ਕਲਾਸੀਫਾਇਡ

ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਮੀਰੀ ਪੀਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਮੀਰੀ ਪੀਰੀ ਦਿਵਸ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ।ਇਸ ਸਮੇਂ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੋਮਣੀ ਗੁਰਦੁਅਾਰਾ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਅਤੇ ਭਜਨਗਡ਼੍ਹ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਨੇ  ਦੱਸਿਆ ਹੈ ਕਿ 19 ਜੁਲਾਈ ਦਿਨ ਸੋਮਵਾਰ ਨੂੰ ਸ਼ਾਮ 6.30 ਤੋਂ ਲੈ ਕੇ ਰਾਤ 9.30 ਵਜੇ ਤੱਕ ਵਿਸ਼ੇਸ਼ ਸਮਾਗਮ ਹੋਣਗੇ ਜਿਸ ਵਿਚ ਪ੍ਰਸਿੱਧ ਰਾਗੀ ਅਤੇ ਢਾਡੀ ਸੰਗਤਾਂ ਨੂੰ ਗੁਰੂ ਜਸ ਸਰਵਨ ਕਰਵਾਉਣਗੇ।ਇਸ ਸਮੇਂ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਹੈ ਕਿ ਇਹ ਸਾਰੇ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ ਇਸ  ਹਾਂ ਸਾਰੇ ਸਮਾਗਮ ਦਾ ਲਾਈਵ ਟੈਲੀਕਾਸਟ ਵੈੱਬ ਟੀ ਵੀ ਤੇ ਵੀ ਦਿਖਾਇਆ ਜਾਵੇਗਾ ਸਮਾਗਮ ਸਮੇਂ ਛਬੀਲ ਦਾ ਪ੍ਰਬੰਧ ਹੋਵੇਗਾ ਗੁਰੂ ਕਾ ਲੰਗਰ ਅਤੁੱਟ ਵਰਤਣਗੇ ਉਨ੍ਹਾਂ ਸਮਾਂ ਸੰਗਤਾਂ ਨੂੰ ਸਮਾਗਮ  ਵਿਚ ਵੱਧ ਚਡ਼੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਮੌਕੇ ਸ਼੍ਰੋਮਣੀ ਗ੍ਰੰਥੀ ਸਭਾ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਰਣੀਆਂ ਵੀ ਹਾਜ਼ਰ ਸਨ

ਲੇਖਿਕਾ ਜਸਵੰਤ ਕੌਰ ਬੈਂਸ ਦਾ ਕਾਵਿ ਸੰਗ੍ਰਹਿ ਲੈਸਟਰ ਯੂ ਕੇ ਵਿੱਚ ਲੋਕ ਅਰਪਣ

ਲੈਸਟਰ,14 ਜੁਲਾਈ ( ਜਨ ਸ਼ਕਤੀ ਨਿਊਜ਼ ਬਿਊਰੋ ) 

ਕਰੋਨਾ ਕਾਲ ਦੇ ਦੌਰਾਨ ਜਸਵੰਤ ਕੌਰ ਬੈਂਸ ਵੱਲੋਂ ਸੰਪਾਦਕ ਕੀਤਾ ਗਿਆ ਕਹਾਣੀ ਅਤੇ ਲੇਖ ਸੰਗ੍ਰਹਿ “ਜਾਣਾ ਏ ਉਸ ਪਾਰ” ਲੈਸਟਰ ਵਿੱਚ ਲੋਕ ਅਰਪਣ ਕੀਤਾ ਗਿਆ। ਜਸਵੰਤ ਕੌਰ ਬੈਂਸ ਨੇ ਜਸਪਾਲ ਸਿੰਘ ਮਾਨ ਕਾਨੈਡਾ ਟਰਾਂਟੋਂ ਦਾ ਸਪੈਸ਼ਲ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਿਤਾਬ ਨੂੰ ਸਪੌਂਸਰ ਕਰਕੇ ਮਾਂ ਬੋਲੀ ਅਤੇ ਸਾਹਿਤ ਲਈ ਸੇਵਾ ਨਿਭਾਈ ਹੈ। ਲੈਸਟਰ ਤੋਂ ਆਰ ਕੇ ਰਾਣੀ, ਰਾਜਪ੍ਰੀਤ ਕੌਰ ਡਰਬੀ, ਮਨਵਿੰਦਰ ਧਾਲੀਵਾਲ, ਸਤਵੰਤ ਕੌਰ ਸਹੋਤਾ, ਸੁਖਵੰਤ ਕੌਰ ਗਰੇਵਾਲ ਸਹਿਯੋਗੀ ਮੰਡਲ ਨੇ ਜਸਵੰਤ ਕੌਰ ਦਾ ਸਾਥ ਦੇ ਕੇ ਸਹਿਯੋਗੀ ਮੰਡਲ ਵਿੱਚ ਆਪਣੀ ਪੂਰੀ ਸੇਵਾ ਨਿਭਾਈ ਹੈ। 

ਲੈਸਟਰ ਵਿਖੇ ਜਸਵੰਤ ਕੌਰ ਬੈਂਸ ਅਤੇ ਉਨ੍ਹਾਂ ਦੀ ਸਾਹਿਤਕ ਟੀਮ ਜੋ “ਸਾਂਝਾਂ ਗਰੁੱਪ “ਅਤੇ “ਵਿਹੜੇ ਦੀਆਂ ਰੌਣਕਾਂ “ ਵਿੱਚ ਮਾਂ ਬੋਲੀ, ਸਾਹਿਤ, ਧਾਰਮਿਕ ਪ੍ਰੋਗ੍ਰਾਮਾਂ ਅਤੇ ਸਭਿਆਚਾਰਿਕ ਪ੍ਰੋਗ੍ਰਾਮਾਂ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਉਦੀਆਂ ਹਨ। ਜੋ ਕਰੋਨਾ ਮਾਹਾਵਾਰੀ ਦੇ ਦੌਰਾਨ ਔਨ ਲਾਈਨ ਕਵੀ ਦਰਬਾਰ ਕਰਕੇ ਮਾਂ ਬੋਲੀ ਅਤੇ ਸਾਹਿਤ ਨਾਲ ਜੋੜੀ ਰੱਖਣ ਲਈ ਕਵਿਤਾਵਾਂ, ਗ਼ਜ਼ਲਾਂ , ਗੀਤ ਅਤੇ ਸੱਭਿਆਚਾਰਿਕ ਪ੍ਰੋਗਰਾਮ ਨਾਲ ਲੇਡੀਜ਼ ਨੂੰ ਉਤਸ਼ਾਹਿਤ ਕਰਦੇ ਰਹੇ। ਉਨ੍ਹਾਂ ਸਭ ਨੇ ਮਿਲ ਅੱਜ ਦੇ ਇਸ ਮਾਂ ਬੋਲੀ ਨੂੰ ਸਮੱਰਪਤ ਸਾਹਿਤਕ ਪ੍ਰੋਗ੍ਰਾਮ ਵਿੱਚ ਬੜੀ ਧੂੰਮਧਾਮ ਨਾਲ “ਜਾਣਾ ਏ ਉਸ ਪਾਰ “ਕਹਾਣੀ ਅਤੇ ਲੇਖ ਸੰਗ੍ਰਹਿ ਨੂੰ ਲੋਕ ਅਰਪਣ ਕੀਤਾ। ਇਸ ਸਪੈਸ਼ਲ ਮੌਕੇ ਤੇ ਕਮਲਜੀਤ ਕੌਰ ਨੱਤ, ਸ਼ਿੰਦਰ ਕੌਰ ਰਾਏ, ਜਿਨਾਂ ਦੇ ਲੇਖ ਇਸ ਕਿਤਾਬ ਵਿੱਚ ਕਲਮਬੱਧ ਹੋਏ ਹਨ ਨੇ ਇਸ ਰਲੀਜ਼ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜਸਵੰਤ ਕੌਰ ਬੈਂਸ ਦਾ ਇਸ ਕਹਾਣੀ ਅਤੇ ਲੇਖ ਸੰਗ੍ਰਹਿ ਤੇ ਐਨੀ ਮਿਹਨਤ ਕਰਨ ਤੇ ਧੰਨਵਾਦ ਕੀਤਾ । ਕਮਲਜੀਤ ਕੌਰ ਨੱਤ , ਸ਼ਿੰਦਰ ਕੌਰ ਰਾਏ (ਰੇਡੀਓ ਪ੍ਰਜ਼ੈਂਟਰ) ਗੁਰਬਖਸ਼ ਕੌਰ, ਕਾਤਾਂ ਕੌਰ ਅਤੇ ਜਗੀਰ ਕੌਰ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਇਸ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਜਸਵੰਤ ਕੌਰ ਬੈਂਸ ਨੇ ਪੰਜਾਬ ਅਤੇ ਯੂ ਕੇ ਦੀਆਂ ਸਾਹਿਤਕ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਨੇ ਪੰਜਾਬ ਵਿੱਚ ਇਸ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਣ ਕਰ ਕੇ ਜਸਵੰਤ ਕੌਰ ਬੈਂਸ ਅਤੇ ਇਸ ਪੁਸਤਕ ਲੇਖਕਾਂ ਨੂੰ ਮਾਣ ਬਖ਼ਸ਼ਿਆ ਹੈ। ਸ. ਬਲਜਿੰਦਰ ਮਾਨ ਜੀ ਨਿੱਕੀਆਂ ਕਰੂੰਬਲ਼ਾਂ ਦੇ ਸੰਪਾਦਕ  ਵੱਲੋਂ ਮਾਹਿਲਪੁਰ ਹੁਸ਼ਿਆਰਪੁਰ ਵਿਖੇ ਨਿੱਕੀਆਂ ਕਰੂੰਬਲਾਂ ਭਵਨ ਵਿਖੇ ਬਹੁਤ ਵਧੀਆ ਸਾਹਿਤਕ ਪ੍ਰੋਗਰਾਮ ਉਲੀਕ ਕੇ ਰਲੀਜ਼ ਕੀਤਾ ਗਿਆ। ਬਾਬਾ ਬਕਾਲਾ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਹਰਮੇਸ਼ ਯੋਧੇ ਜੀ, ਸ. ਸ਼ੇਲਿੰਦਰਜੀਤ ਸਿੰਘ ਜੀ ਦੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ( ਸਬੰਧਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਮਾਂ ਬੋਲੀ ਨੂੰ ਸਮੱਰਪਤ ਸਾਹਿਤਕ ਸਮਾਗਮ ਵਿੱਚ ਪੂਰੀ  ਟੀਮ ਵੱਲੋਂ ਬਹੁਤ ਵੱਡੇ ਪੱਧਰ ਤੇ ਲੋਕ ਅਰਪਣ ਕੀਤਾ ਗਿਆ। ਲੈਸਟਰ ਵਿਖੇ ਜਸਵੰਤ ਕੌਰ ਬੈਂਸ ਅਤੇ ਲੈਸਟਰ ਦੀ ਸਾਹਿਤਕ ਟੀਮ ਨੇ ਆਪਣੇ ਸਾਹਿਤਕ ਪ੍ਰੋਗ੍ਰਾਮ ਵਿੱਚ ਬੜੀ ਧੂੰਮਧਾਮ ਨਾਲ “ਜਾਣਾ ਏ ਉਸ ਪਾਰ” ਕਹਾਣੀ ਅਤੇ ਲੇਖ ਸੰਗ੍ਰਹਿ ਨੂੰ ਲੋਕ ਅਰਪਣ ਕੀਤਾ। ਜਸਵੰਤ ਕੌਰ ਬੈਂਸ ਨੇ ਪੰਜਾਬ ਅਤੇ ਯੂ ਕੇ ਦੀਆਂ ਸਾਹਿਤਕ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ

ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਭਾਵਪੂਰਵਕ ਤਜੱਰਿਬਆ ਨੂੰ ਅਕਸਰ  ਹੀ ਸਾਂਝੇ ਕਰਦੇ ਰਹਿੰਦੇ ਹਨ। ਚੰਗੀ ਗੱਲ ਹੈ ਕਿ ਪੰਜਾਬੀ ਸਿਨਮੇ ਅਤੇ ਹੋਰ ਖੇਤਰੀ ਸਿਨਮੇ ਦੇ ਨਾਲ ਨਾਲ ਹੁਣ ਅੰਗਰੇਜ਼ੀ ਸਿਨਮੇ ਦਾ ਵੀ ਅਧਿਐਨ ਹੋ ਰਿਹਾ ਹੈ। ਇਸੇ ਤਰਜ਼ ‘ਤੇ ਦੋ ਬਹੁਤ ਹੀ ਡੂੰਘੀ ਸੋਚ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਵਿੱਚ ਹਨ।

ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਵਲੋਂ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਇਨ੍ਹਾਂ ਦੋ ਫ਼ਿਲਮਾਂ ‘ਚੋਂ ਇੱਕ ਫ਼ਿਲਮ ਪੰਜਾਬੀ ਹੈ ਜਿਸਦਾ ਨਾਂ ‘ਦਾ ਸਾਇਲੰਸ ਆਫ਼ ਲਾਇਨਜ਼’ ਹੈ ਜੋ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ਨੂੰ ਨਿਰਮਾਤਾ ਨੇ ਅੰਗਰੇਜ਼ੀ ਸਮੇਤ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕਰਨਾ ਹੈ। ਇਸ ਫ਼ਿਲਮ ਦੀ ਸੂਟਿੰਗ ਵਿਦੇਸ਼ਾਂ ਵਿੱਚ ਕੀਤੀ ਗਈ ਹੈ। ਨਿਰਮਾਤਾ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਬਹੁਤ ਵੱਡਾ ਮੈਸ਼ਜ ਦੇਵੇਗੀ। ਦੂਜੀ ਫ਼ਿਲਮ ‘ ਸੀਜ਼ਿਰ –ਦਾ ਕੈਚੀ ’ ਬਾਰੇ ਗੱਲ ਕਰਦਿਆਂ ਵਿਕਰਮ ਸੰਧੂ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਡਰਾਉਣੇ ਵਿਸ਼ੇ ਅਧਾਰਤ ਕਹਾਣੀ ਨੂੰ ਕਾਮੇਡੀ ਦਾ ਤੜਕਾ ਹੈ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਪੰਜਾਬੀ ਸਿਨਮੇ ਦੇ ਦਿੱਗਜ਼ ਅਦਾਕਾਰ ਹੌਬੀ ਧਾਲੀਵਾਲ ਦਾ ਬੇਟਾ ਜੈ ਸਿੰਘ ਧਾਲੀਵਾਲ ਬਾਲੀਵੁੱਡ ਵੱਲ ਕਦਮ ਵਧਾਵੇਗਾ। ਇਸ ਤੋਂ ਇਲਾਵਾ ਸੁਰਾ ਦੇ ਸਿਕੰਦਰ  ਮਰਹੂਮ ਫ਼ਨਕਾਰ ‘ ਸਰਦੂਲ ਸਿਕੰਦਰ ਦੇ ਬੇਟੇ ਵੀ ਬਾਲੀਵੁੱਡ  ਸੰਗੀਤਕ ਪਰਿਵਾਰਾਂ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ‘ਚ ਪਾਕਿਸਤਾਨੀ ਆਵਾਜ਼ਾਂ ਵੀ ਦਰਸ਼ਕਾਂ ਨੂੰ ਕੀਲਣ ਦੇ ਸਮਰੱਥ ਹੋਣਗੀਆਂ। ਦਿੱਵਿਆ ਫ਼ਿਲਮਜ਼ ਇੱਕ ਪ੍ਰੋਡਕਸ਼ਨ ਹਾਊਸ ਹੈ ਜੋ ਭਾਰਤ ਅਤੇ ਯੂਰਪ ਵਿੱਚ ਸਥਾਪਤ ਹੈ। ਇਸ ਹਾਊਸ ਨਾਲ ਚੰਗੀ ਸੋਚ ਵਾਲੇ ਤਜੱਰਬੇਕਾਰ ਨਿਰਮਾਤਾ ਨਿਰਦੇਸਕ ਤੇ ਤਕਨੀਕੀ ਕਲਾਕਾਰ ਜੁੜੇ ਹੋਏ ਹਨ। ਮਨੋਰੰਜਨ ਭਰੇ ਸਿਹਤਮੰਦ ਸਿਨਮੇ ਦੀ ਉਸਾਰੀ ਕਰਨਾ ਹੀ ਇਸਦਾ ਮੁੱਖ ਉਦੇਸ਼ ਹੈ।          

                     ✍️ ਹਰਜਿੰਦਰ ਸਿੰਘ ਜਵੰਦਾ 9463828000

 

ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਲੋਕ ਅਰਪਣ

ਲੁਧਿਆਣਾ ,28 ਜੂਨ

ਪਿਛਲੇ ਦਿਨੀਂ ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਦਾ ਲੋਕ ਅਰਪਣ ਡਾ ਰਮੇਸ਼ ਸੁਪਰ ਸਪੈਸ਼ਲਿਸਟ ਆਈ ਹੌਸਪੀਟਲ ਭਾਈ ਰਣਧੀਰ ਸਿੰਘ ਨਗਰ 65A ਵਿਖੇ ਬੜੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਸ਼ੋਕ ਮਾਹਿਰਾ ਜੀ ਲੰਡਨ ਯੂ ਕੇ ਦੇ ਵਸਨੀਕ ਹੁੰਦਿਆਂ ਵੀ ਕਾਫੀ ਸਮੇਂ ਤੋਂ ਪੰਜਾਬ ਰਹਿ ਕੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਲੋਕ ਭਲਾਈ ਦੇ ਕੰਮਾਂ ਵਿਚ ਜੁੱਟੇ ਹੋਏ ਹਨ। ਉਹ ਵਿਸ਼ਵ ਪੱਧਰੀ ਅੰਗ ਦਾਨ ਕਰਨ ਵਾਲੀ ਸੰਸਥਾ ਤੇ ਪੁਨਰਜੋਤ ਆਈ ਸੋਸਾਇਟੀ ਦੇ ਮੋਢੀ ਮੈਂਬਰਾਂ ਵਿਚੋਂ ਹਨ ਜਿਸ ਦਾ ਮਕਸਦ ਹੀ ਮਨੁੱਖਤਾ ਦੀ ਸੇਵਾ ਹੈ। ਇਸ ਸੋਸਾਇਟੀ ਦੁਆਰਾ ਹੁਣ ਤੱਕ ਹਜ਼ਾਰਾਂ ਜਰੂਰਤਮੰਦ ਲੋਕਾਂ ਦਾ ਇਲਾਜ ਕਰਕੇ ਇੱਕ ਨਵਾਂ ਜੀਵਨ ਦਿੱਤਾ ਹੈ।

ਅਸ਼ੋਕ ਮਾਹਿਰਾ ਜੀ ਨੇ ਅਪਣੇ ਇਸ ਸੇਵਾ ਕਾਰਜ਼ ਤੇ ਅਨੁਭਵ ਦੇ ਅਧਾਰ ਤੇ ਇਕ ਦਸਤਾਵੇਜ ਤਿਆਰ ਕਰਕੇ ਮਾਨਵਤਾ ਲਈ ਲੋਕ ਭਲਾਈ ਦਾ ਅਨੋਖਾ ਤੇ ਸਾਰਥਿਕ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਇਸ ਕਿਤਾਬ ਵਿਚ। ਇਹ ਕਿਤਾਬ ਇਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਛਾਪਕੇ ਇਕੋ ਜ਼ਿਲਤ ਵਿੱਚ ਤਿਆਰ ਕੀਤੀ ਗਈ ਹੈ।

ਇਸ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਡਾ ਰਮੇਸ਼ ਨਾਮਵਰ ਆਈ ਸਰਜਨ ਲੁਧਿਆਣਾ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਮਿੰਟੂ, ਇੰਦਰਜੀਤ ਸਿੰਘ ਗਿੱਲ, ਅਭਿਨੇਤਰੀ ਪ੍ਰਿਆ ਲਖਨਪਾਲ, ਰੂਪਾ ਅਰੋੜਾ, ਪ੍ਰਵੀਨ ਰਤਨ, ਡਾ ਰਮੇਸ਼ ਬੱਗਾ ਸੇਵਾ ਮੁਕਤ ਸਿਵਲ ਸਰਜਨ ਲੁਧਿ , ਗੁਰਦੇਵ ਸਿੰਘ ਏ ਸੀ ਪੀ, ਐਸ ਐਸ ਬਰਾੜ ਸੇਵਾ ਮੁਕਤ ਡੀ ਸੀ ਪੀ, ਰਵਿੰਦਰ ਸ਼ਰਮਾ, ਪੰਜਾਬੀ ਸਾਹਿਤਿਕ ਜਗਤ ਵਲੋਂ ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਤ੍ਰੈਲੋਚਨ ਲੋਚੀ ਤੇ ਦਲਜਿੰਦਰ ਰਹਿਲ, ਕਮਲ ਮਹਿਰਾ, ਬੇਟੀ ਮੁਸਕਾਨ ਅਤੇ ਸ਼ਸ਼ੀਕਾਂਤ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋ ਇਲਾਵਾ ਪੰਜਾਬ ਭਵਨ ਸਰੀ ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਯੂਰੋਪੀ ਪੰਜਾਬੀ ਸੱਥ, ਸਾਊਥਹਾਲ ਕਲਾ ਕੇਂਦਰ ਯੂ ਕੇ ਅਤੇ ਸੰਤ ਸੀਚੇਵਾਲ ਜੀ ਵਲੋਂ ਵੀ ਅਸ਼ੋਕ ਮਹਿਰਾ ਜੀ ਨੂੰ ਉਨਾ ਦੀ ਪਲੇਠੀ ਕਿਤਾਬ "ਦੁਆਵਾਂ ਦਾ ਦਰਿਆ" ਲਈ ਸ਼ੁੱਭ ਕਾਮਨਾਵਾਂ ਭੇਜੀਆਂ। ਸਮਾਗਮ ਦੀ ਸੰਚਾਲਨਾ ਜਗਜੀਤ ਪੰਜੋਲੀ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ।

ਯੂ ਕੇ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ ਦਾ ਸਾਂਝਾ ਕਹਾਣੀ ਤੇ ਲੇਖ ਸੰਗ੍ਰਹਿ “ ਜਾਣਾ ਏ ਉਸ ਪਾਰ” ਨਿੱਕੀਆਂ ਕਰੂੰਬਲ਼ਾਂ ਭਵਨ ਵਿੱਚ ਹੋਇਆ ਰਿਲੀਜ਼

ਯੂ ਕੇ ਲੈਸਟਰ ਸ਼ਹਿਰ ਦੀ ਵਸਨੀਕ ਜਸਵੰਤ ਕੌਰ ਬੈਂਸ ਦੁਆਰਾ ਸੰਪਾਦਿਤ ਪੁਸਤਕ ‘ਜਾਣਾ ਏ ਉਸ ਪਾਰ’ ਜਾਰੀ ਕਰਦੇ ਹੋਏ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ,ਬੱਗਾ ਸਿੰਘ ਆਰਟਿਸਟ,ਅਵਤਾਰ ਸਿੰਘ ਤਾਰੀ,ਸਤਵੰਤ ਕੌਰ ਸਹੋਤਾ,ਕੁਲਦੀਪ ਕੌਰ ਬੈਂਸ ਅਤੇ ਪ੍ਰਿੰ. ਮਨਜੀਤ ਕੌਰ ਆਦਿ)
ਮਾਹਿਲਪੁਰ: ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਵਸਦੀ ਉੇੱਘੀ ਕਵਿਤਰੀ ਜਸਵੰਤ ਕੌਰ ਬੈਂਸ ਵਲੋਂ ਸੰਪਾਦਿਤ ਕਹਾਣੀ ਅਤੇ ਲੇਖ ਸੰਗ੍ਰਹਿ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਵਲੋਂ ਕਰੂੰਬਲਾਂ ਭਵਨ ਮਾਹਿਲਪੁਰ ਵਿਚ 25 ਜੂਨ ਨੂੰ ਜਾਰੀ ਕੀਤਾ ਗਿਆ।ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬੈਂਸ ਨੇ ਜਿੱਥੇ ਖੂਦ ਪੰਜ ਕਾਵਿ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਉਥੇ ਨਵੇਂ ਤੇ ਪ੍ਰੋੜ ਲੇਖਕਾਂ ਨੂੰ ਇਸ ਪੁਸਤਕ ਰਾਹੀਂ ਇਕ ਮੰਚ ਤੇ ਇਕੱਠਾ ਕਰ ਦਿੱਤਾ ਹੈ।ਇਸ ਪੁਸਤਕ ਵਿਚ ਅਠਾਰਾਂ ਕਹਾਣੀਆਂ ਅਤੇ ਅਠਾਰਾਂ ਲੇਖ ਕੋਰੋਨਾ ਕਾਲ ਦੀ ਦਾਸਤਾਨ ਦੇ ਭਿੰਨ ਭਿੰਨ ਪਹਿਲੂਆਂ ਤੇ ਝਾਤ ਪੁਆਉਂਦੇ ਹਨ।ਪੁਸਤਕ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ,ਕੁਲਦੀਪ ਕੌਰ ਬੈਂਸ,ਸਤਵੰਤ ਕੌਰ ਸਹੋਤਾ ਅਤੇ ਪ੍ਰਿੰ.ਮਨਜੀਤ ਕੌਰ ਨੇ ਕਿਹਾ ਕਿ ਇਸ ਪੁਸਤਕ ਦੇ ਸੰਪਾਦਨ ਕਾਰਜਾਂ ਵਿਚ ਜੱਸੀ ਮਾਨ,ਆਰ ਕੇ ਰਾਣੀ,ਰਾਜਪ੍ਰੀਤ ਕੌਰ,ਮਨਵਿੰਦਰ ਧਾਲੀਵਾਲ ਅਤੇ ਸੁਖਵੰਤ ਕੌਰ ਗਰੇਵਾਲ ਨੇ ਸੇਵਾਵਾਂ ਕਰਕੇ ਅਹਿਮ ਭੂਮਿਕਾ ਨਿਭਾਈ ਹੈ।
ਇਸ ਕਹਾਣੀ ਤੇ ਲੇਖ ਸੰਗ੍ਰਹਿ ਵਿੱਚ ਲੇਖਿਕਾਂ ਨੇ ਤਾਲਾਬੰਦੀ ਦੇ ਦੌਰਾਨ ਕੋਵਿਡ-19 ਦੀਆਂ ਔਖੀਆਂ ਸੌਖੀਆਂ ਘੜੀਆਂ ਜੋ ਆਪਣੇ ਪਿੰਡੇ ਤੇ ਹੰਡਾਈਆਂ ਦਾ ਜ਼ਿਕਰ ਆਪੋ ਆਪਣੇ ਵਿਚਾਰਾਂ ਅਤੇ ਸੋਚ ਦੇ ਮੁਤਾਬਕ ਕਰਕੇ ਕਹਾਣੀ ਅਤੇ ਲੇਖਾਂ ਦੀ ਸਿਰਜਣਾ ਆਪ ਕੀਤੀ ਹੈ। ਬਹੁਤ ਸਾਰੇ ਨਵੇਂ ਕਵੀਆਂ ਨੂੰ ਵੀ ਇਸ ਪੁਸਤਕ ਵਿੱਚ ਮੌਕਾ ਦਿੱਤਾ ਗਿਆ ਹੈ।
ਉਹਨਾਂ ਨਵੇਂ ਲਿਖਾਰੀਆਂ ਲਈ ਇਕ ਮੰਚ ਤਿਆਰ ਕਰ ਦਿੱਤਾ ਹੈ ਜਿਸਦਾ ਲਾਭ ਲੈ ਕੇ ਉਹ ਹੋਰ ਉੱਚੀਆਂ ਉਡਾਰੀਆਂ ਮਾਰ ਸਕਦੇ ਹਨ। ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵਲੋਂ ਇਸ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਕਰੂੰਬਲਾਂ ਭਵਨ ਵਿਚ ਕੀਤਾ ਗਿਆ।
ਇਸ ਮੌਕੇ ਗਾਇਕ ਤੇ ਗੀਤਕਾਰ ਪੰਮੀ ਖੁਸ਼ਹਾਲਪੁਰੀ,ਸੁਖਮਨ ਸਿੰਘ ,ਰਜਮੀਤ ਕੌਰ ਨੇ ਆਪਣੀਆਂ ਕਲਾਤਮਿਕ ਵੰਨਗੀਆਂ ਨਾਲ ਖੂਬ ਰੌਣਕਾਂ ਲਾਈਆਂ।ਇਸ ਸਮਾਰੋਹ ਵਿਚ ਚੈਂਚਲ ਸਿੰਘ ਬੈਂਸ,ਕੋਚ ਅਵਤਾਰ ਸਿੰਘ ਤਾਰੀ,ਯਾਦਵਿੰਦਰ ਸਿੰਘ,ਸਰਬਜੀਤ ਕੌਰ,ਨਿਧੀ ਅਮਨ ਸਹੋਤਾ,ਰਜਨੀ ਦੇਵੀ,ਰਵਨੀਤ ਕੌਰ,ਹਰਮਨਪ੍ਰੀਤ ਕੌਰ ਸਮੇਤ ਇਲਾਕੇ ਦੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।ਸਭ ਦਾ ਧੰਨਵਾਦ ਕਰਦਿਆਂ ਹਰਵੀਰ ਮਾਨ ਨੇ ਕਿਹਾ ਕਿ ਸਾਨੂੰ ਮਿਆਰੀ ਪੁਸਤਕਾਂ ਨੂੰ ਆਪਣੀਆਂ ਸਾਥੀ ਬਨਾਉਣਾ ਚਾਹੀਦਾ ਹੈ। 
ਜਸਵੰਤ ਕੌਰ ਬੈਂਸ ਨੇ ਸਾਰੇ ਲੇਖਕਾਂ ਅਤੇ ਕਹਾਣੀਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸਪੈਸ਼ਲ ਧੰਨਵਾਦ ਬਲਜਿੰਦਰ ਮਾਨ ਜੀ ਦਾ ਕੀਤਾ ਜਿਨਾਂ ਨੇ ਕਿਤਾਬ ਨੂੰ ਪੜਿਆ, ਦੇਖਿਆ ਅਤੇ ਵਾਂਚਿਆ ਅਤੇ ਪਬਲਿਸ਼ਿੰਗ  ਕੀਤੀ। ਜਸਵੰਤ ਕੌਰ ਬੈਂਸ ਜੀ ਇਸ ਕਿਤਾਬ ਨੂੰ ਯੂ ਕੇ ਵਿੱਚ ਬੈਠਿਆਂ ਜੀ ਆਇਆਂ ਕਿਹਾ ਅਤੇ ਬੇਹੱਦ ਖੁਸ਼ੀ ਪ੍ਰਗਟ ਕੀਤੀ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਤੇ ਵਿਸ਼ੇਸ਼  

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਗੌਰਵ ਖੁੱਲਰ ਮੰਡਲ ਪ੍ਰਧਾਨ ਹਨੀ ਗੋਇਲ ਨੇ  ਸ਼ਰਧਾ ਦੇ ਫੁੱਲ ਭੇਟ ਕੀਤੇ  

 

 

ਪੁਸਤਕ ਰੀਵਿਊ ✍️. ਵੀਰਪਾਲ ਕੌਰ ਕਮਲ  

ਪੁਸਤਕ ਰੀਵਿਊ

ਲੇਖਕ :ਸੁਖਵਿੰਦਰ ਕੌਰ ਫ਼ਰੀਦਕੋਟ 

ਕਿਤਾਬ :ਔਰਤ ਦੀ ਝੋਲੀ ਗਾਲ੍ਹਾਂ ਕਿਉਂ  ?  (ਲੇਖ ਸੰਗ੍ਰਹਿ )

ਪੰਨੇ :104

 ਮੁੱਲ :120 /-ਰੁਪਏ  

ਲੇਖਿਕਾ ਸੁਖਵਿੰਦਰ ਕੌਰ ਫ਼ਰੀਦਕੋਟ ਨੇ ਲੇਖਕ ਜਗਤ ਵਿੱਚ ਆਪਣੀ ਪਲੇਠੀ ਕਿਤਾਬ’ ਔਰਤ ਨੂੰ ਗਾਲ੍ਹਾਂ ਕਿਉਂ’( ਲੇਖ ਸੰਗ੍ਰਹਿ) ਰਾਹੀਂ ਹਾਜ਼ਰੀ ਲਵਾਈ ਹੈ ।ਇਸ ਤੋਂ ਪਹਿਲਾ ਉਨ੍ਹਾਂ  ਦੇ ਲੇਖ ਅਤੇ  ਕਹਾਣੀਆਂ ਵੱਖ -ਵੱਖ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣ ਚੁੱਕੇ ਹਨ ॥।।ਹਥਲੀ ਕਿਤਾਬ ਵਿਚ ਕੁੱਲ  29ਲੇਖ ਦਰਜ ਕੀਤੇ ਗਏ ਹਨ ,ਜੋ ਕਿ ਸਮਾਜਕ, ਸਿੱਖਿਆ, ਨੈਤਿਕਤਾ ਅਤੇ ਸੱਭਿਆਚਾਰ ਨਾਲ ਸਬੰਧਤ ਹਨ। ਲੇਖਿਕਾ ਨੇ ਵੱਧ ਤੋਂ ਵੱਧ ਵਿਸ਼ੇ ਛੋਹਣ ਦੀ ਕੋਸ਼ਿਸ਼ ਕੀਤੀ ਹੈ।  ਲੇਖਿਕਾ ਆਪਣੀ ਲੇਖਣੀ ਵਿੱਚ ਹੀ ਜ਼ਿਕਰ ਕਰਦੀ ਹੈ ਕਿ ਉਸ ਨੇ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛਪਣ ਤੋਂ ਲਿਖਣ ਦੀ ਸ਼ੁਰੂਆਤ ਕੀਤੀ ਹੈ। ਹੱਥਲੀ ਕਿਤਾਬ ਵਿਚ  ਜਿੱਥੇ ਆਸਿਫ਼ਾ ਨਾਲ ਹੋਏ ਅਨਿਆਂ ਪ੍ਰਤੀ ਚਿੰਤਤ ਹੁੰਦੀ ਹੈ, ਉੱਥੇ ਉਹ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦੀ ਨਿੰਦਾ ,ਨਿਘਰ ਰਹੀ ਗੀਤਕਾਰੀ, ਯਾਰ ਸ਼ਬਦ ਦੀ ਵੱਧ  ਰਹੀ ਵਰਤੋਂ, ਸੱਤਵਾਂ ਅਸ਼ਲੀਲਤਾ ਦਾ ਦਰਿਆ ਅਤੇ  ਔਰਤ ਨੂੰ ਗਾਲ੍ਹਾਂ ਕਿਉਂ ਵਰਗੇ ਲੇਖਾਂ ਰਾਹੀਂ ਕਰਦੀ ਹੈ । ਉਹ ਨਰੋਆ ਸਮਾਜ ਸਿਰਜਣ ਲਈ ਵੀ ਯਤਨਸ਼ੀਲ ਹੁੰਦੀ ਪ੍ਰਤੀਤ ਹੁੰਦੀ ਹੈ। ਪ੍ਰੇਰਨਾ ਦਾਇਕ ਲੇਖਾਂ ਰਾਹੀਂ ਆਪਣੇ ਆਪ ਨੂੰ ਔਗੁਣਾਂ ਤੋਂ ਬਚਾ ਕੇ ਰੱਖਣਾ ਲੋਚਦੀ ਹੈ ।ਪੰਜਾਬ ਨੂੰ ਤੰਦਰੁਸਤ ਦੇਖਣ ਦੀ  ਚਾਹਵਾਨ ਲੇਖਿਕਾ ਨਸ਼ਿਆਂ ਤੋਂ ਦੂਰ ਰਹਿਣਾ, ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਦੀ ਹੈ।  ਉਹ  ਸੱਭਿਆਚਾਰ ਅਤੇ ਖਤਮ ਹੋ ਰਹੀਆਂ ਰਸਮਾਂ ਨੂੰ ਬਚਾਉਣ ਦੀ ਗੱਲ ਕਰਦੀ ,ਆਪਣੀ ਨਿਜੀ ਜ਼ਿੰਦਗੀ ਦੇ ਕੁਝ ਤਲਖ਼ ਤਜਰਬੇ ਵੀ ਸਾਂਝੇ ਕਰਦੀ ਹੈ । ਅਜਿਹੀ ਲੇਖਿਕਾ ਜੋ ਸਮਾਜ ਲਈ ਚਿੰਤਨਸ਼ੀਲ ਹੈ ,ਦੀ ਆਮਦ ਲੇਖਕਾਂ ਅਤੇ ਪਾਠਕਾਂ ਲਈ ਬਹੁਮੁੱਲੀ ਦੇਣ ਹੈ। ਸੁਖਵਿੰਦਰ ਕੌਰ ਫ਼ਰੀਦਕੋਟ ਔਰਤਾਂ ਲਈ  ਮਾਣ ਹੈ। ਪਾਠਕਾਂ ਵਿਚ  ਕਿਤਾਬ ਪ੍ਰਵਾਨ ਚੜ੍ਹਨ ਦੀ ਉਮੀਦ ਸਾਹਿਤ ਲੇਖਕਾਂ ਨੂੰ ਵਧਾਈਆਂ ਦਿੰਦੇ ਹੋਏ ….

 ਵੀਰਪਾਲ ਕੌਰ ਕਮਲ  

8569001590

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

13 ਨਵੰਬਰ 2020 ਬੰਦੀ ਛੋਡ ਦਿਵਸ ਅਤੇ ਦਿਵਾਲੀ ਤੇ ਵਿਸੇਸ ਸਪਲੀਮਿੰਟ

ਦੀਵਾਲੀ ਤੇ ਵਿਸ਼ੇਸ਼ ਧਮਾਕੇਦਾਰ ਖ਼ਬਰਾਂ ਅਤੇ ਹੋਰ ਜਾਣਕਾਰੀ ਨਾਲ ਭਰਪੂਰ  ਪੇਪਰ 

ਜਨ ਸਕਤੀ ਨਿਉਜ ਪੇਪਰ ਇਸ ਹਫਤੇ ਦਿਵਾਲੀ ਐਡੀਸਨ ਪਾਠਕਾਂ ਲਈ ਹਾਜਰ

ਤੁਸੀਂ ਇਹ ਪੇਪਰ ਜਗਰਾਓਂ ਤੋਂ ਫਰੀ ਲੈਕੇ ਪੜ੍ਹ ਸਕਦੇ ਹੋ

ਵਿਸ਼ਵ ਧਰਤੀ ਦਿਵਸ ਤੇ ਵਿਸੇਸ-

ਅੱਜ ਵਿਸ਼ਵ ਧਰਤੀ ਦਿਵਸ ਵਿਸੇਸ ਯੋਗਦਾਨ ਵਲੋਂ -   ✍️ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ II  ਵਿਸ਼ਵ ਧਰਤੀ ਦਿਵਸ ✍️ਹਰਨਰਾਇਣ ਸਿੰਘ ਮੱਲੇਆਣਾ  II ਸਲੇਮਪੁਰੀ ਦੀ ਚੂੰਢੀ✍️ ਸੁਖਦੇਵ ਸਿੰਘ ਸਲੇਮਪੁਰੀ II ਚੰਦ ਅਤੇ ਤਾਰੇ✍️ ਅਮਰਜੀਤ ਸਿੰਘ ਗਰੇਵਾਲ II ਦੁਨੀਆ ਵਿੱਚ ਵਸਣ ਵਾਲੀ ਲੁਕਾਈ ਨੂੰ ਸੁਨੇਹਾ✍️ ਅਮਨਜੀਤ ਸਿੰਘ ਖਹਿਰਾ II ਵਿਸੇਸ ਸੇਵਾਮਾ _ਮਨਜਿੰਦਰ ਸਿੰਘ ਗਿੱਲ

 

 

 

ਮਾਘੀ ਅਤੇ ਲੋਹੜੀ ਤੇ ਵਿਸ਼ੇਸ਼ ਸਪਲੀਮਿੰਟ-14 ਜਨਵਰੀ 2020 

ਮਾਘੀ ਅਤੇ ਲੋਹੜੀ ਤੇ ਵਿਸ਼ੇਸ਼ ਸਪਲੀਮਿੰਟ-14 ਜਨਵਰੀ 2020 

 

550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ

ਪਤਰਕਾਰ ਜਸਮੇਲ ਗਾਲਿਬ ਵਲੋਂ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ

550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ

ਪਤਰਕਾਰ ਗੁਰਸੇਵਕ ਸੋਹੀ ਵਲੋਂ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