You are here

ਪੰਜਾਬ

ਸ਼੍ਰੀ ਸਨਾਤਨ ਧਰਮ ਗੋਵਿੰਦ ਗੋਧਾਮ ਗਊਸ਼ਾਲਾ ਵਿੱਚ ਸਿੰਗਲਾ ਪਰਿਵਾਰ ਨੇ ਹਵਨ ਯੱਗ ਕਰਨ ਉਪਰੰਤ ਕੀਤਾ ਗਊ ਦਾਨ 

ਜਗਰਾਉਂ, 16 ਜਨਵਰੀ  ( ਅਮਿਤ ਖੰਨਾ ) ਜਗਰਾਓਂ, ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਸਰਗਰਮ ਰਹਿਣ ਵਾਲੇ ਸਿੰਗਲਾ ਪਰਿਵਾਰ ਨੇ ਅੱਜ ਸ਼੍ਰੀ ਸਨਾਤਨ ਧਰਮ ਗੋਵਿੰਦ ਗੌਧਾਮ ਗਊਸ਼ਾਲਾ ਅੱਡਾ ਰਾਏਕੋਟ, ਜਗਰਾਉਂ ਵਿਖੇ ਕਰਵਾਏ ਗਏ ਵਿਸ਼ਾਲ ਪ੍ਰੋਗਰਾਮ ਦੌਰਾਨ ਹਵਨ ਯੱਗ ਕਰਨ ਉਪਰੰਤ ਗਊ ਦਾ ਦਾਨ ਕਰ ਪੁੰਨ ਤੇ ਭਾਗੀ ਬਣੇ। ਜ਼ਿਕਰਯੋਗ ਹੈ ਕਿ ਸਨਾਤਨ ਧਰਮ ਵਿੱਚ ਗਊ ਮਾਤਾ ਦੇ ਦਾਨ ਨੂੰ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ ਅਤੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਗਊ ਦਾਨ ਕਰਨ ਵਾਲੇ ਵਿਅਕਤੀ ਦੇ ਹਰ ਤਰ੍ਹਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ ਦੇ ਪਰਿਵਾਰ ਨੂੰ ਧੰਨ ਦੀ ਪਰਾਪਤੀ ਮਿਲਦੀ ਹੈ।  ਗਊਸ਼ਾਲਾ 'ਚ ਕਰਵਾਏ ਪ੍ਰੋਗਰਾਮ ਦੌਰਾਨ ਡਾ.ਬੀ.ਬੀ.ਸਿੰਗਲਾ, ਉਨ੍ਹਾਂ ਦੀ ਪਤਨੀ ਸੁਨੀਤਾ ਸਿੰਗਲਾ, ਪੁੱਤਰ ਸੂਰਿਆਕਾਂਤ ਸਿੰਗਲਾ, ਨੂੰਹ ਸੁਸ਼ਮਾ ਸਿੰਗਲਾ ਅਤੇ ਦੋਵੇ ਪੋਤੀਆਂ ਅਧਿਆ ਸਿੰਗਲਾ ਅਤੇ ਅੱਪਰਾ ਸਿੰਗਲਾ ਨੇ ਇਕੱਠੇ ਬੈਠ ਕੇ ਵਿਦਵਾਨ ਪੰਡਤਾਂ ਦੀ ਹਾਜ਼ਰੀ 'ਚ ਮੰਤਰ ਜਾਪ ਕਰਨ ਉਪਰੰਤ ਗਊ ਮਾਤਾ ਦੀ ਪੂਜਾ ਅਰਚਨਾ ਕਰ ਤੋਂ ਬਾਅਦ ਪਰਿਵਾਰ ਸਮੇਤ ਗਊ ਦਾਨ ਕੀਤੀ ਅਤੇ ਗਊ ਮਾਤਾ ਸਮੇਤ ਸਨਾਤਨ ਧਰਮ ਦੇ ਸਾਰੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।  ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਹੀ ਡਾ.ਬੀ.ਬੀ ਸਿੰਗਲਾ ਦੀਆਂ ਦੋ ਪੋਤੀਆਂ ਅਰਾਧਿਆ ਸਿੰਗਲਾ ਅਤੇ ਅੱਪਰਾ ਸਿੰਗਲਾ ਦਾ ਜਨਮ ਦਿਨ ਵੀ ਹੈ ਅਤੇ ਇਸ ਮੌਕੇ ਸਿੰਗਲਾ ਪਰਿਵਾਰ ਵੱਲੋਂ ਅਜਿਹਾ ਧਾਰਮਿਕ ਪ੍ਰੋਗਰਾਮ ਕਰਵਾ ਕੇ ਆਪਣੀਆਂ ਦੋਵੇਂ ਪੋਤੀਆਂ ਨੂੰ ਗਊ ਮਾਤਾ ਦੇ ਨਾਲ ਨਾਲ ਸਾਰੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਵਾਇਆ ਗਿਆ।ਗਊਸ਼ਾਲਾ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਹਵਨ ਯੱਗ ਕਰਦੇ ਹੋਏ ਪੰਡਿਤ ਜੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਪਤਵੰਤਿਆਂ ਨੂੰ  ਗਊ ਦਾਨ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਨਾਤਨ ਧਰਮ ਵਿੱਚ ਗਊ ਦਾਨ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ ਅਤੇ ਗਊ ਦਾਨ ਕਰਨ ਨਾਲ ਮਨੁੱਖ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ, ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਗਊ ਦਾਨ ਜ਼ਰੂਰ ਕਰਨਾ ਚਾਹੀਦਾ ਹੈ। .  ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਸ੍ਰੀ ਵਿਪਨ ਅਗਰਵਾਲ ਅਤੇ ਸਮੂਹ ਕਮੇਟੀ ਮੈਂਬਰ, ਰਾਜ ਕੁਮਾਰ ਸਿੰਗਲਾ ਲੁਧਿਆਣਾ, ਮਰਹੂਮ ਰਾਕੇਸ਼ ਕੁਮਾਰ ਸਿੰਗਲਾ ਲੁਧਿਆਣਾ ਦੇ ਪਰਿਵਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |  ਪ੍ਰਦੀਪ ਸ਼ਰਮਾ, ਅਸ਼ੋਕ ਸਿੰਗਲਾ, ਰਾਕੇਸ਼ ਸਿੰਗਲਾ, ਰਾਜ ਕੁਮਾਰ ਵਰਮਾ, ਵਿਸ਼ਵ ਰਤਨ, ਸੁਨੀਲ ਗੁਪਤਾ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ ਆਦਿ ਹਾਜ਼ਰ ਸਨ।

ਬਾਈ ਰਛਪਾਲ ਸਿੰਘ ਚਕਰ ਨੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬਲ ਸਰਕਾਰ ਦਾ ਧਿਆਨ ਦਵਾਉਣਾ ਉਪਰ ਸ਼ਲਾਘਾ

ਜਗਰਾਓ, 16 ਜਨਵਰੀ (ਗੁਰਕਿਰਤ ਜਗਰਾਓ ਮਨਜਿੰਦਰ ਗਿੱਲ) ਆਪਣੇ ਸ਼ੋਸ਼ਲ ਮੀਡੀਆ ਤੇ ਪੋਸਟ ਕੀਤਾ ਕੇ ਬਾਈ ਰਛਪਾਲ ਸਿੰਘ ਚੱਕਰ ਨੇ ਆਖਿਆ "ਗਿੱਲ ਸਾਹਿਬ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਪੁਰਾਤਨ ਵਿਰਾਸਤ ਦੇ ਤੌਰ ਤੇ ਸਾਹਮਣੇ ਆਏ ਤਾਂ ਰਾਏਕੋਟ ਇਲਾਕੇ ਅਤੇ ਸਮੁੱਚੇ ਪੰਜਾਬ ਲਈ ਸ਼ਾਨਦਾਰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਹੋ ਸਕਦੀ ਹੈ ਜੀ"।

ਮਹਾਰਾਜਾ ਦਲੀਪ ਸਿੰਘ ਦੀ ਬੱਸੀਆਂ ਵਾਲੀ ਪੁਰਾਣੀ ਕੋਠੀ ਬਾਰੇ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਗੁਰਭਜਨ ਗਿੱਲ

ਮਹਾਰਾਜਾ ਦਲੀਪ ਸਿੰਘ ਯਾਦਗਾਰੀ ਰਾਏਕੋਟ- ਬੱਸੀਆਂ ਕੋਠੀ ਨੂੰ ਸੈਰ ਸਪਾਟਾ ਨਕਸ਼ੇ ਵਿੱਚ ਸ਼ਾਮਿਲ ਕਰਨ ਲਈ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਪੰਜਾਬ ਸਰਕਾਰ ਨੂੰ ਮਸ਼ਵਰਾ

ਲੁਧਿਆਣਾ, 16 ਜਨਵਰੀ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਬੀਤੀ ਸ਼ਾਮ ਲੁਧਿਆਣਾ ਸਥਿਤ ਇਸ਼ਮੀਤ ਸੰਗੀਤ ਅਕਾਡਮੀ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਆਈ ਪੰਜਾਬ ਦੀ ਕਿਰਤ, ਰੁਜ਼ਗਾਰ, ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਦੀ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਨੂੰ ਮਸ਼ਵਰਾ ਦਿੰਦਿਆਂ  ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫੌਂਡੇਸ਼ਨ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਿੱਖ ਰਾਜ ਦੇ ਪ੍ਰਭੂ ਸੱਤਾ ਸੰਪੰਨ ਆਖ਼ਰੀ ਮਹਾਰਾਜਾ ਦਲੀਪ ਸਿੰਘ ਜੀ ਵੱਲੋਂ ਜਲਾਵਤਨੀ ਵੇਲੇ ਜਿਸ ਨਹਿਰੀ ਬੱਸੀਆਂ ਕੋਠੀ ਵਿੱਚ ਆਖ਼ਰੀ ਰਾਤ ਕੱਟੀ ਸੀ ਉਥੇ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ 2014 ਵਿੱਚ ਲਗਪਗ ਛੇ ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਉਸਾਰੀ ਗਈ ਹੈ ਪਰ ਇਸ ਨੂੰ ਅਜੇ ਤੀਕ ਸੈਰ ਸਪਾਟਾ ਕੇਂਦਰ ਵਜੋਂ ਨੋਟੀਫਾਈ ਨਹੀਂ ਕੀਤਾ ਗਿਆ ਜਿਸ ਕਾਰਨ ਆਮ ਲੋਕਾਂ ਇਸ ਬਾਰੇ ਬਹੁਤੀ ਚੇਤਨਾ ਨਹੀਂ ਹੈ। ਬਾਰਾਂ ਏਕੜ ਵਿੱਚ ਬਣੀ ਇਸ ਰਮਣੀਕ ਕੋਠੀ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਨਾਲ ਜਿੱਥੇ ਬਦੇਸ਼ਾਂ ਚ ਵੱਸਦੇ ਪੰਜਾਬੀਆਂ ਤੇ ਪੰਜਾਬ ਵਾਸੀਆਂ ਨੂੰ ਇਤਿਹਾਸ ਦੀਆਂ ਖਿੜਕੀਆਂ ਵਿੱਚੋਂ ਲੰਘਣ ਦਾ ਮੌਕਾ ਮਿਲੇਗਾ ਓਥੇ ਰਾਏਕੋਟ (ਲੁਧਿਆਣਾ) ਵੀ ਸੈਰ ਸਪਾਟਾ ਕੇਂਦਰ ਵਜੋਂ ਕੌਮੀ ਨਕਸ਼ੇ ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਵੱਡੇ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਖੇਤਰੀ ਕੇਂਦਰ(ਪਾਲੀਟੈਕਨਿਕ) ਤੇ ਕਿੱਤਾ ਸਿਖਲਾਈ ਕੇਂਦਰ ਵੀ ਉਸਾਰੀ ਅਧੀਨ ਸੀ ਜਿਸਨੂੰ ਪਿਛਲੀ ਸਰਕਾਰ ਮੌਕੇ ਰੋਕ ਦਿੱਤਾ ਗਿਆ, ਇਸ ਕੇਂਦਰ ਦੀ ਮੁੜ ਉਸਾਰੀ ਕਰਕੇ ਰੁਜ਼ਗਾਰ ਯੋਗ ਕਿੱਤਾ ਅਗਵਾਈ ਦੇਣ ਦੀ ਲੋੜ ਹੈ। ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦੇ ਵਿਸ਼ਵਾਸ ਪਾਤਰ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਜੀ ਦੀ ਯਾਦ ਵਿੱਚ  ਜੇ ਸਾਲਾਨਾ ਲੋਕ ਵਿਰਾਸਤ ਉਤਸਵ ਇਥੇ ਉਲੀਕਿਆ ਜਾਵੇ ਤਾਂ ਸਾਡੀ ਫਾਉਂਡੇਸ਼ਨ ਪੂਰਨ ਸਹਿਯੋਗ ਦੇਵੇਗੀ। 
ਰਾਏਕੋਟ ਹਲਕੇ ਦੇ ਵਿਧਾਇਕ ਸਃ ਹਾਕਮ ਸਿੰਘ ਠੇਕੇਦਾਰ ਨੇ ਇਸ ਮੌਕੇ ਕਿਹਾ ਕਿ ਮੰਤਰੀ ਸਾਹਿਬਾ ਨੂੰ ਉਹ ਚੰਡੀਗੜ੍ਹ ਜਾ ਕੇ ਇਸ ਯਾਦਗਾਰੀ ਕੋਠੀ ਦਾ ਦੌਰਾ ਕਰਨ ਦੀ ਬੇਨਤੀ ਕਰ ਚੁਕੇ ਹਨ ਤਾਂ ਜੋ ਇਸ ਕੇਂਦਰ ਦਾ ਜਾਇਜ਼ਾ ਲੈ ਕੇ ਇਥੇ ਸਭਿਆਚਾਰਕ ਸਰਗਰਮੀਆਂ ਦਾ ਵੀ ਵਾਧਾ ਕੀਤਾ ਜਾ ਸਕੇ। ਸਃ ਹਾਕਮ ਸਿੰਘ ਠੇਕੇਦਾਰ ਨੇ ਮੰਤਰੀ ਸਾਹਿਬਾ ਨੂੰ ਨੇੜ ਭਵਿੱਖ ਵਿੱਚ ਰਾਏਕੋਟ ਆਉਣ ਦਾ ਸੱਦਾ ਦਿੱਤਾ। 
ਬੀਬਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਰਾਏਕੋਟ ਬੱਸੀਆਂ ਸਥਿਤ ਇਸ ਮਹੀਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਦੇ ਵਿਕਾਸ ਦਾ ਪੂਰਾ ਜਾਇਜ਼ਾ ਲੈਣਗੇ ਅਤੇ ਵਿਭਾਗ ਵੱਲੋਂ ਆਦੇਸ਼ ਜਾਰੀ ਕਰਨਗੇ ਤਾਂ ਜੋ ਇਸ ਸਭਿਆਚਾਰਕ ਮਹੱਤਵ ਵਾਲੀ ਕੋਠੀ ਨੂੰ ਕੌਮੀ ਤੇ ਕੌਮਾਂਤਰੀ ਨਕਸ਼ੇ ਤੇ ਲਿਆਂਦਾ ਜਾ ਸਕੇ।ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਰਾਜਿੰਦਰਪਾਲ ਕੌਰ ਛੀਨਾ ਤੇ ਕਈ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ।

ਬਾਈ ਰਛਪਾਲ ਸਿੰਘ ਚਕਰ ਨੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬ ਸਰਕਾਰ ਦਾ ਧਿਆਨ ਦਵਾਉਣਾ ਉਪਰ ਸ਼ਲਾਘਾ

ਜਗਰਾਓ, 16 ਜਨਵਰੀ (ਗੁਰਕਿਰਤ ਜਗਰਾਓ ਮਨਜਿੰਦਰ ਗਿੱਲ) ਆਪਣੇ ਸ਼ੋਸ਼ਲ ਮੀਡੀਆ ਤੇ ਪੋਸਟ ਕੀਤਾ ਕੇ ਬਾਈ ਰਛਪਾਲ ਸਿੰਘ ਚੱਕਰ ਨੇ ਆਖਿਆ "ਗਿੱਲ ਸਾਹਿਬ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਪੁਰਾਤਨ ਵਿਰਾਸਤ ਦੇ ਤੌਰ ਤੇ ਸਾਹਮਣੇ ਆਏ ਤਾਂ ਰਾਏਕੋਟ ਇਲਾਕੇ ਅਤੇ ਸਮੁੱਚੇ ਪੰਜਾਬ ਲਈ ਸ਼ਾਨਦਾਰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਹੋ ਸਕਦੀ ਹੈ ਜੀ"।

 

ਕੱਚ ਵੀ ਨਹੀਂ ✍️ ਮਨਜੀਤ ਕੌਰ ਧੀਮਾਨ

ਲੋਕੀ ਆਖਦੇ ਨੇ ਹੀਰਾ,

ਤੇ ਮੈਂ ਕੱਚ ਵੀ ਨਹੀਂ।

ਜਿੰਨੀ ਕਰਦੇ ਤਾਰੀਫ਼,

ਓਨਾਂ ਸੱਚ ਵੀ ਨਹੀਂ।

ਲੋਕੀ ਆਖਦੇ...

ਇੱਕ ਇੱਕ ਗੱਲ ਲੱਗੇ,

ਜਿਵੇਂ ਘੜ ਕੇ ਬਣਾਈ।

ਵਿੱਚ ਕੰਨਾਂ ਰਸ ਘੁਲੇ,

ਜਦੋਂ ਆਖ ਕੇ ਸੁਣਾਈ।

ਹੌਲ਼ੇ ਫੁੱਲਾਂ ਜਿਹੇ ਜ਼ੇਰੇ,

ਵਡਿਆਈ ਪੱਚਦੀ ਨਹੀਂ।

ਲੋਕੀਂ ਆਖਦੇ ....

ਆਵੇ ਹੰਕਾਰ ਨਾ ਕਦੇ,

ਦੁਆਵਾਂ ਝੋਲ਼ੀ ਵਿੱਚ ਪੈਣ।

ਸੋਹਣੇ ਉੱਚੇ ਸੁੱਚੇ ਵਿਚਾਰ,

ਸਦਾ ਦਿਲਾਂ ਵਿੱਚ ਰਹਿਣ।

ਕੀ ਭਲਾਂ ਭਾਵੁਕ ਲਿਖਿਆ,

ਜੇ ਭਰਿਆ ਗੱਚ ਹੀ ਨਹੀਂ।

ਲੋਕੀ ਆਖਦੇ...

ਰੱਬਾ ਉਮਰਾਂ ਤੂੰ ਬਖਸ਼ੀ,

ਜਿਹੜੇ ਐਡਾ ਦਿੰਦੇ ਮਾਣ।

'ਮਨਜੀਤ' ਹੈ ਨਿਤਾਣੀ ਤੇ, 

ਤੂੰ ਨਿਤਾਣਿਆਂ ਦਾ ਤਾਣ।

ਜੇ ਹੋਵੇ ਪੈਰਾਂ 'ਚ ਨਾ ਲੋਰ,

ਹੋਣਾ ਨੱਚ ਵੀ ਨਹੀਂ।

ਲੋਕੀ ਆਖਦੇ....

 

ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ,ਸ਼ੇਰਪੁਰ, ਲੁਧਿਆਣਾ- ਸੰ:9464633059

ਗ਼ਜ਼ਲ ✍️ ਮਨਜੀਤ ਕੌਰ ਜੀਤ

ਸਰਕਾਰ ਲੈਂਦੀ ਸਾਰ ਜੇ ,ਰੁਲਣ ਨਾ ਜਵਾਨੀਆਂ

ਭੱਠੀ ‘ਚ ਪੈਣ ਤਰੱਕੀਆਂ ,ਸੱਭੇ ਸ਼ਤਾਨੀਆਂ

 

ਮਿਲਦਾ ਟੁੱਕਰ ਰੱਜਵਾਂ, ਹੋਣ ਕਿਉਂ ਵਿਰੁਧ

ਅਪਣੀ ਧਰਤ ਸਾਂਭਦੇ ,ਛੱਡ ਕੇ ਬਿਗਾਨੀਆੰ

 

ਪੱਲੇ ‘ਚ ਰੱਖ ਕੇ ਲੈ ਗਏ ,ਆਸ਼ਾਂ ਤੇ ਖਾਹਿਸ਼ਾਂ

ਪੁੱਤਰ ਵਿਦੇਸ਼ੀ ਤੜਪਦੇ,ਤੱਕ ਕੇ ਨਿਸ਼ਾਨੀਆਂ

 

ਆ ਕੇ ਕਦੀ ਤੂੰ ਵੇਖ ਲੈ,ਜਿੰਦ ਦਾ ਅਖੀਰ ਹੈ

ਦੇਵੀਂ ਭੁਲਾ ਜੇ ਹੋ ਸਕੇ ,ਸੱਭੇ ਨਦਾਨੀਆਂ

 

ਪੀਵੇ ਜੁ ਪਾਣੀ ਵਾਰ ਕੇ,ਦਿਲ  ਤੋਂ ਦੁਆ ਕਰੇ

ਲੰਘੀ ਉਮਰ ਦੱਸਣ ਕਿਉ ਮਾੜੀਆ ਜਨਾਨੀਆਂ

ਮਨਜੀਤ ਕੌਰ ਜੀਤ

ਤੂੰ ਤੇ ਮੈਂ  ✍️ ਅੰਜੂ ਸਾਨਿਆਲ

   ਮੈਂ ਤੇਰੇ ਹੱਥੀਂ ਲਿਖੀ ਬੇ-ਵਕਤੀ ਗ਼ਜ਼ਲ ਹਾਂ

ਜਿਸ ਨੂੰ ਅਧੂਰਾ ਛੱਡ, ਤੂੰ ਸੋਚੀਂ ਪੈ ਗਿਆ

 

ਮੈਂ ਤੇਰੇ ਸ਼ਬਦਾਂ ਦੀ ਜੜ੍ਹਤ ਦਾ ਇੱਕ ਐਸਾ ਸੱਚ ਹਾਂ

ਜਿਸ ਨੂੰ ਕਹਿਣ ਲੱਗਾ, ਤੂੰ ਖ਼ੁਦ ਚੁੱਪ ਬਹਿ ਗਿਆ

 

ਮੈਂ ਤੇਰੇ ਦਿਲ ਚੋਂ ਉੱਠੀ ਐਸੀ ਉਮੰਗ ਹਾਂ

ਜਿਸ ਨੂੰ ਖ਼ੁਦ ਵੱਲ ਵੱਧਦਾ ਦੇਖ, ਤੂੰ ਦੰਗ ਰਹਿ ਗਿਆ

 

ਮੈਂ ਰਾਖ਼ ਵਿੱਚ ਦੱਬੀ ਉਹ ਚਿਣਗ ਹਾਂ

ਜਿਸ ਨੂੰ ਦਗਦਾ ਦੇਖ, ਤੂੰ ਕਸ਼ਮਕਸ਼ ਵਿੱਚ ਪੈ ਗਿਆ

 

ਮੈਂ ਤੇਰੇ ਨੂਰ ਚੋਂ ਨਿਕਲੀ ਉਹ ਕਿਰਨ ਹਾਂ

ਜਿਸ ਦੀ ਚਮਕ ਦੇਖ, ਤੂੰ ਅੱਖਾਂ ਬੰਦ ਕਰ ਬਹਿ ਗਿਆ

 

ਅੰਜੂ ਸਾਨਿਆਲ 

ਨਾਰੰਗਵਾਲ ਵਿਖੇ ਦ੍ਰਿਸ਼ਟੀ ਸਕੂਲ  ਵਿਹੜਾ ਖੁਸ਼ੀਆਂ ਦਾ ਸਮਾਗਮ ਆਯੋਜਿਤ

ਜੋਧਾਂ 15 ਜਨਵਰੀ  (ਦਲਜੀਤ ਸਿੰਘ ਰੰਧਾਵਾ) ਦ੍ਰਿਸ਼ਟੀ ਡਾ.ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਵਿਖੇ ਲੋਹੜੀ ਦੇ ਤਿਉਹਾਰ ਸਬੰਧੀ 'ਵਿਹੜਾ ਖੁਸ਼ੀਆਂ ਦਾ' ਸਮਾਗਮ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ 'ਦੁੱਲਾ ਭੱਟੀ' ਦੀ ਲੋਕ ਗਾਥਾ ਤੇ ਅਧਾਰਿਤ ਪੰਜਾਬੀ ਗੀਤਾਂ,ਨਾਚਾਂ ਅਤੇ ਨਾਟਕਾਂ ਦੀ ਪੇਸ਼ਕਾਰੀ ਦਾ ਵੱਡੀ ਗਿਣਤੀ ਵਿੱਚ ਇਕੱਤਰ ਪਤਵੰਤਿਆਂ ਨੇ ਖੂਬ ਆਨੰਦ ਮਾਣਿਆ। ਪੰਜਾਬ ਦੇ ਵਿਰਾਸਤੀ ਪਹਿਰਾਵੇ ਵਿੱਚ ਸਜ ਧਜ ਕੇ ਆਪਣੇ ਮਾਪਿਆਂ ਨਾਲ ਸਕੂਲ ਦੇ ਵਿਹੜੇ ਆਏ ਬੱਚਿਆਂ ਨੇ ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਲਗਾਈਆਂ ਖੇਡਾਂ  ਅਤੇ ਸਟੇਸ਼ਨਰੀ ਵਗੈਰਾ ਦੀਆਂ ਸਟਾਲਾਂ ਤੇ ਖ਼ੂਬ ਖਰੀਦੋ ਫਰੋਖਤ ਕੀਤੀ ਤੇ ਵੱਖ ਵੱਖ ਖਾਣਿਆ ਦਾ ਆਨੰਦ ਮਾਣਿਆ । ਇਸ ਮੌਕੇ  ਬੱਚਿਆਂ ਨੇ ਮਜ਼ੇਦਾਰ ਖੇਡਾਂ ਟੋਂਗਾ ਰਾਈਡ ਅਤੇ ਸੈਲਫੀ ਕਾਰਨਰ ਦਾ ਵੀ ਆਨੰਦ ਮਾਣਿਆ। ਇਸ ਮੌਕੇ ਲੱਕੀ ਡਰਾਅ ਲਈ ਵੱਧ ਟਿਕਟਾਂ ਵੇਚਣ ਵਾਲੇ ਵਿਦਿਆਰਥੀ ਹਰਸ਼ਿਤ ਕੁਮਰਾ ਨੂੰ ਵਧੀਆ ਪ੍ਰਚਾਰ ਹੁਨਰ ਲਈ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਵੱਲੋਂ ਬੱਚਿਆਂ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਕੱਢੇ ਗਏ ਲੱਕੀ ਡਰਾਅ ਦੌਰਾਨ ਜੇਤੂਆਂ ਨੂੰ 32" ਇੰਚੀ ਐਲ ਈ ਡੀ ,ਮੋਬਾਈਲ ਫੋਨ, ਇੰਡਕਸ਼ਨ ਸਟੋਵ,ਇਲੈਕਟ੍ਰੀਕਲ ਕੇਤਲੀ ਅਤੇ ਬਲੈਂਡਰ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸਮਾਪਤੀ ਤੇ ਪ੍ਰਿੰਸੀਪਲ ‌ਡਾ‌‌ ਮਨੀਸ਼ਾ ਗੰਗਵਾਰ ਨੇ ਸਮਾਗਮ ਦੀ ਸਫਲਤਾ ਲਈ ਆਏ ਮਹਿਮਾਨਾਂ, ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ  ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦਾ ਆਤਮਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਨੂੰ ਆਪਣਾ ਹੁਨਰ ਤੇ ਪ੍ਰਤਿਭਾ ਦਿਖਾ ਕੇ ਅੱਗੇ ਵਧਣ ਦਾ ਹੌਂਸਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਹੜੀ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਕਮਾਇਆ ਜਾਣ ਵਾਲਾ ਮੁਨਾਫਾ ਸਮਾਜ ਭਲਾਈ ਦੇ ਕਾਰਜਾਂ ਲਈ ਵਰਤਿਆ  ਜਾਵੇਗਾ‌‌।

ਤਲਵੰਡੀ ਸਾਬੋ ਦੇ ਡਾਕਟਰਾਂ ਅਤੇ ਨਗਰ ਵਾਸੀਆਂ ਨੇ ਕੱਢਿਆ ਰੋਸ ਮਾਰਚ

ਲਗਾਇਆ ਧਰਨਾ , ਮਹਲਾਵਰਾਂ ਨੂੰ ਗ੍ਰਿਫਤਾਰ ਦੀ ਕੀਤੀ ਮੰਗ

ਤਲਵੰਡੀ ਸਾਬੋ, 15 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨਾਮੀ ਡਾਕਟਰ ਦਿਨੇਸ਼ ਬਾਂਸਲ ਨੂੰ ਬੀਤੇ ਦੇਰ ਸ਼ਾਮ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਅੱਜ ਨਗਰ ਦੇ ਡਾਕਟਰਾਂ ਅਤੇ ਕੈਮਿਸਟਾਂ ਨੇ ਦੁਕਾਨਾਂ ਬੰਦ ਕਰਨ ਉਪਰੰਤ ਨਗਰ 'ਚ ਰੋਸ ਮਾਰਚ ਕੱਢਦਿਆਂ ਨਗਰ 'ਚ ਵਧ ਰਹੀ ਗੁੰਡਾਗਰਦੀ, ਲੁੱਟ ਖੋਹ ਅਤੇ ਫ਼ਿਰੌਤੀਆਂ ਖ਼ਿਲਾਫ਼ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ। ਫ਼ਿਲਹਾਲ ਨਗਰ ਵਾਸੀ ਨਿਸ਼ਾਨ-ਏ-ਖ਼ਾਲਸਾ ਚੌਂਕ 'ਚ ਧਰਨੇ 'ਤੇ ਬੈਠ ਗਏ ਹਨ। ਇਸ ਰੋਸ ਧਰਨੇ ਵਿੱਚ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਪਹੁੰਚੇ। ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਇਸ ਗੰਭੀਰ ਮਾਮਲਿਆਂ ਨੂੰ ਸੂਬੇ ਭਰ ਤੋਂ ਹੱਲ ਕਰਨ ਲਈ ਸੂਬਾ ਸਰਕਾਰ ਅਤੇ ਸਾਡਾ ਸਾਥ ਦਿਓ ਅਤੇ ਜੇਕਰ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਨ੍ਹਾ ਜਿਝਕ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਰਲਕੇ ਅਜਿਹੇ ਅਨਸਰਾਂ ਨੂੰ ਕਾਬੂ ਕਰ ਸਕੀਏ।  ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਨੇ ਵਿਸ਼ਵਾਸ਼ ਦੁਆਇਆ ਹੈ ਕਿ ਕਲ੍ਹ ਨੂੰ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰੰਤੂ ਉਹਨਾਂ ਅਜਿਹੀਆਂ ਵਾਰਦਾਤਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਦੱਸ ਦੇਈਏ ਕਿ ਬੀਤੇ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਨੱਤ ਰੋਡ 'ਤੇ ਰਾਜ ਨਰਸਿੰਗ ਹੋਮ ਵਿਖੇ ਕੁੱਝ ਨੌਜਵਾਨ ਦਵਾਈ ਦੀ ਪਰਚੀ ਕਟਵਾਉਣ ਪਹੁੰਚੇ ਤਾਂ ਪਰਚੀ ਕਟਵਾਉਣ ਤੋਂ ਬਾਅਦ ਡਾਕਟਰ ਦੇ ਸਾਹਮਣੇ ਆਉਂਦਿਆਂ ਹੀ ਨੌਜਵਾਨਾਂ ਨੇ ਕਾਤਲਾਨਾ ਹਮਲੇ ਕਰਦੇ ਹੋਏ ਗੋਲੀ ਚਲਾ ਦਿੱਤੀ ਜਿਸ ਦੌਰਾਨ ਡਾਕਟਰ ਗੰਭੀਰ ਜ਼ਖਮੀ ਹੋਇਆ ਜਿਸਨੂੰ ਬਠਿੰਡਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸੂਬੇ ਵਿਚ ਦਿਨ-ਬ-ਦਿਨ ਫਿਰੌਤੀ, ਲੁਟਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਦੇ ਚਲਦਿਆਂ ਅਤੇ ਬੀਤੇ ਰਾਤ ਹੋਈ ਵਾਰਦਾਤ ਨੂੰ ਲੈ ਕੇ  ਅੱਜ ਸਵੇਰ ਤੋਂ ਡਾਕਟਰਾਂ ਅਤੇ ਕੈਮਿਸਟਾਂ ਵੱਲੋਂ ਖੰਡਾ ਚੌਂਕ ਵਿਖੇ ਧਰਨਾ ਲਗਾ ਦਿੱਤਾ ਹੈ ਪ੍ਰੰਤੂ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਪ੍ਰਸ਼ਾਸ਼ਨ ਦੇ ਵਿਸ਼ਵਾਸ਼ ਦੁਆਉਣ ਤੇ ਧਰਨਾ ਚੁੱਕ ਲਿਆ ਹੈ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਰਨਾਲਾ ਦੀ ਮੰਥਲੀ ਮੀਟਿੰਗ ਹੋਈ

   ਬਰਨਾਲਾ 15 ਜਨਵਰੀ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਬਰਨਾਲਾ ਦੀ ਮੰਥਲੀ ਮੀਟਿੰਗ ਬਲਾਕ ਪ੍ਰਧਾਨ ਸ੍ਰੀ ਮੋਹਨ ਲਾਲ ਜੀ ਦੀ ਪ੍ਰਧਾਨਗੀ ਹੇਠ ਤਰਕਸੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਜੱਥੇਬੰਦੀ ਦੇ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

     ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਕੈਸ਼ੀਅਰ ਡਾ ਰਣਜੀਤ ਸਿੰਘ ਸੋਹੀ ਨੇ ਜਿਲਾ ਫਾਜ਼ਿਲਕਾ ਵਿਖੇ 17 ਮੈਡੀਕਲ ਪ੍ਰੈਕਟੀਸ਼ਨਰਾਂ ਤੇ ਐਸ਼ ਐਮ ਓ ਦੀ ਸ਼ਿਕਾਇਤ ਤੇ ਪਰਚੇ ਦਰਜ ਕਰਨ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਜਥੇਬੰਦੀ ਪਿਛਲੇ 30-35 ਸਾਲਾਂ ਤੋਂ ਰਜਿਸਟ੍ਰੇਸ਼ਨ ਲੈਣ ਵਾਸਤੇ ਸੰਘਰਸ਼ ਕਰ ਰਹੀ ਹੈ ਜਥੇਬੰਦੀ ਦੇ ਮੈਂਬਰ ਪਿੰਡਾਂ ਅਤੇ ਸ਼ਹਿਰਾਂ ਦੇ ਪਛੜੇ ਇਲਾਕਿਆਂ ਅੰਦਰ ਗਰੀਬ ਲੋਕਾਂ ਨੂੰ ਸਸਤੀਆਂ ਮੁਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਇੰਨਾਂ ਪ੍ਰੈਕਟੀਸ਼ਨਰਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਣ ਦਾ ਕਾਨੂੰਨੀ ਹੱਕ ਦੇਵੇ। ਪ੍ਰਧਾਨ ਡਾ ਮੋਹਨ ਲਾਲ ਨੇ ਜਥੇਬੰਦੀ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਡਾ ਵਾਸਦੇਵ ਸ਼ਰਮਾ ਅਤੇ ਡਾ ਦਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਸਾਰੇ ਮੈਂਬਰਾਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਅਤੇ ਕਿਸੇ ਵੀ ਤਰਾਂ ਦੇ ਨਸ਼ੇ ਦੀ ਦਵਾਈ  ਨਾਂ ਵਰਤਨ ਦੀ ਤਾਕੀਦ ਕੀਤੀ। ਉਨਾਂ ਯਾਦ ਦਿਵਾਇਆ ਕਿ ਉਲੰਗਣਾ ਕਰਨ ਵਾਲੇ ਮੈਂਬਰਾਂ ਨੂੰ ਜਥੇਬੰਦੀ ਵੱਲੋਂ ਭਾਰੀ ਜੁਰਮਾਨੇ ਰੱਖੇ ਗਏ ਹਨ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਡਾ ਅੰਮ੍ਰਿਤਪਾਲ ਸਕੱਤਰ, ਜਗਸੀਰ ਸਿੰਘ ਜੱਗੀ, ਜਗਰੂਪ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਵਿਰਾਟ ਵਿਸ਼ਵਾਸ, ਗੁਰਦੀਪ ਸਿੰਘ ਅਤੇ ਜਗਸੀਰ ਸਿੰਘ ਚੰਨਣਵਾਲ ਆਦਿ ਸਮੇਤ ਬਹੁਤ ਸਾਰੇ ਪ੍ਰੈਕਟੀਸ਼ਨਰਜ ਨੇ ਹਿੱਸਾ ਲਿਆ।

ਧੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਧੂਮਧਾਮ ਅਤੇ ਖੁਸ਼ੀ ਨਾਲ ਮਨਾਈ

ਪਟਿਆਲਾ, 15 ਜਨਵਰੀ (ਗੁਰਭਿੰਦਰ ਗੁਰੀ )ਨੇੜਲੇ ਪਿੰਡ ਭੁੰਨਰਹੇੜੀ ਵਿਖੇ ਜਗਰਾਜ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ ਆਪਣੀ ਪੋਤਰੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਗੀਤਕਾਰ ਬਚਿੱਤਰ ਸਿੰਘ ਬਾਜਵਾ ਨੇ ਕਿਹਾ ਕਿ ਲੋਹੜੀ ਦਾ ਤਿਓਹਾਰ ਸਾਡੀ ਸੱਭਿਅਤਾ ਦਾ ਪ੍ਰਤੀਕ ਹੈ। ਸਾਡੇ ਲੋਕਾਂ ਨੂੰ ਆਪਣੇ ਮਨ-ਮੁਟਾਵ ਦੂਰ ਕਰਕੇ ਸਾਰੇ ਤਿਓਹਾਰ ਰਲਮਿਲ ਕੇ ਖੁਸ਼ੀ ਨਾਲ ਮਨਾਉਣੇ ਚਾਹੀਦੇ ਹਨ। ਉਨ੍ਹਾਂ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਯਸ਼ਨਪ੍ਰੀਤ ਸਿੰਘ ਢਿੱਲੋਂ, ਨਵਪ੍ਰੀਤ ਕੌਰ ਢਿੱਲੋਂ ਵੱਲੋਂ ਆਪਣੀ ਬੇਟੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਮਨਾਈ ਗਈ ਹੈ, ਉਸੇ ਤਰ੍ਹਾਂ ਮੁੰਡੇ ਅਤੇ ਕੁੜੀ ਦੇ ਵਿੱਚ ਫਰਕ ਨਾ ਰੱਖ ਕੇ, ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਧੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਫੌਜ, ਪੁਲਿਸ, ਪਾਇਲੈਟ, ਖੇਡਾਂ ਆਦਿ ਖੇਤਰਾਂ ’ਚ ਨਾਮਣਾਂ ਖੱਟ ਕੇ ਆਪਣਾ, ਆਪਣੇ ਦੇਸ਼ ਅਤੇ ਮਾਤਾ ਪਿਤਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਗੀਤਕਾਰ ਬਾਜਵਾ ਨੇ ਧੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਮਨਾਉਣ ਲਈ ਢਿੱਲੋਂ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਆਏ ਮਹਿਮਾਨਾਂ ਨੂੰ ਮੂਗਲਫਲੀ, ਰਿਊੜੀਆਂ ਵੰਡੀਆਂ ਗਈਆਂ ਅਤੇ ਲੋਹੜੀ ਬਾਲੀ ਗਈ। ਇਸ ਮੌਕੇ ਜਗਰਾਜ ਸਿੰਘ ਢਿੱਲੋਂ, ਦਲਜੀਤ ਕੌਰ, ਜਗਜੀਤ ਸਿੰਘ-ਮਨਿੰਦਰ ਕੌਰ (ਨਾਨਾ-ਨਾਨੀ), ਯਸ਼ਨਪ੍ਰੀਤ ਸਿੰਘ ਢਿੱਲੋਂ, ਨਵਪ੍ਰੀਤ ਕੌਰ ਢਿੱਲੋਂ, ਅੰਮ੍ਰਿਤਪਾਲ ਸਿੰਘ ਰਾਏ ,ਕਮਲਪ੍ਰੀਤ ਸਿੰਘ ਕੈਨੇਡਾ, ਸੁਖਜਿੰਦਰ ਸਿੰਘ ਅਮਰੀਕਾ (ਤਿੰਨੋਂ ਮਾਮੇ) ਗੁਰਧਿਆਨ ਸਿੰਘ ਖਰੋੜ, ਮਹਿੰਗਾ ਸਿੰਘ ਬਾਦਸ਼ਾਹਪੁਰ, ਬਲਵਿੰਦਰ ਸਿੰਘ, ਅੰਕਿਤ ਕੁਮਾਰ, ਪ੍ਰਦੀਪ ਸਿੰਘ, ਗੁਰਜੀਤ ਸਿੰੰਘ, ਅਮਰਪ੍ਰੀਤ ਸਿੰਘ, ਜੱਗਾ ਚੋਪੜਾ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੁਕਤਸਰ ਸਾਹਿਬ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

ਮੁਕਤਸਰ ਸਾਹਿਬ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ  ਸ਼ਿੰਗਾਰੇ ਹੋਏ ਹਾਥੀ, ਘੋੜੇ ਊਠ ਨਿਹੰਗ ਸਿੰਘਾਂ ਦੇ ਕਾਫਲੇ ‘ਚ ਸ਼ਾਮਲ ਲੋਕਾਂ ਦਾ ਧਿਆਨ ਬੈਂਡ ਵਾਜਿਆਂ, ਢੋਲ ਨਗਾਰਿਆਂ ਤੇ ਨਰਸਿੰਙਿਆਂ ਨੇ ਖਿੱਚਿਆ

