ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਨੂੰ ਸੇਵਾ ਮੁਕਤੀ ਤੇ ਦਿੱਤੀ ਵਿਦਾਇਗੀ

ਜਗਰਾਉਂ, 31 ਮਈ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮਾਨਯੋਗ ਐਸ ਐਸ ਪੀ ਸ੍ਰੀ ਦੀਪਕ ਹਿਲੋਰੀ ਜੀ ਦੀ ਰਹਿਨੁਮਾਈ ਹੇਠ ਅੱਜ ਪੁਲਿਸ ਲਾਈਨ ਦੀ ਗਰਾਊਂਡ ਵਿੱਚ ਇੱਕ ਵਿਦਾਇਗੀ ਪਾਰਟੀ ਦਿੱਤੀ ਜਿਸ ਵਿੱਚ ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਡਿਊਟੀ ਤੋਂ ਸੇਵਾ ਮੁਕਤ ਹੋਣ ਤੇ ਅੱਜ ਇੱਥੇ ਪੁਲਿਸ ਜ਼ਿਲ੍ਹਾ ਲੁਧਿਆਣਾ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਦਾ ਫੋਜ਼ੀ ਬੈਂਡ ਨਾਲ ਸਵਾਗਤ ਕੀਤਾ ਗਿਆ ਅਤੇ ਸੇਵਾ ਮੁਕਤ ਹੋਣ ਤੇ ਉਨ੍ਹਾਂ ਦੇ ਨਾਲ ਡਿਊਟੀ ਕਰ ਰਹੇ ਅਫਸਰ ਐਸ ਪੀ ਹੈਡਕੁਆਰਟਰ ਸ ਪਿਰਥੀ ਪਾਲ ਸਿੰਘ ਸਹਿਬਾਨ ਨੇ ਫੁਲਾਂ ਦੇ ਹਾਰ ਉਨ੍ਹਾਂ ਦੇ ਗਲ ਵਿਚ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਐਸ ਪੀ ਡੀ ਗੁਰਦੀਪ ਸਿੰਘ, ਇੰਸਪੈਕਟਰ ਪਰਮਿੰਦਰ ਸਿੰਘ, ਇੰਸਪੈਕਟਰ ਮਹਿੰਦਰ ਪਾਲ ਸਿੰਘ, ਏ ਐਸ ਆਈ ਤੀਰਥ ਸਿੰਘ ਹੁਣਾਂ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣ ਤੇ ਉਹਨਾਂ ਦੇ ਸਾਥੀ ਹਾਜ਼ਰ ਸਨ।ਸ ਜਰਨੈਲ ਸਿੰਘ ਪਿੰਡ ਨੰਗਲ ਖੁਰਦ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਹਨ। ਉਨ੍ਹਾਂ ਆਪਣੀ ਡਿਊਟੀ ਦੌਰਾਨ ਚੰਗੀ ਇਮਾਨਦਾਰੀ ਤੇ ਚੰਗਾ ਨਾਮਣਾ ਖੱਟਿਆ ਹੈ, ਜਗਰਾਉਂ ਨਿਵਾਸੀ ਉਹਨਾਂ ਦੇ ਚੰਗੇ ਸੁਭਾਅ ਕਰਕੇ ਜਰਨੈਲ ਸਿੰਘ ਹੁਣਾਂ ਦੀ ਬਹੁਤ ਤਾਰੀਫ ਕਰਦੇ ਹਨ।