ਕਦੇ ਬੈਠਣ ਦਾ ਮੌਕਾ ਮਿਲੇ, ਆਪਾ ਖੰਗਾਲਣ ਦਾ ਸਬੱਬ ਬਣੇ ਤਾਂ ਦੰਦਾਂ ਨਾਲ ਦਿੱਤੀਆਂ ਗੰਢਾਂ ਖੋਲਣ ਨੂੰ ਜੀਅ ਕਰੇਗਾ-ਦੇਵ ਸਰਾਭਾ

ਮੁੱਲਾਂਪੁਰ ਦਾਖਾ 27 ਮਾਰਚ (ਸਤਵਿੰਦਰ ਸਿੰਘ ਗਿੱਲ) ਜਦੋਂ ਪਾਰਸਰਸ਼ਤਾ ਦੀਆਂ ਢੀਘਾਂ ਮਾਰਨ ਵਾਲਿਆਂ ਦੀਆਂ ਲੁਕਵੀਆਂ ਨੀਤੀਆਂ ਉਜਾਗਰ ਹੋਣ ਲੱਗਦੀਆਂ ਨੇ, ਤਾਂ ਉਨ੍ਹਾ ਦੀ ਬੇਸ਼ਰਮੀ ਢੀਠਤਾ ‘ਚ ਬਦਲਦੀ ਹੈ। ਫੇਰ ਖੁਆਬਾਂ ਦੇ ਸੁਫਨਿਆਂ ‘ਚ ਖੋਣ ਵਾਲੇ ਪਿੱਛ-ਲੱਗਾਂ ਨੂੰ ਵੀ ਦੈਂਤ ਦੇ ਚਿਹਰਿਆਂ ਵਰਗੀ ਅਸਲੀਅਤ ਦਾ ਗਿਆਨ ਹੋਣ ਲੱਗਦਾ ਹੈ। ਸਿਆਸਤ ਦੀ ਸ਼ਤਰੰਜੀ ਬਿਸਾਦ ‘ਤੇ ਖੇਡਣ ਵਾਲਿਆਂ ਮੋਹਰਿਆਂ ਪਿੱਛੇ ਖੇਡਦਾ ਕੌਣ-ਤੇ-ਖੇਡਿਆ ਕੌਣ ਜਾ ਰਿਹਾ ਹੈ, ਇਸ ਪੱਖ ਦਾ ਗਿਆਨ ਜਦ ਹੋ ਜਾਵੇਗਾ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ।
ਪੱਤਰਕਾਰਾਂ ਦੇ ਸਨਮੁਖ 35 ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਸ਼ਿੰਗਾਰਾ ਸਿੰਘ ਟੂਸੇ, ਜਰਨੈਲ ਸਿੰਘ ਮੁੱਲਾਂਪੁਰ,ਬਲਬੀਰ ਸਿੰਘ ਕਾਲਾ ਡੱਬ,ਪਤਵੰਤ ਸਿੰਘ ਸਹੌਲੀ ਸਹਿਯੋਗੀ ਸਾਥੀਆਂ ਨਾਲ ਬੈਠੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਹਰ ਵਾਰ ਦੀ ਤਰ੍ਹਾਂ ਜਜ਼ਬਾਤੀ ਤੇ ਬੇਖੌਫ ਵਿਚਾਰਾਂ ਦੀ ਸਾਂਝ ਪਾਉਦਿਆਂ ਅਸਿੱਧੇ ਰੂਪ ‘ਚ ਨਿਸ਼ਾਨਾ ਸੇਧਦਿਆਂ ਕਿਹਾ ਕਿ ਹੁਣ ਤੱਕ ਇਹੀ ਹੁੰਦਾ ਆਇਆ ਹੈ ਕਿ ਜਦੋਂ ਸੋਚਣ ਵਾਲਾ ਮੌਕਾ ਸਾਭਿਆ ਨਹੀਂ ਗਿਆ ਤਾਂ ਨਤੀਜੇ ‘ਚ ਪਛਤਾਵਾ ਹੀ ਪੱਲਾ ਪਿਆ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਮਾਨਸਿਕ ਪੱਖੋਂ ਬਿਮਾਰ ਹੋਣ ਦੇ ਬਾਵਜ਼ੂਦ ਅਤੇ 550 ਵੇਂ ਪ੍ਰਕਾਸ਼ ਪੁਰਵ ਸ਼ਤਾਬਦੀ ਮੌਕੇ ਪ੍ਰਧਾਨ ਮੰਤਰੀ ਜੀ ਦੇ ਦਿੱਤੇ ਬਿਆਨ, ਜਦੋਂ ਕੇਂਦਰ ਸਰਕਾਰ ਨੂੰ ਕੋਈ ਇਤਰਾਜ ਨਹੀਂ ਤਾਂ ਸਮਝਦਾਰ ਅਖਵਾਉਣ ਵਾਲੇ ਸੱਜ਼ਰੇ-ਸੱਜ਼ਰੇ ਸਿਆਸਤਦਾਨਾਂ ਨੂੰ ਕੀ ਚੰਗਾ ਨਹੀਂ ਲੱਗਦਾ ਕਿ ਪੋ: ਭੁੱਲਰ ਆਪਣੇ ਪ੍ਰਵਾਰ ‘ਚ ਬੈਠ ਕੇ ਜਿੰਦਗੀ ਦੇ ਬਚਦੇ ਦਿਨ ਸੁੱਖ ਨਾਲ ਜਿਉਂ ਸਕੇ। ‘ਦੇਵ ਸਰਾਭਾ’ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਮੁੜ ਕਿਹਾ ਕਦੇ ਬੈਠਣ ਦਾ ਮੌਕਾ ਮਿਲੇ, ਜਾਂ ਆਪਣੇ ਨਾਲ ਗੱਲਾਂ ਕਰਦਿਆਂ ਆਪਾ ਖੰਗਾਲਣ ਦਾ ਸਬੱਬ ਬਣੇ ਤਾਂ ਦੰਦਾਂ ਨਾਲ ਦਿੱਤੀਆਂ ਗੰਢਾਂ ਖੋਲਣ ਨੂੰ ਜੀਅ ਕਰੇਗਾ, ਅਹਿਸਾਸ ਹੋਵੇਗਾ ਕਿ ਸਾਡਾ ਲਾਹਾ ਕੋਈ ਹੋਰ ਹੀ ਲੈ ਗਿਆ, ਪਤਾ ਨਹੀਂ ਕਦੋਂ ਪਿੱਛਲੱਗ ਲੱਗਿਆ ਸਾਡਾ ਲਾਣਾ ਆਪਣੇ ਕੌਮ ਦੇ ਭਵਿੱਖ ਲਈ ਆਪਣੇ ਫਰਜ਼ ਅਦਾ ਕਰਨ ਲਈ ਸੋਚੇਗਾ।ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸ਼ਹਿਜ਼ਾਦ ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ,ਕੁਲਜੀਤ ਸਿੰਘ ਭੰਮਰਾ ਸਰਾਭਾ ,ਪਰਮਿੰਦਰ ਸਿੰਘ ਬਿੱਟੂ ਸਰਾਭਾ, ਕੈਪਟਨ ਰਾਮਲੋਕ ਸਿੰਘ ਸਰਾਭਾ,ਕਲਾਰਕ ਸੁਖਦੇਵ ਸਿੰਘ ਸਰਾਭਾ,ਯਾਦਵਿੰਦਰ ਸਿੰਘ ਸਰਾਭਾ,ਤੁਲਸੀ ਸਿੰਘ ਸਰਾਭਾ,ਜੱਗਧੂੜ ਸਿੰਘ ਸਰਾਭਾ,ਬਲਜਿੰਦਰ ਸਿੰਘ ਸਰਾਭਾ, ਗੁਲਜ਼ਾਰ ਸਿੰਘ ਮੋਹੀ,ਜ਼ੋਰਾ ਸਿੰਘ ਸਰਾਭਾ ਆਦਿ ਨੇ ਹਾਜ਼ਰੀ ਭਰੀ।