You are here

ਪੰਜਾਬ

ਆਮ ਆਦਮੀ ਪਾਰਟੀ ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ, 21 ਜਨਵਰੀ (ਜਸਮੇਲ ਗ਼ਾਲਿਬ  ) ਆਮ ਆਦਮੀ ਪਾਰਟੀ ਨੇ ਅੱਜ ਚਾਰ ਹੋਰ ਉਮੀਦਵਾਰਾਂ ਦੇ ਐਲਾਨ ਕੀਤਾ ਹੈ। ਖਡੂਰ ਸਾਹਿਬ ਤੋਂ  ਦਾਖਾ ਤੋਂ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ। ਆਮ ਆਦਮੀ ਪਾਰਟੀ ਦੀਆਂ ਸਿਰਫ ਚਾਰ ਵਿਧਾਨ ਸਭਾ ਸੀਟਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ। 

ਬੀਕੇਯੂ ਏਕਤਾ (ਡਕੌਂਦਾ) ਦੀ ਜੂਝਾਰ ਰੈਲੀ ਵਿੱਚ ਲੱਖਾਂ ਲੋਕ ਸਿਰ ਜੋੜ ਬੈਠੇ  

ਨਾ-ਖੁਸ਼ਗਵਾਰ ਮੌਸਮ 'ਚ ਵੀ ਠਾਠਾਂ ਮਾਰਦੇ ਇਕੱਠ ਵੱਲੋਂ ਅਥਾਹ ਜੋਸ਼ ਦੇਖਣ ਨੂੰ ਮਿਲਿਆ  

ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਨਾਲ ਨਹੀਂ ਸਰਨਾ -  ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ - ਬੂਟਾ ਸਿੰਘ ਬੁਰਜਗਿੱਲ  

ਚੋਣਾਂ ਦੇ ਘੜਮੱਸ 'ਚ ਅੰਦੋਲਨ ਦੀਆਂ ਬਾਕੀ ਮੰਗਾਂ ਨਾ ਵਿਸਾਰੋ -ਜਬੇਬੰਦਕ ਏਕੇ ਨੂੰ ਬਚਾਉਣ ਅਤੇ ਹੋਰ ਵਿਸ਼ਾਲ ਕਰਨ ਦੀ ਲੋੜ ਜ਼ੋਰ - ਜਗਮੋਹਨ ਉਪਲ    

ਕਿਸਾਨ ਦੀ ਦੁਰਦਸ਼ਾ ਲਈ ਕੇਂਦਰ ਦੇ ਨਾਲ ਸੂਬਾ ਸਰਕਾਰਾਂ ਵੀ ਜਿੰਮੇਵਾਰ ਦੋਵਾਂ ਖਿਲਾਫ਼ ਸਾਡੀ ਲੜਾਈ ਜਾਰੀ ਰਹੇਗੀ - ਮਨਜੀਤ ਧਨੇਰ    

ਮੋਦੀ ਹਕੂਮਤ ਦੀ ਵਾਅਦਾ-ਖਿਲਾਫੀ ਵਿਰੁੱਧ ਜਲਦ ਮੀਟਿੰਗ ਕਰਕੇ ਸਾਂਝੇ ਠੋਸ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ   ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ-ਮੁਕਤੀ - ਐੱਮਐੱਸਪੀ ਲਈ ਗਾਰੰਟੀ ਕਾਨੂੰਨ- ਖਰਾਬ ਫਸਲਾਂ ਦਾ ਪੂਰਾ ਮੁਆਵਜਾ- ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ-ਪੁਲਿਸ ਕੇਸ ਰੱਦ ਕਰਨ ਅਤੇ ਸ਼ਹੀਦ ਕਿਸਾਨ ਪ੍ਰਵਾਰਾਂ ਲਈ ਨੌਕਰੀ ਤੇ ਮੁਆਵਜ਼ੇ ਦੀਆਂ ਮੰਗਾਂ ਕਿਸਾਨਾਂ ਦੇ ਭਖਦੇ ਮਸਲਿਆਂ ਉਤੇ ਵਿਚਾਰਾਂ  

ਬਰਨਾਲਾ 21 ਜਨਵਰੀ,(ਗੁਰਸੇਵਕ ਸੋਹੀ  ) ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਕੇਂਦਰ ਅਤੇ ਸੂਬੇ ਨਾਲ ਸਬੰਧਿਤ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਅੱਜ 'ਜੁਝਾਰ ਰੈਲੀ' ਦੇ ਨਾਂਅ ਹੇਠ ਕਿਸਾਨਾਂ ਤੇ ਮਜ਼ਦੂਰਾਂ ਦਾ ਵਿਸ਼ਾਲ ਇਕੱਠ ਕੀਤਾ ਗਿਆ। ਬੇਹੱਦ ਨਾਖੁਸ਼ਗਵਾਰ ਮੌਸਮ ਦੇ ਬਾਵਜੂਦ ਪੰਜਾਬ ਦੇ ਕੋਨੇ ਕੋਨੇ ' ਚੋਂ ਪਹੁੰਚਿਆ ਦਹਿ ਹਜ਼ਾਰਾਂ ਮਰਦ ਔਰਤਾਂ ਦਾ ਜੋਸ਼ੀਲੇ ਨਾਹਰੇ ਮਾਰਦਾ ਇਕੱਠ ਕੜਾਕੇ ਦੀ ਠੰਢ ਵਿੱਚ ਵੀ ਮਾਹੌਲ ਦੇ ਗਰਮ ਹੋਣ ਦਾ ਅਹਿਸਾਸ ਕਰਵਾ ਰਿਹਾ ਸੀ। ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਨ ਲਈ, ਜਥੇਬੰਦੀ ਦਾ ਝੰਡਾ ਨਿਵਾ ਕੇ ਸ਼ਰਧਾਂਜਲੀ ਗੀਤ ਗਾਇਆ ਗਿਆ।ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਸਾਨਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲਾਸਾਨੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਅਜੇ ਲੜਾਈ ਦਾ ਇੱਕ ਪੜਾ ਜਿੱਤਿਆ ਹੈ। ਖੇਤੀ ਨੂੰ ਲਾਹੇਵੰਦਾ ਕਿੱਤੇ ਬਣਾਉਣ ਦਾ ਬਹੁਤ ਲੰਬਾ ਤੇ ਕਠਿਨ ਯੁੱਧ ਸਾਡੇ ਸਾਹਮਣੇ ਹੈ। ਇਸ ਯੁੱਧ ਨੂੰ ਜਿੱਤੇ ਬਗੈਰ ਸਾਡੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਣਾ। ਅੱਜ ਅਸੀਂ ਇਸੇ ਯੁੱਧ ਨੂੰ ਹੋਰ ਵੀ ਵਧੇਰੇ ਜੋਸ਼ ਤੇ ਹੋਸ਼ ਨਾਲ ਜਾਰੀ ਰੱਖਣ ਦਾ ਅਹਿਦ ਕਰਨ ਲਈ ਹੀ ਇੱਥੇ, ਸੰਗਰਾਮਾਂ ਦੀ ਧਰਤੀ ਬਰਨਾਲਾ ਵਿਖੇ ਇਕੱਠੇ ਹੋਏ ਹਾਂ।ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਉਪਲ ਨੇ ਕਿਹਾ ਕਿ ਅੱਜਕਲ੍ਹ ਪੰਜਾਬ ਵਿੱਚ ਚੋਣਾਂ ਦਾ ਘੜਮੱਸ ਹੈ ਪਰ ਸਾਨੂੰ ਇਸ ਮਾਹੌਲ ਵਿਚ ਵੀ ਆਪਣੇ ਅਸਲੀ ਨਿਸ਼ਾਨੇ ਨੂੰ ਵਿਸਾਰਨਾ ਨਹੀਂ ਚਾਹੀਦਾ। ਕਿਸਾਨ ਅੰਦੋਲਨ ਦੀਆਂ ਅਜੇ ਕਈ ਮੰਗਾਂ ਬਾਕੀ ਹਨ ਜਿਨ੍ਹਾਂ ਲਈ ਸੰਯੁਕਤ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਾਅਦਾ-ਖਿਲਾਫੀ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਉਸ ਦਿਨ ਸੲਰੇ ਜਿਲ੍ਹਾ ਹੈਡਕੁਆਰਟਰਾਂ 'ਤੇ ਰੋਹ- ਭਰਪੂਰ ਮੁਜ਼ਾਹਰੇ ਕਰਨ ਦਾ ਹੋਕਾ ਦਿੱਤਾ।

ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਆਪਣੇ ਜ਼ੋਸੀਲੇ ਭਾਸ਼ਨ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜੇ ਮਾਫ ਕਰੇ ਵਰਨਾ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਸਾਡੀ ਦੁਰਦਸ਼ਾ ਲਈ ਕੇੰਦਰ ਦੇ ਨਾਲ ਨਾਲ ਸੂਬਾ ਸਰਕਾਰ ਵੀ ਜਿੰਮੇਵਾਰ ਹੈ। ਜੇਕਰ ਪੰਜਾਬ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਦਿੱਲੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਸਾਡੇ ਬੁਲੰਦ ਹੋਏ ਹੌਂਸਲੇ ਹੁਣ ਸੂਬਾ ਸਰਕਾਰ ਦੀ ਨੀਂਦ ਹਰਾਮ ਕਰਨਗੇ। ਅੱਜ ਦਾ ਲਾਮਿਸਾਲ ਇਕੱਠ ਇਸੇ ਗੱਲ ਦੀ ਗਵਾਹੀ ਭਰਦਾ ਹੈ।ਦੂਸਰੇ ਸੂਬਾਈ ਆਗੂਆਂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੌਰਡਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ, ਲੱਛਮਣ ਭਾਗੀਵਾਂਦਰ ਅਤੇ ਔਰਤ ਆਗੂਆਂ ਬਲਜੀਤ ਕੌਰ ਕਾਤਰੋਂ, ਸੀਰਾ ਮਹੰਤ ਬਠਿੰਡਾ, ਐਡਵੋਕੇਟ ਬਲਵੀਰ ਕੌਰ ਮਾਨਸਾ ਅਤੇ ਅਮਰਜੀਤ ਕੌਰ ਬਰਨਾਲਾ ਨੇ ਉਪਰੋਕਤ ਮੰਗਾਂ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਬਿਜਲੀ ਐਕਟ 2020 ਰੱਦ ਕਰਾਉਣ, ਪ੍ਰਦੂਸ਼ਣ ਐਕਟ ਚੋਂ ਕਿਸਾਨ ਮਦ ਖਤਮ ਕਰਾਉਣ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜਬੂਤ ਕਰਨ ਆਦਿ ਹੋਰ ਵੀ ਉਭਾਰਿਆ। ਯੂਨੀਅਨ ਦੇ ਜਿਲ੍ਹਾ ਪ੍ਰਧਾਨਾਂ ਦਰਸ਼ਨ ਸਿੰਘ ਉਗੋਕੇ ਬਰਨਾਲਾ, ਬਲਦੇਵ ਸਿੰਘ ਭਾਈਰੂਪਾ ਬਠਿੰਡਾ, ਕਰਮ ਸਿੰਘ ਬਲਿਆਲ ਸੰਗਰੂਰ, ਗੁਰਮੇਲ ਸਿੰਘ ਢੱਕਡੱਬਾ ਪਟਿਆਲਾ, ਅੰਗਰੇਜ਼ ਸਿੰਘ ਮੋਹਾਲੀ, ਧਰਮਪਾਲ ਸਿੰਘ ਰੋੜੀਕਪੂਰਾ ਫਰੀਦਕੋਟ, ਹਰਨੇਕ ਸਿੰਘ ਮਹਿਮਾ ਫਿਰੋਜ਼ਪੁਰ, ਹਰੀਸ਼ ਨੱਢਾ ਫਾਜਲਿਕਾ, ਮਹਿੰਦਰ ਸਿੰਘ ਦਿਆਲਪੁਰਾ ਮਾਨਸਾ, ਸੁਖਚੈਨ ਸਿੰਘ ਰਾਜੂ ਮੋਗਾ, ਮਹਿੰਦਰ ਸਿੰਘ ਕਮਾਲਪੁਰਾ ਲੁਧਿਆਣਾ ਤੇ ਪਰਵਿੰਦਰ ਸਿੰਘ ਪੰਨੀਵਾਲ ਮੁਕਤਸਰ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕਿਰਤੀਆਂ ਨੂੰ ਉਨਾਂ ਦੇ ਅਸਲ ਦੁਸ਼ਮਣ ਦੀ ਪਛਾਣ ਕਰਵਾ ਦਿੱਤੀ ਹੈ। ਸਾਮਰਾਜੀ ਕਾਰਪੋਰੇਟ ਜਗਤ ਦੀ ਅੰਨੀ ਲੁੱਟ ਖਿਲਾਫ ਹੁਣ ਕਿਸਾਨ ਇਕ ਵੇਰ ਫਿਰ ਦੇਸ਼ ਦੀਆਂ ਸੜਕਾਂ ਤੇ ਆਰ ਪਾਰ ਦੀ ਲੜਾਈ ਲੜਨ ਦੇ ਮੂਡ 'ਚ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਭਾਵੇਂ ਦੇਸ਼ 'ਤੇ ਰਾਜ ਮੋਦੀ ਕਰੇ ਜਾਂ ਸੋਨੀਆ, ਦੇਸ਼ ਦੇ ਅਰਥਚਾਰੇ ਨੂੰ ਚਲਾਉਣ ਵਾਲੀਆਂ ਆਰਥਿਕ ਤੇ ਸਨਅਤੀ ਨੀਤੀਆਂ ਦੀ ਚਾਬੀ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਵਪਾਰ ਸੰਸਥਾ ਦੇ ਹੱਥਾਂ 'ਚ ਹੀ ਰਹਿੰਦੀ ਹੈ। ਸੰਸਾਰ ਦੀਆਂ ਸੱਤ ਮਹਾਂ ਸ਼ਕਤੀਆਂ ਪੂਰੇ ਸੰਸਾਰ ਦੀ ਲੁੱਟ ਕਰਦੀਆਂ ਹਨ। ਨਿਜੀਕਰਨ, ਉਦਾਰੀਕਰਨ ਤੇ ਖੁਲੀ ਮੰਡੀ ਦੀਆਂ ਸਾਮਰਾਜੀ ਨੀਤੀਆਂ ਤਹਿਤ ਪਹਿਲਾਂ ਕਾਂਗਰਸ ਹਾਕਮਾਂ ਨੇ ਅਤੇ ਹੁਣ ਭਾਜਪਾਈ ਹਾਕਮਾਂ ਨੇ ਦੇਸ਼ ਦੇ ਸਮੁੱਚੇ ਪਬਲਿਕ ਸੈਕਟਰ ਨੂੰ ਸੇਲ 'ਤੇ ਲਾ ਕੇ ਨੀਲਾਮ ਕਰ ਦਿੱਤਾ ਹੈ। ਖੇਤੀ ਸੈਕਟਰ 'ਤੇ ਕਬਜਾ ਕਰਨ ਲਈ ਦੇਸੀ ਵਿਦੇਸ਼ੀ ਸਰਮਾਏਦਾਰ ਲੁਟੇਰੇ ਇਹ ਕਾਲੇ ਕਨੂੰਨ ਲਿਆਏ ਸਨ ਜਿਨਾਂ ਨੂੰ ਦੇਸ਼ ਦੇ ਕਿਸਾਨਾਂ ਨੇ ਲੰਮਾਂ, ਇਤਿਹਾਸਕ, ਜਾਨਦਾਰ ਅਤੇ ਸਿਰੜੀ ਘੋਲ ਲੜ ਕੇ ਰੱਦ ਕਰਵਾਇਆ ਹੈ। ਅੱਜ ਦੀ ਰੈਲੀ ਇਨਾਂ ਸਾਮਰਾਜੀ ਨੀਤੀਆਂ ਖਿਲਾਫ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦ ਕਰਨ ਲਈ ਕੀਤੀ ਜਾ ਰਹੀ ਹੈ।

