ਬੀਨੂੰ ਢਿੱਲੋਂ ਅਤੇ ਗੁਰਨਾਮ ਭੁੱਲਰ ਸਟਾਰਰ ਫਿਲਮ 'ਫੁੱਫੜ ਜੀ' ਦਾ ਡਿਜੀਟਲ ਪ੍ਰੀਮੀਅਰ  ਜ਼ੀ 5 'ਤੇ 17 ਦਸੰਬਰ ਨੂੰ 

ਜ਼ੀ 5, ਭਾਰਤ ਦੇ ਸਭ ਤੋਂ ਵੱਡੇ ਘਰੇਲੂ ਵੀਡੀਓ ਸਟ੍ਰੀਮਿੰਗ ਮੰਚ ਅਤੇ ਇੱਕ ਅਰਬ ਦਰਸ਼ਕਾਂ ਲਈ ਬਹੁ-ਭਾਸ਼ਾਈ ਕਹਾਣੀਕਾਰ, ਨੇ ਸਤੰਬਰ ਵਿੱਚ ਰੱਜ ਕੇ ਵੇਖੋ ਦੇ ਸਫਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦੇ ਹਿੱਸੇ ਵਜੋਂ ਇਸ ਨੇ ਪੁਆੜਾ, ਕਿਸਮਤ 2 ਅਤੇ ਜਿੰਨੇ ਜੰਮੇ ਸਾਰੇ ਨਿਕੰਮੇ ਵਰਗੀਆਂ ਧਮਾਕੇਦਾਰ ਪੰਜਾਬੀ ਫਿਲਮਾਂ ਰਿਲੀਜ਼ ਕੀਤੀਆਂ ਜਿਹਨਾਂ ਨੂੰ ਮੰਚ 'ਤੇ ਭਰਵਾਂ ਹੁੰਗਾਰਾ ਮਿਲਿਆ। ਹੁਣ ਜ਼ੀ 5 ਨੇ ਆਪਣੀ ਅਗਲੀ ਫਿਲਮ, 'ਫੁੱਫੜ ਜੀ' ਦੇ ਪ੍ਰੀਮੀਅਰ ਦੀ ਘੋਸ਼ਣਾ ਕੀਤੀ ਹੈ, ਜੋ ਬਾਕਸ ਆਫਿਸ 'ਤੇ ਸਫਲ ਹੋਣ ਤੋਂ ਬਾਅਦ ਹੁਣ 17 ਦਸੰਬਰ ਨੂੰ ਡਿਜੀਟਲ ਪ੍ਰੀਮੀਅਰ ਲਈ ਤਿਆਰ ਹੈ। ਇਸ ਫਿਲਮ 'ਚ ਜਿੱਥੇ ਤੁਸੀਂ ਵੱਡੇ ਅਤੇ ਛੋਟੇ ਜਵਾਈ 'ਚ ਨਿੱਕੇ ਨਿੱਕੇ ਝਗੜੇ ਦੇਖੋਗੇ, ਉੱਥੇ ਹੀ ਸਹੁਰੇ ਵਾਲੇ ਵੀ ਦੋਹਾਂ ਦੇ ਗੁੱਸੇ ਨੂੰ ਝੱਲਦੇ ਹੋਏ ਨਜ਼ਰ ਆਉਣਗੇ।ਇਸ ਫਿਲਮ ਵਿਚ ਬਿੰਨੂ ਢਿੱਲੋਂ ਵੱਡੇ ਫੁੱਫੜ ਦੇ ਰੂਪ ਵਿਚ ਅਤੇ ਡਾਇਮੰਡ ਬੁਆਏ ਗੁਰਨਾਮ ਭੁੱਲਰ ਛੋਟੇ ਫੁੱਫੜ ਦੇ ਰੂਪ ਵਿਚ ਨਜ਼ਰ ਆਉਣਗੇ, ਉਹਨਾਂ ਦੇ ਨਾਲ ਜੈਸਮੀਨ ਬਾਜਵਾ ਅਤੇ ਸਿਧਿਕਾ ਸ਼ਰਮਾ ਮੁੱਖ ਭੂਮਿਕਾਵਾਂ ਵਿਚ ਹਨ।ਪੰਕਜ ਬੱਤਰਾ ਵਲੋਂ ਨਿਰਦੇਸ਼ਿਤ, ਰਾਜੂ ਵਰਮਾ ਵਲੋਂ ਲਿਖੀ ਅਤੇ ਜ਼ੀ ਸਟੂਡੀਓਜ਼ ਤੇ ਕੇ. ਕੁਮਾਰ ਸਟੂਡੀਓਜ਼ ਵਲੋਂ ਨਿਰਮਿਤ ਇਹ ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਹੈ।

ਮਨੀਸ਼ ਕਾਲੜਾ, ਮੁਖ ਵਪਾਰੀ ਅਫਸਰ, ਜ਼ੀ 5 ਇੰਡੀਆ ਨੇ ਕਿਹਾ, “ਸਾਡੀ ਪੰਜਾਬ ਕੇਂਦਰਿਤ ਮੁਹਿੰਮ 'ਜ਼ੀ 5 ਰੱਜ ਕੇ ਵੇਖੋ' ਦੀ ਸਫਲ ਸ਼ੁਰੂਆਤ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਅਸੀਂ ਆਪਣੇ ਮਜ਼ਬੂਤ ਪੰਜਾਬੀ ਗਾਹਕਾਂ ਤੱਕ ਚੰਗਾ ਵਿਸ਼ਾ  ਪ੍ਰਦਾਨ ਕਰਨ ਲਈ ਆਪਣੇ ਯਤਨਾਂ ਨਾਲ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ। ਇਸ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਸਾਨੂੰ ਇੱਕ ਹੋਰ 'ਸਿੱਧਾ-ਥੀਏਟਰ' ਸਿਰਲੇਖ, 'ਫੁੱਫੜ ਜੀ' ਪੇਸ਼ ਕਰਨ ਵਿੱਚ ਖੁਸ਼ੀ ਹੋ ਰਹੀ ਹੈ, ਜੋ ਕਿ ਪੰਜਾਬ ਦੇ ਦਿਲਾਂ ਵਿੱਚ ਇੱਕ ਵਸੀ ਹੋਈ ਕਹਾਣੀ ਹੈ। ਅਸੀਂ ਇਸ ਵਿਸ਼ਾਲ ਉਪਭੋਗਤਾ ਅਧਾਰ ਨੂੰ ਸਾਡੇ ਵਿਸ਼ਾ ਦੀ ਪੇਸ਼ਕਸ਼ ਨਾਲ ਰੁਝੇ ਰੱਖਣ ਅਤੇ ਮਨੋਰੰਜਨ ਕਰਨ ਲਈ ਬਹੁਤ ਖੁਸ਼ ਹਾਂ।ਨਿਰਦੇਸ਼ਕ ਪੰਕਜ ਬੱਤਰਾ ਨੇ ਟਿੱਪਣੀ ਕੀਤੀ, “ਮੈਂ ਹਮੇਸ਼ਾ ਅਜਿਹੀਆਂ ਕਹਾਣੀਆਂ ਸੁਣਾਉਣ ਦੀ ਇੱਛਾ ਰੱਖਦਾ ਹਾਂ ਜੋ ਲੋਕਾਂ ਨਾਲ ਸਬੰਧਤ ਹੋਣ ਅਤੇ ਦਰਸ਼ਕਾਂ ਦਾ ਸਿਹਤਮੰਦ ਮਨੋਰੰਜਨ ਕਰਨ। ਅਭਿਨੇਤਾ ਬਿੰਨੂ ਢਿੱਲੋਂ ਨੇ ਟਿੱਪਣੀ ਕੀਤੀ, “ਅਸਲ-ਜੀਵਨ ਦੀਆਂ ਪਰੰਪਰਾਵਾਂ ਤੋਂ ਪ੍ਰੇਰਿਤ ਇਸ ਕਿਸਮ ਦੀਆਂ ਭੂਮਿਕਾਵਾਂ ਮੈਨੂੰ ਸੱਚਮੁੱਚ ਪਸੰਦ ਆਉਂਦੀਆਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਦੇ ਇੱਕ ਹਿੱਸੇ ਨੂੰ ਪ੍ਰਦਰਸ਼ਿਤ ਕਰਕੇ ਆਪਣੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੇ ਯੋਗ ਹਾਂ। ਅਭਿਨੇਤਾ ਗੁਰਨਾਮ ਭੁੱਲਰ ਨੇ ਕਿਹਾ, “ਮੈਂ ਜਦੋਂ ਤੋਂ ਇਸ ਫਿਲਮ ਦੀ ਸਕ੍ਰਿਪਟ ਪੜ੍ਹੀ ਉਦੋਂ ਤੋਂ ਮੈਂ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਅੱਜ ਵੀ, ਬਾਕਸ ਆਫਿਸ 'ਤੇ ਸਫਲ ਦੌੜ ਤੋਂ ਬਾਅਦ, ਮੈਂ ਇਸ ਪਰਿਵਾਰਕ ਮਨੋਰੰਜਨ ਲਈ ਉਨ੍ਹਾਂ  ਹੀ ਉਤਸ਼ਾਹਿਤ ਹਾਂ ਕਿਉਂਕਿ ਇਹ ਸਿਹਤਮੰਦ ਅਤੇ ਪਰਵਾਰਿਕ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਨੂੰ ਇਕੱਠੇ ਬੈਠ ਕੇ ਦੇਖੋਗੇ ਅਤੇ ਤੁਹਾਡੇ ਦੁਆਰਾ ਅਨੁਭਵ ਕੀਤੇ ਪਲਾਂ ਨੂੰ ਮੁੜ ਬਹਾਲ ਕਰੋਗੇ ।

ਹਰਜਿੰਦਰ ਸਿੰਘ