You are here

ਪੰਜਾਬ

"ਹੜਤਾਲ"✍️ ਸਰਬਜੀਤ ਸਿੰਘ ਨਮੋਲ਼

ਕਰਕੇ ਸਭ ਹੜਤਾਲ਼ ਬੈਠਗੀ

ਕੁੱਲ ਸੂਬੇ ਦੀ ਅਫ਼ਸਰ ਸ਼ਾਹੀ 

ਮੋਟੀਆਂ ਕਈ ਲੈਣ ਤਨਖਾਹਾਂ 

ਪਰ ਉੱਤੋਂ ਵੀ  ਰਿਸ਼ਵਤ ਸ਼ਾਹੀ 

ਡਿਊਟੀ ਦਾ ਟਾਇਮ ਕੋਈ ਨਾ

ਓ ਹੁਕਮਾਂ ਦੀ ਕਰਨ ਮਨਾਹੀ

ਸ਼ਾਹੀ ਸਾਰਾ  ਠਾਠ ਬਾਠ ਐ

ਹੁੰਦਾ ਜਿਉਂ  ਹੁਕਮ ਇਲਾਹੀ

ਕਰਦੇ ਨੇ ਸਭ  ਮਨ ਮਰਜ਼ੀ 

ਬੱਸ ਕੀ ਪੈਸੇ ਦੀ ਵਾਹੋਦਾਹੀ

ਫਸ ਜਾਂਦਾ  ਆਮ ਆਦਮੀ

ਮੋਟੀ ਲੈਣ  ਰਿਸ਼ਵਤ ਆਹੀ

ਦੁੱਖੜੇ ਇਥੇ ਕੌਣ ਏ ਸੁਣਦਾ

ਹਰ ਦਫ਼ਤਰ 'ਚ ਬੇਵਿਸਾਹੀ

ਦਸਖ਼ਤ ਵੀ ਮੁੱਲ ਕਰਦੇ ਜੋ 

ਪੈਂਦੀ ਨਈਂ  ਗਲ਼ ਨੂੰ ਫਾਹੀ

ਤੇਲ ਤੇ ਸਰਕਾਰੀ ਗੱਡੀਆਂ

ਦੱਸ ਰਾਣੀ ਨੂੰ ਕਦੋਂ ਮਨਾਹੀ

ਜੁੱਗਾਂ ਤੋਂ ਹੀ ਲੁੱਟਦੇ ਆਉਂਦੇ 

ਓ ਰਾਜਿਆਂ ਦੀ ਰਾਜਾਸ਼ਾਹੀ 

'ਜੀਤ' ਹੱਥ ਝੰਡਾ  ਚੱਕ ਲਓ

ਹੁਣ ਹੱਕਾਂ  ਦੀ ਭਰੋ ਗਵਾਹੀ 

 

ਸਰਬਜੀਤ ਸਿੰਘ ਨਮੋਲ-ਪਿੰਡ ਨਮੋਲ਼ ਜਿਲਾ ਸੰਗਰੂਰ -9877358044

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਰੀਵਿਊ ਮੀਟਿੰਗ

ਮਹੀਨਾਵਾਰ ਮੀਟਿੰਗ ਵਿੱਚ ਸਿੱਖਿਆ ਦੀ ਗੁਣਵੱਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ - ਜ਼ਿਲ੍ਹਾ ਅਧਿਕਾਰੀ

ਪਠਾਨਕੋਟ, 11 ਜਨਵਰੀ (ਹਰਪਾਲ ਸਿੰਘ,ਪ੍ਰਭਜੋਤ ਕੌਰ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਜ਼ਿਲ੍ਹਾ ਕੰਪਲੈਕਸ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਮੂਹ ਬੀਪੀਈਓ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਨਾਲ ਸਿੱਖਿਆ ਦੀ ਗੁਣਵੱਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਸਬੰਧੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦਸੰਬਰ ਟੈਸਟ ਮੁਲਾਂਕਣ ਰਿਪੋਰਟ, ਮਿਸ਼ਨ ਸੌ ਫ਼ੀਸਦੀ ਤਹਿਤ ਗਿਵ ਯੂਅਰ ਬੈਸਟ' ਤਹਿਤ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ, ਨਵੇਂ ਸੈਸ਼ਨ ਦੇ ਦਾਖ਼ਲੇ ਲਈ ਮਾਪਿਆਂ ਨਾਲ ਗੱਲਬਾਤ ਕਰਦਿਆਂ ਦਾਖ਼ਲਾ ਮੁਹਿੰਮ ਭਖਾਈ ਜਾਵੇ। ਬੱਚਿਆਂ ਨੂੰ ਠੰਡ ਤੋਂ ਬਣਾਉਣ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਮਾਪਿਆਂ ਨਾਲ਼ ਰਾਬਤਾ ਕਾਇਮ ਕੀਤਾ ਜਾਵੇ, ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ ਜਾਵੇ। ਪ੍ਰੀ-ਪ੍ਰਾਇਮਰੀ ਤਹਿਤ ਮਿਲੀਆਂ ਵੱਖ ਵੱਖ ਗਰਾਂਟ ਨੂੰ ਪਪਪਪ ਟੀਮ ਮੈਂਬਰਾਂ ਦੀ ਮੱਦਦ ਨਾਲ ਖ਼ਰਚ ਕਰ ਲਿਆ ਜਾਵੇ। ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀਆਂ ਦੀ ਖ਼ਰੀਦ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਬੀਪੀਈਓਜ ਕੁਲਦੀਪ ਸਿੰਘ, ਰਾਕੇਸ਼ ਠਾਕੁਰ, ਨਰੇਸ਼ ਪਨਿਆੜ ਅਤੇ ਪੰਕਜ ਅਰੋੜਾ, ਜ਼ਿਲ੍ਹਾ ਕੋਆਰਡੀਨੇਟਰ ਪਪਪਪ ਵਨੀਤ ਮਹਾਜਨ ਅਤੇ ਸਮੂਹ ਪਪਪਪ ਟੀਮ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ:- ਬੀਪੀਈਓਜ ਅਤੇ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਮੀਟਿੰਗ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ

ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ

ਪਠਾਨਕੋਟ, 11 ਜਨਵਰੀ(ਹਰਪਾਲ ਸਿੰਘ/ਪ੍ਰਭਜੋਤ ਕੌਰ)ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਅਤੇ ਸਮੁੱਚੇ ਰਾਜ ਵਿੱਚ ਇਸ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ । ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਹਨ ਕਿ 21 ਫਰਵਰੀ, ਅੰਤਰ ਰਾਸ਼ਟਰੀ ਮਾਤ-ਭਾਸ਼ਾ ਦਿਵਸ ਤੋਂ ਪਹਿਲਾਂ ਪਹਿਲਾਂ ਸਾਰੇ ਰਾਜ ਵਿੱਚ ਸਮੂਹ ਸਰਕਾਰੀ ਦਫ਼ਤਰਾਂ/ਵਿਭਾਗਾਂ/ਅਦਾਰਿਆਂ/ਸੰਸਥਾਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ/ਪਬਲਿਕ ਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ਨਾਮ ਪੱਟੀਆਂ/ਮੀਲ ਪੱਥਰ/ਸਾਇਨ ਬੋਰਡਾਂ ਉੱਪਰ ਪੰਜਾਬੀ (ਗੁਰਮੁਖੀ ਲਿਪੀ) ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਇਸ ਸੰਬੰਧੀ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਸੰਬੰਧੀ ਪੱਤਰ ਜ਼ਿਲ੍ਹੇ ਦੇ ਸਭ ਦਫ਼ਤਰਾਂ ਨੂੰ ਭੇਜ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਉਹਨਾਂ ਦੇ ਦਫ਼ਤਰ ਵੱਲੋਂ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਕਿਸੇ ਵੀ ਸਾਇਨ ਬੋਰਡ, ਨਾਮ ਪੱਟੀਆਂ, ਮੀਲ ਪੱਥਰ ਆਦਿ ’ਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ’ਚ ਲਿਖਿਆ ਜਾਣਾ ਜ਼ਰੂਰੀ ਹੈ ਜੇ ਕਿਤੇ ਦੂਜੀ ਭਾਸ਼ਾ ਦੀ ਵਰਤੋਂ ਦੀ ਲੋੜ ਹੈ ਤਾਂ ਉਹ ਪੰਜਾਬੀ ਭਾਸ਼ਾ ਤੋਂ ਬਾਅਦ ਲਿਖਿਆ ਜਾਵੇਗਾ ਅਤੇ ਧਿਆਨ ਰੱਖਿਆ ਜਾਵੇ ਕਿ ਪੰਜਾਬੀ ਦਾ ਅੱਖ਼ਰੀ ਅਕਾਰ ਦੂਜੀ ਭਾਸ਼ਾ ਨਾਲੋਂ ਵੱਡਾ ਹੋਵੇ ।

ਘਰ-ਘਰ ਰੋਜਗਾਰ ਮੁਹਿੰਮ ਤਹਿਤ ਮਿਤੀ 17-01-2023 ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ- ਰੋਜਗਾਰ ਅਫਸਰ

ਪਠਾਨਕੋਟ, 11 ਜਨਵਰੀ(ਹਰਪਾਲ ਸਿੰਘ,ਪ੍ਰਭਜੋਤ ਕੌਰ)ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲ੍ਹਾ ਪਠਾਨਕੋਟ ਵਿਖੇ ਮਿਤੀ 17-01-2023 ਨੂੰ Kotak Mahindra Bank ਦੁਆਰਾ ਡੀਬੀਈਈ ਵਿਖੇ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਰੋਜਗਾਰ ਅਫਸਰ ਰਮਨ ਨੇ ਦੱਸਿਆ ਕਿ ਕੰਪਨੀ ਦੁਆਰਾ Junior Acquisition Manager ਦੀ ਪੋਸਟ ਲਈ ਅਸਾਮੀਆਂ ਦੀ ਮੰਗ ਕੀਤੀ ਗਈ ਹੈ । ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਹੈ ਉਹ ਇਸ ਅਸਾਮੀ ਲਈ ਡੀਬੀਈਈ ਵਿਖੇ ਆ ਕੇ ਅਪਲਾਈ ਕਰ ਸਕਦੇ ਹਨ।
ਰੋਜਗਾਰ ਅਫਸਰ ਪਠਾਨਕੋਟ ਰਮਨ ਨੇ ਦੱਸਿਆ ਕਿ ਪ੍ਰਾਰਥੀ ਦੀ ਉਮਰ 26 ਸਾਲ ਤੱਕ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਕੰਪਨੀ ਦੁਆਰਾ 2.25 ਲੱਖ ਤੋਂ 3.25 ਲੱਖ ਤੱਕ ਦਿੱਤੀ ਜਾਵੇਗੀ। ਚਾਹਵਾਨ ਪ੍ਰਾਰਥੀ ਜੋ ਇਸ ਜਾਬ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਮਿਤੀ 17.01.2023 ਨੂੰ ਦਿਨ ਮੰਗਲਵਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਕਮਰਾ ਨੰ: 352 ਦੂਜੀ ਮੰਜਿਲ ਮਲਿਕਪੁਰ,ਪਠਾਨਕੋਟ ਵਿਖੇ ਸਵੇਰੇ 11 ਵਜੇ ਅਪਣੇ ਦਸਤਾਵੇਜ ਲੈ ਕੇ ਹਾਜਰ ਹੋਣ।ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ: 7657825214 ਤੇ ਸੰਪਰਕ ਕਰ ਸਕਦੇ ਹਨ।

ਕੁਦਰਤੀ ਆਫਤਾਂ ਦੋਰਾਨ ਕੀਤੇ ਜਾਣ ਵਾਲੇ ਬਚਾਓ ਤੋਂ ਵਿਦਿਆਰਥੀਆਂ ਨੂੰ ਕਰਵਾਇਆ ਜਾਗਰੂਕ

ਪਠਾਨਕੋਟ,11ਜਨਵਰੀ(ਹਰਪਾਲ ਸਿੰਘ,ਪ੍ਰਭਜੋਤ ਕੌਰ)07 ਬਟਾਲੀਅਨ ਐਨ.ਡੀ.ਆਰ.ਐਫ. ਬਠਿੰਡਾ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਕੁਦਰਤੀ ਆਫਤਾਂ ਤੋਂ ਬਚਣ ਲਈ ਚਲਾਈ ਜਾ ਰਹੀ ਮੂਹਿੰਮ ਦੋਰਾਨ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਭੋਆ ਵਿਖੇ ਇੱਕ ਵਿਸੇਸ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਟੀਮ ਕਮਾਂਡਰ ਇੰਸਪੈਕਟਰ ਜਸਵੰਤ ਸਿੰਘ ਵੱਲੋਂ ਕੀਤੀ ਗਈ।
ਜਾਗਰੁਕਤਾ ਕੈਂਪ ਦੋਰਾਨ ਸਕੂਲ ਦੇ ਕਰੀਬ 450 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਸ ਮੋਕੇ ਤੇ ਐਨ.ਡੀ.ਆਰ.ਐਫ. ਟੀਮ ਮੈਂਬਰਾਂ ਵੱਲੋਂ ਬੱਚਿਆਂ ਨੂੰ ਜਾਗਰੁਕ ਕਰਦਿਆਂ ਦੱਸਿਆ ਕਿ ਕੁਦਰਤੀ ਆਫਤਾਂ ਅਗਰ ਕਿਸੇ ਕਾਰਨਾਂ ਕਰਕੇ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਉਨ੍ਹਾਂ ਦੀ ਕੀ ਜਿਮੈ੍ਹਦਾਰੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਆਫਤਾ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਹੜ ਦੇ ਤੋਰ ਤੇ ਹੋ ਸਕਦੀ ਹੈ, ਭੁਚਾਲ ਵੀ ਹੋ ਸਕਦੀ ਹੈ ਜਾਂ ਪਿਛਲੇ ਸਾਲਾ ਦੋਰਾਨ ਜੋ ਅਸੀਂ ਕਰੋਨਾ ਮਹਾਂਮਾਰੀ ਵਿੱਚੋਂ ਗੁਜਰੇ ਹਾਂ ਇਸ ਤਰ੍ਹਾਂ ਦੀ ਸਥਿਤੀ ਨੂੰ ਵੀ ਕੁਦਰਤੀ ਆਫਤਾਂ ਹੀ ਕਿਹਾ ਜਾਂਦਾ ਹੈ। ਉਨ੍ਹਾਂ ਇਸ ਮੋਕੇ ਤੇ ਵਿਦਿਆਰਥੀਆਂ ਨੂੰ ਕੁਦਰਤੀ ਆਫਤ ਦੋਰਾਨ ਕੀਤੇ ਜਾਣ ਵਾਲੇ ਬਚਾਓ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ ਅਤੇ ਇਸ ਦੋਰਾਨ ਦਿੱਤੀ ਜਾਣ ਵਾਲੀ ਸਹਾਇਤਾਂ ਤੋਂ ਵੀ ਜਾਗਰੂਕ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਸਰਦ ਰੁੱਤ ਦੇ ਚਲ ਰਹੇ ਮੋਸਮ ਦੋਰਾਨ ਸਰਦੀ ਤੋਂ ਬਚਾਓ ਲਈ ਵੀ ਬੱਚਿਆਂ ਨੂੰ ਜਾਗਰੂਕ ਕੀਤਾ।

ਭਾਰਤ ਜੋੜੋ ਯਾਤਰਾ ਲੁਧਿਆਣਾ ਫੇਰੀ ਮੌਕੇ ਸ਼ਹੀਦ ਸਰਾਭੇ ਦੇ ਵਾਰਿਸ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ

ਸਰਾਭਾ, 11ਜਨਵਰੀ ( ਦਲਜੀਤ ਸਿੰਘ ਰੰਧਾਵਾ) ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚਾ ਪਿਛਲੇ 319 ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕਰਦਿਆਂ ਭਾਈ ਬਲਦੇਵ ਸਿੰਘ 'ਦੇਵ ਸਰਾਭਾ' ਦੀ ਅਗਵਾਈ ਵਿਚ ਅੰਨ੍ਹੀਆਂ ਗੂੰਗੀਆਂ-ਬੋਲੀਆਂ ਸਰਕਾਰਾਂ ਨੂੰ ਗਫ਼ਲਤ ਦੀ ਨੀਦ ਤੋਂ ਜਗਾਉਣ ਵਾਸਤੇ ਜੱਦੋ ਜਹਿਦ ਕੀਤੀ ਅਤੇ ਹੁਣ ਚੰਡੀਗੜ੍ਹ ਵਿਖੇ "ਕੌਮੀ ਇਨਸਾਫ ਮੋਰਚਾ" ਨੂੰ ਸਹਿਯੋਗ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪੰਥਕ ਮੋਰਚੇ ਦੇ ਵੱਲੋਂ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਕਰ ਰਹੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜੋ ਪੂਰੇ ਭਾਰਤ ਦੇਸ਼ ਦੀ ਯਾਤਰਾ ਕਰ ਰਹੇ ਹਨ ਨੂੰ ਮਿਲਣ ਵਾਸਤੇ ਲੁਧਿਆਣੇ ਪਹੁੰਚ ਕੇ ਆਪਣੀ ਗੱਲ ਕਹਿਣ ਦਾ ਯਤਨ ਕਰਨਗੇ।ਸਰਾਭਾ ਪੰਥਕ ਮੋਰਚੇ ਦੇ ਭਾਈ ਬਲਦੇਵ ਸਿੰਘ 'ਦੇਵ ਸਰਾਭਾ' ਦੀ ਅਗਵਾਈ ਵਿੱਚ "ਪੰਜ ਅਮ੍ਰਿਤ ਧਾਰੀ ਸਿੰਘ" ਰਾਹੁਲ ਗਾਂਧੀ ਨੂੰ ਉਨ੍ਹਾਂ ਗੱਲਾਂ ਤੋਂ ਜਾਣੂ ਕਰਵਾਉਣਗੇ ਜੋ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸਬੰਧਤ ਤੇ ਸਰਾਭਾ ਪੰਥਕ ਮੋਰਚੇ ਤੋਂ ਜੁਝਾਰੂ ਲੋਕਾਂ ਦੇ ਦਿਲਾਂ ਦੀ ਅਵਾਜ ਹੋਵੇਗੀ ਯਾਦ ਰਹੇ ਕਿ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸਮੇਂ ਦੀ ਹਰ ਸਰਕਾਰ ਨੇ ਮਤਰੇਆਂ ਵਾਲਾ ਸਲੂਕ ਕੀਤਾ ਹੈ l ਅਜ਼ਾਦੀ ਦੇ 75 ਸਾਲ ਬੀਤਣ ਤੇ ਵੀ ਕਿਸੇ ਵੀ ਸਰਕਾਰ ਨੇ ਸ਼ਹੀਦ ਸਰਾਭਾ ਜੀ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ । ਦੇਸ਼ ਦੀ ਆਜ਼ਾਦੀ ਲਈ ਪੂਰੇ ਭਾਰਤ ਵਿੱਚ ਜਿਨ੍ਹਾਂ ਨੇ ਵੀ ਆਪਣੀਆਂ ਜਾਨਾਂ ਦੇਸ਼ ਤੋਂ ਨਿਛਾਵਰ ਕੀਤੀਆਂ ਨੇ ਉਨ੍ਹਾਂ ਊਧਮ,ਭਗਤ,ਸਰਾਭੇ ਦੇ ਗ਼ਦਰੀ ਬਾਬਿਆਂ ਨੂੰ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਨੇ ਕੌਮੀ ਸ਼ਹੀਦ ਦਾ ਦਰਜਾ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ । ਇਸ ਕਰਕੇ ਦੇਸ਼ ਦੀ ਅਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਬਹੁਤ ਨਰਾਸ ਹਨ।ਉਥੇ ਹੀ ਅਸੀਂ ਹਲਕਾ ਦਾਖਾ ਤੋਂ ਚੋਣ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਈ ਬਾਲਾ ਚੌਂਕ ਲੁਧਿਆਣੇ ਤੋਂ ਰਾਏਕੋਟ ਤੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਾਗੂ ਕੀਤਾ ਅਤੇ ਮੁੱਲਾਂਪੁਰ ਬੱਸ ਅੱਡੇ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਰੱਖਿਆ। ਜੇਕਰ ਭਾਰਤ ਛੋੜੋ ਯਾਤਰਾ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਵਾਰਿਸਾਂ ਨੂੰ ਲੀਡਰ ਮਿਲਣਾ ਜ਼ਰੂਰੀ ਨਹੀਂ ਸਮਝਣਗੇ ਤਾਂ ਮੰਦਭਾਗਾ ਹੋਵੇਗਾ।

"ਅਸਲ ਲੋਹਡ਼ੀ" ✍️ ਨਰਪਿੰਦਰ ਸਿੰਘ ਮੁਸਾਫ਼ਿਰ

ਲੋਹਡ਼ੀ ਲੋਹਡ਼ੀ ਹਰ ਕੋਈ ਆਖੇ,

ਲੋਹਡ਼ੀ ਅਸਲ ਮਨਾਵੇ ਕੌਣ?

ਬੁਰਾ ਨਹੀਂ ਹੈ ਜਸ਼ਨ ਮਨਾਉਣੇ,

ਪਰ ਸਿੱਖਿਆ ਯਾਦ ਕਰਾਵੇ ਕੌਣ?

ਗੁੜ੍ਹ ਰਿਉੜੀ ਤਿਲ ਪਏ ਸਾੜਨ,

"ਮੈਂ ਮੇਰੀ" ਨੂੰ ਅੱਗ ਲਾਵੇ ਕੌਣ?

ਦੁੱਲਾ ਭੱਟੀ ਹਰ ਕੋਈ ਗਾਉਂਦਾ,

ਗਰੀਬ ਦੀ ਧੀ ਵਿਆਹਵੇ ਕੌਣ?

ਹਰ ਪਾਸੇ ਦੇਖੋ ਧੂਮ ਧੜੱਕਾ,

ਪਰ ਮਨ ਨੂੰ ਚੁੱਪ ਕਰਾਵੇ ਕੌਣ?

ਇੱਕ ਦੂਜੇ ਲਈ ਸਾੜਾ ਦਿਲ ਵਿੱਚ,

ਸਭਨਾਂ ਨੂੰ ਗਲੇ ਲਗਾਵੇ ਕੌਣ?

ਜਿਹਨਾਂ ਨੂੰ ਨ੍ਹੇਰੇ ਨਿੱਤ ਡਰਾਵਣ,

ਉਸ ਘਰ ਦੀਪ ਜਗਾਵੇ ਕੌਣ?

ਸ਼ੁਗਲ ਮੇਲੇ ਵਿਚ ਗਿੱਝੀ ਦੁਨੀਆ,

ਦੂਜਿਆਂ ਦਾ ਦੁੱਖ ਵੰਡਾਵੇ ਕੌਣ₹

ਰੁੱਸ ਰੁੱਸ ਬਹਿ ਗਏ ਆਕੜ ਮਾਰੇ,

ਇੱਕ ਦੂਜੇ ਤਾਈਂ ਮਨਾਵੇ ਕੌਣ?

ਸਾਂਝਾ ਮੁੱਕੀਆਂ ਪਾਣੀ ਦੇ ਵਾਂਗਰ,

ਇਹ ਰਿਸ਼ਤੇ,ਧਰਤ ਬਚਾਵੇ ਕੌਣ?

ਦੂਜੇ ਦੀ ਹੱਥ ਚੁੱਕੀ ਤੂੰ ਫਿਰਦਾ,

ਆਪਣੀ ਕਮੀ ਗਿਣਾਵੇ ਕੌਣ?

ਲੱਗੀ ਸ਼ੋਹਰਤ ਵਾਲੀ ਦੌੜ ਚੁਫੇਰੇ,

"ਮੁਸਾਫ਼ਿਰ" ਸਾਥ ਨਿਭਾਵੇ ਕੌਣ?

 

ਨਰਪਿੰਦਰ ਸਿੰਘ ਮੁਸਾਫ਼ਿਰ,ਖਰੜ

ਕੌਣ ਜਾਣੇ ਹੱਸਦਿਆ ਚਿਹਰਿਆ ਅੰਦਰਲਾ “ ਦਰਦ ” ਸੁਖਵਿੰਦਰ ਕੌਰ, ਫਰੀਦਕੋਟ

ਵਿਆਹਾਂ ਦਾ ਸੀਜਨ ਚੱਲ ਰਿਹਾ ਹੈ, ਸਾਨੂੰ ਅਕਸਰ ਅਜਿਹੇ ਪ੍ਰੋਗਰਾਮਾਂ ਵਿੱਚ ਸਾਮਲ ਹੋਣ ਦਾ ਮੌਕਾ ਮਿਲਦਾ ਹੈ। ਵਿਆਹ ਦੀ ਰਸਮ ਅਨੰਦ ਕਾਰਜ ਨੂੰ ਭੁੱਲ ,ਅਸੀਂ ਬਹੁਤੇ ਪਰਿਵਾਰ ਭੰਗੜੇ-ਗਿੱਧੇ ਵਾਲਾ ਕਿਹੜਾ ਗਰੁੱਪ ਕਰਨਾ ਹੈ। ਖਾਣ-ਪੀਣ ਦਾ ਪ੍ਰਬੰਧ,ਬਿਉਟੀਪਾਰਲ ਕਿਹੜੇ ਜਾਣਾ ਹੈ। ਡਰੈਸ   ਕਿਹੜੀ ਬਣਾਉਣੀ ਹੈ। ਭਾਵ ਪਦਾਰਥਕ ਚੀਜਾਂ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ। ਵਿਆਹ ਵਿੱਚ ਆਉਣ ਵਾਲੇ ਮਹਿਮਾਨਾ ਦੇ ਮਨੋਰੰਜਨ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਗਿੱਧੇ-ਭੰਗੜੇ ਗਰੁੱਪਾਂ ਵਿਚ ਕੰਮ ਕਰਦੇ ਲੜਕੇ ਲੜਕੀਆਂ ਆਪਣੀ ਸਖਤ ਮਿਹਨਤ ਕਰਕੇ ਤਿਆਰ ਕੀਤੇ ਡਾਂਸ ਪੇਸ਼ ਕਰਦੇ ਸਭ ਦਾ ਮੰਨੋਰੰਜਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਕੋਈ ਮਹਿਮਾਨ ਰੁੱਸ ਗਿਆ ਕਿ ਕੰਮ ਵਧੀਆ ਨਹੀਂ ਕੀਤਾ, ਉਨ੍ਹਾਂ ਦੀ ਬਣਦੀ ਰਕਮ ਨਹੀਂ ਦਿੱਤੀ ਜਾਵੇਗੀ। ਕਿੰਨ੍ਹੇ ਕੁ ਆਪਣੇ ਦਿਲ ਅੰਦਰ ਦਰਦ ਤੇ ਆਪਣੀਆਂ ਮਜਬੂਰੀਆਂ ਨੂੰ ਅੰਦਰ ਡੱਕ ਕੇ ਉਪਰੋਂ-ਉਪਰੋਂ ਹੱਸ ਕੇ ਸਟੇਜ ਤੇ ਧਮਾਲਾ ਪਾਉਂਦੇ ਹਨ ਤਾਂ ਕਿ ਲੋਕ ਉਨ੍ਹਾਂ ਤੋਂ ਖੁਸ਼ ਹੋ ਸਕਣ। ਹਰ ਸਟੇਜ ਤੇ ਕੰਮ ਕਰਨ ਵਾਲੇ ਦੀ ਆਪਣੀ ਵੱਖਰੀ ਦਰਦ ਕਹਾਣੀ ਹੁੰਦੀ ਹੈ। ਮਾਪਿਆਂ ਦੀ ਗਰੀਬੀ, ਬਿਮਾਰੀ, ਵੱਡੇ ਪਰਿਵਾਰ, ਪਾਲਣ-ਪੋਸਣ ਦੀ ਜਿੰਮੇਵਾਰੀ, ਹੋਰ ਪਤਾ ਨਹੀਂ ਕਿੰਨੀਆ ਮਜਬੂਰੀਆਂ। ਪਰ ਵਿਆਹ ਵਿੱਚ ਆਏ ਸਾਰੇ ਤਾਂ ਨਹੀਂ ਕੁੱਝ ਕੁ ਫੁੱਕਰੇ ਮਹਿਮਾਨ ਉਨ੍ਹਾਂ ਨੂੰ ਆਪਣੀ ਮਲਕੀਅਤ ਸਮਝਣ ਲੱਗ ਪੈਂਦੇ ਹਨ। ਵਾਰ-ਵਾਰ ਆਪਣੀ ਮਨਪਸੰਦ ਦੇ ਗੀਤਾਂ ਤੇ ਉਨ੍ਹਾਂ ਨੂੰ ਨਚਾਉਣ, ਨਾਲੇ ਆਪ ਨੱਚਣ ਦੀ ਜਿੱਦ ਕਰਨ ਤੇ ਅਸ਼ਲੀਲ ਹਰਕਤਾਂ ਕਰਨੀਆਂ, ਆਪਣਾ ਅਧਿਕਾਰ ਸਮਝਦੇ ਹਨ। ਸਟੇਜ ਦੇ ਥੱਲੇ ਇਨ੍ਹਾਂ ਕੋਲੋ ਨੱਚ-ਨੱਚ ਕੇ ਖੁਸ਼ੀ ਪ੍ਰਗਟ ਨਹੀ ਕੀਤੀ ਜਾਂਦੀ, ਇਹ ਔਕਾਤ ਦਿਖਾਉਣ ਲਈ ਨੱਚਦੀ ਕੁੜੀ ਦੀ ਬਾਂਹ ਫੜ੍ਹਨ ਜਾਂ ਪੈਸੇ ਦੇਣ ਦੇ ਬਹਾਨੇ ਅਜਿਹੀ ਹਰਕਤ ਕਰਦੇ ਹਨ ਜੋ ਕੈਮਰੇ ਵਿੱਚ ਕੈਦ ਹੋ ਜੋ ਇਨ੍ਹਾਂ ਦੀ ਬਦਨਾਮੀ ਦਾ ਸਬੱਬ ਬਣਦੀ ਹੈ। ਦਾਦੇ, ਬਾਬੇ ਧੋਲੀਆਂ ਦਾਹੜੀਆਂ ਵੀ ਪੋਤੀ ਦੀ ਉਮਰ ਦੀਆਂ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਦੇ ਕਈ ਵਾਰੀ ਸਟੇਜ ਤੋਂ ਮੂੰਹਦੇ ਮੂੰਹ ਡਿੱਗਦੇ ਹਨ। ਜਿੱਥੇ ਉਹਦੇ ਡਿੱਗਣ ਨਾਲ ਦੂਜਿਆਂ ਨੂੰ ਹਮਦਰਦੀ ਦੀ ਬਜਾਏ ਸਵਾਦ ਆਉਂਦਾ ਹੈ। ਅਜਿਹੇ “ ਬੁੱਢੇ ” ਜੋ ਅਸ਼ਲੀਲ ਹਰਕਤਾਂ ਕਰਦੇ ਹਨ ਰਿਸ਼ਤੇਦਾਰਾਂ ਦੀ ਨਜਰ ਵਿੱਚ ਆਪਣੀ ਕੀ ਤਸਵੀਰ ਬਣਾਉਂਦੇ ਹੈ? ਕਈ ਵਾਰ ਤਾਂ ਪਰਿਵਾਰਕ ਮੈਂਬਰ ਘਟੀਆਂ ਸ਼ਬਦਾਵਲੀ ਵਰਤ ਕੇ ਉਸ ਨੂੰ ਫਿਟਕਾਰਾਂ ਪਾਉਂਦੇ ਹਨ। ਸ਼ਰਮਸਾਰ ਹੁੰਦੇ ਹੋਏ ਕਹਿੰਦੇ ਹਨ ਕਿ ਬਾਪੂ ਆਪਣੀ ਚਿੱਟੀ ਦਾਹੜੀ ਦੀ ਤਾਂ ਸ਼ਰਮ ਕਰ ਲੈ। ਅਜਿਹੇ ਬਾਪੂ ਆਪਣੇ ਘਰ ਸਿਆਣੇ ਬਣ ਪੋਤੀ ਸਿਰ ਨੂੰ ਸਿਰ ਤੋਂ ਚੁੰਨੀ ਨਹੀਂ ਲਾਹੁਣ ਦਿੰਦੇ ਤੇ ਘਰਾਂ ਵਿੱਚ ਪਰਵਚਨ ਕਰਦੇ ਹਨ ਕਿ ਜਮਾਨਾ ਮਾੜਾ ਹੈ। ਇਨ੍ਹਾਂ ਨੂੰ ਪੁੱਛਣੇ ਹੋਵੇ ਜਮਾਨਾ ਮਾੜਾ ਵੀ ਇਨਸਾਨਾਂ ਦੀ ਘਟੀਆਂ ਸੋਚ ਨੇ ਹੀ ਕੀਤਾ ਹੈ। ਮੌੜ ਮੰਡੀ, ਬਠਿੰਡਾ ਤੇ ਨੇੜੇ ਨੱਚਦੀ ਹੋਈ ਲੜਕੀ ਦਾ ਕਤਲ ਸਟੇਜ ਤੇ ਇੱਕ ਫੁੱਕਰੇ ਵੱਲੋਂ ਇਸ ਕਰਕੇ ਕੀਤਾ ਗਿਆ ਸੀ ਕਿ ਉਹ ਉਸ ਦੇ ਮਨਪਸੰਦ ਗੀਤ ਤੇ ਨਹੀਂ ਸੀ ਨੱਚਦੀ, ਕਿੱਡੀ ਮਜਬੂਰ ਸੀ ਲੜਕੀ ਜਿਸ ਦੇ ਪੇਟ ਵਿੱਚ ਇੱਕ ਬੱਚਾ ਵੀ ਪਲ ਰਿਹਾ ਸੀ। ਪਰ ਫਿਰ ਵੀ ਨੱਚ ਰਹੀ ਸੀ। ਅਜਿਹੀ ਕਿਹੜੀ ਖੁਸ਼ੀ ਹੈ ਜੋ ਸਟੇਜ ਤੇ ਚੜ ਕੇ ਨੱਚਣ ਨਾਲ ਤੇ ਠਾਹ-ਠਾਹ ਗੋਲੀਆਂ ਚਲਾ ਕੇ ਪੂਰੀ ਹੁੰਦੀ ਹੈ? ਪੁਰਾਣੇ ਸਮੇਂ ਵਿੱਚ ਹਥਿਆਰ ਇਸ ਕਰਕੇ ਵਿਆਹ ਵਿੱਚ ਲੈ ਕੇ ਜਾਂਦੇ ਸੀ ਕਿਉਂਕਿ ਰਸਤੇ ਜੰਗਲੀ ਸਨ, ਰਾਹ ਵਿੱਚ ਚੋਰ ਠੱਗ, ਲੁਟੇਰੇ ਜਾ ਜੰਗਲੀ ਜਾਨਵਰ ਹੁੰਦੇ ਸਨ। ਪਰ ਅਸੀਂ ਫੁੱਕਰੇ ਬਣ ਹਾਲੇ ਵੀ ਇਸਨੂੰ ਆਪਣੀ ਸ਼ਾਨ ਦਾ ਅੰਗ ਬਣਾ ਲਿਆ ਹੈ। ਵਿਆਹਾਂ ਵਿੱਚ ਹਥਿਆਰ ਲੈ ਕੇ ਜਾਣ ਵਾਲੇ ਕਦੇ ਇਹ ਕਿਉਂ ਨਹੀਂ ਸੋਚਦੇ ਅਜਿਹੀ ਕੋਝੀ ਹਰਕਤ ਕਰਕੇ ਰੰਗ ਵਿੱਚ ਭੰਗ ਪਾਉਂਦੇ ਹਨ ਤੇ ਆਪ ਜੇਲ ਕੱਟਣੀ ਪੈਂਦੀ ਹੈ। ਬੀਤੇ ਦਿਨੀ ਇੱਕ ਫੁੱਕਰੀ ਭੂਆ ਦੀ ਵੀਡੀਓ ਵੀ ਦੇਖੀ ਗਈ ਜੋ ਆਪਣੇ ਭਤੀਜੇ ਦੇ ਵਿਆਹ ਵਿੱਚ ਠਾਹ-ਠਾਹ ਕਰਕੇ ਫਾਇਰ ਕੱਢ ਆਪਣੀ ਖੁਸ਼ੀ ਦਾ ਇਜਹਾਰ ਕਰਦੀ ਹੈ। ਅਜਿਹੀ ਔਰਤ ਤੋਂ ਅਸੀਂ ਕਾ ਉਮੀਦ ਕਰਦੇ ਹਾਂ। ਆਪਣੇ ਪਤੀ ਜਾਂ ਪੁੱਤਰਾਂ ਨੂੰ ਅਜਿਹਾ ਕਰਨ ਤੋਂ ਰੋਕੇਗੀ। ਵਿਆਹਾਂ ਜਾਂ ਹੋਰ ਪਾਰਟੀਆਂ ਵਿੱਚ ਸਾਮਲ ਹੋਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਸੱਭਿਅਕ ਤਰੀਕੇ ਨਾਲ ਮੰਨੋਰੰਜਨ ਕਰਨ, ਉੱਥੇ ਮੰਨੋਰੰਜਨ ਕਰਨ ਵਾਲੀਆਂ ਕੁੜੀਆਂ ਜੇਕਰ ਹੱਸ-ਹੱਸ ਕੇ ਨੱਚਦੀਆਂ ਹਨ, ਖੁਸ਼ੀ ਦਾ ਇਜਹਾਰ ਕਰਦੀਆਂ ਹਨ ਇਹ ਉਨ੍ਹਾਂ ਦੇ ਕਿੱਤੇ ਦਾ ਹਿੱਸਾ ਹੈ। ਕਈ ਲੋਕ ਉਨ੍ਹਾਂ ਦੇ ਪਿੱਛੇ ਗੱਡੀਆਂ ਤੱਕ ਲਾ ਲੈਂਦੇ ਹਨ ਕਿ ਉਹ ਉਨ੍ਹਾਂ ਨੂੰ ਮਿਲਣ। ਕਈ ਲੋਕ ਇਹ ਕਹਿੰਦੇ ਸੁਣੇ ਹਨ ਕਿ ਅਸੀਂ ਪੈਸੇ ਦਿੱਤੇ, ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਪ੍ਰੋਗਰਾਮ ਕਰਨ ਦੇ ਦਿੱਤੇ ਹਨ, ਉਨ੍ਹਾਂ ਨੂੰ ਖਰੀਦ ਨਹੀਂ ਲਿਆ। ਇਰ ਕੁੜੀਆਂ ਵੀ ਕਿਸੇ ਦੀਆਂ ਧੀਆਂ-ਭੈਣਾਂ ਹਨ, ਉਨ੍ਹਾਂ ਨੂੰ ਇੱਜਤ ਦਿਓ। ਕਈ ਨੌਜਵਾਨ ਉਨ੍ਹਾਂ ਨੂੰ ਆਪਣਾ ਨੰਬਰ ਦੇ ਕੇ ਗੱਲ ਕਰਨ ਲਈ ਕਹਿੰਦੇ ਹਨ। ਕਈ ਲੋਕ ਇੰਨ੍ਹਾਂ ਨੂੰ ਕੰਜਰ ਕਹਿ ਕੇ ਭੰਡਦੇ ਹਨ। ਜੇਕਰ ਉਹ ਕੰਜਰ ਹਨ ਤਾਂ ਉਨਾਂ ਨੂੰ ਸੱਦਣ ਵਾਲੇ ਕੀ ਹੋਏ। ਇਹ ਸੋਚੋ? ਉਹ ਤੁਹਾਡਾ ਮੰਨੋਰੰਜਨ ਕਰਨ ਆਏ ਹਨ। ਉਹ ਕਲਾਕਾਰ ਹਨ, ਉਨਾਂ ਦੀ ਕਲਾ ਦੀ ਕਦਰ ਕਰੋ, ਹਰ ਕਲਾਕਾਰ ਨੂੰ ਬਣਦੀ ਇੱਜਤ ਦੇਣੀ ਸਾਡਾ ਫਰਜ ਹੈ ਤੇ ਉਨਾਂ ਦਾ ਅਧਿਕਾਰ ਵੀ। ਇੱਕ ਕਲਾਕਾਰ ਜੋੜੀ ਜੋ ਬਹੁ ਚਰਚਾ ਵਿੱਚ ਹੈ, ਉਨ੍ਹਾਂ ਰੋ-ਰੋ ਕੇ ਆਪਣੀਆਂ ਮਜਬੂਰੀਆਂ ਦੱਸਦਿਆ ਇੰਟਰਵਿਓ ਦਿੱਤੀ ਤੇ ਲੜਕੇ ਨੇ ਬੜੇ ਭਰੇ ਮਨ ਨਾਲ ਕਿਹਾ।

