You are here

ਪੰਜਾਬ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਵੀ ਕੋਰੋਨਾ ਦੀ ਲਪੇਟ 'ਚ, ਰੇਖਾ ਦੇ ਬੰਗਲੇ ਤਕ ਪਹੁੰਚੀ ਮਹਾਮਾਰੀ

ਮੁੰਬਈ, ਜੁਲਾਈ 2020 -(ਏਜੰਸੀ)-  ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਵੀ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆ ਗਏ ਹਨ। ਕੋਰੋਨਾ ਰਿਪੋਰਟ ਪਾਜ਼ੇਵਿਟ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਨਿਚਰਵਾਰ ਸ਼ਾਮ ਨੂੰ ਟਵਿੱਟਰ 'ਤੇ ਅਮਿਤਾਭ ਬੱਚਨ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਟਵੀਟ ਕੀਤਾ, 'ਮੈਂ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਮੈਂ ਹਸਪਤਾਲ ਭਰਤੀ ਹੋ ਗਿਆ ਹਾਂ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਤੇ ਹੋਰ ਸਟਾਫ ਦੇ ਟੈਸਟ ਲਏ ਜਾ ਰਹੇ ਹਨ ਤੇ ਨਤੀਜੇ ਦੀ ਉਡੀਕ ਹੈ। ਪਿਛਲੇ 10 ਦਿਨਾਂ ਦੌਰਾਨ ਜਿਹੜੇ ਲੋਕ ਮੇਰੇ ਸੰਪਰਕ 'ਚ ਜਾਂ ਮੇਰੇ ਨੇੜੇ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਟੈਸਟ ਕਰਵਾਉਣ।' ਕਾਬਿਲੇਗੌਰ ਹੈ ਕਿ 77 ਸਾਲਾ ਇਸ ਅਦਾਕਾਰ ਨੂੰ ਆਖ਼ਰੀ ਵਾਰ 'ਗੁਲਾਬੋ ਸਿਤਾਬੋ' ਫਿਲਮ 'ਚ ਵੇਖਿਆ ਗਿਆ ਸੀ। ਦੂਜੇ ਪਾਸੇ ਬਾਲੀਵੁੱਡ ਅਦਾਕਾਰਾ ਰੇਖਾ ਦੇ ਬੰਗਲੇ ਤਕ ਵੀ ਮਹਾਮਾਰੀ ਪਹੁੰਚ ਗਈ ਹੈ। ਰੇਖਾ ਦੇ ਮੁੰਬਈ ਸਥਿਤ ਬੰਗਲੇ ਨੂੰ ਬੀਐੱਮਸੀ ਨੇ ਸੀਲ ਕਰ ਦਿੱਤਾ ਹੈ। ਰੇਖਾ ਦੇ ਬੰਗਲੇ ਦਾ ਸੁਰੱਖਿਆ ਗਾਰਡ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸੇ ਦੌਰਾਨ ਮਹਾਨਾਇਕ ਅਮਿਤਾਭ ਬੱਚਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਵੀ ਕੋਰੋਨਾ ਵਾਇਰ ਦਾ ਸ਼ਿਕਾਰ ਹੋ ਗਏ ਹਨ। ਅਭਿਸ਼ੇਕ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪੇਤਾ ਅਮਿਤਾਭ ਦੀ ਤਰ੍ਹਾਂ ਅਭਿਸ਼ੇਕ ਨੇ ਵੀ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਟਵੀਟ ਕਰ ਕੇ ਆਪਣੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਅਭਿਸ਼ੇਕ ਨੂੰ ਵੀ ਨਾਨਾਵਟੀ ਹਸਪਤਾਲ ਵਿਚ ਹੀ ਐਡਮਿਟ ਕਰਵਾਇਆ ਗਿਆ ਹੈ।

ਪੰਜਾਬ ਚ ਸੱਤ ਮੌਤ, ਡਿਪਟੀ ਡਾਇਰੈਕਟਰ, ਏਡੀਸੀ ਤੇ ਆਰਟੀਏ ਸਕੱਤਰ ਸਮੇਤ 241 ਪਾਜ਼ੇਟਿਵ

 

ਚੰਡੀਗੜ੍ਹ ,(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਹੀ ਮਿ੍ਤਕਾਂ ਦੀ ਕੁਲ ਗਿਣਤੀ 196 ਤਕ ਪੁੱਜ ਗਈ ਹੈ। ਜਲੰਧਰ 'ਚ 45 ਤੇ 52 ਸਾਲਾ ਦੋ ਪੁਰਸ਼ਾਂ ਤੇ ਇਕ 37 ਸਾਲਾ ਅੌਰਤ ਦੀ ਜਾਨ ਚਲੀ ਗਈ, ਜਦਕਿ ਲੁਧਿਆਣੇ 'ਚ 83 ਸਾਲਾ ਬਜ਼ੁਰਗ, ਸੰਗਰੂਰ 'ਚ 62 ਸਾਲਾ ਤੇ ਪਠਾਨਕੋਟ 'ਚ 40 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉੱਥੇ ਸੂਬੇ 'ਚ 241 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਰਜਤ ਓਬਰਾਏ, ਗੁੁਰਦਾਸਪੁਰ ਦੇ ਏਡੀਸੀ ਤਜਿੰਦਰ ਪਾਲ ਸਿੰਘ, ਜਲੰਧਰ ਦੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਸਕੱਤਰ ਬਰਜਿੰਦਰ ਸਿੰਘ ਤੇ ਬਲਾਚੌਰ (ਨਵਾਂਸ਼ਹਿਰ) ਦੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਵੀ ਸ਼ਾਮਲ ਹਨ। ਕੁਝ ਦਿਨ ਪਹਿਲਾਂ ਬਲਾਚੌਰ ਦੇ ਤਹਿਸੀਲਦਾਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਉੱਥੇ, ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਨੈਗੇਟਿਵ ਆਈ ਹੈ। ਸੰਗਰੂਰ 'ਚ ਸੀਨੀਅਰ ਭਾਜਪਾ ਨੇਤਾ ਤੇ ਉਨ੍ਹਾਂ ਦਾ ਪੋਤਰਾ ਵੀ ਇਨਫੈਕਟਿਡ ਆਏ ਹਨ। ਬਾਜਵਾ ਨੇ ਪਾਜ਼ੇਟਿਵ ਆਏ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲ ਨਾਲ ਮੁਲਾਕਾਤ ਕੀਤੀ ਸੀ। ਉੱਜਵਲ ਦੀ ਪਤਨੀ ਤੇ ਰੂਪਨਗਰ ਦੀ ਡੀਸੀ ਸੋਨਾਲੀ ਗਿਰੀ ਦਾ ਪੂਰਾ ਪਰਿਵਾਰ ਇਨਫੈਕਟਿਡ ਹੋ ਚੁੱਕਾ ਹੈ। ਪੰਜਾਬ 'ਚ ਕਈ ਪੀਸੀਐੱਸ ਅਫਸਰ ਪਾਜ਼ੇਟਿਵ ਆ ਚੁੱਕੇ ਹਨ। ਇਹ ਸਾਰੇ ਫ਼ਰੀਦਕੋਟ ਦੇ ਆਰਟੀਏ ਤਰਸੇਮ ਚੰਦ ਖ਼ਿਲਾਫ਼ ਵਿਜੀਲੈਂਸ 'ਚ ਕੇਸ ਦਰਜ ਹੋਣ ਦੇ ਵਿਰੋਧ 'ਚ ਚੰਡੀਗੜ੍ਹ ਦੇ ਇਕ ਹੋਟਲ 'ਚ ਮੀਟਿੰਗ ਲਈ ਇਕੱਠੇ ਹੋਏ ਸਨ। ਸ਼ਨਿਚਰਵਾਰ ਨੂੰ ਜਲੰਧਰ 'ਚ ਸਭ ਤੋਂ ਜ਼ਿਆਦਾ 75, ਪਟਿਆਲੇ 'ਚ 51, ਲੁਧਿਆਣੇ 'ਚ 29, ਨਵਾਂਸ਼ਹਿਰ 'ਚ 23, ਅੰਮਿ੍ਤਸਰ 'ਚ 13, ਸੰਗਰੂਰ 'ਚ 11 ਤੇ ਹੋਰਨਾਂ ਜ਼ਿਲਿ੍ਹਆਂ 'ਚ 39 ਲੋਕ ਪਾਜ਼ੇਟਿਵ ਪਾਏ ਗਏ।

ਗੁਰਦੁਆਰਾ ਸਾਹਿਬ 'ਚ ਲੱਗੀ ਅੱੱਗ, ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਪੋਥੀਆਂ ਅਗਨ ਭੇਟਗੁਰਦੁਆਰਾ ਸਾਹਿਬ 'ਚ ਲੱਗੀ ਅੱੱਗ, ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਪੋਥੀਆਂ ਅਗਨ ਭੇਟ

ਮਾਛੀਵਾੜਾ ਸਾਹਿਬ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪਿੰਡ ਮੱਤੇਵਾੜਾ ਵਿਖੇ ਅੱਜ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਗੁਰੂ ਘਰ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ। ਪਿੰਡ ਵਾਸੀ ਸਨੀ ਕੁਮਾਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਕਰੀਬ 12 ਵਜੇ ਇਕ ਅੌਰਤ ਬਖ਼ਸ਼ੀਸ਼ ਕੌਰ ਨੇ ਰੌਲਾ ਪਾਇਆ ਕਿ ਗੁਰੂ ਘਰ ਦੇ ਰੌਸ਼ਨਦਾਨ 'ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ। ਜਦੋਂ ਗੁਰੂ ਘਰ ਦੇ ਗੇਟ ਅੱਗੇ ਦੇਖਿਆ ਤਾਂ ਉਥੇ ਜਾਅਲੀ ਵਾਲੇ ਦਰਵਾਜੇ ਨੂੰ ਤਾਲਾ ਲੱਗਾ ਸੀ, ਜਿਸ ਨੂੰ ਤੋੜ ਕੇ ਅੰਦਰ ਦਾਖ਼ਲ ਹੋਏ ਤਾਂ ਵੇਖਿਆ ਕਿ ਸਾਹਮਣੇ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਬਿਲਕੁਲ ਠੀਕ ਸਨ, ਜਦਕਿ ਕਮਰੇ ਦੇ ਕੋਨੇ 'ਚ ਬਣਾਏ ਗਏ ਸੱਚਖੰਡ 'ਚ ਅੱਗ ਕਾਰਨ ਸ਼ੀਸ਼ੇ ਟੁੱਟ ਰਹੇ ਸਨ। ਲੋਕਾਂ ਨੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ। ਅੰਦਰ ਜਾ ਕੇ ਵੇਖਿਆ ਕਿ ਸੱਚਖੰਡ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਕੁਝ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਚੁੱਕੀਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ੋ੍ਮਣੀ ਕਮੇਟੀ ਦੇ ਮੈਂਬਰ ਜਥੇ. ਰਣਜੀਤ ਸਿੰਘ ਮੰਗਲੀ ਤੇ ਗੁਰਦੁਆਰਾ ਕਟਾਣਾ ਸਾਹਿਬ ਤੋਂ ਪੰਜ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਪੂਰਨ ਮਰਿਯਾਦਾ ਨਾਲ ਅਗਨ ਭੇਟ ਹੋਏ ਸਰੂਪ ਤੇ ਪੋਥੀਆਂ ਦੀ ਸੰਭਾਲ ਕੀਤੀ, ਤਾਂ ਜੋ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਇਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਜਾ ਸਕੇ।

ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਿਸ ਨੇ ਬਿਆਨ ਦਰਜ ਕਰ ਲਏ ਹਨ ਤੇ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਦੁੱਖਦਾਈ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ।

ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਫੇਰ ਭਖਿਆ 

ਇਸ਼ਤਿਹਾਰਾਂ ’ਤੇ ਖ਼ਰਚੇ ਲਗਭਗ 90 ਲੱਖ ਰੁਪਏ ਕਾਰਨ ਸ਼੍ਰੋਮਣੀ ਕਮੇਟੀ ਸਵਾਲਾਂ ’ਚ ਘਿਰੀ

ਸਵਾਲ ਇਕੋ ਹੀ ਸੰਗਤਾਂ ਦੇ ਫੰਡ ਨਾਲ ਕਿਵੇਂ ਦਿਤੇ ਗਏ ਇਸ਼ਤਿਹਾਰ

ਅੰਮ੍ਰਿਤਸਰ/ਲੁਧਿਆਣਾ,ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਮੁਖੀ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਹੁਣ ਸਤੰਬਰ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਦਿੱਤੀ ਮੁਆਫ਼ੀ ਦਾ ਮਾਮਲਾ ਭਖਣ ਲੱਗਿਆ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ਼ਤਿਹਾਰਾਂ ’ਤੇ ਖ਼ਰਚ ਕੀਤੇ ਗਏ ਲਗਭਗ 90 ਲੱਖ ਰੁਪਏ ਕਾਰਨ ਸਿੱਖ ਸੰਸਥਾ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਅੱਜ ਇੱਥੇ ਬੇਅਦਬੀ ਮਾਮਲੇ ਬਾਰੇ ਸਵਾਲ ਖੜ੍ਹੇ ਕੀਤੇ। ਸਾਡੇ ਪ੍ਰਤੀਨਿਧ ਨਾਲ ਫੋਨ ਤੇ ਹੋਈ ਗੱਲਬਾਤ ਦੁਰਾਨ ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਹੋਰਨਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਸੀ, ਜੋ ਕਿ ਸਮੁੱਚੇ ਘਟਨਾਕ੍ਰਮ ਦਾ ਇੱਕ ਹਿੱਸਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਉਸ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਲੱਗੇਗੀ ਅਤੇ ਕਾਨੂੰਨੀ ਕਾਰਵਾਈ ਦੀ ਚਾਰਾਜੋਈ ਹੋਵੇਗੀ। ਉਨ੍ਹਾਂ ਆਖਿਆ ਕਿ ਇਸ ਸਾਰੇ ਘਟਨਾਕ੍ਰਮ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਸ਼ੱਕੀ ਰਹੀ ਹੈ ਕਿਉਂਕਿ ਸੂਬੇ ਦੀ ਸੱਤਾ ਵਿੱਚ ਹੋਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੁੰਦਿਆਂ ਅਕਾਲੀ ਦਲ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿਚ ਭੂਮਿਕਾ ਨਿਭਾਈ ਸੀ, ਜਿਸ ਦਾ ਖੁਲਾਸਾ ਉਸ ਵੇਲੇ ਇਕ ਜਥੇਦਾਰ ਵਲੋਂ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਅਕਾਲੀ ਆਗੂਆਂ ਕੋਲੋਂ ਪੁੱਛ-ਪੜਤਾਲ ਕੀਤੇ ਜਾਣ ਅਤੇ ਊਨ੍ਹਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਸਬੰਧੀ ਸਵਾਲ ਕੀਤੇ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਦੇ ਸਮਰਥਨ ਵਿਚ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਸਨ, ਜੋ ਕਿ ਅਜਾਈਂ ਗਏ ਹਨ। ਕੀ ਉਹ ਰਕਮ ਵਸੂਲੀ ਜਾਵੇਗੀ? ਉਨ੍ਹਾਂ ਆਖਿਆ ਕਿ ਮੌੜ ਬੰਬ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਤੇ ਹੋਰ ਮਾਮਲਿਆਂ ਵਿਚ ਵੀ ਪਹਿਲਾਂ ਜੋ ਤੱਥ ਦਿੱਤੇ ਗਏ ਸਨ, ਉਹ ਹੁਣ ਗਲਤ ਸਾਬਤ ਹੋਏ ਹਨ, ਜਿਸ ਬਾਰੇ ਪੜਤਾਲ ਹੋਣੀ ਚਾਹੀਦੀ ਹੈ। ਊਨ੍ਹਾਂ ਦੋਸ਼ ਲਾਇਆ ਕਿ ਹੁਣ ਸੀਬੀਆਈ ਜਾਂਚ ਵਿਚ ਅੜਿੱਕਾ ਪਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਇਸ ਅੜਿੱਕੇ ਦਾ ਵਿਰੋਧ ਕਰਨਗੇ। ਇਸ ਤੋਂ ਪਹਿਲਾਂ ਏਆਈਸੀਸੀ ਦੇ ਕਿਸਾਨ ਵਿੰਗ ਦੇ ਆਗੂ ਬਲੀਏਵਾਲ ਵਲੋਂ ਵੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਉਭਾਰਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਸਾਬਕਾ ਜਥੇਦਾਰ ਨੂੰ ਤਲਬ ਕਰਕੇ ਸਪੱਸ਼ਟੀਕਰਨ ਲੈਣ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਪੁੱਛ-ਪੜਤਾਲ ਕਰਨ ਦੀ ਅਪੀਲ ਕੀਤੀ ਹੈ ਕਿ ਉਸ ਨੇ ਕਿਸ ਮਜਬੂਰੀ ਤਹਿਤ ਉਸ ਵੇਲੇ 90 ਲੱਖ ਰੁਪਏ ਦੀ ਰਕਮ ਖਰਚ ਕੀਤੀ ਸੀ। 

ਪਿੰਡ ਹੰਡਿਆਇਆ ਦੇ ਨੋਜਵਾਨ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਕੀਤੀ ਆਤਮ ਹੱਤਿਆ

ਕਰੀਬ 6 ਘੰਟਿਆਂ ਦੇ ਧਰਨੇ ਤੋ ਬਾਅਦ ਦੋਸੀਆ ਖਿਲਾਫ ਮਾਮਲਾ ਦਰਜ..

ਮਹਿਲ ਕਲਾਂ/ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ) ਬੀਤੀ ਕੱਲ੍ਹ ਕਸਬਾ ਹੰਡਿਆਇਆ ਦੇ ਵਾਰਡ ਨੰਬਰ ਗਿਆਰ੍ਹਾਂ ਦੇ ਇੱਕ ਨੋਜੁਆਨ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹੰਡਿਆਇਆ ਦੇ ਵਾਰਡ ਨੰਬਰ ਗਿਆਰ੍ਹਾਂ ਸਰਾਂ ਪੱਤੀ ਵਿੱਚ ਰਹਿਣ ਵਾਲੇ ਨੋਜੁਆਨ ਜਸਵਿੰਦਰ ਭਾਰਯਵਾਜ ਓਰਫ਼ ਮਿੱਠਾ ਪੁੱਤਰ ਹਰਗੋਪਾਲ ਚੰਦ ਉਮਰ ਕਰੀਬ 37 ਸਾਲ ਜੋ ਕਿ ਪਹਿਲਾ ਇਲਾਕੇ ਅੰਦਰ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਹੁਣ ਕਰੀਬ ਤਿੰਨ ਸਾਲ ਤੋਂ ਰਾਏਕੋਰਟ ਰੋਡ ਬਰਨਾਲਾ ਦੀ ਇੰਡਿਆ ਟਿੰਬਰ ਸਟੋਰ ਨਾਮਕ ਫਰਮ ਕੋਲ ਬਾਤੌਰ ਸਲੇਜ਼ਮੈਨ ਦਾ ਕੰਮ ਕਰਦਾ ਆ ਰਿਹਾ ਸੀ ਜਿਸ ਵੱਲੋਂ ਲੰਘੀ ਸਾਮ ਕੋਈ ਜਹਿਰਲੀ ਵਸਤੂ ਨਿਗਲ ਲਈ ਜਿਸ ਦੀ ਭਿਅਨਕ ਪਰਿਵਾਰ ਨੂੰ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਨੂੰ ਬਰਨਾਲਾ ਦੇ ਇੱਕ ਪ੍ਰਾਇਵੇਟ ਹਸਪਤਾਲ ਲਿਜਾਇਆ ਗਿਆ।ਜਿਥੇ ਇਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕਿਸੇ ਬਾਹਰਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ।ਪਰਿਵਾਰਕ ਮੈਂਬਰਾਂ ਅਨੁਸਾਰ ਇਸਨੂੰ ਉਹ ਬਠਿੰਡਾ ਹਸਪਤਾਲ ਲਿਜਾਇਆ ਗਿਆ।ਜਿਥੇ ਡਾਰਕਰਾਂ ਵੱਲੋਂ ਇਸਨੂੰ ਮ੍ਰਿਤਕ ਘੋਸਿਤ ਕਰ ਦਿੱਤਾ ਗਿਆ।

 ਮ੍ਰਿਤਕ ਦੇ ਵੱਡੇ ਭਰਾ ਭੂਸਣ ਕੁਮਾਰ ਅਤੇ ਰਣਜੀਤ ਰਾਜ ਨੇ ਦੱਸਿਆ ਕਿ ਜਿਸ ਢਰਮ ਕੋਲ ਮ੍ਰਿਤਕ ਕੰਮ ਕਰਦਾ ਸੀ ਉਸਦੇ ਮਾਲਕਾਂ ਵੱਲੋਂ ਇਸਨੂੰ ਕਰੀਬ ਪੰਜ ਛੇ ਮਹੀਨਿਆ ਤੋਂ ਤਨਖਾਹ ਨਹੀਂ ਦਿੱਤੀ ਗਈ ਅਤੇ ਇਸਨੂੰ ਲਗਾਤਾਰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਅੱਜ ਉਨ੍ਹਾਂ ਦੇ ਭਰਾ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਜਸਵਿੰਦਰ ਸਿੰਘ ਪਿਛੇ ਆਪਤੀ ਪਤਨੀ ਅਤੇ 13 ਸਾਲਾਂ ਧੀ ਨੂੰ ਛੱਡ ਗਿਆ।

ਪਰਿਵਾਰ ਵੱਲੋਂ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਮੁਲਾਜਮ ਯੂਨੀਅਨ ਵੱਲੋਂ ਪੁਲੀਸ ਦੀ ਢਿੱਲੀ ਕਾਰਗੁਜਾਰੀ ਕਾਰਨ ਪੁਲੀਸ ਚੋਂਕੀ ਹੰਡਿਆਇਆ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਦਿੱਤਾ ਗਿਆ।ਧਰਨਾਕਾਰੀਆਂ ਨੇ ਮੰਗ ਕੀਤੀ ਇੰਡਿਆ ਟਿੰਬਰ ਸਟੋਰ ਦੇ ਮਾਲਕ ਰਵਿੰਦਰ ਬਾਂਸਲ ਅਤੇ ਸਾਹਿਲ ਬਾਂਸਲ ਉਪੱਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਜਿਸ ਨੂੰ ਲੈਕੇ ਧਰਨਾਕਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਸੁਰੂ ਕਰ ਦਿੱਤਾ ਗਿਆ।

ਮੁਲਾਜਮ ਯੂਨੀਅਨ ਦੇ ਆਗੂ ਕਰਮਜੀਤ ਸਿੰਘ ਬੀਹਲਾ, ਤਰਸੇਮ ਸਿੰਘ ਭੱਠਲ, ਗੁਰਦੀਪ ਸਿੰਘ ਛੰਨਾ, ਖੁਸਮੰਦਰ ਸਿੰਘ ਬਿੱਟੂ, ਦਰਸਨ ਸਿੰਘ ਚੀਮਾ, ਬਲਵੰਤ ਸਿੰਘ ਭੁੱਲਰ,ਨਛੱਤਰ ਸਿੰਘ ਭਾਈਰੂਪਾ ਆਦਿ ਨੇ ਪੁਲੀਸ ਉੱਪਰ ਗੰਭੀਰ ਦੋਸ ਲਗਾਉਂਦਿਆ ਕਿਹਾ ਕਿ ਪੁਲੀਸ ਵੱਲੋਂ ਦੋਸੀਆਂ ਨੂੰ ਬਚਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰਵਿੰਦਰ ਬਾਂਸਲ ਅਤੇ ਸਾਹਿਲ ਬਾਂਸਲ ਵੱਲੋਂ ਮ੍ਰਿਤਕ ਨੂੰ ਲਗਾਤਾਰ ਮਾਨਸਿਕ ਪ੍ਰੇਸਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਹੀ ਮ੍ਰਿਤਕ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਿਸ ਕਾਰਨ ਜਸਵਿੰਦਰ ਭਾਰਯਵਾਜ ਉਰਫ਼ ਮਿੱਠਾ ਵੱਲੋਂ ਆਤਮ ਹੱਤਿਆ ਕੀਤੀ ਹੈ ਅਤੇ ਦੋਸੀਆਂ ਉੱਪਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।

ਜਦਕਿ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।ਪੁਲਿਸ ਚੌਕੀ ਹੰਡਿਆਇਆ ਵੱਲੋਂ ਦੋਸੀ ਰਵਿੰਦਰ ਬਾਂਸਲ ਤੇ ਸਾਹਿਲ ਬਾਂਸਲ ਖਿਲਾਫ 306 ਦਾ ਪਰਚਾ ਦਰਜ ਜਸਵਿੰਦਰ ਭਾਰਦਵਾਜ ਨੂੰ ਹੱਤਿਆ ਲਈ ਮਜਬੂਰ ਕੀਤਾ ਸੀ

ਦਿਹਾੜੀਦਾਰ ਪਰਿਵਾਰ 'ਚ ਜਨਮੀ ਕੁੜੀ ਬਣੀ ਜੱਜ, ਪਿਤਾ ਦੀ ਮਿਹਨਤ ਨੂੰ ਯਾਦ ਕਰ ਹੋਈ ਭਾਵੁਕ।

ਬਰਨਾਲਾ /ਤਪਾ ਮੰਡੀ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ )-ਇਕ ਗਰੀਬ ਪਰਿਵਾਰ 'ਚ ਜਨਮੀ ਵਕੀਲ ਬੀਬੀ ਅੱਜ ਆਪਣੀ ਸਖ਼ਤ ਮਿਹਨਤ ਦੇ ਸਦਕਾ ਜੱਜ ਬਣ ਗਈ ਹੈ। ਵਕੀਲ ਬੀਬੀ ਦੀ ਮਾਤਾ ਪਰਮਜੀਤ ਕੌਰ ਪਿਤਾ ਰਮਜਾਨ ਖਾਨ ਜੋ ਦਿਹਾੜੀ ਵਗੈਰਾ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਵਕੀਲ ਬੀਬੀ ਦਾ ਇਕ ਭਰਾ ਹੈ ਦੀਪਾ ਜੋ ਆਪਣੀ ਮਿਹਨਤ ਸਦਕਾ ਅੱਜ-ਕੱਲ੍ਹ ਸਿੰਗਾਪੁਰ 'ਚ ਰਹਿ ਰਿਹਾ ਹੈ। ਅੱਜ ਵਕੀਲ ਬੀਬੀ ਕਸਬਾ ਭਦੌੜ 'ਚ ਰਹਿ ਰਹੇ ਆਪਣੇ ਫੁੱਫੜ ਸਹਾਇਕ ਥਾਣੇਦਾਰ ਰਾਜ ਧੀਮ ਅਤੇ ਭੂਆ ਕਮਲਜੀਤ ਕੌਰ ਤੋਂ ਅਸ਼ੀਰਵਾਦ ਲੈਣ ਲਈ ਵਿਸ਼ੇਸ ਤੌਰ ਆਪਣੇ ਪਰਿਵਾਰ ਸਮੇਤ ਉਨਾਂ ਗ੍ਰਹਿ ਵਿਖੇ ਪਹੁੰਚੀ। ਭਦੌੜ ਪਹੁੰਚਣ ਤੇ ਵਕੀਲ ਬੀਬੀ ਦੇ ਭੂਆ-ਫੁੱਫੜ ਤੋਂ ਇਲਾਵਾ ਪਤਵੰਤੇ ਸੱਜਣਾ ਨੇ ਉਸਦਾ ਨਿੱਘਾ ਸਵਾਗਤ ਕੀਤਾ ਅਤੇ ਵਧਾਈਆ ਦਿੱਤੀਆਂ ਅਤੇ ਬਰਫੀ ਨਾਲ ਮੂੰਹ ਮਿੱਠਾ ਕਰਵਾਇਆ।ਮੁਹੱਲਾ ਵਾਸੀਆਂ ਵਲੋਂ ਵਕੀਲ ਬੀਬੀ ਤੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸਮੇਂ ਬੱਚੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਸਮੇਂ ਵਕੀਲ ਬੀਬੀ ਦੇ ਫੁੱਫੜ ਸਹਾਇਕ ਥਾਣੇਦਾਰ ਨੇ ਕਸਬੇ ਦੇ ਲੋਕਾਂ ਵਲੋਂ ਜੱਜ ਸਹਿਬਾ ਦੇ ਕੀਤੇ ਸਨਮਾਨ ਨੂੰ ਇਕ ਉਦਾਹਰਣ ਦੱਸਦਿਆਂ ਕਿਹਾ ਕਿ ਬੱਚੀ ਨੇ ਸਖ਼ਤ ਮਿਹਨਤ ਕਰਕੇ ਇਹ ਉਪਲੱਬਦੀ ਪ੍ਰਾਪਤ ਕੀਤੀ ਹੈ ਭਾਵੇਂ ਅਸੀਂ ਇਸ ਬੱਚੀ ਨੂੰ ਸੇਧ ਜ਼ਰੂਰ ਦਿੱਤੀ ਹੈ ਪ੍ਰੰਤੂ ਇਸ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਕੀਲ ਬੀਬੀ ਦੇ ਪਿਤਾ ਰਮਜਾਨ ਖਾਨ ਦੀ ਤਕਰੀਬਨ ਦੋ ਮਹੀਨੇ ਪਹਿਲਾਂ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਜਿਸ ਦਾ ਘਾਟਾ ਪਰਿਵਾਰ ਨੂੰ ਸਾਰੀ ਉਮਰ ਰਹੇਗਾ। ਵਕੀਲ ਬੀਬੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ Îਮੇਰੀ ਬਚਪਨ ਤੋਂ ਹੀ ਸੋਚ ਰਹੀ ਸੀ ਕਿ ਮੈ ਜੱਜ ਬਣਾ ਅਤੇ ਉਸ ਵਲੋਂ ਵੇਖੇ ਸੁਪਨੇ ਸਾਕਾਰ ਕਰਨਾ ਹੀ ਉਸ ਦਾ ਮੰਤਵ ਸੀਉਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਬਾਰੇ ਨਾ ਸੋਚੋ ਜੋ ਕਹਿੰਦੇ ਨੇ ਇਹ ਕੀ ਕਰੇਗੀ ਸਿਰਫ਼ ਨਾਲ ਖੜ੍ਹਨ ਵਾਲਿਆਂ ਬਾਰੇ ਸੋਚੋ, ਇਹ ਸੱਚ ਹੈ ਕਿ ਤਿਆਗ ਤੋਂ ਬਿਨਾਂ ਕੁਝ ਨਹੀਂ ਮਿਲਦਾ ਇਸੇ ਕਾਰਨ ਮੇਰੇ ਮਾਪਿਆਂ ਅਤੇ ਰਿਸਤੇਦਾਰਾਂ ਅਤੇ ਸਮਾਜ ਸੇਵੀਆਂ ਨੇ ਮੇਰਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਗਿਆਰਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਹੀ ਕੀਤੀ ਅਤੇ ਖਾਲਸਾ ਕਾਲਜ ਵਿੱਚੋਂ ਬੀ.ਏ.ਕੀਤੀ, ਲਾਅ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ•ਤੋਂ, ਐੱਲ.ਐੱਲ.ਬੀ. ਯੂਨੀਵਰਸਿਟੀ ਕੁਰੂਕਸ਼ੇਤਰ ਤੋਂ ਕੀਤੀ। ਚੇਅਰਮੈਨ ਕੁਲਦੀਪ ਸਿੰਘ ਅਤੇ ਮੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਹਮੇਸ਼ਾ ਹੀ ਮੇਰਾ ਹੌਸਲਾ ਵਧਾਇਆ ਕਿ ਤੂੰ ਇਹ ਮੁਕਾਮ ਹਾਸਲ ਕਰ ਸਕਦੀ ਹਾਂ। ਉਨ੍ਹਾਂ ਕਿਹਾ ਜ਼ਿੰਦਗੀ ਦਾ ਕੋਈ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ''ਲਹਿਰਾਂ ਤੋਂ ਡਰਕੇ ਕਿਸ਼ਤੀ ਪਾਰ ਨਹੀਂ ਹੁੰਦੀ, ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ'' ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੈ ਸੁਪਨੇ ਦੇਖੇ ਅਤੇ ਸਾਕਾਰ ਕੀਤੇ ਇਸੇ ਤਰ੍ਹਾਂ ਬੱਚਿਆਂ ਨੂੰ ਜ਼ਰੂਰ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਮਨ 'ਚ ਕੋਈ ਵੀ ਡਰ ਨਹੀਂ ਰੱਖਣਾ ਚਾਹੀਦਾ ਸਗੋਂ ਡਰ ਮਨ 'ਚੋਂ ਕੱਢਕੇ ਆਪਣੇ ਟੀਚੇ ਵੱਲ ਧਿਆਨ ਦੇਣਾ ਚਾਹੀਦਾ ਹੈ। ਸਹਾਇਕ ਥਾਣੇਦਾਰ ਰਾਜਧੀਮ ਨੇ ਵਕੀਲਾ ਬੀਬੀ ਦਾ ਸਨਮਾਨ ਕਰਨ ਅਤੇ ਅਸ਼ੀਰਵਾਦ ਦੇਣ ਲਈ ਸਭ ਦਾ ਧੰਨਵਾਦ ਕੀਤਾ

ਸਰਕਾਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਦੀ ਆ ਰਹੀ.ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵੱਡ 

ਮਹਿਲ ਕਲਾਂ -ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਬਲਾਕ ਮਹਿਲਕਲਾਂ ਇਕਾਈ ਵੱਲੋਂ ਜਥੇਬੰਦੀ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵਡ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਬਲਾਕ ਪੱਧਰ ਤੇ ਮੰਗ ਦਿਵਸ ਮਨਾਇਆ ਗਿਆ ਅਤੇ ਸਰਕਾਰ ਵੱਲੋਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਜਥੇਬੰਦੀ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲ ਵੱਡ ਰੂਹੀ ਬਾਂਸਲ ਵਜੀਦਕੇ ਬਲਜਿੰਦਰ ਕੌਰ ਮੂੰਮ ਨੇ ਵਰਕਰਾਂ ਤੇ ਹੈਲਪਰਾਂ ਨੂੰ ਮੰਗ ਦਿਵਸ ਮਨਾਓੁਣ ਦੀ ਵਧਾਈ ਦਿੰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਵਰਕਰਾਂ ਤੇ ਹੈਲਪਰਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਕੇ ਸਰਕਾਰ ਤੇ ਮਹਿਕਮੇ ਨੂੰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਣ ਦੇ ਨਾਲ ਨਾਲ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲ ਰਹੇ ਕਰੋਪ ਦੇ ਮੱਦੇਨਜ਼ਰ ਲਾਕ ਉਡਾਉਣ ਦੌਰਾਨ ਆਪਣੀ ਡਿਊਟੀ ਦੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆ ਹੋਇਆ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਫਰੰਟ ਲਾਇਨ ਤੇ ਡਟ ਕੇ ਕੰਮ ਕੀਤਾ ਉਨ੍ਹਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਕੋਵਿਡ 19 ਅਧੀਨ ਵਰਕਰਾਂ ਤੇ ਹੈਲਪਰਾਂ ਦਾ 50 ਲੱਖ ਦਾ ਬੀਮਾ ਫਰੰਟ ਲਾਇਨ  ਤੇ ਕੰਮ ਕਰਨ ਵਾਲੀਆਂ ਵਰਕਰਾਂ ਤੇ ਹੈਲਪਰਾਂ ਨੂੰ 25 ਹਜ਼ਾਰ ਰੁਪਏ ਵਾਧੂ ਦੇਣ ਪਰਿਵਾਰ ਦਾ ਮੁਫਤ ਟੈਸਟ ਕਰਕੇ ਇਲਾਜ ਨਾਲ ਕੀਤਾ ਜਾਵੇ ਵਰਕਰਾਂ ਨੂੰ ਤਨਖਾਹ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਹੈਲਪਰ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ ਮਿੰਨੀ ਸੈਂਟਰਾਂ ਨੂੰ ਕੁੱਲ ਸੈਂਟਰਾਂ ਵਿੱਚ ਤਬਦੀਲ ਕੀਤਾ ਜਾਵੇ.45 ਅਤੇ 46 ਦੇ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਪੈਨਸ਼ਨ ਈ.ਅੈਸ.ਆਈ.ਪੀ ਐਫ ਪ੍ਰਵਾਨ ਕੀਤਾ ਜਾਵੇ 40 ਕ੍ਰਿਸ ਦੀ ਕਟੌਤੀ ਦਾ ਫ਼ੈਸਲਾ ਤੁਰੰਤ ਵਾਪਸ ਲਾ ਕੇ 600 ਵਰਕਰਾਂ ਨੂੰ 300 ਰੁਪਏ ਅਤੇ ਹੈਲਪਰ ਨੂੰ 500 ਰੁਪਏ ਪ੍ਰਤੀ ਮਹੀਨਾ ਮਾਨ ਭੱਤਾ ਦਿੱਤਾ ਜਾਵੇ ਇਸ ਮੌਕੇ ਜਥੇਬੰਦੀ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵਡ ਦੀ ਅਗਵਾਈ ਹੇਠ ਸਮੂਹ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਨਾਂ ਉਪਰ ਸੀਡੀਪੀਓ ਬਲਾਕ ਮਹਿਲ ਕਲਾਂ ਅੰਜੂ ਸਿੰਗਲਾ ਨੂੰ ਆਪਣਾ ਇਕ ਮੰਗ ਪੱਤਰ ਦਿੱਤਾ ਉਨ੍ਹਾਂ ਇਸ ਮੌਕੇ ਵਰਕਰਾਂ ਤੇ ਹੈਲਪਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਪਹਿਲ ਦੇ ਆਧਾਰ ਤੇ ਪੰਜਾਬ ਸਰਕਾਰ ਤੱਕ ਭੇਜਿਆ ਜਾਵੇਗਾ ਇਸ ਮੌਕੇ ਬਲਾਕ ਸੁਪਰਵਾਈਜ਼ਰ ਕੁਲਵਿੰਦਰ ਕੌਰ ਸੁਰਿੰਦਰ ਕੌਰ ਰਾਏਸਰ ਜਸਵਿੰਦਰ ਕੌਰ ਸਹਿਜੜਾ ਕਿਰਨਜੀਤ ਕੌਰ ਮਹਿਲ ਕਲਾਂ ਪਰਮਜੀਤ ਕੌਰ ਮਹਿਲ ਕਲਾਂ ਤੋਂ ਇਲਾਵਾ ਹੋਰ ਵਰਕਰਾਂ ਤੇ ਹੈਲਪਰਾਂ ਵੀ ਹਾਜ਼ਰ ਸਨ

ਸਬਜ਼ੀਆਂ ਦੇ ਭਾਅ ਲਗਾਤਾਰ ਅਸਮਾਨੀ ਚੜ੍ਹ ਜਾਣ ਕਾਰਨ ਸਬਜ਼ੀਆਂ ਖਰੀਦਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ। 

ਕਰੋਨਾ ਵਾਇਰਸ ਦੇ ਸੰਕਟ ਕਰਕੇ ਕਾਰੋਬਾਰ ਪ੍ਰਭਾਵਤ ਹੋਣ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨਾ ਪੈ ਰਿਹਾ।                                                                                                                        

ਮਹਿਲ ਕਲਾਂ/ ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) -ਸੰਸਾਰ ਭਰ ਵਿੱਚ ਚੱਲ ਰਹੇ ਕਰੋਨਾ ਵਾਇਰਸ ਸੰਕਟ ਦੌਰਾਨ ਜਿੱਥੇ ਪਿਛਲੇ 22 ਮਾਰਚ ਤੋਂ ਲੈ ਕੇ ਹੁਣ ਤੱਕ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਲੋਕਾਂ ਨੂੰ ਆਰਥਿਕ ਤੰਗੀ ਵਿੱਚੋਂ ਗੁਜਰਨਾ ਪੈ ਰਿਹਾ ਹੈ ਉੱਥੇ ਸਬਜ਼ੀਆਂ ਦੇ ਰੇਟ ਇੱਕ ਦਮ ਲਗਾਤਾਰ ਵਧਣ ਕਾਰਨ ਸਬਜ਼ੀਆਂ ਖ਼ਰੀਦਣੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ ਬਦਲੇ ਹੋਏ ਮੌਸਮ ਵਿੱਚ  ਬਰਸਾਤ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਚੁੱਕੇ ਹਨ ਕਸਬਾ ਮਹਿਲ ਕਲਾਂ ਵਿਖੇ ਲਾਲ ਟਮਾਟਰ 60 ਤੋ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦਕਿ ਹਰਾ ਮਟਰ 80 ਰੁਪਏ ਕਿੱਲੋ ਚੌਲੇ ਫਲੀਆਂ 40 ਰੁਪਏ ਕਿੱਲੋ ਆਲੂ 30 ਰੁਪਏ ਕਿੱਲੋ ਪਿਆਜ਼ 25 ਰੁਪਏ ਕਿੱਲੋ ਅਦਰਕ 150 ਰੁਪਏ ਕਿੱਲੋ ਲਾਸਨ 80 ਰੁਪਏ ਕਿੱਲੋ ਭਿੰਡੀ 30 ਕਿੱਲੋ ਪੇਠਾ 10 ਕਿੱਲੋ ਗੋਭੀ 30 ਰੁਪਏ ਕਿੱਲੋ ਤੋਰੀਆ 20 ਰੁਪਏ ਕਿੱਲੋ ਟਿੱਡੋ 30 ਰੁਪਏ ਕਿੱਲੋ ਖੀਰਾ 10 ਰੁਪਏ ਕਿੱਲੋ ਕੱਦੂ 10 ਰੁਪਏ ਕਿੱਲੋ ਸ਼ਿਮਲਾ ਮਿਰਚ 40 ਰੁਪਏ ਕਿੱਲੋ ਬੈਂਗਣ 20 ਰੁਪਏ ਕਿੱਲੋ ਹਰੀ ਮਿਰਚ 30 ਰੁਪਏ ਕਿੱਲੋ ਅਰਬੀ 30 ਰੁਪਏ ਕਿੱਲੋ ਕਰੇਲਾ 20 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਇਸ ਮੌਕੇ ਸਬਜ਼ੀ ਵਿਕਰਤਾ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਵਧਣ ਕਾਰਨ ਗਾਹਕਾ ਦੀ ਗਿਣਤੀ ਵਿੱਚ ਕਮੀ ਆਈ ਹੈ ਕਿਉਂਕਿ ਆਰਟ ਵਧਣ ਕਰਕੇ ਰੁਜ਼ਗਾਰ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਸਬਜ਼ੀਆ ਦੇ ਮੰਡੀਆਂ ਵਿੱਚ ਰੋਜ਼ਾਨਾ ਲਗਾਤਾਰ ਰਿਟਾ ਵਧਦੇ ਜਾ ਰਹੇ ਹਨ ਜਿਸ ਕਰਕੇ ਕਾਰੋਬਾਰ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਪ੍ਰਭਾਵਿਤ ਹੋਣ ਕਰਕੇ ਲਗਾਤਾਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਸਬਜ਼ੀਆਂ ਦੇ ਰੇਟ ਵਧਣ ਕਾਰਨ ਰੁਜ਼ਗਾਰ ਨੂੰ ਵੱਡੀ ਮਾਰ ਪਈ ਹੈ

ਬਲਵੀਰ ਕੈਨੇਡੀਅਨਾਂ ਹਸਪਤਾਲ ਪਿੰਡ ਚੰਨਣਵਾਲ ਵਿਖੇ ਜਨਸੰਖਿਆ ਦਿਵਸ ਮਨਾਇਆ                   

ਫੈਮਿਲੀ ਪਲਾਨਿੰਗ ਨੂੰ ਸਾਵਧਾਨੀਆਂ ਵਰਤ ਕੇ ਛੋਟੇ ਪਰਿਵਾਰ ਦੀ ਸਥਾਪਨਾ ਕਰਨਾ ਸਮੇਂ ਦੀ ਮੁੱਖ ਲੋੜ.ਮੈਡੀਕਲ ਅਫਸਰ .ਵਾਲੀਆ                                                                 

ਛੋਟੇ ਪਰਿਵਾਰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦੇ ਨੇ.ਡਾ ਸ਼ਰਮਾ                                                                                               

ਮਹਿਲ ਕਲਾ/ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਵਿੰਦਰ ਵੀਰ ਸਿੰਘ ਦੇ ਦਿਸਾਂ ਨਿਰਦੇਸ਼ਾ ਮੁਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਅਤੇ ਬਲਵੀਰ ਕੈਨੇਡੀਅਨ ਹਸਪਤਾਲ ਚੰਨਣਵਾਲ ਦੇ ਮੈਡੀਕਲ ਅਫ਼ਸਰ ਡਾਕਟਰ ਜਸਵਿੰਦਰ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਬਲਬੀਰ ਕੈਨੇਡੀਅਨ ਹਸਪਤਾਲ ਪਿੰਡ ਚੰਨਣਵਾਲ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਾਲਾਨਾ ਜਨਸੰਖਿਆ ਦਿਵਸ ਮਨਾਇਆ ਗਿਆ ਇਸ ਮੌਕੇ ਮੈਡੀਕਲ ਅਫਸਰ ਡਾਕਟਰ ਜਸਪਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਅੱਜ ਮਹਿੰਗਾਈ ਦੇ ਯੁੱਗ ਵਿੱਚ ਸਾਨੂੰ ਸਾਰਿਆਂ ਨੂੰ ਆਬਾਦੀ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਵਰਤ ਕੇ ਹੀ ਸਮਾਜ ਅੰਦਰ ਛੋਟੇ ਪਰਿਵਾਰਾਂ ਬਣਤਰ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਛੋਟਾ ਪਰਿਵਾਰ ਹੀ ਹਮੇਸ਼ਾ ਹੀ ਸੁਖੀ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦਾ ਹੈ ਉਨ੍ਹਾਂ ਕਿਹਾ ਕਿ ਫੈਮਲੀ ਪਲੈਨਿੰਗ ਨੂੰ ਸਾਵਧਾਨੀਆਂ ਵਰਤ ਕੇ ਛੋਟੇ ਪਰਿਵਾਰਾਂ ਦੀ ਸਥਾਪਨਾ ਕਰਨਾ ਸਮੇਂ ਦੀ ਲੋੜ ਇਸ ਮੌਕੇ ਡਾਕਟਰ ਹਰਜੋਤ ਸ਼ਰਮਾ ਨੇ ਕਿਹਾ ਕਿ ਛੋਟਾ ਪਰਿਵਾਰ ਅਤੇ ਸੁਖੀ ਪਰਿਵਾਰ ਹੀ ਸਮਾਜ ਨੂੰ ਤਰੱਕੀ ਵਾਲਾ ਲਿਜਾ ਸਕਦਾ ਹੈ ਉਨ੍ਹਾਂ ਇਸ ਮੌਕੇ ਮਰਦ ਤੇ ਔਰਤਾਂ ਨੂੰ ਛੋਟੇ ਪਰਿਵਾਰਾਂ ਦੀ ਸਥਾਪਨਾ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਇਸ ਮੌਕੇ ਐੱਮ ਪੀ ਆਰ ਜਗਸੀਰ ਸਿੰਘ ਐੱਮ ਪੀ ਐੱਚ ਡਬਲਯੂ ਖੁਸ਼ਵਿੰਦਰ ਕੁਮਾਰ ਓਪ ਵੈਦ ਨਵਰਾਜ ਸਿੰਘ ਦਿਹੜ ਠੀਕਰੀਵਾਲਾ ੲੇ.ਐਨ ਐਮ ਕੁਲਵੰਤਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਵੀ ਹਾਜ਼ਰ ਸਨ

ਭਾਟ ਸਿੱਖ ਬਰਾਦਰੀ ਵਲੋਂ ਭਾਟ ਸਿੱਖ ਕੌਂਸਲ ਯੂ ਕੇ ਦੇ ਸਹਿਯੋਗ ਨਾਲ ਵੱਡਾ ਉਪਰਾਲਾ

ਪੰਜਾਬ ਦੇ ਕਈ ਜਿਲਿਆਂ ਅੰਦਰ ਲੋੜਬੰਦ ਗ੍ਰੰਥੀ ਸਾਹਿਬਾਨ ਅਤੇ ਹੋਰ ਸੰਗਤਾਂ ਲਈ ਰਾਸ਼ਨ ਦੀ ਸੇਵਾ ਕੀਤੀ ਗਈ

ਚੰਡੀਗੜ੍ਹ/ਮਾਨਚੈਸਟਰ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ)- ਕਰੋਨਾ ਮਹਾਮਾਰੀ ਦੁਰਾਣ ਭਾਰਤ ਪੰਜਾਬ ਵਿੱਖੇ ਗੁਰਦੁਆਰਾ ਭਾਟ ਸਿੱਖ ਕੋਸ਼ਿਲ ਯੂ ਕੇ ਵਲੋਂ ਬੜਾ ਵੱਡਾ ਯੋਗਦਾਨ ਪਾਇਆ ਗਿਆ ਹੈ ਜੋ ਕਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ ਗਿਆ ਯੂ ਕੇ ਦੇ ਸਮੂਹ ਭਾਟ ਬਰਾਦਰੀ ਦੇ ਗੁਰੂ ਘਰਾਂ ਵਲੋਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਸੇਵਾਵਾਂ ਕੀਤੀਆਂ ਗਈਆਂ ਹਨ ਅਤੇ ਸੇਵਾਵਾਂ ਹੋ ਰਹੀਆਂ ਹਨ ਅੰਬਾਲਾ ਸ਼ਹਿਰ,ਪਟਿਆਲਾ ,ਲੁਧਿਆਣਾ,ਰਾਜ ਪੁਰਾ, ਜਲੰਧਰ., ਫਗਵਾੜਾ,ਫਲੋਰ., ਸ਼੍ਰੀ ਆਨੰਦਪੁਰ ਸਾਹਿਬ., ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਫਤਿਹਗੜ੍ਹ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ,ਨੂਰਮਹਿਲ, ਹੁਸ਼ਿਆਰਪੁਰ, ਨਸਰਾਲਾ ਅਤੇ ਸ਼੍ਰੀ ਅਮਿੰਰਤਸਰ ਸਾਹਿਬ,ਸਰਹਿੰਦ,ਗੁਰਦਾਸ ਪੁਰ,ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿਖੇ ਖਾਸ ਕਰਕੇ ਪਾਠੀ ਸਿੰਘਾਂ ਜੋ ਕਿ ਲੋੜਵੰਦ ਪਰਿਵਾਰਾਂ ਨੂੰ ਸੁਕੇ ਰਾਸ਼ਨ ਦੀਆਂ ਸੇਵਾਵਾਂ ਕੀਤੀਆਂ ਗਈਆਂ ਹਨ ਗੁਰਦੁਆਰਾ ਭਾਟ ਸਿੱਖ ਕੋਸ਼ਿਲ ਯੂ ਕੇ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਸ੍ਰ ਈਸ਼ਰ ਸਿੰਘ  ਰੋਦ,ਗਰੀਬ. ਸ੍ ਜਸਵੰਤ ਸਿੰਘ ਦਿਗਪਾਲ, ਸ਼੍ ਜਸਬੀਰ ਸਿੰਘ ਭਾਕੜ, ਸ਼੍ ਚਰਨਧੂੜ ਸਿੰਘ ਕਸਬਿਆਂ,ਸ਼੍ ਜੁਝਾਰ ਸਿੰਘ ਲਾਡਾ ਅਤੇ ਗਿਆਨੀ ਅਮਰੀਕ ਸਿੰਘ ਰਾਠੌਰ ਸੰਗਤਾਂ ਪ੍ਰਤੀ ਬੇਨਤੀ ਕੀਤੀ ਜਾਂਦੀ ਹੈ ਇਸ ਸੇਵਾ ਵਿਚ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਸੰਗਤਾਂ ਦੇ ਧੰਨਵਾਦੀ ਹੋਵਾਂਗੇ ।ਸਮੂਹ ਗੁਰਦੁਆਰਾ ਭਾਟ ਸਿੱਖ ਕੋਸ਼ਿਲ ਯੂ ਕੇ ਦੇ ਸੇਵਾਦਾਰ ਵਲੋਂ ਗੁਰਦੁਆਰਾ ਭਾਟ ਸਿੱਖ ਕੋਸ਼ਿਲ ਯੂ ਕੇ ਦੀ ਵਰਕਿੰਗ ਕਮੇਟੀ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਭਾਟ ਸਿੱਖ ਬਰਾਦਰੀ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਖਾਸ ਕਰਕੇ ਯੂ ਕੇ ਵਿਚ ਅਤੇ ਦੇਸ਼ ਵਿਚ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਨ ਅਤੇ ਗੁਰੂ ਘਰ ਦੀਆਂ ਸ਼ੇਵਾਵਾ ਅਤੇ  ਲੋੜਵੰਦ ਪਰਿਵਾਰਾਂ ਦੀਆਂ ਵੱਧ ਤੋਂ ਵੱਧ.. ਭਾਰਤ.. ਪੰਜਾਬ..  ਸੂਬੇ ਵਿੱਖੇ ਸੇਵਾਵਾਂ  ਕੀਤੀਆਂ ਜਾਣ। ਯੂ ਕੇ ਵਿੱਚ ਆਪਣੀ ਸੇਵਾਵਾਂ ਦੇਣ ਅਤੇ ਹੋਰ ਜਨਕਾਰੀ ਲਈ ਨੰਬਰ +447890609838 ।

Akali Dal Wants To Save The Culprits Of Disrespect With The Help Of CBI :Randhawa.

Chandigarh(B.S SHARMA/ Rana Sheikhdaulat) The Congress and the Aam Aadmi Party have besieged the Special Investigation Team (SIT) on behalf of the CBI in Mohali's court to halt the investigation into the Bargadi case. Cooperative Minister Sukhjinder Randhawa said that the Akalis, responsible for firing on unarmed Sikhs, wanted to save the culprits with the help of the CBI with the help of their princely boss BJP. Aam Aadmi Party President Bhagwant Mann said that with the help of CBI, Akali Kunwar wants to close the investigation of Vijay Pratap Singh. Randhawa said that whenever the SIT goes ahead with its investigation, the Badal family starts molesting and the Akalis start beating their hands and feet to save the culprits from the Delhi court. The Badal family does not want the truth about the cases of coarseness and shootings to be revealed. The case was deliberately handed over to the CBI and put on the back burner to hang the investigation.He said that the emphasis of both the Akali Dal and BJP is to save Dera Sirsa. The direct support to the Akali Dal and BJP in Haryana in the last two assembly elections in Punjab is evidence that the Akali-BJP wants to save the culprits of the case. AAP accuses SAD and Congress State President of Aam Aadmi Party (AAP) Bhagwant Mann blamed both SAD and Congress equally for not ending the investigation. Mann alleged that the connivance of the Badal family is being tried to influence the investigation through CBI.

ਡੀ ਸੀ ਦੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ 214 ਪਾਜ਼ੇਟਿਵ, ਮਰਨ ਵਾਲਿਆਂ ਦਾ ਕੁਲ ਅੰਕੜਾ 188 ਹੋਇਆ

ਚੰਡੀਗੜ੍ਹ , ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਦੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ ਸੂਬੇ 'ਚ 214 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ ਸੂਬੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਮਰਨ ਵਾਲਿਆਂ ਦਾ ਕੁਲ ਅੰਕੜਾ 188 'ਤੇ ਪੁੱਜ ਗਿਆ ਹੈ। ਮਰਨ ਵਾਲਿਆਂ ਵਿਚ ਅੰਮ੍ਰਿਤਸਰ ਦੇ 72 ਸਾਲਾ ਅਤੇ 48 ਸਾਲਾ ਵਿਅਕਤੀ ਸ਼ਾਮਲ ਹਨ। ਦੂਜੇ ਪਾਸੇ ਜਲੰਧਰ ਵਿਚ ਫ਼ੌਜ ਦੇ 17 ਜਵਾਨਾਂ ਅਤੇ ਇਕ ਆਈਏਐੱਸ ਅਫਸਰ ਸਮੇਤ ਸੂਬੇ ਵਿਚ 182 ਨਵੇਂ ਪਾਜ਼ੇਟਿਵ ਕੇਸ ਆਏ। ਰੂਪਨਗਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਤੀ ਤੇ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਵੀ ਇਨਫੈਕਟਿਡ ਪਾਏ ਗਏ। ਇਸ ਨਾਲ ਖ਼ਤਰਾ ਵੱਧ ਗਿਆ ਹੈ ਕਿਉਂਕਿ ਉਨ੍ਹਾਂ ਨੇ ਵੀਰਵਾਰ ਨੂੰ ਹੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਸੀ। ਮੰਤਰੀ ਬਾਜਵਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਤੋਂ ਕਾਫੀ ਦੂਰੀ 'ਤੇ ਸਨ। ਪਤਾ ਲੱਗਾ ਹੈ ਕਿ ਮੰਤਰੀ ਵੀ ਆਪਣਾ ਟੈਸਟ ਕਰਵਾ ਰਹੇ ਹਨ।

ਉੱਧਰ, ਪੰਜਾਬ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿਚ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ। ਇਹ ਆਦੇਸ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਜਾਰੀ ਕੀਤੇ ਗਏ ਹਨ। ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਹਰ ਪ੍ਰਕਾਰ ਦੀ ਡਾਕ ਆਦਿ ਰਿਸੈਪਸ਼ਨ ਕਾਊਂਟਰ 'ਤੇ ਹੀ ਦਿੱਤੀ ਜਾਵੇ। ਕਿਸੇ ਨੂੰ ਵੀ ਵਿਭਾਗਾਂ ਦੀਆਂ ਸ਼ਾਖਾਵਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ੁੱਕਰਵਾਰ ਨੂੰ ਜਲੰਧਰ ਵਿਚ ਸਭ ਤੋਂ ਜ਼ਿਆਦਾ 49, ਲੁਧਿਆਣਾ ਵਿਚ 42, ਮੋਹਾਲੀ ਤੇ ਪਟਿਆਲਾ ਵਿਚ 22-22 ਅਤੇ ਬਠਿੰਡਾ ਵਿਚ 15 ਕੇਸ ਆਏ। ਹੋਰ ਜ਼ਿਲ੍ਹਿਆਂ ਵਿਚ 19 ਕੇਸ ਰਿਪੋਰਟ ਹੋਏ। ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 7403 ਹੋ ਗਈ ਹੈ। ਹਾਲਾਂਕਿ ਸਰਗਰਮ ਕੇਸ 2197 ਹੀ ਹਨ।

ਸਿਵਲ ਸਕੱਤਰੇਤ 'ਚ ਆਮ ਲੋਕਾਂ ਦਾ ਦਾਖ਼ਲਾ ਬੰਦ

ਚੰਡੀਗੜ੍ਹ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਨੇ ਸਿਵਲ ਸਕੱਤਰੇਤ 1 ਤੇ 2 ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਹੈ। ਜਨਰਲ ਪ੍ਰਸ਼ਾਸਨ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਇਸ ਸਬੰਧੀ ਆਦੇਸ਼ 'ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਗਿਆ ਹੈ। ਬਿਆਨ ਮੁਤਾਬਕ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਹੁੰਦੀ ਹੈ ਤਾਂ ਉਹ ਐਡੀਸ਼ਨਲ ਸਕੱਤਰ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।

ਸਾਈਪ੍ਰਸ ਚ ਫਸੇ 120 ਪੰਜਾਬੀ ਨੌਜਵਾਨਾਂ ਦੀ ਵਤਨ ਵਾਪਸੀ ਲਈ ਬੀਬਾ ਬਾਦਲ ਵੱਲੋਂ ਕੀਤੇ ਯਤਨ ਰੰਗ ਲਿਆਏ

ਚੰਡੀਗੜ, ਜੁਲਾਈ 2020—(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਸਾਈਪ੍ਰਸ ਚ ਫਸੇ ਪੰਜਾਬੀ ਭੈਣ-ਭਰਾਵਾਂ ਨੂੰ ਵਾਪਸ ਵਤਨ ਲਿਆਉਣ ਸਬੰਧੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਦਲ ਵੱਲੋਂ ਕੀਤਾ ਗਿਆ ਉਪਰਾਲਾ ਰੰਗ ਲਿਆ। ਇਸ ਤਹਿਤ ਪਹਿਲੀ ਉਡਾਣ ਰਾਹੀਂ ਬੁਹ-ਗਿਣਤੀ ਪੰਜਾਬੀ ਭੈਣ-ਭਰਾ 15 ਜੁਲਾਈ ਨੂੰ ਵਾਪਸ ਘਰ ਪਹੁੰਚਣਗੇ। ਇਥੇ ਦੱਸਣਯੋਗ ਹੈ ਕਿ ਸਾਈਪ੍ਰਸ ਵਿਚ ਫਸੇ 120 ਪੰਜਾਬੀ ਨੌਜਵਾਨਾਂ ਦਾ ਮਾਮਲਾ ਯੂਥ ਅਕਾਲੀ ਦਲ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕੋਮੀ ਪ੍ਰਧਾਨ ਯੂਥ ਅਕਾਲੀ ਦਲ ਪਰਮਬੰਸ ਸਿੰਘ ਬੰਟੀ ਰੁਮਾਣਾ ਦੇ ਵਿਸ਼ੇਸ਼ ਯਤਨਾਂ ਸਦਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਸਾਈਪ੍ਰਸ ਚ ਫਸੇ ਇਨਾਂ ਨੌਜਵਾਨਾਂ ਦੇ ਪਰਵਾਰਕ ਮੈਂਬਰਾਂ ਨੂੰ ਬੀਬਾ ਬਾਦਲ ਨਾਲ ਮਿਲਾਇਆ ਸੀ, ਜਿਨਾਂ ਆਪਣੇ ਬੱਚਿਆਂ ਦੇ ਮੁਸ਼ਕਿਲ ਹਾਲਤਾਂ ਤੋਂ ਉੁਨਾਂ ਨੂੰ ਜਾਣੂੰ ਕਰਵਾਇਆ ਸੀ। ਜਿਸ ਤੇ ਮਾਮਲੇ ਦੀ ਸੰਜੀਦਗੀ ਨੂੰ ਦੇਖ ਦੇ ਹੋਏ ਬੀਬਾ ਬਾਦਲ ਵੱਲੋਂ ਇਸ ਸਬੰਧ ਵਿਚ ਵਿਦੇਸ਼ ਮੰਤਰੀ ਡਾ. ਐੱਸ ਜੈ ਸੰਕਰ ਨਾਲ ਗੱਲਬਾਤ ਕੀਤੀ ਅਤੇ ਇਨਾਂ ਪੰਜਾਬੀ ਨੌਜਵਾਨਾਂ ਨੂੰ ਵਾਪਸ ਵਤਨ ਲਿਆਉਣ ਦੀ ਬੇਨਤੀ ਕੀਤੀ, ਜਿਨਾਂ ਤਰੁੰਤ ਕਾਰਵਾਈ ਕਰਦਿਆ ਭਾਰਤੀ ਹਾਈ ਕਮਿਸ਼ਨ ਸਾਈਪ੍ਰਸ ਨੂੰ ਪੰਜਾਬੀ ਨੌਜਵਾਨਾਂ ਨੂੰ ਵਾਪਸ ਵਤਨ ਭੇਜਣ ਲਈ ਜਲਦ ਢੁੱਕਵੇਂ ਪ੍ਰਬੰਧ ਕਰਨ ਲਈ ਨਿਰਦੇਸ ਦਿੱਤੇ ਅਤੇ ਇਸ ਮੰਤਵ ਲਈ ਵਿਸ਼ੇਸ਼ ਹਵਾਈ ਉਡਾਣ ਦਾ ਪ੍ਰਬੰਧ ਸੰਭਵ ਬਣਾਇਆ ਜਾਵੇ ਤਾਂ ਜੋ ਸਾਈਪ੍ਰਸ ਵਿਚ ਭਾਰੀ ਔਕੜਾਂ ਚ ਘਿਰੇ ਸਾਰੇ ਪੰਜਾਬੀਆਂ ਨੂੰ ਭਾਰਤ ਲਿਆਂਦਾ ਜਾਵੇ। ਬੇਹਤਰੀਨ ਤੇ ਉਜਵਲ ਭਵਿੱਖ ਦੀ ਆਸ ਲਈ ਸਾਈਪ੍ਰਸ ਗਏ ਇਨਾਂ ਪੰਜਾਬੀ ਨੌਜਵਾਨਾਂ ਦੇ ਮੁਸ਼ਕਿਲ ਹਾਲਾਤਾਂ ਨੂੰ ਦੇਖ ਦੇ ਹੋਏ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਮਾਪਿਆਂ ਦੇ ਬੱਚੇ ਜਲਦ ਉਨਾਂ ਪਾਸ ਹੋਣਗੇ। ਇਸ ਮੌਕੇ ਜ਼ਿਲਾ ਲੁਧਿਆਣਾ ਦਿਹਾਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਇਸ ਮਾਮਲੇ ਨੂੰ ਪੁਰ-ਜ਼ੋਰਦਾਰ ਢੰਗ ਨਾਲ ਉਠਾਉਣ ਅਤੇ ਨੌਜਵਾਨਾਂ ਦੀ ਵਤਨ ਵਾਪਸੀ ਲਈ ਕੀਤੇ ਉਪਰਾਲਿਆਂ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਵਿਦੇਸ਼ ਮੰਤਰੀ ਡਾ. ਐੱਸ ਜੈ ਸ਼ੰਕਰ, ਭਾਰਤੀ ਹਾਈ ਕਮਿਸ਼ਨ ਸਾਈਪ੍ਰਸ ਅਤੇ ਸੂਬਾ ਪ੍ਰਧਾਨ ਯੂਥ ਅਕਾਲੀ ਦਲ ਪਰਮਬੰਸ ਸਿੰਘ ਬੰਟੀ ਰੁਮਾਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।

ਢੀਂਡਸਾ ਨੂੰ ਅਕਾਲੀ ਦਲ(ਡੈਮੋਕ੍ਰੇਟਿਕ) ਦਾ ਪ੍ਰਧਾਨ ਬਣਾਏ ਜਾਣ ਤੇ ਹਲਕਾ ਮਹਿਲ ਕਲਾਂ ਚ ਖੁਸੀ ਦੀ ਲਹਿਰ

ਮਹਿਲ ਕਲਾਂ /ਬਰਨਾਲਾ-ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)-ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ)ਦਾ ਪ੍ਰਧਾਨ ਬਣਾਏ ਜਾਣ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਆਗੂਆਂ ਅਤੇ ਵਰਕਰਾਂ ਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਸ ਸਬੰਧੀ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ,ਵਾਈਸ ਚੇਅਰਮੈਨ ਰੂਬਲ ਗਿੱਲ ਕੈਨੇਡਾ ,ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ, ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ ,ਜਗਸੀਰ ਸਿੰਘ ਭੋਲਾ ਛੀਨੀਵਾਲ ,ਜਥੇ ਬਲਦੇਵ ਸਿੰਘ ਬੀਹਲਾ ,ਸਰਪੰਚ ਦਿਲਬਾਗ ਸਿੰਘ ਲੋਹਗੜ੍ਹ, ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ ਮਹਿਲ ਕਲਾਂ ,  ਜਥੇਦਾਰ ਗੁਰਦੇਵ ਸਿੰਘ ਮਹਿਲ ਖੁਰਦ, ਸਰਕਲ ਪ੍ਰਧਾਨ  ਹਰਦੇਵ ਸਿੰਘ ਜਵੰਧਾ ਕੁਰੜ  ,ਗੁਰਜੀਤ ਸਿੰਘ ਖੰਨਾ, ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ ,ਸਰਪੰਚ ਰਾਜਾ ਬੀਹਲਾ ਬੰਤ ਸਿੰਘ ਕੁਤਬਾ ,ਯੂਥ ਆਗੂ ਮਿੰਟੂ ਲੋਹਗੜ, ਹਰਗੁਣਪ੍ਰੀਤ ਸਿੰਘ ਗਾਗੇਵਾਲ, ਨਿੰਦੀ ਪਾਸੀ ਮਹਿਲ ਕਲਾਂ ਆਦਿ ਪਾਸੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਦਰਵੇਸ਼ ਸਿਆਸਤਦਾਨ ਤੇ ਰੋਸਨ ਨੇ ਦਿਮਾਗ ਸ ਸੁਖਦੇਵ ਸਿੰਘ ਢੀਂਡਸਾ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਅਤੇ ਹਿੱਤਾਂ ਦੀ ਰਾਖੀ ਲਈ ਮੂਹਰਲੀਆਂ ਕਤਾਰਾਂ ਵਿੱਚ ਹੋ ਕੇ ਕੰਮ ਕੀਤਾ ਹੈ । ਸ. ਢੀਂਡਸਾ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ)  ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਇਕ ਮੋਹਰੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਵੇਗੀ । ਇਸ ਮੌਕੇ ਵੱਖ ਵੱਖ ਆਗੂਆਂ ਨੇ ਸ ਢੀਂਡਸਾ ਦੇ ਪ੍ਰਧਾਨ ਬਣਾਏ ਜਾਣ  ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ।

ਪਿੰਡ ਮੁੂੰਮ ਦੇ ਇੱਕ ਵਿਅਕਤੀ ਦੀ   ਕੋਰੋਨਾ  ਰਿਪੋਰਟ ਪੋਜ਼ੀਟਿਵ  ਆਈ

ਮਹਿਲ ਕਲਾਂ/ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ (ਬਰਨਾਲਾ) ਦੇ ਇੱਕ ਵਿਅਕਤੀ ਦੀ ਰਿਪੋਰਟ ਕੋਰੋਨਾ ਪੋਜਟਿਵ  ਆਉਣ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ ਸਿਮਰਜੀਤ ਸਿੰਘ ਧਾਲੀਵਾਲ  ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੀ ਅੱਠ ਜੁਲਾਈ ਨੂੰ ਸੀ ਐੱਚ ਸੀ ਹਸਪਤਾਲ ਮਹਿਲ ਕਲਾਂ ਵਿਖੇ ਫਲੂ ਓਪੀਡੀ ਲਈ ਆਇਆ ਸੀ । ਜਿਸ ਵਿੱਚ ਖੰਘ ਤੇ ਜ਼ੁਕਾਮ ਦੇ ਲੱਛਣ ਹੋਣ ਕਾਰਨ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਸੀ । ਜਿਸ ਦੀ ਅੱਜ ਸ਼ੁੱਕਰਵਾਰ ਨੂੰ ਰਿਪੋਰਟ ਪਾਜ਼ੀਟਿਵ ਆ ਗਈ ਹੈ ।ਡਾ ਧਾਲੀਵਾਲ ਨੇ ਦੱਸਿਆ ਕਿ ਪਾਜ਼ੀਟਿਵ ਆਏ ਉਕਤ ਵਿਅਕਤੀ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਲਿਆਂਦਾ ਗਿਆ ਹੈ , ਜਿੱਥੇ ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਉਕਤ ਪੀੜਤ ਵਿਅਕਤੀ ਦੇ ਸੰਪਰਕ ਚ ਆਉਣ ਵਾਲੇ ਲੋਕਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ ।

ਜ਼ਿਲ੍ਹਾ ਬਰਨਾਲਾ ਦੇ ਕੁੱਝ ਪਿੰਡਾਂ ਦੀ ਪੁਲਿਸ ਵੱਲੋਂ ਭਾਰੀ ਬਲ ਨਾਲ ਲਈ ਗਈ ਤਲਾਸ਼ੀ, ਬਣਿਆ ਦਹਿਸ਼ਤ ਦਾ ਮਾਹੌਲ

ਭਦੌੜ /ਬਰਨਾਲਾ , ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਪਿੰਡ ਮੱਝੂਕੇ ਵਿਖੇ ਸਵੇਰ 4 ਵਜੇ ਮਾਹੌਲ ਉਸ ਸਮੇਂ ਦਹਿਸ਼ਤ ਭਰਿਆ ਬਣ ਗਿਆ। ਜਦੋਂ ਭਾਰੀ ਮਾਤਰਾ ਵਿਚ ਪੁੱਜੀ ਪੰਜਾਬ ਪੁਲਿਸ ਨੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰਾਂ ਪਾ ਲਿਆ ਤੇ ਪਿੰਡ ਵਿਚੋਂ ਕਿਸੇ ਵੀ ਵਿਅਕਤੀ ਨੂੰ ਬਾਹਰ ਨਹੀਂ ਜਾਣ ਦਿੱਤਾ। ਜਦਕਿ ਰਾਹਗੀਰਾਂ ਦੀ ਤਲਾਸ਼ੀ ਤੇ ਬਰੀਕੀ ਨਾਲ ਪੁੱਛਗਿੱਛ ਤੋਂ ਬਾਅਦ ਜਾਣ ਦਿੱਤਾ ਗਿਆ। ਇਸ ਸਮੇਂ ਮੌਜੂਦ ਡੀ.ਐਸ.ਪੀ ਬਲਜੀਤ ਸਿੰਘ ਬਰਾੜ , ਡੀ.ਐਸ.ਪੀ ਰਛਪਾਲ ਸਿੰਘ ਢੀਂਡਸਾ ਵੱਲੋਂ ਨਜ਼ਦੀਕੀ ਥਾਣਾ ਮੁਖੀਆਂ ਦੀ ਅਗਵਾਈ ਵਿਚ ਬਣਾਈਆਂ ਟੀਮਾਂ ਦੁਆਰਾ ਸਵੇਰ 5 ਦੇ ਕਰੀਬ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇੱਥੋਂ ਕੁੱਝ ਨਾ ਮਿਲਣ ਤੋਂ ਬਾਅਦ ਪੁਲਿਸ ਨੇ ਨੇੜਲੇ ਪਿੰਡ ਤਲਵੰਡੀ ਦੇ ਘਰਾਂ ਦੀ ਤਲਾਸ਼ੀ ਵੀ ਲਈ। ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੇ ਗੱਲਬਾਤ ਕਰਨ ਤੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਇਨ੍ਹਾਂ ਪਿੰਡਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ।  

Jagdeep, Bollywood’s “Soorma Bhopali” Passes Away At 81.

Chandigarh(B.S SHARMA,RANA SHEIKH DAULAT)Veteran actor Jagdeep, born as Syed Ishtiaq Ahmed Jaffrey breathed his last on July 8, 2020, Wednesday night, around 8.30 pm at his residence due to age-related illness. He was 81. The legendary actor and comedian par excellence was laid to rest at Shia Kabrastan, Mazgaon, Mumbai with family and close friends paying their last respects.  Besides his sons, Jaaved Jaaferi, Naved Jaferi, grandson Meezan, a close family friend and comedian Johny Lever were present to bid a final goodbye to the 'Soorma Bhopali' of Hindi cinema.

Chandigarh Education Department Closed Until Precaution Next Orders.

Chandigarh(B.S SHARMA) After a positive case in the Education Department, the Chandigarh Education Department has been closed till further orders. Orders have been issued to all employees to work from home. Meanwhile the building is being sanitized. With this, Chandigarh's government / non-government colleges and institutions have been closed till 31 July. The faculty, teaching staff, non-teaching staff will work from home.

ਪਿਛਲੇ 24 ਘੰਟਿਆਂ ਚ ਚਾਰ ਦੀ ਮੌਤ

ਹੋਟਲ 'ਚ ਮੀਟਿੰਗ ਕਰਨ ਵਾਲੇ 11 ਪੀ ਸੀ ਐੱਸ ਪਾਜ਼ੇਟਿਵ

ਕੁਲ 202 ਪਾਜ਼ੇਟਿਵ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸੂਬੇ ਵਿਚ ਬੁੱਧਵਾਰ ਨੂੰ 202 ਨਵੇਂ ਪਾਜ਼ੇਟਿਵ ਕੇਸ ਆਏ, ਜਦਕਿ ਚਾਰ ਲੋਕਾਂ ਦੀ ਮੌਤ ਹੋ ਗਈ। ਪਾਜ਼ੇਟਿਵ ਆਏ ਮਾਮਲਿਆਂ 'ਚ 11 ਪੀਸੀਐੱਸ ਅਫਸਰ ਵੀ ਸ਼ਾਮਲ ਹਨ। ਇਨ੍ਹਾਂ ਨੇ ਫ਼ਰੀਦਕੋਟ ਦੇ ਆਰਟੀਏ ਤਰਸੇਮ ਚੰਦ 'ਤੇ ਵਿਜੀਲੈਂਸ 'ਚ ਕੇਸ ਦਰਜ ਹੋਣ ਵਿਰੁੱਧ ਤਿੰਨ ਜੁਲਾਈ ਨੂੰ ਚੰਡਗੜ੍ਹ ਦੇ ਇਕ ਹੋਟਲ ਵਿਚ ਮੀਟਿੰਗ ਕੀਤੀ ਸੀ। ਮੀਟਿੰਗ ਵਿਚ 40 ਅਧਿਕਾਰੀ ਸ਼ਾਮਲ ਸਨ। ਪਾਜ਼ੇਟਿਵ ਅਫਸਰਾਂ ਦੀ ਗਿਣਤੀ 18 ਦੱਸੀ ਜਾ ਰਹੀ ਹੈ। ਜਦੋਂ ਮੀਟਿੰਗ ਵਿਚ ਸ਼ਾਮਲ ਤਿੰਨ ਅਫਸਰ ਪਾਜ਼ੇਟਿਵ ਪਾਏ ਗਏ ਤਾਂ ਸਾਰਿਆਂ ਨੇ ਆਪਣੇ ਟੈਸਟ ਕਰਵਾਏ। ਐਡੀਸ਼ਨਲ ਚੀਫ ਸਕੱਤਰ (ਸਿਹਤ) ਅਨੁਰਾਗ ਅਗਰਵਾਲ ਨੇ ਇਨ੍ਹਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਪ੍ਰਸ਼ਾਸਨਕ ਖੇਤਰ ਵਿਚ ਇੱਕੋ ਵੇਲੇ ਏਨੇ ਜ਼ਿਆਦਾ ਅਧਿਕਾਰੀਆਂ ਦੇ ਪਾਜ਼ੇਟਿਵ ਹੋਣ ਦਾ ਸ਼ਾਇਦ ਇਹ ਦੇਸ਼ ਵਿਚ ਪਹਿਲਾ ਮਾਮਲਾ ਹੋਵੇਗਾ।

ਉਧਰ ਬਠਿੰਡੇ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਸਿੰਘ ਲਾਂਬਾ ਤੋਂ ਇਲਾਵਾ ਜਲੰਧਰ ਵਿਚ ਤਾਇਨਾਤ ਇਕ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਹਰਿਆਣਾ ਦੇ ਨੂੰਹ ਮੇਵਾਤ ਦੀ ਅਦਾਲਤ ਦੇ 11 ਅਧਿਕਾਰੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਧਰ ਸੰਗਰੂਰ ਦੇ ਸਿਵਲ ਸਰਜਨ ਡਾ. ਰਾਜਕੁਮਾਰ , ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਮੁਲਾਜ਼ਮ ਵੀ ਪਾਜ਼ੇਟਿਵ ਪਾਈ ਗਈ ਹੈ। ਬਟਾਲੇ ਵਿਚ ਸਿਵਲ ਹਸਪਤਾਲ ਦੇ ਇਕ ਸਰਜਨ ਡਾਕਟਰ ਸਮੇਤ ਦਸ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਲੰਧਰ ਵਿਚ ਸਭ ਤੋਂ ਜ਼ਿਆਦਾ 70, ਲੁਧਿਆਣੇ ਵਿਚ 48, ਫ਼ਰੀਦਕੋਟ 'ਚ 17, ਅੰਮਿ੍ਤਸਰ 'ਚ 13 ਤੇ ਫਿਰੋਜ਼ਪੁਰ 'ਚ 10 ਪਾਜ਼ੇਟਿਵ ਕੇਸ ਆਏ।

ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 179 ਤੇ ਕੁਲ ਇਨਫੈਕਟਿਡਾਂ ਦੀ ਗਿਣਤੀ 6977 ਹੋ ਗਈ ਹੈ। ਲੁਧਿਆਣੇ ਵਿਚ ਬੁੱਧਵਾਰ ਨੂੰ ਕੋਰੋਨਾ ਨਾਲ 28ਵੀਂ ਮੌਤ ਹੋ ਗਈ। ਡਾਬਾ ਦੇ ਰਹਿਣ ਵਾਲੇ 54 ਸਾਲਾ ਵਿਅਕਤੀ ਨੇ ਓਸਵਾਲ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਉਸ ਦੇ ਵੱਡੇ ਭਰਾ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ। ਉਧਰ ਬਟਾਲੇ ਵਿਚ ਕੋਰੋਨਾ ਇਨਫੈਕਟਿਡ 50 ਸਾਲਾ ਵਿਅਕਤੀ ਦੀ ਵੀ ਜਾਨ ਚਲੇ ਗਏ। ਮਰਨ ਵਾਲੇ ਵਿਅਕਤੀ ਨੂੰ ਸ਼ੂਗਰ ਸੀ। ਅੰਮਿ੍ਤਸਰ ਵਿਚ ਵੀ ਇਕ 60 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਸੰਗਰੂਰ ਦੇ ਅਮਰਗੜ੍ਹ ਵਿਚ ਵੀ 55 ਸਾਲਾ ਵਿਅਕਤੀ ਕੋਰੋਨਾ ਨਾਲ ਦਮ ਤੋੜ ਗਿਆ। ਇਸੇ ਦੌਰਾਨ ਹਸਪਤਾਲ 'ਚ ਦਾਖ਼ਲ ਅੰਮਿ੍ਤਸਰ ਦੇ ਥਾਣਾ ਗੇਟ ਹਕੀਮਾਂ ਪੁਲਿਸ ਦੇ ਏਐੱਸਆਈ ਜਿਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ, ਦੀ ਮੌਤ ਹੋ ਗਈ। ਉਸ ਦੇ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ।