸਾਂਝੇ ਤੌਰ ਤੇ ਖੂਹ ਵਾਲੀ ਧਰਮਸ਼ਾਲਾ ਮੱਲੇਆਣਾ, ਮਾਛੀਕੇ, ਅਤੇ ਲੋਪੋ ਵਿਖੇ ਰੈਲੀਆਂ ਕੀਤੀਆ ਗਈਆਂ।  ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਦੇ ਦੱਸਿਆ ਕਿ ਪੁਰਾਣੀ ਪਾਰਟੀਆਂ ਦਾ ਬਦਲ ਨਵੀਆਂ ਪਾਰਟੀਆਂ ਨਹੀਂ ਬਲਕਿ ਇਨਕਲਾਬੀ ਬਦਲ ਹੀ ਹੋ ਸਕਦਾ ਹੈ। ਚਿਹਰਿਆਂ ਦੇ ਬਦਲਣ ਨਾਲ ਕੁਝ ਨਹੀਂ ਹੋਣਾ, ਬਲਕਿ ਬਦਲਾ ਬਦਲਵੇਂ ਰਾਜਨੀਤਿਕ ਪ੍ਰੋਗਰਾਮ ਨਾਲ ਹੀ ਆ ਸਕਦਾ ਹੈ। ਅਕਾਲੀ, ਭਾਜਪਾ, ਕਾਂਗਰਸ, ਆਪ ਦਾ ਰਾਜਨੀਤਿਕ ਪ੍ਰੋਗਰਾਮ ਇੱਕੋ ਜਿਹਾ ਹੈ। ਇਹ ਸਭ ਕਾਰਪੋਰੇਟ ਦੇ ਸੇਵਾਦਾਰ ਹਨ, ਫਿਰਕਾਪ੍ਰਸਤੀ ਪੱਖੀ ਸਿਆਸਤ ਕਰਦੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਾਜਰ ਸਿੰਘ ਖਾਈ, ਬਲਾਕ ਸਕੱਤਰ ਜਸਮੇਲ ਸਿੰਘ ਰਾਜੇਆਣਾ, ਬੇਅੰਤ ਸਿੰਘ ਨੇ ਕਿਹਾ ਕਿ ਸਾਡੀ ਕਾਨਫਰੰਸ ਦਾ ਨਾਅਰਾ ਹੈ ਸਾਮਰਾਜੀ ਹਰੇ ਇਨਕਲਾਬ ਦਾ ਖੇਤੀ ਰੱਦ ਕਰਕੇ ਕਿਸਾਨੀ, ਮਜਦੂਰ, ਕੁਦਰਤ, ਵਾਤਾਵਰਨ ਪੱਖੀ ਖੇਤੀ ਮਾਡਲ ਲਾਗੂ ਹੋਵੇ, ਪੰਜਾਬ ਵਿੱਚ ਕਲਾਈਮੈਟਿਕ ਜੋਨ ਬਣੇ ਕੇ ਫਸਲਾਂ ਬਿਜਵਾਈਆਂ ਜਾਣ। ਬਦਵਲੇਂ ਖੇਤੀ ਮਾਡਲ ਨੂੰ ਲਾਗੂ ਕਰਨ, ਝੋਨੇ ਦੇ ਘੇੜ ਚੋਂ ਕਿਸਾਨੀ ਨੂੰ ਕੱਢਣ ਲਈ ਬਾਕੀ ਫਸਲਾਂ, ਸਬਜੀਆਂ, ਫਲਾਂ 'ਤੇ ਐਮ ਐਸ ਪੀ ਤੈਅ ਕੀਤਾ ਜਾਵੇ। ਲੈਂਡ ਸੀਲਿੰਗ ਐਕਟ ਲਾਗੂ ਕਰਕੇ ਸਰਪਲੱਸ ਜਮੀਨ ਬੇਜਮੀਨੇ ਕਿਸਾਨਾਂ, ਮਜਦੂਰਾਂ ਵਿੱਚ ਬਰਾਬਰ ਵੰਡੀ ਜਾਵੇ। ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਪੰਜਾਬ ਵਿੱਚ ਖੇਤੀ ਅਧਾਰਿਤ ਸਨਅਤ ਰਾਈ ਜਾਵੇ, ਕਾਰਪੋਰੇਟ ਦਾ ਸਰਮਾਇਆ ਜਬਤ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਰੱਦ ਕਰਕੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ। ਔਰਤ ਵਿੰਗ ਦੇ ਆਗੂ ਸ਼ਿੰਦਰਪਾਲ ਕੌਰ ਰੋਡੇ  ਅਤੇ ਜਗਵਿੰਦਰ ਕੌਰ ਰਾਜੇਆਣਾ ਨੇ ਕਿਹਾ ਕਿ ਲੋਕਾਂ ਨੂੰ ਉਮੀਦਵਾਰ ਚੁਣਨ ਦੇ ਨਾਲ ਹੀ ਵਾਪਿਸ ਬੁਲਾਉਣ ਦਾ ਅਧਿਕਾਰ ਵੀ ਦਿੱਤਾ ਜਾਵੇ। 117 ਸੀਟਾਂ ਦੀ ਬਜਾਏ, ਅੱਧੀਆਂ ਸੀਟਾਂ 'ਤੇ ਚੋਣਾਂ ਕਰਵਾ ਕੇ ਬਾਕੀ ਥਾਵਾਂ 'ਤੇ ਵੋਟਾਂ ਦੀ ਪ੍ਰਤੀਸ਼ਤ ਦੇ ਮੁਤਾਬਿਕ ਸਰਕਾਰ ਵਿੱਚ ਪ੍ਰਤੀਨਿਧਤਾ ਦਿੱਤੀ ਜਾਵੇ। ਸੰਵਿਧਾਨ ਵਿੱਚੋਂ 356 ਧਾਰਾ ਖਤਮ ਕਰਕੇ ਕੇਂਦਰ ਦਾ ਰਾਸ਼ਟਰਪਤੀ ਰਾਜ ਲਾਉਣ ਦਾ ਅਧਿਕਾਰ ਖਤਮ ਕੀਤਾ ਜਾਵੇ। ਸੂਬਿਆਂ 'ਚ ਗਵਰਨਰ ਲਗਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਜਾਵੇ। ਪੰਜਾਬ ਨੂੰ ਪਾਣੀਆਂ ਦੀ ਰਿਆਇਲਟੀ ਦੇ ਕੇ ਪੰਜਾਬ ਸਿਰ ਚੜਿਆ ਕਰਜਾ ਤਾਰਿਆ ਜਾਵੇ। ਚੰਡੀਗੜ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤਾ ਜਾਣ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਕੋਈ ਪਾਰਟੀ ਗੱਲ ਕਰਦੀ ਹੈ ਤਾਂ ਉਸਨੂੰ ਵੋਟ ਪਾਉ ਨਹੀਂ ਤਾਂ ਨੋਟਾ ਦਾ ਬਟਨ ਦਬਾਉ। ਇਹ ਹੋਕਾ ਦੇਣ ਲਈ 16 ਫਰਵਰੀ ਨੂੰ ਨਵੀਂ ਅਨਾਜ ਮੰਡੀ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਮੌਕੇ ਉਕਤ ਤੋਂ ਇਲਾਵਾ ਪਿੰਡ ਮੱਲੇਆਣਾ ਦੇ  ਬਲਾਕ ਖਜ਼ਾਨਚੀ   ਬਲਕਰਨ ਸਿੰਘ ਮੱਲੇਆਣਾ ਅਤੇ ਇਕਾਈ ਪ੍ਰਧਾਨ ਬਲਦੇਵ ਸਿੰਘ ਲੋਪ, ਕਰਮਜੀਤ ਸਿੰਘ ਮਾਛੀਕੇ ਅਤੇ  ਰਾਜੂ ਸਿੰਘ ਮਾਛੀਕੇ ਨੇ ਵੀ ਸੰਬੋਧਨ ਕੀਤਾ।