  ਅਸੀਂ ਉਪਜਾਊ ਜਮੀਨ ਵਰਗੇ

  ਸਾਨੂੰ ਬੰਜਰ ਨਾ ਸਮਝੋ

  ਅੱਜ ਵੀ ਵਿਰਸਾ ਸਾਂਭਦੇ ਹਾਂ

  ਸਾਨੂੰ ਕੰਜਰ ਵਾ ਸਮਝੋ

-- ਸੁਖਵਿੰਦਰ ਕੌਰ, ਫਰੀਦਕੋਟ 81469-33733

ਪ੍ਰਿੰਸੀਪਲ ਸੁਰਿੰਦਰ ਕੌਰ ਦੂਆ,ਅੰਤਿਮ ਸੰਸਕਾਰ 12ਜਨਵਰੀ ਬਾਦ ਦੁਪਹਿਰ 2ਵਜੇ ਹੋਵੇਗਾ

ਲੁਧਿਆਣਾ,11 ਜਨਵਰੀ ( ਗੁਰਭਿੰਦਰ ਗੁਰੀ)ਦੇਵਕੀ ਦੇਵੀ ਜੈਨ ਕਾਲਿਜ ਕਾਲਿਜ ਫਾਰ ਵਿਮੈੱਨ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਸੁਰਿੰਦਰ ਕੌਰ ਦੂਆ ਸੁਪਤਨੀ ਸਵਰਗੀ ਪ੍ਰੋਃ ਗੁਣਵੰਤ ਸਿੰਘ ਦੂਆ ਦਾ ਅੱਜ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ ਹੈ। ਉਹ ਸ਼ਾਂਤੀ ਤਾਰਾ ਕਾਲਿਜ ਅਹਿਮਦਗੜ੍ਹ ਮੰਡੀ ਦੇ ਵੀ ਲੰਮਾ ਸਮਾਂ ਡਾਇਰੈਕਟਰ ਰਹੇ। ਪ੍ਰਿੰਸੀਪਲ ਸੁਰਿੰਦਰ ਕੌਰ ਦੂਆ ਦਾ ਅੰਤਿਮ ਸੰਸਕਾਰ 12ਜਨਵਰੀ ਬਾਦ ਦੁਪਹਿਰ 2 ਵਜੇ HBਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ  ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਾਃ ਅਮਰਜੀਤ ਸਿੰਘ ਦੂਆ ਨੇ ਦਿੱਤੀ ਹੈ। ਉਹ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਮੈਂਬਰ ਡਾਃ ਹਰਪ੍ਰੀਤ ਸਿੰਘ ਦੂਆ ਤੇ ਡਾਃ ਤ੍ਰਿਪਤਦੀਪ ਸਿੰਘ ਦੂਆ ਦੇ ਸਤਿਕਾਰਤ ਮਾਤਾ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪ੍ਰਿੰਸੀਪਲ ਸੁਰਿੰਦਰ ਕੌਰ ਦੂਆ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਹੈ ਕਿ ਮੇਰੇ ਲਈ ਉਹ ਹਮੇਸ਼ਾਂ ਵੱਡੀ ਭੈਣ ਬਣ ਕੇ ਸੰਗ ਸਾਥ ਨਿਭੇ। ਸਾਡੇ ਪਰਿਵਾਰ ਲਈ ਉਨ੍ਹਾਂ ਦਾ ਵਿਛੋੜਾ ਅਸਹਿ ਤੇ ਅਕਹਿ ਹੈ। 1975 ਤੋਂ ਉਨ੍ਹਾਂ ਦੇ ਪਰਿਵਾਰਕ ਮੁਖੀ ਤੇ ਸਿਰਮੌਰ ਪੰਜਾਬੀ ਕਵੀ ਗਿਆਨੀ ਰਾਮ ਨਾਰਾਇਣ ਸਿੰਘ ਦਰਦੀ ਤੇ ਪ੍ਰੋਃ ਤੇਜ ਕੌਰ ਦਰਦੀ ਜੀ ਰਾਹੀਂ ਇਸ ਪਰਿਵਾਰ ਨਾਲ ਨੇੜਤਾ ਬਣਨ ਕਾਰਨ ਹਰ ਦੁੱਖ ਸੁੱਖ ਦੀ ਇਨ੍ਹਾਂ ਨਾਲ ਸਾਡੀ ਭਾਈਵਾਲੀ ਸੀ। ਇਸੇ ਦੌਰਾਨ ਇੱਕ ਹੋਰ ਬੇਹੱਦ ਉਦਾਸ ਖ਼ਬਰ ਮਿਲੀ ਹੈ ਕਿ ਸਵਰਗੀ ਪੰਜਾਬੀ ਲੇਖਕ ਡਾਃ ਆਤਮ ਹਮਰਾਹੀ ਜੀ ਦੀ ਸਪੁੱਤਰੀ ਤੇ ਉੱਘੀ ਲੇਖਕ ਮਨਦੀਪ ਕੌਰ ਭਮਰਾ ਦੇ ਸਤਿਕਾਰਤ ਪਤੀ ਸਃ ਗੁਰਚਰਨ ਸਿੰਘ ਜੀ ਜਵਾਨ ਉਮਰੇ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਯਾਦ ਵਿੱਚ ਵੀ ਨਮਨ ਹੈ।  ਬੀਬਾ ਮਨਦੀਪ ਕੌਰ ਭਮਰਾ ਦੇ ਦੱਸਣ ਮੁਤਾਬਕ ਸਃ ਗੁਰਚਰਨ ਸਿੰਘ ਜੀ ਦੀ ਅੰਤਿਮ ਅਰਦਾਸ 20 ਜਨਵਰੀ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਐੱਚ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਹੋਵੇਗੀ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਗੱਤਕਾ ਰੈਫ਼ਰੀ ਬਣਾਉਣ ਦੀ ਸ਼ੁਰੂਆਤ

ਲੜਕੀਆਂ ਨੂੰ ਗੱਤਕਾ ਖੇਡਣ ਪ੍ਰਤੀ ਪ੍ਰੇਰਿਤ ਕਰਨ ਉਪਰ ਦਿੱਤਾ ਜ਼ੋਰ

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੱਤਕੇਬਾਜ ਲੜਕੀਆਂ ਨੂੰ ਸ਼ਸ਼ਕਤ ਬਣਾਉਣ, ਉਨ੍ਹਾਂ ਦੀ ਸਮਰੱਥਾ ਉਸਾਰੀ ਵਿੱਚ ਵਾਧਾ ਕਰਨ ਅਤੇ ਗੱਤਕਾ ਗਰਾਉਂਡ ਵਿੱਚ ਤਕਨੀਕੀ ਆਫੀਸ਼ੀਅਲ ਵਜੋਂ ਜਿੰਮੇਵਾਰੀ ਲਈ ਬਰਾਬਰੀ ਦੇ ਮੌਕੇ ਮੁਹੱਈਆ ਕਰਨ ਵਾਸਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਲਵੰਡੀ ਸਾਬੋ (ਬਠਿੰਡਾ) ਵਿਖੇ ਲਗਾਇਆ ਉੱਤਰੀ ਖੇਤਰ ਦਾ ਦੋ ਰੋਜਾ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ ਅੱਜ ਇੱਥੇ ਸਮਾਪਤ ਹੋ ਗਿਆ। ਗੱਤਕਾ ਐਸੋਸੀਏਸ਼ਨ ਆਫ ਪੰਜਾਬ (ਰਜਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਸਮਾਪਤੀ ਮੌਕੇ ਮੌਕੇ ਮਾਤਾ ਸਾਹਿਬ ਕੌਰ ਕਾਲਜ (ਲੜਕੀਆਂ) ਤਲਵੰਡੀ ਸਾਬੋ ਦੀ ਪ੍ਰਿੰਸੀਪਲ ਕਮਲਜੀਤ ਕੌਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਉਪ-ਦਫ਼ਤਰ ਦੇ ਇੰਚਾਰਜ ਭੋਲਾ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਹੋਰ ਲੜਕੀਆਂ ਵੀ ਗੱਤਕਾ ਖੇਡਣ ਪ੍ਰਤੀ ਅਕਰਸ਼ਿਤ ਹੋਣਗੀਆਂ। ਉਹਨਾਂ ਕਿਹਾ ਕਿ ਗੱਤਕਾ ਅਤੇ ਸ਼ਸ਼ਤਰ ਵਿੱਦਿਆ ਸਿੱਖ ਵਿਰਾਸਤ ਦੀ ਪੁਰਾਤਨ ਕਲਾ ਹੈ। ਸਿੱਖ ਧਰਮ ਵਿੱਚੋਂ ਵੱਖ-ਵੱਖ ਉਦਾਹਰਣਾਂ ਦਿੰਦਿਆਂ ਗੁਰੂ ਸਾਹਿਬਾਨ ਵੱਲੋਂ ਬੀਬੀਆਂ ਨੂੰ ਬਰਾਬਰੀ ਦੇਣ ਦੇ ਸੰਦੇਸ਼ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਗੱਤਕਾ ਖਾਸ ਕਰਕੇ ਬੀਬੀਆਂ ਲਈ ਸਵੈ-ਰੱਖਿਆ ਦੀ ਬਿਹਤਰ ਖੇਡ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਸਤਰ-ਵਿੱਦਿਆ ਨੂੰ ਪ੍ਰਫੁੱਲਤ ਕੀਤੇ ਜਾਣ ਬਾਰੇ ਵੇਰਵੇ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਤਲਵੰਡੀ ਸਾਬੋ ਵਿਖੇ 20 ਜਨਵਰੀ ਅਤੇ 21 ਜਨਵਰੀ ਨੂੰ ਹੋ ਰਹੀ ਲੜਕੀਆਂ ਦੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ ਸਿਮਰਨਜੀਤ ਸਿੰਘ ਅਤੇ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਗੱਤਕਾ ਖੇਡ ਨੂੰ ਕੌਮੀ ਪੱਧਰ ਉਤੇ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਯਤਨਾਂ ਵਜੋਂ ਹੀ ਲੜਕੀਆਂ ਨੂੰ ਗੱਤਕੇ ਪ੍ਰਤੀ ਆਕਰਸ਼ਿਤ ਕਰਨ ਲਈ ਉਨ੍ਹਾਂ ਨੂੰ ਗੱਤਕਾ ਗਰਾਉਂਡ ਵਿੱਚ ਤਕਨੀਕੀ ਆਫੀਸ਼ੀਅਲ ਵਜੋਂ ਬਰਾਬਰੀ ਦੇ ਮੌਕੇ ਮੁਹੱਈਆ ਕਰਵਾਉਣ ਵਾਸਤੇ ਇਹ ਕੈਂਪ ਲਾਇਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ ਲੜਕੀਆਂ ਵੀ ਰੈਫ਼ਰੀ ਦੀ ਭੂਮਿਕਾ ਨਿਭਾਅ ਸਕਣ। ਇਸ ਕੈਂਪ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਟੀ-ਸ਼ਰਟਾਂ ਅਤੇ ਸਰਟੀਫ਼ਿਕੇਟ ਵੀ ਦਿੱਤੇ ਗਏ। ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਖੇਡ ਡਾਇਰੈਕਟੋਰੇਟ ਦੇ ਡਾਇਰੈਕਟਰ ਹਰਕਿਰਨਜੀਤ ਸਿੰਘ ਫਾਜਿਲਕਾ, ਰਮਨਜੀਤ ਸਿੰਘ ਸ਼ੰਟੀ, ਰਵਿੰਦਰ ਸਿੰਘ ਰਵੀ, ਸਿਖਲਾਈ ਤੇ ਕੋਚਿੰਗ ਡਾਇਰੈਕਟੋਰੇਟ ਦੇ ਡਾਇਰੈਕਟਰ ਇੰਦਰਜੋਧ ਸਿੰਘ ਸੰਨੀ, ਚਰਨਜੀਤ ਕੌਰ ਮੁਹਾਲੀ, ਗੁਰਪ੍ਰੀਤ ਸਿੰਘ ਬਠਿੰਡਾ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਵੱਲੋਂ ਰਾਜਦੀਪ ਸਿੰਘ ਬਾਲੀ, ਜਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਹਰਜੀਤ ਸਿੰਘ, ਜਸਕਰਨ ਸਿੰਘ, ਚੀਫ ਰੈਫਰੀ ਸੁਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸਵੈ-ਰੱਖਿਆ ਅਤੇ ਖੇਡ ਵਜੋਂ ਗੱਤਕਾ ਖੇਡ ਦਾ ਲਾਹਾ ਲੈਣ ਲਈ ਲੜਕੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

ਭਾਕਿਯੂ ਲੱਖੋਵਾਲ ਦੇ ਕਿਸਾਨ ਆਗੂ ਨੰਬਰਦਾਰ ਸੁਰਜੀਤ ਸਿੰਘ ਸੰਦੋਹਾ ਦਾ ਦੇਹਾਂਤ, ਸੋਗ ਦੀ ਲਹਿਰ

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਪਿੰਡ ਸੰਦੋਹਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਪਿੰਡ ਦੇ ਬਹੁਤ ਹੀ ਸੂਝਵਾਨ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੈਂਬਰ ਸੁਖਜੀਤ ਸਿੰਘ ਨੰਬਰਦਾਰ ਦਾ ਦਿਹਾਂਤ ਹੋ ਗਿਆ। ਸੁਖਜੀਤ ਦਾ ਜਨਮ ਪਿੰਡ ਸੰਦੋਹਾ ਵਿੱਚ 17 ਜੁਲਾਈ 1976 ਜਗਰਾਜ ਸਿੰਘ ਨੰਬਰਦਾਰ ਦੇ ਘਰ ਮਾਤਾ ਜੰਗੀਰ ਕੌਰ ਦੇ ਕੁੱਖੋਂ ਹੋਇਆ। ਉਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਮੌੜ ਮੰਡੀ ਦੇ ਖਾਲਸਾ ਹਾਈ ਸਕੂਲ ਤੋਂ ਕੀਤੀ ਸੀ। ਤੇਜਿੰਦਰ ਸੰਦੋਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਵਿੱਚ ਚੱਲੇ ਸੰਘਰਸ਼ 'ਚ ਸੁਰਜੀਤ ਸਿੰਘ ਨੰਬਰਦਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਜ਼ਿਲਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜ਼ਿਲ੍ਹਾ ਮੀਤ ਪ੍ਰਧਾਨ ਮਲਕੀਤ ਸਿੰਘ ਸੰਦੋਹਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੰਦੋਹਾ, ਬਲਾਕ ਮੀਤ ਪ੍ਰਧਾਨ ਹਾਕਮ ਸਿੰਘ ਭੋਲਾ, ਧੂਰੀ, ਹਰਦੇਵ ਸਿੰਘ, ਕੁਲਦੀਪ ਸਿੱਧੂ ਅਤੇ ਧੂਰੀ ਆਦਿ ਨੇ ਸੰਸਕਾਰ ਮੌਕੇ ਹਾਜਰੀ ਲਾਵਾਈ। ਮਲਕੀਤ ਸਿੰਘ ਸੰਦੋਹਾ ਅਤੇ ਪੰਜਾਬ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਰਾਮਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਜਥੇਬੰਦੀ ਨੂੰ ਕਦੇ ਨਾ ਪੂ

ਸਰਾਭਾ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਸਜਾਇਆ ਗਿਆ

 ਸਰਾਭਾ, 9 ਜਨਵਰੀ ( ਦਲਜੀਤ ਸਿੰਘ ਰੰਧਾਵਾ) ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ,ਚਾਰ ਸਾਹਿਬਜ਼ਾਦਿਆਂ ਦੀ ਅਗਵਾਹੀ ਵਿੱਚ ਗੁਰਦਵਾਰਾ ਗੁਸਾਈਂਆਣਾ ਸਾਹਿਬ ਪਿੰਡ ਸਰਾਭਾ (ਲੁਧਿਆਣਾ) ਵਿਖੇ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਪੂਰੇ ਪਿੰਡ ਦੀ ਪਰਿਕਿਰਿਆ ਕਰਦੇ ਹੋਏ ਦੇਰ ਰਾਤ ਸ਼ਾਮ ਨੂੰ ਗੁਰੂ ਘਰ ਵਿਚ ਜਾ ਕੇ ਸੰਪੂਰਨ ਹੋਇਆ । ਇਸ ਮੌਕੇ ਇੰਟਰਨੈਸ਼ਨਲ ਢਾਡੀ ਬੀਬੀ ਬੇਅੰਤ ਕੌਰ ਖਾਲਸਾ ਅਤੇ ਸਾਥੀਆਂ ਵੱਲੋਂ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀਵਨੀ ਨਾਲ ਸੰਗਤਾਂ ਨੂੰ ਜੋੜਿਆ। ਗੁਰੂ ਘਰ ਦੇ ਵਜ਼ੀਰ ਭਾਈ ਸੋਢੀ ਸਿੰਘ ਖਾਲਸਾ ਤੇ ਭਾਈ ਬਲਜਿੰਦਰ ਸਿੰਘ ਲੀਲ ਨੇ ਕੀਰਤਨ ਕਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਟੇਜ ਸੰਚਾਲਕ ਦੀ ਸੇਵਾ ਭਾਈ ਅਮਰਜੀਤ ਸਿੰਘ ਸਰਾਭਾ ਨੇ ਨਿਭਾਈ ਜਿਨ੍ਹਾਂ ਨੂੰ ਗੁਰੂ ਘਰ ਦੇ ਪ੍ਰਧਾਨ ਸ ਹਰਦੀਪ ਸਿੰਘ ਬਿੱਲੂ ਸਰਾਭਾ ਅਤੇ ਸਮੂਹ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਾਹਿਬਜ਼ਾਦਾ ਫਤਿਹ ਸਿੰਘ ਅਖਾੜਾ ਮੁੱਲਾਂਪੁਰ ਵੱਲੋਂ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਵੱਖ ਪੜਾਵਾਂ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਸਜਾਏ ਗਏ।

ਸੰਤ ਸਰਵਣ ਦਾਸ ਨੂੰ ਧਰਮ ਗੁਰੂ ਦੀ ਉਪਾਧੀ ਮਿਲਣ ਤੇ ਸੰਗਤਾਂ ਨੇ ਕੀਤਾ ਭਾਰੀ ਸਵਾਗਤ ਅਤੇ ਸਨਮਾਨਿਤ

 ਲੁਧਿਆਣਾ ,9 ਜਨਵਰੀ (ਰਾਣਾ ਮੱਲ ਤੇਜੀ ) ਬੀਤੇ ਦਿਨੀ ਸਲੇਮ ਟਾਬਰੀ ਦੇ ਇਲਾਕੇ ਪੀਰੂ ਬੰਦਾ ਡੇਰਾ ਸੰਤ ਟਹਿਲ ਦਾਸ ਦੇ ਮੁੱਖ ਸੇਵਾਦਾਰ ਸੰਤ ਸਰਵਣ ਦਾਸ ਨੂੰ ਇਲਾਕੇ ਦੀਆਂ ਸੰਗਤਾਂ ਵਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਸੇਵਾ ਦਲ ਦੇ ਪ੍ਰਧਾਨ ਕਮਲ ਜਨਾਗਲ ਅਤੇ ਸੰਤਾਂ ਸਤਵਿੰਦਰ ਹੀਰਾ ਦੀ ਅਗਵਾਈ 'ਚ ਸਨਮਾਨਿਤ ਕੀਤਾ ਗਿਆ । ਇਸ ਦੀ ਸਬੰਧੀ ਜਾਣਕਾਰੀ ਦਿੰਦਿਆਂ ਦਲ ਦੇ ਪ੍ਰਧਾਨ ਕਮਲ ਜਨਾਗਲ ਨੇ ਦੱਸਿਆ ਕਿ ਸੰਤ ਸਰਵਣ ਦਾਸ ਵਲੋਂ ਆਦਿਧਰਮ ਲਈ ਕੀਤੀਆ ਜਾ ਰਹੀਆਂ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਕਰਕੇ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿਤਰ ਅਸ਼ਥਾਨ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਸਾਰੇ ਸੰਤ ਸਮਾਜ ਦੇ ਆਗੂਆਂ ਵਲੋਂ ਸੰਤਾਂ ਨੂੰ ਧਰਮ ਗੁਰੂ ਦੀ ਉਪਾਧੀ ਦਾ ਅੇੈਲਾਨਿਆ ਗਿਆ ਸੀ । ਜਿਸ ਨਾਲ ਉਨ੍ਹਾਂ ਦੇ ਆਧੀਨ ਚਲ ਰਹੇ ਡੇਰਾ ਸੰਤ ਟਹਿਲ ਦਾਸ ਦੀਆਂ ਸੰਗਤਾਂ ' ਚ ਭਾਰੀ ਖੁਸ਼ੀ ਦੀ ਲਹਿਰ ਛਾ ਗਈ । ਉਨ੍ਹਾਂ ਕਿਹਾ ਸੰਤਾਂ ਦੇ ਲੁਧਿਆਣਾ ਡੇਰਾ ਪੀਰੂ ਬੰਦਾ ਪਹੁੰਚਣ ਤੇ ਬੈਂਡ ਵਾਜਿਆ ਨਾਲ ਤੇ ਫੁੱਲਾਂ ਦੀ ਵਰਖਾ ਕਰਕੇ ਭਾਰੀ ਸਵਾਗਤ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਕੌਂਸਲਰ ਲਾਲਾ ਸੁਰਿੰਦਰ ਅਟਵਾਲ,ਬਲਬੀਰ ਮਹੇ,ਮੁਨੀਸ਼ ਜਨਾਗਾਲ , ਪਿੰਦੀ ਪ੍ਰਧਾਨ , ਟੋਨੀ ,ਬਾਕਾ ਚੁੰਬਰ,ਮੋਨੂ ,ਬਲਬੀਰ ਧਾਦਰਾ,ਕਾਕੂ ਪ੍ਰਧਾਨ ,ਵਿਜੇ ਪ੍ਰਧਾਨ ,ਪ੍ਰੇਮ ਸਿੰਘ ਖਾਲਸਾ, ਪ੍ਰਿੰਸ ਜਨਾਗਲ ,ਵਿਜੇ ਹਜੂਰੀ ਬਾਗ, ਮੋਹਣ ਵਿਰਦੀ,ਕਰਨੈਲ ਸਿੰਘ ,ਰਾਜ ਕੁਮਾਰ ਬੱਬੀ ਆਦਿ ਹਾਜ਼ਰ ਸਨ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਸਜਾਏ

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪਿੰਡ ਜਗਾ ਰਾਮ ਤੀਰਥ ਦੇ ਗੁਰਦੁਆਰਾ ਥੰਮ੍ਹ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ  ਗੁਰਦੁਆਰਾ ਥੰਮ੍ਹ ਸਾਹਿਬ ਜੀ ਤੋਂ ਚੱਲ ਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਬਾਬਾ ਸੰਧਿਆ ਦਾਸ ਜੀ ਦੇ ਡੇਰੇ, ਰਾਮਗੜ੍ਹੀਆ ਗੁਰਦੁਆਰਾ ਅਤੇ ਪਿੰਡ ਦੀਆਂ ਗਲੀਆਂ ਵਿਚ ਦੀ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਥੰਮ੍ਹ ਸਾਹਿਬ ਵਾਪਸ ਪਰਤੇ। ਨਗਰ ਕੀਰਤਨ ਦੇ ਸਵਾਗਤ ਲਈ ਪਿੰਡ ਵਾਸੀਆਂ ਨੇ ਥਾਂ ਥਾਂ ਤੇ ਚਾਹ ਪਕੌੜੇ ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਛਕਾਏ ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਵੀ ਗੱਤਕੇ ਦੇ ਜੌਹਰ ਦਿਖਾਕੇ ਸੰਗਤਾਂ ਨੂੰ ਨਿਹਾਲ ਕੀਤਾ। ਰਾਗੀਆਂ ਨੇ ਰਸ ਭਿੰਨਾ ਕੀਰਤਨ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀਆਂ ਅਤੇ ਪ੍ਰਚਾਰਕ ਵੱਲੋਂ ਗੁਰੂ ਸਾਹਿਬ ਦੇ ਇਤਿਹਾਸ ਵਾਰੇ ਜਾਣੂ ਕਰਵਾਇਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਲਾਭ ਸਿੰਘ ਨੇ ਸਾਰੀ ਸੰਗਤ ਨੂੰ ਨਗਰ ਕੀਰਤਨ ਵਿੱਚ ਪਹੁਚੰਣ ਤੇ ਜੀ ਆਇਆਂ ਕਿਹਾ ਨਗਰ ਕੀਰਤਨ ਵਿੱਚ ਨੋਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਬੀਬੀਆਂ ਅਤੇ ਬਜ਼ੁਰਗ ਔਰਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਸਾਰੀ ਸੰਗਤ ਨੇ ਨਗਰ ਕੀਰਤਨ ਵਿੱਚ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕੀਤਾ। ਇਸ ਮੌਕੇ ਬਿੰਦਰ ਸਿੰਘ ਖਜਾਨਚੀ, ਅਵਤਾਰ ਸਿੰਘ ਬਿੱਟੂ ਪ੍ਰਧਾਨ, ਸਾਹਿਬ ਸਿੰਘ, ਪੜਨੀ ਮਿਸਤਰੀ, ਮਿਠੂ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ, ਰੇਸ਼ਮ ਸਿੰਘ ਮਿਸਤਰੀ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।

ਸਰਨਾ ਭਰਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਪੰਥ ਵਿਚੋਂ ਛੇਕਣ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਲੀ ਕਮੇਟੀ ਮੈਂਬਰਾਂ ਨੇ ਸੌਂਪਿਆ ਮੰਗ ਪੱਤਰ

ਨਵੀਂ ਦਿੱਲੀ, 6 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀਹੈ  ਕਿ ਦਿੱਲੀ ਦੇ ਸਰਨਾ ਭਰਾਵਾਂ ਨੂੰ ਪੰਥ ਵਿਰੋਧੀ ਗਤੀਵਿਧੀਆਂ ਅਤੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਪੰਥ ਵਿਚੋਂ ਛੇਕਿਆ ਜਾਵੇ ਅਤੇ ਹੁਕਮ ਅਦੂਲੀ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਜ਼ਾ ਲਗਾਈ ਜਾਵੇ ਅਤੇ ਪੀ ਟੀ ਸੀ ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਣ ਤੁਰੰਤ ਬੰਦ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ ਤੋਂ ਗੁਰਬਾਣੀ ਪ੍ਰਸਾਰਣ ਸ਼ੁਰੂ ਕਰਵਾਇਆ ਜਾਵੇ।

ਅੱਜ ਇਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ  ਸਿੰਘ ਦੇ ਦਫਤਰ ਵਿਚ ਉਹਨਾਂ ਦੇ ਨਾਂ ਇਕ ਪੱਤਰ ਸੌਂਪਣ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਸਿੰਘ ਸਾਹਿਬ ਦੇ ਧਿਆਨ ਵਿਚ ਲਿਆਂਦਾ ਹੈ ਕਿ ਕਿਸ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਪੰਥ ਦੀ ਸਭਤੋਂ ਸਿਰਮੋਰ ਸੰਸਥਾ ਹੈ ਉਸਨੂੰ ਸੰਗਤ ਵਲੋਂ ਦਿੱਤਾ ਕਰੋੜਾਂ ਰੁਪਇਆ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਵਾਸਤੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਨਾ ਭਰਾ ਜੋ ਕਿ ਸਿੱਖ ਪੰਥ ਵਿਰੋਧੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ ਅਤੇ ਪਿਛਲੇ ਦਿਨੀਂ ਦਿੱਲੀ ਦੇ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਇਨ੍ਹਾਂ ਦੇ ਪਰਿਵਾਰ ਦੀਆਂ ਕੰਪਨੀਆਂ ਦੇ ਜੁੜੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਕਿ  ਈ.ਡੀ. ਅਤੇ ਸੀ.ਬੀ.ਆਈ. ਕੋਲ ਇਨ੍ਹਾਂ ਦੇ ਪਰਿਵਾਰ ਦੀਆਂ ਲਗਾਤਾਰ ਪੇਸ਼ੀਆਂ ਹੋ ਰਹੀਆਂ ਹਨ। ਇਨ੍ਹਾਂ ਦਾ ਪਰਿਵਾਰ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਸਟੇਟਾਂ ਵਿਚ ਸ਼ਰਾਬ ਦੇ ਵੱਡੇ ਵਪਾਰੀ ਦੇ ਤੌਰ 'ਤੇ ਕੰਮ ਕਰਦੇ ਹਨ ਜੋ ਕਿ ਜੱਗ ਜਾਹਿਰ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਅਨੁਸਾਰ ਨਸ਼ਾ ਕਰਨਾ ਅਤੇ ਨਸ਼ੇ ਦਾ ਕਾਰੋਬਾਰ ਕਰਨਾ ਵੱਡੀ ਕੁਰੀਤੀ ਮੰਨੀ ਜਾਂਦੀ ਹੈ। ਉਹਨਾਂ ਕਿਹਾ ਕਿ ਸਰਨਾ ਭਰਾ ਸ਼ੁਰੂ ਤੋਂ ਹੀ ਪੰਥ ਨੂੰ ਢਾਹ ਲਗਾਉਂਦੇ ਰਹੇ ਹਨ। ਇਨ੍ਹਾਂ ਨੇ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਨੂੰ ਸਿਰੋਪੇ ਪਾ ਕੇ ਸਟੇਜਾਂ 'ਤੇ ਸਨਮਾਨਿਤ ਕਰਕੇ ਸਿੱਖਾਂ ਦੇ ਜਖਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਜਦੋਂ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਦੀ ਚੋਣ ਟਿਕਟ ਕੱਟੀ ਗਈ ਤਾਂ ਸ੍ਰ. ਪਰਮਜੀਤ ਸਿੰਘ ਸਰਨਾ ਇਨ੍ਹਾਂ ਦੇ ਪਰਿਵਾਰ ਦੇ ਹੱਕ ਵਿਚ ਨਿਤਰੇ। ਦਿੱਲੀ ਕਮੇਟੀ ਦੀ ਪ੍ਰਧਾਨਗੀ ਦੌਰਾਨ ਸਰਨਾ ਭਰਾਵਾਂ ਨੇ 1984 ਦੇ ਕੇਸਾਂ ਨੂੰ ਕਮਜ਼ੋਰ ਕੀਤਾ ਜਿਸ ਦੀ ਭਰਪਾਈ ਕਦੀ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਰਨਾ ਭਰਾ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ, ਕਮਲਨਾਥ, ਸੱਜਣ ਕੁਮਾਰ ਅਤੇ ਹੋਰਨਾਂ ਦੇ ਲਗਾਤਾਰ ਸੰਪਰਕ ਵਿਚ ਹਨ। ਇਕ ਪਾਸੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪੁਰਜੋਰ ਕੋਸ਼ਿਸ਼ ਨਾਲ 1984 ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕੇਸ ਲੜ ਰਹੀ ਹੈ ਦੂਜੇ ਪਾਸੇ ਸਰਨਾ ਭਰਾ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨਾਲ ਸਾਂਝ ਪਾਈ ਬੈਠੇ ਹਨ ਅਤੇ ਪੰਥ ਵਿਰੋਧੀ ਕੰਮ ਕਰ ਰਹੇ ਹਨ।

ਉਹਨਾਂ ਸਿੰਘ ਸਾਹਿਬ ਨੂੰ ਇਹ ਵੀ ਦੱਸਿਆ ਕਿ ਬੀਬੀ ਪਰਮਜੀਤ ਕੌਰ ਜੋ ਕਿ 1984 ਸਿੱਖ ਨਸਲਕੁਸ਼ੀ ਦੀ ਪੀੜਤ ਪਰਿਵਾਰ ਤੋਂ ਹੈ ਨੂੰ ਦਿੱਲੀ ਦੇ ਐਮ.ਸੀ.ਡੀ. ਚੋਣਾਂ ਵਿਚ ਤਿਲਕ ਵਿਹਾਰ ਇਲਾਕੇ ਤੋਂ ਹਰਵਾਉਣ ਲਈ ਸਰਨਾ ਭਰਾਵਾਂ ਨੇ ਪੁਰਜੋਰ ਕੋਸ਼ਿਸ਼ ਕੀਤੀ ਇਸ ਤੋਂ ਪਤਾ ਲੱਗਦਾ ਹੈ ਕਿ ਸਰਨਾ ਭਰਾ ਪੰਥ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹਨ।

ਉਹਨਾਂ ਸਿੰਘ ਸਾਹਿਬ ਦੇ ਧਿਆਨ ਵਿਚ ਰਹੇ ਕਿ ਇਹ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਜੋ ਲਗਾਤਾਰ ਸ੍ਰ. ਪਰਮਜੀਤ ਸਿੰਘ ਸਰਨਾ ਨੂੰ ਸ਼ਰਾਬ ਦਾ ਵੱਡਾ ਤਸਕਰ ਦੱਸਦੇ ਰਹੇ ਅਤੇ ਪੰਜਾਬ ਵਿਚ ਲਗਾਤਾਰ ਇਨ੍ਹਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ 'ਤੇ ਧਰਨੇ ਵੀ ਲਗਾਉਂਦੇ ਰਹੇ। ਉਹਨਾਂ ਕਿਹਾ ਕਿ ਸ੍ਰ. ਸੁਖਬੀਰ ਸਿੰਘ ਬਾਦਲ ਸ੍ਰ. ਪਰਮਜੀਤ ਸਿੰਘ ਸਰਨਾ ਨੂੰ ਪੰਥ ਵਿਰੋਧੀ, ਕੋਮ ਵਿਰੋਧੀ ਅਤੇ ਕਾਤਲਾਂ ਦਾ ਸਾਥੀ ਦੱਸਦੇ ਰਹੇ ਸਨ। ਇਨ੍ਹਾਂ ਦੇ ਸਿੱਖ ਪੰਥ ਵਿਰੋਧੀ ਅਕਸ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸਵੰਧ ਦਾ ਕਰੋੜੋ ਰੁਪਇਆ ਲੁਟਾਇਆ ਜਾ ਰਿਹਾ ਹੈ ਜਿਸ ਦਾ ਸਿੱਖ ਸੰਗਤ ਵਿਚ ਭਾਰੀ ਰੋਸ ਹੈ।

