You are here

ਪੰਜਾਬ

ਆਮ ਆਦਮੀ ਪਾਰਟੀ ਦੀ ਸਥਿਤੀ ਹੋਈ ਮਜ਼ਬੂਤ ਅਕਾਲੀ ਅਤੇ ਕਾਂਗਰਸੀ ਵਰਕਰ ਆਪ ਵਿੱਚ ਸ਼ਾਮਲ-Video

ਪਿੰਡ ਗਾਲਬ ਰਣ ਸਿੰਘ ਦੇ ਪੰਚਾਇਤ ਮੈਂਬਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਜ਼ਾਨਚੀ ਨੇ ਝਾੜੂ ਦਾ ਫੜ੍ਹਿਆ ਪੱਲ੍ਹਾ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aVkFlI-IYu/

ਦਿੱਲੀ ਵਿੱਚ ਵੀਹ ਸਾਲਾ ਔਰਤ ਨਾਲ ਹੋਏ ਜਿਣਸੀ ਅੱਤਿਆਚਾਰ ਵਿਰੁੱਧ ਸੰਘਰਸ਼ ਸ਼ੀਲ ਜਥੇਬੰਦੀਆਂ ਡਟੀਆਂ  

75 ਸਾਲ ਦੀ ਇਸ ਨਕਲੀ ਆਜਾਦੀ ਚ ਔਰਤ ਦੀ ਸਮਾਜਿਕ ਹਾਲਤ , ਔਰਤਾਂ ਪ੍ਰਤੀ ਨਜ਼ਰੀਆ , ਦੂਹਰੀ ਗੁਲਾਮੀ ਦੀ ਸ਼ਿਕਾਰ ਔਰਤ ਦਾ ਮੁੱਦਾ ਨਾ ਕੇਜਰੀਵਾਲ ਨਾ ਭਾਜਪਾ ਤੇ ਨਾ ਹੀ ਕਿਸੇ ਹੋਰ ਵੋਟ ਪਾਰਟੀ ਦਾ ਮੁੱਦਾ ਨਾ ਹੋਣਾ ਬਹੁਤ ਹੀ ਦੁਖਦਾਇਕ- ਕਮਲਜੀਤ ਖੰਨਾ  

ਜਗਰਾਉਂ , 1 ਫਰਵਰੀ (ਜਸਮੇਲ ਗ਼ਾਲਿਬ  )ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਡੈਮੋਕਰੈਟਿਕ ਟੀਚਰਜ ਫਰੰਟ ਦੇ ਜਿਲਾ ਪ੍ਰਧਾਨ ਸੁਰਿੰਦਰ ਸ਼ਰਮਾ, ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਪ੍ਰਧਾਨ ਮਦਨ ਸਿੰਘ ਨੇ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦੇਸ਼ ਦੀ ਰਾਜਧਾਨੀ  ਦਿੱਲੀ ਦੇ ਕਸਤੂਰਬਾ ਨਗਰ ਕਲੋਨੀ ਚ ਵਾਪਰੀ ਵੀਹ ਸਾਲਾ ਔਰਤ ਤੇ ਜਿਣਸੀ ਅਤਿਆਚਾਰ ਦੀ ਘਟਨਾ ਦਾ ਸਖਤ ਨੋਟਿਸ ਲਿਆ ਹੈ।ਉਨਾਂ ਕਿਹਾ ਕਿ ਇਸ ਅਤਿਅੰਤ ਵਹਿਸ਼ੀ ਘਟਨਾ  ਨੇ ਹਰ ਜਮੀਰਪ੍ਰਸਤ ਵਿਅਕਤੀ ਦੇ ਲੂ ਕੰਡੇ ਖੜੇ ਕਰ ਦਿੱਤੇ ਹਨ। ਇਕ ਬੱਚੇ ਦੀ ਮਾਂ ਦੀ ਇਹ ਜੁਰਅੱਤ ਕਿਵੇਂ ਹੋਈ ਕਿ ਉਸਨੇ ਇਕ ਵਿਗੜੈਲ ਦੀਆਂ ਇਛਾਵਾਂ ਮੂਹਰੇ ਆਤਮਸਮਰਪਣ ਨਹੀਂ ਕੀਤਾ। ਉਨਾਂ ਕਿਹਾ ਕਿ ਵਿਸ਼ਵਗੁਰੂ ਬਨਣ ਦੀਆਂ ਡੀਂਗਾਂ ਮਾਰ ਰਹੇ ਮੁਲਕ ਦੀ ਰਾਜਧਾਨੀ ਚ ਇਹ ਅਤਿਅੰਤ ਹਿਰਦੇ ਵੇਦਕ ਘਟਨਾ ਦੇ ਦੋਸ਼ੀਆਂ ਨੂੰ ਅਜੇ ਤਕ ਗ੍ਰਿਫਤਾਰ ਨਾ ਕਰਨਾ, ਦਿਲੀ ਦੇ ਕਿਸੇ ਵੀ ਸਿਆਸੀ ਚੋਧਰੀ ਵਲੋਂ ਪੀੜਤਾ ਦੀ ਸਾਰ ਵੀ ਨਾ  ਲੈਣਾ ਅਤਿਅੰਤ ਨਿੰਦਾਜਨਕ ਤੇ ਹੈਰਾਨਕੁੰਨ ਹੈ। 75 ਸਾਲ ਦੀ ਇਸ ਨਕਲੀ ਆਜਾਦੀ ਚ ਔਰਤ ਦੀ ਸਮਾਜਿਕ ਹਾਲਤ , ਔਰਤਾਂ ਪ੍ਰਤੀ ਨਜ਼ਰੀਆ , ਦੂਹਰੀ ਗੁਲਾਮੀ ਦੀ ਸ਼ਿਕਾਰ ਔਰਤ ਦਾ ਮੁੱਦਾ ਨਾ ਕੇਜਰੀਵਾਲ ਨਾ ਭਾਜਪਾ ਤੇ ਨਾ ਹੀ ਕਿਸੇ ਹੋਰ ਵੋਟ ਪਾਰਟੀ ਦਾ ਮੁੱਦਾ ਹੈ।ਇਨਾਂ ਸਾਰੇ ਆਗੂਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵਹਿਸ਼ੀ ਦਰਿੰਦਿਆਂ ਖਿਲਾਫ ਜੋਰਦਾਰ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ ਹੈ।

ਬੱਚਿਆਂ ਦੇ ਚੰਗੇਰੇ ਭਵਿੱਖ ਲਈ ਇੱਕ ਮੌਕਾ ਚਰਨਜੀਤ  ਸਿੰਘ ਚੰਨੀ ਨੂੰ ਦਿਓ---ਕੈਪਟਨ ਸੰਧੂ

ਮੁੱਲਾਂਪੁੁਰ ਦਾਖਾ/ਹੰਬੜਾਂ 01 ਫਰਵਰੀ  (ਜਸਮੇਲ ਗ਼ਾਲਿਬ / ਸਤਵਿੰਦਰ ਸਿੰਘ ਗਿੱਲ ) – 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਬੇਟ ਇਲਾਕੇ ਦੇ ਪਿੰਡ ਵਲੀਪੁਰ ਖੁਰਦ ਵਿਖੇ ਠੇਕੇਦਾਰ ਹਰਮੋਹਣ ਸਿੰਘ ਦੇ ਗ੍ਰਹਿ ਵਿਖੇ ਵੱਡੀ ਤਾਦਾਦ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਚੋਣ ਪ੍ਰਚਾਰ ਕੀਤਾ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਬੱਚਿਆਂ ਦੇ ਚੰਗੇਰੇ ਭਵਿਖ ਲਈ ਇੱਕ ਮੌਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇਸ ਸੇਵਾਦਾਰ ਨੂੰ ਦਿਉ। ਕਿਉਂਕਿ ਕੰਮ ਕਰਨ ਲਈ ਨਾ ਤਾਂ ਸ੍ਰ ਚੰਨੀ ਨੂੰ ਪੂਰਾ ਸਮਾਂ ਤੇ ਨਾ ਮੈਨੂੰ? ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਤੁਹਾਡੇ ਅਸ਼ੀਰਵਾਦ ਸਦਕਾ ਅਗਲੇ ਪੰਜ ਸਾਲ ਮਿਲ ਗਏ ਤਾਂ ਹਰ ਸਾਲ ਹਲਕੇ ਦਾਖੇ ਦੇ ਦੋ ਹਜਾਰ ਨੌਜਵਾਨਾਂ ਨੂੰ ਨੌਕਰੀ ਤੇ ਲਿਵਾਵਾਂਗੇ।
ਕੈਪਟਨ ਸੰਧੂ ਨੇ ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਵਿਰੋਧੀ ਤਾਂ ਪਿਛਲੇ 15 ਸਾਲ ਦੇ ਕੰਮ ਗਿਣਾ-ਗਿਣਾ ਕੇ ਨਹੀਂ ਥੱਕ ਰਹੇ, ਜੋ ਵਿਕਾਸ ਹੋ ਗਿਆ ਉਹ ਭੁੱਲ ਜਾਵੋਂ, ਸਗੋਂ ਇਹ ਦੱਸਿਆ ਜਾਵੇ ਕਿ ਅੱਗੇ ਕੀ ਹਲਕਾ ਵਾਸੀਆਂ ਲਈ ਯੋਜਨਾਵਾਂ ਨੇ ਤਾਂ ਜੋ ਹਲਕਾ ਵਾਸੀਆਂ ਦੀ ਮੁਸ਼ਕਿਲਾਂ ਘੱਟ ਹੋ ਸਕਣ ਤੇ ਹਲਕੇ ਦਾਖੇ ਦੀ ਨੁਹਾਰ ਬਦਲੀ ਜਾ ਸਕੇ। 
ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਠੇਕੇਦਾਰ ਹਰਮੋਹਣ ਸਿੰਘ, ਸਰਪੰਚ ਜਾਗੀਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾ ਧੂਆ ਤੇ ਹੋਰ ਵੀ ਪਿੰਡ ਵਾਸੀ ਹਾਜਰ ਸਨ।

ਵਿਰੋਧੀਆਂ ਨੂੰ ਪਾਈਆਂ ਭਾਜੜਾਂ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਸਿਖਰਾਂ ਤੇ

ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ....ਮਾ. ਬੁੱਘੀ    

ਬਰਨਾਲਾ /ਭਦੌੜ   ( ਗੁਰਸੇਵਕ ਸੋਹੀ )- ਵਿਧਾਨ ਸਭਾ ਚੋਣਾਂ ਦਾ ਮੋਰਚਾ ਫ਼ਤਿਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਨੂੰ ਪਿੰਡਾਂ ਵਿੱਚ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ।  ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੇ ਚੋਣ ਮੁਹਿੰਮ ਨੂੰ ਭਦੌੜ ਹਲਕੇ ਤੋਂ  ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਕਸਬਾ ਭਦੌੜ ਅਤੇ ਪਿੰਡਾਂ ਵਾਲਿਆਂ ਨੇ ਸਤਨਾਮ ਸਿੰਘ ਰਾਹੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦਾ ਸੰਕਲਪ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਸਟਰ ਸੁਰਜੀਤ ਸਿੰਘ ਬੁੱਘੀ ਨੇ ਕਿਹਾ ਕਿ ਪਿੰਡਾਂ ਵਿੱਚ ਟਕਸਾਲੀ ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪ੍ਰਤੀ ਮੋਹ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੇਂਡੂ ਖਿੱਤੇ ਦੇ ਵੋਟਰਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਪੂਰਨ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾਂ ਲਗਭਗ ਤਹਿ ਹੈ।

ਚੋਣ ਕਮਿਸ਼ਨ ਡੋਲ ਨਾ ਜਾਵੀਂ ✍️ ਸਲੇਮਪੁਰੀ ਦੀ ਚੂੰਢੀ

ਚੋਣ ਕਮਿਸ਼ਨ
ਕਿਤੇ ਡੋਲ ਨਾ ਜਾਵੀਂ!
ਲਗਾਮ ਖਿੱਚ ਕੇ ਰੱਖੀੰ!
ਤੇਰੀ ਲਗਾਮ ਨੇ
 ਖਰਚੇ ਘਟਾਉਣੇ ਨੇ!
ਜੇ ਉਮੀਦਵਾਰਾਂ ਦੇ ਖਰਚਿਆਂ 'ਤੇ
ਵਿਸਰਾਮ ਚਿੰਨ੍ਹ ਲੱਗੇਗਾ
ਤਾਂ ਉਹ-
ਨਾ ਲੋਕਾਂ ਦਾ ਗਲਾ
ਵੱਢਣਗੇ!
ਨਾ ਸਰਕਾਰੀ ਖਜ਼ਾਨਾ
ਚੱਟਣਗੇ!
ਤੂੰ ਬਣਕੇ ਰਹੀਂ ਲੋਕ ਪੱਖੀ!
ਲਾਜ ਫਰਜਾਂ ਦੀ ਰੱਖੀੰ !
ਧਨਾਢਾਂ 'ਤੇ
ਬਾਜ ਅੱਖ ਰੱਖੀੰ!
ਉਹ ਦਾਰੂ, ਭੁੱਕੀ ਵੰਡਣਗੇ!
  ਨਾਲੇ 'ਚਿੱਟਾ' ਥਾਂ ਥਾਂ ਸੁੱਟਣਗੇ!
ਗ੍ਰੰਥਾਂ 'ਤੇ
ਹੱਥ ਰਖਾਕੇ!
ਸਹੁੰਆਂ ਖੁਆਕੇ
ਦੁੱਕੀ, ਤਿੱਕੀ ਵੰਡਣਗੇ!
 ਕਾਣੇ ਕਰਕੇ ਰੱਖਣਗੇ!
 ਜੁੱਤੀ ਥੱਲੇ ਰੱਖਣਗੇ!
ਪਸ਼ੂਆਂ ਵਾਂਗੂੰ ਹੱਕਣਗੇ!
ਵੇਖੀਂ ਚੋਣ ਕਮਿਸ਼ਨ
ਕਿਤੇ ਡੋਲ ਨਾ ਜਾਵੀਂ!
ਤੇਰੇ 'ਤੇ ਦਬਾਅ ਪਵੇਗਾ!
ਬਚਾ ਲੈ ਲੋਕਾਂ ਨੂੰ!
ਬਚਾ ਲੈ ਦੇਸ਼ ਨੂੰ!
 ਉਹ -
ਵਿਧਾਇਕ ਬਣਕੇ,
ਐਮ ਪੀ ਬਣਕੇ,
ਮੰਤਰੀ ਬਣਕੇ,
ਐਸ਼ ਪ੍ਰਸਤੀ ਕਰਦੇ ਨੇ!
ਨਾਲੇ ਲੁੱਟਦੇ ਨੇ ,
 ਗਾਲ੍ਹਾਂ ਕੱਢਦੇ ਨੇ!
ਚੋਣ ਕਮਿਸ਼ਨ
ਤਕੜਾ ਹੋ ਕੇ ਰਹੀਂ!
ਕਿਤੇ ਡੋਲ ਨਾ ਜਾਵੀਂ!
ਚੋਣ ਕਮਿਸ਼ਨ -
ਨਵਿਆਂ ਨੂੰ
ਨਸ਼ਿਆਂ ਦੀ ਦਲਦਲ 'ਚੋਂ
ਗਰਕਣੋੰ ਬਚਾ ਲੈ!
 ਚੋਣਾਂ ਦੇ ਚੱਲਦਿਆਂ
ਸ਼ਰੇਆਮ ਵਗਦੀ
 ਨਸ਼ਿਆਂ ਦੀ ਹਨੇਰੀ
ਕਈਆਂ ਦੇ ਘਰ-ਬਾਰ
ਉਡਾਉਂਦੀ ਆ!
ਬੇ-ਮੌਸਮੇ ਸੱਥਰ ਵਿਛਾਉੰਦੀ ਆ!
ਗੋਲੀਆਂ ਚਲਦੀਆਂ ਨੇ!
ਸਿਰ ਪਾਟ ਦੇ ਨੇ!
 ਥਾਣਿਆਂ, ਕਚਹਿਰੀਆਂ 'ਚ
 ਉਮਰਾਂ ਗਾਲ਼ਦੇ ਨੇ!
ਫਿਰ ਮੱਥੇ 'ਤੇ ਹੱਥ ਮਾਰਦੇ ਨੇ,
ਹੱਥ ਅੱਡ ਅੱਡ ਕੇ,
ਰੋਟੀ ਭਾਲਦੇ ਨੇ!
ਹੱਥ ਅੱਡ ਅੱਡ ਕੇ,
ਰੋਟੀ ਭਾਲਦੇ ਨੇ!
ਫਿਰ ਪਛਤਾਉਂਦੇ ਨੇ
 ਮੱਥੇ 'ਤੇ ਹੱਥ ਮਾਰ ਦੇ ਨੇ!
- ਸੁਖਦੇਵ ਸਲੇਮਪੁਰੀ
09780620233
1 ਫਰਵਰੀ, 2022

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 12 ਡੀ ਸੀ ਅਤੇ10 ਐਸ ਡੀ ਐਮ ਦਫ਼ਤਰਾਂ ਅੱਗੇ ਪੁਤਲੇ ਫੂਕੇ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 12 ਡੀ ਸੀ ਅਤੇ10 ਐਸ ਡੀ ਐਮ ਦਫ਼ਤਰਾਂ ਅੱਗੇ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕਰਨ ਵਾਲ਼ੀ ਕੇਂਦਰੀ ਭਾਜਪਾ ਹਕੂਮਤ ਦੇ ਪੁਤਲੇ ਫੂਕੇ ਗਏ
ਚੰਡੀਗੜ੍ਹ 31 ਜਨਵਰੀ ( ਜਸਮੇਲ ਗ਼ਾਲਿਬ ) ਕਿਸਾਨ ਸੰਘਰਸ਼ ਦੇ ਭਾਰੀ ਦਬਾਅ ਹੇਠ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਮੌਕੇ ਕਿਸਾਨਾਂ ਨਾਲ ਕੀਤੇ ਗਏ ਲਿਖਤੀ ਵਾਅਦਿਆਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲਮਟੋਲ ਦੇ ਵਿਸ਼ਵਾਸਘਾਤ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 12 ਡੀ ਸੀ ਅਤੇ10 ਐਸ ਡੀ ਐਮ ਦਫ਼ਤਰਾਂ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਕੇ ਕੇਂਦਰੀ ਭਾਜਪਾ ਹਕੂਮਤ ਦੇ ਪੁਤਲੇ ਫੂਕੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੌਜਵਾਨਾਂ ਤੇ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹਿਮਾਇਤ ਵਜੋਂ ਮੁਲਾਜ਼ਮ, ਠੇਕਾ ਕਾਮੇ, ਵਿਦਿਆਰਥੀ ਤੇ ਹੋਰ ਛੋਟੇ ਕਾਰੋਬਾਰੀ ਵੀ ਸ਼ਾਮਲ ਹੋਏ। ਸਾਰੇ ਥਾਂਵਾਂ ਦੀ ਗਿਣਤੀ ਕੁੱਲ ਮਿਲਾ ਕੇ ਲੱਖ ਤੋਂ ਉੱਪਰ ਸੀ। ਪ੍ਰਦਰਸ਼ਨਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਖੁਦ ਜਨਰਲ ਸਕੱਤਰ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਕੌਰ ਬਰਾਸ, ਕੁਲਦੀਪ ਕੌਰ ਕੁੱਸਾ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਅਤੇ ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ।     ਬੁਲਾਰਿਆਂ ਵੱਲੋਂ ਮੋਦੀ ਭਾਜਪਾ ਹਕੂਮਤ ਦੁਆਰਾ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕਰਨ ਬਦਲੇ ਉਸਦੀ ਸਖ਼ਤ ਨਿੰਦਾ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਾਲ਼ੇ ਕਾਨੂੰਨਾਂ ਦੀ ਵਾਪਸੀ ਦੀ ਮੁੱਖ ਮੰਗ ਦੇ ਤਸੱਲੀਬਖ਼ਸ਼ ਨਿਪਟਾਰੇ ਮੌਕੇ 9 ਦਸੰਬਰ ਦੀ ਸਰਕਾਰੀ ਚਿੱਠੀ ਰਾਹੀਂ ਸਾਰੀਆਂ ਫ਼ਸਲਾਂ ਦੀ ਐੱਮ ਐੱਸ ਪੀ ਸਵਾਮੀਨਾਥਨ ਕਮਿਸ਼ਨ ਮੁਤਾਬਕ ਮਿਥਣ ਸਮੇਤ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ ਸਬੰਧੀ ਕਮੇਟੀ ਦਾ ਗਠਨ ਕਰਨਾ; ਲਖੀਮਪੁਰ ਖੀਰੀ (ਯੂ ਪੀ) ਕਾਂਡ ਦੀ ਸਾਜ਼ਿਸ਼ ਰਚ ਕੇ ਗੱਡੀਆਂ ਥੱਲੇ ਕੁਚਲ ਕੇ ਸ਼ਹੀਦ ਕੀਤੇ ਗਏ 4 ਅਤੇ ਗੰਭੀਰ ਜ਼ਖ਼ਮੀ ਕੀਤੇ ਕਈ ਕਿਸਾਨਾਂ ਦੇ ਮੁੱਖ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਗ੍ਰਿਫ਼ਤਾਰ ਕਰ ਕੇ ਕੁਰਸੀ ਤੋਂ ਲਾਹੁਣ ਅਤੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣਾ; ਦਿੱਲੀ, ਚੰਡੀਗੜ੍ਹ, ਹਰਿਆਣਾ,ਯੂ ਪੀ ਅਤੇ ਹੋਰ ਕਈ ਰਾਜਾਂ ਵਿੱਚ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਵਿਰੁੱਧ ਦਰਜ ਕੀਤੇ ਗਏ ਕੇਸ ਰੱਦ ਕਰਨੇ ਅਤੇ ਜੇਲ੍ਹੀਂ ਡੱਕੇ ਕਿਸਾਨ ਤੁਰੰਤ ਰਿਹਾਅ ਕਰਨਾ; ਅੰਦੋਲਨ ਦੌਰਾਨ ਸ਼ਹੀਦ ਹੋਏ ਵੱਖ-ਵੱਖ ਰਾਜਾਂ ਦੇ 700 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ,1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ ਅਤੇ ਸਾਰੇ ਕਰਜ਼ੇ ਖ਼ਤਮ ਕਰਨੇ; ਬਿਜਲੀ ਬਿੱਲ 2020   ਅਦਾਰੇ ਖੋਲ੍ਹੇ ਜਾਣ, ਕਿਉਂਕਿ ਦੁਨੀਆਂ ਦੀਆਂ ਚੋਟੀ ਦੀਆਂ ਸਿਹਤ ਸੰਸਥਾਵਾਂ ਨੇ ਅਤੇ ਕਈ ਉੱਚ ਅਦਾਲਤਾਂ ਨੇ ਵੀ ਇਸ ਕਦਮ ਨੂੰ ਬੇਲੋੜਾ ਕਰਾਰ ਦਿੱਤਾ ਹੈ। ਇਸ ਤੋਂ ਵੀ ਵੱਧ ਇਹ ਕਦਮ ਲੋਕ ਵਿਰੋਧੀ ਹੈ, ਜਿਹੜਾ ਉਨ੍ਹਾਂ ਦੇ ਬੱਚਿਆਂ ਦਾ ਸਹੀ ਪੜ੍ਹਾਈ ਦਾ ਹੱਕ ਖੋਂਹਦਾ ਹੈ।
      ਬੁਲਾਰਿਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਰਾਮ ਰੌਲੇ ਰਾਹੀਂ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀ ਜਮਾਤੀ ਏਕਤਾ ਨੂੰ ਖੇਰੂੰ ਖੇਰੂੰ ਕਰਨ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਜ਼ੋਰ ਦਿੱਤਾ ਕਿ ਪਿਛਲੇ 70 ਸਾਲਾਂ ਤੋਂ ਇਸ ਚੋਣ ਸਟੰਟ ਰਾਹੀਂ ਲੋਕਾਂ ਨਾਲ ਲੁਭਾਉਣੇ ਵਾਅਦੇ ਕਰਕੇ ਮੁੱਕਰਨ ਦੇ ਵਿਸ਼ਵਾਸਘਾਤੀ ਸਿਲਸਿਲੇ ਲਈ ਸਾਰੀਆਂ ਹਕੂਮਤੀ ਪਾਰਟੀਆਂ ਦੋਸ਼ੀ ਹਨ। ਸਭਨਾਂ ਦਾ ਮੁੱਖ ਜ਼ੋਰ ਲੋਕਾਂ ਦੀਆਂ ਸਹੂਲਤਾਂ ਖੋਹ ਕੇ ਸਾਮਰਾਜੀ ਕਾਰਪੋਰੇਟਾਂ ਦੇ ਮੁਨਾਫ਼ਿਆਂ ਖਾਤਰ ਉਨ੍ਹਾਂ ਹਵਾਲੇ ਕਰਨ ਵਾਲੀਆਂ ਨਿੱਜੀਕਰਨ ਸੰਸਾਰੀਕਰਨ ਉਦਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਲਾਗੂ ਕਰਨ ਉੱਤੇ ਹੀ ਕੇਂਦਰਿਤ ਰਹਿੰਦਾ ਹੈ।ਇਸ ਲਈ ਵੋਟਾਂ ਰਾਹੀਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਹੋ ਜਾਣ ਦੇ ਭੁਲੇਖੇ ਮਨਾਂ 'ਚੋਂ ਪੂਰੀ ਤਰ੍ਹਾਂ ਖਾਰਜ ਕਰਦਿਆਂ ਵਿਸ਼ਾਲ ਜਾਨਹੂਲਵੇਂ ਜਨਤਕ ਸੰਘਰਸ਼ਾਂ ਦੀ ਮਜ਼ਬੂਤੀ ਲਈ ਸਾਰਾ ਤਾਣ ਲਾਉਣਾ ਚਾਹੀਦਾ ਹੈ।
      ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ

ਜਗਰਾਉਂ ਵਿੱਚ ਬੀਜੇਪੀ ਕਿਸ ਤਰ੍ਹਾਂ ਜਿੱਤੇਗੀ ਚੋਣ ਸੁਣੋ ਕੇਂਦਰੀ ਮੰਤਰੀ ਤੋਂ  - Video

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਪਹੁੰਚੀ ਜਗਰਾਉਂ ਭਾਜਪਾ ਦੇ ਦਫ਼ਤਰ ਵਿਖੇ ਪੱਤਰਕਾਰ ਅਮਿਤ ਖੰਨਾ ਨਾਲ ਹੋਈ ਗੱਲਬਾਤ ਤੁਸੀਂ ਵੀ ਸੁਣ ਲਵੋ   

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aTXQRVsDJE/

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ  ਐੱਸਡੀਐੱਮ ਘੇਰਿਆ ਗਿਆ -Video

 ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਕੀਤਾ ਪ੍ਰਦਰਸ਼ਨ ,ਪੱਤਰਕਾਰ ਜਸਮੇਲ  ਗਾਲਿਬ ਅਤੇ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ     

ਜਗਰਾਓਂ ਰਾਏਕੋਟ ਸੁਧਾਰ ਮੁੱਲਾਂਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਐਸਡੀਐਮ ਤੇ ਤਹਿਸੀਲਦਾਰਾਂ ਨੂੰ ਦਿੱਤੇ ਗਏ ਮੰਗ ਪੱਤਰ  

ਆਲੂਆਂ ਤੇ ਸਬਜ਼ੀਆਂ ਦੀ ਫ਼ਸਲ ਬਿਲਕੁਲ ਤਬਾਹ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ? 

ਕਦੋਂ ਹੋਵੇਗੀ ਇਸ ਦੀ ਗਰਦਾਵਰੀ ? ਗਰਦਾਵਰੀ ਵਿੱਚ ਦੇਰੀ ਕਿਉਂ ?  ਵੱਡੇ ਸਵਾਲਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਇਕੱਠੇ ਹੋਏ ਐੱਸ ਡੀ ਓ ਦਾ ਦਫ਼ਤਰ ਘੇਰਿਆ  

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aTXh9MxRdf/

ਵਿਧਾਨ ਸਭਾ ਚੋਣਾਂ ਚ ਹਲਕਾ ਮੋਗਾ ਤੋਂ AAP ਦੇ ਉਮੀਦਵਾਰ ਡਾ ਅਮਨਦੀਪ ਕੌਰ ਅਰੋਡ਼ਾ ਕੀ ਕਰਨਗੇ ਖ਼ਾਸ  - Video

ਆਮ ਆਦਮੀ ਪਾਰਟੀ ਦੇ ਹਲਕਾ ਮੋਗਾ ਤੋਂ ਉਮੀਦਵਾਰ ਡਾ ਅਮਨਦੀਪ ਕੌਰ ਅਰੋੜਾ ਦੀ ਪੱਤਰਕਾਰ ਰਣਜੀਤ ਸਿੱਧਵਾਂ ਨਾਲ ਵਿਸ਼ੇਸ਼ ਗੱਲਬਾਤ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aTVGxt2wZ9/

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਐਡਵੋਕੇਟ ਖੇੜੀ ਨੇ ਕੀਤਾ ਦਫ਼ਤਰ ਦਾ ਉਦਘਾਟਨ

ਮਹਿਲ ਕਲਾਂ /ਬਰਨਾਲਾ - 31 ਜਨਵਰੀ -(ਗੁਰਸੇਵਕ ਸੋਹੀ )ਅੱਜ ਸੰਯੁਕਤ ਸਮਾਜ ਮੋਰਚਾ ਵੱਲੋਂ ਹਲਕਾ ਮਹਿਲ ਕਲਾਂ ਦੇ ਉਮੀਦਵਾਰ ਐਡਵੋਕੇਟ ਜਸਵੀਰ ਸਿੰਘ ਖੇੜੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ,ਸਾਧੂ ਸਿੰਘ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ, ਲੋਕ ਅਧਿਕਾਰ ਲਹਿਰ ਦੇ ਆਗੂ ਹਰਜੀਤ ਖਿਆਲੀ, ਜਸਵੀਰ ਸਿੰਘ ਖੇੜੀ ਦੇ ਪਿਤਾ ਸੁਰਜੀਤ ਸਿੰਘ ਜੀ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅਸੀ ਪਿਛਲੇ 70 ਤੋਂ ਰਵਾਇਤੀ ਸਰਕਾਰਾਂ ਦੀ ਲੁੱਟ ਖਸੁੱਟ ਦਾ ਸਿਕਾਰ ਹੁੰਦੇ ਆ ਰਹੇ ਹਾਂ, ਜਿਸਨੂੰ ਪਿਛਲੇ ਸਮੇਂ ਕਿਸਾਨ ਸੰਘਰਸ਼ ਦੌਰਾਨ ਹੋਈ ਜਿੱਤ ਤੋਂ ਬਾਅਦ ਗੁਲਾਮੀ ਦਾ ਜੂਲਾ ਗਲੋ ਲਾਹੁਣ ਲਈ ਕਿਸਾਨ ਸਮਾਜ ਮੋਰਚੇ ਦੀ ਲੀਡਰਸ਼ਿਪ ਨੇ ਪ੍ਰਣ ਕੀਤਾ ਹੈ ਜਿਸ ਕਾਰਨ ਪੜੇ ਲਿਖੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਲੋਕਾਂ ਨੂੰ ਰਾਜਨੀਤਕ ਗੰਧਲੇ ਸਿਸਟਮ ਤੋਂ ਨਿਜ਼ਾਤ ਦਿਵਾਈ ਜਾ ਸਕੇ।ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਅਸੀ 22 ਜੱਥਬੰਦੀਆ ਵੱਲੋਂ ਚੋਣਾਂ ਲੜੀਆ ਜਾ ਰਹੀਆ ਹਨ ਬਾਕੀਆਂ ਨਾਲ ਵਖਰੇਵੇਂ ਵੀ ਸਮੇਂ ਨਾਲ ਹੱਲ ਹੋ ਜਾਣਗੇ ਪਰ ਹੁਣ ਸਾਨੂੰ ਗੰਧਲਾ ਸਿਸਟਮ ਬਦਲਣ ਲਈ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ।ਉਨਾ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਲੋਕਲ ਰਾਜਨੀਤਕਾ ਨੇ ਇੱਥੋਂ ਦਾ ਕੁੱਝ ਵੀ ਸਵਾਰਿਆ ਨਹੀਂ, ਨਾ ਤਾਂ ਸਕੂਲਾਂ ਵਿੱਚ ਮਾਸਟਰ ਹਨ, ਨਾ ਹੀ ਹਸਪਤਾਲਾਂ ਵਿੱਚ ਡਾਕਟਰ, ਸਗੋਂ ਵੱਡੀਆ ਵੱਡੀਆ ਬਿਲਡਿੰਗਾਂ ਖਾਲੀ ਪਈਆਂ ਹਨ।ਉਨਾ ਕਿਹਾ ਕਿ ਜੇਕਰ ਇਲਾਕੇ ਦੇ ਲੋਕ ਕਿਸਾਨ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਦੇ ਹਨ ਤਾਂ ਇਲਾਕੇ ਅੰਦਰ ਬਿਨਾ ਕਿਸੇ ਭੇਦਭਾਵ ਤੋਂ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਹਰ ਜਿੱਤਿਆ ਅੈਮ ਅੈਲ ਏ ਆਪਣੇ ਹਿੱਸੇ ਦੀ ਪੂਰੀ ਗ੍ਰਾਟ ਲੈਣ ਦਾ ਹੱਕਦਾਰ ਹੈ, ਜਿਸਦਾ ਭਾਰਤੀ ਸੰਵਿਧਾਨ ਗਵਾਹੀ ਭਰਦਾ ਹੈ। ਉਨਾ ਕਿਹਾ ਕਿ ਇੱਥੋ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕਾਂ ਦਾ ਘੱਟ ਪੜਿਆ ਲਿਖਿਆ ਹੋਣਾ ਵੀ ਹਲਕੇ ਦੇ ਲੋਕਾਂ ਲਈ ਘਾਤਕ ਹੈ ,ਕਿਉਂਕਿ ਲੋਕ ਆਪਣੇ ਅਧਿਕਾਰਾਂ ਪ੍ਰਤੀ ਬੇਸਮਝ ਹੋਣ ਕਾਰਨ ਹਲਕਾ ਨਾਲ ਧਰੋਹ ਕਮਾਉਂਦੇ ਹਨ। ਸ, ਖੇੜੀ ਨੇ ਬੋਲਦਿਆਂ ਕਿਹਾ ਕਿ ਅਸੀਂ ਸਿਆਸਤ ਵਿੱਚ ਚੋਧਰ ਕਰਨ ਲਈ ਨਹੀਂ ਆਏ ਸਗੋਂ ਸਰਕਾਰਾਂ ਅਤੇ ਕਾਰਪੋਰੇਟ ਵੱਲੋਂ ਲੁੱਟੇ ਜਾ ਰਹੇ ਗਰੀਬ ਲੋਕਾਂ ਦੀ ਜਿੰਦਗੀ ਸੁਖਾਲੀ ਕਰਨ ਲਈ ਆਏ ਹਾਂ।ਇਸ ਮੌਕੇ ਪ੍ਰਗਟ ਸਿੰਘ ਮਹਿਲ ਖੁਰਦ, ਹਰਪਾਲ ਸਿੰਘ ਪਾਲੀ, ਸੱਤਪਾਲ ਸਿੰਘ ਮਹਿਲ ਖੁਰਦ,ਬਾਰਾ ਸਿੰਘ ਫੋਜੀ, ਸਾਹਿਬ ਸਿੰਘ ਵਜੀਦਕੇ, ਭਗਵਾਨ ਸਿੰਘ, ਕੌਰ ਸਿੰਘ ਛੀਨੀਵਾਲ, ਆਦਿ ਆਗੂ ਹਾਜ਼ਰ ਸਨ।

ਹਲਕਾ ਮਹਿਲ ਕਲਾਂ ਰਿਜ਼ਰਵ ਤੋਂ ਚਮਕੌਰ ਸਿੰਘ ਵੀਰ ਨੇ ਆਪਣੇ ਨਾਮਜ਼ਦਗੀ ਪੇਪਰ ਭਰੇ

 ਮਹਿਲ ਕਲਾਂ /ਬਰਨਾਲਾ- 31 ਜਨਵਰੀ -(ਗੁਰਸੇਵਕ ਸੋਹੀ)-  ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਵੱਜੋਂ ਬਸਪਾ ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਾਬਕਾ ਸੰਸਦੀ ਸਕੱਤਰ ਸੰਤ ਬਾਬਾ ਬਲਵੀਰ ਸਿੰਘ ਘੁੰਨਸ ,ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸੇਰਪੁਰ, ਯੂਥ ਵਿੰਗ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ, ਸਰਕਲ ਪ੍ਰਧਾਨ ਗਹਿਲ ਬਚਿੱਤਰ ਸਿੰਘ, ਬਸਪਾ ਦੇ ਅਹੁਦੇਦਾਰ ਦਰਸ਼ਨ ਸਿੰਘ ਜਲੂਰ,ਹਵਾ ਸਿੰਘ ਹਨੇਰੀ, ਸਰਬਜੀਤ ਖੇੜੀ, ਸੋਮਾ ਸਿੰਘ ਗੰਡੇਵਾਲ,ਹਰਬੰਸ ਸਿੰਘ ਛੀਨੀਵਾਲ ਖੁਰਦ, ਬਲਦੇਵ ਸਿੰਘ ਬੀਹਲਾ, ਹਰਦੀਪ ਸਿੰਘ ਠੁੱਲੀਵਾਲ, ਹਰਵਿੰਦਰ ਸਿੰਘ ਖੇੜੀ, ਬੂਟਾ ਸਿੰਘ ਚੀਮਾ,ਏਕਮ ਸਿੰਘ ਛੀਨੀਵਾਲ ਕਲਾਂ, ਗੁਰਪ੍ਰੀਤ ਸਿੰਘ ਮੂੰਮ, ਆਦਿ ਆਗੂ ਹਾਜਰ ਸਨ।

