ਕਿਸਾਨਾ ਨੇ ਦਾਣਾ ਮੰਡੀ ਵਿਚ ਸੈਂਡ ਬਣਾਉਣ ਦੀ ਕੀਤੀ ਮੰਗ

ਹਠੂਰ,18,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਦਸ ਪਿੰਡਾ ਨੂੰ ਆਪਣੀ ਸੇਵਾ ਦੇਣ ਵਾਲੀ ਦਾਣਾ ਮੰਡੀ ਹਠੂਰ ਵਿਚ ਸੈਡ ਬਣਾਉਣ ਲਈ ਕਿਸਾਨਾ ਨੇ ‘ਆਪ’ਸਰਕਾਰ ਨੂੰ ਬੇਨਤੀ ਕੀਤੀ।ਇਸ ਮੌਕੇ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਯੂਥ ਵਿੰਗ ਦੇ ਸੀਨੀਅਰ ਆਗੂ ਸਿਮਰਨਜੋਤ ਸਿੰਘ ਗਾਹਲੇ ਨੇ ਕਿਹਾ ਕਿ ਮਾਰਕੀਟ ਕਮੇਟੀ ਹਠੂਰ ਅਤੇ ਦਾਣਾ ਮੰਡੀ ਹਠੂਰ ਦੀ ਸਥਾਪਨਾ 1987 ਵਿਚ ਹੋਈ ਸੀ।ਉਸ ਸਮੇਂ ਮੰਡੀ ਦਾ ਫੜ ਭਾਵੇ ਕੱਚਾ ਸੀ ਅਤੇ ਸਮੇਂ-ਸਮੇਂ ਦੀਆ ਸਰਕਾਰਾ ਦੇ ਸਹਿਯੋਗ ਨਾਲ ਫੜ ਨੂੰ ਪੱਕਾ ਕੀਤਾ ਗਿਆ।ਉਨ੍ਹਾ ਕਿਹਾ ਕਿ ਇਲਾਕੇ ਦੇ ਕਿਸਾਨਾ ਅਤੇ ਮਜਦੂਰਾ ਦੀ ਮੁੱਖ ਮੰਗ ਹੈ ਕਿ ਮੰਡੀ ਵਿਚ ਫਸਲ ਰੱਖਣ ਅਤੇ ਕਿਸਾਨਾ ਦੇ ਬੈਠਣ ਲਈ ਸੈਂਡ ਬਣਾ ਕੇ ਦਿੱਤਾ ਜਾਵੇ ਅਤੇ ਮੰਡੀ ਦੇ ਮੁੱਖ ਗੇਟ ਤੇ ਫਸਲ ਦਾ ਭਾਰ ਤੋਲਣ ਲਈ ਕੰਡਾ ਸਥਾਪਿਤ ਕੀਤਾ ਜਾਵੇ ਤਾਂ ਜੋ ਕਿਸਾਨਾ ਦੀ ਫਸਲ ਦਾ ਸਹੀ ਨਾਪ-ਤੋਲ ਹੋ ਸਕੇ।ਉਨ੍ਹਾ ਕਿਹਾ ਕਿ ਦਾਣਾ ਮੰਡੀ ਵਿਚ ਸਬਜੀ,ਮੱਕੀ ਅਤੇ ਮੂੰਗੀ ਵੇਚਣ ਲਈ ਆੜ੍ਹਤੀਆ ਨੂੰ ਲਾਇਸੰਸ ਜਾਰੀ ਕੀਤੇ ਜਾਣ,ਜਿਸ ਨਾਲ ਮਾਰਕੀਟ ਕਮੇਟੀ ਹਠੂਰ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਮਜਦੂਰਾ ਨੂੰ ਰੁਜਗਾਰ ਵੀ ਮਿਲੇਗਾ।ਉਨ੍ਹਾ ਕਿਹਾ ਕਿ ਇਸ ਤੋ ਪਹਿਲਾ ਅਸੀ ਅਕਾਲੀ ਦਲ ਅਤੇ ਕਾਗਰਸ ਦੇ ਲੀਡਰਾ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਪਰ 35 ਸਾਲ ਬੀਤਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੈ।ਉਨ੍ਹਾ ਪੰਜਾਬ ਸਰਕਾਰ ਅਤੇ ਪੰਜਾਬ ਮੰਡੀਕਰਨ ਬੋਰਡ ਨੂੰ ਬੇਨਤੀ ਕੀਤੀ ਕਿ ਕਿਸਾਨਾ ਦੀ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ।ਇਸ ਸਬੰਧੀ ਜਦੋ ਮਾਰਕੀਟ ਕਮੇਟੀ ਹਠੂਰ ਦੇ ਸੈਕਟਰੀ ਸੁਭਾਸ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਕਿਸਾਨ ਵੀਰ ਸੈਡ ਬਣਾਉਣ ਲਈ ਲਿਖਤੀ ਰੂਪ ਵਿਚ ਬੇਨਤੀ ਪੱਤਰ ਦੇਣ ਤਾਂ ਜੋ ਉਨ੍ਹਾ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਮੰਡੀਕਰਨ ਬੋਰਡ ਦੇ ਅਧਿਕਾਰੀਆ ਤੱਕ ਪਹੁੰਚਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਭਾਗ ਸਿੰਘ ਗੋਲਡੀ,ਕੁਲਦੀਪ ਸਿੰਘ,ਸੁਰਜੀਤ ਸਿੰਘ,ਅਰਸਦੀਪ ਸਿੰਘ,ਬਿੱਟੂ ਗਰੇਵਾਲ,ਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਭੁਪਿੰਦਰ ਸਿੰਘ,ਕਾਲਾ ਸਿੰਘ,ਸੀਰਾ ਸਿੰਘ,ਨਿੰਮਾ ਸਿੰਘ,ਇੰਦਰਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।