You are here

ਪੰਜਾਬ

ਭਾਗੀਰਥ ਸਿੰਘ ਮੀਨਾ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ ਨਿਯੁਕਤ । 

ਮਹਿਲ ਕਲਾਂ/ ਬਰਨਾਲਾ- 20 ਅਗਸਤ- (ਗੁਰਸੇਵਕ ਸਿੰਘ ਸੋਹੀ)- ਭਾਗੀਰਥ ਸਿੰਘ ਮੀਨਾ ਜ਼ਿਲ੍ਹਾ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ ਹੋਣਗੇ। ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਬਤੌਰ ਐੱਸ.ਐੱਸ.ਪੀ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਤਾਇਨਾਤ ਸਨ। ਬਰਨਾਲਾ ਦੇ ਐਸ.ਐਸ.ਪੀ ਸੰਦੀਪ ਗੋਇਲ ਨੂੰ ਬਦਲ ਕੇ ਫਤਹਿਗੜ੍ਹ ਸਾਹਿਬ ਵਿੱਚ ਬਤੌਰ ਐਸ.ਐਸ.ਪੀ ਨਿਯੁਕਤ ਕੀਤਾ ਗਿਆ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੇ ਘਿਰਾਓ ਕਰਨ ਦਾ ਐਲਾਨ.

ਮਹਿਲ ਕਲਾਂ/ ਬਰਨਾਲਾ- 19 ਅਗਸਤ -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ (ਰਜਿ: 295) ਦੀ ਇਕ ਸੂਬਾ ਪੱਧਰੀ ਮੀਟਿੰਗ ,ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਰੌਇਲ ਪਾਰਟੀ ਹਾਲ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਬਰਨਾਲਾ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਸੰਗਰੂਰ, ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ,ਸੂਬਾ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਬਠਿੰਡਾ, ਸੂਬਾ ਵਰਕਿੰਗ ਪ੍ਰਧਾਨ ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ ,ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ, ਸੂਬਾ ਮੀਤ ਪ੍ਰਧਾਨ ਡਾ ਮਹਿੰਦਰ ਸਿੰਘ ਅਜਨਾਲਾ, ਸੂਬਾ ਸਹਾਇਕ ਸਕੱਤਰ ਡਾ ਰਿੰਕੂ ਕੁਮਾਰ ਫਤਹਿਗਡ਼੍ਹ ਸਾਹਿਬ, ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਲੁਧਿਆਣਾ, ਸੂਬਾ ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਬਠਿੰਡਾ ਆਦਿ ਹਾਜ਼ਰ ਹੋਏ । 
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ, ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ।ਕਾਂਗਰਸ ਸਰਕਾਰ ਨੇ ਜੋ 2017 ਦੀਆਂ ਚੋਣਾਂ ਵਿੱਚ 16 ਨੰਬਰ ਪਦ ਤੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕਰ ਸਕੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਐੱਮ ਐੱਲ ਏ ਅਤੇ ਐਮ ਪੀਜ਼ ਦੁਆਰਾ ਸਰਕਾਰ ਤਕ ਮੰਗ ਪੱਤਰ ਵੀ ਪਹੁੰਚਾਏ ਗਏ ਹਨ।ਉਨ੍ਹਾਂ ਹੋਰ ਕਿਹਾ ਕਿ ਬਿਹਾਰ,ਮੱਧ ਪ੍ਰਦੇਸ਼ ਅਤੇ ਕਰਨਾਟਕ ਦੀਆਂ ਸਰਕਾਰਾਂ ਪਿੰਡਾਂ ਵਿੱਚ ਵਸਦੇ ਆਰਐੱਮਪੀ ਨੂੰ ਮੁੱਢਲੇ ਸਿਹਤ ਕਾਮੇ ਘੋਸ਼ਿਤ ਕਰਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦੇ ਸਕਦੀਆਂ ਹਨ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ। ਡਾ ਬਾਲੀ ਨੇ ਕਿਹਾ ਕਿ ਅਕਾਲੀ ਸਰਕਾਰ ਦੀ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਵੀ  ਇਸ ਮਸਲੇ ਨੂੰ ਊਠ ਦੇ ਬੁੱਲ੍ਹ ਵਾਂਗ ਲਮਕਾ ਕੇ ਰੱਖਿਆ ਹੋਇਆ ਹੈ।   
ਡਾ ਬਾਲੀ ਨੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਰੋਸ ਵਜੋਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦਾ ਜ਼ਿਲ੍ਹਿਆਂ ਵਿੱਚ ਆਉਣ ਤੇ ਜ਼ਬਰਦਸਤ ਘਿਰਾਓ ਕਰਨਗੇ ।
ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰੈੱਸ ਸਕੱਤਰ  ਰਜੇਸ਼ ਸ਼ਰਮਾ ਨੇ ਦਿੱਤੀ।

ਪਿੰਡ ਕੁਤਬਾ ਵਿਖੇ ਬੀਤੀ ਰਾਤ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਚੋਰ ਗਿਰੋਹ ਕੀਤਾ ਗਿਆ ਕਾਬੂ

ਛਿੱਤਰ ਪਰੇਡ ਤੋਂ ਬਾਅਦ ਥਾਣਾ ਮਹਿਲ ਕਲਾਂ ਦੇ ਕੀਤੇ ਹਵਾਲੇ

ਮਹਿਲ ਕਲਾਂ/ ਬਰਨਾਲਾ- ਅਗਸਤ (ਗੁਰਸੇਵਕ ਸਿੰਘ ਸੋਹੀ) ਪਿੰਡ ਕੁਤਬਾ ਦੇ ਨੋਜਵਾਨਾਂ ਵੱਲੋਂ ਰਾਤ ਨੂੰ ਠੀਕਰੀ ਪਹਿਰੇ ਦੋਰਾਨ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਬਾਅਦ ਵਿੱਚ ਮਹਿਲ ਕਲਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਡ ਕੁਤਬਾ ਨਿਵਾਸੀ ਨੋਜਵਾਨ ਚਰਨਜੀਤ ਸਿੰਘ ਚੰਨੀ ਧਨੋਆ ਨੇ ਦੱਸਿਆ ਕਿ ਰਾਤ ਦੇ ਤਕਰੀਬਨ 12 ਵਜੇ ਦਾ ਟਾਈਮ ਸੀ ਸਾਡੇ ਸਾਰੇ ਸਾਥੀ ਬਹੁਤ ਹੀ ਚੋਕਸੀ ਨਾਲ ਪਹਿਰਾ ਦੇ ਰਹੇ ਸਨ ਕਿ ਅਚਾਨਕ ਸਾਡੇ ਸਹਿਯੋਗੀ ਸਾਥੀਆਂ ਨੇ ਸਾਨੂੰ ਫੋਨ ਤੇ ਖ਼ਬਰ ਭੇਜੀ ਕਿ ਪਿੰਡ ਵੱਲ ਨੂੰ ਸੱਕੀ ਆਦਮੀ ਆ ਰਹੇ ਹਨ ਅਤੇ ਅਸੀਂ ਸਾਰੇ ਅਲਰਟ ਹੋ ਗਏ ਜਦੋਂ ਪਿੰਡ ਵਿੱਚ ਐਟਰ ਹੋਣ ਤੇ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਉਹਨਾਂ ਨੇ ਸਾਡੇ ਸਾਥੀਆਂ ਨਾਲ ਬਹਿਸ ਕੀਤੀ ਤੇ ਆਪਣੇ ਕੋਲੋਂ ਕਿਰਪਾਨ ਕੱਢ ਕੇ ਸਾਡੇ ਵੱਲ ਚਲਾਈ ਤਾਂ ਸਾਡੇ ਸਾਥੀਆਂ ਨੇ ਛੋਟੀ ਦੇ ਆਸਰੇ ਨਾਲ ਉਨ੍ਹਾਂ ਦਾ ਵਾਰ ਰੋਕਿਆ ਤੇ ਬਾਕੀ ਸਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦੇ ਦੇ ਦੋ ਸਾਥੀ ਦੇਖ ਕੇ ਪਿੱਛੇ ਵੱਲ ਨੂੰ ਭੱਜ ਗਏ ਉਨ੍ਹਾਂ ਦੱਸਿਆ ਕਿ ਇਹਨਾਂ ਚੋਰਾਂ ਤੋਂ ਇੱਕ ਬੋਰਾ ਬਿਜਲੀ ਦੀਆਂ ਕੇਵਲ ਤਾਰਾਂ ਦਾ ਮਿਲਿਆ ਹੈ ਜੋਂ ਇਹ ਰਾਏਕੋਟ ਤੋਂ ਪਿੱਛੋਂ ਕਿਤੋਂ ਚੋਰੀ ਕਰ ਕੇ ਲੈ ਕਿ ਆਏ ਹਨ ਚੰਨੀ ਨੇ ਦੱਸਿਆ ਕਿ ਸਾਡੇ ਸਾਥੀਆਂ ਨੇ ਇਹਨਾਂ ਦੀ ਛਿੱਤਰ ਪਰੇਡ ਵੀ ਕੀਤੀ ਹੈ ਅਤੇ ਬਾਅਦ ਵਿੱਚ ਇਹਨਾਂ ਨੂੰ ਸਹੀ ਸਲਾਮਤ ਮਹਿਲ ਕਲਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਅਸੀਂ ਸਾਰੇ ਪਿੰਡਾਂ ਨੂੰ ਅਪੀਲ ਕਰਦੇ ਹਾਂ ਕਿ ਦਿਨ ਵੇਲੇ ਵੀ ਅਜਿਹੇ ਕਿਸੇ ਸ਼ੱਕੀ ਵਿਅਕਤੀ ਨੂੰ ਪਿੰਡ ਵਿੱਚ ਦਾਖਲ ਨਾ ਹੋਣ ਦੇਣ ਕਿਉਂਕਿ ਇਹ ਲੋਕ ਬਾਅਦ ਵਿੱਚ ਘਰਾਂ ਦਾ ਭੇਤ ਲੇ ਕਿ ਰਾਤ ਨੂੰ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਸ ਮੌਕੇ ਠੀਕਰੀ ਪਹਿਰਾ ਦੇਣ ਵਾਲੇ ਸਾਰੇ ਨੌਜਵਾਨ ਮੌਜੂਦ ਸਨ। ਚਰਨਜੀਤ ਸਿੰਘ ਚੰਨੀ ਧਨੋਆ, ਗੁਰਪ੍ਰੀਤ ਸਿੰਘ ਧਨੋਆ, ਅੰਮ੍ਰਿਤਪਾਲ ਸਿੰਘ ਧਨੋਆ, ਮੁਹੰਮਦ ਸਿਤਾਰ, ਗੰਗਾ ਸਿੰਘ ਕੁਤਬਾ, ਜਸਪ੍ਰੀਤ ਸਿੰਘ ਰਾਏ, ਮਨੀ ਸਿੰਘ ਕੁਤਬਾ, ਨਾਹਰ ਲਵਲੀ, ਗੈਰੀ ਧਨੋਆ, ਜੱਸਾ ਗਰੇਵਾਲ ਆਦਿ ਨੌਜਵਾਨ ਸ਼ਾਮਲ ਸਨ ।

ਸਾਬਕਾ ਡੀਜੀਪੀ ਪੰਜਾਬ ਦੀ ਹੋਈ ਗ੍ਰਿਫਤਾਰੀ  

ਚੰਡੀਗੜ੍ਹ ,18 ਅਗਸਤ    (ਇਕਬਾਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)  ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਡੀ ਜੀ ਪੀ ਸੁਮੇਧ ਸੈਣੀ ਨੂੰ ਅੱਜ ਵਿਜੀਲੈਂਸ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ  ।ਮਿਲੀ ਸੂਚਨਾ ਅਨੁਸਾਰ ਅੱਜ ਦੇਰ ਸ਼ਾਮ ਨੂੰ ਵਿਜੀਲੈਂਸ ਵੱਲੋਂ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਵੱਲੋਂ ਸੁਮੇਧ ਸੈਣੀ ਖ਼ਿਲਾਫ਼  ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਲਈ ਮੁਹਾਲੀ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਜੋ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ  ਇਸ ਤੋਂ ਬਾਅਦ ਉਨ੍ਹਾਂ ਮਾਣਯੋਗ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ ਜਿਸ ਚ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ ਗਈ ਸੀ  । ਜਾਣਕਾਰੀ ਅਨੁਸਾਰ  ਗ੍ਰਿਫ਼ਤਾਰੀ ਤੋਂ ਪਹਿਲਾਂ ਸੁਮੇਧ ਸੈਣੀ ਨੂੰ ਮਿਲੀ ਜ਼ੈੱਡ ਸਕਿਊਰਿਟੀ ਨੂੰ ਹਟਾ ਦਿੱਤਾ ਗਿਆ । ਸੁਮੇਧ ਸੈਣੀ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਵਿਜੀਲੈਂਸ ਨੂੰ ਉਨ੍ਹਾਂ ਵਿਰੁੱਧ ਨਵੀਂਆਂ ਧਰਾਵਾਂ ਅਧੀਨ ਕਾਰਵਾਈ ਕਰਨ ਤੋਂ ਰੋਕਿਆ ਜਾਵੇ  ਪਰ ਹਾਈ ਕੋਰਟ ਨੇ ਅੱਗੋਂ ਉਨ੍ਹਾਂ ਨੂੰ ਝਾੜ ਪਾ ਦਿੱਤੀ ਸੀ  । ਜਿਸ ਕਾਰਨ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਆਪਣੀ ਅਰਜ਼ੀ ਵਾਪਸ ਲੈਣੀ ਪਈ  ।ਮਿਲੀ ਜਾਣਕਾਰੀ ਅਨੁਸਾਰ ਸਾਬਕਾ ਡੀਜੀਪੀ ਸੁਮੇਧ ਸੈਣੀ ਇਸ ਗੱਲ ਤੋਂ ਦੁਖੀ ਸਨ ਕਿ ਵਿਜੀਲੈਂਸ ਉਨ੍ਹਾਂ ਨੂੰ ਦੱਸੇ ਬਿਨਾਂ ਹੀ ਨਵੀਂਆਂ ਧਰਾਵਾਂ ਅਧੀਨ ਉਨ੍ਹਾਂ ਉਪਰ ਕੇਸ ਦਰਜ ਕਰ ਰਹੀ ਹੈ  । 

ਅਕਾਲੀ ਸਰਪੰਚ ਜਸਵੀਰ ਕੌਰ ਕੋਕਰੀ ਹੇਰਾਂ ਨੂੰ ਸਦਮਾ ਪੂਜਨੀਕ ਸਾਸੂ ਮਾਂ ਦਾ ਦੇਹਾਂਤ

ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਅਜੀਤਵਾਲ ( ਬਲਵੀਰ ਸਿੰਘ ਬਾਠ ) ਮੋਗੇ ਜ਼ਿਲ੍ਹੇ ਦੇ ਪਿੰਡ ਕੋਕਰੀ ਹੇਰਾਂ ਤੋਂ ਅਕਾਲੀ ਸਰਪੰਚ ਜਸਵੀਰ ਕੌਰ ਹੇਰਾਂ ਨੂੰ ਡੂੰਘੇ ਦੁੱਖ ਦਾ ਸਦਮਾ ਪੂਜਨੀਕ ਸਾਸੂ ਮਾਂ ਰਣਜੀਤ ਕੌਰ ਪਤਨੀ ਸਰਦਾਰ ਨਰੰਜਣ ਸਿੰਘ ਲੰਬੜਦਾਰ ਦੇ ਅਚਾਨਕ ਮੌਤ ਹੋ ਜਾਣ ਕਾਰਨ  ਡੂੰਘੇ ਦੁੱਖ ਦਾ ਸਦਮਾ ਲੱਗਿਆ ਹੈ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਵੀਰ ਕੌਰ ਹੇਰਾਂ ਨੇ ਦੱਸਿਆ ਕਿ  ਫੌਜ ਨੇ ਇਕ ਸਾਸੂ ਮਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਪਿਛਲੇ ਦਿਨੀਂ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਜਾਣ ਕਾਰਨ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ  ਪਿਆ ਜਿਨ੍ਹਾਂ ਦੇ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ  ਮਿਤੀ ਅਠਾਰਾਂ ਅਗਸਤ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ  ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਵੱਖ ਵੱਖ ਪਾਰਟੀ ਦੇ ਆਗੂਆਂ  ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ  ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਕਿ ਇਸ ਪਰਿਵਾਰ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਮਾਤਾ ਰਣਜੀਤ  ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ੇ  ਉਨ੍ਹਾਂ ਇੱਕ ਵਾਰ ਫੇਰ ਤੋਂ ਸਾਰੇ ਰਿਸ਼ਤੇਦਾਰ ਸਕੇ ਸੰਬੰਧੀਆਂ ਨੂੰ ਭੋਗ ਤੇ ਆਪਣੀ ਹਾਜ਼ਰੀ ਲਾਉਣ ਲਈ ਬੇਨਤੀ ਵੀ ਕੀਤੀ

ਮਹਿਲ ਕਲਾਂ ਇਲਾਕੇ ਅੰਦਰ ਕਿਸਾਨਾਂ ਦੇ ਟਰੈਕਟਰ ਮਾਰਚ ਚ ਉਮੜਿਆ ਟਰੈਕਟਰਾਂ ਦਾ ਸੈਲਾਬ -Video

15 ਸਤੰਬਰ ਨੂੰ ਯੂ ਪੀ ਦੀ ਧਰਤੀ ਤੇ ਹੋਵੇਗਾ ਵੱਡਾ ਕਿਸਾਨ ਮਜ਼ਦੂਰਾਂ ਦਾ ਇਕੱਠ । ਮੋਦੀ ਸਰਕਾਰ ਹੋ ਜਾਵੇਗੀ ਢਹਿ ਢੇਰੀ  -ਮਨਜੀਤ ਧਨੇਰ  

ਪੰਦਰਾਂ ਅਗਸਤ ਸੰਯੁਕਤ ਮੋਰਚੇ ਦੀ ਕਾਲ ਦੇ ਉੱਪਰ ਮਹਿਲ ਕਲਾਂ ਇਲਾਕੇ ਦੇ ਪਿੰਡਾਂ ਅੰਦਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿਚ ਟਰੈਕਟਰ ਮਾਰਚ ਕੱਢਿਆ ਗਿਆ  ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਕਾਫਲਾ ਪਿੰਡ ਤੋਂ ਪਿੰਡ ਜਾ ਰਿਹਾ ਹੈ ਟਰੈਕਟਰਾਂ ਦੀ ਲਾਈਨ ਨਹੀਂ ਟੁੱਟ ਰਹੀ  ਕਿਸਾਨ ਮਜ਼ਦੂਰਾਂ ਵਿੱਚ ਅੱਜ ਦੇ ਇਸ ਟਰੈਕਟਰ ਮਾਰਚ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ ਗਿਆ ਉਸ ਸਮੇਂ ਸਾਡੇ ਪ੍ਰਤੀਨਿਧ ਗੁਰਸੇਵਕ ਸਿੰਘ ਸੋਹੀ ਵੀ ਉਥੇ ਮੌਜੂਦ ਸਨ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਨਜੀਤ ਸਿੰਘ ਕਰੇਨ ਨਾਲ ਗੱਲਬਾਤ ਕੀਤੀ ਆਓ ਤੁਸੀਂ ਵੀ ਸੁਣ ਲਵੋ ਕੀ ਕਹਿਣਾ ਹੈ ਮਨਜੀਤ ਸਿੰਘ ਧਨੇਰ ਦਾ  

Facebook Link ; https://fb.watch/7ra7bc9xnF/

 

ਤਹਿਸੀਲਦਾਰ ਸ ਰੇਸ਼ਮ ਸਿੰਘ ਨੇ ਮਾਲ ਮਹਿਕਮੇ ਵਿਚ ਇਕ ਨਵਾਂ ਰਿਕਾਰਡ ਕਾਇਮ 

ਤਹਿਸੀਲਦਾਰ ਸ ਰੇਸ਼ਮ ਸਿੰਘ ਨੇ 18 ਕਰੋੜ 42 ਲੱਖ ਸਰਕਾਰੀ ਖ਼ਜ਼ਾਨੇ ਵਿੱਚ ਰਕਮ ਜਮ੍ਹਾਂ ਕਰਵਾ ਕੇ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ 

ਸਰਕਾਰ ਬਣਦਾ ਮਾਣ ਸਨਮਾਨ ਕਰਨਾ ਭੁੱਲੀ  

ਲੁਧਿਆਣਾ, 16 ਅਗਸਤ  (ਸਤਪਾਲ ਸਿੰਘ ਦੇਹਡ਼ਕਾ  / ਮਨਜਿੰਦਰ ਗਿੱਲ  ) ਆਪਣੀ ਨੌਕਰੀ ਦੇ ਮੁਤੱਲਕ ਧਰਤੀ ਦੇ ਨਾਲ ਜੁੜਿਆ ਬੰਦਾ ਬੋਲਬਾਣੀ ਸ਼ਹਿਦ ਤੋਂ ਮਿੱਠੀ ਉੱਡ ਕੇ ਮਿਲਣਾ ਆਪਣੇ ਕੰਮਾਂ ਪ੍ਰਤੀ ਸੁਹਿਰਦ ਇਮਾਨਦਾਰੀ ਦੀ ਮੁਜੱਸਮਾ ਲਿਖਣ ਲਈ ਸ਼ਬਦ ਵੀ ਘਟ ਜਾਂਦੇ ਹਨ । ਅੱਜ ਪੰਜਾਬ ਦੇ ਪ੍ਰਸ਼ਾਸਨ ਅੰਦਰ ਇਸ ਤਰ੍ਹਾਂ ਦੇ ਅਫ਼ਸਰ ਬਹੁਤ ਘੱਟ ਮਿਲਦੇ ਹਨ ਮੈਂ ਗੱਲ ਕਰ ਰਿਹਾ ਹਾਂ ਸਰਦਾਰ ਰੇਸ਼ਮ ਸਿੰਘ  ਤਹਿਸੀਲਦਾਰ ਦੀ ਜਿਨ੍ਹਾਂ ਵਰਗੀ ਸ਼ਖ਼ਸੀਅਤ ਅੱਜ ਪ੍ਰਸ਼ਾਸਨ ਵਿੱਚ ਬਹੁਤ ਮੁਸ਼ਕਲ ਨਾਲ ਹੀ ਮਿਲਦੀ ਹੈ। ਇਹ ਗੁਰਸਿੱਖ ਤਹਿਸੀਲਦਾਰ ਸਿੱਖੀ ਪ੍ਰਤੀ ਆਪਣਾ ਬਹੁਤ ਪਿਆਰ ਅਤੇ ਗੁਰੂ ਦੇ ਭਾਣੇ ਵਿਚ ਕੰਮ ਕਰਨ ਵਾਲੇ ਸਰਦਾਰ ਰੇਸ਼ਮ ਸਿੰਘ ਆਪਣੀ ਡਿਊਟੀ ਦੌਰਾਨ  ਜ਼ਿੰਮੇਵਾਰੀ ਨੂੰ ਕਿੰਨੀ ਈਮਾਨਦਾਰੀ ਨਾਲ ਨਿਭਾਉਂਦੇ ਹਨ ਇਸਦੀ ਇੱਕ ਮਿਸਾਲ ਗ੍ਰੇਨ ਮਾਰਕੀਟ ਦੇ ਵਸੀਕੇ ਤੋਂ ਮਿਲਦੀ ਹੈ  ਜੋ 2014 ਵਿੱਚ ਲੁਧਿਆਣੇ ਜ਼ਿਲ੍ਹੇ ਦੀ ਤਹਿਸੀਲ ਪੱਛਮੀ ਵਿਚ ਰਜਿਸਟਰਡ ਹੋਇਆ ਸਮੇਂ ਦੇ ਰਜਿਸਟਰਾਰ ਨੇ ਇਹ ਵਸੀਕਾ ਐਮਪਾਊਂਟ ਕਰਕੇ ਏ ਡੀ ਸੀ  ਕੋਲ ਭੇਜ ਦਿੱਤਾ  ਜਿੱਥੇ ਆਪਣੇ ਫ਼ੈਸਲੇ ਵਿੱਚ ਏ ਡੀ ਸੀ ਨੇ ਇਸ ਵਸੀਕੇ ਨੂੰ 9 ਕਰੋੜ ਦੀ ਕਮੀ ਪਾਈ ਪਾਰਟੀ ਨੇ ਕਮੀ ਭਰਨ ਦੀ ਬਜਾਏ ਕਮਿਸ਼ਨਰ ਪਟਿਆਲਾ ਦੇ ਅਪੀਲ ਪਾ ਦਿੱਤੀ  ਜਿੱਥੇ ਕਮਿਸ਼ਨਰ ਪਟਿਆਲਾ ਵੱਲੋਂ ਹੀ ਇਹ ਅਪੀਲ ਖਾਰਜ ਕਰ ਦਿੱਤੀ ਗਈ । ਫੇਰ ਪਾਰਟੀ ਇਸ ਕੇਸ ਨੂੰ ਮਾਨਯੋਗ ਅਦਾਲਤ ਸੁਪਰੀਮ ਕੋਰਟ ਵਿੱਚ ਲੈ ਗਈ ਲੰਮਾ ਸਮਾਂ ਕੇਸ ਚੱਲਿਆ ਤੇ ਮਾਣਯੋਗ ਅਦਾਲਤ ਸੁਪਰੀਮ ਕੋਰਟ ਨੇ ਵੀ ਪੁਰਾਣਾ ਫ਼ੈਸਲਾ ਬਰਕਰਾਰ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਕਿ ਪਾਰਟੀ ਕੋਲ ਵਿਆਜ ਸਮੇਤ ਰਿਕਵਰੀ ਕੀਤੀ ਜਾਵੇ ਇਸ ਰਕਮ ਦੀ ਰਿਕਵਰੀ ਕਰ ਲਈ ਤਹਿਸੀਲਦਾਰ ਸਰਦਾਰ ਰੇਸ਼ਮ ਸਿੰਘ ਦੀ ਡਿਊਟੀ ਵਿਭਾਗ  ਵੱਲੋਂ ਲਗਾਈ ਗਈ ਜਿਨ੍ਹਾਂ ਨੇ ਆਪਣੀ ਡਿਊਟੀ ਪ੍ਰਤੀ ਆਪਣਾ ਫਰਜ਼ ਅਦਾ ਕਰਦਿਆਂ ਆਪਣੀ ਸਖ਼ਤ ਮਿਹਨਤ ਨਾਲ ਕੁਝ ਹੀ ਸਮੇਂ ਵਿੱਚ ਇਹ ਰਕਮ 18 ਕਰੋੜ 42 ਲੱਖ 6 ਹਜਾਰ 101  ਰੁਪਏ ਮਿਤੀ 22/02/2021 ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾ ਕੇ ਆਪਣੀ ਡਿਊਟੀ ਪ੍ਰਤੀ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਬਣਦਾ ਤਾਂ ਇਹ ਸੀ ਕਿ ਆਪਣੀ ਡਿਊਟੀ ਪ੍ਰਤੀ ਸੁਹਿਰਦ ਅਫ਼ਸਰ ਨੂੰ ਸਰਕਾਰ ਬਣਦਾ ਮਾਣ ਸਨਮਾਨ ਦੇਵੇ  ਤਾਂ ਜੋ ਅਫ਼ਸਰ ਸਰਕਾਰੀ ਨੌਕਰੀ ਕਰਨ ਵਾਲੇ ਉਹ ਪੋਸਟ ਉਪਰ ਤਾਇਨਾਤ ਅਧਿਕਾਰੀ ਹੋਰ ਵੀ ਤਨਦੇਹੀ ਨਾਲ ਸਰਕਾਰੀ ਕੰਮ ਕਰਨ  । ਪਰ ਲੱਗਦਾ ਹੈ ਸਰਕਾਰ ਨੂੰ ਇਸ ਦੀ ਯਾਦ ਭੁੱਲ ਗਈ ਹੈ । 

ਪਰਿਵਾਰ ਦੀਆਂ ਤਿੰਨ ਕੁੜੀਆਂ ਮਰੀਆਂ ਕੈਂਸਰ ਨਾਲ  

ਉੱਜੜੇ ਹੋਏ ਘਰ ਦੇ ਹਾਲਾਤ ਵੇਖਲਓ  

ਜਗਰਾਉਂ , 16ਅਗਸਤ  (ਰਾਣਾ ਸ਼ੇਖਦੌਲਤ /ਮਨਜਿੰਦਰ ਗਿੱਲ  )

 ਜਗਰਾਉਂ ਅੰਦਰ ਇਕ ਪਰਿਵਾਰ ਦੀਆਂ ਤਿੰਨ ਕੁੜੀਆਂ ਦੀ ਕੈਂਸਰ ਨਾਲ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਹਾਲਾਤਾਂ ਨੇ ਕਿਸ ਤਰ੍ਹਾਂ ਧਾਰਿਆ ਭਿਆਨਕ ਅਤੇ ਡਰਾਉਣਾ ਰੂਪ ਦੇਖੋ ਵੀਡੀਓ 

Facebook Link ; https://fb.watch/7pRD5bCWsB/ 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ 15 ਅਗਸਤ ਤੇ ਪ੍ਰੋਗਰਾਮ

ਮਹਿਲ ਕਲਾਂ/ਬਰਨਾਲਾ- 16 ਅਗਸਤ- (ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਪੱਖੋਵਾਲ ਵੱਲੋਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਦਿਸਾ ਨਿਰਦੇਸ਼ਾਂ ਤਹਿਤ ਅਜ 15 ਅਗਸਤ ਦਾ ਅਜਾਦੀ ਦਿਵਸ  ਬਲਾਕ ਪੱਖੋਵਾਲ ਵਿੱਚ "ਡਾਕਟਰ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ"-
"ਸੰਵਿਧਾਨ ਬਚਾਓ ਮਜਦੂਰ ਬਚਾਓ"-
"ਸੰਵਿਧਾਨ ਬਚਾਓ ਦੇਸ ਬਚਾਓ" ਨਾਮ ਹੇਠ ਮਨਾਇਆ ਗਿਆ। 
ਜਿਥੇ ਪਹਿਲਾਂ ਪਿੰਡ ਰੱਤੇਵਾਲ ਵਿਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਕਿਹਾ ਕਿ ਅਜ ਅਜ਼ਾਦੀ ਦਿਵਸ ਤੇ ਕਿਸਾਨ ਮਜਦੂਰ ਡਾਕਟਰ ਏਕਤਾ ਜ਼ਿੰਦਾਬਾਦ ਦੇ ਬੈਨਰ ਹੇਠ ਮਨਾਇਆ ਗਿਆ। ਅਜਾਦੀ  ਦਿਹਾੜਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜ ਕਿਸਾਨ ਮਜਦੂਰ ਤੇ ਹਰ ਵਰਗ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਸੰਘਰਸ਼ਸ਼ੀਲ ਹੈ।
ਇਸ ਮੌਕੇ ਡਾਕਟਰ ਭਗਵੰਤ ਸਿੰਘ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ, ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ ਤੇ ਮੈਡਮ ਸਿਮਰਨ ਰਤੋਵਾਲ ਸੀਨੀਅਰ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ ਲੁਧਿਆਣਾ ਨੇ ਵੀ ਸੰਬੋਧਨ ਕੀਤਾ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਆਗੂ ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾਕਟਰ ਮੇਵਾ ਸਿੰਘ ਤੁਗਾਹੇੜੀ, ਡਾ ਹਰਬੰਸ ਸਿੰਘ ਬਸਰਾਓ, ਡਾ ਸੁਖਦੇਵ ਸਿੰਘ ਜੀ ਨੰਗਲ 'ਸਰਦਾਰ ਬੁੱਧ ਸਿੰਘ ਬੜੂੰਦੀ ,ਦਰਸਨ ਸਿੰਘ ਬੜੂੰਦੀ, ਹਰਮੇਲ ਸਿੰਘ ਬੜੂੰਦੀ ,ਲਾਲਾ ਕੁਲਦੀਪ ਆਂਡਲੂ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਯੋਧਿਆਂ ਦਾ ਸਰਕਾਰੀ ਸਨਮਾਨ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 75 ਵੇੰ ਗਣਤੰਤਰ ਦਿਵਸ ਤੇ ਕੀਤਾ ਵਿਸੇਸ ਸਨਮਾਨ

ਮਹਿਲ ਕਲਾਂ/ਬਰਨਾਲਾ- 16 ਅਗਸਤ -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਕਰੋਨਾ ਮਹਾਮਾਰੀ ਦੌਰਾਨ ਪਿੰਡਾਂ ਵਿੱਚ ਵਸਦੇ ਆਰਐੱਮਪੀ ਡਾਕਟਰਾਂ ਨੇ ਫਰੰਟ ਲਾਈਨ ਦੇ ਕਾਮਿਆਂ ਵਜੋਂ,ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪਿੰਡਾਂ ਦੇ ਲੋਕਾਂ ਨੂੰ,ਮਹਾਂਮਾਰੀ ਚੋਂ ਬਚਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਦੇ ਆਰ ਐਮ ਪੀ ਡਾਕਟਰਾਂ ਨੇ ਕੋਰੋਨਾ ਮਹਾਵਾਰੀ ਦੌਰਾਨ ਪੂਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਕੋਰੋਨਾ ਕੇਅਰ ਸੈਂਟਰ ਵਿਚ ਦਿਨ ਰਾਤ ਲਗਾਤਾਰ ਡਿਊਟੀ ਕੀਤੀ ਹੈ। ਅੱਜ ਬਠਿੰਡਾ ਜਿਲ੍ਹੇ ਲਈ ਅਤੇ ਸਮੁੱਚੇ ਪੰਜਾਬ ਦੀ ਟੀਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਦੇਸ਼ ਦੇ 75 ਵੇਂ ਸੁਤੰਤਰਤਾ ਦਿਵਸ ਮੌਕੇ ਤੇ ਪੰਜਾਬ ਦੇ ਮਾਣਯੋਗ ਫਾਇਨੈਂਸ ਮਿਨਿਸਟਰ ਸ ਮਨਪ੍ਰੀਤ ਸਿੰਘ ਬਾਦਲ ਜੀ ਵੱਲੋਂ ਆਰ ਐਮ ਪੀ ਡਾਕਟਰ ਦੇ ਤੌਰ ਤੇ ਸਾਡੇ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਬਣੇ ਕੋਰੋਨਾ ਕੇਅਰ ਸੈਂਟਰ ਵਿਖੇ ਪੂਰੀ ਸ਼ਿੱਦਤ ਨਾਲ ਆਪਣੀਆਂ ਸੇਵਾਵਾਂ ਦੇਣ ਸਬੰਧੀ ਸਨਮਾਨਿਤ ਕੀਤਾ ਗਿਆ। ਪ੍ਰਸੰਸ਼ਾ ਪੱਤਰ ਵੰਡ ਸਮਾਰੋਹ ਦੌਰਾਨ ਸਾਨੂੰ ਆਰ ਐਮ ਡਾਕਟਰ ਗਰੁੱਪ 1 (ਵਨ) ਕਹਿ ਕੇ ਸੰਬੋਧਨ ਕੀਤਾ ਗਿਆ ਜੋ ਕਿ ਸਾਡੀ ਸਾਰੀ ਪੰਜਾਬ ਦੀ ਜਥੇਬੰਦਕ ਲਈ ਹੋਰ ਵੀ ਮਾਣ ਵਾਲੀ ਗੱਲ ਹੈ। ਇਹ ਸਨਮਾਨ ਜਿਲ੍ਹਾ ਬਠਿੰਡਾ ਦੇ ਅਤੇ ਬਲਾਕ ਭੁੱਚੋ, ਬਲਾਕ ਤਲਵੰਡੀ ਸਾਬੋ, ਬਲਾਕ ਨਥਾਣਾ ਦੇ ਸਾਥੀਆਂ ਵੱਲੋਂ ਪੂਰੀ ਤਨਦੇਹੀ ਨਾਲ ਕੀਤੀਆਂ ਗਈਆਂ ਡਿਊਟੀਆਂ ਕਰਕੇ ਹੀ ਪ੍ਰਾਪਤ ਹੋਇਆ ਹੈ। ਜੋ ਕਿ ਸਾਡੇ ਆਉਣ ਵਾਲੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗਾ। ਸਾਥੀਉ ਪ੍ਰਸ਼ਾਸਨ ਵੱਲੋਂ ਆਰ ਐਮ ਪੀ ਡਾਕਟਰ ਦੇ ਰੂਪ ਵਿੱਚ ਸਾਨੂੰ ਸਨਮਾਨਿਤ ਕਰਨਾ ਸਾਡੇ ਲਈ ਬਹੁਤ ਵੱਡੀ ਉਪਲੱਬਧੀ ਹੈ। ਇਹ ਸਭ ਸਾਡੇ ਸਟੇਟ ਅਤੇ ਜਿਲ੍ਹਾ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਜਿੰਨ੍ਹਾਂ ਨੇ ਕੋਰੋਨਾ ਸੈਂਟਰ ਵਿੱਚ ਡਿਊਟੀਆਂ ਦੇਣ ਸਬੰਧੀ ਸਾਰੀ ਰਣਨੀਤੀ ਤਿਆਰ ਕੀਤੀ। ਸਮੂਹ ਬਲਾਕ ਬਠਿੰਡਾ ਵੱਲੋਂ ਉਹਨਾਂ ਸਾਰੇ ਸਾਥੀਆਂ ,ਸਾਡੇ ਸਤਿਕਾਰ ਯੋਗ ਸਟੇਟ ਅਤੇ ਜਿਲ੍ਹਾ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿੰਨ੍ਹਾਂ ਦੀ ਯੋਗ ਅਗਵਾਈ ਸਦਕਾ ਅੱਜ ਸਾਨੂੰ ਇਹ ਸਨਮਾਨ ਪੱਤਰ ਪ੍ਰਾਪਤ ਹੋਇਆ।
ਇਸ ਸਨਮਾਨ ਤੇ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ 'ਸੂਬਾ ਜਨਰਲ ਸਕੱਤਰ ਡਾ  ਜਸਵਿੰਦਰ ਸਿੰਘ ਕਾਲਖ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,  ਸੂਬਾ ਵਰਕਿੰਗ ਪ੍ਰਧਾਨ ਡਾ ਸਤਨਾਮ ਸਿੰਘ ਦੇਉ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ,ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਆਰਗੇਨਾਈਜ਼ਰ ਸਕੱਤਰ  ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ' ਸੁੂਬਾ ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਬਠਿੰਡਾ' ਸੂਬਾ ਵਾਈਸ ਚੇਅਰਮੈਨ ਡਾ ਰਣਜੀਤ ਸਿੰਘ ਰਾਣਾ ਤਰਨਤਾਰਨ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ, ਸੂਬਾ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਬਠਿੰਡਾ , ਸੂਬਾ ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਲੁਧਿਆਣਾ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ, ਸੂਬਾ ਮੀਤ ਪ੍ਰਧਾਨ ਡਾ ਜਗਬੀਰ ਮੁਕਤਸਰ, ਡਾ ਸੁਰਿੰਦਰਪਾਲ ਨਵਾਂਸ਼ਹਿਰ' ਡਾ ਮਹਿੰਦਰ ਸਿੰਘ ਅਜਨਾਲਾ, ਡਾ ਹਾਕਮ ਸਿੰਘ ਪਟਿਆਲਾ ,ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ ,ਡਾ ਵੇਦ ਪ੍ਰਕਾਸ਼ ਰੋਪੜ, ਡਾ ਜੋਗਿੰਦਰ ਸਿੰਘ ਗੁਰਦਾਸਪੁਰ, ਡਾ ਅਸ਼ੋਕ ਬਟਾਲਾ , ਡਾ ਬਾਜ਼ ਕੰਬੋਜ ਅਬੋਹਰ, ਡਾ ਅਵਤਾਰ ਸਿੰਘ ਲੁਧਿਆਣਾ, ਡਾ ਅਨਵਰ ਖ਼ਾਨ ਸੰਗਰੂਰ, ਡਾਕਟਰ ਕੇਸਰ ਖਾਨ ਬਰਨਾਲਾ, ਡਾ ਗੁਰਮੀਤ ਸਿੰਘ ਰੋਪੜ , ਡਾ ਜਗਦੀਸ਼ ਲਾਲ, ਡਾ ਸੁਖਦੇਵ ਸਿੰਘ ਫਤਿਹਗੜ੍ਹ, ਡਾ ਅੰਗਰੇਜ਼ ਸਿੰਘ ਅਬੋਹਰ, ਡਾ ਗੁਰਮੁਖ ਸਿੰਘ ਮੁਹਾਲੀ, ਡਾ ਬਲਕਾਰ ਕਟਾਰੀਆ ਨਵਾਂਸ਼ਹਿਰ, ਡਾ ਮਲਕੀਤ ਸਿੰਘ ਅੰਮ੍ਰਿਤਸਰ, ਡਾ ਰਾਜ ਕੁਮਾਰ ਜਲੰਧਰ, ਡਾ ਜਗਦੀਸ਼ ਰਾਜ ਪਠਾਨਕੋਟ, ਡਾ ਜਗਬੀਰ ਸਿੰਘ ਪਠਾਨਕੋਟ ਅਤੇ ਡਾ ਜਤਿੰਦਰ ਕੁਮਾਰ ਕਪੂਰਥਲਾ ਨੇ ਬਠਿੰਡਾ ਟੀਮ ਨੂੰ ਮੁਬਾਰਕਬਾਦ ਪੇਸ ਕੀਤੀ ।

ਆਜ਼ਾਦੀ ਦਿਵਸ ਨੂੰ ਸਮਰਪਿਤ ਪਿੰਡ ਸਲੇਮਪੁਰਾ ਨੇਡ਼ੇ ਹੰਬੜਾ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ  

ਪਰਮਜੀਤ ਕੌਰ ਸਲੇਮਪੁਰੀ ਐਡਮਿਨ ਅਫਸਰ ( ਐਮ. ਈ. ਐਸ.) ਅਜਾਦੀ ਦਿਵਸ ਦੀ 75 ਵੀੰ ਵਰੇਗੰਢ ਮੌਕੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਲੁਧਿਆਣਾ ਵਿਖੇ ਕੌਮੀ ਝੰਡੇ ਨੂੰ ਸਲਾਮੀ ਦਿੰਦੇ ਹੋਏ !

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰੋ .ਮਨਦੀਪਪਾਲ ਕੌਰ ਧਾਲੀਵਾਲ 

ਪ੍ਰੋ ਮਨਦੀਪ ਪਾਲ ਕੌਰ ਧਾਲੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਉੱਪਰ ਲੇਖਕ ਗਗਨਦੀਪ ਧਾਲੀਵਾਲ ਵੱਲੋਂ  ਕਵਿਤਾ ਰਾਹੀਂ ਅਧਿਆਪਕ ਦੀ ਸਿਰਫ਼ ਅਤੇ ਸੁਨੇਹਾ

ਅਧਿਆਪਕ
ਅਧਿਆਪਕ ਬੜੇ ਹੀ ਪਿਆਰੇ ਹੁੰਦੇ ,
ਇਹ ਤਾਂ ਦੀਪ ਮੁਨਾਰੇ ਹੁੰਦੇ ,
ਅੱਖਰਾਂ ਦੇ ਵਣਜਾਰੇ ਹੁੰਦੇ ,
ਗਿਆਨ ਦੇ ਭੰਡਾਰੇ ਹੁੰਦੇ ।

ਇਹ ਨੈਤਿਕ ਮੁੱਲ ਸਿਖਾਉਂਦੇ ਨੇ ,
ਗਿਆਨ ਦਾ ਦੀਪ ਜਗਾਉਂਦੇ ਨੇ,
ਤਾਹੀਓ ਦਰਜਾ ਗੁਰੂ ਦਾ ਦਿੱਤਾ ,ਵੱਲੋਂ  
ਲੋਹੇ ਤੋਂ ਸੋਨਾ ਬਣਾਉਂਦੇ ਨੇ।

ਮਾਂ-ਬਾਪ ਤੋਂ ਵਧ ਕੇ ਕਰਨ ਪਿਆਰ ,
ਅਸੀਂ ਵੀ ਦੇਈਏ ਬਣਦਾ ਸਤਿਕਾਰ ,
ਪੜਾਈ ਦਾ ਉੱਚਾ ਚੁੱਕਣ ਮਿਆਰ ,
ਚਿਹਰਿਆਂ ‘ਤੇ ਲਿਆਉਣ ਸਦਾ ਬਹਾਰ।

ਅਧਿਆਪਕ ਵਿੱਦਿਆ ਯੰਤਰ-ਮੰਤਰ ,
ਤਾਂ ਜੋ ਪੜੀਏ ਹੋ ਕੇ ਸੁਤੰਤਰਰ ।
ਸਾਨੂੰ ਸਾਡੇ ਫਰਜ ਸਮਝਾਉਂਦੇ ,
‘ਗਗਨ’ ਤਾਹੀਓ ਅਸੀਂ ਅਧਿਆਪਕਾਂ ਨੂੰ ਚਾਹੁੰਦੇ ।
ਗਗਨਦੀਪ ਧਾਲੀਵਾਲ ।

ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ ਚੋਣ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਸਥਾਨਕ ਸ਼ਹੀਦ ਗੰਜ ਰੇਲਵੇ ਰੋਡ ਅਜੀਤਵਾਲ ਵਿਖੇ ਗੁਰਮਤਿ ਰਾਗੀ ਗ੍ਰੰਥੀ ਸਭਾ (ਰਜਿ:)ਜ਼ਿਲ੍ਹਾ ਮੋਗਾ ਪੰਜਾਬ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਸਿੰਘਾਂਵਾਲਾ, ਜ਼ਿਲਾ ਪ੍ਰਧਾਨ ਭਾਈ ਸੋਹਣ ਸਿੰਘ ਖਾਲਸਾ,ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ, ਚੇਅਰਮੈਨ ਭਾਈ ਹਰਜੀਤ ਸਿੰਘ, ਪ੍ਰੈੱਸ ਸਕੱਤਰ ਅਤੇ ਦਫਤਰ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਦੀ ਸਹਿਮਤੀ ਹੇਠ ਸਰਕਟ ਅਜੀਤਵਾਲ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਭਾਈ ਸਵਰਨ ਸਿੰਘ ਮਟਵਾਣੀ ਨੂੰ ਸਰਕਲ ਅਜੀਤਵਾਲ ਦਾ ਪ੍ਰਧਾਨ ਚੁਣਿਆ ਗਿਆ,ਮੀਤ ਪ੍ਰਧਾਨ ਭਾਈ ਬਲਦੇਵ ਸਿੰਘ ਮਹਿਣਾ ਚੇਅਰਮੈਨ ਭਾਈ ਅਮਰਜੀਤ ਸਿੰਘ ਜਨਰਲ ਸਕੱਤਰ ਭਾਈ ਦਰਸ਼ਨ ਸਿੰਘ ਢੁੱਡੀਕੇ ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਮਟਵਾਣੀ ਖਜ਼ਾਨਚੀ ਸਰਦਾਰ ਤਾਰਾ ਸਿੰਘ ਖੋਸਾ ਮੁੱਖ ਸਲਾਹਕਾਰ ਭਾਈ ਸੁਰਜੀਤ ਸਿੰਘ ਤਖਾਣਬੱਧ ਪ੍ਰਚਾਰ ਸਕੱਤਰ ਭਾਈ ਹਰਜਿੰਦਰ ਸਿੰਘ ਮੱਦੋਕੇ ਵਾਈਸ ਚੇਅਰਮੈਨ ਜਸਬੀਰ ਸਿੰਘ ਵਾਈਸ ਖਜ਼ਾਨਚੀ ਪਰਮਜੀਤ ਸਿੰਘ ਪੰਮਾ ਅਜੀਤਵਾਲ  ਵਾਈਸ ਸਲਾਹਕਾਰ ਹਰਦੀਪ ਸਿੰਘ ਕੋਕਰੀ ਵਾਈਸ ਸਕੱਤਰ ਗੁਰਜਿੰਦਰ ਸਿੰਘ ਕੋਕਰੀ ਵਾਈਸ ਪ੍ਰੈੱਸ ਸਕੱਤਰ ਰਾਜਪ੍ਰੀਤ ਸਿੰਘ ਭਾਈ ਸੁਰਜੀਤ ਸਿੰਘ ਅਜੀਤ ਵਾਲ ਮੈਂਬਰ ਦਲਜੀਤ ਸਿੰਘ ਤਖਾਣਬੱਧ ਮੈਂਬਰ ਚੁਣੇ ਗਏ।ਚੁਣੇ ਗਏ ਸਾਰੇ ਮੈਂਬਰਾਂ ਤੇ ਅਹੁਦਾ ਦਰਾਂ ਨੇ ਜ਼ਿਲ੍ਹੇ ਅੰਦਰ ਅਤੇ ਪੰਜਾਬ ਦੇ ਆਏ ਹੋਏ ਆਗੂਆਂ ਦਾ ਸਭਾ ਦਾ ਗਠਨ ਕਰਨ ਤੇ ਧੰਨਵਾਦ ਕੀਤਾ ਅਤੇ ਸਾਰਿਆਂ  ਦੇ ਸਨਮਾਨ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਵੱਲੋਂ ਨਮੀ ਬਣੀ ਗੁਰਮਤਿ ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਸਵਰਨ ਸਿੰਘ ਮਟਵਾਣੀ ਅਤੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ  ਦੇ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ।

ਕਿਸਾਨ ਅੰਦੋਲਨ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਕੌਰ ਦਾ 24 ਵਾਂ ਬਰਸੀ ਸਮਾਗਮ, ਹਜਾਰਾਂ ਜੁਝਾਰੂ ਕਾਫਲਿਆਂ ਦੀ ਲਲਕਾਰ -VIDEO

ਸੰਯੁਕਤ ਕਿਸਾਨ ਮੋੋਰਚੇ ਦੀ ਪਰਮੁੱਖ ਆਗੂ ਟੀਮ ਨੇ ਮੋਦੀ ਹਕੂਮਤ ਨੂੰ ਦਿੱਤੀ ਚਿਤਾਵਨੀ,ਖੇਤੀ ਕਾਨੂੰਨ ਰੱਦ ਹੋਣ ਤੇ ਹੀ ਦਿੱਲੀ ਦੇ ਬਾਰਡਰਾਂ ਤੋਂ ਹੋਵੇਗੀ ਵਾਪਸੀ

ਲੋਕਾਂ ਦੇ ਡਾਕਟਰ ਸਵੈਮਾਨ ਸਿੰਘ ਦਾ ਵਿਸ਼ੇਸ਼ ਸਨਮਾਨ,ਕਿਹਾ ਸੰਗਰਾਮਾਂ ਦੀ ਧਰਤੀ ਮਹਿਲਕਲਾਂ ਸਾਂਝੇ ਲੋਕ ਸੰਘਰਸ਼ਾਂ ਵਿਰਾਸਤ
  

ਹਰਿਆਣਾ ਦੀ ਭੈਣ ਸੁਰੇਸ਼ ਚੰਡੇਲਾ ਦੇ ਸੰਬੋਧਨ ਨੂੰ ਭਰਪੂਰ ਹੁੰਗਾਰਾ ; ਹਰਿਆਣਾ ਪੰਜਾਬ ਸਾਂਝਾ ਭਾਈਚਾਰਾ ਦਾ ਨਾਹਰਾ ਗੂੰਜਿਆ
 
ਮਹਿਲ ਕਲਾਂ/ਬਰਨਾਲਾ- 13 ਅਗਸਤ- (ਗੁਰਸੇਵਕ ਸਿੰਘ ਸੋਹੀ)- ਅੱਜ ਤੋਂ 24 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਉੱਤੇ ਕਿਰਨਜੀਤ ਕੌਰ ਸਮੂਹਿਕ ਜਬਰ ਜਿਨਾਹ ਅਤੇ ਕਤਲ ਕਾਂਡ ਨੂੰ ਵਾਪਰਿਆਂ ਭਲੇ ਹੀ  ਲੰਬਾ ਅਰਸਾ ਬੀਤ ਗਿਆ ਹੈ। ਪਰ ਲੋਕ ਮਨਾਂ ਅੰਦਰ ਇਸ ਦਰਦਨਾਕ ਵਰਤਾਰੇ ਦੀ ਚੀਸ ਮੱਠੀ ਨਹੀਂ ਪਈ। ਸਗੋਂ ਇਸ ਲੋਕ ਇਤਿਹਾਸ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਦਾਣਾ ਮੰਡੀ ਮਹਿਲਕਲਾਂ ਵਿੱਚ ਦਾਣਾ ਮੰਡੀ ਦੇ ਖਚਾ ਖਚ ਭਰੇ ਪੰਡਾਲ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਜੁਝਾਰੂ ਮਰਦ ਔਰਤਾਂ ਦੇ ਕਾਫਲਿਆਂ ਨੂੰ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮਨਜੀਤ ਧਨੇਰ, ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਸੰਗਰਾਮਾਂ ਦੀ ਧਰਤੀ ਮਹਿਲਕਲਾਂ ਦੇ ਵਾਰਸਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਿਛਲੇ ਸਾਲ 5 ਜੂਨ ਨੂੰ ਜਾਰੀ ਕੀਤੇ ਆਰਡੀਨੈਂਸ ਹੁਣ ਕਾਨੂੰਨ ਦਾ ਰੂਪ ਲੈ ਚੁੱਕੇ ਹਨ। ਮੋਦੀ ਹਕੂਮਤ ਨੇ ਸਾਮਰਾਜੀ ਸੰਸਥਾਵਾਂ (ਵਿਸ਼ਵ ਵਪਾਰ ਸੰਸਥਾ, ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼) ਦੇ ਦਿਸ਼ਾ ਨਿਰਦੇਸ਼ਨ ਤਹਿਤ ਭਾਰਤੀ ਉੱਚ ਅਮੀਰ ਘਰਾਣਿਆਂ ਦੇ ਲੁਟੇਰਟੇ ਹਿੱਤਾਂ ਦੀ ਪੂਰਤੀ ਲਈ ਇਹ ਕਾਨੂੰਨ ਲਿਆਂਦੇ ਹਨ।ਇਹ ਕਾਨੂੰਨ ਕਿਸਾਨੀ ਸਮੇਤ ਸਮੁੱਚੀ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਰਾਹ ਪੱਧਰਾ ਕਰਨ ਵਾਸਤੇ ਲਿਆਂਦੇ ਹਨ। ਮਹਿਲਕਲਾਂ ਦੀ ਧਰਤੀ ਤੋਂ ਤੁਰੀ ਸਾਂਝੇ ਲੋਕ ਘੋਲਾਂ ਦੀ ਵਿਰਾਸਤ ਨੂੰ ਕਿਸਾਨੀ ਅੰਦੋਲਨ ਦੀ ਮਜਬੂਤ ਅਧਾਰਸ਼ਿਲਾ ਬਣੀ ਹੈ। ਹੁਣ ਮੁਲਕ ਪੱਧਰ ਤੇ ਉੱਸਰੀ 472 ਕਿਸਾਨ ਜਥੇਬੰਦੀਆਂ ਦੀ ਏਕਤਾ ਨੇ ਮੋਦੀ ਹਕੂਮਤ ਦੇ ਵਡੇਰੇ ਚੈਲੰਜ ਨੂੰ ਖਿੜੇ ਮਿਥੇ ਕਬੂਲ ਕਰਕੇ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਹਰਿਆਣਾ ਯੂ.ਪੀ ਰਾਜਸਥਾਨ ਤੋਂ ਅੱਗੇ ਧੁਰ ਦੱਖਣ ਤੱਕ ਫੈਲਕੇ  ਸੈਂਕੜੇ ਥਾਵਾਂ ਤੇ ਅੱਠ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਆਢਾ ਲਾਇਆ ਹੋਇਆ ਹੈ। ਕਾਲੇ ਕਾਨੂੰਨਾਂ ਖਿਲਾਫ 11 ਗੇੜ ਦੀ ਗੱਲਬਾਤ ਦੌਰਾਨ ਮੋਦੀ ਹਕੂਮਤ ਨੂੰ ਦਲੀਲ ਦੇ ਪੱਧਰ ਤੇ ਇਖਲਾਕੀ ਤੌਰ ਤੇ ਹਾਰ ਦਿੱਤੀ ਜਾ ਚੁੱਕੀ ਹੈ। ਸਾਂਝੇ ਕਿਸਾਨ ਅੰਦੋਲਨ ਨੇ ਚਾਰ ਚੁਫੇਰੇ ਫੈਲੇ ਹਨੇਰੇ ਵਿੱਚ ਸੰਸਾਰ ਪੱਧਰ ਤੇ ਜੁਝਦੇ ਕਾਫਲਿਆਂ ਲਈ ਨਵੀਂ ਆਸ ਦੀ ਕਿਰਨ ਜਗਾਈ ਹੈ। ਕਾਲੇ ਕਾਨੂੰਨ ਰੱਦ ਹੋਣ ਤੱਕ ਹਰ ਕੁਰਬਾਨੀ ਦੇਕੇ ਸੰੰਘਰਸ਼ ਦੀ ਲਾਟ ਹੋਰ ਵਧੇਰੇ ਜੋਸ਼, ਸਿਦਕ, ਸੰਜਮ ਨਾਲ ਲੱਖ ਮੁਸ਼ਕਲਾਂ ਦੇ ਬਾਵਜੂਦ ਜਾਰੀ ਰਹੇਗੀ। ਇਸ ਸਮੇਂ ਕੰਵਲਜੀਤ ਖੰਨਾ, ਮੰਗਤ ਰਾਮ ਪਾਸਲਾ, ਬੰਤ ਬਰਾੜ, ਨਰਾਇਣ ਦੱਤ, ਧੰਨਾ ਮੱਲ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ ਦੇ ਚਲਦਿਆਂ ਪਹਿਲਾਂ ਜਨਤਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਆਪਣੇ ਚਹੇਤੇ ਉੱਚ ਕਾਰਪੋਰੇਟੀ ਘਰਾਣਿਆਂ (ਅਡਾਨੀ,ਅੰਬਾਨੀ ਸਮੇਤ ਹੋਰ) ਨੂੰ ਵੇਚ ਦਿੱਤਾ ਸੀ। ਨਾਲ ਦੀ ਨਾਲ ਹੀ ਕਿਰਤ ਕਾਨੂੰਨਾਂ ਵਿੱਚ ਮਾਲਕ ਪੱਖੀ ਸੋਧਾਂ ਕਰਕੇ ਉਨ੍ਹਾਂ ਨੂੰ ਅਰਥਹੀਣ ਬਣਾ ਦਿੱਤਾ ਸੀ।ਦੂਜੇ ਪਾਸੇ ਫਿਰਕੂ ਫਾਸ਼ੀ ਨੀਤੀ ਦੇ ਚਲਦਿਆਂ ਘੱਟ ਗਿਣਤੀ ਤਬਕਿਆਂ ਖਾਸ ਕਰ ਮੁਸਲਿਮ ਘੱਟ ਗਿਣਤੀਆਂ ਨੂੰ ਦਬਾਉਣ ਕੁਚਲਣ ਲਈ ਕਸ਼ਮੀਰ ਦਾ ਰਾਜ ਦਾ ਦਰਜਾ ਖਤਮ ਕਰ ਦਿੱਤਾ ਸੀ। ਭੀਮਾ ਕੋਰੇਗਾਉਂ ਕੇਸ ਵਿੱਚ ਮੁਲਕ ਭਰ ਦੇ ਜਹੀਨ ਲੋਕ ਪੱਖੀ ਬੁੱਧੀਜੀਵੀਆਂ ਨੂੰ ਝੂਠੇ ਪੁਲਿਸ ਕੇਸਾਂ ਵਿੱਚ ਸਾਲਾਂ ਬੱਧੇ ਸਮੇਂ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਪਿੱਛੇ ਕੈਦ ਕੀਤਾ ਹੋਇਆ ਹੈ।ਮਰਹੂਮ ਸਾਥੀ ਭਗਵੰਤ ਸਿੰਘ ਦੀ ਜੀਵਨ ਸਾਥਣ ਪ੍ਰੇਮਪਾਲ ਕੌਰ ਅਤੇ ਅਦਾਕਾਰਾ ਸੋਨੀਆ ਮਾਨ, ਹਰਿਆਣਾ ਤੋਂ ਕਿਸਾਨ ਆਗੂ ਸੁਰੇਸ਼ ਕੰਡੇਲਾ ਨੇ ਕਿਹਾ ਕਿ ਔਰਤਾਂ ਉੱਪਰ ਹੁੰਦੇ ਜਬਰ ਜੁਲਮ ਦੀ ਦਾਸਤਾਂ ਬਹੁਤ ਲੰਬੀ ਹੈ। ਇਸ ਕੋਈ ਨਵਾਂ ਜਾਂ ਇਕੱਲੀ ਇਕਹਰੀ ਘਟਨਾ ਨਹੀਂ ਹੈ, ਸਗੋਂ ਇਸ ਨੂੰ ਵਰਤਾਰਿਆਂ ਦੀ ਕੜੀ ਵਜੋਂ ਵੇਖਣਾ ਚਾਹੀਦਾ ਹੈ। ਕਿਉਕਿ ਔਰਤਾਂ ਉੱਪਰ ਜਬਰ ਦੀ ਅਸਲ ਜੜ ਇਹ ਲੁਟੇਰਾ ਤੇ ਜਾਬਰ ਢਾਂਚਾ ਹੈ। ਹੁਣ ਵੀ ਬਹੁਤ ਸਾਰੀਆਂ ਜਬਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਸੰਘਰਸ਼ ਦੀ ਧਾਰ ਵੀ ਇਸ ਬੁਰਾਈ ਦੇ ਧੁਰੇ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਦਿਆਂ ਨਵਾਂ ਤੇ ਜਮਹੂਰੀ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਲੋੜ ਹੈ। ਐਕਸ਼ਨ ਕਮੇਟੀ ਵੱਲੋਂ 15 ਦਿਨਾਂ ਲਗਤਾਰ ਲਾਈਵ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਦਹਿ ਹਜਾਰਾਂ ਲੋਕਾਂ ਤੱਕ ਸ਼ੋਸ਼ਲ ਮੀਡੀਏ ਰਾਹੀਂ ਬੁੱਧੀਜੀਵੀ ਅਤੇ ਔਰਤ ਕਾਰਕੁਨ ਇਤਿਹਾਸ ਦੇ ਪੰਨਿਆਂ ਰਾਹੀਂ ਆਪਣੀ ਲਾਈਵ ਪ੍ਰੋਗਰਾਮ ਰਾਹੀਂ ਲੋਕਾਂ ਸਾਹਮਣੇ ਰੱਖ ਚੁੱਕੇ ਹਨ।ਲੋਕ ਗਾਇਕ ਅਜਮੇਰ ਅਕਲੀਆ ਨੇ ਸ਼ਰਧਾਂਜਲੀ ਅਤੇ ਲੋਕ ਸੰਗੀਤ ਮੰਡਲੀ ਜੀਦਾ ਵੱਲੋਂ ਜਗਸੀਰ ਜੀਦਾ ਦੀਆ ਲੋਕ/ਕਿਸਾਨ ਪੱਖੀ ਬੋਲੀਆਂ,ਪਾਠਕ ਭਰਾ ਧਨੌਲੇ ਵਾਲਿਆਂ, ਜਗਰਾਜਨ ਧੌਲਾ ਪੇਸ਼ ਕੀਤਾ। ਅੱਜ ਦੀ ਸਟੇਜ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਘੋਲ ਨਾਲ ਇਕ ਮਿਕ ਹੋਕੇ ਚੱਲ ਰਹੇ ਲੋਕਾਂ ਦੇ ਡਾਕਟਰ ਸਵੈਮਾਨ ਸਿੰਘ ਕਾਰਡਿਕ ਨੂੰ ਸਨਮਾਨ ਪੱਤਰ ਅਤੇ ਲੋਈ ਨਾਲ ਸਨਮਾਨਿਤ ਕੀਤਾ। ਕਿਸਾਨ ਅੰਦੋਲਨ ਵਿੱਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਮਹਿਲਕਲਾਂ ਦੇ ਬਾਲ ਜਰਨੈਲ ਕਪਤਾਨ ਸਿੰਘ ਅਤੇ ਉਸ ਦੇ ਮਾਤਾ ਪਿਤਾ ਨੂੰ ਕਿਤਾਬਾਂ ਦਾ ਸੈੱਟ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ।ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਪੁੱਜੇੇ ਆਗੂਆਂ ਨੂੰ ਵੀ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ, ਬਿਜਲੀ ਸੋਧ ਬਿਲ-2021 ਵਾਪਸ ਲੈਣ, ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਪ੍ਰੀਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ, ਸਮੁੱਚਾ ਕਰਜਾ ਮੁਆਫ ਕਰਨ, ਪੇਂਡੂ/ਖੇਤ ਮਜਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਨ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ, ਬੇਰੁਜਗਾਰਾਂ ਦੇ ਹੱਕੀ ਸੰਘਰਸ਼ ਦੀ ਹਮਾਇਤ, ਭੀਮਾਕੋਰੇਗਾਉਂ ਅਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਚੱਲੇ ਸੰਘਰਸ਼ ਵਿੱਚ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਵਕੀਲਾਂ, ਸਮਾਜ/ਸਿੱਖਿਆ ਸ਼ਾਸ਼ਤਰੀਆਂ, ਕਵੀਆਂ, ਵਿਦਿਆਰਥੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ, ਔਰਤਾਂ ਉੱਪਰ ਜਬਰ ਨੂੰ ਰੋਕਣ ਲਈ ਅਸਰਦਾਰ ਕਦਮ ਚੁੱਕਣ,ਅਸ਼ਲੀਲ ਗੰਨ ਕਲਚਰ ਉੱਪਰ ਮੁਕੰਮਲ ਪਾਬੰਦੀ ਲਾਉਣ ਜਿਹੇ ਮਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪਾਸ ਕੀਤੇ ਗਏ।

Facebook Link ; https://fb.watch/7mhijwzelk/

ਐਸ ਐਮ ਓ ਨੇ ਮੈਬਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਕਰਾਂਗੇ ਘਿਰਾਓ- ਡਾਕਟਰ ਕਾਲਖ

ਮਹਿਲ ਕਲਾਂ/ਬਰਨਾਲਾ- 13 ਅਗਸਤ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਪੱਖੋਵਾਲ ਦੀ ਇਕ ਅਤਿ ਐਮਰਜੈਂਸੀ ਮੀਟਿੰਗ ਸਥਾਨਕ ਮਹਾਰਾਜਾ ਪੈਲਸ ਪੱਖੋਵਾਲ ਵਿਖੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਜਿਸ ਵਿੱਚ ਐਸ ਐਮ ਓ ਵੱਲੋਂ ਮੈਬਰਾਂ ਨੂੰ ਬੇ ਵਜਾਹ ਤੰਗ ਪ੍ਰੇਸ਼ਾਨ ਅਤੇ ਚੈਕਿੰਗ ਤੇ ਲਿਸਟਾਂ ਬਣਾਉਣ ਦਾ ਸਖਤ ਨੋਟਿਸ ਲਿਆ ਗਿਆ। 
ਮੈਬਰਾਂ ਦੀਆਂ ਸਮੱਸਿਆਵਾਂ ਘੋਖਣ ਤੋ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਿਹਤ ਮਹਿਕਮਾ ਵੱਲੋਂ ਇਹ ਕਾਰਵਾਈ ਬੰਦ ਨਾ ਕੀਤੀ ਗਈ ਤਾਂ ਐਮ ਓ ਅਤੇ ਐਸ ਐਮ ਓ ਦਾ ਘਿਰਾਓ ਕੀਤਾ ਜਾਵੇਗਾ। 
ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੀ ਬਸਤੀਆਂ ਵਿੱਚ ਇਹ ਡਾਕਟਰ ਪਿਛਲੇ ਲੰਮੇ ਸਮੇਂ ਤੋਂ ,24 ਘੰਟੇ  ਸਸਤੀਆਂ ਸਿਹਤ ਸਹੂਲਤਾਂ ਦੇ ਰਹੇ ਹਨ ਅਤੇ ਲੋਕਾਂ ਵਿੱਚ ਮਾਨਤਾ ਪ੍ਰਾਪਤ ਹਨ। ਜਿਥੇ ਸਰਕਾਰੀ ਅਦਾਰੇ ਬੁਰੀ ਤਰ੍ਹਾਂ ਸਿਹਤ ਸੇਵਾਵਾਂ ਦੇਣ ਵਿੱਚ ਨਾਕਾਮ ਰਹੇ ਹਨ ਅਤੇ ਇਹਨਾਂ ਪੈਂਡੂ ਡਾਕਟਰਾਂ ਨੂੰ ਝੋਲਾ ਛਾਪ ਜਾਂ ਅਣਅਧਿਕਾਰਤ ਦੱਸ ਕੇ ਨਿੰਦਿਆ ਕਰਦੇ ਹਨ। ਇਹ ਸਿਹਤ ਕਾਮੇ ਹੀ ਹਨ ,ਜਿੰਨ੍ਹਾਂ ਹਰ ਕੁਦਰਤੀ ਆਫਤਾਂ ਅਤੇ ਕਰੋਨਾ ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਆਮ ਲੋਕਾਂ ਦੀ ਸੇਵਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰੀ ਤੰਤਰ ਬਾਜ ਨਾ ਆਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। 
ਇਸ ਮੌਕੇ ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਮੈਡਮ ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ, ਡਾ ਜਸਵਿੰਦਰ ਕੌਰ ਬਾੜੇਵਾਲ, ਡਾ ਰਮਨਦੀਪ ਕੌਰ ਜੀ ਬਲਾਕ ਕੈਸ਼ੀਅਰ, ਮੈਡਮ ਦੀਪਕਾ, ਡਾ ਹਰਦਾਸ ਸਿੰਘ ਜੀ ਢੈਪਈ, ਮੁੱਖ ਸ੍ ਸਰਪ੍ਰਸਤ ਡਾ ਭਗਤ ਸਿੰਘ ਤੁਗਲ, ਡਾ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ, ਡਾ ਜਸਵਿੰਦਰ ਰਤਨ ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਆਦਿ ਨੇ ਸੰਬੋਧਨ ਕੀਤਾ। 
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਨਜੀਤ ਸਿੰਘ ਰਛੀਨ, ਡਾ ਅਵਤਾਰ ਸਿੰਘ ਬ੍ਰਹਮਪੁਰ, ਡਾ ਰਾਜੂ ਖਾਨ ਸੁਧਾਰ, ਡਾਕਟਰ ਪੁਸਪਿੰਦਰ ਬੋਪਾਰਾਏ ,ਡਾ ਧਰਮਿੰਦਰ ਪੱਬੀਆਂ, ਡਾ ਮੇਵਾ ਸਿੰਘ ਜੀ ਤੁਗਾਹੇੜੀ ,ਡਾ ਹਰਬੰਸ ਸਿੰਘ ਬਸਰਾਓ, ਡਾ ਮਨਜੀਤ ਧੂਰਕੋਟ, ਡਾ ਕਰਨੈਲ ਸਿੰਘ ਜੱਸੋਵਾਲ, ਡਾ ਹਰਦੀਪ ਧੂਲਕੋਟ, ਡਾ ਹਰਦੀਪ ਸਿੰਘ ਫੱਲੇਵਾਲ, ਡਾ ਸੁਮੀਤ ਸਿੰਘ ਗੁੱਜਰਵਾਲ, ਡਾ ਬਲਦੀਪ ਕੁਮਾਰ ਜੋਧਾਂ, ਡਾ ਮਨਿੰਦਰ ਸਿੰਘ ਤੁਗਲ ਆਦਿ ਤੋ ਇਲਾਵਾ ਵੱਡੀ ਗਿਣਤੀ ਮੈਂਬਰ ਹਾਜਰ ਸਨ।

ਬਜੁਰਗ ਡਾਕਟਰ ਨੂੰ ਲੁੱਟਿਆ ਅਤੇ ਕੁੱਟਿਆ-Video

ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਨਵਾਂ ਡੱਲਾ ਵਿਖੇ ਇੱਕ ਬਜੁਰਗ ਡਾਕਟਰ ਨੂੰ ਲੁੱਟਣ ਅਤੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਡਾਕਟਰ ਅਸੋਕ ਜੈਨ (69) ਨੇ ਦੱਸਿਆ ਕਿ ਮੈ ਪਿਛਲੇ 30 ਸਾਲਾ ਤੋ ਪਿੰਡ ਡੱਲਾ ਵਿਖੇ ਡਾਕਟਰੀ ਦੀ ਦੁਕਾਨ ਕਰਦਾ ਹਾਂ ਅਤੇ ਰੋਜਾਨਾ ਜਗਰਾਓ ਤੋ ਪਿੰਡ ਡੱਲਾ ਵਿਖੇ ਦੁਕਾਨ ਤੇ ਆਉਦਾ ਹਾਂ।ਉਨ੍ਹਾ ਦੱਸਿਆ ਕਿ ਅੱਜ ਜਦੋ ਮੈ ਪਿੰਡ ਨਵਾਂ ਡੱਲਾ ਦੇ ਨਜਦੀਕ ਪੁੱਜਾ ਤਾਂ ਪਿਛੇ ਤੋ ਆ ਰਹੇ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਲੁਟੇਰਿਆ ਨੇ ਮੈਨੂੰ ਘੇਰ ਲਿਆ ਅਤੇ ਮੇਰੀ ਕੁੱਟ-ਮਾਰ ਕਰਨੀ ਸੁਰੂ ਕਰ ਦਿੱਤੀ ਜਿਸ ਦਾ ਜਦੋ ਮੈ ਵਿਰੋਧ ਕੀਤਾ ਤਾਂ ਉਨ੍ਹਾ ਤੇਜ ਹਥਿਆਰਾ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਕੱਪੜੇ ਪਾੜ ਦਿੱਤੇ।ਉਨ੍ਹਾ ਦੱਸਿਆ ਕਿ ਲੁਟੇਰੇ ਮੇਰੇ ਕੋਲੋ ਪੰਜ ਸੌ ਰੁਪਏ ਨਗਦ,ਇੱਕ ਮੋਬਾਇਲ,ਡਾਕਰਟੀ ਦਾ ਲਾਇਸੰਸ ਅਤੇ ਸਕੂਟਰੀ ਦੀ ਆਰ ਸੀ ਵੀ ਖੋਹ ਕੇ ਜਗਰਾਓ ਵਾਲੀ ਸਾਈਡ ਨੂੰ ਭੱਜ ਗਏ।ਇਸ ਘਟਨਾ ਸਬੰਧੀ ਜਾਣਕਾਰੀ ਮੈ ਪਿੰਡ ਡੱਲਾ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਦਿੱਤੀ,ਜਿਨ੍ਹਾ ਨੇ ਮੇਰੇ ਨਾਲ ਜਾ ਕੇ ਪੁਲਿਸ ਚੌਕੀ ਕਾਉਕੇ ਕਲਾਂ ਨੂੰ ਲਿਖਤੀ ਦਰਖਾਸਤ ਦਿਤੀ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਇਲਾਕੇ ਵਿਚ ਰੋਜਾਨਾ ਲੁੱਟਾ-ਖੋਹਾ ਦੀਆ ਵਾਰਦਾਤਾ ਹੋ ਰਹੀਆ ਹਨ ਪਰ ਪੁਲਿਸ ਵੱਲੋ ਲੁਟੇਰਿਆ ਖਿਲਾਫ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਜਿਸ ਕਰਕੇ ਇਲਾਕੇ ਦੇ ਲੋਕਾ ਵਿਚ ਭਾਰੀ ਦਹਿਸਤ ਦਾ ਮਹੌਲ ਹੈ ਅਤੇ ਲੁਟੇਰਿਆ ਦੇ ਹੌਸਲੇ ਬੁਲੰਦ ਹਨ।ਇਸ ਸਬੰਧੀ ਜਦੋ ਪੰਜਾਬ ਪੁਲਿਸ ਚੌਕੀ ਕਾਉਕੇ ਕਲਾਂ ਦੇ ਇੰਚਾਰਜ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਤਫਤੀਸ ਕੀਤੀ ਜਾ ਰਹੀ ਹੈ।

Facebook Link ; https://fb.watch/7jBH-9-oDg/

ਮਹਿਲਕਲਾਂ ਸ਼ਹੀਦ ਕਿਰਨਜੀਤ ਕੌਰ ਦਾ 24 ਵਾਂ ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਮਹਿਲਕਲਾਂ ਦੀ ਧਰਤੀ ਤੋਂ ਗੂੰਜੇਗੀ ਕਿਸਾਨ ਅੰਦੋਲਨ ਦੀ ਰੋਹਲੀ ਗਰਜ 

ਮਹਿਲਕਲਾਂ/ ਬਰਨਾਲਾ- 11 ਅਗਸਤ- (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਕਿਰਨਜੀਤ ਕੌਰ  ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਪੂਰੇ ਜਿਲ੍ਹੇ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਵਾਰ ਸ਼ਹੀਦ ਕਿਰਨਜੀਤ ਕੌਰ ਦਾ ਬਰਸੀ ਸਮਾਗਮ "ਕਿਸਾਨ ਅੰਦੋਲਨ" ਨੂੰ ਸਮਰਪਿਤ ਹੋਣ ਕਰਕੇ ਪਿੰਡਾਂ ਵਿੱਚੋਂ 12 ਅਗਸਤ ਨੂੰ ਕਿਸਾਨ ਮਰਦ ਔਰਤਾਂ ਦੇ ਕਾਫ਼ਲੇ ਬੰਨ੍ਹ ਕੇ ਪੁੱਜਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਦਾਣਾ ਮੰਡੀ ਮਹਿਲਕਲਾਂ ਵਿਖੇ ਐਕਸ਼ਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਕੀਤਾ। ਐਕਸ਼ਨ ਕਮੇਟੀ ਦੇ ਆਗੂਆਂ ਮਨਜੀਤ ਧਨੇਰ, ਗੁਰਮੇਲ ਠੁੱਲੀਵਾਲ, ਗੁਰਮੀਤ ਸੁਖਪੁਰਾ, ਜਰਨੈਲ ਚੰਨਣਵਾਲ, ਕੁਲਵੰਤ ਰਾਏ, ਗਰਦੇਵ ਸਿੰਘ ਸਹਿਜੜਾ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 100 ਪਿੰਡਾਂ ਵਿੱਚ ਰੈਲੀਆਂ/ਨੁੱਕੜ ਨਾਟਕਾਂ ਦੀ ਮੁਹਿੰਮ ਪੂਰੀ ਹੋ ਚੁੱਕੀ ਹੈ। ਅੱਜ ਸਾਰਾ ਦਿਨ ਪਿੰਡਾਂ ਵਿੱਚ ਘਰ-ਘਰ ਜਾਕੇ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਮੁਹਿੰਮ ਚਲਾਈ। ਔਰਤ ਕਿਸਾਨ ਔਰਤਾਂ ਦੀ ਇਸ ਵਾਰ ਦੇ ਸਮਾਗਮ ਵਿੱਚ ਸ਼ਮੂਲੀਅਤ ਲਾਮਿਸਾਲ ਹੋਵੇਗੀ। ਆਗੂਆਂ ਦੱਸਿਆ ਕਿ ਇਸ ਵਾਰ ਦੇ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਪਰਮੁੱਖ ਆਗੂ ਸ਼ਾਮਿਲ ਹੋਣਗੇ। ਸਨਮਾਨਿਤ ਕੀਤੀ ਜਾਣ ਵਾਲੀ ਸਖਸ਼ੀਅਤ ਵਜੋਂ ਡਾ ਸਵੈਮਾਨ ਸਿੰਘ ਦੀ ਚੋਣ ਕੀਤੀ ਗਈ ਹੈ। ਯਾਦ ਰਹੇ ਡਾ ਸਵੈਮਾਨ ਸਿੰਘ ਆਪਣੀ ਵਿਦੇਸ਼ੀ ਚੰਗੀ ਨੌਕਰੀ ਨੂੰ ਠੋਕਰ ਮਾਰ ਕੇ ਅੱਠ ਮਹੀਨਿਆਂ ਤੋਂ ਸਿੰਘੂ/ਟਿੱਕਰੀ ਬਾਰਡਰ ਤੇ ਕਿਸਾਨ ਕਾਫਲਿਆਂ ਸੰਗ ਡਟੇ ਹੋਏ ਹਨ। ਪਿੰਡਾਂ ਵਿਚਲੀ ਪਰਚਾਰ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਆਗੂਆਂ ਕਿਹਾ ਲੋਕ ਸੱਥਾਂ ਵਿੱਚੋਂ ਮਿਲ ਰਹੇ ਹੁੰਗਾਰੇ ਤੋਂ ਉਮੀਦ ਹੈ ਕਿ 12 ਅਗਸਤ ਨੂੰ ਲੋਕਾਈ ਦਾ ਇਸ ਵਾਰ ਦਾ ਇਕੱਠ ਪਹਿਲਾਂ ਦੇ ਸਾਰੇ ਰਿਕਾਰਡ ਮਾਤ ਪਾ ਦੇਵੇਗਾ। ਵੱਡ ਅਕਾਰੀ ਪੰਡਾਲ ਲੱਗਣਾ ਸ਼ੁਰੂ ਹੋ ਗਿਆ ਹੈ। ਵੱਡੀ ਸਟੇਜ ਬਣਕੇ ਤਿਆਰ ਹੋ ਗਈ ਹੈ। ਆਗੂਆਂ ਸੁਰਿੰਦਰ ਜਲਾਲਦੀਵਾਲ,ਪਰੀਤਮ ਦਰਦੀ, ਗੁਰਦੇਵ ਮਾਂਗੇਵਾਲ, ਅਮਰਜੀਤ ਕੁੱਕੂ, ਨਰਾਇਣ ਦੱਤ, ਰਜਿੰਦਰ ਸਿੰਘ, ਮਾ ਦਰਸ਼ਨ ਸਿੰਘ, ਪਰਮਜੀਤ ਗਾਂਧੀ, ਹਰਪ੍ਰੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ। ਮਹਿਲਕਲਾਂ ਦੀ ਧਰਤੀ ਤੋਂ 24 ਸਾਲ ਪਹਿਲਾਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ਼ ਰੋਹਲੀ ਗਰਜ ਸੁਣਾਈ ਦਿੱਤੀ ਸੀ। ਇਸ ਵਾਰ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਕਾਰਪੋਰੇਟੀ ਹੱਲੇ ਖਿਲਾਫ਼ ਮਹਿਲਕਲਾਂ ਦੀ ਧਰਤੀ ਤੋਂ ਉੱਠੀ ਜਨ ਆਵਾਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰਹੇ ਕਿਸਾਨ ਅੰਦੋਲਨ ਨੂੰ ਹੋਰ ਬਲ ਦੇਵੇਗੀ। ਆਗੂਆਂ ਨੇ 12 ਅਗਸਤ ਨੂੰ ਸਮੂਹ ਮਿਹਨਤਕਸ਼ ਲੋਕਾਂ ਨੂੰ ਕਾਫਲੇ ਬੰਨ੍ਹ ਦਾਣਾ ਮੰਡੀ ਮਹਿਲਕਲਾਂ ਪੁੱਜਣ ਦੀ ਅਪੀਲ ਕੀਤੀ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ

ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਤੇ ਪਹੁੰਚਣਗੇ ਬਲਵੀਰ ਸਿੰਘ ਰਾਜੇਵਾਲ

ਮਹਿਲ ਕਲਾਂ/ ਬਰਨਾਲਾ- 11 ਅਗਸਤ- (ਗੁਰਸੇਵਕ ਸਿੰਘ ਸੋਹੀ)- ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਜ.ਸ.ਅਜਮੇਰ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਜੋ ਕਿਸਾਨ ਦਿੱਲੀ ਤੇ ਬਡਰਾਂ ਉੱਪਰ 8, 9 ਮਹੀਨੇ ਤੋਂ ਬੈਠੇ ਹਨ। ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਅਲੱਗ ਅਲੱਗ ਪਿੰਡਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਬਲਾਕ ਮਹਿਲ ਕਲਾਂ ਤੋਂ ਬੀਹਲਾ, ਟੱਲੇਵਾਲ, ਗਹਿਲਾ, ਚੰਨਣਵਾਲ, ਕੁਰੜ, ਲੋਹਗੜ੍ਹ ਕਸਬਾ ਆਦਿ ਪਿੰਡਾਂ ਤੋਂ ਜਿਨ੍ਹਾਂ ਟਾਈਮ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਵੱਧ ਤੋਂ ਵੱਧ ਕਿਸਾਨ ਦਿੱਲੀ ਵੱਲ ਜਾਇਆ ਕਰਨਗੇ। ਉਨ੍ਹਾਂ ਕਿਹਾ ਕੇ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਤੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚਣਗੇ ਅਤੇ ਸੰਯੁਕਤ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਅਜਮੇਰ ਸਿੰਘ ਹੁੰਦਲ, ਬੰਤ ਸਿੰਘ ਬੀਹਲਾ ਖੁਰਦ, ਮਨੀ ਸਿੰਘ ਚੰਨਣਵਾਲ, ਜਗਜੀਤ ਸਿੰਘ, ਬਾਰੂ ਸਿੰਘ, ਸਾਧੂ ਸਿੰਘ, ਹਰਦੇਵ ਸਿੰਘ, ਕਾਕਾ ਸਿੰਘ, ਲਾਲ ਸਿੰਘ, ਸੁਖਵਿੰਦਰ ਸਿੰਘ, ਕੌਰ ਸਿੰਘ, ਮੁਖਤਿਆਰ ਸਿੰਘ ਬੀਹਲਾ ਖੁਰਦ, ਦਲਵਾਰ ਸਿੰਘ ਗਹਿਲ, ਪ੍ਰਧਾਨ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ ।

ਪਿੰਡ ਗਾਲਬ ਰਣ ਸਿੰਘ ਦੇ ਨੌਜਵਾਨ ਦੇ ਜ਼ਰੂਰੀ ਕਾਗਜ਼ ਗੁੰਮ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਪਿੰਡ ਗਾਲਬ ਰਣ ਸਿੰਘ ਦਾ ਨੌਜਵਾਨ ਮਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਗਾਲਿਬ ਰਣ ਸਿੰਘ  ਜੋ ਕੇ ਜਗਰਾਉਂ ਤੋਂ ਸ਼ਾਮ ਨੂੰ ਕੰਮ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਸ਼ੇਰਪੁਰਾ ਕਲਾਂ ਚੌਕ ਲਾਗੇ ਬਟੂਆ ਡਿੱਗ ਪਿਆ ਤੇ ਉਸ ਵਿਚ ਉਸ ਦੇ ਜ਼ਰੂਰੀ ਕਾਗਜ਼ ਜਿਵੇਂ ਡਰਾਇਵਿੰਗ ਲਾਇਸੈਂਸ, ਮੋਟਰਸਾਇਕਲ ਦੀ ਆਰ ਸੀ, ਵੋਟਰ ਕਾਰਡ,ਆਧਾਰ ਕਾਰਡ ਆਦਿ ਸਨ।ਜਿਸ ਦੀ ਬਹੁਤ ਭਾਲ ਕੀਤੀ ਪ੍ਰੰਤੂ ਮੈਨੂੰ ਨਹੀਂ ਮਿਲੇ।ਇਸ ਡਿੱਗੇ ਕਾਗਜ਼ਾਂ ਵਾਰੇ ਮੈਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਸੋ ਇਹ ਜ਼ਰੂਰੀ ਕਾਗਜ਼ ਮੇਰੇ ਕਿਸੇ ਨੂੰ ਵੀ ਮਿਲਦੇ ਹਨ ਤਾਂ ਉਹ ਮੇਰੇ ਮੋਬਾਇਲ ਨੰਬਰ: 95924-34136 ਨਾਲ ਸੰਪਰਕ ਕਰ ਸਕਦੇ ਹਨ।

Punjab CM ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ 

ਅੱਤਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਸੀਆਰਪੀਐੱਫ ਦੀਆਂ 25 ਕੰਪਨੀਆਂ ਤੇ ਐਂਟੀ ਡਰੋਨਾ ਦੀ ਕੀਤੀ ਮੰਗ  

ਚੰਡੀਗੜ੍ਹ , 10 ਅਗਸਤ ( ਇਕਬਾਲ ਸਿੰਘ ਰਸੂਲਪੁਰ ,ਮਨਜਿੰਦਰ ਗਿੱਲ)    ਸਰਹੱਦ ਪਾਰ ਤੋਂ ਸੂਬੇ ਦੀ ਸੁਰੱਖਿਆ ਨੂੰ ਵਧਦੇ ਖਤਰੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 25 ਕੰਪਨੀਆਂ ਅਤੇ ਬੀ.ਐਸ.ਐਫ. ਲਈ ਡਰੋਨ ਨੂੰ ਨਸ਼ਟ ਕਰਨ ਵਾਲੇ ਉਪਕਰਨ ਤੁਰੰਤ ਮੰਗੇ ਹਨ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਦੀ ਆਈ.ਐਸ.ਆਈ. ਦੀਆਂ ਵਧਦੀਆਂ ਸਰਗਰਮੀਆਂ ਨਾਲ ਸੂਬੇ ਵਿੱਚ ਹਾਲੀਆ ਸਮੇਂ ਵਿੱਚ ਹਥਿਆਰਾਂ, ਹੱਥ ਗੋਲਿਆਂ ਅਤੇ ਆਈ.ਈ.ਡੀਜ਼ ਦੀ ਵੱਡੀ ਪੱਧਰ ’’ਤੇ ਘੁਸਪੈਠ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਅੱਜ ਸ਼ਾਮ ਅਮਿਤ ਸ਼ਾਹ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਸੁਰੱਖਿਆ ਦੀ ਸਥਿਤੀ ਬਹੁਤ ਭਿਆਨਕ ਹੈ ਜਿਸ ਲਈ ਕੇਂਦਰ ਨੂੰ ਤੁਰੰਤ ਦਖਲ ਦੇਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ, ਪਟਿਆਲਾ, ਬਠਿੰਡਾ, ਫਗਵਾੜਾ ਤੇ ਮੋਗਾ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਮੰਗ ਕਰਦਿਆਂ ਨਾਲ ਹੀ ਸਰਹੱਦ ’’ਤੇ ਤਾਇਨਾਤ ਬੀ.ਐਸ.ਐਫ. ਲਈ ਡਰੋਨਾਂ ਨੂੰ ਨਸ਼ਟ ਕਰਨ ਵਾਲੇ ਉਪਕਰਨ ਮੰਗੇ ਹਨ। ਉਨ੍ਹਾਂ ਅਹਿਮ ਬੁਨਿਆਦੀ ਢਾਂਚੇ/ਥਾਵਾਂ ਅਤੇ ਜਨਤਕ ਮੀਟਿੰਗਾਂ/ਸਮਾਗਮਾਂ ਜਿਨ੍ਹਾਂ ਵਿੱਚ ਵੱਡੇ ਖਤਰੇ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਸ਼ਮੂਲੀਅਤ ਕਰਦੇ ਹਨ, ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦਿੱਤਾ। ਜਾਣਕਾਰੀ ਲਈ ਦੱਸ ਦਈਏ ਕਿ ਇਹ ਮੀਟਿੰਗ ਅੱਜ ਮੰਗਲਵਾਰ ਦਿੱਲੀ ਵਿਖੇ ਹੋਈ  ।