ਜਾਰੀ ਕਰਤਾ÷ ਬੇਅੰਤ ਸਿੰਘ ਮੱਲੇਆਣਾ, ਕੋ-ਕਨਵੀਨਰ, ਯੂਥ ਨੌਜਵਾਨ ਵਿੰਗ ਕਿਰਤੀ ਕਿਸਾਨ ਯੂਨੀਅਨ
 

ਬਣਾਉਟੀ ਸੂਰਜ ਬਨਾਮ ਗੋਹੇ ਦੀਆਂ ਪਾਥੀਆਂ!✍️ ਸਲੇਮਪੁਰੀ ਦੀ ਚੂੰਢੀ

ਸੰਸਾਰ ਵਿਚ ਸਿੰਘਾਪੁਰ ਵਰਗੇ  ਛੋਟੇ ਛੋਟੇ ਬਹੁਤ ਦੇਸ਼ਾਂ ਹਨ, ਜਿਨ੍ਹਾਂ ਨੇ ਜਿਥੇ ਆਪਣੇ ਦੇਸ਼ ਦੇ ਲੋਕਾਂ ਨੂੰ ਸਵਰਗ ਵਰਗੀ ਜਿੰਦਗੀ ਪ੍ਰਦਾਨ ਕੀਤੀ ਹੈ, ਉਥੇ  ਹਰ ਖੇਤਰ ਵਿਚ  ਉੱਚੀਆਂ ਉੱਚੀਆਂ ਮੱਲਾਂ ਵੀ ਬਹੁਤ ਮਾਰੀਆਂ ਹਨ, ਪਰ ਜਦੋਂ ਅਸੀਂ ਬਰਤਾਨੀਆ ਅਤੇ ਚੀਨ ਵਰਗੇ ਦੇਸ਼ਾਂ ਵਲੋਂ ਕੀਤੀ ਤਰੱਕੀ ਵਲ ਝਾਤੀ ਮਾਰਦੇ ਹਾਂ ਤਾਂ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ, ਕਿਉਂਕਿ ਇਨ੍ਹਾਂ ਦੇਸ਼ਾਂ ਨੇ ਤਾਂ 'ਬਣਾਉਟੀ ਸੂਰਜ' ਬਣਾ ਕੇ ਰੱਖ ਦਿੱਤੇ ਹਨ ਜੋ ਬੇ-ਅਥਾਹ ਊਰਜਾ ਪੈਦਾ ਕਰਦੇ ਹਨ। ਜਾਣੀ ਕਿ ਇਨ੍ਹਾਂ ਦੇਸ਼ਾਂ ਨੇ ਤਾਂ ਊਰਜਾ ਪੈਦਾ ਕਰਨ ਲਈ ਬਣਾਉਟੀ ਸੂਰਜ ਬਣਾਉਣ ਵਿਚ ਵੱਡੀ ਸਫਲਤਾ ਹਾਸਲ ਕਰ ਲਈ ਹੈ। ਪਿਛਲੇ ਦਿਨੀਂ ਬਰਤਾਨਵੀ ਵਿਗਿਆਨੀਆਂ ਨੇ 'ਬਣਾਉਟੀ ਸੂਰਜ' ਬਣਾ ਕੇ ਊਰਜਾ ਪੈਦਾ ਕਰਨ ਦੀ ਦਿਸ਼ਾ 'ਚ ਜੋ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਦਾ ਲਾਭ ਕੇਵਲ ਬਰਤਾਨੀਆ ਨੂੰ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਲਈ  ਲਾਹੇਵੰਦ ਸਾਬਤ ਹੋ ਨਿਬੜੇਗਾ। ਬਰਤਾਨਵੀ ਵਿਗਿਆਨੀਆਂ ਨੇ ਸੂਰਜ ਦੀ ਤਕਨੀਕ 'ਤੇ ਨਿਊਕਲੀਅਰ ਫਿਊਜ਼ਨ  ਕਰਨ ਵਾਲਾ ਜਿਹੜਾ ਰਿਐਕਟਰ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ ,  ਅਥਾਹ ਊਰਜਾ ਛੱਡਦਾ ਹੈ।ਇਸ ਸੰਬੰਧੀ ਬਰਤਾਨਵੀ ਵਿਗਿਆਨੀਆਂ ਵੱਲੋਂ ਆਕਸਫੋਰਡ ਯੂਨੀਵਰਸਿਟੀ ਨੇੜੇ ਕੀਤੇ ਗਏ ਪ੍ਰਯੋਗ ਦੌਰਾਨ ਇਸ ਰਿਐਕਟਰ ਤੋਂ 59 ਮੈਗਾਜੂਲ ਊਰਜਾ ਨਿਕਲੀ ਹੈ, ਜੋ  ਸੰਸਾਰ ਭਰ ਵਿਚ ਜਿਥੇ ਇਕ ਨਵੀਂ ਵਿਗਿਆਨਿਕ ਖੋਜ ਹੈ, ਉਥੇ ਆਪਣੇ ਆਪ 'ਚ ਇਕ ਰਿਕਾਰਡ ਵੀ ਹੈ। ਊਰਜਾ ਦੀ ਇਸ ਮਾਤਰਾ ਨੂੰ ਪੈਦਾ ਕਰਨ ਲਈ14 ਕਿਲੋ ਟੀ. ਐਨ. ਟੀ. ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਮੁਤਾਬਿਕ ਇਸ ਵਿਗਿਆਨਿਕ ਤਕਨੀਕ ਦੀ ਮਦਦ ਨਾਲ ਤਾਰਿਆਂ ਦੀ ਊਰਜਾ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ, ਜਿਸ ਨਾਲ ਧਰਤੀ 'ਤੇ ਸਸਤੀ ਅਤੇ ਸਾਫ਼ ਊਰਜਾ ਪ੍ਰਾਪਤ ਕਰਨ ਦੇ ਮੌਕੇ ਪ੍ਰਾਪਤ ਹੋਣਗੇ। ਬਰਤਾਨਵੀ ਵਿਗਿਆਨੀਆਂ ਨੇ ਆਪਣੇ ਦੁਆਰਾ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ ਵਿੱਚ 59 ਮੈਗਾਜੁਲ ਊਰਜਾ ਪੈਦਾ ਕਰਕੇ 1997 ਵਿੱਚ ਕਾਇਮ ਕੀਤੇ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ  ਪ੍ਰਮਾਣੂ ਊਰਜਾ ਦਾ ਸਫਲ ਪ੍ਰਯੋਗ  ਕੀਤਾ ਗਿਆ ਹੈ। ਵਿਗਿਆਨੀਆਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ  ਇਹ ਪ੍ਰਯੋਗ  ਪ੍ਰਮਾਣੂ ਫਿਊਜ਼ਨ ਦੀ ਤਕਨਾਲੋਜੀ ਦੇ ਆਧਾਰ 'ਤੇ ਊਰਜਾ ਦੀ ਸੁਰੱਖਿਅਤ ਅਤੇ ਟਿਕਾਊ ਸਪਲਾਈ ਦੀ ਸੰਭਾਵਨਾ ਸਾਬਤ ਹੋਵੇਗਾ।
ਅਸੀਂ ਹਰ ਰੋਜ ਉੱਚੀ ਉੱਚੀ ਟਾਹਰਾਂ ਮਾਰ ਮਾਰ ਕੇ ਆਖਦੇ ਹਾਂ ਕਿ ਭਾਰਤ ਨੇ ਹਰ ਖੇਤਰ ਵਿਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਜਦਕਿ ਇਸ ਦੇ ਨਾਲ ਨਾਲ ਨਵੀਆਂ ਲੀਹਾਂ ਪੈਦਾ ਕੀਤੀਆਂ ਜਾ ਰਹੀਆਂ ਹਨ , ਪਰ ਜਦੋਂ ਗਹੁ ਨਾਲ ਵੇਖਦੇ ਹਾਂ ਤਾਂ ਪਤਾ ਲੱਗਦਾ  ਹੈ ਕਿ ਅਸੀਂ ਹਰ ਖੇਤਰ ਵਿਚ ਪੱਛੜ ਕੇ ਰਹਿ ਗਏ ਹਾਂ। ਹਾਂ ਜੇ ਤਰੱਕੀ ਕੀਤੀ ਹੈ ਤਾਂ ਧਰਮ ਦੇ ਨਾਂ 'ਤੇ ਦੰਗੇ ਕਰਵਾਉਣ ਅਤੇ ਜਾਤੀ ਪਾੜਾ ਵਧਾਉਣ ਵਿੱਚ ਕੀਤੀ ਹੈ ਜਾਂ ਫਿਰ ਅਸੀਂ ਭ੍ਰਿਸ਼ਟਾਚਾਰ ਵਿਚ ਹੱਦਾਂ ਬੰਨੇ ਪਾਰ ਕੀਤੇ ਹਨ ਜਾਂ ਫਿਰ ਬੈਂਕਾਂ ਤੋਂ ਕਰੋੜਾਂ ਰੁਪਏ ਕਰਜਿਆਂ ਦੇ ਰੂਪ ਵਿਚ ਲੈ ਕੇ ਘਪਲੇ ਕੀਤੇ ਹਨ।
ਸਾਡੇ ਦੇਸ਼ ਵਿਚ ਤਾਂ ਅਜੀਬੋ-ਗਰੀਬ ਕਿਸਮ ਦੀਆਂ ਖੋਜਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਨਜ਼ਰਾਂ ਉਤਾਰਨ ਲਈ ਗਿੱਟੇ ਨਾਲ ਕਾਲਾ ਧਾਗਾ ਜਾਂ ਟੁੱਟਿਆ ਛਿੱਤਰ ਬੰਨ੍ਹਣਾ, ਰੁੱਖਾਂ ਵਿਚ ਮੇਖਾਂ ਗੱਡਣਾ / ਧਾਗੇ ਲਪੇਟਣਾ ਵੀ ਸਾਡੇ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਹਨ। ਪਿਛਲੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸਿੱਖਿਆ ਸ਼ਾਸਤਰੀ ਨੇ ਤਾਂ ਆਪਣੇ ਵਿਦਿਆਰਥੀਆਂ ਨੂੰ ਗੋਹੇ ਦੀਆਂ ਪਾਥੀਆਂ ਪੱਥਣ ਲਈ ਸਿਖਲਾਈ ਦਿੰਦਿਆਂ ਗੋਹੇ ਦੇ ਦੁਰਲੱਭ ਲਾਭਾਂ ਬਾਰੇ ਕੀਤੀ ਗਈ ਖੋਜ ਤੋਂ ਜਾਣੂ ਕਰਵਾ ਕੇ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਜਿਸ ਨੂੰ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਦੇ ਸੁਨਹਿਰੀ ਪੰਨਿਆਂ ਉਪਰ ਅੰਕਿਤ ਕੀਤਾ ਜਾਵੇਗਾ। ਬਰਤਾਨੀਆ ਅਤੇ ਚੀਨ ਵਲੋਂ ਤਿਆਰ ਕੀਤੇ ਗਏ ਬਣਾਉਟੀ ਸੂਰਜਾਂ ਦੀ ਊਰਜਾ ਸਾਡੇ ਦੇਸ਼ ਵਿਚ ਗੋਹੇ ਤੋਂ ਤਿਆਰ ਕੀਤੀਆਂ ਗਈਆਂ ਪਾਥੀਆਂ ਦੀ ਊਰਜਾ ਦਾ ਮੁਕਾਬਲਾ ਨਹੀਂ ਕਰ ਸਕਦੀ! ਸਾਡੇ ਦੇਸ਼ ਵਿਚ ਤਾਂ ਗਟਰਾਂ ਦੀ ਗੰਦਗੀ ਸਾਫ ਕਰਨ ਲਈ ਅਜੇ ਵੀ ਮਨੁੱਖਾਂ ਨੂੰ ਗਟਰਾਂ ਵਿਚ ਉਤਾਰਿਆ ਜਾਂਦਾ ਹੈ।
ਆਹ ਨੇ ਸਾਡੀਆਂ ਖੋਜਾਂ!
-ਸੁਖਦੇਵ ਸਲੇਮਪੁਰੀ
09780620233
14 ਫਰਵਰੀ, 2022.

ਪਿੰਡ ਜੁੜਾਹਾਂ ਦੇ ਸਰਪੰਚ ਨੇ ਉਮੀਦਵਾਰ ਕੈਪਟਨ ਸੰਧੂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਹਲਕਾ ਦਾਖਾ ਦੀਆਂ ਸੜਕਾਂ ’ਤੇ ਸੋ ਕਰੋੜ ਤੋਂ ਵਧੇਰੇ ਖਰਚੇ -- ਕੈਪਟਨ ਸੰਧੂ
ਮੁੱਲਾਂਪੁਰ ਦਾਖਾ  14 ਫਰਵਰੀ ( ਸਤਵਿੰਦਰ ਸਿੰਘ ਗਿੱਲ  )– ਅੱਜ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁੁਹਿੰਮ ਨੂੰ ਉਸ ਵੇਲੇ ਭਾਰੀ ਹੁੰਗਾਰਾਂ ਮਿਲਿਆ ਜਦੋਂ ਸਮੁੱਚਾ ਜੁੜਾਹਾਂ ਪਿੰਡ ਇੱਕ ਮੰਚ ’ਤੇ ਦਿਖਾਈ ਦਿੱਤਾ, ਜਿਸ ਵਿੱਚ ਪਿੰਡ ਵਾਸੀਆਂ ਦੇ ਹੱਥਾਂ ਵਿੱਚ ਪੰਜੇ ਚੋਣ ਨਿਸ਼ਾਨ ਦੇ ਝੰਡੇ ਫੜ੍ਹੇ ਹੋਏ ਸਨ ਅਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਨੇ ਬਿਨ੍ਹਾ ਕਿਸੇ ਭੇਦਭਾਵ ਤੋਂ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਜਾਰੀ ਕਰਵਾਏ ਹਨ। ਜਿਸ ਨਾਲ ਪਿੰਡਾਂ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲੱਗੀਆਂ ਹਨ। ਇਸੇ ਤਰ੍ਹਾਂ ਹੀ ਹਲਕਾ ਦਾਖਾ ਦੀਆਂ ਸੜਕਾਂ ’ਤੇ ਸੋ ਕਰੋੜ ਰੁਪੈਂ ਦੇ ਕਰੀਬ ਉਹ ਖਰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੀ ਹੋਣਗੇ ਜੋ ਆਮ ਅਤੇ ਸਧਾਰਨ ਵਿਅਕਤੀ ਦੀਆਂ ਮੁਸ਼ਕਿਲਾਂ ਤੋਂ ਵੀ ਜਾਣੂੰ ਹਨ।
      ਇਸ ਮੌਕੇ ਸਵਰਨ ਸਵਰਨ ਸਿੰਘ, ਸੁਖਮਿੰਦਰ ਸਿੰਘ, ਸੋਨੂੰ , ਕਮਲਜੀਤ ਸਿੰਘ, ਅਮਨਿੰਦਰਜੀਤ ਸਿੰਘ, ਸਰਬਜੀਤ ਸਿੰਘ, ਕੁਲਜੀਤ ਸਿੰਘ, ਕੁਲਦੀਪ ਕੌਰ, ਸੁਖਮਿੰਦਰ ਸਿੰਘ ਗਰੇਵਾਲ (ਸਾਰੇ ਪੰਚ), ਸਾਬਕਾ ਸਰਪੰਚ ਗੁਰਮੇਲ ਸਿੰਘ ਗਰੇਵਾਲ, ਗੁਰਦੀਪ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।

ਪਿੰਡ ਵਿਰਕ ਵਾਸੀਆਂ ਨੇ ਇਆਲੀ ਨੂੰ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਦਿੱਤਾ ਭਰੋਸਾ  

