You are here

ਪੰਜਾਬ

ਲੋਕ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਬੂਸਟਰ ਡੋਜ਼ ਵੈਕਸੀਨ ਕੈਂਪ ਲਗਾਇਆ

ਜਗਰਾਉ 18 ਅਗਸਤ (ਅਮਿਤਖੰਨਾ)ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋਡ਼ਾ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਭੰਡਾਰੀ ਸੈਕਟਰੀ ਕਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਮੁਫ਼ਤ ਬੂਸਟਰ ਡੋਜ਼ ਵੈਕਸੀਨ ਕੈਂਪ ਅਰੋਡ਼ਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ   ਕੈਂਪ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ  ਨੇ ਕਰਦਿਆਂ ਸੁਸਾਇਟੀ ਵੱਲੋਂ ਕੋਰੋਨਾ ਦੇ ਖਾਤਮੇ ਲਈ ਲਾਏ ਜਾ ਰਹੇ ਵੈਕਸੀਨ ਕੈਂਪਾਂ ਦੀ ਸ਼ਲਾਘਾ ਕਰਦਿਆਂ  ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਣ ਲਈ ਵੈਕਸੀਨ ਜ਼ਰੂਰ ਲਗਾਉਣ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਪਹਿਲਾਂ ਕੋਰੋਨਾ ਦੀਆਂ  ਦੋ ਡੋਜ਼ ਲੱਗ ਚੁੱਕੀਆਂ ਹਨ ਉਹ ਪੋਸਟਰ ਡੋਜ਼ ਲਗਵਾ ਕੇ ਇਸ ਬਿਮਾਰੀ ਤੋਂ ਬਚਣ  ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ ਆਪਣੀਆਂ ਸੇਵਾਵਾਂ ਦਿੰਦਿਆਂ 142 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਗਏ  ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ ਸਰਪ੍ਰਸਤ ਰਾਜਿੰਦਰ ਜੈਨ ਅਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸੁਸਾਇਟੀ  ਵੱਲੋਂ ਇਹ 16ਵਾ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ ਹੈ ਜਿਸ ਵਿਚ 142 ਵਿਅਕਤੀਆਂ ਨੂੰ ਬੂਸਟਰ ਡੋਜ਼ ਵੈਕਸੀਨ ਦੇ ਟੀਜ਼ਰ ਟੀਕੇ ਲਗਾਏ ਗਏ ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਸਿਤਾਰ ਮਾਂ ਕੋਰੋਨਾ ਵੈਕਸੀਨ ਦਾ ਕੈਂਪ ਅਗਲੇ ਵੀਰਵਾਰ ਪੱਚੀ ਅਗਸਤ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਜਾਵੇਗਾ   ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਇਸ ਮੌਕੇ ਰਾਜੀਵ ਗੁਪਤਾ ਲਾਕੇਸ਼ ਟੰਡਨ ਨੀਰਜ ਮਿੱਤਲ ਰਜਿੰਦਰ ਜੈਨ ਕਾਕਾ ਸੁਨੀਲ ਅਰੋਡ਼ਾ ਪ੍ਰੇਮ ਬਾਂਸਲ ਸੁਖਜਿੰਦਰ ਸਿੰਘ ਢਿੱਲੋਂ  ਆਰ ਕੇ ਗੋਇਲ ਵਿਨੋਦ ਬਾਂਸਲ ਕੰਵਲ ਕੱਕੜ ਅਨਿਲ ਮਲਹੋਤਰਾ ਮੁਕੇਸ਼ ਗੁਪਤਾ ਜਗਦੀਪ ਸਿੰਘ ਸਮੇਤ ਕੁਲਵਿੰਦਰ ਸਿੰਘ ਕਾਲਾ  ਸਿੰਘ ਕੌਂਸਲਰ  ਅਨਮੋਲ ਗੁਪਤਾ ਸਿਵਲ ਹਸਪਤਾਲ ਦੀ ਟੀਮ ਕੁਲਵੰਤ ਕੌਰ ਤੇ ਜਸਪ੍ਰੀਤ ਸਿੰਘ ਹਾਜ਼ਰ ਸਨ

ਨਾਮਜ਼ਦ ਡੀ.ਅੈਸ.ਪੀ. ਤੇ ਹੋਰਨਾਂ ਦੀ ਗ੍ਰਿਫਤਾਰੀ ਲਈ ਧਰਨਾ ਜਾਰੀ !

'ਸਿੱਟ' ਨੂੰ ਸੌਂਪੇ ਸਾਰੇ ਸਬੂਤ-ਪੀੜ੍ਹਤ ਪਰਿਵਾਰ 

ਜਗਰਾਉਂ 18 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਖਿਲਾਫ਼ ਦਰਜ ਕੀਤੇ ਮੁਕੱਦਮੇ ਦੀ ਏ.ਆਈ.ਜੀ. ਕਰਾਈਮ ਜੋਨ ਜਲੰਧਰ ਦੀ ਅਗਵਾਈ 'ਚ ਤਫਤੀਸ਼ ਕਰ ਰਹੀ "ਸਪੈਸ਼ਲ ਇੰਨਵੈਸਟੀਗੇਸ਼ਨ ਟੀਮ" ਨੂੰ ਪੀੜ੍ਹਤ ਪਰਿਵਾਰ ਨੇ ਮੁਕੱਦਮੇ ਦੇ ਲੱਗਭੱਗ ਸਾਰੇ ਗਵਾਹ ਅਤੇ ਦਸਤਾਵੇਜ਼ੀ ਸਬੂਤ ਪੇਸ਼ ਕਰ ਦਿੱਤੇ ਹਨ। ਕਾਬਲ਼ੇਗੌਰ ਹੈ ਕਿ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰ ਤੇ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵਰਕਰਾਂ ਨੇ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਲਗਾਤਾਰ ਜਾਰੀ ਰਿਹਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਥਾਣੇ ਮੂਹਰੇ ਖੜ੍ਹ ਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਤੇ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਦੇ ਉਕਤ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਅੈਸ.ਸੀ/ਬੀ.ਸੀ. ਏਕਤਾ ਭਲਾਈ ਮੰਚ ਦੇ ਪ੍ਰਧਾਨ ਇੰਜ਼ੀ. ਦਰਸ਼ਨ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਦਹਾਕਿਆਂ ਬੱਧੀ ਲੜਾਈ ਲੜਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣਾ ਸਭ ਤੋਂ ਵੱਡੀ ਤਰਾਸਦੀ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਵਿੱਚ ਨਿਆਂ ਪ੍ਰਣਾਲੀ ਬੁਰੀ ਤਰ੍ਹਾਂ ਫੇਲ਼ ਹੋ ਚੁੱਕੀ ਹੈ। ਹਲਕਾ ਵਿਧਾਇਕ ਦੇ ਇਨਸਾਫ਼ ਦਿਵਾਉਣ ਦੇ ਕੀਤੇ ਦਾਅਵੇ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਅਾਗੂ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ ਨੇ ਕਿਹਾ ਸਿਆਸੀ ਲੀਡਰ, ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ਼ ਸਤਾ ਹਾਸਲ ਕਰਨ ਤੱਕ ਹੀ ਸੀਮਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਲੈ ਕੇ ਲੋਕਾਂ ਦੇ ਮਸਲਿਆਂ ਨੂੰ ਦਰ-ਕਿਨਾਰ ਕਰ ਦਿੰਦੇ ਹਨ।  ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ 2018 ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲਗਦੇ ਧਰਨਿਆਂ ਵਿੱਚ ਨਾ ਸਿਰਫ ਹਾਜ਼ਰ ਹੁੰਦੀ ਸੀ ਸਗੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਪੱਤਰ ਵੀ ਲਿਖਤੀ ਰਹੀ ਹੈ। ਜ਼ਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ 2005 ਤੋਂ ਹੀ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਅਤੇ ਇਨਸਾਫ਼ ਪ੍ਰਾਪਤੀ ਦੀ ਲੜ੍ਹਾਈ ਲੜ੍ਹ ਰਿਹਾ ਹੈ। ਏਟਕ ਆਗੂ ਜਗਦੀਸ਼ ਸਿੰਘ ਕ‍ਾਉਂਕੇ ਨੇ ਵੀ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਧਰਨੇ ਵਿੱਚ ਪੱਕੀ ਹਾਜ਼ਰੀ ਭਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਜੱਥੇਦਾਰ ਚੜ੍ਤ ਸਿੰਘ ਗਗੜਾ, ਚਰਨ ਸਿੰਘ, ਜੱਗਾ ਸਿੰਘ ਢਿੱਲੋਂ, ਮਹਿੰਦਰ ਸਿੰਘ ਬੀਏ, ਰਾਮਤੀਰਥ ਸਿੰਘ ਲੀਲਾ, ਗੁਰਮੀਤ ਸਿੰਘਾਪੁਰ , ਅਵਤਾਰ ਸਿੰਘ ਠੇਕੇਦਾਰ ਦੀ ਸ਼ਲਾਘਾ ਕੀਤੀ ਹੈ।

ਐੱਸ ਜੀ ਐੱਨ ਇੰਟਰਨੈਸ਼ਨਲ ਸਕੂਲ ਵਿਖੇ ਹੋਈ ਮਾਪੇ-ਅਧਿਆਪਕ ਮੀਟਿੰਗ 

ਬਰਨਾਲਾ /ਮਹਿਲ ਕਲਾਂ - 17ਅਗਸਤ- (ਗੁਰਸੇਵਕ ਸੋਹੀ )  -ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ ਜੀ ਐੱਨ ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਮਾਪੇ-ਅਧਿਆਪਕ ਮੀਟਿੰਗ ਹੋਈ। ਜਿਸ ਵਿਚ ਹਰ ਕਲਾਸ ਨਾਲ ਸਬੰਧਤ ਮਾਤਾ-ਪਿਤਾ ਬੱਚਿਆਂ ਦੇ ਸਬੰਧ ਵਿੱਚ ਮੀਟਿੰਗ ਲਈ ਸਕੂਲ ਕੈਂਪਸ ਵਿਖੇ ਪਹੁੰਚੇ।ਇਸ ਮੌਕੇ ਸਕੂਲ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਮਾਪਿਆਂ ਵੱਲੋਂ ਅਧਿਆਪਕਾਂ ਨਾਲ ਬੱਚਿਆਂ ਦੀ ਪੜ੍ਹਾਈ ਦੇ ਸਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਅਤੇ ਸਕੂਲ ਟੀਚਰਾਂ ਵੱਲੋਂ ਮਾਤਾ- ਪਿਤਾ ਦੇ ਕੀਮਤੀ ਸੁਝਾਅ ਵੀ ਲਏ ਗਏ। ਇਸ ਮੌਕੇ ਸਕੂਲ ਟੀਚਰਾਂ ਵੱਲੋਂ ਬੱਚਿਆਂ ਦੀਆਂ ਗਤੀਵਿਧੀਆ ਬਾਰੇ ਮਾਪਿਆਂ ਨੂੰ ਚਾਨਣਾ ਪਾਇਆ ਗਿਆ ਅਤੇ ਦੱਸਿਆ ਗਿਆ ਜੋ ਮਾਪੇ-ਅਧਿਆਪਕ ਮੀਟਿੰਗ ਹੈ ਉਹ ਮਾਪੇ ਅਤੇ ਅਧਿਆਪਕ ਦੇ ਤਾਲਮੇਲ ਦਾ ਇੱਕ ਅਹਿਮ ਸਾਧਨ ਹੈ।ਇਸ ਮੌਕੇ ਸਕੂਲ ਸਟਾਫ ਕੁਲਜੀਤ ਸਿੰਘ ਦੀਵਾਨਾ, ਗੁਰਪ੍ਰੀਤ ਕੌਰ, ਰਮਨਜੀਤ ਕੌਰ,ਪ੍ਰਦੀਪ ਕੌਰ, ਪ੍ਰਭਦੀਪ ਕੌਰ ਗਰਚਾ, ਰਮਨਦੀਪ ਕੌਰ, ਲਛਮਣੀ, ਅਮਨਜੋਤ ਕੌਰ, ਸੰਦੀਪ ਕੌਰ, ਦਲਜੀਤ ਕੌਰ, ਰਮਨਦੀਪ ਕੌਰ, ਜਸਪਾਲ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ ਹਾਜ਼ਰ ਸਨ।

Agriculture Minister orders vigilance probe into ₹150 crore scam detected in distribution of crop residue management machines

Chandigarh, 17 August; Agriculture Minister Kuldeep Dhaliwal orders vigilance probe into ₹150 crore scam detected in distribution of crop residue management machines. Department inquiry findings: Out of 90422 distributed machines; over 13 percent of beneficiaries did not have machines.

ਕੁਲਦੀਪ ਧਾਲੀਵਾਲ ਨੇ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਵੰਡੀਆਂ ਮਸ਼ੀਨਾਂ 'ਚ 150 ਕਰੋੜ ਰੁਪਏ ਦੇ ਘਪਲੇ ਸੰਬੰਧੀ ਵਿਜੀਲੈਂਸ ਜਾਂਚ ਦੇ ਹੁਕਮ

ਚੰਡੀਗੜ੍ਹ 17 ਅਗਸਤ ( ਗੁਰਸੇਵਕ ਸੋਹੀ  ) ਭਗਵੰਤ ਮਾਨ ਸਰਕਾਰ ਵਲੋਂ ਸੂਬੇ 'ਚ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਪਹਿਲੇ ਦਿਨ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਪਹਿਲੀਆਂ ਸਰਕਾਰਾਂ 'ਚ ਲੋਕਾਂ ਦੇ ਪੈਸੇ ਦੀ ਲੁੱਟ-ਖਸੁੱਟ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਖੇਤੀਬਾੜੀ ਵਿਭਾਗ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਦਿੱਤੀਆਂ ਮਸ਼ੀਨਾਂ ਦੀ ਵੰਡ 'ਚ ਮੁੱਢਲੇ ਤੌਰ 'ਤੇ 150 ਕਰੋੜ ਰੁਪਏ ਦਾ ਘਪਲਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ।ਵਿਭਾਗੀ ਜਾਂਚ ਦੌਰਾਨ ਵੰਡੀਆਂ ਗਈਆਂ 90422 ਮਸ਼ੀਨਾਂ ਵਿਚੋਂ 13 ਫੀਸਦੀ ਤੋਂ ਵੱਧ ਲਾਭਪਾਤਰੀਆਂ ਕੋਲ ਮਸ਼ੀਨਾਂ ਨਹੀਂ ਮਿਲੀਆਂ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ।

ਅਟਾਰੀ ਸਰਹੱਦ 'ਤੇ ਆਈ.ਸੀ.ਪੀ. 'ਚ ਹੋਇਆ ਧਮਾਕਾ, ਡਰਾਈ ਫਰੂਟ ਦੇ ਟਰੱਕ ਥੱਲੇ ਚੁੰਬਕ ਨਾਲ ਲਮਕਾਇਆ ਗਿਆ ਸੀ ਲੋਹੇ ਦਾ ਡੱਬਾ

ਅੰਮ੍ਰਿਤਸਰ - ਭਾਰਤ ਅਫ਼ਗਾਨਿਸਤਾਨ ਦੇਸ਼ਾਂ ਦਰਮਿਆਨ ਪਾਕਿਸਤਾਨ ਰਸਤੇ ਚੱਲ ਰਹੇ ਵਪਾਰ ਰਾਹੀਂ ਪਾਕਿਸਤਾਨ ਦੇ ਘਟੀਆ ਇਰਾਦੇ ਫਿਰ ਇੱਕ ਵਾਰੀ ਸਾਹਮਣੇ ਆ ਗਏ ਹਨ। ਅਟਾਰੀ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਭਾਰਤੀ ਕਸਟਮ, ਬੀਐੱਸਐੱਫ ਤੇ ਭਾਰਤੀ ਸੂਹੀਆਂ ਏਜੰਸੀਆਂ ਨੇ ਅਟਾਰੀ ਸਰਹੱਦ ਵਿਖੇ ਅਫ਼ਗ਼ਾਨਿਸਤਾਨ ਤੋਂ ਵਾਇਆ ਪਾਕਿਸਤਾਨ ਰਸਤਿਓਂ ਭਾਰਤ ਪੁੱਜੇ ਡਰਾਈ ਫਰੂਟ ਦੇ ਟਰੱਕ ਰਾਹੀਂ ਭੇਜੀ ਗਈ ਆਰਡੀਐਕਸ ਵਰਗੀ ਚੀਜ਼ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੇ ਪਤਾ ਲੱਗਿਆ ਕਿ ਅੱਜ ਬਾਅਦ ਦੁਪਹਿਰ ਇਹ ਅਫ਼ਗਾਨਿਸਤਾਨੀ ਟਰੱਕ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਚਮਨ ਬਾਰਡਰ ਤੋਂ ਡਰਾਈ ਫਰੂਟ ਲੈ ਕੇ ਅਟਾਰੀ ਸਰਹੱਦ ਵਿਖੇ ਸਥਿਤ ਆਈਸੀਪੀ ਵਿਖੇ ਪੁੱਜਾ ਸੀ ਜਿੱਥੇ ਭਾਰਤੀ ਕਸਟਮ ਤੇ ਬੀਐਸਐਫ ਨੇ ਸਾਂਝੀ ਜਾਂਚ ਦੌਰਾਨ ਨਸ਼ੇ ਜਿਵੇਂ ਇਕ ਡੱਬਾ ਉਕਤ ਟਰੱਕ ਵਿੱਚੋਂ ਬਰਾਮਦ ਕੀਤਾ। ਭਾਰਤੀ ਕਸਟਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਡੱਬੇ ਦਾ ਵਜ਼ਨ ਨੌਂ ਸੌ ਗਰਾਮ ਦਾ ਭਾਰ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਲੈਬ ਵਿਖੇ ਭੇਜ ਕੇ ਪਤਾ ਚੱਲੇਗਾ ਕਿ ਇਹ ਪਾਕਿਸਤਾਨ ਤਸਕਰਾਂ ਵੱਲੋਂ ਇਸ ਟਰੱਕ ਰਾਹੀਂ ਕੀ ਭੇਜਿਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਬੀਤੇ ਤਿੰਨ ਦਿਨ ਪਹਿਲਾਂ ਵੀ ਇਹੋ ਜਿਹੀ ਚੀਜ਼ ਦਾ ਡੱਬਾ ਅਫਗਾਨਿਸਤਾਨ ਦੇ ਇਕ ਟਰੱਕ ਰਾਹੀਂ ਆਇਆ ਸੀ ਜੋ ਅੱਜ ਵਾਲੇ ਫੜੇ ਗਏ ਡੱਬੇ ਦੇ ਨਾਲ ਬਿਲਕੁਲ ਮਿਲਦਾ-ਜੁਲਦਾ ਹੈ ਜਿਸ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਭਾਰਤੀ ਕਸਟਮ ਵਿਭਾਗ ਵੱਲੋਂ ਆਈਸੀਪੀ ਅਟਾਰੀ ਸਰਹੱਦ ਵਿਖੇ ਆਪਣੀ ਟੀਮ ਨਿਯੁਕਤ ਕਰਕੇ ਅਫਗਾਨਿਸਤਾਨੀ ਟਰੱਕ ਵਿੱਚ ਆਈ ਇਸ ਸ਼ੱਕੀ ਚੀਜ਼ ਦੀ ਜਾਂਚ ਲਈ ਪਿਛੋਕੜ ਦਾ ਪਤਾ ਲਗਾਇਆ ਜਾ ਰਿਹਾ ਹੈ।

ਭਾਦੋ ਦੀ ਸੰਗਰਾਦ ਦਾ ਦਿਹਾੜਾ ਮਨਾਇਆ

                 ਹਠੂਰ,17,ਅਗਸਤ-(ਕੌਸ਼ਲ ਮੱਲ੍ਹਾ)-ਸ੍ਰੀ ਗੁਰਦੁਆਰਾ ਬਾਬਾ ਸਾਧੂ ਰਾਮ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਭਾਦੋ ਦੀ ਸੰਗਰਾਦ ਦਾ ਦਿਹਾੜਾ ਮਨਾਇਆ ਗਿਆ।ਇਸ ਮੌਕੇ ਬਾਰਾਮਾਹਾ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਪੰਥ ਦੇ ਮਹਾਨ ਢਾਡੀ ਭਾਈ ਕੁੰਢਾ ਸਿੰਘ ਦੇ ਜੱਥੇ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਭਾਦੋ ਦਾ ਮਹੀਨਾ ਸਭ ਲਈ ਖੁਸੀਆ ਭਰਿਆ ਹੋਵੇ।ਅੰਤ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋ ਪਾਠੀ ਸਿੰਘਾ,ਢਾਡੀ ਜੱਥੇ,ਰਾਗੀ ਸਿੰਘਾ ਅਤੇ ਸਮੂਹ ਸੇਵਦਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਸੇਰ ਸਿੰਘ,ਬੂਟਾ ਸਿੰਘ ਸਿੱਧੂ,ਪਾਲ ਸਿੰਘ,ਗੁਰਦਿਆਲ ਸਿੰਘ,ਸੁਰਜੀਤ ਸਿੰਘ, ਕਰਨੈਲ ਸਿੰਘ,ਕੈਲਾ ਸਿੰਘ,ਨਛੱਤਰ ਸਿੰਘ,ਚਮਕੌਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਅਤੇ ਸੰਗਤਾ ਗੁਰਬਾਣੀ ਦਾ ਆਨੰਦ ਮਾਣਦੇ ਹੋਏ ।

ਲੋਕ ਹੁਣ ਬਿਜਲੀ ਬਿਲਾਂ ਦਾ ਬਕਾਇਆ ਕਟਵਾਕੇ ਬਾਕੀ ਜਮਾਂ ਕਰਵਾ ਸਕਦੇ ਨੇ-ਬੀਬੀ ਮਾਣੂੰਕੇ

ਕਿਹਾ : ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫ਼ੀ 01 ਜੁਲਾਈ ਤੋਂ ਲਾਗੂ ਹੋ ਚੁੱਕੀ ਹੈ
ਜਗਰਾਉਂ, (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਜੋ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰਨ ਅਤੇ 600 ਯੂਨਿਟ ਬਿਜਲੀ ਮੁਆਫ਼ੀ ਦਾ ਐਲਾਨ ਕਰਕੇ ਗਰੰਟੀ ਦਿੱਤੀ ਸੀ, ਉਹ ਗਰੰਟੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੂਰੀ ਕਰ ਦਿੱਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਂ ਤੋਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਬਿਜਲੀ ਖਪਤਕਾਰਾਂ ਨੂੰ ਜਾਗਰੂਕ ਕਰਦਿਆਂ ਕੀਤਾ। ਉਹਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿਲਾਂ ਦੇ ਬਕਾਏ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੇ ਹਨ ਅਤੇ 01 ਜੁਲਾਈ 2022 ਤੋਂ ਲੋਕਾਂ ਨੂੰ ਪ੍ਰਤੀ ਮਹੀਨਾਂ 300 ਬਿਜਲੀ ਯੂਨਿਟ ਅਤੇ ਦੋ ਮਹੀਨੇ ਦੇ ਬਿਜਲੀ ਬਿਲ ਵਿੱਚ 600 ਯੂਨਿਟ ਬਿਜਲੀ ਮੁਆਫ਼ੀ ਲਾਗੂ ਕਰ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਬਿਜਲੀ ਬਿਲਾਂ ਦੀ ਮੁਆਫ਼ੀ ਦੇ ਇੰਤਜ਼ਾਰ ਵਿੱਚ 01 ਜਨਵਰੀ 2022 ਤੋਂ 30 ਜੂਨ 2022 ਤੱਕ ਆਪਣੇ ਬਿਜਲੀ ਬਿਲ ਜਮਾਂ ਨਹੀਂ ਕਰਵਾਏ ਸਨ, ਉਹ ਲੋਕ ਹੁਣ ਆਪਣੇ ਏਰੀਏ ਦੇ ਬਿਜਲੀ ਵਿਭਾਗ ਨਾਲ ਸਬੰਧਿਤ ਉਪ ਮੰਡਲ ਦਫਤਰ ਵਿਖੇ ਪਹੁੰਚਕੇ ਬਿਜਲੀ ਬਿਲਾਂ ਵਿੱਚੋਂ 31 ਦਸੰਬਰ 2021 ਤੱਕ ਦਾ ਬਕਾਇਆ ਕਟਵਾਕੇ ਬਾਕੀ ਪੈਸੇ ਜਮਾਂ ਕਰਵਾ ਸਕਦੇ ਹਨ। ਜੇਕਰ ਕਿਸੇ ਖਪਤਕਾਰ ਨੂੰ ਕੋਈ ਪ੍ਰੇਸ਼ਾਨੀ ਹੁਦੀ ਹੈ, ਤਾਂ ਉਹ ਆਪਣੇ ਏਰੀਏ ਦੇ ਬਿਜਲੀ ਮਹਿਕਮੇਂ ਦੇ ਐਸ.ਡੀ.ਓ. ਜਾਂ ਐਕਸੀਅਨ ਨੂੰ ਮਿਲਕੇ ਹੱਲ ਕਰਵਾ ਸਕਦੇ ਹਨ ਅਤੇ ਜੇਕਰ ਫਿਰ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਐਮ.ਐਲ.ਏ.ਦਫਤਰ ਵਿਖੇ ਪਹੁੰਚਕੇ ਆਪਣੀ ਸਮੱਸਿਆ ਦਾ ਸਮਾਂਧਾਨ ਕਰਵਾ ਸਕਦੇ ਹਨ। ਵਿਧਾਇਕਾ ਮਾਣੂੰਕੇ ਨੇ ਬਿਜਲੀ ਮੁਆਫ਼ੀ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਰ ਦੱਸਿਆ ਕਿ ਸਾਰੇ ਘਰੇਲੂ ਖਪਤਕਾਰ, ਜੋ ਸਿਰਫ਼ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜਿੰਨ੍ਹਾਂ ਦੀ ਬਿਜਲੀ ਖਪਤ 300 ਯੂਨਿਟ ਪ੍ਰਤੀ ਮਹੀਨਾਂ ਅਤੇ 600 ਯੂਨਿਟ ਦੋ ਮਹੀਨੇ ਤੱਕ ਹੈ, ਉਹਨਾਂ ਖਪਤਕਾਰਾਂ ਲਈ ਭੁਗਤਾਨ ਬਿਜਲੀ ਬਿਲ ਜ਼ੀਰੋ ਹੋਵੇਗਾ। ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ, ਫਿਕਸਡ ਚਾਰਜਿਜ, ਮੀਟਰ ਕਿਰਾਇਆ ਅਤੇ ਸਰਕਾਰੀ ਲੈਵੀਜ/ਟੈਕਸ ਆਦਿ ਨਹੀਂ ਵਸੂਲੇ ਜਾਣਗੇ। ਇਸ ਮੌਕੇ ਵਿਧਾਇਕਾ ਮਾਣੂੰਕੇ ਦੇ ਨਾਲ ਮੌਜੂਦ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਜਗਰਾਉਂ ਮੰਡਲ ਅਧੀਨ ਖਪਤਕਾਰਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਐਕਸੀਅਨ ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਲੋਕ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੇ ਖੇਤੀਬਾੜੀ, ਘਰੇਲੂ ਅਤੇ ਵਪਾਰਿਕ ਕੁਨੈਕਸ਼ਨਾਂ ਦਾ ਲੋਡ ਵਧਾਕੇ ਨਿਯਮਤ ਕਰਵਾ ਸਕਦੇ ਹਨ। ਲੋਡ ਵਧਾਉਣ ਸਬੰਧੀ ਮੰਡਲ ਜਗਰਾਉਂ ਦੇ ਹਰੇਕ ਉਪ ਮੰਡਲ ਵਿੱਚ ਮੁਹਿੰਮ ਚੱਲ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਐਸ.ਡੀ.ਓ.ਸਿਟੀ ਜਗਰਾਉਂ ਇੰਜ:ਗੁਰਪ੍ਰੀਤ ਸਿੰਘ ਕੰਗ, ਐਸ.ਡੀ.ਓ.ਦਿਹਾਤੀ ਜਗਰਾਉਂ ਇੰਜ:ਜਗਦੇਵ ਸਿੰਘ ਘਾਰੂ, ਐਸ.ਡੀ.ਓ.ਸਿੱਧਵਾਂ ਬੇਟ ਇੰਜ:ਪ੍ਰਭਜੋਤ ਸਿੰਘ ਉਬਰਾਏ, ਇੰਜ:ਪਰਮਜੀਤ ਸਿਘ ਚੀਮਾਂ, ਅਮਰਦੀਪ ਸਿੰਘ ਟੂਰੇ, ਕੁਲਵਿੰਦਰ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ।

News By ;   Manjinder Gill ( 7888466199 )

ਹਰਾ ਭਰਾ ਪੰਜਾਬ ਟੀਮ ਵਲੋਂ ਚੋਣਵੇਂ ਬੂਟੇ ਲਗਾ ਕੇ  ਅਜਾਦੀ ਦਿਹਾੜਾ ਮਨਾਇਆ ਗਿਆ।

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਅਜ਼ਾਦੀ ਦਿਹਾੜੇ ਨੂੰ ਸਮਰਪਿਤ ਅੱਜ ਹਰਾ ਭਰਾ ਪੰਜਾਬ ਟੀਮ ਵਲੋਂ ਚੋਣਵੇਂ ਬੂਟੇ ਲਗਾ ਕੇ ਅੰਮ੍ਰਿਤ ਮਹਾਂਉਤਸਵ ਮਨਾਇਆ ਗਿਆ। ਇਸ ਸਮੇਂ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੀ ਅਗਵਾਈ ਹੇਠ ਵੱਖ ਵੱਖ  ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ 'ਚ ਦਿਨ ਰਾਤ ਆਕਸੀਜਨ ਛੱਡਣ ਵਾਲੇ ਵੱਖ ਵੱਖ ਬੂਟੇ, ਜਿਵੇਂ ਕਿ ਰੈਪਿਸ ਪਾਮ, ਅਰੀਕਾ ਪਾਮ,ਫਨੀਕਸ ਪਾਮ ਅਤੇ  ਐਰੋਕੇਰੀਆ ਆਦਿ ਚੋਣਵੇਂ ਬੂਟੇ ਲਗਾਏ ਗਏ। ਇਸ ਸਮੇਂ ਲੈਕਚਰਾਰ ਬਲਦੇਵ ਸਿੰਘ, ਹਰਕਮਲਜੀਤ ਸਿੰਘ, ਸਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਬਲਜੀਤ ਕੌਰ, ਹਰਨਰਾਇਣ ਸਿੰਘ, ਪਰਮਜੀਤ ਦੁੱਗਲ, ਮਲਕੀਤ ਸਿੰਘ ਆਦਿ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

ਅਜ਼ਾਦੀ ਦਿਹਾੜਾ ਮਨਾਇਆ ਗਿਆ

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਅੱਜ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਅੰਮ੍ਰਿਤ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਨੇ ਸਮੂਹ ਸਟਾਫ ਅਤੇ ਵਿਦਿਆਰਥੀ ਵਰਗ ਨੂੰ ਅਜਾਦੀ ਦਿਵਸ ਦੀ ਵਧਾਈ ਦਿੰਦਿਆਂ, ਇਸ ਮਹਾਨ ਦਿਨ ਦੇ ਪਿਛੋਕੜ ਤੇ ਚਾਨਣਾ ਪਾਇਆ  ਅਤੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ।ਇਸ ਮੌਕੇ ਸਕੂਲ ਵਿਖੇ ਤਿਰੰਗਾ ਝੰਡਾ ਵੀ ਫਹਿਰਾਇਆ ਗਿਆ। ਵਿਦਿਆਰਥੀਆ ਨੇ ਵੀ ਤਿਰੰਗਾ ਝੰਡਾ ਲਹਿਰਾਇਆ ।ਅੰਤ ਵਿਚ ਸਕੂਲ ਦੇ ਸਮੂਹ ਵਿਦਿਆਰਥੀ ਵਰਗ ਅਤੇ ਸਮੁੱਚੇ ਸਟਾਫ ਨੂੰ ਲੱਡੂ ਵੀ ਵੰਡੇ ਗਏ।

15 ਅਗਸਤ ਦੇ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਪ੍ਰਸ਼ਾਸਨ ਨੇ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ

ਅਜਾਦੀ ਦਿਹਾੜੇ ਤੇ ਰੁੱਖ ਲਗਾਉਣ ਦੀ ਅਪੀਲ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ, ਸਤਪਾਲ ਸਿੰਘ ਦੇਹੜਕਾ
ਜਗਰਾਓਂ( ਮੋਹਿਤ ਗੋਇਲ/ ਕੁਲਦੀਪ ਸਿੰਘ ਜੱਸਲ )15 ਅਗਸਤ ਅਜਾਦੀ ਦਿਹਾੜੇ ਨੂੰ ਮੁੱਖ ਰੱਖ ਦਿਆਂ ਜਿੱਥੇ ਸਾਰੇ ਭਾਰਤ ਵਿਚ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਓਥੇ ਇਸ ਵਾਰ ਲੋਕਾਂ ਨੇ ਬੂਟੇ ਲਗਾਕੇ ਅਜਾਦੀ ਮਨਾਈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਕੀਤਾ, ਏ ਡੀ ਸੀ ਮੈਡਮ ਦਲਜੀਤ ਕੌਰ, ਐਸ ਡੀ ਐਮ ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਕ,ਨਗਰ ਕੌਂਸਲ ਪ੍ਰਧਾਨ ਰਾਣਾ ਕਾਮਰੇਡ, ਈ ਓ ਮਨੋਹਰ ਕੁਮਾਰ ਦੀ ਅਗਵਾਈ ਵਿਚ ਪ੍ਰਸ਼ਾਸਨ ਵਲੋਂ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਕੀਤੇ ਵਿਸ਼ੇਸ ਸਨਮਾਨ ਵਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰ ਦੇਹੜਕਾ ਨੇ ਕਿਹਾ ਕਿ  ਓਹ੍ਹ ਨਿੱਜੀ ਤੌਰ ਤੇ ਮੰਨਦੇ ਹਨ ਕਿ ਟੀਮ ਦੇ 33%ਧਰਤੀ ਉਪਰ ਰੁੱਖ ਲਗਾਉਣ ਦੇ ਮਿਥੇ ਨਿਸ਼ਾਨੇ ਮੁਤਾਬਿਕ ਅਜੇ ਸੇਰ ਵਿਚੋਂ ਪੂਣੀ ਵੀ ਨਹੀਂ ਕੱਤੀ, ਪਰ ਫਿਰ ਵੀ ਸ਼ਹਿਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਗਰਾਓਂ ਸ਼ਹਿਰ ਵਿਚ 35000 ਬੂਟੇ ਜੰਗਲਾਂ ਦੇ ਰੂਪ ਵਿਚ ਸੰਭਾਲ ਰਹੇ ਹਾਂ,115000 ਦੇ ਲਗਭਗ ਬੂਟੇ ਆਮ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਵਿਚ ਵੰਡ ਕੇ ਲਗਵਾ ਚੁੱਕੇ ਹਾਂ ਇਸ ਦੇ ਨਾਲ ਨਾਲ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟਿਆਂ ਪ੍ਰਤੀ ਜਾਗਰੂਕ ਕਰਦੀਆਂ ਪ੍ਰਦਰਸ਼ਨੀਆਂ ਲਗਾਕੇ ਲੋਕਾਂ ਨੂੰ ਦਸ ਰਹੇ ਹਾਂ ਕਿ ਕਿਹੜਾ ਬੂਟਾ ਕਿਹੜੀ ਬਿਮਾਰੀ ਤੋਂ ਲਾਭਦਾਇਕ ਹੈ, ਪੰਜਾਬ ਦੀ ਧਰਤੀ ਹੇਠੋ ਖਤਮ ਹੋ ਰਹੇ ਪਾਣੀ ਦੇ ਪੱਧਰ ਨੂੰ ਕਿਵੇਂ ਰੁੱਖ ਲਗਾਕੇ ਉਚਾ ਚੁਕਿਆ ਜਾ ਸਕਦਾ ਹੈ ਬਾਬਾ ਨਾਨਕ ਜੀ ਦੇ 550 ਵੇ ਅਵਤਾਰ ਪੁਰਬ ਤੋਂ ਲੈਕੇ ਅੱਜ ਤੱਕ ਬਿਨਾਂ ਰੁਕੇ ਟੀਮ ਵਲੋਂ ਲਗਾਤਾਰ ਆਪਣੀਆਂ ਸੇਵਾਵਾਂ ਜਾਰੀ ਰੱਖੀਆ ਹਨ,
ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾ ਨੇ ਸਾਂਝੇ ਰੂਪ ਵਿਚ ਕਿਹਾ ਕਿ ਇਹਨਾ ਸੇਵਾਵਾਂ ਨੂੰ ਲਗਾਤਾਰ ਪ੍ਰਸ਼ਾਸਨ ਵੀ ਦੇਖ ਰਿਹਾ ਹੈ ਅਤੇ ਹੁਣੇ ਜੇ ਕਚਹਿਰੀ ਕੰਪਲੈਕਸ ਵਿਚ ਐਸ ਡੀ ਐਮ ਵਿਕਾਸ ਹੀਰਾ, ਅਤੇ ਤਹਿਸੀਲਦਾਰ ਮਨਮੋਹਨ ਕੌਸ਼ਕ ਜੀ ਵਲੋਂ ਸੀ ਟੀ ਯੂਨੀਵਰਸਿਟੀ ਤੋਂ ਗਰੀਨ ਮਿਸ਼ਨ ਬੂਥ ਵੀ ਬਣਵਾ ਕੇ ਦਿਤਾ ਗਿਆ ਹੈ ਜਿਥੋਂ ਕੋਈ ਵੀ ਵਿਅਕਤੀ ਨਿਸ਼ੁਲਕ ਬੂਟੇ ਪ੍ਰਾਪਤ ਕਰ ਸਕਦਾ ਹੈ, ਅੱਜ 15 ਅਗਸਤ ਅਜਾਦੀ ਦਿਹਾੜੇ ਤੇ ਟੀਮ ਦੀ ਵਿਸ਼ੇਸ਼ ਤੌਰ ਤੇ ਹੌਂਸਲਾ ਅਫਜਾਈ ਕਰਨ ਲਈ ਸਮੁੱਚੀ ਟੀਮ ਵਾਲੇ ਪ੍ਰਸ਼ਾਸ਼ਨ ਅਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ,
ਇਸ ਮੌਕੇ ਪ੍ਰੋ ਕਰਮ ਸਿੰਘ ਸੰਧੂ, ਮੈਡਮ ਕੰਚਨ ਗੁਪਤਾ, ਕੈਪਟਨ ਨਰੇਸ਼ ਵਰਮਾ, ਨਵੀਨ ਗੋਇਲ,ਮੇਜਰ ਸਿੰਘ ਛੀਨਾ, ਲਖਵਿੰਦਰ ਧੰਜਲ, ਕੇਵਲ ਮਲਹੋਤਰਾ, ਹਰਨਾਰਾਇਣ ਸਿੰਘ ਮੱਲੇਆਣਾ,ਡਾ ਜਸਵੰਤ ਸਿੰਘ ਢਿੱਲੋਂ,ਮਾ:ਪਰਮਿੰਦਰ ਸਿੰਘ,ਪਰਮਜੀਤ ਸਿੰਘ ਖਹਿਰਾ, ਜਗਦੇਵ ਸਿੰਘ ਗਿਦੜਵਿੰਡੀ,ਕਮਲਦੀਪ ਬਾਂਸਲ ,ਹਰਿੰਦਰ ਜੀਤ ਸਿੰਘ ਭੁੱਲਰ, ਗੁਰਮੁਖ ਸਿੰਘ ਗਗੜਾ, ਵਿਜੈ ਕੁਮਾਰ,ਜਗਤਾਰ ਬਿਕਾ ਅਤੇ ਜੰਟਾ ਆਦਿ ਹਾਜਰ ਸਨ

ਲੋਕ ਗਾਇਕ ਸੰਜੀਵ ਜਲਾਲਾਬਾਦੀ ਨੂੰ ਦਿੱਤੀਆ ਸਰਧਾਜਲੀਆ

ਜਗਰਾਉ,ਹਠੂਰ,16,ਅਗਸਤ-(ਕੌਸ਼ਲ ਮੱਲ੍ਹਾ)-ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਸੰਜੀਵ ਜਲਾਲਾਬਾਦੀ ਕੁਝ ਦਿਨ ਪਹਿਲਾ ਆਪਣੀ ਸੰਸਾਰੀ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਉਨ੍ਹਾ ਦੀ ਜਨਮ ਭੂੰਮੀ ਪਿੰਡ ਸੁੱਲਾ (ਜਲਾਲਾਬਾਦ) ਵਿਖੇ ਪਾਏ ਗਏ।ਇਸ ਮੌਕੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਲੋਕ ਗਾਇਕ ਯੁੱਧਵੀਰ ਮਾਣਕ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਮੇਸੀ ਮਾਣਕ, ਲੋਕ ਗਾਇਕ ਜਗਦੇਵ ਖਾਨ,ਲੋਕ ਗਾਇਕ ਪ੍ਰਗਟ ਖਾਨ,ਲੋਕ ਗਾਇਕ ਹੈਰੀ ਮਾਣਕ, ਲੋਕ ਗਾਇਕ ਮਾਣਕ ਸੁਰਜੀਤ ਨੇ ਕਿਹਾ ਕਿ ਲੋਕ ਗਾਇਕ ਸੰਜੀਵ ਜਲਾਲਾਬਾਦੀ ਦੀ ਹੋਈ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਉਨ੍ਹਾ ਦੀ ਮੌਤ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਵੱਡਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਲੋਕ ਗਾਇਕ ਸੰਜੀਵ ਜਲਾਲਾਬਾਦੀ ਦੇ ਗਾਏ ਮਿਆਰੀ ਗੀਤ ਹਮੇਸਾ ਹੀ ਕੰਨਾ ਵਿਚ ਰਸ ਘੋਲਦੇ ਰਹਿਣਗੇ ਅਤੇ ਉਨ੍ਹਾ ਨੂੰ ਹਮੇਸਾ ਹੀ ਸੁਰੀਲੇ ਕਲਾਕਾਰ ਵੱਜੋ ਜਾਣਿਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬੀਬੀ ਸਰਬਜੀਤ ਕੌਰ ਮਾਣਕ,ਸੁਖਵਿੰਦਰ ਪੰਛੀ,ਗੁਰਮੀਤ ਮੀਤ,ਦਲਵਿੰਦਰ ਦਿਆਲਪੁਰੀ,ਅਮਰੀਕ ਸਿੰਘ ਤਲਵੰਡੀ,ਬਲਵੀਰ ਮਾਨ,ਭੁਪਿੰਦਰ ਸਿੰਘ ਸੇਖੋਂ,ਮੇਘਾ ਮਾਣਕ,ਅਜਮੇਲ ਸਿੰਘ ਮੋਹੀ,ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

    ਅਜਾਦੀ ਦਿਵਸ ਮਨਾਇਆ

  ਹਠੂਰ,16,ਅਗਸਤ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਦੀ ਅਗਵਾਈ ਹੇਠ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਕੂਲ ਵਿਖੇ 75ਵਾਂ ਅਜਾਦੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਇਸ ਮੌਕੇ ਸਕੂਲੀ ਬੱਚਿਆ ਵੱਲੋ ਰੰਗਾ-ਰੰਗ ਪ੍ਰੋਗਰਾਮ ਪੇਸ ਕੀਤਾ ਗਿਆ,ਜਿਸ ਵਿਚ ਲੋਕ ਗੀਤ,ਕਵੀਸਰੀ,ਕਵਿਤਾ,ਦੇਸ ਭਗਤੀ ਦੇ ਗੀਤ ਅਤੇ ਦੇਸ ਦੀ ਅਜਾਦੀ ਨੂੰ ਸਮਰਪਿਤ ਕੋਰੀਓ ਗ੍ਰਾਫੀ ਪੇਸ ਕੀਤੀ ਗਈ।ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਨੇ ਬੱਚਿਆ ਨੂੰ ਅਜਾਦੀ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਅੰਤ ਵਿਚ ਚੇਅਰਪਰਸਨ ਸੁਖਦੀਪ ਕੌਰ ਯੂ ਐਸ ਏ ਨੇ ਸਮੂਹ ਪ੍ਰਬੰਧਕੀ ਕਮੇਟੀ ਅਤੇ ਸਕੂਲੀ ਬੱਚਿਆ ਦੇ ਮਾਪਿਆ ਦਾ ਧੰਨਵਾਦ ਕੀਤਾ ਅਤੇ ਇਲਾਕੇ ਤੋ ਪਹੁੰਚੇ ਪੰਚਾ,ਸਰਪੰਚਾ ਅਤੇ ਪ੍ਰੋਗਰਾਮ ਵਿਚ ਹਿਸਾ ਲੈਣ ਵਾਲੇ ਬੱਚਿਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਜਸਵਿੰਦਰ ਕੌਰ,ਰਮਨਦੀਪ ਕੌਰ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਚਕਰ,ਰਮਨਦੀਪ ਕੌਰ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਬੱਚਿਆ ਦੇ ਮਾਪੇ ਹਾਜ਼ਰ ਸਨ।

ਸੜਕ ਤੇ ਪ੍ਰੀਮਿਕਸ ਪਾਉਣ ਦੀ ਕੀਤੀ ਮੰਗ

ਹਠੂਰ,16,ਅਗਸਤ-(ਕੌਸ਼ਲ ਮੱਲ੍ਹਾ)-ਧੰਨ-ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾ ਵਾਲਿਆ ਦੀ ਯਾਦ ਵਿਚ ਸਥਾਪਿਤ ਕੀਤੇ ਮਾਰਗ ਤੇ ਪ੍ਰੀਮਿਕਸ ਪਾਉਣ ਦੀ ਇਲਾਕਾ ਨਿਵਾਸੀਆ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਆਮ-ਆਦਮੀ ਪਾਰਟੀ ਦੇ ਯੂਥ ਆਗੂ ਕਰਮਜੀਤ ਸਿੰਘ ਡੱਲਾ ਨੇ ਦੱਸਿਆ ਕਿ ਨਾਨਕਸਰ,ਕਾਉਕੇ ਕਲਾਂ,ਡੱਲਾ,ਦੇਹੜਕਾ,ਮਾਣੂੰਕੇ ਅਤੇ ਝੋਰੜਾ ਤੱਕ 22 ਕਿਲੋਮੀਟਰ ਸੜਕ ਤੇ ਪੱਥਰ ਪੈ ਚੁੱਕਾ ਹੈ ਅਤੇ ਪ੍ਰੀਮਿਕਸ ਪਾਉਣਾ ਬਾਕੀ ਹੈ।ਉਨ੍ਹਾ ਕਿਹਾ ਕਿ ਇਸ ਸੜਕ ਦੇ ਨਿਰਮਾਣ ਦਾ ਕੰਮ ਚਲਦਾ ਹੋਣ ਕਰਕੇ ਪਿਛਲੇ ਲਗਭਗ ਗਿਆਰਾ ਮਹੀਨਿਆ ਤੋ ਇਹ ਸੜਕ ਬੰਦ ਹੋਣ ਕਾਰਨ ਇਲਾਕੇ ਦੀਆ ਸੰਗਤਾ ਵਾਇਆ ਜਗਰਾਉ ਹੋ ਕੇ ਨਾਨਕਸਰ ਦੇ ਦਰਸਨਾ ਲਈ ਜਾਦੀਆ ਹਨ ।ਉਨ੍ਹਾ ਕਿਹਾ ਕਿ ਇਸ ਸੜਕ ਤੇ ਪਾਏ ਪੱਥਰ ਕਾਰਨ ਰੋਜਾਨਾ ਹਾਦਸੇ ਵਾਪਰ ਰਹੇ ਹਨ।ਇਸ ਸੜਕ ਤੇ ਪੰਜਾਬ ਸਰਕਾਰ ਨੇ 40 ਪ੍ਰਤੀਸਤ ਅਤੇ ਕੇਂਦਰ ਸਰਕਾਰ ਨੇ 60 ਪ੍ਰਤੀਸਤ ਪੈਸਾ ਖਰਚ ਕਰਨਾ ਹੈ।ਉਨ੍ਹਾ ਕਿਹਾ ਕਿ 25 ਅਗਸਤ ਤੋ ਨਾਨਕਸਰ ਕਲੇਰਾ ਵਿਖੇ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਸੁਰੂ ਹੋਣੇ ਹਨ ਪਰ ਸੜਕ ਨਾ ਬਣੀ ਹੋਣ ਕਰਕੇ ਸੰਗਤਾ ਨੂੰ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪਏਗਾ।ਉਨ੍ਹਾ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ 25 ਅਗਸਤ ਤੋ ਪਹਿਲਾ-ਪਹਿਲਾ ਇਸ ਸੜਕ ਤੇ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾ ਨੂੰ ਵੱਡੀ ਰਾਹਤ ਮਿਲ ਸਕੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਜੋਰਾ ਸਿੰਘ,ਧੀਰਾ ਸਿੰਘ,ਕਰਮਜੀਤ ਸਿੰਘ ਕੰਮੀ,ਕਾਮਰੇਡ ਹਾਕਮ ਸਿੰਘ ਡੱਲਾ,ਇਕਬਾਲ ਸਿੰਘ,ਰੁਪਿੰਦਰਪਾਲ ਸਿੰਘ ਸਰਾਂ,ਬਲਵੀਰ ਸਿੰਘ,ਅਮਰਪ੍ਰੀਤ ਸਿੰਘ ਸਮਰਾ,ਰਛਪਾਲ ਸਿੰਘ,ਗਰਚਰਨ ਸਿੰਘ,ਅਵਤਾਰ ਸਿੰਘ,ਮਨਦੀਪ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਪੰਜਾਬ ਮੰਡੀਕਰਨ ਬੋਰਡ ਜਗਰਾਉ ਦੇ ਜੇ ਈ ਪ੍ਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਰਕੇ ਪ੍ਰੀਮਿਕਸ ਪਾਉਣ ਵਾਲੇ ਪਲਾਟ ਬੰਦ ਹਨ ਜਦੋ ਵੀ ਪਲਾਟ ਚਾਲੂ ਹੁੰਦੇ ਹਨ ਤਾਂ ਇਹ ਸੜਕ ਪਹਿਲ ਦੇ ਅਧਾਰ ਤੇ ਬਣਾਈ ਜਾਵੇਗੀ।
 

ਹਰਿਆਵਲ ਟੀਮ ਜਗਰਾਉਂ ਵਲੋਂ ਆਜ਼ਾਦੀ ਦਿਵਸ ਮਨਾਇਆ

ਜਗਰਾਉ 16 ਅਗਸਤ (ਅਮਿਤਖੰਨਾ)ਅੱਜ 75 ਵੇਂ ਆਜ਼ਾਦੀ ਦਿਹਾੜੇ ਮੌਕੇ ਹਰਿਆਵਲ ਪੰਜਾਬ ਸੀ੍ ਪ੍ਰਵੀਨ ਜੀ (ਸੰਯੋਜਕ ਪੰਜਾਬ )  ਜੀ ਦੇ ਨਿਰਦੇਸ਼ਾ ਅਧੀਨ ਹਰਿਆਵਲ ਟੀਮ ਜਗਰਾਉਂ ਵਲੋਂ ਅੱਜ ਅਗਵਾੜ ਖੁਆਜਾ ਬਾਜੂ ਵਿਖੇ ਆਜ਼ਾਦੀ ਦਾ ਸਮਾਗਮ ਤੇ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸ਼ਮ ਟੀਮ ਵਲੋਂ ਝੰਡਾ ਲਹਿਰਾ ਕੇ ਕੀਤਾ ਗਿਆ ਇਸ ਮੌਕੇ  ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਲਈ ਆਏ ਹੋਏ ਸੱਜਣਾ ਨੂੰ  ਪੇ੍ਰਿਤ ਕੀਤਾ ਅਤੇ ਲੋਕਾਂ ਨੂੰ ਰੁੱਖ ਲਗਾਓ ਬੀਮਾਰੀ  ਭਜਾਉ ਦਾ ਨਾਰਾ ਦਿੱਤਾ ਗਿਆ ਇਸ ਮੌਕੇ ਬੂਟੇ ਵੰਡੇ ਗਏ ਅਤੇ ਮੌਕੇ ਤੇ ਟੀਮ ਵਲੋਂ ਰੁੱਖ ਲਗਾਏ ਗਏ ਇਸ ਮੌਕੇ ਟੋਨੀ ਵਰਮਾ,ਮੋਹਿਤਅਗਰਵਾਲ,ਕਿ੍ਸ਼ਨਕੁਮਾਰ,ਬਲਜਿੰਦਰਸਿੰਘ,,ਹਨੀ,ਰਾਘਵ,ਜੁਗਨੂੰ,ਜੱਸਾ,ਅਮਨ,ਰਾਜੂ,ਕਾਕਾ,ਆਦਿ ਹਾਜ਼ਰ ਸਨ ।

ਆਜ਼ਾਦੀ ਦਿਹਾੜੇ ਮੌਕੇ ਆਰਕੇ ਸਕੂਲ ਜਗਰਾਉਂ ਦੇ 150 ਸੌ ਬੱਚਿਆਂ ਨੂੰ ਬੂਟ ਵੰਡੇ  

ਜਗਰਾਉ 16 ਅਗਸਤ (ਅਮਿਤਖੰਨਾ)75 ਵਾਂ ਆਜ਼ਾਦੀ ਦਿਹਾੜਾ ਅੰਮ੍ਰਿਤ ਮਹਾਉਤਸਵ ਦੇ ਰੂਪ ਵਿੱਚ ਆਰਕੇ ਸਕੂਲ ਜਗਰਾਉਂ ਵਿੱਚ 150 ਜ਼ਰੂਰਤਮੰਦ ਬੱਚਿਆਂ ਲਈ ਖੁਸ਼ੀਆਂ ਲੈ ਕੇ ਆਇਆ  ਇਹ ਖ਼ੁਸ਼ੀ ਐਡਵੋਕੇਟ ਸੰਦੀਪ ਗੋਇਲ ਦੀ ਧਰਮ ਪਤਨੀ ਤਮੰਨਾ ਗੋਇਲ ਦੇ ਦਾਦਾ ਜੀ ਦੀ ਯਾਦ ਵਿੱਚ 150 ਬੱਚਿਆਂ ਨੂੰ ਬੂਟ ਵੰਡ ਕੇ ਦਿੱਤੀ ਗਈ  ਇਸ ਮੌਕੇ ਐਡਵੋਕੇਟ ਸੰਦੀਪ ਗੋਇਲ ਅਤੇ ਪੰਕਜ ਗੋਇਲ ਆਰਕੇ ਸਕੂਲ ਜਗਰਾਉਂ ਦੇ ਪੁਰਾਣੇ ਵਿਦਿਆਰਥੀ ਵੀ ਰਹੇ ਹਨ ਇਨ੍ਹਾਂ ਨੇ ਪਹਿਲਾਂ ਹੀ ਪਿਛਲੇ ਮਹੀਨੇ 150ਬੱਚਿਆਂ ਨੂੰ ਬੂਟ ਵੰਡੇ ਸੀ ਇਸ ਮੌਕੇ ਵਿਸ਼ੇਸ਼ ਰੂਪ ਵਿੱਚ  ਪਹੁੰਚੇ ਸੇਵਾ ਭਾਰਤੀ ਦੇ ਪ੍ਰਧਾਨ ਨਰੇਸ਼ ਗੁਪਤਾ  ਦਾ ਸਕੂਲ ਪ੍ਰਤੀ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ  ਇਸ ਮੌਕੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਗੋਇਲ ਪਰਿਵਾਰ ਦਾ ਧੰਨਵਾਦ ਕੀਤਾ ਇਸ ਮੌਕੇ ਵਾਈਸ ਪ੍ਰਿੰਸੀਪਲ ਰਾਕੇਸ਼ ਗੋਇਲ, ਸੀਮਾ ਸ਼ਰਮਾ, ਪਰਮਜੀਤ ਉੱਪ,ਲ ,ਸੰਤੋਸ਼ ਕੁਮਾਰੀ ,ਆਂਚਲ ,ਨਵਿਆ ਵੀ ਹਾਜ਼ਰ ਸਨ

ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਆਜ਼ਾਦੀ ਦਿਹਾੜੇ ਤੇ 33ਵੀਂ ਵਾਰ ਸਨਮਾਨਤ 

ਜਗਰਾਉ 16 ਅਗਸਤ (ਅਮਿਤਖੰਨਾ)ਪਿਛਲੇ 33 ਸਾਲਾਂ ਤੋਂ ਬਿਨਾਂ ਗ਼ੈਰ ਹਾਜ਼ਰ ਹੋਏ ਹਰ ਸਾਲ 15ਅਗਸਤ ਦੇ ਦਿਹਾੜੇ ਨੂੰ ਆਪਣੀ ਬੁਲੰਦ ਆਵਾਜ਼ ਨਾਲ ਨੇਪਰੇ ਚਾਨਣ ਵਾਲੇ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੂੰ 75 ਵੇਂ ਸੁਤੰਤਰਤਾ ਦਿਵਸ ਮੌਕੇ ਸ਼ਾਨਦਾਰ ਮੰਚ ਸੰਚਾਲਨ ਲਈ ਜਗਰਾਉਂ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ  ਇਹ ਐਵਾਰਡ ਕੈਪਟਨ ਨਰੇਸ਼ ਵਰਮਾ ਨੇ ਮੁੱਖ ਮਹਿਮਾਨ ਏ ਡੀ ਸੀ ਮੈਡਮ ਦਲਜੀਤ ਕੌਰ  ਐਡੀਸ਼ਨਲ ਜੱਜ ਸੁਮਨ ਪਾਰਕ ਐੱਸ ਡੀ ਐੱਮ ਵਿਕਾਸ ਹੀਰਾ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਆਪਣੇ ਕਰ ਕਮਲਾਂ ਨਾਲ ਦਿੱਤਾ

ਅਗਨੀਪੱਥ ਯੋਜਨਾ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਸੋਪਿਆ ਮੰਗ ਪੱਤਰ 

ਇਹ ਯੋਜਨਾ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਕਰੇਗੀ ਵਾਧਾ, ਨੌਜਵਾਨ ਹੋਣਗੇ ਬੇਭਰੋਸਗੀ ਦਾ ਸ਼ਿਕਾਰ 

ਲੁਧਿਆਣਾ-16 ਅਗਸਤ  ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ  ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਅਗਨੀਪੱਥ ਯੋਜਨਾ ਰੱਦ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਮੋਰਚੇ ਵਿੱਚ ਸਾਮਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ ਬੈਨੀਪਾਲ, ਕੁੱਲ ਹਿੰਦ ਕਿਸਾਨ ਸਭਾ ਦੇ ਚਮਕੌਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਡਕੌਤਾ) ਦੇ ਮਹਿੰਦਰ ਸਿੰਘ ਕਮਾਲਪੁਰਾ, ਬੀਕੇਯੂ ਲੱਖੋਵਾਲ ਦੇ ਅਵਤਾਰ ਸਿੰਘ ਮੇਹਲੋ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਰੂਪਬਸੰਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰਨੇਕ ਸਿੰਘ ਗੁੱਜਰਵਾਲ, ਐਕਸ ਸਰਵਿਸ ਮੈਨ ਦੇ ਸੂਬੇਦਾਰ ਦੇਵੀ ਦਿਆਲ ਨੇ ਮੰਗ ਪੱਤਰ ਸੋਪਦਿਆ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਹੈ। ਹੁਣ ਸਰਕਾਰ ਵੱਲੋਂ ਲਿਆਂਦੀ ਅਗਨੀਪੱਥ ਯੋਜਨਾ ਨਾਲ ਫ਼ੌਜ ਵਿੱਚ ਪੱਕੇ ਰੁਜ਼ਗਾਰ ਦੀ ਸਹੂਲਤ ਖਤਮ ਹੋ ਜਾਵੇਗੀ। ਇਸ ਨਾਲ ਨੌਜਵਾਨਾਂ ਅੰਦਰ ਬੇਭਰੋਸਗੀ ਪੈਦਾ ਹੋਵੇਗੀ। ਫ਼ੌਜ ਨੂੰ ਨਿੱਜੀ ਕੰਪਨੀਆਂ ਰਾਹੀ ਚਲਾਉਣ ਦਾ ਰਾਸਤਾ ਖੁੱਲ ਜਾਵੇਗਾ। ਜੋ ਕਿ ਕਿਸੇ ਵੀ ਤਰਾਂ ਦੇਸ਼ ਦੇ ਹਿਤ ਵਿੱਚ ਨਹੀਂ ਹੋਵੇਗਾ। ਉਹਨਾਂ ਮੰਗ ਕੀਤੀ ਕਿ ਇਸ ਯੋਜਨਾ ਨੂੰ ਰੱਦ ਕਰਕੇ ਪਹਿਲਾ ਦੀ ਤਰਾਂ ਫ਼ੌਜ ਵਿੱਚ ਭਰਤੀ ਕੀਤੀ ਜਾਵੇ। ਫ਼ੌਜੀਆਂ ਨੂੰ ਮਿਲਦੀਆਂ ਸਾਰੀਆਂ ਸਹੂਲਤਾਂ ਨੂੰ ਜਾਰੀ ਰੱਖਿਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਦੇਸ਼ ਦੇ ਪਬਲਿਕ ਸੈਕਟਰ ਦੇ ਮਹਿਕਮਿਆਂ ਵਿੱਚ ਖਾਲੀ ਪਈਆ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਤੌਰ ਤੇ ਭਰਿਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਣ ਦਾ ਭਰੋਸਾ ਦਿੱਤਾ। ਉਪਰੋਕਤ ਆਗੂਆਂ ਨੇ ਵੱਖਰੇ ਤੌਰ ਤੇ ਪੁਸ਼ੂਆ ਅੰਦਰ ਫੈਲੀ ਬਿਮਾਰੀ ਦੇ ਰੋਕ ਥਾਮ ਲਈ ਵਿਸ਼ੇਸ਼ ਟੀਮਾਂ ਬਣਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸੁਖਵਿੰਦਰ ਸਿੰਘ ਹੰਬੜਾ, ਜਸਵੀਰ ਸਿੰਘ ਝੱਜ, ਸਤਨਾਮ ਸਿੰਘ ਵੜੈਚ ਆਦਿ ਹਾਜ਼ਰ ਸਨ।

CM HONOURS SEVEN RENOWNED PERSONALITIES WITH STATE AWARD ON INDEPENDENCE DAY

Ludhiana, August 15- Punjab Chief Minister Bhagwant Mann on Monday conferred state award to seven eminent personalities for their outstanding contribution in various fields on Independence Day today. The awardees are social activists, theatre, sports personalities, a businessman and a government official, who had made extraordinary efforts to achieve their respective targets.Those honoured with state award at State Level Function at Guru Nanak Stadium included veteran journalist, educationist and Padma Shri Awardee Jagjit Singh Dardi from Patiala, Social Activist and Head of Aasra Welfare Society Ramesh Kumar Mehta from Bathinda, Eminent theatre personality Pran Sabharwal of Patiala, Musician and Singer Hargun Kaur from Amritsar, tractor manufacturer and businessman Amarjeet Singh from Patiala, Shot Putter Jasmine Kaur and Senior Consultant E-governance Mission team (Department of Governance Reforms and Public Grievances) Jasminder Singh of Mohali.

News By ;  Manjinder Gill ( 7888466199 )

ਮੁੱਖ ਮੰਤਰੀ ਵੱਲੋਂ ਸੁਤੰਤਰਤਾ ਦਿਵਸ ਮੌਕੇ ਸੱਤ ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

ਲੁਧਿਆਣਾ, 15 ਅਗਸਤ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ ਸੱਤ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਹ ਐਵਾਰਡੀ ਸਮਾਜ ਸੇਵਾ, ਥੀਏਟਰ, ਖੇਡਾਂ, ਵਪਾਰ ਤੇ ਸਰਕਾਰੀ ਸੇਵਾ ਦੇ ਖੇਤਰ ਨਾਲ ਸਬੰਧਤ ਹਨ, ਜਿਨ੍ਹਾਂ ਆਪਣੇ ਟੀਚਿਆਂ ਦੀ ਪੂਰਤੀ ਲਈ ਲਾਮਿਸਾਲ ਕੋਸ਼ਿਸ਼ਾਂ ਨਾਲ ਆਪੋ-ਆਪਣੇ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾਈ। ਸੂਬਾ ਪੱਧਰੀ ਸਮਾਰੋਹ ਦੌਰਾਨ ਸਟੇਟ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਉੱਘੇ ਪੱਤਰਕਾਰ, ਸਿੱਖਿਆ ਸ਼ਾਸਤਰੀ ਤੇ ਪਦਮਸ਼੍ਰੀ ਜਗਜੀਤ ਸਿੰਘ ਦਰਦੀ (ਪਟਿਆਲਾ), ਸਮਾਜ ਸੇਵਾ ਤੇ ਆਸਰਾ ਵੈਲਫੇਅਰ ਸੁਸਾਇਟੀ ਦੇ ਮੁਖੀ ਰਮੇਸ਼ ਕੁਮਾਰ ਮਹਿਤਾ (ਬਠਿੰਡਾ), ਉੱਘੀ ਥੀਏਟਰ ਸ਼ਖ਼ਸੀਅਤ ਪ੍ਰਾਨ ਸੱਭਰਵਾਲ (ਪਟਿਆਲਾ), ਸੰਗੀਤਕਾਰ ਤੇ ਗਾਇਕ ਹਰਗੁਨ ਕੌਰ (ਅੰਮ੍ਰਿਤਸਰ), ਟਰੈਕਟਰ ਮੈਨੂਫੈਕਚਰਰ ਤੇ ਕਾਰੋਬਾਰੀ ਅਮਰਜੀਤ ਸਿੰਘ (ਪਟਿਆਲਾ), ਸ਼ਾਟ-ਪੁੱਟਰ ਜੈਸਮੀਨ ਕੌਰ ਤੇ ਸੀਨੀਅਰ ਕੰਸਲਟੈਂਟ ਈ-ਗਵਰਨੈਂਸ ਮਿਸ਼ਨ ਟੀਮ (ਪ੍ਰਸ਼ਾਸਨਿਕ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ) ਜਸਮਿੰਦਰ ਸਿੰਘ (ਮੋਹਾਲੀ) ਸ਼ਾਮਲ ਹਨ।

News By ;  Manjinder Gill ( 7888466199 )