ਝੰਬਿਆ ਤੇ ਭੰਡਿਆ! ✍️ ਸਲੇਮਪੁਰੀ ਦੀ ਚੂੰਢੀ

- ਪੰਜਾਬ ਸਿਹਾਂ-
ਕਦੀ ਅੱਤਵਾਦ ਦੇ ਨਾਂ 'ਤੇ।
ਕਦੀ ਵੱਖਵਾਦ ਦੇ ਨਾਂ 'ਤੇ!
ਕਦੀ ਨਸ਼ਿਆਂ 'ਚ
 ਫਸਾ ਕੇ!
ਕਦੀ ਗੈੰਗਸਟਰ ਬਣਾ ਕੇ!
ਤੈਨੂੰ ਝੰਬਿਆ ਜਾ ਰਿਹਾ!
ਤੈਨੂੰ ਭੰਡਿਆ ਜਾ ਰਿਹਾ!
ਪੰਜਾਬ ਸਿਹਾਂ -
ਉਹ ਤੇਰੇ ਨਾਲ ਵਰਤਣਾ ਨਹੀਂ,
ਤੈਨੂੰ ਵਰਤਣਾ ਚਾਹੁੰਦੇ ਨੇ!
ਤੇਰੀ ਅਣਖ ਨੂੰ,
ਤੇਰੀ ਮੜਕ ਨੂੰ,
ਰਗੜਨਾ ਚਾਹੁੰਦੇ ਨੇ!
ਚੈਨਲਾਂ ਤੇ ਚੈਨਲ ਵਾਲਿਆਂ ਨੂੰ!
ਜੀਭ ਦੇ ਜਹਿਰੀਆਂ
 ਤੇ ਦਿਲ ਦੇ ਕਾਲਿਆਂ ਨੂੰ!
ਨਾ ਦਿਸਦੀ ਯੂ. ਪੀ.,
ਨਾ ਦਿਸਦਾ ਬਿਹਾਰ!
ਨਾ ਦਿਸਦਾ ਰਾਜਸਥਾਨ,
ਨਾ ਦਿਸਦਾ ਗੁਜਰਾਤ!
ਜਿਥੇ ਜੁਰਮ ਹੁੰਦਾ ਹੈ,
ਸ਼ਰੇਆਮ!
ਬੈਠੀ ਪਰਤਾਂ ਖੋਲ੍ਹਦੀ
ਕ੍ਰਾਈਮ ਬਿਊਰੋ ਦੀ
 ਕਿਤਾਬ!
ਪਰ ਪੰਜਾਬ ਸਿਹਾਂ -
ਤੈਨੂੰ ਕੀਤਾ ਜਾ ਰਿਹੈ
 ਰੱਜਕੇ ਬਦਨਾਮ!
ਤੇਰੀ ਵਿਗਾੜੀ
ਜਾ ਰਹੀ ਹੈ ਸ਼ਾਨ!
ਸ਼ੁਕਰੀਆ ਤੇਰਾ
 ਵੱਡਿਆ ਚਲਾਕਾ!
ਪੰਜਾਬ ਤੇਰਾ ਅੰਨਦਾਤਾ,
ਪੰਜਾਬ ਤੇਰਾ ਰਾਖਾ!
ਤੂੰ ਪੰਜਾਬ ਨੂੰ
ਚੁਕੰਨਾ ਕਰ ਦਿੱਤਾ!
ਤੇਰੀਆਂ ਚਾਲਾਂ ਨੇ,
 ਜੋਸ਼ ਭਰ ਦਿੱਤਾ!
ਪੰਜਾਬ ਤਾਂ ਜਿਊਂਦਾ,
ਗੁਰਾਂ ਦੇ ਨਾਂ 'ਤੇ।
ਪਿਆਰਾਂ ਦੀਆਂ
ਸੁਰਾਂ ਦੇ ਨਾਂ 'ਤੇ!
ਤੂੰ ਕੀ ਜਾਣੇ
ਪੰਜਾਬ ਨੂੰ!
ਇਸ ਦੇ ਸ਼ਬਾਬ ਨੂੰ!
ਤੂੰ ਇਸ ਨੂੰ
ਜਿੰਨਾ ਮਰਜੀ ਉਜਾੜ!
ਪਰ ਇਹ ਨਹੀਂ,
ਮੰਨਦਾ ਹਾਰ!
-ਸੁਖਦੇਵ ਸਲੇਮਪੁਰੀ
09780620233
9 ਜੂਨ 2022.