ਚੌਕੀਂਮਾਨ, 14 ਫਰਵਰੀ(ਸਤਵਿੰਦਰ ਸਿੰਘ ਗਿੱਲ )— ਜਿਵੇਂ ਜਿਵੇਂ ਹੀ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਮਜ਼ਬੂਤੀ ਨਾਲ ਅੱਗੇ ਵਧਦੀ ਜਾ ਰਹੀ ਹੈ, ਸਗੋਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਚੋਣ ਜਲਸਿਆਂ ਵਿੱਚ ਲੋਕਾਂ ਦਾ ਉਮੜ ਰਿਹਾ ਇਕੱਠ ਉਨ੍ਹਾਂ ਦੀ ਯਕੀਨੀ ਜਿੱਤ ਦੇ ਸੰਕੇਤ ਦੇ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਵਿਰਕ ਵਿਖੇ ਕੀਤੇ ਗਏ ਚੋਣ ਜਲਸੇ ਦੌਰਾਨ ਪਿੰਡ ਵਾਸੀਆਂ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਮਨਪ੍ਰੀਤ ਸਿੰਘ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਵਿਧਾਇਕ ਇਆਲੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਵਿਰੋਧੀ ਪਾਰਟੀਆਂ ਨੇ ਸਿਰਫ਼ ਚੋਣਾਂ ਲੜਨ ਲਈ ਹੀ ਬਾਹਰੀ ਉਮੀਦਵਾਰਾਂ ਨੂੰ ਹਲਕਾ ਦਾਖਾ ਦੇ ਚੋਣ ਮੈਦਾਨ ਵਿਚ ਭੇਜਿਆ ਹੈ, ਸਗੋਂ ਉਹ ਪਿਛਲੇ 18-19 ਸਾਲਾਂ ਤੋਂ ਹਲਕੇ 'ਚ ਲੋਕਾਂ ਦੇ ਪਰਵਾਰਿਕ ਮੈਂਬਰ ਵਜੋਂ ਵਿਚਰ ਰਹੇ ਹਨ, ਜਦਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਹਲਕੇ ਦੇ ਲੋਕਾਂ ਨਾਲ ਕੋਈ ਵੀ ਪਰਿਵਾਰਕ ਨੇੜਤਾ ਨਹੀਂ ਹੈ ਅਤੇ ਉਹ ਵੋਟਾਂ ਤੋਂ ਬਾਅਦ ਹਲਕੇ ਵਿੱਚ ਦਿਖਾਈ ਨਹੀਂ ਦੇਣਗੇ। ਵਿਧਾਇਕ ਇਆਲੀ ਨੇ ਆਖਿਆ ਕਿ ਹਲਕਾ ਦਾਖਾ ਦੇ ਲੋਕ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਤੇ ਧੋਖੇ ਦਾ ਸਬਕ ਸਿਖਾਉਣਗੇ, ਉੱਥੇ ਹੀ ਕਾਂਗਰਸੀਆਂ ਵੱਲੋਂ ਸੱਤਾ ਦੇ ਨਸ਼ੇ ਵਿਚ ਕੀਤੀਆਂ ਜ਼ਿਆਦਤੀਆਂ ਦਾ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਆਖਿਆ ਕਿ ਵਧਾਇਆ ਗਿਆ ਇਯਾਲੀ ਵੱਲੋਂ ਕਰਵਾਏ ਵਿਕਾਸ ਕਰਦਾ ਦਾ ਮੁੱਲ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਮੁੜਨਗੇ। ਇਸ ਮੌਕੇ ਜਗਦੀਪ ਸਿੰਘ ਵਿੱਕੀ ਸਵੱਦੀ, ਮਾ. ਕਸ਼ਮੀਰਾ ਸਿੰਘ, ਜਸਵਿੰਦਰ ਸਿੰਘ ਦਵਿੰਦਰ ਸਿੰਘ, ਸੂਬੇਦਾਰ ਮੇਜਰ ਸਿੰਘ, ਹਰਮਨ ਸਿੰਘ, ਕੁਲਵੰਤ ਸਿੰਘ, ਪਾਲ ਸਿੰਘ, ਦਰਸ਼ਨ ਸਿੰਘ, ਪ੍ਰਧਾਨ ਸਵਰਨ ਸਿੰਘ, ਮੇਵਾ ਸਿੰਘ, ਸੁਖਦੇਵ ਸਿੰਘ, ਸੁਦਾਗਰ ਸਿੰਘ, ਸਾਬਕਾ ਸਰਪੰਚ ਜਸਵਿੰਦਰ ਕੌਰ, ਅਮਰਜੀਤ ਸਿੰਘ ਅੰਬਾ, ਬਾਬੂ ਸਿੰਘ, ਤਜਿੰਦਰ ਸਿੰਘ, ਲਛਮਣ ਸਿੰਘ, ਸੂਬੇਦਾਰ ਮਲਕੀਤ ਸਿੰਘ, ਹਰਿੰਦਰ ਸਿੰਘ ਹੈਰੀ, ਸਤਵਿੰਦਰ ਸਿੰਘ ਸੱਤੀ, ਜਸਵੀਰ ਕੌਰ ਰਾਣੀ, ਨੰਬਰਦਾਰ ਮਨਜੀਤ ਸਿੰਘ, ਨੰਬਰਦਾਰ ਗਗਨਜੋਤ ਸਿੰਘ ਆਦਿ ਹਾਜ਼ਰ ਸਨ।

ਕਾਂਗਰਸ ਨੂੰ ਵੱਡਾ ਝਟਕਾ:ਬੀਬੀ ਸਰਬਜੀਤ ਕੌਰ ਬਰਾੜ ਤੇ ਕਿਰਨਦੀਪ ਕੌਰ ਮਾਨ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ

 ਮੋਹੀ ਨੇ ਪਾਰਟੀ ਵਿਚ ਆਉਣ 'ਤੇ ਮਹਿਲਾ ਆਗੂਆਂ ਨੂੰ ਪਾਰਟੀ ਵੱਲੋਂ  ਬਣਦਾ ਮਾਣ ਸਤਿਕਾਰ ਦੇਣ ਦਾ ਦਿੱਤਾ ਭਰੋਸਾ 

ਮੁੱਲਾਂਪੁਰ,14 ਫਰਵਰੀ(ਸਤਵਿੰਦਰ ਸਿੰਘ ਗਿੱਲ )-ਪੰਜਾਬ ਮਹਿਲਾ ਕਾਂਗਰਸ ਦੀ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਸਰਬਜੀਤ ਕੌਰ ਬਰਾੜ ਅਤੇ ਲੁਧਿਆਣਾ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨਦੀਪ ਕੌਰ ਮਾਨ ਨੇ ਕਾਂਗਰਸ ਪਾਰਟੀ ਨੂੰ ਛੱਡਕੇ ਅੱਜ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਦਮਨਜੀਤ ਮੋਹੀ ਅਤੇ ਉਨ੍ਹਾਂ ਦੀ ਧਰਮਪਤਨੀ ਗੁਣਵੀਰ ਕੌਰ ਨੇ ਬੀਬੀ ਸਰਬਜੀਤ ਕੌਰ ਬਰਾੜ ਅਤੇ ਬੀਬੀ ਕਿਰਨਦੀਪ ਕੌਰ ਨੂੰ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਮਹਿਲਾ ਆਗੂਆਂ ਦੇ ਲੋਕ ਕਾਂਗਰਸ ਪਾਰਟੀ 'ਚ  ਆਉੁਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ।ਇਸ ਮੌਕੇ ਸ.ਦਮਨਜੀਤ ਮੋਹੀ ਨੇ ਮਹਿਲਾ ਆਗੂਆਂ ਨੂੰ ਭਰੋਸਾ ਦਿਵਾਉੰਦਿਆਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਵਰਣਨਯੋਗ ਹੈ ਕਿ ਬੀਬੀ ਸਰਬਜੀਤ ਕੌਰ ਬਰਾੜ ਅਤੇ ਕਿਰਨਦੀਪ ਕੌਰ ਮਾਨ ਦੋਵੇਂ ਹਲਕਾ ਦਾਖਾ ਦੀਆਂ ਵਸਨੀਕ ਹਨ ਅਤੇ ਦੋਵਾਂ ਬੀਬੀਆਂ ਦਾ ਹਲਕਾ ਦਾਖਾ ਅੰਦਰ ਖਾਸਕਰ ਮਹਿਲਾਵਾਂ ਵਿੱਚ ਕਾਫ਼ੀ ਪ੍ਰਭਾਵ ਹੈ।ਇਨ੍ਹਾਂ ਦੋਵੇਂ ਮਹਿਲਾਵਾਂ ਆਗੂਆਂ ਨੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਵੱਡੀ ਗਿਣਤੀ 'ਚ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ। ਜਿਸ ਕਰਕੇ ਉਕਤ ਮਹਿਲਾ ਆਗੂਆਂ ਦਾ ਚੋਣਾਂ ਦੇ ਐਨ ਮੌਕੇ 'ਤੇ ਪਾਰਟੀ ਛੱਡ ਜਾਣ ਨਾਲ ਕਾਂਗਰਸ ਨੂੰ ਹਲਕਾ ਦਾਖਾ ਵਿੱਚ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।ਇਸ ਮੌਕੇ ਸਰਬਜੀਤ ਕੌਰ ਬਰਾੜ  ਅਤੇ ਕਿਰਨਦੀਪ ਕੌਰ ਮਾਨ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਉਪਰੰਤ ਤੇ ਲੋਕ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਲੋਕ ਹਿੱਤਾਂ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਗਠਜੋੜ ਸਰਕਾਰ ਬਣਾਉਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਦਮਨਜੀਤ ਮੋਹੀ ਦੀ ਜਿੱਤ ਯਕੀਨੀ ਬਣਾਉਣ ਲਈ ਮਹਿਲਾਵਾਂ ਨੂੰ ਲਾਮਬੰਦ ਕਰਨਗੀਆਂ ਜਿਸ ਸਦਕਾ ਸ.ਦਮਨਜੀਤ ਮੋਹੀ ਨੂੰ ਵੱਡੀ ਲੀਡ ਪ੍ਰਾਪਤ ਕਰਨਗੇ।

ਪਿੰਡ ਭੈਣੀ ਬੜਿੰਗਾ ਵਿਖੇ ਡਾ ਗੁਰਚਰਨ ਸਿੰਘ ਬੜਿਗ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ

 ਮੁੱਲਾਂਪੁਰ ਦਾਖਾ 14ਫਰਵਰੀ (ਸਤਵਿੰਦਰ ਸਿੰਘ ਗਿੱਲ ) ਅੱਜ ਪਿੰਡ ਭੈਣੀ ਬੜਿੰਗ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਸਦੇ ਮੁਤਾਬਕ 16 ਫਰਵਰੀ ਦਿਨ ਬੁੱਧਵਾਰ ਨੂੰ ਵਖ ਵਖ ਜਥੇਬੰਦੀਆਂ ਦੀ ਸਾਂਝੇਂ ਤੌਰ ਤੇ ਸਬ ਡਵੀਜਨ ਪੱਧਰ ਤੇ ਕੇਂਦਰ ਸਰਕਾਰ ਦੇ ਪੁਤਲਾ ਫੂਕ ਪ੍ਰੋਗਰਾਮ ਸਫਲ ਬਣਾਉਣ ਲਈ ਪੰਜਾਬ ਕਿਸਾਨ ਯੂ ਨੀਅਨ ਦੇ ਸੂਬਾ ਜਥੇਬੰਦ ਸਕਤਰ ਡਾ ਗੁਰਚਰਨ ਸਿੰਘ ਬੜਿੰਗ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਤਹਿ ਹੋਇਆ ਕਿ ਸੋਲਾਂ ਫਰਵਰੀ ਦਿਨ ਬੁੱਧਵਾਰ ਨੂੰ ਹਰੀ ਸਿੰਘ ਨਲੂਆ ਚੌਂਕ ਚ ਸਵੇਰੇ ਗਿਆਰਾਂ ਵਜੇ ਤੋਂ ਸ਼ਾਮ ਦੋ ਵਜੇ ਤੱਕ ਸੜਕ ਜਾਮ ਕਰ ਕੇ ਧਰਨਾ ਦਿੱਤਾ ਜਾਵੇ ਗਾ ਉਹਨਾਂ ਸਾਰੀਆ ਜਥੇਬੰਦੀਆਂ ਨੂੰ ਸਮੇਂ ਸਿਰ ਪਹੁੰਚ ਨ ਦੀ ਬੇਨਤੀ ਕੀਤੀ। ਇਹਨਾਂ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਬਰਮੀ ਅਵਤਾਰ ਸਿੰਘ ਬਰਮੀ ਕਰਾਂਤੀ ਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਵਰਿੰਦਰ ਸਿੰਘ ਤਾਜਪੁਰ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਅਮਰ ਸਿੰਘ ਤਲਵੰਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜੋਤੀ ਹਲਵਾਰਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਨੇਕ ਸਿੰਘ ਅੱਚਰਵਾਲ ਕੁਲ ਹਿੰਦ ਕਿਸਾਨ ਸਭਾ ਹਨਨਮੁਲਾ ਦੇ ਦਫਤਰ ਇਨਚਾਰਜ ਮਾ ਸ਼ਿਆਮ ਸਿੰਘ ਭੈਣੀ ਰੋੜਾ ਆਦਿ ਨੇ ਫੋਨ ਰਾਹੀਂ ਸਹਿਮਤੀ ਦਿੱਤੀ। ਇਸ ਸਮੇਂ ਜਸਵਿੰਦਰ ਸਿੰਘ ਲਾਡੀ ਹਰਜਿੰਦਰ ਸਿੰਘ ਬੜਿੰਗ ਨਿਰਮਲ ਸਿੰਘ ਰਾਏਕੋਟ  ਗੁਰਦੇਵ ਸਿੰਘ ਰਾਮ ਪਿਆਰਾ ਲਛਮਣ ਸਿੰਘ ਮਲਕੀਤ ਸਿੰਘ ਅਮਰ ਸਿੰਘ ਬਲਦੇਵ ਸਿੰਘ ਸੇਖੋਂ ਕਮਿਕਰ ਸਿੰਘ ਨੇਕ ਸਿੰਘ ਮੋਹਣ ਸਿੰਘ ਬੜਿੰਗ ਬਲਵਿੰਦਰ ਸਿੰਘ ਅਜਮੇਰ ਸਿੰਘ ਬੜਿੰਗ ਆਦਿ ਹਾਜਰ ਸਨ।

ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ  

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਪਹੁੰਚੇ ਭਾਰਤ ਦੇ ਗ੍ਰਹਿ ਮੰਤਰੀ  

ਅੰਮ੍ਰਿਤਸਰ , 13  ਫ਼ਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ  ) ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਅਕਾਲ ਤਖਤ ਸਕੱਤਰੇਤ ਵਿਖੇ ਮੁਲਾਕਾਤ ਕੀਤੀ । ਇਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਨਾਲ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ । ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਲਈ ਪਹੁੰਚੇ । ਅੱਜ ਦੀ ਇਸ ਮਿਲਣੀ ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਖ ਮਸਲਿਆਂ ਦੇ ਹੱਲ ਦੇ ਸੁਖਾਵੇਂ ਨਤੀਜੇ ਨਿਕਲਣ ਦੇ ਆਸਾਰ ਬਣਦੇ ਜਾ ਰਹੇ ਹਨ । ਮੀਟਿੰਗ ਬੰਦ ਕਮਰਾ ਹੋਈ  ਅਤੇ ਲੰਮਾ ਸਮਾਂ ਚੱਲੀ  ।

 

ਪੰਜਾਬ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ:- ਖੁੱਲਰ

 ਜਗਰਾਉਂ (ਅਮਿਤ ਖੰਨਾ  )ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਚ 'ਤੇ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਗੌਰਵ ਖੁੱਲਰ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਗੌਰਵ ਖੁੱਲਰ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਭਾਜਪਾ ਜਿਲਾ ਜਗਰਾਓਂ ਨਾਲ ਸਬੰਧਿਤ ਵਿਧਾਨਸਭਾ ਵਿੱਚ ਭਾਜਪਾ ਦੇ ਪ੍ਰਚਾਰ ਸਬੰਧੀ ਪੂਰੀ ਜਾਣਕਾਰੀ ਦਿੱਤੀ। ਖੁੱਲਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਹਰ ਵਰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਪੰਜਾਬ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਜਗਰਾਓ ਵਿਧਾਨ ਸਭਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਗਰਾਓਂ ਵਿੱਚ ਭਾਜਪਾ ਦਾ ਕਾਫਲਾ ਲਗਾਤਾਰ ਵੱਧ ਰਿਹਾ ਹੈ ਅਤੇ ਕੁੰਵਰ ਨਰਿੰਦਰ ਸਿੰਘ ਜਗਰਾਓ ਵਿਧਾਨ ਸਭਾ ਤੋਂ ਭਾਰੀ ਵੋਟਾਂ ਨਾਲ ਜਿੱਤਣਗੇ। ਭਾਜਪਾ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਵਿਰੋਧੀ ਪਾਰਟੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਪੰਜਾਬ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਅਤੇ ਉਨ੍ਹਾਂ ਦੀ ਭਾਈਵਾਲ ਸਰਕਾਰ ਬਣੇਗੀ।

ਲੋਕ ਐਤਕੀਂ ਅਕਾਲੀ-ਕਾਂਗਰਸੀਆਂ ਦਾ ਬਿਸਤਰਾ ਗੋਲ ਕਰ ਦੇਣਗੇ

ਡਰੀਆ ਪਾਰਟੀਆਂ ਆਪ ਵਰਕਰਾਂ ਨੂੰ ਗੁੰਮਰਾਹ ਕਰਨ ਲੱਗੀ - ਬੀਬੀ ਮਾਣੂੰਕੇ  

ਜਗਰਾਉਂ , 13 ਜਨਵਰੀ (ਜਸਮੇਲ ਗ਼ਾਲਿਬ)-ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਦੇ ਡਰੋਂ ਜਗਰਾਉਂ ਵਿੱਚ ਭਾਜਪਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੁੰਮਰਾਹ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ  ਅਤੇ ਹਰ ਰੋਜ਼ ਨਵੇਂ ਡਰਾਮੇ ਕਰਕੇ ਆਪ ਵਰਕਰਾਂ ਨੂੰ   ਆਪਣੇ ਵੱਲ ਖਿੱਚਣ ਦੇ ਯਤਨ ਕਰ ਰਹੀ ਹੈ, ਪ੍ਰੰਤੂ ਭਾਜਪਾ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕਿਸੇ ਵੀ ਕੀਮਤ ਵਿੱਚ ਰੋਕ ਨਹੀਂ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਜਗਰਾਉਂ ਭਾਜਪਾ ਦੀ ਘਿਨਾਉਣੀ ਕਾਰਵਾਈ ਨੂੰ ਆੜੇ ਹੱਥੀਂ ਲੈਂਦਿਆਂ ਕੀਤਾ।  ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਲਖਵੀਰ ਸਿੰਘ ਲੱਖਾ ਨੂੰ ਸਥਾਨਕ ਭਾਜਪਾ ਆਗੂਆਂ ਨੇ ਭਾਜਪਾ ਵਿੱਚ ਸ਼ਾਮਲ ਕਰਨ ਲਈ ਡਰਾਮਾ ਕੀਤਾ ਸੀ। ਉਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖਡ਼੍ਹੇ ਹਨ  ਅਤੇ ਜੇਕਰ ਕਿਸੇ ਸਿਆਸੀ ਆਗੂ ਨੇ ਆਪ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਕਰਨਗੇ ਅਤੇ ਇੱਟ ਨਾਲ ਇੱਟ ਖੜਕਾ ਦੇਣਗੇ। ਬੀਬੀ ਮਾਣੂੰਕੇ ਨੇ ਆਖਿਆ ਕਿ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਅਕਾਲੀ ਕਾਂਗਰਸੀਆਂ ਤੇ ਭਾਜਪਾ ਦੀਆਂ ਲੂੰਬੜ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ  ਅਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਸਾਰੀਆਂ  ਹੀ ਮੌਕਾਪ੍ਰਸਤ ਰਵਾਇਤੀ ਪਾਰਟੀਆਂ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ  ਅਤੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।  ਬੀਬੀ ਸਰਵਜੀਤ ਕੌਰ ਮਾਣੂਕੇ ਨੇ ਆਖਿਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ, 18 ਸਾਲ ਤੋਂ ਵੱਧ ਦੀ ਹਰ ਔਰਤ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਬਿਜਲੀ ਸਸਤੀ ਕੀਤੀ ਜਾਵੇਗੀ  ਮਹਿੰਗੇ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ, ਗੁੰਡਾਗਰਦੀ ਖ਼ਤਮ ਕੀਤੀ ਜਾਵੇਗੀ, ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ, ਸਕੂਲਾਂ ਦਾ  ਨਵੀਨੀਕਰਨ ਕੀਤਾ ਜਾਵੇਗਾ ਅਤੇ ਚੰਗੇ ਦਰਜੇ ਦੇ ਸਕੂਲ ਬਣਾਏ ਜਾਣਗੇ, ਸਿਹਤ ਸਿੱਖਿਆਵਾਂ ਵਿਚ ਸੁਧਾਰ ਕੀਤਾ ਜਾਵੇਗਾ, ਵਧੀਆ ਹਸਪਤਾਲ ਬਣਾਏ ਜਾਣਗੇ, ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾਣਗੀਆਂ,  ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ ਸੁਖਵਿੰਦਰ ਸਿੰਘ ਸੁੱਖੀ, ਗੋਪੀ ਸ਼ਰਮਾ,  ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਨੋਨੀ  ਸੈਂਭੀ, ਸੁਰਿੰਦਰ ਸੈਣੀ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ,  ਪੱਪੂ ਭੰਡਾਰੀ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ,  ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਵਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ ਆਦਿ  ਵੀ ਹਾਜ਼ਰ ਸਨ ।