ਸਟੇਜ ਸਕੱਤਰ ਵੱਲੋਂ ਪੇਸ਼ ਕੀਤੇ ਹੇਠ ਲਿਖੇ ਮਤਿਆਂ ਨੂੰ ਜ਼ੋਸੀਲੇ ਨਾਹਰਿਆਂ ਨਾਲ ਪ੍ਰਵਾਨਗੀ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਅੱਜ ਦੀ ਰੈਲੀ ਵਿੱਚ ਪਾਸ ਕੀਤੇ ਮਤੇ ਅਤੇ ਮੁੱਖ ਮੰਗਾਂ:

ਮੋਦੀ ਹਕੂਮਤ ਨੇ ਐਮਐਸਪੀ ਦੀ ਗਰੰਟੀ ਕਰਨ ਲਈ ਖੇਤੀ ਮਾਹਿਰਾਂ, ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਦੀ ਸਾਂਝੀ ਕਮੇਟੀ ਬਨਾਉਣ ਦਾ ਲਿਖਤੀ ਵਾਅਦਾ ਕੀਤਾ ਸੀ। ਅੱਜ ਦਾ ਇਕੱਠ ਇਸ ਕਮੇਟੀ ਦੇ ਤੁਰੰਤ ਗਠਨ ਦੀ ਜ਼ੋਰਦਾਰ ਮੰਗ ਕਰਦਾ ਹੈ।

ਅੱਜ ਦਾ ਇਕੱਠ ਕਿਸਾਨਾਂ ਸਿਰ ਮੜੵੇ ਝੂਠੇ ਪੁਲਿਸ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲ ਕਾਂਡ ਦੇ ਮੁੱਖ ਸਾਜਿਸ਼ ਘਾੜੇ ਅਜੈ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਤੁਰੰਤ ਬਰਖਾਸਤ ਕਰਨ ਮੰਗ ਕਰ ਕਰਦਾ ਹੈ। 

 ਅੱਜ ਦਾ ਇਕੱਠ ਦੇਸ਼ ਭਰ ਦੀਆਂ ਜੇਲਾਂ ਵਿੱਚ ਤਿੰਨ ਸਾਲ ਤੋਂ ਯੂਏਪੀਏ ਧਾਰਾ ਤਹਿਤ ਬੰਦ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਨੂੰ ਬਿਨੵਾਂ ਸ਼ਰਤ ਰਿਹਾਅ ਕਰਨ ਅਤੇ ਯੂਏਪੀਏ ਅਤੇ ਅਫਸਪਾ ਜਿਹੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਾ ਹੈ। 

ਅੱਜ ਦਾ ਇਕੱਠ ਕਿਸਾਨਾਂ-ਮਜਦੂਰਾਂ ਸਿਰ ਚੜੵੇ ਹਰ ਕਿਸਮ ਦੇ ਕਰਜੇ ਪੂਰੀ ਤਰ੍ਹਾਂ ਰੱਦ ਕਰਨ ਦੀ ਜੋਰਦਾਰ ਮੰਗ ਕਰਦਾ ਹੈ। 

ਅੱਜ ਦਾ ਇਕੱਠ ਮਜਦੂਰ ਵਰਗ 'ਤੇ ਠੋਸੇ ਕਾਲੇ ਕਿਰਤ ਕਾਨੂੰਨ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਮਜਦੂਰ ਵਰਗ ਵੱਲੋਂ 23-24 ਫਰਬਰੀ ਦੀ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਜੋਰਦਾਰ ਹਮਾਇਤ ਕਰਨ ਦਾ ਐਲਾਨ ਕਰਦਾ ਹੈ। 

ਅੱਜ ਦਾ ਇਕੱਠ ਭਾਜਪਾ-ਆਰਐਸਐਸ ਦੀ ਗਿਣੀ ਮਿਥੀ ਸਾਜਿਸ਼ ਤਹਿਤ ਧਰਮ ਸਾਂਸਦ ਦੀ ਆੜ ਹੇਠ ਘੱਟ ਗਿਣਤੀ ਮੁਸਲਿਮ ਭਾਈਚਾਰੇ ਖਿਲਾਫ਼ ਜਹਿਰ ਉਗਲਣ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਜੋਰਦਾਰ ਮੰਗ ਕਰਦਾ ਹੈ। 

ਅੱਜ ਦੀ ਜੁਝਾਰ ਰੈਲੀ ਸੂਬੇ ਭਰ 'ਚ ਪੱਕੇ ਰੁਜ਼ਗਾਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰ ਰਹੇ ਕਾਮਿਆਂ ਦੇ ਸੰਘਰਸ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਜੋਰਦਾਰ ਮੰਗ ਕਰਦੀ ਹੈ। 

ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ-ਮਜਦੂਰਾਂ ਦੇ ਆਸ਼ਰਿਤ ਪਰਿਵਾਰਾਂ ਲਈ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕਰਦੀ ਹੈ। 

ਅੱਜ ਦੀ ਜੁਝਾਰ ਰੈਲੀ ਸੂਬੇ ਭਰ'ਚ ਪੇਂਡੂ/ਖੇਤ ਮਜਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦੀ ਹੋਈ ਸਮੂਹ ਪਿੰਡ ਇਕਾਈਆਂ ਨੂੰ ਇਸ ਕਿਰਤੀ ਵਰਗ ਨੂੰ ਜਥੇਬੰਦ ਹੋਣ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦੀ ਹੈ। 

ਅੱਜ ਦੀ ਜੁਝਾਰ ਰੈਲੀ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਕੋਲੋਂ ਸਿੱਖਿਆ ਦਾ ਹੱਕ ਖੋਹਣ ਲਈ ਜਬਰੀ ਥੋਪੀ ਨਵੀਂ ਸਿੱਖਿਆ ਨੀਤੀ-2020 ਰੱਦ ਕਰਨ ਦੀ ਮੰਗ ਕਰਦੀ ਹੈ। 

ਅੱਜ ਦੀ ਜੁਝਾਰ ਰੈਲੀ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਦੇਸੀ-ਬਦੇਸ਼ੀ ਘਰਾਣਿਆਂ ਨੂੰ ਸੌਂਪਣ ਦਾ ਸਖਤ ਵਿਰੋਧ ਕਰਦੀ ਹੈ। 

ਅੱਜ ਦੀ ਜੁਝਾਰ ਰੈਲੀ ਭਾਰਤੀ ਹਾਕਮਾਂ ਨੂੰ ਸਾਮਰਾਜੀ ਮੁਲਕਾਂ ਦੀ ਪੑਤੀਨਿਧ ਲੁਟੇਰੀ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਦੀ ਜੋਰਦਾਰ ਮੰਗ ਕਰਦੀ ਹੈ।

ਪੰਜਾਬ ਦੀਆਂ ਵੱਖ ਵੱਖ ਰੰਗ ਬਰੰਗੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਦੀ ਲੁੱਟ ਅਤੇ ਕੁੱਟ ਕੀਤੀ ਹੈ। ਪੰਜਾਬ ਅਤੇ ਕਿਸਾਨਾਂ ਨੂੰ ਕਰਜ਼ੇ ਦਾ ਬੋਝ ਨਾਲ ਲੱਦ ਦਿੱਤਾ ਹੈ ਅਤੇ ਬਦਲ ਕੇ ਆਈਆਂ ਬਾਦਲ ਅਤੇ ਕਾਂਗਰਸ ਸਰਕਾਰਾਂ ਕਿਸਾਨਾਂ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਨ ਦੇ ਵਾਅਦੇ ਕੀਤੇ ਸਨ ਪਰ ਕਿਸੇ ਸਰਕਾਰ ਨੇ ਕਰਜ਼ੇ ਮਾਫ਼ ਨਹੀ ਕੀਤੇ। ਅੱਜ ਦੀ ਜੁਝਾਰ ਰੈਲੀ ਜ਼ੋਰਦਾਰ ਮੰਗ ਕਰਦੀ ਹੈ ਕਿ ਕਿਸਾਨਾਂ-ਮਜ਼ਦੂਰਾਂ ਦੇ ਹਰ ਕਿਸਮ ਕਰਜ਼ੇ ਮਾਫ਼ ਕੀਤੇ ਜਾਣ।

ਇਸ ਕਿਸਾਨ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨ-ਮਜਦੂਰ ਸ਼ਹਿਰ ਹੋਏ ਹਨ। ਪੰਜਾਬ ਦੀ ਕਾਂਗਰਸ ਸਰਕਾਰ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਵਜ਼ਾਨਾ ਦੇਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ। ਜੁਝਾਰ ਰੈਲੀ ਜ਼ੋਰਦਾਰ ਮੰਗ ਕਰਦੀ ਹੈ ਕਿ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਕਰੇ।

ਪੰਜਾਬ ਸਰਕਾਰ ਵੱਲੋਂ ਪੰਜ ਏਕੜ ਮਾਲਕੀ ਕਿਸਾਨਾਂ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਅੱਜ ਦੀ ਜੁਝਾਰ ਰੈਲੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਘੱਟੋ-ਘੱਟ ਦੋ ਲੱਖ ਕਰਜ਼ਾ ਮੁਆਫ਼ੀ ਦੀ ਮੰਗ ਪੂਰੀ ਕੀਤੀ ਜਾਵੇ।

ਜੁਝਾਰ ਰੈਲੀ ਜ਼ੋਰਦਾਰ ਮੰਗ ਕਰਦੀ ਹੈ ਕਿ ਤਬਾਹ ਹੋਏ ਨਰਮੇ ਦੇ ਮੁਆਵਜ਼ੇ ਦੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੰਗ ਪੂਰੀ ਕੀਤੀ ਜਾਵੇ।

ਪਿੰਡ ਭੰਮੀਪੁਰਾ ਕਲਾਂ ਤੋ ਬਰਨਾਲਾ ਰੈਲੀ ਲਈ ਕਾਫਲਾ ਰਵਾਨਾ

ਹਠੂਰ,21,ਜਨਵਰੀ-(ਕੌਸ਼ਲ ਮੱਲ੍ਹਾ)-ਸੂਬੇ ਦੀਆ ਵੱਖ-ਵੱਖ ਕਿਸਾਨ ਜੱਥੇਬੰਦੀਆ ਵੱਲੋ ਬਰਨਾਲਾ ਦੀ ਦਾਣਾ ਮੰਡੀ ਵਿਚ ਕੀਤੀ ਗਈ ‘ਜੁਝਾਰ ਰੈਲੀ’ ਵਿਚ ਸਮੂਲੀਅਤ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਤੋ ਬਰਨਾਲਾ ਰੈਲੀ ਲਈ ਵੱਡਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ ਅਤੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਅੱਜ ਦੀ ਇਹ ‘ਜੁਝਾਰ ਰੈਲੀ’ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕੁਝ ਸੋਚਣ ਲਈ ਮਜਬੂਰ ਕਰੇਗੀ।ਇਸ ਮੌਕੇ ਉਨ੍ਹਾ ਨਾਲ ਬਲਾਕ ਪ੍ਰੈਸ ਸਕੱਤਰ ਦੇਵਿੰਦਰ ਸਿੰਘ ਕਾਉਕੇ ਕਲਾਂ,ਕੁਲਦੀਪ ਸਿੰਘ ਕਾਉਕੇ,ਬਲਬੀਰ ਸਿੰਘ ਅਗਵਾੜ ਲੋਪੋ,ਗੁਰਮੀਤ ਸਿੰਘ ਕੁਬੈਤ ਵਾਲੇ,ਧਰਮਜੀਤ ਸਿੰਘ ਅਮਰੀਕਾ ਵਾਲੇ,ਜੋਰਾ ਸਿੰਘ ਅਮਰੀਕਾ ਵਾਲੇ,ਸਰੂਪ ਸਿੰਘ,ਨਿਰਭੈ ਸਿੰਘ,ਸੋਹਣ ਸਿੰਘ,ਲਖਵੀਰ ਸਿੰਘ,ਸੀਰਾ ਸਿੰਘ,ਗਾਜਾ ਸਿੰਘ,ਬਿੱਲਾ ਸਿੰਘ,ਅੰਗਰੇਜ ਸਿੰਘ,ਧਰਮਾ ਸਿੰਘ ਸਿੱਧੂ,ਗੁਰਚਰਨ ਸਿੰਘ,ਜਗਜੀਤ ਸਿੰਘ ਖੇਲਾ,ਸੁਖਵਿੰਦਰ ਸਿੰਘ,ਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਪਿੰਡ ਭੰਮੀਪੁਰਾ ਕਲਾਂ ਤੋ ਬਰਨਾਲਾ ਰੈਲੀ ਲਈ ਕਾਫਲਾ ਰਵਾਨਾ ਹੁੰਦਾ ਹੋਇਆ।

26 ਦੇ ਪੱਕੇ ਧਰਨੇ ਸਬੰਧੀ ਹੋਈ ਮੀਟਿੰਗ ,ਸਾਰੇ ਪ੍ਰਬੰਧ ਮੁਕੰਬਲ਼ ਹਨ-ਆਗੂ

ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅਣਮਿਥੇ ਸਮੇਂ ਲਈ ਹੋਵੇਗਾ ਧਰਨਾ - ਸਮੂਹ ਜੱਥੇਬੰਦੀਆਂ

ਜਗਰਾਉਂ 21 ਜਨਵਰੀ (ਜਸਮੇਲ ਗ਼ਾਲਿਬ / ਕੌਸ਼ਲ ਮੱਲਾ / ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਨੇੜਲੇ ਪਿੰਡ ਰਸੂਲਪੁਰ ਦੀ ਮ੍ਰਿਤਕ ਨੌਜਵਾਨ ਧੀ ਕੁਲਵੰਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਮੈਦਾਨ 'ਚ ਇਨਸਾਫ਼ ਪਸੰਦ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਨਛੱਤਰ ਸਿੰਘ ਯਾਦਗਾਰੀ ਹਾਲ਼ ਵਿੱਚ ਹੋਈ। ਲੰਘੀ 7 ਜਨਵਰੀ ਨੂੰ ਹੋਈ ਮੀਟਿੰਗ 'ਚ ਲਏ ਫੈਸਲ਼ੇ ਅਨੁਸਾਰ ਉਲੀਕੇ 26 ਜਨਵਰੀ ਦੇ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਲਗਾਉਣ ਦੇ ਉਲੀਕੇ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਸਮੀਖਿਆ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ 'ਚ ਕਿਹਾ ਕਿ 26 ਦੇ ਪੱਕੇ ਧਰਨੇ ਲਈ ਆਮ ਲੋਕਾਂ ਦੀ ਲਾਮਬੰਦੀ ਤੇ ਲੰਗਰ-ਪਾਣੀ ਦੇ ਪ੍ਰਬੰਧ ਮੁਕੰਬਲ਼ ਕਰ ਲਏ ਗਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ, ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ, ਕੇਕੇਯੂ ਯੂਥ ਆਗੂ ਮਨੋਹਰ ਸਿੰਘ, ਏਟਕ ਆਗੂ ਗੁਰਦੀਪ ਮੋਤੀ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਰਸੂਲਪੁਰ, ਇੰਟਰਨੈਸ਼ਨਲ ਪੰਥ ਦਲ਼ ਦੇ ਪ੍ਰਧਾਨ ਜੱਥੇਦਾਰ ਦਲ਼ੀਪ ਸਿੰਘ ਚਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲ਼ਣ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਜਮਹੂਰੀ ਕਿਸਾਨ ਸਭਾ ਦੇ ਬਲ਼ਰਾਜ ਰਾਜੂ ਤੇ ਗੁਰਮੇਲ ਰੂਮੀ ਨੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਜਮਹੂਰੀ ਲੋਕਾਂ ਨੂੰ ਲਾਮਬੰਦ ਕਰਨ ਦੀ ਦ੍ਰਿੜਤਾ ਨੂੰ ਦੁਹਰਾਇਆ। ਉਨ੍ਹਾਂ ਦਾਅਵਾ ਕੀਤਾ ਕਿ 26 ਜਨਵਰੀ ਨੂੰ ਜਨਤਕ ਲੋਕਾਂ ਦਾ ਵੱਡਾ ਇਕੱਠਾ ਥਾਣੇ ਨੂੰ ਘੇਰੇਗਾ ਅਤੇ ਮ੍ਰਿਤਕ ਕੁਲਵੰਤ ਕੌਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਤੱਕ ਪੱਕਾ ਮੋਰਚਾ ਲੱਗੇਗਾ। ਇਸ ਸਮੇਂ ਯੂਨੀਵਰਸਲ ਹਿਊਮਨ ਰਾਟੀਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਸਤਪਾਲ ਦੇਹੜਕਾ, ਜਿੰਦਰ ਮਾਣੂੰਕੇ, ਗੁਰਚਰਨ ਰਸੂਲਪੁਰ, ਤੇਜਾ ਸਿੰਘ ਪੱਬੀਆਂ ਤੇ ਬਲਵਿੰਦਰ ਸਿੰਘ ਪੋਨਾ ਆਦਿ ਹਾਜ਼ਰ ਸਨ।

