ਲੈਸਟਰ ਵਿੱਚ ਸਾਂਝਾਂ ਗਰੁੱਪ ਅਤੇ ਮਿਲਾਪ ਗਰੁੱਪ ਵੱਲੋਂ Valentine’s Day ਮਨਾਇਆ ਗਿਆ

ਲੈਸਟਰ : ਯੂ ਕੇ ਦੇ ਲੈਸਟਰ ਸ਼ਹਿਰ  ਵਿੱਚ ਸਾਂਝਾਂ ਗਰੁੱਪ ਅਤੇ ਮਿਲਾਪ ਗਰੁੱਪ ਦੀਆਂ ਲੇਡੀਜ਼ ਵੱਲੋਂ ਇਸ ਹਫ਼ਤੇ Valentine’s Day ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਲੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਰਣਜੀਤ ਕੌਰ, ਕੁਲਦੀਪ ਕੌਰ, ਰਾਜਵੀਰ ਕੌਰ ਨੇ ਮਿਲ ਕੇ ਇਸਦੀ ਰੂਪ ਰੇਖਾ ਉਲੀਕੀ ਅਤੇ ਸਾਰੀਆਂ Activities ਦੀ Planning ਕੀਤੀ।  ਸਾਰੀਆਂ ਲੇਡੀਜ਼ ਨੇ ਇਸ ਪ੍ਰੋਗਰਾਮ ਵਿੱਚ ਖੁਸ਼ੀਆਂ ਅਤੇ ਅਨੰਦ ਮਾਣਿਆ। ਸਾਂਝੇ ਤਿਉਹਾਰ ਵੀ ਸਮਾਜਿਕ ਰਿਸ਼ਤੇ ਵਿੱਚ ਪਿਆਰ ਦਾ ਪ੍ਰਤੀਕ ਹੁੰਦੇ ਹਨ। ਜੋ ਪਿਆਰ ਅਤੇ ਇੱਕ ਦੂਜੇ ਵਿੱਚ ਸਾਂਝਾਂ ਪੈਦਾ ਕਰਦੇ ਹਨ। ਆਪਸ ਵਿੱਚ ਲੇਡੀਜ਼ ਦਾ ਤਾਲਮੇਲ ਵੀ ਵਧਾਉਂਦੇ ਹਨ। ਜੋ ਕੰਮ ਰਲ ਮਿਲ ਕੇ ਕੀਤੇ ਜਾਂਦੇ ਹਨ ਉਹ ਇਕੱਲਾ ਮਨੁੱਖ ਨੇਪਰੇ ਨਹੀਂ ਚਾੜ ਸਕਦਾ। ਇਹ ਦਿਨ ਵੀ ਯੂ ਕੇ ਦੇ ਵਿੱਚ ਬੱਚਿਆਂ ਦੇ ਪ੍ਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀਆਂ ਵਿੱਚ ਮਨਾਇਆ ਜਾਂਦਾ ਹੈ। ਜਿੱਥੇ ਸਾਂਝਾਂ ਗਰੁੱਪ ਵੱਲੋਂ ਸੱਭਿਆਚਾਰਿਕ , ਧਾਰਮਿਕ, ਸਮਾਜਿਕ ਅਤੇ ਸਭ ਦਿਨ ਤਿਉਹਾਰ ਬੜੀ ਧੂੰਮ-ਧਾਮ ਨਾਲ ਮਨਾਏ ਜਾਂਦੇ ਹਨ। ਉੱਥੇ ਲੇਡੀਜ਼ ਨੇ Valentine’s Day ਨੂੰ ਵੀ ਇੱਕ ਪਿਆਰ ਅਤੇ ਸਤਿਕਾਰ ਦਾ ਸੁੰਦਰ ਰੂਪ ਦੇ ਕੇ ਸਾਰੀਆਂ ਲੇਡੀਜ਼ ਨੇ ਰਲ ਕੇ ਮਨਾਇਆ। ਇਸ ਪ੍ਰੋਗਰਾਮ ਵਿੱਚ ਤਕਰੀਬਨ 32 ਗਰੁੱਪ ਮੈਂਬਰਾਂ ਨੇ ਭਾਗ ਲਿਆ ਅਤੇ ਖੁਸ਼ੀਆਂ ਵੰਡੀਆਂ।
ਲੇਡੀਜ਼ ਨੇ ਆਰਟ ਐਂਡ ਡੀਜ਼ਾਇਨ ਕਲਾਸ ਵਿੱਚ ਆਪਣਾ ਆਪਣਾ ਪਸੰਦੀਦਾ ਕਾਰਡ ਡੀਜ਼ਾਇਨ ਕਰਕੇ ਆਪਣੇ ਆਪਣੇ ਪ੍ਰੀਵਾਰ ਲਈ ਬਣਾਇਆ। ਇਸ ਤੋਂ ਬਾਦ ਸਭ ਨੇ ਯਾਦਦਾਸ਼ਤ ਵਧਾਉਣ ਵਾਲੀ Memory Game ਖੇਡੀ। ਜੋ ਸਭ ਦੀ ਸਿਹਤ ਅਤੇ ਯਾਦਦਾਸ਼ਤ ਲਈ ਲਾਹੇਬੰਦ ਸੀ। ਉਸਤੋਂ ਬਾਦ ਸਭ ਨੇ ਮਿਲ ਕੇ ਸਾਂਝਾਂ Valentine’s Day ਕੇਕ ਕੱਟਿਆ ਅਤੇ ਵੰਡ ਕੇ ਖਾਧਾ। ਫੇਰ ਸਭ ਨੇ ਰਲ ਕੇ ਪਾਰਟੀ ਫੂਡ ਦਾ ਖ਼ੂਬ ਅਨੰਦ ਮਾਣਿਆ। ਇਸ ਸੈਸ਼ਨ ਵਿੱਚ ਬੀਬੀਆਂ ਭੈਣਾਂ ਨੇ ਬੜੇ ਚਾਉ ਨਾਲ ਆਪਣੇ ਆਪਣੇ ਬੱਚਿਆਂ ਲਈ , ਪ੍ਰੀਵਾਰਾਂ ਲਈ ਬਹੁਤ ਸੁੰਦਰ ਕਾਰਡ ਡੀਜ਼ਾਇਨ ਕੀਤੇ ਅਤੇ ਆਪਣੇ ਘਰ ਵਿੱਚ ਸਜਾਏ। ਸਭ ਨੇ music excercise Session ਵਿੱਚ ਵੀ ਭਾਗ ਲਿਆ। ਜਸਵੰਤ ਕੌਰ ਬੈਂਸ ਅਤੇ ਸਾਰੇ ਕਮੇਟੀ ਮੈਂਬਰਾਂ ਵੱਲੋਂ ਆਈਆਂ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ ਗਿਆ ।

ਰਿਪੋਰਟ : ਜਸਵੰਤ ਕੌਰ ਬੈਂਸ