ਕੁਲਵੰਤ ਸੈਦੋਕੇ ਦਾ ਪਲੇਠਾ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਛਪ ਕੇ ਲੋਕਾਂ ਦੀ ਕਚਹਿਰੀ ਚ ✍️ ਸ਼ਿਵਨਾਥ ਦਰਦੀ

'ਮਹਿਕਦੇ ਗੀਤ' ਕਾਵਿ ਸੰਗ੍ਰਹਿ       

         ਲੇਖਕ :- ਕੁਲਵੰਤ ਸੈਦੋਕੇ

         ਸੰਪਰਕ :- 7889172043

         ਮੁੱਲ :- 220 ਰੁਪਏ, ਸਫ਼ੇ :- 132

        ਜ਼ੋਹਰਾ ਪਬਲੀਕੇਸ਼ਨਜ਼ ਪਟਿਆਲਾ ( ਪੰਜਾਬ )

     'ਮਹਿਕਦੇ ਗੀਤ' ਕਾਵਿ ਸੰਗ੍ਰਹਿ , ਲੇਖਕ 'ਕੁਲਵੰਤ ਸੈਦੋਕੇ' ਜੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ । ਇਸ ਕਾਵਿ-ਸੰਗ੍ਰਹਿ ਵਿਚ 'ਸੈਦੋਕੇ ਜੀ' ਨੇ , ਆਪਣੀ ਗੀਤਕਾਰੀ ਰਾਹੀਂ , ਬਹੁਰੰਗੀ ਜ਼ਿੰਦਗੀ ਦੇ ਰੰਗ ,  ਆਪਣੇ ਅਮੋਲਕ ਅਲਫਾਜਾਂ ਰਾਹੀਂ ਦਰਸਾਏ । 'ਸੈਦੋਕੇ ਜੀ' , ਇੱਕ ਸੰਵੇਦਨਸ਼ੀਲ , ਭਾਵਪੂਰਕ ਤੇ ਸਥਾਪਿਤ ਗੀਤਕਾਰ ਹੈ । 'ਸੈਦੋਕੇ ਜੀ' ਪੰਜਾਬ ਦੇ ਸਮਾਜਿਕ , ਸੱਭਿਆਚਾਰਕ ਅਤੇ ਰਾਜਨੀਤਕ ਮਾਹੌਲ ਤੋਂ ਬਾਖੂਬੀ ਵਾਕਿਫ਼ ਹਨ । 'ਕੁਲਵੰਤ ਸੈਦੋਕੇ ਜੀ' ਅਸੱਭਿਅਕ ਗਾਇਕੀ ਤੇ ਗੀਤਕਾਰੀ ਤੋਂ ਕੋਹਾਂ ਦੂਰ ਹੈ । ਗੀਤਕਾਰੀ ਕਰਨਾ , ਹਰ ਲੇਖਕ ਦੇ ਵੱਸ ਦੀ ਨਹੀਂ । ਗੀਤਕਾਰੀ ਕਰਦੇ ਸਮੇਂ ਲੈਅ ਬੱਧਤਾ , ਤੁਕਾਂਤ ਮੇਲ , ਬੰਦਸ਼ ਤੇ ਵਜ਼ਨ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ , ਤਾਂ ਕਿ ਸੰਗੀਤਕਾਰ ਨੂੰ , ਸੰਗੀਤ ਤਿਆਰ ਕਰਨ , ਆਸਾਨੀ ਹੋਵੇ । ਲੇਖਕ ਕੋਲ ਸ਼ਬਦਾਂ ਦਾ ਭੰਡਾਰ ਹੈ , ਤੇ ਸ਼ਬਦਾਂ ਨੂੰ ਤਰਤੀਬ ਦੇਣ ਦੀ ਜਾਂਚ ਬਾਰੇ ਜਾਣਕਾਰੀ ਹੈ । ਓਨਾਂ ਗੀਤਾਂ ਦੀ ਉਮਰ ਲੰਮੇਰੀ ਹੁੰਦੀ ਹੈ , ਜਿਨ੍ਹਾਂ ਗੀਤਾਂ ਨੂੰ ਲੋਕਾਈ ਨੂੰ ਸਾਹਮਣੇ ਰੱਖ , ਗੀਤਾਂ ਦਾ ਰੂਪ ਦਿੱਤਾ ਜਾਵੇ । ਇਸੇ ਤਰ੍ਹਾਂ 'ਸੈਦੋਕੇ ਜੀ' ਨੇ ਬਹੁਤ ਸਾਰੀਆਂ ਰਚਨਾਵਾਂ , ਪਿਆਰ ਮੁਹੱਬਤ , ਬਿਰਹੋਂ , ਰਿਸ਼ਤਿਆਂ ਚ ਆ ਰਹੀ ਗਿਰਾਵਟ , ਕਿਸਾਨੀ ਸੰਘਰਸ਼ , ਕਿਰਤੀਆਂ ਦੀ ਲੁੱਟ , ਧੀਆਂ ਦੇ ਦੁੱਖ-ਸੁੱਖ , ਰਾਜਨੀਤਕ ਲੋਕਾਂ ਵੱਲੋ ਲੁੱਟ ਖਸੁੱਟ , ਫੌਜੀ ਵੀਰਾਂ ਦੀ ਪਰਿਵਾਰ ਤੋਂ ਦੂਰੀ , ਅਧਿਆਪਕ ਦੇ ਸਨਮਾਨ ਤੇ ਗੀਤਕਾਰੀ ਕਰ ਵਾਹ ਵਾਹ ਖੱਟੀ ਹੈ ।

        'ਕੁਲਵੰਤ ਸੈਦੋਕੇ ਜੀ' ਦੇ ਗੀਤ ਪਿਆਰ ਮੁਹੱਬਤ ਬਾਤ ਪਾਉਂਦੇ ਤੇ ਨੀਲੇ ਅੰਬਰਾਂ ਨੂੰ ਛੂੰਹਦੇ ਹਨ  । ਓਹ ਲਿਖਦੇ ਹਨ :- 

              ਇਹ ਗੀਤਾਂ ਦੀ ਅਜ਼ਬ ਕਹਾਣੀ ,

              ਬਾਤ ਪਿਆਰ ਦੀ ਪਾਉਂਦੀ ਐ ।

              ਧਰਤੀ ਤੋ ਨੀਲੇ ਅੰਬਰਾਂ ਦੇ ਵਿਚ ,

              ਉੱਚਾ ਉਡਣਾ ਚਹੁੰਦੀ ਐ ।

       ਜਦੋਂ ਤੱਕ ਗੀਤਕਾਰੀ ਵਿਚ , ਪਿਆਰ ਮੁਹੱਬਤ ਚ' ਬਿਰਹੋਂ ਨਹੀਂ ਹੁੰਦੀ , ਉਦੋਂ ਤੱਕ ਸਾਰਥਕ ਗੀਤਕਾਰੀ ਅਧੂਰੀ ਲੱਗਦੀ ਹੈ । 'ਸੈਦੋਕੇ ਜੀ '  ਬਿਰਹੋਂ ਦਾ ਜ਼ਿਕਰ ਕਰਦੇ ਲਿਖਦੇ ਹਨ ‌‌- :

                ਬਿਰਹੋਂ ਵਿਛੋੜਾ ਕਸਕ ਦਿਲਾਂ ਦੀ ,

                ਭਰ ਜੋਬਨ ਵਿੱਚ ਸਹਿੰਦੇ ਆ ।

                ਹੰਝੂਆਂ ਦੇ ਹੜ੍ਹ ਵਿਚ ਬੇਸ਼ਕੀਮਤੀ ,

                ਖ਼ਿਆਲ ਤੈਰਦੇ ਰਹਿੰਦੇ ਆ ।

       ਦੇਸ਼ ਦੀ ਰਖਵਾਲੀ ਕਰਦੇ , ਫੌਜੀ ਵੀਰਾਂ ਦਾ ਦਿਲ ਜਿੱਤਿਆ ਹੈ , 'ਸੈਦੋਕੇ ਜੀ' ਨੇ , ਲਿਖਦੇ ਹਨ :- 

                ਨਾ ਕੋਈ ਫ਼ੋਨ ਤੇ ਨਾ ਹੀ ਕੋਈ ਖ਼ਤ ਪਾਇਆ ,

                ਭੁੱਲ ਗਿਓ ਸਾਡਾ ਤੂੰ ਖਿਆਲ ਫੌਜੀਆਂ ।

                ਵੇ ਜੇ ਤੂੰ ਛੁੱਟੀ ਨਹੀਂ ਆਉਣਾ ਲੈ ਜਾ ਨਾਲ ਫੌਜੀਆਂ ।

       ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਲਿਖ , ਸਰਹੱਦਾਂ ਤੇ ਬੈਠੇ , ਫੌਜੀ ਵੀਰਾਂ ਦੇ ਹੌਸਲੇ ਬੁਲੰਦ ਕੀਤੇ , ਓਨਾਂ ਦੀ ਦੇਸ਼ ਭਗਤੀ ਗੀਤਾਂ ਵਿਚ ਝਲਕਦੀ ਹੈ । 'ਸੈਦੋਕੇ ਜੀ ' ਖੁਦ ਭਾਰਤੀ ਫੌਜ ਚ' ਸੇਵਾ ਕਰ , ਸਰਹੱਦਾਂ ਦੇ ਸੇਕ  , ਰਾਤਾਂ ਦੇ ਉਨੀਂਦਰੇ ਝੱਲ , ਪਿੰਡੇ ਤੇ ਗਰਮ ਸਰਦ ਮੌਸਮ ਹੰਢਾ ਕੇ , ਅੱਜ ਪ੍ਰਪੱਕ ਗੀਤਾਂ ਨੂੰ ਜਨਮ ਦੇ ਰਿਹਾ ਹੈ ।

       'ਕੁਲਵੰਤ ਸੈਦੋਕੇ ਜੀ' ਪਿੰਡ ਚ' ਰਹਿ , ਕਿਸਾਨ ਦੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹੈ । ਤਿੰਨ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਦਾ , ਲਿਖਦਾ ਹੈ :- 

                ਤੈਥੋਂ ਬਾਦਸ਼ਾਹੀ ਨਹੀਂ ਸੰਭਦੀ ,

                ਹੁਣ ਫਿਰਦੀ ਥਰ ਥਰ ਕੰਬਦੀ ,

                ਦੇਖ ਲਿਆ ਅਸੀਂ ਤੈਨੂੰ ਅਜ਼ਮਾ ਕੇ ,

                ਪੁੱਠਾ ਪੰਗਾ ਲੈ ਲਿਆ ਦਿੱਲੀਏ ,

                ਤੂੰ ਪੰਜਾਬ ਨਾਲ ਸਿੱਧਾ ਮੱਥਾ ਲਾ ਕੇ ।

      ਸਮਾਜ ਵਿੱਚ ਉੱਚਾ ਸੁੱਚਾ ਸਥਾਨ ਰੱਖਦੇ , ਸਾਡੇ ਟੀਚਰ,  ਅਧਿਆਪਕ । ਸਾਨੂੰ ਸਮਾਜ ਵਿਚ , ਅੱਗੇ ਵਧਣ ਲਈ , ਸਾਨੂੰ ਸ਼ਬਦ ਭੰਡਾਰ ਦਿੰਦੇ ਹਨ । ਅਸੀਂ ਚੰਗੀ ਸਿੱਖਿਆ ਲੈ , ਸਮਾਜ ਰਹਿਣ ਦਾ ਸਲੀਕਾ ਸਿਖਦੇ ਹਾਂ । ਸਨਮਾਨਯੋਗ , ਟੀਚਰਾਂ ਆਧਿਆਪਕਾਂ ਲਈ 'ਸੈਦੋਕੇ ਜੀ' ਲਿਖਦੇ ਹਨ :- 