26 ਦੇ ਪੱਕੇ ਧਰਨੇ ਸਬੰਧੀ ਹੋਈ ਮੀਟਿੰਗ ,ਸਾਰੇ ਪ੍ਰਬੰਧ ਮੁਕੰਬਲ਼ ਹਨ-ਆਗੂ

ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅਣਮਿਥੇ ਸਮੇਂ ਲਈ ਹੋਵੇਗਾ ਧਰਨਾ - ਸਮੂਹ ਜੱਥੇਬੰਦੀਆਂ

ਜਗਰਾਉਂ 21 ਜਨਵਰੀ (ਜਸਮੇਲ ਗ਼ਾਲਿਬ / ਕੌਸ਼ਲ ਮੱਲਾ / ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਨੇੜਲੇ ਪਿੰਡ ਰਸੂਲਪੁਰ ਦੀ ਮ੍ਰਿਤਕ ਨੌਜਵਾਨ ਧੀ ਕੁਲਵੰਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਮੈਦਾਨ 'ਚ ਇਨਸਾਫ਼ ਪਸੰਦ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਨਛੱਤਰ ਸਿੰਘ ਯਾਦਗਾਰੀ ਹਾਲ਼ ਵਿੱਚ ਹੋਈ। ਲੰਘੀ 7 ਜਨਵਰੀ ਨੂੰ ਹੋਈ ਮੀਟਿੰਗ 'ਚ ਲਏ ਫੈਸਲ਼ੇ ਅਨੁਸਾਰ ਉਲੀਕੇ 26 ਜਨਵਰੀ ਦੇ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਲਗਾਉਣ ਦੇ ਉਲੀਕੇ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਸਮੀਖਿਆ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ 'ਚ ਕਿਹਾ ਕਿ 26 ਦੇ ਪੱਕੇ ਧਰਨੇ ਲਈ ਆਮ ਲੋਕਾਂ ਦੀ ਲਾਮਬੰਦੀ ਤੇ ਲੰਗਰ-ਪਾਣੀ ਦੇ ਪ੍ਰਬੰਧ ਮੁਕੰਬਲ਼ ਕਰ ਲਏ ਗਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ, ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ, ਕੇਕੇਯੂ ਯੂਥ ਆਗੂ ਮਨੋਹਰ ਸਿੰਘ, ਏਟਕ ਆਗੂ ਗੁਰਦੀਪ ਮੋਤੀ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਰਸੂਲਪੁਰ, ਇੰਟਰਨੈਸ਼ਨਲ ਪੰਥ ਦਲ਼ ਦੇ ਪ੍ਰਧਾਨ ਜੱਥੇਦਾਰ ਦਲ਼ੀਪ ਸਿੰਘ ਚਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲ਼ਣ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਜਮਹੂਰੀ ਕਿਸਾਨ ਸਭਾ ਦੇ ਬਲ਼ਰਾਜ ਰਾਜੂ ਤੇ ਗੁਰਮੇਲ ਰੂਮੀ ਨੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਜਮਹੂਰੀ ਲੋਕਾਂ ਨੂੰ ਲਾਮਬੰਦ ਕਰਨ ਦੀ ਦ੍ਰਿੜਤਾ ਨੂੰ ਦੁਹਰਾਇਆ। ਉਨ੍ਹਾਂ ਦਾਅਵਾ ਕੀਤਾ ਕਿ 26 ਜਨਵਰੀ ਨੂੰ ਜਨਤਕ ਲੋਕਾਂ ਦਾ ਵੱਡਾ ਇਕੱਠਾ ਥਾਣੇ ਨੂੰ ਘੇਰੇਗਾ ਅਤੇ ਮ੍ਰਿਤਕ ਕੁਲਵੰਤ ਕੌਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਤੱਕ ਪੱਕਾ ਮੋਰਚਾ ਲੱਗੇਗਾ। ਇਸ ਸਮੇਂ ਯੂਨੀਵਰਸਲ ਹਿਊਮਨ ਰਾਟੀਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਸਤਪਾਲ ਦੇਹੜਕਾ, ਜਿੰਦਰ ਮਾਣੂੰਕੇ, ਗੁਰਚਰਨ ਰਸੂਲਪੁਰ, ਤੇਜਾ ਸਿੰਘ ਪੱਬੀਆਂ ਤੇ ਬਲਵਿੰਦਰ ਸਿੰਘ ਪੋਨਾ ਆਦਿ ਹਾਜ਼ਰ ਸਨ।

ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ- ਪਰਮਿੰਦਰ ਸਿੰਘ ਢੀਂਡਸਾ

ਕਾਂਗਰਸ ਉਮੀਦਵਾਰਾਂ ਵੱਲੋਂ ਆਪਣੀ ਨਾਜਾਇਜ ਕਮਾਈ ਨੂੰ ਚੋਣਾਂ ਵਿੱਚ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹੈ: ਢੀਂਡਸਾ  

 ਬਰਨਾਲਾ, 20 ਜਨਵਰੀ ( ਗੁਰਸੇਵਕ ਸੋਹੀ ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀ ਈ.ਡੀ ਦੀ ਛਾਪੇਮਾਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਦੇ ਘਰੋਂ ਮਿਲੇ 10 ਕਰੋੜ ਰੁਪਏ ਦੀ ਵੱਡੀ ਰਕਮ, 21 ਲੱਖ ਰੁਪਏ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਨੇ ਆਮ ਆਦਮੀ ਦਾ ਮਖੌਟਾ ਪਾ ਕੇ ਘੁੰਮ ਰਹੇ ਚਰਨਜੀਤ ਸਿੰਘ ਚੰਨੀ ਦੇ ਨਾਟਕਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਸ: ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਤੋਂ ਮਿਲੇ ਕਰੋੜਾਂ ਰੁਪਏ ਨੇ ਕਾਂਗਰਸ ਸਰਕਾਰ ਅਤੇ ਰੇਤ ਮਾਫ਼ੀਆ ਦਰਮਿਆਨ ਚੱਲ ਰਹੀ ਮਿਲੀਭੂਗਤ ਨੂੰ ਵੀ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ `ਤੇ ਗੈਰ-ਕਾਨੂੰਨੀ ਢੰਗ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਇਕੱਠਾ ਕੀਤਾ ਗਿਆ ਇਹ ਪੈਸਾ ਚੋਣਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ ਅਤੇ ਈ.ਡੀ ਦੀ ਛਾਪੇਮਾਰੀ ਦੌਰਾਨ ਬਰਾਮਦ 10 ਕਰੋੜ ਰੁਪਏ ਤਾਂ ਕੇਵਲ ਇਕ ਟਰੇਲਰ ਹੈ ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਵਿੱਚ ਸੱਤਾ ਹਾਸਿਲ ਕਰਨ ਲਈ ਕਈਂ ਕਰੋੜ ਰੁਪਏ ਪਾਣੀ ਦੀ ਤਰ੍ਹਾਂ ਬਹਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਹੋਰ ਕਈਂ ਉਮੀਦਵਾਰਾਂ ਤੋਂ ਵੀ ਕਰੋੜਾਂ ਰੁਪਏ ਬਰਾਮਦ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਕਰੀਬੀ ਰਿਸ਼ਤੇਦਾਰ ਦੇ ਘਰ ਤੋਂ ਬਰਾਮਦ ਹੋਏ ਕਰੋੜਾਂ ਰੁਪਏ ਦੇ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਕੇਂਦਰ ਸਰਕਾਰ ਅਤੇ ਈ.ਡੀ ਕਾਰਗੁਜ਼ਾਰੀ `ਤੇ ਸਵਾਲ ਚੁੱਕ ਰਹੇ ਹਨ ਜਦਕਿ ਉਹ ਸੂਬੇ ਦੇ ਲੋਕਾਂ ਨੂੰ ਇਹ ਸਾਫ਼ ਕਰਨ ਕੀ ਇਨੀ ਵੱਡੀ ਰਕਮ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਆਈ ਕਿਵੇਂ? ਸ: ਢੀਂਡਸਾ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਆਏ ਦਿਨ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਹੋਣ ਦਾ ਡਰਾਮਾ ਕਰਕੇ ਗੁੰਮਰਾਹ ਕਰਦੇ ਰਹੇ ਹਨ ਅਤੇ ਅਸਲੀਅਤ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਬਤੌਰ ਮੁੱਖ ਮੰਤਰੀ ਉਨ੍ਹਾਂ ਵੱਲੋਂ ਕਰੋੜਾਂ ਰੁਪਏ ਇੱਕਠੇ ਕੀਤੇ ਗਏ ਹਨ ਅਤੇ ਇਹ ਸਾਰਾ ਪੈਸੇ ਆਪਣੇ ਰਿਸ਼ਤੇਦਾਰਾਂ ਕੋਲੇ ਸੰਭਾਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਹੁਣ ਸਪਸ਼ੱਟ ਹੋ ਚੁੱਕੀ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ ਪੈਸੇ ਦੇ ਜ਼ੋਰ `ਤੇ ਸੱਤਾ ਹਾਸਿਲ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਮ ਆਦਮੀ ਦਾ ਮਹਿੰਗਾਈ ਕਾਰਨ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਆਏ ਦਿਨ ਆਪਣੇ-ਆਪ ਨੂੰ ਆਮ ਆਦਮੀ ਹੋਣ ਦਾ ਡਰਾਮਾ ਕਰਨ ਵਾਲੇ ਚਰਨਜੀਤ ਸਿੰਘ ਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਬਰਾਮਦ ਹੋ ਰਹੇ ਹਨ।  ਸ: ਪਰਮਿੰਦਰ ਸਿੰਘ ਢੀਂਡਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਪੈਸੇ ਦੀ ਵਰਤੋਂ ਬਾਰੇ ਵੀ ਪਤਾ ਲੱਗ ਸਕੇ।

ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ  BSP ਦੇ 14 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ  

ਚੰਡੀਗੜ੍ਹ, 20 ਜਨਵਰੀ ( ਜਸਮੇਲ ਗ਼ਾਲਿਬ  ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੁਕਮਾਂ ਅਤੇ ਸ੍ਰੀ ਰਣਧੀਰ ਸਿੰਘ ਬੇਨਿਵਾਲ ਦੇ ਨਿਰਦੇਸ਼ਾਂ ਅਨੁਸਾਰ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਗਠਜੋੜ ਨੇ ਬਸਪਾ ਹਿੱਸੇ ਆਈਆਂ 20 ਵਿਧਾਨ ਸਭਾ ਸੀਟਾਂ ਵਿਚੋਂ ਅੱਜ 14 ਵਿਧਾਨ ਸਭਾ ਸੀਟਾਂ ਉਪਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਮੁਤਾਬਕ ਫਗਵਾੜਾ (ਰਿਜ਼ਰਵ) ਤੋਂ ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਨਵਾਂ ਸ਼ਹਿਰ ਤੋਂ ਡਾ. ਨਛੱਤਰ ਪਾਲ, ਪਾਇਲ ਤੋਂ ਡਾ. ਜਸਪ੍ਰੀਤ ਸਿੰਘ, ਭੋਆ ਤੋਂ ਰਾਕੇਸ਼ ਮਹਾਸ਼ਾ, ਪਠਾਨਕੋਟ ਤੋਂ ਜਯੋਤੀ ਭੀਮ, ਦੀਨਾ ਨਗਰ ਤੋਂ ਕਮਲਜੀਤ ਚਾਵਲਾ, ਕਪੂਰਥਲਾ ਤੋਂ ਦਵਿੰਦਰ ਸਿੰਘ ਢੇਪਈ, ਜਲੰਧਰ ਉਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਦਸੂਆ ਤੋਂ ਸੁਸ਼ੀਲ ਕੁਮਾਰ ਸ਼ਰਮਾ, ਉਰਮੜ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ, ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ, ਅਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ, ਬੱਸੀ ਪਠਾਣਾ (ਰਿਜ਼ਰਵ) ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣਾ ਅਤੇ ਰਾਏਕੋਟ (ਰਿਜ਼ਰਵ) ਤੋਂ ਬਲਵਿੰਦਰ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। 

ਫੋਟੋ ; ਬੀ ਐਸ ਪੀ ਦੁਆਰਾ ਜਾਰੀ ਕੀਤੀ ਗਈ ਲਿਸਟ  

ਮਨਪ੍ਰੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਪ੍ਰਧਾਨ ਨਿਯੁਕਤ  

ਚੰਡੀਗੜ੍ਹ, 20  ਜਨਵਰੀ  (ਜਸਮੇਲ ਗ਼ਾਲਿਬ/ ਗੁਰਸੇਵਕ ਸੋਹੀ ) ਪਾਰਟੀ ਪ੍ਰਤੀ ਲਗਨ,ਮਿਹਨਤ ਅਤੇ ਸੇਵਾ-ਭਾਵ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪਾਰਟੀ ਦੇ ਯੂਥ ਵਿੰਗ ਦੇ ਕਨਵੀਨਰ ਸ. ਮਨਪ੍ਰੀਤ ਸਿੰਘ ਤਲਵੰਡੀ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਹਮੇਸ਼ਾ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ । ਉਹਨਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਇਸ ਕਰਕੇ ਪਾਰਟੀ ਵੱਲੋਂ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਪਾਰਟੀ ਦੀ ਤਰੱਕੀ ਅਤੇ ਚੜ੍ਹਦੀ-ਕਲਾ ਲਈ ਸੇਵਾਵਾਂ ਲਈਆਂ ਜਾਣਗੀਆਂ।

ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਪ੍ਰਧਾਨ ਬਣੇ ਮਨਪ੍ਰੀਤ ਸਿੰਘ ਤਲਵੰਡੀ ਨੇ ਆਖਿਆ ; ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ:ਸੁਖਦੇਵ ਸਿੰਘ ਢੀਂਡਸਾ ਜੀ ਅਤੇ ਯੂਥ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਸ:ਪਰਮਿੰਦਰ ਸਿੰਘ ਢੀਂਡਸਾ MLA  ਸਾਬਕਾ ਮੰਤਰੀ ਪੰਜਾਬ ਅਤੇ  ਸਮੁੱਚੀ ਲੀਡਰਸ਼ਿੱਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ । ਜਿੰਨ੍ਹਾਂ ਨੇ ਪਾਰਟੀ ਪ੍ਰਤੀ ਮੇਰੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੈਨੂੰ ਯੂਥ ਵਿੰਗ ਦੇ ਕਨਵੀਨਰ ਤੋਂ ਯੂਥ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਦੀ ਜ਼ਿੰਮੇਵਾਰੀ ਅਤੇ ਸੇਵਾ ਬਖਸ਼ੀ ਹੈ ।ਭਵਿੱਖ ਵਿੱਚ ਮੈਂ ਪਾਰਟੀ ਪ੍ਰਤੀ ਹੋਰ ਵੀ ਵਧੇਰੇ ਤਨਦੇਹੀ ਨਾਲ ਕਾਰਜਸ਼ੀਲ ਰਹਾਂਗਾ ।

ਜਿੰਦਗੀ ✍️ ਪ੍ਰੋਫੈਸਰ ਸਤਵੀਰ ਸਿੰਘ

ਇਕ ਵਾਰ ਕਿਸੇ ਨੇ ਕਹਾਣੀ ਸੁਣਾਈ ਕਿ ਇਕ ਜੰਗਲ ਵਿੱਚ ਇਕ ਤਪੱਸਵੀ ਸਾਧੂ ਠੰਡ ਵਿੱਚ ਭਗਵਾਨ ਦੀ ਭਗਤੀ ਵਿੱਚ ਲੀਨ ਬੈਠਾ ਸੀ , ਇਕ ਰਾਜਾ ਆਇਆ ਉਸਨੇ ਸਾਧੂ ਨੂੰ ਠੰਡ ਵਿੱਚ ਬੈਠਾ ਵੇਖ ਦਰਿਆ ਦਿੱਲੀ ਦਿਖਾਉਂਦੇ ਨੇ ਅਪਣੀ ਕੀਮਤੀ ਲੋਈ ਉਸ ਉਪਰ ਦੇ ਦਿੱਤੀ ਤਾਂਕਿ ਸਾਧੂ ਨੂੰ ਠੰਡ ਨਾ ਲੱਗੇ,ਸਾਧੂ ਚੁੱਪ-ਚਾਪ ਭਗਤੀ ਵਿੱਚ ਲੀਨ ਸੀ , ਕੁਝ ਸਮੇ ਬਾਅਦ ਇਕ ਚੋਰ ਆਇਐ ਉਸਨੇ ਦੇਖਿਆ ਸਾਧੂ ਕੀਮਤੀ ਲੋਈ ਲੈਕੇ ਤਪੱਸਿਆ ਕਰ ਰਿਹੈ ਇਸਨੇ ਕੀ ਕਰਨੀ ਏ ਲੋਈ,ਚੋਰ ਸਾਧੂ ਉਪਰੋ ਲੋਈ ਲਾਹਕੇ ਭੱਜ ਜਾਂਦੈ,ਤਾਂਕਿ ਕੀਮਤੀ ਲੋਈ ਵੇਚਕੇ ਪੈਸੇ ਵੱਟ ਲਵੇ।
      ਸਾਧੂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਨਾ ਉਸਨੇ ਮਿਲੀ ਕੀਮਤੀ ਲੋਈ ਦਾ ਸੁੱਖ ਮਨਾਇਆ,ਨਾ ਹੀ ਚੋਰੀ ਹੋਣ ਤੇ ਦੁੱਖ ਮਨਾਇਆ, ਇਹੋ ਕੁਝ ਅਸੀਂ ਅਪਣੀ ਜਿੰਦਗੀ ਵਿੱਚ ਵੇਖਦੇ ਆ ਬਹੁਤ ਕੁਝ ਸਾਨੂੰ ਸੁਖਾਲਾ ਮਿੱਲ ਜਾਂਦੈ ਜਿਸ ਨਾਲ ਅਸੀਂ ਮੋਹ ਜਿਹਾ ਪਾ ਲੈਦੇ ਆ , ਤੇ ਕਈ ਵਾਰ ਮੋਹ ਵਾਲੀ ਚੀਜ਼ ਅਚਨਚੇਤ ਸਾਥੋਂ ਦੂਰ ਚੱਲੀ ਜਾਂਦੀ ਐ ਜਿਸ ਨਾਲ ਅਸੀਂ ਖੁਦ ਨੂੰ ਡਾਵਾਂਡੋਲ ਕਰ ਲੈਦੇ ਹਾਂ, ਅਸੀ ਸਭ ਜਾਣਦੇ ਕਿ ਸਦੀਵੀਂ ਕੁਝ ਨਹੀਂ ਪਰ ਫਿਰ ਵੀ ਅਸੀਂ ਸਿਰਫ ਇਹੀ ਚਾਹੁੰਦੇ ਕਿ ਸਾਡੇ ਨਾਲ ਕੁਝ ਇਹੋ ਜੇਹਾ ਨਾ ਹੋਵੇ , ਪਰ ਜਿੰਦਗੀ ਕਦੇ ਵੀ ਅਪਣੇ ਹਿਸਾਬ ਨਾਲ ਨਹੀਂ ਚੱਲਦੀ, ਜਿੰਦਗੀ ਇਕ ਸਫ਼ਰ ਹੈ , ਕੁਝ ਜੁੜਦੈ ਤੇ ਕੁਝ ਵਿੱਛੜ ਜਾਂਦੈ,ਅਪਣੀ ਸੰਤੁਲਨ ਐਨਾ ਕੁ ਬਣਾਓ ਕਿ ਕੁਝ ਕੀਮਤੀ ਪਾ ਲੈਣ ਤੇ ਹੋਸ਼ੇ ਨਾ ਬਣੋ , ਤੇ ਨਾ ਕੁਝ ਗੁਆਚ ਜਾਣੇ ਤੇ ਦੁੱਖੀ ਹੋਵੋ,ਜਿੰਦਗੀ ਬਹੁਤ ਵੱਡੀ ਐ , ਇਹ ਕਾਇਨਾਤ ਸਾਰੀ ਅਪਣੀ ਆ, ਅਪਣੀ ਸੋਚ ਨੂੰ ਆਉਣ ਜਾਣ ਦੇ ਇਸ ਵਰਤਾਰੇ 'ਚ ਗੁਲਾਮ ਨਾ ਕਰੋ।

ਸਤਵੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਕੈਮਿਸਟਰੀ  

ਟੀ ਐਸ ਜੀ ਜੀ ਐਸ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ✍️ ਹਰਨਰਾਇਣ ਸਿੰਘ ਮੱਲੇਆਣਾ

ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ।'ਜ਼ਫ਼ਰਨਾਮਾ' ਫ਼ਾਰਸੀ ਦੇ ਦੋ ਸ਼ਬਦਾਂ 'ਜ਼ਫ਼ਰ' ਅਤੇ 'ਨਾਮਾ' ਨਾਲ ਮਿਲਕੇ ਬਣਿਆ ਹੈ।ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ ਅਰਥ ਹੈ ਲਿਖਤ, ਕਿਰਤ, ਚਿੱਠੀ, ਪੱਤਰ, ਪੁਸਤਕ ਆਦਿ ।
ਮਾਛੀਵਾੜੇ ਦੇ ਜੰਗਲ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਦੀਨਾ ਪੁੱਜੇ, ਜਿੱਥੇ ਉਹਨਾਂ ਨੇ ਔਰੰਗਜ਼ੇਬ ਵੱਲ ਦਸੰਬਰ 1705 ਵਿੱਚ ਆਪਣੀ ਫਤਹ ਦਾ ਪੱਤਰ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਹੱਥ ਭੇਜਿਆ। ਜਦੋ ਇਹ ਜਫਰਨਾਮਾਂ ਔਰੰਗਜ਼ੇਬ ਨੂੰ ਉਸ ਦੀ ਬੇਟੀ ਨੇ ਪੜ੍ਹ ਕੇ ਸੁਣਾਇਆ ਫੇਰ ਔਰੰਗਜ਼ੇਬ ਉਠ ਨਹੀ ਸਕਿਆ ।
 ਉਸ ਰਾਤ ਜੋ ਜਫਰਨਾਮਾਂ ਸੁਣ ਕੇ ਬੀਤਿਆ 

 ਕਦੇ  ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ  ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ  ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ  ਸੁਰਾਹੀਆਂ ਦੀਆਂ ਸੁਰਾਹੀਆਂ , ਪਾਣੀ ਦੀਆ ਖਤਮ ਹੁੰਦੀਆਂ ਜਾ ਰਹੀਆ ਸੀ  ਨੀਂਦ ਮੰਜੇ ਤੋਂ ਕੋਸੋਂ ਦੂਰ ਸੀ  ਮਖਮਲੀ ਸੇਜ ਕੰਡਿਆਂ ਤੋ ਬਤਰ ਹੋ ਗਈ ਸੀ । ਸਿਰ ਦੀ ਟੋਪੀ ਕਈ  ਵਾਰ ਸਿਰ ਤੇ ਟਿਕੀ ਤੇ ਕਈ  ਵਾਰ ਡਿਗੀ ।

ਪਾਗਲਾਂ ਤੇ ਵਹਿਸ਼ੀਆਂ ਵਾਂਗ ਸਿਰ ਮਾਰਦਾ ਬਾਦਸ਼ਾਹ ਦਾ ਹਾਲ  ਅਜ ਦੀ ਰਾਤ ਟੱਪਰੀਵਾਸਾ ਤੋਂ ਵੀ ਭੈੜਾ ਸੀ  ਹੁੱਕੇ ਦੇ ਕਸ਼ ਖਿਚਦਿਆਂ ਉਸ ਨੂੰ ਜਬਰਦਸਤ  ਖੰਘ ਛਿੜ ਪਈ  ਐਸੀ ਖੰਘ ਜਿਵੇਂ ਖਹੂੰ ਖਹੂੰ ਕਰਦਿਆਂ ਮਹਿਲ ਦੀਆਂ ਦੀਵਾਰਾਂ ਹਿਲ ਹਿਲ ਉਹਦੇ ਉਪਰ ਢੇਹ-ਢੇਰੀ ਹੋ ਜਾਣਗੀਆਂ । ਜ਼ਫਰਨਾਮੇ ਦੀ ਇਕ ਇਕ ਸੱਤਰ ਉਸਦਾ ਸੀਨਾ ਕੋਹ ਰਹੀ  ਸੀ  ਕਾਫਰ ,ਦੱਗਾ – ਫਰੋਸ਼ , ਈਮਾਂ-ਸ਼ਿਕਨ ਸ਼ਬਦ ਉਸਦੀ ਰੂਹ ਨੂੰ ਖਰੋਚ ਰਹੇ ਸੀ । ਗੁਰੂ ਤੇਗ ਬਹਾਦਰ ਤੋਂ ਲੈਕੇ ਛੋਟੇ ਸਾਹਿਬਜ਼ਾਦਿਆਂ ਤਕ ਦੀਆਂ ਸ਼ਹਾਦਤਾਂ ਦੀਆਂ ਤਸਵੀਰਾਂ ਉਸਦੇ ਸਾਮਣੇ ਰੂਪਮਾਨ ਹੋਕੇ ਆ ਰਹੀਆਂ ਸਨ ।

ਚਾਂਦਨੀ ਚੌਕ ਦੇ ਸਾਮਣੇ ਚੌਕੜਾ ਲਾਈ ਬੈਠਾ ਗੁਰੂ ਤੇਗ ਬਹਾਦਰ ਉਸਤੇ ਜਿਵੇਂ ਜੋਰੋ-ਜੋਰ ਹਸ ਰਿਹਾ ਹੋਵੇ ,” ਔਰੰਗੇ ਦੇਖ ਤੇਨੂੰ ਕਿਹਾ ਸੀ ਨਾ ਕਿ ਤੇਰੀ ਰੂਹ ਤੋਂ ਪਾਪਾਂ ਦਾ ਭਾਰ ਚੁਕ ਨਹੀਂ ਹੋਣਾ  ਦਸ ਭਲਾ ਅਜ ਕੋਣ ਹਾਰਿਆ ” ਤੂੰ ਤਾ ਜਿੱਤ ਜਿੱਤ ਕੇ ਵੀ ਲਗਾਤਾਰ ਹਾਰਦਾ ਆਇਆਂ ਏ  ਉਸਨੇ ਗੁਰੂ ਦੇ ਸਾਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹਥ ਪਲੇ ਨਾ ਪਿਆ  ਸਿਧਾ ਸਪਾਟ ਮੱਥਾ ਫਰਸ਼ ਤੇ ਜਾ ਵਜਿਆ  ਮਥੇ ਉਤੇ ਪਿਆ ਰੋੜਾ ਉਸਦੇ ਹਥ ਤੇ ਪੂਰੀ ਤਰਹ ਰੜਕ ਰਿਹਾ ਸੀ । ਮਥੇ ਤੇ ਹਥ ਘਸਾਉਂਦਾ, ਡਿਗਦਾ ਢਹਿੰਦਾ ਸ਼ੀਸ਼ੇਦਾਨੀ ਮੁਹਰੇ ਜਾ ਪਹੁੰਚਿਆ ,ਆਪਣੇ ਆਪ ਨੂੰ ਸ਼ੀਸ਼ੇ ਵਿਚ ਤਕਿਆ, ਉਹ ਤ੍ਰਭਕ ਗਿਆ । ਸ਼ੀਸ਼ੇ ਵਿਚ ਉਸ ਨੂੰ ਭਿਆਨਕ ਅਕਸ਼ ਦਿਖਿਆ  ਇਕ ਕਾਤਲ, ਇਕ ਸ਼ਿਕਾਰੀ, ਰੱਬ ਦੇ ਘਰ ਦਾ ਦੁਸ਼ਮਨ ਤੇ ਜ਼ਾਲਮਾਂ ਦਾ ਹਿਮਾਇਤੀ ।

ਉਹ ਸ਼ੀਸ਼ੇ ਵਲੋਂ ਮੂੰਹ ਮੋੜ ਕੇ ਸੇਜ ਵਲ ਦੌੜਿਆ, ਉਸ ਨੂੰ ਲਗਾ ਜਿਵੇਂ ਕੋਈ ਉਸਦੀ ਰੂਹ ਘਸਾ -ਘਸ ਚੀਰ ਰਿਹਾ ਹੋਵੇ  ਉਹ ਵਿਲਕਣ ਲਗਾ  ਮਤੀਦਾਸ ਦੇ ਸਿਰ ਤੇ ਚਲਦਾ ਆਰਾ  ਉਸ ਨੂੰ ਪ੍ਰੱਤਖ ਦਿਸਣ ਲਗਾ ਮਤੀ ਦਾਸ ਦਾ ਡਿਗਦਾ ਦੋ-ਫਾੜ ਸਰੀਰ ਉਹਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਖਾਲੀ ਬਾਹਾਂ ਮਾਰਨ ਤੋ ਸਿਵਾ ਉਸਦੇ ਪਲੇ ਕੁਝ ਨਾ ਪਿਆ  ਥਕ -ਹਾਰ ਕੇ ਉਸਨੇ ਮਤੀ ਦਾਸ ਦੇ ਚਰਨਾ ਤੇ ਢਹਿਣ ਦੀ ਕੋਸ਼ਿਸ਼ ਕੀਤੀ ,’ ਬਖਸ਼ ਮੇਰੇ ਗੁਨਾਹਾਂ ਨੂੰ ਵੀਰ ਪੁਰਸ਼ਾ ਬਖਸ਼ “ ਮਥੇ ਤੇ ਇਕ ਹੋਰ ਰੋੜੇ ਤੋਂ ਸਿਵਾ ਕੁਝ ਵੀ ਨਸੀਬ ਨਾ ਹੋਇਆ  ਸ਼ੀਸ਼ੇ ਨੂੰ ਦੁਬਾਰਾ ਵੇਖਣ ਦਾ ਹੀਆ ਨਾ ਪਿਆ ਦੌੜ ਕੇ ਆਪਣੇ ਮੰਜੇ ਤੇ ਜਾ ਲੇਟਿਆ   ਰਜਾਈ ਵਿਚ ਸਿਰ ਜਾ ਤੁਨਿਆ ਪਰ ਉਭੜਵਾਹੇ ਫਿਰ ਉਠ ਕੇ ਬਹਿ ਗਿਆ 

ਜਿਸਮ ਤੇ ਲਪੇਟੀ ਰਜਾਈ ਉਸ ਨੂੰ ਅਗ ਵਰਗੀ ਜਾਪੀ  ਸਚ-ਮੁਚ ਰਜਾਈ ਤੋਂ ਲਪਟਾਂ ਨਿਕਲ ਰਹੀਆਂ ਸਨ ਬਿਲਕੁਲ ਉਵੇਂ ਜਿਵੇਂ ਸਤੀਦਾਸ ਦੁਆਲੇ ਰੂੰ ਵਿਚੋਂ ਨਿਕਲੀਆਂ ਸਨ । ਉਸਨੇ ਭਜਣ  ਦੀ ਕੋਸ਼ਿਸ਼ ਕੀਤੀ ਪਰ ਭਜ ਕੇ ਜਾਵੇ ਕਿਥੇ ਅਖੀਰ ਉਹ ਬਾਦਸ਼ਾਹ ਸੀ ਉਹ ਮੁਈਨੂਦੀਨ ਤੋਂ ਬੜੇ ਫਖਰ ਨਾਲ ਔਰੰਗਜੇਬ  ਬਣਿਆ ਸੀ -ਜਿਸਦਾ ਮਤਲਬ ਤਖ਼ਤ ਦੀ ਸ਼ਾਨ । ਉਹ ਆਲਮਗੀਰ ਸੀ ਜਿਸਦਾ ਮਤਲਬ ਸੀ ਕੁਲ ਦੁਨੀਆਂ ਦਾ ਵਾਲੀ , ਉਹ ਅਜ  ਦੁਨੀਆਂ  ਨੂੰ ਪਿਠ ਕਿਵੇਂ ਦਿਖਾ ਸਕਦਾ ਹੈ । ਉਸਨੇ ਸੋਚਿਆ ਕੀ ਉਹ ਅੰਦਰੋ-ਅੰਦਰ ਸਾਰੇ ਮਾਮਲੇ ਨਬੇੜ ਲਵੇਗਾ ਤੇ ਮੁਆਫੀਆਂ ਮੰਗ ਕੇ ਸੁਰਖਰੂ ਹੋ ਜਾਵੇਗਾ  ਖਾਲੀ ਇਕ ਰਾਤ ਦੀ ਤਾਂ ਗਲ ਸੀ  ਉਹ ਭਜ ਕੇ ਸਤੀ ਦਾਸ ਦੇ ਨੇੜੇ ਪਹੁੰਚਿਆ ਹਥ  ਮਾਰਕੇ ਅਗ ਦੀਆਂ ਲਪਟਾਂ ਬੁਝਾਣ  ਦੀ ਕੋਸ਼ਿਸ਼ ਕੀਤੀ ਪਰ ਹਥ ਤਾਂ ਜਿਵੇਂ ਖਾਲੀ ਹਵਾ ਵਿਚ ਸ਼ੂਕ ਰਹੇ ਸਨ । ਹੁਣ ਓਹ ਰੋਣ -ਹਾਕਾ ਹੋ ਗਿਆ  ਉਸਨੇ ਉਚੀ ਅਵਾਜ਼ ਵਿਚ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ  ਧੁਰ ਅੰਦਰੋਂ ਨਿਕਲੀਆਂ ਚੀਕਾਂ ਉਸਦੇ ਗਲੇ ਵਿਚ ਹੀ ਅਟਕ ਕੇ ਰਹਿ ਗਈਆਂ  ਉਹ ਮਾਰਦਾ ਵੀ ਕਿਵੇਂ ਅਖੀਰ ਓਹ ਬਾਦਸ਼ਾਹ ਸੀ ।

ਉਹ ਪਾਣੀ ਦੀ ਸੁਰਾਹੀ ਵਲ ਦੋੜਿਆ  ਪਾਣੀ ਦਾ ਭਰਵਾਂ ਗਲਾਸ ਉਸਨੇ ਆਪਣੇ ਅੰਦਰ ਵਗਾਹ ਮਾਰਿਆ , ਪਾਣੀ ਨੇ ਠੰਡ ਪਾਣ  ਦੀ ਬਜਾਏ ਉਸਦੇ ਅੰਦਰ ਉਬਾਲੇ ਛੇੜ ਦਿਤੇ   ਉਸ ਨੂੰ ਦੇਗ ਵਿਚ ਉਬਲਦਾ ਭਾਈ ਦਿਆਲਾ ਯਾਦ ਆਇਆ  ਉਹ ਲੇਟਣ ਲਗਾ , ਉਹਦੀਆਂ ਅਖਾਂ ਅਗੇ ਭਾਈ ਦਿਆਲਾ ਦੀ ਸ਼ਾਂਤ ਮੂਰਤ , ਦੇਗ ਵਿਚ ਚੌਕੜਾ ਮਾਰ ਕੇ ਬੈਠਾ , ਨਾਮ-ਰੰਗ ਵਿਚ ਰੰਗਿਆ ਉਹਨੂੰ ਹਲੂਣ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ,’ ਦੇਖ ਔਰੰਗੇ ਤੇਰੇ ਅੰਦਰ ਠੰਡੇ ਪਾਣੀ ਦਾ ਗਲਾਸ ਵੀ ਨਹੀਂ ਸਮਾ ਰਿਹਾ ਤੇ ਇਧਰ ਗੁਰੂ ਦੀ ਕਿਰਪਾ ਨਾਲ ਉਬਲਦੀ ਦੇਗ ਵੀ ਠੰਡਕ ਦੇ ਰਹੀ ਹੈ  । ਉਹ ਲੇਟਦਾ ਹੋਇਆ ਅਚਾਨਕ ਸਿਰ ਮਾਰਦਾ ਉਠ ਖੜੋਤਾ  ਉਸਦੀ ਨਿਗਾਹ ਸਾਮਣੇ ਪਈ ਤੇਗ ਤੇ ਜਾ ਪਈ  ਉਹ ਤੇਗ ਵਲ ਵਧਿਆ ਉਸ ਨੂੰ ਖ਼ਿਆਲ ਆਇਆ ਕੀ ਇਸ ਕੁਲੇਹਿਣੀ ਰਾਤ ਨਾਲ ਮੁਕਾਬਲਾ ਕਰਨ ਦੀ ਬਜਾਏ ਤਾਂ ਮਰ ਜਾਣਾ ਬਿਹਤਰ ਹੈ । ਉਸ ਨੇ ਤਲਵਾਰ ਮਿਆਨ ਵਿਚੋ ਕਢੀ ,ਗਰਦਨ ਤੇ ਰਖੀ , ਫਿਰ ਉਸ ਨੂੰ ਖ਼ਿਆਲ ਆਇਆ ਹਥੀਂ ਮੌਤ ਸ਼ਹੇੜਨੀ ਕੁਫਰ ਹੈ ,ਪਾਪ ਹੈ, ਨਿਰੀ ਕਾਇਰਤਾ ਹੈ  ਮੈਂ ਹਾਲਤ ਦਾ ਮੁਕਾਬਲਾ ਕਰਾਂਗਾ  ਭੁਲ ਬਖਸ਼ਾਵਾਂਗਾ ਗੁਰ ਦੇ ਪੈਰ ਪਵਾਂਗਾ । ਦੋਜਖ ਦੀ ਸਜ਼ਾ ਤੋ ਬਚਾਂਗਾ ਵਜੂਦ ਦੇ ਨਿਰੰਤਰ ਕਾਂਬੇ ਨੇ ਉਸਦੀਆਂ ਅਖਾਂ ਮੂੰਦ ਦਿਤੀਆਂ  ਉਸ  ਨੂੰ ਗੁਰੂ ਤੇਗ ਬਹਾਦਰ ਦਾ ਇਕੋ ਝਟਕੇ ਨਾਲ ਸਰੀਰ ਅੱਲਗ ਹੁੰਦਾ ਦਿਖਾਈ ਦਿਤਾ  ਸਰੀਰ ਦੇ ਦੋ ਹਿਸੇ ਦੋਨੋ ਬਿਲਕੁਲ ਸ਼ਾਂਤ  ਤੇਗ ਚਲਦੇ ਵਕਤ ਕੋਈ ਹਿਲ ਨਾ ਜੁਲ  ਇਕ ਅਕਿਹ ਸ਼ਾਂਤੀ  ਉਸ ਨੂੰ ਆਪਣੇ ਅੰਦਰ ਗਿਲਾਨੀ ਮਹਿਸੂਸ ਹੋਈ । ਉਸਨੇ ਆਪਣੇ ਆਪ ਨੂੰ  ਲਾਹਨਤ ਪਾਈ  ਉਸ ਨੂੰ ਆਪਣੀ ਔਰੰਗਜੇਬੀ ਤੇ ਸ਼ਕ ਹੋਣ ਲਗਾ  ਉਸਨੇ ਅਡੋਲ ਗੁਰੂ ਦੇ ਚਰਨਾ ਤੇ ਸੀਸ਼ ਨੀਵਾਣ  ਦੀ ਕੋਸ਼ਿਸ਼ ਕੀਤੀ  ਇਕ ਹੋਰ ਰੋੜਾ ਮੱਥੇ ਤੇ ਉਭਰ ਆਇਆ  ਉਸਦਾ ਮੱਥਾ ਉਸਦੀ ਆਪਣੀ ਪਹਿਚਾਣ ਤੋਂ ਬਾਹਰ ਹੋ ਗਿਆ  ਇਉਂ ਮਹਿਸੂਸ ਹੋਇਆ ਜਿਵੇ ਸ਼ੀਸ਼ਾ ਉਸਦਾ ਮੂੰਹ ਚਿੜਾ ਰਿਹਾ ਹੋਵੇ  ਉਸਨੇ ਅੱਤਰ ਦੀ ਸ਼ੀਸ਼ੀ ਸ਼ੀਸ਼ੇ ਤੇ ਵਗਾਹ ਮਾਰੀ  ਸ਼ੀਸ਼ੇ ਤੇ ਤਰੇੜਾਂ  ਉਭਰ ਆਈਆਂ  ਉਸ ਨੂੰ ਆਪਣਾ ਚੇਹਰਾ ਕਿਤੇ ਵਧ ਭਿਆਨਕ ਦਿਖਾਈ ਦੇਣ ਲਗਾ  ਉਸਨੇ ਮੱਥੇ ਤੇ ਹਥ ਫੇਰਿਆ ਉਬੜ ਖਾਬੜ ਮਥੇ ਨੇ ਆਨੰਦਪੁਰ ਦੀਆਂ ਉਚੀਆਂ ਨੀਵੀਆਂ ਪਹਾੜੀਆਂ ਯਾਦ ਕਰਾ  ਦਿਤੀਆ ।

ਆਨੰਦਪੁਰ ਨੂੰ ਪਾਇਆ ਛੇ ਮਹੀਨਿਆਂ ਤੋਂ ਵਡਾ ਘੇਰਾ ਯਾਦ ਆਇਆ  ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ  ਪਹਾੜੀ ਰਾਜਿਆਂ ਨਾਲ ਦੋਸਤੀ ਦਾ ਚੇਤਾ ਆਇਆ ਬੁਤ ਪ੍ਰਸਤਾਂ ਨਾਲ ਕੀਤੀ ਸੰਧੀ ਨੇ ਉਸ ਨੂੰ ਹਲੂਣ ਕੇ ਰਖ ਦਿਤਾ  ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਦਾ ਵੀ ਦੋਸ਼ੀ ਮੰਨਣ  ਲਗਾ  ਉਹਨੇ ਸੋਚਿਆਂ ਹੁਣ ਤਾ ਪੱਕਾ ਉਹ ਦੋਜਖ ਵਾਸੀ ਬਣੇਗਾ  ਦੁਨਿਆ ਦੀ ਕੋਈ ਤਾਕਤ ਮੈਨੂੰ ਦੋਜ਼ਖ  ਵਿਚ ਸੜਨ ਤੋਂ ਬਚਾ ਨਹੀਂ ਸਕਦੀ  ਬੁਤ ਪ੍ਰਸਥਾ ਨਾਲ ਸੰਧੀ ਤੇ ਬੁਤ-ਸ਼ਿਕਨਾਂ  ਨਾਲ ਮਥਾ ,” ਓ ਅਲਾ ਤਾਲਾ ਮੈਨੂੰ ਕੀ ਹੋ ਗਿਆ ਸੀ ” ਉਸਨੇ ਜੋਰ ਨਾਲ ਕੰਧ ਤੇ ਮਥਾ ਮਾਰਿਆ  ਇਕ ਗਰਮ ਤਤੀਰੀ ਉਸਦੇ ਪੈਰਾਂ ਤੇ ਵਜੀ ਉਹ ਤ੍ਰਭਕ ਪਿਆ ਉਸ ਨੂੰ ਆਪਣਾ ਖੂਨ ਕਾਲਾ ਸਿਆਹ ਜਾਪਿਆ  ਦੁਬਾਰਾ ਕੰਧ  ਤੇ ਮਥਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਾ ਪਈ  ਉਸ ਨੂੰ ਲਗਿਆ ਸ਼ਾਇਦ ਸਾਹਿਬਜ਼ਾਦੇ ਕਿਤੇ ਆਸ ਪਾਸ ਹੋਣ ਤੇ ਉਸਦੀ ਹਾਲਤ ਤੇ ਹੱਸ ਰਹੇ ਹੋਣ  ਸ਼ੀਸ਼ਾ ਜੜੀ ਦੀਵਾਰ  ਵਿਚੋ ਉਹ ਫਤਹਿ ਦਾ ਜੈਕਾਰਾ ਗਜਾਉਂਦੇ ਸਾਮਣੇ ਪ੍ਰਤਖ ਨਜਰ ਆ ਗਏ   ਫੁਲਾਂ ਵਾਂਗ ਲਟਕਦੇ ਚੇਹਰੇ ਜਿਵੇਂ ਇਸਦੇ ਥੋਬੜ  ਚਿਹਰੇ ਦਾ ਮਜ਼ਾਕ ਉੜਾ ਰਹੇ ਹੋਣ  ਉਸ ਨੇ ਛੇਤੀ ਨਾਲ ਆਪਣਾ ਚੇਹਰਾ ਦੋਨਾ ਹਥਾ ਵਿਚ ਲਕੋ ਲਿਆ  ਦੋਨੋ ਹਥ ਖੂਨ ਨਾਲ ਲਥ-ਪਥ ਹੋਏ ਸੀ । ਉਹ ਦੁਬਾਰਾ ਤ੍ਰਭਕ ਗਿਆ  ਉਹਦੇ ਹਥ ਮਜਲੂਮਾ ਦੇ ਖੂਨ ਨਾਲ ਰੰਗੇ ਹੋਏ ਸੀ  ਉਸ ਨੂੰ ਮਹਿਲ ਦੇ ਕਿਸੇ ਨੁਕਰੋਂ ਬੋਲੇ ਸੋ ਨਿਹਾਲ ਦੇ ਨਾਹਰੇ ਸੁਣਾਈ ਦੇਣ ਲਗੇ ਉਹ ਦੋੜ ਕੇ ਰੋਸ਼ਨਦਾਨ ਤੋਂ ਹੇਠਾਂ ਦੇਖਣ ਲਗ ਪਿਆ  ਦੂਰੋਂ ਦਿਸਦੇ ਤਕ ਸੁੰਨ-ਸਾਨ ਰਾਤ ਜਿਵੇਂ ਉਸਂ ਨੂੰ ਨਿਗਲਣ ਲਈ ਕਾਹਲੀ ਹੋਵੇ ਉਹ ਛੇਤੀ ਨਾਲ ਹੇਠਾਂ ਉਤਰ ਆਇਆ  ਉਸ ਨੂੰ ਅਜੇ ਵੀ ਸਵਾ ਸਵਾ ਨਾਲ ਇਕ ਇਕ ਸਿਖ ਲੜਦਾ ਨਜਰ ਆ ਰਿਹਾ ਸੀ । ਚਮਕੌਰ ਦੀ ਗੜੀ ਚੇਤੇ ਆ ਗਈ  ਇਕ ਪਾਸੇ ਗਿਣਤੀ ਦੇ ਭੁਖੇ -ਭਾਣੇ ਚਾਲੀ ਸਿਖ ਤੇ ਦੂਜੇ ਪਾਸੇ 1000000 ਲਖ ਦੀ ਫੌਜ਼  ਉਸ ਨੂੰ ਲਗਿਆ ਜਿਵੇਂ ਇਕ ਇਕ ਸਿਖ ਕਿਲੇ ਨੂੰ ਢਾਹ ਕੇ ਉਸਦੇ ਵਜੂਦ ਵਿਚ ਦਾਖਲ ਹੋ ਰਿਹਾ ਹੈ । ਉਹ ਜਖਮੀ ਸੱਪ ਦੀ ਤਰਹ ਪਲਸੇਟੇ  ਮਾਰਨ ਲਗਾ  ਸਾਮਣੇ ਤਖਤ ਪੋਸ਼ ਤੇ ਗੁਰੂ ਗੋਬਿੰਦ ਸਿੰਘ ਦਾ ਖਤ ਵਿਚ ਲਿਖੀ ਉਹ ਸਤਰ ਯਾਦ ਆਉਣ ਲਗੀ ,’ ਕੀ ਹੋਇਆ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਮਾਰ ਦਿਤੇ ਹਨ ਕੁੰਡਲੀ ਵਾਲਾ ਸੱਪ ਅਜੇ ਵੀ ਬਾਕੀ ਹੈ । ਉਸ ਨੂੰ ਲਗਾ ਹੁਣੇ ਹੀ ਕੁੰਡਲੀ ਵਾਲਾ ਸੱਪ ਉਸ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ  ਉਸ ਨੂੰ ਡੰਗ ਮਾਰੇਗਾ ਤੇ ਇਹ ਜ਼ਫਰਨਾਮਾ ਸਚਮੁਚ ਉਸਦੀ ਮੌਤ ਦਾ ਪੈਗਾਮ ਹੋਵੇਗਾ ।

ਉਸਦੀ ਚੀਕ ਨਿਕਲ ਗਈ  ਭੈਭੀਤ ਹੋ ਗਿਆ  ਚੋਬਦਾਰ ਹਾਜਰ ਸਨ  ਬਾਦਸ਼ਾਹ ਦੀ ਮੰਦੀ  ਹਾਲਤ ਦੇਖਕੇ ਚਿੰਤਾਜਨਕ ਹੋ ਗਏ  ਵੈਦ , ਹਕੀਮ ਬੁਲਾਏ ਗਏ ਮਥੇ ਤੇ ਮਲਮ ਲਗਾਈ ਜਿਸਨੇ ਬਲਦੀ ਅੱਗ ਤੇ ਘਿਉ  ਦਾ ਕੰਮ ਕੀਤਾ  ਬਾਦਸ਼ਾਹ ਦਾ ਗੁਸਾ ਆਸਮਾਨ ਪਾੜਨ ਲਗਾ ਹਕੀਮ ਤੇ ਚੋਬਦਾਰ ਬਾਹਰ ਹੋ ਗਏ  ਦਰਵਾਜ਼ਾ ਬੰਦ ਹੋ ਗਿਆ ਬਾਦਸ਼ਾਹ ਨੂੰ ਬੋਲੇ ਸੋ ਨਿਹਾਲ ਦੇ ਨਾਹਰੇ ਤੇ ਘੋੜਿਆਂ ਦੇ ਸੁੰਮਾ ਦੀ ਅਵਾਜ਼ ਜੋ ਹੋਰ ਨੇੜੇ , ਹੋਰ ਨੇੜੇ ਆਈ ਜਾ ਰਹੀ ਸੀ । ਉਸ ਨੂੰ ਜਾਪਿਆ ਜਿਵੇ ਘੋੜੇ ਦੇ ਸੁੰਮ ਤਾੜ ਤਾੜ ਉਸਦੀ ਛਾਤੀ ਤੇ ਚੜ ਗਏ ਹੋਣ  ਉਹ ਦੋੜ ਕੇ ਰੋਸ਼ਨਦਾਨ ਕੋਲ ਆ ਗਿਆ ਉਸ ਨੂੰ ਲਗਿਆ ਸਿੰਘ ਹਥ ਵਿਚ ਤੇਗ ਤੇ ਨੇਜੇ ਫੜੀ ਚਾਂਦਨੀ ਚੌਕ ਵਲ ਵਧ ਰਹੇ ਹੋਣ  ਅਚਾਨਕ ਉਸਦੀ ਅਖਾਂ ਦੀ ਲੋਅ ਤੇਜ਼ ਹੋ ਗਈ  ਉਸ ਨੂੰ  ਲਗਾ ਕੇ ਨੀਲੇ ਘੋੜੇ ਤੇ ਅਸਵਾਰ ਕਲਗੀਆਂ ਵਾਲੇ ਖੁਦ ਸਿੰਘਾਂ ਦੀ ਅਗਵਾਈ ਕਰ ਰਹੇ ਹੋਣ  ਉਸਨੇ ਮੰਨ ਬਣਾਇਆ ,’

ਉਹ ਤੇਗ ਨਹੀਂ ਚੁਕੇਗਾ , ਓਹ ਇਤਿਹਾਸ ਨਹੀਂ ਦੁਹਰਾਇਗਾ ਉਹ ਇਸ ਦਰਵੇਸ਼ ਦੇ ਕਦਮਾਂ ਤੇ ਢਹਿ ਕੇ ਆਪਣੇ ਗੁਨਾਹਾਂ ਤੋਂ ਤੋਬਾ ਕਰ ਲਵੇਗਾ  ਉਹ ਉਹਨਾ ਦੇ ਖੱਤ ਨੂੰ ਸੋਨੇ ਚਾਂਦੀ ਵਿਚ ਮੜਵਾਇਗਾ ਜਿਸ ਨੇ  ਤੱਬਸਮ ਵਿਚ ਸੁਤੀ ਉਸਦੀ ਰੂਹ ਦੁਬਾਰਾ ਜਗਾ ਦਿਤੀ  ਓਹ ਵਾਰੀ ਵਾਰੀ ਖਤ ਨੂੰ ਚੁੰਮ ਰਿਹਾ ਸੀ  ਉਸ ਦੀਆਂ ਅਖਾਂ ਵਿਚੋਂ ਪਰਲ ਪਰਲ ਨੀਰ ਬਹਿ ਰਿਹਾ ਸੀ । ਉਹ ਦੁਬਾਰਾ ਸੇਜ ਤੇ ਆ ਟਿਕਿਆ ਉਹਨੇ ਖਤ ਨੂੰ ਪਲਕਾਂ ਤੇ ਟਿਕਾ ਲਿਆ ਉਸ ਨੂੰ ਡਾਢਾ  ਸਕੂਨ ਮਿਲ ਰਿਹਾ ਸੀ ਪਹੁ  ਫੁਟਾਲਾ ਹੋਣ ਲਗਾ ਚਿੜੀਆਂ ਦੇ ਚੂਕਨ ਦੀ ਅਵਾਜ਼ ਆਈ ਔਰੰਗਾ ਬੜੀ ਗੂੜੀ ਨੀਦ ਵਿਚ ਸੀ ਜਿਵੇਂ ਕਈ ਜਨਮਾਂ ਤੋ ਸੁਤਾ ਨਾ ਹੋਵੇ ।
 ਜਫਰਨਾਮਾ ਪੜਨ ਤੋਂ ਬਾਅਦ ਹੀ ਉਸਨੇ ਇਕ ਹੁਕਨਾਮਾ ਜਾਰੀ ਕੀਤਾ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ-ਅੰਦਾਜੀ ਨਹੀਂ ਹੋਣੀ ਚਾਹੀਦੀ  ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੇਨਤੀ ਕੀਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਨ ਕਰ ਲਈ ਪਰ ਗੁਰੂ ਜੀ ਨੂੰ ਮਿਲਣ ਤੋ ਪਹਿਲਾ ਹੀ ਔਰੰਗਜ਼ੇਬ ਦੀ ਮੌਤ ਹੋ ਗਈ । ਔਰੰਗਜ਼ੇਬ ਨੇ ਆਖਿਆ ਸੀ ਮੈ ਬਹੁਤ ਪਾਪੀ ਬਾਦਸ਼ਾਹ ਹਾ ਮੇਰੀ ਕਬਰ ਬਹੁਤ ਸਾਦੀ ਬਣਵਾਇਆ ਜੇ ਨਾ ਹੀ ਮੇਰੀ ਕਬਰ ਲਾਗੇ ਕੋਈ ਰੁੱਖ ਹੋਵੇ ਕਿਉਕਿ ਮੇਰੇ ਵਰਗੇ ਪਾਪੀ ਦੀ ਕਬਰ ਨੂੰ ਛਾਂ ਵੀ ਨਸੀਬ ਨਹੀ ਹੋਣੀ ਚਾਹੀਦੀ।

 ਹਰਨਰਾਇਣ ਸਿੰਘ ਮੱਲੇਆਣਾ

ਚੜੂਨੀ ਦੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਦਾ 'ਕੱਪ-ਪਲੇਟ' ਹੋਵੇਗਾ ਚੋਣ ਨਿਸ਼ਾਨ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ  9 ਸੀਟਾਂ ਤੋਂ ਐਲਾਨੇ ਉਮੀਦਵਾਰ

ਚੰਡੀਗੜ੍ਹ , 18 ਜਨਵਰੀ (ਗੁਰਸੇਵਕ ਸਿੰਘ ਸੋਹੀ ) ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਗਿਆ ਹੈ। ਉਨ੍ਹਾਂ ਅੱਜ ਆਪਣੇ ਹਿੱਸੇ ਦੇ 10 ਉਮੀਦਵਾਰਾਂ 'ਚੋਂ 9 ਦਾ ਐਲਾਨ ਕਰ ਦਿੱਤਾ ਹੈ ਤੇ ਭੁਲੱਥ ਸੀਟ ਤੋੰ ਉਮੀਦਵਾਰ ਬਾਅਦ ਵਿਚ ਐਲਾਨੇ ਜਾਣ ਦੀ ਗੱਲ ਕਹੀ। ਚੜੂਨੀ ਦੀ ਪਾਰਟੀ ਨੂੰ 'ਕੱਪ-ਪਲੇਟ' ਚੋਣ ਨਿਸ਼ਾਨ ਅਲਾਟ ਹੋਇਆ ਹੈ ।

ਕਿਹੜੀਆਂ ਕਿਹੜੀਆਂ ਥਾਂਵਾਂ ਲਈ ਕੌਣ ਕੌਣ ਬਣੇ ਉਮੀਦਵਾਰ  ; 

1. ਸਮਾਣਾ ਤੋ ਰਛਪਾਲ ਸਿੰਘ ਜੋੜਾਮਾਜਰਾ

2. ਸ੍ਰੀ ਫਤਿਹਗੜ੍ਹ ਸਾਹਿਬ ਤੋ ਸਰਬਜੀਤ ਸਿੰਘ ਮੱਖਣ

3.ਨਾਭਾ ਤੋ ਬਰਿੰਦਰ ਕੁਮਾਰ ਬਿੱਟੂ

4. ਅਜਨਾਲਾ ਤੋ ਚਰਨਜੀਤ ਸਿੰਘ ਗਾਲਵ

5. ਦਾਖਾ ਤੋ ਹਰਪ੍ਰੀਤ ਸਿੰਘ ਮੱਖੂ

6. ਗੁਰਦਾਸਪੁਰ ਤੋ ਇੰਦਰਪਾਲ ਸਿੰਘ

7. ਸ਼ਾਹਕੋਟ ਤੋ ਡਾ. ਜਗਤਾਰ ਸਿੰਘ ਚੰਦੀ

8. ਸੰਗਰੂਰ ਤੋ ਜਗਦੀਪ ਮਿੰਟੂ ਤੂਰ

9. ਦਿੜਬਾ ਤੋ ਮਾਲਵਿੰਦਰ ਸਿੰਘ

ਹੋਣਗੇ ਸੰਯੁਕਤ ਸੰਘਰਸ਼ ਪਾਰਟੀ ਦੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ  ।  

ਸੰਯੁਕਤ ਸਮਾਜ ਮੋਰਚਾ ਨੇ ਪੰਜਾਬ ਵਿਧਾਨ ਸਭਾ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਜਿਸ ਵਿੱਚ  17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ  

ਲੁਧਿਆਣਾ , 18 ਜਨਵਰੀ  (ਜਸਮੇਲ ਗ਼ਾਲਿਬ ) ਲੁਧਿਆਣਾ ਸਥਿਤ ਦਫ਼ਤਰ ’ਚ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਪੇ੍ਰਮ ਸਿੰਘ ਭੰਗੂ ਤੇ ਕੁਲਵੰਤ ਸਿੰਘ ਸਿੱਧੂ ਨੇ ਤੀਜੀ ਸੂਚੀ ਜਾਰੀ ਕਰਦਿਆਂ 17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ ।

 ਤੀਜੀ  ਉਮੀਦਵਾਰਾਂ ਦੀ​ ਸੂਚੀ ;

1. ਜ਼ੀਰਾ ਤੋਂ ਮੇਘਰਾਜ ਰੱਲ੍ਹਾ

2. ਧਰਮਕੋਟ ਤੋਂ ਹਰਪ੍ਰੀਤ ਸਿੰਘ

3  ਬੁਢਲਾਡਾ ਤੋਂ ਕ੍ਰਿਸ਼ਨ ਚੌਹਾਨ

4. ਨਿਹਾਲ ਸਿੰਘ ਵਾਲਾ ਤੋਂ ਗੁਰਦਿੱਤਾ ਸਿੰਘ

5. ਡੇਰਾਬਸੀ ਤੋਂ ਨਵਜੋਤ ਸਿੰਘ ਸੈਣੀ

6. ਲਹਿਰਾਗਾਗਾ ਤੋਂ ਸਤਵੰਤ ਸਿੰਘ ਖੰਡੇਬਾਦ

7 ਰਾਜਪੁਰਾ ਤੋਂ ਹਰਵਿੰਦਰ ਸਿੰਘ ਹਰਪਾਲਪੁਰ

8. ਬਾਬਾ ਬਕਾਲਾ ਤੋਂ ਗੁਰਨਾਮ ਕੌਰ

9. ਤਲਵੰਡੀ ਸਾਬੋ ਤੋਂ ਸੁਖਜੀਤ ਸਿੰਘ ਬਰਾੜ

10. ਅੰਮ੍ਰਿਤਸਰ ਪੱਛਮੀ ਤੋਂ ਅਮਰਜੀਤ ਸਿੰਘ ਆਸਲ

11. ਰੋਪੜ ਤੋਂ ਦਵਿੰਦਰ ਸਿੰਘ ਰੋਡੇ ਮਾਜਰਾ

12. ਅੰਮ੍ਰਿਤਸਰ ਪੂਰਬੀ ਤੋਂ ਅਪਾਰ ਸਿੰਘ ਰੰਧਾਵਾ

13. ਪਟਿਆਲਾ ਦਿਹਾਤੀ ਤੋਂ ਧਰਮਿੰਦਰ ਸ਼ਰਮਾ

14. ਨਕੋਦਰ ਤੋਂ ਮਨਦੀਪ ਸਿੰਘ

15. ਸ਼ਾਮਚੁਰਾਸੀ ਤੋਂ ਠੇਕੇਦਾਰ ਭਗਵਾਨ ਦਾਸ

16. ਡੇਰਾ ਬਾਬਾ ਨਾਨਕ ਤੋਂ ਜਗਜੀਤ ਸਿੰਘ ਕਲਾਨੌਰ

17. ਖੇਮਕਰਨ ਤੋਂ ਮਾਸਟਰ ਦਲਜੀਤ ਸਿੰਘ

 ਹੁਣ ਤਕ ਕੁੱਲ ਮਿਲਾ ਕੇ ਸੰਯੁਕਤ ਸਮਾਜ ਮੋਰਚਾ ਵੱਲੋਂ 47 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਅਤੇ 10 ਸੀਟਾਂ  ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਨੂੰ ਦੇ ਦਿੱਤੀਆਂ ਗਈਆਂ ਹਨ  ਜਿਨ੍ਹਾਂ ਵਿੱਚੋਂ ਅੱਜ ਗੁਰਨਾਮ ਸਿੰਘ ਚੜੂਨੀ ਨੇ ਵੀ ਨੌਂ ਸੀਟਾਂ ਤੇ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਹੈਂ । ਕੁੱਲ ਮਿਲਾ ਕੇ 56 ਸੀਟਾਂ ਦੇ ਉੱਪਰ ਕਿਸਾਨ ਆਗੂਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ । 

ਪਿਆਰ ਦੀ ਇਕ ਨਵੀਂ ਕਹਾਣੀ ਅਤੇ ਕਾਮੇਡੀ ਨਾਲ ਮਨੋਰੰਜਨ ਭਰਪੂਰ ਫਿਲਮ 'ਸ਼ੱਕਰ ਪਾਰੇ' ਦਾ ਪੋਸਟਰ ਰਿਲੀਜ਼

ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ 'ਸ਼ੱਕਰ ਪਾਰੇ'। ਅਸਲ ਵਿੱਚ, 'ਸ਼ੱਕਰ ਪਾਰੇ' ਪੰਜਾਬ ਦੀ ਇੱਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ ਅਕਸਰ ਵਿਆਹਾਂ ਤੋਂ ਬਾਅਦ ਵੰਡੀ ਜਾਂਦੀ ਹੈ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਫਿਲਮ ਨਾਲ ਕਿਵੇਂ ਜੁੜਦੀ ਹੈ।ਫਿਲਮ ਦੀ ਕਹਾਣੀ ਅਦਾਕਾਰਾ ਅਤੇ ਮਾਡਲ ਲਵ ਗਿੱਲ ਅਤੇ ਇਸ ਫਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਮੁੱਖ ਅਦਾਕਾਰਾ ਲਵ ਗਿੱਲ ਦੀ ਗੱਲ ਕਰੀਏ, ਜਿਸ ਨੇ ਆਪਣੇ ਦਮਦਾਰ ਕੰਮ ਅਤੇ ਜ਼ਬਰਦਸਤ ਐਕਸਪ੍ਰੈਸ਼ਨਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ, ਓਹਨਾਂ ਨੇ 50 ਤੋਂ ਵੱਧ ਗੀਤਾਂ ਵਿੱਚ ਮਾਡਲੰਿਗ ਕੀਤੀ ਹੈ ਜਿਵੇਂ ਕਿ ਕਯਾਮਤ, ਅੱਖਾਂ ਬਿੱਲੀਆਂ, ਦਿਲ, ਆਈਕਨ, ਇਹ ਗੀਤ ਮਸ਼ਹੂਰ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਹਨ। ਜਿਵੇਂ ਕਿ ਕਰਨ ਔਜਲਾ, ਗੁਰਦਾਸ ਮਾਨ, ਜੱਸ ਬਾਜਵਾ ਸ਼ੈਰੀ ਮਾਨ, ਗੀਤਾ ਜ਼ੈਲਦਾਰ ਅਤੇ ਹੋਰ ਬਹੁਤ ਸਾਰੇ। ਉਹ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' 'ਚ ਬਤੌਰ ਮੁੱਖ ਅਦਾਕਾਰਾ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਜ਼ੀ ਪੰਜਾਬੀ ਦਾ ਸੀਰੀਅਲ 'ਤੂੰ ਪਤੰਗ ਮੈਂ ਡੋਰ' ਵੀ ਕਰ ਚੁੱਕੀ ਹੈ। ਇਕਲਵਿਆ ਪਦਮ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰ ਰਹੇ ਹਨ। ਭਾਵੇਂ ਉਹ ਡੈਬਿਊ ਕਰ ਰਹੇ ਨੇ ਪਰ ਇਕਲਵਿਆ ਐਕਟਿੰਗ ਵਿਚ ਨਵਾਂ ਨਹੀਂ ਹੈ, ਉਹ ਇਕ ਬਾਖੂਬ ਕਲਾਕਾਰ ਹੈ।ਸ਼ਕਰ ਪਾਰੇ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ਵਿੱਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ ਅਤੇ ਹੋਰ ਸ਼ਾਮਲ ਹਨ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ 'ਤੇ ਕੀਤੀ ਗਈ ਹੈ।ਇਹ ਫਿਲਮ ਰੋਮਾਂਟਿਕ ਕਾਮੇਡੀ ਬਣਨ ਜਾ ਰਹੀ ਹੈ। ਫਿਲਮ ਦਾ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਇਕ ਮਾਸੂਮ ਕਤੂਰਾ ਨਜ਼ਰ ਆ ਰਿਹਾ ਹੈ, ਤਾਂ ਕੀ ਇਹ ਕਤੂਰਾ ਦੋ ਪ੍ਰੇਮੀਆਂ ਨੂੰ ਮਿਲਾਏਗਾ ਜਾਂ ਪਿਆਰ ਦਾ ਦੁਸ਼ਮਣ ਬਣੇਗਾ? ਇਹ ਤਾਂ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਜਿਸ ਲਈ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਨਵੀਂ ਪੰਜਾਬੀ ਫਿਲਮ 'ਸ਼ੱਕਰ ਪਾਰੇ' ਜਲਦ ਹੀ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹੈ।ਫਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਦੁਆਰਾ ਲਿਖੀ ਗਈ ਹੈ, ਵਰੁਣ ਐਸ ਖੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਡਰ ਅਤੇ ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਗੋਲਡਨ ਕੀ ਐਂਟਰਟੇਨਮੈਂਟ ਦੁਆਰਾ ਜਲਦ ਹੀ ਫਿਲਮ ਸ਼ਕਰ ਪਾਰੇ ਪੇਸ਼ ਕੀਤੀ ਜਾਵੇਗੀ।

ਹਰਜਿੰਦਰ ਸਿੰਘ 9463828000 

ਰਾਵੀ ਤ੍ਰੈਮਾਸਿਕ ਸਾਹਿਤਿਕ ਮੈਗਜ਼ੀਨ ਮੋਹਾਲੀ ਵਿਖੇ ਕੀਤਾ ਲੋਕ-ਅਰਪਣ

 ਮੋਹਾਲੀ , 18 ਜਨਵਰੀ  (ਪ੍ਰੋ ਬੀਰਇੰਦਰ ਸਰਾਂ)  ਬੀਤੇ ਦਿਨੀਂ ਮਿਤੀ 16 ਜਨਵਰੀ 2022 ਨੂੰ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਦੀ ਪ੍ਰਧਾਨਗੀ ਹੇਠ ਪ੍ਰੈਜ਼ੀਡੈਂਟ ਮੈਡਮ ਕੁਲਵਿੰਦਰ ਕੋਮਲ ਅਤੇ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ ਦੇ ਸਹਿਯੋਗ ਨਾਲ 'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ ਮੁਹਾਲੀ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸਭਾ ਵੱਲੋਂ ਤ੍ਰੈ-ਮਾਸਿਕ ਮੈਗਜ਼ੀਨ 'ਰਾਵੀ' ਨੂੰ ਲੋਕ-ਅਰਪਣ ਕੀਤਾ ਗਿਆ। 
     ਇਸ ਮੌਕੇ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਰਚਨਾਵਾਂ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ ਕਵੀ ਦਰਬਾਰ ਦੀ ਸ਼ੋਭਾ ਵਧਾਈ । ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਸਭ ਸਾਹਿਤਕਾਰਾਂ ਦਾ ਆਪਣੇ ਅੰਦਾਜ਼ ਵਿੱਚ ਸਵਾਗਤ ਕੀਤਾ। ਮੀਤ ਪ੍ਰਧਾਨ ਪ੍ਰੋ.ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਇਤਿਹਾਸ, ਉਦੇਸ਼ਾਂ, ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਰੋਹ ਦੇ ਮੁੱਖ ਮਹਿਮਾਨ ਉੱਘੇ ਸਾਹਿਤਕਾਰ ਐਡਵੋਕੇਟ ਰਿਪੁਦਮਨ ਸਿੰਘ ਰੂਪ ਸਨ। ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ, ਐਡਵੋਕੇਟ ਰੰਜੀਵਣ ਸਿੰਘ, ਐਡਵੋਕੇਟ ਸੰਜੀਵਨ ਸਿੰਘ ਸਨ। ਇਸ ਤੋਂ ਇਲਾਵਾ ਸਮਾਰੋਹ ਵਿੱਚ ਮੈਡਮ ਤ੍ਰਿਪਤਪਾਲ ਕੌਰ ਸੰਧੂ, ਡਾ. ਟਿੱਕਾ ਜੇ.ਐਸ.ਸਿੱਧੂ,  ਸ਼੍ਰੀਮਤੀ ਰਸ਼ਮੀ ਸ਼ਰਮਾ, ਸ਼੍ਰੀਮਤੀ ਮਨਦੀਪ ਕੌਰ ਰਿੰਪੀ, ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ, ਸ੍ਰ. ਗੁਰਦਰਸ਼ਨ ਸਿੰਘ ਮਾਵੀ, ਸ੍ਰ. ਕਰਮਜੀਤ ਸਿੰਘ ਬੱਗਾ, ਸ੍ਰ. ਦਰਸ਼ਨ ਸਿੰਘ ਸਿੱਧੂ, ਸ੍ਰ. ਬੂਟਾ ਸਿੰਘ ਕਾਹਨੇ ਕੇ, ਸ਼੍ਰੀ ਸ਼ਹਿਬਾਜ਼ ਮਲਿਕ, ਸ਼੍ਰੀ ਗ਼ਾਜ਼ੀ ਸ਼ੂਐਬ ਮਲਿਕ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ, ਮੈਡਮ ਕੋਮਲ ਜੀ ਅਤੇ ਪ੍ਰੋ. ਬੀਰ ਇੰਦਰ ਸਰਾਂ ਨੇ ਬਾਖੂਬੀ ਢੰਗ ਨਾਲ ਨਿਭਾਈ। 
             ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਰੁਪਿੰਦਰ ਕੋਹਾਲਵੀ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਮੈਡਮ ਕੁਲਵਿੰਦਰ ਕੌਰ ਕੋਮਲ ਦੁਬਈ ਨੂੰ ਸਭਾ ਦਾ ਪ੍ਰਧਾਨ ਅਤੇ ਪ੍ਰੋ. ਬੀਰ ਇੰਦਰ ਸਰਾਂ ਨੂੰ ਮੀਤ ਪ੍ਰਧਾਨ ਦੇ ਨਿਯੁਕਤੀ ਪੱਤਰ ਦਿੱਤੇ। ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਸ਼ਲਾਘਾਯੋਗ ਰਿਹਾ। ਆਖਿਰਕਾਰ ਸਮਾਰੋਹ ਵਾਹਿਗੁਰੂ ਜੀ ਦੀ ਮਿਹਰ ਸਦਕਾ ਬੁਲੰਦੀਆਂ ਛੂੰਹਦਾ ਹੋਇਆ ਆਪਣੇ ਮੁਕਾਮ ਤੱਕ ਪਹੁੰਚਿਆ।           
                   ਅੰਤ ਵਿੱਚ ਕਾਵਿ ਅਤੇ ਗੀਤ ਮਹਿਫ਼ਿਲ ਵੀ ਖ਼ੂਬ ਰੰਗ ਲਿਆਈ ਅਤੇ ਗੁਰਵੇਲ ਕੋਹਾਲਵੀ ਦੇ ਹਰਫ਼ਨਮੌਲਾ ਅੰਦਾਜ਼ ਵਿੱਚ ਗਾਏ ਗੀਤਾਂ ਨੇ ਸਾਰੇ ਦਰਸ਼ਕਾਂ ਦੇ ਦਿਲਾਂ ਨੂੰ ਬਹੁਤ ਟੁੰਭਿਆ ਅਤੇ ਉਹਨਾਂ ਨੇ ਸਭ ਪਹੁੰਚੇ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ। ਇਹ ਸਨਮਾਨ ਸਮਾਰੋਹ ਸਚਮੁੱਚ ਹੀ ਯਾਦਗਾਰੀ ਹੋ ਨਿਬੜਿਆ ਜਿਸਦੀ ਚਾਰ ਚੁਫ਼ੇਰੇ ਚਰਚਾ ਹੋ ਰਹੀ ਹੈ।

ਭਗਵੰਤ ਮਾਨ ਦੇ ਸੀ ਐਮ ਦਾ ਚਿਹਰਾ ਬਣਨ ਤੇ ਗਿੱਦੜਵਿੰਡੀ ਵਿੱਚ ਲੱਡੂ ਵੰਡੇ

ਜਗਰਾਉਂ, 18 ਜਨਵਰੀ (ਜਸਮੇਲ ਗ਼ਾਲਿਬ)  ਜਗਰਾਉਂ ਹਲਕੇ ਦੇ ਮਸ਼ਹੂਰ ਪਿੰਡ ਗਿੱਦਡ਼ਵਿੰਡੀ ਵਿਖੇ ਅੱਜ ਜਦੋਂ  ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਅਨਾਊਂਸ ਕੀਤਾ ਗਿਆ ਤਾਂ ਪਿੰਡ ਵਾਸੀਆਂ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਖ਼ੁਸ਼ੀ ਵਿੱਚ  ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ  । ਇਸ ਸਮੇਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਜਗਦੇਵ ਸਿੰਘ ਖਹਿਰਾ ਨੇ  ਗੱਲਬਾਤ ਕਰਦੇ ਦੱਸਿਆ ਕਿ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀਆਂ ਵਿਚ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਉਣ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਉਨ੍ਹਾਂ ਅੱਗੇ ਆਖਿਆ ਕਿ ਇਸ ਗੱਲ ਦੇ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਪੰਜਾਬ ਪ੍ਰਤੀ ਸੁਹਿਰਦ ਹਨ  ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਉਤਾਵਲੇ ਹਨ ਅਤੇ  ਦੱਸ ਮਾਰਚ ਨੂੰ ਭਗਵੰਤ ਮਾਨ ਪੰਜਾਬ ਦੇ ਸੀਐਮ ਹੋਣਗੇ  । ਇਸ ਸਮੇਂ ਉਥੇ ਸਰਬਜੀਤ ਸਿੰਘ ਸੇਮੀ, ਨਿਰਮਲ ਸਿੰਘ ਕਨੇਡਾ, ਰਣਦੀਪ ਸਿੰਘ ਸੰਘਾ, ਗੁਰਸੇਵਕ ਸਿੰਘ ਕੈਨੇਡਾ, ਜਗਰਾਜ ਸਿੰਘ ਕਾਨੂੰਗੋ, ਗੁਰਦੀਪ ਸਿੰਘ ਕਿਸਾਨ ਆਗੂ, ਬਲਜੀਤ ਸਿੰਘ ਲੋਧੀਵਾਲ਼ਾ,   ਗੁਰਤੇਜ ਸਿੰਘ ਮਿਸਤਰੀ , ਸੋਨਾ ਡਾ ,  ਗੁਰਪ੍ਰੀਤ ਗੋਗੀ , ਗੁਰਸ਼ਰਨ ਸਿੰਘ , ਰਾਮ ਸਿੰਘ ਗੁਪਤਾ , ਬੇਅੰਤ ਸਿੰਘ , ਦੀਪਾ , ਪੰਮਾ, ਬਿੱਟੂ , ਚਰਨਜੀਤ ਖਹਿਰਾ , ਕੇਵਲ ਸਿੰਘ , ਕਾਲਾ ਸਿੰਘ, ਸੁਖਦੇਵ ਸਿੰਘ ਡੇਅਰੀ ਵਾਲਾ ਆਦਿ ਮੌਜੂਦ ਸਨ ।     

ਮੁੱਖ ਮੰਤਰੀ ਚਿਹਰਾ ਦਾ ਚਿਹਰਾ ਐਲਾਨ ਹੋਣ ਤੋਂ ਬਾਅਦ ਭਗਵੰਤ ਮਾਨ ਹੋਏ ਭਾਵੁਕ 

ਜਗਰਾਓਂ 18 ਜਨਵਰੀ (ਅਮਿਤ ਖੰਨਾ)-ਪੰਜਾਬ ਵਿਧਾਨ ਸਭਾ ਚੋਣਾਂ ਚ ਭਗਵੰਤ ਮਾਨ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ੍ਟ ਕੇਜਰੀਵਾਲ ਵਲੋਂ ਜੱਦ ਇਹ ਐਲਾਨ ਕੀਤਾ ਗਿਆ ਤਾਂ ਇਸ ਸਮੇਂ ਭਗਵੰਤ ਮਾਨ ਭਾਵੁਕ ਹੋ ਗਏ ੍ਟ  ਹਾਲੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਹੈ ੍ਟ ਆਮ ਆਦਮੀ ਪਾਰਟੀ ਵਲੋਂ ਪਾਰਟੀ ਪੰਜਾਬ ਵਿਚ ਭਗਵੰਤ ਮਾਨ ਚਿਹਰਾ ਅੱਗੇ ਰੱਖ ਕੇ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦਾ ਇਸ ਮੌਕੇ ਕਹਿਣਾ ਸੀ ਕਿ ਇਹ ਪੰਜਾਬ ਲਈ ਇਤਿਹਾਸਕ ਦਿਨ ਹੈ

ਭਗਵੰਤ ਮਾਨ AAP ਦਾ ਸੀਐੱਮ ਚਿਹਰਾ, ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਚੰਡੀਗੜ੍ਹ , 18 ਜਨਵਰੀ( ਜਸਮੇਲ ਗਾਲਿਬ/ ਗੁਰਸੇਵਕ ਸੋਹੀ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੋਹਾਲੀ ਵਿਖੇ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ। ਇਸ ਦੌਰਾਨ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀਐੱਮ ਚਿਹਰਾ ਐਲਾਨਿਆ। ਰਾਘਵ ਚੱਢਾ ਤੇ ਭਗਵੰਤ ਮਾਨ ਕੇਜਰੀਵਾਲ ਦੇ ਨਾਲ ਮੰਚ 'ਤੇ ਬੈਠੇ ਸਨ। ਕੇਜਰੀਵਾਲ ਨੇ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਸੀ ਲੋਕ ਮੈਨੂੰ ਇਹੀ ਕਹਿੰਦੇ ਸੀ ਕਿ CM ਚਿਹਰਾ ਕੌਣਾ ਹੋਵੇਗਾ ਤੇ ਮੈਂ ਹਮੇਸ਼ਾ ਹੌਸਲਾ ਰੱਖਣ ਦੀ ਗੱਲ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਉਹ ਘੜੀ ਆ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਮੇਰੇ ਛੋਟੇ ਭਰਾ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਭਗਵੰਤ ਮਾਨ ਦਾ ਨਾਂ ਐਲਾਨ ਦਿੰਦਾ ਤਾਂ ਲੋਕ ਕਹਿੰਦੇ ਕਿ ਆਪਣੇ ਭਰਾ ਨੂੰ ਸੀਐੱਮ ਚਿਹਰਾ ਬਣਾ ਦਿੱਤਾ।

ਸ ਐਚਐਸ ਫੂਲਕਾ ਦਾ SGPC ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਚਿਤਾਵਨੀ-Video

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਐਚ ਐਸ ਫੂਲਕਾ ਦਾ ਨਾਂ ਲੈ ਕੇ ਆਮ ਆਦਮੀ ਪਾਰਟੀ ਅਤੇ ਦੂਸ਼ਣਬਾਜ਼ੀ ਲਾਉਣਾ  ਸਿੱਖ ਚਿਹਰਾ ਹੀ ਹੋਣਾ ਚਾਹੀਦਾ ਹੈ ਪੰਜਾਬ ਦਾ ਮੁੱਖ ਮੰਤਰੀ ਤੇ ਸਵਾਲ ਖੜ੍ਹਾ ਕਰਨ  

ਇਸੇ ਤਰ੍ਹਾਂ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਹੋਵੇ  ਦੇ ਬਿਆਨ ਤੇ ਵੀ ਸਰਦਾਰ ਐਚ ਐਸ ਫੂਲਕਾ ਨੇ ਤਿੱਖਾ ਪ੍ਰਤੀਕਰਮ ਦਿੱਤਾ  

ਕੱਲ੍ਹ ਉਨ੍ਹਾਂ ਆਪਣੀ ਫੇਸਬੁੱਕ ਉੱਪਰ ਲਾਈਵ ਹੋ ਕੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਿਆ  

ਸਰਦਾਰ ਐਚ ਐਸ ਫੂਲਕਾ ਨੇ ਕੀ ਆਖਿਆ ਤੁਸੀਂ ਵੀ ਸੁਣ ਲਵੋ  

Facebook Video Link ; https://fb.watch/aBBtrW1PIl/

ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ,10 ਸੀਟਾਂ ਚੜੂਨੀ ਦੇ ਹਿੱਸੇ ਆਈਆਂ

ਲੁਧਿਆਣਾ,17 ਜਨਵਰੀ (ਗੁਰੂਦੇਵ ਗ਼ਾਲਿਬ ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ। ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ | 10 ਹਲਕਿਆਂ ਤੋਂ ਚੜੂਨੀ ਅਤੇ 20 ਤੋਂ ਸੰਯੁਕਤ ਸਮਾਜ ਮੋਰਚਾ ਚੋਣ ਲੜੇਗਾ। ਇਸ ਤਰ੍ਹਾਂ ਹੁਣ ਤਕ ਕੁੱਲ 40 ਸੀਟਾਂ ਬਾਰੇ ਫੈਸਲਾ ਲੈ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਸੀਟਾਂ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ।ਸੰਯੁਕਤ ਸਮਾਜ ਮੋਰਚਾ ਵਲੋਂ ਬਾਕੀ ਉਮੀਦਵਾਰਾਂ ਦਾ ਐਲਾਨ ਭਲਕੇ ਜਾਂ 19 ਜਨਵਰੀ ਨੂੰ ਕਰਨ ਦੀ ਸੰਭਾਵਨਾ ਹੈ।

ਸੰਯੁਕਤ ਸਮਾਜ ਮੋਰਚੇ ਨੇ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ;

1,ਫਿਰੋਜ਼ਪੁਰ ਸ਼ਹਿਰੀ ਤੋਂ ਲਖਵਿੰਦਰ ਸਿੰਘ

2 ਨਵਾਂਸ਼ਹਿਰ ਤੋਂ ਕੁਲਦੀਪ ਬਜੀਦਪੁਰ,

3 ਬਟਾਲਾ ਤੋਂ ਬਲਵਿੰਦਰ ਸਿੰਘ ਰਾਜੂ

4 ਲੁਧਿਆਣਾ ਪੱਛਮੀ ਤੋਂ ਤਰੁਣ ਜੈਨ ਬਾਵਾ

5 ਆਤਮ ਨਗਰ ਤੋਂ ਗੁਰਕੀਰਤ ਸਿੰਘ ਰਾਣਾ

6 ਗਿੱਦੜਬਾਹਾ ਤੋਂ ਗੁਰਪ੍ਰੀਤ ਸਿੰਘ ਕੋਟਲੀ

7 ਮਲੋਟ ਤੋਂ ਸੁਖਵਿੰਦਰ ਕੁਮਾਰ

8 ਸ੍ਰੀ ਮੁਕਤਸਰ ਸਾਹਿਬ ਤੋਂ ਅਨੁਰੂਪ ਕੌਰ

9 ਪਾਇਲ ਤੋਂ ਸਿਮਰਦੀਪ ਸਿੰਘ

10 ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ 

11 ਭੁੱਚੋ ਤੋਂ ਬਾਬਾ ਚਮਕੌਰ ਸਿੰਘ

12 ਧੂਰੀ ਤੋਂ ਸਰਬਜੀਤ ਸਿੰਘ ਅਲਾਲ

13 ਫਿਰੋਜ਼ਪੁਰ ਦਿਹਾਤੀ ਤੋਂ ਮੋੜਾ ਸਿੰਘ ਅਣਜਾਣ

14  ਰਾਜਾਸਾਂਸੀ ਤੋਂ ਡਾ. ਸਤਨਾਮ ਸਿੰਘ ਅਜਨਾਲਾ

 15 ਜਲਾਲਾਬਾਦ ਤੋਂ ਸੁਰਿੰਦਰ ਸਿੰਘ ਢੱਡੀਆਂ

16 ਸਨਾਮ ਤੋਂ ਡਾ. ਅਮਰਜੀਤ ਸਿੰਘ ਮਾਨ

17 ਭਦੌੜ ਤੋਂ ਭਗਵੰਤ ਸਿੰਘ ਸਮਾਓਂ

18 ਬਰਨਾਲਾ ਤੋਂ ਅਭਿਕਰਨ ਸਿੰਘ

19 ਮਾਨਸਾ ਤੋਂ ਗੁਰਨਾਮ ਸਿੰਘ ਭੀਖੀ 

20  ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ 

ਗੁਰਨਾਮ ਸਿੰਘ ਚੜੂਨੀ ਨੂੰ ਮਿਲੀਆਂ 10  ਸੀਟਾਂ ਵਿਚ ਹਲਕਾ ਸਮਾਣਾ, ਅਜਨਾਲਾ, ਨਾਭਾ, ਫ਼ਤਹਿਗਡ਼੍ਹ ਸਾਹਿਬ ,ਸੰਗਰੂਰ ,ਦਾਖਾ,  ਦਿੜ੍ਹਬਾ, ਭੁਲੱਥ, ਗੁਰਦਾਸਪੁਰ, ਸ਼ਾਹਕੋਟ ਸ਼ਾਮਿਲ ਹਨ 

ਸੰਗਤ ਮੰਡੀ ’ਚ ਡੂਮਵਾਲੀ ਇੰਟਰਸਟੇਟ ਨਾਕੇ ’ਤੇ ਤਿੰਨ ਗੱਡੀਆਂ ’ਚ ਸਵਾਰ ਲੋਕਾਂ ਤੋਂ ਗਿਆਰਾਂ ਲੱਖ ਰੁਪਏ ਬਰਾਮਦ

ਬਠਿੰਡਾ ,17 ਜਨਵਰੀ  (ਗੁਰਸੇਵਕ ਸੋਹੀ ) ਸੰਗਤ ਮੰਡੀ ’ਚ ਡੂਮਵਾਲੀ ’ਤੇ ਲਾਏ ਇੰਟਰਸਟੇਟ ਨਾਕੇ ’ਤੇ ਪੁਲਿਸ ਦੀ ਟੀਮ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਤਿੰਨ ਗੱਡੀਆਂ ’ਚੋਂ ਤਲਾਸ਼ੀ ਦੌਰਾਨ 11 ਲੱਖ 14 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਉਕਤ ਨਕਦੀ ਕਬਜ਼ੇ ’ਚ ਲੈ ਕੇ ਏਆਰਓ ਦੇ ਹਵਾਲੇ ਕਰ ਦਿੱਤੀ ਤਾਂ ਕਿ ਚੋਣ ਕਮਿਸ਼ਨ ਇਸ ਸਬੰਧ ਵਿਚ ਬਣਦੀ ਕਾਰਵਾਈ ਕਰ ਸਕੇ। ਥਾਣਾ ਸੰਗਤ ਦੇ ਐੱਸਐੱਚਓ ਰਾਜਿੰਦਰ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਸ਼ਾਮ ਪਥਰਾਲਾ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਹਰਬੰਸ ਸਿੰਘ ਤੇ ਉਸ ਦੀ ਟੀਮ ਵਲੋਂ ਬੀਐੱਸਐੱਫ ਦੇ ਜਵਾਨਾਂ ਨਾਲ ਮਿਲ ਕੇ ਡੂੰਮਵਾਲੀ ਬੈਰੀਅਰ ਕੋਲ ਇੰਟਰਸਟੇਟ ਨਾਕੇ ’ਤੇ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਪੁਲਿਸ ਟੀਮ ਨੇ ਇਕ ਕਾਰ ਮਾਰੂਤੀ ਬੇ੍ਰਜ਼ਾ ’ਚ ਸਵਾਰ ਛੇ ਜਣਿਆਂ ਕੁਲਵਿੰਦਰ ਸਿੰਘ, ਬਲਜੀਤ ਸਿੰਘ ਵਾਸੀ ਕੁਰੜ ਜ਼ਿਲ੍ਹਾ ਬਰਨਾਲਾ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਵਾਸੀ ਬਰਮੀ ਜ਼ਿਲ੍ਹਾ ਲੁਧਿਆਣਾ, ਗੁਰਮੀਤ ਸਿੰਘ ਤੇ ਪ੍ਰਮੋਦ ਸਿੰਘ ਵਾਸੀ ਫੇਰੂਰਾਏ ਲੁਧਿਆਣਾ ਤੋਂ 6,14,500 ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ ਹੌਂਡਾ ਸਿਟੀ ਕਾਰ ਸਵਾਰ ਦੋ ਜਣਿਆਂ ਅੰਮ੍ਰਿਤਪਾਲ ਸਿੰਘ ਵਾਸੀ ਜੱਸੀ ਪੌ ਵਾਲੀ ਅਤੇ ਸੰਦੀਪ ਸਿੰਘ ਵਾਸੀ ਊਧਮ ਸਿੰਘ ਨਗਰ ਗਲੀ ਨੰਬਰ 16 ਤੋਂ ਤਿੰਨ ਲੱਖ ਰੁਪਏ ਬਰਾਮਦ ਕੀਤੇ। ਇਸੇ ਤਰ੍ਹਾਂ ਇਕ ਕਾਰ ਕੇਯੂਵੀ ਸਵਾਰ ਦੋ ਜਣਿਆਂ ਸੋਮਵੀਰ ਸਿੰਘ ਤੇ ਜੈ ਪ੍ਰਕਾਸ਼ ਵਾਸੀ ਭਵਾਨੀ ਹਰਿਆਣਾ ਤੋਂ ਦੋ ਲੱਖ ਰੁਪਏ ਬਰਾਮਦ ਕੀਤੇ। ਉਕਤ ਪੈਸੇ ਰਿਕਵਰ ਕਰਨ ਤੋਂ ਬਾਅਦ ਸੁਖਪਾਲ ਸਿੰਘ ਐੱਫਐੱਸਟੀ ਹਲਕਾ ਦਿਹਾਤੀ ਬਠਿੰਡਾ ਵੱਲੋਂ ਮੌਕੇ ’ਤੇ ਸਿਕੰਦਰ ਸਿੰਘ ਨਾਇਬ ਤਹਿਸੀਲਦਾਰ ਕਮ ਏਆਰਓ ਹਲਕਾ ਦਿਹਾਤੀ ਨੂੰ ਬੁਲਾ ਕੇ ਰਿਕਰਵ ਪੈਸਿਆਂ ਨੂੰ ਚੋਣ ਕਮਿਸ਼ਨ ਦੀ ਅਗਾਲੀ ਕਾਰਵਾਈ ਲਈ ਸੌਂਪ ਦਿੱਤੇ।