ਬੜੇ ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ! ✍️ ਸਲੇਮਪੁਰੀ ਦੀ ਚੂੰਢੀ

ਅੱਜ ਜਿਉਂ ਹੀ ਸਵੇਰੇ ਮੈਂ ਅਖਬਾਰ ਪੜ੍ਹਨ ਲੱਗਿਆ ਤਾਂ ਮੇਰੀ ਨਿਗਾਹ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਧਰੋਂ- ਉਧਰ ਤੇ ਉਧਰੋਂ-ਇਧਰ ਛਾਲਾਂ ਮਾਰਨ ਦੀਆਂ ਖਬਰਾਂ ਵੱਲ ਗਈ ਤਾਂ ਮੈਨੂੰ ਪਹਿਲਾਂ ਆਮ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੈਰਾਨੀ ਮਹਿਸੂਸ ਨਹੀਂ ਹੋਈ, ਕਿਉਂਕਿ ਇਧਰੋਂ- ਉਧਰ ਤੇ ਉਧਰੋਂ ਅੱਗੇ ਅੱਗੇ ਛਾਲਾਂ ਮਾਰਨਾ ਉਨ੍ਹਾਂ ਦਾ ਕਿਰਦਾਰ ਬਣ ਚੁੱਕਿਆ ਹੈ।ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਸੱਚੇ ਸੁੱਚੇ ਦੇਸ਼ ਭਗਤ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਹਨ ਤੇ ਇਸੇ ਲਈ ਤਾਂ ਉਹ ਅਜਾਦੀ ਦਿਵਸ ਮੌਕੇ 15 ਅਗਸਤ ਨੂੰ ਅਤੇ ਫਿਰ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੌਮੀ ਝੰਡੇ ਲਹਿਰਾਉਂਦੇ ਹਨ। ਪਰ ਇਸ ਦੇ ਨਾਲ ਹੀ ਮੇਰੀ ਨਜ਼ਰ ਅਖਬਾਰ ਦੀ ਇਕ ਹੋਰ ਮੋਟੀ ਖਬਰ 'ਤੇ ਪਈ, ਜਿਸ ਵਿਚ ਲਿਖਿਆ ਹੋਇਆ ਸੀ  'ਇੱਕ ਸ਼ਿਪਯਾਰਡ ਕੰਪਨੀ ਅਤੇ ਉਸ ਦੇ ਨਿਵੇਸ਼ਕਾਂ  ਵਲੋਂ ਬੈਂਕਾਂ ਨਾਲ 23 ਹਜਾਰ ਕਰੋੜ ਰੁਪਏ ਦਾ ਘਪਲਾ'! ਪਰ ਇਹ ਖਬਰ ਪੜ੍ਹ ਕੇ ਵੀ ਮੈਨੂੰ ਰਤਾ ਜਿੰਨ੍ਹੀ ਵੀ ਹੈਰਾਨਗੀ ਨਹੀਂ ਹੋਈ, ਕਿਉਂਕਿ ਇਹ ਵੀ ਕੋਈ ਖਾਸ ਖਬਰ ਨਹੀਂ ਸੀ, ਇਸ ਤੋਂ ਪਹਿਲਾਂ ਵੀ ਅਜਿਹੀਆਂ ਅਨੇਕਾਂ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।  'ਬੜੇ-ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ ਹੋਤੀ ਰਹਿਤੀ ਹੈੰ' ਕਿਉਂਕਿ ਭਾਰਤ ਇਕ ਵਿਸ਼ਾਲ ਦੇਸ਼ ਹੈ, ਇੰਨੀ ਕੁ ਰਕਮ ਨਾਲ ਸਰਕਾਰੀ ਖਜ਼ਾਨੇ ਨੂੰ ਕੁਝ ਵੀ ਫਰਕ ਨਹੀਂ ਪੈਣਾ, ਇਸ ਤੋਂ ਪਹਿਲਾਂ ਵੀ ਸੱਚੇ ਸੁੱਚੇ ਦੇਸ਼ ਭਗਤਾਂ ਦੇ ਅਰਬਾਂ-ਖਰਬਾਂ ਰੁਪਏ ਵਿਦੇਸ਼ੀ ਬੈਂਕਾਂ ਵਿਚ ਪਏ ਹਨ ਜਾਂ ਫਿਰ ਬੈਂਕਾਂ ਤੋਂ ਲੈ ਕੇ ਭਗੌੜੇ ਹੋ ਚੁੱਕੇ ਹਨ। ਦੇਸ਼ ਦੇ ਕਰੋੜਾਂ, ਅਰਬਾਂ ਤੇ ਖਰਬਾਂ ਰੁਪਏ ਲੈ ਕੇ ਭੱਜਣ ਵਾਲੇ ਦੇਸ਼ ਭਗਤ ਵੱਡੇ ਦਿਲ ਅਤੇ ਉੱਚੀ ਸੋਚ ਦੇ ਮਾਲਕ ਹੀ ਹੋ ਸਕਦੇ ਹਨ। ਦੇਸ਼ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਬਾਰੇ ਸੋਚ ਸੋਚ ਕੇ  ਚਿੰਤਤ ਹੋਣ ਦੀ ਜਰੂਰਤ ਨਹੀਂ ਹੈ। ਲੋਕਾਂ ਨੇ ਜੇ ਚਿੰਤਾ ਕਰਨੀ ਹੈ, ਤਾਂ ਉਨ੍ਹਾਂ ਨੂੰ ਆਪਣੇ ਲਏ ਕਰਜਿਆਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਨ੍ਹਾਂ ਨੇ ਆਪਣੇ ਕੰਮਾਂ ਲਈ ਕਿਸੇ ਬੈਂਕ /ਵਿੱਤ ਏਜੰਸੀ ਤੋਂ  ਲਏ 5000 ਰੁਪਏ, 10,000 ਰੁਪਏ, 50,000 ਰੁਪਏ ਜਾਂ 100000 ਰੁਪਏ ਮਜਬੂਰੀ ਵੱਸ ਸਮੇਂ ਸਿਰ ਵਾਪਸ ਨਾ ਕੀਤੇ ਜਾਂ ਵਿਚੋਂ ਕਿਸ਼ਤਾਂ ਟੁੱਟ ਗਈਆਂ ਤਾਂ ਜੇਲ੍ਹ ਦੀ ਹਵਾ ਖਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਰਜੇ ਦੀ ਵਾਪਸੀ ਨੂੰ ਲੈ ਕੇ  ਤੁਹਾਡੇ ਘਰ/ ਜਮੀਨ ਦੀ ਕੁਰਕੀ ਵੀ ਹੋ ਸਕਦੀ ਹੈ।  ਤੁਸੀਂ ਦੇਸ਼ ਭਗਤ ਨਹੀਂ ਬਲਕਿ ਤੁਹਾਡਾ ਨਾਂ ਦੇਸ਼ ਧ੍ਰੋਹੀਆਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ, ਜਦਕਿ ਵੱਡੇ ਵੱਡੇ ਘਪਲੇ ਕਰਨ ਵਾਲੇ ਦੇਸ਼ ਭਗਤਾਂ ਨੂੰ ਤਾਂ ਕੌਮੀ ਪੱਧਰ ਦੇ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ, ਕਿਸੇ ਵਿਭਾਗ ਦਾ ਚੇਅਰਮੈਨ ਵੀ ਥਾਪਿਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਵਿਧਾਇਕ, ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀ ਬਣਨ ਦਾ ਗੁਣੀਆ ਪੈ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਸੀਂ ਹਰ ਰੋਜ ਕਿਤਾਬਾਂ ਵਿੱਚ ਪੜ੍ਹਦੇ ਹਾਂ ਕਿ 'ਭਾਰਤ ਇਕ ਵਿਸ਼ਾਲ ਦੇਸ਼ ਹੈ।' ਇਸ ਲਈ ਕਿਸੇ ਵੀ ਵਿਸ਼ਾਲ ਦੇਸ਼ ਵਿੱਚ ਬੈਂਕਾਂ ਨਾਲ ਵੱਡੇ ਵੱਡੇ ਘਪਲੇ ਹੋਣਾ ਕੋਈ ਅਚੰਭੇ ਵਾਲੀ ਘਟਨਾ ਨਹੀਂ ਹੈ, ਕਿਉਂਕਿ ਬੜੇ - ਬੜੇ ਸ਼ਹਿਰੋਂ ਮੇਂ ਛੋਟੀ-ਛੋਟੀ ਬਾਤੇੰ ਹੋਤੀ ਰਹਿਤੀ ਹੈ!
-ਸੁਖਦੇਵ ਸਲੇਮਪੁਰੀ
09780620233
13 ਫਰਵਰੀ, 2022.

ਮੁੱਖ ਮੰਤਰੀ ਚੰਨੀ ਨੇ ਬਿਜਲੀ ਦਰਾਂ ਵਿਚ ਭਾਰੀ ਕਮੀ ਕੀਤੀ—ਸੰਦੀਪ ਸੰਧੂ

ਸਿੱਧਵਾਂ ਬੇਟ ਚ ਕਾਗਰਸ ਦੇ ਹੱਕ ਚ ਚੋਣ ਜਲਸਾ ਹੋਇਆ
ਮੁੱਲਾਂਪੁਰ ਦਾਖਾ,13 ਫਰਬਰੀ,(ਸਤਵਿੰਦਰ ਸਿੰਘ ਗਿੱਲ ) —ਅੱਜ ਹਲਕੇ ਦਾਖੇ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਜਿੱਤ ਉਸ ਸਮੇਂ ਪੱਕੀ ਹੋ ਗਈ ਜਦੋ ਹਲਕੇ ਦੇ ਕਸਬਾ ਸਿੱਧਵਾਂ ਬੇਟ ਚ ਪੁੱਜੇ ਉਮੀਦਵਾਰ ਕੈਪਟਨ ਸੰਧੂ ਦੀ ਹਾਜਰੀ ਵਿੱਚ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੇ ਦੱਸਿਆ ਕਿ ਜਿਹੜੇ ਪਿੰਡਾਂ ਚ ਲੋਕਾਂ ਗਲੀਆਂ ਵਿੱਚ ਇੱਟਾਂ ਨਾਲ ਬਨਣ ਵਾਲੀਆ ਗਲੀਆਂ ਨਾਲੀਆਂ ਨੂੰ ਤਰਸਦੇ ਸਨ ਉਹਨਾ ਪਿੰਡਾਂ ਵਿਚ ਕੈਪਟਨ ਸੰਧੂ ਨੇ ਸੀਵਰੇਜ ਪਵਾ ਦਿੱਤੇ । ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਨੇ ਕੈਪਟਨ ਸੰਧੂ ਦਾ ਸਨਮਾਨ ਵੀ ਕੀਤਾ ਅਤੇ ਉਹਨਾ ਨੂੰ ਵਿਸ਼ਵਾਸ਼ ਦਿੱਤਾ ਕਿ ਇਸ ਵਾਰ ਸਿੱਧਵਾਂ ਬੇਟ ਵਿਚੋ ਕਾਗਰਸ ਪਾਰਟੀ ਜਿੱਤ ਦਰਜ ਕਰੇਗੀ।ਪੰਡਾਲ ਵਿੱਚ ਬੈਠੇ ਲੋਕਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਇਸ ਵਾਰ ਉਹਨਾ ਦੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਹੀ ਪੈਣਗੀਆਂ। ਵੱਡੇ ਇਕੱਠ ਨੂੰ ਦੇਖ ਕੇ ਸਮੁੱਚੀ ਕਾਗਰਸ ਪਾਰਟੀ ਦੀ ਟੀਮ ਬਹੁਤ ਖੁਸ਼ ਨਜ਼ਰ ਆਈ ਜਿਸ ਵਿਚੋ ਕਾਗਰਸ ਪਾਰਟੀ ਦੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਹਰੇ ਲਗਾਏ। ਇਸ ਮੌਕੇ ਸਰਪੰਚ ਪਰਮਜੀਤ ਸਿੰਘ ਪੱਪੀ,ਹਮਨ ਕੁਮਾਰ ਸਾਬਕਾ ਸਰਪੰਚ ,ਮਨਜੀਤ ਸਿੰਘ ,ਜੀ ਓ ਜੀ ਨਾਹਰ ਸਿੰਘ,ਸੁਭਾਸ਼ ਬਾਂਸਲ,ਗਰਗ ,ਸਾਬਕਾ ਸਰਪੰਚ ਪਰਮਜੀਤ ਕੌਰ,ਡਾਕਟਰ ਗੁਪਤਾ ਜੀ,ਧਰਮਪਾਲ ਸ਼ਰਮਾ ,ਸੁਭਾਸ਼ ਮਿੱਤਲ,ਹਰਸ਼ਦੀਪ ਸਿੰਘ,ਡਾਕਟਰ ਜਸਮਿੰਦਰ ਸਿੰਘ,ਕੁਲਦੀਪ ਸਿੰਘ ਸਿੱਧੂ,ਰਾਜੂ ਸਿੰਗਲਾ,ਬਲਦੇਵ ਸਿੰਘ ਚੀਮਾ ਅਤੇ ਰਾਜੇਸ਼ ਕੁਮਾਰ ਆਦਿ ਹਾਜਰ ਸਨ।

ਸੀ ਪੀ ਆਈ (ਐਮ)ਦੇ ਭਗਵਾਨ ਸਿੰਘ ਬਾਗੀਆਂ ਜਝਾਰੂ ਆਗੂ ਸਨ-ਕਾਮਰੇਡ ਸੇਖੋਂ

ਜਗਰਾਓ,ਹਠੂਰ,13,ਫਰਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸੀ ਪੀ ਆਈ (ਐਮ)ਦੇ ਜਝਾਰੂ ਆਗੂ ਕਾਮਰੇਡ ਭਗਵਾਨ ਸਿੰਘ ਬਾਗੀਆਂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਬਾਗੀਆ ਵਿਖੇ ਪਾਏ।ਇਸ ਮੌਕੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਬਾਗੀਆਂ ਪਿਛਲੇ 60 ਸਾਲਾ ਤੋ ਸੀ ਪੀ ਆਈ (ਐਮ) ਦੇ ਝੰਡੇ ਥੱਲੇ ਇੱਕ ਨਿਧੱੜਕ ਆਗੂ ਦੇ ਤੌਰ ਤੇ ਕੰਮ ਕਰਦੇ ਆ ਰਹੇ ਸਨ ਜਿਨ੍ਹਾ ਨੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਕਿਸਾਨਾ ਅਤੇ ਮਜਦੂਰਾ ਲਈ ਵੱਡੇ ਘੋਲ ਲੜ ਕੇ ਜਿੱਤਾ ਪ੍ਰਾਪਤ ਕੀਤੀਆ ਹਨ।ਉਨ੍ਹਾ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਬਾਗੀਆਂ ਸੀ ਪੀ ਆਈ (ਐਮ)ਦੇ ਇੱਕ ਵਫਾਦਾਰ ਅਤੇ ਮਿਹਨਤੀ ਆਗੂ ਸਨ।ਜਿਨ੍ਹਾ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਉਨ੍ਹਾ ਦੇ ਜਾਣ ਨਾਲ ਸੀ ਪੀ ਆਈ (ਐਮ) ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾ ਨੂੰ ਹਮੇਸਾ ਪਾਰਟੀ ਵਿਚ ਅਦਬ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ ਕਿਉਕਿ ਅਜਿਹੇ ਆਗੂ ਸਦੀਆ ਬਾਅਦ ਪੈਦਾ ਹੁੰਦੇ ਹਨ।ਜਿਨ੍ਹਾ ਨੇ ਲੋਕ ਪੱਖੀ ਮੰਗਾ ਨੂੰ ਲੈ ਕੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਵੱਡੇ ਸੰਘਰਸ ਕੀਤੇ ਹੋਣ ਅਤੇ ਹਮੇਸਾ ਦੱਬੇ ਕੁਚਲੇ ਲੋਕਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਵੇ।ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਾਮਰੇਡ ਭਗਵਾਨ ਸਿੰਘ ਬਾਗੀਆਂ ਦੇ ਸਪੁੱਤਰ ਬਰਾਚ ਸਕੱਤਰ ਚਮਨ ਸਿੰਘ ਨੂੰ ਪਾਰਟੀ ਦਾ ਲਾਲ ਝੰਡਾ ਭੇਂਟ ਕੀਤਾ ਅਤੇ ਪਾਰਟੀ ਵੱਲੋ ਹਰ ਸਮੇਂ ਪਰਿਵਾਰ ਨਾਲ ਖੜਨ ਦਾ ਵਾਅਦਾ ਕੀਤਾ।ਇਸ ਮੌਕੇ ਉਨ੍ਹਾ ਨਾਲ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਵਿੱਤ ਸਕੱਤਰ ਬਲਦੇਵ ਸਿੰਘ ਲਤਾਲਾ,ਤਹਿਸੀਲ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਕਿਸਾਨ ਆਗੂ ਸਿਕੰਦਰ ਸਿੰਘ ਜੜਤੌਲੀ, ਸਕੱਤਰੇਤ ਮੈਬਰ ਸਤਨਾਮ ਸਿੰਘ ਬੜੈਚ,ਜਿਲ੍ਹਾ ਸਕੱਤਰ ਬਲਜੀਤ ਸਿੰਘ ਸਾਹੀ,ਕਾਮਰੇਡ ਰੂਪ ਬਸੰਤ ਬੜੈਚ,ਜਸਕਰਨਜੀਤ ਸਿੰਘ ਕੰਗ,ਕੇਵਲ ਸਿੰਘ ਦਾਨੇਵਾਲ,ਬਲਵੰਤ ਸਿੰਘ ਖੁਰਲਾਪੁਰ,ਜੰਗ ਸਿੰਘ,ਸੁਖਪ੍ਰੀਤ ਸਿੰਘ,ਚਮਨ ਸਿੰਘ,ਜਗਦੀਸ ਸਿੰਘ, ਮੇਹਰ ਸਿੰਘ,ਬਲਬੰਤ ਸਿੰਘ,ਗੁਰਮੀਤ ਸਿੰਘ ਮੀਤਾ,ਗੁਰਮੀਤ ਸਿੰਘ ਮੱਦੇਪੁਰ,ਗੁਰਮੀਤ ਸਿੰਘ ਗੋਸਵਾਲ,ਖੜਕ ਸਿੰਘ,ਮਲਕੀਤ ਸਿੰਘ,ਸਿੰਦਰਪਾਲ ਸਿੰਘ, ਮਸਤਾਨ ਸਿੰਘ ਪਰਜੀਆ,ਅਮਰ ਸਿੰਘ,ਕੇਹਰ ਸਿੰਘ,ਸੇਰ ਸਿੰਘ,ਜੰਗੀਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਹੋਰ ਚਮਨ ਸਿੰਘ ਨੂੰ ਪਾਰਟੀ ਦਾ ਝੰਡਾ ਭੇਂਟ ਕਰਦੇ 

ਚਕਰ ਦਾ ਸੱਭਿਆਚਾਰਕ ਮੇਲਾ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਲੁੱਟਿਆ

ਹਠੂਰ,13,ਫਰਵਰੀ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਚਕਰ,ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਬਾਬਾ ਹਜਰਤ ਮੁਹੰਮਦ ਦਰਗਾਹ ਯਾਦਗਾਰੀ ਟਰੱਸਟ ਚਕਰ ਵੱਲੋ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਵਿਚ 22ਵਾਂ ਸੱਭਿਆਚਾਰਕ ਮੇਲਾ ਪਿੰਡ ਚਕਰ ਵਿਖੇ ਕਰਵਾਇਆ ਗਿਆ।ਇਸ ਮੇਲੇ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਡਾਕਟਰ ਮੱਖਣ ਸਿੰਘ ਚਕਰ ਅਤੇ ਮੇਲੇ ਦੀ ਪ੍ਰਬੰਧਕੀ ਕਮੇਟੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਪੰਡਿਤ ਸੋਮ ਨਾਥ ਰੋਡਿਆ ਵਾਲੇ ਦੇ ਇੰਟਰਨੈਸਨਲ ਕਵੀਸਰੀ ਜੱਥੇ ਨੇ ਸਟੇਜ ਦੀ ਸੁਰੂਆਤ ਕੀਤੀ।ਇਸ ਤੋ ਬਾਅਦ ਅੱਜ ਦੀ ਪ੍ਰਸਿੱਧ ਦੋਗਾਣਾ ਜੋੜੀ ਜਗਮੋਹਣ ਸੰਧੂ-ਮਨੂੰ ਅਰੋੜਾ,ਲੋਕ ਗਾਇਕ ਸੁਖਵਿੰਦਰ ਸੁੱਖੀ,ਬਸੰਤ ਧਾਲੀਵਾਲ-ਪਾਲੀ ਸਿੱਧੂ,ਹਰਜਿੰਦਰ ਗਰੇਵਾਲ,ਸੀਰਾ ਰਣੀਆ,ਮਾਣਕ ਸੁਰਜੀਤ,ਦਰਸ਼ਨ ਲੱਖੇ ਵਾਲਾ,ਜਸ਼ਨਦੀਪ ਸਵੀਟੀ,ਗਗਨ ਹਠੂਰ,ਮਨੀ ਹਠੂਰ,ਗੁਰਤੇਜ ਹਠੂਰ,ਲਵ ਲੋਪੋ,ਦਵਿੰਦਰ ਭੋਲਾ ਆਦਿ ਕਲਾਕਾਰਾ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ।ਇਹ ਮੇਲਾ ਉਸ ਸਮੇਂ ਸਿਖਰਾ ਤੇ ਪੁੱਜ ਗਿਆ ਜਦੋ ਪ੍ਰਸਿੱਧ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਧਾਰਮਿਕ ਗੀਤ,ਤਿੰਨ ਚੀਜਾ ਮਿੱਤ ਨਹੀ,ਫਾਟਕ ਮਰਿੰਡੇ ਵਾਲਾ ਬੰਦ ਮਿਲਦਾ,ਜੱਟਾ ਦੇ ਗੋਤ,ਤੇਰੇ ਵੰਗਾ ਮੇਚ ਨਾ ਆਈਆ, ਲੋਕ ਤੱਥ,ਜਿਉਣਾ ਮੌੜ ਤੋ ਇਲਾਵਾ ਕਿਸਾਨੀ ਸੰਘਰਸ ਨੂੰ ਬਿਆਨ ਕਰਦੇ ਵੱਖ-ਵੱਖ ਗੀਤ ਦਰਸਕਾ ਸਾਹਮਣੇ ਪੇਸ ਕੀਤੇ ਅਤੇ ਦਰਸਕਾ ਨੂੰ ਤਾੜੀਆ ਮਾਰਨ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਪ੍ਰਧਾਨ ਡਾਕਟਰ ਮੱਖਣ ਸਿੰਘ ਅਤੇ ਰਾਜੂ ਕਿੰਗਰਾ ਨੇ ਸਮੂਹ ਗੀਤਕਾਰਾ ਅਤੇ ਸਮੂਹ ਕਲਾਕਾਰਾ ਨੂੰ ਸਨਮਾਨ ਚਿੰਨ ਦੇ ਕੇ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਸਮੂਹ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੱਖਣ ਬੁੱਟਰ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਦੇਵ ਸਿੰਘ,ਪੰਚ ਬੂਟਾ ਸਿੰਘ ਚਕਰ,ਮੱਖਣ ਸਿੰਘ,ਦਰਸੀ ਪੰਡਿਤ,ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ,ਅਵਤਾਰ ਸਿੰਘ ਸਿੰਗਾਂ ਵਾਲਾ,ਜਰਨੈਲ ਸਿੰਘ,ਜੋਗਿੰਦਰ ਸਿੰਘ,ਹਰਜਿੰਦਰ ਸਿੰਘ,ਰੂਪ ਸਿੰਘ,ਜਸਵਿੰਦਰ ਸਿੰਘ,ਪੀਤਾ ਆਸਟਰੇਲੀਆ,ਜਗਵੀਰ ਸਿੰਘ ਯੂ ਕੇ,ਜਗਦੀਸ ਸਿੰਘ ਮਾਣੂੰਕੇ,ਜੱਗਾ ਚਕਰ ਯੂ ਕੇ,ਕੁਲਵਿੰਦਰ ਸਿੰਘ,ਗੁਰਮੇਲ ਸਿੰਘ,ਜਗਤਾਰ ਸਿੰਘ,ਮਹਿੰਦਰ ਸਿੰਘ,ਹਰਜਿੰਦਰ ਸਿੰਘ,ਰੂਪ ਸਿੰਘ, ਰਾਜੂ ਸਿੰਘ ਕਿੰਗਰਾ,ਧਰਮਿੰਦਰ ਸਿੰਘ ਕਿੰਗਰਾ,ਗੁਰਦੀਪ ਸਿੰਘ, ਬੌਬੀ ਕਿੰਗਰਾ,ਜਿੰਦਰ ਸਿੰਘ,ਪੰਡਤ ਦਰਸਨ ਕੁਮਾਰ,ਗੁਰਪ੍ਰੀਤ ਸਿੰਘ,ਮਨਜੀਤ ਸਿੰਘ ਲੱਖਾ,ਬਿੱਕਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।
ਫੋਟੋ ਕੈਪਸਨ:-ਲੋਕ ਗਾਇਕ ਸੁਖਵਿੰਦਰ ਸੁੱਖੀ ਆਪਣੀ ਕਲਾਂ ਦੇ ਜੌਹਰ ਦਿਖਾਉਦੇ ਹੋਏ

ਹਠੂਰ ਵਿਖੇ ਨਾ ਹੋ ਸਕੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਕਾਨਫ਼ਰੰਸ - Video