                 ਅਧਿਆਪਕ ਰਾਹ ਦਸੇਰੇ ਹੁੰਦੇ ,

                 ਜੀਵਨ ਜਾਚ ਸਿਖਾਣ ।

                 ਭਰ ਭਰ ਮੁੱਠੀਆਂ ਚਾਨਣ ਵੰਡਣ ,

                 ਟੀਚਰ ਹੁੰਦੇ ਮਹਾਨ ।

       'ਸੈਦੋਕੇ ਜੀ' ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਵਿਚ ਸਰਲ ਤੇ ਅਰਥ ਭਰਪੂਰ ਸ਼ਬਾਦਵਲੀ ਗੀਤਕਾਰੀ ਨੂੰ ਚਾਰ ਚੰਨ ਲਾਏ । ਇਸ ਕਾਵਿ-ਸੰਗ੍ਰਹਿ ਵਿਚ ਚ' 'ਸੈਦੋਕੇ ਜੀ' ਨੇ ਸਮਾਜਿਕ ਵਰਤਾਰਿਆਂ ਨੂੰ ਬਾਖੂਬੀ ਪੇਸ਼ ਕੀਤਾ ਤੇ ਸਮਾਜ ਵਿਰੋਧੀ ਤਾਕਤਾਂ ਦਾ ਖੰਡਨ ਕੀਤਾ । ਪੂਰੀ ਲੋਕਾਈ ਨੂੰ , ਇੱਕ ਬੰਧਣ ਵਿਚ ਬੰਨਣ ਲਈ ਲਿਖਦਾ ਹੈ :- 

                 ਕਿਉਂ ਕਰਦਾ ਏਂ ਮੇਰੀਆਂ ਤੇਰੀਆਂ ,

                 ਹੋ ਜਾਣ ਮਿੱਟੀ ਦੀਆਂ ਢੇਰੀਆਂ ।

                 ਤੂੰ ਛੇੜਦਾ ਕਿਉਂ ਜੰਗ ਬੰਦਿਆਂ ।

                 ਜਿਹੜਾ ਸਭ ਦੀਆਂ ਨਾੜਾਂ ਵਿਚ ਦੌੜੇ ,

                 ਲਹੂ ਦਾ ਇੱਕੋ ਰੰਗ ਬੰਦਿਆਂ ।

     'ਕੁਲਵੰਤ ਸੈਦੋਕੇ ਜੀ' ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਹਮੇਸ਼ਾ ਮਹਿਕਦੇ ਰਹਿਣ । ਪਾਠਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡਣ । ਮੇਰੀਆਂ ਦੁਆਵਾਂ, ਪਾਠਕਾਂ ਵੱਲੋਂ 'ਮਹਿਕਦੇ ਗੀਤ' ਕਾਵਿ ਸੰਗ੍ਰਹਿ ਨੂੰ ਅਥਾਹ ਪਿਆਰ ਮਿਲੇ । ਆਸ ਹੈ ਕਿ ਆਉਣ ਵਾਲੇ ਸਮੇਂ ਚ' , 'ਕੁਲਵੰਤ ਸੈਦੋਕੇ ਜੀ' ਹੋਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ , ਪਾਠਕਾਂ ਦੀ ਝੋਲੀ ਪਾਉਣਗੇ । ਆਮੀਨ

                                    ਸ਼ਿਵਨਾਥ ਦਰਦੀ 

                                  ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਖੂਨ ਦਾਨ ਕੈਪ ਲਗਾਇਆ

ਜਗਰਾਉਂ ,ਹਠੂਰ,31,ਜਨਵਰੀ-(ਕੌਸ਼ਲ ਮੱਲ੍ਹਾ)-ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਭਾਈ ਘਨਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸਲਾਨਾ ਖੂਨ ਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ਇਲਾਕੇ ਦੇ 60 ਨੌਜਵਾਨਾ ਨੇ ਖੂਨ ਦਾਨ ਕੀਤਾ।ਇਸ ਮੌਕੇ ਭਾਈ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਇਸ ਸੁਸਾਇਟੀ ਵੱਲੋ ਅੱਜ ਤੱਕ 503 ਖੂਨ ਦਾਨ ਕੈਪ ਲਾਏ ਜਾ ਚੁੱਕੇ ਹਨ ਇਸ ਮੌਕੇ ਉਨ੍ਹਾ ਸੁਸਾਇਟੀ ਦਾ ਫੋਨ ਨੰਬਰ ਵੀ ਜਾਰੀ ਕੀਤਾ ਅਤੇ ਕਿਹਾ ਕਿ ਜਦੋ ਵੀ ਕਿਸੇ ਲੋੜਵੰਦ ਵਿਅਕਤੀ ਨੂੰ ਖੂਨ ਦੀ ਲੋੜ ਹੋਵੇ ਤਾਂ ਫਰੀ ਖੂਨ ਲੈ ਸਕਦਾ ਹੈ।ਇਸ ਮੌਕੇ ਖੂਨ ਦਾਨ ਕਰਨ ਵਾਲਿਆ ਅਤੇ ਬਲੱਡ ਬੈਕ ਰਘੂਨਾਥ ਹਸਪਤਾਲ ਲੁਧਿਆਣਾ ਦੀ ਟੀਮ ਨੂੰ ਗਿਆਨੀ ਰਘਵੀਰ ਸਿੰਘ ਖਾਲਸਾ ਅਤੇ ਬਾਬਾ ਕੁਲਵੰਤ ਸਿੰਘ ਲੱਖਾ ਨੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੂਨ ਦਾਨ ਸਭ ਤੋ ਉੱਤਮ ਦਾਨ ਹੈ ਕਿਉਕਿ ਖੂਨ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ।ਇਸ ਕਰਕੇ ਸਾਨੂੰ ਸਮੇਂ-ਸਮੇਂ ਤੇ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਖੂਨ ਦਾਨ ਕਰਨ ਵਾਲਿਆ ਨੂੰ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤੇ।ਇਸ ਮੌਕੇ ਉਨ੍ਹਾ ਨਾਲ ਜਸਵੀਰ ਸਿੰਘ ਮੁੱਲਾਪੁਰ,ਗੁਰਮੀਤ ਸਿੰਘ,ਸੁਖਦੇਵ ਸਿੰਘ,ਅਜੈਬ ਸਿੰਘ,ਜਸ਼ਨਦੀਪ ਸਿੰਘ,ਹਰਵਿੰਦਰ ਸਿੰਘ,ਹੈਰੀ ਹਠੂਰ,ਡਾ:ਤਾਜ ਮਹੁੰਮਦ,ਦਿਲਬਾਗ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ ਅਤੇ ਬਾਬਾ ਕੁਲਵੰਤ ਸਿੰਘ ਲੱਖਾ ਖੂਨ ਦਾਨ ਕਰਨ ਵਾਲਿਆ ਨੂੰ ਸਰਟੀਫਿਕੇਟ ਜਾਰੀ ਕਰਦੇ ਹੋਏ।

ਬਾਬਾ ਜੋਰਾ ਸਿੰਘ ਲੱਖਾ ਦੀ ਸਲਾਨਾ ਬਰਸੀ ਮਨਾਈ

ਜਗਰਾਉਂ, ਹਠੂਰ,31,ਜਨਵਰੀ-(ਕੌਸ਼ਲ ਮੱਲ੍ਹਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਚੌਥੀ ਬਰਸੀ ਸੰਗਤਾ ਦੇ ਸਹਿਯੋਗ ਨਾਲ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ,ਭੋਗ ਪੈਣ ਉਪਰੰਤ ਕੀਰਤਨੀ ਜੱਥਿਆ ਨੇ ਵੈਰਾਗਮਈ ਕੀਰਤਨ ਕੀਤਾ, ਇਸ ਮੌਕੇ ਗਿਆਨੀ ਮਲਕੀਤ ਸਿੰਘ ਪਪਰਾਲੀ ਦੇ ਪ੍ਰਸਿੱਧ ਢਾਡੀ ਜੱਥੇ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ,ਸੰਤ ਜਗਜੀਤ ਸਿੰਘ ਲੋਪੋ ਵਾਲੇ, ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ,ਬਾਬਾ ਲੱਖਾ ਸਿੰਘ ਨਾਨਕਸਰ ਵਾਲੇ,ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਆਦਿ ਨੇ ਸਾਝੇ ਤੌਰ ਤੇ ਬਾਬਾ ਜੋਰਾ ਸਿੰਘ ਲੱਖਾ ਦੇ ਸਾਦੇ ਜੀਵਨ ਤੇ ਚਾਨਣਾ ਪਾਉਦਿਆ ਕਿਹਾ ਕਿ ਬਾਬਾ ਜੋਰਾ ਲੱਖਾ ਨੇ 1973 ਵਿਚ ਪੰਜਾ ਪਿਆਰਿਆ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਮੈਹਦੇਆਣਾ ਸਾਹਿਬ ਦੀ ਨੀਹ ਰੱਖੀ ਸੀ ਅਤੇ ਇਹ ਸਥਾਨ ਅੱਜ ਸਮੁੱਚੀ ਸੰਗਤ ਲਈ ਪ੍ਰੇਰਨਾ ਸਰੋਤ ਹੈ।ਉਨ੍ਹਾ ਕਿਹਾ ਕਿ ਬਾਬਾ ਜੋਰਾ ਸਿੰਘ ਲੱਖਾ ਨੇ ਆਪਣਾ ਸਾਰਾ ਜੀਵਨ ਗੁਰਦੁਆਰਾ ਮੈਹਦੇਆਣਾ ਸਾਹਿਬ ਨੂੰ ਸਮਰਪਿਤ ਕੀਤਾ ਅਤੇ ਤਖਤ ਸ਼੍ਰੀ ਆਨੰਦਪੁਰ ਸਾਹਿਬ ਤੋ ਲੈ ਕੇ ਦੀਨਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਆਰੰਭ ਕੀਤੇ ਜੋ ਪਿਛਲੇ 29 ਸਾਲਾ ਤੋ ਲਗਾਤਾਰ ਹਰ ਸਾਲ ਪੋਹ ਦੇ ਮਹੀਨੇ ਸਜਾਏ ਜਾਦੇ ਹਨ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਈ ਬਲਵੀਰ ਸਿੰਘ ਲੱਖਾ ਨੇ ਨਿਭਾਈ।ਇਸ ਮੌਕੇ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਸਮੂਹ ਸੰਤਾ-ਮਹਾਪੁਰਸਾ,ਧਾਰਮਿਕ ਅਤੇ ਰਾਜਨੀਤਿਕ ਆਗੂਆ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸੈਸਨ ਜੱਜ ਕਿਸ਼ੋਰ ਕੁਮਾਰ,ਸਾਬਕਾ ਵਿਧਾਇਕ ਐਸ ਆਰ ਕਲੇਰ,ਅਜੈਬ ਸਿੰਘ ਯੂ ਪੀ ਵਾਲੇ,ਭਾਈ ਜਸਵੀਰ ਸਿੰਘ ਲਤਾਲਾ,ਭਾਈ ਅਮਰਜੀਤ ਸਿੰਘ ਸਿੱਧੂ,ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਗੁਰਮੀਤ ਸਿੰਘ ਲੱਖਾ,ਭਾਈ ਹਰਜਿੰਦਰ ਸਿੰਘ ਰਾਜਾ,ਲੇਖਕ ਮੁਖਤਿਆਰ ਸਿੰਘ ਬੀਹਲਾ,ਜਸਵੀਰ ਸਿੰਘ ਮੁੱਲਾਂਪੁਰ,ਭਾਈ ਧਰਮਿੰਦਰ ਸਿੰਘ,ਜਥੇ.ਸੋਹਨ ਸਿੰਘ ਦੇਹੜਕਾ,ਹੈੱਡ ਗ੍ਰੰਥੀ ਬਲਵਿੰਦਰ ਸਿੰਘ ਛਿੰਦਾ,ਬਾਈ ਰਛਪਾਲ ਸਿੰਘ ਚਕਰ, ਬਲਵੀਰ ਸਿੰਘ ਲੱਖਾ,ਜਗਦੀਪ ਸਿੰਘ ਸਿੱਧੂ,ਹੈਰੀ ਹਠੂਰ,ਹਰਿੰਦਰਪਾਲ ਸਿੰਘ,ਡਾ:ਗੁਰਮੀਤ ਸਿੰਘ ਹਠੂਰ,ਸਿਕੰਦਰ ਸਿੰਘ ਲੱਖਾ,ਜਸਵਿੰਦਰ ਸਿੰਘ ਲੱਖਾ,ਮਨਮੋਹਣ ਸਿੰਘ,ਗੁਰਜਿੰਦਰ ਸਿੰਘ ਸੰਧੂ,ਬਿੱਟੂ ਸੰਧੂ ਮਾਣੂੰਕੇ,ਗੋਲਡੀ ਗੋਇਲ ਮਾਣੂੰਕੇ,ਜਗਰਾਜ ਸਿੰਘ,ਸਾਬਕਾ ਸਰਪੰਚ ਰਣਧੀਰ ਸਿੰਘ ਚਕਰ,ਚਮਕੌਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।
ਫੋਟੋ ਕੈਪਸ਼ਨ:-ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ ਅਤੇ ਸੰਤ ਜਗਜੀਤ ਸਿੰਘ ਲੋਪੋ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਕੁਲਵੰਤ ਸਿੰਘ ਲੱਖਾ ਅਤੇ ਹੋਰ।