ਮੁਕਤਸਰ ਸਾਹਿਬ, 15 ਜਨਵਰੀ- ਮੁਕਤਸਰ ਦੇ ਚਾਲੀ (ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬੁੱਢਾ ਦਲ ਨੂੰ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਮਹੱਲਾ ਦੀ ਆਰੰਭਤਾ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਂਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਆਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਦੀ ਮਰਿਯਾਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਭਾਈ ਲਖਬੀਰ ਸਿੰਘ ਕੋਟਕਪੁਰਾ, ਭਾਈ ਗੁਰਪ੍ਰੀਤ ਪੰਜਗਰਾਈ ਤੋਂ ਇਲਾਵਾ ਵੱਖ-ਵੱਖ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਜਿਸ ਦੇ ਪ੍ਰੋਗਰਾਮਾਂ ਮਨੋਰਥਾਂ ਬਾਰੇ ਸੰਗਤ ਨਾਲ ਸਾਂਝ ਪਾਈ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਇਹ ਮੁਕਤਸਰ ਸਾਹਿਬ ਦਾ ਜੋੜ ਮੇਲਾ ਭੁੱਲਾਂ ਬਖਸ਼ਾਉਣ ਵਾਲਾ ਤੇ ਗੁਰੂ ਦੇ ਨੇੜੇ ਹੋਣ ਦਾ ਵਿਸ਼ੇਸ਼ ਦਿਹਾੜਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਆਪਣੀ ਭੁੱਲ ਗੁਰੂ ਜੀ ਤੋਂ ਬਖ਼ਸ਼ਾ ਕੇ ਵੱਖ-ਵੱਖ ਖਿਤਾਬਾਂ ਦੇ ਰੂਪ ‘ਚ ਅਸੀਸਾਂ ਪ੍ਰਾਪਤ ਕੀਤੀਆਂ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ। ਹਰ ਸਿੱਖ ਨੂੰ ਬਾਣੀ ਬਾਣੇ ਦੇ ਧਾਰਨੀ ਹੋ ਹਰ ਸਮੇ ਚੜਦੀਕਲਾ ‘ਚ ਰਹਿੰਦਿਆ ਕੌਮ ਦੀ ਬੇਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ। ਭਗਤ ਸਿਮਰਨ ਵਿੱਚ ਇਕ ਜੋਤ ਹੋਣੀਆਂ ਮਨੁੱਖੀ ਰੂਹਾਂ ਅਤੇ ਨਿਰਸੁਆਰਥ ਕੌਮੀ ਤੇ ਪੰਥ ਲਈ ਦਿਤੀ ਸ਼ਹੀਦੀ ਪ੍ਰਮਾਤਮਾ ਨੂੰ ਮਿਲਣ ਦਾ ਸਿੱਧਾ ਮਾਰਗ ਹੈ ਪ੍ਰਮਾਤਮਾ ਵੀ ਅੱਗੋਂ ਆ ਮਿਲਦਾ ਹੈ। ਉਪਰੰਤ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਜੋ ਬੁੱਢਾ ਦਲ ਦੇ ਪੰਜਵੇਂ ਮੁਖੀ ਜਥੇਦਾਰ ਹੋਏ ਹਨ ਦੇ ਅਸਥਾਨ ਤੋਂ ਬੁੱਢਾ ਦਲ ਦੀ ਅਗਵਾਈ ਵਿੱਚ ਵੱਖ-ਵੱਖ ਤਰਨਾ ਦਲਾਂ ਦੇ ਮੁਖੀ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮਹੱਲਾ ਖਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਗੁਰਦੁਆਰਾ ਤੰਬੂ ਸਾਹਿਬ ਤੋਂ ਬਜ਼ਾਰ ਰਾਂਹੀ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਖੁਲੇ੍ਹ ਮੈਦਾਨ ਵਿੱਚ ਵਾਜਿਆਂ, ਗਾਜਿਆਂ ਸਮੇਤ ਪੁੱਜਾ।ਬੈਂਡ ਵਾਜਿਆਂ ਦੀਆਂ ਸੁੰਦਰ ਧੁੰਨਾਂ, ਢੋਲਾਂ ਤੇ ਡਗੇ ਨਗਾਰਿਆਂ ਤੇ ਚੋਟਾਂ ਲਗਾਉਂਦੇ, ਨਰਸਿੰਙੇ ਵਜਾਉਂਦਿਆਂ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।ਉਪਰੰਤ ਘੋੜ ਦੋੜਾਂ ਹੋਈਆਂ। ਨਿਹੰਗ ਸਿੰਘ ਇੱਕ ਤੋਂ ਦੋ, ਦੋ ਤੋਂ  ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ਤੇ ਖਲੋ ਕੇ ਨਿਹੰਗ ਸਿੰਘਾਂ ਨੇ ਘੋੜਿਆਂ ਨੂੰ ਦੌੜਾਇਆ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗਤਕੇ ਦੇ ਜੋਹਰ ਵਿਖਾਏ। ਮਹੱਲੇ ਵਿੱਚ ਨਿਹੰਗ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ।ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮਹੱਲੇ ‘ਚ ਸ਼ਾਮਲ ਹੋਏ ਸਮੂਹ ਜਥੇਦਾਰਾਂ, ‘ਤੇ ਲਾਡਲੀਆਂ ਫੌਜਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਜਥੇਦਾਰ ਪੰਜਵਾਂ ਤਖ਼ਤ, ਤੋਂ ਇਲਾਵਾ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਤਰਨਾ ਦਲ ਵੱਲਾ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਾਨ ਸਿੰਘ ਤਰਨਾ ਦਲ ਮੜੀਆਂ ਵਾਲਾ ਬਟਾਲਾ, ਬਾਬਾ ਵੱਸਣ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਤਾਰਾ ਸਿੰਘ ਝਾੜ ਸਾਹਿਬ ਮਾਛੀਵਾੜਾ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਬਲਦੇਵ ਸਿੰਘ ਮੁਸਤਰਾਬਾਦ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਜਗਤਾਰ ਸਿੰਘ ਠੱਠੇ ਵਾਲੇ, ਬਾਬਾ ਸਤਨਾਮ ਸਿੰਘ ਮੁਕਤਸਰ, ਬਾਬਾ ਢੂੰਡਾ ਸਿੰਘ ਮਿਸ਼ਲ ਭਾਈ ਬਚਿੱਤਰ ਸਿੰਘ, ਬਾਬਾ ਕੁਲਵਿੰਦਰ ਸਿੰਘ ਤਰਨਾ ਦਲ ਚਮਕੌਰ ਸਾਹਿਬ, ਬਾਬਾ ਛਿੰਦਾ ਸਿੰਘ ਭਿੰਖੀਵਿੰਡ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਬਲਦੇਵ ਸਿੰਘ ਤਰਨਾ ਦਲ ਵੱਲਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਹਿਤਾਬ ਸਿੰਘ, ਬਾਬਾ ਰਣਯੋਧ ਸਿੰਘ, ਬਾਬਾ ਲੱਖਾ ਸਿੰਘ ਬਠਿੰਡਾ, ਬਾਬਾ ਭਗਤ ਸਿੰਘ ਬਹਾਦਰਗੜ੍ਹ, ਬਾਬਾ ਜਰਨੈਲ ਸਿੰਘ ਬੱਗਸਰ, ਬਾਬਾ ਸੁੱਖਾ ਸਿੰਘ ਖਿਆਲਾ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਭੁਪਿੰਦਰ ਸਿੰਘ, ਭਾਈ ਮਾਨ ਸਿੰਘ ਤਲਵੰਡੀ ਸਾਬੋ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਦਲੇਰ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਬਾਬਾ ਗਗਨਦੀਪ ਸਿੰਘ ਆਦਿ ਹਾਜ਼ਰ ਸਨ।

 

ਟੁੱਟੀ ਗੰਢੀ ਜੋੜ ਮੇਲ ਸਮੇਂ ਪੁਜੀਆਂ ਸੰਗਤਾਂ ਤੇ ਸਮੱਚੇ ਪ੍ਰਬੰਧਕਾਂ, ਸੇਵਾ ਦਲਾਂ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਧੰਨਵਾਦ ਕੀਤਾ

ਮੁਕਤਸਰ ਸਾਹਿਬ 15 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮਾਘੀ ਸਮੇਂ ਮੁਕਤਸਰ ਸਾਹਿਬ ਦੇ ਚਾਲੀ ਮੁਕਤਿਆਂ ਸ਼ਹੀਦ ਸਿੰਘਾਂ ਨੂੰ ਸ਼ਰਧਾ ਅਕੀਦਤ ਭੇਟ ਕਰਨ ਪੁਜੀ ਸੰਗਤ ਅਤੇ ਉਨ੍ਹਾਂ ਦੀ ਆਉ ਭਗਤ (ਟਹਿਲ ਸੇਵਾ) ਲਈ ਜਨਤਕ ਸਹਿਯੋਗੀ ਸੇਵਾ ਸੁਸਾਇਟੀਆਂ, ਸ਼੍ਰੋਮਣੀ ਕਮੇਟੀ ਤੇ ਸਰਕਾਰੀ ਪ੍ਰਸ਼ਾਸਨ ਵਲੋਂ ਨਿਭਾਈਆਂ ਸੇਵਾਵਾਂ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ 14 ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਿਲੋਂ ਹਾਰਦਿਕ ਧੰਨਵਾਦ ਕੀਤਾ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਪੁਜੀ ਸੰਗਤ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਬਾਕੀ ਗੁਰਦੁਆਰਾ ਸਾਹਿਬਾਨ ਪੁਜ ਕੇ ਗੁਰੂ ਦਸਮ ਪਾਤਸ਼ਾਹ ਦੇ ਪਿਆਰੇ ਸ਼ਹੀਦ ਸਿੰਘਾਂ ਨੂੰ ਸਰਧਾ ਸਤਿਕਾਰ ਤੇ ਅਕੀਦਤ ਭੇਟ ਕੀਤੀ ਹੈ ਉਥੇ ਵੱਖ- ਵੱਖ ਲੰਗਰਾਂ ਛਬੀਲਾਂ ਤੇ ਜੋੜਿਆਂ ਦੀ ਸੇਵਾ ਜਾਂ ਰਹਾਇਸ਼ ਆਦਿ ਨਾਲ ਜੁੜੀਆਂ ਸੇਵਾ ਸੁਸਾਇਟੀਆਂ, ਸੇਵਾ ਦਲਾਂ, ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦੇ ਪ੍ਰਬੰਧ ਵੀ ਪ੍ਰਸ਼ੰਸ਼ਾ ਜਨਕ ਸਨ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਧਾਰਮਿਕ ਇਕੱਠ ਸਮੇਂ ਪ੍ਰਬੰਧਾਂ ਵਿੱਚ ਕਿਤੇ ਕਿਸੇ ਸ਼ਰਧਾਲੂ ਨੂੰ ਔਕੜ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਵੇ ਤਾਂ ਖਿਮਾਂ ਚਾਹੁੰਦੇ ਹਾਂ ਉਨ੍ਹਾਂ ਕਿਹਾ ਕਿ ਵੱਡੇ ਇਕੱਠਾਂ ਵਿੱਚ ਕਈ ਵਾਰ ਉਣਤਾਈਆਂ ਪ੍ਰਬੰਧਕੀ ਰਹਿ ਜਾਂਦੀਆਂ ਹਨ ਆਸ ਕਰਦੇ ਹਾਂ ਸੰਗਤ ਬਖਸ਼ਿੰਦ ਹੈ ਉਨ੍ਹਾਂ ਪੁਜੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ।

 

ਬਦਲੀ ਉਪਰੰਤ ਅਧਿਆਪਕ ਨੂੰ ਕੀਤਾ ਸਨਮਾਨਿਤ

 ਹਠੂਰ,15,ਜਨਵਰੀ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਲੰਮਾ ਮੇਨ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕ ਕੁਲਦੀਪ ਸਿੰਘ ਛਾਪਾ ਦੀ ਬਦਲੀ ਹੋਣ ਉਪਰੰਤ ਉਹਨਾਂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਸੈਂਟਰ ਹੈੱਡ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕੁਲਦੀਪ ਸਿੰਘ ਛਾਪਾ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਅਧਿਆਪਕ ਹਨ । ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਦਿੱਤੀਆਂ ਸੇਵਾਵਾਂ ਨੂੰ ਵੇਖਦੇ ਹੋਏ ਅੱਜ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬੀ.ਐਮ.ਟੀ ਸੁਖਦੇਵ ਸਿੰਘ ਜੱਟਪੁਰੀ, ਸਕੂਲ ਇੰਨਚਾਰਜ ਮਨਜਿੰਦਰ ਸਿੰਘ ਹਠੂਰ,ਜਗਜੀਤ ਸਿੰਘ,ਅਮਰਜੀਤ ਕੌਰ, ਤੇਜਿੰਦਰ ਕੌਰ ਬੱਸੀਆਂ,ਮਿੱਡ ਡੇ ਮੀਲ ਵਰਕਰ ਹਾਜ਼ਰ ਸਨ। ਫੋਟੋ ਕੈਪਸ਼ਨ—ਕੁਲਦੀਪ ਸਿੰਘ ਛਾਪਾ ਨੂੰ ਸਨਮਾਨਿਤ ਕਰਦੇ ਹੋਏ ਸੈਂਟਰ ਹੈੱਡ ਗੁਰਪ੍ਰੀਤ ਸਿੰਘ ਸੰਧੂ ਅਤੇ ਹੋਰ।

ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵੱਲੋਂ ਸ਼ਬਦ ਲੰਗਰਾਂ ਦਾ ਆਯੋਜਨ ਕੀਤਾ

ਲੁਧਿਆਣਾ, 15 ਜਨਵਰੀ, (ਕਰਨੈਲ ਸਿੰਘ ਐੱਮ.ਏ)-ਡਾਕਟਰ ਸਰੂਪ ਸਿੰਘ ਅਲੱਗ ਦੀ ਯਾਦ ਵਿੱਚ ਸ਼ਬਦ ਲੰਗਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਲੁਧਿਆਣਾ ਦੇ ਕਈ ਹਿੱਸਿਆਂ ਵਿਚ ਮਾਘੀ ਦੇ ਪਵਿੱਤਰ ਦਿਹਾੜੇ ਤੇ ਅਲੱਗ ਸ਼ਬਦ ਯਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵੱਲੋਂ ਸ਼ਬਦ ਲੰਗਰਾਂ ਦਾ ਆਯੋਜਨ ਕੀਤਾ ਗਿਆ। ਗੁਰੂ ਤੇਗ ਬਹਾਦੁਰ ਸਿਮਰਿਐ ਪੁਸਤਕ ਬਹੁਤ ਵਡੀ ਤਾਦਾਦ ਵਿਚ ਸੰਗਤਾਂ ਨੂੰ ਵੰਡੀ ਗਈ। ਸੰਗਤਾਂ ਪੁਸਤਕਾਂ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀਆਂ ਸਨ ਤੇ ਡਾ ਅਲੱਗ ਦੀ ਵਿਲੱਖਣ ਸੇਵਾ ਦਾ ਬਹੁਤ ਹੀ ਸਤਿਕਾਰ ਨਾਲ ਬਿਆਨ ਕਰ ਰਹੀਆਂ ਸਨ। ਯਾਦ ਰਹੇ ਕਿ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਨੇ ਤਕਰੀਬਨ 40 ਸਾਲ ਪਹਿਲਾਂ ਇਹ ਸ਼ਬਦ ਲੰਗਰਾਂ ਦੀ ਪਰੰਪਰਾ ਆਰੰਭੀ ਸੀ। ਜਿਥੇ ਖਾਣੇ ਦੇ ਲੰਗਰ ਵਰਤ ਰਹੇ ਸਨ ਉਥੇ ਡਾਕਟਰ ਅਲੱਗ ਹੋਰਾਂ ਦੀਆਂ ਪੁਸਤਕਾਂ ਦਾ ਵੀ ਅਟੁੱਟ ਲੰਗਰ ਚਲ ਰਿਹਾ ਸੀ। ਹਰ ਵਰਗ ਦਾ ਬੰਦਾ ਸ਼ਬਦ ਲੰਗਰਾਂ ਦੀ ਭਰਪੂਰ ਸ਼ਲਾਘਾ ਕਰ ਰਿਹਾ ਸੀ। 

