ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੀਆਂ ਮੰਗਾਂ ਨੂੰ ਲੇ ਕੇ ਰੋਸ਼ ਪ੍ਰਦਰਸ਼ਨ ਕੀਤਾ

ਜਗਰਾਉਂ 28 ਦਸੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋ ਅਜ ਐਸ ਡੀ ਐਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ  ਐਸ ਡੀ ਐਮ ਦੀ ਗੈਰਹਾਜ਼ਰੀ ਚ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੂੰ ਪੇਸ਼ ਕੀਤੇ ਮੰਗਪਤਰ ਚ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤ ਯੋਗ ਵਿਅਕਤੀ ਨੂੰ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਜਲਦ ਦੇਣ,ਜਗਰਾਂਓ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜਾ ਦਿਵਾਉਣ, ਖੇਤੀ ਵਰਤੋਂ ਲਈ ਯੂਰੀਆ ਖਾਦ ਦੀ ਘਾਟ ਦੂਰ ਕਰਨ,ਪਿੰਡਾਂ ਚ ਫਸਲਾਂ ਦਾ ਨਾਸ ਮਾਰ ਰਹੇ ਜੰਗਲੀ ਸੂਅਰਾਂ, ਰੋਜਾਂ ਨੂੰ  ਕੰਟਰੋਲ ਕਰਨ ਆਦਿ ਮੁੱਦਿਆਂ ਦੇ ਹੱਲ ਲਈ ਇਕ ਹਫਤੇ ਦਾ ਅਲਟੀਮੇਟਮ ਦਿੱਤਾ। ਅਗਰ ਨਾ ਹਲ ਹੋਏ ਦੀ ਹਾਲਤ ਚ ਐਸ ਡੀ ਐਮ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਸਮੇਂ ਹੋਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ  ਖੰਨਾ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ, ਤਰਸੇਮ ਸਿੰਘ ਬੱਸੂਵਾਲ, ਹਰਦੀਪ ਟੂਸੇ ਨੇ ਕਿਹਾ ਕਿ ਜਿਲੇ ਦੇ ਡਿਪਟੀ ਕਮਿਸ਼ਨਰ ਦਫਤਰ ਦੀ ਅਣਗਹਿਲੀ ਕਾਰਨ ਸ਼ਹੀਦ ਪਰਿਵਾਰਾਂ ਨੂੰ ਮਿਲਣ ਵਾਲਾ ਆਸਰਾ ਤੇ ਹਮਦਰਦੀ ਲਟਕ ਰਹੀ ਹੈ। ਬੁਲਾਰਿਆਂ ਨੇ ਖੇਤੀ ਵਰਤੋਂ ਲਈ ਯੂਰੀਆ ਦੀ ਘਾਟ ਦੂਰ ਕਰਨ ਚ ਫੇਲ ਪ੍ਰਸ਼ਾਸਨ, ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਰੱਜ ਕੇ ਨਾਅਰੇ ਬਾਜੀ ਕੀਤੀ। ਉਨਾਂ ਕਿਹਾ ਕਿ ਆਉਂਦੇ ਸਮੇਂ ਚ ਲਾਵਾਰਿਸ ਪਸ਼ੂਆਂ, ਖੇਤੀ ਦਾ ਉਜਾੜਾ ਕਰ ਰਹੇ ਜੰਗਲੀ ਸੂਅਰਾਂ, ਰੋਜ਼ਾਂ ਨੂੰ ਨੱਥ ਪਾਉਣ ਦੇ ਮਸਲੇ ਨੂੰ ਲੈ ਕੇ ਵੱਡਾ ਫੈਸਲਾਕੁੰਨ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਜਗਰਾਂਓ ਕਚਿਹਰੀਆਂ ਚ ਉਪਰ ਤੋਂ ਹੇਠਾਂ ਤਕ ਚਲਦਾ ਭਰਿਸ਼ਟਾਚਾਰ ਖਤਮ ਕਰਾਉਣ ਦਾ ਅਜੰਡਾਂ ਵੀ ਜਲਦੀ ਹੀ ਛੋਹਿਆ ਜਾਵੇਗਾ।ਇਸ ਸਮੇਂ ਅਮਰਜੀਤ ਸਿੰਘ ਲੀਲ, ਹੈਪੀ ਸਹੋਲੀ, ਮਨਦੀਪ ਭੰਮੀਪੁਰਾ, ਰਣਧੀਰ ਬੱਸੀਆਂ , ਜਗਜੀਤ ਕਲੇਰ, ਗੁਰਚਰਨ ਗੁਰੂਸਰ ਆਦਿ ਹਾਜ਼ਰ ਸਨ।