ਕਲਾਸੀਫਾਇਡ

ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਲੋਕ ਅਰਪਣ

ਲੁਧਿਆਣਾ ,28 ਜੂਨ

ਪਿਛਲੇ ਦਿਨੀਂ ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਦਾ ਲੋਕ ਅਰਪਣ ਡਾ ਰਮੇਸ਼ ਸੁਪਰ ਸਪੈਸ਼ਲਿਸਟ ਆਈ ਹੌਸਪੀਟਲ ਭਾਈ ਰਣਧੀਰ ਸਿੰਘ ਨਗਰ 65A ਵਿਖੇ ਬੜੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਸ਼ੋਕ ਮਾਹਿਰਾ ਜੀ ਲੰਡਨ ਯੂ ਕੇ ਦੇ ਵਸਨੀਕ ਹੁੰਦਿਆਂ ਵੀ ਕਾਫੀ ਸਮੇਂ ਤੋਂ ਪੰਜਾਬ ਰਹਿ ਕੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਲੋਕ ਭਲਾਈ ਦੇ ਕੰਮਾਂ ਵਿਚ ਜੁੱਟੇ ਹੋਏ ਹਨ। ਉਹ ਵਿਸ਼ਵ ਪੱਧਰੀ ਅੰਗ ਦਾਨ ਕਰਨ ਵਾਲੀ ਸੰਸਥਾ ਤੇ ਪੁਨਰਜੋਤ ਆਈ ਸੋਸਾਇਟੀ ਦੇ ਮੋਢੀ ਮੈਂਬਰਾਂ ਵਿਚੋਂ ਹਨ ਜਿਸ ਦਾ ਮਕਸਦ ਹੀ ਮਨੁੱਖਤਾ ਦੀ ਸੇਵਾ ਹੈ। ਇਸ ਸੋਸਾਇਟੀ ਦੁਆਰਾ ਹੁਣ ਤੱਕ ਹਜ਼ਾਰਾਂ ਜਰੂਰਤਮੰਦ ਲੋਕਾਂ ਦਾ ਇਲਾਜ ਕਰਕੇ ਇੱਕ ਨਵਾਂ ਜੀਵਨ ਦਿੱਤਾ ਹੈ।

ਅਸ਼ੋਕ ਮਾਹਿਰਾ ਜੀ ਨੇ ਅਪਣੇ ਇਸ ਸੇਵਾ ਕਾਰਜ਼ ਤੇ ਅਨੁਭਵ ਦੇ ਅਧਾਰ ਤੇ ਇਕ ਦਸਤਾਵੇਜ ਤਿਆਰ ਕਰਕੇ ਮਾਨਵਤਾ ਲਈ ਲੋਕ ਭਲਾਈ ਦਾ ਅਨੋਖਾ ਤੇ ਸਾਰਥਿਕ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਇਸ ਕਿਤਾਬ ਵਿਚ। ਇਹ ਕਿਤਾਬ ਇਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਛਾਪਕੇ ਇਕੋ ਜ਼ਿਲਤ ਵਿੱਚ ਤਿਆਰ ਕੀਤੀ ਗਈ ਹੈ।

ਇਸ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਡਾ ਰਮੇਸ਼ ਨਾਮਵਰ ਆਈ ਸਰਜਨ ਲੁਧਿਆਣਾ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਮਿੰਟੂ, ਇੰਦਰਜੀਤ ਸਿੰਘ ਗਿੱਲ, ਅਭਿਨੇਤਰੀ ਪ੍ਰਿਆ ਲਖਨਪਾਲ, ਰੂਪਾ ਅਰੋੜਾ, ਪ੍ਰਵੀਨ ਰਤਨ, ਡਾ ਰਮੇਸ਼ ਬੱਗਾ ਸੇਵਾ ਮੁਕਤ ਸਿਵਲ ਸਰਜਨ ਲੁਧਿ , ਗੁਰਦੇਵ ਸਿੰਘ ਏ ਸੀ ਪੀ, ਐਸ ਐਸ ਬਰਾੜ ਸੇਵਾ ਮੁਕਤ ਡੀ ਸੀ ਪੀ, ਰਵਿੰਦਰ ਸ਼ਰਮਾ, ਪੰਜਾਬੀ ਸਾਹਿਤਿਕ ਜਗਤ ਵਲੋਂ ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਤ੍ਰੈਲੋਚਨ ਲੋਚੀ ਤੇ ਦਲਜਿੰਦਰ ਰਹਿਲ, ਕਮਲ ਮਹਿਰਾ, ਬੇਟੀ ਮੁਸਕਾਨ ਅਤੇ ਸ਼ਸ਼ੀਕਾਂਤ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋ ਇਲਾਵਾ ਪੰਜਾਬ ਭਵਨ ਸਰੀ ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਯੂਰੋਪੀ ਪੰਜਾਬੀ ਸੱਥ, ਸਾਊਥਹਾਲ ਕਲਾ ਕੇਂਦਰ ਯੂ ਕੇ ਅਤੇ ਸੰਤ ਸੀਚੇਵਾਲ ਜੀ ਵਲੋਂ ਵੀ ਅਸ਼ੋਕ ਮਹਿਰਾ ਜੀ ਨੂੰ ਉਨਾ ਦੀ ਪਲੇਠੀ ਕਿਤਾਬ "ਦੁਆਵਾਂ ਦਾ ਦਰਿਆ" ਲਈ ਸ਼ੁੱਭ ਕਾਮਨਾਵਾਂ ਭੇਜੀਆਂ। ਸਮਾਗਮ ਦੀ ਸੰਚਾਲਨਾ ਜਗਜੀਤ ਪੰਜੋਲੀ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ।

ਯੂ ਕੇ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ ਦਾ ਸਾਂਝਾ ਕਹਾਣੀ ਤੇ ਲੇਖ ਸੰਗ੍ਰਹਿ “ ਜਾਣਾ ਏ ਉਸ ਪਾਰ” ਨਿੱਕੀਆਂ ਕਰੂੰਬਲ਼ਾਂ ਭਵਨ ਵਿੱਚ ਹੋਇਆ ਰਿਲੀਜ਼

ਯੂ ਕੇ ਲੈਸਟਰ ਸ਼ਹਿਰ ਦੀ ਵਸਨੀਕ ਜਸਵੰਤ ਕੌਰ ਬੈਂਸ ਦੁਆਰਾ ਸੰਪਾਦਿਤ ਪੁਸਤਕ ‘ਜਾਣਾ ਏ ਉਸ ਪਾਰ’ ਜਾਰੀ ਕਰਦੇ ਹੋਏ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ,ਬੱਗਾ ਸਿੰਘ ਆਰਟਿਸਟ,ਅਵਤਾਰ ਸਿੰਘ ਤਾਰੀ,ਸਤਵੰਤ ਕੌਰ ਸਹੋਤਾ,ਕੁਲਦੀਪ ਕੌਰ ਬੈਂਸ ਅਤੇ ਪ੍ਰਿੰ. ਮਨਜੀਤ ਕੌਰ ਆਦਿ)
ਮਾਹਿਲਪੁਰ: ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਵਸਦੀ ਉੇੱਘੀ ਕਵਿਤਰੀ ਜਸਵੰਤ ਕੌਰ ਬੈਂਸ ਵਲੋਂ ਸੰਪਾਦਿਤ ਕਹਾਣੀ ਅਤੇ ਲੇਖ ਸੰਗ੍ਰਹਿ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਵਲੋਂ ਕਰੂੰਬਲਾਂ ਭਵਨ ਮਾਹਿਲਪੁਰ ਵਿਚ 25 ਜੂਨ ਨੂੰ ਜਾਰੀ ਕੀਤਾ ਗਿਆ।ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬੈਂਸ ਨੇ ਜਿੱਥੇ ਖੂਦ ਪੰਜ ਕਾਵਿ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਉਥੇ ਨਵੇਂ ਤੇ ਪ੍ਰੋੜ ਲੇਖਕਾਂ ਨੂੰ ਇਸ ਪੁਸਤਕ ਰਾਹੀਂ ਇਕ ਮੰਚ ਤੇ ਇਕੱਠਾ ਕਰ ਦਿੱਤਾ ਹੈ।ਇਸ ਪੁਸਤਕ ਵਿਚ ਅਠਾਰਾਂ ਕਹਾਣੀਆਂ ਅਤੇ ਅਠਾਰਾਂ ਲੇਖ ਕੋਰੋਨਾ ਕਾਲ ਦੀ ਦਾਸਤਾਨ ਦੇ ਭਿੰਨ ਭਿੰਨ ਪਹਿਲੂਆਂ ਤੇ ਝਾਤ ਪੁਆਉਂਦੇ ਹਨ।ਪੁਸਤਕ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ,ਕੁਲਦੀਪ ਕੌਰ ਬੈਂਸ,ਸਤਵੰਤ ਕੌਰ ਸਹੋਤਾ ਅਤੇ ਪ੍ਰਿੰ.ਮਨਜੀਤ ਕੌਰ ਨੇ ਕਿਹਾ ਕਿ ਇਸ ਪੁਸਤਕ ਦੇ ਸੰਪਾਦਨ ਕਾਰਜਾਂ ਵਿਚ ਜੱਸੀ ਮਾਨ,ਆਰ ਕੇ ਰਾਣੀ,ਰਾਜਪ੍ਰੀਤ ਕੌਰ,ਮਨਵਿੰਦਰ ਧਾਲੀਵਾਲ ਅਤੇ ਸੁਖਵੰਤ ਕੌਰ ਗਰੇਵਾਲ ਨੇ ਸੇਵਾਵਾਂ ਕਰਕੇ ਅਹਿਮ ਭੂਮਿਕਾ ਨਿਭਾਈ ਹੈ।
ਇਸ ਕਹਾਣੀ ਤੇ ਲੇਖ ਸੰਗ੍ਰਹਿ ਵਿੱਚ ਲੇਖਿਕਾਂ ਨੇ ਤਾਲਾਬੰਦੀ ਦੇ ਦੌਰਾਨ ਕੋਵਿਡ-19 ਦੀਆਂ ਔਖੀਆਂ ਸੌਖੀਆਂ ਘੜੀਆਂ ਜੋ ਆਪਣੇ ਪਿੰਡੇ ਤੇ ਹੰਡਾਈਆਂ ਦਾ ਜ਼ਿਕਰ ਆਪੋ ਆਪਣੇ ਵਿਚਾਰਾਂ ਅਤੇ ਸੋਚ ਦੇ ਮੁਤਾਬਕ ਕਰਕੇ ਕਹਾਣੀ ਅਤੇ ਲੇਖਾਂ ਦੀ ਸਿਰਜਣਾ ਆਪ ਕੀਤੀ ਹੈ। ਬਹੁਤ ਸਾਰੇ ਨਵੇਂ ਕਵੀਆਂ ਨੂੰ ਵੀ ਇਸ ਪੁਸਤਕ ਵਿੱਚ ਮੌਕਾ ਦਿੱਤਾ ਗਿਆ ਹੈ।
ਉਹਨਾਂ ਨਵੇਂ ਲਿਖਾਰੀਆਂ ਲਈ ਇਕ ਮੰਚ ਤਿਆਰ ਕਰ ਦਿੱਤਾ ਹੈ ਜਿਸਦਾ ਲਾਭ ਲੈ ਕੇ ਉਹ ਹੋਰ ਉੱਚੀਆਂ ਉਡਾਰੀਆਂ ਮਾਰ ਸਕਦੇ ਹਨ। ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵਲੋਂ ਇਸ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਕਰੂੰਬਲਾਂ ਭਵਨ ਵਿਚ ਕੀਤਾ ਗਿਆ।
ਇਸ ਮੌਕੇ ਗਾਇਕ ਤੇ ਗੀਤਕਾਰ ਪੰਮੀ ਖੁਸ਼ਹਾਲਪੁਰੀ,ਸੁਖਮਨ ਸਿੰਘ ,ਰਜਮੀਤ ਕੌਰ ਨੇ ਆਪਣੀਆਂ ਕਲਾਤਮਿਕ ਵੰਨਗੀਆਂ ਨਾਲ ਖੂਬ ਰੌਣਕਾਂ ਲਾਈਆਂ।ਇਸ ਸਮਾਰੋਹ ਵਿਚ ਚੈਂਚਲ ਸਿੰਘ ਬੈਂਸ,ਕੋਚ ਅਵਤਾਰ ਸਿੰਘ ਤਾਰੀ,ਯਾਦਵਿੰਦਰ ਸਿੰਘ,ਸਰਬਜੀਤ ਕੌਰ,ਨਿਧੀ ਅਮਨ ਸਹੋਤਾ,ਰਜਨੀ ਦੇਵੀ,ਰਵਨੀਤ ਕੌਰ,ਹਰਮਨਪ੍ਰੀਤ ਕੌਰ ਸਮੇਤ ਇਲਾਕੇ ਦੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।ਸਭ ਦਾ ਧੰਨਵਾਦ ਕਰਦਿਆਂ ਹਰਵੀਰ ਮਾਨ ਨੇ ਕਿਹਾ ਕਿ ਸਾਨੂੰ ਮਿਆਰੀ ਪੁਸਤਕਾਂ ਨੂੰ ਆਪਣੀਆਂ ਸਾਥੀ ਬਨਾਉਣਾ ਚਾਹੀਦਾ ਹੈ। 
ਜਸਵੰਤ ਕੌਰ ਬੈਂਸ ਨੇ ਸਾਰੇ ਲੇਖਕਾਂ ਅਤੇ ਕਹਾਣੀਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸਪੈਸ਼ਲ ਧੰਨਵਾਦ ਬਲਜਿੰਦਰ ਮਾਨ ਜੀ ਦਾ ਕੀਤਾ ਜਿਨਾਂ ਨੇ ਕਿਤਾਬ ਨੂੰ ਪੜਿਆ, ਦੇਖਿਆ ਅਤੇ ਵਾਂਚਿਆ ਅਤੇ ਪਬਲਿਸ਼ਿੰਗ  ਕੀਤੀ। ਜਸਵੰਤ ਕੌਰ ਬੈਂਸ ਜੀ ਇਸ ਕਿਤਾਬ ਨੂੰ ਯੂ ਕੇ ਵਿੱਚ ਬੈਠਿਆਂ ਜੀ ਆਇਆਂ ਕਿਹਾ ਅਤੇ ਬੇਹੱਦ ਖੁਸ਼ੀ ਪ੍ਰਗਟ ਕੀਤੀ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਤੇ ਵਿਸ਼ੇਸ਼  

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਗੌਰਵ ਖੁੱਲਰ ਮੰਡਲ ਪ੍ਰਧਾਨ ਹਨੀ ਗੋਇਲ ਨੇ  ਸ਼ਰਧਾ ਦੇ ਫੁੱਲ ਭੇਟ ਕੀਤੇ  

 

 

ਪੁਸਤਕ ਰੀਵਿਊ ✍️. ਵੀਰਪਾਲ ਕੌਰ ਕਮਲ  

ਪੁਸਤਕ ਰੀਵਿਊ

ਲੇਖਕ :ਸੁਖਵਿੰਦਰ ਕੌਰ ਫ਼ਰੀਦਕੋਟ 

ਕਿਤਾਬ :ਔਰਤ ਦੀ ਝੋਲੀ ਗਾਲ੍ਹਾਂ ਕਿਉਂ  ?  (ਲੇਖ ਸੰਗ੍ਰਹਿ )

ਪੰਨੇ :104

 ਮੁੱਲ :120 /-ਰੁਪਏ  

ਲੇਖਿਕਾ ਸੁਖਵਿੰਦਰ ਕੌਰ ਫ਼ਰੀਦਕੋਟ ਨੇ ਲੇਖਕ ਜਗਤ ਵਿੱਚ ਆਪਣੀ ਪਲੇਠੀ ਕਿਤਾਬ’ ਔਰਤ ਨੂੰ ਗਾਲ੍ਹਾਂ ਕਿਉਂ’( ਲੇਖ ਸੰਗ੍ਰਹਿ) ਰਾਹੀਂ ਹਾਜ਼ਰੀ ਲਵਾਈ ਹੈ ।ਇਸ ਤੋਂ ਪਹਿਲਾ ਉਨ੍ਹਾਂ  ਦੇ ਲੇਖ ਅਤੇ  ਕਹਾਣੀਆਂ ਵੱਖ -ਵੱਖ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣ ਚੁੱਕੇ ਹਨ ॥।।ਹਥਲੀ ਕਿਤਾਬ ਵਿਚ ਕੁੱਲ  29ਲੇਖ ਦਰਜ ਕੀਤੇ ਗਏ ਹਨ ,ਜੋ ਕਿ ਸਮਾਜਕ, ਸਿੱਖਿਆ, ਨੈਤਿਕਤਾ ਅਤੇ ਸੱਭਿਆਚਾਰ ਨਾਲ ਸਬੰਧਤ ਹਨ। ਲੇਖਿਕਾ ਨੇ ਵੱਧ ਤੋਂ ਵੱਧ ਵਿਸ਼ੇ ਛੋਹਣ ਦੀ ਕੋਸ਼ਿਸ਼ ਕੀਤੀ ਹੈ।  ਲੇਖਿਕਾ ਆਪਣੀ ਲੇਖਣੀ ਵਿੱਚ ਹੀ ਜ਼ਿਕਰ ਕਰਦੀ ਹੈ ਕਿ ਉਸ ਨੇ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛਪਣ ਤੋਂ ਲਿਖਣ ਦੀ ਸ਼ੁਰੂਆਤ ਕੀਤੀ ਹੈ। ਹੱਥਲੀ ਕਿਤਾਬ ਵਿਚ  ਜਿੱਥੇ ਆਸਿਫ਼ਾ ਨਾਲ ਹੋਏ ਅਨਿਆਂ ਪ੍ਰਤੀ ਚਿੰਤਤ ਹੁੰਦੀ ਹੈ, ਉੱਥੇ ਉਹ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦੀ ਨਿੰਦਾ ,ਨਿਘਰ ਰਹੀ ਗੀਤਕਾਰੀ, ਯਾਰ ਸ਼ਬਦ ਦੀ ਵੱਧ  ਰਹੀ ਵਰਤੋਂ, ਸੱਤਵਾਂ ਅਸ਼ਲੀਲਤਾ ਦਾ ਦਰਿਆ ਅਤੇ  ਔਰਤ ਨੂੰ ਗਾਲ੍ਹਾਂ ਕਿਉਂ ਵਰਗੇ ਲੇਖਾਂ ਰਾਹੀਂ ਕਰਦੀ ਹੈ । ਉਹ ਨਰੋਆ ਸਮਾਜ ਸਿਰਜਣ ਲਈ ਵੀ ਯਤਨਸ਼ੀਲ ਹੁੰਦੀ ਪ੍ਰਤੀਤ ਹੁੰਦੀ ਹੈ। ਪ੍ਰੇਰਨਾ ਦਾਇਕ ਲੇਖਾਂ ਰਾਹੀਂ ਆਪਣੇ ਆਪ ਨੂੰ ਔਗੁਣਾਂ ਤੋਂ ਬਚਾ ਕੇ ਰੱਖਣਾ ਲੋਚਦੀ ਹੈ ।ਪੰਜਾਬ ਨੂੰ ਤੰਦਰੁਸਤ ਦੇਖਣ ਦੀ  ਚਾਹਵਾਨ ਲੇਖਿਕਾ ਨਸ਼ਿਆਂ ਤੋਂ ਦੂਰ ਰਹਿਣਾ, ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਦੀ ਹੈ।  ਉਹ  ਸੱਭਿਆਚਾਰ ਅਤੇ ਖਤਮ ਹੋ ਰਹੀਆਂ ਰਸਮਾਂ ਨੂੰ ਬਚਾਉਣ ਦੀ ਗੱਲ ਕਰਦੀ ,ਆਪਣੀ ਨਿਜੀ ਜ਼ਿੰਦਗੀ ਦੇ ਕੁਝ ਤਲਖ਼ ਤਜਰਬੇ ਵੀ ਸਾਂਝੇ ਕਰਦੀ ਹੈ । ਅਜਿਹੀ ਲੇਖਿਕਾ ਜੋ ਸਮਾਜ ਲਈ ਚਿੰਤਨਸ਼ੀਲ ਹੈ ,ਦੀ ਆਮਦ ਲੇਖਕਾਂ ਅਤੇ ਪਾਠਕਾਂ ਲਈ ਬਹੁਮੁੱਲੀ ਦੇਣ ਹੈ। ਸੁਖਵਿੰਦਰ ਕੌਰ ਫ਼ਰੀਦਕੋਟ ਔਰਤਾਂ ਲਈ  ਮਾਣ ਹੈ। ਪਾਠਕਾਂ ਵਿਚ  ਕਿਤਾਬ ਪ੍ਰਵਾਨ ਚੜ੍ਹਨ ਦੀ ਉਮੀਦ ਸਾਹਿਤ ਲੇਖਕਾਂ ਨੂੰ ਵਧਾਈਆਂ ਦਿੰਦੇ ਹੋਏ ….

 ਵੀਰਪਾਲ ਕੌਰ ਕਮਲ  

8569001590

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

13 ਨਵੰਬਰ 2020 ਬੰਦੀ ਛੋਡ ਦਿਵਸ ਅਤੇ ਦਿਵਾਲੀ ਤੇ ਵਿਸੇਸ ਸਪਲੀਮਿੰਟ

ਦੀਵਾਲੀ ਤੇ ਵਿਸ਼ੇਸ਼ ਧਮਾਕੇਦਾਰ ਖ਼ਬਰਾਂ ਅਤੇ ਹੋਰ ਜਾਣਕਾਰੀ ਨਾਲ ਭਰਪੂਰ  ਪੇਪਰ 

ਜਨ ਸਕਤੀ ਨਿਉਜ ਪੇਪਰ ਇਸ ਹਫਤੇ ਦਿਵਾਲੀ ਐਡੀਸਨ ਪਾਠਕਾਂ ਲਈ ਹਾਜਰ

ਤੁਸੀਂ ਇਹ ਪੇਪਰ ਜਗਰਾਓਂ ਤੋਂ ਫਰੀ ਲੈਕੇ ਪੜ੍ਹ ਸਕਦੇ ਹੋ

ਵਿਸ਼ਵ ਧਰਤੀ ਦਿਵਸ ਤੇ ਵਿਸੇਸ-

ਅੱਜ ਵਿਸ਼ਵ ਧਰਤੀ ਦਿਵਸ ਵਿਸੇਸ ਯੋਗਦਾਨ ਵਲੋਂ -   ✍️ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ II  ਵਿਸ਼ਵ ਧਰਤੀ ਦਿਵਸ ✍️ਹਰਨਰਾਇਣ ਸਿੰਘ ਮੱਲੇਆਣਾ  II ਸਲੇਮਪੁਰੀ ਦੀ ਚੂੰਢੀ✍️ ਸੁਖਦੇਵ ਸਿੰਘ ਸਲੇਮਪੁਰੀ II ਚੰਦ ਅਤੇ ਤਾਰੇ✍️ ਅਮਰਜੀਤ ਸਿੰਘ ਗਰੇਵਾਲ II ਦੁਨੀਆ ਵਿੱਚ ਵਸਣ ਵਾਲੀ ਲੁਕਾਈ ਨੂੰ ਸੁਨੇਹਾ✍️ ਅਮਨਜੀਤ ਸਿੰਘ ਖਹਿਰਾ II ਵਿਸੇਸ ਸੇਵਾਮਾ _ਮਨਜਿੰਦਰ ਸਿੰਘ ਗਿੱਲ

 

 

 

ਮਾਘੀ ਅਤੇ ਲੋਹੜੀ ਤੇ ਵਿਸ਼ੇਸ਼ ਸਪਲੀਮਿੰਟ-14 ਜਨਵਰੀ 2020 

ਮਾਘੀ ਅਤੇ ਲੋਹੜੀ ਤੇ ਵਿਸ਼ੇਸ਼ ਸਪਲੀਮਿੰਟ-14 ਜਨਵਰੀ 2020 

 

550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ

ਪਤਰਕਾਰ ਜਸਮੇਲ ਗਾਲਿਬ ਵਲੋਂ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ

550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ

ਪਤਰਕਾਰ ਗੁਰਸੇਵਕ ਸੋਹੀ ਵਲੋਂ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਪਲੀਮਿੰਟ

 

26 ਅਕਤੂਬਰ 2019 ਬੰਦੀ ਛੋਡ ਦਿਵਸ ਅਤੇ ਦਿਵਾਲੀ ਤੇ ਵਿਸੇਸ ਸਪਲੀਮਿੰਟ

ਜਨ ਸਕਤੀ ਨਿਉਜ ਪੇਪਰ ਇਸ ਹਫਤੇ ਦਿਵਾਲੀ ਐਡੀਸਨ ਪਾਠਕਾਂ ਲਈ ਹਾਜਰ

ਤੁਸੀਂ ਇਹ ਪੇਪਰ ਜਗਰਾਓਂ ਤੋਂ ਫਰੀ ਲੈਕੇ ਪੜ੍ਹ ਸਕਦੇ ਹੋ