ਧਾਰਮਿਕ

ਦੁਨੀਆਂ ਦੇ ਸਭ ਤੋਂ ਵੱਡੇ ਮਹਾਨ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ।ਅੱਜ ਦੁਨੀਆਂ ਭਰ ਵਿੱਚ ਸਿੱਖ ਕੌਮ ਤੋਂ ਆਪਣਾ ਪਰਿਵਾਰ ਵਾਰਨ ਵਾਲੇ ਅਤੇ ਸਭ ਤੋਂ ਵੱਡੇ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਜੀ ਹਨ ।ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ । ਗੁਰੂ ਜੀ ਦਾ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਅੱਜ ਦੁਨੀਆਂ ਭਰ ਵਿੱਚ ਗੁਰੂ ਜੀ ਨੂੰ ਕਲਗੀਆਂ ਵਾਲਾ, ਦਸਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂਵਾਲਾ, ਸਰਬੰਸਦਾਨੀ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ।ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਦੌਰੇ ਤੇ ਗਏ ਹੋਏ ਸੀ। ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿੱਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬੱਚੇ ਦਾ ਨਾਂ ਗੋਬਿੰਦ ਰਾਇ ਰੱਖਣਾ ਹੈ । ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰ ਸੀ ਲਖਨੋਰ ਤੋਂ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।ਗੁਰੂ ਜੀ ਬਚਪਨ ਵਿੱਚ ਹੀ ਬਾਲਕਾਂ ਨਾਲ ਨਕਲੀਆਂ ਲੜਾਈਆਂ ਲੜਿਆ ਕਰਦੇ ਸਨ। ਸੈਨਿਕ ਗੁਣ ਤਾਂ ਬਚਪਨ ਵਿੱਚ ਹੀ ਸਪੱਸਟ ਸਨ ਕਿ ਇਹ ਬਾਲਕ ਵੱਡਾ ਹੋਕੇ ਜ਼ੁਲਮਾਂ ਦਾ ਨਾਸ਼ ਕਰੇਗਾ।ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ, ਬ੍ਰਿਜ, ਅਰਬੀ, ਫ਼ਾਰਸੀ ਤੇ ਪੰਜਾਬੀ ਭਸਾਵਾਂ ਦਾ ਗਿਆਨ ਸੀ ।ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। 1672 ਵਿੱਚ ਆਨੰਦਪੁਰ ਵਿਖੇ ਆ ਗਏ। ਫਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ, ਸੰਸਕਿ੍ਤ ਦੀ ਸਿੱਖਿਆ ਪੰਡਿਤ ਹਰਜਸ ਤੋਂ, ਗੁਰਮੁਖੀ ਲਿਪੀ ਦੀ ਸਿੱਖਿਆ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਪੑਾਪਤ ਕੀਤੀ। ਭਾਈ ਹਰਿਜਸ ਸੁਭਿੱਖੀ ਦੀ ਬੇਟੀ ਬੀਬੀ ਜੀਤਾਂ ਜੀ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਤਾਇਨਾਤ ਕੀਤਾ ਗਿਆ।
ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ। ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ। ਗੁਰੂ ਜੀ ਨੇ ਆਪਣੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਲਈ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸ਼ਹਾਦਤ ਲਈ ਭੇਜ ਦਿੱਤਾ। ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਗੁਰੂ ਜੀ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ।ਗੁਰੂ ਜੀ ਨੇ ਸ਼ਾਸਤਰ ਸਰਧਾਂਲੂਆਂ ਨੂੰ ਸ਼ਾਸਤਰ ਭੇਂਟ ਕਰਨ ਦੀ ਆਗਿਆ ਦਿੱਤੀ ਤੇ ਇਕ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ। ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ 1699 ਈ: ਵਿਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੀਤੀ ।ਤੇ ਇੱਕ ਸਿੱਖ ਫੌਜ ਤਿਆਰ ਕੀਤੀ ।ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਗੁਰੂ ਜੀ ਨੇ ਮੁਗ਼ਲ ਫੋਜਾਂ ਨਾਲ ਅਨੇਕਾਂ ਲੜਾਈਆਂ ਲੜੀਆਂ ਸਨ।ਗੁਰੂ ਜੀ ਨੂੰ ਆਨੰਦਪੁਰ ਦਾ ਕਿਲਾ ਵੀ ਛੱਡਣਾ ਪਿਆ। ਗੁਰੂ ਜੀ ਆਪਣੇ ਪਰਿਵਾਰ ਨਾਲੋਂ ਵਿਛੜ ਗਏ । ਗੁਰੂ ਜੀ ਦੇ ਦੋ ਛੋਟੇ ਸਾਹਿਬਜਾਦੇ ਨੀਹਾਂ ਵਿਚ ਚਿਣਵਾ ਦਿੱਤੇ ਗਏ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਵੀ ਕਿਲੇ ਵਿਚ ਪ੍ਰਾਣ ਤਿਆਗ ਦਿੱਤੇ | ਪਰ ਗੁਰੂ ਜੀ ਅਡੋਲ ਰਹੇ।ਗੁਰੂ ਜੀ ਵਰਗਾ ਕੋਈ ਵੀ ਪੁੱਤਰਾਂ ਦਾ ਦਾਨੀ ਹੁਣ ਤੱਕ ਨਹੀਂ ਜਨਮਿਆ ਜਿਸਨੇ ਸਿੱਖ ਕੌਮ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਹੋਵੇ।ਗੁਰੂ ਜੀ ਨੇ ਸੁੱਖ ਕੌਮ ਲਈ ਆਪਣੇ ਚਾਰੇ ਪੁੱਤਰ ਵਾਰ ਦਿੱਤੇ ।ਪਿਤਾ ਵੀ ਵਾਰ ਦਿੱਤਾ।ਧੰਨ ਜਿਗਰਾ ਕਲਗੀਆਂ ਵਾਲੇ ਦਾ ਇੰਨੇ ਦੁੱਖ ਸਹਾਰ ਕੇ ਮੂੰਹ ਵਿੱਚੋਂ ਸੀ ਤੱਕ ਨਹੀਂ ਕਹੀ।ਗੁਰੂ ਜੀ ਦੀਆ ਕੁਰਬਾਨੀਆਂ ਦਾ ਇਤਿਹਾਸ ਗਵਾਹ ਹੈ।ਗੁਰੂ ਜੀ ਉੱਚ ਕੋਟੀ ਦੇ ਸਾਹਿਤਕਾਰ ,ਆਦਰਸ਼ਕ ਸੰਤ-ਸਿਪਾਹੀ ਸਨ। ਗੁਰੂ ਜੀ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ-ਚੰਡੀ ਦੀ ਵਾਰ, ਜ਼ਫਰਨਾਮਾ, ਬਚਿੱਤਰ ਨਾਟਕ, ਜਾਪੁ ਸਾਹਿਬ, ਅਕਾਲਾ ਉਸਤਤ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ ਹਨ।ਗੁਰੂ ਜੀ ਨੇ ਜ਼ਫ਼ਰਨਾਮਾ ਪੱਤਰ ਲਿਖਿਆਂ ਸੀ ਜੋ ਕਿ ਫ਼ਾਰਸੀ ਵਿੱਚ ਔਰੰਗਜੇਬ ਨੂੰ ਲਿਖਿਆਂ ਸੀ।ਅੰਤ ਗੁਰੂ ਜੀ ਨੰਦੇੜ ਵਿਖੇ ਪੁੱਜੇ।ਜਿੱਥੇ ਗੁਰੂ ਜੀ 1708 ਈ. ਵਿੱਚ ਮਾਧੋਦਾਸ ਨੂੰ ਮਿਲੇ ਤੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨਾਂ ਦੇਕੇ ਪੰਜਾਬ ਵੱਲ ਭੇਜਿਆ । ਗੁਰੂ ਜੀ 7 ਅਕਤੂਬਰ 1708 ਈ: ਨੂੰ ਜੋਤੀ-ਜੋਤਿ ਸਮਾ ਗਏ।

 

ਗਗਨਦੀਪ ਕੌਰ ਧਾਲੀਵਾਲ।

ਜਦੋਂ ਸਿੱਖ ਭੋਜਨ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ ✍️ ਹਰਨਰਾਇਣ ਸਿੰਘ ਮੱਲੇਆਣਾ

ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀ ਪਰ ਝਿਜਕ ਜਾਂਦਾ ਸੀ। ਹੁਕਮ ਕਰੋ ਕਿ ਅੱਜ ਬੇਨਤੀ ਕਰ ਸਕਾਂ। ਗੁਰੂ ਸਾਹਿਬ ਕਹਿਣ ਲੱਗੇ ਦੱਸੋ ਭਾਈ ਸਾਬ ਜੀ। ਭਾਈ ਸਾਬ ਕਹਿਣ ਲੱਗੇ ਕਿ ਗੁਰੂ ਜੀ ਸਾਰੀ ਸੰਗਤ ਵਾਸਤੇ ਖੀਰ ਵੀ ਘਿਓ ਵਾਲੀ ਬਣਦੀ ਹੈ। ਵਧੀਆ ਸੋਹਣਾ ਭੋਜਨ ਬਣਦਾ ਹੈ। ਪਰ ਆਪ ਜੀ ਵਾਸਤੇ ਰੋਜ਼ ਅਲੂਣਾ ਦਲੀਆ (ਓਗਰਾ) ਬਣਦਾ ਹੈ। ਰੋਜ ਇਸ ਗੱਲ ਨਾਲ ਮੇਰਾ ਦਿਲ ਦੁਖਦਾ ਹੈ ਅਤੇ ਇੰਝ ਲਗਦਾ ਹੈ ਕਿ ਤੁਸੀਂ ਅਲੂਣਾ ਖਾਂਦੇ ਹੋ ਅਤੇ ਅਸੀਂ ਮਿੱਠਾ ਭੋਜਨ ਖਾ ਕੇ ਪਾਪ ਕਰ ਰਹੇ ਹਾਂ। ਗੁਰੂ ਜੀ ਅਸੀਂ ਰੋਜ ਏਨਾ ਸੋਹਣਾ ਭੋਜਨ ਛਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਛਕਦੇ। ਗੁਰੂ ਜੀ ਨੇ ਅੱਗੋਂ ਕਿਹਾ ਕਿ ਭਾਈ ਗੁਰਦਾਸ ਜੀ ਵੇਖੋ ਸਾਡੇ ਦੰਦਾਂ ਨਾਲ ਮਿੱਠਾ ਭੋਜਨ ਲੱਗਾ ਹੋਇਆ ਹੈ। ਅਸੀਂ ਤਾਂ ਰੋਜ  ਸਾਰੇ ਪਦਾਰਥ ਛਕਦੇ ਹਾਂ। ਭਾਈ ਸਾਬ ਕਹਿਣ ਲੱਗੇ ਗੁਰੂ ਜੀ ਅਸੀਂ ਰੋਜ ਦੇਖਦੇ ਹਾਂ ਕਿ ਤੁਸੀਂ ਦਲੀਆ ਛਕਦੇ ਹੋ। ਅਸੀਂ ਤੁਹਾਨੂੰ ਮਿੱਠਾ ਭੋਜਨ ਛਕਦੇ ਕਦੇ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਇਹ ਜਿਹੜੇ ਸਿੱਖ ਹਨ ਇਹ ਮੇਰੀ ਜਿੰਦ ਹਨ। ਜੋ ਇਹਨਾਂ ਦੇ ਮੁੱਖ ਵਿੱਚ ਪੈਂਦਾ ਹੈ ਮੈਂ ਉਸ ਦਾ ਰਸ ਲੈਂਦਾ ਹਾਂ। ਇਹ ਸਿੱਖ ਮੇਰਾ ਰੂਪ ਹਨ ਅਤੇ ਇਹਨਾਂ ਦਾ ਮੁੱਖ ਮੇਰਾ ਮੁਖ ਹੈ। ਜੋ ਇਹਨਾ ਦੇ ਮੁੱਖ ਵਿੱਚ ਪੈਂਦਾ ਹੈ ਉਸ ਦਾ ਰਸ ਮੈਨੂੰ ਆਉਂਦਾ ਹੈ।
ਮਾਤਾ ਪ੍ਰੀਤਿ ਕਰੇ ਪੁਤੁ ਖਾਇ॥
ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥
ਪਿਆਰਿਓ ਗੁਰੂ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਹੈ। ਜਿਵੇਂ ਜੇ ਕੋਈ ਚੀਜ ਮਾਂ ਨੂੰ ਖਾਣ ਨੂੰ ਮਿਲੇ ਤਾਂ ਮਾਂ ਓਹ ਚੀਜ ਆਪਣੇ ਬੱਚੇ ਨੂੰ ਦੇ ਕੇ ਜਿਆਦਾ ਸੁਆਦ ਮਹਿਸੂਸ ਕਰਦੀ ਹੈ। ਇਸ ਨੂੰ ਪਿਆਰ ਕਹਿੰਦੇ ਹਨ। ਆਪਣੇ ਨਾਲੋਂ ਜਿਆਦਾ ਜਦੋਂ ਦੂਜੇ ਨੂੰ ਖੁਸ਼ ਵੇਖ ਕੇ ਖੁਸ਼ੀ ਹੁੰਦੀ ਹੈ ਉਹੀ ਪ੍ਰੀਤਿ ਹੁੰਦੀ ਹੈ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੈਂ ਰੋਜ ਰਾਤ ਨੂੰ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਵੇਲੇ ਤਿੰਨ ਪਹਿਰ ਦੀ ਸੇਵਾ ਕਰਨ ਲਈ ਜਾਇਆ ਕਰਦਾ ਸੀ। ਸਿੰਘਾਂ ਨਾਲ ਏਨਾ ਪ੍ਰੇਮ ਹੁੰਦਾ ਸੀ ਕਿ ਜਦੋਂ ਘਰ ਵਿੱਚ ਕਿਸੇ ਪਾਸਿਓਂ ਮਿਠਾਈ ਦਾ ਡੱਬਾ ਆਉਣਾ ਤਾਂ ਘਰ ਵਿੱਚ ਮਿਠਾਈ ਖਾਣ ਦੀ ਬਜਾਏ ਡੱਬਾ ਸਿੰਘਾਂ ਲਈ ਲੈ ਜਾਣਾ ਅਤੇ ਵੰਡ ਦੇਣਾ । ਜਦੋਂ ਸੇਵਾ ਵਾਲੇ ਸਿੰਘ ਮਿਠਾਈ ਖਾਂਦੇ ਤਾਂ ਆਪਣੇ ਆਪ ਨੂੰ ਹੋਰ ਜਿਆਦਾ ਸਵਾਦ ਆਉਂਦਾ ।

ਪਿਆਰਿਓ ਇੱਕ ਗੱਲ ਸਮਝ ਆਈ ਕਿ ਜੇ ਸਿੱਖਾਂ ਦਾ ਸਤਿਕਾਰ ਕਰੋਗੇ ਤਾਂ ਗੁਰੂ ਨੂੰ ਸਤਿਕਾਰ ਮਿਲੇਗਾ। ਸਿੱਖਾਂ ਨਾਲ ਪਿਆਰ ਕਰੋਗੇ ਤਾਂ ਗੁਰੂ ਨੂੰ ਪਿਆਰ ਮਿਲੇਗਾ। ਸਿੱਖਾਂ/ਲੋੜਵੰਦਾਂ ਦੀ ਮਦਦ ਕਰੋਗੇ ਤਾਂ ਗੁਰੂ ਓਹਨੂੰ ਪਰਵਾਨ ਕਰੇਗਾ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਸਾਰਿਆਂ ਨੂੰ ਗੁਰਸਿੱਖਾਂ ਦਾ ਪਿਆਰ ਮਿਲ ਜਾਵੇ।

 

ਹਰਨਰਾਇਣ ਸਿੰਘ ਮੱਲੇਆਣਾ

ਦੁਨੀਆਂ ਦੇ ਮਹਾਨ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਉਨ੍ਹਾਂ ਦੀ ਅੱਜ 38 ਵੀਂ ਬਰਸੀ ਤੇ ਯਾਦ ਕਰਦੇ ਹੋਏ ✍️ ਅਮਨਜੀਤ ਸਿੰਘ ਖਹਿਰਾ

ਅੱਜ ਤੋਂ 38 ਸਾਲ ਪਹਿਲਾਂ ਪੰਜਾਬ ਨੇ ਪੰਜਾਬ ਦਾ ਇੱਕ ਹੋਣਹਾਰ ਸਪੂਤ ਅਜਾਈਂ ਗਵਾ ਲਿਆ ਸੀ । 1975 ਵਿਸ਼ਵ ਕੱਪ ਜੇਤੂ ਤੇ 1976 ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਦੁਨੀਆ ਦੇ ਚੋਟੀ ਦੇ ਡਿਫੈਂਡਰਾਂ ਵਿੱਚੋਂ ਇਕ ਹੈ ।  ਕਿਵੇਂ ਉਹ ਸਾਥੋਂ ਵਿੱਛੜਿਆ ਮੈਂ ਇਸ ਬਾਰੇ ਤਾਂ ਗੱਲ ਨਹੀਂ ਕਰਨੀ ਚਾਹੁੰਦਾ ਪਰ ਅੱਜ ਉਸ ਦੀ ਵਿਛੜੀ ਰੂਹ ਨੂੰ ਸਿਜਦਾ ਕਰਦੇ ਮਨ ਭਰ ਆਇਆ ਰੋਮ ਰੋਮ ਕੁਰਲਾ ਉੱਠਿਆ ਜਦੋਂ ਉਸ ਸਮੇਂ ਨੂੰ ਯਾਦ ਕੀਤਾ ਕਿ ਕਿਸ ਤਰ੍ਹਾਂ ਹੋਈ ਸੀ ਭਾਰਤ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਮੌਤ । ਉਸ ਦੀ ਹਾਕੀ ਦੀ ਖੇਡ ਪੰਜਾਬ ਦੇ ਬੱਚੇ ਬੱਚੇ ਲਈ ਇਕ ਉਦਾਹਰਣ ਹੈ ਤੇ ਆਓ ਅੱਜ ਸਾਰੇ ਰਲ ਕੇ ਉਸ ਮਹਾਨ ਖਿਡਾਰੀ ਨੂੰ ਅਤੇ ਉਸ ਦੀ ਸੋਚ ਉਪਰ ਮਾਣ ਕਰਦੇ ਹੋਏ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ । ਅਮਨਜੀਤ ਸਿੰਘ ਖਹਿਰਾ  

 

 

 

 

 

 

ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।

ਇਤਿਹਾਸ ਦੇ ਕੁੱਝ ਅਨਕਹੇ ਵਰਕੇ
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।
ਸਿੱਖ ਰਾਜ ਦੇ ਖਤਮ ਹੋਣ ਦੇ 10 ਸਾਲਾਂ ਅੰਦਰ ਹੀ ਅੰਗਰੇਜ਼ਾਂ ਨੇ ਪੰਜਾਬ ਤੇ ਮੁਕੰਮਲ ਤੌਰ ਤੇ ਹਕੂਮਤ ਕਰ ਲਈ ਸੀ ਅਤੇ ਪੰਜਾਬੀਆਂ ਦੇ ਜੀਵਨ ਨੂੰ ਆਪਣੇ ਰਾਜਨੀਤਿਕ ਢਾਂਚੇ  ਅਤੇ ਨੀਤੀਆਂ ਰਾਹੀਂ ਮੂਕਮਲ ਤੋਰ ਤੇ ਪ੍ਰਭਾਵਿਤ ਕਰਨ ਲੱਗ ਪਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰਾ ਨੂੰ ਅੰਗਰੇਜ਼ ਸਰਕਾਰ ਨੇ ਜਗੀਰਾ ਦੇ ਕੇ ਆਪਣੇ ਅਧੀਨ ਕਰ ਲਿਆ ਸੀ ਜਾਂ ਉਹ ਖੁਦ ਹੀ ਸ਼ਾਹੀ ਪਰਿਵਾਰ ਦੀ ਖਾਨਾਜੰਗੀ ਤੋਂ ਦੁਖੀ ਹੋ ਕੇ ਘਰਾ ਵਿਚ ਚੁਪਚਾਪ ਬੈਠ ਗਏ ਸਨ।
ਅੰਗਰੇਜ਼ ਸਰਕਾਰ ਨੇ ਆਪਣੀ “ਪਾੜੋ ਅਤੇ ਰਾਜ ਕਰੋ “ ਦੀ ਨਿਤੀ ਮੁਤਾਬਕ ਇਕ ਕਨੂੰਨ ਰਾਹੀਂ ਗਉ ਮਾਸ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਬੁੱਚੜਖਾਨੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ, ਜਿਸ ਦਾ ਸ਼ਹਿਰ ਦੀ ਹਿੰਦੂ ਅਤੇ ਸਿੱਖ ਵਸੋਂ ਨੇ ਬਹੁਤ ਬੁਰਾ ਮਨਾਇਆ ਜਦਕਿ ਮੁਸਲਿਮ ਭਾਈਚਾਰੇ ਦੀ ਬਹੁ ਗਿਣਤੀ ਨੇ ਇਸ ਸਸਤੇ ਭਾਅ ਦੇ ਮੀਟ ਦਾ ਪੂਰਾ ਫਾਇਦਾ ਉਠਾਇਆ। ਹਾਲਾਂਕਿ ਅਮ੍ਰਿਤਸਰ ਸ਼ਹਿਰ ਵਿੱਚ ਸਿੱਖਾਂ ਦੀ ਗਿਣਤੀ ਦਸ ਪ੍ਰਤੀਸ਼ਤ ਤੋਂ ਵੀ ਘੱਟ ਸੀ ਅਤੇ ਗਉ ਮਾਸ ਦੇ ਇਸਤੇਮਾਲ ਦਾ  ਉਨ੍ਹਾਂ ਦੇ ਧਰਮ ਨਾਲ ਕੋਈ ਸਿਧਾ ਸੰਬੰਧ ਨਹੀਂ ਸੀ ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਮੁੱਹਲਿਆ ਵਿਚ ਜਾਣ-ਬੁੱਝ ਕੇ ਰੇਹੜੀਆਂ ਰਾਹੀਂ ਕੀਤੀ ਜਾ ਰਹੀ ਵਿਕਰੀ ਤੋਂ ਉਹ ਖੁਸ਼ ਨਹੀਂ ਸਨ ਅਤੇ ਬਹੁਤ ਸਾਰੇ ਮੁਸਲਮਾਨ ਵੀ ਇਸ ਮਾਮਲੇ ਤੇ ਹਿੰਦੂਆਂ ਸਿੱਖਾਂ ਨਾਲ ਖੜ੍ਹੇ ਸਨ। ਸਰਕਾਰੇ-ਦਰਬਾਰੇ ਦਿੱਤੀਆਂ ਗਈਆਂ ਦਰਖਾਸਤਾਂ, ਮੁਜਾਹਰਿਆਂ ਵੱਲ ਕੋਈ ਖਾਸ ਧਿਆਨ, ਜਾਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਹਿੰਦੂ, ਸਿੱਖ ਰਾਇਸ ਲੋਕ ਆਪਣੀਆਂ ਜਗੀਰਾ ਜਬਤ ਹੋਣ ਦੇ ਡਰੋਂ ਚੁਪ ਵਟੀ ਬੈਠੇ ਸਨ। ਸਰਕਾਰ ਨੇ ਅਗੇ ਚਲਕੇ ਇਕ ਹੋਰ ਐਲਾਨ ਕਰ ਦਿੱਤਾ ਕਿ ਮਾਸ ਵੇਚਣ ਦੀਆਂ ਕੁਝ ਹੋਰ ਦੁਕਾਨਾਂ ਵੀ ਸ਼ਹਿਰ ਵਿਚ ਖੋਲਣ ਦੀ ਇਜਾਜ਼ਤ ਦੇ ਦਿੱਤੀ, ਇਥੋਂ ਤਕ ਕਿ ਇਕ ਦੁਕਾਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ।
ਸਿੱਖ ਸ੍ਰੀ ਦਰਬਾਰ ਸਾਹਿਬ ਜੀ ਦੀ ਵਿਲੱਖਣ ਇਲਾਹੀ ਪਵਿੱਤਰਤਾ ਅਤੇ ਰਮਨੀਕਤਾ ਨੂੰ ਲੈ ਕੇ ਪਹਿਲਾਂ ਹੀ ਚਿੰਤਤ ਸਨ, ਕਿਉਂਕਿ ਇਲਾਕੇ ਵਿਚ ਵਡੇ ਪੱਧਰ ਤੇ ਹੋ ਰਹੇ ਮਾਸ ਦੀ ਵਰਤੋਂ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲਗੇ ਦਰਖਤਾਂ ਤੋਂ ਕਾਵਾਂ ਗਿਰਝਾਂ ਵਲੋਂ ਜਾਨਵਰਾਂ ਦੀਆਂ ਹੱਡੀਆਂ ਖੁਰਚ ਕੇ ਪਰਿਕਰਮਾ ਵਿਚ ਸੁੱਟੀਆਂ ਜਾ ਰਹੀਆਂ ਸਨ। ਜਦੋਂ ਇਕ ਸਿੱਖ ਭਾਈ ਦੇਵਾ ਸਿੰਘ ਜੀ ਨੇ ਇਸ ਦਾ ਧਿਆਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲ ਲਿਆਂਦਾ ਤਾਂ ਉਸ ਨੂੰ ਹੀ ਉਹਨਾਂ ਨੇ ਫੜਕੇ ਪੁਲਸ ਹਵਾਲੇ ਕਰ ਦਿੱਤਾ ਅਤੇ ਸਰਕਾਰ ਨੇ ਉਸ ਨੂੰ ਤਿੰਨ ਸਾਲ ਦੀ ਕੈਦ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਕਿਉਂਕਿ ਅੰਗਰੇਜ਼ ਸਰਕਾਰ ਨੇ ਆਪਣੇ 1859 ਦੇ ਫੁਰਮਾਨ “ਦਸਤੂਰ ਉੱਲ ਅਮਲ” ਰਾਹੀਂ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਅਸਿੱਧੇ ਤੌਰ ਤੇ ਆਪਣੇ ਹੱਥੀਂ ਲੈ ਲਿਆ ਸੀ। ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਦਾ ਸਰਕਾਰ ਦਾ ਵਫਾਦਾਰ ਹੋਣਾ ਲਾਜ਼ਮੀ ਸੀ, ਇਥੋਂ ਤਕ ਕਿ ਸਾਰੇ ਅਮਲੇ, ਸਣੇ ਰਾਗੀਆਂ ਗ੍ਰੰਥੀਆਂ ਦੀਆਂ ਤਨਖਾਹਾਂ ਡੀ ਸੀ ਦਫਤਰ ਤੋਂ ਆਉਂਦੀਆਂ ਸਨ, ਕੋਈ ਰੋਸ ਕਰਦਾ ਤਾਂ ਉਸ ਨੂੰ ਨੋਕਰੀ ਤੋਂ ਕੱਢ ਦਿੱਤਾ ਜਾਂਦਾ।
ਉਪਰੋਕਤ ਸਾਰੇ ਹਲਾਤਾਂ ਵਿਚ ਪੰਜਾਬ ਅੰਦਰ ਕੋਈ ਧਾਰਮਿਕ ਜਾਂ ਰਾਜਨੀਤਕ ਪਾਰਟੀ ਨਹੀਂ ਸੀ, ਇਸ ਲਈ ਸੱਭ ਨੂੰ “ਕੂਕਿਆ” ਤੋਂ ਇਸ ਮਸਲੇ ਦਾ ਹੱਲ ਲੱਭਣ ਦੀ ਕੋਈ ਉਮੀਦ ਸੀ ਕਿਉਂਕਿ ਬਾਬਾ ਰਾਮ ਸਿੰਘ ਜੀ ਖੁਦ ਮਹਾਰਾਜਾ ਰਣਜੀਤ ਸਿੰਘ ਦੀ ਨੋਕਰੀ ਕਰ ਚੁੱਕੇ ਸਨ ਅਤੇ ਕੂਕਾ ਲਹਿਰ ਦੇ ਮੁਖੀ ਵੀ ਸਨ। ਕੂਕੇ ਸਿੱਖ (ਉੱਚੀ ਬੋਲ ਕੇ ਗੁਰਬਾਣੀ ਪੜਦੇ ਸਨ ਇਸ ਲਈ ਕੂਕੇ ਕਹਿਲਾਉਂਦੇ ਸਨ) ਪਹਿਲਾਂ ਹੀ ਸ਼ਾਕਾਹਾਰੀ ਸਨ ਅਤੇ ਆਪਣੀ ਨਿਤ ਦੀ ਅਰਦਾਸ ਵਿੱਚ ਗਉ ਗਰੀਬ ਦੀ ਰਖਿਆ ਲਈ ਅਰਦਾਸ ਕਰਦੇ ਸਨ। ਉਨ੍ਹਾਂ ਨੇ ਸਰਕਾਰ ਨੂੰ ਚੈਲੰਜ ਕਰਨ ਲਈ ਬੁੱਚੜਖਾਨਿਆ ਤੇ ਹਮਲਾ ਕਰਨ ਦੀ ਵਿਉਂਤ ਸੋਚੀ।
ਸ੍ ਫਤਿਹ ਸਿੰਘ ਜੀ ਭਾਟ, ਕਟੜਾ ਕਨਈਆ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਰਾਮ ਬਾਗ ਕਚਹਿਰੀਆਂ ਸਾਹਮਣੇ ਉਹਨਾਂ ਦੀ ਦੁਕਾਨ ਸੀ। ਕੁੱਝ ਕੂਕੇ ਉਸਦੀ ਦੁਕਾਨ ਤੇ ਅਕਸਰ ਆ ਬੈਠਦੇ ਸਨ ਅਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਆ ਗਿਆ ਕਿਉਂਕਿ ਫਤਿਹ ਸਿੰਘ ਜੀ ਭਾਟ ਅਮ੍ਰਿਤਸਰ ਸ਼ਹਿਰ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਖਾਸ ਕਰਕੇ ਅੰਗਰੇਜ਼ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਪ੍ਰਤੀ ਦਿਖਾਈ ਅਣਗਹਿਲੀ ਤੋਂ ਦੁੱਖੀ ਸਨ ਇਸ ਲਈ ਉਹ ਇਸ ਯੋਜਨਾ ਵਿੱਚ ਸ਼ਾਮਲ ਹੋ ਗਿਆ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਸਨੇ ਆਪਣੇ ਸਾਲੇ ਸ੍ ਹੀਰਾ ਸਿੰਘ ਜੀ ਦੀ ਵੀ ਮੱਦਦ ਲਈ। ਉਸ ਵੇਲੇ ਦੇ ਸਰਕਾਰੀ ਦਸਤਾਵੇਜ਼ ਦਸਦੇ ਹਨ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਹੀਰਾ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਉਸਨੇ ਸਰਕਾਰੀ ਅਮਲੇ ਦੀ ਜਾਣਕਾਰੀ ਹਾਸਲ ਕਰਨ ਲਈ (ਸਰਕਾਰ ਨੇ ਬੁੱਚੜਖਾਨਿਆ ਨੂੰ ਸਰਕਾਰੀ ਸੁਰੱਖਿਆ ਦੇ ਰੱਖੀ ਸੀ) ਜਾਸੂਸੀ ਕੀਤੀ ਅਤੇ ਬਾਅਦ ਵਿੱਚ ਫੜੇ ਜਾਣ ਤੇ ਸਰਕਾਰ ਨੂੰ ਗੁਮਰਾਹ ਵੀ ਕੀਤਾ।
15 ਜੂਨ 1871 ਨੂੰ ਸ੍ ਫਤਿਹ ਸਿੰਘ ਨੇ ਬਾਕੀ ਕੂਕਿਆ ਸ੍ ਬੀਹਲਾ ਸਿੰਘ ਜੀ ਸ੍ ਲਹਿਣਾ ਸਿੰਘ ਜੀ ਸ੍ ਹਾਕਮ ਸਿੰਘ ਜੀ ਪਟਵਾਰੀ ਅਤੇ ਹੋਰਨਾਂ ਨਾਲ ਰਲ ਕੇ ਅੰਗਰੇਜ਼ੀ ਸਰਕਾਰ ਨੂੰ ਚੈਲੰਜ ਕਰਦੇ ਹੋਏ ਬੁੱਚੜਖਾਨਿਆ ਤੇ ਹਮਲਾ ਕਰ ਦਿੱਤਾ ਉਸਦੇ ਕਰਿੰਦਿਆਂ ਨੂੰ ਮਾਰ ਕੇ ਗਉਆ ਨੂੰ ਖੁਲਾ ਛੱਡ ਦਿੱਤਾ। ਇਸ ਘਟਨਾ ਨਾਲ ਸਰਕਾਰ ਵਿਚ ਕੁਝ ਮਹੀਨੇ ਹਫੜਾ-ਦਫੜੀ ਹੁੰਦੀ ਰਹੀ ਅਤੇ ਕਈ ਗ੍ਰਿਫਤਾਰੀਆਂ ਵੀ ਹੋਈਆਂ। ਜਦੋਂ ਬਾਬਾ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਵਿਖੇ ਇਸ ਘਟਨਾ ਦੀ ਸੂਚਨਾ ਮਿਲੀ ਉਨ੍ਹਾਂ ਨੇ ਇਹਨਾਂ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਕਿਹਾ ਕਿ ਸਰਕਾਰ ਵਲੋਂ ਬੇਕਸੂਰ ਲੋਕਾਂ ਨੂੰ ਫਾਹੇ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਹੀ ਇਸ ਕੁਰਬਾਨੀ ਲਈ ਯਾਦ ਕੀਤਾ ਜਾਵੇਗਾ, ਇਹ ਠੀਕ ਨਹੀਂ ਆਪਜੀ ਨੂੰ ਆਪਣੇ ਆਪ ਨੂੰ ਸਰਕਾਰ ਹਵਾਲੇ ਕਰਕੇ ਬੇ ਕਸੂਰਾ ਨੂੰ ਬਚਾਉਣਾ ਚਾਹੀਦਾ ਹੈ, ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ ਆਪਣੇ-ਆਪ ਨੂੰ ਸਰਕਾਰ ਹਵਾਲੇ ਕਰ ਦਿੱਤਾ। 15 ਸਤੰਬਰ 1871 ਨੂੰ ਇਹਨਾਂ ਚਾਰਾ ਨੂੰ ਆਪਣੀ ਆਖਰੀ ਇੱਛਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਨ ਉਪਰੰਤ ਰਾਮਬਾਗ ਵਿਚ ਲਿਜਾ ਕੇ  ਇਕ ਬੋਹੜ ਦੇ ਦਰਖਤ ਨਾਲ ਫਾਹੇ ਲਗਾ ਦਿੱਤਾ ਗਿਆ ਅਤੇ ਬਾਕੀਆਂ ਨੂੰ ਕਾਲੇ ਪਾਣੀ ਦੀ ਸਜਾ ਸੁਣਾਈ ਗਈ। ਸ੍ ਹੀਰਾ ਸਿੰਘ ਜੀ ਬਾਰੇ ਪਕਾ ਪਤਾ ਨਹੀਂ ਲੱਗ ਸਕਿਆ।
ਹਰ ਸਾਲ ਨਾਮਧਾਰੀ ਸੰਗਤ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਪਰ ਅੱਜ 150 ਸਾਲ ਬਾਅਦ ਵੀ ਸਾਨੂੰ ਸ਼ਹੀਦ ਸ੍ ਫਤਿਹ ਸਿੰਘ ਜੀ ਅਤੇ ਅਤੇ ਸ੍ ਹੀਰਾ ਸਿੰਘ ਬਾਰੇ ਜਾਂ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ। ਸ੍ ਜਸਵਿੰਦਰ ਸਿੰਘ ਜੀ ਨਾਮਧਾਰੀ ਤੋਂ ਇਲਾਵਾ, ਕਿਸੇ ਵੀ ਨਾਮਧਾਰੀ ਸੰਗਤ ਨੇ ਜਿਥੇ ਬਾਕੀ ਸ਼ਹੀਦਾਂ ਦੇ ਕੁਰਸੀਨਾਮੇ ਲੱਬੇ ਹਨ ਇਹਨਾਂ ਦੇ ਪਰਿਵਾਰਾ ਨੂੰ ਲੱਭਣ ਦੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਭਾਟ ਸਿੱਖ ਭਾਈਚਾਰੇ ਨੇ ਵੀ ਇਹਨਾਂ ਸਿੱਖਾਂ ਦੀ ਕੁਰਬਾਨੀ ਨੂੰ ਹੁਣ ਤੱਕ ਵੀਸਾਰ ਹੀ ਦਿੱਤਾ ਹੈ ਜਿਸ ਦਾ ਮੁੱਖ ਕਾਰਨ ਇਤਿਹਾਸ ਵਿਚ ਅੱਗੇ ਚਲਕੇ ਸਿੱਖਾਂ ਅਤੇ ਨਾਮਧਾਰੀ ਸੰਗਤ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਨੂੰ ਲੈ ਕੇ ਪਿਆ ਵੀਵਾਦ ਹੈ।
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਤੇ ਅਪਣੇ ਕੂਕੇ ਸਾਥੀਆਂ ਦਾ ਪ੍ਰਭਾਵ ਜਰੂਰ ਸੀ, ਪਰ ਉਹ ਆਪਣੇ ਬਾਕੀ ਦੇ ਭਾਟ ਸਿੱਖ ਭਾਈਚਾਰੇ ਵਾਂਗ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਸਰਵਉੱਚਤਾ ਨੂੰ ਪੂਰੀ ਤਰ੍ਹਾਂ ਸਮਰਿਪਤ ਸੀ, ਇਹੀ ਕਾਰਨ ਹੈ ਕਿ ਅੱਜ ਤੱਕ ਵੀ ਭਾਟ ਸਿੱਖ ਭਾਈਚਾਰੇ ਦਾ ਕੋਈ ਵੀ ਸ਼ਖਸ ਨਾਮਧਾਰੀ ਵੀਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ।
“ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ “ ਸਾਰੀਆਂ ਗੁਰ ਨਾਨਕ ਨਾਮ ਲੇਵਾ ਸੰਗਤਾਂ ਨਾਲ ਮਿਲ ਕੇ ਸਮੂਹ ਸ਼ਹੀਦਾਂ ਨੂੰ ਕੋਟਨ-ਕੋਟਾਨ ਪ੍ਰਨਾਮ ਕਰਦੇ ਹਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਇਲਾਹੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਦਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।
15 ਸਤੰਬਰ 2021 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ “ਭੱਟ ਮਿਲਾਪ ਦਿਵਸ “ ਮਨਾਇਆ ਜਾ ਰਿਹਾ ਹੈ ਉਥੇ ਹੁਣ ਤੱਕ ਸਿੱਖ ਇਤਿਹਾਸ ਵਿਚ ਵੀਸਾਰ ਦਿੱਤੇ ਗਏ ਇਸ ਨਿਮਾਣੇ ਜਿਹੇ ਪਾਤਰ ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸ਼ਹੀਦੀ ਯਾਦਗਾਰ ਦਿਵਸ ਲਈ ਅਰਦਾਸ ਅਤੇ ਸ਼ਰਧਾਜਲੀ ਭੇਟ ਕੀਤੀ ਜਾ ਰਹੀ ਹੈ।
ਧੰਨਵਾਦ, ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ ਸੰਪਰਕ royaljb101@gmail.com

ਤਿੰਨ ਮਈ"ਇੱਕੀ ਵਿਸਾਖ ਲਈ ਵਿਸ਼ੇਸ਼ ✍️ ਜਸਵੀਰ ਸ਼ਰਮਾਂ ਦੱਦਾਹੂਰ

"ਆਓ ਜਾਣੀਏ(ਖਿਦਰਾਣੇ ਦੀ ਢਾਬ)ਸ੍ਰੀ ਮੁਕਤਸਰ ਸਾਹਿਬ ਵਿਖੇ ਜੁੜਨ ਵਾਲੇ ਸ਼ਹੀਦੀ ਜੋੜ ਮੇਲੇ ਤਿੰਨ ਮਈ ਦੀ ਇਤਿਹਾਸਕ ਮਹੱਤਤਾ"

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਇਸ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਸਿੱਖਾਂ ਦੇ ਗੌਰਵਮਈ ਇਤਿਹਾਸ ਵਿੱਚ ਦਰਜ ਹਨ।ਆਪਣੀ ਅਣਖ ਗ਼ੈਰਤ ਲਈ ਜਾਣੀ ਜਾਂਦੀ ਇਹ ਸਿੱਖ ਕੌਮ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਖਵਾਲੀ ਵੀ ਜਾਨ ਤਲੀ ਤੇ ਧਰਕੇ ਕਰਦੀ ਹੈ।ਇਹ ਗੁੜ੍ਹਤੀ ਸਰਬੰਸ ਦਾਨੀ, ਧਰਮ ਦੇ ਰਾਖੇ, ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸਿੱਖਾਂ ਨੂੰ ਦਿੱਤੀ ਹੈ।ਇਸ ਦਾ ਗੌਰਵਸ਼ਾਲੀ ਇਤਿਹਾਸ ਗਵਾਹ ਹੈ।
      ਤਿੰਨ ਮਈ ਦਾ ਦਿਨ ਵੀ ਸ਼ਹਾਦਤਾਂ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਪਹੁੰਚੇ ਸਨ। ਇਸੇ ਜਗ੍ਹਾ ਤੇ ਹੀ ਮੁਗਲਾਂ ਦੀ ਤੇ ਸਿੱਖ ਕੌਮ ਦੀ ਆਖਰੀ ਅਤੇ ਫੈਸਲਾ ਕੁੰਨ ਲੜਾਈ ਲੜੀ ਗਈ, ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਰਹਿਮਤ ਨਾਲ ਸਿੱਖਾਂ ਦੀ ਇਸ ਜਿੱਤ ਨੂੰ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਚਾਲੀ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਓਨਾਂ ਚਾਲੀ ਸਿੰਘਾਂ ਨੇ ਸ਼ਹੀਦੀ ਜਾਮ ਵੀ ਇਸ ਧਰਤੀ ਤੇ ਪੀਤਾ। ਗੁਰੂ ਸਾਹਿਬ ਜੀ ਨੇ ਓਹਨਾ ਦੀ ਭੁੱਲ ਬਖਸ਼ ਕੇ ਛਾਤੀ ਨਾਲ ਲਾਇਆ ਤੇ ਓਹਨਾਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੂੰ ਪੰਜ ਹਜ਼ਾਰੀ ਦਸ ਹਜ਼ਾਰੀ ਦੇ ਖਿਤਾਬ ਦੇ ਕੇ ਨਿਵਾਜਿਆ, ਤੇ ਓਹਨਾਂ ਵੱਲੋਂ ਲਿਖਿਆ ਹੋਇਆ ਬੇਦਾਵਾ ਵੀ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜਿਆ, ਜਦੋਂ ਇਹ ਚਾਲੀ ਸਿੰਘ ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਸਦਕਾ ਖਿਦਰਾਣੇ ਦੀ ਢਾਬ ਤੇ ਆ ਕੇ ਮੁਗਲਾਂ ਨਾਲ ਲੜਦਿਆਂ ਵੀਰਗਤੀ ਨੂੰ ਪ੍ਰਾਪਤ ਹੋਏ।
    ਇਹ ਤਿੰਨ ਮਈ ਦਾ ਹੀ ਦਿਨ ਸੀ ਜਦੋਂ ਗੁਰੂ ਸਾਹਿਬ ਇਥੇ ਪਹੁੰਚੇ, ਟਿੱਬੀ ਤੇ ਬੈਠ ਕੇ ਤੀਰਾਂ ਦੀ ਵਰਖਾ ਵੈਰੀ ਤੇ ਕਰਦੇ ਰਹੇ ਤੇ ਅਖੀਰ ਲੜਾਈ ਦੀ ਸ਼ਾਮ ਨੂੰ ਸਮਾਪਤੀ ਤੋਂ ਬਾਅਦ ਜਦ ਮੁਗਲਾਂ ਦੀ ਫੌਜ ਮੈਦਾਨ ਛੱਡ ਕੇ ਭੱਜੀ ਤੇ ਗੁਰੂ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿੱਚ ਆ ਕੇ ਸ਼ਹੀਦ ਸਿੰਘਾਂ ਨੂੰ ਇਕੱਠੇ ਕਰਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਾਲੀ ਜਗ੍ਹਾ ਤੇ ਸਭਨਾਂ ਦੇ ਪੂਰਨ ਗੁਰਮਰਿਆਦਾ ਅਨੁਸਾਰ ਸੰਸਕਾਰ ਕੀਤੇ।
      ਪਹਿਲਾਂ ਇਹ ਦਿਨ (ਚਾਲੀ ਸਿੰਘਾਂ ਦਾ ਸ਼ਹੀਦੀ ਦਿਹਾੜਾ) ਛੋਟੇ ਪੱਧਰ ਤੇ ਮਨਾਇਆ ਜਾਂਦਾ ਰਿਹਾ ਹੈ। ਸਿੱਖ ਇਤਹਾਸ ਕਾਰਾਂ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਲ ਸੰਤ ਬਾਬਾ ਸਰੋਵਰ ਸਿੰਘ ਜੀ ਦਾ ਇੱਕ ਡੇਰਾ ਹੋਇਆ ਕਰਦਾ ਸੀ, ਜਿਨ੍ਹਾਂ ਦੇ ਸੰਚਾਲਕ ਸੰਤ ਬਾਬਾ ਰਾਮ ਸਿੰਘ ਜੀ ਸਨ ਜੋ ਅੱਖਾਂ ਤੋਂ ਮਨਾਖੇ ਸਨ, ਓਹਨਾਂ ਨੇ ਸਿੱਖ ਇਤਿਹਾਸ ਵਿਚ ਇਹ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਸੀ ਜੋ ਬਿਲਕੁਲ ਛੋਟੇ ਜਿਹੇ ਪੱਧਰ ਤੇ ਹੀ ਮਨਾਉਂਦੇ ਸਨ।ਇਸ ਇਤਹਾਸ ਨੂੰ ਘੋਖਣ ਲਈ ਦਾਸ ਨੇ ਗੁਰਪ੍ਰੀਤ ਸਿੰਘ ਬਾਵਾ (ਬਾਵਾ ਨਿਊਜ਼ ਏਜੰਸੀ) ਵਾਲਿਆਂ ਨਾਲ ਸੰਪਰਕ ਕੀਤਾ ਤੇ ਓਨਾਂ ਨੇ ਸ੍ਰ ਕੇਹਰ ਸਿੰਘ ਦੇ ਪਰਿਵਾਰ ਚੋਂ ਕਾਨੂੰਗੋ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਦਾ ਘਰ ਬਿਲਕੁਲ ਡੇਰੇ ਦੇ ਨਾਲ ਲੱਗਦਾ ਸੀ।ਉਸ ਤੋਂ ਬਾਅਦ ਜਥੇਦਾਰ ਗੁਰਬਰਨ ਸਿੰਘ ਜੀ ਸਾਬਕਾ ਪ੍ਰਧਾਨ ਸ੍ਰੀ ਆਕਾਲ ਤਖਤ ਸਾਹਿਬ ਜੀ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਜਦੋਂ ਓਸ ਪੁਰਾਤਨ ਡੇਰੇ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨਾਲ ਰਲਾ ਲਿਆ ਗਿਆ ਤੇ ਇਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧੀਨ ਆਈ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਚਾਲੀ ਸਿੰਘਾਂ ਦੇ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾਣ ਲੱਗਾ।
     ਜਥੇਦਾਰ ਗੁਰਬਰਨ ਸਿੰਘ ਜੀ ਮੁਤਾਬਿਕ ਤਿੰਨ ਮਈ (ਇੱਕੀ ਵਿਸਾਖ ਦਾ ਦਿਹਾੜਾ)ਬਹੁਤ ਹੀ ਗਰਮੀ ਦੇ ਦਿਨ ਕਰਕੇ ਓਨਾਂ ਸਮਿਆਂ ਵਿੱਚ ਪਾਣੀ ਦੀ ਤੇ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਸੰਗਤਾਂ ਨੂੰ ਅਤਿਅੰਤ ਔਖਿਆਈ ਮਹਿਸੂਸ ਕਰਦਿਆਂ ਤੇ ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਲੋਹੜੀ ਦੇ ਤਿਉਹਾਰ ਤੋਂ ਅਗਲੇ ਹੀ ਦਿਨ ਭਾਵ ਮਾਘੀ ਦੀ ਸੰਗ੍ਰਾਂਦ ਦੇ ਪਵਿੱਤਰ ਦਿਹਾੜੇ ਤੇ ਮਨਾਇਆ ਜਾਣ ਲੱਗਾ। ਕਿਉਂਕਿ ਲੋਹੜੀ ਦੀ ਤੇ ਮਾਘੀ ਦੇ ਪਵਿੱਤਰ ਨਹਾਉਣ ਦਾ ਤਿਉਹਾਰ ਬੇਸ਼ੱਕ ਸਦੀਆਂ ਪੁਰਾਣਾ ਹੈ,ਇਸ ਦਿਨ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਵਿਖੇ ਲੱਖਾਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸੁਫ਼ਲਾ ਕਰਦੀਆਂ ਹਨ, ਤੇ ਓਸੇ ਦਿਨ ਹੀ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਵੀ ਸਾਰੀ ਸੰਗਤ ਸਿਜਦਾ ਕਰਦੀ ਕਰਕੇ ਹੀ ਇਸ ਮਾਘੀ ਦੇ ਮੇਲੇ ਨੂੰ (ਚਾਲੀ ਸਿੰਘਾਂ ਦਾ ਸ਼ਹੀਦੀ ਜੋੜ ਮੇਲਾ ਕਿਹਾ ਜਾਣ ਲੱਗਾ)ਇਸ ਸ਼ਹੀਦੀ ਜੋੜ ਮੇਲੇ ਵਿੱਚ ਦੇਸ਼ ਵਿਦੇਸ਼ ਵਿਚੋਂ ਲੱਖਾਂ ਸ਼ਰਧਾਲੂ ਆਉਂਦੇ ਹਨ ਤੇ ਇਹ ਦੇਸ਼ ਭਰ ਦੇ ਮੇਲਿਆਂ ਵਿੱਚ ਵੱਖਰੀ ਪਛਾਣ ਰੱਖਦਾ ਹੈ, ਇਸੇ ਦਿਨ ਹੀ ਸੰਗਤਾਂ ਦੇ ਭਾਰੀ ਇਕੱਠ ਤੋਂ ਲਾਹਾ ਲੈਣ ਲਈ ਸਿਆਸੀ ਪਾਰਟੀਆਂ ਵੀ ਆਪੋ ਆਪਣੀਆਂ ਕਾਨਫਰੰਸਾਂ ਵੀ ਕਰਦੀਆਂ ਹਨ, ਹੁਣ ਬੇਸ਼ੱਕ ਲੌਕ ਡਾਊਨ ਤੇ ਇਕੱਠ ਦੀ ਪਾਬੰਦੀ ਕਰਕੇ ਪਿਛਲੇ ਤਿੰਨ ਕੁ ਸਾਲਾਂ ਤੋਂ ਇਨ੍ਹਾਂ ਕਾਨਫਰੰਸਾਂ ਤੇ ਪਾਬੰਦੀ ਵੀ ਲੱਗੀ ਹੋਈ ਹੈ, ਇਸੇ ਦਿਨ ਹੀ ਭਾਈ ਮਹਾਂ ਸਿੰਘ ਹਾਲ ਵਿਖੇ ਰਾਗੀ ਢਾਡੀ ਕਵੀਸ਼ਰੀ ਜਥਿਆਂ ਵੱਲੋਂ ਬੀਰ ਰਸ ਵਾਰਾਂ ਤੇ ਪੁਰਾਤਨ ਇਤਿਹਾਸ ਨੂੰ ਦਰਸਾਉਂਦੀਆਂ ਕਥਾ ਕਹਾਣੀਆਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਅਤੇ ਜਾਣੂੰ ਕਰਵਾਇਆ ਜਾਂਦਾ ਹੈ।
    ਸਹੀ ਦਿਨ ਤਾਂ ਤਿੰਨ ਮਈ ਦਾ ਹੀ ਓਹ ਇਤਿਹਾਸਕ ਦਿਨ ਹੈ। ਇਸੇ ਇਤਹਾਸਕ ਦਿਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛੇ ਜਿਹੇ ਇੱਕ ਸਾਲ ਜਦੋਂ ਓਹ ਮੁੱਖ ਮੰਤਰੀ ਬਣੇ ਹੀ ਸਨ ਇਸੇ ਦਿਨ ਭਾਵ ਤਿੰਨ ਮਈ ਨੂੰ ਹੀ ਬਹੁਤ ਵਧੀਆ ਢੰਗ ਨਾਲ ਵੱਡੇ ਪੱਧਰ ਤੇ ਮਨਾਇਆ ਵੀ ਸੀ,ਇਸ ਤੋਂ ਬਿਨਾਂ ਵੀ ਕੈਪਟਨ ਸਾਹਿਬ ਜੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਮੇਨ ਸੜਕਾਂ ਤੇ ਯਾਦਗਾਰੀ ਸ਼ਹੀਦੀ ਗੇਟ ਅਤੇ ਮੁਕਤੇ ਮੀਨਾਰ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਬਣਵਾਏ ਜਿਸ ਤੇ ਚਾਲੀ ਸ਼ਹੀਦ ਸਿੰਘਾਂ ਦੇ ਨਾਮ,ਚਾਲੀ ਕੜਿਆਂ ਵਾਲਾ ਖੰਡਾ ਵੀ ਕਾਂਗਰਸ ਸਰਕਾਰ ਦੀ ਹੀ ਦੇਣ ਹੈ। ਬੇਸ਼ੱਕ  ਇਸ ਦਿਨ ਸੰਗਤਾਂ ਓਹਨਾਂ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੀਆਂ ਆ ਰਹੀਆਂ ਹਨ,ਪਰ ਜੋ ਇਕੱਠ ਮਾਘੀ ਵਾਲੇ ਦਿਨ ਹੁੰਦਾ ਓਨਾਂ ਨਹੀਂ ਹੁੰਦਾ।ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਇਸ ਦਿਨ ਨੂੰ ਮਾਘੀ ਦੇ ਦਿਨ ਨਾਲ ਜੋੜਿਆ ਗਿਆ ਸੀ।ਪਰ ਹੁਣ ਅਗਾਂਹ ਵਧੂ ਜ਼ਮਾਨੇ ਵਿੱਚ ਸਾਧਨਾਂ ਅਤੇ ਪਾਣੀ ਦੀ ਕੋਈ ਕਮੀ ਨਹੀਂ ਰਹੀ ਕਰਕੇ ਹੀ ਤਿੰਨ ਮਈ ਨੂੰ ਵੀ ਗੁਰਦੁਆਰਾ ਟਿੱਬੀ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਓਹਨਾਂ ਚਾਲੀ ਸਿੰਘਾਂ ਨੂੰ ਸਿੱਖ ਸੰਗਤਾਂ ਸਿਜਦਾ ਕਰਦੀਆਂ ਹਨ। ਦੁਨੀਆਂ ਭਰ ਵਿੱਚ ਬੈਠੇ ਸਿੱਖ ਸ਼ਰਧਾਲੂ ਇਸ ਦਿਨ ਇਸ ਗੁਰੂ ਸਾਹਿਬ ਜੀ ਦੀ ਚਰਨ ਛੋਹ ਸਰਜਮੀਂ ਨੂੰ ਸਿਜਦਾ ਕਰਨ ਪਹੁੰਚਦੀਆਂ ਹਨ, ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਖਿਦਰਾਣੇ ਦੀ ਢਾਬ ਤੋਂ ਬਣੇ ਮੁਕਤਸਰ ਅਤੇ ਬਾਅਦ ਵਿੱਚ ਸਵ:ਹਰਚਰਨ ਸਿੰਘ ਬਰਾੜ ਜੀ ਵੱਲੋਂ ਜ਼ਿਲ੍ਹਾ ਬਣਾਉਣ ਤੇ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਮਨ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਰ ਵੀ ਸੱਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ ਦੀਦਾਰ ਕਰਕੇ ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ✍️  ਹਰਨਰਾਇਣ ਸਿੰਘ ਮੱਲੇਆਣਾ  

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਪਾਤਸ਼ਾਹ ਸ੍ਰੀ ਗੁਰ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ  ਗੁਰੂ ਕੇ ਮਹਿਲ ਸਨ 1621 ਈਸਵੀ ਦਿਨ ਸ਼ੁੱਕਰਵਾਰ ਨੂੰ ਹੋਇਆ । ਪੰਜਵੇਂ ਬੇਟੇ ਦੇ ਜਨਮ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ਬਿਰਾਜਮਾਨ ਸਨ, ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ  ।ਦੀਵਾਨ ਦੀ ਸਮਾਪਤੀ ਉਪਰੰਤ ਬੱਚੇ ਨੂੰ ਅਸੀਸ ਦੇਣ ਲਈ ਪਹੁੰਚੇ ਪਰ ਹਰਿਗੋਬਿੰਦ ਸਾਹਿਬ ਜੀ ਨੇ ਬੱਚੇ ਨੂੰ ਨਮਸਕਾਰ ਕੀਤੀ ਅਤੇ ਫਰਮਾਇਆ ਆਪਣੇ ਦਾਦੇ ਗੁਰੂ ਅਰਜਨ ਦੇਵ ਵਾਂਗ ਮਹਾਨ ਕੁਰਬਾਨੀ ਦੇਵੇਗਾ ਅਤੇ ਧਰਮ ਅਤੇ ਦੀਨ ਦੁਨੀਆਂ ਦੀ ਰੱਖਿਆ ਕਰੇਗਾ ।ਬੱਚੇ ਦੇ ਜਨਮ ਸਮੇਂ ਬਹੁਤ ਦਾਨ ਪੁੰਨ ਕੀਤਾ ਗਿਆ। ਮਾਤਾ ਨਾਨਕੀ ਜੀ ਨੇ ਬੜੇ ਚਾਅ ਮਲ੍ਹਾਰਾਂ ਨਾਲ ਬੱਚੇ ਦਾ ਪਾਲਣ ਪੋਸ਼ਣ ਕੀਤਾ ਅਤੇ ਮਨ ਵਿੱਚ ਆਸ਼ਾ ਉਮੀਦਾਂ ਦਾ ਸੰਸਾਰ ਉਪਜਦੇ , ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਖੇਡਾਂ ਵਿੱਚ ਬਹੁਤੀ ਦਿਲਚਸਪੀ ਨਹੀ  ਸੀ ।ਆਪ ਇਕਾਂਤ ਵਿਚ ਰਹਿਣਾ ਪਸੰਦ ਕਰਦੇ ਸਨ।  ਬਾਲਪਨ ਵਿਚੋਂ ਲੰਘਦਿਆਂ ਹੀ ਆਪ ਜੀ ਦਾ ਸ਼ੁੱਭ ਵਿਆਹ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਕਰ ਦਿੱਤਾ ਗਿਆ।  ਤੇਗ ਬਹਾਦਰ ਜੀ ਦੀ ਉਮਰ ਤੇਈ ਸਾਲ ਦੀ ਸੀ। ਜਦ ਉਨ੍ਹਾਂ ਦੇ ਪਿਤਾ ਜੋਤੀ ਜੋਤ ਸਮਾ ਗਏ  ।ਪਿਤਾ ਜੀ ਦੇ ਹੁਕਮ ਅਨੁਸਾਰ ਆਪ ਕੀਰਤਪੁਰ ਤੋਂ ਮਾਤਾ ਨਾਨਕੀ ਦੇ ਨਾਲ ਆਪਣੇ ਨਾਨਕੇ ਪਿੰਡ ਬਾਬੇ ਬਕਾਲੇ ਆ ਗਤੇ ਇੱਥੇ 26ਸਾਲ ਤੋਂ ਵੱਧ ਸਮਾਂ ਭਗਤੀ ਕੀਤੀ ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਏ ਜੀ ਨੂੰ ਦੇ ਦਿੱਤੀ  । ਸ੍ਰੀ ਗੁਰੂ ਹਰਿ ਰਾਇ ਜੀ  ਤੀਹ ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ ਅਤੇ ਗੁਰਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਜੀ  ਨੂੰ ਦੇ ਗਏ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕੇਵਲ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਅਤੇ ਸੰਗਤਾਂ ਦੇ ਪੁੱਛਣ ਤੇ ਨਵੇਂ ਸਤਿਗੁਰੂ ਦਾ ਬਾਬੇ ਬਕਾਲੇ ਹੋਣ ਦਾ ਸੁਨੇਹਾ ਦੇ ਗਏ ।ਉਨ੍ਹਾਂ ਦੇ ਕਹਿਣ ਤੋਂ ਭਾਵ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰ ਗੱਦੀ ਦੇ ਵਾਰਸ ਹੋਣਗੇ  ।

ਅੱਠਵੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਾਲਚ ਵਿੱਚ ਗ੍ਰਸਤ ਸੋਢੀਆਂ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਸੱਚੇ ਗੁਰੂ ਦੀ ਤਲਾਸ਼ ਵਿਚ ਸੰਗਤਾਂ ਬੇਚੈਨ ਰਹਿਣ ਲੱਗੀਆਂ ।ਕੁਝ ਦਿਨਾਂ ਬਾਅਦ ਮੱਖਣ ਸ਼ਾਹ ਲੁਬਾਣਾ ਜੋ ਇੱਕ ਅਮੀਰ ਸੌਦਾਗਰ ਸੀ। ਜਿਸਦਾ ਜਹਾਜ਼ ਤੂਫ਼ਾਨ  ਦੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ ਸੀ। ਉਸ ਨੇ ਜਹਾਜ਼ ਨੂੰ ਮੰਜ਼ਿਲ  ਤੱਕ ਪਹੁੰਚਾਉਣ ਲਈ ਅਰਦਾਸ ਕੀਤੀ ਅਤੇ ਪੰਜ ਸੌ ਮੋਹਰਾਂ  ਦੇਣ ਦਾ ਵਾਅਦਾ ਕੀਤਾ ।ਅਰਦਾਸ ਪੂਰੀ ਹੋਈ ਜਹਾਜ਼ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪੁੱਜ ਗਿਆ। ਮੱਖਣ ਸ਼ਾਹ ਲੁਬਾਣਾ ਬਾਬੇ ਬਕਾਲੇ ਪਹੁੰਚਿਆ ।ਬਾਬੇ ਬਕਾਲੇ ਬਾਈ ਗੁਰੂ  ਆਪੋ ਆਪਣੇ ਸਥਾਨ ਤੇ ਬੈਠੇ ਸਨ ।ਸੱਚੇ ਗੁਰੂ ਦੀ ਤਲਾਸ਼ ਵਿੱਚ ਇੱਕ ਫੁਰਨਾ ਫੁਰਿਆ ਕਿ ਬਾਈ ਗੁਰਾਂ ਦੀ ਸੇਵਾ ਵਿਚ ਹਾਜ਼ਰ ਹੋਵਾਂਗਾ ਮੋਹਰਾਂ ਹਰ ਅੱਗੇ  ਭੇਂਟ ਕਰੇਗਾ ਜਿਹੜਾ ਉਨ੍ਹਾਂ ਵਿਚੋਂ ਸੱਚਾ ਗੁਰੂ ਹੋਵੇਗਾ ਮਨ ਦੀ ਜਾਣ ਲਵੇਗਾ ਅਤੇ ਸੁੱਖਣਾ ਯਾਦ ਕਰਵਾ ਦੇਵੇਗਾ ।ਅਗਲੀ ਸਵੇਰ ਮੱਖਣ ਸ਼ਾਹ ਵੱਖ ਵੱਖ ਗੁਰੂਆਂ ਅੱਗੇ  ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਪੰਜ ਪੰਜ ਮੋਹਰਾਂ ਸਭ ਨੂੰ ਭੇਂਟ ਕੀਤੀਆਂ ।ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਮਣੇ ਪੰਜ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ  ਅਰਦਾਸ ਤਾਂ ਪੰਜ ਸੌ ਮੁਹਰਾ ਦੀ ਕੀਤੀ ਸੀ ।ਬਾਕੀ ਦੀਆ ਮੁਹਰਾ ਯਾਦ ਕਰਵਾ ਦਿੱਤੀਆਂ ।ਖ਼ੁਸ਼ੀ ਵਿੱਚ ਬੇਸੁੱਧ ਹੋਏ ਮੱਖਣ ਸ਼ਾਹ ਨੇ ਮੁਹਰਾਂ ਵਾਲੀ ਥੈਲੀ ਹਾਜ਼ਰ ਕਰ ਦਿੱਤੀ ਅਤੇ ਛੱਤ ਤੇ ਜਾ ਪਹੁੰਚਿਆ ਉੱਚੀ ਉੱਚੀ ਕੂਕਣ ਲੱਗਿਆ "ਗੁਰੂ ਲਾਧੋ ਰੇ ,ਗੁਰੂ ਲਾਧੋ ਰੇ,।

 ਸੋਢੀ ਸ਼ਰੀਕੇ ਵਿੱਚ ਈਰਖਾ ਪੈਦਾ ਹੋਣ ਲੱਗੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ  ਦੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਸੱਦੇ ਤੇ ਸ੍ਰੀ  ਗੁਰੂ ਤੇਗ਼ ਬਹਾਦਰ ਜੀ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਅਤੇ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਲੈ ਲਿਆ । ਇਸ ਉਦੇਸ਼ ਦੀ ਪੂਰਤੀ ਲਈ ਬਿਲਾਸਪੁਰ ਦੇ ਰਾਜੇ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਖਰੀਦ ਕੇ ਇਕ ਨਵਾਂ ਪਿੰਡ ਵਸਾਇਆ ਜਿਸਦਾ ਨਾਂ ਚੱਕ ਨਾਨਕੀ  ਰੱਖਿਆ ।ਇਸ ਤੋਂ ਬਾਅਦ ਇਸ ਨਗਰ ਦਾ ਨਾਂ ਆਨੰਦਪੁਰ ਸਾਹਿਬ ਪੈ ਗਿਆ ।ਔਰੰਗਜ਼ੇਬ ਜਿਸ ਦੇ ਅੱਖਰੀ ਅਰਥ ਤਖ਼ਤ ਦਾ ਸ਼ਿੰਗਾਰ  ਦੇ ਮਨ ਦਾ ਫੁਰਨਾ ਸੀ ਕਿ ਵੱਧ ਤੋਂ ਵੱਧ ਜਨਤਾ ਨੂੰ ਮੁਸਲਮਾਨ ਬਣਾਇਆ ਜਾਵੇ  ।ਇਸ ਹੁਕਮ ਦਾ ਜਦੋਂ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਨ੍ਹਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ।ਜਿਹੜਾ  ਹਿੰਦੂ ਮੁਸਲਮਾਨ ਨਾ ਬਣਦਾ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਅਤੇ ਇਸ ਫੈਸਲੇ ਬਾਰੇ ਕਸ਼ਮੀਰੀ ਪੰਡਤਾਂ ਨੂੰ ਸੂਚਨਾ ਦਿੱਤੀ ਗਈ ।ਕਸ਼ਮੀਰੀ ਪੰਡਤਾਂ ਨੇ  ਕੁਝ ਸਮਾਂ ਲੈ ਕੇ ਇਕ ਬਹੁਤ ਵੱਡਾ ਇਕੱਠ ਕੀਤਾ ਕਾਫ਼ੀ ਹਵਨ ਯੱਗ ਅਤੇ ਆਪਸੀ ਸੋਚ ਵਿਚਾਰ ਤੋਂ ਬਾਅਦ ਆਨੰਦਪੁਰ ਦਾ  ਰਾਹ ਹੀ ਇੱਕ  ਬਚਾਅ ਦਾ ਹੱਲ ਨਿਕਲਿਆ । ਉਨ੍ਹਾਂ ਆਨੰਦਪੁਰ ਸਾਹਿਬ ਗੁਰੂ ਦਰਬਾਰ ਪਹੁੰਚ ਤੇ ਕਿਹਾ ਕਿ ਸਾਡੀ ਬੇਨਤੀ ਹੈ ਕਿ ਸਾਡੀ ਅਤੇ ਸਾਡੇ ਧਰਮ ਦੀ ਰੱਖਿਆ ਕਰੋ ਅਤੇ ਪਵਿੱਤਰ ਆਤਮਾ ਦੀ  ਕੁਰਬਾਨੀ ਦੀ ਲੋੜ ਹੈ।  ਸਾਰੀ ਸੰਗਤ ਵਿਚ ਨਮੋਸ਼ੀ ਛਾ ਗਈ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ  )ਨੇ ਪਿਤਾ ਜੀ ਦੀ ਖਾਮੋਸ਼ੀ ਦਾ ਕਾਰਨ ਪੁੱਛਿਆ ਅਤੇ ਝੱਟ ਬੋਲ ਪਏ ਪਿਤਾ ਜੀ ਇਸ ਵਿਚ ਚਿੰਤਾ ਵਾਲੀ ਕੀ ਗੱਲ ਹੈ  ?ਆਪ ਤੋਂ ਵੱਧ ਪਵਿੱਤਰ ਆਤਮਾ ਇਸ ਸੰਸਾਰ ਵਿੱਚ ਕਿੱਥੇ ਮਿਲੇਗੀ? ਹਾੜ੍ਹ ਦੀ ਸੰਗਰਾਂਦ ਵਾਲੇ ਦਿਨ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਅਨੰਦਪੁਰ  ਦੀ ਸੰਗਤ ਤੋਂ ਦਿੱਲੀ ਜਾਣ ਦੀ  ਆਗਿਆ ਲਈ ਅਤੇ ਆਪਣੇ ਨਾਲ ਪੰਜ ਸਿੱਖ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਗੁਰੂ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗੁਰੂ ਜੀ ਨੂੰ  ਆਗਰੇ ਤੋਂ ਦਿੱਲੀ ਲਿਆਂਦਾ ਗਿਆ ।ਔਰੰਗਜ਼ੇਬ ਨੇ ਗੁਰੂ ਜੀ ਨੂੰ ਕਈ ਡਰਾਵੇ  ਅਤੇ ਤਸੀਹੇ ਦਿੱਤੇ ਅਤੇ ਮੁਸਲਮਾਨ ਧਰਮ ਕਬੂਲ ਕਰਨ ਲਈ ਕਿਹਾ ਗਿਆ । ਗੁਰੂ ਜੀ ਨੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ।ਗੁਰੂ ਜੀ ਨਾਲ  ਗਏ ਸਿੰਘਾਂ ਵਿੱਚੋਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ   । ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਉਬਲਦੇ  ਪਾਣੀ  ਨਾਲ  ਸ਼ਹੀਦ ਕੀਤਾ ਗਿਆ   । ਇਸ ਤੋਂ ਬਾਅਦ ਭਾਈ ਮਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ  । ਅੰਤ ਸਨ1675 ਈਸਵੀ ਮੁਤਾਬਕ ਸੰਮਤ 1732ਬਿਕਰਮੀ ਦੇ ਮੱਘਰ ਦੀ ਪੰਚਮੀ ਦਾ ਅਭਾਗਾ ਦਿਨ ਚੜ੍ਹਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ  । ਕਾਜ਼ੀ  ਨੇ ਬੇਅੰਤ ਲੋਕਾਂ ਦੇ ਇਕੱਠ ਵਿੱਚ ਇਹ ਫਤਵਾ ਪੜ੍ਹ ਕੇ ਸੁਣਾਇਆ "ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ ।"ਤਲਵਾਰ ਨਾਲ ਸਿਰ ਧੜ ਤੋਂ ਅਲੱਗ ਹੁੰਦਿਆਂ ਹੀ  ਜਨਤਾ ਵਿਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਭਾਈ ਜੀਵਨ ਸਿੰਘ ਜੀ ਨੇ ਸੀਸ ਸਤਿਕਾਰ ਨਾਲ ਚੁੱਕਿਆ ਅਤੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ  ।ਇਸ ਹਨ੍ਹੇਰੀ ਵਿੱਚ ਹੀ ਸ਼ਾਹੀ ਸਾਮਾਨ ਦਾ ਕਾਫਲਾ ਲਾਲ ਕਿਲੇ ਤੋਂ ਪਾਸੇ ਹੋ ਜਾਓ ਪਾਸੇ ਹੋ ਜਾੁਵੋ ਹੁਕਮ ਦਿੰਦਾ ਜਾ ਰਿਹਾ ਸੀ ਇਸ ਕਾਫ਼ਲੇ ਵਿਚ  ਭਾਈ ਲੱਖੀ ਅਤੇ ਉਸ ਦਾ ਪੁੱਤਰ ਭਾਈ ਨਗਾਹੀਆ ਸ਼ਾਹੀ ਸ਼ਾਨ ਪਿੰਡ ਰਾਏਸੀਨਾ ਸ਼ਾਹੀ ਸਾਮਾਨ ਲਿਜਾ ਰਹੇ ਸਨ।  ਪਿਓ ਪੁੱਤ ਦਾ ਗੱਡਾ ਉਥੋਂ ਲੰਘਿਆ ਤਾਂ ਉਨ੍ਹਾਂ ਦੀ ਨਜ਼ਰ ਮਹਾ ਰਾਜਾ ਦੇ ਸਰੀਰ ਤੇ ਪਈ ਉਨ੍ਹਾਂ ਨੇ ਸਰੀਰ ਗੱਡੇ ਤੇ ਰੱਖ ਲਿਆ ਅਤੇ ਰਾਏਸੀਨਾ ਪਹੁੰਚ ਗਏ  ਅਤੇ ਘਰ ਨੂੰ ਬਾਹਰੋਂ ਅੱਗ ਲਗਾ ਦਿੱਤੀ ਉਨ੍ਹਾਂ ਦਾ ਘਰ ਸੜ ਕੇ ਸਵਾਹ ਹੋ ਗਿਆ ਪਰ ਸਰੀਰ ਦਾ ਸਸਕਾਰ ਹੋ ਗਿਆ ਇਸ ਥਾਂ ਤੇ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ ।

ਦਿਨ ਰਾਤ ਮੰਜ਼ਿਲਾਂ ਤੈਅ ਕਰਦੇ ਹੋਏ ਭਾਈ ਜੀਵਨ ਸਿੰਘ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਜੀ ਦੇ ਚਰਨਾਂ ਵਿਚ ਆਨੰਦਪੁਰ ਸਾਹਿਬ ਪੁੱਜ ਗਏ ਉਨ੍ਹਾਂ ਨੇ ਪਿਤਾ ਜੀ ਦੇ  ਪਵਿੱਤਰ ਸੀਸ ਨੂੰ ਸਤਿਕਾਰ ਨਾਲ ਪ੍ਰਾਪਤ ਕੀਤਾ ਅਤੇ ਭਾਈ ਜੀਵਨ ਸਿੰਘ ਜੀ ਨੂੰ ਸੀਨੇ ਨਾਲ ਲਾਇਆ ਅਤੇ ਵੱਰ ਦਿੱਤਾ" ਰੰਗਰੇਟੇ ਗੁਰੂ ਕੇ ਬੇਟੇ  "ਸੰਗਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਬੜੇ ਸਤਿਕਾਰ ਨਾਲ ਚੰਦਨ ਦੀ ਚਿਖਾ ਚਿਨ ਕੇ ਸੀਸ ਦਾ ਸਸਕਾਰ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਡੇ ਵਿੱਚ ਜ਼ੁਲਮ ਅਤੇ ਬੇਇਨਸਾਫ਼ੀ  ਵਿਰੁੱਧ ਲੜਨ ਦਾ ਪ੍ਰਬਲ ਜਜ਼ਬਾ ਪੈਦਾ ਕਰਦੀ ਹੈ। ਔਰੰਗਜ਼ੇਬ ਦੀ ਨੀਤੀ ਢਾਹੂ ਅਤੇ ਕੁਦਰਤ ਦੇ ਵਿਰੋਧ ਵਿੱਚ ਸੀ ।ਇਸ ਲਈ ਉਹ ਅਸਫ਼ਲ ਹੋਇਆ ਗੁਰੂ ਜੀ ਦੀ ਸੱਚ ਦੇ ਖੋਜੀ ਸਨ  ਤੇ ਰੱਬ ਦੇ ਹੁਕਮ ਵਿੱਚ  ਚੱਲ ਰਹੇ ਸਨ ।ਸ੍ਰੀ ਗੁਰੂ ਤੇਗ ਬਹਾਦਰ ਜੀ  ਨੌਵੇਂ ਪਾਤਸ਼ਾਹ ਸਫਲ ਹੋਏ ਤੇ ਇਕ ਅਜਿਹੀ ਕੌਮ ਹੋਂਦ ਵਿੱਚ ਆ ਗਈ ਜਿਸ ਦਾ ਹਰੇਕ ਜੀਅ ਜਬਰ ਵਿਰੁੱਧ ਲੜਨ ਲਈ ਤਿਆਰ ਰਹਿੰਦਾ ਹੈ ।

ਹਵਾਲਾ ਪੁਸਤਕਾਂ : ਇਤ ਜਿਨਿ ਕਰੀ ,ਡਾ ਸਤਿਬੀਰ ਸਿੰਘ .  ਜੀਵਨ ਦਸ ਪਾਤਸ਼ਾਹੀਆਂ  ਲੇਖਕ ਮੁਖਤਿਆਰ ਸਿੰਘ ਗੁਰਾਇਆ  ।

ਖਿਮਾ ਦੇ ਜਾਚਕ  ਹਰਨਰਾਇਣ ਸਿੰਘ ਮੱਲੇਆਣਾ  

ਨਿਹੰਗ ਸਿੰਘ ਖ਼ਾਲਸੇ ਦੀ ਲਾਡਲੀ ਫੌਜ  ✍️ ਸਰਦਾਰ ਹਰਨਰਾਇਣ ਸਿੰਘ ਮੱਲੇਆਣਾ 

ਨਿਹੰਗ ਸਿੰਘ ਖ਼ਾਲਸੇ ਦੀ ਲਾਡਲੀ ਫੌਜ   

ਨਿਹੰਗ ਸਿੰਘਾਂ ਨਾਲ ਸਬੰਧਿਤ ਕੋਈ ਖਬਰ ਆਈ ਨਹੀਂ ਕਿ ਸਾਡੇ ਆਵਦੇ ਹੀ ਨਿਹੰਗ ਸਿੰਘਾਂ ਬਾਰੇ ਗਲਤ ਮਲਤ ਬੋਲਣਾ ਸ਼ੁਰੂ ਕਰ ਦਿੰਦੇ ਨੇ ।ਭੰਗ ਪੀਣੇ , ਨਸ਼ੇੜੀ ਤੇ ਹੋਰ ਪਤਾ ਨੀ ਕੀ ਕੀ ਖਿਤਾਬ ਬਖਸ਼ ਦਿੰਦੇ ਨੇ  ।  ਸਾਡਾ ਸ਼ਿਕਵਾ ਰਿਹਾ ਹੈ ਕਿ ਪੰਜਾਬ ਦੇ ਮਸਲੇ ਹੋਣ ਜਾਂ ਖਾਲਸਾ ਰਾਜ ਦੀ ਗੱਲ ਹੋਵੇ , ਨਿਹੰਗ ਸਿੰਘ ਚੁੱਪ ਰਹਿੰਦੇ ਨੇ , ਕੋਈ ਦਿਲਚਸਪੀ ਨਹੀ ਲੈਂਦੇ । ਦਿਲਚਸਪੀ ਤਾਂ ਲੈਣ ਜੇ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਸਮਝਿਆ ਹੋਵੇ । ਨਿਹੰਗ ਸਿੰਘ ਆਪਣੇ ਆਪ ਨੂੰ ਸਿਰਫ ਅਕਾਲ ਪੁਰਖ ਦਾ ਗੁਲਾਮ ਮੰਨਦੇ ਨੇ ਨਾ ਕਿ ਕਿਸੇ ਸਰਕਾਰ ਜਾ ਸਟੇਟ ਦਾ । ਤੁਸੀਂ ਵੇਖਿਆ ਹੋਣਾ ਜਿੱਥੇ ਕਿਤੇ ਦਿਲ ਕਰਦਾ ਆਪਣੇ ਤੰਬੂ ਗੱਡ ਲੈਂਦੇ ਨੇ , ਘੋੜੇ ਬੰਨ ਲੈਂਦੇ ਨੇ , ਕਿਸੇ ਦੀ ਕੀ ਮਜਾਲ ਕਿ ਕੋਈ ਇਹਨਾ ਨੂੰ ਰੋਕ ਜਾਵੇ ।   ਰਹੀ ਨਕਲੀ ਬੰਦਿਆਂ ਦੀ ਗੱਲ ਤਾਂ ਦੱਸੋ ਨਕਲੀ ਬੰਦੇ ਕਿਹੜੇ ਦੇਸ, ਧਰਮ ਜਾਂ ਕੌਮ ਚ ਨਹੀ ਹਨ ।ਕੀ ਸਿੱਖ ਧਰਮ ਚ ਠੱਗਾਂ ਤੇ ਮਤਲਬਖੋਰਾਂ ਦੀ ਕੋਈ ਘਾਟ ਹੈ ? ਕੀ ਅਜਿਹੇ ਠੱਗਾਂ ਮਤਲਬਖੋਰਾਂ ਦੀ ਵਜਾ ਨਾਲ ਸਿੱਖ ਧਰਮ ਨੂੰ ਹੀ ਗਲਤ ਆਖਾਂਗੇ ? ਦਰਅਸਲ ਅਸੀਂ ਨਿਹੰਗ ਸਿੰਘਾਂ ਨੂੰ ਸਮਝ ਹੀ ਨਹੀਂ ਸਕੇ ਤੇ ਉਹਨਾਂ ਨੂੰ ਸਮਝਣਾ ਸਾਡੇ ਵੱਸ ਦਾ ਕੰਮ ਵੀ ਨਹੀਂ ਹੈ । ਨਿਹੰਗ ਸਿੰਘਾਂ ਨੂੰ ਸਮਝਣ ਲਈ ਕੋਈ ਮਹਾਰਾਜਾ ਰਣਜੀਤ ਸਿੰਘ ਚਾਹੀਦਾ ਹੈ  । ਨਿਹੰਗ ਸਿੰਘਾਂ ਤੋਂ ਸੇਵਾ ਲਈ ਜਾ ਸਕਦੀ ਹੈ ਪਰ ਕਿਸ ਤਰਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਹੀ ਜਾਣਦੇ ਸਨ । ਤੁਸੀਂ ਪੜਿਆ ਸੁਣਿਆ ਹੋਵੇਗਾ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਆਪਣੇ ਜੱਥੇ ਸਮੇਤ ਅਜਾਦ ਵਿਚਰਦੇ ਸਨ । ਉਹ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਨਹੀ ਸਨ ਕਰਦੇ । ਪਰ ਫਿਰ ਵੀ ਜਦ ਵੀ ਮਹਾਰਾਜਾ ਜੀ ਨੂੰ ਲੋੜ ਪੈਂਦੀ ਸੀ ਤਾਂ ਮਹਾਰਾਜੇ ਦੀ ਬੇਨਤੀ ਤੇ ਜਦੇ ਹੀ ਬਾਬਾ ਅਕਾਲੀ ਫੂਲਾ ਸਿੰਘ ਜੀ ਬਿਨਾਂ ਕਿਸੇ ਸ਼ਰਤ , ਆਪਣੇ ਜੱਥੇ ਸਮੇਤ ਉਸਦੀ ਮੱਦਦ ਲਈ ਪਹੁੰਚ ਜਾਂਦੇ ਸਨ । ਕਦੇ  ਸੋਚਿਆਂ ਕਿਉਂ ? ਕਿਉਂਕਿ ਮਹਾਰਾਜੇ ਨੂੰ ਸੇਵਾ ਲੈਣੀ ਆਉਂਦੀ ਸੀ । ਉਸਨੂੰ ਪਤਾ ਸੀ ਕਿ ਨਿਹੰਗ ਸਿੰਘ ਕੌਣ ਹਨ ਤੇ ਇਹਨਾ ਨਾਲ ਕਿਵੇਂ ਵਿਚਰਿਆ ਜਾ ਸਕਦਾ ਹੈ । ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਹੋਈਆਂ ਕੁਝ ਦਿਲਚਸਪ ਘਟਨਾਵਾਂ ਚੋ ਦੋ ਕੁ ਘਟਨਾਵਾਂ ਬਾਰੇ ਲਿਖ ਰਿਹਾ ਹਾਂ । ਪੜ ਕੇ ਵੇਖ ਲੈਣਾ ਕਿ ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਕੀ ਫਰਕ ਸੀ ।

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਮਨਪਸੰਦ ਘੋੜੇ ਤੇ ਬੈਠ ਕੇ ਕਿਤੇ ਜਾ ਰਹੇ ਸਨ । ਰਸਤੇ ਚ ਅਚਾਨਕ ਕੁਝ ਨਿਹੰਗ ਸਿੰਘਾਂ ਨੇ ਮਹਾਰਾਜੇ ਦਾ ਰਾਹ ਰੋਕ ਲਿਆ । ਕਹਿੰਦੇ -  ਆਹ ਘੋੜਾ ਬੜਾ ਸੋਹਣਾ , ਉਤਰ ਇਹਦੇ ਤੋਂ । ਫੌਜਾਂ ਨੂੰ ਚਾਹੀਦਾ । ਹੁਣ ਮੂਹਰੋ ਵੀ ਮਹਾਰਾਜਾ ਰਣਜੀਤ ਸਿੰਘ ਜੀ ਸਨ । ਕੋਈ ਰਾਜਿਆਂ ਵਾਲੀ ਧਾਂਕ ਨੀ ਵਿਖਾਈ । ਘੋੜੇ ਤੇ ਬੈਠੇ ਹੀ ਹੱਥ ਜੋੜ ਕੇ ਕਹਿੰਦੇ “ ਫੌਜੋ ਇਹ ਘੋੜਾ ਵੀ ਤੁਹਾਡਾ, ਇਹ ਰਾਜ ਵੀ ਤੁਹਾਡਾ ਤੇ ਰਾਜਾ ਵੀ ਤੁਹਾਡਾ । ਤੁਸੀਂ ਮੈਨੂੰ ਰਾਜਾ ਬਣਾਇਆ । ਜੇ ਤੁਹਾਨੂੰ ਆਪਣਾ ਬਣਾਇਆ ਰਾਜਾ ਘੋੜੇ ਤੇ ਬੈਠਾ ਸੋਹਣਾ ਨਹੀ ਲੱਗਦਾ ਤਾਂ ਇਹ ਘੋੜਾ ਤੁਸੀਂ ਲੈ ਜਾਉ । ਮਹਾਰਾਜੇ ਦਾ ਜਵਾਬ ਸੁਣ ਕੇ ਨਿਹੰਗ ਸਿੰਘ ਹੱਸਦੇ ਹੋਏ ਚਲੇ ਗਏ । 

ਇਸਦੇ ਨਾਲ ਹੀ ਇਕ ਹੋਰ ਬੜੀ ਦਿਲਚਸਪ ਵਾਰਤਾ ਹੈ । ਅੰਗਰੇਜਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਬਾਰੇ ਗੱਲਬਾਤ ਚੱਲ ਰਹੀ ਸੀ । ਮਹਾਰਾਜੇ ਲਈ ਇਹ ਬੜੀ ਕਠਿਨ ਸਥਿਤੀ ਸੀ ।ਆਖਰ ਆਪਣੇ ਦਰਬਾਰੀਆਂ ਨਾਲ ਕਾਫੀ ਲੰਮੀ ਸੋਚ ਵਿਚਾਰ ਮਗਰੋਂ  ਮਹਾਰਾਜਾ ਜੀ ਚਾਹੁੰਦੇ ਸਨ ਕਿ ਅੰਗਰੇਜਾਂ ਨਾਲ ਸੰਧੀ ਕਰ ਲਈ ਜਾਵੇ ਤਾਂ ਜੋ ਅੰਗਰੇਜਾਂ ਵੱਲੋਂ ਨਿਸਚਿੰਤ ਹੋ ਕੇ ਉੱਤਰ ਪੱਛਮ ਵੱਲ ਪਠਾਣਾਂ ਨਾਲ ਮੱਥਾ ਲਾਇਆ ਜਾ ਸਕੇ ।ਸਤਲੁਜ ਨੂੰ ਹੱਦ ਮਿੱਥ ਕੇ ਅੰਗਰੇਜਾਂ ਨੂੰ ਮਹਾਰਾਜੇ ਦਾ ਖਤਰਾ ਹਮੇਸ਼ਾਂ ਲਈ ਟਲਦਾ ਸੀ ਤੇ ਮਹਾਰਾਜੇ ਨੂੰ ਅੰਗਰੇਜਾਂ ਦਾ ।  ਪਰ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਕੋਈ ਹਿੱਤ ਨਹੀ ਸੀ, ਉਹ ਅੰਗਰੇਜਾਂ ਨਾਲ ਜੰਗ ਕਰਨ ਲਈ ਅੜੇ ਹੋਏ ਸਨ । ਬਾਬਾ ਜੀ ਦਾ ਕਹਿਣਾ ਸੀ ਕਿ ਇਹ ਰਾਜ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮਿਲਿਆ ਹੈ ਅਤੇ ਖਾਲਸਾ ਰਾਜ ਦੀਆਂ ਹੱਦਾ ਵੀ ਖਾਲਸਾ ਹੀ ਤਹਿ ਕਰੇਗਾ । ਅੰਗਰੇਜ ਕੌਣ ਹੁੰਦੇ ਨੇ ਖਾਲਸਾ ਰਾਜ ਦੀਆਂ ਹੱਦਾ ਤਹਿ ਕਰਨ ਵਾਲੇ । ਮਹਾਰਾਜੇ ਲਈ ਹੁਣ ਸੰਧੀ ਤੋਂ ਵੱਧ ਜੇ ਕੋਈ ਮੁਸ਼ਕਿਲ ਸੀ ਤਾਂ ਉਹ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸਮਝਾਉਣਾ । ਆਖਰ ਮਹਾਰਾਜਾ ਰਣਜੀਤ ਸਿੰਘ ਨੇ ਇਸਦਾ ਰਾਹ ਕੱਢ ਹੀ ਲਿਆ । ਮਹਾਰਾਜੇ ਨੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ “ ਖਾਲਾਸਾ ਰਾਜ ਦੀਆਂ ਹੱਦਾਂ ਖਾਲਸੇ ਨੇ ਹੀ ਤਹਿ ਕਰਨੀਆਂ ਹਨ । ਮੈਂ ਵੀ ਖਾਲਸੇ ਦਾ ਹਿੱਸਾ ਹਾਂ । ਇਸ ਲਈ ਤੁਸੀ ਸਤਲੁਜ ਵਾਲੇ  ਪਾਸੇ ਹੱਦ ਤਹਿ ਕਰਨ ਦਾ ਅਧਿਕਾਰ ਰਣਜੀਤ ਸਿੰਘ ਨੂੰ ਦੇ ਦਿਉ । ਅਤੇ ਉੱਤਰ ਪੱਛਮ ਵੱਲ ਖਾਲਸਾ ਰਾਜ ਦੀਆਂ ਹੱਦਾਂ ਤਹਿ ਕਰਨ ਦਾ ਅਧਿਕਾਰ ਅਸੀਂ ਅਕਾਲੀ ਜੀ ਨੂੰ ਦਿੰਦੇ ਹਾਂ । ਇਸ ਤਰਾਂ ਇਹ ਮਾਮਲਾ ਨਿਬੇੜ ਲਿਆ ਗਿਆ । ਇਸ ਛੋਟੀ ਜਿਹੀ ਵਾਰਤਾਲਾਪ ਤੋਂ ਮਹਾਰਾਜੇ ਦੀ ਦੂਰ ਦ੍ਰਿਸ਼ਟੀ ਦੀ ਝਲਕ ਸਾਫ ਨਜਰੀਂ ਪੈਂਦੀ ਹੈ । ਕਿ ਉਹ ਆਪਣੀ ਗੱਲ ਮਨਵਾਉਣ ਤੋਂ ਪਹਿਲਾਂ ਖਾਲਸੇ ਦੀ ਮੰਨਦੇ ਸਨ ।ਸਾਨੂੰ ਅੱਜ ਆਪਣੇ ਫ਼ਰਜ਼ ਨੂੰ ਪਛਾਣਨਾ ਚਾਹੀਦਾ ਹੈ ਇਕ ਸਿੱਖ ਹੋਣ ਦੇ ਨਾਤੇ ਸਾਡੇ ਵਿਚ ਨਿਹੰਗ ਸਿੰਘਾਂ ਪ੍ਰਤੀ ਸਤਿਕਾਰ ਦੀ ਭਾਵਨਾ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨ ਦਾ ਜਜ਼ਬਾ ਜ਼ਰੂਰ ਹੋਣਾ ਚਾਹੀਦਾ ਹੈ 

ਸਰਦਾਰ ਹਰਨਰਾਇਣ ਸਿੰਘ ਮੱਲੇਆਣਾ 

                     

 ਦੁਨੀਆਂ ਦੀ ਸਭ ਤੋਂ ਮਹਿੰਗੀ ਘੋੜੀ ਲੇਲੀ ✍️ ਹਰਨਰਾਇਣ ਸਿੰਘ ਮੱਲੇਆਣਾ  

ਜੋ ਕੋਹਿਨੂਰ ਹੀਰਾ ਇਗਲੈਡ ਦੀ ਮਹਾਰਾਣੀ ਨੇ ਆਪਣੇ ਸਿਰ ਤੇ ਸਜਾਇਆ ਹੈ ਕਿਸੇ ਸਮੇ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਾਹ ਤੋ ਖੋਲ ਆਪਣੀ ਸਭ ਤੋ ਪਿਆਰੀ ਘੋੜੀ ਲੈਲਾ ਦੇ ਗਲ ਵਿਚ ਪਾਇਆ ਸੀ । ਤੇ ਹੋਰ ਵੀ ਬਹੁਤ ਮੌਕਿਆ ਤੇ ਕੋਹਿਨੂਰ ਹੀਰਾ ਲੈਲਾ ਘੋੜੀ ਦੇ ਗਲ ਵਿਚ ਪਾਇਆ ਜਾਦਾ ਸੀ ।

ਬਾਅਦ ਵਿੱਚ ਵੀ ਖ਼ਾਸ ਮੌਕਿਆਂ 'ਤੇ ਅਜਿਹਾ ਹੁੰਦਾ ਰਿਹਾ। ਗਲ ਵਿੱਚ ਅਜਿਹੇ ਛੱਲੇ ਪਹਿਨਾਏ ਗਏ ਜਿਨ੍ਹਾਂ 'ਤੇ ਕੀਮਤੀ ਪੱਥਰ ਜੜੇ ਹੁੰਦੇ ਸਨ। ਉਸਦੀ ਕਾਠੀ ਅਤੇ ਲਗਾਮ ਵੀ ਗਹਿਣਿਆਂ ਨਾਲ ਜਗ-ਮਗ ਕਰਦੀ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋ ਪਿਆਰੀ ਘੋੜੀ ਲੈਲਾ ਜਿਸ ਦੀ ਸਵਾਰੀ ਮਹਾਰਾਜਾ ਰਣਜੀਤ ਸਿੰਘ ਤੋ ਬਗੈਰ ਹੋਰ ਕੋਈ ਨਹੀ ਸੀ ਕਰ ਸਕਦਾ ਕਿਉਕਿ ਹੋਰ ਸਵਾਰੀ ਕਰਨ ਵਾਲੇ ਨੂੰ ਮੌਤ ਦੀ ਸਜਾ ਦਾ ਹੁਕਮ  ਸੀ । ਇਕ ਵਾਰ ਰਣਜੀਤ ਸਿੰਘ ਦੇ ਬੇਟੇ ਸੇਰ ਸਿੰਘ ਨੇ ਗਲਤੀ ਨਾਲ ਲੈਲਾ ਘੋੜੀ ਦੀ ਸਵਾਰੀ ਕਰ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਜਦ ਪਤਾ  ਲਗਾ ਤਾ ਸੇਰ ਸਿੰਘ ਤੇ ਬਹੁਤ ਨਰਾਜ ਹੋਏ ਤੇ ਦਰਬਾਰ ਵਿੱਚ ਸੱਦਿਆ । ਮਹਾਰਾਜਾ ਦਾ ਗੱਸਾ ਦੇਖ ਕੇ ਰਣਜੀਤ ਸਿੰਘ ਦੇ ਖ਼ਾਸ ਵਫ਼ਾਦਾਰ ਫਕੀਰ ਅਜ਼ੀਜ਼ੁਦੀਨ ਨੇ ਸੇਰ ਸਿੰਘ ਨੂੰ ਬਾਹ ਤੋ ਫੜ ਕੇ ਆਖਿਆ ਤੈਨੂੰ ਮੌਤ ਦਾ ਡਰ ਨਹੀ ਤੂੰ ਘੋੜੀ ਤੇ ਚੜ ਗਿਆ ਘੋੜੀ ਤੇਰੇ ਪਿਉ ਦੀ ਸੀ । ਇਹ ਸੁਣ ਕੇ ਮਹਾਰਾਜਾ ਦਾ ਹਾਸਾ ਨਿਕਲ ਗਿਆ ਤੇ ਆਖਿਆ ਘੋੜੀ ਤੇ ਇਸ ਦੇ ਪਿਉ ਦੀ ਹੀ ਹੈ । ਫੇਰ ਫਕੀਰ ਅਜ਼ੀਜ਼ੁਦੀਨ ਨੇ ਆਖਿਆ ਮਹਾਰਾਜ ਜੀ ਫੇਰ ਪਿਉ  ਦੀ ਜਿਆਦਾਦ ਤੇ ਔਲਾਦ ਦਾ ਹੀ ਹਕ ਹੁੰਦਾ ਫੇਰ ਗੁੱਸਾ ਕਿਸ ਗਲ ਦਾ ਜਿਸ ਤੇ ਸੇਰ ਸਿੰਘ ਨੂੰ ਮੁਆਫੀ ਦਿੱਤੀ ਗਈ। 

ਲੈਲਾ ਜਾਂ ਲੈਲੀ ਇੱਕ ਬਹੁਤ ਹੀ ਖੂਬਸੂਰਤ ਜੰਗੀ ਘੋੜੀ ਸੀ ਜੋ ਪੇਸ਼ਾਵਰ ਦੇ ਅਫਗਾਨ ਹਾਕਮ ਯਾਰ ਮੁਹੰਮਦ ਸ਼ਾਹ ਬਾਰਕਜ਼ਈ ਦੀ ਮਲਕੀਅਤ ਸੀ। ਇਹ ਘੋੜੀ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜੀ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 12000 ਖਾਲਸਾ ਸਿਪਾਹੀਆਂ ਅਤੇ ਅਫਸਰਾਂ ਦੀਆ ਜਾਨਾਂ ਗਈਆਂ ਤੇ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ, ਜਵਾਨਾਂ ਦੀਆਂ ਜਾਨਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਲਗਾਈ ਜਾ ਸਕਦੀ। ਇਹ ਗੱਲ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਆਸਟਰੀਅਨ ਯਾਤਰੀ ਕਾਰਲ ਅਲੈਗਜ਼ੈਂਡਰ ਵਾਨ ਹਿਊਗਲ ਨੂੰ ਲੈਲੀ ਦਿਖਾਉਣ ਵੇਲੇ ਦੱਸੀ ਸੀ। ਹਿਊਗਲ ਨੇ ਇਸ ਵਾਰਤਾਲਾਪ ਦਾ ਵਰਨਣ ਆਪਣੀ ਜੀਵਨੀ ਵਿੱਚ ਕੀਤਾ ਹੈ।

ਇਰਾਨ ਦੇ ਬਾਦਸ਼ਾਹ ਫਤਿਹ ਅਲੀ ਸ਼ਾਹ ਨੇ ਲੈਲੀ ਲਈ ਦਸ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਯਾਰ ਮੁਹੰਮਦ ਖਾਨ ਨਹੀਂ ਸੀ ਮੰਨਿਆ।

ਯਾਰ ਮੁਹੰਮਦ ਲੈਲੀ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਕਰਦਾ ਸੀ। ਆਪਣੀ ਖੂਬਸੂਰਤੀ ਅਤੇ ਰੋਮਾਂਟਿਕ ਨਾਮ ਕਾਰਨ ਇਹ ਘੋੜੀ ਸਾਰੇ ਮੱਧ ਏਸ਼ੀਆ ਵਿੱਚ ਮਸ਼ਹੂਰ ਸੀ। ਇਰਾਨੀ ਨਸਲ ਦੇ ਇਸ ਘੋੜੀ ਦਾ ਪੂਰਾ ਨਾਮ ਆਸਪ ਏ ਲੈਲਾ, ਕੱਦ 16 ਹੱਥ (5 ਫੁੱਟ 4 ਇੰਚ) ਅਤੇ ਰੰਗ ਸੂਰਮਈ ਲੱਤਾ ਦਾ ਰੰਗ ਗੂੜ੍ਹਾ ਕਾਲਾ ਸੀ। ਮਹਾਰਾਜਾ ਰਣਜੀਤ ਸਿੰਘ ਵੀ ਘੋੜਿਆਂ ਦਾ ਬਹੁਤ ਵੱਡਾ ਪਾਰਖੂ ਅਤੇ ਸ਼ੁਦਾਅ ਦੀ ਹੱਦ ਤਕ ਸ਼ੌਕੀਨ ਸੀ। ਉਸ ਦੇ ਅਸਤਬਲ ਵਿੱਚ ਇੱਕ ਤੋਂ ਇੱਕ ਵੱਧ ਮਹਿੰਗਾ ਅਤੇ ਖੂਬਸੂਰਤ ਅਰਬੀ, ਥੈਰੋਬਰੈੱਡ ਅਤੇ ਦੇਸੀ ਘੋੜਾ ਮੌਜੂਦ ਸੀ। ਇਨ੍ਹਾਂ ਲਈ ਉਸ ਨੇ ਸ਼ਾਹੀ ਕਿਲੇ, ਹਜ਼ੂਰੀ ਬਾਗ ਅਤੇ ਬਾਦਸ਼ਾਹੀ ਮਸਜਿਦ ਦੇ ਨਜ਼ਦੀਕ ਵੱਡੇ ਅਸਤਬਲ ਤਿਆਰ ਕਰਵਾਏ। ਉਸ ਦੇ ਕਿਸੇ ਵੀ ਘੋੜੇ ਦੀ ਕੀਮਤ 20000 ਰੁਪਏ (ਉਸ ਸਮੇਂ ਦੇ) ਤੋਂ ਘੱਟ ਨਹੀਂ ਸੀ। ਉਸ ਸਮੇਂ ਇੱਕ ਮਖੌਲ ਪ੍ਰਚੱਲਿਤ ਸੀ ਕਿ ਸਾਰੇ ਲਾਹੌਰ ਸ਼ਹਿਰ ਦੀ ਕੀਮਤ ਵੀ ਮਹਾਰਾਜੇ ਦੇ ਘੋੜਿਆਂ ਦੀ ਕੀਮਤ ਤੋਂ ਘੱਟ ਹੈ।

ਹੌਲੀ-ਹੌਲੀ ਇਸ ਘੋੜੀ ਦੀ ਤਾਰੀਫ ਮਹਾਰਾਜੇ ਦੇ ਕੰਨਾਂ ਤਕ ਵੀ ਪਹੁੰਚ ਗਈ। ਮਹਾਰਾਜੇ ਨੇ ਆਪਣੇ ਜਸੂਸ ਇਸ ਘੋੜੀ ਦੀ ਸੂਹ ਕੱਢਣ ਲਈ ਨਿਯੁਕਤ ਕਰ ਦਿੱਤੇ। ਪਰ ਇਸ ਬਾਰੇ ਕੋਈ ਪੱਕਾ ਪਤਾ ਨਾ ਲੱਗ ਸਕਿਆ। ਇੱਕ ਮੁਖਬਰੀ ਇਹ ਮਿਲੀ ਕਿ ਇਹ ਪੇਸ਼ਾਵਰ ਵਿੱਚ ਹੀ ਮੌਜੂਦ ਹੈ ਤੇ ਦੂਸਰੀ ਖ਼ਬਰ ਇਹ ਮਿਲੀ ਕਿ ਮਹਾਰਾਜੇ ਤੋਂ ਡਰਦਿਆਂ ਯਾਰ ਮੁਹੰਮਦ ਨੇ ਘੋੜੀ ਕਾਬਲ ਭੇਜ ਦਿੱਤਾ ਹੈ। ਖਾਲਸਾ ਰਾਜ ਤੇ ਅਫਗਾਨਿਸਤਾਨ ਵਿੱਚ ਜੰਗ ਛਿੜਨ ਦੇ ਕਈ ਕਾਰਨ ਸਨ, ਪਰ ਇਹ ਘੋੜਾ ਵੀ ਇੱਕ ਕਾਰਨ ਬਣਿਆ। ਭਾਰਤ ਵਿੱਚੋਂ ਅਫਗਾਨ ਰਾਜ ਦਾ ਹਮੇਸ਼ਾਂ ਲਈ ਭੋਗ ਪਾਉਣ ਖਾਤਰ ਪੇਸ਼ਾਵਰ 'ਤੇ ਕਬਜ਼ਾ ਕਰਨਾ ਬਹੁਤ ਹੀ ਜ਼ਰੂਰੀ ਸੀ। ਇਸ ਮਕਸਦ ਲਈ ਖਾਲਸਾ ਫੌਜ ਨੂੰ ਕਈ ਹਮਲੇ ਤੇ ਭਾਰੀ ਜੱਦੋ ਜਹਿਦ ਕਰਨੀ ਪਈ।

ਪਹਿਲਾ ਹਮਲਾ 1818 ਈਸਵੀ ਵਿੱਚ ਕੀਤਾ ਗਿਆ। ਇਸ ਜੰਗ ਵਿੱਚ ਯਾਰ ਮੁਹੰਮਦ ਹਾਰ ਗਿਆ, ਪਰ ਉਸ ਨੇ ਖਾਲਸਾ ਰਾਜ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਸਲਾਨਾ ਖਰਾਜ਼ ਦੇਣਾ ਮੰਨਜ਼ੂਰ ਕਰ ਲਿਆ। ਇਸ ਤੋਂ ਬਾਅਦ 1823 (ਕਾਬਲ ਦੇ ਵਜ਼ੀਰ ਆਜ਼ਮ ਖਾਨ ਦਾ ਹਮਲਾ), 1827 (ਸੱਯਦ ਅਹਿਮਦ ਸ਼ਾਹ ਬਰੇਲਵੀ ਦੀ ਬਗਾਵਤ) ਸਮੇਂ ਕਈ ਵਾਰ ਪੇਸ਼ਾਵਰ ਦੇ ਸਵਾਲ 'ਤੇ ਸਿੱਖਾਂ ਅਤੇ ਅਫਗਾਨਾਂ ਵਿੱਚ ਖੂਨ ਡੋਲਵੀਆਂ ਜੰਗਾਂ ਹੋਈਆਂ। ਹਰ ਵਾਰ ਹਾਰ ਕੇ ਯਾਰ ਮੁਹੰਮਦ ਮਾਫ਼ੀ ਮੰਗ ਲੈਂਦਾ ਸੀ ਤੇ ਖਿਰਾਜ਼ ਭਰ ਕੇ ਬਖਸ਼ਣਹਾਰ ਮਹਾਰਾਜੇ ਦੁਆਰਾ ਦੁਬਾਰਾ ਗਵਰਨਰ ਥਾਪ ਦਿੱਤਾ ਜਾਂਦਾ। ਉਹ ਹਰ ਵਾਰ ਕੀਮਤੀ ਤੋਹਫੇ ਭੇਂਟ ਕਰਦਾ ਸੀ ਪਰ ਕਿਸੇ ਨਾ ਕਿਸੇ ਬਹਾਨੇ ਲੈਲੀ ਦੇਣ ਤੋਂ ਟਾਲਾ ਵੱਟ ਜਾਂਦਾ। ਫਕੀਰ ਅਜੀਜ਼ੁਦੀਨ, ਕੁੰਵਰ ਖੜਕ ਸਿੰਘ, ਕੁੰਵਰ ਸ਼ੇਰ ਸਿੰਘ ਤੇ ਹੋਰ ਕਈ ਜਰਨੈਲ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲੈਲੀ ਹਾਸਲ ਕਰਨ ਵਿੱਚ ਕਾਮਯਾਬ ਨਾ ਹੋਏ। ਮਹਾਰਾਜੇ ਦੇ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਸੀ।

1827 ਈਸਵੀ ਵਿੱਚ ਯਾਰ ਮੁਹੰਮਦ ਖਾਨ, ਅਹਿਮਦ ਸ਼ਾਹ ਬਰੇਲਵੀ ਦੇ ਜ਼ਹਾਦੀਆਂ ਹੱਥੋਂ ਜੰਗ ਵਿੱਚ ਮਾਰਿਆ ਗਿਆ। ਜਨਰਲ ਵੈਨਤੂਰਾ ਅਤੇ ਕੁੰਵਰ ਸ਼ੇਰ ਸਿੰਘ ਦੀ ਕਮਾਂਡ ਹੇਠ ਖਾਲਸਾ ਫੌਜ ਨੇ ਅਹਿਮਦ ਸ਼ਾਹ ਬਰੇਲਵੀ ਨੂੰ ਜੰਗ ਵਿੱਚ ਮਾਰ ਕੇ ਯਾਰ ਮੁਹੰਮਦ ਦੇ ਭਰਾ ਸੁਲਤਾਨ ਮੁਹੰਮਦ ਨੂੰ ਇਸ ਸ਼ਰਤ 'ਤੇ ਪੇਸ਼ਾਵਰ ਦਾ ਗਵਰਵਰ ਥਾਪਿਆ ਕਿ ਉਹ ਹੋਰ ਖਰਾਜ਼ ਦੇ ਨਾਲ-ਨਾਲ ਲੈਲੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕਰੇਗਾ। ਜਦੋਂ ਸੁਲਤਾਨ ਮੁਹੰਮਦ ਨੇ ਵੀ ਲੈਲੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਮਰ ਚੁੱਕੀ ਹੈ, ਤਾਂ ਵੈਨਤੂਰਾ ਨੇ ਉਸ ਨੂੰ ਕੈਦ ਕਰਨ ਦੀ ਧਮਕੀ ਦਿੱਤੀ। ਇਸ 'ਤੇ ਸੂਬੇਦਾਰ ਡਰ ਗਿਆ ਤੇ ਭਰੇ ਮਨ ਨਾਲ ਲੈਲੀ ਨੂੰ ਵੈਨਤੂਰਾ ਦੇ ਹਵਾਲੇ ਕਰ ਦਿੱਤਾ। ਵੈਨਤੂਰਾ ਨੇ ਇਹ ਵਿਸ਼ਵ ਪ੍ਰਸਿੱਧ ਘੋੜੀ ਉਸੇ ਵੇਲੇ 500 ਸਿਪਾਹੀਆਂ ਦੀ ਰਾਖੀ ਹੇਠ ਇੱਕ ਖਾਸ ਬੱਘੀ ਵਿੱਚ ਲਾਹੌਰ ਵੱਲ ਰਵਾਨਾ ਕਰ ਦਿੱਤਾ। ਇਸ ਨੇ ਸ਼ਾਨੋ ਸ਼ੌਕਤ ਨਾਲ ਅਕਬਰੀ ਗੇਟ ਰਾਹੀਂ ਦਸੰਬਰ 1827 ਈਸਵੀ ਨੂੰ ਲਾਹੌਰ ਸ਼ਹਿਰ ਵਿੱਚ ਪ੍ਰਵੇਸ਼ ਕੀਤਾ। ਇਸ ਦੇ ਸਵਾਗਤ ਲਈ ਸ਼ਹਿਰ ਦੇ ਗਲੀਆਂ ਬਜ਼ਾਰ ਦੋ ਦਿਨ ਤਕ ਪਾਣੀ ਨਾਲ ਧੋ ਕੇ ਲਿਸ਼ਕਾਏ ਗਏ। ਮਹਾਰਾਜਾ ਇਸ ਨੂੰ ਤੱਕ ਕੇ ਗੱਦ ਗੱਦ ਹੋ ਗਿਆ। ਉਸ ਨੇ ਬਚਨ ਕੀਤੇ ਕਿ ਇਸ ਨੂੰ ਪ੍ਰਾਪਤ ਕਰਨ ਲਈ ਮੈਂ ਜੋ ਕਸ਼ਟ ਸਹੇ ਹਨ, ਇਸ ਉਸ ਦੇ ਬਿਲਕੁਲ ਕਾਬਲ ਹੈ। ਉਸ ਸਮੇਂ  ਮਹਾਰਾਜੇ ਨੂੰ ਲੈਲੀ 'ਤੇ ਸਵਾਰ ਕੀਤਾ ਗਿਆ ਤਾਂ ਕਾਠੀ 'ਤੇ ਬੈਠਦੇ ਸਾਰ ਉਹ ਆਪਣੇ ਪੁਰਾਣੇ ਜਾਹੋ ਜਲਾਲ ਵਿੱਚ ਆ ਗਿਆ।

ਇਹ ਘੋੜੀ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜੀ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ।

ਲੈਲਾ ਮਜ਼ਬੂਤ ਜਿਸਮ, ਲੰਬੇ ਕੱਦ ਅਤੇ ਫੁਰਤੀਲੀ ਘੋੜੀ ਸੀ। ਹੈਗਲ ਨੇ ਇਹ ਘੋੜੀ ਸ਼ਾਹੀ ਤਬੇਲੇ ਵਿੱਚ ਦੇਖੀ ਸੀ। ਉਹ ਕਹਿੰਦੇ ਹਨ, ''ਇਹ ਮਹਾਰਾਜ ਦੀ ਬਿਹਤਰੀਨ ਘੋੜੀ ਹੈ। ਗੋਡਿਆਂ 'ਤੇ ਗੋਲ-ਗੋਲ ਸੋਨੇ ਦੀਆਂ ਚੂੜੀਆਂ ਹਨ, ਗਹਿਰਾ ਸੁਰਮਈ ਰੰਗ ਹੈ, ਕਾਲੀਆਂ ਲੱਤਾਂ ਹਨ, ਪੂਰੇ ਸੋਲ੍ਹਾ ਹੱਥ ਲੰਬਾ ਕੱਦ ਹੈ।''

ਐਮੀ ਏਡਨ ਦਾ ਕਹਿਣਾ ਹੈ ਕਿ ਮਹਾਰਾਜਾ ਨੂੰ ਲੈਲਾ ਇੰਨੀ ਪਸੰਦ ਸੀ ਕਿ ਕਦੇ-ਕਦੇ ਧੁੱਪ ਵਿੱਚ ਵੀ ਉਸਦੀ ਗਰਦਨ ਸਹਿਲਾਉਂਦੇ ਅਤੇ ਉਸ ਦੀਆਂ ਲੱਤਾਂ ਦਬਾਉਣ ਚਲੇ ਜਾਂਦੇ।

ਲੈਲਾ ਦੇ ਕਿਸੇ ਜੰਗ ਵਿੱਚ ਵਰਤੋਂ ਦਾ ਤਾਂ ਜ਼ਿਕਰ ਨਹੀਂ ਮਿਲਦਾ, ਪਰ ਇਹ ਜ਼ਿਕਰ ਜ਼ਰੂਰ ਮਿਲਦਾ ਹੈ ਕਿ ਮਹਾਰਾਜਾ ਨੇ ਇਹ ਘੋੜੀ ਅਤੇ ਆਪਣੀ ਘੋੜ ਸਵਾਰੀ ਦੇ ਕਮਾਲ 1831 ਵਿੱਚ ਰੋਪੜ ਵਿੱਚ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨੂੰ ਦਿਖਾਏ ਸਨ।

ਉਨ੍ਹਾਂ ਨੇ ਬਹੁਤ ਤੇਜ਼ ਰਫ਼ਤਾਰੀ ਨਾਲ ਲੈਲਾ ਨੂੰ ਭਜਾਉਂਦੇ ਹੋਏ ਪੰਜ ਵਾਰ ਆਪਣੇ ਨੇਜੇ ਦੀ ਨੋਕ ਨਾਲ ਪਿੱਤਲ ਦਾ ਇੱਕ ਬਰਤਨ ਚੁੱਕਿਆ। ਦੇਖਣ ਵਾਲਿਆਂ ਨੇ ਬਹੁਤ ਹੀ ਤਾਰੀਫ਼ ਕੀਤੀ ਤਾਂ ਮਹਾਰਾਜਾ ਨੇ ਅੱਗੇ ਵਧ ਕੇ ਲੈਲਾ ਦਾ ਮੂੰਹ ਚੁੰਮ ਲਿਆ।

ਲੈਲੀ ਹੀ ਸੰਸਾਰ ਦਾ ਇੱਕੋ ਇੱਕ ਖੁਸ਼ਕਿਸਮਤ ਘੋੜੀ ਹੈ ਜਿਸ ਨੂੰ ਕਈ ਖਾਸ ਮੌਕਿਆਂ 'ਤੇ ਕੋਹਿਨੂਰ ਹੀਰਾ ਪਹਿਨਣ ਦਾ ਮਾਣ ਹਾਸਲ ਹੈ। ਮਹਾਰਾਜੇ ਤੋਂ ਇਲਾਵਾ ਹੋਰ ਕਿਸੇ ਨੂੰ ਇਸ 'ਤੇ ਸਵਾਰੀ ਕਰਨ ਦਾ ਹੱਕ ਨਹੀਂ ਸੀ। ਕਹਿੰਦੇ ਹਨ ਕਿ ਇੱਕ ਵਾਰ ਕੁੰਵਰ ਸ਼ੇਰ ਸਿੰਘ ਨੇ ਇਸ 'ਤੇ ਬਿਨਾਂ ਇਜਾਜ਼ਤ ਸਵਾਰੀ ਕੀਤੀ ਤਾਂ ਉਹ ਬਹੁਤ ਮੁਸ਼ਕਲ ਨਾਲ ਫਕੀਰ ਅਜ਼ੀਜ਼ੁਦੀਨ ਦੀ ਸ਼ਿਫਾਰਸ਼ ਕਾਰਨ ਮਹਾਰਾਜੇ ਦੇ ਕਹਿਰ ਤੋਂ ਬਚ ਸਕਿਆ। ਲੈਲੀ ਦਾ ਪੂਰੇ ਕੱਦ ਦਾ ਬੁੱਤ ਲਾਹੌਰ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਮਹਾਰਾਜੇ ਦੇ ਦਰਬਾਰੀ ਕਵੀ ਕਾਦਰ ਯਾਰ ਨੇ ਲੈਲੀ ਦੀ ਸ਼ਾਨ ਵਿੱਚ ਇੱਕ ਕਵਿਤਾ ਲਿਖੀ ਸੀ। ਲੈਲੀ ਮਹਾਰਾਜੇ ਦੇ ਜਿਊਂਦੇ ਜੀਅ ਹੀ ਮਰ ਗਈ ਸੀ। ਮਹਾਰਾਜੇ ਨੇ ਬਹੁਤ ਦੁੱਖ ਮਨਾਇਆ ਤੇ ਉਸ ਨੂੰ ਸ਼ਾਹੀ ਸਨਮਾਨਾਂ ਨਾਲ 21 ਤੋਪਾਂ ਦੀ ਸਲਾਮੀ ਦੇ ਕੇ ਦਫਨਾਇਆ। ਅੰਗਰੇਜ਼ ਚਿੱਤਰਕਾਰ ਐਮਲੀ ਈਡਨ ਤੋਂ ਮਹਾਰਾਜੇ ਨੇ ਲੈਲੀ ਦਾ ਸਕੈੱਚ ਤਿਆਰ ਕਰਵਾਇਆ ਸੀ।

ਮਹਾਰਾਜਾ ਰਣਜੀਤ ਸਿੰਘ ਨਾਲ ਉਸ ਇਤਿਹਾਸਕ ਘੋੜੀ ਦੀ ਤਸਵੀਰ ਲਾਹੌਰ ਦੇ ਮਿਊਜ਼ੀਅਮ ਦੀ ਸਿੱਖ ਗੈਲਰੀ ਵਿੱਚ ਮੌਜੂਦ ਹੈ ਅਤੇ ਦੇਖਣ ਵਾਲਿਆਂ ਨੂੰ ਇਨਸਾਨ ਅਤੇ ਜਾਨਵਰ ਦੇ ਪਿਆਰ ਦੀ ਕਹਾਣੀ ਦੱਸਦੀ ਹੈ।

ਸ਼ਹੀਦੀ ਸਾਕਾ ਨਨਕਾਣਾ ਸਾਹਿਬ ਨੂੰ ਅੱਜ ਸੌ ਸਾਲ ਬਾਅਦ ਯਾਦ ਕਰਦਿਆਂ

20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ ਜੋ ਬੜਾ ਵਿਲਾਸੀ ਤੇ ਅਧਰਮੀ ਜੀਵਨ ਜਿਊਂਦਾ ਸੀ। ਸਾਧੂ ਰਾਮ ਦੀ ਮੌਤ ਪਿੱਛੋਂ ਮਹੰਤੀ ਦੀ ਗੱਦੀ ’ਤੇ ਬੈਠਣ ਵਾਲਾ ਮਹੰਤ ਨਰਾਇਣ ਦਾਸ ਵੀ ਆਪਣੇ ਪੂਰਵ-ਅਧਿਕਾਰੀ ਦੇ ਪੂਰਨਿਆਂ ਉੱਤੇ ਹੀ ਚਲਦਾ ਰਿਹਾ। ਇਲਾਕੇ ਦੇ ਸਿੱਖਾਂ ਨੇ ਬਦ-ਅਨੁਵਾਨੀਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਕਿਉਂਕਿ ਸਥਾਨਕ ਬਰਤਾਨਵੀ ਅਧਿਕਾਰੀ ਮਹੰਤਾਂ ਦੀ ਪਿੱਠ ਉੱਤੇ ਸਨ। ਇਹ ਅਧਿਕਾਰੀ ਗੁਰਦੁਆਰਿਆਂ ਵਿਚ ਹੁੰਦੀਆਂ ਵਧੀਕੀਆਂ ਵਿਚ ਭਾਈਵਾਲ ਹੋਣ ਕਰਕੇ ਸੁਧਾਰਾਂ ਵਿਚ ਕੋਈ ਰੁਚੀ ਨਹੀਂ ਸਨ ਰੱਖਦੇ। ਮਹੰਤ ਉਨ੍ਹਾਂ ਸਥਾਨਕ ਅਧਿਕਾਰੀਆਂ ਨੂੰ ਅਤੇ ਐਸੇ ਲੋਕਾਂ ਨੂੰ ਜਿਨ੍ਹਾਂ ਦੀ ਸਦਭਾਵਨਾ ਅਤ ਸਮਰਥਨ ਉੱਤੇ ਉਨ੍ਹਾਂ ਦੀ ਨਿਯੁਕਤੀ ਤੇ ਆਪਣੀ ਪਦਵੀ ’ਤੇ ਬਣੇ ਰਹਿਣਾ ਨਿਰਭਰ ਕਰਦਾ ਸੀ, ਗੁਰਦੁਆਰਿਆਂ ਦੇ ਫੰਡ ਵਿਚੋਂ ਲੱਖਾਂ ਰੁਪਏ ਕੀਮਤ ਦੀਆਂ ਸੌਗਾਤਾਂ ਪੇਸ਼ ਕਰਨ ’ਤੇ ਖ਼ਰਚ ਕਰਦੇ ਸਨ। ਬਦਲੇ ਵਿਚ ਇਹ ਅਧਿਕਾਰੀ ਉਨ੍ਹਾਂ ਨੂੰ ਸੰਕਟ ਦੀ ਹਾਲਤ ਵਿਚ ਸਰਕਾਰੀ ਮਦਦ ਦਾ ਯਕੀਨ ਦਿਵਾਉਂਦੇ ਸਨ। ਇਸ ਪਿਛੋਕੜ ਵਿਚ ਨਰਾਇਣ ਦਾਸ ਨਨਕਾਣੇ ਵਿਚ ਮਹੰਤ ਦੀ ਗੱਦੀ ਉੱਤੇ ਬੈਠਾ। ਸਿੱਖ ਸੁਧਾਰਕਾਂ ਵੱਲੋਂ ਵਿਰੋਧ ਦੇ ਖ਼ਤਰੇ ਨੂੰ ਟਾਲਣ ਦੀ ਦ੍ਰਿਸ਼ਟੀ ਤੋਂ ਆਖਿਆ ਜਾਂਦਾ ਹੈ ਕਿ ਉਸ ਨੇ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਕਿ ਪੁਰਾਣੇ ਮਹੰਤ ਦਾ ਤੌਰ ਤਰੀਕਾ ਉਹਦੇ ਨਾਲ ਹੀ ਉਹਦੀ ਚਿਤਾ ਵਿਚ ਜਾ ਪਿਆ ਹੈ ਅਤੇ ਉਹ ਆਪਣੇ ਪੂਰਵ-ਅਧਿਕਾਰੀ ਦੇ ਪੂਰਨਿਆਂ ’ਤੇ ਕਦੇ ਨਹੀਂ ਚੱਲੇਗਾ। ਪਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਇਹ ਸੰਕੇਤ ਦੇ ਦਿੱਤੇ ਕਿ ਉਸ ਦੇ ਇਕਰਾਰ ਥੋਥੇ ਸਨ ਅਤੇ ਉਹ ਬਦਚਲਨੀ ਦਾ ਰਾਹ ਛੱਡਣ ਦੇ ਸਮਰੱਥ ਨਹੀਂ ਸੀ।

ਨਨਕਾਣਾ ਸਾਹਿਬ ਦੀ ਇਸ ਹਾਲਤ ਨੇ ਅਕਾਲੀ ਸੁਧਾਰਕਾਂ ਦਾ ਧਿਆਨ ਖਿੱਚਿਆ। ਸ਼ੁਰੂ ਵਿਚ ਉਨ੍ਹਾਂ ਨੇ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਤਰੀਕਾ ਹੀ ਅਪਣਾਇਆ ਅਤੇ ਦੀਵਾਨ ਸਜਾ ਕੇ ਨਨਕਾਣਾ ਸਾਹਿਬ ਦੇ ਜਨਮ ਅਸਥਾਨ ਤੇ ਦੂਜੇ ਗੁਰਦੁਆਰਿਆਂ ਦੀ ਅਫ਼ਸੋਸਨਾਕ ਹਾਲਤ ’ਤੇ ਵਿਚਾਰਾਂ ਕੀਤੀਆਂ ਤੇ ਮਹੰਤਾਂ ਨੂੰ ਸੁਧਾਰ ਲਿਆਉਣ ਲਈ ਆਖਿਆ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੀਵਾਲ ਵਿਖੇ ਅਜਿਹਾ ਇਕ ਦੀਵਾਨ ਲੱਗਾ। ਇਕ ਮਤਾ ਪਾਸ ਕਰ ਕੇ ਮਹੰਤ ਨਰਾਇਣ ਦਾਸ ਨੂੰ ਆਪਣੇ ਤੌਰ-ਤਰੀਕਿਆਂ ਵਿਚ ਸੁਧਾਰ ਕਰਨ ਤੇ ਗੁਰਦੁਆਰ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਜ਼ੋਰ ਪਾਇਆ ਗਿਆ। ਇਸ ਮਤੇ ਤੇ ਇਨ੍ਹਾਂ ਖ਼ਬਰਾਂ ਤੋਂ, ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਅੰਮ੍ਰਿਤਸਰ ਦੇ ਦੂਜੇ ਗੁਰਦੁਆਰੇ ਅਕਾਲੀ ਸੁਧਾਰਕਾਂ ਦੇ ਪ੍ਰਬੰਧ ਹੇਠ ਆ ਗਏ ਹਨ, ਮਹੰਤ ਨੇ ਸਿਰ ’ਤੇ ਮੰਡਰਾਉਂਦੇ ਖ਼ਤਰੇ ਨੂੰ ਭਾਂਪ ਲਿਆ ਪਰ ਕੋਈ ਸੁਧਾਰ ਜਾਂ ਅਕਾਲੀਆਂ ਨਾਲ ਸਮਝੌਤਾ ਕਰਨ ਦੀ ਥਾਂ ਨਰਾਇਣ ਦਾਸ ਨੇ ਅਕਾਲੀ ਸੁਧਾਰਕਾਂ ਦਾ ਮੁਕਾਬਲਾ ਕਰਨ ਲਈ ਸ਼ਕਤੀ ਮਜ਼ਬੂਤ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਪ੍ਰਕਾਰ ਆਤਮ-ਰੱਖਿਆ ਅਤੇ ਅਕਾਲੀਆਂ ਦੇ ਧਾਵੇ ਤੋਂ ਬਚਾਉਣ ਲਈ ਧਰਮ-ਅਸਥਾਨ ਦੀ ਕਿਲ੍ਹਾਬੰਦੀ ਦੇ ਬਹਾਨੇ ਮਹੰਤ ਨਰਾਇਣ ਦਾਸ ਨੇ 400 ਦੇ ਕਰੀਬ ਭਾੜੇ ਦੇ ਟੱਟੂ ਇਕੱਠੇ ਕਰ ਲਏ ਜਿਨ੍ਹਾਂ ਵਿਚ ਰਾਂਝਾ ਤੇ ਰਹਾਨਾ ਵਰਗੇ ਇਲਾਕੇ ਦੇ ਨਾਮੀ ਬਦਮਾਸ਼ ਵੀ ਸ਼ਾਮਲ ਸਨ ਅਤ ਇਨ੍ਹਾਂ ਨੂੰ ਤਲਵਾਰਾਂ, ਲਾਠੀਆਂ, ਛਵ੍ਹੀਆਂ, ਟਕੂਆਂ ਵਰਗੇ ਹਥਿਆਰਾਂ ਨਾਲ ਲੈਸ ਕਰ ਦਿੱਤਾ। ਹਥਿਆਰ, ਗੋਲਾ ਬਾਰੂਦ ਤੇ ਮਿੱਟੀ ਦਾ ਤੇਲ ਇਕੱਠਾ ਕਰ ਲਿਆ ਗਿਆ ਸੀ। ਮਹੰਤ ਦੇ ਇਕ ਨੌਕਰ ਦੇ ਕਹਿਣ ਅਨੁਸਾਰ ਲਾਹੌਰ ਦੇ ਇਕ ਵਪਾਰੀ ਕੋਲੋਂ ਪਿਸਤੌਲ ਦੀਆਂ ਗੋਲੀਆਂ ਵੀ ਵੱਡੀ ਗਿਣਤੀ ਵਿਚ ਖ਼ਰੀਦ ਲਈਆਂ। ਇਸਮਾਈਲ ਭੱਟੀ ਦੀ ਅਗਵਾਈ ਹੇਠ 100 ਪਠਾਣਾਂ ਦਾ ਇਕ ਹੋਰ ਗਰੋਹ ਵੀ ਇਕ ਪਲ ਦੇ ਨੋਟਿਸ ਉੱਤੇ ਹਮਲਾ ਕਰਨ ਲਈ ਤਿਆਰ-ਬਰ-ਤਿਆਰ ਰੱਖਿਆ ਗਿਆ ਸੀ।

ਜਾਪਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਇਸ ਫ਼ੈਸਲੇ ਅਤੇ ਮਾਰਚ ਦੇ ਸ਼ੁਰੂ ਵਿਚ ਅਕਾਲੀਆਂ ਦੇ ਭਾਰੀ ਦੀਵਾਨ ਦੀ ਸੰਭਾਵਨਾ ਤੋਂ ਮਹੰਤ ਡਰ ਗਿਆ ਸੀ। ਉਧਰ ਉਸ ਨੇ ਇਹ ਅਫ਼ਵਾਹਾਂ ਵੀ ਸੁਣ ਲਈਆਂ ਹੋਣਗੀਆਂ ਕਿ ਜੇਕਰ ਮਹੰਤ ਨੇ ਆਪਣੇ ਤੌਰ-ਤਰੀਕੇ ਨਾ ਬਦਲੇ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਗੁਰਦੁਆਰੇ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਫਲਸਰੂਪ, ਉਹ ਸਮਝੌਤੇ ਲਈ ਕੁਝ ਕੁਝ ਰਾਜ਼ੀ ਹੋ ਗਿਆ ਅਤੇ ਕਰਤਾਰ ਸਿੰਘ ਝੱਬਰ ਨਾਲ ਇਕ ਬੈਠਕ ਵਿਚ ਕੁਝ ਸ਼ਰਤਾਂ ਉੱਤੇ ਇਕ ਪ੍ਰਬੰਧਕ ਕਮੇਟੀ ਕਾਇਮ ਕਰਨ ਲਈ ਮੰਨ ਗਿਆ। ਜਾਪਦਾ ਹੈ, ਮਹੰਤ ਦੀਆਂ ਕਾਤਲਾਨਾ ਯੋਜਨਾਵਾਂ ਦਾ ਅਕਾਲੀ ਆਗੂਆਂ ਨੂੰ ਪਤਾ ਲੱਗ ਗਿਆ ਸੀ ਜਿਨ੍ਹਾਂ ਨੇ ਜਥਿਆਂ ਨੂੰ 4 ਮਾਰਚ 1921 ਨੂੰ ਵਿਉਂਤੇ ਆਮ ਇਕੱਠ ਤੋਂ ਪਹਿਲਾਂ ਨਨਕਾਣੇ ਜਾਣ ਅਤੇ ਇਸ ਤਰ੍ਹਾਂ ਮਹੰਤ ਦੀ ਕੁੜਿੱਕੀ ਵਿਚ ਫਸ ਜਾਣ ਤੋਂ ਰੋਕਣ ਲਈ ਸਿਰ ਤੋੜ ਯਤਨ ਕੀਤੇ। ਇਸ ਮਨੋਰਥ ਲਈ ਹੀ ਸਰਦਾਰ ਹਰਚੰਦ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਨਨਕਾਣੇ ਲਈ ਤੁਰ ਪਏ ਤਾਂ ਜੋ ਉਹ ਜਥਿਆਂ ਨੂੰ ਗੁਰਦੁਆਰਾ ਜਨਮ ਅਸਥਾਨ ਵੱਲ ਜਾਣ ਤੋਂ ਰੋਕ ਸਕਣ। ਇਹ ਆਗੂ 19 ਫਰਵਰੀ 1921 ਨੂੰ ਨਨਕਾਣੇ ਪਹੁੰਚੇ। ਸਰਦਾਰ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ, ਜਸਵੰਤ ਸਿੰਘ ਝਬਾਲ ਅਤੇ ਦਲੀਪ ਸਿੰਘ ਵੀ ਉਨ੍ਹਾਂ ਨਾਲ ਆ ਮਿਲੇ। ਇੱਥੇ ਇਨ੍ਹਾਂ ਸਾਰਿਆਂ ਨੇ ਜਥਿਆਂ ਨੂੰ ਮਿੱਥੀ ਤਾਰੀਖ ਤੋਂ ਪਹਿਲਾਂ ਨਨਕਾਣੇ ਨਾ ਭੇਜਣ ਬਾਰੇ ਅਕਾਲੀ ਆਗੂਆਂ ਦੇ ਪਹਿਲੇ ਫ਼ੈਸਲੇ ਨੂੰ ਲਾਗੂ ਕਰਨ ਦਾ ਨਿਰਣਾ ਲਿਆ। ਦਲੀਪ ਸਿੰਘ ਤੇ ਜਸਵੰਤ ਸਿੰਘ ਨੂੰ ਖ਼ਰਾ ਸੱਦਾ ਭੇਜਿਆ ਗਿਆ ਕਿ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣੇ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਉਸ ਦੀ ਯੋਜਨਾ ਨੂੰ ਤਿਆਗ ਦੇਣ ਵਾਸਤੇ ਉਸ ਨੂੰ ਪ੍ਰੇਰਨ। ਜਥੇਦਾਰ ਝੱਬਰ ਨੂੰ ਸੂਚਨਾ ਦੇਣ ਮਗਰੋਂ ਦਲੀਪ ਸਿੰਘ ਭਾਈ ਲਛਮਣ ਸਿੰਘ ਨੂੰ ਇਹ ਸੂਚਨਾ ਦੇਣ ਲਈ ਸੁੰਦਰਕੋਟ ਲਈ ਰਵਾਨਾ ਹਇਆ ਕਿ ਉਹ ਯੋਜਨਾ ਅਨੁਸਾਰ ਨਨਕਾਣੇ ਲਈ ਰਵਾਨਾ ਨਾ ਹੋਵੇ। ਇਹ ਪਤਾ ਲੱਗਣ ’ਤੇ ਕਿ ਭਾਈ ਲਛਮਣ ਸਿੰਘ ਤੇ ਉਸ ਦਾ ਜਥਾ ਪਹਿਲਾਂ ਹੀ ਉੱਥੋਂ ਜਾ ਚੁੱਕੇ ਹਨ, ਦਲੀਪ ਸਿੰਘ ਭਾਈ ਉਤਮ ਸਿੰਘ ਦੀ ਫੈਕਟਰੀ ਵੱਲ ਤੁਰ ਪਿਆ ਜਿਹੜੀ ਨਨਕਾਣੇ ਤੋਂ ਤਕਰੀਬਨ ਇਕ ਮੀਲ ਹਟਵੀਂ ਸੀ।

ਭਾਈ ਲਛਮਣ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ 19 ਫਰਵਰੀ 1921 ਦੀ ਡੂੰਘੀ ਸ਼ਾਮ ਨਨਕਾਣੇ ਲਈ ਰਵਾਨਾ ਹੋਇਆ। ਰਸਤੇ ਵਿਚ ਹੋਰ ਲੋਕ ਉਹਦੇ ਜਥੇ ਵਿਚ ਸ਼ਾਮਲ ਹੁੰਦੇ ਗਏ। 20 ਫਰਵਰੀ ਦੀ ਸਵੇਰ ਨੂੰ ਇਹ ਜਥਾ ਗੁਰਦੁਆਰਾ ਜਨਮ ਅਸਥਾਨ ਤੋਂ ਅੱਧਾ ਮੀਲ ਦੂਰ ਇਕ ਥਾਂ ਪਹੁੰਚਿਆ। ਇੱਥੇ ਉਨ੍ਹਾਂ ਨੂੰ ਭਾਈ ਦਲੀਪ ਸਿੰਘ ਦਾ ਇਕ ਹਰਕਾਰਾ ਮਿਲਿਆ ਅਤ ਉਸ ਨੂੰ ਜਨਮ ਅਸਥਾਨ ਵੱਲ ਅੱਗੇ ਨਾ ਜਾਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਿਦਾਇਤਾਂ ਵਾਲਾ ਸੁਨੇਹਾ ਦਿੱਤਾ। ਭਾਈ ਲਛਮਣ ਸਿੰਘ ਸਹਿਮਤ ਹੋ ਗਿਆ, ਪਰ ਉਸ ਦੇ ਜਥੇ ਦੇ ਦੂਜੇ ਲੋਕਾਂ ਨੇ ਉਸ ਨੂੰ ਪ੍ਰੇਰ ਲਿਆ ਕਿ ਜੇਕਰ ਉਹ ਗੁਰਦੁਆਰੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਅਮਨ-ਅਮਾਨ ਨਾਲ ਵਾਪਸ ਆ ਜਾਣ ਤਾਂ ਇਸ ਵਿਚ ਕੋਈ ਨੁਕਸਾਨ ਨਹੀਂ। ਇਸ ਪ੍ਰਕਾਰ ਆਪਣੇ ਸਾਥੀਆਂ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਸੋਧੀ ਅਰਦਾਸ ਨਾਲ ਪ੍ਰੇਰਿਆ ਹੋਇਆ ਭਾਈ ਲਛਮਣ ਸਿੰਘ ਜਨਮ ਅਸਥਾਨ ਵੱਲ ਤੁਰ ਪਿਆ ਅਤੇ ਤੜਕੇ ਛੇ ਵਜੇ ਦੇ ਕਰੀਬ ਆਪਣਾ ਜਥਾ ਲੈ ਕੇ ਉੱਥੇ ਪਹੁੰਚ ਗਿਆ। ਇਹ ਸਿਦਕੀ ਸਿੱਖ ਆਪਣੇ ਵੱਲੋਂ ਸੋਧੀ ਅਰਦਾਸ ਅਤੇ ਬਚਨ ’ਤੇ ਪੂਰੇ ਉਤਰਨ ਲਈ ਮਹੰਤ ਨਰਾਇਣ ਦਾਸ ਦੇ ਚਲਾਕੀ ਨਾਲ ਵਿਛਾਏ ਜਾਲ ਵਿਚ ਫਸ ਗਏ। ਭਾਈ ਲਛਮਣ ਸਿੰਘ ਦੇ ਜਥੇ ਅਤੇ ਦੂਜੇ ਜਥਿਆਂ ਦੇ ਸਭ ਬੰਦਿਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਮਾਰ ਦੇਣ ਤੇ ਜ਼ਖ਼ਮੀ ਕਰਨ ਪਿੱਛੋਂ ਮਹੰਤ ਤੇ ਉਸ ਦੇ ਬੰਦਿਆਂ ਨੇ ਮੁਰਦਿਆਂ ਤੇ ਫੱਟੜਾਂ ਨੂੰ ਇਕ ਥਾਂ ਜਮ੍ਹਾਂ ਕੀਤਾ ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਅੱਖੀਂ ਵੇਖਣ ਵਾਲਿਆਂ ਅਨੁਸਾਰ ਸੜੇ ਹੋਏ ਇਨ੍ਹਾਂ ਢੇਰਾਂ ਵਿਚ ਹੱਥ ਪੈਰ ਅਤੇ ਲੱਤਾਂ, ਖੋਪੜੀਆਂ ਤੇ ਸਰੀਰ ਦੇ ਹੋਰ ਅੰਗਾਂ ਦੇ ਨਿੱਕੇ-ਨਿੱਕੇ ਟੁਕੜੇ ਵੇਖੇ ਜਾ ਸਕਦੇ ਸਨ... ਅਤੇ ਖ਼ਾਸ ਕਰਕੇ ਸਾਰਾ ਅਹਾਤਾ ਲਹੂ ਨਾਲ ਭਰਿਆ ਹੋਇਆ ਸੀ। ਸਰਕਾਰੀ ਵਕੀਲ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ‘‘ਮਹੰਤ ਨੇ ਲਾਸ਼ਾਂ ਨੂੰ ਸਾੜ ਕੇ ਮਰਨ ਵਾਲਿਆਂ ਦਾ ਨਾਮ ਨਿਸ਼ਾਨ ਮਿਟਾ ਦੇਣ ਦੀ ਕੋਸ਼ਿਸ਼ ਕੀਤੀ। ਹਿੰਦੁਸਤਾਨ ਦੇ ਵਾਇਸਰਾਇ ਲਾਰਡ ਰੀਡਿੰਗ ਨੇ ਹਿੰਦੋਸਤਾਨ ਦੇ ਵਿਦੇਸ਼ ਵਿਭਾਗ ਦੇ ਮੁਖੀ ਨੂੰ ਆਪਣੀ ਰਿਪੋਰਟ ਵਿਚ ਸਾਰੀਆਂ ਲਾਸ਼ਾਂ ਨੂੰ ਮਹੰਤ ਦੁਆਰਾ ਸਾੜ ਦੇਣ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਹੈ।’’

ਇਸ ਸਾਕੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖ ਬੁਰੀ ਤਰ੍ਹਾਂ ਪਰੇਸ਼ਾਨ ਹੋਏ ਅਤੇ ਉਨ੍ਹਾਂ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਮਹੰਤ ਦੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਅਕਾਲੀ ਸ਼ਹੀਦਾਂ ਲਈ ਹਮਦਰਦੀ ਦੇ ਸੁਨੇਹੇ ਭੇਜੇ। ਥਾਂ-ਥਾਂ ਮਤੇ ਪਾਸ ਕੀਤੇ ਗਏ ਅਤੇ ਮਹੰਤ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਸਥਾਨਕ ਅਖ਼ਬਾਰਾਂ ਨੇ ਇਕ ਆਵਾਜ਼ ਹੋ ਕੇ ਮਹੰਤ ਉੱਤੇ ਧਾਵਾ ਬੋਲਿਆ। ਜਿਹੜੇ ਅਖ਼ਬਾਰ ਅਕਾਲੀਆਂ ਦੇ ਖਿਲਾਫ਼ ਵੀ ਸਨ ਉਨ੍ਹਾਂ ਨੇ ਵੀ ਨਨਕਾਣੇ ਦੇ ਮਹੰਤ ਦੀ ਜ਼ਾਲਮਾਨਾ ਅਤੇ ਵਹਿਸ਼ੀਆਨਾ ਕਰਤੂਤ ਦੀ ਨਿੰਦਾ ਕੀਤੀ ਅਤੇ ਨਨਕਾਣੇ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਡਾ. ਕਿਚਲੂ, ਲਾਲਾ ਦੁਨੀ ਚੰਦ ਅਤੇ ਲਾਲਾ ਲਾਜਪਤ ਰਾਏ ਵਰਗੇ ਰਾਸ਼ਟਰੀ ਨੇਤਾ ਸਾਕੇ ਵਾਲੀ ਥਾਂ ਪਹੁੰਚੇ ਅਤੇ ਅਕਾਲੀਆਂ ਨਾਲ ਹਮਦਰਦੀ ਪ੍ਰਗਟਾਈ। ਉੱਘੇ ਸਿੱਖ ਆਗੂ, ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਸਿੱਖ ਲੀਗ, ਚੀਫ਼ ਖ਼ਾਲਸਾ ਦੀਵਾਨ ਅਤੇ ਦੂਜੀਆਂ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਉੱਥੇ ਪਹੁੰਚੇ। 3 ਮਾਰਚ 1921 ਨੂੰ ਨਨਕਾਣੇ ਵਿਚ ਇਕ ਬਹੁਤ ਵੱਡਾ ਸ਼ਹੀਦੀ ਦੀਵਾਨ ਹੋਇਆ ਜਿਸ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਜਿਸ ਨੇ ਡਿਪਟੀ ਕਮਿਸ਼ਨਰ ਤੋਂ ਜਨਮ ਅਸਥਾਨ ਦੀਆਂ ਚਾਬੀਆਂ ਪ੍ਰਾਪਤ ਕਰਨ ਵਿਚ ਉੱਘਾ ਰੋਲ ਅਦਾ ਕੀਤਾ ਸੀ, ਸੰਖੇਪ ਵਿਚ ਸਾਰੀ ਘਟਨਾ ਬਿਆਨ ਕੀਤੀ ਅਤੇ ਆਖਿਆ ਕਿ ‘‘ਇਸ ਘਟਨਾ ਨੇ ਸਿੱਖਾਂ ਨੂੰ ਉਨ੍ਹਾਂ ਦੀ ਨੀਂਦ ’ਚੋਂ ਜਗਾ ਦਿੱਤਾ ਹੈ ਅਤੇ ਸਵਰਾਜ ਵੱਲ ਕੂਚ ਵਿਚ ਤੇਜ਼ੀ ਆ ਗਈ ਹੈ।’’ ਮੌਲਾਨਾ ਸ਼ੌਕਤ ਅਲੀ ਨੇ ਮਾਰਸ਼ਲ ਲਾਅ ਦੇ ਦਿਨਾਂ ਅਤੇ ਸਰਕਾਰ ਵੱਲੋਂ ਫੈਲਾਈ ਦਹਿਸ਼ਤ ਦਾ ਜ਼ਿਕਰ ਕਰਨ ਮਗਰੋਂ ਆਖਿਆ, ‘‘ਅਜਿਹੀ ਸਰਕਾਰ ਤੋਂ ਇਨਸਾਫ਼ ਦੀ ਆਸ ਰੱਖਣਾ ਕਿੰਨਾ ਫ਼ਜ਼ੂਲ ਹੈ।’’ ਆਪਣੇ ਭਾਸ਼ਣ ਵਿਚ ਉਸ ਨੇ ਸਰਕਾਰ ਨੂੰ ਇਸ ਸ਼ਰਾਰਤ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਜੁਰਮ ਵਿਚ ਮਹੰਤਾਂ ਦੀ ਮੱਦਦ ਕਰਨ ਵਾਸਤੇ ਪਠਾਣਾਂ ਨੂੰ ਫਿਟਕਾਰਿਆ।

ਅਕਾਲੀ ਸਿੱਖਾਂ ਨਾਲ ਆਪਣੀ ਹਮਦਰਦੀ ਜ਼ਾਹਿਰ ਕਰਨ ਮਹਾਤਮਾ ਗਾਂਧੀ 3 ਮਾਰਚ ਨੂੰ ਨਨਕਾਣੇ ਪਹੁੰਚੇ। ਉਸ ਦਿਨ ਸ਼ਹੀਦੀ ਦੀਵਾਨ ਵਿਚ ਮਹਾਤਮਾ ਨੇ ਹਿੰਦੋਸਤਾਨੀ ਵਿਚ ਸੰਖੇਪ ਭਾਸ਼ਣ ਦਿੱਤਾ ਜਿਸ ਵਿਚ ਉਨ੍ਹਾਂ ਨੇ ਆਖਿਆ ਕਿ ‘‘ਨਨਕਾਣੇ ਦੀ ਖ਼ਬਰ ਇਤਨੀ ਚਕਰਾ ਦੇਣ ਵਾਲੀ ਸੀ ਕਿ ਉਹ ਪੁਸ਼ਟੀ ਕੀਤੇ ਬਗ਼ੈਰ ਇਸ ’ਤੇ ਵਿਸ਼ਵਾਸ ਨਹੀਂ ਸੀ ਕਰ ਸਕਦੇ।’’ ਮਹੰਤ ਦੀ ਜ਼ਾਲਮਾਨਾ ਹਰਕਤ ਦੀ ਨਿਖੇਧੀ ਕਰਦਿਆਂ ਅਤੇ ਸ਼ਾਂਤਮਈ ਰਹਿ ਕੇ ਤਸ਼ੱਦਦ ਸਹਿਣ ਲਈ ਅਕਾਲੀਆਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੇ ਅਕਾਲੀ ਸੁਧਾਰਕਾਂ ਦੀ ਸ਼ਹਾਦਤ ਨੂੰ ‘ਰਾਸ਼ਟਰੀ ਬਹਾਦਰੀ ਦਾ ਅਮਲ’ ਆਖਿਆ। ਮਹਾਤਮਾ ਗਾਂਧੀ ਨੇ ਵਿਦੇਸ਼ੀ ਹਕੂਮਤ ਦੀ ਨਿੰਦਾ ਕਰਦਿਆਂ ਆਖਿਆ: ‘‘ਜੋ ਕੁਝ ਵੀ ਮੈਂ ਸੁਣਿਆ ਤੇ ਵੇਖਿਆ ਹੈ ਉਹ ਡਾਇਰਵਾਦ ਦਾ ਹੀ ਦੂਜਾ ਰੂਪ ਹੈ, ਜਲ੍ਹਿਆਂਵਾਲੇ ਦੇ ਡਾਇਰਵਾਦ ਨਾਲੋਂ ਵਧੇਰੇ ਜਾਹਰਾਨਾ, ਵਧੇਰੇ ਗਿਣਿਆ ਮਿਥਿਆ ਤੇ ਵਧੇਰੇ ਕਰੂਰ।’’ ਨਨਕਾਣੇ ਦੀ ਤ੍ਰਾਸਦੀ, ਸਥਾਨਕ ਅਧਿਕਾਰੀਆਂ ਦੀ ਬੇਹਰਕਤੀ ਅਤੇ ਸਥਾਨਕ ਪ੍ਰਸ਼ਾਸਨ ਦੀ ਪਰੋਖ ਜ਼ਿੰਮੇਵਾਰੀ ਨੇ ਦਿੱਲੀ ਅਤੇ ਲੰਡਨ ਵਿਚ ਉਤਲੇ ਹਾਕਮਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਘੱਟਗਿਣਤੀ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਨਾ ਦੇਣ ਦੀ ਪਹਿਲੀ ਨੀਤੀ ਨੂੰ ਬਦਲਣ ਦੀ ਫੌਰੀ ਲੋੜ ਹੈ। ਭਾਰਤ ਸਰਕਾਰ ਦੀ ਇਸ ਨੁਕਤਾਚੀਨੀ, ਕਿ ਮੁਸ਼ਕਿਲ ਵਧੇਰੇ ਕਰਕੇ ਪੰਜਾਬ ਸਰਕਾਰ ਦੀ ਅਕਾਲੀ ਲਹਿਰ ਨਾਲ ਸ਼ੁਰੂ ਤੋਂ ਹੀ ਦ੍ਰਿੜ੍ਹਤਾ ਤੇ ਇਕਸਾਰਤਾ ਨਾਲ ਨਜਿੱਠਣ ਵਿਚ ਨਾਕਾਮੀ ਸੀ, ਨੇ ਪੰਜਾਬ ਦੇ ਅਧਿਕਾਰੀਆਂ ਨੂੰ ਅਤਿਅੰਤ ਲੋੜੀਂਦਾ ਹਥਿਆਰ ਮੁਹੱਈਆ ਕਰ ਦਿੱਤਾ ਕਿ (1.) ‘ਮੁਨਾਸਿਬ ਵਿਧਾਨਿਕ ਕਦਮਾਂ’ ਦੇ ਇਕਰਾਰਾਂ ਨਾਲ ਵਧ ਰਹੇ ਅਕਾਲੀ ਅੰਦੋਲਨ ਨੂੰ ਕਮਜ਼ੋਰ ਕਰਨ ਅਤੇ (2.) ਅਮਨ ਕਾਨੂੰਨ ਕਾਇਮ ਰੱਖਣ ਬਹਾਨੇ ਅਕਾਲੀ ਆਗੂਆਂ ਵਿਚੋਂ ਜੂਝਾਰੂ ਅਨਸਰਾਂ ਨੂੰ ਦਬਾਉਣ ਦੀ ਨਵੀਂ ਨੀਤੀ ਚਾਲੂ ਕੀਤੀ ਜਾਵੇ। ਇਹ ਨਵੀਂ ਨੀਤੀ ਲਾਗੂ ਕਰਨ ਦਾ ਸਿੱਟਾ ਹੀ ਸੀ ਕਿ ਇਕ ਪਾਸੇ ਨੌਕਰਸ਼ਾਹੀ, ਜਿਸਨੂੰ ਮਹੰਤਾਂ, ਪੁਜਾਰੀਆਂ ਤੇ ਦੂਜੇ ਸਵਾਰਥੀ ਹਿੱਤਾਂ ਦੀ ਹਮਾਇਤ ਪ੍ਰਾਪਤ ਸੀ, ਅਤੇ ਦੂਜੇ ਪਾਸੇ ਸਿੱਖ ਜਨਤਾ ਤੇ ਅਕਾਲੀ ਆਗੂਆਂ ਜਿਨ੍ਹਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਦੇਸ਼ ਦੀਆਂ ਦੂਜੀਆਂ ਰਾਸ਼ਟਰੀ ਸ਼ਕਤੀਆਂ ਦਾ ਸਮਰਥਨ ਸੀ, ਵਿਚਕਾਰ ਸਿੱਧੀ ਟੱਕਰ ਹੋ ਗਈ।

ਜਿਸ ਦੇ ਨਤੀਜੇ ਵਜੋਂ ਅਕਾਲੀ ਅੰਦੋਲਨ ਭਾਰਤ ਦੀ ਆਜ਼ਾਦੀ ਦਾ ਹਿੱਸਾ ਬਣ ਗਿਆ ਤੇ ਬਰਤਾਨਵੀ ਸਾਮਰਾਜ ਵਿਰੁੱਧ ਜੰਗੀ ਸੰਘਰਸ਼ ਸ਼ੁਰੂ ਹੋ ਗਿਆ। ਸਰਕਾਰ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂਂ ਚਾਬੀਆਂ ਵਾਪਸ ਲੈਣਾ, ਗੁਰੂ ਕੇ ਬਾਗ਼ ਵਿਚ ਸ਼ਾਂਤਮਈ ਸਤਿਆਗ੍ਰਹਿ ਤੇ ਜੈਤੋ ਦਾ ਮੋਰਚਾ ਇਸ ਸ਼ਾਂਤਮਈ ਲਹਿਰ ਦੇ ਅਜਿਹੇ ਪਹਿਲੂ ਸਨ ਜਿਨ੍ਹਾਂ ਦੇ ਮੁਕਾਬਲੇ ਮਹਾਤਮਾ ਗਾਂਧੀ ਦੀ ਨਾਮਿਲਵਰਤਣ ਲਹਿਰ ਇਕ ਕਮਜ਼ੋਰ ਜਿਹੀ ਨਕਲ ਬਣ ਗਈ। ਭਾਵੇਂ ਮਹਾਤਮਾ ਗਾਂਧੀ ਨੇ ਚੌਰਾਚੌਰੀ ਦੀਆਂ ਅਹਿੰਸਕ ਘਟਨਾਵਾਂ ਕਰਕੇ ਆਪਣਾ ਅੰਦੋਲਨ ਵਿਚ ਹੀ ਛੱਡ ਦਿੱਤਾ, ਪਰ ਅਕਾਲੀ ਮਰਜੀਵੜਿਆਂ ਨੇ ਸ਼ਾਂਤਮਈ ਅੰਦੋਲਨ ਉਦੋਂ ਤਕ ਜਾਰੀ ਰੱਖਿਆ ਜਦੋਂ ਤਕ ਉਨ੍ਹਾਂ ਦੇ ਸਾਥੀ ਬਿਨਾਂ ਸ਼ਰਤ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤੇ ਗਏ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਿੱਖਾਂ ਦੁਆਰਾ ਚੁਣਿਆ ਪ੍ਰਬੰਧਕੀ ਬੋਰਡ ਸਥਾਪਤ ਕਰਨ ਲਈ ਪੰਜਾਬ ਸਰਕਾਰ ਦੀ ਅਸੈਂਬਲੀ ਵਿਚ ਕਾਨੂੰਨ ਪਾਸ ਨਹੀਂ ਕੀਤਾ ਗਿਆ। ਚੋਣਾਂ ਤੋਂ ਬਾਅਦ ਇਸ ਬੋਰਡ ਦਾ ਨਾਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਜਿਹੜੀ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਆਪਣੀ ਤਰ੍ਹਾਂ ਦੀ ਨਿਵੇਕਲੀ ਸੰਸਥਾ ਬਣ ਗਈ। ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ’ਤੇ ਮਹੰਤਾਂ ਦੇ ਕਬਜ਼ੇ ਅਤੇ ਸਰਕਾਰੀ ਦਖਲ ਤੋਂ ਮੁਕਤੀ ਲਈ ਸਿਦਕੀ ਸਿੱਖਾਂ ਦੀ ਅਦੁੱਤੀ ਕੁਰਬਾਨੀ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਨਾਨਕ ਨਾਮਲੇਵਾ ਆਪਣੀ ਨਿਤਾਪ੍ਰਤੀ ਅਰਦਾਸ ਵਿਚ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ।

ਡਾ. ਮਹਿੰਦਰ ਸਿੰਘ ਅਕਾਲੀ ਲਹਿਰ ’ਤੇ ਲਿਖੀ ਪ੍ਰਮਾਣਿਤ ਪੁਸਤਕ ਦੇ ਲੇਖਕ ਹਨ ਜਿਹੜੀ ਪਹਿਲੀ ਵਾਰ ਅੰਗਰੇਜ਼ੀ ਵਿਚ ਮੈਕਮਿਲਨ ਕੰਪਨੀ ਨੇ 1978 ਵਿਚ ਛਾਪੀ ਤੇ ਬਾਅਦ ਵਿਚ ਇਸ ਦਾ ਪੰਜਾਬੀ ਤੇ ਹੋਰ ਜ਼ਬਾਨਾਂ ਵਿਚ ਨੈਸ਼ਨਲ ਬੁੱਕ ਟਰੱਸਟ ਵੱਲੋਂ ਅਨੁਵਾਦ ਕੀਤਾ ਗਿਆ। ਇਸ ਵੇਲੇ ਇਹ ਭਾਈ ਵੀਰ ਸਿੰਘ ਸਦਨ ਦੇ ਸੰਚਾਲਕ ਹਨ।

ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ✍️ ਹਰਨਰਾਇਣ ਸਿੰਘ ਮੱਲੇਆਣਾ  

 

ਕੱਟੂ ਸ਼ਾਹ ਜੀ ਕਸ਼ਮੀਰ ਘਾਟੀ ਦੇ ਸ਼ੁਰੂ ਵਿੱਚ ਬਾਰਾਮੂਲਾ ਨਗਰ ਦੇ ਨਜ਼ਦੀਕ ਨਿਵਾਸ ਕਰਦੇ ਸਨ। ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀਨਗਰ ਗਏ ਹਨ ਤਾਂ ਮਕਾਮੀ ਸੰਗਤ ਉਨ੍ਹਾਂ ਦੇ ਦਰਸ਼ਨ ਕਰਣ ਲਈ ਸਾਮੁਹਿਕ ਰੂਪ ਵਿੱਚ ਚੱਲ ਪਈ। ਰਸਤੇ ਵਿੱਚ ਉਹ ਲੋਕ ਭਾਈ ਕੱਟੂ ਸ਼ਾਹ ਜੀ ਦੇ ਇੱਥੇ ਉਨ੍ਹਾਂ ਦੀ ਧਰਮਸ਼ਾਲਾ ਵਿੱਚ ਠਹਿਰੇ। ਸਾਰੇ ਲੋਕ ਆਪਣੀ–ਆਪਣੀ ਸ਼ਰਧਾ ਅਨੁਸਾਰ ਗੁਰੂ ਜੀ  ਲਈ ਉਪਹਾਰ ਲਿਆਏ ਸਨ। ਇਨ੍ਹਾਂ ਵਿਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਬਰਤਨ (ਭਾਂਡਾ) ਸੀ, ਜਿਸਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਨਾਲ  ਢਕਿਆ ਹੋਇਆ ਸੀ।

ਜਿਵੇਂ ਹੀ ਭਾਈ ਕੱਟੂ ਸ਼ਾਹ ਜੀ ਦੀ ਨਜ਼ਰ ਉਸ ਉੱਤੇ ਪਈ ਉਨ੍ਹਾਂ ਨੇ ਜਿਗਿਆਸਾ ਵਸ਼ ਪੁਛ ਲਿਆ: ਇਸ ਬਰਤਨ (ਭਾਂਡੇ) ਵਿੱਚ ਕੀ ਹੈ  ?

ਜਵਾਬ ਵਿੱਚ ਸਿੱਖ ਨੇ ਕਿਹਾ:  ਮੈਂ ਗੁਰੂ ਜੀ ਨੂੰ ਇੱਕ ਵਿਸ਼ੇਸ਼ ਕਿਸਮ ਦਾ ਸ਼ਹਿਦ ਭੇਂਟ ਕਰਣ ਜਾ ਰਿਹਾ ਹਾਂ, ਉਹੀ ਇਸ ਬਰਤਨ (ਭਾਂਡੇ) ਵਿੱਚ ਹੈ।

 ਭਾਈ ਕੱਟੂ ਸ਼ਾਹ ਜੀ ਨੂੰ ਦਮੇ ਦਾ ਰੋਗ ਸੀ, ਉਨ੍ਹਾਂ ਨੇ ਸਿੱਖ ਵਲੋਂ ਕਿਹਾ: ਜੇਕਰ ਥੋੜ੍ਹੀ ਜਈ ਸ਼ਹਿਦ ਮੈਨੂੰ ਦੇ ਦਵੇ ਤਾਂ ਮੈਂ ਉਸਤੋਂ ਦਵਾਈ ਖਾ ਲਿਆ ਕਰਾਂਗਾ।

 ਪਰ ਸਿੱਖ ਨੇ ਕਿਹਾ: ਇਹ ਕਿਵੇਂ ਹੋ ਸਕਦਾ ਹੈ, ਪਹਿਲੇ ਮੈਂ ਗੁਰੂ ਜੀ ਨੂੰ ਇਸਨੂੰ ਪ੍ਰਸਾਦ ਰੂਪ ਵਿੱਚ ਭੇਂਟ ਕਰਾਂਗਾ, ਪਿੱਛੇ ਉਹ ਜਿਨੂੰ, ਉਨ੍ਹਾਂ ਦੀ ਇੱਛਾ ਹੋਵੇ, ਦੇਣ।

ਭਾਈ ਕੱਟੂ ਸ਼ਾਹ ਜੀ ਉਸ ਸਿੱਖ ਦੇ ਜਵਾਬ ਵਲੋਂ ਸ਼ਾਂਤ ਹੋ ਗਏ, ਕਿਉਂਕਿ ਉਸਦੀ ਦਲੀਲ਼ ਵੀ ਠੀਕ ਸੀ। ਜਦੋਂ ਇਨ੍ਹਾਂ ਸਿੱਖਾਂ ਦਾ ਜੱਥਾ ਸ਼੍ਰੀ ਨਗਰ ਗੁਰੂ ਜੀ ਦੇ ਸਨਮੁਖ ਮੌਜੂਦ ਹੋਇਆ ਤਾਂ ਸਾਰਿਆਂ ਨੇ ਆਪਣੇ-ਆਪਣੇ ਉਪਹਾਰ ਭੇਂਟ ਕੀਤੇ।

 ਜਦੋਂ ਉਹ ਸਿੱਖ ਆਪਣਾ ਬਰਤਨ (ਭਾਂਡਾ) ਗੁਰੂ ਜੀ ਨੂੰ ਦੇਣ ਲਗਾ ਤਾਂ ਉਸ ਸ਼ਹਿਦ ਵਿਚ ਕੀੜੇ ਚਲ ਰਹੇ ਸਨ ਤੇ ਬਦਬੂ ਆ ਰਹੀ ਸੀ । ਸਾਰੀ ਸੰਗਤ ਦੇਖ ਕੇ ਬਹੁਤ ਹੈਰਾਨ ਹੋਈ ਤੇ ਗੁਰੂ ਜੀ ਪਾਸੋ ਇਸ ਬਾਰੇ ਪੁਛਣ ਲਗੇ। 

 ਸਿੱਖ ਨੇ ਕਾਰਣ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ: ਜਦੋਂ ਸਾਨੂੰ ਇੱਛਾ ਹੋਈ ਸੀ, ਸ਼ਹਿਦ ਚਖਣ ਦੀ ਤਾਂ ਤੁਸੀਂ ਸਾਨੂੰ ਨਹੀਂ ਦਿੱਤਾ, ਹੁਣ ਸਾਨੂੰ ਇਹ ਨਹੀਂ ਚਾਹੀਦਾ ਹੈ।

 ਸਿੱਖ ਨੇ ਬਹੁਤ ਪਸ਼ਚਾਤਾਪ ਕੀਤਾ ਗੁਰੂ ਜੀ ਤੋ ਭੁਲ ਬਖਸ਼ਾਈ ਤੇ ਸ਼ਹਿਦ ਨੂੰ ਠੀਕ ਕਰਨ ਦੀ ਬੇਨਤੀ ਕੀਤੀ ਪਰ ਗੁਰੂ ਜੀ ਨੇ ਕਿਹਾ ਇਹ ਠੀਕ ਹੋ ਜਾਵੇਗਾ ਪਹਿਲਾ ਤੁਸੀ ਵਾਪਸ ਪਰਤ ਜਾਵੋ ਸਾਡੇ ਸਿੱਖ ਨੂੰ ਦਿਓ ਜਦੋਂ ਉਸਦੀ ਤ੍ਰਸ਼ਣਾ ਤ੍ਰਪਤ ਹੋਵੋਗੀ ਤਾਂ ਅਸੀ ਇਸਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ।

 ਸਿੱਖ ਤੁਰੰਤ ਪਰਤ ਕੇ ਭਾਈ ਕੱਟੂ ਸ਼ਾਹ ਜੀ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਅਵਗਿਆ ਦੀ ਮਾਫੀ ਬੇਨਤੀ ਕਰਣ ਲਗਾ।

 ਭਾਈ ਕੱਟੂ ਸ਼ਾਹ ਜੀ ਨੇ ਕਿਹਾ ਕਿ: ਗੁਰੂ ਤਾਂ ਉਂਜ ਹੀ ਆਪਣੇ ਸਿੱਖਾਂ ਦੇ ਮਾਨ ਸਨਮਾਨ ਲਈ ਲੀਲਾ ਰਚਦੇ ਹਨ। ਤੁਹਾਡੇ ਕਥਨ ਵਿੱਚ ਵੀ ਸਚਾਈ ਸੀ, ਪਹਿਲਾਂ ਸਾਰੀ ਵਸਤੁਵਾਂ ਗੁਰੂ ਨੂੰ ਹੀ ਭੇਂਟ ਦਿੱਤੀਆਂ ਜਾਂਦੀਆਂ ਹਨ, ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ।

Fateful Days Off Shri Chamkaur Sahib

 CHAMKAUR SAHIB in Ropar district of the Punjab was the scene of two engagements which took place here between Guru Gobind Singh Ji and the imperial troops in the opening years of the eighteenth century. There exist six shrines in the town commemorating the events of those fateful days. GURDWARA DAMDAMA SAHIB marks the Spot where Guru Gobind Singh Ji first alighted upon reaching Chamkaur late on 6 December 1705. The site was then a garden belonging to Rai Jagat Singh, the local landlord.

(Photo ; GURDWARA DAMDAMA SAHIB SHRI CHAMKAUR SAHIB)

The Guru Ji sent some of his disciples to request Rai Jagat Singh to let him take shelter in his haveli. Jagat Singh, for fear of the rulers wrath, refused, but his younger brother, Rup Chand, asserting his right as a coowner of the house, allowed Guru Gobind Singh Ji to enter. According to some chronicles, the names of the owners of the property were Budhi Chand and Gharibu. According to Guru shabaci Ratnakar Mahan Kosh, Guru Gobind Singh Ji had been here once before when he was on his way to Kurukshetra in 1702.

A small Gurdwara was first constructed here around 1930 by Sardar Bahadur Dharam Singh (1881-1933), a well known philanthropist of Delhi. The present building was raised in 1963 by Sant Piara Singh of Jhar Sahib. It duplicates the design of the central building of the older Gurdwara Qatalgarh Sahib a square sanctum on the ground floor within a square hall, and a domed room above the sanctum with decorative cupolas at the corners. The Gurdwara is managed by the Shiromani Gurdwara Parbandhak Committee through a local committee, with offices located at Gurdwara Qatalgarh Sahib.

(Photo ; GURDWARA QATALGARG SAHIB  SHRI CHAMKAUR SAHIB)

GURDWARA GARHI SAHIB marks the site of the fortress like double storeyed house, with a high compound wall around it and only one entrance from the north, which was used by Guru Gobind Singh Ji as a temporary citadel in the unequal battle on 7 December 1705. On occupying the house during the night of 6-7 December, he had assigned 8 Sikhs each to guarding the four sides, while another two, Madan Singh and Kotha Singh, were posted at the entrance.

Guru Gobind Singh Ji, with his sons Ajit Singh and Jujhar Singh and other disciples, took up position on the first floor of the house in the centre. The imperial army, now inflated with reinforcements from Ropar, Sirhind and Malerkotia, arrived and surrounded the garhi. The battle raged throughout the day. Successive efforts of the besiegers to storm the citadel were thwarted. As the ammunition and arrows in the fortress ran out, the Sikhs started coming out in small batches to engage the enemy in hand to hand fight.

Two such successive sallies were led by the Sahibzadas, Ajit Singh and Jujhar Singh, 18 and 14 years old respectively, who like the other Sikhs fell fighting heroically. The valour displayed by the young sons of Guru Gobind Singh Ji has been poignantly narrated by a modern Muslim poet Allahyar Khan Jogi who used to recite his Urdu poem entitled "ShahidaniWafa" from Sikh pulpits during the second and third decades of the twentieth century. By nightfall Guru Gobind Singh Ji was left with only five Sikhs in the fortress. These five urged him to escape so that he could rally his followers again and continue the struggle against oppression.

The Guru agreed. He gave his own attire to Sarigat Singh who resembled him somewhat in features and physical stature, and, under cover of darkness, made good his way through the encircling host slackened by the fatigue of the day's battle. Daya Singh, Dharam Singh and Man Singh also escaped leaving behind only two Sikhs, Sarigat Singh and Sant Singh. Next morning as the attack was resumed, the imperial troops entered the garhi without much resistance, and were surprised to find only two occupants who, determined to die rather than give in, gave battle till the last.

(Photo ; GURDWARA GARHI SAHIB  SHRI CHAMKAUR SAHIB)

Upon the fall of Sirhind to the Khalsa in 1764 when this part of the country came under Sikh domination, the fortress at Chamkaur came to be preserved as a sacred monument. Maharaja Karam Singh of Patiala had a Gurdwara constructed here. It was called Garhi Sahib ; also, Tilak Asthan (Anointment Site) in the belief that Guru Gobind Singh's act of obeying the five Sikhs with regard to his escape and giving his dress, turban and plume to Bhai Sarigat Singh were symbolic of anointing the Khalsa as his successor to guruship.

The old Gurdwara building has since been demolished and replaced by a four storeyed structure. The sanctum is on the ground floor in the centre of a large divan hall. The building is topped by a lotus dome covered with chips of glazed tiles. There are decorative domed pavilions over the corners and walls of the main hall. GURDWARA QATALGARH SAHIB (SHAHID GANJ), west of Garhi Sahib, is the main shrine at Chamkaur Sahib. This marks the site where the thickest hand to hand fight took place on 7 December 1705 between the Mughal army and the Sikhs, including the Sahibzadas, Ajit Singh and Jujhar Singh, and three of the original five Piare (the Five Beloved).

A Gurdwara was constructed here by Sardar Hardial Singh of Bela in 1831 but that building was replaced during the 1960's by a new complex raised under the supervision of Sant Piara Singh of Jhar Sahib and later of Sant Bishan Singh of Amritsar. The main building called Mariji Sahib is an elegant three storeyed domed structure standing upon a high base. The large divan hall contains an eight metre square sanctum. Another vast hall close by is called Akal Buriga. It was used for the daily congregations before Mariji Sahib was constructed.

To the west of Akal Buriga is an old Baoli Sahib still in use. The Guru ka Langar, community kitchen, is further north from Baoli Sahib and Akal Buriga. The Gurdwara also houses the offices of the local managing committee which administers all historical shrines at Chamkaur under the overall control of the Shiromani Gurdwara Parbandhak Committee. In addition to the daily services, largely attended assemblies take place on the first of each Bikrami month and on important anniversaries on Sikh calendar.

A three day fair called Shahidi Jor Mela is held on 6,7 and 8 Poh, usually corresponding with 20, 21 and 22 December, commemorating the martyrs of Chamkaur. GURDWARA RANJIT GARH is on the eastern out skirts of the town. As Guru Gobind Singh was returning from Kurukshetra to Anandpur early in 1703, it so happened that two imperial generals, Sayyid Beg and Alif Khan, were also moving with a body of troops towards Lahore. Raja Ajmer Chand of Kahlur, who bore hostility towards him, persuaded these generals by promises of money to attack him. A skirmish occurred on the site of the present Gurdwara Ranjitgarh. The Sikhs, though surprised by a superior force, fought tenaciously.

Sayyid Beg, when he came face to face with the Guru, was so affected by a sight of him that he immediately changed sides. Alif Khan, chagrined by his colleague's behaviour, attacked with redoubled vigour, but was repulsed. This happened on 16 Magh 1759 Bk/15 January 1703. Gurdwara Ranjitgarh was built only recently to mark the scene of this battle. GURDWARA SHAHID BURJ BHAI JIVAN SINGH is next to Gurdwara Garhi Sahib and represents the site of the gate of the fortress used by Guru Gobind Singh as the bulwark of his defence in the unequal battle of 7 December 1705.

(Photo ;  GURDWARA SHAHID BURJ BHAI JIVAN SINGH SHRI CHAMKAUR SAHIB)

The gate was guarded by Bhai Madan Singh and Bhai Kotha Singh, although the Gurdwara came to be named after Bhai Jivan Singh. Jivan Singh was the same Bhai Jaita who had brought Shri Guru Tegh Bahadur Ji head after his execution from Delhi to Kiratpur in 1675, and earned from Guru Gobind Singh Ji the endearing title of 'Rarighrete Guru ke Bete'. Upon his initiation into the order of the Khalsa in 1699, he had received the name of Jivan Singh. According to the Bhatt Vahis, he was killed in a rearguard action on the bank of the Sarsa.

Gurdwara Shahid Burj, which commemorates his martyrdom, is a small shrine of old Sirhindi bricks to which a small hall has been added lately. The original shrine in which the Shri Guru Granth Sahib Ji is seated was built by Mazhabi Sikhs, the community to which Bhai Jivan Singh originally belonged. GURDWARA TARI SAHIB is situated on a low mound to the west of Gurdwara Qatalgarh. When Guru Gobind Singh Ji decided to leave the Garhi at Chamkaur during the night of 78 December 1705, three Sikhs, Bhai Daya Singh, Bhai Dharam Singh and Bhai Man Singh, came out with him, too.

(Photo ; GURDWARA TARI SAHIB SHRI CHAMKAUR SAHIB)

They proceeded each in a different direction, agreeing to meet later at a common spot guided by the position of certain stars. Since he did not wish to leave unannounced, Guru Gobind Singh Ji, upon reaching the mound where now stands Gurdwara Tari (literally, a clap) Sahib, clapped and shouted: "Here goes the Pir of Hind (the saint of India)!" From their different points the three Sikhs also raised shouts. This baffled the besieging host, and Guru Gobind Singh Ji and the Sikhs were soon gone out of harm's way. The Gurdwara on the mound marks the site from where Guru Gobind Singh Ji had proclaimed his departure by hand clapping.

Amanjit Singh Khaira

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

UK ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਜਰੂਰੀ ਸੁਜਾਅ

ਇੰਗਲੈਂਡ ਦੀ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਜਰੂਰੀ ਸੁਜਾਅ

ਬਰਮਿੰਘਮ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ )-

ਸਤਿਕਾਰ ਕਮੇਟੀ ਇੰਗਲੈਂਡ ਜਿਨ੍ਹਾਂ ਬਹੁਤ ਕਰੜੀ ਮੇਹਨਤ ਦੇ ਨਾਲ ਇੰਗਲੈਂਡ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਜੇਹਲਾਂ ਜਾ ਕੋਰਟਾਂ ਅੰਦਰ ਮਜੂਦ ਸਨ ਨੂੰ ਇਕ ਜਗਾ ਉਪਰ ਸਤਿਕਾਰ ਸਹਿਤ ਲਿਆ ਕੇ ਸੇਵਾ ਸੰਭਾਲ ਦਾ ਬੀੜਾ ਚੁੱਕਿਆ ਹੋਇਆ ਹੈ ਅੱਜ ਓਹਨਾ ਵਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਹੋਰ ਜੁਮੇਵਾਰ ਸਖਸਿਤਾ ਨੂੰ ਗੁਰੂ ਸਾਹਿਬ ਦੇ ਨਿਰਾਦਰ ਨੂੰ ਰੋਕਣ ਲਈ ਕੁਸ ਸੁਜਾ ਦਿਤੇ ਹਨ । ਜਿਨ੍ਹਾਂ ਦਾ ਵਿਸਤਾਰ ਪੂਰਬਕ ਵਰਨ ਅਸੀਂ ਸਾਜਾ ਕਰ ਰਹੇ ਹਾਂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ||

ਗੁਰੂ ਪਿਆਰੇ ਖਾਲਸਾ ਜੀ, ਜੇਕਰ ਆਪਾਂ ਸਾਰੇ ਰਲ ਕੇ ਈਮਨਦਾਰੀ ਨਾਲ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਮੁਕੰਮਲ ਰੋਕਣਾ ਚਾਹੁੰਦੇ ਹਾਂ ਤਾਂ ????

 ਦਾਸਰਿਆਂ ਦੀਆਂ ਬੇਨਤੀਆਂ ਉੱਪਰ ਧਿਆਨ ਦਿਉ ਜੀ 

 

1)  ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਪਾਵਨ ਸਰੂਪਾਂ ਦੀ ਨਵੀਂ ਛਪਵਾਈ ਉੱਪਰ ਮੁਕੰਮਲ ਰੋਕ ਲੱਗੇ | ਪਹਿਲਾਂ ਤੋਂ ਹੀ ਸੁਭਾਇਮਾਨ ਲੱਖਾਂ ਹੀ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਕੀਤੀ ਜਾਵੇ |

 

2)   ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਪਾਵਨ ਸਰੂਪਾਂ ਨੂੰ ਅਗ਼ਨ ਭੇਂਟ ਕਰਨ ਵਾਲੇ ਅੰਗੀਠੇ ਤੁਰੰਤ ਅਤੇ ਹਮੇਸ਼ਾਂ ਵਾਸਤੇ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਹਰ ਇੱਕ ਪਾਵਨ ਬਿਰਧ ਸਰੂਪ ਦੀ ਨਵੀਂ ਤਕਨੀਕ ਨਾਲ ਸੇਵਾ ਹੋ ਸਕਦੀ ਹੈ | ਪਾਵਨ ਬਿਰਧ ਸਰੂਪ ਨਵੇਂ ਸਰੂਪਾਂ ਵਾਂਗ ਤਿਆਰ ਬਰ ਤਿਆਰ ਹੋ ਸਕਦੇ ਹਨ |

 

3) ਮਾਝੇ,ਮਾਲਵੇ,ਦੁਆਬੇ ਵਿੱਚ ਤਿੰਨ ਵੱਡੇ ਸ੍ਰੀ ਸੱਚਖੰਡ ਸਾਹਿਬ ( ਸੁੱਖਆਸਣ ਅਸਥਾਨ) ਬਣਾਉਣੇ ਚਾਹੀਦੇ ਹਨ ਜਿੰਨਾ ਵਿੱਚ 500 ਤੋਂ 1000 ਪਲੰਘ ਤੱਕ ਲਗਾ ਕਰਕੇ ਨੇੜ੍ਹਲੇ ਇਲਾਕਿਆਂ ਦੇ ਗੁਰਦਵਾਰਾ ਸਾਹਿਬ ਵਿੱਚੋਂ ਲੋੜ ਤੋਂ ਵਾਧੂ ਪਾਵਨ ਸਰੂਪ ਇੱਕਤਰ ਕਰਕੇ ਉੰਨਾ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ|

 

4)  ਗੁਟਕਾ ਸਾਹਿਬ, ਪੋਥੀ ਸਾਹਿਬ ਅਤੇ ਗੁਰਬਾਣੀ ਨਾਲ ਸੰਬੰਧਿਤ ਹੋਰ ਲਿਟਰੇਚਰ ਛਾਪਣ ਦੇ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ ਹੀ ਹੋਂਣੇ ਚਾਹੀਦੇ ਹਨ | ਨਿੱਜੀ ਪ੍ਰਿੰਟਿੰਗ ਪ੍ਰੈਸਾਂ ਉੱਪਰ ਪਾਵਨ ਗੁਰਬਾਣੀ ਦੀ ਛਪਾਈ ਮੁਕੰਮਲ ਤੌਰ ਤੇ ਬੰਦ ਹੋਂਣੀ ਚਾਹੀਦੀ ਹੈ |

 

5)  ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਜੇਕਰ ਵਿਦੇਸ਼ ਜਾਂਣੇ ਹੋਣ ਤਾਂ ਪੂਰੇ ਅਦਬ ਸਤਿਕਾਰ ਅਤੇ ਮਾਣ ਮਰਿਯਾਦਾ ਨਾਲ ਪ੍ਰਬੰਧ ਹੋਣੇ ਚਾਹੀਦੇ ਹਨ |

  

ਜੇਕਰ ਆਪ ਜੀ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ |   0044 7469469789 ਸਤਿਕਾਰ ਕਮੇਟੀ ਯੂਕੇ 

(ਸਾਕਾ) ਮਿੱਤਰ ਅੱਲਾ ਰਾਮ ਦਾ = & = ਤ੍ਰਿਪਤਾ ਦਾ ਚੰਨ ✍️ ਗਿਆਨੀ ਹਰਜੀਤ ਸਿੰਘ

(ਸਾਕਾ) ਮਿੱਤਰ ਅੱਲਾ ਰਾਮ ਦਾ 

ਵਿਚ ਨਨਕਾਣੇ ਪ੍ਰਗਟਿਆ ਗੁਰ ਪਰਉਪਕਾਰੀ 

ਬਾਗੋ ਬਾਗੀ ਹੋ ਗਈ ਸਭ ਖਲਕਤ ਸਾਰੀ

 ਸੋਹਣੀਆਂ ਸ਼ਾਨਾ ਬਾਲਕਾ ਜੋਤਿ ਨਿਰੰਕਾਰੀ

 ਸੱਚਾ ਸੂਰਜ ਚੜ ਗਿਆ ਧੁੰਦ ਮਿਟ ਗਈ ਸਾਰੀ 

 ਭਾਜੜ ਪੈ ਕੂੜ  ਨੂੰ ਉਡਿਆ ਖੰਡ ਭਾਰੀ

 ਮਾਰੀ ਗਰਜ ਸ਼ੇਰ ਨੇ ਮਿਹਸ ਨੂੰ ਭਾਰੀ 

 ਇਹ ਮਿੱਤਰ ਅੱਲਾ ਰਾਮ ਦਾ ਜਗਤ ਸੰਸਾਰੀ

  ਗਿਆਨੀ ਚੂਰ ਕਰਨਾ ਹੈ ਕੂੜ ਨੂੰ ਨਾਨਕ ਨਿਰੰਕਾਰੀ 

 

ਤ੍ਰਿਪਤਾ ਦਾ ਚੰਨ

 

ਜ਼ਾਹਿਰ ਪੀਰ ਜਗਤ ਗੁਰੂ ਆਇਆ

 ਨਵਾਂ ਖੰਡਾਂ ਨੂੰ ਜਿਸ ਰੁਸ਼ਨਾਇਆ 

 ਦਾਈ ਦੌਲਤ ਦਿੰਦੀ ਜੀ ਵਧਾਈਆ

  ਕਾਲੂ ਘਰ ਅੱਜ ਖੁਸ਼ੀਆਂ ਆਈਆਂ

   ਗੁਰੂ ਪੀਰ ਬਲੀ ਤੇਰ ਜਾਇਆ

 ਜਿਸ ਨੇ ਮੇਰਾ ਮਾਣ ਵਧਾਇਆ

  ਹੁਣ ਬਖਸੀ ਤੇਰੀ ਨਹੀਂ ਲੈਣੀ

   ਦੇਖ ਦਰਸ਼ ਬਖਸੀਸ ਦਾਰ ਪਾਇਆ 

ਭੈਣ ਨਾਨਕੀ ਦਾ ਨਾਨਕ ਗੁਰੂ ਵੀਰ ਏ 

ਮਾਤਾ ਤ੍ਰਿਪਤਾ ਦਾ ਚੰਨ ਜੱਗ ਦਾ ਜਾਗੀਰ ਏ 

ਪਿਤਾ ਕਾਲੂ ਦੀ ਕੁਲ ਚਮੁਕਾਉਂਦੀ ਏ

 ਸਾਰੇ ਜੱਗ ਵਿੱਚੋਂ ਧੁੰਦ ਜੂ ਮਿਟਾਉਦੀਏ 

ਕੂੜ ਅੰਧੇਰ ਨੂੰ ਸ਼ੇਰ ਜਦੋਂ ਲਲਕਾਰਿਆ

 ਜ਼ਾਲਮ ਬਾਬਰ ਨੂੰ ਲਾਉਣਾ ਸੁਧਾਰਿਆ 

 ਨਿਮਾਣੇ ਨਿਤਾਣਿਆਂ ਨੂੰ ਦਿਵਾਉਣ ਇਸ ਤਾਣ ਏ 

 ਗਰੀਬਾਂ ਨਾਥਾਂ ਨੂੰ ਦਿਵਾਉਣਾ ਇਸ ਮਾਣਏ 

 ਗਿਆਨੀ ਚੁੱਕ ਦਿਓ ਦੁੱਖਾਂ ਤੇ ਕਲੇਸ਼ਾਂ ਦੇ ਹਨੇਰ ਨੂੰ 

 ਪੱਕਾ ਕਰ ਦਿਓ ਸੁੱਖਾਂ ਦੀ ਸਵੇਰ ਨੂੰ 

 

 ✍️ ਗਿਆਨੀ ਹਰਜੀਤ ਸਿੰਘ )

ਗੁਰੂ ਦਰਸ਼ਨ (ਕਿਤਾਬ) ✍️ ਗਿਆਨੀ ਹਰਜੀਤ ਸਿੰਘ

ਬੰਦਨਾ ਗੁਰਦੇਵ ਨੂੰ

ਨਮੋ ਨਮੋ ਕਰ ਅਕਾਲ ਨੂੰ 

ਸ੍ਰਿਸਟੀ ਦੇ ਪਾਲਣ ਹਾਰ ਨੂੰ

ਸਤਯੁੱਗ ਤ੍ਰੇਤਾ ਦੇ ਸਿਰਤਾਜ ਨੂੰ 

ਦੁਆਪਰ ਕ੍ਰਿਸ਼ਨ ਮੁਰਾਰ ਨੂੰ

ਕਲਯੁਗ ਦੇ ਸ਼ਾਹਕਾਰ ਨੂੰ 

ਨਾਨਕ ਪੀਰ ਗੁਰੂ ਅਵਤਾਰ ਨੂੰ

 ਗੁਰੂ ਅੰਗਦ ਅਮਰ ਕਰਤਾਰ ਨੂੰ 

 ਰਾਮ ਦਾਸ ਅਰਜਨ ਸਰਤਾਜ ਨੂੰ 

 ਹਰਗੋਬਿੰਦ ਯੋਧੇ ਬਲਕਾਰ ਨੂੰ 

 ਹਰਰਾਇ ਕ੍ਰਿਸ਼ਨ ਸਤਿਕਾਰ ਨੂੰ 

 ਤੇਗ ਬਹਾਦਰ ਦੀ ਟਣਕਾਰ ਨੂੰ

  ਗੋਬਿੰਦ ਸੰਤ ਸਿਪਾਹੀ ਦੇ ਸਾਹਿਤਕਾਰ ਨੂੰ 

  ਨਮੋ ਗੁਰੂ ਗ੍ਰੰਥ ਸ਼ਬਦ ਅਪਾਰ ਨੂੰ 

  ਗਿਆਨੀ ਨਮੋ - ਨਮੋ ਯੁੱਗ ਚਾਰਾਂ ਦੇ ਆਕਾਰ ਨੂੰ 

  (ਗਿਆਨੀ ਹਰਜੀਤ ਸਿੰਘ )

=================================

ਕਲਯੁਗ ਆਣ ਤਰਾਇਓ

ਜੋਤਿ ਨਿਰੰਜਨ ਹੈ ਗੁਰ ਨਾਨਕ

 ਪਾਪ ਬਿਖੰਡਨ  ਕਉ ਜਗ ਆਇਓ

 ਜਪ ਤਾਪ ਸੰਤਾਪ ਨਿਵਾਰਨ ਕਉ 

 ਧਾਰ ਕੇ ਮੂਰਤ ਹੈ ਜਗ ਧਾਇਓ 

 ਤੀਨ ਲੋਕ ਪ੍ਰਲੋਕ ਸਵਰਨ ਕਉ

 ਵਾਹਿਗੁਰੂ ਜਾਪ ਜਗਤ ਜਪਾਇਓ

 ਗਿਆਨੀ ਸਤਸੰਗਤ ਆਖੋ ਵਾਹੁ ਵਾਹੁ ਨਾਨਕ

 ਕਲਯੁਗ ਨਾਨਕ ਆਣ ਤਰਾਇਓ 

(ਗਿਆਨੀ ਹਰਜੀਤ ਸਿੰਘ)

ਸਲੇਮਪੁਰੀ ਦੀ ਚੂੰਢੀ - ਉਪਮਾ ! 

ਸਲੇਮਪੁਰੀ ਦੀ ਚੂੰਢੀ -

ਉਪਮਾ ! 

ਹੇ ਗੁਰੂ ਗੋਬਿੰਦ ਸਿੰਘ ! 

ਤੇਰੀਆਂ ਲਾਸਾਨੀ ਕੁਰਬਾਨੀਆਂ 

ਦੀ ਉਪਮਾ ਲਈ 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਿਆਹੀ ਕਿਹੜੇ ਦੇਸ਼ੋਂ ਮੰਗਵਾਵਾਂ? 

ਕਿਥੋਂ ਕਾਗਜ ਢੂੰਡ ਲਿਆਵਾਂ? 

ਮਜ਼ਲੂਮਾਂ ਲਈ 

ਤੂੰ ਪਿਤਾ ਵਾਰਿਆ! 

ਪੁੱਤ ਵਾਰੇ! 

ਤੂੰ ਪਰਿਵਾਰ ਵਾਰਿਆ! 

ਤੂੰ ਸਰਬੰਸ ਵਾਰਿਆ!

 ਸੱਭ ਕੁੱਝ ਵਾਰਿਆ! 

ਤੂੰ ਸੱਭ ਕੁੱਝ ਲੁਟਾਇਆ !

ਸੱਭ ਕੁੱਝ ਗੁਆਇਆ! 

ਤੂੰ ਗਿੱਦੜਾਂ ਤੋਂ ਸ਼ੇਰ ਮਰਵਾਏ! 

ਤੂੰ ਚਿੜੀਆਂ ਤੋਂ ਬਾਜ ਬਣਾਏ! 

ਤੂੰ  ਕਦੀ 'ਸੀ' ਨਾ ਕੀਤੀ, 

ਤੂੰ ਆਪਾ ਵਾਰਿਆ!

ਤੂੰ ਜੰਗਲਾਂ 'ਚ

'ਕੱਲਾ ਘੁੰਮਿਆ , 

ਤੂੰ ਫਿਰ ਵੀ ਨਾ ਹਾਰਿਆ! 

ਹੇ! ਦਸਮ ਪਿਤਾ 

ਤੇਰੀਆਂ ਕੁਰਬਾਨੀਆਂ 

ਦੀ ਉਪਮਾ ਕਿਵੇਂ ਕਰਾਂ? 

ਕਾਗਜ਼ ਕਿਥੋਂ ਢੂੰਡ ਲਿਆਵਾਂ?    

ਸਿਆਹੀ ਕਿਥੋਂ ਦੱਸ ਮੰਗਵਾਵਾਂ? 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਾਰੀ ਧਰਤੀ ਕਾਗਜ ਬਣਾਵਾਂ, 

ਸੰਸਾਰ ਚੋਂ 

ਸਿਆਹੀ ਮੰਗ ਲਿਆਵਾਂ, 

 ਲਾਇਬ੍ਰੇਰੀਆਂ 'ਚੋਂ ਸ਼ਬਦ ਲਿਆਵਾਂ ,

ਤਾਂ ਵੀ ਉਪਮਾ 

ਕਰ ਨਾ ਪਾਵਾਂ! 

ਵਾਹ ਤੂੰ! 

ਵਾਹ ਤੇਰੀਆਂ ਕੁਰਬਾਨੀਆਂ!! 

ਤੇਰੇ ਜਿਹਾ 

ਕੋਈ ਹੋਰ ਨਾ ਡਿੱਠਾ!

ਤੂੰ ਹਰ ਭਾਣੇ ਨੂੰ, 

ਮੰਨਿਆ ਮਿੱਠਾ!!

ਤੇਰੇ ਜਿਹਾ, 

ਕੋਈ ਹੋਰ ਨਾ ਡਿੱਠਾ!!!

- ਸੁਖਦੇਵ ਸਲੇਮਪੁਰੀ    

ਅੱਜ ਦੇ ਦਿਨ ਦਾ ਇਤਿਹਾਸ : ਮਿਤੀ 26 ਦਸੰਬਰ, (11 ਪੋਹ) 

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਸ਼ਹੀਦੀ ਸਾਕੇ ਦਾ ਛੇਵਾਂ ਦਿਨ 

ਅੱਜ ਦੇ ਦਿਨ ਦਾ ਇਤਿਹਾਸ : ਮਿਤੀ 26 ਦਸੰਬਰ, (11 ਪੋਹ) 

ਅੱਜ ਦੇ ਦਿਨ, ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। 

ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਧਰਮ ਬਦਲਣ ਲਈ ਡਰਾਇਆ ਅਤੇ ਲਾਲਚ ਵੀ ਦਿੱਤੇ ਪਰ ਉਹ ਨਿੱਕੀਆਂ ਜ਼ਿੰਦਾਂ ਅਡੋਲ ਰਹੀਆਂ। 

ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਜਾਰੀ ਰੱਖੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਤੱਕ ਪਹੁੰਚਣ ਦਾ ਪ੍ਰਬੰਧ ਕਰਨ ਲਈ ਉਸਨੇ ਆਪਣੀ ਘਰਵਾਲੀ ਦੇ ਗਹਿਣੇ ਅਤੇ ਘਰ ਤੱਕ ਵੇਚ ਦਿੱਤਾ।

ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨਾਲ ਠੰਢੇ ਬੁਰਜ ਵਿੱਚ ਰਹੇ।

ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਨੇ ਵਜ਼ੀਰ ਖਾਨ ਦੇ ਲਾਲਚ ਅਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਅਤੇ ਅਡੋਲ ਰਹੇ, ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ। 

ਆਓ ਅੱਜ ਆਪਾਂ ਵੀ ਇਹ ਪ੍ਰਣ ਕਰੀਏ ਕਿ ਅਸੀਂ ਵੀ ਮਾਤਾ ਗੁਜਰ ਕੌਰ ਜੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਦੀ ਸੁਚੱਜੀ ਪਰਵਰਿਸ਼ ਕਰਨ ਦੀ ਜ਼ੁੰਮੇਵਾਰੀ ਨਿਭਾਵਾਂਗੇ ਤਾਂ ਜੋ ਸਾਡੇ ਬੱਚੇ ਵੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਤਰ੍ਹਾਂ ਗੁਰੂ ਕੌਮ ਦੀ ਸੇਵਾ ਲਈ ਆਪਾ ਵਾਰਨ ਲਈ ਤਿਆਰ ਬਰ ਤਿਆਰ ਹੋ ਸਕਣ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

 

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਅੱਜ ਦੇ ਦਿਨ ਦਾ ਇਤਿਹਾਸ: 10 ਪੋਹ (ਮਿਤੀ 25 ਦਸੰਬਰ) 

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਸ਼ਹੀਦੀ ਸਾਕੇ ਦਾ ਪੰਜਵਾਂ ਦਿਨ 

ਅੱਜ ਦੇ ਦਿਨ ਦਾ ਇਤਿਹਾਸ: 10 ਪੋਹ (ਮਿਤੀ 25 ਦਸੰਬਰ) 

ਅੱਜ ਦੇ ਦਿਨ ਗੰਗੂ ਬ੍ਰਾਹਮਣ ਦੀ ਅਕ੍ਰਿਤਘਣਤਾ ਸਦਕਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਮੋਰਿੰਡੇ ਦੇ ਥਾਣੇ ਤੋਂ ਸਰਹਿੰਦ ਵਿਖੇ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਅੱਜ ਦੀ ਰਾਤ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ, ਸੂਬਾ ਸਰਹਿੰਦ ਦੀ ਕੈਦ ਵਿੱਚ, ਠੰਢੇ ਬੁਰਜ ਵਿੱਚ ਬਤੀਤ ਕੀਤੀ ਅਤੇ ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ।

ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਕੀਤੀ। 

ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਔਖੇ ਹਾਲਾਤਾਂ ਵਿੱਚ ਵੀ ਘਬਰਾਈਆਂ ਜਾਂ ਡਰੀਆਂ ਨਹੀਂ ਸਗੋਂ ਉਨ੍ਹਾਂ ਨੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਸੇ ਤਰ੍ਹਾਂ ਸਾਨੂੰ ਵੀ ਹਰ ਹਾਲਾਤ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਉਸਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ।

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 9 ਪੋਹ (24 ਦਸੰਬਰ)

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਗੌਰਵਮਈ ਸ਼ਹੀਦੀ ਸਾਕੇ ਦਾ ਚੌਥਾ ਦਿਨ

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 9 ਪੋਹ (24 ਦਸੰਬਰ)

8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ  ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ, ਇੱਕ ਯੋਧੇ ਦੀ ਤਰ੍ਹਾਂ ਤਾੜੀ ਮਾਰ ਕੇ ਦੁਸ਼ਮਣ ਫ਼ੌਜਾਂ ਨੂੰ ਆਪਣੇ ਗੜ੍ਹੀ ਛੱਡਣ ਦਾ ਫੈਸਲਾ ਸੁਣਾ ਕੇ ਕਿ "ਗੁਰੂ ਗੋਬਿੰਦ ਸਿੰਘ ਗੜ੍ਹੀ ਛੱਡ ਕੇ ਜਾ ਰਿਹਾ ਹੈ, ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ", ਮਾਛੀਵਾੜੇ ਨੂੰ ਚਲੇ ਗਏ।

ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ। 

 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਆਗਿਆ ਅਨੁਸਾਰ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਰਾਮ ਕੀਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਸ਼ਾਮ ਤੱਕ ਗੁਰੂ ਜੀ ਕੋਲ ਪਹੁੰਚ ਗਏ।

ਦੂਜੇ ਪਾਸੇ ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਦੀ ਸੂਚਨਾ ਮੁਗਲ ਹਕੂਮਤ ਨੂੰ ਦੇ ਕੇ ਉਨ੍ਹਾਂ ਨੂੰ ਮੋਰਿੰਡੇ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ।

ਸਾਰੇ ਪਰਿਵਾਰ ਦਾ ਵਿਛੜਣਾ, ਵੱਡੇ ਪੁੱਤਰਾਂ ਦਾ ਜੰਗ ਵਿੱਚ ਸ਼ਹੀਦ ਹੋਣਾ, ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਗੁਰੂ ਜੀ ਦਾ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਸ ਪਲ ਨੂੰ ਮਹਿਸੂਸ ਕਰੀਏ ਤਾਂ ਆਪ ਮੁਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੀਸ ਝੁਕ ਜਾਂਦਾ ਹੈ। 

ਆਓ ਪ੍ਰਣ ਕਰੀਏ, ਅਸੀਂ ਵੀ ਸਰਬੰਸਦਾਨੀ ਪਿਤਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਬੱਚਿਆਂ ਨੂੰ ਸੇਵਾ ਸਿਮਰਨ ਦੀ ਗੁੜ੍ਹਤੀ ਦੇ ਕੇ ਉਨ੍ਹਾਂ ਅੰਦਰ ਦੇਸ਼ ਕੌਮ ਲਈ ਕੁਰਬਾਨ ਹੋਣ ਦੀ ਭਾਵਨਾ ਪੈਦਾ ਕਰਾਂਗੇ। 

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 8 ਪੋਹ (23 ਦਸੰਬਰ)

ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ : ਗੌਰਵਮਈ ਸ਼ਹੀਦੀ ਸਾਕੇ ਦਾ ਤੀਜਾ ਦਿਨ

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 8 ਪੋਹ (23 ਦਸੰਬਰ)

ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ); ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ। ਅੱਜ ਦੀ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਰੰਗਰੇਟਾ ਵੀ ਹੋਰਨਾਂ ਸਿੰਘਾਂ ਸਮੇਤ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਕਰ ਗਏ। 

ਅੱਜ ਘਮਸਾਨ ਦੇ ਯੁੱਧ ਉਪਰੰਤ, ਗੁਰੂ ਜੀ ਨੇ ਅਗਲੀ ਸਵੇਰ ਖੁਦ ਜੰਗ ਦੇ ਮੈਦਾਨ ਵਿੱਚ ਨਿਤਰਨ ਦਾ ਫੈ਼ਸਲਾ ਲਿਆ।

ਗੜ੍ਹੀ ਵਿੱਚ ਮੌਜੂਦ ਸਿੰਘਾਂ ਨੇ ਗੁਰੂ ਜੀ ਦੇ ਇਸ ਫੈ਼ਸਲੇ ਨੂੰ ਪ੍ਰਵਾਨਗੀ ਨਾ ਦਿੱਤੀ ਅਤੇ ਪੰਜ ਪਿਆਰਿਆਂ ਨੇ ਇਕੱਤਰ ਹੋ ਕੇ ਗੁਰੂ ਜੀ ਨੂੰ ਖ਼ਾਲਸੇ ਦੀ ਇੱਛਾ ਮੁਤਾਬਕ ਗੜ੍ਹੀ ਛੱਡ ਕੇ ਜਾਣ ਦੀ ਬੇਨਤੀ ਕੀਤੀ।

ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਵਿਖੇ ਉਸ ਦੇ ਘਰ ਪਹੁੰਚ ਗਏ। ਰਾਤ ਨੂੰ ਗੰਗੂ ਬ੍ਰਾਹਮਣ ਨੇ ਮਾਤਾ ਜੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ।

ਆਓ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦੇ ਸਮਰੱਥ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਇਹੀ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-