ਚਾਲੀ ਮੁਕਤਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਮਾਘੀ ਦੇ ਸ਼ਹੀਦੀ ਜੋੜ ਮੇਲੇ ਤੇ ਮਨੁਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
ਲੁਧਿਆਣਾ, 15 ਜਨਵਰੀ, (ਕਰਨੈਲ ਸਿੰਘ ਐੱਮ.ਏ.)- ਮਾਘੀ ਦੇ ਸਾਲਾਨਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਟਿੱਬੀ ਸਾਹਿਬ, ਫਰੀਦਕੋਟ ਵਿਖੇ ਚਾਲੀ ਮੁਕਤਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 600ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਮੇਂ ਖੂਨਦਾਨ ਕੈਂਪ ਦੀ ਆਰੰਭਤਾ ਕਰਦਿਆ ਜਥੇਦਾਰ ਸੁਖਪਾਲ ਸਿੰਘ ਮੁੱਖ ਸੇਵਾਦਾਰ ਪੰਥ ਅਕਾਲੀ ਮਾਲਵਾ ਤਰਨਾਦਲ ਨੇ ਸ਼ਹੀਦਾਂ ਦੀ ਯਾਦ ਵਿਚ ਮਨੁਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਅਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੋਸਲਾ ਅਫ਼ਜ਼ਾਈ ਕਰਦਿਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਰਜਿ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖੂਨਦਾਨ ਕੈਂਪ ਵਿੱਚ ਦੇ ਨਿੱਘੇ ਸਹਿਯੋਗ ਦਾ ਬੀ.ਟੀ.ਓ ਡਾ: ਚੇਤਨ ਖੁਰਾਣਾ ਸਿਵਿਲ ਹਸਪਤਾਲ ਮਲੋਟ ਅਤੇ ਉਹਨਾਂ ਦੀ ਟੀਮ ਦਿਲੋ ਧੰਨਵਾਦ ਕੀਤਾ। ਇਸ ਮੌਕੇ ਤੇਮੀਤ ਮੈਨੇਜਰ ਸੁਖਦੇਵ ਸਿੰਘ, ਬਲਜੀਤ ਸਿੰਘ ਉਰਫ ਬੁਧ ਸਿੰਘ ਖਾਲਸਾ,ਜੱਥੇ:ਮਦਨ ਸਿੰਘ,ਹੈਡ ਗ੍ਰੰਥੀ ਸਤਵੰਤ ਸਿੰਘ, ਜਥੇਦਾਰ ਜਗਸੀਰ ਸਿੰਘ,ਭਾਈ ਸੇਵਕ ਸਿੰਘ, ਨਿਸ਼ਾਨ ਸਿੰਘ, ਜਪਨਾਮ ਸਿੰਘ,ਗਿਰਦੌਰ ਸਿੰਘ,ਮਨਿੰਦਰਪ੍ਰੀਤ ਸਿੰਘ, ਨਰਦੀਪ ਸਿੰਘ, ਸਰਬਜੀਤ ਸਿੰਘ ਫਰੀਦਕੋਟ,ਜਸਪਾਲ ਸਿੰਘ ਚੂੰਗ ਹਾਜ਼ਰ ਸਨ।

 

26 ਜਨਵਰੀ ਨੂੰ ਅਤਲਾ ਖੁਰਦ ਵਿਖੇ ਮਨਾਇਆ ਜਾਵੇਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ - ਅਤਲਾ   

       ਭੀਖੀ, 15 ਜਨਵਰੀ ( ਕਮਲ ਜਿੰਦਲ ) ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ 26 ਜਨਵਰੀ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਪਿੰਡ ਅਤਲਾ ਖੁਰਦ ਗੁਰੂਦਵਾਰਾ ਸੰਤ ਬਾਬਾ ਲੱਖਾ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਅਤਲੇ ਵਾਲਿਆਂ ਦੀ ਯਾਦਗਾਰ ਸਥਾਨ ਵਿਖੇ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਸਵੇਰੇ 8 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਉਪਰੰਤ ਬਾਬਾ ਅਵਤਾਰ ਸਿੰਘ ਸਾਧਾਵਾਲੇ ਧਾਰਮਿਕ ਦਿਵਾਨ ਸਜਾਉਣਗੇ ਇਸ ਮੌਕੇ ਕੇਸਾਧਾਰੀ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਦਾ ਸਨਮਾਨ ਕੀਤਾ ਜਾਵੇਗਾ।ਇਸ ਨਾਲ ਹੀ ਸਿੱਖ ਸਘੰਰਸ਼ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਕਿਸਾਨ ਸਘੰਰਸ਼ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ,ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਅਚਾਨਕ ਵਿਧਾਇਕਾ ਮਾਣੂੰਕੇ ਦੇ ਘਰ ਪੁੱਜੇ

ਪਰਿਵਾਰਕ ਮੈਂਬਰਾਂ ਤੇ ਵਲੰਟੀਅਰਾਂ ਨੇ ਕੀਤਾ ਭਰਵਾਂ ਸਵਾਗਤ

ਜਗਰਾਉਂ,15 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਸਰਕਾਰ ਦੇ ਸਮਾਜਿੱਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ, ਸਮਾਜਿੱਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਅੱਜ ਅਚਾਨਕ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਘਰ ਪਹੁੰਚੇ। ਜਿੱਥੇ ਪਰਿਵਾਰਕ ਮੈਂਬਰਾਂ ਦੇ ਆਮ ਆਦਮੀ ਪਾਰਟੀ ਦੇ ਵਲੰਟੀਆਂ ਵੱਲੋਂ ਵਿਧਾਇਕਾ ਮਾਣੂੰਕੇ ਦੀ ਅਗਵਾਈ ਹੇਠ ਮੰਤਰੀ ਸਾਹਿਬਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ ਨਾਲ ਵੀ ਨਿਵਾਜਿਆ। ਇਸ ਮੌਕੇ ਮੰਤਰੀ ਡਾ.ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਬਚਨਵੱਧ ਹੈ। ਡਾ.ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਵਾਸਤੇ ਮਿਆਰੀ ਪੌਸਟਿਕ ਅਹਾਰ ਉਪਲੱਬਧ ਕਰਵਾਇਆ ਜਾ ਰਿਹਾ ਹੈ, ਬੁਢਾਪਾ, ਵਿਧਵਾ ਅਤੇ ਅਪਾਹਜਾਂ ਵਾਸਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਆਗਨਵਾੜੀਆਂ ਰਾਹੀਂ ਛੇ ਸਾਲ ਤੱਕ ਦੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ਼ ਕਰਵਾਇਆ ਜਾ ਰਿਹਾ ਹੈ। ਮੰਤਰੀ ਡਾ.ਬਲਜੀਤ ਕੌਰ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਣੂੰਕੇ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਵਿਧਾਇਕਾ ਮਾਣੂੰਕੇ ਆਪਣੇ ਹਲਕੇ ਤੋਂ ਇਲਾਵਾ ਹੋਰਨਾਂ ਹਲਕਿਆਂ ਦੀਆਂ ਧੀਆਂ ਦੇ ਵੀ ਘਰੇਲੂ ਝਗੜੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੱਲ ਕਰਵਾ ਰਹੇ ਹਨ ਅਤੇ ਬਹੁਤ ਸਾਰੀਆਂ ਧੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਮੁੜ ਵਸਾਇਆ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਭਲਾਈ ਸਕੀਮਾਂ ਲੈ ਕੇ ਆ ਰਹੀ ਹੈ ਅਤੇ ਲੋਕਾਂ ਦੇ ਛੇ ਸੌ ਯੂਨਿਟ ਤੱਕ ਬਿਜਲੀ ਬਿਲ ਮੁਆਫ਼ ਕਰਨ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੀਆਂ ਘਰੇਲੂ ਔਰਤਾਂ ਲਈ ਇੱਕ ਹਜ਼ਾਰ ਰੁਪਏ ਮਹੀਨਾਂ ਦੇਣ ਲਈ ਵੀ ਤਿਆਰੀ ਕਰ ਰਹੀ ਹੈ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਰਛਪਾਲ ਸਿੰਘ ਚੀਮਨਾਂ, ਪਰਮਜੀਤ ਸਿੰਘ ਚੀਮਾਂ, ਅਮਰਦੀਪ ਸਿੰਘ ਟੂਰੇ, ਡਾ.ਮਨਦੀਪ ਸਿੰਘ ਸਰਾਂ, ਗੁਰਪ੍ਰੀਤ ਸਿੰਘ ਨੋਨੀ, ਮੁਖਤਿਆਰ ਸਿੰਘ ਮਾਣੂੰਕੇ, ਰਾਕੇਸ਼ ਸਿੰਗਲਾ, ਸਨੀ ਬੱਤਰਾ, ਹਰਜੀਤ ਸਿੰਘ ਕਾਉਂਕੇ, ਸੋਨੀ ਕਾਉਂਕੇ, ਘੋਲਾ ਸਿੰਘ, ਪੂਰਨ ਸਿੰਘ ਕਾਉਂਕੇ, ਜਸਵਿੰਦਰ ਸਿੰਘ ਛਿੰਦੀ, ਜਗਦੇਵ ਸਿੰਘ ਜੱਗਾ, ਸਤਵੰਤ ਸਿੰਘ, ਦੀਪਕ ਕੁਮਾਰ ਲੁਧਿਆਣਾ, ਸੁਨੀਲ ਕੁਮਾਰ ਲੁਧਿਆਣਾ, ਜਸਵਿੰਦਰ ਸਿੰਘ ਲੋਪੋ ਆਦਿ ਵੀ ਹਾਜ਼ਰ ਸਨ।

15 ਜਨਵਰੀ 1766 ਦਾ ਇਤਿਹਾਸ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਂਵਾਲਾ ਤੇ ਕਬਜ਼ਾ ਕੀਤਾ

ਸਰਦਾਰ ਚੜਤ ਸਿੰਘ ਸ਼ੁਕਰਚਕੀਆ ਨੇ 15 ਜਨਵਰੀ,1766 ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਵਾਲਾ ਤੇ ਕਬਜ਼ਾ ਕਰ ਲਿਆ।18ਵੀਂ ਸਦੀ ਦੇ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ  ਸ਼ੁੱਕਰਚੱਕੀਆ ਮਿਸਲ ਇੱਕ ਪ੍ਰਮੁੱਖ ਮਿਸਲ ਸੀ ਜੋ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਹਾਫ਼ਜ਼ਾਬਾਦ ਜ਼ਿਲ੍ਹਿਆਂ ਵਿੱਚ ਕੇਂਦਰਿਤ ਸੀ।ਸ਼ੁਕਰਚੱਕੀਆ ਮਿਸਲ ਦਾ ਸਮਾਂ 1716 ਤੋਂ 1801 ਤੱਕ ਦਾ ਹੈ, ਉਪਰੰਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕਠਿਆਂ ਕਰ ਦਿੱਤਾ ਸੀ। 18ਵੀਂ ਸਦੀ ਦੇ ਅੱਧ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਜਦੋਂ ਪੰਜਾਬ ਵਿੱਚ ਇੱਕ ਆਜ਼ਾਦ ਰਾਜ ਕਾਇਮ ਕੀਤਾ ਤਾਂ ਸਾਰੀਆਂ ਮਿਸਲਾਂ ਦੀ ਹੋਂਦ ਖ਼ਤਮ ਹੋ ਗਈ। ਸ਼ੁਕਰਚੱਕੀਆ ਮਿਸਲ ਦਾ ਮੋਢੀ ਸ਼ੁਕਰਚੱਕ ਦਾ ਰਹਿਣ ਵਾਲਾ ਇਕ ਗੁਰਸਿੱਖ ਦੇਸੂ ਸੀ। ਸ਼ੁਕਰਚੱਕ ਲਾਹੌਰ ਤੋਂ 17 ਕਿਲੋਮੀਟਰ ਦੂਰ ਇੱਕ ਪਿੰਡ ਹੈ।ਇਸੇ ਕਰਕੇ ਇਸ ਮਿਸਲ ਦਾ ਨਾਂ ਸ਼ੁਕਰਚੱਕੀਆ ਮਿਸਲ ਪੈ ਗਿਆ। 1716 ਵਿਚ ਭਾਈ ਦੇਸੂ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਨੌਧ ਸਿੰਘ ਸ਼ੁਕਰਚੱਕੀਆ ਦਾ ਸਰਦਾਰ ਬਣਿਆ। 1752 ਵਿੱਚ ਸਰਦਾਰ ਨੌਧ ਸਿੰਘ ਮੌਤ ਹੋ ਗਈ ਅਤੇ ਉਸਤੋਂ ਬਾਅਦ ਉਸਦੇ ਪੁੱਤਰ ਸਰਦਾਰ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲੀ। ਸਰਦਾਰ ਚੜ੍ਹਤ ਸਿੰਘ ਦਾ ਅਨੰਦ ਕਾਰਜ ਗੁਜਰਾਂਵਾਲਾ ਦੇ ਇੱਕ ਤਾਕਤਵਰ ਅਤੇ ਅਣਖੀਲੇ ਸਿੱਖ ਘਰਾਣੇ ਦੇ ਯੋਧਾ ਸਰਦਾਰ ਅਮੀਰ ਸਿੰਘ ਦੀ ਬੇਟੀ ਬੀਬੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਸਰਦਾਰ ਚੜ੍ਹਤ ਸਿੰਘ ਦੀ ਹੋਰ ਤਕੜੀ ਚੜਤ ਹੋ ਗਈ। ਇਸ ਤੋਂ ਬਾਅਦ ਫੇਰ ਚੜ੍ਹਤ ਸਿੰਘ ਨਿਪੁੰਨ ਇੱਕ ਜੇਤੂ ਦੇ ਤੌਰ ਤੇ ਨਿੱਤਰੇ ਅਤੇ ਉਨ੍ਹਾਂ ਨੇ ਕਈ ਰਿਆਸਤਾਂ ਦੇ ਨਾਲ ਲੋਹਾ ਲਿਆ । 15 ਜਨਵਰੀ,1766 ਵਾਲੇ ਦਿਨ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਜੀ ਨੇ ਹਮੀਦ ਖ਼ਾਨ ਨੂੰ ਮਾਰ ਕੇ 'ਗੁਜਰਾਵਾਲਾ' ਤੇ ਕਬਜ਼ਾ ਕਰ ਲਿਆ ।

ਪਛਤਾਵਾ ✍️ ਹਰਪ੍ਰੀਤ ਕੌਰ ਸੰਧੂ

ਚੰਗੇ ਭਲੇ ਬੰਦੇ ਦੀ ਮੱਤ ਮਾਰੀ ਜਾਂਦੀ ਜਦੋਂ ਇਹਨਾਂ ਦੇ ਖੇਖਣ ਸ਼ੁਰੂ ਹੁੰਦੇ।ਬੜੀ ਵੇਰ ਇਹ ਵੇਖਿਆ ਸੀ ਕਿ ਜਦੋਂ ਵੀ ਕਿਤੇ ਮੀਤ ਬਾਰੇ ਕੋਈ ਵੀ ਗੱਲ ਕਰਦੇ ਤਾਂ ਜੀਤੋ ਪਹਿਲਾ ਹੀ ਰੌਲਾ ਪਾ ਬਹਿ ਜਾਂਦੀ। ਰਿਸ਼ਤੇ ਵਿੱਚ ਦੋਵੇਂ ਦਿਓਰ ਭਾਬੀ ਲੱਗਦੇ ਸਨ। ਮੀਤ ਦੀ ਘਰਦੀ ਸਭ ਸਮਝਦੀ ਪਰ ਚੁੱਪ ਰਹਿੰਦੀ। ਦਿਓਰ ਭਾਬੀ ਦਾ ਰਿਸ਼ਤਾ ਕਦੇ ਦਾ ਸਭ ਹੱਦ ਬੰਨੇ ਟੱਪ ਚੁੱਕਾ ਸੀ।ਜੀਤੋ ਦਾ ਘਰਵਾਲਾ ਜੋਗਾ ਨਸ਼ਾ ਪੱਤਾ ਲਾ ਕੇ ਪਿਆ ਰਹਿੰਦਾ। ਜੀਤੋ ਵਲੋ ਉਸ ਘੇਸਲ ਮਰ ਰੱਖੀ ਸੀ। ਜੀਤੋ ਨੇ ਆਪਣਾ ਰਾਹ ਮੀਤ ਰਾਹੀਂ ਲੱਭ ਲਿਆ ਸੀ। ਇਸ ਸਭ ਵਿਚ ਪਿਸ ਰਹੀ ਸੀ ਮੀਤ ਦੀ ਘਰਦੀ ਚੰਨੀ।ਚੰਨੀ ਸਭ ਦੇਖ ਵੀ ਚੁੱਪ ਰਹਿੰਦੀ। ਉਸਦੀਆਂ ਅੱਖਾਂ ਸਾਮ੍ਹਣੇ ਉਸਦਾ ਖਸਮ ਜੀਤੋ ਨਾਲ ਹੁੰਦਿਆਂ ਕਮਰਾ ਬੰਦ ਕਰ ਲੈਂਦਾ। ਸਬਰ ਦਾ ਘੁੱਟ ਭਰਨ ਤੋਂ ਇਲਾਵਾ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ।ਚੰਨੀ ਅੰਦਰੋ ਅੰਦਰ ਮਰ ਰਹੀ ਸੀ। ਓਹ ਆਪਣੇ ਆਪ ਨੂੰ ਘਰ ਦੇ ਕੰਮਾਂ ਵਿਚ ਉਲਝਾਈ ਰੱਖਦੀ। ਸੱਸ ਓਹਦੇ ਵਿਆਹ ਤੋ ਪਹਿਲਾ ਹੀ ਗੁਜ਼ਰ ਚੁੱਕੀ ਸੀ। ਸਹੁਰਾ ਅਕਸਰ ਖੇਤ ਹੀ ਡੇਰਾ ਲਾਈ ਰੱਖਦਾ। ਚੰਨੀ ਆਪਣਾ ਦੁੱਖ ਦੱਸਦੀ ਵੀ ਤਾਂ ਕਿਹਨੂੰ।ਜੁਵਾਕ ਵੀ ਸਹਿਮੇ ਜਿਹੇ ਰਹਿੰਦੇ। ਚੰਨੀ ਦਾ ਜੀਅ ਕਰਦਾ ਪੇਕੇ ਘਰ ਚਲੀ ਜਾਵੇ ਪਰ ਮਾਂ ਪਿਓ ਤੇ ਹੋਰ ਬੋਝ ਪਾਉਣਾ ਵੀ ਓਹਨੂੰ ਸਹੀ ਨਾ ਲੱਗਦਾ।ਜੀਤੋ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ। ਜਿਹੜੀਆਂ ਹਰਕਤਾਂ ਪਰਦੇ ਵਿੱਚ ਸਨ ਹਨ ਆਮ ਨਸ਼ਰ ਹੋਣ ਲੱਗੀਆਂ। ਪਿੰਡ ਦੇ ਲੋਕ ਵੀ ਸਭ ਜਾਣਦੇ ਸੀ। ਮੂੰਹ ਤੇ ਕੋਈ ਕੁਝ ਨਾ ਕਹਿੰਦਾ ਪਰ ਪਿੱਠ ਪਿੱਛੇ ਸਭ ਛੱਜ ਚ ਪਾ ਛਟਦੇ।ਜੋਗੇ ਨੂੰ ਆਪਣੇ ਨਸ਼ੇ ਤੋਂ ਅੱਗੇ ਕੁਝ ਨਾ ਦਿਸਦਾ। ਓਹ ਹੁਣ ਘਰੋ ਚੋਰੀ ਸਮਾਨ ਚੁੱਕ ਵੇਚ ਦਿੰਦਾ। ਮੀਤ ਹੀ ਖੇਤੀ ਦਾ ਕੰਮ ਦੇਖਦਾ। ਬਾਪੂ ਸਭ ਵੇਖਦਾ ਤੇ ਸਮਝਦਾ ਸੀ। ਓਸਨੇ ਜੋਗੇ ਨੂੰ ਰੋਕਣ ਦੀ ਬਹੁਤ ਕੌਸ਼ਿਸ਼ ਕੀਤੀ ਪਰ ਨਸ਼ੇ ਦੇ ਡੰਗੇ ਕਿੱਥੇ ਹਟਦੇ।ਬਾਪੂ ਨੇ ਮੀਤ ਨਾਲ ਵੀ ਗੱਲ ਕੀਤੀ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਵੇ ਪਰ ਕਾਮ ਦੇ ਡੰਗੇ ਵੀ ਕਿੱਥੇ ਰੁਕਦੇ। ਘਰ ਹਰ ਪਾਸਿਓ ਤਬਾਹੀ ਵੱਲ ਜਾ ਰਿਹਾ ਸੀ  ਇਕ ਦਿਨ ਜੂਵਾਕ ਨੇ ਆਪਣੇ ਪਿਓ ਮੀਤ ਨੂੰ ਜੀਤੋ ਨਾਲ ਵੇਖ ਲਿਆ। ਓਸ ਭੱਜ ਕੇ ਆਕੇ ਮਾਂ ਨੂੰ ਦਸਿਆ। ਮਾਂ ਨੇ ਸੌ ਪੱਜ ਪਾਏ ਪਰ ਜੁਵਾਕ਼ ਕਾਹਨੂੰ ਮੰਨਦੇ। ਚੰਨੀ ਲਈ ਰਾਤ ਬਿਤਾਉਣੀ ਔਖੀ ਹੋ ਗਈ ਸਵੇਰੇ ਓਹ ਸੁਵਖਤੇ ਹੀ ਖੂਹ ਤੇ ਬਾਪੂ ਕੋਲ ਜਾ ਪਹੁੰਚੀ। ਅੱਖਾਂ ਨੀਵੀਆਂ ਕਰ ਬਾਪੂ ਨੂੰ ਸਾਰੀ ਗੱਲ ਦੱਸੀ। ਬਾਪੂ ਕਿਹੜਾ ਅਣਜਾਣ ਸੀ। ਓਸ ਦਿਲਾਸਾ ਦੇ ਚੰਨੀ ਨੂੰ ਘਰ ਤੋਰਿਆ। ਜੋਗੇ ਨੂੰ ਪਿੰਡ ਵਿੱਚੋ ਲੱਭ ਓਸ ਨੂੰ ਸਮਝਾਇਆ। ਦੋਹਾਂ ਵਿਚ ਤੂੰ ਤੂੰ ਮੈਂ ਮੈਂ ਹੋਈ ਤੇ ਜੋਗੇ ਨੇ ਸੋਟਾ ਚੁੱਕ ਬਾਪੂ ਦੇ ਸਿਰ ਵਿਚ ਮਾਰਿਆ। ਬਾਪੂ ਥਾਈ ਢੇਰ ਹੋ ਗਿਆ।ਪੁਲਿਸ ਨੇ ਜੋਗੇ ਨੂੰ ਹਿਰਾਸਤ ਵਿਚ ਲੈ ਲਿਆ।ਘਰ ਵਿਚ ਮਾਤਮ ਛਾ ਗਿਆ। ਚੰਨੀ ਨੂੰ ਪਛਤਾਵਾ ਸੀ ਕਿ ਬਾਪੂ ਨਾਲ ਗੱਲ ਹੀ ਨਾ ਕਰਦੀ। ਮੀਤ ਤੇ ਜੀਤੋ ਦਾ ਡਰ ਮੁੱਕ ਗਿਆ ਸੀ।ਚੰਨੀ ਦੀ ਘੁਟਨ ਵੱਧ ਰਹੀ ਸੀ। ਘਰ ਵਿਚ ਓਹ ਸਿਰਫ ਕੰਮ ਕਰਨ ਵਾਲੀ ਬਣ ਕੇ ਰਹਿ ਗਈ ਸੀ।ਆਖਿਰ ਇਕ ਦਿਨ ਅੱਕੀ ਨੇ ਫਾਹਾ ਲੈ ਲਿਆ। ਜਵਾਕ ਰੋ ਰੋ ਕਮਲੇ ਹੋ ਗਏ। ਮੀਤ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਹੁਣ ਇਹ ਸਾਰਾ ਧਿਆਨ ਖੇਤੀ ਤੇ ਬੱਚਿਆਂ ਵੱਲ ਦਿੰਦਾ। ਜੀਤੋ ਨੂੰ ਇਹ ਬਰਦਾਸ਼ਤ ਨਹੀਂ ਸੀ। ਇਹ ਘਰ ਦਾ ਕੋਈ ਕੰਮ ਨਾ ਕਰਦੀ। ਹਰ ਵੇਲੇ ਲੜਾਈ ਪਈ ਰੱਖਦੀ। ਇੱਕ ਦਿਨ ਉਸ ਦੀ ਜ਼ੁਬਾਨ ਜ਼ਿਆਦਾ ਹੀ ਚਲੀ। ਗੁੱਸੇ ਵਿਚ ਮੀਤ ਨੇ ਓਹਨੂੰ ਧੱਕਾ ਮਾਰਿਆ ਤਾਂ ਇਹ ਕੰਧ ਨਾਲ ਜਾ ਵੱਜੀ ਤੇ ਐਸੀ ਡਿੱਗੀ ਕਿ ਮੰਜੇ ਜੋਗੀ ਰਹਿ ਗਈ। ਹੁਣ ਉਹ ਆਪ ਮੁਥਾਜ ਸੀ। ਸਾਰਾ ਘਰ ਜਿਵੇਂ ਸਹਿਮ ਗਿਆ ਸੀ। ਦੋ ਜੀਅ ਦੁਨੀਆ ਚੋਂ ਚਲੇ ਗਏ ਤੇ ਇਕ ਜੇਲ ਵਿੱਚ ਸੀ। ਜੀਤੋ ਮੰਜੇ ਤੇ ਪਾਈ ਅਕਸਰ ਸੋਚਦੀ ਕਿ ਸਿਆਣੇ ਸਹੀ ਕਹਿੰਦੇ ਸੀ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।ਮੀਤ ਨੇ ਬਾਪੂ ਵਾਂਗ ਖੇਤ ਡੇਰਾ ਲਾ ਲਿਆ ਸੀ। ਚੰਨੀ ਤੇ ਮੀਤ ਦੇ ਧੀ ਪੁੱਤ ਜੀਤੋ ਦੀ ਸੰਭਾਲ ਵੀ ਕਰਦੇ, ਘਰ ਦਾ ਕੰਮ ਵੀ ਤੇ ਪੜ੍ਹਦੇ ਵੀ ਸੀ। ਜੀਤੋ ਤੇ ਮੀਤ ਦੇ ਹੱਥ ਸਿਰਫ ਪਛਤਾਵਾ ਹੀ ਲਗਿਆ ਸੀ  ਜ਼ਿੰਦਗੀ ਆਪਣੀ ਚਾਲੇ ਚਲ ਰਹਿ ਸੀ।

 

ਹਰਪ੍ਰੀਤ ਕੌਰ ਸੰਧੂ

ਨਜ਼ਮ ✍️ ਅੰਜੂ ਸਾਨਿਆਲ

"ਉਹ" ਕੱਚਾ ਕੋਠਾ ਸੀ ਅਪਣਾ ਮਾਂਏਂ! ਕਿੰਨਾ ਪਿਆਰਾ!

ਇੱਕ ਪਾਸੇ ਸੀ ਘੜਾ ਘਰੋਟੀ ਤੇ ਨਾਲ ਚੌਂਕਾ ਸਚਿਆਰਾ।

 

ਤੈਨੂੰ ਮਿੱਟੀ  ਵਿਚ ਮਿੱਟੀ ਦੇਖ ਕੇ, ਸ਼ੌਕ ਸੀ ਮੈਨੂੰ ਚੜ੍ਹਿਆ।

ਮੈਂ ਵੀ ਚਾਅਵਾਂ ਨਾਲ  ਸੀ ਇੱਕ ਦਿਨ,ਚੁਲ੍ਹਾ ਚੌਂਕਾ ਘੜਿਆ।

 

 ਤੂੰ ਵੀ ਸੀ ਖੁਸ਼ ਹੋ ਕੇ, ਮਾਂਏਂ! ਮੈਨੂੰ ਗਲ਼ ਨਾਲ ਲਾਇਆ।

ਕਿਹਾ ਸੀ ਧੀਏ ! ਅੱਜ ਤੂੰ ਮੇਰਾ ਅੱਧਾ ਭਾਰ ਵੰਡਾਇਆ।

 

ਘਰ ਦੀ ਚੌਖਟ ਦੇ ਮੂਹਰੇ ਸੀ, ਖੂਹ ਦਾ ਜਗਤ ਨਿਆਰਾ।

ਖਿੜੀ ਦੁਪਹਿਰੇ ਢੁੱਕ ਜਾਂਦਾ ਸੀ ਖੂਹ ਉੱਤੇ ਪਿੰਡ ਸਾਰਾ।

 

ਢਾਕੇ ਲਾ ਕੇ ਘੜਾ ਜਦੋਂ ਮੁਟਿਆਰ ਕੋਈ ਸੀ ਆਉਂਦੀ।

ਹੁਸਨ ਜਵਾਨੀ ਤੱਕ ਕੇ,ਮਸਤੀ ਖੂਹ ਨੂੰ  ਸੀ ਨਸ਼ਿਆਉੰਦੀ।

 

ਅੱਧੀ ਛੁੱਟੀ ਖੂਹ ਦੀ ਰੌਣਕ, ਯਾਦ ਸੀ  ਮੈਨੂੰ  ਆਉਂਦੀ।

ਪਾਣੀ ਪੀਣ ਬਹਾਨੇ ਸੀ ਮੈਂ ਭੱਜ ਸਕੂਲੋਂ ਆਉਂਦੀ।

 

ਕੱਪੜੇ ਧੋਂਦਾ, ਪਾਣੀ ਢੋਂਦਾ ਸੀ ਸਖ਼ੀਆਂ ਦਾ ਟੋਲਾ।

ਹਾਸਾ ਠੱਠਾ ਵੀ ਕਰਦਾ ਸੀ, ਘੁੰਢ ਦਾ ਕਰਕੇ ਓਹਲਾ।

 

ਰਾਤ ਚਾਨਣੀ ਵਿੱਚ ਵੀ ਖੂਹ 'ਤੇ, ਹੁਸਨ ਸੀ ਰਹਿੰਦਾ ਮਘਦਾ।

ਸੁੰਨਾ ਖੂਹ ਮੈਂ ਜਦ ਤੱਕਦੀ ਹਾਂ, ਦਰਿਆ ਨੈਣੋਂ ਵਗਦਾ।

 

ਪੱਕੇ ਕੋਠੇ, ਪਾਏ "ਮਾਂ" ਕਿਉੰ ਵਿਹੜੇ ਕੰਧ ਉਸਾਰੀ।

ਸਾਂਝਾਂ ਨੇ ਦਮ ਤੋੜ ਦਿੱਤਾ, ਜਦ ਉੱਸਰੀ ਚਾਰ ਦਿਵਾਰੀ।

 

ਕੱਚੇ ਕੋਠੇ ਨਾਲ ਮੁਹੱਬਤ, ਸਾਰਾ ਟੱਬਰ ਪਲਿਆ।

ਖ਼ੁਸ਼ੀਆਂ ਖੇੜੇ, ਜੰਮ ਜੰਮ ਨੱਚੇ, ਘਰ ਬਾਬਲ ਦਾ ਫਲਿਆ।

 

ਤੰਗੀ ਤੁਰਸੀ ਸਿਰ 'ਤੇ ਝੱਲ ਕੇ,ਚੈਨ ਨਾਲ ਸੀ ਸੌਂਦੇ।

ਇੱਕ-ਦੂਜੇ ਦੇ ਦੁੱਖ 'ਚ ਸ਼ਾਮਿਲ, ਹਮਦਰਦੀ ਲੋਕ ਜਤਾਉਂਦੇ ।

 

ਵਕਤ ਤੇ ਹਾਲਾਤ ਬਦਲਗੇ, ਬਦਲ ਗਏ ਜਜ਼ਬਾਤ।

ਸੁੱਚੀਆਂ ਨੀਤਾਂ ਦੇ ਦਿਨ ਲੰਘੇ, ਚੜ੍ਹ ਗਈ ਕਾਲੀ ਰਾਤ।

 

ਪੱਕੀਆਂ ਕੰਧਾਂ ਕੱਚ ਕਮਾਇਆ, ਇਹ ਸੂਲਾਂ ਦਾ ਵਾੜਾ।

ਹੱਥਾਂ ਨਾਲੋਂ ਹੱਥ ਛੁਡਾ ਕੇ, ਮੰਗਣ ਲੱਗ ਪਏ ਭਾੜਾ।

 

ਕੱਚੇ ਕੋਠੇ ਢਾਹ ਕੇ ਬਣ ਗਏ,ਘਰ ਘਰ ਰੋਗ ਚੁਬਾਰੇ।

ਵਿੱਚ ਦਿਲਾਂ ਦੇ ਸਾੜੇ ਵੱਧ ਗਏ, ਵਿਸਰੇ ਯਾਰ ਪਿਆਰੇ।

 

ਠੀਕਰੀਆਂ ਦੇ ਯੁੱਗ ਨੇ ਮਾਏ! ਜਾਲ ਇਹ ਕੈਸਾ ਬੁਣਿਆ।

ਮਾਨਵਤਾ ਨੂੰ ਛੱਡ ਕੇ ਸਭ ਨੇ, ਠੀਕਰੀਆਂ ਨੂੰ ਚੁਣਿਆ।

 

ਅੰਜੂ ਸਾਨਿਆਲ