ਨਹੀਂ ਮੈਂ ਤਾਂ ਪਿਉ ਹਾਂ ✍️ ਸੰਦੀਪ ਦਿਉੜਾ

  ਜੱਗਾ ਅਮਲੀ ਬਹੁਤ ਹੀ ਗਾਲੜੀ ਹਾਜਰ- ਜਵਾਬ ਬੰਦਾ ਹੈਂ। ਇੱਕ ਦਿਨ ਉਸਨੂੰ ਸਰਕਾਰੀ ਦਫਤਰ ਵਿੱਚ ਕੰਮ ਪੈ ਗਿਆ। ਉੱਥੇ ਜਾ ਕੇ ਜਦੋਂ ਜੱਗੇ ਨੇ ਦੇਖਿਆ ਤਾਂ ਬਾਹਰ ਬੜੀ ਭੀੜ ਸੀ। ਉਹ ਚੁੱਪ ਚਾਪ ਸਿੱਧਾ ਹੀ ਬਿਨਾਂ ਕਿਸੇ ਨਾਲ ਗੱਲ ਬਾਤ ਕੀਤੇ ਦਫਤਰ ਅੰਦਰ ਚਲਾ ਗਿਆ।
             " ਕਿਵੇਂ ਅੰਦਰ ਵੜਿਆ ਆਉਂਦਾ ਹੈ? " ਚਪੜਾਸੀ ਨੇ ਉਸਨੂੰ ਰੋਕਦੇ ਪੁੱਛਿਆ।
            "ਇਹ ਗੱਲ ਤਾਂ ਮੈਂ ਤੇਰੇ ਸਾਹਿਬ ਨੂੰ ਹੀ ਦੱਸੂ ਤੂੰ ਪਰਾਂ ਹੱਟ। " ਜੱਗਾ ਥੋੜ੍ਹਾ ਰੋਹਬ ਨਾਲ ਬੋਲਿਆਂ।
     ਚਪੜਾਸੀ ਚੁੱਪਚਾਪ ਪਿੱਛੇ ਹਟਵੇਂ ਗਿਆ।
                  ਅੱਗੋਂ ਬਾਬੂ ਬੜਾ ਗੁੱਸੇ ਵਾਲਾ ਸੀ, ਵੇਖਦੇ ਸਾਰ ਹੀ ਬੋਲਿਆ, ਤੂੰ ਤਾਂ ਐ ਅੰਦਰ ਆ ਗਿਆ ਹੈ. ......? ਜਿਵੇਂ ਕਿਤੇ ਡੀ. ਸੀ. ਦਾ ਮੁੰਡਾ ਹੋਵੇ, ਟਾਇਮ ਲਿਆ ਸੀ ਪਹਿਲਾਂ..........!
       ਨਹੀਂ ਬਾਬੂ ਜੀ ਪਰ ਮੈਂ ਡੀ. ਸੀ. ਦਾ ਮੁੰਡਾ ਤਾਂ ਨਹੀਂ ਪਰ ਡੀ. ਸੀ. ਦਾ ਪਿਉ ਜਰੂਰ ਹਾਂ।
                   "ਉਹ ਹੋ .......ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ..... ਬੈਠੋ -ਬੈਠੋ .... ! ਬਾਬੂ ਦਾ ਗੱਲ ਕਰਨ ਦਾ ਅੰਦਾਜ਼ ਉਦੋਂ ਹੀ ਬਦਲ ਗਿਆ। ਮਨ ਵਿੱਚ ਸੋਚਣ ਲੱਗਾ ਐਵੇਂ ਹੀ ਪੰਗਾ ਪਾ ਲਿਆ ਸੀ।
       "ਹਾਂ ਜੀ ਕਿੱਥੇ ਹੁੰਦੇ ਹਨ ਡੀ. ਸੀ. ਸਾਹਿਬ...
ਅੱਜਕੱਲ........? "
      "ਕਿੱਥੇ ਹੋਣਾਂ ਹੈਂ ਜੀ ਘਰੇ ਹੀ ਹੁੰਦੇ ਨੇ।
‌                       " ਨਹੀਂ...ਨਹੀਂ ਜੀ ਤੁਸੀਂ ਮੇਰਾ ਮਤਲਬ ਨਹੀਂ ਸਮਝੇ... ..ਕਿੱਥੇ ਨੌਕਰੀ ਕਰ ਰਹੇ ਹਨ ਅੱਜਕੱਲ੍ਹ ਡੀ. ਸੀ. ਸਾਹਿਬ? "
‌       " ਇੱਥੇ ਘਰੇ ਹੀ ਕਰ ਰਹਿਆ ਹੈ ਹੋਰ ਕਿੱਥੇ ਕਰਨੀ ਹੈ...!
‌   "ਜੀ ਤੁਸੀਂ ਮੇਰੀ ਗੱਲ ਸਮਝ ਨਹੀਂ ਪਾ ਰਹੇ ਹੋ ਮੈਂ ਤਾਂ ਪੁੱਛ ਰਿਹਾ ਹਾਂ ਕਿਹੜੇ ਜਿਲ੍ਹੇ ਵਿੱਚ ਪੋਸਟਿੰਗ ਹੈ ਉਹਨਾਂ ਦੀ। "
‌      " ਆਪਣੇ ਹੀ ਜਿਲ੍ਹੇ ਵਿੱਚ....... ! "
           (ਬਾਬੂ ਖਿੱਝ ਕੇ ਬੋਲਿਆ)
     " ਯਾਰ ਤੇਰਾ ਮੁੰਡਾ ਡੀ. ਸੀ. ਹੈ ਵੀ ਕਿ..... ! "
          " ਹੈਗਾ ਹੈ ਜੀ ਬਿਲਕੁਲ ਹੈਗਾ।"
     "ਜੇ ਹੈ ਤਾਂ ਉਸ ਬਾਰੇ ਵਿੱਚ ਦੱਸੋਫਿਰ.......! "
    "ਦੱਸਣਾ ਕੀ ਹੈ...... ਮੇਰੇ ਮੁੰਡੇ ਦਾ ਨਾ ਦਿਨੇਸ਼ ਚੰਦਰ ਹੈ ਜੀ ਸਿਰੇ ਦਾ ਵਿਹਲਾ ਹੈ ਤੇ ਅਸੀਂ ਘਰੇ ਉਸਨੂੰ ਪਿਆਰ ਨਾਲ ਡੀ. ਸੀ. ਡੀ. ਸੀ. ਕਹਿੰਦੇ ਹਾਂ, ਜਦੋਂ ਉਹ ਡੀ. ਸੀ .ਹੋਇਆਂ ਤੇ  ਫਿਰ ਮੈਂ ਹੋਇਆ ਨਾ ਡੀ ਸੀ ਦਾ ਪਿਉ........... 
           ਬਾਬੂ ਸੁਣ ਕੇ ਪਸੀਨਾ ਸਾਫ ਕਰਨ ਲੱਗ ਗਿਆ।

                  ਸੰਦੀਪ ਦਿਉੜਾ 0091-8437556667  

ਆਖ਼ਰ ਵੋਟ ਕਿਸ ਨੂੰ ਪਾਈਏ? ✍️ ਗੋਬਿੰਦਰ ਸਿੰਘ ਢੀਂਡਸਾ

ਪ੍ਰਸਿੱਧ ਲੇਖਕ ਮਾਰਕ ਟਵੇਨ ਦੇ ਸ਼ਬਦ ਹਨ ਕਿ “ਜੇ ਵੋਟ ਪਾਉਣ ਨਾਲ ਕੋਈ ਫ਼ਰਕ ਪੈਣਾ ਹੁੰਦਾ ਤਾਂ ਇਨ੍ਹਾਂ ਨੇ ਸਾਨੂੰ ਵੋਟ ਦਾ ਹੱਕ ਦੇਣਾ ਹੀ ਨਹੀਂ ਸੀ।” ਜੇ ਲੋਕਤੰਤਰੀ ਵਿਵਸਥਾ ਵਿੱਚ ਮਾਰਕ ਟਵੇਨ ਦੇ ਕਥਨ ਅਨੁਸਾਰ ਵੋਟ ਪਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਤਾਂ ਕੀ ਫਿਰ ਵੋਟ ਨਾ ਪਾ ਕੇ ਸਰ ਸਕਦਾ ਹੈ? 1992 ਵਿੱਚ ਪੰਜਾਬ ਵਿੱਚ ਵੋਟਾਂ ਦਾ ਬਾਈਕਾਟ ਕਰਕੇ ਵੀ ਵੇਖ ਲਿਆ, ਪਰੰਤੂ ਬਾਈਕਾਟ ਦੇ ਬਾਵਜੂਦ, ਘੱਟ ਪੋਲਿੰਗ ਦੇ ਬਾਵਜੂਦ ਵੀ ਇੱਕ ਹਾਕਮੀ ਜਮਾਤ ਬਣੀ। ਇੱਥੋ ਇਹ ਪਤਾ ਚੱਲਦਾ ਹੈ ਕਿ ਵੋਟ ਨਾ ਪਾਉਣਾ ਵੀ ਕਿਸੇ ਪੱਖੋਂ ਹੱਕ ਵਿੱਚ ਨਹੀਂ ਜਾਂਦਾ। ਵੋਟ ਨਾ ਪਾ ਕੇ ਆਪਣੇ ਆਪ ਹੀ ਵਿਰੋਧੀ ਨੂੰ ਇੱਕ ਵੋਟ ਜਿਤਾਉਣਾ ਸਾਬਤ ਹੁੰਦਾ ਹੈ।

ਸਵਾਲ ਬਣਦਾ ਹੈ ਕਿ ਆਖ਼ਰ ਕਿਸ ਨੂੰ ਵੋਟ ਪਾਈਏ? ਵੋਟ ਦੀ ਸਹੀ ਅਹਿਮੀਅਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਕਿਸੇ ਰਾਜੇ ਦੀ ਜਨਤਾ ਬਣਨ ਦੀ ਥਾਂ ਦੇਸ ਅਤੇ ਲੋਕਤੰਤਰੀ ਵਿਵਸਥਾ ਵਿੱਚ ਨਾਗਰਿਕ ਬਣਿਆ ਜਾਵੇ। ਆਪਣੀ ਵੋਟ ਦੀ ਮਹੱਤਤਾ ਨੂੰ ਸਮਝਿਆ ਜਾਵੇ ਕਿ ਇੱਕ ਅਮੀਰ ਵਿਅਕਤੀ ਦੀ ਵੋਟ ਤੇ ਗਰੀਬ ਵਿਅਕਤੀ ਦੀ ਵੋਟ ਦੀ ਸ਼ਕਤੀ ਬਰਾਬਰ ਹੈ। ਨਸ਼ੇ, ਪੈਸੇ, ਡਰ ਜਾਂ ਕਿਸੇ ਲਾਲਚਵਸ ਆਪਣੀ ਵੋਟ ਦਾ ਸੌਦਾ ਕਰ ਲੈਣਾ, ਵੇਚ ਦੇਣਾ ਆਪਣੇ ਭਵਿੱਖ ਅਤੇ ਆਪਣੀ ਆਉਣ ਵਾਲੀ ਪੀੜੀ ਦੇ ਭਵਿੱਖ ਨੂੰ ਖੂਹ ਵਿੱਚ ਧੱਕ ਦੇਣਾ ਹੈ। ਵੋਟ ਦੀ ਤਾਕਤ ਨੂੰ ਸਮਝਣਾ ਚਾਹੀਦਾ ਹੈ, ਮੁਲਾਜ਼ੇਦਾਰੀਆਂ, ਧਰਮ, ਜਾਤ ਆਦਿ ਦੇ ਚੱਕਰਾਂ ‘ਚ ਪੈ ਕੇ ਨਹੀਂ ਪਾਉਣਾ ਚਾਹੀਦਾ ਸਗੋਂ ਸੋਚ ਵਿਚਾਰ ਕੇ ਹੀ ਵੋਟ ਪਾਉਣੀ ਚਾਹੀਦੀ ਹੈ।

ਚੋਣ ਲੜ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਘੋਖਣਾ ਚਾਹੀਦਾ ਹੈ। ਅੱਖਾਂ ਮੀਟ ਕੇ ਪਾਰਟੀਆਂ ਪਿੱਛੇ ਨਹੀਂ ਲੱਗਣਾ ਚਾਹੀਦਾ ਸਗੋਂ ਪਾਰਟੀ ਤਰਫ਼ੋਂ ਦਿੱਤੇ ਉਮੀਦਵਾਰ ਨੂੰ ਵੀ ਆਪਣੀ ਵਿਚਾਰਾਂ ਦੀ ਕਸੌਟੀ ਤੇ ਵਿਚਾਰਨਾ ਚਾਹੀਦਾ ਹੈ। ਹਲਕੇ ਵਿੱਚ ਜੋ ਉਮੀਦਵਾਰ ਚੋਣ ਲੜ ਰਹੇ ਹੋਣ, ਉਹਨਾਂ ਵਿਚੋਂ ਕੌਣ ਪਹਿਲਾਂ ਤੋਂ ਲੋਕਾਂ ਵਿੱਚ ਵਿਚਰ ਰਿਹਾ ਹੈ ਅਤੇ ਕੌਣ ਚੌਣਾਂ ਸਮੇਂ ਬਰਸਾਤੀ ਡੱਡੂ ਬਣਿਆ ਹੈ, ਜ਼ਮੀਨੀ ਗੱਲ ਕਿਹੜਾ ਉਮੀਦਵਾਰ ਕਰਦਾ ਹੈ ਤੇ ਹਵਾਈ ਗੱਲਾਂ ਕਿਹੜਾ ਕਰਦਾ ਹੈ ਇਸ ਦਾ ਅੰਤਰ ਸਮਝਣਾ ਚਾਹੀਦਾ ਹੈ। ਕਿਸ ਉਮੀਦਵਾਰ ਤੱਕ ਪਹੁੰਚ ਕਰਨਾ ਸੌਖਾ ਹੈ, ਕਿਹੜਾ ਉਮੀਦਵਾਰ ਗੱਲ ਸੁਣਦਾ ਹੈ ਤੇ ਕਿਹੜਾ ਲੋੜ ਪੈਣ ਤੇ ਲੋਕਾਂ ਨਾਲ ਖੜ੍ਹਦਾ ਵਿਖਾਈ ਦਿੰਦਾ ਹੈ, ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ, ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ। ਉਮੀਦਵਾਰ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ? ਕਿਤੇ ਉਮੀਦਵਾਰ ਸਿੱਧੇ ਅਸਿੱਧੇ ਢੰਗਾਂ ਨਾਲ ਡਰਾ ਕੇ, ਪੈਸੇ ਨਾਲ, ਜਾਤੀ, ਧਰਮ ਆਦਿ ਵਿਸ਼ੇਸ ਤੇ ਵੋਟ ਤਾਂ ਨਹੀਂ ਮੰਗ ਰਿਹਾ ਜਾਂ ਫਿਰ ਤੁਹਾਡੇ ਮੁੱਦਿਆਂ ਅਤੇ ਵਿਕਾਸ ਦੀ ਗੱਲ ਕਰਕੇ ਵੋਟ ਮੰਗ ਰਿਹਾ ਹੈ। ਜੋ ਤੁਹਾਡੇ ਹਲਕੇ ਦਾ ਉਮੀਦਵਾਰ ਹੈ ਉਸਦੇ ਆਲੇ ਦੁਆਲੇ, ਉਸਦੇ ਸਰਕਲ ਵਿੱਚ ਕਿਸ ਤਰ੍ਹਾਂ ਦੇ ਬੰਦੇ ਹਨ? ਉਮੀਦਵਾਰ ਦਾ ਬਦਮਾਸ਼, ਧੱਕਾ ਕਰਨ ਵਾਲਾ, ਲੁੱਟ ਮਚੋਣ ਵਾਲਾ, ਰਿਸ਼ਵਤਖੋਰ ਅਤੇ ਖੂੰਖਾਰ ਅਪਰਾਧਿਕ ਰਿਕਾਰਡ ਤਾਂ ਨਹੀਂ। ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਈ ਜਾ ਸਕਦੀ ਹੈ ਅਤੇ ਜੇਕਰ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕੋਈ ਵੀ ਉਮੀਦਵਾਰ ਸਹੀ ਨਹੀਂ ਜਾਪਦਾ ਤਾਂ ਵੋਟਿੰਗ ਮਸ਼ੀਨ ਜਾਂ ਵੋਟ ਪਰਚੀ ਤੇ ਸਭ ਤੋਂ ਅਖ਼ੀਰ ਵਿੱਚ ‘ਨੋਟਾ-ਇਹਨਾਂ ਵਿੱਚੋਂ ਕੋਈ ਨਹੀਂ (NOTA – None of the above)’ ਨੂੰ ਵੋਟ ਕੀਤੀ ਜਾ ਸਕਦੀ ਹੈ।

ਚੋਣ ਕਮੀਸ਼ਨ ਨੇ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਤੇ ਬਿਨ੍ਹਾਂ ਕੁਝ ਸੋਚੇ-ਸਮਝੇ, ਬਿਨ੍ਹਾਂ ਕੁਝ ਵਿਚਾਰੇ ਵੋਟ ਪਾ ਆਏ, ਕੋਈ ਜਿੱਤ ਗਿਆ ਤੇ ਕੋਈ ਹਾਰ ਗਿਆ ਤੇ ਸਾਨੂੰ ਕੀ? ਇਹ ਸਜਗ ਵੋਟਰ ਦੀ ਨਿਸ਼ਾਨੀ ਨਹੀਂ। ਵੋਟ ਭਵਿੱਖ ਤੈਅ ਕਰਦੀ ਹੈ, ਜਦ ਵੋਟਰ ਵੋਟ ਦੀ ਮਹੱਤਤਾ ਸਮਝੇਗਾ ਅਤੇ ਸੋਚ ਵਿਚਾਰ ਕਰਕੇ ਆਪਣੀ ਵੋਟ ਪਾਵੇਗਾ ਤੇ ਯੋਗ ਉਮੀਦਵਾਰ ਚੁਣਨ ਦੀ ਕੋਸ਼ਿਸ਼ ਕਰੇਗਾ ਤਦ ਹੀ ਲੋਕਤੰਤਰ ਨੂੰ ਅਮਲੀ ਜਾਮਾ ਪ੍ਰਾਪਤ ਹੋਵੇਗਾ। 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵਿੱਚ ਕਿੰਨੀ ਕੁ ਨੈਤਿਕਤਾ? ✍️ ਗੋਬਿੰਦਰ ਸਿੰਘ ਢੀਂਡਸਾ

ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਲੋਕਤੰਤਰ ਦੀ ਰੀੜ ਹੈ। ਇਸਦਾ ਆਪਣੀ ਸਮਾਜਿਕ ਆਦਰਸ਼ਵਾਦ ਅਤੇ ਨੈਤਿਕਤਾ ਦਾ ਅਕਸ ਬਣਾਏ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰੀ ਵਿਵਸਥਾ ਵਿੱਚ ਯਕੀਨ ਬੱਝਾ ਰਹੇ। ਲੋਕਤੰਤਰ ਵਿੱਚ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਦੀਆਂ ਪਾਰਟੀਆਂ ਇਸਦੀ ਖੂਬਸੂਰਤੀ ਹੈ ਅਤੇ ਇਹਨਾਂ ਪਾਰਟੀਆਂ ਦੇ ਸੰਵਿਧਾਨ ਲੋਕਤੰਤਰ ਵਿੱਚ ਵਿਸ਼ਵਾਸ ਪ੍ਰਗਟਾਉਂਦੇ ਦੇਸ ਨੂੰ ਹੋਰ ਅੱਗੇ ਤਰੱਕੀ ਦੇ ਰਾਹ ਤੇ ਲਿਜਾਣ ਲਈ ਉਤਸਕ ਹਨ। ਆਦਰਸ਼ ਅਤੇ ਨੈਤਿਕਤਾ ਪੱਖੋਂ ਮਜ਼ਬੂਤ ਨੇਤਾ ਹੀ ਚੰਗੇ ਸਮਾਜ ਦੀ ਸਿਰਜਣਾ ਅਤੇ ਅਗਵਾਈ ਲਈ ਯੋਗ ਹੁੰਦਾ ਹੈ।

ਜੇਕਰ ਮੌਜੂਦਾ ਪਾਰਟੀਆਂ ਅਤੇ ਨੇਤਾਵਾਂ ਨੂੰ ਵੇਖਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਨੈਤਿਕਤਾ ਇਹਨਾਂ ਦੇ ਲਾਗੇ-ਤਾਗੇ ਵੀ ਨਹੀਂ। ਨੈਤਿਕਤਾ ਸਿਰਫ਼ ਕਾਗਜ਼ੀ ਬਣ ਕੇ ਰਹਿ ਗਈ ਹੈ ਅਤੇ ਆਪਣੇ ਮੁਫ਼ਾਦ ਲਈ ਵਿਰੋਧੀ ਆਗੂ/ਪਾਰਟੀ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫ਼ੇ ਦੀ ਮੰਗ ਕਰਨ ਦੀ ਸ਼ਬਦਾਵਲੀ ਦੇ ਬਿਆਨ ਤੱਕ ਸਿਮਟ ਗਈ ਹੈ। ਇਹ ਦੇਸ ਦਾ ਦੁਖਾਂਤ ਹੈ ਕਿ ਰਾਜਨੀਤੀਵਾਨਾਂ ਨੇ ਆਦਰਸ਼ਵਾਦ ਅਤੇ ਨੈਤਿਕਤਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਛੱਡੀ ਹੈ। ਇਹ ਕੁਰਸੀ ਦੀ ਅੰਨ੍ਹੀ ਦੌੜ ਵਿੱਚ ਹਨ ਅਤੇ ਹਰ ਹੀਲ੍ਹੇ ਵਸੀਲੇ ਇਹਨਾਂ ਨੂੰ ਸੱਤਾ ਦੀ ਚਾਬੀ ਤੱਕ ਮਤਲਬ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਪਿਆਰ ਅਤੇ ਯੁੱਧ ਵਿੱਚ ਸਭ ਜਾਇਜ਼ ਹੈ ਉਦਾਂ ਹੀ ਨੇਤਾਵਾਂ ਨੇ ਚੋਣਾਂ ਜਿੱਤਣ ਲਈ ਵੀ ਸਭ ਕੁਝ ਜਾਇਜ਼ ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਪਾਰਟੀਆਂ ਲੋਕ ਮੁੱਦਿਆਂ, ਵਿਕਾਸ ਦੀ ਥਾਂ ਜਿਸ ਤਰ੍ਹਾਂ ਦੇ ਮੁੱਦੇ ਚੋਣਾਂ ਜਿੱਤਣ ਲਈ ਉਛਾਲਦੀਆਂ ਹਨ ਜੋ ਕਿ ਸਮਾਜਿਕ ਵੰਡ ਕਰਦਾ ਹੈ ਕਿਸ ਤਰ੍ਹਾਂ ਨੈਤਿਕ ਤੌਰ ਤੇ ਸਹੀ ਕਿਹਾ ਜਾ ਸਕਦਾ ਹੈ? ਕਿਵੇਂ ਸੱਤਾ ਧਿਰ ਚੋਣਾਂ ਜਿੱਤਣ ਲਈ ਸਿੱਧੇ-ਅਸਿੱਧੇ ਹਥਕੰਡਾ ਅਪਣਾਉਂਦੀ ਹੈ, ਤਾਕਤ ਅਤੇ ਸੰਸਥਾਵਾਂ ਦਾ ਦੁਰਉਪਯੋਗ ਕਰਦੀ ਹੈ, ਕਿਸੇ ਇੱਕ ਪਾਰਟੀ ਨੂੰ ਬਹੁਮਤ ਨਾ ਮਿਲਣ ਤੇ ਕਿਵੇਂ ਅੰਦਰਖਾਤੇ ਇੱਕ-ਦੂਜੀਆਂ ਪਾਰਟੀਆਂ ਵਿੱਚ ਪਾੜ ਲਾਏ ਜਾਂਦੇ ਹਨ, ਕਿਵੇਂ ਵਿਰੋਧੀ ਲੀਡਰਾਂ ਨੂੰ ਪੈਸੇ ਨਾਲ ਖਰੀਦ ਕੇ ਜਾਂ ਡਰਾ ਕੇ ਪਾਲਾ ਬਦਲਾਇਆ ਜਾਂਦਾ ਹੈ, ਕਿਵੇਂ ਇੱਕ ਘੱਟ ਸੀਟਾਂ ਜਿੱਤਣ ਵਾਲੀ ਪਾਰਟੀ ਰਾਤੋਂ ਰਾਤ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਕਿਸੇ ਤੋਂ ਨਹੀਂ ਲੁਕਿਆ। ਰਾਜਨੀਤਿਕ ਪਾਰਟੀਆਂ ਚੋਣਾਂ ਵਿੱਚ ਬਲਾਤਕਾਰ, ਕਤਲ ਵਰਗੇ ਘਿਨੋਣੇ ਜ਼ੁਰਮ ਦੇ ਦਾਗੀਆਂ ਨੂੰ ਵੀ ਟਿਕਟਾਂ ਦੇ ਛੱਡਦੀਆਂ ਹਨ।

ਨੇਤਾਵਾਂ ਨੇ ਆਪਣੇ ਇਖਲਾਕ ਨੂੰ ਲਾਹ ਕੇ ਕਿੱਲੀ ਤੇ ਟੰਗ ਦਿੱਤਾ ਹੈ। ਕਿਵੇਂ ਟਿਕਟਾਂ ਅਤੇ ਆਹੁਦਿਆਂ ਲਈ ਵਫ਼ਾਦਾਰੀਆਂ ਬਦਲ ਜਾਂਦੀਆਂ ਹਨ, ਨਿੱਜੀ ਹਿੱਤਾਂ ਅਨੁਸਾਰ ਇੱਕ-ਦੂਜੀਆਂ ਪਾਰਟੀਆਂ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਚੋਣਾਂ ਦੌਰਾਨ ਕਿਸ ਕਿਸ ਤਰ੍ਹਾਂ ਦੇ ਨਿਚਲੇ ਪੱਧਰ ਤੇ ਭਾਸ਼ਣ ਅਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਚੋਣਾਂ ਜਿੱਤਣ ਲਈ ਮੁੱਦਿਆਂ ਦੀ ਥਾਂ ਪੈਸਾ, ਨਸ਼ਾ ਅਤੇ ਹੋਰ ਅਥਕੰਡੇ ਅਪਣਾਏ ਜਾਂਦੇ ਆਮ ਦੇਖੇ ਜਾ ਸਕਦੇ ਹਨ। ਨੇਤਾਵਾਂ ਹੱਥ ਤਾਕਤ ਆਉਣ ਤੇ ਲੋਕਾਂ ਦਾ ਵਿਕਾਸ ਭਾਵੇਂ ਨਾ ਹੋਵੇ ਪਰੰਤੂ ਆਪਣੀਆਂ ਜਾਇਦਾਦਾਂ ਬਿਜਲੀ ਤੋਂ ਤੇਜ ਗਤੀ ਨਾਲ ਵੱਧ ਜਾਂਦੀਆਂ ਹਨ। ਨੇਤਾ ਲੋਕਾਂ ਵਿੱਚ ਪਾਰਟੀ ਅਧਾਰਿਤ ਐਨੀ ਜ਼ਹਿਰ ਘੋਲ ਦਿੰਦੇ ਹਨ, ਸਮਾਜੀ ਵੰਡ ਕਰ ਦਿੰਦੇ ਹਨ ਕਿ ਵਰਕਰ ਪਿੰਡਾਂ, ਮੁਹੱਲਿਆਂ ਵਿੱਚ ਆਪਸੀ ਰਿਸ਼ਤੇ, ਭਾਈਚਾਕ ਸਾਂਝ ਖ਼ਤਮ ਕਰ ਬੈਠਦੇ ਹਨ ਪਰੰਤੂ ਨੇਤਾਵਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਆਪਣੇ ਹਿੱਤਾਂ ਲਈ ਸਿਆਸਤ ਕਰੀ ਜਾਂਦੇ ਹਨ।

ਹਾਰਵਾਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੈਨਿਸ ਥਾਮਸਨ ਨੇ ਰਾਜਨੀਤੀ ਵਿੱਚ ਨੈਤਿਕਤਾ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ “ਉਹ ਵੋਟਰ ਵੀ ਬੁਹਤ ਵੱਡੇ ਗੁਨਾਹਗਾਰ ਹਨ ਜਿਹੜੇ ਕਿ ਭ੍ਰਿਸ਼ਟ ਲੋਕਾਂ ਨੂੰ ਵੋਟਾਂ ਪਾ ਕੇ ਰਾਜਨੀਤਿਕ ਲੀਡਰ ਬਣਾਉਂਦੇ ਹਨ ਜਿਹੜੇ ਕਿ ਆਪਣੀ ਨਿੱਜੀ ਹਿੱਤਾਂ ਲਈ ਲੋਕਾਂ ਨਾਲ ਹਰ ਤਰ੍ਹਾਂ ਦਾ ਧੋਖਾ ਕਰਦੇ ਹਨ। ” ਸਮੇਂ ਦੀ ਜ਼ਰੂਰਤ ਹੈ ਕਿ ਵੋਟਰ ਚੋਣਾਂ ਦੌਰਾਨ ਸੋਚ ਸਮਝ ਕੇ ਆਪਣੇ ਉੱਜਵਲ ਭਵਿੱਖ ਲਈ ਵੋਟ ਕਰਨ ਅਤੇ ਆਪਣੀ ਭਾਈਚਾਰਕ ਸਾਂਝ ਨੂੰ ਨੇਤਾਵਾਂ ਪਿੱਛੇ ਲੱਗ ਕੇ ਖੋਰ੍ਹਾ ਨਾ ਲਾਉਣ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

ਲੋਕਾਂ ਦੀ ਹਾਰ ਯਕੀਨੀ! ✍️ ਸਲੇਮਪੁਰੀ ਦੀ ਚੂੰਢੀ

ਜਦੋਂ ਜਦੋਂ ਵੀ ਦੇਸ਼ ਵਿਚ ਲੋਕ ਸਭਾ ਅਤੇ ਸੂਬਿਆਂ ਵਿਚ ਵਿਧਾਨ-ਸਭਾਵਾਂ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਅਕਸਰ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਉਮੀਦਵਾਰਾਂ ਵਲੋਂ ਇਹ ਰਾਗ ਅਲਾਪਿਆ ਜਾਂਦਾ ਹੈ ਕਿ ਸਾਡੀ ਪਾਰਟੀ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ, ਸਾਡੇ ਉਮੀਦਵਾਰ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ! ਸੱਚਾਈ ਇਹ ਹੈ ਕਿ ਦੇਸ਼ ਦੀ ਜਾਂ ਸੂਬੇ ਦੀ ਜਿਹੜੀ ਮਰਜੀ ਸਿਆਸੀ ਪਾਰਟੀ ਦੀ ਜਾਂ ਜਿਹੜੇ ਮਰਜੀ ਉਮੀਦਵਾਰ ਦੀ ਜਿੱਤ ਹੋਵੇ ਪਰ ਲੋਕਾਂ ਦੀ  ਹਾਰ ਯਕੀਨੀ ਹੁੰਦੀ ਹੈ, ਲੋਕ ਹਰ ਵਾਰੀ ਹਾਰਦਾ ਮੂੰਹ ਵੇਖਦੇ ਹਨ ਅਤੇ ਲਗਾਤਾਰ 5 ਸਾਲ ਤੱਕ ਨਮੋਸ਼ੀ ਝੱਲਣ ਲਈ ਮਜਬੂਰ ਹੁੰਦੇ ਹਨ, ਦੁੱਖ ਭੋਗਦੇ ਹਨ। ਇਸ ਵਾਰ ਵੀ ਭਾਵੇਂ ਜਿਹੜਾ ਮਰਜੀ ਉਮੀਦਵਾਰ ਜਿੱਤੇ, ਜਿਹੜੀ ਮਰਜੀ ਸਿਆਸੀ ਪਾਰਟੀ ਦੀ ਜਿੱਤ ਹੋਵੇ, ਪਰ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਹਾਰ ਜਿੱਤ ਵਿਚ ਬਦਲਣ ਵਾਲੀ ਨਹੀਂ ਹੈ!
-ਸੁਖਦੇਵ ਸਲੇਮਪੁਰੀ
09780620233
30 ਜਨਵਰੀ, 2022.

ਵਿਧਾਨ ਸਭਾ ਹਲਕਾ ਮਹਿਲ ਕਲਾਂ ਰਿਜ਼ਰਵਤੋਂ ਉੱਘੀ ਸ਼ਖ਼ਸੀਅਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਅੱਜ ਆਪਣੇ ਬਰਨਾਲਾ ਵਿਖੇ ਨਾਮਜ਼ਦਗੀ ਪੇਪਰ ਭਰੇ -Video

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਬਾਬਾ ਸੁਖਵਿੰਦਰ ਸਿੰਘਟਿੱਬਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਵਿਧਾਨ ਸਭਾ ਮਹਿਲ ਕਲਾਂ ਤੋਂ ਉਮੀਦਵਾਰ ਹਨ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਦੱਸਿਆ ਕਿ ਉਹ ਲੰਮਾ ਸਮਾਂ ਪਿੰਡ ਕਾਤਰੋਂ ਦੇ ਸਕੂਲ ਵਿੱਚ  ਲੈਕਚਰਾਰ ਰਹੇ  ਆਪਣੇ ਅਧਿਆਪਕ ਪਦ ਤੋਂ ਰਿਟਾਇਰ ਹੋਣ ਤੋਂ ਬਾਅਦ ਬਾਬਾ ਅਤਰ ਸਿੰਘ ਜੀ ਮਸਤੂਆਣੇ ਵੱਲੋਂ ਵਰੋਸਾਏ ਸੰਤ ਬਾਬਾ ਸਾਧੂ ਰਾਮ ਸੰਤੋ ਗਰੀਬ ਦਾਸ ਤੋਂ ਬਾਅਦ ਉਨੀ ਸੌ ਬੱਨਵੇ ਵਿਚ ਚੌਥੀ ਗੱਦੀ ਨਸ਼ੀਨ ਵਜੋਂ ਧਰਮ ਪ੍ਰਚਾਰ ਦੀ ਸੇਵਾ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਜੁਟ ਗਏ  ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪ੍ਰੇਰਨਾ ਸਦਕਾ ਉਹ ਅੱਜ ਰਾਜਨੀਤੀ ਵਿੱਚ ਹਲਕਾ ਮਹਿਲ ਕਲਾਂ ਦੇ ਵਾਸੀਆਂ ਦੀ ਸੇਵਾ ਲਈ ਹਾਜ਼ਰ ਹੋਏ ਹਨ         

ਪੇਪਰ ਭਰਨ ਸਮੇਂ ਬਾਬਾ ਸੁਖਵਿੰਦਰ ਸਿੰਘ ਟਿੱਬਾ ਸਾਡੇ ਪ੍ਰਤੀਨਿਧੀ ਗੁਰਸੇਵਕ ਸਿੰਘ ਸੋਹੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਉਨ੍ਹਾਂ ਕੀ ਆਖਿਆ ਤੁਸੀਂ ਵੀ ਸੁਣ ਲਵੋ 

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aSE0mmIgHy/

  

ਸਿੱਧੂ ਦਾ ਵੱਡਾ ਦਾਅਵਾ ਅੰਮ੍ਰਿਤਸਰ ਪੂਰਬੀ ਸੀਟ ਮੁੱਛ ਦਾ ਸਵਾਲ - Video  

ਬਿਕਰਮ ਸਿੰਘ ਮਜੀਠੀਆ ਉੱਪਰ ਸਿੱਧਾ ਨਿਸ਼ਾਨਾ  

ਹੋਰ ਵੀ ਵਿਰੋਧੀਆਂ ਨੂੰ ਲਿਆ ਕਰੜ੍ਹੇ ਹੱਥੀ  

ਹੱਕ ਤੇ ਸੱਚ ਦੀ ਲੜਾਈ ਹੈ  ਮੈਂ ਕੋਈ ਰੇਤਾ ਨਹੀਂ ਵੇਚਿਆ ਡਰੱਗ ਨਹੀਂ ਵੇਚਿਆ  ਪਰਚੇ ਨਹੀਂ ਕਰਾਏ  

ਮੈਂ ਤਾਂ ਸਾਫ਼ ਸੁਥਰਾ ਲੋਕਾਂ ਦੀ ਕਚਹਿਰੀ ਵਿੱਚ ਹਾਂ  -ਨਵਜੋਤ ਸਿੰਘ ਸਿੱਧੂ  

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aSBOxoIyml/