ਕਾਨਫਰੰਸ ਵਾਲੀ ਜਗ੍ਹਾ ਨੂੰ ਕਿਸਾਨਾਂ ਨੇ ਪਾਇਆ ਘੇਰਾ  

ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਚਾਰ ਰੈਲੀ ਰੱਦ  

BKU ਡਕੌਦਾ ਦੇ ਆਗੂ ਵਰਕਰ ਅਤੇ ਇਲਾਕੇ ਦੇ ਕਿਸਾਨ ਮਜ਼ਦੂਰ ਦਾ ਇਕੱਠ ਮਨੋਹਰ ਲਾਲ ਖੱਟੜ ਦੇ ਵਿਰੋਧ ਦੀ ਇੱਕ ਇਤਿਹਾਸਕ ਮਿਸਾਲ ਬਣਿਆ  

ਪੱਤਰਕਾਰ ਕੌਸ਼ਲ ਮੱਲਾ ਦੀ ਵਿਸ਼ੇਸ਼ ਰਿਪੋਰਟ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/b8JpfJ9n5i/

ਕਿਸਾਨਾਂ ਦੇ ਸੁਆਲ ਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਜਵਾਬ - Video

ਕਿਸਾਨਾਂ ਦਾ MLA ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਪੈ ਗਿਆ ਪੰਗਾ  

ਪਿੰਡ ਸਿੱਧਵਾਂ ਕਲਾਂ ਵਿਧਾਨ ਸਭਾ ਹਲਕਾ ਜਗਰਾਉਂ ਕਿਸਾਨ ਆਗੂਆਂ ਐਮਐਲ ਨੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਪੁੱਛੇ ਸਵਾਲ  

ਸੁਆਲਾਂ ਦੇ ਜੁਆਬ ਵੀ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਦਿੱਤੇ  

ਇਹ ਤਾਂ ਸਮਾਂ ਹੀ ਦੱਸੇਗਾ ਜਵਾਬ ਢੁੱਕਵੇਂ ਸਨ ਜਾਂ ਨਹੀਂ  

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ   

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/b8IoNjWojR/

ਪਿੰਡ ਰਤਨ ਵਿੱਚ ਇਆਲੀ ਵੱਲੋਂ ਭਰਵਾਂ ਚੋਣ ਜਲਸਾ 

 ਇਨ੍ਹਾਂ ਚੋਣਾਂ ਵਿਚ ਹਲਕਾ ਦਾਖਾ ਦੇ ਲੋਕ ਕਾਂਗਰਸ ਤੇ ਆਪ ਨੂੰ ਮੂੰਹ ਨਹੀਂ ਲਗਾਉਣਗੇ -ਇਆਲੀ 
 ਜੋਧਾਂ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )— 16ਵੀੰ ਵਿਧਾਨ ਸਭਾ ਚੋਣਾਂ ਲਈ ਅਕਾਲੀ ਬਸਪਾ ਗੱਠਜੋਡ਼ ਦੇ ਹਲਕਾ ਦਾਖਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੋਣ ਮਹਿੰਮ ਤਹਿਤ ਹਲਕੇ ਦੇ ਪਿੰਡ ਰਤਨ ਵਿਖੇ ਭਰਵਾਂ ਚੋਣ ਜਲਸਾ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਦੀ ਭਰਵੀਂ ਇਕੱਤਰਤਾ ਨੇ ਉਨ੍ਹਾਂ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕੀਤਾ, ਉਥੇ ਹੀ ਸ ਇਆਲੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਲਕਾ ਦਾਖਾ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਉਨ੍ਹਾਂ ਪੂਰੇ ਯੋਜਨਾਬੱਧ ਤਰੀਕੇ ਨਾਲ ਅਤੇ ਵੱਡੇ ਪ੍ਰੋਜੈਕਟਾਂ ਰਾਹੀਂ ਰਿਕਾਰਡ ਤੋੜ ਵਿਕਾਸ ਕਰਵਾਇਆ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੋਂ ਬਚਾਅ ਕੇ ਖੇਡਾਂ ਨਾਲ ਜੋੜਨ ਅਤੇ ਵਸਨੀਕਾਂ ਨੂੰ ਤੰਦਰੁਸਤ ਜੀਵਨ ਪ੍ਰਦਾਨ ਕਰਨ ਦੇ ਮਕਸਦ ਤਹਿਤ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਗਰਾਉਂਡ-ਕਮ-ਪਾਰਕਾਂ ਨਿਰਮਾਣ ਕਰਵਾਇਆ ਸੀ ਪ੍ਰੰਤੂ ਸਰਕਾਰ ਬਦਲਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਰੁੱਧ ਬਦਲਾਖੋਰੀ ਦੀ ਨੀਅਤ ਦੇ ਚਲਦੇ ਇਨ੍ਹਾਂ ਖੇਡ ਗਰਾਉਂਡ-ਕਮ-ਪਾਰਕਾਂ ਦੀ ਸਾਰ ਨਹੀਂ ਲਈ, ਉਥੇ ਹੀ ਕਾਂਗਰਸ ਦੇ ਇਨ੍ਹਾਂ ਪੰਜ ਸਾਲਾਂ ਵਿੱਚ ਹਲਕਾ ਵਿਕਾਸ ਪੱਖੋਂ ਪੂਰੀ ਤਰ੍ਹਾਂ ਪਛੜ ਗਿਆ, ਜਦਕਿ ਕਾਂਗਰਸ ਨੇ ਸਿਰਫ਼ ਬਦਲਾਖੋਰੀ ਦੀ ਸਿਆਸਤ ਹੀ ਕੀਤੀ ਹੈ, ਉੱਥੇ ਹੀ ਆਪਣੇ ਆਪ ਨੂੰ ਆਮ ਆਦਮੀ ਅਖਵਾਉਣ ਵਾਲੀ ਆਪ ਪਾਰਟੀ ਉਪਰ ਟਿਕਟਾਂ ਵੇਚਣ ਤੱਕ ਦੇ ਦੋਸ਼ ਲੱਗ ਰਹੇ ਹਨ, ਸਗੋਂ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਹਲਕਾ ਦਾਖਾ ਦੇ ਲੋਕਾਂ ਨੂੰ ਦਗਾ ਦੇ ਚੁੱਕੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਵਿਚ ਹਲਕਾ ਦਾਖਾ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਹਲਕੇ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੰਦੇ ਹੋਏ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਅਕਾਲੀ-ਬਸਪਾ ਗੱਠਜੋੜ ਸਰਕਾਰ ਦੇ ਗਠਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ।ਇਸ ਮੌਕੇ ਪਿੰਡ ਵਾਸੀਆਂ ਨੇ ਇਨ੍ਹਾਂ ਚੋਣਾਂ ਵਿੱਚ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਰਤਨ, ਸਾਬਕਾ ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ, ਸਾਬਕਾ ਪੰਚ ਸੁਖਦੇਵ ਸਿੰਘ, ਜਸਵਿੰਦਰ ਸਿੰਘ ਪੰਚ, ਪਾਲ ਸਿੰਘ, ਲਖਵੀਰ ਸਿੰਘ ਦਿਓਲ, ਜਗਨ ਸਿੰਘ, ਜੀਤ ਸਿੰਘ, ਨਿਰੰਜਣ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕੁਲਦੀਪ ਸਿੰਘ, ਸੁਮਨਦੀਪ ਸਿੰਘ ਸ਼ੰਮੀ, ਅਮਨਦੀਪ ਸਿੰਘ ਅਮਨਾ, ਰਛਪਾਲ ਸਿੰਘ ਭੂਰਾ, ਗਗਨਾ, ਰੁਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੋਨਾ ਰਤਨ, ਗੁਰਵਿੰਦਰ ਸਿੰਘ, ਪ੍ਰਭਜੋਤ ਸਿੰਘ ਦਿਓਲ, ਦਲਵਾਰਾ ਸਿੰਘ, ਮਨਪ੍ਰੀਤ ਸਿੰਘ ਮਨੀ ਸਮੇਤ ਵੱਡੀ ਗਿਣਤੀ 'ਚ ਪਿੰਡਵਾਸੀ ਮੌਜੂਦ ਸਨ।

ਚੋਣ ਜਲਸੇ ਦੌਰਾਨ ਪਿੰਡ ਪਮਾਲ ਵਾਸੀਆਂ ਨੇ ਆਪਣੀ ਵੋਟ ਦਾ ਅਸਲੀ ਹੱਕਦਾਰ ਇਆਲੀ ਨੂੰ ਦੱਸਿਆ 

ਜਲਸੇ ਦੌਰਾਨ ਕਾਂਗਰਸੀ ਆਗੂ ਪਰਵਾਰ ਸਮੇਤ ਅਕਾਲੀ ਦਲ 'ਚ ਹੋਇਆ ਸ਼ਾਮਿਲ 
 ਮੁੱਖ, ਫਰੀਦਕੋਟ ਤੇ ਤਰਨਤਾਰਨ ਤੋਂ ਆਏ ਲੋਕਾਂ ਨੇ 20 ਫਰਵਰੀ ਤੋਂ ਬਾਅਦ ਲੱਭਣਾ ਨਹੀਂ-ਇਆਲੀ 
ਮੁੱਲਾਂਪੁਰ ਦਾਖਾ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )— ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਕਿਸੇ ਨੂੰ ਮੱਖੂ, ਫਰੀਦਕੋਟ ਅਤੇ ਤਰਨਤਾਰਨ ਤੋਂ ਬੁਲਾਇਆ ਹੈ ਪ੍ਰੰਤੂ ਇਨ੍ਹਾਂ ਨੇ 20 ਫਰਵਰੀ ਤੋਂ ਬਾਅਦ ਹਲਕੇ ਵਿੱਚ ਲੱਭਣਾ ਨਹੀਂ, ਜਦਕਿ ਉਨ੍ਹਾਂ 18-19 ਸਾਲਾਂ ਤੋਂ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਉਹ ਨੂੰ ਹਲਕੇ ਦਾ ਪੁੱਤਰ ਬਣ ਕੇ ਆਪਣੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ  ਪਮਾਲ ਵਿਖੇ ਕੀਤੇ ਚੋਣ ਜਸਲੇ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਹੁੰਦਿਆਂ ਕਾਂਗਰਸ ਨੇ ਪੰਜਾਬ ਦੀ ਬੇਹਤਰੀ ਲਈ ਕੋਈ ਕੰਮ ਨਹੀਂ ਕੀਤਾ ਪ੍ਰੰਤੂ ਪਿਛਲੇ ਢਾਈ ਸਾਲਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਧੱਕੇਸ਼ਾਹੀਆਂ ਜ਼ਰੂਰ ਕੀਤੀਆਂ ਹਨ, ਹੁਣ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀਆਂ ਧੱਕਸ਼ਾਹੀਆਂ ਦਾ ਬਦਲਾ ਲੈਣ ਦਾ ਸਹੀ ਮੌਕਾ ਹੈ।ਇਸ ਮੌਕੇ ਇਆਲੀ ਨੇ ਪਿੰਡ ਵਾਸੀਆਂ ਨੂੰ ਚੋਣ ਨਿਸ਼ਾਨ ਤੱਕੜੀ ਤੇ ਮੋਹਰ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੇ ਹੁਣ ਨਿਰਣਾ ਕਰਨਾ ਹੈ ਕਿ ਉਨ੍ਹਾਂ ਨਾਲ ਅਸਲੀਅਤ ਵਿੱਚ ਕੌਣ ਖੜ੍ਹਾ ਹੈ ਕਿਉਂਕਿ ਸੱਤਾ ਦਾ ਸੁੱਖ ਮਾਨਣ ਲਈ ਕੁੱਝ  ਲੋਕ ਕਿਰਾਏ ਦੇ ਮਕਾਨਾਂ ਤੇ ਦਫ਼ਤਰਾਂ ਵਿੱਚ ਰਹਿ ਰਹੇ ਹਨ, ਜਦਕਿ ਚੋਣਾਂ ਇਹ ਲੋਕ 20 ਫਰਵਰੀ ਤੋਂ ਆਪਣੇ ਅਸਲ ਟਿਕਾਣਿਆਂ ਵੱਲੋਂ ਨੂੰ ਦੌੜ ਜਾਣਗੇ।ਜਲਸੇ ਦੌਰਾਨ ਕਾਂਗਰਸੀ ਆਗੂ ਸ਼ੀਤਲ ਸਿੰਘ ਨੇ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਹਰ ਪ੍ਰਕਾਰ ਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡਵਾਸੀਆਂ ਨੇ ਦੋਵੇਂ ਹੱਥ ਖਡ਼੍ਹੇ ਕਰ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਇਕ ਇਕ ਵੋਟ ਦਾ ਅਸਲੀ ਹੱਕਦਾਰ ਮਨਪ੍ਰੀਤ ਸਿੰਘ ਇਆਲੀ ਹੀ ਹੈ ਅਤੇ ਉਨ੍ਹਾਂ ਨੂੰ ਭਾਰੀ ਬੁਹਮੱਤ ਨਾਲ ਜਿਤਾ ਕੇ ਦੁਬਾਰਾ ਵਿਧਾਨ ਸਭਾ ਭੇਜਾਂਗੇ। ਇਸ ਸਮੇਂ ਅਮਰਜੀਤ ਸਿੰਘ ਅੰਬੀ, ਅਮਰਜੀਤ ਸਿੰਘ ਸਿੱਧੂ, ਦਰਸ਼ਨ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਦਲਵੀਰ ਸਿੰਘ ਸਿੱਧੂ, ਬਲਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਿੱਧੂ, ਖੁਸ਼ਪਾਲ ਸਿੰਘ, ਸੁਖਪਾਲ ਸਿੰਘ, ਫੌਜੀ ਡਾ. ਬਲਵਿੰਦਰ ਸਿੰਘ, ਬੇਅੰਤ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਜੰਗ ਬਹਾਦਰ, ਸੁਖਦੇਵ ਸਿੰਘ, ਤਾਰ ਸਿੰਘ, ਅਵਤਾਰ ਸਿੰਘ ਤਾਰੀ, ਮੋਹਣ ਸਿੰਘ, ਸਵਰਨ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੱਗੀ ਪਮਾਲ ਆਦਿ ਹਾਜ਼ਰ ਸਨ।

ਪੰਜਾਬ ਨੂੰ ਪੜ੍ਹਿਆ ਲਿਖਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਿਲਿਆ  – ਕੈਪਟਨ ਸੰਧੂ

 ਕੈਪਟਨ ਸੰਧੂ ਦੀ ਦੂਰ ਅੰਦੇਸ਼ੀ ਸੋਚ ਸਦਕਾ ਹਲਕਾ ਦਾਖਾ ਵਿਕਾਸ ਦੀਆਂ ਲੀਹਾਂ ’ਤੇ - ਪਿੰਡ ਵਾਸੀ
ਮੁੱਲਾਂਪੁਰ ਦਾਖਾ, 12 ਫਰਵਰੀ ( ਸਤਵਿੰਦਰ ਸਿੰਘ ਗਿੱਲ  )– ਮੁੱਖ ਮੰਤਰੀ ਚਰਨਜੀਤ ਸਿੰਘ ਦੇ 111 ਦਿਨਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆ ਕਾਂਗਰਸ ਹਾਈਕਮਾਂਡ ਨੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਐਲਾਨਿਆ, ਕਿਉਂਕਿ ਉਹ ਇੱਕ ਪੜ੍ਹਿਆ ਲਿਖਿਆ ਆਮ ਪਰਿਵਾਰ ਵਿੱਚੋਂ ਹੋਣ ਕਰਕੇ ਉਸਨੂੰ ਮਾਣ ਹਾਸਲ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਦਾਖਾ ਵਿਖੇ ਪਿੰਡ ਵਾਸੀਆਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼ਾਂਝੇ ਕੀਤੇ। ਉਨ੍ਹਾਂ ਨਾਲ ਸਰਪੰਚ ਜਤਿੰਦਰ ਸਿੰਘ ਦਾਖਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਦਾਖਾ, ਮਹਿਲਾ ਸਰਪੰਚ ਰਵਿੰਦਰ ਕੌਰ ਸੇਖੋਂ, ਬਲਾਕ ਸੰਮਤੀ ਮੈਂਬਰ ਬੀਬੀ ਇੰਦਰਜੀਤ ਕੌਰ ਸਮੇਤ ਹੋਰ ਵੀ ਪਿੰਡ ਵਾਸੀ  ਹਾਜਰ ਸਨ।
          ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਦਾਖਾ ਪਿੰਡ ਇੱਕ ਬੁੱਧਜੀਵੀ, ਪੜ੍ਹਿਆ ਲਿਖਿਆ ਤੇ ਮਿਹਨਤਕਸ਼ ਲੋਕਾਂ ਦਾ ਘੁੱਗ ਵਸਦਾ ਨਾਮਵਰ ਨਗਰ ਹੈ। ਜਿਸਦੇ ਲੋਕਾਂ ਨੇ ਹਮੇਸਾਂ ਤਰੱਕੀਆਂ ਹੀ ਕੀਤੀਆਂ ਹਨ। ਉਸਨੇ ਹਮੇਸਾਂ ਵਿਕਾਸ ਕਰਨ ਨੂੰ ਤਰਜੀਹ ਦਿੱਤੀ ਹੈ, ਵਿਰੋਧੀ ਉਸ ਬਾਰੇ੍ਹ ਕੀ ਬੋਲਦੇ ਹਨ ਉਹ ਬੇਪ੍ਰਵਾਹ ਹਨ। ਪਰ ਹਲਕਾ ਦਾਖਾ ਅੰਦਹ ਹੋਏ ਵਿਕਾਸ ਕਰਕੇ ਅੱਜ ਦੂਜੀਆਂ ਸਿਆਸੀ ਪਾਰਟੀਆ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਦਾ ਜਨ ਅਧਾਰ ਮਜਬੂਤੀ ਵੱਲ ਵੱਧ ਰਿਹਾ ਹੈ।  ਸਰਪੰਚ ਜਤਿੰਦਰ ਸਿੰਘ ਸੇਖੋਂ ਨੇ ਕਿਹਾ ਕਿ 10 ਸਾਲ ਰਾਜ ਕਰ ਚੁੱਕੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਝੂਠੇ ਪਰਚਿਆਂ ਦੀ ਰਾਜਨੀਤੀ ਕੀਤੀ, ਜਦੋਂਕਿ ਕੈਪਟਨ ਸੰਧੂ ਨੇ ਪਿੰਡਾਂ ਅੰਦਰ ਭਾਈਚਾਰਕ ਸਾਂਝ ਪੈਦਾ ਕੀਤੀ।  
           ਸੀਨੀਅਰ ਮੀਤ ਪ੍ਰਧਾਨ ਸੇਖੋਂ ਨੇ ਕਿਹਾ ਕਿ ਸੂਬੇ ਅੰਦਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਮੁੜ ਸਰਕਾਰ ਬਣਨ ਜਾ ਰਹੀ ਹੈ, ਜਿਸ ਵਿੱਚ ਹਲਕਾ ਦਾਖਾ ਤੋਂ ਕੈਪਟਨ ਸੰਧੂ ਜਿੱਤ ਕੇ ਚੰਨੀ ਸਰਕਾਰ ਵਿੱਚ ਮੰਤਰੀ ਬਣਨਗੇ।
  ਇਸ ਮੌਕੇ ਦਲਜੀਤ ਸਿੰਘ, ਸਤਿੰਦਰ ਸਿੰਘ ਸੱਤਾ, ਬਲਜਿੰਦਰ ਸਿੰਘ, ਬੂਟਾ ਸਿੰਘ, ਸਤਪਾਲ ਸਿੰਘ (ਸਾਰੇ ਪੰਚ), ਨੰਬਰਦਾਰ ਹਰਜੀਤ ਸਿੰਘ ਰਾਜਾ, ਭਗਵੰਤ ਸਿੰਘ ਸੇਖੋਂ,

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਪਿੰਡ ਫਤਿਹਗੜ੍ਹ ਸਿਵੀਆਂ ਵਿੱਚ ਸਿੱਕਿਆਂ ਨਾਲ ਤੋਲਿਆ ਗਿਆ

ਜਗਰਾਉਂ 12 ਫਰਵਰੀ (ਜਸਮੇਲ ਗ਼ਾਲਿਬ)ਅੱਜ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ।ਪਿੰਡ ਸ਼ੇਰਪੁਰ ਕਲਾਂ ਤੋਂ ਸ਼ੁਰੂ ਹੋ ਕੇ ਸ਼ੇਰਪੁਰਾ ਖੁਰਦ ਸ਼ੇਖਦੌਲਤ ਫਤਿਹਗੜ੍ਹ ਸਿਵੀਆਂ ਗਾਲਿਬ ਖੁਰਦ ਗਾਲਿਬ ਰਣ ਸਿੰਘ  ਬਰਸਾਲਾਂ ਕੋਠੇ ਆਦਿ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਗਏ।ਇਸੇ ਤਹਿਤ ਅੱਜ ਪਿੰਡ ਫਤਹਿਗਡ਼੍ਹ ਸਿਵਿਆਂ ਦੇ ਨਗਰ ਨਿਵਾਸੀ ਅਤੇ ਹਰੀ ਸਿੰਘ ਕਨੇਡਾ ਵੱਲੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਸਿੱਕਿਆਂ ਨਾਲ ਤੋਲਿਆ ਗਿਆ।ਵੱਡੇ ਇਕੱਠ ਵਿਚ ਪਿੰਡ ਵਾਸੀਆਂ ਨੇ ਕੁਲਦੀਪ ਸਿੰਘ ਡੱਲਾ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਹੈ ਕਿ ਤੁਸੀਂ ਕੁਲਦੀਪ ਸਿੰਘ ਡੱਲੇ ਨੂੰ ਵੋਟ ਪਾ ਕੇ ਜਿਤਾਓ ਤਾਂ ਕਿ ਪੰਜਾਬ ਵਿਚ ਸੰਯੁਕਤ ਮੋਰਚੇ ਦੀ ਸਰਕਾਰ ਬਣ ਜਾਵੇ। ਇਸ ਸਮੇਂ ਹਰਚਰਨ ਸਿੰਘ ਚਕਰ ਹਰਕ੍ਰਿਸ਼ਨ ਸਿੰਘ ਕੋਠੇ ਜੀਵਾ ਬੂਟਾ ਸਿੰਘ ਮਾਲਕ ਜਥੇਦਾਰ ਹਰੀ ਸਿੰਘ ਸਿਵੀਆਂ ਸਨੀ ਸੁਧਾਰ ਰਾਜਾ ਗਗੜਾ ਲਵਪ੍ਰੀਤ ਕਿਲੀ ਚਾਹਲਾਂ ਪਿੰਡ ਸ਼ੇਰਪੁਰ ਤੋਂ ਹਰਮੰਦਰ ਸਿੰਘ ਹਰਬੰਸ ਬਲਵੰਤ ਹੁਕਮਰਾਜ ਦੇਹੜਕਾ ਇੰਦਰਜੀਤ ਕਾਕਾ ਹਰਨੇਕ ਪਰਮਜੀਤ  ਪਿੰਡ ਫਤਿਹਗੜ੍ਹ ਸਿਵੀਆਂ ਤੋਂ ਪ੍ਰੀਤਮ ਸਿੰਘ ਸਾਬਕਾ ਪ੍ਰਧਾਨ ਨਿਰਮਲ ਸਿੰਘ ਸਾਬਕਾ ਪ੍ਰਧਾਨ ਜਸਵੰਤ ਸਿੰਘ ਸੈਕਟਰੀ ਬਾਬੂ ਲਾਲ ਸਿੰਘ ਆਟੋ ਯੂਨੀਅਨ ਦਾ ਪ੍ਰਧਾਨ ਕਮਲਜੀਤ ਸਿੰਘ  ਬਖਤੌਰ ਸਿੰਘ ਬਰਿਆਮ ਸਿੰਘ ਬਲਵੰਤ ਸਿੰਘ  ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ ।