ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ 3 ਰੋਜ਼ਾ ਰੰਗ-ਮੰਚ ਕਾਰਜ ਸ਼ਾਲਾ ਦੀ ਸ਼ੁਰੂਆਤ

ਫਾਜ਼ਿਲਕਾ 31 ਮਈ  (ਰਣਜੀਤ ਸਿੱਧਵਾਂ) : ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਐਮ.ਆਰ. ਸਰਕਾਰੀ ਕਾਲਜ ਫਾਜ਼ਿਲਕਾ ਦੇ ਸਹਿਯੋਗ ਨਾਲ ਕਾਲਜ ਵਿਖੇ ਵਿਦਿਆਰਥੀਆਂ ਲਈ 3 ਰੋਜਾ ਰੰਗ-ਮੰਚ ਕਾਰਜਸ਼ਾਲਾ ਦੀ ਸ਼ੁਰੂਆਤ ਕੀਤੀ ਗਈ। ਕਾਰਜ ਸ਼ਾਲਾ ਦੇ ਪਹਿਲੇ ਦਿਨ ਉੱਘੇ ਸਮਾਜ ਸੇਵੀ ਸ਼੍ਰੀ ਸੰਜੀਵ ਮਾਰਸ਼ਲ ਅਤੇ ਨਟਰੰਗ ਅਬੋਹਰ ਦੇ ਨਿਰਦੇਸ਼ਕ ਸ਼੍ਰੀ ਵਿਕਾਸ ਬੱਤਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਫਾਜ਼ਿਲਕਾ ਸ. ਪਰਮਿੰਦਰ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਕਾਰਜ-ਸ਼ਾਲਾ ਵਿੱਚ ਸ਼੍ਰੀ ਸੁਨੀਲ ਵਰਮਾ ਵੱਲੋਂ ਵਿਦਿਆਰਥੀਆਂ ਨੂੰ ਰੰਗ-ਮੰਚ ਦੀਆਂ ਵੱਖ-ਵੱਖ ਵਿਧਾਵਾਂ, ਨਾਟਕ, ਰੰਗਮੰਚੀ ਖੇਡਾਂ ਲਘੂ ਨਾਟਕ/ਨੁੱਕੜ ਨਾਟਕ, ਗੀਤ ਅਤੇ ਸਹਿਗੀਤ ਅਤੇ ਵਾਰਤਾਲਾਪ ਆਦਿ ਬਾਰੇ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਉੱਘੇ ਰੰਗ ਕਰਮੀ ਸ਼ੁਬਮ ਗੁਕਲਾਨੀ, ਰਾਣਾ ਬੁਮਰਾਹ ਜੀ ਨੇ ਵਿਦਿਆਰਥੀਆਂ ਨੂੰ ਨਾਟਕ ਦੇ ਗੁਰ ਦਿੱਤੇ। ਇਸ ਮੌਕੇ ਡੀ.ਸੀ ਦਫ਼ਤਰ ਤੋਂ ਸ਼੍ਰੀ ਸਿਧਾਂਤ ਤਲਵਾਰ ਅਤੇ ਐਮ.ਆਰ. ਸਰਕਾਰੀ ਕਾਲਜ ਵੱਲੋਂ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਅੰਸ਼ੂ ਸ਼ਰਮਾ ਭਾਸ਼ਾ ਮੰਚ ਸਰਪ੍ਰਸਤ ਪ੍ਰੋ. ਸ਼੍ਰੀਮਤੀ ਪ੍ਰਵੀਨ ਰਾਣੀ ਅਤੇ ਪ੍ਰੋ. ਗੁਰਜਿੰਦਰ ਕੌਰ, ਮਨਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜਰ ਰਹੇ। ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕਾਰਜਸ਼ਾਲਾ 31 ਮਈ ਤੋਂ 2 ਜੂਨ ਤੱਕ 3 ਦਿਨ ਚੱਲੇਗੀ।