You are here

ਪੰਜਾਬ

ਮਹਿਲ ਕਲਾਂ ਤੋਂ ਲਾਪਤਾ ਲੜਕੀ ਦੀ ਭਾਲ ਲਈ ਬੇਨਤੀ

ਖ਼ਬਰ ਪੜ੍ਹ ਕੇ ਅੱਗੇ ਸ਼ੇਅਰ ਕਰੋ ਜੀ ਧੰਨਵਾਦ

ਮਹਿਲ ਕਲਾਂ /ਬਰਨਾਲਾ - 8 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਸਾਰਿਆਂ ਨੂੰ ਬੇਨਤੀ ਹੈ ਕਿ ਇਹ ਕੁੜੀ ਪਿੰਡ ਮਹਿਲ ਕਲਾਂ ਤੋਂ ਕੱਲ ਦੀ ਲਾਪਤਾ ਹੈ ਇਸ ਦੇ ਮਾਂ ਪਿਓ ਬੁਹੁਤ ਟੈਨਸ਼ਨ ਵਿੱਚ ਹਨ ਇਹ ਖ਼ਬਰ ਨੂੰ ਅੱਗੇ ਗਰੁੱਪ ਵਿੱਚ ਸ਼ਿਅਰ ਜਰੂਰ ਕਰਿਓ ਅਤੇ ਜੇਕਰ ਇਸ ਕੁੜੀ ਬਾਰੇ ਕੁੱਝ ਵੀ ਪਤਾ ਚਲਦਾ ਹੈ ਤਾਂ ਹੇਠਾਂ ਲਿਖੇ ਨੰਬਰਾਂ ਤੇ ਸੰਪਰਕ ਕਰੋ । 9855465533 ,7814432095

ਕਾਲਜ ਕਰਮਚਾਰੀਆ ਵਲੋ ਉਚੇਰੀ ਸਿੱਖਿਆ ਮੰਤਰੀ ਬਾਜਵਾ ਨੂੰ ਸੌਪਿਆ ਮੰਗ ਪੱਤਰ 

ਜਗਰਾਓਂ, 8 ਜੁਲਾਈ (ਅਮਿਤ ਖੰਨਾ, )  ਏਡਿਡ ਕਾਲਜ ਨਾਨ ਟੀਚਿੰਗ ਇੰਮਪਲਾਇਜ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਵਲੋ ਉਚੇਰੀ ਸਿੱਖਿਆ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਕਾਲਜ ਕਰਮਚਾਰੀਆ ਦੀਆ ਹੱਕੀ ਮੰਗਾ ਨੂੰ ਲੈ ਕੇ ਮੁਲਾਕਾਤ ਕੀਤਾ । ਯੂਨੀਅਨ ਦੇ ਸੂਬਾ ਪ੍ਰਧਾਨਮਨਦੀਪ ਸਿੰਘ ਬੇਦੀ,ਜਰਨਲ ਸਕੱਤਰ ਵਿਵੇਕ ਮਾਰਕੰਡਾ,ਕਸ਼ਮੀਰ ਸਿੰਘ ਸਕੱਤਰ,ਆਡੀਟਰ ਪ੍ਰਵੀਨ ਹਾਂਡਾ ਵਲੋ ਉਚੇਰੀ ਸਿੱਖਿਆ ਮੰਤਰੀ ਨੂੰ ਲੰਬੇ ਸਮੇ ਤੋ ਕਰਮਚਾਰੀਆ ਦੀਆ ਲਟਕਦੀਆਂ ਮੰਗਾ ਸਬੰਧੀ ਮੰਗ ਪੱਤਰ ਸੌਪਿਆ । ਯੂਨੀਅਨ ਆਗੂਆ ਨੇ ਕਿਹਾ ਕਿ ਜਨਵਰੀ 2006 ਤੋ ਸੋਧੇ ਹੋਏ ਹਾਊਸ ਰੈਟ, ਤੇ ਮੈਡੀਕਲ ਅਲਾਊਸ ਕਾਲਜਾਂ ਵਿਚ ਕੰਮ ਕਰਦੇ ਨਾਨ ਟੀਚੰਗ ਕਰਮਚਾਰੀਆ ਤੇ ਲਾਗੂ ਨਹੀ ਕੀਤੇ ਗਏ ਜਦੋ ਕਿ ਕਾਲਜ ਟੀਚਰਾਂ ਨੂੰ ਇਹ ਲਾਭ ਦੇ ਦਿੱਤਾ ਗਿਆ ਹੈ। ਯੂਨੀਅਨ ਆਗੂਆ ਨੇ ਦੱਸਿਆ ਕਿ ਦਸੰਬਰ 2011 ਤੋ ਪੇ-ਸਕੇਲ ਵਿਚ ਕੀਤੇ ਗਏ ਬਦਲਾਅ ਨੂੰ ਨਾਨ ਟੀਚਿੰਗ ਕਰਮਚਾਰੀਆ ਤੇ ਲਾਗੂ ਨਹੀ ਕੀਤਾ ਗਿਆ ।ਯੂਨੀਅਨ ਆਗੂਆ ਨੇ ਕਿਹਾ ਕਿ ਉਹ ਇਸ ਸਬੰਧੀ ਲੰਬੇ ਸਮੇ ਤੋ ਸੰਘਰਸ਼ ਕਰ ਰਹੇ ਹਨ ਅਤੇ ਇਸ ਸਬੰਧੀ ਅਧਿਕਾਰੀਆ ਨੂੰ ਮੰਗ ਪੱਤਰ ਵੀ ਸੌਪ ਚੁੱਕੇ ਹਨ ਪਰ ਕਰਮਚਾਰੀਆ ਦੀਆ ਮੰਗਾ ਸਬੰਧੀ ਹਾਲੇ ਤੱਕ ਸਰਕਾਰ ਵਲੋ ਕੋਈ ਢੁਕਵੀ ਕਾਰਵਾਈ ਨਹੀ ਕੀਤੀ ਗਈ ।ਯੂਨੀਅਨ ਆਗੂਆ ਵਲੋ ਕਾਲਜਾਂ ਵਿਚ ਖਾਲੀ ਪਈਆ ਪੋਸਟਾਂ ਨੂੰ ਜਲਦ ਭਰਨ ਦੀ ਗੱਲ ਵੀ ਆਖੀ । ਉਚੇਰੀ ਸਿੱਖਿਆ ਮੰਤਰੀ ਵਲੋ ਯੂਨੀਅਨ ਆਗੂਆ ਨੂੰ ਭਰੋਸਾ ਦਿੱਤਾ ਕਿ ਉਨਾ ਦੀਆ ਮੰਗਾ ਨੂੰ ਲਾਗੂ ਕਰਵਾਉਣ ਲਈ ਉਹ ਅਧਿਕਾਰੀਆ ਨਾਲ ਗੱਲਬਾਤ ਕਰਕੇ ਇਸ ਨੂੰ ਅਮਲੀ ਜਾਮਾ ਪਹਿਣਾਉਣਗੇ। 
ਫੋਟੋ ਕੈਪਸ਼ਨ -ਏਡਿਡ ਕਾਲਜ ਨਾਨ ਟੀਚਿੰਗ ਇੰਮਪਲਾਇਜ ਯੂਨੀਅਨ ਪੰਜਾਬ ਦੇ ਅਹੁਦੇਦਾਰ ਯੂਨੀਅਨ ਦਾ ਮੰਗ ਪੱਤਰ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਦਿੰਦੇ ਹੋਏ

ਜਿ਼ਲ੍ਹਾ ਤੇ ਸਰਕਲ ਪੱਧਰ ਤੱਕ ਦਾ ਜਥੇਬੰਦਕ ਢਾਂਚਾ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿ਼ਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ 

ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਦੇ ਬੇਲੋੜੇ ਵਾਧੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ`ਚ ਪਾਰਟੀ ਦੇ ਆਗੂ ਤੇ ਵਰਕਰ ਵਧ-ਚੜ੍ਹ ਕੇ ਸ਼ਾਮਿਲ ਹੋਣ: ਸ: ਸੁਖਦੇਵ ਸਿੰਘ ਢੀਂਡਸਾ

ਪੰਥਕ ਵਿਚਾਰਧਾਰਾ ਨੂੰ ਮਜਬੂਤ ਕਰਨ ਲਈ ਇੱਕਜੁਟ ਹੋ ਕੇ ਚੱਲਣ ਦੀ ਲੋੜ: ਸ: ਰਵਿੰਦਰ ਸਿੰਘ ਬ੍ਰਹਮਪੁਰਾ

ਮਹਿਲ ਕਲਾਂ/ਬਰਨਾਲਾ-8 ਜੁਲਾਈ (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਜਥੇਬੰਦਕ ਢਾਂਚੇ ਦੇ ਐਲਾਨ ਤੋਂ ਬਾਅਦ ਅੱਜ ਪਾਰਟੀ ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਅਹਿਮ ਮੀਟਿੰਗ ਪਾਰਟੀ ਦੇ ਪ੍ਰਧਾਨ ਸ : ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਮੋਹਾਲੀ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਹੋਈ। ਜਿਸ ਵਿੱਚ ਸਮੁੱਚੇ ਆਗੂਆਂ ਨੇ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਿਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਮੋਰਚਾ ਖੋਲ੍ਹਣ ਦਾ ਅਹਿਦ ਲਿਆ। ਇਸ ਮੀਟਿੰਗ ਵਿਚ ਜ਼ਿਲ੍ਹਾ ਅਤੇ ਸਰਕਲ ਜਥੇਬੰਦੀਆਂ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਮੂਹ ਹਾਜ਼ਰ ਪ੍ਰਧਾਨ ਸਹਿਬਾਨ ਨੇ ਜਲਦੀ ਹੀ ਵੱਡੀਆਂ ਮੀਟਿੰਗਾਂ ਕਰ ਕੇ ਜ਼ਿਲ੍ਹਾ ਅਤੇ ਸਰਕਲ ਅਹੁਦੇਦਾਰ ਐਲਾਨਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਨੌਜਵਾਨ ਵਰਗ ਅਤੇ ਦਲਿਤ ਭਾਈਚਾਰੇ ਨੂੰ ਭਰੋਸੇ ਵਿਚ ਲੈ ਕੇ ਜਥੇਬੰਦੀ ਨੂੰ ਮਜਬੂਤ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।। ਇਸ ਮੌਕੇ ਸ: ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ਅਤੇ ਕਾਮਨਾ ਕੀਤੀ ਹੈ ਕਿ ਕਿਸਾਨ ਸੰਘਰਸ਼ ਦੀ ਜਿੱਤ ਹੋਵੇ ਤੇ ਦੇਸ਼ ਦਾ ਅੰਨਦਾਤਾ ਖੁਸ਼ਹਾਲ ਹੋਵੇ। ਸ: ਢੀਂਡਸਾ ਨੇ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧੇ ਵਿਰੁੱਧ ਐਲਾਨੇ ਗਏ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਸ ਵਿੱਚ ਵਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।  
ਇਸ ਮੌਕੇ ਸ: ਢੀਂਡਸਾ ਨੇ ਕੈਪਟਨ ਸਰਕਾਰ ਅਤੇ ਅਕਾਲੀ ਦਲ ਬਾਦਲ `ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਚਾਰ ਸਾਲ ਦੌਰਾਨ ਸਿਵਾਏ ਬਾਦਲਾਂ ਦਾ ਪੱਖ ਪੂਰਨ ਅਤੇ ਉਨ੍ਹਾਂ ਨੂੰ ਬਚਾਉਣ ਦੇ ਇਲਾਵਾ ਹੋਰ ਕੁੱਝ ਵੀ ਨਹੀ ਕੀਤਾ ਹੈ ਅਤੇ ਹੁਣ ਕੈਪਟਨ ਅਤੇ ਬਾਦਲਾਂ ਦੀ ਮਿਲੀ ਭੁਗਤ ਜੱਗ ਜ਼ਾਹਿਰ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਅਪਣਾਏ ਦੋਹਰੇ ਮਾਪਦੰਡਾਂ ਕਾਰਨ ਬਾਦਲ ਪਰਿਵਾਰ ਆਪਣਾ ਅਕਸ ਪੂਰੀ ਤਰ੍ਹਾਂ ਖਰਾਬ ਕਰ ਚੁੱਕਾ ਹੈ। ਸ: ਢੀਂਡਸਾ ਨੇ ਕਿਹਾ ਕਿ ਨੈਤਿਕ ਆਧਾਰ ਗੁਆਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੀ ਪੂਰੀ ਕੋਸਿ਼ਸ਼ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀ ਲਗਾਉਣਗੇ ਕਿਉਂਕਿ ਪੰਜਾਬੀਆਂ ਨੇ ਕਾਂਗਰਸ ਅਤੇ ਬਾਦਲਾਂ ਦੇ ਦੋਗਲੇ ਚਿਹਰਿਆਂ ਨੂੰ ਪਛਾਣ ਲਿਆ ਹੈ ਅਤੇ ਹੁਣ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਨਹੀ ਆਉਣਗੇ। ਇਸ ਮੌਕੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਜਗ੍ਹਾ `ਤੇ ਉਚੇਚੇ ਤੌਰ `ਤੇ ਪਹੁੰਚੇ ਉਨ੍ਹਾਂ ਦੇ ਬੇਟੇ ਸਾਬਕਾ ਐਮ.ਐਲ.ਏ ਸ: ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਵੱਲੋਂ ਪੰਥਕ ਵਿਚਾਰਧਾਰਾ ਨੂੰ ਮਜਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ।
ਇਸ ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਸ: ਨਿਧੜਕ ਸਿੰਘ ਬਰਾੜ, ਇਸਤਰੀ ਵਿੰਗ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਗੁਲਸ਼ਨ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ, ਐਡਵੋਕੇਟ ਸ: ਛਿੰਦਰਪਾਲ ਸਿੰਘ ਬਰਾੜ ਅਤੇ ਸ: ਢੀਂਡਸਾ ਦੇ ਸਿਆਸੀ ਸਲਾਹਕਾਰ ਸ: ਦਵਿੰਦਰ ਸਿੰਘ ਸੋਢੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ: ਗੁਰਪ੍ਰੀਤ ਸਿੰਘ ਕਲਕੱਤਾ ਸ: ਗੁਰਬਚਨ ਸਿੰਘ ਬਚੀ, ਸ: ਰਣਧੀਰ ਸਿੰਘ ਰੱਖੜਾ, ਸ: ਦਲਜਿੰਦਰਬੀਰ ਸਿੰਘ ਵਿਰਕ, ਸ: ਦਲਜੀਤ ਸਿੰਘ ਅਮਰਕੋਟ, ਸ: ਗੁਰਚਰਨ ਸਿੰਘ ਚੰਨੀ, ਸ: ਸਰਬਜੀਤ ਸਿੰਘ ਡੂਮਵਾਲੀ, ਸ: ਗੁਰਿੰਦਰ ਸਿੰਘ ਬਾਜਵਾ, ਸ: ਲਖਵੀਰ ਸਿੰਘ ਥਾਬਲਾਂ, ਸ: ਸਤਵਿੰਦਰ ਪਾਲ ਸਿੰਘ ਢੱਟ, ਸ: ਭੁਪਿੰਦਰ ਸਿੰਘ ਬਜਰੂੜ, ਡਾ. ਮੇਜਰ ਸਿੰਘ, ਸ: ਬਲਵਿੰਦਰ ਸਿੰਘ, ਸ: ਪ੍ਰਿਤਪਾਲ ਸਿੰਘ ਹਾਂਡਾ, ਸ: ਗੁਰਸ਼ਰਨਜੀਤ ਸਿੰਘ ਪੱਪੂ, ਸ: ਮਨਜੀਤ ਸਿੰਘ ਬੱਪੀਆਣਾ, ਸ: ਗੁਰਜਿੰਦਰ ਸਿੰਘ ਗਰੇਵਾਲ, ਸ: ਰਣਜੀਤ ਸਿੰਘ ਔਲਖ਼, ਸ: ਮੇਜਰ ਸਿੰਘ ਖਾਲਸਾ ,ਸ: ਜਗਜੀਤ ਸਿੰਘ ਭੁੱਲਰ, ਸ: ਗੁਲਵੰਤ ਸਿੰਘ ਉੱਪਲ, ਸ: ਬਲਦੇਵ ਸਿੰਘ ਚੇਤਾ, ਡਾ ਪਰਵਿੰਦਰ ਸਿੰਘ ਸੋਢੀ ਤੋਂ ਇਲਾਵਾ ਓ.ਐਸ.ਡੀ ਸ: ਜਸਵਿੰਦਰ ਸਿੰਘ ਹਾਜ਼ਰ ਸਨ।

ਕੈਨੇਡਾ ਵਿੱਚ ਕੋਕਰੀ ਕਲਾਂ ਦੇ 32 ਸਾਲ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਕੋਕਰੀ ਕਲਾਂ ਮੋਗਾ ਦੇ 32 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰਛਪਾਲ  ਸਿੰਘ ਰਵੀ ਗਿੱਲ (32) ਸਾਲ ਪੁੱਤਰ ਗੁਰਚਰਨ ਸਿੰਘ ਗਿੱਲ ਜੋ ਕਿ ਪਿਛਲੇ 3 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਤੇ 3 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਨਾਲ ਮੌਤ ਹੋ ਗਈ ।ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਪਿੰਡ ਵਿੱਚ ਮਾਤਮ ਤੇ ਸੋਗਮਈ ਦਾ ਮਾਹੌਲ ਹੈ  ਮ੍ਰਿਤਕ ਆਪਣੇ ਪਿੱਛੇ ਆਪਣੇ 7 ਸਾਲ ਦੇ ਮਾਸੂਮ ਬੇਟੇ ਕਰਨਵੀਰ ਸਿੰਘ ਅਤੇ ਪਤਨੀ ਜਸਬੀਰ ਕੌਰ ਗਿੱਲ ਦੇ ਪਰਿਵਾਰਕ ਮੈਂਬਰਾਂ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਹੈ ਰਵੀ ਗਿੱਲ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਇਲਾਕੇ ਵਿੱਚ ਅਚਾਨਕ ਮੌਤ ਹੋਣ ਕਾਰਨ  ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ  ਜਾਣਕਾਰੀ ਅਨੁਸਾਰ ਮ੍ਰਿਤਕ ਰਵੀ ਗਿੱਲ ਦਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 11 ਜੁਲਾਈ ਦਿਨ ਐਤਵਾਰ ਨੂੰ ਸ਼ੇਰਵੁੱਡ ਪਾਰਕ ਕੈਨੇਡਾ ਦੇ ਗੁਰਦੁਆਰੇ ਵਿਚ ਸਭਾ ਵਿਚ ਹੋਵੇਗੀ ।

ਸੰਯੁਕਤ ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਲਾਈਨ 'ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ/ਜਗਰਾਉਂ, 07 ਜੁਲਾਈ (ਅਮਿਤ ਖੰਨਾ ) - ਸੰਯੁਕਤ ਪੁਲਿਸ ਕਮਿਸ਼ਨਰ ਜੇ.ਐਲਨਚੇਜ਼ੀਅਨ ਵੱਲੋਂ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੁਲਿਸ ਲਾਈਨ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਡਾ. ਪ੍ਰੱਗਿਆ ਜੈਨ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ ਦੇ ਨਾਲ ਸ੍ਰੀ ਜੇ.ਐਲਨਚੇਜ਼ੀਅਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੁਧਿਆਣਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਲੋਕਾਂ ਨੂੰ ਸ਼ਹਿਰ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਬੂਟੇ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਭਵਿੱਖ ਦੇਣ ਲਈ ਵਾਤਾਵਰਣ ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਬਾਕਾਇਦਾ ਵਾਧਾ ਹੁੰਦਾ ਹੈ ਅਤੇ ਰੁੱਖ ਪ੍ਰਦੂਸ਼ਿਤ ਤੱਤਾਂ ਨੂੰ ਘਟਾ ਕੇ ਸਾਡੇ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਦਾ ਉਦੇਸ਼ ਸਵੱਛ ਹਵਾ, ਪਾਣੀ ਅਤੇ ਜੰਗਲਾਂ ਦੇ ਕਵਰ ਨੂੰ ਵਧਾਉਣਾ ਹੈ ਜਿਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਥੋਂ ਤੱਕ ਕਿਹਾ ਕਿ ਕੋਈ ਵੀ ਵਿਅਕਤੀ ਆਈ-ਹਰਿਆਲੀ ਐਪ ਰਾਹੀਂ ਜੰਗਲਾਤ ਵਿਭਾਗ ਤੋਂ ਮੁਫ਼ਤ ਬੂਟੇ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਇੱਕ-ਇੱਕ ਪੌਦਾ ਅਪਨਾਉਣਾ ਚਾਹੀਦਾ ਹੈ ਅਤੇ ਬੂਟੇ ਦੀ ਸਹੀ ਸੰਭਾਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਇਸ ਮੌਕੇ ਪ੍ਰਮੁੱਖ ਤੌਰ 'ਤੇ ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਜੰਗ ਬਹਾਦਰ ਜ਼ਿਲ੍ਹਾ ਜੰਗਲਾਤ ਅਫਸਰ ਸ. ਹਰਭਜਨ ਸਿੰਘ ਅਤੇ ਹੋਰ ਸ਼ਾਮਲ ਸਨ।

ਆਓ ਜਾਣੀਏ ਕੀ ਹੁੰਦਾ ਹੈ ਆਪਣਿਆ ਦੇ ਵਿਛੋੜੇ ਦਾ ਦਰਦ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਕਿਸੇ ਆਪਣੇ ਦੇ ਵਿਛੜਨ ਜਾਣ ਦਾ ਦਰਦ ਸਿਰਫ ਓਹੀ ਸਮਝ ਸਕਦੇ ਹਨ ਜਿਨ੍ਹਾਂ ਨਾਲ ਖ਼ੁਦ ਬੀਤੀ ਹੋਵੇ।ਦੋਸਤੋ ਵਿਛੋੜੇ ਦਾ ਦਰਦ ਅਜਿਹਾ ਦਰਦ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਜੋ ਦਵਾਈ ਲੈਣ ਤੇ ਹਟ ਜਾਵੇ ।ਇਹ ਤਾਂ ਦੂਜਿਆ ਲਈ ਬੱਸ ਇੱਕ ਚਾਰ ਕੁ ਦਿਨਾਂ ਦਾ ਮੇਲਾ ਹੀ ਹੁੰਦਾ ਹੈ ਵਿਛੋੜਾ ਤਾਂ ਇਕੱਲਿਆ ਨੂੰ ਹੀ ਜਰਨਾ ਪੈਂਦਾ ਹੈ ।ਵਿਛੋੜੇ ਦੇ ਦਰਦ ਦਾ ਅਹਿਸਾਸ ਕਈ ਲੋਕਾਂ ਨੂੰ ਇਸ ਕਰੋਨਾ ਕਾਲ ਵਿੱਚ ਹੋਈਆਂ ਅਨੇਕਾਂ ਮੌਤਾਂ ਦੇ ਕਾਰਨ ਹੀ ਮਹਿਸੂਸ ਹੋਇਆ ਹੋਵੇਗਾ ।ਕਿਉਕਿ ਦੋਸਤੋਂ ਇਹ ਅਜਿਹਾ ਦੌਰ ਚੱਲ ਰਿਹਾ ਹੈ ਕਿ ਕਿਸੇ ਦੀ ਮੌਤ ਹੋ ਜਾਣ ‘ਤੇ ਵੀ ਕੋਈ ਸੱਜਣ ਬੇਲੀ ਰਿਸ਼ਤੇਦਾਰ ਵੀ ਨਹੀਂ ਆਉਂਦਾ ।ਇਸ ਕਰੋਨਾ ਕਾਲ ਕਾਰਨ ਰਿਸ਼ਤਿਆਂ ‘ਚ ਦੂਰੀ ਬਹੁਤ ਵੱਧ ਗਈ ਹੈ ।ਖ਼ੂਨ ਸਫ਼ੈਦ ਹੋ ਗਏ ਹਨ ਆਪਣਿਆ ਦੇ ਦੂਰ ਜਾਣ ਦਾ ਅਹਿਸਾਸ ਤੱਕ ਨਹੀਂ ਰਿਹਾ।ਲਾਸ਼ ਨੂੰ ਹੱਥ ਤੱਕ ਨਹੀਂ ਲਾਇਆ ਜਾਂਦਾ ।ਬੇਗਾਨਿਆਂ ਦੀ ਤਰ੍ਹਾਂ ਸ਼ਮਸ਼ਾਨ -ਘਾਟ ਵਿੱਚ ਜਲਣ ਲਈ ਸੁੱਟ ਆਉਂਦੇ ਹਨ ।ਹੁਣ ਤਾਂ ਤੀਜੇ ਦਿਨ ਹੀ ਪਾਠ ਦਾ ਭੋਗ ਪਾ ਦਿੱਤਾ ਜਾਂਦਾ ਹੈ।ਪਰ ਦੋਸਤੋ ਕਈ ਪਰਿਵਾਰ ਅਜਿਹੇ ਹਨ ਜੋ ਅੱਜ ਵੀ ਆਪਣੇ ਕਿਸੇ ਦੀ ਮੌਤ ਦਾ ਦੁੱਖ ਸਹਿ ਰਹੇ ਹਨ। ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ ।ਦੋਸਤੋ ਆਪਣੇ ਕਿਸੇ ਕਰੀਬੀ ਦੀ ਮੌਤ ਤੋਂ ਵੱਡਾ ਕੋਈ ਗ਼ਮ ਨਹੀਂ ।ਪਰਿਵਾਰ ਵਿੱਚ ਵਾਪਰੀਆਂ ਘਟਨਾਵਾਂ ਕਈ ਵਾਰ ਇਨਸਾਨ ਨੂੰ ਤੋੜ ਦਿੰਦੀਆਂ ਹਨ।ਜਦੋਂ ਕੋਈ ਆਪਣਾ ਦੂਰ ਹੋ ਜਾਂਦਾ ਹੈ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਸਾਰਾ ਕੁੱਝ ਲੁੱਟਿਆ ਗਿਆ ਹੈ ਹਾਸੇ - ਚਾਅ ਆਦਿ ।ਅਸੀਂ ਹਮੇਸ਼ਾ ਲਈ ਗਵਾ ਲਿਆ ਹੈ ਜੋ ਕਦੇ ਮੁੜ ਕੇ ਵਾਪਿਸ ਨਹੀਂ ਆਵੇਗਾ। ਕਈ ਵਾਰ ਪਰਿਵਾਰ ਵਿੱਚ ਮੰਦਭਾਗੀ ਘਟਨਾ ਘਟ ਜਾਂਦੀ ਹੈ ਜਵਾਨ ਧੀ -ਪੁੱਤ ਮਾਪਿਆਂ ਤੋਂ ਪਹਿਲਾ ਹੀ ਦੁਨੀਆਂ ਤੋਂ ਤੁਰ ਜਾਂਦੇ ਹਨ ਸੋਚੋ ਜਿਸ ਇਨਸਾਨ ’ਤੇ ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟ ਪਿਆ ਹੋਵੇ,ਤੇ ਸਾਇਦ ਉਹ ਹਮੇਸ਼ਾ ਲਈ ਹਾਸਾ ਭੁੱਲ ਗਏ ਹੋਣ।ਉਹ ਕਦੇ ਦੁਬਾਰਾ ਖ਼ੁਸ਼ ਨਾ ਹੋ ਪਾਉਣ।ਅਜਿਹਾ ਸੋਗ ਉਹਨਾਂ ਦੀ ਜ਼ਿੰਦਗੀ ਨੂੰ ਘੁਣ ਵਾਂਗ ਖਾ ਜਾਂਦਾ ਹੈ।ਥੋੜ੍ਹਾ ਸਮਾਂ ਹੀ ਰਿਸ਼ਤੇਦਾਰ ਮਿੱਤਰ ਸੋਗ ਵਿੱਚ ਸ਼ਾਮਿਲ ਹੁੰਦੇ ਹਨ ਤੇ ਫਿਰ ਦੋਸਤ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਜਾਂਦੇ ਹਨ। ਕਈ ਲੋਕ ਤਾਂ ਇਹ ਕਹਿ ਦਿੰਦੇ ਹਨ ਕਿ ਸਾਡਾ ਔਖਾ ਸਮਾਂ ਕਿਸੇ ਨੇ ਨਹੀਂ ਲੰਘਾਇਆ ਪਰ ਬਹੁਤ ਸਾਰੇ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਰਿਸਤੇਦਾਰਾਂ ਦੋਸਤਾਂ ਨੇ ਉਨ੍ਹਾਂ ਦਾ ਮਨ ਹਲਕਾ ਕਰਨ ਵਿਚ ਮਦਦ ਕੀਤੀ ਹੈ । ਦੋਸਤੋਂ ਕਿਹਾ ਜਾਂਦਾ ਹੈ ਕਿ ਦੁੱਖ ਸਾਂਝਾ ਕਰਨ ਨਾਲ ਦਰਦ ਘਟ ਜਾਂਦਾ ਹੈ, ਤੇ ਖੁਸ਼ੀ ਸਾਂਝੀ ਕਰਨ ਨਾਲ ਵਧ ਜਾਂਦੀ ਹੈ।ਦੋਸਤੋ ਤੁਰ ਜਾਣ ਵਾਲਿਆ ਦੀ ਥਾਂ ਤਾਂ ਕੋਈ ਲੈ ਨਹੀਂ ਸਕਦਾ ਨਾ ਹੀ ਉਹ ਜ਼ਖ਼ਮ ਭਰ ਸਕਦਾ ਹੈ ਪਰ ਪਿਆਰ ਭਰੀਆਂ ਗੱਲਾਂ ਨਾਲ ਅਸੀਂ ਦਿਲਾਸਾ ਦੇ ਸਕਦੇ ਹਾਂ ਅਤੇ ਮਦਦ ਕਰ ਸਕਦੇ ਹਾਂ।
ਅੰਗਰੇਜ਼ੀ ਵਿਦਵਾਨ ਜਾਰਜ ਇਲੀਅਟ ਨੇ ਲਿਖਿਆ ਹੈ ਕਿ ਵਿਛੋੜੇ ਦੇ ਦਰਦ ਦੀ ਗਹਿਰਾਈ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਛੜੀ ਰੂਹ ਨਾਲ ਤੁਹਾਡਾ ਕੀ ਸਬੰਧ ਸੀ, ਕਿੰਨਾ ਕੁ ਪਿਆਰ ਸੀ, ਕਿੰਨੀ ਕੁ ਹਮ-ਖਿਆਲ ਸੀ ਅਤੇ ਕਿੰਨਾ ਕੁ ਲੰਮਾ ਵਾਹ-ਵਾਸਤਾ ਸੀ।ਦੋਸਤੋਂ ਆਪਣਿਆ ਦੇ ਵਿੱਛੜ ਜਾਣ ‘ਤੇ ਇੰਝ ਮਹਿਸੂਸ ਹੁੰਦਾ ਕਿ ਚੀਕਾਂ ਮਾਰ-ਮਾਰ ਆਪਣਾ ਆਪ ਗਵਾ ਲਈਏ ।ਪਰ ਸਮਾਂ ਬਹੁਤ ਬਲਵਾਨ ਹੁੰਦਾ ਹੈ ਉਸਦੇ ਅੱਗੇ ਕਿਸੇ ਦੀ ਪੇਸ਼ ਨਹੀ ਚੱਲਦੀ ।ਬੱਸ ਕੁਦਰਤ ਦਾ ਭਾਣਾ ਮੰਨ ਕੇ ਹੀ ਆਪਣੇ ਆਪ ਨੂੰ ਪਰਿਵਾਰ ਲਈ ਬੱਚਿਆ ਲਈ ਜਿਊਣਾ ਪੈਂਦਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਿਸ਼ੇਸ਼ ਸੁਨੇਹਾ  

 

ਮੋਗਾ, (ਜਸਮੇਲ ਗ਼ਾਲਿਬ)

ਮਿਤੀ 8 ਜੁਲਾਈ 2021 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਨਜ਼ਾਇਜ਼ ਵਾਧੇ ਖਿਲਾਫ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ ) ਵੱਲੋਂ ਸਵੇਰੇ 10ਵਜੇ ਤੋਂ 12 ਵਜੇ ਤੱਕ ਮੋਗਾ ਸ਼ਹਿਰ ਦੇ ਨੇੜੇ ਦੁੱਨੇਕੇ ਪਿੰਡ, ਬਾਘਾਪੁਰਾਣਾ ਬਾਈਪਾਸ ਚੜ੍ਹਿੱਕ ਨੂੰ ਜਾਂਦੀ ਸੜਕ ਨੇੜੇ ਬੀ ਐਸ ਐੱਨ ਐੱਲ ਟਾਵਰ ਸੜਕ ਦੇ ਦੋਵੇਂ ਪਾਸੇ ਆਪਣੇ ਵਹੀਕਲ ਖੜ੍ਹੇ ਕਰਕੇ ਰੋਸ ਪ੍ਦਰਸ਼ਨ ਕੀਤਾ ਜਾ ਰਿਹਾ ਹੈ । ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਦੇ ਸਮੂਹ ਮੈਂਬਰਾਂ, ਸਹਿਯੋਗੀ ਸੱਜਣਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਦੋਵੇਂ ਥਾਵਾਂ ਵਿਚੋਂ ਕਿਸੇ ਇੱਕ ਵਿੱਚ ਜ਼ਰੂਰ ਸ਼ਮੂਲੀਅਤ ਕਰਨ । 

ਅਪੀਲ ਕਰਤਾ ਡਾ. ਸੁਰਜੀਤ ਬਰਾੜ ਘੋਲੀਆ ਕਨਵੀਨਰ, ਸੁਰਿੰਦਰ ਸਿੰਘ ਮੋਗਾ ਕੋ ਕਨਵੀਨਰ ।

ਨਗਮੇ ✍️. ਤਰਵਿੰਦਰ ਕੌਰ ਝੰਡੋਕ

ਪਿਆਰ ਦੇ ਪੈਗਾਮ ਲਿਖ,

ਕਿਹਨੂੰ ਪੜ੍ਹਾਵਾਂ ਮੈਂ,

ਦਿਲ ਦੀ ਧੜਕਣ ਰੋਕ,

ਲਫ਼ਜ਼ ਕਿਹਨੂੰ ਸੁਣਾਵਾਂ ਮੈਂ, 

ਬਾਰ ਬਾਰ ਚੇਤੇ ਆਉਂਦੇ,

ਸੁਪਨੇ ਗਿਣਾਂਵਾ ਮੈਂ 

ਦਿਲ ਦੀ ਗੱਲ ਤਰਵਿੰਦਰ ,

ਕਿਹਨੂੰ ਸਮਝਾਵਾਂ ਮੈਂ,

ਪਿਆਰ ਦੇ ਨਗਮਿਆਂ ਨੂੰ ,

ਕਿਹਦੇ ਹੱਥ ਫੜਾਂਵਾ ਮੈਂ

ਡੈਮੋਕਰੈਟਿਕ ਟੀਚਰ ਫਰੰਟ ਬਲਾਕ ਮਹਿਲ ਕਲਾਂ ਨੇ ਕੱਚੇ ਅਧਿਆਪਕਾਂ ਤੇ ਕੀਤੇ ਅੰਨ੍ਹੇਵਾਹ ਤਸ਼ੱਦਦ ਦੀ ਨਿੰਦਾ 

ਮਹਿਲ ਕਲਾਂ/ ਬਰਨਾਲਾ- 7 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਘਰ- ਘਰ ਨੋਕਰੀ ਦਾ ਵਾਅਦਾ, ਕਰਨ ਵਾਲੇ ਕਰ ਰਹੇ ਹਨ ਰੁਜ਼ਗਾਰ ਮੰਗਣ ਵਾਲਿਆਂ ਤੇ ਜ਼ੁਲਮ
 ਡੈਮੋਕਰੈਟਿਕ ਟੀਚਰ ਫਰੰਟ ਦੇ ਬਲਾਕ ਪ੍ਰਧਾਨ ਸ੍ਰੀ ਮਾਲਵਿੰਦਰ ਸਿੰਘ ਬਰਨਾਲਾ ਜਨਰਲ ਸਕੱਤਰ ਰਘਵੀਰ ਚੰਦ ਕਰਮਗੜ੍ਹ ਨੇ ਸਾਂਝੇ ਬਿਆਨ ਰਾਹੀਂ ਮੁਹਾਲੀ ਵਿਖੇ ਚੰਡੀਗੜ੍ਹ ਪੁਲਿਸ ਵੱਲੋਂ ਕੱਚੇ ਅਧਿਆਪਕਾਂ ਤੇ ਕੀਤੇ ਅੰਨੇਵਾਹ ਤਸੱਦਦ ਦੀ ਸਖ਼ਤ ਸ਼ਬਦਾ ਵਿੱਚ ਨਿੰਦਿਆ ਕੀਤੀ ਅਤੇ ਕਾਲੇ ਬਿੱਲੇ ਲਗਾ ਕਿ ਵਿਰੋਧ ਜਿਤਾਇਆ। ਕੱਚੇ ਅਧਿਆਪਕਾਂ ਦੀ ਜਥੇਬੰਦੀ ਨੂੰ ਭਰੋਸਾ ਵੀ ਦਿੱਤਾ ਕਿ ਡੈਮੋਕਰੈਟਿਕ ਟੀਚਰ ਫਰੰਟ ਰਹ ਸਮੇਂ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਪਿਛਲੇ 18 ਸਾਲ ਤੋਂ ਨਿਗੂਣੀਆਂ ਤਨਖਾਹਾ ਤੇ ਸੇਵਾਵਾਂ ਨਿਭਾ ਰਹੇ ਹਨ। ਮਾਣਯੋਗ ਅਦਾਲਤ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦ‍ਾ ਫੈਸਲਾ ਵੀ ਦਿੱਤਾ ਹੋਇਆਂ ਹੈ ਅਤੇ ਕੈਪਟਨ ਸਰਕਾਰ ਵੱਲੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਨਾਲ਼ ਪੱਕੇ ਕਰਨ ਦਾ ਵਆਦ‍ਾ ਵੀ ਕੀਤਾ ਗਿਆ ਸੀ। ਪ੍ਰੰਤੂ ਸਰਕਾਰ ਵੱਲੋਂ ਹੱਕ ਮੰਗਦੇ ਕਰਮਚਾਰੀਆਂ ਤੇ ਤਸੱਦਦ ਕੀਤਾ ਜਾ ਰਿਹਾ ਹੈ। ਜਿਸ ਦਾ ਖਮਿਆਜਾ ਕਾਂਗਰਸ ਸਰਕਾਰ ਨੂੰ ਅਗਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਸਮੇ ਬਲਜਿੰਦਰ ਪ੍ਰਭੂ, ਨਿਰਮਲ ਚੁਹਾਣਕੇ, ਰਜਿੰਦਰ ਸਿੰਗਲਾ, ਪਲਵਿੰਦਰ ਠੀਕਰੀਵਾਲਾ, ਭੁਪਿੰਦਰ ਮਾਂਗੇਵਾਲ, ਭਰਪੂਰ ਸਿੰਘ, ਸੁਰਿੰਦਰ ਕੁਤਬਾ, ਹਰਮਨਜੀਤ ਸਿੰਘ ਕੁਤਬਾ, ਜਰਨੈਲ ਸਿੰਘ ਗੁੰਮਟੀ, ਅਵਤਾਰ ਪੰਡੋਰੀ, ਅਮਰੀਕ ਪਾਠਕ , ਪਰਦੀਪ ਬਖਤਗੜ੍ਹ, ਮਨਜੋਤ ਸਿੰਘ, ਲਖਵੰਤ ਹਰਦਾਸਪੁਰਾ ਹਾਜਰ ਸਨ ।

ਕੁਤਬਾ ਵੈਲਫੇਅਰ ਸੋਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ 33000 ਰੁਪਏ ਦੇ ਚੈੱਕ ਦਿੱਤੇ ਗਏ

ਮਹਿਲ ਕਲਾਂ/ਬਰਨਾਲਾ- 7 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਅੱਜ ਪਿੰਡ ਕੁਤਬਾ ਵਿਖੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਤੇ ਸਰਦਾਰ ਅਜੀਤ ਸਿੰਘ ਸੰਧੂ ਸਲਾਹਕਾਰ ਕੁਤਬਾ ਵੈਲਫੇਅਰ ਸੋਸਾਇਟੀ ਤੇ ਮੈਂਬਰ ਸਾਹਿਬਾਨ ਦੀ ਮੌਜੂਦਗੀ ਵਿੱਚ ਪਿੰਡ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ 33000 ਰੁਪਏ ਦੇ ਚੈੱਕ ਦਿੱਤੇ ਗਏ ਇਸ ਮੌਕੇ ਸਰਦਾਰ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਤਬਾ ਵੈਲਫੇਅਰ ਸੋਸਾਇਟੀ ਪਿਛਲੇ ਕਾਫ਼ੀ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾਂ ਯੋਗਦਾਨ ਪਾ ਰਹੀ ਉਹਨਾਂ ਕਿਹਾ ਕਿ ਅੱਜ ਵੀ ਅਸੀਂ ਅਜਿਹੇ ਤਿੰਨਾਂ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਹੈ ਜਿੰਨਾ ਵਿਚੋਂ ਦੋ ਪਰਿਵਾਰਾਂ ਨੇ ਆਪਣੀ ਬੇਟੀ ਦੀ ਸ਼ਾਦੀ ਕਰਨੀ ਹੈ ਤੇ ਇੱਕ ਪਰਿਵਾਰ ਉਹ ਹੈ ਜਿੰਨਾ ਦੇ ਘਰ ਦਾ ਮੇਨ ਮੈਂਬਰ ਸੰਖੇਪ ਬਿਮਾਰੀ ਕਾਰਨ ਮੰਜ਼ੇ ਤੇ ਪਿਆ ਹੈ ਇਹਨਾਂ ਪਰਿਵਾਰਾਂ ਨੂੰ ਅਸੀਂ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਦੀ ਸਹਾਇਤਾ ਭੇਟ ਕੀਤੀ ਉਹਨਾਂ ਕਿਹਾ ਕਿ ਕੁਤਬਾ ਵੈਲਫੇਅਰ ਸੋਸਾਇਟੀ ਨੂੰ ਪਿੰਡ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜ਼ੋ ਹਰ ਛੇ ਮਹੀਨੇ ਬਾਅਦ ਇੱਕ ਸੋ ਰੁਪਏ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਸੋਸਾਇਟੀ ਕੋਲ਼ ਆਪਣੀ ਪਰਚੀ ਕਟਵਾਉਂਦੇ ਹਨ ਅਤੇ ਇਹ ਇਕੱਠੀ ਕੀਤੀ ਰਾਸ਼ੀ ਅਸੀਂ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਦੇ ਰੂਪ ਵਿੱਚ ਦਿੰਦੇ ਹਾਂ ਤਾਂ ਜੋ ਮੁਸੀਬਤ ਸਮੇਂ ਕਿਸੇ ਵੀ ਪਿੰਡ ਵਾਸੀ ਨੂੰ ਪੈਸੇ ਪੱਖੋਂ ਤੰਗੀ ਨਾ ਆ ਸਕੇ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਕੁਤਬਾ ਦੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਇਸ ਸੇਵਾ ਵਿੱਚ ਵੱਧ ਤੋਂ ਹਿੱਸਾ ਪਾਉਣ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਕੁਤਬਾ ਵੈਲਫੇਅਰ ਸੋਸਾਇਟੀ ਦੀਆਂ ਸੇਵਾਵਾਂ ਮਿਲ ਸਕਣ ।
ਉਹਨਾਂ ਕਿਹਾ ਕਿ ਅਸੀਂ ਹਰ ਛੇ ਮਹੀਨੇ ਬਾਅਦ ਕੁਤਬਾ ਵੈਲਫੇਅਰ ਸੋਸਾਇਟੀ ਦੇ ਕੰਮਾਂ ਤੇ ਖਰਚ ਦਾ ਹਿਸਾਬ ਕਰਕੇ ਪਿੰਡ ਵਾਸੀਆਂ ਨਾਲ ਵੀ ਸਾਝਾ ਕਰਦੇ ਹਾਂ ਤਾਂ ਜੋ ਉਹਨਾਂ ਦੁਆਰਾ ਕੀਤੀ ਗਈ ਸੇਵਾ ਵਿੱਚ ਕਿਸੇ ਕਿਸਮ ਦੀ ਕਮੀਂ ਨਾਂ ਰਹੇ ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਕੁਤਬਾ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ ਤੇ ਸੋਸਾਇਟੀ ਨਾਲ ਜੁੜੇ ਰਹਿਣ ਲਈ ਵੀ ਵਾਅਦਾ ਕੀਤਾ ਇਸ ਮੌਕੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਸਲਾਹਕਾਰ ਸਰਦਾਰ ਅਜੀਤ ਸਿੰਘ ਸੰਧੂ,ਖਜ਼ਾਨਚੀ ਦਵਿੰਦਰ ਸਿੰਘ ਧਨੋਆ, ਸਤਨਾਮ ਸਿੰਘ ਰਾਏ, ਜਗਜੀਤ ਸਿੰਘ ਗਰੇਵਾਲ, ਹਰਮੇਸ਼ ਸਿੰਘ ਚੌਧਰੀ ਕੁਤਬਾ, ਪ੍ਰੈੱਸ ਸਕੱਤਰ ਜਗਜੀਤ ਸਿੰਘ ਕੁਤਬਾ, ਅਕਬਰ ਅਲੀ, ਗੁਰਮੀਤ ਸਿੰਘ,ਸ‌ਿਮਾ ਗਰੇਵਾਲ ਆਦਿ ਮੈਂਬਰ ਸਾਹਿਬਾਨ ਮੌਜੂਦ ਸਨ ।

 

ਪੰਜਾਬ ਦੇ ਯੋਧੇ ✍️. ਰਮੇਸ਼ ਕੁਮਾਰ ਜਾਨੂੰ

ਪੰਜਾਬ ਦੇ ਯੋਧੇ

ਹਾਰ ਨਾਲੋਂ ਮੌਤ ਚੰਗੀ,ਸਿਰ ਨਾ ਝੁਕਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਇੱਕ ਪਾਸੇ ਹਾਕਮ ਤੇ ਦੂਜੇ ਪਾਸੇ ਹੱਕ ਏ
    ਦੇਸ਼ ਨੇ ਟਕਾਈ ਅੱਜ ਦਿੱਲੀ ਉੱਤੇ ਅੱਖ ਏ 
ਜਿੱਤ ਦੀ ਕਹਾਣੀ ਜਰਾ ਫੇਰ ਦੁਹਰਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਲੱਭਣਾ ਏ ਹੱਲ ਹਰ ਉਲਝੀ ਪਹੇਲੀ ਦਾ 
    ਕਰਨਾ ਹਿਸਾਬ ਨਾਲੇ ਅੱਜ ਗੰਗੂ ਤੇਲੀ ਦਾ 
ਗੱਲਾਂ ਵਿੱਚ ਆਕੇ ਸਮਾਂ ਹੱਥੋਂ ਨਾ ਗਵਾ ਦਿਓ
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਸ਼ਾਨ ਉੱਚੀ ਰੱਖ ਲਇਓ ਸਿਰ ਵਾਲੀ ਪੱਗ ਦੀ 
    ਅੱਖਾਂ ਵਿੱਚੋਂ ਲਾਟ ਲੱਭੇ ਸੀਨੇ ਵਾਲੀ ਅੱਗ ਦੀ 
ਅੱਣਖਾਂ ਦਾ ਡੰਕਾ ਜਰਾ ਜੋਰ ਦੀ ਵੱਜਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਤਲਵਾਰ ਨੂੰ ਵੀ ਲੋੜ ਨਇਓਂ ਕਿਸੇ ਵੀ ਮਿਆਨ ਦੀ 
    ਦੇਸ਼ ਨੂੰ ਵੀ ਲੋੜ ਨਇਓਂ ਹਾਕਮ ਸ਼ੈਤਾਨ ਦੀ 
ਨਵਾਂ ਇੱਕ ਹੋਰ ਇਤਿਹਾਸ ਹੀ ਬਣਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਰੱਖ ਲਿਓ ਲਾਜ਼ ਤੁਸੀਂ ਖੰਡੇ ਵਾਲੀ ਧਾਰ ਦੀ 
    ਪੜ੍ਹੋ ਅੱਜ ਲੋੜ ਹੈ ਜੀ ਚੰਡੀ ਵਾਲੀ ਵਾਰ ਦੀ 
ਪੁਰਖਾਂ ਦੇ ਮੱਥੇ ਉੱਤੇ ਕਾਲਖ ਨਾ ਲਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਫਾਂਸੀਆਂ ਦਾ ਦੌਰ ਕਿਤੇ ਫੇਰ ਆਇਆ ਘੁੰਮ ਕੇ 
    ਪਾਊਗਾ 'ਰਮੇਸ਼ ਜਾਨੂੰ' ਗਲ ਰੱਸਾ ਚੁੰਮ ਕੇ 
ਨਾਮ ਦਾਨ ਮੈਨੂੰ ਵੀ ਸ਼ਹੀਦਾਂ ਦਾ ਦਵਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
                         

ਰਾਜਨੀਤਿਕ ਆਗੂਆ ਨੂੰ ਪਿੰਡਾ ਵਿਚ ਨਾ ਵੜਨ ਲਈ ਯੂਨੀਅਨ ਨੇ ਲਗਾਏ ਪੋਸਟਰ

ਹਠੂਰ,6,ਜੁਲਾਈ-(ਕੌਸ਼ਲ ਮੱਲ੍ਹਾ)-ਅੱਜ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਜਿਲ੍ਹਾ ਲੁਧਿਆਣਾ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾ ਦੀ ਅਗਵਾਈ ਹੇਠ ਝੋਰੜਾ,ਅੱਚਰਵਾਲ,ਫੇਰੂਰਾਈ ਆਦਿ ਪਿੰਡਾ ਵਿਚ ਰੋਸ ਰੈਲੀਆ ਕਰਕੇ ਵੋਟਾ ਵਟੋਰਨ ਵਾਲੇ ਰਾਜਨੀਤਿਕ ਆਗੂਆ ਨੂੰ ਪਿੰਡਾ ਵਿਚ ਦਾਖਲ ਨਾ ਹੋਣ ਦੇ ਪੋਸਟਰ ਲਗਾਏ ਗਏ।ਇਸ ਮੌਕੇ ਕਨਵੀਨਰ ਮਨੋਹਰ ਸਿੰਘ ਝੋਰੜਾ,ਸੁਖਜੀਤ ਸਿੰਘ,ਜਸਵਿੰਦਰ ਸਿੰਘ,ਰਮਨਦੀਪ ਸਿੰਘ,ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਨਾ ਸਮਾਂ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨਾ ਨੂੰ ਰੱਦ ਨਹੀ ਕਰਦੀ ਉਨ੍ਹਾ ਸਮਾਂ ਇਲਾਕੇ ਦੇ ਪਿੰਡਾ ਵਿਚ ਵੋਟਾ ਲੈਣ ਵਾਲੇ ਲੀਡਰ ਸਾਡੇ ਪਿੰਡਾ ਵਿਚ ਦਾਖਲ ਨਾ ਹੋਣ ਅਤੇ ਜੇਕਰ ਕੋਈ ਲੀਡਰ ਸਾਡੇ ਪਿੰਡਾ ਵਿਚ ਆਉਦਾ ਹੈ ਤਾਂ ਉਹ ਆਪਣਾ-ਆਪ ਜਿਮੇਵਾਰ ਹੋਵੇਗਾ।ਇਸ ਮੌਕੇ ਉਨ੍ਹਾ ਕਿਸਾਨ-ਮਜਦੂਰ ਏਕਤਾ ਜਿੰਦਾਬਾਦ ਅਤੇ ਲੋਕ ਵਿਰੋਧੀ ਸਰਕਾਰਾ ਮੁਰਦਾਵਾਦ ਦੇ ਨਾਅਰੇ ਲਾ ਕੇ ਰੋਸ ਪ੍ਰਦਰਸਨ ਕੀਤਾ।ਮੌਕੇ ਉਨ੍ਹਾ ਨਾਲ ਗੁਰਚਰਨ ਸਿੰਘ ਰਸੂਲਪੁਰ,ਸੁਖਦੇਵ ਸਿੰਘ,ਸੁਲਤਾਨ ਸਿੰਘ,ਮਨਪ੍ਰੀਤ ਸਿੰਘ,ਰਾਜਦੀਪ ਸਿੰਘ,ਅਵਤਾਰ ਸਿੰਘ,ਹਰਮਨ ਸਿੰਘ,ਰਮਨਜੀਤ ਸਿੰਘ ਝੋਰੜਾ,ਸੁਖਜੀਤ ਸਿੰਘ ਝੋਰੜਾ,ਗੁਰਵਿੰਦਰ ਸਿੰਘ ਝੋਰੜਾ,ਸੁਖਵਿੰਦਰ ਸਿੰਘ ਅੱਚਰਵਾਲ,ਜਗਰੂਪ ਸਿµਘ ਝੋਰੜਾ,ਜਿµਦਰ ਸਿµਘ ਮਾਣੂµਕੇ,ਨਿਰਮਲ ਸਿµਘ,ਪਿਆਰਾ ਸਿੰਘ,ਪ੍ਰਮੋਦ ਕੁਮਾਰ ਨੀਲਾ,ਜਗਰਾਜ ਸਿੰਘ ਆਦਿ ਹਾਜ਼ਰ ਸਨ।

 

ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਨੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਈ ਪੀੜ੍ਹਤ  ਲੜਕੀ ਦਾ ਪੁੱਛਿਆ ਹਾਲ

ਜਗਰਾਉਂ-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਈ ਲੜਕੀ ਕਲਵੰਤ ਕੌਰ ਰਸੂਲਪੁਰ ਹਾਲ ਵਾਸੀ ਜਗਰਾਉਂ ਦਾ ਹਾਲ ਜਾਨਣ ਲਈ ਇੰਟਰਨੈਸ਼ਨਲ ਪੰਥਕ ਦਲ ਦੇ ਸੀਨੀਅਰ ਆਗੂਆਂ ਦੀ ਟੀਮ ਅੱਜ ਪੀੜ੍ਹਤ ਲੜਕੀ ਦੇ ਗ੍ਰਹਿ ਵਿਖੇ ਪਹੁੰਚੀ ਤੇ ਪੀੜ੍ਹਤ ਲੜਕੀ ਦਾ ਹਾਲ ਜਾਣਿਆ, ਪੀੜ੍ਹਤ ਲੜਕੀ ਕਲਵੰਤ ਕੌਰ ਨੇ ਆਪਣੇ ਨਾਲ ਹੋਏ ਪੁਲਿਸ ਤਸ਼ੱਦਦ ਦੀ ਪੂਰੀ ਗੱਲ ਭਰੇ ਮਨ ਨਾਲ ਦੱਸੀ ਕਿ ਕਿਸ ਤਰ੍ਹਾਂ ਉਸ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਨਕਾਰਾ ਕਰ ਦਿੱਤਾ ਤੇ ਹਾਲੇ ਤੱਕ ਲੰਬਾ ਅਰਸ਼ਾ ਬੀਤ ਜਾਣ ਤੇ ਵੀ ਉਸ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਜਿਸ ਕਰਕੇ ਉਸ ਨੇ ਇਨਸਾਫ਼ ਨਾਂ ਮਿਲਣ ਕਾਰਨ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੌਤ ਦੀ ਮੰਗ ਵੀ ਕੀਤੀ, ਪਰ ਹਾਲ ਦੀ ਘੜੀ ਉਹ ਬਹੁਤ ਹੀ ਡਿਪਰੈਸ਼ਨ ਵਿੱਚ ਹੈ। ਕਿਉਂਕਿ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਦੇ ਆਲ ਇੰਡੀਆ ਕਨਵੀਨਰ ਜਥੇਦਾਰ ਹਰਚੰਦ ਸਿੰਘ ਚਕਰ, ਪੈਨਲ ਮੈਂਬਰ ਜਥੇਦਾਰ ਦਲੀਪ ਸਿੰਘ ਚਕਰ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੀੜ੍ਹਤ ਲੜਕੀ ਕੁਲਵੰਤ ਕੌਰ ਨੂੰ ਇਨਸਾਫ਼ ਦਿੱਤਾ ਜਾਵੇ ਤੇ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਨੂੰਨੀ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਪੀੜ੍ਹਤ ਲੜਕੀ ਨੂੰ ਇਨਸਾਫ਼ ਮਿਲ ਸਕੇ, ਉਹਨਾਂ ਕਿਹਾ ਕਿ ਜੋ ਲੜਕੀ ਨੇ ਪੁਲਿਸ ਤੇ ਮਾਰਕੁੱਟ ਕਰਨ ਅਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਹਨ। ਅਜਿਹੀਆਂ ਪੁਲਿਸ ਦੀਆਂ ਕਾਰਵਾਈਆਂ ਨਿੰਦਣਯੋਗ ਹਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਤੇ ਲੜਕੀ ਨੂੰ ਇਨਸਾਫ਼ ਦਿਵਾਉਣ, ਇਸ ਮੌਕੇ ਉਹਨਾਂ ਨਾਲ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲਕ, ਜਿਲ੍ਹਾ ਪ੍ਰਧਾਨ ਹਰਕ੍ਰਿਸ਼ਨ ਸਿੰਘ ਕੋਠੇ ਜੀਵੇ ਜਗਰਾਉਂ, ਜਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਰਾਏ ਅਤੇ ਲੜਕੀ ਕਲਵੰਤ ਕੌਰ ਦੇ ਪਰਿਵਾਰਕ ਮੈਂਬਰ ਹਾਜਰ ਸਨ।

ਪਿੰਡ ਕੁਤਬਾ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਟੂਰਨਾਮੈਂਟ

ਕਰੋਨਾ ਮਹਾਂਮਾਰੀ ਤੋਂ ਬਾਅਦ ਦੁਬਾਰਾ ਸ਼ੁਰੂ ਹੋਇਆ ਖੇਡਾਂ ਦਾ ਅਰੰਭ....

ਮਹਿਲ ਕਲਾਂ/ਬਰਨਾਲਾ-6 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਅੱਤ ਦੀ ਗਰਮੀ ਦੇ ਵਾਵਜੂਦ ਵੀ ਪਿੰਡ ਕੁਤਬਾ ਵਿਖੇ ਨੋਜਵਾਨ ਜੂਥ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਸ਼ਾਨਦਾਰ ਕਬੱਡੀ ਕੱਪ ਟੂਰਨਾਮੈਂਟ ਜਿਸ ਵਿਚ 57 ਕਿਲੋ ਦਾ ਪਹਿਲਾ ਇਨਾਮ ਛਾਪਾ ਪਿੰਡ ਦੀ ਟੀਮ ਨੇ ਜਿੱਤਿਆ ਤੇ ਦੂਜਾ ਇਨਾਮ ਪਿੰਡ ਹੰਡਿਆਇਆ ਦੀ ਟੀਮ ਨੇ ਆਪਣੇ ਨਾਂ ਕੀਤਾ ਅਤੇ ਬੈਸਟ ਰੇਡਰ ਦਾ ਖਿਤਾਬ ਕਾਲੂ ਛਾਪਾ ਦੇ ਨਾਂ ਰਿਹਾ ਤੇ ਬੈਸਟ ਜਾਫੀ ਦਾ ਖਿਤਾਬ ਬਾਰੂ ਛਾਪਾ ਦੇ ਨਾਂ ਤੇ ਰਿਹਾ ਇਸ ਮੌਕੇ ਸਰਦਾਰ ਅਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ( ਕੁਤਬਾ) ਨੇ  5500 ਰੁਪਏ ਦੀ ਰਾਸ਼ੀ ਦੇ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਦੇਸੀ ਘਿਓ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਟੂਰਨਾਮੈਂਟ ਵਿੱਚ ਫੁੱਟਬਾਲ ਤੇ ਬਾਲੀਵਾਲ ਦੇ ਖਿਡਾਰੀਆਂ ਨੇ ਵੀ ਆਪਣਾਂ ਯੋਗਦਾਨ ਪਾਇਆ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਨੇ ਵੀ 1000 ਰੁਪਏ ਦੇ ਕੇ ਖਿਡਾਰੀਆਂ ਦਾ ਸਨਮਾਨ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਅਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਇਹਨਾਂ ਨਵੀਂ ਪੀੜ੍ਹੀ ਦੇ ਨੋਜਵਾਨਾਂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਇਸ ਕਵੱਡੀ ਖੇਡ ਨੂੰ ਭੁਲਾਇਆ ਨਹੀਂ ਤੇ ਕਰੋਨਾ ਮਹਾਂਮਾਰੀ ਦੇ ਭਿਆਨਕ ਰੂਪ ਤੋਂ ਬਾਅਦ ਦੁਬਾਰਾ ਫਿਰ ਖੇਡਾਂ ਦੀ ਸ਼ੁਰੁਆਤ ਕੀਤੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਹਨਾਂ ਬੱਚਿਆਂ ਤੇ ਮਾਣ ਹੈ ਤੇ ਅਸੀਂ ਇਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਲਈ ਤਿਆਰ ਹਾ ਉਹਨਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਦਾ ਪੂਰਾ ਸਹਿਯੋਗ ਕਰਨ ਅੱਗੇ ਇਸ ਤੋਂ ਵੀ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਇਆ ਜਾ ਸਕੇ ਇਸ ਮੌਕੇ ਅਨੇਕਾਂ ਦਰਸ਼ਕਾਂ ਨੇ ਟੂਰਨਾਮੈਂਟ ਦਾ ਆਨੰਦ ਮਾਣਿਆ ਨੋਜਵਾਨ ਜੂਥ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਲਈ ਲੰਗਰ ਦਾ ਖ਼ਾਸ ਪ੍ਰਬੰਧ ਸੀ ਇਸ ਮੌਕੇ ਕੁਤਬਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ ਟੂਰਨਾਮੈਂਟ ਕਰਵਾਉਣ ਵਾਲੇ ਸਮੂਹ ਜੂਥ ਮੈਂਬਰ ਸਾਹਿਬਾਨ ਨੇ ਆਈਆਂ ਟੀਮਾਂ ਦਰਸ਼ਕਾਂ ਤੇ ਨਗਰ ਨਿਵਾਸੀਆਂ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।

ਪੰਜਾਬ ਦੇ ਐਮ,ਪੀ ਅਤੇ ਐਮ,ਐਲ,ਏ ਦਾ ਘਿਰਾਓ ਕਰਕੇ ਦਿੱਤੇ ਜਾ ਰਹੇ ਹਨ ਮੰਗ ਪੱਤਰ

 ਮਹਿਲ ਕਲਾਂ/ਬਰਨਾਲਾ- 6 ਜੁਲਾਈ-(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ 
ਪੰਜਾਬ ਰਾਜਿ:295 ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿੱਤ ਮੰਤਰੀਆਂ ਤੇ ਐਮ ਐਲ ਏ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਜਾ ਰਹੇ ਹਨ ਤੇ ਮੰਗ ਪੱਤਰ ਦੇ ਕੇ ਵੀ ਮੰਤਰੀ ਮਕੌੜਿਆਂ ਨੂੰ ਸਮੱਸਿਆ ਦੱਸੀ ਜਾ ਰਹੀ ਹੈ। ਕਿਉਂਕਿ ਸਮੇਂ ਦੀਆਂ ਸਰਕਾਰਾਂ ਚੋਣ ਮੈਨੀਫੈਸਟੋ ਵਿੱਚ ਤਾਂ ਪੰਜਾਬ ਵਿਚ ਵਸਦੇ ਡਾਕਟਰਾਂ ਦਾ ਮਸਲਾ ਹੱਲ ਕਰਨ ਦੀਆਂ ਗੱਲਾਂ ਕਰਦੀਆਂ ਹਨ ਪਰ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ ਭੁੱਲ ਜਾਂਦੀਆਂ ਹਨ ।ਉਨ੍ਹਾਂ ਨੂੰ ਯਾਦ ਦਿਵਾਉਣ ਲਈ ਅੱਜ ਹਲਕਾ ਖੰਡੂਰ ਸਾਹਿਬ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਨਾਲ ਗੱਲ ਬਾਤ ਕਰਨ ਤੋਂ ਬਾਅਦ ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ,ਜਿਲਾ ਪ੍ਧਾਨ ਡਾ: ਰਣਜੀਤ ਸਿੰਘ ਰਾਣਾ ਤੇ ਹੋਰਾਂ ਨੇ ਸ਼ਮੂਲੀਅਤ ਕੀਤੀ। 
ਇਸ ਸਮੇਂ ਸੂਬਾ ਪ੍ਰਧਾਨ ਡਾ:ਰਮੇਸ਼ ਬਾਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਮੀਰਾਂ ਲਈ ਡਾਕਟਰਾਂ ਦੀ ਜਰੂਰਤ ਹੈ ਤਾਂ ਫ਼ਿਰ ਗਰੀਬਾਂ ਲਈ ਕਿਉਂ ਨਹੀਂ। 
ਡਾ: ਬਾਲੀ ਨੇ ਕਿਹਾ ਅਮੀਰਾਂ ਲਈ ਤਾਂ  ਵੱਡੇ ਵੱਡੇ ਨਰਸਿੰਗ ਹੋਮ/ਹਸਪਤਾਲ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੇ ਅੱਸੀ ਪਰਸੈਂਟ ਗਰੀਬਾਂ ਲਈ ਪੇਂਡੂ ਡਾਕਟਰ ਹਨ ।ਫਿਰ ਸਮੱਸਿਆ ਕੀ ਹੈ ? ਕਿਉਂ ਕਿੱਤੇ ਨੂੰ ਖਤਮ ਕਰਨ ਲਈ ਹਰ ਵੇਲੇ ਮੁਹਿੰਮ ਚਲਾਈ ਜਾ ਰਹੀ ਹੈ ? ਕੀ ਸਰਕਾਰ ਬਿਨਾ ਦਵਾ ਦਾਰੂ ਤੋਂ ਲੋਕਾਂ ਨੂੰ ਮਰਨ ਦੇਣਾ ਚਾਹੁੰਦੀ ਹੈ ? ਜੋ ਸਰਾਸਰ 80 ਪ੍ਤੀਸ਼ਤ ਲੋਕਾਂ ਦਾ ਕਤਲ ਹੈ। ਡਾ: ਬਾਲੀ ਨੇ ਕਿਹਾ ਕਿ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤਿਸ ਕੁਮਾਰ ਦੀ ਅਗਵਾਈ ਵਿੱਚ ਇੱਕ ਸਾਲ ਦਾ ਕੋਰਸ ਕਰਵਾ ਕੇ ਮੁਢਲੀ ਕਿਸਮ ਦੀ ਪੈ੍ਕਟਿਸ ਦਾ ਅਧਿਕਾਰ ਦਿੱਤਾ ਹੈ। ਮੱਧਿਆ ਪ੍ਦੇਸ਼ ਦੀ ਸਰਕਾਰ ਨੇ ਵਾਜਪਾਈ ਯੂਨੀਵਰਸਿਟੀ ਤੋਂ ਸਪੈਸ਼ਲਿਸਟ ਰੂਰਲ ਡਾਕਟਰ ਦਾ ਕੋਰਸ ਸ਼ੁਰੂ ਕਰਕੇ ਪਹਿਲ ਕੀਤੀ ਹੈ ।ਪੱਛਮੀ ਬੰਗਾਲ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਫਸਟ ਲਾਈਨ ਆਫ਼ ਡਿਫੈਂਸ ਵਿੱਚ ਪੇਂਡੂ ਡਾਕਟਰਾਂ ਦੀ ਮਦਦ ਲਈ ਜਾਵੇਗੀ। ਸਿਹਤ ਵਿਭਾਗ ਵੱਲੋਂ ਉਸ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ ਕਿ ਕੋਰੋਨਾ ਮਹਾਮਾਰੀ ਵਿੱਚ ਇਹ ਇੱਕ ਅਹਿਮ ਰੋਲ ਤਿਆਰ ਅਦਾ ਕਰਨਗੇ ।ਫਿਰ ਪੰਜਾਬ ਸਰਕਾਰ ਲਈ ਕਿਹੜੀ ਸਮੱਸਿਆ ਹੈ ? ਇਸ ਨੂੰ ਨਸ਼ਰ ਕੀਤਾ ਜਾਵੇ ਫੇਰ ਅਸੀਂ ਮੰਨਣ ਲਈ ਵੀ ਤਿਆਰ ਹਾਂ। ਉਹਨਾਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਵਿੱਚ ਅਸੀਂ ਆਪਣੀਆਂ ਮੰਗਾਂ ਦੀ ਦਰੁਸਤ ਨਿਸ਼ਾਨ ਦੇਈ ਕਰਾਂਗੇ। 
ਮੀਟਿੰਗ ਦੇ ਦੌਰਾਨ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਕਰਵਾਈ ਜਾਵੇ ਤਾਂ ਉਹਨਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਮਸਲੇ ਹੱਲ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਚਾਨਕ ਕੀਤਾ ਨਗਰ ਕੌਂਸਲ ਜਗਰਾਓਂ ਦਾ ਦੌਰਾ  

ਜਗਰਾਉਂ( ਅਮਿਤ ਖੰਨਾ)  ਜਗਰਾਉਂ ਵਿਖੇ ਅੱਜ ਨਗਰ ਕੌਂਸਲ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਚਾਨਕ ਦੌਰਾ ਕੀਤਾ ਇਸ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ  ਪਹਿਲਾਂ ਤਾਂ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਉਨ•ਾਂ ਦੇ ਕੰਮਾਂ ਦਾ ਜਾਇਜ਼ਾ ਲਿਆ  ਫਿਰ ਉਨ•ਾਂ ਨੇ ਕਿਹਾ ਕਿ ਨਗਰ  ਕੌਂਸਲ ਦੀ ਇਹ ਜਿਹੜੀ ਪੂਰੀ ਟੀਮ ਬਹੁਤ ਹੀ ਵਧੀਆ ਹੈ ਜਗਰਾਉਂ ਦੇ ਵਿੱਚ ਵਧੀਆ ਡਿਵੈੱਲਪਮੈਂਟ ਹੋਵੇਗੀ  ਇਸ ਮੌਕੇ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ , ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ,  ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਹਿਮਾਂਸ਼ੂ ਮਲਕ, ਕੌਂਸਲਰ ਵਿਕਰਮ ਜੱਸੀ ,ਕੌਂਸਲਰ ਬੌਬੀ ਕਪੂਰ,  ਕੌਂਸਲਰ ਕੰਵਰਪਾਲ ਸਿੰਘ,  ਕੌਂਸਲਰ ਜਗਜੀਤ ਸਿੰਘ ਜੱਗੀ,  ਕੌਂਸਲਰ ਮੇਸ਼ੀ ਸਹੋਤਾ, ਕੌਂਸਲਰ ਜਰਨੈਲ ਸਿੰਘ ਲੋਟ,  ਸਮਾਜ ਸੇਵੀ ਰੋਹਿਤ ਗੋਇਲ , ਡਾ ਇਕਬਾਲ ਸਿੰਘ ,ਅਮਰਨਾਥ ਕਲਿਆਣ , ਅਸ਼ਵਨੀ ਕੁਮਾਰ ਬੱਲੂ , ਅਤੇ ਨਵਦੀਪ ਸਰਪੰਚ ਆਦਿ ਹਾਜ਼ਰ ਸਨ

"ਸ਼ਗਨ ਸਕੀਮ ਨਹੀਂ ਮਿਲੀ" ਮਾਪਿਆਂ ਨੇ ਕੁਲਵੰਤ ਸਿੰਘ ਟਿੱਬਾ ਕੋਲ ਰੋਏ ਦੁੱਖੜੇ 

ਧੀਆਂ ਸਰਕਾਰੀ ਸ਼ਗਨ ਉਡੀਕਦੀਆ ਮਾਵਾਂ ਬਣੀਆਂ  

ਸ਼ਗਨ ਸਕੀਮ ਦੀ ਰਾਸ਼ੀ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ -  ਕੁਲਵੰਤ ਸਿੰਘ ਟਿੱਬਾ  

ਮਹਿਲ ਕਲਾਂ/ਬਰਨਾਲਾ- ਜੁਲਾਈ- (ਗੁਰਸੇਵਕ ਸਿੰਘ ਸੋਹੀ)- ਸੂਬੇ ਅੰਦਰ ਵੱਖ-ਵੱਖ ਵਰਗਾਂ ਦੇ ਲੋੜਵੰਦ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਦਮ ਤੋੜ ਚੁੱਕੀਆਂ ਹਨ ਅਤੇ ਲੋੜਵੰਦ ਪਰਿਵਾਰ ਅਸ਼ੀਰਵਾਦ ਸਕੀਮ ਤਹਿਤ ਸ਼ਗਨ ਲੈਣ ਲਈ ਸਾਲਾਂਬੱਧੀ ਇੰਤਜ਼ਾਰ ਕਰਕੇ ਅੱਕ ਥੱਕ ਚੁੱਕੇ ਹਨ। ਇਹ ਪ੍ਰਗਟਾਵਾ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਧੀਆਂ ਦੇ ਵਿਆਹ ਦੀ ਸ਼ਗਨ ਸਕੀਮ ਉਡੀਕ ਰਹੇ ਮਾਪਿਆਂ ਦਾ ਦੁੱਖ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਦਲਿਤਾਂ, ਪਛੜੇ ਵਰਗਾਂ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਵਜੋਂ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਰਹੀ ਹੈ ਜਦਕਿ ਦੂਜੇ ਪਾਸੇ ਧੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ ਅਪਲਾਈ ਕਰਨ ਵਾਲੇ ਮਾਪੇ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸ਼ਗਨ ਦਾ ਇੰਤਜਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਸ਼ਗਨ ਸਕੀਮ ਦੀ ਥਾਂ 21 ਹਜ਼ਾਰ ਰੁਪਏ ਦੀ ਰਾਸ਼ੀ ਤਾਂ ਦਿੱਤੀ ਨਹੀਂ ਗਈ ਜਦਕਿ ਹੁਣ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਦੇ ਫੋਕੇ ਦਮਗਜੇ ਮਾਰੇ ਜਾ ਰਹੇ ਹਨ। ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਇਲਾਕਾ ਮਹਿਲ ਕਲਾਂ ਦੇ ਸੈਂਕੜੇ ਪਰਿਵਾਰਾਂ ਨੇ ਉਨ੍ਹਾਂ ਦੀ ਟੀਮ ਤੱਕ ਪਹੁੰਚ ਕਰਕੇ ਸ਼ਗਨ ਸਕੀਮ ਦੀ ਰਾਸ਼ੀ ਨਾ ਮਿਲਣ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਿਰਨਜੀਤ ਕੌਰ ਪੁੱਤਰੀ ਅਜਾਇਬ ਸਿੰਘ ਦਾ ਵਿਆਹ ਫਰਵਰੀ 2006 ਨੂੰ ਹੋਇਆ ਸੀ ਪਰ ਅਪਲਾਈ ਕਰਨ ਦੇ ਬਾਵਜੂਦ ਵੀ 14 ਸਾਲਾਂ ਬਾਅਦ ਵੀ ਸਰਕਾਰੀ ਸ਼ਗਨ ਪ੍ਰਾਪਤ ਨਹੀਂ ਹੋਇਆ ਜਦਕਿ ਹੁਣ ਕਿਰਨਜੀਤ ਕੌਰ ਦੇ 13 ਅਤੇ 8 ਸਾਲਾਂ ਦੇ ਦੋ ਬੱਚਿਆਂ ਦੀ ਮਾਂ ਹੈ। ਟਿੱਬਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਦਾ ਵਿਆਹ ਅਗਸਤ 2020 ਨੂੰ ਹੋਇਆ ਸੀ ਪਰ ਅੱਜ ਤੱਕ ਸਰਕਾਰੀ ਸ਼ਗਨ ਪ੍ਰਾਪਤ ਨਹੀਂ ਹੋਇਆ ਜਦਕਿ ਅਮਨਦੀਪ ਕੌਰ ਪੁੱਤਰੀ ਪਰਮਜੀਤ ਕੌਰ ਦਾ ਵਿਆਹ ਸਤੰਬਰ 2020 ਵਿੱਚ ਹੋਇਆ ਸੀ ਪਰ ਸ਼ਗਨ ਸਕੀਮ ਦੀ ਫਾਈਲ ਸਰਕਾਰੀ ਦਫ਼ਤਰਾਂ ਵਿੱਚ ਧੂੜ ਫੱਕ ਰਹੀ ਹੈ। ਹਰਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਪਰ ਸ਼ਗਨ ਸਕੀਮ ਤਹਿਤ ਰਾਸ਼ੀ ਅਜੇ ਤੱਕ ਨਹੀਂ ਮਿਲੀ। ਕੁਲਵੰਤ ਸਿੰਘ ਟਿੱਬਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਗਨ ਉਡੀਕ ਰਹੀਆਂ ਧੀਆਂ ਦੇ ਮਾਪਿਆਂ ਲਈ ਸ਼ਗਨ ਸਕੀਮ ਤਹਿਤ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ।

ਮਹਿਲ ਕਲਾਂ ਪੁਲਸ ਵੱਲੋਂ ਨਸੀਲੀਆਂ ਗੋਲੀਆਂ ਸਮੇਤ ਇੱਕ ਔਰਤ ਕਾਬੂ

ਮਹਿਲ ਕਲਾਂ/ਬਰਨਾਲਾ- 5 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਹਿਲ ਕਲਾਂ ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਮਹਿਲ ਕਲਾਂ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ ਐਸ ਪੀ ਮਹਿਲ ਕਲਾਂ ਕੁਲਦੀਪ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਪੁਲੀਸ ਪਾਰਟੀ ਨੇ ਜਸਪਾਲ ਕੌਰ ਵਾਸੀ ਛਾਪਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 29 - 22/61/85 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।ਇਸ ਮੌਕੇ ਏਐਸਆਈ ਬਲਵਿੰਦਰ ਸਿੰਘ ,ਏਐਸਆਈ ਜਰਨੈਲ ਸਿੰਘ , ਸਿਪਾਹੀ ਜਿੰਦਰਪਾਲ ਸਿੰਘ, ਜਤਿੰਦਰਪਾਲ ਸ਼ਰਮਾ, ਲੇਡੀਜ਼ ਕਾਂਸਟੇਬਲ ਸੰਦੀਪ ਕੌਰ ਸਹਾਇਕ ਮੁਨਸ਼ੀ ਜਗਜੀਵਨ ਸਿੰਘ ਹਾਜ਼ਰ ਸਨ  ।

ਇਸ ਪਿੰਡ ਵਿੱਚ ਲੀਡਰਾਂ ਦਾ ਆਉਣਾ ਮਨਾ ਹੈ

ਕਿਸਾਨਾਂ ਨੇ ਲਗਾਏ ਬੋਰਡ ......

ਮਹਿਲ ਕਲਾਂ/ਬਰਨਾਲਾ - 5 ਜੁਲਾਈ- (ਗੁਰਸੇਵਕ ਸਿੰਘ ਸੋਹੀ)- 2022 ਦੀਆਂ ਚੋਣਾਂ ਨੇੜੇ ਹੋਣ ਕਰਕੇ ਹਲਕੇ ਅੰਦਰ ਖੁੰਭਾਂ ਵਾਂਗੂ ਨਵੇਂ ਲੀਡਰ ਵੀ ਪੈਦਾ ਹੋ ਰਹੇ ਹਨ । ਪਰਾਣਿਆਂ ਨੂੰ ਵੀ ਵੋਟਾਂ ਨੇਡ਼ੇ ਹੋਣ ਕਰਕੇ ਲੋਕਾਂ ਦੀ ਯਾਦ ਆ ਰਹੀ ਹੈ। ਪਿੱਛਲੇ ਕਰੀਬ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਕਿਸਾਨ ਇਨ੍ਹਾਂ ਨੂੰ ਨਜ਼ਰ ਨਹੀਂ ਆਇਆ। ਕਿਸਾਨਾਂ ਦਾ ਰੋਹ ਹੁਣ ਸਿਆਸੀ ਪਾਰਟੀਆਂ ਖਿਲਾਫ਼ ਹੋਰ ਭਖਦਾ ਜਾ ਰਿਹਾ ਹੈ। ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਖੇ ਇਹ ਵੇਖਣ ਨੂੰ ਮਿਲਿਆ। ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਵਿੱਚ ਕਿਸੇ ਵੀ ਸਿਆਸੀ ਆਗੂ ਦੇ ਨਾ ਦਾਖਿਲ ਹੋਣ ਦੇ ਬੋਰਡ ਲਗਾ ਦਿੱਤੇ ਗਏ ਹਨ। ਇਸ ਮੌਕੇ ਕਿਸਾਨ ਆਗੂ ਪੰਚ ਕੁਲਦੀਪ ਸਿੰਘ, ਗੁਰਮੁਖ ਸਿੰਘ, ਕੁਲਵੰਤ ਸਿੰਘ, ਭਰਭੂਰ ਸਿੰਘ, ਟਹਿਲ ਸਿੰਘ, ਸੰਗਾਰਾ ਸਿੰਘ, ਅਤੇ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਨਗਰ ਦੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲੇ ਪਿੰਡ ਵਾਸੀਆਂ ਦੀ ਸਾਰੇ ਹੀ ਸਿਆਸੀ ਲੀਡਰਾਂ ਨੂੰ ਸੂਚਨਾ ਹੈ ਕਿ ਉਹ ਜਦੋਂ ਤੱਕ ਕੇਂਦਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਵਾਉਂਦੇ, ਮਹਿੰਗਾਈ ਤੇ ਬੇਰੋਜਗਾਰੀ ਨੂੰ ਨੱਥ ਨੀ ਪਾਉਂਦੇ ,ਤਦ ਤੱਕ ਪਿੰਡ ਪੰਜਗਰਾਈਆਂ ਦੇ ਵਿੱਚ ਦਾਖਿਲ ਨਾ ਹੋਣ, ਉਹਨਾਂ ਦੱਸਿਆ ਕਿ ਸਿਆਸੀ ਲੀਡਰ ਦੱਸਣ ਕਿ ਉਹਨਾਂ ਨੇ ਕਿਸਾਨ ਸੰਘਰਸ਼ ਵਿੱਚ ਕੀ ਯੋਗਦਾਨ ਪਾਇਆ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਕੀ ਹਾਅ ਦਾ ਨਾਅਰਾ ਮਾਰਿਆ ਹੈ? ਜੇਕਰ ਫੇਰ ਵੀ ਕੋਈ ਰਾਜਨੀਤਕ ਆਗੂ ਉਨ੍ਹਾਂ ਦੇ ਕਹਿਣ ਤੇ ਨਹੀਂ ਰੁਕਦਾ ਤਾਂ ਉਹ ਆਪਣੀ ਇੱਜ਼ਤ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। 
ਕੀ ਕਹਿਣਾ ਹੈ ਕਿਸਾਨ ਆਗੂ ਦਾ :-
ਜਦੋ ਇਸ ਸਬੰਧੀ ਕਿਸਾਨ ਆਗੂ ਡਾ ਈਸ਼ਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਲੀਡਰ ਸੱਚੇ ਦਿਲੋਂ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਤਾਂ ਉਹ ਆਪਣੇ ਅਹੁਦੇ ਤਿਆਗ ਕਿ ਕਿਸਾਨਾਂ ਨਾਲ ਖੜਦੇ। ਪਰ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਅਸਤੀਫ਼ਾ ਨਹੀਂ ਦਿੱਤਾ। ਸਗੋਂ ਉਹ ਮੋਟੀਆਂ ਤਨਖਾਹਾਂ ਤੇ ਭੱਤੇ ਲੈ ਕੇ ਸਰਕਾਰੀ ਤੰਤਰ ਤੇ ਐਸ਼ ਕਰਦੇ ਹਨ। ਇਨ੍ਹਾਂ ਨੂੰ ਲੋਕਾਂ ਦਾ ਤਾਂ ਰਤਾ ਭਰ ਵੀ ਫ਼ਿਕਰ ਨਹੀਂ। ਇਨ੍ਹਾਂ ਨੂੰ ਤਾਂ ਸਿਰਫ਼ ਵੋਟਾਂ ਹੀ ਦਿਸਦੀਆਂ ਹਨ, ਲੋਕ ਨਹੀਂ। 
ਕੀ ਕਹਿਣਾ ਹੈ ਸਰਪੰਚ ਦਾ :-
ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਪਿੰਡ ਨੇ ਵੋਟਾਂ ਪਾ ਕੇ ਚੁਣਿਆ ਹੈ। ਮੈ ਆਪਣੇ ਨਗਰ ਨਿਵਾਸੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸਾਂ ਖੜ੍ਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ। ਉਹ ਤਾਂ ਸਾਡੇ ਲੀਡਰਾਂ ਨੂੰ ਨਜ਼ਰ ਨਹੀਂ ਆਇਆ ।ਪਰ ਵੋਟਾਂ ਨੇੜੇ ਆਉਣ ਕਰਕੇ ਇਨ੍ਹਾਂ ਨੂੰ ਪਿੰਡਾਂ ਦੀ ਯਾਦ ਆਉਣੀ ਸ਼ੁਰੂ ਹੋ ਗਈ। ਹੁਣ ਪਿੰਡਾਂ ਦੇ ਲੋਕ ਸਮਝ ਗਏ ਹਨ। ਇਨ੍ਹਾਂ ਦੀਆਂ ਲੂੰਬੜ ਚਾਲਾਂ ਵਿਚ ਨਹੀਂ ਆਉਣਗੇ। 
ਕੀ ਕਹਿਣਾ ਹੈ ਨੌਜਵਾਨ ਦਾ :- 
ਜਦੋਂ ਇਸ ਸਬੰਧੀ ਨੌਜਵਾਨ ਆਗੂ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੀ ਪਿਛਲੇ ਕਈ ਸਾਲਾਂ ਤੋਂ ਲੋਕ ਲੀਡਰਾਂ ਦੇ ਝੂਠੇ ਲਾਰਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਵਾਰ 2022 ਦੀਆ ਚੋਣਾਂ ਦੇ ਨਤੀਜੇ ਵੱਖਰੇ ਤਰ੍ਹਾਂ ਦੇ ਹੋਣਗੇ। ਪਿੰਡਾਂ ਵਿੱਚ ਲੋਕ ਲੀਡਰਾਂ ਨੂੰ ਸਵਾਲ ਕਰਨਗੇ। ਬੇਰੁਜ਼ਗਾਰੀ, ਮਹਿੰਗਾਈ ਅਤੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਪਿੰਡ ਵਾਸੀਆਂ ਦਾ ਮੁੱਖ ਮੁੱਦਾ ਹੈ।

ਡਾ ਕੇਸਰ ਖਾਨ ਸਰਪੰਚ ਮਾਂਗੇਵਾਲ ਨੇ ਲਗਵਾਈ ਕਰੋਨਾ ਵੈਕਸੀਨ

ਲੋਕਾਂ ਨੂੰ ਬਿਨਾ ਕਿਸੇ ਡਰ ਵੈਕਸੀਨ ਕਰਵਾਉਣ ਦੀ ਕੀਤੀ ਅਪੀਲ....

ਮਹਿਲ ਕਲਾ/ਬਰਨਾਲਾ -5 ਜੁਲਾਈ-(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਰਨਾਲਾ ਦੇ ਸੀਨੀਅਰ ਆਗੂ ਡਾ. ਕੇਸਰ ਖਾਨ ਸਰਪੰੰਚ ਮਾਂਗੇਵਾਲ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ ਸਬ ਸੈਟਰ ਮਾਂਗੇਵਾਲ ਵਿਖੇ ਲਗਵਾਈ। ਇਸ ਵੇਲ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਕੇਸਰ ਖਾਨ ਸਰਪੰਚ ਮਾਂਗੇਵਾਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਥਾਵਾਂ ਤੇ ਕੋਵਿਡ ਵੈਕਸੀਨ ਨੂੰ ਲੈ ਕਿ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ, ਜੋ ਬਿਲਕੁਲ ਝੂਠ ਹਨ ਅਤੇ ਸਾਨੂੰ ਇਹੋ ਜਿਹੀਆਂ ਅਫਵਾਹਾਂ ਤੋਂ ਬਚਣਾ ਜਰੂਰੀ ਹੈ। ਸਾਨੂੰ ਅਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ। ਸਿਹਤ ਵਿਭਾਗ ਵੱਲੋਂ ਵੱਲੋਂ ਪਿੰਡ ਪਿੰਡ ਵਿੱਚ ਕੈਂਪ ਲਗਾ ਕੇ ਵੈਕਸੀਨ ਲਗਾਈਆਂ ਜਾ ਰਹੀਆਂ ਹਨ। ਸਾਨੂੰ ਵੀ ਇਹਨਾਂ ਕਰਮਚਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਹਰ ਇੱਕ ਦੇ ਇਹ ਵੈਕਸੀਨ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ 18 ਸਾਲ ਤੱਕ ਇਹ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਸਾਨੂੰ ਸਾਰਿਆਂ ਨੂੰ ਅਪਣੀ ਜੁਮੇਵਾਰੀ ਸਮਝਦੇ ਹੋਏ ਵੈਕਸੀਨ ਲਗਵਾਉਣੀ ਚਾਹੀਦੀ ਹੈ। ਇਸ ਵੇਲੇ ਸਬ ਸੈਟਰ ਮਾਂਗੇਵਾਲ ਦੇ ਇੰਚਾਰਜ ਜਸਵੀਰ ਕੌਰ, ਨਿਰਭੈ ਸਿੰਘ ਅਤੇ ਉੱਘੇ ਸਮਾਜ ਸੇਵੀ ਸੇਠ ਚਰੰਜੀ ਲਾਲ ਅਤੇ ਕਲੱਬ ਆਗੂ ਸੁਖਵਿੰਦਰ ਸਿੰਘ ਸੋਨੀ ਵੀ ਹਾਜ਼ਰ ਸਨ।