ਉਹਨਾਂ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਦਿੱਲੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੋੜਾਂ ਰੁਪਏ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਲਈ ਬਰਬਾਦ ਕੀਤੇ ਜਾ ਰਹੇ ਹਨ, ਇਸ 'ਤੇ ਰੋਕ ਲਗਾਈ ਜਾਵੇ। ਉਹਨਾਂ ਇਹ ਵੀ ਬੇਨਤੀ ਕੀਤੀ ਕਿ ਪੀ.ਟੀ.ਸੀ. ਚੈਨਲ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਹਟਾਇਆ ਜਾਵੇ ਜੋ ਕਿ ਆਪ ਜੀ ਦਾ ਆਦੇਸ਼ ਸੀ ਪਰ ਮੰਨਿਆ ਨਹੀਂ ਗਿਆ। ਉਹਨਾਂ ਇਹ ਵੀ ਦੱਸਿਆ ਕਿ  ਸੂਤਰਾਂ ਤੋ ਇਹ ਵੀ ਪਤਾ ਲੱਗਾ ਹੈ ਕਿ ਪੀ.ਟੀ.ਸੀ. ਚੈਨਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰੋੜੋ ਰੁਪਇਆ ਕਰਾਰਨਾਮੇ ਮੁਤਾਬਿਕ ਬਕਾਇਆ ਦੇਣਾ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਨਾ ਭਰਾਵਾਂ ਨੂੰ ਸਿੱਖ ਵਿਰੋਧੀਆਂ ਗਤੀਵਿਧੀਆਂ ਕਰਨ, ਪੀ.ਟੀ.ਸੀ. ਚੈਨਲ ਦੇ ਕਰਾਰਨਾਮੇ ਨੂੰ ਜਨਤਕ ਨਾ ਕਰਨ, ਅਕਾਲ ਤਖਤ ਦੇ ਹੁਕਮ ਨਾ ਮੰਨਣ ਦੇ ਕਾਰਨ ਇਨ੍ਹਾਂ ਨੂੰ ਅਕਾਲ ਤਖਤ ਤੇ ਬੁਲਾ ਕੇ ਪੰਥ ਤੋਂ ਛੇਕਿਆ ਜਾਵੇ ।

ਇਸ ਮੌਕੇ ਉਹਨਾਂ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਪੰਜਾਬ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਮਨਜੀਤ ਸਿੰਘ ਭੋਮਾ, ਕਮੇਟੀ ਦੇ ਹਰਵਿੰਦਰ ਸਿੰਘ ਕੇ ਪੀ ਸੀਨੀਅਰ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ, ਸਰਵਜੀਤ ਸਿੰਘ ਵਿਰਕ, ਸੁਖਬੀਰ ਸਿੰਘ ਕਾਲੜਾ, ਗੁਰਦੇਵ ਸਿੰਘ, ਗੁਰਮੀਤ ਸਿੰਘ ਭਾਟੀਆ, ਹਰਜੀਤ ਸਿੰਘ ਪੱਪਾ, ਦਲਜੀਤ ਸਿੰਘ ਸਰਨਾ, ਸਤਿੰਦਰਪਾਲ ਸਿੰਘ ਨਾਗੀ ਤੇ ਹੋਰ ਪਤਵੰਤੇ ਵੀ ਹਾਜ਼ਰ

 

ਸਨ।

ਬਿਜਲੀ ਦੇ ਪਾਵਰ ਕੱਟ ਬੰਦ ਕਰੇ ਸਰਕਾਰ - ਕਮਾਲਪੁਰਾ, ਚੱਕਭਾਈਕਾ

ਪਾਵਰ ਕੱਟ ਬੰਦ ਨਾ ਕਰੇ ਤਾਂ ਗਰਿੱਡਾਂ ਤੇ ਉੱਚ ਅਧਿਕਾਰੀਆਂ ਦੇ ਘਿਰਾਓ ਦੀ ਦਿੱਤੀ ਚੇਤਾਵਨੀ 

ਰਾਏਕੋਟ, 6 ਜਨਵਰੀ (ਗੁਰਭਿੰਦਰ ਗੁਰੀ) ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਪਰ ਇਸ ਸਮੇਂ ਹਰ ਵਰਗ ਸਰਕਾਰ ਵੱਲੋਂ ਠੱਗਿਆਂ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਹ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋ ਰਹੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਜ਼ਿਲ੍ਹਾ ਪ੍ਰਧਾਨ ਮਾ.ਮਹਿੰਦਰ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਰਣਧੀਰ ਸਿੰਘ ਧੀਰਾ ਅਤੇ ਮੁੱਖ ਬੁਲਾਰਾ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਨੇ ਸਾਂਝੇ ਤੌਰ ਤੇ ਕੀਤਾ। ਉਹਨਾਂ ਸਰਕਾਰ ਉਪਰ ਵਿਅੰਗ ਕਰਦਿਆ ਆਖਿਆ ਕਿ ਮਾਨ ਸਰਕਾਰ ਸਰਦੀਆਂ ਵਿੱਚ ਵੀ ਬਿਜਲੀ ਦੇ ਸਵੇਰੇ ਸ਼ਾਮ ਵੱਡੇ ਪਾਵਰ ਕੱਟ ਲਗਾ ਕਿ ਲੋਕਾਂ ਦੇ ਜ਼ੀਰੋ ਬਿੱਲ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਬਿਜਲੀ ਸਪਲਾਈ ਦਾ ਮਾੜਾ ਹਾਲ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਬਿਜਲੀ ਬੋਰਡ ਵੱਲੋਂ ਰੋਜ਼ਾਨਾ ਪਾਵਰ ਕੱਟ ਦਾ ਸੁਨੇਹਾ ਆ ਜਾਂਦਾ ਹੈ ਪਰ ਸਵੇਰੇ ਸ਼ਾਮ ਹੀ ਬਿਜਲੀ ਦੀ ਜਿਆਦਾ ਜਰੂਰਤ ਹੁੰਦੀ ਹੈ ਕਿਉਂਕਿ ਉਸ ਸਮੇਂ ਹੀ ਕੰਮਾਂ-ਕਾਰਾ ਦਾ ਜ਼ੋਰ ਹੁੰਦਾ ਹੈ ਅਤੇ ਬੱਚਿਆਂ ਨੇ ਪੜ੍ਹਾਈ ਕਰਨੀ ਹੁੰਦੀ ਹੈ ਤੇ ਫ਼ਾਈਨਲ ਪੇਪਰ ਆਉਣ ਵਾਲੇ ਹਨ। ਜੇਕਰ ਬਿਜਲੀ ਦੀ ਸਪਲਾਈ ਠੀਕ ਨਹੀਂ ਹੁੰਦੀ ਤਾਂ ਉਹਨਾਂ ਭਵਿੱਖ ਵਿੱਚ ਬਿਜਲੀ ਬੋਰਡ ਨੂੰ ਚੇਤਾਵਨੀ ਦਿੰਦਿਆ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਗਰਿੱਡਾਂ ਅਤੇ ਉੱਚ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਬਿਜਲੀ ਮਹਿਕਮੇ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। 

ਇਸ ਸਮੇਂ ਜ਼ਿਲ੍ਹਾ ਖਜਾਨਚੀ ਸਤਬੀਰ ਸਿੰਘ ਰਾਏ ਬੋਪਾਰਾਏ ਖੁਰਦ, ਪ੍ਰਧਾਨ ਸਰਬਜੀਤ ਸਿੰਘ ਧੂਰਕੋਟ, ਪ੍ਰਧਾਨ ਸਾਧੂ ਸਿੰਘ ਚੱਕ ਭਾਈਕਾ, ਮਨਜਿੰਦਰ ਸਿੰਘ ਜੱਟਪੁਰਾ, ਹਾਕਮ ਸਿੰਘ ਬਿੰਜਲ, ਜਸਵਿੰਦਰ ਸਿੰਘ ਮਾਨ ਝੋਰੜਾਂ, ਪ੍ਰਧਾਨ ਪ੍ਰਦੀਪ ਸਿੰਘ ਸੁਖਾਣਾ, ਪ੍ਰਧਾਨ ਜਸਭਿੰਦਰ ਸਿੰਘ ਛੰਨਾਂ, ਪ੍ਰਧਾਨ ਬਲਜਿੰਦਰ ਸਿੰਘ ਜੌਹਲਾਂ, ਕੁਲਦੀਪ ਸਿੰਘ ਕੱਦੂ ਜੌਹਲਾਂ, ਪ੍ਰਧਾਨ ਸਿਵਦੇਵ ਸਿੰਘ ਕਾਲਸਾਂ, ਪ੍ਰਧਾਨ ਦਰਸ਼ਨ ਸਿੰਘ ਜਲਾਲਦੀਵਾਲ, ਕਰਮਜੀਤ ਸਿੰਘ ਭੋਲਾ ਜਲਾਲਦੀਵਾਲ, ਕੇਹਰ ਸਿੰਘ ਬੁਰਜ, ਪ੍ਰਧਾਨ ਜਗਦੇਵ ਸਿੰਘ ਆਦਿ ਹਾਜ਼ਰ ਸਨ।

ਮਾਲਵਾ ਸੱਭਿਆਚਾਰਕ ਮੰਚ ਵੱਲੋਂ ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ 8 ਜਨਵਰੀ ਨੂੰ ਹੋਵੇਗਾ

ਲੁਧਿਆਣਾ, 6 ਜਨਵਰੀ (ਗੁਰਭਿੰਦਰ ਗੁਰੀ )ਮਾਲਵਾ ਸੱਭਿਆਚਾਰ ਮੰਚ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦ਼ਸ਼ਾ ਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ 8 ਜਨਵਰੀ ਨੂੰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਸਵੇਰੇ 10.30  ਵਜੇ ਸ਼ੁਰੂ ਹੋਵੇਗਾ। ਇਹ ਜਾਣਕਾਰੀ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਤੇ ਸਰਪ੍ਰਸਤ ਸਃ ਮਲਕੀਤ ਸਿੰਘ ਦਾਖਾ ਨੇ ਦੇਂਦਿਆਂ ਦੱਸਿਆ ਕਿ ਮੁੱਖ ਬੁਲਾਰੇ ਲੁਧਿਆਣਾ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਤੇ ਉੱਘੇ ਲੇਖਕ ਤੇ ਸਾਬਕਾ ਪੁਲਿਸ ਕਮਿਸ਼ਨਰ(ਰੀਟਃ) ਸਃ ਗੁਰਪ੍ਰੀਤ ਸਿੰਘ ਤੂਰ  ਹੋਣਗੇ। ਉਦਘਾਟਨੀ ਭਾਸ਼ਨ  ਪੰਜਾਬੀ ਲੇਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਦੇਣਗੇ। ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਐੱਸ ਪੀ ਸਿੰਘ ਮੁੱਖ ਮਹਿਮਾਨ ਵਜੋਂ ਪੁੱਜਣਗੇ ਜਦ ਕਿ ਫ਼ਰੀਦਕੋਟ ਹਲਕੇ ਦੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਪ੍ਰਧਾਨਗੀ ਕਰਨਗੇ। 

ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਤੇ ਡਾਃ ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਜਾਣ ਵਾਲੇ ਕਵੀ ਦਰਬਾਰ ਵਿੱਚ ਪ੍ਰੋਃ ਰਵਿੰਦਰ ਭੱਠਲ,ਡਾਃ ਗੁਰਇਕਬਾਲ ਸਿੰਘ,ਸੀ ਮਾਰਕੰਡਾ, ਪਾਲੀ ਦੇਤਵਾਲੀਆ, ਸਹਿਜਪ੍ਰੀਤ ਸਿੰਘ ਮਾਂਗਟ, ਜਸਬੀਰ ਢਿੱਲੋਂ ਦਾਵਰ (ਗੁਜਰਾਤ) ਬਲਦੇਵ ਸਿੰਘ ਝੱਜ,ਡਾਃ ਅਸ਼ਵਨੀ ਭੱਲਾ,ਜਸਵੀਰ ਝੱਜ,ਪ੍ਰਭਜੋਤ ਸੋਹੀ,ਮਨਜਿੰਦਰ ਧਨੋਆ,ਰਾਜਦੀਪ ਤੂਰ,ਦਵਿੰਦਰ ਕੌਰ (ਕਲਕੱਤਾ)ਗੁਰਦਿਆਲ ਸ਼ੌਂਕੀ, ਤੇਜਿੰਦਰ ਮਾਰਕੰਡਾ,

,ਹਰਬੰਸ ਮਾਲਵਾ,ਹਰਸਿਮਰਤ ਕੌਰ,ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਫਲਕ, ਪਰਮਜੀਤ ਕੌਰ ਮਹਿਕ, 

ਤੇ ਬਲਦੇਵ ਸਿੰਘ ਝੱਜ ਸ਼ਾਮਿਲ ਹੋਣਗੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।

ਰਾਏਕੋਟ ਇਲਾਕੇ ’ਚ ਚਿੱਟੇ ਦਾ ਕਾਲਾ ਕਾਰੋਬਾਰ ਜ਼ੋਰਾਂ ’ਤੇ

ਵੱਡੀ ਗਿਣਤੀ ’ਚ ਨੌਜਵਾਨ ਪੀੜ੍ਹੀ ਚਿੱਟੇ ਦੇ ਨਸ਼ੇ ਦੀ ਗਿ੍ਰਫਤ ’ਚ

 ਰਾਏਕੋਟ6ਜਨਵਰੀ( ਗੁਰਭਿੰਦਰ ਗੁਰੀ  ) ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਵੱਡੇ ਪੱਧਰ ’ਤੇ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਪ੍ਰੰਤੂ ਰਾਏਕੋਟ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਅੰਦਰ ਇਸ ਮੁਹਿੰਮ ਦਾ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ ਹੈ ਕਿਉਂਕਿ ਸਥਾਨਕ ਸ਼ਹਿਰ ਅਤੇ ਇਲਾਕੇ ’ਚ ਚਿੱਟੇ ਦਾ ਕਾਲਾ ਕਾਰੋਬਾਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਨੌਜਵਾਨ ਪੀੜ੍ਹੀ ਇਸ ਮਾਰੂ ਨਸ਼ੇ ਦੀ ਗਿ੍ਰਫਤ ’ਚ ਧੱਸ ਕੇ ਜਿੱਥੇ ਜਵਾਨੀ ਬਰਬਾਦ ਕਰ ਰਹੀ ਹੈ, ਉਥੇ ਹੀ ਨਸ਼ੇ ਦੇ ਸੁਦਾਗਰਾਂ ਵੱਲੋਂ ਚੰਦ ਛਿੱਲੜਾਂ (ਪੈਸੇ) ਦੀ ਖਾਤਰ ਸਕੂਲੀ ਵਿਦਿਆਰਥੀਆਂ ਨੂੰ ਵੀ ਆਪਣੇ ਜਾਲ ਵਿਚ ਫਸਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਬੇਸ਼ਕ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਦੇ ਸੁਦਾਗਰਾਂ ਨੂੰ ਦਬੋਚਨ ਲਈ ਸ਼ਹਿਰ ਅੰਦਰ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਚਿੱਟੇ ਦਾ ਕਾਲਾ ਕਾਰੋਬਾਰ ਨਿਰੰਤਰ ਜਾਰੀ ਹੈ, ਹਾਲਾਂਕਿ ਪੁਲਿਸ ਵੱਲੋਂ ਸਥਾਨਕ ਸ਼ਹਿਰ ਦੇ ਕੁਝ ਮੁਹੱਲਿਆਂ ’ਚ ਖੂਫੀਆ ਸੂਚਨਾ ਦੇ ਅਧਾਰ ’ਤੇ ਚਿੱਟੇ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਮੂੰਹ ਹਨੇਰੇ ਛਾਪੇਮਾਰੀ ਕਰਕੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹਨ ਲਈ ਪੂਰੀ ਵਾਹ ਲਾਉਂਦੀ ਹੈ ਪਰ ਪੁਲਿਸ ਦੇ ਹੱਥ ਕੋਈ ਵੱਡੀ ਸਫ਼ਲਤਾ ਨਹੀਂ ਲੱਗਦੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਚਿੱਟੇ ਦੇ ਸਮਗਲਰ ਇੱਥੋਂ ਤੱਕ ਕਹਿ ਰਹੇ ਹਨ ਕਿ ਪੁਲਿਸ ਤਾਂ ਸਾਡੀ ਜੇਬ ’ਚ ਹੈ, ਉਥੇ ਹੀ ਪੁਲਿਸ ਨੂੰ ਪਤਾ ਹੋਣ ’ਤੇ ਵੀ ਉਕਤ ਨਸ਼ਾ ਤਸਕਰ ਖਿਲਾਫ਼ ਕੋਈ ਕਾਰਵਾਈ ਨਾ ਹੋਣਾ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕਰ ਰਿਹਾ ਹੈ, ਜਦਕਿ ਲੋਕਾਂ ਵੱਲੋਂ ਕਥਿਤ ਮਿਲੀ ਭੁਗਤ ਵੱਲ ਵੀ ਇਸ਼ਾਰਾ ਕੀਤਾ ਜਾ ਰਿਹਾ, ਸਗੋਂ ਫੜ੍ਹੇ ਚਿੱਟੇ ਦੇ ਦੋ ਸਮਗਲਰਾਂ ਨੂੰ ਛੱਡਿਆ ਜਾਣਾ ਵੀ ਸ਼ਹਿਰ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਕੁਝ ਪਿੰਡਾਂ ਵਿਚ ਕਈ ਨੌਜਵਾਨ ਚਿੱਟੇ ਦੀ ਦਲਦਲ ’ਚ ਫਸਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਜੋ ਕਿ ਚਿੰਤਾਂ ਦਾ ਵਿਸ਼ਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਸਜਾਏ

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪਿੰਡ ਜਗਾ ਰਾਮ ਤੀਰਥ ਦੇ ਗੁਰਦੁਆਰਾ ਥੰਮ੍ਹ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ  ਗੁਰਦੁਆਰਾ ਥੰਮ੍ਹ ਸਾਹਿਬ ਜੀ ਤੋਂ ਚੱਲ ਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਬਾਬਾ ਸੰਧਿਆ ਦਾਸ ਜੀ ਦੇ ਡੇਰੇ, ਰਾਮਗੜ੍ਹੀਆ ਗੁਰਦੁਆਰਾ ਅਤੇ ਪਿੰਡ ਦੀਆਂ ਗਲੀਆਂ ਵਿਚ ਦੀ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਥੰਮ੍ਹ ਸਾਹਿਬ ਵਾਪਸ ਪਰਤੇ। ਨਗਰ ਕੀਰਤਨ ਦੇ ਸਵਾਗਤ ਲਈ ਪਿੰਡ ਵਾਸੀਆਂ ਨੇ ਥਾਂ ਥਾਂ ਤੇ ਚਾਹ ਪਕੌੜੇ ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਛਕਾਏ ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਵੀ ਗੱਤਕੇ ਦੇ ਜੌਹਰ ਦਿਖਾਕੇ ਸੰਗਤਾਂ ਨੂੰ ਨਿਹਾਲ ਕੀਤਾ। ਰਾਗੀਆਂ ਨੇ ਰਸ ਭਿੰਨਾ ਕੀਰਤਨ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀਆਂ ਅਤੇ ਪ੍ਰਚਾਰਕ ਵੱਲੋਂ ਗੁਰੂ ਸਾਹਿਬ ਦੇ ਇਤਿਹਾਸ ਵਾਰੇ ਜਾਣੂ ਕਰਵਾਇਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਲਾਭ ਸਿੰਘ ਨੇ ਸਾਰੀ ਸੰਗਤ ਨੂੰ ਨਗਰ ਕੀਰਤਨ ਵਿੱਚ ਪਹੁਚੰਣ ਤੇ ਜੀ ਆਇਆਂ ਕਿਹਾ ਨਗਰ ਕੀਰਤਨ ਵਿੱਚ ਨੋਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਬੀਬੀਆਂ ਅਤੇ ਬਜ਼ੁਰਗ ਔਰਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਸਾਰੀ ਸੰਗਤ ਨੇ ਨਗਰ ਕੀਰਤਨ ਵਿੱਚ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕੀਤਾ। ਇਸ ਮੌਕੇ ਬਿੰਦਰ ਸਿੰਘ ਖਜਾਨਚੀ, ਅਵਤਾਰ ਸਿੰਘ ਬਿੱਟੂ ਪ੍ਰਧਾਨ, ਸਾਹਿਬ ਸਿੰਘ, ਪੜਨੀ ਮਿਸਤਰੀ, ਮਿਠੂ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ, ਰੇਸ਼ਮ ਸਿੰਘ ਮਿਸਤਰੀ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।

ਧੀਆਂ ਦੀ ਪੰਜਵੀਂ ਲੋਹੜੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਮਹਿਲ ਕਲਾਂ ਵਿਖੇ ਮਨਾਈ ਜਾਵੇਗੀ

ਮਹਿਲ ਕਲਾਂ, 06 ਜਨਵਰੀ  (ਗੁਰਸੇਵਕ ਸੋਹੀ / ਅਵਤਾਰ ਸਿੰਘ ਰਾਏਸਰ ) ਮਹਿਲ ਕਲਾਂ ਵਿਖੇ ਸਮਾਜ ਸੇਵੀ ਸੰਸਥਾ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਇਸ ਵਾਰੀ ਲਗਾਤਾਰ ਪੰਜਵੀਂ ਲੋਹੜੀ ਮਨਾਈ ਜਾ ਰਹੀ ਇਹ ਸੰਸਥਾ ਲਗਾਤਾਰ ਪੰਜਾਬ ਵਿੱਚ ਸਮਾਜਿਕ ਭਲਾਈ ਅਤੇ ਨਸਿਆਂ ਨੂੰ ਲੈ ਕਿ ਲਗਾਤਾਰ ਕੰਮ ਕਰ ਰਹੀ ਹੈ ਇਸੇ ਲੜੀ ਤਹਿਤ ਮਹਿਲ ਕਲਾਂ ਵਿੱਖੇ ਬੇਟੀ ਬਚਾਓ, ਬੇਟੀ ਪੜਾਓ ਤਹਿਤ ਮਹਿਲ ਕਲਾਂ ਵਿੱਚ ਲਗਾਤਾਰ ਪੰਜਵੀਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਇਸ ਲੋਹੜੀ ਦੇ ਮੌਕੇ ਤੇ ਇਲਾਕੇ ਵਿੱਚ ਨਵਜੰਮੀਆਂ ਧੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਇਲਾਕੇ ਵਿੱਚ ਹੋਰ ਵੀ ਨਾਮਵਰ ਧੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵੇਲ਼ੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਉਹ ਪੂਰੇ ਪੰਜਾਬ ਵਿੱਚ ਧੀਆਂ ਅਤੇ ਸਮਾਜ ਵਿੱਚ ਲੋੜਵੰਦਾਂ ਲਈ ਕੰਮ ਕਰ ਰਹੀ ਹੈ ਲਗਾਤਾਰ ਸਾਡੀ ਸੁਸਾਇਟੀ ਵੱਲੋਂ ਜੋ ਧੀਆਂ ਨਸੇ ਦੀ ਦਲਦਲ ਵਿੱਚ ਫਸ ਚੁੱਕੀਆਂ ਹਨ ਉਹਨਾਂ ਨੂੰ ਸੁਸਾਇਟੀ ਵੱਲੋਂ ਫ੍ਰੀ ਵਿੱਚ ਨਸ਼ਾ ਮੁਕਤ ਕਰਕੇ ਉਹਨਾਂ ਨੂੰ ਰੋਜ਼ਗਾਰ ਤੇ ਲਗਾਇਆ ਜਾ ਰਿਹਾ ਹੈ ਤਾਂ ਜੋ ਉਹ ਫਿਰ ਵਾਪਸ ਉਸ ਦਲਦਲ ਭਰੀ ਜਿੰਦਗੀ ਵਿੱਚ ਵਾਪਸ ਨਾ ਜਾਣ। ਉਹਨਾਂ ਨੇ ਕਿਹਾ ਕਿ ਲਗਾਤਾਰ ਪੰਜਵੀਂ ਧੀਆਂ ਦੀ ਲੋਹੜੀ ਸਾਡੀ ਟੀਮ ਵੱਲੋਂ ਮਹਿਲ ਕਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਦੇ ਵਿੱਚ ਮਨਾਈ ਜਾ ਰਹੀ ਹੈ। ਸਾਡੀ ਪੂਰੀ ਟੀਮ ਦਾ ਇੱਕ ਹੀ ਮਕਸਦ ਹੈ ਕਿ ਜਦ ਵੀ ਕਿਸੇ ਪਰਿਵਾਰ ਵਿੱਚ ਕੋਈ ਧੀ ਪੈਦਾ ਹੁੰਦੀ ਹੈ ਤਾ ਉਸ ਨੂੰ ਵੀ ਪੁੱਤਰਾਂ ਵਾਂਗ ਪਿਆਰ ਮਿਲੇ ਅਤੇ ਉਸ ਨੂੰ ਵੀ ਤਰੱਕੀਆਂ ਕਰਨ ਦਾ ਮੌਕਾ ਮਿਲੇ।