You are here

ਪੰਜਾਬ

 ਕੈਪਟਨ ਦੀ ਕਾਂਗਰਸ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਦੁਖੀ -   ਰਾਜਾ ਢੁੱਡੀਕੇ

 ਅਜੀਤਵਾਲ ( ਬਲਵੀਰ  ਸਿੰਘ ਬਾਠ)  ਪੰਜਾਬ ਦੀ ਕੈਪਟਨ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੇ ਲੋਕ ਦੁਖੀ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਰਾਜਾ ਢੁੱਡੀਕੇ ਨੇ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਰਾਜਾ ਢੁੱਡੀਕੇ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਲੋਕਾਂ ਲਈ ਚਾਲੂ ਕੀਤੀਆਂ ਸਮਾਜ ਸਮਾਜ ਭਲਾਈ ਅਤੇ ਵਿਕਾਸ ਕਾਰਜਾਂ ਦੀਆਂ ਸਕੀਮਾਂ ਕਾਂਗਰਸ ਸਰਕਾਰ ਨੇ ਠੁਕਰਾ ਦਿੱਤੀਆਂ ਹਨ  ਅੱਜ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲ ਰਹੀ  ਜਿਵੇਂ ਕਿ ਸ਼ਗਨ ਸਕੀਮ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਇਸ ਤੋਂ ਇਲਾਵਾ ਗ਼ਰੀਬ ਬੱਚਿਆਂ ਦੇ ਵਜ਼ੀਫ਼ੇ ਤਕ  ਸਰਕਾਰ ਨੇ ਜਾਰੀ ਨਹੀਂ ਕੀਤੇ ਇਸ ਤੋਂ ਇਲਾਵਾ ਕੋਈ ਵੀ ਮੈਡੀਕਲ ਸਹੂਲਤਾਂ ਅਤੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਹਾਸਲ ਕਰਨ ਲਈ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਉਨ੍ਹਾਂ ਕਿਹਾ ਕਿ  ਅਕਾਲੀ ਸਰਕਾਰ ਵੇਲੇ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ  ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਅਕਾਲੀ ਦਲ ਦਾ ਸਾਥ ਦੇਣ  ਜਿਸ ਨਾਲ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ  ਜਿਸ ਨਾਲ ਪੰਜਾਬ ਦੀ ਤਰੱਕੀ ਹੋ ਸਕੇ

ਸਰਕਾਰੀ ਕੰਨਿਆ ਹਾਈ ਸਕੂਲ ਦੀ ਵਿਦਿਆਰਥਣ ਨੇ ਕੰਪਿਊਟਰ ਮਾਡਲ ਬਣਾਉਣ ਚ ਸੈਕਿੰਡ ਡਿਵੀਜ਼ਨ ਹਾਸਲ ਕਰਕੇ  ਪ੍ਰਸੰਸਾ  ਪੱਤਰ ਹਾਸਲ ਕੀਤਾ

 ਅਜੀਤਵਾਲ, ( ਬਲਵੀਰ  ਸਿੰਘ ਬਾਠ )ਲੁਧਿਆਣੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਦੀ ਵਿਦਿਆਰਥਣ  ਨੇ ਕੰਪਿਊਟਰ ਵਰਕਿੰਗ ਮਾਡਲ ਬਣਾਉਣ ਚ ਦੂਜਾ ਸਥਾਨ ਹਾਸਲ ਕੀਤਾ  ਅੱਜ ਪ੍ਰਿੰਸੀਪਲ ਰਜਿੰਦਰ ਸਿੰਘ ਮੈਡਮ ਜਸਪ੍ਰੀਤ ਕੌਰ ਮੈਡਮ ਕੁਲਦੀਪ ਕੌਰ ਸ਼ਬਨਮ  ਰਤਨ ਵੀਨਾ ਮੈਡਮ ਟੀਚਰ ਏਕਮ ਸਿੰਘ  ਦੁਆਰਾ ਵਿਦਿਆਰਥਣ ਈਸਾ ਨੂੰ  ਪਰ ਸਾਂਝਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਕਿਹਾ ਜੇ ਕਾਉਂਕੇ ਕਲਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿੱਚ ਹਰ ਸਾਲ  ਮਿਹਨਤੀ ਅਤੇ ਤਜਰਬੇਕਾਰ ਸਟਾਫ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ  ਬੱਚੇ ਪੜ੍ਹਾਈ ਅਤੇ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਫਸਟ  ਡਿਵੀਜ਼ਨਾਂ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ  ਉਨ੍ਹਾਂ ਕਿਹਾ ਕਿ ਅੱਜ ਸਾਡੇ ਸਕੂਲ ਦੀ ਵਿਦਿਆਰਥਣ ਨੇ ਕੰਪਿਊਟਰ ਮਾਡਲ ਬਣਾਉਣ ਚ ਸੈਕਿੰਡ ਪੁਜੀਸਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਸ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ
 

ਮੀਂਹ ਹਨੇਰੀ ✍️. ਸਲੇਮਪੁਰੀ ਦਾ ਮੌਸਮਨਾਮਾ 

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਵੀ ਲੂ ਜਾਂ ਲੂ ਵਰਗੀ ਸਥਿਤੀ ਜਾਰੀ ਰਹਿ ਸਕਦੀ ਹੈ। ਅੱਜ ਅਰਬ ਤੋਂ ਰਾਜਸਥਾਨ ਓੁੱਪਰ ਦੀ ਹੋ ਤੇਜ ਹਵਾਵਾਂ ਪੰਜਾਬ  'ਚ ਵਗੀਆਂ ਕੁਝ ਥਾਂ ਗਹਿਰ/ਖੱਖ ਵੀ ਪੁੱਜ ਚੁੱਕੀ ਹੈ, ਖਾਸਕਰ ਦੱਖਣੀ ਮਾਲਵੇ 'ਚ ਕੱਲ੍ਹ ਤੇ ਪਰਸੋਂ ਵੀ ਦਿਨ ਸਮੇਂ ਅਰਬ ਤੋਂ ਭਰਪੂਰ ਨਮੀ ਲੈ ਕੇ ਤੇਜ਼ ਦੱਖਣ-ਪੱਛਮੀ ਹਵਾਵਾਂ ਜਾਰੀ ਰਹਿਣਗੀਆਂ। ਇਨ੍ਹਾਂ ਹਵਾਵਾਂ ਨਾਲ ਨਮੀ 'ਚ ਭਾਰੀ ਵਾਧਾ ਹੋਵੇਗਾ ਗਹਿਰ/ਖੱਖ ਵੀ ਅੰਬਰੀ ਵੇਖੀ ਜਾਵੇਗੀ।
ਜਾਣਕਾਰੀ ਅਨੁਸਾਰ ਤੇਜ ਹਵਾਵਾਂ ਅਤੇ ਨਮੀ ਨਾਲ ਦਿਨ ਦਾ ਪਾਰਾ ਹਲਕਾ ਘਟੇਗਾ ਅਤੇ ਬਰਸਾਤੀ ਹਲਚਲ ਮੁੜ ਸ਼ੁਰੂ ਹੋਵੇਗੀ। ਉਂਝ 2-3 ਜੁਲਾਈ ਨੂੰ ਪੰਜਾਬ 'ਚ ਟੁੱਟਵੀਂ ਜਾਂ 1-2 ਵਾਰੀ ਬਹੁਤੀ ਥਾਂ ਹਨੇਰੀ ਨਾਲ ਮੀਂਹ ਦੀ ਆਸ ਹੈ, ਪਰ ਰਾਹਤ ਵਾਲਾ ਇਹ ਪਹਿਲਾਂ ਹਨੇਰੀ/ਮੀਂਹ ਕੱਲ੍ਹ ਵੀ ਆ ਸਕਦਾ ਹੈ, ਨਹੀਂ ਤਾਂ ਫਿਰ ਪਰਸੋਂ  ਆਵੇਗਾ । ਵਧੀ ਨਮੀ ਨਾਲ ਇਹ ਟੁੱਟਵੀਆਂ ਬਰਸਾਤੀ ਕਾਰਵਾਈਆਂ ਜੁਲਾਈ ਦੇ ਪਹਿਲੇ ਹਫ਼ਤੇ ਰੁਕ-ਰੁਕ ਜਾਰੀ ਰਹਿਣਗੀਆਂ। ਜਦਕਿ ਜੁਲਾਈ ਦੇ ਦੂਜੇ ਹਫ਼ਤੇ ਚੰਗੀਆਂ ਮਾਨਸੂਨੀ ਬਾਰਿਸ਼ਾਂ ਦੀ ਆਸ ਬੱਝ ਰਹੀ ਹੈ, ਜਿਸ ਦੀ ਸ਼ੁਰੂਆਤ ਖਾਸ ਕਰਕੇ ਪੂਰਬੀ ਪੰਜਾਬ ਤੋਂ 8-9  ਜੁਲਾਈ ਤੋਂ ਹੋ ਸਕਦੀ ਹੈ।
ਪੇਸ਼ਕਸ਼ -
-ਸੁਖਦੇਵ ਸਲੇਮਪੁਰੀ
09780620233
 30 ਜੂਨ,2021 ਸਮਾਂ 8:25 ਵਜੇ ਸ਼ਾਮ

ਜ਼ਖਮੀ ਪਿਆਰ ✍️ ਰਮੇਸ਼ ਕੁਮਾਰ ਜਾਨੂੰ

---  ਜ਼ਖਮੀ ਪਿਆਰ  ----
----------------
ਇਸ ਪਿਆਰ ਦੀ ਨਜ਼ਰ ਉਤਾਰ ਦਿਓ
    ਇਹਦੇ ਸਿਰ ਤੋਂ ਮਿਰਚਾਂ ਵਾਰ ਦਿਓ
ਕੋਈ ਪਿਆਰ ਦੀ ਤੱਪਦੀ ਦੇਹ ਉੱਤੇ
    ਜਰਾ ਠੰਢੀਆਂ ਫੂਕਾਂ ਮਾਰ ਦਿਓ ।।
ਇਹਨੂੰ ਕਾਲਾ ਟਿੱਕਾ ਲਾ ਦਿਓ
    ਪੀਰਾਂ ਦਾ ਧਾਗਾ ਪਾ ਦਿਓ
ਸਾਰਾ ਜੱਗ ਪਿਆਰ ਦਾ ਵੈਰੀ ਏ
    ਇਹਨੂੰ ਬੁੱਕਲ ਵਿੱਚ ਲੁਕਾ ਲਿਓ।
ਪਿਆਰ ਵੀ ਸਾਡੇ ਪਿਆਰ ਦਾ ਭੁੱਖਾ
ਇਸ ਪਿਆਰ ਨੂੰ ਲੋਕੋ ਪਿਆਰ ਦਿਓ
          ਕੋਈ ਪਿਆਰ ਦੀ ਤੱਪਦੀ,,,,,,,,,,।।
ਇਹ ਜਿੱਤ ਕੇ ਬਾਜ਼ੀ ਹਰ ਜਾਂਦਾ
    ਤੇ ਹਰ ਕੇ ਯਾਰੋ ਮਰ ਜਾਂਦਾ
ਏ ਹਨੇਰਿਆਂ ਦੇ ਵਿੱਚ ਲੁਕ ਜਾਂਦਾ
    ਤੇ ਚਾਨਣ ਕੋਲੋਂ ਡਰ ਜਾਂਦਾ।
ਇਹ ਇਸ਼ਕ,ਹੁਸਨ ਦਾ ਜੰਮਿਆ ਏ
ਇਹਨੂੰ ਖ਼ੁਸ਼ੀਆਂ ਦਾ ਉਪਹਾਰ ਦਿਓ
          ਕੋਈ ਪਿਆਰ ਦੀ ਤੱਪਦੀ,,,,,,,,,,।।
ਮੈਂ ਪਿਆਰ ਬਿਨਾਂ ਨਹੀਂ ਰਹਿ ਸਕਦਾ
    ਨਾ ਪਿਆਰ ਦੇ ਦੁੱਖ ਨੂੰ ਸਹਿ ਸਕਦਾ
ਇਸ ਪਿਆਰ ਦੀ ਦਰਦ ਕਹਾਣੀ ਨੂੰ
    ਮੈਂ ਸ਼ਬਦਾਂ ਵਿੱਚ ਨਹੀਂ ਕਹਿ ਸਕਦਾ।
'ਰਮੇਸ਼' ਦੇ ਸਹਿਮੇ ਗੀਤਾਂ ਨੂੰ
'ਜਾਨੂੰ' ਕੁੱਝ ਸ਼ਬਦ ਉਧਾਰ ਦਿਓ
           ਕੋਈ ਪਿਆਰ ਦੀ ਤੱਪਦੀ,,,,,,,,,,।।
                           ਲੇਖਕ-ਰਮੇਸ਼ ਕੁਮਾਰ ਜਾਨੂੰ
                         ਫੋਨ ਨੰ:-98153-20080

ਸਲੇਮਪੁਰੀ ਦਾ ਮੌਸਮਨਾਮਾ

ਲੂ ਵਰਗੀ ਸਥਿਤੀ ਤੋਂ ਰਾਹਤ ਮਿਲੇਗੀ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 
ਬੀਤੇ 2-3 ਦਿਨਾਂ ਤੋਂ ਸੂਬੇ 'ਚ  ਖਾਸਕਰ ਸ਼ਹਿਰੀ ਅਤੇ ਪਾਕਿ ਬਾਰਡਰ ਖੇਤਰਾਂ 'ਚ ਲੂ ਵਰਗੀ ਸਥਿਤੀ ਬਣੀ ਹੋਈ ਹੈ। ਪਿੰਡਾਂ  'ਚ ਝੋਨੇ ਕਾਰਨ ਲੂ ਦੀ ਸਥਿਤੀ ਤਾਂ ਨਹੀਂ ਬਣ ਰਹੀ, ਪਰ ਵਧੇ ਹੋਏ ਪਾਰੇ ਤੇ ਪੱਛੋਂ ਨਾਲ ਝੋਨੇ ਦਾ ਤਪਿਆ ਪਾਣੀ ਹੁੰਮਸ ਵਧਾ ਰਿਹਾ ਹੈ। ਜਿਸ ਕਾਰਨ real feel ਪਾਰਾ ਅਸਲ ਪਾਰੇ ਨਾਲੋੰ ਕਿਤੇ ਵੱਧ ਹੈ, ਰਾਤਾਂ ਵੀ ਹੁਣ ਗਰਮ ਹੋ ਚੁੱਕੀਆਂ ਹਨ। 
ਮੌਸਮ ਵਿਭਾਗ ਅਨੁਸਾਰ ਲੂ ਵਰਗੀ ਗਰਮੀ ਦਾ ਇਹ ਦੌਰ ਅੱਜ ਅਤੇ ਕੱਲ੍ਹ ਬਣਿਆ ਰਹੇਗਾ, ਪਰ ਕੱਲ੍ਹ ਤੋਂ ਅਰਬ ਹਵਾਵਾਂ ਤੇਜੀ ਫੜਨਗੀਆਂ, ਜਿਸ ਕਾਰਨ ਮੁੜ ਨਮੀਂ  'ਚ ਵਾਧਾ ਹੋਵੇਗਾ ਅਤੇ 40 ° ਸੈਂਟੀਗ੍ਰੇਡ ਲਾਗੇ ਚਲ ਰਹੇ ਪਾਰੇ 'ਚ ਕੁਝ ਘਾਟਾ ਦਰਜ਼ ਹੋਵੇਗਾ।                     ਜਾਣਕਾਰੀ ਅਨੁਸਾਰ ਚੜ੍ਹਦੀ ਜੁਲਾਈ 1,2,3 ਤਰੀਕ ਨੂੰ (25-50 ਫੀਸਦੀ ਖੇਤਰ) ਟੁੱਟਵੀਂ ਬਰਸਾਤੀ ਕਾਰਵਾਈ ਸੂਬੇ 'ਚ ਮੁੜ ਵਾਪਸੀ ਕਰੇਗੀ। ਇਸ ਦੌਰਾਨ 1 ਵਾਰ ਪੰਜਾਬ ਦੇ ਬਹੁਤੇ ਹਿੱਸਿਆਂ 'ਚ ਮੀਂਹ ਹਨੇਰੀ ਦੀ ਆਸ ਰਹੇਗੀ। ਇਹ ਸਪੈਲ ਇਨ੍ਹਾਂ ਜਿਆਦਾ ਤਕੜਾ ਤਾਂ ਨਹੀਂ ਜਾਪ ਰਿਹਾ, ਪਰ ਬੀਤੇ 2-3 ਦਿਨ ਤੋਂ ਬਿਲਕੁਲ ਖੁਸ਼ਕ ਪਏ ਮੌਸਮ ਤੋਂ ਕੁਝ ਨਿਯਾਤ ਜਰੂਰ ਦੇਵੇਗਾ ਜਦਕਿ ਮਾਨਸੂਨੀ ਤਕੜੇ ਮੀਂਹ ਦੀ ਆਸ ਅਜੇ ਨਹੀਂ ਹੈ। 

ਧੰਨਵਾਦ ਸਹਿਤ।
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
 29 ਜੂਨ, 2021ਸਮਾਂ 12ਵੱਜਕੇ 40 ਮਿੰਟ ਬਾਅਦ ਦੁਪਹਿਰ

ਕੁੰਡਲੀ ਬਾਰਡਰ  ਦਿੱਲੀ ਤੋਂ ਗੁਰੂਸਰ ਕਾਉਂਕੇ ਦੇ ਲੰਗਰ ਚੋਂ ਟਰਾਲਾ ਚੋਰੀ

 ਅਜੀਤਵਾਲ ,(ਬਲਵੀਰ ਸਿੰਘ ਬਾਠ)   ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ  ਜਿੱਥੇ ਕਿ ਦਿੱਲੀ ਦੇ ਕੁੰਡਲੀ ਬਾਰਡਰ ਤੇ ਗੁਰੂਸਰ ਕਾਉਂਕੇ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ  ਪਰ ਰਾਤੀ ਸੰਯੁਕਤ ਮੋਰਚੇ ਦੇ ਦਫ਼ਤਰ   ਐਚਪੀ ਪੰਪ ਦੇ ਕੋਲੋਂ ਜਿੱਥੇ ਲੰਗਰ ਚੱਲ ਰਿਹਾ ਹੈ ਉੱਥੇ ਪਿਛਲੇ ਛੇ ਮਹੀਨਿਆਂ ਤੋਂ ਨੀਲੇ ਰੰਗ ਦਾ ਟਰਾਲਾ ਨਵਦੀਪ ਸਿੰਘ ਪੁੱਤਰ ਜ਼ੋਰਾ  ਸਿੰਘ ਵਾਸੀ ਗੁਰੂਸਰ ਕਾਉਂਕੇ ਦਾ ਜੋ ਚੋਰੀ ਹੋ ਗਿਆ  ਇਹ ਬਹੁਤ ਮਾੜੀ ਗੱਲ ਹੈ  ਜਿਸ ਦੀ ਕਿਸਾਨ ਯੂਨੀਅਨ ਪਾਰਟੀ ਦੇ ਆਗੂਆਂ ਵੱਲੋਂ ਘੋਰ ਸ਼ਬਦਾਂ ਵਿਚ ਨਿੰਦਿਆ ਕੀਤੀ ਜਾ ਰਹੀ ਹੈ  ਪਰਿਵਾਰ ਵੱਲੋਂ ਪੁਰਜ਼ੋਰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਜੇ ਕਿਸੇ ਨੂੰ ਪਤਾ ਲੱਗੇ ਤਾਂ 9814767233 ਨੰਬਰ ਤੇ ਸੰਪਰਕ ਕਰਨਾ ਜ਼ਰੂਰੀ ਸਮਝਿਆ ਜਾਵੇ ਜੀ ਧੰਨਵਾਦ

ਮਾਤਾ ਗੁਜ਼ਰੀ ਟਰੱਸਟ ਜਗਰਾਉਂ ਵਲੋਂ ਨਵਾਂਸ਼ਹਿਰ 'ਚ ਵੀ ਲਗਾਇਆ ਜਾਵੇਗਾ ਦੂਜਾ ਡਾਇਲਸਸ ਯੂਨਿਟ 

ਜਗਰਾਉਂ 29 ( ਮਨਜਿੰਦਰ ਗਿੱਲ  ) ਧੰਨ ਮਾਤਾ ਗੁਜ਼ਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ (ਰਜ਼ਿ.) ਜਗਰਾਉਂ ਵਲੋਂ ਨਵਾਂਸ਼ਹਿਰ ਦੇ ਜ਼ਿਲ੍ਹਾ ਹੱਸਪਤਾਲ ਵਿੱਚ ਵੀ ਕਿਡਨੀ ਦੇ ਮੁਫ਼ਤ ਇਲਾਜ਼ ਲਈ 10 ਮਸ਼ੀਨਾਂ ਦਾ ਡਾਇਲਸਸ ਯੂਨਿਟ ਲਗਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਭਾਈ ਗੁਰਤਾਜ਼ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਸ਼ੇਨਾ ਅੱਗਰਵਾਲ, ਅੈਸ.ਅੈਮ.ਓ. ਡਾ. ਮਨਦੀਪ ਕਮਲ ਤੇ ਜਿਲ੍ਹਾ ਸੂਚਨਾ ਲੋਕ ਸਪੱਰਕ ਅਫਸਰ ਦੀ ਹਾਜ਼ਰੀ ਵਿੱਚ ਟਰੱਸਟ ਅਤੇ ਸਿਹਤ ਵਿਭਾਗ ਵਿਚਕਾਰ ਤਹਿ ਹੋਏ ਸਮਝੌਤੇ ਮੁਤਾਬਕ ਅੈਨ.ਆਰ.ਆਈ ਭਰਾਵਾਂ ਦੇ ਸਹਿਯੋਗ ਸਦਕਾ 1.5 ਕਰੋੜ ਲਾਗਤ ਨਾਲ ਆਉਂਦੇ 4 ਮਹੀਨਿਆਂ 'ਚ ਬਣਨ ਵਾਲੇ ਇਸ ਯੂਨਿਟ ਦਾ ਨਾਮ "ਗੁਰੂ ਗੋਬਿੰਦ ਸਿੰਘ ਡਾਇਲਸਸ ਯੂਨਿਟ" ਹੋਵੇਗਾ ਅਤੇ ਇਥੇ ਕਿਡਨੀ ਮਰੀਜ਼ਾਂ ਦਾ ਮੁਫਤ ਡਾਇਲਸਸ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਯੂਨਿਟ ਦਾ ਸਾਰਾ ਸਾਜ਼ੋਸਮਾਨ ਅਤੇ ਸਟਾਫ ਟਰੱਸਟ ਆਪਣੇ ਖਰਚੇ 'ਤੇ ਰੱਖੇਗਾ ਤੇ ਬਿਲਡਿੰਗ ਵੀ ਟਰੱਸਟ ਹੀ ਬਣਾਏਗਾ। ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਅੈਨ.ਆਰ.ਆਈ ਭਰਾਵਾਂ ਦੇ ਸਹਿਯੋਗ ਪਹਿਲਾ ਯੂਨਿਟ ਸਿਵਲ ਹੱਸਪਤਾਲ ਜਗਰਾਉਂ ਵਿੱਚ ਪਿਛਲੇ ਕਰੀਬ 4 ਸਾਲਾਂ ਤੋਂ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ ਜਿਥੇ ਹੁਣ ਤੱਕ 8000 ਹਜ਼ਾਰ ਤੋਂ ਵਧੇਰੇ ਮਰੀਜ਼ ਮੁਫ਼ਤ ਡਾਇਲਸਸ ਕਰਵਾ ਚੁੱਕੇ ਹਨ।

ਬਿਜਲੀ ਕੱਟਾਂ ਤੋਂ ਦੁਖੀ ਦੁਕਾਨਦਾਰਾਂ ਨੇ ਦਿੱਤਾ ਐਸ ਡੀ ਓ ਮਹਿਲ ਕਲਾਂ ਨੂੰ ਮੰਗ ਪੱਤਰ

ਮਹਿਲ ਕਲਾਂ/ਬਰਨਾਲਾ-29 ਜੂਨ-(ਗੁਰਸੇਵਕ ਸਿੰਘ ਸੋਹੀ) -ਸ਼ਹਿਰੀ ਫੀਡਰ ਮਹਿਲ ਕਲਾਂ ਵਿਖੇ ਲੱਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਤੋਂ ਪੂਰੀ ਮਾਰਕੀਟ ਦੇ ਦੁਕਾਨਦਾਰ ਦੁਖੀ ਹਨ ।ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਦੁਕਾਨਦਾਰਾਂ ਦਾ ਸਾਰਾ ਕੰਮ ਬਿਜਲੀ ਤੇ ਹੀ ਨਿਰਭਰ ਹੈ ।ਲੰਮੇ ਲੰਮੇ ਕੱਟਾਂ ਕਾਰਨ ਕੁਝ ਦੁਕਾਨਦਾਰਾਂ ਦਾ ਤਾਂ ਸਾਮਾਨ ਵੀ ਖਰਾਬ ਹੋ ਜਾਂਦਾ ਹੈ।ਮਹਿਲ ਕਲਾਂ ਦੇ ਬਾਜ਼ਾਰ ਵਿੱਚ ਆਉਂਦੀ ਸ਼ਹਿਰੀ ਫੀਡਰ ਬਿਜਲੀ ਸਪਲਾਈ ਵਿੱਚ ਹਰ ਰੋਜ਼ ਕਾਫ਼ੀ ਲੰਮੇ ਲੰਮੇ ਕੱਟ ਲੱਗ ਰਹੇ ਹਨ। ਜਿਸ ਕਾਰਨ ਦੁਕਾਨਦਾਰਾਂ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ ।
ਅੱਜ ਕਸਬਾ ਮਹਿਲ ਕਲਾਂ ਦੇ ਸ਼ਹਿਰੀ ਫੀਡਰ ਦੀ ਸਪਲਾਈ ਲਗਾਤਾਰ ਚਾਲੂ ਕਰਵਾਉਣ ਲਈ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ ,ਜਨਰਲ ਸਕੱਤਰ ਹਰਦੀਪ ਸਿੰਘ ਬੀਹਲਾ ਦੀ ਅਗਵਾਈ ਹੇਠ ਇਕ ਵਫਦ ਐੱਸ ਡੀ ਓ ਮਹਿਲ ਕਲਾਂ ਨੂੰ ਮਿਲਿਆ ਅਤੇ ਮੰਗਾਂ ਤੋਂ ਜਾਣੂ ਕਰਵਾਇਆ।ਇਸ ਦੀ ਐਸ ਡੀ ਓ ਮਹਿਲਕਲਾਂ ਨੇ ਵਫ਼ਦ ਨੂੰ ਵਿਸ਼ਵਾਸ ਦੁਆਇਆ ਕਿ ਉਹ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਨਿਰਵਿਘਨ ਬਿਜਲੀ ਦੀ ਸਪਲਾਈ ਦੇਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ( ਗਿੱਲ ਸਟੂਡੀਓ),ਬਲਜੀਤ ਸਿੰਘ,( ਸਿੰਘ ਸਟੂਡੀਓ), ਕਮਲ ਮਹਿਲ ਖੁਰਦ, ਪ੍ਰੇਮ ਕੁਮਾਰ ਪਾਸੀ ਅਤੇ ਡਾ ਮਿੱਠੂ ਮੁਹੰਮਦ ,ਬਾਵਾ ਟੇਲਰ ਆਦਿ ਹਾਜ਼ਰ ਸਨ ।

ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ‘ਚੋਂ ਕੌਣ ਬਣੇਗਾ ‘ਫੁੱਫੜ ਜੀ’

‘ਫੁੱਫੜ’ ਹਰ ਛੋਟੇ ਵੱਡੇ ਪਰਿਵਾਰ ਦਾ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ
ਸਾਡੇ ਵਿਰਸੇ ਸ਼ਿੰਗਾਰ ਰਿਹਾ ਹੈ। ‘ਫੁੱਫੜ ਜੀ ’ ਬਾਰੇ ਫ਼ਿਲਮ ਬਣਨਾ ਚੰਗੇ ਸਿਨਮੇ ਵੱਲ ਵਧਿਆ ਇੱਕ ਹੋਰ ਚੰਗਾ ਕਦਮ ਹੈ। ਲੇਖਕ ਰਾਜੂ ਵਰਮਾ ਤੇ
ਨਿਰਦੇਸ਼ਕ ਪੰਕਜ ਬੱਤਰਾ ਦੀ ਇਸ ਫ਼ਿਲਮ ਦੀ ਸੂਟਿੰਗ ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀਂ ਹੈ। ਰਾਜੂ ਵਰਮਾ ਇੱਕ ਸਰਗਰਮ ਫ਼ਿਲਮ ਲੇਖਕ ਹੈ। ਪਿਛਲੇ
ਥੋੜ੍ਹੇ ਸਮੇਂ ਵਿੱਚ ਉਸਨੇ ਅਨੇਕਾਂ ਚੰਗੀਆਂ ਫ਼ਿਲਮਾਂ ਪੰਜਾਬੀ ਸਿਨਮੇ ਨੂੰ ਦਿੱਤੀਆਂ ਹਨ। ਉਸਦੇ ਜਿਹਨ ‘ਚ ਹਮੇਸ਼ਾ ਹੀ ਸਮਾਜਕ ਅਤੇ ਸੱਭਿਆਚਾਰਕ
ਅਧਾਰਤ ਮਨੋਰੰਜਕ ਕਹਾਣੀਆਂ ਉਭਰਦੀਆਂ ਹਨ ਜੋ ਦਰਸ਼ਕਾਂ ਦੀ ਪਸੰਦ ਬਣਦੀਆਂ ਹਨ ਤੇ ਉਸਦੇ ਕੰਮ ਦੀ ਹਮੇਸ਼ਾ ਹੀ ਸਰਾਹਣਾ ਹੋਈ ਹੈ।
ਬਿਨਾਂ ਸ਼ੱਕ ‘ਫੁੱਫੜ ਜੀ’ ਰਾਹੀਂ ਵੀ ਇਸ ਵਾਰ ਉਹ ਕਮਾਲ ਹੀ ਕਰੇਗਾ। ਇਸ ਫ਼ਿਲਮ ਦੀ ਸੂਟਿੰਗ ਬੀਤੇ ਦਿਨੀਂ ਸੁਰੂ ਹੋ ਚੁੱਕੀ ਹੈ। ਇਸ ਫ਼ਿਲਮ ਦਾ
ਨਿਰਦੇਸਨ ‘ਬੰਬੂਕਾਟ’ ਅਤੇ ’ਸੱਜਣ ਸਿੰਘ ਰੰਗਰੂਟ’ ਵਰਗੀਆਂ ਚਰਚਿਤ ਫ਼ਿਲਮਾਂ ਦੇਣ ਵਾਲੇ ਪੰਕਜ  ਬੱਤਰਾ ਕਰ ਰਹੇ ਹਨ। ਜੀ ਸਟੂਡੀਓਜ਼ ਅਤੇ
ਕੇ ਕੁਮਾਰ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਅਲੰਕਿ੍ਰਤਾ ਸ਼ਰਮਾ,ਅਨੂ
ਚੌਧਰੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਬਾਰੇ  ਜੀ ਸਟੂਡੀਓਜ਼ ਦੇ ਸੀ
ਬੀ ਓ ਸ਼ੀਰੀਕ ਪਟੇਲ ਨੇ ਕਿਹਾ ਕਿ ਅਸੀਂ ਖੇਤਰੀ
ਸਿਨਮੇ ਖਾਸ ਕਰਕੇ ਪੰਜਾਬੀ ਫ਼ਿਲਮਾਂ ਵੱਲ ਵਧੇਰੇ ਧਿਆਨ ਦੇ ਰਹੇ ਹਾਂ ਜਿਸ ਅਧੀਨ ਚੰਗੀਆਂ ਨਸੀਅਤ ਦਿੰਦੀਆਂ ਸਮਾਜਕ ਫ਼ਿਲਮਾਂ ਨਾਲ
ਦਰਸ਼ਕਾਂ ਦਾ ਮਨੋਰੰਜੰਨ ਕਰਨਾ ਹੀ ਸਾਡਾ ਮੁੱਖ ਮਕਸਦ ਹੈ। ‘ਫੁੱਫੜ ਜੀ’ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ਹੈ ਜੋ ਹਰ ਵਰਗ ਦੇ ਦਰਸ਼ਕਾਂ ਦੀ
ਪਸੰਦ ਬਣੇਗੀ।  ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ ਇਹ ਫ਼ਿਲਮ ਇੱਕ ਪੀਰੀਅਡ ਫ਼ਿਲਮ ਹੈ ਜੋ ਪੰਜਾਬੀ ਸਿਨਮਾ ਇਤਿਹਾਸ ਵਿੱਚ ਅਹਿਮ
ਯੋਗਦਾਨ ਪਾਵੇੇਗੀ।
ਹਰਜਿੰਦਰ ਸਿੰਘ ਜਵੰਦਾ 94638 28000

ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਲੋਕ ਅਰਪਣ

ਲੁਧਿਆਣਾ ,28 ਜੂਨ

ਪਿਛਲੇ ਦਿਨੀਂ ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਦਾ ਲੋਕ ਅਰਪਣ ਡਾ ਰਮੇਸ਼ ਸੁਪਰ ਸਪੈਸ਼ਲਿਸਟ ਆਈ ਹੌਸਪੀਟਲ ਭਾਈ ਰਣਧੀਰ ਸਿੰਘ ਨਗਰ 65A ਵਿਖੇ ਬੜੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਸ਼ੋਕ ਮਾਹਿਰਾ ਜੀ ਲੰਡਨ ਯੂ ਕੇ ਦੇ ਵਸਨੀਕ ਹੁੰਦਿਆਂ ਵੀ ਕਾਫੀ ਸਮੇਂ ਤੋਂ ਪੰਜਾਬ ਰਹਿ ਕੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਲੋਕ ਭਲਾਈ ਦੇ ਕੰਮਾਂ ਵਿਚ ਜੁੱਟੇ ਹੋਏ ਹਨ। ਉਹ ਵਿਸ਼ਵ ਪੱਧਰੀ ਅੰਗ ਦਾਨ ਕਰਨ ਵਾਲੀ ਸੰਸਥਾ ਤੇ ਪੁਨਰਜੋਤ ਆਈ ਸੋਸਾਇਟੀ ਦੇ ਮੋਢੀ ਮੈਂਬਰਾਂ ਵਿਚੋਂ ਹਨ ਜਿਸ ਦਾ ਮਕਸਦ ਹੀ ਮਨੁੱਖਤਾ ਦੀ ਸੇਵਾ ਹੈ। ਇਸ ਸੋਸਾਇਟੀ ਦੁਆਰਾ ਹੁਣ ਤੱਕ ਹਜ਼ਾਰਾਂ ਜਰੂਰਤਮੰਦ ਲੋਕਾਂ ਦਾ ਇਲਾਜ ਕਰਕੇ ਇੱਕ ਨਵਾਂ ਜੀਵਨ ਦਿੱਤਾ ਹੈ।

ਅਸ਼ੋਕ ਮਾਹਿਰਾ ਜੀ ਨੇ ਅਪਣੇ ਇਸ ਸੇਵਾ ਕਾਰਜ਼ ਤੇ ਅਨੁਭਵ ਦੇ ਅਧਾਰ ਤੇ ਇਕ ਦਸਤਾਵੇਜ ਤਿਆਰ ਕਰਕੇ ਮਾਨਵਤਾ ਲਈ ਲੋਕ ਭਲਾਈ ਦਾ ਅਨੋਖਾ ਤੇ ਸਾਰਥਿਕ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਇਸ ਕਿਤਾਬ ਵਿਚ। ਇਹ ਕਿਤਾਬ ਇਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਛਾਪਕੇ ਇਕੋ ਜ਼ਿਲਤ ਵਿੱਚ ਤਿਆਰ ਕੀਤੀ ਗਈ ਹੈ।

ਇਸ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਡਾ ਰਮੇਸ਼ ਨਾਮਵਰ ਆਈ ਸਰਜਨ ਲੁਧਿਆਣਾ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਮਿੰਟੂ, ਇੰਦਰਜੀਤ ਸਿੰਘ ਗਿੱਲ, ਅਭਿਨੇਤਰੀ ਪ੍ਰਿਆ ਲਖਨਪਾਲ, ਰੂਪਾ ਅਰੋੜਾ, ਪ੍ਰਵੀਨ ਰਤਨ, ਡਾ ਰਮੇਸ਼ ਬੱਗਾ ਸੇਵਾ ਮੁਕਤ ਸਿਵਲ ਸਰਜਨ ਲੁਧਿ , ਗੁਰਦੇਵ ਸਿੰਘ ਏ ਸੀ ਪੀ, ਐਸ ਐਸ ਬਰਾੜ ਸੇਵਾ ਮੁਕਤ ਡੀ ਸੀ ਪੀ, ਰਵਿੰਦਰ ਸ਼ਰਮਾ, ਪੰਜਾਬੀ ਸਾਹਿਤਿਕ ਜਗਤ ਵਲੋਂ ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਤ੍ਰੈਲੋਚਨ ਲੋਚੀ ਤੇ ਦਲਜਿੰਦਰ ਰਹਿਲ, ਕਮਲ ਮਹਿਰਾ, ਬੇਟੀ ਮੁਸਕਾਨ ਅਤੇ ਸ਼ਸ਼ੀਕਾਂਤ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋ ਇਲਾਵਾ ਪੰਜਾਬ ਭਵਨ ਸਰੀ ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਯੂਰੋਪੀ ਪੰਜਾਬੀ ਸੱਥ, ਸਾਊਥਹਾਲ ਕਲਾ ਕੇਂਦਰ ਯੂ ਕੇ ਅਤੇ ਸੰਤ ਸੀਚੇਵਾਲ ਜੀ ਵਲੋਂ ਵੀ ਅਸ਼ੋਕ ਮਹਿਰਾ ਜੀ ਨੂੰ ਉਨਾ ਦੀ ਪਲੇਠੀ ਕਿਤਾਬ "ਦੁਆਵਾਂ ਦਾ ਦਰਿਆ" ਲਈ ਸ਼ੁੱਭ ਕਾਮਨਾਵਾਂ ਭੇਜੀਆਂ। ਸਮਾਗਮ ਦੀ ਸੰਚਾਲਨਾ ਜਗਜੀਤ ਪੰਜੋਲੀ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ।

ਮਨਪ੍ਰੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੇ ਕਨਵੀਨਰ ਨਿਯੁਕਤ

ਯੂਥ ਵਿੱਚ ਭਾਰੀ ਖੁਸ਼ੀ -ਸੁਰਜੀਤ ਸਿੰਘ ਲੱਖਾ 

ਰਾਏਕੋਟ:- 

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ  ਨੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ ਮਸ਼ਵਰਾ ਕਰਕੇ ਸ : ਮਨਪ੍ਰੀਤ ਸਿੰਘ ਤਲਵੰਡੀ ਨੂੰ ਪਾਰਟੀ ਦੇ ਯੂਥ ਵਿੰਗ ਦਾ ਕਨਵੀਨਰ ਨਿਯੁਕਤ ਕੀਤਾ ਹੈ।  ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ: ਮਨਪ੍ਰੀਤ ਸਿੰਘ ਤਲਵੰਡੀ ਪਿਛਲੇ ਲੰਮੇ ਸਮੇ ਤੋ ਬਤੌਰ ਯੂਥ ਲੀਡਰ ਨੌਜਵਾਨਾਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਕਾਰਜਸ਼ੀਲ ਹਨ।

ਸ: ਮਨਪ੍ਰੀਤ ਸਿੰਘ ਪੜ੍ਹੇ - ਲਿਖੇ ਨੌਜਵਾਨ ਹਨ। ਉਨ੍ਹਾਂ ਨੇ ਬੀ.ਟੈੱਕ, ਐੱਮ.ਬੀ. ਏ ਕੀਤੀ ਹੈ ਅਤੇ ਉਹ ਸਾਬਕਾ ਖਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਡਸਾ  ਦੇ ਨਜ਼ਦੀਕੀ ਸਾਥੀ ਹਨ। 

ਪਾਰਟੀ ਵੱਲੋਂ ਸੌਪੀ ਗਈ ਇਸ ਨਵੀਂ ਜ਼ਿੰਮੇਵਾਰੀ ਲਈ ਸ: ਮਨਪ੍ਰੀਤ ਸਿੰਘ ਤਲਵੰਡੀ ਨੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਬ੍ਰਹਮਪੁਰਾ ਅਤੇ ਸ: ਢੀਂਡਸਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਸ ਜ਼ਿੰਮੇਵਾਰੀ  ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ।

ਇਸ ਮੌਕੇ ਤੇ ਬੋਲਦਿਆਂ ਸ: ਮਨਪ੍ਰੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਉਹ ਬਿਨਾਂ ਕਿਸੇ ਸਿਆਸੀ ਪਿਛੋਕੜ ਮੱਧ-ਵਰਗੀ ਆਮ ਕਿਸਾਨ ਪਰਿਵਾਰ ਚੋਂ ਹਨ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਾਬਾ ਜੀ ਨੇ ਪਿੰਡ ਵਿਚ 27 ਸਾਲ ਸਰਪੰਚੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI, ਜਦੋਂ ਉਹ ਬਣਿਆ, ਦੇ ਮੁੱਢਲੇ ਮੈਂਬਰ 2006 ਵਿੱਚ ਇੰਜਨੀਅਰਿੰਗ ਦੇ ਵਿਦਿਆਰਥੀ ਹੋਣ ਦੇ ਨਾਲ-ਨਾਲ ਜ਼ਿਲ੍ਹੇ ਦੇ ਮੀਡੀਆ ਇੰਚਾਰਜ ਅਤੇ ਫਿਰ 2008 ਵਿੱਚ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਲ 2013 ਵਿੱਚ ਵਿਦਿਆਰਥੀ ਵਿੰਗ ਦੇ ਕੋਟੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੁਧਾਰ ਤੋਂ ਟਿਕਟ ਲੈਕੇ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ। ਇਸਤੋਂ ਇਲਾਵਾ ਉਹ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਮੈਂਬਰ ਅਤੇ ਕੋਰ ਕਮੇਟੀ ਯੂਥ ਅਕਾਲੀ ਦਲ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਸ: ਢੀਂਡਸਾ ਸਾਹਿਬ ਨੇ ਪਾਰਟੀ ਬਣਾਈ ਤਾਂ ਸਾਡੀ ਟੀਮ ਨੇ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਹਿਰਦ ਹਿੱਤਾਂ ਲਈ ਸ: ਸੁਖਦੇਵ ਸਿੰਘ ਢੀਂਡਸਾ ਦੀ ਸੋਚ ਨੂੰ ਜੁਆਇਨ ਕੀਤਾ।

 ਇਸ ਨਿਯੁਕਤੀ ਨਾਲ ਯੂਥ ਆਗੂਆ ਵਿੱਚ ਭਾਰੀ ਖੁਸ਼ੀ ਪਾਈ ਗਈ ਹੈ ਅੱਜ ਉਨ੍ਹਾਂ ਨੂੰ ਵੱਖ ਵੱਖ ਆਗੂਆਂ ਨੇ ਵਧਾਈਆਂ ਦਿੱਤੀਆਂ। 

         

 

ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਡਾ ਮਿੱਠੂ ਮੁਹੰਮਦ ਨੂੰ ਸਮਾਜ ਸੇਵੀ ਯੋਗਦਾਨ ਬਦਲੇ ਕੀਤਾ ਗਿਆ ਸਨਮਾਨਤ.

ਮਹਿਲ ਕਲਾਂ/ਬਰਨਾਲਾ- 28 ਜੂਨ- (ਗੁਰਸੇਵਕ ਸੋਹੀ)- 
ਲੋਕ ਭਲਾਈ  ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਅੱਜ ਸਥਾਨਕ ਕਸਬੇ ਅੰਦਰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋਂ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ  ਨੌਜਵਾਨ ਅਤੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸੁਸਾਇਟੀ ਵੱਲੋਂ ਜਿੱਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ,ਉਥੇ ਸਮਾਜ ਸੇਵੀ ਕੰਮਾਂ ਬਦਲੇ ਵੱਖ ਵੱਖ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ।
  ਇਸ ਸਮਾਗਮ ਵਿੱਚ ਸਬ ਡਿਵੀਜ਼ਨਾਂ ਮਹਿਲਕਲਾਂ ਦੇ ਡੀ ਐੱਸ ਪੀ ਕੁਲਦੀਪ ਸਿੰਘ ਨੇ ਮੁੱਖ ਮਹਿਮਾਨ ਅਤੇ ਐਸਐਚਓ ਮਹਿਲ ਕਲਾਂ ਅਮਰੀਕ ਸਿੰਘ ਐਸਐਚਓ ਠੁੱਲੀਵਾਲ ਕੁਲਜੀਤ ਸਿੰਘ ਅਤੇ ਐਸਐਚਓ ਥਾਣਾ ਟੱਲੇਵਾਲ ਕ੍ਰਿਸ਼ਨ ਸਿੰਘ ਸਿੱਧੂ ਵੀ ਹਾਜ਼ਰ ਰਹੇ ।
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਗੁਣਤਾਜ ਪ੍ਰੈੱਸ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਨੂੰ ਸਮਾਜ ਵਿਚ ਪਾਏ ਅਹਿਮ ਯੋਗਦਾਨ ਅਤੇ ਪ੍ਰਾਪਤੀਆਂ ਬਦਲੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਸਮੇਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ, ਮੀਤ ਪ੍ਰਧਾਨ ਡਾ ਫਿਰੋਜ਼ ਖਾਨ,ਜਨਤਾ ਦੀ ਆਵਾਜ਼ ਅਖ਼ਬਾਰ ਦੇ ਮੁੱਖ ਸੰਪਾਦਕ ਅਜੇ ਟੱਲੇਵਾਲ , ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ,ਪੱਤਰਕਾਰ ਨਿਰਮਲ ਸਿੰਘ ਪੰਡੋਰੀ ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਡਾ ਕੁਲਵੰਤ ਸਿੰਘ ਟਿੱਬਾ,ਪੱਤਰਕਾਰ ਪ੍ਰੇਮ ਕੁਮਾਰ ਪਾਸੀ, ਪੱਤਰਕਾਰ ਪਾਲੀ ਵਜੀਦਕੇ,ਰੰਗਕਰਮੀ ਸੁਰਿੰਦਰ ਸਿੰਘ ਕੋਮਲ,ਪੱਤਰਕਾਰ ਭੁਪਿੰਦਰ ਸਿੰਘ ਧਨੇਰ ਪੱਤਰਕਾਰ ਜਗਜੀਤ ਸਿੰਘ ਕੁਤਬਾ, ਪੱਤਰਕਾਰ ਹਰਜੀਤ ਸਿੰਘ ਕਾਤਲ ਸ਼ੇਰਪੁਰ ,ਪੱਤਰਕਾਰ ਰਵਿੰਦਰ ਗਰਗ ਘਨੌਰ ,ਰਵਿੰਦਰ ਸਿੰਘ ਰੰਮੀ,  ਬਾਬਾ ਜੰਗ ਸਿੰਘ ਜੀ, ਰਾਜਿੰਦਰ ਕੁਮਾਰ ਜਿੰਦਲ ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਡਾ ਅਮਰਜੀਤ ਸਿੰਘ ਮਹਿਲਕਲਾਂ ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਸਕੱਤਰ ਹਰਦੀਪ ਸਿੰਘ ਬੀਹਲਾ,ਪੱਤਰਕਾਰ ਗੁਰਮੁੱਖ ਸਿੰਘ ਹਮੀਦੀ ,ਡਾ ਸ਼ਕੀਲ ਬਾਪਲਾ,ਪੁਲਿਸ ਕਰਮੀ ਗੁਰਦੀਪ ਸਿੰਘ ਛੀਨੀਵਾਲ ਕਲਾਂ, ਅਮਰਜੀਤ ਸਿੰਘ ਖਿਆਲੀ, ਬੂਟਾ ਸਿੰਘ ਗੰਗੋਹਰ, ਡਾ ਸ਼ਹਿਜ਼ਾਦ ਚੌਧਰੀ,ਡਾ ਨਾਹਰ ਸਿੰਘ ਪੱਤਰਕਾਰ ਜਗਦੇਵ ਸਿੰਘ ਜਗਦੇ ਆਦਿ ਨੇ ਕਿਹਾ ਕਿ ਡਾ ਮਿੱਠੂ ਮੁਹੰਮਦ ਨੂੰ ਸਾਡਾ ਹਮੇਸ਼ਾ ਸਹਿਯੋਗ ਰਹੇਗਾ ਅਤੇ ਉਹਨਾਂ ਨੂੰ  ਸਮਾਜ ਸੇਵੀ ਕੰਮਾਂ ਵਿੱਚ ਪਾਏ ਯੋਗਦਾਨ ਬਦਲੇ ਵਿਸ਼ੇਸ਼ ਸਨਮਾਨ ਚਿੰਨ੍ਹ ਮਿਲਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਡਾ ਮਿੱਠੂ ਮੁਹੰਮਦ ਇੱਕ ਯੋਗ ਸ਼ਖ਼ਸੀਅਤ ਬਣ ਕੇ ਸਮਾਜ ਵਿੱਚ ਵਿਚਰਨ ਅਤੇ ਲੋਕ ਭਲਾਈ ਕੰਮਾਂ ਵਿੱਚ ਅੱਗੇ ਨਾਲੋਂ ਵੱਧ ਆਪਣਾ ਯੋਗਦਾਨ ਪਾਉਂਦੇ ਹੋਏ  ਸਮਾਜ ਦੀ ਸੇਵਾ ਕਰਨ।

ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬੁੱਧੀਜੀਵੀਆਂ ਦੇ ਵਿਚਾਰ ਤਕਰਾਰ -Video

 ਪ੍ਰਿੰਸੀਪਲ  ਦਲਜੀਤ ਕੌਰ ਹਠੂਰ ਵੱਲੋਂ ਅੱਜ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਤੇ ਮਾਂ ਬੋਲੀ ਦੇ ਪਸਾਰ ਵਿੱਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਕੀ ਕਰਨਾ ਪਵੇਗਾ  ਵਾਰੇ ਜਾਣਕਾਰੀ ਤੇਰੇ ਹਨ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  

ਪੱਤਰਕਾਰ ਮਨਜਿੰਦਰ ਸਿੰਘ ਗਿੱਲ ਸੀ ਵਿਸ਼ੇਸ਼ ਰਿਪੋਰਟ 

 

ਚੰਡੀਗੜ੍ਹ ਪੁਲੀਸ ਵੱਲੋਂ ਲੱਖਾ ਸਧਾਣਾ ਤੇ ਚਾਰ ਪਰਚੇ ਦਰਜ  

ਹੋਰ ਵੀ ਬਹੁਤ ਸਾਰੇ ਕਿਸਾਨਾਂ ਉੱਪਰ ਕੀਤੇ ਗਏ ਪਰਚੇ  

ਕਿਸਾਨ ਆਗੂਆਂ ਨੇ ਪਰਚੇ ਕਰਕੇ ਸੰਘਰਸ਼ ਵਿੱਚ ਜੁਟੇ ਕਿਸਾਨਾਂ ਨੂੰ ਡਰੋਨ ਵਾਲਿਆਂ ਨੂੰ ਦਿੱਤੀ ਚਿਤਾਵਨੀ  

ਸੁੱਖ ਜਗਰਾਉਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਲਈ ਕੀਤੀ ਬੇਨਤੀ  

ਜਾਣਕਾਰੀ ਲਈ ਦੱਸ ਦਈਏ ਕਿ ਕੱਲ੍ਹ ਕਿਸਾਨ ਯੂਨੀਅਨਾਂ ਦੇ ਸੱਦੇ ਉੱਤੇ ਵੱਡਾ ਕੱਠ ਚੰਡੀਗੜ੍ਹ ਗਵਰਨਰ ਹਾਊਸ ਦੇ ਘਿਰਾਓ ਲਈ ਮੈਮੋਰੰਡਮ ਦੇਣ ਲਈ ਚੰਡੀਗੜ੍ਹ ਪਹੁੰਚਿਆ ਜਿਸ  ਵਿੱਚ ਲੱਖਾ ਸਧਾਣਾ ਤੇ ਹੋਰ ਵੀ ਬਹੁਤ ਸਾਰੇ ਕਿਸਾਨ ਆਗੂਆਂ ਨੇ ਵੱਡੀ ਗਿਣਤੀ ਵਿਚ ਵਰਕਰਾਂ ਨਾਲ ਹਿੱਸਾ ਲਿਆ ਇਸੇ ਤਹਿਤ ਲੱਖਾ ਸਧਾਣਾ ਵਰਗੇ ਲੀਡਰਾਂ ਉੱਪਰ ਚਾਰ ਪਰਚੇ ਹੋਏ ਦਰਜ  

Facebook Video Link ; https://fb.watch/6olOvVWLe1/

ਪਿੰਡ ਕਾਉਂਕੇ ਕਲਾਂ ਦਾ ਸੁਖਵਿੰਦਰ ਸਿੰਘ ਕਿਸਾਨੀ ਸੰਘਰਸ਼ ਚ ਸ਼ਹੀਦੀ ਪਾ ਗਿਆ -Video

ਪਿੰਡ ਕਾਉਂਕੇ ਕਲਾਂ ਵਿਖੇ ਅੱਜ ਹੋਇਆ ਸੰਸਕਾਰ  

ਪੱਤਰਕਾਰ ਜਸਮੇਲ ਸਿੰਘ ਗਾਲਿਬ ਦੀ ਵਿਸ਼ੇਸ਼ ਰਿਪੋਰਟ  

ਪੰਜਾਬ ਸਰਕਾਰ ਨੇ ਦਿੱਤਾ ਪੰਜ ਲੱਖ ਮੁਆਵਜ਼ਾ  

ਵੱਡੀ ਗਿਣਤੀ ਵਿੱਚ ਸਹਿਜ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਨਾਲ ਕਵਰ ਕਰ ਕੇ ਕੀਤਾ ਸਸਕਾਰ  

ਵੱਡੀ ਗਿਣਤੀ ਵਿੱਚ ਲੋਕ ਅਤੇ ਕਿਸਾਨ ਯੂਨੀਅਨ ਦੇ ਆਗੂ ਮੌਕੇ ਤੇ ਪਹੁੰਚੇ  

Facebook Video Link : https://fb.watch/6olh5XLmrV/

 

ਪੰਜਾਬ ਪੁਲੀਸ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਤਿੱਖੇ ਸਵਾਲ  -Video

ਜਗਰਾਉਂ ,27 ਜੂਨ ( ਰਾਣਾ ਸ਼ੇਖਦੌਲਤ)ਪਿਛਲੇ ਸੋਲ਼ਾਂ ਸਾਲਾਂ ਤੋਂ ਜਗਰਾਉਂ ਵਿਖੇ ਇਕ ਐਸੀ ਪਰਿਵਾਰ ਦੀ ਲਡ਼ਕੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਅਪਾਹਜ ਹਾਲਾਤ ਵਿਚ ਮੰਜੇ ਉੱਪਰ ਪਈ ਹੈ । ਉਸ ਲੜਕੀ ਦੇ ਪਰਿਵਾਰ ਅਤੇ ਲੜਕੀ ਦੀ ਹਾਲਤ ਨੂੰ ਦੇਖਣ ਪਿਛਲੇ ਦਿਨੀਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਜਗਰਾਉਂ ਉਨ੍ਹਾਂ ਦੇ ਘਰ ਪਹੁੰਚੇ  ਉਸ ਸਮੇਂ ਪਰਿਵਾਰਕ ਮੈਂਬਰਾਂ ਦੇ ਲਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਜੋ ਪਰਿਵਾਰ ਦੀ ਗੱਲਬਾਤ ਹੋਈ ਉਸ ਦੇ ਛਿੱਟੇ ਕੁਝ ਇਸ ਤਰ੍ਹਾਂ ਦੇ ਲੱਗ ਰਹੇ ਹਨ ਪਰਿਵਾਰ ਨੂੰ ਬਿਲਕੁਲ ਹੀ ਆਸ ਨਹੀਂ ਕਿ ਉਨ੍ਹਾਂ ਨੂੰ ਕਿਤੋਂ ਇਨਸਾਫ਼ ਮਿਲੇਗਾ  ।   ਇਸ ਸਮੇਂ ਦੌਰਾਨ ਹੋਈ ਗੱਲਬਾਤ ਕਿਤੇ ਨਾ ਕਿਤੇ ਪੁਲੀਸ ਪ੍ਰਸ਼ਾਸਨ ਉੱਤੇ ਬਹੁਤ ਵੱਡੇ ਸਵਾਲ ਖੜ੍ਹੇ ਕਰਦਿਆਂ ਇਹ ਸਾਰਾ ਕੁਝ ਜਾਨਣ ਲਈ ਤੁਸੀਂ ਨਾਲ ਅਟੈਚਡ ਵੀਡੀਓ ਦੇਖ ਸਕਦੇ ।  

ਜਨ ਸ਼ਕਤੀ ਦੇ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਅਚਾਨਕ ਸਿਹਤ ਵਿਗੜ ਜਾਣ ਕਾਰਨ ਹਸਪਤਾਲ ਵਿਚ ਦਾਖਲ  

ਬਰਨਾਲਾ  26 ਜੂਨ  (ਜਨ ਸ਼ਕਤੀ ਬਿਊਰੋ  )

ਮਿਲੀ ਸੂਚਨਾ ਅਨੁਸਾਰ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਮਹਿਲ ਕਲਾਂ ਬਰਨਾਲਾ ਤੋਂ ਅੱਜ ਅਚਾਨਕ ਉਨ੍ਹਾਂ ਦੀ  ਸਿਹਤ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ  ਇਸ ਵਕਤ ਉਹ ਖ਼ਤਰੇ ਤੋਂ ਬਾਹਰ ਹਨ  ਜਲਦ ਹੀ ਛੁੱਟੀ ਮਿਲ ਜਾਣ ਤੋਂ ਬਾਅਦ ਆਪਣੇ ਕੰਮ ਲਈ ਲੋਕਾਂ ਵਿਚ ਹਾਜ਼ਰ ਹੋਣਗੇ ਫਿਰ ਵੀ ਜੇ ਕਿਸੇ ਨੂੰ ਕੋਈ ਅਤਿ ਜ਼ਰੂਰੀ ਗੱਲ ਹੋਵੇ  ਤਾਂ ਇਸ ਫੋਨ ਨੰਬਰ ਉੱਪਰ  7347480582 ਕੌਨਟੈਕਟ ਕੀਤਾ ਜਾ ਸਕਦਾ ਹੈ  ।     

ਵਜ਼ੀਫਾ ਪ੍ਰੀਖਿਆ ਵਿੱਚ ਮੋਹਰੀ ਰਹੀ ਪੀਨਾ ਬੇਗਮ ਦਾ ਕੁਲਵੰਤ ਸਿੰਘ ਟਿੱਬਾ ਵੱਲੋਂ ਸਨਮਾਨ  

ਮਹਿਲ ਕਲਾਂ/ਬਰਨਾਲਾ  -26 ਜੂਨ-(ਗੁਰਸੇਵਕ ਸਿੰਘ ਸੋਹੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਪੀਨਾ ਬੇਗਮ ਵੱਲੋਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸੈਸ਼ਨ 2020-21ਦੀ ਕੌਮੀ ਪ੍ਰਤਿਭਾ ਖੋਜ ਵਜ਼ੀਫਾ ਪ੍ਰੀਖਿਆ ਵਿੱਚੋਂ ਪੰਜਾਬ ਭਰ 'ਚੋਂ 116ਵਾਂ ਰੈਂਕ ਪ੍ਰਾਪਤ ਕਰਨ ਦੀ ਮਾਣਮੱਤੀ ਪ੍ਰਾਪਤੀ ਤੇ ਇਲਾਕਾ ਮਹਿਲ ਕਲਾਂ ਦੀ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਰਾਏਸਰ ਪੁੱਜ ਕੇ ਹੋਣਹਾਰ ਧੀ ਪੀਨਾ ਬੇਗਮ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ। ਬੇਟੀ ਪੀਨਾ ਬੇਗਮ ਦੀ ਇਸ ਵਿਸ਼ੇਸ਼ ਪ੍ਰਾਪਤੀ ਤੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਧੀਆਂ ਅਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਧੀਆਂ ਨੇ ਸਮਾਜ ਦੇ ਹਰ ਖੇਤਰ ਵਿਚ ਅਹਿਮ ਪ੍ਰਾਪਤੀਆਂ ਕਰਕੇ ਆਪਣਾ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੈ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪੀਨਾ ਬੇਗ਼ਮ ਦੀ ਇਸ ਵੱਡੀ ਪ੍ਰਾਪਤੀ ਲਈ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਸਮੇਤ ਮਾਪਿਆਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪੀਨਾ ਬੇਗ਼ਮ ਦੀ ਉਚੇਰੀ ਪੜ੍ਹਾਈ ਲਈ "ਹੋਪ ਫਾਰ ਮਹਿਲ ਕਲਾਂ" ਹਰ ਤਰ੍ਹਾਂ ਦੀ ਸੰਭਵ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਲਾਕਾ ਮਹਿਲ ਕਲਾਂ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਪਾਲੀ ਖਾਨ, ਲਾਲੀ ਖ਼ਾਨ,ਜਗਮੋਹਣ ਸ਼ਾਹ, ਸੋਮਾ, ਰੀਨਾ, ਤਾਜਾਂ ਤੇ ਸਕੀਨਾ ਆਦਿ ਵੀ ਹਾਜ਼ਰ ਸਨ।

ਗੋਲਡਨ ਹੱਟ ਵਾਲੇ ਰਾਣੇ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ -ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ  (ਬਲਵੀਰ ਸਿੰਘ ਬਾਠ  ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦਿੱਲੀ ਦੇ ਵੱਖ ਵੱਖ ਵਾਰਡਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਹੈ  ਉੱਥੇ ਹੀ ਕਿਸਾਨਾਂ ਦੀ ਮੱਦਦ ਕਰਨ ਲਈ ਕਈ ਸਮਾਜ ਸੇਵੀ ਹੋਟਲ ਮਾਲਕਾ ਨੇ ਆਪਣੇ ਹੋਟਲਾਂ ਤੋਂ ਸੰਗਤਾਂ ਲਈ ਫ੍ਰੀ ਲੰਗਰ ਦੀ ਸੇਵਾ ਚਾਲੂ ਕਰ ਦਿੱਤੀ ਇਸ ਤੋਂ ਇਲਾਵਾ ਪਾਣੀ ਦੇ ਟੈਂਕਰਾਂ ਤੱਕ ਦੀ ਸੇਵਾ ਕਿਸਾਨੀ ਅੰਦੋਲਨ ਤੱਕ ਪਹੁੰਚਦੀ  ਕੀਤੀ ਉੱਥੇ ਹੀ ਗੋਲਡਨ ਹਟ ਵਾਲੇ ਰਾਣਾ ਨੇ ਆਪਣੇ ਦਸਵੰਧ ਦੇ ਵਿਚੋਂ ਹੋਟਲ ਲੋਹ ਲੰਗਰ ਹਾਲ ਬਣਾ ਕੇ ਸੰਗਤਾਂ ਲਈ ਰਹਿਣ  ਰਹਿਣ ਖਾਣ ਪੀਣ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸੁਵਿਧਾ ਕਿਸਾਨੀ ਅੰਦੋਲਨ ਨੂੰ ਸਮਰਪਤ ਕਰਦੇ ਹੋਏ ਜਾਰੀ ਕਰ ਦਿੱਤੀ ਪਰ ਅੱਜ ਦਿਲ ਨੂੰ ਬਹੁਤ ਦੁੱਖ ਲੱਗਿਆ ਕਿ ਸੈਂਟਰ ਦੀ ਸਰਕਾਰ ਨੇ  ਗੋਲਡਨ ਹੱਟ ਨੂੰ ਢਾਹੁਣ ਲਈ ਨੋਟਿਸ ਜਾਰੀ ਕਰ ਦਿੱਤੇ ਉਥੇ ਹੀ ਅੱਜ ਪੰਜਾਬ ਦੇ ਇਤਿਹਾਸਕ ਪਿੰਡ ਤੋਂ ਪਹੁੰਚੇ ਗਦਰੀ ਬਾਬਿਆਂ ਦੇ ਵਾਰਸਾਂ ਨੇ  ਗੋਲਡਨ ਹਟ ਵਾਲੇ ਰਾਣਾ ਜੀ ਦੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵੀ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਰਾਣੇ ਨਾਲ ਧੱਕਾ ਕਦੇ ਬਰਦਾਸ਼ਤ ਨਹੀਂ ਕਰਾਂਗੇ  ਉਨ੍ਹਾਂ ਰਾਣਾ ਜੀ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਸਾਰਾ ਪੰਜਾਬ ਹਰਿਅਾਣਾ ਰਾਣਾ ਜੀ ਦੇ ਹੱਕ ਚ ਖੜ੍ਹਨ ਲਈ ਤਿਆਰ ਹੈ  ਇਸ ਤੋਂ ਇਲਾਵਾ ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਹੀ ਇਹ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਖਤਮ ਹੋ ਸਕਦਾ ਹੈ

ਪੰਜਾਬ ਦੇ ਕਿਸਾਨਾਂ ਨੇ ਰਾਣਾ ਦੀ ਪਿੱਠ ਥਾਪੜ ਕੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ -ਡਾ ਬਲਦੇਵ ਸਿੰਘ   

ਜਗਰਾਉਂ ,26 ਜੂਨ  (ਮਨਜਿੰਦਰ ਗਿੱਲ) ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਦਿੱਲੀ  ਵਿਖੇ ਕਿਸਾਨ ਅੰਦੋਲਨ ਵਿਚ ਡਟੇ ਕਿਸਾਨਾਂ ਦੀ ਲੰਗਰ ਅਤੇ ਰਹਿਣ ਸਹਿਣ ਲਈ ਸਹਾਇਤਾ ਕਰ ਰਹੇ ਹਰਿਆਣਾ ਦੇ ਗੋਲਡਨ ਹਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਜਿਸ ਨੇ ਕਿ ਦਿੱਲੀ ਵਿਖੇ ਆਪਣਾ ਆਲੀਸ਼ਾਨ ਹੋਟਲ ਕਿਸਾਨਾਂ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਸ ਦਾ ਇੱਕ ਹੋਟਲ ਹਰਿਆਣੇ ਦੇ ਕੁਰੂਕਸ਼ੇਤਰ ਵਿਖੇ ਚੱਲ ਰਿਹਾ ਸੀ  ਪਰ ਹਰਿਆਣਾ ਸਰਕਾਰ ਨੇ ਟਰੈਫਿਕ ਦਾ ਬਹਾਨਾ ਬਣਾ ਕੇ ਕੋਝੀ ਹਰਕਤ ਕਰਦਿਆਂ ਹਰਿਆਣੇ ਵਾਲੇ ਹੋਟਲ ਨੂੰ ਜਾਂਦੇ   ਰਸਤਿਆਂ ਨੂੰ ਪੱਥਰ ਸੁੱਟ ਕੇ ਬੰਦ ਕਰ ਦਿੱਤਾ ਹੈ ਜਦੋਂ ਇਸ ਬਾਰੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਹਰਿਆਣੇ ਦੇ ਨਾਲ ਪੰਜਾਬ ਦੇ ਕਿਸਾਨਾਂ ਨੇ ਰਾਮ ਸਿੰਘ ਰਾਣਾ ਦੀ ਪਿੱਠ ਥਾਪੜ ਕੇ ਆਪਣੇ ਵੱਡੇ ਭਰਾ ਹੋਣ ਦਾ ਫ਼ਰਜ਼ ਨਿਭਾ ਦਿੱਤਾ । 

ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖਿਆ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਤੇ ਉੱਘੇ ਸਮਾਜ ਸੇਵੀ ਡਾ ਬਲਦੇਵ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਗੋਲਡਨ ਹਟ ਵਾਲੇ ਰਾਣੇ ਦੀ ਬਾਂਹ ਫੜ ਕੇ  ਹਰਿਆਣਾ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਡਾ ਬਲਦੇਵ ਸਿੰਘ ਨੇ ਹਰਿਆਣਾ ਦੀ ਖੱਟਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਣਾ ਵੱਲੋਂ ਕਿਸਾਨਾਂ ਦੀ ਮੱਦਦ ਕਰਨ ਕਰਕੇ ਸਰਕਾਰ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਹਨ ਪਰ ਕੇਂਦਰ ਤੀਹ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਆਪਣੇ ਹੀ ਕਿਸਾਨਾਂ ਨੂੰ ਸਡ਼ਕਾਂ ਤੇ ਰੁਲ ਰਹੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀ ਜੋ ਕਿ ਅੱਜ ਮਨੁੱਖੀ ਅਧਿਕਾਰ  ਅਤੇ ਡੈਮੋਕਰੇਸੀ ਦਾ ਘਾਣ ਹੋ ਰਿਹਾ ਹੈ  ਅਤੇ ਨਾਲ ਦੀ ਨਾਲ ਦੇਸ਼ ਇਕਨੌਮਿਕ ਪੱਖ ਤੋਂ ਵੀ ਬਹੁਤ ਥੱਲੇ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਜੋ ਕੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਮੈਂ ਤਾਂ ਜਿੰਨੇ ਵੀ  ਲੋਕ ਇਸ ਕੁਰੂਕਸ਼ੇਤਰ ਵਾਲੇ ਰਸਤੇ ਤੋਂ ਸਫ਼ਰ ਕਰਦੇ ਹਨ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਖਾਣਾ ਇਸ ਢਾਬੇ ਤੋਂ ਚਾਹੇ ਇੱਕ ਦੋ ਕਿਲੋਮੀਟਰ ਦਾ ਵੱਧ ਹੀ ਸਫ਼ਰ ਤੈਅ ਕਰਨਾ ਪੈ ਜਾਵੇ ਖਾਣ ਜਿੱਥੇ ਇਸ ਨਾਲ ਏਕਤਾ ਦਾ ਸਬੂਤ ਮਿਲੇਗਾ ਉਥੇ ਕਿਸਾਨ ਅੰਦੋਲਨ ਨੂੰ ਵੀ ਇਸ ਦੇ ਨਾਲ ਬਲ ਮਿਲੇਗਾ  ਤੇ ਰਾਣਾ ਦਾ ਮਨੋਬਲ ਵੀ ਵੱਡਾ ਹੋਵੇਗਾ ।